You are here

ਪੰਜਾਬ

ਨੇਪਾਲ 'ਚ ਹਾੜੀ ਦਾ ਸੀਜ਼ਨ ਲਾਉਣ ਗਏ ਕ੍ਰਿਪਾਲ ਸਿੰਘ ਵਾਲਾ ਦੇ ਮਜ਼ਦੂਰ ਬਿਹਾਰ 'ਚ ਫਸੇ 

ਕਰਮ ਉਪਲ ਨੇ ਮਾਮਲੇ ਨੂੰ ਪਾਰਟੀ ਪ੍ਰਧਾਨ ਖਹਿਰਾ ਦੇ ਧਿਆਨ 'ਚ ਲਿਆਂਦਾ 

ਪੀੜਤ ਪਰਿਵਾਰਾ ਨੇ ਕੇਂਦਰ ਤੇ ਰਾਜ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਤੋਂ ਮਦਦ ਮੰਗੀ

ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ) -ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਹੋਰਨਾਂ ਸੂਬਿਆਂ 'ਚ ਹਾੜੀ ਦਾ ਸੀਜਨ ਲਗਾਉਣ ਗਏ ਹਲਕਾ ਮਹਿਲ ਕਲਾਂ ਦੇ ਪਿੰਡ ਕ੍ਰਿਪਾਲ ਸਿੰਘ ਵਾਲਾ ਦੇ ਕਈ ਮਜਦੂਰ ਵਾਪਿਸ ਪਿੰਡ ਆਉਣ ਲਈ ਤਰਸ ਰਹੇ ਹਨ। ਲਾਕਡਾਉਨ ਕਾਰਨ ਇਹ ਮਜਦੂਰ ਬਿਹਾਰ 'ਚ ਫਸੇ ਹੋਏ ਹਨ । ਪਿੰਡ ਕ੍ਰਿਪਾਲ ਸਿੰਘ ਵਾਲਾ ਦੇ 6 ਮਜ਼ਦੂਰ ਤੇ ਉਨ੍ਹਾਂ ਦੇ ਕੁਝ ਸਹਾਇਕ 18 ਮਾਰਚ ਨੂੰ ਕੰਬਾਇਨ ਨਾਲ  ਕਟਾਈ ਕਰਨ ਲਈ ਨੇਪਾਲ ਗਏ ਸਨ। 22 ਮਾਰਚ ਨੂੰ ਕੋਰੋਨਾ ਵਾਇਰਸ ਕਾਰਨ ਪੂਰੇ ਦੇਸ ਨੂੰ 15 ਦਿਨ ਲਈ ਲਾਕਡਾਉਨ ਕਰ ਦਿੱਤਾ ਗਿਆ ਜਿਸ ਕਰਕੇ ਇਹ ਮਜ਼ਦੂਰ ਰਸੌਲ (ਬਿਹਾਰ) 'ਚ ਫਸ ਗਏ। ਜਦ 15 ਦਿਨਾਂ ਬਾਅਦ ਵੀ ਲਾਕਡਾਊਨ ਅੱਗੇ ਪਾ ਦਿੱਤਾ ਤੇ ਨੇਪਾਲ ਦਾ ਬਾਰਡਰ ਬੰਦ ਕਰ ਦਿੱਤਾ ਤਾਂ ਇਹ ਮਜ਼ਦੂਰ ਪੈਦਲ ਹੀ ਵਾਪਿਸ ਆਪੋ ਆਪਣੇ ਪਿੰਡਾਂ ਨੂੰ ਚੱਲ ਪਏ। ਪਰ ਕੋਰੋਨਾ ਦੇ ਪ੍ਰਕੋਪ ਕਾਰਨ ਸਾਰੇ ਸੂਬਿਆ ਵੱਲੋਂ ਆਪੋ ਆਪਣੇ ਬਾਰਡਰ ਸੀਲ ਕਰਨ ਕਰਕੇ ਉਹ ਮਜ਼ਦੂਰ ਅਜੇ ਵੀ ਬਿਹਾਰ 'ਚ ਫਸੇ ਹੋਏ ਹਨ। ਜਿਹੜਾ ਪੈਸਾ ਧੇਲਾ ਉਹ ਨਾਲ ਲੈ ਕੇ ਗਏ ਸਨ ਉਹ ਵੀ ਖ਼ਤਮ ਹੋ ਚੁੱਕਾ ਹੈ। ਲੱਖਾਂ ਰੂਪੈ ਦਾ ਸੀਜ਼ਨ ਲਾਉਣ ਗਏੇ ਮਜ਼ਦੂਰ ਹੁਣ ਖਾਲੀ ਹੱਥ ਵਾਪਿਸ ਆਉਣ ਲਈ ਵੀ ਤਰਸ ਰਹੇ ਹਨ। ਲਾਕਡਾਉਨ ਕਾਰਨ ਬਿਹਾਰ 'ਚ ਫਸੇ ਇਨਾਂ ਮਜ਼ਦੂਰਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਦਿਆ ਕੇਂਦਰ ਤੇ ਰਾਜ ਸਰਕਾਰ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੰਜਾਬ ਏਕਤਾ ਪਾਰਟੀ ਦੇ ਯੂਥ ਵਿੰਗ ਦੇ ਜਿਲਾ ਪ੍ਰਧਾਨ ਕਰਮਜੀਤ ਸਿੰਘ ਉਰਫ਼  ਕਰਮ ਉਪਲ ਹਰਦਾਸਪੁਰਾ ਨੇ ਇਸ ਪੂਰੇ ਮਾਮਲੇ ਸਬੰਧੀ ਪਾਰਟੀ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਜਾਣੂ ਕਰਵਾਇਆ ਗਿਆ। ਕਰਮ ਉਪਲ ਨੇ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਤੇ ਵਿਧਾਇਕ ਪਿਰਮਲ ਸਿੰਘ ਖਾਲਸਾ ਵੱਲੋ ਬਿਹਾਰ 'ਚ ਫਸੇ ਕ੍ਰਿਪਾਲ ਸਿੰਘ ਵਾਲਾ ਦੇ ਮਜਦੂਰਾਂ ਦੀ ਲਿਸਟ ਸਪੀਕਰ ਨੂੰ ਸੌਪ ਦਿੱਤੀ ਹੀ ਉਮੀਦ ਹੈ ਜਲਦੀ ਹੀ ਸਾਰੇ ਮਜਦੂਰ ਰੇਲ ਰਾਹੀ ਪੰਜਾਬ ਪਰਤਣਗੇ। ਵੀਡੀਓ 'ਚ ਦਿੱਤੇ ਨੰਬਰਾ ਨੇ ਸੰਪਰਕ ਕਰਨ ਤੇ ਜਸਵੰਤ ਸਿੰਘ ਵਾਸੀ ਕ੍ਰਿਪਾਲ ਸਿੰਘ ਵਾਲਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮੇਰੇ ਤੋਂ ਇਲਾਵਾ ਸੱਤਪਾਲ ਸਿੰਘ, ਜਰਨੈਲ ਸਿੰਘ, ਜਗਸੀਰ ਸਿੰਘ, ਰਾਜੂ ਸਿੰਘ, ਸਤਨਾਮ ਸਿੰਘ ਸਾਰੇ ਵਾਸੀ ਕ੍ਰਿਪਾਲ ਸਿੰਘ ਵਾਲਾ ( ਜਿਲਾ ਬਰਨਾਲਾ) ਤੋਂ ਇਲਾਵਾ ਲਖਵਿੰਦਰ ਸਿੰਘ ਵਾਸੀ ਅਲੀਪੁਰ ( ਨਜ਼ਦੀਕ ਜੀਰਾ) ਕ੍ਰਿਸਨ ਸਿੰਘ ਵਾਸੀ ਰਣੀਆ ( ਜਿਲਿ ਮੋਗਾ ) ਅਮਰਜੀਤ ਸਿੰਘ ਵਾਸੀ (ਹਰਿਆਣਾ) ਤੇ ਸੱਤਪਾਲ ਸਿੰਘ ਵਾਸੀ ਕਾਲੇਕੇ ( ਜਿਲਾ ਮੋਗਾ) ਵੀ ਉਨ੍ਹਾਂ ਦੇ ਨਾਲ ਇਸ ਲਾਕਡਾਊਨ ਕਾਰਨ ਬਗਹਾ-2, ਪੱਛਮ ਚਮਪਾਰਨ, ਜਿਲਾ ਬਿਟਿਆ ਥਾਣਾ ਬਗਹਾ-2 ਨਰਈਪੁਰ (ਬਿਹਾਰ) 'ਚ ਫਸੇ ਹੋਏ ਹਨ ਜਿਨਾਂਂ ਨੂੰ ਉਥੇ ਦੇ ਇੱਕ ਸਕੂਲ 'ਚ ਰੱਖਿਆਂ ਹੋਇਆ ਹੈ। ਉਧਰ ਡਾ.ਭੀਮ ਰਾਓ ਅੰਬੇਡਕਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਿੰਕਾਂ ਬਾਹਮਣੀਆਂ ਨੇ ਪਿੰਡ ਕ੍ਰਿਪਾਲ ਸਿੰਘ ਵਾਲਾ ਵਿਖੇ ਪੁੱਜ ਕੇ ਪੀੜਤ ਪਰਿਵਾਰਾ ਨਾਲ ਗੱਲਬਾਤ ਕਰਦਿਆ ਬਿਹਾਰ 'ਚ ਫਸੇ ਨੌਜਵਾਨਾਂ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ। ਫਸੇ ਹੋਏ ਨੌਜਵਾਨਾਂ ਨਾਲ ਫੋਨ ਤੇ ਉਨ੍ਹਾਂ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਵੀ ਕੀਤੀ। ਉਨ੍ਹਾ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਘਰ ਵਾਪਿਸ ਲਿਆਉਣ ਲਈ ਪੂਰੇ ਮਾਮਲੇ ਨੂੰ ਜਿਲਾ ਪ੍ਰਸ਼ਾਸਨ, ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ  ਧਿਆਨ 'ਚ ਲਿਆਉਣਗੇ। ਉਧਰ ਪੀੜਤ ਪਰਿਵਾਰਾਂ ਨੇ ਕੇਂਦਰ ਤੇ ਰਾਜ ਸਰਕਾਰ ਤੇ ਜਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬਿਹਾਰ 'ਚ ਫਸੇ ਮਜਦੂਰਾਂ ਜਲਦੀ ਵਾਪਿਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।

ਜ਼ਿਲੇ ਵਿਚ ਕਣਕ ਦੀ ਖ਼ਰੀਦ ਦਾ ਅੰਕੜਾ ਢਾਈ ਲੱਖ ਮੀਟਿ੍ਰਕ ਟਨ ਤੋਂ ਪਾਰ

(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ)

ਹੁਣ ਤੱਕ 257289 ਮੀਟਿ੍ਰਕ ਟਨ ਕਣਕ ਦੀ ਖ਼ਰੀਦ 

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)-

ਕਪੂਰਥਲਾ ਜ਼ਿਲੇ ਵਿਚ ਕਣਕ ਦੀ ਖ਼ਰੀਦ ਦਾ ਅੰਕੜਾ ਢਾਈ ਲੱਖ ਮੀਟਿ੍ਰਕ ਟਨ ਤੋਂ ਪਾਰ ਹੋ ਗਿਆ ਹੈ ਅਤੇ ਹੁਣ ਤੱਕ ਜ਼ਿਲੇ ਵਿਚ 257289 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਅੱਜ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 15895 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ, ਜਿਨਾਂ ਵਿਚ ਪਨਗ੍ਰੇਨ ਵੱਲੋਂ 2371 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 2700 ਮੀਟਿ੍ਰਕ ਟਨ, ਪਨਸਪ ਵੱਲੋਂ 4119 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਵੱਲੋਂ 3380 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 3325 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਸ ਤਰਾਂ ਹੁਣ ਤੱਕ ਪਨਗ੍ਰੇਨ ਵੱਲੋਂ 67948 ਮੀਟਿ੍ਰਕ ਟਨ, ਮਾਰਕਫੈੱਡ ਵੱਲੋਂ 60345 ਮੀਟਿ੍ਰਕ ਟਨ, ਪਨਸਪ ਵੱਲੋਂ 53702 ਮੀਟਿ੍ਰਕ ਟਨ, ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਵੱਲੋਂ 39411 ਮੀਟਿ੍ਰਕ ਟਨ ਅਤੇ ਐਫ. ਸੀ. ਆਈ ਵੱਲੋਂ 35883 ਮੀਟਿ੍ਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਜ਼ਿਲੇ ਦੇ ਸਾਰੇ ਖ਼ਰੀਦ ਕੇਂਦਰਾਂ ਵਿਚ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ ਅਤੇ ਬਾਰਦਾਨੇ ਆਦਿ ਤੋਂ ਇਲਾਵਾ ਆਪਸੀ ਦੂਰੀ ਬਣਾਈ ਰੱਖਣ ਅਤੇ ਹੱਥ ਧੋਣ ਆਦਿ ਦੇ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਖ਼ਰੀਦ ਕੇਂਦਰਾਂ ਵਿਚ ਤਾਇਨਾਤ ਟੀਮਾਂ ਵੱਲੋਂ ਖ਼ਰੀਦ ਪ੍ਰਕਿਰਿਆ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਸਿਹਤ ਸੁਰੱਖਿਆ ਪ੍ਰਤੀ ਕਿਸਾਨਾਂ, ਮਜ਼ਦੂਰਾਂ ਅਤੇ ਆੜਤੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਸੁੱਕੀ ਕਣਕ ਹੀ ਖ਼ਰੀਦ ਕੇਂਦਰਾਂ ਵਿਚ ਲੈ ਕੇ ਆਉਣ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰਨ। 

ਸਹਿਕਾਰੀ ਖੰਡ ਮਿੱਲਾਂ ਗੰਨਾ ਕਾਸ਼ਤਕਾਰਾਂ ਨੂੰ ਵੱਧ ਪੈਦਾਵਾਰ ਵਾਲੀਆਂ ਕਿਸਮਾਂ ਦਾ ਸ਼ੁੱਧ ਬੀਜ ਮੁਫਤ ਮੁਹੱਈਆ ਕਰਵਾਉਣਗੀਆਂ- ਸੁਖਜਿੰਦਰ ਸਿੰਘ ਰੰਧਾਵਾ

(ਫੋਟੋ :-ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਗੰਨਾ ਕਾਸ਼ਤਕਾਰਾਂ ਨੂੰ ਮੁਫਤ ਬੀਜ ਦੇਣ ਦੀ ਸ਼ੁਰੂਆਤ ਮੌਕੇ)

ਸਹਿਕਾਰਤਾ ਮੰਤਰੀ ਨੇ ਵੀਡਿਓ ਕਾਨਫਰੰਸ ਜ਼ਰੀਏ ਬਟਾਲਾ ਸਹਿਕਾਰੀ ਖੰਡ ਮਿੱਲ ਤੋਂ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਉਣ ਦੀ ਕੀਤੀ ਸ਼ੁਰੂਆਤ

ਗੰਨਾ ਸਰਵੇਅਰਾਂ ਨੂੰ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਮੋਬਾਈਲ ਫੋਨ 'ਤੇ ਆਨਲਾਈਨ ਹੱਲ ਕਰਨ ਲਈ ਹਦਾਇਤਾਂ ਜਾਰੀ: ਅਮਰੀਕ ਸਿੰਘ ਆਲੀਵਾਲ

ਚੰਡੀਗੜ, ਮਈ 2020 -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਵਧੇਰੇ ਝਾੜ ਦੇਣ ਵਾਲੀਆਂ ਵਧੀਆ ਕਿਸਮ ਦੀਆਂ ਕਿਸਮਾਂ ਦਾ ਸ਼ੁੱਧ ਬੀਜ ਮੁਫਤ ਦਿੱਤਾ ਜਾਵੇਗਾ। ਇਹ ਗੱਲ ਉਹਨਾਂ ਅੱਜ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ ਗੰਨੇ ਦੇ ਵਧੇਰੇ ਪੈਦਾਵਾਰ ਵਾਲੀਆਂ ਕਿਸਮਾਂ ਦੇ ਸ਼ੁੱਧ ਬੀਜ ਦੇ ਪੌਦੇ ਗੰਨਾ ਕਾਸ਼ਤਕਾਰਾਂ ਨੂੰ ਵੰਡਣ ਦੀ ਸ਼ੁਰੂਆਤ ਵੀਡੀਓ ਕਾਨਫਰੰਸ ਰਾਹੀਂ ਕਰਦੇ ਹੋਏ ਕਹੀ।

ਸ. ਰੰਧਾਵਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਖੇਤੀਬਾੜੀ ਅਤੇ ਕਿਸਾਨਾਂ 'ਤੇ ਪੈ ਰਹੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਅਤੇ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਪੰਜਾਬ ਸਹਿਕਾਰੀ ਖੰਡ ਮਿੱਲਾਂ ਵੱਲੋਂ ਚੰਗੀਆਂ ਕਿਸਮਾਂ ਦੇ ਗੰਨੇ ਦੀ ਬੀਜ ਦੀ ਪਨੀਰੀ ਤਿਆਰ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਬਿਨਾਂ ਕਿਸੇ ਕੀਮਤ ਦੇ ਦਿੱਤੀ ਜਾਣੀ ਸ਼ੁਰੂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਗੁਰਦਾਸਪੁਰ, ਅਜਨਾਲਾ ਅਤੇ ਬਟਾਲਾ ਖੇਤਰ ਵਿੱਚ ਗੰਨਾ ਕਾਸ਼ਤਕਾਰਾਂ ਵੱਲੋਂ ਬੀਜੀ ਜਾ ਰਹੀ ਕਿਸਮ ਸੀ.ਓ.-0238 ਦਾ ਡੀ.ਐਨ.ਏ. ਟੈਸਟ ਆਈ.ਸੀ.ਏ.ਆਰ ਕੋਇੰਬਟੂਰ ਤੋਂ ਕਰਵਾਇਆ ਗਿਆ ਸੀ ਜਿਸ ਵਿੱਚ ਗੰਨਾ ਕਾਸ਼ਤਕਾਰਾਂ ਵੱਲੋਂ ਬੀਜੀ ਗਈ ਫ਼ਸਲ ਦਾ ਬੀਜ ਮਿਕਸ ਪਾਇਆ ਗਿਆ ਅਤੇ ਇਹ ਸੀਓ-0238 ਦਾ ਸ਼ੁੱਧ ਬੀਜ ਨਹੀਂ ਸੀ। ਇਸ ਨੂੰ ਦੇਖਦੇ ਹੋਏ ਉਨ•ਾਂ ਵੱਲੋਂ ਸ਼ੂਗਰਫੈਡ ਨੂੰ ਸਹਿਕਾਰੀ ਖੰਡ ਮਿੱਲਾਂ ਦੇ ਖੇਤਰ ਵਿੱਚ ਪੈਂਦੇ ਗੰਨਾ ਕਾਸ਼ਤਕਾਰਾਂ ਨੂੰ ਸ਼ੁੱਧ ਬੀਜ ਮੁਹੱਈਆ ਕਰਵਾਉਣ ਲਈ ਸੂਬੇ ਦੀਆਂ 9 ਸਹਿਕਾਰੀ ਖੰਡ ਮਿੱਲਾਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਇਲਾਕੇ ਲਈ ਤਿੰਨ ਸਾਲ ਦਾ ਬੀਜ ਵਿਕਾਸ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਵੱਧ ਪੈਦਾਵਾਰ ਅਤੇ ਖੰਡ ਦੀ ਮਾਤਰਾ ਵਾਲੀਆਂ ਕਿਸਮਾਂ ਦੇ ਬੀਜ ਆਈ.ਸੀ.ਏ.ਆਰ. ਕੋਇੰਬਟੂਰ ਦੇ ਖੇਤਰੀ ਕੇਂਦਰ ਕਰਨਾਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪੂਰਥਲਾ ਕੇਂਦਰ ਦਾ ਸਹਿਯੋਗ ਲੈ ਕੇ ਤਿਆਰ ਕੀਤੇ ਜਾ ਰਹੇ ਹਨ।

ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਬੀਜ ਵਿਕਾਸ ਪ੍ਰੋਗਰਾਮ ਤਹਿਤ ਵਧੀਆ ਕਿਸਮਾਂ ਦੇ ਬੀਜ ਮੁਹੱਈਆ ਕਰਵਾ ਕੇ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਿੱਚ ਆਉਂਦੇ 2-3 ਸਾਲਾਂ ਦੌਰਾਨ ਡੇਢ ਗੁਣਾ ਤੱਕ ਵਾਧਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸੇ ਪ੍ਰੋਗਰਾਮ ਤਹਿਤ ਕਲਾਨੌਰ ਵਿਖੇ ਗੰਨਾ ਵਿਕਾਸ ਅਤੇ ਖੋਜ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ ਜਿਸ ਵਿੱਚ ਗੰਨੇ ਦੀਆਂ ਉੱਚ ਕੁਆਲਿਟੀ ਦੀਆਂ ਕਿਸਮਾਂ ਦੇ ਬੀਜ ਤਿਆਰ ਕਰਨ ਤੋਂ ਇਲਾਵਾ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਖੇਤੀ ਸਬੰਧੀ ਵਧੇਰੇ ਝਾੜ ਲੈਣ ਲਈ ਆਧੁਨਿਕ ਤਕਨੀਕਾਂ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ।

ਸ਼ੂਗਰਫੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਪੈ ਰਹੇ ਮਾੜੇ ਅਸਰ ਦੌਰਾਨ ਜ਼ਿੰਮੀਦਾਰਾਂ ਨੂੰ ਤੁਰੰਤ ਰਾਹਤ ਦੇਣ ਲਈ ਸੂਬਾ ਸਰਕਾਰ ਵੱਲੋਂ 50 ਕਰੋੜ ਰੁਪਏ ਗੰਨੇ ਦੀ ਬਕਾਇਆ ਕੀਮਤ ਜਾਰੀ ਕੀਤੀ ਗਈ। ਇਸ ਤੋਂ ਇਲਾਵਾ 2019-20 ਦੀ ਬਣਦੀ ਇਨਵੈਸਟਮੈਂਟ ਖੰਡ ਸਸਤੇ ਰੇਟ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਵੰਡੀ ਜਾ ਰਹੀ ਹੈ। ਸਹਿਕਾਰੀ ਖੰਡ ਮਿੱਲਾਂ ਦੇ ਗੰਨਾ ਸਰਵੇਅਰਾਂ ਨੂੰ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਮੋਬਾਈਲ ਫੋਨ 'ਤੇ ਆਨਲਾਈਨ ਹੱਲ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਹਨ।

ਸ਼ੂਗਰਫੈਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ ਨੇ ਦੱਸਿਆ ਕਿ ਹੁਣ ਤੱਕ ਲੱਗਪਗ 1700 ਕੁਇੰਟਲ ਗੰਨੇ ਦੀਆਂ ਚੰਗੀਆਂ ਕਿਸਮਾਂ ਦਾ ਬੀਜ ਕਰਨਾਲ ਤੇ ਕਪੂਰਥਲਾ ਤੋਂ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਟੀਸ਼ੂ ਕਲਚਰ ਦੇ 3.15 ਲੱਖ ਰੋਗ ਰਹਿਤ ਬੂਟੇ ਸੀਡ ਨਰਸਰੀ ਤਿਆਰ ਕਰਨ ਲਈ ਅਤੇ ਚੰਗੀਆਂ ਕਿਸਮਾਂ ਦੇ 11 ਲੱਖ ਬੂਟੇ ਮਿੱਲ ਪੱਧਰ ਅਤੇ ਸੀਡ ਸੈਂਪਲਿੰਗ ਵਿਧੀ ਰਾਹੀਂ ਤਿਆਰ ਕੀਤੀ ਗਈ ਪਨੀਰੀ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਦੀ ਬਿਜਾਈ ਜਿੰਮੀਦਾਰਾਂ ਵੱਲੋਂ ਕਣਕ ਦੀ ਫਸਲ ਵੱਢਣ ਉਪਰੰਤ ਤਿਆਰ ਕੀਤੇ ਜਾਣ ਵਾਲੇ ਖੇਤਾਂ ਵਿੱਚ ਕੀਤੀ ਜਾਣੀ ਹੈ ।

ਗੰਨਾ ਕਾਸ਼ਤਕਾਰਾਂ ਨੂੰ ਸ਼ੁੱਧ ਕਿਸਮਾਂ ਦੇ ਬੀਜ ਦੇ ਪੌਦਿਆਂ ਦੀ ਪਨੀਰੀ ਵੰਡਣ ਦੀ ਸ਼ੁਰੂਆਤ ਬਟਾਲਾ ਸਹਿਕਾਰੀ ਖੰਡ ਮਿੱਲ ਦੇ ਜਨਰਲ ਮੈਨੇਜਰ ਡਾ. ਐਸ ਪੀ ਸਿੰਘ, ਅਜਨਾਲਾ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸ਼ਿਵਰਾਜ ਸਿੰਘ ਧਾਲੀਵਾਲ, ਗੁਰਦਾਸਪੁਰ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਦਲਜੀਤ ਸਿੰਘ, ਸੀ ਸੀ ਡੀ ਓ ਗੁਰਦਾਸਪੁਰ ਸ੍ਰੀ ਅਰਵਿੰਦ ਪਾਲ ਸਿੰਘ ਕੈਰੋਂ ਅਤੇ ਸੀ ਸੀ ਡੀ ਓ ਬਟਾਲਾ ਸ੍ਰੀ ਹੰਸਪ੍ਰੀਤ ਸਿੰਘ ਸੋਹੀ ਵੱਲੋਂ ਕੀਤੀ ਗਈ।

ਪੰਜਾਬ ’ਚ ਕੋਰੋਨਾ ਵਾਇਰਸ ਦਾ ਕਰੋਪ ਲੱਗਾ ਬਦਣ

 ਤਿੰਨ ਮੌਤਾਂ, 153 ਸ਼ਰਧਾਲੂਆਂ ਸਮੇਤ 163 ਪਾਜ਼ੇਟਿਵ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਪੰਜਾਬ ਵਿਚ ਐਤਵਾਰ ਨੂੰ ਕੋਰੋਨਾ ਕਾਰਨ ਤਿੰਨ ਲੋਕਾਂ ਦੀ ਜਾਨ ਚਲੇ ਗਈ। ਇਸ ਦੇ ਨਾਲ ਹੀ ਸੂਬੇ ਵਿਚ ਕੁਲ ਮੌਤਾਂ ਦਾ ਅੰਕੜਾ 23 ਪੁੱਜ ਗਿਆ ਹੈ। ਮਰਨ ਵਾਲਿਆਂ ਵਿਚ ਫਿਰੋਜ਼ਪੁਰ ਦੇ ਪਿੰਡ ਅਲੀਕੇ ਦੇ 40 ਸਾਲਾ ਵਿਅਕਤੀ, ਫਗਵਾੜਾ (ਕਪੂਰਥਲਾ) ਦੇ 65 ਸਾਲਾ ਬਜ਼ੁਰਗ ਤੇ ਲੁਧਿਆਣੇ ਦੇ ਬਸਤੀ ਜੋਧੇਵਾਲ ਦੀ 67 ਸਾਲਾ ਔਰਤ ਸ਼ਾਮਲ ਹਨ।

ਉਧਰ ਐਤਵਾਰ 153 ਸ਼ਰਧਾਲੂਆਂ ਸਮੇਤ 163 ਨਵੇਂ ਪਾਜ਼ੇਟਿਵ ਮਾਮਲੇ ਆਉਣ ਨਾਲ ਕੁਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 1151 ਹੋ ਗਈ ਹੈ। ਇਨ੍ਹਾਂ ਵਿਚ 681 ਹਜ਼ੂਰ ਸਾਹਿਬ ਤੋਂ ਪਰਤੇ ਹਨ।

ਐਤਵਾਰ ਨੂੰ ਸਭ ਤੋਂ ਜ਼ਿਆਦਾ 57 ਮਾਮਲੇ ਨਵਾਂਸ਼ਹਿਰ ਵਿਚ ਸਾਹਮਣੇ ਆਏ। ਇਸ ਤੋਂ ਇਲਾਵਾ ਮੁਕਤਸਰ ਵਿਚ 43, ਤਰਨਤਾਰਨ ਵਿਚ 26, ਬਰਨਾਲਾ ਵਿਚ 15, ਰੂਪਨਗਰ ਦੇ ਸ੍ਰੀ ਅਨੰਦਪੁਰ ਸਾਹਿਬ ਵਿਚ ਨੌਂ, ਅੰਮ੍ਰਿਤਸਰ ਵਿਚ ਛੇ, ਜਲੰਧਰ ਵਿਚ ਚਾਰ, ਹੁਸ਼ਿਆਰਪੁਰ ਵਿਚ ਦੋ ਤੇ ਮੋਹਾਲੀ ਵਿਚ ਇਕ ਕੇਸ ਆਇਆ। ਪੰਜਾਬ ਵਿਚ ਚਾਰ ਦਿਨ ਵਿਚ 760 ਕੇਸ ਆ ਚੁੱਕੇ ਹਨ।

SGPC ਪ੍ਰਧਾਨ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

ਲੌਂਗੋਵਾਲ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ੍ਰੀ ਅਮ੍ਰਿੰਤਸਰ ਦੇ ਪ੍ਰਧਾਨ  ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਲੌਂਗੋਵਾਲ ਦੀ ਲੋਹਾਖੇੜਾ ਰੋਡ ਵਿਖੇ ਬਣੇ ਰਾਮ ਬਾਗ ਵਿਖੇ ਗੁਰ ਮਰਿਆਦਾ ਅਤੇ ਕੋਰੋਨਾ ਵਾਇਰਸ ਦੇ ਸਬੰਧੀ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਅਨੁਸਾਰ ਕੀਤਾ ਗਿਆ।

ਅੱਜ ਸੁਵਖਤੇ ਹੀ ਬੀਬੀ ਅਮਰਪਾਲ ਕੌਰ ਦੀ ਮ੍ਰਿਤਕ ਦੇਹ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਤੋਂ ਕੇਵਲ ਪਰਿਵਾਰਕ ਮੈਂਬਰਾਂ ਅਤੇ ਕੁੱਝ ਕੁ ਨਜ਼ਦੀਕੀ ਰਿਸਤੇਦਾਰਾਂ ਦੀ ਮੌਜੂਦਗੀ ਵਿਚ ਰਾਮ ਬਾਗ਼ ਸਮਸ਼ਾਨਘਾਟ ਲਈ ਰਵਾਨਾ ਹੋਈ। ਵਾਇਰਸ ਨੂੰ ਲੈ ਕੇ ਘੱਟ ਤੋਂ ਘੱਟ ਵਿਅਕਤੀਆਂ ਨੂੰ ਇਕੱਠਾ ਹੋਣ ਤੋਂ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਜਿਸ ਕਰਕੇ ਭਾਈ ਲੌਂਗੋਵਾਲ ਦੇ ਸ਼ੁਭ ਚਿੰਤਕਾਂ ਅਤੇ ਨਜ਼ਦੀਕੀਆਂ ਵੱਲੋਂ ਰਾਮ ਬਾਗ ਨੂੰ ਜਾਣ ਵਾਲੇ ਰਸਤੇ ਵਿਚ ਸੜਕ ਦੇ ਕਿਨਾਰਿਆਂ 'ਤੇ ਹੀ ਖੜ੍ਹ ਕੇ ਬੀਬੀ ਅਮਰਪਾਲ ਕੌਰ ਦੀ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ ।

ਰਾਮ ਬਾਗ ਵਿਖੇ ਪਰਿਵਾਰਕ ਮੈਂਬਰਾਂ ਅਤੇ ਕੁੱਝ ਕੁ ਨਜ਼ਦੀਕੀ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਉਨ੍ਹਾਂ ਦੇ ਸਪੁੱਤਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਆਪਣੀ ਮਾਤਾ ਬੀਬੀ ਅਮਰਪਾਲ ਕੌਰ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਦੌਰਾਨ ਭਾਈ ਲੌਂਗੋਵਾਲ, ਪੁੱਤਰ ਨਵਇੰਦਰਪ੍ਰੀਤ ਸਿੰਘ, ਪੁੱਤਰੀ ਗੁਰਮਨ ਕੌਰ ਵਿਰਲਾਪ ਕਰਦੇ ਵੇਖੇ ਗਏ। ਇਸ ਮੌਕੇ ਕੋਵਿਡ 19 ਸੰਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਭਾਈ ਲੌਂਗੋਵਾਲ ਦੀ ਰਿਹਾਇਸ਼ ਅਤੇ ਸ਼ਮਸ਼ਾਨਘਾਟ ਵਿਖੇਂ ਸਮਾਜਿਕ ਦੂਰੀ ਅਤੇ ਸੈਨੇਟਾਈਜ਼ ਕੀਤੇ ਜਾਣ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ।

ਅੰਤਿਮ ਸਸਕਾਰ ਵਿਚ ਹਾਜ਼ਰ ਹੋਣ ਲਈ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਵਿਨਰਜੀਤ ਸਿੰਘ ਗੋਲਡੀ, ਰਵਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਕੈਂਬੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਬਲਦੇਵ ਸਿੰਘ ਮਾਨ, ਭਾਈ ਦਿਆਲਾ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਦੁੱਲਟ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।

 

ਦੁਨੀਆ ਭਰ ਤੋਂ ਬਹੁਤ ਸਤਿਕਾਰਤ ਸਖਸਿਤਾ ਨੇ ਅੱਜ ਬੀਬੀ ਅਮਰਪਾਲ ਕੌਰ ਦੀ ਮੌਤ ਤੇ ਗਹਿਰਾ ਦੁਖ ਪ੍ਰਗਟ ਕੀਤਾ

 

ਜਿਨ੍ਹਾਂ ਵਿਚ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵਿਧਾਤੀ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੋਵੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਹਾਕਮ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਕੇਸਗੜ੍ਹ ਸਾਹਿਬ, ਇੰਗਲੈਡ ਤੋਂ ਡਾ ਕੁਲਵੰਤ ਸਿੰਘ ਧਾਲੀਵਾਲ ਬਾਨੀ ਵਰਲਡ ਕੈਂਸਰ ਕੇਅਰ, ਸ ਗੁਰਮੇਲ ਸਿੰਘ ਮੱਲੀ ਪ੍ਰਧਾਨ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਸਾਊਥਹਾਲ, ਗਿਆਨੀ ਅਮਰੀਕ ਸਿੰਘ ਰਾਠੌਰ, ਐਮ ਪੀ ਤਨਮਨਜੀਤ ਸਿੰਘ ਢੇਸੀ, ਗਿਆਨੀ ਰਾਵਿਦਾਰਪਾਲ ਸਿੰਘ, ਸ ਪ੍ਰਭਜੋਤ ਸਿੰਘ ਮਾਨਚੈਸਟਰ ਅਤੇ ਸਮੂਹ ਨੌਰਥ ਵੇਸਟ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸਾਹਿਬਾਨ ਆਦਿ।

COOPERATIVE SUGAR MILLS PROVIDE FREE SEED HIGH YIELD VARIETY TO SUGARCANE GROWERS- SUKHJINDER SINGH RANDHAWA

MINISTER LAUNCHES SEED DISTRIBUTION THROUGH VIDEO CONFERENCING FROM SUGAR MILL, BATALA 

Chandigarh, May 2020 -(Iqbal Singh Rasulpur/Manjinder Gill)-

 Punjab Cooperation Minister Sukhjinder Singh Randhawa said that the Cooperative Sugar Mills of the state would provide seed of high yield varieties free of cost to the sugarcane growers. 

While launching the distribution of seeds/seedlings of high yield varieties to the sugarcane growers through video conferencing at Batala Cooperative Sugar Mill today, Randhawa said that in order to obviate the economic impact of Covid-19 crisis on agriculture and farmers and to facilitate the sugarcane growers, Punjab Cooperative Sugar Mills had prepared good quality sugarcane seed and provide it to the sugarcane cultivators free of cost and the distribution of these seeds had started today. He said that under seed development program for the area under the jurisdiction of 9 Cooperative Sugar Mills in the state to provide pure seeds to the sugarcane cultivators in the area of Cooperative Sugar Mills.

Sugarfed Chairman Amrik Singh Aliwal said that Sugarcane surveyors of Cooperative Sugar Mills have been directed to resolve the issues of sugarcane growers either online or on mobile phones. 

Meanwhile, the Sugarfed MD Mr. Puneet Goyal said that so far about 1700 quintals of good quality sugarcane seeds had been provided to the farmers from Karnal and Kapurthala.

ਅਕਾਲੀ ਦਲ ਨੇ ਸਰਕਾਰ ਨੂੰ ਕਿਹਾ ਕਿ ਹਜ਼ੂਰ ਸਾਹਿਬ ਤੋਂ ਆਈ ਸਾਰੀ ਸੰਗਤ ਨੂੰ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ 'ਚ ਤਬਦੀਲ ਕੀਤਾ ਜਾਵੇ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਖ 10 ਜਨਪਥ ਨੂੰ ਸ਼ਰਧਾਲੂਆਂ ਨੂੰ ਬਦਨਾਮ ਨਹੀਂ ਕਰਨ ਦੇਣਗੇ

ਮੁੱਖ ਮੰਤਰੀ ਨੂੰ ਤੁਰੰਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਬਰਖਾਸਤ ਕਰਨ ਲਈ ਆਖਿਆ

ਕਿਹਾ ਕਿ ਅਕਾਲੀ ਦਲ ਨੂੰ ਇਸ ਗੱਲ ਦਾ ਫਖ਼ਰ ਹੈ ਕਿ ਇਸ ਨੇ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਗ੍ਰਹਿ ਮੰਤਰੀ ਤਕ ਪਹੁੰਚ ਕੀਤੀ ਸੀ

ਚੰਡੀਗੜ੍ਹ, ਮਈ 2020 -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਲਿਆਂਦੀ ਸਾਰੀ ਸੰਗਤ, ਜਿਸ ਨੂੰ ਗੰਦੀਆਂ ਸਰਕਾਰੀ ਇਮਾਰਤਾਂ ਅੰਦਰ ਇਕਾਂਤਵਾਸ ਕੀਤਾ ਗਿਆ ਹੈ, ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਵਾਂ ਵਿਚ ਤਬਦੀਲ ਕਰ ਦਿੱਤਾ ਜਾਵੇ, ਜਿੱਥੇ ਸਿੱਖ ਜਥੇਬੰਦੀਆਂ ਅਤੇ ਅਕਾਲੀ ਦਲ ਵੱਲੋਂ ਉਹਨਾਂ ਦੀ ਦੇਖਭਾਲ ਕੀਤੀ ਜਾਵੇਗੀ।

ਪੰਜਾਬ ਅਤੇ ਬਾਹਰੋਂ ਕਾਂਗਰਸੀ ਮੰਤਰੀਆਂ ਵੱਲੋਂ ਕੀਤੀ ਜਾ ਰਹੀ ਘਟੀਆ ਰਾਜਨੀਤੀ ਦੀ ਨਿਖੇਧੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿੱਖ 10 ਜਨਪਥ ਨੂੰ ਆਪਣੇ ਦਿਗਵਿਜੇ ਸਿੰਘ ਜਾਂ ਸਥਾਨਕ ਕਾਂਗਰਸੀ ਆਗੂਆਂ ਵਰਗੇ ਪਿਆਦਿਆਂ ਦੇ ਜ਼ਰੀਏ ਸ਼ਰਧਾਲੂਆਂ ਨੂੰ ਬਦਨਾਮ ਨਹੀਂ ਕਰਨ ਦੇਣਗੇ। ਸਥਾਨਕ ਕਾਂਗਰਸੀ ਆਗੂ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਸ਼ਰਧਾਲੂਆਂ ਨੂੰ ਬਲੀ ਦੇ ਬੱਕਰੇ ਬਣਾਉੁਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਸੀਂ ਕਿਸੇ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾਂ ਸੰਗਤ ਦਾ ਅਪਮਾਨ ਨਹੀਂ ਕਰਨ ਦਿਆਂਗੇ, ਜੋਕਿ ਉਸ ਪਾਵਨ ਧਰਤੀ ਉੱਤੇ ਮੱਥਾ ਟੇਕ ਕੇ ਵਾਪਸ ਪਰਤੀ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਗੱਦੀ ਦਿੱਤੀ ਸੀ।

ਸਰਦਾਰ ਮਜੀਠੀਆ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੇ ਸਰਾਵਾਂ ਬਾਰੇ ਬਿਆਨ ਦੇ ਦਿੱਤਾ ਹੈ ਕਿ ਇਹਨਾਂ ਨੂੰ ਸ਼ਰਧਾਲੂਆਂ ਨੂੰ ਠਹਿਰਾਉਣ ਲਈ ਇਸਤੇਮਾਲ ਕਰ ਲਿਆ ਜਾਵੇ। ਉਹਨਾਂ ਕਿਹਾ ਕਿ ਸ਼ਰਧਾਲੂਆਂ ਨੂੰ ਤੁਰੰਤ ਇਹਨਾਂ ਸਰਾਂਵਾਂ ਵਿਚ ਤਬਦੀਲ ਕਰਨਾ ਚਾਹੀਦਾ ਹੈ, ਕਿਉਂਕਿ ਜਿਹਨਾਂ ਸਰਕਾਰੀ ਇਮਾਰਤਾਂ ਅੰਦਰ ਸ਼ਰਧਾਲੂਆਂ ਨੂਂੰ ਰੱਖਿਆ ਗਿਆ ਹੈ, ਉਹ ਬਹੁਤ ਹੀ ਗੰਦੀਆਂ ਹਨ ਅਤੇ ਉੱਥੇ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ। ਉਹਨਾਂ ਨੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਇਹ ਕਹਿਣ ਲਈ ਸਖ਼ਤ ਨਿਖੇਧੀ ਕੀਤੀ ਕਿ ਸ਼ਰਧਾਲੂਆਂ ਨੂੰ ਡੇਰਾ ਬਾਬਾ ਨਾਨਕ ਗੁਰਦੁਆਰਾ ਵਿਖੇ ਜਗ੍ਹਾ ਨਹੀਂ ਦਿੱਤੀ ਗਈ। ਸਰਦਾਰ ਮਜੀਠੀਆ ਨੇ ਕਿਹਾ ਕਿ ਰੰਧਾਵਾ ਇੱਕ ਅਜਿਹਾ ਝੂਠਾ ਵਿਅਕਤੀ ਹੈ, ਜਿਸ ਦੇ ਪਿਤਾ ਨੇ ਇੰਦਰਾ ਗਾਂਧੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣਾ ਸਹੀ ਠਹਿਰਾਇਆ ਸੀ।

ਬਲਬੀਰ ਸਿੰਘ ਸਿੱਧੂ ਦੀ ਛੁੱਟੀ ਕਰਕੇ ਸਿਹਤ ਮੰਤਰਾਲੇ ਦਾ ਕਾਰਜਭਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਭਾਲਣ ਲਈ ਆਖਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ  ਸਿੱਧੂ ਨੇ ਇਹ ਬਿਆਨ ਦੇ ਕੇ ਕਿ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਰੋਕਥਾਮ ਲਈ ਕੀਤੇ ਸਾਰੇ ਚੰਗੇ ਕੰਮ ਉਤੇ ਪਾਣੀ ਫੇਰ ਦਿੱਤਾ ਹੈ, ਸ਼ਰਧਾਲੂਆਂ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੀਤੇ ਚੰਗੇ ਕੰਮ ਦੀ ਪੋਲ ਸਿਹਤ ਕਾਮਿਆਂ ਦੁਆਰਾ ਪਹਿਲਾਂ ਹੀ ਖੋਲ੍ਹੀ ਜਾ ਚੁੱਕੀ ਹੈ, ਜਿਹਨਾਂ ਨੂੰ ਅਜੇ ਤੀਕ ਪੀਪੀਈ ਕਿਟਾਂ, ਐਂਬੂਲੈਂਸਾਂ ਅਤੇ ਵੈਟੀਲੇਟਰ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲੀਆਂ ਹਨ। ਉਹਨਾਂ ਕਿਹਾ ਕਿ ਬਲਬੀਰ ਸਿੱਧੂ ਇੱਕ ਬੇਹੱਦ ਨਿਕੰਮਾ ਮੰਤਰੀ ਸਾਬਿਤ ਹੋ ਚੁੱਕਿਆ ਹੈ, ਇਸ ਲਈ ਉਸ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਇੱਕ ਤੱਥ ਹੈ ਕਿ ਪੰਜਾਬ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਂਦੇ ਸਮੇਂ ਸਿਹਤ ਸੰਬੰਧੀ  ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਉਹਨਾਂ ਕਿਹਾ ਕਿ ਨਿਰਧਾਰਿਤ ਨਿਯਮਾਂ ਦੇ ਉਲਟ ਏਅਰ ਕੰਡੀਸ਼ਨਡ ਬੱਸਾਂ ਦੀ ਵਰਤੋਂ ਕੀਤੀ ਗਈ। ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਬੱਸਾਂ ਰੈਡ ਜ਼ੋਨਾਂ ਵਿਚੋਂ ਦੀ ਹੋ ਕੇ ਆਈਆਂ। ਸਰਕਾਰੀ ਪ੍ਰਬੰਧਾਂ ਵਿਚ ਹੋਈਆਂ ਅਜਿਹੀਆਂ ਕੋਤਾਹੀਆਂ ਕਰਕੇ ਪਿਛਲੇ ਇੱਕ ਮਹੀਂਨੇ ਤੋਂ ਨਾਂਦੇੜ ਵਿਖੇ ਸਿਹਤਮੰਦ ਰਹੇ ਸ਼ਰਧਾਲੂ ਪੰਜਾਬ ਪਹੁੰਚਦੇ ਹੀ ਕੋਵਿਡ-19 ਨਾਲ ਗ੍ਰਸਤ ਹੋ ਗਏ। ਉਹਨਾਂ ਕਿਹਾ ਕਿ ਇਸ ਦੀ ਪੁਸ਼ਟੀ ਮਹਾਂਰਾਸ਼ਟਰ ਦੇ ਕਾਂਗਰਸੀ ਮੰਤਰੀ ਅਸ਼ੋਕ ਚਵਾਨ ਦੁਆਰਾ ਵੀ ਕੀਤੀ ਜਾ  ਚੁੱਕੀ ਹੈ, ਜਿਸ ਨੇ ਸ਼ਰਧਾਲੂਆਂ ਦੀ ਦੁਰਦਸ਼ਾ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਇਹ ਟਿੱਪਣੀ ਕਰਦਿਆਂ ਕਿ ਸਾਰੇ ਸ਼ਰਧਾਲੂ ਸਾਡੇ ਭੈਣ-ਭਰਾ ਹਨ, ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ ਐਨਆਰਆਈਜ਼ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਹੁਣ ਸਿੱਖਾਂ ਨੂੰ ਬਣਾ ਰਹੀ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਇਹਨਾਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਅਸੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤਕ ਪਹੁੰਚ ਕੀਤੀ ਸੀ। ਇਹ ਸਾਡੀ ਜ਼ਿੰਮੇਵਾਰੀ ਸੀ। ਬਾਕੀ ਸੂਬਿਆਂ ਅਤੇ ਦੇਸ਼ਾਂ ਨੇ ਵੀ ਇਹੀ ਕੀਤਾ ਹੈ। ਉਹਨਾਂ ਕਿਹਾ ਕਿ ਆਪਣੇ ਨਾਗਰਿਕਾਂ ਦੀ ਦੇਖਭਾਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਸਰਕਾਰ ਨੂੰ ਚੰਗਾ ਵਰਤਾਓ ਕਰਨਾ ਚਾਹੀਦਾ ਹੈ। ਜੇਕਰ ਇਸ ਕੋਲੋਂ ਸ਼ਰਧਾਲੂਆਂ ਦੀ ਵਾਪਸੀ ਦੇ ਪ੍ਰਬੰਧਾਂ ਵਿਚ ਕੋਤਾਹੀ ਹੋ ਗਈ ਹੈ ਤਾਂ ਇਸ ਨੂੰ ਦੂਜਿਆਂ ਸਿਰ ਦੋਸ਼ ਨਹੀਂ ਮੜ੍ਹਣਾ ਚਾਹੀਦਾ। ਸਰਦਾਰ ਮਜੀਠੀਆ ਨੇ ਸਾਬਕਾ ਕਾਂਗਰਸੀ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਸ਼ਰਧਾਲੂਆਂ ਦੀ ਦੇਖਭਾਲ ਕਰਨ ਦੀ ਪੇਸ਼ਕਸ਼ ਦੇਣ ਅਤੇ ਇਹ ਸਵੀਕਾਰ ਲਈ ਸ਼ਲਾਘਾ ਕੀਤੀ ਕਿ ਸਿਹਤ ਵਿਭਾਗ ਸ਼ਰਧਾਲੂਆਂ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ।

ਐਸ.ਜੀ.ਐਨ ਇੰਟਰਨੈਸ਼ਨਲ ਸਕੂਲ ਦੀਵਾਨਾ ਵਿੱਚ  ਚੱਲ ਰਹੀ  ਆਨਲਾਈਨ ਪੜਾਈ  ਤੋਂ ਮਾਪੇ ਪੂਰਨ ਤੋਰ ਤੇ ਸੰਤੁਸ਼ਟ 

 ਮਹਿਲ ਕਲਾਂ/ਬਰਨਾਲਾ, ਮਈ 2020 -(ਗੁਰਸੇਵਕ ਸਿੰਘ ਸੋਹੀ) - ਇਲਾਕੇ ਦੀ ਵਿੱਦਿਅਕ ਸੰਸ਼ਥਾ ਐਸ.ਜੀ.ਐਨ ਇੰਟਰਨੈਸ਼ਨਲ ਸਕੂਲ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਬੱਚਿਆਂ ਦੀਆਂ ਚੱਲ ਰਹੀਆਂ ਆਨਲਾਈਨ ਕਲਾਸਾਂ ਦੀ ਬੱਚਿਆਂ ਦੇ ਮਾਤਾ ਪਿਤਾ ਤੋਂ ਫੀਡਬੈਕ ਲਈ ਗਈ ।ਇਸ ਬਾਰੇ ਜਾਣਕਾਰੀ ਦਿੰਦੇਂ ਪ੍ਰਿੰਸੀਪਲ ਮੱਖਣ ਸਿੰਘ  ਨੇਂ ਦੱਸਿਆ  ਕਿ  ਪੰਜਾਬ ਵਿੱਚ  ਕਰਫਿਊ  ਦੇ ਕਾਰਨ ਸਕੂਲ ਬੰਦ ਹਨ, ਬੱਚਿਆ ਦੀ ਪੜਾਈ  ਨੂੰ ਧਿਆਨ ਵਿੱਚ  ਰੱਖਦੇ ਹੋਏ  ਸਕੂਲ ਵੱਲੋਂ ਆਨਲਾਈਨ ਪੜਾਈ ਚੱਲ ਰਹੀ ਹੈ, ਅਤੇ ਬੱਚਆਿਂ ਦੀ ਤੰਦਰੁਸਤੀ ਬਰਕਰਾਰ ਰੱਖਣ ਲਈ  ਯੋਗਾ ਦੀਆਂ ਕਲਾਸਾਂ ਵੀ ਚੱਲ ਰਹੀਆਂ ਹਨ ਅਧਿਆਪਕਾਂ ਦੁਆਰਾ ਕਰਵਾਏ ਜਾ ਰਹੇ ਕੰਮ ਤੋਂ ਮਾਤਾ-ਪਿਤਾ ਵੀ ਪੂਰਨ ਤੋਰ ਤੇ ਸੰਤੁਸ਼ਟ ਹਨ, ਅਤੇ ਮਾਪਿਆਂ ਵੱਲੋਂ ਅਧਿਆਪਕਾਂ ਨੂੰ ਹਰ ਗਤੀਵਿਧੀ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ ।

ਜਮੀਨਾਂ ਠੇਕੇ ਤੇ ਲੈਣ ਦੇਣ ਸਬੰਧੀ ਜਰੂਰੀ ਵਿਚਾਰਾਂ ਹੋਈਆਂ।

ਮਹਿਲ ਕਲਾਂ/ ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ)- ਪਿੰਡ  ਠੀਕਰੀਵਾਲ,ਸੰਘੇੜਾ, ਭੱਦਲਵੱਢ ਅਤੇ ਅਜੀਤ ਨਗਰ ਦੇ ਕਿਸਾ ਨਾਂ ਨੇ ਇਕੱਠੇ ਹੋ ਕੇ ਪੂਰੀ ਦੁਨੀਆਂ ਚ ਮਹਾਂਵਾਰੀ ਬਣ  ਫੈਲੇ ਕਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਜਰੂਰੀ ਵਿਚਾਰਾਂ ਕੀਤੀਆਂ । ਇਸ ਮੌਕੇ ਗੁਰਤੇਜ ਸਿੰਘ ਬਿੱਟੂ ਮਾਨ ਠੀਕਰੀਵਾਲ ਨੇ ਬੋਲਦਿਆਂ ਕਿਹਾ ਕਿ ਸੰਨ 2020 ਤੋਂ )2021 ਲਈ ਜ਼ਮੀਨਾਂ ਠੇਕੇ ਤੇ ਲਈਆਂ ਹਨ।  ਜਿਨ੍ਹਾਂ ਜ਼ਮੀਨਾਂ ਵਿੱਚ ਹੁਣ  ਜੂਨ ਮਹੀਨੇ ਵਿੱਚ ਝੋਨਾ ਲਵਾਈ ਦਾ ਕੰਮ ਸ਼ੁਰੂ ਕਰਨਾ ਹੈ ।ਕਰੋਨਾ  ਦੀ ਬਿਮਾਰੀ ਹੋਣ ਕਾਰਨ ਪਰਵਾਸੀ ਮਜ਼ਦੂਰਾਂ ਦੀ ਘਾਟ ਕਰਕੇ ਝੋਨੇ ਦੀ ਲਵਾਈ ਹੋਣੀ ਬਹੁਤ ਮੁਸ਼ਕਿਲ ਹੈ।  ਜੇਕਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਪੂਰੀ ਹੋ ਕੇ ਝੋਨਾ ਸਹੀ ਬੀਜਿਆ ਗਿਆ ਤਾਂ ਕਿਸਾਨਾਂ ਨੂੰ ਬਹੁਤ ਹੀ ਘਾਟਾ ਸਹਿਣਾ ਪਵੇਗਾ। ਸਰਕਾਰ ਦੇ ਉਪਰਾਲਿਆਂ ਮੁਤਾਬਕ ਜੋ ਮਸ਼ੀਨਾਂ ਸਿੱਧੀ ਬਿਜਾਈ ਕਰਦੀਆਂ ਹਨ, ਉਹ ਬਹੁਤਾ ਕਾਮਯਾਬ ਨਹੀਂ।  ਇਸ ਕਰਕੇ ਜ਼ਮੀਨਾਂ ਠੇਕੇ ਤੇ ਲੈਣ ਵਾਲੇ ਕਿਸਾਨਾਂ ਨੇ ਇੱਕਠੇ ਹੋ ਕੇ ਗੁਰਦੁਆਰਾ ਸਾਹਿਬ ਵਿੱਚ ਪ੍ਰਣ ਕੀਤਾ ਕਿ ਜੋ ਰੇਤਲੀ ਜ਼ਮੀਨ ਹੈ ਉਸ ਦਾ ਠੇਕਾ 50 ਹਜ਼ਾਰ ਰੁਪਏ ਅਤੇ ਵਧੀਆ ਜ਼ਮੀਨ ਦਾ ਠੇਕਾ 55 ਹਜ਼ਾਰ ਰੁਪਏ ਤੈਅ ਕੀਤਾ ਗਿਆ।  ਜੋ ਕਿਸਤ ਕਿਸਾਨਾਂ ਵੱਲੋਂ ਜ਼ਮੀਨ ਵਿੱਚ ਵੜਨ ਤੋਂ ਪਹਿਲਾਂ ਦਿੱਤੀ ਜਾਂਦੀ ਸੀ, ਉਹ ਹੁਣ ਝੋਨੇ ਦੀ ਫ਼ਸਲ ਵੱਢ ਕੇ ਅਤੇ  ਅਗਲੀ ਕਿਸਤ  ਕਣਕ ਦੀ ਫਸਲ ਵੱਢ ਕੇ ਦਿੱਤੀ ਜਾਵੇਗੀ । 

ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਠੇਕੇ ਤੇ ਦੇਣ ਵਾਲੇ ਵੀ ਕਿਸਾਨ ਹੀ ਹਨ , ਇਸ ਲਈ ਇਹ ਫੈਸਲਾ ਹੋਰਨਾਂ ਪਿੰਡਾਂ ਚ ਲਾਗੂ ਕਰਨ ਲਈ ਉਨ੍ਹਾਂ ਨਾਲ ਵਿਚਾਰ ਕਰਕੇ ਲਾਗੂ ਕਰਵਾਇਆ ਜਾਵੇਗਾ । ਜੇਕਰ ਜ਼ਮੀਨ ਠੇਕੇ ਤੇ ਦੇਣ ਵਾਲੇ ਕਿਸਾਨ ਇਸ ਫੈਸਲੇ ਦਾ ਸਮਰਥਨ ਨਹੀਂ ਕਰਦੇ  ਉਨ੍ਹਾਂ ਦੀ ਜ਼ਮੀਨ ਹੋਰ ਕੋਈ ਕਿਸਾਨ ਠੇਕੇ ਤੇ ਨਹੀਂ ਲਵੇਗਾ ਅਤੇ   ਕਿਸਾਨ  ਉਸ।ਦਾ ਸਾਥ ਨਹੀਂ ਦੇਣਗੇ । ਇਸ ਮੌਕੇ ਰਣਜੀਤ ਸਿੰਘ ,ਜਗਰਾਜ ਸਿੰਘ, ਜੱਗਾ ਸਿੰਘ ,ਪ੍ਰਧਾਨ ਭਜਨ ਸਿੰਘ ,ਗੁਰਨਾਮ ਸਿੰਘ ਨੱਥੋ ਵਾਲੀਆਂ, ਦਿਲਵਰ ਸਿੰਘ ਲੱਡੂ, ਜੱਸੀ ਮਾਨ ,ਬਹਾਦਰ ਮਾਨ, ਹਾਕਮ ਸਿੰਘ, ਕਾਲੀ ਮਾਨ ,

ਬਾਦਲ ਸਿੰਘ, ਜੀਤ ਸਿੰਘ ਸੰਘੇੜਾ, ਗੋਪੀ ਭੱਦਲਵੱਡ , ਰਾਜਵਿੰਦਰ, ਦੀਪਇੰਦਰ ਸਿੰਘ, ਸਤਨਾਮ ਸਿੰਘ ,ਗੁਰਪ੍ਰੀਤ ਸਿੰਘ, ਜਗਰੂਪ ਸਿੰਘ, ਮਹੰਤ ਸਿੰਘ ਸੰਘੇੜਾ ਆਦਿ ਕਿਸਾਨ ਹਾਜ਼ਰ ਸਨ ।

ਪਿੰਡ ਗਹਿਲ ਵਿਖੇ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੇ ਤਹਿਤ ਬਣੇ ਰੋਡ ਨੇ 200 ਫੁੱਟ ਦੇ ਕਰੀਬ ਟੁੱਟ ਕੇ ਛੱਪੜ ਦਾ ਰੂਪ ਧਾਰਿਆ।

ਮਹਿਲ ਕਲਾਂ/ਬਰਨਾਲਾ, ਮਈ 2020 --(ਗੁਰਸੇਵਕ ਸਿੰਘ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਜਗਰਾਉਂ ਬਰਨਾਲਾ 18 ਫੁੱਟਾ ਰੋੜ 3 ਸਾਲ ਤੋਂ 200 ਫੁੱਟ ਦੇ ਕਰੀਬ ਟੁੱਟ ਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ।ਅੱਜ ਬੀ ਕੇ ਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਪਿੰਡ ਗਹਿਲ ਵਿਖੇ ਟੁੱਟੇ ਹੋਏ 200 ਫੁੱਟ ਦੇ ਕਰੀਬ ਰੋਡ ਦੇ ਪਾਣੀ ਵਿੱਚ ਖੜਕੇ ਪੰਜਾਬ ਸਰਕਾਰ ਅਤੇ ਸੈਟਰ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇ ਬਾਜ਼ੀ ਕੀਤੀ।ਪਿੰਡ ਦੀਆਂ ਗਲੀਆ ਨਾਲੀਆਂ ਦਾ ਪਾਣੀ ਪੈਣ ਕਾਰਨ ਇਹ ਰੋੜ ਟੁੱਟਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹ ਰੋਡ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਦੇ ਤਹਿਤ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਆਉਦੇ ਜਾਦੇ ਰਾਹਗੀਰਾਂ ਨੂੰ ਬੜੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ।ਜਦੋ ਵੀ ਕੋਈ ਮੋਟਰਸਾਈਕਲ ਸਵਾਰ ਆਪਣੇ ਪਰਿਵਾਰ ਬੱਚਿਆਂ ਨੂੰ ਲੈ ਕੇ ਸਾਡੇ ਪਿੰਡ ਗਹਿਲ ਆਉਂਦਾ ਹੈ ਤਾਂ ਛੱਪੜ ਦਾ ਰੂਪ ਧਾਰਨ ਕਰ ਚੁੱਕੇ ਪਾਣੀ ਵਿੱਚ ਡਿੱਗ ਪੈਂਦੇ ਨੇ ਅਤੇ ਸਾਨੂੰ ਰੋਜ਼ਾਨਾ ਦੀ ਤਰ੍ਹਾਂ ਚੁੱਕਣੇ ਪੈਦੇ ਨੇ ਜਿਹੜੇ ਪਿੰਡਾਂ ਵਾਲੇ ਲੋਕ ਇਸ ਰੋਡ ਦੇ ਜਾਣੂ ਹਨ। ਉਹ ਤਾਂ ਦੂਜੇ ਪਿੰਡਾਂ ਵਿੱਚ ਦੀ ਘੁੰਮ ਕੇ ਹੋਰ ਰਸਤੇ ਆ ਜਾਦੇ ਜਾ ਲੰਘ ਜਾਂਦੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਪ੍ਰਧਾਨ ਜੱਜ ਸਿੰਘ ਗਹਿਲ ਨੇ ਕਿਹਾ ਕੇ ਰੋਡ ਦੇ ਵਿਚਾਲੇ ਛੱਪੜ ਲੱਗਣ ਦੇ ਕਾਰਨ ਸਾਡਾ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਆਪਣੀ ਯੁਨੀਅਨ ਵੱਲੋਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਮੁਸੀਬਤ ਤੋਂ ਜਨਤਾ ਨੂੰ ਜਲਦੀ ਤੋਂ ਜਲਦੀ ਛੁਟਕਾਰਾ ਦਿਵਾਇਆ ਜਾਵੇ। ਅਖੀਰ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਅਫਸੋਸ ਹੈ ਕਿ ਪੂਰੀ ਦੁਨੀਆਂ ਨੂੰ ਕਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ।ਜਲਦੀ ਇਹ ਬਿਮਾਰੀ ਠੀਕ ਹੋ ਜਾਵੇ। ਇਸ ਸਮੇਂ ਉਨ੍ਹਾਂ ਨਾਲ਼ ਪਿੰਡ ਇਕਾਈ ਪ੍ਰਧਾਨ ਸੰਤੋਖ ਸਿੰਘ ਗਹਿਲ,ਮੀਤ ਪ੍ਰਧਾਨ ਹਾਕਮ ਸਿੰਘ ਗਹਿਲ,ਖਜ਼ਾਨਚੀ ਬਲਦੇਵ ਸਿੰਘ,ਬਲਜੀਤ ਸਿੰਘ ਗਿੱਲ, ਬੂਟਾ ਸਿੰਘ,ਰੂਪ ਸਿੰਘ,ਨਛੱਤਰ ਸਿੰਘ, ਗੁਰਦੇਵ ਸਿੰਘ,ਪਾਲ ਸਿੰਘ ਮੌਕੇ ਤੇ ਹਾਜ਼ਰ ਸਨ।

ਕੋਰੋਨਾ ਖਿਲਾਫ਼ ਜੰਗ ਵਿਚ ਪਿੰਡਾਂ ਦੀਆਂ ਔਰਤਾਂ ਵੀ ਪਾ ਰਹੀਆਂ ਹਨ ਅਹਿਮ ਯੋਗਦਾਨ

(ਫੋਟੋ :-ਸਵੈ-ਸਹਾਈ ਗਰੁੱਪਾਂ ਵੱਲੋਂ ਤਿਆਰ ਕੀਤੇ ਮਾਸਕ ਦੇਖਦੇ ਹੋਏ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ)

ਆਜੀਵਿਕਾ’ ਮਿਸ਼ਨ ਤਹਿਤ ਸਵੈ-ਸਹਾਈ ਗਰੁੱਪਾਂ ਨੇ ਤਿਆਰ ਕੀਤੇ 15 ਹਜ਼ਾਰ ਮਾਸਕ

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)-

ਵਿਸ਼ਵ ਵਿਆਪੀ ਕੋਰੋਨਾ ਖਿਲਾਫ਼ ਜੰਗ ਵਿਚ ਸੂਬੇ ਦੇ ਪਿੰਡਾਂ ਦੀਆਂ ਔਰਤਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਤਹਿਤ ਕਪੂਰਥਲਾ ਜ਼ਿਲੇ ਵਿਚ ‘ਆਜੀਵਿਕਾ’ ਮਿਸ਼ਨ ਤਹਿਤ ਸਵੈ-ਸਹਾਇਤਾ ਗਰੁੱਪਾਂ ਨਾਲ ਸਬੰਧਤ ਔਰਤਾਂ ਵੱਲੋਂ ਸੇਫਟੀ ਮਾਸਕ ਤਿਆਰ ਕੀਤੇ ਜਾ ਰਹੇ ਹਨ। ਇਹ ਮਾਸਕ ਕੋਰੋਨਾ ਖਿਲਾਫ਼ ਲੜਾਈ ਲੜਨ ਵਾਲੇ ਯੋਧੇ, ਜਿਨਾਂ ਵਿਚ ਮੈਡੀਕਲ ਸਟਾਫ, ਵਲੰਟੀਅਰ ਅਤੇ ਸਫ਼ਾਈ ਕਰਮੀ ਸ਼ਾਮਿਲ ਹਨ, ਨੂੰ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਵਿਚ ਕੰਮ ਕਰਨ ਵਾਲੇ ਮਨਰੇਗਾ ਵਰਕਰਾਂ ਨੂੰ ਵੀ ਕੋਰੋਨਾ ਤੋਂ ਬਚਾਅ ਲਈ ਸੈਨੀਟਾਈਜ਼ਰਾਂ ਦੇ ਨਾਲ-ਨਾਲ ਇਹ ਮਾਸਕ ਦਿੱਤੇ ਜਾ ਰਹੇ ਹਨ। ਜ਼ਿਲੇ ਵਿਚ ਹੁਣ ਤੱਕ ਵੱਖ-ਵੱਖ ਸਵੈ-ਸਹਾਇਤਾ ਗਰੁੱਪਾਂ ਵੱਲੋਂ 15 ਹਜ਼ਾਰ ਤੋਂ ਵੱਧ ਮਾਸਕ ਤਿਆਰ ਕੀਤੇ ਗਏ ਹਨ ਅਤੇ ਭਵਿੱਖ ਵਿਚ ਵੀ ਹੋਰ ਮਾਸਕ ਤਿਆਰ ਕਰਨ ਦੇ ਆਰਡਰ ਮੌਜੂਦ ਹਨ। ਅਜਿਹਾ ਕਰਕੇ ਜਿਥੇ ਪਿੰਡਾਂ ਦੀਆਂ ਇਹ ਔਰਤਾਂ ਕੋਰੋਨਾ ਖਿਲਾਫ਼ ਜੰਗ ਵਿਚ ਸਰਗਰਮ ਹਿੱਸਾ ਪਾ ਰਹੀਆਂ ਹਨ, ਉਥੇ ਹੀ ਮਾਸਕ ਤਿਆਰ ਕਰਕੇ ਆਪਣਾ ਰੁਜ਼ਗਾਰ ਖ਼ੁਦ ਪੈਦਾ ਕਰ ਰਹੀਆਂ ਹਨ। ਜ਼ਿਲੇ ਦੇ ਪਿੰਡ ਬਲੇਰ ਖਨਪੁਰ, ਹੁਸੈਨਪੁਰ ਬੂਲੇ ਅਤੇ ਆਹਲੀ ਖੁਰਦ ਵਿਚ ਚੱਲ ਰਹੇ ਇਨਾਂ ਸੈਟਰਾਂ ਦਾ ਅੱਜ ਪੇਂਡੂ ਵਿਕਾਸ ਤੇ ਪੰਚਾਾਇਤ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਸ. ਅਵਤਾਰ ਸਿੰਘ ਭੁੱਲਰ ਵੱਲੋਂ ਦੌਰਾ ਕੀਂਤਾ ਗਿਆ। ਇਸ ਦੌਰਾਨ ਉਨਾਂ ਗਰੁੱਪਾਂ ਦੀਆਂ ਬੀਬੀਆਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਉਨਾਂ ਨੂੰ ਹੋਰ ਲਗਨ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਜਿੰਦਰ ਸਿੰਘ ਸੰਧੂ, ਬੀ. ਪੀ. ਐਮ ਸ. ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।  

ਪੰਜਾਬ 'ਚ ਕੋਰੋਨਾ ਨਾਲ 2 ਹੋਰ ਮੌਤਾਂ, ਇਕ ਦਿਨ 'ਚ 185 ਮਾਮਲੇ ਆਏ ਸਾਹਮਣੇ, ਅੰਕੜਾ 1178 ਤਕ ਪੁੱਜਾ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਐਤਵਾਰ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ 185 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਤੇ ਦੋ ਕੋਰੋਨਾ ਪੀੜਤਾਂ ਦੀ ਮੌਤ ਹੋ ਗਈ। ਫਿਰੋਜ਼ਪੁਰ-ਕਪੂਰਥਲਾ 'ਚ ਇਕ-ਇਕ ਪਾਜ਼ੇਟਿਵ ਵਿਅਕਤੀ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੁੱਲ ਮੌਤਾਂ ਦਾ ਅੰਕੜਾ 22 ਹੋ ਗਿਆ ਹੈ। ਅੱਜ ਨਵਾਂਸ਼ਹਿਰ 'ਚ ਇਕੱਠੇ 62, ਮੁਕਤਸਰ 'ਚ 42, ਬਠਿੰਡਾ ਜ਼ਿਲ੍ਹੇ 'ਚ 33, ਤਰਨਤਾਰਨ 'ਚ 26, ਰੂਪਨਗਰ 'ਚ 10, ਹੁਸ਼ਿਆਰਪੁਰ-ਜਲੰਧਰ 'ਚ 4-4, ਅੰਮ੍ਰਿਤਸਰ 'ਚ 3 ਤੇ ਮੁਹਾਲੀ 'ਚ 1 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ 1178 ਤਕ ਪਹੁੰਚ ਗਿਆ ਹੈ।

ਫਿਰੋਜ਼ਪੁਰ 'ਚ 82 ਸਾਲਾ ਬਜ਼ੁਰਗ ਔਰਤ ਦੀ ਮੌਤ

ਫਿਰੋਜ਼ਪੁਰ 'ਚ ਕੋਰੋਨਾ ਇਨਫੈਕਸ਼ਨ ਨਾਲ ਹਿਲੀ ਮੌਤ ਹੋਈ ਹੈ। ਐਤਵਾਰ ਸਵੇਰੇ ਚੰਡੀਗੜ੍ਹ ਸੈਕਟਰ-18 ਦੀ ਨਿਵਾਸੀ 82 ਸਾਲ ਦੀ ਇਕ ਬਜ਼ੁਰਗ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਔਰਤ ਕੋਰੋਨਾ ਇਨਫੈਕਟਿਡ ਸੀ ਤੇ ਪੰਚਕੂਲਾ ਦੇ ਅਲਕੈਮਿਸਟ ਹਸਪਤਾਲ 'ਚ ਜ਼ੇਰੇ ਇਲਾਜ ਸੀ।

ਕਪੂਰਥਲਾ 'ਚ ਦੂਸਰੀ ਮੌਤ

ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ 'ਚ ਕੋਰੋਨਾ ਪਾਜ਼ੇਟਿਵ ਬਜ਼ੁਰਗ ਦੀ ਬੀਤੀ ਰਾਤ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। 65 ਸਾਲਾ ਨਿਰੰਜਨ ਦਾਸ ਵਾਸੀ ਮੁਹੱਲਾ ਪਲਾਹੀ ਗੇਟ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਇਕ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਿਹਾ ਸੀ ਜਿੱਥੇ ਉਸ ਦੀ ਮੌਤ ਹੋ ਗਈ।

ਨਵਾਂਸ਼ਹਿਰ 'ਚ 62 ਨਵੇਂ ਮਾਮਲੇ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕਰੋਨਾ ਵਾਇਰਸ ਦੇ 62 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਗਿਣਤੀ 66 ਹੋ ਗਈ ਹੈ। ਅੱਜ ਸਵੇਰੇ ਸਿਵਲ ਹਸਪਤਾਲ ਨੂੰ ਮਿਲੀ 117 ਟੈਸਟ ਰਿਪੋਰਟਾਂ ਵਿੱਚੋਂ 57 ਲੋਕ ਕਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ। ਬੀਤੀ ਰਾਤ ਵੀ ਕਰੋਨਾ ਵਾਇਰਸ ਦੇ 5 ਪਾਜ਼ੇਟਿਵ ਮਾਮਲੇ ਆਏ। ਨਵੇਂ ਆਏ ਮਾਮਲਿਆਂ 'ਚ ਨਵਾਂਸ਼ਹਿਰ, ਬਲਾਚੌਰ, ਬੰਗਾ, ਕਪੂਰਥਲਾ, ਗੁਰਦਾਸਪੁਰ ਤੇ ਰੋਪੜ ਜ਼ਿਲ੍ਹਿਆਂ ਨਾਲ ਸਬੰਧਤ ਮਰੀਜ਼ ਹਨ।

ਤਰਨਤਾਰਨ 'ਚ 26 ਪਾਜ਼ੇਟਿਵ ਕੇਸ

ਤਰਨਤਾਰਨ 'ਚ ਦੋ ਦਿਨ ਬਾਅਦ ਐਤਵਾਰ ਨੂੰ 57 ਨਮੂਨਿਆਂ ਦੀ ਆਈ ਪਹਿਲੀ ਜਾਂਚ ਸੂਚੀ 'ਚ 26 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 40 ਹੋ ਗਈ ਹੈ।

ਮੁਕਤਸਰ 'ਚ ਇਕੱਠੇ 42 ਨਵੇਂ ਮਾਮਲੇ

ਮੁਕਤਸਰ 'ਚ ਵੀ ਐਤਵਾਰ ਨੂੰ 42 ਨਵੇਂ ਮਾਮਲੇ ਸਾਹਮਣੇ ਆਏ ਜਿਸ ਨਾਲ ਜ਼ਿਲ੍ਹੇ 'ਚ ਕੁੱਲ ਮਾਮਲੇ 49 ਹੋ ਗਏ ਹਨ। ਇਨ੍ਹਾਂ ਵਿਚੋਂ ਕੁਝ ਲੋਕ ਸ੍ਰੀ ਹਜ਼ੂਰ ਸਾਹਿਬ(ਨਾਂਦੇੜ) ਤੋਂ ਪਰਤੇ ਸ਼ਰਧਾਲੂ ਤੇ ਕੁਝ ਸਥਾਨਕ ਲੋਕ ਸ਼ਾਮਲ ਹਨ।

ਬਠਿੰਡਾ 'ਚ 33 ਸ਼ਰਧਾਲੂ ਕੋਰੋਨਾ ਪਾਜ਼ੇਟਿਵ

ਬਠਿੰਡਾ ਜ਼ਿਲ੍ਹੇ ਦੇ ਨਾਂਦੇੜ ਤੋਂ ਪਰਤੇ 126 ਸ਼ਰਧਾਲੂਆਂ ਦੇ ਹੋਏ ਟੈਸਟਾਂ 'ਚੋਂ 33 ਹੋਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲ੍ਹੇ ਤੋਂ ਜਿਨ੍ਹਾਂ ਦੇ ਕੋਰੋਨਾ ਸੈਂਪਲ ਪਾਜ਼ੇਟਿਵ ਆਏ ਹਨ ਉਹ ਸਾਰੇ ਪ੍ਰਦੇਸ਼ ਦੇ ਬਾਹਰੋਂ ਆਏ ਸਨ ਅਤੇ ਸਰਕਾਰੀ ਇਕਾਂਤਵਾਸ 'ਚ ਸਨ। ਸਥਾਨਕ ਲੋਕਾਂ ਦੇ ਸੈਂਪਲ ਨੈਗੇਟਿਵ ਆਏ ਹਨ।

ਜਲੰਧਰ 'ਚ ਐਤਵਾਰ 4 ਮਾਮਲੇ ਆਏ ਸਾਹਮਣੇ

ਜਲੰਧਰ 'ਚ ਐਤਵਾਰ ਨੂੰ ਚਾਰ ਨਵੇਂ ਮਰੀਜ਼ ਪਾਜ਼ੇਟਿਵ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਅੰਕੜਾ 124 ਉਪਰ ਪੁੱਜ ਗਿਆ ਹੈ।

ਰੂਪਨਗਰ 'ਚ 10 ਤੇ ਹੁਸ਼ਿਆਰਪੁਰ 'ਚ 4 ਕੋਰੋਨਾ ਪਾਜ਼ੇਟਿਵ ਕੇਸ

ਰੂਪਨਗਰ ਜ਼ਿਲ੍ਹੇ 'ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 60 ਸ਼ਰਧਾਲੂਆਂ 'ਚੋਂ ਹੁਣ ਤਕ 12 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ ਵਿਚ 9 ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ, 1 ਸ੍ਰੀ ਚਮਕੌਰ ਸਾਹਿਬ ਤੇ 1 ਨੰਗਲ ਤੋਂ ਕੋਰੋਨਾ ਪਾਜ਼ੇਟਿਵ ਹੈ। ਇਕ ਮਹਿਲਾ ਸ਼ਰਧਾਲੂ ਜੋਕਿ ਚਮਕੌਰ ਸਾਹਿਬ ਦੇ ਪਿੰਡ ਰੁੜਕੀ ਹੀਰਾ ਦੀ ਹੈ, ਹਜ਼ੂਰ ਸਾਹਿਬ ਤੋਂ ਸਿੱਧੀ ਡੀਐਮਸੀ ਹਸਪਤਾਲ ਲੁਧਿਆਣਾ 'ਚ ਦਾਖ਼ਲ ਹੋਈ ਸੀ, ਦੇ ਵੀ ਕੋਰੋਨਾ ਪਾਜ਼ੇਟਿਵ ਆਉਣ ਨਾਲ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 12 ਹੋ ਗਈ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਬਲਾਕ 'ਚ ਪੈਂਦੇ ਪਿੰਡਾਂ 'ਚ ਅੱਜ 4 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।

ਅੰਮ੍ਰਿਤਸਰ 'ਚ 3 ਕੋਰੋਨਾ ਪਾਜ਼ੇਟਿਵ ਮਾਮਲੇ, ਲੈਬ ਅਟੈਂਡੈਂਟ ਵੀ ਲਪੇਟ 'ਚ

ਐਤਵਾਰ ਨੂੰ ਅੰਮ੍ਰਿਤਸਰ 'ਚ 3 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਪੀੜਤਾਂ ਦੀ ਕੁੱਲ ਗਿਣਤੀ 211 ਹੋ ਗਈ ਹੈ। ਅੱਜ ਇਕ ਲੈਬ ਅਟੈਂਡੈਂਟ ਵੀ ਕੋਰੋਨਾ ਪਾਜ਼ੇਟਿਵ ਨਿਕਿਲਾ ਜਿਸ ਤੋਂ ਬਾਅਦ 2 ਡਾਕਟਰਾਂ ਡਾ. ਸ਼ੈਲਪ੍ਰੀਤ ਕੌਰ ਤੇ ਡਾ. ਕੇਡੀ ਸਿੰਘ ਨੂੰ ਕੁਆਰੰਟਾਈਨ ਕੀਤਾ ਗਿਆ ਹੈ।

 

ਬਰਨਾਲਾ ਜਿਲਾ ਜੋ ਬੱਚਿਆਂ ਹੋਇਆ ਸੀ ਹੋਇਆ ਕੋਰੋਨਾ ਦਾ  ਫਿਸਫੋਟ

 

ਬਰਨਾਲਾ  ਕੋਰੋਨਾ ਵਾਇਰਸ ਦਾ ਹੋਇਆ ਵਿਸਫੋਟ, ਅੱਜ 111 ਲੋਕਾਂ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਆਈ, ਜਿਹਨਾਂ ਵਿਚੋਂ 15 ਲੋਕ ਕੋਰੋਨਾ ਪੌਜੀਟਿਵ ਆਏ ਹਨ।ਹੁਣ ਤੱਕ ਬਰਨਾਲਾ ਜ਼ਿਲ੍ਹਾ ਕੋਰੋਨਾ ਵਾਇਰਸ ਤੋਂ ਬਚਿਆ ਹੋਇਆ ਸੀ।  ਬਰਨਾਲਾ ਵਿੱਚ 17 ਮਰੀਜ਼ ਕੋਰੋਨਾ ਵਾਇਰਸ ਦੇ ਪੌਜੀਟਿਵ ਆ ਚੁੱਕੇ ਹਨ। ਦੱਸ ਦਈਏ ਕਿ ਬੀਤੇ ਕੱਲ ਆਈਆਂ ਰਿਪੋਰਟਾਂ ਵਿੱਚ ਦੋ ਮਰੀਜ਼ ਕੋਰੋਨਾ ਵਾਇਰਸ ਪੌਜੀਟਿਵ ਆ ਚੁੱਕੇ ਹਨ।

ਬਰਨਾਲਾ 15 ਲੋਕ ਕੋਰੋਨਾ ਪੌਜੀਟਿਵ

ਬਰਨਾਲਾ , ਮਈ 2020 (ਗੁਰਸੇਵਕ ਸਿੰਘ ਸੋਹੀ)-ਅੱਜ ਐਤਵਾਰ ਕੋਰੋਨਾ ਵਾਇਰਸ ਦਾ ਹੋਇਆ ਵਿਸਫੋਟ, ਅੱਜ 111 ਲੋਕਾਂ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਆਈ, ਜਿਹਨਾਂ ਵਿਚੋਂ 15 ਲੋਕ ਕੋਰੋਨਾ ਪੌਜੀਟਿਵ ਆਏ ਹਨ।ਹੁਣ ਤੱਕ ਬਰਨਾਲਾ ਜ਼ਿਲ੍ਹਾ ਕੋਰੋਨਾ ਵਾਇਰਸ ਤੋਂ ਬਚਿਆ ਹੋਇਆ ਸੀ।  ਬਰਨਾਲਾ ਵਿੱਚ 17 ਮਰੀਜ਼ ਕੋਰੋਨਾ ਵਾਇਰਸ ਦੇ ਪੌਜੀਟਿਵ ਆ ਚੁੱਕੇ ਹਨ। ਦੱਸ ਦਈਏ ਕਿ ਬੀਤੇ ਕੱਲ ਆਈਆਂ ਰਿਪੋਰਟਾਂ ਵਿੱਚ ਦੋ ਮਰੀਜ਼ ਕੋਰੋਨਾ ਵਾਇਰਸ ਪੌਜੀਟਿਵ ਆ ਚੁੱਕੇ ਹਨ।

ਜਮੀਨਾਂ ਠੇਕੇ ਤੇ ਲੈਣ ਦੇਣ ਸਬੰਧੀ ਜਰੂਰੀ ਵਿਚਾਰਾਂ ਹੋਈਆਂ।

ਮਹਿਲ ਕਲਾਂ /ਬਰਨਾਲਾ, ਮਈ 2020 (ਗੁਰਸੇਵਕ ਸਿੰਘ ਸੋਹੀ)- ਪਿੰਡ  ਠੀਕਰੀਵਾਲ,ਸੰਘੇੜਾ, ਭੱਦਲਵੱਢ ਅਤੇ ਅਜੀਤ ਨਗਰ ਦੇ ਕਿਸਾ ਨਾਂ ਨੇ ਇਕੱਠੇ ਹੋ ਕੇ ਪੂਰੀ ਦੁਨੀਆਂ ਚ ਮਹਾਂਵਾਰੀ ਬਣ  ਫੈਲੇ ਕਰੋਨਾ ਵਾਇਰਸ ਨੂੰ ਮੱਦੇਨਜ਼ਰ ਰੱਖਦਿਆਂ ਜਰੂਰੀ ਵਿਚਾਰਾਂ ਕੀਤੀਆਂ । ਇਸ ਮੌਕੇ ਗੁਰਤੇਜ ਸਿੰਘ ਬਿੱਟੂ ਮਾਨ ਠੀਕਰੀਵਾਲ ਨੇ ਬੋਲਦਿਆਂ ਕਿਹਾ ਕਿ ਸੰਨ 2020 ਤੋਂ )2021 ਲਈ ਜ਼ਮੀਨਾਂ ਠੇਕੇ ਤੇ ਲਈਆਂ ਹਨ।  ਜਿਨ੍ਹਾਂ ਜ਼ਮੀਨਾਂ ਵਿੱਚ ਹੁਣ  ਜੂਨ ਮਹੀਨੇ ਵਿੱਚ ਝੋਨਾ ਲਵਾਈ ਦਾ ਕੰਮ ਸ਼ੁਰੂ ਕਰਨਾ ਹੈ ।ਕਰੋਨਾ  ਦੀ ਬਿਮਾਰੀ ਹੋਣ ਕਾਰਨ ਪਰਵਾਸੀ ਮਜ਼ਦੂਰਾਂ ਦੀ ਘਾਟ ਕਰਕੇ ਝੋਨੇ ਦੀ ਲਵਾਈ ਹੋਣੀ ਬਹੁਤ ਮੁਸ਼ਕਿਲ ਹੈ।  ਜੇਕਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਪੂਰੀ ਹੋ ਕੇ ਝੋਨਾ ਸਹੀ ਬੀਜਿਆ ਗਿਆ ਤਾਂ ਕਿਸਾਨਾਂ ਨੂੰ ਬਹੁਤ ਹੀ ਘਾਟਾ ਸਹਿਣਾ ਪਵੇਗਾ। ਸਰਕਾਰ ਦੇ ਉਪਰਾਲਿਆਂ ਮੁਤਾਬਕ ਜੋ ਮਸ਼ੀਨਾਂ ਸਿੱਧੀ ਬਿਜਾਈ ਕਰਦੀਆਂ ਹਨ, ਉਹ ਬਹੁਤਾ ਕਾਮਯਾਬ ਨਹੀਂ।  ਇਸ ਕਰਕੇ ਜ਼ਮੀਨਾਂ ਠੇਕੇ ਤੇ ਲੈਣ ਵਾਲੇ ਕਿਸਾਨਾਂ ਨੇ ਇੱਕਠੇ ਹੋ ਕੇ ਗੁਰਦੁਆਰਾ ਸਾਹਿਬ ਵਿੱਚ ਪ੍ਰਣ ਕੀਤਾ ਕਿ ਜੋ ਰੇਤਲੀ ਜ਼ਮੀਨ ਹੈ ਉਸ ਦਾ ਠੇਕਾ 50 ਹਜ਼ਾਰ ਰੁਪਏ ਅਤੇ ਵਧੀਆ ਜ਼ਮੀਨ ਦਾ ਠੇਕਾ 55 ਹਜ਼ਾਰ ਰੁਪਏ ਤੈਅ ਕੀਤਾ ਗਿਆ।  ਜੋ ਕਿਸਤ ਕਿਸਾਨਾਂ ਵੱਲੋਂ ਜ਼ਮੀਨ ਵਿੱਚ ਵੜਨ ਤੋਂ ਪਹਿਲਾਂ ਦਿੱਤੀ ਜਾਂਦੀ ਸੀ, ਉਹ ਹੁਣ ਝੋਨੇ ਦੀ ਫ਼ਸਲ ਵੱਢ ਕੇ ਅਤੇ  ਅਗਲੀ ਕਿਸਤ  ਕਣਕ ਦੀ ਫਸਲ ਵੱਢ ਕੇ ਦਿੱਤੀ ਜਾਵੇਗੀ । 

ਉਨ੍ਹਾਂ ਨੇ ਦੱਸਿਆ ਕਿ ਜ਼ਮੀਨ ਠੇਕੇ ਤੇ ਦੇਣ ਵਾਲੇ ਵੀ ਕਿਸਾਨ ਹੀ ਹਨ , ਇਸ ਲਈ ਇਹ ਫੈਸਲਾ ਹੋਰਨਾਂ ਪਿੰਡਾਂ ਚ ਲਾਗੂ ਕਰਨ ਲਈ ਉਨ੍ਹਾਂ ਨਾਲ ਵਿਚਾਰ ਕਰਕੇ ਲਾਗੂ ਕਰਵਾਇਆ ਜਾਵੇਗਾ । ਜੇਕਰ ਜ਼ਮੀਨ ਠੇਕੇ ਤੇ ਦੇਣ ਵਾਲੇ ਕਿਸਾਨ ਇਸ ਫੈਸਲੇ ਦਾ ਸਮਰਥਨ ਨਹੀਂ ਕਰਦੇ  ਉਨ੍ਹਾਂ ਦੀ ਜ਼ਮੀਨ ਹੋਰ ਕੋਈ ਕਿਸਾਨ ਠੇਕੇ ਤੇ ਨਹੀਂ ਲਵੇਗਾ ਅਤੇ   ਕਿਸਾਨ  ਉਸ।ਦਾ ਸਾਥ ਨਹੀਂ ਦੇਣਗੇ । ਇਸ ਮੌਕੇ ਰਣਜੀਤ ਸਿੰਘ ,ਜਗਰਾਜ ਸਿੰਘ, ਜੱਗਾ ਸਿੰਘ ,ਪ੍ਰਧਾਨ ਭਜਨ ਸਿੰਘ ,ਗੁਰਨਾਮ ਸਿੰਘ ਨੱਥੋ ਵਾਲੀਆਂ, ਦਿਲਵਰ ਸਿੰਘ ਲੱਡੂ, ਜੱਸੀ ਮਾਨ ,ਬਹਾਦਰ ਮਾਨ, ਹਾਕਮ ਸਿੰਘ, ਕਾਲੀ ਮਾਨ ,

ਬਾਦਲ ਸਿੰਘ, ਜੀਤ ਸਿੰਘ ਸੰਘੇੜਾ, ਗੋਪੀ ਭੱਦਲਵੱਡ , ਰਾਜਵਿੰਦਰ, ਦੀਪਇੰਦਰ ਸਿੰਘ, ਸਤਨਾਮ ਸਿੰਘ ,ਗੁਰਪ੍ਰੀਤ ਸਿੰਘ, ਜਗਰੂਪ ਸਿੰਘ, ਮਹੰਤ ਸਿੰਘ ਸੰਘੇੜਾ ਆਦਿ ਕਿਸਾਨ ਹਾਜ਼ਰ ਸਨ 

ਚੰਡੀਗੜ੍ਹ 'ਚ ਕੱਲ੍ਹ ਰਾਤ ਤੋਂ ਕਰਫਿਊ ਖ਼ਤਮ ,

ਲਾਕਡਾਊਨ ਜਾਰੀ

 ਆਡ-ਈਵਨ ਨਾਲ ਖੁੱਲ੍ਹਣਗੀਆਂ ਦੁਕਾਨਾਂ ਤੇ ਚੱਲਣਗੇ ਵਾਹਨ

 ਸ਼ਾਪਿੰਗ ਮਾਲ, ਸਿਨੇਮਾ ਤੇ ਭੀੜ-ਭਾੜ ਵਾਲੀ ਮਾਰਕੀਟ ਰਹੇਗੀ ਬੰਦ

ਕਰਿਆਨਾ, ਸਬਜ਼ੀ ਤੇ ਦਵਾਈਆਂ 'ਤੇ ਲਾਗੂ ਨਹੀਂ ਹੋਵੇਗਾ

ਆਨਲਾਈਨ ਫੂਡ ਡਿਲੀਵਰੀ ਵੀ ਹੋਵੇਗੀ ਸ਼ੁਰੂ

 ਈ-ਸੰਪਰਕ ਸੈਂਟਰ ਖੁੱਲ੍ਹਣਗੇ

  ਸ਼ਹਿਰ ਦੇ ਕੰਟੇਨਮੈਂਟ ਇਲਾਕੇ, ਜਿੱਥੇ ਨਹੀਂ ਮਿਲੇਗੀ ਕੋਈ ਛੋਟ  

 

ਚੰਡੀਗੜ੍ਹ , ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਚਾਰ ਮਈ ਤੋਂ ਰੈੱਡ ਜ਼ੋਨ ਨੂੰ ਛੱਡ ਕੇ ਬਾਕੀ ਸਾਰੇ ਇਲਾਕਿਆਂ ਦੇ ਬਾਜ਼ਾਰਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਖੁੱਲ੍ਹ ਜਾਣਗੀਆਂ। ਇਹ ਦੁਕਾਨਾਂ ਸਵੇਰੇ ਸੱਤ ਤੋਂ ਲੈ ਕੇ ਸ਼ਾਮ ਸੱਤ ਵਜੇ ਤਕ ਖੁੱਲ੍ਹਣਗੀਆਂ। ਸ਼ਨਿਚਰਵਾਰ ਸਾਮ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਇਹ ਫ਼ੈਸਲਾ ਲੈ ਲਿਆ ਗਿਆ ਹੈ। ਸਿਰਫ ਸੈਕਟਰ ਦੇ ਅੰਦਰੂਨੀ ਬਾਜ਼ਾਰ ਦੀਆਂ ਦੁਕਾਨਾਂ ਆਡ-ਈਵਨ ਸਿਸਟਮ ਤਹਿਤ ਖੁੱਲ੍ਹਣਗੀਆਂ। ਜੋ ਪ੍ਰਮੁੱਖ ਮਾਰਗਾਂ ਦੇ ਨਾਲ ਦੇ ਬਾਜ਼ਾਰ ਹਨ ਉਹ ਨਹੀਂ ਖੁੱਲ੍ਹਣਗੇ। ਇਸ ਦੇ ਨਾਲ ਹੀ ਸ਼ਹਿਰ ਵਾਸੀ ਆਪਣੇ ਵਾਹਨਾਂ ਦੇ ਆਡ-ਈਵਨ ਰਜਿਸਟ੍ਰੇਸ਼ਨ ਨੰਬਰ ਦੇ ਹਿਸਾਬ ਨਾਲ ਸ਼ਹਿਰ ਦੀਆਂ ਸੜਕਾਂ 'ਤੇ ਚੱਲ ਸਕਣਗੇ। ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫ਼ਤਰ ਸਰਕਾਰ ਵੱਲੋਂ ਮਨਜ਼ੂਰੀ ਮਾਪਦੰਡਾਂ ਅਨੁਸਾਰ ਖੁੱਲ੍ਹ ਜਾਣਗੇ। ਜਿਸ ਅਨੁਸਾਰ ਸੀ ਤੇ ਡੀ ਵਰਗ ਦੇ 33 ਫ਼ੀਸਦੀ ਕਰਮਚਾਰੀਆਂ ਨੂੰ ਹੀ ਬੁਲਾਇਆ ਜਾਵੇਗਾ। ਸੋਮਵਾਰ ਤੋਂ ਈਵਨ ਨੰਬਰ ਦੇ ਅਤੇ ਅਗਲੇ ਦਿਨ ਆਡ ਨੰਬਰ ਦੇ ਵਾਹਨ ਸੜਕਾਂ 'ਤੇ ਚੱਲਣਗੇ। ਲੋਕਾਂ ਨੂੰ ਘਰੋਂ ਬਾਹਰ ਨਿਕਲਣ ਲਈ ਕੋਈ ਵੀ ਪਾਸ ਪ੍ਰਸ਼ਾਸਨ ਤੋਂ ਲੈਣ ਦੀ ਲੋੜ ਨਹੀਂ ਹੈ। ਸੋਮਵਾਰ ਤੋਂ ਸਿਰਫ ਉਹ ਵਪਾਰੀ ਹੀ ਦੁਕਾਨਾਂ ਖੋਲ੍ਹ ਪਾਉਣਗੇ, ਜਿਨ੍ਹਾਂ ਦੀਆਂ ਦੁਕਾਨਾਂ ਦਾ ਆਖ਼ਰੀ ਨੰਬਰ 2, 4, 6, 8 ਹੋਵੇਗਾ। ਇਹੀ ਫਾਰਮੂਲਾ ਵਾਹਨਾਂ 'ਤੇ ਲਾਗੂ ਹੋਵੇਗਾ। ਸਾਰੇ ਧਾਰਮਿਕ ਸਥਾਨ ਬੰਦ ਰਹਿਣਗੇ।

ਸ਼ਹਿਰ ਦੇ ਸਾਰੇ ਮਾਲ ਤੇ ਸਿਨੇਮਾ ਹਾਲ ਬੰਦ ਰਹਿਣਗੇ। ਜਦਕਿ ਸੈਕਟਰ-22 ਦੀ ਸ਼ਾਸਤਰੀ, ਸੈਕਟਰ-19 ਦੇ ਸਦਰ ਤੇ ਪਾਲਿਕਾ ਮਾਰਕੀਟ ਬੰਦ ਰਹੇਗੀ, ਜਿੱਥੇ ਆਮ ਦਿਨਾਂ 'ਚ ਭੀੜ ਰਹਿੰਦੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਚਾਰ ਤੋਂ ਲੈ ਕੇ 17 ਮਈ ਤਕ ਲਾਕ ਡਾਊਨ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਤਿੰਨ ਤਰੀਕ ਦੇ 12 ਵਜੇ ਕਰਫਿਊ ਖ਼ਤਮ ਹੋ ਜਾਵੇਗਾ। ਪਰ ਕੰਟੇਨਮੈਂਟ ਜ਼ੋਨ ਇਲਾਕੇ ਦਾ ਕੋਈ ਬਾਜ਼ਾਰ ਨਹੀਂ ਖੁੱਲ੍ਹੇਗਾ ਤੇ ਇੱਥੋਂ ਦੇ ਲੋਕਾਂ ਨੂੰ ਵਾਹਨ ਦੇ ਨਾਲ ਬਾਹਰ ਨਿਕਲਣ ਦੀ ਵੀ ਮਨਜ਼ੂਰੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਰੈੱਡ ਜ਼ੋਨ ਨੂੰ ਛੱਡ ਕੇ ਬਾਕੀ ਇਲਾਕਿਆਂ ਦੀ ਇੰਡਸਟਰੀ ਤੇ ਆਈਟੀ ਪਾਰਕ ਖੁੱਲ੍ਹੇਗੀ। ਪ੍ਰਸ਼ਾਸਨ ਅਨੁਸਾਰ ਸਰਕਾਰ ਦੇ ਆਏ ਹੁਕਮ ਮਗਰੋਂ ਉਕਤ ਫ਼ੈਸਲਾ ਸੰਸਦ ਮੈਂਬਰ, ਸਾਬਕਾ ਸੰਸਦ ਮੈਂਬਰਾਂ, ਵਪਾਰੀਆਂ ਤੇ ਲੋਕਾਂ ਦੇ ਸੁਝਾਅ ਮਗਰੋਂ ਲਿਆ ਗਿਆ ਹੈ।

ਇਸ ਦੇ ਨਾਲ ਹੀ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਜੋ ਕੰਟੇਨਮੈਂਟ ਤੇ ਰੈੱਡ ਇਲਾਕਾ ਹੈ ਉਥੇ ਰਹਿਣ ਵਾਲੇ ਲੋਕਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ ਕਿ ਕਰਿਆਨੇ ਦਾ ਸਾਮਾਨ, ਸਬਜ਼ੀਆਂ ਤੇ ਦਵਾਈਆਂ ਦੀਆਂ ਸਾਰੀਆਂ ਦੁਕਾਨਾਂ ਸਾਰੇ ਦਿਨਾਂ 'ਚ ਖੁੱਲ੍ਹੀਆਂ ਰਹਿ ਸਕਦੀਆਂ ਹਨ। ਰੈਸਟੋਰੈਂਟ ਤੇ ਖਾਣੇ ਦੇ ਸਾਰੇ ਢਾਬੇ ਬੰਦ ਰਹਿਣਗੇ।

ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਆਨਲਾਈਨ ਫੂਡ ਦੀ ਵੰਡ ਕਰਨ ਦੀ ਸਹੂਲਤ ਦੇ ਦਿੱਤੀ ਹੈ। ਅਜਿਹੇ 'ਚ ਲੋਕ ਘਰ ਬੈਠੇ ਖਾਣਾ ਮੰਗਵਾ ਪਾਉਣਗੇ। ਸਾਰੀਆਂ ਆਪਣੀਆਂ ਮੰਡੀਆਂ ਬੰਦ ਰਹਿਣਗੀਆਂ। ਜਦਕਿ ਸੀਟੀਯੂ ਬੱਸਾਂ ਨਾਲ ਜੋ ਇਸ ਸਮੇਂ ਫਲ ਤੇ ਸਬਜ਼ੀਆਂ ਦੀ ਸਪਲਾਈ ਹੋਰ ਹੀ ਹੈ, ਉਹ ਜਾਰੀ ਰਹੇਗੀ। ਸਾਰੇ ਸ਼ਾਪਿੰਗ ਮਾਲ ਬੰਦ ਰਹਿਣਗੇ। ਸੈਕਟਰ ਨੂੰ ਵੰਡਣ ਵਾਲੇ ਰੋਡ ਬੰਦ ਰਹਿਣਗੇ। ਇਸ ਦੇ ਨਾਲ ਹੀ ਵਿੱਤ ਸਕੱਤਰ ਏਕੇ ਸਿਨਹਾ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਕਿ ਬਾਜ਼ਾਰ ਖੋਲ੍ਹਣ ਸਬੰਧੀ ਆਉਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਨਗੇ। ਸਾਰੇ ਵੱਡੇ ਪ੍ਰਰੋਗਰਾਮਾਂ 'ਤੇ ਪਾਬੰਦੀ ਲਗਾਈ ਗਈ ਹੈ।

ਸ਼ਹਿਰ ਦੇ ਸਾਰੇ ਈ-ਸੰਪਰਕ ਸੈਂਟਰ ਖੁੱਲ੍ਹੇ ਰਹਿਣਗੇ। ਅਜਿਹੇ 'ਚ ਲੋਕ ਆਪਣੇ ਬਿਜਲੀ, ਪਾਣੀ ਤੇ ਟੈਕਸ ਦਾ ਭੁਗਤਾਨ ਕਰ ਪਾਉਣਗੇ। ਇਸ ਸਮੇਂ ਪਿਛਲੇ ਡੇਢ ਸਾਲ ਤੋਂ ਈ ਸੰਪਰਕ ਸੈਂਟਰ ਨਾ ਖੁੱਲ੍ਹਣ ਕਾਰਨ ਲੋਕ ਆਪਣੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਪਾ ਰਹੇ ਸਨ।

ਧਨਾਸ ਕੱਚੀ ਕਾਲੋਨੀ, ਸੈਕਟਰ-30ਬੀ ਦਾ ਹਿੱਸਾ, ਸੈਕਟਰ-26 ਬਾਪੂਧਾਮ ਕਾਲੋਨੀ, ਸੈਕਟਰ-38 ਦਾ ਇਕ ਹਿੱਸਾ, ਸੈਕਟਰ-52 ਦਾ ਇਕ ਹਿੱਸਾ, ਮਨੀਮਾਜਰਾ ਦੇ ਸ਼ਾਸਤਰੀ ਨਗਰ ਦਾ ਇਕ ਹਿੱਸਾ।

ਪੰਜਾਬ ਸਰਕਾਰ ਨੇ ਮੁੜ ਜਾਰੀ ਕੀਤੇ ਨਵੇਂ ਆਦੇਸ਼

ਪੰਜਾਬ 'ਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

ਚੰਡੀਗੜ੍ਹ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਸੂਬੇ ਦੇ ਸਾਰਿਆਂ ਜ਼ਿਲ੍ਹਿਆਂ ਵਿਚ ਹੁਣ ਗਰੀਨ ਤੇ ਔਰੇਂਜ ਜ਼ੋਨਾਂ ਵਿਚ 3 ਮਈ ਤੋਂ ਦੁਕਾਨਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣਗੀਆਂ । ਰੈਡ ਤੇ ਸੀਮਤ ਜ਼ੋਨਾਂ ਵਿੱਚ ਕੋਈ ਵੀ ਛੋਟ ਨਹੀਂ ਦਿੱਤੀ ਜਾਵਗੀ।

ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਸਵੇਰੇ 7 ਤੋਂ 11 ਵਜੇ ਤੱਕ ਦੁਕਾਨਾਂ ਖੋਲ੍ਹਣ ਦੇ ਫੈਸਲੇ ਨੂੰ ਬਦਲਣ ਦਾ ਫੈਸਲਾ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕਾਂ ਵੱਲੋਂ ਦੁਕਾਨਾਂ ਸਵੇਰੇ 9 ਵਜੇ ਤੋਂ ਬਾਅਦ ਖੋਲ੍ਹਣ ਦੀ ਕੀਤੀ ਜਾ ਰਹੀ ਮੰਗ ਦੇ ਕਾਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਦਲਿਆ ਹੋਇਆ ਸਮਾਂ ਲੋਕਾਂ ਦੀ ਸਹਲੂਤ ਨੂੰ ਦੇਖਦਿਆਂ ਕੀਤਾ ਗਿਆ ਹੈ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵੀ ਵਿਚਾਰਿਆ ਗਿਆ ਸੀ ਅਤੇ ਇਸ ਗੱਲ ਉਤੇ ਸਹਿਮਤੀ ਬਣੀ ਸੀ ਕਿ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਛੋਟ ਦਾ ਸਮਾਂ ਬਦਲਿਆ ਜਾਵੇ। ਕੈਪਟਨ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਸਮੇਂ ਵਿੱਚ ਤਬਦੀਲੀ ਬਾਰੇ ਨੋਟੀਫਿਕੇਸ਼ਨ ਕਰਨ ਬਾਰੇ ਡਿਪਟੀ ਕਮਿਸ਼ਨਰਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਣ। 'ਸਖਤੀ ਨਾਲ ਰਾਹਤ ਦੇਣ' ਬਾਰੇ ਆਪਣੀ ਨੀਤੀ 'ਤੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਲੈਣ ਲਈ ਜੇਕਰ ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਿਨਾਂ ਮਾਸਕ ਪਹਿਨੇ ਬਾਹਰ ਨਿਕਲਿਆ ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੁਲੀਸ ਨੂੰ ਬਿਨਾਂ ਮਾਸਕ ਬਾਹਰ ਨਿਕਲਣ ਵਾਲਿਆਂ ਦਾ ਚਲਾਨ ਕਰਨ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਰਫਿਊ ਵਿੱਚ ਢਿੱਲ ਸਖਤ ਪ੍ਰੋਟੋਕੋਲ ਨਾਲ ਹੀ ਮਿਲੇਗੀ ਜਿਸ ਨੂੰ ਲੋਕਾਂ ਵੱਲੋਂ ਅਪਣਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜੀਵਨ ਨੂੰ ਸੁਖਾਲ ਬਣਾਉਣ ਲਈ ਰਾਹਤ ਮੁਹੱਈਆ ਕਰਵਾਈ ਗਈ ਹੈ ਅਤੇ ਬਿਨਾਂ ਕਾਰਨ ਬਾਹਰ ਨਾ ਨਿਕਲਿਆ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਕਰਫਿਊ ਦੀ ਉਲੰਘਣਾ ਜਾਂ ਅਮਨ-ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ,''ਅਸੀਂ ਅਜਿਹੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕਰਾਂਗੇ।'' ਉਨ੍ਹਾਂ ਕਿਹਾ ਕਿ ਸੂਬੇ ਵਿੱਚ ਧਾਰਾ 144 ਲਾਗੂ ਹੋਣ ਕਰਕੇ ਇਸ ਸਬੰਧ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਾਹਰੀ ਸੂਬਿਆਂ ਵਿੱਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਅਤੇ ਇੱਥੇ ਪਰਵਾਸੀ ਮਜ਼ਦੂਰਾਂ ਸਮੇਤ ਫਸੇ ਹੋਰ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਸਾਰੇ ਢੁੱਕਵੇਂ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਮਸਲੇ 'ਤੇ ਦੂਜੇ ਸੂਬਿਆਂ ਨਾਲ ਨੇੜਿਓਂ ਤਾਲਮੇਲ ਕਾਇਮ ਕਰਕੇ ਕੰਮ ਕਰ ਰਹੀ ਹੈ ਅਤੇ ਉਹ ਕੇਂਦਰ ਸਰਕਾਰ ਨੂੰ ਵੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਅਪੀਲ ਕਰ ਚੁੱਕੇ ਹਨ ਜੋ ਅਗਲੇ ਕੁਝ ਦਿਨਾਂ ਤੱਕ ਚੱਲਣਗੀਆਂ ਕਿਉਂਕਿ ਇਸ ਵੇਲੇ ਰੇਲਵੇ ਦੱਖਣੀ ਭਾਰਤ ਤੋਂ ਪਰਵਾਸੀ ਕਾਮਿਆਂ ਨੂੰ ਲਿਆਉਣ ਦੇ ਪ੍ਰਬੰਧਾਂ ਵਿੱਚ ਜੁਟਿਆ ਹੋਇਆ ਹੈ।

ਘਰ ਵਾਪਸੀ ਦੇ ਚਾਹਵਾਨ ਆਨਲਾਈਨ ਫਾਰਮ ਭਰਨ-ਡੀ. ਸੀ 

(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ)

ਜਾਣਕਾਰੀ ਲਈ ਐਸ. ਡੀ. ਐਮ ਦਫ਼ਤਰਾਂ ਨਾਲ ਵੀ ਕੀਤਾ ਜਾ ਸਕਦੈ ਸੰਪਰਕ

ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਦੂਸਰੇ ਸੂਬਿਆਂ ਦੇ ਵਿਅਕਤੀ ਜੋ ਪੰਜਾਬ ਵਿਚ ਫਸੇ ਹੋਏ ਹਨ ਅਤੇ ਆਪਣੇ ਗ੍ਰਹਿ ਸੂਬਿਆਂ ਵਿਚ ਵਾਪਸ ਜਾਣ ਦੀ ਇੱਛਾ ਰੱਖਦੇ ਹਨ, ਉਹ 3 ਮਈ ਤੱਕ www.covidhelp.punjab.gov.in

Government of Punjab, India

Registration of People who want to come back to Punjab. Anyone who wants to return to Punjab after lock down is over via any means(air/train/road) is required to register by filling up the form.

www.covidhelp.punjab.gov.in

ਉੱਤੇ ਆਨਲਾਈਨ ਬਿਨੈ ਕਰ ਸਕਦੇ ਹਨ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਨਾਲ ਸਬੰਧਤ ਉਹ ਵਿਅਕਤੀ ਜੋ ਇਸ ਸਮੇਂ ਭਾਰਤ ਦੇ ਹੋਰ ਰਾਜਾਂ ਵਿਚ ਹਨ ਅਤੇ ਪੰਜਾਬ ਆਉਣਾ ਚਾਹੁੰਦੇ ਹਨ, ਉਹ ਵੀ ਉਪਰੋਕਤ ਲਿੰਕ ’ਤੇ ਆਨਲਾਈਨ ਫਾਰਮ ਭਰ ਸਕਦੇ ਹਨ। ਉਨਾਂ ਕਿਹਾ ਕਿ ਅਜਿਹੇ ਵਿਅਕਤੀ ਇਸ ਸਬੰਧੀ ਹੋਰ ਜਾਣਕਾਰੀ ਲਈ ਐਸ. ਡੀ. ਐਮ ਦਫ਼ਤਰ ਸੁਲਤਾਨਪੁਰ ਲੋਧੀ ਨਾਲ 98725-94175, ਐਸ. ਡੀ. ਐਮ ਦਫ਼ਤਰ ਭੁਲੱਥ ਨਾਲ 01822-244202, ਐਸ. ਡੀ. ਐਮ ਦਫ਼ਤਰ ਫਗਵਾੜਾ ਨਾਲ 01824-260201 ਅਤੇ ਐਸ. ਡੀ. ਐਮ ਦਫ਼ਤਰ ਕਪੂਰਥਲਾ ਨਾਲ 88724-31200 ਉੱਤੇ ਸੰਪਰਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਫਸੇ ਹੋਏ ਲੋਕਾਂ ਦੀ ਜਾਂਚ ਲਈ ਸਿਹਤ ਜਾਚ ਕੈਂਪ ਲਗਾਏ ਜਾਣਗੇ ਅਤੇ ਸਮੁੱਚੀ ਸਕਰੀਨਿੰਗ ਕੀਤੀ ਜਾਵੇਗੀ। ਇਸ ਦੌਰਾਨ ਜਿਨਾਂ ਵਿਅਕਤੀਆਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਪਾਏ ਜਾਣਗੇ, ਉਨਾਂ ਨੂੰ ਸਿਹਤ ਵਿਭਾਗ ਵੱਲੋਂ ਸਰਟੀਫਿਕੇਟ ਜਾਰੀ ਕੀਤੇ ਜਾਣਗੇ। 

ਕੋਵਿਡ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਦੀ ਕੀਤੀ ਜਾ ਰਹੀ ਹੈ ਪੂਰੀ ਦੇਖਭਾਲ-ਡਾ. ਜਸਮੀਤ ਬਾਵਾ

(ਫੋਟੋ :-ਮਾਈਕ ਦੀ ਸਹਾਇਤਾ ਨਾਲ ਬਾਲਕੋਨੀ ਵਿਚ ਖੜੇ ਮਰੀਜ਼ਾਂ ਦੀ ਕਾਊਸਲਿੰਗ ਕੀਤੇ ਜਾਣ ਦਾ ਦਿ੍ਰਸ਼)

 

ਮਰੀਜ਼ਾਂ ਦੀ ਮਾਨਸਿਕ ਮਜ਼ਬੂਤੀ ਲਈ ਕਾਊਸਲਰਾਂ ਵੱਲੋਂ ਕੀਤੀ ਜਾ ਰਹੀ ਹੈ ਕਾਊਸਲਿੰਗ

ਕਪੂਰਥਲਾ , ਮਈ 2020 (ਹਰਜੀਤ ਸਿੰਘ ਵਿਰਕ)

ਜ਼ਿਲੇ ਦੇ ਕੋਵਿਡ ਕੇਅਰ ਸੈਂਟਰਾਂ ਵਿਚ ਰਹਿ ਰਹੇ ਮਰੀਜ਼ਾਂ ਤੇ ਸਿਹਤ ਵਿਭਾਗ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ, ਤਾਂ  ਜੋ ਉਹ ਸਿਹਤਮੰਦ ਰਹਿ ਸਕਣ। ਇਹ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਸਵੇਰੇ-ਸ਼ਾਮ ਮਰੀਜ਼ਾਂ ਦਾ ਚੈਕਅੱਪ ਕਰਨ ਜਾਂਦੀਆਂ ਹਨ, ਤਾਂ ਜੋ ਉਨਾਂ ਨੂੰ ਕੋਈ ਦਿੱਕਤ ਨਾ ਆਵੇ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਜ਼ਿਲੇ ਵਿਚ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ, ਪਰੰਤੂ ਨਾਲ ਹੀ ਉਨਾਂ ਨੂੰ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ ਤਾਂ ਜੋ ਇਸ ਵਾਇਰਸ ਨੂੰ ਜੜੋਂ ਹੀ ਖ਼ਤਮ ਕੀਤਾ ਜਾ ਸਕੇ। ਉਨਾਂ ਇਹ ਵੀ ਦੱਸਿਆ ਕਿ ਇਨਾਂ ਮਰੀਜ਼ਾਂ ਨੂੰ ਉਦੋਂ ਤੱਕ ਸੈਂਟਰਾਂ ਵਿਚ ਰੱਖਿਆ ਜਾਵੇਗਾ, ਜਦੋਂ ਤੱਕ ਇਨਾਂ ਦੀ ਰਿਪੋਰਟ ਨਹੀਂ ਆ ਜਾਂਦੀ। ਰਿਪੋਰਟ ਦੇ ਆਧਾਰ ’ਤੇ (ਪਾਜ਼ੀਟਿਵ ਜਾਂ ਨੈਗੇਟਿਵ) ਆਉਣ ਦੀ ਸੂਰਤ ਵਿਚ ਸਿਹਤ ਵਿਭਾਗ ਵੱਲੋਂ ਇਨਾਂ ਨੂੰ ਕਿਥੇ ਸ਼ਿਫਟ ਕਰਨਾ ਹੈ, ਇਸ ਦਾ ਫ਼ੈਸਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੋਵਿਡ ਕੇਅਰ ਸੈਂਟਰ ਵਿਚ ਰਹਿ ਰਹੇ ਮਰੀਜ਼ਾਂ ਦੇ ਖਾਣ-ਪੀਣ, ਸਾਫ਼-ਸਫ਼ਾਈ ਆਦਿ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। 

 

ਕੋਵਿਡ ਕੇਅਰ ਸੈਂਟਰ ਰਹਿ ਰਹੇ ਮਰੀਜ਼ਾਂ ਦੀ ਕਾਊਸਲਿੰਗ

 

ਸਿਵਲ ਸਰਜਨ ਡਾ. ਜਸਮੀਤ ਬਾਵਾ ਦਾ ਕਹਿਣਾ ਹੈ ਕਿ ਕਿਸੇ ਵੀ ਤਰਾਂ ਦੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨਾਂ ਦੱਸਿਆ ਕਿ ਜਿਵੇਂ ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਵਿਚ ਦਹਿਸ਼ਤ ਪਾਈ ਹੈ, ਅਜਿਹੇ ਹਾਲਾਤ ਵਿਚ ਲੋਕਾਂ ਅਤੇ ਮਰੀਜ਼ਾਂ ਵਿਚ ਡਰ ਦੀ ਸਥਿਤੀ ਅਤੇ ਗਲਤ ਧਾਰਨਾਵਾਂ ਦਾ ਪੈਦਾ ਹੋਣਾ ਸੁਭਾਵਿਕ ਹੈ। ਉਨਾਂ ਕਿਹਾ ਕਿ ਡਰ ਤੇ ਗਲਤ ਧਾਰਨਾਵਾਂ ਮਰੀਜ਼ ਨੂੰ ਮਾਨਸਿਕ ਪੱਖ ਤੋਂ ਕਮਜ਼ੋਰ ਕਰਦੀਆਂ ਹਨ, ਜਿਹੜਾ ਕਿ ਉਨਾਂ ਨੂੰ ਤੰਦਰੁਸਤ ਹੋਣ ਵਿਚ ਵੀ ਵਿਘਨ ਹੈ। ਉਨਾਂ ਕਿਹਾ ਕਿ ਕੋਵਿਡ ਸੈਂਟਰ ਵਿਚ ਰਹਿ ਰਹੇ ਮਰੀਜ਼ਾਂ ਵਿਚੋਂ ਡਰ ਨੂੰ ਖ਼ਤਮ ਕਰਨ, ਉਨਾਂ ਨੂੰ ਪਾਜ਼ੀਟਿਵ ਰੱਖਣ ਲਈ ਸਿਹਤ ਵਿਭਾਗ ਦੇ  ਕਾਊਸਲਰਾਂ ਵੱਲੋਂ  ਕਾਊਸਲਿੰਗ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾਊਸਲਰ ਸ਼ਮਿੰਦਰ ਕੌਰ ਤੇ ਰਾਕੇਸ਼ ਸ਼ਰਮਾ ਵੱਲੋਂ ਪੀ. ਟੀ. ਯੂ ਵਿਖੇ ਬਣੇ ਕੋਵਿਡ ਕੇਅਰ ਸੇਂਟਰ ਵਿਚ ਠਹਿਰੇ ਪੀ. ਏ. ਪੀ ਦੇ ਜਵਾਨਾਂ ਦੀ  ਕਾਊਸਲਿੰਗ ਕੀਤੀ ਗਈ ਹੈ। ਇਸ ਦੌਰਾਨ ਉਨਾਂ ਵੱਲੋਂ ਦੋਹਾਂ  ਕਾਊਸਲਰਾਂ ਵੱਲੋਂ ਕੋਵਿਡ ਨੂੰ ਲੈ ਕੇ ਉਨਾਂ ਦੇ ਕਈ ਤਰਾਂ ਦੇ ਸ਼ੱਕ ਵੀ ਦੂਰ ਕੀਤੇ ਗਏ। 

 

ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੀ ਹਦਾਇਤਾਂ :

 

ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰਾਂ ਵਿਚ ਜਾ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਟੀਮਾਂ ਨੂੰ ਵਿਸ਼ੇਸ਼ ਤੌਰ ’ਤੇ ਪੀ. ਪੀ. ਈ ਕਿੱਟਾਂ ਪਾਉਣ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖ਼ੁਦ ਦਾ ਬਚਾਅ ਕਰਨ ਲਈ ਕਿਹਾ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਸੈਂਪਲਿੰਗ ਲੈਣ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਸਬੰਧ ਵਿਚ ਉਨਾਂ ਨੂੰ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਗਈ ਹੈ। 

ਰੂਰਲ ਤੇ ਅਰਬਨ ਖੇਤਰਾਂ ਦੀ ਕੀਤੀ ਜਾ ਰਹੀ ਹੈ ਐਕਟਿਵ ਰੀ-ਸਰਵੀਲੈਂਸ-ਸਿਵਲ ਸਰਜਨ

(ਫੋਟੋ :-ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ)

ਕਪੂਰਥਲਾ, ਮਈ 2020 - (ਹਰਜੀਤ ਸਿੰਘ ਵਿਰਕ)-

ਸਿਹਤ ਵਿਭਾਗ ਵੱਲੋਂ ਜ਼ਿਲੇ ਦੇ ਅਰਬਨ ਤੇ ਰੂਰਲ ਏਰੀਆ ਦੀ ਐਕਟਿਵ ਰੀ-ਸਰਵੀਲੈਂਸ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਜਿਵੇਂ ਕਿ ਪਿਛਲੇ ਦਿਨੀਂ ਬਹੁਤ ਸਾਰੇ ਲੋਕ ਅਤੇ ਸ਼ਰਧਾਲੂ ਦੂਸਰੇ ਸੂਬਿਆਂ ਤੋਂ ਵਾਪਸ ਪਰਤੇ ਹਨ। ਅਜਿਹੇ ਹਾਲਾਤ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਫੀਲਡ ਵਿਚ ਘਰ-ਘਰ ਜਾ ਕੇ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਕਰੀਨਿੰਗ ਕੀਤੀ ਜਾ ਰਹੀ ਹੈ। ਜੇਕਰ ਕੋਈ ਸ਼ੱਕੀ ਮਰੀਜ਼ ਲੱਗਦਾ ਹੈ ਤਾਂ ਉਸ ਨੂੰ ਹਸਪਤਾਲ ਵਿਚ ਸ਼ਿਫਟ ਕੀਤਾ ਜਾਂਦਾ ਹੈ ਅਤੇ ਉਸ ਦਾ ਟੈਸਟ ਲਿਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਸਰਵੀਲੈਂਸ ਦਾ ਮਕਸਦ ਸਮੇਂ ਸਿਰ ਮਰੀਜ਼ਾਂ ਦਾ ਪਤਾ ਲਾਉਣਾ ਹੈ ਅਤੇ ਉਨਾਂ ਨੂੰ ਇਲਾਜ ਲਈ ਹਸਪਤਾਲ ਵਿਚ ਰੈਫਰ ਕਰਨਾ ਹੈ, ਤਾਂ ਜੋ ਮਹਾਂਮਾਰੀ ਦਾ ਹੋਰ ਫੈਲਾਅ ਨਾ ਹੋ ਸਕੇ। 

ਮਰੀਜ਼ ਨਾਲ ਭੇਦਭਾਵ ਨਹੀਂ ਭਾਵਨਾਤਮਕ ਸਹਿਯੋਗ ਕਰੋ :

ਡਾ. ਜਸਮੀਤ ਬਾਵਾ ਨੇ ਕਿਹਾ ਕਿ ਦੇਖਣ ਵਿਚ ਆਇਆ ਹੈ ਕਿ ਲੋਕ ਕੋਰੋਨਾ ਪਾਜ਼ੀਟਿਵ ਮਰੀਜ਼ਾਂ, ਕੁਆਰਨਟਾਈਨ ਕੀਤੇ ਲੋਕਾਂ ਨਾਲ ਭੇਦਭਾਵ ਵਾਲਾ ਸਲੂਕ ਕਰ ਰਹੇ ਹਨ, ਜੋ ਕਿ ਬਿਲਕੁਲ ਗ਼ਲਤ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਇਕ ਬਿਮਾਰੀ ਹੈ, ਇਹ ਸਮਝਣ ਦੀ ਲੋੜ ਹੈ ਅਤੇ ਇਸ ਔਖੀ ਘੜੀ ਵਿਚ ਸਾਨੂੰ ਮਰੀਜ਼ ਨਾਲ ਉਸ ਦੇ ਘਰਦਿਆਂ ਨਾਲ ਭਾਵਨਾਤਮਕ ਲਗਾਅ ਵਾਲਾ ਰਵੱਈਆ ਰੱਖਣਾ ਹੈ, ਨਾ ਕਿ ਉਨਾਂ ਦਾ ਬਾਈਕਾਟ ਕਰਨਾ ਹੈ। ਉਨਾਂ ਲੋਕਾਂ ਨੂੰ ਜਾਗਰੂਕ ਹੋਣ ’ਤੇ ਸੁਚੇਤ ਰਹਿਣ ਲਈ ਕਿਹਾ ਹੈ। 

ਐਮ,ਪੀ ਤੋਂ ਆਏ ਦੋ ਵਿਅਕਤੀ ਪਿੰਡ ਦੀਵਾਨੇ ਦੇ ਸਕੂਲ ਵਿੱਚ 21 ਦਿਨਾਂ ਲਈ ਇਕਾਂਤਵਾਸ ਚ ਰੱਖਿਆ ਗਿਆ। 

ਮਹਿਲ ਕਲਾਂ/ਬਰਨਾਲਾ-ਮਈ 2020 (ਗੁਰਸੇਵਕ ਸਿੰਘ ਸੋਹੀ)- ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਦੇ ਮੱਦੇ ਨਜ਼ਰ ਰੱਖਦੇ ਹੋਏ ਸਬ ਤਹਿਸੀਲ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਦੀਵਾਨਾ ਵਿਖੇ ਐਮ,ਪੀ ਤੋਂ ਆਏ 2 ਵਿਅਕਤੀਆਂ ਦੇ ਸਿਹਤ ਵਿਭਾਗ ਮਹਿਲ ਕਲਾਂ ਵੱਲੋਂ ਸੈਂਪਲ ਭਰ ਕੇ ਜਾਂਚ ਲਈ ਭੇਜੇ ਗਏ।ਅਤੇ ਉਨ੍ਹਾਂ ਨੂੰ ਪਿੰਡ ਦੇ ਹੀ ਸਕੂਲ ਵਿੱਚ 21 ਦਿਨ ਦੇ ਲਈ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਇਸ ਸਮੇਂ ਸਰਪੰਚ ਰਣਧੀਰ ਸਿੰਘ ਦੀਵਾਨਾ,ਨਿਊਡਲ ਅਫਸਰ ਸੁਖਦੀਪ ਸਿੰਘ ਸੁੱਖੀ ਦੀਵਾਨਾ, ਸੁਖਮੰਦਰ ਸਿੰਘ ਧੂਰਕੋਟ ਸੈਕਟਰ ਅਫ਼ਸਰ,ਕੁਲਦੀਪ ਸਿੰਘ ਸੈਕਟਰ ਅਫਸਰ,ਸਕੂਲ ਇੰਚਾਰਜ ਅਮਰਜੀਤ ਸਿੰਘ ਦੀਵਾਨਾ,ਜੀ ਓ ਜੀ ਵਿਸਾਖਾ ਸਿੰਘ ਦੀਵਾਨਾ,ਗਗਨਦੀਪ ਸਿੰਘ ਰਿਪੋਟਿੰਗ ਅਫਸਰ,ਪ੍ਰੇਮ ਸਿੰਘ ਰਿਪੋਟਿੰਗ ਅਫਸਰ, ਸੀ ਐਚ ਓ ਅਮਨਦੀਪ ਕੌਰ ਮੌਕੇ ਤੇ ਹਾਜ਼ਰ ਸਨ।