You are here

ਪੰਜਾਬ

ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਕੈਂਸਰ ਪ੍ਰਤੀ ਜਾਗਰੂਕ ਕਰਨ ਵਾਲਾ ਮੈਗਜ਼ੀਨ ਲੋਕ ਅਰਪਤ

ਚੰਡੀਗੜ੍ਹ, ਅਕਤੂਬਰ 2019-(ਇਕਬਾਲ ਸਿੰਘ ਰਸੂਲਪੁਰ)-

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਵਰਲਡ ਕੈਂਸਰ ਕੇਰ ਵੱਲੋਂ ਪੰਜਾਬੀ ਆਡੀਸ਼ਨ ਵਿੱਚ ਕੈਂਸਰ ਅਵੇਅਰਨੈੱਸ ਵਾਲਾ ਨਵਾਂ ਮੈਗਜ਼ੀਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ  ਸੀ ਐੱਮ ਆਫਿਸ  ਪੰਜਾਬ ਤੋਂ ਰਿਲੀਜ਼ ਕੀਤਾ ਗਿਆ । ਸ ਕੁਲਵੰਤ ਸਿੰਘ ਧਾਲੀਵਾਲ ਵਾਲਾ ਵਲੋਂ ਮਨੁੱਖਤਾ ਕੀਤੀ ਜਾ ਰਹੀ ਸੇਵਾ ਇਕ ਬਹੁਤ ਹੀ ਵਿਸੇਸ ਉਪਰਾਲਾ ਹੈ,ਜਿਸ ਦੀ ਸਲਾਗਾ ਕਰਨੀ ਸਾਡਾ ਫਰਜ ਬਣਦਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਪਟਨ ਸਾਹਿਬ ਨੇ ਮੈਗਜ਼ੀਨ ਨੂੰ ਲੋਕ ਅਰਪਤ ਕਰਦੇ ਸਮੇਂ ਕੀਤਾ।ਇਸ ਸਮੇਂ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ, ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਜੀ ਅਤੇ ਸੁਲਤਾਨਪੁਰ ਲੋਧੀ ਤੋਂ ਐਮ-ਐਲ-ਏ ਸ. ਨਵਤੇਜ ਸਿੰਘ ਚੀਮਾ ਜੀ ਮੌਜੂਦ ਸਨ l

ਮਨਪ੍ਰੀਤ ਸਿੰਘ ਇਯਾਲੀ ਹਲਕਾ ਦਾਖਾ ਦਾ ਉਹ ਹੀਰਾ ਹੈ, ਜਿਸ ਨੂੰ ਸੰਭਾਲਣ ਦੀ ਲੋੜ-ਬਾਦਲ

ਜਗਰਾਉਂ/ ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਵਿਧਾਨ ਸਭਾ ਹਲਕਾ ਦਾਖਾ ਦੀ ਜਿਮਨੀ ਚੋਣ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਅੱਜ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਯਾਲੀ ਦੇ ਹੱਕ 'ਚ ਪਿੰਡ ਰਾਊਵਾਲ, ਸਿੱਧਵਾਂ ਬੇਟ, ਅੱਕੂਵਾਲ, ਸਵੱਦੀ ਕਲਾਂ, ਭੂੰਦੜੀ, ਪੁੜੈਣ ਤੇ ਭੱਠਾਧੂਰਾ ਵਿਖੇ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਬਾਦਲ ਨੇ ਕਿਹਾ ਕਿ ਅਕਾਲੀ ਉਮੀਦਵਾਰ ਇਸ ਹਲਕੇ ਅੰਦਰ ਵਿਕਾਸ ਦੀ ਹਨੇਰੀ ਲਿਆਉਣ ਲਈ ਜਾਣਿਆ ਜਾਂਦਾ ਹੈ, ਜਦਕਿ ਕਾਂਗਰਸੀ ਉਮੀਦਵਾਰ ਮੁੱਖ ਮੰਤਰੀ ਦਾ ਇੱਕ ਕਾਰਜ ਸਾਧਕ ਅਧਿਕਾਰੀ ਹੈ, ਜੋ ਕਿ ਸਿੱਧੇ ਤੌਰ ਤੇ ਪੰਜਾਬੀਆਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਕਰਨ ਲਈ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਇਸ ਓ ਐਸ ਡੀ ਨੂੰ ਪੁੱਛਣਾ ਚਾਹੀਦਾ ਹੈ ਕਿ ਉਸ ਨੇ ਨੌਜਵਾਨਾਂ ਨੂੰ ਦਲਿਤ ਵਜ਼ੀਫੇ, ਵਿਦਿਆਰਥਣਾਂ ਨੂੰ ਸਾਈਕਲ, ਸਕੂਲੀ ਬੱਚਿਆਂ ਨੂੰ ਮਿਡ ਡੇਅ ਮੀਲ, ਗਰੀਬ ਘਰਾਂ ਦੀ ਨਵਵਿਆਹੀਆਂ ਲੜਕੀਆਂ ਨੂੰ ਸ਼ੂਗਨ, ਨੌਜਵਾਨਾਂ ਨੂੰ ਨੌਕਰੀਆਂ ਅਤੇ ਕਿਸਾਨਾਂ ਨੂੰ ਗੰਨੇ ਦੇ ਬਕਾਏ ਕਿਉਂ ਨਹੀਂ ਦਿੱਤੇ ਹਨ। ਸ. ਬਾਦਲ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਹਲਕਾ ਦਾਖਾ ਦਾ ਉਹ ਹੀਰਾ ਹੈ, ਜਿਸ ਨੂੰ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੋ ਵਿਕਾਸ ਦੇ ਕੰਮ ਇਯਾਲੀ ਵੱਲੋਂ ਕਰਵਾਏ ਗਏ ਹਨ, ਉਹ ਕਿਸੇ ਵੀ ਵਿਧਾਇਕ ਵੱਲੋਂ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ ਤਾਂ ਮੇਰੇ ਕੋਲ ਵਿਧਾਇਕ ਅਤੇ ਮੰਤਰੀ ਆਉਂਦੇ ਸਨ ਤੇ ਕਹਿੰਦੇ ਸਨ ਕਿ ਜਿਸ ਤਰ੍ਹਾਂ ਹਲਕੇ ਦਾਖੇ 'ਚ ਵਿਕਾਸ ਹੋ ਰਹੇ ਹਨ, ਉਸੇ ਤਰ੍ਹਾਂ ਸਾਡੇ ਹਲਕਿਆਂ 'ਚ ਕਰਵਾਏ ਜਾਣ। ਬਾਦਲ ਨੇ ਕਿਹਾ ਕਿ ਹਲਕਾ ਦਾਖਾ ਦੇ ਲੋਕਾਂ ਨੂੰ ਇਯਾਲੀ ਵਰਗਾ ਵਿਧਾਇਕ ਨਹੀਂ ਲੱਭਣਾ, ਇਸ ਲਈ ਮੌਕਾ ਨਾ ਗਵਾਓ, ਇਸ ਨੂੰ ਭਾਰੀ ਬਹੁਮਤ ਨਾਲ ਜਿਤਾਓ। ਸ. ਬਾਦਲ ਨੇ ਕਾਂਗਰਸ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਡੀ ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬ ਤੇ ਲੋੜਵੰਦ ਲੋਕਾਂ ਲਈ ਚਲਾਈਆਂ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ। ਕਾਂਗਰਸ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ, ਉਸ ਵੱਲੋਂ ਚੋਣਾਂ ਸਮੇਂ ਕੀਤੇ ਵੱਡੇ-ਵੱਡੇ ਵਾਅਦੇ ਪੂਰੇ ਕਰਨ ਦੀ ਬਜਾਏ ਸਾਰੀਆਂ ਲੋਕ ਹਿੱਤੂ ਸਕੀਮਾਂ ਨੂੰ ਵੀ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦਾਖਾ ਵਾਸੀਓ ਤੁਸੀ ਪਹਿਲਾ ਵੀ ਫੂਲਕੇ ਨੂੰ ਜਿਤਾਕੇ ਧੋਖਾ ਖਾ ਚੁੱਕੇ ਹੋ, ਹੁਣ ਅਜਿਹੀ ਗ਼ਲਤੀ ਨਾ ਕਰਨਾ। ਹੁਣ ਕਾਂਗਰਸ ਵੱਲੋਂ ਉਤਾਰਿਆ ਉਮੀਦਵਾਰ ਵੀ ਬਾਹਰੋਂ ਹੈ, ਜਿਸ ਨੂੰ ਹਲਕੇ ਬਾਰੇ ਕੁਝ ਨਹੀਂ ਪਤਾ, ਨਾ ਹੀ ਉਸ ਦੇ ਇੱਥੋਂ ਦੇ ਪਿੰਡਾਂ ਬਾਰੇ ਪਤਾ ਤੇ ਨਾ ਹੀ ਇੱਥੋਂ ਦੀਆਂ ਸਮੱਸਿਆਵਾਂ ਬਾਰੇ, ਇਸ ਲਈ ਪਹਿਲਾ ਵਾਲੀ ਗ਼ਲਤੀ ਨਾ ਦੁਹਰਾਉਣਾ ਤੇ ਹਲਕਾ ਦਾਖਾ ਦਾ ਹੀਰਾ ਮਨਪ੍ਰੀਤ ਸਿੰਘ ਇਯਾਲੀ ਨੂੰ ਜਿਤਾਣ। ਇਸ ਮੌਕੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ 2017 ਵਿਚ ਲੋਕਾਂ ਵੱਲੋਂ ਦਿੱਤੇ ਭਾਰੀ ਫਤਵੇ ਮਗਰੋਂ ਸਾਬਕਾ ਆਪ ਵਿਧਾਇਕ ਐਚਐਸ ਫੂਲਕਾ ਨੇ ਲੋਕਾਂ ਦੇ ਭਰੋਸੇ ਨਾਲ ਵਿਸਵਾਸ਼ਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਫੂਲਕਾ ਨੇ ਮੁੱਖ ਮੰਤਰੀ ਬਣਨ ਦੀ ਉਮੀਦ ਨਾਲ ਇਹ ਚੋਣ ਲੜੀ ਸੀ, ਜਦੋਂ ਇਹ ਖਾਹਿਸ਼ ਪੂਰੀ ਨਾ ਹੋਈ ਤਾਂ ਉਹ ਲੋਕਾਂ ਨੂੰ ਅਧਵਾਟੇ ਛੱਡ ਕੇ ਭੱਜ ਗਿਆ। ਉਨ੍ਹਾਂ ਕਿਹਾ ਕਿ ਹੁਣ ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਇੱਕ ਹੋਰ ਬਾਹਰਲੇ ਬੰਦੇ ਸੰਦੀਪ ਸੰਧੂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਸੰਧੂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜਾ ਰਾਹ ਕਿੱਥੇ ਜਾਂਦਾ ਹੈ, ਉਹ 10 ਪਿੰਡਾਂ ਦੇ ਵੀ ਨਾ ਨਹੀਂ ਜਾਣਦਾ। ਇਹ ਹੁਣ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਆਪਣੇ ਨੂੰ ਚੁਣਨਾ ਹੈ ਜਾਂ ਬੇਗਾਨੇ ਨੂੰ?। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਮੱਖਣ ਬਰਾੜ, ਪ੍ਰਧਾਨ ਟਰੱਕ ਯੂਨੀਅਨ ਬਿੰਦਰ ਮਨੀਲਾ, ਰਾਜਿੰਦਰ ਸਿੰਘ ਡੱਲਾ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਪਿੰਟਾ ਗਰੇਵਾਲ, ਮਹਿਮਾ ਸਿੰਘ ਦਿਓ, ਸੁਖਵਿੰਦਰ ਸਿੰਘ, ਜਗਜੀਤ ਸਿੰਘ, ਭਗਵੰਤ ਸਿੰਘ, ਪ੍ਰਧਾਨ ਬਲਦੇਵ ਸਿੰਘ, ਹਰਮਹਿੰਦਰ ਸਿੰਘ, ਦਰਸ਼ਨ ਸਿੰਘ, ਨਛੱਤਰ ਸਿੰਘ, ਮਨਜੀਤ ਸਿੰਘ, ਜਗਦੀਸ਼ ਗੋਰਸੀਆਂ, ਕਸ਼ਮੀਰਾ ਵਿਰਕ,
ਗੁਰਮੀਤ ਸਿੰਘ ਗਗੜਾ, ਗੁਰਮੀਤ ਸਿੰਘ ਦਾਤੇਵਾਲ, ਦੀਦਾਰ ਸਿੰਘ ਮੱਦੋਕੇ, ਸੁਲਤਾਨ ਸਿੰਘ, ਇੰਦਰਜੀਤ ਸਿੰਘ, ਪ੍ਰਧਾਨ ਬਲਦੇਵ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਕਾਕਾ, ਦਲਵਿੰਦਰ ਸਿੰਘ, ਜਗਜੀਤ ਸਿੰਘ ਗਰੇਵਾਲ, ਜਗਮਿੰਦਰ ਸਿੰਘ ਨਿਊਜੀਲੈਂਡ, ਗੁਰਮੇਲ ਸਿੰਘ ਨਿਊਜੀਲੈਂਡ, ਅਮਨਦੀਪ ਸਿੰਘ ਗਰੇਵਾਲ, ਪ੍ਰਮਿੰਦਰ ਸਿੰਘ ਗਰੇਵਾਲ, ਨਛੱਤਰ ਸਿੰਘ ਕੋਚ, ਕੁਲਵਿੰਦਰ ਸਿੰਘ ਕਾਕਾ, ਬਲਵੀਰ ਸਿੰਘ, ਅਜਮੇਰ ਸਿੰਘ ਰਸੂਲਪੁਰ, ਸੁਖਦੀਪ ਸਿੰਘ ਗਰੇਵਾਲ, ਅਮਨਾ ਗਰੇਵਾਲ, ਸ਼ਿੰਗਾਰਾ ਸਿੰਘ ਤੇ ਹਰਜਿੰਦਰ ਗਰੇਵਾਲ ਆਦਿ ਹਾਜ਼ਰ ਸਨ। ਸਮਾਗਮ 'ਚ ਸਟੇਜ ਸੈਕਟਰੀ ਦੀ ਭੂÎਮਿਕਾ ਸੁਖਵਿੰਦਰ ਸਿੰਘ ਗਰੇਵਾਲ ਨੇ ਨਿਭਾਈ।

ਮਾਛੀਕੇ ਅਤੇ ਨਵਾਂ ਮਾਛੀਕੇ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ:ਦੀ ਸਰਬ ਸੰਮਤੀ ਨਾਲ ਚੋਣ ਹੋਈ

ਬਰਨਾਲਾ(ਗੁਰਸੇਵਕ ਸੋਹੀ)ਇੱਥੇ ਨਾਲ ਲੱਗਦੇ ਪਿੰਡ ਮਾਛੀਕੇ ਵਿਖੇ ਸਰਬ ਸੰਮਤੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ:ਦੀ ਚੋਣ ਹੋਈ।ਪ੍ਰਧਾਨ ਸੈਕਟਰੀ ਯੂਨੀਅਨ ਗੁਰਮੀਤ ਸਿੰਘ ਭਾਗੀਕੇ ਨੇ ਕਿਹਾ ਕਿ ਸਰਬ ਸੰਮਤੀ ਨਾਲ ਚੋਣ ਹੋਈ ਇੱਕ ਵਧੀਆ ਪਿੰਡ ਵਾਲਿਆਂ ਨੇ ਉਪਰਾਲਾ ਕੀਤਾ।ਉਨ੍ਹਾਂ ਦੇ ਨਵੇਂ ਚੁਣੇ ਗਏ ਪ੍ਰਧਾਨ ਹਰਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਮੇਰੇ ਪਿੰਡ ਵਾਲਿਆਂ ਨੇ ਮੈਨੂੰ ਸਰਬ ਸੰਮਤੀ ਨਾਲ ਪ੍ਰਧਾਨਗੀ ਦਾ ਅਹੁਦਾ ਦਿੱਤਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।ਮੈਂ ਇਸ ਅਹੁਦੇ ਦੀ ਸੱਚੇ ਮਨ ਨਾਲ ਪਾਲਣਾ ਕਰਾਗਾਂ।ਸਾਬਕਾ ਸਰਪੰਚ ਬਲਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਜਸਕਰਨ ਸਿੰਘ ਨੇ ਵੀ ਦੋਵਾਂ ਪਿੰਡਾਂ ਦਾ ਧੰਨਵਾਦ ਕੀਤਾ।ਗੁਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪਿੰਡਾਂ ਵਿੱਚ ਧੜੇਬੰਦੀਆਂ ਦੇ ਕਾਰਨ ਚੋਣਾਂ ਹੁੰਦੀਆਂ ਅਤੇ ਸਰਾਬਾ ਲੜਾਈ-ਝਗੜੇ ਹੋਰ ਵੀ ਕਈ ਕਾਰਨ ਬਣ ਜਾਂਦੇ ਹਨ।ਸਾਬਕਾ ਪ੍ਰਧਾਨ ਹਰਬੰਸ ਸਿੰਘ, ਜਸਬੀਰ ਸਿੰਘ ਸਾਬਕਾ ਪੰਚ,ਕਮੇਟੀ ਦੇ ਅਹੁਦੇਦਾਰ ਪ੍ਰਧਾਨ ਹਰਦੇਵ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ,ਜੂਨੀਅਰ ਮੀਤ ਪ੍ਰਧਾਨ ਜੀਵਨ ਸਿੰਘ,ਕਾ.ਮੈਂਬਰ ਬਲਰਾਜ ਸਿੰਘ, ਕਾ. ਮੈਂਬਰ ਸਰਦਾਰਾਂ ਸਿੰਘ, ਕਾ.ਮੈਂਬਰ ਕੁਲਵਿੰਦਰ ਸਿੰਘ, ਕਾ.ਚਰਨਜੀਤ ਕੌਰ, ਕਾ.ਮੈਂਬਰ ਸਰਬਜੀਤ ਕੌਰ, ਕਾ.ਮੈਂਬਰ ਜਗਸੀਰ ਸਿੰਘ, ਕਾ.ਮੈਂਬਰ ਨਛੱਤਰ ਸਿੰਘ, ਕਾ.ਮੈਂਬਰ ਬਲਵਿੰਦਰ ਸਿੰਘ, ਇੰਸਪੈਕਟਰ ਸੁਰਿੰਦਰ ਸਿੰਘ, ਇੰਸਪੈਕਟਰ ਰਾਜਵਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਦਰਸਨ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ, ਸਰਪੰਚ ਜਸਕਰਨ ਸਿੰਘ, ਦਵਿੰਦਰਦਾਸ ਬਿਲਾਸਪੁਰ,ਅਡਿਟ ਇੰਮ.ਨਿਤਿਨ ਸਰਮਾ ਅਮਨਪ੍ਰੀਤ ਬੋਡੇ ਆਦਿ ਹਾਜਰ ਸਨ।

ਮਹਿਲ ਕਲਾਂ ਵਿੱਚ 13 ਵਾ ਦੁਸਹਿਰਾ ਮੇਲਾ ਅਤੇ ਲੋੜਵੰਦ ਲੜਕੀਆਂ ਦੇ ਕੀਤੇ ਵਿਆਹ Video

ਬਰਨਾਲਾ,ਅਕਤੂਬਰ 2019-(ਗੁਰਸੇਵਕ ਸੋਹੀ)-

ਮਹਿਲ ਕਲਾ ਦੀ ਦੁਸਹਿਰਾ ਕਮੇਟੀ ਅਤੇ ਲੋਕ ਭਲਾਈ ਵੈਲਫੇਅਰ ਸੁਸਾਇਟੀ(ਰਜਿ)ਵੱਲੋਂ ਇੱਕ ਵੱਖਰੇ ਢੰਗ ਨਾਲ ਦੁਸਹਿਰਾ ਮਨਾਇਆ ਗਿਆ।ਜਿੱਥੇ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਅਤੇ ਘਰੇਲੂ ਸਮਾਨਾਂ ਪੇਟੀ, ਅਲਮਾਰੀ,ਸੋਫੇ ਹਰ ਇੱਕ ਘਰ ਦੀ ਵਰਤੋਂ ਵਾਲੀ ਚੀਜ਼ਾਂ ਦੀ ਸਹੂਲਤ ਦਿੱਤੀ ਗਈ।ਪੱਤਰਕਾਰ ਗੁਰਸੇਵਕ ਸਹੋਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਲੱਖ ਰੁਪਏ ਦੇ ਸਮਾਨ ਨਾਲ ਧੀਆਂ ਨੂੰ ਪੁੰਨ ਦਾਨ ਕੀਤਾ ਗਿਆ।ਇਸ ਮੌਕੇ ਐਮ,ਐਲ,ਏ ਮਨਜੀਤ ਸਿੰਘ ਬਿਲਾਸਪੁਰ ਆਮ ਆਦਮੀ ਪਾਰਟੀ ਅਤੇ ਐਮ ਐਲ,ਏ ਕੁਲਵੰਤ ਸਿੰਘ ਪੰਡੋਰੀ ਆਮ ਆਦਮੀ ਪਾਰਟੀ ਨੇ ਇਸ ਚੁੱਕੇ ਕਦਮ ਦੀ ਸਲਾਘਾ ਕੀਤੀ ਅਤੇ ਡੀ,ਐੱਸ, ਪ੍ਰੱਗਿਆ ਜੈਨ ਨੇ ਕਿਹਾ ਕਿ ਪਟਾਕੇ ਚਲਾਉਣ ਨਾਲ ਪੈਸੇ ਦੀ ਬਰਬਾਦੀ ਅਤੇ ਪ੍ਰਦੂਸ਼ਣ ਫੈਲਦਾ ਹੈ,ਮੈਂ ਕਮੇਟੀ ਦੇ ਇਸ ਕਦਮ ਤੋਂ ਬਹੁਤ ਖੁਸ਼ ਹਾਂ।ਐਸ, ਐਸ, ਪੀ ਸ:ਹਰਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਲੋੜਵੰਦਾ ਦੀ ਲੋੜ ਪੂਰੀ ਕਰਨ ਨਾਲ ਹੀ ਦੁਸਹਿਰੇ ਮੇਲੇ ਵਧੀਆ ਲੱਗਦੇ ਨੇ ਅਤੇ ਹਜਾਰਾਂ ਲੱਖਾਂ ਰੁਪਏ ਖਰਚ ਸੁਆਹ ਕਰਨ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਸਮਾਜ ਨੂੰ ਪ੍ਰਦੂਸ਼ਣ ਰਹਿਤ ਅਤੇ ਵਧੀਆ ਸੋਚ ਵਾਲੇ ਇਹੋਂ ਜਿਹੇ ਕਦਮ ਚੁੱਕਦੇ ਹਨ।ਇਸ ਮੌਕੇ ਉੱਘੇ ਸਮਾਜ ਸੇਵੀ ਅਤੇ ਪੰਜਾਬ ਪੁਲਸ ਦੇ ਜਸਵਿੰਦਰ ਸਿੰਘ ਨੇ ਵੀ ਵਧੀਆ ਸਬਦਾਂ ਵਿੱਚ ਸਲਾਘਾ ਕੀਤੀ ਅਤੇ ਡੀ,ਸੀ ਪ੍ਰਤਾਪ ਸਿੰਘ ਫੂਲਕਾ ਨੇ ਆਖਿਆ ਕਿ ਹਮੇਸ਼ਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਸਮਾਜ ਨੂੰ ਮਹਿਲ ਕਲਾਂ ਦੇ ਸਮਾਜ ਸੇਵੀ ਲੋਕਾਂ ਵੱਲੋਂ ਇਹ ਕਦਮ ਚੁੱਕਣ ਤੇ ਪੰਜਾਬ ਵਿਚ ਨਵੀਂ ਸੋਚ ਪੈਂਦਾ ਹੋਵੇਂਗੀ।ਇਸ ਮੌਕੇ ਪਰਬਿੰਦਰ ਸਿੰਘ ਬੰਮਰਾ,ਪ੍ਰਧਾਨ ਹਰਵਿੰਦਰ ਸਿੰਘ ਜਿੰਦਲ ਅਤੇ ਸਮੂਹ ਪੱਤਰਕਾਰ ਭਾਈਚਾਰਾ।

ਵਲਰਡ ਕੈਂਸਰ ਕੇਅਰ ਨੇ ਐਲਨਾਬਾਦ ਵਿਖੇ ਲਾਇਆ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ

ਐਲਨਾਬਾਦ/ਸਿਰਸਾ,ਅਕਤੂਬਰ 2019-( ਜਨ ਸਕਤੀ ਬਿਉਰੋ)- ਸਿਰਸਾ ਦੇ ਨਾਲ ਲੱਗਦੇ ਪਿੰਡ ਐਲਨਾਬਾਦ ਵਿੱਚ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਰਿਹਾ ਅੱਜ ਦਾ ਵਰਲਡ ਕੈਂਸਰ ਕੇਅਰ ਦਾ ਕੈਂਪ ਇਸ ਮੌਕੇ ਡਾ ਕੁਲਵੰਤ ਸਿੰਘ ਧਾਲੀਵਾਲ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਸਿਹਤ ਸੰਭਾਲ ਸਬੰਧੀ ਜਾਣਕਾਰ ਹੋਣ ਲਈ ਸੁਨੇਹਾ ਦਿੱਤਾ,ਓਹਨਾ ਆਖਿਆ ਕਿ ਜੇਕਰ ਅਸੀਂ ਅੱਜ ਵੀ ਇਸ ਗੱਲ ਨੂੰੰ ਸਵੀਕਾਰ ਨਹੀਂਂ ਕੀਤਾ ਕੇ ਸਾਨੂੰ ਆਪਣੀ ਸਰੀਰਕ ਤੱਦਰੁਸਤੀ ਲਈ ਜਰੁਰੁ ਜਾਗਰੂਕ ਹੋਣ ਚਾਹੀਦਾ ਹੈ। ਅੱਜ ਦੇ ਕੈਂਪ ਵਿਚ ਵੱਡੀ ਗਿਣਤੀ ਵਿੱਚ ਲੋਕ ਨੇ ਹਿਸਾ ਲਿਆ ਅਤੇ ਚੈਕ ਅਪ ਅਤੇ ਮੁਅਫ਼ਤ ਦਬਾਇਆ ਦੇ ਲੰਗਰ ਦਾ ਫਾਇਦਾ ਲਇਆ

ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵਲੋਂ ਰਸਦਾਂ ਸਬੰਧੀ ਤੱਥਾਂ ਤੋਂ ਰਹਿਤ ਬਿਆਨਬਾਜ਼ੀ ਦਾ ਸ. ਜਸਵਿੰਦਰ ਸਿੰਘ ਦੀਨਪੁਰ ਵਲੋਂ ਖੰਡਨ

ਅੰਮ੍ਰਿਤਸਰ, ਅਕਤੂਬਰ 2019-(ਇਕਬਾਲ ਸਿੰਘ ਰਸੂਲਪੁਰ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਵੱਲੋਂ ਨਤਮਸਤਕ ਹੋਣ ਸਮੇਂ ਭੇਟਾ ਕੀਤੀ ਜਾਂਦੀ ਮਾਇਆ, ਕੜਾਹ ਪ੍ਰਸ਼ਾਦ ਦੀ ਆਮਦਨ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਖਰੀਦ ਕੀਤੀਆਂ ਜਾਂਦੀਆਂ ਰਸਦਾਂ ਸਬੰਧੀ ਤੱਥਾਂ ਤੋਂ ਰਹਿਤ ਬਿਆਨਬਾਜ਼ੀ ਦਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਨੇ ਖੰਡਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਮੈਨੇਜਰ ਸ. ਦੀਨਪੁਰ ਨੇ ਕਿਹਾ ਕਿ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਿੱਖ ਕੌਮ ਦੀ ਸਤਿਕਾਰਤ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਨੂੰ ਗਲਤ ਬਿਆਨਬਾਜ਼ੀ ਕਰਕੇ ਸੰਗਤਾਂ ਨੂੰ ਗੁੰਮਰਾਹ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਆਖਿਆ ਕਿ ਸਾਬਕਾ ਜਥੇਦਾਰ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਇਕ ਟਰੱਕ ਰੋਜ਼ਾਨਾ ਘਿਉ ਖਰੀਦਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੋਜ਼ਾਨਾ ਗੋਲਕ ਸਵਾ ਕਰੋੜ ਰੁਪਏ ਅਤੇ ਕੜਾਹ ਪ੍ਰਸ਼ਾਦ ਦੀ ਵੱਟਕ ਸਵਾ ਕਰੋੜ ਰੁਪਏ ਰੋਜ਼ਾਨਾ ਦੱਸਣਾ ਸਚਾਈ ਤੋਂ ਕੋਹਾਂ ਦੂਰ ਹੈ। ਉਨ੍ਹਾਂ ਦੱਸਿਆ ਕਿ ਏਨੀ ਆਮਦਨ ਤਾਂ ਸ੍ਰੀ ਦਰਬਾਰ ਸਾਹਿਬ ਸਮੇਤ ਇਸ ਨਾਲ ਸਬੰਧਤ ਸਾਰੇ ਗੁਰਦੁਆਰਿਆਂ ਦੀ ਵੀ ਨਹੀਂ ਹੈ। 

 

ਸ. ਦੀਨਪੁਰ ਨੇ ਵੇਰਵੇ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਛੇ ਮਹੀਨੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਇਨ੍ਹਾਂ ਨਾਲ ਸਬੰਧਤ ਚਾਲ੍ਹੀ ਦੇ ਕਰੀਬ ਗੁਰਦੁਆਰਿਆਂ ਦੀ ਗੋਲਕ ਹਰ ਮਹੀਨੇ ਔਸਤਨ ਬਾਰ੍ਹਾਂ ਕਰੋੜ ਰੁਪਏ ਬਣਦੀ ਹੈ। ਇਸ ਤਰ੍ਹਾਂ ਇਨ੍ਹਾਂ ਸਾਰੇ ਗੁਰਦੁਆਰਿਆਂ ਦੀ ਰੋਜ਼ਾਨਾ ਔਸਤ 40 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਵਿਸਥਾਰ ਵਿਚ ਪਿਛਲੇ 6 ਮਹੀਨੇ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ ਦੀ ਅਪ੍ਰੈਲ ਮਹੀਨੇ ਵਿਚ ਗੋਲਕ 14 ਕਰੋੜ 46 ਲੱਖ ਰੁਪਏ, ਮਈ ਮਹੀਨੇ 11 ਕਰੋੜ 67 ਲੱਖ ਰੁਪਏ, ਜੂਨ ਮਹੀਨੇ 11 ਕਰੋੜ 86 ਲੱਖ ਰੁਪਏ, ਜੁਲਾਈ ਮਹੀਨੇ 11 ਕਰੋੜ 37 ਲੱਖ ਰੁਪਏ, ਅਗਸਤ ਮਹੀਨੇ 10 ਕਰੋੜ 66 ਲੱਖ ਰੁਪਏ, ਸਤੰਬਰ ਮਹੀਨੇ 10 ਕਰੋੜ 13 ਲੱਖ ਰੁਪਏ ਹੈ। ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਦੀ ਵੱਟਕ ਦੀ ਮਹੀਨਾਵਾਰ ਔਸਤ 3 ਕਰੋੜ 60 ਲੱਖ ਰੁਪਏ ਹੈ। ਇਹ ਵੱਟਕ ਰੋਜ਼ਾਨਾ 12 ਲੱਖ ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਕਿਸੇ ਵੀ ਗੁਰੂ ਘਰ ਦੀ ਗੋਲਕ ਗਿਣਤੀ ਰੋਜ਼ਾਨਾ ਨਹੀਂ ਹੁੰਦੀ, ਸਗੋਂ ਵਾਰੀ ਅਨੁਸਾਰ ਕੀਤੀ ਜਾਂਦੀ ਹੈ।

 

ਹਰ ਰੋਜ਼ ਇਕ ਟਰੱਕ ਘਿਉ ਦੇ ਜਾਅਲੀ ਬਿੱਲ ਪਾਉਣ ਦੇ ਇਲਜ਼ਾਮ ਸਬੰਧੀ ਸ. ਦੀਨਪੁਰ ਨੇ ਸਪੱਸ਼ਟ ਕੀਤਾ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਘਿਉ ਦਾ ਟੈਂਡਰ ਸਹਿਕਾਰੀ ਅਦਾਰਾ ਵੇਰਕਾ ਮਿਲਕ ਪਲਾਂਟ ਨਾਲ ਕੀਤਾ ਗਿਆ ਹੈ। ਇਹ ਦਾ ਬਕਾਇਦਾ ਰਿਕਾਰਡ ਸ੍ਰੀ ਦਰਬਾਰ ਸਾਹਿਬ ਦਫ਼ਤਰ ਪਾਸ ਹੈ। ਘਿਉ ਦੀ ਜਿੰਨੀ ਲਾਗਤ ਲੰਗਰ ਲਈ ਆਉਂਦੀ ਹੈ ਉਸੇ ਅਨੁਸਾਰ ਹੀ ਮੰਗਵਾਇਆ ਜਾਂਦਾ ਹੈ। ਇਕ ਟਰੱਕ ਰੋਜ਼ਾਨਾ ਫਰਜ਼ੀ ਤੌਰ ’ਤੇ ਮੰਗਵਾਉਣ ਦਾ ਇਲਜ਼ਾਮ ਤੱਥਾਂ ਤੋਂ ਰਹਿਤ ਹੈ ਅਤੇ ਅਜਿਹੇ ਇਲਜ਼ਾਮ ਇਕ ਧਾਰਮਿਕ ਤੇ ਸਤਿਕਾਰਤ ਸ਼ਖ਼ਸੀਅਤ ਵੱਲੋਂ ਲਗਾਉਣੇ ਸ਼ੋਭਾ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਲਗਾਏ ਗਏ ਸਾਰੇ ਇਲਜ਼ਾਮਾਂ ਵਿਚ ਕਿਸੇ ਕਿਸਮ ਦੀ ਸੱਚਾਈ ਨਹੀਂ ਹੈ। ਹਰ ਕੰਮ ਪਾਰਦਰਸ਼ੀ ਹੈ ਅਤੇ ਇਸ ਸਬੰਧ ਵਿਚ ਕਿਸੇ ਸਮੇਂ ਵੀ ਰਿਕਾਰਡ ਦੇਖਿਆ ਜਾ ਸਕਦਾ ਹੈ। ਇੰਨੇ ਵੱਡੇ ਫ਼ਰਕ ਨਾਲ ਸੰਗਤਾਂ ਵਿਚ ਗਲਤ ਜਾਣਕਾਰੀ ਭੇਜਣੀ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ। ਉਨ੍ਹਾਂ ਸਿੰਘ ਸਾਹਿਬ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਕਿ ਬਿਨਾ ਤਸਦੀਕ ਕੀਤਿਆਂ ਗਲਤ ਇਲਜ਼ਾਮ ਲਗਾ ਕੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਬਦਨਾਮ ਨਾ ਕਰਨ ਅਤੇ ਅਜਿਹਾ ਕਰਨ ਸਮੇਂ ਆਪਣੀ ਸ਼ਖ਼ਸੀਅਤ ਦੇ ਮਾਣ-ਸਤਿਕਾਰ ਨੂੰ ਵੀ ਸਾਹਮਣੇ ਰੱਖਣ।

ਪਰਾਲੀ ਸਾੜਨ ਦੀ ਨਿਗਰਾਨੀ ਲਈ ਨਿਯੁਕਤ ਕੀਤੇ ਗਏ 22 ਆਈ.ਏ.ਐੱਸ ਅਧਿਕਾਰੀ

ਚੰਡੀਗੜ੍ਹ, ਅਕਤੂਬਰ 2019-(ਇਕਬਾਲ ਸਿੰਘ ਰਸੂਲਪੁਰ  )- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਖੁੱਲ੍ਹੇ ਮੈਦਾਨਾਂ 'ਚ ਪਰਾਲੀ ਸਾੜਨ ਵਰਗੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ ਅਤੇ ਨਿਗਰਾਨੀ ਰੱਖਣ ਦੇ ਲਈ 22 ਸੀਨੀਅਰ ਆਈ.ਏ.ਐੱਸ. ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ। ਉਨ੍ਹਾਂ ਦੇ ਅਨੁਸਾਰ, ਇਸ ਦੇ ਤਹਿਤ ਪੰਜਾਬ ਦੇ ਜ਼ਿਲ੍ਹਿਆਂ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।

6 ਅਕਤੂਬਰ 2019 - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਅਕਤੂਬਰ 2019- 

 ਸਾਬਿਕਾ ਡਾਇਰੈਕਟਰ ਪੰਜਾਬ ਸਰਕਾਰ ਡਾ ਬਲਦੇਵ ਸਿੰਘ  ਚਲੰਤ ਮਾਮਲਿਆਂ ਦੇ ਮਾਹਰ ਅਤੇ ਜਰਨਲਲਿਸਟ ਇਕਬਾਲ ਸਿੰਘ ਰਸੂਲਪੁਰ 

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

 

 

ਜੰਗੀਆਣਾ ਐਸ.ਪੀ .ਸੀ .ਐਸ .ਲਿਮ.ਦੀ ਚੋਣ ਹੋਈ

ਬਰਨਾਲਾ, ਅਕਤੂਬਰ 2019-( ਗੁਰਸੇਵਕ ਸੋਹੀ)- 

ਜੰਗੀਆਣਾ ,ਐਮ,ਪੀ,ਸੀ, ਐਸ,ਲਿਮ,ਦੀ ਚੋਣ ਹੋਈ ਸੁਬਹਾ ਦਸ ਵਜੇ ਤੋ ਚਾਰ ਵਜੇ ਤੱਕ ਵੋਟਾ ਪਾਈਆ ਗਈਆ ਭਾਗ ਲੈਣ ਵਾਲੇ ਵਿਆਕਤੀਆਂ ਤੇ ਬੀਬੀਆਂ ਨੇ 3/10/19 ਨੂੰ ਪੇਪਰ ਭਰੇ ਜਿਨ੍ਹਾਂ ਵਿਚੋ 11 ਵਿਚੋਂ 6 ਮੈਬਰਾ ਨੇ ਜਿੱਤ ਪ੍ਰਪਿਤ ਕੀਤੀ ।ਜਿਨਾ ਵਿੱਚ ਸੁਖਮੰਦਰ ਸੁੱਖਾ , ਬੂਟਾ ਸਿੰਘ  ਹਰਪਾਲ ਕੌਰ ਪਰਮਜੀਤ ਸਿੰਘ ਮੁਖਤਿਆਰ ਸਿੰਘ ਸਾਬਕਾ ਸਰਪੰਚ  ਆਦਿ ।

ਡਾ.ਸੁਰਜੀਤ ਪਾਤਰ ਤੇ ਸ਼ਮਸ਼ੇਰ ਸਿੰਘ ਸੰਧੂ ਨੂੰ ਪੰਜਾਬ ਕਲਚਰਲ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ

ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ )-

ਪੰਜਾਬ ਕਲਚਰਲ ਸੋਸਾਇਟੀ (ਰਜਿ:) ਇੰਟਰਨੈਸ਼ਨਲ ਵੱਲੋਂ 5 ਅਕਤੂਬਰ ਸ਼ਾਮੀਂ 6 ਵਜੇ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਸ਼ਾਹ ਹੁਸੈਨ ਪੁਰਸਕਾਰ ਨਾਲ ਡਾ: ਸੁਰਜੀਤ ਪਾਤਰ ਨੂੰ ਅਤੇ ਸੱਯਦ ਵਾਰਿਸ ਸ਼ਾਹ ਪੁਰਸਕਾਰ ਨਾਲ ਗੀਤਕਾਰ, ਲੇਖਕ ਤੇ ਪੱਤਰਕਾਰ ਸ਼ਮਸ਼ੇਰ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਐਲਾਨ ਕਰਦਿਆਂ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ, ਲੱਕੀ ਗਰੇਵਾਲ ਤੇ ਅਹੁਦੇਦਾਰਾਂ ਨੇ ਸਰਪ੍ਰਸਤ ਪ੍ਰੋ: ਗੁਰਭਜਨ ਗਿੱਲ ਦੀ ਹਾਜ਼ਰੀ 'ਚ ਦੱਸਿਆ ਕਿ ਡਾ: ਸੁਰਜੀਤ ਪਾਤਰ ਤੇ ਸ਼ਮਸ਼ੇਰ ਸਿੰਘ ਸੰਧੂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਇਹ ਪੁਰਸਕਾਰ ਦਿੱਤੇ ਜਾ ਰਹੇ ਹਨ। ਇਹ ਸ਼ਾਮ ਸੂਫ਼ੀ ਤੇ ਸਾਹਿੱਤਕ ਗੀਤਾਂ ਨੂੰ ਸਮਰਪਿਤ ਕੀਤੀ ਗਈ ਹੈ। ਸਿਰਕੱਢ ਗਾਇਕ ਸਤਿੰਦਰ ਸਰਤਾਜ ਇਸ ਸ਼ਾਮ ਨੂੰ ਸਰੋਦੀ ਬੋਲਾਂ ਨਾਲ ਸਨਮਾਨ ਕਰਨਗੇ। ਰਵਿੰਦਰ ਰੰਗੂਵਾਲ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਅੰਦਰ ਚੰਗੇ ਸੰਗੀਤ ਦੇ ਸੰਚਾਰ ਲਈ ਇਹ ਸ਼ਾਮ ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਰੱਖੀ ਗਈ ਹੈ। ਮੈਂਬਰਾਂ ਤੋਂ ਇਲਾਵਾ ਔਨਲਾਈਨ ਬੁਕਿੰਗ ਵਾਲੇ ਸਰੋਤਿਆਂ ਤੇ ਵਿਸ਼ੇਸ਼ ਤੌਰ ਤੇ ਬੁਲਾਏ ਗਏ ਮਹਿਮਾਨ ਹੀ ਹਾਲ ਦੇ ਅੰਦਰ ਪ੍ਰੋਗ੍ਰਾਮ ਸੁਣ ਸਕਣਗੇ। ਡਾ. ਸੁਰਜੀਤ ਪਾਤਰ ਅਤੇ ਸ਼ਮਸ਼ੇਰ ਸਿੰਘ ਸੰਧੂ ਦੀਆਂ ਪ੍ਰਾਪਤੀਆਂ ਦਾ ਵੇਰਵਾ ਦੱਸਦਿਆਂ ਰੰਗੂਵਾਲ ਨੇ ਕਿਹਾ ਕਿ ਇਹ ਦੋਵੇਂ ਲੇਖਕ ਅਜਿਹੇ ਹਨ ਜਿੰਨ੍ਹਾਂ ਦੀਆਂ ਲਿਖਤਾਂ ਨੇ ਪਿਛਲੇ 45 ਸਾਲ ਲਗਾਤਾਰ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਕਦਰਾਂ ਕੀਮਤਾਂ ਦੀ ਸੇਧ ਬਖਸ਼ੀ ਹੈ। ਇਨ੍ਹਾਂ ਦੋਹਾਂ ਲੇਖਕਾਂ ਦਾ ਪ੍ਰਾਪਤੀ ਵੇਰਵਾ ਇਸ ਪ੍ਰਕਾਰ ਹੈ। ਹਵਾ 'ਚ ਲਿਖੇ ਹਰਫ਼ ਗਜ਼ਲ ਸੰਗ੍ਰਹਿ ਤੋਂ ਸੁਰੂ ਕਰਕੇ ਅੱਜ ਤੀਕ ਨਿਰੰਤਰ ਕਰਮਸ਼ੀਲ ਡਾ. ਸੁਰਜੀਤ ਪਾਤਰ ਨੇ ਮੌਲਿਕ ਕਾਵਿ ਸਿਰਜਣਾ, ਵਾਰਤਕ, ਖੋਜ ਤੇ ਅਨੁਵਾਦ ਦੇ ਕੇਤਰ ਵਿੱਚ ਨਿਵੇਕਲੀਆਂ ਪੈੜਾਂ ਪਾਈਆਂ ਹਨ। ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਦੇ ਜੰਮਪਲ ਡਾ. ਸੁਰਜੀਤ ਪਾਤਰ ਨੇ ਉਚੇਰੀ ਸਿੱਖਿਆ ਰਣਧੀਰ ਕਾਲਿਜ ਕਪੂਰਥਲਾ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ। ਡਾਕਟਰੇਟ ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਾਸੋਂ ਗ੍ਰਹਿਣ ਕੀਤੀ। ਕੁਝ ਸਮਾਂ ਬਾਬਾ ਬੁੱਢਾ ਜੀ ਕਾਲਿਜ ਬੀੜ ਸਾਹਿਬ (ਅੰਮ੍ਰਿਤਸਰ) ਵਿਖੇ ਪੜ੍ਹਾਉਣ ਉਪਰੰਤ ਆਪ ਪੰਜਾਬ ਖੇਤੀ ਯੂਨੀਵਰਸਿਟੀ ਵਿਖੇ ਪ੍ਰੋ: ਮੋਹਨ ਸਿੰਘ ਜੀ ਦੀ ਪ੍ਰੇਰਨਾ ਸਦਕਾ ਭਾਸ਼ਾਵਾਂ, ਪੱਤਰਕਾਰੀ ਤੇ ਸਭਿਆਚਾਰ ਵਿਭਾਗ 'ਚ ਪੜ੍ਹਾਉਣ ਲੱਗ ਪਏ। ਇਥੋਂ ਹੀ 2005 ਚ ਸੇਵਾ ਮੁਕਤ ਹੋਏ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਛੇ ਸਾਲ ਪ੍ਰਧਾਨ ਰਹਿਣ ਉਪਰੰਤ ਇਸ ਵੇਲੇ ਆਪ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਲੁਧਿਆਣਾ ਦੀ ਅਦਬੀ ਫਿਜ਼ਾ ਵਿੱਚ ਰੌਸ਼ਨ ਮੀਨਾਰ ਵਾਂਗ ਸੁਸ਼ੋਭਿਤ ਡਾ: ਸੁਰਜੀਤ ਪਾਤਰ ਜੀ ਤੋਂ ਸਮੁੱਚਾ ਵਿਸ਼ਵ ਪੰਜਾਬੀ ਜਗਤ ਪ੍ਰੇਰਨਾ ਤੇ ਉਤਸ਼ਾਹ ਲੈ ਰਿਹਾ ਹੈ। ਸ਼ਮਸ਼ੇਰ ਸਿੰਘ ਸੰਧੂ ਜੀ ਨੇ ਮੁੱਢਲੀ ਸਿੱਖਿਆ ਆਪਣੇ ਜੱਦੀ ਪਿੰਡ ਮਦਾਰਪੁਰਾ (ਲੁਧਿਆਣਾ) ਤੋਂ ਗ੍ਰਹਿਣ ਕਰਕੇ ਲੁਧਿਆਣਾ ਦੇ ਜੀ.ਜੀ.ਐੱਨ.ਖਾਲਸਾ ਕਾਲਿਜ, ਸਿਵਿਲ ਲਾਈਨਜ਼ ਵਿੱਚ ਉਚੇਰੀ ਸਿੱਖਿਆ ਲਈ ਦਾਖਲਾ ਲੈ ਲਿਆ। ਇਥੇ ਪੜ੍ਹਦਿਆਂ ਹੀ ਸਾਹਿਤਕ ਚੇਟਕ ਸਿਖਰਾਂ ਤੇ ਪੁੱਜੀ। ਡਾ. ਐੱਸ.ਪੀ ਸਿੰਘ ਵਰਗੇ ਅਧਿਆਪਕਾਂ ਦੀ ਪ੍ਰੇਰਨਾ ਤੇ ਅਦਬੀ ਮਾਹੌਲ ਨੇ ਉਨ੍ਹਾਂ ਨੂੰ ਇਸ ਮਾਰਗ ਦਾ ਪਾਂਧੀ ਬਣਾਇਆ । ਆਪਣੇ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਐੱਮ.ਏ. ਕੀਤੀ। 1974 ਚ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਪਹਿਲਾ ਕਹਾਣੀ ਸੰਗ੍ਰਹਿ "ਕੋਈ ਦਿਉ ਜਵਾਬ" ਦ੍ਰਿਸਟੀ ਪ੍ਰਕਾਸ਼ਨ ਜਲੰਧਰ ਵੱਲੋਂ ਸ: ਬਰਜਿੰਦਰ ਸਿੰਘ ਹਮਦਰਦ ਜੀ ਨੇ ਪ੍ਰਕਾਸ਼ਤ ਕੀਤਾ। ਭਾਰਤੀ ਤੇ ਪਾਕਿਸਤਾਨੀ ਪੰਜਾਬੀ ਗਾਇਕਾਂ ਆਪ ਨੇ "ਲੋਕ-ਸੁਰਾਂ" ਤੇ ਸੁਰ ਦਰਿਆਉਂ ਪਾਰ ਦੇ ਪੁਸਤਕਾਂ ਲਿਖ ਕੁ ਪਹਿਲ ਕਦਮੀ ਕੀਤੀ। ਗੀਤਕਾਰੀ ਦੇ ਖੇਤਰ ਵਿਚ ਲਗਪਗ 80 ਗਾਇਕਾਂ ਨੇ ਸ਼ਮਸ਼ੇਰ ਸਿੰਘ ਸੰਧੂ ਦੇ ਲਗਪਗ 600ਗੀਤ ਗਾਏ ਹਨ ਪਰ ਪਰਮੁੱਖਤਾ ਸੁਰਜੀਤ ਬਿੰਦਰਖੀਆ ਦੇ ਗਾਏ 150 ਗੀਤਾਂ ਕਾਰਨ ਹੀ ਮਿਲੀ। ਪਾਸ਼ ਬਾਰੇ ਲਿਖੀ ਵਾਰਤਕ ਪੁਸਤਕ "ਇੱਕ ਪਾਸ਼ ਇਹ ਵੀ" ਮੀਲ ਪੱਥਰ ਹੈ। ਸ਼ਮਸ਼ੇਰ ਸਿੰਘ ਸੰਧੂ ਜੀ ਨੇ ਕੁਝ ਸਮਾਂ ਸਿੱਖ ਨੈਸ਼ਨਲ ਕਾਲਿਜ ਬੰਗਾ (ਜਲੰਧਰ ) 'ਚ ਪੜ੍ਹਾਉਣ ਉਪਰੰਤ ਪੰਜਾਬੀ ਟ੍ਰਿਬਿਊਨ ਵਿਚ ਸੇਵਾ ਆਰੰਭੀ। ਇੱਥੋਂ ਹੀ ਸਵੈ ਇੱਛੁਕ ਸੇਵਾ ਲੈ ਕੇ ਚੰਡੀਗੜ੍ਹ ਰਹਿ ਕੇ ਨਿਰੰਤਰ ਸਾਹਿੱਤ ਸਿਰਜਣ ਕਰ ਰਹੇ ਹਨ।

ਹਰਿਆਣਾ ਵਿੱਚ ਸ੍ਰੋਮਣੀ ਅਕਾਲੀ ਦਲ ਅਤੇ ਇੰਡਿਅਨ ਲੋਕ ਦਲ ਦਾ ਸਮਝੌਤਾ

ਸ੍ਰੋਮਣੀ ਅਕਾਲੀ ਦਲ ਤੇ ਇਨੈਲੋ ਦੇ ਸਾਂਝੇ ਉਮੀਦਵਾਰ ਕੱਲ

ਚੰਡੀਗੜ੍ਹ, ਅਕਤੂਬਰ 2019- ਰਾਜਿੰਦਰ ਸਿੰਘ ਦੇਸੂਜੋਧਾ ਕਾਲਿਆਂਵਾਲੀ ਤੋਂ 10 ਵਜੇ ਅਤੇ ਕੁਲਵਿੰਦਰ ਸਿੰਘ ਕੁਨਾਲ ਰਤੀਆ ਤੋਂ 12 ਵਜੇ ਸ. ਸੁਖਬੀਰ ਸਿੰਘ ਬਾਦਲ ਅਤੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਹਾਜ਼ਰੀ ਵਿੱਚ ਨਾਮਜ਼ਦਗੀ ਪੱਤਰ ਭਰਨਗੇ। 

ਤੀਸਰੇ ਹਲਕਾ ਗੂਹਲਾ-ਚੀਕਾ ਤੋਂ ਗਠਜੋੜ ਦੇ ਰਾਮ ਕੁਮਾਰ ਰਿਵਾੜ ਜਗੀਰ ਉਮੀਦਵਾਰ ਹੋਣਗੇ।

ਸ੍ਰੋਮਣੀ ਅਕਾਲੀ ਦਲ ਚੋਣ ਨਿਸ਼ਾਨ ਤੱਕੜੀ ਤੇ ਚੋਣ ਲੜੇਗਾ।

ਬਾਕੀ ਉਮੀਦਵਾਰਾਂ ਦਾ ਐਲਾਨ ਕੱਲ ਨੂੰ -ਸ. ਸੁਖਬੀਰ ਸਿੰਘ ਬਾਦਲ

ਬਿ੍ਟਿਸ ਅਾੲੀ ਲੈਟਸ ਸੈਟਰ ਟੱਲੇਵਾਲ ਦੀ ਵਿਦਿਅਾਰਥਣ ਨੇ 6.5 ਬੈਂਡ ਸਕੋਰ ਹਾਸਲ ਕੀਤੇ |

ਬਰਨਾਲਾ(ਗੁਰਸੇਵਕ ਸੋਹੀ )ਬਿ੍ਟਿਸ ਅਾੲੀ ਲੈਟਸ ਸੈਟਰ ਟੱਲੇਵਾਲ ਦੀ ਵਿਦਿਅਾਰਥਣ ਨੇ ਹਰ ਵਾਰ ਦੀ ਤਰਾਂ ੲਿਸ ਵਾਰ ਵੀ ਅਾੲੀ ਲੈਸਟ ਦੇ ਅਾੲੇ ਨਤੀਜਿਅਾ ਅਾਪਣੀ ਚਮਕ ਨੂੰ ਬਰਕਰਾਰ ਰੱਖਿਅਾ | ੲਿਸ ਸਬੰਧੀ ਜਾਣਕਾਰੀ ਦਿਦਿਅਾ ਸੰਸਥਾ ਦੇ ਮਾਲਕ ਜਸਵੀਰ ਸਿੰਘ ਸਿੱਧੂ  ਨੇ ਦੱਸਿਅਾ ਕਿ ਸੰਸਥਾ ਦੇ ਮਿਹਨਤੀ ਸਟਾਫ ਦੀ ਬਦੌਲਤ ਅਨਮੋਲ ਪੀ੍ਤ ਕੌਰ ਪਿੰਡ ਭੋਤਨਾ ਨੇ ਅਾੲੀ ਲੈਟਸ ਦੀ ਪ੍ਖਿਅਾ ਚੋ 6.5 ਬੈਡ ਹਾਸਲ ਕੀਤੇ ਹਨ |ੳੁਨਾਂ ਦੱਸਿਅਾ ਕਿ ਸੰਸਥਾ ਦੇ ਸਟਾਫ ਵਲੋ ਵਿਦਿਅਾਰਥਿਅਾਂ ਨੂੰ ਹਰ ਵਿਸੇ ਚੋ ਨਿਪੁੰਨ ਕਰਨ ਦੇ ਮਨੋਰਥ ਨਾਲ  ਵਿਦਿਅਾਰਥੀਅਾ ਦੀਅਾ ੲਿਥੇ ਵਾਧੂ ਕਲਾਸਾ ਲਗਾੲੀਅਾ ਜਾਂਦੀਅਾ ਹਨ | ੲਿਥੇ ਵਿਦਿਅਾਰਥੀਅਾ ਨੂੰ ਪੜਾੲੀ ਦੇ ਨਾਲ ਨਾਲ ਹਰ ਤਰਾਂ ਦੀ ਸਹੂਲਤ ਦਿੱਤੀ ਜਾਦੀ ਹੈ | ੲਿਸ ਕਰਕੇ ਵਿਦਿਅਾਰਥੀ ਵਧੀਅਾ ਬੈਂਡ ਹਾਸਲ ਕਰ ਰਹੇ ਹਨ| ਸਟਾਫ ਅਮਨਦੀਪ ਸਿੰਘ ,ਜਗਦੀਪ ਸਿੰਘ , ਜਸਵੀਰ ਸਿੰਘ , ਪੀ੍ਤੀ ਕੌਰ ਰਮਨਦੀਪ ਕੌਰ ਅਾਦਿ |

ਲੋਕ ਆਗੂ ਮਨਜੀਤ ਧਨੇਰ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਬਰਨਾਲਾ ਦੀ ਧਰਤੀ ’ਤੇ ਜੁੜਿਆ ਦਹਿ-ਹਜ਼ਾਰਾਂ ਜੁਝਾਰੂ ਮਰਦ-ਔਰਤਾਂ ਦਾ ਕਾਫ਼ਲਾ

ਲੋਕ ਆਗੂ ਦੀ ਸਜ਼ਾ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ-ਬੁਰਜਗਿੱਲ

ਬਰਨਾਲਾ - ਅਕਤੂਬਰ 2019- (ਇਕਬਾਲ ਸਿੰਘ ਰਸੂਲ )- ਬਹੁਚਰਚਿਤ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ ਦੇ ਇੱਕ ਸਿਰਕੱਢ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਸਬੰਧੀ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਬਰਨਾਲਾ ਦੀ ਦਾਣਾ ਮੰਡੀ ’ਚ ਦਹਿ-ਹਜ਼ਾਰਾਂ ਜੁਝਾਰੂ ਮਰਦ-ਔਰਤਾਂ ਦਾ ਕਾਫ਼ਲਾ ਜੁੜਿਆ। ਅੱਜ ਲੋਕ ਆਗੂ ਮਨਜੀਤ ਧਨੇਰ ਦੀ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਉਮਰਕੈਦ ਸਜ਼ਾ ਮੁਤਾਬਿਕ ਚਾਰ ਹਫ਼ਤਿਆਂ ਦਾ ਸਮਾਂ ਖ਼ਤਮ ਹੋਣ ਤੇ ਸੈਸ਼ਨ ਕੋਰਟ ਬਰਨਾਲਾ ਵਿੱਚ ਪੇਸ਼ ਹੋਣਾ ਸੀ। 20 ਸਤੰਬਰ ਤੋਂ 26 ਸਤੰਬਰ ਤੱਕ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੱਕਾ ਮੋਰਚਾ ਲੱਗਾ ਰਿਹਾ ਸੀ। ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੱਲੋਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਵਾਲੀ ਫ਼ਾਈਲ ਲੋਕ ਸੰਘਰਸ਼ ਦੇ ਦਬਾਅ ਦੇ ਚਲਦਿਆਂ ਗਵਰਨਰ ਪੰਜਾਬ ਨੂੰ ਭੇਜੀ ਜਾ ਚੁੱਕੀ ਹੈ। ਇਹੀ ਫਾਈਲ ਦੋ ਮਹੀਨੇ ਮੁੱਖ ਮੰਤਰੀ ਦਫ਼ਤਰ ਵਿੱਚ ਧੂੜ੍ਹ ਫੱਕਦੀ ਰਹੀ ਕਿਸੇ ਨੇ ਸੋਚਿਆ ਤੱਕ ਨਹੀਂ ਕਿ ਪੰਜਾਬ ਦੇ ਲੋਕ ਇਸ ਨਿਹੱਕੀ ਸਜ਼ਾ ਰੱਦ ਕਰਨ ਦੀ ਮੰਗ ਸਾਲਾਂ ਬੱਧੀ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ। ਹੁਣ 26 ਸਤੰਬਰ ਨੂੰ ਕੀਤੇ ਐਲਾਨ ਤੋਂ ਬਾਅਦ ਇਹੀ ਪੱਕਾ ਮੋਰਚਾ ਬਰਨਾਲਾ ਦੀ ਧਰਤੀ ਤੋਂ ਸ਼ੁਰੂ ਹੋ ਚੁੱਕਾ ਹੈ। ਇਹ ਪੱਕਾ ਮੋਰਚਾ ਉਸ ਸਮੇਂ ਤੱਕ ਜਾਰੀ ਰਹੇਗਾ ਜਦ ਤੱਕ ਮਨਜੀਤ ਧਨੇਰ ਦੀ ਸਜ਼ਾ ਰੱਦ ਨਹੀਂ ਹੋ ਜਾਂਦੀ। ਇਸ ਨਿਹੱਕੀ ਉਮਰਕੈਦ ਸਜ਼ਾ ਵਿਰੁੱਧ ਲੋਕਾਂ ਅੰਦਰ ਗੁੱਸਾ ਡੁੱਲ੍ਹ-ਡੁੱਲ੍ਹ ਪੈਂਦਾ ਸੀ। ‘ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਕੇ ਰਹਾਂਗੇ’ ਦੀ ਆਵਾਜ਼ ਗੂੰਜਦੀ ਰਹੀ। ਬੁਲਾਰਿਆਂ ਕਿਹਾ ਕਿ ਅਸੀਂ ਦਹਿ-ਹਜ਼ਾਰਾਂ ਲੋਕ ਆਪਣੇ ਮਹਿਬੂਬ ਲੋਕ ਆਗੂ ਨੂੰ ਜੇਲ੍ਹ ਵਿੱਚ ਛੱਡਣ ਦੀ ਚੱਲੇ ਹਾਂ ਇਹਨਾਂ ਹੀ ਹੱਥਾਂ ਨਾਲ ਆਪਣੇ ਆਗੂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਕੇ ਹੀ ਦਮ ਲਵਾਂਗੇ। ਆਗੂਆਂ ਨੇ ਗੁੰਡਾ-ਪੁਲਿਸ-ਸਿਆਸੀ-ਅਦਾਲਤੀ ਗੱਠਜੋੜ ਦੇ ਨਾਪਾਕ ਇਰਾਦਿਆਂ ਬਾਰੇ ਦੱਸਿਆ ਕਿ ਕਿਵੇਂ ਇਹ ਲੋਕਾਂ ਲਈ ਜੂਝਣ ਵਾਲੇ ਆਗੂਆਂ ਨੂੰ ਨਿਹੱਕੀਆਂ ਸਜ਼ਾਵਾਂ ਸੁਣਾਉਂਦੇ ਹਨ ਅਤੇ ਲੋਕਾਂ ਸਮੇਤ ਔਰਤਾਂ ਉੱਪਰ ਜਬਰ ਕਰਨ ਵਾਲੇ ਧਨਾਢਾਂ, ਸਿਆਸਤਦਾਨਾਂ, ਡੇਰੇਦਾਰਾਂ ਦੀਆਂ ਤਾਬਿਆਦਾਰੀ ਕਰਦੀਆਂ ਹਨ। ਆਗੂਆਂ ਕਿਹਾ ਕਿ ਇਹ ਸਜ਼ਾ ਮਨਜੀਤ ਧਨੇਰ ਨੂੰ ਨਹੀਂ ਸਗੋਂ ਔਰਤਾਂ ਸਮੇਤ ਹੱਕ ਸੱਚ ਇਨਸਾਫ਼ ਲਈ ਜੂਝਣ ਵਾਲੇ ਹਰ ਵਿਚਾਰ ਨੂੰ ਇਹ ਸਜ਼ਾ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਬੂਟਾ ਸਿੰਘ ਬੁਰਜਗਿੱਲ, ਜੋਗਿੰਦਰ ਸਿੰਘ ਉਗਰਾਹਾਂ, ਨਿਰਭੈ ਸਿੰਘ ਢੁੱਡੀਕੇ, ਗੁਰਮੀਤ ਸੁਖਪੁਰ, ਗੁਰਪ੍ਰੀਤ ਲਲਕਾਰ, ਕੰਵਲਪ੍ਰੀਤ ਪੰਨੂ, ਜੋਰਾ ਸਿੰਘ ਨਸਰਾਲੀ, ਨਰਭਿੰਦਰ ਸਿੰਘ, ਕਰਮਜੀਤ ਬੀਹਲਾ, ਹਰਪ੍ਰੀਤ ਕੌਰ ਜੇਠੂਕੇ, ਪ੍ਰੇਮਪਾਲ ਕੌਰ, ਮਹਿਮਾ ਸਿੰਘ ਢਿੱਲੋਂ, ਜਗਰੂਪ ਸਿੰਘ, ਕੁਲਵੰਤ ਰਾਏ ਪੰਡੋਰੀ, ਗੁਰਵਿੰਦਰ ਸਿੰਘ ਕਲਾਲਾ, ਸੁਖਦੇਵ ਸਿੰਘ ਭੂੰਦੜੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਮਨਜੀਤ ਧਨੇਰ ਨੂੰ ਜਦ ਦਹਿ-ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਸ਼ਾਮਲ ਹੋਇਆ ਤਾਂ ‘ਲੋਕ ਘੋਲ ਨਹੀਂ ਥੰਮਣਗੇ-ਘਰ ਘਰ ਯੋਧੇ ਜੰਮਣਗੇ’ ਦੇ ਨਾਹਰਿਆਂ ਨਾਲ ਆਕਾਸ਼ ਗੂੰਜ ਉੱਠਿਆ। ਕਈ ਕਿਲੋਮੀਟਰ ਲੰਮਾ ਮਾਰਚ ਬਰਨਾਲਾ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੁੱਜਾ ਜਿੱਥੇ ਸੰਘਰਸ਼ ਕਮੇਟੀ ਦੇ ਆਗੂਆਂ ਨੇ, ਲੋਕ ਆਗੂ  ਮਨਜੀਤ ਧਨੇਰ ਨੂੰ ਐਡੀਸ਼ਨਲ ਸੈਸ਼ਨ ਜੱਜ ਅਰੁਨ ਗੁਪਤਾ ਦੀ ਅਦਾਲਤ ਵਿੱਚ  ਪੇਸ਼ ਕੀਤਾ। ਅਦਾਲਤ ਵਿੱਚ ਪੇਸ਼ ਕਰਨ ਸਮੇਂ ਵਕੀਲ ਜੀਐੱਸ ਢਿੱਲੋਂ, ਗੁਰਚਰਨ ਸਿੰਘ ਧੌਲਾ, ਬਲਵੰਤ ਸਿੰਘ ਮਾਨ, ਪ੍ਰਕਾਸ਼ਦੀਪ ਔਲਖ ਹਾਜ਼ਰ ਸਨ। ਅਦਾਲਤ ਨੇ ਜ਼ਰੂਰੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿੱਚ ਭੇਜ ਦਿੱਤਾ। ਜਿਉਂ ਹੀ ਮਨਜੀਤ ਧਨੇਰ ਨੂੰ ਜੇਲ੍ਹ ਵੱਲ ਪੁਲਿਸ ਪ੍ਰਸ਼ਾਸ਼ਨ ਲੈ ਕੇ ਗਿਆ, ਲੋਕਾਂ ਦਾ ਕਾਫ਼ਲਾ ਵੀ ਆਕਾਸ਼ ਗੁੰਜਾਊ ਨਾਹਰੇ ਮਾਰਦਾ ਹੋਇਆ ਬਰਨਾਲਾ ਜੇਲ੍ਹ ਵੱਲ ਚੱਲ ਪਿਆ। ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਨੇ ਐਲਾਨ ਕੀਤਾ ਕਿ ਹੁਣ ਮਨਜੀਤ ਧਨੇਰ ਦੀ ਸਜ਼ਾ ਰੱਦ ਹੋਣ ਤੇ ਰਿਹਾਈ ਹੋਣ ਤੱਕ ਪੱਕਾ ਮੋਰਚਾ ਬਰਨਾਲਾ ਜੇਲ੍ਹ ਦੇ ਅੱਗੇ ਜਾਰੀ ਰਹੇਗਾ। ਇਸ ਸਮੇਂ ਝੰਡਾ ਸਿੰਘ ਜੇਠੂਕੇ, ਜਗਮੋਹਨ ਸਿੰਘ ਪਟਿਆਲਾ, ਗੁਰਦੀਪ ਸਿੰਘ ਰਾਮਪੁਰਾ ਅਤੇ ਨਰੈਣ ਦੱਤ ਆਦਿ ਆਗੂ ਵੀ ਹਾਜ਼ਰ ਸਨ।ਸਟੇਜ ਦੀ ਕਾਰਵਾਈ ਸੁਖਦੇਵ ਸਿੰਘ ਕੋਕਰੀਕਲਾਂ ਨੇ ਬਾਖੂਬੀ ਚਲਾਈ।

ਮੋਦੀ ਸਰਕਾਰ ਵੱਲੋਂ ਸਿੱਖ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦਾ ਅੈਲਾਨ ਸ਼ਲਾਘਾਯੋਗ -ਬੰਦੀ ਸਿੰਘ ਰਿਹਾਈ ਮੋਰਚਾ 

ਮੋਦੀ ਸਰਕਾਰ ਵੱਲੋਂ ਇੱਕ ਸਿੰਘ ਦੀ ਫਾਂਸੀ ਰੱਦ ਕਰਨਾ ਅਤੇ ਅੱਠ ਸਿੱਖ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਸ਼ਲਾਘਾਯੋਗ ਕਦਮ 

ਲੁਧਿਆਣਾ,ਸਤੰਬਰ 2019-(ਮਨਜਿੰਦਰ ਗਿੱਲ)-

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇੰ ਪ੍ਰਕਾਸ਼ ਪੁਰਬ ਮੌਕੇ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦਾ ਅੈਲਾਨ ਕਰਨ ਨਾਲ ਸਿੱਖ ਕੌਮ ਵਿੱਚ ਖੁਸ਼ੀ ਦੀ ਲਹਿਰ ਹੈ ।ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸ਼ਹੀਦ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਮੋਰਚਾ ਅਰੰਭ ਕਰਕੇ ਸੰਸਾਰ ਪੱਧਰ ਤਕ ਅਵਾਜ਼ ਬੁਲੰਦ ਕੀਤੀ ਜੋ ਕਿ ਸਿੰਘਾਂ ਦੀ ਰਿਹਾਈ ਲਈ ਲੜਦੇ ਹੋਏ ਸ਼ਹੀਦ ਹੋ ਗੲੇ ਸਨ ਅਤੇ ਭਾਈ ਸੂਰਤ ਸਿੰਘ ਖਾਲਸਾ ਦਇਆਨੰਦ ਹਸਪਤਾਲ ਵਿੱਚ ਸਰਕਾਰੀ ਅਤਿਆਚਾਰ ਸੈਹੰਦੇ ਹੋਏ ਸਿੰਘਾਂ ਦੀ ਰਿਹਾਈ ਲਈ ਸਰਕਾਰ ਨਾਲ ਲੜ ਰਹੇ ਹਨ ਮੋਰਚੇ ਦੇ ਆਗੂ ਭਾਈ ਜੰਗ ਸਿੰਘ ਅਤੇ ਭਾਈ ਭਵਨਦੀਪ ਸਿੰਘ ਸਿੱਧੂ ਨੇ ਕਿਹਾ ਓਹਨਾਂ ਵਲੋਂ ਸਿੰਘਾਂ ਦੀ ਪੱਕੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਕਈ ਵਾਰ ਮੀਟਿੰਗ ਕੀਤੀ ਗਈ ਜਿਸ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀਆਂ ਰਿਹਾਈਆਂ ਦੀ ਲਿਸਟ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਲਿਸਟ ਵਿੱਚ ਮੌਜੂਦ ਨਾਵਾਂ ਬਾਰੇ ਓਹਨਾਂ ਦੇ ਕੇਸਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਇਹਨਾਂ ਮੀਟਿੰਗਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਬਿਕਰਮ ਸਿੰਘ ਮਜੀਠੀਆ ਵਲੋਂ ਸਿੰਘਾਂ ਦੀ ਰਿਹਾਈ ਲਈ ਮਤਾ ਰਖਿਆ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭਾਰਤ ਸਰਕਾਰ ਨੂੰ ਖਤ ਲਿਖ ਕੇ ਸਿੰਘਾਂ ਦੀ ਰਿਹਾਈ ਲਈ ਜ਼ੋਰਦਾਰ ਮੰਗ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਮੋਦੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਤੇ ਸਿੱਖ ਕੈਦੀ ਛੱਡਣ ਦਾ ਅੈਲਾਨ ਕੀਤਾ ਹੈ । ਬੰਦੀ ਸਿੰਘ ਰਿਹਾਈ ਮੋਰਚਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ , ਗ੍ਰਹਿ ਮੰਤਰੀ ਅਮਿਤ ਸ਼ਾਹ ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਜਿਨ੍ਹਾਂ ਦੇ ਯਤਨਾ ਸਦਕਾ ਸਿੰਘਾਂ ਦੀਆਂ ਰਿਹਾਈਆਂ ਹੋਣੀਆਂ ਹਨ । ਪਿਛਲੇ ਕੁਝ ਸਮੇਂ ਵਿੱਚ ਮੋਦੀ ਸਰਕਾਰ ਵਲੋਂ ਕਈ ਅਜਿਹੇ ਫੈਸਲੇ ਲੲੇ ਗੲੇ ਹਨ ਜਿਵੇਂ ਕਿ ਚੌਰਾਸੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਵਾਉਣਾ ,ਸਿੱਖਾਂ ਦੀ ਕਾਲੀ ਸੂਚੀ ਨੂੰ ਲਗਭਗ ਖਤਮ ਕਰਨਾ ਅਤੇ ਹੁਣ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦਾ ਅੈਲਾਨ ਕਰਨਾ ਜਿਸ ਨਾਲ ਸਿੱਖਾਂ ਵਿੱਚ ਇਨਸਾਫ਼ ਦੀ ਉਮੀਦ ਜਾਗੀ ਹੈ ਅਤੇ ਸਮਾਜ ਵਿੱਚ ਭਾਈਚਾਰਕ ਸਾਂਝ ਵਧ ਰਹੀ ਹੈ ਇਸ ਮੌਕੇ ਬੰਦੀ ਸਿੰਘ ਰਿਹਾਈ ਮੋਰਚਾ ਟੀਮ ਦੇ ਮੈਂਬਰ ਭਾਈ ਜਰਨੈਲ ਸਿੰਘ ,ਭਾਈ ਜਿੰਦ ਸਿੰਘ ਬਡਾਲੀ, ਹਰਸਿਮਰਨ ਸਿੰਘ , ਪਰਮਜੀਤ ਸਿੰਘ ਸਮਰਾਲਾ ਅਤੇ ਕੁੱਝ ਹੋਰ ਮੈਂਬਰ ਮੌਜੂਦ ਹਨ

ਲੋਹਪੁਰਸ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀ ਦੀ ਹੋਂਦ ਨੂੰ ਖ਼ਤਰਾ

ਸਰਕਾਰ ਨਿੱਤ ਨਵੇਂ ਕਾਨੂੰਨਾਂ ਨਾਲ ਪਿਛਲੇ ਖਰਚੇ ਪੈਸੇ ਬਰਬਾਦ ਕਰ ਰਹੀ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ -ਜੱਟਪੁਰੀ

ਰਾਏਕੋਟ, ਸਤੰਬਰ 2019-(ਗੁਰਸੇਵਕ ਸੋਹੀ)-

ਪਿਛਲੀ ਅਕਾਲੀ ਸਰਕਾਰ ਵਲੋਂ ਕੋਠੀ ਬੱਸੀਆਂ ਵਿਖੇ ਸ਼ੁਰੂ ਕੀਤੇ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀ ਦੀ ਹੋਂਦ ਨੂੰ ਉਸ ਸਮੇਂ ਖਤਰਾ ਪੈਦਾ ਹੋ ਗਿਆ, ਜਦੋਂ ਸਥਾਨਕ ਕਾਂਗਰਸ ਆਗੂ ਅਤੇ ਨਵੇਂ ਸੰਸਦ ਮੈਂਬਰ ਦੀ ਸਿਫ਼ਾਰਸ਼ 'ਤੇ ਕੈਪਟਨ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਨੇ ਉਚੇਰੀ ਵਿੱਦਿਆ ਵਾਲੀ ਇਸ ਸੰਸਥਾ ਨੂੰ ਤਬਦੀਲ ਕਰਕੇ ਆਈ.ਟੀ.ਆਈ. ਵਿਚ ਰਲੇਵਾਂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । ਅੱਜ ਤਕਨੀਕੀ ਸਿੱਖਿਆ ਵਿਭਾਗ ਦੇ ਹੁਕਮਾਂ 'ਤੇ ਵਿਭਾਗ ਦੀ ਇਕ ਟੀਮ ਕੋਠੀ ਬੱਸੀਆਂ ਵਿਖੇ ਉਸਾਰੀ ਅਧੀਨ ਕਾਲਜ ਦੀ ਇਮਾਰਤ ਦਾ ਨਿਰੀਖਣ ਕਰਨ ਪੁੱਜੀ ਤਾਂ ਇਸ ਦੀ ਭਿਣਕ ਪੈਣ 'ਤੇ ਮਹਾਰਾਜਾ ਦਲੀਪ ਸਿੰਘ ਟਰੱਸਟ ਦੇ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਸਮੇਤ ਟਰੱਸਟੀ ਮੈਂਬਰ ਮੌਕੇ 'ਤੇ ਪੁੱਜੇ, ਜਿਨ੍ਹਾਂ ਟੀਮ ਦਾ ਵਿਰੋਧ ਕੀਤਾ । ਇਸ ਮੌਕੇ ਟਰੱਸਟੀ ਮੈਂਬਰਾਂ ਨੇ ਕਿਹਾ ਕਿ ਇਸ ਕਾਲਜ 'ਤੇ ਪੀ.ਟੀ.ਯੂ. ਵਲੋਂ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ ਜਦਕਿ ਇਸ ਜ਼ਮੀਨ ਦੀ ਸੀ.ਐੱਲ.ਯੂ. ਤੱਕ ਹੋ ਚੁੱਕੀ ਹੈ | ਟਰੱਸਟੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਯਾਦ 'ਚ ਬਣੇ ਟੈਕਨੀਕਲ ਕਾਲਜ ਦਾ ਰਲੇਵਾਂ ਨਾ ਕੀਤਾ ਜਾਏ । ਉਧਰ ਜਦ ਟਰੱਸਟ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕਾਂਗਰਸੀ ਆਗੂ ਆਪਣੀ ਸਿਆਸਤ ਚਮਕਾਉਣ ਲਈ ਅਜਿਹਾ ਕਰਵਾ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਜੇਕਰ ਕਾਲਜ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਸਮੇਤ ਸੁਮੱਚਾ ਹਲਕਾ ਸੰਘਰਸ਼ ਕਰੇਗਾ ।

ਸਰਕਾਰੀ ਅਾਦਾਰਿਅਾ ਅਤੇ ਕੁਰਸੀਅਾ ਦੇ ਮਾਲਕਾ ਨੂੰ ਸਮਝਾੳੁਣ ਲੲੀ ਸੂਬਾ ਪ੍ਧਾਨ ਹੋੲੇ ਗੁਰਸੇਵਕ ਮੱਲਾ ਹੋੲੇ ਪੱਬਾ ਭਾਰ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ) -

ਪੰਜਾਬ ਅੰਦਰ ਬਹੁਤ ਸਾਰੇ ਸਰਕਾਰੀ ਅਾਦਾਰਿਅਾਂ ਵਿੱਚ ਦੇਖਿਅਾ ਗਿਅਾ ਸੱਠ ਸੱਤਰ ਹਜਾਰ ਤਨਖਾਹ ਲੈਦੇ ਹੋੲੇ ਵੀ ਕੋੲੀ ਗਰੀਬ ਮਜਦੂਰ ਕੋੲੀ ਛੋਟੇ ਜਿਹੇ ਕੰਮ ਲੲੀ ਜਾਦਾਂ ਹੈ ਤਾਂ ਕੁਰਸੀ ੳੁਪਰ ਬੈਠੇ ਬਹੁਤ ਥੱਕੇ ਹੋੲੇ ਪੇਪਰ ਅਾਪਣੇ ਕਾੳੁਟਰ ੳੁਪਰ ੲਿਸ ਤਰਾਂ ਮਾਰਦੇ  ਨੇ ਕਿ ਜਿਵੇ ਭੀਖ ਮੰਗਣ ਲੲੀ ਅਾ ਗਿਅਾ ਹੋਵੇੇ | ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿੰਘ ਮੱਲਾ ਨੇ ਪੱਤਰਕਾਰਾ ਨਾਲ ਗੱਲ ਬਾਤ ਕਰਦਿਅਾ ਕਿਹਾ ਕਿ ੲਿਨਾਂ ਥੱਕੇ ਹੋੲੇ ਕੁਰਸੀ ਦੇ ਮਾਲਕਾ ਨੂੰ ਸਬਕ ਸਖੳੁਣ ਲੲੀ ਸਮਾਜ ਨੂ ੲਿੱਕ ਜੁਟ ਹੋਣ ਦੀ ਜਰੂਰਤ ਹੈ |

ਗਹਿਲ ਪਿੰਡ ਦੀ ਮਿੰਨੀ ਪੀ ਅੈਚ ਸੀ ਬਣੀ ਕੲੀ ਪਿੰਡਾ ਦਾ ਸਹਾਰਾ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)-

ਪਿੰਡ ਗਹਿਲ ਦਾ ਮਿੰਨੀ ਪੀ ਅੈਚ ਸੀ ਸਰਕਾਰੀ ਹਸਪਤਾਲ ਮੁਫਤ ਦਵਾੲੀਅਾ ਦੇਣ ਵਿੱਚ ਮੋਢੀ ਬਣ ਗਿਅਾ ਹੈ|ੲਿਸ ਹਸਪਤਾਲ ਵਿੱਚ ਦਵਾੲੀਅਾ ਲੈਣ ਲੲੀ ਪਿੰਡ ਦੇ ਨਾਲ -ਨਾਲ ਲੱਗਦੇ ਪਿੰਡ ਨਰੈਣਗੜ ਸੋਹੀਅਾ,ਦੀਵਾਨਾ,ਬੀਹਲਾ,ਛੀਨੀਵਾਲ ਖੁਰਦ ਅਾਦਿ ਅਾੳੁਦੇ ਹਨ|ਜਿੱਥੇ ਬਾਹਰੀ ਡਿਸਪੈਸਰੀਅਾ ਵਿੱਚ ਦਵਾੲੀਅਾ ਨਹੀ ਅਾੳੁਦੀਅਾ ,ੳੁੱਥੇ ਹਸਪਤਾਲ ਵਿੱਚ ਮੁਫਤ ਦਵਾੲੀਅਾ ਮਿਲਦੀਅਾ ਹਨ, ਹਸਪਤਾਲ ਵਿੱਚ ਡਾ:ਪਰਮਜੀਤ ਕੌਰ(ੲੇ,ਅੈਮ,ਅੈਮ)ਡਾ:ਸੀਮਾ ਬਾਸ਼ਲ(ੲੇ,ਅੈਮ,ਓ)ਡਾ:ਜਤਿੰਦਰ ਜੁਨੰਜਾ(ਅੈਮ,ੲੇ)ਮਧੂ ਬਾਲਾ(ਫਾਰਮੈਸੀ)ਸੀ੍  ਰਾਜ ਸਿੰਘ(ਅੈਮ,ਪੀ,ਅੈਚ,ਡਬਲਯੂ)ਸਰਬਜੀਤ ਕੌਰ(ਫਾਰਮੈਸੀ)ਸਟਾਫ  ਸਾਮਿਲ ਹਨ|ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋੲੇ ਪਿੰਡ ਦੇ ਸਹਾਰਾ ਜਨਹਿੱਤ ਕਲੱਬ ਪ੍ਧਾਨ ਅਜੀਤ ਸਿੰਘ ਗਹਿਲ ਤੇ ਜਗਜੀਤ ਸਿੰਘ ਗਹਿਲ ਨੇ ਦੱਸਿਅਾ ਕਿ ਅੈਨ ਅਾਰ ਅਾੲੀ ਵੀਰਾ ਦੇ ਸਹਿਯੋਗ ਨਾਲ ਦਵਾੲੀਅਾ ਤੇ ਹੋਰ ਸਹੂਲਤਾ ਪ੍ਦਾਨ ਕੀਤੀਅਾ ਜਾਦੀਅਾ ਹਨ|

ਸਰਕਾਰੀ ਪਾ੍ੲਿਮਰੀ ਸਕੂਲ ਨਰੈਣਗੜ ਸੋਹੀਅਾ ਦੇ ਬੱਚਿਅਾ ਨੇ ਖੇਡਾ ਵਿੱਚ ਮਾਰੀਅਾ ਮੱਲਾ

 ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ )-

ਸਰਕਾਰੀ ਪਾ੍ੲਿਮਰੀ ਸਕੂਲ ਨਰੈਣਗੜ ਸੋਹੀਅਾ ਵਿੱਚ ਸਿੱਖਿਅਾ ਵਿਭਾਗ ਦੀਅਾ ਹਦਾੲਿਤਾ ਅਨੁਸਾਰ ਪਿੰਡ ਕੁਤਬਾ ਦੇ ਸਰਕਾਰੀ ਪਾ੍ੲਿਮਰੀ ਸਕੂਲ ਵਿੱਚ ਬਲਾਕ ਮਹਿਲ ਕਲਾਂ ਦੀਅਾ ਬਲਾਕ ਪੱਧਰੀ ਖੇਡਾਂ ਕਰਵਾੲੀਅਾ ਗੲੀਅਾ |ੲਿਸ ਮੌਕੇ ਸ,ਪਾ੍ ,ਸ ਨਰੈਣਗੜ ਸੋਹੀਅਾ ਦੇ ਸੈਟਰ ਗਹਿਲ ਦੀ ਰੱਸਾ-ਕੱਸੀ ਖੇਡ ਦੀ ਟੀਮ ਵਿੱਚ ਦੋ ਲੜਕੇ ਲਵਜੋਤ ਸਿੰਘ ਪੁੱਤਰ ਸ:ਲਖਵਿੰਦਰ ਸਿੰਘ ਅਤੇ ਯੁੱਧਵੀਰ ਸਿੰਘ ਪੁੱਤਰ ਸ:  ਰਣਧੀਰ ਸਿੰਘ ਨੇ ਸਾਮਿਲ ਹੋ ਕੇ ਬਲਾਕ ਪੱਧਰੀ ਖੇਡਾ ਵਿੱਚੋ ਪਹਿਲਾ ਸਥਾਨ ਹਾਸਿਲ ਕੀਤਾ |ਸੈਟਰ ਗਹਿਲ ਦੀ ਨੈਸਨਲ ਸਟਾੲੀਲ ਕਬੱਡੀ ਖੇਡ ਦੀ ਟੀਮ ਵਿੱਚੋ ਰਾਜਵਿੰਦਰ ਸਿੰਘ ਪੁੱਤਰ ਸ:  ਮਨਜੀਤ ਸਿੰਘ ਨੇ ਬਲਾਕ ਪੱਧਰੀ ਖੇਡਾ ਵਿੱਚੋ ਦੂਜਾ ਸਥਾਨ ਪਾ੍ਪਤ ਕੀਤਾ |ਸ,ਪਾ੍ ,ਸਕੂਲ ਦੇ ਸਟਾਫ ਵੱਲ਼ੋ ਬੱਚਿਅਾ ਨੂੰ ਸਨਮਾਨਿਤ ਕੀਤਾ ਗਿਅਾ|

ਜਿਲਾ ਪੱਧਰ ਤੁੇ ਦੀਵਾਨਾ ਸਰਕਾਰੀ ਹਾੲੀ ਸਕੂਲ ਦੀਅਾ ਹਾਕੀ ਟੀਮ ਦੀਅਾ ਖਿਡਾਰਨਾ ਨੇ ਮਾਰੀ ਬਾਜੀ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)-

ਸਰਕਾਰੀ ਸੀਨੀਅਰ ਹਾੲੀ ਸਕੂਲ ਦੀਵਾਨਾ ਦੀ ਹਾਕੀ ਟੀਮ ਲੜਕੀਅਾਂ ਅੰਡਰ ਸਤਾਰਾਂ ਜਿਲਾ ਪੱਧਰ ਤੇ ਪਹਿਲਾਂ ਸਥਾਨ ਹਾਸਿਲ ਕੀਤਾ |ਵਿਰੋਧੀ ਟੀਮ ਨੂੰ 4-0  ਨਾਲ ਹਰਾੲਿਅਾ ਮੈਚ ਰੋਮਾਚਕ  ਭਰਿਅਾ ਸੀ|ੲਿਸ ਸਕੂਲ ਦੀਅਾ ਲੜਕੀਅਾ ਜਿਲਾ ਪੱਧਰ ਤੇ ਲਗਾਤਾਰ ਦਸ ਸਾਲ ਤੋ ਜਿੱਤ ਪਾ੍ਪਤ ਕਰਦੀਅਾ ਅਾ ਰਹੀਅਾ ਹਨ|ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋੲੇ ਕੋਚ ਅਮਰਜੀਤ ਸਿੰਘ ਨੇ ਦੱਸਿਅਾ ਕਿ ਗਿਅਾਰਾਂ ਲੜਕੀਅਾ ਸਟੇਟ ਪੱਧਰ ਤੇ ਭਾਗ ਲੈਣ ਲੲੀ ਜਲੰਧਰ ਜਾ ਰਹੀਅਾ ਹਨ|ੲਿਸ ਟੀਮ ਨੂੰ ਤਿਅਾਰ ਕਰਨ ਲੲੀ ਪੀ.ਟੀ ਮੈਡਮ ਪਾਲ  ਕੌਰ ਸਹਿਯੋਗ ਦਿੰਦੇ ਹਨ|

ਪਿੰਡ ਸਲੀਣਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀ ਸ਼ਤਾਬਦੀ ਤੇ ਬਾਬਾ ਸ੍ਰੀ ਚੰਦ ਮਹਾਰਾਜ ਦਾ 525ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ

ਮੋਗਾ/ਸਤੰਬਰ 2019 -(ਜਸਮੇਲ ਗਾਲਿਬ)-

ਪਿੰਡ ਸਲੀਣਾਂ (ਮੋਗਾ) ਵਿਖੇ ਸਮੂਹ ਗ੍ਰਾਮ ਪੰਚਾਇਤ,ਸਮੂਹ ਨਗਰ ਇਲਾਕਾ ਨਿਵਾਸੀਆਂ ਵਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀ ਸ਼ਤਾਬਦੀ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ 525ਵਾਂ ਪ੍ਰਕਾਸ਼ ਪੁਰਬ 27 ਸਤੰਬਰ ਤੋ ਲੈ ਕੇ 29 ਸਤੰਬਰ ਤੱਕ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਗਾਲਿਬ ਨੇ ਦੱਸਿਆ ਕਿ 27 ਸਤੰਬਰ ਦਿਨ ਸੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਜਾਣਗੇ ਜਿੰਨ੍ਹਾਂ ਦੇ ਭੋਗ 29 ਸਤੰਬਰ ਦਿਨ ਐਤਵਾਰ ਨੂੰ 9ਵਜੇ ਸਵੇਰੇ ਸਮੇ ਪਾਏ ਜਾਣਗੇ ਉਪਰੰਤ 10ਵਜੇ ਤੋ ਲੈ ਕੇ 2 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ।ਸ੍ਰੀਮਾਨ 1008 ਸੰਤ ਸਤਿਕਸ਼ਨ ਮੁਨੀ ਜੀ ਉਰਫ ਬਾਨਾ ਰੱੁਖੜ ਦਾਸ ਜੀ ਉਨ੍ਹਾਂ ਦੇ ਚੇਲੇ ਮੰਹਤ ਨਿਰਵਾਣ ਸ਼ੱੁਧ ਮਨੀ ਜੀ ਵੱਲੋ ਫਰੀ ਮੈਡੀਕਲ ਕੈਂਪ 29 ਸਤੰਬਰ ਨੂੰ ਡੇਰਾ ਬਾਬਾ ਸ੍ਰੀ ਚੰਦ ਆਸ਼ਰਮ ਵਿਖੇ ਮੁਫਤ ਚੈਕਅੱਪ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਫਰੀ ਦਿੱਤੀਆਂ ਜਾਣਗੀਆਂ।ਗੁਰੂ ਕਾ ਲੰਗਰ ਅਤੁਟ ਵਰਤਾਇਆ ਜਾਵੇਗਾ।