You are here

ਲੁਧਿਆਣਾ

ਪਿੰਡ ਮੱਝੂਕੇ ਦੇ ਕਾਰਜਕਾਰੀ ਸਰਪੰਚ ਮੇਜਰ ਸਿੰਘ ਵਲੋਂ ਚਲਾਈ ਗਈ ਗਰੀਬ ਕੁੜੀਆਂ ਦੇ ਵਿਆਹਾਂ ਤੇ (5100)ਰੁਪਏ ਸਗਨ ਸਕੀਮ।

ਬਰਨਾਲਾ,ਨਵੰਬਰ 2019-( ਗੁਰਸੇਵਕ ਸੋਹੀ)-

ਕਾਰਜਕਾਰੀ ਸਰਪੰਚ ਮੇਜਰ ਸਿੰਘ ਵੱਲੋਂ ਪਿੰਡ ਮੱਝੂਕੇ ਦੇ ਦਰਸਨ ਸਿੰਘ ਪੁਤਰੀ ਜਸਵੀਰ ਕੌਰ ਦੇ ਵਿਆਹ ਤੇ (5100) ਰੁਪਏ ਦੀ ਰਾਸੀ ਦਿੱਤੀ ਗਈ । ਇਸ  ਇਸ ਸਲਾਘਾਯੋਗ ਸਕੀਮ ਦੀ ਇਲਾਕੇ ਵਿੱਚ ਪਿੰਡ ਮੱਝੂਕੇ ਦੀ ਪੂਰੀ ਚਰਚਾ ਹੋ ਰਹੀ ਹੈ। ਹਰ ਰੋਜ਼ ਦੇਖਣ ਨੂੰ ਮਿਲਦਾ ਕਿ ਲੋਕ ਸਾਧਾਂ ਪਖੰਡੀਆਂ ਦੇ ਡੇਰਿਆਂ ਤੇ ਜਾਕੇ ਹਜਾਰਾਂ ਲੱਖਾਂ ਰੁਪਏ ਉਨ੍ਹਾਂ ਲੁੱਟਾਂ ਦਿੰਦੇ ਨੇ ਅਤੇ ਚੇਲੇ ਚਪਟੇ ਗੰਨਮੈਨ ਤੇ ਸਾਧ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਮੌਜਾਂ ਲੁੱਟਦੇ ਨੇ । ਅਸਲੀ ਦਾਨ ਗੁਰੂ ਕੀ ਗੋਲਕ ਗਰੀਬ ਦਾ ਮੂੰਹ। ਸਾਰਾ ਪਿੰਡ ਇਸ ਸਕੀਮ ਤੋਂ ਬਹੁਤ ਖੁਸ਼ ਹੈ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਗਲੀ ਵਾਰ ਸਰਪੰਚ ਮੇਜਰ ਸਿੰਘ ਨੂੰ ਹੀ ਬਨਾਇਆ ਜਾਵੇਗਾ। ਉਨ੍ਹਾਂ ਨਾਲ ਸਾਬਕਾ ਸਰਪੰਚ ਮੁਕੰਦ ਸਿੰਘ ਪੱਪੂ, ਬਚਿੱਤਰ ਸਿੰਘ ਨੰਬਰਦਾਰ ,ਸੁਖਜਿੰਦਰ ਸਿੰਘ ਪੰਚ,ਜੱਗਾ ਪ੍ਰਧਾਨ,ਬਲਬੀਰ ਸਿੰਘ, ਬੇਅੰਤ ਸਿੰਘ, ਸਰਬਜੀਤ ਸਿੰਘ ਆਦਿ   ।

ਗਾਲਿਬ ਬਣੇ ਆਲ ਇੰਡੀਆ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ

ਲੁਧਿਆਣਾ, ਨਵੰਬਰ  2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਨੰਬਰਦਾਰ ਪਰਮਿੰਦਰ ਸਿੰਘ ਚਾਹਲ (ਗਾਲਿਬ) ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਛੋਟੀ ਉਮਰੇ ਆਲ ਇੰਡੀਆ ਵਿਚ ਨਾਮਣਾ ਖੱਟਣ ਵਾਲੇ ਗਾਲਿਬ ਨੇ ਨੰਬਰਦਾਰਾ ਯੂਨੀਅਨ ਦੇ ਗੁਲੂਕੋਸ ਲਾ ਕੇ ਯੂਨੀਅਨ ਦੀ ਸਿਹਤ ਬਹੁਤ ਵਧੀਆ ਨਰੋਈ ਬਣਾਈ! ਗਾਲਿਬ ਆਪਣੇ ਗੁਣਾਂ ਕਾਰਨ ਪਹਿਲਾਂ ਜਗਰਾਉਂ ਤਹਿਸੀਲ ਦੇ ਮੀਤ ਪ੍ਰਧਾਨ ਬਣੇ ਪਰ ਨੰਬਰਦਾਰ ਸਾਥੀਆਂ ਨੇ ਹੀਰੇ ਨੂੰ ਪਛਾਣਦੇ ਹੋਏ ਗਾਲਿਬ ਨੂੰ ਤਹਿਸੀਲ ਜਗਰਾਉਂ ਦਾ ਪ੍ਰਧਾਨ ਬਣਾਇਆ, ਗਾਲਿਬ ਦੀ ਮਿਹਨਤ ਨੂੰ ਦੇਖਦੇ ਦੂਜੀ ਵਾਰ ਵੀ ਜਗਰਾਉਂ ਤਹਿਸੀਲ ਦੀ ਪ੍ਰਧਾਨਗੀ ਦਾ ਤਾਜ ਵੀ ਗਾਲਿਬ ਦੇ ਹਿੱਸੇ ਆੲਿਅਾ! ਜਗਰਾਉਂ ਦਾ ਪ੍ਰਧਾਨ ਹੁੰਦਿਆਂ ਗਾਲਿਬ ਨੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਨੂੰ ਅਖ਼ਬਾਰਾਂ ਅਤੇ ਚੈਨਲਾਂ ਰਾਹੀਂ ਦੇਸ਼ ਪੱਧਰ ਤੱਕ ਪਹੁੰਚਾਇਆ ਜਿਸ ਤੋਂ ਪ੍ਰਭਾਵਿਤ ਹੋ ਕੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਨੰਬਰਦਾਰ ਸਾਹਿਬਾਨਾਂ ਨੇ ਗ਼ਾਲਿਬ ਨੂੰ ਜ਼ਿਲ੍ਹਾ ਪ੍ਰਧਾਨ ਬਣਾ ਕੇ ਮਾਣ ਦਿੱਤਾ! ਗਾਲਿਬ ਨੇ ਸਾਰੇ ਜ਼ਿਲ੍ਹੇ ਦੇ ਨੰਬਰਦਾਰ ਭਰਾਵਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਹੱਲ ਕੱਢਣ ਲਈ ਕੋਸ਼ਿਸ਼ਾਂ ਕੀਤੀਅਾਂ, ਜਿਸ ਕਾਰਨ ਲੁਧਿਆਣੇ ਵਿੱਚ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਵਿੱਚ ਸਾਰੇ ਨੰਬਰਦਾਰ ਭਰਾਵਾਂ ਦੇ ਹਰਮਨ ਪਿਆਰੇ ਨੇਤਾ ਬਣ ਗੲੇ। 

 ਪੰਜਾਬ ਦੇ ਨੰਬਰਦਾਰ ਭਾਗਾਂ ਵਾਲੇ ਕਿਉਂਕਿ ਆਲ ਇੰਡੀਆ ਨੰਬਰਦਾਰਾ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਗਾਲਿਬ ਕਰਕੇ ਪੰਜਾਬ ਦੇ ਹਿੱਸੇ ਆਇਆ ਹੈ! ਆਪ ਜੀ ਨੂੰ ਪੜ੍ਹ ਕੇ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਕਿ ਅੱਜ ਚੰਡੀਗੜ੍ਹ ਵਿਖੇ ਆਲ ਇੰਡੀਆ ਨੰਬਰਦਾਰ ਯੂਨੀਅਨ ਦੀ ਹੋਈ ਮੀਟਿੰਗ ਵਿੱਚ ਸਰਦਾਰ ਪਰਮਿੰਦਰ ਸਿੰਘ ਚਾਹਲ ਨੂੰ ਆਲ ਇੰਡੀਆ ਨੰਬਰਦਾਰ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਡੀਆ ਦੀਆਂ ਏਨੀਆਂ ਸਟੇਟਾਂ ਹੋਣ ਦੇ ਬਾਵਜੂਦ ਗਾਲਿਬ ਦੀ ਕਾਬਲੀਅਤ ਸਦਕਾ ਇਹ ਅਹੁਦਾ ਪੰਜਾਬ ਦੇ ਹਿੱਸੇ ਆਇਆ ਹੈ। 

ਪਿੰਡ ਗਾਲਿਬ ਖੁਰਦ 'ਚ ਪਰਾਲੀ ਸਾਂਭ ਸੰਭਾਲ ਸੰਬੰਧੀ ਪ੍ਰਦਰਸਨੀ ਲਗਾਈ ਗਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਖੁਰਦ ਵਿਖੇ ਪਰਾਲੀ ਸਾਂਭ ਸੰਭਾਲ ਸੰਬੰਧੀ ਪ੍ਰਦਰਸਨੀ ਲਗਾਈ ਗਈ।ਪ੍ਰੈਸ ਨੂੰ ਜਾਣਕਾਰੀ ਆਗਵਾਧੂ ਕਿਸਾਨ ਜਸਪ੍ਰੀਤ ਸਿੰਘ ਨੇ ਦਿੱਤੀ।ਇਸ ਮੌਕੇ ਮੱੁਖ ਖੇਤੀਬਾੜੀ ਅਫਸਰ ਡਾਂ.ਬਲਦੇਵ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਇਸ ਸਮੇ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਸ਼ਾਭ ਸੰਭਾਲ ਲਈ ਪੇ੍ਰਰਿਤ ਕੀਤਾ।ਉਨ੍ਹਾਂ ਨੇ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਤੇ ਪੈਣ ਵਾਲੇ ਬੁਰੇ-ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।ਇਸ ਸਮੇ ਖੇਤੀਬਾੜੀ ਅਫਸਰ ਡਾ ਬਲਦੇਵ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਆਏ ਦਿਨ ਹਾਦਸੇ ਹੋ ਰਹੇ ਹਨ ਉਥੇ ਬੱਚਿਆਂ,ਬਜ਼ੁਰਗਾਂ ਦੇ ਨਾਲ-ਨਾਲ ਹਰ ਆਮ ਵਿਅਕਤੀ ਨੂੰ ਸਾਹ ਅਤੇ ਹੋਰ ਬਿਮਾਰੀਆਂ ਹੋ ਰਹੀਆ ਹਨ।ਇਸ ਸਮੇ ਉਨ੍ਹਾਂ ਕਿਹਾ ਕਿ ਪੀ.ਏ.ਯੂ ਦੁਆਰਾ ਵੱਖ-ਵੱਖ ਸਮਿਆਂ ਤੇ ਪਰਾਲੀ ਦੀ ਸਾਂਭ ਸ਼ੰਭਾਲ ਲਈ ਪ੍ਰਦਰਸਨੀਆਂ ਲਗਾਈਆਂ ਜਾਦੀਆਂ ਹਨ।ਇਸ ਸਮੇ ਡਾ.ਧਰਮਿੰਦਰ ਸਿੰਘ ਨੇ ਕਿਸਾਨਾਂ ਨੂੰ ਪਾਰਲੀ ਦੀ ਸੰਭਾਲ ਲਈ ਪ੍ਰੇਰਿਤ ਕੀਤਾ।ਇਸ ਸਮੇ ਜਸਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਦੇ ਕਿਸਾਨਾਂ ਨੇ 70% ਪਰਾਲੀ ਨੂੰ ਅੱਗ ਨਹੀ ਲਗਾਈ।ਇਸ ਵਿੱਚ ਸਾਡੇ ਪਿੰਡ ਦੇ ਨੌਜਵਾਨਾਂ ਦਾ ਬਹੁਤ ਵੱਡਾ ਉਪਰਾਲਾ ਹੈ।ਇਸ ਸਮੇ ਸ੍ਰੀ ਪਰਵੀਨ ਭਾਟੀਆ ਨੇ ਪਰਾਲੀ ਸਾੜਨ ਦੇ ਵਾਤਾਵਰਨ ਤੇ ਹੁੰਦੇ ਮਾੜੇ ਅਸਰ ਬਾਰੇ ਜਾਗਰੂਕ ਕੀਤਾ।ਇਸ ਸਮੇ ਐਗਰੀਕਲਚਰ ਅਫਸਰ ਡਾ.ਸੁਰਜੀਤ ਸਿੰਘ,ਬਲਾਕ ਖੇਤੀਬਾੜੀ ਅਫਸਰ ਡਾ.ਨਿਰਮਲ ਸਿੰਘ,ਮੈਡਮ ਅਮਰਪ੍ਰੀਤ ਕੌਰ ਤੋ ਇਲਾਵਾ ਸਰਪੰਚ ਗੁਰਪੀਤ ਸਿੰਘ ਪੀਤਾ,ਜਸਵੀਰ ਸਿੰਘ,ਸ਼ੇਰ ਸਿੰਘ,ਗੁਰਪ੍ਰੀਤ ਸਿੰਘ,ਰਵਿੰਦਰ ਸਿੰਘ,ਤੇਜਿੰਦਰ ਸਿੰਘ,ਅਮਰਜੀਤ ਸਿੰਘ,ਬਲਵਿੰਦਰ ਸਿੰਘ,ਬਿੱਟੂ ਸਿੰਘ ਆਦਿ ਹਾਜ਼ਰ ਸਨ।

ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਹਦਾਇਤਾਂ ਜਾਰੀ

ਖਰੀਦ ਅਤੇ ਕਾਰੋਬਾਰ ਦੇ ਵੇਰਵਿਆਂ ਦਾ ਰਿਕਾਰਡ ਪੁਲਿਸ ਸਟੇਸ਼ਨ ਜਮਾਂ ਕਰਾਉਣ ਦੇ ਆਦੇਸ਼

ਲੁਧਿਆਣਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਹਦੂਦ ਅੰਦਰ ਪੈਰਾਮਿਲਟਰੀ ਫੋਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਸਾਜੋ-ਸਾਮਾਨ ਵੇਚ ਰਹੇ ਵਿਅਕਤੀਆਂ ਜਾਂ ਦੁਕਾਨਦਾਰਾਂ ਨੂੰ ਹਦਾਇਤ ਜਾਰੀ ਕਰਕੇ ਕਿਹਾ ਗਿਆ ਹੈ ਕਿ ਉਹ ਆਪਣੇ ਇਸ ਕਾਰੋਬਾਰ ਬਾਰੇ ਮੁਕੰਮਲ ਰਿਕਾਰਡ ਤਿਆਰ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਇਸ ਸੰਬੰਧੀ ਮਹੀਨਾਵਾਰ ਰਿਪੋਰਟ ਨੇੜਲੇ ਪੁਲਿਸ ਸਟੇਸ਼ਨ ਵਿੱਚ ਦੇਣੀ ਯਕੀਨੀ ਬਣਾਉਣ। ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਰਾਕੇਸ਼ ਅਗਰਵਾਲ, ਪੁਲਿਸ ਕਮਿਸ਼ਨਰ, ਲੁਧਿਆਣਾ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਦੋਂ ਵੀ ਕੋਈ ਵਿਅਕਤੀ ਉਨਾਂ (ਦੁਕਾਨਦਾਰ) ਕੋਲ ਕਿਸੇ ਕਿਸਮ ਦੀ ਵਰਦੀ ਦਾ ਸਾਜੋ-ਸਮਾਨ ਖਰੀਦ ਕਰਨ ਲਈ ਆਉਂਦਾ ਹੈ ਤਾਂ ਉਸ (ਖਰੀਦਦਾਰ) ਨੂੰ ਵੇਚੇ ਗਏ ਸਮਾਨ ਦਾ ਵੇਰਵਾ ਅਤੇ ਖਰੀਦਦਾਰ ਦਾ ਸ਼ਨਾਖ਼ਤੀ ਕਾਰਡ, ਮੋਬਾਈਲ ਨੰਬਰ ਅਤੇ ਰਿਹਾਇਸ਼ੀ ਪਤੇ ਬਾਰੇ ਇੰਦਰਾਜ ਰਜਿਸਟਰ ਵਿੱਚ ਦਰਜ ਕੀਤਾ ਜਾਵੇ। ਇਸੇ ਤਰਾਂ ਹਰੇਕ ਦੁਕਾਨਦਾਰ ਇੱਕ ਮਹੀਨੇ ਵਿੱਚ ਵੇਚੇ ਗਏ ਵਰਦੀ ਦੇ ਸਾਜੋ-ਸਮਾਨ ਦੀ ਰਿਪੋਰਟ ਸੰਬੰਧਤ ਪੁਲਿਸ ਸਟੇਸ਼ਨ ਨੂੰ ਭੇਜਣ ਦਾ ਵੀ ਜਿੰਮੇਵਾਰ ਹੋਵੇਗਾ। ਹਰੇਕ ਦੁਕਾਨਦਾਰ ਦੀ ਇਹ ਜਿੰਮੇਵਾਰੀ ਤੈਅ ਕੀਤੀ ਗਈ ਹੈ ਕਿ ਉਹ ਮਹੀਨਾਵਾਰ ਗੋਸ਼ਵਾਰਾ ਤਿਆਰ ਕਰਕੇ ਸਮੁੱਚਾ ਰਿਕਾਰਡ ਤਿਆਰ ਕਰੇਗਾ। ਉਨਾਂ ਦੱਸਿਆ ਕਿ ਕਈ ਵਾਰ ਗੈਰ ਸਮਾਜੀ ਅਨਸਰ ਪੈਰਾ ਮਿਲਟਰੀ ਫੌਰਸਿਜ਼ ਅਤੇ ਆਰਮੀ ਦੀਆਂ ਵਰਦੀਆਂ ਦਾ ਗੈਰ ਕਾਨੂੰਨੀ ਤੌਰ 'ਤੇ ਇਸਤੇਮਾਲ ਕਰਕੇ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨਾਂ ਆਪਣੇ ਅਧਿਕਾਰ ਖੇਤਰ ਵਿੱਚ ਨਿੱਜੀ ਵਾਹਨਾਂ 'ਤੇ ਅਣਅਧਿਕਾਰਤ ਤੌਰ 'ਤੇ ਪੁਲਿਸ, ਫੌਜ, ਵੀ. ਆਈ. ਪੀ., ਆਨ ਗੌਰਮਿੰਟ ਡਿਊਟੀ ਅਤੇ ਵਿਭਾਗਾਂ ਦੇ ਨਾਮ ਦਾ ਲੋਗੋ ਲਗਾਉਣ 'ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਖਤਰਨਾਕ ਸਿੰਥੈਟਿਕ ਪਲਾਸਟਿਕ ਦੀ ਬਣੀ ਚਾਈਨਾ ਡੋਰ ਨੂੰ ਸਟੋਰ ਕਰਨ, ਵੇਚਣ ਅਤੇ ਖ੍ਰੀਦਣ 'ਤੇ ਵੀ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਡੋਰਾਂ ਸਿੰਥੈਟਿਕ ਪਲਾਸਟਿਕ ਦੀਆਂ ਬਣੀਆਂ ਹੋਈਆਂ ਹਨ, ਜੋ ਕਾਫੀ ਸਖ਼ਤ ਅਤੇ ਨਾ-ਟੁੱਟਣਯੋਗ ਹਨ। ਜਿਸ ਨਾਲ ਸ਼ਹਿਰ ਵਿੱਚ ਬਿਜਲੀ ਦੀਆਂ ਤਾਰਾਂ, ਵਿਅਕਤੀਆਂ, ਪੰਛੀਆਂ ਦੇ ਨਾਲ ਕਈ ਵੱਡੇ ਹਾਦਸੇ ਹੋ ਚੁੱਕੇ ਹਨ। ਇਸ ਲਈ ਆਮ ਜਨਤਾ ਦੀ ਜਾਨ ਮਾਲ ਨੂੰ ਯਕੀਨੀ ਬਨਾਉਣ ਲਈ ਅਤੇ ਅਜਿਹੀਆਂ ਖਤਰਨਾਕ ਡੋਰਾਂ ਦੀ ਵਿਕਰੀ 'ਤੇ ਪਾਬੰਦੀ ਲਾਉਣ ਲਈ ਲੋਕ ਹਿੱਤ ਵਿੱਚ ਵਿਸ਼ੇਸ਼ ਕਦਮ ਚੁੱਕਣ ਤਹਿਤ ਇਹ ਪਾਬੰਦੀ ਲਗਾਈ ਗਈ ਹੈ। ਪੁਲਿਸ ਕਮਿਸ਼ਨਰ ਨੇ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਪੈਟਰੋਲ ਪੰਪ, ਐੱਲ.ਪੀ.ਜੀ. ਗੈਸ ਏਜੰਸੀਆਂ, ਮੈਰਿਜ ਪੈਲੇਸ, ਮਾਲਜ਼ ਅਤੇ ਮਨੀ ਐਕਸਚੇਂਜ ਦਫ਼ਤਰਾਂ ਵਿੱਚ ਇੱਕ ਮਹੀਨੇ ਦੇ ਅੰਦਰ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਹਦਾਇਤ ਕੀਤੀ ਹੈ। ਉਨ•ਾਂ ਕਿਹਾ ਕਿ ਉਪਰੋਕਤ ਅਦਾਰਿਆਂ ਤੋਂ ਅਕਸਰ ਕੀਮਤੀ ਸਮਾਨ, ਕੈਸ਼ ਅਤੇ ਸੋਨਾ ਆਦਿ ਖੋਹਿਆ ਜਾਂਦਾ ਹੈ ਅਤੇ ਕਈ ਵਾਰ ਇਥੇ ਕੰਮ ਕਰਦੇ ਵਰਕਰਾਂ ਨੂੰ ਬੁਰੀ ਤਰ•ਾਂ ਜਖ਼ਮੀ ਵੀ ਕਰ ਦਿੱਤਾ ਜਾਂਦਾ ਹੈ। ਇਸੇ ਕਰਕੇ ਲੋਕ ਹਿੱਤ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਅਜਿਹੀਆਂ ਮੰਦਭਾਗੀ ਘਟਨਾਵਾਂ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਹੈ ਜਦੋਂ ਪੁਰਾਣੇ ਵਾਹਨਾਂ ਦੀ ਖਰੀਦ ਵੇਚ ਕੀਤੀ ਜਾਂਦੀ ਹੈ ਤਾਂ ਖਰੀਦਣ ਵਾਲੇ ਵਿਅਕਤੀ ਵੱਲੋਂ ਨਿਯਮਾਂ ਮੁਤਾਬਿਕ ਵਾਹਨ ਆਪਣੇ ਨਾਮ ਨਹੀਂ ਕਰਵਾਏ ਜਾਂਦੇ, ਜਿਸ ਕਾਰਨ ਅਪਰਾਧੀ ਕਿਸਮ ਦੇ ਲੋਕਾਂ ਵੱਲੋਂ ਅਜਿਹੇ ਵਾਹਨ ਖਰੀਦ ਕੇ ਅਪਰਾਧਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਆਮ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਮੁੱਖ ਰੱਖਦਿਆਂ ਪੁਰਾਣੇ ਖਰੀਦੇ ਵਾਹਨਾਂ ਦੀ ਰਜਿਸਟਰੇਸ਼ਨ ਮੋਟਰ ਵਹੀਕਲ ਐਕਟ ਤਹਿਤ 30 ਦਿਨਾਂ ਦੇ ਅੰਦਰ-ਅੰਦਰ ਤਬਦੀਲ ਕਰਾਉਣ ਦਾ ਹੁਕਮ ਜਾਰੀ ਕੀਤਾ ਹੈ। ਭਾਰੀ ਵਾਹਨਾਂ ਦੀ ਸ਼ਹਿਰ 'ਚ ਦਾਖ਼ਲੇ ਨਾਲ ਆਮ ਜਨਤਾ ਦੇ ਜਾਨੀ ਅਤੇ ਮਾਲੀ ਨੁਕਸਾਨ ਦੇ ਖਦਸ਼ੇ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਦਾ ਖੇਤਰ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਰਾਤ 10.30 ਵਜੇ ਤੱਕ ਭਾਰੀ ਵਾਹਨਾਂ (ਹੈਵੀ ਕਮਰਸ਼ੀਅਲ ਵਹੀਕਲਜ਼) ਦੇ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦਰਮਿਆਨੇ (ਮੀਡੀਅਮ) ਅਤੇ ਛੋਟੇ (ਲਾਈਟ ਵਹੀਕਲਜ਼ ਕਮਰਸ਼ੀਅਲ) ਨੂੰ ਸ਼ਹਿਰ ਅੰਦਰ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ ਹੈ। ਇਹ ਸਾਰੇ ਹੁਕਮ ਦੋ ਮਹੀਨੇ ਤੱਕ ਲਾਗੂ ਰਹਿਣਗੇ।

ਚਕਰ ਤੋਂ ਮੈਹਦੀਆਣਾ ਤੱਕ ਦੀ ਸੜਕ ਮੁਕੰਮਲ ਕਰਨ ਦੀ ਮੰਗ

 

ਜਗਰਾਉਂ,ਲੁਧਿਆਣਾ, ਨਵੰਬਰ 2019-(ਗੁਰਦੇਵ ਸਿੰਘ ਗਾਲਿਬ/ਮਨਜਿੰਦਰ ਗਿੱਲ)- ਪਿੰਡ ਚਕਰ ਤੋਂ ਮੈਹਦੀਆਣਾ ਸਾਹਿਬ ਨੂੰ ਜਾਂਦੀ ਕਰਕੀਬ ਚਾਰ ਕਿਲੋਮੀਟਰ ਸੜਕ ਦੇ ਟੋਟੇ ਦੀ ਬੇ-ਹੱਦ ਖਸਤਾ ਹਾਲਤ ਹੋਣ ਕਾਰਨ ਲੋਕਾਂ ਨੂੰ ਭਾਰੀ ਮਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਦਾਰ ਚਮਕੌਰ ਸਿੰਘ ਚਕਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸੜਕ ਮੰਡੀ ਬੋਰਡ ਦੇ ਅਧੀਨ ਆਉਂਦੀ ਹੈ। ਕਰੀਬ ਪੰਜ ਮਹੀਨੇ ਪਹਿਲਾਂ ਮੰਡੀ ਬੋਰਡ ਵਲੋਂ ਇਸ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਠੇਕੇਦਾਰ ਵਲੋਂ ਇਸ ਸੜਕ ਤੇ ਪੱਥਰ ਪਾ ਕੇ ਛੱਡ ਦਿਤਾ ਗਿਆ। ਉਸਤੋਂ ਬਾਅਦ ਇਥੇ ਕੰਮ ਠੱਪ ਕਰ ਦਿਤਾ ਗਿਆ। ਹਾਂ ਹਾਲਾਤ ਇਹ ਬਣ ਚੁੱਕੇ ਹਨ ਕਿ ਇਸ ਸੜਤ ਤੇ ਗੱਡੀ ਸੈ ਕੇ ਤਾਂ ਕੀ ਪੈਦਲ ਵੀ ਚੱਲਣਾ ਮੁਸ਼ਿਕਲ ਹੈ ਕਿਉਂਕਿ ਇਥੇ ਲੰਘਦੀ ਗੱਡੀਆਂ ਕਾਰਨ ਸੜਕ ਤੇ ਪਾਏ ਹੋਏ ਵੱਟੇ ਲੋਕਾਂ ਦੇ ਵੱਜਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਜਥੇਦਾਰ ਚਕਰ ਨੇ ਇਸ ਸੜਕ ਦਾ ਕੰਮ ਜਲਦੀ ਮੁਕੰਮਲ ਕਰਨ ਦੀ ਮੰਗ ਕੀਤੀ। ਇਸ ਸੰਬਧੀ ਐਸ ਡੀ. ਐਮ. ਡਾ. ਬਲਜਿੰਦਰ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਭਰੋਸਾ ਦਿਤਾ ਕਿ ਉਹ ਸੰਬਧਤ ਵਿਭਾਗ ਦੇ ਅਧਿਕਾਰੀਆ ਨਾਲ ਗੱਲ ਕਰਕੇ ਇਸ ਸੜਕ ਦਾ ਕੰਮ ਜਲਦੀ ਸ਼ੁਰੂ ਕਰਵਾਉਣਗੇ

ਪਿੰਡ ਸਲੇਮਪੁਰਾ ਦੇ ਕਿਰਨਜੀਤ ਸਿੰਘ ਨੇ ਕੈਨੇਡਾ ਵਿਚ ਕਰਵਾਏ ਬਾਡੀ ਬਿਲਡਰ ਮੁਕਾਬਲਿਆ ਵਿਚ ਮੱਲ੍ਹਾ ਮਾਰੀਆ

ਜਗਰਾਉਂ,ਲੁਧਿਆਣਾ, ਨਵੰਬਰ 2019-(ਜਸਮੇਲ ਗਾਲਿਬ/ਮਨਜਿੰਦਰ ਗਿੱਲ)- ਪਿਛਲੇ ਦਿਨੀ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਵਿਖੇ ਮਸਲਮੇਨੀਆ ਬਾਡੀ ਬਿਲਡਰ ਮੁਕਾਬਲੇ ਕਰਵਾਏ ਗਏ ਜਿਸ ਵਿਚ ਪਿੰਡ ਸਲੇਮਪੁਰਾ (ਸਿੱਧਵਾ ਬੇਟ) ਦੇ ਜੰਮਪਲ ਕਿਰਨਜੀਤ ਸਿੰਘ ਪੁੱਤਰ ਪੱਤਰਕਾਰ ਤੇਜਿੰਦਰ ਸਿੰਘ ਚੱਢਾ ਨੇ ਕਲਾਸਿਕ ਫਜੀਕ ਮੁਕਾਬਲੇ ਵਿਚ ਦੂਜਾ ਅਤੇ ਟਰਾਂਸਫਰਮੇਸ ਮੁਕਾਬਲੇ ਵਿਚ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਜਿਲ੍ਹਾ ਲੁਧਿਆਣਾ ਦੇ ਨਾਲ-ਨਾਲ ਪਿੰਡ ਸਲੇਮਪੁਰਾ ਦਾ ਨਾਮ ਸੰਸਾਰ ਵਿਚ ਰੌਸ਼ਨ ਕੀਤਾ।ਇਸ ਮੌਕੇ ਕਿਰਨਜੀਤ ਸਿੰਘ ਨੇ ਕਿਹਾ ਕਿ ਇਹ ਜਿੱਤਾਂ ਵਾਹਿਗੁਰੂ ਦੀ ਮੇਹਰ ਅਤੇ ਮਾਤਾ ਪਿਤਾ ਦੇ ਆਸ਼ੀਰਵਾਦ ਸਦਕਾ ਪ੍ਰਾਪਤ ਹੋਈਆ ਹਨ।ਉਹਨਾਂ ਕਿਹਾ ਕਿ ਇਸ ਦਾ ਸਿਹਰਾ ਕੋਚ ਗੌਰਵ ਚੱਕਰਵਤੀ ਵੱਲੋਂ ਕਰਵਾਈ ਸਖਤ ਮਿਹਨਤ ਨੂੰ ਜਾਦਾ ਹੈ। ਇਸ ਮੌਕੇ ਕਿਰਨਜੀਤ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਖੇਡਾ ਵੱਲ ਧਿਆਨ ਦੇਣ ਤੇ ਆਪਣਾ ਤੇ ਦੇਸ਼ ਦਾ ਨਾਮ ਰੌਸ਼ਨ ਕਰਨ।ਇਸ ਮੌਕੇ ਪਿੰਡ ਸਿੱਧਵਾ ਬੇਟ ਦੇ ਵਾਸੀਆਂ ਨੇ ਕਿਰਨਜੀਤ ਸਿੰਘ ਦੇ ਦਾਦਾ ਸੱਜਣ ਸਿੰਘ ਚੱਢਾ ਨੂੰ ਵਧਾਈਆ ਦਿੱਤੀਆ।ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਉ.ਐੱਸ.ਡੀ ਕੈਪਟਨ ਸੰਦੀਪ ਸੰਧੂ, ਜਿਲਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨ ਗਾਲਿਬ, ਜਨਰਲ ਸਕੱਤਰ ਮੇਜਰ ਸਿੰਘ ਭੈਣੀ,ਉ.ਐੱਸ.ਡੀ ਦਮਨਜੀਤ ਸਿੰਘ ਮੋਹੀ, ਨੰਬਰਦਾਰ ਹਰਚਰਨ ਸਿੰਘ ਤੂਰ, ਚੇਅਰਮੈਨ ਡਾ.ਅਮਰਜੀਤ ਸਿੰਘ ਮੁੱਲਾਂਪੁਰ, ਜਨਰਲ ਸਕੱਤਰ ਮੇਜਰ ਸਿੰਘ ਮੁੱਲਾਂਪੁਰ, ਜਿਲ੍ਹਾਂ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਲਾਂਪਰਾ, ਵਾਈਸ ਚੇਅਰਮੈਨ ਹਰਮਨਦੀਪ ਸਿੰਘ ਕੁਲਾਰ, ਜਸਵੀਰ ਸਿੰਘ ਜੱਸੂ ਪੋਨਾ, ਨੰਬਰਦਾਰ ਹਰਿੰਦਰ ਸਿੰਘ ਕਾਕਾ ਤੇ ਪ੍ਰਧਾਨ ਜਤਿੰਦਰ ਸਿੰਘ ਸਿੱਧਵਾਂ ਨੇ ਕਿਰਨਜੀਤ ਸਿੰਘ ਨੂੰ ਸ਼ਾਨਦਾਰ ਜਿੱਤਾ ਦੀ ਵਧਾਈ ਦਿੱਤੀ।

ਜ਼ਿਲਾ ਲੁਧਿਆਣਾ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਪਹਿਲੀ ਜਨਵਰੀ ਤੋਂ ਲਾਗੂ ਹੋਵੇਗੀ 'ਈ-ਆਫਿਸ' ਪ੍ਰਣਾਲੀ

ਸਾਰੇ ਨੋਡਲ ਅਧਿਕਾਰੀਆਂ ਦੀ ਮੀਟਿੰਗ ਵਿੱਚ ਪ੍ਰਗਤੀ ਦਾ ਜਾਇਜ਼ਾ, ਨੋਡਲ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਸਿਖ਼ਲਾਈ
ਲੁਧਿਆਣਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

ਸਰਕਾਰੀ ਫਾਈਲਾਂ ਦੀ ਨਿਰਵਿਘਨ ਇਲੈਕਟ੍ਰਾਨਿਕ ਗਤੀ ਅਤੇ ਫੈਸਲਿਆਂ ਨੂੰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਲਈ, ਜ਼ਿਲਾ ਲੁਧਿਆਣਾ ਵਿੱਚ 1 ਜਨਵਰੀ, 2020 ਤੋਂ ਸਾਰੇ ਸਰਕਾਰੀ ਦਫਤਰਾਂ ਵਿਚ ਈ-ਆਫ਼ਿਸ ਦੀ ਸੁਵਿਧਾ ਲਾਗੂ ਹੋਣ ਜਾ ਰਹੀ ਹੈ। ਜਿਸ ਸੰਬੰਧੀ ਅੱਜ ਇਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਾਰੇ ਸਰਕਾਰੀ ਵਿਭਾਗਾਂ ਦੇ ਨੋਡਲ ਅਫ਼ਸਰਾਂ ਦੀ ਮੀਟਿੰਗ ਹੋਈ ਅਤੇ ਇਸਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ (ਜਨਰਲ) ਡਾ ਹਿਮਾਂਸ਼ੂ ਗੁਪਤਾ ਨੇ ਕੀਤੀ। ਨੋਡਲ ਅਫਸਰਾਂ ਨੂੰ ਸੰਬੋਧਨ ਕਰਦਿਆਂ ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ 1 ਜਨਵਰੀ, 2020 ਤੋਂ ਈ-ਆਫਿਸ ਪ੍ਰਣਾਲੀ ਜ਼ਿਲਾ ਲੁਧਿਆਣਾ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਸ਼ੁਰੂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚ ਈ-ਆਫ਼ਿਸ ਪ੍ਰਣਾਲੀ ਪਹਿਲਾਂ ਹੀ ਲਾਗੂ ਕੀਤੀ ਜਾ ਚੁੱਕੀ ਹੈ ਅਤੇ ਹੁਣ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਨੂੰ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਵਿਚ ਵਧਾਇਆ ਜਾਵੇਗਾ।ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਦਫਤਰਾਂ ਲਈ ਇੱਕ ਵਧੀਆ ਇੰਟਰਨੈੱਟ ਨੈੱਟਵਰਕ ਪਹਿਲਾਂ ਹੀ ਮੌਜੂਦ ਹੈ। ਹੁਣ ਵਿਭਾਗਾਂ ਨੂੰ ਈ-ਆਫਿਸ ਪ੍ਰਣਾਲੀ ਨੂੰ ਲਾਗੂ ਕਰਨ ਲਈ ਆਪਣੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਤਰਾਂ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਹਾਇਕ ਕਮਿਸ਼ਨਰ (ਜਨਰਲ) ਨੇ ਅੱਗੇ ਕਿਹਾ ਕਿ ਮੌਜੂਦਾ ਸਮੇਂ ਦਫਤਰਾਂ ਵਿਚਲੀਆਂ ਸਾਰੀਆਂ ਫਾਈਲਾਂ ਹੱਥੀਂ ਬਣਾਈਆਂ ਜਾਂਦੀਆਂ ਹਨ। ਨਵੀਂ ਪ੍ਰਣਾਲੀ ਸੇਵਾਵਾਂ ਦੀ ਸਪੁਰਦਗੀ ਦੇ ਸਮੇਂ ਨੂੰ ਸੁਧਾਰਨ ਤੋਂ ਇਲਾਵਾ ਸਰਲ, ਜਵਾਬਦੇਹ, ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਕਾਰਜਸ਼ੀਲ ਵਾਤਾਵਰਣ ਦੀ ਸਿਰਜਣਾ ਕਰੇਗੀ। ਅਦਾਰਿਆਂ ਨਾਲ ਜੁੜੇ ਕੰਮ, ਬਿਲਿੰਗ, ਵਰਕ ਆਰਡਰ, ਆਡਿਟ, ਇੰਜੀਨੀਅਰਿੰਗ ਫਾਈਲਾਂ ਅਤੇ ਟੈਂਡਰ ਪ੍ਰਕਿਰਿਆ ਵਾਲੇ ਦਸਤਾਵੇਜ਼ ਵੀ ਈ-ਆਫ਼ਿਸ 'ਤੇ ਕੀਤੇ ਜਾਣਗੇ। ਸਿਸਟਮ ਬਾਰੇ ਦੱਸਦੇ ਹੋਏ ਡਾ. ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਕਿਸੇ ਖਾਸ ਕੰਮ ਲਈ ਵਸਨੀਕ ਤੋਂ ਪ੍ਰਾਪਤ ਕੀਤੀ ਅਰਜ਼ੀ ਨੂੰ ਸਕੈਨ ਕਰਕੇ ਈ-ਫਾਰਮ ਦੇ ਰੂਪ ਵਿਚ ਅਪਲੋਡ ਕੀਤਾ ਜਾਵੇਗਾ।ਇਸ ਤੋਂ ਬਾਅਦ ਈ-ਆਫ਼ਿਸਰ ਪ੍ਰਣਾਲੀ ਵੱਖ-ਵੱਖ ਵਿਭਾਗਾਂ ਦੇ ਸਟਾਫ ਨੂੰ ਫਾਈਲ 'ਤੇ ਨਜ਼ਰ ਰੱਖਣ ਵਿੱਚ ਸਹਾਇਤਾ ਕਰੇਗੀ। ਕਾਗਜ਼ ਰਹਿਤ ਵਾਤਾਵਰਣ ਬਣਾਉਣ ਦੇ ਨਾਲ, ਇਹ ਸਿਸਟਮ ਵਿਭਾਗਾਂ ਨੂੰ ਹੋਰ ਕਾਰਜਾਂ, ਜਿਵੇਂਕਿ ਕਰਮਚਾਰੀ ਪ੍ਰਬੰਧਨ ਅਤੇ ਹੋਰ ਸਬੰਧਤ ਪ੍ਰਕਿਰਿਆਵਾਂ ਨੂੰ ਸਵੈ-ਚਾਲਿਤ ਕਰਨ ਵਿਚ ਮਦਦ ਕਰੇਗਾ, ਬਦਲੇ ਵਿੱਚ ਵੱਡੀ ਮਾਤਰਾ ਵਿੱਚ ਕਾਗਜ਼ ਦੀ ਬਚਤ ਵਿਚ ਸਹਾਇਤਾ ਕਰੇਗਾ। ਉਨਾਂ ਕਿਹਾ ਕਿ ਫਾਈਲਾਂ ਦੀ ਪਾਰਦਰਸ਼ੀ ਟਰੈਕਿੰਗ ਸਮੇਂ ਦੇ ਨਾਲ-ਨਾਲ ਕੰਮ ਨੂੰ ਤੇਜ਼ ਕਰਨ ਵਿੱਚ ਸਹਾਇਤਾ ਕਰੇਗੀ।ਉਨਾਂ ਕਿਹਾ ਕਿ ਇਸ ਸੰਬੰਧੀ ਵੱਖ-ਵੱਖ ਨੋਡਲ ਅਧਿਕਾਰੀਆਂ ਅਤੇ ਮਾਸਟਰ ਟਰੇਨਰਾਂ ਦੀ ਸਿਖ਼ਲਾਈ ਵੀ ਜਲਦ ਕਰਵਾਈ ਜਾ ਰਹੀ ਹੈ।

ਅਸਲਾ ਬਰਾਮਦਗੀ ਮਾਮਲੇ ਚੋਂ ਭਾਈ ਜਗਤਾਰ ਸਿੰਘ ਹਵਾਰਾ ਬਰੀ

ਮਾਨਯੋਗ ਜੱਜ ਅਰੁਣਵੀਰ ਵਸ਼ਿਸ਼ਟ ਨੇ ਮਾਮਲੇ ਦਾ ਨਿਪਟਾਰਾ ਕਰਦਿਆਂ ਭਾਈ ਹਵਾਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ-ਵਕੀਲ  ਮੰਝਪੁਰ

ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਲੁਧਿਆਣਾ ਦੀ ਸਥਾਨਕ ਅਦਾਲਤ ਨੇ ਅਸਲਾ ਬਰਾਮਦਗੀ ਦੇ ਇੱਕ ਮਾਮਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਹੈ ਭਾਈ ਹਵਾਰਾ ਅੱਜ ਕੱਲ੍ਹ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਨਜ਼ਰਬੰਦ ਹਨ ਦਸੰਬਰ 1995 ਵਿਚ ਪੁਲਿਸ ਨੇ ਨਿਊ ਕੁੰਦਨਪੁਰੀ ਵਿਚੋਂ ਭਾਰੀ ਮਾਤਰਾ ਵਿਚ ਆਰ.ਡੀ.ਐਕਸ ਅਤੇ ਹੋਰ ਅਸਲਾ ਬਰਾਮਦ ਕੀਤਾ ਸੀ ਉਸ ਵਕਤ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ ਪਰ ਬਾਅਦ ਵਿਚ ਭਾਈ ਹਵਾਰਾ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ ਭਾਈ ਹਵਾਰਾ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਮਾਨਯੋਗ ਜੱਜ ਅਰੁਣਵੀਰ ਵਸ਼ਿਸ਼ਟ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

ਕਰਤਾਰਪੁਰ ਸਾਹਿਬ ਜੀ ਦਾ ਲਾਘਾ ਖੁੱਲਣ ਤੇ ਦੇਸ-ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ।ਬਾਬਾ ਮੁਨੀ ਦਾਸ ਜੀ ਲੱਖੇ ਵਾਲੇ

ਹਠੂਰ,ਨਵੰਬਰ 2019-(ਗੁਰਸੇਵਕ ਸੋਹੀ)-

ਡੇਰਾ ਪ੍ਰਗਟ ਸਰ ਰਾਣੀ ਵਾਲਾ  ਡੇਰੇ ਦੇ ਮੁਖੀ ਬਾਬਾ ਰਾਮ ਮੁਨੀ ਦਾਸ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸਨਾਂ ਲਈ ਭਾਰਤ-ਪਾਕਿਸਤਾਨ ਦਰਮਿਆਨ ਇਤਿਹਾਸਕ ਲਾਘਾ ਖੁੱਲਣ ਤੇ ਇਹ ਸੁਲੱਖਣੀ ਘੜੀ ਪਾਕਿਸਤਾਨ ਦੇ ਮੰਤਰੀ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦੇ ਯਤਨਾ ਕਰਕੇ ਆਈ ਹੈ । ਇਸ ਉਪਰਾਲੇ ਸਦਕਾ ਭਾਰਤ ਪਾਕਿਸਤਾਨ ਦੀ ਦੋਸਤੀ ਹੋਰ ਮਜਬੂਤ ਹੋ ਜਾਵੇਗੀ । ਬਾਬਾ ਜੀ ਨੇ ਸੰਗਤਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸ੍ਰੀ।ਗੁਰੂ ਨਾਨਕ ਦੇਵ ਜੀ ਵੱਲੋਂ ਕਿਰਤ ਕਰੋ, ਨਾਮ ਜਪੋ,ਵੰਡ ਛਕੋ ਨੂੰ ਹਮੇਸ਼ਾਂ ਆਪਣੇ ਦਿਲ ਵਿੱਚ ਵਸਾਕੇ ਰੱਖਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਦੀ ਭਲਾਈ ਲਈ ਸਾਰਥਕ ਹਨ। ਮੈਂ ਪਾਕਿਸਤਾਨ ਦੇ ਮੰਤਰੀ ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਦੇ ਯਤਨਾਂ ਸਦਕਾ ਅੱਜ ਪੂਰੀ ਦੁਨੀਆਂ ਵਿੱਚ ਹਮੇਸ਼ਾਂ ਦੇ ਲਈ ਇਨਾਂ ਦਾ ਨਾਮ ਚਮਕ ਦਾ ਰਹੇਂਗਾ । ਇਨ੍ਹਾਂ ਦੇ ਨਾਲ ਸਾਬਕਾ ਸਰਪੰਚ ਦਰਸ਼ਨ ਸਿੰਘ ਲੱਖਾ,ਗੋਰਾ ਸਿੰਘ ਲੱਖਾ,ਬਹਾਦਰ ਸਿੰਘ ਲੱਖਾ, ਮਾਹਾ ਸਿੰਘ ਗਿੱਲ, ਚਮਕੌਰ ਸਿੰਘ ਸੈਕਟਰੀ ਆਦਿ ।

ਗਰੀਬ ਪਰਿਵਾਰ ਨੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੇ ਲਾਇਆ ਖੱਜਲ ਖਰਾਬ ਕਰਨਦਾਦੋਸ਼,ਡਾਕਟਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋ ਕੀਤਾ ਸਾਫ ਇਨਕਾਰ

ਜਗਰਾਉਂ,ਲੁਧਿਆਣਾ, ਨਵੰਬਰ 2019-(ਜਸਮੇਲ ਗਾਲਿਬ/ਗੁਰਦੇਵ ਸਿੰਘ ਗਾਲਿਬ)-

ਇਕ ਪਾਸੇ ਤਾਂ ਸਰਕਾਰ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਕਰਦੀ ਨਹੀਂ ਬੱਕਦੀ ਪਰ ਇਨ੍ਹਾਂ ਦਾਵਿਆਂ ਦੀ ਫੂਕ ਜਗਰਾਉਂ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੀ ਹੱਡ ਬੀਤੀ ਸੁਣਨ ਤੋਂ ਬਾਅਦ ਨਿਕਲ ਜਾਂਦੀ ਹੈ।ਜਗਰਾਉਂ ਦੇ 5 ਨੂੰ ਚੂੰਗੀ ਅਗਵਾੜ ਗੁਜਰਾਂ ਦੇ ਰਹਿਣ ਵਾਲੇ ਮੱਖਣ ਸਿੰਘ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਅਸੀਂ ਗਰੀਬ ਪਰਿਵਾਰ ਹਾਂ ਤੇ ਕਿਰਾਏ ਦੇ ਮਕਾਨ 'ਚ ਰਹਿੰਦੇ ਹਾਂ ਉਹਨਾਂ ਹੱਡ ਬੀਤੀ ਸੁਣਾਉਂਦੀਆਂ ਦੱਸਿਆ ਕਿ ਮੇਰੀ ਨੂੰਹ ਸੋਨੀਆਂ ਪਤਨੀ ਜਗਸੀਰ ਸਿੰਘ ਦੇ ਬੱਚਾ ਦੇ ਫੇਫੜੇ ਖਰਾਬ ਹੈ ਇੱਕ ਜੀ ਹੀ ਬਚੇਗਾ ਤੁਸੀਂ ਇਸ ਨੂੰ ਫੋਰਨ ਲੁਧਿਆਣਾ ਦੇ ਸਰਕਾਰੀ ਹਸਪਤਾਲ ਲੈ ਜਾਉ ਜਦੋਂ ਅਸੀਂ ਆਪਣੀ ਨੂੰ ਲੁਧਿਆਣੇ ਦੇ ਸਰਕਾਰੀ ਹਸਪਤਾਲ ਲੈ ਕੇ ਗਏ ਤਾਂ ਉਥੇ ਦੇ ਡਾਕਟਰਾਂ ਨੇ ਮੇਰੀ ਨੂੰਹ ਨੂੰ ਚੈਕ ਕਰਨ ਦੀ ਵੀ ਲੋੜ ਨਹੀ ਸਮਝੀ ਤੇ ਸਾਨੂੰ ਪਟਿਆਲੇ ਜਾਣ ਲਈ ਕਹਿ ਦਿੱਤਾ ਪਰ ਅਸੀਂ ਗਰੀਬ ਹੋਣ ਕਰਕੇ ਇਸ ਨੂੰ ਫਿਰ ਜਗਰਾਉਂ ਦੇ ਸਰਕਾਰੀ ਹਸਪਤਾਲ ਲੈ ਆਏ ਤਾਂ ਪਰ ਸਾਡੀ ਮੱਦਦ ਕਰਨ ਦੀ ਬਜਾਏ ਸਾਨੂੰ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਇਸ ਦੇ ਪੇਟ 'ਚ ਬੱਚਾ ਮਰ ਗਿਆ ਹੈ ਤੁਸੀ ਇਸ ਨੂੰ ਲੁਧਿਆਣੇ ਹੀ ਜਾਉ ਫਿਰ ਅਸੀ ਆਪਣੀ ਨੂੰਹ ਨੂੰ ਜਗਰਾਉਂ ਦੇ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਤਾਂ ਉਥੇ ਛੋਟਾ ਜਾਂ ਵੱਡਾ ਕੌਈ ਅਪ੍ਰੇਸ਼ਨ ਕਰਨ ਦੀ ਲੋੜ ਨਹੀਂ ਪਈ ਨਾਰਮਲ ਡਲਿਵਰੀ ਨਾਲ ਬੱਚਾ ਪੂਰਾ ਤੰਦਰੁਸਤ ਪੈਦਾ ਹੋਇਆ।ਇਸ ਸਮੇਂ ਮੱਖਣ ਸਿੰਘ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਜਿੰਨਾਂ ਡਾਕਟਰਾਂ ਨੇ ਖੱਜਲ ਖਰਾਬ ਕੀਤਾ ਉਹਨਾਂ ਤੇ ਤੁਰੰਤ ਬਣਦੀ ਕਰਵਾਈ ਜਾਵੇ ਤਾਂ ਕਿ ਕਿਸੇ ਹੋਰ ਗਰੀਬ ਪਰਿਵਾਰਨਾਲ ਇਸ ਤਰ੍ਹਾਂ ਵਪੇਰੇ ਜਦੋਂ ਇਸ ਸਾਰੇ ਮਾਮਲੇ ਸਬੰਧੀ ਸਰਕਾਰੀ ਹਸਪਤਾਲ ਜਾ ਕੇ ਜਾਣਕਾਰੀ ਲੈਣੀ ਚਾਹੀ ਤਾਂ ਉੱਥੇ ਡਲਿਵਰੀ ਕੇਸਾ ਦੀ ਦੇਖਰੇਖ ਕਰਨ ਵਾਲੇ ਡਾਂ ਰਣਦੀਪ ਕੌਰ ਨਾਲ ਗੱਲ ਕਰਨ ਦੀ ਕੋਸਿਸ ਕੀਤੀ ਤਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ