You are here

ਲੁਧਿਆਣਾ

ਸਟੂਡੈਂਟ ਵੈਲਫ਼ੇਅਰ ਸੋਸਾਇਟੀ ਜਗਰਾਉਂ ਦੀ ਕਾਪੀਆਂ ਅਤੇ ਸਟੇਸ਼ਨਰੀ ਵੰਡਣ ਦੀ ਮੁਹਿੰਮ ਜ਼ਾਰੀ...

ਜਗਰਾਉਂ (ਅਮਿਤ‌ ਖੰਨਾ ) .ਜਗਰਾਉਂ ਦੇ ਬਾਰਾਂ ਸਕੂਲਾਂ ਨੁੰ ਹਜਾਰਾਂ ਕਾਪੀਆਂ ਅਤੇ ਸਟੇਸ਼ਨਰੀ ਵੰਡਣ ਦੀ ਮੁਹਿੰਮ ਤਹਿਤ ਸਟੂਡੈਂਟਸ ਵੈਲਫ਼ੇਅਰ ਸੋਸਾਇਟੀ ਜਗਰਾਉਂ ਵੱਲੋਂ ਤੀਸਰੇ ਗੇੜ ਵਿੱਚ ਸਿੱਖ ਗਰ੍ਲਜ਼ ਸਕੂਲ, ਤਾਰਾ ਦੇਵੀ ਜਿੰਦਲ ਸਕੂਲ ਅਤੇ ਸਰਵਹਿੱਤਕਾਰੀ ਸਕੂਲ ਦੇ ਸੈਂਕੜੇ ਬੱਚਿਆਂ ਨੁੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ. ਇਸ ਮੌਕੇ ਕਈ ਸਕੂਲਾਂ ਦੇ ਬੱਚਿਆਂ ਦੀਆਂ ਫੀਸਾਂ ਭੀ  ਦਿੱਤੀਆਂ ਗਈਆਂ. ਇਹ ਸਾਰਾ ਪ੍ਰੋਗਰਾਮ ਸਕੂਲਾਂ ਵਿੱਚ ਜਾਕੇ ਕੀਤਾ ਗਿਆ.ਇੱਥੇ ਵਰਨਣਯੋਗ ਹੈ ਕਿ ਇਸ ਤੋੰ ਪਹਿਲਾਂ ਸੋਸਾਇਟੀ ਵੱਲੋਂ ਨੋਂ ਸਕੂਲਾਂ ਵਿੱਚ ਸੈਂਕੜੇ ਬੱਚਿਆਂ ਨੁੰ ਕਾਪੀਆਂ ਅਤੇ ਸਟੇਸ਼ਨਰੀ ਵੰਡੀ. ਇਸ ਮੌਕੇ ਐਡਵੋਕੇਟ ਸੰਤੋਖ ਸਿੰਘ ਦਿਓਲ, ਕੈਪਟਨ ਨਰੇਸ਼ ਵਰਮਾ, ਪ੍ਰੇਮ ਕੁਮਾਰ ਭੰਡਾਰੀ, ਡਾਕਟਰ ਬੀ ਬੀ ਸਿੰਗਲਾ, ਰਾਮ ਕਰਿਸ਼ਨ ਗੁਪਤਾ, ਲਲਿਤ ਟੰਡਨ, ਪ੍ਰਦੀਪ ਸ਼ਰਮਾ, ਪ੍ਰਦੀਪ ਖੰਨਾ, ਸੋਨੂ ਜੈਨ, ਡਾਕਟਰ ਵਿਨੋਦ ਗੁਪਤਾ, ਪ੍ਰਿੰਸੀਪਲ ਨਿਧੀ, ਪ੍ਰਿੰਸੀਪਲ ਨੀਲੂ ਨਰੂਲਾ ਅਤੇ ਹੋਰ ਮੇਂਬਰ ਹਾਜ਼ਰ ਸਨ.

ਮਹਾਪ੍ਗਯ ਸਕੂਲ ਦਾ ਦਸਵੀਂ ਤੇ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ।

ਜਗਰਾਉਂ (ਅਮਿਤ‌ ਖੰਨਾ )ਸੀਆਈਐਸਸੀਈ  ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ 6ਮਈ ਨੂੰ ਜਾਰੀ ਕੀਤੇ । ਜਗਰਾਉਂ ਦੇ ਪ੍ਰਸਿੱਧ ਸਕੂਲ ਮਹਾਪ੍ਗਯ ਦੇ ਪ੍ਰਿੰਸੀਪਲ ਸ੍ਰੀਮਤੀ ਪ੍ਰਭਜੀਤ ਕੌਰ ਵਰਮਾ ਨੇ ਖੁਸ਼ੀ ਜਾਹਿਰ ਕਰਦੇ ਦੱਸਿਆ ਕਿ ਦਸਵੀਂ ਜਮਾਤ ਦੀ ਗੁਰਕੀਰਤ ਕੌਰ ਨੇ 483 ਅੰਕਾਂ ਨਾਲ 96.6% ਹਾਸਲ ਕਰਕੇ ਪਹਿਲਾ ਸਥਾਨ ,ਜੈਸਮੀਨ ਕੌਰ ਸਿੱਧੂ ਨੇ 466 ਅੰਕਾ ਨਾਲ 93.2 ℅ ਹਾਸਲ ਕਰਕੇ ਦੂਜਾ ਸਥਾਨ ਤੇ ਮਹਿਤਾਬ ਸਿੰਘ ਹੰਸਰਾ ਨੇ 465 ਅੰਕ ਤੇ 93% ਤੇ ਤੀਜਾ ਸਥਾਨ ਹਾਸਲ ਕੀਤਾ। ਗੁਰਕੀਰਤ ਕੌਰ ਨੇ ਹਿਸਟਰੀ ਤੇ ਇਕਨੋਮਿਕਸ ਵਿੱਚੋਂ 99 ਨੰਬਰ ਅਤੇ  ਅੰਗਰੇਜੀ ਵਿੱਚੋਂ 97 ਨੰਬਰ, ਰਾਜਵੀਰ ਸਿੰਘ ਨੇ ਫਿਜਿਕਸ, ਕਮਿਸਟਰੀ, ਬਾਇਓ ਤੇ ਹਿਸਾਬ ਵਿੱਚੋਂ ਕ੍ਰਮਵਾਰ 91,94,87,91 , ਪੰਜਾਬੀ ਵਿੱਚੋਂ ਗੁਰਸਿਮਰਨ ਕੌਰ, ਖੁਸ਼ਵੀਰ ਕੌਰ ,ਪ੍ਰਭਦੀਪ ਕੌਰ ,ਸਿਮਰਤ ਕੌਰ ਦਿਲ ਜੋਤ ਕੌਰ, ਹਰਮੀਨ ਕੌਰ ਨੇ 99 ਅੰਕ ਭੂਗੋਲ ਵਿੱਚੋਂ ਜੈਸਮੀਨ ਸਿੱਧੂ ਨੇ 91 ਕੰਪਿਊਟਰ ਵਿੱਚੋਂ ਗੁਰਕੀਰਤ ਨੇ 96, ਫਿਜੀਕਲ ਐਜੂਕੇਸ਼ਨ ਵਿੱਚੋਂ ਜਸਕਰਨ ਸਿੰਘ ਨੇ 86 ,ਡਰਾਇੰਗ ਵਿੱਚੋਂ ਅਮਰਪ੍ਰੀਤ ਕੌਰ ,ਸਿਮਰਨਪ੍ਰੀਤ ਕੌਰ ਨੇ 79 ,ਸਮਾਜਿਕ ਸਿੱਖਿਆ ਵਿੱਚੋਂ ਜੈਸਮੀਨ ਕੌਰ ਸਿੱਧੂ ਨੇ 99 ਅੰਕ ਹਾਸਲ ਕਰਕੇ ਸਕੂਲ ਦਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਬਾਰਵੀਂ ਜਮਾਤ ਦੇ ਸਾਇੰਸ ਵਿਭਾਗ ਵਿੱਚੋਂ ਪਲਕਪ੍ਰੀਤ ਕੌਰ ਨੇ 364 ਨੰਬਰਾਂ ਨਾਲ 91℅ ਨੰਬਰ ਹਾਸਲ ਕਰਕੇ ਪਹਿਲਾ ਸਥਾਨ, ਅਰੁਣਵੀਰ ਸਿੰਘ ਔਲਖ ਨੇ 312 ਨੰਬਰਾਂ ਨਾਲ 90.5 ਲੈ ਕੇ ਦੂਜਾ ਸਥਾਨ ਸਹਿਵੀਰ ਸਿੰਘ ਤੂਰ ਨੇ 360 ਨੰਬਰ ਤੇ 90% ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਕਮਰਸ ਵਿਭਾਗ ਵਿੱਚੋਂ ਪੈਰਸਦੀਪ ਕੌਰ ਨੇ 374  ਅੰਕਾਂ ਨਾਲ 93.5 ℅ ਹਾਸਲ ਕਰਕੇ ਪਹਿਲਾਂ ਸਥਾਨ ਅਮਰੀਤ ਕੌਰ ਨੇ 372 ਅੰਕਾਂ ਨਾਲ 93% ਹਾਸਲ ਕਰਕੇ ਦੂਜਾ ਸਥਾਨ ਤੇ ਮਨਜੋਤ ਕੌਰ ਨੇ 371 ਅੰਕਾਂ ਨਾਲ 92.75 ℅ਤੀਜਾ ਸਥਾਨ ਹਾਸਲ ਕੀਤਾ। ਬਾਰਵੀਂ ਜਮਾਤ ਵਿੱਚੋਂ ਵਿਸ਼ੇ ਮੁਤਾਬਕ ਅਮਰੀਤ ਕੌਰ ਨੇ ਅੰਗਰੇਜੀ ਵਿੱਚੋਂ 93 ,ਪਲਕਪ੍ਰੀਤ ਕੌਰ ਨੇ ਹਿਸਾਬ, ਫਿਜਿਕਸ ,ਕੈਮਿਸਟਰੀ ਵਿਚੋਂ ਕ੍ਮਵਾਰ 90,83, 94 ਅੰਕ ਹਾਸਲ ਕੀਤੇ। ਨਵਪ੍ਰੀਤ ਕੌਰ ਨੇ ਬਾਇਓ ਵਿਚੋ 86 ,ਪੈਰਿਸ ਦੀਪ ਨੇ ਇਕਨੋਮਿਕਸ ਵਿੱਚੋਂ 94, ਮਨਜੋਤ ਕੌਰ ਨੇ ਕਮਰਸ ਵਿੱਚੋਂ 91, ਪੈਰਿਸ ਨੇ ਅਕਾਊਂਟਸ ਵਿੱਚੋਂ 92 ਅਤੇ ਅਰਸ਼ਦੀਪ ਕੌਰ ,ਖੁਸ਼ਪ੍ਰੀਤ ਕੌਰ ,ਮਨਜੋਤ ਕੌਰ ,ਸਿਮਰਨ ਕੌਰ ਨੇ ਪੰਜਾਬੀ ਵਿੱਚੋ 99 ਅੰਕ ਹਾਸਲ ਕੀਤੇ। ਸਕੂਲ ਦੇ ਡਰਾਇਕੈਟਰ ਸ਼੍ਰੀ ਵਿਸ਼ਾਲ ਜੈਨ  
ਜੀ ਨੇ ਕਿਹਾ, “ਸਾਨੂੰ ਆਪਣੇ ਵਿਦਿਆਰਥੀਆਂ 'ਤੇ ਮਾਣ ਹੈ ਕਿਉਂਕਿ ਉਨ੍ਹਾਂ ਨੇ  ਸਲਾਨਾ ਇਮਤਿਹਾਨ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆ ਬਿਨਾਂ ਮਨੁੱਖ ਪਸ਼ੂ ਸਮਾਨ ਹੈ ਇਸ ਲਈ ਇਸ ਨੂੰ ਅਪਣਾਓ ਤੇ ਆਪਣੇ ਜੀਵਨ ਦੇ ਪਲ ਸੁਹਾਨੇ ਬਣਾਓ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਪ੍ਰਭਜੀਤ ਕੌਰ ਵਰਮਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਅਣਥੱਕ ਮਿਹਨਤ ਨੂੰ ਸੁਲਾਉਂਦੇ ਹੋਏ ਉਹਨਾਂ ਨੂੰ ਵਧਾਈ ਦਿੱਤੀ ਤੇ ਉਹਨਾਂ ਦੇ ਚੰਗੇ ਭਵਿੱਖ ਲਈ ਕਾਮਨਾ ਕਰਦੇ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਨੂੰ ਉਹਨਾਂ ਦੀ ਯੋਗ ਅਗਵਾਈ ਤੇ ਵਿਦਿਆਰਥੀਆਂ ਦੇ ਸੁਯੋਗ ਮਾਰਗਦਰਸ਼ਨ ਬਣਨ ਲਈ ਪ੍ਰੇਰਿਆ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਸ੍ਰੀ ਮਤੀ ਸੁਰਿੰਦਰ ਕੌਰ , ਮੈਨੇਜਰ ਮਨਜੀਤ ਇੰਦਰ ਕੁਮਾਰ ਤੇ ਸਮੂਹ ਸਕੂਲ ਸਟਾਫ ਉਪਸਥਿਤ ਸਨ।

ਪਿੰਡ ਪੋਨਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ (ਪੱਪੀ) ਵੱਲੋਂ ਨੁੱਕੜ ਮੀਟਿੰਗ

ਜਗਰਾਉਂ (ਅਮਿਤ‌ ਖੰਨਾ )ਪਿੰਡ ਪੋਨਾ ਵਿਖੇ ਆਮ ਆਦਮੀ ਪਾਰਟੀ ਭਰਵੇਂ ਚੋਣ ਜਲਸੇ ਦੌਰਾਨ ਲੋਕਾਂ ਨਾਲ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਪ੍ਰੋਫੈਸਰ ਸੁਖਵਿੰਦਰ ਸਿੰਘ, ਉਮੀਦਵਾਰ ਅਸ਼ੋਕ ਪਰਾਸ਼ਰ (ਪੱਪੀ), ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਰਕਰਾਂ, ਪਤਵੰਤੇ ਸੱਜਣਾਂ ਨਾਲ ਨੁੱਕੜ ਮੀਟਿੰਗ ਕੀਤੀ। ਇਸ ਮੌਕੇ ਅਸ਼ੋਕ ਪਰਾਸ਼ਰ (ਪੱਪੀ) ਨੇ ਕਿਹਾ ਕਿ ਹਲਕਾ ਲੁਧਿਆਣਾ ਤੋਂ ਲੋਕ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਅਤੇ ਹੋਰ ਪਾਰਟੀ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ, ਕਿਉਂਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਲੋਕਾਂ ਤੋਂ ਵੋਟਾਂ ਮੰਗਣ ਲਈ ਕੋਈ ਮੁੱਦਾ ਨਹੀਂ ਹੈ, ਸਿਰਫ਼ ਤੇ ਸਿਰਫ਼ ਝੂਠੇ ਵਾਅਦੇ ਹਨ। ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਪੋਨਾ ਅਤੇ ਤੇਜਿੰਦਰ ਸਿੰਘ ਪੋਨਾ ਨੇ ਭਰੋਸਾ ਦਿਵਾਇਆ ਕਿ ਅਸੀਂ ਵੱਡੀ ਲੀਡ ਨਾਲ ਜਿਤਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ (ਪੱਪੀ) ਨੂੰ ਲੋਕ ਸਭਾ ਵਿਚ ਭੇਜਾਂਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਐਮ ਪੀ ਸੀਟ ਦੇ ਉਮੀਦਵਾਰ ਅਸ਼ੋਕ ਪਰਾਸ਼ਰ (ਪੱਪੀ), ਸਰਵਜੀਤ ਕੌਰ ਮਾਣੂੰਕੇ (ਐਮ ਐਲ ਏ। ਜਗਰਾਉਂ), ਕਮਲਜੀਤ ਕਮਾਲਪੁਰਾ, ਜਸਪਾਲ ਸਿੰਘ, ਮਨਜੀਤ ਸਿੰਘ ਸਿੱਧਵਾਂ, ਕੁਲਵੰਤ ਸਿੰਘ ਆਪ ਆਗੂ, ਸੁਰਜੀਤ ਸਿੰਘ ਜਨੇਤਪੁਰਾ, ਰਵਿੰਦਰ ਸਿੰਘ ਜੇ। ਈ।. ਤੇਜਿੰਦਰ ਸਿੰਘ, ਪੰਚ ਰਣਜੋਧ ਸਿੰਘ, ਪੰਚ ਕੁਲਦੀਪ ਸਿੰਘ, ਕੁਲਵਿੰਦਰ ਸਿੰਘ (ਕਾਲਾ), ਪੰਚ ਗੁਰਦਿਆਲ ਸਿੰਘ, ਨੰਬਰਦਾਰ ਰਾਜਵਿੰਦਰ ਸਿੰਘ, ਲੱਕੀ ਪੰਡਤ, ਜਸਵੀਰ ਸਿੰਘ, ਪ੍ਰੀਤਮ ਦਾਸ, ਗਗਨ ਪੰਡਤ, ਰਾਮਪਾਲ ਪੰਡਤ, ਹਰਮਨ ਸਿੰਘ ਪੋਨਾ ਅਤੇ ਵੱਡੀ ਗਿਣਤੀ ਵਿਚ ਪਿੰਡ ਦੀਆਂ ਬਜ਼ੁਰਗ ਔਰਤਾਂ,ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।

ਜਗਰਾਉਂ (ਅਮਿਤ‌ ਖੰਨਾ ): ਅੱਜ ਸ. ਰਵਨੀਤ ਸਿੰਘ ਬਿੱਟੂ ਜੀ ਨੇ ਪਿੰਡ ਪੱਤੀ ਮੁਲਤਾਨੀ, ਬਾਘੀਆਂ, ਮੰਡ ਤਿਹਾੜਾ ਅਤੇ ਸਿਧਵਾਂ ਬੇਟ ਫੇਰੀ ਦੌਰਾਨ ਇਲਾਕਾ ਨਿਵਾਸੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਭਾਜਪਾ ਦੇ ਚੋਣ ਜਲਸਿਆਂ, ਰੈਲੀਆਂ ਤੇ ਮੀਟਿੰਗਾਂ ‘ਚ

ਲੁਧਿਆਣਾ ‘ਚ ਅਨੇਕਾਂ ਪ੍ਰੋਜੈਕਟ ਭਾਜਪਾ ਸਰਕਾਰ ਦੀ ਦੇਣ  : ਰਵਨੀਤ ਬਿੱਟੂ

ਜਗਰਾਉਂ (ਅਮਿਤ‌ ਖੰਨਾ ): ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਸ਼ਹਿਰ ਦੇ ਮਾਧੋਪੁਰੀ ਮੰਡਲ ਪ੍ਰਧਾਨ ਅਮਿਤ ਮਿੱਤਲ ਅਤੇ ਗਿਆਸਪੁਰਾ ਮੰਡਲ ਵਿਖੇ ਯੁਵਾ ਮੋਰਚਾ ਦੇ ਜਨਰਲ ਸਕੱਤਰ ਚੇਤਨ ਮਲਹੋਤਰਾ ‘ਚ ਚੋਣ ਜਲਸਿਆਂ ‘ਚ ਸ਼ਿਰਕਤ ਕਰਕੇ ਭਾਜਪਾ ਸਰਕਾਰ ਦੀਆਂ ਨੀਤੀਆਂ ਲੋਕਾਂ ਤੱਕ ਪੰਹੁਚਾਈਆਂ, ਇਸ ਮੌਕੇ ਉਹਨਾਂ ਦੇ ਨਾਲ ਗੁਰਦੇਵ ਸ਼ਰਮਾ ਦੇਬੀ, ਯਸ਼ਪਾਲ ਚੌਧਰੀ, ਐਡਵੋਕੇਟ ਹਰਸ਼ ਸ਼ਰਮਾ, ਨਰਿੰਦਰਪਾਲ ਸਿੰਘ ਮੱਲੀ, ਡਾ. ਦੇਵਨਾਥ ਵਿਸ਼ਵ ਹਿੰਦੂ ਪ੍ਰੀਸ਼ਦ ਪ੍ਰਾਂਤ ਪ੍ਰਮੁੱਖ, ਰਾਜਾ ਕੁਮਾਰ ਬਜਰੰਗ ਦਲ, ਆਦੀ ਹਾਜ਼ਰ ਸਨ। ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਭਾਜਪਾ ਦੇ ਚੋਣ ਜਲਸਿਆਂ, ਰੈਲੀਆਂ ਤੇ ਮੀਟਿੰਗਾਂ ‘ਚ ਹੁੰਦਾ ਇਕੱਠ ਦੇਖ ਵਿਰੋਧੀ ਪਾਰਟੀਆਂ ਦੀ ਨੀਂਦ ਉੱਡ ਗਈ ਹੈ, ਵਿਰੋਧੀਆਂ ਨੂੰ ਪਤਾ ਲੱਗ ਗਿਆ ਹੈ ਕਿ ਦੇਸ਼, ਸੂਬੇ ਤੇ ਲੁਧਿਆਣਾ ਦੇ ਲੋਕ ਇਹਨਾਂ ਦੀਆਂ ਝੂਠੀਆਂ ਗੱਲ੍ਹਾਂ ਦੀ ਬਜਾਏ ਭਾਜਪਾ ਦੀ ਵਿਕਾਸਸ਼ੀਲ ਨਿਤੀ ਦੇ ਨਾਲ ਹਨ, ਏਹੀ ਕਾਰਨ ਹੈ ਇਹਨਾ ਦੇ ਆਗੂ ਵਿਕਾਸ ਦੀ ਗੱਲ ਕਰਨ ਦੀ ਬਜਾਏ ਬੇਬੁਨਿਆਦ ਗੱਲ੍ਹਾਂ ਕਰ ਰਹੇ ਹਨ, ਜਿਹਨਾਂ ਦਾ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੈ। ਭਾਜਪਾ ਆਗੂ ਨੇ ਕਿਹਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ‘ਚ ਅਨੇਕਾਂ ਪ੍ਰੋਜੈਕਟ ਭਾਜਪਾ ਸਰਕਾਰ ਦੀ ਦੇਣ ਹੈ, ਭਾਵੇਂ ਉਹ ਸ਼ਹਿਰ ਦਾ ਐਲੀਵੇਟਡ ਰੋਡ ਹੋਵੇ, ਸਮਾਰਟ ਸਿਟੀ ਪ੍ਰੋਜੈਕਟ ਹੋਣ, ਹਲਵਾਰਾ ਏਅਰਪੋਰਟ ਹੋਵੇ ਜਾਂ ਫਿਰ ਏਅਰਪੋਟ ਦੀ ਤਰਜ਼ ‘ਤੇ ਬਣ ਰਿਹਾ ਲੁਧਿਆਣਾ ਰੇਲਵੇ ਸਟੇਸ਼ਨ ਹੋਵੇ, ਲੁਧਿਆਣਾ ਰੇਲਵੇ ਸਟੇਸ਼ਨ ਦੀ ਆਪਣੇ ਆਪ ‘ਚ ਵਿਲੱਖਣਤਾ ਹੋਵੇਗੀ, ਇਸੇ ਤਰ੍ਹਾਂ ਵੱਖ-ਵੱਖ ਯੋਜਨਾਵਾਂ ਰਾਹੀਂ ਹਰ ਵਰਗ ਨੂੰ ਫ਼ਾਇਦਾ ਪੰਹੁਚਾਇਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਪੰਜਾਬ ਨੂੰ ਦੇਸ਼ ਦੇ ਵਿਕਸਿਤ ਸੂਬਿਆਂ ਦੀ ਕਤਾਰ ‘ਚ ਖੜਾ ਕਰਨਾ ਹੈ, ਉਸ ਲਈ ਜਰੂਰ ਹੈ ਕਿ ਅਸੀਂ ਸੂਬੇ ‘ਚ ਭਾਜਪਾ ਨੂੰ ਮਜ਼ਬੂਤ ਕਰੀਏ, ਪੰਜਾਬ ਕੇਂਦਰ ਦੀ ਆਉਣ ਵਾਲੀ ਆਗਾਮੀ ਸਰਕਾਰ ਦਾ ਭਾਈਵਾਲ ਹੋਵੇ, ਇਸ ਲਈ ਆਉਣ ਵਾਲੀ 1 ਜੂਨ ਨੂੰ ਭਾਜਪਾ ਨੂੰ ਵੋਟਾਂ ਪਾ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰੋ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਤਿਨ ਬੱਤਰਾ, ਮੁਕੇਸ਼ ਗੌਤਮ, ਸ਼ੀਤਲ ਆਦਿਵੰਸ਼ੀ, ਰਮੇਸ਼ ਜੈਨ, ਰਾਜੀਵ ਕਾਲੜਾ, ਦਵਿੰਦਰ ਜੱਗੀ, ਦਵਾਕਰ ਦੁਆ, ਬਲਦੇਵ ਰਾਜ, ਰਾਕੇਸ਼ ਗੋਇਲ, ਵਿਨੋਦ ਗੋਇਲ, ਆਸ਼ੀਸ਼ ਵਰਮਾ, ਹਿਮਾਂਸ਼ੂ ਮਹਿਰਾ, ਵਿੱਕੀ ਹੰਸ, ਸ਼ਿਵ ਕੁਮਾਰ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।

ਰਵਨੀਤ ਸਿੰਘ ਬਿੱਟੂ ਜੀ ਨੇ ਵੱਖ ਵੱਖ ਪਿੰਡਾਂ ਫੇਰੀ ਦੌਰਾਨ ਇਲਾਕਾ ਨਿਵਾਸੀਆਂ ਨਾਲ ਵਿਚਾਰ ਚਰਚਾ ਕੀਤੀ

ਜਗਰਾਉਂ (ਅਮਿਤ‌ ਖੰਨਾ ): ਅੱਜ ਸ. ਰਵਨੀਤ ਸਿੰਘ ਬਿੱਟੂ ਜੀ ਨੇ ਪਿੰਡ ਪੱਤੀ ਮੁਲਤਾਨੀ, ਬਾਘੀਆਂ, ਮੰਡ ਤਿਹਾੜਾ ਅਤੇ ਸਿਧਵਾਂ ਬੇਟ ਫੇਰੀ ਦੌਰਾਨ ਇਲਾਕਾ ਨਿਵਾਸੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਭਾਜਪਾ ਨੂੰ ਜਿਤਾਉਣ ਦੀ ਅਪੀਲ ਕੀਤੀ ਰਵਨੀਤ ਬਿੱਟੂ ਨੇ ਬੋਲਦਿਆਂ ਕਿਹਾ ਭਾਜਪਾ ਦੇ ਚੋਣ ਜਲਸਿਆਂ, ਰੈਲੀਆਂ ਤੇ ਮੀਟਿੰਗਾਂ ‘ਚ ਹੁੰਦਾ ਇਕੱਠ ਦੇਖ ਵਿਰੋਧੀ ਪਾਰਟੀਆਂ ਦੀ ਨੀਂਦ ਉੱਡ ਗਈ ਹੈ, ਵਿਰੋਧੀਆਂ ਨੂੰ ਪਤਾ ਲੱਗ ਗਿਆ ਹੈ ਕਿ ਦੇਸ਼, ਸੂਬੇ ਤੇ ਲੁਧਿਆਣਾ ਦੇ ਲੋਕ ਇਹਨਾਂ ਦੀਆਂ ਝੂਠੀਆਂ ਗੱਲ੍ਹਾਂ ਦੀ ਬਜਾਏ ਭਾਜਪਾ ਦੀ ਵਿਕਾਸਸ਼ੀਲ ਨਿਤੀ ਦੇ ਨਾਲ ਹਨ, ਏਹੀ ਕਾਰਨ ਹੈ ਇਹਨਾ ਦੇ ਆਗੂ ਵਿਕਾਸ ਦੀ ਗੱਲ ਕਰਨ ਦੀ ਬਜਾਏ ਬੇਬੁਨਿਆਦ ਗੱਲ੍ਹਾਂ ਕਰ ਰਹੇ ਹਨ, ਜਿਹਨਾਂ ਦਾ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੈ।. ਰਵਨੀਤ ਬਿੱਟੂ ਜੀ ਨਾਲ ਜਿਲਾ ਜਗਰਾਉ ਦੇ ਭਾਜਪਾ ਦੇ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਸ੍ਰੀ ਗੇਜਾ ਰਾਮ ਜੀ, ਸ ਯਾਦਵਿੰਦਰ ਸਿੰਘ ਆਲੀਵਾਲ,ਡਾ ਰਾਜਿੰਦਰ ਸ਼ਰਮਾ, ਰੋਹਿਤ ਅਗਰਵਾਲ, ਅਭੀਨੰਦਨ ਗੋਇਲ, ਗੁਰਜੀਤ ਕੌਰ, ਕਾਂਤਾਂ ਦੇਵੀ ,  ਗੁਰਭੇਜ ਸਿੰਘ, ਅਕਸਿਤ ਗਰਗ, ਕੇਵਲ ਹਠੂਰ, ਅਮਨਪਰੀਤ ਲਾਡੀ ਅਤੇ ਹੋਰ ਨੇਤਾ ਸ਼ਾਮਿਲ ਹੋਏ.

ਭਗਵੰਤ ਮਾਨ ਦੇ ਰਾਜ 'ਚ ਨਸ਼ਿਆਂ ਤੇ ਭ੍ਰਿਸ਼ਟਚਾਰ 'ਚ ਵਾਧਾ ਹੋਇਆ: ਢਿੱਲੋਂ

ਅਕਾਲੀ ਦਲ ਦੇ ਉਮੀਦਵਾਰ ਢਿੱਲੋਂ ਨੇ ਹਲਕੇ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ

ਜਗਰਾਉਂ (ਅਮਿਤ‌ ਖੰਨਾ ): ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਹਲਕਾ ਇੰਚਾਰਜ ਐਸ ਆਰਕਲੇਰ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਜਗਰਾਉ ਦੇ ਬੇਟ ਏਰੀਆ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ।ਪਿੰਡ ਲੀਲਾਂ ਵਿਚ ਚੋਣ ਜਲਸੇ ਨੂੰ ਸਬੋਧਨ ਕਰਦਿਆਂ ਸ: ਢਿੱਲੋ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਅੰਦਰ ਨਸ਼ਾ ਤੇ ਭ੍ਰਿਸਟਾਚਾਰ ਵਧਿਆ ਹੈ।ਸ: ਢਿੱਲੋ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ, ਬੰਦੀ ਸਿੰਘਾਂ ਦੀ ਰਿਹਾਈ, ਰਿਸ਼ਵਤਖੋਰੀ ਤੇ ਨਸਿਆਂ ਦੇ ਮੁੱਦੇ ਜਿਉ ਦੀ ਤਿਉਂ ਹਨ।ੳਨਾਂ ਕਿਹਾ ਕਿ ਮੁੱਖ ਮੰਤਰੀ ਇਕ ਮਜਾਹੀਆ ਕਲਾਕਾਰ ਹਨ ਤੇ ਉਹ ਸਰਕਾਰ ਵੀ ਮਜਾਹੀਆ ਅੰਦਾਜ਼ ਵਿਚ ਚਲਾ ਰਹੇ ਹਨ।ਇਸ ਮੌਕੇ ਹਲਕਾ ਇੰਚਾਰਜ ਐਸ ਆਰ ਕਲੇਰ ਨੇ ਸ: ਢਿੱਲੋਂ ਭਰੋਸਾ ਦਿਵਾਇਆ ਕਿ ਹਲਕੇ ਦੇ ਲੋਕ ਆਪਣਾ ਇਕ-ਇਕ ਵੋਟ ਸ੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਦੇ ਕੇ ਭਾਰੀ ਬਹੁਮਤ ਨਾਲ ਅਸੈਂਬਲੀ ਵਿਚ ਭੇਜਣਗੇ।
ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ.ਰਣਜੀਤ ਸਿੰਘ ਢਿੱਲੋਂ ਦੇ ਹੱਕ 'ਚ ਅੱਜ ਸਰਕਲ ਗਿੱਦੜਵਿੰਡੀ ਦੇ ਪਿੰਡਾਂ ਲੀਲਾ ਵਿੱਚ ਸੰਗਤਾਂ ਦਾ ਇਕੱਠ ਉਮੜ ਆਇਆ।ਸੰਗਤਾਂ ਵਿੱਚ ਉਤਸ਼ਾਹ ਦੇਖਣ ਵਾਲਾ ਸੀ।ਜੋਸ਼, ਉਤਸ਼ਾਹ ਤੇ ਸਮਰਪਣ ਦੀ ਭਾਵਨਾ ਦੱਸਦੀ ਹੈ।ਸ:ਰਣਜੀਤ ਸਿੰਘ ਢਿੱਲੋਂ ਦੀ ਜਿੱਤ ਅਵੱਸ਼ ਹੋਵੇਗੀ , 
ਇਸ ਮੌਕੇ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ, ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਸ.ਦੀਦਾਰ ਸਿੰਘ ਮਲਕ, ਸਾਬਕਾ ਚੇਅਰਮੈਨ ਸ.ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਸਿਵਰਾਜ ਸਿੰਘ ਸਰਪੰਚ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਮਨਦੀਪ ਸਿੰਘ ਭੰਮੀਪੁਰਾ, ਸਰਕਲ ਪ੍ਰਧਾਨ ਤਜਿੰਦਰਪਾਲ ਸਿੰਘ ਕੰਨੀਆ, ਰੇਸ਼ਮ ਸਿੰਘ ਸਾਬਕਾ ਸਰਪੰਚ, ਵਿੱਕੀ ਸਰਪੰਚ, ਪ੍ਧਾਨ ਅਮਰਜੀਤ ਸਿੰਘ, ਯੂਥ ਪ੍ਰਧਾਨ ਜੱਟ ਗਰੇਵਾਲ, ਯੂਥ ਪ੍ਰਧਾਨ ਰਿੰਕੂ ਕਲੇਰ, ਯੂਥ ਪ੍ਰਧਾਨ ਦਲਜੀਤ ਪੋਨਾ, ਜੱਥੇਦਾਰ ਜਸਦੇਵ ਸਿੰਘ ਲੀਲਾ, ਬਲਰਾਜ ਸਿੰਘ ਗਰੇਵਾਲ, ਹਰਚਰਨ ਸਿੰਘ ਸਾਬਕਾ ਸਰਪੰਚ, ਬਹਾਦਰ ਸਿੰਘ ਸਾਬਕਾ ਪੰਚ, ਦਵਿੰਦਰ ਸਿੰਘ ਪੰਚ, ਜਸਵਿੰਦਰ ਸਿੰਘ ਪ੍ਰਧਾਨ, ਜਗਦੇਵ ਸਿੰਘ ਪੰਚ, ਰੁਪਿੰਦਰ ਸਿੰਘ ਪ੍ਰਧਾਨ, ਜਗਦੇਵ ਸਿੰਘ ਸੇਖੋਂ, ਅਮ੍ਰਿਤਪਾਲ ਸਿੰਘ, ਅਜਮੇਰ ਸਿੰਘ, ਜੋਤੀ ਚੌਧਰੀ ਯੂਥ ਆਗੂ, ਕਾਕਾ ਚਾਹਲ, ਗੁਰਪ੍ਰੀਤ ਸਿੰਘ ਕਾਕੂ, ਜਗਦਵਿੰਦਰ ਸਿੰਘ ਖਾਲਸਾ, ਬਲਵਿੰਦਰ ਸਿੰਘ ਗਿਆਨੀ, ਕੁਲਦੀਪ ਸਿੰਘ, ਜਸਪਿੰਦਰ ਸਿੰਘ, ਸੰਦੀਪ ਸਿੰਘ, ਸਰਪੰਚ ਬੁੱਧ ਸਿੰਘ, ਪੂਰਨ ਸਿੰਘ ਜੱਥੇਦਾਰ, ਬੰਤ ਸਿੰਘ, ਰੂਪ ਸਿੰਘ, ਕਰਤਾਰ ਸਿੰਘ, ਭੋਲਾ ਸਿੰਘ, ਬਿੱਕਰ ਸਿੰਘ, ਅਜੈਬ ਸਿੰਘ, ਸੁਖਦੇਵ ਸਿੰਘ, ਗੁਰਦੇਵ ਸਿੰਘ, ਧਰਮ ਸਿੰਘ, ਗੁਰਚਰਨ ਸਿੰਘ, ਰੇਸ਼ਮ ਸਿੰਘ, ਸਤਪਾਲ ਕੌਰ,ਸਾਬਕਾ ਸਰਪੰਚ ਪਰਮਜੀਤ ਕੌਰ, ਕੁਲਦੀਪ ਕੌਰ ਬਲਾਕ ਸਮਤੀ ਮੈਂਬਰ, ਹਰਮਨ ਸਿੰਘ, ਹਰਜਿੰਦਰ ਸਿੰਘ, ਜਸਤੇਜ ਸਿੰਘ ਨੰਬਰਦਾਰ, ਹਰਦੀਪ ਸਿੰਘ, ਜਗਤਾਰ ਸਿੰਘ, ਹਰਵਿੰਦਰ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ ਜੱਥੇਦਾਰ ਤੇ ਹੋਰ ਵੱਡੀ ਗਿਣਤੀ ਵਿੱਚ ਬੀਬੀਆ ਵੀ ਹਾਜ਼ਰ ਸਨ।

ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੱਡੂਆਂ ਨਾਲ ਤੋਲਿਆ ਗਿਆ

ਜਗਰਾਉਂ (ਅਮਿਤ‌ ਖੰਨਾ ): - ਪਿੰਡ ਪੋਨਾ ਵਿਖੇ ਕਾਂਗਰਸ ਪਾਰਟੀ ਲੁਧਿਆਣਾ ਤੋਂ ਐਮ.ਪੀ. ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਗੁਰਵਿੰਦਰ ਸਿੰਘ ਦੀ ਸਰਪੰਚ ਅਗਵਾਈ ਵਿਚ ਕਾਂਗਰਸੀ ਵਰਕਰਾਂ, ਪਤਵੰਤੇ ਸੱਜਣਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੇ ਇੱਕ ਰੈਲੀ ਦਾ ਰੂਪ ਧਾਰਿਆ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ, ਅਕਾਲੀ ਦਲ, ਭਾਜਪਾ ਪਾਰਟੀ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ, ਕਿਉਂਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਲੋਕਾਂ ਤੋਂ ਵੋਟਾਂ ਮੰਗਣ ਲਈ ਕੋਈ ਮੁੱਦਾ ਨਹੀਂ ਹੈ, ਸਿਰਫ਼ ਤੇ ਸਿਰਫ਼ ਝੂਠੇ ਵਾਅਦੇ ਹਨ। ਇਸ ਮੌਕੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਪੋਨਾ ਨੇ ਭਰੋਸਾ ਦਿਵਾਇਆ ਕਿ ਅਸੀਂ ਵੱਡੀ ਲੀਡ ਨਾਲ ਜਿਤਾ ਕੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ ਲੋਕ ਸਭਾ ਵਿਚ ਭੇਜਾਂਗੇ। ਇਸ ਮੌਕੇ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਮਲਕੀਤ ਸਿੰਘ ਦਾਖਾ, ਪੰਚ ਕੁਲਵੰਤ ਸਿੰਘ, ਪੰਚ ਰਣਜੋਧ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਮਲਕੀਤ ਸਿੰਘ, ਸਕੱਤਰ ਗੁਰਪ੍ਰੀਤ ਸਿੰਘ ਪੋਨਾ, ਜਗਜੀਤ ਸਿੰਘ, ਨੰਬਰਦਾਰ ਜਤਿੰਦਰ ਸਿੰਘ, ਪ੍ਰਧਾਨ ਬਹਾਦਰਵੀਰ ਸਿੰਘ, ਪ੍ਰਧਾਨ ਜਗਜੀਤ ਸਿੰਘ, ਪੰਚ ਬਲਵਿੰਦਰ ਸਿੰਘ, ਪੰਚ ਚਮਕੌਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ ਖੁਰਦ, ਸਾਬਕਾ ਸਰਪੰਚ ਚੰਨਪ੍ਰੀਤ ਸਿੰਘ ਕੋਠੇ ਜੀਵਾ, ਸਾਬਕਾ ਸਰਪੰਚ ਪਰਮਿੰਦਰ ਸਿੰਘ ਸਿੱਧਵਾਂ ਖੁਰਦ, ਪ੍ਰੀਤਮ ਦਾਸ, ਸੁਰਿੰਦਰ ਸਿੰਘ, ਨੰਬਰਦਾਰ ਰਾਜਵਿੰਦਰ ਸਿੰਘ, ਸਾਬਕਾ ਪੰਚ ਕੁਲਦੀਪ ਸਿੰਘ, ਪੰਡਿਤ ਪਰਮਿੰਦਰ ਪਾਲ, ਪੰਡਿਤ ਸੁਖਪਾਲ, ਪੰਡਿਤ ਰਾਮਪਾਲ, ਚਮਕੌਰ ਸਿੰਘ, ਮਾਸਟਰ ਪ੍ਰੀਤਮ ਸਿੰਘ, ਸਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਜੀਤ ਸਿੰਘ, ਸ਼ਿਵ ਕੁਮਾਰ ਪੋਨਾ ਅਤੇ ਵੱਡੀ ਗਿਣਤੀ ਵਿਚ ਪਿੰਡ ਦੇ ਬਜ਼ੁਰਗ ਔਰਤਾਂ, ਮਰਦ ਅਤੇ ਨੌਜਵਾਨ ਹਾਜ਼ਰ ਸਨ।

ਹਲਕਾ 63 ਲੁਧਿਆਣਾ ਕੇਂਦਰੀ 'ਚ ਵੋਟਰ ਜਾਗਰੂਕਤਾ ਲਈ ਨੁੱਕੜ ਨਾਟਕ ਖੇਡਿਆ

ਲੁਧਿਆਣਾ, 25 ਅਪ੍ਰੈਲ (ਟੀ. ਕੇ. ) - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਏ.ਆਰ.ਓ-ਕਮ-ਏ.ਸੀ.ਏ. ਗਲਾਡਾ 063-ਲੁਧਿਆਣਾ ਸੈਂਟਰਲ ਓਜਸਵੀ ਅਲੰਕਾਰ, ਆਈ.ਏ.ਐਸ. ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ 063 ਲੁਧਿਆਣਾ ਕੇਂਦਰੀ ਦੇ ਸਵੀਪ ਨੋਡਲ ਅਫ਼ਸਰ ਹੈਡਮਾਸਟਰ ਰੁਪਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਸਰਿਤਾ ਬਹਿਲ ਦੀ ਅਗਵਾਈ ਵਿੱਚ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ (ਲੜਕੀਆਂ), ਕਿਦਵਈ ਨਗਰ ਵਿਖੇ ਵੋਟਰ ਜਾਗਰੂਕਤਾ ਲਈ ਇੱਕ ਨੁੱਕੜ ਨਾਟਕ ਕਰਵਾਇਆ ਗਿਆ।

ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਵੱਲੋਂ ਸ਼ਕਦਵਈ ਨਗਰ ਦੀ ਜਨਤਕ ਥਾਂ 'ਤੇ ਸ਼ਾਨਦਾਰ ਨੁੱਕੜ ਨਾਟਕ ਰਾਹੀਂ ਆਮ ਲੋਕਾਂ ਨੂੰ ਨਸ਼ੇ ਜਾ ਕਿਸੇ ਹੋਰ ਲਾਲਚ ਤੋਂ ਨਿਰਲੇਪ ਰਹਿ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਗਿਆ। ਆਮ ਲੋਕਾਂ ਵੱਲੋਂ ਇਸ ਨੁੱਕੜ ਨਾਟਕ ਵਿੱਚ ਭਰਭੂਰ ਦਿਲਚਸਪੀ ਵਿਖਾਈ ਗਈ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਵੋਟਰ ਜਾਗਰੂਕਤਾ ਰੈਲੀ ਵੀ ਕੱਢੀ ਗਈ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਵੀਪ ਪ੍ਰੋਗਰਾਮ ਤਹਿਤ ਯੋਗ ਵੋਟਰਾਂ ਨੂੰ ਆਪਣੇ 'ਵੋਟ ਦੇ ਅਧਿਕਾਰ' ਦੀ ਵਰਤੋ ਕਰਨ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਜਾਗਰੂਕਤਾ ਸਮਾਗਮ ਕਰਵਾਏ ਜਾ ਰਹੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਦੱਸਿਆ ਕਿ ਪਹਿਲੀ ਵਾਰ ਵੋਟਰਾਂ ਦੇ ਨਾਮ ਰਜਿਸਟਰ ਕਰਵਾਉਣ ਲਈ ਜ਼ਿਲ੍ਹੇ ਭਰ ਵਿੱਚ ਵੋਟਰ ਰਜਿਸਟ੍ਰੇਸ਼ਨ ਕੈਂਪ ਵੀ ਲਗਾਏ ਜਾ ਰਹੇ ਹਨ। ਨਵੇਂ ਯੋਗ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾਉਣ ਲਈ 'ਵੋਟਰ ਹੈਲਪਲਾਈਨ' ਮੋਬਾਈਲ ਐਪਲੀਕੇਸ਼ਨ ਅਤੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਦੀ ਵਰਤੋਂ ਕਰ ਸਕਦੇ ਹਨ। ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਨਿਵਾਸੀ www.nvsp.in 'ਤੇੇ ਵੀ ਜਾ ਸਕਦੇ ਹਨ। ਲੋਕ ਸਭਾ ਚੋਣਾਂ-2024 ਲਈ ਵੋਟਰ ਰਜਿਸਟ੍ਰੇਸ਼ਨ 4 ਮਈ, 2024 ਤੱਕ ਕਰਵਾਈ ਜਾ ਸਕਦੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਬਿਨਾਂ ਕਿਸੇ ਡਰ-ਭੈਅ ਅਤੇ ਪ੍ਰਭਾਵ ਵਿੱਚ ਆ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਅਤੇ ਲਿਫਟਿੰਗ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼

ਲੁਧਿਆਣਾ, 25 ਅਪ੍ਰੈਲ (ਟੀ. ਕੇ. ) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੁਧਿਆਣਾ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਨੇ ਤੇਜ਼ੀ ਫੜ ਲਈ ਹੈ। ਪ੍ਰਸ਼ਾਸਨ ਵੱਲੋਂ ਵੱਖ-ਵੱਖ ਅਨਾਜ ਮੰਡੀਆਂ ਵਿੱਚੋਂ ਕੁੱਲ 334283.4 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।

ਆਪਣੇ ਦਫ਼ਤਰ ਵਿਖੇ ਖਰੀਦ/ਲਿਫਟਿੰਗ ਕਾਰਜ਼ਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਨਾਜ ਦੀ ਆਮਦ 390850.2 ਮੀਟਰਿਕ ਟਨ ਹੋ ਗਈ ਹੈ। ਇਹ 8.11 ਲੱਖ ਮੀਟ੍ਰਿਕ ਟਨ ਦੀ ਸੰਭਾਵਿਤ ਆਮਦ ਦੇ ਉਲਟ ਹੈ। ਉਨ੍ਹਾਂ ਦੱਸਿਆ ਕਿ 2024-25 ਦੌਰਾਨ ਲਗਭਗ 2.50 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ, ਜੋ ਕਿ 2023-24 ਦੀ ਕਣਕ ਦੀ ਕਾਸ਼ਤ ਅਧੀਨ 2.47 ਲੱਖ ਹੈਕਟੇਅਰ ਰਕਬੇ ਤੋਂ ਥੋੜ੍ਹਾ ਵੱਧ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਲਈ ਲਗਭਗ 108 ਮੰਡੀਆਂ/ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਸਾਹਨੀ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ ਕੁੱਲ 390850.2 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ 334283.4 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 623.4 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਜ਼ਿਲ੍ਹਾ ਖੁਰਾਕ, ਸਿਵਲ ਅਤੇ ਸਪਲਾਈਜ਼ ਕੰਟਰੋਲਰਾਂ, ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਅਪੀਲ ਕੀਤੀ ਕਿ ਖਰੀਦ ਕੀਤੇ ਗਏ ਅਨਾਜ ਦੀ ਜਲਦ ਤੋਂ ਜਲਦ ਚੁਕਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ।

ਡਿਪਟੀ ਕਮਿਸ਼ਨਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਹਰੇਕ ਏਜੰਸੀ ਨੂੰ ਅਨਾਜ ਮੰਡੀ ਵਿੱਚੋਂ ਆਪਣੇ ਅਨਾਜ ਦੇ ਕੋਟੇ ਦੀ ਲਿਫਟਿੰਗ ਸਮੇਂ ਸਿਰ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਇਹ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ ਕਿ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਸੁਨਹਿਰੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਨਮੀ ਰਹਿਤ ਅਨਾਜ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।

 ਵਿਦਿਆਰਥਣਾਂ ਵਲੋਂ ਐਮ. ਏ. ਅੰਗਰੇਜ਼ੀ ਪਹਿਲਾ ਸਮੈਸਟਰ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ

ਲੁਧਿਆਣਾ, 25 ਅਪ੍ਰੈਲ(ਟੀ. ਕੇ.) 
ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਦਸੰਬਰ, 2023 ਵਿੱਚ ਹੋਈਆਂ ਐਮ.ਏ (ਅੰਗਰੇਜ਼ੀ) ਸਮੈਸਟਰ-ਪਹਿਲਾ  ਅਤੇ ਐੱਮ.ਏ (ਅੰਗਰੇਜ਼ੀ) ਸਮੈਸਟਰ -ਤੀਜਾ  ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।ਇਸ ਮੌਕੇ ਪ੍ਰਿੰਸੀਪਲ ਮਨੀਤਾ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਅੰਸ਼ਿਕਾ ਵਰਮਾ ਨੇ 63 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦ ਕਿ ਅਸ਼ਮੀਤ ਕੌਰ ਅਤੇ ਕੀਰਤ ਕੌਰ ਨੇ 61 ਫੀਸਦੀ  ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਅਮਨਪ੍ਰੀਤ ਕੌਰ ਅਤੇ ਦੀਕਸ਼ਾ ਨੇ 57.75 ਫੀਸਦੀ  ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।