ਕਿਸਾਨਾਂ ਦੀਆਂ ਮੀਹ ਤੇ ਗੜੇਮਾਰੀ ਨਾਲ ਤਬਾਹ ਹੋਈਆਂ ਫਸਲਾਂ ਦਾ ਕੈਪਟਨ ਸਰਕਾਰ ਜਲਦੀ ਕਿਸਾਨਾਂ ਨੂੰ ਮੁਆਵਜ਼ਾ ਦੇਵੇ:ਵਿਧਾਇਕ ਸਰਵਜੀਤ ਕੌਰ ਮਾਣੂੰਕੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੇ ਵੱਖ-ਵੱਖ ਜਿਿਲ੍ਹਆਂ ਵਿੱਚ ਭਾਰੀ ਬਾਰਿਸ ਤੇ ਗੜੇਮਾਰੀ ਨੇ ਕਿਸਾਨਾਂ ਦੀ ਫਸਲਾਂ ਤਬਾਹ ਕਰ ਦਿੱਤੀਆਂ ਹਨ ਅਤੇ ਕੈਪਟਨ ਸਰਕਾਰ ਨੂੰ ਗੜੇਮਾਰੀ ਤੇ ਬਾਰਿਸ ਤੋਂ ਪ੍ਰਭਾਵਿਤ ਕਿਸਾਨਾਂ ਦੀ ਫਸਲਾਂ ਦੀ ਬਣਦੀ ਰਾਸੀ ਮੁਆਫਜਾ ਵਜੋਂ ਦੇਣੀ ਚਾਹੀਦੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਹੋਏ ਨੁਕਸਾਨ ਦਾ ਜਾਇਜ਼ਾਂ ਲੈਦਿਆਂ ਕਿਹਾ ਕਿ ਕਿਸਾਨਾਂ ਦੀ ਫਸਲਾਂ ਗੜੇਮਾਰੀ ਕਾਰਨ ਹੇਠਾਂ ਵਿਛ ਗਈਆਂ ਹਨ,ਇਸ ਤੋਂ ਇਲਾਵਾ ਸਬਜੀਆਂ ,ਗਰਮੀ ਲਈ ਬੀਜੀ ਪਨੀਰੀ,ਸਰੋਂ ਦੀ ਫਸਲ ,ਆਲੂਆਂ ਆਦਿ ਫਸਲਾਂ ਦਾ ਬਹੁਹ ਨੁਕਸਾਨ ਹੋਇਆ ਹੈ,ਦੂਜੇ ਪਾਸੇ ਖੇਤੀ ਮਾਹਿਰਾਂ ਨੇ ਕਣਕ ਦੀ ਫਸਲ ਵਿੱਚ ਖੜ੍ਹੇ ਪਾਣੀ ਤੇ ਫਸਲ ਨੂੰ ਪੀਲੀ ਪੈਣ ਤੇ ਝਾੜ ਬਹੁਤ ਘੱਟ ਨਿਕਲ ਲਈ ਦੱਸਕੇ ਕਿਸਾਨਾਂ ਦੇ ਚਿਹਰਿਆਂ ਤੇ ਰੋਣਕ ਉਡਾ ਦਿੱਤੀ ਹੈ।ਮਾਣੂੰਕੇ ਨੇ ਕਿਹਾ ਕਿ ਜਿੱਥੇ ਗੜੇਮਾਰੀ ਨੇ ਸਰ੍ਹੇ ਦੇ ਫੁੱਲ  ਝੰਬ ਦਿੱਤੇ ਹਨ,ਉਥੇ ਆਲੂਆਂ ਦੀ ਪਟਾਈ ਲੈਣ ਹੋਣ ਤੇ ਹੇਠਾਂ ਗਲਣ ਦੀ ਸੰਭਾਵਨਾ ਜਿਆਦਾ ਹੈ।ਗਰੀਬ ਵਰਗ ਵੱਲੋਂ ਕੁਝ ਜਮੀਨਾਂ ਠੇਲੇ ਤੇ ਲੈਕੇ ਲਾਈਆਂ ਸਬਜ਼ੀਆਂ ਦੇ ਨੁਕਸਾਨ ਨੇ ਤਾਂ ਗਰੀਬ ਵਰਗ ਦੇ ਚੱਲੇ ਠੇਡੇ ਕਰ ਦਿੱਤੇ ਹਨ।ਮਾਣੂੰਕੇ ਨੇ ਕਿਹਾ ਕਿ ਭਾਵੇ ਮੁੱਖ ਮੰਤਰੀ ਰਾਜਾ ਸਾਹਿਬ ਵੱਲੋਂ ਗੜੇਮਾਰੀ ਕਾਰਨ ਹੋਏ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਹਨ,ਪਰ ਇਸ ਕਾਰਵਾਈ ਨੂੰ ਸਿਰਫ ਕਾਗਜੀ ਰੂਪ ਵਿੱਚ ਹੀ ਨਾ ਕੀਤਾ ਜਾਵੇ,ਸਗੋਂ ਕਰਜਿਆਂ ਤੋਂ ਪੀੜਿਤ ਕਿਸਾਨਾਂ ਦੀ ਫਸਲਾਂ ਦੇ ਮੁੱਲ ਦਾ ਬਣਦਾ ਮੁਆਫਜਾ ਜਰੂਰ ਦਿੱਤਾ ਜਾਵੇ।ਉਨ੍ਹਾਂ ਸਰਕਾਰ ਦੀ ਕਿਸਾਨਾਂ ਦੇ ਕਰਜ਼ਾ ਮੁਆਫੀ ਸਕੀਮ ਦੇ ਦਾਅਵਿਆਂ ਦੀ ਫੂਕ ਕਡਦਿਆ ਕਿਹਾ ਕਿ ਜਮੀਨੀ ਪੱਧਰ ਤੇ ਜੁੜੇ ਕਿਸਾਨਾਂ ਤੋ ਨਜਰਅੰਦਾਜ ਕਰਕੇ ਸਰਕਾਰ ਨੇ ਸਿਰਫ ਸਿਆਸੀ ਰਸੂਖ ਰੱਖਣ ਵਾਲੇ ਜਿਆਦਾਤਰ ਵੱਡੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਹਨ ਤੇ ਪੇਡੂ ਵਰਗ ਦੇ ਕਿਸਾਨ ਤਾਂ ਪਹਿਲਾ ਵਾਂਗ ਕਰਜਿਆਂ ਦੀ ਪੰਡ ਨਾ ਸਰਾਹਦੇ ਹੋਏ ਆਤਮ ਹੱਤਿਆਂ ਕਰ ਰਹੇ ਹਨ।