You are here

ਪੰਜਾਬ

ਪਿੰਡ ਨਰੈਣਗੜ ਸੋਹੀਆ ਦੀ 18 ਕਿੱਲੇ ਪੰਚਾਇਤੀ ਜ਼ਮੀਨ ਦੀ ਬੋਲੀ ਲਾਈ ਗਈ। 

ਮਹਿਲ ਕਲਾਂ/ਬਰਨਾਲਾ-ਮਈ 2020 -(ਗੁਰਸੇਵਕ ਸਿੰਘ ਸੋਹੀ) -ਹਲਕਾ ਮਹਿਲ ਕਲਾਂ ਦੇ ਅਧੀਨ ਪੈਦੇ ਪਿੰਡ ਸੋਹੀਆ ਵਿਖੇ ਪਚਾਇਤੀ ਜ਼ਮੀਨ ਦੇ ਤਿੰਨ ਟੱਕ 18 ਕਿੱਲੇ ਦੀ ਬੋਲੀ ਲਾਈ ਗਈ ਹੈ। ਇਹ ਬੋਲੀ ਬੀ. ਡੀ.ਪੀ.ਓ ਭੂਸ਼ਨ ਕੁਮਾਰ ਸੈਕਟਰੀ ਸੁਖਦੀਪ ਸਿੰਘ,ਜਸਵਿੰਦਰ ਸਿੰਘ,ਸੰਮਤੀ ਪਟਵਾਰੀ ਗੁਰਪ੍ਰੀਤ ਸਿੰਘ, ਅਤੇ ਸਰਪੰਚ ਤੇਜਿੰਦਰ ਸਿੰਘ  ਦੀ ਅਗਵਾਈ ਹੇਠ 18 ਕਿੱਲੇ ਜ਼ਮੀਨ ਅਲੱਗ-ਅਲੱਗ ਰੇਟਾਂ ਤੇ 11 ਲੱਖ 40 ਹਜ਼ਾਰ ਚ.ਬੋਲੀ ਹੋਈ। ਇਸ ਸਮੇਂ ਉਨ੍ਹਾਂ ਨਾਲ ਪੰਚ ਜਗਜੀਤ ਸਿੰਘ,ਪੰਚ ਜਗਰਾਜ ਸਿੰਘ,ਪੰਚ ਗੁਰਮੇਲ ਸਿੰਘ ਸੁਖਵਿੰਦਰ ਸਿੰਘ,ਜੀ ਓ ਜੀ,ਵਿਸਾਖਾ ਸਿੰਘ ਜੀ ਓ ਜੀ ਦੀਵਾਨਾਂ ਦੀ ਹਾਜ਼ਰ ਸਨ ।

ਇਕਾਂਤਵਾਂਸ ਕੀਤੇ ਹੋਏ ਵਿਅਕਤੀਆਂ ਨੂੰ ਆਯੂਰਵੈਦਿਕ ਦਵਾਈਆਂ ਵੰਡੀਆਂ 

ਮਹਿਲ ਕਲਾਂ/ਬਰਨਾਲਾ, ਮਈ 2020 -(ਗੁਰਸੇਵਕ ਸਿੰਘ ਸੋਹੀ) ਡਾਇਰੈਕਟਰ ਆੱਫ਼ ਆਯੂਰਵੈਦਾ ਪੰਜਾਬ ਡਾ. ਰਾਕੇਸ਼  ਕੁਮਾਰ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਬਰਨਾਲਾ ਡਾ ਮਨੀਸ਼ਾ ਅਗਰਵਾਲ ਜੀ ਦੀਆਂ ਹਦਇਤਾਂ ਅਨੁਸਾਰ ਕਰੋਨਾ ਵਾਇਰਸ ਮਹਾਂਮਾਰੀ ਦੇ ਸਬੰਧ ਵਿੱਚ ਵੱਖ-ਵੱਖ ਬਲਾਕਾਂ ਨੂੰ ਆਯੂਰਵੈਦਿਕ ਦਵਾਈ ਭੇਜੀ ਗਈ ਹੈ। ਜਿਸਨੂੰ ਅੱਜ ਮਾਲਵਾ ਨਰਸਿੰਗ ਕਾਲਜ ਮਹਿਲ ਕਲਾਂ ਵਿਖੇ ਡਾਕਟਰ ਨਵਨੀਤ ਬਾਂਸਲ ਏ.ਐੱਮ.ਓ ਅਤੇ ਸੁਖਚੈਨ ਸਿੰਘ ਉਪ-ਵੈਦ ਸੀ. ਐੱਚ.ਸੀ ਮਹਿਲ ਕਲਾਂ ਨੇ ਵੱਖ-ਵੱਖ ਇਕਾਂਤਵਾਸ ਕੀਤੇ ਹੋਏ ਵਿਆਕਤੀਆ ਨੂੰ ਆਯੂਰਵੈਦਿਕ ਦਵਾਈ ਵੰਡੀ। ਉਨ੍ਹਾਂ ਕਿਹਾ ਕਿ ਆਯੂਰਵੈਦਿਕ ਦਵਾਈ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ ਇਸ ਲਈ ਸਾਨੂੰ ਆਯੂਰਵੈਦਿਕ ਦਵਾਈਆਂ ਲੈਣੀਆਂ ਚਾਹੀਦੀਆਂ ਹਨ।

ਪੰਜਾਬ ਗ੍ਰਾਮੀਣ ਬੈਂਕ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 10 ਲੱਖ 1 ਹਜ਼ਾਰ ਰੁਪਏ ਦਾ ਚੈੱਕ ਭੇਟ

(ਫੋਟੋ:-ਡਿਪਟੀ ਕਮਿਸਨਰ ਸ੍ਰੀਮਤੀ ਦੀਪਤੀ ਉੱਪਲ ਨੂੰ ਮੁੰਖ ਮੰਤਰੀ ਕੋਵਿਡ ਰਾਹਤ ਫੰਡ ਲਈ ਚੈੱਕ ਸੌਂਪਦੇ ਹੋਏ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਦੂਬੇ ਅਤੇ ਜਨਰਲ ਮੈਨੇਜਰ ਸ੍ਰੀ ਵਰਿੰਦਰ ਕੁਮਾਰ ਦੂਆ)

ਕਪੂਰਥਲਾ 11 ਮਈ (ਹਰਜੀਤ ਸਿੰਘ ਵਿਰਕ)

ਕੋਰੋਨਾ ਮਹਾਂਮਾਰੀ ਖਿਲਾਫ਼ ਜੰਗ ਵਿਚ ਪੰਜਾਬ ਸਰਕਾਰ ਦਾ ਸਾਥ ਦਿੰਦਿਆਂ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ 10 ਲੱਖ 1 ਹਜ਼ਾਰ ਰੁਪਏ ਦਾ ਚੈੱਕ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੂੰ ਭੇਟ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਬੈਂਕ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰਨਾਂ ਨੂੰ ਵੀ ਕੋਰੋਨਾ ਖਿਲਾਫ਼ ਜੰਗ ਵਿਚ ਸਰਕਾਰ ਦੇ ਸਹਿਯੋਗ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪੰਜਾਬ ਗ੍ਰਾਮੀਣ ਬੈਂਕ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਦੂਬੇ ਅਤੇ ਜਨਰਲ ਮੈਨੇਜਰ ਸ੍ਰੀ ਵਰਿੰਦਰ ਕੁਮਾਰ ਦੂਆ ਨੇ ਦੱਸਿਆ ਕਿ ਇਹ ਰਾਸ਼ੀ ਬੈਂਕ ਦੇ ਸਟਾਫ ਵੱਲੋਂ ਇਕੱਤਰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਵੀ 31 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਾਨ ਕਰ ਚੁੱਕੇ ਹਨ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਸਾਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰਾ ਨਾਲ ਪਾਲਣਾ ਕਰਕੇ ਆਪਣੇ ਅਤੇ ਆਪਣੇ ਪਰਿਵਾਰਾਂ ਦਾ ਇਸ ਮਹਾਂਮਾਰੀ ਤੋਂ ਬਚਾਅ ਕਰਨਾ ਚਾਹੀਦਾ ਹੈ। 

ਐਤਵਾਰ ਨੂੰ ਕੇਵਲ ਕਰਿਆਨਾ, ਕੈਮਿਸਟ, ਬੇਕਰੀ, ਡੇਅਰੀ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਹੀ ਸਵੇਰੇ 7 ਤੋਂ 11 ਵਜੇ ਤੱਕ ਖੁੱਲਣਗੀਆਂ

(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ)

ਬਾਕੀ ਦੁਕਾਨਾਂ ਐਤਵਾਰ ਨੂੰ ਰਹਿਣਗੀਆਂ ਬੰਦ

ਜ਼ਿਲਾ ਮੈਜਿਸਟ੍ਰੇਟ ਵੱਲੋਂ ਦੁਕਾਨਾਂ ਖੋਲਣ ਸਬੰਧੀ ਹਦਾਇਤਾਂ ਕੀਤੀਆਂ ਜਾਰੀ  

ਕਪੂਰਥਲਾ , ਮਈ 2020-(ਹਰਜੀਤ ਸਿੰਘ ਵਿਰਕ)-

ਭਾਰਤ ਸਰਕਾਰ ਦੇ ਕਰੋਨਾ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਮਿਤੀ 5 ਮਾਰਚ 2020 ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਕੋਰੋਨਾ ਵਾਇਰਸ ਨੂੰ ਐਪੀਡੈਮਿਕ ਡਿਸੀਜ਼ਜ਼ ਐਕਟ 1897 ਤਹਿਤ ਪੰਜਾਬ ਰਾਜ ਵਿਚ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ। ਆਮ ਜਨਤਾ ਨੂੰ ਕੋਵਿਡ-19 (ਕੋਰੋਨਾ ਵਾਇਰਸ) ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਜ਼ਿਲੇ ਵਿਚ ਮਿਤੀ 23 ਮਾਰਚ 2020 ਤੋਂ ਜ਼ਿਲੇ ਵਿਚ ਕਰਫਿੳੂ ਲਗਾਇਆ ਗਿਆ ਹੈ, ਜਿਸ ਵਿਚ ਸਮੇਂ-ਸਮੇਂ ’ਤੇ ਵਾਧਾ ਗਿਆ ਗਿਆ ਅਤੇ ਹੁਣ ਇਸ ਦੀ ਮਿਆਦ 17 ਮਈ 2020 ਤੱਕ ਹੈ। 

ਹੁਣ ਜ਼ਿਲਾ ਮੈਜਿਸਟ੍ਰੇਟ ਵੱਲੋਂ ਮਿਤੀ 1 ਮਈ 2020, 7 ਮਈ 2020 ਅਤੇ 8 ਮਈ 2020 ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿਚ ਹੁਕਮ ਜਾਰੀ ਕੀਤਾ ਹੈ ਕਿ ਕੇਵਲ ਕਰਿਆਨਾ (ਗਰੋਸਰੀ), ਕੈਮਿਸਟ ਸਟੋਰ, ਬੇਕਰੀ, ਡੇਅਰੀ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਹਰ ਐਤਵਾਰ ਨੂੰ ਵੀ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲਣਗੀਆਂ। ਇਸ ਤੋਂ ਇਲਾਵਾ ਐਤਵਾਰ ਨੂੰ ਬਾਕੀ ਦੁਕਾਨਾਂ ਬੰਦ ਰਹਿਣਗੀਆਂ। ਉਪਰੋਕਤ ਤੋਂ ਇਲਾਵਾ ਮਿਤੀ 1 ਮਈ 2020, 7 ਮਈ 2020 ਅਤੇ 8 ਮਈ 2020 ਨੂੰ ਜਾਰੀ ਕੀਤੇ ਗਏ ਹੁਕਮ ਦਿਨ ਸੋਮਵਾਰ ਤੋਂ ਸਨਿੱਚਰਵਾਰ ਤੱਕ ਪਹਿਲਾਂ ਦੀ ਤਰਾਂ ਲਾਗੂ ਰਹਿਣਗੇ। 

  ਉਪਰੋਕਤ ਦੁਕਾਨਾਂ ਖੁੱਲਣ ਸਮੇਂ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨਾਂ ਅਨੁਸਾਰ ਕੋਵਿਡ-19 ਦੇ ਮੱਦੇਨਜ਼ਰ ਬੇਕਰੀ ਦੀਆਂ ਦੁਕਾਨਾਂ ’ਤੇ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ, ਦੁਕਾਨਦਾਰ ਵੱਲੋਂ ਕੇਵਲ ਪੈਕ ਫੂਡ ਹੀ ਦਿੱਤਾ ਜਾਵੇਗਾ। ਦੁਕਾਨਦਾਰ ਵੱਲੋਂ ਹੋਮ ਡਿਲੀਵਰੀ ਨੂੰ ਪਹਿਲ ਦਿੱਤੀ ਜਾਵੇਗੀ। ਦੁਕਾਨਦਾਰ ਵੱਲੋਂ ਘੱਟੋ-ਘੱਟ ਦੁਕਾਨ ਦੇ ਅੰਦਰ/ਬਾਹਰ ਇਕ ਮੀਟਰ ਦੀ ਦੂਰੀ ਯਕੀਨੀ ਬਣਾਈ ਜਾਵੇਗੀ। ਕੋਵਿਡ-19 ਦੇ ਫੈਲਣ ਤੋਂ ਰੋਕਣ ਲਈ ਪੰਜਾਬ ਅੰਦਰ ਹਰੇਕ ਵਿਅਕਤੀ ਦੇ ਮੂੰਹ ’ਤੇ ਮਾਸਕ (ਸੂਤੀ ਕੱਪੜੇ ਦਾ ਮਾਸਕ ਜਾਂ ਟਿ੍ਰਪਲ ਲੇਅਰ ਮਾਸਕ ਜਾਂ ਰੁਮਾਲ, ਦੁਪੱਟਾ, ਪਰਨਾ ਆਦਿ) ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਇਸ ਲਈ ਹਰੇਕ ਦੁਕਾਨਦਾਰ/ਅਦਾਰਾ ਇਹ ਯਕੀਨੀ ਬਣਾਏਗਾ ਕਿ ਉਸ ਨੇ ਆਪ, ਦੁਕਾਨ ਦੇ ਅੰਦਰ ਕਰੰਮ ਕਰਨ ਵਾਲੇ ਅਤੇ ਆਉਣ ਵਾਲੇ ਹਰੇਕ ਵਿਅਕਤੀ ਨੇ ਮਾਸਕ ਜ਼ਰੂਰ ਲਗਾਇਆ ਹੋਵੇ ਅਤੇ ਜਿਸ ਵਿਅਕਤੀ ਨੇ ਮਾਸਕ ਨਾ ਪਾਇਆ ਹੋਵੇ, ਉਸ ਨੂੰ ਸੌਦਾ ਨਹੀਂ ਦਿੱਤਾ ਜਾਵੇਗਾ। ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਨੂੰ ਸਮੇਂ-ਸਮੇਂ ’ਤੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸੈਨੀਟਾਈਜ਼ ਕੀਤਾ ਜਾਵੇਗਾ। ਦੁਕਾਨ ਦੇ ਅੰਦਰ ਡਿਸਪਲੇਅ ਕੀਤੀਆਂ ਗਈਆਂ ਚੀਜ਼ਾਂ ਨੂੰ ਖ਼ਰੀਦਦਾਰ ਵੱਲੋਂ ਛੂਹਿਆ ਨਹੀਂ ਜਾਵੇਗਾ। ਦੁਕਾਨਦਾਰ ਇਹ ਯਕੀਨੀ ਬਣਾਏਗਾ ਕਿ ਡਿਸਪਲੇਅ ਕੀਤੀਆਂ ਆਈਟਮਾਂ ਖ਼ਰੀਦਦਾਰ ਨੂੰ ਕਾੳੂਂਟਰ ਤੋਂ ਹੀ ਦੇਵੇਗਾ ਅਤੇ ਖ਼ਰੀਦ ਕੀਤੀਆਂ ਗਈਆਂ ਚੀਜ਼ਾਂ/ਆਈਟਮਾਂ ਦੀ ਅਦਾਇਗੀ ਡਿਜੀਟਲੀ ਕਰਨ ਲਈ ਤਰਜੀਹ ਦੇਵੇਗਾ। ਦੁਕਾਨਦਾਰ ਅਤੇ ਕੰਮ ਕਰਨ ਵਾਲੇ ਵਿਅਕਤੀ ਗਾਹਕ ਤੋਂ ਪੈਸੇ ਲੈਣ ਉਪਰੰਤ ਆਪਣੇ ਹੱਥ ਵੀ ਸੈਨੀਟਾਈਜ਼ ਕਰਨਗੇ। ਦੁਕਾਨਦਾਰ ਯਕੀਨੀ ਬਣਾਉਣਗੇ ਕਿ ਗਾਹਕਾਂ ਵੱਲੋਂ ਕੱਪੜੇ ਦੇ ਬੈਗ ਵਿਚ ਖ਼ਰੀਦਿਆਂ ਹੋਇਆ ਸਾਮਾਨ ਲਿਜਾਇਆ ਜਾਵੇਗਾ ਤਾਂ ਜੋ ਬੈਗ ਘਰ ਵਿਚ ਧੋਇਆ ਜਾਵੇ। ਭਾਰਤ ਸਰਕਾਰ/ਪੰਜਾਬ ਸਰਕਾਰ/ਜ਼ਿਲਾ ਪ੍ਰਸ਼ਾਸਨ ਅਤੇ ਵੱਖ-ਵੱਖ ਸਿਹਤ ਅਥਾਰਟੀਆਂ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਸਾਫ਼-ਸਫ਼ਾਈ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ, ਥਾਂ-ਥਾਂ ਥੁੱਕਣ ਦੀ ਮਨਾਹੀ ਹੋਵੇਗੀ। 

ਹਮੀਦੀ ਦੇ ਬੰਮਰਾ ਪਰਿਵਾਰ ਵੱਲੋਂ ਸਪੁੱਤਰ ਦੇ ਜਨਮ ਦਿਨ ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਾਪੀਆਂ ਪੈੱਨ ਪੈਨਸਲਾਂ ਵੰਡੀਆਂ

ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ)-ਸਮਾਜ ਸੇਵੀ ਡਾਕਟਰ ਪਰਮਿੰਦਰ ਸਿੰਘ ਬੰਮਰਾ ਵਲੋਂ ਪਿੰਡ ਹਮੀਦੀ ਵਿਖੇ ਆਪਣੇ ਹੋਣਹਾਰ ਸਪੁੱਤਰ ਅੰਸ਼ਵੀਰ ਸਿੰਘ ਬੰਮਰਾ ਦੇ ਜਨਮ ਦਿਨ ਮਨਾਉਣ ਸਮੇਂ 100 ਦੇ ਕਰੀਬ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਾਪੀਆਂ ਪੈਨ ਪੈਨਸਲਾਂ ਅਤੇ ਹੋਰ ਸਾਮਾਨ ਵੰਡਿਆ ਗਿਆ ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਦੀ ਸੂਬਾ ਸਕੱਤਰ ਮੈਡਮ ਸੁਦੇਸ਼ ਜੋਸ਼ੀ ਹਮੀਦੀ ਨੇ  ਡਾਕਟਰ ਪਰਮਿੰਦਰ ਸਿੰਘ ਬੰਮਰਾ ਦੇ ਸਪੁੱਤਰ ਅੰਸ਼ਵੀਰ ਸਿੰਘ ਬੰਮਰਾ ਦੇ ਜਨਮ ਦਿਨ ਦੀ ਸਮੁੱਚੇ ਬੰਮਰਾ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪਰਿਵਾਰ ਵੱਲੋਂ ਜਿੱਥੇ ਮਨੁੱਖਤਾ ਦੀ ਭਲਾਈ ਲਈ ਕਰੋਨਾ ਵਾਇਰਸ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਲਈ ਰਾਸ਼ਨ ਵੰਡਿਆ ਜਾ ਰਿਹਾ ਹੈ ਉੱਥੇ ਆਪਣੇ ਲੜਕੇ ਦੇ ਜਨਮ ਦਿਨ ਮੌਕੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਾਪੀਆਂ ਪੈਨ ਪੈਨਸਲਾਂ ਅਤੇ ਹੋਰ ਸਾਮਾਨ ਵੰਡਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਮਾਮਲਾ ਪਰਿਵਾਰ ਵਾਂਗ ਸਮਾਜ ਸੇਵਾ ਅਤੇ ਆਪਣੇ ਧੀਆਂ ਪੁੱਤਾਂ ਦੇ ਜਨਮ ਦਿਨ ਮਨਾਉਣ ਸਮੇਂ ਲੋੜਵੰਦਾਂ ਦੀ ਭਲਾਈ ਲਈ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁਖੀ ਲਖਵਿੰਦਰ ਸਿੰਘ ਨੇ ਲੜਕੇ ਦੇ ਜਨਮ ਦਿਨ ਦੀ ਬੱਮਰਾ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪਰਿਵਾਰ ਵਾਂਗ ਹੋਰ ਸਮਾਜ ਸੇਵੀ ਲੋਕਾਂ ਨੂੰ ਲੋੜਵੰਦਾਂ ਦੀ ਮਦਦ ਕਰਨ ਅਤੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਅਜਿਹੇ ਉਪਰਾਲੇ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ ਇਸ ਲਈ ਹੋਰ ਸਮਾਜ ਸੇਵੀ ਲੋਕਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਸਮੇਂ ਦੀ ਇੱਕ ਮੁੱਖ ਲੋੜ ਇਸ ਮੌਕੇ ਮੈਡਮ ਜੋਸ਼ੀ ਅਤੇ ਥਾਣਾ ਮੁਖੀ ਲਖਵਿੰਦਰ ਸਿੰਘ ਵੱਲੋਂ ਲੜਕੇ ਅੰਸ਼ਵੀਰ ਸਿੰਘ ਬੰਮਰਾ ਦੇ ਜਨਮ ਦਿਨ ਮੌਕੇ ਆਪਣੇ ਵਲੋਂ ਗਿਫ਼ਟ ਭੇਟ ਕੀਤੇ ਗਏ ਇਸ ਮੌਕੇ ਲੋਕ ਭਲਾਈ ਵੈੱਲਫੇਅਰ ਸੁਸਾਇਟੀ ਰਜਿ. ਮਹਿਲ ਕਲਾਂ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਬੰਮਰਾ ਹਮੀਦੀ ਨੇ ਮੈਡਮ ਜੋਸ਼ੀ ਅਤੇ ਥਾਣਾ ਮੁਖੀ ਲਖਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਇਲਾਕੇ ਅੰਦਰ ਮਨੁੱਖਤਾ ਦੀ ਭਲਾਈ ਲਈ ਲੋੜਵੰਦ ਲੋਕਾਂ ਦੀ ਭਲਾਈ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਕ੍ਰਾਂਤੀਕਾਰੀ ਕਾਰਜ ਕੀਤੇ ਜਾਣਗੇ ਇਸ ਲਈ ਸਮਾਜ ਸੇਵੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਜਥੇਬੰਦੀ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੌਕੇ ਲੜਕੇ ਦੀ ਮਾਤਾ ਹਰਪ੍ਰੀਤ ਕੌਰ ਦਾਦੀ ਮਨਜੀਤ ਕੌਰ ਬੰਮਰਾ ਗੁਰਵਿੰਦਰ ਸਿੰਘ ਬੰਮਰਾ ਜਰਨੈਲ ਸਿੰਘ ਅਰਸਦੀਪ ਸਿੰਘ ਸਮਨਪ੍ਰੀਤ ਖੁਸ਼ਪ੍ਰੀਤ ਕੌਰ ਤੋਂ ਇਲਾਵਾ ਏਐਸਆਈ ਸੁਖਵਿੰਦਰ ਸਿੰਘ  ਕੁਤਬਾ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ ਪੱਤਰਕਾਰ ਜਸਵੀਰ ਸਿੰਘ  ਆਦਿ ਵੀ ਹਾਜਰ ਸਨ

ਪੰਜਾਬ ਦੀ ਆਬਕਾਰੀ ਨੀਤੀ 'ਤੇ ਸੱਦੀ ਗਈ ਪ੍ਰੀ-ਕੈਬਨਿਟ ਮੀਟਿੰਗ ਵਿਚ ਮੰਤਰੀਆਂ ਤੇ ਮੁੱਖ ਸਕੱਤਰ ਵਿਚਕਾਰ ਤਿੱਖੀ ਬਹਿਸ   

ਮਨਪ੍ਰੀਤ ਬਾਦਲ ਤੇ ਚੰਨੀ ਵਿਚਾਲੇ ਛੱਡ ਕੇ ਗਏ ਮੀਟਿੰਗ

ਮੀਟਿੰਗ ਵਿਚ ਮੁੱਖ ਸਕੱਤਰ ਤੇ ਮੰਤਰੀਆਂ ਵਿਚਾਲੇ ਤਿੱਖੀ ਬਹਿਸ 

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੀ ਆਬਕਾਰੀ ਨੀਤੀ 'ਤੇ ਸ਼ਨਿਚਰਵਾਰ ਨੂੰ ਸੱਦੀ ਗਈ ਪ੍ਰੀ-ਕੈਬਨਿਟ ਦੀ ਮੀਟਿੰਗ ਵਿਚ ਮੰਤਰੀਆਂ ਤੇ ਮੁੱਖ ਸਕੱਤਰ ਵਿਚਕਾਰ ਤਿੱਖੀ ਬਹਿਸ ਹੋ ਗਈ। ਹੰਗਾਮਾ ਏਨਾ ਵਧ ਗਿਆ ਕਿ ਨਾਰਾਜ਼ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਮੀਟਿੰਗ ਛੱਡ ਕੇ ਚਲੇ ਗਏ। ਮੀਟਿੰਗ ਵਿਚ ਸ਼ਰਾਬ ਦੇ ਠੇਕਿਆ ਦੀ ਨਿਲਾਮੀ 'ਤੇ ਫ਼ੈਸਲਾ ਹੋਣਾ ਸੀ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਨਾਰਾਜ਼ ਮੰਤਰੀਆਂ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਉਨ੍ਹਾਂ ਦੇ ਜਾਂਦਿਆਂ ਹੀ ਦੂਜੇ ਮੰਤਰੀ ਵੀ ਮੁੱਖ ਸਕੱਤਰ 'ਤੇ ਭੜਕ ਉੱਠੇ। ਖ਼ਾਸ ਤੌਰ 'ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪੂਰੀ ਭੜਾਸ ਕੱਢੀ। ਮੰਤਰੀਆਂ ਦੀ ਨਾਰਾਜ਼ਗੀ ਕਾਰਨ ਦੋ ਵਜੇ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵੀ ਨਹੀਂ ਹੋ ਸਕੀ। ਹੁਣ ਇਹ ਮੀਟਿੰਗ 11 ਮਈ ਨੂੰ ਹੋਵੇਗੀ।

ਦਰਸਅਸਲ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਨੇ ਲਾਕਡਾਊਨ ਤੋਂ ਬਾਅਦ ਨਵੇਂ ਸਿਰੇ ਤੋਂ ਠੇਕਿਆਂ ਨੂੰ ਨਿਲਾਮ ਕਰਨ ਦੀ ਨੀਤੀ ਤਿਆਰ ਕੀਤੀ ਸੀ ਜਿਸ ਵਿਚ ਤਿੰਨ ਬਦਲ ਦਿੱਤੇ ਗਏ ਸਨ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੀਟਿੰਗ ਸ਼ੁਰੂ ਹੁੰਦਿਆਂ ਹੀ ਨੀਤੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਸ 'ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਤੁਸੀਂ ਫ਼ੈਸਲਾ ਕਰ ਹੀ ਲਿਆ ਹੈ ਤਾਂ ਸਾਨੂੰ ਇੱਥੇ ਕਿਸ ਲਈ ਸੱਦਿਆ ਹੈ? ਇਸ 'ਤੇ ਮੁੱਖ ਸਕੱਤਰ ਨੇ ਕਿਹਾ ਕਿ ਨੀਤੀ ਅਫਸਰ ਹੀ ਤਿਆਰ ਕਰਦੇ ਹਨ। ਕੈਬਨਿਟ ਤਾਂ ਉਸ ਨੂੰ ਸਿਰਫ਼ ਪਾਸ ਹੀ ਕਰਦੀ ਹੈ।

ਇਸ 'ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਖ਼ਲ ਦਿੰਦਿਆਂ ਕਿਹਾ ਕਿ ਨੀਤੀ ਅਫਸਰ ਨਹੀਂ ਮੰਤਰੀ ਤਿਆਰ ਕਰਦੇ ਹਨ। ਮੁੱਖ ਸਕੱਤਰ ਦੀ ਵਿੱਤ ਮੰਤਰੀ ਪ੍ਰਤੀ ਪ੍ਰਤੀਕਿਰਿਆ ਕਾਫ਼ੀ ਗੁੱਸੇ ਵਾਲੀ ਸੀ। ਦੋਵਾਂ ਵਿਚਾਲੇ ਕਾਫ਼ੀ ਬਹਿਸ ਹੋਈ। ਮਨਪ੍ਰਰੀਤ ਨੇ ਕਿਹਾ ਕਿ ਜਦੋਂ ਵਿਭਾਗ ਨੇ ਫ਼ੈਸਲਾ ਹੀ ਕਰ ਲਿਆ ਹੈ ਤਾਂ ਮੰਤਰੀਆਂ ਨੂੰ ਦੱਸਣ ਦੀ ਲੋੜ ਹੀ ਕੀ ਹੈ? ਮੰਤਰੀਆਂ ਦੇ ਇਤਰਾਜ਼ 'ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਵੀ ਗੁੱਸੇ ਵਿਚ ਪ੍ਰਤੀਕਿਰਿਆ ਦਿੱਤੀ। ਇਸ 'ਤੇ ਮਨਪ੍ਰੀਤ ਬਾਦਲ ਇਹ ਕਹਿੰਦਿਆਂ ਮੀਟਿੰਗ ਛੱਡ ਕੇ ਚਲੇ ਗਏ ਕਿ ਅਜਿਹੀ ਮੀਟਿੰਗ ਵਿਚ ਸ਼ਿਰਕਤ ਕਰਨ ਦਾ ਕੀ ਫ਼ਾਇਦਾ? ਉਨ੍ਹਾਂ ਦੇ ਪਿੱਛੇ-ਪਿੱਛੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਚਲੇ ਗਏ। ਇਹ ਵੀ ਪਤਾ ਲੱਗਾ ਹੈ ਕਿ ਮੰਤਰੀਆਂ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਉਹ ਹਰਿਆਣੇ ਦੇ ਮਾਡਲ ਦਾ ਵੀ ਅਧਿਐਨ ਕਰ ਲੈਣ।

ਵਿਵਾਦ ਦਾ ਕਾਰਨ

ਮੀਟਿੰਗ ਵਿਚ 23 ਮਾਰਚ ਤੋਂ ਲੈ ਕੇ 31 ਮਾਰਚ ਤਕ ਠੇਕੇ ਬੰਦ ਰਹਿਣ ਨਾਲ ਠੇਕੇਦਾਰਾਂ ਨੂੰ ਹੋਏ ਨੁਕਸਾਨ 'ਤੇ ਰਿਬੇਟ ਦੇਣ ਦੀ ਗੱਲ ਚੱਲ ਰਹੀ ਸੀ। ਮੰਤਰੀ ਚਾਹੁੰਦੇ ਸਨ ਕਿ ਹਰਿਆਣਾ ਜਾਂ ਕਿਸੇ ਦੂਜੇ ਸੂਬੇ ਦੇ ਮਾਡਲ ਦਾ ਵੀ ਅਧਿਐੱਨ ਕਰ ਲਿਆ ਜਾਵੇ ਪਰ ਮੁੱਖ ਸਕੱਤਰ ਨੇ ਕਿਹਾ ਕਿ ਅਸੀਂ ਕਮੇਟੀ ਬਣਾ ਕੇ ਪੂਰੇ ਮਾਮਲੇ ਦਾ ਅਧਿਐਨ ਕਰ ਲਿਆ ਹੈ।

ਹਰਿਆਣਾ ਮਾਡਲ ਲਾਗੂ ਕਰਨ ਦੀ ਲੋੜ ਨਹੀਂ ਹੈ। ਇਸ 'ਤੇ ਮਨਪ੍ਰਰੀਤ ਬਾਦਲ ਭੜਕ ਗਏ। ਇਹ ਸਭ ਕੁਝ ਏਨੀ ਤੇਜ਼ੀ ਨਾਲ ਹੋਇਆ ਕਿ ਉੱਥੇ ਮੌਜੂਦ ਸੀਨੀਅਰ ਅਧਿਕਾਰੀ ਤੇ ਹੋਰ ਮੰਤਰੀ ਵੀ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਆਇਆ ਕਿ ਆਖ਼ਰ ਕੀ ਹੋਇਆ ਤੇ ਕਿਉਂ ਹੋਇਆ?

ਪੰਜਾਬ ਕਬਨਿਟ ਮਿਟਿਗ ਅੰਦਰ ਪਹਿਲਾਂ ਵੀ ਕਈ ਵਾਰ ਹੋਇਆ ਹੰਗਾਮਾ

ਪਹਿਲਾਂ ਵੀ ਕਈ ਵਾਰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਅਫਸਰਾਂ ਵਿਚਾਲੇ ਵਿਚਾਰਕ ਮਤਭੇਦਾਂ ਕਾਰਨ ਮੀਟਿੰਗਾਂ ਵਿਚ ਹੰਗਾਮੇ ਹੋ ਚੁੱਕੇ ਹਨ ਪਰ ਇਸ ਵਾਰ ਵਿੱਤ ਮੰਤਰੀ ਦੀ ਨਾਰਾਜ਼ਗੀ ਪਹਿਲਾਂ ਨਾਲੋਂ ਕੁਝ ਜ਼ਿਆਦਾ ਸੀ। ਮੰਤਰੀ ਦੀ ਨਾਰਾਜ਼ਗੀ ਏਨੀ ਵਧ ਗਈ ਕਿ ਦੋ ਵਜੇ ਸੱਦੀ ਗਈ ਕੈਬਨਿਟ ਦੀ ਮੀਟਿੰਗ ਮੁਲਤਵੀ ਕਰਨੀ ਪਈ।

ਪੰਜਾਬ ਅੰਦਰ 28 ਨਵੇਂ ਮਾਮਲਿਆਂ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੋਈ 1779

ਪਿਛਲੇ 24 ਘੰਟਿਆਂ ਦੁਰਾਨ  ਦੋ ਮੌਤਾਂ, ਪੰਜ ਦਿਨਾਂ ਤੋਂ ਲਗਾਤਾਰ ਘੱਟ ਰਹੇ ਮਾਮਲੇ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਸ਼ਨਿਚਰਵਾਰ ਨੂੰ ਕੋਰੋਨਾ ਕਾਰਨ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਦੀ ਮੌਤ ਹੋ ਗਈ। ਜਗਰਾਓਂ ਦੇ ਪਿੰਡ ਮਾਣੂਕੇ ਦਾ ਰਹਿਣ ਵਾਲਾ 55 ਸਾਲਾ ਗੁਰਜੰਟ ਸਿੰਘ 30 ਅਪ੍ਰੈਲ ਨੂੰ ਨਾਂਦੇੜ ਤੋਂ ਪਰਤਿਆ ਸੀ।ਉਸ ਸਮੇ ਤੋ ਉਹ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਸੀ। ਉਸ ਨੇ ਸ਼ਨਿਚਰਵਾਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਮ ਤੋੜ ਦਿੱਤਾ। ਉੱਥੇ, ਹੁਸ਼ਿਆਰਪੁਰ ਦੇ ਦੋਸੜਕਾ (ਤਲਵਾੜਾ) ਦੇ 62 ਸਾਲਾ ਓਂਕਾਰ ਸਿੰਘ ਦੀ ਵੀ ਪੀਜੀਆਈ ਚੰਡੀਗੜ੍ਹ 'ਚ ਮੌਤ ਹੋ ਗਈ ਸੀ। ਉਸ ਨੂੰ ਛੇ ਮਈ ਨੂੰ ਦਾਖਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪੰਜਾਬ 'ਚ ਮਿ੍ਤਕਾਂ ਦਾ ਅੰਕੜਾ 31 ਹੋ ਗਿਆ ਹੈ। ਉੱਥੇ, ਸੂਬੇ 'ਚ ਸ਼ਨਿਚਰਵਾਰ ਨੂੰ 28 ਨਵੇਂ ਪਾਜ਼ੇਟਿਵ ਮਾਮਲੇ ਰਿਪੋਰਟ ਹੋਏ।

ਰਾਹਤ ਦੀ ਗੱਲ ਇਹ ਹੈ ਕਿ ਪੰਜ ਦਿਨਾਂ ਤੋਂ ਲਗਾਤਾਰ ਪੰਜਾਬ 'ਚ ਨਵੇਂ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਘੱਟ ਹੋ ਰਹੀ ਹੈ। ਪੰਜ ਮਈ ਨੂੰ 246 ਕੇਸ ਆਏ ਸਨ। ਉੱਥੇ, ਪਿਛਲੇ 11 ਦਿਨਾਂ 'ਚ ਸ਼ਨਿਚਰਵਾਰ ਨੂੰ ਸਭ ਤੋਂ ਘੱਟ ਮਾਮਲੇ ਸਾਹਮਣੇ ਆਏ। ਸ਼ਨਿਚਰਵਾਰ ਨੂੰ ਜਲੰਧਰ 'ਚ ਸਭ ਤੋਂ ਜ਼ਿਆਦਾ 12 ਲੋਕ ਇਨਫੈਕਟਿਡ ਪਾਏ ਗਏ। ਇਨ੍ਹਾਂ 'ਚ ਅੱਠ ਸ਼ਰਧਾਲੂ ਹਨ। ਇਸ ਤੋਂ ਇਲਾਵਾ ਗੁਰਦਾਸਪੁਰ 'ਚ ਪੰਜ, ਰੂਪਨਗਰ 'ਚ ਚਾਰ, ਫਤਹਿਗੜ੍ਹ ਸਾਹਿਬ 'ਚ ਪੰਜ ਤੇ ਮੋਗਾ ਤੇ ਲੁਧਿਆਣਾ 'ਚ ਇਕ ਕੇਸ ਆਇਆ। ਸੂਬੇ 'ਚ ਕੁੱਲ ਪੀੜਤਾਂ ਦੀ ਗਿਣਤੀ 1779 ਹੋ ਗਈ ਹੈ। ਹੋਰ ਜ਼ਿਲਿ੍ਆਂ ਦੇ ਮਾਮਲੇ ਦੋ ਥਾਂ ਦਰਜ ਹੋਣ ਕਾਰਨ ਕੁੱਲ ਪੀੜਤਾਂ ਦੀ ਗਿਣਤੀ 'ਚ ਬਦਲਾਅ ਆਇਆ ਹੈ।

ਡਾਂ ਮਿੱਠੂ ਮੁਹੰਮਦ/ਡਾਂ ਰਮੇਸ਼ ਕੁਮਾਰ ਬਾਲੀ ਦੀ ਮੰਗ

ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰੇ ਅਤੇ ਕਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਰਾਹਤ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਪੰਜਾਹ ਲੱਖ ਦਾ ਜੀਵਨ ਬੀਮਾ ਐਲਾਨ ਕਰਨ 

ਮਹਿਲ ਕਲਾਂ?ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟਰਡ ਦੋ ਸੌ ਪਚੰਨਵੇਂ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਸਾਢੇ ਬਾਰਾਂ ਸੌ ਪਿੰਡਾਂ ਵਿੱਚ ਸਾਡੇ ਆਰਐੱਮਪੀ ਡਾਕਟਰ  ਪਿੰਡਾਂ ਵਿੱਚ ਮੁੱਢਲੀਆਂ ਸਸਤੀਆਂ ਸਿਹਤ ਸਹੂਲਤਾਂ ਦਿਨ ਰਾਤ ਦੇ ਰਹੇ ਹਨ  ।. ਇਹ ਉਹੀ ਮੈਡੀਕਲ ਪ੍ਰੈਕਟੀਸ਼ਨਰ ਹਨ ਜਿਹੜੇ ਪਿਛਲੇ ਹਰ ਦੌਰ ਵਿੱਚ ਆਪਣੇ ਲੋਕਾਂ ਨਾਲ ਨਹੁੰ ਮਾਸ ਦੇ ਰਿਸ਼ਤੇ ਨੂੰ ਨਿਭਾਉਂਦੇ ਹੋਏ ਹਰ ਮੁਸ਼ਕਲ ਘੜੀ  ਵਿੱਚ ਆਪਣੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੇ  ਲੋਕਾਂ ਦੀ  ਦਿਨ ਰਾਤ ਸੇਵਾ ਕਰ ਰਹੇ ਹਨ।  ਚਾਹੇ ਉਹ ਚੁਰਾਸੀ ਦਾ ਖਾੜਕੂਵਾਦ ਦਾ ਦੌਰ ਹੋਵੇ ਅਤੇ ਚਾਹੇ ਹੁਣ ਆਹ  ਦੁਨੀਆਂ ਭਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਦਾ ਦੌਰ ਹੋਵੇ ,ਉਹ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖ ਕੇ ਆਪਣੇ ਮਿਹਨਤਕਸ਼  ਲੋਕਾਂ ਨੂੰ ਦਿਨ ਰਾਤ ਸਸਤੀਆਂ ਤੇ ਮੁੱਢਲੀਆਂ ਸਿਹਤ ਸੇਵਾਵਾਂ ਦੇ  ਰਹੇ ਹਨ । ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਇਸ ਸਮੇਂ ਲੋਕ ਆਪੋ ਆਪਣੇ ਘਰ  ਬੈਠੇ ਹਨ। ਇਹ ਮੈਡੀਕਲ ਪ੍ਰੈਕਟੀਸ਼ਨਰ ਚੌਵੀ ਘੰਟੇ  ਦਿਨ ਰਾਤ ਘਰਾਂ ਚ ਸੇਵਾ ਕਰਕੇ ਜਿੱਥੇ ਜਾਨਾਂ ਬਚਾ ਰਹੇ ਹਨ, ਉਥੇ ਆਪਣੀਆਂ ਜਾਨਾਂ ਵੀ ਦਾਅ ਤੇ ਲਾਈ ਬੈਠੇ ਹਨ। ਜਿਨ੍ਹਾਂ ਨੇ ਔਖੇ ਵੇਲੇ ਲੋਕਾਂ ਨੂੰ ਘਰੋ ਘਰੀ ਮੁਫ਼ਤ ਮਾਸਕ ,,ਰਾਸ਼ਨ ਅਤੇ ਦਵਾਈਆਂ ਦੇ ਕੇ ਭਾਈ ਕਨ੍ਹੱਈਆ ਜੀ ਦੇ ਰਸਤੇ ਨੂੰ ਅੱਗੇ ਤੋਰਿਆ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਜੋ ਕੇ ਪਿੰਡਾਂ ਵਿੱਚ ਕੰਮ ਕਰ ਰਹੇ ਹਨ , ਉਨ੍ਹਾਂ ਦਾ ਪੰਜਾਹ ਲੱਖ ਦਾ ਜੀਵਨ ਬੀਮਾ ਐਲਾਨ ਕਰੇ ।.  ਅਤੇ ਉੱਨੀ ਸੌ ਬਾਹਟ ਦੀ ਬੰਦ ਪਈ ਰਜਿਸਟਰੇਸ਼ਨ ਖੋਲ੍ਹ ਕੇ ਪੇਂਡੂ ਡਾਕਟਰਾਂ ਨੂੰ ਪੱਕੇ ਤੌਰ ਤੇ ਮਾਨਤਾ ਦੇ ਕੇ ਰਜਿਸਟਰਡ ਕੀਤਾ ਜਾਵੇ ।

ਅਰੋਗਿਆ ਸੇਤੂ’ ਐਪ ਰਾਹੀਂ ਕੋਰੋਨਾ ਦੇ ਖ਼ਤਰਿਆਂ ਤੋਂ ਰਹੋ ਸੁਚੇਤ-ਡੀ. ਸੀ

(ਫੋਟੋ :1.ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।  

2.ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ)

ਸਿਹਤ ਸੇਵਾਵਾਂ ਨਾਲ ਜੁੜਨ ਵਿਚ ਵੀ ਐਪ ਉਪਯੋਗੀ-ਸਿਵਲ ਸਰਜਨ

ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)-

ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਅੱਜ ਪੂਰਾ ਵਿਸ਼ਵ ਜੂਝ ਰਿਹਾ ਹੈ ਅਤੇ ਅਜਿਹੇ ਹਾਲਾਤ ਵਿਚ ਇਸ ਮਹਾਂਮਾਰੀ ਤੋਂ ਬਚਾਅ ਲਈ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਜਿਸ ਤਰਾਂ ਇਸ ਬਿਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਪ੍ਰਕੋਪ ਢਾਹਿਆ ਹੈ, ਹਰ ਕੋਈ ਆਪਣੇ ਆਸਪਾਸ ਇਸ ਮਹਾਂਮਾਰੀ ਦੇ ਖ਼ਤਰੇ, ਬਚਾਅ ਆਦਿ ਬਾਰੇ ਜਾਣਕਾਰੀ ਦੀ ਇੱਛਾ ਰੱਖਦਾ ਹੈ ਤਾਂ ਜੋ ਸਮਾਂ ਰਹਿੰਦਿਆਂ ਇਸ ਵਾਇਰਸ ਤੋਂ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰ ਸਕੇ। ਉਨਾਂ ਦੱਸਿਆ ਕਿ ਘਰ ਬੈਠੇ ਹੀ ਕੋਵਿਡ-19 ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਅਰੋਗਿਆ ਸੇਤੂ’ ਐਪ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੀ ਹੈ। ਉਨਾਂ ਦੱਸਿਆ ਕਿ ਐਂਡਰਾਇਡ ਅਤੇ ਆਈਫੋਨ ਦੋਵਾਂ ਤਰਾਂ ਦੇ ਸਮਾਰਟ ਫੋਨਾਂ ਵਿਚ ਇਹ ਐਪ ਡਾੳੂਨਲੋਡ ਕੀਤੀ ਜਾ ਸਕਦੀ ਹੈ ਅਤੇ 11 ਭਾਸ਼ਾਵਾਂ ਵਿਚ ਇਸ ਐਪ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਅਰੋਗਿਆ ਸੇਤੂ ਐਪ ਵਾਸਤੇ ਬਲੂ ਟੁੱਥ ’ਤੇ ਜੀ. ਪੀ. ਐਸ ਡਾਟਾ ਦੀ ਲੋੜ ਪੈਂਦੀ ਹੈ ਅਤੇ ਕਾਨਟੈਕਟ ਟ੍ਰ੍ਰੇਸਿੰਗ ਲਈ ਇਹ ਐਪ ਯੂਜ਼ਰ ਦੇ ਮੋਬਾਈਲ ਨੰਬਰ, ਬਲੂ ਟੁੱਥ ਅਤੇ ਲੋਕੇਸ਼ਨ ਡਾਟਾ ਦਾ ਉਪਯੋਗ ਕਰਦਾ ਹੈ ਅਤੇ ਦੱਸਦਾ ਹੈ ਕਿ ਤੁਸੀਂ ਕੋਰੋਨਾ ਜ਼ੋਖ਼ਿਮ ਦੇ ਖ਼ਤਰੇ ਵਿਚ ਹੋ ਜਾਂ ਨਹੀਂ।

ਹਰਾ ਤੇ ਪੀਲਾ ਰੰਗ ਦਰਸਾਉਂਦਾ ਹੈ ਸੇਫਟੀ ਤੇ ਖ਼ਤਰੇ ਦਾ ਪੱਧਰ 

 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਬਾਈਲ ਰਜਿਸਟ੍ਰੇਸ਼ਨ ਤੋਂ ਬਾਅਦ ਓ. ਟੀ. ਪੀ ਰਾਹੀਂ ਵੈਰੀਫਾਈ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਯੂਜ਼ਰ ਨਾਮ, ਉਮਰ, ਪੇਸ਼ਾ ਅਤੇ ਪਿਛਲੇ ਦਿਨੀਂ ਕੀਤੀ ਕਿਸੇ ਵਿਦੇਸ਼ ਯਾਤਰਾ ਦੇ ਵੇਰਵੇ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਸਬਮਿਟ ਕਰਨੇ ਪੈਂਦੇ ਹਨ। ਜੇਕਰ ਉਸ ਤੋਂ ਬਾਅਦ ਐਪ ਰਾਹੀਂ ਗ੍ਰੀਨ ਜ਼ੋਨ ਦਾ ਸਿਗਨਲ ਆਉਂਦਾ ਹੈ, ਤਾਂ ਇਸ ਦਾ ਮਤਲਬ ਤੁਸੀਂ ਸੁਰੱਖਿਅਤ ਹੋ ਅਤੇ ਤੁਹਾਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ, ਹੱਥਾਂ ਦੀ ਸਫ਼ਾਈ ਆਦਿ ਸੁਰੱਖਿਆ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਐਪ ਜ਼ਰੀਏ 500 ਮੀਟਰ ਤੋਂ 10 ਕਿਲੋਮੀਟਰ ਤੱਕ ਦੇ ਦਾਇਰੇ ਵਿਚ ਕੋਰੋਨਾ ਲਾਗ ਦੇ ਖ਼ਤਰਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜੇਕਰ ਯੂਜ਼ਰ ਵੱਲੋਂ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਯੈਲੋ ਜ਼ੋਨ ਸਬੰਧੀ ਸਿਗਨਲ ਆਉਂਦਾ ਹੈ, ਤਾਂ ਇਸ  ਦਾ ਮਤਲਬ ਹੈ ਕਿ ਤੁਸੀਂ ਖ਼ਤਰੇ ਵਿਚ ਹੋ ਅਤੇ ਤੁਹਾਨੂੰ ਸਹਾਇਤਾ ਦੀ ਲੋੜ ਹੈ। 

ਸੈਲਫ ਅਸੈਸਮੈਂਟ ਫੀਚਰ ਹੈ ਉਪਯੋਗੀ  ਸਿਵਲ ਸਰਜਨ 

 ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਜਿਥੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਜਾਗਰੂਕਤਾ ਫੈਲਾਉਣ ਲਈ ਇਹ ਐਪ ਬਹੁਤ ਹੀ ਉਪਯੋਗੀ ਹੈ, ਉਥੇ ਇਹ ਸਿਹਤ ਸਬੰਧੀ ਸੇਵਾਵਾਂ ਨਾਲ ਯੂਜ਼ਰ ਨੂੰ ਜੁੜਨ ਸਬੰਧੀ ਵੀ ਲਾਹੇਵੰਦ ਜਾਣਕਾਰੀ ਦਿੰਦੀ ਹੈ। ਉਨਾਂ ਇਸ ਐਪ ਦੇ ਸੈਲਫ ਅਸੈਸਮੈਂਟ ਫੀਚਰ ਨੂੰ ਵੀ ਉਪਯੋਗੀ ਦੱਸਿਆ, ਜਿਸ ਰਾਹੀਂ ਪੁੱਛੇ ਗਏ ਸਵਾਨਾ ਦੇ ਆਧਾਰ ’ਤੇ ਯੂਜ਼ਰ ਨੂੰ ਕੋਰੋਨਾ ਲਾਗ ਦੇ ਖ਼ਤਰੇ ਦੀ ਜਾਣਕਾਰੀ ਮਿਲਦੀ ਹੈ। ਉਨਾਂ ਮੈਡੀਕਲ, ਪੈਰਾ ਮੈਡੀਕਲ ਸਟਾਫੇ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਐਪ ਰਾਹੀਂ ਆਪਣੇ ਆਸਪਾਸ ਕੋਰੋਨਾ ਦੇ ਖ਼ਤਰਿਆਂ ਦਾ ਮੁਲਾਂਕਣ ਕਰਨ ਲਈ ਪ੍ਰੇਰਿਆ, ਤਾਂ ਜੋ ਸਮੇਂ ਸਿਰ ਇਸ ਦੇ ਖ਼ਤਰੇ ਨੂੰ ਪਹਿਚਾਣ ਕੇ ਸੁਰੱਖਿਆ ਦੇ ਕਦਮ ਉਠਾਏ ਜਾ ਸਕਣ। ਸਿਵਲ ਸਰਜਨ ਨੇ ਲੋਕਾ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ, ਮਾਸਕ ਪਾ ਕੇ ਰੱਖਣ ਅਤੇ ਲਾਕਡਾੳੂਨ ਵਿਚ ਦਿੱਤੀ ਢਿੱਲ ਵਿਚ ਬੇਵਜਾ ਬਾਹਰ ਨਾ ਨਿਕਲਣ। ਉਨਾਂ ਸਭਨਾਂ ਦੀ ਚੰਗੀ ਸਿਹਤ ਅਤੇ ਘਰਾਂ ਵਿਚ ਸੁਰੱਖਿਅਤ ਰਹਿਣ ਕੀ ਕਾਮਨਾ ਕੀਤੀ। 

ਮੋਬਾਈਲ ਓਟ ਕਲਨਿਕ ਮੁਹਿੰਮ ਦੇ ਦੂਜੇ ਪੜਾਅ ’ਚ ਆਈ. ਸੀ. ਟੀ. ਸੀ ਵੈਨ ਨੂੰ ਵੀ ਜੋੜਿਆ-ਸਿਵਲ ਸਰਜਨ

(ਫੋਟੋ:-ਮੋਬਾਈਲ ਓਟ ਕਲੀਨਿਕ ਅਤੇ ਐਚ. ਆਈ. ਵੀ ਟੈਸਟਿੰਗ ਦੀ ਸਹੂਲਤ ਮੁਹੱਈਆ ਕਰਵਾਉਣ ਵਾਲੀ ਆਈ. ਟੀ. ਸੀ ਵੈਨ ਨੂੰ ਰਵਾਨਾ ਕੀਤੇ ਜਾਣ ਦਾ ਦਿ੍ਰਸ਼)

ਹਫ਼ਤੇ ਵਿਚ ਤਿੰਨ ਦਿਨ ਚੱਲੇਗੀ ਵੈਨ

ਐਚ. ਆਈ. ਵੀ ਟੈਸਟਿੰਗ ਦੀ ਵੀ ਮਿਲੇਗੀ ਸਹੂਲਤ

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)-

ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਨਸ਼ਾ ਪੀੜਤ ਮਰੀਜ਼ਾਂ ਨੂੰ ਘਰ ਬੈਠੇ ਹੀ ਦਵਾਈ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਬੀਤੀ 14 ਅਪ੍ਰੈਲ ਨੂੰ ਮੋਬਾਈਲ ਓਟ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਓਟ ਕਲੀਨਿਕਾਂ ਵਿਚ ਵੱਧ ਰਹੀ ਭੀੜ ਅਤੇ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਸੀ। ਉਨਾਂ ਦੱਸਿਆ ਕਿ ਇਸ ਮੁਹਿੰਮ ਦੇ ਦੂਜੇ ਪੜਾਅ ਤਹਿਤ  ਆਈ. ਸੀ. ਟੀ. ਸੀ ਕਾੳੂਂਸਲਿੰਗ ਵੈਨ, ਜਿਸ ਰਾਹੀਂ ਐਚ. ਆਈ. ਵੀ ਟੈਸਟਿੰਗ ਵੀ ਕੀਤੀ ਜਾਏਗੀ, ਨੂੰ ਓਟ ਮੋਬਾਈਲ ਕਲੀਨਿਕ ਨਾਲ ਜੋੜਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਤਹਿਤ ਆਈ. ਸੀ. ਟੀ. ਸੀ ਵੈਨ ਜਿਥੇ ਨਸ਼ਾ ਪੀੜਤਾਂ ਨੂੰ ਦਵਾਈ ਮੁਹੱਈਆ ਕਰਵਾਏਗੀ, ਉਥੇ ਹੀ ਐਚ. ਆਈ. ਵੀ ਟੈਸਟਿੰਗ ਤੇ ਕਾੳੂਂਸਲਿੰਗ ਦੀ ਸਹੂਲਤ ਵੀ ਮੁਹੱਈਆ ਕਰਵਾਏਗੀ। ਡਾ. ਬਾਵਾ ਨੇ ਇਹ ਵੀ ਦੱਸਿਆ ਕਿ ਉਕਤ ਵੈਨ ਹਫ਼ਤੇ ਵਿਚ ਤਿੰਨ ਦਿਨ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਏਗੀ। ਉਨਾਂ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਦਵਾਈ ਲੈਣ ਆਉਣ ਤੋਂ ਪਹਿਲਾਂ ਚੰਗੀ ਤਰਾਂ ਹੱਥ ਧੋਤੇ ਜਾਣ, ਦਵਾਈ ਲੈਣ ਦੌਰਾਨ ਸੋਸ਼ਲ ਡਿਸਟੈਂਸ ਯਕੀਨੀ ਬਣਾ ਕੇ ਘੱਟੋ-ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ, ਮਾਸਕ ਬੰਨ ਕੇ ਦਵਾਈ ਲੈਣ ਆਇਆ ਜਾਏ ਅਤੇ ਸਿਹਤ ਵਿਭਾਗ ਨਾਲ ਸਹਿਯੋਗ ਕੀਤਾ ਜਾਵੇ। 

ਇਨਾਂ ਰੂਟਾਂ ’ਤੇ ਚੱਲੇਗੀ ਵੈਨ :

  ਨਸ਼ਾ ਛੁਡਾੳੂ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਉਕਤ ਵੈਨ ਮੰਗਲਵਾਰ ਨੂੰ ਖੀਰਾਂਵਾਲੀ, ਨਵਾਂ ਪਿੰਡ ਭੱਠੇ, ਵਿੱਲਾ ਕੋਠੀ ਤੇ ਡੈਣਵਿੰਡ ਜਾਵੇਗੀ। ਇਸੇ ਤਰਾਂ ਵੀਰਵਾਰ ਨੂੰ ਪਲਾਹੀ, ਖਲਵਾੜਾ ਤੇ ਪੰਡੋਰੀ ਅਤੇ ਸਨਿੱਚਰਵਾਰ ਨੂੰ ਛੰਨਾ ਸ਼ੇਰ ਸਿੰਘ, ਡੇਰਾ ਸੈਦਾਂ ਅਤੇ ਬੜਾ ਜੋਧ ਸਿੰਘ ਪਿੰਡਾਂ ਨੂੰ ਕਵਰ ਕਰੇਗੀ। ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਨਸ਼ੇ ਤੋਂ ਪੀੜਤ ਮਰੀਜ਼ਾਂ ਤੱਕ ਘਰ ਬੈਠੇ ਹੀ ਦਵਾਈ ਪਹੁੰਚਾਉਣ ਲਈ ਜ਼ਿਲੇ ਵਿਚ ਪਾਇਲਟ ਪ੍ਰਾਜੈਕਟ ਤਹਿਤ ਮੋਬਾਈਲ ਓਟ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਜ਼ਰੀਏ ਨਸ਼ਾ ਪੀੜਤਾਂ ਨੂੰ ਪਿੰਡ-ਪਿੰਡ ਜਾ ਕੇ ਦਵਾਈ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਕੋਰੋਨਾ ਵਾਇਰਸ ਕਾਰਨ ਲਾਕਡਾੳੂਨ ਦੇ ਚੱਲਦਿਆਂ ਮਰੀਜ਼ਾਂ ਨੂੰ ਦਵਾਈ ਲੈੈਣ ਵਿਚ ਕੋਈ ਦਿੱਕਤ ਪੇਸ਼ ਨਾ ਆਵੇ। 

ਲੌਕਡਾਉਨ ਦੇ ਹਲਾਤਾਂ ਨਾਲ ਲੜਨ ਲਈ ਪ੍ਰੇਰਿਤ ਕਰਦਾ ਪੰਜਾਬੀ ਗੀਤ,ਜੰਗ ਜਿੱਤਾਂਗੇ ਜਾਰੂਰ,9 ਮਈ ਨੂੰ ਹੋਵੇਗਾ ਰੀਲੀਜ਼

ਚੰਡੀਗੜ੍ਹ ( ਬੀ.ਐਸ.ਸ਼ਰਮਾ ) ਪੂਰੇ ਭਾਰਤ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਲੌਕਡਾਉਨ ਚੱਲ ਰਿਹਾ ਹੈ ਅਤੇ ਲੌਕਡਾਉਨ ਕਰਕੇ ਕਰੋਨਾ ਵਾਇਰਸ ਨਾਲ ਹਰ ਇਨਸਾਨ ਜੰਗ ਲੜ ਰਿਹਾ ਹੈ ਹਰ ਇਨਸਾਨ ਨੂੰ ਜੰਗ ਜਿੱਤਣ ਲਈ ਪ੍ਰੇਰਿਤ ਕਰਦਾ ਗੀਤ ,ਜੰਗ ਜਿੱਤਾਂਗੇ ਜਾਰੂਰ ,9 ਮਈ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਆਵੇਗਾ।ਇਸ ਗੀਤ ਨੂੰ ਕਰਮਜੀਤ ਅਨਮੋਲ ਪੰਜਾਬੀ ਗਾਇਕ ਅਤੇ ਐਕਟਰ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਗਾਇਆਂ ਹੈ।ਇਸ ਦਾ ਮਿਊਜ਼ਿਕ ਜੱਸੀ ਐਕਸ ਕੰਪਨੀ ਨੇ ਦਿੱਤਾ ਹੈ ਅਤੇ ਜੱਗੀ ਪਠਾਨਕੋਟ ਨੇ ਇਸਨੂੰ ਆਪਣੀ ਕਲਮ ਰਾਹੀਂ ਲਿਖਿਆ ਹੈ ਇਸ ਹਲਾਤਾਂ ਤੇ ਨਿਰਭਰ ਕਰਦਾ ਗੀਤ ਲਿਖਣ ਲਈ ਮੈਡਮ ਮੋਨਿਕਾ ਘਈ ਨੇ ਜੱਗੀ ਪਠਾਨਕੋਟ ਦਾ ਸਹਿਯੋਗ ਦਿੱਤਾ।ਇਹ ਗੀਤ "ਗਲੇਮ ਐਨ ਸ਼ਾਈਨ "ਕੰਪਨੀ ਰਾਹੀਂ ਰੀਲੀਜ਼ ਹੋਵੇਗਾ। ਇਸ ਗੀਤ ਦੇ ਡਾਇਰੈਕਟਰ ਸ਼ਿਵਮ ਸ਼ਰਮਾ ਜੀ ਹਨ।ਇਸ ਗੀਤ ਦੀ ਟੀਮ ਦੇ ਮੈਂਬਰ ਗੁਰਮੀਤ ਦਮਨ, ਮੈਡਮ ਸ਼ਿਖਾ ਸ਼ਰਮਾ, ਜੱਸ, ਜਗਜੀਤ ਸਿੰਘ, ਕਰਨ ਆਹੂਜਾ, ਗੁਰਮੀਤ ਖਾਲਸਾ, ਲਹਿੰਬਰ ਸਿੰਘ, ਦੇਵ ਸ਼ਰਮਾ, ਸੁੱਖੀ ਨਿੰਜਰ ਕਨੇਡਾ, ਮਨਦੀਪ ਔਜਲਾ ਕਨੇਡਾ,ਇੰਦਰਜੀਤ ਧਾਨੂਜਾ ਕਨੇਡਾ,

ਗੈਂਗਸਟਰ ਬਿੱਲਾ ਮੰਡਿਆਲਾ ਸੱਤ ਸਾਥੀਆਂ ਸਮੇਤ ਗ੍ਰਿਫ਼ਤਾਰ

ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਨਾਮੀ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਅਤੇ ਸੁਖਜਿੰਦਰ ਸਮੇਤ ਸੱਤ ਖੂੰਖਾਰ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਕਿਸੇ ਗੈਂਗਸਟਰ ਗਿਰੋਹ ਤੋਂ ਹਥਿਆਰਾਂ ਦੀ ਵੱਡੀ ਖੇਪ ਦੀ ਬਰਾਮਦੀ ਦਾ ਦਾਅਵਾ ਕਰਦੇ ਹੋਏ ਪੰਜਾਬ ਪੁਲਿਸ ਨੇ ਕਿਹਾ ਕਿ ਬਿੱਲਾ ਗਿਰੋਹ ਕੋਲੋਂ ਜਰਮਨੀ 'ਚ ਬਣੀ ਐੱਸਆਈਜੀ ਸਾਏਰ ਵਰਗੇ ਅਤਿ ਆਧੁਨਿਕ ਪਿਸਤੌਲ ਬਰਾਮਦ ਹੋਏ ਹਨ ਜਿਨ੍ਹਾਂ ਨੂੰ ਯੂਐੱਸਏ ਦੇ ਰਾਸ਼ਟਰਪਤੀ ਦੀ ਸੁਰੱਖਿਆ 'ਚ ਤਾਇਨਾਤ ਯੂਐੱਸ ਸੀਕ੍ਰੇਟ ਸਰਵਿਸ ਦੇ ਜਵਾਨ ਪ੍ਰਯੋਗ ਕਰਦੇ ਹਨ।

ਬਿੱਲਾ ਦਾ ਸੰਪਰਕ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮੀਤ ਸਿੰਘ ਹੈਪੀ ਅਤੇ ਜਰਮਨੀ 'ਚ ਰਹਿਣ ਵਾਲੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਬੱਗਾ ਨਾਲ ਵੀ ਰਿਹਾ ਹੈ। ਉਸ ਦੇ ਖ਼ਿਲਾਫ਼ ਹੱਤਿਆ, ਹੱਤਿਆ ਦਾ ਯਤਨ ਅਤੇ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਵਰਗੇ 18 ਸੰਗੀਨ ਮਾਮਲੇ ਦਰਜ ਹਨ। ਇਹ ਕਾਰਵਾਈ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਦੀ ਯੂਨਿਟ, ਜਲੰਧਰ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਅਤੇ ਕਪੂਰਥਲਾ ਦੀ ਪੁਲਿਸ ਨੇ ਸਾਂਝੇ ਤੌਰ 'ਤੇ ਕੀਤੀ ਹੈ।

ਬਿੱਲਾ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਯੂਨਿਟ ਦੇ ਏਐੱਸਆਈ ਗੁਰਮੀਤ ਚੌਹਾਨ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਡੀਐੱਸਪੀ ਬਿਕਰਮ ਬਰਾੜ ਨੂੰ ਇਸ ਮਿਸ਼ਨ 'ਤੇ ਤਾਇਨਾ ਕੀਤਾ ਗਿਆ। ਬਰਾੜ ਨੇ ਜਲੰਧਰ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਏਆਈਜੀ ਹਰਕਮਲਪ੍ਰੀਤ ਸਿੰਘ ਖਾਖ ਅਤੇ ਐੱਸਐੱਸਪੀ, ਕਪੂਰਥਲਾ ਸਤਿੰਦਰ ਸਿੰਘ ਦੀ ਸਹਾਇਤਾ ਨਾਲ ਸੁਲਤਾਨਪੁਰ ਲੋਧੀ ਪੁਲਿਸ ਥਾਣੇ ਕੋਲ ਦਾਦਵਿੰਡੀ ਅਤੇ ਮੋਠਨਵਾਲਾ ਖੇਤਰ 'ਚ ਜਾਲ ਵਿਛਾਇਆ। ਜਿੱਥੋਂ ਬਿੱਲਾ ਮੰਡਿਆਲਾ ਸਮੇਤ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਨ੍ਹਾ ਵਿੱਚ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲ ਤੋਂ ਇਲਾਵਾ ਅੰਮ੍ਰਿਤਸਰ ਦੇ ਸੁਖਜਿੰਦਰ ਸਿੰਘ ਅਤੇ ਕਪੂਰਥਲਾ ਦੇ ਮੋਹਿਤ ਸ਼ਰਮਾ, ਲਵਪ੍ਰੀਤ ਸਿੰਘ, ਮੰਗਲ ਸਿੰਘ, ਮਨਿੰਦਰਜੀਤ ਸਿੰਘ ਉਰਫ਼ ਹੈਪੀ ਅਤੇ ਵਲਟੋਹਾ ਦੇ ਲਵਪ੍ਰੀਤ ਸਿੰਘ ਉਰਫ਼ ਲਵਲੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 384,465,467,468,471,473,489 ਅਤੇ ਆਰਮਜ਼ ਐਕਟ ਦੀ ਧਾਰਾ 13,18, ਯੂਏਪੀਏ ਅਤੇ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਨ੍ਹਾਂ ਗੈਂਗਸਟਰਾਂ ਦੇ ਕਬਜ਼ੇ 'ਚੋਂ 30 ਬੋਰ ਦੀਆਂ ਦੋ ਡਰੰਮ ਮਸ਼ੀਨ ਗੰਨਾਂ, ਜਰਮਨੀ ਮੇਡ ਐੱਸਆਈਜੀ ਸਾਏਰ ਬ੍ਰਾਂਡ ਦੇ ਤਿੰਨ ਪਿਸਤੌਲ, ਆਸਟ੍ਰੀਆ ਮੇਡ ਦੋ ਬਲਾਕ ਪਿਸਤੌਲ, ਦੋ 30 ਬੋਰ ਪਿਸਤੌਲ, ਇਕ 32 ਬੋਰਡ ਪਿਸਤੌਲ, ਇਕ .315 ਬੋਰਡ ਰਾਈਫਲ, 341 ਜ਼ਿੰਦਾ ਕਾਰਤੂਸ ਅਤਾ ਦੋ ਡਰੰਮ ਮੈਗਜ਼ੀਨ ਤੋਂ ਇਲਾਵਾ 14 ਪਿਸਤੌਲ ਮੈਗਜ਼ੀਨ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ 3.08 ਲੱਖ ਰੁਪਏ ਅਤੇ ਇਕ ਸੌ ਆਸਟ੍ਰੇਲੀਅਨ ਡਾਲਰ ਵੀ ਮਿਲੇ ਹਨ।

ਭਾਰਤੀ ਮੂਲ ਦੇ 692 ਯੂ ਕੇ ਵਾਸੀ ਲੰਡਨ ਰਵਾਨਾ

ਅੰਮਿ੍ਤਸਰ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਕੋਰੋਨਾ ਵਾਇਰਸ ਕਾਰਨ ਭਾਰਤ 'ਚ ਫਸੇ ਭਾਰਤੀ ਮੂਲ ਦੇ 692 ਐੱਨਆਰਆਈ ਦੋ ਫਲਾਈਟਾਂ ਰਾਹੀਂ ਲੰਡਨ ਪਰਤ ਗਏ। ਇੰਗਲੈਂਡ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਲਿਆਉਣ ਲਈ ਕਤਰ ਏਅਰਵੇਜ਼ ਤੇ ਬਿ੍ਟਿਸ਼ ਏਅਰਵੇਜ਼ ਦੀਆਂ ਦੋ ਫਲਾਈਟਾਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਭੇਜੀਆਂ ਸਨ। ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਸ਼ੁਕਰਵਾਰ ਸ਼ਾਮ ਲੰਡਨ ਰਵਾਨਾ ਹੋਣ ਵਾਲੇ ਯਾਤਰੀਆਂ ਨੂੰ ਮਿਲਣ ਹਵਾਈ ਅੱਡੇ ਪੁੱਜੇ। ਇਸ ਦੌਰਾਨ ਔਜਲਾ ਨੇ ਯਾਤਰੀਆਂ ਨੂੰ ਮਾਸਕ ਵੰਡੇ। ਇਸ ਦੌਰਾਨ ਬਿ੍ਟਿਸ਼ ਏਅਰਵੇਜ਼ ਦੀ ਸੰਖਿਆ ਬੀਏ 9115 ਸ਼ਾਮ ਨੂੰ 328 ਐੱਨਆਰਆਈਜ਼ ਨਾਲ ਰਵਾਨਾ ਹੋਈ। ਜਦਕਿ ਇਸ ਤੋਂ ਪਹਿਲਾਂ ਕਤਰ ਏਅਰਵੇਜ਼ ਦੀ ਫਲਾਈਟ ਸੰਖਿਆ 3484 ਵੀਰਵਾਰ ਰਾਤ ਲਗਪਗ 10 ਵਜੇ 364 ਐੱਨਆਰਆਈਜ਼ ਨਾਲ ਲੰਡਨ ਰਵਾਨਾ ਹੋਈ। ਏਅਰਪੋਰਟ ਡਾਇਰੈਕਟਰ ਮਨੋਜ ਚੰਸੋਰਿਆ ਨੇ ਕਿਹਾ ਕਿ ਐੱਨਆਰਆਈਜ਼ ਨੂੰ ਲੰਡਨ ਭੇਜਣ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ

ਪੰਜਾਬ 'ਚ 10ਵੀਂ ਦੇ ਵਿਦਿਆਰਥੀ ਅਗਲੀ ਜਮਾਤ 'ਚ ਹੋਣਗੇ ਪ੍ਰਮੋਟ, ਮੁੱਖ ਮੰਤਰੀ ਨੇ ਕੀਤਾ ਐਲਾਨ

ਪੰਜਾਬ ਸਰਕਾਰ ਦੇ ਇਸ ਬਿਆਨ ਦੇ ਨਾਲ ਭਾਰਤ ਸਰਕਾਰ ਦਾ ਵੀ ਇਕ ਬਿਆਨ ਸਾਮਣੇ ਆਇਆ
 

ਚੰਡੀਗੜ੍ਹ , ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿਇਲ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੋਈ ਪ੍ਰੀਖਿਆ ਨਹੀਂ ਲਈ ਜਾਵੇਗੀ ਅਤੇ ਉਨਾਂ ਨੂੰ ਪ੍ਰੀ-ਬੋਰਡ ਪ੍ਰੀਖਿਆਵਾਂ ਵਿੱਚ ਕਾਰਗੁਜ਼ਾਰੀ ਦੇ ਆਧਾਰ ’ਤੇ ਅਗਲੀ ਜਮਾਤ ਵਿੱਚ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਅਣਕਿਆਸੇ ਕੋਵਿਡ ਸੰਕਟ ਜਿਸ ਨਾਲ ਲੰਮਾਂ ਸਮਾਂ ਕਰਫਿਊ/ਲਾਕਡਾਊਨ ਲਾਗੂ ਰਿਹਾ, ਦੀ ਰੌਸ਼ਨੀ ਵਿੱਚ ਸੂਬਾ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਪੰਜਵੀਂ ਤੋਂ ਲੈ ਕੇ ਦਸਵੀਂ ਜਮਾਤ ਤੱਕ ਸਾਰੇ ਵਿਦਿਆਰਥੀਆਂ ਨੂੰ ਅਗਲੀ ਜਮਾਤਾਂ ਵਿੱਚ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਕੁਝ ਦਿਨਾਂ ਵਿੱਚ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਵਾਲਾਂ ਅਤੇ ਚਿੰਤਾਵਾਂ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਫੇਸਬੁੱਕ ’ਤੇ ਆਖਿਆ ਕਿ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਬਾਰੇ ਸੂਬਾ ਸਰਕਾਰ, ਕੇਂਦਰ ਸਰਕਾਰ ਦੇ ਫੈਸਲੇ ਅਨੁਸਾਰ ਚੱਲੇਗੀ। ਅੱਜ ਹੀ ਸੈਂਟਰ ਸਰਕਾਰ ਵਲੋਂ  ਸਿਖਿਆ ਸਬੰਧੀ ਜਾਰੀ ਸੂਚਨਾ

ਦਸਵੀਂ ਤੇ ਬਾਰ੍ਹਵੀਂ ਦੀਆਂ ਬਾਕੀ ਪ੍ਰੀਖਿਆਵਾਂ ਪਹਿਲੀ ਜੁਲਾਈ ਤੋਂ

ਨਵੀਂ ਦਿੱਲੀ,ਮਈ 2020 -(ਏਜੰਸੀ)-
ਦੇਸ਼ਵਿਆਪੀ ਲੌਕਡਾਊਨ ਕਾਰਨ ਮੁਲਤਵੀ ਕੀਤੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਪਹਿਲੀ ਜੁਲਾਈ ਤੋਂ 15 ਜੁਲਾਈ ਤੱਕ ਲਈਆਂ ਜਾਣਗੀਆਂ। ਕੇਂਦਰੀ ਮਨੁੱਖੀ ਸਰੋਤ ਵਿਕਾਸ ਬਾਰੇ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕਿਹਾ, ‘‘ਵਿਦਿਆਰਥੀਆਂ ਵਲੋਂ ਬੇਸਬਰੀ ਨਾਲ ਬਾਕੀ ਰਹਿੰਦੇ ਇਮਤਿਹਾਨਾਂ ਦੇ ਸ਼ਡਿਊਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਫ਼ੈਸਲਾ ਲਿਆ ਗਿਆ ਹੈ ਕਿ ਇਹ ਪ੍ਰੀਖਿਆਵਾਂ ਪਹਿਲੀ ਜੁਲਾਈ ਤੋਂ 15 ਜੁਲਾਈ ਤੱਕ ਲਈਆਂ ਜਾਣਗੀਆਂ।’’ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ ਸੀਬੀਐੱਸਈ ਵਲੋਂ ਐਲਾਨੀ ਜਾਵੇਗੀ।  

ਸੈਣੀ ਦੇ ਵਕੀਲ ਕਲੇਰ ਨੇ ਕੇਸ ਨਾਲੋਂ ਨਾਤਾ ਤੋੜਦਿਆਂ ਮੁਆਫ਼ੀ ਮੰਗੀ

ਚੰਡੀਗੜ੍ਹ, ਮਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਕੇਸ ਦੀ ਵਕਾਲਤ ਕਰ ਰਹੇ ਵਕੀਲ ਸਤਨਾਮ ਸਿੰਘ ਕਲੇਰ ਨੇ ਅੱਜ ਖ਼ੁਦ ਨੂੰ ਕੇਸ ਨਾਲੋਂ ਵੱਖ ਕਰ ਲਿਆ ਹੈ। ਸੋਸ਼ਲ ਮੀਡੀਆ ਉੱਤੇ ਚੱਲੀ ਚਰਚਾ ਬਾਅਦ ਉਨ੍ਹਾਂ ਨੇ ਇੱਕ ਨਿਮਾਣੇ ਸਿੱਖ ਵਜੋਂ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਦੀਆਂ ਭਾਵਨਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ।ਇਸ ਤੋਂ ਪਹਿਲਾਂ ਐਡਵੋਕੇਟ ਸਤਨਾਮ ਸਿੰਘ ਕਲੇਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ 35 ਸਿੱਖ ਜਥੇਬੰਦੀਆਂ ਦੇ ਗੱਠਜੋੜ ‘ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼’ ਨੇ ਮੰਗ ਕੀਤੀ ਸੀ। ਇਨ੍ਹਾਂ ਜਥੇਬੰਦੀਆਂ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਨੇ ਕਿਹਾ ਕਿ ਸਾਬਕਾ ਡੀਜੀਪੀ ਸੈਣੀ ਵੱਲੋਂ ਐਡਵੋਕੇਟ ਕਲੇਰ, ਜੋ ਕਿ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਚੇਅਰਮੈਨ ਵੀ ਹਨ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਤੇ ਬੁਲਾਰੇ ਹਨ, ਪੇਸ਼ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਐਡਵੋਕੇਟ ਕਲੇਰ ਨੂੰ ਤੁਰੰਤ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਇਆ ਜਾਵੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਕਿਉਂਕਿ ਵਕੀਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਨਜ਼ਦੀਕੀ ਹੈ। ਇਸ ਤੋਂ ਪਹਿਲਾਂ ਵੀ ਜ਼ਿਆਦਤਰ ਸਿੱਖ ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲਿਆਂ ਦੇ ਕੇਸਾਂ ਵਿੱਚ ਕਲੇਰ ਦੋਸ਼ੀ ਪੁਲੀਸ ਅਫ਼ਸਰਾਂ ਦੇ ਕੇਸ ਲੜਦਾ ਆ ਰਿਹਾ ਹੈ

ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਨਾ ਮਿਲੀ ਜ਼ਮਾਨਤ

ਮੁਹਾਲੀ, ਮਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਮੁਹਾਲੀ ਦੀ ਅਦਾਲਤ ਨੇ ਅਗਾਊਂ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸੈਣੀ ਨੇ ਸ਼ੁੱਕਰਵਾਰ ਨੂੰ ਆਪਣੇ ਵਕੀਲ ਰਾਹੀਂ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਹਰਪ੍ਰੀਤ ਕੌਰ (ਡਿਊਟੀ ਮੈਜਿਸਟਰੇਟ) ਦੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਜ਼ਮਾਨਤ ਲਈ ਬੇਨਤੀ ਕੀਤੀ ਸੀ। ਇਸ ਦਾ ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਸਾਬਕਾ ਡੀਜੀਪੀ ਦੇ ਖ਼ਿਲਾਫ਼ ਗੰਭੀਰ ਦੋਸ਼ਾਂ ਤਹਿਤ ਮੁਹਾਲੀ ਦੇ ਮਟੌਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸੈਣੀ ’ਤੇ 29 ਸਾਲ ਪਹਿਲਾਂ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ‘ਸਿਟਕੋ’ ਦੇ ਜੇਈ ਬਲਵਿੰਦਰ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਸਵੇਰੇ ਤੜਕੇ 4 ਵਜੇ ਇੱਥੋਂ ਦੇ ਫੇਜ਼-7 ਸਥਿਤ ਘਰ ’ਚੋਂ ਚੁੱਕ ਕੇ ਤਸ਼ੱਦਦ ਢਾਹੁਣ ਦਾ ਦੋਸ਼ ਹੈ। ਵਕੀਲ ਨੇ ਕਿਹਾ ਕਿ ਜ਼ਮਾਨਤ ਦੇਣ ਨਾਲ ਮਹੱਤਵਪੂਰਨ ਕੇਸ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਵੀ ਅਦਾਲਤ ਵਿੱਚ ਹਾਜ਼ਰ ਸਨ। ਉਨ੍ਹਾਂ ਨੇ ਵੀ ਸੈਣੀ ਨੂੰ ਜ਼ਮਾਨਤ ਨਾ ਦੇਣ ਦੀ ਅਪੀਲ ਕੀਤੀ। ਅਦਾਲਤ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਭਲਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਫਿਲਹਾਲ ਸਾਬਕਾ ਡੀਜੀਪੀ ਸੈਣੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਸੈਣੀ ਖ਼ਿਲਾਫ਼ ਅਪਰਾਧਕ ਕੇਸ ਦਰਜ ਹੋਣ ਤੋਂ ਬਾਅਦ ਉਹ ਹਿਮਾਚਲ ਪ੍ਰਦੇਸ਼ ਸਥਿਤ ਆਪਣੇ ਇਕ ਟਿਕਾਣੇ ’ਤੇ ਜਾ ਕੇ ਕਥਿਤ ਤੌਰ ’ਤੇ ਲੁਕਣਾ ਚਾਹੁੰਦੇ ਸਨ ਪਰ ਹਿਮਾਚਲ ਦੀ ਹੱਦ ’ਤੇ ਕਰਫਿਊ ਨਾਕੇ ਉਤੇ ਤਾਇਨਾਤ ਪੁਲੀਸ ਜਵਾਨਾਂ ਨੇ ਸਾਬਕਾ ਡੀਜੀਪੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ। 

ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਮੁਹਾਲੀ ’ਚ ਕੇਸ ਦਰਜ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਪੁਲੀਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੈਣੀ ’ਤੇ 29 ਸਾਲ ਪਹਿਲਾਂ ਮੁਹਾਲੀ ’ਚੋਂ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਫੇਜ਼-7 ਸਥਿਤ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਦਾ ਦੋਸ਼ ਹੈ। ਇਸ ਨੌਜਵਾਨ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਸੁਮੇਧ ਸੈਣੀ ਚੰਡੀਗੜ੍ਹ ਵਿੱਚ ਐੱਸਐੱਸਪੀ ਦੇ ਅਹੁਦੇ ’ਤੇ ਤਾਇਨਾਤ ਸਨ। ਪੀੜਤ ਪਰਿਵਾਰ ਨੇ ਇਨਸਾਫ਼ ਪ੍ਰਾਪਤੀ ਲਈ ਵੱਡੇ ਪੱਧਰ ’ਤੇ ਕਾਨੂੰਨੀ ਚਾਰਾਜੋਈ ਕੀਤੀ ਸੀ ਪਰ ਉਦੋਂ ਸੈਣੀ ਦੇ ਰੁਤਬੇ ਅੱਗੇ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ ਸੀ। ਲੰਘੀ ਰਾਤ ਮੁਹਾਲੀ ਦੇ ਮਟੌਰ ਥਾਣੇ ਵਿੱਚ ਸੈਣੀ ਸਮੇਤ ਅੱਠ ਹੋਰਾਂ ਖ਼ਿਲਾਫ਼ ਧਾਰਾ 364, 201, 344, 330, 219 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ। ਇਹ ਕਾਰਵਾਈ ਮ੍ਰਿਤਕ ਨੌਜਵਾਨ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਇਸ ਮਾਮਲੇ ਵਿੱਚ ਐੱਸਪੀ ਬਲਦੇਵ ਸਿੰਘ ਸੈਣੀ, ਸਤਵੀਰ ਸਿੰਘ, ਹਰ ਸਹਾਏ, ਜਗੀਰ ਸਿੰਘ, ਅਨੂਪ ਸਿੰਘ (ਸਾਰੇ ਸਬ ਇੰਸਪੈਕਟਰ), ਏਐੱਸਆਈ ਕੁਲਦੀਪ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਦਾ ਨਾਮ ਸ਼ਾਮਲ ਹੈ।
ਇਹ ਮਾਮਲਾ ਅਗਸਤ 1991 ਦਾ ਜਦੋਂ ਚੰਡੀਗੜ੍ਹ ਦੇ ਤਤਕਾਲੀ ਐੱਸਐੱਸਪੀ ਸੁਮੇਧ ਸੈਣੀ ’ਤੇ ਹਮਲਾ ਹੋਇਆ ਸੀ। ਹਮਲੇ ’ਚ ਸੈਣੀ ਜ਼ਖ਼ਮੀ ਹੋ ਗਿਆ ਸੀ ਜਦਕਿ ਤਿੰਨ ਪੁਲੀਸ ਕਰਮੀਆਂ ਦੀ ਮੌਤ ਹੋ ਗਈ ਸੀ। ਧਮਾਕੇ ਮਗਰੋਂ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਸੈਣੀ ਅਤੇ ਉਸ ਦੇ ਵਫ਼ਾਦਾਰ ਅਧਿਕਾਰੀਆਂ ਦੀ ਟੀਮ ਨੇ ਕਥਿਤ ਤੌਰ ’ਤੇ ਕੁਝ ਸ਼ੱਕੀ ਨੌਜਵਾਨਾਂ ਨੂੰ ਚੁੱਕ ਲਿਆ ਸੀ। ਚੰਡੀਗੜ੍ਹ ਪੁਲੀਸ ਨੇ ਦਵਿੰਦਰ ਸਿੰਘ ਭੁੱਲਰ ਸਮੇਤ ਕੁਝ ਹੋਰ ਸਿੱਖ ਨੌਜਵਾਨਾਂ ਖ਼ਿਲ਼ਾਫ਼ ਕੇਸ ਦਰਜ ਕੀਤਾ ਸੀ। ਭੁੱਲਰ ਨਹੀਂ ਮਿਲਿਆ ਸੀ ਤਾਂ ਚੰਡੀਗੜ੍ਹ ਪੁਲੀਸ ਉਸ ਦੇ ਪਿਤਾ ਅਤੇ ਰਿਸ਼ਤੇਦਾਰ ਨੂੰ ਚੁੱਕ ਕੇ ਲੈ ਗਈ ਸੀ। ਵਧੀਕ ਸੈਸ਼ਨ ਜੱਜ ਨੇ ਉਸ ਨੂੰ ਅਤੇ ਦੋ ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਯੂਟੀ ਨੇ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ ਜਿਸ ਮਗਰੋਂ ਪਤਾ ਲੱਗਾ ਕਿ ਕੁਝ ਮੁਲਜ਼ਮਾਂ ਨੂੰ ਭਗੌੜਾ (ਪੀਓ) ਕਰਾਰ ਦਿੱਤਾ ਗਿਆ ਹੈ। ਯੂਟੀ ਪੁਲੀਸ ਦੇ ਯਤਨਾਂ ਤੋਂ ਨਾਖੁਸ਼ ਹਾਈ ਕੋਰਟ ਨੇ ਸੀਬੀਆਈ ਨੂੰ ਇਨ੍ਹਾਂ ਭਗੌੜਿਆਂ ਦਾ ਪਤਾ ਲਾਉਣ ਲਈ ਕਿਹਾ। ਇਸ ਦੌਰਾਨ ਸਾਬਕਾ ਆਈਏਐੱਸ ਅਧਿਕਾਰੀ ਨੇ ਅਦਾਲਤ ਦਾ ਰੁਖ ਕਰਕੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ ਮਾਰ ਦਿੱਤਾ ਗਿਆ ਹੈ। ਇਕ ਹੋਰ ਕੇਸ ’ਚ ਭੁੱਲਰ ਨੇ ਵੀ ਹਾਈ ਕੋਰਟ ’ਚ ਦਰਖਾਸਤ ਦੇ ਕੇ ਕਿਹਾ ਕਿ ਉਸ ਦੇ ਪਿਤਾ ਅਤੇ ਰਿਸ਼ਤੇਦਾਰ ਨੂੰ ਤਸੀਹੇ ਦੇ ਕੇ ਮਾਰ ਮੁਕਾਇਆ ਗਿਆ ਹੈ। ਉਸ ਨੇ ਕਿਹਾ ਕਿ ਜਦੋਂ ਮੁਲਤਾਨੀ ਨੂੰ ਚੁੱਕਿਆ ਗਿਆ ਤਾਂ ਉਸ ਦੇ ਪਿਤਾ ਬਲਵੰਤ ਸਿੰਘ ਭੁੱਲਰ ਅਤੇ ਰਿਸ਼ਤੇਦਾਰ ਮਨਜੀਤ ਸਿੰਘ ਨੂੰ ਵੀ ਅਗਵਾ ਕੀਤਾ ਗਿਆ ਸੀ। ਸੀਬੀਆਈ ਨੇ ਬੰਬ ਹਮਲੇ ਦੇ ਸਬੰਧ ’ਚ ਬਲਵੰਤ ਸਿੰਘ ਮੁਲਤਾਨੀ ਅਤੇ ਬਲਵੰਤ ਸਿੰਘ ਭੁੱਲਰ ਨੂੰ ਤਸੀਹੇ ਦੇਣ ’ਚ ਸੈਣੀ ਦੀ ਸ਼ਮੂਲੀਅਤ ਕਬੂਲੀ ਅਤੇ ਉਸ (ਸੈਣੀ) ਦੇ ਅਤੇ ਤਿੰਨ ਹੋਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਅਗਵਾ, ਗ਼ੈਰਕਾਨੂੰਨੀ ਹਿਰਾਸਤ ’ਚ ਰੱਖਣ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਪਲਵਿੰਦਰ ਸਿੰਘ ਮੁਲਤਾਨੀ ਅਨੁਸਾਰ 11 ਦਸੰਬਰ 1991 ਨੂੰ ਸੈਣੀ ਦੇ ਹੁਕਮਾਂ ’ਤੇ ਡੀਐੱਸਪੀ ਬਲਦੇਵ ਸਿੰਘ ਸੈਣੀ ਦੀ ਅਗਵਾਈ ਵਾਲੀ ਟੀਮ ਉਸ ਦੇ ਭਰਾ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਜਬਰੀ ਚੁੱਕ ਕੇ ਸੈਕਟਰ-17 ਦੇ ਥਾਣੇ ਲੈ ਗਈ ਸੀ। ਚੰਡੀਗੜ੍ਹ ਪੁਲੀਸ ਮੁਲਤਾਨੀ ਤੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਟਿਕਾਣੇ ਬਾਰੇ ਪੁੱਛ ਰਹੀ ਸੀ ਜੋ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਇਸ ਮਗਰੋਂ ਪੁਲੀਸ ਨੇ ਫੇਜ਼-10 ਸਥਿਤ ਹਾਊਸਫੈੱਡ ਕੰਪਲੈਕਸ ਵਿੱਚ ਛਾਪਾ ਮਾਰ ਕੇ ਪਿਤਾ-ਪੁੱਤ ਨੂੰ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਸਾਰਿਆਂ ’ਤੇ ਅੰਨ੍ਹੇਵਾਹ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਸੀ ਅਤੇ ਮੁਲਤਾਨੀ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਪਰਿਵਾਰ ਨੂੰ ਉਸ ਦੀ ਕੋਈ ਸੂਹ ਨਹੀਂ ਦਿੱਤੀ ਗਈ ਅਤੇ ਬਾਅਦ ਵਿੱਚ ਇਹ ਗੱਲ ਉੱਡਾ ਦਿੱਤੀ ਕਿ ਬਲਵੰਤ ਪੁਲੀਸ ਹਿਰਾਸਤ ’ਚੋਂ ਫਰਾਰ ਹੋ ਗਿਆ ਹੈ।
ਇਸ ਮਗਰੋਂ ਸੁਮੇਧ ਸੈਣੀ ਸੁਪਰੀਮ ਕੋਰਟ ਦੀ ਸ਼ਰਨ ਵਿੱਚ ਚਲਾ ਗਿਆ ਸੀ। ਸੁਪਰੀਮ ਕੋਰਟ ਨੇ ਜੁਲਾਈ 2008 ’ਚ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਕਲੀਨ ਚਿੱਟ ਦੇ ਦਿੱਤੀ ਸੀ। ਪਰਿਵਾਰ ਨੂੰ 14 ਦਸੰਬਰ 2015 ਨੂੰ ਇਕ ਮੈਗਜ਼ੀਨ ਵਿੱਚ ਖ਼ਬਰ ਪੜ੍ਹ ਕੇ ਪਤਾ ਲੱਗਾ ਕਿ ਬਲਵੰਤ ਮੁਲਤਾਨੀ ਦੀ ਮੌਤ ਹੋ ਗਈ ਹੈ ਕਿਉਂਕਿ ਮੈਗਜ਼ੀਨ ਵਿੱਚ ਸੈਣੀ ਦੇ ਖਾਸ ਸਮਝੇ ਜਾਂਦੇ ਇਕ ਸਾਬਕਾ ਪੁਲੀਸ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਪ੍ਰਕਾਸ਼ਿਤ ਕੀਤੀ ਹੋਈ ਸੀ।  

ਪਿੰਡ ਗੁੱਜਰਾਂ ’ਚ ਦੋ ਬੱਚਿਆਂ ਦੀ ਮੌਤ ਦਾ ਮਾਮਲਾ ਵੱਡੀ ਓਲਜਣ

ਦਿੜ੍ਹਬਾ ਮੰਡੀ, ਮਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪਿੰਡ ਗੁੱਜਰਾਂ ਵਿਚ ਬੱਚਿਆਂ ਦੇ ਪੋਲੀਓ ਦੇ ਟੀਕੇ ਲੱਗਣ ਤੋਂ ਹਫਤਾ ਬਾਅਦ ਦੋ ਦਲਿਤ ਪਰਿਵਾਰਾਂ ਦੇ ਬੱਚਿਆਂ ਦੀ ਹੋਈ ਮੌਤ ਬੁਝਾਰਤ ਬਣੀ ਹੋਈ ਹੈ। ਮ੍ਰਿਤਕ ਬੱਚੇ ਦੀ ਮਾਂ ਕਰਮਜੀਤ ਕੌਰ ਪਤਨੀ ਗੁਰਮੇਲ ਸਿੰਘ ਵਾਸੀ ਗੁੱਜਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੰਜ ਮਹੀਨਿਆਂ ਦੇ ਬੱਚੇ ਦੇ ਪਿਛਲੇ ਹਫਤੇ ਪੋਲੀਓ ਦਾ ਟੀਕਾ ਲੱਗਾ ਸੀ। ਉਸ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਗਿਆ ਜਿੱਥੇ ਜਾ ਕੇ ਉਸ ਦੀ ਮੌਤ ਹੋ ਗਈ। ਗੁਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੀ ਡੇਢ ਮਹੀਨੇ ਦੀ ਬੱਚੀ ਦੇ ਵੀ ਉਸੇ ਦਿਨ ਪੋਲੀਓ ਦਾ ਟੀਕਾ ਲੱਗਿਆ ਸੀ। ਇਸ ਤੋਂ ਬਾਅਦ ਬਿਮਾਰ ਰਹਿਣ ਤੋਂ ਬਾਅਦ 6 ਮਈ ਨੂੰ ਉਸ ਦੀ ਮੌਤ ਹੋ ਗਈ। ਚਮਕੌਰ ਸਿੰਘ ਪੁੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਦੇ ਵੀ ਹਫਤਾ ਪਹਿਲਾਂ ਪੋਲੀਓ ਦਾ ਟੀਕਾ ਲੱਗਿਆ ਸੀ ਜੋ ਕੁੱਝ ਦਿਨਾਂ ਤੋਂ ਬਿਮਾਰ ਹੋਣ ਕਾਰਨ ਸਰਕਾਰੀ ਹਸਪਤਾਲ ਸੰਗਰੂਰ ’ਚ ਜ਼ੇਰੇ ਇਲਾਜ ਹੈ।
ਮ੍ਰਿਤਕ ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਕਤ ਟੀਕਿਆਂ ਕਾਰਨ ਹੀ ਉਨ੍ਹਾਂ ਦੇ ਬੱਚੇ ਬਿਮਾਰ ਹੋਏ ਹਨ। ਉਨ੍ਹਾਂ ਮਾਮਲੇ ਦੀ ਜਾਂਚ ਕਰਵਾ ਕੇ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਲਾਲ ਸਿੰਘ ਤੇ ਲਖਵੀਰ ਸਿੰਘ ਨੇ ਦੱਸਿਆ ਕਿ ਉਕਤ ਬੱਚੇ ਜਦੋਂ ਬਿਮਾਰ ਹੋਏ ਸਨ ਤਾਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਬੱਚਿਆਂ ਦੀ ਸੰਭਾਲ ਨਹੀਂ ਕੀਤੀ ਬਲਕਿ ਉਨ੍ਹਾਂ ਨੂੰ ਸਿਰਫ ਗੋਲੀਆਂ ਦੇ ਕੇ ਘਰ ਤੋਰ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਜਥੇਬੰਦੀ ਨੇ ਜਦੋਂ ਉਕਤ ਡਿਸਪੈਂਸਰੀ ਵਿੱਚ ਜਾ ਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਪੁੱਛਿਆ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਮਜ਼ਦੂਰ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਜੇ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਜਥੇਬੰਦੀ ਵਲੋਂ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।  

ਪੰਜਾਬ 'ਚ ਅੱਜ ਤੋਂ ਖੁੱਲ੍ਹਣਗੇ ਪਾਵਰਕਾਮ ਦੇ ਕੈਸ਼ ਕਾਊਂਟਰ, ਭਰੇ ਜਾ ਸਕਣਗੇ ਬਿਜਲੀ ਦੇ ਬਿੱਲ

ਪਟਿਆਲਾ , ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਵੀਰਵਾਰ ਨੂੰ ਜਿਥੇ ਪਾਵਰਕਾਮ ਦੇ ਦਫਤਰਾਂ ਵਿਚ ਕੰਮ ਸ਼ੁਰੂ ਹੋ ਗਿਆ ਹੈ ਉਥੇ ਸ਼ੁਕਰਵਾਰ ਤੋਂ ਪੰਜਾਬ ਭਰ ਵਿਚ ਬਿਜਲੀ ਭਰਨ ਲਈ ਕੈਸ਼ ਕਾਊਂਟਰ ਵੀ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਹਦਾਇਤ ਕੀਤੀ ਹੈ ਕਿ ਆਉਣ ਵਾਲੀਆਂ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੀ ਤਿਆਰੀ ਲਈ ਸਾਰੇ ਜ਼ਰੂਰੀ ਕੰਮ ਮੁੜ ਸ਼ੁਰੂ ਕੀਤੇ ਜਾਣ।ਉਸਾਰੀ ਅਤੇ ਸੰਭਾਲ ਦੀਆਂ ਗਤੀਵਿਧੀਆਂ ਨਾਲ ਸਬੰਧਤ ਸਾਰੇ ਕੰਮ ਦੁਬਾਰਾ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਸਭ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਭਰੋਸੇਮੰਦ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ। ਜ਼ਰੂਰਤ ਅਨੁਸਾਰ ਜ਼ਰੂਰੀ ਮੈਟਰੀਅਲ ਅਤੇ ਮੀਟਰ ਜਾਰੀ ਕਰਨ ਲਈ ਸਟੋਰਾਂ ਅਤੇ ਮੀਟਰਿੰਗ ਲੈਬਾਂ ਨੂੰ ਵੀ ਖੋਲ੍ਹਿਆ ਜਾਵੇਗਾ।

ਮੀਟਰ ਰੀਡਿੰਗ ਜੋ ਪਹਿਲਾਂ ਲਾਕ ਡਾਉਨ ਕਾਰਨ ਬੰਦ ਕੀਤੀ ਗਈ ਸੀ, ਅਸਲ ਖਪਤ ਅਨੁਸਾਰ ਸਹੀ ਬਿਲਿੰਗ ਨੂੰ ਯਕੀਨੀ ਬਣਾਉਣ ਲਈ ਦੁਬਾਰਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਬਿਲਿੰਗ ਸ਼ਿਕਾਇਤਾਂ ਦੀ ਗਿਣਤੀ ਘਟਾਉਣ ਵਿਚ ਸਹਾਇਤਾ ਕਰੇਗਾ। ਸਾਰੇ ਮੀਟਰ ਰੀਡਰਾਂ ਨੂੰ ਮਾਸਕ ਅਤੇ ਦਸਤਾਨੇ ਪਹਿਨਣ ਅਤੇ ਸਮਾਜਕ ਦੂਰੀ ਬਣਾਈ ਰੱਖਣ ਲਈ ਕਿਹਾ ਜਾਵੇਗਾ। ਬਿਲਿੰਗ ਨਾਲ ਸਬੰਧਤ ਸ਼ਿਕਾਇਤਾਂ ਨੂੰ ਘਟਾਉਣ ਲਈ ਨੁਕਸਦਾਰ ਮੀਟਰਾਂ ਨੂੰ ਪਹਿਲ ਦੇ ਅਧਾਰ 'ਤੇ ਬਦਲਿਆ ਜਾਵੇਗਾ। ਪੰਜਾਬ ਭਰ ਦੇ ਸਾਰੇ ਕੈਸ਼ ਕਾਉਂਟਰ ਵੀ ਬਿਜਲੀ ਖਪਤਕਾਰਾਂ ਦੀ ਸਹੂਲਤ ਲਈ 8 ਮਈ ਤੋਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਸ਼ੁਰੂ ਹੋਣਗੇ।

ਪੀਐਸਪੀਸੀਐਲ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭੁਗਤਾਨ ਦੇ ਡਿਜੀਟਲ ਸਾਧਨ ਦੀ ਵਰਤੋਂ ਨੂੰ ਤਰਜੀਹ ਦੇਣ ਅਤੇ ਸਿਰਫ ਜੇ ਜਰੂਰੀ ਹੋਵੇ ਤਾਂ ਨਕਦ ਇਕੱਠੀ ਕਰਨ ਵਾਲੇ ਕੈਸ਼ ਕਾਉਂਟਰਾਂ ਤੇ ਸਹੀ ਸਮਾਜਕ ਦੂਰੀਆਂ ਕਾਇਮ ਰੱਖਣ। ਖਪਤਕਾਰਾਂ ਨੂੰ ਬਿਲਿੰਗ / ਮੀਟਰਿੰਗ ਅਤੇ ਸਪਲਾਈ ਸੰਬੰਧੀ ਸ਼ਿਕਾਇਤਾਂ ਦਰਜ ਕਰਨ ਲਈ 1912 ਜਾਂ ਪੀਐਸਪੀਸੀਐਲ ਮੋਬਾਈਲ ਐਪ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ। ਰਾਜ ਭਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਪਰੋਕਤ ਕੰਮਾਂ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਸਮਾਜਕ ਦੂਰੀ ਬਣਾਈ ਰੱਖਣ ਲਈ ਪੀਐਸਪੀਸੀਐਲ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕੀਤੀ ਜਾਵੇ ਤਾਂ ਜੋ ਗਰਮੀਆਂ ਦੇ ਮੌਸਮ ਦੌਰਾਨ ਰਾਜ ਦੇ ਖਪਤਕਾਰਾਂ ਨੂੰ ਭਰੋਸੇਯੋਗ ਸਪਲਾਈ ਯਕੀਨੀ ਬਣਾਈ ਜਾ ਸਕੇ।

ਨਸ਼ੇ ਦੀ ਘਰ-ਘਰ ਸਪਲਾਈ ਕਰਨਾ ਬੁਰਾ ਕੰਮ -ਜੱਥੇਦਾਰ ਰਘਵੀਰ ਸਿੰਘ

ਸ੍ਰੀ ਆਨੰਦਪੁਰ ਸਾਹਿਬ ,ਮਈ 2020-(ਗੁਰਵਿੰਦਰ ਸਿੰਘ)- ਪੰਜਾਬ 'ਚ ਨਸ਼ੇ ਦੇ ਨਾਮੋ ਨਿਸ਼ਾਨ ਨੂੰ ਖ਼ਤਮ ਕਰਨ ਤੇ ਪੰਜਾਬੀਆਂ 'ਚ ਘਰ ਕਰ ਚੁੱਕੇ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਵੱਲੋਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਪੰਜਾਬ 'ਤੇ ਨਸ਼ੇ ਦੀ ਘਰ-ਘਰ ਡਲਿਵਰੀ ਕਰਵਾਉਣਾ ਜਿੱਥੇ ਬਹੁਤ ਹੀ ਘਨਉਣਾ ਕੰਮ ਹੈ, ਉੱਥੇ ਹੀ ਧਾਰਮਿਕ ਅਸਥਾਨਾਂ ਤੋਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਬਾਰੇ ਅਨਾਊਂਸਮੈਂਟ ਕਰਵਾਉਣਾ ਬਹੁਤ ਹੀ ਦੁੱਖਦਾਈ ਗੱਲ ਹੈ।

ਇਹ ਪ੍ਰਗਟਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ  ਰਘਬੀਰ ਸਿੰਘ ਨੇ ਕੀਤਾ। ਜਥੇਦਾਰ ਰਘਬੀਰ ਸਿੰਘ ਜੀ ਨੇ ਕਿਹਾ ਕਿ ਨਸ਼ਾ ਚਾਹੇ ਕੋਈ ਵੀ ਹੋਵੇ ਉਸ ਦਾ ਸੇਵਨ ਸਰਾਸਰ ਗਲਤ ਹੈ। ਅਜਿਹੇ 'ਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਪ੍ਰਮੋਟ ਕਰਨਾ ਜਿੱਥੇ ਸਰਾਸਰ ਮੰਦਭਾਗਾ ਹੈ ਉੱਥੇ ਹੀ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਇਸ ਨਸ਼ੇ ਨੇ ਸੈਂਕੜੇ ਬੀਬੀਆਂ ਦੇ ਸੁਹਾਗ ਉਜਾੜ ਦਿੱਤੇ ਹਨ। ਇਸ ਲਈ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਉਹ ਅਜਿਹੇ ਨਸ਼ਿਆਂ ਨੂੰ ਠੱਲ੍ਹ ਪਾਵੇ ਤਾਂ ਜੋ ਭਵਿੱਖ 'ਚ ਪੰਜਾਬ ਦੀ ਜਵਾਨੀ ਨੂੰ ਇਸ ਦੀ ਲਤ ਨਾ ਲੱਗੇ।