You are here

ਪੰਜਾਬ

ਪੰਜਾਬ 'ਚ ਅੱਜ ਤੋਂ ਖੁੱਲ੍ਹ ਸਕਣਗੀਆਂ ਏਸੀ-ਕੂਲਰ, ਕਿਤਾਬਾਂ ਦੀਆਂ ਦੁਕਾਨਾਂ

ਇਹ ਛੋਟ ਸਿਰਫ਼ ਗ਼ੈਰ ਰੋਗ ਗ੍ਰਸਤ ਖੇਤਰਾਂ 'ਚ ਹੀ ਉਪਲੱਬਧ ਹੋਵੇਗੀ
ਮੋਬਾਈਲ ਰੀਚਾਰਜ਼ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਪੰਜਾਬ ਸਰਕਾਰ ਨੇ
ਚੰਡੀਗੜ੍ਹ ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

 ਪੰਜਾਬ ਸਰਕਾਰ ਵੱਲੋਂ ਏਸੀ, ਪੱਖੇ, ਕੂਲਰ, ਕਿਤਾਬਾਂ ਤੇ ਸਟੇਸ਼ਨਰੀ ਦੀਆਂ ਦੁਕਾਨਾਂ 'ਚ ਛੋਟ ਦੇਣ ਸਬੰਧੀ ਜੋ ਨਿਰਦੇਸ਼ ਜਾਰੀ ਕੀਤੇ ਸਨ।

ਕੇਂਦਰ ਵੱਲੋਂ ਕਿਹਾ ਗਿਆ ਸੀ ਕਿ ਗ੍ਰਹਿ ਮੰਤਰਾਲੇ ਵੱਲੋਂ 15 ਅਤੇ 16 ਅਪ੍ਰੈਲ ਨੂੰ ਛੋਟ ਦੇਣ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਹਰ ਜਾ ਕੇ ਇਹ ਛੋਟ ਦਿੱਤੀ ਜਾ ਰਹੀ ਹੈ ਪਰ, ਹੁਣ ਖ਼ੁਦ ਕੇਂਦਰ ਸਰਕਾਰ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਛੋਟ ਦੇਣ ਲਈ ਰਾਜ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਕਰਨ ਅਵਤਾਰ ਸਿੰਘ ਨੂੰ ਚਿੱਠੀ ਲਿਖੀ ਹੈ। ਨਾਲ ਹੀ ਕੁਝ ਹੋਰ ਸੈਕਟਰਾਂ 'ਚ ਵੀ ਛੋਟ ਦੇ ਦਿੱਤੀ ਹੈ।

ਮੋਬਾਈਲ ਰੀਚਾਰਜ਼ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਪੰਜਾਬ ਸਰਕਾਰ ਨੇ

ਕੇਂਦਰ ਸਰਕਾਰ ਨੇ ਗ਼ੈਰ ਕੋਰੋਨਾ ਗ੍ਰਸਤ ਖੇਤਰਾਂ 'ਚ ਹੁਣ ਬੀਜ਼ ਸੋਧ ਦੀ ਸੁਵਿਧਾ, ਸਕੂਲੀ ਕਿਤਾਬਾਂ ਅਤੇ ਪੱਖਿਆਂ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਸਾਰੇ ਡਿਪਟੀ ਕਮਿਸ਼ਨਰਾਂ ਨੂੰ ਐਡੀਸ਼ਨਲ ਚੀਫ਼ ਸਕੱਤਰ ਹੋਮ ਸਤੀਸ਼ ਚੰਦਰਾ ਨੇ ਇਕ ਚਿੱਠੀ ਭੇਜ ਕੇ ਇਹ ਮਨਜ਼ੂਰੀ ਦਿੱਤੀ ਹੈ।

ਨਾਲ ਹੀ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਚਿੱਠੀ ਵੀ ਭੇਜੀ ਹੈ, ਜਿਸ 'ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪ੍ਰੀਪੇਡ ਮੋਬਾਈਲ ਰੀਚਾਰਜ, ਬਰੈੱਡ ਫੈਕਟਰੀ, ਦੁੱਧ ਪ੍ਰੋਸੈਸਿੰਗ ਪਲਾਂਟ, ਆਟਾ, ਦਾਲ, ਚੱਕੀਆਂ ਨੂੰ ਵੀ ਖੋਲ੍ਹਣ ਦੀ ਆਗਿਆ ਹੈ। ਉਨ੍ਹਾਂ ਨੇ ਜ਼ਿਲ੍ਹਾ ਅਥਾਰਟੀਜ਼ ਨੂੰ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦਾ ਬਾਰੀਕੀ ਨਾਲ ਅਧਿਐਨ ਕਰਕੇ ਇਸ ਨੂੰ ਲਾਗੂ ਕੀਤਾ ਜਾਵੇ।

ਇਹ ਛੋਟ ਸਿਰਫ਼ ਗ਼ੈਰ ਰੋਗ ਗ੍ਰਸਤ ਖੇਤਰਾਂ 'ਚ ਹੀ ਉਪਲੱਬਧ ਹੋਵੇਗੀ

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਅਤੇ ਕੇਰਲ ਸਰਕਾਰ ਨੂੰ ਇਨ੍ਹਾਂ ਹੀ ਦੁਕਾਨਾਂ ਨੂੰ ਖੋਲ੍ਹਣ ਲਈ ਫਟਕਾਰ ਲਾਈ ਸੀ। ਵਾਰ-ਵਾਰ ਫ਼ੈਸਲੇ ਬਦਲਣ ਦੇ ਚੱਲਦਿਆਂ ਆਮ ਲੋਕਾਂ 'ਚ ਕਾਫ਼ੀ ਦੁਵਿਧਾ ਬਣੀ ਹੋਈ ਹੈ। ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਕਿਨ੍ਹਾਂ ਆਦੇਸ਼ਾਂ ਨੂੰ ਮੰਨਦੇ ਹੋਏ ਉਹ ਆਪਣੀਆਂ ਦੁਕਾਨਾਂ ਖੋਲ੍ਹਣ।

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਖਪਤਕਾਰਾਂ ਨੂੰ ਰਾਹਤ

ਹੁਣ ਇਸ ਤਰੀਕ ਤੱਕ ਕਰ ਸਕਦੇ ਹੋ ਬਿਜਲੀ ਬਿੱਲ ਦਾ ਭੁਗਤਾਣ

ਪਟਿਆਲਾ ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

 ਕੋਵਿਡ -19 ਮਹਾ ਮਾਰੀ ਚੱਲ ਰਹੇ ਸੰਕਟ ਨੂੰ ਘਟਾਉਣ ਲਈ ਪਾਵਰਕਾਮ ਨੇ ਆਪਣੇ ਬਿਜਲੀ ਖਪਤਕਾਰਾਂ ਨੂੰ ਹੋਰ ਰਾਹਤ ਦਿੱਤੀ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਘਰੇਲੂ ਅਤੇ ਵਪਾਰਕ ਖਪਤਕਾਰਾਂ ਦੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਦੀ ਮਿਤੀ ਮੌਜੂਦਾ ਮਹੀਨਾਵਾਰ ਜਾਂ ਦਮਾਹੀ ਬਿੱਲਾਂ ਨਾਲ 10 ਹਜ਼ਾਰ ਰੁਪਏ ਤੱਕ ਹੈ ਅਤੇ ਸਾਰੇ ਉਦਯੋਗਿਕ ਖਪਤਕਾਰਾਂ ਅਰਥਾਤ ਸਮਾਲ ਪਾਵਰ (ਐਸਪੀ), ਦਰਮਿਆਨੀ ਸਪਲਾਈ (ਐਮਐਸ) ਅਤੇ ਵੱਡੀ ਸਪਲਾਈ (ਐਲਐਸ) ਤੋਂ ਭੁਗਤਾਨ ਯੋਗ 20 ਮਾਰਚ 2020 ਤੋਂ 9 ਮਈ, 2020 ਤੱਕ ਦਾ ਵਾਧਾ 10 ਮਈ, 2020 ਤੱਕ ਬਿਨਾਂ ਭੁਗਤਾਨ ਸਰਚਾਰਜ ਨਾਲ ਦੀ ਅਦਾਇਗੀ ਦੇ ਕੀਤਾ ਗਿਆ ਹੈ।

ਬੁਲਾਰੇ ਨੇ ਇਹ ਵੀ ਕਿਹਾ ਕਿ ਮੌਜੂਦਾ ਬਿੱਲਾਂ ਦੇ ਮੁਕਾਬਲੇ 21 ਅਪ੍ਰੈਲ 2020 ਅਤੇ 30 ਅਪ੍ਰੈਲ 2020 ਦੇ ਵਿਚਕਾਰ ਆਨਲਾਈਨ ਡਿਜੀਟਲ ਢੰਗਾਂ ਰਾਹੀਂ ਖਪਤਕਾਰਾਂ ਦੁਆਰਾ ਜਮ੍ਹਾ ਕੀਤੀ ਗਈ ਰਕਮ 'ਤੇ ਸਾਰੇ ਘਰੇਲੂ, ਵਪਾਰਕ, ਐਸਪੀ, ਐਮਐਸ ਅਤੇ ਐਲ.ਐਸ ਉਦਯੋਗਿਕ ਖਪਤਕਾਰਾਂ ਨੂੰ 1% ਦੀ ਛੋਟ ਦਿੱਤੀ ਜਾਵੇਗੀ। ਇਹ 1 ਫੀਸਦੀ ਦੀ ਛੂਟ ਸਾਰੇ ਘਰੇਲੂ, ਵਪਾਰਕ, ਐਸਪੀ, ਐਮਐਸ ਅਤੇ ਐਲਐਸ ਉਦਯੋਗਿਕ ਖਪਤਕਾਰਾਂ ਨੂੰ ਵੀ ਦਿੱਤੀ ਜਾਵੇਗੀ ਜੋ 21 ਅਪ੍ਰੈਲ ਤੋਂ 30,2020 ਦੇ ਵਿਚਕਾਰ ਆਪਣੇ ਮੌਜੂਦਾ ਬਿੱਲਾਂ ਦੀ ਅਦਾਇਗੀ ਅਤੇ ਜਾਂ ਬਕਾਏ ਦੀ ਅੰਸ਼ ਅਦਾਇਗੀ ਕਰਦੇ ਹਨ। ਸਾਰੇ ਘਰੇਲੂ, ਵਪਾਰਕ, ਐਸਪੀ, ਐਮਐਸ ਅਤੇ ਐਲਐਸ ਉਦਯੋਗਿਕ ਜਿਨ੍ਹਾਂ ਨੂੰ ਆਪਣੇ ਬਿੱਲਾਂ ਦੀ ਪੇਸ਼ਗੀ ਅਦਾਇਗੀ ਕੀਤੀ ਹੈ ਨੂੰ 1 ਫੀਸਦੀ ਦੀ ਛੋਟ ਦਿੱਤੀ ਜਾਵੇਗੀ ਅਤੇ ਛੋਟ ਦੀ ਰਕਮ ਨੂੰ ਖਪਤਕਾਰਾਂ ਦੇ ਅਗਲੇ ਬਿੱਲ ਵਿਚ ਅਡਜਸਟ ਕੀਤਾ ਜਾਵੇਗਾ। ਬੁਲਾਰੇ ਨੇ ਇਹ ਵੀ ਦੱਸਿਆ ਕਿ 1 ਤੋਂ 10 ਮਈ 2020 ਦੌਰਾਨ ਭੁਗਤਾਨ ਕਰਨ ਵਾਲੇ ਖਪਤਕਾਰਾਂ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਬੁਲਾਰੇ ਨੇ ਅੱਗੇ ਕਿਹਾ ਕਿ ਜੇ ਖਪਤਕਾਰਾਂ ਵਲੋਂ 10 ਮਈ 2020 ਤੱਕ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਦੇਰ ਨਾਲ ਅਦਾਇਗੀ ਸਰਚਾਰਜ ਅਤੇ ਵਿਆਜ ਵਸੂਲਿਆ ਜਾਵੇਗਾ।

ਧਰਤੀ ਦਿਵਸ ਤੇ ਵਿਸ਼ੇਸ਼ ✍️ਗਗਨਦੀਪ ਕੌਰ

ਧਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਖ ਵੱਖ ਮੁੱਦਿਆਂ ਅਤੇ ਵਾਤਾਵਰਨ ਦੀ ਸੰਭਾਲ ਦੇ ਯਤਨਾਂ ਨੂੰ ਸਥਿਰ ਕਰਨ ਲਈ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਮਿੱਟੀ, ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਬਾਰੇ ਵੱਧ ਰਹੀ ਚਿੰਤਾ ਨੂੰ ਉਜਾਗਰ ਕਰਨ ਲਈ ਪਹਿਲਾ ਧਰਤੀ ਦਿਵਸ ਸਾਲ 1970 ਵਿੱਚ ਮਨਾਇਆ ਗਿਆ। 

ਧਰਤੀ ਦੀ ਤਪਸ਼ ਦਿਨੋ ਦਿਨ ਵਧ ਰਹੀ ਹੈ। ਮੌਸਮ ਬਦਲ ਰਹੇ ਹਨ। ਬਹੁਤ ਹਵਾ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਧਰਤੀ ਉੱਤੇ ਜੀਵਨ ਦੁਰਲੱਭ ਹੁੰਦਾ ਜਾ ਰਿਹਾ ਹੈ। ਅਸੀਂ ਆਪਣੇ ਵਾਤਾਵਰਨ ਨੂੰ ਬਹੁਤ ਆਸਾਨ ਢੰਗ ਨਾਲ ਧਰਤੀ ਤੇ ਹਰ ਵਿਅਕਤੀ ਦੁਆਰਾ ਚੁੱਕੇ ਗਏ ਕਦਮਾਂ ਨਾਲ ਬਚਾ ਸਕਦੇ ਹਾਂ। ਸਾਨੂੰ ਕੂੜੇ ਦੀ ਮਾਤਰਾ ਨੂੰ ਘਟਾਉਣਾ ਚਾਹੀਦਾ ਹੈ, ਕੂੜੇ ਨੂੰ ਸਹੀ ਜਗ੍ਹਾ ਤੇ ਸੁੱਟਣਾ ਚਾਹੀਦਾ ਹੈ। ਪੌਲੀ ਬੈਗ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਪਾਣੀ ਦੀ ਬਰਬਾਦੀ, ਊਰਜਾ ਦੀ ਸੰਭਾਲ,  ਬਿਜਲੀ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।

ਅੱਜ ਕਰੋਨਾ ਇਨਸਾਨ ਨੂੰ ਇਹੀ ਸਿੱਖਿਆ ਦੇ ਰਿਹਾ ਹੈ "ਕਿ ਐ ਇਨਸਾਨ ਜੇ ਤੂੰ  ਆਪਣੀ ਹੋਂਦ ਨੂੰ ਕਾਇਮ ਰੱਖਣਾ ਹੈ ਤਾਂ ਕੁਦਰਤ ਨਾਲ ਖਿਲਵਾੜ ਨਾ ਕਰ" ਆਓ ਧਰਤੀ ਦੀ ਹੋਂਦ ਨੂੰ ਬਚਾਉਣ ਲਈ ਰੁੱਖ ਕੱਟਣ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਗਾਏ। ਕੁਦਰਤ ਨਾਲ ਇਕਮਿਕ ਹੋਈਏ। ਧਰਤੀ ਦਿਵਸ ਮਨਾਉਣ ਲਈ ਯਤਨ ਕਰੀਏ।

ਅਧਿਆਪਕਾ ਗਗਨਦੀਪ ਕੌਰ

ਜ਼ਿਲੇ ਵਿਚ ਹੁਣ ਤੱਕ 35225 ਮੀਟਿ੍ਰਕ ਟਨ ਕਣਕ ਦੀ ਹੋਈ ਖ਼ਰੀਦ 

ਕਪੂਰਥਲਾ, ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਕਪੂਰਥਲਾ ਜ਼ਿਲੇ ਵਿਚ ਅੱਜ ਵੱਖ-ਵੱਖ ਏਜੰਸੀਆਂ ਵੱਲੋਂ 8117 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਅਤੇ ਹੁਣ ਤੱਕ ਜ਼ਿਲੇ ਵਿਚ 35225 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਅੱਜ ਪਨਗ੍ਰੇਨ ਵੱਲੋਂ 1411 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 2120 ਮੀਟਿ੍ਰਕ ਟਨ, ਪਨਸਪ ਵੱਲੋਂ 1133 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਵੱਲੋਂ 2071 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 1382 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਤਰਾਂ ਹੁਣ ਤੱਕ ਪਨਗ੍ਰੇਨ ਵੱਲੋਂ 9051 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 10017 ਮੀਟਿ੍ਰਕ ਟਨ, ਪਨਸਪ ਵੱਲੋਂ 6926 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਵੱਲੋਂ 6618 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 2613 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਜ਼ਿਲੇ ਦੇ ਸਾਰੇ 98 ਖ਼ਰੀਦ ਕੇਂਦਰਾਂ ਵਿਚ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ ਅਤੇ ਬਾਰਦਾਨੇ ਆਦਿ ਤੋਂ ਇਲਾਵਾ ਆਪਸੀ ਦੂਰੀ ਬਣਾਈ ਰੱਖਣ ਅਤੇ ਹੱਥ ਧੋਣ ਆਦਿ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਖ਼ਰੀਦ ਕੇਂਦਰਾਂ ਵਿਚ ਤਾਇਨਾਤ ਟੀਮਾਂ ਵੱਲੋਂ ਖ਼ਰੀਦ ਪ੍ਰਕਿਰਿਆ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਕੰਮ ਲਈ ਪੁਲਿਸ ਤੋਂ ਇਲਾਵਾ ਜੀ. ਓ. ਜੀਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਮਦਦ ਲਈ ਜਾ ਰਹੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਖ਼ਰੀਦ ਕੇਂਦਰਾਂ ਵਿਚ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ।

ਹੋਰਨਾਂ ਜ਼ਿਲਿਆਂ ’ਚੋਂ ਕਪੂਰਥਲਾ ਜ਼ਿਲੇ ਵਿਚ ਦਾਖ਼ਲ ਹੋਣ ਵਾਲਿਆਂ ਦੀ ਹੋਵੇਗੀ ਥਰਮਲ ਸਕਰੀਨਿੰਗ 

20 ਅੰਤਰ-ਜ਼ਿਲਾ ਨਾਕਿਆਂ ’ਤੇ ਨਾਨ-ਕਾਨਟੈਕਟ ਥਰਮਾਮੀਟਰਾਂ ਰਾਹੀਂ ਹੋਵੇਗੀ ਸਕਰੀਨਿੰਗ

 

ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਪਿਛਲੇ ਕੁਝ ਦਿਨਾਂ ਵਿਚ ਕਪੂਰਥਲਾ ਜ਼ਿਲੇ ਦੀ ਹੱਦ ਨਾਲ ਲੱਗਦੇ ਕੁਝ ਜ਼ਿਲਿਆਂ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਕੇਸਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਫ਼ੋਜਦਾਰੀ ਜ਼ਾਬਤਾ 1973 ਦੀ ਧਾਰਾ 144 ਅਤੇ ਐਪੀਡੇਮਿਕਸ ਐਕਟ 1897 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਨਾਲ ਸਬੰਧਤ ਧਾਰਾਵਾਂ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਹੋਰ ਜ਼ਿਲੇ ਵਿਚੋਂ ਆ ਰਹੇ ਕਿਸੇ ਵੀ ਵਿਅਕਤੀ ਨੂੰ ਥਰਮਲ ਸਕਰੀਨਿੰਗ ਕਰਨ ਤੋਂ ਬਾਅਦ ਹੀ ਕਪੂਰਥਲਾ ਜ਼ਿਲੇ ਵਿਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਇਹ ਸਕਰੀਨਿੰਗ ਨਾਨ-ਕਾਨਟੈਕਟ ਥਰਮਾਮੀਟਰਾਂ ਰਾਹੀਂ ਅੰਤਰ ਜ਼ਿਲਾ ਹੱਦਾਂ ’ਤੇ ਸਥਿਤ 20 ਚੈੱਕ ਪੁਆਇੰਟਾਂ/ਨਾਕਿਆਂ ’ਤੇ ਕੀਤੀ ਜਾਵੇਗੀ। 

  ਜਾਰੀ ਹੁਕਮਾਂ ਅਨੁਸਾਰ ਕਪੂਰਥਲਾ ਸਬ-ਡਵੀਜ਼ਨ ਵਿਖੇ ਇਹ ਸਕਰੀਨਿੰਗ ਜੱਲੋਵਾਲ (ਕਪੂਰਥਲਾ-ਨਕੋਦਰ ਰੋਡ), ਆਧੀ ਖੂਹੀ (ਜਲੰਧਰ-ਕਪੂਰਥਲਾ ਰੋਡ), ਜੈ ਰਾਮ ਪੁਰ (ਕਾਲਾ ਸੰਘਿਆਂ-ਜਲੰਧਰ ਰੋਡ), ਬੱਸ ਸਟੈਂਡ ਕੌਲਪੁਰ (ਕਪੂਰਥਲਾ-ਕੁਲਾਰ ਰੋਡ) ਅਤੇ ਡੈਣਵਿੰਡ (ਕਪੂਰਥਲਾ-ਕੁਲਾਰ ਰੋਡ) ਵਿਖੇ ਹੋਵੇਗੀ। 

ਇਸੇ ਤਰਾਂ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਇਹ ਸਕਰੀਨਿੰਗ ਬਿਆਸ ਪੁਲ/ਗੋਇੰਦਵਾਲ ਪੁਲ (ਕਪੂਰਥਲਾ-ਗੋਇੰਦਵਾਲ ਰੋਡ), ਅੱਡਾ ਦੀਪੇਵਾਲ (ਸੁਲਤਾਨਪੁਰ ਲੋਧੀ-ਲੋਹੀਆਂ ਰੋਡ), ਅੱਡਾ ਤਾਸ਼ਪੁਰ (ਸੁਲਤਾਨਪੁਰ ਲੋਧੀ-ਮਲਸੀਆਂਰੋਡ), ਫਰੀਦ ਸਰਾਏ ਭੱਠਾ (ਸੁਲਤਾਨਪੁਰ ਲੋਧੀ-ਫਰੀਦ ਸਰਾਏ ਗਿੱਦੜਪਿੰਡੀ ਰੋਡ) ਅਤੇ ਟੀ-ਪੁਆਇੰਟ ਵਾਟਾਂਵਾਲੀ (ਕਬੀਰਪੁਰ-ਗਿੱਦੜਪਿੰਡੀ ਰੋਡ) ਵਿਖੇ ਹੋਵੇਗੀ। 

ਭੁਲੱਥ ਸਬ-ਡਵੀਜ਼ਨ ਵਿਚ ਇਹ ਨਾਕੇ ਟੀ-ਪੁਆਇੰਟ ਮੱਲੀਆਂ ਮੋੜ ਰਾਮਗੜ ਭੁਲੱਥ (ਭੁਲੱਥ-ਕਰਤਾਰਪੁਰ ਰੋਡ), ਅੱਡਾ ਦਿਆਲਪੁਰ (ਸੁਭਾਨਪੁਰ-ਜਲੰਧਰ ਰੋਡ), ਟੋਲ ਪਲਾਜ਼ਾ ਜੀ. ਟੀ ਰੋਡ, ਢਿਲਵਾਂ (ਸੁਭਾਨਪੁਰ-ਅੰਮਿ੍ਰਤਸਰ ਰੋਡ), ਚੌਕ ਪੱਠਾ ਭਟਨੂਰਾ ਭੁਲੱਥ (ਭੁਲੱਥ-ਭੋਗਪੁਰ ਰੋਡ) ਅਤੇ ਅੱਡਾ ਸਰੂਪਵਾਲ (ਬੇਗੋਵਾਲ-ਟਾਂਡਾ ਰੋਡ) ਵਿਖੇ ਹੋਣਗੇ। 

ਇਸ ਤੋਂ ਇਲਾਵਾ ਫਗਵਾੜਾ ਸਬ-ਡਵੀਜ਼ਨ ਵਿਚ ਇਹ ਸਕਰੀਨਿੰਗ ਪਿੰਡ ਖਜੂਰਲਾ (ਫਗਵਾੜਾ-ਜਲੰਧਰ ਰੋਡ), ਦਰਵੇਸ਼ ਪਿੰਡ (ਫਗਵਾੜਾ-ਨਕੋਦਰ ਰੋਡ), ਚਾਚੋਕੀ ਪੁਲੀ (ਫਗਵਾੜਾ-ਗੋਰਾਇਆ ਰੋਡ), ਰਿਹਾਣਾ ਜੱਟਾਂ (ਫਗਵਾੜਾ-ਹੁਸ਼ਿਆਰਪੁਰ ਰੋਡ) ਅਤੇ ਮਾਇਓ ਪੱਟੀ (ਰਾਵਲਪਿੰਡੀ-ਪਾਂਸ਼ਟ-ਹੁਸ਼ਿਆਰਪੁਰ ਰੋਡ) ਵਿਖੇ ਹੋਵੇਗੀ। 

ਸਾਰੇ ਅੰਤਰ-ਜ਼ਿਲਾ ਨਾਕਿਆਂ ’ਤੇ ਇਹ ਸਕਰੀਨਿੰਗ 24 ਘੰਟੇ ਹੋਵੇਗੀ ਅਤੇ ਸਮੁੱਚੀ ਸਕਰੀਨਿੰਗ ਦਾ ਇਕ ਨਿਰਧਾਰਤ ਪ੍ਰੋਫਾਰਮੇ ਵਿਚ ਪੂਰਾ ਰਿਕਾਰਡ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। ਜੇਕਰ ਕਿਸੇ ਵਿਅਕਤੀ ਵਿਚ ਖਾਂਸੀ, ਬੁਖਾਰ, ਫਲੂ ਆਦਿ ਵਰਗੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਨੂੰ ਤੁਰੰਤ ਸਬੰਧਤ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਜਾਵੇਗਾ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਕੋਰੋਨਾ ਖਿਲਾਫ਼ ਜੰਗ ਜਾਰੀ, ਹਰ ਕੋਈ ਆਪਣੇ ਤਰੀਕੇ ਨਾਲ ਬਾਖੂਬੀ ਨਿਭਾਅ ਰਿਹਾ ਜਿੰਮੇਵਾਰੀ

ਸ੍ਰੀਲੰਕਾ ਜਾਣ ਵਾਲੇ ਵਿਦਿਆਰਥੀਆਂ ਦੀ ਹੋਈ ਸਕਰੀਨਿੰਗ

ਕਪੂਰਥਲਾ ,ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਸਿਹਤ ਵਿਭਾਗ ਕਪੂਰਥਲਾ ਵੱਲੋਂ ਕੋਰੋਨਾ ਖਿਲਾਫ਼ ਜੰਗ ਜਾਰੀ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਵਾਇਰਸ ਦਾ ਨਿਪਟਾਰਾ ਨਾ ਹੋ ਜਾਵੇ। ਇਹ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜ਼ਿਲੇ ਦੇ ਪਹਿਲੇ ਕੋਰੋਨਾ ਪਾਜ਼ੀਟਿਵ ਮਰੀਜ਼ ਅਫ਼ਜ਼ਲ ਸ਼ੇਖ ਦੀਆਂ ਦੋਵੇਂ ਕੋਰੋਨਾ ਰਿਪੋਰਟਾਂ ਨੈਗੇਟਿਵ ਆਉਣ ’ਤੇ ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਸ ਨੂੰ 14 ਦਿਨਾਂ ਲਈ ਸੈਨਿਕ ਰੈਸਟ ਹਾੳੂਸ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਐਲ. ਪੀ. ਯੂ ਦੀ ਵਿਦਿਆਰਥਣ ਨੀਤੂ ਚੌਹਾਨ ਦੀ ਹਾਲਤ ਵੀ ਸਥਿਰ ਹੈ। ਉਨਾਂ ਦੱਸਿਆ ਕਿ ਨੀਤੂ ਚੌਹਾਨ ਦੇ 162 ਹਾਈ ਕਾਨਟੈਕਟਸ ਵਿਚ ਆਏ ਲੋਕਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। 

ਸ੍ਰੀਲੰਕਾ ਜਾ ਰਹੇ ਵਿਦਿਆਰਥੀਆਂ ਦੀ ਹੋਈ ਸਕਰੀਨਿੰਗ :

ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ 23 ਅਪ੍ਰੈਲ ਨੂੰ ਐਲ. ਪੀ. ਯੂ ਦੇ ਸ੍ਰੀਲੰਕਾ ਦੇ ਵਿਦਿਆਰਥੀ ਵਿਸ਼ੇਸ਼ ਫਲਾਈਟ ਰਾਹੀਂ ਅੰਮਿ੍ਰਤਸਰ ਤੋਂ ਸ੍ਰੀਲੰਕਾ ਰਵਾਨਾ ਹੋ ਰਹੇ ਹਨ। ਉਨਾਂ ਦੱਸਿਆ ਕਿ ਐਲ. ਪੀ. ਯੂ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਨੂੰ ਇਨਾਂ ਵਿਦਿਆਰਥੀਆਂ ਦੀ ਸਕਰੀਨਿੰਗ ਲਈ ਲਿਖਿਆ ਗਿਆ ਸੀ। ਇਸ ਤਹਿਤ ਸਿਹਤ ਵਿਭਾਗ ਵੱਲੋਂ 102 ਵਿਦਿਆਰਥੀਆਂ ਦੀ ਸਕਰੀਨਿੰਗ ਤੇ ਮੈਡੀਕਲ ਕੀਤਾ ਗਿਆ, ਜਿਨਾਂ ਵਿਚੋਂ 70 ਵਿਦਿਆਰਥੀ ਐਲ. ਪੀ. ਯੂ ਦੇ ਅੰਦਰ ਰਹਿੰਦੇ ਸਨ ਅਤੇ 32 ਲਾਅ ਗੇਟ ਦੇ ਬਾਹਰ ਪੀ. ਜੀ ਵਿਚ ਰਹਿ ਰਹੇ ਹਨ। 

ਸਿਹਤ ਵਿਭਾਗ ਵੱਲੋਂ ਤਿਆਰ ਕੀਤੇ ਜਾ ਰਹੀ ਹੈ ਫੇਸ ਪ੍ਰੋਟੈਕਸ਼ਨ ਸ਼ੀਲਡ :

ਸਿਵਲ ਸਰਜਨ ਨੇ ਕਿਹਾ ਕਿ ਕੋਰੋਨਾ ਖਿਲਾਫ਼ ਜੰਗ ਵਿਚ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਅ ਰਿਹਾ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਅਤੇ ਏ. ਐਨ. ਐਮਜ਼ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪਾਰਦਰਸ਼ੀ ਫੇਸ ਪ੍ਰੋਟੈਕਸ਼ਨ ਸ਼ੀਲਡ ਤਿਆਰ ਕਰਕੇ ਇਸ ਜੰਗ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਸ਼ੀਲਡ ਖਾਂਸੀ, ਛਿੱਕ ਦੇ ਡ੍ਰਾਪ ਲੈਟਸ ਤੋਂ ਬਚਾਉਣ ਵਿਚ ਸਹਾਈ ਸਿੱਧ ਹੋਵੇਗੀ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦਫ਼ਤਰ ਵਿਚ ਤਾਇਨਾਤ ਸੰਤੋਸ਼, ਪਿ੍ਰਅੰਕਾ, ਬਲਜੀਤ ਅਤੇ ਏ. ਐਨ. ਐਮਜ਼, ਸ਼ਰਨਜੀਤ, ਬਲਬੀਰ ਕੌਰ, ਰਜਿੰਦਰ, ਰਮਿੰਦਰ, ਅਵਨੇਸ਼ ਤੇ ਰਜਨੀ ਵੱਲੋਂ ਆਪਣੀ ਰੂਟੀਨ ਦੀ ਡਿੳੂਟੀ ਦੇ ਨਾਲ-ਨਾਲ ਇਹ ਡਿੳੂਟੀ ਵੀ ਨਿਭਾਅ ਰਹੀਆਂ ਹਨ।

ਡਾ. ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਾਈ ਰਿਸਕ ਕਾਨਟੈਕਟ ਸਟਾਫ ਦੇ ਰੈਪਿਡ ਟੈਸਟ ਕਿੱਟ ਰਾਹੀਂ ਟੈਸਟ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਪੁਲਿਸ ਮੁਲਾਜ਼ਮ, ਜਿਹੜੇ ਕਿ ਕੋਰੋਨਾ ਖਿਲਾਫ਼ ਡਟੇ ਹੋਏ ਹਨ, ਦੀਆਂ ਲਿਸਟਾਂ ਮੰਗਵਾ ਕੇ ਉਨਾਂ ਦੇ ਟੈਸਟ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਕਰਵਾਏ ਜਾਣਗੇ। ਉਨਾਂ ਲੋਕਾਂ ਨੂੰ ਵੀ ਸੋਸ਼ਲ ਡਿਸਟੈਂਸ ਯਕੀਨੀ ਬਣਾਉਣ, ਘਰੋਂ ਬਾਹਰ ਨਾ ਨਿਕਲਣ, ਵਾਰ-ਵਾਰ ਹੱਥ ਧੋਣ ਅਤੇ ਮਾਸਕ ਪਾ ਕੇ ਰੱਖਣ ਦੀ ਅਪੀਲ ਕੀਤੀ। ਉਨਾਂ ਨਾਲ ਹੀ ਕਿਹਾ ਕਿ ਜੇਕਰ ਕਿਸੇ ਨੂੰ ਵੀ ਸ਼ੱਕੀ ਮਰੀਜ਼ ਬਾਰੇ ਪਤਾ ਲੱਗਦਾ ਹੈ, ਤਾਂ ਤੁਰੰਤ ਉਸ ਦੀ ਸੂਚਨਾ ਦਿੱਤੀ ਜਾਵੇ, ਤਾਂ ਜੋ ਸਿਹਤ ਵਿਭਾਗ ਵੱਲੋਂ ਸਮੇਂ ’ਤੇ ਕਾਰਵਾਈ ਕੀਤੀ ਜਾ ਸਕੇ ਤੇ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। 

ਫੋਟੋ :- ਸਿਹਤ ਵਿਭਾਗ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਅਤੇ ਏ. ਐਨ. ਐਮਜ਼ ਵੱਲੋਂ ਕੋਵਿਡ-19 ਤੋਂ ਬਚਾਅ ਲਈ ਪਾਰਦਰਸ਼ੀ ਫੇਸ ਪ੍ਰੋਟੈਕਸ਼ਨ ਸ਼ੀਲਡਾਂ ਤਿਆਰ ਕੀਤੇ ਜਾਣ ਦਾ ਦਿ੍ਰਸ਼।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੋਰੋਨਾ ਖਿਲਾਫ਼ ਲੜੀ ਜਾ ਰਹੀ ਹੈ ਜੰਗ-ਆਂਗਰਾ

ਕਪੂਰਥਲਾ , ਅਪ੍ਰੈਲ 2020 -(ਹਰਜੀਤ ਸਿੰਘ ਵਿਰਕ).

ਵਧੀਕ ਡਿਪਟੀਕ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕੋਵਿਡ-19 ਦੀ ਫੈਲੀ ਮਹਾਂਮਾਰੀ ਦੀ ਰੋਕਥਾਮ ਲਈ ਲਾਕਡਾੳੂਨ ਦੌਰਾਨ ਜ਼ਿਲੇ ਦੇ 5 ਬਲਾਕਾਂ ਦੀਆਂ 546 ਪੰਚਾਇਤਾਂ ਵਿਚ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਅਤੇ ਅਧੀਨ ਸਟਾਫ ਵੱਲੋਂ ਸਮੂਹ ਪਿੰਡਾਂ ਵਿਚ ਸੋਡੀਅਮ ਹਾਈਪੋਕਲੋਰਾਈਟ ਦਾ ਸਪਰੇਅ ਕਰਵਾ ਕੇ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਸੁੱਕੇ ਰਾਸ਼ਨ ਦੀ ਵੰਡ ਕਰਵਾ ਕੇ, ਗ੍ਰਾਮ ਪੰਚਾਇਤਾਂ ਅਤੇ ਉਨਾਂ ਦੇ ਸਰਪੰਚਾਂ ਵੱਲੋਂ ਸਰਕਾਰ ਵੱਲੋਂ ਪ੍ਰਾਪਤ ਰਾਸ਼ਨ ਨੂੰ ਲੋੜਵੰਦ ਘਰਾਂ ਤੱਕ ਪਹੁੰਚਾ ਕੇ ਅਤੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾ ਕੇ ਕੋਰੋਨਾ ਤੋਂ ਬਚਣ ਲਈ ਢੁਕਵੀਂ ਜੰਗ ਲੜੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਜ਼ਿਲਾ ਪ੍ਰੀਸ਼ਦ ਅਧੀਨ ਤਾਇਨਾਤ ਰੂਰਲ ਮੈਡੀਕਲ ਅਫ਼ਸਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਪਿੰਡਾਂ ਦੀ ਆਮ ਜਨਤਾ ਲਈ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 

ਉਨਾਂ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਅਧੀਨ ਕੰਮ ਕਰ ਰਹੇ ਰੂਰਲ ਮੈਡੀਕਲ ਅਫ਼ਸਰਾਂ ਵੱਲੋਂ ਆਪਣੀਆਂ ਡਿਸਪੈਂਸਰੀਆਂ ਦੇ ਨਾਲ-ਨਾਲ ਕੋਵਿਡ-19 ਤਹਿਤ ਜ਼ਿਲਾ ਪੱਧਰ ’ਤੇ ਸਥਾਪਿਤ ਕੀਤੇ ਆਈਸੋਲੇਸ਼ਨ ਸੈਂਟਰਾਂ ’ਤੇ ਵੀ ਡਿੳੂਟੀ ਕੀਤੀ ਜਾ ਰਹੀ ਹੈ ਅਤੇ ਕੋਰੋਨਾ ਨਾਲ ਸੰਕ੍ਰਮਿਤ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਸਮੇਂ-ਸਮੇਂ ’ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੇਂਡੂ ਖੇਤਰ ਵਿਚ ਰਹਿ ਰਹੀ ਆਮ ਜਨਤਾ ਲਈ ਜ਼ਿਲੇ ਦੇ 42 ਸਬਸਿਡਰੀ ਹੈਲਥ ਸੈਂਟਰਾਂ ਵਿਚ ਆਰ. ਐਮ. ਓਜ਼ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਆਮ ਜਨਤਾ ਸਿਹਤ ਸੁਵਿਧਾਵਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਕ ਵਿਸ਼ੇਸ਼ ਮੋਬਾਈਲ ਰਾਹੀਂ ਬਲਾਕ ਸੁਲਤਾਨਪੁਰ ਲੋਧੀ ਦੇ ਦਰਿਆ ਪਾਰ ਦੇ ਪਿੰਡਾਂ ਵਿਚ ਸਿਹਤ ਸੁਵਿਧਾਵਾਂ ਪਹੁੰਚਾਈਆਂ ਜਾ ਰਹੀਆਂ ਹਨ।

ਸ੍ਰੀ ਆਂਗਰਾ ਨੇ ਦੱਸਿਆ ਕਿ ਜ਼ਿਲੇ ਦੇ 42 ਸਬਸਿਡਰੀ ਹੈਲਥ ਸੈਂਟਰਾਂ ’ਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਦਵਾਈ ਦੀ ਲੋੜ ਹੈ, ਤਾਂ ਉਹ ਨੇੜੇ ਦੀ ਸਰਕਾਰੀ ਡਿਸਪੈਂਸਰੀ/ਸਬਸਿਡਰੀ ਹੈਲਥ ਸੈਂਟਰ ਵਿਚ ਜਾ ਕੇ ਮੌਕੇ ’ਤੇ ਹਾਜ਼ਰ ਡਾਕਟਰ ਜਾਂ ਮੈਡੀਕਲ ਫਾਰਮਾਸਿਸਟ ਨੂੰ ਚੈੱਕਅੱਪ ਕਰਵਾ ਕੇ ਦਵਾਈ ਲੈ ਸਕਦਾ ਹੈ। ਉਨਾਂ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣ ਲਈ ਕਿਹਾ ਗਿਆ ਅਤੇ ਅਪੀਲ ਕੀਤੀ ਗਈ। ਉਨਾਂ ਕਿਹਾ ਕਿ ਬਿਨਾਂ ਕਿਸੇ ਜ਼ਰੂਰੀ ਕੰਮ ਆਪਣੇ ਘਰੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਬੁਖਾਰ, ਖਾਂਸੀ ਜਾਂ ਕਿਸੇ ਵੀ ਤਰਾਂ ਕੋਵਿਡ-19 ਦੇ ਲੱਛਣ ਪਾਏ ਜਾਣ ’ਤੇ ਸਰਕਾਰੀ ਡਿਸਪੈਂਸਰੀ ਵਿਚ ਸੰਪਰਕ ਕੀਤਾ ਜਾਵੇ, ਤਾਂ ਜੋ ਕੋਰੋਨਾ ਮਹਾਂਮਾਰੀ ਤੋਂ ਸਮੇਂ ’ਤੇ ਇਲਾਜ ਕਰਵਾ ਕੇ ਇਸ ਤੋਂ ਬਚਿਆ ਜਾ ਸਕੇ। 

ਫੋਟੋ : -ਸ੍ਰੀ ਐਸ. ਪੀ. ਆਂਗਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)

ਗ੍ਰਾਮ ਪੰਚਾਇਤ ਪੱਧਰ ਦੇ ਸੇਵਾ ਕੇਂਦਰਾਂ ਵਿਚ ਆਮ ਜਨਤਾ ਨੂੰ ਮਿਲਣਗੀਆਂ ਕੇਵਲ ਚਾਰ ਸੇਵਾਵਾਂ

ਕਪੂਰਥਲਾ, ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ 19 ਅਪ੍ਰੈਲ ਨੂੰ ਜਾਰੀ ਹੁਕਮਾਂ ਦੀ ਲਗਾਤਾਰਤਾ ਵਿਚ ਜ਼ਿਲਾ ਮੈਨੇਜਰ, ਸੀ. ਐਸ. ਸੀ ਕਪੂਰਥਲਾ ਨੂੰ ਹਦਾਇਤ ਕੀਤੀ ਹੈ ਕਿ ਗ੍ਰਾਮ ਪੰਚਾਇਤ ਪੱਧਰ ਦੇ ਸੇਵਾ ਕੇਂਦਰਾਂ ਵਿਚ ਆਮ ਜਨਤਾ ਨੂੰ ਸਿਰਫ ਚਾਰ ਸੇਵਾਵਾਂ (ਡੀ. ਜੀ. ਪੇਅ, ਬਿੱਲ ਪੇਮੈਂਟ, ਗੈਸ ਸਿਲੰਡਰ ਬੁਕਿੰਗ ਅਤੇ ਟੈਲੀ ਮੈਡੀਸਨ) ਦੀ ਸਹੂਲਤ ਹੀ ਦਿੱਤੀ ਜਾਵੇ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਨਾਂ ਸੈਂਟਰਾਂ ਵਿਚ ਉਪਰੋਕਤ ਚਾਰ ਸੇਵਾਵਾਂ ਤੋਂ ਇਲਾਵਾ ਹੋਰ ਕੋਈ ਸਰਵਿਸ ਨਹੀਂ ਦਿੱਤੀ ਜਾਵੇਗੀ ਅਤੇ ਇਹ ਸੈਂਟਰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਖੋਲੇ ਜਾਣਗੇ। 

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਣ ਤੋਂ ਰੋਕਣ ਲਈ ਪੰਜਾਬ ਅੰਦਰ ਹਰੇਕ ਵਿਅਕਤੀ ਦੇ ਮੂੰਹ ’ਤੇ ਮਾਸਕ (ਸੂਤੀ ਕੱਪੜੇ ਦਾ ਮਾਸਕ ਜਾਂ ਟਿ੍ਰਪਲ ਲੇਅਰ ਮਾਸਕ ਜਾਂ ਰੁਮਾਲ, ਦੁਪੱਟਾ, ਪਰਨਾ ਆਦਿ) ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸ ਲਈ ਹਰੇਕ ਅਦਾਰਾ ਇਹ ਯਕੀਨੀ ਬਣਾਏਗਾ ਕਿ ਆਉਣ ਵਾਲੇ ਹਰੇਕ ਵਿਅਕਤੀ ਨੇ ਮਾਸਕ ਜ਼ਰੂਰ ਲਗਾਇਆ ਹੋਵੇ ਅਤੇ ਭਾਰਤ ਸਰਕਾਰ/ਪੰਜਾਬ ਸਰਕਾਰ/ਜ਼ਿਲਾ ਪ੍ਰਸ਼ਾਸਨ ਅਤੇ ਵੱਖ-ਵੱਖ ਸਿਹਤ ਅਥਾਰਟੀਆਂ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਸਾਫ਼-ਸਫ਼ਾਈ ਤੇ ਸਮਾਜਿਕ ਦੂਰੀ (ਘੱਟੋ-ਘੱਟ 2 ਮੀਟਰ) ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ। 

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਵਿਸ਼ਵ ਧਰਤੀ ਦਿਵਸ ਤੇ ਵਿਸੇਸ-

ਅੱਜ ਵਿਸ਼ਵ ਧਰਤੀ ਦਿਵਸ ਵਿਸੇਸ ਯੋਗਦਾਨ ਵਲੋਂ -   ✍️ਡਾ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ II  ਵਿਸ਼ਵ ਧਰਤੀ ਦਿਵਸ ✍️ਹਰਨਰਾਇਣ ਸਿੰਘ ਮੱਲੇਆਣਾ  II ਸਲੇਮਪੁਰੀ ਦੀ ਚੂੰਢੀ✍️ ਸੁਖਦੇਵ ਸਿੰਘ ਸਲੇਮਪੁਰੀ II ਚੰਦ ਅਤੇ ਤਾਰੇ✍️ ਅਮਰਜੀਤ ਸਿੰਘ ਗਰੇਵਾਲ II ਦੁਨੀਆ ਵਿੱਚ ਵਸਣ ਵਾਲੀ ਲੁਕਾਈ ਨੂੰ ਸੁਨੇਹਾ✍️ ਅਮਨਜੀਤ ਸਿੰਘ ਖਹਿਰਾ II ਵਿਸੇਸ ਸੇਵਾਮਾ _ਮਨਜਿੰਦਰ ਸਿੰਘ ਗਿੱਲ

 

 

 

ਰਾਸ਼ਨ ਵੰਡ ਕੰਮ ਤੋਂ ਟਾਲਾ ਵੱਟਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਲਈ ਚਿਤਾਵਨੀ

ਆਪਦਾ ਪ੍ਰਬੰਧਨ ਐਕਟ, 2005 ਅਧੀਨ ਹੋਵੇਗੀ ਕਾਰਵਾਈ-ਜ਼ਿਲਾ ਮੈਜਿਸਟ੍ਰੇਟ
ਲੁਧਿਆਣਾ,ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਕਰਫਿਊ/ਲੌਕਡਾਊਨ ਸਥਿਤੀ ਵਿੱਚ ਲੋੜਵੰਦ ਲੋਕਾਂ ਤੱਕ ਰਾਸ਼ਨ ਵੰਡ ਕੰਮ ਨੂੰ ਕਰਨ ਵਿੱਚ ਆਨਾਕਾਨੀ ਜਾਂ ਟਾਲਾ ਵੱਟਦਾ ਹੈ ਤਾਂ ਉਸ ਖ਼ਿਲਾਫ਼ ਆਪਦਾ ਪ੍ਰਬੰਧਨ ਐਕਟ, 2005 ਦੀ ਧਾਰਾ 56 ਅਤੇ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਇਸ ਸੰਬੰਧੀ ਹੁਕਮ ਜਾਰੀ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਰਾਸ਼ਨ ਵੰਡਣ ਦੇ ਕੰਮ ਨੂੰ ਕਰਨ ਤੋਂ ਟਾਲਾ ਵੱਟਣ ਲਈ ਕੁਝ ਅਧਿਕਾਰੀ/ਕਰਮਚਾਰੀ (ਖਾਸ ਕਰਕੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਖੇਤਰ ਵਿੱਚ) ਜਾਂ ਤਾਂ ਦਫ਼ਤਰ ਆ ਹੀ ਨਹੀਂ ਰਹੇ ਜਾਂ ਦਫ਼ਤਰ ਆ ਕੇ ਗੈਰ-ਹਾਜ਼ਰ ਹੋ ਜਾਂਦੇ ਹਨ। ਕਿਉਂਜੋ ਸ਼ਹਿਰ ਲੁਧਿਆਣਾ ਵਿੱਚ ਰਾਸ਼ਨ ਵੰਡ ਦਾ ਕੰਮ ਤਮਾਮ ਥਾਣਾ ਪੱਧਰ 'ਤੇ ਦੇਖਿਆ ਜਾ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ ਥਾਣਾ ਮੁੱਖੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੇ ਅਧਿਕਾਰੀਆਂ/ਕਰਮਚਾਰੀਆਂ ਵਿਰੁਧ ਬਣਦੀ ਐੱਫ. ਆਈ. ਆਰ. ਦਰਜ ਕਰਕੇ ਜ਼ਿਲਾ ਮੈਜਿਸਟ੍ਰੇਟ ਦਫ਼ਤਰ ਨੂੰ ਸੂਚਿਤ ਕਰਨਗੇ। ਅਗਰਵਾਲ ਨੇ ਇਸ ਸੰਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ, ਜ਼ਿਲਾ ਪੁਲਿਸ ਮੁੱਖੀ ਖੰਨਾ ਅਤੇ ਲੁਧਿਆਣਾ (ਦਿਹਾਤੀ), ਸਮੂਹ ਵਧੀਕ ਡਿਪਟੀ ਕਮਿਸ਼ਨਰਾਂ, ਉੱਪ ਮੰਡਲ ਮੈਜਿਸਟ੍ਰੇਟਾਂ, ਤਹਿਸੀਲਦਾਰਾਂ, ਸਬ-ਰਜਿਸਟਰਾਰਾਂ, ਨਾਇਬ ਤਹਿਸੀਲਦਾਰਾਂ ਅਤੇ ਹੋਰ ਅਧਿਕਾਰੀਆਂ ਨੂੰ ਇਨਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ।

ਨਵਜੰਮੇ ਬੱਚੇ ਨੂੰ ਕੂੜੇ ਵਾਲੀ ਬੋਰੀ ਚ ਪਾ ਕੇ ਰੂੜੀ ਤੇ ਸੁੱਟ ਗਏ  ਕਲਯੁਗੀ ਮਾਪੇ ।

ਡਾਕਟਰਾ ਦੀ ਹਿੰਮਤ ਸਦਕਾ ਬਚੀ ਬਚੇ ਦੀ ਜਾਨ।

ਬਰਨਾਲਾ -ਮਹਿਲਕਲਾਂ- ਅਪ੍ਰੈਲ  ( ਗੁਰਸੇਵਕ ਸਿੰਘ ਸੋਹੀ ) ਇਥੋ ਨੇੜਲੇ ਪਿੰਡ ਪੰਡੋਰੀ ਵਿਖੇ ਅੱਜ ਸਵੇਰੇ 7. ਵਜੇ ਦੇ ਕਰੀਬ ਛੱਪੜ ਦੇ ਨਜ਼ਦੀਕ ਬੋਰੀ ਵਿਚ ਬੰਨ੍ਹ ਕੇ ਸੁੱਟਿਆ ਨਵ ਜਨਮਿਆ ਬੱਚਾ ਮਿਲਣ ਦਾ ਸਮਾਚਾਰ ਮਿਲਿਆ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਚੇਅਰਮੈਨ, ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਨੇ ਦੱਸਿਆ ਕਿ ਅੱਜ ਸਵੇਰੇ ਪਿੰਡ ਪੰਡੋਰੀ ਵਿਖੇ ਇਕ ਜੋਗੀ ਨਾਥਾਂ ਦਾ ਲੜਕਾ ਜਦੋਂ ਛੱਪੜ ਦੇ ਕਿਨਾਰਿਓਂ ਲੀਰਾਂ ਚੁਗ ਰਿਹਾ ਸੀ ਤਾਂ ਉਸ ਦੀ ਨਜ਼ਰ ਇਕ ਸੁੱਟੀ ਬੋਰੀ ਵੱਲ ਪਈ। ਜਦੋਂ ਬੋਰੀ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਸੁਆਹ ਨਾਲ ਲਿੱਬੜਿਆ ਹੋਇਆ ਇਕ ਬੱਚਾ ਹਿੱਲਦਾ ਦੇਖ ਕੇ ਉਸ ਨੇ ਰੌਲਾ ਪਾਇਆ। ਆਵਾਜ਼ ਸੁਣਦਿਆਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋਏ। ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਬੱਚੇ ਦੀ ਹਾਲਤ ਕਾਫ਼ੀ ਖ਼ਰਾਬ ਹੋਈ ਪਈ ਸੀ।

sਬੱਚਾ ਬਾਹਰ ਕੱਢ ਕੇ ਇਕ ਵਿਅਕਤੀ ਦੇ ਘਰ ਲਿਆਂਦਾ ਗਿਆ ਜਿਸ ਦੀ ਸਾਂਭ-ਸੰਭਾਲ ਤੇ ਸਫਾਈ ਕੀਤੇ ਜਾਣ ਤੋਂ ਬਾਅਦ ਸਾਰੇ ਮਾਮਲੇ ਸਬੰਧੀ ਡੀਐੱਸਪੀ ਮਹਿਲ ਕਲਾਂ ਪਰਮਿੰਦਰ ਸਿੰਘ ਗਰੇਵਾਲ ਅਤੇ ਥਾਣਾ ਮਹਿਲ ਕਲਾਂ ਦੇ ਐੱਸਐੱਚਓ ਲਖਵਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਮੌਕੇ 'ਤੇ ਪੁੱਜ ਕੇ ਪੰਚਾਇਤ ਦੀ ਹਾਜ਼ਰੀ 'ਚ ਸਿਹਤ ਵਿਭਾਗ ਦੀ ਐਂਬੂਲੈਂਸ ਰਾਹੀਂ ਬੱਚੇ ਨੂੰ ਹਸਪਤਾਲ ਭੇਜਿਆ। ਉਨ੍ਹਾਂ ਕਿਹਾ ਕਿ ਨਵ ਜਨਮਿਆ ਲੜਕਾ ਹੈ। ਓਧਰ ਦੂਜੇ ਪਾਸੇ ਥਾਣਾ ਮਹਿਲ ਕਲਾਂ ਦੇ ਐਸਐਚਓ ਲਖਵਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਅਣਪਛਾਤੀ ਔਰਤ ਬੱਚਾ ਜਨਮ ਦੇ ਕੇ ਸੁੱਟੇ ਗਏ ਉਸ ਬੱਚੇ ਨੂੰ ਪੁਲਿਸ ਵੱਲੋਂ ਇਸ ਨਵ ਜਨਮੇ ਲੜਕੇ 108 ਐਬੂਲੈਂਸ ਰਾਹੀਂ ਕਮਿਊਨਿਟੀ ਹੈੱਲਥ ਸੈਂਟਰ ਮਹਿਲ ਕਲਾਂ ਲਿਆਂਦਾ ਗਿਆ ਜਿੱਥੋਂ ਐਸ ਐਮ ਓ ਡਾ ਹਰਜਿੰਦਰ ਸਿੰਘ ਆਡਲੂ ਤੇ ਨੋਡਲ ਅਫਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਦੀ ਦੇਖ ਰੇਖ ਹੇਠ ਚੋ ਇਸ ਨਵ ਜਨਮੇ ਲੜਕੇ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ ਇਹ ਬੱਚਾ ਤੰਦਰੁਸਤ ਸੀ ਪਰ ਕੁਝ ਘੰਟਿਆਂ ਬਾਅਦ ਇਹ ਬੱਚਾ ਸਿਵਲ ਹਸਪਤਾਲ  ਬਰਨਾਲਾ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ ਇਹ ਬੱਚਾ ਡਾਕਟਰ ਦੀ ਨਿਗਰਾਨੀ ਹੇਠ ਹਸਪਤਾਲ ਵਿੱਚ ਰੱਖਿਆ ਜਾਵੇਗਾ ।ਇਸ ਸਬੰਧੀ ਜਦੋਂ ਥਾਣਾ ਮਹਿਲ ਕਲਾਂ ਦੇ ਐੱਸ. ਐੱਚ. ਓ. ਮਹਿਲ ਕਲਾਂ ਲਖਵਿੰਦਰ ਸਿੰਘ ਨੇ '' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਨਿਮਰਲ ਸਿੰਘ ਪੰਡੋਰੀ ਨੇ ਦੱਸਿਆ ਕਿ ਇਸ ਬੱਚੇ ਨੂੰ ਪ੍ਰਾਪਤ ਕਰਨ (ਗੋਂਦ ਲੈਣ) ਲਈ ਪਿੰਡ ਦੇ ਕਈ ਪਰਿਵਾਰ ਅੱਗੇ ਆਏ ਸਨ ਪਰ ਪ੍ਰਸ਼ਾਸਨ ਵੱਲੋਂ ਅਜੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਹੁੰਗਾਰਾਂ ਨਹੀਂ ਭਰਿਆ ਗਿਆ

ਕੇਂਦਰ ਸਰਕਾਰ ਵੱਲੋਂ COVID-19 ਸਬੰਧੀ ਸੋਧੇ ਦਿਸ਼ਾ-ਨਿਰਦੇਸ਼ ਕੱਲ੍ਹ ਤੋਂ ਪੰਜਾਬ 'ਚ ਲਾਗੂ ਕਰਨ ਦੇ ਹੁਕਮ ਜਾਰੀ

ਚੰਡੀਗੜ੍ਹ, ਅਪ੍ਰੈਲ 2020 (ਇਕਬਾਲ ਸਿੰਘ ਰਸੂਲਪੁਰ/ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)

 ਕੋਵਿਡ -19 ਜੰਗ ਵਿਰੁੱਧ ਇਕ ਵੱਡਾ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਅੰਦਰ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਸਖ਼ਤੀ ਨਾਲ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਸਥਾਨਕ ਜ਼ਰੂਰਤਾਂ ਤੇ ਸਮਾਜਿਕ ਵਿੱਥ ਦੇ ਨਿਯਮਾਂ ਦੇ ਅਧਾਰ 'ਤੇ ਉਦਯੋਗਾਂ ਤੇ ਹੋਰ ਸਬੰਧਤ ਗਤੀਵਿਧੀਆਂ ਸਮੇਤ ਵੱਖ-ਵੱਖ ਅਦਾਰਿਆਂ ਦੇ ਸਮੇਂ ਨੂੰ ਨਿਯਮਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਇਹ ਫੈਸਲਾ ਲਿਆ ਗਿਆ ਹੈ ਕਿ ਸੂਬਾ 3 ਮਈ, 2020 ਤਕ ਕਰਫਿਊ ਦੀ ਪੂਰੀ ਪਾਲਣਾ ਕਰੇਗਾ ਤੇ ਇਸ ਦੌਰਾਨ ਗਤੀਵਿਧੀਆਂ ਕਰਨ ਲਈ ਲੋੜ ਮੁਤਾਬਕ ਕਰਫਿਊ ਪਾਸ ਜਾਰੀ ਕਰਨਾ ਕਾਇਮ ਰੱਖਿਆ ਜਾਵੇਗਾ। ਸੂਬਾ ਸਰਕਾਰ ਨੇ ਓਪਰੇਟਰਾਂ ਨੂੰ ਫੈਕਟਰੀ ਵਿਚ ਠਹਿਰਣ ਦੇ ਪ੍ਰਬੰਧਾਂ ਜਾਂ ਮੁਲਾਜ਼ਮਾਂ ਦੇ ਆਉਣ-ਜਾਣ ਦੀ ਦੇਖਭਾਲ ਕਰਨ ਲਈ ਆਗਿਆ ਦਿੱਤੀ ਹੈ ਜਿਨ੍ਹਾਂ ਫੈਕਟਰੀਆਂ 'ਚ 10 ਜਾਂ ਇਸ ਤੋਂ ਵੱਧ ਵਿਅਕਤੀ ਨੌਕਰੀ ਕਰ ਰਹੇ ਹਨ। ਕਰਫਿਊ ਦੌਰਾਨ ਗਤੀਵਿਧੀਆਂ ਕਰਨ ਲਈ ਲੋੜ ਮੁਤਾਬਕ ਕਰਫਿਊ ਪਾਸ ਜ਼ਰੂਰੀ ਹੋਵੇਗਾ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੂਬਾ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਿਰਦੇਸ਼ ਭਾਰਤ ਸਰਕਾਰ ਵੱਲੋਂ ਸੋਧੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਨੂੰ 20 ਅਪ੍ਰੈਲ ਤੋਂ ਲਾਗੂ ਕਰਨ ਲਈ ਜਾਰੀ ਕੀਤੇ ਗਏ ਹਨ। ਕਿਸੇ ਸਥਾਨ ਵਿਚ ਕੋਵਿਡ -19 ਦੇ 2 ਜਾਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਉਸ ਸਥਾਨ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਜਾਂਦਾ ਹੈ। ਇਸ ਜ਼ੋਨ ਦੀ ਘੋਸ਼ਣਾ ਕੇਸਾਂ ਦੀ ਗਿਣਤੀ, ਉਨ੍ਹਾਂ ਦੀ ਭੂਗੋਲਿਕ ਵੰਡ ਤੇ ਖੇਤਰ ਨੂੰ ਸੀਲ ਕਰਨ ਦੀ ਸੰਭਾਵਨਾ ਦੇ ਆਧਾਰ ਤੇ ਜ਼ਿਲ੍ਹਾ ਅਧਿਕਾਰੀਆਂ (ਡੀਸੀ, ਐਸਐਸਪੀ ਅਤੇ ਸੀਐਸ) ਵੱਲੋਂ ਕੀਤੀ ਜਾਂਦੀ ਹੈ। ਕੰਟੇਨਮੈਂਟ ਜ਼ੋਨ ਇਕ ਸਥਾਨ ਤੋਂ ਮੁਹੱਲੇ, ਸੈਕਟਰ(ਪਿੰਡ), ਇਕ ਜਾਂ ਇਕ ਤੋਂ ਵੱਧ ਵਾਰਡ ਜਾਂ ਪੂਰੇ ਸ਼ਹਿਰ ਮੁਤਾਬਕ ਹੋ ਸਕਦਾ ਹੈ। ਬੁਲਾਰੇ ਨੇ ਅੱਗੇ ਕਿਹਾ ਕਿ 15.04.2020 ਦੇ ਦਿਸ਼ਾ-ਨਿਰਦੇਸ਼ਾਂ ਨੂੰ ਸਿਰਫ਼ ਕੰਟੇਨਮੈਂਟ ਜ਼ੋਨ ਤੋਂ ਬਾਹਰ ਲਾਗੂ ਕੀਤਾ ਜਾ ਸਕਦਾ ਹੈ ਤੇ ਇਨ੍ਹਾਂ ਨੂੰ ਹੌਟਸਪੌਟ ਜਾਂ ਰੈੱਡ ਜ਼ੋਨ ਨਾ ਸਮਝਿਆ ਜਾਵੇ। ਆਗਾਮੀ ਗਰਮੀ ਦੇ ਮੌਸਮ ਤੇ ਨਵੇਂ ਅਕਾਦਮਿਕ ਸੈਸ਼ਨ ਦੇ ਮੱਦੇਨਜ਼ਰ, ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਦੀਆਂ ਦੁਕਾਨਾਂ ਵੱਲੋਂ ਕਿਤਾਬਾਂ ਦੀ ਵੰਡ ਤੇ ਏਅਰ ਕੰਡੀਸ਼ਨਰਾਂ, ਏਅਰ ਕੂਲਰਾਂ, ਪੱਖਿਆਂ ਦੀ ਉਪਲਬਧਤਾ ਤੇ ਮੁਰੰਮਤ ਲਈ ਬਿਜਲੀ ਵਾਲੀਆਂ ਦੁਕਾਨਾਂ ਨੂੰ ਜ਼ਰੂਰੀ ਸਾਮਾਨ/ਸੇਵਾਵਾਂ ਦੇ ਘੇਰੇ 'ਚ ਲਿਆਂਦਾ ਗਿਆ ਹੈ। ਹੁਣ ਇਨ੍ਹਾਂ ਦੁਕਾਨਾਂ ਨੂੰ ਖੁੱਲ੍ਹੀਆਂ ਰੱਖਣ ਦੀ ਆਗਿਆ ਹੋਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੇ ਆਦੇਸ਼ਾਂ ਮੁਤਾਬਕ ਢਾਬੇ ਖੁੱਲੇ ਰਹਿਣਗੇ ਪਰ ਉਹ ਸਿਰਫ਼ ਪੈਕ ਕੀਤਾ ਭੋਜਨ ਹੀ ਮੁਹੱਈਆ ਕਰਵਾਉਣਗੇ।

ਬਰਨਾਲਾ ਸਹਿਰ ਦੇ ਵੱਖ-ਵੱਖ ਵਾਰਡਾਂ ਚ ਡੀ ਐਸ ਪੀ ਰਾਜੇਸ਼ ਕੁਮਾਰ ਸੱਬਰ,ਹੈਪੀ ਗਹਿਲ ਵਲੋਂ ਰਾਸਨ ਦੀ ਸੇਵਾ 

 ਮਹਿਲ ਕਲਾਂ/ਬਰਨਾਲਾ,ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)- ਅੱਜ  ਕਰੋਨਾ ਵਾਇਰਸ ਦੀ ਮਹਾਂਮਾਰੀ ਦੁਨੀਆਂ ਭਰ ਵਿੱਚ ਆਪਣਾ ਜਾਲ ਵਿਸਾ ਚੁੱਕੀ ਹੈ।ਕਰਫਿਊ ਦੇ ਚੱਲਦਿਆਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਡੀ ਐਸ ਪੀ ਰਾਜੇਸ਼ ਕੁਮਾਰ ਸੱਬਰ,ਹੈਪੀ ਗਹਿਲ,ਸੋਨੂੰ ਕੈਰੇ,ਅਮ੍ਰਿਤ ਸਿੰਘ ਨਾਈਵਾਲ ਵੱਲੋਂ ਬਰਨਾਲਾ ਦੇ ਵਿੱਚ ਰਾਸਨ ਦੀ ਸਹਾਇਤਾ ਦਿੱਤੀ ਗਈ।ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਨੂੰ ਅਸੀ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਖਤਮ ਕਰ ਸਕਦੇ ਹਾਂ।ਹੁਣ ਲੋਕਾਂ ਦਾ ਫਰਜ਼ ਬਣਦਾ ਹੈ ਕਿ ਇਸ ਵਾਇਰਸ ਦੀ ਜੜ ਪੁੱਟਣ ਦੇ ਲਈ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਵੱਲੋਂ ਕਰਫਿਊ ਨੂੰ ਲਾਗੂ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸ੍ਰੀ ਸੱਬਰ ਨੇ ਕਿਹਾ ਕਿ ਭਾਵੇਂ ਵਿਸ਼ਵ ਭਰ ਚ ਕਰੋਨਾ ਦੀ ਅਜੇ ਤੱਕ ਕੋਈ ਵੈਕਸੀਨ ਵਗੈਰਾ ਨਹੀ ਬਣੀ ,ਪਰ ਆਪਸ ਚ 5 ਫੁੱਟ ਦੀ ਦੂਰੀ, ਹੱਥਾਂ ਤੇ ਉਗਲਾਂ ਦੀ ਸਫਾਈ ਸਮੇਤ ਹੋਰ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤ ਕੇ ਅਸੀ ਕਰੋਨਾ ਨੂੰ ਹਰਾ ਸਕਦੇ ਹਾਂ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਨੂੰ ਹਰਾਉਣ ਦੇ ਲਈ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ। ਕਰਫਿਊ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਪੇਸ਼ ਆਉਂਦੀ ਤਾਂ ਜਿਲਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦਾ ਹੈ।

ਭਾਈ ਨਿਰਮਲ ਸਿੰਘ ਖਾਲਸਾ ਦੇ ਨਾਂ 'ਤੇ ਰੱਖਿਆ ਜਾਵੇਗਾ ITI ਲੋਹੀਆਂ ਖ਼ਾਸ ਦਾ ਨਾਂ, ਕੈਪਟਨ ਨੇ ਕੀਤਾ ਐਲਾਨ

ਅੰਮ੍ਰਿਤਸਰ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- 

2 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਪੰਥ ਪ੍ਰਸਿੱਧ ਕੀਰਤਨੀਏ, ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਨਮਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ, ਜਿਸ ਦੇ ਭੋਗ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੋਕ ਸੰਦੇਸ਼ ਭੇਜਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਹੀਆਂ ਖਾਸ ਵਿਖੇ ਆਈ ਟੀ ਆਈ ਦਾ ਨਾਂ ਭਾਈ ਨਿਰਮਲ ਸਿੰਘ ਖਾਲਸਾ ਦੇ ਨਾਂ 'ਤੇ ਕਰਨ ਦਾ ਐਲਾਨ ਕੀਤਾ ਹੈ। ਇਤਿਹਾਸਕ ਗੁਰਦੁਆਰਾ ਸ੍ਰੀ ਬਿਬੇਕਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਸੀ।

ਭਾਈ ਨਿਰਮਲ ਸਿੰਘ ਖਾਲਸਾ ਦੇ ਭੋਗ ਅਤੇ ਅੰਤਿਮ ਅਰਦਾਸ ਸਮੇਂ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਕੀਰਤਨ ਦੀ ਹਾਜ਼ਰੀ ਭਾਈ ਲਖਵਿੰਦਰ ਸਿੰਘ ਤੇ ਅਰਦਾਸ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਨੇ ਕੀਤੀ। ਭੋਗ ਸਮਾਗਮ 'ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਚਖੰਡ ਸ੍ਰੀ ਹਰਿਮੰਦਰ ਦੇ ਕੇਂਦਰੀ ਸਿੱਖ ਅਜਾਇਬਘਰ 'ਚ ਭਾਈ ਪਦਮਸ੍ਰੀ ਨਿਰਮਲ ਸਿੰਘ ਖਾਲਸਾ ਦੀ ਤਸਵੀਰ ਸੁਸ਼ੋਭਿਤ ਕਰਨ ਦਾ ਐਲਾਨ ਕੀਤਾ। ਭਾਈ ਨਿਰਮਲ ਸਿੰਘ ਦੇ ਪੁੱਤਰ ਭਾਈ ਅਮਿਤੇਸ਼ਵਰ ਸਿੰਘ ਨੂੰ ਆਈਆਂ ਸ਼ਖ਼ਸੀਅਤਾਂ ਨੇ ਸਿਰਪਾਓ ਤੇ ਦਸਤਾਰ ਵੀ ਭੇਟ ਕੀਤੇ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਪਰਿਵਾਰ ਨਾਲ ਵਿਚਾਰ- ਵਟਾਂਦਰਾ ਕਰ ਕੇ ਭਾਈ ਨਿਰਮਲ ਸਿੰਘ ਖਾਲਸਾ ਦੀ ਸਦੀਵੀ ਯਾਦ ਸਥਾਪਿਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਆਪਣੇ ਆਪ ਨੂੰ ਕੀਤਾ ਏਕਾਂਤਵਾਸ

'ਪ੍ਰਸਾਸ਼ਕੀ ਕੰਮ ਜਾਰੀ ਰੱਖਾਂਗਾ, ਲੋਕ ਹਿੱਤ ਵਿੱਚ ਜਨਤਕ ਮੇਲ-ਜੋਲ ਘਟਾਇਆ''

ਲੋਕਾਂ ਨੂੰ ਵੀ ਆਪਸੀ ਸੰਪਰਕ ਘਟਾਉਣ ਦੀ ਹਦਾਇਤ

ਲੁਧਿਆਣਾ, ਅਪ੍ਰੈਲ 2020 - (ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-

ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਦੇ ਦਿਨੋਂ ਦਿਨ ਵਧਦੇ ਪ੍ਰਕੋਪ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲੋਕ ਹਿੱਤ ਵਿੱਚ ਆਪਣੇ ਆਪ ਨੂੰ ਏਕਾਂਤਵਾਸ ਵਿੱਚ ਪਾ ਲਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਪੈਦਾ ਹੋਏ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਨੂੰ ਵੀ ਆਪਣੇ ਆਪ ਨੂੰ ਘਰਾਂ ਦੇ ਅੰਦਰ ਬੰਦ ਕਰਕੇ ਹੀ ਰੱਖਣਾ ਚਾਹੀਦਾ ਹੈ। ਉਨਾ ਸਪੱਸ਼ਟ ਕੀਤਾ ਕਿ ਉਨਾ ਨੇ ਲੋਕ ਹਿੱਤ ਵਿੱਚ ਆਪਣੇ ਆਪ ਨੂੰ ਏਕਾਂਤਵਾਸ ਵਿੱਚ ਪਾਇਆ ਹੈ, ਜਿਸ ਦੌਰਾਨ ਉਹ ਜਨਤਕ ਮੇਲ-ਜੋਲ ਨਹੀਂ ਕਰਨਗੇ।

ਉਨਾ ਕਿਹਾ ਕਿ ਮੌਜੂਦਾ ਸਮੇਂ ਜ਼ਿਲਾ ਲੁਧਿਆਣਾ ਵਿੱਚ ਪ੍ਰਸਾਸ਼ਕੀ ਕਾਰਜਾਂ ਨੂੰ ਉਹ ਪਹਿਲਾਂ ਦੀ ਤਰਾ ਦੀ ਹੀ ਦੇਖਣਗੇ। ਉਨਾ ਭਰੋਸਾ ਪ੍ਰਗਟਾਇਆ ਕਿ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਇਸ ਕੋਰੋਨਾ ਵਾਇਰਸ (ਕੋਵਿਡ 19) ਖ਼ਿਲਾਫ਼ ਲੜਾਈ ਵਿੱਚ ਜ਼ਰੂਰ ਜਿੱਤ ਪ੍ਰਾਪਤ ਕਰਨਗੇ। ਉਨਾ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ।

ਪਿੰਡ ਨਰੈਣਗੜ੍ਹ ਸੋਹੀਆਂ ਵਿਖੇ150 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। 

ਮਹਿਲ ਕਲਾਂ/ਬਰਨਾਲਾ, ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ) -ਕਰੋਨਾ ਵਾਇਰਸ ਦੀ ਮਹਾਂਮਾਰੀ ਦੇਖਦਿਆਂ ਹੋਇਆ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਅਤੇ ਸਰਪੰਚ ਤੇਜਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਸਕੀਮ ਤਹਿਤ ਪਿੰਡ ਨਰੈਣਗੜ੍ਹ ਸੋਹੀਆਂ ਵਿੱਚ 150ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਉਨ੍ਹਾਂ ਨਾਲ ਪੰਚਾਇਤ ਸੈਕਟਰੀ ਸੁਖਵਿੰਦਰ ਸਿੰਘ ਸੁੱਖੀ ਅਤੇ ਕਾਂਗਰਸੀ ਆਗੂ ਤੇਜਪਾਲ ਸਿੰਘ ਸੱਦੋਵਾਲ ਇਸ ਮੌਕੇ ਤੇ ਹਾਜ਼ਰ ਸਨ।ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਵੰਡਣ ਆਏ ਕਾਂਗਰਸੀ ਵਰਕਰਾਂ ਦਾ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਰਣਧੀਰ ਸਿੰਘ ਦੀਵਾਨਾ, ਸਰਪੰਚ ਸੌਣ ਸਿੰਘ ਗਹਿਲ, ਕੇਵਲ ਸਿੰਘ ਸੋਹੀਆਂ, ਕਾਕਾ ਦੁਕਾਨਦਾਰ, ਪੰਚ ਜਗਜੀਤ ਸਿੰਘ,ਪੰਚ ਗੁਰਮੇਲ ਸਿੰਘ, ਪੰਚ ਸੁਖਵਿੰਦਰ ਸਿੰਘ, ਪੰਚ ਜਗਰਾਜ ਸਿੰਘ ਆਦਿ ਹਾਜ਼ਰ ਸਨ।

ਹੈਪੀ ਗਹਿਲ ਦੀ ਸਪੁੱਤਰੀ ਦੀਆ, ਗਰਗ ਕਰੋਨਾ ਵਾਇਰਸ ਦੇ ਮੱਦੇ ਨਜ਼ਰ ਰੱਖ ਦੇ ਹੋਏ ਆਸਟਰੇਲੀਆ ਵਿੱਚ ਫਰੂਟ ਵੰਡਦੀ ਹੋਈ।  

ਮਹਿਲ ਕਲਾਂ/ਬਰਨਾਲਾ,ਅਪ੍ਰੈਲ 2020 -(ਗੁਰਸੇਵਕ ਸਿੰਘ ਸੋਹੀ)-ਪੰਜਾਬੀ ਹਮੇਸਾ ਫਰਾਖ੍ਹ ਦਿਲੀ ਲਈ ਦੁਨੀਆਂ ਭਰ ਚ ਜਾਣੇ ਜਾਂਦੇ ਹਨ। ਲੋੜਵੰਦ ਲਾਚਾਰ ਤੇ ਦੁਖੀ ਦੀਨਾਂ ਦੀ ਮਦਦ ਲਈ ਹਮੇਸ਼ਾ ਪਹਿਲ ਦੇ ਤੌਰ ਤੇ ਅੱਗੇ ਆਉਣ ਵਾਲੇ ਪੰਜਾਬੀ ਅੱਜ ਵੀ ਕੌਮਾਂਤਰੀ ਦੁਨੀਆਂ ਦੇ ਨਕਸ਼ੇ ਤੇ ਖਾਲਸਾ ਏਡ, ਸਿੱਖ ਰਿਲੀਫ ਸੁਸਾਇਟੀ ਭਾਈ ਘਨੱਈਆ ਜੀ ਸੈਂਟਰ ਸੁਸਾਇਟੀ ਸੁਖਮਣੀ ਸੇਵਾ ਸੁਸਾਇਟੀ ਸਮੇਤ ਅਨੇਕਾਂ ਨਾਂਵਾ ਹੇਠ ਸੰਸਥਾਂਵਾ ਸਾਡੇ ਮਹਾਨ ਗੁਰੂ ਸਾਹਿਬਾਨਾਂ ਦੇ ਪਵਿੱਤਰ ਉਪਦੇਸਾਂ ਕ੍ਰਿਤ ਕਰੋ ਤੇ ਵੰਡ ਛਕੋ ਦੇ ਅਧਾਰਿਤ ਤੇ ਲੋਕ ਸੇਵਾ ਰਹੀ ਆਪਣਾ ਜੀਵਨ ਸਫਲਾ ਕਰ ਰਹੀ ਹੈ ਇਸੇ ਤਰ੍ਹਾਂ ਹੀ ਹਰਜਿੰਦਰ ਕੁਮਾਰ ਹੈਪੀ ਉਨ੍ਹਾਂ ਦੀ ਛੋਟੀ ਜਿਹੀ ਸਪੁੱਤਰੀ ਦੀਆ, ਗਰਗ ਲੋੜਵੰਦਾਂ ਤੱਕ ਫਲ,ਫਰੂਟ ਪਹੁੰਚਾਉਣ ਦੀ ਪਰੰਪਰਾ ਨਿਭਾ ਰਹੀ ਹੈ। ਪੁੰਨ ਦਾਨ ਕਰਨ ਦੀ ਪ੍ਰੇਰਣਾ ਪ੍ਰਮਾਤਮਾ ਕਿਸੇ-ਕਿਸੇ ਨੂੰ ਹੀ ਬਖਸ਼ਦਾ ਹੈ।ਇਸ ਪਿਆਰੀ ਜਿਹੀ ਬੱਚੀ ਨੂੰ ਦੇਖ ਕੇ ਦਿਲ ਲੰਮੀਆਂ ਉਮਰਾਂ ਦੀ ਦੁਆਵਾਂ ਕਰਦਾ ਹੈ।

ਅਫ਼ਜਲ ਸ਼ੇਖ ਦੀ ਕੋਰੋਨਾ ਰਿਪੋਰਟ ਨੈਗੇਟਿਵ

ਇਕ ਸੈਂਪਲ ਹੋਰ ਭੇਜਿਆ ਗਿਆ

 

ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲੋਕ-ਸਿਵਲ ਸਰਜਨ

 

ਘਰਾਂ ਵਿਚ ਰਹਿ ਕੇ ਸਿਹਤ ਵਿਭਾਗ ਦਾ ਕਰੋ ਸਹਿਯੋਗ

ਕਪੂਰਥਲਾ , ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)-

ਸਿਵਲ ਹਸਪਤਾਲ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਪਿਛਲੇ 14 ਦਿਨਾਂ ਤੋਂ ਰਹਿ ਰਹੇ ਅਫ਼ਜਲ ਸ਼ੇਖ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਅਫ਼ਜਲ ਦਾ 24 ਘੰਟੇ ਬਾਅਦ ਵਾਲਾ ਇਕ ਸੈਂਪਲ ਅੱਜ ਫਿਰ ਭੇਜਿਆ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਐਲ. ਪੀ. ਯੂ ਦੀ ਵਿਦਿਆਰਥਣ ਨੀਤੂ ਦੀ ਹਾਲਤ ਵੀ ਸਥਿਰ ਹੈ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਦੋਹਾਂ ਮਰੀਜ਼ਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਨਾਲ ਹੀ ਉਨਾਂ ਆਈਸੋਲੇਸ਼ਨ ਵਾਰਡ ਦੀ ਰੈਪਿਡ ਰਿਸਪਾਂਸ ਟੀਮ ਦੀ ਵੀ ਸ਼ਲਾਘਾ ਕੀਤੀ। ਉਨਾਂ ਦੱਸਿਆ ਕਿ ਐਲ. ਪੀ. ਯੂ ਦੇ 3 ਹਜ਼ਾਰ ਦੇ ਕਰੀਬ ਵਿਦਿਆਰਥੀਆਂ, ਟੀਚਿੰਗ ਸਟਾਫ ਤੇ ਹੋਰ ਕਰਮਚਾਰੀਆਂ ਦੀ ਸਕਰੀਨਿੰਗ ਹੋ ਚੁੱਕੀ ਹੈ, ਜਿਨਾਂ ਵਿਚੋਂ 157 ਸੈਂਪਲ ਲਏ ਗਏ ਹਨ ਅਤੇ 38 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ ਬਾਕੀ ਰਿਪੋਰਟਾਂ ਦਾ ਇੰਤਜਾਰ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਯੂਨੀਵਰਸਿਟੀ ਤੋਂ ਬਾਹਰ ਰਹਿ ਰਹੇ ਹਨ, ਉਨਾਂ ਦੀ ਸਕਰੀਨਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਜਲਦ ਹੀ ਸਾਰਿਆਂ ਦੀ ਸਕਰੀਨਿੰਗ ਹੋ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਸਕਰੀਨਿੰਗ ਦੌਰਾਨ ਇਕ ਸ਼ੱਕੀ ਮਰੀਜ਼ ਦਾ ਸੈਂਪਲ ਲਿਆ ਗਿਆ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਲਈ ਫਿਰਮੰਦ ਹੈ ਅਤੇ ਉਨਾਂ ਨੂੰ ਇਸ ਵਾਇਰਸ ਦੀ ਚਪੇਟ ਤੋਂ ਬਚਾਉਣ ਲਈ ਵਚਨਬੱਧ ਹੈ, ਬਸ਼ਰਤੇ ਸਾਰੇ ਲੋਕ ਸਿਹਤ ਵਿਭਾਗ ਦਾ ਸਹਿਯੋਗ ਕਰਨ। ਉਨਾਂ ਲੋਕਾਂ ਨੂੰ ਇਕ ਵਾਰ ਫਿਰ ਤਾਕੀਦ ਕੀਤੀ ਹੈ ਕਿ ਉਹ ਘਰਾਂ ਵਿਚ ਹੀ ਰਹਿਣ ਅਤੇ ਬੇਵਜਾ ਬਾਹਰ ਨਾ ਨਿਕਲਣ, ਵਾਰ-ਵਾਰ ਹੱਥ ਧੋਣ, ਮਾਸਕ ਪਾ ਕੇ ਰੱਖਣ ਅਤੇ ਸਮੇਂ-ਸਮੈਂ ’ਤੇ ਸਿਹਤ ਵਿਭਾਗ ਵੱਲੋਂ ਜਾਰੀ ਗਾਈਡ ਲਾਈਨਜ਼ ਦਾ ਪਾਲਦ ਕਰਨ। ਉਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਉਹ ਜ਼ਿਲੇ ਨੂੰ ਕੋਰੋਨਾ ਤੋਂ ਬਚਾਉਣ ਵਿਚ ਜ਼ਰੂਰ ਸਫ਼ਲ ਹੋਣਗੇ। 

 

ਰੈਪਿਡ ਰਿਸਪਾਂਸ ਟੀਮ ਦਾ ਕੰਮ ਸ਼ਲਾਘਾਯੋਗ

 

ਆਈਸੋਲੇਸ਼ਨ ਵਾਰਡ ਵਿਚ ਰਹਿ ਰਹੇ ਮਰੀਜ਼ਾਂ ਦੀ ਦੇਖ-ਰੇਖ ਕਰ ਰਹੀ ਰੈਪਿਡ ਰਿਸਪਾਂਸ ਟੀਮ ਦਾ ਕੰਮ ਸ਼ਲਾਘਾਯੋਗ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਦੀ ਰੈਪਿਡ ਰਿਸਪਾਂਸ ਟੀਮ ਵਿਚ ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਰਵਜੀਤ ਸਿੰਘ, ਡਾ. ਮੋਹਨਪ੍ਰੀਤ ਸਿੰਘ, ਆਰ. ਐਮ. ਓਜ਼, ਕਮਿੳੂਨਿਟੀ ਹੈਲਥ ਅਫ਼ਸਰਾਂ ਵੱਲੋਂ ਮਰੀਜ਼ਾਂ ਦੀ ਸਿਹਤ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਰੈਪਿਡ ਰਿਸਪਾਂਸ ਟੀਮ ਇਸ ਵਾਇਰਸ ਖਿਲਾਫ਼ ਪੂਰੀ ਤਰਾਂ ਡਟੀ ਹੋਈ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ ਵਾਰਡ ਵਿਚ ਰਹ ਰਹੇ ਮਰੀਜ਼ਾਂ ਦੀ ਜ਼ਰੂਰਤ ਦਾ ਹਰ ਖਿਆਲ ਰੱਖਿਆ ਜਾਂਦਾ ਹੈ। ਮਰੀਜ਼ਾਂ ਦੇ ਮਨੋਬਲ ਨੂੰ ਉੱਚਾ ਰੱਖਣ ਲਈ ਕਾੳੂਂਸਿਗ ਵੀ ਕਰਵਾਈ ਜਾ ਰਹੀ ਹੈ। ਨਾਲ ਹੀ ਟੀ. ਵੀ, ਮੋਬਾਇਲ, ਕਿਤਾਬਾਂ ਆਦਿ ਦੀ ਸਹੂਲਤ ਵੀ ਦਿੱਤੀ ਗਈ ਹੈ। ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਤੇ ਡਾ. ਨਵਪ੍ਰੀਤ ਕੌਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੋਰੋਨਾ ਦੀ ਜੰਗ ਦੇ ਖਿਲਾਫ਼ ਡਟੇ ਸਿਹਤ ਵਿਭਾਗ ਦਾ ਸਹਿਯੋਗ ਘਰਾਂ ਵਿਚ ਰਹਿ ਕੇ ਕਰਨ, ਤਾਂ ਕਿ ਇਸ ਨੂੰ ਵਧਣਤੋਂ ਰੋਕਿਆ ਜਾ ਸਕੇ। 

ਫੋਟੋ : -ਆਈਸੋਲੇਸ਼ਨ ਵਾਰਡ ਵਿਚ ਤਾਇਨਾਤ ਰੈਪਿਡ ਰਿਸਪਾਂਸ ਟੀਮ।

ਸੀ. ਆਰ. ਪੀ. ਐਫ ਅਧਿਕਾਰੀਆਂ ਨੇ ਵਧਾਇਆ ਪੁਲਿਸ ਜਵਾਨਾਂ ਦਾ ਹੌਸਲਾ

ਕਪੂਰਥਲਾ ,ਅਪ੍ਰੈਲ 2020 - (ਹਰਜੀਤ ਸਿੰਘ ਵਿਰਕ)- 

ਕੋਰੋਨਾ ਵਾਇਰਸ ਨਾਲ ਜੰਗ ਦੀ ਇਸ ਔਖੀ ਘੜੀ ਵਿਚ ਜੀਅ-ਜਾਨ ਨਾਲ ਆਪਣੀ ਡਿੳੂਟੀ ਨਿਭਾਅ ਰਹੇ ਪੁਲਿਸ ਜਵਾਨਾਂ ਦਾ ਹੌਸਲਾ ਵਧਾਉਣ ਲਈ ਸੀ. ਆਰ. ਪੀ. ਐਫ ਦੇ ਆਹਲਾ ਅਧਿਕਾਰੀ ਵੀ ਅੱਗੇ ਆਏ ਹਨ। ਇਸ ਤਹਿਤ ਸੀ. ਆਰ. ਪੀ. ਐਫ 245 ਬਟਾਲੀਅਨ ਦੇ ਕਮਾਂਡੈਂਟ ਸ੍ਰੀ ਦਇਆਨਿਧੀ ਤਾਂਤੀ ਦੀ ਅਗਵਾਈ ਹੇਠ ਅਧਿਕਾਰੀਆਂ ਵੱਲੋਂ ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਪੁਲਿਸ ਨਾਕਿਆਂ ’ਤੇ ਤਾਇਨਾਤ ਪੁਲਿਸ ਜਵਾਨਾਂ ਨੂੰ ਗੁਲਾਬ ਦੇ ਫੁੱਲ, ਟਾਫੀਆਂ, ਸੈਨੀਟਾਈਜ਼ਰ, ਐਨ-95 ਮਾਸਕ ਆਦਿ ਭੇਟ ਕੀਤੇ ਗਏ। ਕਮਾਂਡੈਂਟ ਸ੍ਰੀ ਦਇਆਨਿਧੀ ਤਾਂਤੀ ਵੱਲੋਂ ਇਸ ਮੌਕੇ ਪੁਲਿਸ ਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਵਿਚ ਉਨਾਂ ਵੱਲੋਂ ਦਿਨ-ਰਾਤ ਬਿਹਤਰੀਨ ਢੰਗ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਉਨਾਂ ਕਰਤਾਰਪੁਰ ਦੇ ਪੁਲਿਸ ਨਾਕਿਆਂ ’ਤੇ ਵੀ ਪੁਲਿਸ ਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਜ਼ਿਕਰਯੋਗ ਹੈ ਕਿ ਸੀ. ਆਰ. ਪੀ. ਐਫ ਵੱਲੋਂ ਬੀਤੇ ਦਿਨੀਂ ਤਹਿਸੀਲਦਾਰ ਕਪੂਰਥਲਾ ਸ. ਮਨਬੀਰ ਸਿੰਘ ਢਿੱਲੋਂ ਨੂੰ ਨਾਲ ਲੈ ਕੇ ਕਪੂਰਥਲਾ ਸ਼ਹਿਰ ਅਤੇ ਪਿੰਡਾਂ ਵਿਚ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੀ ਮੁਹੱਈਆ ਕਰਵਾਇਆ ਗਿਆ ਹੈ। ਸ੍ਰੀ ਤਾਂਤੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੀ. ਆਰ. ਪੀ. ਐਫ ਵੱਲੋਂ ਵੱਡੀ ਗਿਣਤੀ ਵਿਚ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾਣਗੀਆਂ। ਇਸ ਮੌਕੇ ਉਨਾਂ ਨਾਲ ਸੈਕਿੰਡ ਇੰਨ ਕਮਾਂਡ ਸ੍ਰੀ ਰਾਜੇਸ਼ ਕੁਮਾਰ ਸ਼ਰਮਾ, ਡਿਪਟੀ ਕਮਾਂਡੈਂਟ ਸ੍ਰੀ ਰਾਕੇਸ਼ ਕੁਮਾਰ, ਮੈਡੀਕਲ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਤੇ ਹੋਰ ਹਾਜ਼ਰ ਸਨ। 

ਕੈਪਸ਼ਨ :-ਨਾਕਿਆਂ ’ਤੇ ਤਾਇਨਾਤ ਪੁਲਿਸ ਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਸੀ. ਆਰ. ਪੀ. ਐਫ ਦੇ ਕਮਾਂਡੈਂਟ ਸ੍ਰੀ ਦਇਆਨਿਧੀ ਤਾਂਤੀ ਅਤੇ ਹੋਰ ਅਧਿਕਾਰੀ।

ਕਰੋਨਾ ਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਪ੍ਰਸ਼ਾਸਨ ਦਾ ਸਾਥ ਦੇਣਾ ਜ਼ਰੂਰੀ-ਗੁਰਮੇਲ ਸਿੰਘ ਮੌੜ 

ਮਹਿਲ ਕਲਾਂ/ ਬਰਨਾਲਾ- ਅਪ੍ਰੈਲ 2020 - (ਗੁਰਸੇਵਕ ਸਿੰਘ ਸੋਹੀ) -ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ਦੁਨੀਆਂ ਦੇ ਨਾਮੀ ਦੇਸ਼ ਜੋ ਸਿਹਤ ਸਹੂਲਤਾਂ ਚ ਮੋਹਰੀ ਹੁੰਦੇ ਹੋਏ ਕਰੋਨਾ ਵਾਇਰਸ ਨੇ ਉਨ੍ਹਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਅਸੀਂ ਤਾਂ ਉਨ੍ਹਾਂ ਨਾਲੋਂ ਸਿਹਤ ਸਹੂਲਤਾਂ ਲਈ ਬਹੁਤ ਪਿੱਛੇ ਹਾਂ ਮਾਰੂ ਬਿਮਾਰੀ ਭਾਰਤ ਵਿੱਚ ਆ ਕੇ ਸਾਡੇ ਤੇ ਵਾਰ ਕਰਨ ਲੱਗ ਪਈ ਹੈ ।ਮੈਂ ਪੰਜਾਬ ਸਰਕਾਰ ਦੀ ਪ੍ਰਸ਼ੰਸਾ ਕਰਦਾ ਹਾਂ ਉਨ੍ਹਾਂ ਨੇ ਇਸ ਕਰੋਨਾ ਵਾਇਰਸ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਵਧੀਆ ਪ੍ਰਬੰਧ ਕੀਤੇ ਹਨ। ਮੈਂ ਪੁਲਿਸ ਪ੍ਰਸ਼ਾਸਨ ਸਿਹਤ ਵਿਭਾਗ ਅਤੇ ਉਨ੍ਹਾਂ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਔਖੀ ਘੜੀ ਦੇ ਵਿੱਚ ਘਰ-ਘਰ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਰਾਸਨ ਦਿੱਤਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਜੇ ਨੂੰ ਜਾਣਕਾਰੀ ਦੇਵੋ ਕਿਵੇਂ ਇਸ ਬਿਮਾਰੀ ਤੋਂ ਬਚਿਆ ਜਾਵੇ। ਸਾਡੀਆਂ ਸਰਕਾਰਾਂ ਸਿਹਤ ਵਿਭਾਗ ਨਿਰਦੇਸ਼ ਜਾਰੀ ਕਰਦੇ ਨੇ ਉਨ੍ਹਾਂ ਦੀ ਪਾਲਣਾ ਜ਼ਰੂਰ ਕਰੋ। ਜਨਤਕ ਕਰਫਿਊ ਲਾਇਆ ਹੈ  ਉਸ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਪਾਈਏ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਮੇਲ ਸਿੰਘ ਮੌੜ ਨੇ ਦੱਸਿਆ ਹੈ ਕਿ ਕਰੋਨਾ ਵਾਇਰਸ ਜੇ ਇੱਕ ਜਗ੍ਹਾ ਲੱਗ ਜਾਵੇ ਤਾਂ ਬਾਰਾਂ ਘੰਟੇ ਹੀ ਜਿਉਂਦਾ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਜਿੱਥੇ ਕਿਤੇ ਵੀ ਵਾਇਰਸ ਦੇ ਹੋਣ ਦਾ ਖਦਸ਼ਾ ਹੋਵੇਗਾ ਉੱਥੇ ਇਸ ਕਰਫੂ ਦੌਰਾਨ ਜੇ 14 ਘੰਟੇ ਕਿਸੇ ਦਾ ਵੀ ਹੱਥ ਵਗੈਰਾ ਨਹੀਂ ਲੱਗੇਗਾ ਤਾਂ ਇਸ ਦੇ ਅੱਗੇ ਫੈਲਣ ਦੀ ਚੈਨ ਟੁੱਟ ਜਾਵੇਗੀ ਇਸ ਤਰ੍ਹਾਂ 14 ਘੰਟੇ ਬਾਅਦ ਅੱਗੋਂ ਸਾਰਾ ਕੁਝ ਸੁਰੱਖਿਅਤ ਹੋ ਜਾਵੇਗਾ। ਆਓ ਅਸੀਂ ਆਪ ਵੀ ਅਮਲ ਕਰੀਏ ਅਤੇ ਦੂਜਿਆਂ ਨੂੰ ਵੀ ਅਮਲ ਕਰਨ ਦੇ ਲਈ ਪ੍ਰੇਰਿਤ ਕਰੀਏ ।