You are here

ਪੰਜਾਬ

ਸ਼ਹੀਦ ਸਰਾਭਾ ਦੇ ਬੁੱਤ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ ਨੌਵਾਂ ਦਿਨ

ਕੇਂਦਰ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਨਫਰਤ ਨੇ ਬੇਵਿਸ਼ਵਾਸ਼ੀ ਅਤੇ ਪੱਖਪਾਤ ਨੂੰ ਵੀ ਜੱਗ ਜਾਹਰ ਕੀਤਾ : ਦੇਵ ਸਰਾਭਾ
ਮੁੱਲਾਪੁਰ ਦਾਖਾ 1 ਮਾਰਚ (ਸਤਵਿੰਦਰ ਸਿੰਘ ਗਿੱਲ  )-ਕੇਂਦਰ ਸਰਕਾਰ ਵਿਚਲੀ ਸਿਆਸੀ ਧਿਰ ਕੋਈ ਵੀ ਹੋਵੇ ਉਸਦਾ ਰਵੱਈਆ ਪੰਜਾਬ ਅਤੇ ਸਿੱਖਾਂ ਪ੍ਰਤੀ ਸਹੀ ਨਹੀਂ ਰਿਹਾ। ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਬਦਲੇ ਹਾਲਾਤਾਂ ‘ਚ ਵੀ ਕੇਂਦਰ ਦੀ ਨਫਰਤੀ ਸੋਚ ਨੇ ਆਪਣਾ ਵਤੀਰਾ ਨਹੀਂ ਬਦਲਿਆ, ਸਗੋਂ ਅਜਿਹਾ ਕੁਝ ਵੀ ਕੀਤਾ ਜਿਸ ਨਾਲ ਨਫਰਤ ਅਤੇ ਬੇਵਿਸ਼ਵਾਸੀ ਵਧੇ। 
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਮੋਰਚੇ 'ਚ ਬਲਜੀਤ ਸਿੰਘ ਬਾਰ੍ਹਮੀ ,ਮਨਪ੍ਰੀਤ ਸਿੰਘ ਬਾਰ੍ਹਮੀ,ਸਰਬਜੀਤ ਸਿੰਘ ਅੱਬੂਵਾਲ,ਬਹਾਦਰ ਸਿੰਘ ਟੂਸੇ ਆਦਿ ਸਹਿਯੋਗੀਆਂ ਨਾਲ ਅੱਜ ਭੁੱਖ ਹੜਤਾਲ ਦੇ ਨੌਵੇਂ ਦਿਨ ਬਲਦੇਵ ਸਿੰਘ ‘ਦੇਵ ਸਰਾਭਾ’ ਤੇ ਬਲਦੇਵ ਸਿੰਘ ਢੱਟ  ਨੇ ਮੀਡੀਏ ਸਨਮੁੱਖ ਗੱਲਬਾਤ ਕਰਦਿਆਂ ਦੱਸਿਆ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਕਾਲ ਕੋਠੜੀਆਂ ‘ਚ ਰਹਿੰਦੀ ਜਿੰਦਗੀ ਦੇ ਦਿਨ ਕੱਟਦੇ ‘ਬੰਦੀ ਸਿੰਘਾਂ’ ਨਾਲ ਵੀ ਲਗਾਤਾਰ ਵਿਤਕਰਾ ਹੀ ਮੰਨਿਆ ਜਾਣਾ ਚਾਹੀਦਾ ਹੈ। ਜਦਕਿ ਵੱਖ-ਵੱਖ ਸੰਗੀਨ ਧਰਾਵਾਂ ਅਧੀਨ ਸੁਨਾਰੀਆ ਜੇਲ੍ਹ ‘ਚ ਸਜਾ ਭੁਗਤਣ ਵਾਲੇ ਨੂੰ ਪਰੋਲ ਦਿੱਤੀ ਗਈ। ਸ੍ਰ: ਸਰਾਭਾ ਨੇ ਕਿਹਾ ਇਮਾਨਦਾਰੀ ਨਾਲ ਸੋਚਿਆ ਜਾਣਾ ਚਾਹੀਦਾ ਹੈ ਕਿ ਬੰਦੀ ਸਿੰਘ ਵੀ ਇਸ ਦੇਸ਼ ਦੇ ਨਾਗਰਿਕ ਨੇ, ਉਨ੍ਹਾਂ ਲਈ ਵੱਖਰਾ ਪੱਖ ਕਿਉਂ? ਉਨ੍ਹਾਂ ਜਜ਼ਬਾਤੀ ਹੁੰਦਿਆਂ ਸਪੱਸ਼ਟ ਕੀਤਾ ਕਿ ਜੇਲ੍ਹਾਂ ‘ਚ ਬੰਦ ਬੰਦੀ ਸਿੰਘਾਂ ‘ਚ ਮੇਰਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਹੀ, ਨਾ ਹੀ ਕਿਸੇ ਨਾਲ-ਲੈਣਾ-ਦੇਣਾ ਹੈ। ਪਰ, ਯਾਰ ਮਾਨਵਤਾ ਪ੍ਰਤੀ ਸਾਡਾ ਵੀ ਕੋਈ ਫਰਜ਼ ਤਾਂ ਹੈ, ਜੇ ਸਰਕਾਰਾਂ ਆਪਣੇ ਫਰਜ਼ਾਂ ਨਾਲੋਂ ਨਫਰਤੀ ਸੋਚ ਨੂੰ ਹੀ ਭਾਰੂ ਬਣਾਈ ਰੱਖਣਗੀਆਂ ਤਾਂ ਅਸੀਂ ਸ਼ਾਂਤਮਈ ਆਪਣਾ ਰੋਸ ਪ੍ਰਗਟਾਉਣ ਦਾ ਅਧਿਕਾਰ ਵੀ ਤਾਂ ਰੱਖਦੇ ਹੀ ਹਾਂ। ਇਹ ਦੱਸਣ ਲਈ ਕਿ ਕੇਂਦਰ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਨਫਰਤ ਨੇ ਬੇਵਿਸ਼ਵਾਸ਼ੀ ਅਤੇ ਪੱਖਪਾਤ ਨੂੰ ਵੀ ਜੱਗ ਜਾਹਰ ਕੀਤਾ।ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਚਾਰ ਮਾਰਚ ਦਿਨ ਸ਼ੁੱਕਰਵਾਰ ਵਾਲੇ ਦਿਨ ਪੰਥ ਦਰਦੀਆਂ ਦਾ ਇੱਕ ਵੱਡਾ ਕੱਠ ਕੀਤਾ ਜਾਵੇਗਾ ਤਾਂ ਜੋ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੋਈ ਅਗਲੀ ਰਣਨੀਤੀ ਘੜੀ ਜਾਵੇ।ਇਸ ਮੌਕੇ ਇੰਦਰਜੀਤ ਸਿੰਘ ਸਹਿਜਾਦ ,ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਮਨਪ੍ਰੀਤ ਸਿੰਘ ਜੋਨੂੰ ਸਰਾਭਾ,ਗਿਆਨੀ ਸੁਰਜੀਤ ਸਿੰਘ ਸਰਾਭਾ ,ਸਾਬਕਾ ਸਰਪੰਚ ਜਸਬੀਰ ਸਿੰਘ ਟੂਸੇ ,ਰਿੰਕੂ ਰੰਗੂਵਾਲ ,ਰਵਿੰਦਰ ਸਿੰਘ ਦਿੱਲੀ,ਗੁਰਜੀਤ ਸਿੰਘ ਠੁੱਲੀਵਾਲ,ਜਸਕਰਨ ਸਿੰਘ ਢੈਪਈ,ਗਿਆਨੀ ਸੁਰਜੀਤ ਸਿੰਘ ਸਰਾਭਾ ਤੇਜਿੰਦਰ ਸਿੰਘ ਖੰਨਾ ਜੰਡ,ਜਤਿੰਦਰ ਸਿੰਘ ਖੰਨਾ ਜੰਡ ਮਨਪ੍ਰੀਤ ਸਿੰਘ ਅਕਾਲਗਡ਼੍ਹ ਗਿਆਨੀ ਸੁਰਜੀਤ ਸਿੰਘ ਸਰਾਭਾ,ਮਨਪ੍ਰੀਤ ਸਿੰਘ ਅਕਾਲਗਡ਼੍ਹ,ਮੇਜਰ ਸਿੰਘ ਸੁਖਾਣਾ ,ਦਰਸ਼ਨ ਸਿੰਘ ਦਰਸੀ ,ਪਰਮਜੀਤ ਸਿੰਘ ਪੰਮੀ ਆਦਿ ਹਾਜ਼ਰ ਸਨ।

ਪੱਤਰਕਾਰ ਜਸਮੇਲ ਸਿੰਘ ਗਾਲਿਬ ਨੂੰ ਵੱਖ-ਵੱਖ ਆਗੂਆ ਨੇ ਦਿੱਤੀਆ ਸਰਧਾਜਲੀਆ  

ਜਗਰਾਓ,ਹਠੂਰ,1,ਮਾਰਚ-(ਕੌਸ਼ਲ ਮੱਲ੍ਹਾ / ਗੁਰੂਦੇਵ ਗ਼ਾਲਿਬ )- ਕੁਝ ਦਿਨ ਪਹਿਲਾ ਜਨ ਸਕਤੀ ਨਿਊਜ ਪੰਜਾਬ ਦੇ ਪੱਤਰਕਾਰ ਜਸਮੇਲ ਸਿੰਘ ਗਾਲਿਬ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਪੱਤਰਕਾਰ ਜਸਮੇਲ ਸਿੰਘ ਗਾਲਿਬ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਪਿੰਡ ਗਾਲਿਬ ਰਣ ਸਿੰਘ ਵਾਲਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਪਾਏ ਇਸ ਮੌਕੇ ਭਾਈ ਪ੍ਰਿਤਪਾਲ ਸਿੰਘ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਵਿਛੜੀ ਰੂਹ ਦੀ ਨਮਿਤ ਅਰਦਾਸ ਕੀਤੀ ਗਈ।ਇਸ ਮੌਕੇ ਸਰਧਾਜਲੀ ਸਮਾਗਮ ਵਿਚ ਪਹੁੰਚੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ,ਸੰਯੁਕਤ ਕਿਸਾਨ ਮੋਰਚੇ ਜਗਰਾਓ ਦੇ ਉਮੀਦਵਾਰ ਭਾਈ ਕੁਲਦੀਪ ਸਿੰਘ ਡੱਲਾ,ਕਾਗਰਸ ਦੇ ਸੀਨੀਅਰ ਆਗੂ ਬੀਬੀ ਗੁਰਕੀਰਤਨ ਕੌਰ,ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ,ਪੱਤਰਕਾਰ ਰਣਜੀਤ ਸਿੰਘ ਰਾਣਾ,ਪੱਤਰਕਾਰ ਮਨਜੀਤ ਸਿੰਘ ਲੀਲਾ ਮੇਘ ਸਿੰਘ ਆਦਿ ਨੇ ਕਿਹਾ ਕਿ ਪੱਤਰਕਾਰ ਜਸਮੇਲ ਸਿੰਘ ਗਾਲਿਬ ਦੀ ਬੇਵਕਤੀ ਮੌਤ ਨਾਲ ਜਿਥੇ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਹੈ ਉਥੇ ਉਨ੍ਹਾ ਦੀ ਮੌਤ ਨਾਲ ਪੱਤਰਕਾਰ ਭਾਈਚਾਰੇ ਅਤੇ ਇਲਾਕੇ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਕਿ ਪੱਤਰਕਾਰ ਜਸਮੇਲ ਸਿੰਘ ਗਾਲਿਬ ਨੇ ਹਮੇਸਾ ਦੱਬੇ ਕੁਚਲੇ ਲੋਕਾ ਦੇ ਹੱਕ ਵਿਚ ਆਪਣੀ ਅਵਾਜ ਬੁਲੰਦ ਕੀਤੀ ਹੈ ਇਸ ਕਰਕੇ ਉਨ੍ਹਾ ਨੂੰ ਹਮੇਸਾ ਅਦਬ ਅਤੇ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਜੱਥੇਬੰਦੀਆ ਵੱਲੋ ਪਰਿਵਾਰ ਲਈ ਸਹਾਇਤਾ ਰਾਸੀ ਭੇਜੀ ਗਈ ਅਤੇ ਉਨ੍ਹਾ ਦੇ ਪੁੱਤਰ ਨੂੰ ਪਰਿਵਾਰਕ ਜਿੰਮੇਵਾਰੀਆ ਦੀ ਦਸਤਾਰ ਭੇਂਟ ਕੀਤੀ ਗਈ।ਇਸ ਮੌਕੇ ਜਨ ਸਕਤੀ ਨਿਊਜ ਪੰਜਾਬ ਦੇ ਐਮ ਡੀ ਅਮਨਜੀਤ ਸਿੰਘ ਖਹਿਰਾ ਵੱਲੋ ਯੂ ਕੇ ਤੋ ਭੇਜਿਆ ਸੋਗ ਸੰਦੇਸ ਪੜ੍ਹ ਕੇ ਸੁਣਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਇੰਟਰਨੈਸਨਲ ਪੰਥਕ ਦਲ ਦੇ ਪੈਨਲ ਮੈਬਰ ਜਥੇਦਾਰ ਦਲੀਪ ਸਿੰਘ ਚਕਰ, ਇੰਟਰਨੈਸਨਲ ਪੰਥਕ ਦਲ ਆਲਇੰਡੀਆ ਦੇ ਕਨਵੀਨਰ ਹਰਚੰਦ ਸਿੰਘ ਚਕਰ,ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੁਖੀ ਸਤਪਾਲ ਸਿੰਘ ਦੇਹਡ਼ਕਾ, ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ,ਨਿਰਮਲ ਸਿੰਘ ਧਾਲੀਵਾਲ,ਇਕਬਾਲ ਸਿੰਘ ਰਸੂਲਪੁਰ,ਗੁਰਪ੍ਰੀਤ ਸਿੰਘ ਸਿੱਧਵਾ,ਰਮਨ ਸਿੰਘ,ਸਰਪੰਚ ਜਗਦੀਸ਼ ਚੰਦ ਸ਼ਰਮਾਂ,ਪੰਚ ਨਿਰਮਲ ਸਿੰਘ,ਜਗਸੀਰ ਸਿੰਘ,ਰਣਜੀਤ ਸਿੰਘ,ਹਰਮੰਦਰ ਸਿੰਘ,ਕੁਲਵਿੰਦਰ ਸਿੰਘ,ਪ੍ਰਧਾਨ ਸਰਤਾਜ ਸਿੰਘ,ਬਲਜਿੰਦਰ ਸਿੰਘ ਨੰਦ,ਜਸਵਿੰਦਰ ਸਿੰਘ,ਅਬਜਿੰਦਰ ਸਿੰਘ,ਪ੍ਰਧਾਨ ਬਲਵਿੰਦਰ ਸਿੰਘ ਕੋਠੇ ਪੋਨਾ,ਰਛਪਾਲ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਭਾਈਚਾਰਾ ਹਾਜ਼ਰ ਸੀ ।  
 ਫੋਟੋ ਕੈਪਸਨ:-ਪੱਤਰਕਾਰ ਜਸਮੇਲ ਸਿੰਘ ਗਾਲਿਬ ਨੂੰ ਵੱਖ-ਵੱਖ ਆਗੂ ਸਰਧਾਜਲੀਆ ਭੇਂਟ ਕਰਦੇ ਹੋਏ

ਜਿੱਤ ਦੀ ਖੁਸੀ ਵਿਚ ਸਨਮਾਨ ਸਮਾਗਮ ਕਰਵਾਇਆ

ਹਠੂਰ, 28 ਫਰਵਰੀ (ਕੌਸ਼ਲ ਮੱਲ੍ਹਾ) ਭਾਰਤੀ  ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਦੀ ਅਗਵਾਈ ਹੇਠ ਕਿਸਾਨੀ ਸੰਘਰਸ ਦੀ ਜਿੱਤ ਦੀ ਖੁਸੀ ਨੂੰ ਮੁੱਖ ਰੱਖਦਿਆ ਪਿੰਡ ਬੱਸੂਵਾਲ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਸਮਾਗਮ ਵਿਚ ਵਿਸ਼ੇਸ ਤੌਰ ਤੇ ਪਹੁੰਚੇ ਜਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਕਿਸਾਨਾ ਨੇ ਤੇਰਾ ਮਹੀਨੇ ਦਿੱਲੀ ਦੀਆ ਸਰਹੱਦਾ ਤੇ ਬੈਠ ਕੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਕਰਨ ਲਈ ਮਜਬੂਰ ਕਰ ਦਿੱਤਾ ਸੀ,ਜਿਸ ਕਰਕੇ ਇਹ ਜਿੱਤ ਦੇਸ ਦੇ ਸਮੂਹ ਕਿਸਾਨਾ ਅਤੇ ਮਜਦੂਰਾ ਦੀ ਜਿੱਤ ਹੈ।ਉਨ੍ਹਾ ਕਿਹਾ ਅੱਜ ਕਾਰਪੋਰੇਟਕ ਘਰਾਣੇ ਕਿਸਾਨੀ ਨੂੰ ਖਤਮ ਕਰਨ ਲਈ ਕੋਝੀਆ ਚਾਲਾ ਚੱਲ ਰਹੇ ਹਨ ਜਿਨ੍ਹਾ ਤੋ ਸਾਨੂੰ ਸੁਚੇਤ ਰਹਿਣਾ ਪਵੇਗਾ ਅਤੇ ਆਪਸੀ ਭਾਈਚਾਰਾ ਕਾਇਮ ਰੱਖਣਾ ਪਵੇਗਾ।ਉਨ੍ਹਾ ਕਿਹਾ ਕਿ ਕਿਸਾਨੀ ਸੰਘਰਸ ਦੌਰਾਨ ਸ਼ਹੀਦ ਹੋਏ 730 ਕਿਸਾਨਾ ਦੇ ਪਰਿਵਾਰਾ ਨੂੰ ਮੁਆਵਜਾ ਦਿਵਾਉਣਾ ਅਤੇ ਪਰਿਵਾਰ ਦੇ ਮੈਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਸਾਨੂੰ ਸਮੇਂ-ਸਮੇਂ ਤੇ ਇਕੱਠੇ ਹੋਣਾ ਪਵੇਗਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਨਦੀਪ ਸਿੰਘ ਭੰਮੀਪੁਰਾ ਕਲਾਂ ਨੇ ਨਿਭਾਈ ਅਤੇ ਕਿਸਾਨੀ ਸੰਘਰਸ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਸਮੂਹ ਸਹਿਯੋਗੀਆ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਾਕ ਪ੍ਰਧਾਨ ਮਾ:ਜਗਤਾਰ ਸਿੰਘ ਦੇਹੜਕਾ,ਧਰਮ ਸਿੰਘ ਸੂਜਾਪੁਰ,ਬਲਵਿੰਦਰ ਸਿੰਘ ਲੰਮੇ,ਤਰਸੇਮ ਸਿੰਘ ਖਾਲਸਾ,ਬਲਾਕ ਪ੍ਰੈਸ ਸਕੱਤਰ ਦੇਵਿੰਦਰ ਸਿੰਘ ਕਾਉਕੇ ਕਲਾਂ,ਗੁਰਪ੍ਰੀਤ ਸਿੰਘ ਸਿੱਧਵਾ ਕਲਾਂ,ਕੁਲਦੀਪ ਸਿੰਘ ਕਾਉਕੇ,ਬਲਵੰਤ ਸਿੰਘ,ਗੁਰਬਚਨ ਸਿੰਘ,ਗੁਰਦੇਵ ਸਿੰਘ,ਇਕਾਈ ਪ੍ਰਧਾਨ ਦਲਜੀਤ ਕੌਰ,ਕਿਰਨਦੀਪ ਕੌਰ,ਬਲਜੀਤ ਕੌਰ,ਹਰਪਾਲ ਕੌਰ,ਸਰਨਜੀਤ ਕੌਰ,ਬਲਵੀਰ ਸਿੰਘ,ਕੁਲਵਿੰਦਰ ਸਿੰਘ,ਤੇਜਿੰਦਰ ਸਿੰਘ,ਅਜੈਬ ਸਿੰਘ,ਵਜੀਰ ਸਿੰਘ,ਅਰਸਦੀਪ ਸਿੰਘ,ਬਲਦੇਵ ਸਿੰਘ,ਦਰਸਨ ਸਿੰਘ,ਗੁਰਤੇਜ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸਨ:-ਕਿਸਾਨੀ ਸੰਘਰਸ ਵਿਚ ਯੋਗਦਾਨ ਪਾਉਣ ਵਾਲਿਆ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਬੱਸੂਵਾਲ ਵਾਸੀ

ਐਸ ਐਚ ਓ ਨੇ ਚਕਰ ਦੀਆਂ ਖਿਡਾਰਨਾ ਦਾ ਕੀਤਾ ਸਨਮਾਨ

ਹਠੂਰ,28,ਫਰਵਰੀ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਫਗਵਾੜਾ ਵਿਖੇ ਹੋਈ ਸਬ-ਜੂਨੀਅਰ ਅਤੇ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿੱਚ 5ਜੈਬ ਬਾਕਸਿੰਗ ਅਕੈਡਮੀ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ।ਸਬ ਜੂਨੀਅਰ ਵਰਗ ਵਿੱਚ ਸੁਖਮਨਦੀਪ ਕੌਰ (42-44 ਕਿਲੋ ਵਰਗ) ਨੇ ਗੁਰਦਾਸਪੁਰ ਦੀ ਤਾਨੀਆ ਨੂੰ, ਸਿਮਰਨਜੀਤ ਕੌਰ (44-46 ਕਿਲੋ ਵਰਗ) ਨੇ ਫਗਵਾੜਾ ਦੀ ਅਨਮੋਲ ਅਤੇ ਸਵਰੀਤ ਕੌਰ (50-52 ਕਿਲੋ ਵਰਗ) ਨੇ ਲੁਧਿਆਣਾ ਦੀ ਬ੍ਰਹਮਲੀਨ ਨੂੰ ਹਰਾ ਕੇ ਸੋਨ ਤਗਮੇ ਜਿੱਤੇ ਅਤੇ ਚਕਰ ਦਾ ਮਾਣ ਵਧਾਇਆ।ਤਿੰਨ ਸੋਨ ਤਗਮਿਆਂ ਨਾਲ ਇਸ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ ਸੋਨ ਤਗਮੇ ਜਿੱਤਣ ਵਾਲੀ ਟੀਮ ਦਾ ਮਾਣ ਹਾਸਲ ਹੋਇਆ।ਜੂਨੀਅਰ ਵਰਗ ਵਿੱਚ ਹਰਪ੍ਰੀਤ ਕੌਰ (50-52) ਨੇ ਗੁਰਦਾਸਪੁਰ ਦੀ ਮਨਜੀਤ ਕੌਰ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ।ਇਨ੍ਹਾਂ ਚੈਂਪੀਅਨਾਂ ਦਾ ਅੱਜ ਪਿੰਡ ਚਕਰ ਪੁੱਜਣ 'ਤੇ ਥਾਣਾ ਹਠੂਰ ਦੇ ਐਸ.ਐਚ.ਓ. ਸ਼ਿਵ ਕੰਵਲ ਸਿੰਘ ਦੁਆਰਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਥਾਣਾ ਹਠੂਰ ਦੇ ਐਸ.ਐਚ.ਓ. ਸ਼ਿਵ ਕੰਵਲ ਸਿੰਘ ਮੱੁਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਸਨ।ਖਿਡਾਰੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੇ ਚਕਰ ਦੇ ਖੇਡ ਸਭਿਆਚਾਰ ਦੀ ਸਲਾਘਾ ਕਰਦਿਆਂ ਕਿਹਾ ਕਿ ਜੇ ਹਰ ਪਿੰਡ ਅਜਿਹਾ ਉਪਰਾਲਾ ਕਰੇ ਤਾਂ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ।ਇਸ ਮੌਕੇ ਜਸਵਿੰਦਰ ਸਿੰਘ ਸਿੱਧੂ ਵੱਲੋਂ ਇਨ੍ਹਾਂ ਖਿਡਾਰਣਾਂ ਨੂੰ ਨਕਦ ਇਨਾਮ ਦਿੱਤੇ ਗਏ ਅਤੇ 5ਜੈਬ ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਜੇਤੂ ਬੱਚਿਆਂ ਨੂੰ ਵਿਸ਼ੇਸ਼ ਗਿਫ਼ਟ ਦਿੱਤੇ ਜਾਣਗੇ।ਇਸ ਮੌਕੇ ਬਾਕਸਿੰਗ ਕੋਚ ਮਿੱਤ ਸਿੰਘ ਅਤੇ ਲਵਪ੍ਰੀਤ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿੰਨ੍ਹਾਂ ਦੀ ਮਿਹਨਤ ਸਦਕਾ ਖਿਡਾਰੀਆਂ ਨੇ ਇਹ ਪ੍ਰਾਪਤੀਆਂ ਕੀਤੀਆਂ।ਇਸ ਮੌਕੇ ਅਕੈਡਮੀ ਦੇ ਪ੍ਰਬੰਧਕਾਂ ਨੇ 5ਜੈਬ ਫਾਊਂਡੇਸ਼ਨ ਦੇ ਫਾੳਂੂਡਰ ਜਗਦੀਪ ਸਿੰਘ ਘੁੰੰਮਣ, ਡਾਇਰੈਕਟਰ ਸਵਰਨ ਸਿੰਘ ਘੁੰਮਣ, ਜਗਰੂਪ ਸਿੰਘ ਜਰਖੜ ਅਤੇ ਡਰੀਮ ਸਪੋਰਟਸ ਫਾਊਂਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਇੱਕ ਵਧੀਆ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਿੱਚ ਯੋਗਦਾਨ ਪਾ ਰਹੇ ਹਨ।ਇਸ ਮੌਕੇ ਅੰਤਰਰਾਸ਼ਟਰੀ ਮੁੱਕੇਬਾਜ਼ ਗੁਰਲੀਨ ਸਿੰਘ ਅਮਰੀਕਾ ਨੇ ਟੀਮ ਨੂੰ ਕਿੱਟਾਂ ਪ੍ਰਦਾਨ ਕਰਨ ਤੇ  ਧੰਨਵਾਦ ਕੀਤਾ।ਇਸ ਮੌਕੇ ਸਰਪੰਚ ਸੁਖਦੇਵ ਸਿੰਘ,ਪੰਚ ਬੂਟਾ ਸਿੰਘ, ਪੰਚ ਮਨਪ੍ਰੀਤ ਸਿੰਘ, ਰਛਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਸਿੱਧੂ, ਨੰਬਰਦਾਰ ਚਮਕੌਰ ਸਿੰਘ ਅਮਰੀਕਾ, ਏ.ਐਸ.ਆਈ. ਸੁਰਜੀਤ ਸਿੰਘ, ਜਸਕਿਰਨਪ੍ਰੀਤ ਸਿੰਘ ਸਿੱਧੂ, ਅਮਿਤ ਕੁਮਾਰ ਅਤੇ ਪਿੰਡ ਦੇ ਹੋਰ ਕਈ ਪਤਵੰਤੇ ਹਾਜ਼ਰ ਸਨ।
ਫੋਟੋ ਕੈਪਸਨ:-ਐਸ.ਐਚ.ਓ. ਸ਼ਿਵ ਕੰਵਲ ਸਿੰਘ ਖਿਡਾਰਨਾ ਨੂੰ ਸਨਮਾਨਿਤ ਕਰਦੇ ਹੋਏ

ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਯੂਕ੍ਰੇਨ ਤੇ ਰੂਸੀ ਹਮਲੇ ਨੂੰ ਲੈ ਕੇ ਅੱਜ ਵੱਡਾ ਰੋਸ ਮੁਜ਼ਾਹਰਾ  

ਜਗਰਾਉਂ, 28 ਫ਼ਰਵਰੀ (ਗੁਰਕੀਰਤ ਜਗਰਾਉਂ )ਇਨਕਲਾਬੀ ਕੇਂਦਰ ਪੰਜਾਬ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪੇੰਡੂ ਮਜਦੂਰ ਯੂਨੀਅਨ ਮਸ਼ਾਲ ਦੇ ਸਹਿਯੋਗ ਨਾਲ ਯੂਕਰੇਨ ਤੇ ਰੂਸੀ ਹਮਲੇ ਦੇ ਵਿਰੋਧ ਚ ਰੋਹ ਭਰਪੂਰ ਰੋਸ ਮਾਰਚ ਕੀਤਾ ਗਿਆ।  ਸਥਾਨਕ ਬੱਸ ਸਟੈਂਡ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਅਤੇ  ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਚ ਕੀਤਾ ਗਿਆ ਇਹ ਰੋਸ ਪ੍ਰਦਰਸ਼ਨ ਬੱਸ ਸਟੈਂਡ ਤੋਂ ਤਹਿਸੀਲ ਰੋਡ ਤੋਂ ਹੁੰਦਾ ਹੋਇਆ "ਮੁੱਖ ਚੋਂਕ ਚ ਪੰਹੁਚਿਆ। ਇਥੇ  ਚੋਂਕ ਚ ਸੜਕ ਦੇ ਕਿਨਾਰੇ ਖੜ ਕੇ ਅੱਧੇ ਘੰਟੇ ਲਈ ਪ੍ਰਦਰਸ਼ਨਕਾਰੀਆਂ ਨੇ ਜੰਗ ਵਿਰੋਧੀ ਨਾਰੇ ਗੁੰਜਾਏ।"ਨਾ ਫੁੱਲ ਮਚਾ ਦੇਣਾ, ਕਿਤੇ ਨਾ  ਬਾਰੂਦ ਸੁੱਟਿਓ, ਬੱਚਿਆਂ ਨੇ ਸਾਹ ਲੈਣਾ" "ਜੇ ਧਰਤੀ ਉਜਾੜੋਗੇ, ਨਾਨਕ ਰੋਵੇਗਾ= ਤੁਸੀਂ ਕਿੰਝ ਸਹਾਰੋਗੇ" "ਪਾਣੀ ਵਗਣ ਦਿਓ ਸੋਹਣਾ, ਜੇ ਨਦੀਆਂ ਲੁਹਾਣ ਹੋ ਗਈਆਂ =ਸਾਥੋਂ ਖੂਨ ਨਹੀਂ ਪੀ ਹੋਣਾ" ਨਿਹੱਕੀ ਜੰਗ ਬੰਦ ਕਰੋ""ਸਾਮਰਾਜੀ ਚੋਧਰ ਭੇੜ ਦਾ ਸ਼ਿਕਾਰ ਯੂਕਰੇਨ ਤੇ ਰੂਸੀ ਹਮਲੇ ਦਾ ਵਿਰੋਧ ਕਰੋ", ਨਾਟੋ ਗੁੱਟ ਮੁਰਦਾਬਾਦ",ਯੁਕਰੇਨ ਚ ਫਸੇ ਵਿਦੇਸ਼ੀਆਂ ਦੀ ਸੁਰੱਖਿਅਤ ਵਾਪਸੀ ਕਰਾਓ "ਦੀਆਂ  ਟੂਕਾਂ ਵਾਲੇ ਬੈਨਰ ਚੁੱਕ ਕੇ ਕੀਤੇ ਇਸ ਰੋਸ ਮਾਰਚ ਨੇ ਵੱਡੀ ਪੱਧਰ ਤੇ ਆਮ ਜਨਤਾ ਦਾ ਧਿਆਨ ਖਿੱਚਿਆ।" ਇਸ ਸਮੇਂ ਗੁਰਪ੍ਰੀਤ ਸਿੰਘ ਸਿਧਵਾਂ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ ਨੇ ਯੂਕਰੇਨ ਦੇ ਲੋਕਾਂ ਨਾਲ ਮਨੁੱਖੀ ਹਮਦਰਦੀ ਦਾ ਇਜਹਾਰ ਕਰਦਿਆਂ ਵਿਸ਼ਵ ਭਾਈਚਾਰੇ ਨੂੰ ਇਸ ਸਾਮਰਾਜੀ ਜੰਗ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ। ਇਸ ਸਮੇਂ ਸੰਸਾਰ ਭਰ  ਦੇ ਵਿਸ਼ੇਸ਼ਕਰ ਰੂਸੀ ਜਨਤਾ ਵਲੋਂ ਪੁਤਿਨ ਦੀ ਇਸ ਤਾਨਾਸ਼ਾਹੀ ਅਤੇ ਹਠਧਰਮੀ ਖਿਲਾਫ ਉਠੇ ਵਿਦਰੋਹ ਦੀ ਜੋਰਦਾਰ ਸਲਾਘਾਣ ਕਰਦਿਆਂ ਕਿਹਾ ਯੂਰੋਪ ਦੇ ਦੇਸ਼ਾਂ ਨੂੰ ਅਪਣੀ ਮੰਡੀ ਬਨਾਉਣ ਅਤੇ ਡਿਫੈਂਸ ਦਾ ਮਾਲ ਵੇਚਣ ਲਈ ਛੇੜੀ ਇਸ ਜੰਗ ਦੇ ਭਿਆਨਕ ਸਿੱਟੇ ਨਿਕਲਣਗੇ।ਜਰੂਰੀ ਵਸਤਾਂ ਦੀ ਕਿੱਲਤ ਅਤੇ ਲੱਕਤੋੜ ਮਹਿੰਗਾਈ ਨਾਲ ਲੋਕਾਂ ਦਾ ਕਚੂਮਰ ਨਿਕਲੇਗਾ। ਇਲਾਕੇ ਭਰ ਚੋਂ ਪੰਹੁਚੇ ਞਡੀ ਗਿਣਤੀ ਕਿਸਾਨਾਂ ਮਜਦੂਰਾਂ ਨੇ ਇਸ ਪ੍ਰਦਰਸ਼ਨ ਚ ਭਾਗ ਲਿਆ। ਇਸ ਸਮੇਂ ਧਰਮ ਸਿੰਘ  ਸੂਜਾਪੁਰ,  ਦੇਸਰਾਜ ਸਿੰਘ ਕਮਾਲ ਪੁਰਾ,ਬਲਦੇਵ ਸਿੰਘ ਮਾਣੂਕੇ,ਹਾਕਮ ਸਿੰਘ ਬਿੰਜਲ, ਦੇਵਿੰਦਰ ਸਿੰਘ ਗਾਲਬ,ਹਰਬੰਸ ਸਿੰਘ ਬਾਰਦੇਕੇ, ਠਾਣਾ ਸਿੰਘ ਸੂਜਾਪੁਰ ਜਸਵਿੰਦਰ ਸਿੰਘ ਭਮਾਲ, ਪਰਮਜੀਤ ਸਿੰਘ ਸੱਵਦੀ,  ਪ੍ਰਵਾਰ ਸਿੰਘ ਗਾਲਬ,  ਕਰਨੈਲ ਸਿੰਘ ਭੋਲਾ, ਮਦਨ ਸਿੰਘ ਆਦਿ ਹਾਜਰ ਸਨ।

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਕੇਂਦਰ ਸਰਕਾਰ ਦੁਆਰਾ ਬੀ ਬੀ ਐਮ ਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਦੀ ਸਖ਼ਤ ਨਿੰਦਾ, ਪਹਿਲੀ ਸਥਿਤੀ ਬਹਾਲ ਕਰਨ ਦੀ ਮੰਗ 

ਚੰਡੀਗੜ੍ਹ 28 ਫਰਵਰੀ (ਗੁਰਕੀਰਤ ਜਗਰਾਉਂ) ਸਾਮਰਾਜੀ ਨਿੱਜੀਕਰਨ ਦੀ ਨੀਤੀ ਤਹਿਤ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨ ਵਾਲੀ ਮੋਦੀ ਸਰਕਾਰ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਸ ਸਬੰਧੀ ਸਾਂਝਾ ਬਿਆਨ ਇੱਥੋਂ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਬਿਜਲੀ ਪੈਦਾਵਾਰ ਦੇ ਇਸ ਪ੍ਰਦੂਸ਼ਣ ਰਹਿਤ ਪ੍ਰਾਜੈਕਟ ਵਿੱਚ ਪੰਜਾਬ ਨੂੰ 60% ਨੁਮਾਇੰਦਗੀ ਦੇਣ ਦੇ ਦੋ ਠੋਸ ਆਧਾਰ ਸਨ। ਇੱਕ ਤਾਂ ਇਹ ਪ੍ਰਾਜੈਕਟ ਪੰਜਾਬ ਵਿੱਚ ਸਥਿਤ ਹੋਣਾ ਅਤੇ ਦੂਜਾ ਭਾਰੀ ਮੀਂਹ ਮੌਕੇ ਵਾਧੂ ਪਾਣੀ ਛੱਡਣ ਨਾਲ ਆਉਣ ਵਾਲੇ ਭਾਰੀ ਹੜ੍ਹਾਂ ਦੀ ਤਬਾਹੀ ਦੀ ਮਾਰ ਇਕੱਲੇ ਪੰਜਾਬ ਨੂੰ ਹੀ ਝੱਲਣੀ ਪੈਣੀ। ਕੇਂਦਰ ਸਰਕਾਰ ਦੇ ਨਵੇਂ ਤਾਨਾਸ਼ਾਹੀ ਹੁਕਮਾਂ ਰਾਹੀਂ ਇਸ ਤੋਂ ਵੀ ਵੱਧ ਬੇਇਨਸਾਫ਼ੀ ਇਹ ਕੀਤੀ ਗਈ ਹੈ ਕਿ ਇਸ ਪ੍ਰਾਜੈਕਟ ਦੇ ਹਿੱਸੇਦਾਰ ਸੂਬਿਆਂ ਤੋਂ ਬਾਹਰਲੇ ਸੂਬਿਆਂ ਦੇ ਨੁਮਾਇੰਦੇ ਵੀ ਪ੍ਰਬੰਧਕ/ ਚੇਅਰਮੈਨ ਲਾਏ ਜਾ ਸਕਣਗੇ। ਮਤਲਬ ਸਾਫ ਹੈ ਕਿ ਇਸ ਪ੍ਰਾਜੈਕਟ ਨੂੰ ਨਿਕੰਮਾ ਦਿਖਾ ਕੇ ਇਸ ਦਾ ਨਿੱਜੀਕਰਨ ਕਰਨਾ ਹੈ। ਕਿਸੇ ਨਿੱਜੀ ਕੰਪਨੀ ਨੂੰ ਲੋਕਾਂ ਕੋਲੋਂ ਮਨਮਰਜ਼ੀ ਦੇ ਬਿਜਲੀ ਰੇਟ ਵਸੂਲਣ ਦੀ ਖੁੱਲ੍ਹ ਦੇਣੀ ਹੈ। ਜਥੇਬੰਦੀ ਦੀ ਜ਼ੋਰਦਾਰ ਮੰਗ ਹੈ ਕਿ ਬੀ ਬੀ ਐਮ ਬੀ ਦੀ ਬਣਤਰ ਦੀ ਪਹਿਲੀ ਸਥਿਤੀ ਬਹਾਲ ਕੀਤੀ ਜਾਵੇ ਅਤੇ ਇਸ ਦਾ ਕੰਟਰੋਲ ਪੰਜਾਬ ਅਤੇ ਹੋਰ ਹਿੱਸੇਦਾਰ ਸੂਬਿਆਂ ਦੇ ਹੱਥਾਂ ਵਿੱਚ ਹੀ ਰਹਿਣ ਦੀ ਗਰੰਟੀ ਕੀਤੀ ਜਾਵੇ। ਬਿਆਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪੰਜਾਬ ਰਾਜ ਪਾਵਰਕੌਮ ਵੱਲੋਂ ਚਿੱਪ ਵਾਲੇ ਸਮਾਰਟ ਮੀਟਰ ਲਾਉਣ ਅਤੇ ਖੇਤੀ ਮੋਟਰਾਂ ਉੱਤੇ ਨਿਜੀ ਟ੍ਰਾਂਸਫਾਰਮਰ ਲਾਉਣ ਦੇ ਫ਼ੈਸਲੇ ਵੀ ਬਿਜਲੀ ਦੇ ਨਿੱਜੀਕਰਨ ਵੱਲ ਵਧ ਰਹੇ ਵੱਡੇ ਕਦਮ ਹਨ। ਅਸਲ ਵਿੱਚ ਨਿੱਜੀਕਰਨ ਦੀ ਨੀਤੀ ਸੰਸਾਰ ਵਪਾਰ ਸੰਸਥਾ ਦੀਆਂ ਅਖੌਤੀ ਨਵੀਂਆਂ ਆਰਥਿਕ ਨੀਤੀਆਂ ਵਿੱਚ ਸਭ ਤੋਂ ਪ੍ਰਮੁੱਖ ਸਾਮਰਾਜ ਪੱਖੀ ਨੀਤੀਆਂ ਵਿੱਚੋਂ ਇੱਕ ਹੈ। ਕਿਸਾਨ ਆਗੂਆਂ ਵੱਲੋਂ ਇਨ੍ਹਾਂ ਸਾਮਰਾਜ ਪੱਖੀ ਨੀਤੀਆਂ ਤੋਂ ਪੀੜਤ ਸਮੂਹ ਕਿਰਤੀ ਲੋਕਾਂ ਨੂੰ ਆਪਸੀ ਮਤਭੇਦਾਂ ਨੂੰ ਸਰ ਕਰਦਿਆਂ ਇੱਕਜੁਟ ਸਾਂਝੀ ਸੰਘਰਸ਼ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਮਕਸਦ ਦੀ ਪੂਰਤੀ ਲਈ ਜਥੇਬੰਦੀ ਵੱਲੋਂ ਜ਼ੋਰਦਾਰ ਯਤਨ ਜੁਟਾਏ ਜਾਣਗੇ।ਜਾਰੀ ਕਰਤਾ ਸੁਖਦੇਵ ਸਿੰਘ ਕੋਕਰੀ ਕਲਾਂ ਜਨਰਲ ਸਕੱਤਰ,

ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਸਟਰਾਂਗ ਰੂਮਾਂ ਦਾ ਦੌਰਾ, ਸੁਰੱਖਿਆ ਪ੍ਰਬੰਧਾ 'ਤੇ ਤਸੱਲੀ ਪ੍ਰਗਟਾਈ

ਲੁਧਿਆਣਾ, 28 ਫਰਵਰੀ (ਰਣਜੀਤ ਸਿੱਧਵਾਂ) :- ਲੁਧਿਆਣਾ ਜ਼ਿਲ੍ਹੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਵਿੱਚ ਵਰਤੀਆਂ ਗਈਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਸਖ਼ਤ ਸੁਰੱਖਿਆ ਕਵਰ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੇਂਦਰੀ ਪੈਰਾ ਮਿਲਟਰੀ ਫੋਰਸ (ਸੀ.ਏ.ਪੀ.ਐਫ.), ਪੰਜਾਬ ਆਰਮਡ ਪੁਲਿਸ ਅਤੇ ਪੰਜਾਬ ਪੁਲਿਸ ਦੇ ਹਜ਼ਾਰਾਂ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ.ਕਰੁਣਾ ਰਾਜੂ ਨੇ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ. ਖੰਨਾ ਸ੍ਰੀ ਜੇ. ਐਲਨਚੇਜ਼ੀਅਨ, ਐਸ.ਐਸ.ਪੀ. ਲੁਧਿਆਣਾ (ਦਿਹਾਤੀ) ਡਾ. ਪਾਟਿਲ ਕੇਤਨ ਬਾਲੀਰਾਮ ਨਾਲ ਜ਼ਿਲ੍ਹੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ਦੇ ਸਟਰਾਂਗ ਰੂਮਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਟਰਾਂਗ ਰੂਮਾਂ ਦੇ ਅੰਦਰਲੇ ਘੇਰੇ ਦੀ ਸੁਰੱਖਿਆ ਕੇਂਦਰੀ ਪੈਰਾ ਮਿਲਟਰੀ ਫੋਰਸ, ਦੂਜੇ ਘੇਰੇ ਦੀ ਪੰਜਾਬ ਆਰਮਡ ਪੁਲਿਸ ਵੱਲੋਂ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਸਟਰਾਂਗ ਰੂਮਾਂ ਨੂੰ ਬਾਹਰੀ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਸੁਰੱਖਿਆ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਕੇਂਦਰਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਾਂ ਦੀ ਗਿਣਤੀ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟਰਾਂਗ ਰੂਮਾਂ ਦੀ ਚੌਵੀ ਘੰਟੇ ਈ-ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਲੜ ਰਹੇ ਸਾਰੇ ਉਮੀਦਵਾਰ ਸਟਰਾਂਗ ਰੂਮਾਂ ਦੀ ਸੁਰੱਖਿਆ ਦੇ ਪ੍ਰਬੰਧਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਆਪਣੇ ਨੁਮਾਇੰਦੇ ਤਾਇਨਾਤ ਕਰ ਸਕਦੇ ਹਨ। ਸ੍ਰੀ ਰਾਜੂ ਨੇ ਦੱਸਿਆ ਕਿ ਹਰੇਕ ਰਿਟਰਨਿੰਗ ਅਫ਼ਸਰ ਦਿਨ ਵਿੱਚ ਦੋ ਵਾਰ (ਸਵੇਰੇ ਅਤੇ ਸ਼ਾਮ) ਸਟਰਾਂਗ ਰੂਮਾਂ (ਸਿਰਫ ਅੰਦਰਲੇ ਘੇਰੇ ਤੱਕ) ਦਾ ਦੌਰਾ ਕਰ ਰਿਹਾ ਹੈ ਅਤੇ ਲੌਗ ਬੁੱਕ ਅਤੇ ਵੀਡੀਓਗ੍ਰਾਫੀ ਦੀ ਜਾਂਚ ਕਰਕੇ ਰਿਪੋਰਟ ਭੇਜ ਰਿਹਾ ਹੈ।ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਵੱਖ-ਵੱਖ ਹਲਕਿਆਂ ਲਈ ਸਥਾਪਤ ਸਟਰਾਂਗ ਰੂਮ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਦਾਖਾ ਹਲਕੇ ਲਈ ਸਟਰਾਂਗ ਰੂਮ ਡਾ. ਸੁਖਦੇਵ ਸਿੰਘ ਭਵਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵਿਖੇ, ਲੁਧਿਆਣਾ ਉੱਤਰੀ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ., ਲੁਧਿਆਣਾ ਪੱਛਮੀ ਲਈ ਜਿਮਨੇਜ਼ੀਅਮ ਹਾਲ ਪੀ.ਏ.ਯੂ., ਸਮਰਾਲਾ ਤੇ ਲੁਧਿਆਣਾ ਪੂਰਬੀ ਲਈ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿਖੇ, ਸਾਹਨੇਵਾਲ ਲਈ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕਾਲਜ ਰੋਡ, ਲੁਧਿਆਣਾ, ਰਾਏਕੋਟ ਲਈ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਖੇ, ਲੁਧਿਆਣਾ ਸੈਂਟਰਲ ਲਈ ਆਰੀਆ ਕਾਲਜ, ਆਡੀਟੋਰੀਅਮ ਹਾਲ ਵਿਖੇ, ਲੁਧਿਆਣਾ ਦੱਖਣੀ ਲਈ ਕੇ.ਵੀ.ਐਮ. ਸੀਨੀਅਰ ਸੈਕੰਡਰੀ ਸਕੂਲ, ਹਲਕਾ ਗਿੱਲ ਲਈ ਐਸ.ਆਰ.ਐਸ. ਸਰਕਾਰੀ ਪੋਲੀਟੈਕਨਿਕ ਕਾਲਜ (ਲੜਕੀਆਂ) ਰਿਸ਼ੀ ਨਗਰ, ਪਾਇਲ ਲਈ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ, ਖੰਨਾ ਲਈ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ, ਲੁਧਿਆਣਾ ਵਿਖੇ। (ਅਪਲਾਈਡ ਸਾਇੰਸ ਬਿਲਡਿੰਗ) ਅਤੇ ਆਤਮ ਨਗਰ ਹਲਕੇ ਲਈ ਜੀ.ਐਨ.ਈ. ਪੋਲੀਟੈਕਨਿਕ ਕਾਲਜ, ਗਿੱਲ ਰੋਡ ਲੁਧਿਆਣਾ ਦੀ ਨਵੀਂ ਬਿਲਡਿੰਗ ਵਿਖੇ ਸਟਰਾਂਗ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਸਟਰਾਂਗ ਰੂਮਾਂ ਦੇ ਬਾਹਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ।

ਈਸੇਵਾਲ ਗੈਂਗਰੇਪ ਕੇਸ ਦੇ ਮੁਲਜ਼ਮ ਅਦਾਲਤ ਵੱਲੋਂ ਦੋਸ਼ੀ ਕਰਾਰ - ਐੱਸਐੱਸਪੀ  ਡਾ. ਪਾਟਿਲ ਕੇਤਨ ਬਾਲੀਰਾਮ

ਲੁਧਿਆਣਾ, 28 ਫਰਵਰੀ (ਰਣਜੀਤ ਸਿੱਧਵਾਂ)  ਡਾ. ਪਾਟਿਲ ਕੇਤਨ ਬਾਲੀਰਾਮ ਆਈ.ਪੀ.ਐਸ. ਐੱਸਐੱਸਪੀ  ਲੁਧਿਆਣਾ ਦਿਹਾਤੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 09.02.2019 ਨੂੰ ਇੱਕ ਪੀੜਤ ਔਰਤ ਨੇ ਲੁਧਿਆਣਾ ਦਿਹਾਤੀ ਪੁਲਿਸ ਨੂੰ ਰਿਪੋਰਟ ਦਿੱਤੀ ਸੀ ਕਿ ਉਹ ਆਪਣੀ ਕਾਰ ਵਿੱਚ ਆਪਣੀ ਸਹੇਲੀ ਨਾਲ ਲੁਧਿਆਣਾ ਤੋਂ ਪਿੰਡ ਈਸੇਵਾਲ ਵੱਲ ਜਾ ਰਹੀ ਸੀ, ਜਦੋਂ ਚੰਗਨਾ ਨੇੜੇ ਨਹਿਰ ਦੇ ਪੁਲ ਕੋਲ ਇਕ ਮੋਟਰ ਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਕਾਰ ਨੂੰ ਜ਼ਬਰਦਸਤੀ ਰੋਕ ਕੇ ਇੱਟ ਨਾਲ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਪੀੜਤ ਨੂੰ ਇਕ ਖਾਲੀ ਪਲਾਟ 'ਚ ਲੈ ਗਏ ਅਤੇ ਕੁਝ ਹੋਰ ਨੌਜਵਾਨਾਂ ਨੂੰ ਉਥੇ ਬੁਲਾ ਲਿਆ। ਉਨ੍ਹਾਂ ਨੇ ਪੀੜਤਾ ਨਾਲ ਸਮੂਹਿਕ ਬਲਾਤਕਾਰ ਕੀਤਾ। ਸਮੂਹਿਕ ਜਬਰ ਜਨਾਹ ਤੋਂ ਬਾਅਦ ਉਨ੍ਹਾਂ ਨੇ ਰੁਪਏ ਦੀ ਮੰਗ ਕੀਤੀ। ਉਸ ਦੇ ਦੋਸਤ ਤੋਂ ਮੋਬਾਈਲ ਫੋਨ ਰਾਹੀਂ 1 ਲੱਖ ਦੀ ਫਿਰੌਤੀ। ਇਸ ਸਬੰਧੀ ਥਾਣਾ ਦਾਖਾ ਵਿਖੇ ਐਫ.ਆਈ.ਆਰ ਨੰ.17 ਮਿਤੀ 10.02.2019 ਅਧੀਨ 376-ਡੀ, 342, 384 ਆਈ.ਪੀ.ਸੀ. ਦਰਜ ਕੀਤੀ ਗਈ ਸੀ। ਤਫ਼ਤੀਸ਼ ਤਤਕਾਲੀ ਡੀਐਸਪੀ ਦਾਖਾ ਹਰਕਮਲ ਕੌਰ ਪੀ.ਪੀ.ਐਸ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਸੀ। ਪੂਰੀ ਜਾਂਚ ਦੀ ਨਿਗਰਾਨੀ ਵੀ. ਨੀਰਜਾ ਆਈਪੀਐਸ ਏਡੀਜੀਪੀ, ਐਨਆਰਆਈ ਵਿੰਗ, ਪੰਜਾਬ ਦੁਆਰਾ ਕੀਤੀ ਗਈ ਸੀ। ਤਫਤੀਸ਼ ਦੌਰਾਨ ਧਾਰਾ 364ਏ, 354ਬੀ, 379ਬੀ, 397 ਆਈਪੀਸੀ ਅਤੇ 66ਈ ਆਈਟੀ ਐਕਟ ਜੋੜਿਆ ਗਿਆ ਅਤੇ ਡੀਆਈਜੀ ਲੁਧਿਆਣਾ ਰੇਂਜ ਰਣਬੀਰ ਸਿੰਘ ਖਟੜਾ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ 3 ਦਿਨਾਂ ਵਿੱਚ ਸਾਰੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੇ ਨਾਮ ਜਗਰੂਪ ਸਿੰਘ ਉਰਫ ਰੂਪੀ ਪੁੱਤਰ ਮਲਕੀਤ ਸਿੰਘ ਸਨ। ਆਰ/ਓ ਜਸਪਾਲ ਬੰਗੜ ਜ਼ਿਲ੍ਹਾ ਲੁਧਿਆਣਾ, ਸਾਦਿਕ ਅਲੀ ਉਰਫ ਸਾਦਿਕ ਪੁੱਤਰ ਅਬਦੁਲ ਖ਼ਾਨ ਵਾਸੀ ਰਿੰਪਾ ਥਾਣਾ ਮੁਕੰਦਪੁਰ ਜ਼ਿਲ੍ਹਾ ਐੱਸ.ਬੀ.ਐੱਸ.ਨਗਰ, ਸੈਫ ਅਲੀ ਪੁੱਤਰ ਈਸਾ ਅਲੀ ਵਾਸੀ ਭੱਦਰ ਜ਼ਿਲ੍ਹਾ ਚੰਬਾ ਹਿਮਾਚਲ ਪ੍ਰਦੇਸ਼ ਹੁਣ ਪਿੰਡ ਪੱਦੀ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ। , ਅਜੈ ਉਰਫ਼ ਬ੍ਰਿਜਨੰਦਨ ਪੁੱਤਰ ਰਮਾਕਾਂਤ ਵਾਸੀ ਡੁਬੇਪਰਨਵਤਰਾ ਪੀ.ਐੱਸ. ਪਾਰਸਪੁਰ ਜ਼ਿਲ੍ਹਾ ਗੋਂਡਾ ਉੱਤਰ ਪ੍ਰਦੇਸ਼ ਹੁਣ ਪਿੰਡ ਜੱਸੜ ਪੱਦੀ ਪੀ.ਐੱਸ. ਡੇਹਲੋਂ ਜ਼ਿਲਾ ਲੁਧਿਆਣਾ, ਲਿਆਕਤ ਅਲੀ ਪੁੱਤਰ ਸ਼ੰਬੂਦੀਨ ਵਾਸੀ ਨਿਊ ਗੁੱਜਰ ਬਸਤੀ ਚਾਂਗਰਾਂ ਥਾਣਾ ਕਠੂਆ ਜ਼ਿਲ੍ਹਾ ਕਠੂਆ, ਜੰਮੂ-ਕਸ਼ਮੀਰ ਪੁੱਤਰ ਰੋਸ਼ਨਦੀਨ ਵਾਸੀ ਖਾਨਪੁਰ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਫੋਰੈਂਸਿਕ ਤੌਰ 'ਤੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ, 40 ਦਿਨਾਂ ਵਿੱਚ  ਪੂਰੀ ਜਾਂਚ ਪੂਰੀ ਕੀਤੀ ਗਈ ਅਤੇ ਚਲਾਨ ਮਾਨਯੋਗ ਅਦਾਲਤ ਵਿੱਚ  ਪੇਸ਼ ਕੀਤਾ ਗਿਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਨੇ ਪਹਿਲਾਂ ਵੀ ਕਈ ਪੀੜਤਾਂ ਨਾਲ ਰੇਪ ਕੀਤਾ ਸੀ ਪਰ ਇਸ ਸ਼ਿਕਾਇਤ ਕਰਤਾ ਤੱਕ ਕੋਈ ਵੀ ਪੁਲਸ ਦੇ ਸਾਹਮਣੇ ਨਹੀਂ ਆਇਆ।
ਉਕਤ ਕੇਸ ਦੀ ਸੁਣਵਾਈ ਤੋਂ ਬਾਅਦ, ਸ਼੍ਰੀਮਤੀ ਰਸ਼ਮੀ ਸ਼ਰਮਾ ਵਧੀਕ ਸੈਸ਼ਨ ਜੱਜ, ਲੁਧਿਆਣਾ ਦੀ ਮਾਣਯੋਗ ਅਦਾਲਤ ਨੇ ਮਿਤੀ 28-02-2022 ਨੂੰ ਸਾਰੇ ਛੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਜ਼ਾ ਦੀ ਮਾਤਰਾ ਮਾਨਯੋਗ ਅਦਾਲਤ ਦੁਆਰਾ 04/03/2022 ਨੂੰ ਸੁਣਾਈ ਜਾਵੇਗੀ।

ਯੂਕਰੇਨ ਉੱਪਰ ਰੂਸੀ ਹਮਲੇ ਦੇ ਵਿਰੋਧ ਵਿੱਚ ਕੀਤਾ ਰੋਸ  ਮੁਜ਼ਾਹਰਾ

ਸੰਸਾਰ ਅਮਨ ਵਾਸਤੇ ਨਾਟੋ ਸਮੇਤ ਬਾਕੀ ਫੌਜੀ ਗਠਜੋੜ ਭੰਗ ਕੀਤੇ ਜਾਣ ਦੀ ਮੰਗ

ਮੋਗਾ  (ਰਣਜੀਤ ਸਿੱਧਵਾਂ)  :  ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਅੱਜ ਯੂਕਰੇਨ ਉੱਪਰ ਰੂਸ ਦੇ ਫੌਜੀ ਹਮਲੇ ਵਿਰੁੱਧ ਲੋਕ ਰਾਇ ਲਾਮਬੰਦ ਕਰਦਿਆਂ ਸੂਬੇ ਦੇ ਲੋਕਾਂ ਨੂੰ ਜੋਰਦਾਰ ਢੰਗ ਨਾਲ ਅਮਨ-ਅਮਾਨ ਲਈ ਯੂਕਰੇਨ ਉੱਪਰ ਫੌਜੀ ਹਮਲਾ ਤੁਰੰਤ ਰੋਕੇ ਜਾਣ ਅਤੇ ਨਾਟੋ ਦੇ ਫੌਜੀ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗਠਜੋੜ ਭੰਗ ਕੀਤੇ ਜਾਣ ਦੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕਰਦਿਆਂ ਮੋਗਾ ਸ਼ਹਿਰ ਵਿੱਚ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ  ਨੌਜਵਾਨ ਭਾਰਤ ਸਭਾ ਦੇ ਇਲਾਕਾ ਪ੍ਰਧਾਨ ਰਜਿੰਦਰ ਸਿੰਘ ਰਾਜੇਆਣਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਪ੍ਰੀਤ ਸਿੰਘ ਰਾਜੇਆਣਾ ਨੇ ਯੂਕਰੇਨ ਦੇ ਪੀੜਤ ਲੋਕਾਂ ਨਾਲ ਇੱਕਮੁੱਠਤਾ ਪ੍ਰਗਟ ਕਰਦੇ ਹੋਏ ਇਸ ਜੰਗ ਨੂੰ ਸਾਮਰਾਜੀ ਹਿੱਤਾਂ ਤੋਂ ਪ੍ਰੇਰਿਤ ਜੰਗ ਦੱਸਿਆ ਹੈ। ਔਰਤ ਵਿੰਗ ਦੇ ਆਗੂ ਜਗਵਿੰਦਰ ਕੌਰ ਰਾਜੇਆਣਾ,  ਯੂਥ ਵਿੰਗ ਦੇ ਆਗੂ ਬਲਕਰਨ ਸਿੰਘ ਵੈਰੋਕੇ ਨੇ ਦੱਸਿਆ ਕਿ ਸਾਮਰਾਜੀ ਸ਼ਕਤੀਆਂ ਵੱਲੋਂ ਦੁਨੀਆਂ ਦੇ ਕੁਦਰਤੀ ਸੋਮਿਆਂ ਦੀ ਲੁੱਟ-ਖਸੁੱਟ ਕਰਨ ਅਤੇ ਕਰੋੜਾਂ-ਅਰਬਾਂ ਮਿਹਨਤਕਸ਼ ਲੋਕਾਂ ਵਿਰੁੱਧ ਜਾਰੀ ਆਪਣੀਆਂ ਸਾਜਿਸ਼ਾਂ ਦਾ ਨਵਾਂ ਖਾਜਾ ਯੂਕਰੇਨ ਬਣਾਇਆ ਹੈ। ਸਾਮਰਾਜੀ ਤਾਕਤਾਂ ਵੱਲੋਂ ਸੰਸਾਰ ਤਾਕਤ ਦੇ ਸਮਤੋਲ ਨੂੰ ਮੁੜ ਤੋਂ ਪ੍ਰੀਭਾਸ਼ਤ ਕਰਨ ਲਈ ਛੇੜੀ ਇਸ ਨਿਹੱਕੀ ਜੰਗ ਕਾਰਨ ਯੂਕਰੇਨ ਸਮੇਤ ਦੁਨੀਆਂ ਦੇ ਕਰੋੜਾਂ ਲੋਕ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵਿਤ ਹੋਣਗੇ।  ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜਸਮੇਲ ਸਿੰਘ ਰਾਜੇਆਣਾ, ਜਸਵੰਤ ਸਿੰਘ ਮੰਗੇਵਾਲਾ, ਪੇਂਡੂ ਮਜਦੂਰ ਯੂਨੀਅਨ ਦੇ ਆਗੂ ਗੁਰਚਰਨ ਸਿੰਘ ਮਹਿਣਾ, ਸਾਹਿਤਕਾਰ ਮੈਡਮ ਬੇਅੰਤ ਕੌਰ ਨੇ ਦੱਸਿਆ ਕਿ ਜਿੱਥੇ ਰੂਸ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਉਥੇ ਅਮਰੀਕਾ ਦੇ ਨਾਟੋ ਸੰਗਠਨ ਸਮੇਤ ਜਰਮਨੀ-ਫਰਾਂਸ ਵਰਗੀਆਂ ਸਾਮਰਾਜੀ ਤਾਕਤਾਂ ਨੂੰ ਵੀ ਇਸ ਹਮਲੇ ਲਈ ਬਰਾਬਰ ਦੇ ਦੋਸ਼ੀ ਗਰਦਾਨਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਨਾਟੋ ਦੇ ਵਿਸਥਾਰ ਦੀ ਧੁੱਸ, ਜਰਮਨੀ-ਫਰਾਂਸ ਦੀ ਅਗਵਾਈ ਵਾਲੀ ਯੂਰਪੀ-ਯੂਨੀਅਨ ਵੱਲੋਂ ਯੂਕਰੇਨ ’ਤੇ ਆਪਣਾ ਕੰਟਰੋਲ ਵਧਾਉਣ ਦੇ ਯਤਨ ਅਤੇ ਰੂਸ ਵੱਲੋਂ ਯੂਕਰੇਨ ਸਮੇਤ ਪੂਰਬੀ ਯੂਰਪ ਉੱਪਰ ਆਰਥਿਕ-ਸਿਆਸੀ ਸਰਦਾਰੀ ਸਥਾਪਤ ਕਰਨ ਦੇ ਸਾਮਰਾਜੀ ਹਿੱਤਾਂ ਨੂੰ ‘ਜਮਹੂਰੀਅਤ’ ਦੇ ਪਰਦੇ ਹੇਠ ਢੱਕਣ ਦਾ ਪਾਖੰਡ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਯੂਕਰੇਨ ਦੇ ਹੁਕਮਰਾਨਾਂ ਵੱਲੋਂ ਆਪਣੇ ਦੇਸ਼ ਨੂੰ ਸਾਮਰਾਜੀ ਤਾਕਤਾਂ ਦੀ ਖਹਿ ਦਾ ਨਿਸ਼ਾਨਾ ਬਣਾਏ ਜਾਣ ਵਿੱਚ ਨਿਭਾਈ ਭੂਮਿਕਾ ਦੀ ਨਿਖੇਧੀ ਕਰਨ ਦੇ ਨਾਲ-ਨਾਲ ਦੇਸ਼ ਦੀ ਕੇਂਦਰ ਸਰਕਾਰ ਦੀ ਇਸ ਮਸਲੇ ’ਤੇ ਸਾਮਰਾਜੀ ਤਾਕਤਾਂ ਦੀ ਸੇਵਾ ਵਿੱਚ ਭੁਗਤ ਰਹੀ ਕਮਜ਼ੋਰ ਅਤੇ ਅਸਪੱਸ਼ਟ ਵਿਦੇਸ਼ ਨੀਤੀ ਦੀ ਜੋਰਦਾਰ ਨਿਖੇਧੀ ਕੀਤੀ ਹੈ। ਯੂਕਰੇਨ ਉੱਪਰ ਰੂਸੀ ਫੌਜੀ ਹਮਲੇ ਨੂੰ ਤੁਰੰਤ ਰੋਕੇ ਜਾਣ, ਨਾਟੋ ਦੇ ਵਿਸਥਾਰ ਦੀ ਯੋਜਨਾ ਸਮੇਤ ਸਾਮਰਾਜੀ ਫੌਜੀ ਗਠਜੋੜਾਂ ਨੂੰ ਤੁਰੰਤ ਭੰਗ ਕੀਤੇ ਜਾਣ ਦੀ ਮੰਗ ਦੇ ਹੱਕ ਵਿੱਚ ਲੋਕਾਂ ਨੂੰ ਜੋਰਦਾਰ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਹਰ ਸਿੰਘ ਮੰਗੇਵਾਲਾ, ਕੁਲਦੀਪ ਸਿੰਘ ਖੁਖਰਾਣਾ, ਗੁਰਸੇਵਕ ਸਿੰਘੋ ਫੌਜੀ, ਮਲਕੀਤ ਸਿੰਘ ਲੰਡੇ, ਰਜਿੰਦਰ ਸਿੰਘ ਰਿਆੜ, ਮਾਸਟਰ ਸਰਬਜੀਤ ਸਿੰਘ ਦੌਧਰ, ਸਤਨਾਮ ਸਿੰਘ ਡਾਲਾ ਆਦਿ ਹਾਜ਼ਰ ਸਨ।

ਜਿਹੜੇ ਦੇਸ਼ ਦਾ ਕਾਨੂੰਨ ਸਜ਼ਾਵਾਂ ਪੂਰੀਆਂ ਹੋਣ ਤੇ ਨਹੀਂ ਛੱਡਦਾ, ਕਿਵੇਂ ਕਹੀਏ ਅਸੀਂ ਆਜ਼ਾਦ ਹਾਂ : ਸਰਪੰਚ ਜਗਤਾਰ/ ਦੇਵ ਸਰਾਭਾ 

ਮੁੱਲਾਂਪੁਰ ਦਾਖਾ 28ਫਰਵਰੀ ( ਸਤਵਿੰਦਰ ਸਿੰਘ ਗਿੱਲ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ ਸਰਾਭਾ ਉਹਨਾਂ ਦੇ ਬੁੱਤ ਦੇ ਸਾਹਮਣੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਭੁੱਖ ਹਡ਼ਤਾਲ ਦਾ ਅੱਠਵਾਂ ਦਿਨ ਬੈਠਣ ਵਾਲੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਬਲਦੇਵ ਸਿੰਘ ਦੇਵ ਸਰਾਭਾ,ਤਜਿੰਦਰ ਸਿੰਘ ਖੰਨਾ   ਜੰਡ,ਜਗਦੇਵ ਸਿੰਘ ਦੁੱਗਰੀ, ਕੁਲਦੀਪ ਸਿੰਘ ਦੁਗਰੀ ਸਮੇਤ ਭੁੱਖ ਹਡ਼ਤਾਲ ਤੇ ਬੈਠੇ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ , ਬਲਦੇਵ ਸਿੰਘ ਦੇਵ ਸਰਾਭਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਰੂਸ ਅਤੇ ਯੂਕਰੇਨ ਦੀ ਲੱਗੀ ਜੰਗ ਤੇ ਅਰਦਾਸ ਕਰਦੇ ਹਾਂ ਕਿ ਦੋਹੇਂ ਦੇਸ਼ਾਂ ਦੀ ਜੰਗ ਜਲਦ ਬੰਦ ਹੋਵੇ । ਰੂਸ ਦੀ ਫੌਜ ਵੱਲੋਂ ਨਿਰਦੋਸ਼ ਲੋਕਾਂ ਨੂੰ ਮਾਰ ਦੇਣ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ।ਉੱਥੇ ਹੀ ਅਸੀਂ ਖ਼ਾਲਸਾ ਏਡ ਦੇ ਮੁੱਖ ਸੇਵਾਦਾਰ ਰਵੀ ਸਿੰਘ ਖਾਲਸਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਯੂਕਰੇਨ ਦੇ ਲੋਕਾਂ ਲਈ ਗੁਰੂ ਨਾਨਕ ਦੇਵ ਜੀ ਦੇ ਵੀਹ ਰੁਪਏ ਨਾਲ ਚਲਾਏ ਲੰਗਰ ਅਟੁੱਟ ਵਰਤਾਏ ਜਾ ਰਹੇ ਹਨ । ਬਾਕੀ ਜਿਹੜੇ ਆਰ ਐੱਸ ਐੱਸ ਦੇ ਘੜੱਮ ਚੌਧਰੀ ਸਿੱਖ ਕੌਮ ਨੂੰ 2% ਕੌਮ ਕਹਿ ਕੇ ਇਹ ਆਖਦੇ ਸੀ ਕਿ ਇਨ੍ਹਾਂ ਨੂੰ ਮਸਲ ਦਿਓ ,ਉਹ ਬਾਂਦਰ ਸੈਨਾ ਦੇ ਮੁਖੀ ਅੱਜ ਦਿਖਾਈ ਨਹੀਂ ਦੇ ਰਹੇ ਪਤਾ ਨਹੀਂ ਕਿੱਥੇ ਭੌਰੇ ਲੁਕ ਗਏ। ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਸਾਡੀ ਸਿੱਖ ਕੌਮ ਨੂੰ ਜੇਲ੍ਹਾਂ 'ਚ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਨਹੀਂ ਛੱਡ ਦੇ , ਭਾਵੇਂ ਸਾਡੀ ਕੌਮ ਦੇ ਸਿੱਖ ਭਰਾ ਬਾਰਡਰਾਂ ਤੇ ਦੇਸ਼ ਦੀ ਰਾਖੀ ਲਈ ਹਿੱਕਾਂ ਤਾਣ ਕੇ ਵੀ ਖੜਦੇ ਨੇ ,ਪਰ ਦੇਸ਼ 'ਚ ਸਭ ਤੋਂ ਵੱਧ ਗੁਲਾਮੀ ਦਾ ਅਹਿਸਾਸ ਸਾਡੀ  ਸਿੱਖ ਕੌਮ ਨੂੰ ਹੀ ਕਰਵਾਇਆ ਜਾਂਦਾ। ਉਨ੍ਹਾਂ ਆਖ਼ਰ ਚ ਆਖਿਆ ਕਿ ਜਦੋਂ ਵੀ ਕਿਤੇ ਕੋਈ ਆਫ਼ਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਸ ਬਾਰੇ ਸਿੱਖ ਕੌਮ ਹੀ ਖੜ੍ਹਦੀ ਹੈ ,ਪਰ ਸਾਡੇ ਦੇਸ਼ ਦਾ ਕਾਨੂੰਨ ਸਾਨੂੰ ਸਜ਼ਾਵਾਂ ਪੂਰੀਆਂ ਹੋਣ ਤੇ ਵੀ ਨਹੀਂ ਛੱਡਦਾ ਏਸ ਕਰਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਅਸੀਂ ਧਰਨੇ ,ਮੁਜ਼ਾਹਰੇ, ਰੋਸ ਰੈਲੀਆਂ, ਭੁੱਖ ਹੜਤਾਲਾਂ ਕਰ ਕੇ ਸੰਘਰਸ਼ ਕਰ ਰਹੇ  ਹਾਂ । ਇਸ ਸਮੇਂ ਇੰਦਰਜੀਤ ਸਿੰਘ ਸਹਿਜਾਦ, ਸਾਬਕਾ ਸਰਪੰਚ ਜਸਵੀਰ  ਸਿੰਘ ਟੂਸੇ, ਰਾਜਦੀਪ ਸਿੰਘ ਆਂਡਲੂ,ਹਰਜੀਤ ਸਿੰਘ ਪੱਪੂ ਸਰਾਭਾ, ਜਗਤਾਰ ਸਿੰਘ ਤਾਰਾ ਤਲਵੰਡੀ ,ਪਹਿਲਵਾਨ ਰਣਜੀਤ ਸਿੰਘ ਲੀਲ, ਪਹਿਲਵਾਨ ਚੰਦਰ ਸ਼ੇਖਰ ,ਅਤਰ ਸਿੰਘ ਸਰਾਭਾ, ਹਰਦੀਪ ਸਿੰਘ ਰੈਂਪੀ ਸਰਾਭਾ , ਜੰਗ ਸਿੰਘ ਟੂਸੇ, ਬਲਦੇਵ ਸਿੰਘ ਏੀਸਨਪਰ ,ਬਿੰਦਰ ਸਰਾਭਾ ,ਕੁਲਜੀਤ ਸਿੰਘ ਭੰਮਰਾ ਸਰਾਭਾ ਆਦਿ ਹਾਜ਼ਰ ਸਨ ।

ਸਲਾਮ ✍️ ਵਤਨਵੀਰ ਜ਼ਖ਼ਮੀ

ਉਹਨਾਂ ਯੋਧਿਆਂ ਨੂੰ ਅਸਾਂ ਸਲਾਮ ਕੀਤਾ 
ਜਿੰਨ੍ਹਾ ਖੁਦ ਨੂੰ ਦੇਸ਼ ਲਈ ਕੁਰਬਾਨ ਕੀਤਾ
ਲਾਜ ਰੱਖ ਲਈ ਉਹਨਾਂ ਆਪਣਿਆਂ ਦੀ 
ਯੁੱਧ ਦਾ ਗੋਰਿਆਂ ਖ਼ਿਲਾਫ਼ ਐਲਾਨ ਕੀਤਾ
ਖਾਤਰ ਵਤਨ ਦੀ ਜੂਝੇ ਨੇ ਖਤਰਿਆਂ ਨਾਲ
ਖ਼ਾਤਮਾ ਵੈਰੀਆਂ ਦਾ ਵਿੱਚ ਮੈਦਾਨ ਕੀਤਾ 
ਦੇਣ ਉਹਨਾਂ ਦੀ ਕਦੇ ਨੀ ਅਸੀਂ ਦੇ ਸਕਦੇ
ਦੇਸ਼ ਵਾਸੀਆਂ ਉਹਨਾਂ ਤੇ ਸਦਾ ਮਾਣ ਕੀਤਾ
ਕੜੀ ਗੁਲਾਮੀ ਦੀ ਨੂੰ ਉਹਨਾਂ ਤੋਂੜਿਆ ਏ
ਉਹਨਾਂ ਜੋ ਵੀ ਕੀਤਾ  ਛਾਤੀ ਤਾਣ ਕੀਤਾ
ਜਿਉਂਦੇ ਰਹਿਣਗੇ ਵਿੱਚ ਦਿਲਾਂ ਦੇ ਸਾਰੇ 
ਜਿਨ੍ਹਾਂ ਦੇਸ਼ ਲਈ ਕਰਮ ਮਹਾਨ ਕੀਤਾ

ਵਤਨਵੀਰ ਜ਼ਖ਼ਮੀ

ਡੱਟਕੇ ਸਾਹਮਣਾ ਕਰਾਂਗੇ ✍️ ਸਲੇਮਪੁਰੀ ਦੀ ਚੂੰਢੀ

ਦੁਨੀਆ ਵਾਲਿਓ!
ਅਸੀਂ ਲੜਾਂਗੇ
ਆਪਣੇ ਦੇਸ਼ ਲਈ
ਆਪਣੇ ਲੋਕਾਂ ਲਈ
ਆਖਰੀ ਦਮ ਤਕ!
 ਕੰਮਜੋਰ ਹੋ ਸਕਦੇ ਆਂ,
ਬੁਜਦਿਲ ਨਹੀਂ,
ਡਰਪੋਕ ਨਹੀਂ!
ਜਿਹੜੇ ਝੂਠੀ ਮੂਠੀ
 'ਜਾਨ ਨੂੰ ਖਤਰਾ'
 ਦਾ ਨਾਟਕ ਰਚਾ ਕੇ
ਆਪਣੇ ਘੁਰਨੇ ਵਿਚ
 ਜਾ ਵੜੀਏ!
ਅਸੀਂ ਧਰਮ ਦੇ ਨਾਂ 'ਤੇ
 ਜਾਤ ਦੇ ਨਾਂ 'ਤੇ
ਨਾ ਲੜਦੇ ਆਂ,
ਨਾ ਲੜਾਉੰਦੇ ਆਂ!
ਅਸੀਂ ਤਾਂ ਦੇਸ਼ ਲਈ
ਲੜਦੇ ਆਂ!
ਦੇਸ਼ ਦੇ ਲੋਕਾਂ ਲਈ
ਮਰਦੇ ਆਂ!
ਉਨ੍ਹਾਂ ਲਈ ਕੰਮ
ਕਰਦੇ ਆਂ!
ਮੈਂ ਵੋਲੋਦੀਮੀਰ ਜੇਲੇੰਸਕੀ
 ਯੂਕਰੇਨ ਦਾ
 ਰਾਜਾ ਨਹੀਂ
 ਫੌਜੀ ਵੀ ਹਾਂ,
ਜਿਹੜਾ ਦੇਸ਼ ਲਈ
ਜਿਉਣਾ ਵੀ ਜਾਣਦੈ!
 ਮਰਨਾ ਵੀ ਜਾਣਦੈ!
ਮੈਂ ਕੀਰਾ ਰੂਡਿਕ
ਯੂਕਰੇਨ ਦੀ
ਸੰਸਦ ਮੈਂਬਰ ਹਾਂ,
ਜਿਹੜੀ ਕੁੜੀ ਹੋ ਕੇ
ਦੇਸ਼ ਲਈ ਬੰਦੂਕ
ਚੁੱਕਣਾ ਜਾਣਦੀ ਆਂ!
ਮੈਂ ਕਿਸੇ ਫਿਲਮ ਦੀ
 ਹੀਰੋਇਨ ਨਹੀਂ
ਜਿਹੜੀ ਝੂਠਾ ਮੂਠਾ
ਦੇਸ਼ ਭਗਤੀ ਦਾ
ਸਬਜ-ਬਾਗ ਦਿਖਾਕੇ
ਆਪਣੇ ਦੇਸ਼ ਦੇ ਲੋਕਾਂ ਲਈ
ਕੁਫਰ ਤੋਲਦੀ ਫਿਰਾਂ!
ਹਾਂ - ਅਸੀਂ ਡਰਾਂਗੇ ਨਹੀਂ!
 ਡੱਟਕੇ ਮੁਕਾਬਲਾ ਕਰਾਂਗੇ!
ਅਸੀਂ ਦੇਸ਼ ਲਈ
ਲੜਨਾ ਜਾਣਦੇ ਆਂ!
ਅਸੀਂ ਦੇਸ਼ ਲਈ
ਮਰਨਾ ਜਾਣਦੇ ਆਂ!
ਅਸੀਂ ਕੰਮਜੋਰ ਹੋ ਸਕਦੇ ਆਂ
ਬੁਜਦਿਲ ਨਹੀਂ!
ਡਰਪੋਕ ਨਹੀਂ!
ਦੁਨੀਆ ਵਾਲਿਓ -
ਵੈਰੀ ਨਾਲ ਲੜਾਂਗੇ!
ਡੱਟਕੇ ਮੁਕਾਬਲਾ ਕਰਾਂਗੇ!
ਆਖਰੀ ਦਮ ਤਕ ਲੜਾਂਗੇ!
ਆਖਰੀ ਦਮ ਤਕ ਲੜਾਂਗੇ!!        
-ਸੁਖਦੇਵ ਸਲੇਮਪੁਰੀ
09780620233
27 ਫਰਵਰੀ, 2022.

ਪਾਠ ਦੇ ਭੋਗ ਅਤੇ ਅੰਤਿਮ ਅਰਦਾਸ  

ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਅਤਿ ਸਤਿਕਾਰਯੋਗ  ਸ ਜਸਮੇਲ ਸਿੰਘ ਗ਼ਾਲਿਬ  ( ਪੱਤਰਕਾਰ  ) ਅਚਾਨਕ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 01 ਮਾਰਚ 2022 ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਗਾਲਬ ਰਣ ਸਿੰਘ ਵਿਖੇ ਬਾਅਦ ਦੁਪਹਿਰ ਇਕ ਵਜੇ ਹੋਣਗੇ  । ਆਪ ਜੀ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ  ।

ਵਾਹਿਗੁਰੂ ਦੇ ਭਾਣੇ ਵਿੱਚ ਸਰਦਾਰਨੀ ਰਾਜਵੀਰ ਕੌਰ ਅਤੇ ਸਮੂਹ ਪਰਿਵਾਰ (ਪਿੰਡ ਗ਼ਾਲਿਬ ਰਣ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ) ਸੰਪਰਕ ਜਨ ਸ਼ਕਤੀ ਨਿਊਜ਼ 0091 75085 09777 

(ਪਰਿਵਾਰ ਲਈ ਅਤੇ ਸਰਦਾਰ ਜਸਮੇਲ ਸਿੰਘ ਗਾਲਿਬ ਦੇ ਨਜ਼ਦੀਕੀ ਸਾਥੀਆਂ ਲਈ ਸਮੁੱਚੇ ਇਲਾਕੇ ਵਿੱਚ ਜਨ ਸ਼ਕਤੀ ਨਿਊਜ਼ ਪੰਜਾਬ ਦੇ ਮਾਧਿਅਮ ਰਾਹੀਂ  ਜਸਮੇਲ ਗ਼ਾਲਿਬ ਨਾਲ ਜੁੜੇ ਹੋਏ ਸਾਰੇ ਹੀ ਸਨੇਹੀਆਂ ਪਿਆਰਿਆਂ ਮਿੱਤਰਾ ਉੱਪਰ  ਇਸ ਅਚਨਚੇਤ ਜਸਮੇਲ ਗ਼ਾਲਿਬ ਦਾ ਸਾਥੋਂ ਤੋਂ ਵਿਛੜ ਜਾਣਾ ਬਹੁਤ ਦੁਖਦਾਈ ਹੈ । ਵੇਲਾ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਸ ਵਿਛੜੀ ਰੂਹ ਨੂੰ ਆਪਣੇ ਸ਼ਰਧਾ ਦੇ ਫੁਲ ਭੇਟ ਕਰੀਏ ਅਤੇ  ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰੀਏ ਜਸਮੇਲ ਗ਼ਾਲਿਬ ਦੀ ਪਿਆਰੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ । ਪਰਿਵਾਰ ਨੂੰ ਸਾਥੀਆਂ ਨੂੰ ਇਲਾਕੇ ਦੀ ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਮੇਰੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਹੋ ਅਰਦਾਸ ਬੇਨਤੀ ਹੈ - ਦੁਖੀ ਹਿਰਦੇ ਸੰਪਾਦਕ ਜਨ ਸ਼ਕਤੀ ਨਿਊਜ਼ (  ਜਨ ਸ਼ਕਤੀ ਨਿਊਜ਼ ਪੰਜਾਬ) ਅਮਨਜੀਤ ਸਿੰਘ ਖਹਿਰਾ  00919878523331 ਜਾ 00447775486841  ਕੇਵਲ ਵ੍ਹੱਟਸਐਪ  )  

ਲੁਧਿਆਣਾ ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼

ਪਹਿਲੀ ਮਾਰਚ ਤੱਕ ਜਾਰੀ ਰਹੇਗੀ ਮੁਹਿੰਮ
0-5 ਸਾਲ ਦੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ

ਲੁਧਿਆਣਾ, 27 ਫਰਵਰੀ (ਰਣਜੀਤ ਸਿੱਧਵਾਂ) - ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਐਸ.ਪੀ ਸਿੰਘ ਦੀ  ਅਗਵਾਈ ਵਿੱਚ ਅੱਜ ਸਿਵਲ ਹਸਪਤਾਲ ਵਿਖੇ ਜਿਲ੍ਹੇ ਭਰ ਵਿੱਚ ਸ਼ੁਰੂ ਹੋਣ ਵਾਲੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਮਨੀਸਾ ਖੰਨਾ ਨੇ 0 ਤੋ 5 ਸਾਲ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਐਸ.ਪੀ ਸਿੰਘ ਵੱਲੋਂ ਪੋਸਟਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਲਾਊਡ ਸਪੀਕਰਾਂ ਰਾਹੀਂ ਵੀ ਜਨਤਾ ਨੂੰ ਜਾਗਰੂਕ ਕੀਤਾ ਜਾਂ ਰਿਹਾ ਹੈ। ਡਾ. ਖੰਨਾ ਨੇ ਦੱਸਿਆ ਕਿ ਇਹ ਮੁਹਿੰਮ ਅੱਜ 27 ਫਰਵਰੀ ਤੋ ਸ਼ੁਰੂ ਹੋ ਕੇ 1 ਮਾਰਚ, 2022 ਤੱਕ ਜਾਰੀ ਰਹੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ 0 ਤੋ 5 ਸਾਲ ਤੱਕ ਦੀ ਉਮਰ ਦੇ 479903 ਬੱਚਿਆਂ ਨੂੰ ਨਾਮੁਰਾਦ ਬਿਮਾਰੀ ਪੋਲੀਓ ਤੋ ਅਗਾਊ ਬਚਾਅ ਲਈ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਨੂੰ ਨੇਪਰੇ ਚੜਾਉਣ ਲਈ ਜ਼ਿਲ੍ਹੇ ਭਰ 2760 ਟੀਮਾਂ ਅਤੇ 506 ਸੁਪਰਵਾਈਜ਼ ਲਗਾਏ ਗਏ ਹਨ। ਦਿਨ ਸੋਮਵਾਰ ਤੋਂ ਘਰ-ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬੂੰਦਾਂ ਪਿਲਾਈਆਂ ਜਾਣਗੀਆਂ। ਪੇਡੂ ਖੇਤਰਾਂ ਵਿੱਚ ਇਹ ਮੁਹਿੰਮ ਤਿੰਨ ਦਿਨ ਅਤੇ ਲੁਧਿਆਣਾ ਸ਼ਹਿਰ, ਸਹਾਨੇਵਾਲ ਅਤੇ ਕੂੰਮਕਲਾਂ ਦੇ ਅਰਬਨ ਇਲਾਕਿਆਂ ਵਿੱਚ  ਇਹ ਮੁਹਿੰਮ ਪੰਜ ਦਿਨ ਚੱਲੇਗੀ। 
ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਕੋਰਨਾ ਦੇ ਬਚਾਅ ਲਈ ਪੂਰੀ ਤਰ੍ਹਾ ਸਾਵਧਾਨੀਆਂ ਦੀ ਵਰਤੋ ਕੀਤੀ ਜਾਵੇਗੀ। ਇਸ ਮੌਕੇ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਅਮਰਜੀਤ ਕੌਰ, ਡਬਲਿਊ.ਐਚ.ਓ ਦੇ ਐਸ.ਐਮ.ਓ ਡਾ. ਸੁਦਾ ਵਾਸੂਦੇਵ ਤੋ ਇਲਾਵਾ ਹੋਰ ਸਟਾਫ਼ ਵੀ ਹਾਜ਼ਰ ਸੀ।

ਬਰਨਾਲਾ ਜ਼ਿਲ੍ਹੇ ਦੇ ਕਈ ਵਿਦਿਆਰਥੀ  ਯੂਕਰੇਨ ਚ' ਫਸੇ ਮਾਪੇ ਡਰ ਦੇ ਛਾਏ ਵਿੱਚ 

ਮਹਿਲ ਕਲਾਂ/ ਬਰਨਾਲਾ-27 ਫਰਵਰੀ- (ਗੁਰਸੇਵਕ ਸੋਹੀ)-  ਯੂਕਰੇਨ ਤੇ ਰੂਸ ਵਿਚਕਾਰ ਸੁਰੂ ਹੋਏ ਯੁੱਧ ਨੇ ਭਾਰਤ ਤੋਂ ਯੂਕੇਰਨ ਪੜਨ ਲਈ ਗਏ ਬੱਚਿਆਂ ਦੇ ਮਾਪਿਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਹ ਜੰਗ ਲੱਗਣ ਕਾਰਨ ਯੂਕ੍ਰੇਨ 'ਚ ਪੜ੍ਹਾਈ ਕਰਨ ਲਈ ਗਏ ਬੱਚਿਆਂ ਦੇ ਮਾਪੇ ਡੂੰਘੀ ਚਿੰਤਾਂ 'ਚ ਹਨ। ਜਾਣਕਾਰੀ ਅਨੁਸਾਰ ਮਹੁੰਮਦ ਸਕੀਲ ਪੁੱਤਰ ਕੇਸਰ ਖਾਨ ਵਾਸੀ ਮਹਿਲ ਕਲਾਂ, ਬਲਕਾਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰਾਏਸਰ ਪਟਿਆਲਾ, ਹਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਾਏਸਰ ਪਟਿਆਲਾ, ਮਨਜਿੰਦਰ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਦੀਵਾਨਾ,ਸੰਦੀਪ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਭੋਤਨਾ ਤੇ ਪਰਮਜੀਤ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਗੰਗਹੋਰ ਉਚ ਸਿੱਖਿਆਂ ਹਾਸਲ ਕਰਨ ਲਈ ਯੂਕ੍ਰੇਨ ਗਏ ਹੋਏ ਹਨ। ਯੂਕ੍ਰੇਨ ਤੇ ਰੂਸ ਵਿਚਕਾਰ ਲੱਗੀ ਜੰਗ ਕਾਰਨ ਇੰਨ੍ਹਾਂ ਬੱਚਿਆਂ ਦੇ ਮਾਪੇ ਕਾਫੀ ਚਿੰਤਤ ਹਨ । ਇਸ ਮੌਕੇ ਮੁਹੰਮਦ ਸਕੀਲ ਦੇ ਪਿਤਾ ਕੇਸ਼ਰ ਖਾਨ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਯੂਕ੍ਰੇਨ 'ਚ ਐਮਬੀਬੀਐਸ ਦੀ ਡਿਗਰੀ ਕਰਨ ਲਈ 2017 'ਚ ਯੂਕ੍ਰੇਨ ਗਿਆ ਸੀ । ਦੋਵੇਂ ਦੇਸਾਂ ਵਿਚਕਾਰ ਲੱਗੀ ਜੰਗ ਕਾਰਨ ਉਹ ਕਾਫ਼ੀ ਚਿੰਤਤ ਹਨ । ਸਕੀਲ ਮੁਹੰਮਦ ਨੇ ਉਨ੍ਹਾਂ ਨੂੰ  ਦੱਸਿਆਂ ਕਿ ਉਹ ਡਰ ਦੇ ਮਾਰੇ ਬੇਸਮੈਟ 'ਚ ਰਾਤਾ ਕੱਟਣ ਲਈ ਮਜ਼ਬੂਰ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਯੂਕ੍ਰੇਨ ਫਸੇ ਬੱਚਿਆਂ ਨੂੰ ਸਰੱਖਿਅਤ ਭਾਰਤ ਲਿਆਂਦਾਂ ਜਾਵੇ।

ਜਗਰਾਉਂ ਪੁਲਿਸ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕੀਤੇ ਕਾਬੂ

ਜਗਰਾਉਂ 27 ਫਰਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਸ੍ਰੀ ਪਾਟਿਲ ਕੇਤਨ ਬਾਲੀਰਾਮ ਆਈ ਪੀ ਐੱਸ ਐਸ ਐਸ ਪੀ ਲੁਧਿਆਣਾ ਦਿਹਾਤੀ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਭੈੜੇ ਅਨਸਰਾਂ ਨੂੰ ਕਾਬੂ ਕਰਨ ਲਈ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਆਦਮੀ ਆਪਣੀ ਪਤਨੀ ਨਾਲ ਮੋਟਰਸਾਈਕਲ ਤੇ ਆ ਰਿਹਾ ਸੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਾਰ ਸਵਾਰ ਚਾਰ ਲੁਟੇਰਿਆਂ ਜਿਨਾਂ ਵਿੱਚੋਂ ਉਹ ਇਕ ਨੂੰ ਜਾਣਦਾ ਵੀ ਹੈ ਨੇ ਰਾਸਤੇ ਵਿਚ ਸਾਨੂੰ ਰੋਕ ਕੇ ਪਿਸਤੌਲ ਤਾਣ ਕੇ ਸਾਡੇ ਪਾਸੋਂ ਨਕਦੀ, ਮੌਬਾਇਲ ਫੋਨ, ਅਤੇ ਕੜਾ ਆਦਿ ਖੋਹ ਕੇ ਫ਼ਰਾਰ ਹੋ ਗਏ ਹਨ ਅਤੇ ਉਹ ਚਾਰੇ ਮੋਨੇ ਨੌਜਵਾਨ ਇਕ ਚਿੱਟੇ ਰੰਗ ਦੀ ਵਰਨਾ ਕਾਰ ਵਿਚ ਸਵਾਰ ਹੋ ਕੇ ਉਥੋਂ ਚਲਦੇ ਬਣੇ, ਪੁਲਿਸ ਨੂੰ ਜਾਣਕਾਰੀ ਮਿਲਦੀ ਹੀ ਪੁਲਿਸ ਪਾਰਟੀ ਦੇ ਪਿਛਾ ਕਰਨ ਤੇ ਕੁਝ ਦੁਰੀ ਤੋਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਜਿਨ੍ਹਾਂ ਕੋਲ ਦੋ ਪਿਸਤੌਲ ਤੇ ਕਾਰਤੂਸਾਂ ਸਮੇਤ ਲੁੱਟ ਦੇ ਸਮਾਨ ਨਾਲ ਹੀ ਕਾਬੂ ਕੀਤਾ ਗਿਆ। ਇਨ੍ਹਾਂ ਉਪਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਗਿਰਫ਼ਤਾਰ ਵਿਅਕਤੀ ਦਾ ਰਿਮਾਂਡ ਹਾਸਲ ਕਰ ਹੋਰ ਪੁਛ ਗਿਛ ਵੀ ਕੀਤੀ ਜਾਵੇਗੀ

ਬੰਦੀ ਸਿੰਘਾਂ ਨੂੰ ਰਿਹਾਈ ਦਾ ਮੋਰਚਾ ਭੁੱਖ ਹਡ਼ਤਾਲ ਸੱਤਵਾਂ ਦਿਨ 

ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਹੀਦੀ ਦਿਹਾੜੇ ਮੌਕੇ ਦਿੱਤੀ ਸ਼ਰਧਾਂਜਲੀ  

ਮੁੱਲਾਂਪੁਰ ਦਾਖਾ 27 ਫ਼ਰਵਰੀ  (ਸਤਵਿੰਦਰ ਸਿੰਘ ਗਿੱਲ ) ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੇ ਸਥਿਤ ਪਿੰਡ ਸਰਾਭਾ ਲੁਧਿਆਣਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਪੱਕਾ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੀ ਭੁੱਖ ਹਡ਼ਤਾਲ ਦਾ ਸੱਤਵਾਂ ਦਿਨ ਭੁੱਖ ਹਡ਼ਤਾਲ ਤੇ ਬੈਠਣ ਵਾਲੇ ਜੁਝਾਰੂ ਪਿੰਡ ਸਰਾਭਾ ਦੇ ਪਰਮਪ੍ਰੀਤ ਸਿੰਘ ਜੈਪੀ ਸਰਾਭਾ ,ਮਹਿਤਾਬ ਸਿੰਘ ਸਰਾਭਾ,ਸੁਖਚੈਨ ਸਿੰਘ ਸਰਾਭਾ,ਗੁਰਮੀਤ ਸਿੰਘ ਸਰਾਭਾ,  ਬਲਦੇਵ ਸਿੰਘ ਦੇਵ ਸਰਾਭਾ ਸਮੇਤ ਭੁੱਖ ਹਡ਼ਤਾਲ ਤੇ ਬੈਠੇ । ਇਸ ਸਮੇਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਰਧਾਂਜਲੀਆਂ ਦਿੰਦੇ ਆਗੂ ਬਲਦੇਵ ਸਿੰਘ ਦੇਵ ਸਰਾਭਾ ਤੇ ਪਹਿਲਵਾਨ ਰਣਜੀਤ ਸਿੰਘ ਲੀਲ ਨੇ ਆਖਿਆ ਕਿ ਸਾਡੀਆਂ ਸਰਕਾਰਾਂ ਨਾ ਤਾਂ ਦੇਸ਼ ਦੀ ਆਜ਼ਾਦੀ ਲਈ ਆਪਣਾ ਵਾਰਨ ਵਾਲੇ ਸ਼ਹੀਦਾਂ ਦਾ ਸਤਿਕਾਰ ਕਰਦੀਆਂ ਨਾ ਉਨ੍ਹਾਂ ਦਾ ਇਤਿਹਾਸ ਸਕੂਲਾਂ ਵਿੱਚ ਪੜ੍ਹਾਉਣ ਨੂੰ  ਤਿਆਰ ਨਹੀ । ਉਨ੍ਹਾਂ ਅੱਗੇ ਆਖਿਆ ਕਿ ਦੇਸ਼ ਦੇ ਪਰਵਾਨਿਆਂ ਨੂੰ ਭਾਵੇਂ ਸਰਕਾਰਾਂ ਭੁੱਲ ਸਕਦੀਆਂ ਨੇ ਪਰ ਬਲਾਤਕਾਰੀ, ਕਾਤਲ ਪਾਖੰਡੀ ਸਾਧ ਸੌਦਾ ਨੂੰ ਫਰਲੋ ਤੇ ਜ਼ੈੱਡ ਸਕਿਉਰਿਟੀ ਦੇ ਕੇ ਛੱਡਣਾ ਨਹੀਂ ਭੁੱਲ ਦੀਆਂ , ਸਾਡੇ ਲੋਕ ਲੀਡਰਾਂ ਦੀ ਚਮਚਾਗਿਰੀ ਕਰਨ ਤੋਂ ਨਹੀਂ ਹਟਦੇ । ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਹੰਭਲਾ ਮਾਰਨਾ ਪਊ। ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਇਸ ਮੋਰਚਾ ਭੁੱਖ ਹਡ਼ਤਾਲ ਤੇ ਇੱਕ ਮਾਰਚ ਤੋਂ ਬਾਅਦ ਵੱਡਾ ਇਕੱਠ ਕਰ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਇਸ ਲਈ ਪੰਥ ਦਰਦੀ ਇਸ ਮੋਰਚੇ ਨੂੰ ਵਧ ਚਡ਼੍ਹ ਕੇ ਸਹਿਯੋਗ ਕਰਨ । ਇਸ ਮੌਕੇ ਪਹਿਲਵਾਨ ਕਰਮ ਸਿੰਘ ਲੀਲ ਅਖਾੜਾ ਦੇ ਪਹਿਲਵਾਨ ਗੋਬਿੰਦ,ਪਹਿਲਵਾਨ ਸ਼ੁਭਮ ਸ਼ਰਮਾ,ਪਹਿਲਵਾਨ ਬੰਟੀ ਮਥੁਰਾ ਯੂ ਪੀ ,ਪਹਿਲਵਾਨ ਰਵੀ ਮਥੁਰਾ ਯੂ ਪੀ ਤੋਂ ਇਲਾਵਾ ਰਾਜਿੰਦਰ ਸਿੰਘ ਸ਼ਹਿਜ਼ਾਦ (ਮਾਸਟਰ ਪੈਲਸ ਵਾਲੇ) ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਸਾਹਿਲ ਕੁਮਾਰ ਸ਼ਹੀਦ ਭਗਤ ਸਿੰਘ ਨਗਰ,ਅਵਤਾਰ ਸਿੰਘ ਸਰਾਭਾ ਕਰਤਾਰ ਸਿੰਘ ਸਰਾਭਾ ,ਅਮਿਤੋਜ  ਸਿੰਘ ਸਰਾਭਾ,ਸੰਦੀਪ ਸਿੰਘ ਸਰਾਭਾ,ਅਰਵਿੰਦਰ ਸਿੰਘ ਸਿਆੜ, ਲੱਕੀ ਅੱਬੂਵਾਲ, ਗੁਰਜੀਤ ਸਿੰਘ ਸਰਾਭਾ,ਗੁਰਸ਼ਰਨ ਸਿੰਘ ਅੱਬੂਵਾਲ ,ਜੱਗਧੂੜ ਸਿੰਘ ਸਰਾਭਾ, ਕੁਲਜੀਤ ਸਿੰਘ ਭੰਮਰਾ ਸਰਾਭਾ, ਆਦਿ ਹਾਜ਼ਰ ਸਨ ।

ਚਕਰ ਦੀਆਂ ਧੀਆਂ ਨੇ ਦੁਹਰਾਇਆ ਇਤਹਿਾਸ

ਹਠੂਰ,27,ਫਰਵਰੀ-(ਕੌਸ਼ਲ ਮੱਲ੍ਹਾ)-ਸਾਲ 2007 ਤੋਂ ਬਾਅਦ ਪੰਜਾਬ ਬਾਕਸੰਿਗ ਵੱਿਚ ਖਾਸ ਕਰ ਸਬ ਜੂਨੀਅਰ ਵਰਗ ਵੱਿਚ ਚਕਰ ਦੀਆਂ ਧੀਆਂ ਦੀ ਸਰਦਾਰੀ ਰਹੀ ਹੈ।ਹੁਣ ਫਰਿ ਫਗਵਾੜਾ ਵਖਿੇ ਹੋਈ ਸਬ ਜੂਨੀਅਰ ਅਤੇ ਜੂਨੀਅਰ ਬਾਕਸੰਿਗ ਚੈਂਪੀਅਨਸ਼ਪਿ ਵੱਿਚ 5ਜੈਬ ਬਾਕਸੰਿਗ ਅਕੈਡਮੀ ਵੱਲੋਂ ਚਕਰ ਦੀਆਂ ਧੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਆਿਂ ਇਤਹਿਾਸ ਨੂੰ ਦੁਹਰਾਇਆ ਹੈ।ਚਕਰ ਦੀਆਂ ਕੁੱਲ ਛੇ ਧੀਆਂ ਨੇ ਇਸ ਚੈਂਪੀਅਸ਼ਪਿ ਵੱਿਚ ਭਾਗ ਲਆਿ।ਛੇਆਂ ਨੇ ਹੀ ਲਾਜਵਾਬ ਪ੍ਰਦਰਸ਼ਨ ਕੀਤਾ ਪਰ ਦੋ ਦੇ ਕਸਿਮਤ ਵੱਿਚ ਸ਼ਾਇਦ ਅਜੇ ਤਗਮੇ ਨਹੀਂ ਸਨ।ਪਰ ਉਨ੍ਹਾਂ ਦੀ ਖੇਡ ਵੀ ਕਾਬਲੇ ਤਾਰੀਫ਼ ਸੀ।ਪ੍ਰਦੀਪ ਜਸਿ ਤਰ੍ਹਾਂ ਆਰਥਕਿ ਤੰਗੀਆਂ ਅਤੇ ਬਮਿਾਰੀ ਨਾਲ ਜੂਝਦੀ ਹੋਈ ਖੇਡ ਮੈਦਾਨ ਵੱਿਚ ਜੂਝੀ, ਉਸ ਦਾ ਕੋਈ ਜਵਾਬ ਨਹੀਂ ਸੀ।ਕੋਈ ਸਰਦਾ ਪੁੱਜਦਾ ਉਸ ਦੇ ਖੇਡ ਪੱਖ ਨੂੰ ਅਡੌਪਟ ਕਰੇ ਤਾਂ ਉਸ ਤੋਂ ਬਹੁਤ ਉਮੀਦਾਂ ਹਨ।ਬਾਕੀ ਚਾਰ ਧੀਆਂ ਨੇ ਫਾਈਨਲ ਤੱਕ ਪਹੁੰਚਦਆਿਂ ਜਸਿ ਤਰ੍ਹਾਂ ਦੀ ਖੇਡ ਦਖਿਾਈ, ਉਸ ਨੇ ਇਤਹਿਾਸ ਦੁਹਰਾ ਦੱਿਤਾ ਕ ਿਚਕਰ ਦੇ ਪਾਣੀਆਂ ਵੱਿਚ ਕੁੱਝ ਖਾਸ ਹੈ,ਸੁਖਮਨਦੀਪ ਕੌਰ, ਸਮਿਰਨਜੀਤ ਕੌਰ, ਸੈਵੀ ਸੰਧੂ ਅਤੇ ਹਰਪ੍ਰੀਤ ਖੁਸ਼ੀ ਨੇ ਸੋਨ ਤਗਮੇ ਹੀ ਨਹੀਂ ਜੱਿਤੇ ਬਲਕ ਿਖੇਡ ਪ੍ਰਬੰਧਕਾਂ ਅਤੇ ਖਡਿਾਰੀਆਂ ਦੇ ਦਲਿ ਵੀ ਜੱਿਤੇ ਹਨ।ਇਨ੍ਹਾਂ ਖਡਿਾਰੀਆਂ ਦੀਆਂ ਪ੍ਰਾਪਤੀਆਂ ਪੱਿਛੇ ਸੱਿਧੇ ਤੌਰ ਤੇ ਹੱਥ ਬਾਕਸੰਿਗ ਕੋਚ ਮੱਿਤ ਸੰਿਘ ਦੀ ਮਹਿਨਤ ਅਤੇ ਲਵਪ੍ਰੀਤ ਕੌਰ ਦੀ ਲਗਨ ਦਾ ਹੈ।ਇਨ੍ਹਾਂ ਪੱਿਛੇ ਇੱਕ ਵੱਡੀ ਟੀਮ ਖੜ੍ਹੀ।ਜਸਕਰਿਨਪ੍ਰੀਤ ਸੰਿਘ ਸੱਿਧੂ ਅਤੇ ਅਮਤਿ ਕੁਮਾਰ ਵਰਗੇ ਨੌਜਵਾਨਾਂ ਨੇ ਅਕੈਡਮੀ ਨੂੰ ਸਾਂਭੀ ਰੱਖਆਿ।ਪਹਲਿਾ ਧੰਨਵਾਦ ਤਾਂ ਜਸਵੰਿਦਰ ਸੰਿਘ ਸੱਿਧੂ ਦਾ ਕਰਨਾ ਬਣਦਾ ਹੈ ਜਸਿ ਨੇ ਇੱਕ ਸਾਲ ਕੋਚ ਦੀ ਤਨਖਾਹ ਪੱਲਓਿਂ ਦੇ ਕੇ ਖਡਿਾਰੀਆਂ ਦਾ ਹੌਸਲਾ ਵਧਾਇਆ।ਬਾਅਦ ਵੱਿਚ ਇਹ ਜ਼ੰਿਮੇਵਾਰੀ ਅਮਰੀਕਾ ਰਹੰਿਦੇ ਰੁਪੰਿਦਰ ਸੰਿਘ ਸੱਿਧੂ, ਦਰਸ਼ਨ ਸੰਿਘ ਗੱਿਲ ਅਤੇ ਗੁਰਜੰਟ ਸੰਿਘ ਸੰਧੂ ਨੇ ਲੈ ਲਈ।ਮਨੀ ਕਨੇਡਾ, ਜੋਗਾ ਸੰਿਘ ਆਸਟਰੇਲੀਆ ਅਤੇ 5ਜੈਬ ਫਾਊਂਡੇਸ਼ਨ ਨੇ ਵੀ ਕਸਿੇ ਕਸਿਮ ਦੀ ਕਮੀ ਨਹੀਂ ਆਉਣ ਦੱਿਤੀ।5ਜੈਬ ਫਾਊਂਡੇਸ਼ਨ ਦੇ ਫਾਊਂਡਰ ਜਗਦੀਪ ਸੰਿਘ ਘੁੰਮਣ, ਡਾਇਰੈਕਟਰ ਸਵਰਨ ਸੰਿਘ ਘੁੰਮਣ,ਜਗਰੂਪ ਸੰਿਘ ਜਰਖੜ ਦਾ ਹੌਸਲਾ ਹੋਰ ਵੀ ਵਧਆਿ ਹੈ।ਖੇਡ ਵਭਿਾਗ ਵੱਲੋਂ ਕੋਚ ਨਯਿੁਕਤ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਦੇ ਵੀ ਬਹੁਤ ਧੰਨਵਾਦੀ ਹਾਂ। ਜੇ ਸਾਰੇ ਚਕਰੀਏ ਤਹੱਈਆ ਕਰ ਲੈਣ ਕ ਿਚਕਰ ਨੂੰ 'ਚੈਂਪੀਅਨਲੈਂਡ' ਬਣਾਉਣਾ ਹੈ ਤਾਂ ਇਹ ਕੋਈ ਮੁਸ਼ਕਲਿ ਕੰਮ ਨਹੀਂ।ਖਡਿਾਰੀਆਂ ਵੱਲੋਂ ਆਪਣੀਆਂ ਇਨ੍ਹਾਂ ਪ੍ਰਾਪਤੀਆਂ ਮੌਕੇ ਚਕਰ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਦਾ ਸੁਪਨਾ ਦੇਖਣ ਵਾਲੀ ਮਹਾਨ ਸ਼ਖ਼ਸੀਅਤ ਅਜਮੇਰ ਸੰਿਘ ਸੱਿਧੂ ਨੂੰ ਵਸ਼ਿੇਸ਼ ਤੌਰ ਤੇ ਯਾਦ ਕੀਤਾ ਗਆਿ।
ਫੋਟੋ ਕੈਪਸਨ:-ਜੇਤੂ ਖਿਡਾਰਨਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ

ਗ੍ਰਾਮ ਪੰਚਾਇਤ ਚਕਰ ਨੇ ਸਨਮਾਨ ਸਮਾਗਮ ਕਰਵਾਇਆ

ਹਠੂਰ,27,ਫਰਵਰੀ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਚਕਰ ਅਤੇ ਬਾਬੇ ਕੀ ਪੱਤੀ ਵਾਲੀ ਝੀਲ ਕਮੇਟੀ ਵੱਲੋ ਸਾਝੇ ਤੌਰ ਤੇ ਸਨਮਾਨ ਸਮਾਗਮ ਕਰਵਾਇਆ ਗਿਆ।ਇਸ ਮੌਕੇ ਪਿੰਡ ਚਕਰ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾ ਲਈ ਸਹਾਇਤਾ ਰਾਸੀ ਦੇਣ ਵਾਲੇ ਉੱਘੇ ਸਮਾਜ ਸੇਵਕ ਖੇਡ ਪ੍ਰਮੋਟਰ ਜਗਵੀਰ ਸਿੰਘ ਯੂ ਕੇ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਰਪੰਚ ਸੁਖਦੇਵ ਸਿੰਘ ਅਤੇ ਮਾਸਟਰ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਜੋ ਪਿੰਡ ਵਿਚ ਵਿਕਾਸ ਕਾਰਜ ਚੱਲ ਰਹੇ ਹਨ ਇਨ੍ਹਾ ਵਿਕਾਸ ਕਾਰਜਾ ਵਿਚ ਜਗਵੀਰ ਸਿੰਘ ਯੂ ਕੇ ਦਾ ਇੱਕ ਵੱਡਾ ਯੋਗਦਾਨ ਹੈ ਜਿਨ੍ਹਾ ਦੀ ਬਦੌਲਤ ਭਾਈ ਘਨੱਈਆ ਜੀ ਦਵਾਖਾਨਾ,ਮਾਲਵਾ ਟੀਨਏਜਰ ਕਬੱਡੀ ਲੀਗ,ਸਮੇਂ-ਸਮੇਂ ਤੇ ਪਿੰਡ ਵਿਚ ਕੈਸਰ ਰੋੋਕੂ ਚੈੱਕਅੱਪ ਕੈਪ ਲਾਉਣੇ,ਕਬੱਡੀ-ਫੁੱਟਵਾਲ ਦਾ ਟੂਰਨਾਮੈਟ ਕਰਵਾਉਣਾ,ਪਿੰਡ ਦੀ ਸਫਾਈ ਲਈ ਸਮੇਂ-ਸਮੇਂ ਤੇ ਯੋਗਦਾਨ ਅਤੇ ਕਿਸਾਨੀ ਸੰਘਰਸ ਵਿਚ ਵੀ ਵੱਡਾ ਯੋਗਦਾਨ ਦਿੱਤਾ ਹੈ।ਇਸ ਮੌਕੇ ਜਗਵੀਰ ਸਿੰਘ ਯੂ ਕੇ ਨੇ ਪਿੰਡ ਦੀ ਮੌਰਗਨ ਝੀਲ ਕਮੇਟੀ ਨੂੰ 51 ਹਜਾਰ ਰੁਪਏ ਅਤੇ ਬਾਬੇ ਕੀ ਪੱਤੀ ਵਾਲੀ ਝੀਲ ਕਮੇਟੀ ਨੂੰ 51 ਹਜਾਰ ਰੁਪਏ ਦੀ ਸਹਾਇਤਾ ਰਾਸੀ ਭੇਂਟ ਕੀਤੀ ਅਤੇ ਅੱਗੇ ਤੋ ਵੀ ਵਿਕਾਸ ਕਾਰਜਾ ਲਈ ਸਹਾਇਤਾ ਰਾਸੀ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਬੂਟਾ ਸਿੰਘ,ਪੰਚ ਮਨਪ੍ਰੀਤ ਸਿੰਘ,ਮਾਸਟਰ ਹਰਦੀਪ ਸਿੰਘ,ਜੱਗਾ ਯੂਕੇ,ਜਗਦੀਸ ਸਿੰਘ ਮਾਣੂੰਕੇ,ਸੀਪਾ ਬਰਾੜ,ਨੰਬੜਦਾਰ ਚਮਕੌਰ ਸਿੰਘ,ਜਗਤਾਰ ਸਿੰਘ ਜੱਗਾ,ਗੁਰਸੇਵਕ ਸਿੰਘ,ਦਰਸਨ ਕੁਮਾਰ,ਜਸਪ੍ਰੀਤ ਸਿੰਘ,ਬਲਵੀਰ ਸਿੰਘ,ਜਗਦੀਸ ਸਿੰਘ ਹੈਪੀ,ਜਸਵਿੰਦਰ ਸਿੰਘ ਜੱਗੀ,ਕੁਲਦੀਪ ਸਿੰਘ ਕੀਪਾ,ਜਸਵੰਤ ਸਿੰਘ,ਮੱਖਣ ਸਿੰਘ,ਰਵਿੰਦਰ ਸਿੰਘ,ਜੀਵਨ ਸਿੰਘ,ਜਗਤਾਰ ਸਿੰਘ,ਸਵਰਨਜੀਤ ਸਿੰਘ,ਭਜਨ ਸਿੰਘ,ਪੰਡਿਤ ਸਾਧੂ ਰਾਮ, ਪੰਡਿਤ ਦਰਸਨ ਚਕਰ,ਚਰਨਜੀਤ ਸਿੰਘ,ਹਰਨੇਕ ਸਿੰਘ,ਪੀਤਾ ਸਿੰਘ,ਕੁਲਵੰਤ ਸਿੰਘ,ਰਣਜੀਤ ਸਿੰਘ,ਗੁਰਦੀਪ ਸਿੰਘ,ਸੇਵਕ ਸਿੰਘ,ਬਲਦੇਵ ਸਿੰਘ,ਕਾਲੂ ਸਿੰਘ,ਜੱਸਾ ਸਿੰਘ ਸਮੂਹ ਗ੍ਰਾਮ ਪੰਚਾਇਤ ਚਕਰ ਹਾਜ਼ਰ ਸੀ।
ਫੋਟੋ ਕੈਪਸਨ:-ਉੱਘੇ ਸਮਾਜ ਸੇਵਕ ਜਗਵੀਰ ਸਿੰਘ ਯੂ ਕੇ ਨੂੰ ਸਨਮਾਨਿਤ ਕਰਦੀ ਹੋਈ ਗ੍ਰਾਮ ਪੰਚਾਇਤ ਚਕਰ ਅਤੇ ਸੀਵਰੇਜ ਕਮੇਟੀ ਚਕਰ

ਸਿੱਖੀ ਇਤਿਹਾਸ ਦੇ ਨਾਲ ਖਿਲਵਾੜ- VIDEO

ਹਰੇਕ ਸਿੱਖ ਅਤੇ ਪੰਜਾਬੀ ਇਹ ਵੀਡੀਓ ਜ਼ਰੂਰ ਦੇਖੇ ; https://fb.watch/bqdVF_yMB0/

ਬਲਦੇਵ ਸਿੰਘ ਸਿਰਸਾ ਅਤੇ ਸਮੂਹ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਵੱਲੋਂ ਇੱਕ ਬਹੁਤ ਹੀ ਵੱਡੀ ਸਿੱਖ ਧਰਮ ਨੂੰ ਬੌਣਾ ਦਿਖਾਉਣ ਵਾਲੀ ਚਾਲ ਉਪਰੋਂ ਪਰਦਾ ਲਾਹਿਆ  !!!!

ਉਸ ਸਮੇਂ ਪਹੁੰਚੇ ਲੱਖਾ ਸਿਧਾਣਾ ਵੱਲੋਂ ਸਿੱਖ ਕੌਮ ਦੇ ਲੋਕਾਂ ਨੂੰ ਜਾਗਣ ਦੀ ਬੇਨਤੀ ਕੀਤੀ ਗਈ  ਕੀ ਸੀ ਉਹ ਸਾਰਾ ਮਸਲਾ ਜੇਕਰ ਤੁਸੀਂ ਪੂਰੀ ਤਰ੍ਹਾਂ ਇਹ ਵੀਡਿਓ ਸੁਣ ਲਵੋ ਤਾਂ ਤੁਹਾਡੇ ਵੀ ਲੂੰ ਕੰਡੇ ਖੜ੍ਹੇ ਹੋ ਜਾਣਗੇ