You are here

ਪੰਜਾਬ

         ਨਆਿਂ 'ਚ ਦੇਰੀ ਖਲਿਾਫ਼ ਪੰਜਾਬ ਸਰਕਾਰ ਦਾ ਪੁਤਲ਼ਾ ਫੂਕਆਿ

ਜਗਰਾਉ,ਹਠੂਰ,7,ਸਤੰਬਰ-(ਕੌਸ਼ਲ ਮੱਲ੍ਹਾ)- ਮ੍ਰਤਿਕ ਕੁਲਵੰਤ ਕੌਰ ਰਸੂਲਪੁਰ ਤੇ ਉਸ ਦੀ ਮਾਤਾ ਸੁਰੰਿਦਰ ਕੌਰ ਨੂੰ ਨਜਾਇਜ ਹਰਿਾਸਤ ਚ ਰੱਖਣ ਅਤੇ ਥਾਣੇ ਵਚਿ ਮਾਂ-ਧੀ ਨੂੰ ਤਸੀਹੇ ਦੇਣ ਦੇ ਮਾਮਲੇ ਵਚਿ ਕੌਮੀ ਅਨੁਸੂਚਤਿ ਜਾਤੀਆਂ ਕਮਸਿ਼ਨ ਦੇ ਹੁਕਮਾਂ ਅਨੁਸਾਰ ਮ੍ਰਤਿਕਾ ਦੀ ਮੌਤ ਤੋਂ ਬਾਦ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਤੱਤਕਾਲੀ ਥਾਣਾ ਮੁਖੀ ਗੁਰੰਿਦਰ ਬੱਲ, ਏਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਫਿਤਾਰੀ ਨਾਂ ਕਰਨ ਅਤੇ ਪੀੜ੍ਹਤ ਪਰਵਿਾਰ ਨੂੰ ਨਆਿਂ ਦੇਣ ਵੱਿਚ ਜਾਣਬੁੱਝ ਕੇ ਕੀਤੀ ਜਾ ਰਹੀ ਗੈਰਜ਼ਰੂਰੀ ਦੇਰੀ ਖਲਿਾਫ਼ ਕਰਿਤੀ ਕਸਿਾਨ ਯੂਨੀਅਨ ਦੀ ਅਗਵਾਈ ਵੱਿਚ ਅੱਜ ਧਰਨਾਕਾਰੀ ਜੱਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਪੰਿਡ ਝੋਰੜਾਂ ਵੱਿਚ ਪਹਲਿਾਂ ਮੀਟੰਿਗ ਤੇ 8 ਸਤੰਬਰ ਦੇ ਰੋਸ ਮਾਰਚ ਸਬੰਧੀ ਲਾਮਬੰਦੀ ਕੀਤੀ ਫਰਿ ਦੋਸ਼ੀਆਂ ਦੀ ਗ੍ਰਫਿਤਾਰੀ ਨਾਂ ਕਰਨ ਵਰਿੁੱਧ ਪੰਜਾਬ ਸਰਕਾਰ ਦਾ ਪੁਤਲ਼ਾ ਫੂਕ ਕੇ ਰੋਸ ਜ਼ਾਹਰ ਕੀਤਾ। ਇਸ ਸਮੇਂ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਤਰਲੋਚਨ ਸੰਿਘ ਝੋਰੜਾਂ ਤੇ ਸਕੱਤਰ ਸਾਧੂ ਸੰਿਘ ਅੱਚਰਵਾਲ' ਪੇਂਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਅਵਤਾਰ ਸੰਿਘ ਰਸੂਲਪੁਰ ਤੇ ਸਕੱਤਰ ਸੁਖਦੇਵ ਸੰਿਘ ਮਾਣੂੰਕੇ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ ਨੇ ਕਹਿਾ ਕ ਿਮ੍ਰਤਿਕ ਕੁਲਵੰਤ ਕੌਰ ਰਸੂਲਪੁਰ ਦੇ ਮਾਮਲੇ ਵਚਿ ਮੁੱਖ ਮੁੱਦਾ ਮਾਂ-ਧੀ ਨੂੰ ਅੱਧੀ ਰਾਤ ਨੂੰ ਪੰਿਡ ਦੇ ਲੋਕਾਂ ਦੇ ਸਾਹਮਣੇ ਜ਼ਬਰੀ ਘਰੋਂ ਚੁੱਕ ਕੇ ਥਾਣੇ ਵੱਿਚ ਨਜ਼ਾਇਜ਼ ਹਰਿਾਸਤ ਚ ਰੱਖਣ ਤੇ ਤਸੀਹੇ ਦੇਣ/ਕੁੱਟਮਾਰ ਕਰਨ ਅਤੇ ਫਰਿ ਕੁੱਟਮਾਰ ਨੂੰ ਲਕੋਣ ਲਈ ਮ੍ਰਤਿਕਾ ਦੇ ਭਰਾ ਇਕਬਾਲ ਸੰਿਘ ਅਤੇ ਭਰਜਾਈ ਮਨਪ੍ਰੀਤ ਕੌਰ ਨੂੰ ਇੱਕ ਸਾਜ਼ਸ਼ਿ ਤਹਤਿ ਫਰਜ਼ੀ ਕਹਾਣੀ ਅਤੇ ਫਰਜ਼ੀ ਗਵਾਹ ਬਣਾ ਕੇ ਝੂਠੇ ਕਤਲ਼ ਕੇਸ ਫਸਾ ਕੇ ਜੇਲ਼ ਭੇਜਣ ਨਾਲ ਸਬੰਧਤ ਹੈ। ਉਨ੍ਹਾਂ ਦੱਸਆਿ ਕ ਿਦੂਜੇ ਦਨਿ ਪੰਿਡ ਦੇ ਸਰਪੰਚ ਭਗਵੰਤ ਸੰਿਘ ਅਤੇ ਹੋਰ ਪੰਚਾਇਤੀ ਲੋਕਾਂ ਨੇ ਮਾਂ- ਧੀ ਨੂੰ ਥਾਣਾਮੁਖੀ ਦੀ ਨਜਾਇਜ ਧੀ ਹਰਿਾਸਤ ਚੋਂ ਛੁਡਾ ਕੇ ਪੀੜ੍ਹਤਾ ਡਾਕਟਰੀ ਮੁਲਾਹਜ਼ਾ ਕਰਵਾ ਕੇ ਲਖਿਤੀ ਸ਼ਕਿਾਇਤ ਦਾਇਰ ਕੀਤੀ ਸੀ ਜਸਿ ਸਬੰਧੀ ਸਮੇਂ - ਸਮੇਂ ਹੋਈਆਂ ਪੜਤਾਲਾਂ ਉਪਰੰਤ  ਕੌਮੀ ਅਨੁਸੂਚਤਿ ਜਾਤੀਆਂ ਕਮਸਿ਼ਨ ਦੇ ਹੁਕਮਾਂ ਅਨੁਸਾਰ ਦੋਸ਼ੀਆਂ ਖਲਿਾਫ਼ ਮੁਕੱਦਮਾ ਕਰਨ ਦੀ ਕਾਰਵਾਈ ਨੂੰ ਦਰਕਨਿਾਰ ਕਰਦਆਿਂ ਪੀੜ੍ਹਤ ਪਰਵਿਾਰ ਨੂੰ ਨਆਿਂ ਤੋਂ ਜਾਣਬੁੱਝ ਕੇ ਵਾਂਝ‍ਾ ਰੱਖਆਿ ਅੰਤ ਪੀੜ੍ਹਤਾ ਕੁਲਵੰਤ ਕੌਰ ਦੀ ਮੌਤ ਦੇ ਦੂਜੇ ਦਨਿ ਦੋਸ਼ੀਆਂ ਖਲਿਾਫ਼ ਮੁਕੱਦਮਾ ਤਾਂ ਦਰਜ ਕਰ ਲਆਿ ਪਰ ਅਜੇ ਤੱਕ ਤੱਤਕਾਲੀ ਥਾਣਾਮੁਖੀ ਗੁਰੰਿਦਰ ਬੱਲ ਜੋ ਹੁਣ ਡੀਅੈਸਪੀ ਹੈ, ਏਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਨੂੰ ਗੈਰ-ਜਮਾਨਤੀ ਸੰਗੀਨ ਧਰਾਵਾਂ ਹੋਣ ਬਾਵਜੂਦ ਜਾਣਬੁੱਝ ਕੇ ਗ੍ਰਫਿ਼ਤਾਰ ਨਹੀਂ ਕੀਤਾ ਗਆਿ। ਪੁਲਸਿ ਅਧਕਿਾਰੀਆਂ ਦੇ ਪੱਖ-ਪਾਤੀ ਵਤੀਰੇ ਤੋਂ ਖਫਾ ਹੋਈਆਂ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਦਸਮੇਸ਼ ਕਸਿਾਨ ਮਜ਼ਦੂਰ ਯੂਨੀਅਨ (ਰਜ਼.ਿ) ਦੇ ਸਕੱਤਰ ਮਾਸਟਰ ਜਸਦੇਵ ਸੰਿਘ ਲਲਤੋਂ, ਮਜ਼ਦੂਰ ਆਗੂ ਬਲਦੇਵ ਸੰਿਘ ਫੌਜੀ, ਬੀਕੇਯੂ(ਡਕੌਦਾ) ਦੇ ਜਲਿ੍ਹਾ ਸਕੱਤਰ ਇੰਦਰਜੀਤ ਸੰਿਘ ਧਾਲੀਵਾਲ ਤੇ ਬਲਾਕ ਕਮੇਟੀ ਮੈਂਬਰ ਜੱਗਾ ਸੰਿਘ ਢੱਿਲੋਂ ਨੇ ਕਹਿਾ ਕ ਿ169 ਦਨਿਾਂ ਤੋਂ ਧਰਨੇ ਤੇ ਬੈਠੇ ਕਰਿਤੀ ਲੋਕਾਂ ਦੀ ਸੁਣਵਾਈ ਨਾਂ ਹੋਣ ਤੋਂ ਨਰਾਜ਼ ਧਰਨਾਕਾਰੀ ਹੁਣ 8 ਸਤੰਬਰ ਨੂੰ ਜਲਿ੍ਹਾ ਪੁਲਸਿ ਮੁਖੀ ਦੇ ਦਫ਼ਤਰ ਦਾ ਘਰਿਾਓ ਕਰਨਗੇ ਅਤੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਸਿ਼ ਕਰਨਗੇ।ਸ੍ਰੀ ਗੁਰੂ ਗ੍ਰੰਥ ਸਾਹਬਿ ਸਤਕਿਾਰ ਕਮੇਟੀ ਪ੍ਰਧਾਨ ਜਸਪ੍ਰੀਤ ਸੰਿਘ ਢੋਲ਼ਣ, ਬੀਕੇਯੂ ਡਕੌਦਾ ਦੇ ਬਾਬਾ ਬੰਤਾ ਸੰਿਘ, ਪੇਂਡੂ ਮਜ਼ਦੂਰ ਯੂਨੀਅਨ ਦੇ ਬਖਤਾਵਰ ਸੰਿਘ ਜਗਰਾਉਂ, ਗੱਜਣ ਸੰਿਘ, ਜੱਥੇਦਾਰ ਚੜਤ ਸੰਿਘ, ਜੱਥੇਦਾਰ ਚੜਤ ਸੰਿਘ ਗਗੜਾ,ਜੋਗੰਿਦਰ ਸੰਿਘ ਅਖਾੜਾ,ਸੁਖਵੰਿਦਰ ਸੰਿਘ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ:-ਪੰਜਾਬ ਸਰਕਾਰ ਦਾ ਪੁੱਤਲਾ ਸਾੜਦੇ ਹੋਏ ਆਗੂ।

ਬਲਾਕ ਪੱਧਰੀ ਖੇਡਾ ਸਮਾਪਤ

 ਜਗਰਾਉ,ਹਠੂਰ,7,ਸਤੰਬਰ-(ਕੌਸ਼ਲ ਮੱਲ੍ਹਾ)-ਪµਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਦੀ ਅਗਵਾਈ ਹੇਠ ਸੂਬੇ ਵਿਚ‘ਖੇਡਾਂ ਵਤਨ ਪੰਜਾਬ ਦੀਆ 2022’ਦੇ ਨਾਮ ਹੇਠ ਕਰਵਾਈਆ ਗਈਆ।ਜਿਸ ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਹਾਈ ਸਕੂਲ ਮੱਲ੍ਹਾ ਦੇ ਗਰਾਉਡ ਵਿਚ ਕਰਵਾਏ ਗਏ।ਇਹ ਖੇਡਾ ਅੱਜ ਅਮਿੱਟ ਯਾਦਾ ਛੱਡਦੀਆ ਸਮਾਪਤ ਹੋਈਆ।ਖੇਡਾ ਦੇ ਆਖਰੀ ਦਿਨ ਅੰਡਰ 41 ਵਿਚ ਸ਼ਾਟ ਪੁੱਟ ਵਿਚ ਹਰਮਨਦੀਪ ਸਿੰਘ ਬਾਸੀਆ ਬੇਟ ਨੇ ਪਹਿਲਾ,ਜਤਿੰਦਰ ਸਿੰਘ ਤਲਵੰਡੀ ਰਾਏ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਡਿਸਕਸ-ਥ੍ਰੋਅ ਵਿਚ ਰੇਸ਼ਮ ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜੈਵਲਿਨ ਥ੍ਰੋਅ ਵਿਚ ਵੀ ਰੇਸ਼ਮ ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜਸਵੰਤ ਸਿੰਘ ਧਾਲੀਵਾਲ ਹਠੂਰ ਨੇ ਦੂਜਾ,ਲੰਬੀ ਛਾਲ ਵਿਚ ਕੁਲਦੀਪ ਸਿੰਘ ਗੋਗਾ ਮੱਲ੍ਹਾ ਨੇ ਪਹਿਲਾ,ਅਵਤਾਰ ਸਿੰਘ ਚਚਰਾੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅਥਲੈਟਿਕਸ 100 ਮੀਟਰ ਵਿਚ ਜਸਵੰਤ  ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜਤਿੰਦਰ ਸਿੰਘ ਤਲਵੰਡੀ ਰਾਏ ਨੇ ਦੂਜਾ ਸਥਾਨ,200 ਮੀਟਰ ਵਿਚ ਜਤਿੰਦਰ ਸਿੰਘ ਤਲਵੰਡੀ ਰਾਏ ਨੇ ਪਹਿਲਾ ਸਥਾਨ,ਅਵਤਾਰ ਸਿੰਘ ਚਚਰਾੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ,400 ਮੀਟਰ ਵਿਚ ਜਸਵਿੰਦਰ ਸਿੰਘ ਹਾਸ਼ ਕਲਾਂ ਨੇ ਪਹਿਲਾ ਸਥਾਨ,ਵਿਨੈ ਗਰਗ ਜਗਰਾਉ ਨੇ ਦੂਜਾ ਸਥਾਨ,800 ਮੀਟਰ ਵਿਚ ਵਿਨੈ ਗਰਗ ਜਗਰਾਉ ਨੇ ਪਹਿਲਾ ਸਥਾਨ,1500 ਮੀਟਰ ਵਿਚ ਹਰਮਨਦੀਪ ਸਿੰਘ ਬਾਸੀਆ ਬੇਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅੰਡਰ 50 ਵਿਚ ਲੰਬੀ ਛਾਲ ਵਿਚ ਮਹਿੰਦਰ ਸਿੰਘ ਸੰਧੂ ਮਾਣੂੰਕੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਦੌੜਾ ਵਿਚ 100 ਮੀਟਰ ਜਸਪਾਲ ਸਿੰਘ ਮੱਲ੍ਹਾ ਨੇ ਪਹਿਲਾ ਸਥਾਨ,ਗੁਰਮੇਲ ਸਿੰਘ ਮਲਕ ਨੇ ਦੂਜਾ ਸਥਾਨ,400 ਮੀਟਰ ਮੋਹਿੰਦਰਪਾਲ ਸਿੰਘ ਬਰਸਾਲ ਨੇ ਪਹਿਲਾ ਸਥਾਨ,ਮੋਹਿੰਦਰ ਸਿੰਘ ਸੰਧੂ ਮਾਣੂੰਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ,800 ਮੀਟਰ ਵਿਚ ਮੋਹਿੰਦਰਪਾਲ ਸਿੰਘ ਬਰਸਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸਾਫਟਬਾਲ ਕੋਚ ਨਿਰਮਲਜੀਤ ਕੌਰ ਨੇ ਦੱਸਿਆ ਕਿ ਇਨ੍ਹਾ ਖੇਡਾ ਵਿਚ ਪਹਿਲੀ ਅਤੇ ਦੂਜੀ ਪੁਜੀਸਨ ਪ੍ਰਾਪਤ ਕਰਨ ਵਾਲੇ ਖਿਡਾਰੀਆ ਦੀ ਅਗਲੀਆ ਜਿਲ੍ਹਾ ਪੱਧਰੀ ਖੇਡਾ ਆਉਣ ਵਾਲੇ ਦਿਨਾ ਵਿਚ ਗੁਰੂ ਨਾਨਕ ਦੇਵ ਜੀ ਸਟੇਡੀਅਮ ਲੁਧਿਆਣਾ ਵਿਖੇ ਕਰਵਾਈਆ ਜਾਣਗੀਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਸਮਾਜ ਸੇਵੀ ਨਛੱਤਰ ਸਿੰਘ ਸਰਾਂ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਕਲੱਬ ਪ੍ਰਧਾਨ ਕੁਲਦੀਪ ਸਿੰਘ ਗੋਗਾ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਮਨੀ ਮੱਲ੍ਹਾ,ਕੋਚ ਨਿਰਮਲਜੀਤ ਕੌਰ,ਰਜਿੰਦਰ ਸਿੰਘ ਗਾਗਾ, ਗੁਰਮੇਲ ਸਿੰਘ,ਮਾ: ਸਰਬਜੀਤ ਸਿੰਘ,ਪੰਚ ਜਗਜੀਤ ਸਿੰਘ ਜੱਗਾ,ਰਾਮ ਸਿੰਘ ਸਰਾਂ,ਮਾ:ਇਕਬਾਲ ਸਿੰਘ ਸਿੱਧੂ,ਸੁਖਵਿੰਦਰ ਸਿੰਘ,ਸਮੂਹ ਗਰਾਮ ਪੰਚਾਇਤ ਮੱਲ੍ਹਾ ਅਤੇ ਵੱਡੀ ਗਿਣਤੀ ਵਿਚ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਲੰਮੀ ਛਾਲ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਖਿਡਾਰੀ ਛਾਲ ਮਾਰਦਾ ਹੋਇਆ

  ਸ੍ਰੀ ਰਾਮ ਕਾਲਜ ਡੱਲਾ ਵਿਚ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਹਠੂਰ,7,ਸਤੰਬਰ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਸ੍ਰੀ ਰਾਮ ਕਾਲਜ ਡੱਲਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸੂਬੇਦਾਰ ਦੇਵੀ ਚੰਦ ਸ਼ਰਮਾਂ ਦੀ ਅਗਵਾਈ ਹੇਠ ਕਾਲਜ ਵਿਖੇ ਸੱਭਿਆਚਾਰਕ  ਪ੍ਰੋਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਰੀਬਨ ਕੱਟ ਕੇ ਕੀਤਾ।ਪ੍ਰੋਗਰਾਮ ਦੀ ਸੁਰੂਆਤ ਇੱਕ ਧਾਰਮਿਕ ਗੀਤ ਨਾਲ ਕੀਤੀ ਗਈ।ਇਸ ਮੌਕੇ ਵਿਿਦਆਰਥਣਾ ਵੱਲੋ ਲੋਕ ਗੀਤ,ਕਵੀਸਰੀ,ਲੋਕ ਨਾਚ,ਮਲਵੀ ਗਿੱਧਾ,ਹਾਸਰਾਸ ਸਕਿੱਟ ਅਤੇ ਭਰੂਣ ਹੱਤਿਆ ਦੇ ਖਿਲਾਫ ਕੋਰੀਓ ਗ੍ਰਾਫੀ ਪੇਸ ਕੀਤੀ ਗਈ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਵਿਿਦਆਰਥੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਿਧਆ ਵਿਚ ਭਾਗ ਲੈਣਾ ਚਾਹੀਦਾ ਹੈ।ਇਸ ਮੌਕੇ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਨੂੰ ਸਟਾਫ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਮਾ:ਅਵਤਾਰ ਸਿੰਘ,ਮਾ: ਭਗਵੰਤ ਸਿੰਘ,ਪ੍ਰਭਜੀਤ ਸਿੰਘ ਅੱਚਰਵਾਲ,ਕਿਰਨਜੀਤ ਸਿੰਘ,ਪਰਮਿੰਦਰ ਕੌਰ,ਪਰਮਜੀਤ ਕੌਰ,ਹਰਵਿੰਦਰ ਸ਼ਰਮਾਂ,ਹਰਜੀਤ ਕੌਰ,ਨਮਨੀਤ ਕੌਰ,ਰਮਨਦੀਪ ਕੌਰ ਮਨਪ੍ਰੀਤ ਕੌਰ,ਗੁਰਤੀਰਥ ਕੌਰ,ਸਿਮਰਜੀਤ ਕੌਰ, ਜਸਪ੍ਰੀਤ ਕੌਰ,ਕਰਮਜੀਤ ਕੌਰ ਹਾਜ਼ਰ ਸਨ।
ਫੋਟੋ ਕੈਪਸਨ:- ਸ੍ਰੀ ਰਾਮ ਕਾਲਜ ਡੱਲਾ ਦੀਆ ਵਿਿਦਆਰਥਣਾ ਪ੍ਰੋਗਰਾਮ ਪੇਸ ਕਰਦੀਆ ਹੋਇਆ

ਭੇਦਭਰੇ ਹਲਾਤਾ ਵਿਚ ਪਾਠੀ ਸਿੰਘ ਦੀ ਮੌਤ

   ਹਠੂਰ,7,ਸਤੰਬਰ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡ ਝੋਰੜਾ ਦੇ ਇੱਕ ਪਾਠੀ ਸਿੰਘ ਦੀ ਭੇਦਭਰੇ ਹਲਾਤਾ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਦੇ ਨਜਦੀਕੀ ਰਿਸਤੇਦਾਰ ਤਰਕਸੀਲ ਆਗੂ ਗੁਰਮੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਦੱਸਣ ਅਨੁਸਾਰ ਮ੍ਰਿਤਕ ਇੰਦਰਜੀਤ ਸਿੰਘ (36) ਪੁੱਤਰ ਗੁਰਮੁੱਖ ਸਿੰਘ ਵਾਸੀ ਝੋਰੜਾ ਜੋ ਪਾਠੀ ਸਿੰਘ ਵਜੋ ਪਿੰਡ ਦੇ ਹੀ ਸ੍ਰੀ ਗੁਰਦੁਆਰਾ ਸਾਹਿਬ ਵਿਚ ਪਾਠ ਕਰਨ ਦੀ ਸੇਵਾ ਨਿਭਾਅ ਰਿਹਾ ਸੀ ਬੀਤੀ ਰਾਤ ਉਹ ਲਗਭਗ ਨੌ ਵਜੇ ਆਪਣੇ ਘਰ ਆ ਗਿਆ ਅਤੇ ਅੱਜ ਸਵੇਰੇ ਉਸ ਨੂੰ ਮ੍ਰਿਤਕ ਹਾਲਤ ਵਿਚ ਦੇਖਿਆ ਗਿਆ।ਗੁਰਮੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਅੱਜ ਜਦੋ ਅਸੀ ਰਿਸਤੇਦਾਰਾ ਅਤੇ ਪਿੰਡ ਵਾਸੀਆ ਨੇ ਘਰ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆ ਦੀ ਫੁਟੇਜ ਚੈੱਕ ਕੀਤੀ ਤਾਂ ਰਾਤ ਦੇ 11:30 ਵਜੇ ਤੋ ਲੈ ਕੇ ਸਵੇਰੇ ਦੇ ਦੋ ਵਜੇ ਤੱਕ ਕੈਮਰੇ ਬੰਦ ਕੀਤੇ ਹੋਏ ਸਨ ਅਤੇ ਮ੍ਰਿਤਕ ਨੌਜਵਾਨ ਦੇ ਚਿਹਰੇ ਤੇ ਝਰੀਟਾ ਦੇ ਨਿਸਾਨ ਦਿਖਾਈ ਦੇ ਰਹੇ ਸਨ।ਜਿਸ ਤੋ ਸਾਨੂੰ ਸੱਕ ਹੋ ਰਿਹਾ ਹੈ ਕਿ ਇਸ ਨੌਜਵਾਨ ਦਾ ਕਿਸੇ ਨੇ ਕਤਲ ਕੀਤਾ ਹੈ।ਉਨ੍ਹਾ ਦੱਸਿਆ ਕਿ ਮ੍ਰਿਤਕ ਇੰਦਰਜੀਤ ਸਿੰਘ ਦੀ ਪਤਨੀ ਨੂੰ ਪੁੱਛਗਿੱਛ ਕਰਨ ਲਈ ਪੁਲਿਸ ਥਾਣਾ ਹਠੂਰ ਵਿਖੇ ਲੈ ਗਈ ਹੈ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਹਰਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮ੍ਰਿਤਕ ਦੀ ਮਾਤਾ ਬਲਵੀਰ ਕੌਰ ਪਤਨੀ ਗੁਰਮੁੱਖ ਸਿੰਘ ਦੇ ਬਿਆਨਾ ਦੇ ਅਧਾਰ ਤੇ ਪੁਲਿਸ ਥਾਣਾ ਹਠੂਰ ਵਿਖੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਮ੍ਰਿਤਕ ਇੰਦਰਜੀਤ ਸਿੰਘ ਦੀ ਲਾਸ ਸਰਕਾਰੀ ਹਸਪਤਾਲ ਜਗਰਾਓ ਨੂੰ ਭੇਜ ਦਿੱਤੀ ਹੈ,ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸਨ:-ਮ੍ਰਿਤਕ ਪਾਠੀ ਸਿੰਘ ਇੰਦਰਜੀਤ ਸਿੰਘ ਦੀ ਪੁਰਾਣੀ ਤਸਵੀਰ।

ਘੋੜਾ ਪਾਲਕਾਂ ਦੀਆਂ ਮੰਗਾਂ ਸਬੰਧੀ ਵਿਧਾਇਕਾ ਮਾਣੂੰਕੇ ਪਸ਼ੂ ਪਾਲਣ ਮੰਤਰੀ ਨੂੰ ਮਿਲੇ

ਮਾਹਿਰਾਂ ਤੇ ਡਾਕਟਰਾਂ ਨਾਲ ਮਸ਼ਵਰੇ ਤੋਂ ਬਾਅਦ ਘੋੜਾ ਮੰਡੀ ਲਗਾਉਣ ਦਾ ਮੰਤਰੀ ਵੱਲੋਂ ਭਰੋਸਾ

ਜਗਰਾਉਂ , (ਮਨਜਿੰਦਰ ਗਿੱਲ /ਗੁਰਕੀਰਤ ਜਗਰਾਉਂ)  ਦਸ਼ਮੇਸ਼ ਰਾਈਡਿੰਗ ਕਲੱਬ ਜਗਰਾਉਂ, ਸਮੂਹ ਘੋੜਾ ਪਾਲਕ ਅਤੇ ਵਪਾਰੀਆਂ ਵੱਲੋਂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਕਿ ਪਸ਼ੂ ਮੰਡੀ ਜਗਰਾਉਂ ਵਿਖੇ ਹਰ ਸਾਲ ਦੋ ਵਾਰ ਪਸ਼ੂ ਮੇਲਾ ਲੱਗਦਾ ਹੈ ਅਤੇ ਇਹ ਮੇਲਾ 15 ਤੋਂ 19 ਸਤੰਬਰ ਤੱਕ ਲੱਗਣਾ ਸੀ, ਪਰੰਤੂ ਗਾਵਾਂ ਵਿੱਚ ਫੈਲੀ ਲੰਪੀ ਸਕਿੱਨ ਬਿਮਾਰੀ ਦੇ ਮੱਦੇਨਜ਼ਰ ਇਸ ਮੇਲੇ ਉਪਰ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਦਸ਼ਮੇਸ਼ ਰਾਈਡਿੰਗ ਕਲੱਬ ਜਗਰਾਉਂ, ਸਮੂਹ ਘੋੜਾ ਪਾਲਕ ਅਤੇ ਵਪਾਰੀਆਂ ਵੱਲੋਂ ਮੰਗ ਕੀਤੀ ਗਈ ਸੀ ਕਿ ਜਗਰਾਉਂ ਵਿਖੇ ਲੱਗਣ ਵਾਲਾ ਪਸ਼ੂ ਮੇਲਾ ਵੱਡੇ ਪੱਧਰ ਤੇ ਲੱਗਦਾ ਹੈ ਅਤੇ ਰਾਸ਼ਟਰੀ ਪੱਧਰ 'ਤੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਤੋਂ ਵਪਾਰੀ ਅਤੇ ਘੋੜਿਆਂ ਦੇ ਸ਼ੌਕੀਨ ਜਗਰਾਉਂ ਵਿਖੇ ਘੋੜੇ-ਘੋੜੀਆਂ ਦੀ ਖਰੀਦੋ-ਫਰੋਖਤ ਕਰਨ ਲਈ ਮੇਲੇ ਵਿੱਚ ਹਿੱਸਾ ਲੈਂਦੇ ਹਨ। ਇਸ ਨਾਲ ਜਿੱਥੇ ਪੰਜਾਬ ਦੇ ਛੋਟੇ-ਵੱਡੇ ਕਿਸਾਨਾਂ ਅਤੇ ਵਪਾਰੀਆਂ ਦਾ ਰੁਜ਼ਗਾਰ ਚੱਲਦਾ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਵੀ ਵੱਡੀ ਗਿਣਤੀ ਵਿੱਚ ਮਾਲੀਆ ਇਕੱਠਾ ਹੁੰਦਾ ਹੈ। ਇਸ ਤੋਂ ਇਲਾਵਾ ਘੋੜੇ-ਘੋੜੀਆਂ ਨੂੰ ਗਾਵਾਂ ਦੀ ਤਰ੍ਹਾਂ ਲੰਪੀ ਸਕਿੱਨ ਬਿਮਾਰੀ ਨਹੀਂ ਲੱਗਦੀ ਅਤੇ ਨਾ ਹੀ ਅੱਜ ਤੱਕ ਕੋਈ ਘੋੜਾ ਜਾਂ ਘੋੜੀ ਲੰਪੀ ਸਕਿੱਨ ਬਿਮਾਰੀ ਤੋਂ ਪ੍ਰਭਾਵਿਤ ਹੋਈ ਹੈ। ਇਸ ਲਈ ਇਹ ਪਸ਼ੂ ਮੇਲਾ ਲਗਾਉਣ ਲਈ ਪੰਜਾਬ ਸਰਕਾਰ ਪਾਸੋਂ ਮੰਨਜੂਰੀ ਦਿਵਾਈ ਜਾਵੇ ਤਾਂ ਜੋ ਪੰਜਾਬ ਦੇ ਛੋਟੇ-ਵੱਡੇ ਕਿਸਾਨਾਂ ਅਤੇ ਵਪਾਰੀਆਂ ਨੂੰ ਹੋਣ ਵਾਲੇ ਵੱਡੇ ਵਿੱਤੀ ਘਾਟੇ ਤੋਂ ਬਚਾਇਆ ਜਾ ਸਕੇ। ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਅੱਜ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਮਿਲੇ ਅਤੇ ਦਸ਼ਮੇਸ਼ ਰਾਈਡਿੰਗ ਕਲੱਬ ਜਗਰਾਉਂ, ਸਮੂਹ ਘੋੜਾ ਪਾਲਕ ਅਤੇ ਵਪਾਰੀਆਂ ਦੀ ਇਸ ਮੰਗ ਬਾਰੇ ਜਾਣੂੰ ਕਰਵਾਇਆ ਅਤੇ ਪਸ਼ੂ ਮੇਲਾ ਲਗਵਾਉਣ ਲਈ ਮੰਨਜੂਰੀ ਦੇਣ ਲਈ ਕਿਹਾ। ਇਸ ਮਾਮਲੇ ਉਪਰ ਚਰਚਾ ਕਰਨ ਉਪਰੰਤ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਭਰੋਸਾ ਦਿਵਾਇਆ ਕਿ ਵੈਟਨਰੀ ਡਾਕਟਰਾਂ ਅਤੇ ਮਾਹਿਰਾਂ ਨਾਲ ਵੀ ਮਾਮਲਾ ਵਿਚਾਰਿਆ ਜਾਵੇਗਾ ਅਤੇ ਜਿਵੇਂ ਵੀ ਫੈਸਲਾ ਹੋਵੇਗਾ, ਉਸੇ ਮੁਤਾਬਿਕ ਘੋੜਾ ਮੰਡੀ ਲਗਾਉਣ ਦੀ ਮੰਨਜੂਰੀ ਦੇਣ ਦੇ ਦਿੱਤੀ ਜਾਵੇਗੀ। ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੱਸਿਆ ਕਿ ਹਲਕੇ ਦੇ ਲੋਕਾਂ, ਕਿਸਾਨਾਂ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਮੇਸ਼ਾ ਯਤਨਸ਼ੀਲ ਹਨ। ਪਰੰਤੂ ਪਿਛਲੇ ਸਮੇਂ ਦੌਰਾਨ ਫੈਲੀ ਘਾਤਕ ਲੰਪੀ ਸਕਿੱਨ ਬਿਮਾਰੀ ਕਾਰਨ ਹਜ਼ਾਰਾਂ ਗਾਵਾਂ ਮੌਤ ਦੇ ਮੂੰਹ ਵਿੱਚ ਜਾ ਪਈਆਂ ਹਨ ਅਤੇ ਕਿਸਾਨਾਂ ਤੇ ਪਸ਼ੂ ਪਾਲਕਾਂ ਦਾ ਵੱਡੀ ਪੱਧਰ ਤੇ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਇਸ ਲਈ ਗੰਭੀਰ ਮਾਮਲਿਆਂ ਦਾ ਹੱਲ ਪੰਜਾਬ ਸਰਕਾਰ ਵੱਲੋਂ ਵਿਚਾਰ-ਚਰਚਾ ਉਪਰੰਤ ਕੱਢ ਲਿਆ ਜਾਵੇਗਾ।

 

" ਜੱਚਾ ਬੱਚਾ ਦੀ ਤੰਦਰੁਸਤੀ ਲਈ ਜਾਂਚ ਅਤੇ ਟੀਕਾਕਰਨ ਕੈਂਪ"

" ਜੱਚਾ ਬੱਚਾ ਦੀ ਤੰਦਰੁਸਤੀ ਲਈ ਜਾਂਚ ਅਤੇ ਟੀਕਾਕਰਨ ਕੈਂਪ"

ਮਿਤੀ 06-09-2022 ਮੰਗਲਵਾਰ ਨੂੰ ਸਵੇਰੇ 09-30 ਤੋਂ  ਦੁਪਹਿਰ 01-30 ਤੱਕ,ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਗਲੀ ਨੰਬਰ 3 ਕੱਚਾ ਮਲਕ ਰੋਡ ਜਗਰਾਉਂ ਵਿਖੇ,"ਜੱਚਾ ਬੱਚਾ ਦੀ ਤੰਦਰੁਸਤੀ ਲਈ ਜਾਂਚ ਅਤੇ ਟੀਕਾਕਰਨ ਕੈਂਪ,ਸਿਵਲ ਹਸਪਤਾਲ ਜਗਰਾਉਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।

          ਜੱਚਾ ਬੱਚਾ ਸਮੇਂ ਸਿਰ ਪੁੱਜਕੇ ਲਾਭ ਉਠਾਉਣ।

ਧੰਨਵਾਦ ਸਹਿਤ -ਸਿਵਲ ਸਰਜਨ ਅਤੇ ਪ੍ਰਬੰਧਕ ਸੇਵਾਦਾਰ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਜਗਰਾਉਂ।

News By , Baldev Singh Jagraon

ਵਿਨੋਦ ਕੁਮਾਰ ਪ੍ਰਿੰਸੀਪਲ ਨੇ ਸ਼ੇਰਪੁਰ ਕਲਾਂ ਦਾ ਨਾਮ ਕੀਤਾ ਰੌਸ਼ਨ

ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ)  ਅੱਜ 5 ਸਤੰਬਰ ਅਧਿਆਪਕ ਦਿਵਸ ਮੌਕੇ  ਪੰਜਾਬ ਦੇ ਚਹੱਤਰ ਅਧਿਆਪਕਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ, ਮਾਣਯੋਗ ਮੁੱਖ ਮੰਤਰੀ ਜੀ ਅਤੇ ਸਿੱਖਿਆ ਮੰਤਰੀ ਜੀ ਦੀ ਰਹਿਨੁਮਾਈ ਹੇਠ ਸਟੇਟ ਅਵਾਰਡ ਦਿੱਤੇ ਜਾ ਰਹੇ ਹਨ ,ਜਿਨ੍ਹਾਂ  ਵਿੱਚ ਲੁਧਿਆਣਾ ਜਿਲ੍ਹੇ ਨਾਲ ਸੰਬੰਧਤ, ਸ਼ੇਰਪੁਰ ਕਲਾਂ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਦੀ ਵੀ ਚੋਣ ਕੀਤੀ ਗਈ ਹੈ। ਇਸ ਸਮੇਂ ਪਿੰਡ ਦਾ ਨਾਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ ਤੇ ਪਿੰਡ ਦੀ ਪੰਚਾਇਤ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ, ਪੀ ਟੀ ਏ ਕਮੇਟੀ ਵਲੋਂ ਉਚੇਚੇ ਤੌਰ ਤੇ ਵਧਾਈਆਂ ਦਿੱਤੀਆਂ  ਅਤੇ ਇਸ ਸਮੇਂ  ਸਰਪੰਚ ਅਤੇ ਪੰਚ  ਸਰਬਜੀਤ ਸਿੰਘ ਖਹਿਰਾ, ਗੁਰਦੇਵ ਖੇਲਾ, ਮੈਨੇਜਰ ਬੇਅੰਤ ਸਿੰਘ, ਸੁਖਦੇਵ ਸਿੰਘ ਪੰਚ, ਸੁਖਦੇਵ ਸਿੰਘ ਤੂਰ,ਆਮ ਆਦਮੀ ਪਾਰਟੀ ਦੇ ਸਰਦਾਰ ਜਗਰਾਜ ਸਿੰਘ,ਪਰਮਿੰਦਰ ਸਿੰਘ ਸਾਬਕਾ ਮੁੱਖ ਅਧਿਆਪਕ, ਪਰਮਿੰਦਰ ਸਿੰਘ ਸਾਇੰਸ ਅਧਿਆਪਕ, ਹਰਨੇਕ ਸਿੰਘ, ਹਰਨਰਾਇਣ ਸਿੰਘ, ਬਾਬਾ ਭੱਠੇ ਵਾਲਾ ,ਲੈਕਚਰਾਰ ਬਲਦੇਵ ਸਿੰਘ, ਕੰਵਲਜੀਤ ਸਿੰਘ, ਹਰਕਮਲਜੀਤ ਸਿੰਘ, ਸਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਸੀਮਾਂ ਸ਼ੈਲੀ, ਰਾਮਪ੍ਕਾਸ਼ ਕੌਰ, ਸਰਬਜੀਤ ਕੌਰ, ਸੁਖਜੀਤ ਸਿੰਘ, ਮਨਦੀਪ ਸਿੰਘ, ਕੰਵਲਜੀਤ, ਜਸਵੰਤ ਸਿੰਘ, ਪ੍ਰਮਿੰਦਰ ਕੌਰ, ਗੁਰਪ੍ਰੀਤ ਕੌਰ, ਸੀਮਾਂ ਰਾਣੀ, ਮਨਰਮਨ ਕੌਰ, ਪ੍ਗਟ ਸਿੰਘ, ਗੁਰਿੰਦਰ ਛਾਬੜਾ, ਕੁਲਵਿੰਦਰ  ਕੌਰ, ਕਿਰਨਜੀਤ ਕੌਰ, ਸੁਖਦੀਪ ਕੌਰ, ਵਿਜੇ ਕੁਮਾਰ, ਦਵਿੰਦਰ ਸਿੰਘ,ਪ੍ਦੀਪ ਕੋਰ  ਆਦਿ ਨੇ ਵੀ ਖੁਸ਼ੀਆਂ ਜਾਹਿਰ ਕਰਦਿਆਂ ,ਜਿੱਥੇ  ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ, ਉਥੇ  ਪ੍ਰਿੰਸੀਪਲ ਵਿਨੋਦ ਕੁਮਾਰ ਜੀ ਦੇ ਸਕੂਲ ਅਤੇ ਸਿਖਿਆ ਵਿਭਾਗ ਲਈ ਕੀਤੇ ਸ਼ਲਾਘਾਯੋਗ ਕੰਮਾਂ ਦੀ ਵੀ ਖੂਬ ਪ੍ਰਸੰਸਾ ਕੀਤੀ  ।

ਡੀ .ਏ. ਵੀ ਸੈਂਟਨਰੀ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਅਧਿਆਪਕ ਦਿਵਸ.

ਜਗਰਾਉਂ (ਅਮਿਤ ਖੰਨਾ  )ਅੱਜ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿਖੇ ਅਧਿਆਪਕ ਦਿਵਸ ਬੜੇ ਹੀ ਜ਼ੋਰ-ਸ਼ੋਰ ਨਾਲ ਮਨਾਇਆ ਗਿਆ। ਇਸ ਮੌਕੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕ ਬਣਕੇ ਦਿਨ ਦੀ ਸ਼ੁਰੂਆਤ ਕੀਤੀ  । ਪ੍ਰਾਥਨਾ ਸਭਾ ਮੌਕੇ ਪ੍ਰਿੰਸੀਪਲ ਸ੍ਰੀ ਬ੍ਰਿਜ਼ ਮੋਹਨ ਬੱਬਰ ਜੀ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ। ਅਧਿਆਪਕਾਂ ਨੂੰ ਬੜੇ ਉਤਸ਼ਾਹ ਤੇ ਲਗਨ ਨਾਲ ਪੜ੍ਹਾਉਂਣ, ਵਿਦਿਆਰਥੀਆਂ ਦਾ ਭਵਿੱਖ ਬਣਾਉਣ ਲਈ ਸ਼ਾਬਾਸ਼ੀ ਵੀ ਦਿੱਤੀ। ਅਧਿਆਪਕ ਦਿਵਸ ਨੂੰ ਹੋਰ ਯਾਦਗਾਰ ਬਣਾਉਣ ਲਈ ਵਿਦਿਆਰਥੀਆਂ ਨੇ ਅਹਿਮ ਭੂਮਿਕਾ ਨਿਭਾਈ। ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਸ਼ ਨਾਲ ਅਧਿਆਪਕਾਂ ਦੇ ਦਿਨ ਨੂੰ ਹੋਰ ਵੀ ਯਾਦਗਾਰ ਬਣਾਉਣ ਦਾ ਯਤਨ ਕੀਤਾ ਗਿਆ। ਵਿਦਿਆਰਥੀਆਂ ਨੇ ਕਈ ਦਿਲਚਸਪ ਖੇਡਾਂ ਅਧਿਆਪਕਾਂ ਨੂੰ ਖਿਡਾਈਆਂ। ਜੇਤੂ ਅਧਿਆਪਕਾ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਵਿਦਿਆਰਥੀਆਂ ਨੇ ਆਪਣੇ ਹੱਥੀਂ ਬਣਾਏ ਕਾਰਡ ਅਧਿਆਪਕਾਂ ਨੂੰ ਭੇਂਟ ਕੀਤੇ। ਵਿਦਿਆਰਥੀਆਂ ਨੇ ਭੰਗੜੇ ਅਤੇ ਗੀਤਾਂ ਦੀ  ਪੇਸ਼ਕਾਰੀ ਨਾਲ ਚੰਗਾ ਰੰਗ ਬੰਨਿਆ। ਪ੍ਰਿੰਸੀਪਲ ਬਿ੍ਜ ਮੋਹਨ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਹੋਇਆ ਅਧਿਆਪਨ ਦੇ ਉਦੇਸ਼ਾਂ ਨੂੰ ਹਮੇਸ਼ਾ ਪੂਰਾ ਕਰਨ ਲਈ ਪ੍ਰੇਰਿਆ। ਇਸ ਮੌਕੇ ਅਧਿਆਪਕਾਂ ਅਤੇ ਪ੍ਰਤੀਯੋਗੀ ਵਿਦਿਆਰਥੀਆਂ ਵਾਸਤੇ ਵਿਸ਼ੇਸ਼ ਤੌਰ ਤੇ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ। ਅਧਿਆਪਕਾਂ ਨੇ ਅਧਿਆਪਕ ਦਿਵਸ ਨੂੰ ਬੜੇ ਹੀ ਯਾਦਗਾਰ ਢੰਗ ਨਾਲ ਮਨਾਇਆ।

ਖ਼ਾਲਸਾ ਏਡ  ਵੱਲੋਂ ਲੋੜਵੰਦ ਵਿਦਿਆਰਥੀਆਂ ਲਈ ਖੋਲ੍ਹਿਆ ਮੁਫਤ ਟਿਊਸ਼ਨ ਸੈਂਟਰ 

ਜਗਰਾਉ 5 ਸਤੰਬਰ(ਅਮਿਤਖੰਨਾ)ਖ਼ਾਲਸਾ ਏਡ ਵੱਲੋਂ ਜਿੱਥੇ ਮੁਸੀਬਤਾਂ ਵਿਚ ਘਿਰੇ ਦੁਨੀਆ ਭਰ ਦੇ ਲੋਕਾਂ ਨੂੰ ਰਾਹਤ ਪਹੁੰਚਾ ਕੇ ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੀ ਸੰਸਥਾ ਵੱਲੋਂਹੁਣ ਦੇਸ਼ ਭਰ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਾਸਤੇ ਕਈ ਸ਼ਹਿਰਾਂ ਵਿੱਚ 50 ਦੇ ਕਰੀਬ ਮੁਫਤ ਟਿਊਸ਼ਨ ਸੈਂਟਰ ਚਲਾਏ ਜਾ ਰਹੇ ਹਨ ਤੇ ਇਸੇ ਲੜੀ ਵਿੱਚ ਜਗਰਾਉਂ ਵਿਖੇ ਵੀ ਇਕ ਟਿਊਸ਼ਨ ਸੈਂਟਰ ਸ਼ਹਿਰ ਦੇ ਪ੍ਰਸਿੱਧ ਸਕੂਲ ਗੁਰ ਨਾਨਕ ਬਾਲ ਵਿਕਾਸ ਕੇਂਦਰ ਸੀਨੀਅਰ ਸੈਕੰਡਰੀ ਸਕੂਨ ਕੱਚਾ ਮਲਕ ਰੋਡ ਵਿਖੇ ਸ਼ਹਿਰ ਵਿਖੇ ਚਲਾਇਆ ਜਾ ਰਿਹਾ ਹੈ  ਤਾਂ ਕਿ ਲੋੜਵੰਦ ਵਿਦਿਆਰਥੀਆਂ ਵਾਸਤੇ ਅਜਿਹੇ ਸੈਂਟਰਾਂ ਦੀ ਸਖ਼ਤ ਲੋੜ ਸੀ ਜਿਸ ਨੂੰ ਖਾਲਸਾ ਏਡ ਨੇ ਪੂਰਾ ਕੀਤਾ ਤਾਂਕਿ ਵਿੱਤੀ ਪੱਖੋਂ ਕਮਜ਼ੋਰ ਵਿਦਿਆਰਥੀ ਵੀ ਮੁਕਾਬਲਿਆਂ ਦੀ ਪ੍ਰੀਖਿਆ ਚ ਭਾਗ ਲੈ ਕੇ ਉਚਾਈਆਂ ਛੂਹ ਸਕਣ। ਖ਼ਾਲਸਾ ਏਡ ਦੇ ਵਲੰਟਰੀਆਂ ਨੇ ਦੱਸਿਆ ਕਿ ਇਸ ਟਿਊਸ਼ਨ ਸੈਂਟਰ ਵਿਚ ਰੋਜ਼ਾਨਾ ਸ਼ਾਮ ਚਾਰ ਤੋਂ ਛੇ ਵਜੇ ਤੱਕ ਪੜ੍ਹਾ ਰਹੇ ਹਨ  ਇਸ ਸੈਂਟਰ ਵਿੱਚ  ਤਜਰਬੇਕਾਰ ਅਤੇ ਮਿਹਨਤੀ ਅਧਿਆਪਕ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਗੁਰਮਤਿ ਦੀ ਪੜ੍ਹਾਈ ਪੜ੍ਹਾਉਂਦੇ ਹਨ ਤਾਂ ਕਿ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀ ਵੀ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ

ਸਪਰਿੰਗ ਡਿਊ ਵਿੱਚ ਬੂਟੇ ਲਗਾ ਕੇ ਮਨਾਇਆ ਅਧਿਆਪਕ ਦਿਵਸ 

ਜਗਰਾਉ 5 ਸਤੰਬਰ(ਅਮਿਤਖੰਨਾ)ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮੌਕੇ ਤੇ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਵਿਸ਼ੇਸ ਤੋਰ ਤੇ ਅਧਿਆਪਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਸਮਾਗਮ ਵਿੱਚ ਬਾਰਵੀਂ ਕਲਾਸ ਦੇ ਵਿਿਦਆਰਥੀਆਂ ਨੇ ਬਹੁਤ ਹੀ ਖੂਬਸੂਰਤੀ ਨਾਲ ਅਧਿਆਪਕਾ ਦੀ ਮਹੱਤਤਾ ਉੱਪਰ ਆਪਣੇ ਵਿਚਾਰ ਪੇਸ਼ ਕੀਤੇ।ਇਸ ਸਮਾਗਮ ਵਿੱਚ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਚੋਹਾਨ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ ਅਤੇ ਮੈਨੇਜਰ ਮਨਦੀਪ ਚੌਹਾਨ ਵੀ ਹਾਜਿਰ ਸਨ।ਸਾਰਿਆ ਦਾ ਸਵਾਗਤ ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਕੀਤਾ।ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਕਿਹਾ ਕਿ ਅਧਿਆਪਕ ਇੱਕ ਅਜਿਹਾ ਧੁਰਾ ਹੈ ਜਿਸਦੇ ਆਲੇ ਦੁਆਲੇ ਸਾਰੇ ਵਿਿਦਆਰਥੀ ਜਗਤ ਘੁੰਮਦਾ ਹੈ।ਜੇਕਰ ਮਾਤਾ ਪਿਤਾ ਆਪਣੇ ਬੱਚਿਆ ਨੂੰ ਜਨਮ ਦਿੰਦੇ ਹਨ ਤਾਂ ਅਧਿਆਪਕ ਉਹਨਾਂ ਬੱਚਿਆ ਨੂੰ ਨਵਾਂ ਜਨਮ ਦੇ ਕੇ ਇਸ ਸਮਾਜ ਵਿੱਚ ਰਹਿਣ ਦੇ ਕਾਬਿਲ ਬਣਾਉਦੇ ਹਨ।ਇਸ ਕਾਰਨ ਅਧਿਆਪਕ ਦਾ ਦਰਜਾ ਸਭ ਤੋ ਉੱਪਰ ਹੁੰਦਾ ਹੈ।ਇਸ ਮੋਕੇ ਤੇ ਸਾਰੇ ਅਧਿਆਪਕਾ ਨੂੰ ਪ੍ਰਬੰਧ ਕੀ ਕਮੇਟੀ ਵਲੋ ਖਾਸ ਤੋਰ ਤੇ ਸਨਮਾਨਿਤ ਕੀਤਾ ਗਿਆ।ਉਹਨਾਂ ਨੂੰ  ਨੇਸ਼ਨਲ  ਬਿਲਡਰ ਦੇ ਅਵਾਰਡ ਨਾਲ ਸਨਮਾਨਿਤ ਕੀਤਾਗਿਆ।ਸਕੂਲ  ਵਿਿਦਆਰਥੀਆਂ ਵਲੋ ਸਕੂਲ ਦੇ ਆਲੇ ਦੁਆਲੇ ਛਾਂ ਦਾਰ ਬੂਟੇ  ਲਗਾਏ  ਗਏ।ਅੰਤ ਵਿੱਚ  ਸਾਰੇ ਅਧਿਆਪਕਾਂ  ਦੀ  ਖਾਸ ਤੋਰ ਤੇ ਪਾਰਟੀ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਬਾਰਵੀਂ ਕਲਾਸ ਦੇ ਵਿਿਦਆਰਥੀਆਂ ਵਲੋਂ ਖੂਬਸੂਰਤ ਕਾਰਡ ਬਣਾ ਕੇ ਅਤੇ ਬੈਚ ਲਗਾ ਕੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।ਕੇਕ ਕੱਟ ਕੇ ਉਹਨਾਂ ਵਲੋਂ  ਸਾਰੇ  ਅਧਿਆਪਕਾਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।

ਅਧਿਆਪਕ ਦਿਵਸ ਨੂੰ ਸਮਰਪਿਤ! ✍️ ਸਲੇਮਪੁਰੀ ਦੀ ਚੂੰਢੀ

ਸ਼ੁਕਰੀਆ

-ਸੰਵਿਧਾਨ ਸਦਕਾ 

ਲੱਖਾਂ ਵਿਅਕਤੀਆਂ , 

ਲੱਖਾਂ ਔਰਤਾਂ, 

ਨੇ

'ਅਧਿਆਪਕ' ਬਣਨ ਦਾ 

'ਰੁਤਬਾ' ਪਾਇਆ ! 

ਮਨੂ-ਸਿਮਰਤੀ ਨੇ

ਮਨੁੱਖ, ਮਨੁੱਖ ਵਿੱਚ 

ਵਿਤਕਰਾ ਪਾਇਆ! 

ਬਹੁਤਿਆਂ ਨੂੰ 

ਨੀਵੇਂ ਬਣਾਇਆ!

ਔਰਤਾਂ ਨੂੰ 

ਘਰ ਵਿਚ ਕੈਦ ਕਰਵਾਇਆ !

ਸੰਵਿਧਾਨ ਨੇ ਅਜਾਦੀ ਦਾ ਹੱਕ

ਦਿਵਾਇਆ!

ਮਾਣ ਵਧਾਇਆ! 

ਨੀਵਿਆਂ ਦੇ ਨਾਲ ਨਾਲ

 ਔਰਤਾਂ ਨੂੰ

ਅਜਾਦ ਕਰਵਾਇਆ! 

ਸਕੂਲ ਦਾ ਰਾਹ 

ਦਿਖਾਇਆ! 

ਕਾਲਜ, ਯੂਨੀਵਰਸਿਟੀ ਤੱਕ 

ਪਹੁੰਚਾਇਆ! 

ਸੰਵਿਧਾਨ ਅੰਬੇਦਕਰ ਨੇ

ਬਣਾਇਆ!

ਅੰਬੇਦਕਰ ਤੇਰਾ ਸ਼ੁਕਰੀਆ! 

ਤੇਰਾ ਸ਼ੁਕਰੀਆ!! 

ਤੇਰਾ ਸ਼ੁਕਰੀਆ!!! 

-ਸੁਖਦੇਵ ਸਲੇਮਪੁਰੀ 

09780620233 

5 ਸਤੰਬਰ, 2022.

ਸਮਰਪਿਤ ਬਾਬਾ ਜੀਵਨ ਸਿੰਘ ਜੀ ਨੂੰ ✍️ ਸਲੇਮਪੁਰੀ ਦੀ ਚੂੰਢੀ

ਬਾਬਾ ਜੀਵਨ ਸਿੰਘ

ਤੇਰਾ ਕੌਣ ਦੇਊਗਾ ਦੇਣਾ!

ਗੁਰੂ ਤੇਗ ਬਹਾਦਰ ਦਾ

ਸੀਸ ਉਠਾ ਕੇ,

ਆਪਣੇ ਬਾਪ ਦਾ ਸੀਸ ਕਟਾਕੇ !

ਚਾਂਦਨੀ ਚੌਕ ਵਿਚ 

ਰਖਵਾਉਣਾ! 

ਚਾਂਦਨੀ ਚੌਕ 'ਚੋਂ 

ਸੀਸ  ਉਠਾ ਕੇ, 

ਹਿੱਕ ਨਾਲ ਲਾ ਕੇ,

ਅਨੰਦਪੁਰ ਸਾਹਿਬ ਪਹੁੰਚਾਉਣਾ!

ਦਸਮ ਪਿਤਾ ਦੀ

 ਝੋਲੀ ਦੇ ਵਿਚ

ਨਾਲ ਅਦਬ ਦੇ ਪਾਉਣਾ!

ਤੇਰਾ ਕੌਣ ਦੇਊਗਾ ਦੇਣਾ!

ਤੇਰਾ ਕੌਣ ਦੇਊਗਾ ਦੇਣਾ!

ਧਰਮ ਦੇ ਠੇਕੇਦਾਰਾਂ 

ਧਾਰਿਆ, 

 ਤੇਰਾ ਨਾਂ ਲੁਕੋਣਾ! 

ਨਾ ਤੇਰਾ ਨਾਂ ਚਮਕਾਉਣਾ! 

ਨਾ ਤੇਰੇ ਨਾਂ 'ਤੇ 

ਕੋਈ ਸ਼ਹਿਰ ਵਸਾਉਣਾ! 

ਨਾ ਤੇਰੇ ਨਾਂ 'ਤੇ 

 ਯਾਦਗਾਰ ਬਣਾਉਣਾ! 

ਤੂੰ ਮੁਗਲਾਂ ਨੂੰ ਸਬਕ ਸਿਖਾਇਆ ! 

ਸ਼ੇਰਾਂ ਵਾਗੂੰ 

ਗੜ-ਗੜਾਇਆ! 

ਤੂੰ ਸਿੱਖ ਕੌਮ ਦਾ 

ਉੱਤਮ ਗਹਿਣਾ। 

ਤੇਰਾ ਕੌਣ ਦੇਊਗਾ ਦੇਣਾ? 

ਤੇਰਾ ਕੌਣ ਦੇਊਗਾ ਦੇਣਾ! 

-ਸੁਖਦੇਵ ਸਲੇਮਪੁਰੀ

09780620233

5 ਸਤੰਬਰ, 2022.

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਨੇ ‘ਅਧਿਆਪਕ ਸਨਮਾਨ ਸਮਾਰੋਹ’ ਦਾ ਆਯੋਜਨ ਕੀਤਾ

ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ 5 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ 'ਅਧਿਆਪਕ ਦਿਵਸ ਸਨਮਾਨ ਸਮਾਰੋਹ' ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ, ਫ਼ਰੀਦਕੋਟ ਵਿਖੇ ਕਰਵਾਇਆ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਸਾਧੂ ਸਿੰਘ (ਸਾਬਕਾ ਮੈਂਬਰ ਪਾਰਲੀਮੈਂਟ, ਫ਼ਰੀਦਕੋਟ) ਅਤੇ ਵਿਸ਼ੇਸ਼ ਮਹਿਮਾਨ ਸ. ਜਗਤਾਰ ਸਿੰਘ (ਬੀ.ਪੀ.ਈ.ਓ. ਫ਼ਰੀਦਕੋਟ-1) ਨੇ ਸ਼ਿਰਕਤ ਕੀਤੀ । ਸਮਾਰੋਹ ਦੀ ਪ੍ਰਧਾਨਗੀ ਡਾ. ਮੁਕੇਸ਼ ਭੰਡਾਰੀ (ਸੇਵਾ ਮੁਕਤ ਸੀਨੀਅਰ ਲੈਕਚਰਾਰ ਡਾਈਟ, ਫ਼ਰੀਦਕੋਟ) ਨੇ ਕੀਤੀ । ਇਸ ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ ਸਮਰਪਿਤ, ਪ੍ਰੇਰਨਾ ਸਰੋਤ 5 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਸ੍ਰੀ ਸੰਦੀਪ ਅਰੋੜਾ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੁਖਣਵਾਲਾ, ਫ਼ਰੀਦਕੋਟ), ਸ. ਜਗਤਾਰ ਸਿੰਘ ਸੌਖੀ (ਸਰਕਾਰੀ ਪ੍ਰਾਇਮਰੀ ਸਕੂਲ, ਕਬਰਵੱਛਾ, ਜ਼ਿਲ੍ਹਾ ਫ਼ਿਰੋਜ਼ਪੁਰ), ਸ਼੍ਰੀਮਤੀ ਪਰਮਜੀਤ ਕੌਰ ਸਰਾਂ (ਸਰਕਾਰੀ ਪ੍ਰਾਇਮਰੀ ਸਕੂਲ, ਦੁਆਰੇਆਣਾ, ਕੋਟਕਪੂਰਾ), ਪ੍ਰਿੰਸੀਪਲ ਗੁਰਿੰਦਰ ਕੌਰ (ਵਿਸ਼ਕਰਮਾਂ ਸੀਨੀਅਰ ਸੈਕੰਡਰੀ ਸਕੂਲ, ਫ਼ਰੀਦਕੋਟ),  ਪ੍ਰੋ. ਸੰਦੀਪ ਸਿੰਘ (ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ) ਦੇ ਨਾਮ ਸ਼ਾਮਿਲ ਹਨ । ਸਭਾ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਨੇ ਆਏ ਹੋਏ ਸਭ ਮਹਿਮਾਨਾਂ  ਨੂੰ 'ਜੀ ਆਇਆਂ' ਕਿਹਾ ਅਤੇ ‘ਅਧਿਆਪਕ ਦਿਵਸ’ ਨੂੰ ਸਮਰਪਿਤ ਆਪਣੀ ਲਿਖੀ ਕਵਿਤਾ ਸਭ ਨਾਲ ਸਾਂਝੀ ਕੀਤੀ । 

ਇਸ ਦੌਰਾਨ ਮੁੱਖ ਮਹਿਮਾਨ ਪ੍ਰੋਫੈਸਰ ਸਾਧੂ ਸਿੰਘ ਜੀ ਨੇ ਸਿੱਖਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਆਪਣੀ ਸ਼ਾਇਰੀ ਨਾਲ ਖ਼ੂਬ ਰੰਗ ਬੰਨ੍ਹਿਆ । ਵਿਸ਼ੇਸ਼ ਮਹਿਮਾਨ ਸ. ਜਗਤਾਰ ਸਿੰਘ (ਬੀ.ਪੀ.ਈ.ਓ. ਫ਼ਰੀਦਕੋਟ-1) ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਰੋਹ ਦੀ ਪ੍ਰਧਾਨਗੀ ਡਾ. ਮੁਕੇਸ਼ ਭੰਡਾਰੀ (ਸੇਵਾ ਮੁਕਤ ਸੀਨੀਅਰ ਲੈਕਚਰਾਰ ਡਾਈਟ, ਫ਼ਰੀਦਕੋਟ) ਨੇ ਕੀਤੀ । ਇਸ ਤੋਂ ਬਾਅਦ ਸਾਰੇ ਸਨਮਾਨਿਤ ਅਧਿਆਪਕਾਂ ਨੇ ਸਿੱਖਿਆ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਤੋਂ ਇਲਾਵਾ ਅਸ਼ੋਕ ਕੌਸ਼ਲ, ਦੇਵ ਵਾਂਦਰ ਜਟਾਣਾ ਤੇ ਸਲਾਹਕਾਰ ਕੁਲਵਿੰਦਰ ਵਿਰਕ ਨੇ ਵੀ ਅਧਿਆਪਕ ਦਿਵਸ ਨਾਲ ਸਬੰਧਤ ਆਪਣੇ ਵਿਚਾਰ ਪੇਸ਼ ਕੀਤੇ । ਅੰਤ ਵਿੱਚ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਸਭਾ ਦੇ ਪ੍ਰਚਾਰ ਸਕੱਤਰ ਪਰਵਿੰਦਰ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਨਿਭਾਈ । ਇਸ ਮੌਕੇ ਮੀਤ ਪ੍ਰਧਾਨ ਜਸਵੀਰ ਫ਼ੀਰਾ, ਜਨਰਲ ਸਕੱਤਰ ਵਤਨਵੀਰ ਵਤਨ , ਸਕੱਤਰ ਰਾਜ ਗਿੱਲ ਭਾਣਾ , ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਸਿੰਘ, ਸਲਾਹਕਾਰ ਕੁਲਵਿੰਦਰ ਵਿਰਕ, ਕਾਰਜਕਾਰੀ ਮੈਂਬਰ ਸੁਖਵੀਰ ਬਾਬਾ, ਬਲਵਿੰਦਰ ਗਰਾਂਈ , ਜਸਵਿੰਦਰ ਗੀਤਕਾਰ , ਰਣਜੀਤ ਬਿੱਟਾ , ਲਖਵਿੰਦਰ ਹਾਲੀ , ਕਾਮਰੇਡ ਪ੍ਰੇਮ ਕੁਮਾਰ , ਤੇਜ ਰਾਮ ਸੂਰਘੁਰੀ , ਅਸ਼ੋਕ ਕੌਸ਼ਲ , ਕਾਮਰੇਡ ਨੰਦ ਮਸੀਹ , ਤਰਸੇਮ ਸਿੰਘ ,ਵਰਿੰਦਰ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ । ਸਭਾ ਵੱਲੋਂ ਕਰਵਾਏ ਇਸ ਸਮਾਰੋਹ ਦੀ ਪੰਜਾਬ ਭਰ ਵਿੱਚ ਚਰਚਾ ਹੋ ਰਹੀ ਹੈ ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ.

ਜਥੇਬੰਦੀ ਦੇ ਵਿਸਥਾਰ ਸਬੰਧੀ ਕੀਤੀਆਂ ਵਿਚਾਰਾਂ ...

12 ਅਗਸਤ ਦੇ ਫਰੀ ਮੈਡੀਕਲ ਕੈਂਪ ਦੇ ਸਫ਼ਲਤਾਪੂਰਵਕ ਸੰਪੰਨ ਹੋਣ ਤੇ ਡਿਓੋੂਟੀ ਡਾਕਟਰਾਂ ਨੂੰ ਮੁਬਾਰਕਬਾਦ ਪੇਸ਼...  

ਮਹਿਲ ਕਲਾਂ 05 ਅਗਸਤ   (ਡਾਕਟਰ ਸੁਖਵਿੰਦਰ ਸਿੰਘ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਬਲਾਕ ਮਹਿਲਕਲਾਂ ਦੀ ਮੀਟਿੰਗ ਬਲਾਕ ਪ੍ਰਧਾਨ ਡਾ ਸੁਰਜੀਤ ਸਿੰਘ ਛਾਪਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ ।ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ  ਵਿਸੇਸ਼ ਤੌਰ ਤੇ ਹਾਜ਼ਰ ਹੋਏ । ਮੀਟਿੰਗ ਵਿੱਚ ਹਾਜ਼ਰ ਡਾਕਟਰ  ਸਾਥੀਆਂ ਨੂੰ   ਜਾਣਕਾਰੀ ਦਿੰਦੇ ਹੋਏ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਦੱਸਿਆ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਆਪਣੇ ਡਾ ਸਾਥੀਆਂ ਦੀਆਂ ਕਲੀਨਿਕਾਂ ਦੀ ਰਾਖੀ ਲਈ ਵਚਨਬੱਧ ਹੈ।  । ਉਨ੍ਹਾਂ ਹੋਰ ਦੱਸਿਆ ਕਿ  ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਸੂਬਾ ਆਗੂਆਂ ਸਮੇਤ ਜ਼ਿਲ੍ਹਾ ਬਰਨਾਲਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਬਲਾਕਾਂ ਵਿਚੋਂ ਪਹੁੰਚੇ ਸਾਰੇ ਡਾਕਟਰ  ਸਾਥੀਆਂ ਦਾ ਮਹਿਲ ਕਲਾਂ ਦੀ ਧਰਤੀ ਤੇ ਪਹੁੰਚਣ ਲਈ  ਬਲਾਕ ਮਹਿਲ ਕਲਾਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ  ।  ਡਾ ਜਗਜੀਤ ਸਿੰਘ ਕਾਲਸਾਂ  ਨੇ  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਜਥੇਬੰਦੀ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ  ਆਪਣੇ ਡਾ ਸਾਥੀਆਂ ਨਾਲ ਡਟ ਕੇ ਖੜੀ ਹੈ । ਬਲਾਕ ਪ੍ਰਧਾਨ ਡਾ ਸੁਰਜੀਤ ਸਿੰਘ ਛਾਪਾ  ਨੇ ਕਿਹਾ ਕਿ ਸਾਨੂੰ ਆਪਸੀ ਮੱਤਭੇਦ ਭੁਲਾ ਕੇ ਜਥੇਬੰਦੀ ਲਈ ਨਿਰੰਤਰ ਕੰਮ ਕਰਦੇ ਰਹਿਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਜਲਦੀ ਹੀ ਵੱਡੇ ਪੱਧਰ ਤੇ ਵਿਸਥਾਰ ਕੀਤਾ ਜਾਵੇਗਾ।  ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲਕਲਾਂ  ਨੇ 12 ਅਗਸਤ ਦੇ ਫਰੀ ਮੈਡੀਕਲ ਕੈਂਪ ਦੇ ਸਫਲਤਾਪੂਰਵਕ ਸੰਪੰਨ ਹੋਣ ਤੇ ਸਾਰੇ ਡਿਊਟੀ ਡਾਕਟਰ ਸਾਥੀਆਂ ਨੂੰ ਵਧਾਈ ਦਿੱਤੀ । ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਸੁਖਵਿੰਦਰ ਸਿੰਘ ਬਾਪਲਾ , ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ , ਡਾ ਸੁਬੇਗ ਮੁਹੰਮਦ ,ਡਾ ਅਮਨਦੀਪ ਸਿੰਘ,,ਡਾ ਨਾਹਰ ਸਿੰਘ, ਡਾ ਧਰਵਿੰਦਰ ਸਿੰਘ, , ਡਾ ਮਨਵੀਰ ਸਿੰਘ, ਡਾ ਕੁਲਵੰਤ ਸਿੰਘ,ਡਾ ਸੁਖਪਾਲ ਸਿੰਘ,ਡਾ ਜਸਬੀਰ ਸਿੰਘ ਜੱਸੀ  ਆਦਿ  ਹਾਜ਼ਰ ਸਨ।

   ਅਧਿਆਪਕ ਦਿਵਸ ਮਨਾਇਆ

ਜਗਰਾਉ,ਹਠੂਰ,5,ਸਤੰਬਰ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮ ਨਾਮਵਰ ਸੱਿਖਆਿ ਸੰਸਥਾ ਮੀਰੀ ਪੀਰੀ ਸੀ.ਬੀ.ਐੱਸ.ਸੀ ਸਕੂਲ ਕੁੱਸਾ ਦੇ ਚੇਅਰਮੈਨ ਜਗਜੀਤ ਸੰਿਘ ਯੂ.ਐੱਸ.ਏ ਅਤੇ ਚੇਅਰਪਰਸਨ  ਸੁਖਦੀਪ ਕੌਰ ਯੂ.ਐੱਸ.ਏ ਦੀ ਯੋਗ ਅਗਵਾਈ ਹੇਠ ਚਲਾਏ ਜਾ ਰਹੇ ਸ਼੍ਰੀ ਗੁਰੂ ਹਰਗੋਬੰਿਦ ਸਾਹਬਿ ਪਬਲਕਿ ਸੀਨੀਅਰ ਸੈਕੰਡਰੀ ਸਕੂਲ ਵਖਿੇ ਅਧਆਿਪਕ ਦਵਿਸ ਧੂਮ ਧਾਮ ਨਾਲ ਮਨਾਇਆ ਗਆਿ।ਇਸ ਮੌਕੇ ਜੱਿਥੇ ਬੱਚਆਿਂ ਵੱਲੋਂ ਆਪਣੇ ਅਧਆਿਪਕਾਂ ਨੂੰ ਯਾਦਗਾਰੀ ਚੰਿਨ੍ਹ ਸਨਮਾਨ੍ਹ ਤੋਹਫਆਿਂ ਦੇ ਰੂਪ ‘ਚ ਭੇਂਟ ਕੀਤੇ ਗਏ।ਉੱਥੇ ਸੰਸਥਾ ਵੱਲੋੰ ਵੀ ਅਧਆਿਪਕਾਂ ਦਾ ਸਨਮਾਨ੍ਹ ਕੀਤਾ ਗਆਿ।ਇਸ ਮੌਕੇ ਸਕੂਲ ਦੀ ‘ਵਦਿਿਆਰਥੀ ਸਭਾ ਅਤੇ +2 ਜਮਾਤ ਦੇ ਵਦਿਿਆਰਥੀਆਂ  ਵੱਲੋਂ ਇੱਕ ਸੱਭਆਿਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਆਿ।ਜੱਿਥੇ ਅਧਆਿਪਕਾਂ ਵੱਲੋਂ ਵੱਖ-ਵੱਖ ਖੇਡਾਂ ਵੱਿਚ ਹੱਿਸਾ ਲਆਿ ਗਆਿ।ਸਕੂਲ ਦੇ ਸੀਨੀਅਰ ਵਦਿਿਆਰਥੀਆਂ ਵੱਲੋਂ ਅਧਆਿਪਕਾਂ ਦੀ ਤਰ੍ਹਾਂ ਪੀਰੀਅਡ ਲਗਾਏ ਗਏ। ਇਸ ਮੌਕੇ ਸੰਸਥਾ ਦੇ ਪ੍ਰੰਿਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਅਧਆਿਪਕਾਂ ਨੂੰ ਇਸ ਦਨਿ ਦੀਆਂ ਵਧਾਈਆਂ ਦੰਿਦੇ ਹੋਏ ਕਹਿਾ ਕ ਿਅਧਆਿਪਕ ਹਮੇਸ਼ਾ ਆਪਣੇ ਵਦਿਿਆਰਥੀਆਂ ਦੇ ਰੌਸ਼ਨ ਭਵੱਿਖ ਲਈ ਯਤਨਸ਼ੀਲ ਰਹੰਿਦਾ ਹੈ।ਇਸ ਮੌਕੇ ਸੰਸਥਾ ਦੇ ਚੇਅਰਮੈਨ ਜਗਜੀਤ ਸੰਿਘ ਯੂ.ਐੱਸ.ਏ ਨੇ ਕਹਿਾ ਕ ਿਅਜਹਿੇ ਦਨਿ ਅਧਆਿਪਕਾ ਨੂੰ ਆਪਣਾ ਕੰਮ ਹੋਰ ਵੀ ਚੰਗੇ ਤਰੀਕੇ ਨਾਲ ਕਰਨ ਦੀ ਪ੍ਰੇਰਨਾ ਦੰਿਦੇ ਹਨ ।ਇਸ ਮੌਕੇ ਸਕੂਲ ਦੇ ਵਾਇਸ ਪ੍ਰੰਿਸੀਪਲ ਕਸ਼ਮੀਰ ਸੰਿਘ ਨੇ ਅਧਆਿਪਕਾਂ ਨਾਲ ਆਪਣੇ ਵਚਿਾਰ ਸਾਂਝੇ ਕੀਤੇ ਤਾਂ ਜੋ ਅਧਆਿਪਕਾਂ ਨੂੰ ਆ ਰਹੀਆਂ ਸਮੱਸਆਿਵਾਂ ਦਾ ਹੱਲ ਕੀਤਾ ਜਾ ਸਕੇ।ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਡਾ. ਚਮਕੌਰ ਸੰਿਘ, ਭਾਈ ਨਰਿਮਲ ਸੰਿਘ ਖਾਲਸਾ, ਹਰਪਾਲ ਸੰਿਘ ਮੱਲ੍ਹਾ, ਹਰਦੀਪ ਸੰਿਘ ਚਕਰ , ਐਕਟੀਵਟਿੀ ਇੰਚਾਰਰਜ ਗੁਰਪ੍ਰੀਤ ਸੰਿਘ ,ਰਮਨਦੀਪ ਕੌਰ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
ਫੋਟੋ ਕੈਪਸਨ:-ਅਧਿਆਪਕ ਦਿਵਸ ਮਨਾਉਣ ਸਮੇਂ ਸਕੂਲ ਦਾ ਸਟਾਫ ਅਤੇ ਵਿਿਦਆਰਥੀ।

ਲੋਕ ਗਾਇਕ ਸੁਖਵਿੰਦਰ ਪੰਛੀ ਲੈ ਕੇ ਹਾਜ਼ਰ ਹੈ ‘ਸਾਡਾ ਬਾਪੂ’

ਹਠੂਰ,5,ਸਤੰਬਰ-(ਕੌਸ਼ਲ ਮੱਲ੍ਹਾ)-ਕੁਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੇ ਲਾਡਲੇ ਸਾਗਿਰਦ ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਲੈ ਕੇ ਹਾਜ਼ਰ ਹੈ ਸਿੰਗਲ ਟਰੈਕ ਗੀਤ ‘ਸਾਡਾ ਬਾਪੂ’ਇਸ ਸਬੰਧੀ ਜਾਣਕਾਰੀ ਦਿੰਦਿਆ ਲੋਕ ਗਾਇਕ ਸੁਖਵਿੰਦਰ ਪੰਛੀ ਨੇ ਦੱਸਿਆ ਕਿ ਇਸ ਗੀਤ ਦੇ ਗੀਤਕਾਰ ਦਵਿੰਦਰ ਸੈਫਾਬਾਦ,ਮਿਊਜਿਕ ਡਾਇਰੈਕਟਰ ਯੋ ਵੀ,ਵੀਡੀਓ ਡਾਇਰੈਕਟਰ ਪ੍ਰੀਤਮ ਦੱਤ,ਪੇਸ਼ਕਸ ਪ੍ਰੋਡਿਊਸਰ ਦੀਪਾ ਕੰਦੋਲਾ ਯੂ ਕੇ,ਕੰਪਨੀ ਐਸ ਪੀ ਟਰੈਕ ਨੇ ਰਿਲੀਜ ਕੀਤਾ ਹੈ।ਉਨ੍ਹਾ ਦੱਸਿਆ ਕਿ ਇਹ ਨਿਰੋਲ ਪਰਿਵਾਰਕ ਗੀਤ ਹੈ ਜੋ ਇੱਕ ਪਿਊ ਪੁੱਤਰ ਦੀ ਅਸਲੀ ਤਸਵੀਰ ਨੂੰ ਬਿਆਨ ਕਰਦਾ ਹੈ।ਇਹ ਗੀਤ ਵੱਖ-ਵੱਖ ਟੀ ਚੈਨਲਾ ਅਤੇ ਸੋਸਲ ਮੀਡੀਆ ਤੇ ਦਰਸਕਾ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।
ਫੋਟੋ ਕੈਪਸਨ:- ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ਗੀਤ ਬਾਰੇ ਜਾਣਕਾਰੀ ਦਿੰਦੇ ਹੋਏ।

ਸ਼ਵੱਛਤਾ ਪੰਦਰਵਾੜੇ ਤਹਿਤ ਸਕੂਲ ਵੱਲੋਂ ਰੈਲੀ ਕੱਢੀ ਗਈ

ਹਠੂਰ,5,ਸਤੰਬਰ-(ਕੌਸ਼ਲ ਮੱਲ੍ਹਾ)-ਸਫਾਈ ਦਾ ਮਨੁੱਖੀ ਜੀਵਨ ਵਿੱਚ ਬਹੁਤ ਹੀ ਜਿਆਦਾ ਮਹੱਤਵ ਹੈ।ਸਫਾਈ ਨਾਲ ਜਿੱਥੇ  ਸਾਡਾ ਤਨ ਸਵੱਛ ਰਹਿੰਦਾ ਹੈ ਓਥੇ ਮਨ ਵੀ ਹਮੇਸਾ ਖੁਸ ਰਹਿੰਦਾ ਹੈ ਅਤੇ ਪ੍ਰਮਾਤਮਾਂ ਦੇ ਨੇੜੇ ਰਹਿੰਦਾ ਹੈ ,ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜਿੱਥੇ ਸਫਾਈ ,ਓਥੇ ਖੁਦਾਈ । ਉਪ੍ਰੋਕਤ ਸਬਦਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾਂ ਜੱਟਪੁਰਾ ਦੇ ਵਿਿਦਆਰਥੀਆਂ ਦੁਆਰਾ ਕੱਢੀ ਗਈ ਸਵੱਛਤਾ ਜਾਗਰੂਕ ਰੈਲੀ ਵਿੱਚ ਬੋਲਦਿਆਂ ਪ੍ਰਿੰਸੀਪਲ ਮੈਡਮ ਪ੍ਰਵੀਨ ਸਹਿਜਪਾਲ ਨੇ ਕੀਤਾ।ਉਹਨਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਚੰਗੇ ਕੰਮ ਦੀ ਸੁਰੂਆਤ ਆਪਣੇ ਆਪ ਜਾਂ ਆਪਣੇ ਘਰ ਜਾਂ ਪਿੰਡ ਤੋਂ ਕਰਨੀ ਚਾਹੀਦੀ ਹੈ।ਇਸ ਸਮੇਂ ਬੋਲਦਿਆਂ ਸਰਪੰਚ ਅਮਨਦੀਪ ਸਿੰਘ ਲੰਮਾ ਨੇ ਕਿਹਾ ਕਿ ਸਵੱਛਤਾ ਦੀ ਅੱਜ ਸਾਡੇ ਜੀਵਨ ਵਿੱਚ ਬਹੁਤ ਹੀ ਜਿਆਦਾ ਲੋੜ ਹੈ ,ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਕੇ ਚਾਹੀਦੇ ਹਨ।ਅੱਜ ਲੋਕਾਂ ਦੁਆਰਾ ਫਾਲਤੂ ਮਟੀਰੀਅਲ ਦਾ ਸਹੀ ਨਿਪਟਾਰਾ ਨਹੀਂ ਕੀਤਾ ਜਾਂਦਾ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।ਇਸ ਮੌਕੇ ਜੀ ਓ ਜੀ ਜਗਤਾਰ ਸਿੰਘ ਜੱਟਪੁਰਾ ਨੇ ਕਿਹਾ ਕਿ ਕਿਸੇ ਵੀ ਕੰਮ ਦੀ ਸੁਰੂਆਤ ਅਤੇ ਸਮਾਜ ਵਿੱਚ ਬਦਲਾਵ ਲਈ ਨੌਜੁਆਨਾ ਨੂੰ ਹਮੇਸਾ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਉਨ੍ਹਾ ਨਾਲ ਮੈਡਮ ਕੁਲਦੀਪ ਕੌਰ,ਅਮਰਜੀਤ ਕੌਰ,ਸਤਵਿੰਦਰ ਕੌਰ,ਸਤਵੀਰ ਕੌਰ,ਨਰੰਿਦਰ ਕੁਮਾਰ ਜੱਟਪੁਰਾ,ਦੀਕਸਾ ਅਰੋੜਾ,ਵਰਿੰਦਰ ਕੌਰ,ਰਮਨਦੀਪ ਕੌਰ,ਸੰਦੀਪ ਕੌਰ,ਸਤਪਾਲ ਸਿੰਘ, ਕੁਲਦੀਪ ਸਿੰਘ ਛਾਪਾ,ਜਰਨੈਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਸਵੱਛਤਾ ਜਾਗਰੂਕ ਰੈਲੀ ਕੱਢਣ ਸਮੇਂ ਸਕੂਲ ਦਾ ਸਟਾਫ ਅਤੇ ਵਿਿਦਆਰਥੀ

ਰੋਸ ਮੁਜ਼ਾਹਰਾ 8 ਸਤੰਬਰ ਨੂੰ 

ਮਾਮਲਾ ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਨੂੰ ਨਿਆਂ ਦੇਣ ਦਾ 

ਪੱਕਾ ਧਰਨਾ 166ਵੇਂ ਦਿਨ 'ਚ ਸ਼ਾਮਲ਼

ਜਗਰਾਉਂ 4 ਸਤੰਬਰ ( ਮਨਜਿੰਦਰ ਗਿੱਲ /  ਗੁਰਕੀਰਤ ਜਗਰਾਉਂ  ) ਗਰੀਬ ਪਰਿਵਾਰ ਦੀ ਨੌਜਵਾਨ ਲੜਕੀ ਕੁਲਵੰਤ ਕੌਰ ਅਤੇ ਮਾਤਾ ਸੁਰਿੰਦਰ ਕੌਰ 'ਤੇ ਤੱਤਕਾਲੀ ਥਾਣੇਦਾਰ ਵਲੋਂ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੀਤੇ ਅੱਤਿਆਚਾਰਾਂ ਲਈ ਜ਼ਿੰਮੇਵਾਰ ਮੁਕੱਦਮੇ 'ਚ ਨਾਮਜ਼ਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਨਤਕ ਜੱਥੇਬੰਦੀਆਂ ਵਲੋਂ ਥਾਣਾ ਸਿਟੀ ਮੂਹਰੇ ਲਗਾਇਆ ਪੱਕਾ ਮੋਰਚਾ ਅੱਜ 166ਵੇਂ ਦਿਨ ਵੀ ਜਾਰੀ ਰਿਹਾ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ,ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤਾਵਰ ਸਿੰਘ ਜਗਰਾਉਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜੀ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਅਤੇ ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ ਨੇ ਕਿਹਾ ਕਿ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ 8 ਸਤੰਬਰ ਨੂੰ ਅੈਸ.ਅੈਸ.ਪੀ. ਦਫ਼ਤਰ ਵੱਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਲਾਮਬੰਦ ਕਰਨ ਲਈ ਜੱਥੇਬੰਦੀਆਂ ਵਲੋਂ ਪਿੰਡਾਂ ਵਿੱਚ ਪੰਜਾਬ ਸਰਕਾਰ ਦੇ ਪੁਤਲ਼ੇ ਫੂਕੇ ਜਾ ਰਹੇ। ਤਰਲੋਚਨ ਸਿੰਘ ਝੋਰੜਾਂ, ਜਸਦੇਵ ਸਿੰਘ ਲਲਤੋਂ ਤੇ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ ਪੀੜ੍ਹਤ ਪਰਿਵਾਰ ਨੂੰ ਨਿਆਂ ਦੇਣ ਅਤੇ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਥਾਨਕ ਥਾਣੇ ਮੂਹਰੇ ਲੱਗਾ ਪੱਕਾ ਮੋਰਚਾ ਅੱਜ 166ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਪਰ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਉਨਾਂ ਕਿਹਾ ਕਿ ਗੂੜੀ ਨੀਂਦ ਸੁੱਤੀ "ਆਪ ਸਰਕਾਰ" ਨੂੰ ਜਗਾਉਣ ਲਈ ਉਲੀਕੇ ਪ੍ਰੋਗਰਾਮ ਅਨੁਸਾਰ 8 ਸਤੰਬਰ ਨੂੰ ਅੈਸ.ਅੈਸ.ਪੀ. ਦਫ਼ਤਰ ਵੱਲ ਨੂੰ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪੁਲਿਸ ਦੇ ਘਟੀਆ ਵਤੀਰੇ ਪ੍ਰਤੀ ਅਾਮ ਲੋਕਾਂ ਵਿੱਚ ਰੋਸ ਵਧ ਰਿਹਾ ਹੈ ਕਿਉਂਕਿ ਇਨਸਾਫ਼ ਦੇ ਮੁੱਦੇ 'ਤੇ ਕਿਸੇ ਵੀ ਪੀੜ੍ਹਤ ਦੀ ਸੁਣਵਾਈ ਨਹੀਂ ਹੋ ਰਹੀ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਸਾਲ 2004-05 ਵਿੱਚ ਆਪਣੇ ਆਪ ਨੂੰ ਥਾਣਾ ਸਿਟੀ ਜਗਰਾਉਂ ਦਾ ਅੈਸ.ਅਾਈ/ਅੈਸ.ਅੈਚ.ਓ.ਕਹਾਉਂਦੇ ਗੁਰਿੰਦਰ ਬੱਲ ਤੇ ਏਅੈਸਆਈ ਰਾਜਵੀਰ ਨੇ ਉਸ ਦੀ ਮਾਤਾ ਸੁਰਿੰਦਰ ਕੌਰ ਅਤੇ ਨੌਜਵਾਨ ਭੈਣ ਕੁਲਵੰਤ ਕੌਰ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ ਜਗਰਾਉਂ ਥਾਣੇ ਵਿੱਚ ਲਿਆਂਦਾ ਅਤੇ ਨਜਾਇਜ ਹਿਰਾਸਤ 'ਚ ਰੱਖ ਕੇ ਕੁੱਟਿਆ-ਮਾਰਿਆ ਤੇ ਅਣਮਨੁੱਖੀ ਤਸੀਹੇ ਦਿੱਤੇ ਸਨ। ਰਸੂਲਪੁਰ ਅਨੁਸਾਰ ਉਸ ਦੀ ਭੈਣ ਕੁਲਵੰਤ ਕੌਰ ਨਕਾਰਾ ਹੋ ਗਈ ਸੀ ਅਤੇ ਲੰਬਾ ਸਮਾਂ ਮੰਜੇ 'ਤੇ ਪਈ ਇਨਸਾਫ਼ ਮੰਗਦੀ ਰਹੀ ਅੰਤ10 ਦਸੰਬਰ ਨੂੰ ਦੁਨੀਆਂ ਤੋਂ ਰੁੱਖਸਤ ਹੋ ਗਈ ਸੀ। ਉਨਾਂ ਕਿਹਾ ਕਿ ਕੁਲਵੰਤ ਕੌਰ ਦੀ ਮੌਤ ਦੂਜੇ ਦਿਨ ਮੌਕੇ ਦੇ ਜਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਉਕਤ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਸੀ ਪਰ ਅੱਜ ਮੁਕੱਦਮੇ ਦਰਜ ਹੋਏ ਨੂੰ 6-7 ਮਹੀਨੇ ਲੰਘ ਗਏ ਹਨ ਪਰ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਨੇ ਥਾਣੇ ਮੂਹਰੇ ਪੱਕਾ ਧਰਨਾ ਲਗਾਇਆ ਹੋਇਆ ਹੈ। ਖੁੱਦ ਪੀੜ੍ਹਤਾ ਤੇ ਅੱਤਿਆਚਾਰਾਂ ਦੀ ਚਸਮਦੀਦ ਗਵਾਹ ਸੁਰਿੰਦਰ ਕੌਰ ਰਸੂਲਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਜ਼ਾਇਜ਼ ਹਿਰਾਸਤ ਚ ਰੱਖ ਕੇ ਕੁੱਟਮਾਰ ਕਰਨ ਦੇ ਮਾਮਲੇ ਨੂੰ ਛੁਪਾਉਣ ਲਈ ਹੀ ਮੇਰੇ ਪਰਿਵਾਰ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਦਾ 17 ਸਾਲ ਜਾਣਬੁੱਝ ਕੇ ਇੱਕ ਸਾਜਿਸ਼ ਅਧੀਨ ਹੀ ਸੁਣਵਾਈ ਨਾਂ ਕਰਕੇ ਹਰ ਪੱਖ ਤੋਂ ਉਜਾੜਾ ਕੀਤਾ ਗਿਆ ਜਿਸ ਲਈ ਪੁਲਿਸ ਤੇ ਸਿਵਲ ਪ੍ਰਸਾਸ਼ਨ ਸਮੇਤ ਰਹਿ ਚੁੱਕੀਆਂ ਸਰਕਾਰਾਂ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਹਨ। ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਰਾਮਤੀਰਥ ਸਿੰਘ ਲੀਲ੍ਹਾ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸਾ, ਹਰੀ ਸਿੰਘ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ ਨੇ ਗੈਰ-ਜਮਾਨਤੀ ਧਰਾਵਾਂ ਅਧੀਨ ਦਰਜ ਕੀਤੇ ਗਏ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਸੀਖਾਂ ਪਿੱਛੇ ਬੰਦ ਕਰਕੇ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਧਰਨੇ ਵਿੱਚ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਕੁੰਡਾ ਸਿੰਘ ਕਾਉਂਕੇ, ਬਾਬਾ ਬੰਤਾ ਸਿੰਘ ਡੱਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਨਿਹੰਗ ਸਿੰਘ ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਨਛੱਤਰ ਸਿੰਘ ਬਾਰਦੇਕੇ, ਚਰਨ ਸਿੰਘ ਮਾਣੂੰਕੇ, , ਜੱਗਾ ਸਿੰਘ ਢਿੱਲੋਂ, ਬਾਬਾ ਬੰਤਾ ਸਿੰਘ ਡੱਲਾ, ਭਜਨ ਸਿੰਘ ਨੇ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਅੱਜ ਸਨਮਾਨ ਸਮਾਰੋਹ ਤੇ ਵਿਸ਼ੇਸ਼

ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ)ਇਲਾਕੇ ਦੀ ਨਾਮਵਰ ਸੰਸਥਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ  ਸਕੂਲ ਸ਼ੇਰਪੁਰ ਕਲਾਂ ਵਿਖੇ   ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ 2010 ਤੋਂ ਸੇਵਾਵਾਂ ਨਿਭਾ ਰਹੇ ਹਨ। ਵਿਦਿਆਰਥੀਆਂ ਦੀ ਪੜਾਈ ਦਾ ਪੱਧਰ ਉੱਚਾ ਚੁੱਕਣ ਅਤੇ ਸਕੂਲ ਨੂੰ ਸਮਾਰਟ ਬਣਾਉਣ ਪ੍ਰਤੀ ਦਿੱਤੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਪਿੰਡ ਸਵੱਦੀ ਕਲਾਂ ਦੇ ਜੰਮਪਲ, ਜਗਰਾਉਂ ਵਾਸੀ ਸ਼੍ਰੀ ਵਿਨੋਦ ਕੁਮਾਰ ਜੀ, ਹੁਣ ਤੱਕ 37 ਸਾਲ ਦੀ ਸੇਵਾ ਨਿਭਾ ਚੁੱਕੇ ਹਨ।  ਆਪਣੇ ਨਿੱਘੇ ਅਤੇ ਮਿਲਾਪੜੇ  ਸੁਭਾਅ ਕਾਰਨ,ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਆਨ ਲਾਈਨ ਸਿੱਖਿਆ ਦੇਣ ਲਈ ਪ੍ਰੋਜੈਕਟਰ ਦਾਨ ਦਿਵਾਏ। ਸਕੂਲ ਸਟਾਫ ਅਤੇ ਹੋਰ ਦਾਨੀ ਸੱਜਣਾਂ ਦੀ ਮੱਦਦ ਨਾਲ ਸਕੂਲ ਦਾ ਸਰਵਪੱਖੀ ਵਿਕਾਸ ਕਰਨ, ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਆਪ ਸੈਕਟਰ ਅਫਸਰ ਅਤੇ ਨੋਡਲ ਅਫਸਰ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਅੱਜ ਅਧਿਆਪਕ ਦਿਵਸ ਮੌਕੇ  ਪ੍ਰਿੰਸੀਪਲ ਵਿਨੋਦ ਕੁਮਾਰ ਜੀ ਨੂੰ ਸਟੇਟ ਅਵਾਰਡ ਦਿੱਤਾ ਜਾ ਰਿਹਾ ਹੈ।

ਫੋਟੋ ; ਪ੍ਰਿੰਸੀਪਲ  ਵਿਨੋਦ ਕੁਮਾਰ ਜੀ ( ਸਟੇਟ ਅਵਾਰਡੀ)

ਡਿਪਰੈਸ਼ਨ ਤੋਂ ਛੁਟਕਾਰਾ ਸੰਭਵ

ਹਰ ਵਿਅਕਤੀ ਦੀ ਜ਼ਿੰਦਗੀ ਵਿੱਚ ਅਜਿਹੇ ਉਤਾਰ ਚੜ੍ਹਾਅ ਆਉਂਦੇ ਹਨ ਅਤੇ ਅਜਿਹੇ ਹਾਲਾਤ ਬਣਦੇ ਹਨ ਕਿ ਉਹਨਾਂ ਦਾ ਉਦਾਸ ਹੋ ਜਾਣਾ ਮਨੁੱਖੀ ਸੁਭਾਅ ਅਨੁਸਾਰ ਸੁਭਾਵਿਕ ਹੈ। ਉਦਾਸੀ ਕਈ ਵਾਰੀ ਬਹੁਤ ਥੋੜ੍ਹੇ ਸਮੇਂ ਲਈ ਰਹਿੰਦੀ ਹੈ ਅਤੇ ਕਈ ਵਾਰ ਇਹ ਲੰਬਾ ਸਮਾਂ ਚੱਲ ਜਾਂਦੀ ਹੈ ਅਤੇ ਕਈ ਵਾਰ ਇਹ ਡਿਪਰੈਸ਼ਨ ਵਿੱਚ ਬਦਲ ਜਾਂਦੀ ਹੈ। ਡਿਪਰੈਸ਼ਨ ਤੇ ਉਦਾਸੀ ਵਿੱਚ ਫਰਕ ਹੁੰਦਾ ਹੈ, ਆਮ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਦੁਖੀ ਹੋਣ ਤੋਂ ਪਹਿਲਾਂ ਜੋ ਚੀਜ਼ਾਂ ਬਹੁਤ ਪਸੰਦ ਸੀ ਜੇਕਰ ਉਹ ਅੱਜ ਵੀ ਖੁਸ਼ੀ ਦਿੰਦੀਆਂ ਹਨ ਤਾਂ ਤੁਹਾਨੂੰ ਡਿਪਰੈਸ਼ਨ ਨਹੀਂ ਹੈ। ਡਿਪਰੈਸ਼ਨ ਪੀੜਤ ਵਿਅਕਤੀ ਉਹਨਾਂ ਚੀਜਾਂ ਤੋਂ ਵੀ ਖੁਸ਼ ਨਹੀਂ ਹੁੰਦਾ ਜੋ ਉਸਨੂੰ ਪਸੰਦ ਸੀ।

ਡਿਪਰੈਸ਼ਨ ਦੇ ਵੱਖੋ ਵੱਖਰੇ ਕਾਰਨ ਹੋ ਸਕਦੇ ਹਨ ਜਿਵੇਂ ਕਿ ਕਿਸੇ ਕਰੀਬੀ ਦੀ ਮੌਤ, ਹਾਰਮੋਨਜ ਵਿੱਚ ਬਦਲਾਅ ਅਤੇ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹੋਣਾ, ਨਤੀਜਾ ਖਰਾਬ ਆਉਣਾ, ਕਿਸੇ ਕੰਮ ਵਿੱਚ ਉਮੀਦ ਅਨੁਸਾਰ ਸਫਲਤਾ ਨਾ ਮਿਲੇ ਜਾਂ ਕੰਮ ਬਿਗੜ ਜਾਵੇ, ਨੌਕਰੀ ਚਲੀ ਜਾਵੇ, ਕਰਜ਼ ਵਿੱਚ ਡੁੱਬਣ ਦੀ ਸਥਿਤੀ ਵਿੱਚ ਵੀ ਵਿਅਕਤੀ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ।

ਜੋ ਡਿਪਰੈਸ਼ਨ ਤੋਂ ਪੀੜਤ ਹੁੰਦੇ ਹਨ ਉਹਨਾਂ ਨੂੰ ਇਹ ਪਤਾ ਹੀ ਨਹੀਂ ਲੱਗ ਪਾਉਂਦਾ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹਨ। ਇਸ ਦੇ ਲਈ ਜ਼ਰੂਰੀ ਹੈ ਕਿ ਪੀੜਤ ਦੇ ਨਜ਼ਦੀਕੀ ਸਥਿਤੀਆਂ ਨੂੰ ਸਮਝਣ ਅਤੇ ਤੁਰੰਤ ਬਣਦੀ ਮੱਦਦ ਸ਼ੁਰੂ ਕਰਨ। ਲਗਾਤਾਰ ਸ਼ਾਂਤ ਰਹਿਣਾ ਅਤੇ ਰੋਜ਼ਾਨਾ ਦੀ ਕਿਸੇ ਵੀ ਗਤੀਵਿਧੀ ਵਿੱਚ ਰੁਚੀ ਨਾ ਲੈਣਾ, ਨੀਰਸਤਾ ਭਰ ਜਾਣਾ, ਦੋਸਤ, ਪਰਿਵਾਰ ਅਤੇ ਸਮਾਜ ਤੋਂ ਵੀ ਕੱਟਿਆ ਰਹਿਣਾ, ਜ਼ਿਆਦਾ ਚਿੰਤਾ ਕਰਨਾ, ਜੀਵਨ ਦੇ ਪ੍ਰਤੀ ਨਕਰਾਤਮਕ ਨਜ਼ਰੀਆ ਰੱਖਣਾ, ਗੱਲ ਗੱਲ ਤੇ ਗੁੱਸਾ ਕਰਨਾ, ਦੁਖੀ ਰਹਿਣਾ, ਨੀਂਦ ਵੱਧ ਆਉਣਾ ਜਾਂ ਬਹੁਤ ਘੱਟ ਆਉਣਾ, ਹਮੇਸ਼ਾਂ ਖੁਦ ਨੂੰ ਕੋਸਦੇ ਰਹਿਣਾ ਅਤੇ ਖੁਸ਼ੀ ਦੇ ਮੌਕਿਆਂ ਤੇ ਵੀ ਦੁਖੀ ਰਹਿਣਾ, ਹਮੇਸ਼ਾ ਨੈਗੇਟਿਵ ਗੱਲਾਂ ਕਰਨਾ ਅਤੇ ਕਿਸੇ ਨੂੰ ਵੀ ਮਿਲਣ ਤੋਂ ਬੱਚਣਾ, ਵੱਧ ਖਾਣਾ ਜਾਂ ਸਾਧਾਰਨ ਤੋਂ ਘੱਟ ਖਾਣਾ ਅਤੇ ਚਿੜ ਕੇ ਜਵਾਬ ਦੇਣਾ, ਵਜ਼ਨ ਦਾ ਅਚਾਨਕ ਵੱਧਣਾ ਜਾਂ ਤੇਜੀ ਨਾਲ ਘੱਟਣਾ, ਥੱਕਿਆ ਥੱਕਿਆ ਮਹਿਸੂਸ ਕਰਨਾ ਡਿਪਰੈਸ਼ਨ ਦੇ ਆਮ ਲੱਛਣ ਹਨ। ਵਾਰ ਵਾਰ ਮੌਤ ਜਾਂ ਆਤਮ ਹੱਤਿਆ ਦੇ ਵਿਚਾਰ ਆਉਣਾ ਵੀ ਡਿਪਰੈਸ਼ਨ ਦਾ ਲੱਛਣ ਹੈ।

ਡਿਪਰੈਸ਼ਨ ਇੱਕ ਮਾਨਸਿਕ ਸਮੱਸਿਆ ਹੈ ਪਰੰਤੂ ਇਹ ਪੀੜਤ ਨੂੰ ਸਰੀਰਕ ਰੂਪ ਤੋਂ ਵੀ ਪ੍ਰਭਾਵਿਤ ਕਰਦੀ ਹੈ ਜਿਵੇਂ ਥਕਾਵਟ, ਦੁਬਲਾਪਨ ਜਾਂ ਮੋਟਾਪਾ, ਦਿਲ ਦੀਆਂ ਬਿਮਾਰੀਆਂ, ਸਿਰ ਪੀੜ ਆਦਿ। ਡਿਪਰੈਸ਼ਨ ਸੰਬੰਧੀ ਇਲਾਜ ਦੀ ਸ਼ੁਰੂਆਤ ਮਨੋਵਿਗਿਆਨੀ /ਸਾਈਕੈਟਰਿਸਟ ਨਾਲ ਮੁਲਾਕਾਤ ਤੋਂ ਹੁੰਦੀ ਹੈ।

ਡਿਪਰੈਸ਼ਨ ਇੱਕ ਬਹੁਤ ਹੀ ਆਮ ਪਰੰਤੂ ਗੰਭੀਰ ਸਮੱਸਿਆ ਹੈ ਜਿਸਤੋਂ ਬਾਹਰ ਆਉਣ ਲਈ ਪੀੜਤ ਨੂੰ ਮਨੋਵਿਗਿਆਨੀ /ਸਾਈਕੈਟਰਿਸਟ ਦੀ ਸਹਾਇਤਾ ਲੋੜੀਂਦੀ ਹੁੰਦੀ ਹੈ। ਡਿਪਰੈਸ਼ਨ ਦੇ ਇਲਾਜ ਲਈ ਸਹੀ ਜਾਣਕਾਰੀ ਬਹੁਤ ਜ਼ਰੂਰੀ ਹੈ। ਡਿਪਰੈਸ਼ਨ ਕੋਈ ਪਾਗਲਪਨ ਨਹੀਂ ਹੁੰਦਾ ਅਤੇ ਡਿਪਰੈਸ਼ਨ ਦੇ ਜ਼ਿਆਦਾਤਰ ਮਰੀਜ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ। ਡਿਪਰੈਸ਼ਨ ਹੋਣ ਦੀ ਸਥਿਤੀ ਵਿੱਚ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਚਾਹੀਦਾ, ਜਾਦੂ ਟੂਣਿਆਂ, ਬਾਬਿਆਂ ਦੇ ਚੱਕਰਾਂ ਵਿੱਚ ਪੈਣ ਤੋਂ ਬਚਣਾ ਚਾਹੀਦਾ ਹੈ। ਪੀੜਤ ਨੂੰ ਇਸ ਸਮੱਸਿਆ ਤੋਂ ਨਿਜਾਤ ਪਾਉਣ ਵਿੱਚ ਮਨੋਵਿਗਿਆਨੀ/ਸਾਈਕੈਟਰਿਸਟ ਅਤੇ ਮਰੀਜ ਦੇ ਨਾਲ ਨਾਲ ਉਸਦੇ ਪਰਿਵਾਰ ਅਤੇ ਨਜ਼ਦੀਕੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਮੋਬਾਇਲ ਨੰਬਰ – 92560-66000