You are here

ਪੰਜਾਬ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਪੰਜਾਬ ਵਿਚ ‘ਆਪ’ਦੀ ਸਰਕਾਰ ਬਣਨ ਤੇ ਧਾਰਮਿਕ ਸਮਾਗਮ ਕਰਵਾਇਆ

ਹਠੂਰ,1,ਅਪ੍ਰੈਲ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਦੂਜੀ ਵਾਰ ਵਿਧਾਇਕ ਬਣਨ ਅਤੇ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਦੀ ਖੁਸੀ ਨੂੰ ਮੁੱਖ ਰੱਖਦਿਆ ਇਤਿਹਾਸਕ ਗੁਰਦੁਆਰਾ ਸ੍ਰੀ ਪਾਤਸਾਹੀ ਛੇਵੀ ਹਠੂਰ ਵਿਖੇ ਹਠੂਰ ਇਕਾਈ ਵੱਲੋ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੀ ਲੜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਆਮ-ਆਦਮੀ ਪਾਰਟੀ ਯੂਥ ਵਿੰਗ ਦੇ ਸੀਨੀਅਰ ਆਗੂ ਸਿਮਰਜੋਤ ਸਿੰਘ ਗਾਹਲੇ ਨੇ ਕਿਹਾ ਕਿ ਸਾਨੂੰ ਹਰ ਕੰਮ ਕਰਨ ਸਮੇਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਅਤੇ ਅਸੀ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਕਿ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਹਰ ਕੰਮ ਵਿਚ ਵੱਡੀਆ ਮੱਲਾ ਮਾਰੇ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਵੇ।ਇਸ ਮੌਕੇ ਹਠੂਰ ਇਕਾਈ ਵੱਲੋ ਸਰਕਲ ਪ੍ਰਧਾਨ ਤਰਸੇਮ ਸਿੰਘ ਹਠੂਰ,ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਸਰਕਲ ਪ੍ਰਧਾਨ ਗੁਰਦੇਵ ਸਿੰਘ ਜੈਦ ਅਤੇ ਆਮ-ਆਦਮੀ ਪਾਰਟੀ ਦੇ ਆਗੂਆ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੀਆ ਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਮਲਕੀਤ ਸਿੰਘ ਧਾਲੀਵਾਲ,ਇੰਦਰਜੀਤ ਸਿੰਘ ਕਾਲਾ,ਸਾਬਕਾ ਸਰਪੰਚ ਸਵਰਨ ਸਿੰਘ ਹਠੂਰ, ਕੁਲਤਾਰਨ ਸਿੰਘ ਰਸੂਲਪੁਰ,ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ,ਜਰਨੈਲ ਸਿੰਘ ਬਰਾੜ,ਨੰਬਰਦਾਰ ਸੁਖਵਿੰਦਰ ਸਿੰਘ ਬਬਲਾ,ਗੁਰਚਰਨ ਸਿੰਘ ਰਾਮਗੜ੍ਹੀਆ,ਪ੍ਰਧਾਨ ਹਰਜੀਤ ਸਿੰਘ,ਭਾਗ ਸਿੰਘ ਗੋਲਡੀ,ਸਤਪਾਲ ਸਿੰਘ,ਪ੍ਰਮਿੰਦਰ ਸਿੰਘ,ਸਿਮਰਜੋਤ ਸਿੰਘ ਹਠੂਰ,ਅਮਰ ਸਿੰਘ ਅਮਰਾ,ਵਿਸਾਖਾ ਸਿੰਘ,ਹਰਪ੍ਰੀਤ ਸਿੰਘ,ਬਲਵਿੰਦਰ ਸਿੰਘ,ਡਾਇਰੈਕਟਰ ਬੂੜਾ ਸਿੰਘ ਗਿੱਲ,ਪੱਪੀ ਹਠੂਰ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:-ਵੱਖ-ਵੱਖ ਆਗੂਆ ਨੂੰ ਸਨਮਾਨਿਤ ਕਰਦੇ ਹੋਏ ‘ਆਪ’ਇਕਾਈ ਹਠੂਰ ਦੇ ਆਗੂ

ਗੁਰਦੁਆਰਾ  ਟਾਹਲੀਆਣਾ ਸਾਹਿਬ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ 

ਮੁੱਲਾਂਪੁਰ ਦਾਖਾ,1 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਅੱਜ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਹੋਈ ਜਿਸ ਵਿਚ ਮਾਰਚ ਮਹੀਨੇ ਦੀਆਂ ਸਰਗਰਮੀਆਂ ਦਾ ਲੇਖਾ ਜੋਖਾ ਅ ਤੇ ਅਪਰੈਲ ਮਹੀਨੇ ਦੀਆਂ ਸਰਗਰਮੀਆਂ ਵਾਰੇ ਵਿਚਾਰਾਂ ਕੀਤੀਆਂ ਗਈਆਂ ।ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਰਵੱਈਏ ਅਤੇ ਕਿਸਾਨ ਅੰਦੋਲਨ ਵਿੱਚ ਲਿਖਤੀ ਫੈਸਲੇ ਦਾ ਵਿਸ਼ਵਾਸਘਾਤ ਪ੍ਰਤੀ ਸਤ ਅਪ੍ਰੈਲ ਨੂੰ ਰਾਸ਼ਟਰਪਤੀ ਦੇ ਨਾਮ ਤੇ ਜਿਲ੍ਹਾ ਹੈਡਕੁਆਰਟਰ ਤੇ ਮੰਗ ਪੱਤਰ ਦੇਣਾ ਆਦਿ ਸ਼ਾਮਲ ਹਨ। ਇਸ ਸਮੇਂ ਰੁਲਦੂ ਸਿੰਘ ਮਾਨਸਾ ਗੁਰਨਾਮ ਸਿੰਘ ਭੀਖੀ ਗੋਰਾ ਸਿੰਘ ਭੈਣੀ ਬਾਘਾ ਰਾਮਫਲ ਸਿੰਘ ਚਕ ਅਲੀਸ਼ੇਰ ਸਵਰਨ ਸਿੰਘ ਕਰਨੈਲ ਸਿੰਘ ਡਾ ਗੁਰਚਰਨ ਸਿੰਘ ਬੜਿੰਗ ਗੁਰਜੀਤ ਸਿੰਘ ਜੈਤੋ ਬਲਰਾਜ ਸਿੰਘ ਜੱਗਾ ਸਿੰਘ ਬਦਰਾ ਸੁਖਦੇਵ ਸਿੰਘ ਲਹਿਲ ਜਰਨੈਲ ਸਿੰਘ ਰੋੜਾਂ ਵਾਲਾ ਗੁਰਮੀਤ ਸਿੰਘ ਬਖਤਪੁਰਾ ਅਸ਼ਵਨੀ ਲਖਣਕਲਾਂ ਬਲਵੀਰ ਸਿੰਘ ਮੂਝਾਲ ਸੁਖਦੇਵ ਸਿੰਘ ਤੋਸ਼ਾਖਾਨਾ ਆਦਿ ਹਾਜਰ ਸਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 39ਵਾ ਦਿਨ 

‘ਦੇਵ ਸਰਾਭਾ’ ਵਿਚਲਾ ਜਜ਼ਬਾ-ਤਹੱਲਮ ਬਾ-ਕਮਾਲ, ਸਮਾਜ ਸੇਵਾ ਲਈ ਸਭਾਵਨਾਵਾਂ ਭਰਿਆ ਨੌਜਵਾਨ ਮਹਿਸੂਸ ਹੁੰਦਾ ਹੈ-ਭਾਈ ਰਣਜੀਤ ਸਿੰਘ  

ਮੁੱਲਾਂਪੁਰ ਦਾਖਾ 1 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) - ਅਜੋਕੇ ਮਾਹੌਲ ਦੀ ਨਿੱਜ ਪ੍ਰਸਤੀ ਦੀ ਹਨੇਰੀ ‘ਚੋਂ ਸੀਮਤ ਜਿਹੇ ਸਾਧਨ ਨਾਲ ਬੇਅੰਤ ਦੂਰ-ਅੰਦੇਸ਼ੀ ਸੋਚ ਸਦਕਾ ਕੌਮੀ ਫਰਜ਼ਾਂ ਲਈ ਲੋੜੀਦੇ ਮਿਸ਼ਨ ਨੂੰ ਨਿਸ਼ਾਨਾ ਸੇਧ ਕੇ ਸ਼ਹੀਦਾਂ ਦੀ ਧਰਤੀ ਤੋਂ ਗਦਰ ਪਾਰਟੀ ਦੇ ਬਾਲਾ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਦੇ ਮੁੱਖ ਚੌਰਾਸਤੇ ‘ਤੇ ਸਥਿੱਤ ਬੁੱਤ ਦੇ ਸਾਹਮਣੇ ਚੁੱਪ ਤੇ ਭੁੱਖ ਹੜਤਾਲ ‘ਤੇ ਬੈਠਾ ਬਲਦੇਵ ਸਿੰਘ ਸਰਾਭਾ ‘ਦੇਵ ਸਰਾਭਾ’, ਹਰ ਰਾਹੀ-ਪਾਂਧੀ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। 
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਬਲਦੇਵ ਸਿੰਘ ਦੇਵ ਸਰਾਭਾ ਦੇ ਸ਼ਲਾਘਾ ਕਰਦਿਆਂ ਦੱਸਿਆ ਕਿ ਗਰਮ ਹਵਾਵਾਂ ‘ਚ ਸਹਿਯੋਗੀ ਸਾਥੀਆਂ ਮਨਜੀਤ ਸਿੰਘ ਸਰਾਭਾ, ਬਲਵਿੰਦਰ ਸਿੰਘ ਸਰਾਭਾ, ਮਨਜਿੰਦਰ ਸਿੰਘ ਸਰਾਭਾ,ਰਾਮਲੋਕ ਸਿੰਘ ਸਰਾਭਾ ਨਾਲ ਅੱਜ 40ਵੇਂ ਦਿਨ ਦੀ ਭੁੱਖ ਹੜਤਾਲ ‘ਤੇ ਬੈਠਾ । ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਕਾਰਨਾਮਿਆਂ ਤੋਂ ਪ੍ਰਵਾਵਿਤ ਪੱਤਰਕਾਰੀ ਖੇਤਰ ਦੀ ਨਾਮਵਰ ਸ਼ਖਸ਼ੀਅਤ ਸ: ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ, ਪ੍ਰੇਰਣਾ ਅਤੇ ਪੰਥਕ ਜਜ਼ਬੇ ਬਦੌਲਤ ਕੌਮੀ ਕਾਰਜ਼ਾਂ ਨੂੰ ਸਮਰਪਿਤ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠਦੇ ਹਨ। ਪੁੱਛਣ ‘ਤੇ ਦੱਸਦਾ ਹੈ ਕਿ ਇਹ ਕੋਈ ਕਾਨੂੰਨ ਨਹੀਂ ਕਿ ਆਪਣੇ ਹੀ ਦੇਸ਼ ‘ਚ ਆਪਣੇ ਹੀ ਵਸਨੀਕਾਂ ਨੂੰ ਸਜ਼ਾਵਾਂ ਪੂਰੀਆਂ ਹੋਈਆਂ ਹੋਣ ਪਰ ਫੇਰ ਵੀ ਕਾਲ ਕੋਠੜੀਆਂ ਦੀਆਂ ਸ਼ਲਾਖਾਂ ਪਿੱਛੇ ਡੱਕੀਂ ਰੱਖਿਆ ਹੋਵੇ। ਰਾਹੀ-ਪਾਧੀਂ ਇਹ ਵੇਖ ਹੈਰਾਨ ਹੁੰਦਾ ਹੈ ਕਿ ਇਹ ਕਿਸੇ ਸ਼ਾਸ਼ਨ/ਪ੍ਰਸ਼ਾਸ਼ਨ ਦੇ ਸਾਹਮਣੇ ਕਿਉਂ ਨਹੀਂ ਬੈਠਦਾ? ਤਾਂ ‘ਦੇਵ’ ਦਾ ਹੱਸਵਾਂ ਜਬਾਬ ਹੁੰਦਾ ਹੈ ਮੇਰਾ ਮਕਸਦ ਕਿਸੇ ਨੂੰ ਨੀਵਾਂ ਵਿਖਾਉਣਾ ਜਾਂ ਕਿਸੇ ਦੇ ਕੰਮ ਕਾਰਜ਼ ਵਿਚ ਰੁਕਾਵਟ ਪਾਉਣਾ ਨਹੀਂ ਸਗੋਂ ਮੇਰਾ ਮਕਸਦ ਲੋਕ ਜਾਗ੍ਰਤੀ ਬਣਾਉਣਾ ਹੈ, ਕੀ ਲੁਧਿਆਣਾ-ਰਾਏਕੋਟ ਵਾਲੇ ਇਹ ਰਾਸਤੇ “ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ” ਦੇ ਪਾਧੀਆਂ ਦਾ ਧਿਆਨ ਨਹੀਂ ਖਿੱਚਦਾ? ਕੀ ਇਥੋਂ ਰਾਜਸ਼ੀ ਧਿਰਾਂ ਦੇ ਆਗੂ ਜਾਂ ਅਧਿਕਾਰੀ ਨਹੀਂ ਗੁਜ਼ਰਦੇ? ‘ਦੇਵ’ ਵਿਚਲਾ ਬਾ-ਕਲਾਮ ਜਜ਼ਬਾ-ਤਹੱਮਲ ਅਤੇ ਬੋਲ-ਚਾਲ-ਭਾਸ਼ਾ ‘ਚ ਉਮਦਾ ਸੰਜਮ ਸੁਣ ਸਿਧਾਤਾਂ ਪ੍ਰਤੀ ਜਿੱਦ ਉਸਦੀ ਸ਼ਾਸ਼ਨ/ਪ੍ਰਸ਼ਾਸ਼ਨ ਦੀ ਅੱਖ ‘ਚ ਅੱਖ ਪਾ ਕੇ ਬਾ-ਦਲੀਲ ਪੱਖ ਰੱਖਣ ਦੀ ਜੁਰਅਤ, ਜਿਰਹਾ ਕਰਨ ਦੀ ਹਿੰਮਤ ਹੀ ਅਸਲ ਅੜੀਅਲ ਪੱਖ ਦਰਸਾਉਦਾ ਉਸਦੀ ਸ਼ਖਸ਼ੀਅਤ ਨੂੰ ਉਭਾਰਦਾ, ਪਰ ਬਾਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੈਠਾ ਰਾਹੀਆਂ-ਪਾਂਧੀਆਂ ਤੇ ਖਲੋਣ ਵਾਲਿਆਂ ਵੱਲ ਵੇਖ ਲਗਾਤਾਰ ਸਿੱਖਦਾ ਰਹਿਦਾ ਸੁਭਾਅ ‘ਚ ਵੱਡੀ ਤਬਦੀਲੀ ਲਿਆਉਣ ‘ਚ ਕਾਮਯਾਬ ਹੋਇਆ ਮਹਿਸੂਸ ਹੁੰਦਾ ਹੈ। ਇਸ ਮੌਕੇ ਭਾਈ ਕਰਨਪ੍ਰੀਤ ਸਿੰਘ ਵੇਰਕਾ,  ਭਾਈ ਭੁਪਿੰਦਰ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸਹਿਜਾਦ,  ਜਰਨੈਲ ਸਿੰਘ ਖੱਟੜਾ, ਦਲਜੀਤ ਸਿੰਘ ਥਰੀਕੇ, ਡਾ ਰੁਪਿੰਦਰ ਸਿੰਘ ਸੁਧਾਰ, ਗੁਰਚਰਨ ਸਿੰਘ, ਹਰਦੇਵ ਸਿੰਘ ਬੋਪਾਰਾਏ,ਸੂਬੇਦਾਰ ਬਲਜੀਤ ਸਿੰਘ, ਦਵਿੰਦਰ ਸਿੰਘ ਭਨੋਹੜ,ਰਾਮਪਾਲ ਸਿੰਘ, ਕੁਲਜੀਤ ਸਿੰਘ ਭੰਮਰਾ ਸਰਾਭਾ, ਹਰਬੰਸ ਸਿੰਘ ਹਿੱਸੋਵਾਲ, ਬਲੌਰ ਸਿੰਘ ਸਰਾਭਾ, ਨਿਰਭੈ ਸਿੰਘ ਅੱਬੂਵਾਲ, ਜਸਵਿੰਦਰ ਸਿੰਘ ਕਾਲਖ ,ਹਰਦੀਪ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰੀ ਭਰੀ  ।

ਵਿਧਾਇਕ ਇਆਲੀ ਵਲੌ ਮੁੱਲਾਂਪੁਰ ਸ਼ਹਿਰ ਦੇ ਦੁਕਾਨਦਾਰ ਵੀਰਾਂ ਦਾ ਚੋਣਾਂ ਵਿੱਚ ਮਿਲੇ ਵੱਡੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ

ਕਿਹਾ ਵੋਟਰਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਰਹਾਂਗੇ  

ਮੁੱਲਾਂਪੁਰ ਦਾਖਾ ,1 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਵਿਧਾਨ ਸਭਾ ਦੀਆਂ ਚੋਣਾਂ ਵਿਚ ਹਲਕਾ ਦਾਖਾ ਤੋਂ ਵੱਡੀ ਜਿੱਤ ਪ੍ਰਾਪਤ ਕਰ ਕੇ ਵਿਧਾਇਕ ਬਣੇ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਅੱਜ ਮੁੱਲਾਂਪੁਰ ਦਾਖਾ ਦੇ ਬਾਜ਼ਾਰ ਅੰਦਰ ਇਕ ਇਕ ਦੁਕਾਨ ਤੇ ਜਾ ਕੇ ਚੋਣਾਂ ਵਿੱਚ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਭਵਿੱਖ ਅੰਦਰ ਵੀ ਸ਼ਹਿਰ ਵਾਸੀਆਂ ਦੀ ਬਿਹਤਰੀ ਲਈ ਹਰ ਯਤਨ ਕਰਨ ਦੀ ਵਚਨਬੱਧਤਾ ਪ੍ਰਗਟਾਈ। ਧੰਨਵਾਦੀ ਦੌਰੇ ਸਮੇਂ  ਸ਼ਹਿਰ ਦੇ ਦੁਕਾਨਦਾਰਾਂ ਦੇ ਨਾਲ ਰੇਹੜੀ ਫੜੀ ਵਾਲਿਆਂ ਵੱਲੋਂ ਵੀ ਵਿਧਾਇਕ ਇਯਾਲੀ ਦਾ ਭਰਪੂਰ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਵਿਧਾਇਕ ਇਯਾਲੀ ਨਾਲ ਤਸਵੀਰਾਂ ਕਰਵਾਈਆਂ।
ਸ਼ਹਿਰ ਅੰਦਰ ਧੰਨਵਾਦੀ ਦੌਰਾ ਕਰਨ ਉਪਰੰਤ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਦਾਖਾ ਦੇ ਨਿਵਾਸੀਆਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਰਹੇ ਹਨ ਅਤੇ ਆਉਣ  ਵਾਲੇ ਸਮੇਂ ਅੰਦਰ ਵੀ  ਵੋਟਰਾਂ ਦੀ ਭਲਾਈ ਲਈ  ਯਤਨਸ਼ੀਲ ਰਹਿਣਗੇ   ਉਨ੍ਹਾਂ ਕਿਹਾ ਕਿ ਹਲਕਾ ਦਾਖਾ ਦੇ ਲੋਕ ਆਪਣੇ ਇਸ ਪੁੱਤਰ ਦੀ  ਲੋਕ ਭਲਾਈ ਵਾਲੀ ਕਾਰਜਸ਼ੈਲੀ ਤੋਂ ਕਦੇ ਵੀ ਨਿਰਾਸ਼ ਨਹੀਂ ਹੋਣਗੇ। ਵਿਧਾਇਕ ਇਯਾਲੀ ਨੇ ਅੱਗੇ ਕਿਹਾ ਕਿ ਬੇਸ਼ੱਕ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪ੍ਰੰਤੂ ਉਹ ਮੁੱਲਾਂਪੁਰ ਸ਼ਹਿਰ ਦੇ ਬੁਨਿਆਦੀ ਢਾਂਚੇ ਲਈ ਨਗਰ ਕੌਂਸਲ ਨੂੰ  ਫੰਡਾਂ ਦੀ ਕੋਈ ਵੀ ਕਮੀ ਨਹੀਂ ਆਉਣ ਦੇਣਗੇ ਅਤੇ ਸ਼ਹਿਰ ਅੰਦਰ ਵਿਕਾਸ ਕਾਰਜ ਵੱਡੀ ਪੱਧਰ ਤੇ ਸ਼ੁਰੂ ਕੀਤੇ ਜਾਣਗੇ
ਉਨ੍ਹਾਂ ਪਿਛਲੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਮੁੱਲਾਂਪੁਰ ਸ਼ਹਿਰ ਅੰਦਰ ਬਗੈਰ ਕਿਸੇ ਠੋਸ ਯੋਜਨਾਬੰਦੀ ਦੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ ਜਿਸ ਕਾਰਨ  ਸਰਕਾਰੀ ਪੈਸੇ ਨਾਲ ਹੋਏ ਵਿਕਾਸ ਕੰਮਾਂ ਦਾ ਆਮ ਲੋਕਾਂ ਨੂੰ ਕੋਈ  ਲਾਭ ਨਹੀਂ ਹੋਇਆ ਪ੍ਰੰਤੂ ਭਵਿੱਖ ਅੰਦਰ ਸ਼ਹਿਰ ਵਿੱਚ   ਹੋਣ ਵਾਲੇ ਵਿਕਾਸ ਕੰਮਾਂ ਦਾ ਵੋਟਰਾਂ ਨੂੰ ਲਾਭ ਸਪੱਸ਼ਟ ਦਿਖਾਈ ਦੇਵੇਗਾ। ਇਸ ਮੌਕੇ ਉਨ੍ਹਾਂ ਨਾਲ ਅਮਰਜੀਤ ਸਿੰਘ ਮੁੱਲਾਂਪੁਰ ਸਾਬਕਾ ਚੇਅਰਮੈਨ, ਪ੍ਰਧਾਨ ਬਲਦੇਵ ਕ੍ਰਿਸ਼ਨ ਅਰੋੜਾ, ਸਾਬਕਾ ਕੌਂਸਲਰ ਸੱਜਣ ਬਾਂਸਲ, ਡਿੰਪਲ ਚੀਮਾ ਸਾਬਕਾ ਪ੍ਰਧਾਨ ਦੁਕਾਨਦਾਰ ਯੂਨੀਅਨ ਮੁੱਲਾਂਪੁਰ ਦਾਖਾ, ਸੁਸ਼ੀਲ ਕੁਮਾਰ ਵਿੱਕੀ ਚੌਧਰੀ ਸਾਬਕਾ ਕੌਂਸਲਰ, ਬਲਜੀਤ ਸਿੰਘ ਰਤਨ ਸਾਬਕਾ ਕੌਂਸਲਰ, ਸੁਭਾਸ਼ ਗਰਗ ਅਤੇ ਮੰਨੂ ਸ਼ਰਮਾ ਅਤੇ ਸਮੂਹ ਮੁੱਲਾਂਪੁਰ ਸ਼ਹਿਰ ਦੀ ਅਕਾਲੀ ਦਲ ਲੀਡਰਸ਼ਿਪ ਹਾਜਰ ਸਨ।

ਧਰਨੇ ਦੇ 10ਵੇਂ ਦਿਨ, ਥਾਣੇ ਅੱਗੇ ਤੀਜੇ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ ਬਜ਼ੁਰਗ ਮਾਤਾ

ਮਾਮਲਾ ਡੀ ਐਸ ਪੀ,ਏ ਐਸ ਆਈ ਤੇ ਸਰਪੰਚ ਦੀ ਗ੍ਰਿਫਤਾਰੀ ਦਾ
ਜਗਰਾਉਂ, 01ਅਪ੍ਰੈਲ ( ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ ) ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਮੌਤ ਲਈ ਜਿੰਮੇਵਾਰ ਤੱਤਕਾਲੀ ਥਾਣੇਦਾਰ ਹੁਣ ਡੀਅੈਸਪੀ ਗੁਰਿੰਦਰ ਬੱਲ ਅੈਸਆਈ ਰਾਜਵੀਰ ਤੇ ਝੂਠੇ ਬਣੇ ਗਵਾਹ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜਗਰਾਉਂ ਥਾਣੇ ਅੱਗੇ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦਰਮਿਆਨ ਮ੍ਰਿਤਕ ਕੁਲਵੰਤ ਕੌਰ ਦ 75 ਸਾਲਾ ਬਿਰਧ ਮਾਤਾ ਸੁਰਿੰਦਰ ਕੌਰ ਰਸੂਲਪੁਰ ਧਰਨੇ ਦੇ 10ਵੇਂ ਦਿਨ ਤੀਸਰੀ ਲੜੀਵਾਰ ਭੁੱਖ ਹੜਤਾਲ 'ਤੇ ਬੈਠੀ ਰਹੀ॥ਮੌਕੇ 'ਤੇ ਪ੍ਰੈਸ ਨਾਲ ਗੱਲ ਕਰਦਿਆਂ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਪੁਲਿਸ ਅਤੇ ਸਰਕਾਰ ਦੇ ਘਟੀਆ ਰਵਈਆ ਕਾਰਨ ਭੁੱਖ ਹੜ੍ਹਤਾਲ ਤੇ ਬੈਠਣ ਪਿਆ ਹੈ ਪਰ ਮੇਰਾ ਇਰਾਦਾ ਲਈ ਗੱਲ ਲਈ ਦ੍ਰਿੜ ਹੈ ਕਿ ਜਦ ਤੱਕ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਨਹੀਂ ਕੀਤਾ ਜਾਂਦਾ, ਉਹ ਸੰਘਰਸ਼ ਲਈ ਡਟੇ ਰਹਿਣਗੇ।ਅੱਜ ਦੇ ਧਰਨੇ ਵਿੱਚ ਹਾਜ਼ਰ ਕਿਸਾਨਾਂ - ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌੰਦਾ ਦੇ ਆਗੂ ਜਗਤ ਸਿੰਘ ਲੀਲਾਂ, ਕੁੰਢਾ ਸਿੰਘ ਕ‍ਾਉੰਕੇ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਯੂਥ ਵਿੰਗ ਆਗੂ ਮਨੋਹਰ ਸਿੰਘ ਝੋਰੜਾਂ ਨੇ ਕਿਹਾ ਕਿ ਪੁਲਿਸ ਅਧਿਕਾਰੀ ਕਾਨੂੰਨ ਨੂੰ ਮਰਜ਼ੀ ਅਨੁਸਾਰ ਵਰਤਦੇ ਹਨ ਕਿਸੇ ਗਰੀਬ ਨੂੰ ਤਾਂ ਬਿਨਾਂ ਪਰਚਾ ਦਰਜ ਕੀਤੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਜਦ ਡੀਅੈਸਪੀ ਗੁਰਿੰਦਰ ਬੱਲ ਅੈਸ ਅਾਈ ਰਾਜਵੀਰ ਨੂੰ ਬਿਨਾਂ ਜਮਾਨਤ ਜਾਂ ਅਰੈਸਟ ਸਟੇਅ ਤੋਂ ਗ੍ਰਿਫਤਾਰੀ ਤੋਂ ਬਾਹਰ ਰੱਖਿਆ ਹੋਇਆ ਹੈ; ਇੰਨ੍ਹਾਂ ਹੀ ਨਹੀਂ ਸਗੋਂ ਸੰਗੀਨ ਧਾਰਾਵਾਂ ਦਾ ਇਹ ਦੋਸ਼ੀ ਪਰਚਾ ਦਰਜ ਹੋਣ ਦੇ ਬਾਵਜੂਦ ਡਿਊਟੀ ਕਰ ਰਿਹਾ ਹੈ। ਇਹ ਕਾਨੂੰਨ ਦੀ ਸਿੱਧੀ ਉਲੰਘਣਾ ਦਾ ਮਾਮਲਾ ਹੈ। ਆਗੂਆਂ ਨੇ ਨਵਨਿਯੁੱਕਤ ਸਰਕਾਰ ਦੇ ਨੁਮਾਇੰਦਿਆਂ ਦੀ ਚੁਪੀ ਨੂੰ ਜਨਤਾ ਵਿੱਚ ਬੇਨਕਾਬ ਕਰਨ ਲਈ 4 ਅਪ੍ਰੈਲ ਨੂੰ ਭਾਰੀ ਗਿਣਤੀ ਵਿੱਚ ਰੋਸ ਮੁਜ਼ਾਹਰੇ ਵਿੱਚ ਸ਼ਾਮਲ਼ ਹੋਣ ਦੀ ਅਪੀਲ ਕੀਤੀ ਹੈ। ਇਸ ਮੌਕੇ ਪ੍ਰੇਮ ਸਿੰਘ ਜੋਧਾਂ, ਸਾਬਕਾ ਸਰਪੰਚ ਬਲੌਰ ਸਿੰਘ, ਜਸਪ੍ਰੀਤ ਸਿੰਘ ਢੋਲ਼ਣ, ਬੀਬੀ ਮਨਜੀਤ ਕੌਰ ਮਨਪ੍ਰੀਤ ਕੌਰ ਧਾਲੀਵਾਲ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ ਆਦਿ ਹਾਜ਼ਰ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਲੁਧਿਆਣਾ ਕਮੇਟੀ ਮੀਟਿੰਗ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ  

ਮੀਟਿੰਗ ਵਿਚ ਵਿਧਾਇਕ ਸਰਵਜੀਤ ਕੌਰ ਮਾਣੂਕੇ ਹਲਕਾ ਜਗਰਾਉਂ ਉੱਪਰ ਉੱਠੇ ਇਤਰਾਜ਼  

ਸਰਕਾਰ ਬਣਨ ਤੋਂ ਪਹਿਲਾਂ ਲੜਕੀ ਨੂੰ ਇਨਸਾਫ ਦਿਵਾਉਣ ਲਈ ਵਿਧਾਇਕ  ਪੀਡ਼ਤ ਪਰਿਵਾਰ ਦੇ ਨਾਲ ਸਨ ਪਰ ਸਰਕਾਰ ਬਣਨ ਤੋਂ ਬਾਅਦ ਵਿਧਾਇਕ ਨੇ ਇਸ ਗੱਲ ਵੱਲ ਨਜ਼ਰ ਤਕ ਵੀ ਨਹੀਂ ਘੁਮਾਈ  

ਜਗਰਾਉਂ ,01ਅਪ੍ਰੈਲ  (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਕਮੇਟੀ ਦੀ ਮੀਟਿੰਗ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਦੀ ਕਾਰਵਾਈ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਦੱਸਿਆ ਕਿ 4 ਅਪ੍ਰੈਲ ਨੂੰ ਗੁਰਿੰਦਰ ਬਲ ਐਸ ਐਚ ਓ ਦੀ ਗਿਰਫਤਾਰੀ ਦੀ ਮੰਗ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਐਲਾਨੇ ਮੁਜਾਹਰੇ ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰ ਵੀ ਜੋਰ ਸ਼ੋਰ ਨਾਲ ਸ਼ਿਰਕਤ ਕਰਨਗੇ। ਉਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਲਾ ਪੁਲਸ ਮੁਖੀ ਦੀ ਅਪੀਲ ਤੇ ਕਿ ਪਹਿਲਾ ਐਲਾਨਿਆਂ ਸਿਟੀ ਥਾਣੇ ਦਾ ਘਿਰਾਓ ਅੱਗੇ ਪਾ ਦਿਓ ਕਿਉਂਕਿ ਚੋਣਾਂ ਕਾਰਨ ਪੁਲਸ ਜਿਆਦਾ ਰੁੱਝੀ ਹੋਈ ਹੈ।ਪੁਲਿਸ ਅਧਿਕਾਰੀਆਂ ਨੇ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਅਤੇ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਅਜੇ ਤਕ ਬੱਚੀ ਦੇ ਕਾਤਲ ਡੀ ਐਸ ਪੀ ਗੁਰਿੰਦਰ ਬੱਲ ਨੂੰ ਗ੍ਰਿਫਤਾਰ ਨਹੀਂ ਕੀਤਾ। ਊਨਾ ਕਿਹਾ ਕਿ ਸਥਾਨਕ ਆਪ ਵਿਧਾਇਕਾ ਬੀਬੀ ਸਰਬਜੀਤ ਕੋਰ  ਮਾਣੂਕੇ ਵੀ  ਚੋਣਾਂ ਤੋਂ ਪਹਿਲਾਂ ਮੰਗ ਦੇ ਸਮਰਥਨ ਚ ਰੋਸ ਧਰਨਿਆ ਚ ਸ਼ਾਮਲ ਹੁੰਦੇ ਰਹੇ ਹਨ ਪਰ ਹੁਣ ਸਰਕਾਰ ਬਨਣ ਤੋਂ ਓਨਾਂ ਨੂੰ ਇਸ ਮਾਮਲੇ ਚ ਦਖਲ ਦੇ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ। ਪਿਛਲੇ ਜਿਲਾ ਪੁਲਸ ਮੁਖੀ ਰਾਜ ਬਚਨ ਸੰਧੂ ਅਤੇ ਡੀਐਸ ਪੀ ਦਲਜੀਤ ਸਿੰਘ ਵਲੋਂ ਜਨਤਕ ਦਬਾਅ ਕਾਰਨ ਲੜਕੀ ਦੀ ਮੋਤ ਤੋਂ ਬਾਅਦ ਇਨਸਾਨੀ ਪਖ ਤੋਂ ਨਿਆਂ ਦੇਣ ਲਈ ਐਫ ਆਈ ਆਰ ਦਰਜ ਕਰਵਾਈ ਸੀ। ਉਨਾਂ ਕਿਹਾ ਕਿ ਪੂਰੇ ਪੁਲਸ ਪ੍ਰਬੰਧ ਚ ਬਾਕਾਇਦਾ ਇਕ ਲਾਬੀ ਦੋਸ਼ੀ ਡੀ ਐਸ ਪੀ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ । ਉਨਾਂ ਕਿਹਾ ਕਿ ਬਦਲਾਅ ਦੀ ਸਰਕਾਰ ਆਉਣ ਤੇ ਵੀ ਲੰਬੀ ਵਿਖੇ ਨਰਮੇ ਦੇ ਖਰਾਬੇ ਦੀ ਮੰਗ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕਰ ਕੇ ਉਲਟਾ ਪਰਚੇ ਵੀ ਪੀੜਤਾਂ ਤੇ ਹੀ ਦਰਜ ਕੀਤੇ ਜਾ ਰਹੇ ਹਨ। ਉਨਾਂ ਦਸਿਆਂ ਕਿ ਆਉਂਦੇ ਦਿਨਾਂ ਚ ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਲਈ ਮੁਆਵਜੇ ਅਤੇ ਨੌਕਰੀ ਦੇ ਹੁਕਮ ਹਾਸਲ ਕਰਨ ਲਈ ਡੀ ਸੀ ਦਫਤਰ ਲੁਧਿਆਣਾ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਤੋਂ ਬਿਨਾਂ ਸਾਰੇ ਇਲਾਕਿਆਂ ਚ ਬਲਾਕ ਮੀਟਿੰਗਾਂ ਕਰਕੇ ਰਹਿੰਦੇ ਪਿੰਡਾਂਚ ਇਕਾਈਆਂ ਬਨਾਉਣ ਅਤੇ ਮੈਂਬਰਸ਼ਿਪ ਵਧਾਉਣ ਬਾਰੇ  ਮੁਹਿੰਮ ਚਲਾਈ ਜਾਵੇਗੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਿਕ ਪਿੰਡਾਂ ਚ ਚਿਪ ਵਾਲੇ ਮੀਟਰਾਂ ਖਿਲਾਫ ਲੋਕਾਂ ਨੂੰ ਜਾਗ੍ਰਤ ਕੀਤਾ ਜਾਵੇਗਾ।  ਮੀਟਿੰਗ ਵਿੱਚ ਜਗਤਾਰ ਸਿੰਘ ਦੇਹੜਕਾ, ਧਰਮ ਸਿੰਘ ਸੂਜਾਪੁਰ,  ਦੇਵਿੰਦਰ ਸਿੰਘ ਕਾਉਂਕੇ, ਕੁੰਡਾ ਸਿੰਘ ਕਾਉਂਕੇ, ਕਰਨੈਲ ਸਿੰਘ ਹੇਰਾਂ ,ਜਸਵਿੰਦਰ ਸਿੰਘ ਭਮਾਲ ਹਾਜਰ ਸਨ।

  ਇਤਿਹਾਸ ਬਾਰੇ ਜਾਣਕਾਰੀ (ਪੰਜਾਬ ਦੇ ਇਤਿਹਾਸਿਕ ਸੋਮੇ ) ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਪ੍ਰਸ਼ਨ-1.ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮੇ ਕਿਹੜੇ ਹਨ?
(ੳ) ਭੱਟ ਵਹੀਆਂ (ਅ) ਖਾਲਸਾ ਦਰਬਾਰ ਰਿਕਾਰਡ (ੲ)ਇਤਿਹਾਸਿਕ ਭਵਨ (ਸ) ਚਿੱਤਰ ,ਸਿੱਕੇ (ਹ) ਉਪਰੋਕਤ ਸਾਰੇ
ਪ੍ਰਸ਼ਨ-2.ਪੰਜਾਬ ਦੇ ਇਤਿਹਾਸ ਲਈ ਸਭ ਤੋਂ ਮਹੱਤਵਪੂਰਨ ਤੇ ਬਹੁਮੁੱਲਾ ਸੋਮਾ ਕਿਹੜਾ ਹੈ ?
(ੳ)ਗੁਰਸੋਭਾ (ਅ)ਗਿਆਨ ਰਤਨਾਵਲੀ (ੲ)ਭਾਈ ਗੁਰਦਾਸ ਦੀਆਂ ਵਾਰਾਂ (ਸ) ਆਦਿ ਗ੍ਰੰਥ ਸਾਹਿਬ ਜੀ
ਪ੍ਰਸ਼ਨ-3.ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਦੋਂ ਕੀਤਾ ਸੀ?
(ੳ)1600 ਅ) 1603 (ੲ) 1604 (ਸ)1605
ਪ੍ਰਸ਼ਨ -4. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸਨੇ ਕੀਤਾ ਸੀ?
(ੳ)ਭਾਈ ਮਨੀ ਸਿੰਘ (ਅ) ਭਾਈ ਗੁਰਦਿੱਤਾ (ੲ) ਭਾਈ ਗੁਰਦਾਸ (ਸ) ਸੈਨਾਪਤ
ਪ੍ਰਸ਼ਨ-5. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਕੀਤਾ ਗਿਆ ਸੀ?
ੳ)1665 (ਅ) 1675 (ੲ) 1721 (ਸ) 1725
ਪ੍ਰਸ਼ਨ -6.ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
(ੳ) 35 (ਅ) 39 (ੲ) 40 ( ਸ) 45
ਪ੍ਰਸ਼ਨ-7.ਦਸਮ ਗ੍ਰੰਥ ਸਾਹਿਬ ਜੀ ਕਿੰਨੇ ਗ੍ਰੰਥਾਂ ਦਾ ਸੰਗ੍ਰਹਿ ਹੈ?
(ੳ) 12 (ਅ)15 (ੲ)16 ( ਸ)18
ਪ੍ਰਸ਼ਨ-8.ਹੁਕਮਨਾਮੇ ਤੋਂ ਕੀ ਭਾਵ ਹੈ ?
(ੳ)ਅਭੁੱਲ ਪੱਤਰ (ਅ) ਆਗਿਆ ਪੱਤਰ (ੲ) ਦੋਨੋਂ ( ਸ) ਕੋਈ ਨਹੀਂ
ਪ੍ਰਸ਼ਨ -9.ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ?
(ੳ) 23 (ਅ) 25 (ੲ) 95 (ਸ) 100
ਪ੍ਰਸ਼ਨ -10.ਸ੍ਰੀ ਗੁਰਸੋਭਾ ਦਾ ਰਚਨਾਕਾਰ ਕੌਣ ਹੈ ?
(ੳ) ਸੰਤੋਖ ਸਿੰਘ (ਅ) ਸੈਨਾਪਤ (ੲ) ਰਤਨ ਸਿੰਘ ਭੰਗੂ(ਸ)ਕੋਈ ਨਹੀਂ
ਪ੍ਰਸ਼ਨ-11.ਬੰਸਾਵਲੀ ਨਾਮਾ ਦੀ ਰਚਨਾ ਕਿਸਨੇ ਕੀਤੀ ਸੀ?
(ੳ) ਸੰਤੋਖ ਸਿੰਘ (ਅ) ਕੇਸਰ ਸਿੰਘ ਛਿੱਬੜ (ੲ) ਰਤਨ ਸਿੰਘ ਭੰਗੂ(ਸ)ਕੋਈ ਨਹੀਂ ਟਰ
ਪ੍ਰਸ਼ਨ-12.ਭੱਟ ਵਹੀਆਂ ਦੀ ਖੋਜ ਕਿਸਨੇ ਕੀਤੀ ?
ੳ) ਗਣੇਸ ਦਾਸ ਵਡੇਹਰਾ (ਅ) ਗਿਆਨੀ ਗਿਰਜਾ ਸਿੰਘ (ੲ) ਰਤਨ ਸਿੰਘ ਭੰਗੂ (ਸ)ਕੋਈ ਨਹੀਂ
ਪ੍ਰਸ਼ਨ -13.ਉਮਦਤ-ਉਤ -ਤਵਾਰੀਖ ਦਾ ਲੇਖਕ ਕੌਣ ਸੀ ?
ੳ) ਗਣੇਸ ਦਾਸ ਵਡੇਹਰਾ (ਅ) ਗਿਆਨੀ ਗਿਰਜਾ ਸਿੰਘ (ੲ)ਸੋਹਣ ਲਾਲ ਸੂਰੀ (ਸ)ਕੋਈ ਨਹੀਂ
ਪ੍ਰਸ਼ਨ-14.ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਿਸਨੇ ਕੀਤੀ ?
ੳ) ਗਣੇਸ ਦਾਸ ਵਡੇਹਰਾ (ਅ) ਰਤਨ ਸਿੰਘ ਭੰਗੂ(ੲ) ਗਿਆਨੀ ਗਿਰਜਾ ਸਿੰਘ (ਸ)ਕੋਈ ਨਹੀਂ
ਪ੍ਰਸ਼ਨ-15.ਸਿੱਖਾਂ ਦੀ ਭਗਤ ਮਾਲਾ ਪੁਸਤਕ ਦੀ ਰਚਨਾ ਕਿਸਨੇ ਕੀਤੀ?
ੳ) ਸੰਤੋਖ ਸਿੰਘ (ਅ) ਸੈਨਾਪਤ (ੲ) ਰਤਨ ਸਿੰਘ ਭੰਗੂ(ਸ)ਭਾਈ ਮਨੀ ਸਿੰਘ
ਪ੍ਰਸ਼ਨ-16. ਅਕਬਰਨਾਮਾ ਅਤੇ ਆਇਨ ਏ ਅਕਬਰ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ) ਮੈਲਕੋਮ (ੲ)ਅਬੁਲ ਫ਼ਜ਼ਲ(ਸ)ਭਾਈ ਮਨੀ ਸਿੰਘ
ਪ੍ਰਸ਼ਨ-17.ਜੰਗਨਾਮਾ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ) ਮੈਲਕੋਮ (ੲ)ਅਬੁਲ ਫ਼ਜ਼ਲ (ਸ)ਕਾਜੀ ਨੂਰ ਮੁਹੰਮਦ
ਪ੍ਰਸ਼ਨ -18.ਸਕੈਚ ਆਫ ਸਿੱਖਜ ਦਾ ਲੇਖਕ ਕੌਣ ਸੀ ?
ੳ) ਮੈਲਕੋਮ (ਅ) ਡਾ.ਮਰੇ (ੲ)ਅਬੁਲ ਫ਼ਜ਼ਲ (ਸ)ਕਾਜੀ ਨੂਰ ਮੁਹੰਮਦ
ਪ੍ਰਸ਼ਨ-19. ਤੁਜਕ ਏ ਬਾਬਰੀ ਦੀ ਰਚਨਾ ਕਿਸਨੇ ਕੀਤੀ?
ੳ)ਡਾ.ਮਰੇ (ਅ)ਬਾਬਰ (ੲ)ਅਬੁਲ ਫ਼ਜ਼ਲ(ਸ)ਭਾਈ ਮਨੀ ਸਿੰਘ
ਪ੍ਰਸ਼ਨ-20.ਮੁੰਤਖਿਬ ਉਲ ਲੁਬਾਬ ਕਿਸ ਦਾ ਰਚਿਤ ਗ੍ਰੰਥ ਹੈ?
ੳ) ਖਾਫੀ ਖਾਂ (ਅ) ਰਤਨ ਸਿੰਘ ਭੰਗੂ (ੲ) ਗਿਆਨੀ ਗਿਰਜਾ ਸਿੰਘ (ਸ)ਕੋਈ ਨਹੀਂ

ਉੱਤਰ ਮਾਲਾ -1. ਹ 2. ਸ 3. ੲ 4. ੳ 5. ੲ 6. ਅ 7. ਸ 8.ਅ 9.ੳ 10.ਅ 11. ਅ 12. ਅ 13. ੲ 14.ਅ 15.ਸ 16.ੲ
17.ਸ 18.ੳ 19.ਅ 20.ੳ

ਤਿਆਰ ਕਰਤਾ -ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ, ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨ ਕਾਲਜ ਬਰੇਟਾ ।- 9988933161 

ਮਾਸਟਰ ਅਮਰਜੀਤ ਸਿੰਘ ਸੋਹੀ ਦੀਵਾਨਾ ਨੂੰ ਰਿਟਾਇਰਮੈਂਟ ਹੋਣ ਤੇ ਸਨਮਾਨਤ ਕੀਤਾ  

ਮਹਿਲ ਕਲਾਂ/ ਬਰਨਾਲਾ-31 ਮਾਰਚ- (ਗੁਰਸੇਵਕ ਸੋਹੀ)-ਹਲਕਾ ਮਹਿਲ ਕਲਾਂ ਦੇ ਪਿੰਡ ਦੀਵਾਨਾ ਵਿਖੇ ਅੱਜ ਮਾਸਟਰ ਅਮਰਜੀਤ ਸਿੰਘ ਸੋਹੀ ਜੀ ਦੀ ਰਟਾਇਰਮੈਂਟ ਪਾਰਟੀ ਵਿੱਚ ਯੁਵਕ  ਸੇਵਾਵਾਂ ਕਲੱਬ, NRI,ਅਤੇ ਸਕੂਲ ਸੇਵਾ ਗਰੁੱਪ ਵੱਲੋਂ ਸਨਮਾਨਿਤ ਕੀਤਾ ਗਿਆ। ਮਾਸਟਰ ਜੀ ਨੇ ਆਪਣੇ ਸੇਵਾ ਕਾਲ ਵਿੱਚ ਜਿੱਥੇ ਬੱਚਿਆਂ ਨੂੰ ਬਹੁਤ ਹੀ ਇਮਾਨਦਾਰੀ ਅਤੇ ਲਗਨ ਨਾਲ ਤਾਲੀਮ ਦਿੱਤੀ ਹੈ ਉੱਥੇ ਹੀ ਸਕੂਲ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਵੀ ਕਰਦੇ ਰਹੇ ਹਨ। ਮਾਸਟਰ ਜੀ ਵੱਲੋਂ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਵੀ ਸਾਮ ਦੇ ਸਮੇਂ ਬਿਨਾਂ ਕਿਸੇ ਨਾਗੇ ਦੇ ਬੱਚਿਆਂ ਨੂੰ ਕੋਚਿੰਗ ਦਿੱਤੀ ਜਿਸਦੇ ਨਤੀਜੇ ਵਜੋ ਸਕੂਲ ਦੀਆ   ਲੜਕੀਆਂ ਦੀ ਹਾਕੀ ਦੀ ਟੀਮ ਨੂੰ ਨੈਸਨਲ ਪੱਧਰ ਤੇ ਖੇਡਣ ਦਾ ਮਾਣ ਪ੍ਰਾਪਤ ਹੋਏਆ ਹੈ। 
ਇਸ ਮੌਕੇ ਸਕੂਲ ਸੇਵਾ ਗਰੁੱਪ ਦੇ ਮੈਬਰਾਂ (ਰਾਜਾ ਢਿੱਲੋਂ ਤੇ ਜੀਤਾ ਢਿੱਲੋ) ਵੱਲੋਂ ਸਕੂਲ ਵਿਚਲੇ ਪਰਾਈਵੇਟ ਟੀਚਰ ਦੀ ਪੰਜ ਮਹੀਨੇ ਦੀ ਤਨਖਾਹ ਦੇਣ ਦਾ ਵੀ ਐਲਾਨ ਕੀਤਾ ਗਿਆ NRI ਵੀਰਾਂ ਵੱਲੋਂ ਪਹਿਲਾਂ ਵੀ ਸਕੂਲ ਵਿੱਚ ਰੰਗ ਦੀ ਸੇਵਾ LED ਲਗਾਵਾਉਣ ਦੀ ਸੇਵਾ ਅਤੇ ਪੁਜੀਸਨਾ ਤੇ ਆਉਣ ਵਾਲੇਆ ਬੱਚੇਆ ਦਾ ਮਾਨ ਸਨਮਾਨ ਕਰਨ ਦੀਆ ਸੇਵਾਵਾਂ ਕੀਤੀਆਂ ਗਈਆ ਹਨ। ਇਸ ਮੌਕੇ   ਸਮੁੱਚੀ ਕਲੱਬ ਸਮੁੱਚੇ ਸਕੂਲ ਸਟਾਫ ਅਤੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਸਕੂਲ ਸੇਵਾ ਗਰੁੱਪ ਦੇ ਸਾਰੇ NRI ਵੀਰਾਂ ਵੱਲੋਂ ਮਾਸਟਰ ਅਮਰਜੀਤ ਸਿੰਘ ਸੋਹੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਦਾ ਬਹੁਤ ਬਹੁਤ ਧੰਨਵਾਦ ਕੀਤਾ  ਜੋ ਸਕੂਲ ਅਤੇ ਪਿੰਡ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਸਹਿਯੋਗ ਦਿੰਦੇ ਰਹੇ  ।

ਚੌਧਰੀ ਕ੍ਰਿਸ਼ਨ ਲਾਲ ਮਲੋਟ ਸਾਬਕਾ  ਐਸ.ਐਚ.ਓ. ‘ਦੇਵ ਸਰਾਭਾ’ ਦੇ ਸਮਰਥਨ ‘ਚ ਪੁੱਜੇ

ਹੱਕੀ ਮੰਗਾਂ ਦਾ ਦਿੱਤਾ ਭਰਵਾਂ ਸਮਰਥਨ, ਮੰਡ ‘ਤੇ ਵਰੇ, ਕਿਹਾ-ਬੰਦੀ ਸਿੰਘ ਰਿਹਾ ਕਰੋ, ਹਵਾਈ ਅੱਡੇ ਹਲਵਾਰਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਰੱਖੋ  

ਮੁੱਲਾਂਪੁਰ ਦਾਖਾ 31 ਮਾਰਚ (ਸਤਵਿੰਦਰ ਸਿੰਘ ਗਿੱਲ)-ਬੰਦੀ ਸਿੰਘਾਂ ਦੀ ਰਿਹਾਈ ਸਮੇਤ ਪੰਜਾਬ ਤੇ ਪੰਥਕ ਮੁੱਦਿਆਂ ਦੇ ਸਦੀਵੀ ਹੱਲ ਲਈ ਸ਼ਾਸ਼ਨ/ਪ੍ਰਸ਼ਾਸ਼ਨ ਦਾ ਧਿਆਨ ਦਿਵਾਉਣ ਲਈ 39 ਦਿਨ ਤੋਂ ਭੁੱਖ ਹੜਤਾਲ ਲਈ ਬੈਠੇ ਬਲਦੇਵ ਸਿੰਘ ਸਰਾਭਾ ‘ਦੇਵ ਸਰਾਭਾ’ ਦੇ ਸਮਰਥਨ ‘ਚ ਸਮਾਜਿਕ ਚੇਤਨਾ ਲਈ ਕਾਰਜ਼ਸ਼ੀਲ ਚੌਧਰੀ ਕ੍ਰਿਸ਼ਨ ਲਾਲ ‘ਮਲੋਟ ਸਾਬਕਾ ਐਸ.ਐਚ.ਓ.’ ਵਿਸ਼ੇਸ਼ ਤੌਰ ‘ਤੇ ਪੁੱਜੇ। ਉਨ੍ਹਾਂ ‘ਦੇਵ ਸਰਾਭਾ’ ਨੂੰ ਥਾਪੜਾ ਦਿੰਦਿਆਂ ਸਮਾਜ ਲਈ ਕਾਰਜ਼ਸ਼ੀਲ ਰਹਿਣ ਦਾ ਸਮਰਥਨ ਦਿੰਦਿਆਂ ਬੇ-ਪ੍ਰਵਾਹੀ, ਬੇ-ਲਾਗ, ਬੇ-ਖੌਫ ੳੇ ਉਸਾਰੂ ਸੋਚ ਨਾਲ ਸਮਾਜਿਕ ਚੇਤਨਾ ਅਤੇ ਸਮਾਜਿਕ ਹੱਕਾਂ ਲਈ ਜੂਝਦੇ ਰਹਿਣ ਲਈ ਡਟੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਹਮਾਇਤ ਕਰਦਿਆਂ ਦਲੀਲ ਦਿੱਤੀ ਕਿ ਜੇ ਪੁਲਿਸ ਵਿਭਾਗ ‘ਚ ਕਿਸੇ ਕਾਰਣ ਸਜਾਵਾਂ ਭੁਗਤਣ ਵਾਲਿਆਂ ਨੂੰ ਵੱਡੀਆਂ ਸਜਾਵਾਂ ਤੋਂ 6-6, 2-2 ਸਾਲਾਂ ਦੀ ਸਜ਼ਾ ਅਤੇ ਮੁਆਫੀ ਦੇ ਨਾਲ-ਨਾਲ ਗਵਰਨਰ ਸਾਬ੍ਹ ਤੋਂ ਬੰਦ ਖਲਾਸੀ ਕਰਵਾਈ ਜਾ ਸਕਦੀ ਹੈ ਤਾਂ ਬੰਦੀ ਸਿੰਘਾਂ ਲਈ ਕਿਉਂ ਨਹੀਂ ਕੁਝ ਕੀਤਾ ਗਿਆ ਜਾਂ ਕੁਝ ਹੋ ਨਹੀਂ ਸਕਦਾ? ਜਦਕਿ ਇਹ ਤਾਂ ਇਨਸਾਫ ਮੰਗਦੇ ਹਨ। ਉਨ੍ਹਾਂ ਹਲਵਾਰਾ ਸਥਿੱਤ ਉਸਾਰੀ ਅਧੀਨ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ ਰੱਖਣ ਦੀ ਜੋਰਦਾਰ ਪ੍ਰੋੜਤਾ ਕਰਦਿਆਂ ‘ਮੰਡ’ ਨਾਮਕ ਉਸ  ਸ਼ਖਸ਼ ‘ਤੇ ਜੰਮ ਕੇ ਵਰੇ ਜਿਸ ਨੇ ਰਜੀਵ ਗਾਂਧੀ ਦੇ ਨਾਮ ‘ਤੇ ਹਵਾਈ ਅੱਡੇ ਦਾ ਨਾਮ ਰੱਖਣ ਦਾ ਮੁੱਦਾ ਚੁੱਕਿਆ। ਸ਼੍ਰੀ ਚੌਧਰੀ ਨੇ ਪੁੱਛਿਆ ਰਜੀਵ ਗਾਂਧੀ ਦੀ ਪੰਜਾਬ ਵਾਸਤੇ ਕੀ ਘਾਲਣਾ ਜਾਂ ਕੁਰਬਾਨੀ ਹੈ? ਜਦਕਿ ਜਿਸ ਸ਼ਹੀਦ ਕਰਤਾਰ ਸਿੰਘ ਜੀ ਨੇ ਬਾਲ ਉਮਰੇ ਵੱਡੇ ਕਾਰਨਾਮੇ ਵਿਖਾਉਦਿਆਂ ਜੰਗ-ਏ-ਅਜ਼ਾਦੀ ਲਈ ਆਪਾ ਵਾਰਿਆ, ਉਹ ਹੀ ਅਸਲ ‘ਚ ਹੱਕਦਾਰ ਹੈ। ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਭਾਰਤ ਰਤਨ’ ਅਵਾਰਡ ਦੇਣ ਦੀ ਮੰਗ ਕਰਦਿਆਂ ਕਿਹਾ ਜੇ ਇਹ ਸਹੀਦ ਨਾ ਹੁੰਦੇ ਤਾਂ ਅਸੀਂ ਅਜਾਦ ਨਾ ਹੁੰਦੇ,  ਅਸੀਂ ਗੋਰਿਆਂ ਦੇ ਅਧੀਨ ਹੁੰਦੇ, ਲਗਾਨ ਵੀ ਦੇਣਾ ਸੀ, ਹੀਣਤਾ ਭਰਿਆ ਜੀਵਨ ਵੀ ਜਿਉਣਾ ਸੀ। ਸ਼ਹੀਦਾਂ ਨੇ ਸਾਨੂੰ ਗੁਲਾਮੀ ਤੋਂ ਛੁਟਕਾਰਾ ਦਵਾਇਆ।
ਸ਼੍ਰੀ ਚੌਧਰੀ ਨੇ ਮਾਨਵਤਾ ਦੇ ਰਾਹ ਦਸੇਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਮਸਲੇ ਦੀ ਗੱਲ ਕਰਦਿਆਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ।ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਜਿਨ੍ਹਾਂ ਲੀਡਰਾਂ ਦੇ ਗਲ਼ਾਂ ‘ਚ ਹਾਰ ਪਾਉਦੇ ਹੋਂ ਉਨ੍ਹਾਂ  ਦੀ ਪੰਜਾਬ ਨੂੰ ਕੀ ਦੇਣ ਹੈ? ਇਨ੍ਹਾਂ ਲੁਟਿਆ-ਕੁੱਟਿਆ ਹੀ ਹੈ। ਉਨ੍ਹਾਂ ਦੇਵ ਸਰਾਭਾ ਨੂੰ ਹੌਸਲਾ ਦਿੰਦਿਆਂ ਕਿਹਾ ਵੱਡਾ ਸਮਾਗਮ ਕਰੋ ਤਾਂ ਬਾਈ ਲੱਖਾ ਸਧਾਣਾ, ਸੁਖਵਿੰਦਰ ਹਲਵਾਰਾ, ਸੁੱਖ ਜਗਰਾਓ, ਜਗਦੀਪ ਰੰਧਾਵੇ ਵਰਗੇ ਵੀਰਾਂ ਨੂੰ ਵੀ ਲਿਆਵਾਂਗੇ।ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਸ੍ਰੀ ਚੌਧਰੀ  ਨਾਲ ਚੌਧਰੀ ਦਵਿੰਦਰ ਨੇ ਵੀ 39 ਵੇਂ ਦਿਨ ਦੀ ਭੁੱਖ ਹੜਤਾਲ ‘ਚ ਹਾਜ਼ਰੀ ਭਰੀ। 

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 39 ਵਾਂ ਦਿਨ

ਭਾ: ਪਾਲ ਸਿੰਘ ਫਰਾਂਸ, ਭਾ: ਰਜਿੰਦਰ ਸਿੰਘ ਪੁਰੇਵਾਲ, ਭਾ: ਸ਼ਾਹਕੋਟ, ਚੌਧਰੀ ਕ੍ਰਿਸ਼ਨ ਲਾਲ, ਬੀਬੀ ਹੰਬੜਾ, ਵਰਗੀਆਂ ਨਾਮਵਰ ਸ਼ਖਸ਼ੀਅਤਾਂ ਨੇ ‘ਦੇਵ ਸਰਾਭਾ’ ਨੂੰ ਦਿੱਤਾ ਥਾਪੜਾ

ਮੁੱਲਾਂਪੁਰ ਦਾਖਾ 31 ਮਾਰਚ (ਸਤਵਿੰਦਰ ਸਿੰਘ ਗਿੱਲ)-ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਮੁਕੱਦਸ ਜਨਮ ਭੂਮੀ ਪਿੰਡ ਸਰਾਭਾ ਦੇ ਮੁੱਖ ਚੌਂਕ ਸਥਿੱਤ ਬਾਬਾ ਜੀ ਦੇ ਬੁੱਤ ਸਾਹਮਣੇ ਇਸੇ ਪਿੰਡ ਦੇ ਜਮਪਲ ਸ੍ਰ: ਬਲਦੇਵ ਸਿੰਘ ਸਰਾਭਾ ‘ਦੇਵ ਸਰਾਭਾ’ ਵਲੋਂ ਪਿਛਲੇ 39 ਦਿਨਾਂ ਤੋਂ ਪੰਥਕ ਤੇ ਪੰਜਾਬ ਸਬੰਧੀ ਜੁੜੇ ਅਹਿਮ ਮਸਲਿਆਂ ਦੇ ਸਦੀਵੀ ਹੱਲ ਲਈ ਭੁੱਖ ਹੜਤਾਲ ‘ਤੇ ਬੈਠਾ ਹੋਇਆ ਹੈ। ਉਸਦੀ ਭੁੱਖ ਹੜਤਾਲ ਨੂੰ ਸਮਰਥਨ ਦੇਣ ਵਾਲਿਆਂ ‘ਚ ਅੱਜ ਪੰਥਕ ਸਫਾਂ ‘ਚ ਜਾਣੀ-ਪਛਾਣੀਆਂ ਸਿੱਖ ਸ਼ਖਸ਼ੀਅਤਾਂ ਭਾਈ ਪਾਲ ਸਿੰਘ ਫਰਾਂਸ, ਭਾਈ ਰਜਿੰਦਰ ਸਿੰਘ ਪੁਰੇਵਾਲ, ਭਾਈ ਕਮਲਜੀਤ ਸਿੰਘ ਸ਼ਾਹਕੋਟ ਅਤੇ ਭਾਈ ਗੁਰਮੁੱਖ ਸਿੰਘ ਪੁੱਜੇ। ਉਨ੍ਹਾਂ ਕੌਮ ਨੂੰ ਦਰਪੇਸ਼ ਮੁਸ਼ਕਲਾਂ ਅਤੇ ਚਣੌਤੀਆਂ ਦੇ ਮੱਦੇ-ਨਜ਼ਰ ਪੰਜਾਬੀਆਂ ਖਾਸ ਕਰਕੇ ਪਿੰਡਾਂ ਦੇ ਲੋਕਾਂ ਦੇ ਅਵੇਸਲੇਪਣ ਅਤੇ ਕੌਮੀ ਫਰਜ਼ਾਂ ਵਲੋਂ ਅਣਗਹਿਲੀ ਵਰਗੇ ਪੱਖਾਂ ਤੋਂ ਗਹਿਰੀ ਚਿੰਤਾ ਪ੍ਰਗਟਾਉਦਿਆਂ ਅੰਦਰਲੇ ਤੇ ਬਾਹਰਲੇ ਵਾਰਾਂ ਤੋਂ ਵਰਤਮਾਨ ਦੀ ਉਲਝੀ ਤਾਣੀ ਦੇ ਨਾਲ-ਨਾਲ ਸੁਨਹਿਰੀ ਪਿਛੋਕੜ ਨੂੰ ਦਾਗਦਾਰ ਕਰਨ ਵਰਗੇ ਪੱਖਾਂ ਵਿਚਾਰਾਂ ਦੀ ਸਾਂਝ ਪਾਉਦਿਆਂ ਅਦੁੱਤੀਆਂ ਸਿੱਖ ਸ਼ਖਸ਼ੀਅਤਾਂ ਨੂੰ ਪਸੇ-ਪਰਦਾ ਕਰਨ ਅਤੇ ਸ਼ਹੀਦ ਸ਼ਖਸ਼ੀਅਤਾਂ ਦੇ ਉੱਜਲੇ ਰੰਗਾਂ ਨੂੰ ਬਦਰੰਗੇ ਕਰਨ ਵਰਗੇ ਅਹਿਮ ਮੁੱਦਿਆਂ ਵਰਗੇ ਪੱਖ ‘ਚ ਕੋਝੇ ਜਤਨਾਂ ਦਾ ਜਿਕਰ ਕਰਦਿਆਂ, ਅਜੋਕੇ ਤੇ ਲੰਘੇ ਦੌਰ ‘ਚ ਸੁਆਰਥੀ ਸੱਤ੍ਹਾਧਾਰੀਆਂ ਵਲੋਂ ਵਰਤੇ ਹਰ-ਹਰਬਿਆਂ ਦੇ ਪਾਜ ਉਦੇੜਦਿਆਂ ਸੁਚੇਤ ਕੀਤਾ ਕਿ ਪੁਰਾਤਨ ਸਿੱਖ ਵਿਰੋਧੀ ਉਹੋ ਤਾਕਤਾਂ, ਹੁਣ ਨਿੱਤ ਨਵਾਂ ਰੂਪ ਵਟਾ ਕੇ, ਆਪਣਿਆਂ ਕਾਰਿਆਂ ਰਾਹੀਂ ਸਾਨੂੰ ਖੋਖਲਾ ਕਰਦੀਆਂ ਰਹੀਆਂ ਨੇ, ਤੇ ਜੇ ਇਹੋ ਹਾਲ ਰਿਹਾ ਤਾਂ ਹੋਰ ਵੀ ਕਰਨਗੀਆਂ, ਪਰ ਸਾਨੂੰ ਸੁਚੇਤ ਹੋ ਕੇ ਕੌਮੀ ਪਹਿਰੇਦਾਰੀ ਕਰਨੀ ਪਵੇਗੀ। ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਸਮਾਜ ਦੇ ਨਾਲ-ਨਾਲ ਮਾਨਵਤਾ ਦੇ ਦਰਦਮੰਦਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਕਾਰਜ਼ ਵਿਚ ਅਵਾਜ ਬੁਲੰਦ ਕਰਨ। ਉਨ੍ਹਾਂ ਉਸਾਰੀ ਅਧੀਨ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ ਰੱਖਣ ਦੀ ਮੰਗ ਕੀਤੀ। ਅੱਜ ਦੇ ਭੁੱਖ ਹੜਤਾਲ ‘ਚ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਚੌਧਰੀ ਕ੍ਰਿਸ਼ਨ ਲਾਲ ਮਲੋਟ ਸਾਬਕਾ  ਐਸ.ਐਚ.ਓ. ਬੀਬੀ ਪਰਮਜੀਤ ਕੌਰ ਹੰਬੜਾ, ਜਸਵਿੰਦਰ ਸਿੰਘ ਕਾਲਖ, ਠੇਕੇਦਾਰ ਗੁਰਮੀਤ ਸਿੰਘ ਦੋਲੋਂ ਕਲਾਂ, ਕੈਪਟਨ ਰਾਮਲੋਕ ਸਿੰਘ ਸਰਾਭਾ,  ਬਲਦੇਵ ਸਿੰਘ ਈਸ਼ਨਪੁਰ, ਕੁਲਦੀਪ ਸਿੰਘ ਕਿਲਾ ਰਾਏਪੁਰ, ਬਲਵਿੰਦਰ ਸਿੰਘ ਸਰਾਭਾ, ਹਰਦੀਪ ਸਿੰਘ ਆਦਿ ਨੇ ਵੀ ਭੁੱਖ ਹੜਤਾਲ ‘ਚ ਹਾਜ਼ਰੀ ਭਰੀ।

ਪੰਜ ਪਾਵਨ ਸਰੂਪ ਅਗਨ ਭੇਟ ਹੋਣ 'ਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀ ਨੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ , 31 ਮਾਰਚ (ਜਨਸ਼ਕਤੀ ਨਿਊਜ਼ ਬਿਊਰੋ )    ਜਗਰਾਉਂ ਵਿਖੇ ਗੁਰਦੁਆਰਾ ਅਜੀਤਸਰ ਸਾਹਿਬ ਵਿਖੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜ ਪਾਵਨ ਸਰੂਪ ਅਗਨ ਭੇਟ ਹੋਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ   ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੁੱਖ ਪ੍ਰਗਟਾਇਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਬਹੁਤ ਵਾਰੀ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੇਵਾਦਾਰਾਂ ਦੀ ਗ਼ੈਰ-ਹਾਜ਼ਰੀ ਵਿਚ ਬਿਜਲੀ ਉਪਕਰਣਾਂ ਨੂੰ ਚਾਲੂ ਨਾ ਰੱਖਿਆ ਜਾਵੇ। ਦੁੱਖ ਦੀ ਗੱਲ ਹੈ ਕਿ ਪ੍ਰਬੰਧਕ ਕਮੇਟੀਆਂ ਇਸ 'ਤੇ ਗ਼ੌਰ ਨਹੀਂ ਕਰਦੀਆਂ। ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾ ਵੀ ਬਿਜਲੀ ਦੇ ਪੱਖੇ ਦੀਆਂ ਤਾਰਾਂ ਵਿਚ ਸਰਕਟ ਸ਼ਾਰਟ ਹੋਣ ਕਰ ਕੇ ਵਾਪਰੀ ਹੈ। ਗੁਰਦੁਆਰਾ ਕਮੇਟੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸੰਜੀਦਾ ਹੋਣ ਤੇ ਗੁਰਦੁਆਰਾ ਸਾਹਿਬਾਨ ਅੰਦਰ ਬਿਜਲੀ ਦੀਆਂ ਤਾਰਾਂ ਅਤੇ ਉਪਕਰਣਾਂ ਦਾ ਸਮੇਂ-ਸਮੇ ਨਰੀਖਣ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਹਰ ਸਮੇਂ ਸੇਵਾਦਾਰ ਦਾ ਰਹਿਣਾ ਵੀ ਲਾਜ਼ਮੀ ਬਣਾਇਆ ਜਾਵੇ ਤਾਂ ਜੋ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਸਮੇਂ ਸਿਰ ਕਾਬੂ ਕਰ ਵੱਡੇ ਨੁਕਾਸਨ ਨੂੰ ਰੋਕਿਆ ਜਾ ਸਕੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਮੇਂ-ਸਮੇਂ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਸੁਚੇਤ ਕਰਦੇ ਰਹਿਣ।

ਭਗਵੰਤ ਮਾਨ ਵੱਲੋਂ ਪੀ.ਏ.ਯੂ. ਨੂੰ ਸੈਂਟਰ ਆਫ਼ ਐਕਸੀਲੈਂਸ ਪ੍ਰਾਜੈਕਟ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ

ਇਸ ਕਦਮ ਦਾ ਉਦੇਸ਼ ਖੇਤੀਬਾੜੀ ਵਿਭਿੰਨਤਾ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰਨਾ

ਚੰਡੀਗੜ੍ਹ 31 ਮਾਰਚ   (ਰਣਜੀਤ ਸਿੱਧਵਾਂ)  : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੇਸ਼ ਦੀ ਪ੍ਰਮੁੱਖ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਨੂੰ ਸੈਂਟਰ ਆਫ਼ "ਐਕਸੀਲੈਂਸ (ਸੀ.ਓ.ਈ) ਪ੍ਰਾਜੈਕਟ ਡਿਵੈਲਪਮੈਂਟ ਐਂਡ ਇੰਟੀਗ੍ਰੇਸ਼ਨ ਆਫ਼ ਐਡਵਾਂਸਡ ਜੀਨੋਮਿਕ ਤਕਨਾਲੋਜੀਜ਼ ਫ਼ਾਰ ਟਾਰਗੇਟਿਡ ਬਰੀਡਿੰਗ" ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ (ਡੀ.ਬੀ.ਟੀ) ਵੱਲੋਂ ਪੀਏਯੂ ਲਈ ਮਨਜ਼ੂਰ ਕੀਤੇ ਗਏ ਸੀ.ਓ.ਈ. ਪ੍ਰਾਜੈਕਟ ਨੂੰ ਫਸਲੀ ਵਿਭਿੰਨਤਾ ਲਈ ਅਹਿਮ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਅਤਿ-ਆਧੁਨਿਕ ਖੋਜ ਸੰਸਥਾ ਕਰਾਪ ਬਰੀਡਿੰਗ ਪ੍ਰੋਗਰਾਮਾਂ ਵਿੱਚ ਐਡਵਾਂਸਡ ਜੀਨੋਮਿਕ ਤਕਨਾਲੋਜੀਜ਼ ਦੇ ਵਿਕਾਸ ਅਤੇ ਏਕੀਕਰਣ ਨੂੰ ਯਕੀਨੀ ਬਣਾਉਣ ਵਿੱਚ ਵੀ ਸਹਾਈ ਸਿੱਧ ਹੋਵੇਗੀ, ਜਿਸ ਨਾਲ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਟੀਚੇ ਵਾਲੀਆਂ ਫਸਲਾਂ ਦੀ ਉਤਪਾਦਕਤਾ ਵਧਾਉਣ ਅਤੇ ਰਾਜ ਭਰ ਵਿੱਚ ਕਿਸਾਨਾਂ ਦਾ ਮੁਨਾਫਾ ਵਧਾਉਣ ਵਿੱਚ ਮਦਦ ਮਿਲੇਗੀ। ਗ਼ੌਰਤਲਬ ਹੈ ਕਿ ਡੀਬੀਟੀ ਨੂੰ ਬੁਨਿਆਦੀ ਢਾਂਚੇ ਦੀ ਮਜ਼ਬੂਤੀ, ਖੇਤੀ ਬਾਇਓਟੈਕਨਾਲੋਜੀ ਵਿੱਚ ਅਤਿ ਆਧੁਨਿਕ ਖੋਜ ਲਈ ਖੋਜ ਗਤੀਵਿਧੀਆਂ, ਮਨੁੱਖੀ ਸਰੋਤ, ਯਾਤਰਾ, ਸਮਰੱਥਾ ਨਿਰਮਾਣ ਲਈ ਉੱਨਤ ਸਿਖਲਾਈਆਂ ਅਤੇ ਵਰਕਸ਼ਾਪਾਂ ਲਗਾਉਣ ਵਾਸਤੇ ਪੰਜ ਸਾਲਾਂ ਦੀ ਮਿਆਦ ਲਈ 27.91 ਕਰੋੜ ਰੁਪਏ ਦੀ ਗ੍ਰਾਂਟ ਪ੍ਰਦਾਨ ਕੀਤੀ ਗਈ ਹੈ।  ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਹ ਖੋਜ ਪ੍ਰੋਜੈਕਟ ਵਧੀਆ ਝਾੜ ਦੀ ਸਮਰੱਥਾ ਵਾਲੀਆਂ ਫਸਲਾਂ ਦੀਆਂ ਕਿਸਮਾਂ ਦੇ ਵਿਕਾਸ, ਪੈਦਾ ਹੋ ਰਹੀਆਂ ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ, ਖੁਰਾਕ ਅਤੇ ਪੋਸ਼ਣ ਸੁਰੱਖਿਆ ਪ੍ਰਾਪਤ ਕਰਨ ਲਈ ਪੌਸ਼ਟਿਕ ਗੁਣਵੱਤਾ ਵਿੱਚ ਸੁਧਾਰ ਲਈ ਵੀ ਅਹਿਮ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਕਣਕ ਅਤੇ ਚੌਲਾਂ ਨੇ ਫਸਲੀ ਪ੍ਰਣਾਲੀ ਵਿੱਚ ਇੱਕ ਵੱਡੀ ਤਬਦੀਲੀ ਲਿਆਂਦੀ ਹੈ ਅਤੇ ਨਤੀਜੇ ਵਜੋਂ ਹੋਰ ਫਸਲਾਂ ਹੇਠ ਰਕਬਾ ਖਾਸ ਤੌਰ `ਤੇ ਪੰਜਾਬ ਵਿੱਚ ਬਹੁਤ ਘੱਟ ਗਿਆ ਹੈ। ਇਸ ਫ਼ਸਲੀ ਚੱਕਰ ਦੇ ਨਤੀਜੇ ਵਜੋਂ ਪਾਣੀ ਦੀ ਦੁਰਵਰਤੋਂ ਅਤੇ ਖਾਦਾਂ ਦੀ ਵਰਤੋਂ ਵਧਣ ਦੇ ਨਾਲ ਨਾਲ ਮਿੱਟੀ ਦੀ ਸਿਹਤ ਵਿੱਚ ਗਿਰਾਵਟ ਆਈ ਹੈ। ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫਲਾਂ ਦੀਆਂ ਫ਼ਸਲਾਂ `ਤੇ ਖੋਜ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਆਰਥਿਕ ਤੌਰ `ਤੇ ਵਿਵਹਾਰਕ ਬਦਲ ਪ੍ਰਦਾਨ ਕਰਨ ਲਈ ਆਪਣੀਆਂ ਤਰਜੀਹਾਂ 'ਤੇ ਮੁੜ ਵਿਚਾਰ ਕਰਨ ਦੀ ਸਖ਼ਤ ਲੋੜ ਹੈ। ਇਸ ਦੌਰਾਨ ਵਧੀਕ ਮੁੱਖ ਸਕੱਤਰ ਅਤੇ ਵਾਈਸ ਚਾਂਸਲਰ, ਪੀਏਯੂ ਡੀ. ਕੇ. ਤਿਵਾੜੀ ਨੇ ਇਸ ਵੱਡੀ ਪ੍ਰਾਪਤੀ ਲਈ ਸੀਓਈ ਦੀ ਟੀਮ ਨੂੰ ਵਧਾਈ ਦਿੱਤੀ ਹੈ। ਉਨਾਂ ਅੱਗੇ ਕਿਹਾ ਕਿ ਪੀਏਯੂ ਦੇ ਵਿਗਿਆਨੀਆਂ ਅੱਗੇ ਵੱਡੀਆਂ ਚੁਣੌਤੀਆਂ ਹਨ, ਫਿਰ ਵੀ ਉਨਾਂ ਦੀ ਲਗਨ ਅਤੇ ਵਚਨਬੱਧਤਾ ਸਫਲ ਸਿੱਟੇ ਲਿਆਵੇਗੀ ਜਿਸ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ।

ਸਰਵਿਸ ਲੇਨ ਨਾਲ ਬਣੇ ਫੁੱਟਪਾਥ ਕਾਰਨ ਆਵਾਜਾਈ ਵਿੱਚ ਆ ਰਹੀ ਮੁਸ਼ਕਲ ਦਾ ਜਲਦ ਹੋਵੇਗਾ ਹੱਲ : ਇਯਾਲੀ  

ਲੋਕਾਂ ਦੇ ਵਿਰੋਧ ਦੇ ਬਾਵਜੂਦ ਬਣਾਏ ਗਏ ਸਨ ਇਹ ਫੁੱਟਪਾਥ  

ਮੁੱਲਾਂਪੁਰ ਦਾਖਾ , 31 ਮਾਰਚ (ਸਤਵਿੰਦਰ ਸਿੰਘ ਗਿੱਲ) ਲੁਧਿਆਣਾ ਫਿਰੋਜ਼ਪੁਰ ਨੈਸ਼ਨਲ ਹਾਈਵੇ ਦੇ ਮੁੱਲਾਂਪੁਰ ਦਾਖਾ ਵਿਖੇ ਬਣਾਏ ਗਏ ਪੁਲ ਦੇ ਨਾਲ ਲੱਗਦੀਆਂ ਸਰਵਿਸ ਲੇਨਾ   ਦੀ ਜਗ੍ਹਾ ਵਿੱਚ  ਕਾਂਗਰਸ ਸਰਕਾਰ ਸਮੇਂ ਬਣਾਏ ਗਏ ਫੁੱਟਪਾਥ ਕਾਰਨ ਆਵਾਜਾਈ ਵਿੱਚ ਆ ਰਹੀ ਵੱਡੀ ਮੁਸ਼ਕਲ ਦੇ ਚਲਦੇ ਅੱਜ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਸਰਵਿਸ ਲੇਨ ਨਾਲ ਬਣੇ ਇਸ ਫੁੱਟਪਾਥ ਦਾ ਜਾਇਜ਼ਾ ਲਿਆ ਅਤੇ ਟਰੈਫਿਕ ਮੁਸ਼ਕਲਾਂ ਨੂੰ ਦੇਖਦੇ ਹੋਏ  ਜਲਦ ਇਸ ਦਾ ਹੱਲ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਪੰਜਾਬ ਮੰਡੀ ਬੋਰਡ ਰਾਹੀਂ ਬਗੈਰ ਕਿਸੇ ਯੋਜਨਾ ਦੇ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਇਹ ਫੁੱਟਪਾਥ ਬਣਾਇਆ ਗਿਆ ਸੀ ਜਿਸ ਦਾ ਉਦੋਂ ਤੋਂ ਹੀ  ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਵੱਲੋਂ ਵੱਡੀ ਪੱਧਰ ਤੇ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ,  ਪ੍ਰੰਤੂ ਸੱਤਾ ਦੇ ਨਸ਼ੇ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਵੱਲੋਂ ਲੋਕਾਂ ਦੀ ਇਸ ਮੰਗ ਨੂੰ ਮੁੱਢੋਂ ਨਕਾਰਦੇ ਹੋਏ ਇਹ ਫੁੱਟਪਾਥ  ਬਣਵਾਇਆ ਗਿਆ ਸੀ  ਜਿਸ ਕਾਰਨ ਰਾਹਗੀਰ ਵੱਡੇ ਸੜਕੀ ਜਾਮ ਵਿੱਚ ਫਸਣ ਲਈ ਮਜਬੂਰ ਹੋ ਚੁੱਕੇ ਹਨ। ਵਿਧਾਇਕ ਇਯਾਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਜੋ ਵੀ ਵਿਕਾਸ ਕੰਮ ਹਲਕੇ ਅੰਦਰ ਹੋਏ ਉਹ ਕਿਸੇ ਵੀ ਠੋਸ ਯੋਜਨਾਬੰਦੀ ਤੋਂ ਬਗੈਰ ਹਫੜਾ ਦਫੜੀ ਵਿੱਚ ਕੀਤੇ ਗਏ  ਜਿਸ ਵਿੱਚ ਵੱਡੀ ਪੱਧਰ ਤੇ ਘੁਟਾਲੇਬਾਜ਼ਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।  
ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਮੁਸ਼ਕਿਲ ਨੂੰ ਸਮਝਦੇ ਹੋਏ ਉਹ ਮੁੱਖ ਮੰਤਰੀ ਪੰਜਾਬ  ਭਗਵੰਤ  ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੂੰ ਇਕ ਪੱਤਰ ਰਾਹੀਂ ਇਸ ਫੁੱਟਪਾਥ ਨੂੰ ਹਟਾ ਕੇ ਸਰਵਿਸ ਲੇਨ ਚੌੜੀਆਂ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਤਤਕਾਲੀ ਕਾਂਗਰਸ ਸਰਕਾਰ ਦੇ ਹਲਕਾ ਇੰਚਾਰਜ  ਤੇ ਆਪਣੀ ਫੋਕੀ ਹਉਮੈਂ ਕਾਰਨ ਲੋਕਾਂ ਦੇ ਟੈਕਸਾਂ ਨਾਲ ਇਕੱਤਰ ਹੋਏ ਸਰਕਾਰੀ ਪੈਸੇ ਦੀ ਵੱਡੀ ਪੱਧਰ ਤੇ ਦੁਰਵਰਤੋਂ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਬਗੈਰ ਕਿਸੇ ਠੋਸ ਯੋਜਨਾਬੰਦੀ ਦੇ  ਮੰਡੀ ਬੋਰਡ ਵੱਲੋਂ ਖਰਚ ਕੀਤੇ ਗਏ ਇਸ ਪੈਸੇ ਨਾਲ  ਫ਼ਾਇਦਾ ਹੋਣ ਦੀ ਬਜਾਏ ਨੁਕਸਾਨ ਜ਼ਿਆਦਾ ਹੋਇਆ ਹੈ। ਵਿਧਾਇਕ ਇਯਾਲੀ ਨੇ ਕਿਹਾ   ਕਿ ਉਹ ਲੋਕਾਂ ਦੀ ਬਿਹਤਰੀ ਲਈ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਅੰਦਰ ਫੁੱਟਪਾਥ ਦਾ ਮਸਲਾ ਹੱਲ ਹੋਣ ਤੇ ਸ਼ਹਿਰ ਅੰਦਰ ਸਰਬਪੱਖੀ ਵਿਕਾਸ ਨੂੰ ਗਤੀ ਦੇਣ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ  ਕੰਮ ਕਰਨਗੇ ਅਤੇ ਹਲਕਾ  ਦਾਖਾ ਦੀ ਹਰ ਮੰਗ ਵਿਧਾਨ ਸਭਾ ਵਿਚ ਉਠਾਈ ਜਾਵੇਗੀ। 

ਇਕ ਵਾਰ ਫਿਰ ਚੱਲਦੇ ਕਬੱਡੀ ਟੂਰਨਾਮੈਂਟ ਚ ਚੱਲੀਆਂ ਗੋਲੀਆਂ,2 ਜਖਮੀ

ਬਠਿੰਡਾ 31 ਮਾਰਚ (ਹਰਪਾਲ ਸਿੰਘ)ਭਾਵੇਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਕੁਝ ਦਿਨ ਹੋਏ ਹਨ ਪਰ ਇੰਨਾ ਥੋੜੇ ਦਿਨਾਂ ਅੰਦਰ ਹੀ ਕਬੱਡੀ ਖਿਡਾਰੀਆਂ ਨਾਲ ਜੁੜੀਆਂ ਦੋ ਵੱਡੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਜਿਵੇਂ ਕਿ ਬੀਤੇ ਕੁਝ ਦਿਨ ਪਹਿਲਾਂ  ਜਲੰਧਰ ਦੇ ਸ਼ਾਹਕੋਟ (ਨੰਗਲ ਅੰਬੀਆਂ )ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਚ ਅੰਤਰਰਾਸ਼ਟਰੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਉਥੇ ਹੀ ਹੁਣ ਤਾਜ਼ਾ ਮਾਮਲੇ ਵਿਚ ਬਠਿੰਡਾ ਜ਼ਿਲ੍ਹਾ ਦੇ ਪਿੰਡ ਕੋਠੇ ਗੁਰੂਕੇ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਚ ਕੁਝ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਚਲਾਉਣ ਦੀ ਖ਼ਬਰ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਅਨੁਸਾਰ ਗੋਲੀਆਂ ਚੱਲਣ ਤੋਂ ਬਾਅਦ ਗਰਾਊਂਡ ਵਿਚ ਚਾਰੇ ਪਾਸੇ ਹਫੜਾ-ਤਫੜੀ ਮੱਚ ਗਈ।ਇਸ ਘਟਨਾ ਚ ਦੋ ਲੋਕਾਂ ਦੇ ਜ਼ਖਮੀਂ ਹੋਣ ਦੀ ਸੂਚਨਾ ਮਿਲੀ ਹੈ।ਇਸ ਘਟਨਾ ਤੋਂ ਬਾਅਦ ਪੁਲਿਸ ਪਾਰਟੀ ਮੋਕੇ ਤੇ ਪਹੁੰਚੀ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਖਬਰ ਲਿਖੇ ਜਾਣ ਤੱਕ ਗੋਲੀਆਂ ਚੱਲਣ ਦੇ ਕੀ ਕਾਰਨ ਸਨ ਇਸ ਸਬੰਧੀ ਪੁਲਿਸ ਜਾਂਚ ਜਾਰੀ ਹੈ।

ਵਿਧਾਇਕ ਕੁਲਵੰਤ ਸਿੱਧੂ ਨੇ ਨਿੱਜੀ ਸਕੂਲਾਂ ਸਬੰਧੀ ਮੁੱਖ ਮੰਤਰੀ ਵੱਲੋਂ ਲਏ ਫੈਸਲੇ ਦੀ ਕੀਤੀ ਸ਼ਲਾਘਾ

ਲੁਧਿਆਣਾ, 30 ਮਾਰਚ (ਰਣਜੀਤ ਸਿੱਧਵਾਂ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖਿਆ ਦੇ ਮਾਮਲੇ ‘ਚ ਲਏ ਸਖ਼ਤ ਫੈਂਸਲੇ ਦੀ ਸ਼ਲਾਘਾ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮਹਿੰਗਾਈ ਦੇ ਦੌਰ ‘ਚ ਪਿਛਲੇ ਲੰਬੇ ਸਮੇਂ ਤੋਂ ਆਮ ਲੋਕਾਂ ‘ਤੇ ਕੁੱਝ ਨਿੱਜੀ ਸਕੂਲਾਂ ਵੱਲੋਂ ਵਿੱਤੀ ਬੋਝ ਪਾਇਆ ਜਾਂਦਾ ਰਿਹਾ ਹੈ, ਜਿਸ ਨੂੰ ਲੈ ਕੇ ਆਮ ਲੋਕਾਂ ‘ਚ ਨਿਰਾਸ਼ਾ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਸ ਸੀ, ਜਿਸ ਦੇ ਚੱਲਦਿਆਂ ਮੇਰੇ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਿੱਜੀ ਮੁਲਾਕਾਤ ਕਰਕੇ ਉਕਤ ਮੁੱਦਾ ਚੁੱਕਿਆ ਗਿਆ ਸੀ। ਜਿਸ ‘ਤੇ ਮਾਣਯੋਗ ਮੁੱਖ ਮੰਤਰੀ ਨੇ ਅੱਜ ਲੋਕ ਹਿੱਤ ‘ਚ ਫੈਂਸਲਾ ਲਿਆ ਹੈ। ਉਨ੍ਹਾਂ  ਕਿਹਾ ਕਿ ਨਵੇੰ ਹੁਕਮਾਂ ਮੁਤਾਬਿਕ ਕੋਈ ਵੀ ਨਿੱਜੀ ਸਕੂਲ ਫੀਸਾਂ ‘ਚ ਵਾਧਾ ਨਹੀਂ ਕਰੇਗਾ ਤੇ ਨਾ ਹੀ ਕਿਸੇ ਖ਼ਾਸ ਦੁਕਾਨ ਤੋਂ ਕਿਤਾਬਾਂ ਖ੍ਰੀਦਣ ‘ਤੇ ਪਾਬੰਦ ਹੋਵੇਗਾ, ਇਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਲੋਕ ਸਕੂਲਾਂ ਦੀ ਲੁੱਟ ਤੋਂ ਬਚੇ ਰਹਿਣਗੇ। ਵਿਧਾਇਕ ਸਿੱਧੂ ਨੇ ਅੰਤ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਹਿੱਤ ਜੋ ਵਾਅਦੇ ਕਰਕੇ ਸੱਤਾ ‘ਚ ਆਈ ਹੈ, ਉਹ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ।

ਨਗਰ ਕੌਂਸਲ ਮੁੱਲਾਂਪੁਰ ਦੀ ਮੀਟਿੰਗ ਦੌਰਾਨ ਵਿਧਾਇਕ ਇਯਾਲੀ ਵੱਲੋਂ ਹਰ ਸਹਿਯੋਗ ਦਾ ਭਰੋਸਾ  

ਕਿਹਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਾਂਗੇ  
ਮੁੱਲਾਂਪੁਰ ਦਾਖਾ,30 ਮਾਰਚ (ਸਤਵਿੰਦਰ ਸਿੰਘ ਗਿੱਲ) ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਨਗਰ ਕੌਂਸਲ ਮੁੱਲਾਂਪੁਰ ਦੀ ਅੱਜ ਪਲੇਠੀ ਮੀਟਿੰਗ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ ਦੀ ਅਗਵਾਈ ਵਿਚ ਹੋਈ ਜਿਸ ਵਿੱਚ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਜਿੱਥੇ ਕਾਂਗਰਸ ਪੱਖੀ ਨਗਰ ਕੌਂਸਲ ਦੇ ਸਮੁੱਚੇ ਕੌਂਸਲਰਾਂ ਅਤੇ ਪ੍ਰਧਾਨ ਤੇਲੂ ਰਾਮ ਬਾਂਸਲ ਵੱਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਹਲਕਾ ਦਾਖਾ ਤੋਂ ਲਾਮਿਸਾਲ ਜਿੱਤ ਹਾਸਲ  ਕਰਨ ਤੇ ਵਧਾਈ ਦਿੰਦੇ ਹੋਏ ਸਨਮਾਨਤ ਕੀਤਾ ਉਥੇ  ਸ਼ਹਿਰ ਦੇ ਵਿਕਾਸ ਲਈ  ਸਹਿਯੋਗ ਦੀ ਮੰਗ ਕੀਤੀ। ਮੀਟਿੰਗ ਦੌਰਾਨ ਵਿਧਾਇਕ ਇਯਾਲੀ ਨੇ ਨਗਰ ਕੌਂਸਲ ਵੱਲੋਂ ਪਿਛਲੇ ਸਮੇਂ ਦੌਰਾਨ ਸ਼ਹਿਰ ਅੰਦਰ ਕਰਵਾਏ ਗਏ   ਵਿਕਾਸ ਕੰਮਾਂ ਅਤੇ ਚੱਲ ਰਹੇ ਵਿਕਾਸ ਕਾਰਜਾਂ  ਬਾਰੇ ਜਾਣਕਾਰੀ ਹਾਸਲ ਕੀਤੀ ਅਤੇ  ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਨੂੰ  ਵਿਕਾਸ ਕੰਮਾਂ ਦੀ ਕੁਆਲਿਟੀ ਚੈੱਕ ਕਰਨਾ  ਸਬੰਧੀ ਨਿਰਦੇਸ਼ ਵੀ ਦਿੱਤੇ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮੀਟਿੰਗ ਸਮੇਂ ਹਾਜ਼ਰ ਸਮੂਹ ਕੌਂਸਲਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ  ਕੰਮ ਕਰਨਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸ਼ਹਿਰ ਦੇ ਵਿਕਾਸ ਲਈ ਗ੍ਰਾਂਟਾਂ ਲਿਆ ਕੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਕਾਂਗਰਸੀ ਆਗੂ ਵੱਲੋਂ ਬਗੈਰ ਯੋਜਨਾ ਬੰਦੀ ਦੇ ਚੱਲਦੇ   ਸਰਕਾਰੀ ਪੈਸੇ ਦੀ ਵੱਡੀ ਪੱਧਰ ਤੇ  ਦੁਰਵਰਤੋਂ ਕੀਤੀ ਗਈ ਜਿਸ ਕਾਰਨ ਅੱਜ ਲੋਕ ਸਰਕਾਰੀ ਫੰਡ   ਖ਼ਰਚ ਕਰਕੇ ਹੋਏ ਵਿਕਾਸ ਦੀ ਬਜਾਏ ਵਿਨਾਸ਼ ਨੂੰ ਝੱਲਣ ਲਈ ਮਜਬੂਰ ਹਨ। ਵਿਧਾਇਕ ਇਯਾਲੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਨੂੰ  ਪੂਰੀ  ਯੋਜਨਾ ਬੱਧ ਢੰਗ ਨਾਲ  ਨੀਤੀ ਬਣਾ ਕੇ ਨੇਪਰੇ ਚਾੜ੍ਹਿਆ ਜਾਵੇਗਾ ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਆਉਣ ਵਾਲੇ ਲੰਮੇ ਸਮੇਂ ਤੱਕ ਚੰਗੀਆਂ ਸਹੂਲਤਾਂ ਦਿੱਤੀਆਂ ਜਾ ਸਕਣ।

ਮ੍ਰਿਤਕ ਬੇਟੀ ਦਾ ਇਨਸਾਫ਼ ਲੈਣ ਲਈ 75 ਸਾਲਾ ਮਾਤਾ ਥਾਣੇ ਮੂਹਰੇ ਬੈਠੀ ਭੁੱਖ ਹੜਤਾਲ 'ਤੇ 

ਅਣਮਿਥੇ ਸਮੇਂ ਦਾ ਧਰਨਾ 8ਵੇਂ ਦਿਨ 'ਚ ਦਾਖਲ਼

ਜਗਰਾਉਂ 30 ਮਾਰਚ (ਗੁਰਕੀਰਤ ਜਗਰਾਉਂ ) ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਕੇ ਲੰਘੀ 10 ਦਸੰਬਰ ਨੂੰ ਫੌਤ ਹੋ ਚੁੱਕੀ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੀ ਮਾਤਾ ਸੁਰਿੰਦਰ ਕੌਰ, ਜੋਕਿ ਖੁਦ ਵੀ ਪੁਲਿਸ ਦੇ ਜੁਲਮਾਂ ਦੀ ਸ਼ਿਕਾਰ ਹੈ ਅਤੇ ਕੁਲਵੰਤ ਕੋਰ 'ਤੇ ਹੋਏ ਜੁਲ਼ਮਾ ਦੀ ਚਸਮਦੀਦ ਗਵਾਹ ਹੈ, ਪ੍ਰਸਾਸ਼ਨ ਦੇ ਨਾਰਾਤਮਕ ਵਤੀਰੇ ਤੋਂ ਦੁਖੀ ਹੋ ਕੇ ਅੱਜ ਸਥਾਨਕ ਸਿਟੀ ਥਾਣੇ ਮੂਹਰੇ ਬੈਠੀ ਭੁੱਖ ਹੜਤਾਲ 'ਤੇ ਬੈਠ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ 'ਚ 75 ਸਾਲਾ ਮਾਤਾ ਸੁਰਿੰਦਰ ਕੌਰ ਰਸੂਲਪੁਰ ਨੇ ਦੱਸਿਆ ਕਿ ਕਰੀਬ 17 ਸਾਲ ਮੌਕੇ ਦਾ ਥਾਣੇਦਾਰ ਗੁਰਿੰਦਰ ਸਿੰਘ ਬੱਲ ਤੇ ਏਅੈਸਆਈ ਰਾਜਵੀਰ ਸਿੰਘ ਨੇ ਅੱਧੀ ਕੁ ਰਾਤ ਨੂੰ ਮੈਨੂੰ ਤੇ ਮੇਰੀ ਨੌਜਵਾਨ ਬੇਟੀ ਕੁਲਵੰਤ ਕੌਰ (ਹੁਣ ਮ੍ਰਿਤਕ) ਨੂੰ ਆਂਡੀਆਂ-ਗੁਆਂਡੀਆਂ ਦੇ ਸਾਹਮਣੇ ਘਰੋਂ ਬਿਨਾਂ ਕਿਸੇ ਲੇਡੀ ਪੁਲਿਸ ਕਰਮਚਾਰੀਆਂ ਦੇ ਜ਼ਬਰੀ ਘਰੋਂ ਚੁੱਕ ਕੇ ਥਾਣੇ ਲਿਆ ਕਿ ਨਾਂ ਸਿਰਫ ਨਜ਼ਾਇਜ਼ ਹਿਰਾਸਤ ਵਿੱਚ ਰੱਖਿਆ ਸਗੋਂ ਜਿਥੇ ਮੇਰੀ ਸਧਾਰਨ ਕੁੱਟਮਾਰ ਕੀਤੀ ਉਥੇ ਮੇਰੀ ਬੇਟੀ ਨੂੰ ਅਣਮਨੁੱਖੀ ਤਸੀਹੇ ਦਿੰਦਿਆਂ ਕਰੰਟ ਵੀ ਲਗਾਇਆ। ਦੂਜੇ ਦਿਨ ਪਿੰਡ ਦੀ ਪੰਚਾਇਤ ਸਾਨੂੰ ਛੁਡਾ ਕੇ ਲਿਆਈ ਅਤੇ ਪਿੰਡ ਦੇ ਸਰਪੰਚ ਭਗਵੰਤ ਸਿੰਘ ਨੇ ਪੰਚਾਇਤ ਮੈਂਬਰਾਂ ਸਮੇਤ ਇਕ ਲਿਖਤੀ ਸ਼ਿਕਾਇਤ ਮੌਕੇ ਦੇ ਜਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਅਤੇ ਮੌਕੇ ਤੇ ਹੀ ਪੁਲਿਸ ਨੇ ਮ੍ਰਿਤਕ ਕੁਲਵੰਤ ਕੌਰ ਦਾ ਮੈਡੀਕਲ ਕਰਵਾਇਆ ਅਤੇ ਅਗਲੀ ਕਾਰਵਾਈ ਦਾ ਭਰੋਸਾ ਦੇ ਕੇ ਵਾਪਿਸ ਭੇਜ ਦਿੱਤਾ ਸੀ ਅਤੇ ਫਿਰ ਮੌਕੇ ਦੇ ਪੁਲਿਸ ਅਫਸਰਾਂ ਨੇ ਮੇਰੇ ਅਤੇ ਮੇਰੀ ਬੇਟੀ "ਤੇ ਕੀਤੇ ਅੱਤਿਆਚਾਰ ਨੂੰ ਛੁਪਾਉਣ ਲਈ ਹੀ 5 ਕੁ ਦਿਨਾਂ ਬਾਦ ਮੇਰੇ ਬੇਟੇ ਇਕਬਾਲ ਸਿੰਘ ਰਸੂਲਪੁਰ ਨੂੰ ਕਤਲ਼ ਦੇ ਇਕ ਝੂਠੇ ਮੁਕੱਦਮੇ ਵਿੱਚ ਫਰਜ਼ੀ ਗਵਾਹਾਂ ਰਾਹੀਂ ਲੁਧਿਆਣਾ ਜੇਲ਼ ਭੇਜ ਦਿੱਤਾ ਸੀ, ਜੋ ਕਰੀਬ 10 ਸਾਲਾਂ ਬਾਦ ਬਰੀ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਲਗਾਤਾਰ 17 ਸਾਲਾਂ ਤੋਂ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਨ ਦੀ ਮੰਗ ਕਰਦੇ ਆ ਰਹੇ ਸੀ ਪਰ ਪੁਲਿਸ ਨੇ ਇਹ ਪਰਚਾ ਮੇਰੀ ਬੇਟੀ ਦੀ ਮੌਤ ਤੋਂ ਦੂਜੇ ਦਿਨ ਲੰਘੀ 11 ਦਸੰਬਰ ਦਰਜ ਕੀਤਾ ਹੁਣ ਤਿੰਨ ਮਹੀਨੇ ਲੰਘ ਜਾਣ ਤੇ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਦ ਕਿ ਆਮ ਲੋਕਾਂ ਨੂੰ ਪੁਲਿਸ ਕਿਸੇ ਛੋਟੇ ਕੇਸ ਵਿੱਚ ਵੀ ਟੱਬਰ ਸਮੇਤ ਚੁੱਕ ਲੈਂਦੀ ਹੈ। ਉਨ੍ਹਾਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ 3 ਅਪ੍ਰੈਲ ਤੱਕ ਭੁੱਖ ਹੜਤਾਲ ਤੇ ਬੈਠਣ ਦੇ ਨਿਸ਼ਚੇ ਨੂੰ ਦੁਹਰਾਉਦਿੰਆਂ 4 ਅਪ੍ਰੈਲ ਦੇ ਰੋਸ ਮੁਜ਼ਾਹਰੇ ਵਿੱਚ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਸਮੇਂ ਅਵਤਾਰ ਰਸੂਲਪੁਰ ਨਿਰਮਲ ਧਾਲੀਵਾਲ ਬੂਟਾ ਸਿੰਘ ਮਲਕ ਸਰਪੰਚ ਬਲਵੀਰ ਸਿੰਘ ਜਸਪ੍ਰੀਤ ਸਿੰਘ ਢੋਲ਼ਣ ਸੁਖਦੇਵ ਮਾਣੂੰਕੇ ਕੁਲਦੀਪ ਸਿੰਘ ਚੌਹਾਨ ਹੋਰ ਆਗੂ ਹਾਜ਼ਰ ਸਨ।

ਜਗਰਾਉਂ ਦੇ ਗੁਰਦੁਆਰਾ ਅਜੀਤਸਰ ਸਾਹਿਬ 'ਚ ਲੱਗੀ ਅੱਗ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਗਨ ਭੇਟ

ਜਗਰਾਉਂ (ਅਮਿਤ ਖੰਨਾ  ) ਜਗਰਾਓਂ ਦੇ ਰਾਏਕੋਟ ਰੋਡ ਸਥਿਤ ਗੁਰੂਦੁਆਰਾ ਅਜੀਤਸਰ ਸਾਹਿਬ ਵਿਖੇ ਅੱਧੀ ਰਾਤ ਨੂੰ ਸੁੱਖ ਆਸਨ ਵਾਲੇ ਕਮਰੇ ਵਿਚ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਪਾਵਨ ਸਰੂਪ ਸੜ ਗਏ । ਇਸ ਘਟਨਾ ਦਾ ਸਵੇਰੇ ਖੁਲਾਸਾ ਹੁੰਦੇ ਹੀ ਸ਼ਰਧਾਲੂਆਂ ਤੋਂ ਇਲਾਵਾ ਨਿਹੰਗ ਜਥੇਬੰਦੀਆਂ ਵੱਡੀ ਗਿਣਤੀ ਚ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ । ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਕਿਸੇ ਸ਼ਰਾਰਤੀ ਵੱਲੋਂ ਅੰਜਾਮ ਨਾ ਦਿੱਤਾ ਗਿਆ ਹੋਵੇ ਨੂੰ ਲੈ ਕੇ ਭਾਰੀ ਵਿਰੋਧ ਜਤਾਇਆ ਗਿਆ । ਕਾਫ਼ੀ ਰੌਲਾ ਪੈਣ ਤੇ ਮੌਕੇ ਤੇ ਪੁੱਜੀ ਪੁਲਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕੀਤੀ ।ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਸੁਖ ਆਸਨ ਵਾਲੇ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਰੂਪਾਂ ਨੂੰ ਲਗਾਏ ਗਏ ਪੱਖੇ ਦੀ ਤਾਰ ਅਚਾਨਕ ਸ਼ਾਰਟ ਹੋ ਗਈ, ਅਤੇ ਇਸ ਸ਼ਾਰਟ ਸਰਕਟ ਨਾਲ ਪੱਖੇ ਦੇ ਨਾਲ ਹੀ ਲਟਕ ਰਹੇ ਸ੍ਰੀ ਸੁੱਖ ਆਸਣ ਸਾਹਿਬ ਵਾਲੇ ਕਮਰੇ ਦੇ ਪਰਦਿਆਂ ਨੂੰ ਅੱਗ ਪੈ ਗਈ , ਜਿਸ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਅਤੇ ਦੋ ਪੋਥੀਆਂ ਨੂੰ ਵੀ ਇਸ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਜਦ ਤਕ ਅੱਗ ਦੀਆਂ ਲਪਟਾਂ ਦੇਖ ਕੇ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਸੁੱਖ ਆਸਨ ਵਾਲੇ ਕਮਰੇ ਤਕ ਪਹੁੰਚਦੇ ਤਦ ਤਕ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ । ਕਾਫੀ ਜੱਦੋ ਜਹਿਦ ਅਤੇ ਮੁਸ਼ੱਕਤ ਤੋਂ ਬਾਅਦ ਕਿਸੇ ਤਰ੍ਹਾਂ ਇਸ ਭਿਆਨਕ ਅੱਗ ਤੇ ਕਾਬੂ ਪਾਇਆ ਗਿਆ। ਦਿਨ ਚੜ੍ਹਦਿਆਂ ਹੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੀ ਸੰਗਤ, ਸਿੱਖ ਅਤੇ ਨਿਹੰਗ ਜਥੇਬੰਦੀਆਂ ਗੁਰਦੁਆਰਾ ਸਾਹਿਬ ਚ ਵੱਡੀ ਗਿਣਤੀ ਵਿੱਚ ਪਹੁੰਚ ਗਈਆਂ । ਇਸ ਘਟਨਾ ਨੂੰ ਲੈ ਕੇ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ , ਕਿ ਆਖਿਰਕਾਰ ਸ਼ਾਰਟ ਸਰਕਟ ਨਾਲ ਅੱਗ ਦੀਆਂ ਘਟਨਾਵਾਂ ਕਿਉਂ ਵਧ ਰਹੀਆਂ ਹਨ । ਜਿਸ ਤੇ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੇ ਸ਼ੰਕਾਵਾਂ ਖਡ਼੍ਹੀਆਂ ਕੀਤੀਆਂ ਕਾਫ਼ੀ ਰੌਲਾ ਰੱਪਾ ਪੈਣ ਦੀ ਸੂਚਨਾ ਮਿਲਣ ਤੇ ਡੀ ਐੱਸ ਪੀ ਦਲਜੀਤ ਸਿੰਘ ਵਿਰਕ ਅਤੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਪੁਲਸ ਫੋਰਸ ਸਮੇਤ ਮੌਕੇ ਤੇ ਪਹੁੰਚੇ। ਉਨ੍ਹਾਂ ਤੁਰੰਤ ਇਸ ਘਟਨਾ ਦੇ ਖੁਲਾਸੇ ਲਈ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲੀ । ਜਿਸ ਵਿਚ ਇਹ ਅੱਗ ਸੁਖ ਆਸਨ ਵਾਲੇ ਕਮਰੇ ਵਿਚ ਲੱਗੇ ਪੱਖੇ ਦੀ ਤਾਰ ਸ਼ਾਰਟ ਹੋਣ ਨਾਲ ਪਾਈ ਗਈ। ਜਿਸ ਤੇ ਪੁਲਸ ਨੇ ਇਕੱਠੇ ਹੋਏ ਇਕੱਠ ਨੂੰ ਸੀਸੀਟੀਵੀ ਕੈਮਰੇ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਦੇ ਖੁਲਾਸੇ ਨੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਸ਼ਾਂਤ ਕੀਤਾ

ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕੀਤਾ ਧੰਨਵਾਦੀ ਦੌਰਾ-Video Link +

ਵਿਧਾਇਕ ਬੀਬੀ ਮਾਣੂੰਕੇ ਨੇ ਧੰਨਵਾਦੀ ਦੌਰੇ ਦੌਰਾਨ ਨਸ਼ਾ ਵੇਚਣ ਵਾਲੇ ਅਤੇ ਰਿਸ਼ਵਤ ਵਾਲਿਆਂ ਨੂੰ ਕੀਤਾ ਸਿੱਧਾ ਚੈਲੰਜ਼  

ਵਿਧਾਇਕ ਜਗਰਾਉਂ ਬੀਬੀ ਮਾਣੂੰਕੇ ਨੇ ਪਿੰਡ ਬੁਰਜ ਕੁਲਾਰਾ ਲੱਖਾ ਚੱਕਰ ਅਤੇ ਹਠੂਰ ਦਾ ਧੰਨਵਾਦੀ ਦੌਰਾ ਕੀਤਾ
ਜਗਰਾਓ/ ਹਠੂਰ,30 ਮਾਰਚ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਹਲਕਾ ਜਗਰਾਓ ਤੋ ਦੂਜੀ ਵਾਰ ਜਿੱਤੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਅੱਜ ਬੁਰਜ ਕੁਲਾਲਾ,ਹਠੂਰ,ਲੱਖਾ,ਚਕਰ ਆਦਿ ਪਿੰਡਾ ਵਿਚ ਧੰਨਵਾਦੀ ਦੌਰਾ ਕੀਤਾ।ਇਸ ਮੌਕੇ ਸਮੂਹ ਵੋਟਰਾ ਦਾ ਧੰਨਵਾਦ ਕਰਦਿਆ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਮੈ ਹਰ ਵੋਟਰ ਦੀ ਰਿਣੀ ਹਾਂ ਜਿਨ੍ਹਾ ਨੇ ਮੈਨੂੰ ਪਿਛਲੀ ਵਾਰ ਨਾਲੋ ਵੀ ਵੱਧ ਵੋਟਾ ਪਾ ਕੇ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ।ਮੈ ਹਰ ਵੋਟਰ ਨੂੰ ਆਪਣਾ ਪਰਿਵਾਰਕ ਮੈਬਰ ਸਮਝਦੀ ਹਾਂ ਜਿਨ੍ਹਾ ਨੇ ਮੇਰੇ ਤੇ ਭਰੋਸਾ ਕੀਤਾ ਹੈ।ਉਨ੍ਹਾ ਕਿਹਾ ਕਿ ਮੈ ਹਲਕੇ ਦੇ ਲੋਕਾ ਨੂੰ ਬੇਨਤੀ ਕਰਦੀ ਹਾਂ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਸਰਕਾਰੀ ਕੰਮਾ ਵਿਚ ਪ੍ਰੇਸਾਨੀ ਆਉਦੀ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਕਿਉਕਿ ਆਮ-ਆਦਮੀ ਪਾਰਟੀ ਦਾ ਮੁੱਖ ਏਜੰਡਾ ਪੰਜਾਬ ਵਿਚੋ ਨਸ਼ਾ ਅਤੇ ਰਿਸਵਤਖੋਰੀ ਖਤਮ ਕਰਨਾ ਹੈ।ਇਸ ਮੌਕੇ ਹਲਕੇ ਦੇ ਪਿੰਡਾ ਨੂੰ ਆ ਰਹੀਆ ਵੱਖ-ਵੱਖ ਸਮੱਸਿਆ ਨੂੰ ਹੱਲ ਕਰਵਾਉਣ ਲਈ ਆਗੂਆ ਵੱਲੋ ਮੰਗ ਪੱਤਰ ਦਿੱਤੇ ਗਏ ਅਤੇ ਵਿਧਾਇਕਾ ਮਾਣੂੰਕੇ ਨੇ ਇਨ੍ਹਾ ਸਮੱਸਿਆਵਾ ਦਾ ਜਲਦੀ ਹੱਲ ਕਰਵਾਉਣ ਦਾ ਲੋਕਾ ਨਾਲ ਵਾਅਦਾ ਕੀਤਾ।ਇਸ ਮੌਕੇ ਸਾਬਕਾ ਸਰਪੰਚ ਮੇਜਰ ਸਿੰਘ ਚਕਰ,ਗੁਰਦੀਪ ਸਿੰਘ ਭੁੱਲਰ,ਗੁਰਦੇਵ ਸਿੰਘ ਜੈਦ ਅਤੇ ਆਪ ਵਰਕਰਾ ਵੱਲੋ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਸੀਨੀਅਰ ਆਗੂ ਸਿਮਰਜੋਤ ਸਿੰਘ ਗਾਹਲੇ,ਪ੍ਰਧਾਨ ਤਰਸੇਮ ਸਿੰਘ,ਇੰਦਰਜੀਤ ਸਿੰਘ ਕਾਲਾ,ਪ੍ਰਧਾਨ ਕੁਲਦੀਪ ਸਿੰਘ ਗੋਗਾ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਰਜਿੰਦਰ ਸਿੰਘ ਗਾਗਾ,ਕਰਮਜੀਤ ਸਿੰਘ ਕੰਮੀ ਹਠੂਰ,ਪ੍ਰਧਾਨ ਜਰਨੈਲ ਸਿੰਘ ਯੂ ਐਸ ਏ,ਸਾਬਕਾ ਸਰਪੰਚ ਸਵਰਨ ਸਿੰਘ ਹਠੂਰ,ਸਾਬਕਾ ਸਰਪੰਚ ਮੇਜਰ ਸਿੰਘ ਚਕਰ,ਛਿੰਦਰਪਾਲ ਸਿੰਘ ਮੀਨੀਆ,ਕੁਲਤਾਰਨ ਸਿੰਘ ਰਸੂਲਪੁਰ,ਗੁਰਦੀਪ ਸਿੰਘ ਭੁੱਲਰ,ਸੁੱਖਾ ਚਕਰ,ਗੁਰਦੇਵ ਸਿੰਘ ਜੈਦ, ਮਨਜੀਤ ਸਿੰਘ ਜੈਦ, ਬਲਾਕ ਸਕੱਤਰ ਸੁਰਿੰਦਰ ਸਿੰਘ ਸੱਗੂ, ਜਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੱਖਾ,ਜਰਨੈਲ ਸਿੰਘ ਬਰਾੜ, ਨੰਬਰਦਾਰ ਸੁਖਵਿੰਦਰ ਸਿੰਘ ਬਬਲਾ, ਗੁਰਚਰਨ ਸਿੰਘ,ਹਰਜੀਤ ਸਿੰਘ,ਸਤਪਾਲ ਸਿੰਘ, ਭਾਗ ਸਿੰਘ ਗੋਲਡੀ,ਬਲਜਿੰਦਰ ਕੌਰ ਹਠੂਰ,ਰਾਣੀ ਹਠੂਰ,ਪ੍ਰਮਿੰਦਰ ਸਿੰਘ,ਅਮਰ ਸਿੰਘ,ਵਿਸਾਖਾ ਸਿੰਘ,ਬਲਵਿੰਦਰ ਸਿੰਘ,ਐਸ ਸੀ ਵਿੰਗ ਦੇ ਪ੍ਰਧਾਨ ਬਲਵੀਰ ਸਿੰਘ,ਕੁਲਵੰਤ ਸਿੰਘ,ਭਜਨ ਸਿੰਘ ਕੁਲਾਰ,ਦਰਸ਼ਨ ਸਿੰਘ,ਮੇਜਰ ਸਿੰਘ,ਕੈਪਟਨ ਅਜੈਬ ਸਿੰਘ,ਮਾਸਟਰ ਚਮਕੌਰ ਸਿੰਘ,ਗੁਰਚਰਨ ਸਿੰਘ,ਇੰਦਰਪਾਲ ਸਿੰਘ,ਅਲਵਿੰਦਰ ਸਿੰਘ,ਪ੍ਰੀਤਮ ਸਿੰਘ,ਹਰਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦਾ ਸਵਾਗਤ ਕਰਦੇ ਹੋਏ ਸਾਬਕਾ ਸਰਪੰਚ ਮੇਜਰ ਸਿੰਘ ਚਕਰ ਅਤੇ ਹੋਰ ।

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ https://fb.watch/c49jwb6J4F/