You are here

ਪੰਜਾਬ

ਸ਼ੋ੍ਰਮਣੀ ਕਮੇਟੀ ਤੇ ਪੰਜਾਬ ਸਰਕਾਰ ਪੰਜ ਮੈਂਬਰੀ ਤਾਲਮੇਲ ਕਮੇਟੀ ਦੀ ਇਕੱਤਰਤਾ

ਪੰਜਾਬ ਸਰਕਾਰ ਤੇ ਸ਼ੋ੍ਰਮਣੀ ਕਮੇਟੀ ਵਲੋਂ ਮੁੁੱਖ ਸਮਾਗਮ ਇਕ ਹੀ ਮੰਚ 'ਤੇ ਕਰਵਾਉਣ ਦੀ ਆਸ 

ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਸ਼ੋ੍ਰਮਣੀ ਕਮੇਟੀ ਤੇ ਪੰਜਾਬ ਸਰਕਾਰ ਨੂੰ ਇਕ ਹੀ ਮੰਚ 'ਤੇ ਸਾਂਝੇ ਤੌਰ 'ਤੇ ਮਨਾਉਣ ਦੇ ਦਿੱਤੇ ਆਦੇਸ਼ ਤੋਂ ਬਾਅਦ

ਅੰਮਿ੍ਤਸਰ, ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)-

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਸ਼ੋ੍ਰਮਣੀ ਕਮੇਟੀ ਤੇ ਪੰਜਾਬ ਸਰਕਾਰ ਨੂੰ ਇਕ ਹੀ ਮੰਚ 'ਤੇ ਸਾਂਝੇ ਤੌਰ 'ਤੇ ਮਨਾਉਣ ਦੇ ਦਿੱਤੇ ਆਦੇਸ਼ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਬਣਾਈ ਪੰਜ ਮੈਂਬਰੀ ਤਾਲਮੇਲ ਕਮੇਟੀ ਦੀ ਅੱਜ ਇਥੇ ਹੋਈ ਇਕੱਤਰਤਾ 'ਚ ਪਹਿਲੀ ਵਾਰ ਪੰਜਾਬ ਸਰਕਾਰ ਦੀ ਤਰਫ਼ੋਂ 2 ਨੁਮਾਇੰਦਿਆਂ ਦੇ ਸ਼ਾਮਿਲ ਹੋਣ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲਾ ਮੁੱਖ ਸਮਾਗਮ ਇਕ ਹੀ ਮੰਚ 'ਤੇ ਮਨਾਏ ਜਾਣ ਬਾਰੇ ਦੋਵੇਂ ਧਿਰਾਂ 'ਚ ਲਗਪਗ ਸਹਿਮਤੀ ਹੋ ਗਈ ਹੈ | ਭਾਵੇਂ ਕਿ ਇਸ ਸਬੰਧੀ ਅਜੇ ਦੋਵਾਂ ਧਿਰਾਂ ਵਲੋਂ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ, ਪਰ ਆਉਂਦੇ ਇਕ ਦੋ ਦਿਨਾਂ ਤੱਕ ਇਸ ਬਾਰੇ ਮੁੱਖ ਮੰਤਰੀ ਤੇ ਸ਼ੋ੍ਰਮਣੀ ਕਮੇਟੀ ਵਲੋਂ ਬਕਾਇਦਾ ਐਲਾਨ ਕਰ ਦਿੱਤੇ ਜਾਣ ਦੀ ਆਸ ਹੈ | ਸ਼ੋ੍ਰਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਹੋਈ ਇਸ ਇਕੱਤਰਤਾ 'ਚ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਤੋਂ ਇਲਾਵਾ ਤਾਲਮੇਲ ਕਮੇਟੀ ਦੇ ਮੈਂਬਰ ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਵਲੋਂ ਬਾਬਾ ਨੌਰੰਗ ਸਿੰਘ ਸ਼ਾਮਿਲ ਹੋਏ ਜਦਕਿ ਪੰਜਾਬ ਸਰਕਾਰ ਵਲੋਂ ਅੱਜ ਪਹਿਲੀ ਵਾਰ ਆਪਣੇ 2 ਪ੍ਰਤੀਨਿਧ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਅੰਮਿ੍ਤਸਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੂੰ ਭੇਜਿਆ ਗਿਆ | ਕਰੀਬ ਇਕ ਘੰਟਾ ਚੱਲੀ ਇਸ ਇਕੱਤਰਤਾ ਉਪਰੰਤ ਭਾਈ ਲੌਾਗੋਵਾਲ ਨੇ ਕਿਹਾ ਕਿ ਅੱਜ ਤਾਲਮੇਲ ਕਮੇਟੀ ਦੀ ਇਕੱਤਰਤਾ ਬੜੇ ਸਦਭਾਵਨਾ ਵਾਲੇ ਮਾਹੌਲ 'ਚ ਹੋਈ ਹੈ ਤੇ ਹੋਣ ਵਾਲੇ ਸ਼ਤਾਬਦੀ ਸਮਾਗਮਾਂ ਬਾਰੇ ਖੁੱਲ ਕੇ ਵਿਚਾਰਾਂ ਹੋਈਆਂ ਹਨ | ਉਨ੍ਹਾਂ ਦੱਸਿਆ ਕਿ ਬੈਠਕ ਦੌਰਾਨ ਹਰ ਮੈਂਬਰ ਦਾ ਹੁੰਗਾਰਾ ਹਾਂ-ਪੱਖੀ ਰਿਹਾ ਹੈ ਤੇ ਦੋਹਾਂ ਧਿਰਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੈ ਕਿ ਸਮਾਗਮ ਸਾਂਝੇ ਤੌਰ 'ਤੇ ਮਨਾਏ ਜਾਣੇ ਚਾਹੀਦੇ ਹਨ | ਉਨ੍ਹਾਂ ਤਾਲਮੇਲ ਕਮੇਟੀ ਦੀ ਇਕੱਤਰਤਾ 'ਚ ਆਪਣੇ ਨੁਮਾਇੰਦੇ ਭੇਜਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੀ ਤਰਫ਼ੋਂ ਆਏ ਦੋ ਨੁਮਾਇੰਦਿਆਂ ਵਲੋਂ ਮੁੱਖ ਮੰਤਰੀ ਨਾਲ ਗੱਲਬਾਤ ਉਪਰੰਤ ਆਉਂਦੇ ਦਿਨਾਂ 'ਚ ਤਾਲਮੇਲ ਕਮੇਟੀ ਦੀ ਇਕ ਹੋਰ ਇਕੱਤਰਤਾ ਬੁਲਾਈ ਜਾਵੇਗੀ ਤੇ ਪ੍ਰੋਗਰਾਮ ਤੈਅ ਕਰ ਲਿਆ ਜਾਵੇਗਾ |

ਕੋਸ਼ਿਸ਼ ਕਰਾਂਗੇ ਕਿ ਇਕ ਸਟੇਜ ਲੱਗੇ-ਸੁਖਜਿੰਦਰ ਸਿੰਘ ਰੰਧਾਵਾ
ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਦੀ ਇਕੱਤਰਤਾ 'ਚ ਪੰਜਾਬ ਸਰਕਾਰ ਤੇ ਸ਼ੋ੍ਰਮਣੀ ਕਮੇਟੀ ਵਲੋਂ ਸਮਾਗਮਾਂ ਸਬੰਧੀ ਜੋ ਵੀ ਤਿਆਰੀ ਕੀਤੀ ਜਾ ਰਹੀ ਹੈ, ਉਸ ਸਬੰਧੀ ਵਿਚਾਰਾਂ ਹੋਈਆਂ ਹਨ ਤੇ ਕੋਸ਼ਿਸ ਕਰਾਂਗੇ ਕਿ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਇਕ ਸਟੇਜ ਹੀ ਲੱਗੇ | ਉਨ੍ਹਾਂ ਕਿਹਾ ਕਿ ਅੱਜ ਦੀ ਇਕਤਰਤਾ ਬਾਰੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਿਪੋਰਟ ਦੇਣਗੇ ਤੇ ਕੁਝ ਦਿਨਾਂ ਬਾਅਦ ਇਕ ਹੋਰ ਇਕੱਤਰਤਾ ਰੱਖੀ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਮਾਗਮਾਂ ਮੌਕੇ ਕੋਈ ਰਾਜਨੀਤਿਕ ਗੱਲ ਨਹੀਂ ਕੀਤੀ ਜਾਵੇਗੀ ਤੇ ਕੇਵਲ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਬਾਰੇ ਹੀ ਗੱਲ ਹੋਵੇਗੀ | 
 

ਮੁੱਖ ਮੰਤਰੀ ਨਾਲ ਵੀ ਕੀਤੀ ਗੱਲ
ਪ੍ਰਾਪਤ ਵੇਰਵਿਆਂ ਅਨੁਸਾਰ ਕੈਬਨਿਟ ਮੰਤਰੀ ਰੰਧਾਵਾ ਵਲੋਂ ਅੱਜ ਤਾਲਮੇਲ ਕਮੇਟੀ ਦੀ ਇਕੱਤਰਤਾ ਦੌਰਾਨ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੋਬਾਈਲ 'ਤੇ ਗੱਲ ਕੀਤੀ ਗਈ ਤੇ ਉਨ੍ਹਾਂ ਨੂੰ ਇੱਕਤਰਤਾ ਦੌਰਾਨ ਸ਼ਤਾਬਦੀ ਸਮਾਗਮਾਂ ਬਾਰੇ ਕੀਤੀ ਵਿਚਾਰ ਚਰਚਾ ਤੋਂ ਵੀ ਜਾਣੂੰ ਕਰਵਾਇਆ |
 

ਸਾਂਝੀ ਸਟੇਜ ਦਾ ਮੁੱਦਾ ਉਠਿਆ
ਜਾਣਕਾਰ ਸੂਤਰਾਂ ਅਨੁਸਾਰ ਅੱਜ ਦੀ ਇਕੱਤਰਤਾ ਦੌਰਾਨ ਇਸ ਸੁਝਾਅ 'ਤੇ ਵੀ ਵਿਚਾਰ ਕੀਤਾ ਗਿਆ ਕਿ ਸ਼ਤਾਬਦੀ ਸਮਾਗਮਾਂ ਮੌਕੇ ਹੋਣ ਵਾਲੇ ਮੁੱਖ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼ੋੋ੍ਰਮਣੀ ਕਮੇਟੀ ਪ੍ਰਧਾਨ ਭਾਈ ਲੌਗੋਵਾਲ ਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਜੇਕਰ ਆਉਣ ਤਾਂ ਉਨ੍ਹਾਂ ਨੂੰ ਹੀ ਸਟੇਜ ਤੋਂ ਬੋਲਣ ਦਾ ਮੌਕਾ ਦਿੱਤਾ ਜਾਵੇ | ਇਹ ਵੀ ਪਤਾ ਲੱਗਾ ਹੈ ਕਿ ਸ਼ੋੋ੍ਰਮਣੀ ਕਮੇਟੀ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਸਮਾਗਮਾਂ ਦੌਰਾਨ ਸਟੇਜ ਤੋਂ ਇਕ ਵੀ ਰਾਜਨੀਤਕ ਗੱਲ ਨਹੀਂ ਕੀਤੀ ਜਾਵੇਗੀ | 
 

ਸਟੇਜ ਸਕੱਤਰ ਕਿਸੇ ਸਿੱਖ ਬੁੱਧੀਜੀਵੀ ਨੂੰ ਬਣਾਉਣ 'ਤੇ ਵਿਚਾਰ
ਜਾਣਕਾਰੀ ਅਨੁਸਾਰ ਸਰਕਾਰ ਵਲੋਂ ਮੁੱਖ ਸਮਾਗਮ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਿਸੇ ਇਕ ਧਿਰ ਦੇ ਵਿਦਵਾਨ ਦੀ ਥਾਂ ਕਿਸੇ ਉਘੇ ਤੇ ਦੋਵਾਂ ਧਿਰਾਂ ਦੇ ਸਾਂਝੇ ਸਮਝੇ ਜਾਂਦੇ ਸਿੱਖ ਬੁੱਧੀਜੀਵੀ ਨੂੰ ਦਿੱਤੇ ਜਾਣ ਦੀ ਤਜ਼ਵੀਜ਼ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਸਮਾਗਮ ਸਮੇਂ ਕਿਸੇ ਨੂੰ ਮਾਣ ਸਤਿਕਾਰ ਵਧ ਘੱਟ ਦਿੱਤੇ ਜਾਣ ਦੀ ਕੋਈ ਸੰਭਾਵਨਾ ਨਾ ਰਹੇ | ਇਕੱਤਰਤਾ 'ਚ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਵੀ ਸ਼ਾਮਿਲ ਹੋਏ ਤੇ ਇਕੱਤਰਤਾ ਉਪਰੰਤ ਸੁਖਜਿੰਦਰ ਸਿੰਘ ਰੰਧਾਵਾ ਤੇ ਭਗਵੰਤਪਾਲ ਸਿੰਘ ਸੱਚਰ ਨੂੰ ਸਿਰੋਪਾਓ ਦੀ ਥਾਂ ਪ੍ਰਧਾਨ ਵਲੋਂ ਧਾਰਮਿਕ ਪੁਸਤਕਾਂ ਦਾ ਸੈਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ |

ਕਾਂਗਰਸ ਦੇ ਝੂਠਾਂ ਦੀ ਪੋਲ੍ਹ ਖੁੱਲਣ ਮਗਰੋਂ ਮੁੱਖ ਮੰਤਰੀ ਬੁਰੀ ਤਰ੍ਹਾਂ ਹਾਰੇ ਵਿਅਕਤੀ ਵਾਂਗ ਪੇਸ਼ ਆ ਰਿਹਾ ਹੈ-ਅਕਾਲੀ ਦਲ

ਕੈਪਟਨ ਅਮਰਿੰਦਰ ਆਪਣੀ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਨਹੀਂ ਗਿਣਾ ਪਾਇਆ, ਅਸੀ 20 ਗਿਣਾ ਰਹੇ ਹਾਂ-ਮਜੀਠੀਆ

 

ਮੁੱਖ ਮੰਤਰੀ ਨੂੰ ਵਿਕਾਸ ਉੱਤੇ ਕਿਸੇ ਵੀ ਅਕਾਲੀ ਆਗੂ ਜਾਂ ਵਰਕਰ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ

 

ਕਿਹਾ ਕਿ ਉਸ ਦੇ ਆਪਣੇ ਮੰਤਰੀ ਦੇ ਕਹਿਣ ਵਾਂਗ ਦੀ ਸਰਕਾਰ ਦੀ ਕਾਰਗੁਜ਼ਾਰੀ 'ਟਾਕੀਆਂ ਲਾਉਣ' ਵਾਲੀ ਹੀ ਹੈ

 

ਚੰਡੀਗੜ੍ਹ,ਸਤੰਬਰ 2019-(ਜਨ ਸ਼ਕਤੀ ਨਿਉਜ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ 'ਝੂਠ ਦਾ ਪੁਲੰਦਾ' ਸਾਬਿਤ ਮਗਰੋਂ ਹੁਣ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਹਾਂ ਹਾਰੇ ਹੋਏ ਵਿਅਕਤੀਆਂ ਵਾਂਗ ਪੇਸ਼ ਆ ਰਹੇ ਹਨ ਅਤੇ ਉੱਚੀ ਉੱਚੀ ਰੌਲਾ ਪਾ ਕੇ ਆਪਣੇ ਝੂਠੇ ਵਾਅਦਿਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉੱਤੇ ਖਾਧੀਆਂ ਝੂਠੀਆਂ ਸਹੁੰਾਂ ਨਾਲ ਦੁਬਾਰਾ ਤੋਂ ਪੰਜਾਬੀਆਂ ਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਟਿੱਪਣੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲੀ ਦਲ ਵੱਲੋਂ ਲਾਏ ਦੋਸ਼ਾਂ ਦਾ ਜੁਆਬ ਦੇਣਾ ਚਾਹੀਦਾ ਸੀ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਅਕਾਲੀ-ਭਾਜਪਾ ਸਰਕਾਰ ਦੀਆਂ ਸਕੀਮਾਂ ਨੂੰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਣਾ ਕੇ ਕਿਉਂ ਪੇਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦੱਸਣ ਦੀ ਬਜਾਇ ਕਿ ਉਸ ਨੇ ਆਪਣੀ ਸਰਕਾਰ ਵੱਲੋਂ ਕੀਤਾ ਇੱਕ ਵੀ ਵਾਅਦਾ ਪੂਰਾ ਨਾ ਕਰਨ ਦੀ ਸੱਚਾਈ  ਪੰਜਾਬੀਆਂ ਤੋਂ ਕਿਉਂ ਲੁਕਾਈ ਹੈ, ਮੁੱæਖ ਮੰਤਰੀ ਨੇ ਚਾਰ ਪੰਨਿਆਂ ਦਾ ਬਿਆਨ ਜਾਰੀ ਕਰ ਦਿੱਤਾ ਹੈ, ਜੋ ਇੱਕ ਅਜਿਹੇ ਹਾਰੇ ਹੋਏ ਵਿਅਕਤੀ ਦੀ ਨਿਸ਼ਾਨੀ ਹੈ, ਜਿਹੜਾ ਝੂਠ ਬੋਲਦਾ ਫੜ੍ਹਿਆ ਗਿਆ ਹੋਵੇ ਅਤੇ ਉਸ ਦੀ ਪੂਰੀ ਪੋਲ੍ਹ ਖੁੱਲ੍ਹ ਗਈ ਹੋਵੇ। ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਨੂੰ ਉਸ ਦੀ ਆਪਣੀ ਚੁਣੀ ਹੋਈ ਥਾਂ ਉੱਤੇ ਕਿਸੇ ਵੀ ਅਕਾਲੀ ਆਗੂ ਜਾਂ ਵਰਕਰ ਨਾਲ ਵਿਕਾਸ ਉਤੇ ਬਹਿਸ ਕਰਨ ਦੀ ਚੁਣੌਤੀ ਦਿੰਦੇ ਹਾਂ।

ਅਕਾਲੀ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭੰਬਲਭੂਸੇ ਅਤੇ ਅਗਿਆਨਤਾ ਕਰਕੇ ਆਪਣੀ ਸਰਕਾਰ ਦੀ ਇੱਕ ਵੀ ਵੱਡੀ ਪ੍ਰਾਪਤੀ ਗਿਣਾਉਣ ਵਿਚ ਨਾਕਾਮ ਹੋ ਸਕਦਾ ਹੈ, ਪਰ ਅਸੀਂ ਫਖ਼ਰ ਨਾਲ ਕਹਿੰਦੇ ਹਾਂ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਵਿਕਾਸ ਦੀ ਲਹਿਰ ਲਿਆਂਦੀ ਸੀ, ਜਿਸ ਦੌਰਾਨ ਪੰਜਾਬ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਸੀ ਅਤੇ ਕਾਂਗਰਸੀ ਹਕੂਮਤ ਆਉਣ ਮਗਰੋਂ ਇਹ ਰਾਸ਼ਟਰੀ ਰੈਂਕਿੰਗ ਵਿਚ ਕਾਫੀ ਥੱਲੇ ਆ ਗਿਆ। ਉਹਨਾਂ ਕਿਹਾ ਕਿ ਤੁਸੀਂ ਇੱਕ ਪ੍ਰਾਪਤੀ ਵਾਸਤੇ ਕਹਿ ਰਹੇ ਹੋ ਮੈਂ 20 ਗਿਣਾ ਸਕਦਾ ਹਾਂ। ਅਕਾਲੀ-ਭਾਜਪਾ ਨੇ ਪੰਜਾਬ ਨੂੰ ਸਰਪਲੱਸ ਬਿਜਲੀ ਵਾਲਾ ਸੂਬਾ ਬਣਾਇਆ। ਬਠਿੰਡਾ ਵਿਚ ਰਿਫਾਈਨਰੀ ਲਿਆਂਦੀ, ਜਿਸ ਦਾ ਤੁਸੀਂ ਵਿਰੋਧ ਕੀਤਾ ਸੀ। ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਅੰਦਰ ਬਠਿੰਡਾ, ਲੁਧਿਆਣਾ, ਮੁਹਾਲੀ, ਆਦਮਪੁਰ ਅਤੇ ਪਠਾਨਕੋਟ ਵਿਖੇ ਹਵਾਈ ਅੱਡੇ ਬਣਾਉਣ ਸਮੇਤ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰ ਦਿੱਤੀ। ਜਿਸ ਤਹਿਤ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 1369 ਕਿਲੋਮੀਟਰ ਫਾਸਲੇ ਤਕ 17 ਚਾਰ ਅਤੇ ਛੇ ਮਾਰਗੀ ਸੜਕਾਂ ਦਾ ਜਾਲ ਵਿਛਾਇਆ।

ਇਹ ਟਿੱਪਣੀ ਕਰਦਿਆਂ ਕਿ ਇਹ ਸੂਚੀ ਬਹੁਤ ਲੰਬੀ ਹੈ ਅਤੇ ਮੁੱਖ ਮੰਤਰੀ ਨੂੰ ਸੂਬੇ ਬਾਰੇ ਆਪਣੀ ਅਗਿਆਨਤਾ ਦੂਰ ਕਰਨ ਲਈ ਇਸ ਨੂੰ ਚੰਗੀ ਤਰ੍ਹਾਂ ਪੜ੍ਹਣਾ ਚਾਹੀਦਾ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਵੱਡੇ ਪ੍ਰਸਾਸ਼ਕੀ ਸੁਧਾਰ ਅਕਾਲੀ-ਭਾਜਪਾ ਸਰਕਾਰ ਵੇਲੇ ਸ਼ੁਰੂ ਕੀਤੇ ਗਏ ਸਨ। ਇਹਨਾਂ ਵਿਚ ਨਾਗਰਿਕਾਂ ਨੂੰ ਤੈਅ ਸਮਾਂ-ਸੀਮਾ ਅੰਦਰ ਸਰਕਾਰੀ ਸੇਵਾਵਾਂ ਦੇਣਾ ਯਕੀਨੀ ਬਣਾਉਣ ਲਈ ਸੇਵਾ ਦਾ ਅਧਿਕਾਰ ਐਕਟ ਲਾਗੂ ਕਰਨਾ ਅਤੇ ਰਾਜ ਅੰਦਰ 12 ਹਜ਼ਾਰ ਸੇਵਾ ਕੇਂਦਰ ਅਤੇ ਸੁਵਿਧਾ ਕੇਂਦਰਾਂ ਦੀ ਸਥਾਪਨਾ ਕਰਨਾ ਸ਼ਾਮਿਲ ਹੈ। ਤੁਹਾਡੇ ਵੱਲੋਂ ਇਹਨਾਂ ਸੇਵਾ ਕੇਂਦਰਾਂ ਨੂੰ ਬੰਦ ਕਰਕੇ ਨਾਗਰਿਕਾਂ ਕੋਲੋਂ ਇਹ ਸਹੂਲਤ ਖੋਹੀ ਜਾ ਚੁੱਕੀ ਹੈ।

ਇਹ ਟਿੱਪਣੀ ਕਰਦਿਆਂ ਅਕਾਲੀ-ਭਾਜਪਾ ਸਰਕਾਰ ਦੌਰਾਨ ਪੰਜਾਬ ਵਿਚ ਵੱਡੇ ਸੰਸਥਾਨ ਸਥਾਪਤ ਕੀਤੇ ਗਏ ਹਨ, ਸਰਦਾਰ ਮਜੀਠੀਆ ਨੇ ਕਿਹਾ ਕਿ ਇਹਨਾਂ ਵਿਚ ਏਮਜ਼ ਬਠਿੰਡਾ, ਆਈਆਈਐਮ ਅੰਮ੍ਰਿਤਸਰ, ਆਈਐਸਬੀ ਮੁਹਾਲੀ ਅਤੇ ਆਈਆਈਟੀ ਰੋਪੜ ਸ਼ਾਮਿਲ ਹਨ। ਉਹਨਾਂ ਅੱਗੇ ਦੱਸਿਆ ਕਿ ਇਨਫੋਸੇਜ਼ ਅਤੇ ਆਈਟੀਸੀ ਪੰਜਾਬ ਵਿਚ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਆਏ ਸਨ। ਇਸੇ ਤਰ੍ਹਾਂ ਬਾਬਾ ਹੋਮੀ ਭਾਬਾ ਕੈਂਸਰ ਇੰਸਟੀਚਿਊਟ, ਸੰਗਰੂਰ ਵਿਖੇ ਪੀਜੀਆਈ ਸੈਂਟਰ, ਮੋਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਅਕਾਦਮੀ ਅਤੇ ਬਠਿੰਡਾ ਵਿਖੇ ਸੈਂਟਰਲ ਯੂਨੀਵਰਸਿਟੀ ਦੀ ਸਥਾਪਨਾ ਇਹ ਸਭ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਹਨ।

ਇਹ ਟਿੱਪਣੀ ਕਰਦਿਆਂ ਕਿ ਮੁੱਖ ਮੰਤਰੀ ਨੂੰ ਅਣਜਾਣ ਨਹੀਂ ਬਣਨਾ ਚਾਹੀਦਾ, ਸਰਦਾਰ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਖੁਦ ਇਹਨਾਂ ਵਿੱਚੋਂ ਕੁੱਝ ਕਾਰਜਾਂ ਦੀ ਸ਼ਲਾਘਾ ਕਰ ਚੁੱਕਿਆ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਇਹ ਕਹਿੰਦਿਆਂ ਸ਼ਲਾਘਾ ਕੀਤੀ ਸੀ ਕਿ ਕਰਤਾਰਪੁਰ ਵਿਖੇ ਜੰਗੇ-ਆਜ਼ਾਦੀ ਯਾਦਗਾਰ ਅਤੇ ਅੰਮ੍ਰਿਤਸਰ ਵਿਖੇ ਵਾਰ ਮੈਮੋਰੀਅਲ ਦੁਨੀਆਂ ਦੀਆਂ ਸ਼ਾਨਦਾਰ ਯਾਦਗਾਰਾਂ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਨੇ ਮੁੰਬਈ ਵਿਖੇ ਉਦਯੋਗਾਂ ਦੇ ਮੁਖੀਆਂ ਨਾਲ ਇੱਕ ਮੀਟਿੰਗ ਦੌਰਾਨ ਨਿਵੇਸ਼ ਪੰਜਾਬ ਵਿਭਾਗ ਦੀ ਸ਼ਲਾਘਾ ਕੀਤੀ ਸੀ, ਜਿਸ ਨੂੰ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸਥਾਪਤ ਕੀਤਾ ਗਿਆ ਸੀ।

ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੇ ਅਮੀਰ ਸੱਿਭਆਚਾਰ ਦੀ ਸੰਭਾਲ ਅਤੇ ਪਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਸਨ। ਉਹਨਾਂ ਕਿਹਾ ਕਿ ਵਿਰਾਸਤੇ-ਖਾਲਸਾ ਮਿਊਜ਼ੀਅਮ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਦਿਮਾਗ ਦੀ ਕਾਢ ਹੈ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਚੱਪਰ ਚਿੜੀ ਵਿਖੇ ਇੱਕ ਯਾਦਗਾਰ ਬਣਵਾਉਣ ਤੋਂ ਇਲਾਵਾ ਛੋਟੇ ਅਤੇ ਵੱਡੇ ਘੱਲੂਘਾਰੇ ਦੀਆਂ ਵੀ ਯਾਦਗਾਰਾਂ ਬਣਵਾਈਆਂ ਹਨ। ਉਹਨਾਂ ਅੱਗੇ ਦੱਸਿਆ ਕਿ ਰਾਮ ਤੀਰਥ ਮੰਦਰ ਦਾ ਸੁੰਦਰੀਕਰਨ ਕੀਤਾ। ਸ੍ਰੀ ਦਰਬਾਰਾ ਸਾਹਿਬ ਜਾਣ ਲਈ ਵਿਰਾਸਤੀ ਮਾਰਗ ਬਣਾਇਆ, ਜਿਸ ਦੀ ਤੁਹਾਡੀ ਕਾਰਜਕਾਲ ਦੌਰਾਨ ਸੰਭਾਲ ਵੀ ਨਹੀਂ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੂੰ ਛਾਤੀ ਕੁੱਟਣ ਦੀ ਥਾਂ ਤੱਥਾਂ ਰਾਹੀ ਜੁਆਬ ਦੇਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੈਂ ਤੁਹਾਨੂੰ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਦੀ ਸੰਖੇਪ ਜਿਹੀ ਸੂਚੀ ਦੇ ਦਿੱਤੀ ਹੈ। ਮੈਂ ਤੁਹਾਨੂੰ ਚੇਤੇ ਕਰਵਾਉਣ ਲਈ ਪ੍ਰਾਪਤੀਆਂ ਬਾਰੇ ਪੂਰਾ ਕਿਤਾਬਚਾ ਵੀ ਦੇ ਸਕਦਾ ਹਾਂ। ਜਿੱਥੋਂ ਤਕ ਤੁਹਾਡੀ ਕਾਰਗੁਜ਼ਾਰੀ ਦਾ ਸੰਬੰਧ ਹੈ, ਇਸ ਦੀ ਪੋਲ੍ਹ ਤੁਹਾਡੇ ਆਪਣੇ ਵਿਰੋਧੀ ਧਿਰ ਦੇ ਆਗੂ ਨੇ ਸਦਨ ਵਿਚ ਇਹ ਕਹਿੰਦਿਆਂ ਖੋਲ੍ਹ ਦਿੱਤੀ ਸੀ ਕਿ ਤੁਹਾਡੀ ਪਿਛਲੀ ਸਰਕਾਰ ਨੇ ਸਿਰਫ ਸੜਕਾਂ ਉੱਤੇ ਟਾਕੀਆਂ ਹੀ ਲਾਈਆਂ ਸਨ।

ਇਹ ਟਿੱਪਣੀ ਕਰਦਿਆਂ ਕਿ ਝੂਠਾ ਰੌਲਾ ਪਾਉਣ ਨਾਲ ਪੰਜਾਬੀ ਤੁਹਾਡੇ ਨਾਲ ਸਹਿਮਤ ਨਹੀਂ ਹੋਣਗੇ, ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਕਿਰਪਾ ਕਰਕੇ ਸਰਦਾਰ ਬਾਦਲ ਤੋਂ ਕੁੱਝ ਸਿੱਖੋ।  ਤੁਹਾਡੀ ਸਿਰਫ ਕਾਰਗੁਜ਼ਾਰੀ ਹੀ ਮਾੜੀ ਨਹੀਂ, ਤੁਸੀਂ ਸਮਾਜ ਦੇ ਹਰ ਵਰਗ ਉਹ ਚਾਹੇ ਕਿਸਾਨ ਹੋਣ, ਨੌਜਵਾਨ, ਦਲਿਤ, ਸਕੂਲੀ ਬੱਚੇ, ਬਜ਼ੁਰਗ, ਉਦਯੋਗਪਤੀ ਅਤੇ ਵਪਾਰੀ ਸਾਰਿਆਂ ਨਾਲ ਵਿਤਕਰਾ ਕਰ ਰਹੇ ਹੋ। ਤੁਸੀਂ ਪ੍ਰਸਾਸ਼ਨ ਨੂੰ ਵੀ ਇਹਨਾਂ ਸਾਰੇ ਵਰਗਾਂ ਦੀ ਪਹੁੰਚ ਤੋਂ ਦੂਰ ਕਰ ਰਹੇ ਹੋ। ਇਸੇ ਕਰਕੇ ਤੁਸੀਂ ਅੱਜ ਇਸ ਸਥਿਤੀ ਵਿਚ ਪਹੁੰਚ ਗਏ ਹੋ ਕਿ ਪੰਜਾਬੀਆਂ ਕੋਲੋਂ ਆਪਣੀ ਨਾਕਾਮੀ ਲੁਕੋਣ ਲਈ ਤੁਹਾਨੂੰ ਮੀਡੀਆ ਵਿਚ ਝੂਠੇ ਪ੍ਰਚਾਰ ਦਾ ਸਹਾਰਾ ਲੈਣਾ ਪੈ ਰਿਹਾ ਹੈ। ਅਜਿਹਾ ਝੂਠਾ ਪ੍ਰਚਾਰ ਕਿਸੇ ਕੰਮ ਨਹੀਂ ਆਵੇਗਾ। ਇਸ ਲਈ ਆਪਣੇ ਤੌਰ ਤਰੀਕੇ ਸੁਧਾਰੋ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਤੇ ਸਹੁੰਾਂ ਖਾ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕੰਮ ਕਰਨਾ ਸ਼ੁਰੂ ਕਰੋ।

ਦੀਵਾਨੇ ਸਕੂਲ ਦੀਅਾ ਹਾਕੀ ਦੀਅਾ ਵਿਦਿਅਾਰਥਣਾ ਜਿਲਾ ਪੱਧਰੀ ਤੇ ਦੱਸ ਸਾਲਾ ਤੋ ਮਾਰ ਰਹੀਅਾ ਨੇ ਮੱਲਾਂ |

ਬਰਨਾਲਾ ,ਸਤੰਬਰ 2019-(ਗੁਰਸੇਵਕ ਸੋਹੀ)-  ਪਿੰਡ ਦੀਵਾਨੇ ਸਕੂਲ ਦੀਅਾ ਹਾਕੀ ਦੀਅਾ ਵਿਦਿਅਾਰਥਣਾ ਜਿਲਾ  ਪੱਧਰੀ ਖੇਡਾਂ ਵਿੱਚੋ ਦਸ ਸਾਲ ਤੋ ਲਗਾਤਾਰ ਜਿੱਤ ਪਾ੍ਪਤ ਕਰਦੀਅਾ ਅਾ ਰਹੀਅਾ ਨੇ | ਦੀਵਾਨੇ ਸਕੂਲ ਦੀਅਾ ਕੁੜੀਅਾ ਅਲੱਗ ਅਲੱਗ ਸਪੋਰਸਟ  ਅਕੈਡਮੀਅਾ ਵਿੱਚ ਜਾ ਚੁੱਕੀਅਾ ਹਨ ਜਿਵੇ ਕਿ ਜਿਲਾ ਬਠਿੰਡਾ ਦੇ ਘੁੱਦਾ ਅਕੈਡਮੀ ਵਿੱਚ ਅਮਨਦੀਪ ਕੌਰ ਸੋਹੀਅਾ,ਹਸਨਪਰੀਤ ਦੀਵਾਨੇ,ਕੋਮਲਜੀਤ ਕੌਰ ਜਲੰਧਰ ਅਕੈਡਮੀ ਵਿੱਚ ਜਸਮੀਨ ਕੌਰ ਸੋਹੀ ਲੁਧਿਅਾਣਾ ਅਕੈਡਮੀ ਜੀਵਨਜੋਤ ਕੌਰ ਸੋਹੀ ਹਾਕੀ ਕੋਚ ਪੰਜਾਬੀ ਮਾਸਟਰ ਅਮਰਜੀਤ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋੲੇ ਦੱਸਿਅਾ ਮੇਰੇ  ਕੋਲੋ  ਕੋਚਿੰਗ ਲੈ ਕੇ ਨੈਸਨਲ ਗੋਲਡ ਲੈ ਕੇ ਅਾੲੀਅਾ ਹਨ ਕੋਚ ਅਮਰਜੀਤ ਸਿੰਘ ਤੇ ਪਿੰਡਾ ਵਾਲਿਅਾ ਨੂੰ ਬਹੁਤ ਮਾਣ  ਮਹਿਸੂਸ ਹੋ ਰਿਹਾ ਹੈ ਜੋ ਕਿ ਅਾਪਣੀ ਡਿੳੂਟੀ ਤੋ ਬਾਅਦ ਸਾਮ ਨੂੰ ਰੋਜਾਨਾ ਹਾਕੀ ਦੀ ਕੋਚਿੰਗ ਦਿੰਦਾ ਹੈ |

ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਦੇ ਕਤਲ ਸਬੰਧੀ ਸਪਲੀਮੈਂਟਰੀ ਚਲਾਨ ਪੇਸ਼

ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ

ਸੰਗਰੂਰ, ਸਤੰਬਰ 2019- ( ਸਤਪਾਲ ਸਿੰਘ ਦੇਹੜਕਾ )- 

19 ਸਾਲ ਪਹਿਲਾਂ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਵਲੋਂ ਪੰਜਾਬ 'ਚ ਆ ਕੇ ਕਰਵਾਏ ਪ੍ਰੇਮ ਵਿਆਹ ਤੋਂ ਬਾਅਦ ਹੋਏ ਉਸ ਦੇ ਕਤਲ ਸਬੰਧੀ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਥਾਣਾ ਅਮਰਗੜ੍ਹ ਵਿਖੇ ਉਸ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਵਾਸੀ ਕਾਉਂਕੇ ਖੋਸਾ ਦੇ ਬਿਆਨਾਂ 'ਤੇ ਦਰਜ ਹੋਏ ਕਤਲ ਅਤੇ ਇਰਾਦਾ ਕਤਲ ਦੇ ਮਾਮਲੇ 'ਚ ਪੁਲਿਸ ਵਲੋਂ ਮਲੇਰਕੋਟਲਾ ਅਦਾਲਤ 'ਚ ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਜਾਣ ਤੋਂ ਬਾਅਦ ਅੱਜ ਸੰਗਰੂਰ ਵਿਖੇ ਵਧੀਕ ਸੈਸ਼ਨ ਜੱਜ ਸਮ੍ਰਿਤੀ ਧੀਰ ਦੀ ਅਦਾਲਤ ਨੇ ਜੱਸੀ ਦੀ ਮਾਂ ਮਲਕੀਤ ਕੌਰ ਵਾਸੀ ਲੰਡੇਕੇ (ਮੋਗਾ) ਹਾਲ ਆਬਾਦ ਮੈਪਲ ਰਿਡਜ਼ ਬੀ.ਸੀ. ਕੈਨੇਡਾ ਅਤੇ ਮਾਮੇ ਸੁਰਜੀਤ ਸਿੰਘ ਬਦੇਸਾ ਵਾਸੀ ਕਾਉਂਕੇ (ਲੁਧਿਆਣਾ) ਹਾਲ ਆਬਾਦ ਮੇਪਲ ਰਿਡਜ਼ ਬੀ.ਸੀ. ਕੈਨੇਡਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302, 307, 364, 148, 149, 120 ਬੀ ਅਧੀਨ ਦੋਸ਼ ਆਇਦ ਕੀਤੇ ਹਨ ਅਤੇ ਅਗਲੀ ਸੁਣਵਾਈ 'ਤੇ ਗਵਾਹੀਆਂ ਲਈ ਸੰਮਨ ਜਾਰੀ ਕਰ ਦਿੱਤੇ ਹਨ। ਸੰਗਰੂਰ ਅਦਾਲਤ 'ਚ ਚੱਲੇ ਇਸ ਪ੍ਰਸਿੱਧ ਕੇਸ ਦੇ ਮੁਦਈ ਸੁਖਵਿੰਦਰ ਸਿੰਘ ਮਿੱਠੂ (ਮ੍ਰਿਤਕ ਜੱਸੀ ਦੇ ਪਤੀ) ਵਲੋਂ ਪੈਰਵੀ ਕਰ ਚੁੱਕੇ ਪ੍ਰਸਿੱਧ ਵਕੀਲ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਮਾਂ ਅਤੇ ਮਾਮਾ ਨਿਆਇਕ ਹਿਰਾਸਤ 'ਤੇ ਐਨ.ਆਰ.ਆਈ. ਜੇਲ੍ਹ ਕਪੂਰਥਲਾ ਵਿਚ ਹਨ। ਦੋਵਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਦੋਵਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ।

ਲੋਕ ਸੇਵਾ ਦੀ ਮਿਸਾਲ ਬਣੇ ਸਾਬਕਾ ਹੈੱਡਮਾਸਟਰ ਰਵਿੰਦਰ ਸਿੰਘ ਧਾਲੀਵਾਲ

ਬਰਨਾਲਾ,ਸਤੰਬਰ 2019-(ਗੁਰਸੇਵਕ ਸੋਹੀ)- ਪਿੰਡ ਧੂਰਕੋਟ ਦੇ ਸਾਬਕਾ ਹੈੱਡਮਾਸਟਰ ਰਵਿੰਦਰ ਸਿੰਘ ਧਾਲੀਵਾਲ ਪਹਿਲਾ ਸਕੂਲ ਵਿੱਚ ਸੇਵਾ ਕਰਕੇ ਰਿਟਾੲਿਰ ਹੋ ਚੁੱਕੇ ਹਨ!ਹੁਣ  ਮਾਸਟਰ ਸਾਹਿਬ ਪਿੰਡ ਦੀ ਪਾਰਕ ਵਿੱਚ ਹਰ ਰੋਜ਼ ਪੌਦਿਅਾ ਦੀਅਾ ਦੇਖ ਰੇਖ ਕਰਦੇ ਹਨ !ੳੁਹਨਾ ਦਾ ਕਹਿਣਾ ਹੈ ਕਿ ਕੋੲੀ ਵੀ ਕੰਮ ਛੋਟਾ ਜਾ ਵੱਡਾ ਨਹੀ ਹੁੰਦਾ ਪਾਰਕ ਦੀ ਸਫਾੲੀ ਕਰਨਾ ੳੁਹਨਾ ਨੂੰ ਬਹੁਤ ਚੰਗਾਂ ਲਗਦਾ  ਹੈ |ੳੁਹਨਾ ਦੇ ਨਾਲ ਸਹਾੲਿਤਾ ਗੁਰਦੁਅਾਰਾ ਪ੍ਬੰਧਕ ਕਮੇਟੀ ਧੂਰਕੋਟ ਜੋਰਾ ਸਿੰਘ ਅਤੇ ਗਿੰਦਰ ਸਿੰਘ ਅਾਦਿ|

ਓਜ਼ੋਨ ਦਿਵਸ ਤੇ ਵਿਸੇਸ-ਹਰਨਰਾਇਣ ਸਿੰਘ ਮੱਲੇਆਣਾ

ਓਜ਼ੋਨ ਦਿਵਸ 

ਅੱਜ ਮਿਤੀ 16 ਸਤੰਬਰ ਨੂੰ ਦਿਨ ਸੋਮਵਾਰ ਨੂੰ ਵਿਸ਼ਵ ਵਿੱਚ ਅੰਤਰ ਰਾਸ਼ਟਰੀ ਓਜੋਨ ਦਿਵਸ ਮਨਾਇਆ ਜਾ ਰਿਹਾ ਹੈ ਦਿਵਸ ਮਨਾਉਣ ਦਾ ਉਦੇਸ਼ ਆਪਣੇ ਨਾਗਰਿਕਾਂ ਵਿੱਚ ਓਜੋਨ ਪਰਤ ਬਾਰੇ ਜਾਗ੍ਰਿਤੀ ਪੈਦਾ ਕਰਦਾ ਹੁੰਦਾ ਹੈ। ਓਜੋਨ ਪਰਤ ਧਰਤੀ ਦੇ ਵਾਯੂ ਮੰਡਲ ਵਿੱਚ ਓਜੋਨ ਪ੍ਰਮਾਣੂ ਕਣਾ ਦਾ ਇਕੱਠ ਹੁੰਦਾ ਹੈ। ਧਰਤੀ ਤੋਂ 16 ਸੈਮੀਮੀਟਰ ਦੀ ਉਚਾਈ ਤੇ ਸੂਰਜੀ ਕਿਰਣਾ ਉਥੇ ਮੌਜੂਦ ਆਕਸੀਜਨ ਨੂੰ ਓਜੋਨ ਵਿੱਚ ਤਬਦੀਲ ਕਰ ਦਿੰਦੀਆ ਹਨ। ਇਸ ਦੀ ਘਣਤਾ 23 ਸੈਟੀਮੀਟਰ ਤੱਕ ਵਧੇਰੇ ਹੁੰਦੀ ਹੈ ਇਹ ਪਰਤ ਧਰਤੀ ਦੇ ਸਾਰੇ ਜੀਵਾ ਲਈ ਸਰੁੱਖਿਆ ਛਤਰੀ ਕੰਮ ਕਰਦੀ ਹੈ। ਇਹ ਪਰਤ ਸੂਰਜ ਤੋਂ ਆ ਰਹੀਆ ਪਰਾਵੈਗਣੀ ਕਿਰਨਾ ਨੂੰ ਸੋਖ ਲੈਂਦੀ ਹੈ ਜਿਸ ਨਾਲ ਇਹ ਪਰਾਵੈਗਣੀ ਕਿਰਨਾ ਧਰਤੀ ਤੇ ਨਹੀ ਪਹੁੰਚ ਸਕਦੀਆ ਇਹਨਾ ਕਿਰਣਾ ਦੀ ਤਰ੍ਹਾਂ ਲੰਬਾਈ ਘਟ ਹੋਣ ਕਰਕੇ ਮਨੁੱਖ ਸਰੀਰ ਵਿਚਲੇ ਐਸਿਡ ਨੂੰ ਨਸ਼ਟ ਕਰ ਦਿੰਦੀਆ ਹਨ ਤੇ ਚਮੜੀ ਦੇ ਕੈਸ਼ਰ ਦਾ ਕਾਰਣ ਬਣਦੀਆ ਹਨ। ਵੱਡੀ ਗਿਣਤੀ ਵਿੱਚ ਅੱਖਾਂ ਦੇ ਮੋਤੀਏ ਅਤੇ ਚਮੜੀ ਦੇ ਝੁਲਮ ਰੋਗ ਵਿੱਚ ਵਾਧਾ ਹੁੰਦਾ ਹੈ। ਮਨੱੁਖ ਸਰੀਰ ਦੀ ਸਰੁੱਖਿਆਤਮਕ ਪ੍ਰਣਾਲੀ ਨਸ਼ਟ ਹੁੰਦੀ ਹੈ ਫਸਲਾ ਤੇ ਜਾਨਵਰਾ ਤੇ ਪ੍ਰਤੀ ਕੂਲ ਪ੍ਰਭਾਵ ਪੈਦਾ ਹੈ। ਧਰਤੀ ਤੇ ਸਮੁੰਦਰੀ ਕਾਈ ਦੇ ਵਾਧੇ ਵਿੱਚ ਕਮੀ ਹੁੰਦੀ ਹੈ, 

ਸ਼ਾਡੇ ਵਿਿਗਆਨੀਆ ਦਾ ਮੰਨਣਾ ਹੈ ਕਿ ਵਾਤਾਵਰਨ ਗਰਮ ਹੋਣ ਨਾਲ ਓਜੋਨ ਪਰਤ ਕਮਜ਼ੋਰ ਹੋ ਜਾਵੇਗੀ ਏਅਰ ਕੰਡੀਸ਼ਨਰ ਅਤੇ ਰੈਫਰੀਜਰੇਟਰਾ ਤੋਂ ਨਿਕਲਣ ਵਾਲੇ ਕਲੋਰੋ ਫਲੋਰੋ ਕਾਰਬਨ ਓਜੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਹਨਾ ਦਾ ਢੁੱਕਵਾ ਹੱਲ ਕੱਢਣ ਦੀ ਲੋੜ ਹੈ । ਕਲੋਰੀਨ ਅਤੇ ਬਰੋਮੀਨ ਐਟਮ ਓਜੋਨ ਦੇ ਸੰਪਰਕ ਵਿੱਚ ਆਉਂਦੀ ਹਨ ਤਾਂ ਉਹ ਓਜੋਨ ਪਰਤ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ ਹਨ ਛੇਕ ਦੀ ਮਰੁੰਮਤ ਲਈ ਸਾਨੂੰ ਵਾਤਾਵਰਨ ਵਿਚੋਂ ਤਪਸ ਨੂੰ ਘੱਟ ਕਰਨਾ ਪਏਗਾ। ਰੁੱਖਾ ਹੇਠ ਰਕਬਾ ਵਧਾਉਣਾ ਪਵੇਗਾ। ਕਾਗਜ਼ ਦੀ ਖਪਤ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਕਾਰਾ ਦੀ ਵਰਤੋਂ ਨੂੰ ਘਟਾਉਣ ਦੀ ਮੁੱਖ ਲੋੜ ਹੈ ਦੇਸ਼ ਦੇ ਨਾਗਰਿਕਾਂ ਵਿੱਚ ਸਾਈਕਲ ਚਲਾਉਣ ਦੀ ਰੁਚੀ ਨੂੰ ਤਰਜੀਹ ਦੇਣ ਦੀ ਲੋੜ ਹੋਵੇਗੀ। ਪ੍ਰਦੂਸ਼ਣ ਰੋਕਣ ਲਈ ਬਣਾਏ ਨਿਯਮ ਵਿੱਚ ਸੋਧ ਕਰਕੇ ਕਾਰਗਰ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਪਦਾਰਥਵਾਦ ਤੋਂ ਮੁੜਨ ਤੇ ਕੁਦਰਤ ਨਾਲ ਜੁੜਨ ਦੀ ਸਮਾਂ ਮੰਗ ਕਰਦਾ ਹੈ।ਇਕ ਪਿੰਡ ਇਕ ਬਾਗ ਦੀ ਮੁਹਿੰਮ ਨੂੰ ਸੁਚਾਰੂ ਰੂਪ ਦੇਣ ਦੀ ਲੋੜ ਹੈ।ਆਓ ਸਾਰੇ ਆਪਣੇ ਦਾਨ ਦੀ ਦਿਸ਼ਾ ਬਦਲੀਏ ਤੇ ਪਰਤ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕੀਏ। ਤੁਹਾਡੇ ਵਿਚਾਰਾ ਦੇ ਕਦਰ ਦਾਨ।

 ਹਰਨਰਾਇਣ ਸਿੰਘ ਮੱਲੇਆਣਾ

ਭੱਟ ਮਿਲਾਪ ਦਿਵਸ ਸ੍ਰੀ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਇਆ ਗਿਆ-Video

ਭੱਟ ਸਾਹਿਬਾਨ ਦੀ ਬਾਣੀ ਸਾਨੂੰ ਆਪਣੇ ਗੁਰੂ ਪ੍ਰਤੀ ਪ੍ਰੇਮ ਤੇ ਸਮਰਪਣ ਭਾਵ ਦਿ੍ੜ੍ਹ ਕਰਵਾਉਂਦੀ ਹੈ-  ਭਾਈ ਲੌਗੋਵਾਲ

ਅੰਮਿ੍ਤਸਰ, ਸਤੰਬਰ 2019 - ( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )-

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਇਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਹੋਰ ਧਾਰਮਿਕ ਸ਼ਖ਼ਸੀਅਤਾਂ ਵੀ ਸ਼ਾਮਿਲ ਹੋਈਆਂ । ਅਖੰਡ ਪਾਠ ਦੇ ਭੋਗ ਤੇ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਉਪ੍ਰੰਤ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਲੌਗੋਵਾਲ ਨੇ ਕਿਹਾ ਕਿ ਭੱਟ ਸਾਹਿਬਾਨ ਦੀ ਬਾਣੀ ਚੰਗੀ ਜੀਵਨ-ਜਾਚ ਦਾ ਸੁਨੇਹਾ ਦਿੰਦਿਆਂ ਸਾਨੂੰ ਆਪਣੇ ਗੁਰੂ ਪ੍ਰਤੀ ਪ੍ਰੇਮ ਅਤੇ ਸਮਰਪਣ ਭਾਵ ਦਿ੍ੜ੍ਹ ਕਰਵਾਉਂਦੀ ਹੈ । ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧ 'ਚ ਹਰ ਸਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਕਰਵਾਉਣ ਦਾ ਐਲਾਨ ਕਰਦਿਆਂ ਭਾਟ ਸਿੱਖ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਸਮੇਂ ਸ਼ਮੂਲੀਅਤ ਦਾ ਸੱਦਾ ਵੀ ਦਿੱਤਾ । ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਸੰਗਤਾਂ ਨੂੰ ਗੁਰਮਤਿ ਵਿਚਾਰਧਾਰਾ ਨਾਲ ਜੋੜਣ ਲਈ ਵਿਸ਼ੇਸ਼ ਮਹੱਤਵ ਰੱਖਦੇ ਹਨ । ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ । ਇਸ ਮੌਕੇ ਭਾਟ ਸਿੱਖ ਵੈੱਲਫ਼ੇਅਰ ਆਰਗੇਨਾਈਜ਼ੇਸ਼ਨ ਯੂ.ਕੇ. ਅਤੇ ਇਸ ਨਾਲ ਸਬੰਧਿਤ ਹੋਰ ਸੁਸਾਇਟੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਗਿਆਨੀ ਅਮਰੀਕ ਸਿੰਘ ਰਾਠੌਰ ਮਾਨਚੈਸਟਰ ਜੀ ਨੇ ਸਮੂਹ ਦੇਸ਼ਾਂ ਵਦੇਸਾਂ ਵਿਚ ਵਸਦੀ ਭਾਟ ਸੰਗਤਾਂ ਅਤੇ ਸਮੂਹ ਸਿੱਖ ਜਗਤ ਨੂੰ ਵਧੀਆ ਦਿੱਤੀਆਂ। ਮੌਕੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਾਬਕਾ ਜਥੇਦਾਰ ਪ੍ਰੋ ਮਨਜੀਤ ਸਿੰਘ ਜੀ ਸ਼੍ਰੀ ਕੇਸਗੜ੍ਹ ਸਾਹਿਬ,ਜਰਨੈਲ ਸਿੰਘ ਕਰਤਾਰਪੁਰ, ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁਮਾਨਪੁਰਾ, ਬਲਦੇਵ ਸਿੰਘ ਚੂੰਘਾਂ, ਡਾ. ਰੂਪ ਸਿੰਘ, ਸੁਖਦੇਵ ਸਿੰਘ ਭੂਰਾਕੋਹਨਾ, ਜਸਵਿੰਦਰ ਸਿੰਘ ਦੀਨਪੁਰ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਭਾਟ ਸਿੱਖ ਆਰਗੇਨਾਈਜ਼ੇਸ਼ਨ ਯੂ.ਕੇ. ਵੱਲੋਂ ਅਮਰੀਕ ਸਿੰਘ ਰਠੌਰ, ਮਹਿੰਦਰ ਸਿੰਘ ਰਠੌਰ, ਪ੍ਰਿਤਪਾਲ ਸਿੰਘ ਲੋਹੀਆਂ, ਬੀਬੀ ਰਜਿੰਦਰ ਕੌਰ, ਬੀਬੀ ਤੇਜਿੰਦਰ ਕੌਰ ਸਮੇਤ ਹੋਰ ਸੰਗਤਾਂ ਹਾਜਰ ਸਨ।

ਫੈਡਰੇਸ਼ਨ ਗਰੇਵਾਲ ਵੱਲੋਂ 75ਵੀਂ ਵਰ੍ਹੇਗੰਢ ਪੂਰੇ ਜਾਹੋ-ਜਲਾਲ ਨਾਲ ਮਨਾਈ Video

ਆਰ. ਐਸ. ਐਸ. ਵਰਗੇ ਪੰਥ ਵਿਰੋਧੀ ਸ਼ਕਤੀਆਂ ਖਿਲਾਫ਼ ਫੈਡਰੇਸ਼ਨ ਪਹਿਲਾ ਵਾਂਗ ਡਟਕੇ ਲੜੇਗੀ-ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ

ਜਗਰਾਉਂ, ਸਤੰਬਰ 2019 -( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਕੌਮ ਦੇ ਹਰਿਆਵਲ ਦਸਤੇ ਵਜੋਂ ਜਾਣੀ ਜਾਂਦੀ ਜੱਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 75ਵੀਂ ਵਰ੍ਹੇਗੰਢ ਅੱਜ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਪੂਰੇ ਜਾਹੋ-ਜਲਾਲ ਨਾਲ ਮਨਾਈ ਗਈ। ਕੌਮ ਦੇ ਭਵਿੱਖ ਦੀ ਉਸਾਰੀ ਕੌਮ ਨੂੰ ਦਰਪੇਸ਼ ਸਮੱਸਿਆਵਾਂ, ਮੌਜੂਦਾ ਰਾਜਸੀ ਸ਼ਕਤੀਆਂ ਵੱਲੋਂ ਸਿੱਖੀ 'ਤੇ ਯੋਜਨਾਬੰਧ ਹਮਲੇ 'ਤੇ ਉਸ ਦੇ ਟਾਕਰੇ ਲਈ ਨੌਜਵਾਨ ਸ਼ਕਤੀ ਦੀ ਇਕਮੁਠਤਾ ਵਰਗੇ ਮੁੱਦਿਆਂ ਨੂੰ ਵਿਚਾਰਿਆ ਗਿਆ। 'ਬੋਲੇ ਸੋ ਨਿਹਾਲ' ਅਤੇ 'ਰਾਜ ਕਰੇਗਾ ਖਾਲਸਾ' ਦੇ ਜੈਕਾਰਿਆਂ 'ਚ ਸ਼ਹੀਦ ਕੌਮੀ ਪਰਿਵਾਰਾਂ ਅਤੇ ਫੈਡਰੇਸ਼ਨ ਦੇ ਆਗੂਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਕ ਇਤਿਹਾਸਿਕ ਐਲਾਨ ਕਰਦਿਆਂ ਕਿਹਾ ਕਿ ਆਰ. ਐਸ. ਐਸ. ਵਰਗੇ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਜੋ ਸਿੱਖੀ 'ਤੇ ਹੱਲੇ ਕੀਤੇ ਜਾ ਰਹੇ ਹਨ, ਉਨ੍ਹਾਂ ਖਿਲਾਫ਼ ਫੈਡਰੇਸ਼ਨ ਪਹਿਲਾ ਵਾਂਗ ਡਟਕੇ ਲੜੇਗੀ। ਸਿੱਖ ਦੀ ਅੱਡਰੀ ਹੋਂਦ ਅਤੇ ਖਾਲਸਾਈ ਬੋਲਬਾਲਿਆਂ ਦੀ ਬੁਲੰਦੀ ਲਈ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਸ਼ਹੀਦ ਸ੍ਰੀ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਪੁੱੱਤਰੀ ਬੀਬੀ ਸਤਵੰਤ ਕੌਰ ਡਿਪਟੀ ਡਾਇਰੈਕਟਰ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਜ਼ਜਬਾਤੀ ਤਕਰੀਰ 'ਚ ਜਿੱਥੇ ਅੱਜ ਦੇ ਨੌਜਵਾਨਾਂ ਨੂੰ ਆਪਣੇ ਪਿਤਾ ਵਾਂਗ ਨਿਸ਼ਕਾਮ ਅਤੇ ਕੌਮ ਪ੍ਰਸਤੀ ਦੇ ਜ਼ਜ਼ਬੇ ਅਧੀਨ ਕੰਮ ਕਰਨ ਦਾ ਅਹਿਦ ਕਰਵਾਇਆ, ਉਥੇ ਆਪਣੇ ਪਿਤਾ ਦੇ ਸਾਥੀਆਂ ਵਿਚ ਪਹੁੰਚ ਕੇ ਆਪਣੇ ਆਪ ਨੂੰ ਵਡਭਾਗੀ ਦੱਸਿਆ। ਸ਼ਹੀਦ ਭਾਈ ਸਤਵੰਦ ਸਿੰਘ ਦੇ ਪਰਿਵਾਰ 'ਚੋਂ ਭਾਈ ਸੁਖਵਿੰਦਰ ਸਿੰਘ ਅਗਵਾਨ ਅਤੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸਪੁੱਤਰ ਭਾਈ ਹਰੀ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚਲਦਿਆਂ ਕੌਮ ਦੀ ਚੜ੍ਹਦੀ ਕਲਾਂ ਲਈ ਕੰਮ ਕਰਨਾ ਚਾਹੀਦਾ ਹੈ। ਭਾਈ ਗਰੇਵਾਲ ਵੱਲੋਂ ਕੀਤੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੌਬਿੰਦ ਸਿਘ ਲੌਂਗੋਵਾਲ ਵੱਲੋਂ ਹਾਜ਼ਰੀ ਲਗਾਉਣ ਪਹੁੰਚੇ ਅੰਤ੍ਰਿਕ ਕਮੇਟੀ ਮੈਂਬਰ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਫੈਡਰੇਸ਼ਨ ਵੱਲੋਂ ਪਾਸ ਕੀਤੇ ਮਤਿਆਂ 'ਚ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੇ 550 ਸਾਲਾਂ ਸਮਾਗਮਾਂ 'ਚ ਪੂਰਨ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ। ਇਸ ਮੌਕੇ ਫੈਡਰੇਸ਼ਨ ਦੇ ਸੀਨੀਅਰ ਆਗੂ ਭਾਈ ਹਰਵਿੰਦਰ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਸੋਹਲ ਨੇ ਬੜੇ ਖੁੱਲ੍ਹੇ ਸ਼ਬਦਾਂ 'ਚ ਐਲਾਨ ਕੀਤਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮਜ਼ਬੂਤੀ ਹੀ ਸਿੱਖ ਕੌਮ ਦੀ ਚੜ੍ਹਦੀ ਕਲਾਂ ਦਾ ਸੂਚਕ ਹੈ। ਉਨ੍ਹਾਂ ਮੌਜੂਦਾ ਪੰਥਕ ਸਿਆਸਤਦਾਨਾਂ ਨੂੰ ਚੇਤਾ ਕਰਵਾਇਆ ਕਿ ਜਿੰਨੀ ਦੇਰ ਤੱਕ ਫੈਡਰੇਸ਼ਨ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ, ਉਨ੍ਹੀ ਦੇਰ ਤੱਕ ਨਾ ਤਾਂ ਪੰਥਕ ਤੌਰ 'ਤੇ ਅਤੇ ਨਾ ਹੀ ਸਿਆਸੀ ਤੌਰ 'ਤੇ ਕੋਈ ਮੋਰਚਾ ਫਤਿਹ ਕਰਨ ਦੇ ਸਮੱਰਥ ਨਹੀਂ ਹੋ ਸਕਾਂਗੇ। ਇਸ ਮੌਕੇ ਵਿਸ਼ੇਸ਼ ਕਰਕੇ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਪਵਿੱਤਰ ਕਰਾਰ ਦੇਣ ਅਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਂ ਕੇ ਚਾਰ ਹਫਤਿਆਂ 'ਚ ਨਸ਼ਾ ਖ਼ਤਮ ਕਰਨ ਤੋਂ ਮੁਕਰਨ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸਿਆਸੀ ਪਰਦੇ ਤੋਂ ਸਦਾ ਲਈ ਚਲਦਾ ਕਰਨ ਲਈ ਲੱਕ ਬੰਨਵਾ ਸੰਘਰਸ਼ ਕਰਨ ਦਾ ਜੋ ਐਲਾਨ ਕੀਤਾ, ਉਸ ਦੇ ਸਮਰਥਨ 'ਚ ਇਨ੍ਹਾਂ ਮਤਿਆਂ ਨੂੰ ਜੈਕਾਰਿਆਂ ਦੀ ਗੂੰਜ 'ਚ ਸਮੁੱਚੇ ਰੂਪ 'ਚ ਪਾਸ ਕੀਤਾ ਗਿਆ। ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਧਰਮਸਿੰਘ ਵਾਲਾ  ਨੇ ਮਤੇ ਪੜ੍ਹਨ ਦੀ ਸੇਵਾ ਨਿਭਾਈ ਅਤੇ ਹੱਥ ਖੜ੍ਹਕੇ ਕਰਵਾਕੇ ਮਤੇ ਪਾਸ ਕਰਨ ਦੀ ਪ੍ਰਵਾਨਗੀ ਲਈ। ਫੈਡਰੇਸ਼ਨ ਦੇ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ। ਇਸ ਮੌਕੇ ਪ੍ਰੀਤਮ ਸਿੰਘ ਕਾਦਰਵਾਲਾ, ਗੁਰਬਖਸ਼ ਸਿੰਘ ਸੇਖੋਂ, ਦਵਿੰਦਰ ਸਿੰਘ ਮਰਦਾਨਾ, ਜਗਰਾਜ ਸਿੰਘ, ਡਾ: ਕੁਲਵੰਤ ਸਿੰਘ, ਵਰਿੰਦਰ ਸਿੰਘ ਕੋਕਰੀ, ਗੁਰਜੀਤ ਸਿੰਘ ਗੱਗੀ, ਹਿੰਮਤ ਸਿੰਘ ਰਾਜਾ, ਜਵਿੰਦਰ ਸਿੰਘ ਹੁਸ਼ਿਆਰਪੁਰ, ਧਰਮਿੰਦਰ ਸਿੰਘ ਮੁਕਤਸਰ, ਮਨਪ੍ਰੀਤ ਸਿੰਘ ਬੰਟੀ, ਕੁਲਜੀਤ ਸਿੰਘ ਧੰਜਲ, ਮਨਜੀਤ ਸਿੰਘ ਸੈਣੀ, ਜਗਮੋਹਣ ਸਿੰਘ, ਸਤਵੰਤ ਸਿੰਘ ਸੰਧੂ, ਲਖਵਿੰਦਰ ਸਿੰਘ ਸੁਲਤਾਨਪੁਰ, ਰਣਜੀਤ ਸਿੰਘ ਡੱਲਾ, ਸਤਨਾਮ ਸਿੰਘ ਹਿਮਾਚਲ ਪ੍ਰਦੇਸ਼, ਡਾ: ਕੁਲਦੀਪ ਸਿੰਘ, ਸ਼ਵਿੰਦਰ ਸਿੰਘ ਤਰਨਤਾਰਨ, ਪਰਮਪਾਲ ਸਿੰਘ ਖਾਲਸਾ, ਸਰਪ੍ਰੀਤ ਸਿੰਘ ਕਾਉਂਕੇ, ਡਾ: ਮਨਦੀਪ ਸਿੰਘ ਖੁਰਦ, ਸਰਦੂਲ ਸਿੰਘ ਫਗਵਾੜਾ, ਹਰਬਖਸ਼ਿਸ਼ ਸਿੰਘ ਰਾਏ, ਮਨਪ੍ਰੀਤ ਸਿੰਘ ਨੱਥੋਵਾਲ, ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਜਸਵਿੰਦਰ ਸਿੰਘ, ਕੌਂਸਲਰ ਅਜੀਤ ਸਿੰਘ ਠੁਕਰਾਲ, ਸੁਖਵਿੰਦਰ ਸਿੰਘ ਭਸੀਣ, ਹਰਜੀਤ ਸਿੰਘ ਸੋਨੂੰ, ਹਰਜੀਤ ਸਿੰਘ ਬਜਾਜ, ਜੇ.ਐਸ. ਚਾਵਲਾ, ਨਿਸ਼ਾਨ ਸਿੰਘ, ਮਨਜੀਤ ਸਿੰਘ, ਲਵਪ੍ਰੀਤ ਸਿੰਘ, ਅਵਤਾਰ ਸਿੰਘ ਤਾਰੀ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਜਸਵੀਰ ਸਿੰਘ ਦੇਹੜਕਾ, ਗੁਰਚਰਨ ਸਿੰਘ ਢਿੱਲੋਂ, ਹਰਦੀਪ ਸਿੰਘ ਕੋਟਰਾਝਾਂ, ਸਾਬਕਾ ਸਰਪੰਚ ਸ਼ੇਰ ਸਿੰਘ, ਗੁਰਦੀਪ ਸਿੰਘ ਕਾਕਾ, ਪ੍ਰਵਿੰਦਰ ਸਿੰਘ, ਸੰਦੀਪ ਸਿੰਘ ਸੂਜਾਪੁਰ, ਪ੍ਰੀਤਮ ਸਿੰਘ ਲੰਮੇ ਸਾਬਕਾ ਸਰਪੰਚ, ਲਖਵੀਰ ਸਿੰਘ, ਗੁਰਚਰਨ ਸਿੰਘ ਗੁਰੂਸਰ, ਬਾਬਾ ਸੁਖਜੀਤ ਸਿੰਘ, ਬਲਜੀਤ ਸਿੰਘ, ਸ਼ਮਸ਼ੇਰ ਸਿੰਘ, ਅਵਤਾਰ ਸਿੰਘ ਸਮਾਧਭਾਈ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ ਮਸੌਣ, ਸੁਖਦੀਪ ਸਿੰਘ ਸਿੱਧਵਾਂ ਤੇ ਰਣਜੀਤ ਸਿੰਘ ਨੀਟਾ ਆਦਿ ਹਾਜ਼ਰ ਸਨ।

ਸੰਤ ਸੀਚੇਵਾਲ ਵਲੋਂ ਕਾਲੀ ਵੇਈਂ ਵਿਚ 500 ਕਿਊਸਕ ਪਾਣੀ ਛੱਡਣ ਦੀ ਮੰਗ

ਸੁਲਤਾਨਪੁਰ ਲੋਧੀ, ਸਤੰਬਰ 2019-( ਸਤਪਾਲ ਸਿੰਘ ਦੇਹੜਕਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ। ਮੁੱਖ ਮੰਤਰੀ ਅੱਜ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਏ ਹੋਏ ਸਨ। ਗੁਰਦੁਆਰਾ ਸ੍ਰੀ ਬੇਰ ਸਾਹਿਬ ’ਚ ਨਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮੌਕੇ ’ਤੇ ਜਾ ਕੇ ਮਿਲੇ। ਉਨ੍ਹਾਂ ਸੰਤ ਸੀਚੇਵਾਲ ਵੱਲੋਂ ਪਵਿੱਤਰ ਕਾਲੀ ਵੇਈਂ ਸਮੇਤ ਹੋਰ ਸਮਾਜ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਬੀਤੇ ਦਿਨੀਂ ਆਏ ਹੜ੍ਹਾਂ ਦੌਰਾਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਜਾਨੀਆ ਚਾਹਲ ਦੇ ਧੁੱਸੀ ਬੰਨ੍ਹ ਦੇ ਪਾੜ ਨੂੰ ਪੂਰਨ ਲਈ ਪੰਜਾਬ ਦੇ ਲੋਕਾਂ ਨੇ ਦਿਨ ਰਾਤ ਕੰਮ ਕਰ ਕੇ 10 ਦਿਨਾਂ ਵਿੱਚ ਇਸ ਨੂੰ ਮੁਕੰਮਲ ਕੀਤਾ ਸੀ। ਇਸ ਮੌਕੇ ਮੁੱਖ ਮੰਤਰੀ ਨੇ ਵੇਈਂ ਨੂੰ ਸਾਫ ਸੁਥਰਾ ਰੱਖਣ ਬਾਰੇ ਵੀ ਸੰਤ ਸੀਚੇਵਾਲ ਜੀ ਨਾਲ ਵਿਚਾਰ ਚਰਚਾ ਕੀਤੀ।
ਇਸ ਮੌਕੇ ਸੰਤ ਸੀਚੇਵਾਲ ਨੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਪਵਿੱਤਰ ਕਾਲੀ ਵੇਈਂ ਵਿਚ 500 ਕਿਊਸਿਕ ਪਾਣੀ ਛੱਡਿਆ ਜਾਵੇ ਤਾਂ ਜੋ ਇਕ ਨਿਰੰਤਰ ਵਹਾਅ ਬਣਿਆ ਰਹੇ ਅਤੇ ਕਾਲੀ ਵੇਈਂ ਦਾ ਪਾਣੀ ਸਾਫ਼ ਰਹੇ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਬਾਬੇ ਨਾਨਕ ਦੀ ਵੇਈਂ ਤਦ ਹੀ ਜਿਊਂਦੀ ਰਹਿ ਸਕਦੀ ਹੈ ਜੇ ਇਸ ਵਿਚ ਪਾਣੀ ਦਾ ਵਹਾਅ ਨਿਰੰਤਰ ਬਣਿਆ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਵੇਈਂ ਦਾ ਵਹਾਅ ਲਗਾਤਾਰ ਬਣਿਆ ਰਹੇਗਾ। ਸੰਤ ਸੀਚੇਵਾਲ ਨੇ ਦੱਸਿਆ ਕਿ ਸੰਗਤਾਂ ਦੀ ਮੰਗ ਹੈ ਕਿ ਵੇਈਂ ਵਿੱਚ 500 ਕਿਊਸਿਕ ਪਾਣੀ ਛੱਡਿਆ ਜਾਵੇ ਤਾਂ ਜੋ ਇਸ ਦੇ ਵਹਾਅ ਨਾਲ ਸਿੱਖ ਫਲਸਫ਼ੇ ਦੀ ਇਸ ਇਤਿਹਾਸਕ ਧਰੋਹਰ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੀਆਂ ਨਦੀਆਂ ਤੇ ਦਰਿਆਵਾਂ ਦਾ ਵਹਾਅ ਨੂੰ ਲਗਤਾਰ ਬਣਾਈ ਰੱਖਣਾ ਸਮੇਂ ਮੁੱਖ ਲੋੜ ਹੈ। ਸੰਤ ਸੀਚੇਵਾਲ ਨੇ ਨਦੀਆਂ ਅਤੇ ਦਰਿਆਵਾਂ ਨੂੰ ਕੁਦਰਤ ਦਾ ਜਿਊਂਦਾ ਜਾਗਦਾ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁਦਰਤੀ ਸਾਧਨਾਂ ਦੇ ਮਰਨ ਨਾਲ ਮਨੁੱਖ ਨੂੰ ਅੱਜ ਵੱਡੀਆਂ ਚੁਣੌਤੀਆਂ ਅਤੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਹਿਲਵਾਨ ਦੀਆਂ 250 ਕਰੋੜ ਦੀਆਂ ਜਾਇਦਾਦਾਂ ਜ਼ਬਤ

ਮੁਹਾਲੀ, ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)- ਮੁਹਾਲੀ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਮੰਡੀ ਬੋਰਡ ਅਤੇ ਗਮਾਡਾ ਦੇ ਸਾਬਕਾ ਚੀਫ ਇੰਜਨੀਅਰ ਸੁਰਿੰਦਰਪਾਲ ਸਿੰਘ ਪਹਿਲਵਾਨ ਦੀਆਂ 59 ਜਾਇਦਾਦਾਂ ਅਟੈਚ ਕੀਤੀਆਂ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਅਦਾਲਤ ਦੇ ਹੁਕਮਾਂ ’ਤੇ ਪਹਿਲਵਾਨ ਦੀਆਂ ਉਕਤ ਸਾਰੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਇਨ੍ਹਾਂ ਜਾਇਦਾਦਾਂ ਦੀ ਮਾਰਕੀਟ ਕੀਮਤ ਕਰੀਬ 250 ਕਰੋੜ ਰੁਪਏ ਬਣਦੀ ਹੈ। ਸੁਰਿੰਦਰਪਾਲ ਪਹਿਲਵਾਨ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਭ੍ਰਿਸ਼ਟਾਚਾਰ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ 2017 ਵਿੱਚ ਤਿੰਨ ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ਸਾਰੇ ਮਾਮਲਿਆਂ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚੱਲ ਰਹੀ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਜਾ ਚੁੱਕੇ ਹਨ। ਪੰਜਾਬ ਵਿਜੀਲੈਂਸ ਬਿਊਰੋ ਮੁਖੀ ਬੀ.ਕੇ. ਉੱਪਲ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਿਆ ਕਿ ਸੁਰਿੰਦਰਪਾਲ ਸਿੰਘ ਨੇ ਆਪਣੀ ਪਤਨੀ ਮਨਜੀਤ ਕੌਰ ਅਤੇ ਮਾਤਾ ਸਵਰਨਜੀਤ ਕੌਰ ਦੇ ਨਾਂ ’ਤੇ ਮੈਸਰਜ਼ ਅਕਸੈਸ ਐਗਰੋ ਸੀਡਸ ਪ੍ਰਾਈਵੇਟ ਲਿਮਟਿਡ, ਮੈਸਰਜ਼ ਐਵਾਰਡ ਐਗਰੋ ਸੀਡਸ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ਼ ਅਸਟਰ ਐਗਰੋ ਟ੍ਰੇਡਰਜ਼ ਪ੍ਰਾਈਵੇਟ ਲਿਮਟਿਡ ਨਾਮੀ ਤਿੰਨ ਫ਼ਰਜ਼ੀ ਕੰਪਨੀਆਂ ਰਜਿਸਟਰ ਕੀਤੀਆਂ ਹੋਈਆਂ ਸਨ ਅਤੇ ਬੈਂਕ ਰਾਹੀਂ 4,19,44,37,161 ਰੁਪਏ ਦਾ ਲੈਣ-ਦੇਣ ਕੀਤਾ ਗਿਆ ਸੀ। ਵਿਜੀਲੈਂਸ ਅਨੁਸਾਰ ਇਹ ਫ਼ਰਜ਼ੀ ਕੰਪਨੀਆਂ ਰਿਸ਼ਵਤ ਦੇ ਪੈਸੇ ਨੂੰ ਜਜ਼ਬ ਕਰਨ ਲਈ ਬਣਾਈਆਂ ਗਈਆਂ ਸਨ। ਮੁਲਜ਼ਮ ਨੇ ਪਿਛਲੀ ਅਕਾਲੀ ਸਰਕਾਰ ਵੇਲੇ ਗਮਾਡਾ ਵਿੱਚ ਆਪਣੇ ਸੇਵਾਕਾਲ ਦੌਰਾਨ ਏਕ ਓਂਕਾਰ ਬਿਲਡਰਜ਼ ਅਤੇ ਕੰਸਟਰੱਕਸ਼ਨ ਨਾਂ ਦੀ ਫ਼ਰਜ਼ੀ ਕੰਪਨੀ ਬਣਾਈ ਸੀ, ਜਿਸ ਵਿੱਚ ਉਸ ਨੇ ਗੈਰਕਾਨੂੰਨੀ ਢੰਗ ਨਾਲ ਟੈਂਡਰ ਜਾਰੀ ਕਰਕੇ 4,19,44,37,161 ਰੁਪਏ ਦੀ ਘਪਲੇਬਾਜ਼ੀ ਕੀਤੀ। ਵਿਜੀਲੈਂਸ ਮੁਖੀ ਨੇ ਦੱਸਿਆ ਕਿ ਸੁਰਿੰਦਰਪਾਲ ਨੇ ਇਨ੍ਹਾਂ ਕੰਪਨੀਆਂ ਵਿੱਚ ਸੇਲ ਸੀਡਜ਼ ਦਾ ਜਾਅਲੀ ਕਾਰੋਬਾਰ ਦਿਖਾਇਆ ਹੈ ਜਦਕਿ ਅਸਲ ਵਿੱਚ ਅਜਿਹਾ ਕੋਈ ਕਾਰੋਬਾਰ ਨਹੀਂ ਸੀ।

ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਜਲਿ੍ਹਆਂਵਾਲਾ ਬਾਗ਼ 'ਚ ਸ਼ਰਧਾਂਜਲੀ ਭੇਟ ਕਰਨ ਪਹੁੰਚੇ

13 ਅਪ੍ਰੈਲ 1919 ਨੂੰ ਬਾਗ਼ 'ਚ ਹੋਏਆ ਸਾਕਾ ਅੰਗਰੇਜ਼ ਸਰਕਾਰ ਦੀ ਦਿਲਾਂ ਨੂੰ ਵਲੂੰਧਰਨ ਵਾਲੀ ਕਾਰਵਾਈ -ਆਰਕ ਬਿਸ਼ਪ

ਅੰਮਿ੍ਤਸਰ,ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)-

ਕੈਂਟਰਬਰੀ ਦੇ ਮੁਖੀ ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਆਪਣੀ ਪਤਨੀ ਕੈਲੋਰੀਨ ਵੈਲਬੇ ਸਮੇਤ ਅੱਜ ਸਥਾਨਕ ਜਲਿ੍ਹਆਂ ਵਾਲਾ ਬਾਗ਼ ਵਿਖੇ ਸ਼ਰਧਾਂਜਲੀ ਭੇਟ ਕੀਤੀ | ਜਲਿ੍ਹਆਂਵਾਲਾ ਬਾਗ਼ 'ਚ ਸ਼ਹੀਦੀ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਉਨ੍ਹਾਂ 13 ਅਪ੍ਰੈਲ 1919 ਨੂੰ ਬਾਗ਼ 'ਚ ਹੋਏ ਸਾਕੇ ਨੂੰ ਸ਼ਰਮਨਾਕ ਦਸਦਿਆਂ ਇਸ ਨੂੰ ਅੰਗਰੇਜ਼ ਸਰਕਾਰ ਦੀ ਦਿਲਾਂ ਨੂੰ ਵਲੂੰਧਰਨ ਵਾਲੀ ਕਾਰਵਾਈ ਦੱਸਿਆ | ਉਨ੍ਹਾਂ ਬਾਗ਼ 'ਚ ਅਮਰ ਜਯੋਤੀ ਵਿਖੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਜਲਿ੍ਹਆਂਵਾਲਾ ਬਾਗ਼ ਸਮਾਰਕ ਦੇ ਵਿਜ਼ਟਰ ਰਜਿਸਟਰ 'ਤੇ ਆਪਣੇ ਅੰਦਰੂਨੀ ਭਾਵ ਪ੍ਰਗਟ ਕਰਦਿਆਂ ਲਿਖਿਆ ਕਿ ਇਸ 'ਤੇ ਜਗ੍ਹਾ ਇਕ ਅੰਗਰੇਜ਼ ਅਫ਼ਸਰ ਵਲੋਂ ਕੀਤੀ ਨਫ਼ਰਤ ਵਾਲੀ ਕਾਰਵਾਈ ਕਾਰਨ ਇਕ ਅੰਗਰੇਜ਼ ਕਿ੍ਸਚੀਅਨ ਹੋਣ ਦੇ ਨਾਤੇ ਮੈਂ ਸ਼ਰਮ ਮਹਿਸੂਸ ਕਰ ਰਿਹਾ ਹਾਂ | ਉਸ ਨੇ ਬਾਗ਼ 'ਚ ਜੋ ਨਿਰਦੋਸ਼ ਲੋਕਾਂ ਦਾ ਕਤਲ ਕਰਕੇ ਦਰਿੰਦਗੀ ਵਿਖਾਈ ਮੈਂ ਉਸ ਦੀ ਨਿੰਦਾ ਕਰਦਾ ਹਾਂ | ਉਨ੍ਹਾਂ ਬਾਗ਼ 'ਚ ਸ਼ਹੀਦ ਹੋਣ ਵਾਲੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਈਸ਼ਵਰ ਤੋਂ ਦੁਆ ਕਰਦਿਆਂ ਇਹ ਵੀ ਲਿਖਿਆ ਕਿ ਉਹ ਪ੍ਰਾਰਥਨਾ ਕਰਦੇ ਹਨ ਕਿ ਸਾਰੇ ਧਰਮਾਂ 'ਚ ਬਣੀਆਂ ਦੂਰੀਆਂ ਖ਼ਤਮ ਹੋਣ ਅਤੇ ਹਰ ਪਾਸੇ ਸ਼ਾਂਤੀ ਕਾਇਮ ਹੋਵੇ |

ਕੈਂਟਰਬਰੀ ਦੇ ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ 

ਸ੍ਰੀ ਹਰਿਮੰਦਰ ਸਾਹਿਬ ਬਹੁਤ ਪਵਿੱਤਰ ਅਸਥਾਨ ਹੈ, ਆਓ ਇੱਥੇ ਆ ਕੇ ਅਸੀਂ ਮਨੁੱਖਤਾ ਦੀ ਭਲਾਈ ਲਈ ਅਰਦਾਸ ਕਰੀਏ -ਆਰਕ ਬਿਸ਼ਪ

 

ਅੰਮਿ੍ਤਸਰ,ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ)-

 

ਕੈਂਟਰਬਰੀ ਦੇ ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਨੇ ਆਪਣੀ ਪਤਨੀ ਕੈਲੋਰੀਨ ਵੈਲਬੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਉਨ੍ਹਾਂ ਨਾਲ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਵੀ ਮੌਜੂਦ ਸਨ | ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਆਰਕ ਬਿਸ਼ਪ ਜਸਟਿਨ ਪੋਰਟਲ ਵੈਲਬੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ ਅਤੇ ਦੋਵੇਂ ਧਾਰਮਿਕ ਆਗੂਆਂ 'ਚ ਕੁਝ ਸਮਾਂ ਧਾਰਮਿਕ ਅਤੇ ਮਨੁੱਖਤਾ ਦੀ ਸੇਵਾ ਮਿਲ ਕੇ ਕਰਨ ਸਬੰਧੀ ਵਿਚਾਰ-ਵਟਾਂਦਰਾ ਹੋਇਆ | ਇਸ ਮੌਕੇ ਆਰਕ ਬਿਸ਼ਪ ਜਸਟਿਨ ਪੋਰਟਨ ਵੈਲਬੇ ਨੂੰ ਗਿਆਨੀ ਹਰਪ੍ਰੀਤ ਸਿੰਘ, ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਸਿਰੋਪਾਓ, ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ | ਆਰਕ ਬਿਸ਼ਪ ਜਸਟਿਨ ਪੋਰਟਨ ਵੈਲਬੇ ਨੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕਰਵਾਏ ਜਾਣ ਵਾਲੇ ਮੁੱਖ ਸਮਾਗਮ 'ਚ ਸ਼ਾਮਿਲ ਹੋਣ ਦਾ ਸੱਦਾ ਵੀ ਸਵੀਕਾਰ ਕੀਤਾ | ਉਨ੍ਹਾਂ ਕਿਹਾ ਸ੍ਰੀ ਹਰਿਮੰਦਰ ਸਾਹਿਬ ਬਹੁਤ ਪਵਿੱਤਰ ਅਸਥਾਨ ਹੈ, ਆਓ ਇੱਥੇ ਆ ਕੇ ਅਸੀਂ ਮਨੁੱਖਤਾ ਦੀ ਭਲਾਈ ਲਈ ਅਰਦਾਸ ਕਰੀਏ | ਉਨ੍ਹਾਂ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਹ ਸ਼ਾਂਤੀ ਦਾ ਮਸੀਹਾ ਬਣ ਕੇ ਆਏ ਹਨ ਅਤੇ ਉਨ੍ਹਾਂ ਦਾ ਪ੍ਰਮਾਤਮਾ ਨਾਲ ਮੇਲ ਹੋ ਗਿਆ ਹੋਵੇ | ਪੱਤਰਕਾਰਾਂ ਵਲੋਂ ਨਫ਼ਰਤੀ ਹਮਲਿਆਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਜਿਸ ਵੀ ਸਥਾਨ 'ਤੇ ਅਜਿਹੀ ਹਿੰਸਾ ਹੰੁਦੀ ਹੈ ਉਸ ਨੂੰ ਉੱਥੇ ਹੀ ਰੋਕਣਾ ਚਾਹੀਦਾ ਹੈ ਅਤੇ ਇਸ ਲਈ ਉੱਥੋਂ ਦੇ ਲੋਕਾਂ ਨੂੰ ਇਸ ਿਖ਼ਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ | ਇਸ ਮੌਕੇ ਬਿਸ਼ਪ ਸਮੰਤਾ ਰਾਏ, ਡਾ. ਪਰਮਜੀਤ ਸਿੰਘ ਸਰੋਆ, ਬਲਵਿੰਦਰ ਸਿੰਘ ਕਾਹਲਵਾਂ, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ, ਅੰਮਿ੍ਤਪਾਲ ਸਿੰਘ, ਹਰਿੰਦਰ ਸਿੰਘ ਰੋਮੀ ਆਦਿ ਮੌਜੂਦ ਸਨ |

ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਨਿਯੁਕਤ

ਅੰਮ੍ਰਿਤਸਰ, ਸਤੰਬਰ 2019-(ਇਕਬਾਲ ਸਿੰਘ ਰਸੂਲਪੁਰ )- ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਦੌਰਾਨ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸਿੱਖ ਕੌਮ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਭਾਈ ਮਲਕੀਤ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ, ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਭਾਈ ਰਾਮ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਬਾਬਾ ਰਾਜਿੰਦਰ ਸਿੰਘ, ਚੀਫ਼ ਖ਼ਾਲਸਾ ਦੀਵਾਨ ਤੋਂ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਘਾਲਾ ਸਿੰਘ, ਬਾਬਾ ਜੋਗਾ ਸਿੰਘ ਕਰਨਾਲ, ਜਸਪਾਲ ਸਿੰਘ ਆਦਿ ਨੇ ਗਿਆਨੀ ਰਣਜੀਤ ਸਿੰਘ ਨੂੰ ਸਿਰੋਪਾਓ ਦੇ ਕੇ ਨਿਵਾਜਿਆ। ਇਸ ਉਪਰੰਤ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਇਹ ਸੇਵਾ ਸੰਭਾਲ ਲਈ ਹੈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਕਿਹਾ ਕਿ ਉਸ ਨਿਮਾਣੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਉਨ੍ਹਾਂ ਨੂੰ ਪੰਥ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਨਵ-ਨਿਯੁਕਤ ਜਥੇਦਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ 'ਚ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਦਾ ਅਹਿਮ ਯੋਗਦਾਨ ਹੈ ਤੇ ਗਿਆਨੀ ਸੰਤ ਸਿੰਘ ਮਸਕੀਨ ਤੋਂ ਬਾਅਦ ਉਨ੍ਹਾਂ ਵਲੋਂ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ 'ਚ ਕਥਾ ਦੀ ਜ਼ਿੰਮੇਵਾਰੀ ਨਿਰੰਤਰ ਨਿਭਾਈ ਜਾ ਰਹੀ ਹੈ। ਭਾਈ ਲੌਂਗੋਵਾਲ ਨੇ ਆਸ ਪ੍ਰਗਟਾਈ ਕਿ ਗਿਆਨੀ ਗੌਹਰ-ਏ-ਮਸਕੀਨ ਗੁਰੂ ਸਾਹਿਬ ਦੀ ਬਖ਼ਸ਼ੀਸ਼ ਨਾਲ ਸਿੱਖੀ ਪ੍ਰਚਾਰ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨਗੇ ਤੇ ਪੰਥਕ ਮਾਮਲਿਆਂ ਸਬੰਧੀ ਬਣਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਣਗੇ। ਇਸ ਉਪਰੰਤ ਗਿਆਨੀ ਗੌਹਰ-ਏ-ਮਸਕੀਨ ਨੇ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਮੱਥਾ ਟੇਕਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ।

ਬਾਲਮੀਕ ਸਮਾਜ ਵਲੋਂ ਪੰਜਾਬ ਬੰਦ Video

ਬਾਲਮੀਕ ਸਮਾਜ ਵਲੋਂ ਪੰਜਾਬ ਬੰਦ Video

ਲੁਧਿਆਣਾ,ਸਤੰਬਰ 2019 - ( ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )-

ਪੁਲਿਸ ਪਬਲਿਕ ਸਕੂਲ ਭਰੋਵਾਲ 'ਚ ਮਨਾਇਆ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ -Video

ਪੁਲਿਸ ਪਬਲਿਕ ਸਕੂਲ ਭਰੋਵਾਲ 'ਚ ਮਨਾਇਆ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ

ਲੁਧਿਆਣਾ,ਸਤੰਬਰ 2019 - ( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )-

ਘਰਾਂ ਵਿਚ ਸੋਲਰ ਪਲਾਂਟ ਲਗਵਾਓ Video

ਘਰਾਂ ਵਿਚ ਸੋਲਰ ਪਲਾਂਟ ਲਗਵਾਓ

ਲੁਧਿਆਣਾ,ਸਤੰਬਰ 2019 - ( ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )-

ਪੰਜਾਬ ਬੰਦ ਦੌਰਾਨ ਨਕੋਦਰ ’ਚ ਗੋਲੀ ਚੱਲੀ, ਦੋ ਜ਼ਖ਼ਮੀ

ਚੰਡੀਗੜ੍ਹ, ਸਤੰਬਰ 2019-

ਪੰਜਾਬ ਵਿੱਚ ਅੱਜ ਵਾਲਮੀਕ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਦੌਰਾਨ ਦੁਆਬੇ ਦੇ ਕਈ ਸ਼ਹਿਰਾਂ ’ਚ ਸਥਿਤੀ ਤਣਾਅ ਪੂਰਨ ਬਣੀ ਰਹੀ। ਮਾਲਵੇ ਅਤੇ ਮਾਝੇ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਬੰਦ ਨੂੰ ਹੁੰਗਾਰਾ ਮਿਲਿਆ ਅਤੇ ਨੌਜਵਾਨਾਂ ਨੇ ਜ਼ਬਰਦਸਤੀ ਬਾਜ਼ਾਰ ਬੰਦ ਕਰਾਏ। ਇਸ ਦੌਰਾਨ ਕਈ ਥਾਈਂ ਟਕਰਾਅ ਦੀ ਸਥਿਤੀ ਵੀ ਪੈਦਾ ਹੋਈ।
ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ ਦਰਮਿਆਨ ਹੋਈਆਂ ਝੜੱਪਾਂ ਦੌਰਾਨ ਨਕੋਦਰ ਵਿੱਚ ਤਾਂ ਇੱਕ ਦੁਕਾਨਦਾਰ ਵੱਲੋਂ ਗੋਲੀ ਚਲਾਏ ਜਾਣ ਕਾਰਨ ਗੁਰਪ੍ਰੀਤ ਸਿੰਘ ਗੋਪੀ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ। ਗੋਪੀ ਦੇ ਢਿੱਡ ਵਿੱਚ ਗੋਲੀ ਲੱਗੀ ਜਦਕਿ ਦੂਜੇ ਵਿਅਕਤੀ ਦੇ ਪੈਰ ’ਚ ਗੋਲੀ ਵੱਜੀ ਹੈ। ਦੋਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪੁਲੀਸ ਨੇ ਗੋਲੀ ਚਲਾਉਣ ਵਾਲੇ ਨਿਰਵੈਲ ਸਿੰਘ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਬੰਦ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਅਤੇ ਨਿਰਵੈਲ ਸਿੰਘ ਦਰਮਿਆਨ ਦੁਕਾਨ ਬੰਦ ਕਰਨ ਨੂੰ ਲੈ ਕੇ ਟਕਰਾਅ ਪੈਦਾ ਹੋਇਆ ਜਿਸ ਤੋਂ ਬਾਅਦ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ।
ਜਲੰਧਰ ਦੇ ਪੀਏਪੀ ਚੌਕ ਵਿੱਚ ਸਥਿਤੀ ਉਸ ਸਮੇਂ ਬੇਹੱਦ ਤਣਾਅ ਵਾਲੀ ਬਣ ਗਈ ਜਦੋਂ ਨਿਹੰਗ ਸਿੰਘਾਂ ਨਾਲ ਪ੍ਰਦਰਸ਼ਨਕਾਰੀਆਂ ਦਾ ਟਕਰਾਅ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਜਦੋਂ ਤਲਵਾਰਾਂ ਲਹਿਰਾ ਕੇ ਨਿਹੰਗ ਸਿੰਘਾਂ ਦੀ ਗੱਡੀ ਰੋਕੀ ਤਾਂ ਨਿਹੰਗਾਂ ਨੇ ਵੀ ਤਲਵਾਰਾਂ ਕੱਢ ਲਈਆਂ। ਮੌਕੇ ’ਤੇ ਤਾਇਨਾਤ ਪੁਲੀਸ ਦੇ ਇੱਕ ਏਡੀਸੀਪੀ ਦੀ ਸਮਝਦਾਰੀ ਕਾਰਨ ਦੋਹਾਂ ਧਿਰਾਂ ਦਰਮਿਆਨ ਖੂਨੀ ਝੜੱਪ ਹੋਣ ਤੋਂ ਬਚਾਅ ਹੋ ਗਿਆ। ਜਲੰਧਰ ਦੀ ਸਬਜ਼ੀ ਮੰਡੀ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਭਾਰੀ ਨੁਕਸਾਨ ਕੀਤਾ ਤੇ ਸਬਜ਼ੀਆਂ ਖਿਲਾਰ ਦਿੱਤੀਆਂ। ਸਬਜ਼ੀ ਮੰਡੀ ਦੇ ਪ੍ਰਧਾਨ ਨੇ ਗੱਲੇ ਵਿੱਚੋਂ ਪੈਸੇ ਅਤੇ ਮੋਬਾਈਲ ਫੋਨ ਚੋਰੀ ਕਰਨ ਦੇ ਦੋਸ਼ ਵੀ ਲਾਏ ਹਨ।
ਜ਼ਿਕਰਯੋਗ ਹੈ ਕਿ ਵਾਲਮੀਕ ਭਾਈਚਾਰੇ ਵੱਲੋਂ ਨਿੱਜੀ ਚੈਨਲ ਕਲਰਜ਼ ਵੱਲੋਂ ਭਗਵਾਨ ਵਾਲਮੀਕ ਨਾਲ ਸਬੰਧਤ ਇੱਕ ਟੀਵੀ ਸੀਰੀਅਲ ‘ਰਾਮ ਸੀਆ ਕੇ ਲਵ ਕੁਸ਼’ ਵਿੱਚ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਦੋਸ਼ ਲਾਉਂਦਿਆਂ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਪੰਜਾਬ ਸਰਕਾਰ ਵੱਲੋਂ ਇਸ ਟੀਵੀ ਲੜੀਵਾਰ ਨੂੰ ਸੂਬੇ ਵਿੱਚ ਦਿਖਾਉਣ ’ਤੇ ਪਾਬੰਦੀ ਲਗਾ ਦਿੱਤੀ ਸੀ ਫਿਰ ਵੀ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਤੇ ਥਾਂ-ਥਾਂ ਪ੍ਰਦਰਸ਼ਨ ਕੀਤੇ ਗਏ।

ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ ਜਾਖੜ

ਚੰਡੀਗੜ੍ਹ, ਸਤੰਬਰ 2019-

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹਾਲ ਦੀ ਘੜੀ ਆਪਣੇ ਅਹੁਦੇ ’ਤੇ ਕੰਮ ਕਰਦੇ ਰਹਿਣਗੇ। ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ੍ਰੀ ਜਾਖੜ ਨੂੰ ਕੰਮ ਕਰਦੇ ਰਹਿਣ ਦੇ ਆਦੇਸ਼ ਦਿੱਤੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਸੰਸਦੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪੰਜਾਬ ਦੇ ਕਾਂਗਰਸੀ ਨੇਤਾਵਾਂ ਨੇ ਵੀ ਭਾਵੇਂ ਜਾਖੜ ਨੂੰ ਅਸਤੀਫਾ ਨਾ ਦੇਣ ਲਈ ਕਿਹਾ ਸੀ ਪਰ ਪਾਰਟੀ ਹਾਈ ਕਮਾਨ ਨੇ ਹੁਣ ਉਨ੍ਹਾਂ ਨੂੰ ਇਸ ਅਹੁਦੇ ’ਤੇ ਕੰਮ ਕਰਦੇ ਰਹਿਣ ਲਈ ਕਿਹਾ ਹੈ। ਇਸ ਤੋਂ ਇਹ ਵੀ ਸਪੱਸ਼ਟ ਹੈ ਕਿ ਪਾਰਟੀ ਵੱਲੋਂ ਅਜੇ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਹੀਂ ਲਾਇਆ ਜਾ ਰਿਹਾ। ਰਾਹੁਲ ਗਾਂਧੀ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਵਜੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪੰਜਾਬ ’ਚ ਵੀ ਕਾਂਗਰਸ ਇੱਕ ਤਰ੍ਹਾਂ ਨਾਲ ਬਿਨਾਂ ਪ੍ਰਧਾਨ ਤੋਂ ਹੀ ਚੱਲ ਰਹੀ ਹੈ। ਸ੍ਰੀ ਜਾਖੜ ਨੇ ਅਸਤੀਫਾ ਦੇਣ ਤੋਂ ਬਾਅਦ ਜਥੇਬੰਦਕ ਗਤੀਵਿਧੀਆਂ ਠੱਪ ਕਰ ਦਿੱਤੀਆਂ ਸਨ ਤੇ ਪਿਛਲੇ ਕੁਝ ਦਿਨਾਂ ਦੌਰਾਨ ਹੀ ਸਰਗਰਮੀਆਂ ਵਧਾਈਆਂ ਹਨ। ਸੂਬੇ ’ਚ ਸੱਤਾ ਸੰਭਾਲਣ ਤੋਂ ਬਾਅਦ ਕਾਂਗਰਸ ਦੇ ਨਵੇਂ ਜਥੇਬੰਦਕ ਢਾਂਚੇ ਦਾ ਗਠਨ ਵੀ ਨਹੀਂ ਕੀਤਾ ਗਿਆ। ਪਾਰਟੀ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਪੰਜਾਬ ਵਿੱਚ ਨਵਾਂ ਜਥੇਬੰਦਕ ਢਾਂਚਾ ਕਾਇਮ ਕਰਨ ਲਈ ਪਾਰਟੀ ਪ੍ਰਧਾਨ ਨੂੰ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਲੰਘੀਆਂ ਸੰਸਦੀ ਚੋਣਾਂ ਦੌਰਾਨ ਸੁਨੀਲ ਜਾਖੜ ਗੁਰਦਾਸਪੁਰ ਸੰਸਦੀ ਹਲਕੇ ਤੋਂ ਫਿਲਮ ਅਦਾਕਾਰ ਸਨੀ ਦਿਓਲ ਤੋਂ ਹਾਰ ਗਏ ਸਨ। ਉਸ ਮਗਰੋਂ ਉਨ੍ਹਾਂ ਰਾਜਸੀ ਗਤੀਵਿਧੀਆਂ ਘਟਾ ਦਿੱਤੀਆਂ ਸਨ।

ਤਖ਼ਤ ਹਜ਼ੂਰ ਸਾਹਿਬ ਦਾ 61 ਕਰੋੜ ਦਾ ਕਰਜ਼ਾ ਮੁਆਫ਼

ਨਵੀਂ ਦਿੱਲੀ,  ਸਤੰਬਰ 2019- ਸਿੱਖ ਸੰਗਤ ਦੀ ਬੇਨਤੀ ’ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਤਖ਼ਤ ਹਜ਼ੂਰ ਸਾਹਿਬ ਨੂੰ 2008 ਵਿੱਚ ਦਿੱਤੇ ਗਏ 61 ਕਰੋੜ ਰੁਪਏ ਦੇ ਕਰਜ਼ੇ ਨੂੰ ਮੁਆਫ਼ ਕਰ ਦਿੱਤਾ ਹੈ। ਇਸ ਰਕਮ ਨੂੰ ਸੂਬਾ ਸਰਕਾਰ ਨੇ ਕਰਜ਼ਾ ਮੰਨ ਲਿਆ ਸੀ। ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਤੇ ਨਾਂਦੇੜ ਦੇ ਸੰਸਦ ਮੈਂਬਰ ਪ੍ਰਤਾਪ ਰਾਓ ਪਾਟਿਲ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫਵਨਵੀਸ ਨੂੰ ਕਰਜ਼ਾ ਮੁਆਫ਼ ਕਰਨ ਬਾਰੇ ਬੇਨਤੀ ਕੀਤੀ ਸੀ। ਦੱਸਣਸੋਗ ਹੈ ਕਿ 2008 ਵਿੱਚ ਮਨਾਏ ਗਏ 300 ਸਾਲਾ ਗੁਰਗੱਦੀ ਦਿਵਸ ਮੌਕੇ ਡਾ. ਪੀ.ਐੱਸ. ਪਸਰੀਚਾ (ਰਿਟਾ. ਡੀਜੀਪੀ) ਚੇਅਰਮੈਨ ਗੁਰਦੁਆਰਾ ਤਖ਼ਤ ਹਜ਼ੂਰ ਸਾਹਿਬ ਨਾਂਦੇੜ ਨੂੰ 61 ਕਰੋੜ ਰੁਪਏ ਵਿਕਾਸ ਲਈ ਦਿੱਤੇ ਗਏ ਸਨ, ਜਿਸ ਨੂੰ ਮਹਾਰਾਸ਼ਟਰ ਸਰਕਾਰ ਨੇ ਕਰਜ਼ੇ ਦੇ ਰੂਪ ਵਿਚ ਦਿਖਾਇਆ। ਗੁਰਦੁਆਰਾ ਹਜ਼ੂਰ ਸਾਹਿਬ ਨਾਂਦੇੜ ਵਲੋਂ ਕਈ ਸਾਲਾਂ ਤੋਂ ਸਰਕਾਰ ਨਾਲ ਪੱਤਰ-ਵਿਹਾਰ ਕੀਤੇ ਗਏ ਪ੍ਰੰਤੂ ਸਰਕਾਰ ਨੇ ਇਸ ਕਰਜ਼ੇ ਨੂੰ ਮੁਆਫ਼ ਨਹੀਂ ਕੀਤਾ ਸੀ। ਕੁਝ ਸਮਾਂ ਪਹਿਲਾਂ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨੇ ਇਸ ਕਰਜ਼ੇ ਨੂੰ ਮੁਆਫ਼ ਕਰਨ ਦਾ ਭਰੋਸਾ ਦਿੱਤਾ ਸੀ। ਦੱਸਣਯੋਗ ਹੈ ਕਿ ਇਹ ਰਾਸ਼ੀ ਤਖ਼ਤ ਸਾਹਿਬ ਦੇ ਵਿਕਾਸ ’ਤੇ ਨਹੀਂ ਲਗਾਈ ਗਈ ਬਲਕਿ ਸਾਰੀ ਰਾਸ਼ੀ ਤਖ਼ਤ ਸਾਹਿਬ ਦੇ ਬਾਹਰ ਵਿਕਾਸ ਉੱਪਰ ਲਗਾਈ ਗਈ। ਹੁਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਆਪਣੇ ਵਲੋਂ ਦਿੱਤੇ ਭਰੋਸਾ ਨੂੰ ਪੂਰਾ ਕਰ ਦਿੱਤਾ ਹੈ। ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ, ਸਮੂਹ ਪੰਜ ਪਿਆਰੇ, ਬੋਰਡ ਦੇ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸਮੂਹ ਮੈਂਬਰਾਂ ਦੇ ਨਾਲ ਸੰਗਤ ਵਲੋਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਹੈ।

ਪੁਰਾਤਨ ਵਿਰਾਸਤ ਸੰਭਾਲਣ ਲਈ ਅੰਮ੍ਰਿਤਸਰ ਨੂੰ ਦੇਸ਼ ਭਰ ’ਚੋਂ ਪਹਿਲਾ ਸਥਾਨ

ਅੰਮ੍ਰਿਤਸਰ, ਸਤੰਬਰ 2019 -( ਇਕਬਾਲ ਸਿੰਘ ਰਸੂਲਪੁਰ )- ਜੰਡਿਆਲਾ ਗੁਰੂ ਵਿਚ ਠਠੇਰਿਆਂ ਦੀ ਪੁਰਾਤਨ ਵਿਰਾਸਤ ਨੂੰ ਸੰਭਾਲਣ, ਵਿਕਸਿਤ ਕਰਨ ਅਤੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਗਏ ਯਤਨਾਂ ਵਾਸਤੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਦੇਸ਼ ਭਰ ਵਿਚੋਂ ਪਹਿਲਾ ਸਥਾਨ ਮਿਲਿਆ ਹੈ। ਇਹ ਵਿਰਾਸਤ ਹੌਲੀ-ਹੌਲੀ ਦਮ ਤੋੜ ਰਹੀ ਸੀ ਪਰ ਯੂਨੈਸਕੋ ਵਲੋਂ ਇਸ ਨੂੰ ਵਿਰਾਸਤੀ ਸੂਚੀ ਵਿਚ ਸ਼ਾਮਲ ਕਰਨ ਮਗਰੋਂ ਇਸ ਨੂੰ ਮੁੜ ਸੁਰਜੀਤ ਕਰਨ ਲਈ ਹੰਭਲਾ ਮਾਰਿਆ ਗਿਆ ਸੀ।
ਬੀਤੇ ਦਿਨ ਨਵੀਂ ਦਿੱਲੀ ਵਿਚ ਵਿਗਿਆਨ ਭਵਨ ’ਚ ਕਰਵਾਏ ਗਏ ਸਮਾਗਮ ਵਿਚ ਇਹ ਸਨਮਾਨ ਅੰਮ੍ਰਿਤਸਰ ਜ਼ਿਲ੍ਹੇ ਨੂੰ ਦਿੱਤਾ ਗਿਆ ਹੈ, ਜਿਸ ਨੂੰ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੇ ਪ੍ਰਾਪਤ ਕੀਤਾ। ਕਿਸੇ ਵੀ ਖ਼ੁਦ ਮੁਖ਼ਤਿਆਰ ਸੰਸਥਾ ਵਲੋਂ ਵਿਸ਼ੇਸ਼ ਪ੍ਰਾਪਤੀਆਂ ਲਈ ਦਿੱਤਾ ਜਾਣ ਵਾਲਾ ਇਹ ਸਨਮਾਨ ਦੇਸ਼ ਦਾ ਵੱਕਾਰੀ ਸਨਮਾਨ ਹੈ। ਜ਼ਿਲ੍ਹੇ ਦੇ ਐੱਸਡੀਐੱਮ ਵਿਕਾਸ ਹੀਰਾ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਦੇਸ਼ ਭਰ ਤੋਂ 1500 ਪ੍ਰਤੀਯੋਗੀ ਸ਼ਾਮਲ ਹੋਏ ਸਨ, ਜਿਸ ਵਿਚੋਂ ਅੰਮ੍ਰਿਤਸਰ ਨੂੰ ਪਹਿਲਾ ਸਥਾਨ ਮਿਲਿਆ। ਜੰਡਿਆਲਾ ਗੁਰੂ ਦੀ ਠਠੇਰਿਆਂ ਦੀ ਕਲਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਹੈ, ਜੋ ਉਸ ਵੇਲੇ ਵੱਡੇ ਪੱਧਰ ’ਤੇ ਪ੍ਰਫੁੱਲਿਤ ਸੀ। ਇੱਥੇ ਬਣੇ ਪਿੱਤਲ, ਤਾਂਬੇ ਅਤੇ ਕਾਂਸੇ ਆਦਿ ਦੇ ਭਾਂਡੇ ਦੇਸ਼ ਵਿਚ ਵੱਖ ਵੱਖ ਥਾਵਾਂ ‘ਤੇ ਖਰੀਦੇ ਜਾਂਦੇ ਸਨ ਪਰ ਸਮੇਂ ਦੇ ਨਾਲ ਇਨ੍ਹਾਂ ਦੀ ਮੰਗ ਘਟ ਗਈ ਸੀ, ਜਿਸ ਕਾਰਨ ਇਹ ਸਨਅਤ ਆਖ਼ਰੀ ਸਾਹਾਂ ‘ਤੇ ਸੀ। ਯੂਨੈਸਕੋ ਵਲੋਂ ਇਸ ਵਿਰਾਸਤ ਨੂੰ ਵਿਸ਼ਵ ਦੀਆਂ ਵਿਰਾਸਤਾਂ ਦੀ ਸੂਚੀ ਵਿਚ ਸ਼ਾਮਲ ਕੀਤੇ ਜਾਣ ਮਗਰੋਂ ਇਸ ਸਨਅਤ ਨੂੰ ਮੁੜ ਪੈਰਾਂ ਸਿਰ ਕਰਨ ਦਾ ਯਤਨ ਕੀਤਾ ਗਿਆ ਸੀ। ਸਾਬਕਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਇੱਥੇ ਬਣਦੇ ਪੁਰਾਤਨ ਬਰਤਨਾਂ ਨੂੰ ਮੌਜੂਦਾ ਡਿਜ਼ਾਈਨ ਨਾਲ ਤਿਆਰ ਕਰਵਾਇਆ। ਇਨ੍ਹਾਂ ਦੀ ਮੰਡੀ ਲੱਭਣ ਲਈ ਯਤਨ ਸ਼ੁਰੂ ਕੀਤੇ ਗਏ। ਇਸ ਸਬੰਧੀ 11 ਠਠੇਰਿਆਂ ਨੂੰ ਸ਼ਾਮਲ ਕਰਕੇ ਪੰਜਾਬ ਠਠੇਰਾ ਆਰਟ ਲੈਗੇਸੀ ਨਾਂ ਦੀ ਸੁਸਾਇਟੀ ਰਜਿਸਟਰਡ ਕਰਾਈ ਗਈ ਅਤੇ ਪੀ-ਤਲ ਦੇ ਨਾਂ ਹੇਠ ਕੰਮ ਸ਼ੁਰੂ ਕੀਤਾ ਗਿਆ। ਉਤਪਾਦਾਂ ਨੂੰ ਵਿਸ਼ਵ ਦੇ ਬਾਜ਼ਾਰ ਵਿਚ ਵੇਚਣ ਲਈ ਇਸ ਵੈੱਬਸਾਈਟ ’ਤੇ ਪ੍ਰਦਰਸ਼ਿਤ ਕੀਤਾ ਗਿਆ, ਜਿਸ ਨੂੰ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਹੁਣ ਇਹ ਮੁੜ ਆਪਣੇ ਪੈਰਾਂ ਭਾਰ ਹੋਣ ਲੱਗ ਪਿਆ ਹੈ।
ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਇਹ ਸਨਮਾਨ ਪ੍ਰਾਪਤ ਕਰਨ ਮਗਰੋਂ ਇਸ ਵਿਰਾਸਤ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।