You are here

ਪੰਜਾਬ

ਜੇਕਰ ਦੇਸ਼ ਵੱਲੋਂ ਚੀਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜ ਪਈ ਤਾਂ ਸਾਬਕਾ ਸੈਨਿਕ ਵੀ ਪੂਰੀ ਤਰ੍ਹਾਂ ਚੀਨ ਨਾਲ ਲੋਹਾ ਲੈਣ ਲਈ ਤਿਆਰ ਬੈਠੇ   

ਸਾਬਕਾ ਸੈਨਿਕਾਂ ਨੇ ਬਲਾਕ ਪੱਧਰੀ ਮੀਟਿੰਗ ਕਰਕੇ ਚੀਨ ਵੱਲੋਂ ਧੋਖੇ ਨਾਲ ਭਾਰਤ ਦੇ ਸ਼ਹੀਦ ਕੀਤੇ ਜਵਾਨਾਂ ਨੂੰ ਸ਼ਰਧਾਜਲੀਆ ਭੇਟ ਕੀਤੀਆਂ                

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-ਇੰਡੀਅਨ ਐਕਸ ਸਰਵਿਸ ਲੀਗ ਬਲਾਕ ਮਹਿਲ ਕਲਾਂ ਇਕਾਈ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ ਦੀ ਪ੍ਰਧਾਨਗੀ ਹੇਠ ਕਸਬਾ ਮਹਿਲ ਕਲਾਂ  ਵਿਖੇ ਹੋਈ ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਤੇ ਸ਼ਿਕਾਇਤ ਨਿਵਾਰਨ ਕਮੇਟੀ ਬਰਨਾਲਾ ਦੇ ਮੈਂਬਰ ਕੈਪਟਨ ਸਾਧੂ ਸਿੰਘ ਮੂੰਮ ,ਬਲਾਕ ਪ੍ਰਧਾਨ ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ, ਸੂਬੇਦਾਰ ਗੁਰਮੇਲ ਸਿੰਘ ਕੁਤਬਾ, ਬੁੱਧ ਸਿੰਘ ਛੀਨੀਵਾਲ ਖ਼ੁਰਦ, ਸਾਗਰ ਸਿੰਘ ,ਮੋਨਿੰਦਰ ਸਿੰਘ ਪੰਡੋਰੀ ,ਰਣਜੀਤ ਸਿੰਘ ਦੀਵਾਨਾ ਅਤੇ  ਬਹਾਦਰ ਸਿੰਘ ਗਹਿਲ ਨੇ ਚੀਨ ਵੱਲੋਂ ਗੁਲਵਾਣ ਘਾਟੀ ਵਿੱਚ ਧੋਖੇ ਨਾਲ ਭਾਰਤ ਦੇ 20 ਜਵਾਨਾਂ ਨੂੰ ਸਹੀਦ ਕੀਤੇ ਜਾਣ ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਚੀਨ ਨੇ ਭਾਰਤ ਦੇ ਸੈਨਿਕਾਂ ਉੱਪਰ ਹਮਲੇ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਨ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ। ਉ਼ਨ੍ਹਾਂ ਚੀਨ ਦੇ ਭਾਰਤ ਦੇ ਸੈਨਿਕਾਂ ਨੂੰ ਹਮਲੇ ਕਰਕੇ ਸ਼ਹੀਦ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਚੀਨ ਅੱਜ ਵੀ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ ਨਹੀਂ ਆ ਰਿਹਾ। ਉਨ੍ਹਾਂ ਚੀਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਭਾਰਤ 1962 ਵਾਲਾ ਭਾਰਤ ਨਹੀਂ ਹੈ । ਉਹ ਇੱਕ ਸ਼ਕਤੀਸ਼ਾਲੀ ਦੇਸ਼ ਬਣ ਚੁੱਕਿਆ ਹੈ ਕਿਉਂਕਿ ਭਾਰਤ ਦੀਆਂ ਤਿੰਨ ਸੈਨਾਵਾਂ ਬਹੁਤ ਹੀ ਤਾਕਤਵਰ ਹੋਣ ਕਰਕੇ ਉਹ ਚੀਨ ਦੇ ਹਰ ਹਮਲੇ ਦਾ ਮੂੰਹ ਤੋੜ ਜੁਆਬ ਦੇਣ ਦੀ ਸਮਰੱਥਾ ਰੱਖਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਨੂੰ ਚੀਨ ਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਪਈ ਤਾਂ ਸਾਰੇ ਸਾਬਕਾ ਸੈਨਿਕ ਦੁਸਮਣਾਂ  ਨਾਲ ਲੋਹਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਬੈਠੇ ਹਨ । ਉਕਤ ਆਗੂਆਂ ਨੇ ਕਿਹਾ ਕਿ ਸਾਬਕਾ ਸੈਨਿਕਾਂ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਜਥੇਬੰਦਕ ਹੋਣਾ ਜ਼ਰੂਰੀ ਹੈ। ਉਨ੍ਹਾਂ ਇਸ ਮੌਕੇ ਸਾਬਕਾ ਸੈਨਿਕਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਛੇਤੀ ਹੱਲ ਕਰਵਾਉਣ ਦਾ ਵੀ ਭਰੋਸਾ ਦਿੱਤਾ।  ਇਸ ਮੌਕੇ ਜਥੇਬੰਦੀ ਦੇ ਆਗੂ ਜਗਜੀਤ ਸਿੰਘ ਖਿਆਲੀ, ਅਜੈਬ ਸਿੰਘ ਛੀਨੀਵਾਲ ਕਲਾਂ  ਸੂਬੇਦਾਰ ਸਤਪਾਲ ਸਿੰਘ ਮਹਿਲ ਕਲਾਂ , ਬਲਜਿੰਦਰ ਸਿੰਘ ਧਨੇਰ, ਜਗਸੀਰ ਸਿੰਘ ਲੋਹਗੜ੍ਹ, ਕਰਮਜੀਤ ਸਿੰਘ ਚੌਹਾਣਕੇ ਕਲਾਂ, ਹਰਬੰਸ ਸਿੰਘ ਰਾਏਸਰ, ਜਸਵੰਤ ਸਿੰਘ ਗਾਗੇਵਾਲ, ਬਲਜਿੰਦਰ ਸਿੰਘ  ਸਹਿਜੜਾ, ਸੁਖਦੀਪ ਸਿੰਘ ਮਹਿਲ ਖੁਰਦ, ਕੈਪਟਨ ਰਣਜੀਤ ਸਿੰਘ ਦੀਵਾਨਾ ,ਸੂਬੇਦਾਰ ਬਹਾਦਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

ਪਟਰੋਲ ਤੇ ਡੀਜਲ ਦੀਆ ਵਧੀਆ ਕੀਮਤਾਂ ਦੇ ਵਿਰੋਧ ਵਿੱਚ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ-ਗੁਰਧਿਆਨ ਸਿੰਘ ਸਹਿਜੜਾ 

ਮਹਿਲ ਕਲਾਂ /ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ) - ਕੋਰੋਨਾ ਮਹਾਮਾਰੀ ਦੇ ਚੱਲਦਿਆਂ ਤਿੰਨ ਮਹੀਨੇ ਦੇ ਲਾਕਡਾਊਨ ਦੌਰਾਨ ਕਿਸਾਨਾਂ ਦੀ ਹਾਲਤ ਤਾਂ ਪਹਿਲਾ ਹੀ ਪਤਲੀ  ਹੋਈ ਪਈ ਹੈ, ਜਿਸ ਕਾਰਨ ਸਾਰੇ ਸਹਾਟਇਕ ਧੰਦੇ ਬੰਦ ਹੋ ਗਏ ਹਨ ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਸਹਿਜੜਾ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਕਿਹਾ ਕਿ ਕਿਸਾਨ ਆਗੂਆਂ ਨੇ ਕਿਹਾ ਇਨ੍ਹਾਂ ਦਿਨਾ 'ਚ ਕਿਸਾਨਾਂ ਨੂੰ ਡੀਜ਼ਲ ਦੀ ਲੋੜ ਹੁੰਦੀ ਹੈ, ਝੋਨਾ ਲਾਉਣ ਦੇ ਦਿਨ ਚੱਲ ਰਹੇ ਹਨ ਤੇ ਕੇਂਦਰ ਸਰਕਾਰ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ, ਤੇਲ ਕੰਪਨੀਆਂ ਨੂੰ 16 ਦਿਨ ਹੋ ਗਏ ਹਨ, ਲਗਾਤਾਰ ਤੇਲ ਦੇ ਰੇਟ 'ਚ ਵਧਾਉਦੇ ਹੋਏ, ਡੀਜ਼ਲ 9 ਰੁਪਏੇ 50 ਪੈਸੇ ਤੇ ਪੈਟਰੋਲ 8 ਰੁਪਏ 50 ਵਧ ਚੁੱਕਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਕੋਈ ਵੀ ਵਿਰੋਧੀ ਪਾਰਟੀ ਨਹੀਂ ਬੋਲ ਰਹੀ ਨਾ ਕੋਈ ਰੋਸ ਮੁਜ਼ਾਹਰਾ ਕੀਤਾ ਨਾ ਕੋਈ ਵਿਰੋਧ ਦਰਜ ਕੀਤਾ ਹੈ। ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਸਿਆਸੀ ਪਾਰਟੀਆਂ ਕਿਸਾਨਾਂ ਦਾ ਹੁੰਦਾ ਨੁਕਸਾਨ ਦੇਖ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੌਮੀ ਪ੍ਰਧਾਨ ਰਾਕੇਸ਼ ਟਕੈਤ ਤੇ ਪੰਜਾਬ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਤੇ ਜਰਨਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਤੇ ਸਾਰੇ ਕਿਸਾਨ ਆਗੂਆਂ ਵੱਲੋਂ ਕੋਈ ਰਣਨੀਤੀ ਤਿਆਰ ਕਰ ਕੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਗਗਨਦੀਪ ਸਿੰਘ ਬਾਜਵਾ, ਮੱਘਰ ਸਿੰਘ ਧਾਲੀਵਾਲ ਇਕਾਈ ਪ੍ਰਧਾਨ ਸਹਿਜੜਾ, ਮਨਪ੍ਰੀਤ ਸਿੰਘ ਗੋਰਾ, ਅਮਰਜੀਤ ਸਿੰਘ ਭੋਲਾ ਹਾਜ਼ਰ ਸਨ।

ਗਰੀਬਾਂ ਨੂੰ ਨਫ਼ਰਤ ਕਰਨ ਵਾਲੇ ਲੋਕ ਕਦੇ ਧਰਮੀ ਨਹੀਂ ਹੋ ਸਕਦੇ: ਭਾਨ ਸਿੰਘ ਜੱਸੀ 

ਮਹਿਲ ਕਲਾਂ /ਬਰਨਾਲਾ-ਜੂਨ 2020-(ਗੁਰਸੇਵਕ ਸਿੰਘ ਸੋਹੀ) - ਸਥਾਨਕ ਜੋਗੀਨਾਥਾਂ ਦੀਆਂ ਝੁੱਗੀਆਂ ਅਤੇ ਘਰਾਂ ਵਿੱਚ ਰਹਿੰਦੇ ਲੋਵੜਵੰਦਾਂ ਨੂੰ ਸ੍ਰੀ ਗੁਰ ਨਾਨਕ ਦੇਵ ਚੇਰੀਟੇਬਲ  ਸਲੰਮ ਸੋਸਾਇਟੀ  ਵੱਲੋਂ ਸਮਾਜ ਸੇਵੀ ਭਾਨ ਸਿੰਘ ਜੱਸੀ ਦੀ ਅਗਵਾਈ ਵਿੱਚ ਪਾਣੀ ਵਾਲੇ ਕੈਂਪਰ ਕੈਂਪਰ ਵੰਡੇ ਗਏ। ਪੰਜਾਬ ਦੇ ਪੰਜ ਜ਼ਿਲ੍ਹਿਆਂ ਬਰਨਾਲਾ; ਸੰਗਰੂਰ ;ਪਟਿਆਲਾ; ਫ਼ਤਹਿਗੜ੍ਹ ਸਾਹਿਬ ਅਤੇ ਮੁਹਾਲੀ ਵਿਖੇ ਝੁੱਗੀਆਂ ਵਿੱਚ ਰਹਿਣ ਵਾਲੇ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਦੀ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਜੋਗੀਨਾਥਾਂ ਅਤੇ ਸਪੇਰਿਆਂ ਨੂੰ ਸਬੋਧਨ ਕਰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਿਸਟਮ ਦੇ ਸਤਾਏ ਦੱਬੇ ਕੁਚਲੇ ਅਤੇ ਗਰੀਬ ਲੋਕਾਂ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੱਤਾ; ਪੈਸੇ ਅਤੇ ਗਿਆਨ ਦੇ ਹੰਕਾਰ ਦੀਆਂ ਭਾਰੀ ਪੰਡਾਂ ਆਪਣੇ ਸਿਰਾਂ ਤੋਂ ਲਾਹ ਕੇ ਈਰਖਾਵਾਦੀ ਗੰਦੀ ਦਲਦਲ ਵਿੱਚੋਂ ਬਾਹਰ ਨਿਕਲਦਿਆਂ ਮਾਨਵਤਾ ਦੀ ਭਲਾਈ ਲਈ ਕੁਝ ਕਰਨਾ ਚਾਹੀਦਾ ਹੈ।ਸਰਦਾਰ ਭਾਨ ਸਿੰਘ ਜੱਸੀ ਨੇ ਕਿਹਾ ਕਿ ਜਿਹੜੇ ਲੋਕ ਭਾਈ ਲਾਲੋਆਂ ਦੇ ਪ੍ਰਤੀਕ ਕਿਰਤੀ ਮਜ਼ਦੂਰਾਂ ਨੂੰ ਜਾਤੀ ਤੌਰ ਤੇ ਜਾਂ ਫਿਰ ਗਰੀਬੀ ਕਾਰਨ ਅੱਜ ਵੀ ਨਫਰਤ ਭਰੀ ਨਜ਼ਰ ਨਾਲ ਵੇਖਦੇ ਹਨ ਉਨ੍ਹਾਂ ਨੂੰ ਕਦੇ ਵੀ ਧਰਮੀ ਪੁਰਸ਼ ਨਹੀਂ ਮੰਨਿਆ ਜਾ ਸਕਦਾ।ਕਰੋਨਾ ਵਾਇਰਸ ਦੇ ਖ਼ਤਰਿਆਂ ਤੋਂ ਸੁਚੇਤ ਕਰਦਿਆਂ ਸ:ਜੱਸੀ ਨੇ ਚੰਗੀ ਸੋਚ ਵਾਲੇ ਪੁਰਸ਼ਾਂ ਨੂੰ ਅਪੀਲ ਕੀਤੀ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣ।

ਪੁਲਿਸ ਨੇ ਸੜਕ ਕਿਨਾਰੇ ਖੜੇ ਭੰਗ ਦੇ ਬੂਟੇ ਨਸ਼ਟ ਕਰਵਾਏ 

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸੋਹੀ)- 

ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਪਿੰਡ ਮਨਾਲ ਦੇ ਬੱਸ ਸਟੈਂਡ ਤੋਂ ਕੁਰੜ ਨੂੰ ਜਾਂਦੀ ਸੜਕ ਦੇ ਕਿਨਾਰਿਆ ਤੇ ਉੱਗੇ ਭੰਗ ਦੇ ਬੂਟਿਆ ਨੂੰ ਪੰਚਾਇਤ ਤੇ ਮਨਰੇਗਾ ਮਜ਼ਦੂਰਾਂ ਦੇ ਸਹਿਯੋਗ ਨਾਲ ਪੁਟਵਾਇਆ ਗਿਆ। ਇਸ ਮੌਕੇ ਏਐਸਪੀ ਮੈਡਮ ਪ੍ਰਗਿੱਆ ਜੈਨ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਇਸ ਕੰਮ ਦਾ ਜਾਇਜਾ ਲਿਆ ਗਿਆ। ਉਨਾਂ ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ ਐਸ ਪੀ ਬਰਨਾਲਾ ਸੰਦੀਪ ਗੋਇਲ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸਿਆ ਤੋਂ ਬਚਾਉਣ ਲਈ ਸੜਕ ਕਿਨਾਰੇ ਉੱਗੇ ਭੰਗ ਦੇ ਬੂਟਿਆ ਨੂੰ ਨਸ਼ਟ ਕਰਵਾਇਆ ਜਾ ਰਿਹਾ ਹੈ। ਉਨ੍ਹਾ ਕਿਹਾ ਸਬ ਡਵੀਜ਼ਨ ਮਹਿਲ ਕਲਾਂ ਅਧੀਨ ਪੈਂਦੇ ਥਾਣਿਆ ਦੇ ਪਿੰਡਾਂ ਅੰਦਰ ਪੁਲਿਸ ਵੱਲੋਂ ਪੰਚਾਇਤਾ ਦੇ ਸਹਿਯੋਗ ਨਾਲ ਮਨਰੇਗਾ ਮਜ਼ਦੂਰਾਂ ਰਾਹੀ ਸੜਕਾ,ਰਜਵਾਹਿਆ ਉਪਰ ਉਗੇ ਭੰਗ ਦੇ ਬੂਟੇ ਪੁਟਵਾਏ ਜਾ ਰਹੇ ਹਨ। ਉਨ੍ਹਾ ਕਿਹਾ ਕਿ ਨੌਜਵਾਨੀ ਦੇਸ ਦਾ ਭਵਿੱਖ ਹੁੰਦੀ ਹੈ ਇਸ ਲਈ ਨੌਜਵਾਨੀ ਨੂੰ ਅਜਿਹੇ ਨਸਿਆ ਤੋ ਬਚਾਉਣ ਲਈ ਪੁਲਿਸ ਵੱਲੋਂ ਸਖਤ ਕਦਮ ਚੁੱਕ ਕੇ ਭੰਗ ਦੇ ਬੂਟੇ ਪਟਾਉਣ ਦਾ ਕੰਮ ਵੱਡੇ ਪੱਧਰ ਤੇ ਜਾਰੀ ਰੱਖਿਆ ਗਿਆ ਹੈ। ਉਨ੍ਹਾ ਕਿਹਾ ਕਿ ਅਜਿਹੇ ਕੰਮ ਕਰਨ ਲਈ ਪਿੰਡਾਂ ਦੀਆ ਗ੍ਰਾਮ ਪੰੰਚਾਇਤਾ ਤੇ ਯੂਥ ਕਲੱਬਾ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਜਿਥੇ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਕੀਤੀ ਜਾ ਰਹੀ ਹੈ ਉਥੇ ਨਸਿਆ ਖਿਲਾਫ਼ ਵੀ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਇਸ ਮੌਕੇ ਸਮਾਜਸੇਵੀ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਠੁੱਲੀਵਾਲ ,ਜਸਪਾਲ ਸਿੰਘ ਫੌਜੀ ਕੁਰੜ,ਹਰਜਿੰਦਰ ਸਿੰਘ ਸੋਹੀ ਠੁੱਲੀਵਾਲ,ਸਰਪੰਚ ਬਲਵੀਰ ਸਿੰਘ ਕਰਮਗੜ,ਅਮਨਦੀਪ ਸਿੰਘ ਕਰਮਗੜ,ਸੁਰਜੀਤ ਸਿੰਘ,ਕਰਮਗੜ,ਐਸਆਈ ਸੱਤਪਾਲ ਸਿੰਘ,ਏਐਸਆਈ ਕਰਮ ਸਿੰਘ ਹਾਜਰ ਸਨ।

ਸ੍ਰੀ 108 ਬਾਬਾ ਪ੍ਰਕਾਸ਼ ਮੁਨੀ ਜੀ ਦੀ 31ਵੀਂ ਸਲਾਨਾ ਬਰਸੀ ਬੜੀ ਸਰਧਾ ਨਾਲ ਮਨਾਈ ਗਈ।

ਹਠੂਰ/ਲੁਧਿਆਣਾ-ਜੂਨ 2020 - (ਗੁਰਸੇਵਕ ਸੋਹੀ)-ਡੇਰਾ ਪ੍ਰਗਟਸਰ ਰਾਣੀ ਵਾਲਾ ਪਿੰਡ ਲੱਖਾ ਵਿਖੇ ਹਰ ਸਾਲ ਦੀ ਤਰ੍ਹਾਂ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਾਮ ਮੁਨੀ ਜੀ ਦੀ ਅਗਵਾਈ ਹੇਠ ਸ੍ਰੀ ਸ੍ਰੀ108 ਬਾਬਾ ਪ੍ਰਕਾਸ਼ ਮੁਨੀ ਜੀ ਦੀ ਸਾਲਾਨਾ 31ਵੀ ਬਰਸੀ ਮਨਾਈ ਗਈ। ਇਸ ਧਾਰਮਿਕ ਸਥਾਨ ਤੇ ਸੰਤ ਬਾਬਾ ਰਾਮ ਮੁਨੀ ਜੀ ਲੰਮੇ ਸਮੇਂ ਤੋਂ ਬਾਬਾ ਪ੍ਰਕਾਸ਼ ਮੁਨੀ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਰਟ ਦਾ ਆਸਰਾ ਲੈ ਕੇ ਬਰਸੀ ਮਨਾਉਂਦੇ ਆ ਰਹੇ ਹਨ।ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਗਿਆ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਬਾਬਾ ਜੀ ਦੀ ਬਰਸੀ ਬੜੀ ਸਰਧਾ ਨਾਲ ਮਨਾਈ ਗਈ।ਸੰਤ ਬਾਬਾ ਰਾਮ ਮੁਨੀ ਜੀ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਦੇ ਹਨ।ਇਸ ਮੌਕੇ ਤੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਸਵੇਰੇ 10 ਵਜੇ ਪਾਏ ਗਏ ਤੇ ਕਥਾ ਵਾਚਕ ਜਗਦੇਵ ਸਿੰਘ ਨੇ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਲੱਖਾ ਨੇ ਕਿਹਾ ਕੇ ਸੰਤ ਬਾਬਾ ਰਾਮ ਮੁਨੀ ਜੀ ਹਰ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ,ਅਤੇ ਉਕਤ ਡੇਰੇ ਨੂੰ ਬੜੀ ਹੀ ਤਨਦੇਹੀ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ।ਲੋੜਵੰਦ ਪਰਿਵਾਰਾਂ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਤਨ,ਮਨ,ਧਨ ਨਾਲ ਯੋਗਦਾਨ ਪਾਉਂਦੇ ਆ ਰਹੇ ਹਨ।ਇਸ ਮੌਕੇ ਗੁਰਤੇਜ ਸਿੰਘ ਉੱਗੋਕੇ ਅਤੇ ਸੰਤ ਬਾਬਾ ਰਾਮ ਮੁਨੀ ਜੀ ਵੱਲੋਂ ਆਈਆਂ ਸੰਗਤਾਂ ਦਾ ਅਤਿ ਧੰਨਵਾਦ ਕੀਤਾ ਗਿਆ।ਇਸ ਸਮੇਂ ਬਲਜਿੰਦਰ ਸਿੰਘ ਸੈਕਟਰੀ ਲੱਖਾ,ਮਹਾਂ ਸਿੰਘ ਗਿੱਲ,ਰੇਸ਼ਮ ਸਿੰਘ ਠੁੱਲੀਵਾਲ,ਅਜੀਤ ਗਿੱਲ,ਮੈਂਬਰ ਹਰਪਾਲ ਸਿੰਘ,ਪ੍ਰਧਾਨ ਚਮਕੌਰ ਸਿੰਘ,ਕਰਮਜੀਤ ਸਿੰਘ ਗਾਂਧੀ,ਪਾਲ ਸਿੰਘ ਸੁਸਾਇਟੀ ਮੈਂਬਰ,ਕੇਸਰ ਸਿੰਘ ਮੂੰਮ,ਜਗਸੀਰ ਸਿੰਘ ਮੂੰਮ,ਹਰਜਿੰਦਰ ਸਿੰਘ ਨੰਬਰਦਾਰ ਹਮੀਦੀ ਆਦਿ ਹਾਜ਼ਰ ਸਨ।

ਪਿੰਡ ਡਾਲਾ ਵਿੱਚ ਬੱਲੀ ਨੰਬਰਦਾਰ ਤੇ ਸਾਥੀ ਪੰਚਾˆ ਮੁਫਤ ਕਣਕ, ਦਾਲ ਦੀ ਵੰਡ ਸ਼ੁਰਆਤੂ ਕਰਾਈ

ਅਜੀਤਵਾਲ ਜੂਨ 2020 (ਨਛੱਤਰ ਸੰਧੂ)ਡਾਲਾ ਵਿਖੇ ਬਲਜਿੰਦਰ ਸਿੰਘ ਬੱਲੀ ਨੰਬਰਦਾਰ ਡਾਲਾ ਸੀਨੀਅਰ ਮੀਤ ਪ੍ਰਧਾਨ ਜਿਲਾ ਕਾˆਗਰਸ ਕਮੇਟੀ ਮੋਗਾ ਵਲੋˆ ਸਾਥੀ ਪੰਚਾਇਤ ਮੈˆਬਰਾˆ ਤੇ ਪਤਵੰਤੇ ਸੱਜਣਾˆ ਦੇ ਨਾਲ ਪਿੰਡ ਦੇ ਨੀਲੇ ਕਾਰਡ ਧਾਰਕਾˆ ਨੂੰ ,ਮੁਫਤ ਕਣਕ ਤੇ ਦਾਲ ਦੀ ਵੰਡ ਸ਼ੁਰੂ ਕਰਵਾਈ ਗਈ । ਇਸ ਮੌਕੇ ਬਲਜਿੰਦਰ ਸਿੰਘ ਬੱਲੀ ਨੰਬਰਦਾਰ ਨੇ ਦੱਸਿਆ ਕਿ ਪ੍ਰਤੀ ਵਿਅਕਤੀ ਪੰਜ ਕਿੱਲੋ ਕਣਕ ਦੇ ਹਿਸਾਬ ਨਾਲ ,ਤਿੰਨ ਮਹੀਨੇ ਦੀ ਪ੍ਰਤੀ ਵਿਅਕਤੀ 15 ਕਿੱਲੋ ਕਣਕ ਤੇ ਹਰ ਕਾਰਡ ਧਾਰਕ ਪਰਿਵਾਰ ,ਨੂੰ ਤਿੰਨ ਕਿੱਲੋ ਦਾਲ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ।ਇਸ ਮੌਕੇ ਫੂਡ
ਸਪਲਾਈ ਇੰਸਪੈਕਟਰ ਬਲਪ੍ਰਤਾਪ, ਰਾਜੂ ਡੀਪੂ ਹੋਲਡਰ ਤੇ ਤਾਰਾ ਸੋਸਾਇਟੀ ਵਾਲਾ ਅਤੇ ਕੁਲਵੰਤ ਕੌਰ, ਪਵਨਦੀਪ ਕੌਰ, ਪਰਮਜੀਤ ਕੌਰ, ਸੁਮਨਪੀ੍ਰਤ ਕੌਰ, ਜਪਨਾਮ ਜੱਪਾ, ਸੀਰਾ, ਜਸਪਾਲ ਸਿੰਘ, ਗੋਪੀ ਸਾਰੇ ਮੈˆਬਰ ਪੰਚਾਇਤ, ਨਰ ਸਿੰਘ ਸਾਬਕਾ ਸਰਪੰਚ, ਗੁਰਪੀ੍ਰਤ ਸਿੰਘ, ਬੇਅੰਤ ਸਿੰਘ, ਇਕਬਾਲ ਸਿੰਘ ਤੇ ਬਿੱਕਰ ਸਿੰਘ ਸਾਬਕਾ ,ਪੰਚ, ਪਰਮਪਾਲ ਸਿੰਘ ਨੰਬਰਦਾਰ, ਪੰਮਾ, ਗੋਪੀ ਐਮ[ਐਲ[ਏ, ਧਰਮ ਸਿੰਘ ਸੋਸਾਇਟੀ ਮੈˆਬਰ ਆਦਿ ਹਾਜਰ ਸਨ।ਮੁਫਤ ਕਣਕ ਤੇ ਦਾਲ ਦੀ ਵੰਡ ਕਰਾਣ ਸਮੇˆ  ਬਲਜਿੰਦਰ ਬੱਲੀ ਨੰਬਰਦਾਰ ਤੇ ਸਾਥੀ ਮੈˆਬਰ ਪੰਚਾਇਤ ਆਦਿ।

ਪਹਿਲਾ ਕੋਰੋਨਾ ਦੀ,ਹੁਣ ਤੇਲ ਦੀਆ ਵਧੀਆ ਕੀਮਤਾ ਦੀ

ਡਾਢ੍ਹੀ ਮਾਰ-ਤਰਲੋਚਨ/ਕੁਲਤਰਨ

ਹਠੂਰ ਜੂਨ 2020 (ਨਛੱਤਰ ਸੰਧੂ)ਕੋਰੋਨਾ ਮਹਾਂਮਾਰੀ ਤੇ ਚੱਲਦਿਆ ਕੇਦਰ ਦੀ ਮੋਦੀ ਸਰਕਾਰ ਵੱਲੋ ਲਗਾਤਾਰ ਪੈਟਰੋਲ ਅਤੇ ਡੀਜਲ ਦੀਆ ਕੀਮਤਾ ਵਿੱਚ ਵਾਧਾ ਕਰਕੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾ ਸਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਰਲੋਚਨ ਸਿੰਘ ਮੱਲ੍ਹਾ ਅਤੇ ਸੀਨੀਅਰ ਆਗੂ ਕੁਲਤਰਨ ਸਿੰਘ ਰਸੂਲਪੁਰ ਨੇ ਅੱਜ ਇਥੇ ਇੱਕ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ।ਉਨ੍ਹਾ ਕਿਹਾ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਬਜਾਏ ਕੇਦਰ ਨੂੰ ਤੇਲ ਸਸਤਾ ਕਰਨ ਦਾ ਸੁਝਾਅ ਦੇਣ ਕਿਉਕਿ ਉਨ੍ਹਾ ਦੀ ਰਾਜਨੀਤਿਕ ਭਾਈਵਾਲ ਪਾਰਟੀ ਹੈ।ਉਨ੍ਹਾ ਕਿਹਾ ਕਿ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆ ਕੀਮਤਾ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।ਪਰ ਦੇਸ ਦੇ ਪ੍ਰਧਾਨ ਮੰਂਤਰੀ ਨਰਿੰਦਰ ਮੋਦੀ ਲਗਾਤਾਰ ਤੇਲ ਦੀਆ ਕੀਮਤਾ ਵਿੱਚ ਵਾਧਾ ਕਰਕੇ ਦੋਹੀ ਹੱਥੀ ਲੋਕਾ ਨੂੰ ਲੁੱਟ ਰਹੇ ਹਨ।ਉਨ੍ਹਾ ਕਿਹਾ ਕਿ ਕੋਵਿਡ-19 ਕੋਰੋਨਾ ਵਾਇਰਸ ਕਾਲ ਦੌਰਾਨ ਵੀ ਦੇਸ ਦੀ ਜਨਤਾ ਨੂੰ ਦੋਹਰੀ ਮਾਰ ਸਹਿਣੀ ਪਈ।ਕੋਰੋਨਾ ਫੈਲਣ ਕਾਰਨ ਪਹਿਲਾ ਹੀ ਦੇਸ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ।

Aap Will Contest 2022 Elections With CM Face In Punjab.

Chandigarh(B.S SHARMA,RANA SHEIKH DAULAT) Punjab's incharge Jarnail Singh,along with members of the Aam Aadmi Party Punjab core committee and group legislators, formulated the strategy after deliberating on the upcoming elections. Jarnail Singh said that in 2022 the party will contest elections along with CM face and who will be the face of CM.It will be told when the time is right. Harpal Singh Cheema recalled Manpreet Singh Badal's promise to the public in the 2017 election, saying that Manpreet had said that the thermal plant would not be closed. But Badal has reversed the promise made to the people of Punjab. AAP will protest against the government in Bathinda on 24 June.

ਖੰਨਾ ਚ ਗਰਭਵਤੀ ਮਹਿਲਾ ਅਤੇ 2 ਸਾਲ ਦੀ ਬੱਚੀ ਕੋਰੋਨਾ ਪਾਜ਼ੇਟਿਵ

ਮਾਂ ਅਤੇ ਬੱਚੀ ਦੋਵੇ ਸਿਵਲ ਹਸਪਤਾਲ 'ਚ ਕੀਤੀਆ ਆਈਸੋਲੇਟ

ਖੰਨਾ/ਲੁਧਿਆਣਾ - ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਮੰਗਲਵਾਰ ਨੂੰ ਖੰਨਾ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਇਕ ਦੋ ਸਾਲ ਦੀ ਬੱਚੀ ਇਸਦੀ ਲਪੇਟ 'ਚ ਆਈ ਹੈ। ਰੇਲਵੇ ਲਾਈਨ ਪਾਰ ਇਲਾਕੇ ਦੀ ਇਕ 21 ਸਾਲ ਦੀ ਗਰਭਵਤੀ ਮਹਿਲਾ ਪਿਛਲੀ 18 ਜੂਨ ਨੂੰ ਕੋਰੋਨਾ ਪਾਜ਼ੇਟਿਵ ਆਈ ਸੀ। ਮੰਗਲਵਾਰ ਨੂੰ ਪਾਜ਼ੇਟਿਵ ਆਈ ਬੱਚੀ ਉਸੇ ਗਰਭਵਤੀ ਮਹਿਲਾ ਦੀ ਧੀ ਹੈ। ਹੁਣ ਬੱਚੀ ਨੂੰ ਵੀ ਮਾਂ ਦੇ ਨਾਲ ਖੰਨਾ ਸਿਵਲ ਹਸਪਤਾਲ 'ਚ ਆਈਸੋਲੇਟ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਖੰਨਾ ਦੇ ਰੇਲਵੇ ਲਾਈਨ ਪਾਰ ਇਲਾਕੇ ਦੀ ਰਹਿਣ ਵਾਲੀ 21 ਸਾਲ ਦੀ ਇੱਕ ਮਹਿਲਾ ਦੀ ਰਿਪੋਰਟ 18 ਜੂਨ ਨੂੰ ਕੋਰੋਨਾ ਪਾਜ਼ੇਟਿਵ ਆਈ ਹੈ। ਮਹਿਲਾ ਗਰਭਵਤੀ ਹੈ। ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਜ਼ੇਟਿਵ ਆਈ ਬੱਚੀ ਇਸੇ ਮਹਿਲਾ ਦੀ ਹੈ। ਮਹਿਲਾ ਰੇਲਵੇ ਸਟੇਸ਼ਨ ਦੇ ਪਿੱਛੇ ਝੁੱਗੀਆਂ ਦੇ ਕੋਲ ਟਾਇਰ ਵਾਲੀ ਗਲੀ ਦੀ ਰਹਿਣ ਵਾਲੀ ਹੈ। ਉਹ ਰੂਟੀਨ ਚੈਕਅਪ ਲਈ ਸਿਵਲ ਹਸਪਤਾਲ ਆਈ ਸੀ। ਇਸ ਦੌਰਾਨ ਉਸਦਾ ਸੈਂਪਲ ਲੈ ਕੇ ਟੈਸਟ ਲਈ ਭੇਜਿਆ ਗਿਆ ਸੀ। ਰੇਲ ਲਾਈਨ ਪਾਰ 6 ਦਿਨ 'ਚ ਤੀਜਾ ਮਾਮਲਾ ਖੰਨਾ ਦਾ ਰੇਲ ਲਾਈਨ ਪਾਰ ਦਾ ਇਲਾਕਾ ਵੀ ਹੁਣ ਹੌਲੀ-ਹੌਲੀ ਕੋਰੋਨਾ ਲਪੇਟ 'ਚ ਆਉਣਾ ਸ਼ੁਰੂ ਹੋ ਗਿਆ ਹੈ। ਇੱਥੇ ਛੇ ਦਿਨ 'ਚ ਤਿੰਨ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ ਦੋ ਅੌਰਤਾਂ ਤੇ ਇੱਕ ਬੱਚੀ ਹੈ। 17 ਜੂਨ ਨੂੰ ਜੀਟੀਬੀ ਨਗਰ ਦੀ 47 ਸਾਲ ਦੀ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸਿਹਤ ਵਿਗੜਨ 'ਤੇ ਉਸ ਮਹਿਲਾ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। 18 ਜੂਨ ਨੂੰ 21 ਸਾਲ ਦੀ ਗਰਭਵਤੀ ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ ਤੇ ਹੁਣ ਉਸ ਮਹਿਲਾ ਦੀ ਬੱਚੀ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ।

51 ਦੀ ਰਿਪੋਰਟ, ਸਿਰਫ ਇਕ ਪਾਜ਼ੇਟਿਵ

ਇਸ ਦੌਰਾਨ ਖੰਨਾ ਸ਼ਹਿਰ ਲਈ ਰਾਹਤ ਦੀ ਖਬਰ ਵੀ ਆਈ ਹੈ। ਐੱਸਐੱਮਓ ਡਾ. ਗੁਲਾਟੀ ਨੇ ਦੱਸਿਆ ਕਿ 19 ਜੂਨ ਨੂੰ ਖੰਨਾ ਸਿਵਲ ਹਸਪਤਾਲ 'ਚ 51 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ 'ਚੋਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ, ਬਾਹਰੀ ਰਾਜਾਂ ਤੋਂ ਆਉਣ ਵਾਲੇ ਲੋਕ ਤੇ ਹਸਪਤਾਲ 'ਚ ਰੂਟੀਨ 'ਚ ਆਉਣ ਵਾਲੇ ਲੋਕ ਸ਼ਾਮਿਲ ਸਨ। ਇਨ੍ਹਾਂ ਸਾਰੇ 51 ਦੀ ਰਿਪੋਰਟ ਆ ਗਈ ਹੈ, 50 ਨੇਗੈਟਿਵ ਹਨ, ਜਦੋਂ ਕਿ ਕੇਵਲ ਇਕ ਬੱਚੀ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਪੰਜਾਬ 'ਚ ਕੋਰੋਨਾ ਨਾਲ 5 ਹੋਰ ਮੌਤਾਂ

248 ਪਾਜ਼ੇਟਿਵ ਨਵੇਂ ਕੇਸ ਆਏ ਸਾਮਣੇ

ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਮੰਗਲਵਾਰ ਨੂੰ ਤਿੰਨ ਔਰਤਾਂ ਸਮੇਤ ਚਾਰ ਹੋਰ ਲੋਕਾਂ ਦੀ ਮੌਤ ਹੋ ਗਈ। ਪੰਜ ਦਿਨਾਂ 'ਚ 24 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੰਗਰੂਰ ਦੇ 65 ਸਾਲਾ ਵਿਅਕਤੀ ਨੇ ਲੁਧਿਆਣਾ ਦੇ ਡੀ ਐੱਮ ਸੀ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਲੁਧਿਆਣਾ 'ਚ 85 ਸਾਲਾ ਔਰਤ, ਪਟਿਆਲਾ 'ਚ 68 ਸਾਲਾ ਔਰਤ ਤੇ ਅੰਮ੍ਰਿਤਸਰ 'ਚ 67 ਸਾਲਾ ਔਰਤ ਦੀ ਮੌਤ ਹੋ ਗਈ। ਸੂਬੇ 'ਚ ਹੁਣ ਮਰਨ ਵਾਲਿਆਂ ਦੀ ਕੁੱਲ ਗਿਣਤੀ 110 ਹੋ ਗਈ ਹੈ। ਅੰਮ੍ਰਿਤਸਰ 'ਚ ਸਭ ਤੋ ਜ਼ਿਆਦਾ 31, ਜਦਕਿ ਜਲੰਧਰ ਤੇ ਲੁਧਿਆਣਾ 'ਚ 17-17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਮੰਗਲਵਾਰ ਨੂੰ 248 ਨਵੇਂ ਪਾਜ਼ੇਟਿਵ ਕੇਸ ਆਏ। ਇਨ੍ਹਾਂ 'ਚ ਸੰਗਰੂਰ 'ਚ ਸਭ ਤੋਂ ਜ਼ਿਆਦਾ 62, ਜਲੰਧਰ 'ਚ 37, ਲੁਧਿਆਣਾ 'ਚ 34, ਅੰਮ੍ਰਿਤਸਰ 'ਚ 23, ਬਠਿੰਡਾ ਤੇ ਪਟਿਆਲਾ 'ਚ 20-20 ਕੇਸ ਆਏ। ਕੁੱਲ ਪੀੜਤਾਂ ਦੀ ਗਿਣਤੀ 4611 ਹੋ ਗਈ ਹੈ। ਮੰਗਲਵਾਰ ਨੂੰ 222 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।  

ਪੀਰ ਬਾਬਾ ਢੇਰਾਂ ਵਾਲਿਆ ਦੀ ਯਾਦ ਵਿੱਚ ਸਲਾਨਾ ਭੰਡਾਰਾ ਕਰਵਾਇਆ

ਮਹਿਲ ਕਲਾਂ / ਬਰਨਾਲਾ- ਜੂਨ 2020 -( ਗੁਰਸੇਵਕ ਸੋਹੀ)-

ਪੀਰ ਬਾਬਾ ਢੇਰਾਂ ਵਾਲੇ ਦੀ ਯਾਦ ਨੂੰ ਸਮਰਪਿਤ ਮੁਸਲਿਮ ਭਾਈਚਾਰੇ  ਦੇ ਲੋਕਾਂ ਵੱਲੋਂ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਾਂਗੇਵਾਲ ਵਿਖੇ ਸਲਾਨਾ ਭੰਡਾਰਾ ਕਰਵਾਇਆ ਗਿਆ । ਲਾਕਡਾਉਨ ਦੌਰਾਨ ਸਰਕਾਰ ਦੀਆ ਹਦਾਇਤਾਂ ਅਨੁਸਾਰ ਕਰਵਾਏ ਗਏ ਇਸ ਸਮਾਗਮ ਨੂੰ ਕਾਫੀ ਸਾਦਾ ਰੱਖਿਆ ਗਿਆ । ਚਾਦਰ ਦੀ ਰਸਮ ਉਪਰੰਤ ਸਲਾਨਾ ਭੰਡਾਰਾ ਕੀਤਾ ਗਿਆ । ਪ੍ਰਬੰਧਕਾਂ ਵੱਲੋ ਸਰਕਾਰੀ ਹਦਾਇਤਾਂ ਅਨੁਸਾਰ ਲੰਗਰ ਛਕਣ ਦੀ ਮਨਾਹੀ ਕਰਦਿਆ ਲੋਕਾ ਨੂੰ ਲੋੜ ਅਨੁਸਾਰ ਭੰਡਾਰਾ ਘਰਾਂ ਅੰਦਰ ਹੀ ਭੇਜਿਆ ਗਿਆ । ਇਸ ਮੌਕੇ ਬੋਲਦਿਆਂ ਨੌਜਵਾਨ ਆਗੂ ਡਾਕਟਰ ਕੇਸਰ ਮਲਿਕ ਸਰਪੰਚ ਮਾਂਗੇਵਾਲ ਨੇ ਕਿਹਾ ਕਿ ਸਾਨੂੰ ਆਪਣੇ ਗੁਰੂਆਂ ਪੀਰਾਂ ਦੀਆ ਸਿਖਿਆਵਾਂ ਤੇ ਚੱਲ ਲੋਕ ਭਲਾਈ ਦੇ ਕਾਰਜ ਕਰਨੇ ਚਾਹੀਦੇ ਹਨ , ਗੁਰੂਆਂ ਦੇ ਦੱਸੇ ਸੱਚੇ ਮਾਰਗ ਤੇ ਚਲਦਿਆਂ ਬਿਨਾ ਕਿਸੇ ਭੇਦ ਭਾਵ ਤੋ ਹਰ ਧਰਮ ਦੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ , ਤਾ ਹੀ ਅਸੀਂ  ਸੱਚੇ ਪੀਰਾਂ ਦੇ ਮਾਰਗ ਦਰਸ਼ਕ ਬਣ ਸਕਦੇ ਹਾ । ਮੁਹੰਮਦ ਅਸਲਮ ਸੋਮਾ , ਅੰਗਰੇਜ ਕੁਮਾਰ ਬਿੰਦਲ, ਬੂਟਾ ਖਾ , ਅਕਬਰ ਖਾ ,ਸਰਦਾਰ ਅਲੀ , ਨਜੀਰ ਮੁਹੰਮਦ , ਦਿਲਵਰ  ਖਾ , ਮੁਸਤਾਕ ਖਾਨ, ਚਰੰਜੀ ਲਾਲ , ਗੁਰਦੀਪ ਕੁਮਾਰ ਆੜਤੀਆਂ , ਦਲਜੀਤ ਸਿੰਘ ਗਿੱਲ ਪੰਚ,ਪੱਤਰਕਾਰ ਸੋਨੀ ਮਾਂਗੇਵਾਲ,  ਡਾਕਟਰ ਹਬੀਬ ਭੱਟੀ ਬਦੇਸਾ  ,ਡਾਕਟਰ ਗਫਾਰ ਭੱਟੀ ਬਦੇਸਾ , ਭੋਲਾ ਖਾ ਬਦੇਸਾ ਆਦਿ ਆਗੂ ਹਾਜ਼ਰ ਸਨ ।

ਚੀਨ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। 

ਮਹਿਲ ਕਲਾਂ/ ਬਰਨਾਲਾ-ਜੂਨ 2020 -(ਗੁਰਸੇਵਕ ਸੋਹੀ)- ਭਾਜਪਾ ਯੂਥ ਆਗੂ ਜਸਪ੍ਰੀਤ ਹੈਪੀ ਠੀਕਰੀਵਾਲਾ ਦੀ ਅਗਵਾਈ ਵਿਚ   ਬਰਨਾਲਾ ਠੀਕਰੀਵਾਲਾ ਮੁੱਖ ਚੌਕ ਵਿੱਚ  ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਪੁਤਲਾ ਫੂਕਿਆ ਗਿਆ ਅਤੇ ਚੀਨ ਦੇ ਸਾਮਾਨ ਦਾ ਬਾਈਕਾਟ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਤੇ ਚੀਨ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।  ਇਸ ਸਮੇਂ ਸਟੇਟ ਮੈਂਬਰ ਦਰਸ਼ਨ ਸਿੰਘ ਨੈਣੇਵਾਲ , ਸਾਬਕਾ ਮੰਡਲ ਪ੍ਰਧਾਨ ਤਰਸੇਮ ਸਿੰਘ, ਕਲੱਬ ਪ੍ਰਧਾਨ ਜਤਿੰਦਰਪਾਲ ਸਿੰਘ ਔਲਖ , ਆਕਾਸ਼ਦੀਪ ਸਿੰਘ, ਲਖਵੀਰ ਸਿੰਘ, ਜਸ਼ਨਪ੍ਰੀਤ ਧਾਲੀਵਾਲ, ਯੂਥ ਆਗੂ ਅਮਨਦੀਪ ਸਿੰਘ ਠੀਕਰੀਵਾਲਾ ਹਾਜ਼ਰ ਸਨ।

ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆਂ ਨੂੰ ਹਲਕਾ ਮਹਿਲ ਕਲਾਂ ਦੇ ਕਾਂਗਰਸੀਆਂ ਦਾ ਵਫ਼ਦ ਮਿਲਿਆ 

ਮਹਿਲ ਕਲਾਂ /ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ)-ਸਿੰਚਾਈ ਅਤੇ ਜਲ ਸਰੋਤ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆਂ ਨੂੰ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਸੀਨੀਅਰ ਕਾਂਗਰਸੀ ਆਗੂਆਂ ਦਾ ਵਫਦ ਮਿਲਿਆ । ਉਕਤ ਵਫ਼ਦ ਵਿੱਚ ਕਾਂਗਰਸ ਦੇ ਬਲਾਕ ਪ੍ਰਧਾਨ ਤੇਜਪਾਲ ਸਿੰਘ ਸੱਦੋਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ ਅਤੇ ਚੇਅਰਮੈਨ ਰਾਜਿੰਦਰ ਸਿੰਘ ਰਾਜੂ ਠੀਕਰੀਵਾਲ  ਨੇ ਇਲਾਕੇ ਦੀਆਂ ਪੰਚਾਇਤਾਂ ਅਤੇ ਲੋਕਾਂ ਦੀ ਮੰਗ ਤੇ ਬਠਿੰਡਾ ਬਰਾਂਚ ਨਹਿਰ ਇਸ ਤੇ ਪੈਂਦੇ ਪਿੰਡ ਬੀਹਲਾ ਵਿਖੇ ਬੁਰਜੀ ਨੰਬਰ 212ਦੇ ਨਹਿਰੀ ਪੁਲ ਜੋ ਕਿ ਜਾਨਾਂ ਦਾ ਖੌਅ ਬਣ ਚੁੱਕਿਆ ਹੈ ਸਬੰਧੀ ਕੈਬਨਿਟ ਮੰਤਰੀ ਸਰਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਪੁਲ ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਦੇ ਥੱਲੇ 70-80ਫੁੱਟ ਡੂੰਘਾ ਖੱਡਾ ਬਣ ਚੁੱਕਿਆ ਹੈ । ਜਿਸ ਕਾਰਨ ਇਸ ਪੁਲ ਹੇਠਾਂ ਕਈ ਨੌਜਵਾਨ ਤੇ ਬੱਚਿਆਂ ਦੀਆਂ ਡੁੱਬਣ ਕਾਰਨ ਮੌਤਾਂ ਹੋ ਚੁੱਕੀਆਂ ਹਨ । ਜਿਸ  ਨੂੰ ਭਰਨ ਸਬੰਧੀ ਨਹਿਰੀ ਮਹਿਕਮੇ ਨੂੰ ਕਈ ਵਾਰ ਅਪੀਲਾਂ ਕੀਤੀਆਂ ਜਾ  ਚੁੱਕੀਆਂ ਹਨ।  ਪਰ ਕੋਈ ਸੁਣਵਾਈ ਨਹੀਂ ਹੋਈ । ਕਾਂਗਰਸੀ ਆਗੂਆਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਰਕਾਰੀਆ ਨੇ ਮੌਕੇ ਤੇ ਸਬੰਧਤ ਅਧਿਕਾਰੀਆਂ ਨੂੰ ਫ਼ੋਨ ਤੇ ਹਦਾਇਤਾਂ ਕੀਤੀਆਂ ।

ਡੇਂਗੂ ਤੇ ਕੋਰੋਨਾ ਵਾਇਰਸ ਸਬੰਧੀ ਸਿਹਤ ਕਰਮਚਾਰੀਆਂ ਨੇ ਘਰ ਘਰ ਜਾ ਕੇ ਲੋਕਾਂ ਨੂੰ ਕੀਤਾ ਜਾਗਰੂਕ। 

ਮਹਿਲ ਕਲਾਂ,ਜੂਨ 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ "ਮਿਸ਼ਨ ਫ਼ਤਹਿ" ਤਹਿਤ ਸਿਵਲ ਹਸਪਤਾਲ ਮਹਿਲ ਕਲਾਂ ਦੇ ਐੱਸ ਐੱਮ ਓ  ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ  ਕਰਮਚਾਰੀਆਂ ਵੱਲੋਂ ਕਰੋਨਾ ਕੋਵਿਡ19 ਤੇ ਡੇਂਗੂ ਦੇ ਬਚਾਅ ਸਬੰਧੀ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਪੈਂਫਲਿਟ ਵੰਡੇ ਗਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਕਰਮਚਾਰੀ ਐਮ ਪੀ ਐਚ ਡਬਲਿਊ ਬੂਟਾ ਸਿੰਘ ਤੇ ਭਜਨ ਸਿੰਘ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਸਾਰੇ ਸਬ ਸੈਂਟਰਾਂ ਤੇ ਟੀਮਾਂ ਬਣਾ ਕੇ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕਤਾ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਰਾਂ ਵਿੱਚ ਮੌਜੂਦ ਕੂਲਰ, ਫ਼ਰਿਜਾਂ ਅਤੇ ਪਾਲਤੂ ਡੰਗਰਾਂ ਆਦਿ ਦੇ ਲਈ ਬਣਾਈਆਂ ਹੌਦੀਆਂ (ਖੇਲ੍ਹ) ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਬਦਲਣ ਬਾਰੇ ਪ੍ਰੇਰਿਤ ਕੀਤਾ । ਕਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਲਈ  ਲੋਕਾਂ ਨੂੰ ਆਪਣੇ ਹੱਥ ਥੋੜ੍ਹੇ-  ਥੋੜ੍ਹੇ ਸਮੇਂ ਬਾਅਦ ਸਾਬਣ ਸੈਨੀਟਾਈਜਰ ਨਾਲ ਧੋਣ ,ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਆਦਿ ਦੀ ਵਰਤੋਂ ਤੇ ਸਮਾਜਿਕ ਦੂਰੀ ਬਣਾਉਣ ਸਬੰਧੀ ਜਾਗਰੂਕ ਕੀਤਾ । ਇਸ ਮੌਕੇ ਬਲਾਕ ਐਜੂਕੇਟਰ ਕੁਲਜੀਤ ਸਿੰਘ ਵਜੀਦਕੇ, ਸਿਹਤ ਇੰਸਪੈਕਟਰ ਜਸਵੀਰ ਸਿੰਘ ਅਤੇ ਏ ਐਨ ਐਮ  ਵਿਨੋਦ ਰਾਣੀ ਹਾਜ਼ਰ ਸਨ।

ਡੀ.ਟੀ.ਐੱਫ ਬਰਨਾਲਾ ਨੇ ਸਿਹਤ ਮੰਤਰੀ ਦੇ ਅਧਿਆਪਕਾਂ ਪ੍ਰਤੀ ਦਿੱਤੇ ਗੈਰ ਜਿੰਮੇਵਾਰਾਨਾ ਬਿਆਨ ਦੀ ਸਖਤ ਨਿਖੇਧੀ

ਦੇਸ਼ ਵਿੱਚ ਆਈ ਕੋਰੋਨਾ ਮਹਾਮਾਰੀ ਸਮੇਂ ਲੋਕਾਂ ਪ੍ਰਤੀ ਆਪਣੀ ਮਾੜੀ ਕਾਰਗੁਜ਼ਾਰੀ ਤੋਂ ਧਿਆਨ ਹਟਾਉਣ ਲਈ ਸਿਹਤ ਮੰਤਰੀ ਵਲੋਂ ਦਿੱਤਾ ਬੇਤੁਕਾ ਬਿਆਨ ਨਿੰਦਣਯੋਗ: - ਜਿਲ੍ਹਾ ਪ੍ਰਧਾਨ ਸੁਖਪੁਰ

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-  ਡੈਮੋਕਰੈਟਿਕ ਟੀਚਰਜ਼ ਫਰੰਟ(ਡੀ.ਟੀ.ਐੱਫ) ਪੰਜਾਬ ਨੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ‘ਕੋਰੋਨਾ’ ਸੰਕਟ ਦੌਰਾਨ ਪੰਜਾਬ ਸਰਕਾਰ ਅਤੇ ਖੁਦ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ, ਸਿੱਖਿਆ ਵਿਭਾਗ ਵਿਚਲੇ ਅਧਿਆਪਕਾਂ ਦੇ ਕੰਮਾਂ ਨੂੰ ਅਣਗੌਲਿਆਂ ਕਰਕੇ "ਘਰ ਬੈਠਿਆਂ ਨੂੰ ਤਨਖਾਹ ਦੇਣ" "ਅਧਿਆਪਕਾਂ ਤੋਂ ਰੇਤੇ ਦੀ ਨਜਾਇਜ਼ ਮਾਇਨਿੰਗ ਰੋਕਣ ਦਾ ਗੈਰ ਵਾਜਿਬ ਕੰਮ ਲੈਣ ਨੂੰ ਸਹੀ ਠਹਿਰਾਉਣ" ਵਰਗੇ ਗੈਰ ਸੰਜੀਦਾ ਬਿਆਨ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਸੁਖਪੁਰ ਅਤੇ ਜਨਰਲ ਸਕੱਤਰ ਰਾਜੀਵ ਕੁਮਾਰ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿਹਤ ਮੰਤਰੀ ਆਪਣਾ ਬੇਤੁਕਾ ਬਿਆਨ ਵਾਪਸ ਕਰਵਾਕੇ ਅਧਿਆਪਕ ਵਰਗ ਤੋਂ ਬਿਨਾਂ ਸ਼ਰਤ ਮੁਆਫੀ ਮੰਗਵਾਈ ਜਾਵੇ। ਆਗੂਆਂ ਨੇ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਨਿੱਜੀਕਰਨ ਨੂੰ ਉਤਸ਼ਾਹਤ ਕਰਨ ਕਰਕੇ ਸਰਕਾਰੀ ਹਸਪਤਾਲਾਂ ਅਤੇ ਉਨ੍ਹਾਂ ਵਿੱਚ ਤਨਦੇਹੀ ਨਾਲ ਕੰਮ ਕਰ ਰਹੇ ਸਿਹਤ ਕਰਮੀਆਂ ਦੀ ਬਣੀ ਤਰਸਯੋਗ ਹਾਲਤ ਜੱਗ ਜਾਹਿਰ ਹੈ। ਕੋਵਿਡ-19 ਦੌਰਾਨ ਸਿਹਤ ਪ੍ਰਬੰਧ ਦਾ ਮੌਜੂਦਾ ਸੰਕਟ ਦਾ ਸਾਹਮਣਾ ਨਾ ਕਰਨ ਯੋਗ ਹੋਣ ਕਾਰਨ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜੵ ਅਤੇ ਬਿਨਾਂ ਲੋੜੀਂਦੀਆਂ ਨਿੱਜੀ ਸੁਰੱਖਿਆ ਸਹੂਲਤਾਂ ਤੋਂ ਕੰਮ ਕਰ ਰਹੇ ਸਿਹਤ ਕਰਮੀਆਂ ਦੀ ਜਾਨ ਜੋਖਮ ਵਿੱਚ ਪਾਉਣ ਦੀ ਪੂਰੀ ਜਿੰਮੇਵਾਰੀ ਵੀ ਸਿਹਤ ਮੰਤਰੀ ਦੀ ਹੀ ਬਣਦੀ ਹੈ। ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਇਸ ਤੱਥ ਤੋਂ ਅਣਜਾਣ ਬਣ ਰਹੇ ਹਨ ਕਿ ਕਰੋਨਾ ਸੰਕਟ ਦੌਰਾਨ ਵੀ ਹਜਾਰਾਂ ਅਧਿਆਪਕਾਂ ਵਲੋਂ ਅਨਾਜ ਮੰਡੀਆਂ ਵਿੱਚ ਹੈਲਥ ਪ੍ਰੋਟੋਕਾਲ ਅਫਸਰਾਂ ਵਜੋਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਹਵਾਈ ਅੱਡਿਆਂ ਵਿੱਚ, ਪਿੰਡਾਂ ਅਤੇ ਸਹਿਰਾਂ ਵਿੱਚ ਬੂਥਾਂ `ਤੇ, ਪ੍ਰਸ਼ਾਸ਼ਕੀ ਦਫਤਰਾਂ ਵਿਚਲੇ ਕੰਟਰੋਲ ਰੂਮਾਂ ਵਿੱਚ, ਅੰਤਰ ਰਾਜੀ ਅਤੇ ਅੰਤਰ ਜਿਲ੍ਹਾ ਨਾਕਿਆਂ ਤੇ ਡਾਟਾ ਐਂਟਰੀ ਕਰਨ, ਰਾਸ਼ਨ ਵੰਡਣ, ਵਿਸ਼ੇਸ਼ ਕਾਰਜਾਕਰੀ ਮੈਜਿਸਟ੍ਰੇਟ ਵਜੋਂ, ਪ੍ਰਸ਼ਾਸ਼ਨ ਵੱਲੋਂ ਬਣਾਏ ਇਕਾਂਤਵਾਸ ਕੇੰਦਰਾਂ ਵਿੱਚ, ਘਰਾਂ ਵਿੱਚ ਇਕਾਂਤਵਾਸ ਕੀਤੇ ਲੋਕਾਂ ਨੂੰ ਹਰ ਰੋਜ਼ ਚੈੱਕ ਕਰਨ ਸਮੇਤ ਕਈ ਗੈਰ ਵਿੱਦਿਅਕ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਨਾਲ  ਮਾਰਚ ਮਹੀਨੇ ਦੌਰਾਨ ਘਰੇਲੂ ਨਤੀਜੇ ਤਿਆਰ ਕਰਨੇ, ਵਿਦਿਆਰਥੀਆਂ ਦੇ ਘਰ ਘਰ ਮਿੱਡ ਡੇ ਮੀਲ ਦਾ ਰਾਸ਼ਨ ਪਹੁੰਚਾਉਣ, ਵਿਦਿਆਰਥੀਆਂ ਤੱਕ ਸਰਕਾਰ ਵੱਲੋਂ ਟੁੱਟਵੀਂ ਗਿਣਤੀ ਵਿੱਚ ਭੇਜੀਆਂ ਜਾ ਰਹੀਆ ਕਿਤਾਬਾਂ ਪਹੁੰਚਾਉਣ, ਵਿਦਿਆਰਥੀਆਂ ਦੇ ਆਨ ਲਾਈਨ ਦਾਖਲੇ ਕਰਨੇ, ਵਿਦਿਆਰਥੀਆਂ ਨੂੰ ਰਸਮੀ ਤੌਰ ‘ਤੇ ਆਨ ਲਾਈਨ ਸਿੱਖਿਆ ਦੇਣ, ਸਕੂਲਾਂ ਦੇ ਸਿਵਲ ਵਰਕਸ ਅਤੇ ਮਾਰਚ ਮਹੀਨੇ ਵਿੱਚ ਸਰਕਾਰ ਵੱਲੋਂ ਭੇਜੀਆਂ ਪੂਰੇ ਸਾਲ ਦੀਆਂ ਗ੍ਰਾਟਾਂ ਖਰਚਣ ਵਰਗੇ ਵਿੱਦਿਅਕ ਕੰਮਾਂ ਨੂੰ ਵੀ ਅਧਿਆਪਕਾਂ ਵਲੋਂ ਵਿਭਾਗੀ ਹਦਾਇਤਾਂ ਅਤੇ ਕੁੱਝ ਮਾਮਲਿਆਂ ਵਿੱਚ ਸਵੈ ਇੱਛਾ ਅਨੁਸਾਰ ਬਾਖੂਬੀ ਕੀਤਾ ਜਾ ਰਿਹਾ ਹੈ।

ਡੀ.ਟੀ.ਐਫ. ਦੇ ਜਿਲ੍ਹਾ ਪ੍ਰੈਸ ਸੱਕਤਰ ਬਲਜਿੰਦਰ ਪ੍ਰਭੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ` ਸੰਕਟ ਦੌਰਾਨ ਆਪਣੇ ਘਰ ਦੇ ਦਰਵਾਜੇ `ਤੇ ਲੋਕਾਂ ਨੂੰ ਸਮੱਸਿਆਵਾਂ ਸਬੰਧੀ ਨਾ ਮਿਲਣ ਆਉਣ ਦਾ ਨੋਟਿਸ ਚਿਪਕਾਉਣ ਵਾਲੇ ਮੰਤਰੀ ਨੂੰ ਆਪਣੇ "ਵਿਹਲਪੁਣੇ " ਅਤੇ "ਮਾੜੀ ਕਾਰਗੁਜ਼ਾਰੀ" ਲਈ ਜਵਾਬਦੇਹ ਬਣਾਇਆ ਜਾਵੇ। ਅਧਿਆਪਕ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ `ਤੇ ਬਿਮਾਰ ਬਣਾ ਰਹੀ ਅਤੇ ਅਸਲ ਸਿੱਖਿਆ ਤੋਂ ਦੂਰ ਕਰ ਰਹੀ ਅਖੌਤੀ ਆਨ ਲਾਈਨ ਸਿੱਖਿਆ ਦੀ ਰਸਮੀ ਕਾਰਵਾਈ ਬੰਦ ਕਰਕੇ ਵਿਦਿਆਰਥੀਆਂ ਲਈ ਉਸਾਰੂ ਵਿੱਦਿਅਕ ਮਾਹੌਲ ਨਾਲ ਲੈਸ ਸਕੂਲਾਂ ਨੂੰ ਪੜਾਅ ਵਾਰ ਢੰਗ ਨਾਲ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।    

ਇਸ ਮੌਕੇ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ਵਰ ਕੁਮਾਰ, ਮਾਲਵਿੰਦਰ ਸਿੰਘ ਬਰਨਾਲਾ, ਰਘਵੀਰ ਚੰਦ ਕਰਮਗਡ਼, ਸਤਪਾਲ ਬਾਂਸਲ, ਦਵਿੰਦਰ ਸਿੰਘ ਤਲਵੰਡੀ, ਜਗਜੀਤ ਸਿੰਘ ਠੀਕਰੀਵਾਲ, ਅੰਮ੍ਰਿਤਪਾਲ ,ਹਰਮਨਜੀਤ ਸਿੰਘ ਕੁਤਬਾ,ਮਨਪ੍ਰੀਤ ਸਿੰਘ, ਮੇਜਰ ਸਿੰਘ, ਪਰਦੀਪ ਕੁਮਾਰ, ਸੁਖਵਿੰਦਰ ਸੁੱਖ, ਲਾਭ ਸਿੰਘ ਅਕਲੀਆ, ਕੁਲਦੀਪ ਸਿੰਘ ਅਤੇ ਰਾਮੇਸ਼ ਕੁਮਾਰ ਆਦਿ ਵੀ ਮੌਜੂਦ ਰਹੇ।

ਥਾਣਾ ਹਠੂਰ ਦੀ ਪੁਲਿਸ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ-ਸਰਪੰਚ ਮਾਣੰੂਕੇ

ਮਾਮਲਾ ਮੱਝਾ ਚੋਰੀ ਹੋਈਆ ਦਾ

ਹਠੂਰ ਜੂਨ 2020-(ਨਛੱਤਰ ਸੰਧੂ)-ਅੱਜ ਪਿੰਡ ਮਾਣੰੂਕੇ ਵਿਖੇ ਸਰਪੰਚ ਗੁਰਮੁਖ ਸਿੰਘ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਬੁਲਾਈ ਗਈ ਜਿਸ ਵਿੱਚ ਪਿੰਡ ਦੇ ਪਤਵੰਤੇ ਸੱਜਣਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਇਸ ਮੌਕੇ ਤੇ ਬੋਲਦਿਆ ਸਰਪੰਚ ਨੇ ਕਿਹਾ ਕਿ ਬੀਤੇ ਦਿਨੀ ਪਿੰਡ ਮਾਣੰੂਕੇ ਵਿਖੇ ਚੋਰੀ ਹੋਈਆ ਮੱਝਾਂ ਤੇ ਕੁਝ ਲੋਕ ਸਿਆਸਤ ਕਰ ਰਹੇ ਹਨ।ਉਨਾਂ੍ਹ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਪ੍ਰਸਾਸਨ ਦੀ ਭੂਮਿਕਾ ਤੇ ਜੋ ਸਵਾਲ ਉਠਾਏ ਜਾ ਰਹੇ ਹਨ,ਉਹ ਬੇਬੁਨਿਆਦ ਹਨ।ਉਨਾਂ੍ਹ ਕਿਹਾ ਕਿ ਥਾਣਾ ਹਠੂਰ ਦੇ ਐਸ ਐਚ E ਹਰਜਿੰਦਰ ਸਿੰਘ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਆਪਣੀ ਡਿਊਟੀ ਨੂੰ ਬੜੀ ਇਮਾਨਦਾਰੀ ਅਤੇ ਬਾਖੂਬੀ ਢੰਗ ਨਾਲ ਨਿਭਾ ਰਹੀ ਹੈ।ਉਨਾਂ੍ਹ ਕਿਹਾ ਕਿ ਪੁਲਿਸ ਚੋਰਾਂ ਦੀ ਪੈੜ ਨੱਪਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਤਾਂ ਜੋ ਪੀੜਤ ਵਿਅਕਤੀ ਨੂੰ ਇਨਸਾਫ ਮਿਲ ਸਕੇ।ਉਨਾਂ੍ਹ ਕਿਹਾ ਕਿ ਪੁਲਿਸ ਤੇ ਦੋਸ ਲਾਉਣ ਤੋ ਪਹਿਲਾਂ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀ ਵੀ ਪਿੰਡ ਦੇ ਬਸਿੰਦੇ ਹੋਣ ਦੇ ਨਾਤੇ ਚੋਰਾਂ ਨੂੰ ਫੜਾਉਣ ਵਿੱਚ ਮਦਦ ਕਰੀਏ।ਇਸ ਸਮੇ ਉਨਾਂ੍ਹ ਨਾਲ ਸਾਧੂ ਸਿੰਘ ਸਾਬਕਾ ਸਰਪੰਚ,ਪ੍ਰਧਾਨ ਬੂਟਾ ਸਿੰਘ,ਪ੍ਰਧਾਨ ਹਰਪ੍ਰੀਤ ਸਿੰਘ mਹੈਪੀ,ਸੁਖਦੇਵ ਸਿੰਘ ਖਾਲਸਾ,ਸਤਨਾਮ ਸੱਤੀ,ਕੁਲਵੰਤ ਸਿੰਘ,ਪਰਸਨ ਸਿੰਘ,ਜਗਰੂਪ ਸਿੰਘ,ਸੋਨੂੰ,ਬਿੱਟੂ ਪਾੜਿਆਂ ਦਾ,ਕੁਲਦੀਪ ਮੁਰਗੀ ਕਾ,ਜੱਗਾ ਮੁਰਗੀ ਕਾ,ਰਾਣਾ ਮੈਬਰ,ਰਣ ਸਿੰਘ ਭੁੱਲਰ,ਬੇਅੰਤ ਸਿੰਘ ਕਾਉਕੇ,ਤਾਰ ਸਿੰਘ ਭੁੱਲਰ,ਜਗਰੂਪ ਸਿੰਘ ਮੁਰਗੀ ਕਾ,ਸੋਹਣ ਸਿੰਘ ਗੁੱਜਰ ਕਾ ਅਤੇ ਗੋਗਾ ਸਿੰਘ ਆਦਿ ਹਾਜਰ ਸਨ।

ਸ਼ਰਧਾਂਜਲੀ ਮਾਹਿਰ ✍️ ਅਰਵਿੰਦਰ ਸਿੰਘ ਕੋਹਲੀ.

ਅਕਸਰ ਹੀ ਸਾਡਾ ਵਾਹ ਕੁਝ ਅਜਿਹੀਆਂ ਹਸਤੀਆਂ ਨਾਲ ਪੈ ਜਾਂਦਾ ਹੈ ਜਿਨਾਂ੍ਹ ਨੂੰ ਅਸੀਂ ਸੰਖੇਪ ਰੂਪ ਵਿਚ ਸ਼ਰਧਾਂਜਲੀ
ਮਾਹਿਰ ਵੀ ਕਹਿ ਸਕਦੇ ਹਾਂ ।ਇਹ ਲੋਕ ਕਿਸੇ ਵੱਡੀ ਛੋਟੀ ਪਾਰਟੀ ਦੇ ਨੇਤਾ, ਕਿਸੇ ਯੂਨੀਅਨ ਦੇ ਅਹੁਦੇਦਾਰ, ਰਿਟਾਇਰਡ ਮੁਲਾਜਮ ਜਾਂ
ਫਿਰ ਪਿੰਡ ਸ਼ਹਿਰ ਦੇ ਖੜਪੈਂਚ ਆਦਿ ਹੁੰਦੇ ਹਨ । ਕਿਸੇ ਮਿਤ੍ਰਕ ਦੇ ਭੋਗ ਤੇ ਆਪਣਾ ਫ਼ਨ ਦਿਖਾਉਣਾ ਇਨ੍ਹਾਂ ਲਈ ਸੁਨਹਿਰੀ
ਮੌਕਾ ਹੁੰਦਾ ਹੈ । ਇਕ ਵਾਰ ਮਾਈਕ ਹੱਥ ਆਇਆ ਨੀਂ ਕਿ ਇਹ ਸ਼ਰਧਾਂਜਲੀ ਮਾਹਿਰ ਮਿਤ੍ਰਕ ਤੇ ਉਸ ਦੇ ਪ੍ਰੀਵਾਰ ਦੇ ਗੁਣ
ਗਾਉਣੇ ਸ਼ੁਰੂ ਕਰ ਦਿੰਦੇ ਨੇਂ ਤੇ ਕਈ ਵਾਰ ਤਾਂ ਲੋਰ ਵਿਚ ਆਏ ਤਾਂ ਉਹ ਇਹ ਵੀ ਭੁੱਲ ਜਾਂਦੇ ਨੇਂ ਕਿ ਕਿਹੜੀ ਗੱਲ ਕਹਿਣ ਵਾਲੀ
ਹੈ ਤੇ ਕਿਹੜੀ ਨਹੀਂ ।
ਪਿੱਛੇ ਜਿਹੇ ਇਕ ਬਜ਼ੁਰਗ ਦੇ ਭੋਗ ਤੇ ਅੰਤਿਮ ਅਰਦਾਸ ਤੋਂ ਬਾਅਦ ਉਸ ਦਾ ਇਕ ਪੁਰਾਣਾ ਸਾਥੀ ਉਸ ਨੂੰ ਸ਼ਰਧਾ
ਦੇ ਫੁੱਲ ਭੇਂਟ ਕਰਨ ਲਈ ਉੱਠ ਖੜ੍ਹਾ ਹੋਇਆ । ਮਿਤ੍ਰਕ ਨਾਲ ਬਿਤਾਏ ਆਪਣੇੇ ਬਚਪਨ ਦੀਆਂ ਕੁਝ ਪੁਰਾਣੀਆਂ ਯਾਦਾਂ
ਸਾਂਝੀਆਂ ਕਰਨ ਉਪਰੰਤ ਉਹ ਬੋਲਿਆ“……ਥੋਡੇ ਵਿਚੋਂ ਬਹੁਤਿਆਂ ਨੂੰ ਸ਼ਾਇਦ ਇਹ ਵੀ ਪਤਾ ਨੀਂ ਹੋਣਾ ਕਿ ਨੇਕ ਸਿਹੁੰ
ਦਾ ਇਕ ਹੋਰ ਵੀ ਵਿਆਹ ਹੋਇਆ ਸੀ। ਆਪਣੀ ਯੂਨਿਟ ਦੇ ਨਾਲ ਨੇਕ ਸਿਹੁੰ ਜਦੋਂ ਜਾਮ ਨਗਰ ਵਿਚ ਡਿਊਟੀ ਤੇ ਸੀ ਤਾਂ ਓਥੇ ਓਹਦੀ
ਇਕ ਗੁਜਰਾਤਣ ਨਾਲ ਅੱਖ ਲੜ ‘ਗੀ । ਓਸ ਗੁਜਰਾਤਣ ਤੋਂ ਨੇਕ ਸਿਹੁੰ ਦਾ ਇਕ ਮੁੰਡਾ ਵੀ ਸੀ । ਆਪਣੇ ਬਾਪੂ ਤੋਂ ਡਰਦਾ
ਮਾਰਾ ਨੇਕ ਸਿਹੁੰ ਓਸ ਗੁਜਰਾਤਣ ਨੂੰ ਕਦੇ ਪਿੰਡ ਤਾਂ ਨੀਂ ਲਿਆਇਆ ਪਰ ਅਸ਼ਕੇ ਜਾਈਏ ਨੇਕ ਸਿਹੁੰ ਦੇ, ਓਹਨੇ ਓਸ
ਗੁਜਰਾਤਣ ਨਾਲ ਵੀ ਤੋੜ ਨਿਭਾਈ। ਮਰਨ ਤਾਈਂ ਉਹ ਗੁਜਰਾਤਣ ਦੇ ਟੱਬਰ ਨੂੰ ਖਰਚਾ ਭੇਜਦਾ ਰਿਹਾ…।” ਲਓ ਜੀ, ਜਿਹੜੀ ਗੱਲ ਨੇਕ
ਸਿੰਘ ਦੇ ਟੱਬਰ ਨੂੰ ਵੀ ਪਤਾ ਨੀਂ ਸੀ, ਉਹ ਗੱਲ ਹੁਣ ਸਾਰੇ ਪਿੰਡ ਨੂੰ ਵੀ ਪਤਾ ਲੱਗ ਗਈ ਸੀ । ਹਮੇਸ਼ਾਂ ਸੱਥ ਵਿਚ ਨੇਕ ਸਿੰਘ ਦੀ
ਨੇਕ-ਨਾਮੀ ਦੀ ਚਰਚਾ ਕਰਨ ਵਾਲੇ ਹੁਣ ਉਸ ਦੀ ਗੁਜਰਾਤਣ ਤੀਵੀਂ ਬਾਰੇ ਮਸਾਲੇ ਲਾ-ਲਾ ਕੇ ਗੱਲਾਂ ਕਰਦੇ ਰਹਿੰਦੇ ।
ਸਾਡੇ ਇਕ ਅਧਿਆਪਕ ਸਾਥੀ ਦੀ ਰਿਟਾਇਰਮੈਂਟ ਮੌਕੇ ਉਸ ਦੇ ਸਟਾਫ ਨੇ ਇਕ ਸ਼ਰਧਾਂਜਲੀ ਮਾਹਿਰ ਨੂੰ ਸਟੇਜ ਸਕੱਤਰ ਦੀ
ਡਿਊਟੀ ਸੰਭਾਲ ਦਿੱਤੀ । ਲਓ ਜੀ ਉਹ ਜਨਾਬ ਆਪਣੇ ਰਵਾਇਤੀ ਸੁਰ ਵਿਚ ਹੀ ਸ਼ੁਰੂ ਹੋ ਗਏ,“ਮਾਸਟਰ ਜੀ ਦੇ ਸ਼ਰਧਾਂਜਲੀ ਸਮਾਰੋਹ ਵਿਚ
ਜੁੜ ਬੈਠੇ ਸਮੂਹ ਹਾਜ਼ਰੀਨ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਮਾਸਟਰ ਜੀ ਹੁਣ ਸਾਡੇ ਵਿਚ ਨਹੀਂ ਰਹੇ…।”ਇਹ ਸੁਣ ਕੇ
ਪੰਡਾਲ ਵਿਚ ਹਾਸੜ ਮੱਚ ਗਈ ਤਾਂ ਸਟੇਜ ਸਕੱਤਰ ਸਾਹਿਬ ਤੁਰੰਤ ਆਪਣੀ ਜ਼ੁਬਾਨ ਸੰਭਾਲਦੇ ਹੋਏ ਬੋਲੇ,“ਮੇਰੇ ਕਹਿਣ ਦਾ ਭਾਵ
ਸੀ ਕਿ ਮਾਸਟਰ ਜੀ ਦੇ ਵਿਦਾਇਗੀ ਸਮਾਰੋਹ ਤੇ ਜੁੜ ਬੈਠੇ ਹਾਜ਼ਰੀਨ, ਮਾਸਟਰ ਜੀ ਹੁਣ ਰਿਟਾਇਰ ਹੋ ਗਏ ਨੇਂ ਤੇ ਹੁਣ ਸਕੂਲ ਦੇ
ਸਟਾਫ ਮੈਂਬਰ ਨਹੀਂ ਰਹੇ….।”ਫਿਰ ਵਿਦਾੲਗੀ ਭਾਸ਼ਣ ਦੇ ਅੰਤ ਵਿਚ ਉਹ ਬੋਲੇ,“ਅੰਤ ਵਿਚ ਮੈਂ ਅਰਦਾਸ ਕਰਦਾ ਹਾਂ ਕਿ
ਪ੍ਰਮਾਤਮਾਂ ਮਾਸਟਰ ਜੀ ਦੀ ਆਤਮਾਂ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।”
ਇਸ ਤੋਂ ਪਹਿਲਾਂ ਕਿ ਮਾਸਟਰ ਜੀ ਆਪਣੀ ਜੁੱਤੀ ਲਾਹ ਲੈਂਦੇ, ਮੌਕਾ ਸੰਭਾਲਦੇ ਹੋਏ ਉਹ ਫਿਰ ਬੋਲੇ,“ਅਸਲ ‘ਚ ਮੈਂ ਕਹਿਣਾ
ਚਾਹੁੰਦਾ ਸੀ ਕਿ ਮਾਸਟਰ ਜੀ ਹੁਣ ਘਰ ਰਹਿ ਕੇ ਚਿੜਚਿੜੇ ਸੁਭਾਅ ਦੇ ਹੋ ਜਾਣਗੇ ਤੇ ਹਰ ਇਕ ਨੂੰ ਗੱਲ-ਗੱਲ ਤੇ ਟੋਕਾ-ਟਾਕੀ
ਕਰਿਆ ਕਰਨਗੇ, ਏਸ ਲਈ ਪ੍ਰਮਾਤਮਾਂ ਉਨ੍ਹਾਂ ਦੇ ਸੁਭਾਅ ਨੂੰ ਸ਼ਾਂਤ ਰੱਖੇ ਤੇ ਪ੍ਰੀਵਾਰ ਨੂੰ ਹਰੇਕ ਤਰਾਂ੍ਹ ਦੇ ਹਾਲਾਤ
ਦਾ ਸਾਹਮਣਾ ਕਰਨ ਦਾ ਬਲ ਬਖ਼ਸ਼ੇ ।”
ਅਰਵਿੰਦਰ ਸਿੰਘ ਕੋਹਲੀ. ਜਗਰਾਉਂ ਫੋਨ : 9417985058

2020 ਦਾ ਲੇਖਾ ਜੋਖਾ ✍️ ਅਰਵਿੰਦਰ ਸਿੰਘ, ਜਗਰਾੳਂ

ਆਮ ਤੌਰ ਤੇ ਕਿਸੇ ਸਾਲ ਦਾ ਲੇਖਾ ਜੋਖਾ ਉਸ ਸਾਲ ਦੇ ਅੰਤ ਤੇ ਹੀ ਕੀਤਾ ਜਾਂਦਾ ਹੈ ਪਰ ਇਸ ਸਾਲ ਵਿਚ ਚਲਦੀ
ਕੋਰੋਨਾ ਮਹਾਂਮਾਰੀ ਕਾਰਨ 2020 ਦਾ ਲੇਖਾ ਜੋਖਾ ਸਾਲ ਦੀ ਪਹਿਲੀ ਛਿਮਾਹੀ ਬੀਤਣ ਤੇ ਕਰਨ ਲਈ ਮਜਬੂਰ ਹੋਣਾ ਪੈ ਗਿਆ ਹੈ ।
ਉਂਝ ਤਾਂ ਇਸ ਤੋਂ ਪਹਿਲਾਂ ਵੀ ਸਾਲ 1720 ਵਿਚ ਪਲੇਗ, 1820 ਵਿਚ ਹੈਜਾ ਅਤੇ 1920 ਵਿਚ ਸਪੈਨਿਸ਼ ਫਲੂ ਵਰਗੀਆਂ
ਮਹਾਂਮਾਰੀਆਂ ਆਈਆਂ ਸਨ ਜਿਸ ਵਿਚ ਕਰੋੜਾਂ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ ਪਰ ਉਸ ਸਮੇਂ ਵਿਿਗਆਨ
ਨੇਂ ਐਨੀਂ ਤਰੱਕੀ ਨਹੀਂ ਕੀਤੀ ਸੀ । ਹੁਣ ਜਦਕਿ ਵਿਿਗਆਨ ਨੇਂ ਲੱਗਪਗ ਹਰੇਕ ਖੇਤਰ ਵਿਚ ਬਹੁਤ ਤਰੱਕੀ ਕਰ ਲਈ ਹੈ ਅਤੇ ਕਈ ਦੇਸ਼ਾਂ
ਵੱਲੋਂ ਕੋਰੋਨਾਂ ਦੀ ਵੈਕਸੀਨ ਤਿਆਰ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਪਰ ਆਮ ਜਨਤਾ ਨੂੰ ਇਸਦੇ ਉਪਲੱਬਧ ਹੋਣ ਲਈ
ਹਾਲੇ ਦਸੰਬਰ 2020 ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ ।
ਭਾਵੇਂ ਇਸ ਮਹਾਂਮਾਰੀ ਨੇਂ ਸਾਲ ਦੇ ਆਰੰਭ ਵਿਚ ਹੀ ਦੇਸ਼ ਵਿਚ ਦਸਤਕ ਦੇ ਦਿੱਤੀ ਸੀ ਪਰ ਪੰਜਾਬ ਵਿਚ 20 ਮਾਰਚ
ਨੂੰ ਸਰਕਾਰ ਵੱਲੋਂ ਸਕੂਲ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਜੋ ਕਿ ਹਾਲੇ ਤੱਕ ਵੀ ਸੁੰਨੇਂ ਪਏ ਨੰਨੇ੍ਹ ਮੁੰਨੇਂ
ਬੱਚਿਆਂ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਇਹਨਾਂ ਸਕੂਲਾਂ ਦੇ ਵਿਹੜਿਆਂ ਵਿਚ ਫਿਰ ਤੋਂ ਰੌਣਕ ਪਰਤੇਗੀ । ਇਤਫਾਕੀਆ ਹੀ
ਕਹਿ ਲਓ ਕਿ ਇਸ ਸਾਲ ਨਾਲ 20 ਅੰਕ ਦਾ ਰਿਸ਼ਤਾ ਇਸ ਕਦਰ ਜੁੜਿਆ ਹੈ ਕਿ ਇਸ ਸਾਲ ਨੂੰ ਅਸੀਂ ਰਹਿੰਦੀ ਜ਼ਿੰਦਗੀ ਕਦੀ ਵੀ ਭੁਲਾ
ਨਹੀੰ ਸਕਾਂਗੇ। ਸਿਹਤ ਵਿਭਾਗ ਨਾਲ ਸਬੰਧਤ ਮਹਿਰ ਹਾਲੇ ਤੱਕ ਇਸ ਬਿਮਾਰੀ ਤੋਂ ਬਚਣ ਦਾ ਸਭ ਤੋਂ ਆਸਾਨ ਨੁਸਖਾ ਇਹੀ ਦੱਸ
ਰਹੇ ਹਨ ਕਿ ਹਰੇਕ 20 ਮਿਨਟ ਤੋਂ ਬਾਅਦ 20 ਸੈਕੰਡ ਲਈ ਸਾਬਣ ਅਤੇ ਪਾਣੀ ਨਾਲ ਚੰਗੀ ਤਰਾਂ੍ਹ ਮਲਮਲ ਕੇ ਹੱਥ ਧੋਣੇ ਚਾਹੀਦੇ
ਹਨ ਅਤੇ ਜਿਆਦਾ ਸਮਾਂ ਘਰ ਵਿਚ ਰਹਿ ਕੇ ਹੀ ਗੁਜ਼ਾਰਨ ਦੀ ਹਦਾਇਤ ਦਿੱਤੀ ਜਾ ਰਹੀ ਹੈ ।
ਸਾਲ 2020 ਵਿਚ ਅਸੀਂ ਇਸ ਮਹਾਂਮਾਰੀ ਨਾਲ ਜੂਝ ਹੀ ਰਹੇ ਸੀ ਕਿ ਬੀਤੀ 20 ਮਈ ਨੂੰ ਅਮਫਾਨ ਨਾਂ ਦੇ ਤੂਫਾਨ ਨੇ
ਬੰਗਾਲ ਅਤੇ ਉੜੀਸਾ ਦੇ ਤੱਟਾਂ ਤੇ ਆਣ ਦਸਤਕ ਦੇ ਦਿੱਤੀ । ਤੇਜ ਹਵਾਵਾਂ ਅਤੇ ਭਾਰੀ ਬਾਰਿਸ਼ ਕਾਰਨ ਸੈਂਕੜੇ ਵਿਅਕਤੀਆਂ
ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਤੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਵੀ ਸਾਨੂੰ ਝੱਲਣਾ ਪਿਆ । ਹੁਣ ਜਦੋਂ
ਕਿ ਸਰਕਾਰ ਨੇਂ ਪੜਾਅਵਾਰ ਢੰਗ ਨਾਲ ਤਾਲਾਬੰਦੀ ਖੋਲ੍ਹ ਦਿੱਤੀ ਹੈ ਅਤੇ ਅਨਲਾੱਕ ਦੇ ਸਮੇਂ ਵਿਚ ਬੱਸ ਵਿਚ 20 ਸਵਾਰੀਆਂ
ਬੈਠਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ । ਇਸ ਤੋਂ ਇਲਾਵਾ ਕਿਸੇ ਮਿਤ੍ਰਕ ਦੇ ਸਸਕਾਰ ਤੇ ਭੋਗ ਤੇ ਵੀ ਕੇਵਲ 20 ਵਿਅਕਤੀਆਂ ਦੇ ਇਕੱਠ
ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ । ਇਸ ਤੋਂ ਪਹਿਲਾਂ ਵਿਆਹ ਸ਼ਾਦੀ ਵਿਚ ਵੀ 20 ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਗਈ ਸੀ ਜੋ
ਕਿ ਬਾਅਦ ਵਿਚ 50 ਵਿਅਕਤੀਆਂ ਤੱਕ ਸੀਮਤ ਕਰ ਦਿੱਤੀ ਗਈ ਪਰ ਇਸ ਸੱਚ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਕਿਸੇ ਵਿਅਕਤੀ ਦੀ
ਮੌਤ ਤੇ 20 ਤੋਂ ਜਿਆਦਾ ਵਿਅਕਤੀਆਂ ਨੂੰ ਅਫਸੋਸ ਨਹੀਂ ਹੁੰਦਾ ਅਤੇ ਕਿਸੇ ਵੀ ਵਿਆਹ ਸ਼ਾਦੀ ਵਿਚ 20 ਤੋਂ ਜਿਆਦਾ
ਵਿਅਕਤੀਆਂ ਨੂੰ ਖੁਸ਼ੀ ਨਹੀਂ ਹੁੰਦੀ ਅਤੇ ਬਾਕੀ ਲੋਕ ਤਾਂ ਵਿਖਾਵਾ ਕਰਨ ਤੇ ਖਾਣ ਪੀਣ ਲਈ ਹੀ ਅਜਿਹੇ ਸਮਾਗਮਾਂ ਤੇ
ਆਪਣੀ ਹਾਜਰੀ ਲਵਾਉਂਦੇ ਹਨ। ਕਿੰਨਾਂ ਚੰਗਾ ਹੋਵੇ ਜੇਕਰ ਸਰਕਾਰ ਅਜਿਹੇ ਸਮਾਗਮਾਂ ਤੇ ਹਮੇਸ਼ਾਂ ਲਈ ਹੀ 20 ਤੋਂ ਵੱਧ
ਵਿਅਕਤੀਆਂ ਦੇ ਇਕੱਠ ਤੇ ਹਮੇਸ਼ਾਂ ਲਈ ਪਾਬੰਦੀ ਲਗਾ ਦੇਵੇ । ਇਸ ਨਾਲ ਸਾਡੇ ਵਿਚੋਂ ਕਈ ਲੋਕ ਫੋਕੀ ਸ਼ਾਨ ਲਈ ਕੀਤੇ ਗਏ
ਇਕੱਠਾਂ ਲਈ ਚੁੱਕੇ ਗਏ ਕਰਜੇ ਦੇ ਬੋਝ ਹੇਠ ਆਉਣੋਂ ਬਚ ਜਾਣਗੇ ਅਤੇ ਕਰਜੇ ਨਾਂ ਚੁਕਤਾ ਕਰ ਸਕਣ ਕਰ ਕੇ ਕੀਤੀਆਂ ਜਾਣ
ਵਾਲੀਆਂ ਖੁਦਕੁਸ਼ੀਆਂ ਦੇ ਰੁਝਾਨ ਵਿਚ ਵੀ ਬਹੁਤ ਹੱਦ ਤੱਕ ਕਮੀ ਆਵੇਗੀ ।
ਖੇਡ ਪ੍ਰੇਮੀਆਂ ਲਈ ਵੀ ਇਹ ਸਾਲ ਨਿਰਾਸ਼ਾ ਜਨਕ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਸਾਲ ਆਯੋਜਿਤ ਕੀਤੇ ਜਾਣ ਵਾਲੇ
ਕ੍ਰਿਕਟ 20-20 ਕੱਪ ਨੂੰ ਅਤੇ ਯੂਰੋ 2020 ਫੁੱਟਬਾਲ ਕੱਪ ਨੂੰ ਮਹਾਂਮਾਰੀ ਦੇ ਚੱਲਦੇ ਹੋਏ ਅਣਮਿੱਥੇ ਸਮੇਂ ਲਈ ਟਾਲਣਾ
ਪੈ ਗਿਆ ਹੈ । ਹੋਰ ਤਾਂ ਹੋਰ ਅਗਲੇ ਸਾਲ ਟੋਕੀਓ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਦੇ ਆਯੋਜਨ ਤੇ ਟਲਣ ਦੇ ਚਰਚੇ ਹਨ।
ਭਾਵੇਂ ਸਾਡੀ ਸਰਕਾਰ ਨੇਂ ਮਹਾਂਮਾਰੀ ਤੋਂ ਪ੍ਰਭਾਵਿਤ ਹੋਈ ਆਰਥਿਕਤਾ ਨੂੰ ਮੁੜ ਤੋਂ ਲੀਹੇ ਪਾਉਣ ਲਈ 20
ਲੱਖ ਕਰੋੜ ਦਾ ਪੈਕੇਜ ਐਲਾਨਿਆਂ ਹੈ ਪਰ ਆਰਥਿਕ ਮਾਹਰ ਇਸ ਨੂੰ ਆਮ ਜਨਤਾ ਲਈ 420 ਮਤਲਬ ਧੋਖਾ ਹੀ ਕਰਾਰ ਦੇ ਰਹੇ
ਹਨ ਕਿਉਂਕਿ ਇਸ ਪੈਕੇਜ ਦਾ ਬਹੁਤਾ ਹਿੱਸਾ ਰਾਹਤ ਨਹੀਂ ਸਗੋਂ ਕਰਜੇ ਦੇ ਰੂਪ ਵਿਚ ਵੰਡਿਆ ਜਾਣਾ ਹੈ । ਸੋ ਉਪਰੋਕਤ ਸਾਰੇ
ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹੀ ਕਿਹਾ ਜਾ ਸਕਦਾ ਹੈ ਸਾਲ 2020 ਨੂੰ ਖਾਣ ਕਮਾਉਣ ਲਈ ਨਹੀਂ, ਸਿਰਫ ਜਿੰਦਾ
ਰਹਿਣ ਲਈ ਹੀ ਵਰਤਦੇ ਹੋਏ ਇਸਦੀਆਂ ਕੌੜੀਆਂ ਯਾਦਾਂ ਨੂੰ ਸਾਨੂੰ ਜੀਵਨ ਵਿਚੋਂ ਮਨਫੀ ਕਰਨਾਂ ਹੋਵੇਗਾ ।

(ਅਰਵਿੰਦਰ ਸਿੰਘ, ਜਗਰਾੳਂ-9417985058)

ਮਾਸਟਰ ਕੇਡਰ ਯੂਨੀਅਨ ਵੱਲੋਂ ਸਿਹਤ ਮੰਤਰੀ ਦੇ ਬਿਆਨ ਦੀ ਨਿੰਦਿਆ।

ਮਹਿਲ ਕਲਾਂ/ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ)-

ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਜਸਪਾਲ ਸਿੰਘ,ਜਿਲਾ ਜਨਰਲ ਸਕੱਤਰ ਸੁਖਵੀਰ ਸਿੰਘ ਛਾਪਾ ਨੇ ਸਾਂਝੇ ਤੋਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਾਰ ਵਿੱਚ ਜਾਨ ਲੇਵਾ ਭਿਆਨਕ ਬੀਮਾਰੀ ਕਰੋਨਾ ਨੇ ਪੂਰੀ ਤਰ੍ਹਾਂ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ ਦੇਸ਼ ਵਿੱਚ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਪਈਆਂ ਹਨ ਪਰ ਫਿਰ ਵੀ ਸੂਬੇ ਦੇ ਸਾਰੇ ਅਧਿਆਪਕ ਸਿੱਖਿਆ ਵਿਭਾਗ ਦੀ ਹਿਦਾਇਤਾ ਅਨੁਸਾਰ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਆੱਨਲਾਇਨ ਪੜ੍ਹਾਈ ਕਰਵਾਕੇ ਆਪਣਾਂ ਬਣਦਾ ਫਰਜ ਨਿਭਾ ਰਹੇ ਹਨ। ਪਰ ਪੰਜਾਬ ਦੇ ਸਿਹਤ ਮੰਤਰੀ ਇਸ ਆੱਨਲਾਇਨ ਪੜ੍ਹਾਈ ਕਰਵਾ ਰਹੇ ਅਧਿਆਪਕਾ ਦੇ ਯੋਗਦਾਨ ਤੋ ਅਨਜਾਣ ਅਧਿਆਪਕ ਵਰਗ ਵਿਰੁੱਧ ਬਿਆਨ ਜਾਰੀ ਕਰ ਰਹੇ ਹਨ ਕਿ ਸਰਕਾਰ ਅਧਿਆਪਕਾ ਨੂੰ ਘਰ ਬੈਠਿਆਂ ਨੂੰ ਨਹੀਂ ਦੇ ਸਕਦੀ ਤਨਖਾਹਾਂ ,ਸਿਹਤ ਮੰਤਰੀ ਦੇ ਇਸ ਬਿਆਨ ਨਾਲ ਸਮੂਚੇ ਅਧਿਆਪਕ ਵਰਗ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ,ਸਿਹਤ ਮੰਤਰੀ ਸ਼ਾਇਦ ਇਸ ਗਲ ਤੋ ਵੀ ਅਣਜਾਣ ਲਗਦੇ ਹਨ ਕਿ ਅਧਿਆਪਕ ਵਰਗ ਸਮਾਜ ਅਤੇ ਦੇਸ਼ ਦੀ ਰੀਡ ਦੀ ਹੱਡੀ ਹਨ ਅਤੇ ਇਹਨਾਂ ਇਸ ਤਰ੍ਹਾਂ ਦੇ ਬਿਆਨ ਸਿਹਤ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ । ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਵੀ ਸਿਹਤ ਮੰਤਰੀ ਦੇ ਅਧਿਆਪਕ ਵਰਗ ਵਿਰੁੱਧ ਬਿਆਨ ਦੀ ਤਿੱਖੀ ਅਲੋਚਨਾ ਕੀਤੀ।ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਕਈ ਜਿਲਿਆ ਵਿੱਚ ਅਧਿਆਪਕਾ ਨੂੰ ਬਤੌਰ ਨਸ਼ਾ ਰੋਕੂ ਅਫਸਰ ਅਤੇ ਮਾਈਨਿੰਗ ਰੋਕਣ ਤੇ ਡਿਊਟੀਆ ਲਗਾਉਣ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅਧਿਆਪਕਾ ਨੂੰ ਸਿੱਖਿਆ ਨਾਲ ਜੁੜੇ ਕੰਮਾਂ ਤੱਕ ਹੀ ਸੀਮਤ ਰਖਿਆ ਜਾਵੇ ।ਇਸ ਸਮੇਂ ਹੋਰਨਾ ਤੋ ਇਲਾਵਾ ਬਲਾਕ ਪ੍ਰਧਾਨ ਚਮਕੌਰ ਸਿੰਘ, ਸੁਨੀਲ ਸੱਗੀ , ਬਲਵੀਰ ਸਿੰਘ,  ਸਟੇਟ ਕਮੇਟੀ ਮੈਂਬਰ ਦਰਸ਼ਨ ਸਿੰਘ, ਜਤਿੰਦਰ ਕਪਿਲ ਅਤੇ ਜਤਿੰਦਰ ਮਹਿਤਾ ਆਦਿ ਹਾਜ਼ਰ ਸਨ ।

ਕਰੋਨਾ ਵਾਇਰਸ ਵਿਰੁੱਧ ਮਿਸ਼ਨ ਫਤਿਹ ਕਰਨ ਲਈ ਸਭ ਦਾ ਸਹਿਯੋਗ ਜ਼ਰੂਰੀ: --ਮੈਡਮ ਪ੍ਰਗਿਆ ਜੈਨ, ਪਿੰਡ ਟੱਲੇਵਾਲ ਵਿਖੇ ਮਿਸਨ ਫਹਿਤ ਤਹਿਤ ਕੀਤਾ ਲੋਕਾਂ ਨੂੰ ਜਾਗਰੂਕ 

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ):- ਪੰਜਾਬ ਸਰਕਾਰ ਵੱਲੋਂ  ਪੰਜਾਬ ਨੂੰ ਕਰੋਨਾ ਮਹਾਂਮਾਰੀ ਤੋਂ ਮੁਕਤ ਬਣਾਉਣ ਦੇ ਉਦੇਸ਼ ਨਾਲ ਪੂਰੇ ਪੰਜਾਬ ਵਿੱਚ ਮਿਸ਼ਨ ਫਤਿਹ ਤਹਿਤ ਬਰਨਾਲਾ ਪੁਲੀਸ ਵੱਲੋਂ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਵਿਚ ਜ਼ਿਲ੍ਹੇ ਭਰ ਵਿਚ ਅੱਜ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਗਈਆਂ।

    ਇਸ ਮੌਕੇ ਇਹ ਵਿਚਾਰ ਡਾ. ਪ੍ਰਗਿਆ ਜੈਨ ਏ ਐਸ ਪੀ ਮਹਿਲ ਕਲਾਂ ਨੇ ਥਾਣਾ ਟੱਲੇਵਾਲ ਵਿਖੇ ਪੰਜਾਬ ਸਰਕਾਰ ਦੀਆ ਹਦਾਇਤਾਂ ਤੇ ਜਿਲਾ ਬਰਨਾਲਾ ਦੇ ਐਸਐਸਪੀ ਸ੍ਰੀ ਸੰਦੀਪ ਗੋਇਲ ਵੱਲੋਂ ਚਲਾਏ ਜਾ ਰਹੇ ਮਿਸਨ ਫਹਿਤ ਅਭਿਆਨ ਤਹਿਤ ਪਿੰਡ ਟੱਲੇਵਾਲ ਦੇ ਪ੍ਰਵਾਸੀ ਮਜ਼ਦੂਰਾਂ ਤੇ ਪਿੰਡ ਵਾਸੀਆਂ ਜਾਗਰੂਕ ਕਰਨ ਮੌਕੇ ਆਖਿਆ ਕਿ ਬਰਨਾਲਾ ਪੁਲੀਸ ਵੱਲੋਂ ਜਿੱਥੇ ਕਰੋਨਾ ਮਹਾਮਾਰੀ ਦੌਰਾਨ ਲੋਕ ਸੁਰੱਖਿਆ ਦਾ ਆਪਣਾ ਫਰਜ਼ ਦਿਨ-ਰਾਤ ਨਿਭਾਇਆ ਜਾ ਰਿਹਾ ਹੈ, ਉਥੇ ਲੋੜਵੰਦਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੰਡਣ ਦੇ ਨਾਲ ਨਾਲ ਕਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਵੱਲੋਂ ਵੱਖ- ਵੱਖ ਥਾਵਾਂ ’ਤੇ ਜਾ ਕੇ ਲੋਕਾਂ ਨੂੰ ਕਰੋਨਾ ਵਾਇਰਸ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ।

ਮੈਡਮ ਪ੍ਰਗਿਆ ਜੈਨ ਨੇ ਕਿਹਾ ਕਿ (ਕੋਵਿਡ 19) ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ  ਕਿਹਾ ਕਿ ਇਹ ਮਿਸ਼ਨ ਲੋਕਾਂ ਦਾ ਮਿਸ਼ਨ ਹੈ, ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਹੀ ਸਫਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰਨ। ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਸਮੇਂ ਘਰੋਂ ਨਾ ਨਿਕਲਣ। ਜਨਤਕ ਥਾਵਾਂ ’ਤੇ ਭੀੜ ਨਾ ਕਰਨ ਅਤੇ ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ। ਘਰੋਂ ਬਾਹਰ ਆਉਣ ਸਮੇਂ ਮਾਸਕ ਲਾਜ਼ਮੀ ਪਾਉਣ ਅਤੇ ਵਾਰ-ਵਾਰ ਹੱਥ ਧੋਂਦੇ ਰਹਿਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੇ ਜਵਾਨ ਲਗਾਤਾਰ ਆਪਣੇ ਸਮਾਜ ਨੂੰ ਕੋਵਿਡ ਦੇ ਖਤਰੇ ਤੋਂ ਬਚਾਉਣ ਲਈ ਪਿੰਡ ਪੱਧਰ ਤੇ ਜਾਗਰੂਕ ਕਰਨ ਲਈ ਤਿਆਰੀ ਵਿੱਢੀ ਗਈ ਹੈ । ਉਨ੍ਹਾਂ ਨੇ ਦੱਸਿਆ ਕਿ ਥਾਣਾ ਟੱਲੇਵਾਲ ਵਿਖੇ ਸਮੁੱਚੀ ਸਬ ਡਵੀਜ਼ਨ ਦੇ ਜੀ ਓ ਜੀ ਅਤੇ ਪੁਲਿਸ ਮੁਲਾਜ਼ਮਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਜਿੱਥੇ ਪ੍ਰਚਾਰ ਵੈਨ ਰਾਹੀ ਲੋਕਾਂ ਨੂੰ ਕਰੋਨਾ ਮਹਾਂਮਾਰੀ ਦੇ ਲੱਛਣਾ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਡਾ ਰਾਹੁਲ ਗਾਰਗੀ ਮੈਡੀਕਲ ਅਫਸਰ ਪੁਲਿਸ ਲਾਈਨ ਬਰਨਾਲਾ ਨੇ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਲਗਾਉਣ ਪਹੁੰਚੇ ਪ੍ਰਵਾਸੀ ਮਜ਼ਦੂਰਾਂ ਦੀ ਸਹਿਤ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਮੇ-ਸਮੇ ਮੈਡੀਕਲ ਕਰਵਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ, ਇਸ ਮੌਕੇ ਥਾਣਾ ਟੱਲੇਵਾਲ ਦੇ ਐਸਐਚਓ ਮੈਡਮ ਅਮਨਦੀਪ ਕੌਰ, ਸਰਪੰਚ ਹਰਚਰਨ ਸਿੰਘ ਧਾਲੀਵਾਲ, ਮਲਕੀਤ ਸਿੰਘ ਤੁੰਗ ਜਿਲਾ ਪ੍ਰੀਸ਼ਦ ਮੈਂਬਰ, ਦਰਸਨ ਸਿੰਘ ਬਲਾਕ ਸੰਮਤੀ ਮੈਂਬਰ, ,ਗ੍ਰਾਮ ਪੰਚਾਇਤਾਂ, ਇਲਾਕੇ ਦੇ ਜੀ ਉ ਜੀ ਅਤੇ ਸਮਾਜ ਸੇਵੀ ਕਲੱਬਾਂ ਦੇ ਅਹੁਦੇਦਾਰ ਹਾਜਰ ਸਨ