You are here

ਲੁਧਿਆਣਾ

page 8ਕੀ ਬਿੱਟੂ ਦੇ ਬੀਜੇਪੀ 'ਚ ਸ਼ਾਮਲ ਹੋਣ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਹੋ ਸਕਦੇ ਹਨ ਲੁਧਿਆਣਾ ਲੋਕ ਸਭਾ ਲਈ ਉਮੀਦਵਾਰ

ਕੈਪਟਨ ਸੰਧੂ ਬਹੁਤ ਹੀ ਮਿਹਨਤੀ ਤੇ ਸਾਊ ਸੁਭਾਅ ਦੇ ਮਾਲਕ ਹਨ 

ਹਲਕੇ ਦੇ ਲੋਕ ਮੰਗਣ ਲੱਗੇ ਹਾਈਕਮਾਂਡ ਪਾਸੋਂ ਸੰਧੂ ਲਈ ਟਿਕਟ 

ਲੁਧਿਆਣਾ, 26 ਮਾਰਚ (ਸਤਵਿੰਦਰ ਸਿੰਘ ਗਿੱਲ)  ਪੰਜਾਬ ਵਿੱਚ ਲੋਕ ਸਭਾ ਚੋਣਾਂ 7 ਵੇਂ ਪੜਾਅ ਮੁਤਾਬਿਕ 1 ਜੂਨ ਨੂੰ ਹੋਣਗੀਆਂ ਤੇ 4 ਜੂਨ ਨੂੰ ਨਤੀਜੇ ਆਉਣਗੇ । ਜਿਸ ਨੂੰ ਲੈ ਕੇ ਪੰਜਾਬ ਅੰਦਰ ਚੋਣ ਸਰਗਰਮੀਆਂ ਭਾਵੇਂ ਹਾਲੇ ਬਹੁਤੀਆ ਦਿਖਾਈ ਨਹੀ ਦੇ ਰਹੀਆ, ਪਰ ਜਿਸ ਤਰ੍ਹਾਂ ਕਾਗਰਸ ਪਾਰਟੀ ਨੂੰ ਇੱਕ ਤੋੰ ਬਾਅਦ ਇੱਕ ਝਟਕਾ ਲੱਗ ਰਿਹਾ ਹੈ । ਉਸ ਤੋੰ ਇਉ ਜਾਪਦਾ ਹੈ ਕਿ ਕਾਗਰਸ ਪਾਰਟੀ ਨੂੰ ਵੀ ਆਪਣੇ ਉਮੀਦਵਾਰਾਂ ਬਾਰੇ ਸੋਚਣਾ ਪਵੈਗਾ । ਅੱਜ ਕਾਗਰਸ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਲੁਧਿਆਣਾ ਤੋੰ ਮੌਜੂਦਾ ਐਮਪੀ ਰਵਨੀਤ ਬਿੱਟੂ ਕਾਗਰਸ ਨੂੰ ਅਲਵਿਦਾ ਆਖਕੇ ਭਾਜਪਾ ਵਿੱਚ ਸ਼ਾਮਲ ਹੋ ਗਏ । ਤਿੰਨ ਵਾਰ ਐਮਪੀ ਰਹਿਣ ਵਾਲੇ ਰਵਨੀਤ ਬਿੱਟੂ ਨੂੰ ਸ਼ਾਇਦ ਇਸ ਵਾਰ ਆਪਣੀ ਜਿੱਤ ਦੂਰ ਦਿਖਾਈ ਦੇ ਰਹੀ ਸੀ । ਜਿਸ ਕਾਰਨ ਉਸ ਨੇ ਆਪਣੀ ਮਾਂ ਪਾਰਟੀ ਕਾਗਰਸ ਨੂੰ ਅਲਵਿਦਾਂ ਆਖ ਬੀਜੇਪੀ 'ਚ ਜਾਣਾ ਬਿਹਤਰ ਸਮਝਿਆ ਕਿ ਸ਼ਾਇਦ ਬੀਜੇਪੀ 'ਚ ਜਾ ਕੇ ਜਿੱਤ ਨਸੀਬ ਹੋ ਸਕੇ। ਪਰ ਬਿੱਟੂ ਨੂੰ ਪਿੰਡਾ ਕਸਬਿਆ ਦੇ ਲੋਕ ਮੰਹੂ ਨਹੀ ਸਨ ਲਾ ਰਹੇ ਸ਼ਾਇਦ ਇਸੇ ਲਈ ਉਸ ਨੇ ਬੀਜੇਪੀ 'ਚ ਜਾਣਾ ਬਿਹਤਰ ਸਮਝਿਆ । ਬਿੱਟੂ ਦੇ ਜਾਣ ਤੋਂ ਬਾਅਦ ਲੁਧਿਆਣਾ ਲੋਕ ਸਭਾ ਲਈ ਇਸ ਵਾਰ ਕਾਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਦਾ ਨਾਅ ਸਭ ਤੋਂ ਸੀਨੀਅਰ ਉਮੀਦਵਾਰ ਵਜੋਂ ਸਾਹਮਣੇ ਆਉਣ ਲੱਗ ਪਿਆ ਹੈ । ਵਿਧਾਨ ਸਭਾ ਹਲਕਾ ਦਾਖਾ ਤੋਂ ਆਪਣੀ ਕਿਸਮਤ ਅਜਮਾਉਣ ਆਏ ਕੈਪਟਨ ਸੰਦੀਪ ਸੰਧੂ ਬਹੁਤ ਹੀ ਸ਼ਾਤ ਸੁਭਾਅ ਦੇ ਮਾਲਕ ਹਨ। ਭਾਵੇਂ ਉਹ ਕੈਪਟਨ ਸਰਕਾਰ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਰਹੇ ਪਰ ਉਨ੍ਹਾਂ ਕੈਪਟਨ ਅਮਰਿੰਦਰ ਨਾਲ ਭਾਜਪਾ 'ਚ ਜਾਣ ਨਾਲੋਂ ਬਿਹਤਰ ਕਾਗਰਸ 'ਚ ਰਹਿਣਾ ਪਸੰਦ ਕੀਤਾ ਤੇ ਹਲਕੇ ਦੇ ਨਾਲ ਨਾਲ ਉਹ ਕਾਗਰਸ ਪਾਰਟੀ ਦੇ ਜਨ ਸਕੱਤਰ ਬਣੇ ਤੇ ਪੂਰੇ ਪੰਜਾਬ ਅੰਦਰ ਕਾਗਰਸ ਲਈ ਕੰਮ ਕੀਤਾ । ਜਿਥੇ ਕੈਪਟਨ ਸੰਧੂ ਹਲਕੇ ਅੰਦਰ ਵਿੱਚਰ ਕੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਰਹੇ ਹਨ, ਉਥੇ ਹੀ ਉਹ ਪੂਰੇ ਪੰਜਾਬ ਅੰਦਰ ਕਾਗਰਸ ਲਈ ਕੰਮ ਕਰਦੇ ਨਜ਼ਰ ਆਉਦੇ ਹਨ, ਇਸ ਲਈ ਰਵਨੀਤ ਬਿੱਟੂ ਦੇ ਬੀਜੇਪੀ 'ਚ ਸ਼ਾਮਲ ਹੋਣ ਤੋਂ ਬਾਅਦ ਲੁਧਿਆਣਾ ਲੋਕ ਸਭਾ ਲਈ ਸਭ ਤੋਂ ਤਾਕਤਵਾਰ ਉਮੀਦਵਾਰ ਮੰਨ੍ਹੇ ਜਾਦੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਲੁਧਿਆਣਾ ਲੋਕ ਸਭਾ ਹਲਕੇ ਲਈ ਉਮੀਦਵਾਰ ਤੌਰ ਤੇ ਦੇਖਿਆ ਜਾ ਰਿਹਾ ਹੈ । ਉਥੇ ਹੀ ਲੁਧਿਆਣਾ ਲੋਕ ਸਭਾ ਹਲਕੇ ਦੇ ਲੋਕਾਂ ਵੱਲੋਂ ਵੀ ਕਾਗਰਸ ਹਾਈਕਮਾਂਡ ਪਾਸੋਂ ਕੈਪਟਨ ਸੰਦੀਪ ਸੰਧੂ ਨੂੰ ਟਿਕਟ ਦੇਣ ਦੀ ਮੰਗ ਉੱਭਰਨ ਲੱਗੀ ਹੈ।

ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਫਿਰੋਜ਼ਪੁਰ ਤੂੜੀ ਬਜ਼ਾਰ ਵਾਲੇ ਗੁਪਤ ਟਿਕਾਣੇ ਨੂੰ ਲਾਇਬ੍ਰੇਰੀ ਅਤੇ ਮਿਊਜੀਅਮ ਵਿੱਚ ਬਦਲਣ ਦੀ ਕੀਤੀ ਹਮਾਇਤ 

* ਆਜ਼ਾਦੀ ਸੰਘਰਸ਼ ਦੇ ਹੋਰ ਸ਼ਹੀਦਾਂ ਦੀਆਂ ਯਾਦਾਂ ਨੂੰ ਬਰਕਰਾਰ ਰੱਖਣ ਦੀ ਕੀਤੀ ਮੰਗ

ਲੁਧਿਆਣਾ, 25 ਮਾਰਚ (ਟੀ. ਕੇ. ) ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਵੱਖ-ਵੱਖ ਜੱਥੇਬੰਦੀਆਂ ਦੇ  ਨੁਮਾਇੰਦਿਆਂ ਦੀ ਮੀਟਿੰਗ ਵਿਚ ਬੀਤੀ 23 ਮਾਰਚ ਨੂੰ,  ਨੌਜਵਾਨ ਭਾਰਤ ਸਭਾ ਵੱਲੋਂ ਤੂੜੀ ਬਜ਼ਾਰ ਫਿਰੋਜ਼ਪੁਰ ਵਿਖੇ ਸਥਿਤ ਭਗਤ ਸਿੰਘ ਤੇ ਸਾਥੀਆਂ ਦੇ ਗੁਪਤ ਟਿਕਾਣੇ ਦਾ ਨਜਾਇਜ ਕਬਜ਼ਾ ਛੁਡਾ ਕੇ ਲਾਈਬ੍ਰੇਰੀ ਅਤੇ ਮਿਯੁਜ਼ੀਅਮ ਬਣਾਉਣ ਦੀ ਲੰਮੇ ਸਮੇਂ ਤੋਂ ਹੋ ਰਹੀ ਮੰਗ ਨੂੰ ਸਰਕਾਰ ਵੱਲੋਂ ਅਣਗੌਲਿਆਂ ਕਰਨ ਕਾਰਣ , ਨੌਜਵਾਨਾਂ ਨੇ ਉਸ ਥਾਂ ਵਿੱਚ ਲੱਗੇ ਜਿੰਦਰੇ ਤੋੜ ਕੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ ਹਿਮਾਇਤ ਕੀਤੀ।
ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿੱਚ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਦੇ ਜਨਰਲ ਸਕੱਤਰ ਰਾਕੇਸ਼ ਆਜ਼ਾਦ, ਇਨਕਲਾਬੀ ਮਜ਼ਦੂਰ ਕੇਂਦਰ ਦੇ ਕਾ ਸੁਰਿੰਦਰ ਸਿੰਘ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਸਭਿਆਚਾਰਕ ਮੁੱਖੀ ਸਮਸ਼ੇਰ ਨੂਰਪੁਰੀ, ਇਕਾਈ ਮੁੱਖੀ ਬਲਵਿੰਦਰ ਸਿੰਘ ਨੇ ਕਿਹਾ ਇਹ ਗੁਪਤ ਟਿਕਾਣਾ ਦੇਸ਼ ਦੀ ਜੰਗ-ਏ-ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਸਾਥੀਆਂ ਲਈ ਰਾਜਨੀਤਿਕ ਗਤੀਵਿਧੀਆਂ ਦਾ ਮਹੱਤਵਪੂਰਨ ਕੇਂਦਰ ਰਿਹਾ ਹੈ। ਅਜਿਹਿਆਂ ਇਮਾਰਤਾਂ ਦੇਸ਼ ਦੇ ਨੌਜਵਾਨਾਂ ਲਈ ਦੇਸ਼ ਪ੍ਰਤੀ ਜੁੰਮੇਵਾਰ ਬਣਨ ਵਜੋਂ ਪ੍ਰੇਰਣਾ ਸਰੋਤ ਬਣਦੀਆਂ ਰਹਿੰਦੀਆਂ ਹਨ। ਜੇ ਇਹਨਾਂ ਇਤਿਹਾਸਿਕ ਇਮਾਰਤਾਂ ਨੂੰ ਨਾ ਸਾਂਭਿਆ ਗਿਆ ਤਾਂ ਆਉਣ ਵਾਲੀਆਂ ਨਸਲਾਂ, ਇਤਿਹਾਸ ਦੇ ਇੱਕ ਜ਼ਰੂਰੀ ਪੰਨੇ ਤੋਂ ਦੂਰ ਹੋ ਜਾਣਗੀਆਂ। ਅਜਿਹਿਆਂ ਇਮਾਰਤਾਂ ਸਾਂਭਣਾ ਸਰਕਾਰ ਦਾ ਬਹੁਤ ਜਰੂਰੀ ਫਰਜ਼ ਹੈ, ਪਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਆਗੂਆਂ ਨੇ ਕਿਹਾ ਕਿ ਨਾ ਸਿਰਫ ਫਿਰੋਜ਼ਪੁਰ , ਸਗੋਂ ਪੂਰੇ ਸੂਬੇ ਵਿੱਚ ਹਰ ਇਤਿਹਾਸਿਕ ਇਮਾਰਤ ਨੂੰ ਸਾਂਭਕੇ ਯਾਦਗਾਰਾਂ/ਲਾਇਬ੍ਰੇਰੀਆਂ / ਮਿਊਜਮਾਂ ਦੇ ਰੂਪ ‘ਚ ਵਿਕਸਿਤ ਕਰਨਾ ਆਉਣ ਵਾਲੀਆਂ ਪਾੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣਨਾ ਜਰੂਰੀ ਹੈ। ਉਹਨਾਂ ਸਥਾਨਕ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਦੀ ਉਦਾਹਰਣ ਪੇਸ਼ ਕਰਦਿਆਂ ਕਿਹਾ ਕਿ ਇਸ ਯਾਦਗਾਰੀ ਟ੍ਰੱਸਟ ਦੇ ਪ੍ਰਧਾਨ ਕਰਨਲ ਜੇ ਐਸ ਬਰਾੜ, ਜਨਰਲ ਸਕੱਤਰ ਜਸਵੰਤ ਜੀਰਖ, ਵਿੱਤ ਸਕੱਤਰ ਗੁਰਮੇਲ ਸਿੰਘ ਅਤੇ ਕੈਨੇਡਾ ਵਾਸੀ ਆਗੂ ਮਾ ਭਜਨ ਸਿੰਘ ਸਮੇਤ ਹੋਰ ਸਾਥੀਆਂ ਵੱਲੋਂ ਨਿਭਾਏ ਜਾ ਰਹੇ ਫਰਜ਼ , ਸ਼ਹੀਦਾਂ ਪ੍ਰਤੀ ਸਤਿਕਾਰ ਦਾ ਨਮੂਨਾ ਹਨ। ਇੱਥੇ ਇਸ ਯਾਦਗਾਰ ਨੂੰ ਹੋਰ ਪ੍ਰੇਰਣਾਦਾਇਕ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਕਾਲ਼ੇ ਪਾਣੀ (ਅੰਡੇਮਾਨ) ਜੇਲ੍ਹ ਵਿੱਚ ਕੈਦ ਕੱਟਣ ਵਾਲੇ ਗ਼ਦਰੀਆਂ ਦੀਆਂ ਕੁਰਬਾਨੀਆਂ ਨੂੰ ਦ੍ਰਸਾਉਂਦਾ ਮਿਊਜੀਅਮ ਬਣਾਉਣ ਦੀ ਸ਼ੁਰੂਆਤ ਨੂੰ ਲੋਕਾਂ ਲਈ ਉਤਸ਼ਾਹ ਜਨਕ ਕਰਾਰ ਦਿੱਤਾ। ਅਜਿਹੀਆਂ ਯਾਦਗਾਰਾਂ ਦੇਸ਼ ਵਾਸੀਆਂ ਨੂੰ ਆਪਣੇ ਪੁਰਖਿਆਂ ਵੱਲੋਂ ਜ਼ੁਲਮਾਂ ਖਿਲਾਫ ਨਿਭਾਏ ਗਏ ਸ਼ਾਨਾਮੱਤੇ ਰੋਲ ਬਾਰੇ ਯਾਦ ਦਿਵਾਉਂਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ, ਕਰਤਾਰ ਸਿੰਘ, ਮਾਸਟਰ ਸੁਰਜੀਤ ਸਿੰਘ, ਕਰਤਾਰ ਸਿੰਘ, ਅਜਮੇਰ ਦਾਖਾ ਆਦਿ ਹਾਜ਼ਰ ਸਨ।

ਆਬਕਾਰੀ ਵਿਭਾਗ ਅਤੇ ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ 24100 ਲੀਟਰ ਲਾਹਣ ਬਰਾਮਦ

ਲੁਧਿਆਣਾ, 26 ਮਾਰਚ (ਟੀ. ਕੇ. ) - ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਨਜਾਇਜ਼ ਸ਼ਰਾਬ ਵਿਰੁੱਧ ਚਲਾਈ ਗਈ ਸਾਂਝੀ ਕਾਰਵਾਈ ਦੌਰਾਨ ਐਕਸਾਈਜ਼ ਵਿਭਾਗ ਅਤੇ ਲੁਧਿਆਣਾ (ਦਿਹਾਤੀ) ਦੀ ਪੁਲਿਸ ਵੱਲੋਂ ਸਿੱਧਵਾਂ ਬੇਟ ਖੇਤਰ ਨੇੜੇ ਕੰਨੀਆਂ ਅਤੇ ਸ਼ੇਰੇਵਾਲਾ ਵਿਖੇ 24,100 ਲੀਟਰ ਲਾਹਣ ਬਰਾਮਦ ਕੀਤੀ।

ਜਗਰਾਓਂ ਪੁਲੀਸ ਦੇ ਡੀ.ਐਸ.ਪੀ. ਜਸਜੋਤ ਸਿੰਘ, ਆਬਕਾਰੀ ਅਧਿਕਾਰੀ ਹਰਜੋਤ ਸਿੰਘ ਦੀ ਅਗਵਾਈ ਹੇਠ ਇੱਕ ਸਾਂਝੀ ਟੀਮ ਨੇ ਐਕਸਾਈਜ਼ ਇੰਸਪੈਕਟਰ ਅਤੇ 30 ਪੁਲਿਸ ਮੁਲਾਜ਼ਮਾਂ ਦੇ ਨਾਲ ਮੰਗਲਵਾਰ ਨੂੰ ਸਿੱਧਵਾਂ ਬੇਟ ਖੇਤਰ ਵਿੱਚ ਸਤਲੁਜ ਦੇ ਕੰਢੇ ਛਾਪੇਮਾਰੀ ਕੀਤੀ।

ਸਹਾਇਕ ਕਮਿਸ਼ਨਰ ਆਬਕਾਰੀ ਲੁਧਿਆਣਾ ਪੱਛਮੀ ਇੰਦਰਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਇਲਾਕੇ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਟੀਮ ਨੇ ਵੱਡੀਆਂ ਪੌਲੀਥੀਨ ਤਰਪਾਲਾਂ ਵਿੱਚ ਸਟੋਰ ਕੀਤੀ 24000 ਲੀਟਰ ਲਾਹਣ ਬਰਾਮਦ ਕੀਤੀ। ਤਸਕਰਾਂ ਨੇ ਪੋਲੀਥੀਨ ਦੀਆਂ ਤਰਪਾਲਾਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਸਤਲੁਜ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਦਰਿਆ ਦੇ ਕੰਢੇ ਲਾਹਣ ਛੁਪਾ ਕੇ ਨਾਜਾਇਜ਼ ਸ਼ਰਾਬ ਕੱਢਦੇ ਸਨ। ਉਨ੍ਹਾਂ ਦੱਸਿਆ ਕਿ ਇੱਕ ਘਰ ਵਿੱਚ ਬਣੀ ਡਿੱਗੀ ਵਿੱਚ 100 ਲੀਟਰ ਲਾਹਣ ਮਿਲੀ ਹੈ। ਉਨ੍ਹਾਂ ਦੱਸਿਆ ਕਿ ਪੋਲੀਥੀਨ ਤਰਪਾਲਾਂ ਵਿੱਚ ਪਾਈ ਗਈ 24000 ਲੀਟਰ ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਏ.ਈ.ਟੀ.ਸੀ. ਇੰਦਰਜੀਤ ਸਿੰਘ ਨਾਗਪਾਲ ਨੇ ਦੱਸਿਆ ਕਿ ਸਤਲੁਜ ਦੇ ਨੇੜੇ ਪੈਂਦੇ ਪਿੰਡਾਂ ਵਿੱਚ ਤਲਾਸ਼ੀ ਮੁਹਿੰਮ ਜਾਰੀ ਰੱਖੀ ਜਾਵੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਲੁਧਿਆਣਾ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਜਿਸਦੇ ਤਹਿਤ ਚੋਣਾਂ ਦੌਰਾਨ ਸ਼ਾਂਤਮਈ ਮਾਹੌਲ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਬੱਚੇ ਅਜੇ ਵੀ ਹੋਲੀ ਦੇ ਰੰਗਾਂ ਨੂੰ ਅਪਣੇ ਜੀਵਨ ਦਾ ਅਨਿੱਖੜਵਾਂ ਅੰਗ ਮੰਨਦੇ ਹਨ    

ਲੁਧਿਆਣਾ 26 ਮਾਰਚ ( ਕਰਨੈਲ ਸਿੰਘ ਐੱਮ.ਏ. )   ਹੋਲੀ ਰੰਗਾਂ ਦਾ ਅਜਿਹਾ ਤਿਉਹਾਰ ਹੈ ਜਿਸ ਨੂੰ ਹਰ ਧਰਮ ਦੇ ਲੋਕ ਪੂਰੇ ਉਤਸ਼ਾਹ ਅਤੇ ਮਸਤੀ ਨਾਲ ਮਨਾਉਂਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਮਹਿਲਾ ਮੋਰਚਾ ਦੀ ਜਿਲ੍ਹਾ ਜਨ: ਸਕੱਤਰ ਸੀਮਾ ਸ਼ਰਮਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੋਲੀ ਦੇ ਦਿਨ ਸਾਰੇ ਵੈਰ-ਭਾਵ ਭੁੱਲ ਕੇ ਇੱਕ-ਦੂਜੇ ਨਾਲ ਪਰਸਪਰ ਗਲੇ ਮਿਲਦੇ ਹਨ ਪਰ ਸਮਾਜਿਕ ਭਾਈਚਾਰੇ ਅਤੇ ਆਪਸੀ ਪ੍ਰੇਮ ਤੇ ਮੇਲ-ਜੋਲ ਦਾ ਹੋਲੀ ਦਾ ਇਹ ਤਿਉਹਾਰ ਵੀ ਹੁਣ ਬਦਲਾਅ ਦਾ ਦੌਰ ਦੇਖ ਰਿਹਾ ਹੈ। ਫੱਗਣ ਦੀ ਮਸਤੀ ਦਾ ਨਜ਼ਰਾਂ ਹੁਣ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਗਿਆ ਹੈ ਜੋ ਹੁਣ ਕੁੱਝ ਘੰਟਿਆਂ ਦੇ ਰੰਗ-ਗੁਲਾਲ ਤੋਂ ਬਾਅਦ ਸ਼ਾਂਤ ਹੋ ਜਾਂਦਾ ਹੈ। ਹੋਲੀ ਦਾ ਤਿਉਹਾਰ ਬਹੁਤਿਆਂ ਲਈ ਫੋਨ ਦੀ ਘੰਟੀ ਤੇ ਹੈਪੀ ਹੋਲੀ ਤੱਕ ਸੀਮਤ ਹੋ ਚੁੱਕਿਆ ਹੈ ਪਰ ਇਹ ਤਿਉਹਾਰ ਛੋਟੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਹਾਲੇ ਵੀ ਹਰਮਨ ਪਿਆਰਾ ਹੈ। ਬੱਚੇ ਅਜੇ ਵੀ ਹੋਲੀ ਦੇ ਰੰਗਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਮੰਨਦੇ ਹਨ ।   ਫੋਟੋ: ਹੋਲੀ ਦੇ ਰੰਗ ਵਿਚ ਰੰਗੇ ਛੋਟੇ ਬੱਚੇ

ਗੁਰਦੁਆਰਾ ਸੇਵਾਪੰਥੀ, ਸੰਤ ਕੁਟੀਆ, ਦਿੱਲੀ  ਰੋਡ, ਰੇਵਾੜੀ ਵਿਖੇ ਹੋਲਾ-ਮਹੱਲਾ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਲੁਧਿਆਣਾ(ਕਰਨੈਲ ਸਿੰਘ ਐੱਮ.ਏ) ਗੁਰਦੁਆਰਾ ਸੇਵਾਪੰਥੀ  ਸੰਤ ਕੁਟੀਆ, ਨਜ਼ਦੀਕ ਭਾਈ ਤੁਲਾ ਰਾਮ ਸਟੇਡੀਅਮ, ਦਿੱਲੀ ਰੋਡ, ਰੇਵਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲਾ- ਮਹੱਲਾ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਦੋ ਸ਼੍ਰੀ ਅਖੰਡ-ਪਾਠਾਂ ਦੇ ਭੋਗ ਪਾਏ ਗਏ ਉਪਰੰਤ ਵਿਸ਼ੇਸ਼ ਦੀਵਾਨ ਵਿੱਚ ਮਹੰਤ ਬਲਵਿੰਦਰ ਸਿੰਘ ਜੀ 'ਸੇਵਾਪੰਥੀ' ਜਲੰਧਰ, ਸੰਤ ਸਲਵਿੰਦਰ ਸਿੰਘ ਜੀ 'ਸੇਵਾਪੰਥੀ' ਰੇਵਾੜੀ, ਭਾਈ ਮਿਲਾਪ ਸਿੰਘ ਜੀ, ਭਾਈ ਜਸਵਿੰਦਰ ਸਿੰਘ ਜੀ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੁਆਰ ਸਿੰਘ ਸਭਾ, ਬਾਰਾਂ ਹਜ਼ਾਰੀ ਰੇਵਾੜੀ, ਭਾਈ ਅਵਤਾਰ ਸਿੰਘ ਜੀ ਕਥਾਵਾਚਕ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ, ਭਾਈ ਜੀਵਨ ਸਿੰਘ ਜੀ, ਭਾਈ ਕਨੱਈਆ ਸੇਵਾ ਸੁਸਾਇਟੀ ਰੇਵਾੜੀ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ।  ਮਹੰਤ ਜਗਦੇਵ ਸਿੰਘ ਜੀ 'ਸੇਵਾਪੰਥੀ' ਨੇ ਕੀਰਤਨੀ ਜਥਿਆਂ ਤੇ ਪ੍ਰਚਾਰਕਾਂ ਨੂੰ ਸਿਰੋਪਾਉ ਬਖਸ਼ਿਸ਼ ਕੀਤੇ। ਸਟੇਜ ਸਕੱਤਰ ਦੀ ਸੇਵਾ ਭਾਈ ਅਵਤਾਰ ਸਿੰਘ ਜੀ ਕਾਲਿਆਂਵਾਲੀ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ। ਮਹੰਤ ਜਗਦੇਵ ਸਿੰਘ ਜੀ 'ਸੇਵਾਪੰਥੀ' ਨੇ  ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਦੇ ਨਾਲ-ਨਾਲ ਜਲੇਬੀਆਂ, ਕਚੌਰੀਆਂ, ਖੀਰ, ਕੋਲਡ ਡਰਿੰਕ ਤੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਖੂਨ-ਦਾਨ ਦੀ ਮਹਾਨ ਲਹਿਰ ਨੂੰ ਪਿੰਡ ਪੱਧਰ ਤੇ ਪ੍ਰਚੰਡ ਕਰਨ ਦੀ ਲੋੜ - ਬਾਬਾ ਕੁਲਵੰਤ 

ਹੋਲਾ-ਮਹੱਲਾ ਤੇ ਮਨੁੱਖਤਾ ਦੇ ਭਲੇ ਲਈ ਗੁ:ਮੈਹਦੇਆਣਾ ਸਾਹਿਬ ਵਿਖੇ ਖੂਨਦਾਨ ਕੈਂਪ ਲਾਇਆ।

ਲੁਧਿਆਣਾ (ਕੌਸ਼ਲ ਮੱਲਾ) 
ਸ਼ਸ਼ਤਰ ਅਤੇ ਸ਼ਾਸ਼ਤਰ ਖਾਲਸਾ ਪੰਥ ਦੀ ਚੜ੍ਹਦੀਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ-ਮਹੱਲਾ ਨੂੰ ਸਮਰਪਿਤ   ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਦੇ ਸੇਵਾਦਾਰ ਗੁਰਮੀਤ ਸਿੰਘ ਬੌਬੀ ਦੀ ਅਗਵਾਈ ਹੇਠ 717ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਮੈਹਦੇਆਣਾ ਸਾਹਿਬ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਬਾਬਾ ਕੁਲਵੰਤ ਸਿੰਘ ਮੁੱਖ ਸੇਵਾਦਾਰ ਗੁ: ਮੈਹਦੇਆਣਾ ਸਾਹਿਬ ਨੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਕਿਹਾ ਖ਼ੂਨ ਕਿਸੇ ਹਸਪਤਾਲ ਜਾਂ ਫੈਕਟਰੀ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ, ਕੇਵਲ ਇਨਸਾਨ ਹੀ ਖ਼ੂਨ ਦਾ ਦੂਸਰਾ ਬਦਲ ਹੈ ਇਨਸਾਨ ਦੇ ਇੱਕ ਯੂਨਿਟ ਖੂਨ ਨਾਲ ਤਿੰਨ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ। ਇਸ ਮੌਕੇ ਤੇ ਬਾਬਾ ਕੁਲਵੰਤ ਸਿੰਘ ਅਤੇ ਬਾਬਾ ਅਮਰਜੀਤ ਸਿੰਘ ਮੁੱਖ ਸੇਵਾਦਾਰ ਪਿੰਡ ਗਗੜਾ ਨੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕਰਨ ਵਾਲੀਆਂ ਸੰਗਤਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਣਾਮ ਪੱਤਰ ਦੇ ਕੇ ਸਨਮਾਨਿਤ ਕੀਤਾ। ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਨੇ ਪ੍ਰੈਸ ਨੂੰ ਭੇਜੇ ਬਿਆਨ ਰਾਹੀਂ ਦੱਸਿਆ ਖੂਨਦਾਨ ਕੈਂਪ ਦੌਰਾਨ 40 ਬਲੱਡ ਯੁਨਿਟ ਰਘੂਨਾਥ ਹਸਪਤਾਲ ਦੀ ਟੀਮ ਦੇ ਨਿੱਘੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ।

ਗੁਰਦੀਪ ਸਿੰਘ ਡੀਮਾਰਟੇ ਸਰਬਸੰਮਤੀ ਨਾਲ ਮੁੜ ਦੂਜੀ ਵਾਰ ਮਾਡਲ ਟਾਊਨ ਐਕਸਟੈਨਸ਼ਨ ਵੈਲਫੇਅਰ ਸੁਸਾਇਟੀ ਬਲਾਕ- ਏ ਦੇ ਪ੍ਰਧਾਨ ਬਣੇ* 

ਲੁਧਿਆਣਾ, 24 ਮਾਰਚ (  ਕਰਨੈਲ ਸਿੰਘ ਐੱਮ.ਏ ) ਲੁਧਿਆਣਾ ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਸ਼ਖਸ਼ੀਅਤ ਸ੍ਰ.ਗੁਰਦੀਪ ਸਿੰਘ ਡੀਮਾਰਟੇ ਨੂੰ ਅੱਜ ਮੁੜ ਦੂਜੀ ਵਾਰ ਸਰਬਸੰਮਤੀ ਨਾਲ ਮਾਡਲ ਟਾਊਨ ਐਕਸਟੈਨਸ਼ਨ ਵੈਲਫੇਅਰ ਐਸੋਸੀਏਸ਼ਨ ਬਲਾਕ- ਏ ਲੁਧਿਆਣਾ ਦਾ ਪ੍ਰਧਾਨ ਬਣਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਡਲ ਟਾਊਨ ਐਕਸਟੈਨਸ਼ਨ ਵੈਲਫੇਅਰ ਐਸੋਸੀਏਸ਼ਨ ਬਲਾਕ -ਏ  ਲੁਧਿਆਣਾ ਦੇ ਪ੍ਰਮੁੱਖ ਸ੍ਰ: ਚਰਨਜੀਤ ਸਿੰਘ ਛਾਬੜਾ ਨੇ ਦੱਸਿਆ ਕਿ ਮਾਡਲ ਟਾਊਨ ਐਕਸਟੈਨਸ਼ਨ ਵੈਲਫੇਅਰ ਐਸੋਸੀਏਸ਼ਨ ਬਲਾਕ -ਏ  ਲੁਧਿਆਣਾ ਦੇ  ਮੌਜੂਦਾ ਪ੍ਰਧਾਨ ਸ੍ਰ. ਗੁਰਦੀਪ ਸਿੰਘ ਡੀਮਾਰਟੇ ਵੱਲੋਂ ਪਿਛਲੇ 2 ਸਾਲ  ਦੇ ਅਰਸੇ ਤੋਂ ਬਲਾਕ-ਏ ਦੇ ਵਿਕਾਸ, ਸੁੰਦਰੀਕਰਨ ਅਤੇ ਅਤੇ ਆਯੋਜਿਤ ਕੀਤੇ ਗਏ ਸਮਾਜਿਕ ਤੇ ਧਾਰਮਿਕ ਸਮਾਗਮਾਂ ਨੂੰ ਸਫਲ ਬਣਾਉਣ ਹਿੱਤ ਕੀਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਅਤੇ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆ ਵੈਲਫੇਅਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਮੁੜ ਸ੍ਰ. ਗੁਰਦੀਪ ਸਿੰਘ ਡੀਮਾਰਟੇ ਪ੍ਰਧਾਨ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਸਮੂਹ ਅਹੁਦੇਦਾਰਾਂ ਨੂੰ ਮੁੜ ਸਰਬ ਸੰਮਤੀ ਨਾਲ ਦੁਬਾਰਾ ਸੇਵਾ ਸੌਪੀ ਗਈ ਹੈ। ਇਸ ਮੌਕੇ ਸ੍ਰ.ਚਰਨਜੀਤ ਸਿੰਘ ਛਾਬੜਾ  ਨੇ ਆਪਣੇ ਸਾਥੀ ਮੈਂਬਰਾਂ ਨਾਲ ਸ੍ਰ.ਗੁਰਦੀਪ ਸਿੰਘ ਡੀਮਾਰਟੇ ਪ੍ਰਧਾਨ ਨੂੰ ਵਧਾਈ ਦੇਂਦਿਆਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਦੌਰਾਨ ਮਾਡਲ ਟਾਊਨ ਐਕਸਟੈਨਸ਼ਨ ਵੈਲਫੇਅਰ ਐਸੋਸੀਏਸ਼ਨ ਬਲਾਕ - ਏ  ਲੁਧਿਆਣਾ ਦੇ ਮੁੜ ਦੂਜੀ ਵਾਰ ਪ੍ਰਧਾਨ ਬਣੇ ਸ੍ਰ. ਗੁਰਦੀਪ ਸਿੰਘ ਡੀਮਾਰਟੇ ਨੇ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੌਂਪੀ ਗਈ ਵੱਡੀ ਸੇਵਾ ਨੂੰ ਉਹ ਸੇਵਕ ਦੇ ਰੂਪ ਵਜੋਂ ਪੂਰੀ ਨਿਸ਼ਠਾ ਤੇ ਸੰਜ਼ੀਦਗੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ.ਅਮਰਜੀਤ ਸਿੰਘ ਬਜਾਜ ਸੀਨੀਅਰ ਵਾਇਸ ਪ੍ਰਧਾਨ, ਸ਼੍ਰੀ ਰਮੇਸ਼ ਸਾਹਨੀ ਸੀਨੀਅਰ ਵਾਈਸ ਪ੍ਰਧਾਨ, ਸੁਰਿੰਦਰਪਾਲ ਸਿੰਘ ਭੁਟੀਆਨੀ ਵਾਇਸ ਪ੍ਰਧਾਨ, ਭੁਪਿੰਦਰ ਸਿੰਘ ਜੁਨੇਜਾ ਵਾਇਸ ਪ੍ਰਧਾਨ,ਪ੍ਰੀਤ ਕਮਲ ਸਿੰਘ ਪਾਹਵਾ ਜਰਨਲ ਸੈਕਟਰੀ, ਸ੍ਰ.ਨਰਿੰਦਰਪਾਲ ਸਿੰਘ ਕਥੂਰੀਆ ਫਾਇਨਾਂਸ ਸੈਕਟਰੀ ਸ੍ਰ.ਗੁਲਜਾਰ ਸਿੰਘ ਬਰਾੜ ਪੈਟਰਨ, ਸ੍ਰ.ਚਰਨਜੀਤ ਸਿੰਘ ਛਾਬੜਾ ਚੇਅਰਮੈਨ, ਤੇਜਵਿੰਦਰ ਸਿੰਘ ਬਿਗ ਬੈਨ ਐਡਵਾਈਜ਼ਰ,ਸ੍ਰ.ਬਲਦੇਵ ਸਿੰਘ ਸਿਡਾਨਾ ਐਡਵਾਈਜ਼ਰ, ਅਮਰੀਕ ਸਿੰਘ ਬੱਤਰਾ, ਭੁਪਿੰਦਰ ਸਿੰਘ ਜੁਨੇਜਾ, ,ਸ਼੍ਰੀ ਅਨੀਲ ਭਾਰਤੀ, ਐਡਵੋਕੇਟ ਐਮ.ਐਸ ਅਨੇਜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਭਾਈ ਜਸਬੀਰ ਸਿੰਘ ਰਣੀਆਂ ਜੀ ਦੀ ਯਾਦ ਵਿੱਚ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ

ਮਹਾਂਪੁਰਸ਼ਾਂ ਵੱਲੋਂ 30 ਮਾਰਚ ਨੂੰ ਮੀਰੀ ਪੀਰੀ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ
ਲੁਧਿਆਣਾ 24 ਮਾਰਚ ( ਕਰਨੈਲ ਸਿੰਘ ਐੱਮ.ਏ. )- ਸਿੱਖ ਸਮਾਜ ਦੀ ਮਾਇਨਾਜ਼ ਸ਼ਖਸ਼ੀਅਤ ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਵਕਤ ਦੀਆਂ ਮੁਸ਼ਕਲਾਂ ਤੇ ਭਵਿੱਖ ਦੀਆਂ ਚਣੌਤੀਆਂ ਨੂੰ ਸਮਝਦਿਆਂ ਸਿਰਜੀ "ਜਵੱਦੀ ਟਕਸਾਲ" ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਹੋਏ। ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤੇ ਅਤੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੰਤ ਬਾਬਾ ਸੁਚਾ ਸਿੰਘ ਜੀ ਅਨਿੰਨ ਸੇਵਕ ਭਾਈ ਜਸਬੀਰ ਸਿੰਘ ਰਣੀਆਂ ਜੀ ਜਿਹੜੇ ਪਿਛਲੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਜਿਨ੍ਹਾਂ ਨੇ ਆਪਣੇ ਪੂਰੇ ਜੀਵਨ ਕਾਲ ਵਿੱਚ ਬਾਣੀ ਬਾਣੇ ਤੇ ਮਹਾਂਪੁਰਖਾਂ ਦੀ ਸੰਗਤ ਕਰਕੇ ਜੀਵਨ ਨੂੰ ਸਫਲਾ ਬਣਾਇਆਂ ਤਿੰਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਪਰਮਾਤਮਾ ਦਾ ਨਾਮ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ। ਬਾਬਾ ਜੀ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਚਿਤ ਗੁਰਮਤਿ ਸਿਧਾਂਤਾਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਗੁਰਬਾਣੀ ਸ਼ਬਦ ਅਤੇ ਗੁਰ ਇਤਿਹਾਸ ਨਾਲ ਸੰਬੰਧਿਤ ਸਾਖੀਆਂ ਦੇ ਹਵਾਲਿਆਂ ਨਾਲ ਜੁੜ੍ਹੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਉਤਰਦਿਆਂ ਫ਼ੁਰਮਾਇਆ ਕਿ ਦਵਾਈਆਂ ਤੇ ਕਿਤਾਬਾਂ ਬੈਦਗੀ ਦੀਆਂ ਭਾਵੇਂ ਕਿਨ੍ਹੀਆਂ ਵੀ ਲਿਖ ਦੇਵੋ, ਪੜ੍ਹ ਲਵੋ, ਸੁਣਾ ਦੇਵੋ, ਪਰ ਡਾਕਟਰ/ਵੈਦ ਬਿਨ੍ਹਾਂ ਰੋਗੀ ਦਾ ਰੋਗ ਦੂਰ ਕਰਨਾ ਅਸੰਭਵ ਹੀ ਰਹਿੰਦਾ ਹੈ। ਇਸ ਤਰ੍ਹਾਂ ਉਨ੍ਹਾਂ ਸਤਿਸੰਗਤ ਦਾ ਮਹੱਤਵ ਅਤੇ ਪ੍ਰਾਪਤੀ ਵਿਸ਼ੇ ਤੇ ਵਿਸਥਾਰ ਨਾਲ ਸਮਝਾਉਂਦਿਆਂ ਸਵਾਸਾਂ ਦੀ ਸਦ ਵਰਤੋਂ ਕਰਨ ਤੇ ਜ਼ੋਰ ਦਿੱਤਾ। ਸਮਾਗਮ ਦੇ ਅੰਤ 'ਚ ਮਹਾਂਪੁਰਸ਼ਾਂ ਨੇ ਜਵੱਦੀ ਟਕਸਾਲ ਵੱਲੋਂ ਕਰਵਾਏ ਜਾ ਰਹੇ “ਮੀਰੀ ਪੀਰੀ” ਸੈਮੀਨਾਰ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂਕਾਲ ਮੌਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਲੋਕ ਮਨਾਂ ਤੇ ਗਹਿਰਾ ਪ੍ਰਭਾਵ ਸੀ,  ਅਜੋਕੇ ਵਕਤ ਦੀਆਂ ਪ੍ਰਸਥਿਤੀਆਂ ਵਿੱਚ ਵੀ ਸਤਿਕਾਰ-ਸਵੈਮਾਣ ਦੀ ਭਾਵਨਾ ਦੀ ਕਾਇਮੀ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਮੀਰੀ-ਪੀਰੀ ਦੇ ਸੁਮੇਲ ਨੂੰ ਪ੍ਰਤੱਖ ਪ੍ਰਗਟ ਲਈ  ਆਉਂਦੀ 30 ਮਾਰਚ ਨੂੰ ਦਿਨ ਦੇ ਸ਼ਨੀਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਮਹਾਂਪੁਰਸ਼ਾਂ ਨੇ ਸਭਨਾਂ ਨੂੰ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।

ਮਾਨ ਸਾਹਬ ਗਰੀਬਾਂ ਦੇ ਚੁੱਲਿਆਂ ਦੀ ਅੱਗ ਹਾਲੇ ਵੀ ਬੁਝਦੀ ਜਾ ਰਹੀ ਹੈ 

*ਮੰਗਾਂ ਪੁਰੀਆਂ ਨਾ ਹੋਈਆਂ ਤਾਂ ਅਪਣੇ ਹੱਕਾਂ ਦੀ ਲੜਾਈ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ 
ਲੁਧਿਆਣਾ 24 ਮਾਰਚ ( ਕਰਨੈਲ ਸਿੰਘ ਐੱਮ ਏ)  ਗੰਨਮੈਨ ਗਾਰਡ ਏਕਤਾ ਸੁਸਾਇਟੀ,ਲੁਧਿਆਣਾ ਵੱਲੋਂ ਗੰਨਮੈਨ ਅਤੇ ਗਾਰਡ ਕੋਆਪਰੇਟਿਵ ਬੈਂਕ, ਚੰਡੀਗੜ੍ਹ ਦੇ ਬੈਨਰ ਹੇਠ ਵਿਚਾਰ ਵਟਾਂਦਰਾ ਮੀਟਿੰਗ ਸ਼ਾਮ ਨਗਰ ਵਿਖੇ ਹੋਈ। ਜਿਸ ਵਿੱਚ ਪੰਜਾਬ ਭਰ ਤੋਂ ਗੰਨਮੈਨ ਅਤੇ ਗਾਰਡ ਦੀ ਡਿਊਟੀ ਨਿਭਾ ਰਹੇ ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਵਿਸ਼ੇਸ ਤੌਰ ਤੇ ਗੁਰਸੇਵਕ ਸਿੰਘ ਸੰਧੂ ਪੰਜਾਬ ਪ੍ਰਧਾਨ, ਜੋਰਾ ਸਿੰਘ ਲੁਧਿਆਣਾ ਪ੍ਰਧਾਨ, ਕੁਲਬੀਰ ਸਿੰਘ ਮੋਹਾਲੀ ਪ੍ਰਧਾਨ, ਪਰਮਜੀਤ ਸਿੰਘ ਚੰਦਬਾਜਾ ਜਨ:ਸਕੱਤਰ ਪੰਜਾਬ ਨੇ ਇਕੱਤਰ ਹੋਏ ਕੋਆਪਰੇਟਿਵ ਬੈਂਕਾਂ ਵਿੱਚ ਡਿਊਟੀ ਨਿਭਾ ਰਹੇ ਗੰਨਮੈਨ ਗਾਰਡ ਕਰਮਚਾਰੀਆਂ ਨਾਲ ਜਿੱਥੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਕਰਨ ਬਾਰੇ ਸੰਖੇਪ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਉੱਥੇ ਸੂਬਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹੋਏ ਇਹ ਯਾਦ ਵੀ ਕਰਵਾਇਆ ਗਿਆ ਕਿ ਤੁਸੀਂ ਇਸ ਗੱਲ ਨੂੰ ਵਾਰ-ਵਾਰ ਆਖਿਆ ਕਰਦੇ ਸੀ ਕਿ ਗਰੀਬਾਂ ਦੇ ਚੁੱਲਿਆਂ ਦੀ ਅੱਗ ਬੁਝਦੀ ਜਾ ਰਹੀ ਹੈ, ਪਰ ਹੁਣ ਗੰਨਮੈਨ ਅਤੇ ਗਾਰਡ ਕੋਆਪਰੇਟਿਵ ਬੈਂਕ, ਚੰਡੀਗੜ੍ਹ ਅਦਾਰਾ ਤੁਹਾਡੇ ਅਧੀਨ ਹੈ ਤੇ ਅੱਜ਼ ਵੀ ਕੋਆਪਰੇਟਿਵ ਬੈਂਕਾਂ ਵਿੱਚ ਡਿਊਟੀ ਨਿਭਾ ਰਹੇ ਗੰਨਮੈਨ ਗਾਰਡ ਕਰਮਚਾਰੀਆਂ ਨਿਗੁਣੀ ਤਨਖਾਹ ਨਾਲ ਅਪਣੇ ਘਰਾਂ ਦਾ ਗੁਜ਼ਾਰਾ ਚਲਾ ਰਹੇ ਹਨ ਜੋ ਅੱਜ ਦੇ ਸਮੇਂ ਵਿੱਚ ਬਹੁਤ ਮੁਸ਼ਕਿਲ ਹੈ। ਇਸ ਮੌਕੇ ਖੁਸ਼ਵਿੰਦਰ ਸਿੰਘ ਨਵਾਂ ਸ਼ਹਿਰ ਨੇ ਮੰਗ ਕਰਦੇ ਹੋਏ ਕਿਹਾ ਕਿ ਜਿਵੇਂ ਪਿਛਲੇ ਟਾਈਮ ਵਿੱਚ ਬਾਕੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ ਉਸ ਦੀ ਤਰਜ਼ ਤੇ ਕੋਆਪਰੇਟਿਵ ਬੈਂਕਾਂ ਵਿੱਚ ਡਿਊਟੀ ਨਿਭਾ ਰਹੇ ਗੰਨਮੈਨ ਗਾਰਡ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਕੇ ਇਨ੍ਹਾਂ ਕਰਮਚਾਰੀਆਂ ਨੂੰ ਕੋਆਪਰੇਟਿਵ ਬੈਂਕਾਂ ਦੇ ਅਧੀਨ ਹੀ ਡਿਊਟੀ ਕਰਵਾਈ ਜਾਵੇ। ਇਸ ਮੌਕੇ ਸੀਟੀਯੂ ਪੰਜਾਬ ਦੇ ਜਨ: ਸਕੱਤਰ ਕਾ. ਜਗਦੀਸ਼ ਚੰਦ ਨੇ ਕਿਹਾ ਕਿ ਮੌਜੂਦਾ ਸਮੇਂ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਮਜ਼ਦੂਰ ਮਾਰੂ ਲਾਗੂ ਕੀਤੀਆਂ ਜਾ ਰਹੀ ਨੀਤੀਆਂ, ਗੈਰ ਜਮਹੂਰੀ ਤੇ ਤਾਨਾਸ਼ਾਹੀ ਤੁਗਲਕੀ ਫੁਰਮਾਨ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮਜ਼ਦੂਰ ਜਮਾਤ ਦੇ ਬਣਦੇ ਹੱਕਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਮਜ਼ਦੂਰ ਜਮਾਤ ਅਪਣੇ ਹੱਕਾਂ ਦੀ ਲੜਾਈ ਨੂੰ ਅੱਗੇ ਵੀ ਜਾਰੀ ਰੱਖੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਮੋਹਾਲੀ, ਹਰੀ ਰਾਮ ਪ੍ਰਧਾਨ ਜਲੰਧਰ, ਕੁਲਦੀਪ ਸਿੰਘ ਖ਼ਜਾਨਚੀ ਲੁਧਿਆਣਾ, ਪਰਮਜੀਤ ਸਿੰਘ ਜਨ: ਸਕੱਤਰ ਲੁਧਿਆਣਾ, ਕਰਮਜੀਤ ਸਿੰਘ ਖਾਲਸਾ ਮੀਤ ਪ੍ਰਧਾਨ ਲੁਧਿਆਣਾ, ਮਨੀਸ਼ ਕੁਮਾਰ ਜਨ: ਸੈਕਟਰੀ ਲੁਧਿਆਣਾ, ਬਲਵੰਤ ਸਿੰਘ ਪੀਐਸਉ ਲੁਧਿਆਣਾ, ਬਲਵਿੰਦਰ ਸਿੰਘ ਮਾਡੋਕ ਲੁਧਿਆਣਾ ਨੇ ਵੀ ਸੰਬੋਧਨ ਕੀਤਾ। ਆਖਿਰ ਵਿੱਚ ਜੋਰਾ ਸਿੰਘ ਪ੍ਰਧਾਨ ਲੁਧਿਆਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਫੋਟੋ: ਗੁਰਸੇਵਕ ਸਿੰਘ ਸੰਧੂ ਪੰਜਾਬ ਪ੍ਰਧਾਨ, ਜੋਰਾ ਸਿੰਘ ਲੁਧਿਆਣਾ ਪ੍ਰਧਾਨ, ਕੁਲਬੀਰ ਸਿੰਘ ਮੋਹਾਲੀ, ਪਰਮਜੀਤ ਸਿੰਘ ਚੰਦਬਾਜਾ, ਕਾ. ਜਗਦੀਸ਼ ਚੰਦ ਦੇ ਨਾਲ ਪੰਜਾਬ ਭਰ ਤੋਂ ਆਏ ਗੰਨਮੈਨ ਤੇ ਗਾਰਡ

ਕਾਲਜ ਵਿਚ ਸ਼ਹੀਦੀ ਦਿਵਸ ਮਨਾਇਆ 

ਲੁਧਿਆਣਾ, 23 ਮਾਰਚ(ਟੀ. ਕੇ.) 
ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ ਦੇ ਹਿੰਦੀ ਵਿਭਾਗ, ਐਨ.ਐਸ.ਐਸ., ਐਨ.ਸੀ.ਸੀ., ਏਕ ਭਾਰਤ ਸ੍ਰੇਸ਼ਠ ਭਾਰਤ ਕਲੱਬ, ਰੈੱਡ ਕਰਾਸ ਸੁਸਾਇਟੀ, ਰੈੱਡ ਰਿਬਨ ਕਲੱਬ ਅਤੇ ਹਿੰਦੀ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਕਾਲਜ ਕੈਂਪਸ ਵਿੱਚ ਮਨਾਇਆ ਗਿਆ। ਇਸ  ਦਿਨ ਨੂੰ ਮਨਾਉਣ ਵਾਲੀਆਂ ਬਹੁਤ ਸਾਰੀਆਂ ਗਤੀਵਿਧੀਆਂ, ਜਿਸ ਵਿੱਚ ਇੱਕ ਉਤਸ਼ਾਹੀ ਸਾਈਕਲ ਰੈਲੀ ਅਤੇ ਇੱਕ ਵਿਚਾਰ-ਪ੍ਰੇਰਕ ਸੈਮੀਨਾਰ ਸ਼ਾਮਲ ਹੈ, ਜਿੱਥੇ  ਪ੍ਰਿੰਸੀਪਲ, ਨੇ ਸ਼ਹਾਦਤ ਦੀ ਮਹੱਤਤਾ ਬਾਰੇ ਆਪਣੇ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ। ਐਨ. ਐਸ. ਐਸ.  ਪ੍ਰੋਗਰਾਮ ਅਫਸਰ ਸ਼੍ਰੀਮਤੀ ਸਤਵੰਤ ਕੌਰ ਨੇ ਵਿਦਿਆਰਥੀਆਂ ਨੂੰ ਕੁਰਬਾਨੀ ਅਤੇ ਦੇਸ਼ ਭਗਤੀ ਦੇ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲੈ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ।
ਹਿੰਦੀ ਵਿਭਾਗ ਵੱਲੋਂ ਭਾਰਤ ਦੀ ਆਜ਼ਾਦੀ, ਸ਼ਾਨ, ਭਲਾਈ ਅਤੇ ਤਰੱਕੀ ਲਈ ਲੜਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਾਲਜ ਕੈਂਪਸ ਵਿੱਚ 'ਨੁੱਕੜ ਨਾਟਕ' ਦਾ ਆਯੋਜਨ ਕੀਤਾ ਗਿਆ। ਇਹ ਸਾਰਾ 'ਨਾਟਕ' ਉਨ੍ਹਾਂ ਨੌਜਵਾਨ ਆਜ਼ਾਦੀ ਯੋਧਿਆਂ ਨੂੰ ਯਾਦ ਕਰਨ ਨੂੰ ਸਮਰਪਿਤ ਸੀ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।