You are here

ਲੁਧਿਆਣਾ

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਪ ਦੇ ਵਿਧਾਇਕਾ ਦੇ ਘਰ ਦਾ ਘਿਰਾਓ ਕਰਨ ਲਈ ਕਰ ਚੁੱਕੀਆਂ ਨੇ ਕਮਰਕਸੇ

ਮੁੱਲ਼ਾਂਪੁਰ ਦਾਖਾ 27 ਮਈ(ਸਤਵਿੰਦਰ ਸਿੰਘ ਗਿੱਲ) ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਪੰਜਾਬ ਭਰ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕਾ ਦੇ ਘਰਾਂ ਦਾ  ਘਿਰਾਓ ਕਰਨ ਲਈ ਕਮਰ ਕਸੇ ਕਰ ਲਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਿਲਾ  ਲੁਧਿਆਣਾ ਪ੍ਰਧਾਨ ਮੈਡਮ ਗੁਰਅਮਿੰਰਤ ਕੌਰ ਲੀਹਾਂ ਅਤੇ ਬਲਾਕ ਸਿੱਧਵਾਂ ਬੇਟ ਪ੍ਰਧਾਨ ਮੈਡਮ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਂਗਣਵਾੜੀ ਵਰਕਰਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸੇ ਤਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਕਿ ਇੱਕ ਆਂਗਣਵਾੜੀ ਸੈਂਟਰ ਵਿਚ ਦੋ ਵਰਕਰਾਂ ਨਹੀਂ ਬੈਠ ਸਕਣਗੀਆਂ ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਲਗਭਗ 27 ਹਜਾਰ ਆਂਗਣਵਾੜੀ ਵਰਕਰਾਂ ਹਨ ,ਪਰ ਸਰਕਾਰੀ ਇਮਾਰਤਾਂ ਸਿਰਫ 8 ਕੁ ਹਜ਼ਾਰ ਹਨ ।ਉਹਨਾਂ ਕਿਹਾ ਕਿ 19 ਹਜਾਰ ਆਂਗਣਵਾੜੀ ਸੈਂਟਰਾ ਦੀਆਂ ਇਮਾਰਤਾ ਵੀ ਨਹੀਂ ਹਨ ਅਤੇ ਹੋਰ ਆਂਗਣਵਾੜੀ ਸੈਂਟਰ ਲਗਾਉਣ ਲਈ ਕਿੱਧਰੇ ਥਾਂ ਵੀ ਨਹੀਂ ਹੈ । ਪਹਿਲਾਂ ਵਾਲੇ ਸੈਂਟਰ ਵੀ ਖੰਡਰ ਹੋ ਚੁੱਕੀਆਂ ਧਰਮਸ਼ਾਲਾ ਵਿੱਚ ਚੱਲ ਰਹੇ ਹਨ ਅਤੇ ਇੱਕ ਆਂਗਣਵਾੜੀ ਸੈਂਟਰ ਵਿਚ ਕਈ ਵਰਕਰਾਂ ਅਤੇ ਹੈਲਪਰਾਂ ਬੈਠਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਛੁੱਟੀਆਂ ਬੰਦ ਕਰਨ ਵਾਲਾ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਹੋਰ ਵਰਕਰਾਂ ਨੂੰ ਨਾ ਬਿਠਾਏ ਜਾਣ ਵਾਲਾ ਆਪਣਾ ਫੈਸਲਾ ਵਾਪਸ ਲਵੇ ,ਉਹਨਾਂ ਕਿਹਾ ਕਿ ਜਿੰਨਾ ਸਮਾਂ ਇਹ ਚਿੱਠੀਆਂ ਵਾਪਸ ਨਹੀਂ ਲਈਆ ਜਾਂਦੀਆਂ ਜੱਥੇਬੰਦੀ ਵੱਲੋਂ ਇਸੇ ਤਰਾਂ ਸੰਘਰਸ਼ ਜਾਰੀ ਰਹੇਗਾ । ਇਸ ਸਮੇਂ ਇਹਨਾਂ ਦੇ ਨਾਲ  ਵੱਡੀ ਗਿਣਤੀ ਆਂਗਣਵਾੜੀ ਵਰਕਰਾਂ ਹਾਜ਼ਰ ਸਨ ।

ਮਸੀਹ ਭਾਈਚਾਰੇ ਨੇ ਰਵਨੀਤ ਬਿੱਟੂ ਨੂੰ ਜਿਤਾਉਣ ਦਾ ਲਿਆ ਅਹਿਦ

ਮੁੱਲਾਂਪੁਰ ਦਾਖਾ 27 ਮਈ (ਸਤਵਿੰਦਰ ਸਿੰਘ ਗਿੱਲ) – ਸਥਾਨਕ ਕਸਬੇ ਸਮੇਤ ਆਲੇ-ਦੁਆਲੇ ਇਲਾਕੇ ਦੇ ਮਸੀਹ ਭਾਈਚਾਰੇ ਵੱਲੋਂ ਰਕਬਾ ਰੋਡ ਚਰਚ ’ਤੇ ਸਮਾਗਮ ਕਰਵਾਇਆ ਗਿਆ। ਜਿੱਥੇ ਵੱਡੀ ਤਾਦਾਦ ਵਿੱਚ ਮਸੀਹ ਭਾਈਚਾਰੇ ਦੇ ਲੋਕ ਸ਼ਾਮਲ ਹੋਏ। ਇਸ ਸਮਾਗਮ ਵਿੱਚ ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੀ ਸਤਿਕਾਰਯੋਗ ਮਾਤਾ ਜਸਬੀਰ ਕੌਰ, ਕਰਨਵੀਰ ਸਿੰਘ ਸੇਖੋਂ, ਮੰਡਲ ਪ੍ਰਧਾਨ ਬਾਲ ਕਿਸ਼ਨ ਚੌਹਾਨ ਸਮੇਤ ਹੋਰ ਪੁੱਜੇ।
           ਇਸ ਮੌਕੇ ਕਰਨਵੀਰ ਸਿੰਘ ਸੇਖੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਹਰ ਧਰਮ ਅਤੇ ਹਰ ਵਰਗ ਦਾ ਸਤਿਕਾਰ ਕੀਤਾ ਹੈ।  ਉਨ੍ਹਾਂ ਨੇ ਹਰ ਸਕੀਮ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਧਰਮ ਨਾਲ ਜੁੜੇ ਹੋਏ ਹਨ ਉਨ੍ਹਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਬੱਚੇ ਪੜ੍ਹੇ-ਲਿਖੇ ਹੋਣ ਅਤੇ ਸਾਡਾ ਦੇਸ਼ ਆਰਥਿਕ ਤਰੱਕੀ ਵਿਚ ਮਜ਼ਬੂਤ ਹੋਵੇ, 
          ਬਾਲ ਕਿਸ਼ਨ ਚੌਹਾਨ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਗਰੀਬਾਂ, ਕਿਸਾਨਾਂ ਅਤੇ ਨੌਜਵਾਨਾਂ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਹਰ ਵਰਗ ਵੱਲੋਂ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।  ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦ ਮੋਦੀ ਅਤੇ ਅਮਿਤ ਸ਼ਾਹ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਪਹਿਲਕਦਮੀ ਕੀਤੀ ਹੈ। ਇਹ ਸਾਡੀ ਤਰਜੀਹ ਹੋਵੇਗੀ, ਅਸੀਂ ਪੰਜਾਬ ਦੀ ਨੌਜਵਾਨ ਪੀੜ੍ਹੀ, ਪਰਿਵਾਰਾਂ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨਾ ਹੈ। ਇਹ ਮੋਦੀ ਜੀ ਦੀ ਗਾਰੰਟੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਮੋਦੀ ਜੀ ਦੀ ਗਾਰੰਟੀ ਪੂਰੀ ਹੋਣ ਦੀ ਗਾਰੰਟੀ ਹੈ। ਇਸ ਮੌਕੇ ਵਿੱਕੀ, ਜੱਗੀ, ਗੁਰਮੀਤ ਸਿੰਘ ਸਮੇਤ ਹੋਰ ਵੀ ਹਾਜਰ ਸਨ।

ਜਦੋਂ ਬਜ਼ੁਰਗ ਮਾਤਾ ਦੇ ਇਆਲੀ ਨੂੰ ਮਿਲਣ ਦੀ ਤਾਂਘ ਦੇ ਜਨੂੰਨ ਨੂੰ ਕਹਿਰ ਦੀ ਗਰਮੀ ਅਤੇ ਬਿਮਾਰੀ ਰੋਕ ਨਾ ਸਕੀ

ਮੁੱਲਾਂਪੁਰ ਦਾਖਾ 27 ਮਈ (ਸਤਵਿੰਦਰ ਸਿੰਘ ਗਿੱਲ) – ਸਿਆਣੇ ਆਖਦੇ ਨੇ ਵੱਡੇ ਬਜ਼ੁਰਗ ਬੋਹੜ ਦੀਆਂ ਛਾਵਾਂ ਵਰਗੇ ਹੁੰਦੇ ਨੇ, ਇਨ੍ਹਾਂ ਦੀ ਛਾਂ ਹੇਠਾਂ ਹਰ ਕੋਈ ਆਨੰਦ ਮਾਣਦਾ ਹੈ, ਅਜਿਹੇ ਹੀ ਕੁੱਝ ਹਲਕਾ ਦਾਖਾ ਦੇ ਪਿੰਡ ਸੂਜਾਪੁਰ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਕੈਨੇਡਾ ਦੇ ਸਾਬਕਾ ਐੱਮ.ਪੀ ਸੁੱਖ ਧਾਲੀਵਾਲ ਦੀ ਸਤਿਕਾਰਯੋਗ ਮਾਤਾ ਜੀ ਆਪਣੀ ਬਿਮਾਰੀ ਦੀ ਪ੍ਰਵਾਹ ਨਾ ਕਰਦਿਆਂ ਗਲੂਕੋਜ਼ ਉਤਾਰ ਕੇ 45-46 ਡਿਗਰੀ ਵਰਗੇ ਤਾਪਮਾਨ ’ਚ ਵੀ ਪਿੰਡ ਦੀ ਸੱਥ ਵਿੱਚ ਲੋਕ ਸਭਾ ਹਲਕਾ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਦੇ ਹੱਕ ਵਿੱਚ ਰੱਖੇ ਚੋਣ ਜਲਸੇ ਦੌਰਾਨ ਸੰਬੋਧਨ ਕਰਨ ਆਏ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਅਸ਼ੀਰਵਾਦ ਦੇਣ ਪੁੱਜੀ। ਉਨ੍ਹਾਂ ਦੇ ਨਾਲ ਰਣਜੀਤ ਸਿੰਘ ਢਿੱਲੋਂ ਸਮੇਤ ਹੋਰ ਵੀ ਅਕਾਲੀ ਦਲ ਦੇ ਆਗੂ ਤੇ ਵਰਕਰ ਵੱਡੀ ਤਾਦਾਦ ਵਿੱਚ ਹਾਜਰ ਸਨ।
           ਵਿਧਾਇਕ ਇਆਲੀ ਨੇ ਅਜੇ ਮਾਤਾ ਜੀ ਨੂੰ ਅਜਿਹੀ ਗਰਮੀ ਵਿੱਚ ਨਾ ਆਉਣ ਦੀ ਸਲਾਹ ਦਿੰਦਿਆ ਸ਼ਬਦ ਹੀ ਮੂੰਹੋਂ ਕੱਢੇ ਸਨ ਤਾਂ ਅੱਗਿਓ ਮਾਤਾ ਜੀ ਨੇ ਕਿਹਾ ਕਿ ‘ਪੁੱਤ ਨੂੰ ਦੇਖੇ ਬਿਨ੍ਹਾਂ ਮਾਂ, ਕਿਵੇਂ ਰਹਿ ਸਕਦੀ ਏ’ ਮਾਤਾ ਜੀ ਦੇ ਮੂੰਹੋਂ ਇਹ ਅਲਫ਼ਾਜ ਸੁਣ ਹਰ ਕੋਈ ਮਾਤਾ ਜੀ ਦੀ ਮਮਤਾ ਦੀ ਸ਼ਲਾਘਾ ਕਰਦਿਆਂ ਕਹਿ ਰਿਹਾ ਸੀ ਕਿ ਮਾਂ ਦੇ ਪਿਆਰ ਅੱਗੇ ਤਪਦੀ ਲੂੰ ਅਤੇ ਸਿਖਰ ਦੁਪਹਿਰ ਵੀ ਫਿੱਕੀ ਪੈ ਗਈ।
            ਜਿਕਰਯੋਗ ਹੈ ਕਿ ਸੂਬੇ ਅੰਦਰ 01 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਵਿਧਾਇਕ ਇਆਲੀ ਅਤੇ ਰਣਜੀਤ ਸਿੰਘ ਢਿੱਲੋਂ ਹਲਕਾ ਦਾਖਾ ਦੇ ਵੱਖ-ਵੱਖ ਪਿੰਡਾਂ ਅੰਦਰ ਚੋਣ ਪ੍ਰਚਾਰ ਕਰਨ ਵਿੱਚ ਜੁਟੇ ਹੋਏ ਸਨ, ਜਦ ਉਹ ਪਿੰਡ ਸੂਜਾਪੁਰ ਪੁੱਜੇ ਤਾਂ ਕੈਨੇਡਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਦੀ ਮਾਤਾ ਜੀ ਗਲੂਕੋਜ਼ ਦੀ ਬੋਤਲ ਉਤਾਰ ਕੇ  ਸਿੱਧਾ ਚੋਣ ਜਲਸੇ ਵਿੱਚ ਪੁੱਜੀ। ਜਿਨ੍ਹਾਂ ਨੇ ਵਿਧਾਇਕ ਇਆਲੀ ਨੂੰ ਅਸ਼ੀਰਵਾਦ ਦਿੱਤਾ।

ਮਿਸ਼ਨ ਹਰਾ ਭਰਾ ਤਹਿਤ ਲੁਧਿਆਣਾ; ਮਈ 19,2024

ਲੁਧਿਆਣਾ, 19 ਮਈ (ਟੀ. ਕੇ.) 
ਮਿਸ਼ਨ ਹਰਾ ਭਰਾ ਪੰਜਾਬ ਦੇ ਤਹਿਤ ਆਲਮਗੀਰ ਇਨਕਲੇਵ  ਵਿੱਚ   151 ਬੂਟੇ  ਲਗਾਏ ਗਏ। ਇਸ ਮੌਕੇ 
  ਜਸਦੇਵ ਸਿੰਘ ਸੇਖੋਂ  ਜੋਨਲ ਕਮਿਸ਼ਨਰ  ਜੋਨ  ਡੀ.  ਨਗਰ ਨਿਗਮ  ਲੁਧਿਆਣਾ  ਨੇ ਬੂਟੇ ਲਗਾਉਣ ਦੀ ਮੁਹਿੰਮ ਦੌਰਾਨ ਇਕੱਠੇ ਹੋਏ ਕਾਲੋਨੀ ਨਿਵਾਸੀਆਂ ਨੂੰ  ਮਿਸ਼ਨ ਹਰਾ  ਭਰਾ ਪੰਜਾਬ  ਅਤੇ  ਦਰੱਖਤਾਂ  ਦੀ  ਮਨੁੱਖੀ  ਜੀਵਨ  ਲਈ  ਮਹੱਤਤਾ  ਬਾਰੇ ਵਿਸਥਾਰ ਵਿੱਚ  ਚਾਨਣਾ ਪਾਇਆ।  ਉਹਨਾਂ ਦੱਸਿਆ ਕਿ  ਦਰਖਤਾਂ ਹੇਠ ਘੱਟ ਰਿਹਾ ਰਕਬਾ  ਚਿੰਤਾ ਦਾ ਵਿਸ਼ਾ ਹੈ। ਦਰਖਤਾਂ ਦੀ ਘਾਟ ਕਾਰਨ ਸੂਰਜ ਦੀ ਤਪਸ ਲਗਾਤਾਰ ਵੱਧ ਰਹੀ ਹੈ ਜੋ ਕਿ ਮਨੁੱਖੀ ਜੀਵਨ ਲਈ ਹਾਨੀਕਾਰਕ  ਸਾਬਤ ਹਵੇਗੀ।  ਉਹਨਾਂ   ਇਸ ਮੌਕੇ ਕਰਨਵੀਰ ਸਿੰਘ ਅਤੇ   ਨਵਜੋਤ ਕੌਰ,   ਜਿਨ੍ਹਾਂ ਦੇ ਵਿਆਹ  ਦੀ ਖੁਸ਼ੀ ਵਿੱਚ ਉਹਨਾਂ  ਦੇ  ਪਿਤਾ ਅਵਤਾਰ ਸਿੰਘ ਨੇ  ਬੂਟਿਆਂ ਦੀ  ਸੇਵਾ ਕੀਤੀ ਹੈ ਨੂੰ  ਸਨਮਾਨਿਤ ਵੀ ਕੀਤਾ।  ਉਹਨਾਂ   ਕਾਲੋਨੀ ਨਿਵਾਸੀਆਂ  ਨੂੰ  ਅਪੀਲ ਕੀਤੀ ਕਿ  ਹਰ ਵਿਅਕਤੀ ਘੱਟੋ-ਘੱਟ  ਇੱਕ  ਛਾਂਦਾਰ  ਦਰੱਖਤ  ਲਾ ਕੇ  ਵਾਤਾਵਰਨ ਨੂੰ  ਬਚਾਉਣ ਵਿੱਚ ਯੋਗਦਾਨ ਪਾਵੇ। ਇਸ ਮੌਕੇ ਉਹਨਾਂ   ਆਲਮਗੀਰ  ਇਨਕਲੇਵ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ  ਦੇ ਪ੍ਰਧਾਨ ਬਲਬੀਰ ਸਿੰਘ  , ਜਨਰਲ ਸਕੱਤਰ ਰਾਮੇਸ਼ ਸੰਧੂ  ਸੀਨੀਅਰ ਉਪ ਪ੍ਰਧਾਨ ਗੁਰਿੰਦਰ ਸਿੰਘ,  ਉਪ ਪ੍ਰਧਾਨ ਰਾਮੇਸ਼ ਸਿੰਘ ਢੱਡਵਾਲ , ਜਗਦੀਸ਼ ਸਿੰਘ ਅਤੇ ਸਮੁੱਚੀ ਟੀਮ ਦਾ  ਬੂਟੇ ਲਾਉਣ ਦਾ ਉਪਰਾਲਾ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ 
ਐਸੋਸੀਏਸ਼ਨ ਦੇ  ਪ੍ਰਧਾਨ ਬਲਬੀਰ ਸਿੰਘ ਨੇ   ਜਸਦੇਵ ਸਿੰਘ  ਦਾ  ਰੁਝੇਵਿਆਂ  ਵਿੱਚੋਂ  ਟਾਈਮ ਕੱਢ  ਕੇ  ਬੂਟੇ  ਦੀ ਮੁਹਿੰਮ ਵਿੱਚ ਸ਼ਾਮਲ  ਹੇਣ ਲਈ ਧੰਨਵਾਦ ਕੀਤਾ  ਅਤੇ  ਯਕੀਨ ਦਿਵਾਇਆ  ਕਿ  ਐਸੋਸੀਏਸ਼ਨ   100  ਏਕੜ ਤੋ ਵੱਧ ਏਰੀਏ ਵਿੱਚ ਬਣੀ  ਆਲਮਗੀਰ ਇਨਕਲੇਵ  ਨੂੰ  ਪੰਜਾਬ ਦੀ  ਸਭ  ਤੋਂ ਹਰਿਆਲੀ ਵਾਲੀ  ਕਾਲੋਨੀ  ਬਣਾਉਣ ਵਿੱਚ  ਕੋਈ ਕਸਰ ਬਾਕੀ ਨਹੀਂ ਛੱਡੇਗੀ।  ਇਸ ਮੌਕੇ  ਵੱਡੀ ਗਿਣਤੀ ਵਿੱਚ  ਔਰਤਾਂ ਨੌਜਵਾਨਾਂ, ਬੱਚਿਆਂ, ਸਨਮਾਨਿਤ     ਸਖਸ਼ੀਅਤਾਂ ਸਮੇਤ ਜਸਦੇਵ ਸਿੰਘ ਸੇਖੋਂ  ਕਮਿਸ਼ਨਰ  ਡੀ. ਜੋਨ  ਨਗਰ ਨਿਗਮ ਲੁਧਿਆਣਾ  ਨੇ  ਇੱਕ ਇੱਕ ਬੂਟਾ  ਲਾਇਆ। 
ਬੂਟੇ ਲਾਉਣ ਦੀ ਮੁਹਿੰਮ ਵਿੱਚ ਮਾਰਸ਼ਲ  ਏਡ ਫਾਉਂਡੇਸ਼ਨ  ਦੇ  ਡਾਇਰੈਕਟਰ ਮਨਦੀਪ ਕੇਸ਼ਵ ( ਗੁੱਡੂ)  ਅਤੇ ਸਮੁੱਚੀ ਟੀਮ  ਵੀ  ਮੌਜੂਦ ਰਹੀ। 
ਇਸ  ਮੌਕੇ  ਜਸਵੀਰ ਸਿੰਘ   ਧੀਮਾਨ  ਡਿਪਟੀ ਚੀਫ ਇੰਜੀਨੀਅਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬੇਸ਼ੀ ਪਹਿਲਵਾਨ  ਆਲਮਗੀਰ, ਵਿਨੀਤ ਗੋਇਲ  ਡਾਇਰੈਕਟਰ ਸਨਬੀਮ ਕਲੋਨਾਈਜ਼ ਪ੍ਰਾਈਵੇਟ ਲਿਮਟਿਡ ,  ਉੱਘੇ  ਸੋਸ਼ਲ ਵਰਕਰ ਰਾਕੇਸ਼ ਗੋਇਲ ,  ਅਵਤਾਰ ਸਿੰਘ (  ਐਂਡੀਕੋ  ਪਾਵਰ ਟੂਲਜ) , ਐਸ.ਐਸ ਅਟਵਾਲ,  ਕੈਸ਼ੀਅਰ,ਗੁਰਚਰਨ ਸਿੰਘ, ਸਹਾਇਕ ਕੈਸ਼ੀਅਰ,
ਕਾਰਜਕਾਰੀ ਮੈਂਬਰ :  ਸਰਬਜੀਤ ਸਿੰਘ, 
 ਗਿਆਨ ਚੰਦ ਸੂਦ ਮਨਿੰਦਰ ਸਿੰਘ, ਦੀਪ ਨਰਾਇਣ ਸ਼੍ਰੀ ਵਾਸਤਵਾ, ਨਰਿੰਦਰ ਸ਼ਰਮਾ  ਵੀ ਮੌਜੂਦ ਸਨ।

ਰੁਚੀ ਬਾਵਾ ਦੇ ਦਿਲ ਅੰਦਰ ਸਮਾਜ ਦੇ ਲੋੜਵੰਦ ਲੋਕਾਂ ਲਈ ਹਮਦਰਦੀ ਕੁੱਟ ਕੁੱਟ ਕੇ ਭਰੀ ਹੋਈ ਹੈ - ਪ੍ਰੋ: ਚੰਨਦੀਪ ਕੌਰ

ਲੁਧਿਆਣਾ, 19 ਮਈ (ਟੀ. ਕੇ.) ਸਮਾਜ ਨੂੰ ਬਿਹਤਰ ਬਣਾਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਕੀ ਉਪਰਾਲੇ ਕੀਤੇ ਜਾਣ ਦੇ ਸਬੰਧ ਵਿੱਚ ਆਸ-ਅਹਿਸਾਸ ਸਮਾਜ ਸੇਵੀ ਸੰਸਥਾ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਉੱਘੀ ਸਮਾਜ ਸੇਵਿਕਾ ਰੁਚੀ ਬਾਵਾ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਸਾਬਕਾ ਪ੍ਰੋਫੈਸਰ ਅਤੇ ਉੱਘੀ ਸਮਾਜ ਸੇਵਿਕਾ ਡਾ: ਚੰਨਦੀਪ ਕੌਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀਮਤੀ ਬਾਵਾ ਇੱਕ  ਸਰਗਰਮ ਸਮਾਜ ਸੇਵਿਕਾ ਹੈ, ਜੋ ਨੇਕ ਕੰਮਾਂ ਨੂੰ ਹਮੇਸ਼ਾ ਸਮਰਪਿਤ ਹਨ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀਮਤੀ ਬਾਵਾ ਲੋਕਾਂ ਨੂੰ ਇੱਕ ਮੰਚ ਉਪਰ ਇਕੱਠੇ ਕਰਕੇ ਸਮਾਜ ਦੀ ਬਿਹਤਰੀ ਲਈ ਉਨ੍ਹਾਂ ਨੂੰ ਹਮੇਸ਼ਾ ਪ੍ਰੇਰਿਤ ਕਰਨ ਵਿਚ ਤੱਤਪਰ ਰਹਿੰਦੀ ਹੈ ਅਤੇ ਸਮਾਜ ਸੇਵਾ ਲਈ ਉਨ੍ਹਾਂ ਹਮੇਸ਼ਾ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹ ਹੁਣ ਦੂਜਿਆਂ ਦੀ ਪ੍ਰਭਾਵਸ਼ਾਲੀ ਭਾਈਚਾਰਕ ਸੇਵਾ ਦੇ ਸਿਧਾਂਤਾਂ ਅਤੇ ਅਭਿਆਸਾਂ ਨੂੰ ਸਿੱਖਣ ਵਿੱਚ ਵੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਰੁਚੀ ਬਾਵਾ ਦੀ ਸੋਚ ਹਮੇਸ਼ਾ  ਲੁਧਿਆਣਾ ਵਿੱਚ ਨਵੀਨਤਾਕਾਰੀ ਕਮਿਊਨਿਟੀ ਸੇਵਾ ਪਹਿਲਕਦਮੀਆਂ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ 'ਤੇ ਕੇਂਦਰਿਤ ਰਹਿੰਦੀ ਹੈ। । ਅੱਜ ਕਰਵਾਏ ਗਏ ਸੈਮੀਨਾਰ ਦੌਰਾਨ  ਭਾਵਨਾ ਗੁਪਤਾ, ਸ਼ਰੂਤੀ ਨੰਦਾ, ਡੌਲੀ ਬਹਿਲ, ਜਿੰਨੀ, ਗੀਤੂ ਸੇਠ, ਰਸ਼ਿਮ, ਅੰਸ਼ੂ ਜੈਨ, ਪਰਵਿੰਦਰ ਕੌਰ, ਕਿਰਨ ਸੂਦ, ਯੁਵਰਾਜ (ਇੰਟਰਨ), ਅਤੇ ਪ੍ਰਿਆ ਮਿੱਤਲ ਨੇ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਕੀ ਉਪਰਾਲੇ ਕੀਤੇ ਜਾਣ, ਦੇ ਉਪਰ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਜਦਕਿ ਡਾ. ਚੰਨਦੀਪ ਕੌਰ ਜੋ ਇੱਕ ਪ੍ਰਸਿੱਧ ਸਿੱਖਿਆ-ਸ਼ਾਸਤਰੀ ਹਨ  ਨੇ ਭਾਰਤ ਵਿੱਚ ਸਮਾਜਿਕ ਸੇਵਾਵਾਂ ਦੇ ਬਿਹਤਰ ਸੰਗਠਨ ਦੀ ਫੌਰੀ ਲੋੜ 'ਤੇ ਜ਼ੋਰ ਦਿੰਦੇ ਹੋਏ, ਅਮਰੀਕਾ ਅਤੇ ਕੈਨੇਡਾ ਵਿੱਚ ਕਮਿਊਨਿਟੀ ਸੇਵਾ ਅਭਿਆਸਾਂ ਬਾਰੇ ਆਪਣੀ ਸੂਝ ਸਾਂਝੀ ਕੀਤੀ।

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 19 ਮਈ (  ਬਿਊਰੋ            ) ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਇੱਕ ਬਹੁਤ ਹੀ ਅਹਿਮ ਮੀਟਿੰਗ ਜੱਥੇਬੰਦੀ ਦੀ ਸੂਬਾ ਪ੍ਰਧਾਨ ਰਾਣੋ ਖੇੜੀ ਗਿੱਲਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜੱਥੇਬੰਦੀ ਦੀਆਂ ਆਗੂਆਂ, ਐਕਟਿਵ ਵਰਕਰਾਂ ਅਤੇ ਪ.ਸ.ਸ.ਫ. ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੇ ਆਰੰਭ ਵਿੱਚ ਪਦਮਸ਼੍ਰੀ ਮਹਾਨ ਕਵੀ ਸੁਰਜੀਤ ਪਾਤਰ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ। ਇਸ ਉਪਰੰਤ ਸੂਬਾ ਜਨਰਲ ਸਕੱਤਰ ਵਲੋਂ ਪਿਛਲੇ ਸਮੇਂ ਦੌਰਾਨ ਜੱਥੇਬੰਦੀ ਵਲੋਂ ਕੀਤੇ ਐਕਸ਼ਨਾਂ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਆਸ਼ਾ ਵਰਕਰਾਂ ਵਲੋਂ ਆਪਣੀ ਜੱਥੇਬੰਦੀ ਨੇ ਨਾਲ-ਨਾਲ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ, ਪ.ਸ.ਸ.ਫ. ਅਤੇ ਸਾਂਝੇ ਫਰੰਟ ਦੇ ਬੈਨਰਾਂ ਹੇਠ ਕੀਤੇ ਗਏ ਸੰਘਰਸ਼ਾਂ ਵਿੱਚ ਵੀ ਭਰਵੀਂ ਸ਼ਮੂਲੀਅਤ ਕੀਤੀ ਗਈ ਹੈ। ਸੂਬਾ ਪ੍ਰਧਾਨ ਵਲੋਂ ਆਸ਼ਾ ਵਰਕਰਾਂ ਦੀਆਂ ਚਾਰ ਜੱਥੇਬੰਦੀਆਂ ਵਲੋਂ ਬਣਾਏ ਗਏ ਸਾਂਝੇ ਮੋਰਚੇ ਅਤੇ ਸਾਂਝੇ ਮੋਰਚੇ ਦੇ ਬੈਨਰ ਹੇਠ ਸਿਹਤ ਮੰਤਰੀ ਨਾਲ ਹੋਈ ਮੀਟਿੰਗ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਜਾਣਕਾਰੀ ਦਿੱਤੀ ਕਿ ਸਾਂਝੇ ਮੋਰਚੇ ਦੇ ਦਬਾਅ ਹੇਠ ਹੋਈ ਮੀਟਿੰਗ ਦੌਰਾਨ ਸਿਹਤ ਮੰਤਰੀ ਵਲੋਂ ਅਧਿਕਾਰੀਆਂ ਨੂੰ 58 ਸਾਲ ਪੂਰੇ ਕਰ ਚੁੱਕੀਆਂ ਆਸ਼ਾ ਵਰਕਰਾਂ ਨੂੰ ਸੇਵਾ ਮੁਕਤ ਕਰਨ ਵਾਲੇ ਪੱਤਰ ਤੇ ਫੋਨ ਤੇ ਹੀ ਤੇ ਰੋਕ ਲਗਾਉਣ ਦੀ ਹਿਦਾਇਤ ਕੀਤੀ।ਰਜ਼ੀਆਂ ਸੁਲਤਾਨ ਸੰਗਰੂਰ, ਜਸਵੀਰ ਕੌਰ ਮਲੇਰਕੋਟਲਾ, ਹਰਨਿੰਦਰ ਕੌਰ ਹੁਸ਼ਿਆਰਪੁਰ, ਨਿਰਮਲਾ ਦੇਵੀ ਪਠਾਣਕੋਟ, ਸੰਦੀਪ ਕੌਰ ਬਰਨਾਲਾ, ਮਨਜੀਤ ਕੌਰ ਤਰਨਤਾਰਨ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਜੱਥੇਬੰਦੀ ਦੇ ਮੁੱਖ ਸਲਾਹਕਾਰ ਮਨਜੀਤ ਬਾਜਵਾ, ਰਣਜੀਤ ਸਿੰਘ ਈਸਾਪੁਰ ਅਤੇ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਜੱਥੇਬੰਦੀ ਨੂੰ ਮਜਬੂਤ ਕਰਨ ਅਤੇ ਆਸ਼ਾ ਵਰਕਰਾਂ ਨੂੰ ਮੰਗਾਂ ਅਤੇ ਹੱਕਾਂ ਪ੍ਰਤੀ ਸੁਚੇਤ ਕਰਨ ਲਈ ਬਲਾਕ ਪੱਧਰ ਤੱਕ ਮੀਟਿੰਗਾਂ ਕਰਨ ਦੀ ਸਲਾਹ ਦਿੱਤੀ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਐਲਾਨਨਾਮੇ ਤਹਿਤ ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਅਤੇ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਸਬਕ ਸਿਖਾਉਣ ਲਈ “ਵੋਟ ਦੀ ਚੋਟ” ਦਾ ਇਸਤੇਮਾਲ ਹਰ ਹਾਲਤ ਵਿੱਚ ਕੀਤਾ ਜਾਵੇ ਤਾਂ ਜੋ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਚਲਦਾ ਰੱਖਿਆ ਜਾ ਸਕੇ ਅਤੇ ਦੇਸ਼ ਅੰਦਰ ਫਿਰਕੂ ਹਨੇਰੀ ਨੂੰ ਠੱਲ ਪਾਈ ਜਾ ਸਕੇ। ਮੀਟਿੰਗ ਵਿੱਚ ਹਾਜਰ ਵਰਕਰਾਂ ਨੂੰ ਦੱਸਿਆ ਗਿਆ ਕਿ ਪਿਛਲੇ ਸਮੇਂ ਦੌਰਾਨ ਪ.ਸ.ਸ.ਫ. ਦੇ ਵਫਦ ਵਲੋਂ ਮੁੱਖ ਚੋਣ ਅੀਧਕਾਰੀ ਨਾਲ ਮੀਟਿੰਗ ਕਰਕੇ ਮਿਡ ਡੇ ਮੀਲ ਅਤੇ ਆਸ਼ਾ ਵਰਕਰਾਂ ਲਈ ਚੋਣਾਂ ਦੌਰਾਨ ਕੀਤੀ ਡਿਊਟੀ ਦਾ ਮਿਹਨਤਾਨਾ 500ਰੁਪਏ ਪ੍ਰਤੀ ਦਿਨ ਮੌਕੇ ਤੇ ਨਕਦ ਦਿੱਤਾ ਜਵੇ। ਜੱਥੇਬੰਦੀ ਦੇ ਯਤਨਾ ਸਦਕਾ ਮੁੱਖ ਚੋਣ ਅਧਿਕਾਰੀ ਵਲੋਂ 200 ਰੁਪਏ ਪ੍ਰਤੀ ਦਿਨ ਚੋਣ ਭੱਤੇ ਦਾ ਪੱਤਰ ਜਾਰੀ ਕੀਤਾ ਗਿਆ ਹੈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਇਸ ਪੱਤਰ ਦੇ ਤਹਿਤ ਮਿਤੀ 23-24 ਮਈ ਨੂੰ ਜੱਥੇਬੰਦੀ ਵਲੋਂ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਮੰਗ ਪੱਤਰ ਸੌਂਪ ਕੇ ਬਾਕੀ ਚੋਣ ਅਮਲੇ ਵਾਂਗ ਮੌਕੇ ਤੇ ਹੀ ਆਸ਼ਾ ਵਰਕਰਾਂ ਨੂੰ ਵੀ ਚੋਣ ਭੱਤੇ ਦੀ ਨਕਦ ਅਦਾਇਗੀ ਦੀ ਮੰਗ ਕੀਤੀ ਜਾਵੇਗੀ। ਮੀਟਿੰਗ ਦੇ ਅੰਤ ਵਿੱਚ ਸੂਬਾ ਚੇਅਰਪਰਸਨ ਸੁਖਵਿੰਦਰ ਕੌਰ ਵਲੋਂ ਹਾਜਰ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਜੱਥੇਬੰਦੀ ਨੂੰ ਮਜਬੂਤ ਬਣਾਉਣ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਚਰਨਜੀਤ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ, ਬੇਅੰਤ ਕੌਰ, ਰਾਜ ਕੁਮਾਰੀ, ਮਨਜੀਤ ਕੌਰ, ਕਮਲੇਸ਼ ਰਾਣੀ, ਸੁਰਿੰਦਰ ਕੌਰ, ਰਾਣੋ, ਪਰਮਜੀਤ ਕੌਰ, ਰੂਬੀ ਬਾਲਾ, ਨਸੀਬ ਕੌਰ, ਜਸਵਿੰਦਰ ਕੌਰ, ਬਲਵੀਰ ਕੌਰ, ਜਸਪ੍ਰੀਤ ਕੌਰ, ਇੰਦਰਜੀਤ ਕੌਰ, ਜਸਵੀਰ ਕੌਰ, ਹਰਵਿੰਦਰ ਕੌਰ, ਰਜਨੀ ਸ਼ਰਮਾ, ਰਣਜੀਤਾ, ਹਰਪ੍ਰੀਤ ਕੌਰ, ਕਮਲਜੀਤ ਕੌਰ ਆਦਿ ਆਗੂ ਵੀ ਹਾਜਰ ਸਨ।

ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ, ਗਿਣਤੀ ਅਭਿਆਸ ਅਤੇ 'voteforludhiana.in' ਵੈੱਬਸਾਈਟ ਬਾਰੇ ਚੋਣ ਅਮਲੇ ਲਈ ਦੂਜੀ ਸਿਖਲਾਈ ਕਾਰਜਸ਼ਾਲਾ ਕਰਵਾਈ

ਲੁਧਿਆਣਾ, 19 ਮਈ(ਟੀ. ਕੇ.) 
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟਾਫ਼ ਲਈ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ, ਵੋਟਾਂ ਦੀ ਗਿਣਤੀ ਅਤੇ 'voteforludhiana.in' ਵੈੱਬਸਾਈਟ ਦੇ ਕੰਮਕਾਜ ਸਬੰਧੀ ਦੂਜੀ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਸਹਾਇਕ ਰਿਟਰਨਿੰਗ ਅਫ਼ਸਰਾਂ (ਏ.ਆਰ.ਓ.) ਵੱਲੋਂ ਐਤਵਾਰ ਨੂੰ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਸਿਖਲਾਈ ਕਾਰਜਸ਼ਾਲਾ ਕਰਵਾਈ ਗਈ। 

ਪੋਲਿੰਗ ਕਰਮੀਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਪਾਵਰਪੁਆਇੰਟ ਪੇਸ਼ਕਾਰੀਆਂ, ਪ੍ਰਦਰਸ਼ਨਾਂ ਅਤੇ ਜਾਣਕਾਰੀ ਭਰਪੂਰ ਵੀਡੀਓ ਕਲਿੱਪਾਂ ਰਾਹੀਂ ਸਿਖਲਾਈ ਦਿੱਤੀ ਗਈ। ਟ੍ਰੇਨਰਾਂ ਨੇ ਇੱਕ ਨਿਰਵਿਘਨ ਅਤੇ ਮੁਸ਼ਕਲ ਰਹਿਤ ਗਿਣਤੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਈ.ਸੀ.ਆਈ ਦਿਸ਼ਾ-ਨਿਰਦੇਸ਼ਾਂ ਅਨੁਸਾਰ ਗਿਣਤੀ ਪ੍ਰਕਿਰਿਆ ਨੂੰ ਸਮਝਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਟਰੇਨਰਜ਼ ਨੇ ਪੋਲਿੰਗ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਈ.ਸੀ.ਆਈ ਦਿਸ਼ਾ-ਨਿਰਦੇਸ਼ਾਂ ਅਤੇ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ ਦੇ ਕੰਮਕਾਜ ਤੋਂ ਜਾਣੂ ਕਰਵਾਉਣ ਤਾਂ ਜੋ ਗਿਣਤੀ ਪ੍ਰਕਿਰਿਆ ਦੌਰਾਨ ਕਿਸੇ ਵੀ ਮੁਸ਼ਕਿਲ ਤੋਂ ਬਚਿਆ ਜਾ ਸਕੇ।

ਅਧਿਕਾਰੀਆਂ ਨੇ 'voteforludhiana.in' ਵੈੱਬਸਾਈਟ ਦੇ ਕੰਮਕਾਜ ਬਾਰੇ ਵੀ ਵਿਸਤ੍ਰਿਤ ਸਿਖਲਾਈ ਦਿੱਤੀ, ਜੋ ਕਿ ਪ੍ਰਸ਼ਾਸਨ ਵੱਲੋਂ ਪੋਲਿੰਗ ਵਾਲੇ ਦਿਨ (1 ਜੂਨ) ਨੂੰ ਨਿਵਾਸੀਆਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਹੈ। ਵੈੱਬਸਾਈਟ ਵੋਟਰਾਂ ਨੂੰ 1 ਜੂਨ ਨੂੰ ਆਪਣੇ ਸਬੰਧਤ ਪੋਲਿੰਗ ਬੂਥਾਂ 'ਤੇ ਕਤਾਰ/ਭੀੜ ਦੀ ਅਸਲ-ਸਮੇਂ ਦੀ ਸਥਿਤੀ ਦੀ ਜਾਂਚ ਕਰਨ ਦੇ ਯੋਗ ਬਣਾਵੇਗੀ। ਪੋਲਿੰਗ ਸਟਾਫ ਨੂੰ ਵੈੱਬਸਾਈਟ 'ਤੇ ਡੇਟਾ ਨੂੰ ਅਪਡੇਟ ਕਰਨ ਬਾਰੇ ਸਿਖਲਾਈ ਦਿੱਤੀ ਗਈ ਹੈ।

ਸਿਖਲਾਈ ਪ੍ਰਕਿਰਿਆ ਤੋਂ ਬਾਅਦ, ਸ਼ੰਕੇ ਦੂਰ ਕਰਨ ਲਈ ਇੱਕ ਸਵਾਲ-ਜਵਾਬ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ।

ਭਾਰਤ ਦਾ ਪਹਿਲਾ ਮੈਟਾਵਰਸ ਸੰਚਾਲਿਤ ਵਰਚੁਅਲ ਮਾਡਲ ਪੋਲਿੰਗ ਬੂਥ

ਲੁਧਿਆਣਾ, 18 ਮਈ(ਟੀ. ਕੇ.) 
ਲੋਕਾਂ ਵਿੱਚ ਵੋਟਰ ਜਾਗਰੂਕਤਾ ਫੈਲਾਉਣ ਲਈ, ਭਾਰਤ ਦਾ ਪਹਿਲਾ ਮੈਟਾਵਰਸ ਪਾਵਰਡ ਵਰਚੁਅਲ ਮਾਡਲ ਪੋਲਿੰਗ ਬੂਥ, ਲਾਈਵ ਬੈਂਡ ਸਮੇਤ ਹੋਰ ਜਾਗਰੂਕਤਾ ਗਤੀਵਿਧੀਆਂ ਲਈ ਫਿਰੋਜ਼ਪੁਰ ਰੋਡ 'ਤੇ ਐਮ.ਬੀ.ਡੀ ਨਿਓਪੋਲਿਸ ਮਾਲ ਵਿਖੇ ਸ਼ਨੀਵਾਰ ਸ਼ਾਮ ਨੂੰ ਪ੍ਰੋਗਰਾਮ ਕੀਤਾ ਗਿਆ।

ਇਸ ਮੌਕੇ ਚੋਣ ਆਬਜ਼ਰਵਰਾਂ ਸਮੇਤ ਜਨਰਲ ਅਬਜ਼ਰਵਰ ਦਿਵਿਆ ਮਿੱਤਲ ਆਈ.ਏ.ਐਸ, ਖਰਚਾ ਨਿਗਰਾਨਾਂ ਚੇਤਨ ਡੀ ਕਾਲਮਕਰ ਆਈ.ਆਰ.ਐਸ ਅਤੇ ਪੰਕਜ ਕੁਮਾਰ ਆਈ.ਆਰ.ਐਸ, ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ) ਸਾਕਸ਼ੀ ਸਾਹਨੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। 

ਏ.ਆਰ.ਓ ਲੁਧਿਆਣਾ ਸੈਂਟਰਲ ਓਜਸਵੀ ਅਲੰਕਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਪ੍ਰੋਗਰਾਮ ਤਹਿਤ ਮਾਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਜਾਗਰੂਕਤਾ ਸਮਾਗਮ 'ਲੁਧਿਆਣਾ 70 ਪਾਰ' ਕਰਵਾਇਆ ਗਿਆ। ਇਸ ਦਾ ਉਦੇਸ਼ ਆਮ ਚੋਣਾਂ ਦੌਰਾਨ 70 ਫੀਸਦੀ ਤੋਂ ਵੱਧ ਮਤਦਾਨ ਦੇ ਟੀਚੇ ਨੂੰ ਹਾਸਲ ਕਰਨਾ ਹੈ।
ਲੋਕਾਂ ਨੂੰ ਇੱਕ ਵਰਚੁਅਲ ਮੌਕ ਪੋਲਿੰਗ ਅਨੁਭਵ ਪ੍ਰਦਾਨ ਕਰਨ ਲਈ ਭਾਰਤ ਦਾ ਪਹਿਲਾ ਮੈਟਾਵਰਸ ਪਾਵਰਡ ਵਰਚੁਅਲ ਮਾਡਲ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਸੀ। ਚੋਣ ਅਬਜ਼ਰਵਰਾਂ, ਡੀ.ਈ.ਓ ਸਮੇਤ ਹੋਰ ਅਧਿਕਾਰੀਆਂ ਨੇ ਵੀ ਵਰਚੁਅਲ ਪੋਲਿੰਗ ਬੂਥ ਦਾ ਅਨੁਭਵ ਕੀਤਾ।

ਸਮਾਗਮ ਦੌਰਾਨ ਇੱਕ ਚੋਣ ਗੀਤ ਵੀ ਲਾਂਚ ਕੀਤਾ ਗਿਆ ਅਤੇ ਬੀ.ਸੀ.ਐਮ ਆਰੀਆ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਦੇ ਵਿਦਿਆਰਥੀਆਂ ਵੱਲੋਂ ਭੰਗੜਾ ਵੀ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਰੌਕ ਫਲੂਇਡ ਬੈਂਡ ਵੱਲੋਂ ਲਾਈਵ ਬੈਂਡ ਦੀ ਪੇਸ਼ਕਾਰੀ ਦਿੱਤੀ ਗਈ।

ਚੋਣ ਅਬਜ਼ਰਵਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਵੈੱਬਸਾਈਟ (voteforludhiana.in) ਦੀ ਭਰਪੂਰ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਰਾਹੀਂ ਵੋਟਰ ਚੋਣਾਂ ਵਾਲੇ ਦਿਨ ਪੋਲਿੰਗ ਕੇਂਦਰਾਂ 'ਤੇ ਭੀੜ ਨੂੰ ਟਰੈਕ ਕਰ ਸਕਦੇ ਹਨ, ਜਿਸ ਨਾਲ ਉਹ ਆਪਣੀ ਸਹੂਲਤ ਅਨੁਸਾਰ ਵੋਟ ਪਾਉਣ ਲਈ ਕੇਂਦਰ ਤੱਕ ਜਾ ਸਕਦੇ ਹਨ। ਵੈੱਬਸਾਈਟ 'ਤੇ ਜਾਣਕਾਰੀ ਹਰ ਅੱਧੇ ਘੰਟੇ ਬਾਅਦ ਅਪਡੇਟ ਕੀਤੀ ਜਾਵੇਗੀ। ਵੈੱਬਸਾਈਟ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ (ਜੀ.ਐਨ.ਡੀ.ਈ.ਸੀ) ਦੇ ਮਾਹਿਰਾਂ  ਡਾ. ਅਕਸ਼ੈ ਗਿਰਧਰ ਅਤੇ ਡਾ. ਜਗਦੀਪ ਦੁਆਰਾ ਤਿਆਰ ਕੀਤੀ ਗਈ ਹੈ।

ਜਨਰਲ ਆਬਜ਼ਰਵਰ ਦਿਵਿਆ ਮਿੱਤਲ, ਖਰਚਾ ਨਿਗਰਾਨਾਂ ਚੇਤਨ ਡੀ ਕਾਲਮਕਰ ਅਤੇ ਪੰਕਜ ਕੁਮਾਰ ਅਤੇ ਡੀ.ਈ.ਓ ਸਾਕਸ਼ੀ ਸਾਹਨੀ ਨੇ ਵਸਨੀਕਾਂ ਨੂੰ ਵੱਡੀ ਗਿਣਤੀ ਵਿੱਚ ਬਾਹਰ ਨਿਕਲਣ ਅਤੇ 1 ਜੂਨ ਨੂੰ ਆਪਣੇ 'ਵੋਟ ਦੇ ਅਧਿਕਾਰ' ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ, ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

ਵੋਟਰ ਜਾਗਰੂਕਤਾ ਸਮਾਗਮ ਦੌਰਾਨ ਏ.ਡੀ.ਸੀ ਅਨਮੋਲ ਸਿੰਘ ਧਾਲੀਵਾਲ, ਏ.ਡੀ.ਸੀ ਰੁਪਿੰਦਰਪਾਲ ਸਿੰਘ, ਸਹਾਇਕ ਕਮਿਸ਼ਨਰ (ਯੂ.ਟੀ) ਕ੍ਰਿਤਿਕਾ ਗੋਇਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਡੇਂਗੂ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਲਗਾਤਾਰ ਕੀਤਾ ਜਾ ਰਿਹਾ ਲੋਕਾਂ ਨੂੰ ਜਾਗਰੂਕ - ਸਿਵਿਲ ਸਰਜਨ

ਹਰ ਸ਼ੁੱਕਰਵਾਰ ਡੇਂਗੂ ਤੇ ਵਾਰ-ਡਾ.  ਰਾਜੇਸ਼ ਅੱਤਰੀ 

ਮੋਗਾ (ਜਸਵਿੰਦਰ ਸਿੰਘ ਰੱਖਰਾ )
ਸਿਹਤ ਵਿਭਾਗ  ਮੋਗਾ ਵੱਲੋਂ ਜਿਲ੍ਹੇ ਵਿੱਚ ਡੇਂਗੂ ਸਬੰਧੀ ਚੌਕਸੀ ਵਰਤਦਿਆਂ ਸੰਚਾਰ ਦੇ ਹਰ ਸਾਧਨਾਂ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
 ਇਸ ਸਬੰਧੀ ਵਧੇਰੇ  ਜਾਣਕਾਰੀ ਦਿੰਦਿਆਂ ਡਾ. ਰਾਜੇਸ਼ ਅੱਤਰੀ  ਸਿਵਲ ਸਰਜਨ ਮੋਗਾ ਨੇ ਦੱਸਿਆ ਕਿ ਆਪਣੇ ਘਰਾਂ, ਦੁਕਾਨਾਂ, ਵਰਕਸ਼ਾਪਾਂ ’ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ, ਕੂਲਰ, ਗਮਲੇ ਤੇ ਫਰਿੱਜ ਦੇ ਪਿੱਛੇ ਟਰੇਅ ਆਦਿ ਵਿੱਚ ਪਾਣੀ ਖੜਾ ਨਾ ਰਹਿਣ ਦਿੱਤਾ ਜਾਵੇ ਜੋ ਕਿ ਡੇਂਗੂ ਲਾਰਵੇ ਦਾ ਮੁੱਖ ਸਰੋਤ ਬਣਦਾ ਹੈ

ਡਾ ਅੱਤਰੀ ਨੇ ਦੱਸਿਆ ਕਿ ਹਰੇਕ ਸ਼ੁੱਕਰਵਾਰ ਨੂੰ ਇਨ੍ਹਾਂ ਖੜੇ ਪਾਣੀ ਵਾਲੇ ਸਰੋਤਾਂ ਦੀ ਸਾਫ਼ ਸਫਾਈ ਕਰਕੇ ਚੰਗੀ ਤਰਾਂ ਸੁਕਾਓ ਅਤੇ “ਡਰਾਈ ਡੇਅ” ਮਨਾਇਆ ਜਾਣਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਧ ਵੱਧ ਲੋਕਾਂ ਨੂੰ ਜਾਗਰੁਕ ਕਰਨ ਲਈ ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ, ਫੋਕ ਮੀਡੀਆ ਦੀ ਵਰਤੋ ਕੀਤੀ ਜਾ ਰਹੀ ਹੈ ਤਾਂ ਲੋਕਾਂ ਨੂੰ ਡੇਂਗੂ ਦੇ ਮੁੱਖ ਸਰੋਤ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।

   ਜ਼ਿਲਾ ਪ੍ਰੋਗਰਾਮ ਅਫਸਰ ਡਾਕਟਰ. ਸੁਮੀ ਗੁਪਤਾ  ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ’ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਸਰੀਰ 'ਤੇ ਧੱਫੜ, ਨੱਕ ਜਾਂ ਮਸੂੜਿਆਂ ’ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ ’ਚ ਦੇਰੀ ਕਾਰਨ ਕਈ ਵਾਰ ਖ਼ਤਰੇ ਦਾ ਕਾਰਨ ਬਣ ਜਾਂਦਾ ਹੈ।

 ਇਸ ਮੌਕੇ  ਡਾ. ਨਰੇਸ਼ ਆਮਲਾ  ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ  ਡੇਂਗੂ ਦੇ ਲਾਰਵੇ ਸਬੰਧੀ ਚੈਕਿੰਗ ਕੀਤੀ ਜਾਂਦੀ ਰਹਿੰਦੀ ਹੈ ਅਤੇ ਜੇਕਰ ਕੋਈ ਵੀ ਲਾਰਵਾ ਮਿਲਦਾ ਹੈ ਤਾਂ  ਮੌਕੇ ’ਤੇ ਨਸ਼ਟ ਕਰ ਦਿੱਤਾ ਜਾਂਦਾ ਹੈ.ਇਸ  ਮੌਕੇ ਡਾ. ਡੀ ਪੀ ਸਿੰਘ ਸਹਾਇਕ ਸਿਵਲ ਸਰਜਨ ਮੋਗਾ, ਡਾ.   ਰਿਤੂ ਜੈਨ, .ਇਸ ਮੌਕੇ ਅੰਮ੍ਰਿਤ ਸ਼ਰਮਾ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਅੰਮ੍ਰਿਤ ਸ਼ਰਮਾ
ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਪਿੰਡ ਪੱਧਰ ਤੱਕ ਗੁਰਦੁਆਰਾ ਸਾਹਿਬ ਤੋਂ ਬਾਕਾਇਦਾ ਪਿੰਡਾਂ ਵਿੱਚ ਡੇਂਗੂ ਜਾਗਰੂਕਤਾ ਲਈ ਅਨਾਉਂਸਮੈਂਟ , ਫੇਸਬੁੱਕ , ਮੁਨਿਆਦੀ , ਪੰਫਲੈਂਟਸ ਵੰਡਣਾ ਆਦਿ ਸਬੰਧੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ

074- ਧਰਮਕੋਟ ਦੇ ਪੋਲਿੰਗ ਸਟਾਫ਼ ਨੂੰ ਲੋਕ ਸਭਾ ਚੋਣਾਂ -2024 ਨਾਲ ਸਬੰਧਤ ਦਿੱਤੀ ਗਈ ਟ੍ਰੇਨਿੰਗ

ਧਰਮਕੋਟ (ਜਸਵਿੰਦਰ ਸਿੰਘ ਰੱਖਰਾ ) ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ, ਮੋਗਾ ਸ.ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ 074- ਧਰਮਕੋਟ ਦੇ ਸਹਾਇਕ ਰਿਟਰਨਿੰਗ ਅਫ਼ਸਰ -ਕਮ-ਐਸ.ਡੀ.ਐਮ. ਧਰਮਕੋਟ ਸ.ਜਸਪਾਲ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਲੋਕ ਸਭਾ ਚੋਣਾਂ-2024  ਨਾਲ ਸਬੰਧਤ ਪੋਲਿੰਗ ਸਟਾਫ ਨੂੰ ਟ੍ਰੇਨਿੰਗ ਦੂਜੀ ਰਿਹਰਸਲ ਦੌਰਾਨ ਏ.ਡੀ.ਕਾਲਜ ਧਰਮਕੋਟ  ਅਤੇ ਏ.ਡੀ.ਸ.ਸ.ਸਕੂਲ ਧਰਮਕੋਟ ਵਿਖੇ ਮਿਤੀ 19/05/2024 ਨੂੰ ਦਿੱਤੀ ਗਈ।ਇਸ ਮੌਕੇ 074 -ਧਰਮਕੋਟ ਦੇ ਸਹਾਇਕ ਰਿਟਰਨਿੰਗ ਅਫ਼ਸਰ -ਕਮ-ਐਸ.ਡੀ.ਐਮ. ਧਰਮਕੋਟ ਸ.ਜਸਪਾਲ ਸਿੰਘ ਬਰਾੜ ਨੇ ਤਹਿਸੀਲਦਾਰ ਧਰਮਕੋਟ ਸ.ਰੇਸ਼ਮ ਸਿੰਘ, ਨਾਇਬ ਤਹਿਸੀਲਦਾਰ ਧਰਮਕੋਟ ਸ਼੍ਰੀ ਰਮੇਸ਼ ਢੀਂਗਰਾ, ਨਾਇਬ ਤਹਿਸੀਲਦਾਰ ਕੋਟ ਈਸੇ ਖਾਂ ਸ. ਗੁਰਤੇਜ ਸਿੰਘ ਗਿੱਲ,ਰੀਡਰ ਸ.ਰਵਿੰਦਰ ਸਿੰਘ ਅਤੇ ਕਾਨੂੰਗੋ ਸ.ਬਲਜੀਤ ਸਿੰਘ ਨਾਲ ਟ੍ਰੇਨਿੰਗ ਪ੍ਰੰਬਧਾਂ ਦਾ ਜਾਇਜ਼ਾ ਲਿਆ।ਸ.ਜਸਪਾਲ ਸਿੰਘ ਬਰਾੜ ਨੇ ਪੋਲਿੰਗ ਸਟਾਫ਼ ਨੂੰ ਸੰਬੋਧਨ ਕਰਦਿਆਂ ਪੋਲਿੰਗ ਪਾਰਟੀਆਂ ਨੂੰ ਧਿਆਨ ਪੂਰਵਕ ਲੋਕ ਸਭਾ ਚੋਣਾਂ-2024 ਨਾਲ ਸਬੰਧਤ ਟ੍ਰੇਨਿੰਗ ਲੈਣ ਲਈ ਪ੍ਰੇਰਿਤ ਕੀਤਾ। ਦੂਜੀ ਰਿਹਰਸਲ ਦੌਰਾਨ ਪੋਲਿੰਗ ਸਟਾਫ਼ ਨੂੰ ਟ੍ਰੇਨਿੰਗ ਮਾਸਟਰ ਟ੍ਰੇਨਰਜ਼ ਸ.ਅਮਰਬੀਰ ਸਿੰਘ,ਸ.ਜੁਗਰਾਜ ਸਿੰਘ, ਸ਼੍ਰੀ ਰਾਜਕੁਮਾਰ , ਸ਼੍ਰੀ ਸਤੀਸ਼ ਕੁਮਾਰ ਅਤੇ ਸੈਕਟਰ ਅਫ਼ਸਰਾਂ ਦੁਆਰਾ ਦਿੱਤੀ ਗਈ।ਇਸ ਮੌਕੇ ਸ.ਅਮਨਦੀਪ ਸਿੰਘ ,ਸ਼੍ਰੀ ਹਰਿਤ ਨੜੋਇਆ, ਸ.ਰਣਜੀਤ ਸਿੰਘ,ਸ.ਗੁਰਪ੍ਰੀਤ ਸਿੰਘ, ਸ਼੍ਰੀ ਵਿਨੋਦ ਸ਼ਰਮਾ,ਡਾ. ਪਰਮਿੰਦਰ ਸਿੰਘ,ਮਿਸ ਸਿਲਵੀ, ਸ਼੍ਰੀ ਸੰਜੀਵ ਕੁਮਾਰ, ਸ਼੍ਰੀ ਵਿਵੇਕ ਅਰੋੜਾ,ਸ.ਸਵਰਨ ਸਿੰਘ,ਸ.ਜਗਮੀਤ ਸਿੰਘ,ਸ਼੍ਰੀ ਵਿਕਾਸ ਕੁਮਾਰ,ਸ.ਗੁਰਮੀਤ ਸਿੰਘ,ਸ.ਲਖਬੀਰ ਸਿੰਘ ਆਦਿ ਚੋਣ ਟੀਮ ਦੇ ਮੈਂਬਰ ਅਤੇ ਪੋਲਿੰਗ ਸਟਾਫ ਮੈਂਬਰਜ਼ ਮੌਜੂਦ ਸਨ। ਸੈਕਟਰ ਅਫ਼ਸਰ ਸ਼੍ਰੀ ਰਾਜੀਵ ਕੁਮਾਰ,ਸ.ਗੁਰਸਾਹਿਬ ਸਿੰਘ,ਸ.ਗੁਰਪ੍ਰੀਤ ਸਿੰਘ,ਸ.ਗੁਰਲਵਲੀਨ ਸਿੰਘ,ਸ.ਗੁਰਬਾਜ ਸਿੰਘ,ਸ.ਦੇਵਰਤਨ ਸਿੰਘ,ਸ.ਕਿਰਪਾਲ ਸਿੰਘ,ਸ.ਬਲਬੀਰ ਸਿੰਘ,ਸ.ਰਮਿੰਦਰ ਸਿੰਘ,ਸ.ਮਨਿੰਦਰ ਸਿੰਘ ਸ.ਲਖਵਿੰਦਰ ਸਿੰਘ,ਸ. ਨਵਦੀਪ,ਸ.ਜੁਗਰਾਜ ਸਿੰਘ, ਸ਼੍ਰੀ ਰਾਜ ਕੁਮਾਰ ਵੱਲੋਂ ਵਿਸਥਾਰ ਪੂਰਵਕ ਪੋਲਿੰਗ ਪਾਰਟੀਆਂ ਨੂੰ  ਲੋਕ ਸਭਾ ਚੋਣਾਂ-2024 ਨਾਲ ਸਬੰਧਤ ਟ੍ਰੇਨਿੰਗ ਦਿੱਤੀ ਗਈ।