You are here

ਭਾਰਤ

ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸੱਦੇ ਤੇ ਪੰਜਾਬੀ ਲੇਖਕ ਮੰਚ ਢੁੱਡੀਕੇ ਵੱਲੋਂ ਸਿੰਧੂ ਬਾਰਡਰ ਤੇ ਕਿਸਾਨ ਸੰਘਰਸ਼ ਤੇ ਸ਼ਮੂਲੀਅਤ

ਦਿੱਲੀ ਸਿੰਘੂ ਬਾਰਡਰ, ਜਨਵਰੀ 2021 -( ਬਲਵੀਰ ਸਿੰਘ ਬਾਠ)-   ਇਤਿਹਾਸਕ ਪਿੰਡ ਢੁੱਡੀਕੇ ਜੋ ਗ਼ਦਰੀ ਬਾਬਿਆਂ ਦੇ ਨਾਮ ਨਾਲ ਪ੍ਰਸਿੱਧ ਹੈ  ਦੇ ਉੱਘੇ ਲੇਖਕ ਪਾਠਕ ਮੰਚ ਢੁੱਡੀਕੇ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਦੀ ਅਗਵਾਈ ਵਿਚ ਮੰਚ ਦੇ ਮੈਂਬਰਾਂ ਨੇ ਦਿੱਲੀ ਸਿੰਧੂ ਬਾਰਡਰ ਤੇ ਧਰਨੇ ਵਿੱਚ ਸ਼ਾਮਲ ਹੋਏ  ਮੰਚ ਦੇ ਜਨਰਲ ਸਕੱਤਰ ਤੇ ਉੱਘੇ ਲੇਖਕ ਹਰੀ ਸਿੰਘ ਢੁੱਡੀਕੇ ਨੇ ਸਟੇਜ ਤੇ ਆਪਣੇ ਬਾਖੂਬੀ ਹਾਜ਼ਰੀ ਲਵਾਈ । ਕਿਸਾਨੀ ਸੰਘਰਸ਼ ਤੇ ਲਿਖੀ ਕਵਿਤਾ ਸੁਣਾਈ । ਸਟੇਜ ਸਕੱਤਰ ਨੇ ਢੁੱਡੀਕੇ ਪਿੰਡ  ਦੇ ਗਦਰੀ ਬਾਬਿਆਂ ਦਾ ਵਿਸ਼ੇਸ਼ ਜਿਕਰ ਕੀਤਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਲੰਬਾ ਸਮਾਂ ਰਹੇ ਸੰਸਾਰ ਪ੍ਰਸਿਧ ਸਵ:  ਜਸਵੰਤ ਸਿੰਘ ਕੰਵਲ ਵਾਰੇ ਵੀ ਕਿਹਾ । ਕੇਂਦਰੀ ਸਭਾ ਦੇ ਪਰਧਾਨ ਡਾਕਟਰ ਤੇਜਵੰਤ ਸਿੰਘ ਮਾਨ ਤੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਕਿਸਾਨ ਜਥੇਬੰਦੀਆਂ  ਨੂੰ ਯਕੀਨ ਦਿਵਾਇਆ ਕਿ ਸਭਾ ਨਾਲ ਪੰਜਾਬ, ਹਰਿਆਣਾ,  ਦਿੱਲੀ ਦੀਆਂ ਜੁੜੀਆਂ ਸਾਹਿਤ ਸਭਾਵਾਂ ਸਹਿਯੋਗ ਕਰ ਰਹੀਆਂ ਹਨ, ਤੇ ਅੱਗੋਂ ਵੀ ਜੋ ਸੱਦਾ ਦੇਵੋਗੇ,  ਹਮੇਸ਼ਾ ਨਾਲ ਖੜਾਂਗੇ । ਸਭਾ ਵੱਲੋਂ ਇਸ ਸੰਘਰਸ਼ ਤੇ ਕਵਿਤਾਵਾਂ,  ਗੀਤ  , ਲੇਖ ਦੀ ਕਿਤਾਬ ਪ੍ਰਕਾਸ਼ਿਤ ਕਰਵਾਈ ਜਾਵੇਗੀ ਜੋ ਇਤਿਹਾਸ ਬਣਨ ਜਾ ਰਿਹਾ । ਬਰਨਾਲਾ ਸਾਹਿਬ ਸਭਾ ਵਲੋਂ ਜੋ ਇਸ ਮੋਰਚੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੀਆਂ ਜੀਵਨੀਆਂ ਤੇ ਕਿਤਾਬ ਲਿਖੀ ਜਾ ਰਹੀ ਹੈ। ਸਰਬਜੀਤ ਸਿੰਘ ਪੁੱਤਰ ਸਵ ਜਸਵੰਤ ਸਿੰਘ ਕੰਵਲ, ਤਰਨਜੀਤ ਸਿੰਘ ਲਵਲੀ, ਸੁਮੀਤ ਸਿੰਘ, ਤਰਸੇਮ ਸਿੰਘ ਸ਼ਾਮਲ ਸਨ।

Delhi Kisan Protest ;ਟਰੈਕਟਰ ਮਾਰਚ ਕਰਕੇ ਕਿਸਾਨ ਨੇ ਦਿਖਾਈ ਆਪਣੀ ਤਾਕਤ  

ਕਿਸਾਨਾਂ ਨੇ ਸਰਕਾਰ ਨੂੰ ਦਿਖਾਈ 26 ਜਨਵਰੀ ਨੂੰ ਕੀਤੀ ਜਾਣ ਵਾਲੀ ‘ਪਰੇਡ’ ਦੀ ਝਲਕ

 ਕਈ ਮੀਲ ਲੰਬੇ ਕਾਫਲੇ ਨੇ  ਕੁੰਡਲੀ-ਮਾਨੇਸਰ-ਪਲਵਲ ਮਾਰਗ ਦੁਆਲੇ ਦਿੱਤਾ ਗੇੜਾ 

ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ਬਾਰਡਰਾਂ ਤੋਂ ਚੱਲੇ ਟਰੈਕਟਰਾਂ ਦੇ ਕਾਫ਼ਲੇ ਦੁਨੀਆਂ ਨੂੰ ਦੱਸ ਦਿੱਤਾ ਕਿਸਾਨਾਂ ਦਾ ਦੁੱਖ   

 ਮਾਰਚ ’ਚ ਤਕਰੀਬਨ 10 ਹਜ਼ਾਰ  ਟਰੈਕਟਰ ਸ਼ਾਮਲ ਹੋਣ ਦਾ ਦਾਅਵਾ 

ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਨੌਜਵਾਨਾਂ ਨੇ ਕੇਸਰੀ ਝੰਡਿਆਂ ਦੇ ਨਾਲ ਤਿਰੰਗੇ ਵੀ ਲਹਿਰਾਏ  

ਟਰੈਕਟਰ ਮਾਰਚ ਵਿਚ ਆਪਸੀ ਪਿਆਰ ਅਤੇ ਸਦਭਾਵਨਾ ਸਭ ਤੋਂ ਵੱਡਾ ਸੁਨੇਹਾ ਰਿਹਾ  

ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸਰਕਾਰ ਨਾਲ ਭਲਕੇ ਵਾਰਤਾ ਦੇ ਅਗਲੇ ਗੇੜ ਤੋਂ ਇਕ ਦਿਨ ਪਹਿਲਾਂ ਅੱਜ ਹਜ਼ਾਰਾਂ ਕਿਸਾਨਾਂ ਨੇ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ਬਾਰਡਰਾਂ ਤੇ ਹਰਿਆਣਾ ਦੇ ਰੇਵਾਸਨ ਤੋਂ ਦਿੱਲੀ ਦੇ ਚੁਫੇਰੇ ਟਰੈਕਟਰ ਪਰੇਡ ਮਾਰਚ ਕੱਢਿਆ ਅਤੇ ਖੇਤੀ ਕਾਨੂੰਨ ਵਾਪਸ ਲੈਣ ਲਈ ਦਬਾਅ ਬਣਾਇਆ। ਕਿਸਾਨ ਜਥੇਬੰਦੀਆਂ ਮੁਤਾਬਕ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਪੰਜਾਬ, ਹਰਿਆਣਾ, ਯੂਪੀ ਅਤੇ ਹੋਰ ਸੂਬਿਆਂ ਦੇ ਕਿਸਾਨ ਦਿੱਲੀ ’ਚ ਰਾਜਪਥ ’ਤੇ ਟਰੈਕਟਰਾਂ ਨਾਲ ਪਰੇਡ ਕਰਨਗੇ। ਉਨ੍ਹਾਂ ਕਿਹਾ ਕਿ ਇਹ ਤਾਂ ਝਲਕ ਮਾਤਰ ਹੈ ਅਤੇ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ। 

 Image preview

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਨੇ ਕੁੰਡਲੀ-ਮਾਨੇਸਰ-ਪਲਵਲ ਮਾਰਗ ਉਪਰ ਅੱਜ ਹਜ਼ਾਰਾਂ ਟਰੈਕਟਰਾਂ ਨਾਲ ਮਾਰਚ ਕੱਢ ਕੇ ਦਮ-ਖ਼ਮ ਦਿਖਾਇਆ। ਨੌਜਵਾਨਾਂ ਨੇ ਟਰੈਕਟਰ ਮਾਰਚ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ।  

ਟਰੈਕਟਰਾਂ ਦੀਆਂ ਆਵਾਜ਼ਾਂ ਨੌਜਵਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ ਨੂੰ ਦੇਖਣ ਲਈ ਰਾਹਗੀਰ ਮਾਰਗ ਦੇ ਕਿਨਾਰਿਆਂ ’ਤੇ ਖੜ੍ਹੇ ਹੋ ਗਏ। ਆਗੂਆਂ ਨੇ ਮਾਰਚ ਵਿੱਚ 10 ਹਜ਼ਾਰ ਤੋਂ ਵੱਧ ਟਰੈਕਟਰਾਂ ਦੇ ਹਿੱਸਾ ਲੈਣ ਦਾ ਦਾਅਵਾ ਕੀਤਾ। ਹਰੇਕ ਟਰੈਕਟਰ ’ਤੇ 3 ਤੋਂ 5 ਵਿਅਕਤੀ ਬੈਠੇ ਹੋਏ ਸਨ। ਟਰੈਕਟਰਾਂ ਉਪਰ ਕਿਸਾਨ ਯੂਨੀਅਨਾਂ ਦੇ ਝੰਡਿਆਂ ਸਮੇਤ ਕੌਮੀ ਤਿਰੰਗੇ ਝੰਡੇ ਅਤੇ ਕੇਸਰੀ ਝੰਡੇ ਵੀ ਦੇਖੇ ਗਏ। ਕਾਰਾਂ ਅਤੇ ਹੋਰ ਵਾਹਨਾਂ ਵਿੱਚ ਵੀ ਔਰਤਾਂ ਤੇ ਮਰਦ ਸਵਾਰ ਹੋ ਟਰੈਕਟਰ ਮਾਰਚ ਦਾ ਹਿੱਸਾ ਬਣੇ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ,‘‘ਰਿਹਰਸਲ ਪਰੇਡ ਨੇ ਵੱਡਾ ਪ੍ਰਭਾਵ ਪਾਇਆ ਹੈ ਤੇ 10 ਹਜ਼ਾਰ ਦੇ ਕਰੀਬ  ਟਰੈਕਟਰ ਦੋਵੇਂ ਸੜਕਾਂ ’ਤੇ ਉੱਤਰੇ। ਜੇਕਰ ਕੇਂਦਰ ਸਰਕਾਰ ਨਾ ਜਾਗੀ ਤਾਂ 26 ਜਨਵਰੀ ਨੂੰ ਇਸ ਤੋਂ ਕਿਤੇ ਵੱਡੀ ਟਰੈਕਟਰ ਪਰੇਡ ਮਾਰਚ ਦਿੱਲੀ ਦੇ ਅੰਦਰ ਕੱਢਿਆ ਜਾਵੇਗਾ, ਅੱਜ ਤਾਂ ਮਾਤਰ ਝਲਕ ਸੀ।’’ ਉਨ੍ਹਾਂ ਕਿਹਾ ਕਿ ਅਡਾਨੀ, ਅੰਬਾਨੀ ਵਰਗੇ ਵੱਡੇ ਕਾਰਪੋਰੇਟ ਸਮੂਹਾਂ ਖ਼ਿਲਾਫ਼ ਨੌਜਵਾਨਾਂ ਵਿੱਚ ਰੋਹ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਕੇਂਦਰ ਨੇ ਖੇਤੀ ਕਾਨੂੰਨ ਗ਼ੈਰ-ਜਮਹੂਰੀ ਤਰੀਕੇ ਨਾਲ ਕਿਸਾਨਾਂ ’ਤੇ ਥੋਪੇ ਹਨ, ਉਨ੍ਹਾਂ ਖ਼ਿਲਾਫ਼ ਦੇਸ਼ ਦੇ ਕਿਸਾਨ ਜਾਗ ਪਏ ਹਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਟਰੈਕਟਰ ਮਾਰਚ ਵਿੱਚ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਕਿਸਾਨਾਂ ਨੇ ਵੀ ਆਪਣੇ ਟਰੈਕਟਰਾਂ ਸਮੇਤ ਭਰਵੀਂ ਹਾਜ਼ਰੀ ਲਵਾਈ। ਉਨ੍ਹਾਂ ਕਿਹਾ ਕਿ ਸੀਤ ਹਵਾਵਾਂ ਦਾ ਟਾਕਰਾ ਕਰਦੇ ਹੋਏ ਨੌਜਵਾਨ ਆਪਣੀਆਂ ਮੰਜ਼ਲਾਂ ਤੱਕ ਪਹੁੰਚੇ। ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਦੇ ਚਾਰਾਂ ਧਰਨੇ ਵਾਲੀਆਂ ਥਾਵਾਂ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਪਲਵਲ ਤੋਂ ਕੇਂਦਰ ਸਰਕਾਰ ਨੂੰ ਆਪਣੀਆਂ ਹੱਕੀ ਮੰਗਾਂ ਤੋਂ ਜਾਣੂ ਕਰਵਾਉੁਣ ਲਈ ਇਹ ਅਨੋਖਾ ਪ੍ਰਦਰਸ਼ਨ ਉਲੀਕਿਆ ਗਿਆ ਜਿਸ ਵਿੱਚ ਕਿਸਾਨਾਂ ਦਾ ਉਤਸ਼ਾਹ ਦੇਖਣ ਵਾਲਾ ਰਿਹਾ। ਸਿੰਘੂ ਤੋਂ ਟਿਕਰੀ ਵੱਲ ਚੱਲੇ ਟਰੈਕਟਰ ਕਾਫ਼ਲੇ ਦਾ ਹਿੱਸਾ ਕਿਸਾਨ ਆਗੂ ਜਗਮੋਹਨ ਸਿੰਘ, ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਵੀ ਬਣੇ।  

Image preview

ਟਿਕਰੀ ਤੋਂ ਸਿੰਘੂ ਬਾਰਡਰ ਲਈ ਚੱਲੇ ਕਾਫ਼ਲੇ ਦੀ ਅਗਵਾਈ ਜੋਗਿੰਦਰ ਸਿੰਘ ਉਗਰਾਹਾਂ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਹਰਿਆਣਵੀ ਕਿਸਾਨਾਂ ਦੇ ਟਰੈਕਟਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਕਰਕੇ ਕਾਫ਼ਲੇ ਕਈ ਕਿਲੋਮੀਟਰ ਲੰਬੇ ਹੋ ਗਏ।

ਬਲਦੇਵ ਸਿੰਘ ਸਿਰਸਾ ਮੁਤਾਬਕ ਜਦੋਂ ਹਜ਼ਾਰਾਂ ਟਰੈਕਟਰ ਆਪਣੀਆਂ ਮੰਜ਼ਿਲਾਂ ਵੱਲ ਵਧੇ ਤਾਂ ਦੋਵੇਂ ਸੜਕਾਂ ’ਤੇ ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ’, ‘ਕਾਲੇ ਕਾਨੂੰਨ ਵਾਪਸ ਲਓ’, ‘ਮੋਦੀ ਸਰਕਾਰ ਮੁਰਦਾਬਾਦ’ ਆਦਿ ਜਿਹੇ ਨਾਅਰੇ ਗੂੰਜ ਉੱਠੇ। 

ਟਿਕਰੀ ਬਾਰਡਰ ਤੋਂ ਜਗਰਾਉਂ ਇਲਾਕੇ ਦੇ ਕਿਸਾਨਾਂ ਦਾ ਇਕ ਵੱਡਾ ਟਰੈਕਟਰ ਕਾਫਲਾ ਮਾਰਚ ਵਿੱਚ ਸ਼ਾਮਲ ਹੋਇਆ ਉਸ ਸਮੇਂ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ  ਨੇ ਕਿਹਾ ਕਿ ਕੇਂਦਰ ਸਰਕਾਰ ਬੈਠਕ-ਦਰ-ਬੈਠਕ ਕਰਕੇ ਕਿਸਾਨਾਂ ਦਾ ਸਬਰ ਪਰਖ ਰਹੀ ਹੈ ਤੇ ਹੁਣ ਕਿਸਾਨਾਂ ਨੇ ਹਜ਼ਾਰਾਂ ਟਰੈਕਟਰ ਦਿੱਲੀ ਦੇ ਚੁਫੇਰਿਉਂ ਘੁੰਮਾ ਕੇ ਇਹ ਦਰਸਾ ਦਿੱਤਾ ਹੈ ਕਿ ਇਹ ਤਾਂ ਰਿਹਰਸਲ ਹੈ। ‘ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਜਨਵਰੀ ਦੀ ਟਰੈਕਟਰ ਪਰੇਡ ਮਾਰਚ ਬਹੁਤ ਤਾਕਤਵਰ ਹੋ ਸਕਦੀ ਹੈ।’

Image preview

ਟਿਕਰੀ ਬਾਰਡਰ ’ਤੇ ਕਈ ਕਿਲੋਮੀਟਰ ਲੰਬਾ ਜਾਮ ਐਂਟਰੀ ਪੁਆਇੰੰਟ ’ਤੇ ਲੱਗ ਗਿਆ। ਕਿਸਾਨਾਂ ਨੂੰ ਟਰੈਕਟਰ ਵਾਪਸ ਮੋੜਨ ਲਈ ਵੀ ਕਾਫੀ ਸਮਾਂ ਲੱਗਾ। ਗਾਜ਼ੀਪੁਰ ਤੋਂ ਦਸਨਾ ਦੇ ਰਾਹ ਪਲਵਲ ਲਈ ਗਏ ਕਾਫ਼ਲੇ ਵਿੱਚ ਦੋ ਹਜ਼ਾਰ ਦੇ ਕਰੀਬ ਟਰੈਕਟਰ ਸ਼ਾਮਲ ਹੋਣ ਬਾਰੇ ਕਿਸਾਨ ਆਗੂ ਦੱਸ ਰਹੇ ਹਨ। ਇੱਥੋਂ ਹਾਪੁੜ, ਬਾਗਪਤ, ਗਾਜ਼ੀਆਬਾਦ ਤੇ ਬੁਲੰਦਸ਼ਹਿਰ ਦੇ ਇਲਾਕਿਆਂ ਦੇ ਟਰੈਕਟਰ ਕਾਫ਼ਲੇ ਦਾ ਹਿੱਸਾ ਬਣੇ। 

 

Delhi Kisan Protest ਵਿਚ ਕੋਈ ਵੀ ਸੂਬੇ ਤੋਂ ਕੋਈ ਵੀ ਜਾਤ ਜਾਂ ਧਰਮ ਪਿੱਛੇ ਨਹੀਂ-VIDEO

ਹਰਿਆਣੇ ਤੋਂ ਸਾਧੂ ਬਿਰਤੀ ਵਾਲੇ ਤੇ ਮੱਧ ਪ੍ਰਦੇਸ਼ ਤੋਂ ਇਕ ਹੋਰ ਪੜ੍ਹੇ ਲਿਖੇ ਕਿਰਤੀ ਕਿਸਾਨ ਨਾਲ ਕਰਦੇ ਹਾਂ ਗੱਲਬਾਤ ਅਮਨਜੀਤ ਸਿੰਘ ਖਹਿਰਾ ਤੇ ਵਿਸ਼ਾਲ ਗਿੱਲ  
 

Singhu Border : ਜੀਹਨੂੰ ਕਹਿੰਦੇ ਸੀ ਨਸ਼ੇੜੀਆਂ ਦਾ ਹੋ ਗਿਆ ਪੰਜਾਬ ਉਹ ਦਿੱਲੀ ਨੂੰ ਵਕਤ ਅੱਜ ਪਾਈ ਫਿਰਦਾ

ਜ਼ਰਾ ਸੁਣਕੇ ਤੋਂ ਨੌਜਵਾਨਾਂ ਦੀ ਪੇਸ਼ ਕਾਰੀ

ਸਿੰਘੁੂ ਬਾਰਡਰ ਤੋਂ ਅਮਨਜੀਤ ਸਿੰਘ ਖਹਿਰਾ ਅਤੇ ਵਿਸ਼ਾਲ ਗਿੱਲ ਦੀ ਵਿਸ਼ੇਸ਼ ਰਿਪੋਰਟ

5 ਜਨਵਰੀ  ਸਿੰਘੁ ਬਾਰਡਰ ਵਿਖੇ ਕਿਸਾਨਾਂ ਦੀ ਪ੍ਰੈੱਸ ਕਾਨਫਰੰਸ 

ਕਿਸਾਨ ਆਗੂਆਂ ਨੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਕੀਤਾ ਐਲਾਨ

7 ਜਨਵਰੀ ਨੂੰ ਦਿੱਲੀ ਦੇ ਚਾਰੇ ਪਾਸੇ ਕੀਤਾ ਜਾਵੇਗਾ ਟਰੈਕਟਰ ਮਾਰਚ

7 ਮਹੀਨੇ ਅਤੇ 7 ਮੀਟਿੰਗਾਂ ਤੋਂ ਬਾਅਦ ਵੀ ਸਰਕਾਰ ਨੇ ਕੁਝ ਨਹੀਂ ਮੰਨਿਆ

7 ਜਨਵਰੀ ਨੂੰ ਹੋਣ ਵਾਲਾ ਟਰੈਕਟਰ ਮਾਰਚ ਇਕ ਤਰੀਕੇ ਨਾਲ 26 ਜਨਵਰੀ ਦੀ ਟਰੈਕਟਰ ਪਰੇਡ ਦੀ ਰਿਹਰਸਲ ਹੀ ਹੋਵੇਗੀ

 6 ਜਨਵਰੀ ਤੋਂ ਪੂਰੇ ਦੇਸ਼ 'ਚ ਸ਼ੁਰੂ ਕੀਤੀ ਜਾਵੇਗੀ ਜਾਗ੍ਰਿਤੀ ਮੁਹਿੰਮ

ਅੜੀ ਛੱਡ ਕੇ ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ

9 ਜਨਵਰੀ ਨੂੰ ਸਰ ਛੋਟੂਰਾਮ ਦੀ ਬਰਸੀ ਮੌਕੇ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਇਸ ਕਿਸਾਨ ਆਗੂ ਨੂੰ ਯਾਦ ਕੀਤਾ ਜਾਵੇਗਾ

14 ਜਨਵਰੀ ਨੂੰ ਸਾੜੀਆਂ ਜਾਣਗੀਆਂ ਕਾਨੂੰਨਾਂ ਦੀਆਂ ਕਾਪੀਆਂ- ਕਿਸਾਨ ਆਗੂ

ਨਵੀਂ ਦਿੱਲੀ ,ਜਨਵਰੀ 2021 -(ਏਜੰਸੀ )

ਕੇਂਦਰੀ ਮੰਤਰੀਆਂ ਨਾਲ ਤਿੰਨ ਖੇਤੀ ਕਾਨੂੰਨਾਂ ਸਣੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਬੀਤੇ ਦਿਨੀਂ ਹੋਈ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਨੂੰ ਦੇਸ਼ ਦੇ ਆਖ਼ਰੀ ਕੋਨੇ ਤੱਕ ਲੈ ਕੇ ਜਾਣ ਲਈ ਪ੍ਰੋਗਰਾਮ ਉਲੀਕੇ ਹਨ। ਦਿੱਲੀ ਅਤੇ ਐੱਨਸੀਆਰ ਦੇ ਇਲਾਕਿਆਂ ਵਿੱਚ ਸਥਾਨਕ ਲੋਕਾਂ ਨੂੰ ਅੰਦੋਲਨ ਵਿੱਚ ਸ਼ਾਮਲ ਕਰਨ ਮਗਰੋਂ ਹੁਣ ਦੂਜੇ ਰਾਜਾਂ ਦੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਲਾਮਬੰਦ ਕਰਨ ਲਈ ਜਾਗ੍ਰਿਤੀ ਮੁਹਿੰਮ ਐਲਾਨੀ ਗਈ ਹੈ। ਸਿੰਘੂ ਬਾਰਡਰ ’ਤੇ ਕਿਸਾਨ ਆਗੂਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ 6 ਜਨਵਰੀ ਨੂੰ ਕੱਢਿਆ ਜਾਣ ਵਾਲਾ ਟਰੈਕਟਰ ਮਾਰਚ ਹੁਣ 7 ਜਨਵਰੀ ਨੂੰ ਕੱਢਿਆ ਜਾਵੇਗਾ। ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਦੇਸ਼ ਦੇ ਹੋਰ ਕਿਸਾਨ ਇਸ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣਗੇ। ਇਸ ਮਾਰਚ ਲਈ ਹਰਿਆਣਾ ਦੇ ਹਰੇਕ ਪਿੰਡ ਤੋਂ ਘੱਟੋ-ਘੱਟ 10-10 ਟਰਾਲੀਆਂ ਮੰਗਵਾਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਦੇਸ਼ ਭਰ ਤੋਂ ਕਿਸਾਨਾਂ ਦਾ ਦਿੱਲੀ ਕੂਚ ਜਾਰੀ ਹੈ ਅਤੇ ਅੰਦੋਲਨਾਂ ’ਚ ਸ਼ਮੂਲੀਅਤ ਵਧੀ ਹੈ। ਮਹਾਰਾਸ਼ਟਰ ਤੇ ਸ਼ਤੀਸ਼ੋਧਕ ਸਮਾਜ ਦੇ ਹਜ਼ਾਰਾਂ ਕਿਸਾਨ ਜੈਪੁਰ-ਦਿੱਲੀ ਹਾਈਵੇਅ ’ਤੇ ਪਹੁੰਚ ਰਹੇ ਹਨ। ਅਰਵਾਲ, ਨਾਲੰਦਾ, ਬਿਹਾਰ ਸਣੇ ਹੋਰ 20 ਤੋਂ ਵੱਧ ਥਾਵਾਂ ’ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਨੇ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਤਾਮਿਲਨਾਡੂ ਦੇ ਸਾਗਰ, ਕਰਨਾਟਕ ਤੇ ਚੇਨਈ ਵਿੱਚ ਕਿਸਾਨਾਂ ਨੇ ਪੱਕੇ ਮੋਰਚੇ ਕਾਇਮ ਕੀਤੇ ਹੋਏ ਹਨ। ਕਿਸਾਨ ਆਗੂ ਮੁਤਾਬਕ ਮੋਰਚੇ ਵੱਲੋਂ ‘ਪੋਲ ਖੋਲ੍ਹ ਯਾਤਰਾ’ ਤਹਿਤ ਮਹਾਰਾਸ਼ਟਰ ਦੇ ਸਾਰੇ ਜ਼ਿਲ੍ਹਿਆਂ ਦੇ ਦੌਰੇ ਕਰਕੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੀ ਲਾਮਬੰਦੀ ਕੀਤੀ ਜਾਵੇਗੀ ਅਤੇ 15 ਜਨਵਰੀ ਨੂੰ ਮੁੰਬਈ ’ਚ ਵੱਡੀ ਰੈਲੀ ਦਾ ਸੱਦਾ ਦਿੱਤਾ ਜਾਵੇਗਾ।
ਯੋਗੇਂਦਰ ਯਾਦਵ ਨੇ ਦੱਸਿਆ ਕਿ 9 ਜਨਵਰੀ ਨੂੰ ਸਰ ਛੋਟੂਰਾਮ ਦੀ ਬਰਸੀ ਮੌਕੇ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਇਸ ਕਿਸਾਨ ਆਗੂ ਨੂੰ ਯਾਦ ਕੀਤਾ ਜਾਵੇਗਾ। ਦਿੱਲੀ ਦੇ ਚਾਰਾਂ ਬਾਰਡਰਾਂ ਸਮੇਤ ਦੇਸ਼ ਦੇ ਹੋਰ ਧਰਨਿਆਂ ਵਿੱਚ ਸਰ ਛੋਟੂਰਾਮ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੱਲ੍ਹ ਦੀ ਨਿਰਾਸ਼ਾਜਨਕ ਮੁਲਾਕਾਤ ਨੇ ਇੱਕ ਵਾਰ ਫਿਰ ਇਸ ਸਰਕਾਰ ਦੇ ਕਿਸਾਨ ਵਿਰੋਧੀ ਚਿਹਰੇ ਨੂੰ ਉਭਾਰਿਆ ਹੈ। ‘ਇਹ ਸਰਕਾਰ ਦਾ ਵਿਰੋਧਾਭਾਸ ਹੈ, ਜਦੋਂ ਇਕ ਪਾਸੇ ਪ੍ਰਧਾਨ ਮੰਤਰੀ ਅਤੇ ਮੰਤਰੀ ਐੱਮਐੱਸਪੀ ਦੀ ਸੁਰੱਖਿਆ ਬਾਰੇ ਜਨਤਾ ਨਾਲ ਗੱਲਬਾਤ ਕਰਦੇ ਹਨ ਅਤੇ ਦੂਜੇ ਪਾਸੇ ਇਹ ਸਾਰੀਆਂ ਫਸਲਾਂ ਤੇ ਸਾਰੇ ਕਿਸਾਨਾਂ ਲਈ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੋਂ ਇਨਕਾਰ ਕੀਤਾ ਜਾਂਦਾ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਮੌਸਮ ਮੀਂਹ ਵਾਲਾ ਹੋਣ ਕਰਕੇ ਟਰੈਕਟਰ ਮਾਰਚ ਵਿੱਚ ਇਕ ਦਿਨ ਦੀ ਤਬਦੀਲੀ ਕੀਤੀ ਗਈ ਹੈ। ਇਸ ਤਹਿਤ ਕੁੰਡਲੀ-ਮਾਨੇਸਰ-ਪਲਵਲ (ਕੇਐੱਮਪੀ) ਮਾਰਗ ’ਤੇ ਸਿੰਘੂ ਤੋਂ ਟਿਕਰੀ ਵੱਲ ਅਤੇ ਟਿਕਰੀ ਤਰਫ਼ੋਂ ਸਿੰਘੂ ਵੱਲ ਇਹ ਟਰੈਕਟਰ ਮਾਰਚ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਕੁੰਡਲੀ-ਗਾਜ਼ੀਆਬਾਦ-ਪਲਵਲ (ਕੇਜੀਪੀ) ਮਾਰਗ ’ਤੇ ਗਾਜ਼ੀਪੁਰ ਤੋਂ ਪਲਵਲ ਅਤੇ ਪਲਵਲ ਵੱਲੋਂ ਗਾਜ਼ੀਪੁਰ ਧਰਨੇ ਵੱਲ ਟਰੈਕਟਰ ਚੱਲਣਗੇ। ਚਾਰਾਂ ਧਰਨਿਆਂ ਤੋਂ ਦਿਨ ਦੇ 11 ਵਜੇ ਇਕੋ ਸਮੇਂ ਚੱਲੇ ਟਰੈਕਟਰ ਮਾਰਗ ਦੇ ਦੋਵੇਂ ਹਿੱਸਿਆਂ (ਕੇਐੱਮਪੀ), (ਕੇਜੀਪੀ) ਦੇ ਅੱਧ-ਵਿਚਕਾਰ ਇਕੱਠੇ ਹੋਣਗੇ ਜਿੱਥੇ ਕਿਸਾਨ ਆਗੂ ਸੰਖੇਪ ਭਾਸ਼ਣ ਦੇਣਗੇ। ਯੂਥ ਆਗੂ ਮੁਤਾਬਕ ਅੱਧ ’ਚ ਇਕੱਠੇ ਹੋਣ ਉਪਰੰਤ ਮਾਰਚ ਵਿੱਚ ਸ਼ਾਮਲ ਟਰੈਕਟਰ ਫਿਰ ਆਪਣੇ ਟਿਕਾਣਿਆਂ ਨੂੰ ਮੁੜ ਜਾਣਗੇ।
 

ਪੰਜਾਬ! ✍️ ਸਲੇਮਪੁਰੀ ਦੀ ਚੂੰਢੀ

-

      ਪੰਜਾਬ! 

ਪੰਜਾਬ ਅਜੇ ਜਾਗਦਾ ਏ, 
ਮੋਇਆ ਨਹੀਂ। 
ਇਸ ਦਾ ਦਿਲ ਕੱਢਕੇ
ਭਾਵੇਂ ਪਹਿਲਾਂ  ਈ 
ਵੱਖ ਕਰ ਦਿੱਤਾ ਸੀ, 
ਪਰ ਫਿਰ ਵੀ 
 ਸਹਿਕਦਾ ਰਿਹਾ, 
 ਮੋਇਆ ਨਹੀਂ। 
ਇਹ ਰੜਕਦਾ ਏ
 ਉਨ੍ਹਾਂ ਦੀਆਂ ਅੱਖਾਂ 'ਚ 
ਤਾਹੀਓਂ ਤਾਂ 
ਲਤਾੜਿਆ ਜਾ ਰਿਹਾ, 
ਦਬਾਇਆ ਜਾ ਰਿਹਾ, 
ਹਰ ਵੇਲੇ ਇਸ ਨੂੰ। 
 ਚਾਲਾਂ ਚੱਲਦਿਆਂ 
 ਬਾਹਾਂ ਵੱਢਕੇ 
ਨਿਹੱਥਾ ਬਣਾਕੇ 
ਰੱਖ ਦਿੱਤਾ ।
 ਪਰ ਇਹ ਵੱਢਿਆ-ਟੁਕਿਆ
 ਅਮਰਵੇਲ  ਵਾਂਗੂੰ 
ਵੱਧਦਾ ਰਿਹਾ,
ਤੂਤ ਦੀਆਂ ਛਿਟੀਆਂ ਵਾਂਗੂੰ 
ਫੈਲਰਦਾ ਰਿਹਾ,
 ਸੁੱਕਿਆ ਨਹੀਂ। 
ਫਿਰ ਉਨਾਂ ਅੱਤਵਾਦ ਦਾ ਛੁਰਾ 
ਬਣਾਕੇ, 
ਖੋਭਿਆ ਇਸ ਦੀ ਪਿੱਠ ਵਿੱਚ ,
ਪਰ ਇਹ ਦੰਦਾਂ ਥੱਲੇ 
ਜੀਭ ਲੈ ਕੇ
 ਦਰਦ ਝੱਲਦਾ ਰਿਹਾ,
ਸਹਿਕਦਾ ਰਿਹਾ, 
ਮੋਇਆ ਨਹੀਂ ।
ਲਹੂ-ਲੁਹਾਣ ਹੋ ਕੇ ਵੀ 
ਆਈ .ਸੀ.ਯੂ.ਚੋਂ
 ਬਾਹਰ ਆ ਗਿਆ! 
ਫਿਰ ਉਨ੍ਹਾਂ 
' ਚਿੱਟੇ ' ਦਾ ਟੀਕਾ  ਲਗਾਕੇ, 
ਇਸ ਨੂੰ ਗੂਹੜੀ ਨੀਂਦ 
ਸੁਆਉਣ ਦੀ ਖੇਡ ਖੇਡੀ,
ਪਰ ਇਹ 
 ਬੇਹੋਸ਼ੀ ਦੀ ਹਾਲਤ 'ਚ
ਡਿੱਕ-ਡੋਲੇ ਖਾ ਕੇ 
ਕੁਝ ਸੰਭਲ ਗਿਆ,
ਟੁੱਟਿਆ ਨਹੀਂ। 
ਸੁਣਿਆ -
ਕਿ ਜਦੋਂ ਇਹ ਕਬੱਡੀ ਪਾਉਂਦਾ ਸੀ, 
ਤਾਂ ਅਫ਼ਗਾਨਿਸਤਾਨ,
ਜੰਮੂ -ਕਸ਼ਮੀਰ, 
ਦਿੱਲੀ, 
ਲੇਹ-ਲੱਦਾਖ ਤੱਕ 
 ਖਿੱਚੀ ਲਕੀਰ ਤੋਂ ਪਾਰ ਜਾ ਕੇ ਵੀ,
 ਕੌਡੀ ਪਾਉਂਦਾ, 
ਧੂੜਾਂ  ਪੱਟਦਾ,
ਹਿੱਕ ' ਚ 
ਘਸੁੰਨ ਮਾਰ ਆਉਂਦਾ ਸੀ। 
ਪਰ ਹੁਣ ਜਦੋਂ ਇਹ 
ਆਪਣੇ-ਆਪ ਨੂੰ ਵੇਖਦਾ ਏ, 
ਤਾਂ ਇਸ ਦੀ ਅੱਖ 
ਅੱਥਰੂ ਵਹਾਉਣ ਲੱਗਦੀ ਏ। 
ਹੁਣ ਇਸ ਨੂੰ ਅੰਦਰੋਂ
ਡਰ ਵੱਢ-ਵੱਢ 
ਖਾਣ ਲੱਗਾ ਏ, 
ਕਿ -
ਉਨ੍ਹਾਂ ਦੀਆਂ ਡੂੰਘੀਆਂ ਸਾਜ਼ਿਸ਼ਾਂ  
ਇਸ ਦੀ  ਸੋਚ ਨੂੰ 
ਕਿਤੇ ਨਿਪੁੰਸਕ ਹੀ ਨਾ
 ਬਣਾ ਕੇ ਰੱਖ ਦੇਣ। 
ਪੰਜਾਬ ਨੇ ਗਲਾ ਭਰਕੇ ਆਖਿਆ -
 ਮੈਂ ਜਾਗਦਾ ਹਾਂ ,
ਮੋਇਆ ਨਹੀਂ,
ਮੈਂ ਇੰਝ ਨਹੀਂ ਹੋਣ ਦੇਵਾਂਗਾ, 
ਮੇਰੀ ਅਣਖ  ਮਰੀ ਨਹੀਂ, 
ਹਾਲੇ ਸਹਿਕਦੀ ਏ। 
ਮੈਨੂੰ ਆਪਣੇ ਧੀਆਂ -ਪੁੱਤਾਂ ਦਾ 
ਫਿਕਰ ਏ।
ਮੈਂ ਇੰਝ ਨਹੀਂ ਹੋਣ ਦੇਵਾਂਗਾ !
ਹਰਗਿਜ਼ ਨਹੀਂ ਹੋਣ ਦੇਵਾਂਗਾਂ !!
ਦੁਨੀਆਂ ਵਾਲਿਓ -
ਮੈਂ ਜਾਗਦਾ ਹਾਂ !
ਮਰਿਆ ਨਹੀਂ!!
ਮੇਰੀਆਂ ਰਗਾਂ 'ਚ
ਅਜੇ ਖੂਨ ਖੌਲਦਾ ਏ,
ਠੰਢਾ ਨਹੀਂ ਹੋਇਆ!!! 
ਮੈਂ - 
ਆਪਣੀ 'ਭਾਰਤ ਮਾਂ' ਦੀ 
ਲਾਜ ਰੱਖਾਂਗਾ! 
ਲਾਜ ਰੱਖਾਂਗਾ! ! 
ਲਾਜ ਰੱਖਾਂਗਾ!!! 
-ਸੁਖਦੇਵ ਸਲੇਮਪੁਰੀ 
09780620233
5 ਜਨਵਰੀ, 2021

ਮੀਟਿੰਗ ਚ ਸਰਕਾਰ ਨੈਤਿਕ ਤੌਰ ਤੇ ਹਾਰੀ ਪਰ ਕਾਰਪੋਰੇਟਾ ਦੇ ਹਿੱਤਾਂ ਲਈ ਅੜੀ-- ਉਗਰਾਹਾਂ

ਨਵੀਂ ਦਿੱਲੀ 4 ਜਨਵਰੀ  2021 -(ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ)-

 ਕੇਂਦਰ ਸਰਕਾਰ ਨਾਲ ਹੋਈ ਅੱਜ ਦੀ ਮੀਟਿੰਗ 'ਤੇ ਟਿੱਪਣੀ ਕਰਦਿਆਂ ਬੀ ਕੇ ਯੂ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸਰਕਾਰ ਅਜੇ ਵੀ ਕਾਨੂੰਨ ਰੱਦ ਨਾ ਕਰਨ 'ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਗੱਲਬਾਤ ਦੱਸਦੀ ਹੈ ਕਿ  ਸਰਕਾਰ ਨੈਤਿਕ ਤੌਰ 'ਤੇ ਹਾਰ ਚੁੱਕੀ ਹੈ ਪਰ ਇਹ ਕਾਰਪੋਰੇਟ ਜਗਤ ਨਾਲ ਉਸਦੀ ਵਫ਼ਾਦਾਰੀ ਹੈ ਜਿਹੜੀ ਉਸ ਦੀ ਅੜੀ ਦੀ ਵਜ੍ਹਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਦੋਹੇਂ ਧਿਰਾਂ ਵੱਲੋਂ ਆਪੋ ਆਪਣੇ ਸਟੈਂਡ 'ਤੇ ਕਾਇਮ ਰਹਿਣ ਮਗਰੋਂ ਸਰਕਾਰ ਨੇ ਹੋਰ ਸਮਾਂ ਮੰਗ ਲਿਆ ਤਾਂ ਕਿਸਾਨ ਜਥੇਬੰਦੀਆਂ ਨੇ ਦੇ ਦਿੱਤਾ। ਸਰਕਾਰ ਗੱਲਬਾਤ ਲਮਕਾ ਕੇ ਹੰਭਾਉਣ-ਥਕਾਉਣ ਦੀ ਨੀਤੀ 'ਤੇ ਚੱਲ ਰਹੀ ਹੈ, ਇਸ ਅਰਸੇ ਨੂੰ ਲੋਕਾਂ 'ਚ ਨਿਰਾਸ਼ਾ ਫੈਲਾਉਣ ,ਭੰਬਲਭੂਸੇ ਪੈਦਾ ਕਰਨ ਤੇ ਜਥੇਬੰਦੀਆਂ 'ਚ ਪਾਟਕ ਪਾਉਣ ਦੇ ਲਈ ਵਰਤਣਾ ਚਾਹੁੰਦੀ ਹੈ  ਪਰ ਕਿਸਾਨਾਂ ਦੇ ਜੁਝਾਰ ਇਰਾਦੇ ਇਸ ਨੀਤੀ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਸਭ ਜਥੇਬੰਦੀਆਂ ਕਾਨੂੰਨਾਂ ਦੀ ਮੁਕੰਮਲ ਵਾਪਸੀ ਲਈ ਇਕਜੁੱਟ ਹਨ, ਤੇ ਸਾਂਝੀ  ਸੁਣਵਾਈ ਕਰਕੇ ਆਈਆਂ ਹਨ। ਅਸੀਂ ਵਾਰ ਵਾਰ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਕਾਨੂੰਨ ਵਾਪਸੀ ਅਤੇ ਐੱਮ ਐੱਸ ਪੀ 'ਤੇ ਸਰਕਾਰੀ ਖ਼ਰੀਦ ਦੇ  ਕਾਨੂੰਨੀ ਹੱਕ ਦੀ ਜ਼ਾਮਨੀ ਤੋਂ ਬਿਨਾਂ ਰੁਕਣ ਲਈ ਤਿਆਰ ਨਹੀਂ ਹਾਂ। ਉਨ੍ਹਾਂ ਕਿਹਾ ਕਿ ਗੱਲਬਾਤ ਦੇ ਨਾਲ ਨਾਲ ਸੰਘਰਸ਼ ਵੀ ਜਾਰੀ ਰਹੇਗਾ ਤੇ ਹੋਰ ਸਿਖਰ ਵੱਲ ਜਾਵੇਗਾ। ਉਹਨਾਂ ਹਰਿਆਣਾ ਹਕੂਮਤ ਵੱਲੋਂ ਰੇਵਾੜੀ ਨੇੜੇ ਕਿਸਾਨਾਂ 'ਤੇ ਢਾਹੇ ਜਾ ਰਹੇ ਜਬਰ ਦੀ ਜ਼ੋਰਦਾਰ ਨਿੰਦਾ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰੀ ਹਕੂਮਤ ਇੱਕ ਪਾਸੇ ਕਿਸਾਨਾਂ ਨਾਲ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਹਰਿਆਣਾ ਹਕੂਮਤ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਵਰਾ ਰਹੀ ਹੈ ,ਪਾਣੀ ਦੀਆਂ ਬੁਛਾੜਾਂ ਸਿੱਟ ਰਹੀ ਹੈ। ਇਹ ਫੌਰੀ ਬੰਦ ਹੋਣਾ ਚਾਹੀਦਾ ਹੈ।  

                                     -ਜੋਗਿੰਦਰ ਸਿੰਘ ਉਗਰਾਹਾਂ 

  ਸੂਬਾ ਪ੍ਰਧਾਨ ,ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)9417557433

ਸਿੰਘੂ ਬਾਰਡਰ ਕਿਸਾਨ ਸੰਘਰਸ਼  : ਕਿਸਾਨ ਮੀਟਿੰਗ  

ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਮਨਾਵਾਂਗੇ ਲੋਹੜੀ 

ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਕਿਸਾਨ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ  -ਕਿਸਾਨ ਆਗੂ

ਸਿੰਘੂ ਬਾਰਡਰ/ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਇਥੇ ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਐਤਵਾਰ ਨੂੰ ਕਿਹਾ ਕਿ ਉਹ 13 ਜਨਵਰੀ ਨੂੰ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਲੋਹੜੀ ਮਨਾਉਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਉਹ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮਦਿਨ ‘ਆਜ਼ਾਦ ਹਿੰਦ ਕਿਸਾਨ ਦਿਵਸ ’ ਵਜੋਂ ਮਨਾਉਣਗੇ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੇ ਸਮਰਥਨ ਵਿੱਚ 6 ਤੋਂ 20 ਜਨਵਰੀ ਤਕ ਮੁਜ਼ਾਹਰੇ ਕਰਨ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਸੋਮਵਾਰ ਨੂੰ ਸਰਕਾਰ ਨਾਲ ਮੀਟਿੰਗ ਲਈ ਤਿਆਰ ਹਨ।

ਆਮਦਨ ਕਰ ਵਿਭਾਗ ਦੀ ਨਜ਼ਰ ’ਚ ਆਏ ਦਿਲਜੀਤ ਦੋਸਾਂਝ

ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਕਿਸਾਨ ਅੰਦੋਲਨ ਦੀ ਹਮਾਇਤ ’ਚ ਨਿੱਤਰੇ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਖ਼ਿਲਾਫ਼ ਆਮਦਨ ਕਰ ਵਿਭਾਗ ਨੇ ਵਿਦੇਸ਼ ’ਚੋਂ ਗ਼ੈਰ ਕਾਨੂੰਨੀ ਢੰਗ ਨਾਲ ਫੰਡ ਹਾਸਲ ਕਰਨ ਦੇ ਕਥਿਤ ਦੋਸ਼ ਹੇਠ ਜਾਂਚ ਸ਼ੁਰੂ ਕੀਤੀ ਹੈ। ਲੀਗਲ ਰਾਈਟਜ਼ ਅਬਜ਼ਰਵੇਟਰੀ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਸਪੀਡ ਰਿਕਾਰਡਜ਼ ’ਤੇ ਵੀ ਵਿਭਾਗ ਦੀ ਨਜ਼ਰ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਨੂੰ ਜਾਰੀ ਰੱਖਣ ਲਈ ਦਿਲਜੀਤ ਦੋਸਾਂਝ ਨੇ  uk ਤੇ ਕੈਨੇਡਾ ਤੋਂ ਕਥਿਤ ਤੌਰ ’ਤੇ ਫੰਡ ਹਾਸਲ ਕੀਤੇ ਹਨ।

Farmers Protest :Police, farmers clash on Delhi-Jaipur highway

Delhi-Jaipur Highway,January 2021, (Jan Shakti News)-

A clash between protesting farmers camping on the Delhi-Jaipur highway near Bhudla-Sangwari village for the past three days and police was witnessed on Sunday when the former reached Masani barrage near Dharuhera town after covering 4 km from their previous halt.

The police lobbed teargas shells to stop farmers. A tractor caught fire during the clash but the blaze was doused by farmers. The protesters were adamant on going ahead while the police had blocked the service lane. The farmers were trying to remove the blockade till the filing of this report.

ਲੰਗਰ ਵਰਤਾਉਣ ਦੀ ਸੇਵਾ ਪਿੰਡ ਢੁੱਡੀਕੇ ਦੇ ਨੌਜਵਾਨਾ ਹਿੱਸੇ ਆਈ ਸਰਪੰਚ ਜਸਬੀਰ ਸਿੰਘ ਢਿੱਲੋਂ

ਦਿੱਲੀ, ਜਨਵਰੀ 2021 (ਬਲਵੀਰ ਸਿੰਘ ਬਾਠ ) ਖੇਤੀ ਆਰਡੀਨੈਂਸ ਬਿਲਾਂ ਦੇ ਵਿਰੋਧ ਚ ਬਿੱਲ ਰੱਦ ਕਰਵਾਉਣ ਆਏ ਕਿਸਾਨੀ ਸੰਘਰਸ਼ ਵਿਚ ਸੰਗਤਾਂ ਲਈ  ਚੌਦਾਂ ਦਿਨਾਂ ਤੋਂ ਲਗਾਤਾਰ ਸੰਤ ਬਾਬਾ ਸੁਰਿੰਦਰ ਸਿੰਘ ਜੀ ਕਾਰਸੇਵਾ ਵਾਲੇ ਬੰਗਲਾ ਸਾਹਿਬ ਵਾਲਿਆਂ ਵੱਲੋਂ ਲੰਗਰ ਦੀ ਸੇਵਾ ਨਿਰੰਤਰ ਜਾਰੀ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਨਸ਼ਕਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸਰਪੰਚ ਜਸਬੀਰ ਸਿੰਘ ਢਿੱਲੋਂ ਪਿੰਡ ਢੁੱਡੀਕੇ ਨੇ ਕਿਹਾ ਕਿ  ਅਸੀਂ ਆਪਣੇ ਆਪ ਨੂੰ ਬੜਾ ਮਾਣ ਮਹਿਸੂਸ ਕਰਦਿਆਂ ਕਿ ਸਾਡੇ ਪਿੰਡ ਨੂੰ ਲੰਗਰ ਵਰਤਾਉਣ ਦੀ ਸੇਵਾ ਜੋ ਕਿ ਸਾਡੇ ਪਿੰਡ ਢੁੱਡੀਕੇ   ਨੌਜਵਾਨਾਂ ਦੇ ਹਿੱਸੇ ਆਈ  ਅਸੀਂ ਬੜੇ ਭਾਗਾਂ ਵਾਲਿਆਂ ਕੇ ਚੱਲ ਰਿਹੈ ਕਿਸਾਨੀ ਸੰਘਰਸ਼ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ  ਢਿੱਲੋਂ ਨੇ ਕਿਹਾ ਕਿ ਅੱਜ ਕੱਲ੍ਹ ਪੰਜਾਬ ਦਾ ਕਿਸਾਨ ਕਿਸਾਨੀ ਸੰਘਰਸ਼ ਵਿਚ ਨਹੀਂ ਸਗੋਂ ਹਿੰਦੋਸਤਾਨ ਦੇ ਕੋਨੇ ਕੋਨੇ ਵਿਚੋਂ ਕਿਸਾਨ ਆਗੂ ਆਪਣਾ ਬਣਦਾ ਯੋਗਦਾਨ ਪਾਉਣ ਕਿਸਾਨੀ ਸੰਘਰਸ਼ ਵਿਚ ਆਪਣੀਆਂ ਹਾਜ਼ਰੀਆਂ ਭਰ ਰਿਹਾ ਹੈ  ਉਨ੍ਹਾਂ ਖੇਤੀ ਆਰਡੀਨੈਂਸ ਬਿਲ ਤੇ ਬੋਲਦਿਆਂ ਕਿਹਾ ਕਿ ਇਹ ਬਿੱਲ ਬਿਲਕੁਲ ਕਿਸਾਨ ਵਿਰੋਧੀ ਹਨ ਮੇਰੇ ਦੇਸ਼ ਦੇ ਕਿਸਾਨ ਇਸ ਬਲਾਂ ਦਾ ਡਟ ਕੇ ਵਿਰੋਧ ਕਰਦੇ ਹਨ ਅਤੇ ਕਿਸੇ ਵੀ ਕਿਸਮ ਚ ਇਹ ਬਿੱਲ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਮੋਡ਼ਨਗੇ  ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਵੱਲ ਦੇਖਦੇ ਹੋਏ ਇਹ ਬਿੱਲ ਜਲਦੀ ਤੋਂ ਜਲਦੀ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਦੇਸ਼ ਦਾ ਕਿਸਾਨ ਬਚ ਸਕੇ ਤੇ ਖੁਸ਼ਹਾਲ ਜ਼ਿੰਦਗੀ ਜੀਵਨ ਬਤੀਤ ਕਰ ਸਕੇ ਢਿੱਲੋਂ ਨੇ ਇੱਕ ਵਾਰ ਫੇਰ ਤੋਂ  ਬਾਬਾ ਸੁਰਿੰਦਰ ਸਿੰਘ ਕਾਰ ਸੇਵਾ ਬੰਗਲਾ ਸਾਹਿਬ ਵਾਲਿਆਂ ਦਾ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਵੀ ਕੀਤਾ  ਇਸ ਸਮੇਂ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਪਿੰਡ ਢੁੱਡੀਕੇ ਦੇ ਨੌਜਵਾਨ ਹਾਜ਼ਰ ਸਨ

ਹਰਿਆਣਾ ਵਾਲੇ ਕਿਸਾਨਾਂ ਨੇ ਖੋਲੇ ਪੰਜਾਬੀਆਂ ਲੲੀ ਦਿਲਾਂ ਦੇ ਦਰਵਾਜ਼ੇ-VIDEO

ਨਿਰਵਾਣਾ ਵਾਸੀਆਂ ਵੱਲੋਂ 24 ਘੰਟੇ ਸੜਕ ਕਿਨਾਰੇ ਲੰਗਰ

ਪੱਤਰਕਾਰ ਸਤਪਾਲ ਸਿੰਘ ਦੇਹੜਕਾ ਅਤੇ ਮਨਜਿੰਦਰ ਗਿੱਲ ਦੀ ਖਾਸ ਰਿਪੋਰਟ

ਦਿੱਲੀ ਪਹੁੰਚ ਟਿਕਰੀ ਬਾਰਡਰ ਤੇ ਸਮਾਜ ਸੇਵੀ ਲੋਕਾਂ ਨੇ ਬੂਟੇ ਲਾਉਣ ਦੀ ਕੀਤੀ ਸ਼ੁਰੂਆਤ  

ਬੂਟਿਆਂ ਆਈ ਸਮੁੱਚੀ ਦੁਨੀਆਂ ਦੇ ਵਾਸੀਆਂ ਨੂੰ ਏਕਤਾ ਦਾ ਸੁਨੇਹਾ ਦੇਣ ਦੀ ਕੀਤੀ ਕੋਸ਼ਿਸ਼  

ਟਿਕਰੀ ਬਾਰਡਰ ਦਿੱਲੀ, ਦਸੰਬਰ 2020 -(ਮਨਜਿੰਦਰ ਗਿੱਲ, ਵਿਸ਼ਾਲ ਗਿੱਲ )- 

ਪਿਛਲੇ ਕੁਛ ਦਿਨਾਂ ਤੋਂ ਟਿਕਰੀ ਬਾਰਡਰ ਤੇ ਪੰਜਾਬ ਦੇ ਮਹਨੇਤੀ ਕਿਸਾਨਾਂ ਵਲੋਂ ਆਪਣੀਆਂ ਹੱਕੀ ਮੰਗਾ ਲਈ ਸੰਘਰਸ਼ ਜਾਰੀ ਹੈ, ਇਸ ਦੌਰਾਨ ਪੰਜਾਬੀਆਂ ਨੇ ਇਸ ਧਰਤੀ ਦਾ ਵਾਤਾਵਰਨ ਸ਼ੁੱਧ ਰੱਖਣ ਲਈ ਉਪਰਾਲੇ ਕੀਤੇ ਜਾ ਰਹੇ ਹਨ। The Friends of Nature ਦੇ ਸੇਵਾਦਾਰ ਕਮਲਜੀਤ ਸਿੰਘ ਵਿਰਦੀ ਅਤੇ The Green Punjab Mission ਦੇ ਮੁੱਖ ਸੇਵਾਦਾਰ ਹਰਨਰਾਇਣ ਸਿੰਘ , ਸਤਪਾਲ ਸਿੰਘ ਦੇਹਡ਼ਕਾ ਨੇ ਸਾਂਝੇ ਤੌਰ ਤੇ ਮਿਲ ਕੇ ਪਾਰਕ ਵਿੱਚ ਨਿੰਮ ਦਾ ਬੂਟਾ ਲੱਗਿਆ ਗਿਆ ਤੇ ਸਥੀਆ ਨੂੰ ਹੋਰ ਬੂਟੇ ਲਾਣ ਲਈ ਪਰਿਰਤ ਕੀਤਾ ਗਿਆ ਤਾਂ ਜੌ ਇਸ ਸੰਘਰਸ਼ ਦੀਆਂ ਯਾਦਾਂ ਕਾਇਮ ਰਹਿਣ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਵਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਇਸ ਸਮੇਂ ਡੀ ਟੀ ਐਫ਼ ਬਲਾਕ ਜਗਰਾਉਂ ਦੇ ਪ੍ਰਧਾਨ ਨਵਗੀਤ ਸਿੰਘ ਨੇ ਆਪਣੇ ਸਾਥੀਆ ਨੂੰ ਕੁਦਰਤ ਨਾਲ ਜੋੜਨ ਦੀ ਅਪੀਲ ਕੀਤੀ।ਉੱਘੇ ਸਮਾਜਸੇਵੀ ਸਤਪਾਲ ਸਿੰਘ ਦੇਹੜਕਾ ਨੇ ਆਪਣੀ ਜਨਮ ਭੂਮੀ ਨੂੰ 33 ਪ੍ਰਤੀਸ਼ਤ ਰੁੱਖਾਂ ਨਾਲ ਢਕਣ ਦੀ ਅਪੀਲ ਕੀਤੀ। ਇਸ ਸ਼ੁਭ ਕਾਰਜ ਸਮੇਂ ਜਨ ਸ਼ਕਤੀ ਅਖ਼ਬਾਰ ਟੀਮ , ਜੀਵਨ ਸਿੰਘ ਬੁਰਜ ਨਕਲੀਆਂ, ਉਵਿੰਦਰ ਸਿੰਘ ਰੂਪਾ ਪੱਤੀ, ਹਰਪ੍ਰੀਤ ਸਿੰਘ ਕਮਾਲਪੁਰਾ cmt, ਮਨਪ੍ਰੀਤ ਸਿੰਘ ਜਗਰਾਉਂ ਈਟੀਟੀ ਟੀਚਰ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਵਿਚ ਸ਼ਾਮਲ ਬਹੁਤ ਸਾਰੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਰ ਸਨ।

 ਲੋਹੇ ਦੇ ਚਨੇ ਚਬਾ ਦਿਆਂਗੇ ਅਸੀਂ ਇਹ ਜ਼ਾਲਮ ਸਰਕਾਰਾਂ ਨੂੰ  -ਪ੍ਰਧਾਨ ਮੋਹਣੀ

 ਦਿੱਲੀ,ਦਸੰਬਰ  2020 -( ਬਲਵੀਰ  ਸਿੰਘ ਬਾਠ) 

ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਕਾਲੇ ਕਾਨੂੰਨ ਪਾਸ ਕੀਤੇ  ਸਨ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨਾਂ ਮਜ਼ਦੂਰਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ  ਇਸ ਕਿਸਾਨੀ ਅੰਦੋਲਨ  ਵਿੱਚ ਆਪਣਾ ਯੋਗਦਾਨ ਪਾਉਣ ਆਏ  ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ  ਕੁਝ ਵਿਚਾਰਾਂ ਸਾਂਝੀਆਂ ਕੀਤੀਆਂ  ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ   ਲੋਹੇ ਦੇ ਚਨੇ ਚਬਾ ਦਿਆਂਗੇ  ਇਹ ਜ਼ਾਲਮ ਸਰਕਾਰਾਂ ਨੂੰ  ਕਿਉਂਕਿ ਇਹ ਸੈਂਟਰ ਦੀਆਂ ਜ਼ਾਲਮ ਸਰਕਾਰਾਂ ਨੇ  ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ  ਪਰ ਇਸ ਵਾਰ ਅਸੀਂ ਸ਼ਾਂਤਮਈ ਢੰਗ ਨਾਲ ਅੰਦੋਲਨ ਤਾਂ ਜ਼ਰੂਰ ਕਰ ਰਹੇ ਹਾਂ ਪਰ ਝੁਕਣ ਵਾਲੇ ਨਹੀਂ  ਨਾ ਹੀ ਵਾਪਸ ਮੋੜਨ ਵਾਲੇ ਹਾਂ ਅਸੀਂ ਆਪਣੇ ਖ਼ੂਨ ਦਾ ਕਤਰਾ ਕਤਰਾ ਕਿਸਾਨਾਂ ਲਈ ਵਹਾ ਸਕਦੇ ਹਾਂ  ਪਰ ਦਿੱਲੀ ਦੀ ਜ਼ਾਲਮ ਸਰਕਾਰ ਨੂੰ  ਇਹ ਨਜ਼ਰ ਨਹੀਂ ਆਉਂਦਾ ਕਿ ਛੋਟੇ ਬੱਚੇ ਬਜ਼ੁਰਗ ਮਾਵਾਂ ਭੈਣਾਂ ਤੋਂ ਇਲਾਵਾ ਅਨੇਕਾਂ ਹੀ ਕਿਸਾਨ ਮਜ਼ਦੂਰ ਏਨੀ ਠੰਢ ਦੇ ਬਾਵਜੂਦ ਵੀ ਅੱਜ ਸੜਕਾਂ ਤੇ ਸ਼ਾਂਤਮਈ ਢੰਗ ਨਾਲ  ਰੋਸ ਪ੍ਰਦਰਸ਼ਨ ਕਰ ਰਹੇ ਹਨ  ਉਨ੍ਹਾਂ ਪ੍ਰਧਾਨ  ਮੰਤਰੀ ਨੂੰ ਬੇਨਤੀ ਕੀਤੀ ਕਿ ਇਹ ਕਾਲੇ ਕਾਨੂੰਨ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ  ਤਾਂ ਹੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਣਦਾ ਮਾਣ ਸਨਮਾਨ ਮਿਲ ਸਕਦਾ ਹੈ

 ਕਿਸਾਨੀ ਅੰਦੋਲਨ ਦੀ ਇੱਕ ਝਲਕ

ਖੇਤੀ ਆਰਡੀਨੈਂਸ ਕਾਲੇ ਬਿਲਾਂ ਦੇ ਵਿਰੋਧ ਵਿੱਚ  ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ    ਆਪਣਾ ਯੋਗਦਾਨ ਪਾਉਣਾ ਪਹੁੰਚੇ  ਜਨ ਸਕਤੀ ਨਿਊਜ਼ ਪੰਜਾਬ ਦੇ ਐਮ ਡੀ  ਅਮਨਜੀਤ ਸਿੰਘ ਖਹਿਰਾ ਦੀ ਆਪਣੇ ਸਾਥੀਆਂ ਨਾਲ ਮੂੰਹੋਂ ਬੋਲਦੀ ਤਸਵੀਰ ਪੇਸ਼ਕਸ਼ ਬਲਵੀਰ ਸਿੰਘ ਬਾਠ ਜਨ ਸ਼ਕਤੀ ਨਿੳੂਜ਼ ਪੰਜਾਬ ਟਿਕਰੀ ਬਾਰਡਰ ਦਿੱਲੀ

ਮੋਦੀ ਸਰਕਾਰ ਨੂੰ ਆਖ਼ਰ ਦੇ ਵਿਚ ਕਾਲੇ ਕਾਨੂੰਨ ਵਾਪਸ ਕਰਨੇ ਹੀ ਪੈਣਗੇ।ਬਿੱਟੂ ਅਲਬੇਲਾ  

ਠੰਢੀਆਂ ਰਾਤਾਂ ਵਿੱਚ ਇਸ ਤਰ੍ਹਾਂ ਧਰਨਾਕਾਰੀਆਂ ਨੂੰ ਰੋਲਣਾ ਠੀਕ ਨਹੀਂ ਹੈ    

ਭਾਈ ਰੂਪਾ/ਬਠਿੰਡਾ -ਦਸੰਬਰ 2020 -  (ਗੁਰਸੇਵਕ ਸਿੰਘ ਸੋਹੀ)-

ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਅਤੇ ਹਰ ਵਰਗ ਦੇ ਵੱਲੋਂ ਲਗਾਤਾਰ 88 ਦਿਨਾਂ ਤੋਂ ਤਿੱਖਾ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਹੱਡ ਚੀਰਵੀਂ ਠੰਢ ਦੇ ਵਿੱਚ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਅਖੀਰ ਦੇ ਵਿੱਚ ਮੋਦੀ ਸਰਕਾਰ ਨੂੰ ਕਿਸਾਨਾਂ ਪ੍ਰਤੀ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੰਟਰਨੈਸ਼ਨਲ ਢਾਡੀ ਸਵ: ਗੁਰਬਖਸ਼ ਸਿੰਘ ਅਲਵੇਲਾ ਦੇ ਸਪੁੱਤਰ ਲੋਕ ਕਲਾ ਮੰਚ ਇਕਾਈ ਸਲਾਬਤਪੁਰਾ ਦੇ ਪ੍ਰਧਾਨ ਬਿੱਟੂ ਅਲਬੇਲਾ ਨੇ ਕਿਹਾ ਕਿ ਕਿਸਾਨ ਵਿਰੋਧੀ 3 ਕਾਲੇ ਕਾਨੂੰਨ ਪਾਸ ਕਰਕੇ ਮੋਦੀ ਸਰਕਾਰ ਆਪਣਾ ਹੋਸ਼ ਗੁਆ ਬੈਠੀ ਹੈ ਅਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਖੇ ਪੰਜਾਬ ਤੋਂ ਲੱਖਾਂ ਕਿਸਾਨ ਟਰੈਕਟਰ ਟਰਾਲੀਆਂ ਲੈਕੇ ਪੱਕਾ ਮੋਰਚਾ ਲਾਈ ਬੈਠੇ ਹਨ। ਕੁਰਬਾਨੀਆਂ ਦੇਣ ਵਾਲੀ ਕੌਮ ਪੋਹ ਦੇ ਮਹੀਨੇ ਵਿੱਚ ਠੰਢੇ ਬੁਰਜ ਨੂੰ ਯਾਦ ਕਰਦਿਆਂ ਨਾ ਹੀ ਕੋਈ ਠੰਡ ਦੀ ਪ੍ਰਵਾਹ ਕਰਦੇ ਹਨ। ਦਿੱਲੀ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਸੂਬੇ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾ ਮਰੋ ਦੇ ਤਹਿਤ ਦਿਨ-ਰਾਤ ਸੜਕਾਂ ਤੇ ਤਿੱਖਾ ਅਤੇ ਜੋਰਦਾਰ ਸਘੰਰਸ਼ ਕੀਤਾ ਜਾ ਰਿਹਾ ਹੈ। ਇਸ ਸਘੰਰਸ਼ ਨੂੰ ਦੇਸਾਂ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਹੁੰਗਾਰਾ ਮਿਲਿਆ।ਪਰ ਸੈਂਟਰ ਦੀ ਮੋਦੀ ਸਰਕਾਰ ਇਸ ਸੰਘਰਸ਼ ਨੂੰ ਅਣਗੌਲਿਆ ਕਰ ਰਹੀ ਹੈ ਸੈਂਟਰ ਵਿਚ ਪਾਸ ਕੀਤੇ ਹੋਏ ਬਿੱਲਾਂ ਨੂੰ ਵਾਪਸ ਲੈਣ ਦੇ ਲਈ ਕੁੰਭਕਰਨੀ ਨੀਂਦ 'ਚ ਸੁੱਤੀ ਪਈ ਹੈ ਇਸ ਨੂੰ ਜਗਾਉਣ ਦੇ ਲਈ ਸਾਡੀਆਂ ਜੱਥੇਬੰਦੀਆਂ ਕਿਸਾਨਾਂ ਅਤੇ ਔਰਤਾਂ ਵਲੋਂ ਸੰਘਰਸ ਕੀਤਾ ਜਾ ਰਿਹਾ ਹੈ।ਅਖੀਰ ਦੇ ਵਿੱਚ ਬਿੱਟੂ ਅਲਬੇਲਾ ਨੇ ਕਿਹਾ ਇਤਿਹਾਸ ਗਵਾਹ ਹੈ ਜਦੋਂ ਵੀ ਕੋਈ ਪੰਜਾਬ ਤੇ ਮੁਸੀਬਤ ਆਉਂਦੀ ਹੈ ਤਾਂ ਇੱਕਜੁਟਤਾ ਦਾ ਸਬੂਤ ਸਾਹਮਣੇ ਆਉਂਦਾ ਹੈ। ਪਹਿਲਾਂ ਵੀ ਅਨੇਕਾਂ ਤੱਤੀਆਂ ਹਵਾਵਾਂ ਵਗੀਆਂ ਹਨ । ਪੰਜਾਬ ਵਾਸੀਆਂ ਵੱਲੋਂ ਇੱਕ ਜੁੱਟ ਹੋਕੇ ਆਪਣਾ ਅਤੇ ਆਪਣੇ ਗੁਰੂਆਂ ਦੇ ਦੱਸੇ ਹੋਏ ਸਿਧਾਂਤਾਂ ਤੇ ਸ਼ਾਂਤਮਈ ਧਰਨੇ ਲਾਏ ਜਾ ਰਹੇ ਹਨ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਹੈ ।

ਪੰਜਾਬੀਆਂ ਦਾ ਬੱਚਾ ਬੱਚਾ ਕਿਸਾਨ ਅੰਦੋਲਨ ਦੇ ਨਾਲ ਹੈ ਇਸ ਦੀ ਮਲਾਹ ਮਿਸਾਲ ਬਣੇ ਦਿੱਲੀ ਦੇ ਬੱਚੇ  

ਸਿੱਖੀ ਸਰੂਪ ’ਚ ਸਜ ਕੇ ਦੇਹ ਸ਼ਿਵਾ ਬਰ ਮੋਹੇ ਦਾ ਗੁਣ ਗਾਇਨ ਕਰਦੇ ਹੋਏ ਅੰਦੋਲਨ ਵਿਚ ਸ਼ਾਮਲ ਹੋਏ   

ਨਵੀਂ ਦਿੱਲੀ, ਦਸੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਪੂਰਬੀ ਦਿੱਲੀ ਦੀ ਝਿਲਮਿਲ ਕਲੋਨੀ ਦੀ ਸਿੰਘ ਸਭਾ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਮੂਲੀਅਤ ਕੀਤੀ ਗਈ ਤੇ ਸਭਾ ਵੱਲੋਂ ਸਥਾਨਕ ਬੱਚਿਆਂ ਨੇ ਗਾਜ਼ੀਪੁਰ ਵਿੱਚ ਧਰਨੇ ਵਿੱਚ ਸ਼ਬਦ ਤੇ ਗੀਤ ਪੇਸ਼ ਕੀਤੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਇਲਾਕੇ ਦੇ ਮੈਂਬਰ ਬਲਬੀਰ ਸਿੰਘ ਵਿਵੇਕ ਵਿਹਾਰ ਨੇ ਦੱਸਿਆ ਕਿ ਉਹ ਖ਼ੁਦ ਤੇ ਸਿੰਘ ਸਭਾ ਦੇ ਪ੍ਰਧਾਨ ਗੁਰਨਾਮ ਸਿੰਘ, ਹਰਜੀਤ ਸਿੰਘ ਕੋਹਲੀ, ਆਸ਼ੋਕ ਕੁਮਾਰ, ਗੁਰਪ੍ਰੀਤ ਕੌਰ ਪ੍ਰੀਤੀ ਤੇ ਮਨਜੀਤ ਸਿੰਘ ਬੜੈਚ ਧਰਨੇ ਵਿੱਚ ਸ਼ਾਮਲ ਹੋਏ। ਸਿੱਖੀ ਸਰੂਪ ਵਿੱਚ ਸਜੇ ਬੱਚਿਆਂ ਨੇ ‘ਦੇਹ ਸ਼ਿਵਾ ਵਰ’ ਸ਼ਬਦ ਦਾ ਗਾਇਨ ਪੇਸ਼ ਕੀਤਾ ਤਾਂ ਧਰਨੇ ਵਿੱਚ ਜੈਕਾਰੇ ਗੂੰਜ ਉੱਠੇ। ਵਿਵੇਕ ਵਿਹਾਰ ਨੇ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਕਿਸਾਨ ਦਲੇਰੀ ਨਾਲ ਮੋਦੀ ਸਰਕਾਰ ਨਾਲ ਟੱਕਰ ਲੈ ਰਹੇ ਹਨ ਤੇ ਦੇਸ਼ ਦੀ ਅਗਵਾਈ ਫਿਰ ਪੰਜਾਬ ਦੇ ਕਿਸਾਨਾਂ ਨੇ ਕੀਤੀ, ਜਿਸ ਮਗਰੋਂ ਹੁਣ ਦੇਸ਼ ਦੇ ਹਰ ਸੂਬੇ ਤੋਂ ਕਿਸਾਨ ਦਿੱਲੀ ਵੱਲ ਕੂਚ ਕਰ ਚੁੱਕੇ ਹਨ। ਬੱਚਿਆਂ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਇਤਿਹਾਸਕ ਸਮਾਂ ਹੈ ਜਦੋਂ ਐਨੇ ਵੱਡੇ ਅੰਦੋਲਨ ਦਾ ਉਹ ਹਿੱਸਾ ਬਣੇ ਤੇ ਭੁੱਖ ਹੜਤਾਲ ਉਪਰ ਬੈਠੇ ਕਿਸਾਨਾਂ ਨੂੰ ਦੇਖਣ ਦਾ ਮੌਕਾ ਮਿਲਿਆ।

ਟਿਕਰੀ ਬਾਰਡਰ ’ਤੇ ਧਰਨੇ ’ਚ ਸ਼ਾਮਲ ਵਕੀਲ ਵੱਲੋਂ ਖੁਦਕੁਸ਼ੀ

ਜਲਾਲਾਬਾਦ/ ਰੋਹਤਕ ,ਦਸੰਬਰ 2020 -(ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ’ਚ ਸ਼ਾਮਲ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਨੇ ਟਿਕਰੀ ਬਾਰਡਰ ’ਤੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਅਮਰਜੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇਕ ਖੁਦਕੁਸ਼ੀ ਨੋਟ ਵੀ ਲਿਖ ਕੇ ਪਿੱਛੇ ਛੱਡਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਰਾਏ ਪਿਛਲੇ ਕਰੀਬ 12 ਦਿਨਾਂ ਤੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ’ਚ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੇ ਸਨ ਅਤੇ ਲਗਾਤਾਰ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਰੱਦ ਨਾ ਕੀਤੇ ਜਾਣ ਸਬੰਧੀ ਦਿੱਤੇ ਜਾ ਰਹੇ ਬਿਆਨਾਂ ਤੋਂ ਹਤਾਸ਼ ਸਨ। ਆਖਰਕਾਰ ਉਸ ਨੇ ਅੱਜ ਸਵੇਰੇ ਕਰੀਬ 9 ਵਜੇ ਖੁਦਕੁਸ਼ੀ ਨੋਟ ਲਿਖ ਕੇ ਸਲਫਾਸ ਖਾ ਲਈ। ਹਾਲਤ ਵਿਗੜਨ ’ਤੇ ਉਸ ਨੂੰ ਕਿਸਾਨਾਂ ਨੇ ਜਲਦੀ ਹੀ ਪੀਜੀਆਈ ਰੋਹਤਕ ’ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਕਿਸਾਨੀ ਸੰਘਰਸ਼ ਦੀ ਝਲਕ

ਦਿੱਲੀ ਵਿਖੇ  ਕੈਨੇਡਾ ਤੋਂ ਦਿੱਲੀ ਦੇ ਕੁੰਡਲੀ ਬਾਰਡਰ ਤੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਪਹੁੰਚੇ ਬੌਬੀ ਜਗਰਾਉਂ ਦੇ ਨਾਲ  ਪ੍ਰਮੁੱਖ ਸ਼ਖ਼ਸੀਅਤਾਂ ਦੀ ਮੂੰਹੋਂ ਬੋਲਦੀ ਤਸਵੀਰ  ਪੇਸ਼ਕਸ਼  ਬਲਵੀਰ ਸਿੰਘ ਬਾਠ ਜਨ ਸ਼ਕਤੀ ਨਿੳੂਜ਼ ਪੰਜਾਬ ਕੁੰਡਲੀ ਬਾਰਡਰ ਦਿੱਲੀ

Farmer unions  write to Britain MPs, urging them to press PM Johnson not to attend Republic Day celebrations on Jan 26,2021.

Farmer unions defer decision on Centre’s letter for fresh talks 

New Delhi, December 22(Agencys )  

Protesting farmer unions on Tuesday said a decision on the central government’s offer for fresh talks has been deferred to Wednesday, even as they remained adamant on the demand to repeal the three farm laws.  Addressing a press conference at Delhi’s Singhu Border, farmer leader Kulwant Singh Sandhu said 32 farmer unions from Punjab held a meeting and discussed the next course of action.

He said a meeting of farmer leaders from across India would be held on Wednesday where a decision on the government’s talks offer will be taken.  Sandhu said they would also write to Britain MPs, urging them to press their Prime Minister Boris Johnson not to attend India’s Republic Day celebrations on January 26,2021.  Johnson will be the chief guest at the event next month.  In a letter to 40 union leaders, the Joint Secretary in the Union Agriculture Ministry, Vivek Aggarwal, had on Sunday asked protesting farmer leaders to specify their concerns over its earlier proposal of amendments in the laws and choose a convenient date for the next round of talks so that the ongoing agitation could end at the earliest.  The sixth round of talks on December 9 was cancelled following a deadlock with the farmer unions refusing to budge from their demand for repealing the three laws.rmer unions on Tuesday said a decision on the central government’s offer for fresh talks has been deferred to Wednesday, even as they remained adamant on the demand to repeal the three farm laws.