You are here

ਪੰਜਾਬ

ਪੰਜਾਬ 'ਚ 70 ਨਵੇਂ ਮਾਮਲੇ, ਕੁੱਲ ਗਿਣਤੀ ਹੋਈ 1697, ਮੌਤ ਦੀ ਗਿਣਤੀ ਹੋਈ 28

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਵਿਚ ਕੋਰੋਨਾ ਨਾਲ ਵੀਰਵਾਰ ਨੂੰ 28ਵੀਂ ਮੌਤ ਹੋ ਗਈ ਹੈ । ਹੁਸ਼ਿਆਰਪੁਰ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਮ ਤੋੜਆ। ਪੰਜਾਬ ਵਿਚ ਵੀਰਵਾਰ ਨੂੰ ਕੁੱਲ 70 ਪਾਜ਼ੇਟਿਵ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ 18 ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂ ਹਨ। ਅੰਮ੍ਰਿਤਸਰ ਵਿਚ 19 ਹੋਰ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਜ਼ਿਲ੍ਹੇ ਵਿਚ ਕੁਲ ਪਾਜ਼ੇਟਿਵ ਕੇਸ 286 ਹੋ ਗਏ ਹਨ। ਪੰਜਾਬ ਅੰਦਰ ਕੁੱਲ ਕੇਸ ਦੀ ਗਿਣਤੀ1697 ਹੋ ਗਈ ਹੈ।

ਅੰਮ੍ਰਿਤਸਰ ਵਿਚ ਜਿਹੜੇ ਕੇਸ ਆਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਸੰਪਰਕ ਵਿਚ ਆਏ ਲੋਕ ਹਨ। ਸਾਰਿਆਂ ਨੂੰ ਕੁਆਰੰਟਾਈਨ ਸੈਂਟਰ ਤੋਂ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪਟਿਆਲਾ ਵਿਚ ਸਟੇਟ ਬੈਂਕ ਆਫ ਇੰਡੀਆ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਕੰਮ ਕਰਦੀਆਂ ਮਾਂ-ਧੀ ਪਾਜ਼ੇਟਿਵ ਪਾਈਆਂ ਗਈਆਂ ਹਨ। ਦੋਵਾਂ ਬ੍ਰਾਂਚਾਂ ਨੂੰ ਇਕ ਹਫ਼ਤੇ ਲਈ ਸੀਲ ਕਰ ਦਿੱਤਾ ਗਿਆ ਹੈ। ਤਰਨਤਾਰਨ ਵਿਚ 13 ਸ਼ਰਧਾਲੂ ਪਾਜ਼ੇਟਿਵ ਆਏ ਹਨ। ਗੁਰਦਾਸਪੁਰ ਵਿਚ ਤਿੰਨ ਸ਼ਰਧਾਲੂਆਂ ਸਮੇਤ 19 ਤਾਂ ਜਲੰਧਰ ਵਿਚ 11 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਫ਼ਤਹਿਗੜ੍ਹ ਸਾਹਿਬ ਵਿਚ ਹਜ਼ੂਰ ਸਾਹਿਬ ਤੋਂ ਪਰਤੀ ਇਕ ਮਹਿਲਾ ਪਾਜ਼ੇਟਿਵ ਆਈ ਹੈ। ਬਠਿੰਡਾ ਵਿਚ ਦੋ ਹੋਰ ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚ ਇਕ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਅਤੇ ਦੂਜਾ ਰਾਜਸਥਾਨ ਤੋਂ ਆਇਆ ਮਜ਼ਦੂਰ ਹੈ। ਫਰੀਦਕੋਟ ਵਿਚ ਇਕ ਹੋਰ ਸ਼ਰਧਾਲੂ ਕੋਰੋਨਾ ਪਾਜ਼ੇਟਿਵ ਆਇਆ ਹੈ।

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਰਿਪੋਰਟ ਨੈਗੇਟਿਵ

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਪਹਿਲਾਂ ਉਸਦੀ ਰਿਪੋਰਟ ਦਿੱਲੀ ਸਥਿਤ ਲਾਲ ਪੈਥ ਲੈਬ ਤੋਂ ਪਾਜ਼ੇਟਿਵ ਆਈ ਸੀ। ਅੰਮ੍ਰਿਤਸਰ ਸਥਿਤ ਇਨਫਲੂਏਂਜਾ ਲੈਬ ਅਤੇ ਤੁਲੀ ਲੈਬ ਵਿਚ ਦੋ ਵਾਰ ਵੱਖ-ਵੱਖ ਟੈਸਟ ਕਰਵਾਇਆ ਗਿਆ। ਹੁਣ ਦੋਵੇਂ ਹੀ ਰਿਪੋਰਟਸ ਨੈਗੇਟਿਵ ਹਨ। ਬਟਾਲਾ ਦੇ ਪਿੰਡ ਭਗਵਾਨਪੁਰਾ ਦੇ ਭਗਵਾਨਪੁਰੀਆ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਪੁਲਿਸ ਪ੍ਰਸ਼ਾਸਨ ਵਿਚ ਦਹਿਸ਼ਤ ਫੈਲ ਗਈ ਸੀ। ਉਸਦੇ ਸੰਪਰਕ ਵਿਚ ਆਏ ਵੱਡੇ ਅਧਿਕਾਰੀਆਂ ਸਮੇਤ 40 ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ। ਭਗਵਾਨਪੁਰੀਆ ਬਟਾਲਾ ਦੇ ਪਿੰਡ ਢਿਲਵਾਂ ਦੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਬਟਾਲਾ ਪੁਲਿਸ ਦੀ ਹਿਰਾਸਤ ਵਿਚ ਹੈ।

ਕੋਰੋਨਾ ਦੇ ਮੱਦੇਨਜਰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਹੈ ਖਤਰਨਾਕ

(ਫੋਟੋ :-ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ)

ਕਪੂਰਥਲਾ , ਮਈ 2020 -(ਹਰਜੀਤ ਸਿੰਘ ਵਿਰਕ)-
 ਕਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਜਸਮੀਤ ਕੌਰ ਬਾਵਾ ਸਿਵਲ ਸਰਜਨ ਕਪੂਰਥਲਾ ਨੇ ਕਿਹਾ ਕਿ ਕੋਵਿਡ 19 ਵਾਇਰਸ ਤੋਂ ਬਚਾਅ ਦਾ ਇਕਮਾਤਰ ਅਤੇ ਕਾਰਗਰ ਤਰੀਕਾ ਆਮ ਲੋਕਾਂ ਦਾ ਇਸ ਸਬੰਧੀ ਚੰਗੀ ਤਰ੍ਹਾਂ ਜਾਗਰੂਕ ਹੋਣਾ ਹੀ ਹੈ । ਜਦੋਂ ਤੱਕ ਆਮ ਲੋਕ ਇਸ ਸਬੰਧੀ ਜਾਗਰੂਕ ਨਹੀਂ ਹੁੰਦੇ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ ਉਦੋਂ ਤੱਕ ਕੋਈ ਵੀ ਕੀਤਾ ਗਿਆ ਕੰਮ ਅਤੇ ਕੀਤੇ ਗਏ ਪ੍ਰਬੰਧ ਸਾਨੂੰ ਇਸ ਮਹਾਂਮਾਰੀ ਤੋਂ ਬਚਾਅ ਨਹੀਂ ਸਕਦੇ । ਉਹਨਾਂ ਨੇ ਕਿਹਾ ਕਿ ਬਹੁਤ ਕਹਿਣ ਦੇ ਬਾਵਜੂਦ ਅਤੇ ਪਾਬੰਧੀਆਂ ਦੇ ਬਾਵਜੂਦ ਲੋਕ ਆਪਣੇ ਘਰਾਂ ਵਿੱਚੋਂ ਬਿਨ੍ਹਾਂ ਵਜ੍ਹਾ ਨਿਕਲ ਰਹੇ ਹਨ ।ਉਨ੍ਹਾਂ ਕਿਹਾ ਕਿ ਇਹ ਸਮਝਣ ਦੀ ਜਰੂਰਤ ਹੈ ਕਿ ਮਾਸਕ ਦਿਖਾਵੇ ਲਈ ਨਹੀਂ ਹੈ ਸਗੋਂ ਇਹ ਹਰੇਕ ਦੀ ਸਿਹਤ ਲਈ ਜਰੂਰੀ ਹੈ । ਜੋ ਲੋਕ ਮਾਸਕ ਨਹੀਂ ਪਾ ਰਹੇ ਉਹ ਆਪਣੀ ਸਿਹਤ ਅਤੇ ਆਪਣੇ ਪਰਿਵਾਰ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਅਤੇ ਜੋ ਮਾਸਕ ਪਹਿਨਦੇ ਹਨ ਅਤੇ ਮਾਸਕ ਉਤਾਰ ਕੇ ਸੜਕ ਜਾਂ ਕਿਧਰੇ ਵੀ ਸੁੱਟ ਦਿੰਦੇ ਨੇ ਉਹ ਆਪਣੀ ਸਿਹਤ ਅਤੇ ਆਪਣੇ ਪਰਿਵਾਰ ਦੀ ਸਿਹਤ ਨਾਲ ਖਿਲਵਾੜ ਤਾਂ ਕਰ ਹੀ ਰਹੇ ਹਨ ਨਾਲ ਹੀ ਚੋਗਿਰਦੇ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ । ਉਹਨਾਂ ਨੇ ਕਿਹਾ ਕਿ ਅਸੀਂ ਸਮਾਜਿਕ ਪ੍ਰਾਣੀ ਹਾਂ ਅਤੇ ਸਮਾਜ ਵਿੱਚ ਜੋ ਦਿੰਦੇ ਹਾਂ ਉਹ ਹੀ ਸਾਨੂੰ ਵਾਪਿਸ ਮਿਲਦਾ ਹੈ ਅਸੀਂ ਹੁਣ ਦੇ ਹਾਲਾਤ ਵਿੱਚ ਇੱਕ ਹੀ ਸੂਰਤ ਵਿੱਚ ਬਚ ਸਕਦੇ ਹਾਂ ਕਿ ਅਸੀਂ ਆਪਣੇ ਸਮਾਜ ਪ੍ਰਤੀ ਫਰਜ਼ਾ ਨੂੰ ਪਹਿਚਾਨਣਾ ਸ਼ੁਰੂ ਕਰ ਦੇਈਏ ਅਤੇ ਉਹਨਾਂ ਤੇ ਚੱਲਣ ਦਾ ਅਟੱਲ ਨਿਸ਼ਚਾ ਕਰ ਲਈਏ।
।ਸੀਨੀਅਰ ਮੈਡੀਕਲ ਅਫਸਰ ਢਿਲਵਾਂ ਡਾ. ਜਸਵਿੰਦਰ ਕੁਮਾਰੀ ਨੇ ਕਿਹਾ ਕਿ ਜੋ ਵੀ ਘਰ ਤੋਂ ਬਾਹਰ ਨਿਕਲਦਾ ਹੈ ਹੈ ਉਹ ਮਾਸਕ ਬੰਨ ਕੇ ਨਿਕਲੇ ਅਤੇ ਉਹ ਮਾਸਕ ਘਰ ਆ ਕੇ ਹੀ ਉਤਾਰੇ । ਉਤਾਰੇ ਹੋਏ ਮਾਸਕ ਨੂੰ ਇਕ ਲਿਫਾਫੇ ਜਾਂ ਡੱਬੇ ਵਿੱਚ ਇਕੱਠੇ ਕਰ ਲਏ ਜਾਣ ਅਤੇ ਉਹਨਾਂ ਨੂੰ ਅੱਗ ਲਗਾ ਕੇ ਨਸ਼ਟ ਕਰ ਦਿੱਤਾ ਜਾਵੇ । ਆਪਣੇ ਹੱਥ ਅਤੇ ਮੂੰਹ ਸਾਬਣ ਨਾਲ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਬਾਕੀ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾਵੇ । ਘਰ ਦੇ ਬਾਹਰ ਆਪਸੀ ਫਾਸਲਾ 6 ਫੁੱਟ ਤੋਂ ਵੱਧ ਰੱਖਿਆ ਜਾਵੇ । ਬਿਨ੍ਹਾਂ ਕਿਸੇ ਕੰਮ ਦੇ ਬਾਹਰ ਨਾ ਨਿਕਲਿਆ ਜਾਵੇ । ਘਰ ਵਿੱਚ ਦਿਨ ਵਿੱਚ ਇਕ ਦੋ ਵਾਰ ਘਰਮ ਪਾਣੀ ਪੀਤਾ ਜਾਵੇ ।ਕਿਸੇ ਨੂੰ ਕਰੋਨਾ ਦੇ ਲੱਛਣ ਮਹਿਸੂਸ ਹੁੰਦੇ ਨੇ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਪੀੜਤ ਵਿਅਕਤੀ ਦਾ ਇਲਾਜ਼ ਹੋ ਸਕੇ ਅਤੇ ਹੋਰ ਵਿਅਕਤੀਆਂ ਨੂੰ ਲਾਗ ਲੱਗਣ ਤੋਂ ਬਚਾਇਆ ਜਾ ਸਕੇ । ਇਸ ਵਾਇਰਸ ਖਿਲਾਫ ਜੰਗ ਸਿਹਤ ਵਿਭਾਗ ਦੁਆਰਾ ਇਕੱਲੇ ਜਿਤਣੀ ਨਾ ਮੁਮਕਿਨ ਹੈ ਜਦੋਂ ਤੱਕ ਆਮ ਲੋਕ ਇਸ ਵਿੱਚ ਆਪਣਾ ਪੂਰਾ ਸਹਿਯੋਗ ਨਹੀਂ ਦਿੰਦੇ । ਇਹ ਜੰਗ ਅਸੀਂ ਕਿਸੇ ਹੋਰ ਲਈ ਨਹੀਂ ਜਿਤਣੀ ਆਪਣੇ ਲਈ ਜਿਤਣੀ ਹੈ ਕਿਉਕਿ ਅਸੀਂ ਆਪਣੇ ਘਰਾਂ ਵਿੱਚ ਵੀ ਮਹਿਫੂਜ਼ ਨਹੀਂ ਰਹਾਂਗੇ ਜੇਕਰ ਇਸ ਜੰਗ ਵਿੱਚ ਅਸੀਂ ਆਪਣਾ ਫਰਜ਼ ਨਾ ਪਹਿਚਾਨਣ ਤੋਂ ਲਾਪਰਵਾਹੀ ਕਰਦੇ ਰਹੇ । ਸਾਨੂੰ ਸੱਭ ਨੂੰ ਆਪਣਾ ਫਰਜ ਨਿਭਾਣਾ ਪਵੇਗਾ ।

ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸਵੇਰੇ 7 ਤੋਂ ਸ਼ਾਮ 3 ਵਜੇ ਤੱਕ ਖੋਲਣ ਦੇ ਹੁਕਮ ਜਾਰੀ

(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ)

ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੋ ਸਕੇਗੀ ਸ਼ਰਾਬ ਦੀ ਹੋਮ ਡਿਲੀਵਰੀ

ਫੂਡ ਐਂਡ ਬੈਵਰਜ ਆੳੂਟਲੈਟਸ, ਰੈਸਟੋਰੈਂਟਾਂ ਅਤੇ ਢਾਬਿਆਂ ਤੋਂ ਹੋਵੇਗੀ ਕੇਵਲ ਹੋਮ ਡਿਲੀਵਰੀ

ਪਹਿਲਾਂ ਦੀ ਤਰਾਂ ਰੋਟੇਸ਼ਨ ਵਾਈਜ਼ ਹੀ ਖੁੱਲਣਗੀਆਂ ਦੁਕਾਨਾਂ, ਕੇਵਲ ਸਮੇਂ ’ਚ ਕੀਤੀ ਗਈ ਹੈ ਤਬਦੀਲੀ

ਕਪੂਰਥਲਾ , ਮਈ 2020-(ਹਰਜੀਤ ਸਿੰਘ ਵਿਰਕ)-
ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਮਿਤੀ 6 ਮਈ 2020 ਨੂੰ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਅਤੇ 4 ਮਈ 2020 ਨੂੰ ਜਾਰੀ ਕੀਤੇ ਆਪਣੇ ਹੁਕਮਾਂ ਦੀ ਲਗਾਤਾਰਤਾ ਵਿਚ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਵਿਚ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ 7 ਮਈ 2020 ਤੋਂ ਸਵੇਰੇ 7 ਵਜੇ ਤੋਂ ਸ਼ਾਮ 3 ਵਜੇ ਤੱਕ ਖੋਲਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਲਾਇਸੰਸੀਆਂ ਵੱਲੋਂ ਸ਼ਰਾਬ ਦੀ ਹੋਮ ਡਿਲੀਵਰੀ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਫੂਡ ਐਂਡ ਬੈਵਰਜ਼ ਆੳੂਟਲੈਟਸ (ਐਫ. ਬੀ. ਓਜ਼), ਜਿਨਾਂ ਵਿਚ ਰੈਸਟੋਰੈਂਟ ਅਤੇ ਢਾਬੇ ਵੀ ਸ਼ਾਮਿਲ ਹਨ, ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਮ ਡਿਲੀਵਰੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਦਕਿ ਇਨਾਂ ਨੂੰ ਸਿਟ-ਇਨ-ਡਾਇਨਿੰਗ ਜਾਂ ਟੇਕ ਅਵੇ ਦੀ ਆਗਿਆ ਨਹੀਂ ਹੋਵੇਗੀ। ਐਫ. ਬੀ. ਓਜ਼ ਦੇ ਸੰਚਾਲਕ ਗਾਹਕਾਂ ਲਈ ਆਪਣੇ ਆੳੂਟਲੈਟਸ ਦੇ ਸ਼ਟਰ ਬੰਦ ਰੱਖਣੇ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਉਹ ਇਹ ਵੀ ਯਕੀਨੀ ਬਣਾਉਣਗੇ ਕਿ ਉਨਾਂ ਦੀਆਂ ਕਿਚਨ ਬਕਾਇਦਾ ਸਾਫ਼ ਅਤੇ ਸੈਨੀਟਾਈਜ਼ਡ ਹੋਣ। ਇਸੇ ਤਰਾਂ ਉਥੋਂ ਦੇ ਵਰਕਰਾਂ ਵੱਲੋਂ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ/ਹੁਕਮਾਂ ਅਨੁਸਾਰ ਸਾਫ਼-ਸਫ਼ਾਈ, ਸਮਾਜਿਕ ਦੂਰੀ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਐਫ. ਬੀ. ਓਜ਼ ਨੂੰ  ਹੋਮ ਡਿਲੀਵਰੀ ਲਈ ਸਹਾਇਕ ਕਮਿਸ਼ਨਰ (ਫੂਡ ਸੇਫਟੀ) ਕਪੂਰਥਲਾ ਤੋਂ ਪ੍ਰਵਾਨਗੀ ਲੈਣੀ ਹੋਵੇਗੀ, ਜਿਨਾਂ ਵੱਲੋਂ ਐਫ. ਓ. ਬੀ ਆੳੂਟਲੈਟਸ ਦੀ ਕਿਚਨ ਸਮੇਤ ਜਾਂਚ ਤੋਂ ਬਾਅਦ ਤੋਂ ਬਾਅਦ ਹੀ ਪ੍ਰਵਾਨਗੀ ਦਿੱਤੀ ਜਾਵੇਗੀ ਅਤੇ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਮੇਂ-ਸਮੇਂ ’ਤੇ ਉਨਾਂ ਦੀ ਰੁਟੀਨ ਚੈਕਿੰਗ ਕੀਤੀ ਜਾਵੇਗੀ। ਇਸ ਸਬੰਧੀ ਬਾਕੀ ਦਿਸ਼ਾ-ਨਿਰਦੇਸ਼ 4 ਮਈ 2020 ਨੂੰ ਜਾਰੀ  ਹੁਕਮਾਂ ਵਾਲੇ ਹੀ ਰਹਿਣਗੇ।
  ਜ਼ਿਲਾ ਮੈਜਿਸਟ੍ਰੇਟ ਨੇ ਸਪੱਸ਼ਟ ਕੀਤਾ ਹੈ ਕਿ ਦੁਕਾਨਾਂ ਦੇ ਕੇਵਲ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ ਜਦਕਿ ਇਹ ਪਹਿਲਾਂ ਤੋਂ ਜਾਰੀ ਹੁਕਮਾਂ ਅਨੁਸਾਰ ਮਿੱਥੇ ਗਏ ਦਿਨਾਂ ਅਤੇ ਕੈਟੇਗਰੀ ਵਾਈਜ਼ (ਰੋਟੇਸ਼ਨ ਵਾਈਜ਼) ਹੀ ਖੁੱਲਣਗੀਆਂ।

ਸੀ-ਪਾਈਟ ਵੱਲੋਂ ਆਰਮੀ ਦੀ ਭਰਤੀ ਲਈ ਮੁਫ਼ਤ ਆਨਲਾਈਨ ਟੇ੍ਰਨਿੰਗ ਦੀ ਸ਼ੁਰੂਆਤ

(ਫੋਟੋ :-ਸ੍ਰੀ ਐਸ. ਪੀ. ਆਂਗਰਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ)

ਕਪੂਰਥਲਾ ,ਮਈ 2020 - (ਹਰਜੀਤ ਸਿੰਘ ਵਿਰਕ)-

ਸੀ-ਪਾਈਟ ਕੇਂਦਰ, ਕਪੂਰਥਲਾ ਵੱਲੋਂ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਤਰਨ ਤਾਰਨ ਅਤੇ ਅੰਮਿ੍ਰਤਸਰ ਦੇ ਨੌਜਵਾਨਾਂ ਨੂੰ ਆਰਮੀ ਦੀ ਭਰਤੀ ਲਈ ਮੁਫ਼ਤ ਟ੍ਰੇਨਿੰਗ ਦਿੱਤੀ ਜਾਂਦੀ ਹੈ। ਭਾਰਤੀ ਸੈਨਾ ਵੱਲੋਂ ਕੋਵਿਡ-19 ਕਾਰਨ ਸਾਰੀਆਂ ਭਰਤੀ ਰੈਲੀਆਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਪਰੰਤੂ ਲਾਕਡਾੳੂਨ ਖੁੱਲਣ ਉਪਰੰਤ ਜਲਦੀ ਹੀ ਭਰਤੀ ਸ਼ੁਰੂ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ. ਈ. ਓ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿੳੂਰੋ ਕਪੂਰਥਲਾ ਸ੍ਰੀ ਐਸ. ਪੀ ਆਂਗਰਾ ਨੇ ਦੱਸਿਆ ਕਿ ਆਰਮੀ ਵਿਚ ਭਰਤੀ ਦੇ ਚਾਹਵਾਨ ਉਮੀਦਵਾਰਾਂ ਨੂੰ ਲਿਖਤੀ ਪੇਪਰ ਦੀ ਤਿਆਰੀ ਲਈ ਬਹੁਤ ਘੱਟ ਸਮਾਂ ਮਿਲੇਗਾ। ਇਸ ਲਈ ਲਾਕਡਾੳੂਨ ਦੌਰਾਨ ਅਜਿਹੇ ਉਮੀਦਵਾਰਾਂ ਲਈ ਸੀੇ-ਪਾਈਟ ਕੇਂਦਰ ਥੇਹ ਕਾਂਜਲਾ, ਕਪੂਰਥਲਾ ਵੱਲੋਂ 15 ਮਈ ਤੋਂ ਦੋ ਮਹੀਨੇ ਦੀ ਪ੍ਰੀ ਆਨਲਾਈਨ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਭਰਤੀ ਲਈ ਉਮੀਦਵਾਰਾਂ ਦੀ ਉਮਰ 17.5 ਸਾਲ ਤੋਂ 21 ਸਾਲ ਦਰਮਿਆਨ, ਕੱਦ 170 ਸੈਂਟੀਮੀਟਰ, ਛਾਤੀ 77 ਸੈਂਟੀਮੀਟਰ ਬਿਨਾਂ ਫੁਲਾਏ, 82 ਸੈਂਟੀਮੀਟਰ ਫੁਲਾ ਕੇ ਅਤੇ ਦਸਵੀਂ ਵਿਚੋਂ ਘੱਟੋ-ਘੱਟ 45 ਫੀਸਦੀ ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਅਤੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਸੀ-ਪਾਈਟ ਦੇ ਮਾਸਟਰ ਸ੍ਰੀ ਦਵਿੰਦਰ ਪਾਲ ਸਿੰਘ ਨਾਲ 83601-63527 ਅਤੇ ਮਾਸਟਰ ਸ੍ਰੀ ਅਵਤਾਰ ਸਿੰਘ ਨਾਲ 99142-39220 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

ਕੋਰੋਨਾ ਮਹਾਂਮਾਰੀ ਦੌਰਾਨ ਮਿਲਕਫੈੱਡ ਵੱਲੋਂ ਪਹਿਲਾਂ ਦੇ ਮੁਕਾਬਲੇ ਵੱਧ ਦੁੱਧ ਚੁੱਕਿਆ ਜਾ ਰਿਹੈ-ਚੇਅਰਮੈਨ ਕੈਪਟਨ ਹਰਮਿੰਦਰ ਸਿੰਘ

(ਫੋਟੋ :-ਚਿਲਿੰਗ ਪਲਾਂਟ ਵੇਰਕਾ ਡੇਅਰੀ ਸੁਲਤਾਨਪੁਰ ਲੋਧੀ ਵਿਖੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਮਿਲਕਫੈੱਡ ਪੰਜਾਬ ਕੈਪਟਨ ਹਰਮਿੰਦਰ ਸਿੰਘ)

ਮੌਜੂਦਾ ਔਖੀ ਘੜੀ ਵਿਚ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਪੇਸ਼ ਨਹੀਂ ਆਉਣ ਦਿੱਤੀ ਗਈ ਕੋਈ ਮੁਸ਼ਕਲ

ਪੰਜਾਬ ਦੀ ਕਿਸਾਨੀ ਨੂੰ ਅੱਗੇ ਲਿਜਾਣ ਲਈ ਕੀਤੇ ਜਾ ਰਹੇ ਹਨ ਜੀਅ-ਤੋੜ ਯਤਨ

ਸੁਲਤਾਨਪੁਰ ਲੋਧੀ ਦੇ ਵੇਰਕਾ ਚਿਲਿੰਗ ਪਲਾਂਟ ਦਾ ਲਿਆ ਜਾਇਜ਼ਾ

ਕੋਵਿਡ-19 ਦੇ ਮੱਦੇਨਜ਼ਰ ਸਾਰੇ ਸਿਹਤ ਸੁਰੱਖਿਆ ਉਪਾਅ ਯਕੀਨੀ ਬਣਾਉਣ ਦੀ ਕੀਤੀ ਹਦਾਇਤ

ਸੁਲਤਾਨਪੁਰ ਲੋਧੀ (ਕਪੂਰਥਲਾ),  ਮਈ 2020 -(ਹਰਜੀਤ ਸਿੰਘ ਵਿਰਕ)-
ਚੇਅਰਮੈਨ ਮਿਲਕਫੈੱਡ ਪੰਜਾਬ ਕੈਪਟਨ ਹਰਮਿੰਦਰ ਸਿੰਘ ਵੱਲੋਂ ਅੱਜ ਚਿਲਿੰਗ ਪਲਾਂਟ ਵੇਰਕਾ ਡੇਅਰੀ ਸੁਲਤਾਨਪੁਰ ਲੋਧੀ ਦਾ ਦੌਰਾ ਕਰਕੇ ਉਥੇ ਕੋਵਿਡ-19 ਮਹਾਂਮਾਰੀ ਅਤੇ ਲਾਕਡਾੳੂਨ ਦੌਰਾਨ ਦੁੱਧ ਉਤਪਾਦਕਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਪਲਾਂਟ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਔਖੀ ਘੜੀ ਵਿਚ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣੀ ਚਾਹੀਦੀ। ਇਸ ਦੇ ਨਾਲ ਹੀ ਉਨਾਂ ਮੌਜੂਦਾ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਕੋਵਿਡ-19 ਤੋਂ ਬਚਾਅ ਲਈ ਦੁੱਧ ਇਕੱਤਰ ਕਰਨ ਦੀ ਪ੍ਰਕਿਰਿਆ ਦੌਰਾਨ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਅਤੇ ਸਿਹਤ ਸੁਰੱਖਿਆ ਉਪਾਅ ਯਕੀਨੀ ਬਣਾਉਣ ਦੀ ਤਾਕੀਦ ਕੀਤੀ। ਉਨਾਂ ਕਿਹਾ ਕਿ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ, ਸਾਫ਼-ਸਫ਼ਾਈ ਅਤੇ ਹੋਰਨਾਂ ਸਾਵਧਾਨੀਆਂ ਦਾ ਖਾਸ ਖਿਆਲ ਰੱਖਿਆ ਜਾਵੇ। ਉਨਾਂ ਵੇਰਕਾ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ, ਜਿਸ ਵੱਲੋਂ ਲਾਕਡਾੳੂਨ ਅਤੇ ਮਹਾਂਮਾਰੀ ਦੀ ਇਸ ਔਖੀ ਘੜੀ ਵਿਚ ਦਲੇਰੀ ਨਾਲ ਇਕ ਯੋਧੇ ਦੀ ਤਰਾਂ ਕੰਮ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਵਿਚੋਂ ਦੁੱਧ ਦੀਆਂ ਸੁਸਾਇਟੀਆਂ ਕੋਲੋਂ ਕਿਸਾਨਾਂ ਦਾ ਦੁੱਧ ਨਿਰੰਤਰ ਚੁੱਕਿਆ ਅਤੇ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵੱਡੀ ਗੱਲ ਇਹ ਹੈ ਕਿ ਵੇਰਕਾ ਵੱਲੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨੂੰ ਦੁੱਧ ਅਤੇ ਦੁੱਧ ਪਦਾਰਥਾਂ ਦੀ ਨਿਰੰਤਰ ਸਪਲਾਈ ਕੀਤੀ ਜਾ ਰਹੀ ਹੈ, ਜਿਸ ਨਾਲ ਹਿਮਾਚਲ ਵਿਚ ਵੀ ਵੇਰਕਾ ਘਰ-ਘਰ ਪਸੰਦ ਕੀਤਾ ਜਾਣ ਵਾਲਾ ਬ੍ਰਾਂਡ ਬਣ ਗਿਆ ਹੈ। 
ਚੇਅਰਮੈਨ ਕੈਪਟਨ ਹਰਮਿੰਦਰ ਸਿੰਘ, ਜਿਨਾਂ ਦਾ ਸੁਲਤਾਨਪੁਰ ਲੋਧੀ ਆਪਣਾ ਨਗਰ ਹੈ, ਨੇ ਕਿਹਾ ਕਿ ਉਨਾਂ ਦੀ ਕੋਸ਼ਿਸ਼ ਹੈ ਕਿ ਇਸ ਮੁਸ਼ਕਲ ਘੜੀ ਵਿਚ ਪੰਜਾਬ ਦੀ ਕਿਸਾਨੀ, ਜੋ ਕਿ ਲਗਭਗ 25 ਫੀਸਦੀ ਡੇਅਰੀ ਵਪਾਰ ਨਾਲ ਸਬੰਧਤ ਹੈ, ਦਾ ਨੁਕਸਾਨ ਨਾ ਹੋਵੇ। ਇਸੇ ਲਈ ਮਿਲਕਫੈੱਡ ਵੱਲੋਂ ਪਹਿਲਾਂ ਦੇ ਮੁਕਾਬਲੇ ਵੱਧ ਦੁੱਧ ਚੁੱਕਿਆ ਜਾ ਰਿਹਾ ਹੈ। ਇਸ ਤਹਿਤ ਮਿਲਕਫੈੱਡ ਦੀਆਂ ਸੁਸਾਇਟੀਆਂ ਪੰਜਾਬ ਦੇ ਕਿਸਾਨਾਂ ਦਾ ਦੁੱਧ ਇਕੱਠਾ ਕਰਕੇ ਉਨਾਂ ਨੂੰ ਬਣਦੀ ਪੂਰੀ ਕੀਮਤ ਦੇ ਕੇ ਦੁੱਧ ਚੁੱਕ ਰਹੀਆਂ ਹਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਜੀਅ-ਤੋੜ ਯਤਨ ਕੀਤੇ ਜਾ ਰਹੇ ਹਨ ਕਿ ਪੰਜਾਬ ਦੀ ਕਿਸਾਨੀ ਅੱਗੇ ਵਧੇ। ਉਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਹੁਣ ਨਾ ਕੇਵਲ ਪੰਜਾਬ ਬਲਕਿ ਮੁਲਕ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਦਾ ਵੀ ਢਿੱਡ ਭਰਨ ਦੇ ਸਮਰੱਥ ਹੈ। 
ਇਸ ਮੌਕੇ ਚਿਿਗ ਪਲਾਂਟ ਵੇਰਕਾ ਡੇਅਰੀ ਸੁਲਤਾਨਪੁਰ ਲੋਧੀ ਦੇ ਇੰਚਾਰਜ ਸ. ਸੁਰਜੀਤ ਸਿੰਘ ਨੇ ਦੱਸਿਆ ਕਿ ਸੁਲਤਾਨਪੁਰ ਏਰੀਏ ਵਿਚੋਂ ਵੇਰਕਾ ਵੱਲੋਂ ਰੋਜ਼ਾਨਾ 42 ਹਜ਼ਾਰ ਲੀਟਰ ਦੁੱਧ ਇਕੱਤਰ ਕੀਤਾ ਜਾ ਰਿਹਾ ਹੈ, ਜਿਸ ਵਿਚੋਂ ਚਿਲਿੰਗ ਪਲਾਂਟ ਵੱਲੋਂ 14 ਹਜ਼ਾਰ ਲੀਟਰ ਅਤੇ 18 ਬਲਕ ਮਿਲਕ ਕੂਲਰਾਂ (ਬੀ. ਐਮ. ਸੀ) ਵੱਲੋਂ 30 ਹਜ਼ਾਰ 600 ਦੁੱਧ ਲੀਟਰ ਇਕੱਠਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਵੇਰਕਾ ਨਾਲ ਇਥੇ 134 ਸੁਸਾਇਟੀਆਂ ਅਤੇ 17 ਡੇਅਰੀ ਫਾਰਮਰ ਜੁੜੇ ਹੋਏ ਹਨ। ਇਸ ਮੌਕੇ ਜਨਰਲ ਮੈਨੇਜਰ ਵੇਰਕਾ ਡੇਅਰੀ ਜਲੰਧਰ ਸ. ਰੁਪਿੰਦਰ ਸਿੰਘ ਸੇਖੋਂ ਅਤੇ ਮੈਨੇਜਰ ਖ਼ਰੀਦ ਸ. ਸੁਰਜੀਤ ਸਿੰਘ, ਸ੍ਰੀ ਵਰੁਣ ਚੱਢਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਡੀ. ਸੀ

(ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ)

ਜ਼ਿਲੇ ਵਿਚ ਹੁਣ ਤੱਕ 13 ਕਿਸਾਨਾਂ ’ਤੇ ਹੋਏ ਮਾਮਲੇ ਦਰਜ਼
ਕਪੂਰਥਲਾ,  ਮਈ  2020-(ਹਰਜੀਤ ਸਿੰਘ ਵਿਰਕ)
ਜ਼ਿਲੇ ਵਿਚ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਦਫ਼ਾ 144 ਲਗਾਈ ਗਈ ਹੈ ਅਤੇ ਇਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਕਣਕ ਦਾ ਨਾੜ ਸਾੜਨ ਵਾਲੇ 13 ਕਿਸਾਨਾਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਵਰਤਾਰੇ ਨੂੰ ਰੋਕਣ ਲਈ ਜ਼ਿਲੇ ਵਿਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਜ਼ਿਲੇ ਵਿਚ 41 ਕੋਆਰਡੀਨੇਟਰ ਅਤੇ 327 ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਜ਼ਮੀਨ ਵਿਚ ਮਿਲਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਵਾਤਾਵਰਨ ਪਲੀਤ ਹੁੰਦਾ ਹੈ ਅਤੇ ਅੱਗ ਨਾਲ ਪੈਦਾ ਧੂੰਆਂ ਸਾਡੇ ਫੇਫੜਿਆਂ ਅਤੇ ਸਾਡੀ ਸਿਹਤ ਨੂੰ ਖ਼ਰਾਬ ਕਰਦਾ ਹੈ ਅਤੇ ਇਹ ਸਾਨੂੰ ਕੋਰੋਨਾ ਦੀ ਬਿਮਾਰੀ ਦਾ ਸ਼ਿਕਾਰ ਵੀ ਬਣਾ ਸਕਦਾ ਹੈ। 
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਨਾਜਰ ਸਿੰਘ ਨੇ ਦੱਸਿਆ ਕਿ ਕਣਕ ਦਾ ਨਾੜ ਸਾੜਨ ਵਾਲਿਆਂ ਖਿਲਾਫ਼ ਐਨ. ਜੀ. ਟੀ ਕੋਰਟ ਦੇ ਹੁਕਮਾਂ ਅਨੁਸਾਰ 2500 ਤੋਂ 15 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਉਨਾਂ ਕਿਹਾ ਕਿ ਕਿਸਾਨੀ ਪਹਿਲਾਂ ਹੀ ਮੁਸ਼ਕਲ ਦੌਰ ਵਿਚੋਂ ਲੰਘ ਰਹੀ ਹੈ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਸਮੇਂ ਦੀ ਲੋੜ ਹੈ। ਉਨਾਂ ਕਿਹਾ ਕਿ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਨਾਲ ਪਲੀਤ ਵਾਤਾਵਰਨ ਸਾਡੀ ਬਿਮਾਰੀਆਂ ਖਿਲਾਫ਼ ਲੜਨ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ ਹੈ। ਉਨਾਂ ਕਿਹਾ ਕਿ ਇਸ ਨਾਲ ਸਾਹ ਦੀਆਂ ਬਿਮਾਰੀਆਂ ਵਿਚ ਵਾਧਾ ਹੁੰਦਾ ਹੈ, ਜੋ ਸਾਨੂੰ ਕੋਰੋਨਾ ਬਿਮਾਰੀ ਦਾ ਸ਼ਿਕਾਰ ਬਣਾ ਸਕਦਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਮਾਹਿਰਾਂ ਵੱਲੋਂ ਕੋਰੋਨਾ ਤੋਂ ਬਚਣ ਲਈ ਸਾਨੂੰ ਆਪਣੀ ਸਰੀਰਕ ਸ਼ਕਤੀ ਨੂੰ ਤਾਕਤਵਰ ਰੱਖਣ ਲਈ ਕਿਹਾ ਜਾ ਰਿਹਾ ਹੈ, ਕਿਉਂਕ ਕਮਜ਼ੋਰ ਸਰੀਰਕ ਸ਼ਕਤੀ ਵਾਲੇ ਲੋਕਾਂ ’ਤੇ ਇਹ ਬਿਮਾਰੀ ਜਲਦੀ ਅਟੈਕ ਕਰਦੀ ਹੈ। ਉਨਾਂ ਕਿਹਾ ਕਿ ਚੰਗਾ ਵਾਤਾਵਰਨ, ਚੰਗੀ ਸਿਹਤ ਅਤੇ ਚੰਗਾ ਖਾਣਾ ਸਾਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਕਦੇ ਹਨ।

ਗੁਰੂ ਨਾਨਕ ਮਿਸ਼ਨ ਦਾਉਧਰ ਅਤੇ ਗਰੀਨ ਪੰਜਾਬ ਮਿਸ਼ਨ ਜਗਰਾਓਂ ਵਲੋਂ ਪਿੰਡ ਦਾਉਧਰ ਵਿਖੇ 1100 ਬੂਟੇ ਲੌਣ ਦਾ ਕੰਮ ਸ਼ੁਰੂ

 ਦਾਉਧਰ , ਮਈ 2020 -(ਬਲਬੀਰ ਬਾਠ)

ਸੰਸਥਾ ਗੁਰੂ ਨਾਨਕ ਮਿਸ਼ਨ ਦਾਉਧਰ ਅਤੇ ਦ ਗਰੀਨ ਪੰਜਾਬ ਮਿਸ਼ਨ ਟੀਮ ਤਹਿਤ ਪਿੰਡ ਦਾਉਧਰ ਦੇ ਸੱਤ ਪਾਸਿਆਂ ਤੋਂ ਪਿੰਡ ਦੀ ਹੱਦ ਤੱਕ ਕਈ ਪ੍ਰਕਾਰ ਦੇ, ਛਾਂ ਦਾਰ ਅਤੇ ਹਰਬਲ ਪੌਦਿਆਂ ਨੂੰ ਲਗਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿੱਚ, ਕੱਲ ਤੋਂ ਜਾਣੀ ਸੱਤ ਮਈ ਤੋਂ ਰੁੱਖ ਲਗਾਉਣ ਲਈ ਟੋਏ ਪੁੱਟਣ ਵਿੱਚ ਲੱਗੇ  ਹੋਏ ਹਾਂ ਜੋ ਕੇ ਤਕਰੀਬਨ ਗਿਆਰਾਂ ਸੌ ਤੋਂ ਵੱਧ ਰੁੱਖ ਲਗਾਏ ਜਾ  ਰਹੇ ਹਨ, ਜਿਸ ਵਿੱਚ ਸਭ ਤੋਂ ਵੱਧ ਸੁਹੰਜਣਾ ਦੇ ਰੁੱਖ ਲਗਾ ਰਹੇ ਹਾਂ, ਜਿਸ ਤੋਂ ਕੋਈ ਵੀ, ਫਲੀਆਂ ਤੋੜ ਕੇ, ਸੁੱਕੀ ਅਤੇ ਤਰੀ ਵਾਲੀ ਸਬਜੀ ਬਣਾ ਸਕਦਾ ਹੈ ਅਚਾਰ ਪਾ ਸਕਦਾ ਹੈ ਅਤੇ ਇਸ ਦੇ  ਪੱਤਿਆਂ ਦਾ ਸਾਗ ਅਤੇ ਭੁਰਜੀ ਵੀ ਬਣਾ ਸਕਦੇ ਹਨ ਅਤੇ  ਇਸਦੇ ਪੱਤਿਆਂ ਨੂੰ ਘੋਟਕੇ ਪੀਣ ਦੁਆਰਾ ਕਈ ਬੀਮਾਰੀਆਂ ਦੂਰ  ਕਰ ਸਕਦੇ ਹਨ, ਇਸੇ ਹੀ ਤਰ੍ਹਾਂ ਹੋਰ ਕਈ ਕਿਸਮ ਦੇ, ਲੋਕਾਂ ਦੇ  ਕੰਮ ਆਉਣ ਵਾਲੇ ਰੁੱਖ ਲਗਾ ਰਹੇ ਹਾਂ, ਜਿਸ ਵਿੱਚ ਸਹਿਯੋਗ ਦੀ  ਲੋੜ ਜਰੂਰ ਪਵੇਗੀ, ਜੇ ਲੱਗਦਾ ਹੈ ਕੇ ਇਹ ਕੰਮ ਮਨੁੱਖਤਾ ਲਈ  ਸਹੀ ਹੋ ਰਿਹਾ ਹੈ ਤਾਂ ਆਪਾਂ ਮਿਲਕੇ ਕੁਝ ਹੋਰ ਵਧੀਆ ਕਰੀਏ,  ਧੰਨਵਾਦ ਜੀ। ਗੁਰ ਨਾਨਕ ਮਿਸ਼ਨ ਦਾਉਧਰ ਦੇ ਸੇਵਾਦਾਰ ਸ ਕੁਲਦੀਪ ਸਿੰਘ ਦਾਉਧਰ ਵਲੋਂ ਇਹ ਸਾਰੀ ਜਾਣਕਾਰੀ ਸਾਜੀ ਕੀਤੀ ਗਈ 

ਤਾਜਾ-ਮੌਸਮ ✍️ਸਲੇਮਪੁਰੀ ਦੀ ਚੂੰਢੀ

ਤਾਜਾ-ਮੌਸਮ!

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅੱਜ ਤੇ ਕੱਲ੍ਹ ਜਿਆਦਾਤਰ ਥਾਂਈ ਮੌਸਮ ਸਾਫ਼ ਰਹੇਗਾ, 1-2 ਥਾਂ ਕਮਜ਼ੋਰ ਨਿੱਕੀ ਕਾਰਵਾਈ ਤੋਂ ਇਨਕਾਰ ਨਹੀਂ।

ਹਵਾ ਰੁਕਣ ਤੇ ਦੁਪਹਿਰ ਤਪਣ ਬਾਅਦ ਪੈਦਾ ਹੋਈ ਗਰਮੀ ਤੇ ਨਮੀ ਦੇ ਮੌਜੂਦ ਹੋਣ ਨਾਲ ਬਣਨ ਵਾਲੇ ਗਰਜ-ਚਮਕ ਵਾਲੇ ਬੱਦਲ(Heat cell) 9 ਤੋਂ 12 ਮਈ ਦਰਮਿਆਨ 1-2 ਵਾਰ ਟੁੱਟਵੇਂ ਛਰਾਟੇ ਦੇ ਸਕਦੇ ਹਨ, ਵਧੇਰੇ ਸੰਭਾਵਨਾ ਦੱਖਣ-ਪੱਛਮੀ ਪੰਜਾਬ ਚ ਹੈ। 

9 ਤੋਂ 13 ਮਈ ਤੱਕ ਦੁਪਹਿਰ ਵੇਲੇ ਪਾਰਾ 40℃ ਲਾਗੇ ਤੇ ਇਸਤੋਂ ਓੁੱਪਰ ਜਾ ਸਕਦਾ ਹੈ ਪਰ ਲੂ ਦੀ ਓੁਮੀਦ ਨਾ ਬਰਾਬਰ ਹੈ। 14 ਤੋਂ 16 ਮਈ ਦੌਰਾਨ ਅਗਲਾ ਠੰਡਾ ਪੱਛਮੀ ਸਿਸਟਮ ਪਾਰੇ ਚ ਹੋਰ ਵਾਧੇ ਦੀ ਸੰਭਾਵਨਾ ਨੂੰ 18 ਤੱਕ ਟਾਲ ਸਕਦਾ ਹੈ।

ਇੱਕ ਹਫਤੇ ਤੋਂ ਚੱਲ ਰਹੀਆਂ ਕਾਰਵਾਈਆਂ ਨੇ ਖਿੱਤੇ ਪੰਜਾਬ ਦੇ ਬਹੁਤੇ ਹਿੱਸਿਆ ਨੂੰ ਗਰਜ਼ ਚਮਕ, ਕਾਲੀ ਬੋਲੀ ਹਨੇਰੀ, ਮੀਂਹ ਦੇ ਤੇਜ਼ ਛਰਾਟਿਆਂ ਤੇ ਕਿਤੇ-ਕਿਤੇ ਗੜੇਮਾਰੀ ਨਾਲ ਪ੍ਭਾਵਿਤ ਕੀਤਾ ਜਿਸ ਨਾਲ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ਼ ਹੋਈ ਹੈ,ਰਾਤਾਂ ਠੰਢੀਆਂ ਹੋ ਗਈਆਂ ਹਨ।

ਦੱਸੇ ਮੁਤਾਬਿਕ ਅੱਜ ਸਵੇਰ ਕਾਫ਼ੀ ਠੰਡੀ ਰਹੀ ਘੱਟੋ-ਘੱਟ ਪਾਰਾ ਆਮ ਨਾਲੋੰ ਕਾਫ਼ੀ ਘੱਟ ਰਿਹਾ ਸਵੇਰ ਵੇਲੇ 15 ਤੋਂ 18°c ਵਾਲੇ ਇਲਾਕੇ 

ਆਦਮਪੁਰ                 15°c

ਪਠਾਨਕੋਟ 15.6°c + 3mm

ਮੋਗਾ                     15.9°c

ਓੂਨਾ                        16°c

ਤਰਨਤਾਰਨ            16.4°c

ਜਲੰਧਰ                 16.5°c

ਹਲਵਾਰਾ               16.8°c

ਅੰਮ੍ਰਿਤਸਰ                 17°c

ਬਲਾਚੌਰ ਈਸਟ        17.1°c

ਗੁਰਦਾਸਪੁਰ            17.7°c

ਬਠਿੰਡਾ ਏਅਰਪੋਰਟ   17.8°c

ਪਟਿਆਲਾ NW          18°c

ਕਿਸਾਨ ਵੀਰਾਂ ਲਈ ਆਪਣੇ ਰੁਕੇ ਕੰਮਾਂ ਨੂੰ ਨੇਪਰੇ ਚਾੜਨ ਲਈ ਹੁਣ ਸਮਾਂ ਅਨਕੂਲ ਹੈ।

ਧੰਨਵਾਦ ਸਹਿਤ।

ਪੇਸ਼ਕਸ਼ - 

 ਸੁਖਦੇਵ ਸਲੇਮਪੁਰੀ

 7ਮਈ, 2020

SHO ਅਮਨਦੀਪ ਕੌਰ ਦਾ ਭਟਾਰਾ ਪਰਿਵਾਰ ਬਰਨਾਲਾ ਵਲੋਂ ਤਹਿਦਿਲ ਤੋਂ ਧੰਨਵਾਦ

ਬਰਨਾਲਾ, ਮਈ 2020 -(ਗੁਰਸੇਵਕ ਸੋਹੀ)-

ਐਸ ਐਚ ਓ ਅਮਨਦੀਪ ਕੌਰ ਮੇਡਮ ਜੀ ਮੰਡੀ ਅਹਿਮਦ ਗੜ੍ਹ ਦਾ ਅਸੀਂ ਅਪਣੇ ਤਹਿ ਦਿਲੋ ਧੰਨਵਾਦ ਹਾਂ ਅਤੇ ਸ਼ੁਕਰੀਆ ਕਰਦੇ ਹਾਂ, ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਕੋਰੋਨਾ ਵਾਇਰਸ ਦੀ ਮਾਹਾਮਾਰੀ ਕਰਕੇ ਦੇਸ਼ ਵਿੱਚ ਲੋਕਡਾਉਣ ਅਤੇ ਪੰਜਾਬ ਵਿੱਚ ਲੋਕਡਾਉਣ ਕਰਫਿਊ ਲਗਾ ਹੋਣ ਕਰਕੇ ਅਪਣੇ ਮੁਲਾਜਮਾਂ ਨੂੰ ਨਾਲ ਲੈਕੇ, ਸਾਡੇ ਕੁੱੜਮਾ ਦੇ ਘਰ ਜਾਕੇ ਸਾਡੇ ਪੁੱਤਰ ਅਤੇ ਬਹੁਰਾਣੀ ਦੀ ਸ਼ਾਦੀ ਦੀ ਸਾਲ ਗਿਰਹਾ Happy Wedding Anniversary  ਦੀ ਖੁਸ਼ੀ ਵਿੱਚ ਬਚਿੱਆਂ ਨੂੰ ਕੇਕ ਦਿੱਤਾ ਅਤੇ ਇਸ ਖੁਸ਼ੀ ਦੀ ਘੜੀ ਨੂੰ ਹੋਰ ਚੋਗੂਣਾ ਕਰ ਦਿੱਤਾ, ਅਸੀਂ ਬਾਕੀ ਦੇ  ਸਾਰੇ ਪਰਿਵਾਰ ਵਾਲੇ ਬਰਨਾਲਾ ਵਿੱਚ ਹਾਂ, ਸਾਨੂੰ ਬਾਕੀ  ਪਰਿਵਾਰ ਨੂੰ ਇਹ ਸੁਣਕੇ ਅਤੇ ਵੀਡੀਓ ਦੇਖਕੇ ਬਹੁਤ ਬਹੁਤ ਖੁਸ਼ੀ ਹੋਈ ਹੈ,ਸਾਡਾ ਸਾਰਾ ਭਟਾਰਾ ਪਰਿਵਾਰ ਬਰਨਾਲਾ ਤੋਂ SHO ਮੇਡਮ ਅਮਨਦੀਪ ਕੌਰ ਜੀ ਮੰਡੀ ਅਹਿਮਦ ਗੜ੍ਹ ਦਾ ਫਿਰ ਤੋਂ Welcome ਧੰਨਵਾਦ ਸ਼ੁਕਰੀਆ ਕਰਦੇ ਹਾਂ ਅਤੇ ਅਸ਼ੀਰਵਾਦ ਦਿੰਦੇ ਹਾਂ, ਕਿ, ਪਰਮਪਿਤਾ ਪਰਮੇਸ਼ਰ ਆਪ ਸੱਭ ਨੂੰ ਤੰਦਰੁਸਤੀਆਂ ਖੁਸ਼ੀਆਂ ਚੜਦੀਆਂ ਕਲਾ ਦਿੰਦਾ ਰਹੇ।ਇਸ ਗੱਲ ਦਾ ਪ੍ਰਗਟਾਵਾ ਸਾਡੇ ਕਲਮ ਨੀਵਸ ਸ਼੍ਰੀ ਪੰਡਿਤ ਰਮੇਸ਼ ਕੁਮਾਰ ਭਟਾਰਾ ਨੇ ਪੱਤਰਕਾਰ ਗੁਰਸੇਵਕ ਸੋਹੀ ਨਾਲ ਫੋਨ ਤੇ ਕਿਤੇ।

ਵੀਰਵਾਰ ਤੋਂ ਪੰਜਾਬ 'ਚ ਦੁਕਾਨਾਂ ਸਵੇਰੇ 7 ਤੋਂ 3 ਵਜੇ ਤਕ ਖੁੱਲ੍ਹਣਗੀਆਂ, ਸਰਕਾਰ ਨੇ ਜਾਰੀ ਕੀਤਾ ਆਦੇਸ਼

 

ਚੰਡੀਗੜ੍ਹ , ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)

ਪੰਜਾਬ ਵਿਚ ਹੁਣ ਦੁਕਾਨਾਂ ਸਵੇਰੇ ਸੱਤ ਵਜੇ ਤੋਂ ਦੁਪਹਿਰ ਤਿੰਨ ਵਜੇ ਤਕ ਖੁੱਲ੍ਹਣਗੀਆਂ ਜਦਕਿ ਕੁਝ ਹੀ ਦਿਨ ਪਹਿਲਾਂ ਸਰਕਾਰ ਨੇ ਦੁਕਾਨਾਂ ਖੋਲ੍ਹਣ ਦਾ ਸਮਾਂ ਨੌਂ ਵਜੇ ਤੋਂ ਇਕ ਵਜੇ ਤਕ ਦਾ ਕੀਤਾ ਸੀ। ਏਨੇ ਘੱਟ ਸਮੇਂ ਨੂੰ ਲੈ ਕੇ ਦੁਕਾਨਾਂ 'ਤੇ ਭੀੜ ਨਾ ਹੋਵੇ ਇਸ ਲਈ ਇਨ੍ਹਾਂ ਨੂੰ ਖੋਲ੍ਹਣ ਦੇ ਸਮੇਂ ਨੂੰ ਦੋ ਘੰਟੇ ਹੋਰ ਵਧਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਬੈਂਕਾਂ ਨੂੰ ਵੀ ਹੁਣ ਜਨਤਕ ਕੰਮ ਸਵੇਰੇ 9 ਵਜੇ ਤੋਂ ਇਕ ਵਜੇ ਤਕ ਕਰਨ ਲਈ ਕਿਹਾ ਗਿਆ ਹੈ। ਪਰ ਗ਼ੈਰ-ਜਨਤਕ ਕੰਮ ਉਹ ਆਪਣੀ ਸਹੂਲਤ ਤੇ ਲੋੜ ਅਨੁਸਾਰ ਕਰ ਸਕਦੇ ਹਨ। ਵਧੀਕ ਚੀਫ ਸਕੱਤਰ ਗ੍ਰਹਿ ਸਤੀਸ਼ ਚੰਦਰਾ ਨੇ ਇਹ ਆਦੇਸ਼ ਜਾਰੀ ਕਰਦਿਆਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਇਨ੍ਹਾਂ ਆਦੇਸ਼ਾਂ ਨੂੰ ਤੁਰੰਤ ਲਾਗੂ ਕਰਵਾਉਣ ਤੇ ਸਰੀਰਕ ਦੂਰੀ ਆਦਿ ਦੀ ਪਾਲਣਾ ਯਕੀਨੀ ਬਣਾਉਣ।

ਪਾਕਿਸਤਾਨ 'ਚ ਮੁਸਲਿਮ ਨਾਲ ਵਿਆਹ ਕਰਵਾਉਣ ਵਾਲੀ ਸਿੱਖ ਕੁੜੀ ਦਾ ਜਨਮ ਸਰਟੀਫਿਕੇਟ ਮੰਗਿਆ

 

ਲਾਹੌਰ, ਮਈ 2020- (ਏਜੰਸੀ) - ਪਾਕਿਸਤਾਨ ਦੀ ਇਕ ਅਦਾਲਤ ਨੇ ਸਿੱਖ ਕੁੜੀ ਦਾ ਕੰਪਿਊਟਰੀਕ੍ਰਿਤ ਜਨਮ ਸਰਟੀਫਿਕੇਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ, ਜਿਸਦਾ ਪਿਛਲੇ ਸਾਲ ਮੁਸਲਿਮ ਮੁੰਡੇ ਨਾਲ ਵਿਆਹ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਸੀ। ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਹੋਵੇਗੀ।

ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ੇਹਰਾਮ ਸਰਵਰ ਨੇ ਮੰਗਲਵਾਰ ਨੂੰ ਮੁਹੰਮਦ ਹਸਨ ਦੀ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤਾ। ਹਸਨ ਨੇ ਜਗਜੀਤ ਕੌਰ ਨੂੰ ਸੌਂਪਣ ਦੀ ਮੰਗ ਕੀਤੀ ਹੈ। ਫਿਲਹਾਲ ਜਗਜੀਤ ਇਕ ਅਦਾਲਤ ਦੇ ਹੁਕਮ 'ਤੇ ਪਨਾਹਗਾਹ 'ਚ ਰਹਿ ਰਹੀ ਹੈ। ਜੱਜ ਨੇ ਜਗਜੀਤ ਦੀ ਉਮਰ ਤੈਅ ਕਰਨ ਲਈ ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ ਵੱਲੋਂ ਜਾਰੀ ਉਸ ਦਾ ਜਨਮ ਸਰਟੀਫਿਕੇਟ ਪੇਸ਼ ਕਰਨ ਦਾ ਹੁਕਮ ਦਿੱਤਾ, ਤਾਂ ਜੋ ਪਟੀਸ਼ਨ 'ਤੇ ਫ਼ੈਸਲਾ ਕੀਤਾ ਜਾ ਸਕੇ। ਨਨਕਾਣਾ ਸਾਹਿਬ ਦੇ ਗ੍ੰਥੀ ਦੀ ਧੀ ਜਗਜੀਤ ਨੂੰ ਲਾਹੌਰ ਦੇ ਦਾਰੁਲ ਅਮਨ 'ਚ ਭੇਜ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਨੇ ਲਾਹੌਰ ਹਾਈ ਕੋਰਟ 'ਚ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰਨ ਤੇ ਹਸਨ ਨਾਲ ਵਿਆਹ ਦੀ ਗੱਲ ਕਹੀ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਉਹ ਪਿਤਾ ਦੇ ਘਰ ਨਹੀਂ ਪਰਤਣਾ ਚਾਹੁੰਦੀ। ਹਾਲਾਂਕਿ ਜਗਜੀਤ ਦੇ ਭਰਾ ਮਨਮੋਹਨ ਸਿੰਘ ਨੇ ਦੋਸ਼ ਲਗਾਇਆ ਸੀ ਕਿ ਜਦੋਂ ਇਹ ਘਟਨਾ ਹੋਈ ਉਦੋਂ ਜਗਜੀਤ 16 ਸਾਲ ਤੋਂ ਵੀ ਘੱਟ ਉਮਰ ਦੀ ਸੀ। ਹਸਨ ਨੇ ਵਕੀਲ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਜਗਜੀਤ ਜਦੋਂ 19 ਸਾਲ ਦੀ ਸੀ। ਉਸ ਦਾ ਕੰਪਿਊਟਰੀਕ੍ਰਿਤ ਸਰਟੀਫਿਕੇਟ ਬਣਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਗਜੀਤ ਦੇ ਪਰਿਵਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਵੀਡੀਓ 'ਚ ਪਰਿਵਾਰ ਦੇ ਇਕ ਮੈਂਬਰ ਨੇ ਦੋਸ਼ ਲਗਾਇਆ ਸੀ ਕਿ ਪਿਛਲੇ ਸਾਲ ਸਤੰਬਰ 'ਚ ਕੁਝ ਲੋਕਾਂ ਨੇ ਉਸ ਦੇ ਘਰ 'ਤੇ ਹਮਲਾ ਕਰ ਕੇ ਜਗਜੀਤ ਨੂੰ ਅਗਵਾ ਕਰ ਲਿਆ ਸੀ। ਉਸ ਤੋਂ ਬਾਅਦ ਉਸ ਦੀ ਜਬਰੀ ਧਰਮ ਤਬਦੀਲ ਕਰ ਦਿੱਤਾ ਗਿਆ ਤੇ ਇਕ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾ ਦਿੱਤਾ ਗਿਆ। ਭਾਰਤ ਨੇ ਪਾਕਿਸਤਾਨ ਨੂੰ ਇਸ ਮੁੱਦੇ 'ਤੇ ਚਿੰਤਾ ਪ੍ਰਗਟਾਈ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰੇ 'ਤੇ ਅੱਤਿਆਚਾਰ ਦੀਆਂ ਘਟਨਾਵਾਂ ਆਮ ਸਾਹਮਣੇ ਆਉਂਦੀਆਂ ਰਹਿੰਦੀਆਂ

ਅੱਜ ਤੋਂ ਖੁੱਲ੍ਹਣਗੇ ਸ਼ਰਾਬ ਦੇ ਠੇਕੇ

ਛੇ ਜ਼ਿਲ੍ਹਿਆਂ ਅੰਮ੍ਰਿਤਸਰ, ਮੁਕਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ 'ਚ ਠੇਕੇਦਾਰਾਂ ਦਾ ਠੇਕੇ ਖੋਲਣ ਤੋਂ ਇਨਕਾਰ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਸਰਕਾਰ ਨੇ 42 ਦਿਨ ਬਾਅਦ ਵੀਰਵਾਰ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ ਫ਼ੈਸਲੇ 'ਤੇ ਠੇਕੇਦਾਰ ਵੰਡੇ ਗਏ ਹਨ। ਛੇ ਜ਼ਿਲ੍ਹਿਆਂ ਅੰਮ੍ਰਿਤਸਰ, ਮੁਕਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਤਰਨਤਾਰਨ ਵਿਚ ਠੇਕੇਦਾਰਾਂ ਨੇ ਸਾਫ਼ ਇਨਕਾਰ ਕਰ ਦਿੱਤਾ ਹੈ।

ਉਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਸਰਕਾਰ ਡੇਢ ਮਹੀਨੇ ਦਾ ਟੈਕਸ ਮਾਫ਼ ਕਰੇ। ਉੱਥੇ, ਮੋਗਾ, ਬਰਨਾਲਾ ਤੇ ਕਪੂਰਥਲਾ ਵਿਚ ਠੇਕੇਦਾਰਾਂ ਨੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਹੈ। ਹੋਰ ਜ਼ਿਲ੍ਹਿਆਂ ਵਿਚ ਠੇਕੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤਕ ਖੁੱਲ੍ਹਣਗੇ। ਸਰੀਰਕ ਦੂਰੀ ਬਣਾ ਕੇ ਰੱਖਣ ਲਈ ਸਰਕਾਰ ਨੇ ਹੋਮ ਡਲਿਵਰੀ ਦਾ ਫ਼ੈਸਲਾ ਲਿਆ ਹੈ। ਆਬਕਾਰੀ ਅਤੇ ਕਰ ਵਿਭਾਗ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਦਿੱਤਾ ਹੈ ਕਿ ਹੋਮ ਡਲਿਵਰੀ ਕਿਵੇਂ ਅਤੇ ਕਦੋਂ ਤਕ ਹੋ ਸਕੇਗੀ, ਇਸਦਾ ਫ਼ੈਸਲਾ ਉਹ ਖੁਦ ਕਰਨ।

ਠੇਕਿਆਂ ਦੇ ਬਾਹਰ ਮਾਰਕਿੰਗ ਕਰਨੀ ਹੋਵੇਗੀ। ਇਕ ਸਮੇਂ ਪੰਜ ਤੋਂ ਜ਼ਿਆਦਾ ਗ੍ਰਾਹਕ ਠੇਕੇ 'ਤੇ ਜਮ੍ਹਾਂ ਨਹੀਂ ਹੋ ਸਕਣਗੇ। ਠੇਕੇ 'ਤੇ ਸੈਨੀਟਾਈਜ਼ਰ ਲਾਜ਼ਮੀ ਤੌਰ 'ਤੇ ਹੋਵੇਗਾ। ਦੁਕਾਨ ਦੇ ਅੰਦਰ ਕਰਮਚਾਰੀਆਂ ਨੂੰ ਦੂਰੀ ਦਾ ਧਿਆਨ ਰੱਖਣਾ ਹੋਵੇਗਾ। ਠੇਕੇ ਉਦੋਂ ਤਕ ਹੀ ਖੁੱਲ੍ਹਣਗੇ ਜਦੋਂ ਤਕ ਕਰਫਿਊ ਵਿਚ ਛੋਟ ਹੋਵੇਗੀ।

 

ਨਵਾਂ ਫਾਰਮੂਲਾ ਆਇਆ ਸਾਮਣੇ ,ਪਹਿਲੀ ਵਾਰ ਹੋਵੇਗੀ ਹੋਮ ਡਲਿਵਰੀ

ਆਬਕਾਰੀ ਅਤੇ ਕਰ ਕਾਨੂੰਨ-1914 ਵਿਚ ਸ਼ਰਾਬ ਦੀ ਹੋਮ ਡਲਿਵਰੀ ਦੀ ਤਜਵੀਜ਼ ਨਹੀਂ ਹੈ ਪਰ ਵਿਭਾਗ ਨੇ ਹੋਮ ਡਲਿਵਰੀ ਦੀ ਵਿਸ਼ੇਸ਼ ਛੋਟ ਦਿੱਤੀ ਹੈ। ਇਹ ਛੋਟ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਠੇਕੇ ਪੂਰੇ ਸਮੇਂ ਲਈ ਨਹੀਂ ਖੁੱਲ੍ਹ ਜਾਂਦੇ।

 

ਹੋਮ ਡਲਿਵਰੀ ਲਈ ਕੁਸ਼ ਸ਼ਰਤਾਂ ਪੂਰੀਆਂ ਕਰਨੀਆਂ ਜਰੂਰੀ

ਇਕ ਵੈਂਡਰ ਨੂੰ ਦੋ ਲੋਕਾਂ ਨੂੰ ਹੋਮ ਡਲਿਵਰੀ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ, ਜਿਸ ਕੋਲ ਵਿਭਾਗ ਦਾ ਪਛਾਣ ਪੱਤਰ ਹੋਵੇਗਾ ਤੇ ਕਰਫਿਊ ਪਾਸ ਹੋਵੇਗਾ।

ਉਸੇ ਗੱਡੀ 'ਤੇ ਹੋਮ ਡਲਿਵਰੀ ਕੀਤੀ ਜਾ ਸਕਦੀ ਹੈ, ਜਿਸਨੂੰ ਵਿਭਾਗ ਨੇ ਮਨਜ਼ੂਰੀ ਦਿੱਤੀ ਹੈ। ਵਹੀਕਲ ਦਾ ਕਰਫਿਊ ਪਾਸ ਵੀ ਬਣੇਗਾ।

ਇਕ ਘਰ ਵਿਚ ਦੋ ਬੋਤਲ ਤੋਂ ਜ਼ਿਆਦਾ ਦੀ ਡਲਿਵਰੀ ਨਹੀਂ ਹੋ ਸਕੇਗੀ। ਡਲਿਵਰੀ ਕਰਨ ਵਾਲੇ ਦੇ ਕੋਲ ਕੈਸ਼ ਮੀਮੋ ਹੋਣਾ ਜ਼ਰੂਰੀ ਹੋਵੇਗਾ।

ਦੇਸੀ ਸ਼ਰਾਬ ਦੀ ਹੋਮ ਡਲਿਵਰੀ ਨਹੀਂ ਹੋਵੇਗੀ।

 

ਕਹਾਉਣ ਲੋਕ ਕਰ ਸਕਣ ਗੇ ਹੋਮ ਡਲਿਵਰੀ

ਜਿਨ੍ਹਾਂ ਵੈਂਡਰਾਂ ਨੇ 2020-21 ਲਈ ਲਾਇਸੈਂਸ ਰੀਨਿਊ ਕਰਵਾਉਣ ਲਈ 23 ਮਾਰਚ ਤਕ ਬਕਾਇਆ ਰਾਸ਼ੀ ਜਮ੍ਹਾਂ ਕਰਵਾਈ ਹੋਵੇਗੀ।

ਜਿਨ੍ਹਾਂ ਨੂੰ ਲਾਇਸੈਂਸ ਰੀਨਿਊ ਕਰਾਉਣ ਦਾ ਬਦਲ ਦਿੱਤਾ ਗਿਆ ਹੈ ਅਤੇ 23 ਮਾਰਚ ਤਕ ਉਨ੍ਹਾਂ ਦੀ ਦੇਣਦਾਰੀ ਬਕਾਇਆ ਹੈ, ਉਨ੍ਹਾਂ ਨੂੰ ਇਸ ਸ਼ਰਤ 'ਤੇ ਠੇਕਾ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਕਿ ਉਹ ਦੋ ਦਿਨ ਵਿਚ 23 ਮਾਰਚ ਤਕ ਦਾ ਭੁਗਤਾਨ ਕਰਨਗੇ।

ਨਵੇਂ ਗਰੁੱਪ ਜਿਨ੍ਹਾਂ ਨੇ 50 ਫ਼ੀਸਦੀ ਲਾਇਸੈਂਸ ਫੀਸ ਜਮ੍ਹਾਂ ਨਹੀਂ ਕਰਵਾਈ, ਉਹ ਆਪਣੀ ਫ਼ੀਸ ਜਮ੍ਹਾਂ ਕਰਵਾ ਕੇ ਠੇਕਾ ਖੋਲ੍ਹ ਸਕਦੇ ਹਨ।

 

ਠੇਰੇਦਾਰਾਂ ਲਈ ਕਿ ਹੈ ਮੁਸ਼ਕਲ

ਸ਼ਰਾਬ ਦਾ ਠੇਕਾ ਔਸਤਨ 14 ਘੰਟੇ ਤਕ ਖੁੱਲ੍ਹਦਾ ਹੈ। ਸਵੇਰੇ 9 ਵਜੇ ਤੋਂ ਸ਼ਾਮ ਚਾਰ ਵਜੇ ਤਕ ਠੇਕੇ ਦੀ ਸੇਲ 20 ਫ਼ੀਸਦੀ ਹੁੰਦੀ ਹੈ ਜਦਕਿ ਚਾਰ ਵਜੇ ਤੋਂ 10 ਵਜੇ ਤਕ ਸੇਲ 80 ਫ਼ੀਸਦੀ ਹੁੰਦੀ ਹੈ। ਬੁੱਧਵਾਰ ਤਕ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਇਕ ਵਜੇ ਤਕ ਸੀ। ਇਸ ਨਾਲ ਠੇਕੇਦਾਰ ਸ਼ਸ਼ੋਪੰਜ ਵਿਚ ਸਨ। ਉਹ ਪ੍ਰਤੀ ਘੰਟੇ ਦੇ ਹਿਸਾਬ ਨਾਲ ਲਾਇਸੈਂਸ ਫੀਸ ਦੀ ਮੰਗ ਕਰੇ ਸਨ।

ਪੰਜਾਬ 'ਚ 135 ਨਵੇਂ ਕੇਸ, ਦੋ ਹੋਰ ਮੌਤਾਂ, ਕੁਲ ਗਿਣਤੀ ਹੋਈ 1627

 ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ ਕਾਰਨ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 27 ਪਹੁੰਚ ਗਈ ਹੈ। ਜਲੰਧਰ ਦੇ ਕਾਜ਼ੀ ਮੁਹੱਲੇ ਦੇ 29 ਸਾਲਾ ਨੌਜਵਾਨ ਨੇ ਪੀਜੀਆਈ ਚੰਡੀਗੜ੍ਹ 'ਚ ਦਮ ਤੋੜ ਦਿੱਤਾ, ਜਦਕਿ ਪਟਿਆਲਾ 'ਚ ਅਮਨ ਨਗਰ ਦੇ 45 ਸਾਲਾ ਵਿਅਕਤੀ ਦੀ ਮੌਤ ਹੋ ਗਈ। ਉੱਥੇ, ਬੁੱਧਵਾਰ ਨੂੰ 135 ਨਵੇਂ ਪਾਜ਼ੇਟਿਵ ਮਾਮਲੇ ਆਏ। ਸਭ ਤੋਂ ਜ਼ਿਆਦਾ 57 ਮਾਮਲੇ ਤਰਨਤਾਰਨ 'ਚ ਆਏ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 40, ਮੋਗਾ 'ਚ 17, ਪਟਿਆਲਾ 'ਚ ਛੇ, ਗੁਰਦਾਸਪੁਰ 'ਚ ਚਾਰ, ਫਿਰੋਜ਼ਪੁਰ 'ਚ ਤਿੰਨ ਮਾਮਲੇ ਰਿਪੋਰਟ ਹੋਏ। ਜਲੰਧਰ, ਹੁਸ਼ਿਆਰਪੁਰ, ਫਤਹਿਗੜ੍ਹ ਸਾਹਿਬ ਤੇ ਬਰਨਾਲਾ 'ਚ ਇਕ-ਇਕ ਇਨਫੈਕਟਿਡ ਪਾਇਆ ਗਿਆ। ਬਠਿੰਡਾ 'ਚ ਤਿੰਨ ਮਾਮਲੇ ਪਾਜ਼ੇਟਿਵ ਪਾਏ ਗਏ। ਪੰਜਾਬ 'ਚ ਹੁਣ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ 1627 ਪਹੁੰਚ ਗਈ ਹੈ। ਪੰਜਾਬ 'ਚ ਇਕ ਹਫ਼ਤੇ 'ਚ 1250 ਕੇਸ ਆ ਚੁੱਕੇ ਹਨ।  

ਡੀ.ਐਸ.ਪੀ ਸ੍ਰੀ ਰਛਪਾਲ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਅਤੇ ਸਲਾਘਾਯੋਗ ਸੇਵਾਵਾਂ ਨਿਭਾਅ ਲਈ ਡੀ.ਜੀ.ਪੀ.ਡਿਸਕ ਨਾਲ ਨਵਾਜਿਆਂ

ਜਗਰਾਉਂ/ ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾ/ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ) ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪੈਦਾ ਹੋਏ ਹਲਾਤਾਂ ਦੌਰਾਨ ਆਪਣੀਆਂ ਨਿਸ਼ਕਾਮ ਸੇਵਾਵਾਂ ਪ੍ਰਦਾਨ ਕਰਨ ਬਦਲੇ ਡੀ.ਐਸ. ਪੀ ਸ੍ਰੀ ਰਛਪਾਲ ਸਿੰਘ ਪੀ.ਪੀ.ਐਸ ਨੂੰ ਮਾਨਯੋਗ ਐਸ. ਐਸ. ਪੀ ਸ੍ਰੀ ਵਿਵੇਕਸ਼ੀਲ ਸੋਨੀ ਲੁਧਿਆਣਾ ਦਿਹਾਤੀ ਵੱਲੋਂ ਕਮਿਊਨਿਟੀ ਪ੍ਰਤੀ ਮਿਸਾਲੀ ਸੇਵਾ ਪ੍ਰਦਾਨ ਕਰਨ ਲਈ ਡੀ.ਜੀ.ਪੀ ਡਿਸਕ ਵਾਸਤੇ ਨਾਮਜ਼ਦ ਕੀਤਾ ਗਿਆ ਜਿਕਰਯੋਗ ਹੈ ਕਿ ਡੀ.ਐਸ. ਪੀ ਰਛਪਾਲ ਸਿੰਘ ਨੇ ਕਰੋਨਾ ਕਰਕੇ ਚੱਲ ਰਹੇ ਕਰਫਿਊ ਦੌਰਾਨ ਜਰੂਰਤਮੰਦ ਲੋਕਾਂ ਲਈ ਰਾਸ਼ਨ ,ਖਾਣਾ ਅਤੇ ਜਾਰੂਰੀ ਦਵਾਈਆਂ ਆਦਿ ਪਹੁਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਅਗਾਂਹਵਧੂ ਸੋਚ ਵਾਲੇ ਲੋਕਾਂ ਨੂੰ ,ਜਗਰਾਉਂ ਅਲਾਇੰਸ, ਗਰੁੱਪ ਰਾਹੀਂ ਇਕੱਠੇ ਕਰਕੇ ਰੋਜਾਨਾ 8000-9000 ਵਿਅਕਤੀਆਂ ਨੂੰ ਰਾਸ਼ਨ/ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਏਰੀਏ ਵਿੱਚ ਕੋਈ ਰਾਸ਼ਨ/ਖਾਣਾ ਆਦਿ ਤੋਂ ਵਾਂਝਾ ਨਹੀਂ ਰਿਹਾ ਇਸ ਤੋਂ ਬਿਨਾਂ ਉਨ੍ਹਾਂ ਨੇ ਘਰਾਂ ਵਿੱਚ ਮਾਸਕ ਤਿਆਰ ਕਰਵਾ ਕੇ 15000 ਮਾਸਕ ਵੰਡੇ।ਅਤੇ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋੜੀਂਦੀਆਂ ਦਵਾਈਆਂ ਵੰਡੀਆਂ ਜਾ ਸਕਣ। ਇਹ ਸਾਰੀਆਂ ਸੇਵਾਵਾਂ ਵੇਖਦੇ ਹੋਏ ਮਾਨਯੋਗ ਡੀ.ਜੀ.ਪੀ.ਨੇ ਸ੍ਰੀ ਡੀ.ਐਸ. ਪੀ ਰਛਪਾਲ ਸਿੰਘ ਨੂੰ ਡੀ.ਜੀ.ਪੀ ਡਿਸਕ ਨਾਲ ਨਵਾਜਿਆਂ

ਪਟਿਆਲਾ ਚ ਮੌਤ ਤੋਂ ਬਾਅਦ ਹੋਈ ਕੋਰੋਨਾ ਦੀ ਪੁਸ਼ਟੀ

ਸਿਹਤ ਵਿਭਾਗ ਨੂੰ ਪਈ ਹੱਥਾਂ ਪੈਰਾਂ ਦੀ

ਪਟਿਆਲਾ ਦੇ ਅਮਨ ਨਗਰ ਤੇ ਜੁਝਾਰ ਨਗਰ ਕੀਤੇ ਸੀਲ

ਪਟਿਆਲਾ,ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਮੁੱਖ ਮੰਤਰੀ ਦੇ ਸ਼ਹਿਰ ਵਿਚ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਇਹ ਵਿਅਕਤੀ ਆਪਣੇ ਘਰ ਵਿਚ ਹੀ ਮੌਜੂਦ ਸੀ, ਜਿਸ ਨੂੰ ਸਿਹਤ ਖਰਾਬ ਹੋਣ 'ਤੇ ਬੀਤੇ ਦਿਨ ਮਾਤਾ ਕੁਸ਼ੱਲਿਆ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਕੋਰੋਨਾ ਟੈਸਟ ਕੀਤਾ ਗਿਆ ਜਿਸ ਦੀ ਅੱਜ ਸਵੇਰੇ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਪਟਿਆਲਾ ਸ਼ਹਿਰ ਦੇ ਅਮਨ ਨਗਰ ਅਤੇ ਜੁਝਾਰ ਨਗਰ ਇਲਾਕਿਆਂ ਨੂੰ ਸੀਲ ਕਰਦਿਆਂ ਸੈਨੇਟਾਈਜ਼ੇਸਨ ਅਤੇ ਵਿਅਕਤੀ ਦੇ ਸੰਪਰਕ ਵਿਚ ਆਏ ਲੋਕਾਂ ਦੀ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਘਰ ਘਰ ਜਾ ਕੇ ਲੋਕਾਂ ਦੀ ਸਕਰੀਨਿੰਗ ਕਰਨ ਦੇ ਦਾਅਵੇ ਕੀਤੇ ਗਏ ਹਨ ਪਰ ਅੱਜ ਮੌਤ ਤੋਂ ਬਾਅਦ ਇੱਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਸਿਹਤ ਵਿਭਾਗ ਦੀ ਕੀਤੀ ਗਈ ਸਕਰੀਨਿੰਗ 'ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਪੰਜਾਬ 'ਚ ਕੋਰੋਨਾ ਨਾਲ 26ਵੀਂ ਮੌਤ

ਜਲੰਧਰ ਦੇ ਨੌਜਵਾਨ ਨੇ ਪੀਜੀਆਈ 'ਚ ਤੋੜਿਆ ਦਮ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਪੰਜਾਬ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਇਕ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਗਈ, ਜਿਸ ਦੀ ਪਛਾਣ ਕਾਜ਼ੀ ਮੁਹੱਲਾ ਜਲੰਧਰ ਵਾਸੀ 30 ਸਾਲਾ ਨਰੇਸ਼ ਚਾਵਲਾ ਵਜੋਂ ਹੋਈ ਹੈ। ਨਰੇਸ਼ ਦਾ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਸੀ। ਉਸ ਨੂੰ ਕਿਡਨੀ ਵਿਚ ਸਮੱਸਿਆ ਆਉਣ ਕਾਰਨ ਉਥੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਪਰ ਪਿਛਲੇ ਹਫਤੇ ਇਲਾਜ ਦੌਰਾਨ ਹੀ ਉਸ ਦਾ ਸੈਂਪਲ ਲੈ ਕੇ ਕੋਰੋਨਾ ਦੀ ਜਾਂਚ ਕਰਵਾਈ ਗਈ ਸੀ ਜੋ ਕਿ ਪਾਜ਼ੇਟਿਵ ਆਇਆ ਸੀ। ਉਸ ਦਾ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸਦੇ ਨਾਲ ਹੀ ਜਲੰਧਰ ਵਿਚ ਇਹ 5ਵੀਂ ਮੌਤ ਹੈ ਅਤੇ ਪੰਜਾਬ ਵਿਚ ਮੌਤਾਂ ਦੀ ਕੁੱਲ ਗਿਣਤੀ 26 ਹੋ ਗਈ ਹੈ।

ਪੰਜਾਬ ਦੇ ਲੋਕ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਇੱਕ ਜੁੱਟ ਹੋਣ।ਬਿੱਟੂ U,S,A,ਹਰਜਿੰਦਰ,ਕਨੇਡਾ

ਮਹਿਲ ਕਲਾਂ/ਬਰਨਾਲਾ,ਮਈ 2020  (ਗੁਰਸੇਵਕ ਸਿੰਘ ਸੋਹੀ) ਦੁਨੀਆਂ ਦੇ ਨਾਮੀ ਦੇਸ਼ ਜੋ ਸਿਹਤ ਸਹੂਲਤਾਂ ਚ ਮੋਹਰੀ ਸਨ। ਕਰੋਨਾ ਵਾਇਰਸ ਨੇ ਉਨ੍ਹਾਂ ਦੇ ਹੱਥ ਖੜ੍ਹੇ ਕਰਵਾ ਦਿੱਤੇ ਅਸੀਂ ਤਾਂ ਉਨ੍ਹਾਂ ਨਾਲੋਂ ਸਿਹਤ ਸਹੂਲਤਾਂ ਲਈ ਬਹੁਤ ਪਿੱਛੇ ਹਾਂ।ਅਸੀਂ ਪੰਜਾਬ ਦੇ ਸਿਹਤ ਵਿਭਾਗ,ਮੀਡੀਆ,ਪੁਲਿਸ ਪ੍ਰਸਾਸਨ ਦੀ ਪ੍ਰਸ਼ੰਸਾ ਕਰਦੇ ਹਾਂ,ਜਿੰਨਾ ਨੇ ਇਸ ਕਰੋਨਾ ਵਾਇਰਸ ਨਾਂ ਦੀ ਭਿਆਨਕ ਬਿਮਾਰੀ ਨੂੰ ਬੜੀ ਗੰਭੀਰਤਾ ਨਾਲ ਲਿਆ ਅਤੇ ਵਧੀਆ ਪ੍ਰਬੰਧ ਕੀਤੇ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ ਜਾਤ-ਪਾਤ ਰਾਜਨੀਤੀ ਛੱਡ ਕੇ ਸਾਨੂੰ ਇੱਕ ਦੂਜੇ ਦੀ ਸਹਾਇਤਾ ਕਰਨੀ ਚਾਹੀਦੀ ਹੈ।ਇਤਿਹਾਸ ਗਵਾਹ ਹੈ ਪੰਜਾਬ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਤੇ ਜਦੋਂ ਵੀ ਕੋਈ ਮੁਸੀਬਤ ਪੈਂਦੀ ਹੈ ਤਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਉਸ ਮੁਸੀਬਤ ਨੂੰ ਦੂਰ ਕੀਤਾ ਜਾਂਦਾ ਹੈ।ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਸਰਕਾਰੀ ਅਦਾਰੇ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਜੇ ਦਾ ਸਾਥ ਦੇਣ ਕਿਵੇਂ ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਤੋਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਹਰਜਿੰਦਰ ਸਿੰਘ ਧਾਲੀਵਾਲ ਕੈਨੇਡਾ,ਜਗਰੂਪ ਸਿੰਘ ਬਿੱਟੂ ਯੂ,ਐਸ,ਏ ਨੇ ਕਿਹਾ ਕਿ ਸਾਡੇ ਪੰਜਾਬ ਵਾਸੀਆਂ ਨੂੰ ਚਾਹੀਦਾ ਹੈ ਜੋ ਸਾਡੀਆਂ ਸਰਕਾਰਾਂ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਨਿਰਦੇਸ਼ ਜਾਰੀ ਕਰਦੇ ਨੇ ਉਨ੍ਹਾਂ ਦੀ ਪਾਲਣਾ ਕਰਨੀ ਜੋ ਸਾਡੀ ਸੁਰੱਖਿਆਤ ਦੇ ਲਈ ਜਨਤਕ ਕਰਫਿਊ ਲਾਇਆ ਆਪਣੇ ਪਰਿਵਾਰ ਅਤੇ ਪੰਜਾਬ ਦੇ ਲਈ ਉਸ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਪਾਈਏ ਇਹ ਹੀ ਸਭ ਤੋ ਵੱਡਾ ਵਾਇਰਸ ਨੂੰ ਖਤਮ ਕਰਨ ਦਾ ਇਲਾਜ ਹੈ।ਉਨ੍ਹਾਂ ਪੰਜਾਬ ਦੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦਾਨ ਕਰਨ ਦੀ ਹਿੰਮਤ ਦਿੱਤੀ ਇਸ ਭਿਆਨਕ ਮਹਾਂਮਾਰੀ ਦੇ ਚਲਦਿਆ ਲੋੜਵੰਦਾਂ ਦੇ ਲਈ ਲੰਗਰ ਲਾਏ ਅਤੇ ਘਰ-ਘਰ ਰਾਸ਼ਨ ਪਹੁੰਚਾਇਆ।ਅਖੀਰ ਵਿੱਚ ਉਨ੍ਹਾਂ ਕਿਹਾ ਆਓ ਅਸੀਂ ਆਪ ਵੀ ਅਮਲ ਕਰੀਏ ਅਤੇ ਦੂਜਿਆਂ ਨੂੰ ਵੀ ਅਮਲ ਕਰਨ ਦੇ ਲਈ ਪ੍ਰੇਰਿਤ ਕਰੀਏ ।

ਪੰਜਾਬ 'ਚ 234 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ

ਕੁੱਲ ਗਿਣਤੀ 1459 ਹੋਈ, ਹੁਣ ਤਕ 25 ਮੌਤਾਂ

ਹਲਾਤ ਬਦਲ ਰਹੇ ਹਨ ਅਤੇ ਮਰੀਜ ਦੀ ਗਿਨਤੀ ਦਾ ਵੱਧਣਾ ਖਤਰੇ ਦੀ ਘੰਟੀ-ਮਾਹਿਰ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਪੰਜਾਬ ਵਿੱਚ ਕੋਰੋਨਾ ਦੇ 219 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਦੇਰ ਸ਼ਾਮ ਅੰਮ੍ਰਿਤਸਰ ਤੋਂ 15 ਕੋਰੋਨਾ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ ਹਨ। ਇਸ ਅੱਜ ਆਏ ਨਵੇਂ ਮਾਮਲਿਆਂ ਦੀ ਗਿਣਤੀ 234 ਹੋ ਗਈ ਹੈ। ਪੰਜਾਬ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 1459 ਹੋ ਗਈ ਹੈ।

ਜਾਣਕਾਰੀ ਅਨੁਸਾਰ, ਅੱਜ ਆਏ ਮਾਮਲਿਆਂ ਵਿੱਚ ਜਲੰਧਰ 'ਚੋਂ 6, ਗੁਰਦਾਸਪੁਰ 'ਚੋਂ 48, ਕਪੂਰਥਲਾ 'ਚੋਂ 5, ਪਟਿਆਲਾ 'ਚੋਂ 1, ਲੁਧਿਆਣਾ 'ਚੋਂ 14, ਮੁਕਤਸਰ ਤੋਂ 15, ਫਾਜ਼ਿਲਕਾ ਤੋਂ 34, ਫਰੀਦਕੋਟ ਤੋਂ 27, ਸੰਗਰੂਰ ਤੋਂ 22 ਅਤੇ ਤਰਨਤਾਰਨ 'ਚੋਂ 47 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਮੁਕਤਸਰ ਤੋਂ ਆਏ ਮਾਮਲਿਆਂ ਵਿੱਚ ਤਿੰਨ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।

ਸੂਬੇ ਵਿੱਚ ਕੁੱਲ 30199 ਸ਼ੱਕੀ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਵਿੱਚੋਂ 23352 ਜਣਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਵਿੱਚੋਂ ਸਰਗਰਮ ਮਾਮਲੇ 1293 ਹਨ, ਜਦੋਂਕਿ 5396 ਵਿਅਕਤੀਆਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਪੰਜਾਬ ਵਿੱਚ ਹੁਣ ਤਕ 25 ਮੌਤਾਂ ਹੋ ਚੁੱਕੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕੇ ਪੰਜਾਬ ਅੰਦਰ ਲਾਕਡਾਉਣ ਦੀ ਮਜਬੂਤ ਸਥਿਤੀ ਕਾਫੀ ਸਾਰਗਾਰ ਸਾਬਤ ਹੋਈ ਹੈ।ਪਰ ਹੁਣ ਹਲਾਤ ਬਦਲ ਰਹੇ ਹਨ ਅਤੇ ਮਰੀਜ ਦੀ ਗਿਨਤੀ ਦਾ ਵੱਧਣਾ ਖਤਰੇ ਦੀ ਘੰਟੀ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਦੀ ਮੌਤ ਤੇ ਵੱਖ ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ

 ਮਹਿਲ ਕਲਾਂ/ਬਰਨਾਲਾ,ਮਈ 2020-(ਗੁਰਸੇਵਕ ਸਿੰਘ ਸੋਹੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਬੀਬੀ ਅਮਰਪਾਲ ਕੌਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ ਤੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ,ਸਰਕਲ ਗਹਿਲ ਦੇ ਪ੍ਰਧਾਨ ਬਚਿੱਤਰ ਸਿੰਘ ਰਾਏਸਰ, ਸਰਕਲ ਮਹਿਲ ਕਲਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਸਰਕਲ ਟੱਲੇਵਾਲ ਦੇ ਪ੍ਰਧਾਨ ਬਲਰਾਜ ਸਿੰਘ ਕਾਕਾ ਟੱਲੇਵਾਲ, ਸਰਕਲ ਠੁੱਲੀਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਛਾਪਾ, ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਰਬਾਰ ਸਿੰਘ ਛੀਨੀਵਾਲ ,ਕੌਮੀ ਯੂਥ ਆਗੂ ਗੁਰਸੇਵਕ ਸਿੰਘ ਗਾਗੇਵਾਲ, ਪ੍ਰਿਤਪਾਲ ਸਿੰਘ ਛੀਨੀਵਾਲ ,ਬਲਵੰਤ ਸਿੰਘ ਢਿੱਲੋਂ ਛੀਨੀਵਾਲ, ਬਲਦੇਵ ਸਿੰਘ ਗਾਗੇਵਾਲ ,ਦਲਿਤ ਆਗੂ ਰਿੰਕਾ ਕੁਤਬਾ ਬਾਹਮਣੀਆਂ ,ਗੁਰਮੇਲ ਨਿਹਾਲੂਵਾਲ ,ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਖੜਕੇ ਕਾ ਮਹਿਲ ਕਲਾਂ ,ਗੁਰਦੀਪ ਸਿੰਘ ਟਿਵਾਣਾ ,ਲਖਵੀਰ ਸਿੰਘ ਮਨਾਲ, ਦਰਸ਼ਨ ਸਿੰਘ ਰਾਣੂ ਹਮੀਦੀ, ਢਾਡੀ ਨਾਥ ਸਿੰਘ ਹਮੀਦੀ, ਮਨੈਜਰ ਮਹਿੰਦਰ ਸਿੰਘ ਚੁਹਾਣਕੇ ,ਰਾਮ ਗੋਪਾਲ ਸਹਿਜੜਾ, ਜਗਦੇਵ ਸਿੰਘ ਸੰਧੂ ਪੰਪ ਵਾਲੇ,ਸੇਵਕ ਸਿੰਘ ਕਲਾਲ ਮਾਜਰਾ, ਪ੍ਰਧਾਨ ਭਜਨ ਸਿੰਘ ਔਲਖ, ਜਗਸੀਰ ਮਾਨ ਠੀਕਰੀਵਾਲ ,ਬਲਜਿੰਦਰ ਸਿੰਘ ਬਿੱਟੂ ਧਨੇਰ ,ਹਰਬੰਸ ਸਿੰਘ ਔਲਖ, ਰਾਜਾ ਰਾਮ ਬੱਗੂ ਖਿਆਲੀ, ਗੁਰਦੇਵ ਸਿੰਘ ਮਹਿਲ ਖੁਰਦ, ਮੁਕੰਦ ਸਿੰਘ ਕੁਤਬਾ, ਡਾ ਹਰਨੇਕ ਸਿੰਘ ਪੰਡੋਰੀ, ਸੰਦੀਪ ਕੁਮਾਰ ਰਿੰਕੂ ,ਜੀਤ ਸਿੰਘ ਸਹੌਰ, ਪ੍ਰਧਾਨ ਗੁਰਮੇਲ ਸਿੰਘ ਦੀਵਾਨਾ, ਦਰਬਾਰਾ ਸਿੰਘ ਮਨਾਲ, ਗੁਰਦਿਆਲ ਮਾਨ ਠੀਕਰੀਵਾਲ, ਸਤਿੰਦਰ ਚੁਹਾਣਕੇ ,ਸਾਬਕਾ ਸਰਪੰਚ ਬਲਵਿੰਦਰ ਸਿੰਘ ਛੀਨੀਵਾਲ ਆਦਿ ਅਕਾਲੀ ਆਗੂਆਂ ਨੇ ਲੌਂਗੋਵਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਸੇਵਾ ਮੁਕਤ ਅਧਿਆਪਕ ਬੀਬੀ ਅਮਰਪਾਲ ਕੌਰ ਬਹੁਤ ਹੀ ਧਾਰਮਿਕ ਵਿਚਾਰਾਂ ਦੇ ਸਨ ਅਤੇ ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ।  ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਹਰ ਪਾਸੇ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ ।

ਲਾਈਨਮੈਨਾਂ ਮੌਜ਼ੂਦਗੀ 'ਚ ਟਰਾਂਸਫਾਰਮਰ 'ਤੇ ਚੜ੍ਹੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਦੋਵਾਂ ਬਿਜਲੀ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ

ਅਜਨਾਲਾ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਨੇੜਲੇ ਪਿੰਡ ਦੁਧਰਾਏ 'ਚ ਦੋ ਲਾਈਨਮੈਨਾਂ ਨੇ ਬਿਜਲੀ ਦੇ ਟਰਾਂਸਫਾਰਮਰ 'ਤੇ ਖ਼ੁਦ ਚੜ੍ਹ ਕੇ ਕੰਮ ਕਰਨ ਦੀ ਬਜਾਏ ਕਿਸਾਨ ਨੂੰ ਚੜ੍ਹਾ ਦਿੱਤਾ, ਜਿਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਸ ਸਬੰਧ 'ਚ ਥਾਣਾ ਰਾਜਾਸਾਂਸੀ ਦੀ ਪੁਲਿਸ ਨੇ ਦੋਹਾਂ ਲਾਈਨਮੈਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਰੰਟ ਲੱਗਣ ਨਾਲ ਮਰਨ ਵਾਲੇ ਕਿਸਾਨ ਦੀ ਪਛਾਣ ਪਿੰਡ ਦੁਧਰਾਏ ਵਾਸੀ ਅੰਗ੍ਰੇਜ਼ ਸਿੰਘ (40 ਸਾਲ) ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਦੇ ਪਿਤਾ ਗੁਰਦਿੱਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅੰਗ੍ਰੇਜ਼ ਸਿੰਘ ਖੇਤੀਬਾੜੀ ਕਰਦਾ ਸੀ। ਸੋਮਵਾਰ ਨੂੰ ਸ਼ਾਮ ਪਿੰਡ ਦੇ ਟਰਾਂਸਫਾਰਮਰ 'ਚ ਨੁਕਸ ਪੈਣ 'ਤੇ ਲਾਈਨਮੈਨ ਪਿੰਡ ਜੌਂਸ ਵਾਸੀ ਬਲਜੀਤ ਸਿੰਘ ਤੇ ਪਿੰਡ ਝੰਜੋਟੀ ਵਾਸੀ ਗੁਰਦੇਵ ਸਿੰਘ ਨੇ ਫੋਨ ਕਰ ਕੇ ਉਸ ਦੇ ਲੜਕੇ ਨੂੰ ਘਰੋਂ ਬੁਲਾਇਆ ਤੇ ਬਿਨਾਂ ਪਰਮਿਟ ਲਏ ਬਿਜਲੀ ਦਾ ਕੰਮ ਕਰਨ ਲਈ ਟਰਾਂਸਫਾਰਮ 'ਤੇ ਚੜ੍ਹਾ ਦਿੱਤਾ। ਜਿਉਂ ਹੀ ਉਹ ਟਰਾਂਸਫਾਰਮਰ 'ਤੇ ਚੜਿ੍ਆ, ਉਸ ਨੂੰ ਬਿਜਲੀ ਦਾ ਜ਼ੋਰਦਾਰ ਕਰੰਟ ਲੱਗਾ ਤੇ ਉਹ ਹੇਠਾਂ ਡਿੱਗ ਪਿਆ।

ਇਸ 'ਤੇ ਦੋਵੇਂ ਮੁਲਾਜ਼ਮ ਮੌਕੇ ਤੋਂ ਭੱਜ ਗਏ ਤੇ ਆਲ਼ੇ-ਦੁਆਲ਼ੇ ਦੇ ਲੋਕਾਂ ਨੇ ਅੰਗ੍ਰੇਜ਼ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਰਾਜਾਸਾਂਸੀ ਥਾਣੇ ਅਧੀਨ ਆਉਂਦੀ ਪੁਲਿਸ ਚੌਕੀ ਕੁੱਕੜਾਂਵਾਲਾ ਦੇ ਇੰਚਾਰਜ ਆਗਿਆਪਾਲ ਸਿੰਘ ਨੇ ਦੱਸਿਆ ਕਿ ਦੋਹਾਂ ਬਿਜਲੀ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿ੍ਤਕ ਦੀ ਲਾਸ਼ ਦਾ ਸਿਵਲ ਹਸਪਤਾਲ ਅਜਨਾਲਾ 'ਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।