You are here

ਪੰਜਾਬ

ਧਾਰਾ 304 ਦੇ ਦੋਸ਼ੀ ਫਰਿਨ ਖੁੱਲ੍ਹੇ ! ਪੁਲਸਿ ਨੇ ਕਾਨੂੰਨ ਨੂੰ ਛੱਿਕੇ ਟੰਗਆਿ!

ਦੂਜੇ ਦਨਿ ਲੱਗਾ ਪੱਕਾ ਧਰਨਾ
ਜਗਰਾਉਂ, 24,ਮਾਰਚ-(ਕੌਸ਼ਲ ਮੱਲ੍ਹਾ)-ਗਰੀਬ ਪਰਵਿਾਰ ਨੂੰ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਆਿਂ ਨੂੰ ਛੁਪਾਉਣ ਲਈ ਝੂਠੇ ਗਵਾਹ ਤੇ ਝੂਠਾ ਰਕਿਾਰਡ ਬਣਾ ਕੇ ਕਤਲ਼ ਕੇਸ ਵੱਿਚ ਨਜ਼ਾਇਜ਼ ਫਸਾਉਣ ਦੇ ਦੋਸ਼ਾਂ ਅਧੀਨ ਭਾਰਤੀ ਕਾਨੂੰਨ ਸੰਘਤਾ ਦੀਆਂ ਸੰਗੀਨ ਧਾਰਾ 304,342 ਅਤੇ ਛੂਤ-ਛਾਤ ਰੋਕੂ ਐਕਟ ਤਹਤਿ ਸਥਾਨਕ ਥਾਣਾ ਸਟਿੀ 'ਚ ਦਰਜ ਕੀਤੇ ਮੁਕੱਦਮੇ ਦੇ ਮੁੱਖ ਦੋਸ਼ੀ ਤੱਤਕਾਲੀ ਐਸ ਐਚ ਓ ਅਤੇ ਹੁਣ ਡੀ ਐਸ ਪੀ ਗੁਰੰਿਦਰ ਬੱਲ ਸਮੇਤ ਏ.ਐਸ ਆਈ ਰਾਜਵੀਰ ਸਿੰਘ ਤੇ ਹਰਜੀਤ ਸਿੰਘ ਸਰਪੰਚ ਨੂੰ ਪੁਲਸਿ  ਗ੍ਰਫਿ਼ਤਾਰ ਨਹੀਂ ਕਰ ਰਹੀ। ਜਦਕ ਿਦੋਸ਼ੀਆਂ ਕੋਲ ਨਾਂ ਅਗਾਊਂ ਜ਼ਮਾਨਤ ਹੈ, ਨਾਂ ਅਰੈਟ ਸਟੇਅ ਹੈ। ਇਹ ਦੋਸ਼ ਥਾਣਾ ਸਟਿੀ ਮੂਹਰੇ ਅਣਮਥਿੇ ਸਮੇਂ ਲਈ ਲਗਾਏ ਧਰਨੇ 'ਚ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਆਗੂ ਸਾਧੂ ਸੰਿਘ ਅੱਚਰਵਾਲ ਤੇ ਯੂਥ ਕਨਵੀਨਰ ਮਨੋਹਰ ਸੰਿਘ ਝੋਰੜਾਂ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ, ਪੇਡੂ ਮਜ਼ਦੂਰ ਯੂਨੀਅਨ ਦੇ ਜਲਿ੍ਹਾ ਪ੍ਰਧਾਨ ਸੁਖਦੇਵ ਸੰਿਘ ਮਾਣੂੰਕੇ, ਭਾਰਤੀ ਕਸਿਾਨ ਯੂਨੀਅਨ ਡਕੌਂਦਾ ਦੇ ਆਗੂ ਦਰਸ਼ਨ ਸਿੰਘ ਗਾਲਬਿ, ਦਸਮੇਸ਼ ਕਸਿਾਨ ਯੂਨੀਅਨ ਦੇ ਆਗੂ ਜਸਦੇਵ ਸਿੰਘ ਲਲਤੋਂ, ਗੁਰੂ ਗ੍ਰੰਥ ਸਾਹਬਿ ਜੀ ਸਤਕਿਾਰ ਕਮੇਟੀ ਦੇ ਮੁੱਖ ਸੇਵਾਦਾਰ ਜਸਪ੍ਰੀਤ ਸੰਿਘ ਢੋਲ਼ਣ ਤੇ ਪੇਂਡੂ ਮਜ਼ਦੂਰ ਆਗੂ ਮਦਨ ਜਗਰਾਉਂ ਨੇ ਸਾਂਝੇ ਤੌਰ 'ਤੇ ਲਗਾਏ ਹਨ। ਉਨ੍ਹਾਂ ਇਹ ਵੀ ਕਹਿਾ ਕ ਿਲੋਕਾਂ ਦੀ ਰਖਵਾਲ਼ੀ ਕਰਨ ਵਾਲੀ ਪੁਲਸਿ ਨਾਂ ਸਰਿਫ਼ ਆਪਣੀ ਜ਼ੰਿਮੇਵਾਰੀ ਤੋਂ ਹੀ ਨਹੀਂ ਭੱਜ ਰਹੀ ਸਗੋਂ ਕਾਨੂੰਨ ਨੂੰ ਛੱਿਕੇ ਵੀ ਟੰਗ ਰਹੀ ਏ। ਉਨ੍ਹਾਂ ਸਪਸ਼ਟ ਕਹਿਾ ਕ ਿਪੁਲਸਿ ਅਧਕਿਾਰੀ ਸੰਗੀਨ ਅਪਰਾਧਾਂ ਦੇ ਦੋਸ਼ੀਆਂ ਨਾਲ ਰਲ਼ੀ-ਮਲਿੀ ਹੋਈ ਹੈ ਅਤੇ ਮੁਕੱਦਮੇ ਦੇ ਦੋਸ਼ੀ ਚਹੇਤੇ ਡੀ.ਐਸ. ਪੀ. ਨੂੰ ਬਚਾਉਣ ਦੀ ਕੋਸ਼ਸਿ਼ ਕਰ ਰਹੇ ਹਨ।
ਉਨ੍ਹਾਂ ਦਾਅਵਾ ਕੀਤਾ ਕ ਿਜਨਤਕ ਜੱਥੇਬੰਦੀਆਂ ਦਾ ਇਹ ਇਤਹਿਾਸ ਹੈ ਕ ਿਪੀੜ੍ਹਤ ਨੂੰ ਇਨਸਾਫ਼ ਤੇ ਗੁਨਾਹਗਾਰਾਂ ਨੂੰ ਸਜ਼ਾਵਾਂ ਦਵਿਾਕੇ ਹੀ ਦਮ ਲੈਂਦੀਆਂ ਨੇ, ਪੁਲਸਿ ਅਧਕਿਾਰੀਆਂ ਨੂੰ ਕਸਿੇ ਭਲੇਖੇ 'ਚ ਨਹੀਂ ਰਹਣਿਾ ਚਾਹੀਦਾ।
ਫੋਟੋ ਕੈਪਸਨ:-ਪੁਲਿਸ ਪ੍ਰਸਾਸਨ ਖਿਲਾਫ ਨਾਅਰੇਬਾਜੀ ਕਰਦੇ ਆਗੂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

 

ਚੰਡੀਗੜ੍ਹ, 24 ਮਾਰਚ,(ਜਨਸ਼ਕਤੀ ਨਿਊਜ਼ ਬਿਊਰੋ )ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।ਭਗਵੰਤ ਮਾਨ ਅੱਜ ਸਵੇਰੇ ਹੀ ਦਿੱਲੀ ਪਹੁੰਚੇ ਸਨ। ਸੂਬੇ ਵਿੱਚ ਮੁੱਖ ਮੰਤਰੀ    ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਦੀ ਪੀਐੱਮ ਮੋਦੀ ਨਾਲ ਇਹ ਪਹਿਲੀ ਮੁਲਾਕਾਤ ਹੈ। ਭਗਵੰਤ ਮਾਨ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕਰ ਸਕਦੇ ਹਨ।ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੂੰ ਚਰਖਾ ਅਤੇ ਫੁਲਕਾਰੀ ਭੇਟ ਕੀਤੀ। ਸੂਬੇ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਰਸਮੀ ਮੁਲਾਕਾਤ ਹੈ। ਮਾਨ ਨੇ   ਕੁਝ ਸਮਾਂ ਪਹਿਲਾ ਟਵੀਟ ਰਾਹੀਂ ਹੋਈ ਮੀਟਿੰਗ ਵਾਰੇ ਜਾਣਕਾਰੀ ਦਿੱਤੀ ਅਤੇ ਆਖਿਆ  ਅੱਜ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮੁੱਦਿਆਂ ਤੇ ਚਰਚਾ ਕੀਤੀ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਭਖਦੇ ਮਸਲਿਆਂ ਤੇ ਕੇਂਦਰ ਸਰਕਾਰ ਤੋਂ ਲੋੜੀਂਦਾ ਸਹਿਯੋਗ ਮਿਲੇਗਾ ।

ਮਾਤਾ ਜੀ ਬੀਬੀ ਅਮਰਜੀਤ ਕੌਰ ਜੀ ਨਮਿੱਤ ਅਰਦਾਸ ਸਮਾਗਮ  

ਸਾਡੇ ਅਤਿ ਸਤਿਕਾਰਯੋਗ ਮਾਤਾ ਜੀ ਬੀਬੀ ਅਮਰਜੀਤ ਕੌਰ ਜੀ (ਪਤਨੀ ਸ ਪ੍ਰਿਥੀਪਾਲ ਸਿੰਘ ਸੰਧੂ ,ਪੀ ਏ ਸਵਰਗਵਾਸੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ )16 ਮਾਰਚ  2022 ਨੂੰ ਅਕਾਲ ਚਲਾਣਾ ਕਰ ਗਏ ਸਨ । ਮਾਤਾ ਜੀ ਨਮਿੱਤ ਅੰਤਿਮ ਅਰਦਾਸ 25 ਮਾਰਚ  2022  ਗੁਰਦੁਆਰਾ ਸਾਹਿਬ ਬਾਬਾ ਗੁਰਬਖ਼ਸ਼ ਸਿੰਘ ਜੀ ਪਿੰਡ ਕੋਹਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਵੇਗੀ ।ਸਹਿਜ ਪਾਠ ਦੇ ਭੋਗ 11ਵੱਜੇ ਸਵੇਰੇ ਪੈਣਗੇ  11.30 ਤੂੰ  1 ਵਜੇ ਤੀਕ ਗੁਰਬਾਣੀ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ। ਆਪ ਜੀ ਨੇ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ ਜੀ । ਪ੍ਰਭੂ ਦੇ ਭਾਣੇ ਵਿਚ ਮਨਜਿੰਦਰ ਸਿੰਘ ਸੁਖਵਿੰਦਰ ਸਿੰਘ ਸਕੱਤਰ ਪ੍ਰਿਥੀਪਾਲ ਸਿੰਘ ਸੰਧੂ ਪਤੀ  ਅੰਸ਼ ਬੰਸ ਬਾਬਾ ਗੁਰਬਖ਼ਸ਼ ਸਿੰਘ ਜੀ ਕੋਹਾਲਾ ਅਤੇ ਬਾਬਾ ਜੋਗਿੰਦਰ ਸਿੰਘ ਸਾਹਿਬ ਜੀ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ । 9814949749 ਜਾ 9855668893 

 

 

 

 

ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਯਾਦ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਰੇਲਵੇ ਸਟੇਸ਼ਨ ਜਗਰਾਉਂ ਤੇ ਇਕੱਠੇ ਹੋ ਕੀਤੇ ਸ਼ਰਧਾ ਦੇ ਫੁੱਲ ਭੇਟ 

ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕਰਦਿਆਂ ਸ਼ਹਿਰ ਵਿੱਚ ਕੱਢਿਆ ਗਿਆ ਮੋਟਰਸਾਈਕਲ ਸਕੂਟਰਾਂ ਉੱਤੇ ਵਿਸ਼ਾਲ ਮਾਰਚ  

ਜਗਰਾਉਂ, 23 ਮਾਰਚ  (ਗੁਰਕੀਰਤ ਜਗਰਾਉਂ ) 23 ਮਾਰਚ ਦੇ ਆਜਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ , ਸੁਖਦੇਵ ਦੀ ਯਾਦ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਸਥਾਨਕ ਰੇਲਵੇ ਸਟੇਸ਼ਨ ਤੇ ਇਕੱਤਰ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ। "ਸ਼ਹੀਦ ਸਾਥੀਆ
 ਦਾ ਪੈਗਾਮ ਜਾਰੀ ਰੱਖਣਾ ਹੈ ਸੰਗਰਾਮ ",    
ਸ਼ਹੀਦੋ ਥੋਡਾ  ਕਾਜ ਅਧੂਰਾ ਲਾ ਕੇ ਜਿੰਦਗੀਆਂ ਕਰਾਂਗੇ ਪੂਰਾ " ਦੇ ਨਾਰੇ ਲਗਾਉਂਦੇ ਕਿਸਾਨਾਂ ਮਜਦੂਰਂ ਸਮੇਤ ਔਰਤ ਕਾਰਕੁੰਨਾਂ ਨੇ ਸ਼ਹਿਰ ਦੇ ਬਾਜ਼ਾਰਾਂ ਚ ਮੋਟਰਸਾਈਕਲਾਂ , ਸਕੂਟਰਾਂ, ਗੱਡੀਆਂ ਤੇ ਮਾਰਚ ਕੀਤਾ। ਸ਼ਹੀਦਾਂ ਦੀਆਂ ਤਸਵੀਰਾਂ ਨਾਲ ਸਜਿਆ ਮਾਰਚ ਰੇਲਵੇ ਸਟੇਸ਼ਨ ਤੋਂ ਚੱਲ ਕੇ ਇਹ ਮਾਰਚ ਰੇਲਵੇ ਰੋਡ, ਲਾਜਪਤ ਰਾਏ ਰੋਡ, ਕਮਲ ਚੋਂਕ, ਤਹਿਸੀਲ ਰੋਡ ਤੋਂ ਹੁੰਦਾ ਹੋਇਆ ਜੀ ਟੀ ਰੋਡ ਤੇ ਪੁੱਜਾ।  ਉਪਰੰਤ ਸਮੁੱਚਾ ਕਾਫਲਾ  ਲੀਲਾਂ ਮੇਘ ਸਿੰਘ, ਜਨੇਤਪੁਰਾ ,ਸੋਢੀਵਾਲ ਚ ਮਾਰਚ ਕਰਦਾ ਹੋਇਆ ਗੁਰਦੁਆਰਾ ਬਾਉਲੀ ਸਾਹਿਬ ਪੰਹੁਚਿਆ।  ਇਥੇ ਇਲਾਕੇ ਭਰ ਚੋਂ ਇਕੱਤਰ ਹੋਏ ਵੱਡੀ ਗਿਣਤੀ ਲੋਕਾਂ ਨੇ ਕਿਸਾਨ ਅੰਦੋਲਨ ਦੇ ਨੋਜਵਾਨ ਸ਼ਹੀਦ ਬਲਕਰਨ ਸਿੰਘ ਦੀ ਬਰਸੀ ਤੇ ਰੱਖੇ ਸਹਿਜ ਪਾਠ ਦੇ ਭੋਗ ਚ ਭਾਗ ਲਿਆ। ਅਰਦਾਸ ਉਪਰੰਤ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਰਜਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੇ ਅੰਗਰੇਜੀ ਰਾਜ ਸਮੇਂ ਜਿਸ ਆਜਾਦੀ ਲਈ ਫਾਂਸੀ ਦਾ ਰੱਸਾ ਗਲ ਚ ਪਾਇਆ ਸੀ ਉਹ ਆਜਾਦੀ ਆਈ ਨਹੀਂ, ਉਹ ਲੁੱਟ ਰਹਿਤ ਰਾਜ ਤੇ ਸਮਾਜ ਬਣਿਆ ਨਹੀਂ। ਇਸੇ ਲਈ ਮੋਦੀ ਹਕੂਮਤ ਦੇਸ਼ ਚ ਸਾਮਰਾਜੀ ਨੀਤੀਆਂ ਲਾਗੂ ਕਰ ਰਹੀ। ਜਿਸ ਸਾਮਰਾਜ ਖਿਲਾਫ ਭਗਤ ਸਿੰਘ ਤੇ ਸਾਥੀ ਲੜੇ ਉਨਾਂ ਹੀ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਲੋਧੀਵਾਲ ਦਾ ਨੋਜਵਾਨ ਦਿੱਲੀ ਬਾਰਡਰ ਤੇ ਸ਼ਹੀਦ ਹੋਇਆ।ਇਨਾਂ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਇਕ ਜੰਗ ਜਾਰੀ ਹੈ। ਉਨਾਂ ਕਿਹਾ ਕਿ ਪੱਗ ਦਾ ਰੰਗ ਬਦਲਣ ਨਾਲ ਪੰਜਾਬ ਦਾ ਰੰਗ ਨਹੀਂ ਬਦਲਣਾ। ਭਾਵੇਂ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਚ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਗੁੱਠੇ ਲਾਕੇ ਅਪਣੀ ਤਾਕਤ ਦਾ ਅਹਿਸਾਸ ਕਰਵਾਇਆ ਹੈ ਪਰ ਲੁਟੇਰੇ ਪ੍ਰਬੰਧ ਦੇ ਚਲਦਿਆਂ ਕੋਈ ਸਿਫਤੀ ਤਬਦੀਲੀ ਸੰਭਵ ਨਹੀਂ ਹੈ ਇਸ ਲਈ ਇਕੋ ਰਾਹ ਸੰਘਰਸ਼ ਹੈ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕਤਰ ਨੇ ਦੱਸਿਆ ਕਿ ਲੁਧਿਆਣਾ ਜਿਲੇ ਚੋਂ ਵੱਡੀ ਗਿਣਤੀ ਕਿਸਾਨ ਸੂਬਾਈ ਸ਼ਰਧਾਂਜਲੀ ਸਮਾਗਮ ਚ ਹਿੱਸਾ ਲੈਣ ਹੁਸੈਨੀ ਵਾਲਾ ਯਾਦਗਾਰ ਤੇ ਵੀ ਗਏ ਹਨ। ਅਜ ਦੇ ਇਸ ਸਮਾਗਮ ਚ ਗੁਰਪ੍ਰੀਤ ਸਿੰਘ ਸਿਧਵਾਂ, ਦੇਵਿੰਦਰ ਸਿੰਘ ਕਾਉਂਕੇ, ਕੁੰਡਾ ਸਿੰਘ ਕਾਉਂਕੇ , ਜਗਜੀਤ ਸਿੰਘ ਕਲੇਰ,  ਹਰਜਿੰਦਰ ਕੌਰ, ਮਦਨ ਸਿੰਘ,ਰਣਧੀਰ ਸਿੰਘ ਓਪਲ,  ਧਰਮਸਿੰਘ ਸੂਜਾਪੁਰ ਸ਼ਾਮਲ ਸਨ।

ਪਿੰਡ ਛੀਨੀਵਾਲ ਕਲਾਂ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਕੁਰਬਾਨੀ ਨੂੰ ਕੀਤਾ ਸਿਜਦਾ

ਮਹਿਲ ਕਲਾਂ/ਬਰਨਾਲਾ- 23 ਮਾਰਚ- (ਗੁਰਸੇਵਕ ਸਿੰਘ ਸੋਹੀ) ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਛੀਨੀਵਾਲ ਕਲਾਂ ਵਿਖੇ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾਡ਼ੇ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਅਤੇ ਇਕੱਠੇ ਹੋਏ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਸ਼ਰਧਾ ਸਤਿਕਾਰ ਭੇਟ ਕਰਦਿਆ ਨੌਜਵਾਨ ਸਭਾ ਅਤੇ ਕਿਸਾਨ ਆਗੂ ਕੌਰ ਸਿੰਘ, ਨਾਜਰ ਸਿੰਘ, ਭਾਨ ਸਿੰਘ, ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਬਹੁਤ ਛੋਟੀ ਉਮਰ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀ ਦਿੱਤੀ। ਫਾਂਸੀ ਦਾ ਰੱਸਾ ਹੱਸਦਿਆਂ ਚੁੰਮਕੇ ਨੌਜਵਾਨਾਂ ਨੂੰ ਦੇਸ਼ ਪ੍ਰਤੀ ਪਿਆਰ ਰੱਖਣ ਦਾ ਸੰਦੇਸ਼ ਦਿੱਤਾ। ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਦੇਸ਼ ਦੇ ਲੋਕ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਜੋ ਸੁਪਨੇ ਦੇਖੇ ਸਨ ਉਨ੍ਹਾਂ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ, ਤੋਂ ਜੋ ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਗਈ ਇਸ ਪਵਿੱਤਰ ਧਰਤੀ ਤੇ ਕੁਰੀਤੀਆਂ ਦੂਰ ਹੋ ਸਕਣ। ਉਨ੍ਹਾਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਦਰਸਾਏ ਰਾਹ ਤੇ ਚਲਦਿਆਂ ਦੇਸ਼ ਪ੍ਰਤੀ ਪਿਆਰ ਅਤੇ ਕੁਰਬਾਨੀ ਭਾਵਨਾ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਕੁਲਵਿੰਦਰ ਸਿੰਘ' ਪ੍ਰਧਾਨ ਕਾਕਾ ਸਿੰਘ, ਬਾਰੂ ਸਿੰਘ, ਨੰਬਰਦਾਰ ਬੰਤ ਸਿੰਘ, ਸਾਧੂ ਸਿੰਘ, ਕਾਕਾ ਸਿੰਘ ਹਾਜਰ ਸਨ।

ਚਮਕੌਰ ਸਿੰਘ ਵੀਰ ਵੱਲੋ ਸੰਤ ਘੁੰਨਸ ਅਤੇ ਅਕਾਲੀ ਦਲ ਤੇ ਲਗਾਏ ਦੋਸਾਂ ਚ ਨਹੀ ਕੋਈ ਸੱਚਾਈ-  ਅਕਾਲੀ ਆਗੂ

ਮਹਿਲ ਕਲਾਂ /ਬਰਨਾਲਾ- 23 ਮਾਰਚ- (ਗੁਰਸੇਵਕ ਸਿੰਘ ਸੋਹੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਚੋਣ ਲੜੇ ਅਕਾਲੀ- ਬਸਪਾ ਗਠਜੋੜ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਵੱਲੋਂ ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਤੇ ਸਾਬਕਾ ਵਿਧਾਇਕ ਨੇਤਾ ਬਾਬਾ ਬਲਵੀਰ ਸਿੰਘ ਘੁੰਨਸ ਤੇ ਲਗਾਏ ਗਏ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਜਥੇਦਾਰ ਸੁਖਵਿੰਦਰ ਸਿੰਘ ਸੁੱਖਾ ਮਹਿਲ ਕਲਾਂ, ਜਥੇਦਾਰ ਗੁਰਦੀਪ ਸਿੰਘ ਛਾਪਾ,ਜਥੇਦਾਰ ਬਚਿੱਤਰ ਸਿੰਘ ਰਾਏਸਰ, ਜਥੇਦਾਰ ਜਸਵਿੰਦਰ ਸਿੰਘ ਦੀਦਾਰਗੜ, ਜਥੇਦਾਰ ਗੁਰਜੰਟ ਸਿੰਘ ਪੰਜਗਰਾਈਆਂ ਅਤੇ ਜਥੇਦਾਰ ਬਲਰਾਜ ਸਿੰਘ ਟੱਲੇਵਾਲ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੇ ਤਨੋਂ,ਮਨੋ ਅਤੇ ਧਨੋ ਦਿਨ ਰਾਤ ਇੱਕ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਹੁਕਮਾਂ ਅਨੁਸਾਰ ਚੋਣ ਸਰਗਰਮੀਆਂ ਨੂੰ ਸਿਦਕ ਦਿਲੀ ਨਾਲ ਨਿਭਾਇਆ। ਆਗੂਆਂ ਨੇ ਕਿਹਾ ਕਿ ਸੰਤ ਘੁੰਨਸ ਨੇ ਬਰਨਾਲਾ ਦੇ ਅਵਜਰਵਰ ਇਕਬਾਲ ਸਿੰਘ ਝੂੰਦਾ ਅਤੇ ਜ਼ਿਲ੍ਹਾ ਪ੍ਰਧਾਨ ਸੰਤ ਟੇਕ ਸਿੰਘ ਧਨੌਲਾ ਦੀ ਅਗਵਾਈ ਹੇਠ ਮੀਟਿੰਗਾਂ ਕਰਕੇ ਚਮਕੌਰ ਸਿੰਘ ਵੀਰ ਨਾਲ਼ ਸਾਰੇ ਵਰਕਰਾਂ ਨੂੰ ਸਮੇਂ ਸਮੇਂ ਸਿਰ ਸਰਗਰਮ ਰੋਲ ਨਿਭਾਉਣ ਲਈ ਡਿਊਟੀਆਂ ਲਗਾਈਆਂ। ਆਗੂਆਂ ਨੇ ਕਿਹਾ ਕਿ ਚਮਕੌਰ ਸਿੰਘ ਵੀਰ ਵੱਲੋ ਆਪਣੇ ਅੜੀਅਲ ਵਤੀਰੇ ਕਾਰਨ ਇਸ ਦੇ ਆਪਣੇ ਬਸਪਾ ਆਗੂਆਂ ਨੂੰ ਵੀ ਸੰਤ ਘੁੰਨਸ ਨੇ ਪਿਆਰ ਦੀ ਬੁੱਕਲ ਵਿਚ ਲੈ ਕੇ ਨਾਲ਼ ਤੋਰਿਆ। ਉਨ੍ਹਾਂ ਕਿਹਾ ਕਿ ਸੁਧਾਰ ਚਮਕੌਰ ਸਿੰਘ ਵੀਰ ਵੀ ਉਨ੍ਹਾਂ ਲਈ ਸਨਮਾਨਯੋਗ ਹਨ ।ਜਦ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਬਣਾ ਕੇ ਹਲਕੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਉਸ ਦੀ ਮਦਦ ਨਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਉਨ੍ਹਾਂ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲੇ ਮਹਿਲ ਕਲਾਂ ਹਲਕਾ ਹੀ ਨਹੀਂ ਸਗੋਂ ਸਮੁੱਚੇ ਸੂਬੇ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ  ਦੀ ਬੁਰੀ ਤਰ੍ਹਾਂ ਹਾਰ ਹੋਈ ਹੈ।ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋਡ਼ ਦੇ ਸਾਰੇ ਵਰਕਰ  ਹੁਣ ਤੋਂ ਹੀ ਤਿਆਰੀਆਂ ਵਿਚ ਜੁੱਟ ਗਏ ਹਨ। ਉਨ੍ਹਾਂ ਵੀਰ ਵੱਲੋਂ ਬੂਥਾਂ ਸਬੰਧੀ ਪੈਸੇ ਮੰਗਣ ਦੇ ਦੋਸ਼ਾਂ ਦੇ ਸੰਬੰਧ ਵਿਚ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਅਹੁਦੇਦਾਰ ਜਾਂ ਵਰਕਰ ਵੱਲੋਂ ਚਮਕੌਰ ਸਿੰਘ ਵੀਰ ਤੋਂ ਇਕ ਵੀ ਰੁਪਈਆ ਨਹੀਂ ਲਿਆ ਗਿਆ ਸਗੋਂ ਸਾਰਾ ਖਰਚਾ ਆਪਣੀਆਂ ਜੇਬਾਂ ਵਿੱਚੋਂ ਕੀਤਾ ਗਿਆ ਹੈ ।ਇਸ ਲਈ ਇਹੋ ਜਿਹੇ ਬੇਤੁਕੇ ਬਿਆਨ ਦੇਣਾ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ੋਭਾ ਨਹੀਂ ਦਿੰਦਾ।ਇਨ੍ਹਾਂ ਆਗੂਆਂ ਨੇ ਦੱਸਿਆ ਕਿ ਜਲਦੀ ਹੀ ਇੱਕ ਵਫਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੂੰ ਮਿਲ ਕੇ ਹਲਕੇ ਦੀ ਸਥਿਤੀ ਸਬੰਧੀ ਜਾਣੂੰ ਕਰਵਾਇਆ ਜਾਵੇਗਾ।
ਇਸ ਮੌਕੇ ਮਾਹਰਬੰਸ ਸਿੰਘ ਸੇਰਪੁਰ ਜਿਲਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ,ਪ੍ਰਧਾਨ ਬੁੱਧੀਜੀਵੀ ਮੰਚ ਪੰਜਾਬ,ਜੱਥੇਦਾਰ ਦਰਵਾਰਾ ਸਿੰਘ ਮਨਾਲ,ਡਾ ਸੁਖਵਿੰਦਰ ਸਿੰਘ ਨਿਹਾਲੂਵਾਲ ਸਾਬਕਾ ਸਰਪੰਚ, ਯੂਥ ਅਕਾਲੀ ਦਲ ਮਾਲਵਾ ਜੈਨ 2ਦੇ ਜਨਰਲ  ਸਕੱਤਰ ਗੁਰਸੇਵਕ ਸਿੰਘ ਗਾਗੇਵਾਲ,ਲਛਮਣ ਸਿੰਘ ਮੂੰਮ ਸਾਬਕਾ ਡਿਪਟੀ ਚੇਅਰਮੈਨ,ਤੇਜਿੰਦਰਦੇਵ ਸਿੰਘ ਮਿੰਟੂ ਮਹਿਲ ਕਲਾਂ,ਰਾਜਾ ਰਾਮ ਬੱਗੂ ਖ਼ਿਆਲੀ ਸਾਬਕਾ ਸਰਪੰਚ,ਗੋਬਿੰਦ ਸਿੰਘ ਗੰਗੋਹਰ,ਗੁਰਦੀਪ ਸਿੰਘ ਟਿਵਾਣਾ, ਜਗਪਾਲ ਸਿੰਘ ਸਹੋਤਾ ਮਹਿਲ ਕਲਾਂ,ਬਿੱਟੂ ਟੱਲੇਵਾਲ,ਗੁਰਪ੍ਰੀਤ ਸਿੰਘ ਜੱਸੜ ਟੱਲੇਵਾਲ ਹਾਜ਼ਰ ਸਨ।

ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਕੀਤਾ ਸਿਜਦਾ

ਮਹਿਲ ਕਲਾਂ ਵਿਖੇ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾਡ਼ਾ ਮਨਾਇਆ
ਮਹਿਲ ਕਲਾਂ/ਬਰਨਾਲਾ- 23  ਮਾਰਚ- (ਗੁਰਸੇਵਕ ਸਿੰਘ ਸੋਹੀ) ਕਸਬਾ ਮਹਿਲ ਕਲਾਂ ਵਿਖੇ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾਡ਼ੇ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਇਕੱਠੇ ਹੋਏ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਸ਼ਰਧਾ ਸਤਿਕਾਰ ਭੇਟ ਕਰਦਿਆਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਹਰਵਿੰਦਰ ਕੁਮਾਰ ਜਿੰਦਲ,ਲੋਕ ਭਲਾਈ ਵੈਲਫੇਅਰ ਸੁਸਾਇਟੀ (ਮਹਿਲ ਕਲਾਂ) ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ,ਸਤਿਕਰਤਾਰ ਵੈਬ ਚੈਨਲ ਦੇ ਡਾਇਰੈਕਟਰ ਹਰਪਾਲ ਪਾਲੀ ਵਜੀਦਕੇ,ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਸਹੋਤਾ,ਸਮਾਜਸੇਵੀ ਅਵਤਾਰ ਸਿੰਘ ਚੀਮਾ,ਫਸਟ ਚੁਆਇਸ਼ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਮਾਹਲ,ਡਾ ਜਗਜੀਵਨ ਸਿੰਘ ਜੱਗਾ,ਜਗਤਾਰ ਸਿੰਘ ਪੰਡੋਰੀ ਅਤੇ ਹਰਜੀਤ ਸਿੰਘ ਹੈਰੀ ਨੇ ਕਿਹਾ ਕਿ  ਸ਼ਹੀਦ ਭਗਤ ਸਿੰਘ ਨੇ ਬਹੁਤ ਛੋਟੀ ਉਮਰ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀ ਦਿੱਤੀ। ਫਾਂਸੀ ਦਾ ਰੱਸਾ ਹੱਸਦਿਆਂ ਚਮਕੇ ਨੌਜਵਾਨਾਂ ਨੂੰ ਦੇਸ਼ ਪ੍ਰਤੀ ਪਿਆਰ ਰੱਖਣ ਦਾ ਸੰਦੇਸ਼ ਦਿੱਤਾ। ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਦੇਸ਼ ਦੇ ਲੋਕ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਜੋ ਸੁਪਨੇ ਦੇਖੇ ਸਨ ਉਨ੍ਹਾਂ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ, ਤੋਂ ਜੋ ਸ਼ਹੀਦਾਂ ਦੇ ਖ਼ੂਨ ਨਾਲ ਸਿੰਜੀ ਗਈ ਇਸ ਪਵਿੱਤਰ ਧਰਤੀ ਤੇ ਕੁਰੀਤੀਆਂ ਦੂਰ ਹੋ ਸਕਣ। ਉਨ੍ਹਾਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਦਰਸਾਏ ਰਾਹ ਤੇ ਚਲਦਿਆਂ ਦੇਸ਼ ਪ੍ਰਤੀ ਪਿਆਰ ਅਤੇ ਕੁਰਬਾਨੀ ਭਾਵਨਾ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਜਗਜੀਤ ਸਿੰਘ ਕੁਤਬਾ,ਫ਼ਿਰੋਜ਼ ਖ਼ਾਨ,ਅਸ਼ੋਕ ਅਗਰਵਾਲ ,ਮਨਪ੍ਰੀਤ ਮਨੀ ਸਹੋਤਾ,ਸੇਵਕ ਸਿੰਘ ਦੀਪ ਹਾਜਰ ਸਨ।

ਸ਼ਹੀਦੀ ਦਿਵਸ ਸਾਈਕਲ ਰਾਈਡ 2022 ਹੁਸੈਨੀਵਾਲਾ ਪਹੁੰਚੀ

ਐੱਸਐੱਸਪੀ ਲੁਧਿਆਣਾ (ਦਿਹਾਤੀ) ਦੀ ਅਗਵਾਈ ਵਿੱਚ ਸਾਈਕਲ ਸਵਾਰਾਂ ਨੇ ਸ਼ਹੀਦਾਂ ਨੂੰ ਕੀਤੀ ਸ਼ਰਧਾਂਜਲੀ ਭੇੰਟ  

ਹੁਸੈਨੀਵਾਲਾ (ਫਿਰੋਜ਼ਪੁਰ)  23 ਮਾਰਚ (ਰਣਜੀਤ ਸਿੱਧਵਾਂ)  : ਡਾ. ਪਾਟਿਲ ਕੇਤਨ ਬਾਲੀਰਾਮ ਆਈਪੀਐੱਸ ਐੱਸਐੱਸਪੀ  ਲੁਧਿਆਣਾ (ਦਿਹਾਤੀ) ਦੀ ਯੋਗ ਅਗਵਾਈ ਹੇਠ ਸ਼ਹੀਦ ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁਲਿਸ ਲਾਈਨ ਜਗਰਾਉਂ ਤੋਂ ਹੁਸੈਨੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੱਕ 100 ਕਿਲੋਮੀਟਰ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਨੂੰ ਕੱਲ੍ਹ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸ਼੍ਰੀ ਜੋਰਾਵਰ ਸਿੰਘ ਸੰਧੂ (ਸ਼ਹੀਦ ਭਗਤ ਸਿੰਘ ਜੀ ਦੇ ਭਤੀਜੇ), ਐੱਸ.ਪੀ.ਐੱਸ  ਪਰਮਾਰ ਆਈ.ਪੀ.ਐੱਸ  ਆਈ.ਜੀ.ਪੀ. ਲੁਧਿਆਣਾ ਰੇਂਜ, ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐੱਸ ਸੀ.ਪੀ. ਲੁਧਿਆਣਾ, ਸ੍ਰੀ ਵਰਿੰਦਰ ਕੁਮਾਰ ਸ਼ਰਮਾ ਆਈ.ਏ.ਐੱਸ  ਡੀ.ਸੀ. ਲੁਧਿਆਣਾ ਨੇ ਜਗਰਾਉਂ  ਪੁਲਿਸ ਲਾਈਨਜ਼ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਇਹ ਸਾਈਕਲ ਰੈਲੀ ਮੋਗਾ, ਤਲਵੰਡੀ ਭਾਈ ਤੋਂ ਹੁੰਦੀ ਹੋਈ ਫਿਰੋਜ਼ਪੁਰ ਪਹੁੰਚੀ। ਅੱਜ ਮਿਤੀ 23 ਮਾਰਚ 2022 ਨੂੰ ਸਵੇਰੇ ਅਮਰ ਸਿੰਘ ਚਾਹਲ ਆਈ.ਪੀ.ਐੱਸ ਸੇਵਾਮੁਕਤ ਆਈ.ਜੀ.ਪੀ,  ਨਰਿੰਦਰ ਭਾਰਗਵ ਆਈ.ਪੀ.ਐੱਸ ਐੱਸ.ਐੱਸ .ਪੀ ਫ਼ਿਰੋਜ਼ਪੁਰ, ਹਿਮਾਂਸ਼ੂ ਅਗਰਵਾਲ ਆਈ.ਏ.ਐੱਸ  ਏ.ਡੀ.ਸੀ ਮੋਹਾਲੀ, ਸਮੀਰ ਮਿੱਤਲ ਅਤੇ  ਵਰਿੰਦਰ ਮੋਹਨ ਸਿੰਘਲ ਨੇ ਜੈਨੇਸਿਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਰਿਸਰਚ ਤੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਨੇ ਰੈਲੀ ਨੂੰ ਰਾਸ਼ਟਰੀ ਸ਼ਹੀਦ ਸਮਾਰਕ  ਹੁਸੈਨੀਵਾਲਾ ਤੱਕ ਪਹੁੰਚਾਇਆ। ਜਿੱਥੇ ਸਾਈਕਲ ਰੈਲੀ ਵਿੱਚ ਸ਼ਾਮਲ ਹੋਣ ਵਾਲੀਆਂ ਮਾਣਯੋਗ ਸ਼ਖਸੀਅਤਾਂ ਅਤੇ ਨੌਜਵਾਨਾਂ ਨੇ ਰਾਸ਼ਟਰੀ ਸ਼ਹੀਦ ਸਮਾਰਕ ਹੁਸੈਨੀਵਾਲਾ, ਫਿਰੋਜ਼ਪੁਰ ਵਿਖੇ ਸ਼ਹੀਦ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇੰਟ ਕੀਤੀ। ਇਸ ਮੌਕੇ  ਅਮਰ ਸਿੰਘ ਚਾਹਲ ਆਈ.ਪੀ.ਐੱਸ ਸੇਵਾਮੁਕਤ ਆਈ.ਜੀ.ਪੀ ਨੇ ਨੌਜਵਾਨਾਂ ਨੂੰ ਸਾਈਕਲ ਚਲਾਉਣ, ਨਸ਼ਿਆਂ ਤੋਂ ਬਚਣ, ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਅਤੇ ਪਾਣੀ ਦੀ ਬੱਚਤ ਕਰਨ ਦਾ ਸੁਨੇਹਾ ਦਿੱਤਾ। ਸਾਈਕਲ ਰੈਲੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇੰਟ ਕਰਨ ਉਪਰੰਤ ਸਫ਼ਲਤਾਪੂਰਵਕ ਅਤੇ ਸੁਚਾਰੂ ਢੰਗ ਨਾਲ ਸਮਾਪਤ ਹੋਈ। ਸਮੁੱਚੀ ਸਾਈਕਲ ਰੈਲੀ ਦੀ ਅਗਵਾਈ ਡਾ. ਪਾਟਿਲ ਕੇਤਨ ਬਾਲੀਰਾਮ ਆਈ.ਪੀ.ਐੱਸ ਐੱਸਐੱਸਪੀ, ਲੁਧਿਆਣਾ (ਦਿਹਾਤੀ) ਨੇ ਕੀਤੀ, ਜੋ ਇਸ ਤੋਂ ਪਹਿਲਾਂ ਵੀ ਸ਼ਹੀਦਾਂ ਨੂੰ ਸਮਰਪਿਤ ਕਈ ਸਾਲਾਂ ਤੋਂ ਅਜਿਹੀਆਂ ਸਾਈਕਲ ਰੈਲੀਆਂ ਕੱਢ ਚੁੱਕੇ ਹਨ।

ਗਰੀਨ ਪੰਜਾਬ ਮਿਸ਼ਨ ਟੀਮ ਨੇ ਲੋਕਾਂ ਨੂੰ ਪਾਣੀ ਬਚਾਉਣ ਲਈ ਕੀਤਾ ਜਾਗਰੂਕ 

ਜਗਰਾਉਂ  (ਰਣਜੀਤ ਸਿੱਧਵਾਂ)   :   ਪੰਜਾਬ ਦੇ ਇੱਕ ਤਿਹਾਈ ਹਿੱਸੇ ਨੂੰ ਹਰਿਆ ਭਰਿਆ ਬਣਾਉਣ ਲਈ ਜੱਦੋ ਜਹਿਦ ਕਰ ਰਹੀ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਮੰਗਲਵਾਰ ਸ਼ਾਮ ਝਾਂਸੀ ਰਾਣੀ ਚੌਕ ਵਿੱਚ ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸੰਸਥਾ ਦੇ ਮੈਂਬਰਾਂ ਨੇ ਹੱਥਾਂ ਵਿੱਚ ਨਾਅਰੇ ਲੈ ਕੇ ਲੋਕਾਂ ਨੂੰ ਪਾਣੀ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸਤਪਾਲ ਸਿੰਘ ਦੇਹੜਕਾ ਅਤੇ ਮੈਡਮ ਕੰਚਨ ਗੁਪਤਾ ਨੇ ਕਿਹਾ ਕਿ ਪਾਣੀ ਹਰ ਮਨੁੱਖ ਦੀ ਲੋੜ ਹੈ, ਕਿਹਾ ਜਾਂਦਾ ਹੈ ਕਿ ਜੇ ਪਾਣੀ ਹੈ ਤਾਂ ਅਸੀਂ ਹਾਂ ਜਾਂ ਪਾਣੀ ਜੀਵਨ ਹੈ। ਉਨ੍ਹਾਂ ਕਿਹਾ ਕਿ ਕੁਦਰਤ  ਬਹੁਤ ਸਾਰਾ ਪਾਣੀ ਪ੍ਰਦਾਨ ਕਰਦੀ ਹੈ ਤਾਂ ਜੋ ਮਨੁੱਖ ਪੀ ਸਕੇ ਅਤੇ ਜੀਵਿਤ ਰਹਿ ਸਕੇ। ਉਨ੍ਹਾਂ ਕਿਹਾ ਕਿ ਮਨੁੱਖ ਨੇ ਆਪਣੇ ਫਾਇਦੇ ਲਈ ਕੁਦਰਤ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ। ਸੰਸਾਰ ਹਰ ਦਿਨ ਪ੍ਰਦੂਸ਼ਿਤ ਹੋ ਰਿਹਾ ਹੈ, ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਅਸੀਂ ਪ੍ਰਦੂਸ਼ਣ ਨੂੰ ਕਿਵੇਂ ਘਟਾ ਸਕਦੇ ਹਾਂ ਅਤੇ ਆਪਣੇ ਸੁਭਾਅ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਦੇ ਨਾਲ ਭਾਰਤ ਵਿੱਚ ਪੀਣ ਯੋਗ ਪਾਣੀ ਦੀ ਘਾਟ ਬਹੁਤ ਵੱਡੀ ​​​​ਸਮੱਸਿਆ ਹੈ। ਭਾਰਤ ਦੇ ਬਹੁਤ ਸਾਰੇ ਰਾਜ (ਬਹੁਤ ਸਾਰੇ ਪਿੰਡ) ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਭਾਰਤ ਦੀ ਆਰਥਿਕਤਾ ਬਹੁਤ ਜ਼ਿਆਦਾ ਖੇਤੀਬਾੜੀ 'ਤੇ ਨਿਰਭਰ ਹੈ ਅਤੇ ਪਾਣੀ ਦੀ ਕਮੀ ਨਾਲ ਖੇਤੀ ਦੀ ਪੈਦਾਵਾਰ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਜੋ ਪਾਣੀ ਦੇ ਸੋਮੇ ਵਰਤੋਂ ਲਈ ਉਪਲਬਧ ਹਨ, ਸਾਨੂੰ ਉਨ੍ਹਾਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਹਰਨਰਾਇਣ ਸਿੰਘ, ਮੇਜਰ ਸਿੰਘ ਛੀਨਾ, ਕੇਵਲ ਮਲਹੋਤਰਾ, ਲਖਵਿੰਦਰ ਧੰਜਲ, ਹਰਿੰਦਰ ਸਿੰਘ ਮਣਕੂੰ, ਗੁਰਪ੍ਰੀਤ ਸਿੰਘ ਸਮੇਤ ਸਮੂਹ ਵਾਤਾਵਰਣ  ਪ੍ਰੇਮੀ ਅਤੇ ਛੋਟੇ ਬੱਚੇ ਹਾਜ਼ਰ ਸਨ।

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 31 ਵਾਂ ਦਿਨ

ਅਸੀਂ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ‘ਤੇ ਚੱਲਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠਦੇ ਹਾ-ਦੇਵ ਸਰਾਭਾ

ਮੁੱਲਾਂਪੁਰ ਦਾਖਾ 23 ਮਾਰਚ (ਸਤਵਿੰਦਰ ਸਿੰਘ ਗਿੱਲ)-ਫਰੰਗੀਆਂ ਤੋਂ ਦੇਸ਼ ਦੀ ਗੁਲਾਮੀ ਵਾਲਾ ਜੂਲ਼ਾ ਗਲੋਂ ਲਾਹੁਣ ਲਈ ਆਪਾ ਨਿਛਾਵਰ ਕਰਨ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਨੂੰ ਸ਼ਰਧਾਜਲੀ ਭੇਟ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ’ ਅਤੇ ਉਨ੍ਹਾਂ ਦੇ ਸਹਿਯੋਗੀਆਂ ਬੀਬੀ ਪਰਮਜੀਤ ਕੌਰ ਹੰਬੜਾਂ,ਗੁਰਸ਼ਰਨ ਸਿੰਘ ਝਾਂਡੇ,ਕੈਪਟਨ ਰਾਮਲੋਕ ਸਿੰਘ ਸਰਾਭਾ,ਸਿੰਗਾਰਾ ਸਿੰਘ ਟੂਸੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦੇ 31 ਵੇਂ ਦਿਨ ਨੂੰ ਯਾਦਗਾਰੀ ਬਣਾਉਣ ਲਈ ਜੰਗੇ ਅਜਾਦੀ ਦੇ ਸੂਰਮਿਆਂ ਦੀ ਤਸਵੀਰ ਸਾਹਮਣੇ ਫੁੱਲ ਅਰਪਿਤ ਕੀਤੇ ਅਤੇ ਦਿਨ ਭਰ ਉਨ੍ਹਾਂ ਦੀ ਤਸਵੀਰ ਨੂੰ ਅਗਵਾਈ ਦੇ ਰੂਪ ‘ਚ ਸਾਹਮਣੇ ਰੱਖਿਆ। ਇਸ ਮੌਕੇ ਬਲਦੇਵ ਸਿੰਘ ‘ਦੇਵ ਸਰਾਭਾ’ ਨੇ ਸੂਬੇ ਵਿਚਲੀ ਨਵੀਂ ਚੁਣੀ ਭਗਵੰਤ ਮਾਨ ਦੀ ਸਰਕਾਰ ਦੀ ਸ਼ਹੀਦਾਂ ਪ੍ਰਤੀ ਲਗਨ ਅਤੇ ਇਨਕਲਾਬੀ ਸੋਚ ਦੀ ਸ਼ਲਾਘਾਂ ਕਰਦਿਆਂ ਕਿਹਾ ਕਿ ਇਨ੍ਹਾਂ ਵਲੋਂ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਉਨ੍ਹਾਂ ਵਲੋਂ ਭਵਿੱਖ ਪ੍ਰਤੀ ਜਾਹਰ ਕੀਤੇ ਖਦਸ਼ੇ ਵਰਗੇ ਪੱਖਾਂ ਪ੍ਰਤੀ ਗਿਆਨ ਦੇ ਨਾਲ-ਨਾਲ ਜੇ ਕਿਧਰੇ ਉਨ੍ਹਾਂ ਦੇ ਮਾਰਗ ਦਰਸ਼ਨ ਬਾਲਾ ਸ਼ਹੀਦ ਕਰਤਾਰ ਸਿੰਘ ਸਰਾਭਾ ਪ੍ਰਤੀ ਵੀ ਧਿਆਨ ਕੇਂਦਰਿਤ ਕੀਤਾ ਹੁੰਦਾ ਤਾਂ ਸੋਨੇ ਤੇ ਸੁਹਾਗੇ ਵਰਗੀ ਗੱਲ ਹੋਣੀ ਸੀ। ਉਨ੍ਹਾਂ ਕਿਹਾ ਸ਼ਹੀਦ ਸਾਡੇ ਪੁਰਖੇ ਨੇ, ਅਸੀਂ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਣਾ ਹੈ।ਉਨ੍ਹਾਂ ਕਿਨ੍ਹੇ ਦੁੱਖ ਦੀ ਗੱਲ ਹੈ ਕਿ ਰਾਜਨੀਤਕ ਲੋਕਾਂ ਲਈ ਤਾਂ ਭਾਰਤ ਰਤਨ ਵਰਗੇ ਖਿਤਾਬਾਂ  ਨਾਲ ਸਨਮਾਨ ਦਿੱਤਾ ਜਾਦਾ ਹੈ, ਪਰ ਸਾਡੇ ਕੌਮੀ ਸ਼ਹੀਦਾਂ ਲਈ ਵੀ ਸਤਿਕਾਰ ਵਰਗੇ ਪੱਖਾਂ ਦਾ ਖਿਆਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ 17 ਸਾਲ ਦੀ ਕਿਸ਼ੋਰ ਅਵਸਥਾ ‘ਚ ਜੰਗੇ-ਅਜਾਦੀ ਦੇ ਸ਼ੰਘਰਸ਼ ‘ਚ ਕੁੱਦੇ ਅਤੇ ਵੱਡੇ-ਵੱਡੇ ਕਾਰਨਾਮੇ ਵਿਖਾਉਦਿਆਂ ਸਾਢੇ19 ਵਰਿਆਂ ਦੀ ਚੜ੍ਹਦੀ ਜੁਆਨੀ ‘ਚ ਫਾਂਸੀ ਦੇ ਤਖਤੇ ‘ਤੇ ਹੱਸਦਿਆਂ-ਹੱਸਦਿਆਂ ਚੜ੍ਹੇ। ਇਸ ਲਈ ਭਗਤ ਸਿੰਘ ਵੀ ਸ਼ਹੀਦ ਸਰਾਭਾ ਜੀ ਨੂੰ ਆਪਣਾ ਅਦਰਸ਼ ਮੰਨਦਾ ਸੀ। ‘ਦੇਵ ਸਰਾਭਾ’ ਨੇ ਦੱਸਿਆ ਕਿ ਅਸੀ ਵੀ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਦੇ ਹੋਏ, ਆਪਣੇ ਵੀਰਾਂ, ਨ੍ਹਿਾਂ ਸਜਾਵਾਂ ਪੂਰੀਆਂ ਕੀਤੀਆਂ ਹੋਈਆਂ ਹਨ ਪਰ ਅਜੇ ਵੀ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਹਨ ਉਨਾਂਦੀ ਜਲਦ ਰਿਹਾਈ ਲਈ ਸ਼ਾਤਮਈ ਭੁੱਖ ਹੜਤਾਲ ‘ਤੇ ਬੈਠਦੇ ਹਾਂ। ਇਸ ਲਈ ਮਾਨਵੀ ਫਰਜ਼ਾਂ ਲਈ ਪੰਜਾਬ ਸਰਕਾਰ ਨੂੰ ਆਪਣੇ ਵਲੋਂ ਅਤੇ ਸਾਨੂੰ ਸਭਨਾਂ ਨੂੰ ਇਸ ਕੰਮ ਲਈ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਮੇਰੀ ਕਿਸੇ ਬੰਦੀ ਸਿੰਘ ਨਾਲ ਰਿਸ਼ਤੇਦਾਰੀ ਜਾਂ ਯਾਰੀ ਨਹੀਂ, ਮੈਂ ਤਾਂ ਮਾਨਵੀ ਹੱਕਾਂ ਲਈ, ਇਕ ਪਾਸੇ ਹੋਇਆ ਭੁੱਖ ਹੜਤਾਲ ‘ਤੇ ਬੈਠਦਾ ਹਾਂ। ਇਕ ਉਮੀਦ ਨਾਲ ਕਿ ਸ਼ਾਸ਼ਨ/ਪ੍ਰਸ਼ਾਸ਼ਨ ਦਾ ਧਿਆਨ ਇਸ ਪਾਸੇ ਵੀ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਨਵੀ ਹੱਕਾਂ ਲਈ ਜੂਝਣਾ ਸਾਡਾ ਫਰਜ਼ ਹੈ, ਇਹ ਕੋਈ ਅਪਰਾਧ ਨਹੀ। ਅੱਜ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਇੰਦਰਜੀਤ ਸਿੰਘ ਸਹਿਜਾਦ, ਕੁਲਜਿੰਦਰ ਸਿੰਘ ਬੌਬੀ ਸਹਿਜ਼ਾਦ, ਕੁਲਜੀਤ ਸਿੰਘ ਭਮਰਾ ਸਰਾਭਾ,ਪਰਮਿੰਦਰ ਸਿੰਘ ਬਿੱਟੂ ਸਰਾਭਾ ,ਸੁਮਨਜੀਤ ਸਿੰਘ ਸਰਾਭਾ, ਜਸਪਾਲ ਸਿੰਘ ਸਰਾਭਾ, ਬਹਾਦਰ ਸਿੰਘ ਟੂਸੇ ,ਅਵਤਾਰ ਸਿੰਘ ਸਰਾਭਾ, ਰਵਿੰਦਰ ਸਿੰਘ ਮਾਂਗੇਵਾਲ,ਬਲੌਰ ਸਿੰਘ ਸਰਾਭਾ,ਜਸਵਿੰਦਰ ਸਿੰਘ ਕਾਲਖ ,ਹਰਦੀਪ ਸਿੰਘ , ਲਖਵੀਰ ਸਿੰਘ ਸਰਾਭਾ, ਹਰਬੰਸ ਸਿੰਘ ਪੰਮਾ ਹਿੱਸੋਵਾਲ, ਗਗਨਦੀਪ ਸਿੰਘ, ਅਵਤਾਰ ਸਿੰਘ,ਤੁਲਸੀ ਸਿੰਘ ਸਰਾਭਾ     ਆਦਿ ਨੇ ਵੀ ਹਾਜ਼ਰੀ ਭਰੀ।

ਜਗਰਾਉਂ ਦੇ ਲੁਧਿਆਣਾ ਸਾਈਡ ਤੇ ਇਕ ਨਾਮੀ ਪ੍ਰਾਈਵੇਟ ਸਕੂਲ ਬੱਚਿਆਂ ਦੇ ਮਾਪਿਆਂ ਨੂੰ ਫਿਰ ਲੁੱਟਣ ਦੀ ਫ਼ਿਰਾਕ ਚ

ਮਾਮਲਾ ਕਿਤਾਬਾਂ ਕਾਪੀਆਂ ਅਤੇ ਵਰਦੀਆਂ ਆਪਣੀ ਮਨਪਸੰਦ ਦੁਕਾਨ ਤੇ ਰਖਵਾ ਕੇ ਲੱਖਾਂ ਰੁਪਏ ਬਟੋਰਨ ਦਾ 
ਜਗਰਾਉ 23 ਮਾਰਚ(ਅਮਿਤਖੰਨਾ) ਦੋ ਸਾਲ ਦੇ ਕਰੀਬ ਕੋਰੂਨਾ ਮਹਾਂਮਾਰੀ ਕਰਕੇ ਸਕੂਲ ਬਹੁਤ ਘੱਟ ਖੁੱਲ੍ਹੇ ਹਨ ਪਰ ਮਾਪਿਆਂ ਨੂੰ ਫ਼ੀਸ ਪਰ ਹਰ ਮਹੀਨੇ ਪੂਰੀ ਹੀ ਦੇਣੀ ਪੈਂਦੀ ਹੈ ਕਰੋਨਾ ਮਹਾਂਮਾਰੀ ਵਿਚ ਵੀ ਜਗਰਾਉਂ ਦੇ ਲੁਧਿਆਣਾ ਸਾਈਡ ਤੇ ਇਕ ਨਾਮੀ ਪ੍ਰਾਈਵੇਟ ਸਕੂਲ ਨੇ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਐਡਮਿਸ਼ਨ ਫ਼ੀਸ ਦਾ ਨਾਂ ਬਦਲ ਕੇ ਵੈੱਲਫੇਅਰ ਫੰਡ ਦੇ ਨਾਂ  ਇਹ ਬੱਚਿਆਂ ਕੋਲੋਂ ਲੱਖਾਂ ਰੁਪਏ ਬਟੋਰ ਲਏ ਹਨ  ਹਰ ਸਾਲ ਸੀਬੀਐੱਸਈ ਬੋਰਡ ਜੀ ਜੋ ਦਾਖ਼ਲਾ ਫ਼ੀਸ ਹੁੰਦੀਆਂ ਉਹ ਲਗਪਗ ਵਸੂਲਦੇ ਹਨ ਪੇਪਰ ਰੀੜ੍ਹ ਦੇ ਨਾਮ ਤੇ ਕਈ ਵਾਰੀ ਪੈਸੇ ਵਸੂਲੇ ਜਾਂਦੇ ਹਨ ਫਿਰ ਵੀ ਉਨ੍ਹਾਂ ਦਾ ਢਿੱਡ ਨਹੀਂ ਭਰਦਾ ਆਪਣੀ ਮਨਪਸੰਦ ਦੁਕਾਨ ਤੇ ਕਿਤਾਬਾਂ ਕਾਪੀਆਂ ਸਕੂਲ ਦੀਆਂ ਵਰਦੀਆਂ ਰਖਵਾ ਕੇ ਲੱਖਾਂ ਰੁਪਏ ਕਮਿਸ਼ਨ ਲੈ ਜਾਂਦੇ ਹਨ ਪਰ ਉਨ੍ਹਾਂ ਦੇ ਕਈ ਵੀ ਕਾਰਵਾਈ ਨਹੀਂ ਹੁੰਦੀ ਇਹ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਇਸ ਵਾਰ ਵੀ ਉਹ ਕਿਤਾਬਾਂ ਕਾਪੀਆਂ ਵਰਦੀਆਂ ਦੀ ਕਮਿਸ਼ਨਰੀ ਚੱਲੇਗੀ  ਆਪਣੀ ਮਨਪਸੰਦ ਦੀਆਂ ਦੁਕਾਨਾਂ ਤੇ ਹੀ ਕਿਤਾਬਾਂ ਕਾਪੀਆਂ ਦੀ ਲਿਸਟ ਤੇ ਰੱਖੀਆਂ ਹਨ ਪ੍ਰਸ਼ਾਸਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੁੰਭਕਰਨ ਦੀ ਨੀਂਦ ਸੁੱਤਾ ਪਿਐ ਸਕੂਲੀ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਕਿ ਕਦ ਪ੍ਰਸ਼ਾਸਨ ਸੁੱਤਾ ਪਿਆ ਉੱਠੇਗਾ ਜਦੋਂ  ਜ਼ਿਲ੍ਹਾ ਲੁਧਿਆਣਾ ਨੂੰ ਕੋਈ ਇਮਨਦਾਰ ਡੀ ਓ ਮਿਲੇਗਾ ਜੋ ਲੁਧਿਆਣਾ ਸਾਈਡ ਤੇ ਇਕ ਨਾਮੀ ਪ੍ਰਾਈਵੇਟ ਨੂੰ ਨੱਥ ਪਾਏਗਾ ਤੇ ਸਕੂਲ ਵਾਲਿਆਂ ਨੂੰ ਆਦੇਸ਼ ਜਾਰੀ ਕਰੇਗਾ ਕਿ ਹਰ ਦੁਕਾਨ ਤੇ ਲਿਸਟ ਪਹੁੰਚਾਈ ਤਾਂ ਜੋ ਹਰ ਦੁਕਾਨ ਤੋਂ ਬੱਚਿਆਂ ਨੂੰ  ਕਿਤਾਬਾਂ ਕਾਪੀਆਂ  ਮਿਲ ਸਕਣਗੀਆਂ ਬੱਚਿਆਂ ਦੇ ਮਾਪੇ ਤਾਂ ਇਹ ਵੀ ਕਹਿਣਾ ਹੈ ਕਿ ਸਰਕਾਰਾਂ ਸਕੂਲਾਂ ਦੀ ਇਸ ਅੰਨ੍ਹੀ ਲੁੱਟ ਵੱਲ ਧਿਆਨ ਨਹੀਂ ਦਿੰਦੀਆਂ ਪ੍ਰਸ਼ਾਸਨ ਸਕੂਲ ਵਾਲਿਆਂ ਕੋਲੋਂ ਪੈਸੇ ਲੈ ਕੇ ਮਾਮਲਾ ਰਫਾ ਦਫਾ ਕਰ ਦਿੰਦੇ ਹਨ  ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੀ ਸਰਕਾਰ ਤੋਂ ਉਮੀਦ ਹੈ ਕਿ ਪ੍ਰਾਈਵੇਟ ਸਕੂਲ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਤਾਂ ਕਿ ਦੁਕਾਨਦਾਰ ਚ ਪ੍ਰਾਈਵੇਟ ਸਕੂਲਾਂ ਵਾਲੇ ਨਾਲ ਰਲ ਮਿਲ ਕੇ ਹਰ ਸਾਲ ਬੱਚਿਆਂ ਦੇ ਮਾਪਿਆਂ ਦੀ ਲੁੱਟ ਖਸੁੱਟ ਕਰਦੇ ਹਨ ਉਸ ਤੋਂ ਨਿਜਾਤ ਮਿਲ ਸਕੇ

ਭਗਤ ਸਿਆਂ ਉਦਾਸ ਨਾ ਹੋਵੀੰ! ✍️ ਸਲੇਮਪੁਰੀ ਦੀ ਚੂੰਢੀ

 ਭਗਤ ਸਿਆਂ
ਉਦਾਸ ਨਾ ਹੋਵੀੰ!
ਤੈਨੂੰ ਦੱਸਦਿਆਂ
ਸਾਹ ਰੁੱਕ ਜਾਂਦਾ!
ਸਿਰ ਸ਼ਰਮ ਨਾਲ
ਝੁੱਕ ਜਾਂਦਾ।
ਕਿ-
ਤੇਰੇ ਸਿਰਜੇ
ਸੁਫਨਿਆਂ ਨੂੰ
ਲਕਵਾ ਮਾਰ ਗਿਐ!
ਅਸੀਂ ਤਾਂ ਬਸ ਐਵੇਂ
ਸਿਰ 'ਤੇ
ਕੇਸਰੀ ਪੱਗ ਸਜਾ ਕੇ!
ਤੁਰਲਾ ਦਿਖਾ ਕੇ!
'ਇਨਕਲਾਬ ਜਿੰਦਾਬਾਦ'
 ਗਾ ਕੇ!
ਤੇਰੀ ਫੋਟੋ ਵਾਲੀ ਪੋਸਟ
ਫੇਸਬੁੱਕ 'ਤੇ ਪਾ ਕੇ!
ਬਾਂਹ ਸਰਾਹਣੇ ਦੇ ਕੇ
ਗੂਹੜੀ ਨੀੰਦੇ
ਸੌਂ ਜਾਨੇ ਆਂ !
ਤੇਰੀ ਕੁਰਬਾਨੀ ਦਾ ਨਜਾਰਾ,
 ਮੁੱਠੀਭਰ
ਲੁੱਟ ਰਹੇ ਨੇ!
ਲੋਕ ਗਰੀਬੀ ਨਾਲ
ਟੁੱਟ ਰਹੇ ਨੇ।
 ਭੁੱਖਮਰੀ
ਨਾਲ ਮੁੱਕ ਰਹੇ ਨੇ!
ਸਿਆਸਤ-ਵਪਾਰੀਆਂ ਨੇ
ਤੇਰੀ ਸੋਚ
ਦੇ ਰਾਹ 'ਚ
ਕਿੱਲਾਂ ਵਿਛਾ ਕੇ,
ਦੇਸ਼ ਭਗਤਾਂ ਦੀ
ਗੱਲ ਉਲਟਾ ਕੇ,
ਸਰਮਾਏਦਾਰਾਂ ਨੂੰ
 ਸਿਰ 'ਤੇ
ਬਿਠਾਤਾ!
ਲੋਕਾਂ ਨੂੰ ਮੰਗਤੇ
ਬਣਾਤਾ!
ਭਗਤ ਸਿਆਂ!
ਹਉਕਾ ਨਾ ਭਰੀਂ!
ਪਰ-
ਰਾਜਗੁਰੂ, ਸੁਖਦੇਵ ਨਾਲ
ਗੱਲ  ਜਰੂਰ ਕਰੀਂ,
ਕਿ-
ਦੇਸ਼ ਵਿਚ
ਤੇਰੀ ਸੋਚ
ਨੂੰ ਨੁੱਕਰੇ
ਲਗਾ ਕੇ,
ਭਾਰਤੀ ਸੰਵਿਧਾਨ
ਦਬਾ ਕੇ,
ਮਨੂ-ਸ੍ਰਿਮਤੀ ਦਾ
ਅੱਖਰ ਅੱਖਰ
 ਥੋਪਿਆ
 ਜਾ ਰਿਹੈ!
ਦੇਸ਼ ਨੂੰ
ਡੋਬਿਆ
ਜਾ ਰਿਹੈ!
'ਭਾਰਤ ਮਾਂ' ਨੂੰ
ਰੋਲਿਆ
 ਜਾ ਰਿਹੈ!
ਵੇਚਿਆ ਜਾ ਰਿਹੈ!
-ਸੁਖਦੇਵ ਸਲੇਮਪੁਰੀ
09780620233
23 ਮਾਰਚ, 2022.

ਥਾਣੇ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ

ਮਾਮਲਾ ਡੀਅੈਸਪੀ ਤੇ ਹੋਰਨਾਂ ਦੀ ਗ੍ਰਿਫਤਾਰੀ ਦਾ

ਜਗਰਾਉਂ 23 ਮਾਰਚ (  ਗੁਰਕੀਰਤ ਜਗਰਾਉਂ ) ਪਿੰਡ ਰਸੂਲਪੁਰ ਦੇ ਗਰੀਬ ਦੀ ਮਾਂ-ਧੀ ਨੂੰ ਨਜ਼ਾਇਜ਼ ਹਿਰਾਸਤ ਰੱਖ ਕੇ ਅੱਤਿਆਚਾਰ ਕਰਨ ਫਿਰ ਅੱਤਿਆਚਾਰਾਂ ਨੂੰ ਛੁਪਾਉਣ ਦੇ ਮਕਸਦ ਨਾਲ ਪਾਉਣ ਲਈ ਪਰਿਵਾਰ ਨੂੰ ਹੀ ਝੂਠੇ ਕਤਲ਼ ਕੇਸ ਵਿੱਚ ਫਸਾਉਣ ਨਾਲ ਸਬੰਧੀ ਥਾਣਾ ਸਿਟੀ 'ਚ ਨਜ਼ਾਇਜ ਹਿਰਾਸਤ 'ਚ ਰੱਖਣ ਦੀ 342 ਮਰਨ ਲਈ ਮਰਨ ਲਈ ਮਜ਼ਬੂਰ ਕਰਨ ਦੀ ਧਾਰਾ 304 ਅਤੇ ਛੂਤਛਾਤ ਰੋਕੂ ਅੈਕਟ 1989 ਅਧੀਨ ਦਰਜ ਕੀਤੇ ਮੁਕੱਦਮੇ ਮੁੱਖ ਦੋਸ਼ੀ ਤੱਤਕਾਲੀ ਥਾਣਾ ਮੁਖੀ ਹੁਣ ਡੀ.ਅੈਸ.ਪੀ. ਗੁਰਿੰਦਰ ਬੱਲ ਤੇ ਉਸ ਦੇ ਸਾਥੀ ਅੈਸ.ਅਾਈ. ਰਾਜਵੀਰ ਤੇ ਝੂਠੇ ਗਵਾਹ ਹਰਜੀਤ ਸਰਪੰਚ ਹੁਣ ਗ੍ਰਿਫਤਾਰੀ ਨਾਂ ਕਰਨ ਅਤੇ ਸ਼ਾਜਿਸ ਅਧੀਨ ਮੁਕੱਦਮੇ ਦੀ ਤਫਤੀਸ਼ ਜਿਲ੍ਹਾ ਪੁਲਿਸ ਪ੍ਰਮੁੱਖ ਦੇ ਦਫ਼ਤਰ ਭੇਜਣ ਖਿਲਾਫ਼ ਥਾਣਾ ਸਿਟੀ ਜਗਰਾਉਂ ਮੂਹਰੇ ਪੀੜ੍ਹਤ ਪਰਿਵਾਰ ਵਲੋਂ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਸ਼ੁਰੂ ਕਰ ਦਿੱਤਾ ਹੈ। ਧਰਨੇ ਵਿੱਚ ਹਾਜ਼ਰ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਪੁਲਿਸ ਦੇ ਪੱਖਪਾਤੀ ਵਤੀਰੇ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ  ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਤੇ ਤਫਤੀਸ਼ ਨੂੰ ਲੋਕਲ ਪੁਲਿਸ ਦੇ ਹਵਾਲੇ ਕਰਬ ਦੀ ਮੰਗ ਵੀ ਕੀਤੀ। ਖੁਦ ਪੀੜ੍ਹਤ ਅਤੇ ਮ੍ਰਿਤਕ ਧੀ ਕੁਲਵੰਤ ਕੌਰ ਦੀ 75 ਸਾਲਾਂ ਬਿਰਧ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਪੱਕੇ ਧਰਨੇ 'ਤੇ ਬੈਠੇ ਰਹਾਂਗੇ।

ਦੇਸ਼ਾਂ-ਵਿਦੇਸ਼ਾਂ ਤੱਕ ਆਪਣੀ ਕਲਾ ਨਾਲ ਛਾ ਜਾਣ ਵਾਲਾ ਅਦਾਕਾਰ ਗੁਰਮੇਲ ਸਿੰਘ ✍️. ਸ਼ਿਵਨਾਥ ਦਰਦੀ

ਗੁਰਮੇਲ ਸਿੰਘ ਇੱਕ ਐਸਾ ਅਦਾਕਾਰ ਹੈ ਜੋ ਹਰ ਰੋਲ ਵਿਚ ਆਪਣੇ ਆਪ ਨੂੰ ਉਤਾਰ ਕੇ , ਹਰ ਰੋਲ ਨੂੰ ਬਾਖੂਬੀ ਨਿਭਾਉਂਦਾ ਹੈ। ਉਹ ਅਦਾਕਾਰੀ ਦੇ ਨਾਲ ਨਾਲ , ਮਾਡਲਿੰਗ ਦੇ ਖੇਤਰ ਵਿਚ ਆਪਣਾ ਨਿਵੇਕਲੀ ਪਛਾਣ ਸਥਾਪਤ ਕਰ ਰਿਹਾ ਹੈ । ਹੁਣੇ ਹੁਣੇ ਦੁਬਈ ਵਿਖੇ ਸਰਬਜੀਤ ਸਾਗਰ ਦੇ ਗੀਤ ਵਿੱਚ ਮਾਡਲਿੰਗ ਕਰਕੇ ਅਤੇ ਇੰਟਰਨੈਸ਼ਨਲ ਸਟੂਡੈਂਟ ਡਾਕੂਮੈਂਟਰੀ ਫਿਲਮ ਵਿਚ  ਵਧੀਆ ਰੋਲ ਅਦਾ ਕਰਕੇ ਆਪਣੇ ਆਪ ਨੂੰ ਬਹੁਤ ਵਧੀਆ ਐਕਟਰ ਸਾਬਤ ਕਰ ਚੁੱਕਾ ਹੈ। ਮਾਤਾ ਕੁਲਦੀਪ ਕੌਰ ਦੀ ਕੁੱਖੋਂ ਅਤੇ ਪਿਤਾ ਗੁਰਜੰਟ ਸਿੰਘ ਢਿੱਲੋਂ ਦੇ ਘਰ ਪਿੰਡ ਦਬੜੀਖਾਨਾ ਜਨਮਿਆ । ਗੁਰਮੇਲ ਸਿੰਘ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਵਿਦਿਆ ਪ੍ਰਾਪਤ ਕਰਕੇ , ਫਿਰ ਜਿੰਦਲ ਕੋਟਕਪੂਰਾ ਪਾਸੋਂ account ਦਾ ਕੋਰਸ ਕਰ ਚੁੱਕਾ ਹੈ। ਆਪਣੀ ਐਕਟਿੰਗ ਦੀ ਅੰਦਰਲੀ ਤੜਪ ਨੂੰ ਬਝਾਉਣ ਦੇ ਲਈ , ਉਸ ਨੇ ਸੰਨ 2010 ਤੋਂ ਛਿੰਦਾ ਸਿੰਘ ਛਿੰਦਾ ਨਾਲ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ। ਉਸ ਦਾ ਪਹਿਲਾ ਨਾਟਕ ਬਾਬਾ ਫਰੀਦ ਆਗਮਨ ਪੁਰਬ ਤੇ‌ ਕਾਲੇ ਮੈਂਡੇ ਕੱਪੜੇ ਸੀ। ਇਸ ਤੋਂ ਬਾਅਦ ਗੁਰਮੇਲ ਸਿੰਘ ਨੇ ਲਗਾਤਾਰ ਥਿਏਟਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਲੇਖਕ ਅਤੇ ਨਿਰਦੇਸ਼ਕ ਛਿੰਦਾ ਸਿੰਘ ਛਿੰਦਾ ਨਾਲ , ਕਈ ਨਾਟਕ ਖੇਡੇ ਜਿਨ੍ਹਾਂ ਵਿੱਚੋਂ ਵਾਲੀਵਾਰਸ, ਗੋਡ ਇਜ ਵੰਨ, ਸਭ ਮਹਿ ਸਚਾ ਏਕੋ ਸੋਈ, ਜਾਗਦੇ ਰਹੋ, ਹੀਰੇ ਹਿੰਦੋਸਤਾਨ ਦੇ, ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਆਦਿ ਵਿਚ ਬਾਖੂਬੀ ਰੋਲ ਅਦਾ ਕੀਤੇ। ਗੁਰਮੇਲ ਨੇ , ਕਈ ਲਘੂ ਫ਼ਿਲਮਾਂ ਵਿਚ ਜਿਵੇਂ -ਨੱਬੇ ਘੱਟ, ਅੰਡਿਆਂ ਦੀ ਟਰੇਅ, ਆਤਮਾ, ਜੈੱਕ ਅਤੇ ਫੈਵੀਕਵਿੱਕ ਵਿੱਚ ਕੰਮ ਕਰਕੇ ਫਿਲਮੀ ਕਲਾਕਾਰ ਹੋਣ ਦਾ ਮਾਣ ਹਾਸਲ ਕੀਤਾ। ਗੁਰਮੇਲ ਸਿੰਘ ਨੇ ਪਰਵੇਜ਼ ਅਖਤਰ ਦੇ ਸੋਹਲੋ ਗੀਤ "ਟਰਨਿੰਗ ਬੈਕ" ਵਿੱਚ ਸਾਈਡ ਹੀਰੋ ਦਾ ਰੋਲ ਕੀਤਾ। ਇਸ ਦੇ ਨਾਲ ਹੀ , ਉਸ ਨੇ ਛਿੰਦਾ ਸਿੰਘ ਛਿੰਦਾ ਵੱਲੋਂ ਗਾਏ ਗੀਤ "ਕੋਮ ਦਲੇਰਾਂ ਦੀ" ਵਿੱਚ ਕੋਤਵਾਲ ਦੀ ਭੂਮਿਕਾ ਨਿਭਾਈ ਅਤੇ ਵਧੀਆ ਡਾਇਲਾਗ ਬੋਲ ਕੇ ਵਧੀਆ ਅਦਾਕਾਰ ਹੋਣ ਦਾ ਸਬੂਤ ਦਿੱਤਾ। ਗੁਰਮੇਲ ਸਿੰਘ ਦਾ ਸੁਪਨਾ ਹੈ ਕਿ ਉਹ ਆਪਣੀ ਅਦਾਕਾਰੀ ਦੇ ਬਲਬੂਤੇ ਤੇ , ਆਪਣਾ ਨਾਮ ਦੇਸ਼ ਵਿਦੇਸ਼ ਵਿੱਚ ਚਮਕਾਏ। ਹੁਣੇ-ਹੁਣੇ "ਤਰਲੋਕ ਫ਼ਿਲਮ' ਦੇ ਬੈਨਰ ਹੇਠ 'ਦੁਬਈ' ਗਈ 'ਛਿੰਦਾ ਸਿੰਘ ਛਿੰਦਾ' ਦੀ ਟੀਮ ਵਿੱਚ 'ਦੁਬਈ' ਵਿਖੇ ਗੀਤ ਵਿੱਚ ਕੰਮ ਕਰਨ ਦੇ ਨਾਲ-ਨਾਲ ਪੰਜਾਬੀ ਲੋਕ ਨਾਚ ਅਕੈਡਮੀ ਵੱਲੋਂ ਕਰਵਾਏ ਗਏ ਨਾਟਕ ਸੋਅ 'ਸੁੰਦਰਾਂ' ਵਿੱਚ ਵੀ ਬਹੁਤ ਸ਼ਾਨਦਾਰ ਭੂਮਿਕਾ ਨਿਭਾ ਵਾਹ ਵਾਹ ਖੱਟੀ । ਸ਼ਾਲਾ , ਇਸ ਅਦਾਕਾਰ ਨੂੰ ਰੱਬ ਹੋਰ ਤਰੱਕੀਆਂ ਬਖ਼ਸ਼ੇ। ਸ਼ੁਭਕਾਮਨਾਵਾਂ , ਨਵੀਆਂ ਪੈੜਾਂ ਪੁੱਟਣ ਲਈ । ਬੁਲੰਦੀਆਂ ਦੀ ਚਾਹਤ ਲੈ ,  ਸੁਪਨਿਆਂ ਦਾ ਸੌਦਾਗਰ ਬਣ , ਅੱਗੇ ਵੱਲ ਵਧਦਾ ਰਹੇ । ਆਮੀਨ

                            ਸ਼ਿਵਨਾਥ ਦਰਦੀ 

                    ਸੰਪਰਕ :- 98551/55392

ਕੌਮਾਂ ਕੁਰਬਾਨੀਆਂ ਨਾਲ ਜਿਊਂਦੀਆਂ ਹਨ  - ਗਿੱਕਾ ਢੁੱਡੀਕੇ

ਅਜੀਤਵਾਲ, 23 ਮਾਰਚ ( ਬਲਵੀਰ  ਸਿੰਘ ਬਾਠ)  ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਅੱਜ  ਨੌਜਵਾਨ ਵੀਰਾਂ ਵੱਲੋਂ ਦੇਸ਼ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਯਾਦ ਨੂੰ ਸਮਰਪਤ ਅੱਜ ਸ਼ਹੀਦ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆ  ਸ਼ਹੀਦੀ ਦਿਹਾੜਾ  ਮਨਾਇਆ ਗਿਆ ਜਨ ਸਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਗਿੱਕਾ ਢੁੱਡੀਕੇ ਨੇ ਕਿਹਾ ਕਿ  ਕੋਮਾ ਕੁਰਬਾਨੀਆ ਨਾਲ ਜਿਓਦੀਾਆ ਹਨ  ਜਿਹੜੀਆਂ ਕੌਮਾਂ ਕੁੱਰਬਾਨੀਾਆ ਨੂੰ ਭੁਲ ਜਾਦੀਆਂ ਨੇ ਓੁਹ ਕੋਮਾ ਕੱਖਾ ਵਾਂਗੂ ਰੁਲ ਜਾਦੀਆਂ ਹਨ ਢੁੱਡੀਕੇ ਨੇ ਦੱਸਿਆ ਕਿ ਨੌਜਵਾਨ ਵੀਰਾਂ ਵੱਲੋਂ  ਦੇਸ਼ ਦੇ ਸੂਰਬੀਰ ਯੋਧਿਆਂ ਨੂੰ ਯਾਦ ਕਰਦਿਆਂ ਅੱਜ ਸ਼ਹੀਦੀ ਦਿਹਾਡ਼ਾ ਮਨਾਇਆ ਗਿਆ  ਇਸ ਸਮੇਂ ਕਰਮਜੀਤ ਗਿੱਕਾ ਮਨਪ੍ਰੀਤ ਸਿੰਘ ਜਗਦੀਪ ਸਿੰਘ ਅਵਤਾਰ ਸਿੰਘ ਖ਼ਾਲਸਾ ਤਜਿੰਦਰ ਸਿੰਘ ਬੱਗਾ ਸਿੰਘ ਹਰਪ੍ਰੀਤ ਸਿੰਘ ਬਲਵੀਰ ਸਿੰਘ ਲੱਖੂ ਤੇ ਗੋਰਾ ਆਦਿ ਹਾਜ਼ਰ ਸਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ , ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ  

ਖਟਕੜ ਕਲਾਂ , 23  ਮਾਰਚ (  ਗੁਰਸੇਵਕ ਸੋਹੀ  ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਸ਼ਹੀਦੀ ਦਿਹਾੜੇ ਉੱਪਰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਕਿਹਾ  

ਸ਼ਹੀਦੀ ਦਿਹਾਡ਼ੇ ਮੌਕੇ ਸ਼ਹੀਦੇ ਆਜ਼ਮ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਨਿਮਰ ਸਰਧਾਂਜਲੀ ਭੇਟ ਕਰਦਾ ਹਾਂ ਦੇਸ਼ ਉਨ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਵਿਚ ਇਨਕਲਾਬ ਲਿਆਂਦਾ  

 

23 ਮਾਰਚ ਦੇ ਸਹੀਦਾ ਦੀ ਯਾਦ ਵਿਚ ਪ੍ਰੋਗਰਾਮ ਕਰਵਾਇਆ-video Link

ਹਠੂਰ,23 ਮਾਰਚ-(ਕੌਸ਼ਲ ਮੱਲ੍ਹਾ)-ਕਿਸਾਨ ਮਜਦੂਰ ਏਕਤਾ ਕਲੱਬ ਚਕਰ ਅਤੇ ਆਮ-ਆਦਮੀ ਪਾਰਟੀ ਇਕਾਈ ਚਕਰ ਦੀ ਅਗਵਾਈ ਹੇਠ ਪਿੰਡ ਦੀ ਮੋਰਗਨ ਝੀਲ ਵਿਖੇ 23 ਮਾਰਚ ਦੇ ਸਮੂਹ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਇਨਕਲਾਬੀ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਸ਼ਹੀਦਾ ਦੀ ਤਸਵੀਰ ਤੇ ਫੁੱਲ ਮਾਲਾ ਭੇਂਟ ਕੀਤੀਆ ਅਤੇ ਮੇਰੇ ਰੰਗ ਦੇ ਬਸੰਤੀ ਝੋਲਾ ਗੀਤ ਪੇਸੀ ਕੀਤਾ ਗਿਆ।ਇਸ ਮੌਕੇ ਸਾਬਕਾ ਸਰਪੰਚ ਮੇਜਰ ਸਿੰਘ,ਆਪ ਆਗੂ ਗੁਰਦੀਪ ਸਿੰਘ ਭੁੱਲਰ ਅਤੇ ਸੁੱਖਾ ਬਾਠ ਨੇ ਕਿਹਾ ਕਿ 23 ਮਾਰਚ 1931 ਨੂੰ ਸਾਡੇ ਦੇਸ ਦੇ ਮਹਾਨ ਸਪੂਤ ਸਹੀਦੇ-ਏ-ਆਜਮ ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਸਾਡੇ ਦੇਸ ਨੂੰ ਅਜਾਦ ਕਰਵਾਉਣ ਲਈ ਆਪਣੇ ਜੀਵਨ ਦਾ ਬਲੀਦਾਨ ਦੇਣਾ ਪਿਆ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਦਾ ਨੌਜਵਾਨ ਇਨ੍ਹਾ ਸਹੀਦਾ ਦੀਆਂ ਅਣਮੁੱਲੀਆਂ ਕੁਰਬਾਨੀਆਂ ਨੂੰ ਭੁੱਲ ਕੇ ਸਮਾਜਿਕ ਕੁਰੀਤੀਆਂ ਵੱਲ ਦਿਨੋ-ਦਿਨ ਵੱਧ ਰਿਹਾ ਹੈ ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਉਨ੍ਹਾ ਕਿਹਾ ਕਿ ਦੇਸ ਨੂੰ ਅਜਾਦ ਕਰਵਾਉਣ ਵਾਲੇ ਸਮੂਹ ਸਹੀਦਾ ਦੇ ਦਰਸਾਏ ਮਾਰਗ ਤੇ ਚੱਲਣਾ ਅੱਜ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਉਨ੍ਹਾ ਨਾਲ ਅਮਨਦੀਪ ਸਿੰਘ,ਪ੍ਰੀਤ ਸਿੰਘ,ਇੰਦਰਜੀਤ ਸਿੰਘ,ਬਲਵੀਰ ਸਿੰਘ,ਹਰਦੀਪ ਸਿੰਘ,ਗੁਰਦੀਪ ਸਿੰਘ ਢੁਵਾਲੀ,ਰਣਜੀਤ ਸਿੰਘ,ਹੈਪੀ ਸਿੰਘ,ਗੁਰਦੇਵ ਸਿੰਘ ਜੈਦ,ਜਗਜੀਤ ਸਿੰਘ,ਸੀਰਾ ਸਿੰਘ ਸੰਧੂ,ਬੂਟਾ ਸਿੰਘ,ਦਵਿੰਦਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- 23 ਮਾਰਚ ਦੇ ਸ਼ਹੀਦਾ ਦੀਆ ਤਰਸੀਰਾ ਤੇ ਫੁੱਲ ਭੇਂਟ ਕਰਦੇ ਹੋਏ ਵੱਖ-ਵੱਖ ਆਗੂ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ; https://fb.watch/bX5k_RsqMS/

 

75 ਸਾਲਾ ਮਾਤਾ ਵੀ ਬੈਠੇਗੀ ਧਰਨੇ 'ਤੇ !

ਇਨਸਾਫ਼ ਨਾਂ ਮਿਲਿਆ ਤਾਂ ਲਗਾਏਗੀ ਜਾਨ ਦੀ ਬਾਜ਼ੀ ?
ਜਗਰਾਉਂ  ( ਗੁਰਕੀਰਤ ਜਗਰਾਉਂ ) ਥਾਣਾ ਸਿਟੀ 'ਚ ਦਰਜ ਕੀਤੇ ਮੁਕੱਦਮੇ ਦੇ ਮੁੱਖ ਦੋਸ਼ੀ ਡੀ ਐੱਸ ਪੀ , ਏ ਐਸ ਆਈ ਤੇ ਸਰਪੰਚ ਦੀ ਗ੍ਰਿਫਤਾਰੀ ਲਈ ਨੌਜਵਾਨ ਧੀ ਤੇ ਹੋਏ ਜਬਰ ਦੀ ਚਸਮਦੀਦ ਗਵਾਹ ਤੇ ਖੁੱਦ ਪੀੜ੍ਹਤਾ 75 ਸਾਲਾ ਮਾਤਾ ਵੀ ਜਨਤਕ ਜੱਥੇਬੰਦੀਆਂ ਦੇ ਆਗੂਆਂ ਨਾਲ ਥਾਣੇ ਮੂਹਰੇ ਲਗਾਏ ਜਾ ਰਹੇ ਅਣਮਿਥੇ ਸਮੇਂ ਦੇ ਧਰਬੇ 'ਚ ਬੈਠੇਗੀ। ਬਜ਼ੁਰਗ ਮਾਤਾ ਨੇ ਪੁਲਿਸ ਦੇ ਵਤੀਰੇ ਦੀ ਨਿੰਦਿਆ ਕਰਦਿਆਂ ਕਿਹਾ ਕਿ 17 ਸਾਲਾਂ ਬਾਦ ਦਰਜ਼ ਕੀਤੇ ਇਸ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਉਹ ਸਿਰਫ਼ ਧਰਨੇ ਤੇ ਹੀ ਨਹੀਂ ਬੈਠੇਗੀ ਸਗੋਂ ਇਨਸਾਫ਼ ਦੀ ਪ੍ਰਾਪਤੀ ਲਈ ਜਾਨ ਦੀ ਬਾਜ਼ੀ ਵੀ ਲਗਾ ਦੇਵੇਗੀ।

ਜਗਰਾਓ ਪੁਲਿਸ ਸ਼ਹੀਦਾ ਦੇ ਪਰਿਵਾਰਾ ਨੂੰ ਕਰ ਰਹੀ ਹੈ ਤੰਗ-ਪ੍ਰੇਸਾਨ-Video

ਜਗਰਾਓ 22 ਮਾਰਚ-(ਕੌਸ਼ਲ ਮੱਲ੍ਹਾ)-ਜਗਰਾਓ ਪੁਲਿਸ ਤੇ ਸ਼ਹੀਦਾ ਦੇ ਪਰਿਵਾਰਾ ਨੂੰ ਤੰਗ-ਪ੍ਰੇਸਾਨ ਕਰਨ ਦੇ ਦੋਸ ਲੱਗੇ ਹਨ,ਇਸ ਸਬੰਧੀ ਗੱਲਬਾਤ ਕਰਦਿਆ ਪੀੜ੍ਹਤ ਬਲਜੀਤ ਸਿੰਘ ਗੋਰਸੀਆ ਖਾਨ ਮਹੁੰਮਦ ਨੇ ਜਗਰਾਓ ਪੁਲਿਸ ਤੇ ਦੋਸ ਲਾਉਦਿਆ ਕਿਹਾ ਕਿ 21 ਮਾਰਚ ਨੂੰ ਜਗਰਾਓ ਪੁਲਿਸ ਦੇ ਕੁਝ ਕਰਮਚਾਰੀਆ ਵੱਲੋ ਮੇਰੇ ਘਰ ਦੀ ਤਲਾਸੀ ਲਈ ਗਈ ਪਰ ਮੇਰੇ ਘਰ ਵਿਚੋ ਕੋਈ ਵੀ ਗੈਰ ਕਾਨੂੰਨੀ ਵਸਤੂ ਬਰਾਮਦ ਨਹੀ ਹੋਈ।ਉਨ੍ਹਾ ਦੱਸਿਆ ਕਿ ਮੈ ਜਦੋ ਪੁਲਿਸ ਕਰਮਚਾਰੀਆ ਨੂੰ ਪੁੱਛਿਆ ਕਿ ਮੇਰੇ ਘਰ ਦੀ ਤਲਾਸੀ ਕਿਉ ਲਈ ਜਾ ਰਹੀ ਹੈ ਤਾਂ ਪੁਲਿਸ ਅਧਿਕਾਰੀਆ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਤੇਰੇ ਘਰ ਤਿੰਨ ਮੋਟਰਸਾਇਕਲ ਅਤੇ ਇੱਕ ਚੋਰੀ ਦੀ ਗੱਡੀ ਖੜ੍ਹੀ ਹੈ।ਇਸ ਗੱਲ ਬਾਰੇ ਜਦੋ ਮੈਨੂੰ ਪਤਾ ਲੱਗਾ ਤਾਂ ਮੇਰਾ ਸਾਰਾ ਪਰਿਵਾਰ ਹੈਰਾਨ ਅਤੇ ਪ੍ਰੇਸਾਨ ਹੋ ਗਿਆ।ਉਨ੍ਹਾ ਕਿਹਾ ਕਿ ਪੰਜਾਬ ਦੇ ਕਾਲੇ ਦਿਨਾ ਦੌਰਾਨ ਦਹਿਸਤਗਰਦਾ ਵੱਲੋ ਮੇਰੇ ਪਿਤਾ ਅਜੈਬ ਸਿੰਘ ਗੋਰਸੀਆ,ਮੇਰੀ ਮਾਤਾ ਜਸਵੰਤ ਕੌਰ ਅਤੇ ਭਰਜਾਈ ਮਲਕੀਤ ਕੌਰ ਨੂੰ ਸਾਡੇ ਘਰ ਤੇ ਹਮਲਾ ਕਰਕੇ ਸ਼ਹੀਦ ਕਰ ਦਿੱਤਾ ਸੀ ਅਤੇ ਸਾਡੇ ਘਰ ਨੂੰ ਅੱਗ ਲਾ ਦਿੱਤੀ ਸੀ ਅਸੀ ਹਰ ਸਮੇਂ ਪੁਲਿਸ ਦਾ ਸਾਥ ਦਿੱਤਾ ਅਤੇ ਮੇਰੇ ਮਾਤਾ-ਪਿਤਾ ਦੀ ਤਸਵੀਰ ਅੱਜ ਵੀ ਐਸ ਐਸ ਪੀ ਦਫਤਰ ਜਗਰਾਓ ਵਿਖੇ ਸ਼ਹੀਦ ਪਰਿਵਾਰਾ ਵਿਚ ਲੱਗੀ ਹੈ ਅਤੇ ਹਰ ਸਾਲ ਸਾਡੇ ਪਰਿਵਾਰ ਦਾ ਸ਼ਹੀਦੀ ਦਿਵਸ ਮੌਕੇ ਮਾਣ-ਸਨਮਾਨ ਕੀਤਾ ਜਾਦਾ ਹੈ ਪਰ ਅੱਜ ਪੰਜਾਬ ਵਿਚ ਆਮ-ਆਦਮੀ ਪਾਰਟੀ ਦੀ ਸਰਕਾਰ ਬਣਦਿਆ ਹੀ ਸਾਨੂੰ ਬਿਨ੍ਹਾ ਵਜ੍ਹਾ ਤੰਗ ਪ੍ਰੇਸਾਨ ਕੀਤਾ ਜਾ ਰਿਹਾ ਹੈ।ਇਸ ਮੌਕੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਜੁਆਇੰਟ ਸਕੱਤਰ ਕਾਮਰੇਡ ਕੇਵਲ ਸਿੰਘ ਮੁੱਲਾਪੁਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸਾ ਆਖਦੇ ਆ ਰਹੇ ਹਨ ਕਿ ਆਮ-ਆਦਮੀ ਪਾਰਟੀ ਸ਼ਹੀਦਾ ਦੇ ਪਰਿਵਾਰਾ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਅਸੀ ਸ਼ਹੀਦਾ ਦੇ ਪਰਿਵਾਰਾ ਦਾ ਸਤਿਕਾਰ ਕਰਦੇ ਹਾਂ।ਉਨ੍ਹਾ ਕਿਹਾ ਕਿ ਜਿਸ ਵਿਅਕਤੀ ਨੇ ਜਗਰਾਓ ਪੁਲਿਸ ਨੂੰ ਇਹ ਝੂਠੀ ਇਤਲਾਹ ਦੇ ਕੇ ਸ਼ਹੀਦ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸਿਸ ਕੀਤੀ ਹੈ ਅਸੀ ਉਸ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਜੇਕਰ ਪੁਲਿਸ ਨੇ ਜਲਦੀ ਸੱਚ ਸਾਹਮਣੇ ਨਾ ਲਿਆਦਾ ਤਾਂ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਵੱਲੋ ਪੰਜਾਬ ਪੁਲਿਸ ਖਿਲਾਫ ਸੰਘਰਸ ਕੀਤਾ ਜਾਵੇਗਾ ਅਤੇ ਪੀੜ੍ਹਤ ਪਰਿਵਾਰ ਵੱਲੋ ਮਾਨਯੋਗ ਹਾਈਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਲਖਵੀਰ ਸਿੰਘ,ਗੁਰਮੀਤ ਸਿੰਘ,ਤਰਸੇਮ ਸਿੰਘ,ਭਾਗ ਸਿੰਘ,ਪਰਮਜੀਤ ਸਿੰਘ,ਚਰਨਜੀਤ ਸਿੰਘ,ਜਗਜੀਤ ਸਿੰਘ,ਜਗਦੇਵ ਸਿੰਘ,ਲਖਵਿੰਦਰ ਸਿੰਘ,ਜਸਵਿੰਦਰ ਸਿੰਘ,ਜਸਵੀਰ ਸਿੰਘ,ਪਲਵਿੰਦਰ ਸਿੰਘ,ਦਿਲਪ੍ਰੀਤ ਸਿੰਘ,ਦਾਰਾ ਸਿੰਘ,ਬਿਸਨ ਸਿੰਘ,ਜੱਸਾ ਸਿੰਘ,ਸਿੰਦਰਪਾਲ ਸਿੰਘ,ਪਰਮ ਸਿੰਘ,ਗੁਰਮੀਤ ਸਿੰਘ,ਸਾਬਕਾ ਸਰਪੰਚ ਕੁਲਦੀਪ ਕੌਰ,ਕੁਲਵਿੰਦਰ ਕੌਰ,ਪਿਆਰ ਕੌਰ,ਕਰਤਾਰ ਕੌਰ,ਸੁਰਜੀਤ ਕੌਰ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਜਗਰਾਓ ਪੁਲਿਸ ਦੇ ਐਸ ਐਸ ਪੀ ਨਾਲ ਸੰਪਰਕ ਕਰਨ ਦੀ ਕੋਸਿਸ ਕੀਤੀ ਤਾਂ ਉਹ 23 ਮਾਰਚ ਦੇ ਸ਼ਹੀਦੀ ਦਿਹਾੜੇ ਵਿਚ ਰੱੁਝੇ ਹੋਣ ਕਰਕੇ ਗੱਲ ਨਹੀ ਹੋ ਸਕੀ।
ਫੋਟੋ ਕੈਪਸ਼ਨ:-ਬਲਜੀਤ ਸਿੰਘ ਗੋਰਸੀਆ ਖਾਨ ਮਹੁੰਮਦ ਆਪਣੇ ਸਾਥੀਆ ਸਮੇਂਤ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ  https://fb.watch/bWtiAqO9rT/

ਦਿਲ ਦੀ ਗੱਲ ✍️ ਵਤਨਵੀਰ ਜ਼ਖ਼ਮੀ

ਗੱਲ ਦਿਲ ਦੀ ਨੂੰ ਤੇਰੇ ਤੱਕ ਪਹੁੰਚਾਵਾਂ ਕਿਵੇਂ
ਬਹੁਤ ਸੋਚ ਰਿਹਾ ਤੈਨੂੰ ਹੁਣ ਮੈਂ ਬੁਲਾਵਾਂ ਕਿਵੇਂ
ਦਿਲ ਮੇਰੇ ਨੂੰ ਬਿਨਾ ਤੇਰੇ ਕੋਈ ਭਾਈ ਨਹੀਂ
ਇਸ ਲਈ ਅੱਜ ਤੀਕ ਹੋਰ ਕੁੜੀ ਮੈਂ ਬੁਲਾਈ ਨਹੀਂ
ਬਿਨ ਤੇਰੇ ਹੁਣ ਜੀਵਨ ਮੇਰਾ ਸੁੰਨਸਾਨ ਜਿਹਾ ਜਾਪੇ
ਮੇਰੀ ਜ਼ਿੰਦਗੀ ਚ ਨੀ ਤੂੰ ਛੇਤੀ ਆ ਜਾਵੀਂ ਆਪੇ
ਇਹ ਨਾ ਹੋਵੇ ਪਿਆਰ ਤੇਰੇ ਵਿੱਚ ਝੱਲਾ ਹੋ ਜਾਵਾਂ
ਬਿਨ ਤੇਰੇ ਕਿਤੇ ਜੀਵਨ ਵਿੱਚ ਮੈਂ ਇਕੱਲਾ ਹੋ ਜਾਵਾਂ
ਵਤਨ ਦੇ ਜੀਵਨ ਦੀ ਬੇੜੀ ਨੂੰ ਪਾਰ ਹੁਣ ਲਾ ਦੇ ਤੂੰ
ਆ ਕੇ ਘਰ ਜ਼ਖਮੀ ਦੇ ਨੂੰ ਹੁਣ ਸਵਰਗ ਬਣਾ ਦੇ ਤੂੰ