You are here

ਪੰਜਾਬ

ਗ੍ਰਿਫ਼ਤਾਰੀ ਤੋਂ ਇਨਕਾਰੀ ਪੁਲਿਸ ਨੇ ਕਾਨੂੰਨ ਨੂੰ ਛਿੱਕੇ ਟੰਗਿਆ!

ਜਗਰਾਉਂ,ਹਠੂਰ,14,ਮਾਰਚ-(ਕੌਸ਼ਲ ਮੱਲ੍ਹਾ)-ਅਨੁਸੂਚਤਿ ਜਾਤੀ ਪਰਵਿਾਰ ਨੂੰ ਨਜ਼ਾਇਜ਼ ਹਰਿਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਆਿਂ ਨੂੰ ਛੁਪਾਉਣ ਲਈ ਝੂਠੇ ਗਵਾਹ ਤੇ ਝੂਠਾ ਰਕਿਰਡ ਬਣਾ ਕੇ ਕਤਲ਼ ਕੇਸ ਵੱਿਚ ਨਜ਼ਾਇਜ਼ ਫਸਾਉਣ ਦੇ ਦੋਸ਼ਾਂ ਅਧੀਨ ਭਾਰਤੀ ਕਾਨੂੰਨ ਸੰਘਤਾ ਦੀਆਂ ਸੰਗੀਨ ਧਾਰਾ 304, 342 ਅਤੇ ਛੂਤ-ਛਾਤ ਰੋਕੂ ਐਕਟ ਤਹਤਿ ਸਥਾਨਕ ਥਾਣਾ ਸਟਿੀ 'ਚ ਦਰਜ ਕੀਤੇ ਮੁਕੱਦਮੇ ਦੇ ਮੁੱਖ ਦੋਸ਼ੀ ਤੱਤਕਾਲੀ ਐਸ.ਅੇਚ.ਓ ਤੇ ਹੁਣ ਡੀ.ਐਸ.ਪੀ  ਗੁਰੰਿਦਰ ਬੱਲ ਸਮੇਤ ਏ.ਐਸ.ਆਈ ਰਾਜਵੀਰ ਤੇ ਹਰਜੀਤ ਸਿੰਘ ਸਰਪੰਚ ਨੂੰ ਪੁਲਸਿ ਗ੍ਰਫਿ਼ਤਾਰ ਨਹੀਂ ਕਰ ਰਹੀ। ਜਦਕ ਿਦੋਸ਼ੀਆਂ ਕੋਲ ਨਾਂ ਅਗਾਊਂ ਜ਼ਮਾਨਤ ਹੈ, ਨਾਂ ਅਰੈਟ ਸਟੇਅ ਹੈ। ਇਹ ਦੋਸ਼ ਕਰਿਤੀ ਕਸਿਾਨ ਯੂਨੀਅਨ ਦੇ ਜਲਿ੍ਹਾ ਆਗੂ ਸਾਧੂ ਸੰਿਘ ਅੱਚਰਵਾਲ ਤੇ ਯੂਥ ਕਨਵੀਨਰ ਮਨੋਹਰ ਸੰਿਘ ਝੋਰੜਾਂ, ਕੁੱਲ ਹੰਿਦ ਕਸਿਾਨ ਸਭਾ ਦੇ ਆਗੂ ਨਰਿਮਲ ਸੰਿਘ ਧਾਲੀਵਾਲ,ਜਲਿ੍ਹਾ ਪ੍ਰਧਾਨ ਸੁਖਦੇਵ ਸੰਿਘ ਮਾਣੂੰਕੇ,ਯੂਨੀਵਰਸਲ ਹਉਿਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸੰਿਘ ਧਾਲੀਵਾਲ ਤੇ ਡਾ. ਅੰਬੇਡਕਰ ਫੋਰਸ ਦੇ ਮੀਤ ਪ੍ਰਧਾਨ ਜਗਦੀਪ ਸੰਿਘ ਲ਼ੀਲਾ ਨੇ ਸਾਂਝੇ ਤੌਰ 'ਤੇ ਲਗਾਏ ਹਨ। ਉਨ੍ਹਾਂ ਕਹਿਾ ਕ ਿਕਾਨੂੰਨ ਮੁਤਾਬਕ ਲੋਕਾਂ ਦੀ ਰਖਵਾਲ਼ੀ ਕਰਨ ਵਾਲੀ ਜਗਰਾਉਂ ਪੁਲਸਿ ਨਾਂ ਸਰਿਫ਼ ਆਪਣੀ ਜ਼ੰਿਮੇਵਾਰੀ ਤੋਂ ਹੀ ਨਹੀਂ ਭੱਜ ਰਹੀ ਸਗੋਂ ਕਾਨੂੰਨ ਨੂੰ ਛੱਿਕੇ ਵੀ ਟੰਗ ਰਹੀ ਏ। ਉਨ੍ਹਾਂ ਸਾਫ ਕਹਿਾ ਕ ਿਪੁਲਸਿ ਅਧਕਿਾਰੀ ਸੰਗੀਨ ਅਪਰਾਧਾਂ ਦੇ ਦੋਸ਼ੀਆਂ ਨਾਲ ਰਲ਼ੀ ਹੋਈ ਹੈ ਅਤੇ ਆਪਣੇ ਚਹੇਤੇ ਡੀ.ਐਸ.ਪੀ  ਨੂੰ ਬਚਾਉਣ ਦੀ ਕੋਸ਼ਸਿ਼ ਕਰ ਰਹੀ ਏ। ਉਨ੍ਹਾਂ ਦਾਅਵਾ ਕੀਤਾ ਕ ਿਜਨਤਕ ਜੱਥੇਬੰਦੀਆਂ ਦਾ ਇਹ ਇਤਹਿਾਸ ਹੈ ਕ ਿਪੀੜ੍ਹਤ ਨੂੰ ਇਨਸਾਫ਼ ਤੇ ਗੁਨਾਹਗਾਰਾ ਸਜ਼ਾਵਾਂ ਦਵਿਾਕੇ ਹੀ ਦਮ ਲੈਂਦੀਆਂ ਨੇ, ਪੁਲਸਿ ਅਧਕਿਾਰੀਆਂ ਨੂੰ ਕਸਿੇ ਭਲੇਖੇ 'ਚ ਨਹੀਂ ਰਹਣਿਾ ਚਾਹੀਦਾ। ਇਸ ਮੌਕੇ ਉਨ੍ਹਾ ਨਾਲ ਵੱਖ-ਵੱਖ ਆਗੂ ਹਾਜ਼ਰ ਸਨ।
ਫੋਟੋ ਕੈਪਸ਼ਨ:-ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਆਗੂ

ਟਰੱਕ ਉਪਰੇਟਰ ਖੁਦ ਹੀ ਬਣਾਉਣਗੇ ਪ੍ਰਬੰਧਕੀ ਕਮੇਟੀ

ਹਠੂਰ,14,ਮਾਰਚ-(ਕੌਸ਼ਲ ਮੱਲ੍ਹਾ)-ਟਰੱਕ ਯੂਨੀਅਨ ਹਠੂਰ ਦੀ ਪ੍ਰਧਾਨਗੀ ਨੂੰ ਲੈ ਕੇ ਅੱਜ ਯੂਥ ਆਗੂ ਮੇਹਰਦੀਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਇਕਾਈ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਟਰੱਕ ਉਪਰੇਟਰਾ ਦੀ ਮੀਟਿੰਗ ਹਠੂਰ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਯੂਥ ਆਗੂ ਮੇਹਰਦੀਪ ਸਿੰਘ,ਇਕਾਈ ਪ੍ਰਧਾਨ ਹਰਜੀਤ ਸਿੰਘ,ਗੁਰਚਰਨ ਸਿੰਘ ਹਠੂਰ ਅਤੇ ਬਿੱਕਰ ਸਿੰਘ ਹਠੂਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋ ਕਾਗਰਸ ਅਤੇ ਅਕਾਲੀ ਦਲ (ਬਾਦਲ) ਵੱਲੋ ਟਰੱਕ ਯੂਨੀਅਨ ਹਠੂਰ ਦਾ ਪ੍ਰਧਾਨ ਧੱਕੇ ਨਾਲ ਬਣਾਇਆ ਜਾਦਾ ਹੈ ਪਰ ਇਸ ਪ੍ਰਥਾ ਨੂੰ ਖਤਮ ਕਰਨ ਲਈ ਟਰੱਕ ਉਪਰੇਟਰਾ ਦੀ ਮੰਗ ਹੈ ਕਿ ਯੂਨੀਅਨ ਦੇ 204 ਟਰੱਕ ਉਪਰੇਟਰ ਖੁਦ ਹੀ 11 ਮੈਬਰਾ ਦੀ ਪ੍ਰਬੰਧਕੀ ਕਮੇਟੀ ਬਣਾਉਣਗੇ ਜਿਸ ਵਿਚ ਇੱਕ ਵਿਅਕਤੀ ਨੂੰ ਸਰਬਸਮੰਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ।ਉਨ੍ਹਾ ਕਿਹਾ ਕਿ ਅੱਜ ਇਲਾਕੇ ਦਾ ਇੱਕ ਆਗੂ ਸਾਨੂੰ ਬਿਨਾ ਸੂਚਿੱਤ ਕੀਤਿਆ ਆਪਣੀ ਮਰਜੀ ਨਾਲ ਟਰੱਕ ਯੂਨੀਅਨ ਹਠੂਰ ਦਾ ਧੱਕੇ ਨਾਲ ਪ੍ਰਧਾਨ ਬਣਨ ਲਈ ਬਾਹਰਲੇ ਵਿਅਕਤੀਆ ਨੂੰ ਨਾਲ ਲੈ ਕੇ ਯੂਨੀਅਨ ਤੇ ਕਬਜਾ ਕਰਨ ਆਇਆ ਸੀ ਜਿਸ ਦਾ ਅਸੀ ਸ਼ਖਤ ਵਿਰੋਧ ਕੀਤਾ ਅਤੇ ਹਠੂਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਹੌਲ ਨੂੰ ਸਾਂਤ ਕੀਤਾ।ਉਨ੍ਹਾ ਕਿਹਾ ਕਿ ਸਾਡੀ ਮੁੱਖ ਮੰਗ ਹੈ ਕਿ ਯੂਨੀਅਨ ਦਾ ਉਹ ਪ੍ਰਧਾਨ ਬਣਨਾ ਦਾ ਹੱਕਦਾਰ ਹੋਵੇਗਾ ਜਿਸ ਦਾ ਯੂਨੀਅਨ ਵਿਚ ਟਰੱਕ ਰਜਿਸਟਰਡ ਕੀਤਾ ਹੋਵੇ ਪਰ ਜੋ ਵਿਅਕਤੀ ਯੂਨੀਅਨ ਦਾ ਪ੍ਰਧਾਨ ਬਣਨਾ ਚਾਹੁੰਦਾ ਹੈ ਉਸ ਦਾ ਟਰੱਕ ਯੂਨੀਅਨ ਹਠੂਰ ਵਿਚ ਰਜਿਸਟਰਡ ਹੀ ਨਹੀ ਹੈ।ਉਨ੍ਹਾ ਕਿਹਾ ਕਿ ਜੇਕਰ ਯੂਨੀਅਨ ਵਿਚ ਧੱਕੇਸਾਹੀ ਕੀਤੀ ਗਈ ਤਾਂ ਅਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਖੁਦ ਮਿਲਾਗੇ।ਇਸ ਮੌਕੇ ਉਨ੍ਹਾ ਨਾਲ ਪਰਮਿੰਦਰ ਸਿੰਘ,ਅਵਤਾਰ ਸਿੰਘ,ਪਰਮਜੀਤ ਸਿੰਘ,ਕਮਲਜੀਤ ਸਿੰਘ,ਹਰਮੰਦਰ ਸਿੰਘ,ਪ੍ਰਗਟ ਸਿੰਘ,ਹਰਪ੍ਰੀਤ ਸਿੰਘ,ਗੁਰਦੀਪ ਸਿੰਘ,ਬਿੱਕਰ ਸਿੰਘ,ਸੁਰਜੀਤ ਸਿੰਘ,ਦਰਸਨ ਸਿੰਘ,ਜਗਰੂਪ ਸਿੰਘ,ਅਮਨਦੀਪ ਸਿੰਘ,ਕਾਲਾ ਸਿੰਘ,ਇੰਦਰਪਾਲ ਸਿੰਘ,ਰਣਜੀਤ ਸਿੰਘ,ਟਹਿਲ ਸਿੰਘ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਐਸ ਐਚ ਓ ਸਿਵ ਕੰਵਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਦੋਵਾ ਧਿਰਾ ਨੂੰ ਲੜਾਈ ਝਗੜੇ ਤੋ ਰੋਕਿਆ ਗਿਆ ਜੇਕਰ ਕੋਈ ਵੀ ਵਿਅਕਤੀ ਲੜਾਈ ਝਗੜਾ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ:- ਯੂਥ ਆਗੂ ਮੇਹਰਦੀਪ ਸਿੰਘ ਟਰੱਕ ਉਪਰੇਟਰ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ

ਗੁਰੂ ਹਰ ਰਾਏ ਜੀ ਨੂੰ ਸਮਰਪਿਤ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ 

ਗਲ਼ਾਂ ਵਿੱਚ ਫਾਂਸੀ ਦੇ ਫੰਦੇ ਪਾ ਕੇ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਦੇਖੇ ਗਏ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਨੁਮਾਇੰਦੇ  

ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ 10 ਬਾਗ ਤੇ 35000 ਰੁੱਖ ਲਗਾਏ ਗਏ 

75000 ਬੂਟੇ ਪ੍ਰਸਾਦ ਦੇ ਰੂਪ ਵਿੱਚ ਵੰਡੇ ਗਏ ਹਨ 

ਜਗਰਾਉ 14 ਮਾਰਚ 2022( ਗੁਰਦੇਵ ਗ਼ਾਲਿਬ / ਗੁਰਕੀਰਤ ਜਗਰਾਉਂ  ) ਧਰਤੀ ਦੀ ਆਲਮੀ ਤਪਸ਼ ਵਿਗਿਆਨ ਅਨੁਸਾਰ ਧਰਤੀ ਲਈ ਸਭ ਤੋਂ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ। ਇਸ ਸਭ ਤੋਂ ਵੱਡੇ ਖਤਰੇ ਤੋਂ ਬਚਣ ਲਈ ਦੁਨੀਆਂ ਦੇ ਬਹੁਤ ਸਾਰੇ ਦੇਸ ਬੇਹੱਦ ਚਿੰਤਤ ਹਨ। ਚਿੰਤਾ ਤੋਂ ਬਚਣ ਲਈ ਆਪਣੇ ਆਪਣੇ ਦੇਸਾ ਅੰਦਰ ਤਰਾਂ ਤਰਾਂ ਦੇ ਮਿਸ਼ਨ ਚਲਾ ਕੇ ਧਰਤੀ ਨੂੰ ਬਚਾਉਣ ਲਈ ਯੋਗਦਾਨ ਪਾ ਰਹੇ ਹਨ। ਧਰਤੀ ਦੀ ਹੋਦ ਨੂੰ ਬਚਾ ਕੇ ਰੱਖਣ ਲਈ ਵਾਤਾਵਰਣ ਦਾ ਸਭ ਤੋਂ ਵੱਡਾ ਯੋਗਦਾਨ ਹੈ। ਅੱਜ ਸਭ ਤੋਂ ਵੱਡੀ ਤੇ ਅਹਿਮ ਲੋੜ ਵਾਤਾਵਰਣ ਨੂੰ ਬਚਾ ਕੇ ਰੱਖਣਾ ਦੀ ਹੈ। 33% ਰੁੱਖਾਂ ਨਾਲ ਧਰਤੀ ਦਾ ਹਰਿਆ ਭਰਿਆ ਹੋਣਾ ਲਾਜ਼ਮੀ ਹੈ। ਜੋ ਕਿ ਸਿਰਫ ਮਹਿਜ 6% ਦੇ ਕਰੀਬ ਹੈ ਤੇ ਧਰਤੀ ਲਈ ਸਭ ਵੱਡਾ ਖਤਰਾ ਹੈ। ਇਸ ਦਾ ਸਿਰਫ ਤੇ ਸਿਰਫ ਇੱਕੋ ਇੱਕ ਹੱਲ ਧਰਤੀ ਦੇ 33% ਹਿੱਸੇ ਨੂੰ ਰੁੱਖਾਂ ਨਾਲ ਹਰਿਆ ਭਰਿਆ ਬਣਾਉਣ ਹੈ। ਸਾਡੇ ਗੁਰੂਆਂ ਨੇ ਹਮੇਸ਼ਾ ਹੀ ਕੁਦਰਤੀ ਵਾਤਾਵਰਣ ਤੇ ਇਨਸਾਨੀਅਤ ਨੂੰ ਬਚਾਉਣ ਦਾ ਉਪਦੇਸ਼ ਦਿੱਤਾ। ਸੈਕੜੇ ਸਾਲ ਪਹਿਲਾਂ ਸ੍ਰੀ ਗੁਰੂ ਹਰ ਰਾਏ ਜੀ ਵੱਲੋਂ ਆਪਣੇ ਜੀਵਨ ਦੌਰਾਨ 52 ਬਾਗ ਲਗਾ ਕੇ ਸਭ ਤੋਂ ਪਹਿਲਾਂ ਸਭ ਤੋਂ ਵੱਡੇ ਸਿੱਖ ਵਾਤਾਵਰਣ ਪ੍ਰੇਮੀ ਹੋਣ ਦਾ ਮਾਣ ਹਾਸਿਲ ਕੀਤਾ।14 ਮਾਰਚ ਨੂੰ ਸਿੱਖ ਵਾਤਾਵਰਣ ਦਿਵਸ ਵਜੋ ਸ੍ਰੀ ਗੁਰੂ ਹਰ ਰਾਏ ਜੀ ਨੂੰ ਸਮਰਪਿਤ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਜਗਰਾਉ ਵਿਖੇ ਗਰੀਨ ਪੰਜਾਬ ਮਿਸ਼ਨ ਟੀਮ ਜਗਰਾਉ ਵੱਲੋਂ ਸਿੱਖ ਵਾਤਾਵਰਣ ਦਿਵਸ ਮਨਾ ਕੇ ਗੁਰੂ ਸਾਹਿਬ ਨੂੰ ਸਰਧਾ ਤੇ ਸਤਿਕਾਰ ਭੇਂਟ ਕੀਤਾ। ਧਰਤੀ ਦੇ 33% ਹਿੱਸੇ ਨੂੰ ਸਜਾਉਣ ਲਈ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਜਗਰਾਉ ਤੋਂ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਚੱਲ ਰਹੇ ਹਨ ।  ਜੋ ਕਿ ਸਾਰਥਿਕ ਸਿੱਧ ਹੋ ਰਹੇ ਹਨ । ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਹੁਣ ਤੱਕ ਜਗਰਾਉਂ ਦੀ ਧਰਤੀ ਨੂੰ 10 ਬਾਗ ਤੇ 35000 ਪੌਦੇ ਲਗਾ ਕੇ ਸਜਾਇਆ ਗਿਆ ਹੈ। 75000 ਪੌਦਿਆਂ ਨੂੰ ਪ੍ਰਸਾਦ ਦੇ ਰੂਪ ਵਿੱਚ ਵੰਡਿਆ ਜਾ ਚੁੱਕਿਆ ਹੈ। ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਅੱਜ ਅਨੋਖੇ ਤਰੀਕੇ ਨਾਲ ਇਨਸਾਨਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਗਲੋਬਲ ਵਾਰਮਿੰਗ ਕਰਕੇ ਗਲੇਸੀਅਰ ਲਗਾਤਾਰ ਤੇਜੀ ਨਾਲ ਪਿਗਲ ਰਹੇ ਹਨ। ਜਿਵੇਂ ਜਿਵੇਂ ਗਲੇਸੀਅਰ ਪਿਘਲ ਰਹੇ ਹਨ। ਉਵੇ ਉਵੇ ਧਰਤੀ ਤੇ ਇਨਸਾਨੀ ਹੋਦ ਮੌਤ ਦੇ ਕਰੀਬ ਜਾ ਰਹੀ ਹੈ। ਆਉ ਧਰਤੀ ਮਾਂ  ਨੂੰ ਤੇ ਇਨਸਾਨੀਅਤ ਦੀ ਹੋਦ ਨੂੰ ਬਚਾਉਣ ਲਈ ਯਤਨ ਕਰੀਏ। ਇਨਸਾਨ ਹੋਣ ਦਾ ਫਰਜ ਨਿਭਾ ਕੇ ਧਰਤੀ ਨੂੰ 33% ਰੁੱਖਾ ਨਾਲ ਸਜਾਉਣ ਲਈ ਬਣਦਾ ਯੋਗਦਾਨ ਪਾਈਏ।

ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਕਈ ਕੌਂਸਲਰ ਵਿਧਾਇਕ ਦੇ ਦਫ਼ਤਰ ਵਿੱਚ ਗੇੜੇ ਕੱਢਣ ਲੱਗੇ  

ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਜਗਰਾਉਂ ਨਗਰ ਕੌਂਸਲ ਦੇ ਕਈ ਕੌਂਸਲਰ ਹੋ ਸਕਦੇ ਹਨ ਆਪ ਵਿੱਚ ਸ਼ਾਮਲ  

ਜਗਰਾਉਂ , 13 ਮਾਰਚ  (ਜਨ ਸ਼ਕਤੀ ਨਿਊਜ਼ ਬਿਊਰੋ ) ਪੰਜਾਬ ਵਿਧਾਨ ਸਭਾ ਦੀਆ ਚੋਣਾਂ ਤੋਂ ਬਾਅਦ ਜਗਰਾਉਂ ਤੋਂ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਜਿੱਤ ਨੇ ਜਗਰਾਉਂ ਨਗਰ ਕੌਂਸਲ ਦੇ ਕੌਂਸਲਰਾਂ ਚ ਮੌਜੂਦਾ ਕੌਂਸਲ ਨੂੰ ਡੇਗਣ ਦੇ ਮਨਸੂਬੇ ਗੰਢਣੇ ਸ਼ੁਰੂ ਕਰ ਦਿੱਤੇ ਹਨ  । ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ  ਪਹਿਲਾਂ ਵੀ ਕਈ ਵਾਰ ਪਾਰਟੀਆਂ ਬਦਲ ਚੁੱਕੇ ਕੌਂਸਲਰ  ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਦਫਤਰ ਦੇ ਗੇੜੇ ਲਾਉਂਦੇ ਨਜ਼ਰ ਆਉਂਦੇ ਹਨ । ਜੇ ਗੱਲ ਕਰੀਏ ਕਿ ਜਗਰਾਉਂ ਵਿੱਚ ਆਪਣੇ ਮੁਫਾਦਾਂ ਨੂੰ ਲੈ ਕੇ ਜਗਰਾਉਂ ਨਗਰ ਕੌਂਸਲ ਦੇ ਕੁਝ ਕੌਂਸਲਰ ਸਾਹਿਬਾਨ ਪਹਿਲਾਂ ਹੀ ਨਗਰ ਕੌਂਸਲ ਦੀ ਕੌਂਸਲਰੀ ਅਤੇ ਠੇਕੇਦਾਰੀ ਦੇ ਦੋਸ਼ਾਂ ਅੰਦਰ ਕਰਦੇ ਰਹੇ ਹਨ । ਕਿਉਂਕਿ ਇਹ ਸਾਰੀਆਂ ਗੱਲਾਂ ਤਾਂ ਹੀ ਅਸੰਭਵ ਹਨ ਕੇ ਰਾਜ ਕਰਦੀ ਧਿਰ ਦਾ ਹੱਥ ਉਨ੍ਹਾਂ ਦੇ ਸਿਰ ਤੇ ਹੋਵੇ ਇਸ ਲਈ ਉਹ ਆਉਂਦੇ ਸਮੇਂ ਵਿੱਚ ਕੋਈ ਵੀ ਸਟੈੱਪ ਪੱਟਣ ਤੋਂ ਕਦੇ ਗੁਰੇਜ਼ ਨਹੀਂ ਕਰਨਗੇ । ਬਾਕੀ ਇਹ ਤਾਂ ਸਮਾਂ ਹੀ ਦੱਸੇਗਾ ਕਿ ਕਿੰਨਾ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਇਸ ਨਗਰ ਕੌਂਸਲ ਨੂੰ ਚਲਾ ਸਕਦੀ ਹੈ ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 21ਵੇਂ ਦਿਨ 

 ਜਿੱਤ ਕੇ ਆਪ ਪਾਰਟੀ ਦੇ ਕਿਸੇ ਵੀ  ਲੀਡਰ ਵੱਲੋਂ ਦਾ ਬੰਦੀ ਸਿੰਘਾਂ ਦੀ ਰਿਹਾਈ ਲਈ ਨਾ ਬੋਲਣਾ ਮੰਦਭਾਗਾ : ਦੇਵ ਸਰਾਭਾ 
 
ਮੁੱਲਾਂਪੁਰ ਦਾਖਾ, 13 ਮਾਰਚ ( ਸਤਵਿੰਦਰ ਸਿੰਘ ਗਿੱਲ)ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਨਿੱਕੀ ਉਮਰੇ ਵੱਡੀ ਕੁਰਬਾਨੀ ਕਰਨ ਵਾਲੇ ਗ਼ਦਰ ਪਾਰਟੀ ਦੇ ਨਾਇਕ , ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਖੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ 'ਚ ਬੰਦ ਕੀਤੇ ਪੰਜਾਬ ਦੇ ਸਿੱਖ ਨੌਜਵਾਨਾਂ  ਨੂੰ ਆਜ਼ਾਦ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ  21ਵੇਂ ਦਿਨ ਪਹੁੰਚੀ । ਚੱਲ ਰਹੇ ਪੰਥਕ ਮੋਰਚੇ 'ਚ  ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ , ਨਿਰਭੈ ਸਿੰਘ ਅੱਬੂਵਾਲ ,ਸ਼ਿੰਗਾਰਾ ਸਿੰਘ ਟੂਸੇ ,ਅਵਤਾਰ ਸਿੰਘ ਸਰਾਭਾ 21ਵੇਂ ਦਿਨ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਭਾਵੇਂ ਪੰਜਾਬ 'ਚ ਆਮ ਪਾਰਟੀ ਦੀ ਨਵੀਂ ਸਰਕਾਰ ਆ ਚੁੱਕੀ ਹੈ ਜੋ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰਾਜ ਪੱਧਰੀ ਸਮਾਗਮ ਕਰਕੇ 16 ਮਾਰਚ ਨੂੰ ਸਹੁੰ ਚੁੱਕ ਕੇ ਆਪਣਾ ਰਾਜਨੀਤੀ ਸਫ਼ਰ ਸ਼ੁਰੂ ਕਰ ਰਹੇ ਨੇ ਉੱਥੇ ਹੀ ਅਸੀਂ ਸ਼ਹੀਦ ਸਰਾਭਾ ਦੇ ਜੱਦੀ ਪਿੰਡ ਲੱਗੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ 'ਚ ਆਪ ਪਾਰਟੀ ਦੇ ਐਮ ਐਲ ਏ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਸ਼ਹੀਦ ਭਗਤ ਸਿੰਘ ਦੇ ਬੁੱਤ ਸਾਹਮਣੇ ਸਹੁੰ ਖਾ ਕੇ ਦੱਸਿਓ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਹੋਣਾ ਜ਼ਰੂਰੀ ਹੈ ਜਾਂ ਨਹੀਂ । ਉਨ੍ਹਾਂ ਨੇ ਅੱਗੇ ਆਖਿਆ ਕਿ ਸੰਵਿਧਾਨ ਨਿਰਮਾਤਾ ਦੀ ਤਸਵੀਰ ਸਰਕਾਰੀ ਦਫਤਰਾਂ 'ਚ ਲਾਉਣ ਨਾਲੋਂ ਚੰਗਾ ਹੁੰਦਾ ਜੇ ਕਿਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਲਿਖੇ ਸੰਵਿਧਾਨ ਦੇ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਲਈ ਕੋਈ ਐਲਾਨ ਕੀਤਾ ਜਾਂਦਾ ਤਾਂ ਇਹ ਹੋਣਾ ਸੀ ਬਾਵਾ ਸਾਹਿਬ ਦਾ ਵੱਡਾ ਸਤਿਕਾਰ । ਦੇਵ ਸਰਾਭਾ ਨੇ ਆਖ਼ਰ 'ਚ ਆਖਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ , ਬੰਦੀ ਸਿੰਘਾਂ ਦੀ ਰਿਹਾਈ ਤੇ ਨਾ ਬੋਲਣ ਵਾਲੇ ਕਾਂਗਰਸ ਅਕਾਲੀਆਂ ਦਾ ਚੋਣਾਂ ਵਿੱਚ ਵੱਡੀ ਹਾਰ ਹੋਈ ,ਜਦ ਕਿ ਵੱਡੀ  ਬਹੁਮਤ ਨਾਲ ਜਿੱਤ ਕੇ ਆਪ ਪਾਰਟੀ ਦੇ ਲੀਡਰਾਂ ਦਾ ਬੇਅਦਬੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਨਾ ਬੋਲਣਾ ਮੰਦਭਾਗਾ । ਸੋ ਅਸੀਂ ਪੰਜਾਬ ਦੇ ਫ਼ਿਕਰਮੰਦ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਕੌਮ ਦੇ ਸਿੱਖ ਜੁਝਾਰੂਆਂ ਨੂੰ ਜੇਲ੍ਹਾਂ ਤੋਂ ਰਿਹਾਅ ਕਰਵਾਉਣ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਸਰਾਭੇ ਪਹੁੰਚੋ।ਇਸ ਮੌਕੇ ਬਾਬਾ ਅਵਤਾਰ ਸਿੰਘ ਮਹੋਲੀ ਖੁਰਦ ਵਾਲੇ , ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ, ਇੰਦਰਜੀਤ ਸਿੰਘ ਸਹਿਜਾਦ,ਬੌਬੀ ਸਹਿਜ਼ਾਦ , ਬਿੰਦਰ ਸਰਾਭਾ, ਬੀਰ ਇੰਦਰਪ੍ਰੀਤ ਸਰਾਭਾ ,ਕੋਮਲਪ੍ਰੀਤਕੌਰ ਸਰਾਭਾ, ਜਸਵੰਤ ਸਿੰਘ ਕੁੰਡਾ ਸਰਾਭਾ,ਅੱਛਰ  ਸਿੰਘ ਸਰਾਭਾ ਮੋਟਰਜ਼ ,ਪਰਮਿੰਦਰ ਸਿੰਘ ਬਿੱਟੂ ਸਰਾਭਾ ,ਅਵਤਾਰ ਸਿੰਘ ਸਰਾਭਾ, ਜਸਵੀਰ ਸਿੰਘ ,ਰਵੀ ਰੱਤੋਵਾਲ ,ਬੂਟਾ ਸਿੰਘ ਵੈਲਡਰ ਰੱਤੋਵਾਲ ,ਸਿਵਜੋਤ ਸਿੰਘ, ਪ੍ਰਭਦੀਪ ਸਿੰਘ ,ਰਣਧੀਰ ਸਿੰਘ, ਹਰਪ੍ਰੀਤ ਸਿੰਘ ,ਜੀਵਨਜੋਤ ਸਿੰਘ ਸਾਰੇ ਪਿੰਡ ਮਹੋਲੀ ਖੁਰਦ ਤੋਂ  ਹਾਜ਼ਰ ਸਨ

ਨੁਕਸਾਨੀਆ ਫਸਲਾ ਦਾ ਜਾਇਜਾ ਲਿਆ

ਹਠੂਰ,13 ਮਾਰਚ-(ਕੌਸ਼ਲ ਮੱਲ੍ਹਾ)-ਜਨਵਰੀ ਮਹੀਨੇ ਪਏ ਬੇ ਮੌਸਮੇ ਮੀਂਹ ਨਾਲ ਪਿੰਡ ਰਸੂਲਪੁਰ (ਮੱਲ੍ਹਾ) ਦੇ ਕਿਸਾਨਾ ਦੀਆ ਨੁਕਸਾਨੀਆ ਫਸ਼ਲਾ ਦਾ ਅੱਜ ਮਾਲ ਵਿਭਾਗ ਦੇ ਪਟਵਾਰੀ ਨਰੇਸ ਕੁਮਾਰ ਨੇ ਜਾਇਜਾ ਲਿਆ।ਇਸ ਮੌਕੇ ਕਿਰਤੀ ਕਿਸਾਨ ਯੁਨੀਅਨ ਦੇ ਹਲਕਾ ਪ੍ਰਧਾਨ ਕਾਮਰੇਡ ਗੁਰਚਰਨ ਸਿੰਘ ਨੇ ਦੱਸਿਆ ਕਿ ਫਰਵਰੀ ਮਹੀਨੇ ਵਿਚ ਇਨਸਾਫ ਪਸੰਦ ਜੱਥੇਬੰਦੀਆ ਦੇ ਆਗੂਆ ਨੇ ਐਸ ਡੀ ਐਮ ਦਫਤਰ ਜਗਰਾਓ ਨੂੰ ਮੰਗ ਪੱਤਰ ਦਿੱਤਾ ਸੀ ਕਿ ਜਗਰਾਓ ਤਹਿਸੀਲ ਅਧੀਨ ਪੈਦੇ ਪਿੰਡਾ ਦੀਆ ਮੀਂਹ ਨਾਲ ਨੁਕਸਾਨੀਆ ਫਸਲਾ ਦਾ ਜਾਇਜਾ ਲੈ ਕੇ ਪੀੜ੍ਹਤ ਕਿਸਾਨਾ ਨੂੰ ਯੋਗ ਮੁਆਵਜਾ ਦਿੱਤਾ ਜਾਵੇ।ਇਸ ਮੰਗ ਨੂੰ ਮੁੱਖ ਰੱਖਦਿਆ ਅੱਜ ਪਿੰਡ ਰਸੂਲਪੁਰ (ਮੱਲ੍ਹਾ) ਦੇ ਵੱਖ-ਵੱਖ ਕਿਸਾਨਾ ਦੀ ਲਗਭਗ 105 ਏਕੜ ਆਲੂਆ ਦੀ ਬੁਰੀ ਤਰ੍ਹਾ ਗਲ ਚੁੱਕੀ ਫਸ਼ਲ ਦਾ ਮਾਲ ਵਿਭਾਗ ਵੱਲੋ ਜਾਇਜਾ ਲਿਆ ਗਿਆ।ਇਸ ਮੌਕੇ ਪਟਵਾਰੀ ਨਰੇਸ ਕੁਮਾਰ ਨੇ ਦੱਸਿਆ ਕਿ ਸਾਰੇ ਕਿਸਾਨਾ ਦੀ ਨੁਕਸਾਨੀ ਆਲੂਆ ਦੀ ਫਸਲਾ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਪੀੜ੍ਹਤ ਕਿਸਾਨ ਆਪਣੇ ਮੋਬਾਇਲ ਨੰਬਰ,ਬੈਕ ਖਾਤੇ ਅਤੇ ਅਧਾਰ ਕਾਰਡ ਦੀ ਫੋਟੋ ਕਾਪੀਆ 31 ਮਾਰਚ ਤੱਕ ਮਾਲ ਵਿਭਾਗ ਦੇ ਅਧਿਕਾਰੀਆ ਨੂੰ ਜਮ੍ਹਾ ਕਰਵਾਉਣ ਤਾਂ ਜੋ ਨੁਕਸਾਨੀ ਫਸਲ ਦਾ ਮੁਆਵਜਾ ਕਿਸਾਨਾ ਦੇ ਬੈਕ ਖਾਤਿਆ ਵਿਚ ਪਾਇਆ ਜਾਵੇ।ਇਸ ਮੌਕੇ ਉਨ੍ਹਾ ਨਾਲ ਮਨਦੀਪ ਸਿੰਘ,ਸਾਬਕਾ ਪੰਚ ਗੁਰਚਰਨ ਸਿੰਘ,ਜਗਰਾਜ ਸਿੰਘ,ਪ੍ਰਧਾਨ ਰਣਜੀਤ ਸਿੰਘ,ਸਰਬਜੀਤ ਸਿੰਘ,ਦਲੀਪ ਸਿੰਘ,ਅਜੀਤ ਸਿੰਘ,ਸੁਖਮੰਦਰ ਸਿੰਘ,ਰਾਜਾ ਰਸੂਲਪੁਰ,ਕੁਲਤਾਰਨ ਸਿੰਘ ਸਿੱਧੂ,ਨਰਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਫੋਟੋ ਕੈਪਸਨ:-ਨੁਕਸਾਨੀ ਫਸਲ ਦਾ ਜਾਇਜਾ ਲੈਦੇ ਹੋਏ ਮਾਲ ਵਿਭਾਗ ਦੇ ਅਧਿਕਾਰੀ ਅਤੇ ਹੋਰ

ਕੁਲਵੰਤ ਸਿੰਘ ਪੰਡੋਰੀ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ । ਜਿੱਤ ਦੀ ਖੁਸ਼ੀ ਚ ਵਰਕਰਾਂ ਨੇ ਲੱਡੂ ਵੰਡੇ

ਮਹਿਲ ਕਲਾਂ /ਬਰਨਾਲਾ- 12 ਮਾਰਚ-  (ਗੁਰਸੇਵਕ ਸੋਹੀ ) ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੂੰ ਹਰਾਉਂਦਿਆਂ  ਸਾਨਦਾਰ ਜਿੱਤ ਹਾਸਲ ਕੀਤੀ ਹੈ  । 
20 ਫਰਵਰੀ ਨੂੰ ਪਈਆਂ ਵੋਟਾਂ ਨੂੰ ਲੈ ਕੇ ਆਮ ਆਦਮੀ  ਦੇ  ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੂੰ  29931 ਵੋਟਾਂ ਨਾਲ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਦੀ ਖ਼ੁਸ਼ੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਅਤੇ ਜਿੱਤ ਦੇ ਜਸ਼ਨ ਤੇ ਲੱਡੂ ਵੰਡੇ ਜਾ ਰਹੇ ਹਨ  । ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਘਰ ਪਹੁੰਚ ਕੇ ਜਿੱਤ ਦੇ ਜਸ਼ਨ ਮਨਾ ਰਹੇ ਹਨ ਅਤੇ ਭੰਗੜੇ ਪਾ ਰਹੇ ਹਨ ।  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜੋ ਸੱਤਾਧਾਰੀ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਕਰਦੀਆਂ ਸੀ ਤਾਂ ਉਨ੍ਹਾਂ ਨੂੰ ਇਸ ਵਾਰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਿਛਲੀ ਵਾਰ ਪੰਜਾਬ ਵਿਧਾਨ ਸਭਾ 2017 ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ  ਨੂੰ ਕੁੱਲ 57551 ਵੋਟਾਂ ਪਈਆਂ ਸਨ  ਤੇ ਉਹ ਆਪਣੇ ਵਿਰੋਧੀ  ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਅਜੀਤ ਸਿੰਘ ਸ਼ਾਂਤ ਨੂੰ  27064 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਵਿਧਾਇਕ ਬਣੇ ਸਨ। ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਤੀਜੇ ਸਥਾਨ ਤੇ  ਰਹੇ ਸਨ  ਤੇ ਇਸ ਵਾਰ ਵੀ ਬੀਬੀ ਤੀਜੇ ਸਥਾਨ ਤੇ ਰਹੀ ।

ਲਾਭ ਸਿੰਘ ਉਗੋਕੇ ਬਣੇ ਐਮਐਲਏ ਉਸ ਦੀ ਮਾਤਾ ਬਲਦੇਵ ਕੌਰ ਨੇ ਨਹੀਂ ਛੱਡੀ ਮਿਹਨਤ.

ਭਦੌੜ /ਬਰਨਾਲਾ- 12 ਮਾਰਚ (ਗੁਰਸੇਵਕ ਸੋਹੀ)-  ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਬਣੇ ਐਮਐਲਏ ਲਾਭ ਸਿੰਘ ਉਗੋਕੇ ਦੀ ਮਾਤਾ ਨੇ ਕਿਰਤ ਤੋਂ ਮੂੰਹ ਨਹੀਂ ਮੋੜਿਆ।ਉਸ ਦੀ ਮਾਤਾ ਬਲਦੇਵ ਕੌਰ ਅੱਜ ਪਿੰਡ ਉਗੋਕੇ ਦੇ ਸਰਕਾਰੀ ਮਿਡਲ ਸਕੂਲ ਵਿੱਚ ਸਫ਼ਾਈ ਸੇਵਕਾਂ ਦੀ ਡਿਊਟੀ ਨਿਭਾਉਣ ਪਹੁੰਚੀ।ਬਲਦੇਵ ਕੌਰ ਨੇ ਪਹਿਲਾਂ ਵਾਂਗ ਹੀ ਸਕੂਲ ਦੀ ਸਫਾਈ ਕੀਤੀ। ਇਸ ਦੌਰਾਨ ਜਿੱਥੇ ਆਪ ਵਿਧਾਇਕ ਦੀ ਮਾਤਾ ਆਪਣੀ ਡਿਊਟੀ ਨਿਭਾ ਰਹੀ ਸੀ ਉੱਥੇ ਲਾਭ ਸਿੰਘ ਦੀ ਜਿੱਤ ਤੋਂ ਖ਼ੁਸ਼ ਲੋਕ ਸਕੂਲ ਪਹੁੰਚ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਰਹੇ ਸਨ। ਮਾਤਾ ਬਲਦੇਵ ਕੌਰ ਨੇ ਕਿਹਾ ਕਿ ਲਾਭ ਸਿੰਘ ਤੋਂ ਹਲਕਾ ਭਦੌੜ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ ਕਿ ਉਹ ਹਲਕੇ ਦੇ ਲੋਕਾਂ ਦੀਆਂ ਸਿਹਤ ਸਿੱਖਿਆ, ਸਹੂਲਤਾਂ ਤੋਂ ਇਲਾਵਾ ਪੜ੍ਹੇ ਲਿਖੇ ਨੌਜਵਾਨਾਂ ਦੇ ਰੁਜ਼ਗਾਰ ਮੁਹਈਆ ਕਰਵਾਉਣ ।ਇਸ ਮੌਕੇ ਸਕੂਲ ਦੀ ਇੰਚਾਰਜ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਲਾਭ ਦੀ ਜਿੱਤ ਨਾਲ ਉਨ੍ਹਾਂ ਦੇ ਸਕੂਲ ਅਤੇ ਪਿੰਡ ਉੱਗੋਕੇ ਦਾ ਨਾਮ ਰੌਸ਼ਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਾਭ ਸਿੰਘ ਦੇ ਮਾਤਾ ਬਹੁਤ ਮਿਹਨਤੀ ਤੇ ਇਮਾਨਦਾਰ ਹਨ ਅਤੇ ਪੁੱਤ ਦੇ ਵਿਧਾਇਕ ਬਣਨ ਮਗਰੋਂ ਵੀ ਉਨ੍ਹਾਂ ਆਪਣਾ ਕੰਮ ਨਹੀਂ ਛੱਡਿਆ ।ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਮਾਤਾ ਬਲਦੇਵ ਕੌਰ ਨੇ ਕਿਹਾ ਲਾਭ ਸਿੰਘ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਚੋਣ ਲੜ ਰਿਹਾ ਸੀ ਸਾਨੂੰ ਸਾਡੇ ਹਲਕੇ ਦੇ ਵੋਟਰਾਂ ਨੇ ਪਹਿਲੇ ਦਿਨ ਤੋਂ ਹੀ ਜਿੱਤ ਦਾ ਭਰੋਸਾ ਦਿਵਾਇਆ ਸੀ ।ਉਨ੍ਹਾਂ ਕਿਹਾ ਕਿ ਭਾਵੇਂ ਮੇਰਾ ਪੁੱਤ ਐਮਐਲਏ ਬਣ ਗਿਆ ਮੈਂ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖਾਂਗੀ।ਲਾਭ ਸਿੰਘ ਹਲਕਾ ਭਦੌੜ ਵਾਸੀਆਂ ਦੀ ਅਤੇ ਮੈਂ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਬੱਚਿਆਂ ਦੀ ਸੇਵਾ ਕਰਾਂਗਾ।ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਰੀਬ 22 ਸਾਲ ਤੋਂ ਸਕੂਲ ਵਿਚ ਸਫਾਈ ਸੇਵਕਾ ਵਜੋਂ ਕੰਮ ਕਰ ਰਹੀ ਹੈ।ਉਨ੍ਹਾਂ ਕਿਹਾ ਕਿ  ਮਿਹਨਤ ਅਤੇ ਕਿਰਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਇੱਥੋਂ ਤੱਕ ਪਹੁੰਚਾਇਆ ਹੈਅਤੇ ਕਿਰਤ ਕਮਾਈ ਕਰਕੇ ਹੀ ਆਪਣਾ ਜੀਵਨ ਚਲਾਉਣਗੇ।

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 20 ਵਾਂ ਦਿਨ

ਕੌਮੀ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਅੱਖਾਂ ‘ਚ ਚੁਭਦੇ ਹਾਂ, ਕਿਸੇ ਰੁਤਬੇ ਜਾਂ ਨਿੱਜ ਸੁਆਰਥ ਦੇ ਟੁੱਕੜੇ ਦੀ ਝਾਕ ਨਾ ਕੀਤੀ, ਨਾ ਕਰਨੀ ਹੈ-ਦੇਵ ਸਰਾਭਾ

ਮੁੱਲਾਪੁਰ ਦਾਖਾ 12 ਮਾਰਚ (  ਸਤਵਿੰਦਰ ਸਿੰਘ  ਗਿੱਲ )- ਜੰਗ-ਏ-ਅਜ਼ਾਦੀ ਲਈ ਜੂਝਦਿਆਂ ਕੁਰਬਾਨ ਹੋਣ ਵਾਲੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਜੀ ਸਰਾਭਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਅਤੇ ਸ੍ਰ: ਜਸਪਾਲ ਸਿੰਘ ਹੇਰ੍ਹਾਂ ਦੀ ਗਤੀਸ਼ੀਲ ਅਗਵਾਈ ਤੋਂ ਪ੍ਰੇਰਣਾਂ ਲੈਣ ਵਾਲੇ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਦੇਸ਼ ਵਿਚਲੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਸਲਾਖਾਂ ਪਿੱਛੇ ਬਚਦੀ ਜਿੰਦਗੀ ਦੇ ਦਿਨ ਗੁਜ਼ਾਰਦੇ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਨੂੰ  ਕੌਮੀ ਕਾਰਜ਼ ਸਮਝਦਿਆਂ, ਲਗਾਏ ਮੋਰਚੇ ਤਹਿਤ ਭੁੱਖ ਹੜਤਾਲ ਦੇ 20 ਵੇਂ ਦਿਨ ਆਪਣੇ ਸਹਿਯੋਗੀਆਂ ਸ਼ਿੰਗਾਰਾ ਸਿੰਘ ਟੂਸੇ, ਕੈਪਟਨ ਰਾਮਲੋਕ ਸਿੰਘ ਸਰਾਭਾ,  ਕੁਲਦੀਪ ਸਿੰਘ ਕਿਲ੍ਹਾ ਰਾਏਪੁਰ, ਬਲਦੇਵ ਸਿੰਘ ਈਸ਼ਨਪੁਰ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਬੈਠੇ। ਮੀਡੀਏ ਸਾਹਮਣੇ  ਗੱਲਬਾਤ ਕਰਦਿਆਂ ਕਿਹਾ ਪੰਥ ਅਤੇ ਪੰਜਾਬ ਦੇ ਅੰਦਰੋਂ ਤੇ ਬਾਹਰਲੇ ਵਾਰਾਂ ਨੇ ਵਰਤਮਾਨ ਹੀ ਨਹੀਂ ਸਗੋਂ ਸੁਨਹਿਰੀ ਪਿਛੋਕੜ ਨੂੰ ਵੀ ਦਾਗਦਾਰ ਕੀਤਾ।ਪੰਜਾਬ ਦੇ ਸੂਝਵਾਨ ਲੋਕਮੱਤ ਵਾਲੀ ਹਨੇਰੀ ਨੇ ਨਿੱਜ ਸੁਆਰਥ ਅਤੇ ਸਿਆਸੀ ਧੜ੍ਹੇਬੰਦੀ ਸੋਚ ਦੇ ਧਾਰਨੀਆਂ ਨੂੰ ਲਾਂਭੇ ਕਰਦਿਆਂ ਨਵਿਆਂ ਹੱਥ ਸੱਤਾ੍ਹ ਸੌਪਦਿਆਂ ਭਵਿੱਖ ਸੁਆਰਨ ਦੀ ਉਮੀਦ ਕੀਤੀ। ਹੁਣ ਇਕ ਪੱਖੋਂ ਤਾਂ ਸੰਤੁਸ਼ਟੀ ਹੋਈ ਕਿ ਨਿੱਜ ਪ੍ਰਸਤੀ ਜਾਂ ਧੜੇਬੰਦੀ ਨਾਲੋਂ ਸ਼ਹੀਦਾਂ ਦਾ ਪੱਖ ਸਾਹਮਣੇ ਆਉਣ ਲੱਗਿਆ ਹੈ। ਵਿਚਾਰਨ ਵਾਲਾ ਪੱਖ ਹੈ ਕਿ ਸਾਡੇ ਕੌਮੀ ਸ਼ਹੀਦਾਂ ਨੂੰ ਸ਼ਹੀਦਾਂ ਵਾਲਾ ਦਰਜ਼ਾਂ ਵੀ ਦਿਵਾਉਗੇ ਜਾਂ ਡੰਗ ਟਪਾਉਣਗੇ। ਕਿਉਕਿ ਜੇ ਕਿਸੇ ਸਿਆਸੀ ਪਾਰਟੀ ਦੇ ਮਰਹੂਮ ਆਗੂ ਨੂੰ ਭਾਰਤ ਰਤਨ ਵਰਗਾ ਖਿਤਾਬ ਦਿੱਤਾ ਜਾ ਸਕਦਾ ਹੈ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਵਰਗਿਆਂ ਨੂੰ ਕਿਉਂ ਨਹੀਂ? ਉਨ੍ਹਾਂ ਸਪੱਸ਼ਟ ਕੀਤਾ ਕਿ ਕੌਮੀ ਹੱਕਾਂ ਦੀ ਗੱਲ ਕਰਦੇ ਹਾਂ, ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਚੁਭਦੇ ਹਾਂ, ਕਿਸੇ ਰੁਤਬੇ ਜਾਂ ਨਿੱਜ ਸੁਆਰਥ ਦੇ ਟੁੱਕੜੇ ਦੀ ਝਾਕ ਨਾ ਕੀਤੀ ਹੈ ਨਾ ਕਰਨੀ ਹੈ। ਇਸ ਲਈ ਜਿਹੜੇ ਲੋਕ ਚਾਹੁੰਦੇ ਨੇ ਕਿ ਅਸੀਂ ਕਿਸੇ ਘੁੜੰਮ ਚੌਧਰੀ ਦੇ ਸਾਹਮਣੇ ਘਸਿਆਰੇ ਬਣੇ ਰਹੀਏ, ਇਹ ਸੰਭਵ ਨਹੀਂ। ਇਸੇ ਲਈ ਅਖੌਤੀ ਘੁੜੰਮ ਚੌਧਰੀਆਂ ਨੂੰ ਹੱਥਾਂ-ਪੈਰਾਂ ਦੀ ਪਈ ਰਹਿੰਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਆਪਾਂ ਸਾਰੇ ਕੌਮ ਦੀ ਅਵਾਜ਼ ਬਣੀਏ, ਸਿਰ ਜੋੜੀਏ-ਤੋੜੀਏ ਨਾ, ਵਿਰੋਧ ਕਰਨ ਨਾਲੋਂ ਸਹਿਯੋਗ ਦੇਈਏ, ਅਰਾਮ ਦੀ ਜਿੰਦਗੀ ਜਿਉਣ ਨਾਲੋਂ ਜਜ਼ਬੇ ਨੂੰ ਜਾਬਤੇ ਵਿਚ ਰੱਖਦਿਆਂ ਸਹਿਯੋਗੀ ਬਣਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਡਟੀਏ।ਅੱਜ ਦੀ ਭੁੱਖ ਹੜਤਾਲ ਵਿਚ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ, ਇੰਦਰਜੀਤ ਸਿੰਘ ਸਹਿਜਾਦ ,ਜਸਬੀਰ ਸਿੰਘ ਜੱਸਾ ਤਾਜਪੁਰ ,ਕੁਲਜੀਤ ਸਿੰਘ ਭੰਮਰਾ ਸਰਾਭਾ ,ਬਿੰਦਰ ਸਰਾਭਾ, ਮਿਸਤਰੀ ਤਰਸੇਮ ਸਿੰਘ ਸਰਾਭਾ, ਹਰਦੀਪ ਸਿੰਘ ਰੈਂਪੀ ਸਰਾਭਾ, ਪਰਮਜੀਤ ਸਿੰਘ ਪੰਮੀ ਸਰਾਭਾ,ਨਿਰਭੈ ਸਿੰਘ ਅੱਬੂੂਵਾਲ ,ਡਾ ਕਰਤਾਰ ਸਿੰਘ ਸਰਾਭਾ,ਪਰਦੀਪ ਸਿੰਘ ਸਰਾਭਾ,ਜੋਗਿੰਦਰ ਸਿੰਘ ਸ਼ਹਿਜ਼ਾਦ  ਨੇ ਵੀ ਹਾਜ਼ਰੀ ਭਰੀ।

ਮਾਲਕ ਅੱਗੇ ਅਰਦਾਸ ✍️ ਰਮੇਸ਼ ਕੁਮਾਰ ਜਾਨੂੰ

ਕੁਝ ਗੀਤ ਲਿਖੇ ਨੇ ਗਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ
ਜ਼ਿੰਦ ਕੋਮ ਦੇ ਲੇਖੇ ਲਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਮੈਂ ਸਭ ਦੀ ਸੁਣਦਾ ਰਹਿੰਦਾ ਹਾਂ
ਅਜੇ ਮੋਕਾ ਆਉਣਾ ਬੋਲਣ ਦਾ
     ਕੋਈ ਆਪਣੀ ਗੱਲ ਸੁਣਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਕੁਝ ਫਰਜ਼ ਅਜੇ ਵੀ ਬਾਕੀ ਨੇ
ਕੁਝ ਕਰਜ਼ ਚੁਕਾਉਣੇ ਪੈਣੇ ਨੇ
      ਇਹ ਭਾਰ ਵੀ ਸਿਰ ਤੋਂ ਲਾਹ ਜਾਵਾਂ
      ਫੇਰ ਤੂੰ ਭਾਵੇਂ ਲੈ ਜਾਵੀਂ

ਚੰਨ ਉੱਤੇ ਧਰ ਕੇ ਪੈਰਾਂ ਨੂੰ
ਮੈਂ ਤੱਪਦਾ ਸੂਰਜ ਫੜਨਾ ਏ
     ਜੇ ਹਾਰ ਕੇ ਵਾਪਸ ਆ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਅਜੇ ਸੁਪਨੇ ਕਈ ਅਧੂਰੇ ਨੇ
ਜੋ ਵੇਖੇ ਖੁਲੀਆਂ ਅੱਖਾਂ ਨੇ
     ਇੱਕ ਦਿਲ ਦੀ ਰੀਝ ਪੁਗਾ ਜਾਵਾਂ
     ਫੇਰ ਤੂੰ ਭਾਵੇਂ ਲੈ ਜਾਵੀਂ

ਰਮੇਸ਼ ਨੇ ਇੱਕ ਦਿਨ ਮਰ ਜਾਣਾ
ਜਾਨੂੰ ਨੇ ਜ਼ਿੰਦਾ ਰਹਿਣਾ ਏ
      ਕੁਝ ਅੱਖਰ ਝੋਲੀ ਪਾ ਜਾਵਾਂ
      ਫੇਰ ਤੂੰ ਭਾਵੇਂ ਲੈ ਜਾਵੀਂ

       ਲੇਖਕ-ਰਮੇਸ਼ ਕੁਮਾਰ ਜਾਨੂੰ
      ਫੋਨ ਨੰ:-98153-20080

ਢੋਸ ਪਰਿਵਾਰ ਹਲਕਾ ਧਰਮਕੋਟ ਦਾ ਜ਼ਿੰਦਗੀ ਭਰ ਕਰਜ਼ਾਈ ਰਹੇਗਾ - ਲਾਡੀ ਢੋਸ

ਧਰਮਕੋਟ, 11 ਮਾਰਚ  (ਗੁਰਦੇਵ ਗ਼ਾਲਿਬ )  ਹਲਕਾ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਚੁਣੇ ਗਏ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੀ ਇਸ ਜਿੱਤ ਲਈ ਹਲਕਾ ਧਰਮਕੋਟ ਦੇ ਸਮੂਹ ਬਸ਼ਿੰਦਿਆਂ, ਆਮ ਆਦਮੀ ਪਾਰਟੀ ਦੇ ਵਲੰਟੀਅਰਾਂ, ਸਪੋਟਰਾਂ, ਵੋਟਰਾਂ, ਬਜ਼ੁਰਗਾਂ, ਮਾਵਾਂ ਭੈਣਾਂ ਅਤੇ ਨੌਜਵਾਨ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਿਆਂ ਕਿਹਾ ਕਿ ਢੋਸ ਪਰਿਵਾਰ ਹਲਕਾ ਧਰਮਕੋਟ ਦਾ ਜ਼ਿੰਦਗੀ ਭਰ ਰੋਮ ਰੋਮ ਕਰਜ਼ਾਈ ਰਹੇਗਾ ਅਤੇ ਮੈਂ ਇਹ ਕਰਜ਼ਾ ਆਪਣੀ ਪੰਜ ਸਾਲਾਂ ਦੀ ਟਰਮ ਵਿਚ ਹਲਕੇ ਵਿਚੋਂ ਚਿੱਟੇ ਜਿਹਾ ਮਾਰੂ ਨਸ਼ਾ ਖ਼ਤਮ ਕਰਕੇ, ਹਲਕੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਉਚੇਰੀ ਸਿੱਖਿਆ ਵਾਲੀਆਂ ਵਿੱਦਿਅਕ ਸੰਸਥਾਵਾਂ ਬਣਵਾ ਕੇ, ਸਿਹਤ ਸਹੂਲਤਾਂ ਲਈ ਚੰਗੇ ਮਿਆਰੀ ਹਸਪਤਾਲ ਬਣਵਾ ਕੇ ਅਤੇ ਉਨਾਂ੍ਹ ਵਿੱਚ ਹਰ ਇੱਕ ਬਿਮਾਰੀ ਦੇ ਮਾਹਿਰ ਡਾਕਟਰ ਲਿਆ ਕੇ, ਹਲਕੇ ਵਿਚੋਂ ਬੇਰੁਜ਼ਗਾਰੀ ਦੂਰ ਕਰਨ ਲਈ ਵੱਡੀਆਂ ਇੰਡਸਟਰੀਆਂ ਲਗਵਾਉਣ ਸਮੇਤ ਸਮੁੱਚੇ ਹਲਕੇ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਕੇ ਲਾਹੁਣ ਦੀ ਕੋਸ਼ਸ਼ਿ ਕਰਾਂਗਾ। ਵਿਧਾਇਕ ਢੋਸ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਜੋ ਭਰੋਸਾ ਮੇਰੇ ਤੇ ਪ੍ਰਗਟਾਇਆ ਹੈ ਮੈਂ ਉਸ ਭਰੋਸੇ ਨੂੰ ਕਦੇ ਵੀ ਟੁੱਟਣ ਨਹੀਂ ਦੇਵਾਂਗਾ ਅਤੇ ਹਲਕਾ ਧਰਮਕੋਟ ਦਾ ਬਿਨਾਂ ਕਿਸੇ ਭੇਦਭਾਵ ਸਰਵਪੱਖੀ ਵਿਕਾਸ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਬਦਲਾਖੋਰੀ ਜਾਂ ਸਿਫ਼ਾਰਸ਼ੀ ਰਾਜਨੀਤੀ ਬਾਰੇ ਗੱਲ ਕਰਦਿਆਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਮੈਂ ਇਨਾਂ੍ਹ ਰਵਾਇਤੀ ਪਾਰਟੀਆਂ ਕਾਂਗਰਸ ਜਾਂ ਅਕਾਲੀ ਦਲ ਵਰਗੀ ਰਾਜਨੀਤੀ ਕਦੇ ਵੀ ਨਹੀਂ ਕਰਾਂਗਾ, ਮੇਰੇ ਘਰ ਦੇ ਦਰਵਾਜ਼ੇ ਹਲਕਾ ਧਰਮਕੋਟ ਦੇ ਹਰ ਬਸ਼ਿੰਦੇ ਲਈ 24 ਘੰਟੇ ਖੁੱਲ੍ਹੇ ਹਨ ਅਤੇ ਕੋਈ ਵੀ ਸੱਜਣ ਚਾਹੇ ਉਹ ਅਮੀਰ ਹੋਵੇ ਚਾਹੇ ਉਹ ਗ.ਰੀਬ ਹੋਵੇ ਮੈਨੂੰ ਆਪਣੇ ਕੰਮ ਲਈ ਬਿਨਾਂ ਿਝਜਕ ਸੱਦਾ ਮਿਲ ਸਕਦਾ ਹੈ। ਅੰਤ ਵਿੱਚ ਢੋਸ ਨੇ ਕਿਹਾ ਕਿ ਜੋ ਵਾਅਦੇ ਅਤੇ ਗਰੰਟੀਆਂ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਕੀਤੀਆਂ ਗਈਆਂ ਸਨ, ਉਹ ਸਭ ਵਾਅਦੇ ਅਤੇ ਗਾਰੰਟੀਆਂ ਨੂੰ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਤੁਰੰਤ ਪੂਰਾ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਜਾਵੇਗੀ।

ਇਹ ਤੁਸੀਂ ਜ਼ਰੂਰ ਜਾਣਨਾ ਚਾਹੋਗੇ ਅੰਮ੍ਰਿਤਸਰ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਵਿਧਾਇਕ ਜੀਵਨਜੋਤ ਕੌਰ ਦੇ ਬਾਰੇ  

ਅੰਮ੍ਰਿਤਸਰ ਹਲਕੇ ਤੋਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਸਮਾਜ ਸੇਵੀ ਹੈ। ਉਹ ਸ਼੍ਰੀ ਹੇਮਕੁੰਟ ਐਜੂਕੇਸ਼ਨ ਸੋਸਾਇਟੀ ਦੀ ਸੰਸਥਾਪਕ ਹੈ ਤੇ ਇਸ ਸੰਸਥਾ ਅਧੀਨ ਲੋੜਵੰਦ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇੰਨਾ ਹੀ ਨਹੀਂ ਉਸ ਨੂੰ ਪੰਜਾਬ ਦੀ 'ਪੈਡ ਵੂਮੈਨ' ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਦਾ ਉਦੇਸ਼ ਪਲਾਸਟਿਕ ਸੈਨੇਟਰੀ ਪੈਡਾਂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਔਰਤਾਂ ਨੂੰ ਜਾਗਰੂਕ ਕਰਨਾ ਹੈ। ਜੀਵਨ ਜੋਤ ਕੌਰ ਨੇ ਸਵਿਸ ਕੰਪਨੀ ਨਾਲ ਵੀ ਸਮਝੌਤਾ ਕੀਤਾ ਹੋਇਆ ਹੈ। ਇਸ ਕੰਪਨੀ ਦੀ ਮਦਦ ਨਾਲ ਉਹ ਪੇਂਡੂ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਦਿੰਦੀ ਹੈ। ਉਹ ਐਜੂਕੇਸ਼ਨ ਸੁਸਾਇਟੀ ਅਧੀਨ ਲੋੜਵੰਦ ਬੱਚਿਆਂ ਦੀ ਭਲਾਈ ਲਈ ਵੀ ਕੰਮ ਕਰ ਰਹੀ ਹੈ। ਸੰਸਥਾ ਦਾ ਮੁੱਖ ਟੀਚਾ ਸਾਖਰਤਾ ਅਤੇ ਸਿੱਖਿਆ, ਸਿਹਤ, ਝੁੱਗੀ-ਝੌਂਪੜੀ-ਮੁੜ-ਵਸੇਬੇ, ਵੋਕੇਸ਼ਨਲ ਸਿੱਖਿਆ, ਮਹਿਲਾ ਸਸ਼ਕਤੀਕਰਨ ਅਤੇ ਹੋਰ ਬਹੁਤ ਸਾਰੇ ਸਮਾਜਿਕ ਕਾਰਨਾਂ ਦੇ ਖੇਤਰ ਵਿੱਚ ਵਿਆਪਕ ਤੌਰ 'ਤੇ ਕੰਮ ਕਰਨਾ ਹੈ।ਜੀਵਨ ਜੋਤ ਕੌਰ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਕੰਮ ਕਰ ਰਹੀ ਸੀ। 'ਆਪ' ਦੀ ਤਰਫੋਂ ਉਨ੍ਹਾਂ ਨੂੰ ਪੰਜਾਬ ਦਾ ਬੁਲਾਰਾ ਵੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ ‘ਆਪ’ ਦੇ ਮਹਿਲਾ ਵਿੰਗ ਦੀ ਮੁਖੀ ਵੀ ਹੈ। ਉਸ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ ਹੈ।

ਅਮਨਜੀਤ ਸਿੰਘ ਖਹਿਰਾ  

ਆਪ ਦੀ ਜਿੱਤ ਦੇ ਪੰਜ ਵੱਡੇ ਫੈਕਟਰ ✍️ ਅਮਨਜੀਤ ਸਿੰਘ ਖਹਿਰਾ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਬਸਪਾ, ਬੀਜੇਪੀ ਅਤੇ ਹੋਰ ਪਾਰਟੀਆਂ ਲਈ ਸੁਨਾਮੀ ਸਾਬਤ ਹੋਏ। ਸਿਰਫ਼ ਅੱਠ ਸਾਲ ਪੁਰਾਣੀ ਆਮ ਆਦਮੀ ਪਾਰਟੀ (ਆਪ) ਨੇ ਅਜਿਹੇ ਦਿੱਗਜਾਂ ਨੂੰ ਢੇਰ ਕਰ ਦਿੱਤਾ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਅਜੇਤੂ ਹਨ। ਤਿੰਨ ਸਾਬਕਾ ਮੁੱਖ ਮੰਤਰੀ, ਇਕ ਮੌਜੂਦਾ ਮੁੱਖ ਮੰਤਰੀ, ਨੌਂ ਮੰਤਰੀ ਤੇ ਸਪੀਕਰ ਸਮੇਤ ਕਈ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਨੇ ਧਮਾਕੇਦਾਰ ਜਿੱਤ ਦਰਜ ਕਰਦੇ ਹੋਏ ਕੁੱਲ 117 ਵਿਧਾਨ ਸਭਾ ਸੀਟਾਂ ’ਚੋਂ 92 ਸੀਟਾਂ ਜਿੱਤ ਕੇ ਸਾਫ਼ ਕਰ ਦਿੱਤਾ ਕਿ ਪੰਜਾਬ ਦੀ ਸਿਆਸਤ ’ਚ ਇਸ ਵਾਰੀ ਦਲਿਤ, ਹਿੰਦੂ, ਡੇਰਾ ਤੇ ਕਿਸਾਨ ਅੰਦੋਲਨ ਫੈਕਟਰ ਕੰਮ ਨਹੀਂ ਕੀਤਾ। ਲੋਕਾਂ ਨੇ ਸਪੱਸ਼ਟ ਬਹੁਮਤ ਲਈ ਵੋਟਿੰਗ ਕੀਤੀ ਤੇ ਮੁੱਖ ਮੰਤਰੀ ਲਈ ਭਗਵੰਤ ਮਾਨ ਦੇ ਨਾਂ ’ਤੇ ਮੋਹਰ ਲਗਾਈ। ਕੀ ਹਨ ਉਹ ਪੰਜ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮੈ ਸਮਝਦਾ ਹਾਂ ਕਿ ਉਨ੍ਹਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲ ਲੋਕਾਂ ਨੂੰ ਆਪ ਮੁਹਾਰੇ ਤੌਰ ।

ਇਹ ਹਨ ਆਪ ਦੀ ਜਿੱਤ ਦੇ ਪੰਜ ਵੱਡੇ ਫੈਕਟਰ

1. ਮੁੱਖ ਮੰਤਰੀ ਦਾ ਚਿਹਰਾ ; ਪਿਛਲੀ ਵਾਰੀ ਵਾਲੀ ਗਲਤੀ ਨਹੀਂ ਦੁਹਰਾਈ। ਸਮੇਂ ’ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ।

2. ਸਾਫ਼ ਸੁਥਰਾ ਅਕਸ ; ਭਗਵੰਤ ਮਾਨ ਦੇ ਸਾਫ਼ ਤੇ ਇਮਾਨਦਾਰ ਅਕਸ ਦਾ ਅਸਰ ਨਿੱਜੀ ਦੋਸ਼ਾਂ ਦਾ ਵੀ ਉਨ੍ਹਾਂ ਨੂੰ ਫਾਇਦਾ ਮਿਲਿਆ।

3. ਬਿਹਤਰੀਨ ਪਲਾਨਿੰਗ ; ਜਦੋਂ ਸਾਰੀਆਂ ਪਾਰਟੀਆਂ ਖਿੱਚੋਤਾਣ ’ਚ ਲੱਗੀਆਂ ਸਨ, ‘ਆਪ’ ਗਰਾਊਂਡ ’ਤੇ ਸ਼ਾਂਤ ਤਰੀਕੇ ਨਾਲ ਕੰਮ ਕਰ ਰਹੀ ਸੀ। ਜਿਸ ਵਿੱਚੋਂ ਬਦਲਾਅ ਪੈਦਾ ਹੋਇਆ ਘਰ ਘਰ ਵਿਚ ਬਦਲਾਅ ਚਾਹੀਦਾ ਬਾਰੇ ਗੱਲ ਹੋਣ ਲੱਗੀ  ।

4. ਮੁੱਦਿਆਂ ਦੀ ਗੱਲ; ‘ਆਪ’ ਨੇ ਬਿਜਲੀ, ਸਿੱਖਿਆ, ਸਿਹਤ ਤੇ ਮਾਈਨਿੰਗ ਨੂੰ ਵੱਡਾ ਮੁੱਦਾ ਬਣਾਇਆ, ਜਿਸਨੇ ਪੂਰੀ ਹਵਾ ਬਦਲ ਦਿੱਤੀ।

5. ਸਮੇਂ ਸਿਰ ਹੋਏ ਮੁਫ਼ਤ ਐਲਾਨ ; 300 ਯੂਨਿਟ ਮੁਫ਼ਤ ਬਿਜਲੀ, ਔਰਤਾਂ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਏ ਵਰਗੇ ਐਲਾਨਾਂ ਦਾ ਅਸਰ।

ਮੈਂ ਸੋਚਦਾ ਹਾਂ ਕਿ ਇਹ ਸਭ ਤੋਂ ਵੱਡੇ ਪੰਜ ਓ ਫੈਕਟਰ ਹਨ ਜਿਨ੍ਹਾਂ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੱਡੇ ਮੁਹੱਬਤ ਨਾਲ ਖਡ਼੍ਹਾ ਕੀਤਾ । 

ਅਮਨਜੀਤ ਸਿੰਘ ਖਹਿਰਾ  

 

ਗੁਰਮੀਤ ਸਿੰਘ ਖੁੱਡੀਆਂ ਦੇ ਲੰਬੀ ਹਲਕੇ ਤੋਂ ਚੋਣ ਜਿੱਤ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵੱਲੋਂ ਦਿੱਤੀਆਂ ਪੰਥ ਨੂੰ ਸੇਵਾਵਾਂ ਨੂੰ ਲੋਕ ਕਰਨ ਲੱਗੇ ਯਾਦ ਕਰਨ ਲੱਗੇ 

ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਬਾਰੇ ਕੁਝ ਗੱਲਾਂ 

ਕਿੱਥੋਂ ਲੱਭਣੇ ਆਂ, ਹੁਣ ਮੱਲ ਅਖਾੜਿਆਂ ਦੇ !

ਕਿਸੇ ਟਾਈਮ ਪੰਜਾਬ ਰਾਜ ਮੰਡੀ ਬੋਰਡ ਦਾ ਚੇਅਰਮੈਨ ਹੁੰਦਿਆਂ ,ਜਥੇਦਾਰ ਜਗਦੇਵ ਸਿੰਘ ਖੁਡੀਆਂ,ਸਰਕਾਰੂ ਕਾਰ ਦੀ ਥਾਂ ,ਆਂਮ ਹੀ ਰੋਡਵੇਜ ਦੀ ਬਸ ਤੇ ਸਫਰ ਕਰਦਾ ਹੁੰਦਾ ਸੀ ਤੇ ਓਹ ਵੀ ਬਿਨ ਦਿਖਾਵੇ ਦੇ । ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ  ਕੇ ਕੇਰਾਂ ਚੇਅਰਮੈਨ ਹੁੰਦਿਆਂ ,ਮੁਕਤਸਰ ਮੰਡੀਬੋਰਡ ਦੇ ਦਫ਼ਤਰ ਪੁੱਜਿਆ ਤੇ ਕੁਲਦੀਪ ਸਿੰਘ ਜੋ ਓਸ ਵਕਤ ਮੰਡੀਬੋਰਡ ਚ SDO ਸਨ ਨੁੰ ਕਹਿੰਦਾ ,” ਹੁਣ ਆਥਣ ਵੇਲਾ ਹੋ ਗਿਆ ਸ਼ੇਰਾ ਤੇ ਪਿੰਡਾਂ ਨੂੰ ਜਾਂਦੀਆਂ ਬੱਸਾਂ ਚੋ ਹੁਣ ਕੋਈ ਹੋਰ ਬੱਸ ਲਗਦਾ ਜਾਣੀ ਨਹੀਂ ਤੇ ਬੂੜੇਗੁਜਰ ਸਾਡੀ ਰਿਸ਼ਤੇਦਾਰੀ ਆ ਜੇ ਕੋਈ ਉੱਥੇ ਮੈਨੁੰ ਪੁੱਚ੍ਹਾ ਸਕਦਾ ਹੋਵੇ ਤਾਂ ਮਿਹਰਬਾਨੀ ਹੋਵੇਗੀ “ ਐਸਡੀਓ ਕੁਲਦੀਪ ਸਿੰਘ ਕਹਿੰਦਾ ਕਾਫ਼ੀ ਦੇਰ ਬਾਅਦ ਜਦੋਂ ਅਸੀਂ ਟੈਕਸੀ ਦਾ ਇੰਤਜ਼ਾਮ ਕੀਤਾ ਤਾਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਹੱਥ ਜੋੜ ਕੇ ਕਹਿਣ ਲੱਗੇ ,” ਮੈ ਤਾਂ ਸਵਾਲ ਪਾਇਆ ਸੀ ਕਿ ਐਥੋਂ ਕੋਈ ਮੁਲਾਜ਼ਮ ਸਕੂਟਰ ਤੇ ਲਾਹ ਆਵੇ ,ਆਹ ਕਾਰ ਵਾਲੀ ਤਕਲੀਫ਼ ਤਾਂ ਰਹਿਣ ਦਿਓ” ਫਿਰ ਇਕ ਜਣਾ ਉਨਾਂ ਨੁੰ ਸਕੂਟਰ ਤੇ ਬੂੜੇ ਗੁਜ਼ਰ ਲਾ ਕੇ ਆਇਆ”ਐਨਾ ਸਾਦਾ ਬੰਦਾ ਸੀ ਓਹ ਅੰਮ੍ਰਿਤਸਰ ਤੋਂ ਖ਼ਾਲਸਾ ਕਾਲਜੋਂ ਪੜਿਆ ਸੀ ਜਗਦੇਵ ਸਿੰਘ ਖੁੱਡੀਆਂ,ਐਨਾ ਰੌਸ਼ਨ ਦਿਮਾਗ ਸੀ ਕਿ ਤਹਿਸੀਲਦਾਰ ਲੱਗਣ ਦੀ ਸਰਕਾਰ ਵੱਲੋਂ ਆਫਰ ਮਿਲੀ ਠੁਕਰਾ ਕੇ ਲੋਕ ਸੇਵਾ ਨੁ ਸਮਰਪਿਤ ਹੋ ਗਿਆ ਇਹ ਨੌਜਵਾਨ ।ਜਦੋਂ ਹਰਚੰਦ ਸਿੰਘ ਲੌਗੋਵਾਲ ਨੇ ਰਾਜੀਵ ਗਾਂਧੀ ਨਾਲ ਸਮਝੋਤਾ ਕੀਤਾ ਤਾਂ ਇਕਲੌਤੇ ਖੁੱਡੀਆਂ ਨੇ ਜੁਰਅਤ ਨਾਲ ਮੂੰਹ ਕੇ ਕਿਹਾ ਕਿ ,” ਸੰਤ ਜੀ ਤੁਸੀ ਬਹੁਤ ਮਾੜਾ ਕੰਮ ਕੀਤਾ “ ਇਹ ਗੱਲ ਹਰਚੰਦ ਸਿੰਘ ਲੌਗੋਵਾਲ ਦੇ ਮੂੰਹ ਤੇ ਕਹੀ ਸੀ ..ਕਿਉਂਕਿ ਲੌਗੋਵਾਲ ਨੇ ਇਹ ਗੱਲ ਬਾਅਦ ਚ ਹਾਈ ਕੋਰਟ ਦੇ ਵਕੀਲ ਗੁਰਨਾਮ ਸਿੰਘ ਤੀਰ (ਚਾਚਾ ਚੰਡੀਗੜੀਆ) ਨੁ ਦੱਸੀ ਸੀ । 

ਜਦੋਂ 1989 ਚ ਟਿਕਟ ਦੀ ਗੱਲ ਚੱਲੀ ਤਾਂ ਚੂਹੜਚੱਕ ਤੋਂ ਕੰਦੂਖੇੜਾ ਤੱਕ ਏਨਾ ਵੱਡਾ ਇਲਾਕਾ , ਕਹਿੰਦੇ ਆਹ ਜੱਥੇਦਾਰ ਨੂੰ ਟਿਕਟ ਦੇ ਦੇਓ । ਖੁੱਡੀਆਂ ਸਾਬ ਨੇ ਹੱਥ ਜੋੜ ਕੇ ਫਤਹਿ ਬੁਲਾਈ । ਦੂਜੇ ਉਮੀਦਵਾਰਾਂ ਨੇ ਭਰਵੇਂ ਇਕੱਠ ਕਰਕੇ ਆਪਣੇ ਕਾਗਜ਼ ਭਰੇ । ਜੱਥੇਦਾਰ ਸਾਬ੍ਹ 3-4 ਜਣਿਆਂ ਨੂੰ ਨਾਲ ਲੈਕੇ ਪਿਛਲੇ ਦਰਵਾਜ਼ਿਓਂ ਜਾਕੇ ਕਾਗਜ਼ ਭਰ ਆਏ ਤੇ ਪਿੰਡ ਨੂੰ ਬੱਸ ਚੜ ਗਏ । 5 ਕ ਦਿਨਾਂ ਵਿੱਚ ਇਹੋ ਜੀ ਹਨੇਰੀ ਵਗੀ ਜੱਥੇਦਾਰ ਸਾਬ ਆਰਾਮ ਨਾਲ ਚੋਣ ਜਿੱਤ ਕੇ MP ਬਣ ਗਏ ।1989 ਚ ਲੋਕਾਂ ਸਭ ਦੀਆਂ ਚੋਣਾਂ ‘ਚ ਫਰੀਦਕੋਟੋ ਹਰਚਰਨ ਬਰਾੜ ਤੇ ਬਾਦਲ ਦੇ ਸੱਜੇ ਹੱਥ ਖਾਸਮ ਖਾਸ ਭਾਈ ਸ਼ਮਿਦਰ ਦੀਆਂ ਗੋਡੀਆਂ ਲਵਾ ਤੀਂਆਂ ਸੀ ਖੁੱਡੀਆਂ ਨੇ । ਪਰ ਜਿਵੇਂ ਮੈ ਸੋਚਦਾ ਹਾਂ ਕਿ ਇੱਕ ਸਾਧਾਰਨ ਬੰਦੇ ਦੀ ਏਡੀ ਵੱਡੀ ਪ੍ਰਾਪਤੀ ਨੂੰ ਸਾਡੇ ਪੰਜਾਬੀ ਲੋਕ ਚੰਗੇ ਪਾਸੇ ਵੱਲ ਨੂੰ ਘੱਟ ਤੇ ਮਾੜੇ ਪਾਸੇ ਵੱਲ ਨੂੰ ਵੱਧ ਦੇਖਦੇ ਹਨ ਨਾਲੇ ਬਰਾਬਰ ਦੇ ਰਾਜਨੀਤਕ ਲੋਕਾਂ ਤੋਂ ਇਹ ਕਿੱਥੇ ਜਰਿਆ ਜਾਂਦਾ ਕਿ ਆਮ ਤੇ ਈਮਾਨਦਾਰ ਬੰਦਾ ਅੱਗੇ ਆਵੇ ਤੇ ਉਹ ਵੀ ਸੱਚਾ ਪੱਕਾ ਅੰਮ੍ਰਿਤਧਾਰੀ ਸਾਬਤ ਸਿੱਖ  ।ਜਗਦੇਵ ਸਿੰਘ ਖੁੱਡੀਆਂ ਲੋਕ ਸਭਾ ਦੀ ਸੋਂਹ ਚੁੱਕ ਕੇ ਦਿੱਲੀਓਂ ਪਿੰਡ ਆਉਂਦਾ ਹੈ ਤੇ ਅਗਲੇ ਦਿਨ ਮੂੰਹ ਹਨੇਰੇ ਹੀ ਗਾਇਬ ਹੋ ਜਾਂਦਾ ,ਪੂਰੇ ਪੰਜਾਬ ਚ ਰੌਲਾ ਪੈ ਜਾਂਦਾ, ਹੈਲੀਕਾਪਟਰਾਂ ਤੇ ਕਈ ਦਿਨਾਂ ਬਾਅਦ ਗ਼ੋਤੇਖ਼ੋਰਾਂ ਰਾਹੀਂ ਲਾਸ਼ ਨਹਿਰ ਤੋਂ ਲੱਭਦੀ ਆ ।ਅਜੋਕੇ ਬੇਅਦਬੀ ਕਾਂਡ ਵਾਂਗ ,ਉਦੋਂ ਵੀ ਬੜੀਆਂ ਇਨਕੁਆਰੀਆਂ ਹੋਈਆਂ ,ਜੱਜਾਂ ਰਾਹੀ,ਕਮਿਸ਼ਨਾਂ ਰਾਹੀ ,CBI ਰਾਹੀ ,ਜਾਂਚ ਕਿਸੇ ਵੀ ਬਿਲੇ ਨੀ ਲੱਗੀ ਪੜਤਲ ,ਅੱਧ ਵਿਚਕਾਰੋਂ ਹੀ ਰੁਕ ਗਈਆਂ ਜਾਂ ਕਿਸੇ ਨੇ ਰੁਕਵਾ ਦਿੱਤੀਆਂ ,ਇਹ ਅਕਾਲ ਪੁਰਖ ਜਾਣਦਾ ਬਿਨਾ ਸਿੱਟਾ ਕੱਢੇ।ਓਹ ਇਕ ਦਲੇਰ ਬੰਦਾ ਸੀ ,ਪਾਤਸ਼ਾਹ ਦਾ ਭਾਣਾ ਮੰਨਣ ਵਾਲਾ ਸੀ ,ਓਹ ਖ਼ੁਦਕੁਸ਼ੀ ਨਹੀਂ ਕਰ ਸਕਦਾ ਸੀ ।ਦੰਦ ਕਥਾਵਾਂ ਤਾਂ ਇਹ ਵੀ ਚਲ਼ੀਆਂ ਸੀ ਕਿ ਇਕ ਬਹੁਤ ਵੱਡੇ  ਵੱਡੇ ਸਿਆਸੀ ਬਾਬੇ ਬੋਹੜ ਬੰਦੇ ਤੇ ਇਹ ਸਾਰੇ ਦੋਸ਼  ਲੱਗੇ ,ਕਿ ਉਸ ਨੇ ਹੀ ਇਸ ਪਾਰਸ ਵਰਗੇ ਈਮਾਨਦਾਰ ਦਾ ਕੰਡਾ ਕੱਢਵਾ ਦਿੱਤਾ ।ਮੁੱਕਦੀ ਗੱਲ ਅਜ ਤੱਕ ਸੱਚ ਪਰਦੇ ਥੱਲੇ ਲੁਕਿਆ ਪਿਆ ਹੈ ।ਓਹ ਸਚਮੁਚ ਪਾਰਸ ਸੀ।ਓਹਦੇ ਭੋਗ ਤੇ ਬੋਲਦਿਆਂ ਇਕ ਨੌਜਵਾਨ ਓਵਰਸੀਅਰ ਨੇ ਦੱਸਿਆ ਕਿ ਜਦ ਓਨਾਂ ਦੀ ਭਰਤੀ ਦੀ ਇਟਰਵਿਊ ਸੀ ਤਾਂ ਓਹ ਬੱਸ ਚ ਬੈਠੇ ਗੱਲਾਂ ਕਰਦੇ ਸੀ ਆਪਸ ਚ ਕਿ ,” ਇਹ ਜਥੇਦਾਰ ਨਾਂ ਕਿਸੇ ਤੋਂ ਪੈਸੇ ਲੈੰਦਾ ਨਾਂ ਕਿਸੇ ਦੀ ਸਿਫ਼ਾਰਸ਼ ਮੰਨਦਾ,ਬੜਾ ਅੜਬ ਤੇ ਖਰਾਬ ਬੰਦਾ ..” ਬਸ ਦੀ ਅਗਲੀ ਸੀਟ ਤੇ  ਲੋਈ ਦਾ ਮੜਾਸਾ ਮਾਰੀ ਬੈਠਾ ਜਗਦੇਵ ਸਿੰਘ ਖੁਡੀਆਂ ਨਾਲੇ ਸੁਣੀ ਜਾਵੇ ਨਾਲੇ ਮੁਸਕੜੀਏ ਹੱਸੀ ਜਾਵੇ ।ਬੱਸ ਤੋਂ ਉਤਰਣ ਲੱਗਿਆ ਕਹਿੰਦਾ ,” ਜਵਾਨੋ ਐਨਾ ਵੀ ਮਾੜਾ ਨਹੀਂ ,ਆਜੋ ਲੈ ਲੋ ਨਿਯੁਕਤੀ “ਪਿੰਡ ਫਿਰਨੀ ਤੇ ਬੱਸੋਂ ਉਤਰਦਾ ਓਹ ਮਿੱਠੀਆਂ ਗੋਲੀਆਂ ਤੇ ਟਾਫ਼ੀਆਂ ਵੰਡਦਾ ਬੱਚਿਆਂ ਨੁੰ,ਕਿਤਾਬਾਂ ਪੜਨ ਦਾ ਸ਼ੋਕੀਨ,ਸਿਰੇ ਦਾ ਇਮਾਨਦਾਰ ਸਰਦਾਰ ਜਗਦੇਵ ਸਿੰਘ ਖੁਡੀਆਂ,ਖਬਰੇ ਕਿਧਰੇ ਖੁਰ ਪੁਰ ਗਿਆ ਪਤਾ ਹੀ ਨਹੀਂ ਚੱਲਿਆ ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਜਗਦੇਵ ਸਿੰਘ ਖੁਡੀਆਂ ਦਾ ਖੂਨ ਜਥੇਦਾਰ ਗੁਰਮੀਤ ਸਿੰਘ ਖੁੰਡੀਆਂ , ਸਰਦਾਰ ਪਰਕਾਸ਼ ਸਿੰਘ ਬਾਦਲ 12 ਵਾਰ ਵਿਧਾਨ ਸਭਾ ਦੀ ਚੋਣ ਜਿੱਤਣ ਵਾਲੇ ਦੇ ਖ਼ਿਲਾਫ਼ ਲੰਮੀ ਹਲਕੇ ਤੋਂ ਆਪ ਵੱਲੋਂ ਚੋਣ ਲੜ ਕੇ ਜਿੱਤ ਦਾ ਇਤਿਹਾਸ ਬਣਾ ਚੁੱਕਾ ਹੈ। ਪਿਓ ਵਾਂਗ ਪੁੱਤ ਦੇ ਕਿਰਦਾਰ ਦੀਆਂ ਵੀ ਲੋਕ ਸੌਹਾਂ ਖਾਂਦੇ ਹਨ ।ਵਾਹਿਗੁਰੂ ਨੇ ਮੇਹਰ ਕਰ ਦਿੱਤੀ ਹੈ। ਪੂਰੇ ਪੰਜਾਬ ਦੀ ਤਰ੍ਹਾਂ ਜੋ ਆਪ ਦੇ ਹੱਕ ਵਿੱਚ ਹਨੇਰੀ ਵਗੀ ਹੈ ਲੰਬੀ ਹਲਕੇ ਵਿੱਚ ਵੀ ਅੱਜ ਖੁੱਡਿਆਂ ਵਰਗੇ ਜਥੇਦਾਰ ਦੇ ਇਮਾਨਦਾਰ ਪਰਿਵਾਰ ਦਾ ਸਪੂਤ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਗਿਆ। 

ਜਨ ਸ਼ਕਤੀ ਨਿਊਜ਼ ਬਿਉਰੋ   

 ਨਾਨਕਸਰ ਕਬੱਡੀ ਕੱਪ ਅੱਜ

ਨਾਨਕਸਰ ਕਬੱਡੀ ਕੱਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ -ਸੰਤ ਬਾਬਾ ਆਗਿਆਪਾਲ ਸਿੰਘ
ਨਾਨਕਸਰ ਕਲੇਰਾਂ, ( ਬਲਵੀਰ  ਸਿੰਘ ਬਾਠ )ਪੂਰੀ ਦੁਨੀਆਂ ਚ ਪ੍ਰਸਿੱਧ ਧਾਰਮਿਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਦੇ ਮੌਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ ਦੀ ਸਰਪ੍ਰਸਤੀ ਹੇਠ  ਮੁੱਖ ਪ੍ਰਬੰਧਕ ਸੰਤ ਬਾਬਾ ਆਗਿਆਪਾਲ ਸਿੰਘ ਜੀ ਦੀ ਰਹਿਨੁਮਾਈ ਸਦਕਾ ਨਾਨਕਸਰ ਕਲੇਰਾਂ ਦੀ ਪਵਿੱਤਰ ਧਰਤੀ ਤੇ ਤੀਸਰਾ ਕਬੱਡੀ ਕੱਪ  ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ  ਜਨ ਸਖ਼ਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਆਗਿਆਪਾਲ ਸਿੰਘ ਜੀ ਨੇ ਦੱਸਿਆ ਕਿ ਨਾਨਕਸਰ ਕਲੇਰਾਂ ਵਿਖੇ ਕਬੱਡੀ ਕੱਪ ਜੋ ਕਿ ਬੜੀ ਧੂਮਧਾਮ ਨਾਲ  ਐਨ ਆਰ ਆਈ ਵੀਰਾਂ ਅਤੇ  ਇਲਾਕਾ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਕਰਵਾਇਆ ਜਾ ਰਿਹਾ ਹੈ ਖਿਡਾਰੀਆਂ ਵਾਸਤੇ ਲੱਖਾਂ ਦੇ ਦਿਲ ਖਿੱਚਵੇਂ ਇਨਾਮਾਂ ਤੋਂ ਇਲਾਵਾ ਖੇਡ ਪ੍ਰੇਮੀਆਂ ਤੇ ਦਰਸ਼ਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ  ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਸ ਕਬੱਡੀ ਕੱਪ ਤੇ ਵਧੀਆ ਖੇਡ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਅਤੇ ਮਾਣਯੋਗ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕੀਤਾ ਜਾਵੇਗਾ  ਪ੍ਰਬੰਧਕਾਂ ਅਤੇ ਐਨ ਆਰ ਆਈ ਖੇਡ ਪ੍ਰਮੋਟਰਾਂ ਵੱਲੋਂ ਦਰਸ਼ਕਾਂ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ ਉਨੀ ਵਾਂ ਦਿਨ

ਆਪ ਪਾਰਟੀ ਨੂੰ ਬਹੁਮਤ ਨਾਲ ਜਿਤਾਉਣ ਵਾਲਿਓ, ਜੇ ਪ੍ਰੋ ਭੁੱਲਰ ਨੂੰ ਰਿਹਾਅ ਨਾ ਕਰਵਾ ਸਕੇ ਤਾਂ ਜੁਮੇਵਾਰ ਅਸੀਂ : ਦੇਵ ਸਰਾਭਾ  

ਮੁੱਲਾਪੁਰ ਦਾਖਾ 11 ਫਰਵਰੀ (ਸਤਵਿੰਦਰਸਿੰਘਗਿੱਲ)- ਗ਼ਦਰ ਪਾਰਟੀ ਦੇ ਨਾਇਕ ,ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਪਿੰਡ ਸਰਾਭਾ ਵਿਖੇ ਸ ਜਸਪਾਲ ਸਿੰਘ ਹੇਰਾਂ ਦੀ ਅਗਵਾਈ 'ਚ ਪਿੰਡ ਸਰਾਭਾ ਦੇ ਨੌਜਵਾਨ ਬਲਦੇਵ ਸਿੰਘ ‘ਦੇਵ ਸਰਾਭਾ’ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਉਨੀ ਵੇ ਦਿਨ 'ਚ ਪਹੁੰਚਿਆ ਪੰਥਕ ਮੋਰਚੇ 'ਚ ਜੁਝਾਰੂ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ,ਸਿਗਾਰਾ ਸਿੰਘ ਟੂਸੇ,ਕੁਲਜੀਤ ਸਿੰਘ ਭੰਮਰਾ ਸਰਾਭਾ,ਬਲਦੇਵ ਸਿੰਘ 'ਦੇਵ ਸਰਾਭਾ' ਦੇ ਨਾਲ ਭੁੱਖ ਹੜਤਾਲ ‘ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਭਾਵੇਂ ਸਾਨੂੰ ਅੱਜ ਇਸ ਪੰਥਕ ਮੋਰਚਾ ਭੁੱਖ ਹਡ਼ਤਾਲ ਲਗਾਏ ਨੂੰ ਉਨੀ ਦਿਨ ਹੋ ਚੁੱਕੇ ਹਨ ਪਰ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਅੱਜ ਹੱਕਾਂ ਲਈ ਕਿਉਂ ਨਹੀਂ ਲੜਨਾ ਚਾਹੁੰਦੇ ,ਉਹ ਵੀ ਉਨ੍ਹਾਂ ਲਈ ਜੋ ਸਾਡੇ ਲਈ ਆਪਣੀ ਜਵਾਨੀ ਸਿੱਖ ਕੌਮ ਦੇ ਲੇਖੇ ਲਾ ਦਿੱਤੀ। ਪਰ ਅਸੀਂ ਉਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਚੋਂ ਰਿਹਾਅ ਨਹੀਂ ਕਰਵਾ ਸਕੇ ।ਉਨ੍ਹਾਂ ਅੱਗੇ ਆਖਿਆ ਕਿ ਜਿਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੋ੍ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਇਕ ਦਸਤਖ਼ਤ ਵੀ ਕਰਨੇ ਜ਼ਰੂਰੀ ਨਹੀਂ ਸਮਝਿਆ , ਪਰ ਸਾਡੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਨੂੰ 92 ਉਮੀਦਵਾਰ ਜਿਤਾ ਕੇ ਪੰਜਾਬ ਦੀ ਸੱਤਾ ਤੇ ਕਬਜ਼ਾ ਕਰਵਾਇਆ ,ਜੇਕਰ ਹੁਣ ਵੀ ਦਵਿੰਦਰਪਾਲ ਸਿੰਘ ਭੁੱਲਰ  ਦੀ ਰਿਹਾਈ ਨਹੀਂ ਹੁੰਦੀ ਤਾਂ ਉਸ ਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਬਾਕੀ ਸ ਭਗਵੰਤ ਸਿੰਘ ਮਾਨ ਹਮੇਸ਼ਾਂ ਪੰਜਾਬ ਦੇ   ਸਾਰੇ ਮੁੱਖ ਮੰਤਰੀਆਂ ਨੂੰ ਇਹ ਆਖਦੇ ਰਹਿੰਦੇ ਸਨ ਕਿ ਹਰੇ ਰੰਗ ਦੇ ਪੈੱਨ ਨਾਲ ਸਭ ਕੁਝ ਕੀਤਾ ਜਾ ਸਕਦਾ ਪਰ ਇਹ ਲੀਡਰ ਕਰ ਦੇ ਨਹੀਂ, ਜਦ ਕਿ ਹੁਣ ਸ ਮਾਨ ਨੂੰ ਪੰਜਾਬ ਦੇ ਹੱਕਾਂ ਦੀ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲ ਤੇ ਕਦਮ ਚੁੱਕਣੇ ਚਾਹੀਦੇ ਹਨ ਹੁਣ ਪਾਵਰ ਵੱਡੀ ਬਹੁਮਤ ਨਾਲ ਉਨ੍ਹਾਂ ਦੇ ਹੱਥ 'ਚ ਹੈ । ਆਖ਼ਰ ਵਿੱਚ ਆਖਿਆ ਕਿ ਵਿਧਾਨ ਸਭਾ ਦੇ ਚੋਣ ਨਤੀਜੇ ਆਪ ਪਾਰਟੀ ਦੇ ਹੱਕ 'ਚ ਬਹੁਮੱਤ ਨਾਲ ਆਉਣ ਸਾਰ ਸ. ਭਗਵੰਤ ਮਾਨ ਵੱਲੋਂ ਪਹਿਲਾਂ ਐਲਾਨ ਕੇ ਸਰਕਾਰੀ ਦਫਤਰਾਂ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀ ਤਸਵੀਰਾਂ  ਲਗਾਈਆਂ ਜਾਣ ਅਸੀਂ ਇਸ ਐਲਾਨ ਦਾ ਸਮਰਥਨ ਕਰਦੇ ਹਾਂ ਉੱਥੇ ਹੀ ਅਸੀਂ ਸ ਮਾਨ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਸ ਸ਼ਹੀਦ ਭਗਤ ਸਿੰਘ ਦੀ ਤਸਵੀਰ ਸਰਕਾਰੀ ਦਫਤਰ 'ਚ ਲਾਉਣਾ ਚਾਹੁੰਦੇ ਹੋ ਪਹਿਲਾਂ ਉਨ੍ਹਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਆਜ਼ਾਦੀ ਲਈ ਆਪਣੀਆਂ ਜ਼ਿੰਦੜੀਆਂ ਵਾਰਨ ਵਾਲੇ ਊਧਮ ਭਗਤ ,ਸਰਾਭੇ ਗ਼ਦਰੀ ਬਾਬਿਆਂ ਨੂੰ ਬਣਦਾ ਸਤਿਕਾਰ ਮਿਲ ਸਕੇ ।ਅੱਜ ਦੀ ਭੁੱਖ ਹੜਤਾਲ ਵਿਚ ਬਾਬਾ ਅਵਤਾਰ ਸਿੰਘ ਮਹੋਲੀ ਖੁਰਦ ਵਾਲੇ, ਇੰਦਰਜੀਤ ਸਿੰਘ ਸਹਿਜ਼ਾਦ, ਸਾਬਕਾ ਸਰਪੰਚ ਬਲਬੀਰ ਸਿੰਘ ਟੂਸੇ,ਅਮਨਿੰਦਰ ਸਿੰਘ ਅੱਬੀ ਸਰਾਭਾ,ਪਰਮਜੀਤ ਸਿੰਘ ਪੰਮਾ ਸਰਾਭਾ,ਨਿਰਮਲ ਸਿੰਘ ਸਰਾਭਾ,ਗੁਰਮਨ ਕੌਰ ਟੂਸੇ, ਪਰਮਿੰਦਰ ਸਿੰਘ ਬਿੱਟੂ ਸਰਾਭਾ, ਸੁਖਦੇਵ ਸਿੰਘ ਸੁੱਖਾ ਟੂਸੇ ,ਡਾ ਰਮੇਸ਼ ਕੁਮਾਰ ਸਰਾਭਾ,ਮੁਖਤਿਆਰ ਸਿੰਘ ਟੂਸੇ, ਲਾਲ ਬਹਾਦਰ ਟੂਸੇ,ਸਨੀ ਰੱਤੋਵਾਲ, ਚਰਨਜੀਤ ਕੌਰ ਰੱਤੋਵਾਲ, ਅੱਛਰਾ ਸਿੰਘ ਸੋਨੂੰ ਭੈਣੀ ਰੋੜਾ,   ਮੋਹਣ ਸਿੰਘ,ਨਿਰਭੈ ਸਿੰਘ ਅੱਬੂਵਾਲ, ਬਲਦੇਵ ਸਿੰਘ ਈਸਨਪੁਰ, ਕੁਲਦੀਪ ਸਿੰਘ ਕਿਲ੍ਹਾ  ਰਾਏਪੁਰ, ਆਦਿ ਨੇ ਵੀ ਹਾਜ਼ਰੀ ਭਰੀ।

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਤੀਆਂ ਮੁਬਾਰਕਾਂ 

ਮਹਿਲ ਕਲਾਂ/ ਬਰਨਾਲਾ-  11 ਮਾਰਚ- (ਗੁਰਸੇਵਕ ਸੋਹੀ)- ਪੰਜਾਬ ਦੀਆਂ ਵਿਧਾਨ ਸਭਾ ਦੇ ਕੱਲ ਆਏ ਨਤੀਜੇ ਇਤਿਹਾਸਕ ਹਨ। ਲੋਕਾਂ ਨੇ ਨਵੇਂ ਬਦਲ ਦੀ ਚੌਣ ਇਸ ਲਈ ਕੀਤੀ ਕਿ ਉਹ ਭ੍ਰਿਸ਼ਟਾਚਾਰ, ਹਰ ਤਰ੍ਹਾਂ ਦੇ ਮਾਫ਼ੀਆ, ਮਾੜੇ ਸਿਹਤ ਅਤੇ ਸਿੱਖਿਆ ਪ੍ਰਬੰਧ ਤੋਂ ਅੱਕ ਚੁੱਕੇ ਸਨ। ਮੈਨੂੰ ਲੋਕਾਂ ਦਾ ਇਹ ਫੈਸਲਾ ਸਿਰ ਮੱਥੇ ਪ੍ਰਵਾਨ ਹੈ ਅਤੇ ਸਾਡੇ ਵੱਲੋਂ ਸਵਾਗਤ ਹੈ। ਇਸ ਵੱਡੇ ਫ਼ਤਵੇ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਉਮੀਦਾ ਤੇ ਖਰੀ ਉਤਰੇਗੀ ਤਾਂ ਕਿ ਉਹ ਆਪਣੀ ਭਰੋਸੇਯੋਗਤਾ ਨੂੰ ਕਾਇਮ ਰੱਖ ਸਕੇ। ਸਾਨੂੰ ਵੀ ਲੋਕਾਂ ਦਾ ਭਰਵਾਂ ਸਾਥ ਮਿਲਿਆ ਹੈ ਇਸ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾਂ ਹਾਂ। ਮੈਂ ਵਿਸ਼ਵਾਸ ਦਿਵਾਉਂਦਾ ਹਾਂ ਜਿਥੇ ਵੀ ਸਾਡੇ ਸਹਿਯੋਗ ਦੀ ਲੋੜ ਪਵੇਗੀ ਅਸੀਂ ਨਿੱਠ ਕੇ ਸਾਥ ਦੇਣ ਨੂੰ ਤਿਆਰ ਹਾਂ।ਇਸ ਸਰਕਾਰ ਤੋਂ ਲੋਕਾਂ ਦੇ ਚੰਗੇ ਭਵਿੱਖ ਦੀ ਆਸ ਕਰਦੇ ਹਾਂ ।

 ਆਪ ਦੀ ਸਰਕਾਰ ਬਣਨ ਤੇ ਚਕਰ ਵਾਸੀਆ ਨੇ ਲੱਡੂ ਵੰਡੇ

 ਹਠੂਰ,11,ਮਾਰਚ-(ਕੌਸ਼ਲ ਮੱਲ੍ਹਾ)-ਪੰਜਾਬ ਵਿਚ ਆਪ ਦੀ ਸਰਕਾਰ ਬਣਾਉਣ ਅਤੇ ਵਿਧਾਨ ਸਭਾ ਹਲਕਾ ਜਗਰਾਓ ਤੋ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਦੂਜੀ ਵਾਰ ਇਤਿਹਾਸਕ ਜਿੱਤ ਦਿਵਾਉਣ ਤੇ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜੀਤ ਸਿੰਘ ਸੁੱਖਾ ਬਾਠ ਦੀ ਅਗਵਾਈ ਹੇਠ ਪਿੰਡ ਚਕਰ ਵਿਖੇ ਲੱਡੂ ਵੰਡੇ ਕੇ ਸਮੂਹ ਵੋਟਰਾ ਅਤੇ ਸਪੋਟਰਾ ਦਾ ਧੰਨਵਾਦ ਕੀਤਾ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸੁਖਜੀਤ ਸਿੰਘ ਸੁੱਖਾ ਬਾਠ ਨੇ ਕਿਹਾ ਕਿ ਪੰਜਾਬ ਦਾ ਵੋਟਰ ਬਹੁਤ ਹੀ ਸਿਆਣਾ ਅਤੇ ਉੱਚੀ ਸੋਚ ਰੱਖਣ ਵਾਲਾ ਵੋਟਰ ਹੈ।ਜਿਸ ਨੇ ਆਮ-ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਪੰਜਾਬ ਵਿਚੋ ਹੂੰਝਾ ਫੇਰ ਜਿੱਤ ਦਿਵਾਈ ਹੈ।ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਜੋ ਹਮੇਸਾ ਹੀ ਲੋਕ ਪੱਖੀ ਮੰਗਾ ਮੰਨਵਾਉਣ ਲਈ ਸਮੇਂ-ਸਮੇਂ ਤੇ ਸੰਘਰਸ ਕਰਦੇ ਆ ਰਹੇ ਹਨ ਜਿਨ੍ਹਾ ਦੀ ਅਣਥੱਕ ਮਿਹਨਤ ਨੂੰ ਅੱਜ ਬੂਰ ਪਿਆ ਹੈ।ਉਨ੍ਹਾ ਕਿਹਾ ਕਿ ਹੁਣ ਪੰਜਾਬ ਵਿਚ ਅਮਨ ਸਾਤੀ ਦਾ ਰਾਜ ਹੋਵੇਗਾ ਅਤੇ ਹਰ ਵਰਗ ਸੁੱਖ ਦੀ ਨੀਦ ਸੌਵੇਗਾ।ਇਸ ਮੌਕੇ ਉਨ੍ਹਾ ਨਾਲ ਰਾਜਾ ਸਿੰਘ,ਸੋਹਣਾ ਸਿੰਘ,ਸਰਨਾ ਸਿੰਘ,ਰਣਜੀਤ ਸਿੰਘ,ਸੀਰਾ ਸਿੰਘ,ਗੁਰਦੀਪ ਸਿੰਘ ਭੁੱਲਰ,ਕੁਲਵੰਤ ਸਿੰਘ,ਬਿੱਲੂ ਸਿੰਘ,ਗੁਰਦੇਵ ਸਿੰਘ ਜੈਦ,ਮਨਜੀਤ ਸਿੰਘ ਜੈਦ,ਸਿਮਰਨ ਸਿੰਘ,ਜਗਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਸੁਖਜੀਤ ਸਿੰਘ ਸੁੱਖਾ ਬਾਠ ਆਪਣੇ ਸਾਥੀਆ ਸਮੇਂਤ ਲੱਡੂ ਵੰਡਦੇ ਹੋਏ

ਸੁਆਮੀ ਮਹਿੰਦਰ ਸਿੰਘ ਭਗਤ ਜੀ ਦੀ ਸਲਾਨਾ ਬਰਸੀ ਮਨਾਈ

ਹਠੂਰ,11,ਮਾਰਚ-(ਕੌਸ਼ਲ ਮੱਲ੍ਹਾ)-ਤਪ ਅਸਥਾਨ ਸੁਆਮੀ ਜਮੀਤ ਸਿੰਘ ਨਿਰਮਲ ਆਂਸਰਮ ਲੋਪੋ ਦੇ ਬਾਨੀ ਸੁਆਮੀ ਮਹਿੰਦਰ ਸਿੰਘ ਭਗਤ ਰਸੂਲਪੁਰ ਵਾਲਿਆ ਦੀ ਛੇਵੀਂ ਸਲਾਨਾ ਬਰਸੀ ਅੱਜ ਨਿਰਮਲ ਆਂਸ਼ਰਮ ਲੋਪੋ ਵਿਖੇ ਸਮੂਹ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਡੇਰਾ ਬਾਬਾ ਜਮੀਤ ਸਿੰਘ ਲੋਪੋ ਦੇ ਮੁੱਖ ਸੇਵਾਦਾਰ ਸੁਆਮੀ ਜਗਰਾਜ ਸਿੰਘ ਲੰਗਰਾ ਵਾਲਿਆ ਦੀ ਅਗਵਾਈ ਹੇਠ ਮਨਾਈ ਗਈ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੀ ਲੜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਵੱਖ-ਵੱਖ ਰਾਗੀ ਜੱਥੇ,ਕਵੀਸਰੀ ਜੱਥਿਆ ਅਤੇ ਢਾਡੀ ਜੱਥਿਆ ਨੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਸੁਆਮੀ ਜਗਰਾਜ ਸਿੰਘ ਲੰਗਰਾ ਵਾਲਿਆ ਨੇ ਰੂਹਾਨੀ ਕਥਾ ਕਰਦਿਆ ਕਿਹਾ ਕਿ ਬਰਸੀ ਸਮਾਗਮ ਉਨ੍ਹਾ ਦੇ ਮਨਾਏ ਜਾਦੇ ਹਨ।ਜਿਨ੍ਹਾ ਨੇ ਕਾਮ,ਕਰੋਧ,ਲੋਭ,ਮੋਹ ਅਤੇ ਹੰਕਾਰ ਦਾ ਤਿਆਗ ਕਰਕੇ ਸਮੱੁਚੀ ਮਾਨਵਤਾ ਦਾ ਭਲਾ ਸੋਚਿਆ ਹੋਵੇ,ਬੈਕੰਠ ਨਿਵਾਸੀ ਸੰਤ ਸੁਆਮੀ ਮਹਿੰਦਰ ਸਿੰਘ ਭਗਤ ਜੀ ਨੇ ਆਪਣਾ ਸਾਰਾ ਜੀਵਨ ਮਨੱੁਖਤਾ ਦੀ ਭਲਾਈ ਦੇ ਲੇਖੇ ਲਾਇਆ ਹੈ ਅਤੇ ਹਮੇਸਾ ਗੁਰੂ ਦਾ ਭਾਣਾ ਮੰਨਣ ਦਾ ਉਪਦੇਸ ਦਿੱਤਾ।ਜਿਸ ਕਰਕੇ ਅੱਜ ਸੰਗਤਾ ਉਨ੍ਹਾ ਨੂੰ ਸਤਿਕਾਰ ਸਹਿਤ ਯਾਦ ਕਰਦੀਆ ਹਨ।ਇਸ ਮੌਕੇ ਸੁਆਮੀ ਜਗਰਾਜ ਸਿੰਘ ਲੰਗਰਾ ਵਾਲਿਆ ਨੇ ਸੰਤਾ ਮਹਾਪੁਰਸਾ, ਪਾਠੀ ਸਿੰਘਾ,ਰਾਗੀ ਸਿੰਘਾ ਅਤੇ ਕੀਰਤਨੀ ਜੱਥਿਆ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪੁੱਜੀਆ ਗੁਰਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰੂ ਕਾ ਲੰਗਰ ਅਟੁੱਤ ਵਰਤਿਆ ਗਿਆ।ਇਸ  ਮੌਕੇ ਮੈਨੇਜਰ ਸੁਖਦੀਪ ਸਿੰਘ ਸਿੱਧੂ,ਸਤਨਾਮ ਸਿੰਘ ਰਾਏਪੁਰ,ਪ੍ਰਿੰਸੀਪਲ ਬਲਜਿੰਦਰ ਸਿੰਘ,ਸਾਬਕਾ ਸਰਪੰਚ ਜੋਗਿੰਦਰ ਸਿੰਘ ਰਸੂਲਪੁਰ,ਅਚਾਰੀਆ ਲਿਲਤਾ ਨੰਦ ਹਰੀਦੁਆਰ,ਸੁਆਮੀ ਬਿਸਵਾ ਪੁਰੀ,ਸੁਆਮੀ ਦਿਨੇਸਾ ਨੰਦ ਭਾਰਤੀ ਹਰੀਦੁਆਰ,ਪ੍ਰਿਤਪਾਲ ਸਿੰਘ,ਜਸਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਮਨਪ੍ਰੀਤ ਸਿੰਘ,ਪੱਪੂ ਸਿੰਘ,ਬਿੰਦਰ ਸਿੰਘ,ਹੈਪੀ ਸਿੰਘ,ਸੁਖਰਾਜ ਸਿੰਘ,ਹੈਡ ਗ੍ਰੰਥੀ ਅਮਰਜੀਤ ਸਿੰਘ,ਗੁਰਜੰਟ ਸਿੰਘ,ਜਗਜੀਤ ਸਿੰਘ,ਧਰਮ ਸਿੰਘ,ਸੁਖਦੀਪ ਸਿੰਘ ਸਿੱਧੂ,ਹਰਿੰਦਰ ਸਿੰਘ,ਰਣਜੀਤ ਸਿੰਘ,ਮਨਿੰਦਰ ਸਿੰਘ,ਭੋਲਾ ਸਿੰਘ,ਜਸਵੰਤ ਸਿੰਘ,ਕਰਮ ਸਿੰਘ,ਕੇਸਰ ਸਿੰਘ,ਅਮਰਜੀਤ ਸਿੰਘ,ਪਾਲ ਸਿੰਘ,ਬਲਦੇਵ ਸਿੰਘ,ਰਾਮ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।
ਫੋਟੋ ਕੈਪਸਨ:- ਸੁਆਮੀ ਜਗਰਾਜ ਸਿੰਘ ਲੰਗਰਾ ਵਾਲੇ ਸੰਗਤਾ ਨਾਲ ਪ੍ਰਬਚਨ ਕਰਦੇ ਹੋਏ