You are here

ਪੰਜਾਬ

ਪ੍ਰਾਈਵੇਟ ਫਾਈਨਾਂਸ ਕੰਪਨੀਆਂ ਵਾਲੇ ਲੋਕਾਂ ਨੂੰ ਕਿਸ਼ਤਾਂ ਭਰਨ ਲਈ ਪ੍ਰੇਸ਼ਾਨ ਕਰਨ ਲੱਗੇ

ਲੋਕਾਂ ਦੇ ਕੰਮਕਾਰ ਠੱਪ ਹੋਣ ਕਰਕੇ ਇੱਕ ਡੰਗ ਦੀ ਰੋਟੀ ਦਾ ਫਿਕਰ

ਨਿਹਾਲ ਸਿੰਘ ਵਾਲਾ/ਮੋਗਾ , ਮਈ 2020 - (ਗੁਰਸੇਵਕ ਸਿੰਘ ਸੋਹੀ)- ਪੰਜਾਬ ਤੇ ਵਿਦੇਸ਼ਾਂ ਵਿਚ ਕਰੋਨਾ ਵਾਇਰਸ ਦੀ ਮਹਾਵਾਰੀ ਬਿਮਾਰੀ ਦੇ ਫੈਲਣ ਕਾਰਨ ਹਜ਼ਾਰਾਂ- ਲੱਖਾਂ ਹੀ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾ ਰਹੇ ਹਨ। ਭਾਰਤ ਤੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ- ਡੇਢ ਮਹੀਨੇ ਤੋਂ ਕਰਫਿਊ ਤੇ ਤਾਲਾਬੰਦੀ ਹੋਣ ਕਰਕੇ ਜਿੱਥੇ ਲੋਕ ਆਪਣੇ ਆਪਣੇ ਘਰਾਂ ਵਿੱਚ ਤਾੜੇ ਪਏ ਸਨ, ਉੱਥੇ ਲੋਕਾਂ ਦੇ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਏ ਹਨ , ਲੋਕ ਇੱਕ ਡੰਗ ਦੀ ਰੋਟੀ ਤੋਂ ਤਰਸ ਰਹੇ ਹਨ ,ਲੋੜਵੰਦ ਗਰੀਬ ਲੋਕਾਂ ਨੂੰ ਪੰਜਾਬ ਸਰਕਾਰ ਤੇ ਸਮਾਜ ਸੇਵੀ ਲੋਕਾਂ ਵੱਲੋਂ ਰਾਸ਼ਨ ਬਗੈਰਾ ਵੰਡਿਆ ਜਾ ਰਿਹਾ ਹੈ ਤਾਂ ਜੋ ਗਰੀਬ ਲੋਕ ਭੁੱਖੇ ਨਾ ਰਹਿ ਸਕਣ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਵਜਨ ਸੇਵਾ ਪਾਰਟੀ ਦੇ ਜਰਨਲ ਸੈਕਟਰੀ ਪੰਜਾਬ ਨਰਭੈ ਸਿੰਘ ਕਾਉਂਕੇ ਨੇ ਕਿਹਾ ਕਿ ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਵੱਲੋਂ ਤਿੰਨ ਮਹੀਨੇ ਦਾ ਲੋਕਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਨਾ ਭਰਵਾਉਣ ਦਾ ਬੈਂਕਾਂ  ਨੂੰ ਸਮਾਂ ਦਿੱਤਾ ਜਾ ਚੁੱਕਾ ਹੈ, ਪਰ ਹੁਣ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਵੱਲੋਂ ਲੋਕਾਂ ਨੂੰ ਕਿਸ਼ਤਾਂ ਭਰਨ ਨਹੀਂ ਉਕਸਾਇਆ, ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਕਿ ਜੇ ਤੁਸੀਂ ਹਰ ਮਹੀਨੇ ਕਿਸ਼ਤ ਨਾ ਭਰੀ ਤਾਂ ਤੁਹਾਨੂੰ ਵਿਆਜ ਦੇਣਾ ਪਵੇਗਾ। ਲੋਕਾਂ ਦੇ  ਕੰਮਕਾਰ ਠੱਪ ਹੋਣ ਕਰਕੇ ਲੋਕ ਕਿਸਤਾਂ ਕਿੱਥੋਂ ਭਰਨ , ਜੇਕਰ ਉਨ੍ਹਾਂ ਨੂੰ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਤਾਂ ਪੰਜਾਬ ਚ ਲੋਕ ਡਾਊਨ ਲੱਗਾ ਸੀ। ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਜਿਵੇਂ ਪੈਸੇ ਲਏ ਹਨ, ਉਵੇਂ ਹੀ ਮੋੜੇ ਜਾਣ, ਨਹੀਂ ਤਾਂ ਸਾਰੀਆਂ ਕਿਸ਼ਤਾਂ ਵਿਆਜ ਸਮੇਤ ਵਸੂਲ  ਕਰਾਂਗੇ । ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕੋਈ ਵੀ ਬੈਂਕ ਕਿਸ਼ਤ ਨਹੀਂ ਭਰਾਵੇਗੀ। ਜੇਕਰ  ਇਕੱਠੇ ਹੋ ਜਿਹਾ ਵਤੀਰਾ ਲੋਕਾਂ ਨਾਲ ਹੁੰਦਾ ਰਿਹਾ ਤਾਂ ਜਿੱਥੇ ਪਹਿਲਾਂ ਕਰਜ਼ੇ ਕਾਰਨ ਕਿਸਾਨ ਖੁਦਕੁਸੀਆ ਕਰ ਰਹੇ ਸਨ ,ਪਰ ਹੁਣ ਗਰੀਬ ਲੋਕ ਇਨ੍ਹਾਂ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦੇ ਸਤਾਏ ਹੋਏ ਖੁਦਕੁਸ਼ੀਆਂ ਕਰਨ ਲੱਗ ਜਾਣਗੇ, ਕਿਉਂਕਿ ਲੋਕਾਂ ਦੇ  ਕੰਮਕਾਰ ਠੱਪ ਹੋਣ ਕਰਕੇ ਇੱਕ ਡੰਗ ਦੀ ਰੋਟੀ ਦਾ ਫਿਕਰ ਲੱਗਿਆ ਰਹਿੰਦਾ ਹੈ ਤਾਂ ਕਿੱਥੋਂ ਕਿਸਤਾ ਕਿੱਥੋ ਭਰਨ । ਲੋਕਾਂ ਦੀ ਕੇਂਦਰ ਤੇ ਪੰਜਾਬ ਸਰਕਾਰ ਪਾਸੋਂ ਮੰਗ ਹੈ ਕਿ ਪ੍ਰਾਈਵੇਟ ਫਾਇਨਾਸ ਕੰਪਨੀਆਂ ਨੂੰ ਲਗਾਮ ਪਾਈ ਜਾਵੇ।ਇਸ ਸਮੇਂ ਉਨ੍ਹਾਂ ਨਾਲ ਚਰਨਜੀਤ ਕੌਰ,ਤਾਖਾਣ ਵੱਧ,ਬਾਬੂ ਸਿੰਘ ਕਾਉਂਕੇ,ਨੌਜਵਾਨ ਸਭਾ ਕਲੱਬ ਦੇ ਮੈਂਬਰ ਕਰਮਜੀਤ ਸਿੰਘ ਆਦਿ ਹਾਜ਼ਰ ਸਨ।

ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ, ਗੁਰਦੁਆਰਾ ਕਮੇਟੀ, ਮੈਡੀਕਲ ਪ੍ਰੈਕਟੀਨਸਰਜ ਐਸੋਸੀਏਸ਼ਨ ਦਾ   ਸਲਾਘਾਯੋਗ ਕਾਰਜ

ਹਿੰਦੂ,ਸਿੱਖ,ਇਸਾਈ ਧਰਮਾਂ ਦੇ ਲੋਕਾਂ ਵੱਲੋਂ ਮੁਸਲਮਾਨ ਭਾਈਚਾਰੇ ਦੇ ਰੋਜੇ ਖੁਲਵਾਏ

ਮਹਿਲ ਕਲਾਂ/ਬਰਨਾਲਾ-ਮਈ 2020 -(ਗੁਰਸੇਵਕ ਸਿੰਘ ਸੋਹੀ)- ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸਨ ਬਲਾਕ ਮਹਿਲ ਕਲਾਂ ,ਅਮਨ ਮੁਸਲਿਮ ਵੈੱਲਫੇਅਰ  ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਲ ਕਲਾਂ ਦੇ ਸਹਿਯੋਗ ਨਾਲ ਰਮਜ਼ਾਨ ਮਹੀਨੇ ਦੇ ਨੂੰ ਲੈ ਕੇ  ਮੁਸਲਮਾਨ ਭਾਈਚਾਰੇ ਵਾਲੇ ਰੱਖੇ  "ਰੋਜੇ" ਪ੍ਰਸਾਸਨ ਦੀਆਂ ਦੀ ਪਾਲਣਾ ਕਰਦੇ ਹੋਏ ਗੁਰਦੁਆਰਾ ਸਾਹਿਬ ਪਾਤਸਾਹੀ ਮਹਿਲ ਕਲਾਂ ਵਿਖੇ  ਖੁਲ੍ਹਵਾਏ ਗਏ।ਜਿਸ ਵਿਚ "ਹਿੰਦੂ ,ਮੁਸਲਿਮ,ਸਿੱਖ ,ਇਸਾਈ ਆਪਸ ਦੇ ਚ'ਭਾਈ ਭਾਈ" ਦੇ ਨਾਅਰੇ ਨੂੰ ਹੋਰ ਬੁਲੰਦ ਕਰਦਿਆਂ ਚਾਰੇ ਧਰਮਾਂ ਦੇ ਲੋਕਾਂ ਨੇ ਸਮਾਗਮ ਚ ਜਿਕਰਯੋਗ  ਸ਼ਮੂਲੀਅਤ ਕੀਤੀ।  । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਐਸਐਚਓ ਮਹਿਲ ਸ ਹਰਬੰਸ  ਸਿੰਘ ਅਤੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਵੀ ਮੁਸਲਮਾਨ ਭਾਈਚਾਰੇ ਨੂੰ ਰਮਜ਼ਾਨ ਮਹੀਨੇ ਅਤੇ ਈਦ ਦੀਆਂ  ਵਧਾਈਆਂ ਦਿੱਤੀਆਂ।ਇਸ ਮੌਕੇ ਬੋਲਦਿਆਂ ਐਸ ਐਚ ਓ ਹਰਬੰਸ।ਸਿੰਘ ,ਗੁਰਦੁਆਰਾ ਕਮੇਟੀ ਪ੍ਰਧਾਨ ਭਾਈ ਸ਼ੇਰ ਸਿੰਘ ਖਾਲਸਾ ,ਹਿੰਦੂ ਭਾਈਚਾਰੇ ਵੱਲੋਂ ਜਸਪਾਲ ਕੁਮਾਰ ਜੱਸੂ

 ,ਮੁਸਲਮਾਨ ਭਾਈਚਾਰੇ ਵੱਲੋ  ਡਾ ਕੇਸਰ ਖਾਨ ਮਾਂਗੇਵਾਲ ਤੇ  ਇਸਾਈ ਭਾਈਚਾਰੇ ਵੱਲੋਂ ਰਾਜਵਿੰਦਰ ਸਿੰਘ ਮਸੀਹ ਨੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਡਾ ਮਿੱਠੂ ਮੁਹੰਮਦ ਤੇ ਨਿਰਮਲ ਸਿੰਘ ਪੰਡੋਰੀ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਮਨ ਮੁਸਲਿਮ ਵੈੱਲਫੇਅਰ ਕਮੇਟੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਕਤ ਸਮਾਗਮ ਨਾਲ ਸਾਡੀ ਭਾਈਚਾਰਕ ਸਾਂਝ ਹੋਰ ਵਧੇਰੇ ਮਜ਼ਬੂਤ ਹੋਵੇਗੀ।ਉਨ੍ਹਾਂ ਕਿਹਾ ਕਿ ਕੁਝ ਮਤਲਬ ਪ੍ਰਸਤ ਲੋਕ ਆਮ ਜਨਤਾ ਨੂੰ ਇਕੱਠੇ ਨਹੀਂ ਦੇਖਣਾ ਚਾਹੁੰਦੇ ਤੇ ਉਹ ਧਰਮਾਂ ਦੇ ਨਾਮ ਤੇ ਰਾਜਨੀਤੀ ਕਰਦੇ ਹਨ ।ਸਾਨੂੰ ਇਹੋ ਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਇਸ ਮੌਕੇ ਮੈਡੀਕਲ ਪ੍ਰੈਕਟੀਨਸਰਜਾਂ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਥਾਣਾ ਮੁਖੀ ਹਰਬੰਸ ਸਿੰਘ ਤੇ ਸਬ ਇੰਸਪੈਕਟਰ ਸਤਨਾਮ ਸਿੰਘ ਅਤੇ  ਪ੍ਰਧਾਨ ਸੇਰ ਸਿੰਘ ਦੀ ਅਗਵਾਈ ਵਿੱਚ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਪੱਤਰਕਾਰ   ਡਾ ਮਿੱਠੂ ਮੁਹੰਮਦ ,ਪੱਤਰਕਾਰ ਗੁਰਸੇਵਕ ਸਿੰਘ ਸਹੋਤਾ ,ਪੱਤਰਕਾਰ ਗੁਰਸੇਵਕ ਸਿੰਘ ਸੋਹੀ 

 ,ਪੱਤਰਕਾਰ ਨਰਿੰਦਰ ਸਿੰਘ ਢੀਂਡਸਾ ,ਪੱਤਰਕਾਰ ਅਜੇ ਟੱਲੇਵਾਲ, ਪੱਤਰਕਾਰ ਪ੍ਰੇਮ ਕੁਮਾਰ ਪਾਸੀ ,ਪੱਤਰਕਾਰ ਨਿਰਮਲ ਸਿੰਘ ਪੰਡੋਰੀ

,ਪੱਤਰਕਾਰ  ਗੁਰਪ੍ਰੀਤ ਸਿੰਘ ਸਹਿਜੜਾ,ਪੱਤਰਕਾਰ ਜਗਜੀਤ ਸਿੰਘ ਕੁਤਬਾ, ਪੱਤਰਕਾਰ ਫਿਰੋਜ਼ ਖਾਨ, ਪੱਤਰਕਾਰ ਭੁਪਿੰਦਰ ਸਿੰਘ ਧਨੇਰ ,ਪੱਤਰਕਾਰ ਲਕਸ਼ਦੀਪ ਗਿੱਲ ਅਤੇ  ਸੰਦੀਪ ਗਿੱਲ ਸਮੇਤ ਸ਼ੇਰ ਸਿੰਘ ਰਵੀ ਵੱਲੋਂ ਚਾਰੇ ਧਰਮਾਂ ਦੇ ਆਏ ਹੋਏ  ਅਹੁਦੇਦਾਰਾਂ  ਦਾ ਟਰਾਫ਼ੀਆਂ ਤੇ ਸਿਰਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਨਮਾਨ ਉਪਰੰਤ ਮੁਸਲਮਾਨ ਭਾਈਚਾਰੇ ਵੱਲੋਂ ਸ਼ਾਮ ਦੀ ਨਵਾਜ ਗੁਰਦੁਆਰਾ ਸਾਹਿਬ ਵਿਖੇ ਅਦਾ ਕੀਤੀ ਗਈ ।ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਬਾਬਾ ਸ਼ੇਰ ਸਿੰਘ ਖ਼ਾਲਸਾ ,ਮੱਲ ਸਿੰਘ ਘੜੀ ਵਾਲੇ, ਨੰਬਰਦਾਰ ਮਹਿੰਦਰ ਸਿੰਘ, ਮੇਜਰ ਸਿੰਘ ਕਲੇਰ ,ਰਣਜੀਤ ਸਿੰਘ ਬਿੱਟੂ ,ਗੁਰਮੇਲ ਸਿੰਘ ਮੇਲੀ, ਕਰਨੈਲ ਸਿੰਘ ਢੈਅਪੀ ਵਾਲੇ ,ਨੰਬਰਦਾਰ ਆਤਮਾ ਸਿੰਘ ,ਸਰਬਜੀਤ ਸਿੰਘ ਸਰਬੀ, ਹੈੱਡ ਗ੍ਰੰਥੀ ਨੱਥਾ ਸਿੰਘ, ਚਮਕੌਰ ਸਿੰਘ 'ਹਰੀ ਸਿੰਘ ਚੀਮਾ , ਹਿੰਦੂ ਭਾਈਚਾਰੇ ਵੱਲੋਂ ਜਸਪਾਲ ਕੁਮਾਰ ਜੱਸੂ ,ਕੁਲਦੀਪ ਕੌਸ਼ਲ ,ਰਘਬੀਰ ਪ੍ਰਕਾਸ ਰੱਘਾ , ਮਨਦੀਪ ਕੌਂਸਲ,

ਗੋਲਡੀ ਵਰਮਾ,ਰਾਹੁਲ ਕੌਸ਼ਲ ,ਈਸਾਈ ਭਾਈਚਾਰੇ ਵੱਲੋਂ   

ਰਾਜਵਿੰਦਰ ਸਿੰਘ ਮਸੀਹ ,

 ਦਿਨੇਸ਼ ਕੁਮਾਰ ਮਸੀਹ ਗੰਗੋਹਰ

, ਗਗਨ ਕੁਮਾਰ ਮਸੀਹ ਗੰਗੋਹਰ ,ਮੁਸਲਮਾਨ ਭਾਈਚਾਰੇ ਵੱਲੋਂ ,ਡਾ ਕੇਸਰ ਖ਼ਾਨ, ਡਾ ਫਿਰੋਜ ਖਾਨ,ਅਕਬਰ ਖਾਨ,  ਮੁਹੰਮਦ ਹਨੀਫ ਮਾਂਗੇਵਾਲ, ਆਰਿਫ ਮੁਹੰਮਦ,ਮੁਹੰਮਦ ਅਰਸ਼ਦ, ਮੁਹੰਮਦ ਜਮੀਲ, ਲੱਡੂ ਖ਼ਾਨ, ਮੁਹੰਮਦ ਸ਼ਮਸ਼ੇਰ ਅਲੀ, ਮੁਹੰਮਦ ਦਿਲਸ਼ਾਦ ਅਲੀ ,ਡਾ.ਕਾਕਾ ਖਾਨ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਡਾ ਮਿੱਠੂ ਮੁਹੰਮਦ ਸੂਬਾ ਸੀਨੀਅਰ ਮੀਤ ਪ੍ਰਧਾਨ,ਡਾ ਕੇਸਰ ਖਾਨ ਮਾਂਗੇਵਾਲ,ਡਾ ਸੁਰਜੀਤ ਸਿੰਘ ਛਾਪਾ,ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ,ਡਾ ਗੁਰਪ੍ਰੀਤ ਸਿੰਘ ਨਾਹਰ ਸਿੰਘ,ਡਾ ਬਲਦੇਵ ਸਿੰਘ ਲੋਹਗੜ੍ਹ ,ਡਾ ਜਸਬੀਰ ਸਿੰਘ ਜੱਸੀ  ਮਹਿਲ ਕਲਾਂ, ਡਾ ਸੁਖਵਿੰਦਰ ਸਿੰਘ ਬਾਪਲਾ ਆਦਿ ਹਾਜ਼ਰ ਸਨ ।

ਦੋ ਸਕੀਆਂ ਭੈਣਾਂ ਦਾ ਕਤਲ ਕਰਕੇ ਭੱਜ ਰਹੇ ਕਾਤਲ ਦੀ ਸੜਕ ਹਾਦਸੇ ਵਿੱਚ,ਮੌਤ

ਚੰਡੀਗੜ੍ਹ/ਪੱਟੀ(ਬੀ.ਐਸ.ਸ਼ਰਮਾ) ਪੱਟੀ ਖਾਰਾ ਲਿੰਕ ਰੋਡ ਤੇ ਇੱਕ ਨੋਜਵਾਨ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਦੋ ਸਕੀਆਂ ਭੈਣਾਂ ਦਾ ਕਤਲ ਕਰਨ ਤੋਂ ਬਾਅਦ ਭੱਜ ਰਹੇ ਨੋਜਵਾਨ ਦਾ ਸੜਕ ਹਾਦਸੇ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।ਮੁਤਾਬਿਕ ਜਾਣਕਾਰੀ ਅਨੁਸਾਰ ਰਮਨਦੀਪ ਕੌਰ, ਸਿਮਰਦੀਪ ਕੌਰ ਅਤੇ ਅਮਨਦੀਪ ਕੌਰ ਮੋਟਰਸਾਈਕਲ ਤੇ ਸਵਾਰ ਹੋ ਕੇ ਪੱਟੀ ਤੋਂ ਕੋਟ ਦਾਤਾ ਆ ਰਹੀਆਂ ਸਨ ਇਸ ਦੌਰਾਨ ਜੋਬਨਜੀਤ ਸਿੰਘ ਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਤਿੰਨਾਂ ਕੁੜੀਆਂ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਰਮਨਦੀਪ ਕੌਰ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਅਮਨਦੀਪ ਕੌਰ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ ਪਰ ਸਿਮਰਦੀਪ ਕੌਰ ਬਾਲ ਬਾਲ ਬੱਚ ਗਈ।ਇਸ ਤੋਂ ਬਾਅਦ ਭੱਜ ਰਹੇ ਕਾਤਲ ਦਾ ਐਕਸੀਡੈਂਟ ਹੋ ਗਿਆ ਅਤੇ ਜੋਬਨਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਪੱਟੀ ਥਾਣਾ ਦੇ ਡੀ.ਐਸ.ਪੀ ਨੇ ਪਹੁੰਚ ਕੇ ਲਾਸਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਕਤਲ ਦਾ ਕਾਰਨ ਜੋਬਨਜੀਤ ਸਿੰਘ ਨੂੰ ਕੁੜੀਆਂ ਦੇ ਚਰਿੱਤਰ ਤੇ ਸ਼ੱਕ ਸੀ ਇਸ ਕਰਕੇ ਉਸ ਨੇ ਕੁੜੀਆਂ ਦਾ ਕਤਲ ਕੀਤਾ ਸੀ।

ਬੀਹਲਾ ਖ਼ੁਰਦ ਦੀ ਗਊਸ਼ਾਲਾ ਲਈ 93 ਟਰਾਲੀਆਂ ਦਾਨ ਕਰਨ ਬਦਲੇ ਪ੍ਰਬੰਧਕਾਂ ਤੇ ਗ੍ਰਾਮ ਪੰਚਾਇਤ ਵੱਲੋਂ ਧੰਨਵਾਦ। 

ਮਹਿਲ ਕਲਾਂ/ਬਰਨਾਲਾ-ਮਈ 2020 - (ਗੁਰਸੇਵਕ ਸਿੰਘ ਸੋਹੀ) -

ਪਿੰਡ ਬੀਹਲਾ ਖੁਰਦ ਵਿਖੇ ਸਥਿੱਤ ਗਊਸ਼ਾਲਾ ਲਈ ਤਰੰਨਵੇਂ ਟਰਾਲੀਆਂ ਤੂੜੀ ਦੀਆਂ ਦਾਨ ਕਰਨ ਤੇ ਮੁੱਖ ਸੇਵਾਦਾਰ ਬਾਬਾ ਪ੍ਰੀਤਮ ਸਿੰਘ ਅਤੇ ਸਰਪੰਚ ਲੱਖਾ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਕਿਹਾ ਕਿ ਗਊਸ਼ਾਲਾ ਲਈ ਤੂੜੀ ਦੀ ਸੇਵਾ ਕਰਨ ਵਾਲੇ ਲੋਕਾਂ ਅਤੇ ਆਸ ਪਾਸ ਦੇ ਪਿੰਡਾਂ ਦੇ ਉਹ ਤਹਿ ਦਿਲ ਤੋਂ ਧੰਨਵਾਦ ਕਰਦੇ ਹਨ ਜਿੰਨ੍ਹਾਂ ਜਿਨ੍ਹਾਂ ਦੇ ਦਾਨ ਸਦਕਾ ਗਊਸ਼ਾਲਾ ਵਿਚ ਤੂੜੀ ਦੀ ਘਾਟ ਨੂੰ ਪੂਰਾ ਕੀਤਾ ਗਿਆ ਹੈ।ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਇਹੋ ਜਿਹੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਦਾਖ਼ਲੇ ਵਿੱਚ ਹੋਇਆ ਵਾਧਾ 

ਮਹਿਲ ਕਲਾਂ/ਬਰਨਾਲਾ-ਮਈ 2020 - (ਗੁਰਸੇਵਕ ਸਿੰਘ ਸੋਹੀ) -

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਜਿਸ ਨੇ ਆਪਣੀਆਂ ਪ੍ਰਾਪਤੀਆਂ ਕਾਰਨ ਇਲਾਕੇ ਵਿੱਚ ਆਪਣੀ ਵੱਖਰੀ ਹੋਂਦ ਬਣਾਈ ਹੋਈ ਹੈ।ਜਿੱਥੇ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਮੱਲਾਂ ਮਾਰ ਰਹੇ ਹਨ।ਉਥੇ ਇਸ ਸਾਲ ਪਿਛਲੇ ਸਾਲ ਨਾਲੋਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦੀ ਦਿੰਦੇ ਹੋਏ  ਹੈੱਡ ਟੀਚਰ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਲਾੱਕ ਡਾਊਨ ਦੇ ਕਾਰਨ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਸਾਡੇ ਸਕੂਲ ਦੇ ਦਾਖ਼ਲੇ ਵਿੱਚ ਵਾਧਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿੰਨੇ ਵੀ ਵਿਦਿਆਰਥੀ ਪੰਜਵੀਂ ਪਾਸ ਕਰਕੇ ਗਏ ਹਨ।ਉਸ ਨਾਲੋ ਜਿਆਦਾ ਵਿਦਿਆਰਥੀ ਅਸੀ 50 ਨਵੇ ਬੱਚੇ ਦਾਖਲ ਕਰ ਚੁੱਕੇ ਹਾਂ।ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਸਾਡੇ ਕੋਲ 197 ਵਿਦਿਆਰਥੀ ਪੜ੍ਹਦੇ ਸਨ।ਅੱਜ ਸਾਡੇ ਕੋਲ 207 ਵਿਦਿਆਰਥੀ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਦੇ ਹੋਰ ਵਾਧੇ ਦੀ ਉਮੀਦ ਹੈ।

ਦਾ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਸੰਤੋਖ ਸਿੰਘ  ਸਿੱਧੂ ਯੂ.ਕੇ. ਨੇ ਦਿੱਤੀ ਮਾਲੀ ਮਦਦ

ਜਗਰਾਉਂ/ ਲੁਧਿਆਣਾ ਮਈ 2020(ਸਿਮਰਜੀਤ ਸਿੰਘ ਅਖਾੜਾ-ਮਨਜਿੰਦਰ ਸਿੰਘ ਗਿੱਲ  )-

ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਦਾ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਚੁੱਕੇ ਬੀੜੇ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਇੰਗਲੈਂਡ ਵਾਸੀ ਸੰਤੋਖ ਸਿੰਘ ਸਿੱਧੂ ਵੱਲੋਂ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਮਾਲੀ ਮਦਦ ਕੀਤੀ ਅਤੇ ਆਖਿਆ ਕਿ ਤੁਸੀਂ ਵੱਧ ਤੋਂ ਵੱਧ ਰੁੱਖ ਲਗਾਓ  । ਉਸ ਸਮ੍ਹੇਂ ਜਗਰਾਓਂ ਦੀ ਕਲੋਨੀ ਸਿਟੀ ਇਨਕਲੇਵ 2 ਵਿਖੇ ਪੌਦੇ ਵੀ ਲਾਏਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਦੇਹੜਕਾ ਤੇ ਮਾਸਟਰ ਹਰਨਰਾਇਣ  ਸਿੰਘ ਨੇ ਦੱਸਿਆ ਕਿ ਸਥਾਨਕ ਸਿਟੀ  ਇਨਕਲੇਵ-2 ਚ ਪਿਛਲੇ ਕਈ ਦਿਨਾਂ ਤੋਂ ਦਾ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਬੂਟੇ ਲਗਾਏ ਜਾ ਰਹੇ ਹਨ । ਚਾਹੇ ਇਥੇ ਬਹੁਤ ਸਾਰੇ ਪੌਦੇ ਪਹਿਲਾ ਹੀ ਲੱਗੇ ਹੋਏ ਸਨ ਪਰ ਫੇਰ ਵੀ ਹੋਰ ਪੌਦੇ ਲਾਉਣ ਲਈ ਕਲੋਨੀ ਵਾਲਿਆ ਦੀ ਸਲਗਾ ਕੀਤੀ ਗਈ।ਉਨ੍ਹਾਂ ਨੇ ਦੱਸਿਆ ਕਿ ਇੱਥੋਂ ਦੇ ਵਸਨੀਕ ਇੰਗਲੈਂਡ ਵਾਸੀ ਸੰਤੋਖ ਸਿੰਘ ਸਿੱਧੂ ਨੇ ਸਾਡੀ ਪੂਰੀ ਹੌਂਸਲਾ  ਅਫਜਾਈ  ਕੀਤੀ ਅਤੇ ਸਾਨੂੰ ਸਾਰਿਆਂ ਨੂੰ ਉਦੇਸ਼ ਦਿੱਤਾ ਕਿ ਜੇਕਰ ਅਸੀਂ ਜਿਊਣਾ ਹੈ ਤਾਂ ਰੁੱਖ ਬਹੁਤ ਹੀ ਜ਼ਰੂਰੀ ਹਨ ।ਜੇਕਰ ਰੁੱਖ ਨਹੀਂ ਤਾਂ ਅਸੀਂ ਵੀ ਨਹੀਂ ਇਸ ਲਈ ਸਾਡੇ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਰੱਖ ਲਗਾਓ ,ਆਪਣੇ ਜੀਵਨ ਨੂੰ ਬਚਾਓ ।

ਪੰਜਾਬ ਦੇ ਪੰਜ ਜ਼ਿਲ੍ਹੇ  ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੁਹਾਲੀ ਅਤੇ ਮੋਗਾ ਹੋਏ ਕਰੋਨਾ ਮੁਕਤ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਪੰਜਾਬ ਦੇ ਪੰਜ ਜ਼ਿਲ੍ਹਿਆਂ ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੁਹਾਲੀ ਅਤੇ ਮੋਗਾ ਵਿੱਚ ਕਰੋਨਾਵਾਇਰਸ ਤੋਂ ਪ੍ਰਭਾਵਿਤ ਕੋਈ ਵੀ ਵਿਅਕਤੀ ਇਲਾਜ ਅਧੀਨ ਨਾ ਹੋਣ ਕਾਰਨ ਸਿਹਤ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਫਿਲਹਾਲ ਕਰੋਨਾ ਮੁਕਤ ਐਲਾਨ ਦਿੱਤਾ ਹੈ। ਇਸੇ ਤਰ੍ਹਾਂ ਬਰਨਾਲਾ, ਕਪੂਰਥਲਾ, ਫਤਿਹਗੜ੍ਹ ਸਾਹਿਬ, ਤਰਨ ਤਾਰਨ ਅਤੇ ਰੂਪਨਗਰ ਅਜਿਹੇ ਜ਼ਿਲ੍ਹੇ ਹਨ, ਜਿੱਥੇ ਇਸ ਸਮੇਂ ਸਿਰਫ ਇੱਕ-ਇੱਕ ਮਰੀਜ਼ ਹੀ ਇਲਾਜ ਅਧੀਨ ਹੈ ਜਦੋਂ ਕਿ ਮਾਨਸਾ ਅਤੇ ਪਠਾਨਕੋਟ ਵਿੱਚ ਦੋ-ਦੋ ਮਰੀਜ਼ ਇਲਾਜ ਅਧੀਨ ਹਨ। ਪੰਜਾਬ ਵਿੱਚ ਕਰੋਨਾਵਾਇਰਸ ਦੇ ਪ੍ਰਕੋਪ ਦੌਰਾਨ ਮਹੀਨੇ ਤੋਂ ਵੱਧ ਸਮੇਂ ਦੇ ਵਕਫ਼ੇ ਤੋਂ ਬਾਅਦ ਅੱਜ ਇੱਕੋ ਨਵਾਂ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਰਾਹਤ ਮਹਿਸੂਸ ਕੀਤੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਬੁਲੇਟਨ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ ਆਰਪੀਐੱਫ ਦੇ ਇੱਕ ਨੌਜਵਾਨ ਦਾ ਨਤੀਜਾ ਪਾਜ਼ੇਟਿਵ ਆਇਆ ਹੈ। ਸੂਬੇ ਵਿੱਚ ਕੁੱਲ 2,029 ਪਾਜ਼ੇਟਿਵ ਕੇਸਾਂ ਵਿੱਚੋਂ ਅੱਜ ਤੱਕ 1847 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਕੇ ਘਰੀਂ ਤੋਰ ਦਿੱਤਾ ਗਿਆ ਹੈ। ਹਸਪਤਾਲਾਂ ਜਾਂ ਆਈਸੋਲੇਸ਼ਨ ਕੇਂਦਰਾਂ ਵਿੱਚ ਇਸ ਸਮੇਂ 143 ਮਰੀਜ਼ ਇਲਾਜ ਅਧੀਨ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਦੋ ਦਿਨ ਪਹਿਲਾਂ ਨਵ-ਜੰਮੇ ਬੱਚੇ ਅਤੇ ਛੇ ਮਹੀਨਿਆਂ ਦੀ ਬੱਚੀ ਸਮੇਤ ਹੁਣ ਤੱਕ 39 ਲੋਕਾਂ ਦੀ ਜਾਨ ਇਸ ਖਤਰਨਾਕ ਵਾਇਰਸ ਨੇ ਲੈ ਲਈ ਹੈ। ਪੰਜਾਬ ਵਿੱਚ ਹੁਣ ਤੱਕ ਸਾਹਮਣੇ ਆਏ 2,029 ਮਾਮਲਿਆਂ ਵਿੱਚੋਂ 9 ਜ਼ਿਲ੍ਹਿਆਂ ਵਿੱਚ ਹੀ ਸਭ ਤੋਂ ਵੱਧ ਕੇਸ ਹਨ। ਅੰਮ੍ਰਿਤਸਰ ਵਿੱਚ 312, ਜਲੰਧਰ ਵਿੱਚ 210, ਲੁਧਿਆਣਾ ਵਿੱਚ 172, ਤਰਨਤਾਰਨ ਵਿੱਚ 155, ਗੁਰਦਾਸਪੁਰ ਵਿੱਚ 129, ਨਵਾਂਸ਼ਹਿਰ ਵਿੱਚ 105, ਪਟਿਆਲਾ ਵਿੱਚ 104, ਮੁਹਾਲੀ ਵਿੱਚ 102 ਅਤੇ ਹੁਸ਼ਿਆਰਪੁਰ ਵਿੱਚ ਵੀ 102 ਮਾਮਲੇ ਸਾਹਮਣੇ ਆਏ ਹਨ। ਇਹ ਕੁੱਲ ਮਾਮਲੇ 1,391 ਬਣਦੇ ਹਨ। ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਨਵੇਂ ਮਾਮਲੇ ਘੱਟ ਆਉਣ ਕਾਰਨ ਭਾਵੇਂ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਪਰ ਜੂਨ ਅਤੇ ਜੁਲਾਈ ਦੇ ਮਹੀਨਿਆਂ ਦੌਰਾਨ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਤੇ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਮਾਮਲੇ ਵਧ ਵੀ ਸਕਦੇ ਹਨ। ਵਿਦੇਸ਼ਾਂ ਤੋਂ ਹੁਣ ਤੱਕ 1 ਹਜ਼ਾਰ ਲੋਕ ਪੰਜਾਬ ਆਏ ਹਨ ਤੇ ਆਉਂਦੇ ਦਿਨਾਂ ਦੌਰਾਨ 19 ਹਜ਼ਾਰ ਤੋਂ ਵੱਧ ਪੰਜਾਬੀਆਂ ਨੇ ਵਿਦੇਸ਼ਾਂ ਤੋਂ ਆਉਣਾ ਹੈ। ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਵੀ ਪਾਜ਼ੇਟਿਵ ਪਾਏ ਜਾਣ ਦੇ ਆਸਾਰ ਹਨ, ਜਿਸ ਕਰਕੇ ਵਧੇਰੇ ਸਾਵਧਾਨੀ ਵਰਤੀ ਜਾ ਰਹੀ ਹੈ। ਇਥੇ ਜਿਕਰ ਯੋਗ ਹੈ ਕੇ ਜੇਕਰ ਅਸੀਂ ਸਾਵਧਾਨੀ ਵਰਤ ਦੇ ਹਾਂ ਤਾਂ ਅਸੀਂ ਆਪ ਨੂੰ ਏਟ ਆਪਣੇ ਆਲੇ ਦੁਆਲੇ ਨੂੰ ਸੁਰੱਖਿਅਤ ਕਰ ਸਕਦੇ ਹਾਂ।

ਮੈਟ ’ਤੇ ਪਨੀਰੀ ਬੀਜਣ ਲਈ ਕਿਸਾਨ ਵੱਲੋਂ ਬਣਾਈ ਨਵੀਂ ਮਸ਼ੀਨ ਦਾ ਸਫਲ ਪ੍ਰਦਰਸ਼ਨ

ਕੈਪਸ਼ਨ :-ਮਸ਼ੀਨ ਦੀ ਪ੍ਰਦਰਸ਼ਨੀ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਾਜਰ ਸਿੰਘ ਅਤੇ ਖੇਤੀਬਾੜੀ ਅਫ਼ਸਰ ਡਾ. ਜਸਬੀਰ ਸਿੰਘ ਖਿੰਡਾ, ਡਾ. ਬਲਕਾਰ ਸਿੰਘ ਅਤੇ ਕਿਸਾਨਾਂ ਨੂੰ ਪਨੀਰੀ ਬੀਜ ਕੇ ਵਿਖਾਉਂਦਾ ਹੋਇਆ ਕਿਸਾਨ ਜਗਤਾਰ ਸਿੰਘ ਜੱਗਾ।

ਉੱਦਮੀ ਕਿਸਾਨ ਨੇ ਝੋਨੇ ਦੀ ਲਵਾਈ ਲਈ ਬਣਾਈ ਨਵੀਂ ਮਸ਼ੀਨ

ਇਕ ਦਿਨ ਵਿਚ 100 ਕਿੱਲੇ ਦੀ ਮੈਟ ਵਾਲੀ ਪਨੀਰੀ ਬੀਜ ਸਕਦੀ ਹੈ ਮਸ਼ੀਨ

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)-

ਕੋਵਿਡ-19 ਮਹਾਂਮਾਰੀ ਦੇ ਸਮੇਂ ਜਦ ਹਰ ਕੋਈ ਲੇਬਰ ਦੀ ਸਮੱਸਿਆ ਬਾਰੇ ਸੋਚ ਰਿਹਾ ਹੈ, ਤਾਂ ਜ਼ਿਲਾ ਕਪੂਰਥਲਾ ਦੇ ਪਿੰਡ ਨਾਨੋ ਮੱਲੀਆਂ ਦੇ ਉੱਦਮੀ ਕਿਸਾਨ ਜਗਤਾਰ ਸਿੰਘ ਜੱਗਾ ਨੇ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਲਈ ਮੈਟ ’ਤੇ ਪਨੀਰੀ ਬੀਜਣ ਲਈ ਇਕ ਨਵੀਂ ਮਸ਼ੀਨ ਤਿਆਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਕਿਸਾਨ ਨੇ ਦੱਸਿਆ ਕਿ ਇਹ ਮਸ਼ੀਨ ਟਰੈਕਟਰ ਨਾਲ ਚੱਲਦੀ ਹੈ ਅਤੇ ਇਕੋ ਵੇਲੇ ਪੰਜ ਕੰਮ ਕਰਦੀ ਹੈ, ਭਾਵ ਪਲਾਸਟਿਕ ਦੀ ਸ਼ੀਟ ਵਿਛਾਉਣਾ, ਛਾਣੀ ਹੋਈ ਮਿੱਟੀ ਨੂੰ ਸ਼ੀਟ ’ਤੇ ਪਾਉਣਾ, ਪਾਣੀ ਨਾਲ ਮਿੱਟੀ ਨੂੰ ਗਿੱਲਾ ਕਰਨਾ ਤਾਂ ਕਿ ਬੀਜ ਲਈ ਬੈੱਡ ਤਿਆਰ ਹੋ ਸਕੇ, ਫਿਰ ਇਸ ਬੈੱਡ ’ਤੇ ਬੀਜ ਪਾਉਣਾ ਤੇ ਅਖੀਰ ਵਿਚ ਬੈੱਡ ’ਤੇ ਪਏ ਬੀਜ ਨੂੰ ਹਲਕੀ ਮਿੱਟੀ ਦੀ ਪਰਤ ਨਾਲ ਢਕਣਾ। ਇਕ ਦਿਨ ਵਿਚ ਇਹ ਮਸ਼ੀਨ 100 ਕਿੱਲੇ ਦੀ ਮੈਟ ਵਾਲੀ ਪਨੀਰੀ ਬੀਜ ਸਕਦੀ ਹੈ। ਕਿਸਾਨਾਂ ਵੱਲੋਂ ਛਾਣੀ ਹੋਈ ਮਿੱਟੀ, ਬੀਜ ਅਤੇ ਲੇਬਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਤਰਾਂ 5 ਮਜ਼ਦੂਰ ਇਕ ਦਿਨ ਵਿਚ 100 ਏਕੜ ਤੱਕ ਦੀ ਪਨੀਰੀ ਬੀਜ ਸਕਦੇ ਹਨ। 

ਸਾਲ 2009 ਵਿਚ ਜਗਤਾਰ ਸਿੰਘ ਜੱਗਾ ਨੇ ਝੋਲਾ ਲਾਉਣ ਵਾਲੀ ਮਸ਼ੀਨ ਖ਼ਰੀਦੀ ਸੀ।  ਉਹ ਹਮੇਸ਼ਾ ਮਨੀਰੀ ਬੀਜਣ ਦੇ ਕੰਮ ਨੂੰ ਅਸਾਨ ਕਰਨ ਬਾਰੇ ਸੋਚਦਾ ਰਹਿੰਦਾ ਸੀ। ਇਸ ਤਰਾਂ ਉਸ ਨੇ ਦੋ ਸਾਲਾਂ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਇਸ ਮਸ਼ੀਨ ਨੂੰ ਤਿਆਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕੋਰੋਨਾ ਬਿਮਾਰੀ ਕਰਕੇ ਲੱਗੇ ਲਾਕਡਾੳੂਨ ਸਮੇਂ ਵਿਚ ਜ਼ਿਆਦਾ ਵਿਹਲਾ ਸਮਾਂ ਮਿਲਣ ਕਰਕੇ ਉਹ ਇਸ ਕੰਮ ਨੂੰ ਤੇਜ਼ੀ ਨਾਲ ਕਰ ਸਕਿਆ ਹੈ। 

ਮੁੱਖ ਖੇਤੀਬਾੜੀ ਅਫ਼ਸਰ ਨਾਜਰ ਸਿੰਘ ਨੇ ਇਸ ਮਸ਼ੀਨ ਦੀ ਪ੍ਰਦਰਸ਼ਨੀ ਮੌਕੇ ਕਿਹਾ ਕਿ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਨਾਲ ਝੋਨਾ ਲਾਉਣ ਦਾ ਕੰਮ ਸਕੱਤਰ ਖੇਤੀਬਾੜੀ ਸ. ਕਾਹਨ ਸਿੰਘ ਪੰਨੂੰ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇਸ ਮਸ਼ੀਨ ਲਈ ਮੈਟ ਟਾਈਪ ਪਨੀਰੀ ਦੀ ਲੋੜ ਪੈਂਦੀ ਹੈ। ਉਨਾਂ ਦੱਸਿਆ ਕਿ ਜਗਤਾਰ ਸਿੰਘ ਜੱਗਾ ਵੱਲੋਂ ਤਿਆਰ ਕੀਤੀ ਇਹ ਨਵੀਂ ਮਸ਼ੀਨ ਪੱਧਰੀ ਜ਼ਮੀਨ ‘ਤੇ ਪਹਿਲਾਂ ਪਲਾਸਟਿਕ ਦੀ ਸ਼ੀਟ ਵਿਛਾਉਂਦੀ ਹੈ, ਫਿਰ ਉਸ ਉੱਪਰ ਇਕ ਇੰਚ ਤੋਂ ਸਵਾ ਇੰਚ ਤੱਕ ਮਿੱਟੀ ਦੀ ਤਹਿ ਵਿਧਾ ਦਿੰਦੀ ਹੈ, ਜਿਸ ਉੱਪਰ ਇਹ ਮਸ਼ੀਨ ਪਾਣੀ ਸਪਰੇਅ ਕਰਦੀ ਹੈ, ਫਿਰ ਬੀਜ ਖਿਲਾਰ ਦਿੰਦੀ ਹੈ, ਬੀਜ ਨੂੰ ਢਕਣ ਵਾਸਤੇ ਹਲਕੀ ਮਿੱਟੀ ਬੀਜ ਉੱਪਰ ਪਾ ਦਿੱਤੀ ਜਾਂਦੀ ਹੈ। ਮਸ਼ੀਨ ਨਾਲ ਬੀਜੀ ਪਨੀਰੀ ਨੂੰ ਗਿੱਲੀਆਂ ਬੋਰੀਆਂ ਨਾਲ ਢਕ ਦਿੱਤਾ ਜਾਂਦਾ ਹੈ ਅਤੇ ਬੋਰੀਆਂ ਨੂੰ ਗਿੱਲਾ ਰੱਖਿਆ ਜਾਂਦਾ ਹੈ ਅਤੇ ਦੋ-ਤਿੰਨ ਦਿਨਾਂ ਬਾਅਦ ਖੁੱਲਾ ਪਾਣੀ ਦਿੱਤਾ ਜਾਂਦਾ ਹੈ। ਇਸ ਮਸ਼ੀਨ ਨੇ ਮੈਟ ਟਾਈਪ ਪਨੀਰੀ ਬੀਜਣ ਦਾ ਕੰਮ ਅਸਾਨ ਕਰ ਦਿੱਤਾ ਹੈ। ਉਨਾਂ ਆਸ ਪ੍ਰਗਟ ਕੀਤੀ ਕਿ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਨਾਲ ਝੋਨੇ ਦੀ ਲਵਾਈ ਹੇਠ ਰਕਬਾ ਵਧਾਉਣ ਵਿਚ ਇਸ ਮਸ਼ੀਨ ਦਾ ਅਹਿਮ ਯੋਗਦਾਨ ਹੋਵੇਗਾ ਅਤੇ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਘੱਟ ਆਵੇਗੀ ਅਤੇ ਮੈਟ ’ਤੇ ਪਨੀਰੀ ਬੀਜਣਾ ਹੁਣ ਅਸਾਨ ਹੋਵੇਗਾ। ਉਨਾਂ ਦੱਸਿਆ ਕਿ ਇਸ ਮਸ਼ੀਨ ਨਾਲ ਹੁਣ ਤੱਕ 24 ਕਿਸਾਨਾਂ ਦੀ 450 ਏਕੜ ਰਕਬੇ ਵਾਸਤੇ ਝੋਨੇ ਦੀ ਪਨੀਰੀ ਬੀਜੀ ਜਾ ਚੁੱਕੀ ਹੈ।  

ਬੈਂਕਾਂ, ਮਨੀਚੇਂਜਰਾਂ ਅਤੇ ਫਾਈਨਾਂਸਰਾਂ ਨੂੰ 24 ਘੰਟੇ ਗਾਰਡ ਤਾਇਨਾਤ ਕਰਨ ਦੇ ਹੁਕਮ

ਫੋਟੋ : -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ।

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਕਪੂਰਥਲਾ ਜ਼ਿਲੇ ਦੀ ਹਦੂਦ ਅੰਦਰ ਪੈਂਦੇ ਸਰਕਾਰੀ/ਅਰਧ ਸਰਕਾਰੀ ਬੈਂਕ/ਏ. ਟੀ. ਐਮਜ਼, ਮਨੀਚੇਂਜਰ ਅਤੇ ਫਾਈਨਾਂਸਰ ਆਪਣੇ-ਆਪਣੇ ਅਦਾਰੇ ਵਿਚ 24 ਘੰਟੇ ਗਾਰਡ ਲਗਾਏ ਜਾਣ ਨੂੰ ਯਕੀਨੀ ਬਣਾਉਣਗੇ। ਇਹ ਹੁਕਮ 19 ਜੁਲਾਈ 2020 ਤੱਕ ਲਾਗੂ ਰਹਿਣਗੇ।  ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਸਰਕਾਰੀ/ਅਰਧ ਸਰਕਾਰੀ ਬੈਂਕਾਂ ਅਤੇ ਏ. ਟੀ. ਐਮਜ਼ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਕਿਸੇ ਸਮੇਂ ਵੀ ਅਮਨ ਤੇ ਕਾਨੂੰਨ ਦੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ’ਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੈ। 

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵੱਲੋਂ ਨੂਰਪੁਰ ਲੁਬਾਣਾ ਵਿਖੇ ‘ਵੇਸਟ ਸਟੈਬਲਾਈਜ਼ੇਸ਼ਨ ਪੌਂਡ’ ਦਾ ਨਿਰੀਖਣ

ਫੋਟੋ : -ਪਿੰਡ ਨੂਰਪੁਰ ਲੁਬਾਣਾ ਵਿਖੇ ‘ਵੇਸਟ ਸਟੈਬਲਾਈਜ਼ੇਸ਼ਨ ਪੌਂਡ’ ਦਾ ਨਿਰੀਖਣ ਕਰਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਅਤੇ ਉਨਾਂ ਦੀ ਟੀਮ।

ਕਪੂਰਥਲਾ , ਮਈ 2020- (ਹਰਜੀਤ ਸਿੰਘ ਵਿਰਕ)-

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਅਤੇ ਉਨਾਂ ਦੀ ਟੀਮ ਵੱਲੋਂ ਅੱਜ ਮਾਨਵ ਵਿਕਾਸ ਸੰਸਥਾਨ ਵੱਲੋਂ ਆਈ. ਟੀ. ਸੀ ਮਿਸ਼ਨ ਸੁਨਹਿਰਾ ਕੱਲ ਪ੍ਰੋਗਰਾਮ ਤਹਿਤ ਪਿੰਡ ਨੂਰਪੁਰ ਲੁਬਾਣਾ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਣਾਏ ਜਾ ਰਹੇ ‘ਵੇਸਟ ਸਟੈਬਲਾਈਜ਼ੇਸਨ ਪੌਂਡ’ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਮਾਨਵ ਵਿਕਾਸ ਸੰਸਥਾਨ ਦੇ ਇੰਚਾਰਜ ਸ੍ਰੀ ਹੀਰਾ ਨੇ ਕੰਮ ਦੀ ਪ੍ਰਗਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸੇ ਤਰਾਂ ਪਿੰਡ ਨੂਰਪੁਰ ਲੁਬਾਣਾ ਦੇ ਸਰਪੰਚ ਸ. ਜਰਨੈਲ ਸਿੰਘ ਨੇ ਆਈ. ਟੀ. ਸੀ ਕੰਪਨੀ ਵੱਲੋਂ ਕਰਵਾਏ ਜਾ ਰਹੇ ਕੰਮਾਂ ਬਾਰੇ ਦੱਸਿਆ। ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਨੇ ਆਈ. ਟੀ. ਸੀ ਅਤੇ ਪਿੰਡ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ। ਇਸ ਮੌਕੇ ਆਈ. ਟੀ. ਸੀ ਫੈਕਟਰੀ ਦੇ ਮੈਨੇਜਰ ਸ੍ਰੀ ਸਚਿਨ ਅਤੇ ਸ੍ਰੀ ਨੀਲ ਕਮਲ ਤੋਂ ਇਲਾਵਾ ਮਾਨਵ ਵਿਕਾਸ ਸੰਸਥਾਨ ਵੱਲੋਂ ਸ੍ਰੀ ਮੁਨੀਸ਼ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ। 

ਆਨਲਾਈਨ ਪੜਾਈ ਕਰਵਾਉਣ ਵਾਲੇ ਸਕੂਲ ਕੇਵਲ ਟਿਊਸ਼ਨ  ਫੀਸ ਹੀ ਲੈ ਸਕਦੇ ਹਨ-ਮੱਸਾ ਸਿੰਘ ਜਿਲ੍ਹਾ ਸਿੱਖਿਆ ਅਫਸਰ

ਲਾਕਡਾੳੂਨ ਦੌਰਾਨ ਪ੍ਰਾਈਵੇਟ ਸਕੂਲਾਂ ਨੂੰ ਦਾਖ਼ਲਾ ਜਾਂ ਕੋਈ ਹੋਰ ਵਾਧੂ ਫੀਸ ਨਾ ਲੈਣ ਦੀ ਕੀਤੀ ਹਦਾਇਤ

ਕਪੂਰਥਲਾ,  ਮਈ 2020- (ਹਰਜੀਤ ਸਿੰਘ ਵਿਰਕ)-

ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ ਨੇ ਕਿਹਾ ਕਿ ਲਾਕਡਾੳੂਨ ਦੌਰਾਨ ਬੱਚਿਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਵਾ ਰਹੇ ਪ੍ਰਾਈਵੇਟ ਸਕੂਲਾਂ ਨੂੰ ਕੇਵਲ ਟਿੳੂਸ਼ਨ ਫੀਸ ਲੈਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ ਅਤੇ ਉਹ ਵਿਦਿਆਥੀਆਂ ਤੋਂ ਦਾਖ਼ਲਾ ਫੀਸ, ਵਰਦੀ ਜਾਂ ਕਿਸੇ ਵੀ ਤਰੀਕੇ ਨਾਲ ਹੋਰ ਕੋਈ ਖ਼ਰਚਾ ਨਹੀਂ ਲੈਣਗੇ। ਉਨਾਂ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਇਸ ਸਬੰਧੀ ਦਫ਼ਤਰ ਡਾਇਰੈਕਟਰ ਪਬਲਿਕ ਇੰਸਟਰੱਕਸ਼ਨਸ (ਸੈਕੰਡਰੀ ਸਿੱਖਿਆ), ਪੰਜਾਬ ਵੱਲੋਂ ਸੂੁਬੇ ਦੇ ਸਮੂਹ ਪ੍ਰਾਈਵੇਟ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਦੇ ਪ੍ਰਬੰਧਕਾਂ ਅਤੇ ਪਿ੍ਰੰਸੀਪਲਾਂ ਨੂੰ ਪੱਤਰ ਲਿਖ ਕੇ ਉਨਾਂ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ 23 ਮਾਰਚ 2020 ਨੂੰ ਦਾਖ਼ਲਾ ਫੀਸਾਂ ਨੂੰ ਰੀ-ਸ਼ਡਿੳੂਲ ਕਰਨ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ ਹੈ। ਉਨਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਇਸ ਦੇਸ਼ ਵਿਅਪੀ ਸੰਕਟ ਦੇ ਮੱਦੇਨਜ਼ਰ ਚਾਲੂ ਅਕਾਦਮਿਕ ਸੈਸ਼ਨ ਦੌਰਾਨ ਫੀਸ ਜਾਂ ਕਿਸੇ ਹੋਰ ਖ਼ਰਚਿਆਂ ਵਿਚ ਕਿਸੇ ਵੀ ਤਰਾਂ ਦੇ ਵਾਧੇ ਤੋਂ ਵੀ ਬਚਣ ਦੀ ਹਦਾਇਤ ਕੀਤੀ ਗਈ ਹੈ। ਉਨਾਂ ਕਿਹਾ ਕਿ ਲਾਕਡਾੳੂਨ ਦੇ ਸਮੇਂ ਦੌਰਾਨ ਜਿਹੜੇ ਸਕੂਲ ਆਨਲਾਈਨ ਕਲਾਸਾਂ ਲਾ ਰਹੇ ਹਨ, ਉਹ ਹੀ ਵਿਦਿਆਰਥੀਆ ਤੋਂ ਟਿੳੂਸ਼ਨ ਫੀਸ ਲੈ ਸਕਣਗੇ। ਇਸ ਤੋਂ ਇਲਾਵਾ ਕੋਈ ਵੀ ਸਕੂਲ ਟ੍ਰਾਂਸਪੋਰਟ ਫੀਸ, ਮੈਸ ਖਰਚਾ, ਇਮਾਰਤ ਖ਼ਰਚਾ ਜਾਂ ਕੋਈ ਹੋਰ ਵਾਧੂ ਖ਼ਰਚਾ ਨਹੀਂ ਲਵੇਗਾ। ਉਨਾਂ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਵਿਦਿਆਰਥੀ ਟਿੳੂਸ਼ਨ ਫੀਸ ਸਮੇਂ ਸਿਰ ਜਮਾਂ ਨਹੀਂ ਕਰਵਾਉਂਦਾ ਜਾਂ ਕਿਸੇ ਕਾਰਨ ਦੇਰੀ ਹੁੰਦੀ ਹੈ, ਤਾਂ ਕੋਈ ਵੀ ਸਕੂਲ ਉਸ ਵਿਦਿਆਰਥੀ ਨੂੰ ਸਕੂਲੋਂ ਨਹੀਂ ਕੱਢੇਗਾ। ਉਨਾਂ ਕਿਹਾ ਕਿ ਇਸ ਮਹਾਂਮਾਰੀ ਕਾਰਨ ਜ਼ਿਆਦਾਤਰ ਮਾਪਿਆਂ ਦੀ ਉਪਜੀਵਿਕਾ ’ਤੇ ਮਾਰੂ ਅਸਰ ਪਿਆ ਹੈ ਅਤੇ ਸਕੂ ਪ੍ਰਬੰਧਕਾਂ ਨੂੰ ਇਸ ਮੁਸ਼ਕਲ ਸਮੇਂ ਵਿਚ ਉਨਾਂ ਨਾਲ ਖੜਨਾ ਚਾਹੀਦਾ ਹੈ। ਉਨਾਂ ਕਿਹਾ ਕਿ ਮਾਪਿਆਂ ਨੂੰ ਇਹ ਵੀ ਬਦਲ ਦਿੱਤਾ ਗਿਆ ਹੈ ਕਿ ਉਹ ਆਪਣੇ ਬੱਚਿਆਂ ਦੀ ਟਿੳੂਸ਼ਨ ਫੀਸ ਤਿਮਾਹੀ ਦੀ ਥਾਂ ਮਹੀਨਾਵਾਰ ਭਰਵਾ ਸਕਦੇ ਹਨ ਤਾਂ ਕਿ ਉਨਾਂ ’ਤੇ ਇਕਦਮ ਬੋਝ ਨਾ ਪਵੇ।

ਮਹਿਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਤੇ ਚੋਲਾ ਚੜ੍ਹਾਉਣ ਦੀ ਸੇਵਾ ਕੀਤੀ ਗਈ । 

ਮਹਿਲ ਕਲਾਂ/ਬਰਨਾਲਾ- ਮਈ 2020- (ਗੁਰਸੇਵਕ ਸਿੰਘ ਸੋਹੀ)-ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਦੋ ਨਿਸ਼ਾਨ ਸਾਹਿਬ ਤੇ ਚੋਲ਼ਾ ਚੜ੍ਹਾਇਆ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਬਿਮਾਰੀ ਕਾਰਨ ਲੰਘੀ ਵਿਸਾਖੀ ਨੂੰ ਕਰਫਿਊ ਹੋਣ ਕਰਕੇ ਨਿਸ਼ਾਨ ਸਾਹਿਬ ਤੇ ਚੋਲਾ ਨਹੀਂ ਚੜ੍ਹਾਇਆ ਗਿਆ ਸੀ । ਇਸ ਕਰਕੇ ਅੱਜ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ 2 ਨਿਸ਼ਾਨ ਸਾਹਿਬਾਂ ਦੇ ਚੋਲ਼ਾ ਚੜ੍ਹਾਉਣ ਦੀ ਸੇਵਾ ਕੀਤੀ ਗਈ । ਇਸ ਸਮੇਂ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਚੋਲਾ ਚੜ੍ਹਾਉਣ ਦੀ ਸੇਵਾ ਕਰਨ ਵਾਲੇ ਸਿੰਘ ਸੁਖਚੈਨ ਸਿੰਘ ਅਤੇ ਟੇਲਰ ਸੋਭਾ ਸਿੰਘ ਨੂੰ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਧਾਨ ਸ਼ੇਰ ਸਿੰਘ ਖ਼ਾਲਸਾ ,ਕਮੇਟੀ ਮੈਂਬਰ ਮੇਜਰ ਸਿੰਘ ਕਰਨੈਲ ਸਿੰਘ ਢੈਅਪੀ ਵਾਲੇ ,ਮੱਲ ਸਿੰਘ ਘੜੀ ਵਾਲੇ ,ਮਹਿੰਦਰ ਸਿੰਘ ਨੰਬਰਦਾਰ ,ਗੁਰਮੇਲ ਸਿੰਘ ਮੇਲੀ, ਅਜਮੇਰ ਸਿੰਘ ਧਾਲੀਵਾਲ ,ਸਵਰਨ ਸਿੰਘ ਖ਼ਾਲਸਾ, ਹਰੀ ਸਿੰਘ ਚੀਮਾ ,ਹੈੱਡ ਗ੍ਰੰਥੀ ਨੱਥਾ ਸਿੰਘ ,ਚਮਕੌਰ ਸਿੰਘ ,ਸਰਬਜੀਤ ਸਿੰਘ ਸਰਬੀ ਅਤੇ ਪਿਆਰਾ ਸਿੰਘ ਹਾਜ਼ਰ ਸਨ ।

ਮੁਸਲਮਾਨ ਭਾਈਚਾਰੇ ਦੇ ਰੋਜੇ ਖੁਲਾਉਣ ਵਾਲਾ ਸਾਮਾਨ ਘਰ ਘਰ ਜਾ ਕੇ ਵੰਡਿਆ ਗਿਆ 

ਮਹਿਲ ਕਲਾਂ/ਬਰਨਾਲਾ-ਮਈ 2020- (ਗੁਰਸੇਵਕ ਸਿੰਘ ਸੋਹੀ)- ਅਮਨ ਮੁਸਲਿਮ ਵੈੱਲਫੇਅਰ ਕਮੇਟੀ (ਰਜਿ.)   ਮਹਿਲ ਕਲਾਂ, ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਅਤੇ ਮੈਡੀਕਲ ਪ੍ਰੈਕਟੀਸ਼ਨਰ ਰਜਿ.295 ਬਲਾਕ ਮਹਿਲ ਕਲਾਂ ਵੱਲੋਂ ਮੁਸਲਿਮ ਭਾਈਚਾਰੇ ਦੇ ਪਵਿੱਤਰ ਤਿਉਹਾਰ ਰਮਜਾਨ ਨੂੰ ਲੈ ਕੇ ਰੋਜੇ ਖੋਲ੍ਹਣ ਵਾਲਾ ਸਾਮਾਨ ਘਰ ਘਰ ਜਾ ਕੇ ਦਿੱਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ । ਰਮਜ਼ਾਨ ਦਾ ਪਵਿੱਤਰ ਮਹੀਨਾ ਆਪਣੇ ਘਰਾਂ ਵਿੱਚ ਰਹਿ ਕੇ ਮਨਾ ਰਹੇ ਹਨ।ਇਸ ਕਰਕੇ ਮਹਿਲ ਕਲਾਂ ਨਾਲ ਸਬੰਧਿਤ ਪੰਜ ਦਰਜਨ ਦੇ ਕਰੀਬ ਮੁਸਲਿਮ ਘਰਾਂ ਨੂੰ ਰੋਜ਼ੇ ਖੋਲ੍ਹਣ ਵਾਲਾ ਸਾਮਾਨ ਦੇ ਕੇ ਆਏ ਹਾਂ।ਜਿਸ ਵਿੱਚ ਖਜੂਰ, ਅੰਬ ,ਕੇਲੇ, ਤਰਬੂਜ ਅਤੇ ਪਕੌੜੇ ਸ਼ਾਮਲ ਸਨ।ਇਸ ਮੌਕੇ ਡਾਂ ਮਿੱਠੂ ਮੁਹੰਮਦ ਅਤੇ ਗੁਰਸੇਵਕ ਸਿੰਘ ਸਹੋਤਾ ਨੇ ਪਵਿੱਤਰ ਈਦ ਦੇ ਤਿਉਹਾਰ ਨੂੰ ਮਨਾਉਣ ਦੇ ਸਬੰਧ ਵਿੱਚ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਉਹਾਰ ਮਨਾਉਣ ਕਿਉਂਕਿ ਸਰਕਾਰ ਲੋਕਾਂ ਦੀ  ਸਹੂਲਤ  ਲਈ ਕਰਫਿਊ ਨੂੰ ਖੋਲ੍ਹਿਆ ਹੈ।ਕਰੋਨਾ ਵਾਇਰਸ ਦਾ ਖ਼ਤਰਾ ਹਾਲੇ ਸਾਡੇ ਸਿਰ ਤੇ ਮੰਡਰਾ ਰਿਹਾ ਹੈ।ਇਸ ਲਈ ਸਾਨੂੰ ਆਪਣੇ ਅਤੇ ਪਰਿਵਾਰਾਂ ਦੀ ਸੁਰੱਖਿਆ ਲਈ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਈਦ ਤਿਉਹਾਰ ਮਨਾਉਣਾ ਚਾਹੀਦਾ ਹੈ। ਇਸ ਮੌਕੇ ਦਿਲਬਰ ਹੁਸੈਨ ਮੁਹੰਮਦ, ਆਰਿਫ ਮੁਹੰਮਦ, ਸ਼ਮਸ਼ੇਰ ਅਲੀ ਮੁਹੰਮਦ, ਦਿਲਸ਼ਾਦ , ਜੋਬਨਪ੍ਰੀਤ ਸਿੰਘ,ਕਮਲਪ੍ਰੀਤ ਕੌਰ ,ਅਬਦੁਲ ਗੁਫਾਰ, ਮੁਹੰਮਦ ਸਾਬਰ ਅਤੇ ਸੀਮਾ ਰਾਣੀ ਹਾਜ਼ਰ ਸਨ ।

ਅੱਜ ਆਰ ਆਰ ਟੀ ਟੀਮ ਗਹਿਲ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਤੋਂ ਆਏ 27 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ  

ਮਹਿਲ ਕਲਾਂ/ਬਰਨਾਲਾ-ਮਈ 2020- (ਗੁਰਸੇਵਕ ਸਿੰਘ ਸੋਹੀ) -ਕਰੋਨਾ ਵਾਇਰਸ ਦੇ ਮੱਦੇਨਜ਼ਰ ਰੱਖਦੇ ਹੋਏ ਸਿਵਲ ਸਰਜਨ ਬਰਨਾਲਾ ਡਾਕਟਰ ਗੁਰਿੰਦਰਬੀਰ ਸਿੰਘ ਦੀਆਂ ਹਦਾਇਤਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਂ ਜਤਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਅੱਜ ਆਰ ਆਰ ਟੀ ਟੀਮ ਗਹਿਲ ਵੱਲੋਂ ਪਿੰਡ ਗਹਿਲ ਵਿਖੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ 27 ਵਿਅਕਤੀਆਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਇਸ ਤੋਂ ਉਪਰੰਤ ਉਨ੍ਹਾਂ ਨੂੰ ਘਰਾਂ ਵਿੱਚ ਇਕਾਂਤਵਾਸ ਕਰਵਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋ ਨੇ ਦੱਸਿਆ ਕਿ ਸਾਡੇ ਸੀਨੀਅਰ ਮੈਡੀਕਲ ਅਫ਼ਸਰਾਂ ਦੇ ਹੁਕਮਾਂ ਤਹਿਤ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੀ ਚੇਨ ਤੋੜਨ ਦੀ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਹੋਰ ਜ਼ਿਲ੍ਹਿਆਂ ਤੋਂ ਆਏ ਵਿਆਕਤੀਆ ਨੂੰ 21 ਦਿਨ ਲਈ ਆਪਣੇ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਇਸ ਮੌਕੇ ਡਾਂ ਜਤਿੰਦਰ ਜਨੇਜਾ,ਡਾ ਸੀਮਾ ਬਾਂਸਲ, ਮਨਜੀਤ ਕੌਰ ਸਿਹਤ ਸੁਪਰਵਾਈਜ਼ਰ, ਰਾਜ ਸਿੰਘ ਐਮ ਪੀ ਡਬਲਿਊ,ਰਾਕੇਸ਼ ਕੁਮਾਰ ਫਾਰਮਾਸਿਸਟ,ਪਰਮਜੀਤ ਕੌਰ ਈ ਐੱਨ ਐਮ,ਸਰਬਜੀਤ ਕੌਰ ਉੱਪ ਵੈਦ,ਆਸ਼ਾ ਵਰਕਰ ਆਦਿ ਹਾਜ਼ਰ ਸਨ।

ਪੰਜਾਬ ਦੀ ਮਾੜੀ ਆਰਥਿਕ ਸਥਿਤੀ ਦੀ ਜਿਮੇਂਵਾਰ ਦੇਸ਼ ਦੀ ਕਰੱਪਟ ਲੀਡਰਸ਼ਿਪ-- ਗੁਰਸੇਵਕ ਸਿੰਘ ਮੱਲਾ

ਮਹਿਲ ਕਲਾਂ/ਬਰਨਾਲਾ,ਮਈ 2020-(ਗੁਰਸੇਵਕ ਸਿੰਘ ਸੋਹੀ) - ਸਰਵਜਨ ਸੇਵਾ ਪਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿਘ ਮੱਲਾ ਨੇ ਕਿਹਾ ਕਿ ਪੰਜਾਬ ਦੀ ਮਾੜੀ ਆਰਥਿਕ ਸਥਿਤੀ ਦੀ ਲਈ ਦੇਸ਼ ਦੀ ਕਰੱਪਟ ਲੀਡਰਸ਼ਿਪ ਹੈ ਜਿਨਾਂ ਸਤਾ ਤੇ ਕਾਬਜ ਹੋਕੇ ਤਨਖਾਹਾਂ ,ਭੱਤਿਆਂ ਤੇ ਹੋਰ ਸਹੂਲਤਾਂ ਦੀ ਆੜ ਹੇਠ ਖਜਾਨੇ ਨੂੰ ਰੱਜਕੇ ਲੁੱਟਿਆ ਸਤਾ ਤੋਂ ਲਾਂਭੇ ਹੋਕੇ 4/5 ਪੈਨਸ਼ਨਾਂ ਤੇ ਹੋਰ ਸਰਕਾਰੀ ਸਹੂਲਤਾਂ ਦਾ ਬੌਝ ਖਜਾਨੇ ਤੇ ਪਾ ਰੱਖਿਆ ਪਰੰਤੂ ਗਰੀਬ ਕਿਸਾਨਾਂ , ਮਜਦੂਰਾਂ ਲਈ ਨਾ ਫਰੀ ਮੈਡੀਕਲ ਨਾ ਹੀ ਮੁੱਫਤ ਸਿੱਖਿਆ ਦੇ ਲਈ ਕੌਈ ਪੈਕਜ ਹੈ। ਅੱਜ ਵੀ ਕਰੌਨਾ ਨਾਮੀ ਮਹਾਮਾਰੀ ਦੀ ਆੜ ਹੇਠ ਵੱਡੀ ਪੱਧਰ ਤੇ ਸਿਆਸਤ ਹੋ ਰਹੀ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਗਰੀਬਾਂ ਦੇ ਘਰ ਛੇ ਛੇ ਮਹੀਨਾ ਦਾ ਰਾਸ਼ਨ ਦੇ ਦਿੱਤਾ ਤਾਂ ਕੀ ਗਰੀਬਾਂ ਨੂੰ ਪੁਲਿਸ ਦੀਆਂ ਡਾਂਗਾਂ ਖਾਣ ਸ਼ੌਕ ਸੀ ਜੋ ਘਰਾਂ ਤੋਂ ਬਾਹਰ ਆਉਦੇ ਸੀ । ਨਾ ਤਾਂ ਸਰਕਾਰਾਂ ਸੇਫਟੀ ਕਿੱਟਾਂ ਸਮੇਂ ਸਿਰ ਮੁਹੱਈਆ ਕਰਵਾ ਸਕੀਆਂ ਅਤੇ ਨਾ ਕੌਈ ਠੋਸ ਮੈਡੀਕਲ ਸਹੂਲਤ ਸਹੀ ਢੰਗ ਨਾਲ ਦੇ ਸਕੀਆਂਇਸ ਮੋਕੇ ਉਹਨਾਂ ਦੇ ਨਾਲ ਗੌਲਡੀ ਮਜਾਤੜੀ , ਨਿਰਭੈ ਸਿੰਘ ਕਾਂਉਕੇ, ਸਰਿੰਦਰ ਸਿੰਘ ਜਵੰਦਾ ਆਦਿ ਸ਼ਾਮਿਲ ਸਨ।

ਗੁਰੂ ਕੇ ਸਿੱਖਾਂ ਅਤੇ ਮੁਸਲਮਾਨਾਂ ਦੀ ਬਾਬੇ ਨਾਨਕ ਵੇਲੇ ਦੀ ਪਾਈ ਸਾਂਝ ਅੱਜ ਵੀ ਕਾਇਮ

*ਫੋਟੋ ਕੈਪਸ਼ਨ— ਰਾੲੇਕੋਟ ਸ਼ਹਿਰ ਵਿਖੇ ਮੁਸਲ਼ਿਮ ਭਾੲੀਚਾਰੇ ਨੂੰ ਰਾਸ਼ਨ ਤਕਸੀਮ ਕਰਨ ਮੌਕੇ ਖੜੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ।​

ਜ਼ਿਲਾ ਪ੍ਰਧਾਨ ਧਾਲੀਵਾਲ ਨੇ ਗ੍ਰੰਥੀ ਸਿੰਘਾਂ ਤੋਂ ਬਾਅਦ ਮੌਲਵੀਆਂ ਨੂੰ ਦਿੱਤਾ ਰਾਸ਼ਨ।

ਰਾਏਕੋਟ/ਲੁਧਿਆਣਾ, ਮਈ 2020-(ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਦੋ ਮਹੀਨਿਆਂ ਤੋਂ ਲੋਕਾਂ ਦੀ ਸੇਵਾ ਲਈ ਡੱਟੇ ਯੂਥ ਅਕਾਲੀ ਦਲ ਦੇ ਜ਼ਿਲਾ ਲੁਧਿਆਣਾ ਦਾ ਦਿਹਾਤੀ ਦੇ ਪ੍ਰਧਾਨ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਉਨਾਂ ਦੇ ਸਾਥੀਆਂ ਵੱਲੋਂ ਬਿੱਨਾ ਕਿਸੇ ਭੇਦ-ਭਾਵ ਤੋਂ ਰਾਸ਼ਨ ਦੀ ਸੇਵਾ ਦਾ ਸਿਲਸਿਲਾ ਬਾਦਸੂਤ ਜ਼ਾਰੀ ਹੈ। ਇਸੇ ਲੜੀ ਤਹਿਤ ਅੱਜ ਜ਼ਿਲਾ ਪ੍ਰਧਾਨ ਧਾਲੀਵਾਲ ਵੱਲੋਂ ਰਾਏਕੋਟ ਸ਼ਹਿਰ ਦੀ ਜਾਮਾ ਮਸਜਿਦ ਵਿੱਚ ਮੋਲਵੀਆ ਵਾਸਤੇ ਰਾਸਨ ਸੇਵਾ ਕੀਤੀ ਗੲੀ। ਇਸ ਮੌਕੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਆਖਿਆ ਕਿ ਸਿੱਖ ਕੌਮ ਤਾਂ ਕੋਰੋਨਾ ਮਹਾਮਾਰੀ ਦੌਰਾਨ ਬਿਨਾਂ ਕਿਸੇ ਧਰਮ, ਜਾਤ-ਪਾਤ ਦੇ ਦੁਨੀਆ ਭਰ ਵਿਚ ਲੋੜਵੰਦਾਂ ਲਈ ਲੰਗਰ ਲਗਾ ਰਹੀ ਹੈ। ਪ੍ਰਭਜੋਤ ਸਿੰਘ ਧਾਲੀਵਾਲ ਨੇ ਆਖਿਆ ਕਿ ਗੁਰੂ ਕੇ ਸਿੱਖਾਂ ਅਤੇ ਮੁਸਲਮਾਨਾਂ ਦੀ ਬਾਬੇ ਨਾਨਕ ਵੇਲੇ ਦੀ ਪਾਈ ਸਾਂਝ ਅੱਜ ਵੀ ਕਾਇਮ ਹੈ। ਧਾਲੀਵਾਲ ਨੇ ਆਖਿਆ ਕਿ ਓੁਹ ਬਾਬੇ ਨਾਨਕ ਦੇ ਦਖਾੲੇ ਹੌੲੇ ਰਸਤੇ ਤੇ ਚਲਦਿਅਾਂ ਬਿਨਾਂ ਕਿਸੇ ਧਰਮ, ਜਾਤ-ਪਾਤ ਦੇ ਦੁਨੀਆ ਭਰ ਵਿਚ ਲੋੜਵੰਦਾਂ ਦੀ ਮਦਦ ਕਰਨ ਤੋਂ ਪਿੱਛੇ ਨਹੀ ਹੱਟਣਗੇ। 

ਇਥੇ ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਦੋ ਮਹੀਨਿਆਂ ਤੋਂ ਲੋਕਾਂ ਦੀ ਸੇਵਾ ਵਿਚ ਲੱਗੇ ਆ ਰਹੇ ਯੂਥ ਅਕਾਲੀ ਆਗੂ ਪ੍ਰਭਜੋਤ ਸਿੰਘ ਧਾਲੀਵਾਲ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਦੇ ਗ੍ਰੰਥੀ-ਪਾਠੀ ਸਿੰਘਾਂ ਨੂੰ ਰਾਸ਼ਨ ਤਕਸੀਮ ਕੀਤਾ ਗਿਆ ਅਤੇ ਅੱਜ ਮੁਸਲਮਾਨ ਭਾਈਚਾਰੇ ਦੇ ਮੌਲਵੀਆਂ ਨੂੰ ਰਾਸ਼ਨ ਦੀ ਸੇਵਾ ਕੀਤੀ ਗਈ ਹੈ। ਇਸ ਮੌਕੇ ਜਾਮਾ ਮਸਜਿਦ ਦੇ ਮੌਲਵੀ ਮੁਹੰਮਦ ਮੁਰਸਲੀਨ ਨੇ ਸਿੱਖ ਨੌਜਵਾਨਾਂ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕੀਤੀ ਹੈ।

ਜੱਸ ਸਿੱਧੂ ਦਾ ਨਵਾਂ ਗੀਤ ਕਲਿੱਪ ਆਰਟ ਫ਼ਿਲਮਸ਼ ਦੇ ਬੈਨਰ ਹੇਠ ਜਲਦ ਹੋਵੇਗਾ ਰਿਲੀਜ਼ 

ਚੰਡੀਗੜ੍ਹ/ ਫਰੀਦਕੋਟ( ਬੀ.ਐਸ.ਸ਼ਰਮਾ)ਸੱਭਿਆਚਾਰਕ ਦਾਇਰੇ ਅੰਦਰ ਰਹਿ ਕੇ ਪੰਜਾਬੀ ਗਾਇਕੀ ਨੂੰ ਪ੍ਰਫੁੱਲਤ ਕਰਨ ਵਾਲਾ ਉੱਚਾ ਲੰਮਾ ਸੋਹਣਾ ਸੁਨੱਖਾ ਨੌਜਵਾਨ ਗਾਇਕ ਜੱਸ ਸਿੱਧੂ ਜਿਸ ਨੇ ਆਪਣੇ ਅਨੇਕਾਂ ਹੀ ਗੀਤ ਗਾ ਕੇ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ ਤੇ ਸਰੋਤਿਆਂ ਵੱਲੋਂ ਬੇਹੱਦ ਪਿਆਰ ਮਿਲਿਆ ਜਿਸ ਨੇ ਕਦੇ ਗਾਇਆ ਅਮਰੀਕਾ 'ਚ ਟਰੱਕ ਚੱਲਦੇ, ਚੁੰਨੀ ਚੀਨ ਮੀਨ ਦੀ, ਜੂਨ ਦੀਆਂ ਛੁੱਟੀਆਂ, 24 ਸਾਲ 24 ਦਿਨ, ਸਾਲ ਅਠਾਰਵਾਂ ਅਤੇ ਹੋਰ ਅਨੇਕਾਂ ਹੀ ਗੀਤ ਗਾ ਕੇ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਅੰਦਰ ਇੱਕ ਵੱਖਰੀ ਜਗ੍ਹਾ ਬਣਾਈ ਹੋਈ ਹੈ ਇਨ੍ਹਾਂ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਗਾਇਕ ਜੱਸ ਸਿੱਧੂ ਆਪਣਾ ਬਿਲਕੁਲ ਨਵਾਂ ਗੀਤ ਲੈ ਕੇ ਸਰੋਤਿਆਂ ਦੇ ਸਨਮੁੱਖ ਹੋਣ ਜਾ ਰਿਹਾ ਹੈ ਇਸ ਗੀਤ ਨੂੰ ਜੱਸ ਸਿੱਧੂ ਨੇ ਖ਼ੁਦ ਕਲਮਬੱਧ ਕੀਤਾ ਹੈ ਜਿਸ ਦਾ ਮਿਊਜ਼ਿਕ ਮਿਊਜ਼ਿਕ ਡਾਇਰੈਕਟਰ ਵੈਕਟਰ ਕੰਬੋਜ਼ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਗੀਤ ਦੇ ਪ੍ਰੋਡਿਊਸਰ ਯਸ਼ ਧਿਮਾਨ ਹਨ ਇਸ ਗੀਤ ਨੂੰ ਕਲਿੱਪ ਆਰਟ ਫਿਲਮਸ਼ ਅਤੇ ਕਰਮ ਸੰਧੂ ਦੀ ਪੇਸ਼ਕਸ਼ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ ਜਿਸ ਨੂੰ ਸਰੋਤੇ ਯੂ-ਟਿਊਬ ਅਤੇ ਸੋਸ਼ਲ ਮੀਡੀਆ ਤੇ ਦੇਖ ਸਕਣਗੇ ਜਿਸ ਦਾ ਵੀਡੀਓ ਮੁਕੰਮਲ ਹੋ ਚੁੱਕਿਆ ਹੈ ਇਸ ਗੀਤ ਨੂੰ ਨੇਪਰੇ ਚਾੜ੍ਹਨ ਲਈ ਅਮਰੀਕ ਜੰਡੀ, ਪ੍ਰਸਿੱਧ ਗੀਤਕਾਰ ਜੋਰਾ ਗਿੱਲ ਮਹਿਣਾ, ਦੀਪ ਗਿੱਲ ਜਿਉਣ ਵਾਲਾ ਵਿੱਕੀ ਚੁਗਾਵਾਂ ਦਾ ਵਿਸ਼ੇਸ਼ ਸੰਯੋਗ ਰਿਹਾ ਹੈ।

ਦਿਹਾਤੀ ਮਜ਼ਦੂਰ ਸਭਾ ਇਕਾਈ ਜਥੇਬੰਦੀ ਵੱਲੋਂ ਬਲਾਕ ਸੁਪਰਡੈਂਟ ਨੂੰ ਮੰਗ ਪੱਤਰ ਭੇਟ ਕੀਤਾ

ਮਹਿਲ ਕਲਾਂ/ਬਰਨਾਲਾ,ਮਈ 2020-(ਗੁਰਸੇਵਕ ਸਿੰਘ ਸੋਹੀ) -

ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਦੀ ਅਗਵਾਈ ਹੇਠ ਮਜ਼ਦੂਰ ਜਥੇਬੰਦੀ ਦੇ ਇੱਕ ਵਫ਼ਦ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ 3 ਮਹੀਨੇ ਦੀ 15 ਕਿੱਲੋ ਕਣਕ ਅਤੇ 3 ਕਿਲੋ ਦਾਲਾਂ ਨੂੰ ਪਰ ਰਾਸ਼ਨ ਕਾਰਡਾਂ ਤੇ ਦੇਣ ਦੀ ਬਜਾਏ ਆਧਾਰ ਕਾਰਡਾਂ ਉੱਪਰ ਮਜ਼ਦੂਰਾਂ ਬੇਜ਼ਮੀਨੇ ਦੇ ਬੇਸਾਧਨੇ ਅਤੇ ਗਰੀਬ ਮਜ਼ਦੂਰਾਂ ਨੂੰ ਤਿੰਨ ਮਹੀਨੇ ਦਾ ਰਾਸ਼ਨ ਦੇਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਉਪਰ ਬਲਾਕ ਮਹਿਲ ਕਲਾਂ ਦੇ ਬੀਡੀਪੀਓ ਭੂਸ਼ਨ ਕੁਮਾਰ ਬਰਨਾਲਾ ਰਾਹੀਂ ਆਪਣਾ ਇਕ ਮੰਗ ਪੱਤਰ ਬਲਾਕ ਸੁਪਰਡੈਂਟ ਗੁਰਚੇਤ ਸਿੰਘ ਨੂੰ ਭੇਟ ਕੀਤਾ ਇਸ ਮੌਕੇ ਬਲਾਕ ਸੁਪਰਡੈਂਟ ਵੱਲੋਂ ਮਜ਼ਦੂਰ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦਾ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਇਸ ਮੌਕੇ ਵਿਦਿਆਰਥੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਜ਼ਿਲ੍ਹਾ ਮੀਤ ਪ੍ਰਧਾਨ ਸਾਧੂ ਸਿੰਘ ਛੀਨੀਵਾਲ ਬਹੁਜਨ ਸਮਾਜ ਪਾਰਟੀ ਦੇ ਹਲਕਾ ਜਰਨਲ ਸਕੱਤਰ ਏਕਮ ਸਿੰਘ ਛੀਨੀਵਾਲ ਦਿੰਦਿਆਂ ਕਿਹਾ ਕਿ ਸੰਸਾਰ ਭਾਰਤ ਵਿੱਚ ਕਰੋਨਾ ਬੈਂਸ ਮਹਾਂਮਾਰੀ ਬਿਮਾਰੀ ਦੇ ਚੱਲ ਰਹੇ ਕੁਦਰਤੀ ਕਰੋਪ ਦੇ ਮੱਦੇਨਜ਼ਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲੋਕਡਾਉਣ ਦੇ ਜਾਰੀ ਕੀਤੇ ਹੁਕਮਾਂ ਤੋਂ ਬਾਅਦ ਮਜ਼ਦੂਰਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਪੈਸਾ ਵਗੈਰਾ ਉਨ੍ਹਾਂ ਕੋਲ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣੇ ਚੁੱਲ੍ਹੇ ਚਲਾਉਣੇ ਅਤੇ ਆਪਣੇ ਘਰਾਂ ਦੇ ਗੁਜ਼ਾਰੇ ਕਰਨੇ ਮੁਸ਼ਕਲ ਹੋਏ ਪਏ ਹਨ ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਤੋੜ ਕੇ ਆਪਣੇ ਨਵੇਂ ਕਾਨੂੰਨ ਬਣਾ ਕੇ ਸੰਵਿਧਾਨ ਨਾਲ ਛੇੜ ਛਾੜ੍ ਕਰਕੇ  ਕਿਰਤ ਕਾਨੂੰਨਾਂ ਨੂੰ ਤੋੜਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਮੁੱਚੇ ਦੇਸ਼ ਅੰਦਰ ਭੀੜ ਯੂਨੀਅਨ ਦੇ ਸੱਦੇ ਉੱਪਰ 22 ਮਈ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤੇ ਜਾਣਗੇ ਉਨ੍ਹਾਂ ਸਰਕਾਰ ਤੋਂ ਮੰਗ ਕਿ ਮਜ਼ਦੂਰਾਂ ਬੇਜ਼ਮੀਨੇ  ਬੇਸਾਧਨੇ ਅਤੇ ਬੇਰੁਜ਼ਗਾਰਾਂ ਨੂੰ ਰਾਸ਼ਨ ਕਾਰਡਾਂ ਦੀ ਬਜਾਏ ਆਧਾਰ ਕਾਰਡ ਉਪਰ ਤਿੰਨ ਮਹੀਨਿਆਂ ਦੀ 15 ਕਿਲੋ ਕਣਕ 3 ਕਿਲੇ ਦਾਲਾਂ ਡੀਪੂਆਂ ਮੁਹਾਈਆ ਕਰਵਾਈਆਂ ਜਾਣ  ਮਜ਼ਦੂਰਾਂ ਦੇ ਖਾਤਿਆਂ ਵਿੱਚ ਦਸ ਦਸ ਹਜ਼ਾਰ ਰੁਪਏ ਦੀ ਆਰਥਕ ਮਦਦ ਪਾਈ ਜਾਵੇ ਅਤੇ 12 ਘੰਟਿਆਂ ਦੀ ਬਜਾਏ 8 ਅੱਠ ਘੰਟੇ ਮਜ਼ਦੂਰਾਂ ਤੋਂ ਕੰਮ ਲਿਆ ਜਾਵੇ ਇਸ ਮੌਕੇ ਗੁਰਪ੍ਰੀਤ ਸਨ ਸੱਦੋਵਾਲ ਬਲਵਿੰਦਰ ਸਿੰਘ ਗੋਰਾ ਰਾਣੋ ਕੌਰ ਗੰਗੋਹਰ ਗੁਰਦੇਵ ਸਿੰਘ ਸਹੌਰ ਆਦਿ ਵੀ ਹਾਜ਼ਰ ਸਨ

ਮਿਊਂਸਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਸਥਾਨਕ ਸਰਕਾਰ ਵਿਭਾਗ ਤੋਂ ਕੀਤੀ ਮੰਗ

ਧਨੌਲਾ /ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ) - ਪਿਛਲੇ ਦਿਨਾਂ ਵਿਚ ਸਥਾਨਕ ਸਰਕਾਰ ਵਿਭਾਗ ਵੱਲੋਂ ਕਈ ਨਗਰ ਕੌਂਸਲਾਂ$ਪੰਚਾਇਤਾਂ ਦੇ ਮੁਲਾਜਮਾਂ ਨੂੰ ਤਨਖਾਹਾਂ ਦੀ ਅਦਾਇਗੀ ਲਈ ਗ੍ਰਾਂਟ ਜਾਰੀ ਕੀਤੀ ਗਈ ਸੀ ਜਿਸ ਦਾ ਪੰਜਾਬ ਮਿਊਂਸਪਲ ਵਰਕਰਜ਼ ਯੂਨੀਅਨ ਨੇ ਭਰਪੂਰ ਸਵਾਗਤ ਕਰਦਿਆਂ ਮੰਗ ਕੀਤੀ ਹੈ ਕਿ ਕਈ ਕੌਂਸਲਾਂ ਅਤੇ ਪੰਚਾਇਤਾਂ ਨੂੰ ਉਹਨਾਂ ਦੀਆਂ ਦੇਣਦਾਰੀਆਂ ਅਤੇ ਮੰਗ ਅਨੁਸਾਰ ਭੇਜੀ ਗਈ ਰਕਮ ਘੱਟ ਹੈ ਜਿਸ ਨਾਲ ਮੁਲਾਜਮਾਂ ਦੀਆਂ ਕੁਝ ਤਨਖਾਹਾਂ ਅਤੇ ਪੀ.ਐਫ. ਜਮ੍ਹਾਂ ਕਰਵਾਉਣ ਤੋਂ ਬਾਕੀ ਰਹਿ ਗਿਆ ਹੈ. ਇਸ ਲਈ ਉਹਨਾਂ ਦੀਆਂ ਦੇਣਦਾਰੀਆਂ ਅਨੁਸਾਰ ਬਾਕੀ ਰਹਿੰਦੀ ਰਕਮ ਹੋਰ ਜਾਰੀ ਕੀਤੀ ਜਾਵੇ. ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰੀ ਜਨਕ ਰਾਜ ਮਾਨਸਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਮਿਊਂਸਪਲ ਮੁਲਾਜਮਾਂ ਵਅਤੇ ਰਿਟਾਇਰ ਮਿਊਂਸਪਲ ਕਰਮਚਾਰੀਆਂ ਦੀਆਂ ਮੰਗਾਂ ਲਈ ਜਲਦੀ ਹੀ ਸਾਂਝੀ ਰਣਨੀਤੀ ਤੈਅ ਕੀਤੀ ਜਾਵੇਗੀ.

ਦੋ-ਮੂੰਹੀ ਰਾਜਨੀਤੀ ਅਤੇ ਤ੍ਰਿਕੋਣੀ ਵਿਚਾਰਧਾਰਾ ਦੇ ਧਨੀ✍️ ਰਣਜੀਤ ਸਿੰਘ ਹਿਟਲਰ

ਦੋ-ਮੂੰਹੀ ਰਾਜਨੀਤੀ ਅਤੇ ਤ੍ਰਿਕੋਣੀ ਵਿਚਾਰਧਾਰਾ ਦੇ ਧਨੀ

ਰਾਜਨੀਤੀ ਤੋਂ ਭਾਵ ਆਪਣੇ 'ਰਾਜ' ਦੇ ਲੋਕਾਂ ਦੇ ਵਿਕਾਸ ਅਤੇ ਉਹਨਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਲਈ ਸੁਚੱਜੇ ਢੰਗ ਦੀ ਠੋਸ 'ਨੀਤੀ' ਬਣਾਉਣਾ। ਜੇਕਰ ਸਾਡੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਾਡੇ ਇਤਿਹਾਸ ਵਿੱਚ ਵੱਖ-ਵੱਖ ਸਮੇਂ ਉਪਰ  ਕਈ ਰਣਨੀਤੀਆਂ ਰਾਜਨੀਤਕ ਸਵਰੂਪ ਨਾਲ ਬਣਦੀਆਂ ਰਹੀਆ ਅਤੇ ਕਾਮਯਾਬ ਵੀ ਹੋਈਆਂ।ਕਿਉਂਕਿ ਸਾਡੇ ਪੁਰਖਾਂ ਕੋਲ ਆਪਣਾ ਮਿਥਿਆ ਹੋਇਆ ਟਿੱਚਾ ਹਾਸਿਲ ਕਰਨ ਲਈ ਇੱਕ ਦ੍ਰਿੜ ਇਰਾਦੇ ਵਾਲੀ ਇੱਕ ਠੋਸ ਵਿਚਾਰਧਾਰਾ ਸੀ। ਜੇਕਰ ਪੰਜਾਬ ਦੇ ਇਤਿਹਾਸ ਦਾ ਪੰਨਾ ਫਰੋਲ ਕੇ ਦੇਖੀਏ ਤਾਂ ਪੰਜਾਬ ਨੇ ਹਰ ਇੱਕ ਮੁਸੀਬਤ ਦਾ ਡੱਟ ਕੇ ਮੁਕਾਬਲਾ ਕੀਤਾ। ਚਾਹੇ ਸਾਹਮਣੇ ਮੁਗਲ ਸਾਮਰਾਜ ਹੋਵੇ ਜਾਂ ਅੰਗਰੇਜ਼ੀ ਹਕੂਮਤ ਕਿਉਂਕਿ ਉਸ ਸਮੇਂ ਸਾਡੇ ਆਗੂਆਂ ਦੀ ਵਿਚਾਰਧਾਰਾ ਇੱਕ ਅਤੇ ਪੱਕੀ ਸੀ।ਰਾਜਨੀਤੀ ਆਪਣੀ ਜਨਤਾ ਦੇ ਪ੍ਰਤੀ ਵਫਾਦਾਰ ਸੀ, ਅਤੇ ਸਾਡੇ ਆਗੂਆਂ ਦੀ ਰਣਨੀਤੀ ਵੀ ਲੋਕਾਂ ਵਿੱਚ ਉਤਸਾਹ ਪੈਦਾ ਕਰਨ ਵਾਲੀ ਸੀ। ਕੁਲ  ਦੁਨੀਆ ਦੀ ਸਿਰਫ 2 ਪ੍ਰਤੀਸ਼ਤ ਆਬਾਦੀ ਵਾਲੇ ਸਿੱਖਾਂ ਦਾ ਜੋ ਵੱਡਮੁੱਲਾ ਇਤਿਹਾਸ ਬਣਿਆ ਹੈ।ਉਹ ਠੋਸ ਰਣਨੀਤੀ ਨਾਲ ਹੀ ਸਿਰਜਿਆ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ 40 ਵਰਿਆਂ ਦਾ ਰਾਜ ਹੋਵੇ ਜਾਂ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨਲੂਏ ਵਰਗੇ ਯੋਧਿਆਂ ਦੀ ਗੱਲ ਹੋਵੇ। ਹਰੀ ਸਿੰਘ ਨਲੂਆ ਇੱਕ ਮਹਾਨ, ਬਲਵਾਨ ਅਤੇ ਉੱਚੀ ਵਿਚਾਰਧਾਰਾ ਵਾਲਾ ਯੋਧਾ ਸੀ। ਕਿਉਂਕਿ ਦਰਿਆ-ਏ-ਖੈਬਰ ਵਿੱਚ ਆ ਕੇ ਦੁਨੀਆ ਦਾ ਹਰੇਕ ਵੱਡੇ ਤੋਂ ਵੱਡਾ ਸ਼ਾਸਕ ਹਾਰਿਆ ਪਰੰਤੂ ਹਰੀ ਸਿੰਘ ਨਲੂਏ ਨੇ ਆਪਣੀ ਵੱਡਮੁੱਲੀ ਰਾਜਨੀਤੀ ਅਤੇ ਰਣਨੀਤੀ ਨਾਲ ਦਰਿਆ-ਏ-ਖੈਬਰ ਵੀ ਫਤਿਹ ਕੀਤਾ।ਉਸ ਸਮੇ ਦੇ ਕਈ ਇਤਿਹਾਸਕਾਰ ਲਿਖਦੇ ਹਨ ਕਿ ਜੇਕਰ ਹਰੀ ਸਿੰਘ ਨਲੂਆ ਕੋਲ ਅੰਗਰੇਜ਼ਾਂ ਜਿੰਨੀ ਸੈਨਿਕ ਸ਼ਕਤੀ ਹੁੰਦੀ ਤਾਂ ਉਹ ਕੁਲ ਦੁਨੀਆ ਉਪਰ ਹੀ ਕੇਸਰੀ ਝੰਡਾ ਲਹਿਰਾ ਸਕਦਾ ਸੀ। ਇਹ ਵਿਚਾਰਧਾਰਾ ਅਤੇ ਰਾਜਨੀਤਕ ਦਿੱਖ ਸਾਨੂੰ ਸਾਡੇ ਪੁਰਖਾਂ ਨੇ ਦਿਖਾਈ ਸੀ। ਪਰੰਤੂ ਸਾਡੀ ਤਰਾਸਦੀ ਦਾ ਕਾਰਨ ਹੁਣ ਇਹ ਬਣਦਾ ਜਾ ਰਿਹਾ ਹੈ ਕਿ ਅਸੀਂ ਇਸ ਵੱਡਮੁੱਲੀ ਵਿਚਾਰਧਾਰਾ ਅਤੇ ਰਾਜਨੀਤਕ ਸਿੱਖਿਆ ਦੀ ਸ਼ਕਤੀ ਨੂੰ ਅਪਣਾਉਣਾ ਤਾਂ ਕੀ ਸੀ ਅਸੀ ਤਾਂ ਇਸ ਨੂੰ ਸਮਝ ਹੀ ਨਹੀਂ ਪਾਏ। ਅੱਜ ਰਾਜਨੀਤੀ ਤੋਂ ਭਾਵ ਬਸ 'ਰਾਜ ਦੀ ਪ੍ਰਾਪਤੀ ' ਹੀ ਰਹਿ ਗਿਆ ਹੈ। ਜਿਵੇਂ ਇੱਕ ਮੱਝ ਫੀਡ ਖਾਂਦੀ ਹੈ ਪਰ ਉਸਨੂੰ ਫੀਡ ਦੀ ਕੰਪਨੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।ਬਸ ਇਹੀ ਹਾਲ ਸਾਡੇ ਅੱਜ ਦੇ ਲੀਡਰਾਂ ਦਾ ਹੈ ਇਹਨਾਂ ਨੂੰ ਵੀ ਬਸ ਮਲਾਈ ਵਾਲੀ ਕੌਲੀ ਮਿਲਣੀ ਚਾਹੀਦੀ ਹੈ ਇਹਨਾਂ ਦਾ ਵੀ ਕਿਸੇ ਪਾਰਟੀ ਜਾਂ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ। ਆਪਣੇ ਨਿੱਜੀ ਸੁਆਰਥਾਂ ਲਈ ਥਾਂ-ਥਾਂ ਦੁਖੀ ਆਤਮਾ ਬਣਕੇ ਭਟਕ ਰਹੇ ਇਹ ਲੀਡਰ ਸਾਡੇ ਸਮਾਜ ਦਾ ਕੁਝ ਨਹੀਂ ਸੁਆਰ ਸਕਦੇ। ਸਾਡੇ ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਸਾਨੂੰ ਸਾਡੇ ਗੁਰੂਆਂ ਅਤੇ ਪੁਰਖਾਂ ਨੇ ਆਪਣੀ ਗੱਲ ਉਪਰ ਅਟੱਲ ਰਹਿਣਾ ਸਿਖਾਇਆ ਹੈ ਚਾਹੇ ਸਾਹਮਣੇ ਵੱਡੀ ਤੋਂ ਵੱਡੀ ਮੁਸੀਬਤ ਵੀ ਕਿਉਂ ਨਾ ਹੋਵੇ। ਔਖੇ ਸਮੇਂ ਵਿਚ ਇਹਨਾਂ ਆਪਣਾ ਆਪ ਅਗਾਂਹ ਵਧਾਉਣ ਵਾਲੇ ਲੀਡਰਾਂ ਨੂੰ ਚਾਹੀਦਾ ਹੈ ਕਿ ਆਪਣੀ ਵਿਚਾਰਧਾਰਾ ਦੇ ਨਾਲ ਡੱਟ ਕੇ ਖੜ੍ਹਨ ਪਰੰਤੂ ਇਹ ਦੋ-ਮੂੰਹੀ ਰਾਜਨੀਤੀ ਕਰਨ ਵਾਲੇ ਸਿਰਫ ਆਪਣਾ ਹੀ ਸੋਚਦੇ ਹਨ। ਇਹਨਾਂ ਦਾ ਸਮਾਜ ਉਪਰ ਪੈ ਰਹੇ ਪ੍ਰਭਾਵ ਨਾਲ ਕੋਈ ਲੈਣਾ ਦੇਣਾ ਨਹੀਂ। ਪਰੰਤੂ ਇਥੇ ਕਹਿਣ ਯੋਗ ਗੱਲ ਹੈ ਕਿ ਅਕਸਰ ਹੀ ਦੋ-ਬੇੜੀਆਂ ਵਿੱਚ ਪੈਰ ਰੱਖਣ ਵਾਲੇ ਡੁੱਬ ਜਾਇਆ ਕਰਦੇ ਹਨ। ਇਹਨਾਂ ਨੇਤਾਵਾਂ ਨੂੰ ਚਾਹੀਦਾ ਹੈ ਕਿ ਇਹ ਦੋ-ਮੂੰਹੀ ਰਾਜਨੀਤੀ ਨੂੰ ਤਿਆਗਣ ਅਤੇ ਆਪਣੀ ਇਕ ਵਿਚਾਰਧਾਰਾ ਉਪਰ ਕਾਇਮ ਰਹਿਣ, ਆਪਣੇ ਆਪ ਨੂੰ ਖੋਜਣ ਅਤੇ ਇਤਿਹਾਸ ਤੋ ਜਾਣੂ ਹੋਣ। ਅੱਜ ਦੇ ਸਾਡੇ ਕੁਝ ਨੇਤਾ ਜੋ ਲੱਗਭਗ ਹਰ ਪਾਰਟੀ ਵਿੱਚ ਜਾਣ ਦਾ ਮਾਣ ਹਾਸਿਲ ਕਰ ਚੁੱਕੇ ਹਨ।ਅਤੇ ਫ਼ਸਲੀ ਚੱਕਰ ਵਾਂਗ ਲਗਾਤਾਰ ਆਪਣੇ ਦਿੱਤੇ ਬਿਆਨਾਂ ਤੋਂ ਪਲਟਦੇ ਹੀ ਰਹਿੰਦੇ ਹਨ, ਉਹਨਾਂ ਦੀ ਕਿਹੜੀ ਵਿਚਾਰਧਾਰਾ ਹੋ ਸਕਦੀ ਹੈ। ਜਿਸ ਵਿਚਾਰਧਾਰਾ ਲੈਕੇ ਇਹ ਆਮ ਲੋਕਾਂ ਵਿੱਚ ਜਾਣ ਅਤੇ ਉਸ ਪਾਸੋਂ ਲੋਕਾਂ ਨੂੰ ਜਾਣੂ ਕਰਵਾਉਣ। ਇਹੋ-ਜਿਹੇ ਦਲ-ਬਦਲੂ ਨੇਤਾਵਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਕਿ ਇਹ ਸਮਾਜ ਨੂੰ ਕੋਈ ਸੇਧ ਦੇਣਗੇ। ਸਾਡੇ ਇਸੇ ਸਮਾਜ ਅੰਦਰ ਕਈ ਨੇਤਾ ਅਜਿਹੇ ਵੀ ਹਨ ਜਿੰਨਾ ਨੂੰ ਚਾਹੇ ਨਫ਼ਾ ਹੋਇਆ ਜਾ ਨੁਕਸਾਨ ਪ੍ਰੰਤੂ ਉਹ ਆਪਣੀ ਇਕ ਵਿਚਾਰਧਾਰਾ ਤੇ ਹੀ ਕਾਇਮ ਰਹੇ। ਅੱਜ ਹਰ ਪਾਸੇ ਬਸ ਅਹੁਦੇਦਾਰੀਆਂ, ਕੁਰਸੀਆਂ ਅਤੇ ਮੰਤਰਾਲੇ ਸਾਂਭਣ ਦੀ ਹੀ ਕਸ਼ਮਕਸ਼ ਹੈ ਜਦਕਿ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਸੀ ਆਮ ਜਨਤਾ ਨੂੰ ਕਿਵੇਂ ਲਾਭ ਦੇਣਾ ਹੈ,ਉਹਨਾਂ ਦੀ ਜਿੰਦਗੀ ਕਿਵੇਂ ਸੁਖਾਲੀ ਕਰਨੀ ਹੈ।ਇਹ ਸੁਆਰਥੀ ਲੀਡਰ ਵੋਟਾਂ ਵੇਲੇ ਲੋਕਾਂ ਵਿੱਚ ਕਿਹੜੀ ਵਿਚਾਰਧਾਰਾ ਲੈਕੇ ਜਾਂਦੇ ਹਨ ਜਦਕਿ ਛੇ ਮਹੀਨੇ ਪਹਿਲਾਂ ਹੀ ਇਹਨਾਂ ਨੇ ਆਪਣੀ ਪਾਰਟੀ ਬਦਲੀ ਹੁੰਦੀ ਹੈ। ਸਮਾਜ ਵਿੱਚ ਸਿਰਫ ਉਹੀ ਲੋਕ ਤਬਦੀਲੀ ਲਿਆ ਸਕਦੇ ਹਨ ਜੋ ਆਪਣੀ ਇੱਕ ਵਿਚਾਰਧਾਰਾ ਉਪਰ ਹਮੇਸ਼ਾ ਡੱਟੇ ਰਹਿਣ।ਸਿਰਫ ਸੱਤਾ ਦੇ ਮੋਹ ਲਈ ਹੀ ਪਾਸੇ ਨਾ ਬਦਲਣ। ਵੱਖ-ਵੱਖ ਵਿਚਾਰਧਾਰਾਵਾਂ ਇਕੱਠੀਆਂ ਹੋਕੇ ਸਮਾਜ ਵਿਚ ਕੋਈ ਬਦਲਾਅ ਨਹੀਂ ਲਿਆਂ ਸਕਦੀਆਂ,ਆਮ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕਦੀਆਂ। ਅੰਤ ਵਿੱਚ ਮੈਂ ਆਮ ਲੋਕਾਂ ਨੂੰ ਬਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਇਹਨਾਂ ਨੇਤਾਵਾਂ ਦੀ ਕਿਸਮਤ ਲਿਖੋ ਨਾਂ ਕਿ ਆਪਣੀ ਕਿਸਮਤ ਇਹਨਾਂ ਦੇ ਆਸਰੇ ਛੱਡੋ। ਇਸ ਨਾਲ ਹੀ ਸਾਡੇ ਸਮਾਜ ਅਤੇ ਦੇਸ਼ ਦਾ ਭਲਾ ਹੋ ਸਕਦਾ ਹੈ।

 

 ✍️ ਰਣਜੀਤ ਸਿੰਘ ਹਿਟਲਰ

ਫਿਰੋਜ਼ਪੁਰ ਪੰਜਾਬ।

ਮੋ:ਨੰ:- 7901729507

ਈਮੇਲ:ranjeetsinghhitlar21@gmail.com