You are here

ਲੁਧਿਆਣਾ

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਲਈ ਦਿੱਤੀ ਜਾਵੇਗੀ ਤਰਜ਼ੀਹ - ਵਧੀਕ ਡਿਪਟੀ ਕਮਿਸ਼ਨਰ

ਖੰਨਾ, ਰਾਏਕੋਟ, ਸਮਰਾਲਾ, ਜਗਰਾਓਂ, ਪਾਇਲ ਅਤੇ ਪੀ.ਏ.ਯੂ ਵਿਖੇ ਵੱਡੇ ਪੱਧਰ 'ਤੇ ਕੈਂਪਾ ਦਾ ਹੋਵੇਗਾ ਆਯੋਜਨ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨੀਰੂ ਕਤਿਆਲ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਚਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਨੋਜਵਾਨ ਸਿਖਲਾਈ ਮੁਕੰਮਲ ਕਰਨ ਉਪਰੰਤ ਰੋਜ਼ਗਾਰ ਅਤੇ ਸਵੇ-ਰੋਜ਼ਗਾਰ ਦੇ ਕਾਬਲ ਹੋ ਸਕਣ. ਜ਼ਿਲਾ ਲੁਧਿਆਣਾ ਵਿਚੱ ਸੰਕਲਪ ਪ੍ਰੋਜੈਕਟ ਅਧੀਨ ਵੱਡੇ ਪੱਧਰ 'ਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਸਮਾਂ ਦੁਪਹਿਰ 12:30 ਵਜੇ ਤੋਂ ਸ਼ਾਮ 2:30 ਵਜੇ ਤੱਕ ਹੋਵੇਗਾ। ਇਹ ਕੈਂਪ ਲੜੀਵਾਰ ਮਿਤੀ 07 ਦਸੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਖੰਨਾ, 09 ਦਸੰਬਰ, ਭਗਵਾਨ ਮਹਾਂਵੀਰ ਸੀਨੀਅਰ ਸੈਕੰਡਰੀ ਸਕੂਲ, ਰਾਏਕੋਟ, 10 ਦਸੰਬਰ ਸਰਕਾਰੀ ਆਈ.ਟੀ.ਆਈ.(ਲੜਕੇ), ਸਮਰਾਲਾ, 11 ਦਸੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ), ਜਗਰਾਓਂ, 12 ਦਸੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ), ਪਾਇਲ ਅਤੇ 13 ਦਸੰਬਰ ਪੀ.ਏ.ਯੂ. ਸਕਿੱਲ ਡਿਵੈਲਪਮੈਂਟ ਸੈਂਟਰ, ਪੀ.ਏ.ਯੂ. ਲੁਧਿਆਣਾ ਵਿਖੇ ਲੱਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਦੌਰਾਨ ਬੱਚਿਆਂ ਨੂੰ ਜਿਲੇ ਵਿੱਚ ਚਲ ਰਹੀਆਂ ਸਕਿੱਲ ਸਕੀਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਟ੍ਰੇਨਿੰਗ ਦੇ ਚਾਹਵਾਨ ਬੱਚਿਆਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ।

ਪੰਜਾਬ ਨਿਵੇਸ਼ ਸੰਮੇਲਨ ਖੋਲੇਗਾ ਪੰਜਾਬ ਦੀ ਨਵੀਂ ਤਰੱਕੀ ਦੇ ਰਾਹ: ਪ੍ਰਦੀਪ ਕੁਮਾਰ ਅਗਰਵਾਲ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਪੰਜਾਬ ਦੀ ਤਰੱਕੀ ਦੇ ਨਵੇਂ ਰਾਹ ਖੋਲੇਗਾ। ਇਸ ਨਾਲ ਰਾਜ ਵਿਚ ਉਦਯੋਗਾਂ ਨੂੰ ਹੁਲਾਰਾ ਮਿਲੇਗਾ ਅਤੇ ਰੋਜਗਾਰ ਦੇ ਨਵੇਂ ਪੈਦਾ ਹੋਣ ਵਾਲੇ ਮੌਕੇ ਸਾਡੇ ਨੌਜਵਾਨਾਂ ਦੇ ਹੱਥਾਂ ਨੂੰੂ ਕੰਮ ਦੇਣਗੇ। ਇਹ ਗੱਲ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਆਈ.ਏ.ਐਸ. ਨੇ ਆਖੀ। ਪ੍ਰਦੀਪ ਕੁਮਾਰ ਅਗਰਵਾਲ ਨੇ ਆਖਿਆ ਕਿ ਸੂਬਾ ਸਰਕਾਰ ਵੱਲੋਂ ਬਣਾਈ ਗਈ ਉਦਯੋਗ ਨੀਤੀ ਕਾਰਨ ਰਾਜ ਵਿਚ ਲਗਾਤਾਰ ਨਿਵੇਸ਼ ਆਕਰਸ਼ਿਤ ਹੋ ਰਿਹਾ ਹੈ ਅਤੇ ਦੁਨੀਆਂ ਭਰ ਤੋਂ ਉਦਯੋਗਪਤੀ ਅਤੇ ਨਿਵੇਸ਼ਕ ਇੱਥੇ ਆ ਰਹੇ ਹਨ। ਉਨਾਂ ਦੱਸਿਆ ਕਿ ਤਿੰਨ ਸਾਲ ਵਿਚ ਰਾਜ ਵਿਚ 55000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦਾ ਮਹੌਲ ਉਦਯੋਗਾ ਲਈ ਬਹੁਤ ਸਾਜਗਾਰ ਹੈ। ਉਨਾਂ ਨੇ ਕਿਹਾ ਕਿ ਇੱਥੇ ਸਰਕਾਰ ਨੇ ਉਦਯੋਗਾਂ ਲਈ ਨਿਯਮਾਂ ਨੂੰ ਸਰਲ ਕੀਤਾ ਗਿਆ ਹੈ ਅਤੇ ਸਿੰਗਲ ਵਿੰਡੋ ਪ੍ਰਣਾਲੀ ਲਾਗੂ ਕੀਤੀ ਗਈ ਹੈ। ਇਸੇ ਤਰਾਂ ਉਦਯੋਗਾਂ ਨੂੰ ਸਸਤੀ ਬਿਜਲੀ ਅਤੇ ਹਰ ਪ੍ਰਕਾਰ ਦੀ ਸਹੁਲਤ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੰਮਲੇਣ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਨਿਵੇਸ਼ਕ ਪੰਜਾਬ ਵਿਚ ਉਪਲਬੱਧ ਬੁਨਿਆਦੀ ਢਾਂਚੇ, ਵਪਾਰ ਕਰਨ ਦੀ ਸੁਖਾਲੀ ਪਹੁੰਚ, ਉਦਯੋਗਾਂ ਲਈ ਸਾਜਗਾਰ ਮਹੌਲ, ਉਦਯੋਗਾਂ ਲਈ ਸ਼ਾਨਦਾਰ ਨੀਤੀਆਂ ਆਦਿ ਤੋਂ ਜਾਣੁ ਹੋਣਗੇ ਅਤੇ ਇਸ ਨਾਲ ਰਾਜ ਵਿਚ ਹੋਰ ਨਿਵੇਸ ਆਉਣ ਦੀ ਰਾਹ ਖੁੱਲੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸੇ ਸਾਜਗਾਰ ਮਹੌਲ ਤੋਂ ਨਿਵੇਸ਼ਕਾਂ ਨੂੰ ਜਾਣੂ ਕਰਵਾਉਣ ਲਈ ਸੂਬਾ ਸਰਕਾਰ ਮੋਹਾਲੀ ਵਿਖੇ ਨਿਵੇਸ ਸੰਮੇਲਣ ਕਰਵਾ ਰਹੀ ਹੈ। ਉਨਾਂ ਨੇ ਕਿਹਾ ਕਿ ਇਸ ਸੰੇਮਲਣ ਵਿਚ ਛੋਟੇ ਅਤੇ ਲਘੂ ਉਦਯੋਗਾਂ ਤੇ ਵਿਸੇਸ਼ ਜੋਰ ਦਿੱਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਇਸ ਸਾਜਗਾ ਮਹੌਲ ਨਾਲ ਨਵੇਂ ਉਦਯੋਗ ਲੱਗਣਗੇ ਤਾਂ ਇਸ ਨਾਲ ਰਾਜ ਦੇ ਮਾਲੀਏ ਵਿਚ ਤਾਂ ਵਾਧਾ ਹੋਵੇਗਾ ਹੀ ਸਗੋਂ ਇਸ ਨਾਲ ਸੂਬੇ ਵਿਚ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਵੀ ਪੈਦਾ ਹੋਣੇਗੇ।

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਪਲੇਸਮੇਂਟ ਕੈਂਪ ਦਾ ਆਯੋਜਨ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਅਗਵਾਈ ਹੇਠ ਜਿਲੇ ਵਿੱਚ ਚਲ ਰਹੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੱਚਿਆਂ ਨੂੰ ਕਿੱਤਾਮੁਖੀ ਸਿਖਲਾਈ ਦੇਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਨੋਜਵਾਨ ਸਿਖਲਾਈ ਮੁਕੰਮਲ ਕਰਨ ਉਪਰੰਤ ਰੋਜਗਾਰ ਅਤੇ ਸਵੈ-ਰੋਜ਼ਗਾਰ ਦੇ ਕਾਬਲ ਹੋ ਸਕਣ। ਸਿਵਲ ਲਾਈਨ ਵਿਖੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਪਲੇਸਮੇਂਟ ਕੈਂਪ ਲਗਵਾਇਆ ਗਿਆ ਜਿਸ ਵਿੱਚ ਸਬੰਧਤ ਕੰਪਨੀ ਵੱਲੋ 12 ਬੱਚਿਆਂ ਦੀ ਚੋਣ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨੀਰੂ ਕਤਿਆਲ ਗੁਪਤਾ ਅਤੇ ਹੁਨਰ ਵਿਕਾਸ ਮਿਸ਼ਨ ਦੀ ਜਿਲਾ ਪਧਰੀ ਟੀਮ ਦੇ ਪ੍ਰਿੰਸ ਕੁਮਾਰ ਮੇਨੈਜਰ (ਟੀ ਅਤੇ ਪੀ) ਅਤੇ ਰੋਹਿਤ ਚੋਧਰੀ ਮੇਨੈਜਰ (ਮ.) ਹਾਜਰ ਰਹੇ।

ਸਰਕਾਰੀ ਪ੍ਰਾਇਮਰੀ ਸਕੂਲ ਗਾਲਿਬ ਕਲਾਂ ਦਾ ਸਾਲਾਨਾ ਮੈਗਜ਼ੀਨ 'ਮਹਿਕਦੀਆਂ ਤੰਦਾਂ" ਪ੍ਰਵਾਸੀ ਭਾਰਤੀ ਜਾਰੀ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੁਲ ਦਾ ਸਾਲਾਨਾ ਮੈਗਜ਼ੀਨ 'ਮਹਿਕਦੀਆਂ ਤੰਦਾਂ" ਐਨ.ਆਰ.ਆਈ ਹਿਰਦੇਪਾਲ ਸਿੰਘ ਗਿੱਲ ਅਤੇ ਸਮੂਹ ਪੰਚਾਇਤ ਨੇ ਸਾਂਝੇ ਤੋਰ ਤੇ ਰਿਲੀਜ਼ ਕੀਤਾ ਗਿਆ।ਇਸ ਸਮੇ ਸਕੂਲ ਦੇ ਸ਼ੈਟਰ ਹੈਡਟੀਚਰ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਸਕੂਲੀ ਬੱਚਿਆਂ ਨੂੰ ਪੂਰੀ ਤਨਦੇਹੀ ਨਾਲ ਪੜ੍ਹਾਈ ਕਰਾਉਣ ਦੀ ਅਪੀਲ ਕੀਤੀ ਇਸ ਮੌਕੇ ਸਕੂਲ ਮੱੁਖੀ ਮਾਸਟਰ ਸੁਖਦੇਵ ਸਿੰਘ ਹਠੂਰ ਨੇ ਆਏ ਪਤਵੰਤੇ ਸੱਜਣਾ ਨੂੰ ਜੀ ਆਇਆਂ ਆਖਦੇ ਹੋਏ ਇਨ੍ਹਾਂ ਵਿਿਦਆਂ ਰੂਪੀ ਮੰਦਿਰਾਂ ਲਈ ਆਪਣਾ ਪੂਰਾ ਯੋਗਦਾਨ ਪੋਣ ਦੀ ਅਪੀਲ ਕੀਤੀ।ਇਸ ਮੌਕੇ ਸਰਪੰਚ ਸਿਕੰਦਰ ਸਿੰਘ ਪੈਚ,ਪੰਚ ਗੁਰਚਰਨ ਸਿੰਘ,ਹਰਿੰਦਰ ਸਿੰਘ ਚਾਹਲ,ਨੰਬਰਦਾਰ ਸੁਖਜੀਤ ਸਿੰਘ,ਦਰਸਪ੍ਰੀਤ ਸਿੰਘ ਗਾਲਿਬ,ਸੂਬੇਦਾਰ ਬਲਦੇਵ ਸਿੰਘ ਅਥੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

ਐਨ ਆਰ ਆਈ ਵਲੋ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਬਰੁਸ ਅਤੇ ਟੂਥ ਪੇਸਟ ਵੰਡੇ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਨੂੰ ਐਨ ਆਰ ਆਈ ਮਾਸਟਰ ਲਖਵੀਰ ਸਿੰਘ ਵਲੋ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਲਈ ਬਰੁਸ਼ ਤੇ ਟੂਥ ਪੇਸਟ ਦਿੱਤੇ ਗਏ।ਇਸ ਸਮੇ ਮਾਸਟਰ ਪਰਮਿੰਦਰ ਸਿੰਘ(ਨੈਸਨਲ ਐਵਰਾਡ)ਨੇ ਕਿਹਾ ਕਿ ਐਨ ਆਰ ਆਂਈ ਪਹਿਲਾਂ ਵੀ ਸਾਡੇ ਸਕੂਲ ਬਹੁਤ ਹੀ ਖੁਲ ਕੇ ਯੋਗਦਾਨ ਪਾਉਦੇ ਹਨ ਅਸੀ ਇਨ੍ਹਾਂ ਦਾ ਸਮੂਹ ਸਟਾਫ ਵਲੋ ਧੰਨਵਾਦ ਕਰਦੇ ਹਾਂ।ਇਸ ਸਮੇ ਸਰਪੰਚ ਜਗਦੀਸ਼ ਚੰਦ ਸ਼ਰਮਾ,ਇੰਚਾਰਾਜ ਮਾਸਟਾਰ ਪ੍ਰਿਤਪਾਲ ਸਿੰਘ, ਮੈਡਮ ਰਣਜੀਤ ਕੌਰ,ਮੈਡਮ ਜਗਦੀਪ ਕੋਰ,ਚਮਕੋਰ ਸਿੰਘ,ਆਦਿ ਹਾਜ਼ਰ ਸਨ।

ਪੰਜ ਦਿਨਾਂ ਬਾਅਦ ਲਾਸ਼ ਮਿਲਣ ’ਤੇ ਪਰਿਵਾਰ ਤੇ ਸ਼ਹਿਰ ਵਾਸੀਆਂ ਵੱਲੋਂ ਧਰਨਾ

ਸਰਦੂਲਗੜ੍ਹ,ਦਸੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-  ਸਰਦੂਲਗੜ੍ਹ ਪੁਲੀਸ ਵੱਲੋ ਵਾਰਡ ਨੰਬਰ 5 ’ਚ ਨਸ਼ੇ ਦੀ ਰੋਕਥਾਮ ਲਈ ਪਿਛਲੇ ਦਿਨੀ ਛਾਪਾ ਮਾਰਿਆ ਸੀ। ਇਸ ਦੌਰਾਨ ਅੰਮ੍ਰਿਤਪਾਲ ਪੁੱਤਰ ਜਗਸੀਰ ਸਿੰਘ ਨੇ ਪੁਲੀਸ ਤੋ ਡਰਦੇ ਹੋਏ ਵਾਰਡ ਦੇ ਨਾਲ ਲੰਘਦੇ ਘੱਗਰ ਦਰਿਆ ’ਚ ਪੁਲੀਸ ਦੇ ਸਾਹਮਣੇ ਹੀ ਛਾਲ ਮਾਰ ਦਿੱਤੀ ਜਿਸ ਦੀ ਡੁੱਬਣ ਕਾਰਨ ਮੋਤ ਹੋ ਗਈ ਸੀ।
ਇਸ ਨੂੰ ਲੈ ਕੇ ਪਰਿਵਾਰ ਅਤੇ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਅੱਜ ਮਿ੍ਤਕ ਅੰਮਿ੍ਤਪਾਲ ਦੀ ਲਾਸ਼ ਮਿਲਣ ਕਾਰਨ ਪਰਿਵਾਰ ਅਤੇ ਵਾਰਡ ਵਾਸੀਆਂ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ, ਸੈਂਟਰਲ ਬਾਲਮੀਕੀ ਸਭਾ ਪੰਜਾਬ ਦੇ ਉੱਪ ਪ੍ਰਧਾਨ ਰਣਜੀਤ ਸਿੰਘ ਅਤੇ ਵਾਰਡ ਨੰਬਰ 5 ਦੇ ਐਮ.ਸੀ. ਭਰਪੂਰ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਉਕਤ ਆਗੂ ਨੇ ਮੰਗ ਕੀਤੀ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ, ਆਰਥਿਕ ਸਹਾਇਤਾ ਅਤੇ ਪੁਲੀਸ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪਹੁੰਚੇ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ’ਤੇ ਵਿਚਾਰ ਕੀਤਾ ਜਾਵੇਗਾ। ਇਸ ਵਿਸ਼ਵਾਸ ਤੇ ਪਰਿਵਾਰ ਅਤੇ ਲੋਕਾਂ ਵੱਲੋਂ ਧਰਨਾ ਖਤਮ ਕਰ ਦਿੱਤਾ ਗਿਆ।

ਪਿੰਡ ਦੇਹੜਕਾ ਵਿਖੇ ਬਾਬਾ ਮੱਘਰ ਸਿੰਘ ਦੀ 95ਵੀਂ ਬਰਸੀ ਦੇ 7 ਰੋਜ਼ਾ ਸਮਾਗਮ ਸਮਾਪਤ

ਹਠੂਰ/ਜਗਰਾਉਂ,ਲੁਧਿਆਣਾ, ਦਸੰਬਰ 2019-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪਿੰਡ ਦੇਹੜਕਾ ਵਿਖੇ ਧੰਨ-ਧੰਨ ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦੀ 95ਵੀਂ ਬਰਸੀ ਨੂੰ ਸਮਰਪਿਤ ਉਨ੍ਹਾਂ ਦੇ ਤਪ ਅਸਥਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੁੱਖ ਸੇਵਾਦਾਰ ਪਿਆਰਾ ਸਿੰਘ ਦਿੱਲੀ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੇ 7 ਰੋਜ਼ਾ ਮਹਾਨ ਧਾਰਮਿਕ ਸਮਾਗਮ ਅੱਜ ਸੰਪੂਰਨ ਹੋ ਗਏ | ਇਸ ਮੌਕੇ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ, ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਦਰਸ਼ਨ ਸਿੰਘ ਲੱਖਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਸਿਮਰਨ ਸਿੰਘ ਰਸੂਲਪੁਰ ਉਚੇਚੇ ਤੌਰ 'ਤੇ ਪੁੱਜੇ | ਇਕੋਤਰੀ ਦੀਆਂ ਤਿੰਨ ਲੜੀਆਂ ਵਿਚ 167 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਇਕ ਸ੍ਰੀ ਸੰਪਟ ਅਖੰਡ ਪਾਠ ਦੇ ਭੋਗ ਪਾਏ | ਭੋਗਾਂ ਮੌਕੇ ਆਰਤੀ ਕੀਰਤਨ ਬਾਬਾ ਕੁਲਵੰਤ ਸਿੰਘ ਭਾਈ ਕੀ ਸਮਾਧ ਵਾਲਿਆਂ ਨੇ ਕੀਤਾ ਉਪਰੰਤ ਬਾਬਾ ਗੇਜਾ ਸਿੰਘ ਨਾਨਕਸਰ, ਬਾਬਾ ਮੋਹਨ ਸਿੰਘ, ਬਾਬਾ ਕਮਲਜੀਤ ਸਿੰਘ ਸੁਖਾਨੰਦ ਵਾਲਿਆਂ ਨੇ ਕਥਾ ਦੁਆਰਾ ਹਾਜ਼ਰੀ ਭਰੀ ਅਤੇ ਬਾਬਾ ਭਾਗ ਸਿੰਘ ਨਾਨਕਸਰ ਵਾਲਿਆਂ ਨੇ ਵੀ ਕੀਰਤਨ ਦੁਆਰਾ ਹਾਜ਼ਰੀ ਭਰੀ | ਕੱਲ੍ਹ ਰਾਤ ਦੇ ਦੀਵਾਨਾਂ ਵਿਚ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ, ਬਾਬਾ ਪਿਆਰਾ ਸਿੰਘ ਸਿਰਥਲੇ ਵਾਲੇ, ਗਿਆਨੀ ਠਾਕੁਰ ਸਿੰਘ ਪਟਿਆਲੇ ਵਾਲਿਆਂ ਨੇ ਵੀ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕੇ ਬਾਬਾ ਮੱਘਰ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਜੋ ਕੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਕਿਉਂਕਿ 7 ਦਿਨ ਇਨ੍ਹਾਂ ਵੱਡੇ ਸਮਾਗਮਾਂ ਵਿਚ ਸੰਗਤਾਂ ਵਲੋਂ ਉਤਸ਼ਾਹ ਨਾਲ ਸੇਵਾ ਕਰਨੀ ਕੋਈ ਆਮ ਗੱਲ ਨਹੀਂ | ਮੁੱਖ ਸੇਵਾਦਾਰ ਪਿਆਰਾ ਸਿੰਘ ਦਿੱਲੀ ਵਾਲਿਆਂ ਨੇ ਆਏ ਮਹਾਂਪੁਰਸ਼ਾਂ ਤੇ ਵਿਦਵਾਨਾਂ, ਆਗੂਆਂ ਨੂੰ ਸਿਰੋਪਾਓ ਦੇ ਨੇ ਸਨਮਾਨਿਤ ਕੀਤਾ ਅਤੇ ਸੰਗਤਾਂ ਵਲੋਂ ਪਾਏ ਵਡਮੁੱਲੇ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਪਿਆਰਾ ਸਿੰਘ ਦਿੱਲੀ ਵਾਲਿਆਂ ਤੋਂ ਇਲਾਵਾ ਪ੍ਰਧਾਨ ਚੰਦ ਸਿੰਘ, ਨੰਬਰਦਾਰ ਅਜੀਤ ਸਿੰਘ ਕੈਨੇਡਾ, ਮਾ: ਬਹਾਦਰ ਸਿੰਘ ਕੈਨੇਡਾ, ਡਾ: ਗੁਰਨਾਮ ਸਿੰਘ, ਬੂਟਾ ਸਿੰਘ ਭੰਮੀਪੁਰਾ, ਅਮਰਜੀਤ ਸਿੰਘ ਟਿੱਕਾ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਦੇਹੜਕਾ, ਸਰਪੰਚ ਅਜਮੇਰ ਸਿੰਘ, ਸਰਪੰਚ ਕਰਮਜੀਤ ਸਿੰਘ ਕੱਕੂ, ਰਵਿੰਦਰ ਕੁਮਾਰ ਰਾਜੂ, ਪਿਆਰਾ ਸਿੰਘ ਸਿੱਧੂ ਕੈਨੇਡਾ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਭਾਈ ਬਲਵਿੰਦਰ ਸਿੰਘ ਸਿੱਧੂ, ਜਗਰੂਪ ਸਿੰਘ ਖਹਿਰਾ, ਸਮੁੰਦਾ ਸਿੰਘ, ਹੈੱਡ ਗ੍ਰੰਥੀ ਜਸਵੀਰ ਸਿੰਘ, ਪ੍ਰੀਤਮ ਸਿੰਘ ਖਹਿਰਾ, ਗੁਰਬਚਨ ਸਿੰਘ, ਅਵਤਾਰ ਸਿੰਘ ਸਿੱਧੂ ਆਦਿ ਹਾਜ਼ਰ ਸਨ । (ਦੇਖੋ ਵੀਡੀਓ)

ਪਿੰਡ ਸ਼ੇਰਪੁਰ ਕਲਾਂ ਦੇ ਸੱਤਿਆ ਭਾਰਤੀ ਸਕੂਲ ਵਿਖੇ ਅਥਲੈਟਿਕਸ ਮੀਟ ਕਰਵਾਈ

ਸਿੱਧਵਾਂ ਬੇਟ/ਲੁਧਿਆਣਾ, ਦਸੰਬਰ 2019-(ਜਸਮੇਲ ਗਾਲਿਬ)-

ਸੱਤਿਆ ਭਾਰਤੀ ਸਕੂਲ ਸ਼ੇਰਪੁਰ ਕਲਾਂ ਵਿਖੇ 2 ਦਿਨੀ ਅਥਲੈਟਿਕਸ ਮੀਟ ਕਰਵਾਈ ਗਈ।ਵਿਿਦਆਰਥੀਆਂ ਨੂੰ ਸਰੀਰਕ ਪੱਖੋ ਮਜ਼ਬੂਤ ਕਰਨ ਲਈ ਸਲਾਨਾ ਅਥਲੈਟਿਕਸ ਮੀਟ ਕਰਵਾਈ ਗਈ ਹਿਸ ਵੱਖ-ਵੱਖ ਸਕੂਲਾਂ ਨੇ ਭਾਗ ਲਿਆ।ਇਸ ਸਮੇ ਪ੍ਰਿਸੀਪਲ ਰਵਿੰਦਰ ਕੋਰ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਤੇ ਉਨ੍ਹਾਂ ਕਿਹਾ ਕਿ ਵਿੁਦਆਰਥੀਆਂ ਨੂੰ ਆਪਣੀ ਜਿੰਦਗੀ ਨੂੰ ਸਫਲ ਬਣਾਉਣ ਲਈ ਜਿੱਥੇ ਪੜਾਈ ਬਹੁਤ ਜਰੂਰੀ ਬਣ ਚੱੁਕੀ ਹੈ ਉਥੇ ਸਰੀਰਕ ਪੱਖੋ ਮਜ਼ਬੂਤ ਰਹਿਣ ਲਈ ਖੇਡਾਂ ਵੀ ਆਪਣਾ ਅਹਿਮ ਸਥਾਨ ਰੱਖਦੀਆਂ ਹਨ ਜਿਸ ਨਾਲ ਸਾਡੇ ਸਰੀਰ ਦਾ ਵਿਕਾਸ ਹੁੰਦਾ ਹੈ । ਇਸ ਅਥਲੈਟਿਕ ਮੀਟ ਵਿੱਚ ਪਹਿਲੇ ਨੰਬਰ ਜੀ.ਅੇਚ.ਜੀ ਐਕਡਮੀ,ਦੂਸਰੇ ਨੰਬਰ ਸੈਕਰਡ ਹੈਰਡ ਸਕੂਲ,ਤਸੀਰੇ ਸਥਾਨ ਤੇ ਅੰਿਮ੍ਰਤ ਐਕਡਮੀ,ਅਤੇ ਚੌਥੇ ਨੰਬਰ ਤੇ ਸੱਤਿਆ ਭਾਰਤੀ ਸਕੂਲ ਅਤੇ ਆਏ ਹਨ।ਇਸ ਸਮੇ ਵਿਜੇ ਕੁਮਾਰ ਡੀ.ਪੀ,ਮਨਪ੍ਰੀਤ ਕੋਰ,ਦਿਲਬਾਗ ਸਿੰਘ,ਜਸਵਿੰਦਰ ਸਿੰਘ,ਸਰਪੰਚ ਸਰਬਜੀਤ ਸਿੰਘ,ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਸਰਪੰਚ ਜਗਦੀਸ਼ ਚੰਦ ਗਾਲਿਬ ਰਣ ਸਿੰਘ,ਮੈਂਬਰ ਜਗਸੀਰ ਸਿੰਘ,ਬਲਵਿੰਦਰ ਸਿੰਘ,ਆਦਿ ਹਾਜ਼ਰ ਸਨ ।

ਯੁਵਕ ਸੇਵਾਵਾਂ ਵਿਭਾਗ ਵੱਲੋਂ ਯੁਵਕਾਂ ਦਾ ਅੰਤਰਰਾਜੀ ਦੌਰਾ ਦਸੰਬਰ ਅਤੇ ਜਨਵਰੀ ਵਿੱਚ ਹੋਵੇਗਾ

ਯੋਗ ਯੁਵਕਾਂ/ਯੁਵਤੀਆਂ ਤੋਂ 16 ਦਸੰਬਰ ਤੱਕ ਅਰਜ਼ੀਆਂ ਮੰਗੀਆਂ
ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਮਹੀਨਾ ਦਸੰਬਰ ਤੇ ਜਨਵਰੀ 2019-20 ਦੌਰਾਨ ਅੰਤਰਰਾਜੀ ਦੌਰਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਅੰਤਰਰਾਜੀ ਦੌਰੇ ਵਿੱਚ ਜ਼ਿਲੇ ਦੇ ਲਗਭਗ 42 ਨੌਜਵਾਨ (ਯੁਵਕ/ਯੁਵਤੀਆਂ) ਸ਼ਾਮਿਲ ਹੋਣਗੇ। ਇਹ ਦੌਰਾ ਨਾਨਕਮੱਤਾ, ਨੈਨੀਤਾਲ, ਰੀਠਾ ਸਾਹਿਬ ਤੇ ਹੋਰ ਨਜ਼ਦੀਕੀ ਥਾਵਾਂ (ਉੱਤਰਾਖੰਡ ਰਾਜ) ਵਿਖੇ ਕੀਤਾ ਜਾਵੇਗਾ। ਇਹ ਦੌਰਾ 10 ਦਿਨਾਂ ਦਾ ਹੋਵੇਗਾ। ਇਸ ਦੌਰੇ ਵਿੱਚ ਵਿਦਿਆਰਥੀ/ਵਿਦਿਆਰਥਣਾਂ, ਗੈਰ ਵਿਦਿਆਰਥੀ, ਐਨ.ਐਸ.ਐਸ. ਵਲੰਟੀਅਰ ਤੇ ਯੁਵਕ ਸੇਵਾਵਾਂ ਵਿਭਾਗ ਨਾਲ ਜੁੜੀਆਂ ਯੂਥ ਕਲੱਬਾਂ ਦੇ ਮੈਂਬਰ ਯੋਗ ਹੋਣਗੇ, ਜੋ ਇਸ ਤੋਂ ਪਹਿਲਾਂ ਵਿਭਾਗ ਵੱਲੋਂ ਆਯੋਜਿਤ ਕਿਸੇ ਵੀ ਯੂਨੀਵਰਸਿਟੀ ਲੀਡਰਸ਼ਿਪ ਕੈਂਪ, ਲੀਡਰਸ਼ਿਪ ਟ੍ਰੇਨਿੰਗ ਕੈਂਪ ਜਾਂ ਅੰਤਰਰਾਜੀ ਦੌਰੇ ਵਿੱਚ ਸ਼ਾਮਿਲ ਨਹੀਂ ਹੋਏ। ਕਿਸੇ ਵੀ ਸ਼ਹਿਰ ਦੇ ਵਾਰਡ ਜਾਂ ਪਿੰਡ ਤੋਂ ਇੱਕ ਤੋਂ ਵੱਧ ਨੌਜਵਾਨਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਅੰਤਰਰਾਜੀ ਦੌਰੇ ਵਿੱਚ ਸ਼ਾਮਿਲ ਹੋਣ ਲਈ ਨੌਜਵਾਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਦੌਰੇ ਦੌਰਾਨ ਖਾਣ-ਪੀਣ ਤੇ ਰਹਿਣ-ਸਹਿਣ 'ਤੇ ਕਿਰਾਇਆ ਵਿਭਾਗ ਵੱਲੋਂ ਅਦਾ ਕੀਤਾ ਜਾਵੇਗਾ।ਇਹ ਦੌਰਾ ਨੌਜਵਾਨਾਂ ਵਿੱਚ ਦੇਸ਼ ਦੇ ਪ੍ਰਤੀ ਗਿਆਨ ਵਰਦਾਨ ਅਤੇ ਉਨਾਂ ਵਿੱਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੇ ਅਰਜੀਆਂ ਦੇਣ ਸਬੰਧੀ ਦਫ਼ਤਰ ਡਿਪਟੀ ਕਮਿਸ਼ਨਰ, ਲੁਧਿਆਣਾ ਤੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ (ਡੀ.ਸੀ.ਕੰਪਲੈਕਸ, ਦੂਸਰੀ ਮੰਜਿਲ, ਕਮਰਾ ਨੰ: 309) ਫੋਨ ਨੰ: 0161-2772187 ਅਤੇ 70097-79153 'ਤੇ ਸੰਪਰਕ ਕਰੋ। ਅਰਜੀ ਦੇਣ ਦੀ ਆਖਰੀ ਮਿਤੀ 16 ਦਸੰਬਰ 2019 ਹੈ।

ਬਾਬਾ ਮੱਘਰ ਸਿੰਘ ਦੀ 95ਵੀਂ ਬਰਸੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਹਠੂਰ/ਜਗਰਾਉਂ,ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਧੰਨ-ਧੰਨ ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦੀ 95ਵੀਂ ਬਰਸੀ ਨੂੰ ਸਮਰਪਿਤ ਉਨ੍ਹ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਬਾਬਾ ਮੱਘਰ ਸਿੰਘ ਪਿੰਡ ਦੇਹੜਕਾ ਤੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਅਤੇ ਮੁੱਖ ਸੇਵਾਦਾਰ ਪਿਆਰਾ ਸਿੰਘ ਦਿੱਲੀ ਵਾਲਿਆਂ ਦੀ ਦੇਖ ਰੇਖ ਹੇਠ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਜਿਸ ਵਿਚ ਗੁਰੂਆਂ ਦੇ ਉਪਦੇਸ਼ ਅਤੇ ਸਿੰਘ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਦਰਸ਼ਾਉਂਦੀਆਂ ਅਨੇਕਾਂ ਝਾਕੀਆਂ ਸੰਗਤਾਂ ਨੂੰ ਦੇਖਣ ਲਈ ਮਿਲੀਆਂ | ਸੁੰਦਰ ਸਜਾਏ ਘੋੜੇ, ਬੈਂਡ ਅਤੇ ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਦੇ ਨੌਜਵਾਨ ਸੇਵਾਦਾਰਾਂ ਵਲੋਂ ਸਫ਼ਾਈ ਕੀਤੀ ਜਾ ਰਹੀ, ਕਿਧਰੇ ਫੁੱਲਾਂ ਦੀ ਵਰਖਾ ਹਵਾਈ ਗਲਾਈਡਰ ਨਾਲ ਕੀਤੀ ਜਾ ਰਹੀ ਸੀ, ਰਾਗੀ ਪਿੰਦਰਪਾਲ ਸਿੰਘ ਕੀਰਤਨ ਕਰ ਰਹੇ ਸਨ ਅਤੇ ਕਵੀਸ਼ਰ ਤੇ ਢਾਡੀ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਹ ਨਗਰ ਕੀਰਤਨ ਗੁਰਦੁਆਰਾ ਬਾਬਾ ਮੱਘਰ ਸਿੰਘ ਤੋਂ ਆਰੰਭ ਹੋ ਕੇ ਪੜਾਅ ਬਾਬਾ ਰਵਿਦਾਸ ਭਗਤ, ਪੜਾਅ ਬਾਬਾ ਫਤਹਿ ਸਿੰਘ, ਪੜਾਅ ਬਾਬਾ ਸ਼ਹੀਦ ਹਾਕਮ ਸਿੰਘ, ਪੜਾਅ ਸ਼ਹੀਦ ਬਾਬਾ ਜੀਵਨ ਸਿੰਘ, ਪੜਾਅ ਗੁਰੂ ਨਾਨਕ ਨਿਵਾਸ, ਪੜਾਅ ਬਾਬਾ ਦਸੌਧਾਂ ਸਿੰਘ ਆਦਿ ਵਿਖੇ ਹੁੰਦਾ ਦੇਰ ਰਾਤ 12 ਵਜੇ ਸਮਾਪਤ ਹੋਇਆ | ਹਜ਼ਾਰਾਂ ਦੀ ਤਦਾਦ ਵਿਚ ਪੁੱਜੀਆਂ ਸੰਗਤਾਂ ਲਈ ਹਰ ਪੜਾਅ 'ਤੇ ਸੇਵਾਦਰਾਂ ਵਲੋਂ ਚਾਹ-ਪਾਣੀ ਦੇ ਲੰਗਰ ਲਾਏ ਗਏ ਸਨ | ਇਸ ਮੌਕੇ ਬਾਬਾ ਮੱਘਰ ਸਿੰਘ ਦੇ ਜਨਮ ਨਗਰ ਰਾਮਗੜ੍ਹ ਭੁੱਲਰ, ਸਹੁਰਾ ਪਿੰਡ ਮੱਲ੍ਹਾ, ਛੀਨੀਵਾਲ ਅਤੇ ਵਿਦੇਸ਼ਾਂ ਤੋਂ ਵੀ ਸੰਗਤਾਂ ਪੁੱਜੀਆਂ ਹੋਈਆ ਸਨ | ਇਸ ਮੌਕੇ ਬਾਬਾ ਮੋਹਨ ਸਿੰਘ ਜੰਡਸਰ ਵਾਲੇ ਵੀ ਉੱਚੇ ਤੌਰ 'ਤੇ ਪੁੱਜੇ ਹੋਏ ਸਨ |  ਜਿਸ ਵਿਚ ਸੰਤ ਮਹਾਂਪੁਰਸ਼ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਪਿਆਰਾ ਸਿੰਘ ਦਿੱਲੀ ਵਾਲਿਆਂ ਤੋਂ ਇਲਾਵਾ, ਪ੍ਰਧਾਨ ਚੰਦ ਸਿੰਘ, ਡਾ: ਗੁਰਨਾਮ ਸਿੰਘ, ਨੰਬਰਦਾਰ ਅਜੀਤ ਸਿੰਘ ਸਿੱਧੂ ਕੈਨੇਡਾ, ਮਾ: ਬਹਾਦਰ ਸਿੰਘ ਕੈਨੇਡਾ, ਗੁਰਮੀਤ ਸਿੰਘ, ਬਲਵੀਰ ਸਿੰਘ ਲੱਖਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਲੱਖਾ, ਸਰਪੰਚ ਕਰਮਜੀਤ ਸਿੰਘ ਕੱਕੂ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਭਾਈ ਬਲਵਿੰਦਰ ਸਿੰਘ ਸਿੱਧੂ, ਆੜ੍ਹਤੀ ਪਿਆਰਾ ਸਿੰਘ ਕੈਨੇਡਾ, ਬਲਵਿੰਦਰ ਸਿੰਘ ਜੱਸਲ, ਜਗਰੂਪ ਸਿੰਘ ਖਹਿਰਾ, ਸਮੁੰਦਾ ਸਿੰਘ, ਹੈੱਡ ਗ੍ਰੰਥੀ ਜਸਵੀਰ ਸਿੰਘ, ਪ੍ਰੀਤਮ ਸਿੰਘ ਖਹਿਰਾ, ਗੁਰਬਚਨ ਸਿੰਘ ਧਾਲੀਵਾਲ, ਹਰਦੀਪ ਸਿੰਘ, ਇੰਦਰਜੀਤ ਸਿੰਘ ਆਸਟ੍ਰੇਲੀਆ, ਲਖਵੀਰ ਸਿੰਘ ਲੱਖੀ ਖਹਿਰਾ, ਸਾਬਕਾ ਸਰਪੰਚ ਨਿਰਮਲ ਸਿੰਘ ਖਹਿਰਾ, ਉਰਮਲ ਸਿੰਘ, ਅਮਰ ਸਿੰਘ ਚੱਕੀ ਵਾਲੇ, ਅਵਤਾਰ ਸਿੰਘ ਸਿੱਧੂ, ਲਖਮੇਲ ਸਿੰਘ, ਜੱਗੀ ਸਿੰਘ ਖਹਿਰਾ, ਨੰਬਰਦਾਰ ਜਸਵੰਤ ਸਿੰਘ ਖਹਿਰਾ, ਜੱਥੇਦਾਰ ਸੁਖਦੇਵ ਸਿੰਘ ਖਹਿਰਾ, ਬੰਤ ਸਿੰਘ, ਫੌਜੀ ਮੱਘਰ ਸਿੰਘ, ਦੇਵ ਸਿੰਘ, ਜਾਗਰ ਸਿੰਘ, ਅਮਿ੍ਤਪਾਲ ਸਿੰਘ, ਸਤਪਾਲ ਸਿੰਘ ਗਿੱਲ, ਹਰਪ੍ਰੀਤ ਸਿੰਘ ਹੈਰੀ, ਪਾਲ ਸਿੰਘ, ਜਥੇਦਾਰ ਅਜਮੇਰ ਸਿੰਘ, ਬਲਜੀਤ ਸਿੰਘ ਸਿੱਧੂ, ਸਾਬਕਾ ਸਰਪੰਚ ਬਚਨ ਸਿੰਘ, ਗੁਰਮੇਲ ਸਿੰਘ ਪੰਧੇਰ ਕੈਨੇਡਾ, ਸਤਨਾਮ ਸਿੰਘ, ਅਮਰਜੀਤ ਸਿੰਘ ਸੋਨੀ, ਜਸਵਿੰਦਰ ਸਿੰਘ ਜੱਸਾ ਖਹਿਰਾ, ਕੈਪਟਨ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |