You are here

ਪੰਜਾਬ

ਨਕਸਲਬਾੜੀ ਲਹਿਰ ਦੇ ਸ਼ਹੀਦ ਬਖਸ਼ੀਸ਼ ਸਿੰਘ ਮੋਰਕਰੀਮਾਂ ਦੀ 55ਵੀਂ ਬਰਸੀ ਉਨਾਂ ਦੇ ਪਿੰਡ ਸ਼ਹੀਦੀ ਯਾਦਗਾਰ ਤੇ ਮਨਾਈ ਗਈ

ਜਗਰਾਉਂ (ਗੁਰਕੀਰਤ ਜਗਰਾਉਂ)ਨਕਸਲਬਾੜੀ ਲਹਿਰ ਦੇ ਸ਼ਹੀਦ ਬਖਸ਼ੀਸ਼ ਸਿੰਘ ਮੋਰਕਰੀਮਾਂ ਦੀ 55ਵੀਂ ਬਰਸੀ ਅੱਜ ਉਨਾਂ ਦੇ ਪਿੰਡ ਵਿਖੇ ਸ਼ਹੀਦੀ ਯਾਦਗਾਰ ਤੇ ਮਨਾਈ ਗਈ।  ਇਨਕਲਾਬੀ ਕੇਂਦਰ ਪੰਜਾਬ ਵਲੋਂ ਕਰਵਾਏ ਬਰਸੀ ਸਮਾਗਮ ਵਿੱਚ ਚੜਣ ਵਾਲਿਓ ਹੱਕਾਂ ਦੀ ਭੇਟ ਉਤੇ ਥੋਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆਂ" ਦੇ ਸ਼ਰਧਾਂਜਲੀ ਗੀਤ ਦੋਰਾਨ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਲਖਵੀਰ ਸਿਧੂ ਨੇ ਗੀਤ ਸੰਗੀਤ ਪੇਸ਼ ਕੀਤਾ। ਇਸ ਸਮੇਂ ਅਪਣੇ ਸੰਬੋਧਨ ਚ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਸਵੰਤ ਜੀਰਖ, ਰਜਿੰਦਰ ਸਿੰਘ, ਹਰਜਿੰਦਰ ਕੌਰ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕਾਮਰੇਡ ਸੁਰਿੰਦਰ ਸਿੰਘ, ਸਾਬਕਾ ਅਧਿਆਪਕ ਆਗੂ ਜਸਦੇਵ ਸਿੰਘ ਲਲਤੋਂ, ਡੀ ਟੀ ਐਫ ਆਗੂ ਕੁਲਵਿੰਦਰ ਸਿੰਘ,  ਕਿਸਾਨ ਆਗੂਆਂ ਇੰਦਰਜੀਤ ਸਿੰਘ ਧਾਲੀਵਾਲ,  ਗੁਰਮੇਲ ਸਿੰਘ ਭਰੋਵਾਲ , ਸ਼ਹੀਦ ਦੇ ਵੱਡੇ ਭਰਾ ਮਾਸਟਰ ਸੁਰਜੀਤ ਸਿੰਘ ਨੇ ਕਿਹਾ ਕਿ ਗਰੀਬ ਕਿਸਾਨਾਂ ਮਜਦੂਰਾਂ ਦੀ ਮੁਕਤੀ ਲਈ ਹਥਿਆਰਬੰਦ ਇਨਕਲਾਬ ਦੇ ਰਾਹ ਤੁਰੇ ਇਨਕਲਾਬੀਆਂ ਦੇ ਬਾਦਲ ਹਕੂਮਤ ਵਲੋਂ ਝੂਠੇ ਪੁਲਸ ਮੁਕਾਬਲੇ ਬਣਾ ਕੇ 80 ਦੇ ਕਰੀਬ ਸ਼ਹੀਦ ਕੀਤਾ ਸੀ । ਇਹ ਨੌਜਵਾਨ ਅਪਣੀ ਨਿਜੀ ਜਿੰਦਗੀ ਤਿਆਗ ਕੇ ਲੁੱਟ ਰਹਿਤ ਸਮਾਜ ਦੀ ਸਥਾਪਨਾ ਲਈ ਘਰਾਂ ਤੋ ਨਿਕਲੇ ਸਨ ਪਰ ਲੁਟੇਰੀਆਂ ਹਕੂਮਤਾਂ ਨੇ ਪੁਲਸ ਜਬਰ ਰਾਹੀਂ ਖਪਾ ਕੇ ਅਪਣੇ ਰਾਜ ਦੀ ਉਮਰ ਲੰਮੀ ਕਰ ਲਈ।ਉਨਾਂ ਕਿਹਾ ਕਿ ਉਸ ਦੋਰ ਚ ਨਵਾਂਸ਼ਹਿਰ ਰੇਲਵੇ ਸਟੇਸ਼ਨ ਤੇ ਹੋਇਆ ਇਕੋ ਇਕ ਸਿਧਾ ਮੁਕਾਬਲਾ ਸੀ ਜਿਸ ਵਿਚ ਗੁਰੂਨਾਨਕ ਇੰਜ ਕਾਲਜ ਚ ਪੜਦਾ ਬਖਸ਼ੀਸ਼ ਸ਼ਹੀਦ ਹੋਇਆ ਸੀ। ਬੁਲਾਰਿਆਂ ਨੇ ਕਿਹਾ ਕਿ ਚਿਹਰੇ ਬਦਲਣ ਨਾਲ ਸਿਸਟਮ ਨਹੀ ਬਦਲਣ ਵਾਲਾ ਹੈ।ਇਸ ਸਮੇਂ ਸ਼ਹੀਦੀ ਯਾਦਗਾਰ ਤੇ ਸ਼ਹੀਦ ਦੇ ਵਡੇ ਭਾਈ ਵਲੋਂ ਸ਼ਹੀਦੀ ਯਾਦਗਾਰ ਤੇ ਨਾਰਿਆਂ ਦੀ ਗੂੰਜ ਚ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ ਗਈ। ਇਸ ਸਮੇਂ ਤੇਈ ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੜ੍ਹ, ਸੁਖਦੇਵ ਦੇ ਸ਼ਹੀਦੀ ਦਿਨ ਤੇ ਸਵੇਰੇ ਦਸ ਞਜੇ ਰੇਲਵੇ ਸਟੇਸ਼ਨ ਜਗਰਾਂਓ ਵਿਖੇ ਇਕਤਰ ਹੋ ਕੇ ਕੀਤੇ ਜਾ ਰਹੇ ਸ਼ਰਧਾਂਜਲੀ ਮਾਰਚ ਚ ਸ਼ਾਮਲ ਹੋਣ ਦੀ ਅਪੀਲ ਕੀਤੀ।

 

ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿਚ ਵੱਡਾ ਫੈਸਲਾ  

25000 ਨੌਕਰੀਆਂ ਲਈ ਇੱਕ ਮਹੀਨੇ ਦੇ ਵਿਚ ਹੋ ਜਾਵੇਗਾ ਨੋਟੀਫਿਕੇਸ਼ਨ 

ਹਰਾ ਪੈੱਨ ਲੋਕਾਂ ਦੇ ਲਈ ਹੀ ਵਰਤਿਆ ਜਾਵੇਗਾ- ਭਗਵੰਤ ਮਾਨ

ਕੀਤੇ ਹੋਏ ਵਾਅਦੇ ਅਤੇ ਲੋਕਾਂ ਦੀਆਂ ਆਸਾਂ ਵੱਲ ਨੂੰ ਸਰਕਾਰ ਦਾ ਪਹਿਲਾ ਕਦਮ  

 ਚੰਡੀਗੜ੍ਹ, 19 ਮਾਰਚ (ਜਨਸ਼ਕਤੀ ਨਿਊਜ਼ ਬਿਊਰੋ)  ਇਕ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਅੱਜ ਆਪਣੀ ਪਹਿਲੀ ਮੀਟਿੰਗ ਵਿਚ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ ਤੇ ਕਾਰਪੋਰੇਸ਼ਨਾਂ 'ਚ ਨੌਜਵਾਨਾਂ ਨੂੰ 25000 ਸਰਕਾਰੀ ਨੌਕਰੀਆਂ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਬਾਰੇ ਫੈਸਲਾ ਅੱਜ ਦੁਪਹਿਰ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਮੰਤਰੀ ਮੰਡਲ ਦੀ ਪਲੇਠੀ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਇਤਿਹਾਸਕ ਫੈਸਲੇ ਰਾਹੀਂ ਸਰਕਾਰੀ ਖੇਤਰ ਵਿਚ ਨੌਜਵਾਨਾਂ ਨੂੰ ਪਾਰਦਰਸ਼ੀ ਅਤੇ ਮੈਰਿਟ ਦੇ ਆਧਾਰ ਉਤੇ ਨੌਕਰੀਆਂ ਮੁਹੱਈਆ ਕਰਵਾਉਣ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਹੋਣਗੇ। ਇਨ੍ਹਾਂ 25000 ਸਰਕਾਰੀ ਨੌਕਰੀਆਂ ਵਿੱਚੋਂ 10,000 ਅਸਾਮੀਆਂ ਪੰਜਾਬ ਪੁਲਿਸ 'ਚ ਭਰੀਆਂ ਜਾਣਗੀਆਂ ਜਦਕਿ 15000 ਨੌਕਰੀਆਂ ਬਾਕੀ ਵਿਭਾਗਾਂ ਵਿਚ ਦਿੱਤੀਆਂ ਜਾਣਗੀਆਂ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨੌਕਰੀਆਂ ਦਾ ਇਸ਼ਤਿਹਾਰ ਦੇਣ ਅਤੇ ਨੋਟੀਫਿਕੇਸ਼ਨ ਦੀ ਪ੍ਰਕਿਰਿਆ ਇਕ ਮਹੀਨੇ ਦੇ ਅੰਦਰ ਪੂਰੀ ਹੋਵੇਗੀ। ਮੰਤਰੀ ਮੰਡਲ ਨੇ ਅਗਾਮੀ ਵਿਧਾਨ ਸਭਾ ਇਜਲਾਸ ਵਿਚ ਸਾਲ 2021-22 ਲਈ ਗ੍ਰਾਂਟਾਂ ਵਾਸਤੇ ਅਨੁਪੂਰਕ ਮੰਗਾਂ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ ਸਾਲ 2021-22 ਦੌਰਾਨ ਵੱਖ-ਵੱਖ ਵਿਭਾਗਾਂ ਦੁਆਰਾਂ ਖਰਚ ਕੀਤੇ ਗਏ ਵਾਧੂ ਖਰਚੇ ਲਈ ਬਜਟ ਮੁਹੱਈਆ ਕਰਵਾਉਣਾ ਹੈ ਤਾਂ ਜੋ ਬਕਾਇਆ ਦੇਣਦਾਰੀਆਂ ਨੂੰ ਨਿਪਟਾਇਆ ਜਾ ਸਕੇ। ਇਸੇ ਤਰ੍ਹਾਂ ਭਾਰਤੀ ਸੰਵਿਧਾਨ ਦੀ ਧਾਰਾ 203 ਦੀ ਉਪ ਧਾਰਾ (3) ਦੇ ਉਪਬੰਧਾਂ ਅਨੁਸਾਰ ਪੰਜਾਬ ਸਰਕਾਰ ਦੇ ਸਾਲ 2021-22 ਦੇ ਖਰਚੇ ਵਾਸਤੇ ਗ੍ਰਾਂਟਾਂ ਦੇਣ ਲਈ ਅਨੁਪੂਰਕ ਮੰਗਾਂ ਵਿਧਾਨ ਸਭਾ ਵਿਚ ਪੇਸ਼ ਕੀਤੀਆਂ ਜਾਣੀਆਂ ਲੋੜੀਂਦੀਆਂ ਹਨ ਜਿਸ ਕਰਕੇ ਮੰਤਰੀ ਮੰਡਲ ਵੱਲੋਂ ਇਹ ਮੰਗਾਂ ਪੇਸ਼ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸੇ ਤਰ੍ਹਾਂ ਮੰਤਰੀ ਮੰਡਲ ਨੇ ਪੰਜਾਬ ਵਿਧਾਨ ਸਭਾ ਵਿਚ ਕਾਰਜਵਿਧੀ ਅਤੇ ਕਾਰਜ ਸੰਚਾਲਨ ਦੇ ਨਿਯਮਾਂ ਦੇ 164 ਨਿਯਮ ਅਨੁਸਾਰ ਸਾਲ 2022-23 ਲਈ ਸੂਬੇ ਦੇ ਇਕ ਅਪ੍ਰੈਲ, 2022 ਤੋਂ 30 ਜੂਨ, 2022 ਤੱਕ ਦੇ ਅਨੁਮਾਨਿਤ ਖਰਚੇ ਦੇ ਵੇਰਵੇ (ਲੇਖਾ ਅਨੁਦਾਨ) ਵਿਧਾਨ ਸਭਾ ਵਿਚ ਪੇਸ਼ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹਰਪਾਲ ਸਿੰਘ ਚੀਮਾ, ਡਾ: ਬਲਜੀਤ ਕੌਰ, ਡਾ: ਹਰਭਜਨ ਸਿੰਘ, ਡਾ: ਵਿਜੇ ਸਿੰਗਲਾ, ਲਾਲਚੰਦ ਕਟਾਰੂ ਚੱਕ, ਗੁਰਮੀਤ ਸਿੰਘ ਮੀਤ ਹੇਅਰ, ਕੁਲਜੀਤ ਸਿੰਘ ਧਾਲੀਵਾਲ, ਲਾਲ ਜੀਤ ਸਿੰਘ ਭੁੱਲਰ, ਬ੍ਰਹਮਸ਼ੰਕਰ ਝਿੰਪਾ ਅਤੇ ਹਰਜੋਤ ਸਿੰਘ ਬੈਂਸ ਨੇ ਕੈਬਨਿਟ ਮੀਟਿੰਗ ਵਿਚ ਸ਼ਿਰਕਤ ਕੀਤੀ | ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਬਲਜੀਤ ਕੌਰ ਨੇ ਕਿਹਾ ਕਿ ਉਹ ਪਾਰਟੀ ਦੀ ਸੱਚੀ ਸਿਪਾਹੀ ਬਣ ਕੇ ਕੰਮ ਕਰਨਗੇ। ਪੰਜਾਬ ਵਿੱਚ ਜਿੱਤਣ ਤੋਂ ਬਾਅਦ ਆਈਆਂ ਸਾਰੀਆਂ ਮਹਿਲਾ ਵਿਧਾਇਕਾਂ ਨੂੰ ਬਣਦਾ ਮਾਣ ਸਤਿਕਾਰ ਮਿਲੇਗਾ। ਬਲਜੀਤ ਕੌਰ ਨੇ ਕਿਹਾ ਕਿ ਕੇਜਰੀਵਾਲ ਸਾਹਿਬ ਨੇ ਇੱਕ ਔਰਤ ਨੂੰ ਮੰਤਰੀ ਮੰਡਲ ਵਿੱਚ ਮੌਕਾ ਦੇ ਕੇ ਚੰਗਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦਾ ਦੌਰ ਚੱਲ ਰਿਹਾ ਹੈ, ਮੈਨੂੰ ਜੋ ਵੀ ਵਿਭਾਗ ਮਿਲੇਗਾ, ਉਸ 'ਤੇ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੀ। ਧਿਆਨ ਰਹੇ ਕਿ ਦਿੱਲੀ 'ਚ ਕੇਜਰੀਵਾਲ ਦੀ ਕੈਬਨਿਟ 'ਚ ਇਕ ਵੀ ਮਹਿਲਾ ਮੰਤਰੀ ਨਹੀਂ ਹੈ। ਮੰਤਰੀ ਵਜੋਂ ਸਹੁੰ ਚੁੱਕਣ ਆਈ ਬਲਜੀਤ ਕੌਰ ਨੇ ਕਿਹਾ ਕਿ ਮੈਨੂੰ ਉਨ੍ਹਾਂ ਸਾਰੇ ਲੋਕਾਂ ਦੀ ਯਾਦ ਆ ਰਹੀ ਹੈ ਜੋ ਮੈਨੂੰ ਇੱਥੇ ਲੈ ਕੇ ਗਏ ਸਨ। ਉਨ੍ਹਾਂ ਕਿਹਾ ਕਿ ਸਾਨੂੰ ਪਾਰਟੀ ਪ੍ਰਤੀ ਵਫਾਦਾਰੀ ਦਾ ਫਲ ਮਿਲਿਆ ਹੈ। ਮੰਤਰੀ ਬਣੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੈਂ ਇੱਕ ਸਾਂਝੇ ਪਰਿਵਾਰ ਤੋਂ ਹਾਂ। ਮੈਂ ਮੰਤਰੀ ਵਜੋਂ ਸਹੁੰ ਚੁੱਕੀ ਹੈ ਪਰ ਇਸ ਤੋਂ ਪਹਿਲਾਂ ਵੀ ਮੈਂ ਰਾਜ ਭਵਨ ਆਉਂਦਾ ਰਹਿੰਦਾ ਹਾਂ। ਕਦੇ ਮੰਗ ਪੱਤਰ ਦੇਣ ਲਈ ਤੇ ਕਦੇ ਪਾਰਟੀ ਵਰਕਰ ਵਜੋਂ। ਪਾਰਟੀ ਨੇ ਆਮ ਘਰਾਂ ਦੇ ਲੋਕਾਂ ਨੂੰ ਮੌਕਾ ਦਿੱਤਾ ਹੈ। ਆਮ ਲੋਕਾਂ ਲਈ ਕੰਮ ਕੀਤਾ ਜਾਵੇਗਾ। ਲੋਕਾਂ ਨੇ ਜੋ ਉਮੀਦਾਂ ਲਗਾਈਆਂ ਹਨ, ਉਹ ਪੂਰੀਆਂ ਹੋਣਗੀਆਂ। ਵਿਧਾਇਕ ਪ੍ਰੋ. ਬੁੱਧਰਾਮ ਨੇ ਕਿਹਾ ਕਿ ਪੰਜਾਬ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਨੂੰ ਦੇਖ ਕੇ ਫੈਸਲੇ ਲਏ ਜਾਣ। ਅਸੀਂ ਸਾਰੇ ਪਾਰਟੀ ਸੁਪਰੀਮੋ ਵੱਲੋਂ ਮੰਤਰੀਆਂ ਬਾਰੇ ਲਏ ਗਏ ਫੈਸਲੇ ਦੇ ਨਾਲ ਹਾਂ। ਪੰਜਾਬ ਵਿੱਚ ਭ੍ਰਿਸ਼ਟਾਚਾਰ ਖਤਮ ਹੋਵੇਗਾ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰੋ. ਬੁੱਧਰਾਮ ਨੇ ਕਿਹਾ ਕਿ ਸਾਡੇ ਸਾਰੇ ਵਿਧਾਇਕ ਅਤੇ ਮੰਤਰੀ ਇਮਾਨਦਾਰ ਹੋਣਗੇ। ਅਸੀਂ ਲੋਕਾਂ ਦੇ ਹਿਸਾਬ ਨਾਲ ਕੰਮ ਕਰਾਂਗੇ। ਅਗਲੀ ਵਾਰ ਵੀ ਲੋਕ ਸਾਨੂੰ ਚੁਣਨਗੇ। ਕੈਬਨਿਟ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਵਿਧਾਇਕਾਂ ਨੇ ਕਿਹਾ ਕਿ ਲੋਕਾਂ ਨੂੰ ਪਾਰਟੀ ਤੋਂ ਬਹੁਤ ਆਸਾਂ ਹਨ। ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਲਈ ਕੰਮ ਸ਼ੁਰੂ ਹੋ ਗਿਆ ਹੈ।

ਵਿਧਾਇਕ ਕੁਲਵੰਤ ਸਿੱਧੂ ਦੀ ਫੂਡ ਸਪਲਾਈ ਅਧਿਕਾਰੀਆਂ ਤੇ ਡੀਪੂ ਹੋਲਡਰਾਂ ਨੂੰ ਰਾਸ਼ਨ ਵੰਡ ਪ੍ਰਣਾਲੀ 'ਚ ਪਾਰਦਸ਼ਤਾ ਲਿਆਉਣ ਦੀ ਹਦਾਇਤ

ਲੁਧਿਆਣਾ, 19 ਮਾਰਚ (ਰਣਜੀਤ ਸਿੱਧਵਾਂ) : ਪੰਜਾਬ 'ਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਦੇ ਵਿਰੋਧ ਤੇ ਆਮ ਲੋਕਾਂ ਨੂੰ ਸਰਕਾਰੀ ਕੰਮ ਕਿਸੇ ਕਿਸਮ ਦੀ ਸਮੱਸਿਆ ਨਾ ਆਉਣ ਦਾ ਪ੍ਰਣ ਕੀਤਾ ਗਿਆ ਹੈ, ਇਸੇ ਤਹਿਤ ਅੱਜ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੇ ਡੀਪੂ ਹੋਲਡਰਾਂ ਨੂੰ ਰਾਸ਼ਨ ਵੰਡ ਪ੍ਰਣਾਲੀ 'ਚ ਪਾਰਦਸ਼ਤਾ ਲਿਆਉਣ ਲਈ ਕਿਹਾ, ਉਹਨਾ ਖਾਸ ਤੌਰ 'ਤੇ ਫੂਡ ਸਪਲਾਈ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡੀਪੂ ਹੋਲਡਰਾਂ ਨਾਲ ਤਾਲਮੇਲ ਬਣਾਉਣ ਤੇ ਸਰਕਾਰ ਵੱਜੋਂ ਭੇਜੀ ਸਮੱਗਰੀ ਨੂੰ ਸਮੇਂ ਸਿਰ ਡੀਪੂ ਹੋਲਡਰ ਤੱਕ ਪੰਹੁਚਾਉਣ ਤਾਂ ਜੋ ਉਹ ਸਮੱਗਰੀ ਲਾਭਪਾਤਰੀਆਂ ਤੱਕ ਸਮੇਂ ਸਿਰ ਪੁੱਜ ਸਕੇ। ਉਹਨਾ ਨਾਲ ਹੀ ਡੀਪੂ ਹੋਲਡਰਾਂ ਨੂੰ ਵੀ ਕਿਹਾ ਕਿ ਉਹ ਆਮ ਲੋਕਾਂ ਪ੍ਰਤੀ ਆਪਣੇ ਰਵੱਈਏ 'ਚ ਨਰਮੀ ਲਿਆਉਣ ਤੇ ਸਰਕਾਰ ਵੱਲੋੰ ਭੇਜਿਆ ਰਾਸ਼ਨ ਸਮੇਂ ਸਿਰ ਤੇ ਪੂਰਾ ਲੋਕਾਂ ਤੱਕ ਪੰਹੁਚਾਉਣ। ਵਿਧਾਇਕ ਸਿੱਧੂ ਨੇ ਕਿਹਾ ਕਿ ਇਹ ਆਮ ਹੈ ਕਿ ਫੂਡ ਅਧਿਕਾਰੀਆਂ ਤੇ ਡੀਪੂ ਹੋਲਡਰਾਂ ਦੇ ਨਾਂਹ ਪੱਖੀ ਰਵੱਈਏ ਦੀ ਸ਼ਿਕਾਇਤ ਅਕਸਰ ਆਉਂਦੀ ਹੈ, ਹੁਣ ਜੋ ਪਿੱਛੇ ਜੋ ਹੋਣਾ ਸੀ ਹੋ ਗਿਆ, ਹੁਣ ਨਾ ਤਾਂ ਉਹਨਾ ਦੇ ਸਿਆਸੀ ਆਕਾ ਤੇ ਨਾ ਹੁਣ ਗਲਤ ਕੰਮ ਹੋਵੇਗਾ, ਗਲਤ ਕੰਮ ਕਰਨ ਵਾਲੇ ਤੇ ਲੋਕਾਂ ਨੂੰ ਖੱਜਲ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਨਿਪਟਿਆ ਜਾਵੇਗਾ। ਵਿਧਾਇਕ ਸਿੱਧੂ ਨੇ ਅੰਤ ਵਿੱਚ  ਲੋਕਾਂ ਨੂੰ ਅਪੀਲ ਕੀਤੀ ਕੀ ਹੁਣ ਸੂਬੇ 'ਚ ਤੁਹਾਡੀ ਸਰਕਾਰ ਹੈ ਬਿਨ੍ਹਾਂ ਕਿਸੇ ਡਰ ਤੋਂ ਤੁਸੀਂ ਆਪਣੇ ਹੱਕ ਲੈਣੇ ਹਨ, ਹਲਕਾ ਆਤਮ ਨਗਰ 'ਚ ਰਾਸ਼ਨ ਵੰਡ ਪ੍ਰਣਾਲੀ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਮੇਰੇ ਨੰਬਰ 9781800002 'ਤੇ ਸੰਪਰਕ ਕਰਨ, ਮੌਕੇ 'ਤੇ ਸੁਣਵਾਈ ਕੀਤੀ ਜਾਵੇਗੀ।

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 27 ਵਾਂ ਦਿਨ

ਮੁੱਖ ਮੰਤਰੀ ਭਗਵੰਤ ਮਾਨ ,ਕੇਜਰੀਵਾਲ ‘ਤੇ ਜੋਰ ਦੇਣ ਤਾਂ ਕਿ ਪ੍ਰੋ: ਭੁੱਲਰ ਦੀ ਰਿਹਾਈ ਦੇ ਰਾਹ ‘ਚ ਬਣੀ ਰੁਕਾਵਟ ਦੂਰ ਹੋ ਸਕੇ-ਦੇਵ ਸਰਾਭਾ

ਮੁੱਲਾਪੁਰ ਦਾਖਾ 19 ਮਾਰਚ ( ਸਤਵਿੰਦਰ ਸਿੰਘ ਗਿੱਲ)-ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ 27 ਦਿਨਾਂ ਤੋਂ ਬੈਠਾ ਆਉਦੇ-ਜਾਂਦੇ ਨੂੰ ਵੇਖਦਾ ਬਹੁਤ ਕੁਝ ਸਮਝਣ ਲੱਗਿਆ ਹਾਂ। ਇਸੇ ਤਰ੍ਹਾਂ ਖਟਕੜ ਕਲਾਂ ਜਾਣ ਵਾਲਿਆਂ ਦਾ ਵੀ ਲੱਖਾਂ ਦਾ ਵੱਡਾ ਇਕੱਠ ਦੂਜੇ ਪਾਸੇ ਹੋਲਾ-ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲਿਆਂ ਦਾ ਵੀ ਲੱਖਾਂ ਦਾ ਇਕੱਠ ਦੱਸਿਆ ਜਾਂਦਾ ਹੈ।ਖੈਰ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਜਦੋਂ ਘਟਨਾਵਾਂ ਇਕੋ ਵੇਗ ਦੀਆਂ ਹੋਣ, ਤਾਂ ਸੂਝਵਾਨ ਸੱਜਣ ਉਨ੍ਹਾਂ ਦੀ ਤੰਦ ਫੜ੍ਹਨ ਤੁਰ ਪੈਂਦੇ ਆ, ਕਿ ਕਿਧਰੋਂ ਕੋਈ ਤਾਰ ਤਾਂ ਨਹੀਂ ਹਿੱਲਦੀ!
ਗੰਭੀਰਤਾ ਨਾਲ ਵਿਚਾਰਾਂ ਦੀ ਸਾਂਝ ਪਾਉਦਿਆਂ ਦਲਵਾਰਾ ਸਿੰਘ ਟੂਸੇ, ਸ਼ਿੰਗਾਰਾ ਸਿੰਘ ਟੂਸੇ,ਢਾਡੀ ਕਰਨੈਲ ਸਿੰਘ ਸੋਢਾ ਛਾਪਾ,ਰਣਜੀਤ ਸਿੰਘ ਅੱਬੂਵਾਲ, ਬਲਦੇਵ ਸਿੰਘ ਦੇਵ ਸਰਾਭਾ  ਸਹਿਯੋਗੀਆਂ ਨਾਲ ਭੁੱਖ ਹੜਤਾਲ ‘ਤੇ ਬੈਠੇ ਬਲਦੇਵ ਸਿੰਘ ‘ਦੇਵ ਸਰਾਭਾ’ ਨੇ ਦੱਸਿਆ ਕਿ ਬੈਠੇ-ਬੈਠੇ ਨੂੰ ਜਦ ਕੋਈ ਦੱਸਦਾ ਹੈ ਕਿ ਫਲਾਣੇ ਸਕੂਲ-ਫਲਾਣੇ ਹਸਪਤਾਲ-ਫਲਾਣੇ ਪਟਵਾਰਖਾਨੇ-ਫਲਾਣੇ ਥਾਣੇ ਫਲਾਣਿਆ ਨੇ ਛਾਪਾ ਮਾਰਿਆ ਤਾਂ ਸਮਝ ਪੈਂਦੀ ਆ ਕਿ ਇਕੋ ਰਾਹ ਤੁਰੇ ਹੋਏ ਨੇ। ਫੇਰ ਪੜਚੋਲ ਕਰਨ ਲੱਗੀਦਾ ਕਿ ਹੋ ਕੀ ਰਿਹਾ। ਕੋਈ ਹਾਰਿਆ ਹੋਇਆ ਵੀ ਮੰਦ-ਮੰਦ ਮੁਸਕਰਾਈ ਜਾਵੇ ਕਿ ਮੈਨੂੰ ਹੂਝਣ ਵਾਲਿਆਂ ਨੇ ਉਨ੍ਹਾਂ ਨਾਲ ਹੀ ਸਿਆਪਾ ਪਾ ਲਿਆ। ਕੀ ਉਹ ਦਿਨ ਪਰਤਣ ਦੀ ਆਸ ਲਾਈ ਬੈਠਦੇ ਆ? ਕੋਈ ਕਹਿੰਦਾ ਸੁਣੀਦਾ ਕਿ ਸਾਨੂੰ ਫਜ਼ੂਲ ਖਰਚਿਆਂ ਨਾਲ ਭੰਡਣ ਵਾਲੇ ਵੀ ਹੁੰਝੇ ਗਏ, ਉਹ ਵੀ ਹੁਣ ਤੋਂ ਦਿਨ ਪਰਤਣ ਦੀਆਂ ਆਸਾਂ ਲਾਉਣ ਲੱਗੇ ਨੇ। ਰਵਾਇਤੀ ਹਲਕਾ ਇੰਚਾਰਜਾਂ ਦੀਆਂ ਗੱਲਾਂ ਕਰਨ ਵਾਲੇ ਜਿੱਤੇ-ਹਾਰੇ ਧੋਸ ਨਾਲ ਚਲਾਉਦੇ ਸੀ, ਕਈ ਵਾਰੀ ਭੁਲੇਖਾ ਪੈਂਦਾ, ਕਿ ਉਹੋ-ਜਿਹੇ ਹੁਣ ਵੀ ਹਰਲ-ਹਰਲ ਤੁਰੇ-ਫਿਰਦੇ ਨੇ। ਸਾਡੇ ਬਜ਼ੁਰਗਾਂ ਦੀ ਉਹ ਗੱਲ ਯਾਦ ਆਉਦੀ ਆ, ਜਦੋਂ ਉਹ ਕਾਂ ਮਾਰ ਕੇ ਟੰਗ ਦਿੰਦੇ ਸੀ, ਫੇਰ ਫਸਲ ਦੇ ਛਿਿਟਆਂ ਨੂੰ ਕਾਵਾਂ ਦੇ ਡੁੰਗਣ ਤੋਂ ਬਚਾ ਰਹਿੰਦਾ ਸੀ। ਬੈਠੇ-ਬੈਠੇ ਸੋਚੀਦਾ ਕਿ ਡਰਿਆਂ ਨੂੰ ਕੀ ਡਰਾਉਣਾ? ਸੰਭਲਿਆਂ ਨੂੰ ਸੰਭਲ ਨਹੀਂ ਹੋਣਾ। ਜਦੋਂ ਸਿਸਟਮ ਮੌਜੂਦ ਹੈ ਤਾਂ ਉੱਪਰੋਂ ਕਿਉਂ ਨੀ ਬਾਹ ਮਰੋੜਦੇ? ਗਲਤੀਆਂ ਨੇ ਤਾਂ ਜਰੂਰ ਸੁਧਾਰੋ- ਡਰ ਪੈਦਾ ਨਾ ਕਰੋ, ਲੋਕਾਂ ਨੇ ਕਿਸੇ ਉਮੀਦ ਨਾਲ ਹੂੰਝਾ ਫੇਰਿਆ ਹੈ। ‘ਦੇਵ ਸਰਾਭਾ’ ਨੇ ਖੁਦ ਦਾ ਹਵਾਲਾ ਦਿੰਦਿਆਂ ਕਿਹਾ ਮੈਂਨੂੰ ਵੀ ਅਕਲ ਦੇਣ ਵਾਲੇ ਕਹਿੰਦੇ ਹੁੰਦੇ ਨੇ ਤੂੰ ਡੀ.ਸੀ. ਦਫਤਰ ਸਾਹਮਣੇ ਲਗਾਤਾਰ ਭੁੱਖ ਹੜਤਾਲ ‘ਤੇ ਬੈਠ, ਪਰ ਮੈਂ ਕਿਸੇ ਸਿਆਸੀ ਧਿਰ ਲਈ ਜਾਂ ਸਿਆਸੀ ਲਾਭ ਲਈ ਨਹੀਂ ਬੈਠਾਂ, ਮੈਂ ਤਾਂ ਲੋਕ ਭਾਵਨਾਵਾਂ ਦੀ ਅਵਾਜ਼ ਹੁਕਮਰਾਨਾਂ ਤੱਕ ਪਹੁੰਚਾਣ ਲਈ ਸਤਾਈ ਦਿਨਾਂ ਤੋਂ ਦਿਨ ਭਰ ਦੀ ਭੁੱਖ ਹੜਤਾਲ ‘ਤੇ ਬੈਠਦਾ ਹਾਂ। ਇਸ ਆਸ ਨਾਲ ਕਿ ਇਕ ਦਿਨ ਸੁਣੀ ਜਾਵੇਗੀ। ਅੱਜ ਉਹ ਦਿਨ ਆ ਗਏ ਨੇ ਜਦੋਂ ਦਿੱਲੀ ਵਾਲਿਆਂ ਦੀ ਪੰਜਾਬ ‘ਚ ਵੀ ਸਰਕਾਰ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਰ-ਰਸੂਖ ਵਰਤਣਾ ਚਾਹੀਦਾ ਹੈ, ਕਿ ਉਹ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕਰਕੇ ਜੋਰ ਦੇਣ ਤਾਂ ਕਿ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਰਾਹ ‘ਚ ਬਣਦੀ ਰੁਕਾਵਟ ਦੂਰ ਕਰ ਹੋ ਸਕੇ। ਅੱਜ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ, ਸੁਖਦੇਵ ਸਿੰਘ ਟੂਸਾ ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਬਲੌਰ ਸਿੰਘ ਸਰਾਭਾ,ਕੁਲਜੀਤ ਸਿੰਘ ਭੰਮਰਾ ਸਰਾਭਾ, ਮਾਸਟਰ ਜਗਤਾਰ ਸਿੰਘ ਸਰਾਭਾ ,ਜਸਵਿੰਦਰ ਸਿੰਘ ਕਾਲਖ, ਨਿਰਭੈ ਸਿੰਘ ਅੱਬੂਵਾਲ  ਪਰਮਿੰਦਰ ਸਿੰਘ ਬਿੱਟੂ ਸਰਾਭਾ, ਤੁਲਸੀ ਸਿੰਘ ਸਰਾਭਾ ਤਜਿੰਦਰ ਸਿੰਘ ਖੰਨਾ ਜੰਡ,ਮੋਹਨ ਸਿੰਘ ਮੋਮਨਾਬਾਦੀ  ਆਦਿ ਨੇ ਭੁੱਖ ਹੜਤਾਲ ‘ਚ ਹਾਜ਼ਰੀ ਭਰੀ।

ਐਡਵੋਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਆਹੁਦਾ ਸੰਭਾਲਿਆ

ਐਡਵੋਕੇਟ ਜਨਰਲ ਵੱਲੋਂ ਆਪਣੀ ਤਨਖ਼ਾਹ ਨਸ਼ਾ ਪੀੜਤਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਦਾਨ ਦੇਣ ਦਾ ਅਹਿਦ

 ਅੰਮ੍ਰਿਤਸਰ ਦੇ ਪਿੰਡ ਮਕਬੂਲਪੁਰਾ ਤੋਂ ਹੋਵੇਗੀ ਇਸ ਨੇਕ ਕਾਰਜ ਦੀ ਸ਼ੁਰੂਆਤ

ਚੰਡੀਗੜ੍ਹ , 19 ਮਾਰਚ ( ਜਨ ਸ਼ਕਤੀ ਨਿਊਜ਼ ਬਿਊਰੋ ) ਅਨਮੋਲ ਰਤਨ ਸਿੰਘ ਸਿੱਧੂ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣ ਗਏ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਹੀ ਅਨਮੋਲ ਰਤਨ ਸਿੰਘ ਸਿੱਧੂ (Anmol Rattan Sidhu ) ਨੂੰ ਪੰਜਾਬ ਦਾ ਸਰਵਉੱਚ ਕਾਨੂੰਨ ਅਧਿਕਾਰੀ ਐਡਵੋਕੇਟ ਜਨਰਲ ਨਿਯੁਕਤ ਕੀਤਾ ਜਾ ਚੁੱਕਾ ਹੈ। ਇਸ ਦਾ ਨੋਟੀਫਿਕੇਸ਼ਨ ਵੀ ਸ਼ਨਿਚਰਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਤਨਖ਼ਾਹ ਸਬੰਧੀ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਇਕ ਰੁਪਿਆ ਤਨਖ਼ਾਹ ਲੈਣਗੇ ਤੇ ਬਾਕੀ ਸਾਰੀ ਤਨਖ਼ਾਹ ਦਾਨ ਕਰ ਦੇਣਗੇ। ਇਕ ਅੰਗਰੇਜ਼ੀ ਅਖ਼ਬਾਰ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਪੰਜਾਬ ਦੇ ਨਵ-ਨਿਯੁਕਤ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਉਹ ਕਾਨੂੰਨੀ ਫੀਸ ਵਜੋਂ ਸਿਰਫ 1 ਰੁਪਏ ਲੈਣਗੇ ਤੇ ਸਰਕਾਰ ਨਾਲ ਮਿਲ ਕੇ ਕੰਮ ਕਰਦੇ ਹੋਏ ਅਤੇ ਪੂਰੀ ਪਾਰਦਰਸ਼ਤਾ ਨਾਲ ਕੇਸਾਂ ਦਾ ਨਿਪਟਾਰਾ ਕਰਦੇ ਹੋਏ ਰਾਜ ਦੇ ਖਰਚਿਆਂ ਦਾ ਬੋਝ ਨਹੀਂ ਪਾਉਣਗੇ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਵਜੋਂ ਉਨ੍ਹਾਂ ਨੂੰ ਜਿੰਨੀ ਵੀ ਤਨਖ਼ਾਹ ਮਿਲੇਗੀ ਉਸ ਨੂੰ ਡਰੱਗ ਪੀੜਤਾਂ ਦੇ ਇਲਾਜ 'ਚ ਲਈ ਦਾਨ ਕਰਨਗੇ। ਉਹ ਇਸਦੀ ਸ਼ੁਰੂਆਤ ਮਕਬੂਲਪੁਰਾ ਪਿੰਡ ਤੋਂ ਅੰਮ੍ਰਿਤਸਰ ਪੂਰਬੀ ਹਲਕੇ ਤੋਂਵਿਧਾਇਕਾ ਜੀਵਨ ਜੋਤ ਕੌਰ ਦੀ ਅਗਵਾਈ 'ਚ ਕਰਨਗੇ। ਵਕੀਲ ਵਜੋਂ ਆਪਣੇ ਲੰਬੇ ਤੇ ਸ਼ਾਨਦਾਰ ਕਰੀਅਰ ਦੌਰਾਨ ਅਨਮੋਲ ਰਤਨ ਸਿੱਧੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਸਾਹਮਣੇ ਸੰਵਿਧਾਨਕ, ਫੌਜਦਾਰੀ, ਸਿਵਲ, ਸੇਵਾ ਅਤੇ ਜ਼ਮੀਨੀ ਮਾਮਲਿਆਂ 'ਚ ਬਹੁਤ ਹੀ ਵਧੀਆ ਤਰੀਕੇ ਨਾਲ ਸੰਭਾਲਿਆ। 1 ਮਈ, 1958 (ਮਜ਼ਦੂਰ ਦਿਵਸ) ਨੂੰ ਇੱਕ ਕਿਸਾਨ ਪਰਿਵਾਰ ਵਿੱਚ ਜਨਮੇ, ਅਨਮੋਲ ਰਤਨ ਸਿੱਧੂ ਨੇ 1975 ਵਿੱਚ ਚੰਡੀਗੜ੍ਹ ਸ਼ਿਫਟ ਹੋਣ ਤੋਂ ਪਹਿਲਾਂ ਅਤੇ ਸਰਕਾਰੀ ਕਾਲਜ, ਸੈਕਟਰ-11 'ਚ ਦਾਖਲਾ ਲੈਣ ਤੋਂ ਪਹਿਲਾਂ ਇਕ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ।

 

 

ਹੋਲੇ ਮਹੱਲੇ ਨੂੰ ਸਮਰਪਤ ਵਿਸ਼ੇਸ਼ ਗੁਰਮਤਿ ਸਮਾਗਮ  

ਜਗਰਾਉਂ, 19  ਮਾਰਚ  (ਬਲਦੇਵ ਸਿੰਘ ਜਗਰਾਉਂ ) 20 ਮਾਰਚ ਦਿਨ ਐਤਵਾਰ ਗੁਰਦੁਆਰਾ ਸ੍ਰੀ ਭਜਨਗਡ਼੍ਹ ਸਾਹਿਬ ਮੋਤੀਬਾਗ ਜਗਰਾਉਂ ਗਲੀ ਨੰਬਰ ਤਿੱਨ ਕੱਚਾ ਮਲਕ ਰੋਡ ਵਿਖੇ ਹੋਵੇਗਾ ਹੋਲੇ ਮਹੱਲੇ ਨੂੰ ਸਮਰਪਤ ਗੁਰਮਤਿ ਸਮਾਗਮ।  ਹੋਰ ਜਾਣਕਾਰੀ ਲਈ ਤੁਸੀਂ ਫੋਟੋ ਵਿਚ ਦਿੱਤੇ ਇਸ਼ਤਿਹਾਰ ਨੂੰ ਪੜ੍ਹੋ । ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਗੁਰਦੁਆਰਾ ਸ੍ਰੀ ਭਜਨਗਡ਼੍ਹ ਸਾਹਿਬ ਮੋਤੀਬਾਗ ਦੀ ਪ੍ਰਬੰਧਕ ਕਮੇਟੀ ਵੱਲੋਂ ਮਿਲੀ ਸੂਚਨਾ ਅਨੁਸਾਰ  ਵੀਹ ਮਾਰਚ ਦਿਨ ਐਤਵਾਰ ਸ਼ਾਮ ਸਾਢੇ ਛੇ ਵਜੇ ਤੋਂ ਰਾਤ ਦੱਸ ਵਜੇ ਤਕ ਗੁਰਮਤਿ  ਸਮਾਗਮ ਹੋਣਗੇ । ਜਿਸ ਵਿੱਚ ਮੀਰੀ ਪੀਰੀ ਖ਼ਾਲਸਾ ਜਥਾ ਜਗਾਧਰੀ ਵਾਲੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ  ਅਤੇ ਸੰਗਤਾਂ ਲਈ ਲੰਗਰ ਅਤੁੱਟ ਵਰਤੇਗਾ  ।  

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਅੰਤਿਮ ਵਿਦਾਇਗੀ

ਕੁਝ ਦਿਨ ਪਹਿਲਾਂ ਸ਼ਰੇਆਮ ਚੱਲਦੇ ਪ੍ਰੋਗਰਾਮ ਵਿੱਚ ਹੋਇਆ ਸੀ ਕਤਲ

ਨਕੋਦਰ , 19 ਮਾਰਚ  (ਜਨ ਸ਼ਕਤੀ ਨਿਊਜ਼ ਬਿਊਰੋ)  ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਲੱਖਾਂ ਹੀ ਲੋਕਾਂ ਨੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ । ਸਮੁੱਚੇ ਕਬੱਡੀ ਜਗਤ ਚੋਂ ਅਤੇ ਪੂਰੀ ਦੁਨੀਆਂ ਦੇ ਕੋਨੇ ਕੋਨੇ ਤੋਂ ਪਹੁੰਚੀਆਂ ਸੰਗਤਾਂ ਨੇ ਅੱਜ ਮਾਂ ਖੇਡ ਕਬੱਡੀ ਜਗਤ ਨਾਲ ਜੁੜੇ ਹੋਏ ਨੌਜਵਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਕਿਤੇ ਸ਼ਰਧਾ ਦੇ ਫੁੱਲ ਭੇਟ । ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਪਿਛਲੇ ਦਿਨੀਂ ਇਕ ਖੇਡ ਮੇਲੇ ਦੌਰਾਨ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ । ਜਿਸ ਨਾਲ ਕਬੱਡੀ ਖੇਡ ਜਗਤ ਉੱਪਰ ਇੱਕ ਨਾ ਮਿਟਣ ਵਾਲਾ ਧੱਬਾ ਵੀ ਲੱਗਾ ਜਿਸ ਤਰੀਕੇ ਨਾਲ ਇਸ ਮਾਣ ਮੱਤੇ ਇਤਿਹਾਸ ਵਾਲੇ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਉਹ ਇੱਕ ਬਹੁਤ ਹੀ ਵੱਡੇ ਵਿਸ਼ੇ ਵਾਲੀ ਗੱਲ ਹੈ । ਪਰ ਅੱਜ ਬਹੁਤ ਅਫਸੋਸ ਹੈ ਇਸ ਗੱਲ ਦਾ ਦੋ ਬੱਚਿਆਂ ਦਾ ਬਾਪ ਆਪਣੇ ਪਿੱਛੇ ਨੌਜਵਾਨ ਲੜਕੀ ਨੂੰ ਵਿਧਵਾ ਕਰ ਗਿਆ ਜਿਸ ਵਿੱਚ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਦੀ ਆਪਹੁਦਰੇਪਣ ਦੀ ਇਕ ਮੂੰਹ ਬੋਲਦੀ ਦੁਖਦਾਈ ਤਸਵੀਰ ਸਾਹਮਣੇ ਆਉਂਦੀ ਹੈ । ਅੱਜ ਸਾਨੂੰ ਵਿਚਾਰ ਲਈ ਮਜਬੂਰ ਕਰਦੀ ਹੈ ਕਦੋਂ ਤਕ ਇਸ ਤਰ੍ਹਾਂ ਹੀ ਸਾਡੇ ਹੋਣਹਾਰ ਨੌਜਵਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਬਲੀ ਚੜ੍ਹਦੇ ਰਹਿਣਗੇ । ਅੱਜ ਸਮੁੱਚਾ ਪੰਜਾਬ , ਪੰਜਾਬ ਸਰਕਾਰ ਤੋਂ ਇਸ ਦੀ ਪੁਖ਼ਤਾ ਅਤੇ ਸਹੀ ਜਾਂਚ ਤੋਂ ਬਾਅਦ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇ ਕੇ ਇਸ ਮਾਂ ਖੇਡ ਕਬੱਡੀ ਦੇ ਹੋਣਹਾਰ ਸਪੂਤ ਨੂੰ ਅਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਇਨਸਾਫ ਦੀ ਮੰਗ ਕਰਦਾ ।

 

ਪੰਜਾਬ ਰਾਜ ਭਵਨ ਚੰਡੀਗਡ਼੍ਹ ਵਿਖੇ ਹਲਫ਼ਦਾਰੀ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਦੀ ਅਗਵਾਈ ਵਾਲੀ ਵਜ਼ਾਰਤ ਨੇ ਚੁੱਕੀ ਸਹੁੰ  Live-Video

ਚੰਡੀਗੜ੍ਹ, 19 ਮਾਰਚ ( ਜਨਸ਼ਕਤੀ ਨਿਊਜ਼ ਬਿਊਰੋ  ) ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਰਾਜ ਭਵਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿਚ ਨਵੇਂ ਬਣੇ 10 ਕੈਬਨਿਟ ਮੰਤਰੀਆਂ ਨੂੰ ਅਹੁਦਾ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਸੂਬੇ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ। ਪੰਜਾਬ ਰਾਜ ਭਵਨ ਦੇ ਕੰਪਲੈਕਸ ਵਿਚ ਨਵੇਂ ਬਣੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਚ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿਚ ਹਲਫ਼ ਲੈਣ ਵਾਲੇ ਕੈਬਨਿਟ ਮੰਤਰੀਆਂ ਵਿਚ ਦ੍ਰਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ, ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਵਿਧਾਇਕ ਹਰਭਜਨ ਸਿੰਘ ਈ.ਟੀ.ਓ., ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ, ਭੋਆ ਤੋਂ ਵਿਧਾਇਕ ਲਾਲ ਚੰਦ, ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਪੱਟੀ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ, ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਸ਼ਾਮਲ ਹਨ।

 

Punjab Chief Minister Bhagwant Mann led cabinet taking oath during swearing in ceremony at Punjab Raj Bhavan Chandigarh -Live Video

Chandigarh, 19 March ( Jan Shakti News Bureau ) The Governor of Punjab Banwarilal Purohit administered the oath of office and secrecy to the 10 newly inducted Cabinet Ministers in the presence of Chief Minister Bhagwant Mann  at Punjab Raj Bhawan. The State Chief Secretary Anirudh Tewari conducted the proceedings of Swearing in Ceremony. The Cabinet Ministers who were sworn in at simple but impressive ceremony in the newly constructed Guru Nanak Dev auditorium within the complex of Punjab Raj Bhawan included: Harpal Singh Cheema (MLA from Dirba), Dr. Baljit Kaur (MLA from Malout), Harbhajan Singh ETO (MLA from Jandiala), Dr. Vijay Singla (MLA from Mansa), Lal Chand (MLA from Bhoa), Gurmeet Singh Meet Hayer (MLA from Barnala), Kuldeep Singh Dhaliwal (MLA from Ajnala), Laljit Singh Bhullar (MLA from Patti), Bram Shanker Jimpa (MLA from Hoshiarpur) and Harjot Singh Bains (MLA from Sri Anandpur Sahib).

ਕੈਨੇਡਾ ਨੇਤਰ ਮੰਚ, ਕੈਨੇਡਾ ਦੇ ਸਹਿਯੋਗ ਨਾਲ ਗੁਰਦੁਆਰਾ ਚੰਦੂਆਣਾ ਸਾਹਿਬ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ

ਮਹਿਲ ਕਲਾਂ /ਬਰਨਾਲਾ- 19 ਮਾਰਚ- (ਗੁਰਸੇਵਕ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰੈਣਗੜ੍ਹ ਸੋਹੀਆਂ, ਗਹਿਲਾਂ, ਦੀਵਾਨੇ, ਛੀਨੀਵਾਲ ਖੁਰਦ ਇਨ੍ਹਾਂ ਚੌਹਾਂ ਨਗਰਾਂ ਦੇ ਵਿਚਕਾਰ ਨੇਤਰਹੀਣ ਸੰਗੀਤ ਵਿਦਿਆਲਾ ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ ਕੈਨੇਡਾ ਨੇਤਰ ਮੰਚ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਸੂਬਾ ਸਿੰਘ ਜੀ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ 20 ਮਾਰਚ ਦਿਨ ਐਤਵਾਰ ਸਮਾਂ 10 ਵਜੇ ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਰ ਡਾ ਰਮੇਸ਼ ਐੱਮ ਡੀ (ਸਟੇਟ ਅਵਾਰਡੀ) ਅਤੇ ਉਨ੍ਹਾਂ ਦੀ ਟੀਮ ਵੱਲੋਂ ਮਰੀਜ਼ਾਂ ਨੂੰ ਚੈੱਕਅੱਪ ਕੀਤਾ ਜਾਵੇਗਾ।ਅਤੇ ਲੋੜਵੰਦ ਮਰੀਜ਼ਾਂ ਦੇ ਲੈਨਜ਼ਾਂ ਵਾਲੇ ਅਪ੍ਰੇਸ਼ਨ ਲੁਧਿਆਣਾ ਸਥਿਤ ਹਸਪਤਾਲ ਵਿਖੇ ਬਿਲਕੁਲ ਮੁਫਤ ਕੀਤੇ ਜਾਣਗੇ ਅਤੇ ਮੁੱਖ ਸਹੂਲਤਾਂ ਲੇਸਿਕ ਲੇਜ਼ਰ ਨਾਲ ਐਨਕਾ ਉਤਾਰਨ ਦੀ ਸਹੂਲਤ, ਐਨਕਾਂ ਉਤਾਰਨ ਲਈ ਲੇਸਿਕ ਲੇਜ਼ਰ ਦੇ ਜਾਂਚ ਟੈਸਟਾਂ ਵਿੱਚ 50% ਡਿਸਕਾਉਂਟ ਸਹੂਲਤ ਦਾ ਲਾਭ ਲੈਣ ਲਈ ਇਸ ਕੈਂਪ ਵਿਚ ਆ  ਡਿਸਕਾਊਂਟ ਕੂਪਨ ਲਵੋ। ਚਿੱਟੇ ਮੋਤੀਏ ਦੇ ਬਿਨਾਂ ਟਾਂਕੇ ਤੋਂ ਅੱਖਾਂ ਦੇ ਆਪ੍ਰੇਸ਼ਨ, ਕਾਲੇ ਮੋਤੀਏ ਦੀ ਜਾਂਚ ਅਤੇ ਆਪ੍ਰੇਸ਼ਨ, ਟੇਢੇਪਣ ਦੇ ਅਪਰੇਸ਼ਨ, ਸੂਗਰ ਕਾਰਨ ਅੱਖਾਂ ਉੱਤੇ ਬੁਰੇ ਅਸਰ ਦੀ ਰੋਕਥਾਮ ਅਤੇ ਇਲਾਜ, ਅੱਖ ਬੈਕ ਅਤੇ ਅੱਖਾਂ ਦੀ ਪੁਤਲੀ ਬਦਲਣ ਦੇ ਅਪਰੇਸ਼ਨ ਅੰਤਰਰਾਸ਼ਟਰੀ ਪੱਧਰ ਦੀ ਅਤਿ ਆਧੁਨਿਕ ਮਸ਼ੀਨਰੀ ਅਤੇ 29 ਸਾਲ ਦਾ ਬਿਹਤਰੀਨ ਤਜਰਬਾ ਇਕੋ ਸੈਂਟਰ ਵਿੱਚ ਉਪਲੱਬਧ ਹੈਂ। ਸਿਹਤ ਬੀਮਾ ਕੰਪਨੀਆਂ ਅਤੇ ਆਯੂਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਦੀਆਂ ਸਹੂਲਤਾਂ ਦਾ ਲਾਹਾ ਲੈਣ ਲਈ ਜ਼ਰੂਰ ਪਹੁੰਚਣਾ ਜੀ ।

ਗ਼ਜ਼ਲ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਨਾ ਕੋਈ ਚਿਰਾਗ ਨਾ ਕੋਈ ਅੰਬਰੀਂ ਤਾਰਾ ਕਿਹੜੇ ਪਾਣੀ ਜਾਵਾਂ ।
ਰਾਤਾਂ ਹਨੇਰੀਆਂ ਵਿੱਚ ਕੱਲਾ ਪਿਆ ਠੇਡੇ ਮੈਂ  ਖਾਵਾਂ ।

ਫੁੱਲਾਂ ਤੋਂ ਉਧਾਰੀ ਸੁਗੰਧ ਲੈ ਕੇ ਜਿਹਨੂੰ ਸੀ ਮਹਿਕਾਇਆ
ਅੱਜ ਦਿੱਤੇ ਨੇ ਉਸੇ ਸਾਨੂੰ ਕੁੱਝ ਹੰਝੂ ਤੇ ਹਾਵਾਂ ।

ਕਾਲੇ ਨਾਗਾਂ ਵਾਂਗੂੰ ਡੰਗਦੀਆਂ ਰਾਤਾਂ ਇਕਲਾਪੇ ਦੀਆਂ
ਕੋਈ ਆਕੇ ਨਾ ਸਾਰ ਲਵੇ  ਦੱਸੋ ਕੀਹਨੂੰ ਦਰਦ ਸੁਣਾਵਾਂ ।

ਚਾਰ ਚੁਫੇਰੇ ਮਜਬੂਰੀ  ਦੀਆਂ ਕੰਧਾਂ ਵਾਹ ਨਾ ਚੱਲੇ ਮੇਰੀ
ਪੈਰਾਂ ਚ ਗਮਾਂ ਦੀਆਂ ਬੇੜੀਆਂ ਫੇਰ ਦੱਸੋ ਕਿਵੇਂ ਤੋੜ ਵਗਾਵਾਂ ।

ਡੱਕਰੇ ਡੱਕਰੇ ਹੋਈਆਂ ਉਮੀਦਾਂ ਆਸਾਂ ਦੇ ਸਾਹ ਉੱਖੜੇ
ਦਿਲ ਦੀ ਲਾਸ਼ ਚੁੱਕੀ ਫਿਰਾਂ "ਸ਼ਾਇਰ "ਹੁਣ ਕਿਹੜੇ ਪਾਸੇ ਜਾਵਾਂ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਉਲਟਾ-ਪੁਲਟਾ ✍️ ਸਲੇਮਪੁਰੀ ਦੀ ਚੂੰਢੀ

ਭਾਰਤੀ ਚੋਣ ਕਮਿਸ਼ਨ ਨਵੀਂ ਦਿੱਲੀ ਵਲੋਂ ਜਿਉਂ ਹੀ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਤਾਂ, ਉਸੇ ਦਿਨ ਤੋਂ ਹੀ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਸਮੇਤ ਸੰਯੁਕਤ ਸਮਾਜ ਮੋਰਚਾ ਦੇ ਵੱਡੇ ਵੱਡੇ ਸਿਆਸਤਦਾਨਾਂ ਅਤੇ ਵੱਡੇ ਵੱਡੇ ਪੱਤਰਕਾਰਾਂ ਵਲੋਂ ਆਮ ਆਦਮੀ ਪਾਰਟੀ ਦੇ ਮੁਕਾਬਲੇ ਆਪੋ-ਆਪਣੀਆਂ ਪਾਰਟੀਆਂ ਲਈ ਜਿੱਤ ਦੇ ਵੱਡੇ ਵੱਡੇ ਦਾਅਵੇ ਜਿਤਾਏ ਜਾ ਰਹੇ ਸਨ, ਪਰ 10 ਮਾਰਚ ਨੂੰ ਜਿਉਂ ਹੀ ਵੋਟਾਂ ਦੀ ਗਿਣਤੀ ਦੇ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਏ ਤਾਂ  ਆਏ ਤਾਂ  ਰਿਵਾਇਤੀ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਆਗੂਆਂ ਅਤੇ ਉਨ੍ਹਾਂ ਦੇ ਸਮਰਥੱਕ ਵੱਡੇ ਵੱਡੇ ਪੱਤਰਕਾਰਾਂ ਦੇ ਮੂੰਹ ਅੱਡੇ ਰਹਿ ਗਏ ਸਨ। ਹੁਣ ਜਦੋਂ ਮੁੱਖ ਮੰਤਰੀ  ਸ ਭਗਵੰਤ ਸਿੰਘ ਮਾਨ ਦੀ ਕੈਬਨਿਟ ਵਿੱਚ ਮੰਤਰੀ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ , ਤਾਂ ਮਹਾਂਰਥੀ ਪੱਤਰਕਾਰਾਂ ਵਲੋਂ ਜੋ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ , ਦੇ ਉਪਰ ਵੀ ਉਹ ਖਰੇ ਨਹੀਂ ਉਤਰਨ ਵਿਚ ਕਾਮਯਾਬ ਨਹੀਂ ਹੋ ਸਕੇ , ਕਿਉਂਕਿ ਚੋਣਾਂ ਦੇ ਨਤੀਜੇ ਨਿਕਲਦਿਆਂ ਹੀ ਕਈ ਮਹਾਂਰਥੀਆਂ ਵਲੋਂ ਸੂਚੀਆਂ ਬਣਾ ਬਣਾ ਕੇ ਸ਼ੋਸ਼ਲ ਮੀਡੀਆ ਉਪਰ ਪਾਈਆਂ ਜਾ ਰਹੀਆਂ ਸਨ ਕਿ ਫਲਾਣਾ ਵਿਧਾਇਕ ਕੈਬਨਿਟ ਵਿੱਚ ਮੰਤਰੀ ਵਿੱਚ ਸ਼ਾਮਲ ਹੋਵੇਗਾ। ਇਥੋਂ ਤਕ ਕਿ  ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਕੇ ਉਨ੍ਹਾਂ ਦੇ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਸੀ ਕਿ ਫਲਾਣੇ ਮੰਤਰੀ ਕੋਲ ਫਲਾਣਾ ਵਿਭਾਗ ਹੋਵੇਗਾ, ਪਰ ਅੱਜ ਸ਼ਾਮ ਵੇਲੇ ਜਦੋਂ ਉਨ੍ਹਾਂ ਵਿਧਾਇਕਾਂ ਜਿਨ੍ਹਾਂ ਨੂੰ 19 ਮਾਰਚ ਨੂੰ ਬਤੌਰ  ਕੈਬਨਿਟ ਮੰਤਰੀ ਸਹੁੰ ਚੁਕਵਾਈ ਜਾਣੀ ਹੈ ਦੇ ਸਬੰਧੀ ਸੂਚੀ ਜਾਰੀ ਕੀਤੀ ਗਈ ਤਾਂ ਫਿਰ ਮਹਾਂਰਥੀ ਸੂਚੀ  ਵੇਖ ਕੇ ਹੱਕੇ ਬੱਕੇ ਰਹਿ ਗਏ, ਕਿਉਂਕਿ ਇਸ ਵਾਰੀ ਵੀ  ਮਹਾਂਰਥੀ ਪੱਤਰਕਾਰ ਆਮ ਆਦਮੀ ਪਾਰਟੀ ਦੇ ਦਿਲ ਤੱਕ ਪਹੁੰਚਣ ਤੋਂ ਖੁੰਝ ਗਏ ਹਨ, ਕਿਉਂਕਿ ਹਰ ਰੋਜ ਸ਼ੋਸ਼ਲ ਮੀਡੀਆ ਉਪਰ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਸ੍ਰੀਮਤੀ ਸਰਬਜੀਤ ਕੌਰ ਮਾਣੂੰਕੇ , ਪ੍ਰੋ: ਬਲਜਿੰਦਰ ਕੌਰ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ, ਸਾਬਕਾ ਮੁੱਖ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ, ਗੋਲਡੀ ਕੰਬੋਜ, ਜੀਵਨਜੋਤ ਕੌਰ, ਡਾ: ਅਮਨਦੀਪ ਕੌਰ ਅਰੋੜਾ, ਚਰਨਜੀਤ ਸਿੰਘ ਅਤੇ ਅਨਮੋਲ ਗਗਨ ਮਾਨ ਆਦਿ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੇ ਨਾਵਾਂ ਦੀ ਚਰਚਾ ਚੱਲ ਰਹੀ ਸੀ, ਪਰ ਉਨ੍ਹਾਂ ਨੂੰ ਇਸ  ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ, ਜਦ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵਲੋਂ ਆਪਣੀ ਕੈਬਨਿਟ ਵਿੱਚ ਵਿਧਾਇਕ ਹਰਪਾਲ ਸਿੰਘ ਚੀਮਾ (ਦਿੜ੍ਹਬਾ), ਡਾ: ਬਲਜੀਤ ਕੌਰ (ਮਲੋਟ), ਹਰਭਜਨ ਸਿੰਘ ਈ.ਟੀ.ਉ. (ਜੰਡਿਆਲਾ), ਡਾ: ਵਿਜੇ ਸਿੰਗਲਾ (ਮਾਨਸਾ), ਲਾਲ ਚੰਦ ਕਟਾਰੂਚੱਕ (ਭੋਆ), ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ), ਕੁਲਦੀਪ ਸਿੰਘ ਧਾਲੀਵਾਲ (ਅਜਨਾਲਾ), ਲਾਲਜੀਤ ਸਿਘੰ ਭੁੱਲਰ (ਪੱਟੀ), ਬ੍ਰਹਮ ਸ਼ੰਕਰ ਜਿੰਪਾ (ਹੁਸ਼ਿਆਰਪੁਰ) ਅਤੇ ਹਰਜੋਤ ਸਿੰਘ ਬੈਂਸ (ਅਨੰਦਪੁਰ ਸਾਹਿਬ) ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨ  ਦਾ ਖੁਲਾਸਾ ਕੀਤਾ ਗਿਆ ਹੈ।
-ਸੁਖਦੇਵ ਸਲੇਮਪੁਰੀ
09780620233
18 ਮਾਰਚ, 2022.

ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਵੋਟਰਾ ਦਾ ਕੀਤਾ ਧੰਨਵਾਦ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)- ਵਿਧਾਨ ਸਭਾ ਹਲਕਾ ਰਾਏਕੋਟ ਤੋ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਅੱਜ ਪਾਰਟੀ ਦੇ ਸੀਨੀਅਰ ਆਗੂ ਐਨ ਆਰ ਆਈ ਸਭਾ ਦੇ ਹਲਕਾ ਪ੍ਰਧਾਨ ਜਰਨੈਲ ਸਿੰਘ ਯੂ ਕੇ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆ ਕਿਹਾ ਕਿ ਆਮ-ਆਦਮੀ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅਤੇ ਸੂਬੇ ਵਿਚੋ ਰਿਸਵਤਖੋਰੀ ਖਤਮ ਕਰਨਾ ਹੈ।ਇਸ ਕਰਕੇ ਅਸੀ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆ ਨੂੰ ਅਪੀਲ ਕਰਦੇ ਹਾਂ ਕਿ ਡਿਊਟੀ ਸਮੇਂ ਸਿਰ ਦੇਣ ਅਤੇ ਆਮ-ਵਿਅਕਤੀ ਨੂੰ ਕੋਈ ਪ੍ਰੇਸਾਨੀ ਨਾ ਆਉਣ ਦਿੱਤੀ ਜਾਵੇ।ਇਸ ਮੌਕੇ ਉਨ੍ਹਾ ਬੱਸੀਆ,ਲੰਮਾ ਅਤੇ ਬੱਸੂਵਾਲ ਤੱਕ ਲੰਿਕ ਸੜਕ ਨੂੰ ਜਲਦੀ ਅਠਾਰਾ ਫੁੱਟ ਚੌੜਾ ਕਰਕੇ ਬਣਾਉਣ ਦਾ ਵਾਅਦਾ ਕੀਤਾ, ਆਮ ਲੋਕਾ ਨੂੰ ਪਾਰਟੀ ਦਾ ਸਾਥ ਦੇਣ ਲਈ ਅਪੀਲ ਕੀਤੀ ਅਤੇ ਸਮੂਹ ਵੋਟਰਾ ਦਾ ਧੰਨਵਾਦ ਕੀਤਾ।ਇਸ ਮੌਕੇ ਐਨ ਆਰ ਆਈ ਸਭਾ ਦੇ ਹਲਕਾ ਪ੍ਰਧਾਨ ਜਰਨੈਲ ਸਿੰਘ ਯੂ ਕੇ ਨੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਬੁੱਕਾ ਭੈਂਟ ਕਰਕੇ ਧੰਨਵਾਦ ਕੀਤਾ।ਅੰਤ ਵਿਚ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ ਪਾਰਟੀ ਦੀ ਇਕਾਈ ਲੰਮਾ ਵੱਲੋ ਜਲਦੀ ਹੀ ਪਿੰਡ ਵਿਚ ਇੱਕ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ ਜਿਸ ਵਿਚ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੋ ਇਲਾਵਾ ਪਾਰਟੀ ਦੇ ਸੀਨੀਅਰ ਆਗੂਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਸੁਰਿੰਦਰ ਸਿੰਘ ਸੱਗੂ,ਰਘਵੀਰ ਸਿੰਘ ਲੰਮੇ,ਸੁਰਿੰਦਰ ਸਿੰਘ ਲੱਖਾ,ਗੁਰਦੀਪ ਸਿੰਘ ਚਕਰ,ਸੁੱਖਾ ਬਾਠ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:- ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਬੁੱਕਾ ਭੇਂਟ ਕਰਦੇ ਹੋਏ ਪ੍ਰਧਾਨ ਜਰਨੈਲ ਸਿੰਘ ਯੂ ਕੇ
 

 

 

ਪਿੰਡ ਰੂਮੀ ਦੀ ਵੈਲਫੇਅਰ ਸੁਸਾਇਟੀ ਪਰਵਾਸੀ ਵੀਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ  ਸਾਂਝੇ ਤੌਰ ਤੇ ਵਿਲੱਖਣ ਸਨਮਾਨ ਸਮਾਰੋਹ  

ਜਗਰਾਉਂ, 18 ਮਾਰਚ (ਗੁਰਕੀਰਤ ਜਗਰਾਉਂ) ਪਿੰਡ ਰੂਮੀ ਦੀ ਵੈਲਫੇਅਰ ਸੁਸਾਇਟੀ, ਪ੍ਰਵਾਸੀ ਵੀਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ  ਪਿੰਡ ਇਕਾਈ ਵਲੋਂ ਸਾਂਝੇ ਤੌਰ ਤੇ ਪਿੰਡ ਚ ਇਕ ਵਿਲੱਖਣ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ।ਪਿੰਡ ਇਕਾਈ ਦੇ ਪ੍ਰਧਾਨ ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਇਸ ਸਮਾਗਮ ਵਿੱਚ ਵਿਸ਼ੇਸ਼ ਤੋਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ  ਅਤੇ ਮਹਿਲਕਲਾਂ ਕਿਰਨਜੀਤ ਕੋਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਨੂੰ ਸੱਦਿਆ ਗਿਆ ਸੀ। ਇਸ ਸਮੇਂ ਸਿਰਫ ਸ੍ਰੀ ਧਨੇਰ ਦਾ ਭਾਸ਼ਣ ਸੁਨਣ ਦਾ ਹੀ ਫੈਸਲਾ ਕੀਤਾ ਗਿਆ ਸੀ। ਇਸ ਸਮੇਂ ਮੁੱਖ ਬੁਲਾਰੇ ਵਜੋਂ ਬੋਲਦਿਆਂ ਉਨਾਂ ਅਪਣੇ ਜੀਵਨ ਸੰਘਰਸ਼, ਮਿਸ਼ਨ, ਕਿਰਨਜੀਤ ਕੋਰ ਕਤਲ ਕਾਂਡ ਚ ਨਿਭਾਈ ਉਨਾਂ ਦੀ ਭੂਮਿਕਾ, ਕਾਤਲ ਧਿਰ ਵਲੋਂ ਝੂਠੇ ਕਤਲ ਕੇਸ ਚ  ਦੋ ਹੋਰ ਸਾਥੀਆਂ ਨਾਲ ਮਿਲ ਕੇ ਕਰਵਾਈ ਉਮਰ ਕੈਦ ਸਜਾ, ਸਜਾ ਖਿਲਾਫ ਦੋ ਵੇਰ ਚੱਲੇ ਲੋਕ ਸੰਘਰਸ਼ ਦੀ ਗਾਥਾ ਸੁਣਾਈ । ਉਨਾਂ ਵਲੋ ਦੱਸਿਆ ਗਿਆ ਕਿ ਉਨਾਂ ਦੀ ਜਥੇਬੰਦੀ ਨੇ ਦਿੱਲੀ ਅਤੇ ਪੰਜਾਬ ਦੇ ਕਿਸਾਨ ਅੰਦੋਲਨ ਚ ਜੋ ਭੂਮਿਕਾ ਨਿਭਾਈ ਦਾ ਹੀ ਸਿੱਟਾ ਸੀ ਕਿ ਕਾਲੇ ਤਿੰਨ ਕਨੂੰਨ ਰੱਦ ਕਰਵਾਏ ਜਾ ਸਕੇ। ਉਨਾਂ ਦਸਿਆ ਕਿ ਉਨਾਂ ਦੀ ਜਥੇਬੰਦੀ ਕਿਸਾਨ ਮੋਰਚੇ ਵਲੋਂ ਵਿਧਾਨ ਸਭਾ ਚੋਣਾਂ ਚ ਹਿੱਸਾ ਲੈਣ ਦੇ ਸਖਤ ਖਿਲਾਫ ਸੀ ਤੇ ਉਨਾਂ ਰਾਜੇਵਾਲ ਹੋਰਾਂ ਨੂੰ ਮਨਾਂ ਵੀ ਕੀਤਾ ਸੀ। ਉਨਾਂ ਦੁਖ ਪ੍ਰਗਟ ਕੀਤਾ ਕਿ ਇਨਾਂ ਚੋਣਾਂ ਚ ਹਿੱਸਾ ਲੈਣ ਜਾਂ ਨਾ ਲੈਣ ਦੇ ਕਾਰਣ ਮੋਰਚੇ ਦੀਆਂ  ਦੋ ਧਿਰਾਂ ਬਣ ਗਈਆਂ ਹਨ ਪਰ ਉਨਾਂ ਦੀ ਤੇ ਕਿਰਤੀ ਕਿਸਾਨ ਯੂਨੀਅਨ ਦੀ ਜੋਰਦਾਰ ਕੋਸ਼ਿਸ਼ ਹੈ ਕਿ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਵਾਲਾ ਜਾਨਦਾਰ ਰੂਪ ਅਖਤਿਆਰ ਕਰੇ ਅਤੇ ਲਟਕ ਰਹੀਆਂ ਮੰਗਾਂ ਲਈ ਮੁੜ ਕਿਸਾਨ ਅੰਦੋਲਨ ਦੀ ਵਾਗਡੋਰ ਸੰਭਾਲੇ।ਉਨਾਂ ਕਿਹਾ ਕਿ ਭਾਵੇਂ ਕਿਸਾਨ ਅੰਦੋਲਨ ਦੀ ਅਕਾਲੀਆਂ ਕਾਂਗਰਸੀਆਂ ਖਿਲਾਫ ਫੈਲਾਈ ਚੇਤਨਤਾ ਅਤੇ ਲੋਕ ਵਿਰੋਧੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਪ੍ਰਤੀ ਬਦਜਨੀ ਆਮ ਆਦਮੀ ਪਾਰਟੀ ਦੀ ਜਿੱਤ ਦਾ ਕਾਰਣ ਬਣੀ ਹੈ ਪਰ ਜੇਕਰ ਇਸ ਪਾਰਟੀ ਦੇ ਰਾਜ ਭਾਗ ਨੇ ਵੀ ਕਿਸਾਨੀ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਉਨਾਂ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਨਾਂ ਸਮੂਹ ਲੋਕਾਂ ਨੂੰ ਪਿੰਡਾਂ ਚ ਜਥੇਬੰਦੀ ਮਜਬੂਤ ਕਰਨ, ਔਰਤ ਮਰਦ ਕਿਸਾਨਾਂ ਨੂੰ ਘਰੋ ਘਰੀ ਜਾ ਕੇ ਮੈਂਬਰ ਬਨਾਉਣ ਦਾ ਸੱਦਾ  ਦਿੱਤਾ। ਇਸ ਸਮੇਂ ਬੋਲਦਿਆਂ ਉਨਾਂ ਕਿਹਾ ਕਿ ਤੇਈ ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਤੇ ਲੁਧਿਆਣਾ ਜਿਲੇ ਦੇ ਬਲਾਕ ਸਿੱਧਵਾਂਬੇਟ ਅਤੇ ਰਾਏਕੋਟ ਬਲਾਕ ਦੇ ਚਾਰ ਪਿੰਡ ਹੂਸੈਨੀਵਾਲਾ ਸੂਬਾਈ ਸ਼ਹੀਦੀ ਸਮਾਗਮ ਤੇ ਪੰਹੁਚਣ ਗੇ ਅਤੇ ਬਾਕੀ ਹੰਬੜਾਂ, ਸੁਧਾਰ, ਜਗਰਾਂਓ ਅਤੇ ਰਾਏਕੋਟ ਬਲਾਕ ਦੇ ਬਾਕੀ ਪਿੰਡ ਤੇਈ ਮਾਰਚ ਰੇਲਵੇ ਸਟੇਸ਼ਨ ਜਗਰਾਂਓ ਵਿਖੇ ਸਵੇਰੇ 10 ਵਜੇ ਇਕੱਤਰ ਹੋ ਕੇ ਪਹਿਲਾਂ ਸ਼ਹਿਰ ਚ ਸ਼ਰਧਾਂਜਲੀ ਮਾਰਚ ਕਰਨਗੇ, ਉਪਰੰਤ ਪਿੰਡ ਸੋਢੀਵਾਲ ਵਿਖੇ ਗੁਰਦਆਰਾ ਬਾਉਲੀ ਸਾਹਿਬ  ਵਿਖੇ ਕਿਸਾਨ ਸ਼ਹੀਦ ਬਲਕਰਨ ਸਿੰਘ ਲੋਧੀਵਾਲ ਦੇ ਬਰਸੀ ਸਮਾਗਮ ਚ  ਸ਼ਿਰਕਤ ਕਰਨਗੇ।ਇਸ ਸਮੇਂ ਕਲੱਬ ਵਲੋਂ ਮਨਜੀਤ ਧਨੇਰ ਹੋਰਾਂ ਦੇ ਨਾਲ ਨਾਲ ਇੰਦਰਜੀਤ ਸਿੰਘ ਧਾਲੀਵਾਲ,  ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਦੇਵਿੰਦਰ ਸਿੰਘ ਕਾਉਂਕੇ  ਦਾ ਵੀ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ।

ਆਯੁਰਵੈਦ ਸਿਹਤ ਕੇਂਦਰ ਵਿਖੇ ਫਰੀ ਮੈਡੀਕਲ ਕੈਂਪ 

ਜਗਰਾਉਂ 18 ਮਾਰਚ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਆਯੁਰਵੈਦ ਸਿਹਤ ਕੇਂਦਰ ਨੇੜੇ ਅੱਡਾ ਰਾਏਕੋਟ ਪੁਰਾਣੇ ਸਿਵਿਲ ਹਸਪਤਾਲ ਵਿਚ 19 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 9ਵਜੇ ਤੋਂ ਦੁਪਹਿਰ 2ਵਜੇ ਤੱਕ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਹਰ ਤਰ੍ਹਾਂ ਦੀ ਆਂ ਬਿਮਾਰੀਆਂ ਦੀਆਂ ਆਯੁਰਵੈਦਿਕ ਦਵਾਈਆਂ ਬਿਲਕੁਲ ਫਰੀ ਦਿਤੀਆਂ ਜਾਣਗੀਆਂ। ਇਸ ਕੈਂਪ ਵਾਰੇ ਜਾਣਕਾਰੀ ਦਿੰਦਿਆਂ ਡਾਕਟਰ ਵਿੰਨੂ ਖੰਨਾ ਨੇ ਦੱਸਿਆ ਕਿ ਡਾਇਰੈਕਟਰ ਆਯੁਰਵੈਦਿਕ ਪੰਜਾਬ ਡਾਕਟਰ ਪੂਨਮ ਵਸ਼ਿਸ਼ਟ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਲੁਧਿਆਣਾ ਡਾਕਟਰ ਪੰਕਜ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਇਆ ਜਾ ਰਿਹਾ ਹੈ। ਡਾਕਟਰ ਵਿਨੂ ਖੰਨਾ ਨੇ ਅਪੀਲ ਕਰਦਿਆਂ ਕਿਹਾ ਕਿ  ਕੋਈ ਵੀ ਵਿਅਕਤੀ ਕਿਸੇ ਵੀ ਬਿਮਾਰੀ ਦੀ ਆਯੁਰਵੈਦਿਕ  ਦਵਾਈ ਲੈਣ ਲਈ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਪਹੁੰਚ ਸਕਦਾ ਹੈ। ਕੈਂਪ ਵਿੱਚ ਡਾਕਟਰ ਵਿਨੂ ਖੰਨਾ, ਡਾਕਟਰ ਨੀਰੂ ਕਲਸੀ ਅਤੇ ਡਾਕਟਰ ਹਰਜੀਤ ਕੌਰ ਵੱਲੋਂ ਮਰੀਜ਼ਾਂ ਦਾ ਚੈੱਕ ਅੱਪ ਕਰਕੇ ਦਵਾਈਆਂ ਦੇਣ ਗੇ।

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 25ਵਾਂ ਦਿਨ

ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਰਸੂਖ ਵਰਤਣ- ਸ਼ਹਿਜ਼ਾਦ ,ਦੇਵ ਸਰਾਭਾ

ਸਰਾਭਾ 17 ਮਾਰਚ ( ਸਤਵਿੰਦਰ ਸਿੰਘਗਿੱਲ) ਸਰਕਾਰਾਂ ਵਿਚਲੇ ਸਿਆਸੀ ਲੋਕਾਂ ਦੀ ਲੁਕਵੀਂ ਸੋਚਾਂ ਦੇ ਮਾਰੂ ਪਹਿਲੂਆਂ ਕਾਰਣ, ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਜੰਗ-ਏ-ਅਜ਼ਾਦੀ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਅਤੇ ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ ਵਾਲੇ ਪਿੰਡ ਸਰਾਭਾ ਦੇ ਜਮਪਲ-ਉਦਮੀ ਨੌਜਵਾਨ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਮਨੁੱਖੀ ਹੱਕਾਂ ਲਈ ਫਿਕਰਮੰਦੀ ਅਤੇ ਪੰਥਕ ਸੋਚ ਤਹਿਤ ਇੰਦਰਜੀਤ ਸਿੰਘ ਸ਼ਹਿਜ਼ਾਦ, ਕੁਲਜਿੰਦਰ ਸਿੰਘ ਬੌਬੀ ਸ਼ਹਿਜ਼ਾਦ ,ਪਿਆਰਾ ਸਿੰਘ ਸ਼ਹਿਜ਼ਾਦ ,ਮਾਸੜ ਮਹਿੰਦਰ ਸਿੰਘ ਸ਼ਹਿਜ਼ਾਦ ,ਬਲਦੇਵ ਸਿੰਘ ਦੇਵ ਸਰਾਭਾ ਦੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਮਣੇ ਅੱਜ ਚੌਵੀ ਵੇਂ ਦਿਨ ਦੀ ਭੁੱਖ ਹੜਤਾਲ ‘ਤੇ ਬੈਠੇ। ਮੀਡੀਆ ਲਈ ਗੱਲਬਾਤ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਸਰਪ੍ਰਸਤ ਇੰਦਰਜੀਤ ਸਿੰਘ ਸਹਿਜਾਦ, ਦੇਵ ਸਰਾਭਾ ਨੇ ਦੱਸਿਆ ਕਿ ਭਾਰਤੀ ਹਵਾਈ ਅੱਡਿਆਂ ‘ਤੇ ਕੰਮ ਕਰਦੇ ਸਟਾਫ ਨੂੰ 9 ਇੰਚ ਤੱਕ ਦੀ ਕ੍ਰਿਪਾਨ ਪਹਿਨ ਕੰਮ ਕਰਨ ਅਤੇ ਘਰੇਲੂ ਸਫਰ ਦੌਰਾਨ ਛੇ ਇੰਚ ਦੀ ਕ੍ਰਿਪਾਨ ਪਹਿਨਣ ਦੀ ਇਜਾਜਤ ਦੇਣਾ ਦਾ ਸ਼ਲਾਘਾਯੋਗ ਫੈਸਲਾ ਲੈਣ ਲਈ ਨਾਗਰਿਕ ਹਵਾਬਾਜੀ ਮੰਤਰੀ ਸ਼੍ਰੀ ਜਿਓਤਿਰਾਦਿਤਆ ਸਿੰਧੀਆ ਦਾ ਅਸੀਂ ਧੰਨਵਾਦ ਕਰਦੇ ਹਾਂ। ਉੱਥੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਤੇ ਉਨ੍ਹਾਂ ਦੇ ਵਿਭਾਗ ਨੂੰ ਵੀ ਬੇਨਤੀ ਕਰਦੇ ਹਾਂ ਕਿ ਆਪਣਾ ਰਸੂਖ ਵਰਤਦਿਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਲਦ ਪਹਿਲਕਦਮੀ ਕਰਨ। ਇਸ ਨਾਲ ਸਿੱਖਾਂ ਵਿਚ ਬੇਗਾਨਗੀ ਦਾ ਹੋ ਰਿਹਾ ਅਹਿਸਾਸ ਵੀ ਖਤਮ ਕਰਨ ‘ਚ ਸਹਾਇਤਾ ਮਿਲੇਗੀ, ਉਥੇ ਬੇਇਨਸਾਫੀ ਦੇ ਸ਼ਿਕਾਰ ਬੰਦੀ ਸਿੰਘਾਂ ਨੂੰ ਇਨਸਾਫ ਵੀ ਮਿਲ ਸਕੇਗਾ। ‘ਦੇਵ ਸਰਾਭਾ’ ਨੇ ਕਿਹਾ ਸਰਕਾਰਾਂ ਸੂਬਿਆਂ ਦੀਆਂ ਹੋਣ ਜਾਂ ਕੇਂਦਰ ਦੀ ਇਨ੍ਹਾਂ ਨਾਲ ਜੁੜੀਆਂ ਸਿਆਸੀ ਧਿਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਬੰਦੀ ਸਿੰਘਾਂ ਦੇ ਵੀ ਪ੍ਰਵਾਰ ਨੇ, ਉਨ੍ਹਾਂ ਨੂੰ ਪ੍ਰਵਾਰਾਂ ਤੋਂ ਕਿਉਂ ਦੂਰ ਰੱਖਿਆ ਹੋਇਆ ਹੈ। ਨਫਰਤ ਦੀ ਸੋਚ ਤਿਆਗ ਕੇ ਪਿਆਰ ਵਾਲਾ ਹੱਥ ਵਧਾਇਆ ਜਾਣਾ ਚਾਹੀਦਾ ਹੈ।ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਸ਼ਿੰਗਾਰਾ ਸਿੰਘ ਠੱਲੇਦਾਰ ਟੂਸੇ,ਬਲਦੇਵ ਸਿੰਘ ਈਸ਼ਨਪੁਰ ,ਮਨਪ੍ਰੀਤ ਸਿੰਘ ਜੋਨੂੰ ਸਰਾਭਾ,ਹਰਬੰਸ ਸਿੰਘ ਹਿੱਸੋਵਾਲ  ,ਹਰਦੀਪ ਸਿੰਘ ਮਹਿਮਾ ਸਿੰਘ ਵਾਲੇ,ਕੁਲਦੀਪ ਸਿੰਘ ਬਿੱਲੂ ਕਿਲਾ ਰਾਏਪੁਰ ਬਿੰਦਰ ਸਿੰਘ ਸਰਾਭਾ,ਕੁਲਜੀਤ ਸਿੰਘ ਭੰਮਰਾ ਸਰਾਭਾ ,ਅਵਤਾਰ ਸਿੰਘ ਸਰਾਭਾ, ਤੁਲਸੀ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਮਨਮੰਦਰ ਸਿੰਘ ਸਰਾਭਾ,ਰਾਜਿੰਦਰ ਸਿੰਘ ਢੈਪਈ, ਜਸਵਿੰਦਰ ਸਿੰਘ ਕਾਲਖ, ਦਲਜੀਤ ਸਿੰਘ ਟੂਸੇ,ਪਰਮਿੰਦਰ ਸਿੰਘ ਬਿੱਟੂ ਸਰਾਭਾ,ਉਨ੍ਹਾਂ ਵਧੀਆ ਕਰਦਾ ਸੁਖਦੇਵ ਸਿੰਘ ਸੁੱਖਾ ਟੂਸੇ, ਬਲਵਿੰਦਰ ਸਿੰਘ ਅਕਾਲਗਡ਼੍ਹ,ਕਮਲਜੀਤ ਸਿੰਘ ਸਹਿਜਾਦ, ਜਗਦੇਵ ਸਿੰਘ ਸ਼ਹਿਜ਼ਾਦ ਤੇਜਿੰਦਰ ਸਿੰਘ ਖੰਨਾ,ਜਸਪਾਲ ਸਿੰਘ ਗਿੱਲ ਨੂਰਪੁਰ ਬੇਟ,ਹਰਚੰਦ ਸਿੰਘ ਮਿੰਟਾ ਨੂਰਪੁਰ ਬੇਟ, ਜਪਨਜੋਤ ਸਿੰਘ,ਹਰਭਜਨ ਸਿੰਘ ਟੂਸੇ ਆਦਿ ਨੇ ਭੁੱਖ ਹਡ਼ਤਾਲ ਚ ਹਾਜ਼ਰੀ ਭਰੀ ।

  ਵਿਆਹ ਦੀਆ ਵਧਾਈਆ

ਪ੍ਰਗਟ ਸਿੰਘ ਧਾਲੀਵਾਲ ਪੁੱਤਰ ਸੁਰਜੀਤ ਸਿੰਘ ਧਾਲੀਵਾਲ ਪਿੰਡ ਲੱਖਾ ਦਾ ਸੁੱਭ ਵਿਆਹ ਬਵਨਦੀਪ ਕੌਰ ਪੁੱਤਰੀ ਗੁਰਵਿੰਦਰ ਸਿੰਘ ਸੇਖੋਂ,ਪਿੰਡ ਬੁਰਜ ਨਕਲੀਆ ਨਾਲ ਹੋਇਆ।
ਪੱਤਰਕਾਰ ਕੌਸ਼ਲ ਮੱਲਾਂ  ਦੀ ਰਿਪੋਰਟ

ਚਿੱਟਾ ਵੇਚਣ ਵਾਲਿਆ ਨੂੰ ਦਿੱਤੀ ਚਿਤਾਵਨੀ

ਹਠੂਰ,17,ਮਾਰਚ-(ਕੌਸ਼ਲ ਮੱਲ੍ਹਾ)-ਆਮ-ਆਦਮੀ ਪਾਰਟੀ ਦੇ ਵਰਕਰਾ ਅਤੇ ਅਹੁਦੇਦਾਰਾ ਦੀ ਮੀਟਿੰਗ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਸਥਾਨਿਕ ਕਸਬਾ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਹਲਕੇ ਦੇ ਯੂਥ ਆਗੂ ਸਿਮਰਨਜੋਤ ਸਿੰਘ ਹਠੂਰ ਨੇ ਕਿਹਾ ਕਿ ਸਭ ਤੋ ਪਹਿਲਾ ਅਸੀ ਸਮੂਹ ਵੋਟਰਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾ ਨੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦੂਜੀ ਵਾਰ ਵੱਡੀ ਜਿੱਤ ਦਿਵਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ।ਇਸ ਮੌਕੇ ਉਨ੍ਹਾ ਕਿਹਾ ਕਿ ਇਲਾਕੇ ਵਿਚ ਚਿੱਟਾ ਵੇਚਣ ਵਾਲੇ ਬਾਜ ਆ ਜਾਣ ਕਿਉਕਿ ਆਮ-ਆਦਮੀ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਵਿਚੋ ਨਸ਼ਾ ਖਤਮ ਕਰਨਾ ਹੈ।ਉਨ੍ਹਾ ਕਿਹਾ ਕਿ ਜੋ ਵਿਅਕਤੀ ਚਿੱਟਾ ਪੀਦੇ ਹਨ ਉਨ੍ਹਾ ਦਾ ਫਰੀ ਇਲਾਜ ਕਰਵਾਇਆ ਜਾਵੇਗਾ ਤਾਂ ਜੋ ਨਸਾ ਕਰਨ ਵਾਲੇ ਵਿਅਕਤੀ ਆਮ ਜਿੰਦਗੀ ਜੀ ਸਕਣ।ਉਨ੍ਹਾ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਸਰਕਾਰੀ ਹਸਪਤਾਲ ਹਠੂਰ ਦੇ ਡਾਕਟਰਾ ਦੀ ਟੀਮ ਨੂੰ ਨਾਲ ਲੈ ਕੇ ਪਿੰਡਾ ਵਿਚ ਨਸ਼ਾ ਛਡਾਊ ਕੈਪ ਲਗਾ ਕੇ ਨੌਜਵਾਨਾ ਨੂੰ ਜਾਗ੍ਰਿਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਪਿੰਡ ਬੁਰਜ ਕੁਲਾਲਾ,ਹਠੂਰ,ਲੱਖਾ,ਮਾਣੂੰਕੇ,ਜੱਟਪੁਰਾ,ਲੰਮਾ ਅਤੇ ਕਮਾਲਪੁਰਾ ਤੱਕ ਬੁਰੀ ਤਰ੍ਹਾ ਟੁੱਟੀ ਸੜਕ ਨੂੰ ਜਲਦੀ ਬਣਾਉਣ ਲਈ ਪੰਜਾਬ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਕਣਕ ਦੀ ਕਟਾਈ ਸੁਰੂ ਹੋਣ ਵਾਲੀ ਹੈ,ਕਿਸਾਨਾ ਅਤੇ ਟਰੱਕ ਅਪਰੇਟਰ ਨੂੰ ਇਸ ਟੁੱਟੀ ਸੜਕ ਤੋ ਲੰਘਣ ਲਈ ਕਾਫੀ ਪ੍ਰੇਸਾਨੀਆ ਦਾ ਸਾਹਮਣਾ ਕਰਨਾ ਪੈਦਾ ਹੈ।ਇਸ ਟੁੱਟੀ ਸੜਕ ਕਾਰਨ ਅਨੇਕਾ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਤਰਸੇਮ ਸਿੰਘ ਖਾਲਸਾ,ਗੁਰਚਰਨ ਸਿੰਘ,ਹਰਜੀਤ ਸਿੰਘ,ਸਤਪਾਲ ਸਿੰਘ,ਪ੍ਰਮਿੰਦਰ ਸਿੰਘ,ਅਮਰ ਸਿੰਘ,ਵਿਸਾਖਾ ਸਿੰਘ,ਬਲਵਿੰਦਰ ਸਿੰਘ,ਇੰਦਰਜੀਤ ਸਿੰਘ,ਕਾਲਾ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਯੂਥ ਆਗੂ ਸਿਮਰਨਜੋਤ ਸਿੰਘ ਹਠੂਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ

ਹਲਕਾ ਜਗਰਾਉ ਤੋ ਦੂਜੀ ਵਾਰ ਵਿਧਾਇਕਾ ਸਰਬਜੀਤ ਕੋਰ ਮਾਣੂੰਕੇ ਨੇ ਚੁੱਕੀ ਸਹੁੰ 

ਜਗਰਾਉ 17 ਮਾਰਚ (ਅਮਿਤ ਖੰਨਾ) ਵਿਧਾਨ ਸਭਾ ਹਲਕਾ ਜਗਰਾਉ ਤੋ ਦੂਜੀ ਵਾਰ ਵਿਧਾਇਕ ਸਰਬਜੀਤ ਕੋਰ ਮਾਣੂੰਕੇ ਨੇ ਅੱਜ ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਅੱਜ ਪੰਜਾਬ ਵਿਧਾਨ ਸਭਾ ਵਿਖੇ ਸਹੁੰ ਚੁੱਕਦਿਆ ਪ੍ਰਣ ਕੀਤਾ ਕਿ ਮੈਂ ਹਮੇਸ਼ਾ ਆਪਣੇ ਸੰਵਿਧਾਨ ਪ੍ਰਤੀ ਵਫਾਦਾਰੀ ਨਾਲ ਕੰਮ ਕਰਾਂਗੀ ਅਤੇ ਹਲਕਾ ਜਗਰਾਉਂ  ਲਈ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਾਂਗੀ ਵਿਧਾਨਸਭਾ ਹਲਕਾ ਜਗਰਾਉਂ ਦੇ ਸਮੂਹ ਵੋਟਰਾਂ ਦੁਆਰਾ ਦਿੱਤੇ ਪਿਆਰ ਅਤੇ ਸਤਿਕਾਰ ਦੀ ਮੈਂ ਕਰਜ਼ਦਾਰ ਹਾਂ। ਜਿਸਦਾ ਦਾ ਮੁੱਲ ਮੈਂ ਕਦੇ ਵੀ ਨਹੀਂ ਚੁਕਾ ਸਕਦੀ। ਅਤੇ ਵਿਸ਼ਵਾਸ ਦਿਵਾਉਂਦੀ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਇਮਾਨਦਾਰੀ ਨਿਭਾਵਾਂਗੀ. ਜ਼ਿਕਰਯੋਗ ਹੈ ਕਿ ਵਿਧਾਇਕਾ ਸਰਬਜੀਤ ਕੋਰ ਮਾਣੂੰਕੇ ਨੇ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਅਤੇ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਐਸਆਰ ਕਲੇਰ ਤੋ 39656 ਵੋਟਾਂ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ।

ਜੀ.ਐਚ.ਜੀ.ਅਕੈਡਮੀ,ਜਗਰਾਉਂ ਵਿਖੇ ਮਨਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ

ਜਗਰਾਉ16 ਮਾਰਚ (ਅਮਿਤਖੰਨਾ) ਜੀ.ਐਚ.ਜੀ. ਅਕੈਡਮੀ, ਜਗਰਾਓਂ ਵਿਖੇ  ਸਾਲਾਨਾ ਇਨਾਮ ਵੰਡ ਸਮਾਗਮ ਮਨਾਇਆ ਗਿਆ।ਜਿਸ ਵਿਚ ਵਿੱਦਿਅਕ ਖੇਤਰ   ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਅਤੇ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ ਅਰਦਾਸ ਕੀਤੀ ਗਈ ਅਤੇ ਫਿਰ ਪ੍ਰੋਗਰਾਮ ਦੀ ਆਰੰਭਤਾ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ 'ਹਰਿ ਜੀਓ ਨਿਮਾਣਿਆਂ ਤੂੰ ਮਾਣ' ਸ਼ਬਦ ਗਾਇਨ ਕਰ ਕੇ  ਕੀਤੀ ਗਈ।  ਸਮਾਗਮ ਵਿੱਚ ਜਗਰਾਉਂ ਦੇ ਐੱਸ.ਐੱਸ.ਪੀ. ਪਟਿਲ ਕੇਤਨ ਬਲਿਰਾਮ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜੀ. ਐਚ .ਜੀ .ਅਕੈਡਮੀ ਦੀਆਂ ਮਹਿਲਾ ਅਧਿਆਪਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਇਕ ਗੀਤ ਨਾਲ ਕੀਤਾ। ਇਸ ਤੋਂ ਬਾਅਦ ਸਭ ਤੋਂ ਵੱਧ ਹਾਜ਼ਰੀ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਫਿਰ ਸਕੂਲ ਵਿਚ ਵੱਖ ਵੱਖ ਸਮੇਂ ਤੇ ਕਰਵਾਈਆਂ ਜਾਣ ਵਾਲੀਆਂ  ਗਤੀਵਿਧੀਆਂ ਵਿੱਚ ਵਧੇਰੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਤੋਂ ਬਾਅਦ 'ਕਿੰਡਰ ਗਾਰਟਨ' ਅਤੇ ਪ੍ਰਾਇਮਰੀ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੀ "ਗ੍ਰੈਜੂਏਸ਼ਨ ਸੈਰੇਮਨੀ' ਕੀਤੀ ਗਈ।ਇਨਾਮ ਵੰਡ ਸਮਾਰੋਹ ਦੇ ਨਾਲ ਨਾਲ ਸਿੱਖ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ  ਕਵੀਸ਼ਰੀ ਦੇ ਰੂਪ ਵਿੱਚ 'ਜਫ਼ਰਨਾਮਾ' ਸੁਣਾਇਆ ਗਿਆ। ਇਸ ਤੋਂ ਬਾਅਦ ਵਿੱਚ ਸਕੂਲ ਵਿੱਚ ਹਮੇਸ਼ਾਂ ਅਨੁਸ਼ਾਸਨ ਬਣਾਈ ਰੱਖਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਦਿੱਤੇ ਗਏ।ਫਿਰ ਵਿੱਦਿਅਕ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਪੂਰਾ ਸਾਲ  ਅਨੁਸ਼ਾਸਨ ਵਿਚ ਰਹਿਣ ਵਾਲੀ ਜਮਾਤ ਦਾ ਮਾਣ  ਗਿਆਰਵੀਂ (ਆਰਟਸ) ਨੂੰ  ਮਿਲਿਆ। ਸਮਾਰੋਹ ਦੌਰਾਨ ਜੀ.ਐਚ.ਜੀ. ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਰੰਗ ਮੰਚ 'ਤੇ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਸਕੂਲ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ  ਵੱਖ ਵੱਖ ਖੇਤਰਾਂ ਵਿੱਚ ਬਿਹਤਰ ਕਾਰਗੁਜ਼ਾਰੀ  ਨਿਭਾਉਣ ਵਾਲੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਜੀ.ਐਚ.ਜੀ. ਅਕੈਡਮੀ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੱਲ੍ਹੀ ਜੀ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਇਨਾਮ ਪ੍ਰਾਪਤ ਕਰਨ ਵਾਲੇ   ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ। ਇਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿਚ ਹੋਰ ਵੀ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ।