You are here

ਪੰਜਾਬ

ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ

ਫ਼ਿਰੋਜ਼ਪੁਰ,  ਜੂਨ 2019-  ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ਛਾਪੇਮਾਰੀ ਕਰ ਫ਼ਿਰੋਜ਼ਪੁਰ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੀਨੀਅਰ ਸਹਾਇਕ ਜਸਮੀਤ ਸਿੰਘ ਨੂੰ 15 ਹਜ਼ਾਰ ਰਿਸ਼ਵਤ ਲੈਣ ਮੌਕੇ ਰੰਗੇ ਹੱਥ ਕਾਬੂ ਕਾਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਦੋਸ਼ੀ ਜਸਮੀਤ ਸਿੰਘ ਲਗਾਤਾਰ ਸ਼ਿਕਾਇਤ ਕਰਤਾ ਤੋਂ ਬਿੱਲ ਪਾਸ ਕਰਨ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਸੀ

ਤਿੰਨ ਥਾਈਂ ਸੂਇਆਂ ’ਚ ਪਾੜ, ਸੈਂਕੜੇ ਏਕੜ ਝੋਨਾ ਡੁੱਬਿਆ ਨਹਿਰ ਵਿੱਚ ਪਾਣੀ ਦੀ ਸਪਲਾਈ ਰੋਕੀ- ਐਸ ਡੀ ਓ

ਮੋਗਾ, ਜੂਨ 2019- ਇਥੇ ਧਰਮਕੋਟ ਨੇੜਲੇ ਪਿੰਡ ਨੂਰਪੁਰ ਹਕੀਮਾਂ ਕੋਲੋਂ ਲੰਘਦੀ ਅਲਾਈ ਵਾਲਾ ਨਹਿਰ ਅਤੇ ਬਾਘਾਪੁਰਾਣਾ ਨੇੜੇ ਪਿੰਡ ਮੰਡੀਰਾਂ ਵਾਲਾ ਨਵਾਂ ਵਿੱਚ ਸੂਏ ’ਚ ਪਾੜ ਪੈਣ ਕਾਰਨ ਝੋਨੇ ਦੀ ਸੈਂਕੜੇ ਏਕੜ ਫ਼ਸਲ ਡੁੱਬ ਗਈ ਅਤੇ ਸੈਂਕੜੇ ਏਕੜ ਜ਼ਮੀਨ ’ਚ ਪਾਣੀ ਜਮ੍ਹਾਂ ਹੋ ਗਿਆ।
ਸਰਪੰਚ ਪਿੱਪਲ ਸਿੰਘ ਨੇ ਦੱਸਿਆ ਕਿ ਉਕਤ ਨਹਿਰ ’ਚ ਪਾੜ ਪੈਣ ਕਾਰਨ 50 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ’ਚ ਡੁੱਬ ਗਈ ਅਤੇ 200 ਏਕੜ ਦੇ ਕਰੀਬ ਖੇਤਾਂ ’ਚ ਪਾਣੀ ਭਰ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ਹਵੇਲੀਆ ’ਚ ਵੀ ਦਾਖ਼ਲ ਹੋ ਗਿਆ। ਪਾਣੀ ਕਾਰਨ ਤੂੜੀ, ਹਰਾ ਚਾਰਾ ਅਤੇ ਸਬਜ਼ੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਖੇਤਾਂ ਵਿੱਚ ਪਾਣੀ ਭਰਨ ਦਾ ਮਾਮਲਾ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਧਿਆਨ ’ਚ ਆਉਣ ਮਗਰੋਂ ਸਿੰਜਾਈ ਵਿਭਾਗ ਹਰਕਤ ’ਚ ਆਇਆ। ਵਿਧਾਇਕ ਲੋਹਗੜ ਨੇ ਸਰਕਾਰ ਤੋਂ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇਥੇ ਬਾਘਾਪੁਰਾਣਾ ਨੇੜੇ ਪਿੰਡ ਮੰਡੀਰਾਂ ਵਾਲਾ ਨਵਾਂ ਵਿੱਚ ਨਹਿਰ (ਸੂਏ) ’ਚ ਪਾੜ ਪੈਣ ਕਾਰਨ ਖੇਤਾਂ ’ਚ ਪਾਣੀ ਭਰ ਗਿਆ ਅਤੇ ਤਾਜ਼ਾ ਲੱਗਿਆ ਝੋਨਾ ਡੁੱਬ ਗਿਆ। ਕਿਸਾਨਾਂ ਨੇ ਦੱਸਿਆ ਕਿ ਪਿੰਡ ਮੰਡੀਰਾਵਾਲਾ ਨਵਾਂ ਕੋਲੋਂ ਲੰਘਦੇ ਸੂਏ ਸਬੰਧੀ ਸਿੰਜਾਈ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਪਾਣੀ ਅਜੇ ਤੱਕ ਬੰਦ ਨਹੀਂ ਹੋਇਆ। ਇਸ ਕਾਰਨ ਕਿਸਾਨਾਂ ਦਾ 50 ਏਕੜ ਤੋਂ ਵੱਧ ਝੋਨਾ ਡੁੱਬ ਗਿਆ। ਹੋਰ ਫ਼ਸਲਾਂ ਵੀ ਪਾਣੀ ਦੀ ਲਪੇਟ ’ਚ ਆ ਕੇ ਨੁਕਸਾਨੀਆਂ ਗਈਆਂ ਹਨ।
 ਟੂ-ਆਰ ਮਾਈਨਰ ਗੋਲੇਵਾਲਾ ਵਿੱਚ ਪਾੜ ਪੈਣ ਕਾਰਨ 50 ਏਕੜ ਤੋਂ ਵਧ ਰਕਬੇ ਵਿੱਚ ਪਾਣੀ ਭਰ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਨੇੜਲੇ ਖੇਤਾਂ ਵਿੱਚ ਝੋਨੇ ਲਈ ਤਿਆਰ ਪਨੀਰੀ ਵੀ ਰੁੜ੍ਹ ਗਈ। ਮਾਈਨਰ ਟੁੱਟਣ ਦਾ ਕਾਰਨ ਬੀਤੀ ਰਾਤ ਆਏ ਝੱਖੜ੍ਹ ਦੌਰਾਨ ਡਿੱਗ ਰੁੱਖਾਂ ਦਾ ਰੁਪਈਆਂ ਵਾਲੇ ਪੁਲ ਕੋਲ ਪੈਂਦੀ ਝਾਲ ਵਿੱਚ ਫਸਣਾ ਦੱਸਿਆ ਜਾਂਦਾ ਹੈ। ਜਦੋਂ ਤੜਕਸਾਰ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨਹਿਰੀ ਵਿਭਾਗ ਨੂੰ ਸੂਚਿਤ ਕਰਨ ਉਪਰੰਤ ਵਰ੍ਹਦੇ ਮੀਂਹ ਵਿੱਚ ਆਪੋ-ਆਪਣੇ ਟਰੈਕਟਰਾਂ ਨਾਲ ਪਾੜ ਨੂੰ ਭਰਨਾ ਸ਼ੁਰੂ ਕਰ ਦਿੱਤਾ।
ਕਿਸਾਨ ਰੂਪ ਸਿੰਘ , ਕਰਮ ਸਿੰਘ , ਗੁਰਵਿੰਦਰ ਸਿੰਘ ਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਮਾਈਨਰ ਦੇ ਆਸ-ਪਾਸ ਜ਼ਮੀਨਾਂ ਵਾਲਿਆਂ ਵੱਲੋਂ ਸਾਫ ਸਫਾਈ ਦੌਰਾਨ ਲਗਾਤਾਰ ਪਟੜੀ ਵੱਢੀ ਗਈ ਪਰ ਲੋੜੀਂਦੀ ਮਿੱਟੀ ਨਹੀਂ ਲਾਈ ਗਈ ਜਿਸ ਕਾਰਨ ਅਜਿਹੇ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਸੀ। ਖ਼ਬਰ ਲਿਖੇ ਜਾਣ ਤੱਕ ਪਾੜ ਨੂੰ ਪੂਰਨ ਦੇ ਯਤਨ ਜਾਰੀ ਸਨ।

ਸਿੰਜਾਈ ਵਿਭਾਗ ਦੇ ਐੱਸਡੀਓ ਗਗਨਦੀਪ ਸਿੰਘ ਅਤੇ ਜੁੂਨੀਅਰ ਇੰਜੀਨੀਅਰ ਅਮਨਦੀਪ ਸਿੰਘ ਨੇ ਦੱਸਿਆ ਕਿ ਨਹਿਰ ’ਚ ਪਾਣੀ ਦੀ ਸਪਲਾਈ ਪਿੱਛੋਂ ਰੋਕ ਦਿੱਤੀ ਗਈ ਹੈ। ਉਕਤ ਪਾੜ ਨੂੰ ਪੂਰਨ ਲਈ ਰਾਹਤ ਕਾਰਜ ਚੱਲ ਰਹੇ ਹਨ ਤੇ ਛੇਤੀ ਹੀ ਪਾੜ ਭਰਿਆ ਜਾਵੇਗਾ।

ਨਸ਼ੇ ਦੀ ਹਾਲਤ 'ਚ ਛੱਪੜ ਵਿਚ ਡਿੱਗਿਆ ਵਿਅਕਤੀ, ਡੁੱਬਣ ਕਾਰਨ ਹੋਈ ਮੌਤ

ਖਡੂਰ ਸਾਹਿਬ, ਜੂਨ 2019 - ਪੁਲਿਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਕੁੜੀ ਵਲਾਹ ਵਿਖੇ ਇਕ ਵਿਅਕਤੀ ਦੀ ਛੱਪੜ 'ਚ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਵੈਰੋਵਾਲ ਦੇ ਐੱਸ.ਐੱਚ.ਓ. ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਮੰਡਾਲਾ ਜੋ ਕਿ ਸ਼ਰਾਬ ਪੀਣ ਦਾ ਆਦੀ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਸੀ। ਜਿਸ ਦੀ ਲਾਸ਼ ਅੱਜ ਪਿੰਡ ਕੁੜੀ ਵਲਾਹ ਦੇ ਛੱਪੜ 'ਚ ਤੈਰਦੀ ਹੋਈ ਮਿਲੀ ਹੈ ਜਿਸ ਦੇ ਪਰਿਵਾਰ ਵਾਲਿਆਂ ਨੇ ਸ਼ਨਾਖ਼ਤ ਕੀਤੀ ਅਤੇ ਕੋਈ ਵੀ ਕਾਰਵਾਈ ਨਹੀ ਕਰਵਾਈ ਜਿਸ ਕਾਰਨ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਅੰਤਰਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ ਅਕਾਲੀ ਦਲ (ਅ) ਹਰ ਜ਼ਿਲ੍ਹੇ 'ਚ ਮਨਾਏਗੀ ਗਤਕਾ ਦਿਹਾੜਾ

ਫ਼ਤਹਿਗੜ੍ਹ ਸਾਹਿਬ, ਜੂਨ 2019 - ਬੀਤੇ 5 ਸਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਿਲ੍ਹਾ ਪੱਧਰ 'ਤੇ 21 ਜੂਨ ਦੇ ਦਿਹਾੜੇ ਨੂੰ ਬਤੌਰ 'ਗਤਕਾ ਦਿਹਾੜਾ' ਮਨਾਉਂਦੀ ਆ ਰਹੀ ਹੈ । ਉਸ ਰਵਾਇਤ ਨੂੰ ਜਾਰੀ ਰੱਖਦੇ ਹੋਏ ਇਸ 21 ਜੂਨ ਨੂੰ ਵੀ ਪਾਰਟੀ ਵੱਲੋਂ ਆਪੋ-ਆਪਣੇ ਤੌਰ 'ਤੇ ਜ਼ਿਲ੍ਹਾ ਪੱਧਰ 'ਤੇ ਗਤਕਾ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿਸ 'ਚ ਗਤਕਾ ਖਿਡਾਰੀਆਂ ਦੀਆਂ ਟੀਮਾਂ ਭਾਗ ਲੈਣਗੀਆਂ ਅਤੇ ਪ੍ਰਬੰਧਕਾਂ ਵੱਲੋਂ ਉਸ ਉਪਰੰਤ ਟੀਮਾਂ ਨੂੰ ਸਿੱਖੀ ਰਵਾਇਤਾਂ ਅਨੁਸਾਰ ਸਨਮਾਨ ਵੀ ਦਿੱਤੇ ਜਾਣਗੇ। ਇਹ ਐਲਾਨ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ, ਜੰਮੂ-ਕਸ਼ਮੀਰ 'ਚ ਵੱਸਣ ਵਾਲੇ ਸਿੱਖਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਨੂੰ ਇਸ ਗਤਕੇ ਦਿਹਾੜੇ ਨੂੰ ਹਮੇਸ਼ਾ ਦੀ ਤਰ੍ਹਾਂ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਣ 'ਤੇ ਆਪਣੀ ਸਿੱਖ ਕੌਮ ਦੀ ਵੱਖਰੀ ਅਣਖੀਲੀ ਕੌਮੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਕਾਇਮ ਰੱਖਣ ਦੀ ਗੱਲ ਕਰਦੇ ਹੋਏ ਦਿੱਤੀ ਅਤੇ ਸਮੁੱਚੀ ਸਿੱਖ ਕੌਮ ਨੂੰ ਇਨ੍ਹਾਂ ਸਮਾਗਮਾਂ 'ਚ ਹਿੱਸਾ ਲੈਣ ਦੀ ਜ਼ੋਰਦਾਰ ਅਪੀਲ ਵੀ ਕੀਤੀ ।

ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਮ੍ਰਿਤਕਾਂ ਦੇ ਪਰਿਵਾਰਾਂ ਵਲੋਂ ਧਰਨੇ

ਫਾਜ਼ਿਲਕਾ, ਜੂਨ 2019- ਇੱਥੋਂ ਦੇ ਗਾਂਧੀ ਨਗਰ ਵਾਸੀ ਮਦਨ ਲਾਲ ਨਾਮੀਂ ਵਿਅਕਤੀ ਵੱਲੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨਹਿਰ ਵਿਚ ਛਾਲ ਮਾਰ ਕੇ ਖ਼ੁਦਕਸ਼ੀ ਕਰਨ ਸਬੰਧੀ ਕਥਿਤ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਲਈ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਫਾਜ਼ਿਲਕਾ ਦੇ ਬਾਹਰ ਧਰਨਾ ਲਾਇਆ।
ਮ੍ਰਿਤਕ ਮਦਨ ਲਾਲ ਦੇ ਸਾਢੂ ਕੁੰਦਨ ਲਾਲ ਨੇ ਦੱਸਿਆ ਕਿ ਮਦਨ ਲਾਲ ਦਾ ਫਾਜ਼ਿਲਕਾ, ਮੁਕਤਸਰ ਅਤੇ ਹੋਰਨਾਂ ਸ਼ਹਿਰਾਂ ਦੇ ਵਾਸੀ ਆਪਣੇ ਰਿਸ਼ਤੇਦਾਰਾਂ ਅਤੇ ਹੋਰਨਾਂ ਲੋਕਾਂ ਨਾਲ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਸੀ। ਉਸ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਪੈਸਿਆਂ ਨੂੰ ਲੈ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮਦਨ ਲਾਲ ਪਰੇਸ਼ਾਨ ਹੋ ਕੇ ਕੱਲ੍ਹ ਸਵੇਰੇ ਲਗਭਗ 9 ਵਜੇ ਘਰ ਤੋਂ ਇਹ ਕਹਿਕੇ ਚਲਾ ਗਿਆ ਕਿ ਉਹ ਨੇੜਲੇ ਪਿੰਡ ਪੰਨੀ ਵਾਲਾ ਜਾ ਰਿਹਾ ਹੈ ਅਤੇ ਦੁਪਹਿਰ 3 ਵਜੇ ਤੱਕ ਵਾਪਸ ਆ ਜਾਵੇਗਾ। ਜਦੋਂ ਮਦਨ ਲਾਲ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਅਤੇ ਹੋਰਨਾਂ ਰਿਸ਼ਤੇਦਾਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਭਾਲ ਦੌਰਾਨ ਮਦਨ ਲਾਲ ਦੀ ਲਾਸ਼ ਨਹਿਰ ਵਿਚੋਂ ਮਿਲੀ। ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਸਚਿਨ ਕੁਮਾਰ ਨੇ ਦੱਸਿਆ ਕਿ ਮਾਮਲੇ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਪੰਜਾਬੀ ਫਿਲਮ “ਅੰਗਰੇਜ਼ ਪੁੱਤ” ਦਾ ਪੋਸਟਰ ਰਲੀਜ

ਇਸ ਫਿਲਮ ਵਿੱਚ ਅਰਸ਼ ਚਾਵਲਾ ਅਤੇ ਸਮਿਤ ਗੁਲਾਟੀ ਮੁੱਖ ਭੁਮਿਕਾ ’ਚ ਨਜ਼ਰ ਆਉਣਗੇ

ਜਗਰਾਉਂ (ਰਾਣਾ ਸੇਖਦੌਲਤ) ਕਿਸੇ ਵੀ ਪ੍ਰੋਜੈਕਟ ਨੂੰ ਸਫਲ ਬਣਾਉਣ ਪਿੱਛੇ ਉਸ ਦੀ ਕਹਾਣੀ ਆਮ ਫਿਲਮਾ ਨਾਲੋ ਹੱਟ ਕੇ ਹੁੰਦੀ ਹੈ। ਇਸ ਗੱਲ ਤੇ ਵਿਸ਼ਵਾਸ ਕਰਦੇ ਹੋਏ ਫਿਲਮ ਨਿਰਮਾਤਾ ਅਤੇ ਦਰਸ਼ਕਾ ਲਈ ਵੱਖਰੀਆ ਅਤੇ ਅਰਥਾ ਪੁਰਨ ਕਹਾਣੀਆ ਨੂੰ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਸ ਭਰਪੂਰ ਫਿਲਮਾ ’ਚ ਨਾਮ ਜੁੜਨ ਜਾ ਰਿਹਾ ਹੈ। ਆਉਣ ਵਾਲੀ ਫਿਲਮ ਅੰਗਰੇਜ਼ ਪੱੁੱਤ ਦਾ ਹਾਲ ਹੀ ਵਿੱਚ ਫਿਲਮ ਦੇ ਨਿਰਮਾਤਵਾਂ ਨੇ ਇਕ ਵਿਸ਼ੇਸ਼ ਪ੍ਰੈਸ਼ ਕਾਨਪ੍ਰੈਸ ਚੰਡੀਗੜ੍ਹ ਆਯੋਜਨ ਕੀਤਾ। ਇਸ ਫਿਲਮ ਦੀ ਘੌਸ਼ਣਾ ਦੇ ਨਾਲ ਹੀ ਫਿਲਮ ਦੇ ਬਾਰੇ ਹੋਰ ਵੀ ਜਾਣਕਾਰੀ ਸਾਝੀ ਕੀਤੀ । ਪਾਲੀਵੁੱਡ ਤੋਂ ਅਰਸ਼ ਚਾਵਲਾ ਅਤੇ ਬਾਲੀਵੁੱਡ ਫਿਲਮ ਬਾਗ ਮਿਲਖਾਂ ਬਾਗ ਅਤੇ ਬਾਗੀ ਦੇ ਪ੍ਰਸਿੱਧ ਅਦਾਕਾਰ ਸਮਿਤ ਗੁਲਾਟੀ ਇਸ ਫਿਲਮ ਦੇ ਮੁੱਖ ਅਦਾਕਾਰ ਵਜੋਂ ਮੁੱਖ ਭੁਮਿਕਾ ਨਿਭਾਉਣਗੇ। ਫਿਲਮ ਦਾ ਮਿਊਜ਼ਕ ਅਤੇ ਬੈਕਗਰਾਊਡ ਸਕੋਰ ਪ੍ਰਸਿੱਧ  ਸੰਗੀਤਕਾਰ ਗੁਰਮੀਤ ਸਿੰਘ ਦੁਆਰਾ ਕੀਤਾ ਜਾਵੇਗਾ।ਫਿਲਮ ਦਾ ਡਾਇਰੈਕਟਰ ਸ਼ਿਵਮ ਸ਼ਰਮਾ (ਮੁੰਬਈ) ਦੁਆਰਾ ਕੀਤਾ ਜਾਵੇਗਾ। ਬਾਲੀਵੱੁਡ ਪ੍ਰੋਡਿਊਸਰ ਮੰਯਕ ਸ਼ਰਮਾ ਇਸ ਫਿਲਮ ਨੂੰ ਪ੍ਰੋਡਿਊਸਰ ਕਰਨਗੇ ਅਤੇ ਇਸ ਫਿਲਮ ਦੇ ਲੇਖਕ ਰਿਸ਼ੀ ਮੱਲ੍ਹੀ ਹਨ।ਇਸ ਫਿਲਮ ਨੂੰ ਐਮ.ਐਸ.ਏਸ਼ੀਅਨ ਮੂਵੀ ਸਟੂਡੀਓ ਅਤੇ ਰੰਗਲਾ ਪੰਜਾਬ ਮੋਸ਼ਨ ਪਿਕਚਰਜ਼ ਵੱਲੋਂ ਮੋਗਾ ਫਿਲਮ ਸਟੂਡੀਓ ਅਤੇ ਪੰਜਾਬ ਸਟਾਰ ਲਾਈਵ ਇਵੈਟ ਮੈਨੇਜਮੈਟ ਪ੍ਰਾਈਵੇਟ ਲਿਿਮਟੇਡ ਨਾਲ ਪੇਸ਼ ਕੀਤਾ ਜਾਵੇਗਾ। ਸ਼ਿਵਮ ਸ਼ਰਮਾ ਪਹਿਲਾ ਵੀ ਕਈ ਫਿਲਮਾ ਜਿਵੇਂ ਢੋਲ ਰੱਤ, ਭਰਤ ਸਿੰਘ ਦੀ ਉਡੀਕ, ਸਿੱਖੀ ਵਰਗੀਆ ਫਿਲਮਾ ਕੀਤੀਆਂ। ਇਸ ਫਿਲਮ ਦਾ ਕਨਸੈਪਟ ਬੜਾਂ ਹੀ ਅਲੱਗ ਹੈ। ਅੱਜ ਕੱਲ ਫਿਲਮਾ ਦੀ ਕਹਾਣੀ ਸਿਰਫ ਵਿਆਹਾ ਅਤੇ ਅਰਥ ਹੀਨ ਹਾਸੋਹੀਣ ਤੱਕ ਹੀ ਸੀਮਿਤ ਰਿਹ ਗਈ ਹੈ। ਇਸ ਕਰਕੇ ਇਸ ਫਿਲਮ ਦੇ ਡਾਇਰੈਕਟ ਸ਼ਿਵਮ ਸ਼ਰਮਾ ਅਤੇ ਅਰਸ਼ ਚਾਵਲਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਸਿਰਫ ਹਲਕੀ ਫੁੱਲਕੀ ਕਮੇਡੀ ਹੀ ਨਹੀ ਬਲ ਕੇ ਇਹ ਫਿਲਮ ਪੰਜਾਬੀ ਸਨੇਮੇ ਵਿੱਚ ਨਿਵੇਕਲਪ ਦੀ ਇਕ ਨਵੀ ਲਹਿਰ ਲੈ ਕੇ ਆਵੇਗੀ। ਇਸ ਫਿਲਮ ਵਿੱਚ ਜਗਰਾਉਂ ਦੇ ਚਿਹਰੇ ਗੁਰਮੀਤ ਦਮਨ (ਸੇਖਦੌਲਤ) ਜੋਂ ਪਹਿਲਾ ਵੀ ਸਾਡੀਆ ਫਿਲਮਾ ਵਿੱਚ ਕੰਮ ਕਰ ਚੁੱਕੇ ਹਨ। ਇਸ ਫਿਲਮ ਵਿੱਚ ਵੀ ਇਕ ਵੱਖਰੀ ਭੂਮਿਕਾ ਵਿੱਚ ਨਜ਼ਰ ਆਉਣਗੇ। 
 

ਪੰਜਾਬ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਗਠਿਤ, ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ,ਜੂਨ 2019-  ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਾਲ 2019-20 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਨਾਮਜ਼ਦ ਕੀਤੇ ਗਏ ਹਨ। ਇਸ ਸਬੰਧੀ ਅੱਜ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। 
 ਇਸ ਬਾਰੇ ਇਕ ਬੁਲਾਰੇ ਨੇ ਦੱਸਿਆ ਕਿ ਕੁੱਲ 13 ਕਮੇਟੀਆਂ ਦੇ ਚੇਅਰਮੈਨਾਂ ਅਤੇ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਵੱਖ-ਵੱਖ ਕਮੇਟੀਆਂ ਦੇ ਨਾਂ ਅਤੇ ਵੇਰਵੇ ਇਸ ਪ੍ਰਕਾਰ ਹਨ: 
        ਲੋਕ ਲੇਖਾ ਕਮੇਟੀ  ਦਾ ਚੇਅਰਮੈਨ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਸ੍ਰੀ ਰਣਦੀਪ ਸਿੰਘ ਨਾਭਾ, ਸ੍ਰੀ ਸੁਰਜੀਤ ਸਿੰਘ ਧੀਮਾਨ, ਸ੍ਰੀ ਸੰਗਤ ਸਿੰਘ ਗਿਲਜ਼ੀਆਂ, ਸ੍ਰੀ ਰਮਨਜੀਤ ਸਿੰਘ ਸਿੱਕੀ, ਸ੍ਰੀ ਨਵਤੇਜ ਸਿੰਘ ਚੀਮਾ, ਸ੍ਰੀ ਫਤਹਿਜੰਗ ਸਿੰਘ ਬਾਜਵਾ, ਸ੍ਰੀ ਬਲਵਿੰਦਰ ਸਿੰਘ, ਸ੍ਰੀ ਅਰੁਣ ਡੋਗਰਾ, ਸ੍ਰੀ ਲਖਵੀਰ ਸਿੰਘ ਲੱਖਾ, ਸ੍ਰੀ ਕੁਲਵੰਤ ਸਿੰਘ ਪੰਡੋਰੀ, ਸ੍ਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸ੍ਰੀ ਦਿਲਰਾਜ ਸਿੰਘ ਭੂੰਦੜ ਸ਼ਾਮਲ ਹਨ।

      ਸਰਕਾਰੀ ਕਾਰੋਬਾਰ ਕਮੇਟੀ ਦਾ ਚੇਅਰਮੈਨ ਸ੍ਰੀ ਕੁਲਜੀਤ ਸਿੰਘ ਨਾਗਰਾ ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਜੋਂ ਸ੍ਰੀ ਦਰਸ਼ਨ ਸਿੰਘ ਬਰਾੜ, ਸ੍ਰੀ ਰਜਨੀਸ਼ ਕੁਮਾਰ ਬੱਬੀ, ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸ੍ਰੀ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸ੍ਰੀ ਰਾਜਿੰਦਰ ਬੇਰੀ, ਸ੍ਰੀ ਪਵਨ ਕੁਮਾਰ ਆਦੀਆ, ਸ੍ਰੀ ਦਵਿੰਦਰ ਸਿੰਘ ਘੁਬਾਇਆ, ਸ੍ਰੀ ਸੰਤੋਖ ਸਿੰਘ, ਸ੍ਰੀ ਅਮਨ ਅਰੋੜਾ, ਸ੍ਰੀ ਕੰਵਰ ਸੰਧੂ, ਸ੍ਰੀ ਪਰਕਾਸ਼ ਸਿੰਘ ਬਾਦਲ ਅਤੇ ਸ੍ਰੀ ਪਵਨ ਕੁਮਾਰ ਟੀਨੂ ਨੂੰ ਸ਼ਾਮਲ ਕੀਤਾ ਗਿਆ ਹੈ।

      ਅਨੁਮਾਨ ਕਮੇਟੀ ਦਾ ਚੇਅਰਮੈਨ ਸ੍ਰੀ ਹਰਦਿਆਲ ਸਿੰਘ ਕੰਬੋਜ ਨੂੰ ਲਾਇਆ ਗਿਆ ਹੈ ਅਤੇ ਇਸ ਦੇ ਮੈਂਬਰਾਂ ਵਿੱਚ ਸ੍ਰੀ ਮਦਨ ਲਾਲ ਜਲਾਲਪੁਰ, ਸ੍ਰੀ ਜੋਗਿੰਦਰ ਪਾਲ, ਸ੍ਰੀ ਸੁਨੀਲ ਦੱਤੀ, ਸ੍ਰੀ ਧਰਮਵੀਰ ਅਗਨੀਹੋਤਰੀ, ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਸ੍ਰੀ ਅਰੁਣ ਡੋਗਰਾ, ਸ੍ਰੀ ਹਰਜੋਤ ਕਮਲ ਸਿੰਘ, ਸ੍ਰੀ ਦਲਵੀਰ ਸਿੰਘ ਗੋਲਡੀ, ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ, ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ, ਸ੍ਰੀ ਬਿਕਰਮ ਸਿੰਘ ਮਜੀਠੀਆ ਅਤੇ ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਸ਼ਾਮਲ ਹਨ।

      ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ ਦਾ ਚੇਅਰਮੈਨ ਸ੍ਰੀ ਨੱਥੂ ਰਾਮ ਨੂੰ ਲਾਇਆ ਗਿਆ ਹੈ ਅਤੇ ਮੈਂਬਰ ਵਜੋਂ ਸ੍ਰੀ ਸੁਰਜੀਤ ਸਿੰਘ ਧੀਮਾਨ, ਸ੍ਰੀ ਨਿਰਮਲ ਸਿੰਘ, ਸ੍ਰੀ ਜੋਗਿੰਦਰ ਪਾਲ, ਸ੍ਰੀ ਸੰਤੋਖ ਸਿੰਘ, ਚੌਧਰੀ ਸੁਰਿੰਦਰ ਸਿੰਘ, ਸ੍ਰੀ ਪਵਨ ਕੁਮਾਰ ਆਦੀਆ, ਡਾ. ਰਾਜ ਕੁਮਾਰ ਚੱਬੇਵਾਲ, ਸ੍ਰੀਮਤੀ ਸਤਕਾਰ ਕੌਰ, ਸ੍ਰੀ ਕੁਲਵੰਤ ਸਿੰਘ ਪੰਡੋਰੀ, ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ, ਸ੍ਰੀ ਬਲਦੇਵ ਸਿੰਘ ਖਹਿਰਾ ਅਤੇ ਸ੍ਰੀ ਸੁਖਵਿੰਦਰ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ।

      ਹਾਊਸ ਕਮੇਟੀ ਦਾ ਚੇਅਰਮੈਨ ਸ੍ਰੀ ਅਜਾਇਬ ਸਿੰਘ ਭੱਟੀ, ਡਿਪਟੀ ਸਪੀਕਰ (ਅਹੁਦੇ ਦੇ ਆਧਾਰ ਤੇ ਸਭਾਪਤੀ), ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਸ੍ਰੀ ਅਮਰੀਕ ਸਿੰਘ ਢਿੱਲੋਂ, ਸ੍ਰੀ ਰਮਨਜੀਤ ਸਿੰਘ ਸਿੱਕੀ, ਸ੍ਰੀ ਪਰਗਟ ਸਿੰਘ ਪੋਆਰ, ਸ੍ਰੀ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸ੍ਰੀ ਹਰਜੋਤ ਕਮਲ ਸਿੰਘ, ਸ੍ਰੀ ਅਮਨ ਅਰੋੜਾ, ਸ੍ਰੀ ਬੁੱਧ ਰਾਮ ਅਤੇ ਸ੍ਰੀ ਐਨ.ਕੇ. ਸ਼ਰਮਾ ਸ਼ਾਮਲ ਹਨ।

      ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਦਾ ਚੇਅਰਮੈਨ ਸ੍ਰੀ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਸ੍ਰੀ ਅਮਿਤ ਵਿੱਜ, ਸ੍ਰੀ ਸੁਨੀਲ ਦੱਤੀ, ਸ੍ਰੀ ਰਾਜਿੰਦਰ ਬੇਰੀ, ਸ੍ਰੀ ਸੰਜੀਵ ਤਲਵਾੜ, ਸ੍ਰੀ ਕੁਲਦੀਪ ਸਿੰਘ ਵੈਦ ਬੁਲਾਰਾ, ਸ੍ਰੀ ਕੁਲਬੀਰ ਸਿੰਘ ਜ਼ੀਰਾ, ਸ੍ਰੀ ਪ੍ਰੀਤਮ ਸਿੰਘ ਕੋਟਭਾਈ, ਸ੍ਰੀ ਜਗਤਾਰ ਸਿੰਘ ਜੱਗਾ ਹਿੱਸੋਵਾਲ, ਪ੍ਰੋ. ਬਲਜਿੰਦਰ ਕੌਰ, ਸ੍ਰੀ ਸ਼ਰਨਜੀਤ ਸਿੰਘ ਢਿੱਲੋਂ, ਸ੍ਰੀ ਲਖਬੀਰ ਸਿੰਘ ਲੋਧੀਨੰਗਲ ਅਤੇ ਸ੍ਰੀ ਅਰੁਣ ਨਾਰੰਗ ਦੇ ਨਾਂ ਸ਼ਾਮਲ ਹਨ।

      ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਦਾ ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਪਿੰਕੀ ਨੂੰ ਬਣਾਇਆ ਗਿਆ ਹੈ ਅਤੇ ਮੈਂਬਰਾਂ ਵਜੋਂ ਸ੍ਰੀ ਦਰਸ਼ਨ ਸਿੰਘ ਬਰਾੜ, ਸ੍ਰੀ ਨਿਰਮਲ ਸਿੰਘ, ਸ੍ਰੀ ਬਰਿੰਦਰਮੀਤ ਸਿੰਘ ਪਾਹੜਾ, ਸ੍ਰੀ ਹਰਮਿੰਦਰ ਸਿੰਘ ਗਿੱਲ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਕੁਲਬੀਰ ਸਿੰਘ ਜ਼ੀਰਾ, ਸ੍ਰੀ ਪ੍ਰੀਤਮ ਸਿੰਘ ਕੋਟਭਾਈ, ਸ੍ਰੀ ਬਲਦੇਵ ਸਿੰਘ, ਸ੍ਰੀ ਗੁਰਮੀਤ ਸਿੰਘ ਮੀਤ ਹੇਅਰ, ਸ੍ਰੀ ਸ਼ਰਨਜੀਤ ਸਿੰਘ ਢਿੱਲੋਂ, ਸ੍ਰੀ ਕੰਵਰਜੀਤ ਸਿੰਘ ਅਤੇ ਸ੍ਰੀ ਸਿਮਰਜੀਤ ਸਿੰਘ ਬੈਂਸ ਨੂੰ ਸ਼ਾਮਲ ਕੀਤਾ ਗਿਆ ਹੈ।  

      ਅਧੀਨ ਵਿਧਾਨ ਕਮੇਟੀ ਦਾ ਚੇਅਰਮੈਨ ਸ੍ਰੀ ਤਰਸੇਮ ਸਿੰਘ ਡੀ.ਸੀ. ਨੂੰ ਲਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਸ੍ਰੀ ਰਾਕੇਸ਼ ਪਾਂਡੇ, ਸ੍ਰੀ ਸੰਗਤ ਸਿੰਘ ਗਿਲਜ਼ੀਆਂ, ਸ੍ਰੀ ਅਮਿਤ ਵਿੱਜ, ਸ੍ਰੀ ਹਰਮਿੰਦਰ ਸਿੰਘ ਗਿੱਲ, ਸ੍ਰੀ ਅਵਤਾਰ ਸਿੰਘ ਜੂਨੀਅਰ, ਸ੍ਰੀ ਸੁਖਜੀਤ ਸਿੰਘ, ਸ੍ਰੀ ਹਰਵਿੰਦਰ ਸਿੰਘ ਫੂਲਕਾ, ਸ੍ਰੀ ਮਨਜੀਤ ਸਿੰਘ, ਸ੍ਰੀ ਪਰਮਿੰਦਰ ਸਿੰਘ ਢੀਂਡਸਾ, ਸ੍ਰੀ ਐਨ.ਕੇ. ਸ਼ਰਮਾ, ਸ੍ਰੀ ਬਲਵਿੰਦਰ ਸਿੰਘ ਬੈਂਸ ਅਤੇ ਐਡਵੋਕੇਟ ਜਨਰਲ ਸ਼ਾਮਲ ਹਨ।

      ਪਟੀਸ਼ਨ ਕਮੇਟੀ ਦਾ ਚੇਅਰਮੈਨ ਸ੍ਰੀ ਗੁਰਕੀਰਤ ਸਿੰਘ ਕੋਟਲੀ ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਨਵਤੇਜ ਸਿੰਘ ਚੀਮਾ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਸੁਖਪਾਲ ਸਿੰਘ ਭੁੱਲਰ, ਸ੍ਰੀ ਅੰਗਦ ਸਿੰਘ, ਸ੍ਰੀ ਸੰਜੀਵ ਤਲਵਾੜ, ਸ੍ਰੀ ਲਖਵੀਰ ਸਿੰਘ ਲੱਖਾ, ਸ੍ਰੀ ਦਲਵੀਰ ਸਿੰਘ ਗੋਲਡੀ, ਸ੍ਰੀ ਅਮਰਜੀਤ ਸਿੰਘ ਸੰਦੋਆ, ਸ੍ਰੀਮਤੀ ਰੁਪਿੰਦਰ ਕੌਰ ਰੂਬੀ, ਸ੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ੍ਰੀ ਕੰਵਰਜੀਤ ਸਿੰਘ ਅਤੇ ਸ੍ਰੀ ਦਿਨੇਸ਼ ਸਿੰਘ ਸ਼ਾਮਲ ਹਨ।

      ਮੇਜ਼ 'ਤੇ ਰੱਖੇ ਗਏ/ਰੱਖੇ ਜਾਣ ਵਾਲੇ ਕਾਗਜ਼-ਪੱਤਰਾਂ ਸਬੰਧੀ ਕਮੇਟੀ ਦਾ ਚੇਅਰਮੈਨ ਸ੍ਰੀ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਲਾਇਆ ਗਿਆ ਹੈ ਅਤੇ ਮੈਂਬਰਾਂ ਵਿੱਚ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ, ਸ੍ਰੀ ਰਜਨੀਸ਼ ਕੁਮਾਰ ਬੱਬੀ, ਸ੍ਰੀ ਬਲਵਿੰਦਰ ਸਿੰਘ, ਚੌਧਰੀ ਸੁਰਿੰਦਰ ਸਿੰਘ, ਸ੍ਰੀਮਤੀ ਸਤਕਾਰ ਕੌਰ, ਸ੍ਰੀ ਦਵਿੰਦਰ ਸਿੰਘ ਘੁਬਾਇਆ, ਸ੍ਰੀ ਰਾਜਿੰਦਰ ਸਿੰਘ, ਸ੍ਰੀ ਸੁਖਪਾਲ ਸਿੰਘ ਖਹਿਰਾ ਅਤੇ ਸ੍ਰੀ ਪਿਰਮਲ ਸਿੰਘ ਧੌਲਾ ਸ਼ਾਮਲ ਹਨ।

      ਲਾਇਬ੍ਰੇਰੀ ਕਮੇਟੀ ਦਾ ਚੇਅਰਮੈਨ ਸ੍ਰੀ ਸੁਰਿੰਦਰ ਕੁਮਾਰ ਡਾਵਰ ਨੂੰ ਬਣਾਇਆ ਗਿਆ ਹੈ ਜਦੋਂਕਿ ਮੈਂਬਰਾਂ ਵਿੱਚ ਡਾ. ਰਾਜ ਕੁਮਾਰ, ਸ੍ਰੀ ਦਰਸ਼ਨ ਲਾਲ, ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਸ੍ਰੀ ਸੁਖਜੀਤ ਸਿੰਘ, ਸ੍ਰੀ ਹਰਦੇਵ ਸਿੰਘ ਲਾਡੀ, ਸ੍ਰੀ ਨਾਜ਼ਰ ਸਿੰਘ ਮਾਨਸ਼ਾਹੀਆ, ਸ੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਸ੍ਰੀ ਲਖਬੀਰ ਸਿੰਘ ਲੋਧੀਨੰਗਲ ਸ਼ਾਮਲ ਹਨ।

      ਸਵਾਲ ਅਤੇ ਹਵਾਲਾ ਕਮੇਟੀ ਦਾ ਚੇਅਰਮੈਨ ਸ੍ਰੀ ਇੰਦਰਬੀਰ ਸਿੰਘ ਬੁਲਾਰੀਆ ਨੂੰ ਬਣਾਇਆ ਗਿਆ ਹੈ ਜਦਕਿ ਮੈਂਬਰਾਂ ਵਜੋਂ ਸ੍ਰੀ ਮਦਨ ਲਾਲ ਜਲਾਲਪੁਰ, ਸ੍ਰੀ ਸੁਖਪਾਲ ਸਿੰਘ ਭੁੱਲਰ, ਸ੍ਰੀ ਅੰਗਦ ਸਿੰਘ, ਸ੍ਰੀ ਰਾਜਿੰਦਰ ਸਿੰਘ, ਸ੍ਰੀ ਹਰਦੇਵ ਸਿੰਘ ਲਾਡੀ, ਸ੍ਰੀ ਬੁੱਧ ਰਾਮ, ਸ੍ਰੀ ਮਨਜੀਤ ਸਿੰਘ ਅਤੇ ਸ੍ਰੀ ਬਲਦੇਵ ਸਿੰਘ ਖਹਿਰਾ ਨੂੰ ਸ਼ਾਮਲ ਕੀਤਾ ਗਿਆ ਹੈ।

      ਵਿਸ਼ੇਸ਼ ਅਧਿਕਾਰ ਕਮੇਟੀ ਦਾ ਚੇਅਰਮੈਨ ਸ੍ਰੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਲਾਇਆ ਗਿਆ ਹੈ ਅਤੇ ਮੈਂਬਰਾਂ ਵਿੱਚ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸ੍ਰੀ ਪਰਗਟ ਸਿੰਘ, ਸ੍ਰੀ ਫਤਹਿਜੰਗ ਸਿੰਘ ਬਾਜਵਾ, ਸ੍ਰੀ ਧਰਮਵੀਰ ਅਗਨੀਹੋਤਰੀ, ਸ੍ਰੀ ਅਵਤਾਰ ਸਿੰਘ ਜੂਨੀਅਰ, ਸ੍ਰੀ ਦਰਸ਼ਨ ਲਾਲ, ਸ੍ਰੀ ਕੁਲਦੀਪ ਸਿੰਘ ਵੈਦ ਬੁਲਾਰਾ, ਸ੍ਰੀ ਜਗਦੇਵ ਸਿੰਘ, ਸ੍ਰੀ ਅਮਰਜੀਤ ਸਿੰਘ ਸੰਦੋਆ, ਸ੍ਰੀ ਪਵਨ ਕੁਮਾਰ ਟੀਨੂ ਅਤੇ ਸ੍ਰੀ ਸੁਖਵਿੰਦਰ ਕੁਮਾਰ ਸ਼ਾਮਲ ਹਨ।

ਕਾਂਗਰਸੀ ਕੌਂਸਲਰ ਦੇ ਭਰਾ ਅਤੇ ਭਾਣਜਿਆਂ ਵੱਲੋਂ ਔਰਤ ਦੀ ਬੇਤਹਾਸ਼ਾ ਕੁੱਟਮਾਰ

ਸ੍ਰੀ ਮੁਕਤਸਰ ਸਾਹਿਬ,ਜੂਨ 2019 - ਸਥਾਨਕ ਬੂੜਾ ਗੁੱਜਰ ਰੋਡ 'ਤੇ ਕਾਂਗਰਸੀ ਕੌਂਸਲਰ ਦੇ ਭਰਾ, ਭਾਣਜੇ ਅਤੇ ਹੋਰ ਸਾਥੀਆਂ ਵੱਲੋਂ ਇਕ ਔਰਤ ਦੀ ਬੇਤਹਾਸ਼ਾ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ। ਉਕਤ ਦੋਸ਼ੀਆਂ ਦਾ ਫਾਈਨਾਂਸ ਦਾ ਕਾਰੋਬਾਰ ਹੈ ਅਤੇ ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਔਰਤ ਦੇ ਘਰ ਪੈਸੇ ਲੈਣ ਗਏ ਸਨ, ਪ੍ਰੰਤੂ ਉਸ ਨੇ ਕਿਹਾ ਕਿ ਸਾਡੇ ਕੋਲ ਅੱਜ ਪੈਸੇ ਨਹੀਂ ਹਨ ਅਤੇ ਬਾਅਦ 'ਚ ਦੇ ਦਿਆਂਗੇ। ਇਸ ਮਗਰੋਂ ਗ਼ੁੱਸੇ 'ਚ ਆਏ ਇਨ੍ਹਾਂ ਵਿਅਕਤੀਆਂ ਨੇ ਸੜਕ 'ਤੇ ਲਿਜਾ ਕੇ ਔਰਤ ਦੀ ਬੈਲਟਾਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਕਤ ਗੰਭੀਰ ਜ਼ਖ਼ਮੀ ਔਰਤ ਨੂੰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਸਮੇਂ ਜੋ ਔਰਤਾਂ ਛੁਡਵਾਉਣਾ ਆਈਆਂ, ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਗਈ। ਇਸ ਸਮੇਂ ਕੋਲ ਖੜ੍ਹੇ ਬੇਵੱਸ ਬੱਚੇ ਰੋ-ਕੁਰਲਾ ਰਹੇ ਸਨ। ਗੁੰਡਾਗਰਦੀ ਦੇ ਇਸ ਨੰਗੇ ਨਾਚ ਨੇ ਅਮਨ-ਕਾਨੂੰਨ ਦੀ ਸਥਿਤੀ 'ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।

ਯੂਪੀ ਬਾਰ ਕੌਂਸਲ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ

ਆਗਰਾ,  ਜੂਨ 2019- ਉੱਤਰ ਪ੍ਰਦੇਸ਼ ਬਾਰ ਕੌਂਸਲ ਦੀ ਪ੍ਰਧਾਨ ਦਰਵੇਸ਼ ਸਿੰਘ ਦੀ ਅੱਜ ਅਦਾਲਤੀ ਕੰਪਲੈਕਸ ਵਿਚ ਹੀ ਇਕ ਵਕੀਲ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੇ ਬਾਅਦ ਵਿਚ ਖ਼ੁਦ ਨੂੰ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਦਰਵੇਸ਼ ਦੋ ਦਿਨ ਪਹਿਲਾਂ ਹੀ ਪ੍ਰਧਾਨ ਬਣੀ ਸੀ ਤੇ ਸਿਵਲ ਕੋਰਟ ਦਾ ਦੌਰਾ ਕਰਨ ਲਈ ਆਈ ਸੀ। ਕਰੀਬ 2.30 ਵਜੇ ਵਕੀਲ ਮਨੀਸ਼ ਸ਼ਰਮਾ ਨੇ ਦਰਵੇਸ਼ ਦੇ ਤਿੰਨ ਗੋਲੀਆਂ ਮਾਰੀਆਂ ਤੇ ਮਗਰੋਂ ਖ਼ੁਦ ਨੂੰ ਵੀ ਗੋਲੀ ਮਾਰ ਲਈ। ਏਐੱਸਪੀ ਪਰਵੀਨ ਵਰਮਾ ਨੇ ਦੱਸਿਆ ਕਿ ਮਨੀਸ਼ ਤੇ ਕੌਂਸਲ ਪ੍ਰਧਾਨ ਇਕ-ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਸਨ। ਸ਼ਰਮਾ ਇਸ ਵੇਲੇ ਹਸਪਤਾਲ ਦਾਖ਼ਲ ਹੈ ਤੇ ਉਸ ਦੀ ਹਾਲਤ ਗੰਭੀਰ ਹੈ।

ਕਣਕ ਦਾ ਭਾਅ 2710 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ: ਕੈਪਟਨ

ਚੰਡੀਗੜ੍ਹ,  ਜੂਨ 2019- ਸੂਬੇ ਵਿੱਚ ਮਾਲੀ ਸੰਕਟ ਨਾਲ ਜੂਝ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਯਤਨਾਂ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਪਾਸੋਂ ਸਾਲ 2019-20 ਲਈ ਹਾੜ੍ਹੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ) ਵਿੱਚ ਵਾਧਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਐੱਮ.ਐੱਸ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆਉਣ ਲਈ ਕਿਹਾ ਤਾਂ ਕਿ ਖੇਤੀ ਢਾਂਚੇ ਵਿੱਚ ਅਤਿ ਲੋੜੀਂਦੇ ਸੁਧਾਰ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਭਾਅ ਦੇਣਾ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਤਿਆਰ ਕੀਤੇ ਪ੍ਰਸਤਾਵ ’ਚ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ ਜੋ ਸਾਲ 2018-19 ਵਿੱਚ 1840 ਰੁਪਏ ਪ੍ਰਤੀ ਕੁਇੰਟਲ ਸੀ, ਨੂੰ ਸਾਲ 2019-20 ਵਿੱਚ 2710 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਹੀ ਜੌਂ ਦਾ ਸਮਰਥਨ ਮੁੱਲ 1440 ਰੁਪਏ ਤੋਂ ਵਧਾ ਕੇ 1974 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਗਈ ਹੈ। ਖੇਤੀਬਾੜੀ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ (ਸੀ.ਏ.ਸੀ.ਪੀ.) ਨੂੰ ਭੇਜੇ ਪ੍ਰਸਤਾਵ ’ਚ ਛੋਲਿਆਂ ਦਾ ਘੱਟੋ ਘੱਟ ਸਮਰਥਨ ਮੁੱਲ 4620 ਰੁਪਏ ਤੋਂ ਵਧਾ ਕੇ 5631 ਰੁਪਏ ਪ੍ਰਤੀ ਕੁਇੰਟਲ ਅਤੇ ਸਰੋਂ ਦਾ ਘੱਟੋ-ਘੱਟ ਸਮਰਥਨ ਮੁੱਲ 4200 ਰੁਪਏ ਤੋਂ ਵਧਾ ਕੇ 5384 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਗਈ ਹੈ।
ਕੈਪਟਨ ਨੇ ਕਿਹਾ ਕਿ ਜੌਂ, ਛੋਲੇ ਅਤੇ ਸਰੋਂ ਦੀਆਂ ਫਸਲਾਂ ਨੂੰ ਹੁਲਾਰਾ ਦੇਣ ਲਈ ਇਨ੍ਹਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕੀਤੇ ਜਾਣ ਦੀ ਜ਼ਰੂਰਤ ਹੈ। ਇਹ ਨਾ ਕੇਵਲ ਸੂਬੇ ਦੀ ਕਿਸਾਨੀ ਲਈ ਫਾਇਦੇਮੰਦ ਹੋਵੇਗਾ ਸਗੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਦੇ ਰੁਝਾਨ ਨੂੰ ਵੀ ਠੱਲ੍ਹ ਪਾਵੇਗਾ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ ਸਮੇਤ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬੇਸ਼ੱਕ ਸੂਬਾ ਸਰਕਾਰ ਹਰ ਸੰਭਵ ਕਦਮ ਉਠਾ ਰਹੀ ਹੈ ਪਰ ਅਜਿਹੇ ਕਦਮ ਚੁੱਕਣੇ, ਖਾਸ ਕਰਕੇ ਘੱਟੋ-ਘੱ

ਪਿ੍ਸ ਹੈਰੀ ਮਹਿਮਾਨਾਂ ਲਈ ਖ਼ੁਦ ਬਣਾਉਂਦਾ ਹੈ ਚਾਹ

ਲੰਡਨ, ਜੂਨ 2019 -( ਗਿਆਨੀ ਅਮਰੀਕ ਸਿੰਘ ਰਾਠੌਰ )- ਬਰਤਾਨੀਆ ਦਾ ਨਵਜੰਮੇ ਸ਼ਹਿਜ਼ਾਦੇ ਆਰਚੀ ਦੀ ਦੇਖ-ਭਾਲ ਪਿ੍ਸ ਹੈਰੀ ਅਤੇ ਮੇਗਨ ਮਾਰਕਲ ਖ਼ੁਦ ਜ਼ਿਆਦਾ ਕਰ ਰਹੇ ਹਨ | ਖ਼ਬਰਾਂ ਅਨੁਸਾਰ ਮੇਗਨ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਹੈ, ਜਦ ਕਿ ਪਿ੍ਸ ਹੈਰੀ ਖ਼ੁਦ ਉਸ ਦੇ ਪੋਤੜੇ (ਨੈਪੀਆਂ) ਬਦਲਦਾ ਹੈ ਅਤੇ ਆਰਚੀ ਨੂੰ ਮਿਲਣ ਆਉਣ ਵਾਲੇ ਮਹਿਮਾਨਾਂ ਲਈ ਚਾਹ ਪਾਣੀ ਬਣਾਉਂਦਾ ਹੈ | ਰੋਇਲ ਕੁਮੈਂਟੇਟਰ ਕੈਰੋਲਿਨ ਡੋਰੈਂਡ ਅਨੁਸਾਰ ਹੈਰੀ ਮਹਿਮਾਨਾਂ ਲਈ ਖ਼ੁਦ ਚਾਹ ਬਣਾਉਂਦਾ ਅਤੇ ਪਰੋਸਦਾ ਹੈ | ਸਨਿਚਰਵਾਰ ਨੂੰ ਡਿਊਕ ਅਤੇ ਡਿਊਚਸ ਆਫ਼ ਸੁਸੈਕਸ ਨੂੰ ਮਹਾਰਾਣੀ ਐਲਿਜ਼ਾਬੈੱਥ ਦੇ ਜਨਮ ਦਿਨ ਸਮਾਗਮ ਮੌਕੇ ਪਹਿਲੀ ਵਾਰ ਜਨਤਕ ਤੌਰ 'ਤੇ ਇਕੱਠੇ ਵੇਖਿਆ ਗਿਆ | ਜਦ ਕਿ ਇਸ ਤੋਂ ਪਹਿਲਾਂ ਸਿਰਫ਼ ਸ਼ਾਹੀ ਗੈਲਰੀ 'ਚ ਆਰਚੀ ਨੂੰ ਮੀਡੀਆ ਸਾਹਮਣੇ ਲਿਆਉਣ ਮੌਕੇ ਹੀ ਇਕੱਠੇ ਵੇਖੇ ਗਏ ਸਨ | ਸ਼ਾਹੀ ਜੋੜੇ ਵਲੋਂ ਵੱਡੀ ਗਿਣਤੀ ਵਿਚ ਮਹਿਮਾਨਾਂ ਦਾ ਆਪਣੇ ਫਰੋਗਮੂਰ ਘਰ 'ਚ ਸਵਾਗਤ ਕੀਤਾ ਗਿਆ | ਪਿ੍ਸ ਚਾਰਲਸ, ਪਿ੍ਸ ਵਿਲੀਅਮ ਅਤੇ ਕੇਟ ਮਿਡਲਟਨ ਤੋਂ ਇਲਾਵਾ ਮੇਗਨ ਦੀਆਂ ਨਜ਼ਦੀਕੀ ਦੋਸਤ ਜੈਸੀਕਾ ਮੋਲਰੋਨੇ ਤੇ ਸੈਰੀਨਾ ਵਿਲੀਅਮਸ ਆਦਿ ਨੇ ਆਰਚੀ ਨੂੰ ਘਰ ਜਾ ਕੇ ਵੇਖਿਆ ਅਤੇ ਅਸ਼ੀਰਵਾਦ ਦਿੱਤਾ |

ਅੱਤ ਦੀ ਗਰਮੀ ‘ਚ ਵੀ ਪਾਣੀ ਦਾ ਕਾਲ

ਸ੍ਰੀ ਮੁਕਤਸਰ ਸਾਹਿਬ, ਜੂਨ 2019  ਇੱਥੇ ਅੱਤ ਦੀ ਗਰਮੀ ‘ਚ ਵੀ ਪਾਣੀ ਦਾ ਕਾਲ ਪਿਆ ਹੋਇਆ ਹੈ। ਗਰਮੀ ਦੀ ਰੁੱਤ ਵਿੱਚ ਜਦੋਂ ਪਾਣੀ ਦੀ ਪੂਰਤੀ ਲਈ ਜਲਘਰ ਦੇ ਟੈਂਕ ਭਰੇ ਹੋਣੇ ਚਾਹੀਦੇ ਹਨ ਤਾਂ ਜਲਘਰ ਦੇ ਅਧਿਕਾਰੀਆਂ ਨੇ ਟੈਂਕਾਂ ਦੀ ਸਫਾਈ ਸ਼ੁਰੂ ਕਰ ਦਿੱਤੀ। ਹਾਲਾਂ ਕਿ ਸਫਾਈ ਦਾ ਕੰਮ ਸਰਦੀਆਂ ’ਚ ਹੋਣਾ ਚਾਹੀਦਾ ਹੈ ਜਦੋਂ ਪਾਣੀ ਦੀ ਖਪਤ ਘੱਟ ਹੁੰਦੀ ਹੈ। ਹੁਣ ਮੁੱਖ ਜਲਘਰ ਦੇ ਪਾਣੀ ਵਾਲੇ ਵੱਡੇ ਚਾਰੇ ਟੈਂਕ ਸੁੱਕੇ ਪਏ ਹਨ। ਪਿਛਲੇ ਸਮੇਂ ‘ਚ ਲੱਗੇ ਸਬਮਰਸੀਬਲ ਪੰਪ ਵੀ ਠੱਪ ਹੋ ਗਏ ਜਾਪਦੇ ਹਨ। ਜਲਘਰ ਵੱਲੋਂ ਹਫਤੇ ‘ਚ ਮਸਾਂ ਇਕ ਦਿਨ ਪਾਣੀ ਦਿੱਤਾ ਜਾ ਰਿਹਾ ਹੈ ਉਹ ਵੀ ਕਦੇ ਅੱਧੀ ਰਾਤ ਨੂੰ ਤੇ ਕਦੇ ਅੱਧਾ ਘੰਟਾ। ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਮਜਬੂਰ ਲੋਕ ਮੁੱਲ ਦਾ ਪਾਣੀ ਲੈ ਕੇ ਕੱਪੜੇ ਧੌਂਦੇ ਤੇ ਨਹਾਉਂਦੇ ਹਨ।
ਨਾਮਦੇਵ ਨਗਰ ਦੇ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਤੀਹ ਰੁਪਏ ਦਾ ਪੀਣ ਵਾਲਾ ਪਾਣੀ ਲੈਂਦੇ ਹਨ ਤੇ ਤੀਜੇ ਦਿਨ ਦੋ ਸੌ ਰੁਪਏ ਵਿੱਚ ਨਹਾਉਣ-ਧੋਣ ਵਾਸਤੇ ਪਾਣੀ ਦੀ ਟੈਂਕੀ ਭਰਾਉਂਦੇ ਹਨ। ਦੱਸਣਯੋਗ ਹੈ ਕਿ ਮੁੱਖ ਜਲਘਰ ‘ਚ ਪਾਣੀ ਦੀ ਇਕ ਤਿੱਪ ਵੀ ਨਹੀਂ ਹੈ ਤੇ ਉਤੋਂ ਪਾਣੀ ਦੀ ਬੰਦੀ ਹੋਣ ਕਰਕੇ ਹਫਤਾ ਭਰ ਹੋਣ ਪਾਣੀ ਦੀ ਕਿੱਲਤ ਰਹੇਗੀ। ਥਾਂਦੇਵਾਲਾ ਰੋਡ ਦੇ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਹਫਤੇ ‘ਚ ਇਕ ਦਿਨ ਪਾਣੀ ਆਉਂਦਾ ਹੈ ਤਾਂ ਉਸ ਵਿੱਚ ਵੀ ਸੀਵਰੇਜ ਦਾ ਗੰਦਾ ਪਾਣੀ ਮਿਲਿਆ ਹੁੰਦਾ ਹੈ। ਇਹੀ ਹਾਲ ਬਠਿੰਡਾ ਰੋਡ ਦਾ ਹੈ। ਡਾ. ਸੁਰਿੰਦਰ ਗਰੋਵਰ ਨੇ ਦੱਸਿਆ ਕਿ ਉਹ ਹਰ ਮਹੀਨੇ ਮੋਟਾ ਬਿੱਲ ਦੇਣ ਦੇ ਬਾਵਜੂਦ ਉਨ੍ਹਾਂ ਦੇ ਘਰ ਪਾਣੀ ਨਹੀਂ ਪੁੱਜਦਾ ਤੇ ਜੇ ਥੋੜ੍ਹਾ ਬਹੁਤ ਆਉਂਦਾ ਹੈ ਉਹ ਗੰਦਾ ਹੋਣ ਕਰਕੇ ਵਰਤੋਂ ਦੇ ਕਾਬਲ ਨਹੀਂ। ਲੋਕਾਂ ਦੀ ਮੰਗ ਹੈ ਕਿ ਜਲਘਰ ਦੇ ਅਧਿਕਾਰੀ ਪਾਣੀ ਦੀ ਗੰਭੀਰ ਸਮੱਸਿਆ ਨੂੰ ਧਿਆਨ ਵਿੱਚ ਰਖਦਿਆਂ ਤੁਰੰਤ ਪੁਖਤਾ ਪ੍ਰਬੰਧ ਕਰਨ।
ਮੁਕਤਸਰ ਦੇ ਜਲਘਰ ਨੂੰ ਪਾਣੀ ਦੀ ਸਪਲਾਈ ਮੁਕਤਸਰ ਰਜਬਾਹੇ ਵਿਚੋਂ ਦਿੱਤੀ ਜਾਂਦੀ ਹੈ ਜਿਹੜਾ ਅਕਸਰ ਸਾਲ ਵਿੱਚ ਚਾਰ ਮਹੀਨੇ ਬੰਦ ਰਹਿੰਦਾ ਹੈ। ਬੰਦੀ ਦੌਰਾਨ ਜਲਘਰ ਵਿੱਚ ਪਾਣੀ ਨਹੀਂ ਜਾਂਦਾ ਤੇ ਪਾਣੀ ਦੀ ਕਿੱਲਤ ਪੈਦਾ ਹੋ ਜਾਂਦੀ ਹੈ। ਸ਼ਹਿਰ ਵਾਸੀਆਂ ਦੀ ਮੰਗ ‘ਤੇ ਮੁਕਤਸਰ ਨੂੰ ਕੇਂਦਰ ਸਰਕਾਰ ਵੱਲੋਂ ‘ਅੰਮ੍ਰਿਤ ਪ੍ਰਾਜੈਕਟ’ ਲਿਆਂਦਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਮੁਕਤਸਰ ਦੇ ਜਲਘਰ ਨੂੰ 10 ਕਿਲੋਮੀਟਰ ਦੂਰ ਸਰਹੰਦ ਫੀਡਰ ਨਾਲ ਜੋੜਿਆ ਜਾਣਾ ਹੈ ਤਾਂ ਜੋ ਬੰਦੀ ਦਾ ਸੰਕਟ ਖਤਮ ਹੋ ਸਕੇ ਪਰ ਇਸ ਦੌਰਾਨ ਪੰਜਾਬ ਦੇ ਸਬੰਧਤ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਮਹਿਕਮਾ ਬਦਲਣ ਕਾਰਣ ਇਹ ਪ੍ਰਾਜੈਕਟ ਹਾਲ ਦੀ ਘੜੀ ਠੰਢੇ ਬਸਤੇ ਵਿੱਚ ਪੈ ਗਿਆ ਹੈ।

ਅਤਿਵਾਦੀ ਜਥੇਬੰਦੀ ਦੀ ਧਮਕੀ ਮਗਰੋਂ ਸ਼ਿਲੌਂਗ ਦੇ ਸਿੱਖਾਂ ’ਚ ਸਹਿਮ

ਅੰਮ੍ਰਿਤਸਰ, ਜੂਨ 2019- ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ’ਚ ਪਿਛਲੇ ਲਗਭਗ 200 ਸਾਲਾਂ ਤੋਂ ਵਸਦੇ ਸਿੱਖਾਂ ਨੂੰ ਉੱਥੋਂ ਹਟਾਉਣ ਲਈ ਮੁੜ ਡਰਾਉਣ, ਧਮਕਾਉਣ ਦੀ ਵਾਪਰੀ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਕਮੇਟੀ ਵਲੋਂ ਇਕ ਵਫ਼ਦ ਵੀ ਸ਼ਿਲਾਂਗ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ। ਸ਼ਿਲੌਂਗ ਦੇ ਬੜਾ ਬਾਜ਼ਾਰ ਸਥਿਤ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿਚ ਰਹਿੰਦੇ ਸਿੱਖ ਤੇ ਪੰਜਾਬੀ ਧਮਕੀ ਮਿਲਣ ਤੋਂ ਬਾਅਦ ਸਹਿਮੇ ਹੋਏ ਹਨ। ਜਥੇਬੰਦੀ ਵੱਲੋਂ ਪਹਿਲਾਂ ਵੀ ਹਮਲਾ ਕੀਤਾ ਜਾ ਚੁੱਕਾ ਹੈ ਜਿਸ ਨਾਲ ਮਾਲੀ ਨੁਕਸਾਨ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਵਫ਼ਦ ਵਿਚ ਮੈਂਬਰ ਹਰਪਾਲ ਸਿੰਘ ਜੱਲਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ ਅਤੇ ਮੁਖ਼ਤਾਰੇ ਆਮ ਸਿਮਰਜੀਤ ਸਿੰਘ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਿਲਾਂਗ ਵਿਚ ਵਸਦੇ ਸਿੱਖਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮੁਸ਼ਕਲ ਸਮੇਂ ਸਿੱਖ ਸੰਸਥਾ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਮਦਦ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਗ੍ਰਹਿ ਸਕੱਤਰ ਨੂੰ ਕੀਤੀ ਅਪੀਲ ਵਿਚ ਦੱਸਿਆ ਗਿਆ ਹੈ ਕਿ ਇਹ ਸਿੱਖ ਉੱਥੇ 200 ਸਾਲਾਂ ਤੋਂ ਵੱਸੇ ਹੋਏ ਹਨ ਤੇ ਜਾਣਬੁੱਝ ਕੇ ਉਜਾੜੇ ਵੱਲ ਧੱਕਿਆ ਜਾ ਰਿਹਾ ਹੈ। ਵਫ਼ਦ ਮੇਘਾਲਿਆ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਸਥਾਨਕ ਪ੍ਰਸ਼ਾਸਨ ਨਾਲ ਵੀ ਇਸ ਸਬੰਧੀ ਗੱਲਬਾਤ ਕਰੇਗਾ। ਸ਼੍ਰੋਮਣੀ ਕਮੇਟੀ ਇਸ ਤੋਂ ਪਹਿਲਾਂ ਵੀ ਵਫਦ ਸ਼ਿਲੌਂਗ ਭੇਜ ਚੁੱਕੀ ਹੈ। ਸ਼ਿਲੌਂਗ ਵਿਚ ਵਸਦੇ ਸਿੱਖਾਂ ਦੀ ਹਰੀਜਨ ਪੰਚਾਇਤ ਕਮੇਟੀ ਦੇ ਪ੍ਰਧਾਨ ਬਿੱਲੂ ਸਿੰਘ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਪੱਤਰ ਵਿਚ ਦੱਸਿਆ ਗਿਆ ਹੈ ਕਿ ਹਾਈ ਕੋਰਟ ਵੱਲੋਂ ਬਸਤੀ ਵਿਚ ਵਸਦੇ ਸਿੱਖਾਂ-ਪੰਜਾਬੀਆਂ ਨੂੰ ਸਟੇਅ ਮਿਲਿਆ ਹੋਇਆ ਹੈ। ਇਸ ਦੇ ਬਾਵਜੂਦ ਮਾਲਕੀ ਸਾਬਿਤ ਕਰਨ ਲਈ ਨੋਟਿਸ ਭੇਜੇ ਗਏ ਹਨ। ਇਕ ਸਾਲ ਪਹਿਲਾਂ ਮਿਉਂਸਿਪਲ ਬੋਰਡ ਨੇ ਇਸ ਸਬੰਧੀ ਸਰਵੇਖ਼ਣ ਵੀ ਕਰਾਇਆ ਸੀ। ਇੱਥੇ ਰਹਿੰਦੇ 70 ਫ਼ੀਸਦ ਲੋਕ ਮਿਉਂਸਿਪਲ ਬੋਰਡ ਦੇ ਕਰਮਚਾਰੀ ਹਨ। ਉਨ੍ਹਾਂ ਕਿਹਾ ਕਿ ਹੋਰ ਜੋ ਵੀ ਵੇਰਵੇ ਚਾਹੀਦੇ ਹਨ, ਉਹ ਇਨ੍ਹਾਂ ਲੋਕਾਂ ਨੂੰ ਮਿਲੇ ਬਿਜਲੀ ਦੇ ਕੁਨੈਕਸ਼ਨ, ਵੋਟਰ ਸੂਚੀ ਅਤੇ ਪਰਿਵਾਰਕ ਰਾਸ਼ਨ ਕਾਰਡਾਂ ਤੋਂ ਮਿਲ ਸਕਦੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇੱਥੇ ਵਸਦੇ ਸਿੱਖਾਂ ਅਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ।

 

ਮੇਘਾਲਿਆ ਦੇ ਅਖ਼ਬਾਰਾਂ ’ਚ ਪ੍ਰਕਾਸ਼ਿਤ ਹੋਿੲਆ ਹੈ ਧਮਕੀ ਪੱਤਰ
ਸ਼ਿਲੌਂਗ ਦੇ ਇਨ੍ਹਾਂ ਸਿੱਖਾਂ ਦੀ ਜਥੇਬੰਦੀ ਹਰੀਜਨ ਪੰਚਾਇਤ ਕਮੇਟੀ ਵਲੋਂ ਵੀ ਮੇਘਾਲਿਆ ਦੇ ਮੁੱਖ ਮੰਤਰੀ ਕੌਨਰਾਡ ਸੰਗਮਾ ਨੂੰ ਪੱਤਰ ਲਿਖ ਕੇ ਇੱਥੇ ਰਹਿੰਦੇ ਸਿੱਖਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸ਼ਿਲੌਂਗ ਦੀ ਅਤਿਵਾਦੀ ਜਥੇਬੰਦੀ ਐਚਐਨਐਲਸੀ ਨੇ ਲੰਘੇ ਦਿਨੀਂ ਇੱਥੇ ਹਰੀਜਨ ਕਲੋਨੀ ਵਿਚ ਵਸਦੇ ਸਿੱਖਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਸ਼ਿਲਾਂਗ ਮਿਉਂਸਿਪਲ ਬੋਰਡ ਦੀ ਕਾਰਵਾਈ ਖ਼ਿਲਾਫ਼ ਅਦਾਲਤ ’ਚ ਕੋਈ ਕਾਰਵਾਈ ਕੀਤੀ ਤਾਂ ਜਥੇਬੰਦੀ ਸਖ਼ਤ ਕਾਰਵਾਈ ਕਰੇਗੀ। ਇਹ ਧਮਕੀ ਭਰਿਆ ਪੱਤਰ ਮੇਘਾਲਿਆ ਦੇ ਮੀਡੀਆ ’ਚ ਵੀ ਪ੍ਰਕਾਸ਼ਿਤ ਹੋਇਆ ਹੈ। ਇਸ ਜਥੇਬੰਦੀ ’ਤੇ ਮੇਘਾਲਿਆ ਸਰਕਾਰ ਨੇ ਵੀ ਰੋਕ ਲਾਈ ਹੋਈ ਹੈ। ਧਮਕੀ ਤੋਂ ਬਾਅਦ ਇੱਥੇ ਵਸਦੇ ਸਿੱਖਾਂ ਵਿਚ ਤਣਾਅ ਦਾ ਮਾਹੌਲ ਹੈ।

ਜਸਪਾਲ ਦੀ ਹਿਰਾਸਤੀ ਮੌਤ ਕੇਸ 'ਚ ਸਨਸਨੀਖ਼ੇਜ਼ ਖ਼ੁਲਾਸਾ ਅਸਲ੍ਹੇ ਦੇ ਖ਼ਰੀਦ-ਵੇਚ ਤੇ ਲੁੱਟਾਂ-ਖੋਹਾਂ ਕਰਦਾ ਸੀ ਮੁੱਖ ਦੋਸ਼ੀ

ਫ਼ਰੀਦਕੋਟ, ਜੂਨ, 2019 - ਜ਼ਿਲ੍ਹਾ ਪੁਲਿਸ ਮੁਖੀ ਫ਼ਰੀਦਕੋਟ ਅਤੇ ਮੈਂਬਰ ਵਿਸ਼ੇਸ਼ ਜਾਂਚ ਟੀਮ ਰਾਜ ਬਚਨ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰ ਖ਼ੁਲਾਸਾ ਕੀਤਾ ਕਿ ਜਸਪਾਲ ਦੇ ਮਾਮਲੇ ਵਿਚ ਜਾਂਚ ਦੇ ਦੌਰਾਨ ਮੁੱਖ ਦੋਸ਼ੀ ਰਣਬੀਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਖ਼ੁਲਾਸਾ ਇਹ ਹੋਇਆ ਹੈ ਕਿ ਰਣਬੀਰ ਸਿੰਘ ਸਾਥੀਆਂ ਨਾਲ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਲਿਆ ਕੇ ਪੰਜਾਬ ਵਿਚ ਵੇਚਦਾ ਸੀ ਅਤੇ ਨਾਲ ਹੀ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

ਐਸਐਸਪੀ ਫ਼ਰੀਦਕੋਟ ਰਾਜ ਬਚਨ ਸਿੰਘ ਨੇ ਦੱਸਿਆ ਕਿ ਜਸਪਾਲ ਮਾਮਲੇ ਵਿਚ ਮੁੱਖ ਦੋਸ਼ੀ  ਰਣਬੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦ ਪੁਲਿਸ ਰਿਮਾਂਡ ਤੇ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਚੱਲਿਆ ਕਿ ਰਣਬੀਰ ਸਿੰਘ ਅਸਲ ਵਿਚ ਸੁਮਿਤ ਮੁਜਾਲ ਹੈ ਜੋ ਜੀਂਦ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਅਪਰਾਧਿਕ ਪ੍ਰਵਿਰਤੀ ਵਾਲਾ ਵਿਅਕਤੀ ਹੈ। ਉਨ੍ਹਾਂ ਦੱਸਿਆ ਕਿ ਰਣਬੀਰ ਸਿੰਘ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ ਨਜਾਇਜ ਅਸਲਾ ਲਿਆ ਕੇ ਪੰਜਾਬ ਵਿਚ ਵੇਚਦਾ ਸੀ।

ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਰਣਬੀਰ ਸਿੰਘ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਦੀ ਨੋਕ ਤੇ ਲੋਕਾਂ ਤੋਂ ਲੁੱਟ ਖੋਹ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਰਣਬੀਰ ਸਿੰਘ ਸਮੇਤ ਕੁੱਲ 9 ਲੋਕਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿੰਨਾ ਪਾਸੋਂ 4 ਪਿਸਟਲ ਸਮੇਤ ਜਿੰਦਾ ਕਾਰਤੂਸ ਅਤੇ 4 ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਜਸਪਾਲ ਦੀ ਭੂਮਿਕਾ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ

ਦਿੱਲੀ ਪੁੱਜਣ ਵਾਲੀਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਨੇ ਮੌਸਮ ਖ਼ਰਾਬ ਹੋਣ ਕਾਰਣ ਅੰਮ੍ਰਿਤਸਰ ਵੱਲ ਮੁੱਖ ਮੋੜਿਆ

ਅੰਮ੍ਰਿਤਸਰ, ਜੂਨ 2019 ( ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਅਚਾਨਕ ਮੌਸਮ ਖ਼ਰਾਬ ਹੋਣ ਕਾਰਣ, ਸਿਡਨੀ, ਪੂਨੇ ,ਇੰਦੌਰ, ਗੁਹਾਟੀ, ਗੋਆ ਆਦਿ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡਾ ਵਿਖੇ ਪੁੱਜਣ ਵਾਲੀਆਂ ਕਰੀਬ ਅੱਠ ਉਡਾਣਾਂ ਨੂੰ ਤਬਦੀਲ ਕਰਦਿਆਂ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਉਤਰਿਆ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿਚ ਅਚਾਨਕ ਕਰੀਬ ਸ਼ਾਮ 7 ਕੁ ਵਜੇ ਦੇ ਦਰਮਿਆਨ ਅਚਾਨਕ ਮੌਸਮ ਖ਼ਰਾਬ ਹੋ ਗਿਆ, ਜਿਸ ਦੌਰਾਨ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੇ ਪੁੱਜਣ ਵਾਲੀਆਂ ਕਰੀਬ ਅੱਠ ਉਡਾਣਾਂ 'ਚ ਪੂਨੇ ਤੋਂ ੳਜੇਬਿਕਸਤਾਨ, ਇੰਦੌਰ ਤੋਂ ਇੰਡੀਗੋ, ਗੁਹਾਟੀ ਤੋਂ ਸਪਾਈਸ ਜੈੱਟ, ਸਿਡਨੀ ਤੋਂ ਏਅਰ ਇੰਡੀਆ, ਤੇ ਹੋਰ ਸਪਾਈਸ ਜੈੱਟ, ਏਅਰ ਇੰਡੀਆ ਦੀਆਂ ਉਡਾਣਾਂ ਦਾ ਮੁੱਖ ਮੋੜਦਿਆਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਉਤਾਰਿਆ ਗਿਆ।

ਉਜੇਬਿਕਸਤਾਨ ਦੀ ਉਡਾਣ ਰਾਹੀ ਅਸ਼ਕਾਬਾਦ ਤੋਂ ਅੰਮ੍ਰਿਤਸਰ ਪੁੱਜੇ ਯਾਤਰੀ ਕੋਲੋਂ ਕਰੀਬ 2 ਲੱਖ ਦੀਆਂ ਸਿਗਰਟਾਂ ਬਰਾਮਦ

ਅੰਮ੍ਰਿਤਸਰ, ਜੂਨ 2019   ਅਸ਼ਕਾਬਾਦ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਉਜੇਬਿਕਸਤਾਨ ਦੀ ਉਡਾਣ ਰਾਹੀ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ 975 ਪੈਕਟ ਸਿਗਰਟਾਂ ਬਰਾਮਦ ਕੀਤੀਆਂ ਗਈਆਂ ਜਿੰਨਾਂ ਦੀ ਕੀਮਤ ਕਰੀਬ 2 ਲੱਖ ਦੱਸੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅਸ਼ਕਾਬਾਦ ਤੋਂ ਪੁੱਜੀ ਉਡਾਣ ਰਾਹੀ ਏਥੇ ਪੁੱਜੇ ਯਾਤਰੀ ਤੇਜੱਸ ਖੰਨਾ ਵਾਸੀ ਅੰਮ੍ਰਿਤਸਰ ਕੋਲੋਂ ਤਲਾਸ਼ੀ ਦੌਰਾਨ 975 ਪੈਕਟ ਸਿਗਰਟਾਂ ਬਰਾਮਦ ਕੀਤੀਆਂ ਗਈਆ ਜਿੰਨ੍ਹਾ ਦੀ ਕੀਮਤ 1 ਲੱਖ 95 ਹਜਾਰ ਦੱਸੀ ਜਾਂਦੀ ਹੈ। ਉਕਤ ਅਧਿਕਾਰੀਆਂ ਵੱਲੋਂ ਸਿਗਰਟਾਂ ਸੀਲ ਕਰਕੇ ਯਾਤਰੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ ।

ਹਰਿਮੰਦਰ ਸਾਹਿਬ ਨੇੜੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਨੂੰ ਠੱਲ੍ਹ ਪਈ

ਅੰਮ੍ਰਿਤਸਰ, ਜੂਨ 2019-
ਗੁਜਰਾਤ ਦੇ ਭਾਵ ਨਗਰ ਇਲਾਕੇ ਦੇ ਇਕ ਚੌਕ ਵਿਚ ਗੁਰੂ ਨਾਨਕ ਦੇਵ ਦੀ ਮੂਰਤੀ ਸਥਾਪਿਤ ਕਰਨ ਦੇ ਹੋਏ ਵਿਰੋਧ ਤੋਂ ਬਾਅਦ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਨੂੰ ਭਾਵੇਂ ਕੁਝ ਠੱਲ੍ਹ ਪਈ ਹੈ ਪਰ ਆਨਲਾਈਨ ਵਸਤਾਂ ਵੇਚਣ ਵਾਲੀਆਂ ਕੰਪਨੀਆਂ ਵੱਲੋਂ ਅਜੇ ਵੀ ਗੁਰੂਆਂ ਦੀਆਂ ਮੂਰਤੀਆਂ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਹਨ।
ਸਿੱਖ ਧਰਮ ਵਿਚ ਮੂਰਤੀ ਪੂਜਾ ਅਤੇ ਤਸਵੀਰ ਪੂਜਾ ਦੀ ਮਨਾਹੀ ਹੈ। ਸਿੱਖ ਧਰਮ ਵਿਚ ਸਿਰਫ਼ ਸ਼ਬਦ ਗੁਰੂ ਜਾਂ ਅਕਾਲ ਪੁਰਖ ਦੀ ਉਸਤਤ ਕੀਤੀ ਜਾਂਦੀ ਹੈ ਪਰ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪਹਿਲਾਂ ਗੁਰੂਆਂ, ਸਿੱਖ ਯੋਧਿਆਂ ਅਤੇ ਨਿਹੰਗ ਸਿੰਘਾਂ ਦੀਆਂ ਮੂਰਤੀਆਂ ਆਮ ਵਿਕਦੀਆਂ ਸਨ। ਪੱਥਰ ਤੇ ਪਾਊਡਰ ਦੀਆਂ ਬਣੀਆਂ ਇਹ ਮੂਰਤੀਆਂ ਚੀਨ ਤੋਂ ਆਉਂਦੀਆਂ ਹਨ ਜਦੋਂਕਿ ਧਾਤਾਂ ਦੀਆਂ ਬਣੀਆਂ ਮੂਰਤੀਆਂ ਮੁਰਾਦਾਬਾਦ ਤੋਂ ਅਤੇ ਪੱਥਰ ਦੀਆਂ ਬਣੀਆਂ ਮੂਰਤੀਆਂ ਰਾਜਸਥਾਨ, ਆਗਰਾ ਤੇ ਮੁੰਬਈ ਤੋਂ ਬਣ ਕੇ ਆਉਂਦੀਆਂ ਹਨ। ਇਨ੍ਹਾਂ ਵਿਚ ਵਧੇਰੇ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਦੀਆਂ ਮੂਰਤੀਆਂ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਬਾਬਾ ਦੀਪ ਸਿੰਘ ਅਤੇ ਨਿਹੰਗ ਸਿੰਘਾਂ ਦੀਆਂ ਮੂਰਤੀਆਂ ਵੀ ਵਿਕਦੀਆਂ ਹਨ। ਇਹ ਮੂਰਤੀਆਂ ਸੌ ਤੋਂ ਲੈ ਕੇ 1500 ਰੁਪਏ ਮੁੱਲ ਤਕ ਵਿਕਦੀਆਂ ਹਨ।
ਹਾਲ ਹੀ ਵਿਚ ਗੁਜਰਾਤ ਦੇ ਭਾਵ ਨਗਰ ਇਲਾਕੇ ਦੇ ਇਕ ਚੌਕ ਵਿਚ ਸਿੰਧੀ ਭਾਈਚਾਰੇ ਵੱਲੋਂ ਗੁਰੂ ਨਾਨਕ ਦੇਵ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ, ਜਿਸ ਦਾ ਸਿੱਖ ਜਗਤ ਵੱਲੋਂ ਵਿਰੋਧ ਪ੍ਰਗਟਾਇਆ ਗਿਆ। ਸ੍ਰੀ ਅਕਾਲ ਤਖ਼ਤ ਨੇ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਜਾਂਚ ਟੀਮ ਭੇਜੀ ਜਾਣੀ ਸੀ ਕਿ ਇਸ ਤੋਂ ਪਹਿਲਾਂ ਹੀ ਸਿੰਧੀ ਭਾਈਚਾਰੇ ਵੱਲੋਂ ਇਹ ਬੁੱਤ ਹਟਾ ਦਿੱਤਾ ਗਿਆ। ਹੁਣ ਇਸ ਬੁੱਤ ਦੀ ਥਾਂ ਖੰਡਾ ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਘਟਨਾ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਗੁਰੂਆਂ ਦੀਆਂ ਵਿਕਦੀਆਂ ਮੂਰਤੀਆਂ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਹਰਿਮੰਦਰ ਸਾਹਿਬ ਨੇੜਲੀਆਂ ਦੁਕਾਨਾਂ ਵਿਚ ਵਿਕਦੀਆਂ ਮੂਰਤੀਆਂ ਦੇ ਰੁਝਾਨ ਨੂੰ ਕੁਝ ਠੱਲ੍ਹ ਪਈ ਹੈ।
ਦੁਕਾਨਦਾਰਾਂ ਨੇ ਦਾਅਵਾ ਕੀਤਾ ਕਿ ਗੁਰੂਆਂ ਦੀਆਂ ਮੂਰਤੀਆਂ ਖਰੀਦਣ ਅਤੇ ਵੇਚਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਦੀ ਥਾਂ ਗੁਰੂਆਂ ਦੀਆਂ ਤਸਵੀਰਾਂ ਵਿਕ ਰਹੀਆਂ ਹਨ। ਭਾਵੇਂ ਸਿੱਖ ਧਰਮ ਵਿਚ ਗੁਰੂਆਂ ਦੀ ਤਸਵੀਰ ਨੂੰ ਵੀ ਕੋਈ ਮਾਨਤਾ ਨਹੀਂ ਹੈ ਪਰ ਕੈਲੰਡਰਾਂ ਆਦਿ ‘ਤੇ ਗੁਰੂਆਂ ਦੀਆਂ ਤਸਵੀਰਾਂ ਛਾਪਣ ਦਾ ਰੁਝਾਨ ਲੰਮੇ ਸਮੇਂ ਤੋਂ ਜਾਰੀ ਹੈ।
ਦੁਕਾਨਾਂ ’ਤੇ ਗੁਰੂਆਂ ਦੀਆਂ ਮੂਰਤੀਆਂ ਵੇਚਣ ਦੇ ਰੁਝਾਨ ਵਿਚ ਭਾਵੇਂ ਕਮੀ ਆਈ ਹੈ ਪਰ ਆਨਲਾਈਨ ਵਸਤਾਂ ਵੇਚਣ ਵਾਲੀਆਂ ਕੰਪਨੀਆਂ ਅਜੇ ਵੀ ਧੜੱਲੇ ਨਾਲ ਇਹ ਮੂਰਤੀਆਂ ਵੇਚ ਰਹੀਆਂ ਹਨ। ਆਨਲਾਈਨ ਕੰਪਨੀਆਂ ਫਲਿੱਪਕਾਰਟ, ਐਮੇਜ਼ਨ, ਸਨੈਪਡੀਲ ਆਦਿ ’ਤੇ ਜਾ ਕੇ ਇਹ ਮੂਰਤੀਆਂ ਅਤੇ ਇਨ੍ਹਾਂ ਦੀ ਕੀਮਤ ਦੇਖੀ ਜਾ ਸਕਦੀ ਹੈ। ਮੂਰਤੀਆਂ ਮੰਗਵਾਉਣ ਲਈ ਆਰਡਰ ਵੀ ਕੀਤਾ ਜਾ ਸਕਦਾ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਪਹਿਲਾਂ ਹੀ ਆਖ ਚੁੱਕੇ ਹਨ ਕਿ ਸਿੱਖ ਧਰਮ ਵਿਚ ਮੂਰਤੀ ਜਾਂ ਤਸਵੀਰ ਪੂਜਾ ਦੀ ਕੋਈ ਥਾਂ ਨਹੀਂ ਹੈ। ਹਰ ਸਿੱਖ ਸਿਰਫ ਸ਼ਬਦ ਗੁਰੂ ਜਾਂ ਅਕਾਲ ਪੁਰਖ ਦੀ ਹੀ ਉਸਤਤ ਕਰਦਾ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਗੁਰੂਆਂ ਦੀਆਂ ਮੂਰਤੀਆਂ ਨਾ ਖਰੀਦਣ। ਇਸ ਨਾਲ ਮੂਰਤੀਆਂ ਬਣਾਉਣ ਅਤੇ ਵੇਚਣ ਦੇ ਰੁਝਾਨ ਨੂੰ ਆਪੇ ਠੱਲ੍ਹ ਪੈ ਜਾਵੇਗੀ।

ਕੈਪਟਨ ਤੇ ਸਿੱਧੂ ਵਿਚਾਲੇ ਦੂਰੀਆਂ ਮਿਟਾਉਣਗੇ ਅਹਿਮਦ ਪਟੇਲ

ਚੰਡੀਗੜ੍ਹ,  ਜੂਨ 2019 ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦਾ ਸਥਾਨਕ ਸਰਕਾਰਾਂ ਬਾਰੇ ਵਿਭਾਗ ਬਦਲੇ ਜਾਣ ਸਬੰਧੀ ਜਾਣਕਾਰੀ ਦਿੱਤੀ। ਕਾਂਗਰਸ ਪ੍ਰਧਾਨ ਨੇ ਕੈਪਟਨ ਅਤੇ ਸਿੱਧੂ ਵਿਚਾਲੇ ਪੈਦਾ ਹੋਏ ਮਸਲੇ ਦੇ ਹੱਲ ਦੀ ਜ਼ਿੰਮੇਵਾਰੀ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੂੰ ਸੌਂਪੀ ਹੈ।
ਸ੍ਰੀ ਸਿੱਧੂ ਨੇ ਕਾਂਗਰਸ ਪ੍ਰਧਾਨ ਨੂੰ ਇਕ ਪੱਤਰ ਵੀ ਸੌਂਪਿਆ ਪਰ ਇਸ ਪੱਤਰ ਦੇ ਵੇਰਵੇ ਪਤਾ ਨਹੀਂ ਲੱਗ ਸਕੇ। ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਕਾਂਗਰਸ ਪ੍ਰਧਾਨ ਨੇ ਸਿੱਧੂ ਨੂੰ ਆਪਣਾ ਕੰਮਕਾਜ ਜਾਰੀ ਰੱਖਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੂੰ ਕਿਹਾ ਹੈ ਕਿ ਜਿਸ ਢੰਗ ਨਾਲ ਪਿਛਲੇ ਦਿਨੀਂ ਕੈਪਟਨ ਸਰਕਾਰ ਵਲੋਂ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਹੈ, ਉਸ ਤੋਂ ਉਹ ਖੁਸ਼ ਨਹੀਂ ਹਨ ਅਤੇ ਇਹ ਗੱਲ ਮੁੱਖ ਮੰਤਰੀ ਤੱਕ ਪੁੱਜਦੀ ਕਰ ਦਿੱਤੀ ਜਾਵੇ। ਮੀਟਿੰਗ ਤੋਂ ਬਾਅਦ ਕਾਂਗਰਸ ਪ੍ਰਧਾਨ ਦਾ ਸੁਨੇਹਾ ਮੁੱਖ ਮੰਤਰੀ ਤੱਕ ਪੁੱਜਦਾ ਕਰ ਦਿੱਤਾ ਗਿਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਹਾਲ ਦੀ ਘੜੀ ਕੈਬਨਿਟ ਵਿਚ ਮੁੜ ਫੇਰਬਦਲ ਕਰਨ ਦੀ ਹਾਮੀ ਨਹੀਂ ਭਰੀ ਹੈ। ਇਸ ਸਥਿਤੀ ਵਿਚ ਸ੍ਰੀ ਸਿੱਧੂ ਦਿੱਤੇ ਗਏ ਨਵੇਂ ਬਿਜਲੀ ਵਿਭਾਗ ਦਾ ਚਾਰਜ ਲੈ ਲੈਣਗੇ ਜਾਂ ਉਡੀਕ ਕਰਨਗੇ ਜਾਂ ਇਨਕਾਰ ਕਰਨਗੇ, ਇਸ ਬਾਰੇ ਅਗਲੇ ਇਕ-ਦੋ ਦਿਨਾਂ ਵਿਚ ਸਥਿਤੀ ਸਪੱਸ਼ਟ ਹੋਵੇਗੀ। ਇਹ ਵੀ ਚਰਚਾ ਹੈ ਕਿ ਉਹ ਕਾਂਗਰਸ ਵਿਚ ਵਿਧਾਇਕ ਤਾਂ ਬਣੇ ਰਹਿਣ ਪਰ ਵਜ਼ਾਰਤ ਤੋਂ ਅਸਤੀਫ਼ਾ ਦੇ ਦੇਣ।
ਦੱਸਣਯੋਗ ਹੈ ਕਿ ਕੈਪਟਨ ਅਤੇ ਸਿੱਧੂ ਵਿਚਾਲੇ ਕਈਆਂ ਮਸਲਿਆਂ ਨੂੰ ਲੈ ਕੇ ਮੱਤਭੇਦ ਪੈਦਾ ਹੋ ਗਏ ਸਨ ਤੇ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਵਿਚ ਚੋਣ ਪ੍ਰਚਾਰ ਕਰਦਿਆਂ ਸਿੱਧੂ ਦੀ ਬਿਆਨਬਾਜ਼ੀ ਤੋਂ ਮੁੱਖ ਮੰਤਰੀ ਖਫ਼ਾ ਹੋ ਗਏ ਸਨ ਤੇ ਉਨ੍ਹਾਂ ਨੇ ਵੋਟਾਂ ਪੈਣ ਵਾਲੇ ਦਿਨ ਮੋੜਵਾਂ ਜਵਾਬ ਦਿੰਦਿਆਂ ਕਿਹਾ ਸੀ ਕਿ ਸਿੱਧੂ ਨੂੰ ਅਜਿਹਾ ਬਿਆਨ ਦੇਣ ਦੀ ਕੀ ਲੋੜ ਸੀ। ਚੋਣ ਨਤੀਜੇ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਇਕ ਕਦਮ ਅੱਗੇ ਵਧਦਿਆਂ ਕਿਹਾ ਸੀ ਕਿ ਸ਼ਹਿਰਾਂ ਵਿਚ ਕੰਮ-ਕਾਜ ਠੀਕ ਨਾ ਹੋਣ ਕਰਕੇ ਕਾਂਗਰਸ ਪਾਰਟੀ ਨੂੰ ਸ਼ਹਿਰਾਂ ਵਿਚ ਵੋਟਾਂ ਘੱਟ ਮਿਲੀਆਂ ਹਨ। ਇਸ ਕਰਕੇ ਕਾਂਗਰਸ ਬਠਿੰਡਾ ਲੋਕ ਸਭਾ ਹਲਕੇ ਦੀ ਚੋਣ ਹਾਰੀ ਹੈ। ਛੇ ਜੂਨ ਨੂੰ ਜਿਸ ਸਮੇਂ ਸਿੱਧੂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ, ਉਸ ਸਮੇਂ ਵਜ਼ਾਰਤ ਦੀ ਮੀਟਿੰਗ ਚੱਲ ਰਹੀ ਸੀ। ਉਸ ਮੀਟਿੰਗ ਵਿਚ ਪ੍ਰੈੱਸ ਕਾਨਫਰੰਸ ਵੀ ਦਿਖਾਈ ਗਈ, ਜਿਸ ਵਿਚ ਕੁਝ ਮੰਤਰੀਆਂ ਨੇ ਮੁੱਖ ਮੰਤਰੀ ਨੂੰ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ। ਉਸ ਸ਼ਾਮ ਹੀ ਉਨ੍ਹਾਂ ਦਾ ਵਿਭਾਗ ਬਦਲ ਦਿਤਾ ਗਿਆ। ਉਸ ਤੋਂ ਬਾਅਦ ਕਾਇਮ ਕੀਤੀਆਂ ਸਲਾਹਕਾਰ ਕਮੇਟੀਆਂ ਵਿਚ ਵੀ ਸਿੱਧੂ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਜ਼ਿੰਦਗੀ ਦੀ ਜੰਗ ਹਾਰੇ 'ਫਤਿਹ' ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਸੁਨਾਮ ਊਧਮ ਸਿੰਘ ਵਾਲਾ, ਜੂਨ 2019 (    )- ਬੀਤੇ ਵੀਰਵਾਰ ਨੂੰ ਬੋਲਵੈੱਲ 'ਚ ਡਿੱਗਣ ਤੋਂ ਬਾਅਦ ਮੌਤ ਦੇ ਮੂੰਹ 'ਚ ਗਏ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦਾ ਅੰਤਿਮ ਸਸਕਾਰ ਭਗਵਾਨਪੁਰਾ ਨੇੜਲੇ ਸ਼ੇਰੋ ਪਿੰਡ ਦੀ ਅਨਾਜ ਮੰਡੀ ਵਿਖੇ ਬਣੇ ਸ਼ਮਸ਼ਾਨ ਘਾਟ 'ਚ ਕਰ ਦਿੱਤਾ ਗਿਆ ਹੈ। ਫਤਿਹ ਦੀ ਚਿਤਾ ਨੂੰ ਅਗਨੀ ਉਸ ਦੇ ਦਾਦਾ ਜੀ ਵਲੋਂ ਭੇਟ ਕੀਤੀ ਗਈ। ਇਸ ਮੌਕੇ ਇੱਥੇ ਪਰਿਵਾਰਕ ਮੈਂਬਰਾਂ ਇਲਾਵਾ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ ਅਤੇ ਫਤਿਹ ਨੂੰ ਆਖ਼ਰੀ ਵਿਦਾਈ ਦੇਣ ਮੌਕੇ ਇੱਥੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ।

ਸੋਸ਼ਲ ਮੀਡੀਆ 'ਤੇ ਬਜ਼ੁਰਗ ਨੂੰ ਬਣਾਇਆ ਦੋਸਤ, ਬੈਲਕਮੇਲ ਕਰਕੇ ਠੱਗੇ 14 ਲੱਖ

ਜਗਰਾਓ , ਜਗਰਾਓ ਦੇ ਇਕ ਪਤੀ-ਪਤਨੀ ਵਲੋਂ ਦਿੱਲੀ ਦੇ ਇਕ ਬਜ਼ੁਰਗ ਵਿਅਕਤੀ ਤੋਂ ਸਾਢੇ 14 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਐੱਨ.ਐੱਨ. ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਜਾਂਚ ਤੋਂ ਬਾਅਦ ਸਤਿੰਦਰਪਾਲ ਵਰਮਾ ਉਰਫ ਸ਼ਿੰਦਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਉਸ ਦੀ ਪਤਨੀ ਅਜੇ ਫਰਾਰ ਹੈ। ਥਾਣਾ ਸਿਟੀ ਦੇ ਇੰਚਾਰਜ ਨਿਧਾਨ ਸਿੰਧ ਨੇ ਦੱਸਿਆ ਕਿ ਦੋਸ਼ੀਆਂ ਨੇ ਦਿੱਲੀ ਦੇ ਇਕ ਬਜ਼ੁਰਗ ਨੂੰ ਫੇਸਬੁੱਕ 'ਤੇ ਦੋਸਤ ਬਣਾ ਕੇ ਆਪਣੇ ਜਾਲ 'ਚ ਫਸਾਇਆ। ਫਿਰ ਹੋਲੀ-ਹੋਲੀ ਉਸ ਤੋਂ ਪੈਸੇ ਠੱਗਣ ਲੱਗੇ। ਦੋਸ਼ੀਆਂ ਨੇ ਚਾਰ ਮਹੀਨੇ 'ਚ ਪੀੜਤ ਤੋਂ 14 ਲੱਖ ਰੁਪਏ ਬੈਂਕ ਦੇ ਜਰੀਏ ਲੈ ਲਏ। ਇਸ ਦਾ ਪਤਾ ਚੱਲਦੇ ਹੀ ਉਸ ਵਿਅਕਤੀ ਦੇ ਲੜਕੇ ਨੇ ਦਿੱਲੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਦੇ ਬਾਅਦ ਦੋਸ਼ੀ ਪਤੀ-ਪਤਨੀ 'ਤੇ ਮਾਮਲਾ ਦਰਜ ਕਰ ਲਿਆ। ਦਿੱਲੀ ਪੁਲਸ ਮੁਤਾਬਕ ਦੋਸ਼ੀਆਂ ਨੇ ਗੈਂਗ ਬਣਾ ਰੱਖਿਆ ਜੋ ਸੋਸ਼ਲ ਮੀਡੀਆ 'ਤੇ ਜਾਅਲੀ ਆਈ.ਡੀ. ਬਣਾ ਕੇ ਅਮੀਰ ਪਰਿਵਾਰ ਦੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਬਲੈਕਮੇਲ ਕਰਦਾ ਹੈ। ਦੋਸ਼ੀਆਂ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ, ਇਸ ਦੀ ਪੁੱਛਗਿੱਛ ਜਾਰੀ ਹੈ। ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀਆਂ ਨੇ ਉਨ੍ਹਾਂ ਪੈਸਿਆਂ ਨਾਲ 9 ਲੱਖ ਦਾ ਇਕ ਘਰ ਖਰੀਦਿਆਂ ਹੈ ਤੇ ਕੁਝ ਪੈਸੇ ਦੇ ਦਿੱਤੇ ਹਨ।  ਦੂਜੇ ਪਾਸੇ ਇਸ ਸਬੰਧੀ ਦੋਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਵਾਸੀ ਵਿਅਕਤੀ ਨਾਲ ਕੋਈ ਠੱਗੀ ਨਹੀਂ ਕੀਤੀ। ਉਸ ਦੇ ਲੜਕੇ ਨੂੰ ਕੋਈ ਗਲਤੀ ਲੱਗੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੇ ਇਹ ਪੈਸੇ ਉਧਾਰ ਲਏ ਹਨ ਜੋ ਕਿ ਉਹ ਵਾਪਸ ਕਰ ਦੇਣਗੇ। ਉਸ ਨੇ ਕਿਹਾ ਕਿ ਉਸ ਨੂੰ ਤੇ ਉਸ ਦੀ ਪਤਨੀ ਨੂੰ ਫਸਾਇਆ ਜਾ ਰਿਹਾ ਹੈ।