You are here

ਯੁ.ਕੇ.

15 ਜੂਨ ਤੋਂ ਬਰਤਾਨੀਆਂ ਦੇ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਖੁੱਲ੍ਹ ਜਾਣਗੇ 

ਲੰਡਨ, ਜੂਨ 2020-( ਗਿਆਨੀ ਰਵਿੰਦਰਪਾਲ ਸਿੰਘ /ਰਾਜੀਵ ਸਮਰਾ )-

ਸੈਕਟਰੀ ਹਾਊਸਿੰਗ ਕਮਿਸ਼ਨ ਅਤੇ ਲੋਕਲ ਗੌਰਮਿੰਟ ਰਾਬਰਟ ਜੈਨਰਿਕ ਨੇ ਇੱਕ ਟਵੀਟ ਰਾਹੀਂ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਬਰਤਾਨੀਆ ਦੇ ਸਾਰੇ ਗੁਰਦੁਆਰਾ ਸਾਹਿਬ ਅਤੇ ਹੋਰ ਧਾਰਮਿਕ ਸੰਸਥਾਵਾਂ 15 ਜੂਨ ਸੋਮਵਾਰ ਵਾਲੇ ਦਿਨ ਦਰਸ਼ਨਾਂ ਲਈ ਖੁੱਲ੍ਹ ਜਾਣਗੀਆਂ ਸਟੇਟ ਦੇ ਸੈਕਟਰੀ ਦੇ ਕਹਿਣ ਮੁਤਾਬਕ ਹੁਣ 15 ਜੂਨ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਸਕਣਗੀਆਂ ਉਨ੍ਹਾਂ ਨੇ ਅੱਗੇ ਇਹ ਵੀ ਦੱਸਿਆ ਕਿ ਕੁਝ ਦਿਨਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਜਿਹੜੀ ਜਰੂਰਤ ਹੈ ਗੁਰਦੁਆਰਾ ਸਾਹਿਬਾਂ ਨੂੰ ਖੋਲ੍ਹਣ ਦੀ ਉਨ੍ਹਾਂ ਦੀ ਪਾਲਿਸੀ ਬਣਾ ਲਈ ਜਾਵੇਗੀ ਅਤੇ ਸੰਗਤਾਂ ਨੂੰ ਉਹ ਸਾਰੀਆਂ ਗੱਲਾਂ ਤੋਂ ਜਾਣੂ ਕਰਵਾ ਦਿੱਤਾ ਜਾਵੇਗਾ ।

8 ਜੂਨ ਤੋਂ ਯੂ. ਕੇ. ਆਉਣ ਵਾਲੇ ਹਰ ਯਾਤਰੀ ਨੂੰ 14 ਦਿਨ ਇਕਾਂਤਵਾਸ ਜ਼ਰੂਰੀ – ਪ੍ਰੀਤੀ ਪਟੇਲ

ਲੰਡਨ, ਜੂਨ 2020 -( ਰਾਜੀਵ ਸਮਰਾ/ਗਿਆਨੀ ਰਾਵਿਦਾਰਪਾਲ ਸਿੰਘ)-

ਯੂ. ਕੇ. ਵਿਚ ਵਿਦੇਸ਼ ਤੋਂ ਆਉਣ ਵਾਲੇ ਹਰ ਯਾਤਰੀ ਨੂੰ 14 ਦਿਨ ਲਈ ਇਕਾਂਤਵਾਸ 'ਚ ਰਹਿਣਾ ਲਾਜ਼ਮੀ ਹੋਵੇਗਾ ਅਤੇ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ 1000 ਪੌਡ ਜੁਰਮਾਨਾ ਹੋਵੇਗਾ । ਇਸ ਨਿਯਮ ਦੀ ਪੁਸ਼ਟੀ ਅੱਜ ਬਰਤਾਨੀਆਂ ਦੀ ਸੰਸਦ 'ਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੀਤੀ ਹੈ, ਜਦ ਕਿ ਬਾਅਦ 'ਚ ਪ੍ਰੈਸ ਕਾਨਫ਼ਰੰਸ ਦੌਰਾਨ ਪ੍ਰਧਾਨ ਬੌਰਿਸ ਜੌਹਨਸਨ ਨੇ ਵੀ ਇਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਪ੍ਰੀਤੀ ਪਟੇਲ ਨੇ ਕਿਹਾ ਕਿ ਯਾਤਰੀਆਂ ਨੂੰ ਆਪਣਾ ਸੰਪਰਕ ਨੰਬਰ, ਪਤਾ ਆਦਿ ਬਾਰੇ ਪੂਰੀ ਜਾਣਕਾਰੀ ਫਾਰਮ ਭਰ ਕੇ ਦੇਣੀ ਹੋਵੇਗੀ । ਯੂ. ਕੇ. ਬਾਰਡਰ ਫੋਰਸ ਵਲੋਂ ਇਸ ਦੀ ਨਿਗਰਾਨੀ ਕੀਤੀ ਜਾਵੇਗੀ । ਯੂ. ਕੇ. 'ਚ ਹੁਣ ਤੱਕ ਸਿਰਫ 273 ਲੋਕਾਂ ਨੂੰ ਹੀ ਇਕਾਂਤਵਾਸ 'ਚ ਰੱਖਿਆ ਗਿਆ ਸੀ, ਜਦ ਕਿ 18 ਮਿਲੀਅਨ ਲੋਕ ਮਹਾਂਮਾਰੀ ਦੌਰਾਨ ਯੂ. ਕੇ. 'ਚ ਦਾਖ਼ਲ ਹੋਏ ਹਨ । ਜਿਨ੍ਹਾਂ 'ਚ ਯਾਤਰੀ ਚੀਨ, ਇਟਲੀ ਅਤੇ ਹੋਰ ਅਜਿਹੀਆਂ ਥਾਵਾਂ ਤੋਂ ਆਏ ਜਿੱਥੇ ਕੋਰੋਨਾ ਦਾ ਜ਼ਿਆਦਾ ਪ੍ਰਭਾਵ ਰਿਹਾ ਹੈ ।  

1984 ਵਿਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਉਠੇ ਸਵਾਲ

ਸਾਕਾ ਨੀਲਾ ਤਾਰਾ ਮਾਮਲੇ ਵਿੱਚ ਬਰਤਾਨੀਆ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ- ਢੇਸੀ

ਲੰਡਨ, ਜੂਨ 2020 -(ਗਿਆਨੀ ਰਾਵਿਦਾਰਪਾਲ ਸਿੰਘ/ਰਾਜੀਵ ਸਮਰਾ)- 

ਬਰਤਾਨੀਆ ਵਿੱਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿੱਚ ਜੂਨ, 1984 ਦੇ ਸਾਕਾ ਨੀਲਾ ਤਾਰਾ ਮਾਮਲੇ ਵਿੱਚ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਤਤਕਾਲੀ ਬਰਤਾਨੀਆ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਅੰਮਿ੍ਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਾਪਰੇ ਸਾਕਾ ਨੀਲਾ ਤਾਰਾ ਦੀ 36ਵੀਂ ਬਰਸੀ ਮੌਕੇ ਬਰਤਾਨੀਆ ਦੇ ਪਹਿਲੇ ਸਿੱਖ ਸੰਸਦ ਮੈਂਬਰ ਢੇਸੀ ਨੇ ਹਾਊਸ ਆਫ ਕਾਮਨਜ਼ ਵਿੱਚ ਇਹ ਮੁੱਦਾ ਚੁੱਕਿਆ। ਉਨ੍ਹਾਂ ਇਸ ਮੁੁੱਦੇ ’ਤੇ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ, ‘ ਹਾਲ ਹੀ ਵਿੱਚ ਹੋਏ ਖੁਲਾਸਿਆਂ, ਬਰਤਾਨੀਆ ਵਿਚਲੇ ਸਿੱਖਾਂ ਦੀ ਮੰਗ ਅਤੇ ਲੇਬਰ ਪਾਰਟੀ ਅਤੇ ਹੋਰਨਾਂ ਵਿਰੋਧੀ ਧਿਰਾਂ ਦੇ ਸਮਰਥਨ ਦੇ ਬਾਵਜੂਦ ਹਮਲੇ ਵਿੱਚ ਥੈਚਰ ਸਰਕਾਰ ਦੀ ਭੂਮਿਕਾ ਦਾ ਪਤਾ ਲਾਉਣ ਲਈ ਨਿਰਪੱਖ ਅਤੇ ਸੁਤੰਤਰ ਜਾਂਚ ਨਹੀਂ ਕਰਵਾਈ ਗਈ। ਜਾਂਚ ਦੀ ਮੰਗ ਕੁਝ ਵਰ੍ਹੇ ਪਹਿਲਾਂ ਉਦੋਂ ਉਠੀ ਸੀ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੁਕੇ ਹੋਏ ਅਤਿਵਾਦੀਆਂ ਨੂੰ ਬਾਹਰ ਕੱਢਣ ਲਈ ਚਲਾਈ ਗਈ ਮੁਹਿੰਮ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਬਰਤਾਨੀਆ ਦੀ ਫੌਜ ਨੇ ਭਾਰਤੀ ਸੁਰੱਖਿਆ ਬਲਾਂ ਨੂੰ ਸਲਾਹ ਦਿੱਤੀ ਸੀ। ਉਦੋਂ ਬਰਤਾਨੀਆ ਦੇ ਤਤਕਾਲੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਸ ਸਬੰਧੀ ਅੰਦਰੂਨੀ ਜਾਂਚ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਸੰਸਦ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਬਰਤਾਨੀਆ ਦੀ ਭੂਮਿਕਾ ਸਿਰਫ ਸਲਾਹਕਾਰ ਦੀ ਸੀ ਅਤੇ ਵਿਸ਼ੇਸ਼ ਹਵਾਈ ਸੇਵਾ ਦੀ ਸਲਾਹ ਦਾ ਉਸ ਮੁਹਿੰਮ ’ਤੇ ‘ਸੀਮਿਤ ਅਸਰ’ ਪਿਆ ਸੀ।

ਗਾਇਤਰੀ ਕੁਮਾਰ ਸੰਭਾਲਣਗੇ ਭਾਰਤੀ ਹਾਈ ਕਮਿਸ਼ਨ ਯੂ ਕੇ ਦਾ ਅਹੁਦਾ

ਲੰਡਨ/ਨਵੀਂ ਦਿੱਲੀ ,  ਜੂਨ   2020-( ਅਮਨਜੀਤ ਸਿੰਘ ਖਹਿਰਾ/ਜਨ ਸ਼ਕਤੀ ਨਿਊਜ ) -  

ਗਾਇਤਰੀ ਆਈ. ਕੁਮਾਰ ਨੂੰ ਬਰਤਾਨੀਆ 'ਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ।ਸਾਲ 1986 ਬੈਚ ਦੀ ਭਾਰਤੀ ਵਿਦੇਸ਼ ਸੇਵਾ ਦੀ ਅਧਿਕਾਰੀ ਗਾਇਤਰੀ ਕੁਮਾਰ ਹੁਣ ਰੁਚੀ ਘਨਸ਼ਿਆਮ ਦੀ ਜਗ੍ਹਾ ਲੈਣਗੇ । ਮੌਜੂਦਾ ਸਮੇਂ 'ਚ ਕੁਮਾਰ ਬੈਲਜੀਅਮ, ਲਗਜਮਬਰਗ ਅਤੇ ਯੂਰਪੀਅਨ ਯੂਨੀਅਨ 'ਚ ਬਤੌਰ ਭਾਰਤੀ ਰਾਜਦੂਤ ਦੇ ਆਹੁਦੇ ਤੇ ਕੰਮ ਕਰਨ ਦਾ ਤਜਰਬਾ ਰੱਖਦੇ ਹਨ । ਆਪਣੇ 30 ਸਾਲ ਦੇ ਲੰਬੇ ਕਾਰਜਕਾਲ 'ਚ ਕੁਮਾਰ ਪੈਰਿਸ, ਕਾਠਮੰਡੂ, ਲਿਸਬਨ ਅਤੇ ਜੇਨੇਵਾ ਤੋਂ ਇਲਾਵਾ ਕਈ ਭਾਰਤੀ ਮਿਸ਼ਨ 'ਚ ਸੇਵਾਵਾਂ ਦੇ ਚੁੱਕੇ ਹਨ । ਯੂ ਕੇ ਇਸ ਸਮੇ ਜਦੋ ਕੇ ਯੂਰਪੀਅਨ ਮੁਲਕਾਂ ਦੀ ਸਾਜੇਦਾਰੀ ਛੱਡ ਚੁੱਕਾ ਹੈ ਭਾਰਤੀ ਹਾਈ ਕਮਿਸ਼ਨਰ ਦਾ ਤਜਰਬਾ ਬਹੁਤ ਗਿਣਤੀ ਵਾਲਾ ਹੋਵੇਗਾ ਇਸ ਸਮੇ ਭਾਰਤ ਅਤੇ ਯੂ ਕੇ ਦੇ ਆਪਸੀ ਤਾਲਮੇਲ ਲਈ ।

ਚੀਨ ਨੇ ਹਾਂਗਕਾਂਗ 'ਤੇ ਸੁਰੱਖਿਆ ਕਾਨੂੰਨ ਥੋਪਿਆ ਤਾਂ ਬਰਤਾਨੀਆ ਬਦਲੇਗਾ ਇਮੀਗ੍ਰੇਸ਼ਨ ਨਿਯਮ

ਮਾਨਚੈਸਟਰ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਜੇ ਚੀਨ ਨੇ ਹਾਂਗਕਾਂਗ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਬਰਤਾਨੀਆ ਆਪਣੇ ਇਮੀਗ੍ਰੇਸ਼ਨ ਨਿਯਮਾਂ ਨੂੰ ਬਦਲ ਦੇਵੇਗਾ। ਇਹ ਐਲਾਨ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬੁੱਧਵਾਰ ਨੂੰ ਕੀਤਾ। ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਤਹਿਤ ਹਾਂਗਕਾਂਗ ਦੇ 35 ਲੱਖ ਨਾਗਰਿਕ ਜਿਨ੍ਹਾਂ ਕੋਲ ਬਰਤਾਨਵੀ ਨੈਸ਼ਨਲ ਓਵਰਸੀਜ਼ ਪਾਸਪੋਰਟ ਹਨ, ਉਨ੍ਹਾਂ ਨੂੰ 12 ਮਹੀਨੇ ਲਈ ਬਰਤਾਨੀਆ 'ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਹੋਰ ਇਮੀਗ੍ਰੇਸ਼ਨ ਅਧਿਕਾਰ ਦਿੱਤੇ ਜਾਣਗੇ। ਇਸ 'ਚ ਕੰਮ ਦਾ ਅਧਿਕਾਰ ਵੀ ਸ਼ਾਮਲ ਹੈ। 12 ਮਹੀਨੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਇਸ ਨੂੰ ਰੀਨਿਊ ਵੀ ਕਰਵਾਇਆ ਜਾ ਸਕੇਗਾ। ਫਿਲਹਾਲ ਬਰਤਾਨਵੀ ਨੈਸ਼ਨਲ ਓਵਰਸੀਜ਼ ਪਾਸਪੋਰਟਧਾਰਕ ਬਰਤਾਨੀਆ 'ਚ ਛੇ ਮਹੀਨੇ ਤਕ ਹੀ ਰੁਕ ਸਕਦੇ ਹਨ।

ਦੱਖਣੀ ਚੀਨ ਮਾਰਨਿੰਗ ਪੋਸਟ 'ਚ ਲਿਖੇ ਇਕ ਆਨਲਾਈਨ ਲੇਖ 'ਚ ਜੌਨਸਨ ਨੇ ਕਿਹਾ ਕਿ 1997 'ਚ ਜਦੋਂ ਹਾਂਗਕਾਂਗ ਚੀਨ ਨੂੰ ਸੌਂਪਿਆ ਗਿਆ ਸੀ ਤਾਂ ਉਸ ਨੂੰ ਕੁਝ ਕਾਨੂੰਨਾਂ ਤਹਿਤ ਛੋਟ ਦਿੱਤੀ ਗਈ ਸੀ। ਇਹ ਹਾਂਗਕਾਂਗ ਦੇ ਬੁਨਿਆਦੀ ਕਾਨੂੰਨਾਂ 'ਚ ਦਰਜ ਹੈ ਤੇ ਬਰਤਾਨੀਆ ਤੇ ਚੀਨ ਵਲੋਂ ਦਸਤਖਤ ਵਾਲੇ ਸਾਂਝੇ ਐਲਾਨਨਾਮੇ ਦਾ ਹਿੱਸਾ ਹੈ। ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਂਗਕਾਂਗ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦਾ ਫੈਸਲਾ ਆਜ਼ਾਦੀ ਨੂੰ ਘੱਟ ਕਰੇਗਾ ਤੇ ਨਾਟਕੀ ਰੂਪ ਨਾਲ ਇਸ ਦੀ ਖੁਦਮੁਖਤਾਰੀ ਨੂੰ ਖਤਮ ਕਰੇਗਾ।

ਜੌਨਸਨ ਨੇ ਕਿਹਾ, 'ਹਾਂਗਕਾਂਗ 'ਚ ਰਹਿਣ ਵਾਲੇ ਲੋਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਜੇ ਚੀਨ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਫੈਸਲੇ 'ਤੇ ਅੱਗੇ ਵਧਦਾ ਹੈ ਤਾਂ ਬਰਤਾਨੀਆ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗਾ।' ਦੱਸਣਯੋਗ ਹੈ ਕਿ ਹਾਂਗਕਾਂਗ ਦੀ 75 ਲੱਖ ਦੀ ਆਬਾਦੀ 'ਚ 35 ਲੱਖ ਕੋਲ ਬਰਤਾਨਵੀ ਨੈਸ਼ਨਲ ਓਵਰਸੀਜ਼ ਪਾਸਪੋਰਟ ਹਨ। ਜਦਕਿ 25 ਲੱਖ ਹੋਰ ਵੀ ਬਿਨੈ ਕਰਨ ਦੇ ਪਾਤਰ ਹਨ। ਉੱਧਰ, ਹਾਂਗਕਾਂਗ 'ਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਨੂੰ ਦੇਖਦਿਆਂ ਡੀਐੱਚਐੱਲ ਕੋਰੀਅਰ ਦਫਤਰਾਂ ਦੇ ਬਾਹਰ ਬੀਐੱਨਓ ਲਈ ਲੰਬੀ ਲਾਈਨਾਂ ਦਿਖਾਈ ਦੇ ਰਹੀਆਂ ਹਨ। ਉੱਥੇ ਕੁਝ ਲੋਕ ਬੀਐੱਨਓ ਪਾਸਪੋਰਟ ਨੂੰ ਰੀਨਿਊ ਕਰਵਾਉਣ ਲਈ ਭੱਜ-ਦੌੜ ਕਰਦੇ ਦਿਸ ਰਹੇ ਹਨ।

ਲਾਕਡਾਉਨ ਦੌਰਾਨ ਨਹੀਂ ਆ ਜਾ ਸਕਦੇ ਕਿਸੇ ਦੇ ਘਰ

ਇੰਗਲੈਂਡ ਸਰਕਾਰ ਵਲੋਂ ਕਿਸੇ ਹੋਰ ਦੇ ਘਰ ਆਉਣ-ਜਾਣ 'ਤੇ ਪਾਬੰਦੀ 

ਮਾਨਚੈਸਟਰ, ਜੂਨ 2020 -(ਗਿਆਨੀ ਅਮਰੀਕ ਸਿੰਘ ਰਾਠੌਰ )-

ਇੰਗਲੈਂਡ ਵਿਚ ਕਿਸੇ ਬਾਹਰੀ ਵਿਅਕਤੀ ਦੇ ਕਿਸੇ ਘਰ ਆਉਣ ਤੋਂ ਮਨਾਹੀ ਹੈ। ਤਾਲਾਬੰਦੀ ਦੌਰਾਨ ਸਰਕਾਰ ਵਲੋਂ ਬਣਾਏ ਕਾਨੂੰਨ ਅਨੁਸਾਰ ਦੋ ਵੱਖ-ਵੱਖ ਘਰਾਂ 'ਚ ਰਹਿਣ ਵਾਲੇ ਲੋਕ ਨਿੱਜੀ ਜਗ੍ਹਾ 'ਤੇ ਨਹੀਂ ਮਿਲ ਸਕਣਗੇ । ਦਰਅਸਲ, ਪਹਿਲੇ ਨਿਯਮਾਂ ਵਿਚ 'ਪ੍ਰਾਈਵੇਟ ਸਪੇਸ' ਸ਼ਬਦ ਨਹੀਂ ਵਰਤਿਆ ਜਾਂਦਾ ਸੀ । ਸਰਕਾਰ ਨੇ ਇਹ ਵੀ ਕਿਹਾ ਕਿ ਪੁਲਿਸ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਸਮਝਦਾਰੀ ਦਿਖਾਵੇਗੀ । ਨਵੇਂ ਨਿਯਮ ਤੋਂ ਬਾਅਦ, ਕੋਈ ਵੀ ਹੁਣ ਆਪਣੇ ਘਰ 'ਚ ਕਿਸੇ ਬਾਹਰੀ ਵਿਅਕਤੀ ਨੂੰ ਉਦੋਂ ਹੀ ਮਿਲ ਸਕਦਾ ਹੈ ਜਦੋਂ ਉਸ ਕੋਲ ਇਕ ਉਚਿਤ ਕਾਰਨ ਹੋਵੇਗਾ । ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਨਵਾਂ ਕਾਨੂੰਨ ਕਿਸੇ ਵੀ ਤਰ੍ਹਾਂ ਦੇ ਸਰੀਰਕ ਸਬੰਧਾਂ 'ਤੇ ਪਾਬੰਦੀ ਨਹੀਂ ਲਗਾਉਂਦਾ ਪਰ ਕੋਈ ਵੀ ਵਿਅਕਤੀ ਘਰ ਦੇ ਅੰਦਰ ਦੋ ਜਾਂ ਦੋ ਤੋਂ ਵੱਧ ਲੋਕਾਂ ਨਾਲ ਇਕੱਠਾ ਨਹੀਂ ਹੋ ਸਕਦਾ । ਨਵੇਂ ਕਨੂੰਨ ਦੇ ਅਨੁਸਾਰ ਕੋਈ ਵਿਅਕਤੀ ਰਾਤ ਕਿਸੇ ਹੋਰ ਘਰ 'ਚ ਨਹੀਂ ਗੁਜ਼ਾਰ ਸਕਦਾ ।  

ਸਮੂਹ ਸੰਗਤਾਂ ਨਾਮ ਸਿਮਰਨ ਤੇ ਕਥਾ ਕੀਰਤਨ ਕਰਕੇ ਮਨਾਉਣ ਜੂਨ 84 ਦਾ ਦਿਹਾੜਾ

ਸੰਗਤ ਸੰਤ  ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਵੇ - ਭਾਈ ਬਲਵਿੰਦਰ ਸਿੰਘ ਪੱਟੀ

ਲੰਡਨ,  ਜੂਨ 2020 - ( ਰਾਜਵੀਰ ਸਮਰਾ)-

 ਸੰਸਾਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਕੀਤੀ ਤਾਲਾਬੰਦੀ ਕਾਰਨ ਗੁਰਦੁਆਰਾ ਸਾਹਿਬਾਨ ਵਿੱਚ ਵੱਡੇ ਇਕੱਠ ਕਰਨੇ ਸੰਭਵ ਨਹੀਂ ਹਨ। ਇਸ ਲਈ ਨਾਨਕ ਨਾਮ ਲੇਵਾ ਸੰਗਤਾਂ
ਆਪਣੇ ਆਪਣੇ ਘਰਾਂ ਵਿੱਚ  ਬੈਠ ਕੇ ਨਾਮ ਸਿਮਰਨ ਤੇ ਕਥਾ ਕੀਰਤਨ ਕਰਕੇ  ਜੂਨ 84 ਦਾ ਦਿਹਾੜਾ ਮਨਾਉਣ। ਇਸ  ਘੱਲੂਘਾਰੇ ਦਿਵਸ ਨੂੰ  ਆਪਣੇ ਆਪਣੇ ਘਰਾਂ ਵਿੱਚ  ਬੈਠ ਕੇ ਹੀ ਮਨਾਉਣ  ਅਤੇ ਸਰਬਤ ਦੇ ਭਲੇ ਲਈ ਅਰਦਾਸ ਕਰਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਭਾਈ ਬਲਵਿੰਦਰ ਸਿੰਘ ਪੱਟੀ ਨੇ ਪੱਤਰਕਾਰਾਂ ਨਾਲ ਗੱਲਬਾਤ   ਕਰਦੇ ਹੋਏ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹੋਏ ਕੀਤਾ। ਭਾਈ ਬਲਵਿੰਦਰ ਸਿੰਘ ਪੱਟੀ ਨੇ ਸਮੂਹ ਸੰਗਤਾਂ ਨੂੰ ਘਰ ਵਿੱਚ ਹੀ ਰਹਿ ਕੇ ਸੁਖਮਨੀ ਸਾਹਿਬ ਦੇ ਪਾਠ,ਚੌਪਈ ਸਾਹਿਬ ਦੇ ਪਾਠ  ਕਰਨ ਅਤੇ ਗੁਰਦੁਆਰਾ ਸਾਹਿਬਾਨ ਵਿੱਚ ਲਾਈਵ ਚੱਲ ਰਹੇ ਕਥਾ ਕੀਰਤਨ ਪਰਵਾਹ ਨੂੰ ਸਰਵਣ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਉਹਨਾਂ ਭਾਰਤ ਦੇ ਹੁਕਮਰਾਨਾਂ ਸੰਬੰਧੀ ਕਿਹਾ ਕਿ  ਜੂਨ 1984 ਵਾਲੇ ਘੱਲੂਘਾਰੇ ਨੂੰ 36 ਸਾਲ ਬੀਤ ਗਏ।
ਕੇਂਦਰ ਦੀਆਂ ਸਰਕਾਰਾਂ ਨੇ ਅਦਾਲਤਾਂ ਨੇ ਇਨਸਾਫ ਨਹੀਂ ਦਿਤਾ। ਕਾਂਗਰਸ ਹੋਵੇ ਭਾਜਪਾ ਹੋਵੇ ਜਾਂ ਕੋਈ ਵੀ ਹੋਰ ਹੋਵੇ ਇਹ ਸਭ ਬੇਈਮਾਨ ਤੇ ਝੂਠੇ ਹਨ। ਜੋ 36 ਸਾਲਾਂ ਵਿੱਚ ਹੋਇਆ ਉਹ ਭਾਰਤੀ ਨਿਆਂ ਪ੍ਰਬੰਧ ਨੇ ਓਹ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਇਸ ਲਈ ਜੋ ਕੌਮਾਂ ਸ਼ਹੀਦਾਂ ਦੀ ਸ਼ਹੀਦੀ ਭੁੱਲ ਜਾਂਦੇ ਹਨ । ਉਹ ਕੌਮਾਂ ਖਤਮ ਹੋ ਜਾਂਦੀਆਂ ਹਨ। ਇਸ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਭਾਰਤੀ ਹਕੂਮਤ ਤੋਂ ਧਾਰਮਿਕ ਅਜ਼ਾਦੀ ਹਾਸਿਲ ਕਰਨੀ ਹੈ।ਇਸ ਤੋਂ ਇਲਾਵਾ    ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਬੇਹੱਦ ਜ਼ਰੂਰੀ ਹੈ । ਕਿਉਂਕਿ ਅਜੇ ਤੱਕ ਪੂਰੇ ਵਿਸ਼ਵ ਵਿੱਚ ਕੋਰੋਨਾ ਮਹਾਮਾਰੀ ਦਾ ਸੰਕਟ ਬਰਕਰਾਰ ਹੈ।ਇਸ ਲਈ ਕੋਈ ਇਲਾਜ ਵੀ ਨਹੀਂ ਹਲੇ ਤੱਕ ਨਹੀਂ ਮਿਲਿਆ।  ਆਉਣ ਵਾਲੇ ਸਾਰੇ ਇਤਿਹਾਸਕ ਦਿਹਾੜਿਆਂ ਨੂੰ ਪਰਿਵਾਰਾਂ ਵਿੱਚ ਮਨਾਉਣ ਤੱਕ ਹੀ ਸੀਮਤ ਰੱਖਿਆ ਜਾਵੇ ।ਇਹ ਸਾਵਧਾਨੀ ਸਾਰਿਆਂ ਲਈ ਬੇਹੱਦ ਜ਼ਰੂਰੀ ਹਨ। 

 

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ  ਕੰਪਨੀ ਦਾ ਲਾਇਸੈਂਸ ਰੱਦ ਕਰੇ ਭਾਰਤ ਸਰਕਾਰ

ਭਾਰਤ ਇੱਕ ਧਰਮ ਨਿਰਪੱਖ ਦੇਸ਼-ਜੌਹਲ ,ਸੰਘਾ

ਲੰਡਨ ,  ਜੂਨ 2020 -(ਰਾਜੀਵ ਸਮਰਾ)-

-ਪ੍ਰਸਿੱਧ ਕਬੱਡੀ ਪ੍ਰਮੋਟਰ ਸਭਿਆਚਾਰ ਪ੍ਰੋਮਟਰ ਜਸਕਰਨ ਸਿੰਘ ਜੌਹਲ ਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਪ੍ਰਧਾਨ ਰਛਪਾਲ ਸਿੰਘ ਸੰਘਾ  ਨੇ  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ   ਕਿਹਾ ਕਿ ਇੱਕ ਨਿੱਜੀ ਤੰਬਾਕੂ ਕੰਪਨੀ ਦੁਆਰਾ ਤੰਬਾਕੂ ਦੇ ਡੱਬੀ ਉੱਤੇ ਰਵਿਦਾਸ ਸਮਾਜ ਦੇ ਮਹਾਂਪੁਰਖ ਸ੍ਰੀ ਗੁਰੂ ਰਵਿਦਾਸ ਜੀ ਦੀ ਤਸਵੀਰ ਲਗਾਈ ਗਈ ਹੈ। ਜੋ ਕਿ ਬਹੁਤ ਹੀ  ਗੰਦੀ ਸੋਚ ਦਾ ਪ੍ਰਤੀਕ ਹੈ।  ਉਕਤ ਆਗੂਆਂ ਨੇ  ਤੰਬਾਕੂ ਦੀ ਡੱਬੀ ਦੇ ਉੱਪਰ ਗੁਰੂ ਰਵਿਦਾਸ ਦੀ ਤਸਵੀਰ ਲਗਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੰਪਨੀ ਦੁਆਰਾ ਇਸ ਤਰ੍ਹਾਂ ਕਰਨ ਨਾਲ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਰਵਿਦਾਸ ਭਾਈਚਾਰੇ ਦੇ ਮਨਾਂ  ਠੇਸ ਪਹੁੰਚੀ ਹੈ । ਸਮੁੱਚੇ ਭਾਈਚਾਰੇ ਦੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਨਸ਼ੇ ਵਾਲੀਆਂ ਵਸਤੂਆਂ ਤੇ  ਮਹਾਂਪੁਰਖਾਂ ਦੀਆਂ ਤਸਵੀਰਾਂ ਲਗਾਉਣਾ ਸਰਾਸਰ ਗਲਤ ਹੈ। ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਅਤੇ ਦੇਸ਼ ਦਾ ਸੰਵਿਧਾਨ ਕਿਸੇ ਨੂੰ ਵੀ ਕਿਸੇ ਵੀ ਧਰਮ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਆਗਿਆ ਨਹੀਂ ਦਿੰਦਾ ਕੰਪਨੀ ਦੁਆਰਾ  ਇਸ ਤਰ੍ਹਾਂ ਕਰਕੇ ਕੰਪਨੀ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ । ਉਕਤ ਆਗੂਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤੰਬਾਕੂ ਕੰਪਨੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ   ਇਸ ਤੰਬਾਕੂ ਕੰਪਨੀ ਦਾ ਲਾਇਸੈਂਸ ਰੱਦ ਕੀਤਾ ਜਾਵੇ, ਤਾਂ ਕਿ ਭਵਿੱਖ ਵਿਚ ਕੋਈ ਵੀ ਇਸ ਤਰ੍ਹਾਂ ਕਿਸੇ ਦੀਆਂ ਧਾਰਮਿਕ ਭਾਵਨਾ ਨਾਲ ਖਿਲਵਾੜ ਨਾ ਕਰ ਸਕੇ  ।

ਜਾਰਜ ਫਲਾਇਡ ਦੇ ਸਮਰਥਨ ''ਚ ਇਕੱਠੇ ਹੋਏ 23 ਪ੍ਰਦਰਸ਼ਨਕਾਰੀ ਪੁਲਸ ਹਿਰਾਸਤ ਵਿਚ

ਲੰਡਨ, ਜੂਨ 2020 (ਰਾਜੀਵ ਸਮਰਾ)-

 ਲੰਡਨ ਦੀ ਪੁਲਸ ਨੇ ਸੋਮਵਾਰ ਨੂੰ ਅਮਰੀਕੀ ਦੂਤਘਰ ਦੇ ਸਾਹਮਣੇ ਇਕੱਠੇ ਹੋਏ 23 ਲੋਕਾਂ ਨੂੰ ਹਿਰਾਸਤ ਵਿਚ ਲਿਆ , ਜੋ ਜਾਰਜ ਫਲੋਇਡ ਲਈ ਨਿਆਂ ਮੰਗਣ ਲਈ ਪ੍ਰਦਰਸ਼ਨ ਕਰ ਰਹੇ ਸਨ। ਲੰਡਨ ਦੀ ਮੈਟਰੋਪੋਲੀਟਨ ਪੁਲਸ ਸਰਵਿਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਟਵੀਟ ਕੀਤਾ, “ਕੇਂਦਰੀ ਲੰਡਨ ਵਿੱਚ ਅੱਜ ਵੱਖ-ਵੱਖ ਇਕੱਠਾਂ ਤੋਂ ਕੁੱਲ 23 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਸ ਵਿਚ ਸ਼ਾਮਲ ਬਹੁਤੇ ਲੋਕ ਇਸ ਖੇਤਰ ਤੋਂ ਚਲੇ ਗਏ। ”ਇਸ ਤੋਂ ਪਹਿਲੇ ਦਿਨ ਪੁਲਸ ਨੇ ਕਿਹਾ ਸੀ ਕਿ ਲੋਕਾਂ ਨੂੰ ਵੱਖ-ਵੱਖ ਜੁਰਮਾਂ ਲਈ ਨਜ਼ਰਬੰਦ ਕੀਤਾ ਗਿਆ ਹੈ। ਇਸ ਵਿਚ ਪੁਲਸ 'ਤੇ ਹਮਲਾ ਕਰਨ ਲਈ ਹਥਿਆਰ ਕੋਲ ਰੱਖਣਾ ਅਤੇ ਕੋਰੋਨਾ ਵਾਇਰਸ ਕਾਰਨ ਲਾਈਆਂ ਪਾਬੰਦੀਆਂ ਦੀ ਉਲੰਘਣਾ ਕਰਨਾ ਸ਼ਾਮਲ ਸੀ। ਜ਼ਿਕਰਯੋਗ ਹੈ ਕਿ 25 ਮਈ ਨੂੰ ਅਮਰੀਕਾ ਦੇ ਮਿਨੀਪੋਲਿਸ ਵਿਚ ਇਕ ਨਿਹੱਥੇ ਗੈਰ-ਗੋਰੇ ਅਮਰੀਕੀ ਜਾਰਜ ਫਲਾਇਡ ਦੀ ਇਕ ਗੋਰੇ ਪੁਲਸ ਅਧਿਕਾਰੀ ਦੇ ਹੱਥੋਂ ਮੌਤ ਹੋ ਗਈ। ਜਾਰਜ ਦੀ ਮੌਤ ਤੋਂ ਬਾਅਦ, ਜਰਮਨੀ, ਕੈਨੇਡਾ, ਆਇਰਲੈਂਡ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਬ੍ਰਿਟੇਨ 'ਚ ਘਟਿਆ ਕੋਰੋਨਾ ਦਾ ਖਤਰਾ, ਹਾਈ ਰਿਸਕ ਵਾਲੇ ਲੋਕ ਵੀ ਨਿਕਲ ਸਕਣਗੇ ਘਰਾਂ ਤੋਂ ਬਾਹਰ

ਲੰਡਨ,  ਜੂਨ 2020(ਰਾਜਵੀਰ ਸਮਰਾ )- 

ਬ੍ਰਿਟੇਨ ਵਿਚ ਜ਼ਿਆਦਾ ਜੋਖਮ (ਕਮਜ਼ੋਰ) ਲੋਕਾਂ ਨੂੰ ਵੀ ਆਪਣੇ ਘਰਾਂ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਗਈ ਹੈ । ਬ੍ਰਿਟੇਨ ਵਿਚ ਹੁਣ ਕਰੋੜਾਂ ਲੋਕ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਸੀ। ਉਹ ਆਪਣੇ ਘਰਾਂ ਨੂੰ ਛੱਡ ਸਕਣਗੇ। ਉਹ ਪਿਛਲੇ 10 ਹਫ਼ਤਿਆਂ ਤੋਂ ਘਰਾਂ ਵਿੱਚ ਕੈਦ ਸਨ। ਹੁਣ ਸਰਕਾਰ ਦੀ ਇਜਾਜ਼ਤ ਤੋਂ ਬਾਅਦ ਉਹ ਆਪਣੇ ਘਰਾਂ ਤੋਂ ਬਾਹਰ ਆ ਸਕਣਗੇ। ਇਹ ਇਜਾਜ਼ਤ ਮਾਹਰਾਂ ਨਾਲ ਗੱਲਬਾਤ ਤੋਂ ਬਾਅਦ ਪ੍ਰਾਪਤ ਕੀਤੀ ਗਈ ਹੈ। ਮਾਹਰਾਂ ਨੇ ਦੱਸਿਆ ਹੈ ਕਿ ਬ੍ਰਿਟੇਨ ਵਿਚ ਹੁਣ ਇਕ ਹਜ਼ਾਰ ਲੋਕਾਂ ਵਿਚੋਂ ਇਕ ਨੂੰ ਹੀ ਕੋਰੋਨਾ ਇਨਫੈਕਸ਼ਨ ਹੋਣ ਦੀ ਸੰਭਾਵਨਾ ਹੈ।

22 ਲੱਖ ਲੋਕਾਂ ਲਈ ਰਾਹਤ ਦਾ ਸਾਹ
ਦਿ ਸਨ ਦੀ ਇਕ ਰਿਪੋਰਟ ਦੇ ਅਨੁਸਾਰ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੱਲ੍ਹ ਘੋਸ਼ਣਾ ਕਰ ਸਕਦੇ ਹਨ ਕਿ 2.2 ਮਿਲੀਅਨ ਬ੍ਰਿਟਿਸ਼ ਲੋਕ, ਜਿਨ੍ਹਾਂ ਨੂੰ ਕੋਰੋਨਾ ਵਾਇਰਸ ਕਾਰਨ ਵਧੇਰੇ ਜੋਖਮ ਵਿੱਚ ਸੀ। ਆਪਣੇ ਘਰਾਂ ਤੋਂ ਬਾਹਰ ਆ ਸਕਦੇ ਹਨ। ਪ੍ਰਧਾਨ ਮੰਤਰੀ ਬਜ਼ੁਰਗਾਂ ਲਈ ਵੀ ਇਸ ਦਾ ਐਲਾਨ ਕਰ ਸਕਦੇ ਹਨ। ਬ੍ਰਿਟਿਸ਼ ਬਜ਼ੁਰਗ ਜੋ ਆਪਣੇ ਘਰਾਂ ਵਿਚ ਇਕੱਲੇ ਰਹਿੰਦੇ ਹਨ ਹੁਣ ਬਾਹਰ ਜਾ ਸਕਦੇ ਹਨ ਅਤੇ ਆਪਣੇ ਦੋਸਤ ਨੂੰ ਜਾਣ ਸਕਦੇ ਹਨ। ਉਹ ਇੱਕ ਜਗ੍ਹਾ ਤੋਂ ਦੂਜੀ ਥਾਂ ਜਾ ਸਕਦੇ ਹਨ। ਹਾਲਾਂਕਿ, ਇਸ ਸਮੇਂ ਦੌਰਾਨ, ਉਨ੍ਹਾਂ ਨੂੰ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨੀ ਪਏਗੀ।
ਲੋਕ 10 ਹਫ਼ਤਿਆਂ ਬਾਅਦ ਆਜ਼ਾਦੀ ਮਹਿਸੂਸ ਕਰਨਗੇ
ਇਸ ਨਵੀਂ ਐਲਾਨ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਰਾਹਤ ਦਾ ਸਾਹ ਲੈ ਸਕਦੇ ਹਨ। ਬਹੁਤ ਸਾਰੇ ਲੋਕ ਸਨ ਜੋ ਹੋਰ ਬਿਮਾਰੀਆਂ ਨਾਲ ਜੂਝ ਰਹੇ ਹਨ ਪਰ ਕੋਰੋਨਾ ਦੇ ਡਰ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਕੈਦ ਰਹਿਣਾ ਪਿਆ। ਲਾਕਡਾਊਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਨਾਲ ਲੜ ਰਹੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕੀਤਾ। ਨਾਲ ਹੀ ਉਸਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਜੋ ਆਦੇਸ਼ਾਂ ਦੀ ਪਾਲਣਾ ਕਰਦਿਆਂ ਆਪਣੇ ਘਰਾਂ ਵਿੱਚ ਰਹੇ। ਉਨ੍ਹਾਂ ਕਿਹਾ ਕਿ ਇਹ ਤੁਹਾਡੇ ਲੋਕਾਂ ਦੀ ਕੁਰਬਾਨੀ ਦਾ ਨਤੀਜਾ ਹੈ ਕਿ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਬੋਰਿਸ ਜੌਨਸਨ ਨੇ ਕਿਹਾ ਹੈ ਕਿ ਮੈਂ ਸਮਝ ਸਕਦਾ ਹਾਂ ਕਿ ਪਿਛਲੇ 10 ਹਫ਼ਤਿਆਂ ਤੋਂ ਘਰਾਂ ਵਿਚ ਕੈਦ ਰਹਿਣਾ ਕਿੰਨਾ ਮੁਸ਼ਕਿਲ ਰਿਹਾ ਹੋਵੇਗਾ। ਤੁਹਾਡੇ ਸਾਰਿਆਂ ਲਈ ਇਹ ਮੁਸ਼ਕਲ ਸਮਾਂ ਸੀ। ਮੈਂ ਤੁਹਾਡੇ ਸਾਰੇ ਸਬਰ ਦੀ ਕਦਰ ਕਰਦਾ ਹਾਂ।

Rajveer samra,07412970999

ਬਰਤਾਨੀਆਂ ਦੀ ਸ਼ੈਡੋ ਮੰਤਰੀ ਰੋਜ਼ੀ ਡੁਫੀਲਡ ਨੇ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਨ 'ਤੇੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ  

ਲੰਡਨ,ਜੂਨ 2020-(ਗਿਆਨੀ ਰਵਿਦਾਰਪਾਲ ਸਿੰਘ/ਰਾਜੀਵ ਸਮਰਾ)-

 ਕੈਂਟਬਰੀ ਤੋਂ ਲੇਬਰ ਪਾਰਟੀ ਦੀ ਸੰਸਦ ਮੈਂਬਰ ਤੇ ਬਰਤਾਨੀਆਂ ਦੀ ਸ਼ੈਡੋ ਮੰਤਰੀ ਰੋਜ਼ੀ ਡੁਫੀਲਡ ਨੇ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਨ 'ਤੇੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਰੋਜ਼ੀ ਡੁਫੀਲਡ 'ਤੇ ਦੋਸ਼ ਸਨ ਕਿ ਤਾਲਾਬੰਦੀ ਦੌਰਾਨ ਉਹ ਆਪਣੇ ਸਾਥੀ ਨੂੰ ਮਿਲੀ, ਜਦਕਿ ਦੋਵੇਂ ਵੱਖ-ਵੱਖ ਰਹਿ ਰਹੇ ਸਨ | ਰੋਜ਼ੀ ਦੇ ਅਸਤੀਫੇ ਤੋਂ ਬਾਆਦ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਸਲਾਹਕਾਰ ਡੌਮਨਿਕ ਕੁਮਿੰਗਸ ਦੇ ਅਸਤੀਫ਼ੇ ਜਾਂ ਬਰਖਾਸਤ ਕਰਨ ਦੀ ਮੰਗ ਮੁੜ ਗਰਮਾ ਗਈ ਹੈ | ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਏਡ ਡੇਵੀ ਨੇ ਪ੍ਰਧਾਨ ਮੰਤਰੀ ਬੌਰਿਸ ਨੂੰ ਸਵਾਲ ਕਰਦਿਆਂ ਕਿਹਾ ਕਿ ਜੇ ਨੀਲ ਫਰਗੂਸਨ, ਸਕਾਟਲੈਂਡ ਦੇ ਸਾਬਕਾ ਮੈਡੀਕਲ ਚੀਫ ਜੈਥਰੀਨ ਕਲਡੇਰਵੁੱਡ ਨੂੰ ਨਿਯਮਾਂ ਦੀ ਉਲੰਘਣਾ ਤਹਿਤ ਨੌਕਰੀ ਤੋਂ ਪਾਸੇ ਕੀਤਾ ਜਾ ਸਕਦਾ ਹੈ ਤੇ ਰੋਜ਼ੀ ਵਲੋਂ ਗਲਤੀ ਸਵੀਕਾਰ ਕਰਦਿਆਂ ਮੁਆਫੀ ਮੰਗੀ ਜਾ ਸਕਦੀ ਹੈ ਤਾਂ ਡੌਮਨਿਕ ਕੁਮਿੰਗਸ ਲਈ ਖਾਸ ਕੀ ਹੈ?  

ਕੋਰੋਨਾ ਵਾਇਰਸ ਦਾ ਟੀਕਾ ਬਣਾਉਣ ਵਾਲੀ ਟੀਮ 'ਚ ਭਾਰਤੀ ਵਿਗਿਆਨੀ ਸ਼ਾਮਲ

ਲੰਡਨ,ਜੂਨ 2020 -(ਗਿਆਨੀ ਰਾਵਿਦਾਰਪਾਲ ਸਿੰਘ/ਰਾਜੀਵ ਸਮਰਾ)-ਕੋਰੋਨਾ ਦਾ ਟੀਕਾ ਬਣਾਉਣ ਵਾਲੇ ਪ੍ਰਰਾਜੈਕਟ 'ਤੇ ਕੰਮ ਕਰ ਰਹੀ ਆਕਸਫੋਰਡ ਯੂਨੀਵਰਸਿਟੀ ਦੀ ਟੀਮ ਦਾ ਹਿੱਸਾ ਭਾਰਤੀ ਮੂਲ ਦੀ ਇਕ ਵਿਗਿਆਨਕ ਵੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮਾਨਵੀ ਉਦੇਸ਼ ਦਾ ਹਿੱਸਾ ਬਣ ਕੇ ਸਨਮਾਨਿਤ ਮਹਿਸੂਸ ਕਰ ਰਹੀ ਹੈ ਜਿਸ ਦੇ ਨਤੀਜਿਆਂ ਨਾਲ ਦੁਨੀਆ ਦੀਆਂ ਉਮੀਦਾਂ ਜੁੜੀਆਂ ਹਨ।

ਕੋਲਕਾਤਾ ਵਿਚ ਜਨਮੀ ਚੰਦਰਬਾਲੀ ਦੱਤਾ ਯੂਨੀਵਰਸਿਟੀ ਦੇ ਜੇਨੈੇਰ ਇੰਸਟੀਚਿਊਟ ਵਿਚ ਕਲੀਨਿਕਲ ਬਾਇਓ ਮੈਨੂ੍ਫੈਕਚਰਿੰਗ ਫੈਸੀਲਿਟੀ ਵਿਚ ਕੰਮ ਕਰਦੀ ਹੈ। ਇੱਥੇ ਕੋਰੋਨਾ ਨਾਲ ਲੜਨ ਲਈ ਸੀਐੱਚਏਡੀਓਐਕਸ1 ਐੱਨਸੀਓਵੀ-19 ਨਾਂ ਦੇ ਟੀਕੇ ਦੇ ਮਾਨਵੀ ਪ੍ਰੀਖਣ ਦਾ ਦੂਜਾ ਅਤੇ ਤੀਜਾ ਪੜਾਅ ਚੱਲ ਰਿਹਾ ਹੈ। ਕੁਆਲਿਟੀ ਐਸ਼ੋਰੈਂਸ ਮੈਨੇਜਰ ਦੇ ਤੌਰ 'ਤੇ 34 ਸਾਲਾ ਦੱਤਾ ਦਾ ਕੰਮ ਇਹ ਨਿਸ਼ਚਿਤ ਕਰਨਾ ਹੈ ਕਿ ਟੀਕੇ ਦੇ ਸਾਰੇ ਪੱਧਰਾਂ ਦਾ ਪਾਲਣ ਕੀਤਾ ਜਾਵੇ। ਦੱਤਾ ਨੇ ਕਿਹਾ ਕਿ ਅਸੀਂ ਸਾਰੇ ਉਮੀਦ ਕਰ ਰਹੇ ਹਾਂ ਕਿ ਇਹ ਅਗਲੇ ਪੜਾਅ ਵਿਚ ਕਾਮਯਾਬ ਹੋਵੇਗਾ, ਪੂਰੀ ਦੁਨੀਆ ਇਸ ਟੀਕੇ ਤੋਂ ਉਮੀਦ ਲਗਾਏ ਹੋਏ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਹਿੱਸਾ ਬਣਨਾ ਇਕ ਤਰ੍ਹਾਂ ਨਾਲ ਮਾਨਵੀ ਉਦੇਸ਼ ਹੈ। ਅਸੀਂ ਗ਼ੈਰ-ਲਾਭਕਾਰੀ ਸੰਗਠਨ ਹਾਂ। ਟੀਕੇ ਨੂੰ ਸਫਲ ਬਣਾਉਣ ਲਈ ਹਰ ਦਿਨ ਕਈ ਘੰਟੇ ਵਾਧੂ ਕੰਮ ਕਰ ਰਹੇ ਹਾਂ ਤਾਂਕਿ ਇਨਸਾਨਾਂ ਦੀ ਜਾਨ ਬਚਾਈ ਜਾ ਸਕੇ। ਇਹ ਵੱਡੇ ਪੱਧਰ 'ਤੇ ਸਮੂਹਿਕ ਯਤਨ ਹੈ ਅਤੇ ਹਰ ਕੋਈ ਇਸ ਦੀ ਕਾਮਯਾਬੀ ਲਈ ਲਗਾਤਾਰ ਕੰਮ ਕਰ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਸ ਪ੍ਰਾਜੈਕਟ ਦਾ ਹਿੱਸਾ ਹੋਣਾ ਸਨਮਾਨ ਦੀ ਗੱਲ ਹੈ।

ਦੱਤਾ ਜੀਵ ਵਿਗਿਆਨ ਦੇ ਖੇਤਰ ਵਿਚ ਮਰਦਾਂ ਦੇ ਪ੍ਰਭੂਤਵ ਨੂੰ ਚੁਣੌਤੀ ਦੇਣ ਲਈ ਭਾਰਤ ਵਿਚ ਨੌਜਵਾਨ ਲੜਕੀਆਂ ਨੂੰ ਪ੍ਰੇਰਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਬਚਪਨ ਦਾ ਦੋਸਤ ਨਾਟਿੰਘਮ ਵਿਚ ਪੜ੍ਹਾਈ ਕਰ ਰਿਹਾ ਸੀ ਜਿਸ ਨੇ ਮੈਨੂੰ ਪ੍ਰੇਰਿਤ ਕੀਤਾ। ਕਿਉਂਕਿ ਬਿ੍ਟੇਨ ਨੂੰ ਸਮਾਨ ਅਧਿਕਾਰਾਂ, ਮਹਿਲਾ ਅਧਿਕਾਰਾਂ ਲਈ ਜਾਣਿਆ ਜਾਂਦਾ ਹੈ, ਇਸ ਲਈ ਮੈਂ ਲੀਡਸ ਯੂਨੀਵਰਸਿਟੀ ਤੋਂ ਜੈਵ ਤਕਨਾਲੋਜੀ ਵਿਚ ਮਾਸਟਰਜ਼ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਅਸਲੀ ਸੰਘਰਸ਼ ਭਾਰਤ ਛੱਡ ਕੇ ਇੱਥੇ ਆਉਣਾ ਰਿਹਾ। ਮੇਰੀ ਮਾਂ ਇਸ ਤੋਂ ਖ਼ੁਸ਼ ਨਹੀਂ ਸੀ ਪ੍ਰੰਤੂ ਮੇਰੇ ਪਿਤਾ ਨੇ ਪੂਰਾ ਸਾਥ ਦਿੱਤਾ।ਅੱਜ ਜੋ ਮੈਂ ਕਰ ਰਹੀ ਹਾਂ ਉਹ ਸਭ ਦੇ ਸਾਮ੍ਹਣੇ ਹੈ।

ਬ੍ਰਿਟੇਨ ''ਚ ਅਰਥਵਿਵਸਥਾ ਨੂੰ ਪਟੜੀ ''ਤੇ ਲਿਆਉਣ ਦਾ ਰੋਡਮੈਪ ਤਿਆਰ, ਡਾਕਟਰਾਂ ਕੀਤਾ ਸਾਵਧਾਨ

ਲੰਡਨ, ਮਈ 2020 - (ਰਾਜਵੀਰ ਸਮਰਾ)-

 ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਕਹਿਰ ਕਾਰਣ ਲਾਕਡਾਊਨ ਦੇ ਚੱਲਦੇ ਠੱਪ ਪਈ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਹੈ। ਬ੍ਰਿਟੇਨ ਵਿਚ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੋਨਾਕ ਨੇ ਇਸ ਯੋਜਨਾ ਦਾ ਰੋਡਮੈਪ ਤਿਆਰ ਕਰ ਲਿਆ ਹੈ। ਇਸ ਦੇ ਤਹਿਤ ਰੋਜ਼ਗਾਰ ਪੈਦਾ ਕਰਨ ਦੇ ਨਵੇਂ ਮੌਕੇ ਤਲਾਸ਼ੇ ਜਾ ਰਹੇ ਹਨ। ਸੋਨਾਕ ਨੇ ਕਿਹਾ ਕਿ ਬ੍ਰਿਟਿਸ਼ ਸਰਕਾਰ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀ ਯੋਜਨਾ ਕਦੇ ਨਹੀਂ ਬਣਾਈ ਗਈ ਸੀ। ਇਸ ਦੇ ਤਹਿਤ ਸਰਕਾਰ ਨੇ 80 ਫੀਸਦੀ ਮਜ਼ਦੂਰੀ ਨੂੰ ਕਵਰ ਕੀਤਾ ਹੈ। ਉਧਰ ਡਾਕਟਰਾਂ ਨੇ ਦੇਸ਼ ਵਿਚ ਲਾਕਡਾਊਨ ਨੂੰ ਖੋਲ੍ਹਣ 'ਤੇ ਕੋਰੋਨਾ ਪ੍ਰਸਾਰ ਦਾ ਖਦਸ਼ਾ ਜ਼ਾਹਿਰ ਕੀਤਾ ਹੈ।ਜਾਬ ਰਿਟੇਂਸ਼ਨ ਸਕੀਮ ਨੂੰ ਚੋਟੀ 'ਤੇ ਪਹੁੰਚਾਉਣ ਦੇ ਲਈ ਸਵੈ-ਰੋਜ਼ਗਾਰ ਯੋਜਨਾ ਤਹਿਤ ਸਵੈ-ਨਿਯੋਜਿਤ ਮਜ਼ਦੂਰਾਂ ਲਈ ਇਕ ਕਰਦਾਤਾ ਵਿੱਤ ਪੋਸ਼ਿਤ ਫੰਡ ਨੂੰ ਦੂਜੇ ਭੂਗਤਾਨ ਦੇ ਨਾਲ ਤਿੰਨ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਅਕਤੂਬਰ ਦੇ ਅਖੀਰ ਵਿਚ ਅਰਥਵਿਵਸਥਾ ਨੂੰ ਖੋਲ੍ਹਣ 'ਤੇ ਅਜਿਹੀਆਂ ਸਾਰੀਆਂ ਯੋਜਨਾਵਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਦੇ ਤਹਿਤ ਜੂਨ ਤੇ ਜੁਲਾਈ ਵਿਚ ਇਹ ਯੋਜਨਾ ਪਹਿਲਾਂ ਵਾਂਗ ਜਾਰੀ ਰਹੇਗੀ। ਸਰਕਾਰ ਵਲੋਂ 80 ਫੀਸਦੀ ਮਜ਼ਦੂਰੀ ਨੂੰ ਕਵਰ ਕੀਤਾ ਜਾਵੇਗਾ। ਇਸ ਵਿਚ ਕੋਈ ਰੋਜ਼ਗਾਰਦਾਤਾ ਯੋਗਦਾਨ ਨਹੀਂ ਹੈ। ਅਗਸਤ ਵਿਚ ਰੋਜ਼ਗਾਰਦਾਤਿਆਂ ਨੂੰ ਰਾਸ਼ਟਰੀ ਬੀਮਾ ਤੇ ਰੋਜ਼ਗਾਰਦਾਤਾ ਪੈਨਸ਼ਨ ਯੋਗਦਾਨ ਵਿਚ ਭੁਗਤਾਨ ਕਰਨ ਦੇ ਲਈ ਕਿਹਾ ਜਾਵੇਗਾ। ਇਹ ਰੋਜ਼ਗਾਰ ਦਾ ਤਕਰੀਬਨ 5 ਫੀਸਦੀ ਹੈ।

ਸਤੰਬਰ ਤੱਕ ਰੋਜ਼ਗਾਰਦਾਤਿਆਂ ਨੂੰ ਲੋਕਾਂ ਦੀ ਤਨਖਾਹ ਵੱਲ ਭੁਗਤਾਨ ਸ਼ੁਰੂ ਕਰਨ ਦੇ ਲਈ ਕਿਹਾ ਜਾਵੇਗਾ, ਜਿਸ ਵਿਚ ਕਰਦਾਤਾ ਦਾ ਯੋਗਦਾਨ 70 ਫੀਸਦੀ ਤੱਕ ਪੂਰਾ ਹੋ ਜਾਵੇਗਾ ਤੇ 10 ਫੀਸਦੀ ਨੂੰ ਕਵਰ ਕੀਤਾ ਜਾਵੇਗਾ। ਅਕਤੂਬਰ ਤੱਕ ਕਰਦਾਤਾ ਦਾ ਯੋਗਦਾਨ 60 ਫੀਸਦੀ ਤੱਕ ਡਿੱਗ ਜਾਵੇਗਾ ਤੇ ਰੋਜ਼ਗਾਰਦਾਤਾ ਮਹੀਨੇ ਦੇ ਅਖੀਰ ਵਿਚ ਯੋਜਨਾ ਬੰਦ ਹੋਣ ਤੋਂ ਪਹਿਲਾਂ 20 ਫੀਸਦੀ ਦਾ ਭੁਗਤਾਨ ਕਰੇਗਾ। ਉਨ੍ਹਾਂ ਕਿਹਾ ਕਿ ਮੈਂ ਇਸ ਯੋਜਨਾ ਨੂੰ ਲਚੀਲਾ ਤੇ ਉਦਾਰ ਬਣਾਉਣ ਦਾ ਟੀਚਾ ਰੱਖਿਆ ਹੈ।

ਬ੍ਰਿਟਿਸ਼ ਸਰਕਾਰ ਦੇ ਦੋ ਵਿਗਿਆਨਕ ਸਲਾਹਕਾਰਾਂ ਨੇ ਲਾਕਡਾਊਨ ਵਿਚ ਢਿੱਲ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਅਜੇ ਵੀ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਨੇ ਲਾਕਡਾਊਨ ਚੁੱਕਣ ਦੇ ਫੈਸਲੇ ਨੂੰ ਸਿਆਸਤ ਨਾਲ ਪ੍ਰੇਰਿਤ ਦੱਸਿਆ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਨੇ ਸੋਮਵਾਰ ਤੋਂ ਲਾਕਡਾਊਨ ਵਿਚ ਢਿੱਲ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਨੂੰ ਭਾਰੀ ਛੋਟ ਦਿੱਤੇ ਜਾਣ ਦਾ ਪ੍ਰਸਤਾਵ ਦਿੱਤਾ ਹੈ। ਦੇਸ਼ ਵਿਚ ਜ਼ਿਆਦਾ ਤੋਂ ਜ਼ਿਆਦਾ 6 ਲੋਕਾਂ ਨੂੰ ਇਕੱਠੇ ਮਿਲਣ ਦੀ ਆਗਿਆ ਦਿੱਤੀ ਗਈ ਹੈ। ਪ੍ਰਾਈਮਰੀ ਸਕੂਲਾਂ ਨੂੰ ਵੀ ਛੋਟ ਦਿੱਤੀ ਗਈ ਹੈ।

ਭਾਰਤੀ ਮੂਲ ਦੇ ਡਾਕਟਰ ਦੀ ਲਾਸ਼ ਮਿਲੀ

ਬਰਮਿੰਘਮ, ਮਈ 2020 (ਗਿਆਨੀ ਰਾਵਿਦਾਰਪਾਲ ਸਿੰਘ)- ਨੈਸ਼ਨਲ ਹੈਲਥ ਸਰਵਿਸ ਵਲੋਂ ਚਲਾਏ ਜਾ ਰਹੇ ਵੈਕਸਹੈਮ ਪਾਰਕ ਹਸਪਤਾਲ ਬਰਕਸ਼ਾਇਰ 'ਚ ਕੰਮ ਕਰਦੇ ਭਾਰਤੀ ਮੂਲ ਦੇ ਡਾਕਟਰ ਰਾਜੇਸ਼ ਗੁਪਤਾ ਦੀ ਲਾਸ਼ ਇਕ ਹੋਟਲ 'ਚੋਂ ਬਰਾਮਦ ਹੋਣ ਦੀ ਖ਼ਬਰ ਹੈ | ਕੋਵਿਡ-19 ਦੇ ਚੱਲਦਿਆਂ ਮੋਹਰਲੀ ਕਤਾਰ 'ਚ ਕੰਮ ਕਰਨ ਵਾਲੇ ਡਾ: ਰਾਜੇਸ਼ ਗੁਪਤਾ ਪਰਿਵਾਰ ਤੋਂ ਦੂਰ ਇਕਾਂਤਵਾਸ ਲਈ ਇਕ ਹੋਟਲ 'ਚ ਰਹਿ ਰਹੇ ਸਨ | ਡਾ: ਰਾਜੇਸ਼ ਦੇ ਸਾਥੀਆਂ ਨੇ ਕਿਹਾ ਕਿ ਉਹ ਵਧੀਆ ਕਵੀ, ਚਿੱਤਰਕਾਰ, ਫੋਟੋਗ੍ਰਾਫਰ ਤੇ ਰਸੋਈਆ ਸਨ | ਡਾ: ਗੁਪਤਾ ਜੰਮੂ ਤੋਂ ਪੜ੍ਹਾਈ ਕਰਨ ਬਾਅਦ ਆਪਣੀ ਪਤਨੀ ਤੇ ਬੇਟੇ ਨਾਲ ਯੂ.ਕੇ. ਆਏ ਸਨ |

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਦਰਵਾਜ਼ੇ 'ਤੇੇ ਲਗਾਈਆਂ ਤਸਵੀਰਾਂ ਬਣੀਆਂ ਚਰਚਾ ਦਾ ਵਿਸ਼ਾ

ਲੰਡਨ, ਮਈ 2020- ( ਗਿਆਨੀ ਰਾਵਿਦਾਰਪਾਲ ਸਿੰਘ)- ਜੂਨ 1984 ਦੇ ਘੱਲੂਘਾਰੇ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁੱਖ ਦੁਆਰ 'ਤੇ ਦੋ ਵੱਡ ਅਕਾਰੀ ਤਸਵੀਰਾਂ ਲਗਾਈਆਂ ਗਈਆਂ ਹਨ, ਜਿਨ੍ਹਾਂ 'ਚੋਂ ਇਕ ਸ਼ਹੀਦਾਂ ਦੇ ਸਿਰਤਾਜ਼ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈ ਤੇ ਦੂਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ | ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਇਸ ਬਾਰੇ ਆਪਣਾ ਪ੍ਰਤੀਕ੍ਰਮ ਪ੍ਰਗਟ ਕਰਦਿਆਂ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਨੂੰ ਯਾਦ ਰੱਖਣ ਲਈ ਅਜਿਹੇ ਕਦਮ ਉਠਾਉਣੇ ਚਾਹੀਦੇ ਹਨ ਪਰ ਇਸ ਦੇ ਨਾਲ ਹੀ ਕੁਝ ਸੰਗਤਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਸੰਤਾਂ ਨੇ ਕਦੇ ਗੁਰੂ ਸਾਹਿਬ ਦੀ ਬਰਾਬਰਤਾ ਨਹੀਂ ਕੀਤੀ ਤੇ ਸੰਤਾਂ ਦੀ ਤਸਵੀਰ ਨੂੰ ਗੁਰੂ ਸਾਹਿਬ ਦੇ ਬਰਾਬਰ ਲਗਾਉਣਾ ਠੀਕ ਨਹੀਂ ਹੈ | ਗੁਰਪ੍ਰੀਤ ਸਿੰਘ (ਕੇਸਰੀ ਲਹਿਰ) ਨੇ ਇਹ ਵੀ ਸਵਾਲ ਉਠਾਇਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਂਅ ਨਾਲ ਸ਼ਹੀਦ ਸ਼ਬਦ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ, ਅਜਿਹਾ ਕਰਨਾ ਦੁਖਦਾਇਕ ਹੈ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਇਸ ਤਰ੍ਹਾਂ ਰੋਲਣਾ ਨਹੀਂ ਸੀ ਚਾਹੀਦਾ, ਜਦਕਿ ਕੁਝ ਪੰਜਾਬੀ ਹਿਤੈਸ਼ੀਆਂ ਨੇ ਕਮੇਟੀ ਵਲੋਂ ਇਸ ਮੌਕੇ ਗੁਰਮੁੱਖੀ ਲਿੱਪੀ ਦੀ ਵਰਤੋਂ ਨਾ ਕਰਨ ਨੂੰ ਵੀ ਪੰਜਾਬੀ ਬੋਲੀ ਨਾਲ ਧੋਖਾ ਕਿਹਾ ਹੈ |

ਬ੍ਰਿਟੇਨ ''ਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਸੁਣਾਈ ਗਈ 34 ਸਾਲ ਦੀ ਸਜ਼ਾ

ਲੰਡਨ, ਮਈ 2020 - (ਰਾਜਵੀਰ ਸਮਰਾ)- ਯੂ.ਕੇ ਵਿਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕੁੱਲ 34 ਸਾਲ ਦੀ ਸਜ਼ਾ ਸੁਣਾਈ ਗਈ । ਦੋਹਾਂ ਵਿਅਕਤੀਆਂ ਨੂੰ ਇਹ ਸਜ਼ਾ 2 ਕਰੋੜ ਪੌਂਡ ਤੋਂ ਵਧੇਰੇ ਦੇ ਨਸ਼ੀਲੇ ਪਦਾਰਥ ਬਰਾਮਦਗੀ ਦੇ ਮਾਮਲੇ ਵਿਚ ਹੋਈ ਹੈ, ਜਿਸ ਨੂੰ ਸਕਾਟਲੈਂਡ ਯਾਰਡ ਨੇ ਸਭ ਤੋਂ ਵੱਡੇ ਨਸ਼ੀਲੇ ਪਦਾਰਥ ਦੀ ਬਰਾਮਦਗੀ ਵਿਚੋਂ ਇਕ ਦੱਸਿਆ ਹੈ। ਬਰਮਿੰਘਮ ਦੇ ਸ਼ਕਤੀ ਗੁਪਤਾ (34) ਅਤੇ ਵੈਸਟ ਮਿਡਲੈਂਡਸ ਦੇ ਓਲਡਬਰੀ ਦੇ ਬਲਦੇਵ ਸਿੰਘ ਸਹੋਤਾ (54) ਨੂੰ ਕ੍ਰਮਵਾਰ 18 ਸਾਲ ਅਤੇ 16 ਸਾਲ ਦੀ ਸਜ਼ਾ ਸੁਣਾਈ ਗਈ। ਇਹਨਾਂ ਦੋਹਾਂ ਨੂੰ ਇਹ ਸਜ਼ਾ 172 ਕਿਲੋਗ੍ਰਾਮ ਕੋਕੀਨ ਦੀ ਬਰਾਮਦਗੀ ਦੇ ਬਾਅਦ ਸੁਣਾਈ ਗਈ ਜੋ ਦੇਸ਼ ਵਿਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਦੀ ਸਭ ਤੋਂ ਵੱਡੀ ਬਰਾਮਦਗੀ ਵਿਚੋਂ ਇਕ ਹੈ। 

ਮੈਟਰੋਪਾਲੀਟਨ ਪੁਲਸ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੇ ਡਿਡੈਕਟਿਵ ਸੁਪਰੀਡੈਂਟ ਨੀਲ ਬਲਾਰਡ ਨੇ ਕਿਹਾ,''ਇਹ ਮੁਹਿੰਮ ਬ੍ਰਿਟੇਨ ਵਿਚ ਕੋਕੀਨ ਦੀ ਸਭ ਤੋਂ ਵੱਡੀ ਬਰਾਮਦਗੀਆਂ ਵਿਚੋਂ ਇਕ ਹੈ।'' ਬੀਤੇ ਸਾਲ 11 ਦਸੰਬਰ ਨੂੰ ਮੈਟਰੋਪਾਲੀਟਨ ਪੁਲਸ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਵੈਸਟ ਮਿਡਲੈਂਡਸ ਪੁਲਸ ਦੇ ਸਹਿਯੋਗ ਨਾਲ ਏ95 ਹਾਈਵੇਅ 'ਤੇ ਇਕ ਗੱਡੀ ਰੋਕੀ ਸੀ ਜਿਸ ਨੂੰ ਸਹੋਤਾ ਚਲਾ ਰਿਹਾ ਸੀ। ਗੱਡੀ ਦੀ ਤਲਾਸ਼ੀ ਲੈਣ 'ਤੇ ਅਧਿਕਾਰੀਆਂ ਨੂੰ ਵੱਡੀ ਮਾਤਰਾ ਵਿਚ ਕੋਕੀਨ ਮਿਲੀ ਸੀ। ਬਰਾਮਦ ਕੋਕੀਨ ਦਾ ਕੁੱਲ ਵਜ਼ਨ 168 ਕਿਲੋਗ੍ਰਾਮ ਸੀ। ਉਸੇ ਦਿਨ ਬਰਮਿੰਘਮ ਦੇ ਹਾਕਲੇ ਵਿਚ ਓਲਸ ਟ੍ਰੇਡਿੰਗ ਅਸਟੇਟ ਪਾਰਕ ਦੇ ਇਕ ਪਤੇ 'ਤੇ ਇਕ ਹੋਰ ਤਲਾਸ਼ੀ ਲਈ ਗਈ। ਉੱਥੇ 4 ਕਿਲੋਗ੍ਰਾਮ ਕੋਕੀਨ ਅਤੇ ਐੱਮ.ਡੀ.ਐੱਮ.ਏ. ਅਤੇ 1 ਕਿਲੋਗ੍ਰਾਮ ਕਟਿੰਗ ਏਜੰਟ ਮਿਲਿਆ।

ਗੁਪਤਾ ਨੂੰ ਦੂਜੀ ਛਾਪੇਮਾਰੀ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ ਦੋਹਾਂ ਵਿਅਕਤੀਆਂ ਨੂੰ ਵੈਸਟ ਮਿਡਲੈਂਡਸ ਪੁਲਸ ਖੇਤਰ ਅਧਿਕਾਰ ਵਿਚ ਹਿਰਾਸਤ ਵਿਚ ਲਿਆ ਗਿਆ। ਉਹਨਾਂ 'ਤੇ ਸ਼੍ਰੇਣੀ ਏ ਡਰੱਗਜ਼, ਕੋਕੀਨ ਦੀ ਸਪਲਾਈ ਕਰਨ ਦੀ ਸਾਜਿਸ਼ ਕਰਨ ਦੇ ਦੋਸ਼ ਲਗਾਏ ਗਏ ਅਤੇ ਇਸ ਸਾਲ  ਜਨਵਰੀ ਵਿਚ ਬਰਮਿੰਘਮ ਕ੍ਰਾਊਨ ਕੋਰਟ ਵਿਚ ਪੇਸ਼ ਕੀਤਾ ਗਿਆ।ਉੱਥੇ ਉਹਨਾਂ ਨੇ ਆਪਣਾ ਅਪਰਾਧ ਸਵੀਕਾਰ ਕੀਤਾ। ਇਹਨਾ ਦੋਹਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸੇ ਅਦਾਲਤ ਨੇ ਸਜ਼ਾ ਸੁਣਾਈ।

ਇੰਗਲੈਂਡ 'ਚ ਪਹਿਲੀ ਜੂਨ ਤੋਂ ਮਾਰਕੀਟਾਂ, ਕਾਰ ਸ਼ੋਅਰੂਮ ਤੇ 15 ਜੂਨ ਤੋਂ ਸਭ ਦੁਕਾਨਾਂ ਖੁੱਲ੍ਹਣਗੀਆਂ

ਲੰਡਨ, ਮਈ 202ਪ ( ਗਿਆਨੀ ਰਾਵਿਦਾਰਪਾਲ ਸਿੰਘ)-ਯੂ ਕੇ ਵਿਚ ਲਾਕਡਾਊਨ ਨੂੰ ਲੈ ਕੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ 1 ਜੂਨ ਤੋਂ ਓਪਨ ਮਾਰਕੀਟਾਂ ਅਤੇ ਕਾਰ ਸ਼ੋਅਰੂਮ ਖੋਲ੍ਹਣ ਦਾ ਐਲਾਨ ਕੀਤਾ ਹੈ ਜਦਕਿ ਉਨ੍ਹਾਂ ਕਿਹਾ ਕਿ 15 ਜੂਨ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਹੋਵੇਗੀ ਪਰ ਇਸ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣੀ ਲਾਜ਼ਮੀ ਹੋਵੇਗੀ | ਇਸ ਦੇ ਨਾਲ ਹੀ ਬਹੁਤ ਸਾਰੀਆਂ ਦੁਕਾਨਾਂ ਵਿਚ ਇਕ ਪਾਸੇ ਆਉਣ ਅਤੇ ਇਕ ਪਾਸਿਉਂ ਜਾਣ ਦੀ ਸੁਵਿਧਾ ਲਈ ਨਿਸ਼ਾਨ ਲਗਾਏ ਅਤੇ 2 ਮੀਟਰ ਦੂਰੀ ਬਣਾਈ ਰੱਖਣ ਲਈ ਵੀ ਨਿਸ਼ਾਨਦੇਹੀ ਕੀਤੀ ਹੋਈ ਹੈ | 

ਬਰਤਾਨੀਆ ਦੇ ਗੁਰਦੁਆਰੇ 'ਤੇ ਹਮਲਾ, ਹਮਲਾਵਰ ਗ੍ਰਿਫ਼ਤਾਰ

 

ਡਰਬੀ/ਯੂ ਕੇ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)- ਇਕ ਅਣਪਛਾਤੇ ਵਿਅਕਤੀ ਨੇ ਡਰਬੀ 'ਚ ਗੁਰਦੁਆਰਾ ਗੁਰੂ ਅਰਜਨ ਦੇਵ 'ਚ ਸੋਮਵਾਰ ਸਵੇਰੇ ਹਮਲਾ ਕਰ ਦਿੱਤਾ ਤੇ ਗੁਰਦੁਆਰੇ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ, ਜਿਸ ਨਾਲ ਹਜ਼ਾਰਾਂ ਪਾਊਂਡ ਦਾ ਨੁਕਸਾਨ ਹੋਇਆ ਹੈ। ਹਮਲੇ ਦੀ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ। ਇਸੇ ਕਾਰਨ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬ ਹੋ ਗਈ ਹੈ।

ਗੁਰਦੁਆਰੇ ਦੇ ਅਧਿਕਾਰੀ ਨੇ ਕਿਹਾ ਕਿ ਸੋਮਵਾਰ ਸਵੇਰੇ 6 ਵਜੇ ਇਕ ਵਿਅਕਤੀ ਗੁਰਦੁਆਰਾ ਕੰਪਲੈਕਸ 'ਚ ਦਾਖ਼ਲ ਹੋਇਆ ਤੇ ਹਜ਼ਾਰਾਂ ਪਾਊਂਡ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਇਸ ਹਮਲੇ 'ਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ। ਉਸਨੇ ਕਿਹਾ ਕਿ ਸਿੱਖਾਂ ਪ੍ਰਤੀ ਨਫ਼ਰਤੀ ਅਪਰਾਧ ਜਾਂ ਕਿਸੇ ਹੋਰ ਕਾਰਵਾਈ ਨਾਲ ਉਨ੍ਹਾਂ ਨੂੰ ਨਹੀਂ ਡਰਾਇਆ ਜਾ ਸਕਦਾ। ਉਹ ਪਹਿਲਾਂ ਵਾਂਗ ਸੇਵਾ ਤੇ ਸਿਮਰਨ ਜਾਰੀ ਰੱਖਣਗੇ। ਲੋਕਾਂ ਲਈ ਲੰਗਰ ਦੀ ਸੇਵਾ ਜਾਰੀ ਰਹੇਗੀ। ਸਾਰੇ ਸੇਵਾਦਾਰਾਂ ਤੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਬਰਤਾਨੀਆ 'ਚ ਸਰਕਾਰ ਦੀ ਯੋਜਨਾ ਦੇ ਤਹਿਤ ਗੁਰਦੁਆਰਿਆਂ ਨੂੰ ਸੁਰੱਖਿਆ ਹਥਿਆਰਾਂ ਲਈ ਫੰਡ ਦਿੱਤਾ ਜਾਂਦਾ ਹੈ ਤਾਂ ਜੋ ਨਫ਼ਰਤੀ ਅਪਰਾਧ ਵਰਗੀਆਂ ਕਾਰਵਾਈਆਂ ਨੂੰ ਰੋਕਿਆ ਜਾ ਸਕੇ, ਪਰ ਅਜਿਹੇ ਹਮਲੇ ਹਾਲੇ ਵੀ ਜਾਰੀ ਹਨ। ਕੋਰੋਨਾ ਦੇ ਚੱਲਦਿਆਂ ਇਸ ਗੁਰਦੁਆਰੇ 'ਚ ਹਰ ਰੋਜ਼ 500 ਲੋਕਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ।

ਗੁਰੂ ਦਰਸ਼ਨ (ਕਿਤਾਬ) ✍️ ਗਿਆਨੀ ਹਰਜੀਤ ਸਿੰਘ

ਬੰਦਨਾ ਗੁਰਦੇਵ ਨੂੰ

ਨਮੋ ਨਮੋ ਕਰ ਅਕਾਲ ਨੂੰ 

ਸ੍ਰਿਸਟੀ ਦੇ ਪਾਲਣ ਹਾਰ ਨੂੰ

ਸਤਯੁੱਗ ਤ੍ਰੇਤਾ ਦੇ ਸਿਰਤਾਜ ਨੂੰ 

ਦੁਆਪਰ ਕ੍ਰਿਸ਼ਨ ਮੁਰਾਰ ਨੂੰ

ਕਲਯੁਗ ਦੇ ਸ਼ਾਹਕਾਰ ਨੂੰ 

ਨਾਨਕ ਪੀਰ ਗੁਰੂ ਅਵਤਾਰ ਨੂੰ

 ਗੁਰੂ ਅੰਗਦ ਅਮਰ ਕਰਤਾਰ ਨੂੰ 

 ਰਾਮ ਦਾਸ ਅਰਜਨ ਸਰਤਾਜ ਨੂੰ 

 ਹਰਗੋਬਿੰਦ ਯੋਧੇ ਬਲਕਾਰ ਨੂੰ 

 ਹਰਰਾਇ ਕ੍ਰਿਸ਼ਨ ਸਤਿਕਾਰ ਨੂੰ 

 ਤੇਗ ਬਹਾਦਰ ਦੀ ਟਣਕਾਰ ਨੂੰ

  ਗੋਬਿੰਦ ਸੰਤ ਸਿਪਾਹੀ ਦੇ ਸਾਹਿਤਕਾਰ ਨੂੰ 

  ਨਮੋ ਗੁਰੂ ਗ੍ਰੰਥ ਸ਼ਬਦ ਅਪਾਰ ਨੂੰ 

  ਗਿਆਨੀ ਨਮੋ - ਨਮੋ ਯੁੱਗ ਚਾਰਾਂ ਦੇ ਆਕਾਰ ਨੂੰ 

  (ਗਿਆਨੀ ਹਰਜੀਤ ਸਿੰਘ )

=================================

ਕਲਯੁਗ ਆਣ ਤਰਾਇਓ

ਜੋਤਿ ਨਿਰੰਜਨ ਹੈ ਗੁਰ ਨਾਨਕ

 ਪਾਪ ਬਿਖੰਡਨ  ਕਉ ਜਗ ਆਇਓ

 ਜਪ ਤਾਪ ਸੰਤਾਪ ਨਿਵਾਰਨ ਕਉ 

 ਧਾਰ ਕੇ ਮੂਰਤ ਹੈ ਜਗ ਧਾਇਓ 

 ਤੀਨ ਲੋਕ ਪ੍ਰਲੋਕ ਸਵਰਨ ਕਉ

 ਵਾਹਿਗੁਰੂ ਜਾਪ ਜਗਤ ਜਪਾਇਓ

 ਗਿਆਨੀ ਸਤਸੰਗਤ ਆਖੋ ਵਾਹੁ ਵਾਹੁ ਨਾਨਕ

 ਕਲਯੁਗ ਨਾਨਕ ਆਣ ਤਰਾਇਓ 

(ਗਿਆਨੀ ਹਰਜੀਤ ਸਿੰਘ)

ਇੰਗਲਿਸ਼ ਪ੍ਰੀਮੀਅਰ ਲੀਗ 'ਚ ਕੋਰੋਨਾ ਦੇ ਦੋ ਹੋਰ ਪਾਜ਼ੇਟਿਵ ਮਾਮਲੇ ਮਿਲੇ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

 ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐੱਲ) ਨੇ ਕਿਹਾ ਹੈ ਕਿ ਦੋ ਵੱਖ ਕਲੱਬਾਂ ਦੇ ਦੋ ਹੋਰ ਲੋਕ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਏ ਗਏ ਹਨ। ਇਹ ਲੀਗ ਲਈ ਝਟਕਾ ਹੈ ਜੋ ਤਿੰਨ ਹਫਤੇ ਬਾਅਦ ਸੈਸ਼ਨ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੈ। ਪਿਛਲੇ ਹਫਤੇ ਤਿੰਨ ਦਿਨ ਵਿਚ 996 ਖਿਡਾਰੀਆਂ ਤੇ ਕਲੱਬਾਂ ਦੇ ਸਟਾਫ ਦੀ ਕੋਰੋਨਾ ਜਾਂਚ ਕੀਤੀ ਗਈ। ਈਪੀਐੱਲ ਨੇ ਕਿਹਾ ਕਿ ਇਨ੍ਹਾਂ ਵਿਚੋਂ ਦੋ ਕਲੱਬਾਂ ਦੇ ਦੋ ਲੋਕਾਂ ਦੇ ਨਤੀਜੇ ਪਾਜ਼ੇਟਿਵ ਆਏ ਹਨ। ਖਿਡਾਰੀ ਜਾਂ ਸਟਾਫ ਜੋ ਵੀ ਪਾਜ਼ੇਟਿਵ ਪਾਏ ਗਏ ਹਨ ਉਹ ਆਪਣੇ ਆਪ ਨੂੰ ਸੱਤ ਦਿਨ ਲਈ ਕੁਆਰੰਟਾਈਨ ਵਿਚ ਰੱਖਣਗੇ। ਇਸ ਤੋਂ ਪਹਿਲਾਂ 17 ਤੇ 18 ਮਈ ਨੂੰ ਹੋਏ 748 ਟੈਸਟਾਂ ਵਿਚ ਤਿੰਨ ਕਲੱਬਾਂ ਦੇ ਛੇ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਹ ਛੇ ਲੋਕ ਹੁਣ ਵੀ ਸੱਤ ਦਿਨ ਦੇ ਕੁਆਰੰਟਾਈਨ 'ਚ ਹਨ ਤੇ ਪਿਛਲੇ ਦਿਨੀਂ ਹੋਈ ਜਾਂਚ ਵਿਚ ਸ਼ਾਮਲ ਨਹੀਂ ਸਨ।