You are here

ਪੰਜਾਬ

Anushka Sharma and Amazon prime videos got notice over web series PAATAL LOK.

Chandigarh (B.S.SHARMA,RANA SHEIKH DAULAT)
 Ever since Anushka Sharma web series started streaming crime thriller has found itself in several controversies. Punjab and Haryana high court file a case against Anushka Sharma and amazon prime videos over crime thriller series paatal lok.petition said that the web series PAATAL LOK had defames the sikh community. the notice of motion was issued to the union of India and 15 other respondents by the bench of justice Arun Kumar Tyagi.The petitioner has objections to episode number three on " A history of violence"  that was set in a village in Punjab. Petitioner advocate Gurdeepinder Singh Dhillon said." the respondent have purposely and maliciously within intent of creating communal disharmony and caste based clashes have shown two communities in a bad light,"A few ago Manjinder Singh Sirsa, former akali dal MLA and Delhi Sikh Gurdwara Prabandhak Committee President, tweeted that the series must be banned for maligning' religious harmony'. referring to rape scene in series. he said "Sikhs are savior of women. the whole world recognize us for our seva and humanity.

ਰਾਏਕੋਟ 'ਚ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਉਣ 'ਤੇ ਘਰੋਂ ਭੱਜਿਆ ਕਾਬੂ

ਰਾਏਕੋਟ/ਲੁਧਿਆਣਾ,  ਜੂਨ 2020 (ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)  ਕੋਰੋਨਾ ਮਹਾਮਾਰੀ ਨੇ ਰਾਏਕੋਟ ਇਲਾਕੇ 'ਚ ਦੂਜੀ ਵਾਰ ਉਸ ਸਮੇਂ ਦਸਤਕ ਦਿੱਤੀ ਜਦੋਂ ਓਟ ਸੈਂਟਰ 'ਚ ਦਵਾਈ ਲੈਣ ਗਏ ਪਿੰਡ ਤਲਵੰਡੀ ਰਾਏ ਦੇ ਸਤਪਾਲ ਸਿੰਘ ਉਰਫ ਸੱਤੀ (25) ਪੁੱਤਰ ਸੁਖਦੇਵ ਸਿੰਘ ਇਕ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੇਟਿਵ ਆ ਗਿਆ। ਪਤਾ ਲੱਗਣ 'ਤੇ ਬੀਤੀ ਕੱਲ੍ਹ ਦੇਰ ਸ਼ਾਮ ਉਕਤ ਵਿਅਕਤੀ ਘਰੋਂ ਮੋਟਰ ਸਾਈਕਲ ਲੈ ਕੇ ਫਰਾਰ ਹੋ ਗਿਆ, ਜਿਸ ਕਾਰਨ ਪੁਲਿਸ, ਸਿਹਤ ਤੇ ਸਿਵਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਉੱਥੇ ਹੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਅੱਜ ਸਵੇਰੇ 11 ਵਜੇ ਦੇ ਕਰੀਬ ਬੱਸ ਸਟੈਂਡ ਰਾਏਕੋਟ ਨੇੜੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇਕ ਗੰਨੇ ਦੇ ਰਸ਼ ਵਾਲੀ ਰੇਹੜੀ ਤੋਂ ਉਕਤ ਵਿਅਕਤੀ ਨੂੰ ਸਰਪੰਚ ਜਸਪ੍ਰੀਤ ਸਿੰਘ ਨੇ ਰੋਕ ਲਿਆ ਤੇ ਰਾਏਕੋਟ ਸਦਰ ਪੁਲਿਸ ਦੇ ਮੁਖੀ ਨਿਧਾਨ ਸਿੰਘ ਨੂੰ ਸੂਚਿਤ ਕੀਤਾ। ਉਪਰੰਤ ਪੁਲਿਸ ਪਾਰਟੀ ਨੇ ਉਸ ਨੂੰ ਘੇਰ ਲਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ, ਉੱਥੇ ਹੀ ਸਿਹਤ ਵਿਭਾਗ ਸੁਧਾਰ ਦੀ ਟੀਮ ਨੇ ਉਕਤ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਭੇਜ ਦਿੱਤਾ।  

ਸਿੱਖ ਨੌਜਵਾਨ ਦੀ ਪੱਗ ਲਾਹੁਣ ਵਾਲੇ ਦੋ ਦੋਸ਼ੀ ਗਿ੍ਫ਼ਤਾਰ

ਅਮਰੋਹਾ ,ਜੂਨ 2020 (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

 ਸਿੱਖ ਸਮਾਜ ਦੇ ਨੌਜਵਾਨ ਦੀ ਪੱਗ ਲਾਹੁਣ ਵਾਲੇ ਦੋ ਦੋਸ਼ੀਆਂ ਨੂੰ ਪੁਲਿਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲੇ ਵਿਚ ਪੁਲਿਸ ਨੇ ਜਾਨਲੇਵਾ ਹਮਲੇ ਦੀ ਧਾਰਾ ਵੀ ਵਧਾ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਅਮਰੋਹਾ ਸਥਿਤ ਮੰਡੀ ਧਨੌਰਾ ਦੇ ਪਿੰਡ ਸ਼ੇਰਪੁਰ ਵਿਚ ਦੋ ਪੱਖਾਂ ਵਿਚਕਾਰ ਮਾਮੂਲੀ ਬਹਿਸ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਸਿੱਖ ਭਾਈਚਾਰੇ ਦੇ ਨੌਜਵਾਨ ਵੱਲੋਂ ਕੁੱਟਮਾਰ ਕਰਨ ਅਤੇ ਪੱਗ ਲਾਹੁਣ ਦਾ ਦੋਸ਼ ਲਗਾਇਆ ਗਿਆ ਸੀ। ਸਿੱਖ ਭਾਈਚਾਰੇ ਦੇ ਲੋਕਾਂ ਨੇ ਥਾਣੇ ਪੁੱਜ ਕੇ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਸੀ। ਸ਼ਿਕਾਇਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵੱਲੋਂ ਵੀ ਕੀਤੀ ਗਈ ਸੀ। ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਟਵਿੱਟਰ ਪੇਜ 'ਤੇ ਵੀ ਸ਼ਿਕਾਇਤ ਦਰਜ ਕਰਵਾਈ। ਨਾਲ ਹੀ ਕੇਂਦਰੀ ਖਾਧ ਪ੍ਰਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਸੀ। ਇਸ ਪਿੱਛੋਂ ਪੁਲਿਸ ਹਰਕਤ ਵਿਚ ਆਈ।

ਮਾਮਲੇ ਵਿਚ ਪੀੜਤ ਗੁਰਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਮਨੀਰਾਮ, ਵਿਜੇਂਦਰ, ਹੁਕਮ ਸਿੰਘ, ਸੋਨੂ ਅਤੇ ਰਵੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਵੀਰਵਾਰ ਨੂੰ ਪੁਲਿਸ ਨੇ ਦਰਜ ਮੁਕੱਦਮੇ ਵਿਚ ਜਾਨਲੇਵਾ ਹਮਲੇ ਦੀ ਧਾਰਾ ਵਧਾਈ ਹੈ। ਥਾਣਾ ਇੰਚਾਰਜ ਸਵੇਂਦਰ ਸ਼ਰਮਾ ਨੇ ਦੱਸਿਆ ਕਿ ਦਰਜ ਮੁਕੱਦਮੇ ਵਿਚ ਜਾਨਲੇਵਾ ਹਮਲਾ ਕਰਨ ਦੀ ਧਾਰਾ 307 ਆਈਪੀਸੀ ਵਧਾਈ ਗਈ ਹੈ। ਨਾਮਜ਼ਦ ਦੋਸ਼ੀ ਸੋਨੂ ਅਤੇ ਵਿਜੇਂਦਰ ਨੂੰ ਗਿ੍ਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਦੋਵਾਂ ਦਾ ਚਲਾਨ ਕਰ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਸਿੱਖ ਭਾਈਚਾਰੇ ਦੇ ਨੌਜਵਾਨ ਦੀ ਪੱਗ ਲਾਹੇ ਜਾਣ ਦੇ ਮਾਮਲੇ ਵਿਚ ਐੱਸਪੀ ਡਾ. ਵਿਪਿਨ ਤਾੜਾ ਨੇ ਬੁੱਧਵਾਰ ਰਾਤ ਥਾਣੇ ਪੁੱਜ ਕੇ ਜਾਣਕਾਰੀ ਲਈ। ਉੱਧਰ, ਸਿੱਖ ਭਾਈਚਾਰੇ ਦੇ ਲੋਕਾਂ ਨੂੰ ਥਾਣੇ ਬੁਲਾ ਕੇ ਗੱਲਬਾਤ ਕੀਤੀ।

ਅਮਰੀਕਾ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਘਟਨਾ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸੋਸ਼ਲ ਮੀਡੀਆ 'ਤੇ ਵੀ ਇਹ ਮਾਮਲਾ ਤੂਲ ਫੜ ਰਿਹਾ ਹੈ। ਦੇਸ਼-ਵਿਦੇਸ਼ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ਘਟਨਾ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ

ਨਾਰੀ ਟਾਕਸ ਵੇਬਿਨਾਰ ਰਾਹੀਂ ਸੂਬੇ ਦੀਆਂ ਪ੍ਰਭਾਵਸ਼ਾਲੀ ਮਹਿਲਾਵਾਂ ਨੇ ਪੋਸਟ ਕੋਵਿਡ-19 ਬਾਰੇ ਚਰਚਾ ਕੀਤੀ

ਚੰਡੀਗੜ੍ਹ , ਜੂਨ 2020 (ਜਵੰਦਾ) : ਨਾਰੀ ਟਾਕਸ ਵੇਬਿਨਾਰ ਰਾਹੀਂ ਪੋਸਟ ਕੋਵਿਡ - 19 'ਚ 'ਬਦਲਦੇ ਔਰਤ ਪਰਿਿਦ੍ਰਸ਼' ਵਿਸ਼ਾ 'ਤੇ ਮਹਿਲਾਵਾਂ ਨੇ ਆਪਣੇ ਵਿਚਾਰ। ਇਸ ਪੈਨਲ 'ਚ 8 ਨਾਮੀ ਤੇ ਪ੍ਰਭਾਵਸ਼ਾਲੀ ਮਹਿਲਾਵਾਂ ਸ਼ਾਮਿਲ ਸਨ, ਜੋ ਕਿ ਰਾਜਨੀਤੀ , ਪੱਤਰਕਾਰਤਾ, ਮੀਡਿਆ ਅਤੇ ਮਨੋਰੰਜਨ ਆਦਿ ਵੱਖ-ਵੱਖ ਖੇਤਰਾਂ 'ਚ ਮੋਹਰੀ ਰਹੀਆਂ ਹਨ । ਨਾਰੀ ਟਾਕਸ ਦੀ ਸ਼ੁਰੁਆਤ ਸੋਨਾਲੀ ਬਾਂਸਲ ਨੇ ਕੀਤੀ ਜੋ ਕਿ ਚੰਡੀਗੜ ਦੇ ਬੇਲਸਲੇ ਕਾਲਜ , ਯ.ੂਏ.ਐੱਸ.ਏ ਦੀ ਸਾਬਕਾ ਵਿਿਦਆਰਥੀ ਹੈ । ਸੋਨਾਲੀ ਬਾਂਸਲ ਅਨੁਸਾਰ ਔਰਤਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਔਰਤਾਂ ਬਿਨਾਂ ਕਿਸੇ ਰੁਕਾਵਟ ਆਪਣੀਆ ਮੁਸ਼ਿਕਲਾਂ ਬਾਰੇ ਦੱਸ ਸਕਣ ਤੇ ਉਨ੍ਹਾਂ ਦੇ ਮਾਮਲਿਆਂ ਤੇ ਅਸਾਨੀ ਨਾਲ ਫ਼ੈਸਲਾ ਲਏ ਜਾ ਸਕਣ। ਵੇਬਿਨਾਰ ਦੀ ਸ਼ੂਰੁਆਤ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੋਂ ਕੀਤੀ ਗਈ , ਜਿਨ੍ਹਾਂ ਦੇ ਬਾਅਦ ਐਨ. ਆਰ. ਬੀ.ਬੇਰਿੰਗਸ ਦੀ ਵਾਇਸ ਚੇਅਰਮੈਨ ਤੇ ਐਮ.ਡੀ ਹਰਸ਼ਬੀਨਾ ਝਵੇਰੀ, ਮੈਕਸ ਹਸਪਤਾਲ ਵਿੱਚ ਓ.ਬੀ.ਜੀ.ਐੇਨ ਦੀ ਐਸ਼ੋਸੀਏਟ ਡਾਇਰੈਕਟਰ ਡਾ. ਸੀਮਾ ਵਧਵਾ, ਲੇਖਕ ਤੇ ਸੰਪਾਦਕ ਸ਼ੇਫਾਲੀ ਵੈਦ, ਫਾਇਨੈਸ਼ਅਲ ਕੰਸਲਟੇਟ ਰੇਨੂੰਕਾ ਜੈਨ , ਟਾਮ ਮੀਡਿਆ ਦੀ ਆਰਟਿਸਟਕ ਡਾਇਰੈਕਟਰ ਮਧੁਵੰਤੀ ਐੇਮ, ਆਈ.ਆਰ.ਐੇਸ ਅਧਿਕਾਰੀ ਡਾ. ਰਾਜਿੰਦਰ ਕੌਰ ਅਤੇ ਐਮਰਜੈਂਸੀ ਕੇਅਰ ਡਾ. ਮੋਨਿਕਾ ਲੰਗੇਹ ਵਰਗੀਆਂ ਮਸ਼ਹੂਰ ਸ਼ਖਸ਼ੀਅਤਾਂ ਨੇ ਮਹਾਂਮਾਰੀ ਦੇ ਪ੍ਰਭਾਵ ਤੇ ਚਰਚਾ ਕੀਤੀ ਤੇ ਭਵਿੱਖ 'ਚ ਇਸ ਤੋਂ ਬਚਣ ਲਈ ਬਿਹਤਰ ਸੁਝਾਅ ਵੀ ਦਿੱਤੇ।

ਮੌਸਮ ਦੀ ਜਾਣਕਾਰੀ ✍️ ਸਲੇਮਪੁਰੀ ਦਾ ਮੌਸਮਨਾਮਾ

21 ਜੂਨ ਨੂੰ ਸੂਰਜ ਗ੍ਰਹਿਣ ਦੌਰਾਨ 12 ਵਜੇ ਹਨੇਰਾ ਛਾ ਜਾਵੇਗਾ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 

21 ਜੂਨ ਸਾਲ ਦੇ ਸਭ ਤੋਂ ਵੱਡੇ ਦਿਨ ਲੱਗ ਰਿਹਾ ਹੈ ਵੱਡਾ ਸੂਰਜ ਗ੍ਰਹਿਣ, ਜਿਸ ਨਾਲ ਪੰਜਾਬ, ਹਰਿਆਣਾ, ਗੰਗਾਨਗਰ-ਹਨੂੰਮਾਨਗੜ੍ਹ ਜਿਲ੍ਹਿਆਂ, ਓੁੱਤਰਾਖੰਡ ਤੇ ਇਸਦੇ ਨਾਲ ਲਗਦੇ ਯੂਪੀ ਦੇ ਜਿਲ੍ਹਿਆਂ ਚ ਕੁੱਝ ਥਾਵਾਂ ਤੇ ਸਿਖ਼ਰ ਦੁਪਹਿਰ ਹਨੇਰਾ ਛਾ ਜਾਵੇਗਾ  ।

ਸਮਾਂ-

ਖਿੱਤੇ ਪੰਜਾਬ ਵਿੱਚ ਗ੍ਰਹਿਣ 21 ਜੂਨ ਦੁਪਹਿਰ 12 ਵਜੇ ਤੋਂ ਡੇਢ ਕੁ ਘੰਟਾ ਕੁ ਪਹਿਲਾਂ ਸ਼ੁਰੂ ਹੋ ਕੇ ਡੇਢ ਕੁ ਘੰਟਾ ਬਾਅਦ ਤੱਕ ਜਾਰੀ ਰਹੇਗਾ, ਪਰ ਪੂਰਨ ਸੂਰਜ ਗ੍ਰਹਿਣ ਦੁਪਹਿਰ 12 ਵਜੇ ਹੋਵੇਗਾ।

ਸਥਾਨ-

ਉਂਝ ਤਾਂ ਸਾਰੇ ਭਾਰਤ -ਪਾਕ ਵਿੱਚ ਇਹ ਗ੍ਰਹਿਣ ਦਿਖਾਈ ਦੇਵੇਗਾ ਪਰ ਪੰਜਾਬ, ਹਰਿਆਣਾ, ਚੰਡੀਗੜ, ਦਿੱਲੀ, ਉੱਤਰਾਖੰਡ, ਦੱਖਣੀ ਹਿਮਾਚਲ ਤੇ ਉੱਤਰ-ਪੱਛਮੀ ਰਾਜਸਥਾਨ 'ਚ ਪੂਰਨ ਸੂਰਜ ਗ੍ਰਹਿਣ ਵਿਖਾਈ ਦੇਵੇਗਾ। 

ਪ੍ਰਮੁੱਖ ਇਲਾਕੇ-

ਸਰਦੂਲਗੜ੍ਹ ਤਹਿਸੀਲ ਦੇ ਸਾਰੇ ਪਿੰਡ, ਮੂਣਕ ਤਹਿਸੀਲ ਦੇ ਬਹੁਤੇ ਪਿੰਡ, ਖਨੌਰੀ, ਜਾਖਲ, ਰਤੀਆ, ਪਾਤੜਾਂ ਦੇ ਦੱਖਣੀ ਪਿੰਡ, ਤਾਲੁਬਾਲਾ, ਬਾਹਮਣਵਾਲਾ, ਟੋਹਾਣਾ , ਰਣੀਆਂ, ਸਿਰਸਾ, ਏਲਨਾਬਾਦ, ਸੂਰਤਗੜ੍ਹ ਤੇ ਅਨੂਪਗੜ੍ਹ, ਘਰਸਾਣਾ, ਵਿਜੈਨਗਰ, ਮਟੋਰੀਆਂ ਵਾਲੀ, ਜੀਵਨਗਰ, ਪੋਲਰ, ਸੀਵਾਨ, ਕੁਰੂਕਸ਼ੇਤਰ , ਪਿਹੇਵਾ, ਲਾਡਵਾ, ਰਾਦੌਰ, ਜਗਾਧਰੀ, ਯਮੂਨਾ ਨਗਰ, ਬੇਹਾਤ, ਦੇਹਰਾਦੂਨ, ਨਿਊ ਟੀਹਰੀ, ਜੋਸ਼ੀਮੱਠ ਆਦਿ ਸ਼ਹਿਰਾਂ ਅਤੇ ਨਾਲ ਲੱਗਦੇ ਪਿੰਡਾਂ 'ਚ ਚੰਨ ਸੂਰਜ ਦੇ ਪੂਰੀ ਤਰ੍ਹਾ ਸਾਹਮਣੇ ਆ ਜਾਵੇਗਾ ਪਰ ਚੰਨ ਅਕਾਰ ਵਿੱਚ ਛੋਟਾ ਹੋਣ ਕਾਰਨ ਸਾਰੇ ਸੂਰਜ ਨੁੰ ਨਹੀ ਢੱਕ ਸਕਦਾ ਇਸ ਲਈ ਚੰਨ ਦੇ ਦੁਆਲੇ ਦੀ ਸੂਰਜ ਕੁਝ ਸਕਿੰਟਾਂ ਲਈ ਇੱਕ ਕੜੇ ਵਾਂਗ ਦਿਖਾਈ ਦੇਵੇਗਾ।

ਕੀ-ਵਾਪਰੇਗਾ? 

ਇਸ ਦਿਨ ਦੁਪਹਿਰ ਵੇਲੇ ਧਰਤੀ-ਚੰਨ-ਸੂਰਜ ਇਕੋ ਲਕੀਰ ਵਿੱਚ ਹੋਣਗੇ, ਨਤੀਜੇ ਵਜੋਂ ਭਾਰਤ ਦੇ ਉਪਰੋਕਤ ਖੇਤਰਾਂ 'ਚ ਦੁਪਹਿਰ 12 ਵਜੇ ਚੰਨ ਬਿਲਕੁੱਲ ਸੂਰਜ ਦੇ ਉਪਰ ਹੋਵੇਗਾ, ਖਾਸ ਲਿਖੇ ਇਲਾਕਿਆਂ' ਚ ਸੂਰਜ ਵਿਚਕਾਰੋਂ ਕਾਲਾ ਨਜ਼ਰ ਆਵੇਗਾ (ਕਾਲਾ ਭਾਗ ਅਸਲ ਵਿੱਚ ਚੰਨ੍ਹ ਹੋਵੇਗਾ)

ਹਦਾਇਤ-

ਕਿਉਂਕਿ ਸੂਰਜ ਦੀ ਰੌਸ਼ਨੀ ਬਹੁਤ ਤੇਜ਼ ਹੁੰਦੀ ਹੈ ਇਸ ਲਈ ਸੂਰਜ ਵੱਲ ਨੰਗੀਆਂ ਅੱਖਾਂ ਨਾਲ ਵੇਖਣਾ ਨੁਕਸਾਨਦਾਇਕ ਹੋ ਸਕਦਾ ਹੈ,ਐਕਸਰੇ ਫਿਲਮ ਜਾਂ ਕਾਲੀਆਂ ਐਨਕਾਂ ਨਾਲ ਇਹ ਨਜ਼ਾਰਾ ਵੇਖਿਆ ਜਾ ਸਕਦਾ ਹੈ।

ਮੌਸਮ-

ਇਸ ਦਿਨ ਟੁੱਟਵੀਂ ਕਾਰਵਾਈ ਦੇ ਆਸਾਰ ਹਨ ਸੋ ਕੁਝ ਇਲਾਕਿਆਂ 'ਚ ਬੱਦਲ ਦ੍ਰਿਸ਼ ਖਰਾਬ ਕਰ ਸਕਦੇ ਹਨ ਜਿਸ ਬਾਰੇ 21 ਜੂਨ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।

ਇਹ ਗ੍ਰਹਿਣ ਪੰਜਾਬ ਸਮੇਤ ਅਰਬ ਤੇ ਮਿਡ-ਈਸਟ ਦੇਸ਼ਾਂ , ਬਹੁਤੇ ਏਸ਼ੀਆ ਮੁਲਕਾਂ ਅਤੇ ਅਫਰੀਕਾ ਮਹਾਂਦੀਪ ਦੇ ਕੇਂਦਰੀ ਦੇਸ਼ਾਂ' ਚ ਦਿਖਾਈ ਦੇਵੇਗਾ।

ਧੰਨਵਾਦ ਸਹਿਤ। 

ਪੇਸ਼ਕਸ਼ -  ਸੁਖਦੇਵ ਸਲੇਮਪੁਰੀ 

 3:03 ਸ਼ਾਮ 18ਜੂਨ, 2020

ਇੱਕ ਪ੍ਰਵਾਸੀ ਮਜ਼ਦੂਰ ਦੀ ਜਾਂਚ ਰਿਪੋਰਟ ਪੋਜ਼ੀਟਿਵ ਆਈ -ਡਾ ਧਾਲੀਵਾਲ 

ਮਹਿਲ ਕਲਾਂ /ਬਰਨਾਲਾ-ਜੂਨ 2020 (ਗੁਰਸੇਵਕ ਸਿੰਘ ਸੋਹੀ)- ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਬਰਨਾਲਾ ਗੁਰਵਿੰਦਰ ਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ 16 ਜੂਨ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਜਾਂਚ ਲਈ ਸੈਂਪਲ ਭਰਕਿ ਭੇਜੇ ਜਾਣ ਤੋਂ ਬਾਅਦ ਅੱਜ ਇੱਕ ਪ੍ਰਵਾਸੀ ਮਜ਼ਦੂਰ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਮੌਕੇ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਨੋਡਲ ਅਫ਼ਸਰ ਡਾ ਸਿਮਰਨਜੀਤ ਸਿੰਘ ਧਾਲੀਵਾਲ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਪਿੰਡ ਰਾਏਸਰ ਵਿਖੇ ਝੋਨੇ ਦੀ ਲਵਾਈ ਦੇ ਸੀਜਨ ਦੌਰਾਨ ਮਜ਼ਦੂਰੀ ਕਰਨ ਆਏ ਇੱਕ ਪ੍ਰਵਾਸੀ ਮਜ਼ਦੂਰ ਦੇ ਸਿਹਤ ਵਿਭਾਗ ਦੀ ਟੀਮ ਵੱਲੋਂ 16 ਜੂਨ ਨੂੰ ਸੈਂਪਲ ਭਰ ਕੇ ਜਾਂਚ ਲਈ ਭੇਜੇ ਜਾਣ ਤੋਂ ਬਾਅਦ ਉਸ ਦੀ ਜਾਂਚ ਰਿਪੋਰਟ ਪਾਜ਼ਟਿਵ ਆਈ ਹੈ।  ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਉਸ ਵਿਅਕਤੀ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਜਾਣਗੇ ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਇਲਾਜ ਲਈ ਰੱਖਿਆ ਗਿਆ ਹੈ।

ਛੀਨੀਵਾਲ ਕਲਾਂ 'ਚ ਡੇਂਗੂ 'ਤੇ ਮਲੇਰੀਏ ਸਬੰਧੀ ਜਾਗਰੁਕਤਾ ਕੈਂਪ ਲਗਾਇਆ

ਮਹਿਲ ਕਲਾਂ/ਬਰਨਾਲਾ-ਜੂਨ 2020 (ਗੁਰਸੇਵਕ ਸਿੰਘ ਸੋਹੀ)- ਸਿਵਲ ਸਰਜਨ ਬਰਨਾਲਾ ਡਾ.ਗੁਰਿੰਦਰਬੀਰ ਸਿੰਘ ਦੇ ਹੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ. ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਪੰਜਾਬ ਸਰਕਾਰ 'ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਤੇ ਮਲੇਰੀਏ ਸਬੰਧੀ ਜਾਗਰੁਕ ਕਰਨ ਦੀ ਵਿੱਢੀ ਮੁਹਿੰਮ ਤਹਿਤ ਪਿੰਡ ਛੀਨੀਵਾਲ ਕਲਾਂ ਵਿਖੇ ਡੇਂਗੂ ਤੇ ਮਲੇਰੀਏ ਸਬੰਧੀ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਮਾਹਿਰ ਜਗਰਾਜ ਸਿੰਘ 'ਤੇ ਫਰਮਾਸਿਸਟ ਬਲਵਿੰਦਰ ਕੁਮਾਰ ਸਰਮਾ ਨੇ ਲੋਕਾਂ ਨੂੰ ਡੇਂਗੂ ਤੇ ਮਲੇਰੀਏ ਦੇ ਲੱਛਣਾਂ ਤੇ ਇਸ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਮੌਸਮੀ ਤਬਦੀਲੀ ਕਾਰਨ ਕਈ ਬਿਮਾਰੀਆਂ ਆਪਣੇ ਆਪ ਜਨਮ ਲੈ ਲੈਂਦੀਆ ਹਨ । ਇਸੇ ਤਰਾਂ ਡੇਂਗੂ ਤੇ ਮਲੇਰੀਆ ਵੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਤੇ ਮੱਛਰ ਸਾਡੇ ਆਸ ਪਾਸ ਖੜੇ ਗੰਦੇ ਪਾਣੀ ਕਾਰਨ ਪੈਂਦਾ ਹੁੰਦਾ ਹੈ। ਉਨਾਂ ਕਿਹਾ ਕਿ ਡੇਗੂ ਤੇ ਮਲੇਰੀਏ ਦੇ ਬਚਾਅ ਲਈ ਸਾਨੂੰ ਆਪਣੇ ਆਲੇ ਦੁਆਲੇ ਪਾਣੀ ਨਹੀ ਖੜਾ ਹੋਣ ਦੇਣਾ ਚਾਹੀਦਾ ਹੈ ਤੇ ਫਰਿੱਜ ਤੇ ਕੂਲਰਾਂ ਨੂੰ ਥੋੜੇ ਸਮੇਂ ਬਾਅਦ ਸਾਫ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਤੇ ਮਲੇਰੀਏ ਦੇ ਬਚਾਅ ਲਈ ਸਾਨੂੰ ਮੱਛਰਦਾਨੀ ਦੀ ਵਰਤੋਂ ਤੇ ਪੂਰੀਆ ਬਾਹਾ ਵਾਲੇ ਕਮੀਜ਼ ਪਾਉਣੇ ਚਾਹੀਦੇ ਹਨ। ਉਨ•ਾਂ ਕਿਹਾ ਜੇਕਰ ਕਿਸੇ ਵੀ ਮਰੀਜ਼ ਨੂੰ ਬੁਖਾਰ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਮੁੱਢਲੀ ਜਾਂਚ ਲਈ ਨੇੜਲੇ ਸਿਹਤ ਕੇਂਦਰ ਲਿਜਾਇਆ ਜਾਵੇ ਤਾਂ ਜੋ ਮਰੀਜ਼ ਦਾ ਸਮੇਂ ਸਿਰ ਇਲਾਜ ਹੋ ਸਕੇ। ਸਾਰੇ ਸਰਕਾਰੀ ਸਿਹਤ ਕੇਂਦਰਾਂ 'ਚ ਡੇਂਗੂ ਤੇ ਮਲੇਰੀਏ ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਂਦਾਂ ਹੈ। ਇਸ ਮੌਕੇ ਸਬ ਸੈਂਟਰ ਛੀਨੀਵਾਲ ਕਲਾਂ ਦੀ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਤੇ ਮਲੇਰੀਏ ਦੇ ਲੱਛਣ ਤੇ ਇਸ ਦੇ ਬਚਾਅ ਸਬੰਧੀ ਜਾਗਰੁਕ ਕਰਦੇ ਪੈਂਫ਼ਲਿਟ ਵੀ ਵੰਡੇ ਗਏ। ਇਸ ਮੌਕੇ ਏਐਨਐਮ ਪਰਮੇਲ ਕੌਰ, ਸੀਐਮਓ ਪਰਮਜੀਤ ਕੌਰ ਤੇ ਆਸ਼ਾ ਵਰਕਰ ਹਾਜ਼ਰ ਸਨ

ਕੋਰੋਨਾ ਵਾਇਰਸ ਨੇ ਦੁਕਾਨਦਾਰਾਂ ਦੀ ਕਿਸਮਤ ਦਾ ਤਾਲਾ ਬੰਦ ਕੀਤਾ

ਕੋਰੋਨਾ ਵਾਇਰਸ ਨੇ ਦੁਕਾਨਦਾਰਾਂ ਦੀ ਕਿਸਮਤ ਦਾ ਤਾਲਾ ਬੰਦ ਕੀਤਾ

ਦੁਕਾਨਾਂ ਖੋਲਦੇ ਆ ਪਰ ਗਾਹਕ ਹੈ ਨਹੀ-ਦੁਕਾਨਦਾਰ 

ਮਹਿਲ ਕਲਾਂ /ਬਰਨਾਲਾ-ਜੂਨ 2020  (ਗੁਰਸੇਵਕ ਸਿੰਘ ਸੋਹੀ)- ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ ਕੇਂਦਰ 'ਤੇ ਪੰਜਾਬ ਸਰਕਾਰ ਵੱਲੋਂ 24 ਮਾਰਚ ਤੋਂ ਕੀਤੀ ਮੁਕੰਮਲ ਤਾਲਾਬੰਦੀ ਭਾਵੇਂ ਲੋਕਾਂ ਨੂੰ ਆਤਮ ਨਿਰਭਰਤਾਂ ਦਾ ਨਾਅਰਾ ਦਿੰਦਿਆ 17 ਮਈ ਨੂੰ ਹਟਾ ਦਿੱਤੀ ਗਈ ਸੀ ਪਰ ਕੋਰੋਨਾ ਵਾਇਰਸ ਕਾਰਨ ਦੁਕਾਨਦਾਰਾ ਦੀ ਕਿਸਮਤ ਦਾ ਤਾਲਾ ਖਰੀਦਦਾਰਾ ਦੀ ਘਾਟ ਕਾਰਨ ਹਾਲੇ ਵੀ ਨਹੀ ਖੁੱਲ ਰਿਹਾ। 17 ਮਈ ਤੋਂ ਬਾਅਦ ਭਾਵੇਂ ਦੁਕਾਨਦਾਰ ਰੋਜਾਨਾਂ ਆਪਣੀਆਂ ਦੁਕਾਨਾਂ ਤਾਂ  ਖੋਲਦੇ  ਹਨ ਪਰ ਗ੍ਰਾਹਕਾ ਦੀ ਘਾਟ ਕਾਰਨ ਵਿਹਲੇ ਬਹਿ ਕੇ ਸਾਾਮ  ਨੂੰ ਖਾਲੀ ਹੱਥ ਆਪਣੇ  ਜਾਗਨੂੰ ਮਾਯੂਸ ਹੋ ਕੇ ਪਰਤਦੇ ਹਨ। 

 ਪੱਤਰਕਾਰਾਂ ਦੀ ਟੀਮ ਵੱਲੋਂ ਸਮੁੱਚੇ ਕਸਬਾ ਮਹਿਲ ਕਲਾਂ ਦਾ ਦੌਰਾਂ ਕੀਤਾ ਤਾਂ ਦੇਖਿਆ ਕਿ ਬਜਾਰ ਤਾਂ ਭਾਵੇਂ ਸਾਰਾ ਖੁੱਲਾਂ ਸੀ ਪਰ ਗਾਹਕਾ ਦੀ ਆਮਦ ਨਾ ਮਾਤਰ ਹੀ ਸੀ। ਜਿਸ ਕਾਰਨ ਬਜਾਰ ਸੁੰਨਸਾਨ ਸਨ।

ਇਸ ਸਬੰਧੀ ਪੇਸ ਹਨ ਵੱਖ ਵੱਖ ਦੁਕਾਨਦਾਰਾਂ ਦੇ ਵਿਚਾਰ - 

 ਇਸ ਮੰਦੀ ਸਬੰਧੀ "ਵਿਜੈ ਹੈਂਡਲੂਮ" ਦੇ ਮਾਲਕ ਵਿਜੈ ਕੁਮਾਰ ਨੇ ਦੱਸਿਆ ਕਿ ਲਗਭਗ ਤਿੰਨ ਮਹੀਨਿਆਂ ਬਾਅਦ ਸਰਕਾਰ ਵੱਲੋਂ ਦੁਕਾਨਾਂ ਖੋਲਣ ਦੀ ਆਗਿਆ ਦੇ ਦਿੱਤੀ ਹੈ । ਪਰ ਕੋਈ ਖਰੀਦਦਾਰ ਨਾ ਹੋਣ ਕਰਕੇ ਉਹ ਆਥਣ ਨੂੰ ਖਾਲੀ ਹੱਥ ਘਰਾਂ ਨੂੰ ਪਰਤਦੇ ਹਨ। ਲਾਕਡਾਊਨ ਕਾਰਨ ਤਿੰਨ ਮਹੀਨਿਆਂ ਦਾ ਕਿਰਾਇਆ ਵੀ ਸਿਰ ਹੈ,ਜਿਸ ਕਰਕੇ ਉਹ ਮਾਨਸਿਕ ਪ੍ਰੇਸ਼ਾਨੀ 'ਚੋ ਲੰਘ ਰਹੇ ਹਨ।

ਲਾਲੀ ਜਨਰਲ ਸਟੋਰ "ਚਲਾਉਣ ਵਾਲੇ ਜਸਵੰਤ ਸਿੰਘ ਲਾਲੀ ਨੇ ਦੱਸਿਆ ਕਿ ਲਾਕਡਾਊਨ ਕਾਰਨ ਬਜਾਰਾਂ 'ਚੋ ਰੌਣਕ ਗਾਇਬ ਹੈ,ਕੋਈ ਖਰੀਦਦਾਰ ਨਹੀ ਆ ਰਿਹਾ ਜਿਸ ਕਰਕੇ ਉਹ ਸਾਮ ਨੂੰ ਖਾਲੀ ਹੱਥ ਘਰਾਂ ਵਾਪਿਸ ਚਲੇ ਜਾਂਦੇ ਹਨ। 

ਅਰਮਾਨ ਬੂਟ ਹਾਊਸ" ਦੇ ਮਾਲਕ ਗੁਰਪ੍ਰੀਤ ਸਿੰਘ ਸਹਿਜੜਾ ਨੇ ਵੀ ਦੱਸਿਆ ਕਿ ਇੱਕ ਕੋਰੋਨਾ ਤੇ ਦੂਜਾਂ ਝੋਨੇ ਦਾ ਸੀਜ਼ਨ ਹੋਣ ਕਰਕੇ ਬਜਾਰਾਂ 'ਚ ਕੋਈ ਖਰੀਦਦਾਰ ਨਹੀ ਆ ਰਿਹਾ। 

ਬਾਂਸਲ ਜਨਰਲ ਸਟੋਰ ਤੇ ਬਾਂਸਲ ਬੁੱਕ ਡੀਪੂ ਚਲਾਉਣ ਵਾਲੇ ਬਲਵਿੰਦਰ ਕੁਮਾਰ ਮੋਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਸਕੂਲ ਬੰਦ ਹਨ,ਜਿਸ ਕਰਕੇ ਉਨਾਂ ਦਾ ਕਾਰੋਬਾਰ ਪੂਰੀ ਤਰਾਂ  ਬੰਦ ਹੈ। ਮਾਰਚ ਤੇ ਅਪ੍ਰੈਲ ਮਹੀਨੇ ਕਿਤਾਬਾਂ ਤੇ ਸਕੂਲੀ ਵਰਦੀਆਂ ਦਾ ਸੀਜ਼ਨ ਹੁੰਦਾ ਹੈ ਜੋਂ ਪੂਰੀ ਤਰਾਂ ਕੋਰੋਨਾ ਦੀ ਭੇਂਟ ਚੜ ਗਿਆ ਹੈ। ਕੋਰੋਨਾ ਕਾਰਨ ਵਿਆਹਾਂ 'ਚ ਇਕੱਠ ਤੇ ਪਾਬੰਦੀ ਕਾਰਨ ਇਸ ਖੇਤਰ ਨਾਲ ਜੁੜੇ ਕਈ ਕਾਰੋਬਾਰ ਵੀ ਪੂਰੀ ਤਰਾਂ ਖ਼ਤਮ ਹੋਣ ਕਿਨਾਰੇ ਹਨ। ਜਿੰਨਾਂ 'ਚੋ 

ਆਰਕੈਸਟਰਾਂ,ਡੀ ਜੇ,ਹਲਵਾਈ, ਗੱਡੀਆਂ ਤੇ ਮੈਰਿਜ ਪੈਂਲਸਾਂ ਦਾ ਕੰਮ ਤਾਂ ਪੂਰੀ ਤਰਾਂ ਬੰਦ ਹੋ ਚੁੱਕਾਂ ਹੈ । ਜਦਕਿ ਫੋਟੋਗ੍ਰਾਫੀ ਤੇ ਸੁਨਿਆਰੇ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਵੱਡੀ ਮਾਰ ਪਈ ਹੈ। ਕੁੱਲ ਮਿਲਾ ਕੇ ਜੇਕਰ ਦੇਖਿਆ ਜਾਵੇ ਤਾਂ ਕੋਰੋਨਾ ਵਾਇਰਸ ਨੇ ਸਵੈ ਰੁਜਗਾਰ ਨਾਲ ਜੁੜੇ ਲੋਕਾਂ ਨੂੰ ਵੱਡੀ ਢਾਹ ਲਾਈ ਹੈ। ਇਸ ਮੌਕੇ ਜਸਵੰਤ ਸਿੰਘ ਲਾਲੀ,ਗੁਰਪ੍ਰੀਤ ਸਿੰਘ ਬਿੱਟੂ,ਬਲਵਿੰਦਰ ਕੁਮਾਰ ਮੋਲਾ,ਹਰਪਾਲ ਸਿੰਘ ਪਾਲੀ,ਮਿਸਤਰੀ ਗੋਰਾ ਸਿੰਘ,ਸੰਜੀਵ ਕੁਮਾਰ,ਪ੍ਰੇਮ ਕੁਮਾਰ ਪਾਸੀ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਕੋਰੋਨਾ ਵਾਇਰਸ ਦੀ ਮਾਰ 'ਚ ਆਏ ਦੁਕਾਨਦਾਰਾਂ ਨੂੰ ਵੀ ਕੋਈ ਰਾਹਤ ਦਾ ਐਲਾਨ ਕਰੇ ਨਹੀ ਤਾਂ ਆਉਣ ਵਾਲੇ ਸਮੇਂ 'ਚ ਇਸ ਦਾ ਨਤੀਜ਼ਾ ਘਾਤਕ ਹੋ ਸਕਦਾ ਹੈ।

ਮਹਿਲ ਕਲਾਂ ਵਿਖੇ ਸੈਨੇਟਾਈਜ਼ਰ ਬੂਥ ਦਾ ਉਦਘਾਟਨ 

ਕਰੋਨਾ ਦੀ ਮਹਾਂਮਾਰੀ ਤੋਂ ਆਪਣੇ ਲੋਕਾਂ ਨੂੰ ਬਚਾਉਣਾ ਇਕ ਨਿਵੇਕਲੀ ਪਹਿਲ -ਡਾ.ਬਾਲੀ 

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ) -ਕਰੋਨਾ ਮਹਾਂਮਾਰੀ ਦੀ ਬਿਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਮਹਿਲ ਕਲਾਂ ਵਿਖੇ ਫਰੀਦ ਦੰਦਾਂ ਦੇ ਹਸਪਤਾਲ ਵਿਖੇ  ਸੈਨੇਟਾਈਜਰ ਬੂਥ ਦਾ ਉਦਘਾਟਨ ਕੀਤਾ ਗਿਆ । ਇਹ ਉਦਘਾਟਨ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ਼ ਫੈਡਰੇਸ਼ਨ    ਦੇ ਚੇਅਰਮੈਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)"ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਡਾ. ਮਿੱਠੂ ਮੁਹੰਮਦ ਇੱਕ ਡਾਕਟਰ ਹੋਣ ਦੇ ਨਾਲ ਨਾਲ ਇੱਕ ਚੰਗੇ ਸਮਾਜ ਸੇਵੀ,, ਮਨੁੱਖਤਾ ਪ੍ਰੇਮੀ ਅਤੇ ਸੀਨੀਅਰ ਪੱਤਰਕਾਰ ਵੀ ਹਨ । ਉਨ੍ਹਾਂ ਨੇ ਕਿਹਾ ਕਿ ਆਪਣੇ ਮਰੀਜ਼ਾਂ ਨੂੰ ਕਰੋਨਾ ਦੀ ਮਹਾਂਮਾਰੀ ਤੋਂ ਬਚਾਉਣ ਲਈ ਜੋ ਉਪਰਾਲਾ ਇਹਨਾਂ ਨੇ ਕੀਤਾ ਹੈ, ਉਹ ਮਹਿਲ ਕਲਾਂ ਦੇ ਏਰੀਏ ਵਿੱਚ ਇੱਕ ਨਿਵੇਕਲੀ ਪਹਿਲ ਕਦਮੀ ਹੈ । ਉਨ੍ਹਾਂ ਹੋਰ ਕਿਹਾ ਕਿ ਪਿਛਲੇ ਮਾਰਚ ਅਪ੍ਰੈਲ ਦੇ ਮਹੀਨੇ ਕਰੋਨਾ ਮਹਾਂਮਾਰੀ ਦੇ ਲਾਕਡਾਊਨ ਦੌਰਾਨ ਡਾ.ਮਿੱਠੂ ਮੁਹੰਮਦ ਮਹਿਲ ਕਲਾਂ ਦੀ ਅਗਵਾਈ ਹੇਠ ਦਿਨ ਰਾਤ ਲਗਾਤਾਰ ਡਿਊਟੀ ਦੇਣ ਵਾਲੇ ਜੋ ਸਾਡੇ ਪੁਲਿਸ ਕਰਮਚਾਰੀਆਂ ਅਤੇ ਸਿਹਤ ਵਿਭਾਗ ਦੇ ਸਾਡੇ ਡਾਕਟਰ ਸਾਹਿਬਾਨ ਅਤੇ ਸਾਡੀਆਂ ਨਰਸਾਂ ਨੂੰ ਜਥੇਬੰਦੀ ਵੱਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਸੀ ,ਉਹ ਵੀ ਇੱਕ ਸ਼ਲਾਘਾਯੋਗ ਕਦਮ ਸੀ  । ਡਾ.ਬਾਲੀ ਨੇ ਇਕੱਤਰ ਹੋਏ ਸਾਰੇ ਡਾਕਟਰਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਪ੍ਰੇਰਨਾ ਵੀ ਦਿੱਤੀ । ਇਸ ਸਮੇਂ ਉਨ੍ਹਾਂ ਦੇ ਨਾਲ ਡਾ.ਰੋਹਿਤ ਸਿੰਗਲਾ, ਡਾ. ਕੇਸਰ ਖਾਨ ਮਾਂਗੇਵਾਲ, ਲੋਕ ਭਲਾਈ ਵੈੱਲਫੇਅਰ ਸੁਸਾਇਟੀ" ਦੇ ਪ੍ਰਧਾਨ ਡਾ. ਪਰਮਿੰਦਰ ਸਿੰਘ, ਡਾ. ਜਗਜੀਤ ਸਿੰਘ ਕਾਲਸਾ, ਡਾ. ਬਲਿਹਾਰ ਸਿੰਘ ਗੋਬਿੰਦਗੜ੍ਹ ਡਾ. ਨਾਹਰ ਸਿੰਘ, ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਡਾ.ਸੁਰਜੀਤ ਸਿੰਘ ਛਾਪਾ, ਡਾ ਮੁਕਲ ਸ਼ਰਮਾ, ਡਾ.ਸੁਖਵਿੰਦਰ ਸਿੰਘ ਬਾਪਲਾ, ਡਾ.ਗੁਰਚਰਨ ਦਾਸ, ਡਾ.ਧਰਵਿੰਦਰ ਸਿੰਘ, ਡਾ.ਸੁਖਪਾਲ ਸਿੰਘ, ਡਾ.ਬਲਦੇਵ ਸਿੰਘ ਲੋਹਗੜ੍ਹ , ਡਾ.ਜਸਬੀਰ ਸਿੰਘ ਆਦਿ ਹਾਜ਼ਰ ਸਨ ।

Displacement Of More Than 30,000 Sikh Farmers In Up. Capt. Amarinder Singh Talk To Yogi Adityanath.

Chandigarh(B.S SHARMA,RANA SHEIKH DAULAT)The issue of displacement of more than 30,000 Sikh farmers in UP .Punjab Chief Minister Capt Amarinder Singh now on this issue Adityanath and Home Minister Amit Shah ( Amit Shah will speak).The Captain has also expressed deep concern over media reports of displacing Sikh families living in UP for three generations.The Chief Minister said that if the news is true then it is undoubtedly worrisome.In astatement, the Captain said that he would write a letter to both Amit Shah and Yogi Adityanath and know the truth.We will ask the reason for this. He said that such action is against the federal structure of India and the Constitution of India gives freedom to all citizens to live in any part of the country.Families settled in Rampur,Bijnor, Lakhimpur said that there are reports that these families had settled in Rampur, Bijnor and Lakhimpur districts and now they have three generations. In 1980, he also acquired ownership from the Uttar Pradesh government.

ਤੰਬਾਕੂ ਵਿਰੋਧੀ ਦਿਵਸ ਮਨਾਇਆ 

ਮਹਿਲ ਕਲਾਂ /ਬਰਨਾਲਾ -ਜੂਨ 2020 - (ਗੁਰਸੇਵਕ ਸਿੰਘ ਸੋਹੀ) -ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਦੇ ਵਿਦਿਆਰਥੀਆਂ ਵੱਲੋਂ ਹੈੱਡ ਟੀਚਰ ਸ: ਹਰਪ੍ਰੀਤ ਸਿੰਘ ਦੀਵਾਨਾ ਦੀ ਅਗਵਾਈ ਵਿੱਚ ਆਨ-ਲਾਇਨ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਇਆ ਅਤੇ ਅਧਿਆਪਕਾਂ ਵੱਲੋਂ ਫੋਨ ਅਤੇ ਵੱਟਸਐਪ ਰਾਹੀਂ  ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋ ਜਾਣੂ ਕਰਵਾਇਆ ਗਿਆ। ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਦੇ ਨਸ਼ਿਆਂ  ਵਿਰੋਧੀ ਚਾਰਟ ਮੁਕਾਬਲੇ  ਵੀ ਕਰਵਾਏ ਗਏ।ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਆਨ-ਲਾਈਨ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।

ਖੇਤਾਂ ਵਿੱਚ ਕੰਮ ਕਰਨ ਜਾਂਦੇ ਕਿਸਾਨਾਂ ਮਜ਼ਦੂਰਾਂ ਨੂੰ ਪੁਲਿਸ ਵੱਲੋਂ ਚਲਾਨ ਕੱਟ ਕੇ ਨਾਜਾਇਜ਼

ਤੰਗ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਥਾਣਾ ਠੁੱਲੀਵਾਲ ਅੱਗੇ ਲਗਾਇਆ ਧਰਨਾ। 

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)- ਥਾਣਾ ਠੁੱਲੀਵਾਲ ਦੇ ਪੁਲਸ ਪ੍ਰਸ਼ਾਸਨ ਵੱਲੋਂ ਖੇਤਾਂ ਵਿੱਚ ਕੰਮ ਕਰਦੇ  ਜਾਂਦੇ ਲੋਕਾਂ ਕਿਸਾਨਾਂ/ ਮਜ਼ਦੂਰਾਂ ਦੇ ਚਲਾਨ ਕੱਟ ਕੇ ਤੰਗ ਕੀਤਾ ਜਾ ਰਿਹਾ ਹੈ । ਜਿਸ ਦੇ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕੁਝ ਪਿੰਡਾਂ ਵੱਲੋਂ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਦੀ ਪ੍ਰਧਾਨਗੀ ਹੇਠ ਠੁੱਲੀਵਾਲ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ । ਜਿਸ ਵਿੱਚ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੱਕ ਪਾਸੇ ਲਾੱਕ ਡਾਊਨ ਕਾਰਨ ਸਾਰੇ ਪਾਸੇ ਕੰਮ ਠੱਪ ਹੋ ਕੇ ਰਹਿ ਗਏ ਹਨ, ਲੋਕਾਂ ਦੀ ਆਰਥਿਕਤਾ ਤੇ ਵੱਡਾ ਅਸਰ ਪਿਆ ਹੈ , ਮਿਹਨਤਕਸ਼ ਲੋਕ ਭੁੱਖੇ ਮਰਨ ਲਈ ਮਜਬੂਰ ਹਨ ।ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਮਿਹਨਤਕਸ਼, ਕਿਸਾਨਾਂ ਮਜ਼ਦੂਰਾਂ ਦੇ ਨਾਜਾਇਜ਼ ਚਲਾਨ ਕੱਟ ਕੇ ਤੰਗ ਕੀਤਾ ਜਾ ਰਿਹਾ ਹੈ । ਖੇਤਾਂ ਚ ਕੰਮ ਕਰਦੇ ਕਿਸਾਨਾਂ ਮਜ਼ਦੂਰਾਂ ਦੇ ਲੱਤਾਂ ਨੰਗੀਆਂ ਹੁੰਦੀਆਂ ਹਨ ਅਤੇ ਮਿੱਟੀ ਨਾਲ ਲਿੱਬੜੀਆਂ ਹੁੰਦੀਆਂ ਹਨ, ਕਿਸਾਨ, ਮਜਦੂਰ  ਕੰਮ ਚ ਭੱਜ ਨੱਠ ਕਰਦਾ ਰਹਿੰਦਾ ਹੈ । ਉਸ ਨੂੰ ਸਕੂਟਰ - ਮੋਟਰਸਾਈਕਲ ਦੇ ਕਾਗਜ਼ਾਂ ਬਾਰੇ ਪਤਾ ਹੁੰਦਾ ਹੈ ਨਾ ਹੀ ਉਸ ਨੂੰ ਮੂੰਹ ਢੱਕਣਾ ਯਾਦ ਰਹਿੰਦਾ ਹੈ ।ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਘੇਰ ਕੇ ਚਲਾਨ ਕਰਕੇ ਤੰਗ ਕੀਤਾ ਜਾਂਦਾ ਮਜ਼ਦੂਰਾਂ ਦੀ ਉਨੀ ਦਿਹਾੜੀ ਨਹੀਂ ਹੁੰਦੇ ਜਿੰਨੇ ਦਾ ਚਲਾਨ ਕਰ ਦਿੱਤਾ ਜਾਂਦਾ ਹੈ।ਕੇਂਦਰ ਤੇ ਪੰਜਾਬ ਸਰਕਾਰ ਕਰੋਨਾ ਦੀ ਆੜ ਵਿੱਚ ਲੋਕ ਵਿਰੋਧੀ ਫ਼ੈਸਲੇ ਲਏ ਜਾ ਰਹੇ ਹਨ ਉਹ ਭਾਵੇਂ ਮੋਟਰਾਂ ਦੇ ਬਿੱਲ ਲਾਉਣ ਦਾ ਮਾਮਲਾ ਹੋਵੇ, ਕਿਸਾਨਾਂ ਦੀ ਖ਼ਰੀਦ  (ਸਰਕਾਰੀ) ਖ਼ਤਮ ਕਰਨ ਦਾ ਹੋਵੇ ,ਭਾਵੇਂ ਕਿਰਤ ਕਾਨੂੰਨਾਂ ਵਿੱਚ ਸੋਧ ਕਰਨ ਦਾ ਹੋਵੇ । ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਪਹਿਲਾਂ ਹੀ ਕਿਸਾਨ ਤੇ ਮਜ਼ਦੂਰ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ ।  ਸਰਕਾਰ ਨੇ ਜਿਹੜੇ ਆਰਡੀਨਿਸ ਜਾਰੀ ਕੀਤੇ ਹਨ।  ਉਸ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਉਜਾੜੇ ਦਾ ਹੋਰ ਰਾਹ ਪੱਧਰਾ ਹੋ ਜਾਵੇਗਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਆਏ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਲਖਵਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ   ਕਿਸਾਨ ,ਮਜਦੂਰ ਨੂੰ ਖੇਤਾਂ ਵਿੱਚ ਆਉਂਦੇ ਜਾਂਦਿਆਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ । ਇਸ ਮੌਕੇ ਗੁਰਮੇਲ ਸਿੰਘ ਠੁੱਲੀਵਾਲ, ਕਰਮਜੀਤ ਸਿੰਘ ਠੁੱਲੀਵਾਲ, ਬਲਵੀਰ ਸਿੰਘ ਮਾਂਗੇਵਾਲ, ਗੁਰਦੇਵ ਸਿੰਘ ਮਾਂਗੇਵਾਲ, ਪਾਲ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ, ਜਗਤਾਰ ਸਿੰਘ ਅਤੇ ਬਲੌਰ ਸਿੰਘ ਮੂੰਮ ,ਭਾਗ ਸਿੰਘ ਕੁਰੜ, ਨਿਰਮਲ ਸਿੰਘ ਸੋਹੀ, ਭਿੰਦਰ ਸਿੰਘ ਸਹੌਰ,  ਅੰਗਰੇਜ਼ ਸਿੰਘ ਸੱਦੋਵਾਲ ਨੇ ਵੀ ਸੰਬੋਧਨ ਕੀਤਾ ਸਟੇਜ ਦੀ ਕਾਰਵਾਈ ਬਲਾਕ ਸਕੱਤਰ ਜਸਵੰਤ ਸਿੰਘ ਸੋਹੀ ਨੇ ਨਿਭਾਈ ।

ਕਰੋਨਾ ਵਇਰਸ ਦੀ ਮਾਰ ਸਭ ਤੋਂ ਵੱਧ ਮਜ਼ਦੂਰ ਵਰਗ ਤੇ ਪਈ

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ) -ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ (ਸੀ.ਪੀ. ਆਈ.ਐਮ) ਦੇ ਸੱਦੇ ਅਨੁਸਾਰ ਜਿਲਾ ਕਨਵੀਨਰ ਕਾਮਰੇਡ ਪਰਮਜੀਤ ਕੋਰ ਗੁੰਮਟੀ ਦੀ ਅਗਵਾਈ ਹੇਠ ਕੇਦਰ ਦੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਕਾਮਰੇਡ ਪਰਮਜੀਤ ਕੋਰ ਗੁੰਮਟੀ ਨੇ ਬੋਲਦਿਆਂ ਕਿਹਾ ਕਰੋਨਾ ਵਾਇਰਸ ਦੀ ਮਾਰ ਸਭ ਤੋਂ ਵੱਧ ਮਜਦੂਰ ਵਰਗ ਉਤੇ ਪਈ ਹੈ ਉਨ੍ਹਾ ਨੇ ਕਿਹਾ ਅੱਜ ਦੇ ਸਮੇਂ ਵਿੱਚ ਹਰੇਕ ਵਰਗ ਦੇ ਕੰਮ ਕਾਜ ਬੰਦ ਪਏ ਹਨ।ਕੇਂਦਰ ਦੀ ਮੋਦੀ ਸਰਕਾਰ ਨੇ ਮਜਦੂਰ ਵਰਗ ਤੋਂ 8 ਘੰਟੇ ਦੀ ਬਜਾਏ 12 ਘੰਟੇ ਕੰਮ ਕਰਨ ਲਈ ਕਨੂੰਨ ਬਣਾ ਦਿੱਤਾ ਹੈ।ਪਰ ਸਾਡੀ ਜੱਥੇਬੰਦੀ ਵੱਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਮੇਸ਼ਾ ਹੀ ਅਮੀਰ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਯਤਨ ਕਰ ਰਹੀ ਹੈ। ਇਸ ਨੂੰ ਸਾਡੀ ਜੱਥੇਬੰਦੀ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ ਅਤੇ ਜਿਹੜੇ ਮਜਦੂਰ ਟੈਕਸ ਨਹੀਂ ਭਰਦੇ ਉਹਨਾਂ ਪਰਿਵਾਰਾਂ ਨੂੰ ਪ੍ਰਤੀ ਜੀ ਦੇ ਹਿਸਾਬ ਨਾਲ 7500 ਰੁਪਏ ਤਿੰਨ ਮਹੀਨੇ ਲਈ ਖਾਤੇ ਵਿੱਚ ਪਾਏ ਜਾਣ ਅਤੇ ਉਨ੍ਹਾਂ ਪਰਿਵਾਰਾਂ ਨੂੰ 6 ਮਹੀਨੇ ਦਾ ਘਰੇਲੂ ਰਾਸਨ ਦਿੱਤਾ ਜਾਵੇ।ਨਰੇਗਾ ਮਜ਼ਦੂਰ ਦੀ ਦਿਹਾੜੀ 600ਪ੍ਰਤੀ ਦਿਨ ਦਿੱਤੀ ਜਾਵੇ, ਇਹਨਾਂ ਪਰਿਵਾਰਾਂ ਨੂੰ 200 ਦਿਨ ਕੰਮ ਦਿੱਤਾ ਜਾਵੇ, ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਗੁੰਮਟੀ, ਜਗਸੀਰ ਸਿੰਘ, ਪਿਆਰਾ ਸਿੰਘ, ਗੁਰਜੰਟ ਸਿੰਘ,ਜੀਤ ਸਿੰਘ ,ਬਲਦੇਵ ਕੌਰ, ਕਰਨੈਲ ਕੌਰ,ਬਸੰਤ ਕੋਰ, ਅਤੇ ਜਸਵੀਰ ਕੌਰ ਆਦਿ ਹਾਜ਼ਰ ਸਨ।

ਪਿੰਡ ਛੀਨੀਵਾਲ ਕਲਾਂ ਵਿਖੇ ਬੀ ਕੇ ਯੂ ਰਾਜੇਵਾਲ ਵੱਲੋਂ ਕੇਂਦਰ ਤੇ ਰਾਜ ਸਰਕਾਰ ਦੇ ਕਿਸਾਨ ਮਾਰੂ ਫ਼ੈਸਲਿਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ 

ਮਹਿਲ ਕਲਾਂ/ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਕਿਸਾਨਾਂ ਦੇ ਟਿਊਬਲਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਨਸਾਂ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਦਾ ਐਲਾਨ ਮੰਡੀਕਰਨ ਸੋਧ ਬਿੱਲ ਕਿਸਾਨਾਂ ਦੇ ਕਿਸਾਨ ਮਾਰੂ ਫੈਸਲਿਆਂ ਨੂੰ ਵਾਪਸ ਕਰਵਾਉਣ ਨੂੰ ਲੈ ਕੇ ਪਿੰਡ ਛੀਨੀਵਾਲ ਕਲਾਂ ਵਿਖੇ ਰੋਸ ਪ੍ਰਦਰਸ਼ਨ ਕੀਤਾ ,ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਦਾ ਖੇਤੀਬਾੜੀ ਧੰਦਾ ਲਗਾਤਾਰ ਤਬਾਹ ਹੁੰਦਾ ਜਾ ਰਿਹੈ ਕਿਉਂਕਿ ਕਿਸਾਨਾਂ ਨੂੰ ਜਿਨਸਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ ਕਿਸਾਨ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਹਨ। ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ਿਆਂ ਨੂੰ ਦੇਖਦਿਆਂ ਲਗਾਤਾਰ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਹੇ ਨੇ ਪਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਦੀ ਬਜਾਏ ਸਰਮਾਏਦਾਰ ਕਾਰਪੋਰਟ ਘਰਾਣਿਆਂ ਨੂੰ ਵੱਡੀਆਂ ਵੱਡੀਆਂ ਰਾਹਤਾਂ ਦੇ ਕੇ ਉਨ੍ਹਾਂ ਨੂੰ ਲਾਭ ਬਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਹਾੜ੍ਹੀ ਦੀ ਫਸਲ ਦੌਰਾਨ ਜੋ ਨੁਕਸਾਨ ਹੋਇਆ ਹੈ ਉਸ ਦਾ ਵਿਸ਼ੇਸ਼ ਪੈਕੇਜ ਬਣਾ ਕੇ ਕਿਸਾਨਾਂ ਨੂੰ ਤੁਰੰਤ ਜਾਰੀ ਕਰਨਾ ਚਾਹੀਦਾ ਸੀ।ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਵਾਲੇ ਬਿਆਨ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਝੂਠੇ ਲਾਰੇ ਲਾ ਕੇ ਸੱਤਾ ਚ ਆਈ ਕਾਂਗਰਸ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਨਾਲ ਧੋਖਾ ਕੀਤਾ ਹੈ।  ਉਨ੍ਹਾਂ ਮੰਗ ਕੀਤੀ ਕਿ ਸੀਜ਼ਨ ਦੌਰਾਨ 12 ਘੰਟੇ ਬਿਜਲੀ, ਸੀਜਨ ਦੌਰਾਨ ਜੇੇੇਕਰ ਕਿਸੇ ਕਿਸਾਨ ਦਾ ਟਰਾਂਸਫਾਰਮ ਸੜ ਜਾਂਦਾ ਹੈ ਤਾਂ ਉਸ ਨੂੰ 12 ਘੰਟਿਆਂ ਦੇ ਅੰਦਰ -ਅੰਦਰ ਕਿਸਾਨ ਦੇ ਖੇਤ ਵਿੱਚ ਦੁਬਾਰਾ ਲਗਵਾਇਆ ਜਾਵੇ। ਜਿਨਸਾਂ ਦੇ ਭਾਅ ਕਿਸਾਨਾਂ ਨੂੰ ਡਾਕਟਰ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਦੇਣ ਕਿਸਾਨਾਂ ਸਿਰ ਚੜ੍ਹੇ ਸਾਰੇ ਕਰਜ਼ੇ ਮਾਫ਼ ਕਰਨ।ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ,ਦਰਬਾਰ ਸਿੰਘ ਗਹਿਲ, ਜਗਦੇਵ ਸਿੰਘ ਟੱਲੇਵਾਲ, ਹਾਕਮ ਸਿੰਘ ,ਕਰਤਾਰ ਸਿੰਘ ਛੀਨੀਵਾਲ ਕਲਾਂ ,ਗੁਰਮੇਲ ਸਿੰਘ ਅਤੇ ਜਸਮੇਲ ਸਿੰਘ ਚੰਨਣਵਾਲ ਹਾਜ਼ਰ ਸਨ ।

ਮਹਿਲ ਕਲਾਂ ਦੇ ਪੱਤਰਕਾਰ ਭਾਈਚਾਰੇ ਨੇ ਸਿੱਧੂ ਮੂਸੇ ਵਾਲਾ ਦਾ ਪੁਤਲਾ ਫੂਕਿਆ 

ਮਹਿਲ ਕਲਾਂ/ਬਰਨਾਲਾ-ਜੂਨ 2020 - (ਗੁਰਸੇਵਕ ਸਿੰਘ ਸੋਹੀ)- 

ਵਿਵਾਦਿਤ ਪੰਜਾਬੀ ਗਾਇਕ  ਸਿੱਧੂ ਮੂਸੇਵਾਲਾ ਵੱਲੋਂ ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪੱਤਰਕਾਰ ਭਾਈਚਾਰੇ ਨੂੰ ਮਾੜੀ ਸ਼ਬਦਾਵਲੀ ਵਰਤਣ ਨੂੰ ਲੈ ਕੇ  ਸਮੁੱਚੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹੈ ,ਜਿਸ ਦੇ ਸਬੰਧ ਵਿੱਚ ਅੱਜ ਕਸਬਾ ਮਹਿਲ ਕਲਾਂ ਦੇ ਮੁੱਖ ਚੌਕ ਵਿਖੇ ਪ੍ਰੈੱਸ ਕਲੱਬ, ਗੁਣਤਾਜ ਪ੍ਰੈੱਸ ਕਲੱਬ ਅਤੇ ਆਜ਼ਾਦ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਅਹੁਦੇਦਾਰਾਂ ਵੱਲੋਂ ਸਿੱਧੂ ਮੂਸੇ ਵਾਲਾ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਬੋਲਦਿਆਂ ਪੱਤਰਕਾਰ ਹਰਜਿੰਦਰ ਸਿੰਘ ਪੱਪੂ, ਨਿਰਮਲ ਸਿੰਘ ਪੰਡੋਰੀ ,ਡਾ ਮਿੱਠੂ  ਮੁਹੰਮਦ  ,ਤਰਸੇਮ ਸਿੰਘ ਚੰਨਣਵਾਲ, ਬਲਜਿੰਦਰ ਸਿੰਘ ਢਿੱਲੋਂ, ਜਗਰਾਜ ਸਿੰਘ ਮੂੰਮ ਨੇ ਕਿਹਾ ਕਿ ਜੇਕਰ ਉਕਤ ਸਿਰ ਫਿਰੇ ਗਾਇਕ ਖ਼ਿਲਾਫ਼ ਕੋਈ ਜਲਦ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਨਿਰਪੱਖਤਾ ਨਾਲ ਪੱਤਰਕਾਰੀ ਕਰਨ  ਵਾਲੇ ਲੋਕਤੰਤਰ ਦੇ ਚੌਥੇ ਥੰਮ ਨੂੰ ਧਮਕੀ ਦੇਣਾ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਇਸ ਲਈ ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਭੇਜ ਦੇਣਾ ਚਾਹੀਦਾ ਹੈ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਨੇ ਆਪਣੀ ਜਥੇਬੰਦੀ ਵੱਲੋਂ ਪੱਤਰਕਾਰ ਭਾਈਚਾਰੇ ਦੀ ਪੂਰਨ  ਹਮਾਇਤ ਦਾ ਐਲਾਨ ਕੀਤਾ । ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਗੁਣਤਾਜ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ ਮਿੱਠੂ ਮੁਹੰਮਦ ਅਤੇ ਆਜ਼ਾਦ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਵਜੀਦਕੇ ਤੋਂ ਇਲਾਵਾ ਬਲਦੇਵ ਸਿੰਘ ਗਾਗੇਵਾਲ, ਅਵਤਾਰ ਸਿੰਘ ਅਣਖੀ ,ਜਸਵੰਤ ਸਿੰਘ ਲਾਲੀ, ਭੁਪਿੰਦਰ ਸਿੰਘ ਧਨੇਰ ਗੁਰਸੇਵਕ ਸਿੰਘ ਸਹੋਤਾ, ਗੁਰਸੇਵਕ ਸਿੰਘ ਸੋਹੀ, ਜਗਸੀਰ ਸਿੰਘ ਸਹਿਜੜਾ  ,ਹਰਪਾਲ ਸਿੰਘ ਪਾਲੀ, ਅਜੇ ਟੱਲੇਵਾਲ, ਨਰਿੰਦਰ ਸਿੰਘ ਢੀਂਡਸਾ ,ਪ੍ਰੇਮ ਕੁਮਾਰ ਪਾਸੀ ,ਸੁਖਵੀਰ ਸਿੰਘ ਜਗਦੇ, ਗੁਰਮੁੱਖ ਸਿੰਘ ਹਮੀਦੀ, ਗੁਰਪ੍ਰੀਤ ਸਿੰਘ ਬਿੱਟੂ ਸਹਿਜੜਾ, ਰਾਜੂ ਕਲਾਲ ਮਾਜਰਾ ਅਤੇ ਗੁਰਪ੍ਰੀਤ ਸਿੰਘ ਅਣਖੀ,ਕਿਸਾਨ ਆਗੂ ਜਸਮੇਲ ਸਿੰਘ ਚੰਨਣਵਾਲ, ਕੁਲਵਿੰਦਰ ਸਿੰਘ ਗਹਿਲ,ਹਰਦੇਵ ਸਿੰਘ ਕਾਕਾ ਅਤੇ ਜਗਤਾਰ ਸਿੰਘ ਛੀਨੀਵਾਲ  ਹਾਜ਼ਰ ਸਨ।

Police Should Not Use The Word NEGRO : High Court

Chandigarh(B.S SHARMA,RANA SHEIKH DAULAT)
Hearing in a case under the NDPS Act, the High Court has directed not to use the word negro for people of African descent. Justice Rajeev Narayan Raina said in the judgment that whatever police officers or personnel of Punjab Police use racial words like negro, the DGP should take strict action against them. At present, there is a campaign going on all over the world, demanding strict punishment for those who discriminate on the basis of color.Advocate Sahil Puri said on behalf of the petitioner that the court has said in its orders that whenever police arrest any African, Nigerian person or citizen of any other country in any case, they should be called with respect. In the NDPS case, a petition was filed in the High Court, stating that in an FIR by the police personnel, the African accused was also written in Negro and Challan in Negro.
Hearing the petition, the High Court said that the word negro is considered derogatory all over the world and it is also wrong to use the word. The High Court ordered the police in strict terms that such a word should not be used on any document.

ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸੋਧ ਬਿੱਲ ਖਿਲਾਫ਼ ਆੜ੍ਹਤੀਆਂ ਨੇ ਕੀਤਾ ਸੰਘਰਸ਼ ਦਾ ਐਲਾਨ 

ਪੰਜਾਬ ਦੀਆਂ ਸਮੁੱਚੀਆਂ ਅਨਾਜ ਮੰਡੀਆਂ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ 

ਜਗਰਾਓਂ/ ਲੁਧਿਆਣਾ, ਜੂਨ 2020 -( ਚਰਨਜੀਤ ਸਿੰਘ ਚੰਨ/ ਮਨਜਿੰਦਰ ਗਿੱਲ )-

ਜਗਰਾਓਂ ਪੁਰਾਣੀ ਦਾਣਾ ਮੰਡੀ ਦੀ ਧਰਮਸ਼ਾਲਾ ਵਿਖੇ ਆੜ੍ਹਤੀ ਐਸੋਸੀਏਸ਼ਨ ਦੀ ਹੋਈ ਅਹਿਮ ਮੀਟਿੰਗ ਚ ਸੂਬਾ ਪ੍ਰਧਾਨ ਵਿਜੇ ਕਾਲੜਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸੋਧ ਬਿੱਲ 2020 ਦੇ ਖਿਲਾਫ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਅਤੇ ਬਿੱਲ ਨੂੰ ਵਾਪਸ ਨਾ ਲੈਣ ਤੱਕ ਪੰਜਾਬ ਦੀਆਂ ਅਨਾਜ ਮੰਡੀਆਂ ਅਣਮਿੱਥੇ ਸਮੇਂ ਲਈ 15 ਜੁਲਾਈ ਤੋਂ ਬਾਅਦ ਸਥਿਤੀ ਨੂੰ ਦੇਖਦੇ ਹੋਏ ਬੰਦ ਕਰਨ ਦਾ ਫੈ਼ਸਲਾ ਲਿਆ ਸੂਬਾ ਪੱਧਰੀ ਕੋਰ ਕਮੇਟੀ ਦੀ ਮੀਟਿੰਗ ਚ ਪੰਜਾਬ ਦੇ ਸਮੂਹ ਜ਼ਿਲਿਆਂ ਦੇ ਪ੍ਰਧਾਨ ਅਤੇ ਪ੍ਰਮੁੱਖ ਅਨਾਜ ਮੰਡੀਆਂ ਦੇ ਆਗੂ ਹਾਜ਼ਰ ਹੋ ਕੇ ਇਸ ਮੌਕੇ ਪ੍ਰਧਾਨ ਵਿਜੈ ਕਾਲੜਾ ਨੇ ਕੋਰ ਕਮੇਟੀ ਮੈਂਬਰਾਂ ਦੇ ਅਤੇ ਜ਼ਿਲ੍ਹਾ ਪ੍ਰਧਾਨ ਤੋਂ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸੋਧ ਬਿੱਲ ਸਬੰਧੀ ਸੁਝਾਅ ਮੰਗੇ ਇਸ ਦੌਰਾਨ ਪ੍ਰਧਾਨ ਕਾਲਾ ਸਮੇਤ ਹੋਰਨਾਂ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਭਾਰਤ ਸਰਕਾਰ ਦੇ ਖੇਤੀਬਾੜੀ ਸੋਧ ਬਿੱਲ 2020 ਨੂੰ ਪੰਜਾਬ ਅਤੇ ਹਰਿਆਣਾ ਦੇ ਮੰਡੀਕਰਨ ਨੂੰ ਖਤਮ ਦੀ ਚਾਲ ਦੱਸਿਆ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਇੱਕ ਦੇਸ਼ ਦਾ ਇੱਕ ਮੰਡੀ ਦਾ ਨਾਅਰਾ ਦੇ ਕੇ ਗੁੰਮਰਾਹ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਮੰਡੀ ਕਰਨ ਨੂੰ ਖ਼ਤਮ ਕਰਕੇ ਦੋਨੋਂ ਸੂਬਿਆਂ ਦੇ ਕਿਸਾਨਾਂ ਨੂੰ ਲੁੱਟਣ ਦਾ ਰਾਹ ਖੋਲ੍ਹਣ ਜਾ ਰਹੀ ਹੈ ਜਦੋਂ ਕਿ ਸੂਬਿਆਂ ਦੀਆਂ ਤਾਕਤਾਂ ਨੂੰ ਖਤਮ ਕਰਕੇ ਮੋਦੀ ਸਰਕਾਰ ਐਮ ਆਰ ਪੀ ਨੂੰ ਖਤਮ ਕਰਨਾ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਦੇ ਸੋਧ ਬਿੱਲ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਦਾ ਭੋਗ ਪੈ ਜਾਵੇਗਾ ਜਿਸ ਨਾਲ ਸੂਬੇ ਦੀ ਵਿੱਤੀ ਆਰਥਿਕਤਾ ਨੂੰ ਵੱਡੀ ਢਾਹ  ਲੱਗੇਗੀ 

ਇਸ ਮੌਕੇ ਪ੍ਰਧਾਨ ਵਿਜੈ ਕਾਲੜਾ ਨੇ ਕੇਂਦਰ ਦੇ ਖੇਤੀਬਾੜੀ  ਸੋਧ ਬਿੱਲ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾਉਂਦਿਆਂ ਐਲਾਨ ਕੀਤਾ ਕਿ ਕਿਸਾਨਾਂ ਦੇ ਵਧੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਮੁੱਚੇ ਪੰਜਾਬ ਦੀਆਂ ਅਨਾਜ ਮੰਡੀਆਂ ਨੂੰ 15 ਜੁਲਾਈ ਤੋਂ ਮਿਟਿਗ ਕਰ ਕੇ ਇੱਕ ਅਣਮਿੱਥੇ ਸਮੇਂ ਲਈ ਮੁਕਾਮ ਬੰਦ ਕਰ ਦਿੱਤਾ ਜਾਵੇਗਾ ਇਸ ਮੌਕੇ ਜਗਰਾਓਂ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ ਅਤੇ ਸੈਕਟਰੀ ਜਗਜੀਤ ਸਿੰਘ ਸਿੱਧੂ ਨੇ ਪੰਜਾਬ ਦੇ ਕੋਨੇ ਕੋਨੇ ਚੋਂ ਪਹੁੰਚੇ ਆੜ੍ਹਤੀਆਂ ਦਾ ਧੰਨਵਾਦ ਕੀਤਾ ਅਤੇ ਸੰਘਰਸ਼ ਚ ਸਾਥ ਦੇਣ ਦਾ ਐਲਾਨ ਕੀਤਾ ਇਸ ਸਮੇਂ ਸੂਬਾ ਸਕੱਤਰ ਅਮਰਜੀਤ ਸਿੰਘ ਬਾਘਾ ਪੁਰਾਣਾ ਸਰਪ੍ਰਸਤ ਅੰਮ੍ਰਿਤ ਲਾਲ ਬਾਂਸਲ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਹਰਬੰਸ ਸਿੰਘ ਰੋਸ਼ਾ ਸੁਖਵਿੰਦਰ ਸਿੰਘ ਸੁੱਖੀ ਖਾਨ  ਤੇ ਜਗਤਾਰ ਸਿੰਘ ਧੂਰੀ ਜ਼ਿਲ੍ਹਾ ਪਰਿਵਾਦ ਸੰਗਰੂਰ ਆਦਿ ਹਾਜ਼ਰ ਸਨ 

ਪੰਜਾਬ 'ਚ ਦੋ ਹੋਰ ਮੌਤਾਂ

ਬੀਐੱਸਐੱਫ ਦੇ 16 ਜਵਾਨ 6 ਪੁਲਿਸ ਮੁਲਾਜ਼ਮਾਂ ਸਮੇਤ 98 ਪਾਜ਼ੇਟਿਵ

ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਸੋਮਵਾਰ ਨੂੰ ਕੋਰੋਨਾ ਕਾਰਨ ਦੋ ਹੋਰ ਲੋਕਾਂ ਦੀ ਜਾਨ ਚਲੀ ਗਈ। ਤਰਨਤਾਰਨ ਦੀ ਨਗਰ ਪੰਚਾਇਤ ਭਿੱਖੀਵਿੰਡ ਦੇ ਸਾਬਕਾ ਇੰਸਪੈਕਟਰ 70 ਸਾਲਾ ਵੀਰ ਸਿੰਘ ਨੇ ਇਕ ਨਿੱਜੀ ਹਸਪਤਾਲ 'ਚ ਦਮ ਤੋੜ ਦਿੱਤਾ। ਇਸ ਹਸਪਤਾਲ ਦਾ ਇਕ ਮੁਲਾਜ਼ਮ ਚਾਰ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਉੱਥੇ ਲੁਧਿਆਣਾ ਦੇ ਪਿੰਡ ਮੰਸੂਰਾ ਦੇ 72 ਸਾਲਾ ਬਜ਼ੁਰਗ ਦੀ ਵੀ ਮੌਤ ਹੋ ਗਈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਬਜ਼ੁਰਗ ਸ਼ੂਗਰ, ਦਿਲ ਦੀ ਬਿਮਾਰੀ ਤੇ ਨਿਮੋਨੀਆ ਤੋਂ ਪੀੜਤ ਸੀ। ਉਸ ਨੂੰ 14 ਜੂਨ ਨੂੰ ਦਾਖ਼ਲ ਕਰਵਾਇਆ ਗਿਆ ਸੀ। ਸੋਮਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ। ਪੰਜਾਬ 'ਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 76 ਹੋ ਗਈ ਹੈ।

ਉੱਥੇ ਪੰਜਾਬ 'ਚ ਸੋਮਵਾਰ ਨੂੰ 98 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ। ਇਨ੍ਹਾਂ ਤੋਂ ਇਲਾਵਾ ਬੀਐੱਸਐੱਫ ਦੀ 32ਵੀਂ ਬਟਾਲੀਅਨ ਦੇ 16 ਜਵਾਨ ਵੀ ਪਾਜ਼ੇਟਿਵ ਪਾਏ ਗਏ ਹਨ। ਇਹ ਅਹਿਮਦਾਬਾਦ ਤੋਂ ਕੁਝ ਦਿਨ ਪਹਿਲਾਂ ਹੀ ਇੱਥੇ ਪਰਤੇ ਸਨ ਤੇ ਅੰਮ੍ਰਿਤਸਰ ਦੇ ਅਜਨਾਲਾ ਸਥਿਤ ਬਟਾਲੀਅਨ 'ਚ ਤਾਇਨਾਤ ਹਨ। ਇਨ੍ਹਾਂ ਨੂੰ ਪੰਜਾਬ ਦੀ ਕੁੱਲ ਪੀੜਤਾਂ ਦੀ ਸੂਚੀ 'ਚ ਸ਼ਾਮਲ ਨਹੀਂ ਕੀਤਾ ਗਿਆ। ਜਲੰਧਰ 'ਚ ਪਾਜ਼ੇਟਿਵ ਆਏ 12 ਲੋਕਾਂ 'ਚੋਂ ਛੇ ਪੁਲਿਸ ਮੁਲਾਜ਼ਮ ਹਨ। ਲੁਧਿਆਣਾ 'ਚ ਸਭ ਤੋਂ ਜ਼ਿਆਦਾ 38 ਕੇਸ ਰਿਪੋਰਟ ਹੋਏ ਹਨ, ਜਦਕਿ ਅੰਮ੍ਰਿਤਸਰ 'ਚ 17, ਪਟਿਆਲਾ 'ਚ 9, ਹੁਸ਼ਿਆਰਪੁਰ ਤੇ ਮੋਹਾਲੀ 'ਚ ਪੰਜ-ਪੰਜ, ਨਵਾਂਸ਼ਹਿਰ 'ਚ ਚਾਰ, ਪਠਾਨਕੋਟ ਤੇ ਗੁਰਦਾਸਪੁਰ 'ਚ ਦੋ-ਦੋ ਅਤੇ ਫਿਰੋਜ਼ਪੁਰ, ਫ਼ਰੀਦਕੋਟ, ਰੂਪਨਗਰ ਤੇ ਮੋਗਾ 'ਚ ਇਕ-ਇਕ ਕੇਸ ਪਾਜ਼ੇਟਿਵ ਆਇਆ ਹੈ। ਸੂਬੇ 'ਚ ਇਕ ਦਿਨ 'ਚ 87 ਮਰੀਜ਼ ਸਿਹਤਯਾਬ ਹੋਏ। ਸਰਗਰਮ ਮਰੀਜ਼ਾਂ ਦੀ ਗਿਣਤੀ ਸਿਰਫ਼ 813 ਹੈ।

ਅਹਿਮਦਾਬਾਦ ਤੋਂ ਪਰਤੇ ਸਨ ਬੀਐੱਸਐੱਫ ਦੇ 16 ਜਵਾਨ ਪਾਜੀਟਿਵ

ਬੀਐੱਸਐੱਫ ਦੇ 69 ਜਵਾਨ ਅਹਿਮਦਾਬਾਦ 'ਚ ਡਿਊਟੀ ਦੇ ਕੇ ਪਿਛਲੇ ਮਹੀਨੇ ਹੀ ਪਰਤੇ ਸਨ। ਇਨ੍ਹਾਂ ਜਵਾਨਾਂ ਨੂੰ ਜਲੰਧਰ ਦੇ ਆਰਮੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਨ੍ਹਾਂ 'ਚੋਂ ਤਿੰਨ ਦੀ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੀ ਹੈ। ਇਕ ਜਵਾਨ ਸ੍ਰੀ ਗੰਗਾਨਗਰ 'ਚ ਬਿਮਾਰ ਹੋ ਗਿਆ। ਉਸ ਦਾ ਟੈਸਟ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਬਾਕੀ 68 ਜਵਾਨ ਅਜਨਾਲਾ ਪਰਤ ਆਏ। ਇਨ੍ਹਾਂ ਨੂੰ ਬੰਦ ਪਈ ਇਕ ਪੁਲਿਸ ਚੌਕੀ 'ਚ ਕੁਆਰੰਟਾਈਨ ਕੀਤਾ ਗਿਆ ਸੀ। ਅੱਠ ਜਵਾਨਾਂ ਦੀ ਰਿਪੋਰਟ 6 ਜੂਨ ਨੂੰ ਆਈ, ਜਿਨ੍ਹਾਂ 'ਚੋਂ ਦੋ ਪਾਜ਼ੇਟਿਵ ਪਾਏ ਗਏ। ਬਾਕੀ 60 ਜਵਾਨਾਂ ਦੀ ਰਿਪੋਰਟ ਸੋਮਵਾਰ ਨੂੰ ਆਈ, ਜਿਨ੍ਹਾਂ 'ਚੋਂ 16 ਜਵਾਨ ਪਾਜ਼ੇਟਿਵ ਪਾਏ ਗਏ ਹਨ।

ਭਗਵੰਤ ਮਾਨ ਪੰਜਾਬ ਦੇ ਲੋਕਾ ਨੂੰ ਗੁੰਮਰਾਹ

ਕਰਨ ਦੀ ਬਜਾਏ ਲੋਕਾ ਨੂੰ ਦਿੱਲੀ ਦੀ ਅਸਲੀਅਤ ਤੋ ਜਾਣੂ
ਕਰਵਾਏ-ਡਾ:ਲੱਖਾ/ਸਰਪੰਚ ਸੀਰਾ/ਬੱਲੀ

ਹਠੂਰ 15 ਜੂਨ (ਨਛੱਤਰ ਸੰਧੂ)ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਭਗਵੰਤ ਮਾਨ ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਜੋ ਕਾਂਗਰਸ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਉਠਾ ਰਿਹਾ ਹੈ,ਉਹ ਬੇਲੋੜਾ ਅਤੇ ਬੇਬੁਨਿਆਦ ਹੈ।ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਤੇ ਅੰਕੜੇ ਕੋਰੋਨਾ ਨਾਲ ਹੋਈਆ ਮੌਤਾ ਬਾਰੇ ਸਮਸਾਨ ਘਾਟ ਅਤੇ ਇਸ ਸਰਕਾਰ ਦੇ ਸਰਕਾਰੀ ਅੰਕੜੇ ਮੇਲ ਹੀ ਨਹੀ ਖਾਦੇ।ਇਥੋ ਸਿੱਧ ਹੁੰਦਾ ਹੈ ਕਿ ਮਾਨ ਕੇਜਰੀਵਾਲ ਦੇ ਹੱਥਾ ਦੀ ਕੱਠਪੁੱਤਲੀ ਵਾਂਗ ਬਣ ਕੇ ਸੂਬੇ ਦੇ ਲੋਕਾ ਨੂੰ ਕਾਂਗਰਸ ਸਰਕਾਰ ਖਿਲਾਫ ਭੜਕਾਅ ਰਿਹਾ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ ਕਾਂਗਰਸ ਦੇ ਸੋਸਲ ਮੀਡੀਆ ਸੈਲ ਦੇ ਜਿਲ੍ਹਾ ਸੀਨੀਅਰ ਪ੍ਰਧਾਨ ਡਾ:ਬਲਜਿੰਦਰ ਲੱਖਾ , ਸਰਪੰਚ ਜਸਵੀਰ ਸਿੰਘ ਸੀਰਾ ਲੱਖਾ ਅਤੇ ਨੰਬਰਦਾਰ ਬਲਜਿੰਦਰ ਸਿੰਘ ਡਾਲਾ ਨੇ ਅੱਜ ਇੱਕ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ।ਉਨ੍ਹਾ ਕਿਹਾ ਕਿ ਮਾਨ ਦਿੱਲੀ ਮਾਡਲ ਦੀ ਗੱਲ ਕਰਕੇ ਇਸ ਮਾਡਲ ਵੱਲੋ ਕੋਰੋਨਾ ਦੇ ਦਿੱਲੀ ਵਿੱਚ ਪਸਾਰ ਨੂੰ ਪ੍ਰਭਾਵਸਾਲੀ ਢੰਗ ਨਾਲ ਰੋਕਣ ਵਿੱਚ ਸਫਲ ਰਹਿਣ ਦੀ ਗੱਲਾਂ ਕਰਕੇ ਕੇਜਰੀਵਾਲ ਦੀ ਟੇਡੇ ਤਰੀਕੇ ਨਾਲ ਮਦਦ ਕਰ ਰਹੇ ਹਨ।ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਤਕਰੀਬਨ ਕੋਰੋਨਾ ਮੁਕਤ ਹੈ ਜਦ ਕਿ ਦਿੱਲੀ ਸਰਕਾਰ ਨੇ ਆਪਣੇ ਹੱਸਪਤਾਲਾ ਵਿੱਚ ਬੁਨਿਆਦੀ ਢਾਚੇ ਵਿੱਚ ਕੋਈ ਸੁਧਾਰ ਨਹੀ ਕੀਤਾ ਅਤੇ ਇਸੇ ਕਰਕੇ ਦਿੱਲੀ ਸੂਬਾ ਕੋਰੋਨਾ ਵਿੱਚ ਪੰਜਾਬ ਨਾਲੋ ਕਿਤੇ ਅੱਗੇ ਵੱਧ ਚੁੱਕਾ ਹੈ। 

ਤੰਬਾਕੂ ਵਿਰੋਧੀ ਦਿਵਸ ਮਨਾਇਆ 

ਮਹਿਲ ਕਲਾਂ /ਬਰਨਾਲਾ -ਜੂਨ 2020 -(ਗੁਰਸੇਵਕ ਸਿੰਘ ਸੋਹੀ) ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਦੇ ਵਿਦਿਆਰਥੀਆਂ ਵੱਲੋਂ ਹੈੱਡ ਟੀਚਰ ਸ: ਹਰਪ੍ਰੀਤ ਸਿੰਘ ਦੀਵਾਨਾ ਦੀ ਅਗਵਾਈ ਵਿੱਚ ਆਨ-ਲਾਇਨ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਇਆ ਅਤੇ ਅਧਿਆਪਕਾਂ ਵੱਲੋਂ ਫੋਨ ਅਤੇ ਵੱਟਸਐਪ ਰਾਹੀਂ  ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋ ਜਾਣੂ ਕਰਵਾਇਆ ਗਿਆ। ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਦੇ ਨਸ਼ਿਆਂ  ਵਿਰੋਧੀ ਚਾਰਟ ਮੁਕਾਬਲੇ  ਵੀ ਕਰਵਾਏ ਗਏ।ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਆਨ-ਲਾਈਨ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ।