You are here

ਪੰਜਾਬ

ਬਰਨਾਲਾ ਦੇ ਅਕਾਲੀ ਦਲ ਆਗੂਆਂ ਦਾ ਹਿਊਮਨ ਰਾਈਟਸ ਵੱਲੋਂ ਸਨਮਾਨ ਕੀਤਾ ਗਿਆ ।

ਮਹਿਲ ਕਲਾਂ /ਬਰਨਾਲਾ- ਜੂਨ 2020 -(ਗੁਰਸੇਵਕ ਸਿੰਘ ਸੋਹੀ) - ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਵੱਧ ਚੜ੍ਹਕੇ ਬਰਨਾਲਾ ਜਿਲੇ ਵਿੱਚ ਵੱਖ-ਵੱਖ ਅਦਾਰਿਆਂ ਵਿੱਚ ਜਾ ਕੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਸੈਨੀਟਾਈਜ਼ਰ ਮਾਸਕ ਹਰ ਪੱਖੋਂ ਮਦਦ ਕਰਨਾ ਲੋੜਵੰਦਾਂ ਨੂੰ ਰਾਸ਼ਨ ਵੰਡਣਾ ਪਹਿਲ ਦੇ ਆਧਾਰ ਤੇ ਭੂਮਿਕਾ ਨਿਭਾਉਣ ਵਾਲੇ ਐਮ ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ(ਬਰਨਾਲਾ) ਅਤੇ ਕੁਲਵੰਤ ਸਿੰਘ ਕੀਤੂ ਦਾ ਨਾਂ ਹਮੇਸ਼ਾ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰਿਹਾ ਹੈ।ਆਲ ਇੰਡੀਆ ਹਿਊਮਨ ਰਾਈਟਸ ਦੇ ਪੰਜਾਬ ਪ੍ਰਧਾਨ ਜਰਨੈਲ ਸਿੰਘ ਬੁੱਟਰ, ਚੰਡੀਗੜ੍ਹ ਮੁਹਾਲੀ ਦੇ ਪ੍ਰਧਾਨ ਮੈਡਮ ਕਰਨਜੀਤ ਕੌਰ, ਜਨਰਲ ਸੈਕਟਰੀ ਅਮਨਦੀਪ ਸ਼ਰਮਾ, ਹਾਈਕੋਰਟ ਐਡਵੋਕੇਟ ਰਾਜਦਵਿੰਦਰ ਸਿੰਘ ਨੇ( ਕੋਵਿਡ 19) ਦੌਰਾਨ ਨਿਭਾਈ ਸੇਵਾ ਲਈ ਮੇਰਾ ਤੇ ਮੇਰੇ ਵੀਰ ਕੁਲਵੰਤ ਸਿੰਘ ਕੀਤੂ ਜ਼ਿਲ੍ਹਾ ਪ੍ਰਧਾਨ  ਸ਼ੋ੍ਮਣੀ ਅਕਾਲੀ ਦਲ ਬਰਨਾਲਾ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਧਾਨ ਸੰਜੀਵ ਸ਼ੋਰੀ mc ਸੋਨੀ ਜਾਗਲ, ਧਰਮ ਸਿੰਘ ਫ਼ੌਜੀ ਹਾਜ਼ਰ ਸਨ।

ਆਨਲਾਈਨ ਯੋਗ ਦਿਵਸ ਮਨਾਇਆ 

ਮਹਿਲ ਕਲਾਂ /ਬਰਨਾਲਾ- ਜੂਨ 2020 -(ਗੁਰਸੇਵਕ ਸਿੰਘ ਸੋਹੀ)- ਆਯੁਰਵੈਦਿਕ ਵਿਭਾਗਾਂ ਦੁਆਰਾ ਸੇਵਾ ਅੰਤਰਰਾਸ਼ਟਰੀ ਯੋਗ ਦਿਵਸ(ਕੋਵਿਡ 19) ਦੇ ਚੱਲਦਿਆਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਆਨਲਾਈਨ ਸਮਾਜਿਕ ਦੂਰੀ ਦੁਆਰਾ ਮਨਾਇਆ ਗਿਆ।ਡਾਇਰੈਕਟਰ ਆਯੁਰਵੈਦਿਕ ਪੰਜਾਬ ਡਾ.ਰਾਕੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ  ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ.ਮਨੀਸ਼ਾ ਅਗਰਵਾਲ ਦੀ ਅਗਵਾਈ ਵਿੱਚ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਆਯੁਰਵੈਦਿਕ ਵਿਭਾਗ ਦੇ ਮੁਲਾਜ਼ਮਾਂ ਤੋਂ ਇਲਾਵਾ ਗੈਰ ਸਰਕਾਰੀ ਸੰਸਥਾਵਾਂ ਨੇ ਵੀ ਹਿੱਸਾ ਲਿਆ।ਕਰੋਨਾ ਦੇ ਚੱਲਦੇ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ,ਇਸ ਵਾਰ ਯੋਗਾ ਦਿਵਸ ਆਨਲਾਈਨ ਸੋਸ਼ਲ ਮੀਡੀਆ ਦੁਆਰਾ ਮਨਾਇਆ ਗਿਆ।ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਮੈਡਮ ਮਨੀਸ਼ਾ ਅਗਰਵਾਲ ਨੇ ਆਨਲਾਈਨ ਸੰਬੋਧਨ ਕਰਦੇ ਹੋਏ ਕਿਹਾ ਕਿ ਯੋਗ ਸਾਧਨਾ ਨਾਲ ਅਸੀਂ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਤੌਰ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਦੇ ਹਾਂ।ਮੈਡਮ ਡਾਕਟਰ ਸੀਮਾ ਬਾਂਸਲ ਨੇ ਕਿਹਾ ਕਿ ਮਹਾਂਮਾਰੀ ਕਰੋਨਾ ਦੇ ਕਾਰਨ ਜੋ ਪ੍ਰੇਸ਼ਾਨੀ ਪੈਦਾ ਹੋਈ ਹੈ।ਉਸ ਨਾਲ ਨਿਪਟਣ ਲਈ ਅਤੇ ਇਮਿਊਨਿਟੀ ਬਣਾਉਣ ਲਈ ਯੋਗ ਦਾ ਵੱਡਾ ਸਥਾਨ ਹੈ।ਡਾ.ਨਵਨੀਤ ਬਾਂਸਲ ਨੇ ਕਿਹਾ ਕਿ ਯੋਗ ਨਾਲ ਥਕਾਨ ਦੂਰ ਹੁੰਦੀ ਹੈ ਅਤੇ ਤੰਦਰੁਸਤੀ ਦਾ ਸਾਧਨ ਹੈ ਯੋਗ।ਸਰਬਜੀਤ ਕੌਰ ਉਪ ਵੈਦਿਕ ਨੇ ਕਿਹਾ ਕਿ ਯੋਗ ਨਾਲ ਅਸੀਂ ਤਣਾਅ ਤੋਂ ਮੁਕਤ ਹੁੰਦੇ ਹਾਂ ਅਤੇ ਮਾਨਸਿਕ ਬਿਮਾਰੀਆਂ ਦੂਰ ਹੁੰਦੀਆਂ ਹਨ।

Father's Day 

The king of our family, love of our lives and my best is my Father Happiest Father's day Papa JI , you are my inspiration.

legends Of My life 

(Father) PT. Dharam Pal Bhatara JI

 from,Pandit Rames Bhatara Barnala

Photo:-  Police department On his retirement Sidhwanbet , Jagraon,
Ludhiana. 

My (Father in Lew) PT Shon Lal Ruder JI photos our old memories 

ਦੱਧਾਹੂਰ ਵਿਖੇ ਜ਼ਮੀਨੀ ਵਿਵਾਦ ਨੇ  ਖੂਨੀ ਲੜਾਈ ਦਾ ਰੂਪ ਧਾਰਨ ਕੀਤਾ

ਮਹਿਲ ਕਲਾਂ/ਬਰਨਾਲਾ, ਜੂਨ 2020 -(ਗੁਰਸੇਵਕ ਸਿੰਘ ਸੋਹੀ)-

ਮਹਿਲ ਕਲਾਂ ਦੇ ਨਜਦੀਕੀ ਪਿੰਡ ਦੱਧਾਹੂਰ ਵਿਖੇ ਵਿਰਾਸਤੀ ਜਮੀਨ ਨੂੰ ਲੈ ਕੇ ਹੋਏ ਵਿਵਾਦ ਵਿਚ 2 ਧੜਿਆਂ ਵਿੱਚ ਖੂਨੀ ਝੱੜਪ ਹੋਈ। ਇਸ ਮਾਮਲੇ 'ਚ ਪੀੜਤ ਲੜਕੀ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਡੱਟ ਜਾਣ 'ਤੇ ਇਹ ਮਾਮਲਾ ਗਰਮਾਇਆ। ਪਿੰਡ ਦੱਧਾਹੂਰ ਵਿਖੇ 87 ਵਿੱਘੇ ਵਿਰਾਸਤੀ ਜਮੀਨ ਦਾ ਸਾਂਝਾ ਮਸਤਾਰਕੇ ਵਿੱਚੋਂ 1\8 ਹਿੱਸੇ ਦੀ ਮਾਲਕਣ ਕਿਰਨਦੀਪ ਕੌਰ ਨੂੰ ਆਪਣੇ ਦਾਦਾ ਮੁਖਤਿਆਰ ਸਿੰਘ ਦੀ ਵਿਰਾਸਤ ਦੇ ਹਿੱਸੇ ਵਿੱਚੋਂ 10 ਵਿੱਘੇ ਸਾਢੇ 17 ਵਿਸਬੇ ਜਮੀਨ ਉਸ ਦੇ ਹਿੱਸੇ ਆਈ ਹੈ ਪਰ ਉਸ ਦੇ ਸਕੇ-ਸਬੰਧੀ ਉਸ ਨੂੰ ਹਿੱਸਾ ਦਾ ਕਬਜ਼ਾ ਨਹੀਂ ਦੇ ਰਹੇ। ਅਦਾਲਤੀ ਜਿੱਤ ਤੋਂ ਬਾਅਦ ਕਿਰਨਦੀਪ ਕੌਰ ਅਤੇ ਉਸਦਾ ਪਤੀ ਜਮੀਨ ਵਿੱਚ ਝੋਨੇ ਦੀ ਬਿਜਾਈ ਕਰਨ ਲਈ ਆਏ ਸਨ ਤਾਂ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ, ਜਿਸ ਵਿਚ ਬੂਟਾ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮੌੜ ਨਾਭਾ ਕਿਰਨਦੀਪ ਕੌਰ ਤੇ ਉਸਦੇ ਪਤੀ ਜਖ਼ਮੀ ਹੋ ਗਏ। ਦੂਜੀ ਧਿਰ ਦੀ ਬਲਵਿੰਦਰ ਕੌਰ, ਸੁਖਵਿੰਦਰ ਕੌਰ ਵਾਸੀ ਦੱਧਾਹੂਰ ਦੇ ਵੀ ਸੱਟਾਂ ਵੱਜੀਆਂ। ਮੌਕੇ ਤੇ ਪੁੱਜੀ ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਸ਼ੁਰੂ ਕਰਦਿਆਂ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਲਿਆ।  

ਹਠੂਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ,ਇੱਕੋ ਰਾਤ ਲੱਖਾਂ ਰੁਪਏ ਦੇ ਸਾਮਾਨ ਤੇ ਕੀਤਾ ਹੱਥ ਸਾਫ 

ਹਠੂਰ/ ਲੁਧਿਆਣਾ, ਜੂਨ 2020-( ਨਛੱਤਰ ਸੰਧੂ /ਮਨਜਿੰਦਰ ਗਿੱਲ)- 

ਪਿਛਲੇ ਕਈ ਦਿਨਾਂ ਤੋਂ ਕਸਬਾ ਹਠੂਰ ਵਿਖੇ ਚੋਰਾਂ ਦੇ ਹੌਸਲੇ ਬੁਲੰਦ ਹੋਏ ਹਨ। ਕਰਫਿਊ ਦਾ ਰਾਤ ਸਮੇਂ ਫਾਇਦਾ ਉਠਾਉਂਦੇ ਹੋਏ ਚੋਰਾਂ ਨੇ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਹਰ ਨਵੇਂ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਹੱਥ ਸਾਫ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਬੀਤੀ ਰਾਤ ਵੀ ਇਨ੍ਹਾਂ ਨੇ ਬੜੇ ਹੀ ਪਲਾਨ ਮੁਤਾਬਕ ਇੱਕ ਪਸ਼ੂ ਦੇ ਵਪਾਰੀ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਦੀ ਘਰ ਦੀ ਕੰਧ ਟੱਪ ਕੇ ਕਮਰੇ ਵਿੱਚ ਪਈ ਪੇਟੀ ਦਾ ਜਿੰਦਾ ਭੰਨ ਕੇ 3 ਲੱਖ 25 ਹਜ਼ਾਰ ਰੁਪਏ  ਦੀ ਨਕਦੀ ਅਤੇ ਕਮਰੇ ਤੋਂ ਬਾਹਰ ਪਿਆ ਮੋਬਾਇਲ ਚੋਰੀ ਕਰ ਲਿਆ। ਇਸੇ ਤਰ੍ਹਾਂ ਹੀ ਨਾਲ ਲੱਗਦੇ ਘਰ ਦੀਪਾ ਟੈਲੀਕਾਮ ਦੇ ਮਾਲਕ ਜਗਦੀਪ ਸਿੰਘ ਪੁੱਤਰ ਰਣਜੀਤ ਸਿੰਘ ਦੀ ਕੰਧ ਟੱਪ ਕੇ ਉਸ ਦੇ ਕਮਰੇ ਵਿੱਚ ਪਏ ਚਾਰ ਕੀਮਤੀ ਮੋਬਾਇਲ ਚੁੱਕ ਲਏ। ਜਿਨ੍ਹਾਂ ਦੀ ਕੀਮਤ ਕਰੀਬ 1 ਲੱਖ 40 ਹਜ਼ਾਰ ਰੁਪਏ ਬਣਦੀ ਹੈ। ਸੂਤਰਾਂ ਮੁਤਾਬਕ ਪਿਛਲੀ ਇੱਕ ਜੂਨ ਦੀ ਰਾਤ ਨੂੰ ਪਿਰਤਪਾਲ ਸਿੰਘ ਨਾਮੀ ਵਿਅਕਤੀ ਦੇ ਘਰ ਤੋਂ ਵੀ ਇੱਕ ਮੋਬਾਈਲ ਅਤੇ ਸੇਵਕ ਸਿੰਘ ਦੇ ਘਰ ਵਿੱਚੋਂ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਲੱਗਦੇ ਹੀ ਭਾਵੇਂ ਥਾਣਾ ਹਠੂਰ ਦੇ ਐਸ ਐਚ ਓ ਹਰਜਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਆਪਣੀ ਸ਼ਾਨਬਾਨ ਸ਼ੁਰੂ ਕਰ ਦਿੱਤੀ । ਲੁੱਟੇ ਗਏ ਪੀੜਤ ਵਿਅਕਤੀ ਦਾ ਕਹਿਣਾ ਹੈ ਕਿ ਚੋਰਾਂ ਨੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਓਹਨਾ ਮੰਗ ਕਿਤੀਕੇ ਪੁਲਿਸ ਪ੍ਰਸ਼ਾਸਨ ਚੋਰਾਂ ਦੀ ਭਾਲ ਕਰਕੇ ਸਾਨੂੰ ਸਾਡਾ ਸਾਮਾਨ ਵਾਪਸ ਕਰਵਾਵੇ ਨਹੀਂ ਤਾਂ ਅਸੀਂ ਬਰਬਾਦ ਹੋ ਜਾਵਾਂਗੇ। 

Captain Amarinder Singh Has Revised The 21 Years Old Rule For Soldiers And Families Of The Martyrs.

Chandigarh(B.S SHARMA,RANA SHEIKH DAULAT)The financial assistance given to the families of the soldiers of the state martyred on the border of the country has been increased from Rs 40 lakh to Rs 50 lakh. Punjab Chief Minister Captain Amarinder Singh has changed the 21-year-old rule for the families of the martyrs. Recently, 4 soldiers of Punjab have died in a clash with Chinese soldiers in the Galavan Valley. The last rites of two jawans have been performed while the two jawans of Mansa and Sangrur are to be cremated with military honors on Saturday.
Chief Minister Captain Amarinder Singh has revised the amount of assistance to the families of the martyred soldiers. In his Facebook page and a video message,he said that till now the government used to give a government job and financial assistance of 10 to 12 lakh rupees to one of the martyrs' family. This decision was taken in 1999. Now it needs to be changed. Captain Amarinder said that in today's era, the help of 10 lakh rupees is less.In such a situation,the Punjab government has given 50 lakh rupees to the assistance given to the families of the martyrs.He said that other facilities including giving employment to a member of the family will continue to be applicable as before.

ਸ਼੍ਰੋਮਣੀ ਅਕਾਲੀ ਦਲ ਵੱਲੋਂ ਗੈਰ ਕਾਨੂੰਨੀ ਰੇਤ ਮਾਇਨਿੰਗ ਰੋਕਣ ਲਈ ਸਰਕਾਰੀ ਸਕੂਲ ਅਧਿਆਪਕ ਤਾਇਨਾਤ ਕਰਨ ਦੀ ਜ਼ੋਰਦਾਰ ਨਿਖੇਧੀ

ਚੰਡੀਗੜ- ਜੂਨ 2020 - (ਗੁਰਦੇਵ ਗਾਲਿਬ / ਗੁਰਕੀਰਤ ਸਿੰਘ)

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਗੈਰ ਕਾਨੂੰਨੀ ਰੇਤ ਮਾਇਨਿੰਗ ਰੋਕਣ ਵਾਸਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਤਾਇਨਾਤ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਸੂਬੇ ਨੂੰ ਰੇਤ ਮਾਫੀਆ ਤੇ ਕਾਂਗਰਸੀ ਆਗੂਆਂ ਵਿਚਾਲੇ ਗਠਜੋੜ ਤੋੜਨਾ ਚਾਹੀਦਾ ਹੈ ਨਾ ਕਿ ਮਾਫੀਆ ਅੱਗੇ ਕਰ ਕੇ ਅਧਿਆਪਕਾਂ ਦੀ ਜਾਨ ਜ਼ੋਖ਼ਮ ਵਿਚ ਪਾਉਣੀ ਚਾਹੀਦੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਧਿਆਪਕਾਂ ਨੂੰ ਗੈਰ ਅਧਿਆਪਨ ਕਾਰਜਾਂ ਵਾਸਤੇ ਨਹੀਂ ਲਗਾਇਆ ਜਾਣਾ ਚਾਹੀਦਾ। ਉਹਨਾਂ ਨੇ ਕਪੂਰਥਲਾ ਜ਼ਿਲ•ਾ ਪ੍ਰਸ਼ਾਸਨ ਦੇ ਉਸ ਹੁਕਮ ਦੀ ਨਿਖੇਧੀ ਕੀਤੀ ਜਿਸ ਰਾਹੀਂ 40 ਸਰਕਾਰੀ ਸਕੂਲ ਅਧਿਆਪਕਾਂ ਨੂੰ ਗੈਰ ਕਾਨੂੰਨੀ ਮਾਇਨਿੰਗ ਰੋਕਣ ਵਾਸਤੇ ਫਗਵਾੜਾ ਦੇ ਨਾਕਿਆਂ ਤੇ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਇਹ ਕਾਰਵਾਈ ਪੂਰੀ ਤਰਾਂ ਤਰਕਹੀਣ ਹੈ। ਉਹਨਾਂ ਕਿਹਾ ਕਿ ਇਸ ਕੰਮ ਵਾਸਤੇ ਸਿਰਫ ਪੁਲਿਸ ਵਿਭਾਗ ਨੂੰ ਹੀ ਲਾਇਆ ਜਾਣਾ ਚਾਹੀਦਾ ਹੈ ਤੇ ਜੇਕਰ ਲੋੜ ਹੈ ਤਾਂ ਡਿਊਟੀ ਮੈਜਿਸਟਰੇਟ ਨਾਲ ਲਗਾਏ ਜਾ ਸਕਦੇ ਹਨ। ਪਰ ਅਜਿਹਾ ਕਰਨ ਦੀ ਥਾਂ ਜ਼ਿਲ•ਾ ਪ੍ਰਸ਼ਾਸਨ ਅਧਿਆਪਕਾਂ ਨੂੰ ਗੁੰਡਿਆਂ ਅੱਗੇ ਪਰੋਸ ਰਿਹਾ ਹੈ ਜੋ ਕਿ ਉਹਨਾਂ ਦਾ ਨੁਕਸਾਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਇਸ ਡਿਊਟੀ ਤੋਂ ਤੁਰੰਤ ਵਾਪਸ ਹਟਾਇਆ ਜਾਣਾ ਚਾਹੀਦਾ ਹੈ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਅਧਿਆਪਕਾਂ ਦੀ ਜਾਨ ਅਜਿਹੇ ਖਤਰਿਆਂ ਵਿਚ ਪਾਈ ਗਈ ਹੋਵੇ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ 24 ਅਧਿਆਪਕਾਂ ਦੀ ਡਿਊਟੀ ਗੁਰਦਾਸਪੁਰ ਵਿਚ ਡਿਸਟੀਲਰੀ ਦੀ ਰਾਖੀ ਕਰਨ ਵਾਸਤੇ ਲਗਾ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਹ ਹੁਕਮ ਵੀ ਤਰਕਹੀਣ ਸੀ ਕਿਉਂਕਿ ਆਬਕਾਰੀ ਵਿਭਾਗ ਨੇ ਪਹਿਲਾਂ ਹੀ ਸਾਰੀਆਂ ਡਿਸਟੀਲਰੀਆਂ ਵਿਚ ਆਪਣੇ ਅਫਸਰ ਤਾਇਨਾਤ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਡਿਸਟੀਲਰੀਆਂ ਤੋਂ ਜੇਕਰ ਬਿਨਾਂ ਆਬਕਾਰੀ ਫੀਸ ਦੀ ਅਦਾਇਗੀ ਦੇ ਨਜਾਇਜ਼ ਸ਼ਰਾਬ ਨਿਕਲਦੀ ਹੈ ਤਾਂ ਫਿਰ ਇਹਨਾਂ ਆਬਕਾਰੀ ਅਫਸਰਾਂ ਨੂੰ ਹੀ ਜ਼ਿੰਮੇਵਾਰੀ ਠਹਿਰਾਇਆ ਜਾਣਾ ਚਾਹੀਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਇਹ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ ਕਿ ਕਾਂਗਰਸੀ ਆਗੂ ਹੀ ਨਜਾਇਜ਼ ਸ਼ਰਾਬ ਤੇ ਗੈਰ ਕਾਨੂੰਨੀ ਰੇਤ ਮਾਇਨਿੰਗ ਵਿਚ ਸ਼ਾਮਲ ਹਨ। ਉਹਨਾਂ ਕਿਹਾ ਕਿ ਭਾਵੇਂ ਸੂਬੇ ਨੂੰ ਨਜਾਇਜ਼ ਸ਼ਰਾਬ ਕਾਰਨ 5600 ਕਰੋੜ ਰੁਪਏ ਦਾ ਘਾਟਾ ਪੈ ਗਿਆ ਹੈ ਤੇ ਕੁਝ ਕੇਸਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਇਸ ਵਪਾਰ ਵਿਚ ਕਾਂਗਰਸੀ ਵਿਧਾਇਕਾਂ ਦੀ ਭੂਮਿਕਾ ਹੈ ਪਰ ਇਸਦੇ ਬਾਵਜੂਦ ਸਰਕਾਰ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਗੈਰ ਕਾਨੂੰਨੀ ਰੇਤ ਮਾਇਨਿੰਗ ਵਿਚ ਸ਼ਾਮਲ ਕਾਂਗਰਸੀ ਆਗੂਆਂ ਦੇ ਖਿਲਾਫ ਵੀ ਕਾਰਵਾਈ ਕਰਨ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਅਧਿਆਪਕਾਂ ਦੀ ਡਿਊਟੀ ਸ਼ਰਾਬ ਤੇ ਰੇਤ ਮਾਫੀਆ ਨੂੰ ਫੜਨ ਲਈ ਲਗਾਉਣ ਨਾਲ ਕੋਈ ਮਸਲਾ ਹੱਲ ਨਹੀਂ ਹੋਵੇਗਾ ਸਗੋਂ ਇਸਦੇ ਉਲਟ ਨਤੀਜੇ ਨਿਕਲਣਗੇ।

ਮਹਿਲ ਕਲਾਂ ਪੁਲਿਸ ਨੇ ਇੱਕੋ ਨੰਬਰ ਦੀਆ ਦੋ ਦੁੱਧ ਵਾਲੀਆਂ ਗੱਡੀਆਂ ਕੀਤੀਆ ਕਾਬੂ

ਮਿਲਕ ਪਾਊਡਰ ਤੇ ਦੁੱਧ ਦੇ ਭਰੇ ਸੈਂਪਲ- ਡੀ ਐੱਚ ਓ ਬਰਨਾਲਾ               

ਮਹਿਲ ਕਲਾਂ /ਬਰਨਾਲਾ -ਜੂਨ 2020 (ਗੁਰਸੇਵਕ ਸਿੰਘ ਸੋਹੀ)- ਮਹਿਲ ਕਲਾਂ ਦੀ ਪੁਲਿਸ ਵੱਲੋਂ ਮੁਖ਼ਬਰ ਦੀ ਇਤਲਾਹ ਤੇ ਕੀਤੀ ਨਾਕਾਬੰਦੀ ਦੌਰਾਨ ਇੱਕੋ ਨੰਬਰ ਦੀਆ ਦੋ ਗੱਡੀਆਂ( ਬਲੈਰੋ ਪਿੱਕਅੱਪ) ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲੈਣ ਤੋ ਬਾਅਦ ਇੱਕ ਵਿਆਕਤੀ ਖਿਲਾਫ ਪਰਚਾ ਦਰਜ ਕੀਤੇ ਜਾਣ ਦੀ ਖਬਰ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੀ ਮੁੱਖ ਅਫਸਰ ਜਸਵਿੰਦਰ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ  ਦੱਸਿਆ ਕਿ  ਮਹਿਲ ਕਲਾਂ ਦੀ ਏ ਐਸ ਪੀ ਡਾ: ਪ੍ਰੱਗਿਆ ਜੈਨ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਮੁਖ਼ਬਰ ਵੱਲੋਂ ਦਿੱਤੀ ਇਤਲਾਹ ਦੇ ਅਧਾਰ ਤੇ ਪਿੰਡ ਮੂੰਮ ਦੇ ਨਜ਼ਦੀਕ ਲੰਘਦੇ ਰਜਵਾਹੇ ਕੋਲੋਂ  ਪੁਲਿਸ ਵੱਲੋਂ ਏ ਐਸ ਆਈ ਗੁਰਸਿਮਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਇੱਕੋ ਨੰਬਰ ਪੀ ਬੀ 19ਐੱਚ 9635 ਦੀਆ ਦੋ ਬਲੈਰੋ ਪਿੱਕਅੱਪ ਗੱਡੀਆਂ ਬਰਾਮਦ ਕੀਤੀਆ । ਜਿਸ ਦੇ ਅਧਾਰ ਵਿਜੈ ਕੁਮਾਰ ਵਾਸੀ ਮੂੰਮ ਦੇ ਖਿਲਾਫ ਆਈ ਪੀ ਸੀ ਦੀ ਧਾਰਾ 420,473 ਤਹਿਤ ਮੁਕੱਦਮਾ ਦਰਜ ਕੀਤਾ ਗਿਆ । ਉਹਨਾਂ ਦੱਸਿਆ ਕਿ ਕਿ ਦੋਸੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ । ਉਹਨਾਂ ਇਹ ਵੀ ਦੱਸਿਆ ਕਿ ਮੌਕੇ ਤੋ ਇੱਕ ਕੈਂਟਰ ਬਰਾਮਦ ਕਰਕੇ ਉਸ ਵਿੱਚੋਂ 40 ਗੱਟੇ ਮਿਲਕ ਪਾਉਡਰ ਦੇ ਬਰਾਮਦ ਕੀਤੇ । ਮੌਕੇ ਤੇ ਸਿਹਤ ਵਿਭਾਗ ਦੀ ਟੀਮ ਨੂੰ ਬੁਲਾਕੇ ਸੈਂਪਲ ਭਰੇ ਗਏ । ਉਹਨਾਂ ਕਿਹਾ ਕਿ ਕਿ ਸੈਂਪਲਾਂ ਦੀ ਰਿਪੋਰਟ ਆਉਣ ਤੋ ਬਾਅਦ ਅਗਲੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਭਰੇ ਗਏ ਸੈਂਪਲਾਂ ਸਬੰਧੀ ਜਦ ਡੀ ਐਚ ਓ  ਬਰਨਾਲਾ ਨਾਲ ਗੱਲਬਾਤ ਕੀਤੀ ਤਾ ਉਹਨਾਂ ਦੱਸਿਆ ਕਿ ਸੈਂਪਲ ਭਰਕੇ ਭੇਜੇ ਜਾ ਰਹੇ ਹਨ , ਰਿਪੋਰਟ ਆਉਣ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਝੋਨੇ ਲਵਾਈ ਦੀ ਮਹਿੰਗੀ ਲੇਬਰ ,ਪਾਣੀ ਦੀ ਕਿੱਲਤ ਨੂੰ ਦੇਖਦਿਆਂ ਅਗਾਂਹ ਵਧੂ ਕਿਸਾਨ ਟਿੰਕੂ ਠੀਕਰੀਵਾਲ ਨੇ ਕੀਤੀ ਝੋਨੇ ਦੀ ਸਿੱਧੀ ਬਿਜਾਈ

ਝੋਨੇ ਦੀ ਸਿੱਧੀ ਬਿਜਾਈ ਕਰਨ ਕਾਰਨ ਹੋਇਆ ਲੱਖਾ ਦਾ ਫਾਇਦਾ-ਹਰਪਾਲ ਸਿੰਘ 

ਮਹਿਲ ਕਲਾਂ /ਬਰਨਾਲਾ -ਜੂਨ (ਗੁਰਸੇਵਕ ਸਿੰਘ ਸੋਹੀ)- ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਦਾ ਕੰਮ ਖ਼ਤਮ ਹੋਣ ਵਾਲਾ ਹੈ ।ਇਸ ਵਾਰ ਝੋਨੇ ਦੀ ਲਵਾਈ ਕੋਰੋਨਾ ਵਾਰਿਸ ਕਾਰਨ ਹੋਏ ਲਾੱਕ ਡਾਊਨ ਕਾਰਨ ਕਿਸਾਨਾਂ ਨੂੰ ਲੇਬਰ ਦੀ ਵੱਡੀ ਸਮੱਸਿਆ ਆਈ ਹੈ ।ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਲੇਬਰ ਨੂੰ ਵੱਡੀ ਕੀਮਤਾਂ ਅਦਾ ਕਰਨੀ ਪਈ । ਇਸ ਤੋਂ ਇਲਾਵਾ ਬਿਜਲੀ ਸਪਲਾਈ ਦਾ ਸਮਾਂ ਘੱਟ ਹੋਣ ,ਡੀਜ਼ਲ ਦੀ ਖਪਤ ਜ਼ਿਆਦਾ  ਹੋਣ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਚ ਹੋਰ ਵਾਧਾ ਕਰ ਦਿੱਤਾ ।ਝੋਨੇ ਦੇ ਸੀਜ਼ਨ ਦੌਰਾਨ ਪਾਣੀ ਦੀ ਖਪਤ ਵੀ ਬਹੁਤ ਜ਼ਿਆਦਾ ਹੁੰਦੀ ਹੈ । ਇਨ੍ਹਾਂ ਸਭ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਪੰਜਾਬ ਦੇ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ । ਇਸੇ ਤਰ੍ਹਾਂ ਹੀ ਪਿੰਡ ਠੀਕਰੀਵਾਲ ਦੇ ਸਮਾਜ ਸੇਵੀ ਤੇ ਅਗਾਂਹ ਵਧੂ ਕਿਸਾਨ ਹਰਪਾਲ ਸਿੰਘ ਟਿੰਕੂ (ਪਟਵਾਰੀ) ਵੱਲੋਂ ਆਪਣੀ  20 ਏਕੜ ਦੇ ਕਰੀਬ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ । ਇਸ ਪ੍ਰਤੀਨਿਧ ਵੱਲੋਂ ਉਕਤ ਕਿਸਾਨ ਦੇ ਖੇਤ ਵਿੱਚ ਜਾ ਕੇ ਕਿਸਾਨ ਹਰਪਾਲ ਸਿੰਘ ਟਿੰਕੂ  ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਹੋਏ ਲਾੱਕ ਡਾਊਨ ਦੇ ਕਾਰਨ ਸਭ ਕੁਝ ਬੰਦ ਹੋਣ ਕਾਰਨ ਇਸ ਵਾਰ ਝੋਨੇ ਦੀ ਬਿਜਾਈ ਤੇ ਬਹੁਤ ਜ਼ਿਆਦਾ ਰੇਟ ਹੋਣ ਅਤੇ ਪਾਣੀ ਦੀ ਕਿੱਲਤ ਨੂੰ ਦੇਖਦਿਆਂ ਅਸੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ । ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨਾ ਦਾ ਸਭ ਤੋਂ ਵੱਡਾ ਫਾਇਦਾ ਸਾਨੂੰ ਲੇਬਰ ਨੂੰ 20  ਏਕੜ ਦਾ ਇੱਕ ਲੱਖ ਰੁਪਏ ਦੇ ਕਰੀਬ ਲਵਾਈ ਦੇਣ ਤੋਂ  ਇਲਾਵਾ ,ਝੋਨੇ ਨੂੰ ਪੂਰੀ ਸੀਜ਼ਨ ਦੌਰਾਨ ਪਾਲਣ ਉੱਤੇ 30 ਤੋਂ 40 ਹਜ਼ਾਰ ਦਾ  ਡੀਜ਼ਲ ਸਮੇਤ ਹੋਰ ਕਈ ਖ਼ਰਚਿਆਂ ਦੀ ਬਹੁਤ ਬੱਚਤ ਹੋਈ ਹੈ । ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾਂ ਵੀ ਇੱਕ ਦੋ ਵਾਰ ਸਿੱਧੀ ਝੋਨੇ ਦੀ ਬਿਜਾਈ ਕੀਤੀ ਸੀ।  ਜਿਸ ਤੋਂ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਹੋਏ ਅਤੇ ਇਸ ਨੂੰ ਹੋਰ ਅੱਗੇ ਵਧਾਉਂਦੇ ਸਾਰੀ 20 ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ।ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜ਼ਿਆਦਾ ਪ੍ਰੇਰਿਤ ਉਨ੍ਹਾਂ ਦੇ ਦੋਸਤ ਅਤੇ ਵਾਤਾਵਰਨ ਪ੍ਰੇਮੀ ਗੁਰਸ਼ਰਨ ਸਿੰਘ ਟੱਲੇਵਾਲੀਆਂ ਨੇ ਕੀਤਾ ।ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਮੇਂ ਦੇ ਨਾਲ ਨਾਲ ਸਾਨੂੰ ਨਵੀਂ ਤਕਨੀਕ ਨਾਲ ਖੇਤੀ ਕਰਨੀ ਚਾਹੀਦੀ ਜਿਸ ਨਾਲ ਅਸੀਂ ਡੀਜ਼ਲ ਪਾਣੀ ਅਤੇ ਲੇਬਰ ਦੇ ਵੱਡੇ ਖਰਚੇ ਤੋਂ ਬਚ ਸਕਦੇ ਹਾਂ । ਇਸ ਮੌਕੇ ਝੋਨੇ ਦੀ ਬਿਜਾਈ ਵਾਲੀ ਮਸ਼ੀਨ ਦੇ ਮਾਲਕ ਗੁਰਸ਼ਰਨ ਸਿੰਘ ਟੱਲੇਵਾਲ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਮਸ਼ੀਨ ਵੱਲੋਂ 300 ਏਕੜ ਦੇ ਕਰੀਬ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ । ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਹਰ ਰੋਜ ਅਸਮਾਨ ਨੂੰ ਛੂਹ ਰਹੀਆਂ ਹਨ ਪਰ ਜ਼ਿਲ੍ਹਾ ਬਰਨਾਲਾ ਸਿਆਸੀ ਪਾਰਟੀਆਂ ਅਤੇ ਕਿਸਾਨ ਯੂਨੀਅਨਾਂ ਦਾ ਗੜ੍ਹ ਹੋਣ ਦੇ ਬਾਵਜੂਦ ਵੀ ਇਨ੍ਹਾਂ ਤੇਲ ਦੀਆਂ ਕੀਮਤਾਂ ਖ਼ਿਲਾਫ਼ ਕਿਸੇ ਵੀ ਆਗੂ ਨੇ ਕੋਈ ਠੋਸ ਆਵਾਜ਼ ਨਹੀਂ ਉਠਾਈ । ਸਗੋਂ ਕਿਸਾਨਾਂ ਦੀਆਂ ਮੋਟਰਾਂ ਤੇ ਜਾ ਕੇ ਮਾਸਕ, ਸੈਨੀਟਾਈਜ਼ਰ ਅਤੇ ਸਾਬਣਾਂ ਵਗੈਰਾ ਵੰਡ ਕੇ ਅਫਸਰ ਅਤੇ ਕਿਸਾਨ ਆਗੂ ਅਖਬਾਰਾਂ ਦੀਆਂ ਸੁਰਖੀਆਂ  ਜ਼ਰੂਰ ਬਟੋਰ ਰਹੇ ਹਨ । ਉਨ੍ਹਾਂ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਜ਼ੇ ਦੇ ਮੱਕੜ ਜਾਲ ਵਿੱਚ ਫਸੀ ਕਿਸਾਨੀ ਨੂੰ ਰਾਹਤ ਦੇਣ ਲਈ ਤੇਲ ਦੀਆਂ ਕੀਮਤਾਂ ਖਿਲਾਫ ਕੋਈ ਵੱਡਾ ਸੰਘਰਸ਼ ਜਲਦ ਉਲੀਕਣ ।

ਕੈਨੇਡੀਅਨ ਸਿੱਖ ਸੰਸਦ ਮੈਂਬਰ ਜਗਮੀਤ ਸਿੰਘ ਸੰਸਦ ਵਿਚੋਂ ਮੁਅੱਤਲ

 

ਓਟਾਵਾ/ਕੈਨੇਡਾ , ਜੂਨ 2020 -(ਏਜੰਸੀ)-

ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਅਤੇ ਪੰਜਾਬ ਮੂਲ ਦੇ ਸਿੱਖ ਸੰਸਦ ਮੈਂਬਰ ਜਗਮੀਤ ਸਿੰਘ ਨੂੰ ਸਾਥੀ ਸੰਸਦ ਮੈਂਬਰ ਨੂੰ ਨਸਲਵਾਦੀ ਆਖਣ ਤੇ ਮਗਰੋਂ ਮੁਆਫੀ ਮੰਗਣ ਤੇ ਆਪਣੀ ਟਿੱਪਣੀ ਵਾਪਸ ਲੈਣ ਤੋਂ ਇਨਕਾਰ ਕਰਨ ਕਾਰਨ ਸੰਸਦ ਵਿਚੋਂ ਇਕ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ।

ਸੀਬੀਸੀ ਦੀ ਖ਼ਬਰ ਅਨੁਸਾਰ ਜਗਮੀਤ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਸਥਾਨਕ ਨਸਲਵਾਦ ਖਿਲਾਫ ਮਤੇ ਦਾ ਸੰਸਦ ਮੈਂਬਰ ਥੇਰੀਅਨ ਵੱਲੋਂ ਸਮਰਥਨ ਕਰਨ ਤੋਂ ਇਨਕਾਰ ਕਰਨ ’ਤੇ ਉਸ ਨੂੰ ‘ਨਸਲਵਾਦੀ’ ਆਖਿਆ ਸੀ ਜਿਸ ਤੋਂ ਬਾਅਦ ਸਪੀਕਰ ਐਂਥਨੀ ਰੋਟਾ ਨੇ ਜਗਮੀਤ ਨੂੰ ਇਕ ਦਿਨ ਲਈ ਸੰਸਦ ਵਿਚੋਂ ਮੁਅੱਤਲ ਕਰ ਦਿੱਤਾ। ਬੁੱਧਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਜਗਮੀਤ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਨਸਲਵਾਦ ਸਬੰਧੀ ਆਪਣੀ ਗੱਲ ’ਤੇ ਸਥਿਰ ਹਾਂ। ਮੈਨੂੰ ਨਹੀਂ ਜਾਪਦਾ ਕਿ ਅਜਿਹੇ ਲੋਕਾਂ ਦੇ ਨਾਂ ਦੱਸਣ ਨਾਲ ਮੈਨੂੰ ਕੋਈ ਲਾਭ ਹੋਵੇਗਾ। ਮੈਂ ਉਦੋਂ ਨਾਰਾਜ਼ ਸੀ ਅਤੇ ਮੈਂ ਹੁਣ ਵੀ ਆਪਣੀ ਗੱਲ ’ਤੇ ਕਾਇਮ ਹਾਂ।’’

ਕਰੋਨਾ ਟੀਕਾ ਤੋਂ ਭਾਰਤ ਸਣੇ ਵਿਕਾਸਸ਼ੀਲ ਮੁਲਕ ਰਹਿ ਸਕਦੇ ਨੇ ਵਾਂਝੇ

ਅਮੀਰ ਮੁਲਕ ਵੱਲੋਂ ਬੁਕਿੰਗ

ਮਾਨਚੈਸਟਰ, ਜੂਨ 2020 -(ਅਮਨਜੀਤ ਸਿੰਘ ਖਹਿਰਾ/ਗਿਆਨੀ ਅਮਰੀਕ ਸਿੰਘ ਰਾਠੌਰ)-

ਕਰੋਨਾਵਾਇਰਸ ਦਾ ਟੀਕਾ ਤਿਆਰ ਕਰਨ ਲਈ ਚੱਲ ਰਹੇ ਮੁਕਾਬਲੇ ਕਾਰਨ ਅਮੀਰ ਦੇਸ਼ ਪਹਿਲਾਂ ਹੀ ਇਨ੍ਹਾਂ ਟੀਕਿਆਂ ਦਾ ਆਰਡਰ ਦੇ ਕੇ ਇਨ੍ਹਾਂ ਨੂੰ ਬੁੱਕ ਕਰ ਰਹੇ ਹਨ ਅਤੇ ਅਜਿਹੀ ਸਥਿਤੀ ਵਿੱਚ ਗਰੀਬ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਨੂੰ ਇਹ ਟੀਕੇ ਮਿਲਣਗੇ ਜਾਂ ਨਹੀਂ ਇਹ ਇਕ ਵੱਡਾ ਸਵਾਲ ਹੈ। ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ, ਰੈੱਡ ਕਰਾਸ ਅਤੇ ਰੈਡ ਕ੍ਰੇਸੈਂਟ ਅਤੇ ਹੋਰ ਸੰਗਠਨਾਂ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਹ ਨੈਤਿਕ ਤੌਰ ’ਤੇ ਲਾਜ਼ਮੀ ਹੈ ਕਿ ਟੀਕਾ ਸਾਰਿਆਂ ਤੱਕ ਪਹੁੰਚੇ ਪਰ ਬਿਨਾਂ ਕਿਸੇ ਵਿਸਤ੍ਰਿਤ ਰਣਨੀਤੀ ਤੋਂ ਟੀਕਿਆਂ ਦੀ ਸਹੀ ਵੰਡ ਸੰਭਵ ਨਹੀਂ ਹੈ। ਜਨੇਵਾ ਦੇ ਮੈਡੀਸਨਸ ਸੈਂਸ ਫਰੰਟੀਅਰਜ਼ ਦੇ ਸੀਨੀਅਰ ਕਾਨੂੰਨੀ ਅਤੇ ਨੀਤੀ ਸਲਾਹਕਾਰ ਯੂਆਨ ਕਯਾਂਗ ਹੂ ਨੇ ਕਿਹਾ, “ਸਾਰਿਆਂ ਕੋਲ ਟੀਕਾ ਪੁੱਜ ਰਿਹਾ ਹੈ ਇਸ ਦਾ ਖੂਬਸੂਰਤ ਖਾਕਾ ਤਿਆਰ ਹੈ ਪਰ ਇਸ ਬਾਰੇ ਕੋਈ ਰਣਨੀਤੀ ਨਹੀਂ ਹੈ ਕਿ ਇਹ ਕਿਵੇਂ ਹੋਏਗਾ।”ਇਸ ਮਹੀਨੇ ਦੇ ਸ਼ੁਰੂ ਵਿਚ ਟੀਕਾ ਸੰਮੇਲਨ ਵਿਚ ਘਾਨਾ ਦੇ ਰਾਸ਼ਟਰਪਤੀ ਨਾਨਾ ਅਕੂਫੋ-ਐਡੋ ਨੇ ਕਿਹਾ ਸੀ, "ਕੋਵਿਡ-19 ਦੇ ਵਿਸ਼ਵਵਿਆਪੀ ਪ੍ਰਸਾਰ ਨੇ ਸਾਨੂੰ ਦੱਸਿਆ ਹੈ ਕਿ ਬਿਮਾਰੀਆਂ ਸਰਹੱਦਾਂ ਤੱਕ ਨਹੀਂ ਅਤੇ ਕੋਈ ਵੀ ਦੇਸ਼ ਇਕੱਲੇ ਉਨ੍ਹਾਂ ਨਾਲ ਨਜਿੱਠ ਨਹੀਂ ਸਕਦਾ। ਸਿਰਫ ਟੀਕੇ ਹੀ ਮਨੁੱਖਾਂ ਨੂੰ ਇਸ ਵਾਇਰਸ ਤੋਂ ਬਚਾ ਸਕਦੇ ਹਨ।”ਕਰੋਨਾ ਖਾਤਮਾ ਟੀਕੇ ਬਣਾਉਣ ਲਈ ਵਿਸ਼ਵਵਿਆਪੀ ਕੋਸ਼ਿਸ਼ਾਂ ਜਾਰੀ ਹਨ ਪਰ ਅਗਲੇ ਸਾਲ ਤੋਂ ਪਹਿਲਾਂ ਕਿਸੇ ਨੂੰ ਲਾਇਸੈਂਸ ਮਿਲਣ ਦੀ ਉਮੀਦ ਨਹੀਂ ਹੈ। ਫਿਰ ਵੀ ਬਹੁਤ ਸਾਰੇ ਅਮੀਰ ਦੇਸ਼ਾਂ ਨੇ ਇਸ ਦੇ ਆਉਣ ਤੋਂ ਪਹਿਲਾਂ ਹੀ ਇ ਸਦੇ ਲਈ ਆਰਡਰ ਦੇਣੇ ਸ਼ੁਰੂ ਕਰ ਦਿੱਤੇ ਹਨ। ਬਰਤਾਨੀਆ ਅਤੇ ਅਮਰੀਕਾ ਨੇ ਇਸ ਵਿੱਚ ਲੱਖਾਂ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਬਦਲੇ ਵਿੱਚ ਦੋਵੇਂ ਦੇਸ਼ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇ। ਇੱਥੋਂ ਤੱਕ ਕਿ ਬਰਤਾਨਵੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਟੀਕੇ ਦੀ ਮਨਜੂਰੀ ਮਿਲਣ ’ਤੇ ਇਸ ਦੀਆਂ ਪਹਿਲੀਆਂ 3 ਕਰੋੜ ਖੁਰਾਕਾਂ ਉਸ ਨੂੰ ਦਿੱਤੀਆਂ ਜਾਣਗੀਆਂ। ਕੰਪਨੀ 'ਐਸਟਰਾਜ਼ੇਨੇਕਾ' ਨੇ ਵੀ ਅਮਰੀਕਾ ਲਈ ਘੱਟੋ ਘੱਟ 3 ਕਰੋੜ ਖੁਰਾਕਾਂ ਦਾ ਇਕਰਾਰਨਾਮਾ ਕੀਤਾ ਹੈ।

ਪੰਜਾਬ ਅੰਦਰ ਇਕ ਦਿਨ 'ਚ ਸਭ ਤੋਂ ਵੱਧ 9 ਮੌਤਾਂ

ਪੰਜਾਬ ਅੰਦਰ ਇਕ ਦਿਨ 'ਚ ਸਭ ਤੋਂ ਵੱਧ 9 ਮੌਤਾਂ

205 ਪਾਜ਼ੇਟਿਵ ਤੇ ਕੁੱਲ ਇਨਫੈਕਟਿਡ 3927

ਪੰਜਾਬ ਵਿੱਚ ਕਰੋਨਾ ਦੇ ਕੇਸਾਂ ’ਚ ਰਿਕਾਰਡ ਵਾਧਾ

ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ 'ਚ ਸ਼ੁੱਕਰਵਾਰ ਨੂੰ ਇਕ ਹੀ ਦਿਨ 'ਚ ਸਭ ਤੋਂ ਜ਼ਿਆਦਾ 9 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਅੰਮ੍ਰਿਤਸਰ 'ਚ ਚਾਰ, ਜਦਕਿ ਕਪੂਰਥਲਾ, ਸੰਗਰੂਰ, ਪਟਿਆਲਾ, ਬਰਨਾਲਾ ਤੇ ਮੋਗਾ 'ਚ ਇਕ-ਇਕ ਵਿਅਕਤੀ ਦੀ ਜਾਨ ਚਲੀ ਗਈ। ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 95 ਹੋ ਗਈ ਹੈ। ਅੰਮ੍ਰਿਤਸਰ 'ਚ ਮ੍ਰਿਤਕਾਂ ਦੀ ਗਿਣਤੀ 32 ਤਕ ਪੁੱਜ ਗਈ ਹੈ। ਸ਼ੁੱਕਰਵਾਰ ਨੂੰ 107 ਸਾਲਾ ਬਜ਼ੁਰਗ ਨੇ ਦਮ ਤੋੜ ਦਿੱਤਾ। ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਰਹਿਣ ਵਾਲੇ ਬਜ਼ੁਰਗ ਨੂੰ ਸਾਹ 'ਚ ਤਕਲੀਫ਼ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਕਟੜਾ ਖ਼ਜ਼ਾਨਾ ਦੇ 68 ਸਾਲਾ, ਉੱਤਮ ਨਗਰ ਦੀ 53 ਸਾਲਾ ਔਰਤ ਤੇ ਗਲੀ ਸੂਰਜ ਵਾਲੀ ਗੁਜਰਾਤੀ ਬਸਤੀ ਦੇ 64 ਸਾਲਾ ਬਜ਼ੁਰਗ ਦੀ ਵੀ ਮੌਤ ਹੋ ਗਈ।

ਉੱਥੇ, ਸੰਗਰੂਰ 'ਚ ਮ੍ਰਿਤਕਾਂ ਦਾ ਅੰਕੜਾ 6 ਤਕ ਪੁੱਜ ਗਿਆ ਹੈ। ਲੁਧਿਆਣਾ 'ਚ ਦਾਖ਼ਲ ਮਾਲੇਰਕੋਟਲਾ ਦੀ 75 ਸਾਲਾ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ। ਉਹ ਕਈ ਗੰਭੀਰ ਬਿਮਾਰੀਆਂ ਤੋਂ ਪੀੜਤ ਸੀ। ਮੋਗਾ 'ਚ ਕੋਰੋਨਾ ਦੇ ਪਹਿਲੇ ਮਰੀਜ਼ ਦੀ ਮੌਤ ਹੋਈ ਹੈ। ਇੱਥੋਂ ਦੇ ਹੰਡਿਆਇਆ ਬਾਜ਼ਾਰ ਵਾਸੀ 55 ਸਾਲਾ ਵਿਅਕਤੀ ਦਾ ਲੀਵਰ ਖ਼ਰਾਬ ਹੋ ਗਿਆ ਸੀ, ਕੈਂਸਰ ਕਾਰਨ ਉਸ ਨੂੰ ਕਾਲਾ ਪੀਲੀਆ ਵੀ ਸੀ। ਬਰਨਾਲਾ 'ਚ ਵੀ ਕੁਲਾਰ ਨਗਰ ਵਾਸੀ 33 ਸਾਲਾ ਵਿਅਕਤੀ ਦੀ ਮੌਤ ਹੋ ਗਈ। ਜ਼ਿਲ੍ਹੇ 'ਚ ਇਹ ਦੂਜੀ ਮੌਤ ਹੈ। ਪਟਿਆਲਾ 'ਚ ਯਾਦਵਿੰਦਰ ਕਾਲੋਨੀ 'ਚ 60 ਸਾਲਾ ਵਿਅਕਤੀ ਨੇ ਵੀ ਦਮ ਤੋੜ ਦਿੱਤਾ। ਉਹ ਥਾਇਰਾਈਡ ਤੇ ਸ਼ੂਗਰ ਦਾ ਮਰੀਜ਼ ਸੀ।

ਪਿਛਲੇ 24 ਘੰਟਿਆਂ ਦੌਰਾਨ ਕਿਥੇ ਕਿ ਵਾਪਰਿਆ

ਜਲੰਧਰ ਵਿੱਚ 79, ਅੰਮ੍ਰਿਤਸਰ ਵਿੱਚ 35, ਲੁਧਿਆਣਾ ਵਿੱਚ 19, ਸੰਗਰੂਰ ਵਿੱਚ 18, ਮੁਹਾਲੀ ਵਿੱਚ 11, ਪਟਿਆਲਾ ਤੇ ਪਠਾਨਕੋਟ ਵਿੱਚ 8, ਕਪੂਰਥਲਾ ਵਿੱਚ 7, ਮੁਕਤਸਰ ਵਿੱਚ 6, ਫਰੀਦਕੋਟ ਤੇ ਹੁਸ਼ਿਆਰਪੁਰ ਵਿੱਚ 5-5, ਬਰਨਾਲਾ ਬਠਿੰਡਾ ਤੇ ਫਿਰੋਜ਼ਪੁਰ ਵਿੱਚ 3-3, ਫਤਿਹਗੜ੍ਹ ਸਹਿਬ ਅਤੇ ਤਰਨ ਤਾਰਨ 2-2 ਜਦਕਿ ਗੁਰਦਾਸਪੁਰ, ਰੋਪੜ ਅਤੇ ਫਾਜ਼ਿਲਕਾ ਵਿੱਚ 1-1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ 11 ਜ਼ਿਲ੍ਹੇ ਜਿੱਥੇ ਸਭ ਤੋਂ ਜ਼ਿਆਦਾ ਮਾਮਲੇ ਹਨ ਉਨ੍ਹਾਂ ’ਚੋਂ ਅੰਮ੍ਰਿਤਸਰ ’ਚ 733, ਲੁਧਿਆਣਾ ਤੇ ਜਲੰਧਰ ਵਿੱਚ ਬਰਾਬਰ 489, ਮੁਹਾਲੀ ’ਚ 202, ਪਟਿਆਲਾ 199, ਸੰਗਰੂਰ ’ਚ 190, ਤਰਨ ਤਾਰਨ ’ਚ 178, ਗੁਰਦਾਸਪੁਰ ’ਚ 176, ਪਠਾਨਕੋਟ ’ਚ 165, ਹੁਸ਼ਿਆਰਪੁਰ ’ਚ 155, ਨਵਾਂਸ਼ਹਿਰ ’ਚ 121 ਮਾਮਲੇ ਹਨ। ਬਾਕੀ ਜ਼ਿਲ੍ਹਿਆਂ ਵਿੱਚ ਮਾਮਲੇ 100 ਤੋਂ ਥੱਲੇ ਹਨ। ਅੰਮ੍ਰਿਤਸਰ ’ਚ ਹੁਣ ਤੱਕ 27, ਲੁਧਿਆਣਾ ’ਚ 13 ਅਤੇ ਜਲੰਧਰ ’ਚ 14 ਵਿਅਕਤੀ ਕਰੋਨਾ ਮੂਹਰੇ ਜ਼ਿੰਦਗੀ ਹਾਰ ਚੁੱਕੇ ਹਨ।

ਸ਼ਰਾਬ ਦੇ ਕਾਰੋਬਾਰੀ ਸਿੰਗਲਾ ਦੀ ਰਿਹਾਇਸ਼ ਵਿਖੇ ਹੋਈੇ ਗੋਲੀਬਾਰੀ ਦਾ ਮੁੱਖ ਸ਼ੂਟਰ ਤੇ ਇੱਕ ਹੋਰ ਗ੍ਰਿਫਤਾਰ

 

ਚੰਡੀਗੜ੍ਹ, ਜੂਨ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਪੁਲਿਸ ਨੇ ਵੱਡੀ ਪ੍ਰਾਪਤੀ 

ਕਰਦੇ ਹੋਏ ਪਿਛਲੇ ਮਹੀਨੇ 31 ਮਈ ਵਾਲੇ ਦਿਨ ਸ਼ਰਾਬ ਦੇ ਕਾਰੋਬਾਰੀ ਅਰਵਿੰਦ ਸਿੰਗਲਾ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਕੀਤੀ ਗਈ ਗੋਲੀਬਾਰੀ ਵਿੱਚ ਸ਼ਾਮਲ ਮੁੱਖ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਇੰਦਰਾ ਕਾਲੋਨੀ, ਝਬਾਲ ਰੋਡ, ਅੰਮ੍ਰਿਤਸਰ ਦਾ ਰਹਿਣ ਵਾਲੇ ਨਿਤਿਨ ਨਾਹਰ ਨੂੰ ਉਸਦੇ ਸਾਥੀ ਬਿਕਰਮਜੀਤ ਸਿੰਘ ਸਮੇਤ ਨੇੜੇ ਕਲਰ ਰਿਜੋਰਟਜ਼, ਅਟਾਰੀ ਰੋਡ, ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਉਸ ਨੂੰ ਸੁਰੱਖਿਅਤ ਛੁਪਣਗਾਹ ਮੁਹੱਈਆ ਕਰਵਾਈ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਅੰਮ੍ਰਿਤਸਰ (ਦਿਹਾਤੀ) ਪੁਲਿਸ ਅਤੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੀ ਸਾਂਝੀ ਟੀਮ ਦੁਆਰਾ ਕੀਤੀ ਗਈ ਖੁਫੀਆ ਅਗਵਾਈ ਵਾਲੀ ਕਾਰਵਾਈ ਦੌਰਾਨ ਅਮਲ ਵਿਚ ਲਿਆਂਦੀ ਗਈ ਹੈ।

ਮੁੱਢਲੀ ਜਾਂਚ ਵਿੱਚ ਨਿਤਿਨ ਦੇ ਬਿਆਨ ਮੁਤਾਬਕ ਉਹ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਗੈਂਗਸਟਰ ਬੌਬੀ ਮਲਹੋਤਰਾ ਦਾ ਕਰੀਬੀ ਸਾਥੀ ਦੱਸਿਆ ਜਾਂਦਾ ਹੈ ਅਤੇ ਅੱਗੇ ਉਹ ਲਾਰੈਂਸ ਬਿਸ਼ਨੋਈ ਸਮੂਹ ਨਾਲ ਵੀ ਸਬੰਧਤ ਸੀ, ਜਿਸ ਨੇ ਅਰਵਿੰਦ ਸਿੰਗਲਾ ਦੇ ਸੈਕਟਰ 33 ਦੇ ਘਰ ’ਤੇ ਹਮਲੇ ਦਾ ਆਦੇਸ਼ ਦਿੱਤਾ ਸੀ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਨੇ ਪੰਜਾਬ, ਚੰਡੀਗੜ੍ਹ ਅਤੇ ਰਾਜਸਥਾਨ ਵਿਚ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਿਹਾ ਗਿਆ ਸੀ।

ਨਿਤਿਨ ਦੇ ਕਬਜ਼ੇ ਵਿਚੋਂ ਇਕ 0.32 ਕੈਲੀਬਰ ਪਿਸਟਲ, 40 ਜਿੰਦਾ ਕਾਰਤੂਸਾਂ , ਇਕ .315 ਕੈਲੀਬਰ ਪਿਸਟਲ ਦੇ ਨਾਲ, 10 ਜਿੰਦਾ ਕਾਰਤੂਸ, ਜੁਰਮ ਵਿਚ ਵਰਤੇ ਗਏ ਸਨ, ਬਰਾਮਦ ਕੀਤੇ ਗਏ ਹਨ। ਨਿਤਿਨ ਪਹਿਲਾਂ ਹੀ ਅੰਮ੍ਰਿਤਸਰ ਦੀਆਂ ਤਿੰਨ ਹੋਰ ਫਾਇਰਿੰਗ ਦੀਆਂ ਘਟਨਾਵਾਂ ਵਿਚ ਲੋੜੀਂਦਾ ਸੀ, ਜਿਸ ਵਿਚ ਉਸ ਦੇ ਵਿਰੋਧੀ ਗਰੁੱਪ ਦੇ ਮੈਂਬਰ ਵਿਪਨ ਕੁਮਾਰ (ਜਨਵਰੀ 2020 ਵਿਚ) ਅਤੇ ਲਵ ਕੁਮਾਰ (ਫਰਵਰੀ 2020 ਵਿਚ) ਅਤੇ ਅਪ੍ਰੈਲ ਵਿਚ ਅੰਮ੍ਰਿਤਸਰ ਦੇ ਝਬਾਲ ਰੋਡ ਵਿਖੇ ਹੋਏ ਇਕ ਪੁਰਾਣੇ ਕੇਸ ਦੀ ਸਿ਼ਕਾਇਤ ਸ਼ਾਮਲ ਹੈ।

ਪੁੱਛਗਿੱਛ ਦੌਰਾਨ ਨਿਤਿਨ ਨਾਹਰ ਨੇ ਦੱਸਿਆ ਕਿ 31 ਮਈ ਨੂੰ ਉਸ ਨੂੰ ਬੌਬੀ ਮਲਹੋਤਰਾ ਨੇ ਹਮਲਾ ਕਰਨ ਲਈ ਨਿਰਦੇਸ਼ ਦਿੱਤਾ ਸੀ ਅਤੇ ਲਾਰੈਂਸ ਬਿਸ਼ਨੋਈ ਨੇ ਇੱਕ ਕਾਲੀ ਔਡੀ ਕਾਰ ਉਸਨੂੰ ਲੁਧਿਆਣਾ ਤੋਂ ਲੈਣ ਲਈ ਭੇਜੀ ਸੀ ਅਤੇ ਉਸਨੂੰ ਚੰਡੀਗੜ੍ਹ ਦੇ ਬਾਹਰ ਬਾਹਰ ਛੱਡ ਦਿੱਤਾ ਗਿਆ ਸੀ। ਬਾਅਦ ਵਿਚ ਉਸ ਨੂੰ ਗੋਲੀਬਾਰੀ ਦੀ ਘਟਨਾ ਵਿਚ ਸ਼ਾਮਲ ਹੋਰ ਮੁਲਜ਼ਮਾਂ ਨੇ ਸਿਲਵਰ ਫੋਰਡ ਆਈਕੋਨ ਕਾਰ ਵਿਚ ਬਿਠਾ ਲਿਆ। ਫੇਰ ਉਹ ਸਾਰੇ ਇਕੱਠੇ ਸੈਕਟਰ 33 ਚਲੇ ਗਏ ਅਤੇ ਕਾਰੋਬਾਰੀ ਦੇ ਘਰ `ਤੇ ਫਾਇਰਿੰਗ ਕੀਤੀ। ਇਸ ਵਾਰਦਾਤ ਵਿਚ ਨਿਤਿਨ ਨਾਹਰ ਮੁੱਖ ਸ਼ੂਟਰ ਸੀ ਅਤੇ ਉਸਨੇ ਗੋਲੀਬਾਰੀ ਵਿਚ 32 ਬੋਰ ਦੇ ਪਿਸਤੌਲ ਦੀ ਵਰਤੋਂ ਕੀਤੀ ਸੀ।

ਗੋਲੀਬਾਰੀ ਦੀ ਘਟਨਾ ਤੋਂ ਬਾਅਦ, ਨਿਤਿਨ ਨੂੰ ਦੂਜੇ ਸਹਿ ਮੁਲਜ਼ਮ ਨੇ ਖਰੜ ਤੋਂ ਬਾਹਰ ਉਤਾਰ ਦਿੱਤਾ ਅਤੇ ਉੱਥੋਂ ਉਸਨੂੰ ਬੌਬੀ ਮਲਹੋਤਰਾ ਦੇ ਨਿਰਦੇਸ਼ਾਂ `ਤੇ ਇੱਕ ਚਿੱਟੀ ਬੋਲੇਰੋ ਕਾਰ ਵਿੱਚ ਅੰਮ੍ਰਿਤਸਰ ਸਥਿਤ ਇੱਕ ਸੁਰੱਖਿਅਤ ਛੁਪਣਗਾਹ ਤੇ ਛੱਡ ਦਿੱਤਾ ਗਿਆ। ਇਸ ਸਬੰਧੀ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 81, ਮਿਤੀ: 19.06.2020, ਧਾਰਾ 392, 395, 386, 384, 25, 54, 59 ਅਸਲਾ ਐਕਟ ਅਤੇ ਆਈਪੀਸੀ ਦੀ ਧਾਰਾ 121, 121 ਏ, 120 ਬੀ, ਥਾਣਾ ਘਰੀਂਦਾ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ

ਐੱਮ. ਪੀ. ਏ. ਪੀ. ਦੇ ਵਰਕਰ ਛੇੜਨਗੇ ਸੰਘਰਸ਼ ..

ਮਹਿਲ ਕਲਾਂ/ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:295) ਪੰਜਾਬ ਦੇ ਬਲਾਕ ਮਹਿਲ ਕਲਾਂ ਦੀ ਮਹੀਨਾਵਾਰ ਮੀਟਿੰਗ ਡਾ. ਸੁਖਵਿੰਦਰ ਸਿੰਘ ਬਲਾਕ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ ।

ਜਿਸ ਵਿੱਚ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਪੰਜਾਬ ਦੇ ਡਾਕਟਰਾਂ ਦੀਆਂ ਅਗਲੇ ਸੰਘਰਸ਼ ਲਈ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ । ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਾਂਗ ਜ਼ਿਲ੍ਹਾ ਮਾਨਸਾ, ਜ਼ਿਲ੍ਹਾ ਬਠਿੰਡਾ, ਜ਼ਿਲ੍ਹਾ ਬਰਨਾਲਾ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਾਕਟਰਾਂ ਵਿੱਚ ਸੰਘਰਸ਼ ਨੂੰ ਛੇੜਨ ਲਈ ਬਹੁਤ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਕਿਸੇ ਖ਼ਾਸ ਵਿਅਕਤੀ ਜਾਂ ਖ਼ਾਸ ਫਿਰਕੇ ਨਾਲ ਨਹੀਂ ਹੈ। ਸਾਡੀ ਲੜਾਈ ਤਾਂ ਸਰਕਾਰਾਂ ਨਾਲ ਹੈ। ਅਸੀਂ ਆਪਣੀ ਰਜਿਸਟਰੇਸ਼ਨ ਲਈ ਸੰਜੀਦਗੀ ਨਾਲ ਲੜਾਈ ਲੜ ਰਹੇ ਹਾਂ 

ਡਾ.ਬਾਲੀ ਨੇ ਕਿਹਾ ਕਿ ਮੌਜੂਦਾ ਸਿਹਤ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਨਾਲ ਦੋ-ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ । ਪਿੰਡਾਂ ਵਿੱਚ ਕੰਮ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਤਜਰਬੇ ਦੇ ਆਧਾਰ ਤੇ ਰਜਿਸਟਰ ਕਰਨ ਦੀ ਮੰਗ ਲੈ ਕੇ ਸਿੱਧੂ ਨੂੰ ਮਿਲ ਚੁੱਕੇ ਹਾਂ । ਉਨ੍ਹਾਂ ਵਿਸ਼ਵਾਸ ਦੁਆਇਆ ਕਿ ਪਿੰਡਾਂ ਵਿੱਚ ਕੰਮ ਕਰਦੇ ਡਾਕਟਰ ਸਾਹਿਬਾਨਾਂ ਦੀ ਇਸ ਮੰਗ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਲਿਆ ਜਾਵੇਗਾ ।

ਡਾ ਸੁਖਵਿੰਦਰ ਸਿੰਘ ਠੁੱਲੀਵਾਲ ਨੇ ਕਿਹਾ  ਕਿਹਾ ਕਿ ਮਾਰਚ- ਅਪ੍ਰੈਲ -ਮਈ ਮਹੀਨੇ ਦੌਰਾਨ ਪਿੰਡਾਂ ਵਿੱਚ ਕੰਮ ਕਰਦੇ ਪੇਂਡੂ ਡਾਕਟਰਾਂ ਨੇ ਕਰੋਨਾ ਦੀ ਮਹਾਂਮਾਰੀ ਵਿੱਚ ਆਪਣੇ ਲੋਕਾਂ ਨੂੰ  ਘਰ ਘਰ ਜਾ ਕੇ ਮੁੱਢਲੀਆਂ ਸਸਤੀਆਂ ਸਿਹਤ ਸਹੂਲਤਾਂ ਦਿੱਤੀਆਂ ਹਨ । ਲੋੜਵੰਦ ਅਤੇ ਗਰੀਬ ਪਰਿਵਾਰਾਂ ਲਈ ਫਰੀ ਰਾਸ਼ਨ ਕਿੱਟਾਂ ਵੰਡੀਆਂ ਹਨ ।

ਸਰਪੰਚ ਡਾਕਟਰ ਕੇਸਰ ਖਾਂ ਮਾਂਗੇਵਾਲ ਨੇ ਕਿਹਾ ਕਿ ਬਲਾਕ ਮਹਿਲ ਕਲਾਂ ਵਿੱਚ ਡਾ. ਮਿੱਠੂ ਮੁਹੰਮਦ ਦੀ ਅਗਵਾਈ ਹੇਠ ਜਥੇਬੰਦੀ ਵੱਲੋਂ ਵੱਖ ਵੱਖ ਮਹਿਕਮਿਆਂ ਵਿੱਚ  ਦਿਨ ਰਾਤ ਡਿਊਟੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ,ਜਿਨ੍ਹਾਂ ਵਿੱਚ ਪੁਲਿਸ ਕਰਮਚਾਰੀ,, ਸਿਹਤ ਵਿਭਾਗ ਦੇ ਡਾਕਟਰ ਸਾਹਿਬਾਨ ਅਤੇ  ਨਰਸਾਂ,,ਪੱਤਰਕਾਰ ਵੀਰਾਂ  ਨੂੰ ਜਥੇਬੰਦੀ ਵੱਲੋਂ ਮੈਡਲਾਂ ਨਾਲ ਸਨਮਾਨਿਤ ਕਰਨਾ ਇੱਕ ਸ਼ਲਾਘਾਯੋਗ ਕਦਮ ਹੋ ਨਿੱਬੜਿਆ ।

ਡਾ ਮਿੱਠੂ ਮੁਹੰਮਦ ਨੇ ਕਿਹਾ ਕਿ ਜਥੇਬੰਦੀ ਦੇ ਪੱਚੀ ਸਾਲ ਪੂਰੇ ਹੋਣ ਤੇ ਪੰਜਾਬ ਭਰ ਵਿੱਚ 30 ਮਈ ਨੂੰ ਸਿਲਵਰ ਜੁਬਲੀ ਮਨਾ ਚੁੱਕੇ ਹਾਂ । ਹੁਣ ਅਸੀਂ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਸਾਡੇ ਡਾਕਟਰ ਸਾਹਿਬਾਨਾਂ ਨੂੰ 25-25 ਸਾਲ ਕੰਮ ਕਰਦਿਆਂ ਨੂੰ ਹੋ ਚੁੱਕੇ ਹਨ, ,ਉਨ੍ਹਾਂ ਨੂੰ ਵੀ ਸਿਲਵਰ ਜੁਬਲੀ ਪ੍ਰੋਗਰਾਮ ਅਧੀਨ ਵਿਸ਼ੇਸ਼ ਸਨਮਾਨ ਪੱਤਰ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ.ਸੁਰਜੀਤ ਸਿੰਘ ਛਾਪਾ,, ਡਾ. ਸੁਖਵਿੰਦਰ ਸਿੰਘ ਬਾਪਲਾ,, ਡਾ ਗੁਰਚਰਨ ਦਾਸ, ਡਾ ਧਰਵਿੰਦਰ ਸਿੰਘ ,, ਡਾ. ਸੁਖਪਾਲ ਸਿੰਘ,, ਡਾ. ਮੁਕਲ ਸ਼ਰਮਾ,, ਡਾ.ਬਲਦੇਵ ਸਿੰਘ ਲੋਹਗੜ,, ਡਾ ਜਸਬੀਰ ਸਿੰਘ ,,ਡਾ. ਜਗਜੀਤ ਸਿੰਘ,, ਡਾ.ਬਲਿਹਾਰ ਸਿੰਘ ,,ਡਾ ਨਾਹਰ ਸਿੰਘ ਆਦਿ ਹਾਜ਼ਰ ਸਨ।

ਬੀ ਕੇ ਯੂ ਰਾਜੇਵਾਲ ਵੱਲੋਂ ਖੇਤੀਬਾੜੀ ਸੈਂਟਰਾਂ ਲਈ 12 ਘੰਟੇ ਨਿਰਵਿਘਣ ਬਿਜਲੀ ਸਪਲਾਈ ਦੇਣ ਅਤੇ ਬਿਜਲੀ ਪ੍ਰਬੰਧਾਂ ਵਿਚ ਸੁਧਾਰ ਕਰਨ ਨੂੰ ਲੈ ਕੇ ਸਬ ਡਵੀਜ਼ਨ ਗਰਿੱਡ ਮਹਿਲ ਕਲਾਂ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ।

ਬੀ ਕੇ ਯੂ ਰਾਜੇਵਾਲ ਵੱਲੋਂ ਖੇਤੀਬਾੜੀ ਸੈਂਟਰਾਂ ਲਈ 12 ਘੰਟੇ  ਨਿਰਵਿਘਣ ਬਿਜਲੀ ਸਪਲਾਈ ਦੇਣ ਅਤੇ ਬਿਜਲੀ ਪ੍ਰਬੰਧਾਂ ਵਿਚ ਸੁਧਾਰ ਕਰਨ ਨੂੰ ਲੈ ਕੇ ਸਬ ਡਵੀਜ਼ਨ ਗਰਿੱਡ ਮਹਿਲ ਕਲਾਂ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ।

ਮਹਿਲ ਕਲਾਂ/ ਬਰਨਾਲਾ -ਜੂਨ 2020 (ਗੁਰਸੇਵਕ ਸਿੰਘ ਸੋਹੀ) ਕਿਸਾਨਾਂ ਨੂੰ ਝੋਨੇ ਦੀ ਲਵਾਈ ਸਮੇਂ ਪੂਰੀ ਬਿਜਲੀ ਨਾ ਮਿਲਣ ਕਾਰਨ ਸਿੱਧੀ ਝੋਨੇ ਦੀ ਬਿਜਾਈ ਕਰਨ ਵਾਲੇ ਕਿਸਾਨ ਝੋਨਾ ਹੋਣ ਲਈ ਮਜਬੂਰ.ਛੀਨੀਵਾਲ                                                       

ਕਿਸਾਨਾਂ ਨੂੰ ਖੇਤੀਬਾੜੀ ਸੈਕਟਰ ਲਈ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਬਿਜਲੀ ਪ੍ਰਬੰਧਾਂ ਚ ਸੁਧਾਰ ਕਰਨ ਦੀ ਮੰਗ ਕੀਤੀ       

ਮਹਿਲ ਕਲਾਂ 19 ਜੂਨ (ਭੁਪਿੰਦਰ ਸਿੰਘ ਧਨੇਰ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਕਲਵਿੰਦਰ ਸਿੰਘ ਗਹਿਲ ਦੀ ਅਗਵਾਈ ਹੇਠ ਕਿਸਾਨਾਂ ਨੂੰ ਖੇਤੀਬਾੜੀ ਸੈਕਟਰ ਲਈ ਝੋਨੇ ਦੀ ਬਿਜਾਈ ਕਰਨ ਸਮੇਂ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਬਿਜਲੀ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਨੂੰ ਲੈ ਕੇ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਸਵ ਡਵੀਜ਼ਨ ਕਸਬਾ ਮਹਿਲ ਕਲਾਂ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ,  ਮੀਤ ਪ੍ਰਧਾਨ ਜਗਤਾਰ ਸਿੰਘ ਛੀਨੀਵਾਲ , ਜਨਰਲ ਸਕੱਤਰ ਅਜਮੇਰ ਸਿੰਘ ਹੁੰਦਲ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਤ ਕੀਤਾ ਜਾ ਰਿਹਾ । ਪਰ ਦੂਜੇ ਪਾਸੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੂਰੀ ਬਿਜਲੀ ਨਾ ਮਿਲਣ ਕਾਰਨ ਬੀਜੇ ਹੋਏ ਝੋਨੇ ਨੂੰ ਪਾਣੀ ਦੀ ਸਪਲਾਈ ਨਾ ਮਿਲਣ ਕਰਕੇ ਬਹੁਤ ਸਾਰੇ ਪਿੰਡਾਂ ਵਿੱਚ ਕਿਸਾਨਾਂ ਨੂੰ ਸਿੱਧੀ ਬਿਜਾਈ ਵਾਲਾ ਬੀਜਿਆ ਹੋਇਆ ਝੋਨਾ ਵਾਹੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ।  ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਝੋਨੇ ਦੀ ਲਵਾਈ ਦੇ ਸੀਜਨ ਦੌਰਾਨ  ਮਜ਼ਦੂਰਾਂ ਤੇ ਲੇਬਰ ਦੀ ਵੱਡੀ ਘਾਟ ਕਾਰਨ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 73 ਸਾਲ ਬੀਤ ਜਾਣ ਤੇ ਵੀ ਕੇਂਦਰ ਤੇ ਰਾਜ ਸਰਕਾਰਾਂ ਨੇ ਕਿਸਾਨਾਂ ਦੀ ਆਰਥਕ ਹਾਲਤ ਸੁਧਾਰਨ ਵੱਲ ਕੋਈ ਧਿਆਨ ਦਿੱਤਾ ਸਗੋਂ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਧਨਾਡ ਲੋਕਾਂ ਦੇ ਕਰਜ਼ੇ ਮੁਆਫ਼ ਕਰਕੇ ਉਨ੍ਹਾਂ ਨੂੰ ਵੱਡੀਆਂ ਵੱਡੀਆਂ ਔਰਤਾਂ ਦਿੱਤੀਆਂ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਚੋਣਾਂ ਦੌਰਾਨ ਕਿਸਾਨਾਂ ਦੀਆਂ ਜਿਣਸਾਂ ਦੇ ਭਾਅ ਡਾ ਸਵਾਮੀ ਨਾਥਨ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਲਾਗੂ ਕਰਨ ਅਤੇ ਸਾਰੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕਰਨ ਤੋਂ ਇਲਾਵਾ ਹੋਰ ਕਈ ਮੰਗਾਂ ਸਰਕਾਰਾ ਤੇ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਕੇਂਦਰ ਤੇ ਰਾਜ ਸਰਕਾਰਾਂ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਚੁੱਕੀਆਂ ਹਨ ਓੁਕਤ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਝੋਨੇ ਦੇ ਸੀਜਨ ਦੌਰਾਨ ਖੇਤੀਬਾੜੀ ਸੈਕਟਰਾ ਲਈ 12 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ ਲਾਇਨਾ ਦੀਆਂ ਪੁਰਾਣੀਆਂ ਤਾਰਾਂ ਬਦਲ ਕੇ ਨਵੀਂਆ ਤਾਰਾ ਪੁਰਾਣੀਆਂ ਜਾਣ ਓਵਰਲੋਡ ਚੱਲ ਰਹੇ ਟਰਾਂਸਫਾਰਮਾਂ ਦੀ ਸਮਰੱਥਾ ਵਧਾ ਕੇ ਨਵੇਂ ਟਰਾਂਸਫਾਰਮ ਰੱਖੇ ਜਾਣ ਮੋਟਰਾਂ ਨੂੰ ਵੱਡੀਆਂ ਕਰਾਉਣ ਦੀ 6000 ਰੁਪਏ ਪ੍ਰਤੀ ਹਾਰਸ ਪਾਵਰ ਤੋਂ ਘਟਾ ਕੇ 2400 ਰੁਪਏ ਪ੍ਰਤੀ ਹਾਰਸ ਪਾਵਰ ਕੀਤਾ ਜਾਵੇ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਸਲਾਹ ਨਾਲ ਹੱਲ ਪ੍ਰੇਮਾ ਦੇ ਆਧਾਰ ਤੇ ਕੁਨੈਸਨ ਟਰਾਂਸਫਰ ਕੀਤਾ ਜਾਵੇ । ਇਸ ਮੌਕੇ ਕਿਸਾਨ ਆਗੂ ਦਰਬਾਰਾ ਸਿੰਘ ਬਿੱਕਰ ਸਿੰਘ ਪੰਡੋਰੀ ਚਰਨਜੀਤ ਸਿੰਘ ਪੰਡੋਰੀ ਹਰਮਨਪਾਲ ਸਿੰਘ ਘਨੋਰੀ ਲਖਵੀਰ ਸਿੰਘ ਰਾਏਸਰ ਆਦਿ ਵੀ ਹਾਜ਼ਰ ਸਨ ਉਧਰ ਦੂਜੇ ਪਾਸੇ ਸਬ ਡਵੀਜ਼ਨ ਮਹਿਲ ਕਲਾਂ ਗਰਿੱਡ ਦੇ ਐੱਸਡੀਓ ਜਸਦੇਵ ਸਿੰਘ ਕੋਟਦੁਨਾ ਨੇ ਸੰਪਰਕ ਕਰਨ ਤੇ ਕਿਹਾ ਕਿ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਸਾਰੇ ਕੰਮ ਪੂਰੇ ਪਾਰਦਰਸ਼ੀ ਢੰਗ ਨਾਲ ਕੀਤੇ ਜਾ ਰਹੇ ਹਨ ਅਤੇ ਬਿਜਲੀ ਸਪਲਾਈ ਵੀ ਮੈਗਮਾ ਦੇ ਸ਼ਡਿਊਲ ਮੁਕਤਾਬ ਦਿੱਤੀ ਜਾ ਰਹੀ ਹੈ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਜਾਂ ਮੁਸ਼ਕਿਲ ਪੇਸ਼ ਆਉਂਦੀਆਂ ਤਾਂ ਤੁਰੰਤ ਸਾਡੇ ਧਿਆਨ ਵਿਚ ਲਿਆਂਦਾ ਜਾਵੇ ਉਸ ਮੁਸ਼ਕਲ ਨੂੰ ਸਮੇਂ ਸਿਰ ਹੱਲ ਕੀਤਾ ਜਾ ਸਕੇ

ਪਿੰਡ ਗਹਿਲ ਵਿਖੇ ਡਰਾਈ ਡੇ ਸਬੰਧੀ ਗਤੀਵਿਧੀਆਂ ਕੀਤੀਆਂ 

ਮਹਿਲ ਕਲਾਂ /ਬਰਨਾਲਾ- ਜੂਨ 2020- (ਗੁਰਸੇਵਕ ਸਿੰਘ ਸੋਹੀ)- ਸਿਹਤ ਵਿਭਾਗ ਦੇ ਡਾਂ. ਗੁਰਿੰਦਰਵੀਰ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਹਰਜਿੰਦਰ ਸਿੰਘ ਆਂਡਲੂ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਮਹਿਲ ਕਲਾਂ ਦੀ ਯੋਗ ਅਗਵਾਈ ਹੇਠ ਪਿੰਡ ਗਹਿਲ ਵਿਖੇ ਸ਼ੁੱਕਰਵਾਰ ਨੂੰ ਡਰਾਈ ਡੇ ਦੌਰਾਨ ਲੋਕਾਂ ਦੇ ਵਿੱਚ ਜਾ ਕੇ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ ਅਤੇ ਖਾਲੀ ਟਾਇਰਾਂ ਆਦਿ ਵਿੱਚ ਮੱਸਰ ਦਾ ਕਾਰਵਾਂ ਚੈੱਕ ਕੀਤਾ ਗਿਆ। ਖਾਲੀ ਬਰਤਨਾਂ ਵਿੱਚ ਖੇੜੂ ਪਾਣੀ ਨੂੰ ਖ਼ਾਲੀ ਕਰਵਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ ਨੇ ਲੋਕਾਂ ਨੂੰ ਆਲੇ- ਦੁਆਲੇ ਦੀ ਸਫ਼ਾਈ ਰੱਖਣ ਲਈ ਜਾਗਰੂਕ ਕੀਤਾ ਅਤੇ ਖੜ੍ਹੇ ਪਾਣੀ ਤੇ ਕਾਲਾ ਤੇਲ ਪਾਉਣ ਲਈ ਕਿਹਾ ਗਿਆ। ਹਰ ਹਫਤੇ ਕੂਲਰਾਂ ਦਾ ਪਾਣੀ ਬਦਲਣ ਲਈ ਕਿਹਾ ਗਿਆ ਤਾਂ ਕਿ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ ਅਤੇ ਡੇਂਗੂ ਅਤੇ ਮਲੇਰੀਆ ਬੁਖ਼ਾਰ ਤੋਂ ਬਚਨ ਦੇ ਉਪਰਾਲਿਆਂ ਬਾਰੇ ਵੀ ਦੱਸਿਆ ਗਿਆ। ਇਸ ਟੀਮ ਵਿੱਚ ਸਿਹਤ ਕਰਮਚਾਰੀ ਰਾਜ ਸਿੰਘ, ਮਨਜਿੰਦਰ ਕੌਰ ਆਸ਼ਾ ਵਰਕਰ ਅਤੇ ਹੋਰ ਮੌਜੂਦ ਸਨ।

ਮਾਲੇਰਕੋਟਲਾ ਤੋਂ ਆਉਂਦੀ ਅੱਪ ਲਸਾੜਾ ਡਰੇਨ ਦੀ ਸਫਾਈ ਨਾ ਹੋਣ ਕਰਕੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਕਿਸਾਨਾਂ ਦੀਆਂ ਫਸਲਾਂ ਲਈ ਵੱਡਾ ਖ਼ਤਰਾ ਬਣਿਆ   

ਮਹਿਲ ਕਲਾਂ/ਬਰਨਾਲਾ, 2020 -(ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਵੱਲੋਂ ਬਰਸਾਤ ਦੇ ਮੱਦੇਨਜ਼ਰ ਜਿੱਥੇ ਰਾਜ ਅੰਦਰ ਡਰੇਨਾਂ ਦੀ ਸਫਾਈ ਕਰਵਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਕੁਝ ਅਜਿਹੀਆਂ ਡਰੇਨਾਂ ਵੀ ਹਨ ਜਿਨ੍ਹਾਂ ਦੀ ਸਫਾਈ ਨਾ ਹੋਣ ਕਾਰਨ ਡਰੇਨਾ ਵਿੱਚ ਗਾਜਰ ਬੂਟੀ ਘਾਹ ਅਤੇ ਝਾੜ ਫੂਸ ਇਕੱਠਾ ਹੋਣ ਕਰਕੇ ਪਾਣੀ ਦਾ ਵਹਾਅ ਅੱਗੇ ਨਾ ਨਿਕਲਣ ਕਾਰਨ ਬਰਸਾਤ ਦੇ ਮੌਸਮ ਦੌਰਾਨ ਡਰੇਨਾ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਜਾ ਰਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ ਅਜਿਹਾ ਮਾਮਲਾ ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਠੁੱਲੀਵਾਲ ਹਮੀਦੀ ਕਰਮਗੜ੍ਹ  ਗੁਰਮ ਅਮਲਾ ਸਿੰਘ ਵਾਲਾ ਭੱਦਲਵਡ ਠੀਕਰੀਵਾਲਾ ਵਿਚਕਾਰ ਦੀ ਲੰਘਦੀ ਆਪ ਲਸਾੜਾ ਡਰੇਨ ਦੀ ਸਫਾਈ ਨਾ ਹੋਣ ਕਰਕੇ ਡਰੇਨ ਵਿੱਚ ਉੱਗਿਆ ਗਾਜਰ ਬੂਟੀ ਘਾਹ ਅਤੇ ਝਾੜ ਫੂਸ ਇਕੱਠਾ ਹੋਣ ਕਰਕੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਦਾ ਵਹਾਅ ਅੱਗੇ ਨਾ ਨਿਕਲਣ ਕਾਰਨ ਡਰੇਨ ਵਿਚਲੇ ਪਾਣੀ ਦੇ ਓਵਰ ਲੋਡ ਹੋਣ ਕਰਕੇ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਹੋਈਆਂ ਫਸਲਾਂ ਵਿੱਚ ਪਾਣੀ ਵੜਨ ਨਾਲ ਭਾਰੀ ਨੁਕਸਾਨ ਹੋਣ ਦਾ ਕਿਸਾਨਾਂ ਵਿੱਚ ਡਰ ਬਣਿਆ ਹੋਇਆ ਹੈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਾਨ ਸਿੰਘ ਗੁਰਮ ਮੇਜਰ ਸਿੰਘ ਗੁਰਮ ਬਲਾਕ ਆਗੂ ਨਾਜਰ ਸਿੰਘ ਠੁੱਲੀਵਾਲ ਵਾਲਾ ਹਰਤੇਜ ਸਿੰਘ ਠੁੱਲੀਵਾਲ ਮੇਵਾ ਸਿੰਘ ਭੱਟੀ ਬੀ ਕੇ ਯੂ ਡਕੌਂਦਾ ਦੇ ਆਗੂ ਪੰਡਤ ਗੋਪਾਲ ਸ਼ਰਮਾ ਹਮੀਦੀ ਰਾਜ ਸਿੰਘ ਰਾਣੂ ਸਮੇਤ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਮਲੇਰਕੋਟਲਾ ਤੋਂ ਆਉਂਦੀ ਅੱਪ ਲਸਾੜਾ ਡਰੇਨ ਦੀ ਸਫਾਈ ਨਾ ਹੋਣ ਕਾਰਨ ਉੱਗਿਆ ਗਾਜਰ ਬੂਟੀ ਘਾਹ ਅਤੇ ਇਕੱਠਾ ਹੋਇਆ ਝਾੜ ਫੂਸ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੇ ਵਹਾਅ ਨੂੰ ਅੱਗੇ ਨਾ ਨਿਕਲ ਨਾ ਦੇਣ ਕਰਕੇ ਪਿਛੋ ਡਰੇਨ ਵਿੱਚ ਆ ਰਹੇ ਬਰਸਾਤਾਂ ਦੇ ਪਾਣੀ ਨਾਲ ਡਰੇਨ ਦਾ ਪਾਣੀ ਓਵਰ ਲੋਡ ਹੋਣ ਕਰਕੇ ਹਰ ਸਾਲ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਹੋਈਆਂ ਫਸਲਾਂ ਵਿੱਚ ਪੈਣ ਕਰਕੇ ਫ਼ਸਲਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਸ ਪਾਣੀ ਨਾਲ ਡਰੇਨ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਕਪਾਹ ਨਰਮਾ ਅਤੇ ਹੋਰ ਫਸਲਾਂ ਪਾਣੀ ਦੀ ਲਪੇਟ ਵਿੱਚ ਆਉਣ ਕਾਰਨ ਪ੍ਰਭਾਵਿਤ ਹੋ ਜਾਂਦੇ ਹਨ ਉਕਤ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਅੱਪ ਲਸਾੜਾ ਡਰੇਨ ਦੀ ਸਫ਼ਾਈ ਕਰਵਾ ਕੇ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਣ ਤੋਂ ਪਹੁੰਚਾਇਆ ਜਾਵੇ ਉਧਰ ਦੂਜੇ ਪਾਸੇ ਡਰੇਨ ਵਿਭਾਗ ਦੇ ਜੇਈ ਹਰਦੀਪ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਮਹਿਕਮੇ ਵੱਲੋਂ ਆਪ ਲਸਾੜਾ ਡਰੇਨ ਦੀ ਸਫਾਈ ਕਰਵਾਉਣ ਲਈ ਸਰਕਾਰ ਨੂੰ ਫੰਡ ਜਾਰੀ ਕਰਨ ਸਬੰਧੀ ਲਿਖ ਕੇ ਭੇਜਿਆ ਗਿਆ ਹੈ ਪਰ ਸਰਕਾਰ ਵੱਲੋਂ ਕੋਈ ਫੰਡ ਜਾਰੀ ਨਾ ਕੀਤੇ ਜਾਣ ਕਰਕੇ ਇਹ ਸਮੱਸਿਆ ਆਈ ਹੋਈ ਹੈ ਜਦੋਂ ਸਰਕਾਰ ਕੋਈ ਫੰਡ ਜਾਰੀ ਕਰੇਗੀ ਤਾਂ ਇਸ ਡਰੇਨ ਦੀ ਸਫਾਈ ਪਹਿਲ ਦੇ ਆਧਾਰ ਤੇ ਕਰਵਾਈ ਜਾਵੇਗੀ

ਜੰਗ ਤਾਂ ਖੁਦ ਇਕ ਮਸਲਾ ਹੈ, ਇਹ ਮਸਲੇ ਕਾ ਕਿਆ ਹੱਲ਼ ਕਰੇਗੀ

ਮਹਿਲ ਕਲਾਂ/ਬਰਨਾਲਾ ,ਜੂਨ 2020-(ਗੁਰਸੇਵਕ ਸਿੰਘ ਸੋਹੀ)- ਭਾਰਤ ਚੀਨ ਦੀ 15 ਜੂਨ ਨੂੰ ਹੋਈ ਸਿੱਧਮ ਸਿੱਧੀ ਜੰਗ 'ਚ ਮਾਰੇ ਗਏ ਭਾਰਤੀ ਫੋਜੀਆਂ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਹਾਂ ਹਕੂਮਤਾਂ ਤੋਂ ਇਹ ਜੰਗ ਬੰਦ ਕਰਨ ਦੀ ਮੰਗ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਪ੍ਰਧਾਨ ਨਾਰਾਇਣ ਦੱਤ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਦੀ ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਕੇਂਦਰ ਦੇ ਜਨਰਲ ਸਕੱਤਰ ਕੰਵਲਜੀਤ ਖੰਨਾਂ ਨੇ ਦੋਹਾਂ ਸਰਕਾਰ ਤੋਂ ਸੀਮਾਂ ਵਿਵਾਦ ਆਪਸੀ ਗੱਲਬਾਤ ਰਾਹੀ ਹੱਲ ਕਰਨ ਦੀ ਮੰਗ ਕੀਤੀ ਹੈ। ਮੀਟਿੰਗ 'ਚ ਆਪਸੀ ਵਿਚਾਰ ਚਰਚਾ ਤੋਂ ਬਾਅਦ ਪਾਇਆ ਗਿਆ ਕਿ ਜੰਗ ਤਾਂ ਖੁਦ ਇਕ ਮਸਲਾ ਹੈ, ਇਹ ਮਸਲਿਆਂ ਦਾ ਹੱਲ਼ ਕਦਾਚਿਤ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਫੋਜੀ ਐਧਰ-ਉਧਰ ਮਰਨ ਜਾਂ ਸਰਹੱਦ ਤੋਂ ਪਾਰ ਦੂਜੇ ਬੰਨ੍ਹੇ ਮਰਨ, ਰੋਜੀ ਰੋਟੀ ਲਈ ਬਨਵਾਸ ਝੱਲਦੇ ਪੁੱਤ ਦਾ ਗਰੀਬਾਂ ਦੇ ਹੀ ਮਰਨੇ ਨੇ, ਨਾ ਕਿ ਕਿਸੇ ਅੰਬਾਨੀ ਅਡਾਨੀ ਜਾਂ ਮੋਦੀ, ਸੋਨੀਆਂ ਦੇ । ਹੱਸਦੇ ਵੱਸਦੇ ਘਰਾਂ 'ਚ ਸੱਥਰ ਵਿਛਾ ਕੇ ਮੌਕਾਪ੍ਰਸਤ ਆਗੂਆਂ ਅਤੇ ਸੰਚਾਰ ਸਾਧਨਾਂ ਵਲੋਂ ਜਿਵੇਂ ਅੰਨੇ ਕੌਮੀ ਜਨੂੰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਇਸ ਪਿੱਛੇ ਕਾਰਨ ਹਰ ਫਰੰਟ ਵਿਸ਼ੇਸ਼ਕਰ ਕਰੋਨਾ ਸਕੰਟ ਨਾਲ ਸਿੱਝਣ ਦੇ ਮਾਮਲੇ 'ਚ ਮਿਲੀ ਅਸਲਫਤਾ ਹੇ, ਜਿਸ ਨੂੰ ਅੰਨ੍ਹੇ ਰਾਸ਼ਟਰਵਾਦ ਦੀ ਹਨੇਰੀ'ਚ ਚੀਨੀ ਵਸਤਾਂ ਦੇ ਬਾਈਕਾਟ ਦੇ ਅੰਡਬਰਾਂ ਰਾਹੀ ਛੁਪਾਇਆ ਜਾ ਰਿਹਾ ਹੈ। ਇਸ ਸਰਹੱਦੀ ਭੇੜ ਦਾ ਦਾ ਅਸਲ ਕਾਰਣ ਭਾਰਤੀ ਹਕੂਮਤ ਦਾ ਕੌਮਾਂਤਰੀ ਭੇੜ 'ਚ ਅਮਰੀਕੀ ਸਾਮਰਾਜੀਆਂ ਦੇ ਪਾਲੇ 'ਚ ਸ਼ੁਮਾਰ ਹੋਣਾ, ਭਾਰਤੀ ਹਕੂਮਤ ਦਾ ਦੱਖਣੀ ਏਸ਼ੀਆ 'ਚ ਚੀਨ ਦੀ ਚੜ੍ਹਤ ਤੋਂ ਖਫਾ ਹੋਣਾ ਵੀ ਹੈ। ਇਸ ਭੇੜ ਦਾ ਫੌਰੀ ਕਾਰਨ ਮੋਦੀ ਹਕੂਮਤ ਵਜੋਂ ਤੋੜੀ ਗਈ ਧਾਰਾ 370 ਹੈ, ਜਿਸ ਅਧੀਨ ਲੱਦਾਖ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾ ਕੇ ਖਤਮ ਕੀਤਾ ਹੈ। ਚੀਨ ਵਰ੍ਹਿਆਂ ਤੋਂ ਲੱਦਾਖ ਨੂੰ ਆਪਣਾ ਹਿੱਸਾ ਮਨਾਉਣ ਲਈ ਤਾਂਘੜਦਾ ਰਿਹਾ ਆ ਰਿਹਾ ਹੈ। ਸੰਸਾਰ ਦੀ ਇੱਕ ਵੱਡੀ ਤਾਕਤ ਬਨਾਣ ਦੇ ਖਵਾਬ ਦੇਖਦੇ ਚੀਨੀ ਤੇ ਭਾਰਤੀ ਹਾਕਮਾਂ ਦੀ ਦੱਖਣੀ ਏਸ਼ੀਆ ਖਿੱਤੇ 'ਚ ਹੋਇਆ ਚੌਧਰ ਭੇੜ ਹੈ । ਜਿਹੜੇ ਦੇਸ਼ ਦਾ ਭਾਰਤੀ ਵਪਾਰ ਦੇ 70 ਪ੍ਰਤੀਸ਼ਤ ਤੇ ਕਬਜਾ ਹੋਵੇ। ਹਰ ਛੋਟੀ ਵੱਡੀ ਵਸਤ ਲਈ ਜਿਸ ਤੇ ਨਿਰਭਰ ਹੋਈਏ, ਉਸ ਸ਼ਕਤੀ ਨੂੰ ਪਾਕਿਸਤਾਨ ਵਾਂਗ 56 ਇੰਚ ਦਾ ਸੀਨਾ ਵੀ ਨਹੀਂ ਦਿਖਾਇਆ ਜਾ ਸਕਦਾ । ਉਨਾਂ ਕਿਹਾ ਕਿ ਭਾਰਤ ਚੀਨ ਸੀਮਾ ਵਿਵਾਦ ਨੂੰ ਗੱਲਬਾਤ ਅਤੇ ਆਪਸੀ ਸੁਹਿਰਦਤਾ ਨਾਲ ਹੱਲ਼ ਕੀਤਾ ਜਾਵੇ ਤੇ ਅਮਰੀਕਾ ਦਾ ਹੱਥ ਠੋਕਾ ਬਨਣ ਤੋਂ ਬਾਜ ਆਇਆ ਜਾਵੇ। ਆਗੂਆਂ ਨੇ ਇਨਸਾਫਪਸੰਦ ਲੋਕਾਂ ਨੂੰ ਇਸ ਜੰਗੀ ਹਾਲਤ ਦਾ ਵਿਰੋਧ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ

ਅੱਜ ਜਲੰਧਰ 'ਚ 78 ਕੇਸ ਸਾਹਮਣੇ ਆਏ 

ਸਿਹਤ ਵਿਭਾਗ ਨੂੰ ਭਾਜੜਾਂ 

ਸ਼ਹਿਰ 'ਚ ਦਹਿਸ਼ਤ ਦਾ ਮਾਹੌਲ 

ਜਲੰਧਰ , ਜੂਨ 2020- (ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਜਲੰਧਰ 'ਚ 78 ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਹਨ ਤੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੱਸ ਦੇਈਏ ਕਿ ਕੱਲ੍ਹ ਜਲੰਧਰ 'ਚ ਕੋਰੋਨਾ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਸੀ ਤੇ 4 ਪੁਲਿਸ ਮੁਲਾਜ਼ਮਾਂ ਸਮੇਤ 5 ਵਿਅਕਤੀ ਕੋਰੋਨਾ ਇਨਫੈਕਟਿਡ ਪਾਏ ਗਏ ਸਨ। ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਪ੍ਰਭਾਵ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਇਸ ਦੇ ਨਾਲ ਹੀ ਅੱਜ 76 ਹੋਰ ਮਰੀਜ਼ਾਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ,ਜ਼ਿਲ੍ਹੇ ਚ ਕੁੱਲ ਐਕਟਿਵ ਕੇਸ ਦੀ ਗਿਣਤੀ 496 ਹੋ ਗਈ ਹੈ।

Made in China BOYCOTT.

Chandighar(B.S SHARMA,RANA SHEIKH DAULAT) Phase-7 Market Association paid tribute to the soldiers of the Indian Army who died on the China border in Ladakh. He was then broken and set on fire, boycotting Chinese goods.Market head Sarbjit Singh Paras said that the way China has martyred the soldiers while vandalizing the border is a matter of sorrow for the whole country. So the whole country stands with the soldiers. Shraddha Suman was offered to the martyred soldiers by keeping silence for 2 minutes.After that shouted slogans of Jai Jawan and China Murdabad.