You are here

ਪੰਜਾਬ

ਸਬ ਸੈਂਟਰ ਧਨੇਰ ਵਿਖੇ ਮਲੇਰੀਆ, ਬੁਖਾਰ ਸਬੰਧੀ ਕੈਂਪ ਲਾਇਆ ਗਿਆ।

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-ਡਾਕਟਰ ਗੁਰਿੰਦਰਬੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਕਟਰ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਸਬ ਸੈਂਟਰ ਧਨੇਰ ਵਿਖੇ ਮਲੇਰੀਆ ਡੇਂਗੂ ਸਬੰਧੀ ਲੋਕਾਂ ਦਾ ਇਕੱਠ ਕਰਕੇ ਕੈਂਪ ਲਾਇਆ ਗਿਆ।ਸੀ.ਐੱਚ.ਓ ਅਰਸ਼ਦੀਪ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਲੇਰੀਆ,ਬੁਖਾਰ ਅਤੇ ਮੱਛਰ ਤੋਂ ਬਚਣ ਦੇ ਲਈ ਮਸਰਦਾਨੀਆਂ ਦੀ ਵਰਤੋਂ ਕਰੋ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ ਆਪੋ-ਆਪਣੇ ਘਰਾਂ ਦਾ ਆਲਾ-ਦੁਆਲਾ ਸਾਫ ਸੁਥਰਾ ਰੱਖੋ,ਪਾਣੀ ਨਾ ਖੜ੍ਹਨ ਦੇਵੋ,ਮੱਛਰ ਭਜਾਓ ਕਰੀਮਾਂ ਦੀ ਵਰਤੋਂ ਕਰੋ।ਇਸ ਕੈਂਪ ਨੂੰ ਗੁਰਮੇਲ ਸਿੰਘ ਢਿੱਲੋਂ ਹੈਲਥ ਇੰਸਪੈਕਟਰ ਨੇ ਵੀ ਮਲੇਰੀਆ ਬੁਖ਼ਾਰ ਅਤੇ ਹੋਰ ਬਿਮਾਰੀਆਂ ਤੋਂ ਬਚਣ ਦੇ ਵੱਖ-ਵੱਖ ਉਪਰਾਲੇ ਦੱਸੇ ਕਿਸ ਤਰ੍ਹਾਂ ਇਨ੍ਹਾਂ ਤੋਂ ਛੁਟਕਾਰਾ ਪਾਇਆ ਜਾ ਸਕੇ।ਇਸ ਮੌਕੇ ਬਲਜਿੰਦਰ ਸਿੰਘ ਸਿਹਤ ਕਰਮਚਾਰੀ,ਹਰਮਨਦੀਪ ਕੌਰ ਏ.ਐੱਨ.ਐੱਮ,ਆਸ਼ਾ ਵਰਕਰਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾ ਮੌਜੂਦ ਸਨ।

ਬਿਜਲੀ ਬਿੱਲ 2020 ਦਾ ਕੀਤਾ ਗਿਆ ਵਿਰੋਧ।

ਧਨੋਲਾ/ਬਰਨਾਲਾ,ਜੂਨ 2020- (ਗੁਰਸੇਵਕ ਸਿੰਘ ਸੋਹੀ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਕਾਮਰੇਡ ਪ੍ਰਤਾਪ ਸਿੰਘ ਭਵਨ ਧਨੋਲਾ ਵਿਖੇ ਬਰਾਂਚ ਧਨੋਲਾ ਅਤੇ ਸੀ,ਪੀ,ਆਈ,ਐਮ ਦੇ ਸਰਗਰਮ ਵਰਕਰਾਂ ਵੱਲੋਂ ਰੈਲੀ ਕੀਤੀ ਗਈ।ਇਸ ਮੌਕੇ ਸਾਥੀਆ ਨੇ ਕਾਲੇ ਝੰਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਸਭਾ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਧਨੋਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਉਣ ਵਾਲੇ ਮੌਨਸੂਨ ਸੈਸ਼ਨ ਵਿੱਚ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਜਾਂ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਕੈਬਨਿਟ ਵਿੱਚ ਪਾਸ ਕਰਵਾ ਕੇ ਸੂਬਿਆਂ ਦੀ ਬਾਂਹ ਮਹੋੜਨੀ ਸੁਰੂ ਕਰ ਦਿੱਤੀ ਹੈ।ਸਿਰਫ ਕੇਰਲਾ ਹੀ ਇੱਕ ਅਜਿਹਾ ਸੂਬਾ ਹੈ ਜਿਸ ਦੀ ਅਗਵਾਈ ਸੀ.ਪੀ,ਆਈ ,ਅੈਮ ਕਰ ਰਹੀ ਹੈ ਜਿਸ ਨੇ ਵਿਧਾਨ ਸਭਾ ਚੋ ਇਨ੍ਹਾਂ ਬਿਲਾ ਦਾ ਵਿਰੋਧ ਕੀਤਾ। ਇਸ ਮੌਕੇ ਕਾਮਰੇਡ ਲਾਲ ਸਿੰਘ ਧਨੋਲਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਉਹ ਵੀ ਵਿਧਾਨ ਸਭਾ ਵਿੱਚ ਬਿਲ ਦਾ ਵਿਰੋਧ ਕਰਕੇ ਮਤਾ ਪਾਸ ਕਰਨ।ਉਨ੍ਹਾਂ ਨੇ ਕਿਹਾ ਕਿ ਜੇ ਬਿਜਲੀ ਨਿੱਜੀ ਹੱਥਾਂ ਵਿੱਚ ਚਲੀ ਗਈ ਤਾਂ ਗਰੀਬ ਵਰਗ ਜੋ 200 ਯੁਨਿਟ ਪ੍ਰਤੀ ਮਹੀਨਾ ਅਤੇ ਕਿਸਾਨਾਂ ਨੂੰ ਖੇਤੀਬਾੜੀ ਲਈ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਦਿੱਤੀਆ ਸਹੂਲਤਾਂ ਤੋਂ ਵਾਝੇ ਹੋ ਜਾਣਗੇ।ਕਾਮਰੇਡ ਧਨੋਲਾ ਨੇ ਦੱਸਿਆ ਕਿ ਬਿਜਲੀ ਬੋਰਡ ਉਸਾਰਨ ਵਿਚ ਦੇਸ ਦੇ ਲੋਕਾਂ ਦਾ ਸਾਰਾ ਸਰਮਾਇਆ ਲੱਗਿਆ ਹੋਇਆ ਹੈ ਜਿਸ ਨੂੰ ਮੋਦੀ ਸਰਕਾਰ ਆਪਣੇ ਮਿਤਰਾ ਨੂੰ ਕੋਡੀਆ ਦੇ ਭਾਅ ਲੁਟਾ ਦੇਵੇਗੀ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦਾ ਮਜਦੂਰ,ਕਿਸਾਨ ਵਰਗ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਬਰਾਂਚ ਪ੍ਰਧਾਨ ਜੱਗਾ ਸਿੰਘ ਨੇ ਕਿਹਾ ਕਿ ਜੇਕਰ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾਂਦਾ ਹੈ ਤਾਂ ਮਜਦੂਰ ਵਰਗ ਦਾ ਬਹੁਤ ਬੁਰਾ ਹਾਲ ਹੋ ਜਾਵੇਗਾ।ਇਸ ਮੌਕੇ ਸੁਦਾਗਰ ਸਿੰਘ ਉਪਲੀ,ਗੋਬਿੰਦਰ ਸਿੰਘ ਹਰੀਗੜ੍ਹ,ਦਰਸਨ ਸਿੰਘ ਭੂਰੇ,ਸੱਜਣ ਸਿੰਘ ਦਾਨਗੜ,ਮਲਕੀਤ ਸਿੰਘ ਕੋਟਦੁਨਾ,ਅਵਤਾਰ ਸਿੰਘ,ਜਰਨੈਲ ਸਿੰਘ,ਮਹਿੰਦਰ ਸਿੰਘ,ਮੱਘਰ ਸਿੰਘ,ਗੁਰਮੇਲ ਸਿੰਘ,ਸੁਖਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ

ਪਿੰਡ ਗੁੰਮਟੀ ਵਿਖੇ ਕਾਮਰੇਡ ਪਰਮਜੀਤ ਕੋਰ ਗੁੰਮਟੀ ਦੀ ਅਗਵਾਈ ਹੇਠ ਪ੍ਰਾਈਵੇਟ ਬੈਂਕ ਕੰਪਨੀਆਂ ਦੇ ਵਿਰੋਧ ਵਿੱਚ ਜੋਰਦਾਰ ਨਾਅਰੇਬਾਜੀ ਕੀਤੀ ਗਈ।

ਮਹਿਲ ਕਲਾਂ/ਬਰਨਾਲਾ-ਜੂਨ (ਗੁਰਸੇਵਕ ਸਿੰਘ ਸੋਹੀ)- ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਕਾਮਰੇਡ ਪਰਮਜੀਤ ਕੋਰ ਗੁੰਮਟੀ ਦੀ ਅਗਵਾਈ ਹੇਠ ਪਿੰਡ  ਵਿੱਚ ਪ੍ਰਾਈਵੇਟ ਬੈਂਕਾਂ ਕੰਪਨੀਆਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਕੀਤਾ ਗਿਆ। ਕੰਪਨੀ ਦੀਆਂ ਗਰੁੱਪ ਲੀਡਰ ਅਤੇ ਅੋਰਤਾ ਨੇ ਇਕੱਠੀਆ ਹੋ ਕੇ ਇਸ ਰੋਸ ਪ੍ਰਦਰਸ਼ਨ ਵਿਚ ਸਮੂਲੀਅਤ ਕੀਤੀ।ਇਸ ਮੌਕੇ ਕਾਮਰੇਡ ਪਰਮਜੀਤ ਕੋਰ ਗੁੰਮਟੀ ਨੇ ਬੋਲਦਿਆਂ ਕਿਹਾ ਕਿਹਾ ਕਿ ਗਰੀਬ ਪਰਿਵਾਰਾਂ ਤੇ ਪਹਿਲਾ ਹੀ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਆਪੋ ਆਪਣੇ ਕੰਮ ਛੱਡ ਕੇ ਘਰਾਂ ਵਿੱਚ ਬਹਿਲੇ ਬੈਠੇ ਹਨ।ਇਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਦਾ ਫਿਕਰ ਪਿਆ ਰਹਿੰਦਾ ਹੈ।ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮ ਨੂੰ ਇਨਾ ਦੇ ਘਰਾਂ ਵਿੱਚ ਆ ਕੇ ਕਿਸਤਾ ਭਰਨ ਲਈ ਤੰਗ ਪ੍ਰੇਸ਼ਾਨ ਕਰ ਰਹੇ ਹਨ।ਉਨਾ ਨੇ ਕਿਹਾ ਇਨ੍ਹਾਂ ਕੰਪਨੀਆਂ ਵਾਲਿਆ ਨੂੰ ਚਾਹੀਦਾ ਹੈ ਕਿ ਉਹ ਗਰੀਬ ਮਜ਼ਦੂਰ ਪਰਿਵਾਰਾਂ ਨੂੰ ਕਿਸਤ ਭਰਨ ਦਾ ਸਮਾਂ ਵਧਾਇਆ ਜਾਵੇ।ਜੇਕਰ ਫਿਰ ਵੀ ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਸਾਡੀ ਜੱਥੇਬੰਦੀ ਵੱਲੋਂ ਇਨਾ ਦੇ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ।ਅਤੇ ਜੇਕਰ ਕੋਈ ਅਣਹੋਈ ਘਟਨਾ ਵਾਪਰ ਜਾਂਦੀ ਹੈ।ਇਸ ਦੀ ਜੁੰਮੇਵਾਰ ਖੁਦ ਕੰਪਨੀ ਵਾਲੇ ਹੋਣਗੇ।ਇਸ ਮੌਕੇ ਰਾਜਵਿੰਦਰ ਕੌਰ,ਪਰਮਜੀਤ ਕੋਰ,ਬੀਨਾ,ਬਿੰਦਰ,ਜਸਵੀਰ ਕੌਰ,ਜਸਪਾਲ ਕੌਰ,ਅਮਨਦੀਪ ਕੌਰ,ਅਮਰਜੀਤ ਕੌਰ,ਪਰਮਜੀਤ ਕੋਰ,ਪ੍ਰਿਤਪਾਲ ਕੌਰ,ਚਰਨਜੀਤ ਕੌਰ,ਰਾਜਵਿੰਦਰ ਕੌਰ ਸੁਖਵਿੰਦਰ ਕੌਰ,ਸਵਰਨਜੀਤ ਕੌਰ ਪ੍ਰੇਮ ਕੋਰ,ਰਣਜੀਤ ਕੌਰ,ਅਮਰਜੀਤ ਕੌਰ,ਕਰਮਜੀਤ ਕੌਰ ਆਦਿ ਹਾਜ਼ਰ ਸਨ।

ਦਰਸਨ ਸਿੰਘ ਮੰਡੇਰ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਤੇ ਪਾਰਟੀ ਕੋਮੀ ਪ੍ਰਧਾਨ ਦਾ ਧੰਨਵਾਦ ਕੀਤਾ। ਛੰਦੜਾ ਤੇ ਮੂੰਮ

 ਮਹਿਲ ਕਲਾਂ/ਬਰਨਾਲਾ-ਜੂਨ (ਗੁਰਸੇਵਕ ਸਿੰਘ ਸੋਹੀ)-ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ  ਦੇ ਜਿਲਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਸੰਘੇੜਾ ਦੇ ਅਕਾਲ ਚਲਾਣਾ ਕਰਨ ਤੋ ਬਾਅਦ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਕੋਮੀ ਪ੍ਰਧਾਨ  ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਮੁੱਚੀ ਕੌਮੀ ਲੀਡਰਸ਼ਿੱਪ ਵੱਲੋਂ ਜ਼ਿਲ੍ਹੇ  ਦੀਆਂ ਸੇਵਾਵਾਂ ਦੇਖਦੇ ਹੋਏ ਜਥੇਦਾਰ ਦਰਸ਼ਨ ਸਿੰਘ ਮੰਡੇਰ ਨੂੰ ਜਿਲਾ ਪ੍ਰਧਾਨ ਦੀ ਸੇਵਾ ਸੋਪੀ ਗਈ।ਇਸ ਸਬੰਧੀ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਧਾਨ ਸ ਅਮ੍ਰਿੰਤਪਾਲ ਸਿੰਘ ਛੰਦੜਾ ਤੇ ਯੂਥ ਵਿੰਗ ਦੇ ਕੌਮੀ ਆਗੂ ਭਾਈ ਹਰਮੀਤ ਸਿੰਘ ਖਾਲਸਾ ਮੂੰਮ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਰਣਜੀਤ ਸਿੰਘ ਸੰਘੇੜਾ ਦੀ ਮੋਤ ਤੋ ਬਾਅਦ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਦਰਸਨ ਸਿੰਘ ਮੰਡੇਰ ਦੀ ਬਗਰਾੜੀ ਮੋਰਚੇ ਦੇ ਵਿੱਚ ਬਹੁਤ ਵੱਡੀ ਦੇਣ ਹੈ।ਪਾਰਟੀ ਦੇ ਵਰਕਰਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਮੰਡੇਰ ਸਾਹਿਬ ਸਾਰੀ ਜ਼ਿਲ੍ਹਾ ਲੀਡਰਸ਼ਿਪ ਨੂੰ ਤੇ ਜਮੀਨੀ ਪੱਧਰ ਦੇ ਸੇਵਾਦਾਰਾਂ ਨੂੰ ਨਾਲ ਲੈ ਕੇ ਚੱਲਣਗੇ। ਕੌਮ ਦੀ ਸੇਵਾ ਕਰਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਵਿੱਚ ਸ਼੍ਰੋਮਣੀ ਅਕਾਲ਼ੀ ਦਲ ਅੰਮ੍ਰਿਤਸਰ ਪਾਰਟੀ ਨੂੰ ਕਾਮਯਾਬ ਕਰਨਗੇ ਤੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ।ਜ਼ਿਲ੍ਹੇ ਦੀ ਲੀਡਰਸ਼ਿਪ ਤੇ ਪਿੰਡਾਂ ਦੇ ਸਤਿਕਾਰ ਯੋਗ ਜਥੇਦਾਰ ਸਾਹਿਬਾਨ ਤੇ ਜ਼ਿਲ੍ਹਾ ਵਰਕਰ ਸਾਹਿਬਾਨ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਨੂੰ ਕਾਮਯਾਬ ਕਰਨ ਲਈ ਸਾਥ ਦੇਣਗੇ l  ਜ਼ਿਲ੍ਹੇ ਦੀ ਲੀਡਰਸ਼ਿਪ ਪਿੰਡਾਂ ਦੇ ਜਥੇਦਾਰ ਸਾਹਿਬਾਨ ਤੇ ਜ਼ਿਲ੍ਹੇ ਦੇ ਵਰਕਰ ਸਾਹਿਬਾਨਾਂ ਵੱਲੋਂ ਦਰਸ਼ਨ ਸਿੰਘ ਮੰਡੇਰ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਮੁਬਾਰਕਾਂ ਦਿੱਤੀਆਂ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਅਧਿਆਪਕਾਂ ਵੱਲੋਂ ਦੁਆਬਾ ਰੇਡੀਓ ਤੇ ਲਗਾਈਆਂ ਜਾ ਰਹੀਆਂ ਹਨ ਬੱਚਿਆਂ ਦੀਆਂ ਆਨਲਾਈਨ ਜਮਾਤਾਂ

ਮਹਿਲ ਕਲਾਂ /ਬਰਨਾਲਾ-ਜੂਨ- 2020(ਗੁਰਸੇਵਕ ਸਿੰਘ ਸੋਹੀ)-ਅੱਜ ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਦਾ ਪ੍ਰਕੋਪ ਜਾਰੀ ਹੈ। ਜਿਸ ਕਾਰਨ ਸਕੂਲ ਕਾਲਜ ਬੰਦ ਹਨ।ਸਾਰੇ ਅਧਿਆਪਕ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ।ਕਰੋਨਾ ਦੇ ਇਸ ਪ੍ਰਕੋਪ ਨੂੰ ਦੇਖਦਿਆਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੀਹਲਾ ਦੇ ਅਧਿਆਪਕਾਂ ਵੱਲੋਂ ਵੀ ਆਪਣੇ ਬੱਚਿਆਂ ਨੂੰ ਆਨ-ਲਾਈਨ ਪੜਾਇਆ ਜਾ ਰਿਹਾ ਹੈ। ਸਕੂਲ ਦੇ ਵਿਦਿਆਰਥੀਆਂ ਦੇ ਵੱਟਸਐਪ ਗਰੁੱਪ ਬਣਾ ਕੇ ਸਾਈਡ ਪੀ,ਡੀ,ਐਫ ਅਤੇ ਵੀਡੀਓ ਕਲਿੱਪ ਬਣਾ ਕੇ ਬੱਚਿਆਂ ਤੱਕ ਪਹੁੰਚਾਏ ਜਾ ਰਹੇ ਹਨ। ਆਪਣੇ ਸਕੂਲ ਦੇ ਬੱਚਿਆਂ ਦੇ ਨਾਲ ਨਾਲ ਹੋਰ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਸ.ਪ੍ਰ.ਸ.ਸ ਬੀਹਲਾ ਦੇ ਅਧਿਆਪਕਾਂ ਵੱਲੋਂ ਦੁਆਬਾ ਰੇਡੀਓ ਤੇ ਵੀ ਆਪਣੇ ਲੈਕਚਰ ਪ੍ਰਕਾਸ਼ਤ ਕੀਤੇ ਜਾ ਰਹੇ ਹਨ। ਇਨ੍ਹਾਂ ਅਧਿਆਪਕਾਂ ਵੱਲੋਂ ਵੱਖ- ਵੱਖ ਜਮਾਤਾਂ ਦੇ ਬੱਚਿਆਂ ਨੂੰ ਪਾਠ ਪੜ੍ਹਾਏ ਜਾ ਰਹੇ ਹਨ।ਦੁਆਬਾ ਰੇਡੀਓ ਤੇ ਹੈੱਡ ਟੀਚਰ ਸ:ਹਰਪ੍ਰੀਤ ਸਿੰਘ  ਮੈਡਮ ਰਾਜਵੰਤ ਕੌਰ ਅਤੇ ਮੈਡਮ ਅਮਨਦੀਪ ਕੌਰ,ਦੇ ਲੈਕਚਰ ਪ੍ਰਕਾਸ਼ਤ ਹੋ ਚੁੱਕੇ ਹਨ।ਇਹ ਸਾਡੇ ਇਲਾਕੇ ਦੇ ਲਈ ਮਾਣ ਵਾਲੀ ਗੱਲ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਫਾਇਰਿੰਗ ਕੇਸ ਚ 6 ਜ਼ਮਾਨਤਾਂ  ਬਰਨਾਲਾ ਅਦਾਲਤ ਨੇ ਕੀਤੀਆਂ ਰੱਦ

ਬਰਨਾਲਾ/  ਮਹਿਲ ਕਲਾਂ , ਜੂਨ 2020 -(ਗੁਰਸੇਵਕ ਸਿੰਘ ਸੋਹੀ)-ਵਿਵਾਦ ਗ੍ਰਸਤ ਪੰਜਾਬੀ  ਗਾਇਕ ਸਿੱਧੂ ਮੂਸੇਵਾਲਾ ਦੁਆਰਾ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਲੌਕ ਡਾਊਨ ਦੌਰਾਨ  ਪਿੰਡ ਬਡਬਰ ਚ AK47 ਰਾਈਫਲ ਨਾਲ ਫਾਇਰਿੰਗ ਦੇ ਮਾਮਲੇ ਚ ਛੇ ਵਿਅਕਤੀਆਂ ਦੀ ਐਂਟੀਸਪੇਟਰੀ ਜ਼ਮਾਨਤ ਅੱਜ ਐਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ  ਰੱਦ ਕਰ ਦਿੱਤੀ ਹੈ।ਮਾਨਯੋਗ ਅਦਾਲਤ ਨੇ ਸਰਕਾਰੀ ਵਕੀਲ ਅਸੀਮ ਗੋਇਲ ਅਤੇ ਹਾਈਕੋਰਟ ਚ ਪੀ ਆਈ ਐੱਲ ਦਾਇਰ ਕਰਨ ਵਾਲੇ ਵਕੀਲ ਰਵੀ ਜੋਸ਼ੀ ਦੀ ਤਰਫ਼ੋਂ ਪੇਸ਼ ਹੋਏ ਆਰ ਐੱਸ ਰੰਧਾਵਾ ਤੇ ਹਰਿੰਦਰ ਸਿੰਘ ਰਾਣੂੰ ਦੀਆਂ  ਦਲੀਲਾਂ ਨਾਲ ਸਹਿਮਤ ਨਾਮਜ਼ਦ ਦੋਸ਼ੀਆਂ ਦੀਆਂ ਜ਼ਮਾਨਤਾਂ ਰੱਦ ਕਰ ਦਿੱਤੀਆਂ ਹਨ । ਅਦਾਲਤ ਵਿੱਚ ਜ਼ਮਾਨਤ ਅਰਜ਼ੀ ਜੰਗਸ਼ੇਰ ਸਿੰਘ, ਹਰਵਿੰਦਰ ਸਿੰਘ ,ਗੁਰਜਿੰਦਰ ਸਿੰਘ ਹੈੱਡ ਕਾਂਸਟੇਬਲ, ਗਗਨਦੀਪ ਸਿੰਘ ,ਬਲਕਾਰ ਸਿੰਘ ਏਐੱਸਆਈ , ਜਸਵੀਰ ਸਿੰਘ ਕਾਂਸਟੇਬਲ ਨੇ ਲਗਾਈ ਹੋਈ ਸੀ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਫ਼ਤੀਸ਼ੀ ਅਫ਼ਸਰ ਐੱਸਪੀ  ਰੁਪਿੰਦਰ ਭਾਰਦਵਾਜ ਨੇ ਕਿਹਾ ਕਿ ਹੁਣ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਹਿਰਾਸਤੀ ਪੁੱਛ ਕੇ ਚ ਸਿੱਧੂਮੂਸੇ ਵਾਲਾ ਕੇਸ ਚ ਫਾਇਰਿੰਗ ਸਮੇਂ ਵਰਤੀ AK47 ਰਾਈਫਲ, ਵੀਡੀਓ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਮੋਬਾਈਲ ਫੋਨ ,AK47 ਰਾਈਫਲ ਦੀਆਂ ਚਲਾਈਆਂ ਗੋਲੀਆਂ ਦੇ ਖੋਲ ਅਤੇ ਦੋਸ਼ੀਆਂ ਦੁਆਰਾ ਵਰਤੀ ਗਈਆਂ ਗੱਡੀਆਂ ਬਰਾਮਦ ਹੋਣਾ ਸੰਭਵ ਹੈ । ਫਾਇਰਿੰਗ ਸਮੇਂ ਮੌਜੂਦ ਰਹੇ ਹੋਰ ਵਿਅਕਤੀਆਂ ਅਤੇ ਸਾਜ਼ਿਸ਼ ਸ਼ਾਮਲ ਵਿਅਕਤੀਆਂ ਦਾ ਖੁਲਾਸਾ ਵੀ ਹੋਵੇਗਾ ।

ਸਹਿਜੜਾ ਦੇ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਝੋਨੇ ਦੀ ਲਵਾਈ ਨੂੰ ਰੋਕਣ ਆਏ ਮਹਿਕਮੇ ਦਾ ਵੱਖ ਵੱਖ ਜਥੇਬੰਦੀਆਂ ਵੱਲੋਂ ਕੀਤਾ ਵਿਰੋਧ

ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ 

ਮਹਿਲ ਕਲਾਂ/ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ) -ਜ਼ਿਲ੍ਹਾ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾਕਟਰ ਬਲਦੇਵ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਮੈਡਮ ਜਸਵਿੰਦਰ ਕੌਰ ਦੀ ਪੁਲਿਸ ਪਾਰਟੀ ਦੀ ਦੇਖ ਹੇਠ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ਵਿਖੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਉੱਪਰ ਲੱਗਦੇ ਇੱਕ ਕਿਸਾਨ ਦੇ ਖੇਤ ਵਿੱਚ ਪੁੱਜ ਕੇ ਕਿਸਾਨ ਨੂੰ ਆਪਣੇ ਖੇਤ ਵਿੱਚ ਕੱਦੂ ਕਰਕੇ ਝੋਨਾ ਲਗਾਉਂਦੇ ਨੂੰ ਰੋਕਿਆ ਗਿਆ ਅਤੇ ਲਗਾਏ ਝੋਨੇ ਨੂੰ 24  ਘੰਟਿਆਂ ਅੰਦਰ ਵਾਹ ਕੇ ਪੰਜਾਬ ਸਰਕਾਰ ਤੇ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ 10 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਜ਼ਿਲ੍ਹਾ ਬਰਨਾਲਾ ਦੇ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ ,ਜ਼ਿਲ੍ਹਾ ਜਨਰਲ ਸਕੱਤਰ ਨਛੱਤਰ ਸਿੰਘ ਸਹੌਰ, ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ, ਬੀ ਕੇ ਯੂ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ,ਯੂਨੀਅਨ ਦੇ ਆਗੂ ਡਾ ਜਰਨੈਲ ਸਿੰਘ ਸਹੋਰ, ਇਕਾਈ ਪ੍ਰਧਾਨ ਮੱਘਰ ਸਿੰਘ ਧਾਲੀਵਾਲ ਬੀ ਕੇ ਯੂ ਡਕੌਂਦਾ ਦੇ ਆਗੂ ਮੁਖਤਿਆਰ ਸਿੰਘ ਅਤੇ ਬਲਬੀਰ ਸਿੰਘ ਆਦਿ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਕਿਸਾਨ ਆਗੂਆਂ ਤੇ ਵਰਕਰਾਂ ਨੇ ਮੌਕੇ ਤੇ ਪੁੱਜ ਕੇ ਟੀਮ ਦਾ ਡਟ ਕੇ ਵਿਰੋਧ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਖੇਤਾਂ ਵਿੱਚ ਝੋਨੇ ਦੀ ਬਿਜਾਈ ਕਰਨ ਤੋਂ ਰੋਕਣ ਲਈ ਹੋਣ ਵਾਲੇ ਅਧਿਕਾਰੀਆਂ ਦਾ ਪੂਰੀ ਤਰ੍ਹਾਂ ਡਟ ਕੇ ਵਿਰੋਧ ਕੀਤਾ ਜਾਵੇਗਾ।  ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਕਿਸਾਨ ਨੂੰ ਜਿਨਸਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ ਉਨ੍ਹਾਂ ਦਾ ਖੇਤੀਬਾੜੀ ਦਾ ਧੰਦਾ ਲਗਾਤਾਰ ਤਬਾਹ ਹੁੰਦਾ ਜਾ ਰਿਹਾ ਜਿਸ ਕਰਕੇ ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ਿਆਂ ਨੂੰ ਦੇਖਦਿਆਂ ਲਗਾਤਾਰ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ।  ਪਰ ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਹਰ ਪਿੰਡ ਦੇ ਹਰ ਤਰਾਂ ਫੇਲ ਹੋਈਆਂ ਹਨ ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦੇ ਮੱਦੇਨਜ਼ਰ ਲੇਬਰ ਦੀ ਵੱਡੀ ਘਾਟ ਹੋਣ ਕਰਕੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਕਰਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੂਜੇ ਪਾਸੇ ਮਹਿਕਮੇ ਦੀਆਂ ਟੀਮਾਂ ਵੱਲੋਂ ਪਿੰਡਾਂ ਅੰਦਰ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਝੋਨੇ ਦੀ ਲਵਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਝੋਨਾ ਲਗਾਉਣ ਤੋਂ ਰੋਕਣ ਵਾਲਿਆਂ ਦਾ ਪਤਾ ਲੱਗਣ ਤੇ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਨੇ ਪੰਜਾਬ  ਸਰਕਾਰ ਤੋਂ ਮੰਗ ਕੀਤੀ ਕਿ ਲੇਬਰ ਦੀ ਘਾਟ ਦੇ ਮੱਦੇਨਜ਼ਰ ਕਿਸਾਨਾਂ ਨੂੰ ਝੋਨੇ ਦੀ ਬਿਜਾਈ  ਦਸ ਜੂਨ ਤੋਂ ਪਹਿਲਾਂ ਕਰਨ ਦੀ ਆਗਿਆ ਦਿੱਤੀ ਜਾਵੇ ।ਖੇਤੀਬਾੜੀ ਸੈਕਟਰਾਂ ਲਈ10  ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਇਸ ਮੌਕੇ ਕਿਸਾਨ ਜਗਸੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸਹਿਜੜਾ ਨੇ ਕਿਹਾ ਕੇ ਕਰੋਨਾ ਵਾਇਰਸ ਦੇ ਮੱਦੇ ਨਜ਼ਰ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਝੋਨਾ ਲਗਾਉਣ ਲਈ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੇ ਮਹਿਕਮੇ ਦੀ ਹਦਾਇਤਾਂ ਅਨੁਸਾਰ 10 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਨੂੰ ਤਿਆਰ ਹਾਂ ਪਰ ਲੇਬਰ ਦਾ ਪ੍ਰਬੰਧ ਕੀਤਾ ਜਾਵੇ। ਉਧਰ ਦੂਜੇ ਪਾਸੇ ਮੁੱਖ ਖੇਤੀਬਾੜੀ ਅਫ਼ਸਰ ਡਾ ਬਲਦੇਵ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਪਿੰਡਾਂ ਸਹਿਜੜਾ ਵਿਖੇ ਇੱਕ ਕਿਸਾਨ ਵੱਲੋਂ ਪੰਜਾਬ ਸਰਕਾਰ ਤੇ ਮਹਿਕਮੇ ਦੀਆਂ ਹਦਾਇਤਾਂ ਤੇ ਉਲਟਾ 10 ਜੂਨ ਦੀ ਬਜਾਏ ਉਸ ਤੋਂ ਪਹਿਲਾਂ ਆਪਣੇ ਖੇਤ ਵਿੱਚ ਝੋਨੇ ਦੀ ਬਿਜਾਈ ਕੱਦੂ ਕਰਕੇ ਕੀਤੀ ਜਾ ਰਹੀ ਸੀ ਇਸ ਮਾਮਲੇ ਸਬੰਧੀ ਬਲਾਕ ਖੇਤੀਬਾੜੀ ਅਫ਼ਸਰ ਲਖਵੀਰ ਸਿੰਘ ਵੱਲੋਂ ਮੈਨੂੰ ਜਾਣੂ ਕਰਵਾਇਆ ਗਿਆ ਸੀ ।ਉਨ੍ਹਾਂ ਕਿਹਾ ਕਿ ਮੌਕੇ ਤੇ ਪੁੱਜ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਕਿਸਾਨਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਕਿਸਾਨ ਨੂੰ ਬੀਜਿਆ ਝੋਨਾ 48 ਘੰਟਿਆਂ ਵਿੱਚੋਂ ਹੁਣ ਅਤੇ ਨਸ਼ਟ ਕਰਨ ਲਈ ਹਦਾਇਤਾਂ ਜਾਰੀ ਕਰਨ ਉਪਰੰਤ ਸਰਕਾਰ ਤੇ ਮਹਿਕਮੇ ਦੀਆਂ ਸ਼ਰਤਾਂ ਅਨੁਸਾਰ ਕਿਸਾਨ ਨੂੰ ਝੋਨੇ ਦੀ ਲਵਾਈ 10 ਜੂਨ ਤੋਂ ਕਰਨ ਦੀ ਅਪੀਲ ਕੀਤੀ । ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਲਖਵੀਰ ਸਿੰਘ, ਵਿਕਾਸ ਖੇਤੀਬਾੜੀ ਅਫ਼ਸਰ ਡਾਕਟਰ ਸਤਨਾਮ ਸਿੰਘ ,ਵਿਸਥਾਰ ਅਫਸਰ ਚਰਨ ਰਾਮ ,ਯਾਦਵਿੰਦਰ ਸਿੰਘ, ਹਰਪਾਲ ਸਿੰਘ ਤੋਂ ਇਲਾਵਾ ਕਿਸਾਨ ਆਗੂ ਅਮਰੀਕ ਸਿੰਘ ਭੋਲਾ, ਜਸਮੇਲ ਸਿੰਘ ਚੰਨਣਵਾਲ ,ਭਾਈ ਮਨਜੀਤ ਸਿੰਘ ਸਹਿਜੜਾ, ਕੁਲਦੀਪ ਸਿੰਘ ਸਹਿਜੜਾ, ਡਾ ਜਰਨੈਲ ਸਿੰਘ ਸਹੌਰ ਅਤੇ ਮਖਤਿਆਰ ਸਿੰਘ ਬਾਜਵਾ ਵੀ ਹਾਜ਼ਰ ਹਨ,

ਗਰੀਬਾਂ ਦੇ ਕਰਜੇ ਦੀ ਭਰਪਾਈ ਸਰਕਾਰ ਕਰੇ । ਭੋਲਾ ਸਿੰਘ ਕਲਾਲ ਮਾਜਰਾ

ਮਹਿਲ ਕਲਾਂ/ਬਰਨਾਲਾ-ਜੂਨ 2020-(ਗੁਰਸੇਵਕ ਸਿੰਘ ਸੋਹੀ)-ਲਾਕਡਾਊਨ ਕਾਰਨ ਰੁਜਗਾਰ ਖੁੱਸਣ ਕਾਰਨ ਮਜਦੂਰਾਂ ਲਈ ਸਹਾਰਾ ਮਗਨਰੇਗਾ ਤਹਿਤ ਕੰਮ ਦੀ ਮੱਗ ਕੀਤੀ 

ਲਾਕਡਾਊਨ ਕਾਰਨ ਮਜਦੂਰਾਂ ਦੇ ਬੰਦ ਹੋਏ ਕੰਮਕਾਰ ਕਾਰਨ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਨੇ ਅੱਜ ਪਿੰਡ ਛੀਨੀਵਾਲ ਕਲਾਂ ਅਤੇ ਸਹੌਰ ਵਿਖੇ ਮਜਦੂਰ ਰੈਲੀਆਂ ਕਰਕੇ ਮੰਗ ਕੀਤੀ ਕਿ ਮਜਦੁਰਾਂ ਸਿਰ ਚੜ੍ਹੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਕਰਜੇ ਦੀ ਭਰਪਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ।ਪਿੰਡ ਕਲਾਲ ਮਾਜਰਾ ਦੇ ਸਰਪੰਚ ਪਲਵਿੰਦਰ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਅਤੇ ਬਲਾਕ ਸੰਮਤੀ ਮਹਿਲ ਕਲਾਂ ਦੀ ਸਾਬਕਾ ਚੇਅਰਪਰਸਨ ਸਰਬਜੀਤ ਕੌਰ ਦੀ ਹਾਜ਼ਰੀ 'ਚ ਭੋਲਾ ਸਿੰਘ ਕਲਾਲ ਮਾਜਰਾ ਨੇ ਮੰਗ ਕੀਤੀ ਕਿ ਸਰਕਾਰ ਮਜਦੂਰ ਮੰਗਾਂ ਵੱਲ ਫੌਰੀ ਧਿਆਨ ਦੇਵੇ।

ਇਸੇ ਤਰ੍ਹਾਂ ਅੱਜ ਪਿੰਡ ਸਹੌਰ ਵਿਖੇ ਮਗਨਰੇਗਾ ਮਜਦੂਰਾਂ ਵੱਲੋਂ ਪਿੰਡ ਦੀ ਧਰਮਸ਼ਾਲਾ ਵਿਖੇ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆ ਦਿਹਾਤੀ ਮਜਦੂਰ ਸਭਾ ਦੇ ਜਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਬਲਾਕ ਆਗੂ ਰਾਮਪ੍ਰਵੇਸ਼ ਸਿੰਘ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਲਦਿਆ ਕੀਤੀ ਗਈ ਤਾਲਾਬੰਦੀ ਕਾਰਨ ਸੂਬੇ ਦੇ ਮਜਦੂਰਾਂ ਦਾ ਰੁਜਗਾਰ ਖੁੱਸ ਗਿਆ ਹੈ ਤੇ ਹੁਣ ਮਸ਼ੀਨੀਕਰਨ ਦੇ ਇਸ ਦੌਰ ਵਿੱਚ ਮਜਦੂਰਾਂ ਦਾ ਇੱਕ ਮਾਤਰ ਸਹਾਰਾ ਮਗਨਰੇਗਾ ਹੀ ਹੈ ਪਰ ਸੂਬਾ ਸਰਕਾਰ ਇਸ ਤਹਿਤ ਵੀ ਕੰਮ ਦੇਣ ਤੋਂ ਇਨਕਾਰੀ ਹੈ।

ਇਸ ਮੌਕੇ ਮਜਦੂਰਾਂ ਵੱਲੋਂ ਨਿੱਜੀ ਫਾਇਨਾਸ ਕੰਪਨੀਆਂ ਦੇ ਕਰਿੰਦਿਆ ਵੱਲੋਂ ਗਰੀਬ ਲੋਕਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਕਰਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇ ਹੁਕਮਾਂ ਅਨੁਸਾਰ ਕੋਈ ਵੀ ਕੰਪਨੀ ਇਹਨਾਂ ਦਿਨਾਂ 'ਚ ਪੈਸੇ ਦੀ ਉਗਰਾਹੀ ਨਹੀਂ ਕਰ ਸਕਦੀ ਇਸ ਲਈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਅਜਿਹੀਆਂ ਉਗਰਾਹੀ ਕਰਨ ਵਾਲੀਆਂ ਨਿੱਜੀ ਫਾਇਨਾਸ ਕੰਪਨੀਆ ਨੂੰ ਨੱਥ ਪਾਈ ਜਾਵੇ।ਇਸ ਮੌਕੇ ਰਾਣੀ ਕੌਰ,ਕਰਮਜੀਤ ਕੌਰ,ਬਲਜੀਤ ਕੌਰ,ਗੁਰਮੇਲ ਕੌਰ,ਮਲਕੀਤ ਕੌਰ,ਜਰਨੈਲ ਕੌਰ ਆਦਿ ਔਰਤਾਂ ਹਾਜ਼ਰ ਸਨ।

ਪ੍ਰੈਸ ਕਲੱਬ ਵੱਲੋ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਦੇ ਭੋਗ ਪਾਏ

ਮੁਫਤ ਹੋਮਿਉਪੈਥਿਕ ਦਵਾਈ ਵੰਡੀ

ਮਹਿਲ ਕਲਾਂ/ਬਰਨਾਲਾ-ਜੂਨ 2020 -( ਗੁਰਸੇਵਕ ਸਿੰਘ ਸੋਹੀ)- ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਵਲੋ ਇਥੇ ਇਤਿਹਾਸਕ ਗੁ:ਸਾਹਿਬ ਪਾਤਸ਼ਾਹੀ ਛੇਂਵੀ ਵਿਖੇ ਕਰੋਨਾ ਮਹਾਂਮਾਰੀ ਦੇ ਖਾਤਮੇ ਅਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਇਆ ਗਿਆ।ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਬੋਲਦਿਆਂ ਕਲੱਬ ਪ੍ਰਧਾਨ ਬਲਜਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਕੋਰੋਨਾ ਦੇ ਕਹਿਰ ਦੌਰਾਨ ਸਮੂਹ ਪੱਤਰਕਾਰ ਭਾਈਚਾਰਾ ਆਪਣੀ ਜਾਨ ਜੌਖਮ ਵਿੱਚ ਪਾ ਕੇ ਸੇਵਾਂਵਾਂ ਨਿਭਾ ਰਿਹਾ ਹੈ,ਪਰ ਸੂਬਾ ਸਰਕਾਰ ਵੱਲੋ ਉਨਾਂ ਨੂੰ ਸਿਹਤ ਬੀਮਾ ਆਦਿ ਕੋਈ ਸਹੂਲਤ ਨਹੀ ਦਿੱਤੀ,ਸਗੋ ਪੰਜਾਬ ਭਰ ਚ ਪੱਤਰਕਾਰਾਂ ਨੂੰ ਡੰਡੇ ਨਾਲ ਨਿਵਾਜਿਆ ਜਾ ਰਿਹਾ ਹੈ।ਉਨਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਸ ਜਬਰ ਖਿਲਾਫ  ਇਕਜੁੱਟ ਹੋਣ ਦਾ ਸੱਦਾ ਦਿੱਤਾ।ਇਸ ਸਮੇਂ ਅੰਮ੍ਰਿਤ ਹੋਮਿਓ ਕਲੀਨਿਕ ਰਾਏਕੋਟ ਵੱਲੋ ਮਨੁੱਖੀ ਸ਼ਕਤੀ ਨੂੰ ਵਧਾਉਣ ਵਾਲੀ ਹੋਮਿਓਪੈਥਿਕ ਦਵਾਈ ਮੁਫਤ ਵੰਡੀ ਗਈ।ਇਸ ਮੋਕੇ ਸਰਪੰਚ ਬਲੌਰ ਸਿੰਘ ਤੋਤੀ,ਗੁ: ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਨੇ ਪ੍ਰੈੱਸ ਕਲੱਬ ਦੇ ਇਸ ਉੁੱਦਮ ਦੀ ਸ਼ਲਾਘਾ ਕਰਦਿਆਂ ਕਲੱਬ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਗੁਣਤਾਜ ਪ੍ਰੈੱਸ ਕਲੱਬ ਦੇ ਸਰਪ੍ਰਸਤ ਪ੍ਰੇਮ ਕੁਮਾਰ ਪਾਸੀ, ਪ੍ਰਧਾਨ ਡਾ: ਮਿੱਠੂ ਮਹੁੰਮਦ, ਅਜ਼ਾਦ ਪ੍ਰੈੱਸ ਕਲੱਬ ਦੇ ਸਰਪ੍ਰਸਤ ਬਲਦੇਵ ਸਿੰਘ ਗਾਗੇਵਾਲ, ਪ੍ਰਧਾਨ ਜਸਵੀਰ ਵਜੀਦਕੇ, ਸੀਨੀ: ਪੱਤਰਕਾਰ ਪ੍ਰੀਤਮ ਸਿੰਘ ਦਰਦੀ, ਅਵਤਾਰ ਸਿੰਘ ਅਣਖੀ,ਸੁਖਵਿੰਦਰ ਸਿੰਘ ਸੋਨੀ,ਬਲਵਿੰਦਰ ਸਿੰਘ ਵਜੀਦਕੇ,ਗੁਰਮੁੱਖ ਹਮੀਦੀ,ਨਿਰਮਲ  ਪੰਡੋਰੀ,ਗਗਨਦੀਪ ਸਿਘ ਛਾਪਾ, ਮੇਘਰਾਜ ਜ਼ੋਸੀ,ਰਮਨਦੀਪ ਧਾਲੀਵਾਲ,ਜਗਸੀਰ ਸਿੰਘ ਸਹਿਜੜਾ, ਜਗਜੀਤ ਕੁਤਬਾ,ਅਵਤਾਰ ਸਿੰਘ ਸਿੱਧੂ,ਜਸਵੰਤ ਲਾਲੀ,ਨਿਰਮਲ  ਪੰਡੋਰੀ,ਭੁਪਿੰਦਰ ਧਨੇਰ,ਫਿਰੋਜ ਖਾਨ,ਅਮਨ ਟੱਲੇਵਾਲ,ਪਾਲੀ ਵਜੀਦਕੇ,ਪੱਤਰਕਾਰ ਗੁਰਸੇਵਕ ਸਹੋਤਾ,ਗੁਰਪ੍ਰੀਤ ਅਣਖੀ,ਅਜੈ ਟੱਲੇਵਾਲ ਗੁਰਪ੍ਰੀਤ ਸਹਿਜੜਾ ਆਦਿ ਹਾਜ਼ਰ ਸਨ।

ਮੌਜੂਦਾ ਹਾਲਤਾਂ ਚ ਵੀ ਵਿਦਿਆਰਥੀਆਂ ਨੂੰ ਸਿੱਖਿਅਕ ਪੱਖ ਤੋਂ ਪਿੱਛੇ ਨਹੀਂ ਰਹਿਣ ਦੇਵਾਂਗੇ – ਪ੍ਰਿੰਸੀਪਲ ਮੱਖਣ ਸਿੰਘ

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-ਐਸ.ਜੀ.ਐਨ ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਪ੍ਰਿੰਸੀਪਲ ਮੱਖਣ ਸਿੰਘ ਨੇ ਬੜਾ ਹੀ ਫਖਰ ਮਹਿਸੂਸ ਕਰਦੇ ਹੋਏ ਕਿਹਾ ਕਿ ਅਸੀਂ ਅੱਜ ਕਿਹੋ ਜਿਹੇ ਵੀ ਹਾਲਤਾਂ ਵਿੱਚੋਂ ਗੁਜਰ ਰਹੇ ਹਾਂ ਪਰ ਅਸੀਂ ਆਪਣੇ ਵਿਦਿਆਰਥੀਆਂ ਨੂੰ ਇਹਨਾਂ ਹਾਲਤਾਂ ਵਿੱਚ ਵੀ ਸਿੱਖਿਅਕ ਪੱਖ ਤੋਂ ਪਿੱਛੇ ਨਹੀਂ ਰਹਿਣ ਦਿੱਤਾ ਅਸੀਂ ਪਿਛਲੇ ਇੱਕ ਅਪ੍ਰੈਲ ਤੋਂ ਆਪਣੇ ਵਿਦਿਆਰਥੀਆਂ ਨੂੰ ਆਨ ਲਾਈਨ ਸਿੱਖਿਆ ਬਿਨਾਂ ਕਿਸੇ ਰੁਕਾਵਟ ਦੇ ਪ੍ਰਦਾਨ ਕਰ ਰਹੇ ਹਾਂ।ਜਿਸ ਦਾ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ।ਪ੍ਰਿੰਸੀਪਲ ਮੱਖਣ ਸਿੰਘ ਨੇ ਦੱਸਿਆ ਕੀ ਭਾਵੇਂ ਅਜਿਹੀ ਸੰਕਟ ਦੀ ਸਥਿਤੀ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਬੰਦ ਹਨ ਪਰ ਅਜਿਹੀ ਸਥਿਤੀ ਵਿੱਚ ਵੀ ਵਿਦਿਆਰਥੀਆਂ ਨੂੰ ਸਿੱਖਿਅਕ ਪੱਖ ਤੋਂ ਪਿੱਛੇ ਨਹੀਂ ਰਹਿਣ ਦੇਵਾਂਗੇ। 

ਪ੍ਰਾਈਵੇਟ ਫਰਮਾਂ ਦੇ ਕਰਮਚਾਰੀਆਂ ਵੱਲੋਂ ਲੋਨ ਦੇ ਰੂਪ ਵਿੱਚ ਔਰਤਾਂ ਨੂੰ ਦਿੱਤੇ ਪੈਸਿਆਂ ਦੀਆਂ ਕਿਸ਼ਤਾਂ ਭਰਨਾ ਅਤੇ ਤੰਗ ਪ੍ਰਸ਼ਾਨ ਨੂੰ ਕੀਤੇ ਜਾਣ ਨੂੰ ਦਿੱਤਾ ਧਰਨਾ ।

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦੇ ਮੱਦੇਨਜ਼ਰ ਲਾਕ ਡਾਉਣ ਦੇ ਜਾਰੀ ਕੀਤੇ ਹੁਕਮਾਂ ਤੋਂ ਬਾਅਦ ਜਿੱਥੇ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਪਏ ਹੋਣ ਕਾਰਨ ਸਰਕਾਰ ਵੱਲੋਂ ਲੋਕਾਂ ਦੀ ਰਾਸ਼ਨ ਸਮੱਗਰੀ ਤੇ ਹੋਰ ਸਹੂਲਤਾਂ ਦੇ ਕੇ ਮਦਦ ਕਰਨ ਦੇ ਨਾਲ ਨਾਲ ਸਰਕਾਰੀ ਤੇ ਪ੍ਰਾਈਵੇਟ ਫਰਮਾਂ ਨੂੰ ਕਿਸੇ ਵੀ ਪ੍ਰਕਾਰ ਦਾ ਕਰਜ਼ਾ ਜਾਂ ਵਿਆਜ ਵਸੂਲਣ ਸਬੰਧੀ 30 ਅਗਸਤ 2020 ਤੱਕ ਰੋਕ ਲਗਾਏ ਜਾਣ ਦੇ ਬਾਵਜੂਦ ਵੀ ਪਿੰਡਾਂ ਅੰਦਰ ਪ੍ਰਾਈਵੇਟ ਫਰਮਾਂ ਦੇ ਕਰਮਚਾਰੀਆਂ ਵੱਲੋਂ ਲੋਨ ਦੇ ਰੂਪ ਵਿੱਚ ਲੋਕਾਂ ਨੂੰ ਦਿੱਤੇ ਪੈਸਿਆਂ ਦੀਆਂ ਕਿਸ਼ਤਾਂ ਭਰਨਾ ਅਤੇ ਤੰਗ ਪ੍ਰਸ਼ਾਨ ਨੂੰ ਕੀਤੇ ਜਾਣ ਮਾਮਲੇ ਆਏ ਦਿਨ ਦੇਖਣ ਨੂੰ ਮਿਲਦੇ ਹਨ । ਅਜਿਹਾ ਮਾਮਲਾ ਪਿੰਡ ਕੁਰੜ ਵਿਖੇ ਪਿਛਲੇ ਸਮੇਂ ਪ੍ਰਾਈਵੇਟ ਫਰਮਾਂ ਵੱਲੋਂ ਲੋਨ ਦੇ ਰੂਪ ਵਿੱਚ ਦਿੱਤੇ ਪੈਸਿਆਂ ਦੀਆਂ ਕਿਸ਼ਤਾਂ ਲਾਕ ਡਾਊਨ ਦੇ ਦੌਰਾਨ ਲੋਕਾਂ ਨੂੰ ਭਰਨ ਲਈ ਮਜਬੂਰ ਅਤੇ ਤੰਗ ਪ੍ਰੇਸ਼ਾਨ ਕੀਤੇ ਜਾਣ ਸਾਹਮਣੇ ਆਇਆ ਹੈ।ਇਸ ਮੌਕੇ ਸੈਂਟਰ ਲੀਡਰਾਂ ਅਮਰਜੀਤ ਕੌਰ, ਗੁਰਪ੍ਰੀਤ ਕੌਰ ,ਹਰਦੀਪ ਕੌਰ ,ਉਰਮਲਾ ਦੇਵੀ, ਅਮਨਦੀਪ ਕੌਰ ,ਹਰਜਿੰਦਰ ਕੌਰ ,ਕਿਰਨਜੀਤ ਕੌਰ ਦੀ ਅਗਵਾਈ ਹੇਠ ਔਰਤਾਂ ਵੱਲੋਂ ਪਿੰਡ ਕੁਰੜ  ਤੋਂ ਛਾਪਾ ਨੂੰ ਜਾਂਦੀ ਸੜਕ ਉੱਪਰ ਰੋਸ ਪ੍ਰਦਰਸ਼ਨ ਕਰਕੇ ਲੋਨ ਦੀਆਂ ਕਿਸ਼ਤਾਂ ਦਸੰਬਰ 2020 ਤੱਕ ਵਸੂਲਣ ਦੀ ਮੰਗ ਕੀਤੀ।ਇਸ ਮੌਕੇ ਅਮਰਜੀਤ ਕੌਰ ,ਗੁਰਪ੍ਰੀਤ ਕੌਰ, ਹਰਦੀਪ ਕੌਰ ,ਉਰਮਲਾ ਦੇਵੀ ਅਮਨਦੀਪ ਕੌਰ ,ਹਰਜਿੰਦਰ ਕੌਰ ,ਕਿਰਨਜੀਤ ਕੌਰ ਪਰਮਜੀਤ ਕੌਰ, ਇੰਦਰਜੀਤ ਕੌਰ ,ਗੁਰਮੀਤ ਕੌਰ ,ਸੁਰਜੀਤ ਕੌਰ, ਕਮਲੇਸ਼ ਕੌਰ ,ਲਖਬੀਰ ਕੌਰ ,ਹਰਪ੍ਰੀਤ ਕੌਰ ,ਅਮਰਜੀਤ ਕੌਰ ,ਕਰਨੈਲ ਕੌਰ ,ਹਰਜਿੰਦਰ ਕੌਰ ਸੁਖਦੀਪ ਕੌਰ ਕਰਮਜੀਤ ਕੌਰ ਜਸਵਿੰਦਰ ਕੌਰ ਅੰਮ੍ਰਿਤ ਕੌਰ ,ਅਮਨਦੀਪ ਕੌਰ, ਗੁਰਮੇਲ ਕੌਰ, ਹਰਵਿੰਦਰ ਕੌਰ, ਮਨਦੀਪ ਕੌਰ ,ਰਣਜੀਤ ਕੌਰ ,ਬੇਅੰਤ ਕੌਰ, ਬਲਜੀਤ ਕੌਰ ,ਸਰਬਜੀਤ ਕੌਰ ,ਸੰਦੀਪ ਕੌਰ ,ਗੁਰਮੀਤ ਕੌਰ ,ਜਸਪਾਲ ਕੌਰ ਨੇ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਦੇ ਸਮੇਂ ਤੋਂ ਲਾਕ ਡਾਓੁੁਨ ਕਾਰਨ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਸਾਡੇ ਘਰਾਂ ਦੇ ਚੁੱਲ੍ਹੇ ਪੂਰੀ ਤਰ੍ਹਾਂ ਠੰਢੇ ਹੋ ਚੁੱਕੇ ਹਨ ਅਤੇ ਪੈਸੇ ਦੀ ਘਾਟ ਕਾਰਨ ਘਰਾਂ ਦੇ ਗੁਜ਼ਾਰੇ ਚਲਾਉਣੇ ਮੁਸ਼ਕਲ ਹੋਏ ਪਏ ਹਨ।ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਵੱਲੋਂ ਲਾਕ ਡਾਓੁਨ ਦੇ ਮੱਦੇਨਜ਼ਰ ਸਰਕਾਰੀ ਬੈਂਕਾਂ ਅਤੇ ਪ੍ਰਾਈਵੇਟ ਫਰਮਾਂ ਨੂੰ ਕਿਸੇ ਵੀ ਵਿਅਕਤੀ ਤੋਂ ਵਿਆਜ ਜਾਂ ਕਰਜ਼ਾ ਨਾ ਵਸੂਲਣ ਸਬੰਧੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।ਪਰ ਦੂਜੇ ਪਾਸੇ ਪ੍ਰਾਈਵੇਟ ਫਰਮਾਂ ਵੱਲੋਂ ਲਏ ਲੋਨ ਦੀਆਂ ਕਿਸ਼ਤਾਂ ਭਰਾਉਣ ਲਈ ਕਰਮਚਾਰੀਆਂ ਵੱਲੋਂ ਕਿਸ਼ਤਾਂ ਵਸੂਲਣ ਲਈ ਮਜਬੂਰ ਅਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਔਖੇ ਸਮੇਂ ਆਰਥਿਕ ਸੰਕਟ ਵਿੱਚ ਚੱਲ ਰਹੇ ਸਮੇਂ ਵਿੱਚੋਂ ਅਸੀਂ ਕਿਸ਼ਤਾਂ ਭਰਨ ਲਈ ਪੂਰੀ ਤਰ੍ਹਾਂ ਅਸਮਰੱਥ ਹਾਂ।ਉਨ੍ਹਾਂ ਮੰਗ ਕੀਤੀ ਕਿ ਲੋਨ ਦੀਆਂ ਕਿਸ਼ਤਾਂ ਦੀ ਵਸੂਲੀ ਦਸੰਬਰ 2020 ਤੋਂ ਕੀਤੀ ਜਾਵੇ।ਉਸ ਤੋਂ ਪਹਿਲਾਂ ਸਾਡੇ ਕੋਲ ਕਿਸ਼ਤਾਂ ਭਰਨ ਦਾ ਕੋਈ ਪ੍ਰਬੰਧ ਨਹੀਂ ਹੈ।ਇਸ ਮੌਕੇ ਸ਼ਿੰਦਰ ਕੌਰ ,ਜਸਵੰਤ ਕੌਰ ,ਮਨਪ੍ਰੀਤ ਕੌਰ ,ਬਲਵਿੰਦਰ ਕੌਰ ,ਬਲਜੀਤ ਕੌਰ, ਲਾਭ ਕੌਰ ,ਵੀਰਪਾਲ ਕੌਰ ,ਕਿਰਨਜੀਤ ਕੌਰ ,ਹਰਪ੍ਰੀਤ ਕੌਰ, ਹਰਵਿੰਦਰ ਕੌਰ ,ਸੰਦੀਪ ਕੌਰ, ਸੋਮਾ ਕੌਰ, ਮਨਦੀਪ ਕੌਰ ਰਵੀ ,ਜੀਤ ਕੌਰ, ਗੁਰਮੀਤ ਕੌਰ ,ਸੁਖਦੀਪ ਕੌਰ, ਕੁਲਵੰਤ ਕੌਰ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ।

ਪੰਜਾਬ 'ਚ ਹੁਣ ਤਕ 2000 ਮਰੀਜ਼ ਸਿਹਤਯਾਬ, ਸੋਮਵਾਰ ਨੂੰ 36 ਨਵੇਂ ਪਾਜ਼ੇਟਿਵ ਕੇਸ ਆਏ

ਸੋਮਵਾਰ ਨੂੰ 36 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਆਏ  

ਚੰਡੀਗੜ,   ਜੂਨ 2020  -(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਪੰਜਾਬ 'ਚ ਫਿਰ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਸੋਮਵਾਰ ਨੂੰ 36 ਨਵੇਂ ਪਾਜ਼ੇਟਿਵ ਕੇਸ ਆਏ, ਜਦਕਿ 13 ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸੂਬੇ 'ਚ ਹੁਣ ਕੁੱਲ ਇਨਫੈਕਟਿਡ ਵਿਅਕਤੀਆਂ ਦੀ ਗਿਣਤੀ 2389 ਹੋ ਗਈ ਹੈ। ਇਨ੍ਹਾਂ 'ਚੋਂ 338 ਹੀ ਸਰਗਰਮ ਕੇਸ ਹਨ। ਬਾਕੀ 2000 ਠੀਕ ਹੋ ਚੁੱਕੇ ਹਨ। ਮਰੀਜ਼ਾਂ ਦੀ ਰਿਕਵਰੀ ਰੇਟ 85 ਫੀਸਦੀ ਤੋਂ ਜ਼ਿਆਦਾ ਹੈ। ਇਹ ਦਰ ਹੋਰਨਾਂ ਸੂੁਬਿਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਇਨ੍ਹਾਂ 'ਚ ਵੀ ਔਰਤਾਂ ਦੇ ਸਿਹਤਯਾਬ ਹੋਣ ਦੀ ਦਰ ਮਰਦਾਂ ਤੋਂ ਜ਼ਿਆਦਾ ਹੈ। ਔਰਤਾਂ ਦੀ ਦਰ 53 ਤੇ ਮਰਦਾਂ ਦੀ 47 ਹੈ। ਉੱਥੇ, ਸੋਮਵਾਰ ਨੂੰ ਹੁਸ਼ਿਆਰਪੁਰ 'ਚ ਅੱਠ, ਫਤਹਿਗੜ੍ਹ ਸਾਹਿਬ 'ਚ ਪੰਜ, ਪਟਿਆਲਾ 'ਚ ਚਾਰ, ਸੰਗਰੂਰ 'ਚ ਤਿੰਨ, ਪਠਾਨਕੋਟ, ਅੰਮਿ੍ਤਸਰ ਤੇ ਬਠਿੰਡਾ 'ਚ ਦੋ-ਦੋ, ਜਲੰਧਰ ਤੇ ਲੁਧਿਆਣਾ 'ਚ 3-3, ਗੁਰਦਾਸਪੁਰ ਤੇ ਨਵਾਂਸ਼ਹਿਰ 'ਚ ਇਕ-ਇਕ ਕੇਸ ਆਇਆ।  

ਕੋਵਿਡ-19 ਰੋਕਥਾਮ ਲਈ ਲੌਕਡਾਊਨ 5.0/ਅਨਲੌਕ 1.0 ਤਹਿਤ ਨਵੀਂਆਂ ਹਦਾਇਤਾਂ ਜਾਰੀ

ਪਹਿਲੀ ਤੋਂ 30 ਜੂਨ ਤੱਕ ਜਾਰੀ ਰਹਿਣਗੀਆਂ ਹਦਾਇਤਾਂ

ਲੁਧਿਆਣਾ,  ਜੂਨ 2020 ( ਇਕਬਾਲ ਸਿੰਘ ਰਸੂਲਪੁਰ / ਚਰਨਜੀਤ ਸਿੰਘ ਚੰਨ / ਮਨਜਿੰਦਰ ਗਿੱਲ )  

 ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਕੋਵਿਡ-19 ਰੋਕਥਾਮ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਜਾਰੀ ਕ੍ਰਮਵਾਰ 30 ਮਈ ਅਤੇ 31 ਮਈ ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਭਾਰਤੀ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਜਾਰੀ ਹੁਕਮਾਂ ਰਾਹੀਂ ਜ਼ਿਲੇ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਗੈਰ-ਜ਼ਰੂਰੀ ਜਨਤਕ ਗਤੀਵਿਧੀਆਂ 'ਤੇ ਮਨਾਹੀ ਲਾਗੂ ਕੀਤੀ ਗਈ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ, ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੋਵਿਡ ਰੋਕਥਾਮ ਤਹਿਤ ਜਾਰੀ ਪਾਬੰਦੀਆਂ ਤੇ ਮਨਜੂਰੀਆਂ 'ਚ ਜ਼ਿਲੇ 'ਚ ਦੁਕਾਨਾਂ ਪਹਿਲਾਂ ਤੋਂ ਹੀ ਤੈਅ ਰੋਸਟਰ ਮੁਤਾਬਕ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲ ਸਕਣਗੀਆਂ। ਸ਼ਰਾਬ ਦੀਆਂ ਦੁਕਾਨਾਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁਲ ਸਕਣਗੀਆਂ। ਹਜਾਮਤ, ਹੇਅਰ ਕਟ ਸੈਲੂਨ, ਬਿਊਟੀ ਪਾਰਲਰ ਤੇ ਸਪਾ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਅਨੁਸਾਰ ਹੀ ਖੋਲੇ ਜਾ ਸਕਣਗੇ। ਸਪੋਰਟਸ ਕੰਪਲੈਕਸ ਤੇ ਸਟੇਡੀਅਮ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਸਾਵਧਾਨੀਆਂ ਅਨੁਸਾਰ ਹੀ ਚਲ ਸਕਣਗੇ। ਸਨਅਤਾਂ ਤੇ ਸਨਅਤੀ ਅਦਾਰਿਆਂ ਨੂੰ ਦਿਹਾਤੀ ਤੇ ਸ਼ਹਿਰੀ ਖੇਤਰਾਂ 'ਚ ਬਿਨਾਂ ਕਿਸੇ ਬੰਦਸ਼ ਤੋਂ ਚੱਲਣ ਦੀ ਇਜ਼ਾਜ਼ਤ ਹੋਵੇਗੀ। ਉਸਾਰੀ ਗਤੀਵਿਧੀਆਂ ਵੀ ਸ਼ਹਿਰ ਤੇ ਪੇਂਡੂ ਇਲਾਕੇ 'ਚ ਬਿਨਾਂ ਕਿਸੇ ਬੰਦਸ਼ ਤੋਂ ਚੱਲ ਸਕਣਗੀਆਂ। ਖੇਤੀਬਾੜੀ, ਬਾਗ਼ਬਾਨੀ, ਪਸ਼ੂ ਪਾਲਣ ਤੇ ਵੈਟਰਨਰੀ ਸੇਵਾਵਾਂ ਵੀ ਬੇ-ਰੋਕ ਟੋਕ ਚੱਲ ਸਕਣਗੀਆਂ। ਈ-ਕਾਮਰਸ ਨੂੰ ਸਾਰੀਆਂ ਵਸਤਾਂ ਵਾਸਤੇ ਆਗਿਆ ਹੋਵੇਗੀ। ਜ਼ਿਲੇ 'ਚ ਕੇਂਦਰ ਤੇ ਰਾਜ ਸਰਕਾਰ ਦੇ ਦਫ਼ਤਰ ਸਮਾਜਿਕ ਫ਼ਾਸਲੇ ਨੂੰ ਯਕੀਨੀ ਬਣਾਉਂਦੇ ਹੋਏ ਆਪਣੀ ਲੋੜੀਂਦੀ ਮਾਨਵੀ ਸ਼ਕਤੀ ਨਾਲ ਕੰਮ ਕਰ ਸਕਣਗੇ। ਇਸ ਤੋਂ ਇਲਾਵਾ 65 ਸਾਲ ਤੋਂ ਉੱਪਰ ਦੇ ਬਜ਼ੁਰਗਾਂ, ਹੋਰਨਾਂ ਬਿਮਾਰੀਆਂ ਨਾਲ ਪੀੜਤ ਵਿਅਕਤੀਆਂ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜ਼ਰੂਰੀ ਕੰਮ ਤੋਂ ਬਿਨਾਂ ਬਾਹਰ ਨਾ ਨਿਕਲਣ ਲਈ ਆਖਿਆ ਗਿਆ ਹੈ। ਜ਼ਿਲੇ 'ਚ ਜਿਨਾਂ ਗਤੀਵਿਧੀਆਂ 'ਤੇ ਰੋਕ ਰਹੇਗੀ, ਉਨਾਂ 'ਚ ਸਿਨੇਮਾ ਹਾਲ, ਜਿਮਨੇਜ਼ੀਅਮ, ਤੈਰਾਕੀ ਤਲਾਅ, ਮਨੋਰੰਜਕ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਇਕੱਤਰਤਾ ਹਾਲ ਤੇ ਅਜਿਹੇ ਹੋਰ ਸਥਾਨ ਬੰਦ ਰਹਿਣਗੇ। ਸਮਾਜਿਕ/ਰਾਜਨੀਤਿਕ/ਖੇਡ/ਮਨੋਰੰਜਕ/ਅਕਾਦਮਿਕ/ਸਭਿਆਚਾਰਕ/ਧਾਰਮਿਕ ਸਮਾਗਮ ਅਤੇ ਹੋÂ ਵੱਡੇ ਇਕੱਠਾਂ 'ਤੇ ਮਨਾਹੀ ਰਹੇਗੀ। ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੇ ਜਨਤਕ ਥਾਂਵਾਂ 'ਤੇ ਸੇਵਨ ਦੀ ਮਨਾਹੀ ਰਹੇਗੀ ਪਰੰਤੂ ਉਨਾਂ ਦੀ ਵਿਕਰੀ 'ਤੇ ਰੋਕ ਨਹੀਂ ਹੋਵੇਗੀ। ਸੀਮਤ ਗਤੀਵਿਧੀਆਂ 'ਚ ਵਿਆਹ ਨਾਲ ਸਬੰਧਤ ਸਮਾਗਮ 'ਚ 50 ਤੋਂ ਵਧੇਰੇ ਦੀ ਗਿਣਤੀ ਨਾ ਹੋਵੇ ਅਤੇ ਅੰਤਮ ਸਸਕਾਰ/ਰਸਮਾਂ 'ਚ 20 ਤੋਂ ਵਧੇਰੇ ਦਾ ਇਕੱਠ ਨਾ ਹੋਵੇ। ਜ਼ਿਲੇ 'ਚ ਧਾਰਮਿਕ/ਪੂਜਾ ਸਥਾਨ, ਹੋਟਲ ਤੇ ਹੋਰ ਮੇਜ਼ਬਾਨੀ ਸੇਵਾਵਾਂ ਤੇ ਸ਼ਾਪਿੰਗ ਮਾਲ ਜਨਤਕ ਤੌਰ 'ਤੇ ਖੋਲਣ ਬਾਰੇ ਫ਼ੈਸਲਾ 7 ਜੂਨ ਤੋਂ ਬਾਅਦ ਵੱਖਰੇ ਹੁਕਮਾਂ ਦੁਆਰਾ ਕੀਤਾ ਜਾਵੇਗਾ। ਰੈਸਟੋਰੈਂਟ ਟੇਕ-ਅਵੇਅ ਜਾਂ ਹੋਮ ਡਲਿਵਰੀ ਸੇਵਾਵਾਂ ਜਾਰੀ ਰੱਖ ਸਕਣਗੇ। ਬੱਸਾਂ ਦੀ ਅੰਤਰ ਰਾਜੀ ਅਤੇ ਰਾਜ ਵਿੱਚ ਆਗਿਆ ਸੂਬੇ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਨਿਰਧਾਰਿਤ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰਜ਼ ਦੇ ਆਧਾਰ 'ਤੇ ਹੋਵੇਗੀ। ਅੰਤਰ ਰਾਜੀ ਤੌਰ 'ਤੇ ਯਾਤਰੀ ਵਾਹਨਾਂ ਜਿਵੇਂ ਕਿ ਟੈਕਸੀ, ਕੈਬਜ਼, ਸਟੇਜ ਕੈਰੀਅਰ, ਟੈਂਪੋ ਟ੍ਰੈਵਲਰ ਤੇ ਕਾਰਾਂ ਦੀ ਆਗਿਆ ਆਪਣੇ ਤੌਰ 'ਤੇ ਪ੍ਰਾਪਤ ਕੀਤੇ ਈ-ਪਾਸ ਦੇ ਆਧਾਰ 'ਤੇ ਹੋਵੇਗੀ। ਆਪਣੇ ਰਾਜ ਵਿੱਚ ਇਨਾਂ ਵਾਹਨਾਂ ਦੇ ਚੱਲਣ 'ਤੇ ਕੋਈ ਰੋਕ ਨਹੀਂ ਹੋਵੇਗੀ। ਸਾਈਕਲ, ਰਿਕਸ਼ਾ ਤੇ ਆਟੋ ਰਿਕਸ਼ਾ ਵੀ ਟ੍ਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਜਾਰੀ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰਜ਼ ਅਨੁਸਾਰ ਚਲ ਸਕਣਗੇ। ਦੋਪਹੀਆ ਵਾਹਨ ਜਿਵੇਂ ਕਿ ਮੋਟਰ ਸਾਈਕਲ/ਸਕੂਟਰ ਆਦਿ ਦੋ ਯਾਤਰੀਆਂ ਸਮੇਤ ਚੱਲਣ ਦੀ ਇਜ਼ਾਜ਼ਤ ਹੋਵੇਗੀ। ਚਾਰ ਪਹੀਆ ਵਾਹਨਾਂ ਲਈ ਡਰਾਇਵਰ ਤੋਂ ਇਲਾਵਾ ਦੋ ਸਵਾਰੀਆਂ ਦੀ ਇਜ਼ਾਜ਼ਤ ਹੋਵੇਗੀ ਅਤੇ ਟ੍ਰਾਂਸਪੋਰਟ ਵਿਭਾਗ ਵੱਲੋਂ ਨਿਰਧਾਰਿਤ ਸਟੈਂਡਰਡ ਅਪਰੇਟਿੰਗ ਪ੍ਰੋਸੀਜ਼ਰ ਦੀ ਪਾਲਣਾ ਜ਼ਰੂਰੀ ਹੋਵੇਗੀ। ਖਰੀਦਦਾਰੀ, ਦਫ਼ਤਰ ਜਾਂ ਕੰਮ 'ਤੇ ਜਾਣ ਲਈ ਵਾਹਨ ਲਈ ਪਾਸ ਲਾਜ਼ਮੀ ਨਹੀਂ ਹੋਵੇਗਾ। ਅੰਤਰ ਰਾਜੀ ਵਸਤਾਂ ਦੀ ਢੋਆ-ਢੁਆਈ 'ਤੇ ਕੋਈ ਰੋਕ ਨਹੀਂ ਹੋਵੇਗੀ। ਸਮਾਜਿਕ ਤੋਰੇ-ਫੇਰੇ 'ਤੇ ਕੋਈ ਮਨਾਹੀ ਨਹੀਂ ਹੋਵੇਗੀ ਬਸ਼ਰਤੇ ਘਰੋਂ ਬਾਹਰ ਨਿਕਲਣ ਦਾ ਵਾਜਿਬ ਕਾਰਨ ਹੋਵੇ। ਉਂਜ ਬਿਨਾਂ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ ਨੂੰ ਹਰੇਕ ਗਤੀਵਿਧੀ 'ਚ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਜ਼ਿਲਾ ਮੈਜਿਸਟ੍ਰੇਟ ਵੱਲੋਂ ਪੁਰਾਣੇ ਰੋਸਟਰ ਮੁਤਾਬਕ ਹੀ ਦੁਕਾਨਾਂ ਖੋਲਣ ਤੇ ਸਮਾਜਿਕ ਫ਼ਾਸਲੇ ਨਾਲ ਕਿਸੇ ਵੀ ਤਰਾਂ ਦਾ ਸਮਝੌਤਾ ਨਾ ਕਰਨ ਲਈ ਆਖਿਆ ਗਿਆ ਹੈ। ਜਨਤਕ ਥਾਂਵਾਂ ਸਮੇਤ ਕੰਮ ਵਾਲੇ ਸਥਾਨਾਂ 'ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਉਲੰਘਣਾ ਹੋਣ 'ਤੇ 29 ਮਈ ਦੇ ਨੋਟੀਫ਼ਿਕੇਸ਼ਨ ਮੁਤਾਬਕ ਨਿਰਧਾਰਿਤ ਸਜ਼ਾ/ਜੁਰਮਾਨਾ ਦੇਣਾ ਪਵੇਗਾ। ਸਨਅਤਾਂ ਤੇ ਹੋਰ ਅਦਾਰਿਆਂ ਲਈ ਕੋਈ ਪਰਮਿਟ ਨਹੀਂ ਲੈਣਾ ਪਵੇਗਾ ਅਤੇ ਸਾਰੇ ਕਰਮਚਾਰੀ, ਚਾਹੇ ਸਰਕਾਰੀ, ਨਿੱਜੀ ਜਾਂ ਹੋਰ ਅਦਾਰਿਆਂ ਦੇ ਹੋਣ ਸਵੇਰ 5 ਤੋਂ ਸ਼ਾਮ 9 ਵਜੇ ਤੱਕ ਬਿਨਾਂ ਪਾਸ ਆ-ਜਾ ਸਕਦੇ ਹਨ। ਲੋਕਾਂ ਦੀ ਅੰਤਰ ਰਾਜੀ ਗਤੀਵਿਧੀ 'ਤੇ ਵੀ ਕੋਈ ਪਾਬੰਦੀ ਨਹੀਂ ਹੋਵੇਗੀ, ਬਸ਼ਰਤੇ ਕੋਵਾ ਐਪ ਤੇ ਸਵੈ-ਜਨਰੇਟਡ ਈ-ਪਾਸ ਹੋਵੇ। ਸਮੂਹ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਅਰੋਗਿਆ ਸੇਤੂ ਐਪ ਆਪਣੇ ਮੋਬਾਇਲ ਫ਼ੋਨਾਂ 'ਤੇ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਐਪ 'ਤੇ ਆਪਣੀ ਸਿਹਤ ਸਥਿਤੀ ਨਿਰੰਤਰ ਅਪਡੇਟ ਕਰਨ ਲਈ ਆਖਿਆ ਗਿਆ ਹੈ। ਇਨਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਾ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤੋਂ 60 ਅਤੇ ਭਾਰਤੀ ਦੰਡ ਵਿਧਾਨ ਦੀ ਧਾਰਾ 188 ਤਹਿਤ ਸਜ਼ਾ ਦਾ ਭਾਗੀਦਾਰ ਬਣ ਸਕਦਾ ਹੈ।

 

  

ਸੋਧ ਬਿਲ ਦੇ ਖਿਲਾਫ ਬਿਜਲੀ ਮੁਲਾਜਮਾਂ ਦਾ ਗੁੱਸਾ ਭੜਕਿਆ

ਜਗਰਾਉਂ 'ਚ ਕਾਲੇ ਬਿੱਲੇ ਲਾ ਕੇ ਰੋਸ ਮੁਜਾਹਰਾ

ਜਗਰਾਉਂ/ਲੁਧਿਆਣਾ, ਜੂਨ 2020 -(ਰਸ਼ਪਾਲ ਸ਼ੇਰਪੁਰੀ/ਮਨਜਿੰਦਰ ਗਿੱਲ)-

- ਕੇਂਦਰ ਸਰਕਾਰ ਵਲੋਂ ਕਾਹਲੀ ਵਿੱਚ ਪਾਸ ਕੀਤੇ ਜਾ ਰਹੇ ਮੁਲਾਜਮ ਅਤੇ ਲੋਕ ਵਿਰੋਧੀ ਕਾਨੂੰਨ 'ਬਿਜਲੀ ਐਕਟ-2020' ਦੇ ਖਿਲਾਫ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਉਪਰ ਅੱਜ ਜਗਰਾਉਂ ਵਿਖੇ ਅੱਜ ਬਿਜਲੀ ਮੁਲਾਜਮਾਂ ਨੇ ਟੈਕਨੀਕਲ ਸਰਵਿਸ ਯੂਨੀਅਨ ਦੇ ਡਵੀਜਨ ਸਕੱਤਰ ਅਜਮੇਰ ਸਿੰਘ ਕਲੇਰ ਦੀ ਅਗਵਾਈ ਹੇਠ ਰੋਸ ਭਰਪੂਰ ਰੋਸ ਮੁਜਾਹਰਾ ਕੀਤਾ ਅਤੇ ਬਿਜਲੀ ਮੁਲਾਜਮਾਂ ਨੇ ਕਾਲੇ ਬਿੱਲੇ ਲਾ ਕੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕੀਤਾ। ਰੋਸ ਮੁਜਾਹਰੇ ਮੌਕੇ ਇਕੱਤਰ ਬਿਜਲੀ ਮੁਲਾਜਮਾਂ ਨੂੰ ਸੰਬੋਧਨ ਕਰਦੇ ਹੋਏ ਡਵੀਜਨ ਸਕੱਤਰ ਅਜਮੇਰ ਸਿੰਘ ਕਲੇਰ ਅਤੇ ਉਪ ਮੰਡਲ ਪ੍ਰਧਾਨ ਬੂਟਾ ਸਿੰਘ ਮਲਕ ਨੇ ਆਖਿਅ ਕਿ ਮੋਦੀ ਸਰਕਾਰ ਦੇਸ਼ ਦੇ ਬਿਜਲੀ ਵਿਭਾਗਾਂ ਨੂੰ ਕੌਡੀਆਂ ਦੇ ਭਾਅ ਸਰਮਾਏਦਾਰ ਚਹੇਤਿਆਂ ਦੇ ਹੱਥਾਂ ਵਿੱਚ ਦੇਣ ਜਾ ਰਹੀ ਹੈ। ਇਸ ਨਾਲ ਬਿਜਲੀ ਮਹਿੰਗੀ ਹੀ ਨਹੀਂ ਹੋਵੇਗੀ, ਬਲਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਵੀ ਹੋ ਜਾਵੇਗੀ। ਉਹਨਾਂ ਆਖਿਆ ਕਿ ਜਦੋਂ ਤੋ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਇਸ ਨੇ ਦੇਸ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਦੇਸ ਦੇ ਕਮਾਈ ਕਰਨ ਵਾਲੇ ਅਦਾਰਿਆਂ ਦਾ ਨਿੱਜੀਕਰਨ ਕਰਕੇ ਚਹੇਤੇ ਸਰਮਾਏਦਾਰਾਂ ਨੂੰ ਵੇਚ ਰਹੀ ਹੈ। ਜਦੋ ਚਹੇਤਿਆਂ ਦੇ ਘਾਟੇ ਵਿੱਚ ਚੱਲ ਰਹੀਆਂ ਕੰਪਨੀਆਂ ਨੂੰ ਖਰੀਦ ਰਹੀ ਹੈ। ਉਹਨਾਂ ਕਿਸਾਨ ਜੱਥੇਬੰਦੀਆਂ ਅਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਜੇਕਰ ਇਕੱਠੇ ਹੋਕੇ ਕੇਂਦਰ ਸਰਕਾਰ ਦੇ ਇਸ ਲੋਕ ਵਿਰੋਧੀ ਹੱਲੇ ਦਾ ਵਿਰੋਧ ਨਾ ਕੀਤਾਂ ਤਾਂ ਇਸ ਸਰਕਾਰ ਨੇ ਕਾਹਲੀ ਵਿੱਚ 'ਬਿਜਲੀ ਸੋਧ ਬਿਲ-2020' ਨੂੰ ਪਾਸ ਕਰਕੇ ਲੋਕਾਂ ਉਪਰ ਥੋਪ ਦੇਣਾ ਹੈ। ਉਹਨਾਂ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਜੇਕਰ ਨਿੱਜੀਕਰਨ ਦਾ ਰਾਹ ਹੋਰ ਪੱਧਰਾ ਕਰਨ ਲਈ ਬਿਜਲੀ ਐਕਟ-2020 ਪਾਸ ਕੀਤਾ ਗਿਆ ਤਾਂ ਬਿਜਲੀ ਕਾਮੇ ਸੜਕਾਂ ਉਪਰ ਉਤਰਨ ਲਈ ਮਜਬੂਰ ਹੋਣਗੇ ਅਤੇ ਸੰਘਰਸ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਘਰ ਸਿੰਘ ਲੀਲਾਂ, ਅਵਤਾਰ ਸਿੰਘ ਕਲੇਰ, ਪਰਮਜੀਤ ਸਿੰਘ ਚੀਮਾਂ, ਜਤਿੰਦਰਪਾਲ ਸਿੰਘ ਡੱਲਾ, ਪਵਿੱਤਰ ਸਿੰਘ ਗਾਲਿਬ, ਸੁਖਵਿੰਦਰ ਸਿੰਘ ਕਾਕਾ, ਜਗਜੀਤ ਸਿੰਘ ਹਾਂਸ, ਪਰਮਜੀਤ ਰਾਏ, ਭੁਪਿੰਦਰ ਸਿੰਘ ਕੋਠੇ ਪ੍ਰੇਮਸਰ, ਦਲਜੀਤ ਸਿੰਘ, ਹਰਪ੍ਰੀਤ ਸਿੰਘ ਨੱਥੋਵਾਲ, ਦਿਲ ਬਹਾਦਰ, ਰਾਮ ਬਹਾਦੁਰ, ਤਾਰਾ ਸਿੰਘ ਆਦਿ ਨੇ ਵੀ ਕੇਂਦਰ ਸਰਕਾਰ ਦੇ ਲੋਕ ਮਾਰੂ ਫੈਸਲੇ ਦਾ ਤਿੱਖਾ ਵਿਰੋਧ ਕੀਤਾ।

ਸ਼੍ਰੀ ਹਰਿਮੰਦਰ ਸਾਹਿਬ ਲਈ ਕਣਕ ਭੇਜੀ ਗਈ

ਸ੍ਰੋਮਣੀ ਅਕਾਲੀ ਦਲ ਦੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਅਗਵਾਈ ਵਿਚ ਸੰਗਤਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਕਣਕ ਰਵਾਨਾ

ਰਾਜਪੁੱਰਾ ,ਜੂਨ 2020 - (ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-ਸ੍ਰੋਮਣੀ ਅਕਾਲੀ ਦਲ ਦੇ ਸ੍ਰੋਮਣੀ  ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਗੁਰੂਦੁਆਰਿਆਂ ਅਤੇ ਗੁਰੂ ਕੇ ਵਜੀਰਾਂ ਲਈ ਲਗਾਤਾਰ ਲੰਗਰ ਦੀ ਸੇਵਾ ਜਾਰੀ ਹੈ। ਅੱਜ ਰਾਜਪੁੱਰਾ ਵਿੱਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਸ੍ਰੋਮਣੀ ਅਕਾਲੀ ਦਲ ਦੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਸਰਦਾਰ ਰਨਜੀਤ ਸਿੰਘ ਰਾਨਾ ਪ੍ਰਧਾਨ ਰਾਜਪੁੱਰਾ ਤੋਂ ਸਮੁੱਚੀ ਲੀਡਰਸਿੱਪ ਰਾਹੀ ਹਲਕਾ ਰਾਜਪੁੱਰਾ ਦੀ ਸੰਗਤ ਵੱਲੋ ਇਕੱਠੀ ਕੀਤੀ ਲੰਗਰਾਂ ਲਈ ਲਗਭਗ 350 ਕੁਆਂਟਲ ਕਣਕ ਦਰਬਾਰ ਸਾਹਿਬ ਲਈ ਭੇਜੀ ਗਈ।
ਜਿਸ ਨੂੰ ਪ੍ਰੌ. ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੀ ਐਨ ਕੇ ਸ਼ਰਮਾ ਐਮ ਐਲ ਏ, ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ ਐਲ ਏ ਅਤੇ ਹੋਰ ਲੀਡਰਸਿੱਪ ਨੇ ਰਵਾਨਾ ਕੀਤਾ।

(ਫੋਟੋ ਕੈਪਸ਼ਨ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਕਣਕ ਰਵਾਨਾ ਕਰਦੇ ਹੋਏ ਪ੍ਰੌ. ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੀ ਐਨ ਕੇ ਸ਼ਰਮਾ ਐਮ ਐਲ ਏ, ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ ਐਲ ਏ ਅਤੇ ਹੋਰ ਲੀਡਰਸਿੱਪ )

ਤਾਲਾਬੰਦੀ ਤੋੜਨ ਵਾਲ਼ਿਆਂ ਖਿਲਾਫ ਕਪੂਰਥਲਾ ਪੁਲਿਸ ਹੋਈ ਸਖ਼ਤ 

ਕੋਰੋਨਾ ਖਿਲਾਫ ਜਾਰੀ ਮੁਹਿੰਮ ਵਿੱਚ ਆਮ ਲੋਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ-ਡੀ ਐਸ ਪੀ ਸੁਰਿੰਦਰ ਸਿੰਘ

ਲਾਪਰਵਾਹੀ ਕਰਨ ਵਾਲੇ ਵਾਹਨ ਚਾਲਕਾਂ ਮੌਕੇ ਤੇ ਚਾਲਾਨ ਕੱਟਿਆਂ ਜਾਵੇਗਾ - ਜਿਲ੍ਹਾ ਟ੍ਰੈਫ਼ਿਕ ਇੰਚਾਰਜ਼ ਦੀਪਕ ਸ਼ਰਮਾਂ

ਕਪੂਰਥਲਾ , ਜੂਨ 2020 -(ਹਰਜੀਤ ਸਿੰਘ ਵਿਰਕ) ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੋਰੋਨਾ ਮਹਾਮਾਰੀ ਨੂੰ ਅੱਗੇ ਵੱਢਣ ਤੋਂ ਰੋਕਣ ਲਈ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣਾ ਕਰਨ ਵਾਸਤੇ ਜਿਲ੍ਹਾ ਕਪੂਰਥਲਾ ਪੁਲਿਸ ਮੁਖੀ ਐਸਐਸਪੀ ਸ੍ਰੀ ਸਤਿੰਦਰ ਸਿੰਘ ਵਿਰਕ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਡੀਐਸਪੀ ਕਪੂਰਥਲਾ ਸ੍ਰੀ ਸੁਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਜ਼ਿਲ੍ਹੇ ਦੇ ਸਾਰੇ ਪ੍ਰਮੁੱਖ ਮਾਰਗਾਂ  , ਬਜ਼ਾਰਾਂ ਅਤੇ ਨਾਕਿਆਂ ਤੇ ਵਾਹਨ ਚਾਲਕਾਂ ਨੂੰ ਸਖਤੀ ਨਾਲ ਚੈਕ ਕੀਤਾ ਜਾ ਰਿਹਾ ਹੈ , ਜਿਸ ਤਹਿਤ ਡੀਐਸਪੀ ਕਪੂਰਥਲਾ ਵੱਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗ਼ੈਰ ਜਰੂਰੀ ਕੰਮਾਂ ਤੇ ਘਰਾਂ ਤੋਂ ਬਾਹਰ ਨਿਕਲ਼ਨਾ ਘਾਹੀ ਨਹੀ ਹੈ , ਜੋ ਵੀ ਦੋ ਪਾਹੀਆਂ ਵਾਹਨ ਚਾਲਕ ਬਿਨਾ ਮਾਸਕ ਅਤੇ ਇੱਕ ਤੋਂ ਵੱਧ ਸਵਾਰੀ ਕਰਦਿਆਂ ਮਿਲਿਆ ਤਾ ਉਸ ਦਾ ਮੌਕੇ ਤੇ ਹੀ 500 ਰੂਪੈ ਦਾ ਜੁਰਮਾਨਾ ਕੀਤਾ ਜਾਵੇਗਾ । ਤਾਲਾਬੰਦੀ ਤੋੜ੍ਹਨ ਵਾਲ਼ਿਆਂ ਖਿਲਾਫ ਸਖ਼ਤ ਹੁੰਦਿਆਂ ਜਿਲ੍ਹਾ ਟ੍ਰੈਫ਼ਿਕ ਇੰਚਾਰਜ਼ ਦੀਪਕ ਸ਼ਰਮਾ ਨੇ ਕਿਹਾ ਜੋ ਵੀ ਕਾਰ ਚਾਲਕ ਬਿਨਾ ਮਾਸਕ ਅਤੇ ਤਿੰਨ ਸਵਾਰੀਆਂ ਸਮੇਤ ਡਰਾਇਵਰ ਨਿਯਮ ਦੀ ਪਾਲਣਾ ਨਹੀ ਕਰੇਗਾ ਤਾ ਉਸ ਨੂੰ 2000 ਜੁਰਮਾਨਾ ਕੀਤਾ ਜਾਵੇਗਾ । ਇਸ ਤਰ੍ਹਾਂ ਆਟੋ ਰਿਕਸ਼ਾ ਵਿੱਚ ਚਾਲਕ ਤੋਂ ਇਲਾਵਾ ਦੋ ਸਵਾਰੀ ਤੋਂ ਵੱਧ ਬੈਠਣ ਤੇ 500ਰੂਪੈ  ਜੁਰਮਾਨਾ , ਪਬਲਿਕ ਸਥਾਨਾਂ ਤੇ ਥੁੱਕਣ ਤੇ 500 ਰੂਪੈ, ਬਿਨਾ ਮਾਸਕ ਨਿਕਲਣ ਤੇ 500 ਰੂਪੈ, ਅਤੇ ਦੁਕਾਨਾਂ ਤੇ ਸਾਂਝੀਆਂ ਥਾਂਵਾਂ ਤੇ ਨਿਯਮਿਤ ਗਿਣਤੀ ਜਿਆਦਾ ਲੋਕਾਂ ਦੇ ਇਕੱਠ ਤੇ 2000ਰੂਪੈ,ਬੱਸਾਂ ਵਿੱਚ ਦੱਸੀ ਗਿਣਤੀ ਤੋਂ ਜਿਆਦਾ ਸਵਾਰੀ ਬਿਠਾਉਣ ਅਤੇ ਘਰ ਵਿੱਚ ਇਕਾਂਤਵਸ ਕੀਤੇ ਲੋਕਾਂ ਵੱਲੋਂ ਬਿਨਾ ਇਜ਼ਾਜਤ ਬਾਜ਼ਾਰਾਂ ਵਿੱਚ ਨਿਕਲਣ ਤੇ ਵੀ 2000 ਰੂਪੈ ਜੁਰਮਾਨਾ ਕੀਤਾ ਜਾਵੇਗਾ ।ਇਸ ਮੌਕੇ ਜਿਲ੍ਹਾ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਇੰਚਾਰਜ਼ ਗੁਰਬਚਨ ਸਿੰਘ ਵੱਲੋਂ ਕਪੂਰਥਲਾ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਆਮ  ਜਨਤਾ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕਰਕੇ ਅਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਣਕਾਰੀ ਦਿੰਦਿਆਂ ਕਪੂਰਥਲਾ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਸਬ ਇੰਸਪੈਕਟਰ ਦਰਸ਼ਨ ਸਿੰਘ , ਏਐਸਆਈ ਬਲਵਿੰਦਰ ਸਿੰਘ , ਏਐਸਆਈ ਮਲਕੀਤ ਸਿੰਘ ਅਤੇ ਏਐਸਆਈ ਦਿਲਬਾਗ ਸਿੰਘ ਟਾਂਡੀ ਹਾਜ਼ਰ ਸਨ ।
(ਫੋਟੋ ਕੈਪਸ਼ਨ : -ਕਪੂ੍ਰਥਲਾ ਟ੍ਰੈਫ਼ਿਕ ਪੁਲਿਸ ਇਚਾਰਜ਼ ਦੀਪਕ ਸ਼ਰਮਾ , ਏਐਸਆਈ ਗੁਰਬਚਨ ਸਿੰਘ ਸਮੇਤ ਪੁਲਿਸ ਟੀਮ ਬਜ਼ਾਰਾਂ ਵਿੱਚ ਕੋਰੋਨਾ ਮਹਾਮਾਰੀ ਖਿਲਾਫ ਜਾਰੀ ਹਿਦਾਇਤਾਂ ਬਾਰੇ ਸ਼ਾਮ ਜਨਤਾ ਨੂੰ ਜਾਗਰੂਕ ਕਰਦੇ ਹੋਏ )

ਯੂਥ ਅਕਾਲੀ ਆਗੂਆਂ ਦੀ ਅਗਵਾਈ ਵਿਚ ਸੰਗਤਾਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਕਣਕ ਰਵਾਨਾ

ਹਲਕਾ ਟਾਂਡਾ ,ਮਈ 2020 -(ਗੁਰਕੀਰਤ ਸਿੰਘ ਜਗਰਾਓਂ/ਮਨਜਿੰਦਰ ਗਿੱਲ)-  ਯੂਥ ਅਕਾਲੀ ਆਗੂਆਂ ਵਲੋਂ ਗੁਰੂਦੁਆਰਿਆਂ ਅਤੇ ਗੁਰੂ ਕੇ ਵਜੀਰਾਂ ਲਈ ਲ ੍ਹੜਗਾਤਾਰ ਲੰਗਰ ਦੀ ਸੇਵਾ ਜਾਰੀ ਹੈ। ਅੱਜ ਹਲਕਾ ਟਾਂਡਾ ਵਿੱਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਅੱਜ ਹਲਕਾ ਟਾਂਡਾ ਤੋਂ ਸ. ਅਰਵਿੰਦਰ ਸਿੰਘ ਰਸੂਲਪੁਰ ਅਤੇ ਸ. ਕਮਲਜੀਤ ਸਿੰਘ ਕੁਲਾਰ ਰਸੂਲਪੁਰ ਯੂਥ ਅਕਾਲੀ ਆਗੂ ਦੀ ਅਗਵਾਈ ਵਿਚ ਸੰਗਤਾਂ ਵਲੋਂ 223 ਕੁਇੰਟਲ ਕਣਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲ਼ਈ ਰਵਾਨਾ ਕੀਤੀ ਗਈ ।ਓਥੇ ਹੀ ਅਕਾਲੀ ਆਗੂ ਸ. ਅਰਵਿੰਦਰ ਸਿੰਘ ਰਸੂਲਪੁਰ ਅਤੇ ਸ. ਕਮਲਜੀਤ ਸਿੰਘ ਕੁਲਾਰ ਰਸੂਲਪੁਰ ਦਾ ਕਹਿਣਾ ਹੈ ਕਿ ਹਲਕਾ ਉੜਮੁੜ ਟਾਂਡਾ ਦੀ ਸੰਗਤ ਵੱਲੋਂ ਪਹਿਲਾਂ ਵੀ ਵੱਡੀ ਪੱਧਰ ’ਤੇ ਕਣਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਸੇਵਾ ਲਈ ਭੇਜੀ ਗਈ ਹੈ। ਹਲਕੇ ਦੀ ਸੰਗਤ ਵੱਲੋਂ ਹੁਣ ਤੱਕ ਸ੍ਰੀ ਦਰਬਾਰ ਸਾਹਿਬ ਲਈ ਕੁੱਲ 1965 ਕੁਇੰਟਲ ਕਣਕ ਭੇਟ ਕੀਤੀ ਗਈ ਹੈ। 
ਫੋਟੋ ਕੈਪਸ਼ਨ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਕਣਕ ਰਵਾਨਾ ਕਰਦੇ ਅਕਾਲੀ ਆਗੂ ਅਤੇ ਹੋਰ।

ਧਰਮਕੋਟ ਵਿੱਚ ਦਰੱਖਤ ਵੱਡਣ ਨੂੰ ਲੈ ਕੇ ਹੋਏ ਝਗੜੇ ਵਿੱਚ,ਇੱਕ ਵਿਅਕਤੀ ਦੀ ਮੌਤ

ਮੋਗਾ( ਰਾਣਾ ਸ਼ੇਖਦੌਲਤ, ਜੱਜ ਮਸੀਤਾਂ) ਇੱਥੋਂ ਨਜ਼ਦੀਕ ਧਰਮਕੋਟ ਵਿੱਚ ਦਰੱਖਤਾਂ ਨੂੰ ਵੱਡਣ ਕਾਰਨ ਦੋ ਧਿਰਾਂ ਦੀ ਲੜਾਈ ਹੋ ਗਈ ਸੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਬੀਤੀ 27 ਮਈ ਨੂੰ ਵਰਕਸ਼ਾਪ ਦੇ ਨਾਲ ਪਲਾਂਟ ਵਿੱਚ ਛਾਂਦਾਰ ਦਰੱਖਤਾਂ ਨੂੰ ਵੱਡਣ ਪਿੱਛੇ ਵਰਕਸ਼ਾਪ ਦੇ ਮਾਲਕ ਅਤੇ ਉਸਦੇ ਭਰਾ ਅਤੇ ਕੰਮ ਕਰਨ ਵਾਲੇ ਕਰੰਦੇ ਨਾਲ ਗੁਆਢੀਆਂ ਪ੍ਰਵੀਨ ਕੁਮਾਰ, ਕਾਕੂ ਪੁੱਤਰ ਪ੍ਰਵੀਨ ਕੁਮਾਰ, ਸ਼ੀਸ਼ੀ ਬਾਲਾ ਪਤਨੀ ਪ੍ਰਵੀਨ ਕੁਮਾਰ ਅਤੇ ਨਾਲ ਕੁੱਝ ਹੋਰ ਰਿਸ਼ਤੇਦਾਰ ਸੀ ਉਨਾਂ ਨੇ ਵਰਕਸ਼ਾਪ ਦੇ ਅੰਦਰ ਜਾ ਕੇ ਕੁੱਟਮਾਰ ਕੀਤੀ ਜਿਸ ਤੇ ਕੁਲਦੀਪ ਸਿੰਘ ਜੋ ਵਰਕਸ਼ਾਪ ਦਾ ਮਾਲਕ ਸੀ ਦੇ ਬਿਆਨਾਂ ਉੱਤੇ ਦੋਸ਼ੀਆਂ ਖਿਲਾਫ ਕੁੱਟਮਾਰ ਕਰਨ ਦੀਆਂ ਵੱਖ ਵੱਖ ਧਰਾਵਾਂ ਦਾ ਮੁਕੱਦਮਾ ਦਰਜ ਕਰ ਦਿੱਤਾ ਸੀ। ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਮੇਰੀ ਵਰਕਸ਼ਾਪ ਦੇ ਨਾਲ ਮੇਰਾ ਪਲਾਂਟ ਹੈ ਜਿਸ ਵਿੱਚ ਛਾਂਦਾਰ ਦਰੱਖਤ ਲੱਗੇ ਸਨ। ਪਰ ਵਰਕਸ਼ਾਪ ਦੇ ਸਾਹਮਣੇ ਪ੍ਰਵੀਨ ਕੁਮਾਰ ਪੁਤਰ ਬਲਦੇਵ ਸਿੰਘ ਦਾ ਘਰ ਹੈ ਜੋ ਸਾਨੂੰ ਵਾਰ ਵਾਰ ਦਰੱਖਤ ਪੁੱਟਣ ਲਈ ਕਹਿ ਰਿਹਾ ਸੀ ਪਰ 27 ਮਈ ਨੂੰ ਕਿਰਾਏਦਾਰ ਨੇ ਦੱਸਿਆ ਕਿ ਪ੍ਰਵੀਨ ਕੁਮਾਰ ਕੁੱਝ ਅਣਪਛਾਤੇਵਿਅਕਤੀਆਂ ਨਾਲ ਦਰੱਖਤ ਵੱਢ ਰਿਹਾ ਹੈ ਅਸੀਂ ਉਸ ਨੂੰ ਰੋਕਿਆ ਤਾਂ ਉਸ ਨੇ ਸਾਡੀ ਕੁੱਟਮਾਰ ਕੀਤੀ।ਪਰ ਕੱਲ੍ਹ ਵਰਕਸ਼ਾਪ ਮਾਲਕ ਕੁਲਦੀਪ ਸਿੰਘ ਦੀ ਹਸਪਤਾਲ ਵਿੱਚ ਮੌਤ ਹੋ ਗਈ ਜਿਸ ਦੌਰਾਨ ਪੁਲਿਸ ਨੇ ਮੁੱਕਦਮਾ ਦੀਆਂ ਧਰਾਵਾਂ ਵਿੱਚ ਵਾਧਾ ਕਰਦੇ ਹੋਏ 302 ਧਾਰਾਂ ਲਗਾ ਕੇ ਦੋਸ਼ੀਆਂ ਦੀ ਭਾਲ ਜ਼ਾਰੀ ਕਰ ਦਿੱਤੀ।

ਲਾਕਡਾਉਨ ਖੋਲ੍ਹਣ 'ਚ ਕੇਂਦਰ ਸਰਕਾਰ ਦੇ ਹੀ ਫਾਰਮੂਲੇ ਨੂੰ ਅਪਣਾਏਗਾ ਪੰਜਾਬ

ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ

ਸਰਕਰ ਦੇ ਇਹਨਾਂ ਨਿਰਦੇਸ਼ ਨਾਲ ਲੋਕਾਂ ਵਿਚ ਕੰਨਫੂਜਨ ਘਟੇਗਾ

ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਨੇ ਅਨਲਾਕ-1 'ਚ ਕੇਂਦਰ ਸਰਕਾਰ ਦੇ ਹੀ ਫਾਰਮੂਲੇ ਨੂੰ ਹੂਬਹੂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਐਤਵਾਰ ਦੇਰ ਸ਼ਾਮ ਇਸ ਸਬੰਧੀ ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਇਸ ਅਨੁਸਾਰ ਰਾਤ ਨੌਂ ਵਜੇ ਤੋਂ ਸਵੇਰੇ ਪੰਜ ਵਜੇ ਤਕ ਕਰਫਿਊ ਰਹੇਗਾ। ਧਾਰਮਿਕ ਅਸਥਾਨ, ਸ਼ਾਪਿੰਗ ਮਾਲਜ਼, ਹੋਟਲ ਅੱਠ ਜੂਨ ਤਕ ਬੰਦ ਰਹਿਣਗੇ। ਬੱਸਾਂ ਨੂੰ ਸ਼ੁਰੂ ਕਰਨ ਦੀ ਛੋਟ ਦਿੱਤੀ ਗਈ ਹੈ।

ਟੈਕਸੀ, ਕੈਬ ਆਟੋ (ਇਕ ਡਰਾਈਵਰ ਦੋ ਮੁਸਾਫਰ ਨਾਲ) ਚੱਲ ਸਕਦੇ ਹਨ। ਕੇਂਦਰ ਦੇ ਫਾਰਮੂਲੇ ਵਾਂਗ ਹੀ ਅੰਤਰਰਾਸ਼ਟਰੀ ਯਾਤਰਾ 'ਤੇ ਰੋਕ ਰਹੇਗੀ। ਪਰ ਘਰੇਲੂ ਯਾਤਰਾ ਕਰਨ ਦੀ ਛੋਟ ਰਹੇਗੀ। ਟ੍ਰੇਨ ਰਾਹੀਂ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਸਕੂਲ, ਕਾਲਜ, ਕੋਚਿੰਗ ਸੈਂਟਰ ਤੇ ਹੋਰ ਸਿੱਖਿਆ ਸੰਸਥਾਵਾਂ ਅਜੇ ਬੰਦ ਹੀ ਰਹਿਣਗੀਆਂ। ਰੈਸਟੋਰੈਂਟ ਤੋਂ ਖਾਣਾ ਪੈਕ ਕਰਵਾ ਕੇ ਲਿਜਾਣ ਦੀ ਇਜਾਜ਼ਤ ਹੋਵੇਗੀ। ਬਾਰ ਬੰਦ ਰਹਿਣਗੇ।

ਨੋਟੀਫਿਕੇਸ਼ਨ ਅਨੁਸਾਰ 65 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ, ਗਰਭਵਤੀ ਔਰਤਾਂ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਅਤਿ ਜ਼ਰੂਰੀ ਜਾਂ ਸਿਹਤ ਸਬੰਧੀ ਲੋੜਾਂ ਤੋਂ ਇਲਾਵਾ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਖੇਡ ਸਟੇਡੀਅਮ ਤੇ ਖੇਡ ਕੰਪਲੈਕਸ ਖੁੱਲ੍ਹਣਗੇ ਪਰ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਹਾਲਾਂ ਕਿ ਕਿਸੇ ਖੇਡ ਟੂਰਨਾਮੈਂਟ ਜਾਂ ਸਮਾਗਮ ਕਰਵਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੁਲ ਮਿਲਾ ਕੇ ਸਰਕਾਰ ਦਾ ਇਹ ਵਧੀਆ ਉਪਰਾਲਾ।

ਕੋਰੋਨਾ ਕਾਰਣ ਪੈਦਾ ਹੋਏ ਵਿੱਤੀ ਸੰਕਟ ਚ ਘਿਰੀ ਸ਼੍ਰੋਮਣੀ ਕਮੇਟੀ 

12 ਮਹੀਨਿਆਂ 'ਚ 12 ਅਰਬ ਦਾ ਖ਼ਰਚਾ, ਆਮਦਨ ਨਾਮਾਤਰ

'ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ' ਨੂੰ ਵਿਸਾਰਿਆ ਮੈਂਬਰ ਦਾ ਅਖਤਿਆਰੀ ਕੋਟਾ ਬੰਦ

ਸੰਗਤਾਂ ਦੀ ਸੇਵਾ ਵਿੱਚ ਹਾਜਰ ਸੇਵਾਦਾਰਾ ਦਾ ਲੰਗਰ ਚੋ ਲੰਗਰ ਅਤੇ ਚਾਹ ਬੰਦ

ਖਰਚੇ ਘਟਾਉਣ ਦੇ ਉਪਰਾਲੇ ਸ਼ੁਰੂ

ਅੰਮਿ੍ਤਸਰ , ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਕੋਰੋਨਾ ਕਾਰਨ ਪੈਦਾ ਹੋਏ ਵਿੱਤੀ ਸੰਕਟ ਨਾਲ ਨਜਿੱਠਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਉੱਚ ਪੱਧਰੀ ਵਿੱਤੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਮੁੱਖ ਸਕੱਤਰ ਡਾ. ਰੂਪ ਸਿੰਘ, ਅੰਤਿ੍ੰਗ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਸਕੱਤਰ ਵਿੱਤ ਪਰਮਜੀਤ ਸਿੰਘ ਸਰੋਆ, ਸ਼੍ਰੋਮਣੀ ਕਮੇਟੀ ਦੇ ਸੀਏ ਐੱਸਐੱਸ ਕੋਹਲੀ ਅਤੇ ਸਿੱਖਿਆ ਖੇਤਰ ਦੇ ਨੁਮਾਇੰਦੇ ਇਸ ਕਮੇਟੀ ਦਾ ਹਿੱਸਾ ਹਨ। 29 ਮਈ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ ਵਿਚ ਕੁਝ ਅਹਿਮ ਫ਼ੈਸਲੇ ਲੈ ਕੇ ਡਾਵਾਂਡੋਲ ਹੋ ਰਹੀ ਆਰਥਿਕ ਸਥਿਤੀ ਨੂੰ ਸੰਭਾਲਣ ਦੇ ਯਤਨ ਕੀਤੇ ਜਾ ਰਹੇ ਹਨ।

 ਭਾਵੇਂ ਸਰਕਾਰ ਵੱਲੋਂ 8 ਜੂਨ ਨੂੰ ਧਾਰਮਿਕ ਸਥਾਨ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ, ਪਰ ਫਿਰ ਵੀ ਢਾਈ ਮਹੀਨਿਆਂ ਤੋਂ ਕੋਈ ਜ਼ਿਆਦਾ ਆਮਦਨ ਨਾ ਹੋਣ ਕਾਰਨ 12 ਮਹੀਨਿਆਂ 'ਚ 12 ਅਰਬ ਦੇ ਖ਼ਰਚ ਕਾਰਨ ਬਜਟ ਕਾਫ਼ੀ ਪ੍ਰਭਾਵਿਤ ਹੋਇਆ ਹੈ। ਕਮੇਟੀ ਨੂੰ ਆਰਥਿਕ ਸੰਕਟ 'ਚੋਂ ਬਾਹਰ ਕੱਢਣ ਲਈ ਖ਼ਰਚ 'ਚ ਕਟੌਤੀਆਂ ਤੇ ਬਹੁਤ ਸਾਰੇ ਕੰਮਾਂ 'ਤੇ ਰੋਕਾਂ ਲਾਉਣ ਦੇ ਫ਼ੈਸਲੇ ਹੋ ਰਹੇ ਹਨ। ਇੱਥੋਂ ਤਕ ਕਿ ਸੇਵਾਦਾਰਾਂ ਦੇ ਲੰਗਰ-ਚਾਹ ਛੱਕਣ 'ਤੇ ਵੀ ਪਾਬੰਦੀਆਂ ਲੱਗ ਰਹੀਆਂ ਹਨ। ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਸਮੂਹ ਗੁਰਦੁਆਰਾ ਸਾਹਿਬਾਨ ਅਤੇ ਵਿੱਦਿਅਕ ਅਦਾਰਿਆਂ ਨਾਲ ਸਬੰਧਤ ਵਿੱਤੀ ਮਾਮਲਿਆਂ ਦੀ ਸਮੀਖਿਆ ਲਈ ਇਸ ਕਮੇਟੀ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਲਈ ਦੁਬਾਰਾ 5 ਜੂਨ ਨੂੰ ਇਕੱਤਰਤਾ ਰੱਖੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 18 ਮਈ ਨੂੰ ਜਦੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਵਿਚ ਅੰਤਿ੍ੰਗ ਕਮੇਟੀ ਦੀ ਇਕੱਤਰਤਾ ਹੋਈ ਤਾਂ ਉਸ ਮੀਟਿੰਗ ਵਿਚ ਕੋਰੋਨਾ ਕਾਰਨ ਫਿਲਹਾਲ ਸ਼੍ਰੋਮਣੀ ਕਮੇਟੀ ਦੇ ਹਰ ਮੈਂਬਰ ਨੂੰ ਮਿਲਣ ਵਾਲੇ ਤਿੰਨ ਲੱਖ ਦੇ ਅਖ਼ਤਿਆਰੀ ਕੋਟੇ 'ਤੇ ਵੀ ਇਕ ਸਾਲ ਲਈ ਰੋਕ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸਹਾਇਤਾ ਵੀ ਤਿੰਨ ਮਹੀਨੇ ਨਾ ਦੇਣ 'ਤੇ ਪਹਿਲਾਂ ਹੀ ਮੋਹਰ ਲੱਗ ਚੁੱਕੀ ਹੈ।

 ਸ਼੍ਰੋਮਣੀ ਕਮੇਟੀ ਦੀ ਵਿੱਤੀ ਕਮੇਟੀ ਵੱਲੋਂ ਜ਼ਰੂਰੀ ਇਮਾਰਤਾਂ ਨੂੰ ਛੱਡ ਕੇ ਇਸ ਸਾਲ ਹਰ ਤਰ੍ਹਾਂ ਦੀਆਂ ਇਮਾਰਤਾਂ ਬਣਾਉਣ ਅਤੇ ਵੱਡੇ ਖ਼ਰਚੇ ਕਰਨ 'ਤੇ ਰੋਕ ਲਾਉਣ, ਅਹੁਦੇਦਾਰਾਂ, ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਗੱਡੀਆਂ ਅਤੇ ਹੋਰ ਸਫ਼ਰ ਖ਼ਰਚ ਬਚਾਉਣ ਸਬੰਧੀ ਵੀ ਚਰਚਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਹਰੇਕ ਗੱਡੀਆਂ ਨੂੰ ਜੀਪੀਐੱਸ ਸਿਸਟਮ ਦੇ ਨਾਲ ਜੋੜ ਕੇ ਵਾਧੂ ਪੈ ਰਹੇ ਬੋਝ ਨੂੰ ਵੀ ਬਚਾਉਣ ਦਾ ਯਤਨ ਕੀਤਾ ਜਾਵੇਗਾ। ਇਹ ਜੀਪੀਆਰਐੱਸ ਸਿਸਟਮ ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਗੱਡੀਆਂ 'ਤੇ ਲਾਗੂ ਨਹੀਂ ਹੋਵੇਗਾ। ਤਖ਼ਤ ਸਾਹਿਬਾਨ ਦੇ ਸਾਬਕਾ ਜਥੇਦਾਰਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਵਿਚ ਵੀ ਮੋਟੀਆਂ ਕਟੌਤੀਆਂ ਕੀਤੀਆਂ ਜਾ ਸਕਦੀਆਂ ਹਨ। ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਤਨਖ਼ਾਹਾਂ ਅਤੇ ਹੋਰ ਖ਼ਰਚ ਨੂੰ ਸਥਿਰ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮੁਲਾਜ਼ਮਾਂ 'ਤੇ ਕੀਤੇ ਜਾਣ ਵਾਲੇ ਖ਼ਰਚ 'ਚ ਵੀ ਕਟੌਤੀ ਕਰਨ ਦੀ ਚਰਚਾ ਹੈ।

 ਗੁਰੂ ਸਿਧਾਂਤ ਅਤੇ ਸਿੱਖੀ ਸਿਧਾਂਤ ਵਿਚ 'ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ' ਸ਼ਬਦ ਹਮੇਸ਼ਾਂ ਹੀ ਲੋੜਵੰਦਾਂ ਦੀ ਮਦਦ ਲਈ ਸਾਹਮਣੇ ਆਉਂਦਾ ਹੈ। ਪਰ ਇੱਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਖ਼ਰਚ ਕਟੌਤੀਆਂ ਵਿਚ ਇਸ ਸ਼ਬਦ ਨੂੰ ਵਿਸਾਰ ਚੁੱਕੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਹਰ ਮੈਂਬਰ ਨੂੰ ਜੋ ਸਾਲਾਨਾ 3 ਲੱਖ ਰੁਪਏ ਦਾ ਅਖਤਿਆਰੀ ਫੰਡ ਦਿੱਤਾ ਜਾਂਦਾ ਸੀ, ਉਸ 'ਤੇ ਵੀ ਰੋਕ ਲਾ ਦਿੱਤੀ ਗਈ ਹੈ। ਇਸ ਫੰਡ ਨਾਲ ਮੈਂਬਰ ਆਪਣੇ ਹਲਕੇ ਵਿਚ ਲੋੜਵੰਦਾਂ ਦੀ ਮਦਦ, ਕਿਸੇ ਗ਼ਰੀਬ ਦੀ ਲੜਕੀ ਦਾ ਆਨੰਦ ਕਾਰਜ, ਵਿੱਤੀ ਸੰਕਟ ਵਿੱਚੋਂ ਲੰਘ ਰਹੇ ਪਰਿਵਾਰ ਦੇ ਗੁਰਸਿੱਖ ਬੱਚੇ ਦੀ ਪੜ੍ਹਾਈ ਲਈ ਫੀਸ ਅਤੇ ਵਿੱਤੀ ਤੌਰ 'ਤੇ ਸਿਹਤ ਸੇਵਾਵਾਂ ਲਈ ਯੋਗ ਸਮਰਥਾ ਨਾ ਹੋਣ ਕਾਰਨ ਸਹਾਇਤਾ ਦਿੰਦਾ ਸੀ।

 ਸ਼੍ਰੋਮਣੀ ਕਮੇਟੀ ਅਧੀਨ ਗੁਰਦੁਆਰਾ ਸਾਹਿਬਾਨ 'ਚ ਕੇਂਦਰੀ ਅਸਥਾਨ ਦੀ ਗੱਲ ਕਰੀਏ ਤਾਂ ਇੱਥੇ ਸੰਗਤ ਵਿਚ ਸਿੱਧੇ ਤੌਰ 'ਤੇ ਵਿਚਰਨ ਵਾਲੇ ਸੇਵਾਦਾਰਾਂ ਅਤੇ ਮੈਂਬਰ ਸੁਰੱਖਿਆ ਦੇ ਲੰਗਰ-ਚਾਹ ਛਕਣ 'ਤੇ ਵੀ ਰੋਕ ਲਾ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸ ਦਈਏ ਕਿ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਏ ਦਫ਼ਤਰਾਂ ਵਿਚ ਮੋਟੀਆਂ ਤਨਖ਼ਾਹਾਂ ਲੈਣ ਵਾਲੇ ਅਧਿਕਾਰੀ ਦਫ਼ਤਰ ਬੰਦ ਹੋਣ ਦੀ ਸੂਰਤ ਵਿਚ ਘਰ ਬੈਠੇ ਹੀ ਡਿਊਟੀਆਂ ਨਿਭਾਅ ਰਹੇ ਹਨ ਅਤੇ ਸੰਗਤ ਵਿਚ ਸਿੱਧੇ ਤੌਰ 'ਤੇ ਵਿਚਰਨ ਵਾਲੇ ਇਹ ਸੇਵਾਦਾਰ ਲੰਗਰ ਤੇ ਚਾਹ ਲਈ ਵੀ ਤਰਸ ਰਹੇ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਕੋਰੋਨਾ ਫੈਲਣੋਂ ਰੋਕਣ ਲਈ ਮਦਦਗਾਰ ਮਾਸਕ ਵੀ ਉੱਚ ਅਧਿਕਾਰੀਆਂ ਦੇ ਚਿਹਰਿਆਂ 'ਤੇ ਨਜ਼ਰ ਆ ਰਹੇ ਹਨ ਪਰ ਇਹ ਸੇਵਾਦਾਰ ਬਿਨਾਂ ਮਾਸਕ ਤੋਂ ਹੀ ਸੰਗਤ ਵਿਚ ਵਿਚਰ ਰਹੇ ਹਨ।