You are here

ਪੰਜਾਬ

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਈਕਲ ਰੈਲੀ ਦਾ ਆਯੋਜਨ 

ਲੁਧਿਆਣਾ (ਰਣਜੀਤ ਸਿੱਧਵਾਂ) :  ਡਾ. ਪਾਟਿਲ ਕੇਤਨ ਬਾਲੀਰਾਮ ਆਈ.ਪੀ.ਐੱਸ ਐੱਸ.ਐੱਸ.ਪੀ ਲੁਧਿਆਣਾ (ਦਿਹਾਤੀ) ਅਗਵਾਈ ਅਧੀਨ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਜਲੀ ਭੇਂਟ ਕਰਨ ਲਈ ਅੱਜ ਜਗਰਾਉਂ ਤੋਂ ਹੁਸੈਨੀਵਾਲਾ ਜ਼ਿਲ੍ਹਾ ਫਿਰੋਜਪੁਰ ਤੱਕ 100 ਕਿਲੋਮੀਟਰ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਾਈਕਲ ਰੈਲੀ ਵਿੱਚ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਭਤੀਜੇ ਸ੍ਰੀ ਜ਼ੋਰਾਵਰ ਸਿੰਘ ਸੰਧੂ, ਸ੍ਰੀ ਐਸ.ਪੀ.ਐਸ ਪਰਮਾਰ ਆਈ.ਪੀ.ਐਸ ਆਈ.ਜੀ.ਪੀ, ਲੁਧਿਆਣਾ ਰੇਂਜ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ. ਐੱਸ ਕਮਿਸ਼ਨਰ ਪੁਲਿਸ ਲੁਧਿਆਣਾ, ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਲੁਧਿਆਣਾ, ਡਾ. ਨਯਨ ਜੱਸਲ ਏ.ਡੀ.ਸੀ ਜਗਰਾਉਂ, ਸ੍ਰੀ ਵਿਕਾਸ ਹੀਰਾ ਐੱਸ.ਡੀ.ਐੱਮ ਜਗਰਾਉਂ,  ਗੁਰਦੀਪ ਸਿੰਘ ਪੀ.ਪੀ.ਐੱਸ ਐੱਸ.ਪੀ, ਪ੍ਰਿਥੀਪਾਲ ਸਿੰਘ ਐਸ.ਪੀ ਹੈਡਕੁਆਟਰ ਲੁਧਿ (ਦਿਹਾਤੀ), ਸ੍ਰੀਮਤੀ ਗੁਰਮੀਤ ਕੌਰ ਪੀ.ਪੀ.ਐੱਸ ਐੱਸ.ਪੀ, ਸ੍ਰੀਮਤੀ ਰੁਪਿੰਦਰ ਕੌਰ ਸਰਾਂ ਪੀ.ਪੀ.ਐੱਸ, ਡਾ. ਦੀਪਕ ਕਲਿਆਣੀ, ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਗਰਾਉਂ, ਸ੍ਰੀ ਰਜਿੰਦਰ ਜੈਨ ਅਤੇ ਸ੍ਰੀ ਬਲਵੀਰ ਸਿੰਘ ਗਿੱਲ ਫਾਇਨਾਂਸ ਜਗਰਾਉਂ, ਪੰਜਾਬੀ ਗਾਇਕ ਰਾਜਵੀਰ ਜਵੰਧਾ ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਮਾਨਯੋਗ ਸਖਸ਼ੀਅਤਾਂ ਅਤੇ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਂਚੇਵਾਲ ਵਾਲਿਆਂ ਵੱਲੋਂ ਪੰਡਾਲ ਵਿੱਚ ਹਾਜਰ ਨੌਜਵਾਨ ਵਿਦਿਆਰਥੀ ਅਤੇ ਵੱਖ-ਵੱਖ ਕਾਲਜਾਂ ਸਕੂਲਾਂ ਅਤੇ ਕਲੱਬਾਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦੇ ਹੋਏ ਨਸ਼ਾ ਮੁਕਤ ਪ਼ੰਜਾਬ ਸਿਰਜਨ, ਨੌਜਵਾਨਾਂ ਨੂੰ ਸਾਈਕਲਿੰਗ, ਖੇਡਾਂ ਨਾਲ ਜੋੜਨਾਂ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਵਿਸ਼ੇਸ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮਾਨਯੋਗ ਆਈ.ਜੀ.ਪੀ ਲੁਧਿਆਣਾ ਰੇਂਜ ਵੱਲੋਂ ਆਪਣੇ ਸੰਬੋਧਨ ਵਿੱਚ ਸਾਈਕਲ ਰੈਲੀ ਵਿੱਚ ਭਾਗ ਲੈ ਰਹੇ ਨੌਜਵਾਨਾਂ ਨੂੰ ਸਾਈਕਲਿੰਗ ਕਰਦੇ ਸਮੇ ਸੜ੍ਹਕ ਤੇ ਸੁਰੱਖਿਅਤ ਚੱਲਣ ਲਈ ਦਿਸ਼ਾ-ਨਿਰਦੇਸ਼/ਸੁਝਾਅ ਦਿੱਤੇ ਗਏ।

ਸਮਾਗਮ ਵਿੱਚ ਵਿਸ਼ੇਸ ਤੌਰ 'ਤੇ ਪਹੁੰਚੇ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਅਤੇ ਸਨਮਾਨ ਯੋਗ ਸਖਸ਼ੀਅਤਾਂ ਨੂੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਾਈਕਲ ਰੈਲੀ ਨੂੰ ਪੁਲਿਸ ਲਾਈਨ, ਲੁਧਿਆਣਾ(ਦਿਹਾਤੀ) ਜਗਰਾਉਂ ਤੋਂ ਪਦਮ ਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਸਨਮਾਨਯੋਗ ਸ਼ਖਸ਼ੀਅਤਾ ਵੱਲੋਂ ਸ਼ਮਾ-ਰੋਸ਼਼ਨ ਕਰਕੇ ਅਤੇ ਹਰੀ ਝੰਡੀ ਦੇ ਕੇ ਰੈਲੀ ਦਾ ਅਗਾਜ਼ ਕੀਤਾ ਗਿਆ। ਸਾਈਕਲ ਰੈਲੀ ਵਿੱਚ ਭਾਗ ਲੈ ਰਹੇ ਨੌਜਾਵਨਾਂ ਦੀ ਸਿਹਤ ਅਤੇ ਸੁਰੱਖਿਆ ਲਈ ਡਾਕਟਰੀ ਟੀਮਾਂ ਅਤੇ ਐਬੂਲੈਸ ਗੱਡੀਆਂ ਵੀ ਨਾਲ ਰਵਾਨਾ ਕੀਤੀਆਂ ਗਈਆਂ ਅਤੇ ਨੌਜਵਾਨਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।

ਡਾ. ਬਿਸ਼ਵ ਮੋਹਨ ਨੂੰ ਕੋਵਿਡ ਦੌਰਾਨ ਮਿਸਾਲੀ ਸੇਵਾਵਾਂ ਲਈ ਡੀਜੀਪੀ ਕੋਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਕੀਤਾ

ਲੁਧਿਆਣਾ, 22 ਮਾਰਚ  (ਰਣਜੀਤ ਸਿੱਧਵਾਂ)   :  ਵਿਸ਼ਵ ਪ੍ਰਸਿੱਧ ਡਾਕਟਰ ਬਿਸ਼ਵ ਮੋਹਨ ਨੂੰ ਕੋਵਿਡ-19 ਦੌਰਾਨ ਮਿਸਾਲੀ ਸੇਵਾਵਾਂ ਲਈ ਡੀਜੀਪੀ ਪ੍ਰਸੰਸਾ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ। ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੇ ਕਾਰਡੀਓਲੋਜੀ ਦੇ ਪ੍ਰੋਫੈਸਰ ਨੇ ਇਹ ਡਿਸਕ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਵੱਲੋਂ ਭੇੰਟ ਕੀਤੀ ਗਈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਡਾ. ਬਿਸ਼ਵ ਮੋਹਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਦੋਂ ਕੋਵਿਡ ਸਿਖਰ 'ਤੇ ਸੀ ਤਾਂ ਡਾ.  ਮੋਹਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਲਈ ਇੱਕ ਤਾਕਤ ਦਾ ਥੰਮ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਡਾ. ਮੋਹਨ ਨੇ ਨਾ ਸਿਰਫ਼ ਲੋਕਾਂ ਨੂੰ ਕੋਵਿਡ-19 ਵਾਇਰਸ ਤੋਂ ਆਪਣੇ ਆਪ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ, ਬਲਕਿ ਲੋਕਾਂ ਨੂੰ ਕੋਵਿਡ ਟੀਕਾਕਰਨ ਲਈ ਪ੍ਰੇਰਿਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਡਾ. ਬਿਸ਼ਵ ਮੋਹਨ ਨੇ ਹਮੇਸ਼ਾ ਅੱਗੇ ਹੋ ਕੇ ਅਗਵਾਈ ਕੀਤੀ ਹੈ, ਜਿਸ ਦਾ ਪਤਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਜ਼ਿਲ੍ਹਾ ਲੁਧਿਆਣਾ ਵਿੱਚ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਖੁਦ ਕੋਵਿਡ ਦਾ ਟੀਕਾਕਰਨ ਕਰਵਾਇਆ। ਡਾ. ਬਿਸ਼ਵ ਮੋਹਨ ਨੇ ਉਨ੍ਹਾਂ ਨੂੰ ਇਹ ਸਨਮਾਨ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਲੋਕਾਂ ਦੀ ਸੇਵਾ ਕਰਦੇ ਰਹਿਣਗੇ।

ਜੈੱਡ ਸੁਰੱਖਿਆ ਤੋਂ ਜੈੱਡ ✍️ ਸਲੇਮਪੁਰੀ ਦੀ ਚੂੰਢੀ

ਅਕਾਲੀਆਂ ਦੀਆਂ
ਲੋਕ ਮਾਰੂ!
ਪੰਜਾਬ ਵਿਗਾੜੂ!
ਖੇਡਾਂ ਨੇ
ਥੰਮ੍ਹਾਂ ਨੂੰ
'ਜੈੱਡ ਸੁਰੱਖਿਆ' ਤੋਂ
ਵਗਾਹ ਕੇ
'ਜੈੱਡ'
ਤੱਕ ਲਿਆ ਸੁੱਟਿਆ!

 
- ਸੁਖਦੇਵ ਸਲੇਮਪੁਰੀ
09780620233
22 ਮਾਰਚ, 2022.

ਚੀਸ ! ✍️ ਸਲੇਮਪੁਰੀ ਦੀ ਚੂੰਢੀ

ਧਰਮ ਰੂਪੀ
 ਸਿਆਸਤ
ਦਾ ਨਸ਼ਾ
ਇੰਨਾ ਵੀ
ਨ੍ਹੀਂ ਚਾਹੀਦਾ ਕਿ -
ਦੂਜੇ ਧਰਮਾਂ ਦੇ
 ਬੰਦਿਆਂ ਨੂੰ
ਡੰਗਣ ਲਈ,
ਸੂਲੀ ਟੰਗਣ ਲਈ
ਫਿਲਮਾਂ
ਵਿਖਾਈਆਂ ਜਾਣ!
ਟੈਕਸ ਮੁਕਤ ਕਰਵਾਈਆਂ ਜਾਣ!
ਤੇ
ਸੱਚ ਪੜ੍ਹਾਉਣ ਵਾਲੀਆਂ,
ਵਿਗਿਆਨ ਦਰਸਾਉਣ ਵਾਲੀਆਂ,
ਜੀਵਨ-ਜਾਚ ਸਿਖਾਉਣ ਵਾਲੀਆਂ,
ਬੰਦੇ ਨੂੰ ਬੰਦਾ ਦਾ ਪੁੱਤ ਬਣਾਉਣ ਵਾਲੀਆਂ,
ਕਿਤਾਬਾਂ ਉਪਰ
ਜੀ ਐਸ ਟੀ ਮੜ੍ਹਕੇ
 ਹਮਾਤੜਾਂ ਦੀ ਪਹੁੰਚ ਤੋਂ
ਪਰੇ ਹਟਾਈਆਂ ਜਾਣ!
'ਦ ਕਸ਼ਮੀਰ ਫਾਈਲਜ'
ਵੇਖ ਕੇ
ਹੰਝੂ ਕੇਰਨ ਵਾਲਿਓ!
ਪੀੜਾ ਬਹੁਤ ਹੈ!
ਆਓ!
 'ਜੈ ਭੀਮ'
'ਸ਼ੂਦਰ ਦ ਰਾਈਜਿੰਗ'
ਵੀ ਵੇਖ ਲਈਏ
ਸ਼ਾਇਦ -
ਸਾਡੇ ਹੰਝੂਆਂ ਦਾ ਪਾਣੀ
ਦਰਿਆ ਬਣਕੇ
ਵਹਿਣ ਲੱਗ ਪਵੇ!
ਕਿਉਂਕਿ -
ਹੱਡ-ਮਾਸ ਦੇ ਬਣੇ
 ਹਰ ਬੰਦੇ ਦੇ ਦਰਦ
ਦੀ ਚੀਸ
ਇੱਕ ਸਮਾਨ ਹੁੰਦੀ ਐ!
ਹਰ ਖੂਨ ਦਾ ਰੰਗ
ਲਾਲ ਹੁੰਦੈ !
ਅੱਖਾਂ 'ਚੋਂ
ਨਿਕਲਦੇ ਹੰਝੂਆਂ
ਦੀ ਭਾਸ਼ਾ
  ਵੱਖ ਵੱਖ ਨਹੀਂ
ਇੱਕ ਸਮਾਨ ਹੁੰਦੀ ਐ!
ਭਾਵੇਂ -
ਹਾਥਰਸ ਦੀ ਮਨੀਸ਼ਾ
ਜਿਉਂਦੀ ਜਲਦੀ ਹੋਵੇ !
ਭਾਵੇਂ -
ਕਿਸੇ ਕਿਸਾਨ ਦੀ,
 ਬੇਰੁਜਗਾਰ ਦੀ
ਕਿਸੇ ਰੁੱਖ ਨਾਲ
ਲਟਕਦੀ ਲਾਸ਼ ਹੋਵੇ!
ਜਾਂ ਭੁੱਖ ਨਾਲ
 ਤੜਫ ਤੜਫ ਕੇ ਨਿਕਲਦੀ
ਜਾਨ ਹੋਵੇ!
ਦਲਿਤ ਤਾਂ ਸਦੀਆਂ ਤੋਂ
ਤਨ ਮਨ 'ਤੇ
ਦਰਦਾਂ ਦੀ ਅੱਗ
ਹੰਢਾਉਂਦੇ ਆ ਰਹੇ ਨੇ !
  ਮੁੱਛ ਰੱਖਣਾ ,
ਘੋੜੀ ਚੜ੍ਹਨਾ ,
ਬਰਾਬਰ ਖੜ੍ਹਨਾ,
ਉਨ੍ਹਾਂ ਲਈ
ਪਹਾੜ ਜਿੱਡੀ ਆਫਤ
ਬਣ ਜਾਂਦੈ !
ਕੰਨਾਂ ਵਿਚ ਸਿੱਕੇ
ਢਾਲਣਾ,
ਪਿਛੇ ਝਾੜੂ
ਬੰਨ੍ਹਣਾ!
ਛੱਪੜਾਂ ਚੋਂ
ਪਾਣੀ ਭਰਨੋਂ
ਰੋਕਣਾ!
ਵੇਖ ਕੇ
ਕਿਸੇ ਨੂੰ ਤਰਸ ਨਹੀਂ ਆਉਂਦਾ!
ਨਾ ਅੱਖ 'ਚੋਂ ਹੰਝੂ
ਆਉਂਦਾ!
ਨਾ ਦਿਲ 'ਚੋਂ
ਚੀਸ ਉੱਠਦੀ ਆ!
 ਹੱਡ-ਮਾਸ ਦੇ ਬਣੇ
 ਬੰਦੇ ਉਪਰ  ਢਾਹੇ
ਜੁਲਮ ਪਿਛੋਂ
ਨਿਕਲੀ  ਚੀਕ।
ਆਂਦਰਾਂ 'ਚੋਂ
ਉੱਠੀ ਚੀਸ!
ਇੱਕ ਸਮਾਨ ਹੁੰਦੀ ਆ!
ਜੁਲਮ
ਭਾਵੇਂ ਦਲਿਤਾਂ ਉਪਰ ਹੋਵੇ
ਭਾਵੇਂ ਸਿੱਖਾਂ,
ਬੋਧੀਆਂ,
ਮੁਸਲਮਾਨਾਂ,
ਇਸਾਈਆਂ,
ਜਾਂ ਫਿਰ
ਹਿੰਦੂਆਂ ਉਪਰ ਹੋਵੇ!
ਜਾਂ ਫਿਰ ਯੂਕਰੇਨ
ਜਾਂ ਰੂਸ ਦੇ ਬੰਦਿਆਂ ਉਪਰ
ਢਾਹਿਆ ਹੋਵੇ!
ਜੁਲਮ ਦੇ ਦਰਦ
ਦੀ ਪਰਿਭਾਸ਼ਾ
ਦੇ ਕਦੀ ਅਰਥ ਨਹੀਂ ਬਦਲਦੇ,
ਜੇ ਬਦਲਦੀ ਹੈ ਤਾਂ,
ਮਾਨਸਿਕਤਾ ਬਦਲਦੀ ਐ!
ਜਿਹੜੀ ਬਦਲ ਕੇ
ਨਿਪੁੰਸਕ ਹੋ ਜਾਂਦੀ ਐ!

-ਸੁਖਦੇਵ ਸਲੇਮਪੁਰੀ
09780620233
22 ਮਾਰਚ, 2022.

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 30 ਵਾਂ ਦਿਨ

ਮਾਨਵੀ ਫਰਜ਼ਾਂ ਲਈ, ਇਕ ਉਮੀਦ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠਦਾ ਹਾਂ-ਦੇਵ ਸਰਾਭਾ

ਮੁੱਲਾਂਪੁਰ ਦਾਖਾ 22 ਮਾਰਚ ( ਸਤਵਿੰਦਰ ਸਿੰਘ ਗਿੱਲ)-ਫਰੰਗੀਆਂ ਤੋਂ ਦੇਸ਼ ਦੀ ਗੁਲਾਮੀ ਵਾਲਾ ਜੂਲ਼ਾ ਗਲੋਂ ਲਾਹੁਣ ਲਈ ਆਪਾ ਨਿਛਾਵਰ ਕਰਨ ਵਾਲੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਦੇ ਮੁੱਖ ਚੌਕ, ਸਥਿੱਤ ਅੱਜ 30 ਵੇਂ ਦਿਨ ਸਹਿਯੋਗੀ ਸਾਥੀਆਂ ਰਾਜਦੀਪ ਸਿੰਘ ਜੰਡ,ਬਲਦੇਵ ਸਿੰਘ ਈਸ਼ਨਪੁਰ,   ਤਜਿੰਦਰ ਸਿੰਘ ਖੰਨਾ ਜੰਡ, ਜਰਨੈਲ ਸਿੰਘ ਜੰਡ,ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹੜਤਾਲ ‘ਤੇ ਬੈਠੇ ਸ੍ਰ: ਬਲਦੇਵ ਸਿੰਘ ‘ਦੇਵ ਸਰਾਭਾ’ ਨੇ ਪੰਜਾਬੀਆਂ ਖਾਸਕਰ ਪੰਥਕ ਅਖਵਾਉਦੀਆਂ ਧਿਰਾਂ ਨਾਲ ਨਿਰਾਜਗੀ ਜਾਹਰ ਕਰਦਿਆਂ ਕਿਹਾ ਕਿ ਕਹਿਣੀ ਤੇ ਕਰਨੀ ‘ਚ ਅੰਤਰ ਨਾ ਹੋਵੇ, ਸਾਡੇ ਪੁਰਖਿਆਂ ਦੀਆਂ ਸਿੱਖਿਆਵਾਂ ‘ਚ ਸਮਝਾਇਆ ਹੈ। ਵੱਡੇ ਕਾਰਜ਼ਾਂ ਲਈ ਵੱਡੇ ਉਪਰਾਲੇ ਕਰਨੇ ਪੈਂਦੇ ਨੇ, ਪਰ ਜਦੋਂ ਕੋਈ ਮੇਰੇ ਵਰਗਾ, ਜੋ ਸਧਾਰਣ ਕਿਰਤੀ ਪ੍ਰਵਾਰ ਨਾਲ ਸਬੰਧਿਤ ਹੋਵੇ, ਸੀਮਤ ਜਿਹੇ ਸਾਧਨਾਂ ਨਾਲ ਵੱਡੇ ਕਾਰਜ਼ਾਂ ਲਈ ਵੱਡਾ ਹੌਸਲਾ ਕੱਢੇ, ਹੌਸਲੇ ਦੇ ਨਾਲ-ਨਾਲ ਲਗਾਤਾਰ ਕਾਰਜ਼ਸ਼ੀਲ ਵੀ ਹੋਵੇ। ਤਾਂ ਕੀ ਸਭਨਾਂ ਦਾ ਫਰਜ਼ ਨਹੀਂ ਬਣਦਾ ਕਿ ਮੇਰੇ ਵਰਗੇ ਦਾ ਦੁੱਖ-ਸੁੱਖ ਪੁੱਛਣ? ਉਨਾਂ੍ਹ ਭਰੇ ਮਨ ਨਾਲ ਕਿਹਾ ਫੇਸਬੁੱਕੀ ਨੰੁਮਾ ਅਖੌਤੀ ਵਿਦਵਾਨ ਸ਼ੋਸ਼ਲ ਮੀਡੀਏ ‘ਤੇ ਦਾਅਵੇ-ਵਾਅਦਿਆਂ ਦੀਆਂ ਝੜੀਆਂ ਲਾਈ ਜਾਂਦੇ ਨੇ, ਪਰ ਸਹਿਯੋਗ ਦੇਣ ਲਈ ਇਕ ਬੰਦਾ ਤੱਕ ਨਹੀਂ ਭੇਜਦੇ ਕਿ ਉਹ ‘ਦੇਵ’ ਦੇ ਨਾਲ ਇਕ ਦਿਨ ਬੈਠ ਜਾਵੇ। ‘ਦੇਵ’ ਨੇ ਦਿਲੀ ਖਾਹਸ਼ ਦੱਸਦਿਆਂ ਕਿਹਾ, ਮੈਂ ਤਾਂ ਸਭਨਾਂ ਤੋਂ ਉਸਰੂ ਸਹਿਯੋਗ ਦੀ ਉਮੀਦ ਕਰਦਾ ਹਾਂ, ਦੂਜਾ ਉਸ ਸੁਲੱਖਣੀ ਘੜ੍ਹੀ ਦੀ ਉਡੀਕ ‘ਚ ਹਾਂ, ਕਿ ਕਦੋਂ ਉਹ ਖਬਰ ਕੰਨ੍ਹੀ ਪਵੇ ਕਿ ਸਜਾਵਾਂ ਪੂਰੀਆਂ ਕਰਕੇ ਜੋ ਬੰਦੀ ਸਿੰਘ ਅਜੇ ਵੀ ਜੇਲ੍ਹਾਂ ‘ਚ ਬੰਦ ਨੇ, ਉਹ ਰਿਹਾ ਹੋ ਗਏ ਹਨ। ਕਿਉਕਿ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਨੇ, ਉਨ੍ਹਾਂ ਦੇ ਵੀ ਪ੍ਰਵਾਰ ਨੇ, ਉਨ੍ਹਾਂ ਦੀ ਵੀ ਕੋਈ ਉਡੀਕ ਕਰਦਾ ਹੈ। ਕਦੇ ਇਮਾਨਦਾਰੀ ਨਾਲ ਸੋਚਣਾ ਚਾਹੀਦਾ ਹੈ ਕਿ ਇਕ ਦਿਨ ਪੱਖੇ ਤੋਂ ਬਿਨਾ ਗਰਮੀ ‘ਚ ਸਾਡਾ ਕੀ ਹਾਲ ਹੋ ਜਾਂਦਾ ਹੈ। ਪਰ ਉਹ ਬੰਦ ਕੋਠੜੀਆਂ ‘ਚ ਕਿਨ੍ਹੇ-ਕਿਨ੍ਹੇ ਸਾਲਾਂ ਤੋਂ, ਉਹ ਵੀ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ। ਇਸ ਲਈ ਮਾਨਵੀ ਫਰਜ਼ਾਂ ਲਈ ਸਾਨੂੰ ਸਭਨਾਂ ਨੂੰ ਇਸ ਕੰਮ ਲਈ ਪਹਿਲ ਕਰਨੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਮੇਰੀ ਕਿਸੇ ਬੰਦੀ ਸਿੰਘ ਨਾਲ ਰਿਸ਼ਤੇਦਾਰੀ ਜਾਂ ਯਾਰੀ ਨਹੀਂ, ਮੈਂ ਤਾਂ ਮਾਨਵੀ ਹੱਕਾਂ ਲਈ, ਇਕ ਪਾਸੇ ਹੋਇਆ ਭੁੱਖ ਹੜਤਾਲ ‘ਤੇ ਬੈਠਦਾ ਹਾਂ। ਇਕ ਉਮੀਦ ਨਾਲ ਕਿ ਸ਼ਾਸ਼ਨ/ਪ੍ਰਸ਼ਾਸ਼ਨ ਦਾ ਧਿਆਨ ਇਸ ਪਾਸੇ ਵੀ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਨਵੀ ਹੱਕਾਂ ਲਈ ਜੂਝਣਾ ਸਾਡਾ ਫਰਜ਼ ਹੈ, ਇਹ ਡਕੋਈ ਅਪਰਾਧ ਨਹੀ। ਅੱਜ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ,ਕੁਲਜੀਤ ਸਿੰਘ ਭੰਮਰਾ ਸਰਾਭਾ,ਮਨਪ੍ਰੀਤ ਸਿੰਘ ਜੋਨੂੰ ਸਰਾਭਾ,    ਕੁਲਜਿੰਦਰ ਸਿੰਘ ਬੌਬੀ ਸਹਿਯਾਦ, ਕੁਲਦੀਪ ਸਿੰਘ ਬਿੱਲੂ ਕਿਲਾ ਰਾਇਪੁਰ,ਜਸਬੀਰ ਸਿੰਘ ਜੱਸਾ ਤਾਜਪੁਰ, ਢਾਡੀ ਕਰਨੈਲ ਸਿੰਘ ਛਾਪਾ, ਸਾਬਕਾ ਫੌਜੀ ਮੇਜਰ ਸਿੰਘ, ਸਰਾਭਾ,ਜਸਵਿੰਦਰ ਸਿੰਘ ਕਾਲਖ, ਹਰਦੀਪ ਸਿੰਘ ਮਹਿਮਾ ਸਿੰਘ ਵਾਲਾ, ਕਲਰਕ ਸੁਖਦੇਵ ਸਿੰਘ ਸਰਾਭਾ, ਕੈਪਟਨ ਰਾਮ ਲੋਕ ਸਿੰਘ ਸਰਾਭਾ, ਫੌਜੀ ਗਿਆਨ ਸਿੰਘ ਸਰਾਭਾ,ਮਨਜੀਤ ਸਿੰਘ ਸਰਾਭਾ, ਸੁਮਨਜੀਤ ਸਿੰਘ ਸਰਾਭਾ, ਬਲਵਿੰਦਰ ਸਿੰਘ ਸੁਧਾਰ,ਲੱਕੀ ਅੱਬੂਵਾਲ ਪਰਮਜੀਤ ਕੌਰ ਪਮਾਲ, ਸਰਬਜੀਤ ਕੌਰ ਘੁੰਗਰਾਣਾ, ਮਨਜੀਤ ਕੌਰ ਤਲਵੰਡੀ ਕਲਾਂ, ਰਣਜੀਤ ਕੌਰ ਹਲਵਾਰਾ ਆਦਿ ਨੇ ਵੀ ਹਾਜ਼ਰੀ ਭਰੀ।

ਵਿਸ਼ਵ ਜਲ ਦਿਵਸ ‘ਤੇ ਵਿਸ਼ੇਸ —ਮਨੁੱਖੀ ਜੀਵਨ ਦਾ ਅਧਾਰ ਹੈ -ਪਾਣੀ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਪਾਣੀ ਕੁਦਰਤ ਦਾ ਅਣਮੋਲ ਤੋਹਫ਼ਾ ਹੈ।,ਮਨੁੱਖੀ ਜੀਵਨ ਪਾਣੀ ‘ਤੇ ਨਿਰਭਰ ਹੈ। ਪਾਣੀ ਨੂੰ ਜੀਵਨ ਦਾ ਮੂਲ ਅਧਾਰ ਹੈ।
ਪਾਣੀ ਬਿਨਾ ਜੀਵਨ ਅਸੰਭਵ ਹੈ ।ਪਾਣੀ ਅਤੇ ਪ੍ਰਾਣੀ ਦਾ ਅਟੁੱਟ ਰਿਸ਼ਤਾ ਹੈ।ਅੱਜ ਵਰਤਮਾਨ ਸਮੇਂ ਪਾਣੀ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਰੋਜ਼ਾਨਾ ਭੱਜ ਦੌੜ ਦੀ ਜਿੰਦਗੀ ਵਿੱਚ ਮਨੁੱਖ ਇਹ ਵੀ ਭੁੱਲ ਚੁੱਕਾ ਹੈ ਕਿ ਦੁਨੀਆਂ ਦੀ ਸਭ ਤੋਂ ਜ਼ਰੂਰੀ ਚੀਜ਼ ਪਾਣੀ ਹੈ।ਇਸ ਤੋਂ ਬਗੈਰ ਜਿੰਦਗੀ ਦੀ ਕਲਪਨਾ ਵੀ ਨਹੀਂ ਹੋ ਸਕਦੀ ਤੇ ਅਸੀਂ ਇਸ ਵੱਡਮੁੱਲੀ ਚੀਜ਼ ਨੂੰ ਅੰਨ੍ਹੇਵਾਹ ਗਵਾਉਂਦੇ ਜਾ ਰਹੇ ਹਾਂ। ਪਾਣੀ ਦੀ ਕੁਵਰਤੋ ਕਰ ਰਹੇ ਹਾਂ।ਪਾਣੀ ਦੀ ਫ਼ਜ਼ੂਲ ਵਰਤੋਂ ਨੇ ਪਾਣੀ ਦੀ ਖਪਤ ਘਟਾ ਦਿੱਤੀ ਹੈ। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
ਗੁਰਬਾਣੀ ਦੀ ਇਸ ਵਾਕ ਵਿਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ।ਕਹਿੰਦੇ ਹਨ ਕਿ ਜੇਕਰ ਪਾਣੀ ਦੀ ਕੀਮਤ ਪੁੱਛਣੀ ਹੈ ਤਾਂ ਪਿਆਸੇ ਕੋਲੋ ਪੁੱਛੋ ਜੋ ਬੂੰਦ -ਬੂੰਦ ਨੂੰ ਤਰਸ ਰਿਹਾ ਹੈ ਉਸ ਪਿਆਸੀ ਫਸਲ ਨੂੰ ਪੁੱਛੋ ਜੋ ਜੇਠ ਹਾੜ ਦੀ ਧੁੱਪ ਵਿੱਚ ਕਮਲਾ ਚੁੱਕੀ ਹੈ।ਜਦੋ ਮਨੁੱਖ ਆਪਣੀ ਲਾਲਸਾ ਲਈ ਦਿਮਾਗ ਨੂੰ ਵਰਤਦਾ ਹੈ ਤਾਂਹੀਓ ਉਗ ਧਰਤੀ ਉੱਪਰਲੇ ਪਾਣੀ ਨੂੰ ਗੰਧਲ਼ਾ ਕਰ ਦਿੰਦਾ ਹੈ।
ਮਨੁੱਖ ਨਿੱਜੀ ਸਵਾਰਥਾਂ ਲਈ ਪਾਣੀ ਦੀ ਦੁਰਵਰਤੋਂ ਕਰ ਰਿਹਾ ਹੈ। ਵਰਤਮਾਨ ਸਮੇਂ ਵਿੱਚ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਤੇ ਪਾਣੀ ਪ੍ਰਦੂਸ਼ਿਤ ਵੀ ਹੋਇਆ ਹੈ। ਅੱਜ ਤਾਜ਼ੇ ਤੇ ਸ਼ੁੱਧ ਪਾਣੀ ਦੀ ਘਾਟ ਵੀ ਸਾਹਮਣੇ ਆ ਰਹੀ ਹੈ। ਦਰਿਆਵਾਂ, ਝੀਲਾਂ ਆਦਿ ਦਾ ਪਾਣੀ ਫੈਕਟਰੀਆਂ ਤੇ ਸੀਵਰੇਜਾਂ ਨਾਲ ਗੰਧਲਾ ਹੋ ਗਿਆ ਹੈ। ਝੋਨੇ ਦੀ ਫ਼ਸਲ ਤੇ ਪਾਪੂਲਰ ਦੀ ਖੇਤੀ ਕਾਰਨ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਹੁੰਦਾ ਜਾ ਰਿਹਾ ਹੈ। ਪਾਣੀ ਤੋਂ ਬਿਨਾਂ ਜੀਵ-ਜੰਤੂ ਅਤੇ ਪੌਦੇ ਜ਼ਿੰਦਾ ਨਹੀਂ ਰਹਿ ਸਕਦੇ।ਸੰਯੁਕਤ ਰਾਸ਼ਟਰ ਨੇ ਆਪਣੇ ਉਦੇਸ਼ ਵਿੱਚ ਕਿਹਾ ਹੈ ਕਿ ਸਿੱਖਿਆ, ਸਿਹਤ, ਭੋਜਨ, ਘਰੇਲੂ ਜ਼ਰੂਰਤਾਂ, ਆਰਥਿਕ ਗਤੀਵਿਧੀਆਂ, ਕੌਮਾਂਤਰੀ ਵਣਜ ਵਪਾਰ ਤੋਂ ਵੀ ਜ਼ਿਆਦਾ ਜ਼ਰੂਰੀ ਪਾਣੀ ਹੈ।ਧਰਤੀ ਦੀ ਸਤਿਹ ‘ਤੇ ਲਗਭਗ 71 ਪ੍ਰਤੀਸ਼ਤ ਭਾਗ ਪਾਣੀ ਹੈ ਧਰਤੀ ਉੱਤੇ ਮੌਜੂਦ ਪਾਣੀ ਦਾ 97.2% ਭਾਗ ਮਹਾਂਸਾਗਰਾਂ ਤੇ ਸਾਗਰਾਂ ਵਿੱਚ ਹੈ, ਤਾਜ਼ਾ ਪਾਣੀ ਸਿਰਫ 2.8% ਹੈ ਜਿਸ ਵਿੱਚੋਂ 2.2% ਜ਼ਮੀਨ ਦੇ ਉੱਪਰ ਤੇ 0.6% ਜ਼ਮੀਨ ਦੇ ਹੇਠਾਂ ਹੈ। ਧਰਤੀ ਉੱਤੇ ਮੌਜੂਦ ਕੁਲ ਪਾਣੀ ਦਾ ਸਿਰਫ 0.01% ਹੀ ਦਰਿਆਵਾਂ ਅਤੇ ਝੀਲਾਂ ਦੇ ਰੂਪ ਵਿੱਚ ਮਿਲਦਾ ਹੈ। ਧਰਤੀ ‘ਤੇ ਪਾਣੀ ਤਰਲ, ਵਾਸ਼ਪ ਤੇ ਬਰਫ਼ ਦੇ ਰੂਪ ਵਿੱਚ ਮਿਲਦਾ ਹੈ। ਇਹ ਪਾਣੀ ਸੂਰਜ ਦੀ ਗਰਮੀ ਕਾਰਨ ਚੱਕਰ ਵਿੱਚ ਰਹਿੰਦਾ ਹੈ। ਇਸ ਨੂੰ ਜਲੀ-ਚੱਕਰ ਕਿਹਾ ਜਾਂਦਾ ਹੈ।
ਪਾਣੀ ਤੇ ਸ੍ਰੋਤ ਦਰਿਆ, ਨਦੀਆਂ, ਨਹਿਰਾਂ, ਝੀਲਾਂ ਅਤੇ ਤਲਾਬ ਹਨ।ਜੋ ਕਿ ਅੱਜ ਦੇ ਸਮੇਂ ਵਿੱਚ ਗੰਧਲ਼ੇ ਹੋ ਚੁੱਕੇ ਹਨ। ਪਾਣੀ ਦੇ ਪ੍ਰਦੂਸ਼ਿਤ ਹੋਣ ਦੇ ਕਾਰਨ ਇਸ ਤਰ੍ਹਾਂ ਹਨ-ਘਰੇਲੂ ਪਾਣੀ (ਸੀਵਰੇਜ) ਕਿਸੇ ਦਰਿਆ, ਨਦੀ ਜਾਂ ਡਰੇਨ ਵਿੱਚ ਮਿਲਾ ਦਿੱਤਾ ਜਾਂਦਾ ਹੈ।ਕਈ ਵਾਰ ਪਾਣੀ ਟੂਟੀ ਵਿੱਚੋਂ ਵਰਤ ਕੇ ਟੂਟੀ ਖੁੱਲ੍ਹੀਂ ਛੱਡ ਦਿੱਤੀ ਜਾਂਦੀ ਹੈ ਕਈ ਵਾਰ ਟੂਟੀ ਵਿੱਚੋਂ ਤੁਪਕਾ —ਤੁਪਕਾ ਡੁੱਲ ਰਿਹਾ ਹੁੰਦਾ ਹੈ।ਜੋ ਅਜਾਈ ਜਾਂਦਾ ਹੈ। ਫਸਲਾਂ ਦੇ ਵੱਧ ਝਾੜ ਲੈਣ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੋਣ ਕਰਕੇ ਇਹ ਪਾਣੀ ਵਰਖਾ ਦੇ ਪਾਣੀ ਨਾਲ ਮਿਲ ਜਾਂਦਾ ਹੈ ।ਤੇਲ ਸੋਧਕ ਕਾਰਖਾਨਿਆਂ ਵਿੱਚੋਂ ਨਿਕਲਿਆ ਵਾਧੂ ਪਾਣੀ ਵੀ ਤੇਲ-ਗ੍ਰਸਤ ਹੁੰਦਾ ਹੈ ਜੋ ਕਿ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਦਰਿਆਵਾਂ ਦੇ ਵਿੱਚ ਮੁਰਦੇ ਜਾਂ ਅੱਧਸੜੇ ਮੁਰਦੇ ਪਾਣੀ ਵਿੱਚ ਰੋੜ੍ਹਨ ਨਾਲ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਪਾਣੀ ਦੇ ਪ੍ਰਦੂਸ਼ਣ ਕਰਕੇ ਹੀ ਹੈਜਾ, ਟਾਈਫਾਈਡ, ਮਲੇਰੀਆ, ਹੈਪੇਟਾਈਟਸ ਤੇ ਕੈਂਸਰ ਵਰਗੀਆਂ ਬਿਮਾਰੀਆਂ ਵਧ ਗਈਆਂ ਹਨ ਅਤੇ ਲਗਾਤਾਰ ਲੋਕ ਮੌਤ ਦੇ ਮੂੰਹ ਵਿਚ ਚਲੇ ਜਾ ਰਹੇ ਹਨ। ਅੰਤੜੀਆਂ ਤੇ ਪੇਟ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ।
ਹਰ ਸਾਲ ਵਿਸ਼ਵ ਜਲ ਦਿਵਸ, 22 ਮਾਰਚ ਨੂੰ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਸੰਯੁਕਤ ਰਾਸ਼ਟਰ ਨੇ ਵਾਤਾਵਰਣ ਤੇ ਵਿਕਾਸ ਸੰਬੰਧੀ ਹੋਈ ਕਾਨਫੰਰਸ ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ਼ ਕੀਤੀ ਗਈ ਸੀ ਤੇ ਇਸ ਉੱਪਰੰਤ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾਂ ਸੰਸਾਰ ਪਾਣੀ ਦਿਵਸ ਮਨਾਏ ਜਾਣ ਨੂੰ ਮਾਨਤਾ ਦਿੱਤੀ ਸੀ। ਪਾਣੀ ਤੋਂ ਬਗ਼ੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਇਸ ਦਾ ਮੰਤਵ ਲੋਕਾਂ ਵਿੱਚ ਪਾਣੀ ਨੂੰ ਬਚਾਉਣ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ।
ਦੋਸਤੋਂ ਏਸ਼ਿਆਈ ਵਿਕਾਸ ਬੈਂਕ (ADB )ਮੁਤਾਬਕ ਭਾਰਤ ’ਚ ਸਾਲ 2030 ਤੱਕ ਪਾਣੀ ਅੱਧਾ ਰਹਿ ਜਾਵੇਗਾ। ਯੂਐਸਏਡ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਸਾਲ 2020 ਵਿਚ ਭਾਰਤ ਅਜਿਹੇ ਦੇਸ਼ਾਂ ਦੀ ਲਿਸਟ ਵਿਚ ਸ਼ਾਮਿਲ ਹੋ ਜਾਵੇਗਾ, ਜੋ ਜਲ ਸੰਕਟ ਦੇ ਸ਼ਿਕਾਰ ਹਨ।ਪਾਣੀ ਦੀ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਤਾ ਹੈ ਪਾਣੀ ਦੇ ਲਾਭ ਹਨ-ਹਾਰਮੋਨ ਬਣਾਉਣ ਲਈ ਦਿਮਾਗ ਨੂੰ ਪਾਣੀ ਦੀ ਲੋੜ ਹੁੰਦੀ ਹੈ।ਸਰੀਰ ਦਾ ਤਾਪਮਾਨ ਪਾਣੀ ਨਾਲ ਤੈਅ ਹੁੰਦਾ ਹੈ ਪਾਣੀ ਨਵੇਂ ਸੈਲ ਤਿਆਰ ਕਰਨ ਵਿੱਚ ਸਹਾਈ ਹੈ।ਸਰੀਰ ਦੀ ਗੰਦਗੀ ਨੂੰ ਬਾਹਰ ਕੱਢਣ ਵਿੱਚ ਸਭ ਤੋਂ ਜ਼ਰੂਰੀ ਹੈ ।ਪਾਣੀ ਸਰੀਰ ਵਿੱਚ ਆਕਸੀਜਨ ਦੀ ਜ਼ਰੂਰੀ ਮਾਤਰਾ ਬਣਾਏ ਰੱਖਣ ਲਈ ਜ਼ਰੂਰੀ ਹੈ ।
ਹਰ ਇੱਕ ਨਾਗਰਿਕ ਨੂੰ ਇਸ ਵੱਲ  ਸੁਚੇਤ ਤੇ ਜਾਗਰੂਕ ਹੋਣ ਦੀ ਲੋੜ ਹੈ। ਪਾਣੀ ਦੀ ਸੰਭਾਲ਼ ਕਰਨੀ ਜ਼ਰੂਰੀ ਹੈ।ਵਰਖਾ ਦੇ ਪਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਇਕੱਠਾ ਕਰਨਾ ਚਾਹੀਦਾ ਹੈ। ਪਾਣੀ ਦੀ ਵਰਤੋਂ ਸਿਰਫ਼ ਲੋੜ ਅਨੁਸਾਰ ਹੀ ਕਰੋ, ਜਿਵੇਂ ਕੱਪੜੇ ਧੋਣ ਸਮੇਂ, ਨਹਾਉਣ ਸਮੇਂ, ਬੁਰਸ਼ ਆਦਿ ਕਰਨ ਸਮੇਂ ਬਿਨਾਂ ਮਤਲਬ ਤੋਂ ਟੂਟੀ ਨਾ ਖੋਲ੍ਹੋ।
ਪਾਣੀ ਦੀ ਸੰਭਾਲ਼ ਸੰਬੰਧੀ ਕੁੱਝ ਵਿਦਵਾਨਾਂ ਦੇ ਵਿਚਾਰ ਹਨ —
-ਭਾਈਚਾਰਿਆਂ ਨੂੰ ਪਾਣੀ ਸਾਫ਼ ਕਰਨ ਦਾ ਅਧਿਕਾਰ ਹੈ।ਜੌਨ ਸਲਾਜ਼ਾਰ।
-ਮੈਂ ਕਿਹਾ ਸਮੁੰਦਰ ਬਿਮਾਰ ਸਨ ਪਰ ਉਹ ਨਹੀਂ ਮਰਨਗੇ। ਸਮੁੰਦਰਾਂ ਵਿਚ ਮੌਤ ਦੀ ਕੋਈ ਸੰਭਾਵਨਾ ਨਹੀਂ ਹੈ - ਹਮੇਸ਼ਾਂ ਜ਼ਿੰਦਗੀ ਰਹੇਗੀ - ਪਰ ਉਹ ਹਰ ਸਾਲ ਬਿਮਾਰ ਹੁੰਦੇ ਜਾ ਰਹੇ ਹਨ. ਜੈਕ ਯੇਵਜ਼ ਕਸਟੀਓ.
-ਪਿਆਸੇ ਆਦਮੀ ਲਈ ਪਾਣੀ ਦੀ ਇਕ ਬੂੰਦ ਸੋਨੇ ਦੇ ਥੈਲੇ ਨਾਲੋਂ ਵੀ ਜ਼ਿਆਦਾ ਕੀਮਤ ਦਾ ਹੈ. - ਅਣਜਾਣ ਲੇਖਕ.
-ਸਭਿਆਚਾਰ ਦੇ ਬੱਚੇ ਪਾਣੀ ਨਾਲ ਭਰੇ ਵਾਤਾਵਰਣ ਵਿੱਚ ਪੈਦਾ ਹੁੰਦੇ ਹਨ. ਅਸੀਂ ਸੱਚਮੁੱਚ ਕਦੇ ਨਹੀਂ ਸਿੱਖਿਆ ਹੈ ਕਿ ਪਾਣੀ ਸਾਡੇ ਲਈ ਕਿੰਨਾ ਮਹੱਤਵਪੂਰਣ ਹੈ. ਅਸੀਂ ਇਸ ਨੂੰ ਸਮਝਦੇ ਹਾਂ, ਪਰ ਅਸੀਂ ਇਸਦਾ ਸਤਿਕਾਰ ਨਹੀਂ ਕਰਦੇ. - ਵਿਲੀਅਮ ਅਸ਼ਵਰਥ.
ਦੋਸਤੋਂ ਪਾਣੀ ਬਚਾਉਣ ਲਈ ਵਿਚਾਰ ਚਰਚਾ ਵਾਦ - ਵਿਵਾਦ ਕਰਨ ਨਾਲ਼ੋਂ ਬਿਹਤਰ ਹੈ ਅਸੀਂ ਸਾਰੇ ਪਾਣੀ ਬਚਾਉਣ ਦੀ ਵਿਅਕਤੀਗਤ ਜਿੰਮੇਦਾਰੀ ਲੈਣ ਲਈ ਤਿਆਰ ਹੋਈਏ ਇਕੱਠੇ ਹੋਕੇ ਹੰਭਲਾ ਮਾਰੀਏ।ਤਾਂ ਆਉਣ ਵਾਲ਼ੀਆਂ ਪੀੜੀਆਂ ਲਈ ਪਾਣੀ ਦੀ ਹੋਂਦ ਨੂੰ ਸੁਰੱਖਿਅਤ ਰੱਖਿਆ ਜਾਵੇ ।

ਪ੍ਰੋ.ਗਗਨਦੀਪ ਕੌਰ ਧਾਲੀਵਾਲ ।
ਮਾਤਾ ਗੁਰਦੇਵ ਕੌਰ ਮੈਮੋਰੀਅਲ ਇੰਸਚਟੀਚਿਊਟ ਬਰੇਟਾ (ਮਾਨਸਾ)।

ਗੁਰੂ ਗੋਬਿੰਦ ਸਿੰਘ ਮਾਰਗ ਬਣਾਉਣ ਦੀ ਕੀਤੀ ਮੰਗ- Video

ਹਠੂਰ,21,ਮਾਰਚ-(ਕੌਸ਼ਲ ਮੱਲ੍ਹਾ) ਇਲਾਕੇ ਵਿਚੋ ਦੀ ਲੰਘਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬੁਰੀ ਤਰ੍ਹਾ ਟੁੱਟ ਚੁੱਕਾ ਹੈ।ਇਸ ਸਬੰਧੀ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ ਨੇ ਦੱਸਿਆ ਕਿ ਇਹ ਮਾਰਗ ਪਿੰਡ ਕਮਾਲਪੁਰਾ,ਲੰਮਾ,ਜੱਟਪੁਰਾ,ਮਾਣੂੰਕੇ,ਲੱਖਾ,ਚਕਰ ਦੀ ਹੱਦ ਤੱਕ ਪਿਛਲੇ ਦਸ ਸਾਲਾ ਤੋ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ।ਪਿਛਲੀ ਕਾਗਰਸ ਸਰਕਾਰ ਨੇ ਇਸ ਮਾਰਗ ਨੂੰ ਬਣਾਉਣ ਵੱਲ ਕੋਈ ਤਵੱਜੋ ਨਹੀ ਦਿੱਤੀ।ਉਨ੍ਹਾ ਦੱਸਿਆ 4 ਅਕਤੂਬਰ 2020 ਵਿਚ ਆਲ ਇੰਡੀਆ ਕਾਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ,ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਮੈਬਰ ਪਾਰਲੀਮੈਟ ਰਬਨੀਤ ਸਿੰਘ ਬਿੱਟੂ ਅਤੇ ਕਾਗਰਸ ਦੇ ਕਈ ਪ੍ਰਮੁੱਖ ਨੇਤਾ ਇਸੇ ਮਾਰਗ ਤੋ ਲੰਘ ਕੇ ਗਏ ਸਨ।ਉਸ ਸਮੇਂ ਇਲਾਕੇ ਦੀਆ ਗ੍ਰਾਮ ਪੰਚਾਇਤਾ ਨੇ ਇਸ ਮਾਰਗ ਨੂੰ ਜਲਦੀ ਬਣਾਉਣ ਲਈ ਮੰਗ ਪੱਤਰ ਦਿੱਤੇ ਸਨ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੜਕ ਨੂੰ ਇੱਕ ਮਹੀਨੇ ਵਿਚ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ 19 ਮਹੀਨੇ ਬੀਤ ਜਾਣ ਦੇ ਬਾਵਜੂਦ ਪਨਾਲਾ ੳੱੁਥੇ ਦਾ ਉੱਥੇ ਹੈ।ਉਨ੍ਹਾ ਕਿਹਾ ਕਿ ਅਪ੍ਰੈਲ ਮਹੀਨੇ ਵਿਚ ਕਣਕ ਦੀ ਕਟਾਈ ਸੁਰੂ ਹੋ ਜਾਣੀ ਹੈ ਕਿਸਾਨਾ ਅਤੇ ਟਰੱਕ ਅਪਰੇਟਰਾ ਨੇ ਇਸੇ ਮਾਰਗ ਤੋ ਦੀ ਲੰਘਣਾ ਹੈ ਪਰ ਸੜਕ ਬੁਰੀ ਤਰ੍ਹਾ ਟੁੱਟਣ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾ ਦੱਸਿਆ ਕਿ ਇਹ ਮਾਰਗ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਤੇ ਫਰੀਦਕੋਟ ਵਿਚ ਬਣ ਚੁੱਕਾ ਹੈ ਪਰ ਲੋਕ ਸਭਾ ਹਲਕਾ ਲੁਧਿਆਣਾ ਵਿਚ ਬਣਨ ਦੀ ਅਜੇ ਤੱਕ ਕੋਈ ਆਸ ਦਿਖਾਈ ਨਹੀ ਦੇ ਰਹੀ।ਉਨ੍ਹਾ ਕਿਹਾ ਕਿ ਜਲਦੀ ਹੀ ਅਸੀ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਇਹ ਮਾਰਗ ਬਣਾਉਣ ਲਈ ਮੰਗ ਪੱਤਰ ਦੇਵਾਗੇ ਤਾਂ ਜੋ ਜਲਦੀ ਤੋ ਜਲਦੀ ਇਹ ਟੁੱਟੀ ਸੜਕ ਦਾ ਨਿਰਮਾਣ ਕਰਵਾਇਆ ਜਾਵੇ।ਇਸ ਮੌਕੇ ਉਨ੍ਹਾ ਨਾਲ ਸੀਨੀਅਰ ਆਗੂ ਜਰਨੈਲ ਸਿੰਘ ਬਰਾੜ,ਪ੍ਰਧਾਨ ਤਰਸੇਮ ਸਿੰਘ, ਸਿਮਰਨਜੋਤ ਸਿੰਘ ਹਠੂਰ,ਯੂਥ ਆਗੂ ਭਾਗ ਸਿੰਘ ਗੋਲਡੀ,ਹਰਜਿੰਦਰ ਸਿੰਘ, ਸੇਵਕ ਸਿੰਘ,ਪ੍ਰਮਿੰਦਰ ਸਿੰਘ,ਹਰਜੀਤ ਸਿੰਘ,ਗੁਰਚਰਨ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ ਬੁਰੀ ਤਰ੍ਹਾ ਟੁੱਟੀ ਹੋਈ ਸੜਕ ਦਿਖਾਉਦੇ ਹੋਏ

ਫੇਸਬੁੱਕ ਵੀਡੀਓ ਦੇਖਣ ਲਈ ਇਸ ਲਿੰਕ ਉਪਰ ਕਲਿੱਕ ਕਰੋ ; https://fb.watch/bUzWdXGZZ7/

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਅੱਖਾਂ ਦਾ ਫ੍ਰੀ ਚੈੱਕ ਅੱਪ ਕੈਂਪ

ਮਹਿਲਕਲਾ/ਬਰਨਾਲਾ- 21 ਮਾਰਚ (ਗੁਰਸੇਵਕ ਸੋਹੀ)  ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ( ਰਜਿ:295)ਵਲੋਂ ਅਮਰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਅਕਾਲਗੜ੍ਹ ਵਿਖੇ ਅੱਖਾਂ ਦਾ ਫਰੀ ਚੈੱਕ ਅਪ ਕੈਂਪ ਲਗਾਇਆ ਗਿਆ।
 ਅਮਰ ਸ਼ਕਤੀ ਆਈ ਹਸਪਤਾਲ ਚੰਡੀਗੜ੍ਹ ਤੋਂ ਆਈ ਹੋਈ ਡਾਕਟਰਾਂ ਦੀ ਟੀਮ ਨੇ ਲੱਗਭਗ 50 ਮਰੀਜਾਂ ਦਾ ਚੈੱਕ ਅਪ ਕੀਤਾ,ਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ 295) ਪੰਜਾਬ ਦੇ  ਸੂਬਾ ਚੇਅਰਮੈਨ ਡਾਕਟਰ ਠਾਕੁਰਜੀਤ ਸਿੰਘ ਜੀ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਇਸ ਕੈਂਪ ਵਿੱਚ ਡਾਕਟਰ ਗੁਰਮੁਖ ਸਿੰਘ ਜਿਲ੍ਹਾ ਪ੍ਰਧਾਨ, ਡਾਕਟਰ ਰਾਜ ਕੁਮਾਰ ਜਿਲ੍ਹਾ ਵਰਕਿੰਗ ਪ੍ਰਧਾਨ, ਡਾਕਟਰ ਰਘਬੀਰ ਸਿੰਘ ਜਿਲ੍ਹਾ ਸਕੱਤਰ, ਡਾਕਟਰ ਅਸ਼ੀਸ਼ ਬਜਾਜ ਜਿਲ੍ਹਾ ਕੈਸ਼ੀਅਰ,ਡਾਕਟਰ ਅਵਤਾਰ ਸਿੰਘ ਜਿਲ੍ਹਾ ਮੀਤ ਪ੍ਰਧਾਨ ਡਾਕਟਰ ਸੁਖਵਿੰਦਰ ਸਿੰਘ ਬਲਾਕ ਪ੍ਰਧਾਨ, ਡਾਕਟਰ ਰਾਜਵਿੰਦਰ ਸਿੰਘ ਬਲਾਕ ਸਕੱਤਰ, ਡਾਕਟਰ ਜਰਨੈਲ ਸਿੰਘ ਸਹਿ ਸਕੱਤਰ, ਡਾਕਟਰ ਗੁਰਿੰਦਰ ਸਿੰਘ ਦਾ ਖਾਸ ਸਹਿਯੋਗ ਰਿਹਾ।ਕੈਂਪ ਵਿੱਚ ਪਹੁੰਚੀ ਡਾਕਟਰਾਂ ਦੀ ਟੀਮ ਦਾ ਜਿਲ੍ਹਾ ਕਮੇਟੀ ਅਤੇ ਬਲਾਕ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ।

ਹਲਕਾ ਮਹਿਲ ਕਲਾਂ ਚ ਬਸਪਾ ਅਤੇ ਅਕਾਲੀ ਦਲ ਦੀ ਖੜਕੀ  

ਗੱਠਜੋੜ ਨੂੰ ਨਹੀਂ ਪਵਾਈ ਅਕਾਲੀ ਆਗੂਆਂ ਨੇ ਵੋਟ, ਤੇ ਖਰਚੇ ਲਈ ਮੰਗੇ ਪੈਸੇ-ਵੀਰ
ਸੰਤ ਘੁੰਨਸ ਨੇ ਆਪਣੇ ਤੇ ਲਾਏ ਦੋਸ਼ਾਂ ਨੂੰ ਨਕਾਰਿਆ   

ਮਹਿਲ ਕਲਾਂ/ਬਰਨਾਲਾ- 21 ਮਾਰਚ- (ਗੁਰਸੇਵਕ ਸੋਹੀ )ਪੰਜਾਬ ਅੰਦਰ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਹਲਕਾ ਮਹਿਲ ਕਲਾਂ ਵਿੱਚ ਉਕਤ ਗੱਠਜੋੜ ਵਿੱਚ ਦਰਾਰ ਪੈਣੀ ਸ਼ੁਰੂ ਹੋ ਗਈ। ਤਾਜ਼ਾ ਮਿਸਾਲ  ਬਸਪਾ ਦੇ ਹਲਕਾ ਇੰਚਾਰਜ ਤੇ ਗੱਠਜੋੜ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਉੱਤੇ ਗੰਭੀਰ ਦੋਸ਼ ਲਾਏ ਹਨ। ਮਹਿਲ ਕਲਾਂ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵੱਲੋਂ ਗੱਠਜੋੜ ਦੀ ਕੋਈ ਮਦਦ ਨਹੀਂ ਕੀਤੀ ਗਈ। ਤੇ ਹਲਕਾ ਮਹਿਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਅਤੇ ਉਨ੍ਹਾਂ ਦੇ ਆਗੂਆਂ ਵੱਲੋਂ ਗੱਠਜੋੜ ਦੀ ਕੋਈ ਮਦਦ ਨਹੀਂ ਕੀਤੀ ਗਈ । ਸਗੋ ਵਿਰੋਧੀ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਭੁਗਤਾਈਆਂ ਹਨ।ਜੋ ਵੋਟਾਂ  ਗੱਠਜੋੜ ਨੂੰ ਪਈਆਂ ਹਨ ਉਹ  ਸਿਰਫ਼ ਬਸਪਾ ਵਰਕਰਾਂ ਵੱਲੋਂ ਹੀ ਵੋਟਿੰਗ ਕੀਤੀ ਗਈ। ਜਦਕਿ ਸੰਤ ਬਲਵੀਰ ਸਿੰਘ ਘੁੰਨਸ ਨੇ ਆਪਣੇ ਆਗੂਆਂ ਨੂੰ ਵੋਟ ਪਾਉਣ ਲਈ ਵੀ ਨਹੀਂ ਕਿਹਾ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਵੱਲੋਂ ਉਨ੍ਹਾਂ ਨੂੰ 8 ਹਜਾਰ ਰੁਪਏ ਪ੍ਰਤੀ ਬੂਥ ਖਰਚਾ ਦੇਣ ਦੀ ਮੰਗ ਕੀਤੀ ਗਈ ਸੀ। ਜਿਸ ਨੂੰ ਦੇਣ ਤੋਂ ਉਹ ਅਸਮਰੱਥ ਸੀ। ਵੀਰ ਨੇ ਦੋਸ਼ ਲਾਇਆ ਕਿ ਵੋਟਾਂ ਤੋਂ ਇਕ ਦਿਨ ਪਹਿਲਾਂ ਸੰਤ ਘੁੰਨਸ ਨਾਲ ਗੱਲ ਕਰ ਰਿਹਾ ਸੀ ਤਾਂ ਸੰਤ ਘੁੰਨਸ ਕਹਿਣ ਲੱਗੇ ਕਿ ਵੀਰ ਅਜੇ ਇਕ ਰਾਤ ਬਾਕੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਜੀਤ ਸਿੰਘ ਸ਼ਾਂਤ ਨੂੰ 30 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਸਨ, ਜਦਕਿ ਵੱਖਰੀ ਤੌਰ ਤੇ ਲੜ ਰਹੀ ਬਸਪਾ ਨੂੰ ਪੰਜ ਹਜ਼ਾਰ ਦੇ ਕਰੀਬ ਵੋਟਾਂ ਪਈਆਂ ਸਨ। ਗੱਠਜੋੜ ਦੀ ਏਨੀ ਵੋਟ ਹੋਣ ਦੇ ਬਾਵਜੂਦ ਸਿਰਫ਼ 10 ਹਜ਼ਾਰ ਵੋਟ ਰਹਿ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਬਸਪਾ ਪੰਜਾਬ ਇੰਚਾਰਜ ਨੂੰ ਜਾਣੂ ਕਰਾ ਦਿੱਤਾ ਗਿਆ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲਕੇ ਪੂਰੀ ਗੱਲਬਾਤ ਦੱਸਣਗੇ। ਉਨ੍ਹਾਂ ਕਿਹਾ ਕਿ ਗੱਠਜੋੜ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਗੱਠਜੋੜ ਵਿਰੁੱਧ ਭੁਗਤਣ ਵਾਲਿਆਂ ਖ਼ਿਲਾਫ਼ ਉਹ ਅਨੁਸ਼ਾਸਨੀ ਕਾਰਵਾਈ ਦੀ ਮੰਗ ਜ਼ਰੂਰ ਕਰਨਗੇ।
ਨਤੀਜੇ ਆਉਣ ਤੋਂ ਇੰਨਾ ਲੰਮਾ ਸਮਾਂ ਬਾਅਦ ਪ੍ਰੈੱਸ ਕਾਨਫਰੰਸ ਦੇ ਕਾਰਨਾਂ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਉਹ ਪਿੰਡਾਂ ਦੇ ਬੂਥ ਲੈਵਲ ਤੇ ਇਸ ਹਾਰ ਦਾ ਮੰਥਨ ਕਰ ਰਹੇ ਸਨ,ਜਿਸ ਤੋਂ ਸਥਿਤੀ ਸਾਫ਼ ਹੋ ਗਈ। ਉਨ੍ਹਾਂ ਗੱਠਜੋੜ ਦੇ ਆਗੂਆਂ ਅਤੇ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਵੀ ਡਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਬਸਪਾ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਜੱਸੀ,ਹਵਾ ਸਿੰਘ ਹਨ੍ਹੇਰੀ,ਸੀਨੀਅਰ ਆਗੂ ਹਰਬੰਸ ਸਿੰਘ ਛੀਨੀਵਾਲ,ਅਮਰੀਕ ਸਿੰਘ ਕੈਂਥ,ਸੁਖਦੇਵ ਸਿੰਘ ਟਿੱਬਾ ਸਮੇਤ ਸੀਨੀਅਰ ਆਗੂ ਹਾਜ਼ਰ ਸਨ।
ਕੀ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸੰਤ ਘੁੰਨਸ  
ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮਹਿਲ ਕਲਾਂ ਤੋਂ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ। ਉਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਹਨ।ਸੰਤ ਘੁੰਨਸ ਨੇ ਕਿਹਾ ਕਿ  ਉਹ ਗੱਠਜੋੜ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਦੇ ਧਿਆਨ ਵਿਚ ਲਿਆ ਰਹੇ ਸਨ, ਕਿ ਇਕ ਬੂਥ ਤੇ 8 ਹਜ਼ਾਰ ਦੇ ਕਰੀਬ ਖ਼ਰਚ ਆਉਂਦਾ ਹੈ। ਜਿਸ ਨੂੰ ਉਹ ਗ਼ਲਤ ਸਮਝ ਗਏ। ਸੰਤ ਘੁੰਨਸ ਨੇ ਕਿਹਾ ਕਿ ਚਮਕੌਰ ਸਿੰਘ ਵੀਰ ਦੀ ਚੋਣ ਪ੍ਰਚਾਰ ਦੌਰਾਨ ਕਿਸੇ ਵੀ ਅਕਾਲੀ ਆਗੂ ਅਤੇ ਵਰਕਰ ਨੇ ਉਨ੍ਹਾਂ ਤੋਂ ਕਿਸੇ ਤਰ੍ਹਾਂ ਦਾ ਵੀ ਖਰਚਾ ਨਹੀਂ ਲਿਆ ਸਗੋਂ ਆਪਣੇ ਖਰਚੇ ਤੇ ਚੋਣ ਪ੍ਰਚਾਰ ਕਰਦੇ ਰਹੇ।ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਹਲਕਾ ਮਹਿਲ ਕਲਾਂ ਹੀ ਕਿ ਸਮੁੱਚੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਵੱਡੇ ਚਿਹਰੇ ਵੀ ਚੋਣ ਹਾਰ ਗਏ। ਉਨ੍ਹਾਂ ਕਿਹਾ ਕਿ ਉਮੀਦਵਾਰ ਚਮਕੌਰ ਸਿੰਘ ਵੀਰ ਨੂੰ ਅਜਿਹੇ ਦੋਸ਼ ਨਹੀਂ ਲਾਉਣੇ ਚਾਹੀਦੇ। ਉਨ੍ਹਾਂ ਕਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਸਪਾ ਨਾਲ ਕੀਤੇ ਗਏ ਗੱਠਜੋੜ ਦੇ ਹਰ ਹੁਕਮ ਤੇ ਫੁੱਲ ਚੜ੍ਹਾਉਣਗੇ।

ਵਿਰੋਧੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਆਮ ਆਦਮੀ ਪਾਰਟੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਏਗੀ-ਬਿੰਦਾ ਵਿਰਕ ਰਾਏਸਰ

ਮੀਤ ਹੇਅਰ ਦੇ ਸਿੱਖਿਆ ਮੰਤਰੀ ਬਣਨ ਤੇ ਜ਼ਿਲ੍ਹਾ ਬਰਨਾਲਾ ਚ ਖੁਸ਼ੀ ਦੀ ਲਹਿਰ

ਮਹਿਲ ਕਲਾਂ /ਬਰਨਾਲਾ- 21 ਮਾਰਚ- (ਗੁਰਸੇਵਕ ਸੋਹੀ)- ਜ਼ਿਲ੍ਹਾ ਬਰਨਾਲਾ ਅੰਦਰ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਵਿਧਾਇਕ ਚੁਣੇ ਗਏ ਗੁਰਮੀਤ ਸਿੰਘ ਮੀਤ ਹੇਅਰ ਨੂੰ ਸਿੱਖਿਆ ਮੰਤਰੀ ਬਣਾਏ ਜਾਣ ਤੇ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਅਤੇ ਵਰਕਰਾਂ ਚ ਉਤਸ਼ਾਹ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਵਿਰਕ (ਬਿੰਦਾ ਵਿਰਕ ਰਾਏਸਰ) ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਿਰੋਧੀਆਂ ਨੂੰ ਪਛਾੜਕੇ ਪੰਜਾਬ ਚ ਇਤਿਹਾਸਕ ਜਿੱਤ ਦਰਜ ਕੀਤੀ ਹੈ। ਪੰਜਾਬ ਵਿੱਚ ਪਿਛਲੇ 70 ਸਾਲਾਂ ਤੋਂ ਰਾਜ ਕਰਦੀਆਂ ਪਾਰਟੀਆਂ ਦੇ ਵੱਡੇ ਚਿਹਰਿਆਂ ਨੂੰ ਚੋਣ ਹਰਾਕੇ ਆਮ ਘਰਾਂ ਦੇ ਨੌਜਵਾਨ ਵਿਧਾਨ ਸਭਾ ਵਿੱਚ ਪੁੱਜੇ ਹਨ ਅਤੇ ਉਨ੍ਹਾਂ ਨੂੰ ਮੰਤਰੀ ਮੰਡਲ ਚ ਸ਼ਾਮਲ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਿਵਾਜਿਆ ਗਿਆ ਹੈ। ਪੰਜਾਬ ਦੇ ਇਤਿਹਾਸ ਵਿਚ ਇਸ ਵਿਲੱਖਣ ਜਿੱਤ ਨੇ ਵਿਰੋਧੀਆਂ ਨੂੰ ਚੁੱਪ ਕਰਾ ਦਿੱਤਾ ਹੈ ਤੇ ਗੰਧਲੀ ਹੋ ਚੁੱਕੀ ਪੰਜਾਬ ਦੀ ਰਾਜਨੀਤੀ ਨੂੰ ਸਾਫ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਅੱਜ ਵੀ ਆਮ ਆਦਮੀ ਪਾਰਟੀ ਤੇ ਚਿੱਕੜ ਉਛਾਲ ਰਹੇ ਹਨ, ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਿੰਦਾ ਵਿਰਕ ਰਾਏਸਰ ਨੇ ਕਿਹਾ ਕਿ ਪੰਜਾਬ ਵਿਚ ਨਵੀਂ ਨਵੀਂ ਬਣੀ ਸਰਕਾਰ ਨੂੰ ਸਮਾਂ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਬੁਰੀ ਤਰ੍ਹਾਂ ਗੰਧਲੇ ਹੋਏ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਿੱਥੇ ਰੁਜ਼ਗਾਰ ਮਿਲੇਗਾ, ਉਥੇ ਹਰ ਵਰਗ ਨੂੰ ਮਿਲਦੀਆਂ ਸਹੂਲਤਾਂ ਚ ਪਾਰਦਰਸ਼ਤਾ ਆਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਉੱਜਵਲ ਭਵਿੱਖ ਲਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀਆਂ ਅਤੇ ਆਗੂਆਂ ਦਾ ਸਾਥ ਦੇਣ, ਤਾਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।

ਜੀ. ਐਚ ਜੀ. ਅਕੈਡਮੀ,ਜਗਰਾਓਂ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ

ਜਗਰਾਉ 21ਮਾਰਚ(ਅਮਿਤਖੰਨਾ)ਜੀ. ਐਚ. ਜੀ. ਅਕੈਡਮੀ, ਜਗਰਾਓਂ ਵਿਖੇ 21ਮਾਰਚ,2022 ਨੂੰ ਨਵੇਂ ਸੈਸ਼ਨ ਦੀ ਆਰੰਭਤਾ ਸਮੇਂ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਜੀ.ਐਚ. ਜੀ. ਅਕੈਡਮੀ ਦੀਆਂ ਵਿਦਿਆਰਥਣਾਂ ਦੁਆਰਾ ਸਹਿਜ ਪਾਠ ਦੇ ਭੋਗ ਪਾੲy ਗੲy। ਭੋਗ ਪੈਣ ਉਪਰੰਤ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ 'ਆਵੇ ਸਾਹਿਬ ਚਿਤੁ ਤੇਰਿਆਂ ਭਗਤਾਂ ਡਿੱਠਿਆਂ' ਸ਼ਬਦ ਗਾਇਨ ਕੀਤੇ ਗਏ। ਫਿਰ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ਭਾਈ  ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਲਏ ਗਏ ਸ਼ਬਦ ਕਰ ' ਕਰਿ ਬੰਦੇ ਤੂੰ ਬੰਦਗੀ' ਗਾਇਨ ਕੀਤਾ ਗਿਆ। ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾ ਦੁਆਰਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ  ਜੀਵਨ ਦੀ ਸਿਫ਼ਤ ਸੁਣਾਉਂਦਿਆਂ 'ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ' ਕਵੀਸ਼ਰੀ ਗਾਇਨ ਕੀਤੀ ਗਈ। ਅਕੈਡਮੀ ਦੀਆਂ ਵਿਦਿਆਰਥਣਾਂ ਦੁਆਰਾ ਅਨੰਦ ਸਾਹਿਬ   ਦੇ ਪਾਠ ਪੜ੍ਹੇ ਗਏ ।ਅਖੀਰ ਵਿਚ ਜੀ.ਐੱਚ. ਜੀ. ਅਕੈਡਮੀ  ਵਿੱਚ ਸੁੱਖ ਸ਼ਾਂਤੀ ਵਰਤਾਉਣ ਅਤੇ ਚਡ਼੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਉਸ ਤੋਂ ਉਪਰੰਤ ਜੀ. ਐੱਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਸ਼ੁੱਭ ਇੱਛਾਵਾਂ  ਦਿੰਦੇ ਹੋਏ ਸਾਲ 20222023  ਵਿਚ ਸਖ਼ਤ ਮਿਹਨਤ ਕਰ ਅਤੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਪ੍ਰੇਰਿਆ। ਪ੍ਰੋਗਰਾਮ ਦੀ ਸਮਾਪਤੀ ਤੇ ਦੇਗ ਵਰਤਾਈ ਗਈ।

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 29 ਵਾਂ ਦਿਨ

ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਤੇ ਬੈਠਣ ਵਾਲੇ ਦੇਵ ਸਰਾਭੇ ਦਾ ਫੋਨ ਵੀ ਚੋਰੀ ਕਰਕੇ ਲੈ ਗਏ ਚੋਰ : ਕੁਲਜੀਤ ਸਰਾਭਾ
  ਮੁੱਲਾਂਪੁਰ ਦਾਖਾ 21 ਮਾਰਚ ( ਸਤਵਿੰਦਰ ਸਿੰਘ ਗਿੱਲ)-ਫਰੰਗੀਆਂ ਤੋਂ ਦੇਸ਼ ਦੀ ਗੁਲਾਮੀ ਵਾਲਾ ਜੂਲ਼ਾ ਗਲੋਂ ਲਾਹੁਣ ਲਈ ਆਪਾ ਨਿਛਾਵਰ ਕਰਨ ਵਾਲੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਦਾ ਮੁੱਖ ਚੌਕ, 29 ਦਿਨਾਂ ਤੋਂ ਖਬਰਾਂ ਦੀਆਂ ਸੁਰਖੀਆਂ ‘ਚ ਹੈ। ਸ੍ਰ: ਬਲਦੇਵ ਸਿੰਘ ‘ਦੇਵ ਸਰਾਭਾ’ ਆਪਣੇ ਬਦਲਵੇਂ ਸਹਿਯੋਗੀਆਂ ਨਾਲ ਰੋਜਾਨਾ ਭੁੱਖ ਹੜਤਾਲ ‘ਤੇ ਬੈਠਦਾ ਹੈ। ਉਹ ਸ਼ਾਸ਼ਨ-ਪ੍ਰਸ਼ਾਸ਼ਨ ਅਤੇ ਉਨ੍ਹਾਂ ਧਿਰਾਂ ਦਾ ਧਿਆਨ ਖਿੱਚਣ ਲਈ ਬਜਿਦ ਤੇ ਜਤਨਸ਼ੀਲ ਹੈ, ਜੋ ਸਜਾਵਾਂ ਪੂਰੀਆਂ ਕਰ ਚੁੱਕੇ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਧਿਰ ਬਣ ਕੇ ਸਹਾਈ ਹੋ ਸਕਣ। ਉਪ੍ਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੁਲਜੀਤ ਸਿੰਘ ਭੰਮਰਾ ਸਰਾਭਾ ਨੇ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਮੈਨੂੰ ਇਹ ਮੰਨਣ ‘ਚ ਕੋਈ ਸੰਕੋਚ ਨਹੀਂ, ਕਿ ਸਾਡੇ ਲੋਕਾਂ ਨੂੰ ਘਰਦੇ ‘ਚ ਗੁਣ ਨਜ਼ਰ ਨਹੀਂ ਆਉਦੇ, ਪਰ ਔਗੁਣ ਝੱਟ ਘੜ੍ਹਕੇ ਮੜ੍ਹਨ ‘ਚ ਕਾਹਲ਼ ਕਰਦੇ ਨੇ। ਜਦੋਂ ਵੀ ਕੋਈ ਅਜਿਹਾ  ਸੱਜਣ ਸਦੀਵੀ ਵਿਛੋੜਾ ਦੇ ਜਾਂਦਾ ਹੈ ਤਾਂ ਉਸਨੂੰ ਆਪਣਾ ਦੱਸਣ ‘ਚ ਇਕ-ਦੂਜੇ ਦੇ ਪੈਰ ਮਿੱਧਦੇ ਭੱਜੇ ਫਿਰਦਿਆਂ ਨੂੰ ਜੱਗ ਵੇਖਦਾ ਹੁੰਦਾ। ਸ੍ਰ: ਸਰਾਭਾ ਨੇ ਪੁੱਛਿਆ ਕਿ ਬੰਦੀ ਸਿੰਘਾਂ ਵਿਚੋਂ ਕਿਹੜਾ ਦੇਵ ਦੀ ਮਾਸੀ ਦੇ ਪੁੱਤ ਨੇ? ਇਹ ਤਾਂ ਮਾਨਵਤਾ ਵਾਲਾ ਫਰਜ਼ ਨਿਭਾਉਦਾ ਰੋਜ ਭੁੱਖ ਹੜਤਾਲ ‘ਤੇ ਬੈਠਦਾ ਹੈ, ਸਾਡੇ ਕੋਲ ਸਪੱਸ਼ਟ ਕਰ ਚੁੱਕਾ ਹੈ ਕਿ ਮੈਂ ਕੋਈ ਸਿਆਸੀ ਲਾਹਾ ਨਹੀਂ ਲੈਣਾ, ਜੇ ਸਿਅਸੀ ਲਾਹਾ ਹੀ ਲੈਣਾ ਹੁੰਦਾ ਤਾਂ ਕਿਸੇ ਸਰਕਾਰੀ ਦਫਤਰ ਜਾਂ ਮੰਤਰੀ ਦੇ ਦਰ ਸਾਹਮਣੇ ਬੈਠਦਾ। ਇਸ ਲਈ ਸਾਨੂੰ ਸਭਨਾ ਨੂੰ ਸਹਿਯੋਗੀ ਬਣ ਕੇ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਦੁੱਖ ਨਾਲ ਕਿਹਾ ਕਿ ਸਾਨੂੰ ਦੱਸਦਿਆਂ ਨੂੰ ਸ਼ਰਮ ਆਉਦੀ ਹੈ ਕਿ ਚਾਰ ਦਿਨ ਪਹਿਲਾਂ ‘ਦੇਵ’ ਦਾ ‘ਸੈਲ ਫੋਨ’ ਵੀ ਚੋਰੀ ਕੀਤਾ ਗਿਆ। ਜਿਸ ਵਿਚ ਉਸਦੀਆਂ ਨਿਧੜਕ ਟਿੱਪਣੀਆਂ ਦਾ ਰਿਕਾਰਡ ਮੌਜੂਦ ਸੀ। ਚੋਰੀ ਕਿਸਨੇ ਕੀਤੀ ਜਾਂ ਕਿਹੜੇ ਤਰੀਕੇ ਨਾਲ ਕਰਵਾਈ ਅਹਿਮ ਪਹਿਲੂ ਹੈ, ਦੂਜਾ ਪੁਲਿਸ ਪ੍ਰਸ਼ਾਸ਼ਨ ਹਰ ਪਹਿਲੂ ਤੋਂ ਪੜਤਾਲ ਕਰਕੇ ਫੋਨ ਚੋਰਾਂ ਨੂੰ ਕਾਨੂੰਨੀ ਸ਼ਕੰਜੇ ‘ਚ ਜਕੜੇ। ਉਨ੍ਹਾਂ ਕਿਹਾ ਸਮਝ ਨਹੀਂ ਆਉਦੀ ਕਿ ਪੁਲਿਸ ਨੇ ਅਜੇ ਤੱਕ ਕਲੋਜ਼ ਸਰਕਟ ਕੈਮਰਿਆਂ ਨੂੰ ਖਗਾਲਣਾ ਉਚਿੱਤ ਕਿਉਂ ਨਹੀਂ ਸਮਝਿਆ। ਹੋ ਸਕਦਾ ਕਿ ਉਨ੍ਹਾਂ ਦੀ ਪੈਰ ਨੱਪਣ ‘ਚ ਸਹਾਇਤਾ ਮਿਲ ਸਕੇ ਅਤੇ ਹੋ ਸਕਦਾ ਚੋਰਾਂ ਤੋਂ ਵੱਡੇ ਖੁਲਾਸੇ ਵੀ ਹੋ ਸਕਣ। ਅੱਜ ਦੀ ਭੁੱਖ ਹੜਤਾਲ ‘ਚ ਸਿੰਗਾਰਾ ਸਿੰਘ ਟੂਸੇ,ਬਲਦੇਵ ਸਿੰਘ ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ ,ਬਲਜਿੰਦਰ ਸਿੰਘ ਸਰਾਭਾ ,ਦੇਵ ਸਰਾਭਾ ਨਾਲ ਸਹਿਯੋਗੀ ਬਣ ਕੇ ਬੈਠੇ ਜਦਕਿ ਗੁਰਦੁਆਰਾ ਟਾਹਲੀਆਣਾ ਸਾਹਿਬ ਰਤਨ ਦੇ ਸੇਵਾਦਾਰ ਗੁਰਦੀਪ ਸਿੰਘ ਰਤਨ, ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਕੁਲਜੀਤ ਸਿੰਘ ਭੰਮਰਾ ਸਰਾਭਾ,ਕੈਪਟਨ ਰਾਮ ਲੋਕ ਸਿੰਘ ਸਰਾਭਾ,ਜਸਬੀਰ ਸਿੰਘ ਜੱਸਾ ਤਾਜਪੁਰ,ਗੁਰਵਿੰਦਰ ਸਿੰਘ ਟੂਸੇ,ਨਿਰਭੈ ਸਿੰਘ ਅੱਬੂਵਾਲ,ਸੁਖਪਾਲ ਸਿੰਘ ਸ਼ਹਿਜ਼ਾਦ,ਲੱਕੀ ਅੱਬੂਵਾਲ, ਸੁਖਦੇਵ ਸਿੰਘ ਸਰਾਭਾ, ਜਸਵਿੰਦਰ ਸਿੰਘ ਕਾਲਖ,ਗੁਰਵਿੰਦਰ ਸਿੰਘ ਟੂਸੇ, ਬਲੌਰ ਸਿੰਘ ਸਰਾਭਾ,ਜਸਪਾਲ ਸਿੰਘ ਸਰਾਭਾ, ਪ੍ਰਦੀਪ ਸਿੰਘ ਸਰਾਭਾ, ਹਰਦੀਪ ਸਿੰਘ ਸਰਾਭਾ,ਦਲਜੀਤ ਸਿੰਘ ਟੂਸੇ ਨੇ ਹਾਜ਼ਰੀ ਭਰੀ।

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ 25 ਮਾਰਚ ਦੇ ਰਾਜ ਪੱਧਰੀ ਧਾਰਮਿਕ ਸਮਾਗਮ ਸੰਬੰਧੀ ਕਾਰਜਕਾਰੀ ਦਫਤਰ ਦਾ ਉਦਾਘਾਟਨ 

ਪਿੰਡ ਪੱਧਰ ਤੇ ਲਗਾਈਆਂ ਡਿਊਟੀਆਂ ਅਤੇ ਨਵੇਂ ਆਹੁਦੇਦਾਰ ਕੀਤੇ ਨਿਯੁਕਤ  
ਮੁੱਲਾਂਪੁਰ ਦਾਖਾ, 21  ਮਾਰਚ ( ਸਤਵਿੰਦਰ ਸਿੰਘ ਗਿੱਲ)  -  ਸ਼੍ਰੀ ਗੁਰੂ ਰਵਿਦਾਸ ਫੈਡਰੇਸ਼ਨ (ਰਜਿ:) ਪੰਜਾਬ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 645ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ 25 ਮਾਰਚ ਨੂੰ ਸਥਾਨਕ ਕਸਬੇ ਅੰਦਰ ਕਰਵਾਏ ਜਾ ਰਹੇ ਰਾਜ ਪੱਧਰੀ ਧਾਰਮਿਕ ਸਮਾਗਮ ਸਬੰਧੀ ਫੈਡਰੇਸ਼ਨ ਵੱਲੋਂ ਸਥਾਨਕ ਪੁਰਾਣੀ ਦਾਣਾ ਮੰਡੀਂ ’ਚ 23 ਨੰਬਰ ਦੁਕਾਨ  ’ਤੇ ਕਾਰਜਕਾਰੀ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਵੱਲੋਂ ਮੈਂਬਰਾਂ ਦੀਆਂ ਪਿੰਡ ਪੱਧਰ ਤੇ ਡਿਊਟੀਆਂ ਲਗਾਈਆ ਅਤੇ ਨਵੇ ਚੁਣੇ ਆਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ । ਜਿਨ੍ਹਾਂ ਵਿੱਚ ਜਤਿੰਦਰ ਸਿੰਘ ਫਲੌਡ ਕਲਾਂ ਨੂੰ ਪ੍ਰਧਾਨ ਜਿਲ੍ਹਾ ਮਲੇਰਕੋਟਲਾ ਦਿਹਾਤੀ, ਸੁਖਦੇਵ ਸਿੰਘ ਸਰਪੰਚ ਗੌਂਸਪੁਰ ਸਕੱਤਰ ਲੁਧਿਆਣਾ ਦਿਹਾਤੀ, ਗੁਰਮੁੱਖ ਸਿੰਘ ਝੱਮਟ ਬੁਲਾਰਾ ਜਿਲ੍ਹਾ ਲੁਧਿਆਣਾ ਦਿਹਾਤੀ, ਬੀਬੀ ਜਸਵੀਰ ਕੌਰ ਸ਼ੇਖੂਪੁਰਾਂ ਨੂੰ ਮਹਿਲਾ ਵਿੰਗ ਦੀ ਜਿਲ੍ਹਾ ਲੁਧਿਆਣਾ ਦਿਹਾਤੀ, ਮਨਦੀਪ ਕੌਰ ਚੱਕ ਕਲਾਂ ਨੂੰ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਲੁਧਿਆਣਾ ਦਿਹਾਤੀ, ਇਕਬਾਲ ਕੌਰ ਸਵੱਦੀ ਨੂੰ ਮਹਿਲਾ ਵਿੰਗ ਪ੍ਰਧਾਨ ਬਲਾਕ ਸਿੱਧਵਾ ਬੇਟ, ਮਨਜੀਤ ਕੌਰ ਮਹਿਮਾ ਸਿੰਘ ਵਾਲਾ ਨੂੰ ਬਲਾਕ ਪ੍ਰਧਾਨ ਡੇਹਲੋਂ, ਖੁਸ਼ਮਿੰਦਰ ਕੌਰ ਰਾਜੂ ਮੁੱਲਾਂਪੁਰ ਨੂੰ ਜਰਨਲ ਸਕੱਤਰ ਲੁਧਿਆਣਾ ਅਤੇ ਸ਼ਹਿਰੀ ਪ੍ਰਧਾਨ, ਬੀਬੀ ਕਮਲੇਸ਼ ਕੌਰ ਪਰਧਾਨ ਵਾਰਡ 4, ਗੁਰਮੀਤ ਸਿੰਘ ਪ੍ਰਧਾਨ ਵਾਰਡ 5 ਮੁੱਲਾਂਪੁਰ  ਸ਼ਹਿਰੀ ਆਦਿ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
                     ਮੀਟਿੰਗ ਨੂੰ ਹੋਰਨਾਂ ਤੋ ਇਲਾਵਾ ਪ੍ਰਧਾਨ ਗੁਰਮੁਖ ਸਿੰਘ ਬੁਢੇਲ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਲੀਲ, ਸਰਪੰਚ ਹਰਟਹਿਲ ਸਿੰਘ ਪਿੰਡ ਧੌਲ ਪ੍ਰਧਾਨ ਬਲਾਕ ਮਲੌਦ, ਸੁਖਦੇਵ ਸਿੰਘ ਭੈਣੀ ਦਰੇੜਾ ਬਲਾਕ ਪ੍ਰਧਾਨ ਰਾਏਕੋਟ, ਦਲਜੀਤ ਸਿੰਘ ਥਰੀਕੇ ਆਦਿ ਨੇ ਵੀ ਸੰਬੋਧਨ ਕਰਦਿਆ ਕਿਹਾ ਕਿ 25 ਮਾਰਚ ਦੇ ਰਾਜ ਪੱਧਰੀ ਸਮਾਗਮ ਦੀ ਸਫਲਤਾਂ ਲਈ ਪੂਰੇ ਸੂਬੇ ਅੰਦਰ ਫੈਡਰੇਸ਼ਨ ਦੇ ਵਰਕਰਾਂ ਵੱਲੋ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸ ਲਈ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਹੀ ਵੱਡੇ ਪ੍ਰਬੰਧ ਕੀਤੇ ਜਾ ਰਹੇ ਹਨ ਜੋ ਕਿ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਭਵ ਹਨ। ਉਹਨਾ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਰਾਜ ਪੱਧਰੀ ਧਾਰਮਿਕ ਸਮਾਗਮ ਦੇ ਪ੍ਰਬੰਧਾਂ ਲਈ ਵੱਧ ਤੋ ਵੱਧ ਸਹਿਯੋਗ ਦਿੱਤਾ ਜਾਵੇ। ਸਾਬਕਾ ਸਰਪੰਚ ਮਨਜੀਤ ਸਿੰਘ ਘਮਨੇਵਾਲ ਅਤੇ ਕੈਪਟਨ ਅਮਰਜੀਤ ਸਿੰਘ ਘਮਨੇਵਾਲ  ਦੋਵੇਂ ਦਫਤਰ ਇੰਚਾਰਜ ਹੋਣਗੇ। ਇਸ ਸਮੇ ਰਾਮ ਸਿੰਘ ਭੀਖੀ  ਸਰਕਲਪ੍ਰਧਾਨ ਰਾੜਾ ਸਾਹਿਬ, ਸੁਰਜੀਤ ਸਿੰਘ ਨੰਗਲ, ਮਹਿਗਾ ਸਿੰਘ ਮੀਰਪੁਰ ਹਾਂਸ, ਬੂਟਾ ਸਿੰਘ ਦਾਦ, ਬਲਾਕ ਪ੍ਰਧਾਨ ਜਗਰਾਓ ਸਾਬਕਾ ਸਰਪੰਚ ਮਨਜੀਤ ਸਿੰਘ, ਜਸਵੀਰ ਸਿੰਘ ਪਮਾਲੀ, ਸਰਪੰਚ ਸੁਰਿੰਦਰ ਸਿੰਘ ਰਾਜੂ, ਗੁਰਮੀਤ ਸਿੰਘ ਚੰਗਣ, ਸੁਖਦੇਵ ਸਿੰਘ ਹੈਪੀ, ਮੋਹਣ ਸਿੰਘ ਕੁਰੈਸ਼ੀ, ਮਨਜੀਤ ਸਿੰਘ ਜੀਤਾ ਚੰਗਣ, ਬਲਵੀਰ ਸਿੰਘ ਬਾਸੀਆਂ, ਮਹਿੰਗਾ ਸਿੰਘ ਮੀਰਪੁਰ ਹਾਂਸ, ਤਰਲੋਕ ਸਿੰਘ ਮੁੱਲਾਂਪੁਰ, ਮਲਕੀਤ ਸਿੰਘ ਹੇਰਾਂ, ਮਲਕੀਤ ਸਿੰਘ ਭੱਟੀਆ, ਜਸਪ੍ਰੀਤ ਕੌਰ, ਕਮਲੇਸ਼ ਰਾਣੀ, ਮਨਜਿੰਦਰ ਕੌਰ, ਸੁਰਿੰਦਰ ਕੌਰ ਆਦਿ ਹਾਜਰ ਸਨ।

ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ "ਸ਼ਹੀਦੀ ਦਿਵਸ" ਸਾਈਕਲ ਰੈਲੀ ਨੂੰ ਜਗਰਾਉਂ ਤੋਂ ਸਵੇਰੇ 7 ਵਜੇ ਹਰੀ ਝੰਡੀ ਦੇ ਕੇ ਕੀਤਾ ਜਾਵੇਗਾ ਰਵਾਨਾ - ਐੱਸ.ਐੱਸ.ਪੀ

ਜਗਰਾਉਂ  (ਰਣਜੀਤ ਸਿੱਧਵਾਂ) : ਡਾ. ਪਾਟਿਲ ਕੇਤਨ ਬਾਲੀਰਾਮ ਆਈ.ਪੀ.ਐਸ ਐੱਸ.ਐੱਸ.ਪੀ ਲੁਧਿਆਣਾ (ਦਿਹਾਤੀ) ਦੀ ਸੁਚੱਜੀ ਅਗਵਾਈ ਅਧੀਨ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਜਲੀ ਭੇਂਟ ਕਰਨ ਲਈ ਮਿਤੀ 22 ਮਾਰਚ 2022 ਨੂੰ ਜਗਰਾਉਂ ਤੋਂ ਹੁਸੈਨੀਵਾਲਾ ਜ਼ਿਲ੍ਹਾ ਫਿਰੋਜਪੁਰ ਤੱਕ 100 ਕਿਲੋਮੀਟਰ ਸਾਈਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਈਕਲ ਰੈਲੀ ਵਿੱਚ ਪਦਮ ਸ਼੍ਰੀ ਬਲਬੀਰ ਸਿੰਘ ਸੀਚੇੰਵਾਲ ਅਤੇ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਭਤੀਜੇ ਸ੍ਰੀ ਜ਼ੋਰਾਵਰ ਸਿੰਘ ਸੰਧੂ, ਸ੍ਰੀ ਐਸ.ਪੀ.ਐਸ ਪਰਮਾਰ ਆਈ.ਪੀ.ਐਸ ਆਈ.ਜੀ.ਪੀ ਲੁਧਿਆਣਾ ਰੇਂਜ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐੱਸ ਕਮਿਸ਼ਨਰ ਪੁਲਿਸ ਲੁਧਿਆਣਾ, ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਲੁਧਿਆਣਾ, ਗਾਇਕ ਰਾਜਵੀਰ ਜਵੰਧਾ, ਸ਼੍ਰੀਮਤੀ ਨਯਨ ਜੱਸਲ ਏ.ਡੀ.ਸੀ ਜਗਰਾਉਂ, ਸ੍ਰੀ ਵਿਕਾਸ ਹੀਰਾ ਐਸ.ਡੀ.ਐਮ ਜਗਰਾਉਂ, ਸ੍ਰੀ ਪ੍ਰਿਥੀਪਾਲ ਸਿੰਘ ਐੱਸ.ਪੀ ਹੈਡਕੁਆਟਰ ਲੁਧਿ. (ਦਿਹਾਤੀ), ਸ੍ਰੀ ਰਾਜਪਾਲ ਸਿੰਘ ਹੁੰਦਲ ਐੱਸ.ਪੀ (ਸਾਬਕਾ ਕਪਤਾਨ ਭਾਰਤੀ ਹਾਕੀ ਟੀਮ), ਡਾ. ਦੀਪਕ ਕਲਿਆਣੀ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਗਰਾਉਂ, ਸ੍ਰੀ ਰਜਿੰਦਰ ਜੈਨ ਅਤੇ ਸ੍ਰੀ ਬਲਵੀਰ ਸਿੰਘ ਗਿੱਲ ਫਾਇਨਾਂਸ ਜਗਰਾਉਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਐਲ.ਆਰ. ਡੀ.ਏ.ਵੀ ਕਾਲਜ ਜਗਰਾਉਂ, ਸਾਇਸ ਕਾਲਜ ਜਗਰਾਉਂ, ਸੀ.ਟੀ ਯੂਨੀਵਰਸਿਟੀ ਸਿੱਧਵਾਂ ਖੁਰਦ, ਲੁਧਿਆਣਾ ਗਰੁੱਪ ਆਫ ਕਾਲਜ ਚੌਕੀਮਾਨ, ਜੀ.ਐਚ.ਜੀ ਕਾਲਜ ਆਫ਼ ਨਰਸਿੰਗ ਗੋਇੰਦਵਾਲ, ਜੀ.ਐਚ.ਜੀ ਖਾਲਸਾ ਕਾਲਜ ਸੁਧਾਰ, ਜੀ.ਟੀ.ਬੀ ਨੈਸ਼ਨਲ ਕਾਲਜ ਦਾਖਾ, ਜੀ.ਟੀ.ਬੀ ਇੰਸਟੀਚਿਊਟ ਮੈਨੇਜਮੈਟ ਟੈਕਨੋਲੋਜੀ, ਸ਼ਹੀਦ ਕਰਤਾਰ ਸਿੰਘ ਨਰਸਿੰਗ, ਡੈਟਲ ਤੇ ਆਯੁਰਵੈਦਿਕ ਕਾਲਜ ਸਰਾਭਾ, ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ, ਨਾਈਟਿੰਗੇਲ ਨਰਸਿੰਗ ਐਂਡ ਬੀ.ਐਡ ਕਾਲਜ ਨਾਰੰਗਵਾਲ, ਬਾਬਾ ਫਰੀਦ ਕਾਲਜ ਆਫ ਫਾਰਮੈਸੀ ਮੋਰਕਰੀਮਾ ਆਦਿ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਲੁਧਿਆਣਾ ਤੇ ਜਗਰਾਉਂ ਦੀਆਂ ਸਾਈਕਲਿੰਗ ਕਲੱਬਾਂ ਦੇ ਚਾਹਵਾਨ ਨੋਜਵਾਨ ਵੀ ਇਸ ਰੈਲੀ ਵਿੱਚ ਭਾਗ ਲੈ ਰਹੇ ਹਨ। ਇਹ ਸਾਈਕਲ ਰੈਲੀ ਪੁਲਿਸ ਲਾਈਨ ਲੁਧਿਆਣਾ(ਦਿਹਾਤੀ) ਜਗਰਾਉਂ  ਤੋਂ ਮਿਤੀ 22 ਮਾਰਚ 2022 ਨੂੰ ਸਵੇਰੇ 7 ਵਜੇ ਸਮਾਗਮ ਵਿੱਚ ਪਹੁੰਚ ਰਹੀਆਂ ਸਨਮਾਨ ਸ਼ਖਸ਼ੀਅਤਾ ਵੱਲੋਂ ਹਰੀ ਝੰਡੀ ਦੇ ਕੇ ਆਰੰਭ ਕੀਤੀ ਜਾਵੇਗੀ। ਜੋ ਜੀ.ਟੀ.ਰੋਡ ਮੋਗਾ-ਫਿਰੋਜਪੁਰ ਰਾਹੀਂ ਆਪਣਾ ਸਫ਼ਰ ਤਹਿ ਕਰਦੇ ਹੋਏ ਮੋਗਾ, ਤਲਵੰਡੀ ਭਾਈ, ਫਿਰੋਜਪੁਰ ਤੋਂ ਹੁੰਦੇ ਹੋਏ ਮਿਤੀ 23 ਮਾਰਚ 2022 ਨੂੰ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨਗੇ। ਇਸ ਰੈਲੀ ਵਿੱਚ ਭਾਗ ਲੈ ਰਹੇ ਨੌਜਵਾਨਾਂ ਦੀ ਸਿਹਤ ਸੁਰੱਖਿਆ ਲਈ ਡਾਕਟਰੀ ਟੀਮਾਂ ਅਤੇ ਐਬੂਲੈਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਤੋ ਇਲਾਵਾ ਵੱਖ-ਵੱਖ ਐਨ.ਜੀ.ਓ ਸੰਸਥਾਵਾਂ ਵੱਲੋ ਇਸ ਰੈਲੀ ਦੇ ਪ੍ਰਬੰਧਾਂ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਰੈਲੀ ਦਾ ਮੁੱਖ ਉਦੇਸ਼ ਸ਼ਹੀਦਾਂ ਨੂੰ ਯਾਦ ਕਰਨਾ, ਨੌਜਵਾਨਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ, ਨੌਜਵਾਨਾਂ ਨੂੰ ਸਾਈਕਲਿੰਗ ਨਾਲ ਜੋੜਨਾ ਅਤੇ ਨਸ਼ੇ ਤੋ ਛੁਟਕਾਰਾ ਪਾਉਦੇ ਹੋਏ ਆਪਣੀ ਸਿਹਤ ਅਤੇ ਵਾਤਾਵਰਨ ਦੀ ਰੱਖਿਆਂ ਲਈ ਜਾਗਰੂਕ ਕਰਨਾ ਹੈ। ਜ਼ਿਕਰਯੋਗ ਹੈ ਕਿ ਡਾ. ਪਾਟਿਲ ਕੇਤਨ ਬਾਲੀਰਾਮ ਆਈ.ਪੀ .ਐਸ ਵੱਲੋਂ ਆਪਣੀ ਦੇਖ-ਰੇਖ ਹੇਠ ਪਹਿਲਾਂ ਵੀ ਸਾਲ 2016 ਤੇ 17 ਵਿੱਚ ਵੀ ਵੱਖ -ਵੱਖ ਥਾਵਾਂ ਤੇ ਸਾਈਕਲ ਰੈਲੀਆਂ ਦਾ ਆਯੋਜਨ ਕੀਤਾ ਗਿਆ ਸੀ।  ਐੱਸ.ਐੱਸ.ਪੀ ਡਾ. ਪਾਟਿਲ ਕੇਤਨ ਬਾਲੀਰਾਮ ਨੇ ਕਿਹਾ ਕਿ 18 ਸਾਲ ਦੀ ਉਮਰ ਤੋਂ ਵੱਧ ਦੇ ਇਛੁੱਕ ਨੌਜਵਾਨ ਇਸ ਰੈਲੀ ਵਿੱਚ ਭਾਗ ਲੈਣ ਲਈ ਸ੍ਰੀ ਹਰਸ਼ਪ੍ਰੀ਼ਤ ਸਿੰਘ ਡੀ.ਐਸ.ਪੀ ਐਨ.ਡੀ . ਪੀ.ਐਸ ਲੁਧਿ. (ਦਿਹਾਤੀ) ਨਾਲ ਮੋਬਾਇਲ ਨੰਬਰ 96460-10117 'ਤੇ ਸੰਪਰਕ ਕਰ ਸਕਦੇ ਹਨ।

ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ  ਕੈਨੇਡਾ ਨੇਤਰ ਮੰਚ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਾਇਆ ਗਿਆ

ਮਹਿਲ ਕਲਾਂ /ਬਰਨਾਲਾ- 20 ਮਾਰਚ- (ਗੁਰਸੇਵਕ ਸੋਹੀ)- ਬਰਨਾਲਾ ਜ਼ਿਲ੍ਹੇ ਦੇ ਪਿੰਡ ਨਰੈਣਗੜ੍ਹ ਸੋਹੀਆਂ, ਗਹਿਲਾਂ, ਦੀਵਾਨੇ, ਛੀਨੀਵਾਲ ਖੁਰਦ ਇਨ੍ਹਾਂ ਚੌਹਾਂ ਨਗਰਾਂ ਦੇ ਵਿਚਕਾਰ ਨੇਤਰਹੀਣ ਸੰਗੀਤ ਵਿਦਿਆਲਾ ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ ਕੈਨੇਡਾ ਨੇਤਰ ਮੰਚ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਸੂਬਾ ਸਿੰਘ ਜੀ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅੱਪ ਅਪ੍ਰੇਸ਼ਨ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਰ ਡਾ ਰਮੇਸ਼ ਐੱਮ ਡੀ (ਸਟੇਟ ਅਵਾਰਡੀ) ਅਤੇ ਉਨ੍ਹਾਂ ਦੀ ਟੀਮ ਵੱਲੋਂ ਚਿੱਟੇ ਮੋਤੀਏ, ਕਾਲੇ ਮੋਤੀਏ, ਟੇਢੇਪਣ' ਸ਼ੂਗਰ ਕਾਰਨ ਅੱਖਾਂ ਉੱਤੇ ਬੁਰੇ ਅਸਰ ਅਤੇ ਅੱਖਾਂ ਦੀ ਪੁਤਲੀ 213 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਲੋੜਵੰਦਾਂ ਨੂੰ ਐਨਕਾਂ ਤੇ ਦਵਾਈ ਦਿੱਤੀ ਗਈ ਅਤੇ 26 ਮਰੀਜ਼ਾਂ ਦਾ ਲੁਧਿਆਣਾ ਸਥਿਤ ਹਸਪਤਾਲ ਵਿਖੇ ਅੱਖਾਂ ਦਾ ਆਪ੍ਰੇਸ਼ਨ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੰਤ ਬਾਬਾ ਸੂਬਾ ਸਿੰਘ ਜੀ ਨੇ ਕਿਹਾ ਹੈ ਕਿ ਇਹ ਅਪਰੇਸ਼ਨ ਕੈਂਪ ਐਨ, ਆਰ, ਆਈ ਹਰਜਿੰਦਰ ਸਿੰਘ ਧਾਲੀਵਾਲ ਪਿੰਡ ਗਹਿਲ ਤੇ ਐਨ, ਆਰ' ਆਈ ਚਰਨਜੀਤ ਸਿੰਘ ਧਾਲੀਵਾਲ ਪਿੰਡ ਛੀਨੀਵਾਲ ਖੁਰਦ ਜੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ 20 ਵਾਂ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਬਾਬਾ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਲੇ ਮਹੱਲੇ ਦੇ ਸਬੰਧ ਵਿਚ ਪਿੰਡ ਦੌਲੇਵਾਲਾ ਮਾਇਰ ਵਿਖੇ ਸੰਗਤਾਂ ਵਲੋਂ ਲੰਗਰਾਂ ਦੀ ਸੇਵਾ ਕੀਤੀ ਗਈ

ਮੋਗਾ (ਉਂਕਾਰ ਸਿੰਘ ਦੌਲੇਵਾਲ,ਰਣਜੀਤ ਸਿੰਘ ਰਾਣਾ ਸ਼ੇਖਦੌਲਤ)ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਲੇ ਮਹੱਲੇ ਦੇ ਸਬੰਧ ਵਿਚ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਜਾ ਰਹੀਆਂ ਸੰਗਤਾਂ ਲਈ ਗੁਰੂਦੁਆਰਾ ਸਾਹਿਬ ਧੰਨ ਧੰਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੇ ਤਪ ਅਸਥਾਨ ਪਿੰਡ ਦੌਲੇਵਾਲਾ ਮਾਇਰ ਵਿਖੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਜੀ ਅਤੇ ਸਮੂਹ ਨਗਰ ਨਿਵਾਸੀ ਨੌਜਵਾਨ ਸਭਾ ਦੇ ਸਹਿਯੋਗ ਨਾਲ ਲੰਗਰਾਂ ਦੀ ਸੇਵਾ 15 ਮਾਰਚ ਤੋਂ ਲੈ ਕੇ    20 ਮਾਰਚ ਤਕ ਕੀਤੀ ਗਈ।ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਬਡ਼ੀ ਹੀ ਨਿਮਰਤਾ ਸਹਿਤ  ਵਾਹਿਗੁਰੂ ਵਾਹਿਗੁਰੂ ਬੋਲ ਕੇ ਗੱਡੀਆਂ ਕਾਰਾਂ ਟਰੈਕਟਰ ਟਰਾਲੀਆਂ  ਅਤੇ ਹੋਰ ਵਾਹਨਾਂ ਵਿਚ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਵੇਖਣ ਜਾ ਰਹੀਆਂ ਸੰਗਤਾਂ ਨੂੰ ਰੋਕ ਕੇ ਗੁਰੂ ਕੇ ਲੰਗਰ ਛਕਾਏ ਗਏ। ਇਸ ਦੌਰਾਨ ਸੇਵਾਦਾਰਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਤਿਆਰ ਕਰ ਕੇ ਵਾਹਿਗੁਰੂ ਵਾਹਿਗੁਰੂ ਦੇ ਜਾਪ ਬੇਲ ਕੇ ਸੰਗਤਾਂ ਨੂੰ ਲੰਗਰ ਛਕਾਏ ਗਏ ਹਨ।ਇਸ ਮੌਕੇ ਤੇ ਸੇਵਾਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਦੌਲੇਵਾਲਾ  ਮਾਇਰ ਵਿਖੇ ਹੋਲੇ ਮਹੱਲੇ ਦੇ ਸਬੰਧ ਵਿੱਚ ਲੰਗਰ ਹਰ ਸਾਲ ਲਗਾਏ ਜਾਂਦੇ ਹਨ।ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਨਿਵਾਸੀ ਪਿੰਡ ਦੌਲੇਵਾਲਾ ਮਾਇਰ ਅਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਅਰਦਾਸ ਉਪਰੰਤ ਲੰਗਰਾਂ ਦੀ ਸੇਵਾ ਕੀਤੀ ਗਈ।ਉਨ੍ਹਾਂ ਕਿਹਾ ਕਿ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਦੀ ਸਮਾਪਤੀ ਤਕ ਵਾਹਿਗੁਰੂ ਜੀ ਦੀ ਮਿਹਰ ਸਦਕਾ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ।

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 28 ਵਾਂ ਦਿਨ

ਮੇਰੇ ਜੀਵਨ ਦਾ ਉਦੇਸ਼ ਨਿੱਜ ਪ੍ਰਸਤੀ ਨਹੀਂ ਸਗੋਂ ਮਾਨਵਤਾ ਅਤੇ ਸਰਬ-ਸਾਂਝੀ ਵਾਲਤਾ ਹੈ -ਦੇਵ ਸਰਾਭਾ

ਮੁੱਲਾਂਪੁਰ ਦਾਖਾ 20 ਮਾਰਚ ( ਸਤਵਿੰਦਰ ਸਿੰਘ ਗਿੱਲ)-ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਭੁੱਖ ਹੜਤਾਲ ਦੇ 28 ਵੇਂ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕਾ ਪਿੰਡ ਮਹੋਲੀ ਖੁਰਦ ਤੋਂ ਨਾਨਕੇ ਪ੍ਰਵਾਰ ਨਾਲ ਸਬੰਧਿਤ ਬਾਬਾ ਬੰਤਾ ਸਿੰਘ, ਸਰਪੰਚ ਬਲਵੀਰ ਸਿੰਘ, ਜਸਵਿੰਦਰ ਸਿੰਘ ਅਤੇ ਕੁਲਵੰਤ ਸਿੰਘ (ਦੋਨੋਂ ਪੰਚ ਪਿੰਡ ਮਹੋਲੀ ਖੁਰਦ) ਅਸੀਸਾਂ ਰੂਪੀ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ। ਮੀਡੀਏ ਨੂੰ ਭੇਜੀ ਜਾਣਕਾਰੀ ‘ਚ ਦੇਵ ਸਰਾਭਾ ਨੇ ਦੱਸਿਆ ਕਿ ਮੇਰੇ ਜੀਵਨ ਦਾ ਉਦੇਸ਼ ਨਿੱਜ ਪ੍ਰਸਤੀ ਨਹੀਂ ਸਗੋਂ ਮਾਨਵਤਾ ਅਤੇ ਸਰਬਸਾਂਝੀ ਵਾਲਤਾ ਹੈ। ਇਸੇ ਲਈ ਮਨ ‘ਚੋਂ ਪ੍ਰੇਮ, ਭਾਈਚਾਰਕ ਭਾਵਨਾ ਦਾ ਜਜ਼ਬਾ ਉਭਾਲੇ ਖਾਂਦਾ ਰਹਿੰਦਾ ਹੈ। ਜੀਵਨ ‘ਚ ਸੰਕਟ ਭਾਵੇਂ ਕੋਈ ਵੀ ਆਵੇ, ਅਡੋਲ ਤੇ ਨਿਰ-ਸੁਆਰਥ ਡਟਿਆ ਰਿਹਾਂ ਹਾਂ ਤੇ ਹਮੇਸ਼ਾਂ ਡਟਿਆ ਰਹਾਂਗਾ। ਉਨ੍ਹਾਂ ਦੱਸਿਆ ਕਿ ਮੇਰਾ ਟੀਚਾ ਬੰਦੀ ਸਿੰਘਾਂ ਨੂੰ ਕਾਲ ਕੋਠੜੀਆਂ ਤੋਂ ਬਾਹਰ ਲਿਆਉਣ ਲਈ ਸ਼ਾਂਤਮਈ ਭੁੱਖ ਹੜਤਾਲ ਰੂਪੀ ਸੰਦੇਸ਼ ਦੇਣਾ ਹੈ। ਉਨ੍ਹਾਂ ਮਹੋਲੀ ਖੁਰਦ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਅਸਾਂ ਆਸਰੇ ਡਟੇ ਹਾਂ ਤਾਂ ਸਫਲ ਜਰੂਰ ਹੋਵਾਂਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਪੰਜਾਬੀਆਂ ਦੀ ਮੰਗ ਸਵੀਕਾਰ ਕਰਨ ਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਰਾਹ ‘ਚ ਬਣਦੀ ਰੁਕਾਵਟ ਦੂਰ ਕਰੋ॥ ਅੱਜ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਬਲਵਿੰਦਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ, ਕੁਲਜਿੰਦਰ ਸਿੰਘ ਬੌਬੀ ਸ਼ਹਿਜ਼ਾਦ ,  ਰਣਜੀਤ ਸਿੰਘ ਢੋਲਣ, ਸਤਨਾਮ ਸਿੰਘ ਜੱਟਪੁਰਾ,ਪਰਮਿੰਦਰ ਸਿੰਘ ਸਰਾਭਾ, ਪੰਚ ਜੈਰਾਮ ਸਿੰਘ ਮਹੋਲੀ ਖੁਰਦ, ਕੁਲਵਿੰਦਰ ਸਿੰਘ ਮਹੋਲੀ ਖੁਰਦ, ਕਰਮ ਸਿੰਘ ਮਹੋਲੀ ਖੁਰਦ, ਅਵਤਾਰ ਸਿੰਘ ਮਹੋਲੀ ਖੁਰਦ, ਤਜਿੰਦਰ ਸਿੰਘ ਜੰਡ, ਬਲਜਿੰਦਰ ਕੌਰ ਸਰਾਭਾ, ਸੁਖਦੇਵ ਸਿੰਘ ਟੂਸੇ, ਸੰਦੀਪ,, ਮਨਦੀਪ, ਤੁਲਸੀ ਸਿੰਘ, ਕੁਲਜੀਤ ਸਿੰਘ ਭੰਮਰਾ  ਸਰਾਭਾ, ਢਾਡੀ ਕਰਨੈਲ ਸਿੰਘ ਛਾਪਾ ਆਦਿ ਨੇ ਹਾਜ਼ਰੀ ਭਰੀ।

ਸ਼ਹੀਦੀ ਦਿਹਾੜੇ ਤੇ ਸ਼ਰਧਾਜਲੀ ਭੇਂਟ ਕਰਨ ਲਈ ਜਗਰਾਂਉ ਤੋਂ ਹੁਸੈਨੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੱਕ ਸਾਈਕਲ ਰੈਲੀ ਦਾ ਅਯੋਜਨ ਕੀਤਾ ਜਾ ਰਿਹਾ

ਸਾਰੇ ਸਾਈਕਲਿੰਗ ਪ੍ਰੇਮੀਆਂ ਨੂੰ ਕੀਤੀ ਅਪੀਲ, ਰੈਲੀ 'ਚ ਵੱਧ ਚੜ੍ਹ ਕੇ ਲੈਣ ਹਿੱਸਾ

ਜਗਰਾਉਂ (ਅਮਿਤ ਖੰਨਾ ), 20 ਮਾਰਚ - ਡਾ ਕੇਤਨ ਪਾਟਿਲ ਬਾਲੀਰਾਮ, ਆਈ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੀ ਸੁਚੱਜੀ ਅਗਵਾਈ ਅਧੀਨ ਲੁਧਿਆਣਾ(ਦਿਹਾਤੀ) ਪੁਲਿਸ ਵੱਲੋਂ ਕਮਿਉਨਿਟੀ ਪੁਲਿਸਿੰਗ ਅਧੀਨ ਮਿਤੀ 22 ਅਤੇ 23 ਮਾਰਚ 2022 ਨੂੰ ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ 23 ਮਾਰਚ, 2022 ਨੂੰ ਸ਼ਹੀਦੀ ਦਿਹਾੜੇ ਤੇ ਸ਼ਰਧਾਜਲੀ ਭੇਂਟ ਕਰਨ ਲਈ ਮਿਤੀ 22.03.2022 ਨੂੰ ਜਗਰਾਂਉ ਤੋਂ ਹੁਸੈਨੀਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੱਕ ਸਾਈਕਲ ਰੈਲੀ ਦਾ ਅਯੋਜਨ ਕੀਤਾ ਜਾ ਰਿਹਾ ਹੈ।ਉਨ੍ਹਾਂ ਸਾਈਕਲ ਰੈਲੀ ਦਾ ਰੂਟ ਪਲਾਨ ਸਾਂਝਾ ਕਰਦਿਆਂ ਦੱਸਿਆ ਕਿ ਇਹ ਸਾਈਕਲ ਰੈਲੀ ਮਿਤੀ 22.03.2022 ਨੂੰ ਸਵੇਰੇ 07:00 ਵਜੇ ਆਰੰਭ ਹੋਵੇਗੀ ਜੋਕਿ ਪੁਲਿਸ ਲਾਈਨ ਲੁਧਿਆਣਾ (ਦਿਹਾਤੀ) ਤੋਂ ਨੇੜੇ ਗੁਰਦੁਆਰਾ ਬਾਬਾ ਜੋਗੀ ਪੀਰ ਪਿੰਡ ਕਿਲੀ ਚਹਿਲ (12 ਕਿਲੋਮੀਟਰ) ਤੋ ਚਲਦੀ ਹੋਈ ਸਕਾਈਰਿਗ ਪੈਲੇਸ ਨੇੜੇ ਪਿੰਡ ਮਹਿਣਾ (12 ਕਿਲੋਮੀਟਰ), ਨੇੜੇ ਪਿੰਡ ਮਹਿਣਾ ਤੋ ਪੁਲਿਸ ਲਾਈਨ ਮੋਗਾ (07 ਕਿਲੋਮੀਟਰ), ਵਾਈ.ਆਰ.ਐਸ. ਕਾਲਜ ਪਿੰਡ ਘੱਲ ਕਲਾਂ (12 ਕਿਲੋਮੀਟਰ), ਘੱਲ ਕਲਾਂ ਤੋਂ ਪਿੰਡ ਦਾਰਾਪੁਰ ਨੇੜੇ ਗੁਰਦੁਆਰਾ ਸਾਹਿਬ (13 ਕਿਲੋਮੀਟਰ), ਫਨ ਸਿਟੀ ਨੇੜੇ ਤਲਵੰਡੀ ਭਾਈ ਪੁੱਲ (06 ਕਿਲੋਮੀਟਰ), ਗੁਰਦੁਆਰਾ ਸਾਹਿਬ ਪਿੰਡ ਮਿਸਰੀ ਵਾਲਾ (10 ਕਿਲੋਮੀਟਰ), ਗੁਰਦੁਆਰਾ ਸ੍ਰੀ ਵਜੀਦਪੁਰ ਸਾਹਿਬ (10 ਕਿਲੋਮੀਟਰ) ਤੋ ਹੁੰਦੀ ਹੋਈ ਮਿਤੀ 23.03.2022 ਨੂੰ ਭਾਰਤ ਪਾਕਿ ਬਾਰਡਰ ਤੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਪਹੁੰਚਕੇ ਸ਼ਹੀਦਾ ਨੂੰ ਸ਼ਰਧਾਜਲੀ ਭੇਂਟ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਰਾਤ ਦੀ ਸਟੇਅ ਮਿਤੀ 22-03-2022 ਨੂੰ ਜਗਰਾਉਂ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਵਜੀਦਪੁਰ ਸਾਹਿਬ ਪਿੰਡ ਵਜੀਦਪੁਰ ਨੇੜੇ ਫਿਰੋਜ਼ਪੁਰ (ਤਕਰੀਬਨ 82 ਕਿਲੋਮੀਟਰ) ਵਿਖੇ ਹੋਵੇਗੀ।
ਇਸ ਸਾਈਕਲ ਰੈਲੀ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਅਤੇ ਹੋਰ ਨੋਜਵਾਨਾਂ ਤੋਂ ਇਲਾਵਾ ਪਦਮ ਸ. ਬਲਵੀਰ ਸਿੰਘ ਸੀਚੇਵਾਲ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਭਤੀਜੇ ਸ. ਜੋਰਾਵਰ ਸਿੰਘ ਸੰਧੂ ਅਤੇ ਸ. ਐਸ.ਪੀ.ਐਸ ਪਰਮਾਰ, ਆਈ.ਪੀ.ਐਸ, ਆਈ.ਜੀ.ਪੀ, ਲੁਧਿਆਣਾ ਰੇਂਜ ਵੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਪ੍ਰਸਿੱਧ ਪੰਜਾਬ ਗਾਇਕ ਰਾਜਵੀਰ ਜਵੰਦਾ ਵੀ ਸ਼ਿਰਕਤ ਕਰਨਗੇ।
ਉਨ੍ਹਾ ਕਿਹਾ 'ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਪਹਿਲਕਦਮੀ ਲਈ ਆਪਣਾ ਖੁੱਲ੍ਹੇ ਦਿਲ ਨਾਲ ਸਮਰਥਨ ਕਰੋਗੇ। ਇਸ ਰੈਲੀ ਵਿੱਚ ਹਿੱਸਾ ਲੈਣ ਲਈ ਚਾਹਵਾਨ ਕੋਈ ਵੀ ਵਿਅਕਤੀ ਡੀ.ਐਸ.ਪੀ. ਹਰਸ਼ਪ੍ਰੀਤ ਸਿੰਘ ਨਾਲ ਮੋਬਾਇਲ ਨੰਬਰ 96460-10117, ਡੀ.ਐਸ.ਪੀ. ਦਲਜੀਤ ਸਿੰਘ ਨਾਲ 79734-98284 ਜਾਂ ਕੰਟਰੋਲ ਰੂਮ 85560-19100 'ਤੇ ਸੰਪਰਕ ਕਰ ਸਕਦਾ ਹੈ। ਭਾਗ ਲੈਣ ਵਾਲਿਆਂ ਦੀ ਸਹੂਲਤ ਲਈ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਰਿਫਰੈਸ਼ਮੈਂਟ, ਠਹਿਰਣ, ਮੁੱਢਲੀ ਸਹਾਇਤਾ, ਸਾਈਕਲ ਮੁਰੰਮਤ, ਐਂਬੂਲੈਂਸ ਆਦਿ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾ ਚੁੱਕਾ ਹੈ'।ਇਸ ਰੈਲੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਾਈਕਲਿੰਗ ਨਾਲ ਜੋੜਨਾ, ਸ਼ਹੀਦਾਂ ਨੂੰ ਯਾਦ ਕਰਨਾ ਅਤੇ ਨੌਜਵਾਨਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ। ਇਸਦੇ ਨਾਲ ਇਹ ਵੀ ਵਰਣਨਯੋਗ ਹੈ ਕਿ ਡਾ ਕੇਤਨ ਪਾਟਿਲ ਬਾਲੀਰਾਮ, ਆਈ.ਪੀ.ਐਸ ਵੱਲੋਂ ਆਪਣੀ ਦੇਖ ਰੇਖ ਹੇਠ ਪਹਿਲਾਂ ਵੀ ਕਈ ਸਾਈਕਲ ਰੈਲੀਆਂ ਦਾ ਆਯੋਜਨ ਕਰਵਾਇਆ ਗਿਆ ਹੈ ਜਿਨ੍ਹਾਂ ਵਿੱਚ ਸਾਲ 2016 ਦੌਰਾਨ ਇਸ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਖਟਕੜ ਕਲਾਂ ਤੋਂ ਲੁਧਿਆਣਾ ਹੁੰਦੇ ਹੋਏ ਸ਼ਹੀਦੀ ਸਮਾਰਕ ਹੁਸੈਨੀਵਾਲ ਫਿਰੋਜਪੁਰ ਤੱਕ ਕਰੀਬ 200 ਕਿਲੋਮੀਟਰ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਸੇ ਤਰਾਂ ਸਾਲ - 2017 ਵਿੱਚ ਸਹੀਦੀ ਦਿਹਾੜੇ ਤੇ ਜ਼ਿਲ੍ਹਾ ਫਾਜਿਲਕਾ, ਜਲਾਲਾਬਾਦ ਤੋਂ ਹੁੰਦੇ ਹੋਏ ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜਪੁਰ ਤੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਪੁੱਜਕੇ ਸ਼ਰਧਾਜਲੀ ਭੇਂਟ ਕੀਤੀ ਗਈ ਸੀ।

ਦੀ ਸਹਿਕਾਰੀ ਸਭਾ ਪੱਖੋਕੇ ਵਿਚ ਕਰੋੜਾ ਰੁਪਏ ਦਾ ਘਪਲਾ ਹੋਣ ਦਾ ਮਾਮਲਾ

ਹਠੂਰ,20ਮਾਰਚ-(ਕੌਸ਼ਲ ਮੱਲ੍ਹਾ/ਗੁਰਸੇਵਕ ਸੋਹੀ)-ਦੀ ਸਹਿਕਾਰੀ ਸਭਾ ਪੱਖੋਕੇ ਵਿਚ ਕਰੋੜਾ ਰੁਪਏ ਦਾ ਘਪਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜ੍ਹਤ ਵਿਧਵਾ ਔਰਤ ਬੀਬੀ ਰੇਸਮ ਕੌਰ ਨੇ ਦੱਸਿਆ ਕਿ ਮੈ ਆਪਣੀ ਜਮੀਨ ਵੇਚ ਕੇ 18 ਲੱਖ 50 ਹਜਾਰ ਰੁਪਏ ਦੀ ਐਫ ਡੀ ਕਰਵਾਈ ਸੀ ਜਿਸ ਦੀ ਰਸੀਦ ਮੈਨੂੰ ਸਭਾ ਦੇ ਸੈਕਟਰੀ ਵੱਲੋ ਮੌਕੇ ਤੇ ਹੀ ਦੇ ਦਿੱਤੀ ਗਈ ਸੀ ਅਤੇ ਐਫ ਡੀ 15-20 ਦਿਨਾ ਤੱਕ ਬਣਨ ਲਈ ਮੈਨੂੰ ਲਾਰਾ ਲਾ ਦਿੱਤਾ।ਉਨ੍ਹਾ ਦੱਸਿਆ ਕਿ ਹੁਣ ਜਦੋ ਮੈ ਉੱਚ ਅਧਿਕਾਰੀਆ ਦੇ ਧਿਆਨ ਵਿਚ ਲਿਆਦਾ ਕਿ ਮੇਰੀ ਐਫ ਡੀ ਮੈਨੂੰ ਦਿੱਤੀ ਜਾਵੇ ਤਾਂ ਮੇਰੇ ਖਾਤੇ ਵਿਚ 40 ਹਜਾਰ ਰੁਪਏ ਕਰਜਾ ਖੜ੍ਹਾ ਹੈ ਜੋ ਮੈ ਕਦੇ ਵੀ ਨਹੀ ਲਿਆ ਇਸੇ ਤਰ੍ਹਾ ਪੀੜ੍ਹਤ ਗੁਰਚਰਨ ਸਿੰਘ,ਗੁਰਦਿਆਲ ਸਿੰਘ,ਭੋਲਾ ਸਿੰਘ,ਦਰਸਨ ਸਿੰਘ,ਬੀਰਾ ਸਿੰਘ,ਮੇਜਰ ਸਿੰਘ,ਚਰਨਜੀਤ ਸਿੰਘ ਆਦਿ ਕਿਸਾਨਾ ਨੇ ਦੱਸਿਆ ਕਿ ਪਿੰਡ ਪੱਖੋਕੇ ਅਤੇ ਮੱਲੀਆ ਦੋਵਾ ਪਿੰਡਾ ਦੀ ਸਹਿਕਾਰੀ ਸਭਾ ਸਾਝੀ ਹੈ ਜਿਸ ਵਿਚ 600ਖਪਤਕਾਰ ਪੱਖੋਕੇ ਦਾ ਹੈ ਅਤੇ 300 ਖਪਤਕਾਰ ਮੱਲੀਆ ਦਾ ਹੈ।ਉਨ੍ਹਾ ਦੱਸਿਆ ਕਿ ਜਿਆਦਾ ਕਿਸਾਨਾ ਕੋਲ ਪਸੂ ਨਹੀ ਹਨ ਪਰ ਉਨ੍ਹਾ ਦੀਆ ਪਾਸ ਬੁੱਕਾ ਉਪਰ 40 ਤੋ 50 ਹਜਾਰ ਰੁਪਏ ਦੀ ਪਸੂਆ ਦੀ ਫੀਡ ਦਾ ਕਰਜਾ ਖੜ੍ਹਾ ਹੈ।ਉਨ੍ਹਾ ਦੱਸਿਆ ਕਿ ਸਾਨੂੰ ਯਕੀਨ ਹੈ ਕਿ ਸਭਾ ਦਾ ਸੈਕਟਰੀ ਲਗਭਗ 9 ਕਰੋੜ ਦਾ ਘਪਲਾ ਕਰਕੇ ਰਫੂ ਚਕਰ ਹੋ ਗਿਆ ਹੈ।ਜਿਸ ਦੇ ਖਿਲਾਫ ਅਸੀ ਪਿਛਲੇ 15 ਦਿਨਾ ਤੋ ਸਭਾ ਵਿਚ ਆ ਕੇ ਰੋਸ ਪ੍ਰਦਰਸਨ ਕਰ ਰਹੇ ਹਾਂ ਅਤੇ ਕੋਈ ਰਾਤ ਸਮੇਂ ਸਭਾ ਦੇ ਰਿਕਾਰਡ ਨਾਲ ਛੇੜਛਾੜ ਨਾ ਕਰੇ ਤਾਂ ਸਰਕਾਰੀ ਤਾਲਿਆ ਉਪਰ ਪਿੰਡ ਵਾਸੀਆ ਨੇ ਵੀ ਆਪਣੇ ਤਾਲੇ ਲਗਾ ਦਿੱਤੇ ਹਨ।ਉਨ੍ਹਾ ਦੱਸਿਆ ਕਿ ਸਭਾ ਦੇ ਸਕੱਤਰ ਖਿਲਾਫ ਅਸੀ ਸਹਿਕਾਰਤਾ ਵਿਭਾਗ ਕੋਲ ਲਿਖਤੀ ਦਰਖਾਤਾ ਵੀ ਦਿੱਤੀਆ ਹਨ ਪਰ ਸਾਨੂੰ ਹਰ ਵਾਰ ਇਹੀ ਆਂਖ ਦਿੱਤਾ ਜਾਦਾ ਹੈ ਕਿ ਤਫਤੀਸ ਜਾਰੀ ਹੈ।ਉਨ੍ਹਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਦੋਸੀਆ ਖਿਲਾਫ ਜਲਦੀ ਤੋ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜ੍ਹਤ ਕਿਸਾਨਾ ਦੇ ਪੈਸੇ ਵਾਪਸ ਕਰਵਾਏ ਜਾਣ।ਇਸ ਮੌਕੇ ਦੋਵੇ ਪਿੰਡਾ ਦੇ ਕਿਸਾਨ ਅਤੇ ਬੀਬੀਆ ਹਾਜ਼ਰ ਸਨ।
ਫੋਟੋ ਕੈਪਸਨ:- ਪ੍ਰਸਾਸਨ ਖਿਲਾਫ ਨਾਅਰੇਬਾਜੀ ਕਰਦੇ ਹੋਏ ਕਿਸਾਨ ਵੀਰ

ਗੁਰਨਾਮ ਭੁੱਲਰ ਅਤੇ ਤਾਨੀਆ ਦੀ ਫ਼ਿਲਮ 'ਲੇਖ' ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਮਿਲ ਰਿਹੈ ਖੂਬ ਪਿਆਰ

ਅਗਾਮੀ 1 ਅਪ੍ਰੈਲ ਨੂੰ ਵਰਲਡ ਵਾਈਡ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਲੇਖ’ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ।ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਫ਼ਿਲਮ ਵਿਚ ਮਸ਼ਹੂਰ ਗਾਇਕ ਤੇ ਨਾਇਕ ਗੁਰਨਾਮ ਭੁੱਲਰ ਨਾਲ ਮੁੱਖ ਅਭਿਨੇਤਰੀ ਵਜੋਂ  ਅਦਾਕਾਰਾ ਤਾਨੀਆ ਨਜ਼ਰ ਆਵੇਗੀ।ਦੱਸ ਦਈਏ ਕਿ ਗੁਰਨਾਮ ਭੁੱਲਰ ਤੇ ਤਾਨੀਆ ਦੀ ਜੋੜੀ ਨਾਲ ਸਜੀ ਇਸ ਫਿਲਮ ਦੀ ਦਰਸ਼ਕਾਂ ਵਲੋਂ ਕਈ ਮਹੀਨਿਆਂ ਤੋਂ ਉਡੀਕ ਕੀਤੀ ਜਾ ਰਹੀ ਸੀ।ਵਾਇਟਹਿੱਲ ਸਟੂਡੀਓ ਦੇ ਬੈਨਰ ਹੇਠ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋਰੜ ਸਿੰਘ ਸਿੱਧੂ ਦੀ ਇਹ ਫ਼ਿਲਮ ਬਚਪਨ ਸਮੇਂ ਦੇ ਪਿਆਰ ਭਰੇ ਅਹਿਸਾਸਾਂ ਅਤੇ ਮੱਥੇ ਤੇ ਲਿਖੇ ਲੇਖਾਂ ਦੀ ਕਹਾਣੀ ਬਿਆਂਨਦੀ  ਇੱਕ ਦਿਲਚਸਪ ਕਹਾਣੀ ਹੈ।ਫ਼ਿਲਮ ਦੀ ਕਹਾਣੀ ਬਚਪਨ ਦੇ ਪਿਆਰਾਂ ਤੋਂ ਸੁਰੂ ਹੋ ਕੇ ਜ਼ਿੰਦਗੀ ਦੇ ਵੱਖ ਵੱਖ ਪੜ੍ਹਾਵਾਂ ਨਾਲ ਜੁੜ੍ਹੀ ਰੁਮਾਂਟਿਕ ਤੇ ਭਾਵਨਾਤਮਿਕ ਪਲਾਂ ਦੀ ਤਰਜ਼ਮਾਨੀ ਕਰਦੀ ਹੈ। ਗੁਰਨਾਮ ਭੁੱਲਰ ਨੇ ਆਪਣੇ ਕਿਰਦਾਰ ਵਿੱਚ ਫਿੱਟ ਹੋਣ ਲਈ ਬਹੁਤ ਮੇਹਨਤ ਕੀਤੀ ਹੈ। ਫ਼ਿਲਮ ਦੀ ਸੂਟਿੰਗ ਦੋ ਪੜਾਵਾਂ ਵਿੱਚ ਕੀਤੀ ਗਈ ਹੈ।ਫ਼ਿਲਮ ਦੇ ਗੀਤ ਜਾਨੀ ਨੇ ਲਿਖੇ ਹਨ ਤੇ ਸੰਗੀਤ ਬੀ ਪਰਾਕ ਨੇ ਦਿੱਤਾ ਹੈ।
ਧਰਮਵੀਰ ਸਿੰਘ