You are here

ਪੰਜਾਬ

ਮੋਦੀ ਸਰਕਾਰ ਵੱਲੋਂ ਸਿੱਖ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦਾ ਅੈਲਾਨ ਸ਼ਲਾਘਾਯੋਗ -ਬੰਦੀ ਸਿੰਘ ਰਿਹਾਈ ਮੋਰਚਾ 

ਮੋਦੀ ਸਰਕਾਰ ਵੱਲੋਂ ਇੱਕ ਸਿੰਘ ਦੀ ਫਾਂਸੀ ਰੱਦ ਕਰਨਾ ਅਤੇ ਅੱਠ ਸਿੱਖ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦਾ ਫੈਸਲਾ ਸ਼ਲਾਘਾਯੋਗ ਕਦਮ 

ਲੁਧਿਆਣਾ,ਸਤੰਬਰ 2019-(ਮਨਜਿੰਦਰ ਗਿੱਲ)-

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇੰ ਪ੍ਰਕਾਸ਼ ਪੁਰਬ ਮੌਕੇ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦਾ ਅੈਲਾਨ ਕਰਨ ਨਾਲ ਸਿੱਖ ਕੌਮ ਵਿੱਚ ਖੁਸ਼ੀ ਦੀ ਲਹਿਰ ਹੈ ।ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸ਼ਹੀਦ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਮੋਰਚਾ ਅਰੰਭ ਕਰਕੇ ਸੰਸਾਰ ਪੱਧਰ ਤਕ ਅਵਾਜ਼ ਬੁਲੰਦ ਕੀਤੀ ਜੋ ਕਿ ਸਿੰਘਾਂ ਦੀ ਰਿਹਾਈ ਲਈ ਲੜਦੇ ਹੋਏ ਸ਼ਹੀਦ ਹੋ ਗੲੇ ਸਨ ਅਤੇ ਭਾਈ ਸੂਰਤ ਸਿੰਘ ਖਾਲਸਾ ਦਇਆਨੰਦ ਹਸਪਤਾਲ ਵਿੱਚ ਸਰਕਾਰੀ ਅਤਿਆਚਾਰ ਸੈਹੰਦੇ ਹੋਏ ਸਿੰਘਾਂ ਦੀ ਰਿਹਾਈ ਲਈ ਸਰਕਾਰ ਨਾਲ ਲੜ ਰਹੇ ਹਨ ਮੋਰਚੇ ਦੇ ਆਗੂ ਭਾਈ ਜੰਗ ਸਿੰਘ ਅਤੇ ਭਾਈ ਭਵਨਦੀਪ ਸਿੰਘ ਸਿੱਧੂ ਨੇ ਕਿਹਾ ਓਹਨਾਂ ਵਲੋਂ ਸਿੰਘਾਂ ਦੀ ਪੱਕੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਕਈ ਵਾਰ ਮੀਟਿੰਗ ਕੀਤੀ ਗਈ ਜਿਸ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀਆਂ ਰਿਹਾਈਆਂ ਦੀ ਲਿਸਟ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਲਿਸਟ ਵਿੱਚ ਮੌਜੂਦ ਨਾਵਾਂ ਬਾਰੇ ਓਹਨਾਂ ਦੇ ਕੇਸਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਇਹਨਾਂ ਮੀਟਿੰਗਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਬਿਕਰਮ ਸਿੰਘ ਮਜੀਠੀਆ ਵਲੋਂ ਸਿੰਘਾਂ ਦੀ ਰਿਹਾਈ ਲਈ ਮਤਾ ਰਖਿਆ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭਾਰਤ ਸਰਕਾਰ ਨੂੰ ਖਤ ਲਿਖ ਕੇ ਸਿੰਘਾਂ ਦੀ ਰਿਹਾਈ ਲਈ ਜ਼ੋਰਦਾਰ ਮੰਗ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਮੋਦੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਤੇ ਸਿੱਖ ਕੈਦੀ ਛੱਡਣ ਦਾ ਅੈਲਾਨ ਕੀਤਾ ਹੈ । ਬੰਦੀ ਸਿੰਘ ਰਿਹਾਈ ਮੋਰਚਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ , ਗ੍ਰਹਿ ਮੰਤਰੀ ਅਮਿਤ ਸ਼ਾਹ ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਜਿਨ੍ਹਾਂ ਦੇ ਯਤਨਾ ਸਦਕਾ ਸਿੰਘਾਂ ਦੀਆਂ ਰਿਹਾਈਆਂ ਹੋਣੀਆਂ ਹਨ । ਪਿਛਲੇ ਕੁਝ ਸਮੇਂ ਵਿੱਚ ਮੋਦੀ ਸਰਕਾਰ ਵਲੋਂ ਕਈ ਅਜਿਹੇ ਫੈਸਲੇ ਲੲੇ ਗੲੇ ਹਨ ਜਿਵੇਂ ਕਿ ਚੌਰਾਸੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਵਾਉਣਾ ,ਸਿੱਖਾਂ ਦੀ ਕਾਲੀ ਸੂਚੀ ਨੂੰ ਲਗਭਗ ਖਤਮ ਕਰਨਾ ਅਤੇ ਹੁਣ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦਾ ਅੈਲਾਨ ਕਰਨਾ ਜਿਸ ਨਾਲ ਸਿੱਖਾਂ ਵਿੱਚ ਇਨਸਾਫ਼ ਦੀ ਉਮੀਦ ਜਾਗੀ ਹੈ ਅਤੇ ਸਮਾਜ ਵਿੱਚ ਭਾਈਚਾਰਕ ਸਾਂਝ ਵਧ ਰਹੀ ਹੈ ਇਸ ਮੌਕੇ ਬੰਦੀ ਸਿੰਘ ਰਿਹਾਈ ਮੋਰਚਾ ਟੀਮ ਦੇ ਮੈਂਬਰ ਭਾਈ ਜਰਨੈਲ ਸਿੰਘ ,ਭਾਈ ਜਿੰਦ ਸਿੰਘ ਬਡਾਲੀ, ਹਰਸਿਮਰਨ ਸਿੰਘ , ਪਰਮਜੀਤ ਸਿੰਘ ਸਮਰਾਲਾ ਅਤੇ ਕੁੱਝ ਹੋਰ ਮੈਂਬਰ ਮੌਜੂਦ ਹਨ

ਲੋਹਪੁਰਸ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀ ਦੀ ਹੋਂਦ ਨੂੰ ਖ਼ਤਰਾ

ਸਰਕਾਰ ਨਿੱਤ ਨਵੇਂ ਕਾਨੂੰਨਾਂ ਨਾਲ ਪਿਛਲੇ ਖਰਚੇ ਪੈਸੇ ਬਰਬਾਦ ਕਰ ਰਹੀ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ -ਜੱਟਪੁਰੀ

ਰਾਏਕੋਟ, ਸਤੰਬਰ 2019-(ਗੁਰਸੇਵਕ ਸੋਹੀ)-

ਪਿਛਲੀ ਅਕਾਲੀ ਸਰਕਾਰ ਵਲੋਂ ਕੋਠੀ ਬੱਸੀਆਂ ਵਿਖੇ ਸ਼ੁਰੂ ਕੀਤੇ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀ ਦੀ ਹੋਂਦ ਨੂੰ ਉਸ ਸਮੇਂ ਖਤਰਾ ਪੈਦਾ ਹੋ ਗਿਆ, ਜਦੋਂ ਸਥਾਨਕ ਕਾਂਗਰਸ ਆਗੂ ਅਤੇ ਨਵੇਂ ਸੰਸਦ ਮੈਂਬਰ ਦੀ ਸਿਫ਼ਾਰਸ਼ 'ਤੇ ਕੈਪਟਨ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਨੇ ਉਚੇਰੀ ਵਿੱਦਿਆ ਵਾਲੀ ਇਸ ਸੰਸਥਾ ਨੂੰ ਤਬਦੀਲ ਕਰਕੇ ਆਈ.ਟੀ.ਆਈ. ਵਿਚ ਰਲੇਵਾਂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । ਅੱਜ ਤਕਨੀਕੀ ਸਿੱਖਿਆ ਵਿਭਾਗ ਦੇ ਹੁਕਮਾਂ 'ਤੇ ਵਿਭਾਗ ਦੀ ਇਕ ਟੀਮ ਕੋਠੀ ਬੱਸੀਆਂ ਵਿਖੇ ਉਸਾਰੀ ਅਧੀਨ ਕਾਲਜ ਦੀ ਇਮਾਰਤ ਦਾ ਨਿਰੀਖਣ ਕਰਨ ਪੁੱਜੀ ਤਾਂ ਇਸ ਦੀ ਭਿਣਕ ਪੈਣ 'ਤੇ ਮਹਾਰਾਜਾ ਦਲੀਪ ਸਿੰਘ ਟਰੱਸਟ ਦੇ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਸਮੇਤ ਟਰੱਸਟੀ ਮੈਂਬਰ ਮੌਕੇ 'ਤੇ ਪੁੱਜੇ, ਜਿਨ੍ਹਾਂ ਟੀਮ ਦਾ ਵਿਰੋਧ ਕੀਤਾ । ਇਸ ਮੌਕੇ ਟਰੱਸਟੀ ਮੈਂਬਰਾਂ ਨੇ ਕਿਹਾ ਕਿ ਇਸ ਕਾਲਜ 'ਤੇ ਪੀ.ਟੀ.ਯੂ. ਵਲੋਂ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ ਜਦਕਿ ਇਸ ਜ਼ਮੀਨ ਦੀ ਸੀ.ਐੱਲ.ਯੂ. ਤੱਕ ਹੋ ਚੁੱਕੀ ਹੈ | ਟਰੱਸਟੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਯਾਦ 'ਚ ਬਣੇ ਟੈਕਨੀਕਲ ਕਾਲਜ ਦਾ ਰਲੇਵਾਂ ਨਾ ਕੀਤਾ ਜਾਏ । ਉਧਰ ਜਦ ਟਰੱਸਟ ਦੇ ਪ੍ਰਧਾਨ ਰਣਜੀਤ ਸਿੰਘ ਤਲਵੰਡੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕਾਂਗਰਸੀ ਆਗੂ ਆਪਣੀ ਸਿਆਸਤ ਚਮਕਾਉਣ ਲਈ ਅਜਿਹਾ ਕਰਵਾ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਜੇਕਰ ਕਾਲਜ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਸਮੇਤ ਸੁਮੱਚਾ ਹਲਕਾ ਸੰਘਰਸ਼ ਕਰੇਗਾ ।

ਸਰਕਾਰੀ ਅਾਦਾਰਿਅਾ ਅਤੇ ਕੁਰਸੀਅਾ ਦੇ ਮਾਲਕਾ ਨੂੰ ਸਮਝਾੳੁਣ ਲੲੀ ਸੂਬਾ ਪ੍ਧਾਨ ਹੋੲੇ ਗੁਰਸੇਵਕ ਮੱਲਾ ਹੋੲੇ ਪੱਬਾ ਭਾਰ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ) -

ਪੰਜਾਬ ਅੰਦਰ ਬਹੁਤ ਸਾਰੇ ਸਰਕਾਰੀ ਅਾਦਾਰਿਅਾਂ ਵਿੱਚ ਦੇਖਿਅਾ ਗਿਅਾ ਸੱਠ ਸੱਤਰ ਹਜਾਰ ਤਨਖਾਹ ਲੈਦੇ ਹੋੲੇ ਵੀ ਕੋੲੀ ਗਰੀਬ ਮਜਦੂਰ ਕੋੲੀ ਛੋਟੇ ਜਿਹੇ ਕੰਮ ਲੲੀ ਜਾਦਾਂ ਹੈ ਤਾਂ ਕੁਰਸੀ ੳੁਪਰ ਬੈਠੇ ਬਹੁਤ ਥੱਕੇ ਹੋੲੇ ਪੇਪਰ ਅਾਪਣੇ ਕਾੳੁਟਰ ੳੁਪਰ ੲਿਸ ਤਰਾਂ ਮਾਰਦੇ  ਨੇ ਕਿ ਜਿਵੇ ਭੀਖ ਮੰਗਣ ਲੲੀ ਅਾ ਗਿਅਾ ਹੋਵੇੇ | ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿੰਘ ਮੱਲਾ ਨੇ ਪੱਤਰਕਾਰਾ ਨਾਲ ਗੱਲ ਬਾਤ ਕਰਦਿਅਾ ਕਿਹਾ ਕਿ ੲਿਨਾਂ ਥੱਕੇ ਹੋੲੇ ਕੁਰਸੀ ਦੇ ਮਾਲਕਾ ਨੂੰ ਸਬਕ ਸਖੳੁਣ ਲੲੀ ਸਮਾਜ ਨੂ ੲਿੱਕ ਜੁਟ ਹੋਣ ਦੀ ਜਰੂਰਤ ਹੈ |

ਗਹਿਲ ਪਿੰਡ ਦੀ ਮਿੰਨੀ ਪੀ ਅੈਚ ਸੀ ਬਣੀ ਕੲੀ ਪਿੰਡਾ ਦਾ ਸਹਾਰਾ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)-

ਪਿੰਡ ਗਹਿਲ ਦਾ ਮਿੰਨੀ ਪੀ ਅੈਚ ਸੀ ਸਰਕਾਰੀ ਹਸਪਤਾਲ ਮੁਫਤ ਦਵਾੲੀਅਾ ਦੇਣ ਵਿੱਚ ਮੋਢੀ ਬਣ ਗਿਅਾ ਹੈ|ੲਿਸ ਹਸਪਤਾਲ ਵਿੱਚ ਦਵਾੲੀਅਾ ਲੈਣ ਲੲੀ ਪਿੰਡ ਦੇ ਨਾਲ -ਨਾਲ ਲੱਗਦੇ ਪਿੰਡ ਨਰੈਣਗੜ ਸੋਹੀਅਾ,ਦੀਵਾਨਾ,ਬੀਹਲਾ,ਛੀਨੀਵਾਲ ਖੁਰਦ ਅਾਦਿ ਅਾੳੁਦੇ ਹਨ|ਜਿੱਥੇ ਬਾਹਰੀ ਡਿਸਪੈਸਰੀਅਾ ਵਿੱਚ ਦਵਾੲੀਅਾ ਨਹੀ ਅਾੳੁਦੀਅਾ ,ੳੁੱਥੇ ਹਸਪਤਾਲ ਵਿੱਚ ਮੁਫਤ ਦਵਾੲੀਅਾ ਮਿਲਦੀਅਾ ਹਨ, ਹਸਪਤਾਲ ਵਿੱਚ ਡਾ:ਪਰਮਜੀਤ ਕੌਰ(ੲੇ,ਅੈਮ,ਅੈਮ)ਡਾ:ਸੀਮਾ ਬਾਸ਼ਲ(ੲੇ,ਅੈਮ,ਓ)ਡਾ:ਜਤਿੰਦਰ ਜੁਨੰਜਾ(ਅੈਮ,ੲੇ)ਮਧੂ ਬਾਲਾ(ਫਾਰਮੈਸੀ)ਸੀ੍  ਰਾਜ ਸਿੰਘ(ਅੈਮ,ਪੀ,ਅੈਚ,ਡਬਲਯੂ)ਸਰਬਜੀਤ ਕੌਰ(ਫਾਰਮੈਸੀ)ਸਟਾਫ  ਸਾਮਿਲ ਹਨ|ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋੲੇ ਪਿੰਡ ਦੇ ਸਹਾਰਾ ਜਨਹਿੱਤ ਕਲੱਬ ਪ੍ਧਾਨ ਅਜੀਤ ਸਿੰਘ ਗਹਿਲ ਤੇ ਜਗਜੀਤ ਸਿੰਘ ਗਹਿਲ ਨੇ ਦੱਸਿਅਾ ਕਿ ਅੈਨ ਅਾਰ ਅਾੲੀ ਵੀਰਾ ਦੇ ਸਹਿਯੋਗ ਨਾਲ ਦਵਾੲੀਅਾ ਤੇ ਹੋਰ ਸਹੂਲਤਾ ਪ੍ਦਾਨ ਕੀਤੀਅਾ ਜਾਦੀਅਾ ਹਨ|

ਸਰਕਾਰੀ ਪਾ੍ੲਿਮਰੀ ਸਕੂਲ ਨਰੈਣਗੜ ਸੋਹੀਅਾ ਦੇ ਬੱਚਿਅਾ ਨੇ ਖੇਡਾ ਵਿੱਚ ਮਾਰੀਅਾ ਮੱਲਾ

 ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ )-

ਸਰਕਾਰੀ ਪਾ੍ੲਿਮਰੀ ਸਕੂਲ ਨਰੈਣਗੜ ਸੋਹੀਅਾ ਵਿੱਚ ਸਿੱਖਿਅਾ ਵਿਭਾਗ ਦੀਅਾ ਹਦਾੲਿਤਾ ਅਨੁਸਾਰ ਪਿੰਡ ਕੁਤਬਾ ਦੇ ਸਰਕਾਰੀ ਪਾ੍ੲਿਮਰੀ ਸਕੂਲ ਵਿੱਚ ਬਲਾਕ ਮਹਿਲ ਕਲਾਂ ਦੀਅਾ ਬਲਾਕ ਪੱਧਰੀ ਖੇਡਾਂ ਕਰਵਾੲੀਅਾ ਗੲੀਅਾ |ੲਿਸ ਮੌਕੇ ਸ,ਪਾ੍ ,ਸ ਨਰੈਣਗੜ ਸੋਹੀਅਾ ਦੇ ਸੈਟਰ ਗਹਿਲ ਦੀ ਰੱਸਾ-ਕੱਸੀ ਖੇਡ ਦੀ ਟੀਮ ਵਿੱਚ ਦੋ ਲੜਕੇ ਲਵਜੋਤ ਸਿੰਘ ਪੁੱਤਰ ਸ:ਲਖਵਿੰਦਰ ਸਿੰਘ ਅਤੇ ਯੁੱਧਵੀਰ ਸਿੰਘ ਪੁੱਤਰ ਸ:  ਰਣਧੀਰ ਸਿੰਘ ਨੇ ਸਾਮਿਲ ਹੋ ਕੇ ਬਲਾਕ ਪੱਧਰੀ ਖੇਡਾ ਵਿੱਚੋ ਪਹਿਲਾ ਸਥਾਨ ਹਾਸਿਲ ਕੀਤਾ |ਸੈਟਰ ਗਹਿਲ ਦੀ ਨੈਸਨਲ ਸਟਾੲੀਲ ਕਬੱਡੀ ਖੇਡ ਦੀ ਟੀਮ ਵਿੱਚੋ ਰਾਜਵਿੰਦਰ ਸਿੰਘ ਪੁੱਤਰ ਸ:  ਮਨਜੀਤ ਸਿੰਘ ਨੇ ਬਲਾਕ ਪੱਧਰੀ ਖੇਡਾ ਵਿੱਚੋ ਦੂਜਾ ਸਥਾਨ ਪਾ੍ਪਤ ਕੀਤਾ |ਸ,ਪਾ੍ ,ਸਕੂਲ ਦੇ ਸਟਾਫ ਵੱਲ਼ੋ ਬੱਚਿਅਾ ਨੂੰ ਸਨਮਾਨਿਤ ਕੀਤਾ ਗਿਅਾ|

ਜਿਲਾ ਪੱਧਰ ਤੁੇ ਦੀਵਾਨਾ ਸਰਕਾਰੀ ਹਾੲੀ ਸਕੂਲ ਦੀਅਾ ਹਾਕੀ ਟੀਮ ਦੀਅਾ ਖਿਡਾਰਨਾ ਨੇ ਮਾਰੀ ਬਾਜੀ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)-

ਸਰਕਾਰੀ ਸੀਨੀਅਰ ਹਾੲੀ ਸਕੂਲ ਦੀਵਾਨਾ ਦੀ ਹਾਕੀ ਟੀਮ ਲੜਕੀਅਾਂ ਅੰਡਰ ਸਤਾਰਾਂ ਜਿਲਾ ਪੱਧਰ ਤੇ ਪਹਿਲਾਂ ਸਥਾਨ ਹਾਸਿਲ ਕੀਤਾ |ਵਿਰੋਧੀ ਟੀਮ ਨੂੰ 4-0  ਨਾਲ ਹਰਾੲਿਅਾ ਮੈਚ ਰੋਮਾਚਕ  ਭਰਿਅਾ ਸੀ|ੲਿਸ ਸਕੂਲ ਦੀਅਾ ਲੜਕੀਅਾ ਜਿਲਾ ਪੱਧਰ ਤੇ ਲਗਾਤਾਰ ਦਸ ਸਾਲ ਤੋ ਜਿੱਤ ਪਾ੍ਪਤ ਕਰਦੀਅਾ ਅਾ ਰਹੀਅਾ ਹਨ|ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋੲੇ ਕੋਚ ਅਮਰਜੀਤ ਸਿੰਘ ਨੇ ਦੱਸਿਅਾ ਕਿ ਗਿਅਾਰਾਂ ਲੜਕੀਅਾ ਸਟੇਟ ਪੱਧਰ ਤੇ ਭਾਗ ਲੈਣ ਲੲੀ ਜਲੰਧਰ ਜਾ ਰਹੀਅਾ ਹਨ|ੲਿਸ ਟੀਮ ਨੂੰ ਤਿਅਾਰ ਕਰਨ ਲੲੀ ਪੀ.ਟੀ ਮੈਡਮ ਪਾਲ  ਕੌਰ ਸਹਿਯੋਗ ਦਿੰਦੇ ਹਨ|

ਪਿੰਡ ਸਲੀਣਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀ ਸ਼ਤਾਬਦੀ ਤੇ ਬਾਬਾ ਸ੍ਰੀ ਚੰਦ ਮਹਾਰਾਜ ਦਾ 525ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ

ਮੋਗਾ/ਸਤੰਬਰ 2019 -(ਜਸਮੇਲ ਗਾਲਿਬ)-

ਪਿੰਡ ਸਲੀਣਾਂ (ਮੋਗਾ) ਵਿਖੇ ਸਮੂਹ ਗ੍ਰਾਮ ਪੰਚਾਇਤ,ਸਮੂਹ ਨਗਰ ਇਲਾਕਾ ਨਿਵਾਸੀਆਂ ਵਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀ ਸ਼ਤਾਬਦੀ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ 525ਵਾਂ ਪ੍ਰਕਾਸ਼ ਪੁਰਬ 27 ਸਤੰਬਰ ਤੋ ਲੈ ਕੇ 29 ਸਤੰਬਰ ਤੱਕ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਗਾਲਿਬ ਨੇ ਦੱਸਿਆ ਕਿ 27 ਸਤੰਬਰ ਦਿਨ ਸੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਜਾਣਗੇ ਜਿੰਨ੍ਹਾਂ ਦੇ ਭੋਗ 29 ਸਤੰਬਰ ਦਿਨ ਐਤਵਾਰ ਨੂੰ 9ਵਜੇ ਸਵੇਰੇ ਸਮੇ ਪਾਏ ਜਾਣਗੇ ਉਪਰੰਤ 10ਵਜੇ ਤੋ ਲੈ ਕੇ 2 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ।ਸ੍ਰੀਮਾਨ 1008 ਸੰਤ ਸਤਿਕਸ਼ਨ ਮੁਨੀ ਜੀ ਉਰਫ ਬਾਨਾ ਰੱੁਖੜ ਦਾਸ ਜੀ ਉਨ੍ਹਾਂ ਦੇ ਚੇਲੇ ਮੰਹਤ ਨਿਰਵਾਣ ਸ਼ੱੁਧ ਮਨੀ ਜੀ ਵੱਲੋ ਫਰੀ ਮੈਡੀਕਲ ਕੈਂਪ 29 ਸਤੰਬਰ ਨੂੰ ਡੇਰਾ ਬਾਬਾ ਸ੍ਰੀ ਚੰਦ ਆਸ਼ਰਮ ਵਿਖੇ ਮੁਫਤ ਚੈਕਅੱਪ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਫਰੀ ਦਿੱਤੀਆਂ ਜਾਣਗੀਆਂ।ਗੁਰੂ ਕਾ ਲੰਗਰ ਅਤੁਟ ਵਰਤਾਇਆ ਜਾਵੇਗਾ।

ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਦਹਿਸ਼ਤਗਰਦ ਹਥਿਆਰਾਂ ਸਮੇਤ ਕਾਬੂ

ਤਰਨ ਤਾਰਨ, ਸਤੰਬਰ 2019-(ਗੁਰਦੇਵ ਗਾਲਿਬ)- 

ਪੰਜਾਬ ਪੁਲਿਸ ਨੇ ਇਕ ਹੋਰ ਅੱਤਵਾਦ ਵਿਰੋਧੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਪਾਕਿਸਤਾਨ ਤੇ ਜਰਮਨੀ ਆਧਾਰਿਤ ਗਰੁੱਪਾਂ ਦੇ ਸਮਰਥਨ ਨਾਲ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੜ ਸੁਰਜੀਤ ਹੋਏ ਖਾੜਕੂਆਂ ਵਿਰੁੱਧ ਕਾਰਵਾਈ ਕਰਦਿਆਂ ਚਾਰ ਜਣਿਆਂ ਨੂੰ ਹਥਿਆਰਾਂ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਸ 'ਚ ਪੰਜ ਏ.ਕੇ.-47 ਰਾਈਫ਼ਲਾਂ, ਪਿਸਤੌਲ, ਸੈਟੇਲਾਈਟ ਫ਼ੋਨ ਤੇ ਹੈਂਡ ਗ੍ਰਨੇਡ ਸ਼ਾਮਿਲ ਹਨ | ਇਹ ਗਰੁੱਪ ਪੰਜਾਬ ਤੇ ਨਾਲ ਲੱਗਦੇ ਸੂਬਿਆਂ 'ਚ ਅੱਤਵਾਦੀ ਹਮਲੇ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ | ਇਨ੍ਹਾਂ ਨੂੰ ਐਤਵਾਰ ਤਰਨ ਤਾਰਨ ਜ਼ਿਲੇ੍ ਦੇ ਥਾਣੇ ਚੋਹਲਾ ਸਾਹਿਬ ਅਧੀਨ ਪੈਂਦੇ ਪਿੰਡ ਚੋਹਲਾ ਸਾਹਿਬ ਦੇ ਬਾਹਰਵਾਰ ਕਾਬੂ ਕੀਤਾ ਗਿਆ, ਜਿਹੜੇ ਚਿੱਟੇ ਰੰਗ ਦੀ ਮਾਰੂਤੀ ਸਵਿਫ਼ਟ ਕਾਰ ਨੰਬਰ ਪੀ.ਬੀ. 65 ਐਕਸ-8042 ਦੀ ਵਰਤੋਂ ਕਰ ਰਹੇ ਸਨ | ਮੁੱਢਲੀ ਜਾਂਚ 'ਚ ਇਨ੍ਹਾਂ ਨੌਜਵਾਨਾਂ ਨੂੰ ਹਥਿਆਰ ਅਤੇ ਸੰਚਾਰ ਸਾਧਨ ਸਰਹੱਦ ਪਾਰੋਂ ਡਰੋਨ ਰਾਹੀਂ ਪਹੁੰਚਾਉਣ ਦੇ ਖ਼ੁਲਾਸੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਕੋਲ ਮੰਗ ਰੱਖੀ ਹੈ ਕਿ ਉਹ ਭਾਰਤੀ ਹਵਾਈ ਸੈਨਾ ਤੇ ਬੀ.ਐਸ.ਐਫ਼. ਨੂੰ ਨਿਰਦੇਸ਼ ਦੇਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਪੰਜਾਬ ਵਰਗੇ ਸਰਹੱਦੀ ਸੂਬੇ 'ਚ ਡਰੋਨ ਰਾਹੀਂ ਹਮਲੇ ਦੇ ਖ਼ਤਰੇ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ | ਡੀ. ਜੀ. ਪੀ. ਦਿਨਕਰ ਗੁਪਤਾ ਅਨੁਸਾਰ ਇਸ ਗੱਲ ਦੀ ਸੰਭਾਵਨਾ ਹੈ ਕਿ ਹਥਿਆਰਾਂ ਨੂੰ ਪਾਕਿਸਤਾਨ ਵਾਲੇ ਪਾਸਿਓਾ ਆਈ.ਐਸ.ਆਈ. (ਪਾਕਿ) ਵਲੋਂ ਸਪਾਂਸਰ ਕੀਤੇ ਉਨ੍ਹਾਂ ਅਧੀਨ ਚੱਲ ਰਹੇ ਜਿਹਾਦੀ ਤੇ ਖਾਲਿਸਤਾਨੀ ਪੱਖੀ ਗਰੁੱਪਾਂ ਵਲੋਂ ਪਾਕਿਸਤਾਨ ਦੁਆਰਾ ਲਾਂਚ ਕੀਤੇ ਡਰੋਨਾਂ ਰਾਹੀਂ ਪਹੁੰਚਾਇਆ ਗਿਆ ਸੀ | ਗੁਪਤਾ ਨੇ ਕਿਹਾ ਕਿ ਹਾਲ ਹੀ 'ਚ ਜੰਮੂ ਕਸ਼ਮੀਰ ਵਿਚ ਵਾਪਰੇ ਘਟਨਾਕ੍ਰਮ ਦੇ ਮੱਦੇਨਜ਼ਰ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਘੁਸਪੈਠ ਦਾ ਉਦੇਸ਼ ਜੰਮੂ ਕਸ਼ਮੀਰ, ਪੰਜਾਬ ਤੇ ਭਾਰਤ ਦੇ ਹੋਰਨਾਂ ਅੰਦਰੂਨੀ ਹਿੱਸਿਆਂ 'ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਪਹੁੰਚਾਉਣਾ ਹੈ | ਉਨ੍ਹਾਂ ਦੱਸਿਆ ਕਿ ਇਹ ਗਰੋਹ ਪਾਕਿਸਤਾਨ ਸਥਿਤ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਉਰਫ਼ ਨੀਟਾ ਤੇ ਉਸ ਦੇ ਜਰਮਨ ਸਥਿਤ ਸਹਿਯੋਗੀ ਗੁਰਮੀਤ ਸਿੰਘ ਉਰਫ਼ ਬੱਗਾ ਉਰਫ਼ ਡਾਕਟਰ ਰਾਹੀਂ ਚਲਾਇਆ ਜਾ ਰਿਹਾ ਸੀ | ਸਥਾਨਕ ਸਲੀਪਰ ਸੈੱਲਾਂ ਦੀ ਸਹਾਇਤਾ ਨਾਲ ਇਨ੍ਹਾਂ ਨੇ ਸਥਾਨਕ ਮੈਂਬਰਾਂ ਨੂੰ ਲੱਭਣ, ਗਰਮ-ਿਖ਼ਆਲੀ ਬਣਾਉਣ ਅਤੇ ਭਰਤੀ ਕਰਨ ਦਾ ਕੰਮ ਕੀਤਾ | ਇਸ ਦੇ ਨਾਲ ਹੀ ਗਰੋਹ ਦੇ ਸਥਾਨਕ ਮੈਂਬਰਾਂ ਨੂੰ ਸਰਗਰਮ ਕਰਨ ਲਈ ਸਰਹੱਦ ਪਾਰੋਂ ਫ਼ੰਡਾਂ ਤੇ ਆਧੁਨਿਕ ਹਥਿਆਰਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖ਼ਤ ਬਲਵੰਤ ਸਿੰਘ ਉਰਫ਼ ਬਾਬਾ ਉਰਫ਼ ਨਿਹੰਗ, ਅਕਾਸ਼ਦੀਪ ਸਿੰਘ ਉਰਫ਼ ਅਕਾਸ਼ ਰੰਧਾਵਾ, ਹਰਭਜਨ ਸਿੰਘ ਤੇ ਬਲਬੀਰ ਸਿੰਘ ਵਜੋਂ ਹੋਈ ਹੈ | ਅਕਾਸ਼ਦੀਪ ਤੇ ਬਾਬਾ ਬਲਵੰਤ ਸਿੰਘ ਿਖ਼ਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ | ਮੁੱਢਲੀ ਜਾਂਚ 'ਚ ਖ਼ੁਲਾਸਾ ਹੋਇਆ ਹੈ ਕਿ ਮਾਨ ਸਿੰਘ ਜੋ ਇਸ ਵੇਲੇ ਅਸਲਾ ਐਕਟ ਤੇ ਯੂ.ਏ.ਪੀ.ਏ. ਕੇਸ ਅਧੀਨ ਅੰਮਿ੍ਤਸਰ ਜੇਲ੍ਹ 'ਚ ਬੰਦ ਹੈ, ਨੇ ਗੁਰਮੀਤ ਸਿੰਘ ਉਰਫ਼ ਬੱਗਾ ਦੇ ਕਹਿਣ 'ਤੇ ਅਕਾਸ਼ਦੀਪ ਸਿੰਘ ਨੂੰ ਭਰਤੀ ਕੀਤਾ ਸੀ, ਜਦੋਂ ਦੋਵੇਂ ਅੰਮਿ੍ਤਸਰ ਜੇਲ੍ਹ 'ਚ ਇਕੱਠੇ ਬੰਦ ਸਨ | ਖੇਪ ਨੂੰ ਹਾਸਲ ਕਰਨ ਵਾਲਾ ਬਾਬਾ ਬਲਵੰਤ ਸਿੰਘ ਜੋ ਬੱਬਰ ਖ਼ਾਲਸਾ ਇੰਟਰਨੈਸ਼ਨਲ ਗਰੁੱਪ ਦਾ ਮੈਂਬਰ ਹੈ, ਪਹਿਲਾਂ ਵੀ ਯੂ.ਏ.ਪੀ.ਏ. ਅਤੇ ਅਸਲਾ ਐਕਟ ਅਧੀਨ ਥਾਣਾ ਮੁਕੰਦਪੁਰ,ਸ਼ਹੀਦ ਭਗਤ ਸਿੰਘ ਨਗਰ ਵਲੋਂ ਗਿ੍ਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਹ ਜ਼ਮਾਨਤ 'ਤੇ ਸੀ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਥਾਣੇ ਵਿਚ 22 ਸਤੰਬਰ ਨੂੰ ਯੂ.ਏ.ਪੀ.ਏ., ਅਸਲਾ ਐਕਟ, ਵਿਸਫ਼ੋਟਕ ਪਦਾਰਥ ਐਕਟ ਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. 0013 ਦਰਜ ਕਰ ਲਈ ਗਈ ਹੈ | ਬਰਾਮਦ ਕੀਤੇ ਅਸਲੇ 'ਚ 5 ਏ.ਕੇ.-47 (ਸਮੇਤ 16 ਮੈਗਜ਼ੀਨ ਤੇ 472 ਗੋਲੀ ਸਿੱਕਾ), 4 ਚੀਨ ਦੀਆਂ ਬਣੀਆਂ .30 ਪਿਸਤੌਲਾਂ (ਸਮੇਤ 8 ਮੈਗਜ਼ੀਨ ਤੇ 72 ਗੋਲੀ ਸਿੱਕਾ), 9 ਹੈਂਡ ਗ੍ਰਨੇਡ, 5 ਸੈਟੇਲਾਈਟ ਫ਼ੋਨ ਸਮੇਤ ਸਾਰੇ ਸਾਧਨ, ਦੋ ਮੋਬਾਈਲ ਫ਼ੋਨ, ਦੋ ਵਾਇਰਲੈਸ ਸੈਟ ਤੇ 10 ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ ਸ਼ਾਮਿਲ ਹੈ |

ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਵੱਲ ਵਧ ਰਹੇ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਉਪਰ ਪੁਲੀਸ ਨੇ ਲਾਠੀਚਾਰਜ

ਇੱਕ ਦਰਜਨ ਬੇਰੁਜ਼ਗਾਰ ਅਧਿਆਪਕ ਅਤੇ ਚਾਰ ਮਹਿਲਾ ਮੁਲਾਜ਼ਮਾਂ ਸਣੇ ਛੇ ਪੁਲੀਸ ਵਾਲੇ ਜ਼ਖਮੀ 

ਬੇਰੁਜ਼ਗਾਰ ਅਧਿਆਪਕ ਪਿਛਲੇ 19 ਦਿਨਾਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ’ਤੇ

ਸੰਗਰੂਰ, ਸਤੰਬਰ 2019-(ਸਤਪਾਲ ਸਿੰਘ ਦੇਹੜਕਾ)- 

ਇਥੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਵੱਲ ਵਧ ਰਹੇ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਉਪਰ ਪੁਲੀਸ ਨੇ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਲਾਠੀਚਾਰਜ ਦੌਰਾਨ ਕਰੀਬ ਇੱਕ ਦਰਜਨ ਬੇਰੁਜ਼ਗਾਰ ਅਧਿਆਪਕ ਅਤੇ ਚਾਰ ਮਹਿਲਾ ਮੁਲਾਜ਼ਮਾਂ ਸਣੇ ਛੇ ਪੁਲੀਸ ਵਾਲੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੇਰੁਜ਼ਗਾਰ ਅਧਿਆਪਕ ਪਿਛਲੇ 19 ਦਿਨਾਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ’ਤੇ ਹਨ। ਪੰਜ ਬੇਰੁਜ਼ਗਾਰ ਅਧਿਆਪਕ ਸੁਨਾਮ ਰੋਡ ਸਥਿਤ 90 ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਹਨ ਜਦੋਂਕਿ ਹੇਠਾਂ ਰੋਸ ਧਰਨਾ ਅਤੇ ਮਰਨ ਵਰਤ ਜਾਰੀ ਹੈ। ਪ੍ਰਸ਼ਾਸਨ ਨੇ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਮੀਟਿੰਗ 20 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਨਿਸ਼ਚਿਤ ਕਰਵਾਈ ਸੀ, ਪਰ ਉਸ ਦਿਨ ਨਾ ਤਾਂ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਅਤੇ ਨਾ ਹੀ ਮੰਗਾਂ ਦਾ ਕੋਈ ਹੱਲ ਹੋਇਆ। ਲਿਹਾਜ਼ਾ ਬੇਰੁਜਗ਼ਾਰ ਅਧਿਆਪਕਾਂ ਨੇ ਅੱਜ ਰੋਸ ਮਾਰਚ ਦਾ ਐਲਾਨ ਕੀਤਾ ਹੋਇਆ ਸੀ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ 30 ਸਤੰਬਰ ਨੂੰ ਚੰਡੀਗੜ੍ਹ ’ਚ ਸਿੱਖਿਆ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ। ਬੇਰੁਜ਼ਗਾਰ ਅਧਿਆਪਕ ਰੋਸ ਮਾਰਚ ਕਰਦੇ ਹੋਏ ਜਿਉਂ ਹੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਨਜ਼ਦੀਕ ਪੁੱਜੇ ਤਾਂ ਉਥੇ ਤਾਇਨਾਤ ਪੁਲੀਸ ਨੇ ਪਹਿਲਾਂ ਹੀ ਬੈਰੀਗੇਡ ਲਗਾ ਕੇ ਸਖ਼ਤ ਨਾਕੇਬੰਦੀ ਕੀਤੀ ਹੋਈ ਸੀ। ਬੇਰੁਜ਼ਗਾਰ ਅਧਿਆਪਕਾਂ ਨੇ ਜਿਉਂ ਹੀ ਪੁਲੀਸ ਦੀ ਨਾਕੇਬੰਦੀ ਧੂਹ ਕੇ ਅੱਗੇ ਵਧਣ ਦਾ ਯਤਨ ਕੀਤਾ ਤਾਂ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰੋਹ ’ਚ ਆਈ ਪੁਲੀਸ ਨੇ ਅਧਿਆਪਕਾਂ ਉਪਰ ਲਾਠੀਚਾਰਜ ਕਰ ਦਿੱਤਾ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪਾਣੀ ਦੀਆਂ ਤੇਜ਼ ਬੁਛਾੜਾਂ ਵੀ ਮਾਰੀਆਂ। ਮਹਿਲਾ ਬੇਰੁਜ਼ਗਾਰ ਅਧਿਆਪਕਾਂ ਸਣੇ ਪ੍ਰਦਰਸ਼ਨਕਾਰੀ ਪੁਲੀਸ ਦੀਆਂ ਡਾਂਗਾਂ ਤੋਂ ਬਚਣ ਲਈ ਦੌੜੇ। ਕਈ ਸੜਕ ਉਪਰ ਡਿੱਗ ਪਏ ਅਤੇ ਪੁਲੀਸ ਲਾਠੀਚਾਰਜ ਦਾ ਸ਼ਿਕਾਰ ਹੋਏ। ਰੋਹ ’ਚ ਆਏ ਅਧਿਆਪਕਾਂ ਨੇ ਸਿੰਗਲਾ ਦੀ ਕੋਠੀ ਨਜ਼ਦੀਕ ਮੁੱਖ ਸੜਕ ’ਤੇ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੱਤਾ। ਲਾਠੀਚਾਰਜ ਦੌਰਾਨ ਜ਼ਖ਼ਮੀ ਹੋਏ ਬੇਰੁਜ਼ਗਾਰ ਅਧਿਆਪਕਾਂ ’ਚ ਮਨਦੀਪ ਕੌਰ ਮਾਨਸਾ, ਸੁਖਜੀਤ ਕੌਰ, ਰਾਜਵੀਰ ਕੌਰ ਮੁਕਤਸਰ, ਨੀਲਮ, ਲਕਸ਼ਿਮਾ ਅਬੋਹਰ, ਹਰਪ੍ਰੀਤ ਸਿੰਘ ਸੰਗਰੂਰ, ਮਨੀ ਸੰਗਰੂਰ, ਗੁਰਪ੍ਰੀਤ ਕੰਬੋਜ, ਹਰਪ੍ਰੀਤ ਸਿੰਘ ਪਟਿਆਲਾ, ਦੇਸ ਰਾਜ ਜਲੰਧਰ, ਸੁਖਦੇਵ ਫਿਰੋਜ਼ਪੁਰ, ਗੁਰਸਿਮਰਤ ਸੰਗਰੂਰ ਸ਼ਾਮਲ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਧਰ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਵਿੱਚ ਸਬ ਇੰਸਪੈਕਟਰ ਸਤਨਾਮ ਸਿੰਘ ਥਾਣਾ ਲਹਿਰਾਗਾਗਾ, ਪਵਨ ਕੁਮਾਰ ਸਿਟੀ ਟਰੈਫ਼ਿਕ ਇੰਚਾਰਜ, ਮਹਿਲਾ ਪੁਲੀਸ ਮੁਲਾਜ਼ਮ ਸ਼ੋਭਦੀਪ ਕੌਰ, ਗਗਨਪ੍ਰੀਤ ਕੌਰ, ਗੁਰਦੀਪ ਕੌਰ ਅਤੇ ਅਮਨਦੀਪ ਕੌਰ ਸ਼ਾਮਲ ਹਨ। ਇਹ ਸਾਰੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਅਤੇ ਦੀਪ ਬਨਾਰਸੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਟੀ ਚੁੱਪ ਕਾਰਨ ਬੇਰੁਜ਼ਗਾਰ ਅਧਿਆਪਕਾਂ ’ਚ ਰੋਸ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਲਾਠੀਚਾਰਜ ਦੌਰਾਨ ਲੜਕੀਆਂ ਨੂੰ ਵੀ ਨਹੀਂ ਬਖਸ਼ਿਆ। ਉਧਰ ਜ਼ਖ਼ਮੀ ਥਾਣੇਦਾਰ ਤੇ ਸਹਾਇਕ ਥਾਣੇਦਾਰ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਅਧਿਆਪਕ ਜਬਰੀ ਪੁਲੀਸ ਦੀ ਨਾਕੇਬੰਦੀ ਤੋੜ ਕੇ ਅੱਗੇ ਵਧੇ ਅਤੇ ਖਿੱਚ ਧੂਹ ਕੀਤੀ ਜਿਸ ਨਾਲ ਛੇ ਪੁਲੀਸ ਵਾਲੇ ਜ਼ਖ਼ਮੀ ਹੋਏ ਹਨ। ਡੀ ਐਸ ਪੀ ਸੱਤਪਾਲ ਸ਼ਰਮਾ ਨੇ ਕਿਹਾ ਕਿ ਪੁਲੀਸ ਨੇ ਕੋਈ ਲਾਠੀਚਾਰਜ ਨਹੀਂ ਕੀਤਾ। ਸਿਰਫ਼ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਪੁਲੀਸ ਨਾਲ ਧੱਕਾ-ਮੁੱਕੀ ਹੋਈ ਹੈ।

ਹੜ੍ਹ ਪੀੜਤਾਂ ਦੀ ਬਾਂਹ ਫੜ ਲਈ ਪਹੁੰਚੀ ਬ੍ਰਿਟਿਸ਼ ਸਿੱਖ ਕੌਂਸਲ uk -Video

ਮੁੱਖ ਬੁਲਾਰਾ ਭਾਈ ਕਮਲਪ੍ਰੀਤ ਸਿੰਘ , ਮਨਜਿੰਦਰ ਗਿੱਲ ਦੇ ਨਾਲ ਪਿੰਡ ਲੋਹੀਆ ਮਾਣਕ ਵਾਲ

ਪਿੰਡ ਮਾਣਕ ਵਿੱਚ ਰਾਹਤ ਕੈਂਪ -----  ਪਿੰਡ ਗਿਲਜੇਵਾਲਾ (ਸ਼੍ਰੀ ਮੁਕਤਸਰ ਸਾਹਿਬ)ਵਾਲਿਆਂ ਵਲੋਂ 2 ਲੱਖ 50 ਹਜਾਰ ਦੀ ਮਦਦ

ਪਿੰਡ ਮਡਾਲਾ ਦੀ ਲੜਕੀ ਦੇ ਵਿਆਹ ਵਿੱਚ ਪਾਇਆ ਅਹਿਮ ਯੋਗ ਦਾਨ ----ਸ ਗੁਰਚਰਨ ਸਿੰਘ ਟਾਡਾ ਨੇ ਵੀ ਦਿੱਤਾ 20 ਹਜਾਰ ਦਾ ਦਸਵੰਧ 

ਹੋਰ ਜਾਣਕਾਰੀ ਅਤੇ ਦਸਵੰਧ ਲਈ ਕਾਲ ਭਾਈ ਤਰਸੇਮ ਸਿੰਘ ਦਿਓਲ (0044) 07950692370

ਆਪਣਾ ਦਸਵੰਧ ਦੇਣ ਲਈ ਕਰੋ ਸੰਪਰਕ   (ਸੇਵਾਦਾਰ)   ਭਾਈ ਬੀਰ ਸਿੰਘ ਮਾਨ ਚਿਗਵਿਲ 07741118714     

ਭਾਈ ਮਨਮੋਹਨ ਸਿੰਘ ਹਿਚਨ   07970060915 -----  ਭਾਈ ਕੇਵਲ ਸਿੰਘ ਕੰਗ  07405630371                 

ਭਾਈ ਮੱਖਣ ਸਿੰਘ ਗਲਾਸਗੋ  07842862848 ------   ਭਾਈ ਜੂਜਾਹਰ ਸਿੰਘ ਡਰਬੀ  07480128830         

ਭਾਈ ਹਜ਼ੂਰਾ ਸਿੰਘ ਕਾਵੰਟਰੀ   07877542171 ------  ਭਾਈ ਮਹਿੰਦਰ ਸਿੰਘ ਸੰਦਰ ਟੇਲਫੋਰਡ  07891649106

ਸੰਤ ਬਾਬਾ ਜਗਜੀਤ ਸਿੰਘ ਵਲੋਂ ਧਾਰਮਿਕ ਦੀਵਾਨ ਪਿੰਡ ਰਾਮਗੜ੍ ਵਿਖੇ ਸਜਾੲੇ ਜਾਣਗੇ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)-ਸੀ੍ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਕਾਸ ਪੂਰਬ ਨੂੰ ਸਮਰਪਿਤ ਮਿਤੀ 29,30 ਸਤੰਬਰ ਪਿੰਡ ਰਾਮਗੜ ਵਿਖੇ ਧਾਰਮਿਕ ਨੂਰੀ ਦੀਵਾਨ ਸਜਾੲੇ ਜਾਣਗੇ|28 ਸਤੰਬਰ ਦਿਨ ਸ਼ਨੀਵਾਰ ਨੂੰ ਸੀ੍ ਗੁਰੂ ਗ੍ੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਅਾਰੰਭ ਹੋਣਗੇ, 29ਸਤੰਬਰ ਨੂੰ ਮੱਧ ਅਰਦਾਸ ਹੋਵੇਗੀ,30 ਸਤੰਬਰ ਦਿਨ ਸੋਮਵਾਰ ਨੂੰ ਅਖੰਡ ਪਾਠਾ ਦੇ ਭੋਗ ਪਾੲੇ ਜਾਣਗੇ ਤੇ ਦੂਸਰਾ ਦਰਬਾਰ ਧਾਰਮਿਕ ਨੂਰੀ ਦੀਵਾਨ ਸਜੇਗਾ |ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋੲੇ ਗੁਰਜੰਟ ਸਿੰਘ ਰਾਮਗੜ ,ਰੂਪ ਸਿੰਘ ਰਾਮਗੜ ਤੇ ਰਾਮ ਸਿੰਘ ਰਾਮਗੜ ਨੇ ਦੱਸਿਅਾ ਕਿ ਸੰਤ ਜਗਜੀਤ ਸਿੰਘ ਲੋਪੋਂ ਸੀ੍ ਗੁਰੂ ਗ੍ੰਥ ਸਾਹਿਬ ਜੀ ਦੀ ਕਥਾ 1ਵਜੇ ਤੋ ਲੈ ਕੇ 3 ਵਜੇ ਤੱਕ ਕਰਨਗੇ | ਸਵੇਰੇ8 ਵਜੇ ਤੋ 1ਵਜੇ ਤੱਕ ਕਵੀਸ਼ਰੀ ਜੱਥਾ ਮਨਜੀਤ ਸਿੰਘ  ਗੁਰੂ ਜੱਸ ਕਰਨਗੇ|

ਗਰੀਨ ਪੰਜਾਬ ਮਿਸ਼ਨ ਨੂੰ ਇਕ ਲੱਖ ਇਕ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ Video

ਲੁਧਿਆਣਾ,ਸਤੰਬਰ 2019 - ( ਸਤਪਾਲ ਸਿੰਘ ਦੇਹੜਕਾ/ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-

ਗਰੀਨ ਪੰਜਾਬ ਮਿਸ਼ਨ ਨੂੰ ਟ੍ਰੀ ਗਾਰਡ ਬਣਾਉਣ ਲਈ ਇਕ ਲੱਖ ਇਕ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ--

ਸਤਪਾਲ ਸਿੰਘ ਦੇਹੜਕਾ ਨੇ ਗਰੀਨ ਪੰਜਾਬ ਮਿਸ਼ਨ ਨੂੰ ਇਕ ਲੱਖ ਇਕ ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ--

 

ਬੱਸ ਅਤੇ ਕਾਰ ਵਿੱਚ ਟੱਕਰ Video

ਮੋਗਾ, ਸੰਤਬਰ 2019-(ਗੁਰਦੇਵ ਸਿੰਘ ਗਾਲੀਬ/ਮਨਜਿੰਦਰ ਗਿੱਲ)-

ਬੱਸ ਅਤੇ ਕਾਰ ਵਿੱਚ ਟੱਕਰ ਜੀ ਟੀ ਰੋਡ ਪਿੰਡ ਸਲ੍ਹੀਣਾ

 

ਅਵਾਰਾ ਪਸ਼ੂਆਂ ਦੇ ਸਥਾਈ ਹੱਲ ਲਈ ਮਾਨਸਾ 'ਚ ਮੋਮਬੱਤੀ ਮਾਰਚ

ਸਮੁੱਚੀਆਂ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਸ਼ਾਮਿਲ

ਮਾਨਸਾ, ਸਤੰਬਰ 2019- (ਸਤਪਾਲ ਸਿੰਘ ਦੇਹੜਕਾ/ਇਕਬਾਲ ਸਿੰਘ ਰਸੂਲਪੁਰ  )- ਆਵਾਰਾ ਪਸ਼ੂਆਂ ਦੇ ਸਥਾਈ ਹੱਲ ਲਈ ਸਥਾਨਕ ਸ਼ਹਿਰ ਵਿਖੇ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸ ਵਿਚ ਸਮੁੱਚੀਆਂ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਏ | ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਅਨੇਕਾਂ ਮਨੁੱਖੀ ਜਾਨਾਂ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਗਈਆਂ ਹਨ, ਨੂੰ ਸ਼ਰਧਾਂਜਲੀ ਦੇਣ ਲਈ ਸੰਘਰਸ਼ ਕਮੇਟੀ ਮਾਨਸਾ ਦੀ ਅਗਵਾਈ 'ਚ ਮਾਰਚ ਕੱਢਣ ਸਮੇਂ ਜਿਥੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਪ੍ਰਧਾਨ ਮੰਤਰੀ ਨੂੰ ਮਿਲਣ, ਉਥੇ ਆਮ ਆਦਮੀ ਪਾਰਟੀ ਵਲੋਂ ਸੰਸਦ ਅਤੇ ਪੰਜਾਬ ਵਿਧਾਨ ਸਭਾ 'ਚ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਐਲਾਨ ਕੀਤਾ ਗਿਆ | ਸੰਬੋਧਨ ਕਰਦਿਆਂ 'ਆਪ' ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ 'ਚ ਪਸ਼ੂਆਂ ਦਾ ਮੁੱਦਾ ਨਸ਼ਿਆਂ ਅਤੇ ਕਿਸਾਨੀ ਆਤਮ ਹੱਤਿਆਵਾਂ ਤੋਂ ਵੀ ਗੰਭੀਰ ਹੋ ਚੁੱਕਾ ਹੈ | ਉਨ੍ਹਾਂ ਐਲਾਨ ਕੀਤਾ ਕਿ ਇਸ ਮੁੱਦੇ ਨੂੰ ਆਉਂਦੇ ਸੰਸਦ ਸੈਸ਼ਨ ਵਿਚ ਉਠਾਉਣਗੇ | ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਅਜਿਹੇ ਮੁੱਦੇ ਸੰਸਦ 'ਚ ਉਠਾਏ ਸਨ ਅਤੇ ਆਵਾਰਾ ਡੰਗਰਾਂ ਦੇ ਮਸਲੇ ਨੂੰ ਵੀ ਪਾਰਟੀ ਆਗੂਆਂ ਨਾਲ ਵਿਚਾਰ ਕੇ ਵਿਧਾਨ ਸਭਾ ਤੇ ਲੋਕ ਸਭਾ 'ਚ ਆਵਾਜ਼ ਉਠਾਈ ਜਾਵੇਗੀ | ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ, ਸੀ.ਪੀ.ਆਈ. ਦੇ ਸਾਬਕਾ ਵਿਧਾਇਕ ਕਾ: ਹਰਦੇਵ ਸਿੰਘ ਅਰਸ਼ੀ, ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਵੀ ਆਪਣੇ ਵਿਚਾਰ ਦੱਸੇ | ਇਸ ਮੌਕੇ ਪਿਛਲੇ ਦਿਨੀਂ ਆਵਾਰਾ ਪਸ਼ੂਆਂ ਕਾਰਨ ਹੋਏ ਸੜਕੀ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਏ ਸਵਰਗੀ ਨਵਨੀਤ ਸਿੰਘ ਭੁੱਲਰ, ਪਵਨ ਕੁਮਾਰ ਬੌਬੀ ਅਤੇ ਜਗਦੀਸ਼ ਐਮ.ਸੀ. ਚੀਮਾ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਸ਼ਾਮਿਲ ਹੋ ਕੇ ਮਾਰਚ ਦੀ ਅਗਵਾਈ ਕੀਤੀ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਆਵਾਰਾ ਪਸ਼ੂ ਸੰਘਰਸ਼ ਕਮੇਟੀ ਮੈਂਬਰ ਮੁਨੀਸ਼ ਬੱਬੀ ਦਾਨੇਵਾਲੀਆ, ਬਲਵਿੰਦਰ ਸਿੰਘ ਕਾਕਾ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਮਨਜੀਤ ਸਦਿਓੜਾ, ਪ੍ਰੇਮ ਅਗਰਵਾਲ, ਡਾ. ਜਨਕ ਰਾਜ ਨੇ ਕਿਹਾ ਕਿ ਮਸਲੇ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ |

ਦਸਵਾਂ ਵਿਸਾਲ ਭੰਡਾਰਾ ਅਤੇ ਮਹਿਫਲ ਮਸਤਾਂ ਦੀ 1ਅਕਤੂਬਰ ਨੂੰ ਪਿੰਡ ਦੀਵਾਨਾ ਵਿੱਚ ਲੱਗਣਗੀਅਾ ਰੌਣਕਾਂ |

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)-

ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾੲੀ ਹੇਠ ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਗਰਾਮ ਪੰਚਾੲਿਤ ਸਮੂਹ ਨਗਰ ਵਾਸੀਅਾ ਦੇ ਸਹਿਯੋਗ ਨਾਲ ਦਸਵਾ ਸਾਲਾਨਾ ਭੰਡਾਰਾ ਤੇ ਮਹਿਫਲ ਮਸਤਾਂ ਦੇ ਸਮਾਗਮ 1ਅਕਤੂਬਰ ਮੰਗਲਵਾਰ ਪਿੰਡ ਦੀਵਾਨਾ ਅਨਾਜ ਮੰਡੀ ਵਿੱਚ ਕਰਵਾੲਿਅਾ ਜਾ ਰਿਹਾ ਹੈ|ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋੲੇ ਡੇਰਾ ਮੁੱਖ ਸੇਵਾਦਾਰ ਬਾਬਾ ਜੀ ਨੇ ਦੱਸਿਅਾ ਕਿ ਸਮਾਗਮ ਦੀ ਸੁਰੂਅਾਤ ਸਾਮ 4ਵਜੇ ਤੋ ਹੋਵੇਗੀ ਭੰਡਾਰੇ ਦੀਅਾ ਕੲੀ ਰਸਮਾਂ ਅਦਾ ਕਰੀਅਾ ਜਾਣਗੀਅਾ ਸਾਮ 6ਵਜੇ ਤੋ ਲੈ ਕੇ ਸਵੇਰੇ 4 ਵਜੇ ਤੱਕ ਕਵਾਲੀ ਸਮਾਗਮ ਹੋਵੇਗਾ |ੲਿਸ ਮਹਿਫਲ ਵਿੱਚ ਮੌਜੂਦ ਕਾਗਰਸੀ ਅਾਗੂ ਗੁਰਦੀਪ ਸਿੰਘ ਦੀਵਾਨਾ,ਅਾਲ ੲਿੰਡੀਅਾ ਕਾਗਰਸ ਦੇ ਮੈਬਰ ਤੇ ਪਰਦੇਸ ਕਾਗਰਸ ਦੇ ਸੂਬਾ ਪਰਧਾਨ ਮੀਤ ਪਰਧਾਨ ਤੇ ਸਾਬਕਾ ਵਿਧਾੲਿਕ ਕੇਵਲ ਸਿੰਘ ਢਿੱਲੋ,ਬਾਘਾ ਪੁਰਾਣਾ ਵਿਧਾੲਿਕ ਦਰਸਨ ਸਿੰਘ ਬਰਾੜ,ਸਰਪੰਚ ਅਮਨਦੀਪ ਸਿੰਘ ਕਾਂਝਲਾ ਅਤੇ ,ਟੱਲੇਵਾਲ ਥਾਣਾ ਦੇ ਮੁਖੀ ਜਸਵੀਰ ਸਿੰਘ ਬੁੱਟਰ ਅਾਦਿ |

ਚਿੱਟੇ ਨੇ ਲਈ ਇੱਕ ਅੱਧ ਖਿੜੇ ਫੁੱਲ ਦੀ ਜਾਨ, ਸਰਕਾਰ ਨਸ਼ਾ ਰੋਕਣ 'ਚ ਨਾਕਾਮ Video

ਲੁਧਿਆਣਾ,ਸਤੰਬਰ 2019 - ( ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )-

ਚਿੱਟੇ ਨੇ ਲਈ ਇੱਕ ਅੱਧ ਖਿੜੇ ਫੁੱਲ ਦੀ ਜਾਨ, ਸਰਕਾਰ ਨਸ਼ਾ ਰੋਕਣ 'ਚ ਨਾਕਾਮ

ਕਾਰਗਿੱਲ ਸ਼ਹੀਦ ਬਲਵੰਤ ਸਿੰਘ ਬੜੈਚ ਦੀ ਮਨਾਈ 21ਵੀਂ ਬਰਸੀ Video

ਲੁਧਿਆਣਾ,ਸਤੰਬਰ 2019 - (ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-

ਐਮ ਐਲ ਏ ਜਗਤਾਰ ਸਿੰਘ ਹਿਸੋਵਾਲ, ਮਨਪ੍ਰੀਤ ਸਿੰਘ ਇਆਲੀ ਤੇ ਜਗਜੀਤ ਸਿੰਘ ਤਲਵੰਡੀ ਨੇ ਕੀਤਾ ਸ਼ਹੀਦ ਨੂੰ ਯਾਦ

 

ਪਿਛਲੀ ਸੂਬਾ ਸਰਕਾਰ ਦੇ ਗ੍ਰਹਿ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਖ਼ਿਲਾਫ਼ ਮਾਣਹਾਨੀ ਦਾਅਵਾ ਕਰਨ ਲਈ ਕੈਪਟਨ ਤੋਂ ਹਰੀ ਝੰਡੀ ਮੰਗੀ

ਚੰਡੀਗੜ੍ਹ,ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)- 

ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਗਠਿਤ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਆਈਜੀ ਅਤੇ ਬਹੁ-ਚਰਚਿਤ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਦੋ ਪ੍ਰਭਾਵਸ਼ਾਲੀ ਮੰਤਰੀਆਂ ਖ਼ਿਲਾਫ਼ ਮਾਣਹਾਨੀ ਦਾ ਦਾਅਵਾ ਕਰਨ ਲਈ ਆਗਿਆ ਮੰਗੀ ਹੈ।ਸੂਤਰਾਂ ਅਨੁਸਾਰ ਆਈਜੀ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਮੰਤਰੀਆਂ ਨੇ ਉਸ ਖ਼ਿਲਾਫ਼ ਬੇਬੁਨਿਆਦ ਦੋਸ਼ ਲਾ ਕੇ ਨਾ ਸਿਰਫ਼ ਉਹਦੇ ਅਕਸ ਨੂੰ ਖ਼ਰਾਬ ਕੀਤਾ ਬਲਕਿ ਜਾਂਚ ਦੇ ਕੰਮ ਵਿੱਚ ਵੀ ਵਿਘਨ ਪਾਇਆ। ਆਈਜੀ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਸ ਨੇ ‘ਸਿਟ’ ਦਾ ਮੈਂਬਰ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ। ਉਧਰ, ਸਰਕਾਰੀ ਅਤੇ ਸਿਆਸੀ ਹਲਕਿਆਂ ਵਿੱਚ ਸਮਝਿਆ ਜਾਂਦਾ ਹੈ ਕਿ ਸਿਟ ਦੇ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਅਜਿਹੇ ਪੁਲੀਸ ਅਧਿਕਾਰੀ ਹਨ, ਜਿਨ੍ਹਾਂ ਕਰ ਕੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਫਾਇਰਿੰਗ ਲਈ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਿਆ। ਚੇਤੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਿਟ ਦੇ ਇਸ ਅਧਿਕਾਰੀ ਖਿਲਾਫ਼ ਤਿੱਖੀ ਮੁਹਿੰਮ ਚਲਾਈ ਅਤੇ ਉਸ ਨੂੰ ਭੰਡਣ ਵਿੱਚ ਕੋਈ ਕਸਰ ਨਹੀਂ ਛੱਡੀ।ਜਿਨ੍ਹਾਂ ਮੰਤਰੀਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਆਗਿਆ ਮੰਗੀ ਗਈ ਹੈ, ਉਨ੍ਹਾਂ ਵਿੱਚ ਪਿਛਲੀ ਸੂਬਾ ਸਰਕਾਰ ਦੇ ਗ੍ਰਹਿ ਮੰਤਰੀ ਅਤੇ ਅਤੇ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਸ਼ਾਮਲ ਹਨ। ਇਹ ਮਾਮਲਾ ਫ਼ਿਲਹਾਲ ਮੁੱਖ ਮੰਤਰੀ ਦਫ਼ਤਰ ਕੋਲ ਹੈ ਪਰ ਇਸ ਗੱਲ ਦੀ ਪੁਸ਼ਟੀ ਹੋਣੀ ਬਾਕੀ ਹੈ ਕਿ ਮੁੱਖ ਮੰਤਰੀ ਨੇ ਕੇਸ ਚਲਾਉਣ ਦੀ ਆਗਿਆ ਦਿੱਤੀ ਹੈ ਜਾਂ ਨਹੀਂ। 

ਪੰਜਾਬ ਸਰਕਾਰ ਦੀਆਂ ਤਾਕਤਾਂ ਅਫਸਰਸ਼ਾਹੀ ਦੇ ਹੱਥਾਂ ਵਿਚੋਂ ਲੈ ਕੇ ਪਾਰਟੀ ਵਰਕਰਾਂ ਨੂੰ ਸੌਂਪੀਆਂ ਜਾਣਗੀਆਂ- ਜਾਖੜ

ਜਦੋਂ ਪਾਰਟੀ ਨੂੰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਲੋੜ ਹੋਈ ਤਾਂ ਉਨ੍ਹਾਂ ਨੂੰ ਸੱਦ ਲਵਾਂਗੇ-ਆਸ਼ਾ ਕੁਮਾਰੀ

ਪੰਜਾਬ ਕਾਂਗਰਸ ਦੀ ਮੀਟਿੰਗ ਵਿਚ ਉਨ੍ਹਾਂ ਸਮੇਤ 3 ਰਾਜ ਸਭਾ ਮੈਂਬਰਾਂ ਨੂੰ ਨਾ ਬੁਲਾ ਕੇ ਗਲਤ ਰੀਤ ਪਾਈ ਜਾ ਰਹੀ ਹੈ-ਪ੍ਰਤਾਪ ਸਿੰਘ ਬਾਜਵਾ

ਚੰਡੀਗੜ੍ਹ,ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)- 

ਪੰਜਾਬ ਕਾਂਗਰਸ ਦੀ ਅੱਜ ਮੁੜ ਕਮਾਨ ਸੰਭਾਲਨ ਮੌਕੇ ਸੁਨੀਲ ਜਾਖੜ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀਆਂ ਤਾਕਤਾਂ ਅਫਸਰਸ਼ਾਹੀ ਦੇ ਹੱਥਾਂ ਵਿਚੋਂ ਲੈ ਕੇ ਪਾਰਟੀ ਵਰਕਰਾਂ ਨੂੰ ਸੌਂਪੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵੋਟਾਂ ਰਾਹੀਂ ਕਾਂਗਰਸ ਦੀ ਸਰਕਾਰ ਬਣਾਉਣ ਵਾਲੇ ਪਾਰਟੀ ਵਰਕਰ ਹੀ ਆਮ ਲੋਕਾਂ ਅੱਗੇ ਜੁਆਬਦੇਹ ਹੁੰਦੇ ਹਨ ਅਤੇ ਸਰਕਾਰ ਦੀ ਤਾਕਤ ਉਨ੍ਹਾਂ ਦੇ ਹੱਥਾਂ ਵਿੱਚ ਦੇਣ ਨਾਲ ਹੀ ਸਰਕਾਰੀ ਕਾਰਗੁਜ਼ਾਰੀ ਬਿਹਤਰ ਹੋ ਸਕਦੀ ਹੈ। ਸ੍ਰੀ ਜਾਖੜ ਅੱਜ ਇਥੇ ਕਾਂਗਰਸ ਭਵਨ ਵਿੱਚ ਪਾਰਟੀ ਦੇ ਮੰਤਰੀਆਂ, ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਸਮੂਹ ਅਹੁਦੇਦਾਰਾਂ ਆਦਿ ਨਾਲ ਮੀਟਿੰਗ ਮਗਰੋਂ ਪੱਤਰਕਾਰਾਂ
ਨਾਲ ਗੱਲਬਾਤ ਕਰ ਰਹੇ ਸਨ। ਸ੍ਰੀ ਜਾਖੜ ਨੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਦੀ ਹਾਜ਼ਰੀ ਵਿੱਚ ਕਿਹਾ ਕਿ ਪਾਰਟੀ ਦੇ 6 ਵਿਧਾਇਕਾਂ ਨੂੰ ਸਰਕਾਰ ਵਿੱਚ ਸਲਾਹਕਾਰ ਨਿਯੁਕਤ ਕਰਨ ਪਿਛਲਾ ਅਸਲ ਮੰਤਵ ਪਾਰਟੀ ਵਰਕਰਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਿਹੜੀ ਸਲਾਹ ਲੋਕਾਂ ਵਿੱਚ ਵਿਚਰ ਕੇ ਅਤੇ ਲੰਮੇ ਸੰਘਰਸ਼ ਕਰ ਕੇ ਬਣੇ ਵਿਧਾਇਕ ਦੇ ਸਕਦੇ ਹਨ, ਉਹ ਅਫਸਰਸ਼ਾਹੀ ਨਹੀਂ ਦੇ ਸਕਦੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਅਫਸਰਸ਼ਾਹੀ ਨੂੰ ਲੋਕਾਂ ਪ੍ਰਤੀ ਜੁਆਬਦੇਹ ਬਣਾਇਆ ਜਾਵੇਗਾ। ਪਾਰਟੀ ਪ੍ਰਧਾਨ ਨੇ ਕਿਹਾ ਕਿ ਭਾਵੇਂ ਉਹ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਕੀਤੇ ਵਰਤਾਓ ਤੋਂ ਸਹਿਮਤ ਨਹੀਂ ਹਨ, ਪਰ ਉਹ ਇਸ ਗੱਲ ਦੇ ਧਾਰਨੀ ਹਨ ਕਿ ਅਫ਼ਸਰਾਂ ਨੂੰ ਲੋਕਾਂ ਨਾਲ ਉਨ੍ਹਾਂ ਦੇ ਸੇਵਕਾਂ ਵਾਂਗ ਪੇਸ਼ ਆਉਣਾ ਚਾਹੀਦਾ ਹੈ। ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਦੀ ਅੱਜ ਹੋਈ ਮੀਟਿੰਗ ਵਿਚ ਵੀ ਕਈ ਆਗੂਆਂ ਨੇ ਆਪਣੀ ਹੀ ਸਰਕਾਰ ਵਿੱਚ ਪਾਰਟੀ ਵਰਕਰਾਂ ਦੀ ਕੋਈ ਸੁਣਵਾਈ ਨਾ ਹੋਣ ਨੂੰ ਲੈ ਕੇ ਰੋਸ ਜਤਾਇਆ। ਸ੍ਰੀ ਜਾਖੜ ਨੇ ਸੰਕੇਤ ਦਿੱਤਾ ਕਿ ਆਸ਼ਾ ਕੁਮਾਰੀ ਨਾਲ ਸਲਾਹ ਮਸ਼ਵਰੇ ਮਗਰੋਂ ਜਲਦੀ ਹੀ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਵਿਚ ਤਬਦੀਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰੋਗਰਾਮ ਲਾਗੂ ਕਰਨ, ਮੈਂਬਰਸ਼ਿਪ ਮੁਹਿੰਮ ਚਲਾਉਣ ਅਤੇ ਲਾਮਬੰਦੀ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਆਸ਼ਾ ਕੁਮਾਰੀ ਨੇ ਸਾਫ਼ ਕਰ ਦਿੱਤਾ ਕਿ ਸ੍ਰੀ ਜਾਖੜ ਪੰਜਾਬ ਵਿਧਾਨ ਸਭਾ ਦੀ ਜ਼ਿਮਨੀ ਚੋਣ ਨਹੀਂ ਲੜਨਗੇ। ਉਨ੍ਹਾਂ ਦੱਸਿਆ ਕਿ ਚੋਣ ਲੜਨ ਬਾਰੇ ਪਾਰਟੀ ਨੇ ਸ੍ਰੀ ਜਾਖੜ ਨੂੰ ਪੁੱਛਿਆ ਸੀ, ਪਰ ਉਨ੍ਹਾਂ ਨਾਂਹ ਕਰ ਦਿੱਤੀ। ਸ੍ਰੀ ਜਾਖੜ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਦੇਸ਼ ਵਿਚ ਪੈਦਾ ਕੀਤੀ ਚਿੰਤਾਜਨਕ ਅਰਥਵਿਵਸਥਾ ਵਿਰੁੱਧ ਸੜਕਾਂ ’ਤੇ ਨਿਕਲਿਆ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਦੀ ਮੈਂਬਰਸ਼ਿਪ ਵਿਆਪਕ ਪੱਧਰ ’ਤੇ ਕੀਤੀ ਜਾਵੇਗੀ ਅਤੇ ਵਰਕਰਾਂ ਲਈ ਸਿਖਲਾਈ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨਾਂ ਨਾਲ ਇਕ ਹੋਰ ਮੀਟਿੰਗ ਕਰ ਕੇ ਪਾਰਟੀ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕਰਨ ਦੀ ਮੁਹਿੰਮ ਚਲਾਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਹਰੇਕ ਸਲਾਹ ਨੂੰ ਬੜੇ ਗੌਰ ਨਾਲ ਘੋਖਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਡਰੱਗ ਆਦਿ ਮੁੱਦਿਆਂ ਉਪਰ ਠੋਸ ਕੰਮ ਕਰ ਰਹੀ ਹੈ।

 

ਪਾਰਟੀ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਜਦੋਂ ਪੁੱਛਿਆ ਕਿ ਨਾਰਾਜ਼ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੀ ਮੁੜ ਮਨਾਉਣ ਦੇ ਯਤਨ ਕੀਤੇ ਜਾਣਗੇ ਤਾਂ ਅੱਗੋਂ ਉਨ੍ਹਾਂ ਕਿਹਾ ਕਿ ਉਸ ਨਾਲ ਕੀ ਗੱਲ ਕਰੀਏ ਕਿਉਂਕਿ ਬਤੌਰ ਵਿਧਾਇਕ ਉਹ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਨੂੰ ਉਨ੍ਹਾਂ ਦੀ ਲੋੜ ਹੋਈ ਤਾਂ ਉਨ੍ਹਾਂ ਨੂੰ ਸੱਦ ਲਵਾਂਗੇ।

 

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਪੰਜਾਬ ਕਾਂਗਰਸ ਦੀ ਮੀਟਿੰਗ ਵਿਚ ਉਨ੍ਹਾਂ ਸਮੇਤ 3 ਰਾਜ ਸਭਾ ਮੈਂਬਰਾਂ ਨੂੰ ਨਾ ਬੁਲਾ ਕੇ ਗਲਤ ਰੀਤ ਪਾਈ ਜਾ ਰਹੀ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਗਿਆ ਉੱਥੇ ਪਾਰਟੀ ਦੇ ਦੋ ਹੋਰ ਰਾਜ ਸਭਾ ਮੈਂਬਰਾਂ ਅੰਬਿਕਾ ਸੋਨੀ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਵੀ ਨਹੀਂ ਸੱਦਿਆ ਗਿਆ। ਸ੍ਰੀ ਬਾਜਵਾ ਨੇ ਕਿਹਾ ਉਹ ਤਿੰਨੇ ਆਗੂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਵੀ ਹਨ ਪਰ ਸੀਨੀਅਰ ਆਗੂਆਂ ਨੂੰ ਅੱਖੋਂ-ਪਰੋਖ਼ੇ ਕੀਤਾ ਗਿਆ ਹੈ।

ਸਰਕਾਰੀ ਮਿਡਲ ਸਕੂਲ ਗਾਲਿਬ ਰਣ ਸਿੰਘ 'ਚ 45 ਬੱਚਿਆਂ ਨੂੰ ਵਰਦੀਆਂ ਵੰਡੀਆਂ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਅੱਜ ਸਰਕਾਰੀ ਮਿਡਲ ਸਕੂਲ ਗਾਲਿਬ ਰਣ ਸਿੰਘ 'ਚ ਮਾਸਟਰ ਪਰਮਿੰਦਰ ਸਿੰਘ(ਨੈਸ਼ਨਲ ਐਵਰਾਡ) ਨੇ ਆਪਣੀ ਮਾਤਾ ਸਵ:ਗੁਰਚਰਨ ਕੌਰ ਦੀ ਯਾਦ ਵਿੱਚ 45 ਬੱਚਿਆਂ ਨੂੰ ਵਰਦੀਆਂ ਵੰਡੀਆਂ।ਇਸ ਸਮੇ ਮਾਸਟਰ ਜੀ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੰੁਦੇ ਹਨ ਬੱਚੇਉ ਤੁਹਾਡੇ ਵਿੱਚੌ ਹੀ ਪੜ੍ਹਕੇ ਵੱਡੇ-ਵੱਡੇ ਅਹੁਦੇ ਉਪਰ ਨੋਕਰੀਆਂ ਕਰਨਗੇ ਇਸ ਕਰਕੇ ਬੱਚਿਆਂ ਨੂੰ ਸਖਤ ਮਿਹਨਤ ਕਰਕੇ ਪੜਨ ਚਾਹੀਦਾ ਹੈ।ਇਸ ਸਮੇ ਹੈਡ ਟੀਚਰ ਪ੍ਰਿਤਪਾਲ ਸਿੰਘ,ਮਾਸਟਰ ਮਨਜੀਤ ਰਾਏ,ਮਾਸਟਰ ਪ੍ਰੇਮ ਸਿੰਘ,ਮਾਸਟਰ ਮਨਜਿੰਦਰ ਸਿੰਘ,ਮੈਡਮ ਜਗਦੀਪ ਕੌਰ,ਮੈਡਮ ਰਣਜੀਤ ਕੌਰ ਆਦਿ ਹਾਜ਼ਰ ਸਨ।