You are here

ਪੰਜਾਬ

ਲੁਧਿਆਣਾ ਸਿਟੀ ਸੈਂਟਰ ਪ੍ਰਾਜੈਕਟ ਦੀ ਜਗ੍ਹਾ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਰਕਾਰੀ ਹਸਪਤਾਲ 'ਚ ਤਬਦੀਲ ਕੀਤਾ ਜਾਵੇਗਾ - ਵਿਧਾਇਕ ਗੁਰਪ੍ਰੀਤ ਬੱਸੀ ਗੋਗੀ

ਕਿਹਾ! ਇਹ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕੋਲ ਚੁੱਕਣਗੇ

 ਦਫ਼ਤਰ ਨਗਰ ਸੁਧਾਰ ਟਰੱਸਟ ਲੁਧਿਆਣਾ ਦਾ ਕੀਤਾ ਦੌਰਾ, ਸਟਾਫ਼ ਨੂੰ ਭ੍ਰਿਸ਼ਟਾਚਾਰ ਮੁਕਤ ਮਾਹੌਲ 'ਚ ਡਿਊਟੀ ਨਿਭਾਉਣ ਦੇ ਦਿੱਛੇ ਨਿਰਦੇਸ਼

ਲੁਧਿਆਣਾ, 29 ਮਾਰਚ (ਰਣਜੀਤ ਸਿੱਧਵਾਂ) - ਹਲਕਾ ਲੁਧਿਆਣਾ (ਪੱਛਮੀ) ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਲੁਧਿਆਣਾ ਸਿਟੀ ਸੈਂਟਰ ਪ੍ਰਾਜੈਕਟ ਦੀ ਜਗ੍ਹਾ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਰਕਾਰੀ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਕੋਲ ਪਹਿਲ ਦੇ ਆਧਾਰ 'ਤੇ ਚੁੱਕਣਗੇ ਅਤੇ ਇਸ ਸਬੰਧੀ ਵਿਸਥਾਰਤ ਤਜਵੀਜ਼ ਵੀ ਸੌਂਪਣਗੇ।ਸ੍ਰੀ ਗੋਗੀ ਨੇ ਅੱਜ ਫਿਰੋਜ਼ ਗਾਂਧੀ ਮਾਰਕੀਟ ਵਿਖੇ ਨਗਰ ਸੁਧਾਰ ਟਰੱਸਟ ਲੁਧਿਆਣਾ ਦੇ ਦਫ਼ਤਰ ਦਾ ਦੌਰਾ ਕੀਤਾ ਅਤੇ ਸਟਾਫ਼ ਨੂੰ ਭ੍ਰਿਸ਼ਟਾਚਾਰ ਮੁਕਤ ਮਾਹੌਲ ਵਿੱਚ ਆਪਣੀ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਲੁਧਿਆਣਾ ਸਿਟੀ ਸੈਂਟਰ ਪ੍ਰੋਜੈਕਟ ਦੀ ਸਥਿਤੀ, ਭਾਈ ਰਣਧੀਰ ਸਿੰਘ ਨਗਰ ਦੀ ਡਾਊਨਟਾਊਨ ਮਾਰਕੀਟ, ਓਰੀਐਂਟ ਸਿਨੇਮਾ, ਭਾਈ ਰਣਧੀਰ ਸਿੰਘ ਨਗਰ ਦੇ ਐਚ.ਜੇ. ਬਲਾਕ, ਰਿਸ਼ੀ ਨਗਰ ਦੇ ਐਕਸ ਵਾਈ ਜੈਡ ਬਲਾਕ, ਰਾਣੀ ਝਾਂਸੀ ਰੋਡ 'ਤੇ ਕਮਰਸ਼ੀਅਲ ਕੰਪਲੈਕਸ, ਸਰਾਭਾ ਨਗਰ ਦੇ ਇੱਕ ਨਿੱਜੀ ਸਕੂਲ ਦੀ ਸਥਿਤੀ ਬਾਰੇ ਵੀ ਜਾਣਕਾਰੀ ਮੰਗੀ ਜਿਸ ਨੂੰ ਕਥਿਤ ਤੌਰ 'ਤੇ ਕਮਰਸ਼ੀਅਲ ਇਕਾਈ ਆਦਿ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਨ੍ਹਾਂ ਸਾਰੇ ਪ੍ਰੋਜੈਕਟਾਂ ਦਾ ਵਿਸਥਾਰ ਨਾਲ ਅਧਿਐਨ ਕਰਨ ਅਤੇ ਅਗਲੇ ਮੰਗਲਵਾਰ ਨੂੰ ਰਿਪੋਰਟ ਪੇਸ਼ ਕਰਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਮੁੱਖ ਤੌਰ 'ਤੇ ਸਿੱਖਿਆ ਅਤੇ ਸਿਹਤ 'ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਮਾਹੌਲ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਨਗਰ ਸੁਧਾਰ ਟਰੱਸਟ ਦੇ ਖਾਤੇ 150 ਕਰੋੜ ਰੁਪਏ ਪਏ ਹਨ ਅਤੇ ਇਹ ਸਾਰੇ ਫੰਡ ਸਾਡੇ ਲੁਧਿਆਣਾ ਦੇ ਵਿਕਾਸ ਲਈ ਵਰਤੇ ਜਾਣਗੇ।ਉਨ੍ਹਾਂ ਮੁੜ ਦੁਹਰਾਇਆ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕੋਈ ਵਿਅਕਤੀ ਕਿਸੇ ਕੰਮ ਦੇ ਬਦਲੇ ਰਿਸ਼ਵਤ ਮੰਗਦਾ ਹੈ ਤਾਂ ਇਲਾਕਾ ਨਿਵਾਸੀ ਸਰਕਾਰੀ ਐਂਟੀ ਕਰੱਪਸ਼ਨ ਐਕਸ਼ਨ ਲਾਈਨ 95012-00200 'ਤੇ ਸ਼ਿਕਾਇਤ ਕਰ ਸਕਦੇ ਹਨ। ਵਿਧਾਇਕ ਸ੍ਰੀ ਗੋਗੀ ਨੇ ਕਿਹਾ ਕਿ ਜਲਦ ਹੀ ਉਹ ਲੁਧਿਆਣਾ ਵਾਸੀਆਂ ਲਈ ਵਿਸ਼ੇਸ਼ ਨੰਬਰ ਵੀ ਜਾਰੀ ਕਰਨਗੇ, ਜਿੱਥੇ ਉਹ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।ਇਸ ਤੋਂ ਪਹਿਲਾਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਸਥਾਨਕ ਫਿਰੋਜ਼ਪੁਰ ਰੋਡ 'ਤੇ ਹਾਲ ਹੀ ਵਿੱਚ ਖੁੱਲ੍ਹੀ ਐਲੀਵੇਟਿਡ ਰੋਡ ਦਾ ਵੀ ਦੌਰਾ ਕੀਤਾ। ਉਨ੍ਹਾਂ ਇਸ ਮਾਮਲੇ ਨੂੰ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਕੋਲ ਉਠਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਸ ਤੋਂ ਬਾਅਦ ਇਸ ਐਲੀਵੇਟਿਡ ਰੋਡ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਵੱਡੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਕੇ ਆਮ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਲੰਬੀ ਵਿਖੇ ਕਿਸਾਨਾਂ ਮਜ਼ਦੂਰਾਂ ਦੇ ਸ਼ਾਂਤਮਈ ਧਰਨੇ ਉੱਤੇ ਲਾਠੀਚਾਰਜ ਦੀ ਸਖਤ ਨਿਖੇਧੀ ਅਤੇ ਮਜ਼ਦੂਰ ਹੜਤਾਲ ਦੀ ਦੂਜੇ ਦਿਨ ਵੀ ਹਮਾਇਤ

ਚੰਡੀਗੜ੍ਹ 29 ਮਾਰਚ (ਜਨਸ਼ਕਤੀ ਨਿਊਜ਼ ਬਿਊਰੋ ) ਗੁਲਾਬੀ ਸੁੰਡੀ ਨਾਲ ਤਬਾਹ ਹੋਏ ਨਰਮੇ ਦਾ ਮੁਆਵਜ਼ਾ ਲੈਣ ਲਈ ਨਾਇਬ ਤਹਿਸੀਲਦਾਰ ਲੰਬੀ ਦਾ ਘਿਰਾਓ ਕਰ ਰਹੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਉੱਤੇ ਅੱਧੀ ਰਾਤ ਲਾਠੀਚਾਰਜ ਕਰ ਕੇ 7 ਕਿਸਾਨਾਂ ਮਜ਼ਦੂਰਾਂ ਨੂੰ ਜ਼ਖ਼ਮੀ ਕਰਨ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈੱਸ ਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੇ ਪਹਿਲੇ ਫੈਸਲੇ ਮੁਤਾਬਕ ਅੱਜ ਦੂਜੇ ਦਿਨ ਵੀ ਮਜ਼ਦੂਰਾਂ ਦੀ ਦੇਸ਼ ਵਿਆਪੀ ਹੜਤਾਲ ਦੀ ਹਮਾਇਤ ਵਿੱਚ 12 ਜ਼ਿਲ੍ਹਿਆਂ ਦੇ ਕਿਸਾਨਾਂ ਨੇ 21 ਥਾਂਵਾਂ'ਤੇ ਕੇਂਦਰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਪ੍ਰੈੱਸ ਨੋਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪਹਿਲੀਆਂ ਕਿਸਾਨ ਵਿਰੋਧੀ ਸਰਕਾਰਾਂ ਦੀ ਤਰ੍ਹਾਂ 'ਆਪ' ਸਰਕਾਰ ਵੀ ਕਿਸਾਨਾਂ ਦੀ ਹੱਕੀ ਆਵਾਜ਼ ਨੂੰ ਜਬਰ ਰਾਹੀਂ ਦਬਾਉਣ ਦੇ ਰਾਹ ਤੁਰ ਪਈ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅੱਜ ਜਿੱਥੇ ਲੰਬੀ ਵਿਖੇ ਇਸ ਜਬਰ ਵਿਰੁੱਧ ਮੁਕਤਸਰ ਤੇ ਬਠਿੰਡਾ ਜ਼ਿਲ੍ਹਿਆਂ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਲਾਮਿਸਾਲ ਇਕੱਠ ਰਾਹੀਂ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਨਰਮਾ ਪੱਟੀ ਦੇ ਬਾਕੀ ਤਿੰਨ ਜਿਲ੍ਹਿਆਂ ਫਾਜ਼ਿਲਕਾ, ਫਰੀਦਕੋਟ ਅਤੇ ਮਾਨਸਾ ਵਿੱਚ ਵੀ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਜ਼ਿਲ੍ਹਾ ਪੱਧਰੇ ਆਗੂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਜ਼ੋਰ ਦਿੱਤਾ ਗਿਆ ਕਿ ਨਰਮੇ ਦਾ ਤਹਿ ਹੋਇਆ ਮੁਆਵਜ਼ਾ ਅਜੇ ਤੱਕ ਵੀ ਵਾਂਝੇ ਰਹਿੰਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਤੁਰੰਤ ਦਿੱਤਾ ਜਾਵੇ, ਜ਼ਖ਼ਮੀ ਕਿਸਾਨਾਂ ਮਜ਼ਦੂਰਾਂ ਦਾ ਤੁਰੰਤ ਮੁਫ਼ਤ ਇਲਾਜ ਕੀਤਾ ਜਾਵੇ ਅਤੇ ਲਾਠੀਚਾਰਜ ਦੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਬਣਦਾ ਕੇਸ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕਿਸਾਨਾਂ ਵੱਲੋਂ ਮਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਹੱਕੀ ਮੰਗਾਂ ਮੰਨੇ ਤੱਕ ਤਹਿਸੀਲਦਾਰ ਦਫ਼ਤਰ ਲੰਬੀ ਦਾ ਘਿਰਾਓ ਜਾਰੀ ਰਹੇਗਾ ਅਤੇ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।

 ਸੱਤਵੇਂ ਦਿਨ ਵੀ ਲਾਇਆ ਸਿਟੀ ਥਾਣੇ ਅੱਗੇ ਧਰਨਾ 

ਮ੍ਰਿਤਕ ਦੀ ਮਾਤਾ ਅੱਜ ਤੋਂ ਥਾਣੇ ਅੱਗੇ ਬੈਠੇਗੀ ਭੁੱਖ ਹੜਤਾਲ 'ਤੇ

ਜਗਰਾਉਂ 29 ਮਾਰਚ ( ਗੁਰਕੀਰਤ ਜਗਰਾਉਂ ) ਤੱਤਕਾਲੀ ਥਾਣੇਦਾਰ ਵਲੋਂ ਅੱਧੀ ਰਾਤ ਨੂੰ ਘਰੋਂ ਚੁੱਕ ਕੇ ਰਾਤ ਨੂੰ ਥਾਣਾ ਸਿਟੀ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਿਆਂ ਨੂੰ ਛੁਪਾਉਣ ਲਈ ਫਰਜ਼ੀ ਗਵਾਹ ਤੇ ਫਰਜ਼ੀ ਰਿਕਾਰਡ ਬਣਾ ਕੇ ਕਤਲ਼ ਕੇਸ ਵਿੱਚ ਨਜ਼ਾਇਜ਼ ਫਸਾਉਣ ਦੇ ਦੋਸ਼ਾਂ ਅਧੀਨ ਦਰਜ ਮੁਕੱਦਮੇ ਦੇ ਦੋਸ਼ੀਆਂ ਨੂੰ ਗ੍ਰਿਫਤਾਰੀ ਲਈ ਹੁਣ ਮ੍ਰਿਤਕ ਕੁਲਵੰਤ ਕੌਰ ਦੀ ਮਾਤਾ ਸੁਰਿੰਦਰ ਕੌਰ ਜੋਕਿ ਖੁਦ ਪੁਲਿਸ ਅੱਤਿਆਚਾਰ ਦੀ ਸ਼ਿਕਾਰ ਹੈ ਅਤੇ ਕੁਲਵੰਤ ਕੌਰ 'ਤੇ ਅੱਤਿਆਚਾਰਾਂ ਦੀ ਚਸ਼ਮਦੀਦ ਗਵਾਹ ਵੀ ਹੈ, ਥਾਣਾ ਸਿਟੀ ਮੂਹਰੇ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦਰਮਿਆਨ ਸੰਕੇਤਕ ਭੁੱਖ ਹੜਤਾਲ 'ਤੇ ਬੈਠੇਗੀ ਤਾਂ ਕਿ ਅੰਨੇ-ਬੋਲ਼ੇ ਪ੍ਰਸਾਸ਼ਨ ਅਤੇ ਸਰਕਾਰ ਤੱਕ ਅਵਾਜ਼ ਪਹੁੰਚ ਸਕੇ। ਅੱਜ ਦੇ ਧਰਨੇ 'ਚ ਹਾਜ਼ਰ ਇਨਸਾਫ਼ ਪਸੰਦ ਲੋਕਾਂ ਨੂੰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਕੁੰਡਾ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਪੀਅੈਮਯੂ (ਮਸ਼ਾਲ) ਦੇ ਅਾਗੂ ਮਦਨ ਸਿੰਘ ਜਗਰਾਉਂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਝੋਰੜਾਂ, ਸਾਧੂ ਸਿੰਘ ਅੱਚਰਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਧਾਲੀਵਾਲ, ਯੂਥ ਆਗੂ ਮਨੋਹਰ ਸਿੰਘ ਨੇ ਕਿਹਾ ਪੁਲਿਸ ਅਧਿਕਾਰੀ ਇਕ ਸ਼ਾਜਿਸ਼ ਤਹਿਤ ਦਰਜ ਮੁਕੱਦਮੇ ਨੂੰ ਖਤਮ ਕਰਨਾ ਚਹੁੰਦੇ ਹਨ। ਉਨ੍ਹਾਂ ਇਸ ਵਿੱਚ ਤੱਤਕਾਲੀਨ ਅੈਸ.ਅੈਸ.ਪੀ. ਰਾਜੀਵ ਆਹੀਰ ਜੋਕਿ ਹੁਣ ਗ੍ਰਹਿ ਮੰਤਰਾਲੇ ਵਿੱਚ ਤਾਇਨਾਤ ਹੈ, ਦੀ ਸਿੱਧੀ ਦਖਲ਼ ਅੰਦਾਜ਼ੀ ਨੂੰ ਜ਼ਿੰਮੇਵਾਰ ਦੱਸਿਆ। ਅੱਜ ਦੇ ਧਰਨੇ ਸ਼ਾਮਲ਼ ਆਗੂਆਂ ਨੇ ਇਕ ਵੱਖਰੀ ਮੀਟਿੰਗ ਕਰਕੇ 4 ਅਪ੍ਰੈਲ ਦੇ ਰੋਸ-ਮੁਜ਼ਾਹਰੇ ਦੀ ਕਾਮਜ਼ਾਬੀ ਲਈ ਕੱਲ੍ਹ ਤੋਂ ਇਲਾਕੇ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਤੇ ਰੈਲ਼ੀਆਂ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਇਸ ਸਮੇਂ ਸੁਖਦੇਵ ਮਾਣੂੰਕੇ, ਕੁਲਦੀਪ ਚੌਹਾਨ, ਸਤੱਪਾਲ ਧਾਲੀਵਾਲ, ਜਗਰੂਪ ਸਿੰਘ ਝੋਰੜਾਂ, ਬਚਨ ਗੋਲਡੀ, ਮਨਪ੍ਰੀਤ ਕੌਰ ਧਾਲੀਵਾਲ ਆਦਿ ਵੀ ਹਾਜ਼ਰ ਸਨ।
ਮ੍ਰਿਤਕ ਦੀ ਮਾਤਾ ਅੱਜ ਤੋਂ ਥਾਣੇ ਅੱਗੇ ਬੈਠੇਗੀ ਭੁੱਖ ਹੜਤਾਲ 'ਤੇ

ਦੋਸ਼ੀਆਂ ਦੀ ਗ੍ਰਿਫਤਾਰੀ ਲਈ ਹੁਣ ਮ੍ਰਿਤਕ ਕੁਲਵੰਤ ਕੌਰ ਦੀ ਮਾਤਾ ਸੁਰਿੰਦਰ ਕੌਰ ਜੋਕਿ ਖੁਦ ਪੁਲਿਸ ਅੱਤਿਆਚਾਰ ਦੀ ਸ਼ਿਕਾਰ ਹੈ ਅਤੇ ਕੁਲਵੰਤ ਕੌਰ 'ਤੇ ਅੱਤਿਆਚਾਰਾਂ ਦੀ ਚਸ਼ਮਦੀਦ ਗਵਾਹ ਵੀ ਹੈ, ਅੱਜ ਤੋਂ ਥਾਣਾ ਸਿਟੀ ਮੂਹਰੇ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦਰਮਿਆਨ ਸੰਕੇਤਕ ਭੁੱਖ ਹੜਤਾਲ 'ਤੇ ਬੈਠੇਗੀ ਤਾਂ ਕਿ ਅੰਨੇ-ਬੋਲ਼ੇ ਪ੍ਰਸਾਸ਼ਨ ਅਤੇ ਸਰਕਾਰ ਤੱਕ ਅਵਾਜ਼ ਪਹੁੰਚ ਸਕੇ।

MLA ਮਾਣੂੰਕੇ ਨੇ ਪਿੰਡ ਗਿੱਦੜਵਿੰਡੀ ਦੇ ਵਾਸੀਆਂ ਦਾ ਕੀਤਾ ਧੰਨਵਾਦ

ਮੇਰੇ ਕੋਲ ਚਿੱਟਾ ਵੇਚਣ ਵਾਲੇ ਦੀ ਸਿਫ਼ਾਰਸ਼ ਲੈ ਕੇ ਨਾ ਹੀ ਆਇਓ : ਵਿਧਾਇਕਾ ਮਾਣੂੰਕੇ  

 ਸਿੱਧਵਾਂ ਬੇਟ, ਜਗਰਾਉਂ   (ਰਣਜੀਤ ਸਿੱਧਵਾਂ)  :  ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾ ਕੰਮ ਅਸੀਂ ਚਿੱਟੇ ਤੇ ਲਗਾਮ ਲਗਾਵਾਂਗੇ ਤੇ ਚਿੱਟੇ ਦੇ ਵਪਾਰੀਆਂ ਨੂੰ ਫੜ- ਫੜ ਕੇ ਸਲਾਖਾਂ ਪਿੱਛੇ ਸੁੱਟਾਂਗੇ। ਮੈਂ ਤੁਹਾਨੂੰ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮੇਰੇ ਕੋਲ ਕਿਸੇ ਵੀ ਚਿੱਟਾ ਵੇਚਣ ਵਾਲੇ ਦੀ ਸਿਫ਼ਾਰਸ਼ ਲੈ ਕੇ ਨਾ ਹੀ ਆਇਓ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਐੱਮ.ਐੱਲ.ਏ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪਿੰਡ ਗਿੱਦੜਵਿੰਡੀ ਵਿਖੇ ਧੰਨਵਾਦੀ ਦੌਰੇ ਦੌਰਾਨ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਜਿਵੇਂ ਹੀ 'ਇੱਕ ਵਿਧਾਇਕ, ਇੱਕ ਪੈਨਸ਼ਨ' ਦਾ ਐਲਾਨ ਕੀਤਾ ਤਾਂ ਵਿਰੋਧੀ ਪਾਰਟੀਆਂ ਦੇ ਸਾਬਕਾ ਵਿਧਾਇਕਾਂ ਦੀ ਹਾਲਤ ਦੇਖਣਯੋਗ ਸੀ । ਪਰ ਅਸੀਂ ਇਸ ਫ਼ੈਸਲੇ ਦਾ ਦਿਲੋਂ ਸਵਾਗਤ ਕਰਦੇ ਹਾਂ । ਐੱਮਐੱਲਏ ਮਾਣੂੰਕੇ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਇਸ ਗੱਲ ਦਾ ਦੁੱਖ ਲੱਗਾ ਕਿ ਸਾਡਾ ਤੇ ਸਾਡੇ ਬੱਚਿਆਂ ਦਾ ਘੱਟ ਪੈਨਸ਼ਨ ਵਿੱਚ ਗੁਜ਼ਾਰਾ ਨਹੀਂ ਹੋਵੇਗਾ, ਪਰ ਉਨ੍ਹਾਂ ਨੇ ਕਦੇ ਲੋਕਾਂ ਦਾ ਦਰਦ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕੀ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਗੁਜ਼ਾਰਾ ਕਿਵੇਂ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅਫ਼ਸਰ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਉਸ ਦੀ ਆਡੀਓ ਜਾਂ ਵੀਡੀਓ ਬਣਾ ਕੇ ਮੁੱਖ ਮੰਤਰੀ ਸਾਹਿਬ ਦੁਆਰਾ ਦਿੱਤੇ ਗਏ ਨੰਬਰ ਤੇ ਭੇਜੋ ਉਹਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ । ਇਸ ਮੌਕੇ ਸੀਨੀਅਰ ਆਗੂ ਪ੍ਰੀਤਮ ਸਿੰਘ ਅਖਾੜਾ, ਜਗਦੇਵ ਸਿੰਘ ਸਰਕਲ ਪ੍ਰਧਾਨ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਜਸਵੰਤ ਸਿੰਘ ਮਲਸੀਹਾਂ ਬਾਜਣ, ਬਲਜੀਤ ਸਿੰਘ ਲੋਧੀ ਵਾਲਾ, ਗੁਰਸੇਵਕ ਸਿੰਘ ਗਿੱਦੜਵਿੰਡੀ, ਗੁਰਚਰਨ ਸਿੰਘ ਲੋਧੀ ਵਾਲਾ, ਭੋਲਾ ਪੰਡਿਤ, ਰਾਮ ਸਿੰਘ, ਬੇਅੰਤ ਸਿੰਘ, ਅਮਨਦੀਪ ਸਿੰਘ ਪੰਚ, ਜਸਵੰਤ ਸਿੰਘ, ਸਰਬਜੀਤ ਸਿੰਘ, ਗੁਰਦੀਪ ਸਿੰਘ, ਨਛੱਤਰ ਸਿੰਘ ਕਾਮਰੇਡ, ਗੁਰਮੇਲ ਸਿੰਘ ਪੰਚ, ਜੱਗਾ ਜਨੇਤਪੁਰਾ, ਪਿੰਦਾ ਗਿੱਦੜਵਿੰਡੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

ਅੱਜ ਵੀ ਹੁੰਦੇ ਹਨ ਬਿਨਾ ਦਾਜ-ਦਹੇਜ ਦੇ ਵਿਆਹ,ਵਿਆਹ ਵਿਚ ਪੇਸ ਕੀਤੀਆ ਦੇਸ਼ ਭਗਤੀ ਦੀਆ ਕੋਰੀਓ ਗ੍ਰਾਫੀਆ -Video Link

ਜਗਰਾਓ/ਹਠੂਰ,29 ਮਾਰਚ-(ਕੌਸ਼ਲ ਮੱਲ੍ਹਾ)-ਅੱਜ ਦੇ ਸਮੇਂ ਜਿਥੇ ਸਰਮਾਏਦਾਰ ਲੋਕ ਆਪਣੇ-ਆਪ ਨੂੰ ਵੱਡਾ ਦਿਖਾਉਣ ਲਈ ਮਹਿੰਗੇ ਪੈਲਸਾ ਵਿਚ ਅਤੇ ਮਹਿੰਗੇ ਪਕਵਾਨ ਬਣਾ ਕੇ ਫੋਕੀ ਸੌਹਰਤ ਲਈ ਆਪਣੇ ਧੀਆ-ਪੁੱਤਰਾ ਦੇ ਵਿਆਹਾ ਤੇ ਲੱਖਾ ਰੁਪਏ ਬਰਬਾਦ ਕਰ ਰਹੇ ਹਨ।ਉੱਥੇ ਸਾਡੇ ਸਮਾਜ ਵਿਚ ਕੁਝ ਅਜਿਹੇ ਵਿਅਕਤੀ ਵੀ ਹਨ ਜੋ ਆਪਣੇ ਧੀਆ-ਪੱਤਰਾ ਦੇ ਵਿਆਹ ਬਿਨਾ ਦਾਜ-ਦਹੇਜ ਤੋ ਸਾਦੇ ਢੰਗ ਨਾਲ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ।ਜਿਸ ਦੀ ਮਿਸਾਲ ਲੁਧਿਆਣਾ ਦੇ ਘੁੱਗ ਵਸਦੇ ਪਿੰਡ ਦੁੱਗਰੀ ਦੇ ਕਾਮਰੇਡ ਸੁਰਿੰਦਰ ਸਿੰਘ ਦੀ ਧੀ ਜਸਪ੍ਰੀਤ ਕੌਰ ਸਮਤਾ ਦਾ ਵਿਆਹ ਇਤਿਹਾਸਕ ਨਗਰੀ ਤਰਨਤਾਰਨ ਦੇ ਜੰਮਪਲ ਨਿਸਾਨ ਸਿੰਘ ਬਾਠ ਨਾਲ ਸਾਦੇ ਢੰਗ ਨਾਲ ਹੋਇਆ।ਨਿਸਾਨ ਸਿੰਘ ਆਪਣੀ ਬਰਾਤ ਵਿਚ ਤੇਰਾ ਬਰਾਤੀਆ ਨੂੰ ਨਾਲ ਲੈ ਕੇ ਲੁਧਿਆਣਾ ਪੁੱਜਾ ਉਥੇ ਲੜਕੀ ਦੇ ਪਰਿਵਾਰ ਵੱਲੋ ਫੁੱਲਾ ਦੀ ਵਰਖਾ ਕਰਕੇ ਬਰਾਤ ਦਾ ਭਰਵਾ ਸਵਾਗਤ ਕੀਤਾ ਗਿਆ।ਵਿਆਹ ਮੌਕੇ ਲੜਕਾ ਅਤੇ ਲੜਕੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਅਨੰਦ ਕਾਰਜ ਦੀ ਰਸਮ ਹੋਈ ਅਤੇ ਵਿਆਹ ਵਾਲੇ ਜੋੜੇ ਨੂੰ ਸਗਨ ਪਾਉਣ ਦੀ ਸਖਤ ਮਨਾਹੀ ਸੀ।ਇਸ ਮੌਕੇ ਵਿਆਹ ਵਿਚ ਪਹੁੰਚੇ ਪਤਵੰਤੇ ਵਿਆਹ ਵਾਲੇ ਜੋੜੇ ਨਾਲ ਸਟੇਜ ਤੇ ਸਿਰਫ ਯਾਦਗਾਰੀ ਤਸਵੀਰ ਕਰਵਾਕੇ ਹੀ ਵਾਪਸ ਪਰਤੇ।ਇਸ ਉਪਰੰਤ ਕੰਨ ਪਾੜੂ ਡੀ ਜੇ ਤੋ ਗਰੇਜ ਕਰਦਿਆ ਲੜਕੀ ਦੇ ਪਰਿਵਾਰ ਵੱਲੋ ਬਰਾਤੀਆ ਦੇ ਮਨੋਰੰਜਨ ਲਈ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਦੇ ਡਾਇਰੈਕਟਰ ਸੁਰਿੰਦਰ ਸ਼ਰਮਾਂ ਦੀ ਟੀਮ ਵੱਲੋ ਸਗਨਾ ਦੀ ਮਹਿੰਦੀ,ਸੁਹਾਗ,ਬਾਬਲ ਦਾ ਵੇਹੜਾ,ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ,ਬਚਪਨ,ਅੱਜ ਦੇ ਜਮਾਨੇ ਵਿਚ ਹੱਜ ਕੀ ਗਰੀਬ ਦਾ,ਤੂੰ ਮੱਘਦਾ ਰਹੀ ਵੇ ਸੂਰਜਾ ਆਦਿ ਗੀਤਾ ਤੇ ਕੋਰੀਓਗ੍ਰਾਫੀਆ ਅਤੇ ਇਨਕਲਾਬੀ ਗੀਤ ਪੇਸ ਕੀਤੇ ਗਏ।ਇਸ ਮੌਕੇ ਕਾਮਰੇਡ ਸੁਰਿੰਦਰ ਸਿੰਘ ਵੱਲੋ ‘ਗੁਰੂ ਨਾਨਕ ਬਾਰੇ ਸੱਚ ਦੀ ਖੋਜ’,‘ਇਨਕਲਾਬ ਦਾ ਸੁਨੇਹਾ’ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਅਧਾਰਤ ਕਿਤਾਬਾ ਭੇਂਟ ਕੀਤੀਆ ਗਈਆ।ਇਸ ਮੌਕੇ ਉਨ੍ਹਾ ਨਾਲ ਰਣਜੀਤ ਕੌਰ,ਮਨਜੀਤ ਕੌਰ,ਸਵਰਨਜੀਤ ਕੌਰ, ਚਰਨਜੀਤ ਕੌਰ, ਸੁਖਵਿੰਦਰ ਕੌਰ ਬਾਠ,ਪ੍ਰਵੇਜ ਸਿੰਘ,ਸੋਨੂੰ ਚੰਡੀਗੜ੍ਹ,ਸੋਨੂੰ ਮੱਲ੍ਹਾ,ਤਰਕਸੀਲ ਆਗੂ ਜਸਵੰਤ ਸਿੰਘ ਜੀਰਖ,ਐਡਵੋਕੇਟ ਹਰਪ੍ਰੀਤ ਸਿੰਘ ਜੀਰਖ,ਮਨਮੋਹਣ ਸਿੰਘ,ਡਾ:ਸਰਬਜੀਤ ਸਿੰਘ ਮੱਲ੍ਹਾ,ਅਮਨ ਪ੍ਰਵਾਜ ਰਸੂਲਪੁਰ,ਅਮਨਦੀਪ ਕੌਰ,ਹਰਮਨ ਸਿੰਘ ਲੀਹਾ,ਰਣਵੀਰ ਸਿੰਘ ਗੋਰਾਹੂਰ,ਬਲਦੇਵ ਸਿੰਘ ਮੋਹੀ,ਕਿਰਨਦੀਪ ਕੌਰ,ਅਰਸਦੀਪ ਕੌਰ,ਭਾਵਨਾ ਮੁੱਲਾਪੁਰ, ਹਰਦੀਪ ਕੌਸ਼ਲ ਮੱਲ੍ਹਾ, ਅੰਮ੍ਰਿਤਪਾਲ ਸ਼ਰਮਾਂ,ਢਿੱਲੋ ਪਰਿਵਾਰ ਅਤੇ ਬਾਠ ਪਰਿਵਾਰ ਹਾਜ਼ਰ ਸੀ।
ਫੋਟੋ ਕੈਪਸਨ:- ਕਾਮਰੇਡ ਸੁਰਿੰਦਰ ਸਿੰਘ ਬਰਤੀਆ ਨੂੰ ਕਿਤਾਬਾ ਭੇਂਟ ਕਰਦੇ ਹੋਏ ਅਤੇ ਬਾਬਲ ਦਾ ਵੇਹੜਾ ਕੋਰੀਓ ਗ੍ਰਾਫੀ ਪੇਸ ਕਰਦੀ ਹੋਈ ਸੁਰਿੰਦਰ ਸਰਮਾਂ ਮੁੱਲਾਪੁਰ ਦੀ ਟੀਮ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ  https://fb.watch/c2Ri_iVBPO/

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 36ਵਾਂ ਦਿਨ  

ਕੌਮੀ ਸ਼ਹੀਦਾਂ ਦੀ ਅਣਖ, ਨਿਡਰਤਾ ਅਤੇ ਗੁਰੂ ਦੀ ਅਜ਼ਮਤ ਲਈ ਪ੍ਰੇਮ ਸਾਨੂੰ ਜਿੰਦਗੀ ਦੇ ਅਸਲ ਰਾਹ ਤੁਰਨ ਲਈ ਸਕਰਾਤਮਕ ਜੋਸ਼ ਵੀ ਦਿੰਦਾ ਹੈ ਤੇ ਹਲੂਣਾ ਵੀ - ਦੇਵ ਸਰਾਭਾ

ਸਰਾਭਾ 28 ਮਾਰਚ (ਸਤਵਿੰਦਰ ਸਿੰਘ ਗਿੱਲ)-ਜਿੰਦਗੀ ਰੂਪੀ ਤਸਵੀਰ ਦੇ ਪਹਿਲੂਆਂ ਨੂੰ ਜੇ ਮਨ ਦੇ ਕਰੀਬ ਤੋਂ ਜੱਗ-ਜਾਹਰ ਕਰਨਾ ਚਾਹਾਂ ਤਾਂ ਕਈਆਂ ਨੂੰ ਪਸੰਦ, ਕਈਆਂ ਨੂੰ ਹਜ਼ਮ ਨਹੀਂ ਆਵੇਗਾ, ਹਾਂ ਇਹ ਜਰੂਰ ਹੋਵੇਗਾ ਕਿ ਕਿਸੇ-ਕਿਸੇ ਨੂੰ ਥੋੜਾ ਜਿਹਾ ਪਸੰਦ ਜਰੂਰ ਆਵੇਗਾ। ਬੰਦੀ ਸਿੰਘਾਂ ਦੀ ਰਿਹਾਈ ਲਈ 36 ਦਿਨ ਦੀ ਭੁੱਖ ਹੜਤਾਲ ‘ਤੇ ਬੈਠਿਆਂ ਨੂੰ ਕਵਰੇਜ਼ ਕਰਦੇ ਇਕ ਟੀ.ਵੀ. ਚੈਨਲ ਨਾਲ ਰੂ-ਬ-ਰੂ ਹੁੰਦਿਆਂ ਬਦਲਦੇਵ ਸਿੰਘ ‘ਦੇਵ ਸਰਾਭਾ’ ਨੇ ਦੱਸਿਆ ਕਿ ਮੈਂ ਆਪਣੀ ਗੱਲ ਨਹੀਂ ਕਰਦਾ ਸਗੋਂ ਸਮੁੱਚੀ ਕੌਮ ਦੀ ਗੱਲ ਕਰਾਂਗਾ ਕਿ ਜਿਹੜਾ ਵੀ ਕੌਮੀ ਕਾਰਜ਼ ਲਈ ਕਾਰਜ਼ਸ਼ੀਲ ਹੋਵੇ, ਉਸ ਵਿਚਲਾ ਕੌਮੀ ਜਜ਼ਬਾ ਹੀ ਧੌਣ ਉੱਚੀ ਕਰਨ ਅਤੇ ਕੁਝ ਕਹਿਣ ਦੀ ਹਿੰਮਤ ਪਾਉਦਾ ਹੈ। ਇਹੀ ਕਾਰਣ ਹੈ ਕਿ ਅੱਜ ਵੀ ਜੇ ਕੋਈ ਸਾਡੇ ਇਸ਼ਟ ਵੱਲ ਕੋਝੀ ਅੱਖ ਰੱਖਣ ਦੀ ਨੀਅਤ ਰੱਖਦਾ ਹੈ, ਤਾਂ ਅਸੀਂ ਉਸ ਨਾਲ ਮੱਥਾ ਲਾਉਣ ਲੱਗਿਆਂ ਢਿੱਲ ਨਹੀਂ ਕਰਦੇ, ਕਿਉਕਿ ਕੌਮੀ ਜਜ਼ਬੇ ਨੇ ਹੀ ਸਾਨੂੰ ਹੁਣ ਤੱਕ ਜਿਉਣ ਜੋਗੇ ਕਰ ਰੱਖਿਆ ਹੈ।ਅਸੀਂ ਸਭਨਾਂ ਧਰਮਾਂ-ਕੌਮਾਂ ਦਾ ਸਤਿਕਾਰ, ਸਭਨਾਂ ਦੀ ਮਰਿਆਦਾ ਅਤੇ ਸਵਿਧਾਨ ਦਾ ਵੀ ਸਤਿਕਾਰ ਕਰਦੇ ਹਾਂ। ਕਿਉਕਿ ਗੁਰੂ ਨੇ ਸਾਨੂੰ ਵਕਤ ਨੂੰ ਘੇਰਨ ਵਾਲੀ ਗੁਰਮਤਿ ਵਿਚਾਰਧਾਰਾ ਦਿੱਤੀ ਹੈ, ਇਸ ਲਈ ਉਸਦੇ ਬਖਸ਼ੇ ਕਿਰਦਾਰ ਨੂੰ ਸਾਂਭਣ ਲਈ ਕਾਰਜ਼ਸ਼ੀਲ ਰਹਿੰਦੇ ਹਾਂ। ਜੰਗਜੂ ਜਜ਼ਬੇ ਬਦੌਲਤ ਹੀ ਸਾਡਾ ਸ਼ਾਨਾਮੱਤੀ ਇਤਿਹਾਸ ਹੋਰ ਵੱਡ ਅਕਾਰੀ ਬਣ ਰਿਹਾ ਹੈ, ਬੇਸ਼ੱਕ ਕੌਮ ਦੇ ਸ਼ਰੀਕਾਂ ਦੀਆਂ ਆਸਿਓ-ਪਾਸਿਓ ਇਸਦੇ ਰਲ-ਗੱਡ ਕਰਨ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਹਨ। ਅਸੀਂ ਪੰਥਕ ਰਵਾਇਤਾਂ ਨੂੰ ਦੋਹਰਾਉਦਿਆਂ ਮੁੜ ਸੁਰਜੀਤ ਕਰ ਲੈਂਦੇ ਹਾਂ। ਸਾਡੇ ਕੌਮੀ ਸ਼ਹੀਦ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਵਰਗੇ ਸ਼ਹੀਦਾਂ ਦੀ ਅਣਖ, ਨਿਡਰਤਾ ਅਤੇ ਗੁਰੂ ਦੀ ਅਜ਼ਮਤ ਲਈ ਅਥਾਹ ਪ੍ਰੇਮ ਸਾਨੂੰ ਜਿੰਦਗੀ ਦੇ ਅਸਲ ਰਾਹ ਤੁਰਨ ਲਈ ਸਕਰਾਤਮਕ ਜੋਸ਼ ਵੀ ਦਿੰਦਾ ਹੈ ਤੇ ਹਲੂਣਾ ਵੀ। ਅੱਜ ਦੀ ਭੁੱਖ ਹੜਤਾਲ ‘ਚ ਪੱਖੋਵਾਲ ਤੋਂ ਬਲਾਕ ਸੰਮਤੀ ਮੈਂਬਰ ਹਰਨੇਕ ਸਿੰਘ ਸਰਾਭਾ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਬਲਦੇਵ ਸਿੰਘ ਈਸ਼ਨਪੁਰ ,ਕੁਲਦੀਪ ਸਿੰਘ ਕਿਲਾ ਰਾਏਪੁਰ, ਬਲਦੇਵ ਸਿੰਘ ਦੇਵ ਸਰਾਭਾ ਨਾਲ ਸਹਿਯੋਗੀ ਬਣ ਕੇ ਭੁੱਖ ਹੜਤਾਲ ‘ਤੇ ਬੈਠੇ। ਜਦਕਿ ਪੰਚ ਬਲਰਾਜ ਸਿੰਘ ਸਰਾਭਾ ,ਜਸਵਿੰਦਰ ਸਿੰਘ ਕਾਲਖ ,ਗੁਲਜ਼ਾਰ ਸਿੰਘ ਮੋਹੀ,ਪਲਵਿੰਦਰ ਸਿੰਘ ਟੂਸੇ, ਢਾਡੀ ਕਰਨੈਲ ਸਿੰਘ ਛਾਪਾ,ਹਰਬੰਸ ਸਿੰਘ ਹਿੱਸੋਵਾਲ, ਸਤਵਿੰਦਰ ਸਿੰਘ ਸਰਾਭਾ, ਯਾਦਵਿੰਦਰ ਸਿੰਘ ਸਰਾਭਾ,ਮਨਜੀਤ ਸਿੰਘ ਪੱਪੂ ਸਰਾਭਾ,ਪਰਮਿੰਦਰ ਸਿੰਘ ਬਿੱਟੂ ਸਰਾਭਾ,ਸ਼ਿੰਗਾਰਾ ਸਿੰਘ ਟੂਸੇ ਆਦਿ ਨੇ ਅੱਜ ਹਾਜ਼ਰੀ ਭਰੀ।

ਪੰਜਾਬ ਬੋਲਦਾ ਹਾਂ ਜੀ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਪੰਜਾਬ ਬੋਲਦਾ ਹਾਂ ਜੀ, ਮੈਂ, *ਸਾਡੇ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਜੈ ਹਿੰਦ ਰਾਮ ਰਾਮ ਜੀ ਸਤਿ ਸ਼੍ਰੀ ਆਕਾਲ ਜੀ ਸਲਾਮਾਂ ਏਕਮ ਅੱਲਾ ਲੂਈਆ ਪੰਜਾਬ ਮੇਰੇ ਦੇ ਵਸਨੀਕਾਂ ਨੇ ਹੁਣੇ ਹੁਣੇ "ਆਪ ਪਾਰਟੀ" ਨੂੰ ਆਪਣਾ ਬਹੁਤ ਭਾਰੀ ਬਹੁਮਤ ਦੇ ਕੇ 92 ਐਮ ਐਲ ਏ ਬਨਾਕੇ ਬਾਕੀ ਸਾਰਿਆਂ ਪਾਰਟੀਆਂ ਨੂੰ 9ਨੌ 2ਦੋ 11ਗਿਆਰਾ ਕਰਕੇ "ਭਜਾ ਕੇ" ਅਪਣਾਂ ਨਮਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣਿਆ ਹੈ ਜੀ, ਮੈਂ ਪੰਜਾਬ ਨੇ ਮੇਰੇ ਅਪਣੇ ਸਾਰੇ ਦੇਸ਼ ਭਾਰਤ ਵਰਸ਼ ਦਾ ਢਿੱਡ ਭਰਿਆ ਹੈ ਅਨਾਜ ਪੈਦਾ ਕਰਕੇ, ਮੇਰੇ ਦੇਸ਼ ਭਾਰਤ ਵਰਸ਼ ਦੀਆਂ ਸਾਰੀਆਂ ਸਰਹਦਾਂ ਦੀ ਰਾਖੀ ਕਰਦਾ ਆ ਰਿਹਾ ਹਾਂ ਅਪਣੇ ਨੌਜਵਾਨ ਪੁੱਤਰਾਂ ਦੀਆਂ ਛਾਤੀਆਂ ਤੇ ਦੁਸ਼ਮਣ ਦੇਸ਼ਾਂ ਦੀਆਂ ਬੰਦੂਕਾਂ ਵਿੱਚੋਂ ਨਿਕਲਿਆ ਮੇਰੇ ਪੁਤਰਾਂ ਵੱਲ ਆਈਆਂ ਗੋਲੀਆਂ ਨੂੰ ਖ਼ਾਕੇ ਅਪਣੇ ਨੌਜਵਾਨ ਪੁੱਤਰਾਂ ਨੂੰ ਲਗਾਤਾਰ ਸ਼ਹੀਦ ਕਰਵਾਉਂਦਾ ਆ ਰਿਹਾ ਹਾਂ ਮੈਂ ਪੰਜਾਬ ਮੇਰਾ ਪੰਜਾਬ ਦਾ ਦੁੱਖ ਸਾਰਿਆਂ ਨਾਲੋਂ ਵੱਡਾ ਹੈ, ਸਨ 1947 ਵਿੱਚ ਅੰਗਰੇਜ਼ ਹਕੂਮਤ ਨੇ ਬੜੀ ਬੇਸ਼ਰਮੀ ਨਾਲ ਮੈਨੂੰ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ, ਇੱਕ ਪਾਕਿਸਤਾਨ ਬਣਾਕੇ, ਫਿਰ ਮੌਕ਼ਾ ਪ੍ਰਸਤ ਰਾਜਨੀਤੀਕ ਪਾਰਟੀਆਂ ਨੇ ਅਪਣੇ ਅਪਣੇ ਸਵਾਰਥਾਂ ਨੂੰ ਸਹੀ ਸਾਬਤ ਕਰਕੇ ਅਪਣਾਉਂਦੇ ਹੋਇਆ ਨੇ ਸਨ 1966 ਵਿੱਚ ਮੈਨੂੰ ਪੰਜਾਬ ਨੂੰ ਤਿੰਨ ਹੋਰ ਹਿੱਸਿਆਂ ਵਿੱਚ ਵੰਡਿਆਂ ਸੁਟਿਆ ਸੀ, ਇੱਕ ਹਰਿਆਣਾ ਪ੍ਰਦੇਸ਼, ਦੂਸਰਾ ਹਿਮਾਚਲ ਪ੍ਰਦੇਸ਼ ਬਨਾਕੇ, ਤੀਸਰਾ ਮੈਂ ਖੁਦ ਪੰਜਾਬ ਰਹਿ ਗਿਆ ਹਾਂ,  ਕਦੇ ਮੇਰੀਆਂ ਪੰਜਾਬ ਦੀਆਂ ਸਰਹੱਦ ਅਫ਼ਗ਼ਾਨਿਸਤਾਨ ਮੁਲਤਾਨ ਤੋਂ ਲੈਕੇ ਦਿੱਲੀ ਤੱਕ ਹੁੰਦੀਆਂ ਸੀ, ਮੈਂ ਦੇਖਦਾ ਰਿਹਾ ਅਪਣੇ ਜ਼ਖਮਾਂ ਨੂੰ, ਮੈਂ ਬਰਦਾਸ਼ਤ ਕਰਦਾ ਰਿਹਾ ਅਪਣੇ ਦੁੱਖ ਦਰਦਾਂ ਨੂੰ, ਲੇਕਿਨ, ਮੈਨੂੰ ਪੰਜਾਬ ਨੂੰ ਫ਼ਖ਼ਰ ਹੈ, ਇਸ ਗੱਲ ਉਪਰ ਕਿ, ਮੈਂ ਪੰਜਾਬ ਨੇ ਦੇਸ਼ ਭਗਤ ਸੂਰਮੇਂ ਸ਼ਹੀਦੇ ਆਜ਼ਮ ਰਾਜ ਗੁਰੂ ਭਗਤ ਸਿੰਘ ਸੁਖਦੇਵ, ਲਾਲਾ ਲਾਜਪਤ ਰਾਏ, ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਸਰਾਭਾ, ਵਰਗੇ ਅਨੇਕਾਂ ਬਹਾਦਰ ਸਪੁੱਤਰਾਂ ਨੂੰ ਜਨਮ ਦਿੱਤਾ ਹੈ, ਇਹਣਾ ਮੇਰੇ ਪੰਜਾਬੀ ਸਪੁਤਰਾਂ ਨੇ ਅਪਣੇ ਦੇਸ਼ ਭਾਰਤ ਵਰਸ਼ ਦੀ ਆਨ ਬਾਨ ਸ਼ਾਨ ਨੂੰ ਬਰਕਰਾਰ ਕਾਇਮ ਰੱਖਿਆ ਹੋਇਆ ਹੈ  ਫਿਰ ਮੈਨੂੰ ਪੰਜਾਬ ਨੂੰ ਸਨ1978 ਵਿੱਚ ਭੈੜੀਆਂ ਨਜ਼ਰਾਂ ਨੇ  ਖਾਣਾਂ ਸ਼ੁਰੂ ਕਰ ਦਿੱਤਾ ਸੀ, ਇਸ ਦੇ ਕਾਰਨ ਫਲਸਰੂਪ ਮੈਨੂੰ ਪੰਜਾਬ ਵਿੱਚ ਸਨ 80 ਦੇ ਦਹਾਕੇ ਦੇ ਸ਼ੁਰੂ ਤੋਂ ਲੈਕੇ ਸਨ 90 ਦੇ ਦਹਾਕੇ ਦੇ ਸਾਲ ਸਨ 1995 ਤੱਕ ਅੱਤਵਾਦ ਦਾ ਖ਼ਤਰ ਨਾਕ ਵਕਤ ਰਿਹਾ ਸੀ,  ਜਿਸਦਾ ਅਸਰ 19 96 ਤੱਕ ਰਿਹਾ ਸੀ, ਇਹ ਖੋਫ ਨਾਕ ਦਰਦ ਨਾਕ, ਕਤਲੇਆਮ ਦਾ ਵਕ਼ਤ ਮੈਨੂੰ ਪੰਜਾਬ ਨੂੰ ਬਰਦਾਸ਼ਤ ਕਰਨਾ ਪਿਆ ਸੀ, 80 ਦੇ ਦਹਾਕੇ ਤੋਂ 90 ਦੇ ਦਹਾਕੇ ਦੀ ਇਹ ਮੰਦਭਾਗੀ ਲੜਾਈ ਮੈਨੂੰ ਪੰਜਾਬ ਇਕਲੇ ਨੂੰ ਹੀ ਲੜਨੀ ਪਈ ਸੀ, ਜਿਸ ਕਾਰਨ ਮੈਂਨੂੰ ਪੰਜਾਬ ਨੂੰ ਕਰਜ਼ਾ ਲੈਣਾ ਪਿਆ ਸੀ, ਫਿਰ ਤੋਂ ਅਪਣੇ ਪੈਰਾਂ ਉਪਰ ਖੜਾ ਹੋਣ ਲਈ ਵੀ ਮੈਨੂੰ ਕਰਜ਼ਾ ਲੈਣਾ ਪਿਆ ਸੀ,  (ਇਹ ਲੜੀ ਮੇਰੀ ਪੰਜਾਬ ਦੀ ਇਕਲੇ ਦੀ ਨਹੀਂ ਸੀ, ਸਗੋਂ ਇਹ ਲੜਾਈ ਤਾਂ ਸਾਰੇ ਦੇਸ਼ ਭਾਰਤ ਵਰਸ਼ ਦੀ ਲਵਾਈ ਸੀ), ਫਿਰ "ਮੇਰੇ ਇਕੱਲੇ ਪੰਜਾਬ ਦੇ ਸਿਰ ਇਹ ਸਾਰਾ ਕਰਜ਼ਾ ਕਿਉਂ ਹੈ?" ਫਿਰ ਸਨ ਸਾਲ 1997 ਤੋਂ ਲੈਕੇ ਅੱਜ ਤੱਕ ਮੇਰੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਮਾਰ ਲਿਆ ਹੈ, ਮੇਰੀ ਪੰਜਾਬੀ ਜਵਾਨੀ ਵਿਦੇਸ਼ਾਂ ਨੂੰ ਜਾਣੀ ਸ਼ੁਰੂ ਹੋ ਗਈ ਹੈ, ਹੁਣ ਖੁਦ ਮੈਨੂੰ ਪੰਜਾਬ ਕੋਲ ਮੇਰੀ ਔਲਾਦ ਨੂੰ ਰੋਜ਼ਗਾਰ ਦੇਣ ਨੂੰ ਸਾਧਨ ਨਹੀਂ ਹਨ ! ਸਾਡੇ ਦੇਸ਼ ਭਾਰਤ ਵਰਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੁਣ ਆਪਜੀ ਨੂੰ ਖੁਦ ਆਪਣਾ ਫਰਜ਼ ਸਮਝਦੇ ਹੋਏ, ਮੇਰੀ ਪੰਜਾਬ ਦੀ ਮਾਲੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਜੀ, ਜਿਸ ਤਰ੍ਹਾਂ ਹੁਣੇ ਹੁਣੇ ਆਪਜੀ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਹੈ, ਮੈਨੂੰ ਪੰਜਾਬ ਨੂੰ 2ਲੱਖ ਕਰੋੜ ਰੁਪਏ ਦੀ ਮਾਲੀ ਸਹਾਇਤਾ ਪੈਕੇਜ ਦਿੱਤੀ ਜਾਵੇ ਜੀ, ਹਾਂ ਜੀ, ਇਹ ਹੁਣ ਮੈਂ ਪੰਜਾਬ ਨੇ ਅਪਣੇ ਦੇਸ਼ ਭਾਰਤ ਵਰਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਲਿਖਕੇ ਬੋਲਦਾ ਹਾਂ ਜੀ, ਮੈਂ ਹਾਂ ਪੰਜਾਬ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924

ਰੰਗਮੰਚ ਦਿਹਾੜੇ ’ਤੇ ਵਿਸ਼ੇਸ ✍️ ਸੁਖਚੈਨ ਸਿੰਘ ਕੁਰੜ ( ਪੰਜਾਬੀ ਅਧਿਆਪਕ)

 

27 ਮਾਰਚ ਵਿਸ਼ਵ ਰੰਗਮੰਚ ਦਿਹਾੜੇ ਉਤੇ ਦੁਨੀਆ ਭਰ ਦੇ ਰੰਗਕਰਮੀਆਂ ਨੂੰ ਯਾਦ ਕਰਦਿਆਂ ਵਿਸ਼ਵ ਰੰਗਮੰਚ ਦਿਹਾੜਾ ਮਨਾਇਆ ਜਾਂਦਾ ਹੈ। ਇਸ ਮੌਕੇ ਸਾਡਾ ਸਭ ਦਾ ਫ਼ਰਜ਼ ਵੀ ਬਣਦਾ ਹੈ ਕਿ ਇਸ ਦਿਹਾੜੇ ਅਸੀਂ ਨੌਰਾ ਰਿਚਰਡ, ਆਈ.ਸੀ. ਨੰਦਾ, ਬਲਵੰਤ ਗਾਰਗੀ, ਡਾ: ਹਰਚਰਨ ਸਿੰਘ, ਕਪੂਰ ਸਿੰਘ ਘੁੰਮਣ, ਸ਼ੀਲਾ ਭਾਟੀਆ, ਹਰਪਾਲ ਟਿਵਾਣਾ, ਭਾਗ ਸਿੰਘ, ਜੁਗਿੰਦਰ ਬਾਹਰਲਾ, ਗੁਰਦਿਆਲ ਸਿੰਘ ਫੁੱਲ ਤੇ ਤੇਰਾ ਸਿੰਘ ਚੰਨ ਜਿਹੇ ਮੋਢੀ ਨਾਟਕਕਾਰਾਂ, ਨਿਰਦੇਸ਼ਕਾਂ, ਰੰਗਕਰਮੀਆਂ ਨੂੰ ਯਾਦ ਕਰੀਏ,ਜਿਨ੍ਹਾਂ ਨੇ ਰੰਗਮੰਚ ਲਈ ਜ਼ਮੀਨ ਤਿਆਰ ਕੀਤੀ।
ਇੱਥੇ ਰੰਗਮੰਚ ਦਿਹਾੜੇ 'ਤੇ ਗੱਲ ਕਰਦਿਆਂ ਇਸਦਾ ਇਤਿਹਾਸਕ ਪਿਛੋਕੜ 'ਤੇ ਝਾਤ ਪਾਉਣੀ ਜ਼ਰੂਰੀ ਹੈ। ਜੂਨ 1961 ਵਿੱਚ ‘ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ’ ਦੀ ਵਿਆਨਾ ਵਿਖੇ ਹੋਈ ਨੌਂਵੀਂ ਵਿਸ਼ਵ ਕਾਂਗਰਸ ਵਿੱਚ ਸੰਸਥਾ ਦੇ ਪ੍ਰਧਾਨ ਐਰਵੀ ਕਿਵੀਨਾ ਨੇ ਇਸ ਦੇ ਫਿ਼ਨਿਸ਼ ਸੈਂਟਰ ਦੇ ਬੀਹਾਫ਼ `ਤੇ ਇੱਕ ‘ਵਿਸ਼ਵ ਰੰਗਮੰਚ ਦਿਵਸ’ ਮਿਥਣ ਦਾ ਮਤਾ ਰੱਖਿਆ ਜਿਸ ਦੀ ਤਾਈਦ ਸਕੈਂਡੀਨੈਵੀਆਨਾ ਸੈਂਟਰ ਨੇ ਕੀਤੀ ਜਿਸ ਨੂੰ ਰੰਗਮੰਚ ਖੇਤਰ ਵਿੱਚ ਕੰਮ ਕਰਦੇ ਸਭਨਾਂ ਲੋਕਾਂ ਨੇ ਪ੍ਰਵਾਨਗੀ ਦਿੱਤੀ। ਇਸ ਮਗਰੋਂ ਹਰ ਸਾਲ 27 ਮਾਰਚ ਨੂੰ ਮਨਾਇਆ ਜਾਣ ਲੱਗਾ।
ਅੰਤਰਰਾਸ਼ਟਰੀ ਪੱਧਰ ’ਤੇ ਰੰਗਮੰਚ ਦਿਵਸ ਪਹਿਲੀ ਵਾਰ 1962 ਵਿਚ ਪੈਰਿਸ ਵਿਖੇ ਮਨਾਇਆ ਗਿਆ। ਉਸਤੋਂ ਚਾਰ ਸਾਲ ਬਾਅਦ ਹੀ 1966 ਵਿਚ ਹਰਪਾਲ ਟਿਵਾਣਾ ਦੀ ਅਗਵਾਈ ਹੇਠ ਪਹਿਲੀ ਵਾਰ ਪੰਜਾਬ ਵਿਚ ਪਟਿਆਲਾ ਵਿਖੇ ਯੂਨਾਨੀ ਨਾਟਕਕਾਰ ਸਫੋਕਲੀਜ਼ ਦਾ ਨਾਟਕ ਖੇਡ ਕੇ ਮਨਾਇਆ ਗਿਆ। ਜੇ ਇਤਿਹਾਸ ਦੇ ਪੰਨੇ ਫਰੋਲੇ ਜਾਣ ਤਾਂ ਮਨੁੱਖਤਾ ਨੂੰ ਰੰਗਮੰਚ ਦੀਆਂ ਬਹੁਤ ਵੱਡੀਆਂ ਦੇਣਾਂ ਨਜ਼ਰੀਂ ਆਉਣਗੀਆਂ। ਸ਼ਾਇਦ ਇਹੋ ਕਾਰਨ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਰੰਗਮੰਚ ਦਿਵਸ ਮਨਾਉਣ ਹਿੱਤ ਯੂਨੈਸਕੋ ਇਸ ਸੰਸਥਾ ਦੇ ਸਦਾ ਅੰਗ ਸੰਗ ਰਿਹਾ ਹੈ। ਪੰਜਾਬੀ ਰੰਗਮੰਚ ਜਨਮ ਤੋਂ ਹੀ ਲੋਕ ਹਿਤੈਸ਼ੀ ਅਤੇ ਮਾਨਵੀ ਕਦਰਾਂ ਕੀਮਤਾਂ ਨੂੰ ਸੰਬੋਧਨ ਹੁੰਦਾ ਆਇਆ ਹੈ। ਪੰਜਾਬੀ ਰੰਗਮੰਚ ਨੂੰ ਸਦਾ ਹੀ ਇਹ ਮਾਣ ਰਿਹਾ ਹੈ ਕਿ ਅਤਿ ਸੰਕਟ ਦੇ ਸਮਿਆਂ ਵਿਚ ( ਕਿਸਾਨੀ ਸੰਘਰਸ਼) ਵੀ ਇਹ ਹਮੇਸ਼ਾਂ ਹੀ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਾ ਰਿਹਾ।
27 ਮਾਰਚ ਨੂੰ ਹਰੇਕ ਸਾਲ ਕਿਸੇ ਪ੍ਰਮੁੱਖ ਥੀਏਟਰ ਸ਼ਖ਼ਸੀਅਤ ਜਾਂ ਕਿਸੇ ਦੂਸਰੇ ਖੇਤਰ ਦੇ ਪ੍ਰਮੁੱਖ ਵਿਅਕਤੀ ਨੂੰ ਵਿਸ਼ਵ ਭਾਈਚਾਰੇ ਲਈ ਆਪਣੇ ਪ੍ਰਭਾਵ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਜਿਸ ਵੱਲੋਂ ਇੱਕ ਸੰਦੇਸ਼ ਜਾਰੀ ਕੀਤਾ ਜਾਂਦਾ ਹੈ। ਜਿਸ ਦਾ 20 ਭਾਸ਼ਾਵਾਂ ਵਿੱਚ ਤਰਜਮਾ ਕਰਕੇ ਵਿਸ਼ਵ ਭਰ ਵਿੱਚ ਲੱਖਾਂ ਕਰੋੜਾਂ ਨਾਟਕ ਪ੍ਰੇਮੀਆਂ ਸਾਹਮਣੇ ਨਾਟ-ਪੇਸ਼ਕਾਰੀਆਂ ਤੋਂ ਪਹਿਲਾਂ ਰੰਗਕਰਮੀਆਂ ਵੱਲੋਂ ਪੜ੍ਹਿਆ ਜਾਂਦਾ ਹੈ। ਇਹ ਸੰਦੇਸ਼ ਵੱਖ ਵੱਖ ਭਾਸ਼ਾਵਾਂ ਵਿੱਚ ਛਪਦੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਾਪਿਆ ਜਾਂਦਾ ਹੈ। ਇਸੇ ਸੰਦੇਸ਼ ਨੂੰ ਵਿਸ਼ਵ ਭਰ ਦੇ ਟੈਲੀਵਿਜ਼ਨ ਅਤੇ ਰੇਡੀਓ ਪ੍ਰੋਗਰਾਮਾਂ ਵਿੱਚ ਨਸ਼ਰ ਕੀਤਾ ਜਾਂਦਾ ਹੈ। ਸੰਨ 1962 ਵਿੱਚ ਪਹਿਲੇ ਵਿਸ਼ਵ ਰੰਗਮੰਚ ਦਿਵਸ ਮੌਕੇ ਜਾਰੀ ਕੀਤੇ ਸੰਦੇਸ਼ ਦਾ ਲੇਖਕ ਜੀਨ ਕੋਕਟੀਓ ਸੀ। ਸੰਨ 1993 ਵਿੱਚ ਵੇਨੇਯੂਇਲਨ ਦੇ ਇੰਟਰਨੈਸ਼ਨਲ ਥੀਏਟਰ ਇੰਸਟੀਚਿਊਟ ਸੈਂਟਰ ਨੇ 1962 ਤੋਂ ਲੈ ਕੇ 1993 ਤੱਕ ਜਾਰੀ ਕੀਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਸੰਦੇਸ਼ਾਂ ਨੂੰ ਛਾਪਣ ਦਾ ਉਪਰਾਲਾ ਕੀਤਾ ਸੀ। ਜਦ ਕਿ ਇਸ ਦਾ ਇੱਕ ਖਰੜਾ ਸਪੈਨਿਸ਼ ਭਾਸ਼ਾ ਵਿੱਚ ਛਾਪ ਕੇ ਵੰਡਿਆ ਗਿਆ ਸੀ।
ਆਓ ਗੱਲ ਅੱਗੇ ਕਰਦਿਆਂ, ਪੰਜਾਬੀ ਰੰਗਮੰਚ ਨਾਲ਼ ਸੰਬੰਧਿਤ ਕੁਝ ਹੋਰ ਤੱਥਾਂ ਨਾਲ਼ ਸਾਂਝ ਬਣਾਈਏ।
ਭਾਅਜੀ ਗੁਰਸ਼ਰਨ ਸਿੰਘ ਵੱਲੋਂ ਨਾਟਕ ਨੂੰ ਲੋਕਾਂ ਦੇ ਚੁੱਲ੍ਹਿਆਂ ਤੱਕ ਪਹੁੰਚਾ ਕੇ ਲਗਭਗ ਚਾਰ ਦਹਾਕਿਆਂ ਤੱਕ ਕੀਤੀ ਗਈ ਘਾਲਣਾ ਨੂੰ ਇੱਕ ਇਤਿਹਾਸਕ ਕਾਰਜ ਕਹਿਣ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ।
ਵਿਸ਼ਵ ਰੰਗਮੰਚ ਦਿਵਸ ਮਨਾਉਣ ਦੀ ਲੜੀ ਵਿੱਚ ਪੰਜਾਬ ਵਿੱਚ 'ਨਾਟਸ਼ਾਲਾ ਅੰਮ੍ਰਿਤਸਰ' ਵਰਗਾ ਅੰਤਰਰਾਸ਼ਟਰੀ ਸਹੂਲਤਾਂ ਵਾਲਾ ਅਤੀ ਅਧੁਨਿਕ ਥੀਏਟਰ ਜਿਸ ਨੂੰ ਉਦਯੋਗਪਤੀ ਨਾਟਕਕਾਰ 'ਜਤਿੰਦਰ ਬਰਾੜ' ਨੇ ਖੁਦ ਪੈਸੇ ਲਗਾ ਕੇ 1999 ਦੇ ਵਿਸ਼ਵ ਰੰਗਮੰਚ ਦਿਵਸ ਮੌਕੇ ਲੋਕ-ਪੱਖੀ ਨਾਟਕਕਾਰ ਅਜਮੇਰ ਔਲਖ ਹੱਥੋਂ ਉਦਘਾਟਨ ਕਰਵਾ ਕੇ ਰੰਗਮੰਚ ਨੂੰ ਸਮਰਪਿਤ ਕੀਤਾ ਸੀ। ਬਿਆਸ ਵਿਖੇ ਪੇਂਡੂ ਖੇਤਰ ਵਿੱਚ ਸੀਮਿਤ ਸਹੂਲਤਾਂ ਵਾਲੇ ਓਪਨ ਏਅਰ ਥੀਏਟਰ (ਜਿਸ ਨੂੰ ਰੰਗਮੰਚ ਦੇ ਪ੍ਰਤੀਬੱਧ ਰੰਗਕਰਮੀ ਹੰਸਾ ਸਿੰਘ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਲਾ ਕੇ ਤਿਆਰ ਕੀਤਾ) ਦਾ ਉਦਘਾਟਨ ਵੀ 2002 ਵਿੱਚ ਵਿਸ਼ਵ ਰੰਗਮੰਚ ਵਾਲੇ ਦਿਨ ਹੀ ਕੀਤਾ ਗਿਆ ਸੀ। ਇਸੇ ਤਰ੍ਹਾਂ 'ਲੋਕ ਕਲਾ ਮੰਚ ਮੰਡੀ ਮੁੱਲਾਂਪੁਰ' ਵੱਲੋਂ ਵੀ ਗੁਰਸ਼ਰਨ ਰੰਗਮੰਚ ਤਿਆਰ ਕੀਤਾ ਤੇ ਰੰਗਮੰਚ ਨੂੰ ਸਮਰਪਿਤ ਕੀਤਾ। ਪੰਜਾਬੀ ਰੰਗਮੰਚ ਇਸ ਵੇਲੇ ਆਪਣਾ ਇੱਕ ਨਵਾਂ ਇਤਿਹਾਸ ਸਿਰਜ ਰਿਹਾ ਹੈ। ਅੱਜ ਜਿੰਨੀ ਵਰਾਇਟੀ ਪੰਜਾਬੀ ਰੰਗਮੰਚ ਵਿੱਚ ਹੈ ਉਨੀ ਹੋਰ ਕਿਸੇ ਭਾਸ਼ਾ ਦੇ ਰੰਗਮੰਚ ਵਿੱਚ ਨਹੀਂ। ਅੱਜ ਪੰਜਾਬ ਵਿੱਚ ਯੂਨੀਵਰਸਿਟੀਆਂ ਦੇ ਮੁਕਾਬਲਿਆਂ ਦਾ ਰੰਗਮੰਚ, ਸ਼ਹਿਰਾਂ ਦਾ ਥੀਏਟਰਾਂ ਦਾ ਰੰਗਮੰਚ, ਇਤਿਹਾਸਿਕ ਨਾਟਕਾਂ ਦਾ ਰੰਗਮੰਚ, ਤਰਕਸ਼ੀਲ ਰੰਗਮੰਚ, ਖੱਬੇ ਪੱਖੀ ਰਾਜਨੀਤਕ ਪਾਰਟੀਆਂ ਦਾ ਰੰਗਮੰਚ, ਸਾਖਰਤਾ ਸੰਮਤੀਆਂ ਦਾ ਰੰਗਮੰਚ, ਪੇਂਡੂ ਥੜ੍ਹੇ ਦਾ ਰੰਗਮੰਚ, ਬਾਲ ਰੰਗਮੰਚ, ਨੁੱਕੜ ਨਾਟਕ ਆਦਿ ਸਮੇਤ ਬਹੁਤ ਸਾਰੀ ਵੰਨਗੀਆਂ ਹਨ।
ਰੰਗਮੰਚ ਮੌਕੇ ਚਰਚਾ ਕਰਦਿਆਂ ਰੰਗਮੰਚ ਦੀ ਦੁਨੀਆਂ ਵਿੱਚ ਔਰਤਾਂ ਦੇ ਯੋਗਦਾਨ ਦੀ ਗੱਲ ਕਰਨਾ ਪਹਿਲਾਂ ਜ਼ਰੂਰੀ ਹੈ।
ਜਿਨ੍ਹਾਂ ਵਿਚ ਉਮਾ ਗੁਰਬਖ਼ਸ਼ ਸਿੰਘ, ਸ੍ਰੀਮਤੀ ਧਰਮ ਕੌਰ, ਸ੍ਰੀਮਤੀ ਕੈਲਾਸ਼ ਕੌਰ, ਦਲਜੀਤ ਕੌਰ, ਜਤਿੰਦਰ ਕੌਰ, ਸਤਿੰਦਰ ਕੌਰ, ਮਨਜੀਤ ਔਲਖ, ਜਸਵੰਤ ਦਮਨ, ਨੀਨਾ ਟਿਵਾਣਾ, ਰਾਣੀ ਬਲਬੀਰ, ਨੀਲਮ ਮਾਨ ਸਿੰਘ, ਨਵਨਿੰਦਰਾ ਬਹਿਲ, ਸੁਨੀਤਾ ਧੀਰ, ਸੁਖਵਿੰਦਰ ਵਿਰਕ, ਮਨਦੀਪ ਕੌਰ, ਅਨੀਤਾ, ਕੁਲਵੰਤ ਭਾਟੀਆ, ਰੋਜ਼ੀ ਸਿੰਘ, ਨੀਤਾ ਮਹਿੰਦਰਾ, ਜਸਪਾਲ ਦਿਉਲ ਅਤੇ ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ ਆਦਿ ਜਿਹੀਆਂ ਬੇਸ਼ੁਮਾਰ ਰੰਗਮੰਚ ਅਭਿਨੇਤਰੀਆਂ ਨੂੰ ਸਲਾਮ ਕਰਨਾ ਬਣਦਾ ਹੈ।
ਰੰਗਮੰਚ ਦਿਹਾੜੇ 'ਤੇ ਆਓ ਹੁਣ ਆਪਾਂ ਪੀੜੀ ਦਰ ਪੀੜੀ ਨਾਟਕਕਾਰਾਂ ਦੇ ਸਫ਼ਰ 'ਤੇ ਵੀ ਇੱਕ ਝਾਤ ਮਾਰੀਏ।
ਪਹਿਲੀ ਪੀੜੀ ਦੇ ਨਾਟਕਕਾਰ:-ਈਸ਼ਵਰ ਚੰਦਰ ਨੰਦਾ,ਸੰਤ ਸਿੰਘ ਸੇਖੋ,ਬਲਵੰਤ ਗਾਰਗੀ,ਹਰਚਰਨ ਸਿੰਘ,ਗੁਰਦਿਆਲ ਸਿੰਘ ਖੋਸਲਾ,ਗੁਰਦਿਆਲ ਸਿੰਘ ਫੁੱਲ ਆਦਿ।
ਦੂਜੀ ਪੀੜੀ:-ਹਰਸਰਨ ਸਿੰਘ,ਸੁਰਜੀਤ ਸਿੰਘ ਸੇਠੀ,ਕਪੂਰ ਸਿੰਘ ਘੁੰਮਣ,ਅਮਰੀਕ ਸਿੰਘ,ਗੁਰਚਰਨ ਸਿੰਘ ਜਸੂਜਾ,ਪਰਿਤੋਸ਼ ਗਾਰਗੀ,ਤਰਸੇਮ ਸਿੰਘ ਨੀਲਗਿਰੀ,ਹਰਭਜਨ ਸਿੰਘ ਬਿਰਕ,ਬਲਬੀਰ ਮੋਮੀ ਆਦਿ।
ਤੀਜੀ ਪੀੜੀ :-ਅਜਮੇਰ ਸਿੰਘ ਔਲਖ,ਆਤਮਜੀਤ,ਚਰਨਦਾਸ ਸਿੱਧੂ,ਦਵਿੰਦਰ ਦਮਨ,ਗੁਰਸ਼ਰਨ ਸਿੰਘ,ਰਵਿੰਦਰ ਰਵੀ,ਦਰਸ਼ਨ ਮਿੱਤਲ,ਅਮਰਜੀਤ ਗਰੇਵਾਲ,ਲੱਖਾ ਸਿੰਘ ਜ਼ੌਹਰ,ਅਜ਼ਾਇਬ ਕਮਲ,ਅਜਮੇਰ ਰੋਡੇ,ਸਾਧੂ ਬਿਨਿੰਗ,ਸੁਖਵੰਤ ਹੁੰਦਲ,ਜਗਤਾਰ ਢਾਅ ਆਦਿ।
ਚੌਥੀ ਪੀੜੀ:-ਸਵਰਾਜਬੀਰ,ਮਨਜੀਤਪਾਲ ਕੌਰ,ਪਾਲੀ ਭੁਪਿੰਦਰ,ਸਤੀਸ਼ ਕੁਮਾਰ ਵਰਮਾ,ਦੇਵਿੰਦਰ ਕੁਮਾਰ,ਜਗਦੀਸ਼ ਸਚਦੇਵਾ,ਜਤਿੰਦਰ ਬਰਾੜ,ਸੋਮਪਾਲ ਹੀਰਾ,ਕੁਲਦੀਪ ਸਿੰਘ ਦੀਪ,ਸੁਰਜੀਤ ਕਲਸੀ,ਕੁਲਵਿੰਦਰ ਖਹਿਰਾ,ਇਕਬਾਲ ਰਾਮੂਵਾਲੀਆ,ਹਰਕੰਵਲਜੀਤ ਸਾਹਿਲ,ਰਾਜਵੰਤ ਕੌਰ ਮਾਨ,ਖੋਜ਼ੀ ਕਾਫ਼ਿਰ,ਉਂਕਾਰਪ੍ਰੀਤ,ਤ੍ਰਿਲੋਚਨ ਸਿੰਘ ਗਿੱਲ,ਪਰਮਿੰਦਰ ਕੌਰ ਸਵੈਚ ਆਦਿ।
ਪੰਜਵੀਂ ਪੀੜੀ:-ਤਰਸਪਾਲ ਕੌਰ,ਸੈਮੂਅਲ ਜੌਨ,ਰਤਨ ਰੀਹਲ,ਨਾਹਰ ਸਿੰਘ ਔਜਲਾ ਆਦਿ।
ਉਪਰੋਕਤ ਵੇਰਵਿਆਂ ਤੋਂ ਇਲਾਵਾ ਕੁਲਦੀਪ ਸਿੰਘ ਦੀਪ ਵੱਲੋਂ ਵਿਧਾ ਅਤੇ ਸ਼ੈਲੀ ਪੱਖੋ ਸਮੇਤ ਨਵੇਂ ਨਾਟਕੀ ਰੂਪਾਂ ਸੰਬੰਧਿਤ ਦਿੱਤੀ ਜਾਣਕਾਰੀ ਦਾ ਵੀ ਵੇਰਵਾ ਦੇਣਾ ਇੱਥੇ ਹੋਰ ਜ਼ਰੂਰੀ ਹੋ ਜਾਂਦਾ ਹੈ।
ਇਕ ਪਾਤਰੀ ਨਾਟਕ (ਕਰਤਾਰ ਸਿੰਘ ਦੁੱਗਲ, ਅਮਰਜੀਤ ਗਰੇਵਾਲ, ਸੈਮੁਅਲ ਜੌਨ, ਪਾਲੀ ਭੁਪਿੰਦਰ, ਸੋਮਪਾਲ ਹੀਰਾ ਆਦਿ)
ਕਾਵਿ ਨਾਟਕ (ਸੰਤ ਸਿੰਘ ਸੇਖੋਂ, ਦੀਦਾਰ ਸਿੰਘ, ਸੁਰਜੀਤ ਹਾਂਸ, ਅਜਾਇਬ ਕਮਲ, ਰਵਿੰਦਰ ਰਵੀ, ਹਰਿਭਜਨ ਸਿੰਘ ਆਦਿ)
ਸੰਗੀਤ ਨਾਟਕ (ਸ਼ੀਲਾ ਭਾਟੀਆ, ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਮੱਲ ਸਿੰਘ ਰਾਮਪੁਰੀ ਆਦਿ)
ਨ੍ਰਿਤ ਨਾਟਕ (ਹਰਨਾਮ ਸਿੰਘ ਨਾਜ਼, ਭਾਗ ਸਿੰਘ ਆਦਿ) 5. ਬਾਲ ਨਾਟਕ (ਸਾਧੂ ਸਿੰਘ, ਰਮਾ ਰਤਨ, ਜਗਦੀਸ਼, ਸਰਬਜੀਤ ਬੇਦੀ, ਕੇਵਲ ਧਾਲੀਵਾਲ, ਦਰਸ਼ਨ ਆਸ਼ਟ, ਤਰਲੋਚਨ, ਕੁਲਦੀਪ ਸਿੰਘ ਦੀਪ ਆਦਿ)
ਮੂਕ ਨਾਟਕ (ਸਤੀਸ਼ ਕੁਮਾਰ ਵਰਮਾ, ਆਦਿ)
ਰੇਡੀਓ ਨਾਟਕ (ਕਰਤਾਰ ਸਿੰਘ ਦੁੱਗਲ, ਸੁਖਚੈਨ ਭੰਡਾਰੀ ਆਦਿ)
ਬਹੁ ਵਿਧਾਈ ਨਾਟਕ (ਸਤੀਸ਼ ਕੁਮਾਰ ਵਰਮਾ, ਰਵਿੰਦਰ ਰਵੀ, ਪਾਲੀ ਭੁਪਿੰਦਰ ਆਦਿ)
ਕੋਰੀਓਗ੍ਰਾਫੀ (ਲਗਭਗ ਸਾਰੀਆਂ ਨਾਟ ਮੰਡਲੀਆਂ ਗਾਹੇ ਵਗਾਹੇ ਇਸ ਵਿਧਾ ਨੂੰ ਅਪਣਾਉਂਦੀਆਂ ਰਹੀਆਂ ਹਨ
ਕਵਿਤਾ ਅਤੇ ਕਹਾਣੀ ਦਾ ਨਾਟਕ (ਗੁਰਸ਼ਰਨ ਭਾਜੀ , ਪ੍ਰੌ ਅਜਮੇਰ ਔਲਖ ਅਤੇ ਕੇਵਲ ਧਾਲੀਵਾਲ ਆਦਿ)
ਡਾਇਰੈਕਟਰ ਦਾ ਨਾਟਕ (ਕੇਵਲ ਧਾਲੀਵਾਲ, ਕੀਰਤੀ ਕਿਰਪਾਲ, ਅਤੇ ਥੀਏਟਰ ਵਿਭਾਗਾਂ ‘ਚੋਂ ਆਏ ਕੁੱਝ ਹੋਰ ਆਰਟਿਸਟ)
ਨੁੱਕੜ ਨਾਟਕ (ਗੁਰਸ਼ਰਨ ਸਿੰਘ, ਰਜਿੰਦਰ ਭੋਗਲ, ਸ ਨ ਸੇਵਕ, ਸਤੀਸ ਕੁਮਾਰ ਵਰਮਾ, ਟੋਨੀ ਬਾਤਿਸ਼, ਅਸ਼ੋਕ ਪੁਰੀ, ਦਰਸ਼ਨ ਮਿਤਵਾ, ਸੈਮੂਅਲ ਜੌਨ ਆਦਿ)
ਲਘੂ ਨਾਟਕ (ਅਜਮੇਰ ਔਲ਼ਖ, ਆਤਮਜੀਤ, ਪਾਲੀ ਭੁਪਿੰਦਰ, ਡਾ. ਕੁਲਦੀਪ ਸਿੰਘ ਦੀਪ ਆਦਿ) ਇਹ ਸਾਰੇ ਨਾਟਕੀ ਰੂਪ ਆਧੁਨਿਕ ਸਥਿਤੀਆਂ ਦੀ ਲੋੜ ਵਿੱਚੋਂ ਆਪਮੁਹਾਰੇ ਪੈਦਾ ਹੋਏ।
ਰੰਗਮੰਚ ਬਾਰੇ ਗੱਲ ਕਰਦਿਆਂ ਜ਼ਿੰਦਗੀ ਦਾ ਹਰ ਪਲ ਲੇਖੇ ਲੱਗ ਸਕਦਾ। ਕਿਉਂਕਿ ਜ਼ਿੰਦਗੀ ਰੰਗਮੰਚ ਹੀ ਤਾਂ ਹੈ,ਆਖਰੀ ਦ੍ਰਿਸ ਦੀ ਪਰਵਾਹ ਕੀਤੇ ਬਿਨਾ ਅਸੀਂ ਆਪਣੇ ਹਿੱਸੇ ਦੀਆਂ ਜੁੰਮੇਵਾਰੀਆਂ ਨਿਭਾ ਰਹੇ ਹਾਂ ਤੇ ਨਿਭਾਉਂਦੇ ਰਹਿਣਾ ਹੀ ਜ਼ਿੰਦਗੀ ਜ਼ਿੰਦਾਬਾਦ ਲਈ ਜ਼ਰੂਰੀ ਹੈ। ਆਉਣ ਵਾਲ਼ੇ ਸਮੇਂ ਵਿੱਚ ਰੰਗਮੰਚ ਨੇ ਹਜੇ ਹੋਰ ਬੁਲੰਦੀਆਂ ਨੂੰ ਛੂਹਣਾ ਹੈ।
ਆਓ ਇਸ ਚਰਚਾ ਦੀ ਸਮਾਪਤੀ ਤੋਂ ਪਹਿਲਾਂ ਪੂਰੀ ਦੁਨੀਆਂ ਵਿੱਚ ਵੱਸਦੇ ਰੰਗਕਰਮੀਆਂ ਨੂੰ ਸਲਾਮ ਕਰਦਿਆਂ, ਰੰਗਮੰਚ ਦਿਹਾੜੇ ਦੀ ਇੱਕ ਵਾਰ ਫਿਰ ਤੋਂ ਮੁਬਾਰਕਬਾਦ ਕਹੀਏ।
ਸੁਖਚੈਨ ਸਿੰਘ ਕੁਰੜ ( ਪੰਜਾਬੀ ਅਧਿਆਪਕ)

ਜੋਕਾਂ! ✍️ ਸਲੇਮਪੁਰੀ ਦੀ ਚੂੰਢੀ

ਸੀਨਾ ਫਟਕੇ ਬਾਹਰ ਆਇਆ ,
ਜਦ ਲੂਣ ਛਿੜਕਿਆ ਜੋਕਾਂ 'ਤੇ!
ਇਨ੍ਹਾਂ ਖੂਨ ਪੀਣੀਆਂ ਜੋਕਾਂ ਨੇ,
ਕਦੀ ਤਰਸ ਨਾ ਕੀਤਾ ਲੋਕਾਂ 'ਤੇ!
-ਸੁਖਦੇਵ ਸਲੇਮਪੁਰੀ
09780620233
27 ਮਾਰਚ, 2022.
( ਨੋਟ - ਮੁਆਫ ਕਰਨਾ ਉਪਰੋਕਤ ਸਤਰਾਂ ਦਾ ਸਾਬਕਾ ਵਿਧਾਇਕਾਂ / ਮੰਤਰੀਆਂ ਦੀਆਂ ਪੈਨਸ਼ਨਾਂ ਕੱਟੇ ਜਾਣ ਨਾਲ ਕੋਈ ਵੀ ਲਾਗਾ-ਦੇਗਾ ਨਹੀਂ ਹੈ)

ਕਦੇ ਬੈਠਣ ਦਾ ਮੌਕਾ ਮਿਲੇ, ਆਪਾ ਖੰਗਾਲਣ ਦਾ ਸਬੱਬ ਬਣੇ ਤਾਂ ਦੰਦਾਂ ਨਾਲ ਦਿੱਤੀਆਂ ਗੰਢਾਂ ਖੋਲਣ ਨੂੰ ਜੀਅ ਕਰੇਗਾ-ਦੇਵ ਸਰਾਭਾ

ਮੁੱਲਾਂਪੁਰ ਦਾਖਾ 27 ਮਾਰਚ (ਸਤਵਿੰਦਰ ਸਿੰਘ ਗਿੱਲ) ਜਦੋਂ ਪਾਰਸਰਸ਼ਤਾ ਦੀਆਂ ਢੀਘਾਂ ਮਾਰਨ ਵਾਲਿਆਂ ਦੀਆਂ ਲੁਕਵੀਆਂ ਨੀਤੀਆਂ ਉਜਾਗਰ ਹੋਣ ਲੱਗਦੀਆਂ ਨੇ, ਤਾਂ ਉਨ੍ਹਾ ਦੀ ਬੇਸ਼ਰਮੀ ਢੀਠਤਾ ‘ਚ ਬਦਲਦੀ ਹੈ। ਫੇਰ ਖੁਆਬਾਂ ਦੇ ਸੁਫਨਿਆਂ ‘ਚ ਖੋਣ ਵਾਲੇ ਪਿੱਛ-ਲੱਗਾਂ ਨੂੰ ਵੀ ਦੈਂਤ ਦੇ ਚਿਹਰਿਆਂ ਵਰਗੀ ਅਸਲੀਅਤ ਦਾ ਗਿਆਨ ਹੋਣ ਲੱਗਦਾ ਹੈ। ਸਿਆਸਤ ਦੀ ਸ਼ਤਰੰਜੀ ਬਿਸਾਦ ‘ਤੇ ਖੇਡਣ ਵਾਲਿਆਂ ਮੋਹਰਿਆਂ ਪਿੱਛੇ ਖੇਡਦਾ ਕੌਣ-ਤੇ-ਖੇਡਿਆ ਕੌਣ ਜਾ ਰਿਹਾ ਹੈ, ਇਸ ਪੱਖ ਦਾ ਗਿਆਨ ਜਦ ਹੋ ਜਾਵੇਗਾ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ।
ਪੱਤਰਕਾਰਾਂ ਦੇ ਸਨਮੁਖ 35 ਵੇਂ ਦਿਨ ਦੀ ਭੁੱਖ ਹੜਤਾਲ ‘ਤੇ ਸ਼ਿੰਗਾਰਾ ਸਿੰਘ ਟੂਸੇ, ਜਰਨੈਲ ਸਿੰਘ ਮੁੱਲਾਂਪੁਰ,ਬਲਬੀਰ ਸਿੰਘ ਕਾਲਾ ਡੱਬ,ਪਤਵੰਤ ਸਿੰਘ ਸਹੌਲੀ ਸਹਿਯੋਗੀ ਸਾਥੀਆਂ ਨਾਲ ਬੈਠੇ ਬਲਦੇਵ ਸਿੰਘ ‘ਦੇਵ ਸਰਾਭਾ’ ਨੇ ਹਰ ਵਾਰ ਦੀ ਤਰ੍ਹਾਂ ਜਜ਼ਬਾਤੀ ਤੇ ਬੇਖੌਫ ਵਿਚਾਰਾਂ ਦੀ ਸਾਂਝ ਪਾਉਦਿਆਂ ਅਸਿੱਧੇ ਰੂਪ ‘ਚ ਨਿਸ਼ਾਨਾ ਸੇਧਦਿਆਂ ਕਿਹਾ ਕਿ ਹੁਣ ਤੱਕ ਇਹੀ ਹੁੰਦਾ ਆਇਆ ਹੈ ਕਿ ਜਦੋਂ ਸੋਚਣ ਵਾਲਾ ਮੌਕਾ ਸਾਭਿਆ ਨਹੀਂ ਗਿਆ ਤਾਂ ਨਤੀਜੇ ‘ਚ ਪਛਤਾਵਾ ਹੀ ਪੱਲਾ ਪਿਆ। ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਮਾਨਸਿਕ ਪੱਖੋਂ ਬਿਮਾਰ ਹੋਣ ਦੇ ਬਾਵਜ਼ੂਦ ਅਤੇ 550 ਵੇਂ ਪ੍ਰਕਾਸ਼ ਪੁਰਵ ਸ਼ਤਾਬਦੀ ਮੌਕੇ ਪ੍ਰਧਾਨ ਮੰਤਰੀ ਜੀ ਦੇ ਦਿੱਤੇ ਬਿਆਨ, ਜਦੋਂ ਕੇਂਦਰ ਸਰਕਾਰ ਨੂੰ ਕੋਈ ਇਤਰਾਜ ਨਹੀਂ ਤਾਂ ਸਮਝਦਾਰ ਅਖਵਾਉਣ ਵਾਲੇ ਸੱਜ਼ਰੇ-ਸੱਜ਼ਰੇ ਸਿਆਸਤਦਾਨਾਂ ਨੂੰ ਕੀ ਚੰਗਾ ਨਹੀਂ ਲੱਗਦਾ ਕਿ ਪੋ: ਭੁੱਲਰ ਆਪਣੇ ਪ੍ਰਵਾਰ ‘ਚ ਬੈਠ ਕੇ ਜਿੰਦਗੀ ਦੇ ਬਚਦੇ ਦਿਨ ਸੁੱਖ ਨਾਲ ਜਿਉਂ ਸਕੇ। ‘ਦੇਵ ਸਰਾਭਾ’ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਮੁੜ ਕਿਹਾ ਕਦੇ ਬੈਠਣ ਦਾ ਮੌਕਾ ਮਿਲੇ, ਜਾਂ ਆਪਣੇ ਨਾਲ ਗੱਲਾਂ ਕਰਦਿਆਂ ਆਪਾ ਖੰਗਾਲਣ ਦਾ ਸਬੱਬ ਬਣੇ ਤਾਂ ਦੰਦਾਂ ਨਾਲ ਦਿੱਤੀਆਂ ਗੰਢਾਂ ਖੋਲਣ ਨੂੰ ਜੀਅ ਕਰੇਗਾ, ਅਹਿਸਾਸ ਹੋਵੇਗਾ ਕਿ ਸਾਡਾ ਲਾਹਾ ਕੋਈ ਹੋਰ ਹੀ ਲੈ ਗਿਆ, ਪਤਾ ਨਹੀਂ ਕਦੋਂ ਪਿੱਛਲੱਗ ਲੱਗਿਆ ਸਾਡਾ ਲਾਣਾ ਆਪਣੇ ਕੌਮ ਦੇ ਭਵਿੱਖ ਲਈ ਆਪਣੇ ਫਰਜ਼ ਅਦਾ ਕਰਨ ਲਈ ਸੋਚੇਗਾ।ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਇੰਦਰਜੀਤ ਸਿੰਘ ਸ਼ਹਿਜ਼ਾਦ ਕੁਲਜਿੰਦਰ ਸਿੰਘ ਬੌਬੀ ਸ਼ਹਿਜ਼ਾਦ,ਕੁਲਜੀਤ ਸਿੰਘ ਭੰਮਰਾ ਸਰਾਭਾ ,ਪਰਮਿੰਦਰ ਸਿੰਘ ਬਿੱਟੂ ਸਰਾਭਾ, ਕੈਪਟਨ ਰਾਮਲੋਕ ਸਿੰਘ ਸਰਾਭਾ,ਕਲਾਰਕ ਸੁਖਦੇਵ ਸਿੰਘ ਸਰਾਭਾ,ਯਾਦਵਿੰਦਰ ਸਿੰਘ ਸਰਾਭਾ,ਤੁਲਸੀ ਸਿੰਘ ਸਰਾਭਾ,ਜੱਗਧੂੜ ਸਿੰਘ ਸਰਾਭਾ,ਬਲਜਿੰਦਰ ਸਿੰਘ ਸਰਾਭਾ, ਗੁਲਜ਼ਾਰ ਸਿੰਘ ਮੋਹੀ,ਜ਼ੋਰਾ ਸਿੰਘ ਸਰਾਭਾ ਆਦਿ ਨੇ ਹਾਜ਼ਰੀ ਭਰੀ।

ਪਿੰਡ ਛੀਨੀਵਾਲ ਕਲਾਂ ਵਿੱਚ ਟਰੈਕਟਰ ਟੋਚਨ ਮੁਕਾਬਲੇ ਕਰਵਾਏ

ਕਿਸਾਨ ਦਾ ਪੁੱਤ ਟਰੈਕਟਰ ਖੇਤਾਂ ਦੇ ਨਾਲ ਨਾਲ ਖੇਡ ਮੇਲਿਆਂ ਦੀ ਵੀ ਸ਼ਾਨ ਬਣਿਆ  
ਮਹਿਲ ਕਲਾਂ/ ਬਰਨਾਲਾ- 27 ਮਾਰਚ- (ਗੁਰਸੇਵਕ ਸਿੰਘ ਸੋਹੀ )- ਨੇੜਲੇ ਪਿੰਡ ਛੀਨੀਵਾਲ ਕਲਾਂ ਵਿਖੇ ਐਨ ਆਰ ਆਈ ਭਰਾਵਾਂ, ਗਰਾਮ ਪੰਚਾਇਤ ਅਤੇ ਸਮੂਹ ਕਲੱਬਾਂ ਦੇ ਸਹਿਯੋਗ ਨਾਲ ਟਰੈਕਟਰ ਟੋਚਨ ਮੁਕਾਬਲੇ ਕਰਵਾਏ ਗਏ। ਇਸ ਖੇਡ ਮੇਲੇ ਦਾ ਉਦਘਾਟਨ ਝੰਡਾ ਸੁੱਖੀ ਵੱਲੋਂ ਕੀਤਾ ਗਿਆ। ਇਨ੍ਹਾਂ ਟੋਚਨ ਮੁਕਾਬਲਿਆਂ ਵਿੱਚ ਭੁਪਿੰਦਰ ਸਿੰਘ (ਵਾਈਟ ਰੈਡ ਹਲਵਾਰਾ) ਨੇ ਪਹਿਲਾ ਸਥਾਨ  ,ਪੱਪੀ ਲੱਡਾ (ਅਰਜਨ) ਨੇ ਦੂਸਰਾ,ਜੱਸੀ ਖੋਖਰ (ਸੋਨਾਲਿਕਾ) ਨੇ ਤੀਸਰਾ,ਅਤੇ ਜੱਸੀ ਬਰਨਾਲਾ (5310) ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਬਾਬਾ ਸਿੱਧ ਭੋਇੰ ਖੇਡ ਮੇਲਾ ਕਮੇਟੀ ਪਿੰਡ ਛੀਨੀਵਾਲ ਕਲਾਂ ਦੇ ਪ੍ਰਬੰਧਕਾਂ ਵੱਲੋਂ ਟਰੈਕਟਰ ਟੋਚਨ ਮੁਕਾਬਲਿਆਂ ਦੇ ਜੇਤੂਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਖਮਿੰਦਰ ਸਿੰਘ ਧਾਲੀਵਾਲ,ਸੁਖਵਿੰਦਰ ਸਿੰਘ,ਬਿੱਟੀ, ਅਮਰ ਸਿੰਘ ,ਗੁਰਜੀਤ ਸਿੰਘ, ਕੌਰ ਸਿੰਘ ,ਨਾਜ਼ਮ, ਸੇਵਕ ਸਿੰਘ, ਗੁਰਵਿੰਦਰ ਸਿੰਘ, ਬਲਕਰਨ ਸਿੰਘ ਅਤੇ ਪਵਨ ਸਿੰਘ ਨੇ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਤੇ ਅਕਸਰ ਖੇਡ ਮੇਲੇ ਹੁੰਦੇ ਰਹਿੰਦੇ ਹਨ। ਟਰੈਕਟਰ ਟੋਚਨ ਮੁਕਾਬਲਿਆਂ ਦੀਆਂ ਖੇਡਾਂ ਦਰਸ਼ਕਾਂ ਨੂੰ ਮੋਂਹਦੀਆਂ ਹਨ ਅਤੇ ਦਰਸ਼ਕ ਉਤਸ਼ਾਹ ਨਾਲ ਟਰੈਕਟਰ ਟੋਚਨ ਮੁਕਾਬਲੇ ਦੇਖਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਦਾ ਪੁੱਤ ਟਰੈਕਟਰ ਖੇਤਾਂ ਦੇ ਨਾਲ ਨਾਲ ਖੇਡ ਮੇਲਿਆਂ ਦੀ ਵੀ ਸ਼ਾਨ ਬਣਿਆ ਹੈ। ਉਨ੍ਹਾਂ ਇਸ ਟਰੈਕਟਰ ਟੋਚਨ ਮੁਕਾਬਲਿਆਂ ਦੇ ਖੇਡ ਮੇਲੇ ਲਈ ਸਹਿਯੋਗ ਕਰਨ ਵਾਲੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕੁਮੈਂਟੇਟਰ ਲਾਡੀ ਲੰਡੇਕੇ ਨੇ ਦਰਸ਼ਕਾਂ ਨੂੰ ਆਪਣੀ ਦਮਦਾਰ ਆਵਾਜ਼ ਨਾਲ ਕੀਲੀ ਰੱਖਿਆ। ਅਖੀਰ ਚ ਵੱਖ ਵੱਖ ਇਲਾਕਿਆਂ ਤੋਂ ਆਏ ਪਤਵੰਤਿਆਂ ਦਾ ਬਾਬਾ ਸਿੱਧ ਭੋਇ ਖੇਡ ਮੇਲਾ ਕਮੇਟੀ ਛੀਨੀਵਾਲ ਕਲਾਂ ਵੱਲੋਂ ਸਨਮਾਨ ਕੀਤਾ ਗਿਆ।

ਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਵੱਲੋਂ ਸ਼ਹੀਦਾਂ ਦੀ ਯਾਦ ਚ ਸੈਮੀਨਾਰ ਕਰਵਾਇਆ

ਮਹਿਲ ਕਲਾਂ/ ਬਰਨਾਲਾ- 27 ਮਾਰਚ (ਗੁਰਸੇਵਕ ਸਿੰਘ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਬਲਾਕ ਪ੍ਰਧਾਨ ਬਲਦੇਵ ਸਿੰਘ ਬਿੱਲੂ ਰਾਏਸਰ ਦੀ ਅਗਵਾਈ ਹੇਠ ਮਹਿਲ ਕਲਾਂ ਵਿਖੇ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ  ਵਿਸ਼ੇਸ ਤੌਰ ਤੇ ਗੁਰਮੇਲ ਸਿੰਘ ਮਾਸੀਕੇ ਸੀਨੀਅਰ ਮੀਤ ਪ੍ਰਧਾਨ ਪੰਜਾਬ ,ਬਲਾਕ ਮਹਿਲ ਕਲਾਂ ਦੇ ਚੇਅਰਮੈਨ ਅਮਰਜੀਤ ਸਿੰਘ ਕਾਲਸਾਂ,ਮਾ ਅਮਰਜੀਤ ਸਿੰਘ ਮਹਿਲ ਖੁਰਦ ਅਤੇ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਜੁਗਰਾਜ ਸਿੰਘ ਹਰਦਾਸਪੁਰਾ,ਡਾ ਅਮਰਜੀਤ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਹਿਲ ਕਲਾਂ  ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ। ਇਸ ਮੌਕੇ ਜੁਗਰਾਜ ਸਿੰਘ ਹਰਦਾਸਪੁਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦਾਂ ਨੇ ਆਪਣੀਆਂ ਜਾਨਾਂ ਦੇਸ਼ ਖਾਤਰ ਕੁਰਬਾਨ ਕਰ ਦਿੱਤੀਆਂ ਸਨ। ਇਸ ਲਈ ਸਾਨੂੰ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ।ਇਸ ਮੌਕੇ ਮਾਂ ਅਮਰਜੀਤ ਸਿੰਘ ਮਹਿਲ ਖੁਰਦ ਨੇ ਵੀ ਸੰਬੋਧਨ ਕਰਦਿਆਂ ਆਖਿਆ ਕਿ ਸਰਕਾਰ ਵੱਲੋਂ ਸਿੱਖਿਆ ਨੂੰ ਨਿੱਜੀਕਰਨ ਕਰ ਕੇ ਸਿੱਖਿਆ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖਿਆਂ ਵੱਲ ਵੱਧ ਤੋਂ ਵੱਧ ਧਿਆਨ ਦੇ ਕੇ ਇਸ ਨੂੰ ਬਚਾਇਆ ਜਾਵੇ।ਇਸ ਮੌਕੇ ਚੇਅਰਮੈਨ ਅਮਰਜੀਤ ਸਿੰਘ ਕਾਲਸਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਪਿੰਡਾਂ ਵਿਚ ਕੰਮ ਕਰ ਰਹੇ ਆਰ. ਐਮ. ਪੀ ਡਾਕਟਰਾਂ ਨੂੰ ਟਰੈਗਿਨ ਦੇ ਕੇ ਪ੍ਰਕੈਸਿਟ ਕਰਨ ਪੂਰਨ ਤੌਰ ਤੇ ਅਧਿਕਾਰ ਦਿੱਤਾ ਜਾਵੇ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਵੱਲੋਂ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਤੇ ਜਥੇਬੰਦੀਆ ‌ਦੇਕੰਮਾ ਅਤੇ ਕਿਸਾਨੀ ਸੰਘਰਸ਼ ਦੌਰਾਨ ਚੰਗੀ ਕਾਰਗੁਜ਼ਾਰੀ ਅਤੇ ਮੋਹਰੀ ਰੋਲ ਨਿਭਾਉਣ ਵਾਲੇ ਮੈਂਬਰਾਂ ਅਤੇ ਆਗੂਆ ਨੂੰ ਸਨਮਾਨ ਚਿੰਨ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਨਿਰਭੈ ਸਿੰਘ, ਗੁਰਮੀਤ ਸਿੰਘ ਦੀਵਾਨਾ,ਅਮਰਜੀਤ ਸਿੰਘ ਐਮਕੇ ,ਮਾਂ ਅਜਮੇਰ ਸਿੰਘ ਕਾਲਸਾਂ,ਜਸਵੰਤ ਸਿੰਘ, ਮਨਜੀਤ ਸਿੰਘ ਜਰਨੈਲ ਸਿੰਘ ਸਹੌਰ,ਦਲਬਾਰਾ ਸਿੰਘ, ਕੇਸਰ ਖਾਂ, ਮੇਜਰ ਸਿੰਘ, ਬਚਿੱਤਰ ਸਿੰਘ, ਹਰੀ ਸਿੰਘ,ਬਾਰੂ ਮੁਹੰਮਦ, ਕੇਵਲ ਸਿੰਘ, ਰਵਿੰਦਰ ਕੁਮਾਰ ਬਿੱਟੂ, ਬੇਅੰਤ ਸਿੰਘ, ਜੰਗ ਬਹਾਦਰ, ਹਰਬੰਸ ਸਿੰਘ ਹਮੀਦੀ ਆਦਿ ਹਾਜ਼ਰ ਸਨ।

ਕੇਂਦਰੀ ਹਕੂਮਤ ਦਾ ਇੱਕ ਹੋਰ ਹੱਲਾ, ਪ੍ਰੀਪੇਡ ਮੀਟਰਾਂ ਰਾਹੀਂ ਲੋਕਾਂ ਦੀ ਲੁੱਟ ਦੀ ਤਿਆਰੀ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਲੋਕ ਮਾਰੂ ਫੈਸਲਾ ਤੁਰੰਤ ਵਾਪਸ ਲਏ ਜਾਣ ਦੀ ਮੰਗ
 ਮਹਿਲ ਕਲਾਂ/ਬਰਨਾਲਾ- 27 ਮਾਰਚ-( ਗੁਰਸੇਵਕ ਸੋਹੀ) -ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਘਰੇਲੂ ਅਤੇ ਵਪਾਰਕ ਬਿਜਲੀ ਦੇ ਪ੍ਰੀਪੇਡ ਮੀਟਰ ਲਗਾਏ ਜਾਣ ਦੀ ਸਖਤ ਹਦਾਇਤ ਕਰਦਿਆਂ ਤਾੜਨਾ ਕੀਤੀ ਹੈ। ਭਾਜਪਾ ਸਰਕਾਰ ਨੇ ਪੰਜਾਬ ਸਰਕਾਰ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਇਹਦਾ ਅਮਲ ਛੇਤੀ ਸ਼ੁਰੂ ਕਰਨ ਲਈ ਕਿਹਾ ਹੈ, ਨਹੀਂ ਤਾਂ ਕੇਂਦਰ ਵੱਲੋਂ ਮਿਲਣ ਵਾਲ਼ੀ ਵਿੱਤੀ ਸਹਾਇਤਾ ਰੋਕੇ ਜਾਣ ਧਮਕੀ ਦਿੱਤੀ ਹੈ। ਇਸ ਫੈਸਲੇ ਦਾ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੂਬਾ ਪੑਧਾਨ ਬੂਟਾ ਸਿੰਘ ਬੁਰਜ ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕਰਦਿਆਂ ਸਰਕਾਰ ਦੇ ਇਸ ਲੋਕ/ਕਿਸਾਨ ਮਾਰੂ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।ਆਗੂਆਂ ਨੇ ਕਿਹਾ ਕਿ ਅਸੀਂ ਬਿਜਲੀ ਬਿੱਲ ਦੀ ਅਗਾਊਂ ਅਦਾਇਗੀ ਦੀ ਇਸ ਯੋਜਨਾ ਦਾ ਸਖ਼ਤ ਵਿਰੋਧ ਕਰਦੇ ਹਾਂ। ਇਹ ਬਿਜਲੀ ਖੇਤਰ ਨੂੰ ਪੂਰੀ ਤਰ੍ਹਾਂ ਸਰਮਾਏਦਾਰਾਂ ਨੂੰ ਸੌਂਪਣ ਦੀ ਪ੍ਰਕਿਰਿਆ ਦਾ ਅੰਗ ਹੈ। ਇਹ ਬਿਜਲੀ ਖੇਤਰ ਦਾ ਨਿੱਜੀਕਰਨ ਮਹਿੰਗੀ ਬਿਜਲੀ ਲਈ ਰਾਹ ਖੋਲ੍ਹੇਗਾ। ਉਹਨਾਂ ਇਹ ਵੀ ਕਿਹਾ ਕਿ ਅਗਾਊਂ ਬਿੱਲ ਅਦਾਇਗੀ ਵੱਡੀ ਗਰੀਬ ਅਬਾਦੀ ਲਈ ਵੱਡੀ ਮੁਸੀਬਤ ਬਣੇਗੀ, ਕਿਉਂਕਿ ਉਹ ਅਗਾਊਂ ਭੁਗਤਾਨ ਕਰ ਹੀ ਨਹੀਂ ਸਕਦੀ ਅਤੇ ਤੁਰੰਤ ਭੁਗਤਾਨ ਨਾ ਕਰਨ ਉੱਤੇ ਬਹੁਤ ਵੱਡੇ ਹਿੱਸੇ ਨੂੰ ਬਿਜਲੀ ਦੀ ਬੁਨਿਆਦੀ ਸਹੂਲਤ ਤੋਂ ਵਾਂਝਾ ਕਰੇਗੀ। ਇਸ ਤੋਂ ਇਲਾਵਾ ਪ੍ਰੀਪੇਡ ਮੀਟਰ ਲਗਾਉਣ ਦਾ ਇਹ ਫੈਸਲਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਰਹੇ ਮੁਫ਼ਤ ਬਿਜਲੀ ਦੇ ਵਾਅਦਿਆਂ ਦਾ ਵੀ ਪਾਜ ਉਘੇੜਦਾ ਹੈ। ਕਿਉਂਕਿ ਇਹ ਬਿਜਲੀ ਮੁਫਤ ਦੇਣ ਦਾ ਨਹੀਂ ਸਗੋਂ ਬਿਜਲੀ ਦੀ ਸਹੂਲਤ ਕਿਸਾਨਾਂ ਮਜਦੂਰਾਂ ਸਮੇਤ ਹੋਰਨਾਂ ਮਿਹਨਤਕਸ਼ ਤਬਕਿਆਂ ਤੋਂ ਪੂਰੀ ਤਰਾਂ ਖੋਹਣ ਦਾ ਜ਼ਰੀਆ ਹੈ।ਆਗੂਆਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਜਲੀ, ਸਿੱਖਿਆ, ਸਿਹਤ ਤੇ ਹੋਰ ਬੁਨਿਆਦੀ ਸਹੂਲਤਾਂ ਉੱਤੇ ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਸਿਰੜੀ ਸੰਘਰਸ਼ ਲੜਦੀਆਂ ਆਈਆਂ ਹਨ। ਪਰ ਲੋਕ ਰੋਹ ਨੂੰ ਸ਼ਾਂਤ ਕਰਨ ਲਈ ਸਰਮਾਏਦਾਰਾਂ ਦੀਆਂ ਆਮ ਆਦਮੀ ਪਾਰਟੀ ਅਤੇ ਹੋਰ ਹਾਕਮ ਪਾਰਟੀਆਂ ਨੂੰ ਸਸਤੀ-ਮੁਫ਼ਤ ਬਿਜਲੀ ਅਤੇ ਹੋਰ ਸਹੂਲਤਾਂ ਸਬੰਧੀ ਰਿਆਇਤਾਂ ਦੇ ਐਲਾਨ ਕਰਨੇ ਪੈ ਗਏ ਤੇ ਕੁੱਝ ਨਾ ਕੁੱਝ ਸਹੂਲਤਾਂ ਦੇਣੀਆਂ ਵੀ ਪੈ ਰਹੀਆਂ ਹਨ। ਪਰ ਐਲਾਨਾਂ-ਵਾਅਦਿਆਂ ਤੋਂ ਭੱਜਣਾ ਸਰਮਾਏਦਾਰਾਂ ਦੀਆਂ ਇਹਨਾਂ ਪਾਰਟੀਆਂ ਦੀਆਂ ਸਰਕਾਰਾਂ ਦਾ ਕਿਰਦਾਰ ਹੈ। ਇਸ ਮੌਕੇ ਸੰਭਾਵਨਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਵੀ ਬਿਜਲੀ ਮੀਟਰਾਂ ਬਾਰੇ ਕੇਂਦਰ ਦੇ ਨਿਯਮ ਅਤੇ ਖਾਲੀ ਖਜਾਨੇ ਬਹਾਨੇ ਮੁਫ਼ਤ ਬਿਜਲੀ ਦੇ ਵਾਅਦੇ ਤੋਂ ਭੱਜਣ ਦਾ ਰਾਹ ਲੱਭੇਗੀ। ਕਿਉਂਕਿ ਭਾਵੇਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਲੜੇ ਗਏ ਸਾਂਝੇ ਕਿਸਾਨ ਅੰਦੋਲਨ ਕਾਰਨ ਕੇਂਦਰੀ ਹਕੂਮਤ ਨੂੰ ਬਿਜਲੀ ਬਿਲ-2020 ਇੱਕ ਵਾਰ ਲਾਗੂ ਨਹੀਂ ਕਰ ਸਕੀ। ਇਸ ਲਈ ਮੇਦੀ ਹਕੂਮਤ ਦੇ ਇਸ ਹੱਲੇ ਨੂੰ ਪਿਛਲ ਮੋੜਾ ਦੇਣ ਲਈ ਕਿਸਾਨਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਆਗੂਆਂ ਨੇ ਲੋਕਾਂ ਨੂੰ ਪ੍ਰੀਪੇਡ ਮੀਟਰ ਲਾਉਣ ਦਾ ਜੋਰਦਾਰ ਵਿਰੋਧ ਕਰਨ ਦਾ ਸੱਦਾ ਦਿੱਤਾ।

ਐਸ ਜੀ ਪੀ ਸੀ ਅੰਮ੍ਰਿਤਸਰ ਸਾਹਿਬ ਨੇ ਵਿਿਦਆਰਥੀਆ ਦੀ ਧਾਰਮਿਕ ਪ੍ਰੀਖਿਆ ਲਈ

ਹਠੂਰ, 27 ਮਾਰਚ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਦੀ ਅਗਵਾਈ ਹੇਠ ਸਕੂਲ ਵਿਖੇ ਐਸ ਜੀ ਪੀ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋ ਵਿਿਦਆਰਥੀਆ ਦੀ ਧਾਰਮਿਕ ਪ੍ਰੀਖਿਆ ਲਈ ਗਈ।ਇਸ ਧਾਰਮਿਕ ਪ੍ਰੀਖਿਆ ਵਿਚ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੇ 250 ਵਿਿਦਆਰਥੀਆ ਨੇ ਭਾਗ ਲਿਆ।ਇਸ ਮੌਕੇ ਗੱਲਬਾਤ ਕਰਦਿਆ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਹਰ ਸਾਲ ਐਸ ਜੀ ਪੀ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋ ਧਾਰਮਿਕ ਪ੍ਰੀਖਿਆ ਲਈ ਜਾਦੀ ਹੈ।ਜਿਸ ਵਿਚ ਗੁਰਬਾਣੀ ਗੁਰਇਤਿਹਾਸ,ਸਿੱਖ ਇਤਿਹਾਸ ਅਤੇ ਦਸਾ ਗੁਰੂ ਸਾਹਿਬਾ ਦੇ ਜੀਵਨ ਬਾਰੇ ਪ੍ਰਸਨ ਦਿੱਤੇ ਜਾਦੇ ਹਨ।  ਉਨ੍ਹਾ ਦੱਸਿਆ ਕਿ ਇਸ ਪ੍ਰੀਖਿਆ ਵਿਚੋ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਨ ਵਾਲੇ ਵਿਿਦਆਰਥੀਆ ਨੂੰ ਐਸ ਜੀ ਪੀ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਦਾ ਹੈ।ਇਸ ਮੌਕੇ ਐਸ ਜੀ ਪੀ ਸੀ ਦੇ ਹਲਕਾ ਮੈਬਰ ਬੀਬੀ ਨਰਿੰਦਰ ਕੌਰ ਰਣੀਆ ਨੇ ਸਕੂਲ ਦੇ ਵਿਿਦਆਰਥੀਆ ਦੀ ਧਾਰਮਿਕ ਪ੍ਰੀਖਿਆ ਸਬੰਧੀ ਪ੍ਰਸੰਸਾ ਕੀਤੀ ਅਤੇ ਸਕੂਲ ਦੇ ਸਟਾਫ ਨੂੰ ਵਧਾਈ ਦਾ ਪਾਤਰ ਦੱਸਿਆ।ਇਸ ਮੌਕੇ ਉਨ੍ਹਾ ਨਾਲ ਐਸ ਜੀ ਪੀ ਸੀ ਦੇ ਹਲਕਾ ਮੈਬਰ ਬੀਬੀ ਨਰਿੰਦਰ ਕੌਰ ਰਣੀਆ,ਮੋਗਾ ਯੋਨ ਦੇ ਇੰਚਾਰਜ ਉੱਘੇ ਪ੍ਰਚਾਰਕ ਭਾਈ ਲਖਵੀਰ ਸਿੰਘ ਮੋਗਾ, ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਮੈਨੇਜਰ ਡਾਕਟਰ ਚਮਕੌਰ ਸਿੰਘ ਕੁੱਸਾ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਸਿੱਧੂ,ਹਰਦੀਪ ਕੌਰ ਭਾਗੀਕੇ,ਗੁਰਪ੍ਰੀਤ ਸਿੰਘ ਅਤੇ ਸਕੂਲ ਦਾ ਸਟਾਫ  ਹਾਜ਼ਰ ਸੀ।
ਫੋਟੋ ਕੈਪਸਨ:-ਸਕੂਲੀ ਵਿਿਦਆਰਥੀ ਪ੍ਰੀਖਿਆ ਦਿੰਦੇ ਹੋਏ

ਸੂਏ ਦਾ ਪੁੱਲ ਅਤੇ ਲੰਿਕ ਸੜਕ ਨੂੰ ਚੌੜਾ ਕਰਨ ਦੀ ਕੀਤੀ ਮੰਗ

ਹਠੂਰ,27,ਮਾਰਚ-(ਕੌਸ਼ਲ ਮੱਲ੍ਹਾ)-ਕਸਬਾ ਹਠੂਰ ਤੋ ਪਿੰਡ ਛੀਨੀਵਾਲ ਖੁਰਦ ਦੇ ਵਿਚਕਾਰ ਪੈਦੇ ਸੂਏ ਦੇ ਪੁੱਲ ਨੂੰ ਚੌੜਾ ਕਰਨ ਦੀ ਇਲਾਕਾ ਨਿਵਾਸੀਆ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਉੱਘੇ ਸਮਾਜ ਸੇਵਕ ਕਰਮਜੀਤ ਸਿੰਘ ਹਠੂਰ ਅਤੇ ਸਾਬਕਾ ਡਾਇਰੈਕਟਰ ਬਲਜੀਤ ਸਿੰਘ ਹਠੂਰ ਨੇ ਦੱਸਿਆ ਕਿ ਇਹ ਪੁੱਲ ਦੀ ਇੱਕ ਕਿਨਾਰੀ ਪਿਛਲੇ ਲਗਭਗ 15 ਸਾਲਾ ਤੋ ਟੁੱਟੀ ਪਈ ਹੈ।ਜਿਸ ਕਰਕੇ ਰਾਤ ਸਮੇਂ ਅਨੇਕਾ ਵਾਹਨ ਸੂਏ ਵਿਚ ਡਿੱਗਣ ਕਰਨ ਅਨੇਕਾ ਹਾਦਸੇ ਵਾਪਰ ਚੁੱਕੇ ਹਨ ਪਰ ਨਹਿਰੀ ਵਿਭਾਗ ਵੱਲੋ ਸੂਏ ਦਾ ਪੁੱਲ ਬਣਾਉਣ ਵੱਲ ਕੋਈ ਤਵੱਜੋ ਨਹੀ ਦਿੱਤੀ ਗਈ।ਉਨ੍ਹਾ ਕਿਹਾ ਕਿ ਇਹ ਇਲਾਕੇ ਦੀ ਮੁੱਖ ਲੰਿਕ ਸੜਕ ਹੋਣ ਕਰਕੇ ਬਰਨਾਲਾ ਤੋ ਜਗਰਾਓ ਵਾਲੀਆ ਦਰਜਨਾ ਬੱਸਾ ਰੋਜਾਨਾ ਲੰਘਦੀਆ ਹਨ।ਉਨ੍ਹਾ ਕਿਹਾ ਕਿ ਕੁਝ ਦਿਨਾ ਤੱਕ ਕਣਕ ਦੀ ਕਟਾਈ ਸੁਰੂ ਹੋਣ ਵਾਲੀ ਹੈ ਅਤੇ ਕਿਸਾਨਾ ਨੇ ਇਸੇ ਸੜਕ ਤੋ ਦੀ ਆਪਣੀ ਫਸਲ ਲੈ ਕੇ ਹਠੂਰ ਮੰਡੀ ਵਿਚ ਜਾਣਾ ਹੈ ਪਰ ਸੂਏ ਦੀ ਇੱਕ ਕਿਨਾਰੀ ਨਾ ਹੋਣ ਕਰਕੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਪਿੰਡ ਛੀਨੀਵਾਲ ਖੁਰਦ ਤੋ ਲੈ ਕੇ ਹਠੂਰ ਤੱਕ ਪੰਜ ਕਿਲੋਮੀਟਰ ਲੰਿਕ ਸੜਕ ਨੂੰ ਅਠਾਰਾ ਫੁੱਟ ਚੌੜਾ ਕਰਕੇ ਬਣਾਇਆ ਜਾਵੇ।ਇਸ ਮੌਕੇ ਉਨ੍ਹਾ ਨਾਲ ਪੱਪੀ ਹਠੂਰ,ਕਰਮਾ ਹਠੂਰ,ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਕਰਮਜੀਤ ਸਿੰਘ ਹਠੂਰ ਅਤੇ ਸਾਬਕਾ ਡਾਇਰੈਕਟਰ ਬਲਜੀਤ ਸਿੰਘ ਹਠੂਰ ਟੁੱਟੀ ਹੋਈ ਸੂਏ ਦੀ ਕਿਨਾਰੀ ਦਿਖਾਉਦੇ ਹੋਏ

ਕਿਸਾਨ ਯੂਨੀਅਨ ਨੇ ਚਿੱਪ ਵਾਲੇ ਬਿਜਲੀ ਮੀਟਰਾ ਦਾ ਕੀਤਾ ਵਿਰੋਧ

ਹਠੂਰ,27 ਮਾਰਚ-(ਕੌਸ਼ਲ ਮੱਲ੍ਹਾ)-ਭਾਰਤੀ  ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਪਿੰਡਾ ਵਿਚ ਚਿੱਪ ਵਾਲੇ ਬਿਜਲੀ ਦੇ ਮੀਟਰ ਲਾਉਣ ਦਾ ਵਿਰੋਧ ਕਰਦਿਆ ਕੇਂਦਰ ਸਰਕਾਰ ਖਿਲਾਫ ਪਿੰਡ ਬੱਸੂਵਾਲ ਵਿਖੇ ਨਾਅਰੇਬਾਜੀ ਕੀਤੀ।ਇਸ ਮੌਕੇ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਸਮੇਂ-ਸਮੇਂ ਤੇ ਪੰਜਾਬ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ ਭਾਵੇ ਕਾਲੇ ਕਾਨੂੰਨ ਕਿਸਾਨਾ ਦੇ ਏਕੇ ਨੇ ਰੱਦ ਕਰਵਾ ਦਿੱਤੇ ਹਨ ਪਰ ਕੇਂਦਰ ਸਰਕਾਰ ਵੱਲੋ ਕਿਸਾਨਾ ਅਤੇ ਪੰਜਾਬ ਵਿਰੋਧੀ ਅਨੇਕਾ ਕਾਨੂੰਨ ਤਿਆਰ ਕੀਤੇ ਜਾ ਰਹੇ ਹਨ।ਉਨ੍ਹਾ ਕਿਹਾ ਕਿ ਅਸੀ ਪਿੰਡਾ ਅਤੇ ਸਹਿਰਾ ਵਿਚ ਚਿੱਪ ਵਾਲੇ ਬਿਜਲੀ ਦੇ ਮੀਟਰ ਨਹੀ ਲੱਗਣ ਦੇਵਾਗੇ।ਚਿੱਪ ਵਾਲੇ ਮੀਟਰ ਤਿਆਰ ਕਰਨ ਵਾਲੀਆ ਨਿਜੀ ਕੰਪਨੀਆ ਕੇਂਦਰ ਸਰਕਾਰ ਦੇ ਚਹੇਤਿਆ ਦੀਆ ਕੰਪਨੀਆ ਹਨ।ਜਿਸ ਕਰਕੇ ਪੰਜਾਬ ਵਿਚ ਚਿੱਪ ਵਾਲੇ ਮੀਟਰ ਲਾਉਣ ਲਈ ਪੰਜਾਬ ਦੇ ਲੋਕਾ ਨਾਲ ਧੱਕਾ ਵਰਤਿਆ ਜਾ ਰਿਹਾ ਹੈ।ਉਨ੍ਹਾ ਕਿਹਾ ਕਿ ਪੰਜਾਬ ਵਿਚ ਪਾਵਰਕਾਮ ਵੱਲੋ ਬਿਜਲੀ ਦੇ ਮੀਟਰ 13 ਸਾਲ ਪਹਿਲਾ ਹੀ ਘਰਾ ਵਿਚੋ ਬਾਹਰ ਕੱਢੇ ਕੇ ਲਗਾ ਦਿੱਤੇ ਸਨ,ਜਿਸ ਨਾਲ ਪੰਜਾਬ ਵਿਚ ਬਿਜਲੀ ਚੋਰੀ ਬੰਦ ਹੋ ਚੁੱਕੀ ਹੈ,ਮੌਜੂਦਾ ਸਮੇਂ ਵਿੱਚ ਚਿੱਪ ਵਾਲੇ ਮੀਟਰ ਲਾਉਣ ਦੀ ਕੋਈ ਜਰੂਰਤ ਨਹੀ ਹੈ।ਉਨ੍ਹਾ ਸਮੂਹ ਪਿੰਡਾ ਅਤੇ ਸਹਿਰਾ ਦੇ ਲੋਕਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਪਾਵਰਕਾਮ ਦਾ ਅਧਿਕਾਰੀ ਚਿੱਪ ਵਾਲਾ ਮੀਟਰ ਲਾਉਣ ਲਈ ਆਉਦਾ ਹੈ ਤਾਂ ਉਸ ਦਾ ਸਖਤ ਵਿਰੋਧ ਕਰੋ ਅਤੇ ਭਾਰਤੀ  ਕਿਸਾਨ ਯੂਨੀਅਨ (ਏਕਤਾ) ਡਕੌਂਦਾ ਤੁਹਾਡੇ ਨਾਲ ਖੜ੍ਹੀ ਹੈ।ਇਸ ਮੌਕੇ ਉਨ੍ਹਾ ਨਾਲ ਮਨਦੀਪ ਸਿੰਘ ਭੰਮੀਪੁਰਾ ਕਲਾਂ,ਇਕਬਾਲ ਸਿੰਘ ਮੱਲ੍ਹਾ,ਲਖਵੀਰ ਸਿੰਘ,ਗੁਰਦੇਵ ਸਿੰਘ,ਕੁਲਵਿੰਦਰ ਸਿੰਘ,ਬਲਵੀਰ ਸਿੰਘ,ਵਜੀਰ ਸਿੰਘ,ਤੇਜਾ ਸਿੰਘ ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਆਪਣੇ ਸਾਥੀਆ ਸਮੇਂਤ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਦੇ ਹੋਏ

ਆਮ ਆਦਮੀ ਪਾਰਟੀ ਦੇ ਜਗਰਾਉਂ ਤੋਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦਿੱਤੀਆਂ ਜਿੱਤ ਦੀਆਂ ਵਧਾਈਆਂ ਤੇ ਕੀਤਾ ਮਾਨ ਸਨਮਾਨ  

ਜਗਰਾਉਂ, 27 ਮਾਰਚ  (ਮਨਜਿੰਦਰ ਗਿੱਲ ) ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਦੂਜੀ ਵੇਰੀ ਵਿਧਾਇਕ ਚੁਣੇ ਗਏ ਬੀਬੀ ਸਰਬਜੀਤ ਕੌਰ ਮਾਣੂਕੇ ਦਾ ਅੱਜ ਵਾਰਡ ਨੰਬਰ ਦੋ ਦੇ ਮੁਹੱਲਾ ਗੋਲਡਨ ਵਾਸੀਆਂ ਵੱਲੋਂ ਮਾਣ ਸਨਮਾਨ ਕੀਤਾ ਗਿਆ । ਇਸ ਸਮੇਂ ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਬੀਬੀ ਜੀ ਦੀ ਫੋਟੋ ਲਾ ਕੇ ਡਿਜ਼ਾਈਨ ਕੀਤਾ ਹੋਇਆ ਮੋਮੈਂਟਮ ਗੋਲਡਨ ਵਾਰਡ ਤੇ ਸਾਰੇ ਹੀ ਸਤਿਕਾਰਯੋਗ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਭੇਟ ਕੀਤਾ ਗਿਆ ਅਤੇ ਇਸ ਸਮੇਂ ਮਨਜਿੰਦਰ ਸਿੰਘ ਡੱਲਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬੁੱਕੇ ਦੇ ਕੇ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਐਮ ਐਲ ਏ ਬਣਨ ਦੀਆਂ ਵਧਾਈਆਂ ਦਿੱਤੀਆਂ ਗਈਆਂ । ਇਸ ਸਮੇਂ ਵਿਚਾਰ ਵਟਾਂਦਰਾ ਕਰਦਿਆਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਗੋਲਡਨ ਬਾਗ ਵਾਸੀਆਂ ਨੂੰ ਵਾਰ ਨੰਬਰ ਦੋ ਅਤੇ ਗੋਲਡਨ ਬਾਗ ਵਾਸੀਆਂ ਦੇ ਜੋ ਵੀ ਹੋਣ ਵਾਲੇ ਕੰਮ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਦਾ ਭਰੋਸਾ ਦਿਵਾਇਆ। ਇਸ ਸਮੇਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਡਾ ਬਲਦੇਵ ਸਿੰਘ ਸਾਬਕਾ ਡਾਇਰੈਕਟਰ ਪੰਜਾਬ ਸਰਕਾਰ ਨੇ ਆਖਿਆ ਕਿ  ਜਗਰਾਉਂ ਹਲਕੇ ਦੇ ਲੋਕਾਂ ਨੇ ਬਹੁਤ ਹੀ ਵਧੀਆ ਇਕ ਫਤਵਾ ਦਿੱਤਾ ਹੈ ਕਿ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦੂਸਰੀ ਵਾਰ ਵਿਧਾਇਕ ਬਣਾਇਆ ਹੈ  ਉਨ੍ਹਾਂ ਅੱਗੇ ਆਖਿਆ ਕਿਸਾਨੀ ਪੂਰੀਆਂ ਉਮੀਦਾਂ ਹਨ ਜਿਸ ਤਰ੍ਹਾਂ ਪਿਛਲੇ ਪੰਜ ਸਾਲ ਸਰਕਾਰ ਨਾ ਹੁੰਦਿਆਂ ਵੀ ਬੀਬੀ ਜੀ ਬੜੇ ਚੰਗੇ ਤਰੀਕੇ ਦੇ ਨਾਲ ਲੋਕਾਂ  ਦੀਆਂ ਮੁਸ਼ਕਲਾਂ ਦੇ ਹੱਲ ਲਈ ਵਿਰੋਧੀ ਧਿਰ ਵਿੱਚ ਪੂਰੀ ਤਰ੍ਹਾਂ ਡਟੇ ਰਹੇ ਇਸੇ ਤਰ੍ਹਾਂ ਇਸ ਵਾਰ ਵੀ ਉਹ ਜਗਰਾਉਂ ਹਲਕਾ ਵਾਸੀਆਂ ਨੂੰ ਕਦੇ ਵੀ ਅੱਖੋਂ ਪ੍ਰੋਖੇ ਨਹੀਂ ਹੋਣ ਦੇਣਗੇ ਇਸ ਦੀ ਸਾਨੂੰ ਪੂਰੀ ਉਮੀਦ ਹੈ । 

 

 

ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫਰੀਦਕੋਟ ਵੱਲੋਂ ਸੁਲੱਖਣ ਸਰਹੱਦੀ ਦਾ ਸਵਾਗਤ ਕੀਤਾ ਗਿਆ

ਪੰਜਾਬੀ ਸਾਹਿਤ ਜਗਤ ਦੀ ਮਸ਼ਹੂਰ ਹਸਤੀ ਤੇ ਉੱਘੇ ਗ਼ਜ਼ਲਗੋ ਸੁਲੱਖਣ ਸਰਹੱਦੀ ਜੀ ਦਾ ਪੰਜਾਬ ਦੇ ਮਾਲਵਾ ਖੇਤਰ ਵਿੱਚ ਪਹਿਲੀ ਵਾਰ ਆਉਣ ਤੇ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ 
ਸਭਾ ਦੇ ਕਾਰਜਕਾਰੀ ਮੈਂਬਰ ਸਿਕੰਦਰ ਚੰਦਭਾਨ ਜੀ ਦੇ ਗ੍ਰਹਿ ਵਿਖੇ ਹੋਈ ਮਿਲਣੀ ਵਿੱਚ ਸਭਾ ਦੇ ਸਮੂਹਿਕ ਮੈਂਬਰਾਂ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾ ਨੂੰ ਜੀ ਆਇਆ ਕਿਹਾ ਗਿਆ 
ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਮੀਤ ਪ੍ਰਧਾਨ ਵਤਨਵੀਰ ਜ਼ਖਮੀ ਕਾਰਜਕਾਰੀ ਮੈਂਬਰ ਜਸਵੀਰ ਫੀਰਾ ਸਿਕੰਦਰ ਚੰਦਭਾਨ ਤੇ ਸੁਖਜਿੰਦਰ ਮੁਹਾਰ ਉਸ ਸਮੇਂ ਹਾਜ਼ਰ ਸਨ 
ਸਰਹੱਦੀ ਸਾਹਿਬ ਜੀ ਨੇ ਮਿਲਣੀ ਸਮੇਂ ਦੱਸਿਆ ਕਿ ਉਹ ਮਾਲਵਾ ਇਲਾਕੇ ਵਿੱਚ ਪਹਿਲੀ ਵਾਰ ਆਏ ਹਨ ਤੇ ਜ਼ਿਆਦਾਤਰ ਪੰਜਾਬ ਦੇ ਦੁਆਬਾ ਇਲਾਕੇ ਵਿੱਚ ਹੀ ਰਹੇ ਹਨ 
ਉਹਨਾ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਲ਼ਾਵੇ ਦੇ ਵਿੱਚ ਪੰਜਾਬੀ ਸਾਹਿਤਕਾਰ ਉਹਨਾਂ ਨੂੰ ਇੰਨਾਂ ਮਾਣ ਤੇ ਸਤਿਕਾਰ ਦੇ ਰਹੇ ਹਨ  ਉਹਨਾ ਆਪਣੇ ਪੰਜਾਬੀ ਸਾਹਿਤ ਵਿੱਚ ਪਾਏ ਸਹਿਯੋਗ ਦੀ ਵੀ ਜਾਣਕਾਰੀ ਸਾਂਝੀ ਕੀਤੀ 
ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ਜੀ ਨੇ ਸਰਹੱਦੀ ਜੀ ਨੂੰ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਵੱਲੋਂ ਫਰੀਦਕੋਟ ਆਉਣ ਲਈ ਸੱਦਾ ਦਿੱਤਾ ਗਿਆ ਸਰਹੱਦੀ ਜੀ ਨੇ ਕਿਹਾ ਕਿ ਜਦੋਂ ਮੌਕਾ ਮਿਲੇਗਾ ਉਹ ਜ਼ਰੂਰ ਆਉਣਗੇ 
ਸਰਹੱਦੀ ਜੀ ਨੇ ਸਭਾ ਦੇ ਮੈਂਬਰਾਂ ਨਾਲ ਯਾਦਗਾਰੀ ਤਸਵੀਰ ਕਰਵਾਈ ਤੇ ਅੰਤ ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ।  ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ , ਸਰਹੱਦੀ ਸਾਹਿਬ ਨੂੰ ਮਿਲ ਕੇ ਖੁਸ਼ੀ ਦਾ ਇਜ਼ਹਾਰ ਕੀਤਾ ।

ਡੀਏਵੀ ਕਾਲਜ ਜਗਰਾਉਂ ਦੀ 49ਵੀਂ ਏਥਲੇਟਿਕ ਮੀਟ ਕਰਵਾਈ

ਜਗਰਾਉਂ   (ਅਮਿਤ ਖੰਨਾ ) ਸਰੀਰਕ ਸਿੱਖਿਆ ਵਿਭਾਗ ਦੁਆਰਾ 26 ਮਾਰਚ 2022 ਨੂੰ ਐਲਆਰ ਡੀਏਵੀ ਕਾਲਜ ਜਗਰਾਉਂ ਦੀ 49ਵੀਂ ਏਥਲੇਟਿਕ ਮੀਟ ਕਾ ਸਕੂਲ ਕਾਲਜ ਦੇ ਮੈਦਾਨ ਵਿੱਚ ਕਰਵਾਈ ਗਈ    1969 ਬੈਚ ਦੇ ਕਾਲਜ ਦੇ ਸਾਬਕਾ ਵਿਦਿਆਰਥੀ ਸ਼੍ਰੀ ਗਿਰਧਾਰੀ ਲਾਲ ਸਿੰਗਲਾ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਕੀਤਾ ਗਿਆ ਸੀ।  ਪ੍ਰਚਾਰਯ ਡਾ. ਅਨੁਜ ਕੁਮਾਰ ਨੇ ਸਤਿਕਾਰਯੋਗ ਮੁੱਖ ਮਹਿਮਾਨ ਸਿੰਗਲਾ ਜੀ ਅਤੇ ਸ਼੍ਰੀ ਰਾਜ ਕੁਮਾਰ ਭੱਲਾ, ਐਲਐਮਸੀ, ਜਗਰਾਉਂ ਦੇ ਉਨ੍ਹਾਂ ਦੇ ਅਲਮਾ ਮੇਟਰ ਲਈ ਤੁਹਾਡੇ ਕੰਮ ਦੇ ਪ੍ਰੋਗਰਾਮ ਨੂੰ ਸਮਾਂ ਕੱਢਣ ਲਈ ਗਰਮਜੋਸ਼ੀ ਦਾ ਸਵਾਗਤ ਕੀਤਾ।  ਮਾਨਯੋਗ ਮੁੱਖ ਮਹਿਮਾਨ ਦੁਆਰਾ ਪ੍ਰਤੱਖ ਤੌਰ 'ਤੇ 9:00 ਵਜੇ ਮੀਟ ਦਾ ਉਦਘਾਟਨ ਕੀਤਾ ਗਿਆ।  ਤੁਹਾਡੇ ਸੰਬੋਧਨ ਵਿੱਚ ਲਾਲ ਸਿੰਗਲਾ ਨੇ ਸ਼੍ਰੀ ਸਿਹਤਮੰਦ ਜੀਵਨ ਜੀਨ ਲਈ ਵਿਦਿਆਰਥੀਆਂ ਤੋਂ ਖੇਡਾਂ ਵਿੱਚ ਸਰਗਰਮ ਰੂਪ ਵਿੱਚ ਭਾਗ ਲੈਣ ਦਾ ਆਹਵਾਨ ਕੀਤਾ।  200 ਮੀਟਰ ਰੇਸ, 400 ਮੀਟਰ ਰੇਸ, 1500 ਮੀਟਰ ਰੇਸ, थ्री लेग रेस, शॉट पुट, लॉन्चग जंप, वेट लिफ्टिंग, ਸਟੈਂਡਿੰਗ ਔਨ ਵਨ ਲੇਗ ਰੇਸ ਅਤੇ ਰਸਾਕਸ਼ੀ ਵਰਗੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ, ਸਾਰੇ ਸਟ੍ਰੀਮ ਦੇ ਵਿਦਿਆਰਥੀ-ਛਾਤਰਾਂ ਸ਼ਾਮਲ ਸਨ।  ਕਾਲਜ ਨੇ ਉਤਸ਼ਾਹ ਅਤੇ ਜੋਸ਼ ਦੇ ਨਾਲ ਭਾਗ ਲਿਆ।  ਇਹ ਪ੍ਰੋਗਰਾਮ ਕਾਲਜ ਦੇ ਇੱਕ ਹੋਰ ਸਨਮਾਨਿਤ ਸਾਬਕਾ ਵਿਦਿਆਰਥੀ, ਸ਼੍ਰੀ ਰਾਜਿੰਦਰ ਜੈਨ, ਸ਼ਹਿਰ ਦੇ ਮਸ਼ਹੂਰ ਪਰੋਪਕਾਰੀ, ਦੁਆਰਾ ਬੰਦ ਕੀਤਾ ਗਿਆ ਸੀ।  ਸਾਰੇ ਪੁਰਸਕਾਰ ਜੇਤੂਆਂ ਅਤੇ ਪ੍ਰਤਿਭਾਵਾਨਾਂ ਨੂੰ ਪ੍ਰਮਾਣ ਪੱਤਰ ਦੇ ਨਾਲ ਯਾਦ ਚਿੰਨ੍ਹ, ਪਦਕ ਅਤੇ ਪੁਰਸਕਾਰ ਚੁਣਿਆ ਗਿਆ।  ਇਸ ਮੌਕੇ 'ਤੇ ਸ਼ਹੀਦ ਭਗਤ ਸਿੰਘ ਦੇ ਸ਼ਾਹਦਤ ਦਿਵਸ 'ਤੇ ਸਾਈਕਲ ਰੈਲੀ ਦੀ ਪ੍ਰਤਿਭਾਸ਼ਾਲੀ, ਰਾਜਗੁਰੂ ਅਤੇ ਸੁਖਦੇਵ ਨੂੰ ਵੀ ਸਨਮਾਨਿਤ ਕੀਤਾ ਗਿਆ।  ਡਾ. ਪਰਿੰਦਰ ਬਾਜਵਾ ਨੇ ਸਨਮਾਨਿਤ ਸਿੰਘਾਂ ਸ਼੍ਰੀ ਗਿਰਧਾਰੀ ਲਾਲ ਸਿੰਗਲਾ, ਸ਼੍ਰੀ ਰਾਜਿੰਦਰ ਜੈਨ, ਸ਼੍ਰੀ ਰਾਜਕੁਮਾਰ ਭੱਲਾ ਜੀ ਅਤੇ ਯੋਗ ਸੰਕਾਯਾਂ ਦੁਆਰਾ ਉਨ੍ਹਾਂ ਦੇ ਦੁਆਰਾ ਬਣਾਏ ਗਏ ਖੇਡ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਦੇ ਨਿਰਦੇਸ਼ਕ ਲਈ ਗਏ ਉਦਾਰ ਰਾਸ਼ੀ ਲਈ ਧੰਨਵਾਦ ਪ੍ਰਗਟ ਕੀਤਾ , ਪ੍ਰੋਗਰਾਮ ਵਿੱਚ ਸਾਰੇ ਹਾਜ਼ਰ ਮੌਜੂਦ ਹਨ,

ਜਗਰਾਉਂ ਵਿੱਚ ਮਨਾਇਆ ਜਾਵੇਗਾ ਮਿਤੀ 16-04-2022 ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਜ਼ਿਲਾ ਪੱਧਰੀ ਹੋਵੇਗਾ

  ਜਗਰਾਉਂ (ਅਮਿਤ ਖੰਨਾ  )ਜਗਰਾਉਂ ਵਿੱਚ ਸਮਾਗਮ ਸਥਾਨਕ ਨਗਰ ਕੌਂਸਲ ਜਗਰਾਓਂ ਵਿਖੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ -------- ਜਨਮ ਦਿਹਾੜਾ ਮਨਾਉਣ ਸਬੰਧੀ ਮੀਟਿੰਗ ਕੀਤੀ ਗਈ ਜਿਸ ਵਿਚ ਸਮੂਹ ਸਫਾਈ ਸੇਵਕ /ਸੀਵਰਮੈਨ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਆਪਣੇ ਆਪਣੇ ਵਿਚਾਰ ਰੱਖੇ ਗਏ ਵਿਚਾਰਾਂ ਦੋਰਾਨ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਣ ਅਤੇ ਗਰੀਬ ਹੋਣਹਾਰ ਪੜਾਈ ਅਤੇ ਹੋਰ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਜਿਲ੍ਹੇ ਦੀਆਂ ਵੱਖ ਵੱਖ ਨਗਰ ਕੌਂਸਲਾਂ ਤੋਂ ਆਉਣ  ਵਾਲੀਆਂ ਸਫਾਈ ਯੂਨੀਅਨ ਦੀਆਂ ਟੀਮਾਂ ਅਤੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੇ ਲੋਕਾਂ ਲਈ ਬਾਬਾ ਸਾਹਿਬ ਜੀ ਦੀ ਯਾਦ ਵਿੱਚ ਲੰਗਰ ਲਗਾਉਣ ਲਈ ਵੀ ਸਹਿਮਤੀ ਪ੍ਰਗਟਾਈ ਗਈ ਇਹ ਸਮਾਗਮ ਲੰਮਿਆਂ ਵਾਲਾ ਬਾਗ ਨੇੜੇ ਡੀ ਏ ਵੀ ਕਾਲਜ ਜਗਰਾਉਂ ਵਿਖੇ ਕਰਵਾਇਆ ਜਾਵੇਗਾ ਪ੍ਰਧਾਨ ਅਰੁਣ ਗਿੱਲ ਅਤੇ ਸਮੂਹ ਸਫਾਈ ਸੇਵਕ /ਸੀਵਰਮੈਨਾ ਵੱਲੋਂ ਬਾਬਾ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਹਰ ਇੱਕ ਬਜੁਰਗ, ਔਰਤਾਂ, ਬੱਚੇ ਅਤੇ ਨੌ ਜਵਾਨਾਂ ਨੂੰ ਵੱਧ ਤੋਂ ਵੱਧ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਪੜਾਈ ਕਰਕੇ ਸੰਗਠਿਤ ਹੋਕੇ ਤੇ ਸੰਘਰਸ਼ ਕਰਕੇ ਹੀ ਸਿਸਟਮ ਵਿੱਚ ਸੁਧਾਰ ਕੀਤੇ ਜਾ ਸਕਦੇ ਹਨ ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਵਿੱਚ ਬਾਬਾ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਲਗਾਉਣ ਲਈ ਦਿੱਤੇ ਹੁਕਮਾਂ ਦਾ ਸਾਰਿਆਂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਗਿਆ ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਸਰਪਰਸਤ ਗੋਵਰਧਨ, ਸੁਤੰਤਰ ਗਿਲ, ਰਜਿੰਦਰ ਕੁਮਾਰ, ਰਾਜ ਕੁਮਾਰ, ਪ੍ਰਦੀਪ ਕੁਮਾਰ, ਕ੍ਰਿਸ਼ਨ ਗੋਪਾਲ, ਰਾਜੂ, ਲਖਵੀਰ ਸਿੰਘ, ਰਾਜ ਕੁਮਾਰ, ਸ਼ਾਮ ਲਾਲ ਆਦਿ ਸਮੂਹ ਸਫਾਈ ਸੇਵਕ /ਸੀਵਰਮੈਨ ਹਾਜਰ ਸਨ