You are here

ਪੰਜਾਬ

ਸਿੱਖਾਂ ਨੂੰ ਕਦੇ ਵੀ ਖ਼ਾਲਿਸਤਾਨ ਦੇ ਨਾਂ 'ਤੇ ਪਰਿਭਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ -ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ ,ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਖ਼ਾਲਿਸਤਾਨ ਦੇ ਨਾਂ 'ਤੇ ਪਰਿਭਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਉਧਰ ਸਿੱਖਾਂ ਨੂੰ ਵੀ ਧਿਆਨ ਰੱਖਣਾ ਪਵੇਗਾ ਕਿ ਦੁਸ਼ਮਣ ਦੇਸ਼ ਕਿਸੇ ਵੀ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਭਾਰਤੀ ਸੰਵਿਧਾਨ ਵਿਰੁੱਧ ਤੇ ਅੱਤਵਾਦ 'ਚ ਧੱਕਣ ਵਿਚ ਸਫਲ ਨਾ ਹੋ ਸਕੇ। ਕੁਝ ਲੋਕ ਉਨ੍ਹਾਂ ਦੇ ਬਿਆਨਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰ ਰਹੇ ਹਨ ਜਦਕਿ ਸਿੱਖ ਕੌਮ ਗੁਰਬਾਣੀ ਤੇ ਹਲੀਮੀ ਰਾਜ ਤੇ ਬੇਗ਼ਮਪੁਰੇ ਉਸ ਰਾਜ ਵੱਲ ਸੰਕੇਤ ਹੈ ਜਿਸ ਵਿਚ ਕਾਨੂੰਨ ਤੇ ਮਨੁੱਖਤਾ ਦਾ ਰਾਜ ਹੋਵੇ। ਇਹ ਹਰ ਸਿੱਖ ਦਾ ਜਨਮ ਸਿੱਧ ਅਧਿਕਾਰ ਹੈ।

ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਕਈ ਸਿੱਖ ਆਗੂਆਂ ਨੇ ਵੀ ਲੋਕਤੰਤਰ ਦਾ ਸਮਰਥਨ ਕਰਦਿਆਂ ਬਿਆਨ ਦਿੱਤੇ ਹਨ ਤੇ ਲੋਕਤੰਤਰ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ। ਸਮੇਂ-ਸਮੇਂ ਕਾਂਗਰਸ ਦੀ ਤੱਤਕਾਲੀ ਸਰਕਾਰਾਂ ਵੱਲੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ 'ਤੇ ਹਮਲੇ ਕਰਵਾਉਣ ਤੇ ਸਿੱਖਾਂ ਦੇ ਹੱਤਿਆ ਕਾਂਡ ਕਰਵਾਉਣ ਦੀਆਂ ਘਟਨਾਵਾਂ ਨੇ ਹੀ ਸਿੱਖਾਂ ਨੂੰ ਵੱਖਰੇ ਰਾਜ ਦੀ ਮੰਗ ਲਈ ਪ੍ਰਰੇਰਿਤ ਕੀਤਾ। ਪਰ ਸਮੇਂ ਦੀਆਂ ਸਰਕਾਰਾਂ ਨੇ ਸਿਆਸੀ ਸਵਾਰਥਾਂ ਲਈ ਸਿੱਖਾਂ ਪ੍ਰਤੀ ਗ਼ਲਤ ਧਾਰਨਾ ਪੈਦਾ ਕੀਤਾ।

ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਵੀ ਸਿੱਖਾਂ 'ਤੇ ਸਰਕਾਰੀ ਅੱਤਿਆਚਾਰ ਕਰ ਕੇ ਉਨ੍ਹਾਂ ਅੰਦਰ ਬਿਗਾਨਗੀ ਦਾ ਅਹਿਸਾਸ ਪੈਦਾ ਕੀਤਾ ਗਿਆ। ਉਧਰ ਪਾਕਿਸਤਾਨ ਤੇ ਉਸ ਦੀਆਂ ਏਜੰਸੀਆਂ ਨੇ ਵੀ ਇਸ ਦਾ ਫ਼ਾਇਦਆ ਉਠਾਉਂਦਿਆਂ ਸਿੱਖ ਨੌਜਵਾਨਾਂ ਨੂੰ ਖ਼ਾਲਿਸਤਾਨ ਲਈ ਪ੍ਰਰੇਰਿਤ ਕੀਤਾ ਤੇ ਫੰਡ ਮੁਹਈਆ ਕਰਵਾਏ। ਕੁਝ ਮਨੁੱਖਤਾ ਵਿਰੋਧੀ ਸ਼ਕਤੀਆਂ ਨੇ ਵੀ ਆਪਣੇ ਸਿਆਸੀ ਹਿੱਤਾਂ ਲਈ ਅਸ਼ਾਂਤੀ ਦਾ ਵਾਤਾਵਰਨ ਪੈਦਾ ਕਰਨ ਵਿਚ ਭੂਮਿਕਾ ਨਿਭਾਈ।

ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਖ਼ਾਲਿਸਤਾਨ ਦੇ ਰੂਪ 'ਚ ਪਰਿਭਾਸ਼ਤ ਨਹੀਂ ਕਰਨਾ ਚਾਹੀਦਾ ਬਲਕਿ ਸਿੱਖ ਦੁਨੀਆ ਭਰ 'ਚ ਸ਼ਾਂਤੀ ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੇ ਸਮਰਥਕ ਹਨ। ਸਿੰਘ ਸਾਹਿਬ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਉਹ ਲੋਕ ਗ਼ਲਤ ਢੰਗ ਨਾਲ ਪੇਸ਼ ਕਰ ਰਹੇ ਹਨ ਜੋ ਲੋਕ ਸਿੱਖ ਕੌਮ ਨੂੰ ਆਪਣੀ ਸਿਆਸਤ ਲਈ ਜਾਣਬੁਝ ਕੇ ਖ਼ਾਲਿਸਤਾਨ ਨਾਲ ਜੋੜ ਕੇ ਗ਼ਲਤ ਢੰਗ ਨਾਲ ਲੋਕਾਂ 'ਚ ਪੇਸ਼ ਕਰ ਕੇ ਆਪਣੇ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ। ਕੁਝ ਲੋਕ ਬਾਹਰਲੇ ਦੇਸ਼ਾਂ ਵਿਚ ਬੈਠੇ ਆਪਣੇ ਆਕਾਵਾਂ ਨੂੰ ਵੀ ਖ਼ੁਸ਼ ਕਰਨ ਲਈ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਰੰਗਤ ਦਿੰਦਿਆਂ ਪੇਸ਼ ਕਰ ਰਹੇ ਹਨ।

ਸਿੰਘ ਸਾਹਿਬ ਨੇ ਕਿਹਾ ਹਲੀਮੀ ਰਾਜ ਤੇ ਬੇਗ਼ਮਪੁਰੇ ਦੀ ਧਾਰਨਾ ਗੁਰਬਾਣੀ ਅਨੁਸਾਰ ਸਿੱਖ ਭਾਵਨਾਵਾਂ ਨਾਲ ਜੁੜੀ ਹੈ ਜੋ ਹਰੇਕ ਸਿੱਖ ਨੂੰ ਲੋਕਤੰਤਰੀ ਢੰਗ ਨਾਲ ਮਨੁੱਖਤਾ ਲਈ ਸ਼ਾਂਤਮਈ ਸੰਘਰਸ਼ ਕਰਨ ਦੀ ਹਾਮੀ ਭਰਦੀ ਹੈ। ਸਿੱਖਾਂ ਨੂੰ ਸੰਵਿਧਾਨ ਅੰਦਰ ਰਹਿ ਕੇ ਆਪਣੇ ਹੱਕਾਂ ਲਈ ਸ਼ਾਂਤਮਈ ਆਵਾਜ਼ ਉਠਾਉਣੀ ਚਾਹੀਦੀ ਹੈ, ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤੇ ਪੰਜਾਬ 'ਚ ਰਹਿਣ ਵਾਲਾ ਹਰ ਵਿਅਕਤੀ ਸ਼ਾਂਤਮਈ ਢੰਗ ਨਾਲ ਜੀਵਨ ਬਤੀਤ ਕਰ ਸਕੇ। ਗਿਆਨੀ ਹਰਪ੍ਰਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਿੱਖਾਂ ਦੀ ਗੱਲ ਨੂੰ ਗੰਭੀਰਤਾ ਨਾਲ ਸੁਣੇ, ਉਨ੍ਹਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਏ ਤਾਂ ਜੋ ਉਹ ਆਪਣੇ ਆਪ ਨੂੰ ਅਲਹਿਦਾ ਮਹਿਸੂਸ ਨਾ ਕਰਨ।

ਪਿੰਡ ਛੀਨੀਵਾਲ ਖੁਰਦ ਵਿਖੇ ਇੱਕ ਰਾਤ ਵਿਚ 2 ਘਰਾਂ ਦੇ ਵਿੱਚ ਹੋਈਆਂ ਚੋਰੀਆਂ। 

ਮਹਿਲ ਕਲਾਂ/ ਬਰਨਾਲਾ- ਜੂਨ 2020 ( ਗੁਰਸੇਵਕ ਸਿੰਘ ਸੋਹੀ)- ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ  ਦੇ ਚੱਲਦਿਆਂ ਲੌਕ ਡਾਉਨ ਲੱਗਿਆ ਹੋਇਆ ਹੈ। ਚੋਰਾਂ ਦੇ ਦਿਨੋ ਦਿਨ ਹੌਸਲੇ ਬੁਲੰਦ ਹੁੰਦੇ ਜਾਂਦੇ ਨੇ ਅੱਜ  ਰਾਤ ਪਿੰਡ ਛੀਨੀਵਾਲ ਖੁਰਦ ਚ੍ 1 ਤੋਂ 2 ਵਜੇ ਦੇ ਕਰੀਬ ਚੋਰ ਗੱਡੀ ਤੇ ਆਏ ਅਤੇ 2 ਘਰਾਂ ਦੇ ਵਿੱਚ ਚ ਚੋਰੀ ਨੂੰ ਅੰਜਾਮ ਦੇ ਕੇ ਚਲੇ ਗਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੀ,ਸੀ ਟੀ ਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਚੋਰਾਂ ਕੋਲ ਹੂਟਰ ਵਾਲੀ ਗੱਡੀ ਹੈ। ਵਾਰ ਵਾਰ ਵਜਾਉਣ  ਦੇ ਕਾਰਨ ਪੁਲਿਸ ਦਾ ਭੁਲੇਖਾ ਪੈਂਦਾ ਹੈ ਝੋਨਾ ਲਵਾਈ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਹਰ ਕੋਈ ਥੱਕ ਹਾਰ ਕੇ ਚੈਨ ਦੀ ਨੀਂਦ ਸੌਂ ਜਾਂਦਾ ਹੈ ਅਤੇ  ਮਹਿੰਦਰ ਸਿੰਘ ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਨੇ ਮੇਰੇ ਘਰ ਵਿਚ ਦਾਖਲ ਹੋ ਕੇ ਇੱਕ ਮੋਬਾਈਲ ਚੋਰੀ ਕਰ ਕੇ ਲੈ ਗਏ ਅਤੇ ਕਾਕਾ ਸਿੰਘ ਮਿਸਤਰੀ ਨੇ ਦੱਸਿਆ ਕਿ ਮੇਰੇ ਘਰੋਂ ਇੱਕ ਮੋਬਾਈਲ ਅਤੇ ਕੁਝ ਨਕਦੀ ਚੋਰੀ ਕਰ ਕੇ ਲੈ ਗਏ। ਤੀਜਾ ਘਰ ਸਾਧੂ ਸਿੰਘ % ਜਗਤ ਸਿੰਘ ਦੇ ਘਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਘਰ ਦੇ ਮੈਂਬਰਾਂ ਨੂੰ ਪਤਾ ਲੱਗਣ ਤੇ ਚੋਰ ਚੱਪਲਾਂ ਛੱਡ ਕੇ ਭੱਜ ਗਏ। ਇਸ ਸਮੇਂ ਪਿੰਡ ਵਾਸੀ ਸੁਖਦੀਪ ਸਿੰਘ, ਗੁਰਮੁੱਖ ਸਿੰਘ ,ਮਲਕੀਤ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਜਗਤਾਰ ਸਿੰਘ ,ਜਗਸੀਰ ਸਿੰਘ, ਆਦਿ ਹਾਜ਼ਰ ਸਨ।ਥਾਣਾ ਟੱਲੇਵਾਲ ਦੇ ਇੰਚਾਰਜ ਦਲਵਿੰਦਰ ਸਿੰਘ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਕੈਮਰੇ ਚੈੱਕ ਕਰ ਲਏ ਅਤੇ ਲਕੇਸ਼ਨਾ ਲਈਆਂ ਜਾ ਰਹੀਆਂ ਹਨ। ਇਲਾਕੇ ਦੇ ਵਿੱਚ ਪੁਲਸ ਪੜਤਾਲ ਜਾਰੀ ਹੈ ਦੋਸ਼ੀ ਜਲਦੀ ਤੋਂ ਜਲਦੀ ਪੁਲਸ ਦੀ ਗ੍ਰਿਫ਼ਤ ਚ.ਹੋਣਗੇ।

ਸਲੇਮਪੁਰੀ ਦਾ ਮੌਸਮ-ਨਾਮਾ

ਲੂ, ਹੁੰਮਸ, ਮੀਂਹ ਕਦੋਂ?

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 3-4 ਦਿਨ ਪੰਜਾਬ ਦੇ ਅਨੇਕਾਂ ਹਿੱਸਿਆਂ 'ਚ ਬਹੁਤਾ ਸਮਾਂ ਲੂ ਅਤੇ ਹੁੰਮਸ ਵਾਲੀ ਗਰਮੀ ਤੰਗ ਕਰੇਗੀ, ਦਿਨ ਦਾ ਪਾਰਾ 40 °C ਤੋਂ ਪਾਰ ਤੇ ਵਧੀ ਹੁੰਮਸ ਨਾਲ ਹੀਟ ਇੰਡੈਕਸ (ਅਸਲ ਮਹਿਸੂਸ) 50 °C ਤੋਂ ਪਾਰ ਹੋਵੇਗਾ ਤੇ ਸਵੇਰ ਸਮੇਂ ਵੀ ਮੌਸਮ ਅਸਹਿਜ਼ ਬਣ ਜਾਵੇਗਾ। ਖਿੱਤੇ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਸਮੇਤ ਗੰਗਾਨਗਰ-ਸਿਰਸਾ-ਹਨੂੰਮਾਨਗੜ੍ਹ ' ਚ 1-2 ਵਾਰੀ ਦਿਨ ਦਾ ਪਾਰਾ 45 ℃ ਲਾਗੇ ਜਾਂ ਇਸਤੋਂ ਪਾਰ ਪੁੱਜ ਸਕਦਾ ਹੈ। ਇਸ ਦੌਰਾਨ ਪੂਰਵੀ ਪੰਜਾਬ ਅਤੇ ਨਾਲ ਲਗਦੇ ਹਰਿਆਣਾ' ਚ ਸਵੇਰ ਦੌਰਾਨ ਚੱਲਣ ਵਾਲੇ ਪੁਰੇ ਦੀ ਨਮੀਂ ਕਾਰਨ ਥੋੜ੍ਹੀ ਥਾਂ ਹਲਚਲ ਤੋਂ ਇਨਕਾਰ ਨਹੀੰ, ਪਰ ਵੱਡੇ ਪੱਧਰ ਤੇ ਹਲਚਲ 18/19 ਜੂਨ ਤੋਂ ਵੇਖੀ ਜਾਵੇਗੀ।

*ਰਾਹਤ-

 17-18 ਤੋਂ 21 ਜੂਨ ਦੌਰਾਨ ਪ੍ਰੀਮਾਨਸੂਨੀ ਪੁਰੇ ਦੀ ਹਵਾ ਜ਼ੋਰ ਫੜੇਗੀ ਫ਼ਲਸਰੂਪ ਵੱਡੇ ਪੱਧਰ ਤੇ ਪ੍ਰੀਮਾਨਸੂਨੀ ਬਰਸਾਤੀ ਕਾਰਵਾਈ ਵਾਪਸੀ ਕਰੇਗੀ। ਇਸ ਸਪੈਲ ਦੌਰਾਨ ਖਿੱਤੇ ਪੰਜਾਬ  'ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਉਮੀਦ ਹੈ। 

ਮਾਨਸੂਨ-

 ਮਾਨਸੂਨ ਕੇਂਦਰੀ ਤੇ ਪੂਰਵੀ ਭਾਰਤ (ਐੰਮ. ਪੀ. , ਬਿਹਾਰ, ਝਾਰਖੰਡ) ਪੁੱਜ ਚੁੱਕੀ ਹੈ। ਜੂਨ ਅੰਤ ਤੱਕ ਮਾਨਸੂਨ ਪੰਜਾਬ ਪੁੱਜਣ ਦੇ ਆਸਾਰ ਬਣ ਰਹੇ ਹਨ।

ਧੰਨਵਾਦ ਸਹਿਤ। 

ਪੇਸ਼ਕਸ਼ - 

-ਸੁਖਦੇਵ ਸਲੇਮਪੁਰੀ 

09780620233 

6:30ਸ਼ਾਮ 14ਜੂਨ, 2020

Bollywood Actor Sushant Singh Rajput Commits Suicide,Found Hanging At His Bandra Residence. 

Chandigarh(B.S SHARMA,RANA SHEIKH DAULAT)
Bollywood Has lost yet another actor as reports suggest that Sushant Singh Rajput has decided to end his life and committed suicide at his residence in Mumbai. While the industry is still reeling with the passing away of Irrfan Khan and Rishi Kapoor in April, Bollywood has to now deal with yet another loss. More details about the same are awaited.His last release was 'Chhichhore', which hit the screens in 2019. He romanced Shraddha Kapoor in the film, which emerged as a massive blockbuster at the box office. The actor was rumoured to be in a relationship with Rhea Kapoor and the couple was often snapped by the paparazzi around the city.

ਖੇਤਾਂ ਵਿੱਚ ਝੋਨਾ ਲਗਾਉਣ ਆਏ ਪ੍ਰਵਾਸੀ ਮਜ਼ਦੂਰਾਂ ਨੂੰ ਡੀਐਸਪੀ ਅਤੇ ਜਿਲ੍ਹਾ ਪ੍ਰਧਾਨ ਸੀਰਾ ਨੇ ਵੰਡੇ ਮਾਸਕ, ਸੈਨੀਟਾਈਜਰ ਅਤੇ ਸਾਬਣ

ਕੋਰੋਨਾ ਤੋਂ ਘਬਰਾਉਣ ਦੀ ਨਹੀ ਬਚਾਅ ਦੀ ਜਰੂਰਤ - ਡੀਐਸਪੀ ,ਸੀਰਾ ਛੀਨੀਵਾਲ

 ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)- ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਗੋਇਲ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਚਲਾਈ ਇੱਕ ਵਿਸ਼ੇਸ਼ ਮੁਹਿੰਮ ਲੋੜਵੰਦਾਂ ਨੂੰ ਰਾਸ਼ਨ ਤੇ ਕੋਰੋਨਾ ਦੇ ਬਚਾਅ ਲਈ ਮਾਸਕ, ਸੈਨੀਟਾਈਜ਼ਰ ਅਤੇ ਸਾਬਣ ਆਦਿ ਵੰਡਣ ਦੇ ਤਹਿਤ ਅੱਜ ਬਲਾਕ ਮਹਿਲ ਕਲਾਂ ਦੇ ਪਿੰਡ ਕਲਾਲਾ, ਸਹਿਜੜਾ ਅਤੇ ਕੁਰੜ ਵਿਖੇ ਵੱਖ ਵੱਖ ਟਿਊਬਲ ਦੇ ਖੇਤਾਂ ਵਿੱਚ ਜਾ ਕੇ ਬਾਹਰੋਂ ਆਏ ਪਰਵਾਸੀ ਮਜ਼ਦੂਰਾਂ ਨੂੰ ਡੀ ਐਸ ਪੀ ਵਰਿੰਦਰਪਾਲ ਸਿੰਘ ਵੱਲੋਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਦੇ ਸਹਿਯੋਗ ਨਾਲ ਸਾਬਣ ,ਮਾਸਕ ਅਤੇ ਸੈਨੀਟਾਈਜ਼ਰ ਵੰਡੇ ਗਏ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀਐਸਪੀ ਵਰਿੰਦਰ ਪਾਲ ਸਿੰਘ ਨੇ ਕਿਹਾ ਕਿ ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਬਾਹਰੋਂ ਆਏ ਪਰਵਾਸੀ ਮਜ਼ਦੂਰਾਂ ਦੇ ਸਭ ਤੋਂ ਪਹਿਲਾਂ ਕਰੋਨਾ ਟੈਸਟ ,ਕੁਝ ਦਿਨ ਇਕਾਂਤਵਾਸ ਅਤੇ ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਜ਼ਦੂਰਾਂ ਨੂੰ ਝੋਨਾ ਲਗਾਉਣ ਲਈ ਖੇਤਾਂ ਵਿੱਚ ਭੇਜਣ ਲਈ ਪ੍ਰਰੇਤ ਕਰ ਰਹੇ ਹਾਂ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਕਿਸਾਨ ਦੀ ਮੋਟਰ ਤੇ ਬਾਹਰੋਂ ਆਏ ਮਜ਼ਦੂਰਾਂ ਦਾ ਕਰੋਨਾ ਟੈਸਟ ਨਹੀਂ ਹੋਇਆ ਹੈ ਉਹ ਇਹ ਟੈਸਟ ਕਰਵਾ ਲੈਣ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ ।ਉਨ੍ਹਾਂ ਕਿਹਾ ਕਿ ਕਰੋਨਾ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਬਚਾਅ ਦੀ ਵੱਡੀ ਜ਼ਰੂਰਤ ਹੈ । ਇਸ ਲਈ ਸਾਨੂੰ ਥੋੜੇ ਥੋੜੇ ਸਮੇਂ ਬਾਅਦ ਆਪਣੇ ਹੱਥ ਸਾਬਣ ਨਾਲ ਧੋਣੇ ,ਮਾਸਕ ਲਗਾਉਣਾ ਅਤੇ ਆਪਸੀ ਦੂਰੀ ਬਣਾ ਕੇ ਰੱਖਣ  ਵਰਗੇ ਬਚਾਅ ਕਾਰਨ ਹੀ ਅਸੀਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ ।ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਗੋਇਲ ਬਾਰੇ ਕਿਹਾ ਕਿ ਸ੍ਰੀ ਗੋਇਲ ਜਿੱਥੇ ਇੱਕ ਇਮਾਨਦਾਰ ਅਫਸਰ ਵਜੋਂ ਆਪਣੀ ਡਿਊਟੀ ਪੁਲਸ ਵਿਭਾਗ ਵਿੱਚ ਨਿਭਾਅ ਰਹੇ ਹਨ।  ਉੱਥੇ ਕਰੋਨਾ ਦੀ ਇਸ ਮਹਾਂਮਾਰੀ ਵਿੱਚ ਆਪਣੀ ਸਮੁੱਚੀ ਟੀਮ ਨਾਲ ਇੱਕ ਅਸਲੀ ਹੀਰੋ ਵਜੋਂ ਲੋਕਾਂ ਵਿੱਚ ਉੱਭਰ ਕੇ ਸਾਹਮਣੇ ਆਏ ਹਨ ।ਜਿਨ੍ਹਾਂ ਦੀਆਂ ਗੱਲਾਂ ਹਰ ਪਿੰਡ ਅਤੇ ਹਰ ਸੱਥ ਵਿੱਚ ਲੋਕਾਂ ਦੀ ਜ਼ਬਾਨ ਤੇ ਹਨ । ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਝੋਨਾ ਲਗਾਉਣ ਤੋਂ ਪਹਿਲਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਨ੍ਹਾਂ ਦੀ ਪੂਰੀ ਡਾਕਟਰੀ ਜਾਂਚ ਤੇ ਇਕਾਂਤ ਵਾਸ ਕਰਨ ਤੋਂ ਬਾਅਦ ਹੀ ਖੇਤਾਂ ਵਿੱਚ ਭੇਜਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਉਕਤ ਮਜ਼ਦੂਰਾਂ ਦੇ ਰਾਸ਼ਨ - ਪਾਣੀ ਦਾ ਪ੍ਰਬੰਧ ਵੀ ਕਿਸਾਨਾਂ ਵੱਲੋਂ ਟਿਊਬਵੈੱਲਾਂ ਤੇ ਹੀ ਪਹੁੰਚਦਾ ਕੀਤਾ ਜਾਵੇਗਾ ਤਾਂ ਜੋ ਇਹ ਮਜ਼ਦੂਰ ਪਿੰਡ ਵਾਲੇ ਲੋਕਾਂ ਦੇ ਸੰਪਰਕ ਵਿੱਚ ਨਾ ਆਉਣ । ਇਸ ਮੌਕੇ ਸਮੂਹ ਮਜ਼ਦੂਰਾਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ, ਡੀਐਸਪੀ ਵਰਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ, ਸਾਬਕਾ ਸਰਪੰਚ ਨਿਰਮਲ ਸਿੰਘ ਛੀਨੀਵਾਲ ਕਲਾਂ ,ਅਮਰਜੀਤ ਸਿੰਘ ਭੋਲਾ ,ਪਿਆਰਾ ਸਿੰਘ, ਜਗਤਾਰ ਸਿੰਘ ,ਰਣਜੀਤ ਸਿੰਘ, ਕਰਮਜੀਤ ਸਿੰਘ, ਭੋਲਾ ਸਿੰਘ, ਮੱਘਰ ਸਿੰਘ, ਮਨਪ੍ਰੀਤ ਸਿੰਘ ਗੋਰਾ, ਅਮਰਜੀਤ ਸਿੰਘ, ਜਸਪਾਲ ਸਿੰਘ ਤੇ  ਭੋਲਾ ਸਿੰਘ ਆਦਿ ਕਿਸਾਨ ਹਾਜ਼ਰ ਸਨ ।

ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਨੇ ਖ਼ਾਲਿਸਤਾਨ ਦੇ ਕੌਮੀ ਮਿਸ਼ਨ ਲਈ ਮਹਾਨ ਸ਼ਹਾਦਤ ਦਿੱਤੀ : ਮਾਨ

ਫ਼ਤਹਿਗੜ੍ਹ ਸਾਹਿਬ, ਜੂਨ 2020 - (ਗੁਰਸੇਵਕ ਸਿੰਘ ਸੋਹੀ ) "ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਉਹ ਯੋਧੇ ਹਨ, ਜਿਨ੍ਹਾਂ ਨੇ ਨਿਰਸਵਾਰਥ ਹੋ ਕੇ ਆਪਣੇ ਕੌਮੀ ਮਿਸ਼ਨ ਖ਼ਾਲਿਸਤਾਨ ਲਈ ਲੰਮਾਂ ਸਮਾਂ ਜੱਦੋਂ-ਜ਼ਹਿਦ ਵੀ ਕੀਤੀ ਅਤੇ ਆਪਣੇ ਸਿੱਖੀ ਸਿਧਾਤਾਂ, ਸੋਚ ਉਤੇ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਰਹੇ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਇੰਡੀਆਂ ਹਕੂਮਤ ਨੇ ਸਾਡੇ ਇਸ ਕੌਮੀ ਯੋਧੇ ਦਾ ਘਰਬਾਰ ਸਭ ਕੁਝ ਤਬਾਹ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ ਬੱਚਿਆਂ ਨੇ ਆਪਣੇ ਨਾਨਕੇ ਘਰ ਰਹਿਕੇ ਆਪਣਾ ਜੀਵਨ ਬਸਰ ਕੀਤਾ । ਉਨ੍ਹਾਂ ਦੇ ਜੱਦੀ ਪਿੰਡ ਦੀ ਸਾਰੀ ਜ਼ਾਇਦਾਦ ਅਤੇ ਮਕਾਨ ਖ਼ਤਮ ਕਰ ਦਿੱਤੇ ਗਏ ਸਨ । ਪਰ ਇਸ ਯੋਧੇ ਨੇ ਆਪਣੇ ਸਭ ਆਤਮਿਕ ਅਤੇ ਸਰੀਰਕ ਕਸਟਾਂ ਦੀ ਪ੍ਰਵਾਹ ਨਾ ਕਰਦੇ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋਂ ਮਿੱਥੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਉਤੇ ਦ੍ਰਿੜ ਰਹਿੰਦੇ ਹੋਏ ਆਪਣੀਆ ਸੇਵਾਵਾਂ ਨਿਭਾਈਆ । ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਛੰਦੜਾਂ ਵਿਖੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਉਨ੍ਹਾਂ ਦੀ ਬਰਸੀ ਮਨਾਉਣ ਹਿੱਤ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਕੇ ਸਮੂਹਿਕ ਰੂਪ ਵਿਚ ਇਹ ਅਰਦਾਸ ਕੀਤੀ ਗਈ ਕਿ ਜਿਥੇ ਉਹ ਅਕਾਲ ਪੁਰਖ ਸਾਡੇ ਇਸ ਮਹਾਨ ਯੋਧੇ ਦੀ ਆਤਮਾ ਨੂੰ ਸ਼ਾਂਤੀ ਬਖਸਣ, ਉਥੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੇ ਰਹਿੰਦੇ ਪੜਾਅ ਦੀ ਮੰਜਿ਼ਲ ਪ੍ਰਾਪਤੀ ਲਈ ਸਮੁੱਚੀ ਸਿੱਖ ਕੌਮ ਨੂੰ ਪਹਿਲੇ ਨਾਲੋ ਵੀ ਵਧੇਰੇ ਬਲ-ਬੁੱਧੀ, ਦੂਰਅੰਦੇਸ਼ੀ ਅਤੇ ਦ੍ਰਿੜਤਾ ਦੀ ਬਖਸਿ਼ਸ਼ ਕਰਨ।"

 ਇਹ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਸਮਾਗਮ ਵਿਚ ਆਪਣਾ ਕੌਮੀ ਸੰਦੇਸ਼ ਭੇਜਦੇ ਹੋਏ ਜਾਹਰ ਕੀਤੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਪਾਰਟੀ ਪ੍ਰਧਾਨ ਵੱਲੋਂ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਹਰਪਾਲ ਸਿੰਘ ਬਲੇਰ ਜਰਨਲ ਸਕੱਤਰ, ਕੁਲਦੀਪ ਸਿੰਘ ਭਾਗੋਵਾਲ ਜਰਨਲ ਸਕੱਤਰ, ਮਾਸਟਰ ਕਰਨੈਲ ਸਿੰਘ ਨਾਰੀਕੇ ਜਰਨਲ ਸਕੱਤਰ, ਜਸਵੀਰ ਸਿੰਘ ਖਡੂਰ ਜਰਨਲ ਸਕੱਤਰ ਦਲ ਖ਼ਾਲਸਾ, ਹਰਭਜਨ ਸਿੰਘ ਕਸ਼ਮੀਰੀ, ਸ. ਗੁਰਜੰਟ ਸਿੰਘ ਕੱਟੂ ਨਿੱਜੀ ਸਹਾਇਕ ਸ. ਸਿਮਰਨਜੀਤ ਸਿੰਘ ਮਾਨ, ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਯੂਥ, ਹਰਬੰਸ ਸਿੰਘ ਸਲੇਮਪੁਰ ਧੂਰੀ  ਲਖਵੀਰ ਸਿੰਘ ਸੌਟੀ ਅਗਜੈਕਟਿਵ ਮੈਂਬਰ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਨੈਬ ਸਿੰਘ ਨੈਬਪੁਰਾ, ਜਗਜੀਤ ਸਿੰਘ ਉਤਰਾਖੰਡ, ਪਰਮਜੀਤ ਸਿੰਘ ਰੀਕਾ ਪ੍ਰਧਾਨ ਪੁਲਿਸ ਜਿ਼ਲ੍ਹਾ ਖੰਨਾ, ਜਤਿੰਦਰ ਸਿੰਘ ਥਿੰਦ, ਹਰਮੀਤ ਸਿੰਘ ਮੋਮ ਯੂਥ ਵਿੰਗ  ਕੋਰ ਕਮੇਟੀ ਪੰਜਾਬ , ਜਗਜੀਤ ਸਿੰਘ ਫਿਰੋਜ਼ਪੁਰ, ਪ੍ਰੀਤਮ ਸਿੰਘ ਮਾਨਗੜ੍ਹ, ਬਲਜਿੰਦਰ ਸਿੰਘ ਪਾਂਗਲੀਆ, ਬਲਵੰਤ ਸਿੰਘ ਢਿੱਲੋਂ ਸਰਪੰਚ, ਅਵਤਾਰ ਸਿੰਘ ਸੈਣੀ, ਵੱਲੋਂ ਉਚੇਚੇ ਤੌਰ ਤੇ ਇਸ ਬਰਸੀ ਸਮਾਗਮ ਵਿਚ ਸਮੂਲੀਅਤ ਕਰਦੇ ਹੋਏ ਸਮੁੱਚੀ ਕੌਮ ਨੂੰ ਆਪਣੇ ਨਿਸ਼ਾਨੇ ਖ਼ਾਲਿਸਤਾਨ ਉਤੇ ਦ੍ਰਿੜ ਹੋਣ ਅਤੇ ਸ. ਸਿਮਰਨਜੀਤ ਸਿੰਘ ਮਾਨ ਨੂੰ ਸਹਿਯੋਗ ਦੇਣ ਦੀ ਜੋਰਦਾਰ ਅਪੀਲ ਵੀ ਕੀਤੀ ਗਈ । ਅਰਦਾਸ ਵਿਚ ਹਾਜਰੀਨ ਵੱਡੇ ਇਕੱਠ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆ ਅਤੇ ਖ਼ਾਲਿਸਤਾਨ ਜਿ਼ੰਦਾਬਾਦ ਦੇ ਜੈਕਾਰਿਆ ਨਾਲ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਪ੍ਰਤੀਬੰਧਤਾਂ ਨੂੰ ਦੁਹਰਾਇਆ ਅਤੇ ਬਚਨ ਕੀਤਾ ਕਿ ਅਸੀਂ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਤੱਕ ਬਿਲਕੁਲ ਚੈਨ ਨਾਲ ਨਹੀਂ ਬੈਠਾਂਗੇ ਅਤੇ ਹਰ ਕੀਮਤ ਤੇ ਖ਼ਾਲਿਸਤਾਨ ਸਟੇਟ ਨੂੰ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਪ੍ਰਾਪਤ ਕਰਾਂਗੇ । ਇਸ ਸਮੇਂ ਪਰਿਵਾਰ ਵੱਲੋਂ ਅਤੇ ਸੰਗਤ ਵੱਲੋਂ ਸਾਂਝੇ ਤੌਰ ਤੇ ਗੁਰੂ ਕਾ ਲੰਗਰ ਪੂਰੀ ਸਰਧਾ ਅਤੇ ਸਤਿਕਾਰ ਸਹਿਤ ਛਕਾਇਆ ਗਿਆ ।

Punjabi Worker's Stranded In Dubai Companies Are Not Giving Passport Issue Raised Before Foreign Minister,

Chandigar(B.S SHRMA,RANA SHEIKH DAULAT) Shiromani Akali Dal President Sukhbir Singh Badal has raised the issue of 20,000 Punjabi workers in Dubai with the Foreign Minister Dr. S. Jaishankar. Passports of these workers are also deposited with their companies. These private companies forced workers out of jobs, but their passports were also not being returned. Because of this, these workers are not able to come back. Sukhbir Badal urged the Foreign Minister to direct the Indian Embassy in Dubai to take up the issue with the Emirates authorities, so that the workers' passports could be returned to them. He said that most of the workers had applied online for return to India but could not return due to lack of passport. He said that he had received a message from several youths that they were also ready to pay their air tickets, but the companies were not returning passports. They have requested the Center to intervene immediately in this matter.

ਪੰਜਾਬ 'ਚ ਅੰਤਰ-ਜ਼ਿਲ੍ਹਾ ਆਵਾਜਾਈ 'ਤੇ ਰੋਕ

ਐਤਵਾਰ ਨੂੰ ਦੁਕਾਨਾਂ ਰਹਿਣਗੀਆਂ ਮੁਕੰਮਲ ਬੰਦ

ਚੰਡੀਗੜ੍ਹ , ਜੂਨ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਜਨਤਕ ਛੁੱਟੀਆਂ ਵਾਲੇ ਦਿਨ ਲੌਕਡਾਊਨ ਰਹੇਗਾ, ਪਰ ਧਾਰਮਿਕ ਅਸਥਾਨ ਖੁੱਲ੍ਹੇ ਰਹਿਣਗੇ। ਇਸੀ ਤਰ੍ਹਾਂ ਪੰਜਾਬ ਵਿਚ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਰਾਤ 8 ਵਜੇ ਤੱਕ ਹੀ ਖੁੱਲ੍ਹੇ ਰਹਿਣਗੇ। ਐਤਵਾਰ ਨੂੰ ਸਾਰੀਆਂ ਦੁਕਾਨਾਂ ਮੁਕੰਮਲ ਬੰਦ ਰਹਿਣਗੀਆਂ ਜਦੋਂਕਿ ਅੰਤਰ-ਜ਼ਿਲ੍ਹਾ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ। ਵਿਆਹ ਸਮਾਗਮਾਂ ਲਈ ਈ ਪਾਸ ਰਾਹੀਂ ਸਿਰਫ਼ 50 (ਪੰਜਾਹ) ਵਿਅਕਤੀਆਂ ਨੂੰ ਹੀ ਪ੍ਰਵਾਨਗੀ ਮਿਲ ਸਕੇਗੀ।

ਪੰਜਾਬ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ ਅਨੁਸਾਰ ਜਨਤਕ ਛੁੱਟੀਆਂ, ਸ਼ਨੀਵਾਰ ਤੇ ਐਤਵਾਰ ਨੂੰ ਲੌਕਡਾਊਨ ਦੌਰਾਨ ਮੁਕੰਮਲ ਪਾਬੰਦੀ ਰਹੇਗੀ। ਅੰਤਰ ਜ਼ਿਲ੍ਹਾ ਆਵਾਜਾਈ 'ਤੇ ਪਾਬੰਦੀ ਹੋਵੇਗੀ। ਸਿਰਫ ਈ-ਪਾਸ ਧਾਰਕਾਂ ਨੂੰ ਆਉਣ-ਜਾਣ ਦੀ ਆਗਿਆ ਹੋਵੇਗੀ। ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਸੇਵਾਵਾਂ ਨੂੰ ਹਫਤੇ ਦੇ ਸਾਰੇ ਦਿਨ ਖੋਲ੍ਹਣ ਦੀ ਆਗਿਆ ਹੋਵੇਗੀ।

ਸੂਬਾ ਸਰਕਾਰ ਵੱਲੋਂ ਲੌਕਡਾਊਨ 5.0/ਆਨਲੌਕ 1.0 ਸਬੰਧੀ ਪਹਿਲਾਂ ਜਾਰੀ ਨੋਟੀਫਿਕੇਸ਼ਨ ਤੋਂ ਇਲਾਵਾ ਅੱਜ ਨਵੇਂ ਵਿਸਥਾਰਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਅਗਲੇ ਹੁਕਮਾਂ ਤੱਕ ਇਹ ਹਦਾਇਤਾਂ ਹਫਤੇ ਦੇ ਅੰਤਲੇ ਦਿਨਾਂ ਅਤੇ ਗਜ਼ਟਿਡ ਛੁੱਟੀ ਵਾਲੇ ਦਿਨਾਂ ਲਈ ਲਾਗੂ ਰਹਿਣਗੀਆਂ।

ਨਵੇਂ ਹੁਕਮ 

ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਹਫਤੇ ਦੇ ਸਾਰੇ ਦਿਨ ਦਿਨ ਸ਼ਾਮ 7 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ

ਰੈਸਟੋਰੈਂਟ (ਸਿਰਫ ਘਰ ਲਿਜਾਣ/ਹੋਮ ਡਲਿਵਰੀ ਲਈ) ਅਤੇ ਸ਼ਰਾਬ ਦੀਆਂ ਦੁਕਾਨਾਂ ਸਾਰੇ ਦਿਨ ਸ਼ਾਮ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਜਦੋਂਕਿ ਬਾਕੀ ਦੁਕਾਨਾਂ, ਸ਼ਾਪਿੰਗ ਮਾਲ ਐਤਵਾਰ ਨੂੰ ਬੰਦ ਰਹਿਣਗੇ। ਇਸੀ ਤਰ੍ਹਾਂ ਸ਼ਨਿਚਰਵਾਰ ਨੂੰ ਇਹ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਜ਼ਿਲਾ ਪ੍ਰਸ਼ਾਸਨ ਇਨ੍ਹਾਂ ਸਮਿਆਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਏਗਾ।

-ਐਤਵਾਰ ਨੂੰ ਬੰਦ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਇਹ ਵੀ ਫੈਸਲਾ ਲੈ ਸਕਦਾ ਹੈ ਕਿ ਸਬੰਧਤ ਮਾਰਕੀਟ ਐਸੋਸੀਏਸ਼ਨਾਂ ਨਾਲ ਗੱਲਬਾਤ ਕਰਕੇ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹਫਤੇ ਵਿਚ ਕਿਸੇ ਹੋਰ ਦਿਨ ਵੀ ਬੰਦ ਕਰਨ ਦੇ ਹੁਕਮ ਜਾਰੀ ਕਰੇ ਖਾਸ ਕਰਕੇ ਜਿੱਥੇ ਵੱਧ ਜ਼ੋਖਮ ਵਾਲਾ ਇਲਾਕਾ ਹੋਵੇ ਅਤੇ ਕੇਸਾਂ ਦੀ ਗਿਣਤੀ ਜ਼ਿਆਦਾ ਹੋਵੇ।

-ਅੰਤਰ-ਜ਼ਿਲ੍ਹਾ ਆਵਾਜਾਈ ਈ-ਪਾਸ ਨਾਲ ਹੋ ਸਕੇਗੀ ਜਿਹੜਾ ਸਿਰਫ ਜ਼ਰੂਰੀ ਕੰਮਾਂ ਲਈ ਜਾਰੀ ਹੋਵੇਗਾ ਪਰ ਮੈਡੀਕਲ ਐਮਰਜੈਂਸੀ ਲਈ ਆਉਣ-ਜਾਣ ਲਈ ਅਜਿਹੇ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ।

-ਇਸ ਤੋਂ ਇਲਾਵਾ ਵਿਆਹ ਸਮਾਗਮਾਂ ਲਈ ਈ-ਪਾਸ ਲੋੜੀਂਦਾ ਹੋਵੇਗਾ ਅਤੇ ਇਹ 50 ਵਿਸ਼ੇਸ਼ ਵਿਅਕਤੀਆਂ ਨੂੰ ਹੀ ਜਾਰੀ ਹੋਵੇਗਾ।

-ਦੇਸ਼ ਵਿਚ ਖਾਸ ਕਰਕੇ ਦਿੱਲੀ ਵਿਚ ਕੋਵਿਡ ਦੇ ਵਧਦੇ ਕੇਸਾਂ ਉਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਜਿਕ ਵਿੱਥ ਦੇ ਇਹਤਿਆਤਾਂ ਅਤੇ ਮਾਸਕ ਦੀ ਵਰਤੋਂ ਯਕੀਨੀ ਬਣਾਉਣ। ਸਥਿਤੀ ਇਹ ਮੰਗ ਕਰਦੀ ਹੈ ਕਿ ਸਾਰੀ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਥਿਤੀ ਲੱਗਪੱਗ ਕਾਬੂ ਹੇਠ ਹੈ ਅਤੇ ਉਨ੍ਹਾਂ ਦੀ ਸਰਕਾਰ ਹੋਰ ਕੋਈ ਜ਼ੋਖਮ ਨਹੀਂ ਉਠਾ ਸਕਦੀ ਜਿਸ ਨਾਲ ਮਹਾਂਮਾਰੀ ਖਤਰਨਾਕ ਹੱਦ ਤੱਕ ਵਧ ਜਾਵੇ।

ਵਿਸ਼ਵ ਵਾਤਾਵਰਨ ਦਿਵਸ ਮਨਾਇਆ 

ਮਹਿਲ ਕਲਾਂ / ਬਰਨਾਲਾ- ਜੂਨ 2020 (ਗੁਰਸੇਵਕ ਸਿੰਘ ਸੋਹੀ) ਸ.ਪ੍ਰ.ਸ.ਸ ਬੀਹਲਾ ਦੇ ਵਿਦਿਆਰਥੀਆਂ ਨੇ ਲੌਕ ਡਾਉਣ ਦੌਰਾਨ ਆਪਣੇ-ਆਪਣੇ ਘਰਾਂ ਵਿੱਚ ਰਹਿੰਦੇ ਹੋਏ ਵਿਸੁਵ ਵਾਤਾਵਰਨ ਦਿਵਸ ਮਨਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈੱਡ ਟੀਚਰ ਸ:ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਅਧਿਆਪਕਾਂ ਵੱਲੋਂ ਫੋਨ ਸੰਦੇਸ਼ ਤੇ ਵਾਟਸਐਂਪ ਰਾਹੀਂ ਬੱਚਿਆਂ ਨੂੰ ਵਾਤਾਵਰਨ ਦਿਵਸ ਬਾਰੇ ਵਿਸਥਾਰ ਪੂਰਵਕ ਦੱਸਿਆ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਸਬੰਧੀ ਪ੍ਰੇਰਤ ਕੀਤਾ ਗਿਆ।ਬੱਚਿਆਂ ਦਾ ਆਨ-ਲਾਈਨ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਇਸ ਦਿਨ ਬੱਚਿਆਂ ਨੇ ਘਰਾਂ ਵਿੱਚ ਰਹਿੰਦੇ ਹੋਏ ਪੌਦੇ ਵੀ ਲਗਾਏ ਅਤੇ ਬੱਚਿਆਂ ਵੱਲੋਂ ਚਾਰਟ ਵੀ ਬਣਾਏ ਗਏ।

ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਲਈ ਕੇਂਦਰ ਤੇ ਰਾਜ ਸਰਕਾਰ ਦੀ ਗਲਤ ਨੀਤੀਆਂ ਜ਼ਿੰਮੇਵਾਰ-ਛੀਨੀਵਾਲ 

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਕਿਸਾਨਾਂ ਦੇ ਟਿਊਬਲਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਨਸਾਂ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਦਾ ਐਲਾਨ ਮੰਡੀਕਰਨ ਸੋਧ ਬਿੱਲ ਕਿਸਾਨਾਂ ਦੇ ਕਿਸਾਨ ਮਾਰੂ ਫੈਸਲਿਆਂ ਨੂੰ ਵਾਪਸ ਕਰਵਾਉਣ ਨੂੰ ਲੈ ਕੇ ਪਿੰਡ ਛੀਨੀਵਾਲ ਕਲਾਂ ਵਿਖੇ ਰੋਸ ਪ੍ਰਦਰਸ਼ਨ ਕੀਤਾ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦਾ ਖੇਤੀਬਾੜੀ ਧੰਦਾ ਲਗਾਤਾਰ ਤਬਾਹ ਹੁੰਦਾ ਜਾ ਰਿਹੈ ਕਿਉਂਕਿ ਕਿਸਾਨਾਂ ਨੂੰ ਜਿਨਸਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ  ਕਿਸਾਨਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ਿਆਂ ਨੂੰ ਦੇਖਦਿਆਂ ਲਗਾਤਾਰ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਹਨ । ਪਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਦੀ ਬਜਾਏ ਸਰਮਾਏਦਾਰ ਕਾਰਪੋਰਟ ਘਰਾਣਿਆਂ ਨੂੰ ਵੱਡੀਆਂ ਵੱਡੀਆਂ ਰਾਹਤਾਂ ਦੇ ਕੇ ਉਨ੍ਹਾਂ ਨੂੰ ਲਾਭ ਬਚਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਵਾਲੇ ਬਿਆਨ(ਹੁਕਮ) ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਝੂਠੇ ਲਾਰੇ ਲਾ ਕੇ ਸੱਤਾ ਚ ਆਈ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਵਿੱਚ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਪੱਧਰੀ ਸੰਘਰਸ ਵਿੱਢਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ,ਦਰਬਾਰ ਸਿੰਘ ਗਹਿਲ, ਜਗਦੇਵ ਸਿੰਘ ਟੱਲੇਵਾਲ, ਹਾਕਮ ਸਿੰਘ ,ਕਰਤਾਰ ਸਿੰਘ ਛੀਨੀਵਾਲ ਕਲਾਂ ,ਗੁਰਮੇਲ ਸਿੰਘ ਅਤੇ ਜਸਮੇਲ ਸਿੰਘ ਚੰਨਣਵਾਲ ਹਾਜ਼ਰ ਸਨ ।

ਰੁਜ਼ਗਾਰ ਦੀ ਭਾਲ ਵਿੱਚ ਮਾਸਕਟ ਗਏ ਨੌਜਵਾਨ ਦੀ ਮ੍ਰਿਤਕ ਦੇਹ ਭਗਵੰਤ ਮਾਨ ਦੇ ਯਤਨਾਂ ਸਦਕਾ ਕਸਬਾ ਮਹਿਲ ਕਲਾਂ ਵਿਖੇ ਪੁੱਜੀ     

ਨਮ ਅੱਖਾਂ ਨਾਲ ਨੌਜਵਾਨ ਦਾ ਕੀਤਾ ਅੰਤਿਮ ਅਰਦਾਸ 

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)- ਰੋਟੀ ਰੋਜ਼ੀ ਦੀ ਭਾਲ ਵਿੱਚ ਮਾਸਟਕ ਗਏ ,ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਕਸਬਾ ਮਹਿਲ ਕਲਾਂ ਦੇ ਇਕ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਨੌਜਵਾਨ ਗੁਰਜੀਤ ਸਿੰਘ 22 ਸਾਲਾ ਪੁੱਤਰ ਬਲਵਿੰਦਰ ਸਿੰਘ ਵਾਸੀ ਮਹਿਲ ਕਲਾਂ ਦੀ ਮ੍ਰਿਤਕ ਦੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਯਤਨਾਂ ਸਦਕਾ ਕਸਬਾ ਮਹਿਲ ਕਲਾਂ ਵਿਖੇ ਪੁੱਜੀ ।ਜਿੱਥੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਰਾਜਨੀਤਕ ਆਗੂਆਂ ਤੋਂ ਇਲਾਵਾ ਕਸਬਾ ਵਾਸੀਆਂ ਦੀ ਹਾਜ਼ਰੀ ਵਿੱਚ ਮ੍ਰਿਤਕ ਨੌਜਵਾਨ ਨੂੰ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।  ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਅਤੇ ਚਾਚਾ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨੌਜਵਾਨ ਗੁਰਜੀਤ ਸਿੰਘ ਨੇ ਬਾਰ੍ਹਵੀਂ ਕਲਾਸ ਦੀ ਪੜ੍ਹਾਈ ਕਰਨ ਉਪਰੰਤ ਇਲੈਕਟ੍ਰੀਸ਼ਨ ਦਾ ਕੰਮ ਸਿੱਖਣ ਤੋਂ ਬਾਅਦ ਕੋਈ ਨੌਕਰੀ ਜਾਂ ਰੁਜ਼ਗਾਰ ਨਾ ਮਿਲਣ ਕਾਰਨ ਉਹ ਮਾਸਕਟ ਵਿਖੇ 4 ਅਗਸਤ 2019 ਨੂੰ ਰੁਜ਼ਗਾਰ ਦੀ ਭਾਲ ਵਿੱਚ ਗਿਆ ਹੋਇਆ ਸੀ । ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਨੂੰ ਮਾਸਕਟ ਭੇਜਣ ਲਈ ਸਾਡੇ ਪਰਿਵਾਰ ਵੱਲੋਂ ਵਿਆਜ ਤੇ ਪੈਸੇ ਲੈ ਕੇ ਉਸ ਨੂੰ ਬਾਹਰ ਰੋਟੀ ਰੋਜ਼ੀ ਕਮਾਉਣ ਲਈ ਭੇਜਿਆ ਗਿਆ ਸੀ । ਪਰ 17 ਮਈ ਨੂੰ ਉਸ ਦੀ ਮਾਸਕਟ ਵਿਖੇ ਮੌਤ ਹੋ ਜਾਣ ਸਬੰਧੀ ਉਸ ਦੇ ਇੱਕ ਦੋਸਤ ਨੇ ਫੋਨ ਕਰਕੇ ਸਾਨੂੰ ਘਰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਦੀ ਲਾਸ਼ ਨੂੰ ਕਸਬਾ ਮਹਿਲ ਕਲਾਂ ਵਿਖੇ ਲਿਆਉਣ ਲਈ ਸਾਡੇ ਪਰਿਵਾਰ ਵੱਲੋਂ ਵਿਧਾਨ ਸਭਾ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲ ਕੇ ਸਥਿਤੀ ਤੋਂ ਜਾਣੂ ਕਰਵਾਉਣ ਉਪਰੰਤ ਪੂਰੀ ਕਾਗਜ਼ੀ ਕਾਰਵਾਈ ਦੀ ਫਾਈਲ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਸੌਂਪਣ ਤੇ ਸਥਿਤੀ ਤੋਂ ਜਾਣੂੰ ਕਰਵਾਇਆ ਤਾਂ ਉਨ੍ਹਾਂ ਵੱਲੋਂ ਤੁਰੰਤ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਦਿਆਂ ਗੁਰਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ 26 ਦਿਨਾਂ ਬਾਅਦ ਕਸਬਾ ਮਹਿਲ ਕਲਾਂ ਵਿਖੇ ਲਿਆਂਦਾ ਗਿਆ । ਉਨ੍ਹਾਂ ਸਮੁੱਚੇ ਪਰਿਵਾਰ ਵੱਲੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਤੋਂ ਹੇਅਰ ਦਾ ਧੰਨਵਾਦ ਕੀਤਾ । ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜੇਕਰ ਸਰਕਾਰਾਂ ਨੂੰ ਆਪਣੀਆਂ ਸਟੇਟਾਂ ਅੰਦਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਦਿੱੱਤੇ ਹੋਣ ਤਾਂ ਲੱਖਾਂ ਰੁਪਏ ਖਰਚ ਕਰਕੇ ਬਾਹਰਲੇ ਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਨੌਜਵਾਨਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ । ਉਨ੍ਹਾਂ ਕਿਹਾ ਕਿ ਲਾੱੱਕਡਾਊਨ ਦੌਰਾਨ ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚ ਫਸੇ ਪੰਜਾਬੀਆਂ ਵੱਲੋਂ ਪੰਜਾਬ ਲਿਆਉਣ ਲਈ ਆਪਣੀਆਂ ਵੀਡੀਓ ਅਤੇ ਅਡਰੈਸ ਭੇਜਣ ਤੋਂ ਇਲਾਵਾ ਅਜਿਹੀਆਂ ਘਟਨਾਂ ਸਬੰਧੀ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਫਸੇ ਹੋਏ ਨੌਜਵਾਨਾਂ ਨੂੰ ਕਢਵਾ ਕੇ ਇੰਡੀਆ ਲੈਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਖੜ੍ਹੀ ਹੈ ਇਸ ਮੌਕੇ ਬਲਾਕ ਸੰਮਤੀ ਮਹਿਲ ਕਲਾਂ ਦੇ ਡਿਪਟੀ ਚੇਅਰਮੈਨ ਬੱਗਾ ਸਿੰਘ ਮਹਿਲ ਕਲਾਂ ,ਸੀਨੀਅਰ ਕਾਂਗਰਸੀ ਆਗੂ ਤੇ ਆੜ੍ਹਤੀਆ ਸਰਬਜੀਤ ਸਿੰਘ ਸਰਬੀ ਮਹਿਲ ਕਲਾਂ, ਮੰਗਤ ਸਿੰਘ ਸਿੱਧੂ, ਨੰਬਰਦਾਰ ਗੁਰਦੀਪ ਸਿੰਘ ਸੋਢਾ ,ਭਾਈ ਜਗਸੀਰ ਸਿੰਘ ਖ਼ਾਲਸਾ, ਸਮਾਜ ਸੇਵੀ ਡਾ ਕੇਸਰ ਖਾਨ ,ਬੂਟਾ ਖਾਂ ,ਵਿਧਾਇਕ ਪੰਡੋਰੀ ਦੇ ਪੀ ਏ ਬਿੰਦਰ ਸਿੰਘ ਖ਼ਾਲਸਾ ਹਾਜ਼ਰ ਸਨ

ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਪ੍ਰਧਾਨ ਬੰਟੀ ਰੁਮਾਣਾ ਨੇ ਦਰਬਾਰ ਸਾਹਿਬ ਮੱਥਾ ਟੇਕਿਆ*

ਵੱਡੀ ਗਿਣਤੀ ਚ ਯੂਥ ਅਕਾਲੀ ਆਗੂ ਵੱਲੋਂ ਸਨਮਾਨ ਤੇ ਮੁਬਾਰਕਬਾਦ ਦਿੱਤੀ*

ਅੰਮ੍ਰਿਤਸਰ,ਜੂਨ 2020 -(ਗੁਰਕੀਰਤ ਸਿੰਘ) ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਜਿੰਮੇਵਾਰੀ ਮਿੱਲਣ ਤੇ ਨਿਧੱੜਕ ਜਰਨੈਲ ਤੇ ਨੌਜਵਾਨ ਆਗੂ ਪਰਮਬੰਸ ਸਿੰਘ ਬੰਟੀ ਰੁਮਾਣਾ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ।ਇਸ ਮੌਕੇ ਉਨ੍ਹਾਂ ਪਾਰਟੀ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਮੁੱਚੇ ਨੌਜਵਾਨ ਵਰਗ ਨੂੰ ਪਾਰਟੀ ਨਾਲ ਜੋੜਨ ਲਈ ਅਤੇ ਪਾਰਟੀਆਂ ਨਿੱਤੀਆਂ ਤੇ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਮੁੱਚਾ ਨੌਜਵਾਨ ਵਰਗ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਾ ਹੈ। ਜਿਸ ਨੇ ਹਰ ਇੱਕ ਚੋਣ ਵਿੱਚ ਪਾਰਟੀ ਦੀ ਜਿੱਤ ਵਿੱਚ ਨਿਰਣਾਇਕ ਭੂਮਿਕਾ ਨਿਭਾਈ ਹੈ, ਜਦਕਿ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਸਮਰਾਟ ਫੋਨ ਤੇ ਨੌਕਰੀਆਂ ਦੇਣ ਦੇ ਝੂਠੇ ਸਬਜ਼ਬਾਗ ਦਿਖਾ ਕੇ ਗੁੰਮਨਾਮ ਕਰਨ ਦੀ ਕੀਤਾ, ਉਥੇ ਹੀ ਕੈਪਟਨ ਦੀ ਵਾਅਦਾ ਖਿਲਾਫ਼ੀ ਕਾਰਨ ਅੱਜ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ, ਜੋ ਬਹੁਤ ਹੀ ਸ਼ਰਮਨਾਕ ਹੈ। ਇਸ ਮੌਕੇ ਯੂਥ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਆਈ. ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਰੋਜ਼ੀ ਬਰਕੰਦੀ, ਪ੍ਰਭਜੋਤ ਸਿੰਘ ਧਾਲੀਵਾਲ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ, ਗੁਰਦੀਪ ਸਿੰਘ ਗੋਸ਼ਾ ਅਤੇ ਆਗੂਆਂ ਨੇ ਪਰਮਬੰਸ ਸਿੰਘ ਬੰਟੀ ਰੁਮਾਣਾ ਨੂੰ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੱਤੀ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।
ਫੋਟੋ ਕੈਪਸ਼ਨ - ਸੀ੍ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਦੇ ਹੌੲੇ ਯੂਥ ਅਕਾਲੀ ਦਲ ਦੇ ਨਵ-ਨਿਯੁਕਤ ਪ੍ਰਧਾਨ ਬੰਟੀ ਰੁਮਾਣਾ, ਪ੍ਰਭਜੋਤ ਸਿੰਘ ਧਾਲੀਵਾਲ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ, ਗੁਰਦੀਪ ਸਿੰਘ ਗੋਸ਼ਾ ਅਤੇ ਹੋਰ ਅਕਾਲੀ ਅਾਗੂ। 

The Punjab Government Has Ordered Strict Lockdowns in Weekends and Public Holidays.

Chandigarh(B.S SHARMA RANA SHEIKH DAULAT)
The Punjab Government has ordered Strict Lockdown in weekends and Public holidays in the state amid a coronovirus crisis. There will be a ban on people leaving the house. Only those people who have an e-pass will be allowed to move. Apart from the health staff and essential service providers, all citizens will be required to download the e-pass from the Kova app. Strict action will be taken against those who disobey the rules.DGP Dinkar Gupta said in a statement stringent restrictions chance to Hakpnjab the chief minister's office on those who come from lockdown to strictly adhere to the instructions given the addition capital to average 500-800 vehicles per day Coming to Punjab from the national capital. The decision to take stern action on people coming from Delhi will be taken after review by experts.

ਮਾਮੂਲੀ ਵਿਵਾਦ 'ਤੇ ਦਰਜ ਕੇਸ ਕਾਰਨ ਮੁਲਾਜਮ ਬਰਖ਼ਾਸਤ ਨਹੀਂ ਕੀਤਾ ਜਾ ਸਕਦੈ 

ਚੰਡੀਗੜ੍ਹ,  ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

 ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ 'ਚ ਮਹੱਤਵਪੂਰਨ ਫ਼ੈਸਲਾ ਦਿੰਦਿਆਂ ਸਾਫ਼ ਕੀਤਾ ਹੈ ਕਿ ਜੇ ਕਿਸੇ ਖ਼ਿਲਾਫ਼ ਸੰਗੀਨ ਦੋਸ਼ ਜਾਂ ਨੈਤਿਕਤਾ ਦੇ ਪਤਨ ਦਾ ਮਾਮਲਾ ਦਰਜ ਨਹੀਂ ਹੈ ਤਾਂ ਉਸ ਨੂੰ ਨੌਕਰੀਓਂ ਬਰਖਾਸਤ ਨਹੀਂ ਕੀਤਾ ਜਾ ਸਕਦਾ।

ਹਾਈ ਕੋਰਟ ਦੀ ਜਸਟਿਸ ਰਿਤੂ ਬਾਹਰੀ ਨੇ ਇਹ ਹੁਕਮ ਭਿਵਾਨੀ ਨਿਵਾਸੀ ਕੁਲਦੀਪ ਸਿੰਘ ਦੀ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਦਿੱਤਾ। ਕੁਲਦੀਪ ਸਿੰਘ ਹਰਿਆਣਾ ਜੇਲ੍ਹ ਵਿਭਾਗ 'ਚ ਵਾਰਡਨ ਵਜੋਂ ਕੰਮ ਕਰਦੇ ਸਨ। ਉਸ ਨੂੰ 2013 'ਚ ਜੇਲ੍ਹ ਵਾਰਡਨ ਦੇ ਅਹੁਦੇ 'ਤੇ ਨਿਯੁਕਤੀ ਦਿੱਤੀ ਗਈ ਸੀ। 2007 'ਚ ਉਨ੍ਹਾਂ ਦੇ ਪਿੰਡ ਦੇ ਹੀ ਇਕ ਪਰਿਵਾਰ ਨੇ ਆਪਸੀ ਵਿਵਾਦ 'ਚ ਐੱਫਆਈਆਰ ਦਰਜ ਕਰਵਾਈ ਜਿਸ 'ਚ ਨਵੰਬਰ 2011 'ਚ ਜ਼ਿਲ੍ਹਾ ਅਦਾਲਤ ਨੇ ਇਕ ਸਾਲ ਛੇ ਮਹੀਨੇ ਦੀ ਸਜ਼ਾ ਸੁਣਾਈ ਸੀ। ਬਾਅਦ 'ਚ ਹਾਈ ਕੋਰਟ ਨੇ ਸਜ਼ਾ ਨੂੰ ਰੱਦ ਕਰਦਿਆਂ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਸੀ। ਇਸ ਵਿਚਾਲੇ ਦਸੰਬਰ 2014 ਨੂੰ ਜੇਲ੍ਹ ਵਿਭਾਗ ਮੁੱਖ ਦਫ਼ਤਰ ਨੇ ਅਪਰਾਧਿਕ ਮਾਮਲੇ 'ਚ ਮਿਲੀ ਸਜ਼ਾ ਨੂੰ ਆਧਾਰ ਬਣਾਉਂਦਿਆਂ ਉਨ੍ਹਾਂ ਦੀ ਬਰਖਾਸਤਗੀ ਦੇ ਹੁਕਮ ਜਾਰੀ ਕਰ ਦਿੱਤੇ ਸਨ।

ਹੁਣ ਹਾਈ ਕੋਰਟ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਦੋ ਪਰਿਵਾਰਾਂ ਵਿਚਾਲੇ ਮਾਮੂਲੀ ਵਿਵਾਦ ਸੀ। ਕੋਰਟ ਨੇ ਕਿਹਾ ਕਿ ਅਜਿਹਾ ਅਪਰਾਧ ਜੋ ਨੈਤਿਕਤਾ ਦੇ ਪਤਨ ਦੀ ਸ਼੍ਰੇਣੀ 'ਚ ਨਾ ਆਉਂਦੇ ਹੋਣ ਉਸ ਲਈ ਕਿਸੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਖ਼ਤਮ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ ਜਾ ਸਕਦੇ ਹਨ। ਹਾਈ ਕੋਰਟ ਨੇ ਪਟੀਸ਼ਨਰ ਦੀ ਬਰਖਾਸਤਗੀ ਹੁਕਮ ਨੂੰ ਰੱਦ ਕਰਦਿਆਂ ਜੇਲ੍ਹ ਵਿਭਾਗ ਨੂੰ ਹੁਕਮ ਦਿੱਤਾ ਕਿ ਉਹ ਇਕ ਮਹੀਨੇ ਦੇ ਅੰਦਰ ਉਸ ਨੂੰ ਦੁਬਾਰਾ ਨੌਕਰੀ 'ਤੇ ਜੁਆਇਨ ਕਰਵਾਏ।

ਲੋਕਾਂ ਨੇ 53 ਕਿਲੋਮੀਟਰ ਤੱਕ ਧੁੱਸੀ ਬੰਨ੍ਹ ਕੀਤਾ ਮਜ਼ਬੂਤ

ਕੰਮ ਚਾਹੇ ਭੁੱਖੀਆ ਨੂੰ ਰੋਟੀ ਦੇਣ ਦਾ, ਚਾਹੇ ਬੰਨ ਬੰਨਣ ਦਾ, ਸਰਕਾਰ ਦੇ ਕੰਮ ਲੋਕਾਂ ਨੇ ਲਏ ਆਪਣੇ ਜੁੰਮੇ

ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਇੱਕ ਹੋਰ ਬਹੁਤ ਹੀ ਜਰੂਰੀ ਕੰਮ ਲੋਕਾਂ ਦੀ ਮਦਦ ਨਾਲ ਪੂਰਾ

ਸ਼ਾਹਕੋਟ, ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਕਿਸਾਨਾਂ ਨੇ ਹਿੰਮਤ ਮਾਰ ਕੇ 53 ਕਿਲੋਮੀਟਰ ਤੱਕ ਮਜ਼ਬੂਤ ਕਰ ਲਿਆ ਹੈ। ਬੰਨ੍ਹ ਨੂੰ ਮਜ਼ਬੂਤ ਕਰਨ ਲਈ ਵਾਤਾਵਰਨ ਪ੍ਰਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 30 ਜਨਵਰੀ ਤੋਂ ਕਾਰ ਸੇਵਾ ਲਗਾਤਾਰ ਚੱਲ ਰਹੀ ਹੈ। ਇਲਾਕੇ ਦੇ ਲੋਕਾਂ ਨੇ ਲਾਕਡਾਊਨ ਸਮੇਂ ਦੌਰਾਨ ਸਤਲੁਜ ਦਰਿਆ ਦੇ ਬੰਨ੍ਹ ਮਜ਼ਬੂਤ ਕਰਨ ਲਈ ਦਿਨ-ਰਾਤ ਇੱਕ ਕਰਕੇ ਜਿੱਥੇ ਅੌਸਤਨ ਢਾਈ ਫੁੱਟ ਤੱਕ 53 ਕਿਲੋਮੀਟਰ ਤੱਕ ਦਾ ਬੰਨ੍ਹ ਉੱਚਾ ਕੀਤਾ ਹੈ, ਉੱਥੇ 25 ਫੁੱਟ ਤੱਕ ਚੌੜਾ ਵੀ ਕਰ ਲਿਆ ਹੈ ਜਿਹੜਾ ਕਿ ਪਹਿਲਾਂ 12 ਤੋਂ 15 ਫੁੱਟ ਤੱਕ ਸੀ।

ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬ੍ਹਾਮਣੀਆਂ ਤੋਂ ਗਿੱਦੜਪਿੰਡੀ ਤੱਕ 27 ਕਿਲੋਮੀਟਰ। ਚਿੱਟੀ ਵੇਈਂ ਵਾਲਾ ਬੰਨ੍ਹ 8 ਕਿਲੋਮੀਟਰ ਤੱਕ, ਦਰਿਆ ਦੇ ਲਹਿੰਦੇ ਵਾਲੇ ਪਾਸੇ ਮੁਰਾਦਵਾਲਾ ਤੱਕ 4 ਕਿਲੋਮੀਟਰ, ਦਾਰੇਵਾਲ ਤੋਂ ਕਾਲੀ ਵੇਈਂ ਦੇ ਬੰਨ੍ਹ ਆਲੋਵਾਲ ਤੱਕ 8 ਕਿਲੋਮੀਟਰ ਅਤੇ ਮਾਲਵੇ ਵਾਲੇ ਪਾਸੇ 6 ਕਿਲੋਮੀਟਰ ਤੱਕ ਬੰਨ੍ਹ 'ਤੇ ਮਿੱਟੀ ਪਾ ਕੇ ਮਜ਼ਬੂਤ ਕੀਤਾ ਗਿਆ ਹੈ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਾਰ ਸੇਵਾ ਵਿੱਚ ਮਿਲੀ ਕਾਮਯਾਬੀ ਪਿੱਛੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੀ ਗਈ ਅਗਵਾਈ ਨੇ ਵੱਡੀ ਭੂਮਿਕਾ ਨਿਭਾਈ ਹੈ ਤੇ ਸਾਰੇ ਕੰਮ ਵਿੱਚ ਪਾਰਦਰਸ਼ਤਾ ਰੱਖੀ ਗਈ ਹੈ। ਸਤਲੁਜ ਦਰਿਆ ਦੇ ਕੰਢੇ 'ਤੇ ਵਸਣ ਵਾਲੇ ਲੋਕ ਜਿਨ੍ਹਾਂ ਦੀਆਂ ਫਸਲਾਂ ਹੜ੍ਹਾਂ ਨਾਲ ਤਬਾਹ ਹੋ ਜਾਂਦੀਆਂ ਸਨ, ਨੇ ਪ੍ਰਤੀ ਏਕੜ 500 ਰੁਪਏ ਚੱਲ ਰਹੇ ਟਿੱਪਰਾਂ ਅਤੇ ਕਰੇਨਾਂ ਵਿੱਚ ਡੀਜ਼ਲ ਪਾਉਣ ਲਈ ਦਿੱਤੇ ਸਨ ਜਿਸ ਦੌਰਾਨ 1 ਕਰੋੜ 25 ਲੱਖ ਤੋਂ ਵੱਧ ਦਾ ਡੀਜ਼ਲ ਲੱਗ ਚੁੱਕਾ ਹੈ। ਟਿੱਪਰਾਂ ਅਤੇ ਕਰੇਨਾਂ ਦਾ ਕਿਰਾਇਆ ਵੀ ਲੱਖਾਂ ਵਿੱਚ ਆਇਆ ਹੈ। ਸਾਰੇ ਹਿਸਾਬ -ਕਿਤਾਬ ਨੂੰ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਰੱਖਿਆ ਜਾ ਰਿਹਾ ਹੈ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੰਮ ਨੇਪਰੇ ਚੜ੍ਹ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਚੱਲ ਰਹੀ ਕਾਰ ਸੇਵਾ ਦੌਰਾਨ ਕਈ ਵਾਰ ਆ ਕੇ ਲੋਕਾਂ ਦਾ ਹੌਸਲਾ ਅਫਜ਼ਾਈ ਕਰਦੇ ਰਹੇ ਹਨ।

ਸੰਤ ਸੀਚੇਵਾਲ ਨੇ ਦੱਸਿਆ ਕਿ 19 ਅਗਸਤ 2019 ਨੂੰ ਆਏ ਹੜ੍ਹਾਂ ਦਾ ਮੁੱਖ ਕਾਰਨ ਗਿੱਦੜਪਿੰਡੀ ਦੇ ਰੇਲਵੇ ਪੁਲ ਹੇਠਾਂ ਜੰਮੀ ਗਾਰ ਹੀ ਸੀ ਜਿਹੜੀ ਕਿ 12 ਤੋਂ 18 ਫੁੱਟ ਤੱਕ ਜੰਮੀ ਹੋਈ ਸੀ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੜ੍ਹਾਂ ਦੌਰਾਨ ਧੁੱਸੀ ਬੰਨ੍ਹ ਥਾਂ-ਥਾਂ ਤੋਂ ਟੁੱਟ ਗਿਆ ਸੀ। ਜਾਣੀਆਂ ਚਾਹਲ ਵਾਲਾ ਬੰਨ੍ਹ ਮਜ਼ਬੂਤ ਕਰਨ ਤੋਂ ਬਾਅਦ ਉਨ੍ਹਾਂ ਨੇ ਪੀੜਤ ਪਿੰਡਾਂ ਦੇ ਲੋਕਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕਾਰ ਸੇਵਾ ਸ਼ੁਰੂ ਕੀਤੀ ਸੀ ਤਾਂ ਜੋ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਗਿੱਦੜਪਿੰਡੀ ਦੇ ਰੇਲਵੇ ਪੁਲ ਹੇਠੋਂ ਮਿੱਟੀ ਕੱਢੀ ਜਾ ਸਕੇ ਅਤੇ ਦੁਬਾਰਾ ਤੋਂ ਉਹ ਭਿਆਨਕ ਮੰਜ਼ਰ ਨਾ ਦੇਖਣਾ ਪਵੇ। ਇਸ ਪੁਲ ਦੇ 21 ਦਰੇ ਹਨ ਜਿਨ੍ਹਾਂ 'ਚੋਂ ਅੱਧੇ ਸਾਫ਼ ਹੋ ਚੁੱਕੇ ਹਨ ਤੇ ਰਹਿੰਦੇ ਦਰਾਂ ਨੂੰ ਸਾਫ ਕਰਨ ਦੀ ਕਾਰ ਸੇਵਾ ਜਾਰੀ ਹੈ।

ਕਰੋਨਾ ਦਾ ਖੌਫ, ਪੰਜਾਬ 'ਚ ਇੱਕੋ ਦਿਨ ਚਾਰ ਮੌਤਾਂ

 77 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਚੰਡੀਗੜ,   ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਵੀਰਵਾਰ ਨੂੰ ਪੰਜਾਬ ਵਿਚ ਪਹਿਲੀ ਵਾਰ ਇਕ ਦਿਨ ਵਿਚ ਕੋਰੋਨਾ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 77 ਪਾਜ਼ੇਟਿਵ ਕੇਸ ਸਾਹਮਣੇ ਆਏ। ਕੁੱਲ ਮੌਤਾਂ ਦੀ ਗਿਣਤੀ 62 ਹੋ ਗਈ ਹੈ। ਇਸ ਤੋਂ ਪਹਿਲਾਂ ਚਾਰ ਵਾਰ ਇਕ ਹੀ ਦਿਨ ਵਿਚ ਤਿੰਨ-ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਵਿਚ ਹੁਣ ਤਕ 2997 ਪਾਜ਼ੇਟਿਵ ਕੇਸ ਆ ਚੁੱਕੇ ਹਨ। ਵੀਰਵਾਰ ਨੂੰ 27 ਹੋਰ ਲੋਕ ਸਿਹਤਯਾਬ ਹੋ ਗਏ। ਸੂਬੇ ਵਿਚ ਹੁਣ ਤਕ 2259 ਲੋਕ ਤੰਦਰੁਸਤ ਹੋ ਚੁੱਕੇ ਹਨ। ਹੁਣ ਸਿਰਫ਼ 676 ਐਕਟਿਵ ਕੇਸ ਬਚੇ ਹਨ। ਸਿਹਤਯਾਬ ਹੋਣ ਵਾਲਿਆਂ ਦੀ ਦਰ 75.37 ਫ਼ੀਸਦੀ ਹੈ।

ਅੰਮਿ੍ਤਸਰ ਵਿਚ ਕੋਰੋਨਾ ਨਾਲ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। 62 ਸਾਲਾ ਔਰਤ ਤੇ 63 ਤੇ 70 ਸਾਲਾ ਦੋ ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ। ਜ਼ਿਲ੍ਹੇ ਵਿਚ 14 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਦੋ ਬੀਐੱਸਐੱਫ ਦੇ ਜਵਾਨ ਵੀ ਸ਼ਾਮਲ ਹਨ। ਇਹ ਪਿਛਲੇ ਦਿਨੀਂ ਹੈਦਰਾਬਾਦ ਤੋਂ ਯੂਨਿਟ ਦੇ ਨਾਲ ਆਏ ਸਨ। ਇਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ। 14 'ਚੋਂ 11 ਮਰੀਜ਼ ਕਿਵੇਂ ਇਨਫੈਕਟਿਡ ਹੋਏ, ਇਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਨਹੀਂ ਹੈ।

ਲੁਧਿਆਣੇ ਦੇ ਇਕ ਮਰੀਜ਼ ਨੇ ਚੰਡੀਗੜ੍ਹ 'ਚ ਦਮ ਤੋੜ ਦਿੱਤਾ, ਜਦਕਿ ਇਕ ਪੁਲਿਸ ਮੁਲਾਜ਼ਮ ਸਮੇਤ 13 ਲੋਕ ਪਾਜ਼ੇਟਿਵ ਪਾਏ ਗਏ। ਵੀਰਵਾਰ ਨੂੰ ਸਭ ਤੋਂ ਜ਼ਿਆਦਾ ਪਠਾਨਕੋਟ ਵਿਚ 19 ਕੇਸ ਆਏ ਜਿਨ੍ਹਾਂ 'ਚ 25 ਸਾਲਾ ਤੇ ਉਸ ਦੀਆਂ ਤਿੰਨ ਤੇ ਛੇ ਸਾਲ ਦੀਆਂ ਬੇਟੀਆਂ ਸ਼ਾਮਲ ਹਨ। ਜਦਕਿ ਜਲੰਧਰ ਵਿਚ 12 ਨਵੇਂ ਕੇਸ ਆਏ। ਸੰਗਰੂਰ ਵਿਚ ਛੇ, ਰੂਪਨਗਰ ਤੇ ਪਟਿਆਲੇ 'ਚ ਵਿਚ ਚਾਰ-ਚਾਰ, ਮੋਹਾਲੀ ਤੇ ਜਲੰਧਰ ਵਿਚ ਤਿੰਨ-ਤਿੰਨ, ਮੋਗਾ, ਨਵਾਂਸ਼ਹਿਰ, ਫਾਜ਼ਿਲਕਾ ਤੇ ਤਰਨਤਾਰਨ ਵਿਚ ਦੋ-ਦੋ ਅਤੇ ਬਠਿੰਡਾ, ਗੁਰਦਾਸਪੁਰ ਤੇ ਮੁਕਤਸਰ ਵਿਚ ਇਕ-ਇਕ ਕੇਸ ਸਾਹਮਣੇ ਆਇਆ।

ਪੰਜਾਬ 'ਚ ਲਾਕਡਾਊਨ ਮੁੜ ਲਾਗੂ ! 

ਦੋ ਮਹੀਨੇ ਬਾਅਦ ਕੋਰੋਨਾ ਦੇ ਸਿੱਖਰ 'ਤੇ ਪਹੁੰਚਣ ਦੇ ਖ਼ਤਰੇ ਨੂੰ ਵੇਖਦਿਆਂ ਸਰਕਾਰ ਨੇ ਲਿਆ ਫ਼ੈਸਲਾ

ਚੰਡੀਗੜ੍ਹ,  ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਕੋਵਿਡ ਦੇ ਸਮੂਹਿਕ ਫੈਲਾਅ ਦੇ ਖਤਰੇ ਦੇ ਡਰੋਂ ਅਤੇ ਮਾਹਿਰਾਂ ਵੱਲੋਂ ਇਸ ਮਹਾਂਮਾਰੀ ਦਾ ਸਿਖਰ ਹਾਲੇ ਦੋ ਮਹੀਨਿਆਂ ਬਾਅਦ ਆਉਣ ਦੇ ਸੰਕੇਤਾਂ ਦੇ ਖਦਸ਼ਿਆਂ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਹਫਤੇ ਦੇ ਆਖਰੀ ਦਿਨਾਂ ਅਤੇ ਜਨਤਕ ਛੁੱਟੀ ਵਾਲੇ ਦਿਨਾਂ ਵਿੱਚ ਸਖਤੀ ਦੇ ਹੁਕਮ ਦਿੰਦਿਆਂ ਸਿਰਫ ਈ-ਪਾਸ ਧਾਰਕਾਂ ਨੂੰ ਹੀ ਆਉਣ-ਜਾਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।

ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਇਸ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਸੂਬੇ ਦੀ ਤਿਆਰੀਆਂ ਸਬੰਧੀ ਸੱਦੀ ਵੀਡਿਓ ਕਾਨਫਰੰਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਨਿਰਦੇਸ਼ ਦਿੰਦਿਆਂ ਕਿਹਾ ਕਿ ਮੈਡੀਕਲ ਸਟਾਫ ਅਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਨਾਗਰਿਕਾਂ ਨੂੰ ਹਫਤੇ ਦੇ ਆਖਰੀ ਦਿਨਾਂ ਅਤੇ ਛੁੱਟੀ ਵਾਲੇ ਦਿਨ ਆਉਣ-ਜਾਣ ਲਈ 'ਕੋਵਾ' ਐਪ ਤੋਂ ਈ-ਪਾਸ ਡਾਊਨਲੋਡ ਕਰਨਾ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਾਂ ਨੂੰ ਸਾਰੇ ਦਿਨਾਂ ਵਿੱਚ ਆਮ ਵਾਂਗ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੰਦਿਆਂ ਕਿਹਾ ਕਿ ਵੱਡੇ ਇਕੱਠ ਹੋਣ ਤੋਂ ਰੋਕਿਆ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਸਖਤ ਕਦਮ ਵਿਸ਼ਵ ਭਰ ਵਿੱਚ ਕੋਵਿਡ ਕੇਸਾਂ ਦੇ ਭਾਰੀ ਵਾਧੇ ਦੇ ਚੱਲਦਿਆਂ ਚੁੱਕੇ ਜਾਣੇ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਖਤ ਬੰਦਿਸ਼ਾਂ ਹੀ ਮਹਾਂਮਾਰੀ ਦੇ ਸਿਖਰ ਨੂੰ ਜਿੰਨਾ ਸੰਭਵ ਹੋਵੇ, ਉਨ੍ਹਾਂ ਟਾਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਇਰਸ ਨੂੰ ਰੋਕਣ ਦੀ ਅਗਾਊਂ ਦਵਾਈ ਜਾਂ ਇਲਾਜ ਨਾ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਸਿਰਫ ਸਖਤ ਪ੍ਰੋਟੋਕੋਲ ਹੀ ਮਹਾਂਮਾਰੀ ਖਿਲਾਫ ਲੜਾਈ ਦਾ ਇਕੋ-ਇਕ ਰਾਸਤਾ ਹੈ।

ਇਹ ਚਿਤਾਵਨੀ ਦਿੰਦਿਆਂ ਕਿ ਮਹਾਂਮਾਰੀ ਆਉਂਦੇ ਦਿਨਾਂ ਅਤੇ ਹਫਤਿਆਂ ਵਿੱਚ ਖਤਰਨਾਕ ਰੂਪ ਧਾਰ ਸਕਦੀ ਹੈ, ਮੁੱਖ ਮੰਤਰੀ ਨੇ ਮੈਡੀਕਲ ਤੇ ਸਿਹਤ ਮਾਹਿਰਾਂ ਨੂੰ ਕਿਹਾ ਕਿ ਸਖਤ ਸ਼ਰਤਾਂ ਲਾਗੂ ਕਰਨ ਅਤੇ ਦਿੱਲੀ ਤੋਂ ਆਉਣ ਵਾਲਿਆਂ ਲਈ ਲਾਜ਼ਮੀ ਟੈਸਟ ਸਰਟੀਫਿਕੇਟ ਨੂੰ ਅਮਲ ਵਿੱਚ ਲਿਆਂਦਾ ਜਾਵੇ ਜਿੱਥੇ ਕਿ ਬਹੁਤ ਚਿੰਤਾਜਨਕ ਸਥਿਤੀ ਬਣੀ ਹੋਈ ਹੈ। ਡੀਜੀਪੀ ਨੇ ਮੀਟਿੰਗ ਵਿੱਚ ਦੱਸਿਆ ਕਿ ਕੌਮੀ ਰਾਜਧਾਨੀ ਤੋਂ ਪੰਜਾਬ ਵਿੱਚ ਰੋਜ਼ਾਨਾ ਔਸਤਨ 500 ਤੋਂ 800 ਵਾਹਨ ਆਉਂਦੇ ਹਨ।

ਮੀਟਿੰਗ ਉਪਰੰਤ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਾਹਿਰਾਂ ਵੱਲੋਂ ਸਮੀਖਿਆ ਕਰਨ ਤੋਂ ਬਾਅਦ ਦਿੱਲੀ ਤੋਂ ਆਉਣ ਵਾਲਿਆਂ ਸਖਤ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ।

ਇਹ ਪੱਖ ਸਾਹਮਣੇ ਲਿਆਉਂਦਿਆਂ ਕਿ ਸੂਬੇ ਅੰਦਰ ਬਾਹਰੋਂ ਪੁੱਜੇ ਜ਼ਿਆਦਾਤਰ ਵਿਅਕਤੀਆਂ ਵੱਲੋਂ ਗੈਰ-ਜ਼ਿੰਮੇਵਾਰਾਨਾ ਵਰਤਾਓ ਕੀਤਾ ਗਿਆ ਅਤੇ ਸਿਹਤ ਅਧਿਕਾਰੀਆਂ ਪਾਸ ਰਿਪੋਰਟ ਨਹੀਂ ਕੀਤੀ ਗਈ, ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਜ਼ਰੂਰਤ ਹੈ, ਉਥੇ ਸਖਤ ਫੈਸਲੇ ਲੈਣੇ ਪੈਣਗੇ ਕਿਉਂਜੋ ਕੇਸਾਂ ਦਾ ਵਾਧਾ ਹਾਲੇ ਜਾਰੀ ਹੈ ਅਤੇ ਆਉਂਦੇ ਦਿਨਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾਂ ਹੈ।

ਮੁੱਖ ਮੰਤਰੀ ਵੱਲੋਂ ਸੁਝਾਇਆ ਗਿਆ ਕਿ ਜਦ ਵਾਇਰਸ ਦੇ ਲੱਛਣ ਸਾਹਮਣੇ ਆਉਣ ਨੂੰ 3-4 ਦਿਨ ਲਗਦੇ ਹਨ, ਇਸ ਲਈ ਸੂਬੇ ਤੋਂ ਬਾਹਰਲੇ ਖੇਤਰਾਂ ਤੋਂ ਆਉਣ ਵਾਲਿਆਂ ਦਾ ਹਫਤੇ ਬਾਅਦ ਟੈਸਟ ਕੀਤਾ ਜਾਵੇ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਸਖਤੀ ਨਾਲ ਆਪਣੇ ਘਰਾਂ ਅੰਦਰ ਇਕਾਂਤਵਾਸ ਵਿੱਚ ਰਹਿਣ ਲਈ ਆਖਿਆ ਜਾਵੇ। ਉਨ੍ਹਾਂ ਘਰਾਂ ਅੰਦਰ ਇਕਾਂਤਵਾਸ ਨੂੰ ਸਖਤੀ ਨਾਲ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲੀਸ ਦੇ ਮੁਖੀ ਨੂੰ ਨਿਰਦੇਸ਼ ਵੀ ਦਿੱਤੇ। ਪੰਜਾਬ ਪੁਲੀਸ ਮੁਖੀ ਵੱਲੋਂ ਦੱਸਿਆ ਕਿ ਗਿਆ ਇਸ ਨੂੰ ਲਾਗੂ ਕਰਵਾਉਣ ਲਈ 550 ਪੁਲੀਸ ਦਸਤੇ ਕੰਮ ਕਰ ਰਹੇ ਹਨ।

ਨਿੱਜੀ ਹਸਪਤਾਲਾਂ ਵੱਲੋਂ ਕੋਵਿਡ ਮਰੀਜ਼ਾਂ ਦੇ ਇਲਾਜ ਅਤੇ ਹਸਪਤਾਲ ਦਾਖਲੇ ਦੀ ਜ਼ਿਆਦਾ ਫੀਸ ਲਏ ਜਾਣ ਸਬੰਧੀ ਸੋਸ਼ਲ ਮੀਡੀਆ ਅਤੇ ਹੋਰ ਤਰੀਕਿਆਂ ਰਾਹੀਂ ਮਿਲੀਆਂ ਸ਼ਿਕਾਇਤਾਂ ਸਬੰਧੀ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਸੀ.ਜੀ.ਐਚ.ਐਸ ਰੇਟ ਸਖਤੀ ਨਾਲ ਲਾਗੂ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਬੈੱਡਾਂ ਦੀ ਉਪਲੱਬਧਤਾ ਅਤੇ ਹੋਰ ਅੰਕੜਿਆਂ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਵੇ।

ਮੁੱਖ ਮੰਤਰੀ ਵੱਲੋਂ ਇਹ ਹਦਾਇਤਾਂ ਕੇਸਾਂ ਦੇ ਦੁੱਗਣੇ ਹੋਣ ਦੇ ਸਮੇਂ ਵਿੱਚ ਆਏ ਵਿਗਾੜ ਨੂੰ ਵੇਖਦਿਆਂ ਦਿੱਤੀਆਂ ਗਈਆਂ ਹਨ ਜੋ 31 ਮਈ ਨੂੰ 22 ਦਿਨ ਅਤੇ 10 ਜੂਨ ਨੂੰ 15 ਦਿਨ ਹੈ, ਜੋ ਕਿ ਦਿਨੋਂ ਦਿਨ ਇਸ ਦਰ ਦੇ ਥੱਲੇ ਜਾਣ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਦਰ ਕੌਮੀ ਦਰ ਨਾਲੋਂ ਲੰਮੀ ਅੱਵਧੀ ਦੀ ਹੈ,ਪਰ ਦੁੱਗਣੇ ਹੋਣ ਦੇ ਸਮੇਂ ਵਿੱਚ ਗਿਰਾਵਟ ਪ੍ਰੇਸ਼ਾਨੀ ਪੈਦਾ ਕਰਨਵਾਲਾ ਮਸਲਾ ਹੈ।

ਪੰਜਾਬ 'ਚ ਵੱਡੀ ਗਿਣਤੀ ਲੋਕਾਂ ਦੇ ਸੂਬੇ ਤੋਂ ਬਾਹਰੋਂ ਆਉਣ, ਭਾਵੇਂ ਇਨ੍ਹਾਂ ਵਿੱਚੋਂ ਪਾਜੇਟਿਵ ਕੇਸ ਜ਼ਿਆਦਾ ਸਾਹਮਣੇ ਨਹੀਂ ਆਏ, ਸਬੰਧੀ ਆਪਣੇ ਸਰੋਕਾਰ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕੋਵਿਡ ਖਿਲਾਫ ਸੂਬੇ ਦੀ ਲੜਾਈ ਪ੍ਰਤੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਪੇਸ਼ ਕੀਤੇ ਅਨੁਮਾਨਾਂ ਅਨੁਸਾਰ ਸੂਬੇ ਅੰਦਰ ਇਸ ਮਹਾਂਮਾਰੀ ਦੀ ਸਿੱਖਰ ਹਾਲੇ ਆਉਣਾ ਹੈ ਅਤੇ ਜੇਕਰ ਕੇਸਾਂ ਦੇ ਦੁੱਗਣੇ ਹੋਣ ਦੀ ਸਮਾਂ ਸੀਮਾਂ ਘਟਣ ਦਾ ਇਹ ਰੁਝਾਨ ਰਿਹਾ ਤਾਂ ਇਹ ਅਗਸਤ ਦੇ ਅੰਤ ਵਿੱਚ ਵਾਪਰੇਗਾ, ਨੂੰ ਖਾਸਕਰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਦੇ ਯਤਨ ਹੋਰ ਵੱਡੇ ਪੈਮਾਨੇ 'ਤੇ ਵਧਾਉਣ ਦੀ ਜ਼ਰੂਰਤ ਹੈ। 'ਮਿਸ਼ਨ ਫਤਹਿ' ਤਹਿਤ ਟੈਸਟਿੰਗ ਵਧਾਉਣ ਅਤੇ ਜਲਦ ਤੋਂ ਜਲਦ ਮਰੀਜ਼ਾਂ ਦੀ ਪਛਾਣ ਕਰਨਾ ਇਸ ਸੰਕਟ ਦੇ ਹੱਲ ਦੀ ਚਾਬੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੀਟਿੰਗ ਦੌਰਾਨ ਦੱਸਿਆ ਕਿ ਅਗਲੇ ਇਕ ਮਹੀਨੇ ਦੌਰਾਨ ਟੈਸਟਿੰਗ ਦੁੱਗਣੀ ਕਰਨ ਅਤੇ ਸੰਘਣੀ ਵਸੋਂ ਵਾਲੇ ਖੇਤਰਾਂ 'ਤੇ ਗਹਿਰੀ ਨਿਗਰਾਨੀ ਰੱਖਣ। ਮੁੱਖ ਮੰਤਰੀ ਨੂੰ ਇਹ ਸਭ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚਾਰ ਹੋਰ ਟੈਸਟਿੰਗ ਲੈਬਾਂ ਜਲਦ ਚਾਲੂ ਹੋ ਜਾਣਗੀਆਂ।

ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਤਰਨ ਤਾਰਨ ਸਾਹਿਬ ਲੲੀ ਹਲਕਾ ਖੰਡੂਰ ਸਾਹਿਬ ਦੇ ਇਲਾਕੇ ਦੀ ਸੰਗਤ ਵਲੋਂ ਕਣਕ ਰਵਾਨਾ

(ਫੋਟੋ ਕੈਪਸ਼ਨ- - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲੲੀ ਕਣਕ ਲੈ ਕੇ ਪੁੱਜੇ ਸ੍ਰ:ਇਕਬਾਲ ਸਿੰਘ ਜੀ ਸੰਧੂ ਸਾਬਕਾ ਮੈਂਬਰ ਐਸ.ਐਸ.ਬੋਰਡ ਅਤੇ ਹੋਰ ਅਕਾਲੀ ਅਾਗੂ ) 

ਖੰਡੂਰ ਸਾਹਿਬ , ਜੂਨ 2020 -( ਗੁਰਕੀਰਤ ਸਿੰਘ ) ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਏ ਪਵਿੱਤਰ ਸ਼ਹਿਰ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨ ਤਾਰਨ ਦੇ ਲੰਗਰ ਲਈ ਸ੍ਰ:ਇਕਬਾਲ ਸਿੰਘ ਜੀ ਸੰਧੂ ਸਾਬਕਾ ਮੈਂਬਰ ਐਸ.ਐਸ.ਬੋਰਡ ਅਤੇ ਸੰਗਤ ਹਲਕਾ ਖੰਡੂਰ ਸਾਹਿਬ ਦੇ ਸਹਿਯੋਗ ਨਾਲ ਧਰਮ ਦੀ ਕਿਰਤ ਵਿੱਚੋਂ ਲੰਗਰ ਵਾਸਤੇ 380 ਕੁਇੰਟਲ ਕਣਕ ਦੀ ਸੇਵਾ ਭੇਜੀ ਗਈ। ਖੰਡੂਰ ਸਾਹਿਬ ਦੇ ਇਲਾਕੇ ਦੀ ਸੰਗਤ ਵਲੋਂ ਕਣਕ ਲੈ ਕੇ ਪੁੱਜੇ ਸ੍ਰ:ਇਕਬਾਲ ਸਿੰਘ ਜੀ ਸੰਧੂ ਨੇ ਕਿਹਾ ਕਿ ਸ੍ਰ:ਪ੍ਰਕਾਸ਼ ਸਿੰਘ ਜੀ ਬਾਦਲ ਸਰਪ੍ਰਸਤ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ:ਸੁਖਬੀਰ ਸਿੰਘ ਜੀ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਹੋਏ ਹੁੱਕਮ ਅਤੇ ਪ੍ਰੇਰਨਾ ਸਦਕਾ ਸੇਵਾ ਵਿੱਚ ਹਿੱਸੇ ਪਾਏ ਗਏ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਸਿੱਖ ਕੌਮ ਦੀ ਵਿਲੱਖਣ ਪਛਾਣ ਹੈ ਤੇ ਹਰ ਗੁਰੂ ਘਰ ਅੰਦਰ ਬਿਨਾਂ ਭੇਦਭਾਵ ਦੇ ਲੰਗਰ ਛਕਾਇਆ ਜਾਦਾ ਹੈ। ਸ੍ਰੀ ਦਰਬਾਰ ਸਾਹਿਬ ਪੁੱਜਣ ਵਾਲੀ ਸੰਗਤ ਗੁਰੂ ਕੇ ਲੰਗਰ ਤੋਂ ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੁੰਦੀ ਹੈ।ਗੁਰੂ ਕੇ ਲੰਗਰ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੇ ਹਨ।ਇਸ ਮੌਕੇ ਸ੍ਰ:ਕੁਲਦੀਪ ਸਿੰਘ ਮੈਨੇਜਰ ਕੈਰੋਵਾਲ ਨੇ ਸ੍ਰ:ਇਕਬਾਲ ਸਿੰਘ ਜੀ ਸੰਧੂ ਸਾਬਕਾ ਮੈਂਬਰ ਐਸ.ਐਸ.ਬੋਰਡ ਅਤੇ ਨਾਲ ਆਈ ਸੰਗਤ ਨੂੰ ਗੁਰੂ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨ ਕੀਤਾ। ਸ ਮੌਕੇ ਸ੍ਰ:ਪਰਮਜੀਤ ਸਿੰਘ ਮੁੰਡਾ, ਸਾਬਕਾ ਮੀਤ ਸਕੱਤਰ,ਸ੍ਰ:ਨਰਿੰਦਰ ਸਿੰਘ ਮਥਰੇਵਾਲ ਐਡੀ.ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ,ਸ੍ਰ:ਬਲਵਿੰਦਰ ਸਿੰਘ ਮੁਰਾਦਪੁਰ,ਜੱਜਬੀਰ ਸਿੰਘ ਗ੍ਰੰਥੀ,ਰਸਾਲ ਸਿੰਘ,ਬਖਸ਼ੀਸ਼ ਸਿੰਘ ਕੱਲਾ,ਦਿਲਬਾਗ ਸਿੰਘ ਸਾਹਬਪੁਰ,ਬਲਜਿੰਦਰ ਸਿੰਘ ਕੁਹਾੜਕਾ,ਬਲਦੇਵ ਸਿੰਘ ਪੱਟੀ,ਲਵਪ੍ਰੀਤ ਸਿੰਘ ਮੁਰਾਦਪੁਰ, ਆਦਿ ਹਾਜਰ ਸਨ।

ਢਿੱਲੋਂ ਬੱਸ ਸਰਵਿਸ ਕੰਪਨੀ ਦੀਆਂ ਬੱਸਾਂ ਮੁੜ ਦੇਣਗੀਆਂ ਮੁਸਾਫ਼ਰਾਂ ਨੂੰ ਸਹੂਲਤ -ਮੈਨੇਜਰ ਬਿੱਟੂ ਢਿੱਲੋਂ

ਬਰਨਾਲਾ ਤੋਂ ਬੁਢਲਾਡਾ, ਮਾਨਸਾ, ਰਾਈਆ ਅਤੇ ਸੰਗਰੂਰ ਆਦਿ ਰੂਟਾਂ ਤੇ ਦੌੜਨਗੀਆਂ ਬੱਸਾਂ

ਮਹਿਲ ਕਲਾਂ /ਬਰਨਾਲਾ, ਜੂਨ 2020 -(ਗੁਰਸੇਵਕ ਸਿੰਘ ਸੋਹੀ) - 

ਕਰੋਨਾ ਵਾਰਿਸ ਨੇ ਜਿੱਥੇ ਪੂਰੀ ਦੁਨੀਆਂ ਦਾ ਤਾਣਾ ਬਾਣਾ ਵਿਗਾੜ ਕੇ ਰੱਖ ਦਿੱਤਾ ਹੈ । ਉੱਥੇ  ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਾਲੀਆਂ ਬੱਸ ਕੰਪਨੀਆਂ ਨੂੰ ਵੱਡਾ ਘਾਟਾ ਪਿਆ ਹੈ ਕਿਉਂਕਿ ਕੋਰੋਨਾ ਦੇ ਵਧੇ ਪ੍ਰਕੋਪ ਕਾਰਨ ਪੰਜਾਬ ਸਰਕਾਰ ਨੇ ਬੱਸਾਂ ਚੱਲਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾ ਦਿੱਤੀ ਸੀ । ਜਿਸ ਕਰਕੇ ਆਮ ਲੋਕਾਂ ਨੂੰ ਆਉਣ ਜਾਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਬੱਸਾਂ ਨੂੰ ਵਿਸ਼ੇਸ਼ ਹਦਾਇਤਾਂ ਦੇ ਕੇ ਪੀ ਆਰ ਟੀ ਸੀ ਦੀਆਂ ਬੱਸਾਂ ਨੂੰ ਸੜਕਾਂ ਤੇ ਦੌੜਾਉਣ  ਲੲੀ ਦਿੱਤੀ ਹਰੀ ਝੰਡੀ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ । ਜਿਸ ਨੂੰ ਦੇਖਦਿਆਂ ਢਿੱਲੋਂ ਬੱਸ ਸਰਵਿਸ ਰਜਿ. ਬਰਨਾਲਾ ਦੇ  ਮਾਲਿਕ ਤੇ ਸਮਾਜ ਸੇਵੀ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਪੀ ਆਰ ਟੀ ਸੀ ਦੇ ਸਹਿਯੋਗ ਨਾਲ ਆਪਣੀ ਕੰਪਨੀ ਦੀਆਂ ਬੱਸਾਂ ਮੁੜ ਰੂਟਾਂ ਤੇ ਚਲਾਉਣ ਦਾ ਫੈਸਲਾ ਕੀਤਾ ਹੈ । ਜਿਸ ਦੀ ਸ਼ੁਰੂਆਤ ਅੱਜ ਬੱਸ ਸਟੈਂਡ ਬਰਨਾਲਾ ਵਿਖੇ ਕੀਤੀ ਗਈ । ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਢਿੱਲੋਂ ਬੱਸ ਸਰਵਿਸ ਦੇ ਮੈਨੇਜਰ ਬਿੱਟੂ ਢਿੱਲੋਂ ਅਤੇ ਸੋਨੂੰ ਕੈਰੇ ਦੱਸਿਆ ਕਿ ਸਾਡੇ ਵੱਲੋਂ ਬਰਨਾਲਾ ਤੋਂ ਸੰਗਰੂਰ,ਬੁਢਲਾਡਾ, ਮਾਨਸਾ,  ਰਾਈਆ ਆਦਿ ਰੂਟਾਂ ਤੇ ਬੱਸ  ਸਰਵਿਸ ਇੱਕ ਇੱਕ ਘੰਟੇ ਦੇ ਬਾਅਦ ਪੀ ਆਰ ਟੀ ਸੀ ਬੱਸਾਂ ਦੇ ਸਹਿਯੋਗ ਨਾਲ ਸੜਕਾਂ ਤੇ ਮੁੜ ਮੁਸਾਫ਼ਰਾਂ ਨੂੰ ਸਰਵਿਸ ਦੇਣਗੀਆਂ । ਉਨ੍ਹਾਂ ਦੱਸਿਆ ਕਿ ਬੱਸਾਂ ਨੂੰ ਚਲਾਉਣ ਤੋਂ ਪਹਿਲਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਨ੍ਹਾਂ ਨੂੰ ਸੈਨੀਟਾਈਜ਼ਰ ,ਬੱਸ ਵਿੱਚ ਫਾਸਟ ਏਡ ਕਿੱਟ, ਮੁਸਾਫਰਾਂ ਲਈ ਮਾਸਕ, ਸੈਨੀਟਾਈਜ਼ਰ ਆਦਿ ਮੌਜੂਦ ਹਨ । ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਮੁਸਾਫ਼ਰ ਕੋਲ ਮਾਸਕ ਨਹੀਂ ਹੋਵੇਗਾ ਤਾਂ ਉਸ ਨੂੰ ਮਾਸਕ ਦੇ ਕੇ ਹੀ ਬੱਸ ਵਿੱਚ ਸਫਰ ਕਰਨ ਦਿੱਤਾ ਜਾਵੇਗਾ । ਮਨੈਜਰ  ਢਿੱਲੋਂ ਨੇ ਦੱਸਿਆ ਕਿ ਬੱਸਾਂ ਵਿੱਚ ਦੂਰੀ ਦਾ ਧਿਆਨ, ਡਰਾਈਵਰ ਅਤੇ ਕੰਡਕਟਰਾਂ ਨੂੰ ਦਸਤਾਨੇ ,ਮਾਸਕ ਅਤੇ ਸੈਨੀਟਾਈਜ਼ਰ ਸਮੇਤ ਕਰੋਨਾ ਦੇ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਚੁੱਕਾ ਹੈ । ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਬੱਸਾਂ ਦਾ ਕਿਰਾਇਆ ਵਧ ਗਿਆ ਹੈ ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹੈ ਬੱਸਾਂ ਦਾ ਕਿਰਾਇਆ ਪਹਿਲਾਂ ਵਾਲਾ ਹੈ । ਜਿਸ ਕੋਈ ਵੀ ਵਾਧਾ ਨਹੀਂ ਕੀਤਾ ਗਿਆ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਘਰ ਤੋਂ ਬਾਹਰ ਨਿਕਲਣ ਸਮੇਂ ਕਰੋਨਾ  ਦੇ ਬਚਾਅ ਤੋਂ ਦੱਸੇ ਗਏ ਉਪਾਅ ਜ਼ਰੂਰ ਧਿਆਨ ਵਿੱਚ ਰੱਖਣ।

ਕੇਵਲ ਸਿੰਘ ਢਿੱਲੋਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾਵੇ -ਗੁਰਮੇਲ ਸਿੰਘ ਮੌੜ 

ਮਹਿਲ ਕਲਾਂ /ਬਰਨਾਲਾ, ਜੂਨ 2020 -(ਗੁਰਸੇਵਕ ਸਿੰਘ ਸੋਹੀ )- ਵਿਕਾਸ ਪੁਰਸ਼ ਸ. ਕੇਵਲ ਸਿੰਘ ਢਿੱਲੋਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾਵੇ ਤਾਂ ਜੋ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦਾ ਹੋਰ ਵਧੇਰੇ ਸਰਵਪੱਖੀ ਵਿਕਾਸ ਹੋ ਸਕੇ । ਇਹ ਵਿਚਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਮੁੱਖ ਸੇਵਾਦਾਰ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਾਂਝੇ ਕੀਤੇ । ਮੌੜ ਨੇ ਕਿਹਾ ਕਿ ਸ.ਢਿੱਲੋਂ ਨੇ 2006 ਵਿੱਚ ਬਰਨਾਲਾ ਨੂੰ ਜ਼ਿਲ੍ਹਾ ਬਣਾ ਕੇ ਇਸ ਅਧੀਨ ਪੈਂਦੇ  ਹਲਕਿਆਂ  ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿਵਾਈਆਂ । ਉਨ੍ਹਾਂ ਕਿਹਾ ਕਿ  ਕੇਵਲ ਸਿੰਘ ਢਿੱਲੋਂ ਪੰਜਾਬ ਦੇ ਇਕਲੌਤੇ ਲੀਡਰ ਹਨ ਜੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜਦੀਕੀ ਤੇ ਇਮਾਨਦਾਰ  ਹੋਣ ਕਾਰਨ ਸਿਰਫ਼ ਇੱਕ ਦਿਨ ਵਿੱਚ ਬਰਨਾਲਾ ਦੇ ਸਰਬਪੱਖੀ ਵਿਕਾਸ ਲਈ 200 ਕਰੋੜ ਰੁਪਏ ਦੀ ਵੱਡੀ ਰਾਸ਼ੀ ਮਨਜ਼ੂਰ ਕਰਵਾਈ ਗਈ । ਜਿਸ ਗ੍ਰਾਂਟ ਨਾਲ ਬਰਨਾਲਾ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਚ ਚਾਰ ਕਰੋੜ ਬਾਰਾਂ ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਐੱਸ ਆਈ ਟੀ ਆਈ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ ,ਜੋ ਕਿ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਲਗਾਈ ਜਾਵੇਗੀ।  ਜਿਸ ਦਾ ਉਦਘਾਟਨ ਸ ਕੇਵਲ ਸਿੰਘ ਢਿੱਲੋਂ ਅਤੇ ਹਾਈਕਮਾਂਡ ਦੇ ਲੀਡਰ ਕਰਨਗੇ । ਮੌੜ ਨੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਲੋਕਾਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਤਰਾਂ ਦੀ ਸਮੱਸਿਆ ਦੇ ਨਿਪਟਾਰੇ ਅਤੇ ਕੰਮਕਾਰ ਲਈ ਉਹ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਚੌਵੀ ਘੰਟੇ ਹਾਜ਼ਰ ਹਨ । ਇਸ ਮੌਕੇ ਮਨਦੀਪ ਸਿੰਘ ਕਰਮਗੜ੍ਹ, ਬਵਨ ਸਿੰਘ ਖਿਆਲੀ  ,ਜਗਪਾਲ ਸਿੰਘ,. ਜਗਰਾਜ ਸਿੰਘ ,ਪ੍ਰਕਾਸ਼ ਸਿੰਘ, ਇਕਬਾਲ ਸਿੰਘ ,ਗੁਰਜੰਟ ਸਿੰਘ ,ਬਿੰਦਰ ਸਿੰਘ ,ਗਿਆਨੀ ਜਗਸੀਰ ਸਿੰਘ ਮਹਿਲ ਕਲਾਂ, ਭੋਲਾ ਸਿੰਘ ਭੋਤਨਾ ਹਾਜ਼ਰ ਸਨ ।