You are here

ਲੁਧਿਆਣਾ

ਮਿਸ ਸੁਰਮਣੀ ਦਾ ਸਿੰਗਲ ਟਰੈਕ 'ਤੇਰੀ ਮਾਂ"ਜਲਦ ਹੋਵੇਗਾ ਰਿਲੀਜ਼

ਸਿੱਧਵਾਂ ਬੇਟ(ਜਸਮੇਲ ਗਾਲਿਬ)ਬਹੁਤ ਹੀ ਖੂਬਸੂਰਤ ਅਵਾਜ਼ ਦੀ ਮਲਿਕਾ ਸੋਹਣੀ ਸੁਨੱਖੀ ਮੁਟਿਆਰ ਪੰਜਾਬੀ ਬੋਲੀ ਦਾ ਮਾਣ ਗਾਇਕਾ ਮਿਸ ਸੁਰਮਣੀ ਦਾ ਬਹੁਤ ਹੀ ਖੂਬਸੂਰਤ ਗੀਤ 'ਤੇਰੀ ਮਾਂ" ਪੰਜਾਬੀ ਮਿਊਜ਼ਿਕ ਦੁਨੀਆ ਦੀ ਨਾਮਵਰ ਕੰਪਨੀ ਪਰੇਮ ਮਿਊਜ਼ਿਕ ਅਤੇ ਸੰਦੀਪ ਕਮਲ ਵਲੋ ਸਿੰਗਲ ਟਰੈਕ ਜਲਦੀ ਹੀ ਰਿਲੀਜ਼ ਹੋ ਰਿਹਾ ਹੈ।ਜਾਣਕਾਰੀ ਦਿੰਦਿਆਂ ਪੰਮਾ ਬੋਦਲਵਾਲਾ ਨੇ ਦੱਸਿਆ ਕਿ ਇਸ ਸਿੰਗਲ ਟੈਰਕ ਦਾ ਮਿਊਜ਼ਿਕ ਸੋਨੀ ਬਿਰਦੀ ਨੇ ਤਿਆਰ ਕੀਤਾ ਹੈ।ਇਸ ਗੀਤ ਨੂੰ ਨੇਤਰ ਸਿੰਘ ਮਿਤਉ ਨੇ ਕਲਮਬੱਧ ਕੀਤਾ ।ਇਸ ਗੀਤ ਨੂੰ ਪ੍ਰਡਿਉਸਰ ਪੰਮਾ ਬੋਦਲਵਾਲਾ ਨੇ ਕੀਤਾ।ਇਸ ਸਿੰਗਲ ਟਰੈਕ ਦਾ ਵੀਡੀੳ ਮਿਸਟਰ ਪੇਰਟੀ ਅਤੇ ਸੰਦੀਪ ਕਮਲ ਵਲੋ ਪੰਜਾਬ ਦੀਆਂ ਵੱਖ-ਵੱਖ ਲੋਕੇਸਨਾਂ ਤੇ ਸੁਟ ਕੀਤਾ ਗਿਆ।ਇਸ ਵਿੱਚ ਵਿਸ਼ੇਸ਼ ਧੰਨਵਾਦ ਬਿੱਟੂ ਖੰਨੇਵਾਲਾ,ਜੱਸੀ ਹਰਦੀਪ,ਹੈਪੀ ਬੋਦਲਵਾਲਾ,ਕਰਨ ਬੋਦਲਵਾਲਾ ਦਾ ਹੈ।ਇਸ ਗੀਤ ਦੀ ਪੇਸ਼ਕਸ ਸੰਦੀਪ ਕਮਲ ਦੀ ਹੈ।ਇਹ ਗੀਤ ਜਲਦੀ ਹੀ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ਤੇ ਚਲਾਇਆ ਜਾਵੇਗਾ।

ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਸਗੰਤਾਂ ਨੂੰ ਜਸ਼ਨਾਂ ਤੇ ਨਸ਼ਿਆਂ ਤੋ ਗੁਰੇਜ ਕਰਨਾ ਚਾਹੀਦਾ ਹੈ :ਭਾਈ ਸਰਤਾਜ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੌਮ ਦੀ ਖਾਤਿਰ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਨ ਵਾਲੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੇ ਸਹਾਦਤ ਜੋ ਕਿ 20 ਤੋ 27 ਦਸੰਬਰ ਤੱਕ ਸੁਰੂ ਰਹੇ ਹਨ ਉਨ੍ਹਾਂ ਛੋਟੇ ਸਾਹਿਬਜਾਦਿਆਂ ਦੀ ਸਹਾਦਤ ਨੂੰ ਮੁੱਖ ਰੱਖਦਿਆਂ ਸਿੱਖ ਸਗੰਤਾਂ ਆਪਣੇ ਘਰਾਂ ਵਿੱਚ ਜਸਨਾਂ ਤੋ ਗੁਰੇਜ ਕਰਨ ਅਤੇ ਇੰਨ੍ਹਾਂ ਸ਼ਹਾਦਤ ਦਿਹਾੜੇ ਵਾਲੇ ਦਿਨਾਂ ਵਿੱਚ ਮੀਟ ਸ਼ਰਾਬ ਦੀਆਂ ਦੁਕਾਨ ਬੰਦ ਕੀਤੀਆਂ ਜਾਣ ਕਿਉਕਿ ਸ਼ਹੀਦ ਕੌਮ ਦੇ ਸਰਮਾਇਆ ਹੁੰਦੇ ਹਨ।ਇਹ ਸ਼ਬਦਾਂ ਦਾ ਗੁਰਦੁਆਰਾ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਕਹੇ। ਉਨ੍ਹਾਂ ਕਿਹਾ ਕਿ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮੱੁਚਾ ਹੱਸਦਾ ਵਸਦਾ ਪਰਿਵਾਰ ਕੌਮ ਤੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਲਈ ਲੜਦਾ ਸ਼ਹੀਦ ਹੋ ਗਿਆ ਤੇ ਅਸੀ ਘਰਾਂ ਵਿੱਚ ਜਸਨ ਨਾਚ ਕਰਕੇ ਗੁਰੂਆਂ ਦੇ ਦਰਸਾਹੇ ਮਾਰਗ ਤੇ ਠੋਕਰ ਤੇ ਗੁਰੂਆਂ ਨਾਲ ਗਦਾਰੀ ਨਹੀ ਕਰ ਸਕਦੇ।ਅੱਗੇ ਕਿਹਾ ਕਿ ਇੰਨ੍ਹਾਂ ਸ਼ਹੀਦੀ ਦਿਹਾੜਿਆਂ ਮੌਕੇ ਸਾਨੂੰ ਰੋਜ਼ਾਨਾ ਸਾਮ ਸਵੇਰੇ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਤੇ ਸਾਨੂੰ ੳਾਪਣੇ ਬੱਚਿਆਂ ਨੂੰ ਵੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਤੋ ਜਾਣੂ ਕਰਵਾਉਣਾ ਚਾਹੀਦਾ ਹੈ।

ਪਿੰਡ ਕੋਕਰੀ ਕਲਾਂ 'ਚ ਕਿਸਾਨ ਨੇ ਖੁਦ ਨੂੰ ਮਾਰੀ ਗੋਲੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੋੜੀ ਦੁਰ ਪਿੰਡ ਕੋਕਰੀ ਕਲਾਂ ਦੇ ਰਹਿਣ ਵਾਲੇ 70 ਸਾਲ ਕਿਸਾਨ ਨੇ ਪਿਛਲੇ ਲੰਬੇ ਸਮੇ ਤੋ ਚਲੀ ਆ ਰਹੀ ਬਿਮਾਰੀ ਤੋ ਪੇਰਸ਼ਾਨ ਹੋ ਕੇ ਸੋਮਵਾਰ ਦੀ ਸਵੇਰੇ ਖੁਦ ਆਪਣੀ 12 ਬੋਰ ਦੀ ਬੰਦੂਕ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।ਸਿਵਲ ਹਸਪਤਾਲ 'ਚ ਮ੍ਰਿਤਕ ਰਵਿੰਦਰਪਾਲ ਸਿੰਘ ਪੱੁਤਰ ਸੁਰਮੱੁਖ ਸਿੰਘ ਵਾਸੀ ਕੋਕਰੀ ਕਲਾਂ ਦੇ ਭਾਣਜੇ ਸੁਖਮੰਦਰ ਸਿੰਘ ਨੇ ਦਸਿਆ ਕਿ ਉਸ ਦੇ ਮਾਮਾ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ।ਉਹ ਬਿਮਾਰੀ ਕਾਰਨ ਪਿੜਲੇ ਲੰਬੇ ਸਮੇ ਤੋ ਮਾਨਸਿਕ ਤੌਰ ਤੇ ਪੇਰਸ਼ਾਨ ਰਹਿੰਦਾ ਸੀ ਜਿਸ ਕਾਰਨ ਸੋਮਵੲਰ ਦੀ ਸਵੇਰੇ ਘਰ 'ਚ ਹੀ ਆਪਣੀ 12 ਬੋਰ ਦੀ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਥਾਣਾ ਅਜੀਤਵਾਲ 'ਚ ਤਾਇਨਾਤ ਐਸ ਆਈ ਰਾਜ ਧੀਮ ਨੇ ਲਾਸ਼ ਪੋਸਟਰਮਾਰਟਮ ਭੇਜ ਦਿੱਤੀ ਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ

ਵੇਰਕਾ ਮਿਲਕ ਪਲਾਂਟ ਵਿਖੇ ਉੱਤਰੀ ਭਾਰਤ ਦੇ ਪਹਿਲੇ ਐਲ.ਪੀ.ਜੀ. ਬੈਂਕ ਦਾ ਉਦਘਾਟਨ

ਵੇਰਕਾ ਪਲਾਂਟ ਲੁਧਿਆਣਾ ਵੱਲੋਂ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਾਉਣ ਲਈ ਪਹਿਲ-ਕਦਮੀ -ਸ੍ਰ. ਭੁਪਿੰਦਰ ਸਿੰਘ ਚੇਅਰਮੈਨ
ਲੁਧਿਆਣਾ,ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਭੁਪਿੰਦਰ ਸਿੰਘ, ਚੇਅਰਮੈਨ ਵੇਰਕਾ ਮਿਲਕ ਪਲਾਂਟ ਲੁਧਿਆਣਾ ਵੱਲੋਂ ਵੇਰਕਾ ਮਿਲਕ ਪਲਾਂਟ ਵਿਖੇ ਉੱਤਰੀ ਭਾਰਤ ਦੇ ਪਹਿਲੇ ਐਲ.ਪੀ.ਜੀ. ਬੈਂਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਐਲ.ਪੀ.ਜੀ. ਬੈਂਕ ਵਿੱਚ 16 ਸੋਮੋ ਸਿਲੰਡਰ ਸਥਾਪਿਤ ਕੀਤੇ ਗਏ ਹਨ ਅਤੇ ਇੱਕ ਸਿੰਲਡਰ ਦਾ ਵਜ਼ਨ 425 ਕਿਲੋ ਹੈ। ਇਹਨਾਂ ਸਿਲੰਡਰਾਂ ਰਾਹੀਂ ਪਲਾਂਟ ਦੇ ਬੁਆਲਿਰ ਅਤੇ ਏਅਰ ਹੀਟਰ ਚਲਾਏ ਜਾਣਗੇ, ਜੋ ਕਿ ਪਹਿਲਾ ਫਰਨਿਸ ਤੇਲ ਨਾਲ ਚਲਾਏ ਜਾਂਦੇ ਸਨ ਜੋ ਕਿ ਆਬਾਦੀ ਭਰੇ ਏਰੀਏ ਵਿੱਚ ਪ੍ਰਦੂਸ਼ਣ ਦਾ ਕਾਰਨ ਬਣਦਾ ਸੀ। ਵੇਰਕਾ ਪਲਾਂਟ ਲੁਧਿਆਣਾ ਵੱਲੋਂ ਪ੍ਰਦੂਸ਼ਣ ਮੁਕਤ ਵਾਤਾਵਰਣ ਬਣਾਉਣ ਲਈ ਪਹਿਲ-ਕਦਮੀ ਕਰਦੇ ਹੋਏ ਐਚ.ਪੀ.ਸੀ.ਐਲ. ਦੇ ਸਹਿਯੋਗ ਨਾਲ ਉੱਤਰੀ ਭਾਰਤ ਦੇ ਪਹਿਲੇ ਐਲ.ਪੀ.ਜੀ. ਬੈਂਕ ਦੀ ਸਥਾਪਨਾ ਕੀਤੀ ਗਈ ਹੈ। ਐਲ.ਪੀ.ਜੀ. ਬੈਂਕ ਦੇ ਨਾਲ ਚੱਲਣ ਕਾਰਨ ਬੁਆਲਿਰ ਅਤੇ ਏਅਰ ਹੀਟਰ ਦੀ ਮੁਰੰਮਤ ਅਤੇ ਰਿਪੇਅਰ ਵੀ ਨਾ ਦੇ ਬਰਾਬਰ ਰਹਿ ਜਾਵੇਗੀ।ਇਸ ਐਲ.ਪੀ.ਜੀ. ਬੈਂਕ ਨੂੰ ਐਚ.ਪੀ.ਸੀ.ਐਲ. ਵੱਲੋਂ ਸਥਾਪਿਤ ਕਰਨ ਲਈ ਨਫਰਾਸਟਕਚਰ ਫਰੀ ਬਣਾਇਆ ਗਿਆ ਹੈ।ਇਸ ਐਲ.ਪੀ.ਜੀ. ਬੈਂਕ ਦੇ ਸਥਾਪਿਤ ਹੋਣ ਨਾਲ ਆਲੇ-ਦੁਆਲੇ ਦੇ ਏਰੀਏ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਮੌਕੇ ਸ.ਕਰਮਜੀਤ ਸਿੰਘ ਸਲਾਣਾ ਵਾਈਸ ਚੇਅਰਮੈੱਨ, ਵੇਰਕਾ ਲੁਧਿਆਣਾ ਡੇਅਰੀ, ਰੁਪਿੰਦਰ ਸਿੰਘ ਸੇਖੋਂ, ਜਨਰਲ ਮੈਨੇਜਰ, ਵੇਰਕਾ ਲੁਧਿਆਣਾ ਡੇਅਰੀ, ਹੁਨਰਦੀਪ ਸਿੰਘ ਬਰਾੜ੍ਹ, ਮੈਨੇਜਰ ਇੰਜਨੀਅਰਿੰਗ, ਵੇਰਕਾ ਲੁਧਿਆਣਾ ਡੇਅਰੀ ਅਤੇ ਐਚ.ਪੀ.ਸੀ.ਐਲ. ਵੱਲੋਂ ਅਰੁਣ ਗਰਗ ਜਨਰਲ ਮੈਨੇਜਰ, ਨਾਰਥ ਜੋਨ, ਗੁਰਿੰਦਰਾ ਮੋਹਨ ਡੀ. ਜੀ. ਐਮ. ਨਾਰਥ ਜੋਨ, ਮੁਨੀਸ਼ ਕੁਮਾਰ ਡੀ. ਜੀ. ਐਮ., ਹੁਸ਼ਿਆਰਪੁਰ ਰੀਜ਼ਨ ਅਤੇ ਸਿਧਾਰਥ ਸਹਿਗਲ ਏਰੀਆ ਸੇਲ ਮੈਨੇਜਰ ਐਲ.ਪੀ.ਜੀ. ਲੁਧਿਆਣਾ ਹਾਜ਼ਰ ਸਨ।

ਪਿੰਡ ਮਾਛੀਕੇ ਪਟਰੋਲ ਪੰਪ ਮੋਗਾ, ਬਰਨਾਲਾ ਜੀ ਟੀ ਤੇ ਪਟਰੋਲ ਡੀਜ਼ਲ ਖਰੀਦਣ ਵਾਲਿਆ ਲਈ ਲੱਕੀ ਡਰਾ ਦੀ ਸਹੂਲਤ। ਹਰਬੰਸ ਢਿੱਲੋਂ

ਬੱਧਣੀ ਕਲਾਂ,ਦਸੰਬਰ 2019-(ਗੁਰਸੇਵਕ ਸੋਹੀ)-ਇਲਾਕਾ ਨਿਵਾਸੀਆ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਪਿੰਡ ਬਿਲਾਸਪੁਰ, ਨਰੈਣਗੜ੍ਹ ਸੋਹੀਆ,ਹਿੰਮਤਪੁਰਾ ਇਹਨਾਂ ਨਗਰਾਂ ਦੇ ਵਿਚਕਾਰ ਪਿੰਡ ਮਾਛੀਕੇ ਜਿਲ੍ਹਾ ਮੋਗਾ ਢਿੱਲੋਂ ਫਿਲਿੰਗ ਸਟੇਸ਼ਨ ਨਿਹਾਲ ਸਿੰਘ ਵਾਲਾ/ਢਿੱਲੋਂ ਸਰਵਿਸ ਸਟੇਸ਼ਨ ਮਾਛੀਕੇ ਪਟਰੋਲ ਪੰਪ ਤੇ ਡੀਜ਼ਲ ਪਟਰੋਲ ਪਵਾਉਣ ਵਾਲੇ ਵਿਆਕਤੀਆਂ ਲਈ ਹਰ ਐਤਵਾਰ ਸਾਮ 5 ਵਜੇ ਇੱਕ ਲੱਕੀ ਡਰਾ ਕੱਢਿਆ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਬੰਸ ਢਿੱਲੋਂ ਨੇ ਦੱਸਿਆ ਕੇ ਜਿਸ ਵਿਚ ਪਹਿਲਾ ਇਨਾਮ ਡਬਲ ਬੈਡ ਕੰਬਲ,ਦੂਜਾ ਇਨਾਮ ਡਬਲ ਬੈਡ ਸੀਟ ਸੈਟ,ਤੀਜਾ ਇਨਾਮ ਟਿਫਨ ਲੰਚ ਬਾਕਸ ਇਹ ਲੱਕੀ ਡਰਾ ਚਾਰ ਪਹੀਆ ਵਾਹਨ 1000 ਰੁਪਏ ਦਾ ਪਟਰੋਲ ਪਾਉਣ ਵਾਲੇ ਨੂੰ ਇੱਕ ਕੂਪਨ ਦਿੱਤਾ ਜਾਵੇਗਾ ਅਤੇ ਦੋ ਪਹੀਆ ਵਾਹਨ 300 ਦਾ ਪਟਰੋਲ ਪਾਉਣ ਤੇ ਇੱਕ ਕੂਪਨ ਦਿੱਤਾ ਜਾਵੇਗਾ। ਅਤੇ ਡੀਜਲ 2000 ਰੁਪਏ ਖਰੀਦਣ ਵਾਲੇ ਵਿਆਕਤੀ ਨੂੰ ਇੱਕ ਕੂਪਨ ਦਿੱਤਾ ਜਾਵੇਗਾ। ਇਸ ਲੱਕੀ ਡਰਾ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ।

ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ

ਜਗਰਾਓਂ/ਲੁਧਿਆਣਾ, ਦਸੰਬਰ 2019- (ਗੁਰਦੇਵ ਸਿੰਘ ਗਾਲਿਬ /ਮਨਜਿੰਦਰ ਗਿੱਲ )-

ਜੀ.ਟੀ ਰੋਡ ਤੇ ਚੌਕੀਮਾਨ ਦੇ ਨਜਦੀਕ ਬੰਗਾਲੀ ਢਾਬੇ ਦੇ ਕੋਲ ਐਤਵਾਰ ਦੇਰ ਸ਼ਾਮ ਚਾਰ ਵਜੇ ਦੇ ਕਰੀਬ ਇੰਡੀਕਾ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਨਿਵਾਸੀ ਪਿੰਡ ਦਾਂਗਪੁਰ ਆਪਣੇ ਪਰਿਵਾਰ ਜਿਸ ਵਿਚ ਪਤਨੀ, ਦੋ ਬੇਟੀਆਂ ਅਤੇ ਇਕ ਬੇਟਾ ਸਨ, ਨੂੰ ਆਪਣੀ ਇੰਡੀਕਾ ਕਾਰ ਵਿਚ ਲੈ ਕੇ ਨਜਦੀਕੀ ਪਿੰਡ ਪੋਨਾ ਵਿਖੇ ਇਕ ਸਮਾਗਮ ਤੋਂ ਵਾਪਿਸ ਆ ਰਿਹਾ ਸੀ। ਬੰਗਾਲੀ ਢਾਬੇ ਦੇ ਨਜ਼ਦੀਕ ਅਚਾਨਕ ਕਾਰ ਵਿਚੋਂ ਧੂੰਆ ਨਿਕਲਣ ਲੰਗ ਪਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਗੱਡੀ ਵਿਚੋਂ ਉਤਰ ਆਏ। ਦੇਖਦੇ ਹੀ ਦੇਖਦੇ ਕਾਰ ਅੱਗ ਦੀਆਂ ਲਪਟਾਂ ਵਿਚ ਘਿਰ ਗਈ। ਮੌਕੇ ਤੇ ਪੁਲਿਸ ਚੌਕੀ ਚੌਕੀਮਾਨ ਵਿਖੇ ਸੂਚਨਾ ਦਿਤੀ ਗਈ ਤਾਂ ਉਥੋਂ ਏ. ਐਸ. ਆਈ ਜੌਹਨ ਮਸੀਹ ਪਹੁੰਚੇ। ਉਨ੍ਹਾਂ ਫਾਇਰ ਬਿਫੇਡ ਨੂੰ ਫੋਨ ਕਰਕੇ ਜਗਰਾਓਂ ਤੋਂ ਬੁਲਾਇਆ ਅਤੇ ਫਾਇਰ ਬਿਗ੍ਰੇਡ ਨੇ ਅੱਗ ਤੇ ਕਾਬੂ ਪਾਇਆ।

ਸ਼੍ਰੀ ਜੈ ਪਕ੍ਰਾਸ ਝਾਜੀ ਤੇ ਸ਼੍ਰੀ ਮਤੀ ਨਿਰਮਲਾ ਝਾਜੀ ਦੀ ਅੰਤਿਮ ਅਰਦਾਸ 17-12-2019

ਜਗਰਾਉਂ (ਸਤਪਾਲ ਸਿੰਘ ਦਹੇੜਕਾ) ਮੁੱਲਾਪੁਰ ਆੜ੍ਹਤੀਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ, ਐਲ.ਆਰ.ਡੀ.ਏ.ਵੀ ਕਾਲਜ ਮੈਨਜਿੰਗ ਕਮੇਟੀ ਸਾਬਕਾ ਮੈਂਬਰ,ਆਰ.ਕੇ ਸੀਨੀਅਰ ਸੈਕੰਡਰੀ ਸਕੂਲ ਮੈਨਜਿੰਗ ਕਮੇਟੀ ਦੇ ਸੈਕਟਰੀ ਅਤੇ ਸਾਬਕਾ ਵਾਇਸ ਪ੍ਰਧਾਨ ਰਹੇ ਸ੍ਰੀ ਜੈ ਪ੍ਰਕਾਸ਼ ਝਾਜੀ ਜੀ ਲੱੱਗਭਗ 74 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਵਿੱਚੋਂ 5-12-2019  ਨੂੰ ਰੁੱਖਸਤ ਹੋ ਗਏ। ਉਹ 1972 ਤੋਂ 1977 ਤੱਕ ਨਗਰ ਕੌਸਲ ਜਗਰਾਉਂ ਦੇ ਐਮ.ਸੀ ਵੀ ਰਹੇ।ਉਹਨਾ ਦਾ ਰਾਜਨਿਤਕ ਅਤੇ ਸਮਾਜਿਕ ਜੀਵਨ ਬਹੁਤ ਹੀ ਪ੍ਰਭਾਵ ਸ਼ਾਲੀ ਅਤੇ ਸੂਝਬੂਝ ਵਾਲਾ ਸੀ। ਜਿਕਰਯੋਗ ਹੈ ਕਿ ਉਹਨਾ ਦੀ ਧਰਮਪਤਨੀ ਸ੍ਰੀ ਮਤੀ ਨਿਰਮਲਾ ਝਾਜੀ ਜੀ 2 ਦਿਨ ਪਹਿਲਾ ਆਪਣੀ ਸੁਵਾਸਾ ਰੂਪੀ ਪੁੰੂਜੀ ਨੂੰ ਪੂਰਾ ਕਰਕੇ 3-12-2019 ਨੂੰ 71 ਸਾਲ ਦੀ ਉਮਰ ਭੋਗ ਕੇ ਆਪਣੀ ਸੰਸਾਰਿਕ ਯਾਤਾਰਾ ਪੂਰੀ ਕਰਗਏ ਸਨ।ਉਹ ਪਿਛਲੇ 2 ਸਾਲਾ ਤੌਂ ਬਿਮਾਰੀ ਤੋਂ ਪੀੜਤ ਤੋਂ ਚੱਲੇ ਆ ਰਹੇ ਸਨ।ਸ੍ਰੀ ਜੈ ਪ੍ਰਕਾਸ਼ ਝਾਂਜੀ ਅਤੇ ਸ਼੍ਰੀ ਮਤੀ ਨਿਰਮਲ ਝਾਜੀ ਜੀ ਹੋਣਾ ਦੇ 3 ਸਪੱੁਤਰ ਸ਼੍ਰੀ ਸਜੀਵ ਝਾਜੀ, ਸ੍ਰੀ ਸੁਧੀਰ ਝਾਜੀ ਅਤੇ ਸੁਮੇਸ਼ ਝਾਜੀ ਹਨ।ਜੋਂ ਕਿ ਉਚ ਸਿੱਖਿਆ ਪ੍ਰਾਪਤ ਕਰਕੇ ਸਰਕਾਰੀ ਅਧਿਆਪਕ ਵੱਜੋਂ ਸੇਵਾ ਨਿਭਾ ਰਹੇ ਹਨ ਅਤੇ ਉਹਨਾ ਦੀਆ ਨੋਹਾ ਵੀ ਅਧਿਆਪਕਾਵਾਂ ਵਜੋਂ ਸੇਵਾ ਨਿਭਾਅ ਰਹੀਆ ਹਨ। ਸ੍ਰੀ ਜੈ ਪ੍ਰਕਾਸ਼ ਝਾਜੀ ਹੁਣਾ ਦੀ ਸਿੱਖਿਆ ਦਾ ਹੀ ਨਤੀਜਾ ਹੈ ਕਿ ਸਾਰਾ ਪਰਿਵਾਰ ਇਕੱਠਾ ਇੱਕ ਛੱਤ ਥੱਲੇ ਪਿਆਰ ਅਤੇ ਥਵਾਕ ਨਾਲ ਰਹਿ ਰਿਹਾ ਹੈ।ਉਹਨਾ ਨਮਿਤ ਅੰਤਿਮ ਅਰਦਾਸ ਅਤੇ ਭੋਗ 17-12-2019 ਨੂੰ ਦੁਪਹਿਰ 1 ਤੋਂ 2 ਵਜੇ ਤੱਕ ਲੰਮੇਆ ਵਾਲਾ ਬਾਗ ਧਰਮਸ਼ਾਲਾ ਨੇੜੈ ਐਲ.ਆਰ.ਡੀ.ਏ.ਵੀ ਕਾਲਜ ਵਿਖੇ ਹੋਵੇਗਾ। ਪਰਿਵਾਰ ਵੱਲੋਂ ਦੋਸਤਾ ਅਤੇ ਰਿਸ਼ਤੇਦਾਰਾ ਨੂੰ ਪਹੁੰਚਣ ਦੀ ਬੇਨਤੀ ਹੈ।  

ਨੰਬਰਦਾਰ ਯੂਨੀਅਨ ਦੇ ਜਗਰਾਉਂ ਦਫਤਰ ਦਾ ਹੋਇਆ ਕੰਪਿਊਟਰੀਕਰਨ

ਨੰਬਰਦਾਰ ਦੇ ਸਮੇਂ ਦੇ ਹਾਣੀ ਬਣਨ ਲਈ ਸ਼ੋਸ਼ਲ ਮੀਡੀਆ ਤੇ ਐਕਟਿਵ ਹੋਣਾ ਜਰੂਰੀ:ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਨੰਬਰਦਾਰਾ ਯੂਨੀਅਨ ਦੇ ਸੂਬੇ ਭਰ 'ਚੋਂ ਕੇਵਲ ਜਗਰਾਉਂ ਦਾ ਦਫਤਰ ਅਜਿਹਾ ਹੈ ਜੋ ਆਧੁਨਿਕ ਸਹੂਲਤਾਂ ਨਾਲ ਲੈੱਸ ਹੈ।ਪਰਮਿੰਦਰ ਗਾਲਿਬ ਦੇ ਤਹਿਸੀਲ ਪ੍ਰਧਾਨ ਹੁੰਦਿਆਂ ਇਸ ਦਫਤਰ ਵਿੱਚ ਨੰਬਰਦਾਰਾਂ ਦੀ ਸਹੂਲਤਾਂ ਲਈ ਅਨੇਕਾਂ ਸੁਵਿਧਾਵਾਂ ਦਿੱਤੀਆਂ ਗਈਆਂ ਤੇ ਹੁਣ ਦਫਤਰ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇਸ ਦਾ ਕੰਪਿਊਟਰੀਕਰਨ ਕੀਤਾ ਗਿਆ ਹੈ।ਜਗਰਾਉਂ ਦੇ ਪ੍ਰਧਾਨ ਹੋਣ ਸਮੇਂ ਪਰਮਿੰਦਰ ਸਿੰਘ ਗਾਲਿਬ ਦੀ ਰਹਿਨਮਾਈ ਹੇਠ ਤਹਿਸੀਲ ਕੰਪਲੈਕਸ ਅੰਦਰ ਵਿੱਚ ਸਿਿਵਲ ਪ੍ਰਸ਼ਾਸਨ ਤੋਂ ਇੱਕ ਬਹੁਤ ਹੀ ਸ਼ਾਨਦਾਰ ਦਫਤਰ ਲਿਆ ਗਿਆ ਸੀ ਜਿਸ ਵਿੱਚ ਇੱਕ ਦਫਤਰ ਲਿਆ ਗਿਆ ਸੀ।ਜਿਸ ਵਿਚ ਇੱਕ ਦਫਤਰ ,ਗੈਸਟ ਰੂਮ,ਲੈਟਰੀਨ ਤੇ ਬਾਥਰੂਮ ਬਣੇ ਹੋਏ ਹਨ।ਗਾਲਿਬ ਨੇ ਤਤਕਾਲੀ ਜ਼ਿਲ੍ਹਾਂ ਪ੍ਰਧਾਨ ਬਲਵੰਤ ਸਿੰਘ ਧਾਲੀਵਾਲ ਤੇ ਸਾਰੇ ਨੰਬਰਦਾਰਾਂ ਦੇ ਸਹਿਯੋਗ ਨਾਲ ਨੰਬਰਦਾਰਾਂ ਭਰਾਵਾਂ ਦੀ ਸਹੂਲਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਥੇ ਐਲ.ਈ.ਟੀ.ਵੀ,ਗਰਮੀਆਂ ਲਈ ਇੱਕ ਏ.ਸੀ,ਲੈਕਚਰ ਸਟੈਂਡ,ਸਾਊਂਡ ਸੈਸਟਮ ,ਵਧੀਆ ਫਰਨੀਚਰ,ਨੰਬਰਦਾਰਾਂ ਦੇ ਬੈਠਣ ਲਈ 100 ਕੁਰਸੀਆਂ,ਨੋਟਿਸ ਬੋਰਡ ਅਤੇ ਤਹਿਸੀਲ ਦੇ ਸਾਰੇ ਨੰਬਰਦਾਰਾਂ ਦੇ ਨਾਂ ਤੇ ਉਨ੍ਹਾਂ ਦੇ ਟੈਲੀਫੋਨ ਨੰਬਰਾਂ ਵਾਲਾ ਬੋਰਡ ਲਗਾਇਆ ਗਿਆ।ਇਸ ਲੜੀ ਨੂੰ ਅੱਗੇ ਤੇਰਦੇ ਹੋਏ ਮੌਜ਼ੂਦਾ ਤਹਿਸੀਲ ਪ੍ਰਧਾਨ ਹਰਨੇਕ ਸਿੰਘ ਹਠੂਰ ਨੇ ਸਾਥੀ ਨੰਬਰਦਾਰਾਂ ਦੇ ਸਹਿਯੋਗ ਨਾਲ ਦਫਤਰ ਵਿੱਚ ਇੱਕ ਕੰਪਿਊਟਰ ਤੇ ਪ੍ਰਿੰਟਰ ਲਿਆਦਾਂ ਹੈ,ਜਿਸ ਦਾ ਮਹੂਰਤ ਅੱਜ ਪਰਮਿੰਦਰ ਸਿੰਘ ਗਾਲਿਬ ਵਲੋਂ ਕੀਤਾ ਗਿਆ।ਇਸ ਸਮੇਂ ਗਾਲਿਬ ਨੇ ਦੱਸਿਆਂ ਕਿ ਅੱਜ-ਕੱਲ ਸ਼ੋਸ਼ਲ ਮੀਡੀਆ ਦਾ ਜਮਾਨਾਂ ਹੈ,ਇਸ ਲਈ ਦਫਤਰ ਨੂੰ ਜਿੱਥੇ ਆਧੁਨਿਕ ਸਹੂਲਤਾਂ ਨਾਲ ਲੈਂਸ ਬਣਾਇਆ ਗਿਆ ਹੈ ਉਥੇ ਨੰਬਰਦਾਰਾਂ ਯੂਨੀਅਨ ਦਾ ਫੇਸਬੁੱਕ ਤੇ ਆਪਣਾ ਪੇਜ ਬਣਾਇਆ ਗਿਆ ਹੈ।ਇਸ ਤੋਂ ਇਲਾਵਾ ਵਟਸਐੱਪ ਤੇ ਵੀ ਕਈ ਗਰੱੁਪ ਬਣਾਏ ਗਏ ਹਨ।ਜਿਸ ਨਾਲ ਨੰਬਰਦਾਰ ਭਾਰ ਜਿੱਥੇ ਇੱਕ-ਦੂਜੇ ਦੇ ਸੰਪਰਕ ਵਿਚ ਰਹਿੰਦੇ ਹਨ ਉਥੇ ਨੰਬਰਦਾਰਾਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਸਬੰਧੀ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ।ਅਸੀਂ ਖੰਨਾ ਤਹਿਸੀਲ ਦੇ ਸਮੂਹ ਨੰਬਰਦਾਰ ਸਾਹਿਬਾਨ ਗਾਲਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ  ਨੇ ਨੰਬਰਦਾਰ ਯੂਨੀਅਨ ਦੇ ਦਫਤਰ ਨੂੰ ਸਮੇਂ ਦਾ ਹਾਣੀ ਬਣਾਇਆ

ਆਵਰ ਸਪੇਸ ਸਿਨੇਮਾ ਸੰਸਥਾ ਵੱਲੋਂ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਬਲਰਾਜ ਸਾਹਨੀ ਯਾਦਗਾਰੀ ਸੁਹਿਰਦ ਸਿਨੇਮਾ ਸਨਮਾਨ ਨਾਲ ਸਨਮਾਨਿਤ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬੀ ਲੇਖਕ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਆਵਰ ਸਪੇਸ ਸਿਨੇਮਾ ਵੱਲੋਂ ਅੱਜ ਬਲਰਾਜ ਸਾਹਨੀ ਯਾਦਗਾਰੀ ਸੁਹਿਰਦ ਸਿਨੇਮਾ ਸਨਮਾਨ ਨਾਲ ਇਸ਼ਮੀਤ ਸਿੰਘ ਮਿਊਜ਼ਕ ਇੰਸਟੀਚਿਊਟ ਰਾਜਗੁਰੂ ਲੁਧਿਆਣਾ ਵਿਖੇ ਦੋ ਰੋਜ਼ਾ ਲਘੂ ਫਿਲਮ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਮੌਕੇ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਦਾਨ ਕਰਨ ਦੀ ਰਸਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਕ੍ਰਿਪਾਲ ਸਿੰਘ ਔਲਖ,ਗੁਰਪ੍ਰੀਤ ਸਿੰਘ ਤੂਰ ਡੀ ਆਈ ਜੀ,ਆਵਰ ਸਪੇਸ ਸਿਨੇਮਾ ਦੇ ਚੇਅਰਮੈਨ ਪਰਦੀਪ ਸਿੰਘ, ਮਨਮੋਹਨ ਵਿਨਾਇਕ, ਡਾ: ਪਰਮਜੀਤ ਸੋਹਲ,ਡਾ: ਯਾਦਵਿੰਦਰ ਸਿੰਘ , ਸੁਨੀਲ ਕੁਮਾਰ, ਕਰਣ ਕ੍ਰਿਸ਼ਨ ਕਮਲ , ਜਸਬੀਰ ਸਿੰਘ ਸੋਹਲ,ਪੰਮੀ ਹਬੀਬ, ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਡਾ: ਨਿਰਮਲ ਜੌੜਾ, ਡਾਇਰੈਕਟਰ ਯੁਵਕ ਭਲਾਈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ , ਪ੍ਰੋ: ਮਨਜੀਤ ਸਿੰਘ ਛਾਬੜਾ ਨੇ ਅਦਾ ਕੀਤੀ। ਦੋ ਰੋਜ਼ਾ ਫਿਲਮ ਫੈਸਟੀਵਲ ਦਾ ਉਦਘਾਟਨ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ: ਕ੍ਰਿਪਾਲ ਸਿੰਘ ਔਲਖ ਨੇ ਕਰਦਿਆਂ ਕਿਹਾ ਕਿ ਲਘੂ ਫ਼ਿਲਮਾਂ ਰਾਹੀਂ ਵੱਡੇ ਸੰਦੇਸ਼ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਲੋਕਾਂ ਤੀਕ ਪਹੁੰਚਦੇ ਹਨ, ਜਿੰਨ੍ਹਾਂ ਨੂੰ ਵਪਾਰਕ ਸਿਨੇਮਾ ਨੇ ਹਾਸ਼ੀਏ ਤੇ ਵਾਧੂ ਕਰਕੇ ਸੁੱਟਿਆ ਹੋਇਆ ਹੈ। ਬਲਰਾਜ ਸਾਹਨੀ ਜੀ ਦੀ ਯਾਦ ਵਿੱਚ ਗੁਰਭਜਨ ਗਿੱਲ ਨੂੰ ਸਨਮਾਨਿਤ ਕਰਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਬੇਬਾਕ ਬੁਲਾਰੇ, ਬੁਲੰਦ ਸ਼ਾਇਰ ਤੇ ਅਣਥੱਕ ਸਭਿਆਚਾਰਕ ਕਾਮੇ ਵਜੋਂ ਮੈਂ ਉਸ ਨੂੰ ਪਿਛਲੇ ਚਾਲੀ ਸਾਲ ਤੋਂ ਲਗਾਤਾਰ ਵੇਖ ਰਿਹਾਂ ਹਾਂ! ਪੰਜਾਬ ਖੇਤੀ ਯੂਨੀਵਰਸਿਟੀ ਸੇਵਾ ਦੌਰਾਨ ਵੀ ਉਹ ਸੰਚਾਰ ਢਾਂਚੇ ਦੀ ਰੀੜ੍ਹ ਦੀ ਹੱਡੀ ਸੀ। ਉਸ ਕੋਲ ਧਰਤੀ ਦੇ ਲੋਕਾਂ ਨਾਲ ਸਨੇਹ ਦੀ ਸ਼ਕਤੀ ਅਥਾਹ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਵੀ ਲਘੂ ਫਿਲਮ ਫੈਸਟੀਵਲ ਦੇ ਪੰਜਵੇਂ ਸਾਲ ਚ ਪਰਵੇਸ਼ ਕਰਨ ਤੇ ਮੁਬਾਰਕ ਦਿੱਤੀ ਅਤੇ ਗੁਰਭਜਨ ਗਿੱਲ ਨੂੰ ਬਲਰਾਜ ਸਾਹਨੀ ਪੁਰਸਕਾਰ ਦੀ ਵਧਾਈ ਦਿੱਤੀ। ਸਨਮਾਨ ਤੋਂ ਪਹਿਲਾਂ ਪ੍ਰੋ: ਮਨਜੀਤ ਸਿੰਘ ਛਾਬੜਾ ਨੇ ਸਨਮਾਨ ਪੱਤਰ ਪੜ੍ਹਿਆ ਜਿਸ ਚ ਉਨ੍ਹਾਂ ਕਿਹਾ ਕਿ ਪ੍ਰੋ: ਗੁਰਭਜਨ ਸਿੰਘ ਗਿੱਲ ਅਜਿਹੇ ਲੇਖਕ ਹਨ, ਜਿਨ੍ਹਾਂ ਕਵਿਤਾ, ਗਜ਼ਲ ਅਤੇ ਗੀਤਾਂ ਦੀਆਂ ਵੰਨਗੀਆਂ ਨਾਲ ਸਜੀਆਂ 14 ਮੌਲਿਕ ਕਿਤਾਬਾਂ ਸ਼ੀਸ਼ਾ ਝੂਠ ਬੋਲਦਾ ਹੈ, ਹਰ ਧੁਖਦਾ ਪਿੰਡ ਮੇਰਾ ਹੈ, ਬੋਲ ਮਿੱਟੀ ਦਿਆ ਬਾਵਿਆ, ਅਗਨ ਕਥਾ, ਖ਼ੈਰ ਪੰਜਾਂ ਪਾਣੀਆਂ ਦੀ, ਧਰਤੀ ਨਾਦ, ਫੁੱਲਾਂ ਦੀ ਝਾਂਜਰ, ਪਾਰਦਰਸ਼ੀ, ਮੋਰ ਪੰਖ, ਮਨ ਤੰਦੂਰ, ਗੁਲਨਾਰ, ਮਿਰਗਾਵਲੀ, ਰਾਵੀ, ਮਨ ਪਰਦੇਸੀ ਰਾਹੀਂ ਧਰਤੀ ਦਾ ਦੁਖ ਸੁਖ ਸਮਝਿਆ ਤੇ ਸੰਭਾਲਿਆ। ਉਨ੍ਹਾਂ ਦੱਸਿਆ ਕਿ ਪ੍ਰੋ: ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ 2010 ਤੋਂ 2014 ਤੀਕ ਚਾਰ ਸਾਲ ਪ੍ਰਧਾਨ ਰਹੇ ਹਨ ਅਤੇ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ 1978 ਤੋਂ ਲੈ ਕੇ 2014 ਤੀਕ ਲਗ ਪਗ ਪੈਂਤੀ ਸਾਲ ਪ੍ਰਮੁੱਖ ਅਹੁਦੇਦਾਰ ਰਹੇ ਹਨ। ਇਸ ਵਕਤ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ, ਬੱਸੀਆਂ ਕੋਠੀ (ਰਾਏਕੋਟ)ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਵੀ ਚੇਅਰਮੈਨ ਵੀ ਹਨ । ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਤੇ ਪਾਕਿਸਤਾਨ ਵਿੱਚ ਪਿਛਲੇ 15 ਸਾਲ ਵਿੱਚ ਅਨੇਕਾਂ ਅੰਤਰ ਰਾਸ਼ਟਰੀ ਸੈਮੀਨਾਰਾਂ ਤੇ ਕਾਨਫਰੰਸਾਂ ਚ ਹਿੱਸਾ ਲੈ ਚੁਕੇ ਹਨ। ਸੱਰੀ(ਕੈਨੇਡਾ) ਚ ਸਥਾਪਤ ਪੰਜਾਬ ਭਵਨ ਦੀ ਸਥਾਪਨਾ ਕਰਵਾਉਣ ਲਈ ਆਪ ਜੀ ਦਾ ਯੋਗਦਾਨ ਇਤਿਹਾਸਕ ਮੀਲ ਪੱਥਰ ਹੈ। ਆਵਰ ਸਪੇਸ ਸਿਨੇਮਾ ਦੇ ਚੇਅਰਮੈਨ ਪਰਦੀਪ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਦੂਜੇ ਸੈਸ਼ਨ ਵਿੱਚ ਫਿਲਮ ਨਿਰਮਾਤਾ ਹਰਜੀਤ ਸਿੰਘ ਦੂਰਦਰਸ਼ਨ, ਫਿਲਮ ਲੇਖਕ ਬਲਦੇਵ ਗਿੱਲ(ਚੰਨ ਪਰਦੇਸੀ) ਪੰਜਾਬੀ ਕਵੀ ਬੀਬਾ ਬਲਵੰਤ ਵਿਸ਼ਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਉੱਘੀ ਸਮਾਜ ਸੇਵਿਕਾ ਰਾਧਿਕਾ ਜੈਤਵਾਨੀ, ਉੱਘੇ ਲੇਖਕ ਡਾ: ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ,ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਹਰਬੰਸ ਸਿੰਘ ਘੇਈ, ਜਸਮੇਰ ਸਿੰਘ ਢੱਟ ਚੇਅਰਮੈਨ ਸਭਿਆਚਾਰਕ ਸੱਥ, ਭਜਨ ਸਿੰਘ ਸਿੱਧੂ ਡੈਂਟਲ ਡਾਕਟਰ ਡਾ: ਜੈ ਦੇਵ ਸਿੰਘ ਢਿੱਲੋਂ ਡਾ: ਮਲਕੀਤ ਸਿੰਘ ਔਲਖ, ਸੰਗੀਤਾ ਭੰਡਾਰੀ, ਜਸਜੀਤ ਸਿੰਘ ਨੱਤ, ਗੁਰਿੰਦਰਜੀਤ ਸਿੰਘ ਨੱਤ, ਡਾ: ਮਾਨ ਸਿੰਘ ਤੂਰ, ਰਾਜਦੀਪ ਤੂਰ , ਹਰਜੀਤ ਸਿੰਘ ਖਾਲਸਾ, ਪ੍ਰਭਜੋਤ ਸਿੰਘ ਸਮੇਤ ਸੈਂਕੜੇ ਸਿਰਕੱਢ ਵਿਅਕਤੀ ਹਾਜ਼ਰ ਸਨ। ਅੱਜ ਕੁੱਲ ਨੌਂ ਲਘੂ ਫਿਲਮਾਂ ਵਿਖਾਈਆਂ ਗਈਆਂ ਜਿੰਨ੍ਹਾਂ ਦਾ ਆਰੰਭ ਇੱਕ ਓਂਕਾਰ ਤੇ ਲੋਰੀ ਨਾਲ ਕੀਤਾ ਗਿਆ।

ਡਾ: ਦਲਬੀਰ ਸਿੰਘ ਪੰਨੂੰ ਦੀ ਲਿਖੀ ਸਰਹੱਦ ਪਾਰਲੀ ਸਿੱਖ ਵਿਰਾਸਤ ਬਾਰੇ ਪੁਸਤਕ ਸਬੰਧੀ ਸਮਾਗਮ 9 ਦਸੰਬਰ ਨੂੰ ਹੋਵੇਗਾ

ਲੁਧਿਆਣਾ, ਦਸੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਅਮਰੀਕਾ ਵੱਸਦੇ ਸਿੱਖ ਵਿਦਵਾਨ ਡਾ: ਦਲਬੀਰ ਸਿੰਘ ਪੰਨੂ ਦੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਗਰੇਜ਼ੀ ਪੁਸਤਕ (The sikh heritage beyond borders) ਸਰਹੱਦ ਪਾਰਲੀ ਸਿੱਖ ਵਿਰਾਸਤ ਦਾ ਲੁਧਿਆਣਾ ਸਥਿਤ ਜੀ ਜੀ ਐੱਨ ਖ਼ਾਲਸਾ ਕਾਲਿਜ ਸਿਵਿਲ ਲਾਈਨਜ਼ ਵਿਖੇ ਪਰਵਾਸੀ ਸਾਹਿੱਤ ਅਧਿਅਨ ਕੇਂਦਰ ਵੱਲੋਂ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਜਾਣ ਪਛਾਣ ਤੇ ਵਿਚਾਰ ਚਰਚਾ ਸਮਾਗਮ 9 ਦਸੰਬਰ ਸੋਮਵਾਰ ਸਵੇਰੇ 11.30 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਚਿੱਤਰ ਗਿਆਨ ਪੁਸਤਕ ਦੀ ਸਿਰਜਣ ਪ੍ਰਕ੍ਰਿਆ ਅਤੇ ਪ੍ਰਕਾਸ਼ਨ ਤੀਕ ਸਫ਼ਰ ਬਾਰੇ ਲੇਖਕ ਡਾ: ਦਲਬੀਰ ਸਿੰਘ ਪੰਨੂੰ ਜਾਣਕਾਰੀ ਦੇਣਗੇ। ਜਦਕਿ ਵਿਚਾਰ ਚਰਚਾ ਵਿੱਚ ਵਿਦਵਾਨ ਲੇਖਕ ਡਾ: ਹਰਦੇਵ ਸਿੰਘ ਵਿਰਕ ਸਾਬਕਾ ਸੀਨੀਅਰ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋ: ਰਵਿੰਦਰ ਭੱਠਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਡਾ: ਅਰਵਿੰਦਰ ਸਿੰਘ ਭੱਲਾ, ਪ੍ਰਿੰਸੀਪਲ, ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਭਾਗ ਲੈਣਗੇ। ਸਮਾਗਮ ਦੀ ਪ੍ਰਧਾਨਗੀ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਕਰਨਗੇ। ਇਹ ਜਾਣਕਾਰੀ ਦਿੰਦਿਆਂ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਕਨਵੀਨਰ ਪ੍ਰੋ: ਸ਼ਰਨਜੀਤ ਕੌਰ ਤੇ ਡਾ: ਤੇਜਿੰਦਰ ਕੌਰ ਨੇ ਦੱਸਿਆ ਕਿ ਡਾ: ਦਲਬੀਰ ਸਿੰਘ ਪੰਨੂੰ ਕਿੱਤੇ ਵੱਲੋਂ ਦੰਦਾਂ ਦੇ ਡਾਕਟਰ ਹਨ ਅਤੇ ਆਪਣੇ ਲੇਖਕ ਬਾਪ ਸ: ਚਰਨਜੀਤ ਸਿੰਘ ਪੰਨੂੰ ਦੀ ਪ੍ਰੇਰਨਾ ਸਦਕਾ ਖੋਜ ਕਾਰਜ ਦੇ ਮਾਰਗ ਤੇ ਤੁਰੇ ਹਨ। ਇਹ ਪੁਸਤਕ ਪਾਕਿਸਤਾਨ ਤੇ ਭਾਰਤ ਵਿੱਚ ਵੀ ਲੋਕ ਅਰਪਨ ਹੋ ਚੁਕੀ ਹੈ।