You are here

ਯੁ.ਕੇ.

ਸਕਾਟਲੈਂਡ ਸਰਕਾਰ ਨੇ ਮਰਦਮਸ਼ੁਮਾਰੀ ਲਈ ਸਿੱਖਾਂ ਨੂੰ ਅਸਿੱਧੇ ਢੰਗ ਨਾਲ ਸ਼ਾਮਿਲ ਕੀਤਾ ਨਸਲੀ ਖਾਨੇ 'ਚ

ਮਾਨਚੈਸਟਰ, ਮਈ 2020 -( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਵੱਸਦੇ ਸਿੱਖ ਭਾਈਚਾਰੇ ਵਲੋਂ ਮਾਰਚ 2021 ਦੀ ਮਰਦਮਸ਼ੁਮਾਰੀ ਲਈ ਸਿੱਖਾਂ ਦੇ ਵੱਖਰੇ ਖਾਨੇ ਨੂੰ ਲੈ ਕੇ ਸ਼ੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਸਕਾਟਲੈਂਡ ਦੀ ਸੰਸਦ ਤੇ ਯੂ.ਕੇ. ਦੀ ਸੰਸਦ ਵਲੋਂ ਜਨਗਣਨਾ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰ ਇਸ ਖਰੜੇ 'ਚ ਸਿੱਖਾਂ ਨੂੰ ਨਸਲੀ ਕਾਲਮ (ਖਾਨੇ) 'ਚ ਸ਼ਾਮਿਲ ਨਹੀਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿੱਖਾਂ ਵਲੋਂ ਅਦਾਲਤ ਦਾ ਸਹਾਰਾ ਲੈਣ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦੌਰਾਨ ਹੀ 7 ਮਈ ਨੂੰ ਸਕਾਟਲੈਂਡ ਸੰਸਦ 'ਚ ਮਰਦਮਸ਼ੁਮਾਰੀ (ਸਕਾਟਲੈਂਡ) ਰੈਗੂਲੇਸ਼ਨ 2020 ਪੇਸ਼ ਕੀਤਾ ਗਿਆ, ਜੋ ਅਗਲੇ ਮਹੀਨੇ 16 ਤਾਰੀਖ ਨੂੰ ਲਾਗੂ ਹੋਵੇਗਾ । ਇਸ ਰੈਗੂਲੇਸ਼ਨ 'ਚ ਸਿੱਖਾਂ ਨੂੰ ਅਸਿੱਧੇ ਢੰਗ ਨਾਲ ਨਸਲੀ ਖਾਨੇ (ਕਾਲਮ) ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਸਰਕਾਰ ਵਲੋਂ ਜਾਰੀ ਕੀਤੇ ਇਸ ਨਵੇਂ ਖਰੜੇ 'ਚ ਨਸਲੀ ਗਰੁੱਪ ਕਿਹੜਾ ਸਵਾਲ ਦੇ ਸਾਹਮਣੇ ਹੋਰ ਨਸਲੀ ਗਰੁੱਪ ਲਿਖਿਆ ਹੈ, ਜਿਸ 'ਚ ਅਰਬ, ਸਿੱਖ ਅਤੇ ਜਹੂਦੀ ਸ਼ਪਸ਼ਟ ਲਿਖ ਕੇ ਪੁੱਛਿਆ ਗਿਆ ਹੈ। ਜਿਸ ਨਾਲ ਬਰਤਾਨਿਆ ਚ ਵਸਣ ਵਾਲੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਹੈ।17 ਅਪ੍ਰੈਲ 2020 ਨੂੰ ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਸਕਾਟਲੈਂਡ ਦੇ ਕਾਨੂੰਨੀ ਡਾਇਰੈਕਟੋਰੇਟ ਨੂੰ ਲਿਖੇ ਪੱਤਰ ਦੇ ਜਵਾਬ 'ਚ ਸਰਕਾਰ ਨੇ ਕਿਹਾ ਸੀ ਕਿ ਉਹ ਸਿੱਖਾਂ ਨੂੰ ਵੱਖਰਾ ਨਸਲੀ ਗਰੁੱਪ ਮੰਨਦੇ ਹਨ। ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਿੱਖਾਂ ਨੂੰ ਸਕਾਟਲੈਂਡ ਸਰਕਾਰ ਵਲੋਂ ਵੱਖਰਾ ਨਸਲੀ ਗਰੁੱਪ ਮੰਨਣਾ ਤੇ ਸਰਕਾਰੀ ਅਤੇ ਕਾਨੂੰਨੀ ਤੌਰ 'ਤੇ ਮਾਨਤਾ ਦੇਣ 'ਤੇ ਧੰਨਵਾਦ ਕਰਦੇ ਹਾਂ ਪਰ ਇਸ ਨਾਲ ਸਿਰਫ ਅੱਧਾ ਸਫਰ ਹੀ ਤੈਅ ਹੋਇਆ ਹੈ, ਜਦਕਿ ਸਿੱਖਾਂ ਨੂੰ ਬਰਾਬਰ ਹੱਕ ਮਿਲਣ ਤੱਕ ਜੰਗ ਜਾਰੀ ਰਹੇਗੀ।  

ਡਰਬੀ ਦੇ ਭਾਰਤੀ ਭਾਈਚਾਰੇ ਵਲੋਂ ਲੰਗਰ ਦੀ ਸੇਵਾ

 

ਮਾਨਚੈਸਟਰ, ਮਈ 2020 -( ਗਿਆਨੀ ਅਮਰੀਕ ਸਿੰਘ ਰਾਠੌਰ)- ਯੂ.ਕੇ. ਦੇ ਹਸਪਤਾਲਾਂ ਦੇ ਕਾਮਿਆਂ ਲਈ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਤੇ ਇੰਡੀਅਨ ਕਮਿਊਨਿਟੀ ਸੈਂਟਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਰੋਜ਼ਾਨਾਂ 180 ਡੱਬੇ ਲੰਗਰ ਤਿਆਰ ਕਰਕੇ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਡਾਕਟਰਾਂ ਅਤੇ ਨਰਸਾਂ ਲਈ ਡਿਊਟੀ ਮੌਕੇ ਪਹਿਨੀਆਂ ਜਾਣ ਵਾਲੀਆਂ ਸੁਰੱਖਿਆ ਕਿੱਟਾਂ ਤਿਆਰ ਕਰਕੇ ਪੰਜਾਬੀ ਕਾਰੋਬਾਰੀ ਤੇ ਸਾਬਕਾ ਕੌਸਲਰ ਬਲਬੀਰ ਸਿੰਘ ਸੰਧੂ ਵਲੋਂ ਵੰਡੀਆਂ ਜਾ ਰਹੀਆਂ ਹਨ।ਬਲਬੀਰ ਸਿੰਘ ਸੰਧੂ ਨੇ ਦੱਸਿਆ ਕਿ ਡਰਬੀ ਤੇ ਆਸ-ਪਾਸ ਦੇ ਹਸਪਤਾਲਾਂ ਵਿਚ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਕਾਮਿਆਾ ਤੋਂ ਇਲਾਵਾ ਲੋੜਵੰਦ ਬਜ਼ੁਰਗਾਾ, ਬੇਰੁਜ਼ਗਾਰਾਾ ਤੇ ਅੰਤਰਰਾਸ਼ਟਰੀ ਵਿਦਿਆਰਥੀਆਾ ਤੱਕ ਲੰਗਰ ਪੁੱਜਦਾ ਕੀਤਾ ਜਾ ਰਿਹਾ ਹੈ।

ਬਰਤਾਨੀਆ ਦੇ 90 ਫ਼ੀਸਦੀ ਲੋਕ ਤਾਲਾਬੰਦੀ 'ਚ ਢਿੱਲ ਦੇ ਹੱਕ ਵਿੱਚ ਨਹੀਂ

ਮਾਨਚੈਸਟਰ, ਮਈ 2020 - ( ਗਿਆਨੀ ਅਮਰੀਕ ਸਿੰਘ ਰਾਠੌਰ)- ਬਰਤਾਨੀਆ ਦੇ 90 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਤਾਲਾਬੰਦੀ ਵਿਚ ਢਿੱਲ ਨਾ ਦੇਣ ਕਿਉਂਕਿ ਉਹ ਘਰਾ ਵਿਚ ਰਹਿ ਕੇ ਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਦਾ ਖੁਲਾਸਾ ਇਕ ਸਰਵੇਖਣ ਵਿਚ ਹੋਇਆ ਹੈ। ਬਰਤਾਨੀਆ ਦੇ ਜ਼ਿਆਦਾਤਰ ਲੋਕ ਮਹਾਮਾਰੀ ਦੇ ਦੂਜੇ ਹੱਲੇ ਨੂੰ ਲੈ ਕੇ ਸੁਚੇਤ ਹਨ। ਉਹ ਖਰਾਬ ਅਰਥ ਵਿਵਸਥਾ ਅਤੇ ਨੌਕਰੀਆਾ ਗੁਆਉਣ ਦੇ ਡਰ ਨਾਲ਼ੋਂ ਜ਼ਿੰਦਗੀ ਨੂੰ ਤਰਜ਼ੀਹ ਦੇ ਰਹੇ ਹਨ।ਰਿਪੋਰਟਾ ਅਨੁਸਾਰ ਬਰਤਾਨੀਆ ਨੂੰ ਕਰੀਬ 120 ਬਿਲੀਅਨ ਪਾਉਂਡ ਦਾ ਨੁਕਸਾਨ ਹੋਣ ਦਾ ਸ਼ੱਕ ਹੈ।ਸਰਵੇਖਣ ਵਿਚ 10 ਵਿਚੋਂ 8 ਲੋਕਾ ਨੇ ਲਾਕਡਾਊਨ ਕਾਰਨ ਅਰਥ ਵਿਵਸਥਾ ਦੇ ਪ੍ਰਭਾਵਿਤ ਹੋਣ ਦੀ ਗੱਲ ਸਵੀਕਾਰ ਕੀਤੀ ਹੈ ਪਰ ਉਹ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਅਹਿਮ ਮੰਨਦੇ ਹਨ। ਜ਼ਿਆਦਾਤਰ ਲੋਕ ਤੁਰੰਤ ਕੰਮ 'ਤੇ ਜਾਣਾ ਨਹੀਂ ਚਾਹੁੰਦੇ ਸਗੋਂ ਆਪਣੇ ਘਰਾ ਵਿਚ ਹੀ ਰਹਿਣਾ ਚਾਹੁੰਦੇ ਹਨ।50 ਫੀਸਦੀ ਲੋਕ ਇਸ ਦੌਰਾਨ ਅਨਿਸ਼ਚਿਤ ਸਮੇਂ ਲਈ ਆਪਣੇ ਘਰਾਾ ਵਿਚ ਹੀ ਰਹਿਣਾ ਚਾਹੁੰਦੇ ਹਨ ਪਰ ਇਹ ਵੀ ਚਾਹੁੰਦੇ ਹਨ ਕਿ ਕੰਪਨੀਆਾ ਉਹਨਾ ਨੂੰ ਤਨਖਾਹ ਦਿੰਦੀਆਾ ਰਹਿਣ ਜਾ ਫਿਰ ਉਨ੍ਹਾਾ ਦੀ ਤਨਖਾਹ ਦਾ 80 ਫੀਸਦੀ ਹਿੱਸਾ ਸਰਕਾਰ ਆਪਣੀ ਸਕੀਮ ਤਹਿਤ ਦਿੰਦੀ ਰਹੇ¢ ਹੌਲੀ-ਹੌਲੀ ਆਮ ਸਥਿਤੀ ਬਹਾਲ ਕਰਨ ਨੂੰ ਵੀ ਬਹੁਤ ਘੱਟ ਲੋਕਾਾ ਨੇ ਹਿਮਾਇਤ ਕੀਤੀ ਹੈ। ਸਿਰਫ 4 ਫੀਸਦੀ ਲੋਕਾਾ ਨੇ ਹੀ ਇਸ ਹਫਤੇ ਤੋਂ ਪਾਬੰਦੀਆਾ ਵਿਚ ਛੋਟ ਦੇਣ ਦਾ ਸਮਰਥਨ ਕੀਤਾ ਹੈ।   

ਪੀਐੱਨਬੀ ਧੋਖਾਧੜੀ ਮਾਮਲੇ ਵਿਚ ਨੀਰਵ ਮੋਦੀ ਦੀ ਹਵਾਲਗੀ ਮਾਮਲੇ 'ਤੇ ਸੁਣਵਾਈ ਅੱਜ ਲੰਡਨ 'ਚ ਹੋਵੇਗੀ ਸ਼ੁਰੂ

ਲੰਡਨ, ਮਈ 2020 -(ਗਿਆਨੀ ਰਾਵਿਦਾਰਪਾਲ ਸਿੰਘ)-

ਪੀਐੱਨਬੀ ਬੈਂਕ ਧੋਖਾਧਡ਼ੀ ਮਾਮਲੇ ਵਿਚ ਨੀਰਵ ਮੋਦੀ ਦੇ ਹਵਾਲਗੀ ਦੀ ਸੁਣਵਾਈ ਅੱਜ ਲੰਡਨ ਦੀ ਇਕ ਅਦਾਲਤ ਵਿਚ ਸ਼ੁਰੂ ਹੋਵੇਗੀ। ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਕਾਰਨ ਇਹ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋ ਸਕਦੀ ਹੈ। ਦੱਸ ਦੇਈਏ ਕਿ ਨੀਰਵ ਮੋਦੀ ਪਿਛਲੇ ਸਾਲ ਮਾਰਚ ਵਿਚ ਗ੍ਰਿਫਤਾਰੀ ਤੋਂ ਬਾਅਦ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ੍ਹ ਵਿੱਚ ਬੰਦ ਹੈ ਅਤੇ ਉਸਨੂੰ ਲੰਡਨ ਵਿਚ ਸਿੱਧੇ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿਚ ਪੇਸ਼ ਕੀਤਾ ਜਾਣਾ ਸੀ। ਹਾਲਾਂਕਿ, ਜੇਲ੍ਹ ਅਤੇ ਅਦਾਲਤ ਵਿਚ ਲਾਗੂ ਕੀਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਜੱਜ ਸੈਮੂਅਲ ਗੂਜੀ ਨੇ ਕਿਹਾ ਕਿ ਉਸ ਲਈ ਵੀਡੀਓ ਕਾਲ ਰਾਹੀਂ ਅਦਾਲਤ ਵਿਚ ਪੇਸ਼ ਹੋਣ ਲਈ ਇਕ ਵਿਕਲਪ ਤਿਆਰ ਕੀਤਾ ਜਾਵੇਗਾ। ਦੱਸ ਦਈਏ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਇਹ ਸੁਣਵਾਈ ਪੰਜ ਦਿਨਾਂ ਤਕ ਚਲੇਗੀ। ਇਹ ਕੇਸ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਦਾਇਰ ਕੀਤਾ ਗਿਆ ਹੈ ਅਤੇ ਪੀ ਐਨ ਬੀ ਵਿੱਚ ਵੱਡੇ ਪੱਧਰ ’ਤੇ ਧੋਖਾਧੜੀ ਦਾ ਕੇਸ ਹੈ।

ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਵਲੋਂ ਲੰਗਰ ਦੀ ਸੇਵਾ ਜਾਰੀ

ਲੰਡਨ,ਮਈ 2020 -(ਗਿਆਨੀ ਰਾਵਿਦਾਰਪਾਲ ਸਿੰਘ )- ਗੁਰੂ ਰਵਿਦਾਸ ਸਭਾ ਸਾਊਥਾਲ ਵਲੋਂ ਕੋਵਿਡ-19 ਦੇ ਚਲਦਿਆਂ ਲੰਗਰ ਦੀ ਸੇਵਾ ਨਿਰੰਤਰ ਜਾਰੀ ਹੈ | ਪ੍ਰਧਾਨ ਜੋਗਰਾਜ ਅਹੀਰ, ਸਹਾਇਕ ਖਜ਼ਾਨਚੀ ਨਛੱਤਰ ਕਲਸੀ, ਸਟੇਜ ਸਕੱਤਰ ਸ਼ਿਵ ਰੱਤੂ ਨੇ ਦੱਸਿਆ ਕਿ ਰੋਜ਼ਾਨਾ ਸੈਂਕੜੇ ਲੋਕ ਗੁਰੂ ਘਰ ਤੋਂ ਲੰਗਰ ਲੈ ਕੇ ਜਾਂਦੇ ਹਨ, ਜਦੋਂਕਿ ਬਜ਼ੁਰਗ ਜਾਂ ਇਕਾਂਤਵਾਸ ਹੋਏ ਲੋਕਾਂ ਦੇ ਘਰਾਂ ਤੱਕ ਲੰਗਰ ਪਹੁੰਚਾਇਆ ਜਾਂਦਾ ਹੈ | ਅਹੀਰ ਨੇ ਕਿਹਾ ਕਿ ਕਈ ਭਾਰਤੀ ਵਿਦਿਆਰਥੀ ਵੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਰਹੇ ਹਨ | ਇਸ ਮੌਕੇ ਜਸ ਕਲਕਟ, ਰਾਮ ਮੂਰਤੀ, ਹਰੀਸ਼ ਕੁਮਾਰ ਵਿੱਕੀ, ਦੇਸ ਰਾਜ, ਸੁਖਦੇਵ ਹੀਰਾ, ਕਮਲ ਕੁਮਾਰ ਚੰਦਰ ਆਦਿ ਹਾਜ਼ਰ ਸਨ |  

ਕੋਰੋਨਾ ਵਾਇਰਸ ਦੇ ਬਾਵਜੂਦ ਬੰਦ ਨਹੀਂ ਹੋਣੀ ਚਾਹੀਦੀ ਮੀਟ ਮਾਰਕੀਟ :- ਵਿਸ਼ਵ ਸਿਹਤ ਸੰਗਠਨ

ਲੰਡਨ,ਮਈ 2020 -(ਏਜੰਸੀ)- ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੁਨੀਆ ਭਰ 'ਚ ਮੌਜੂਦ ਮੀਟ ਬਾਜ਼ਾਰ ਬੰਦ ਨਹੀਂ ਕੀਤੇ ਜਾਣੇ ਚਾਹੀਦੇ। ਦੱਸ ਦੇਈਏ ਕਿ ਚੀਨ ਦੇ ਵੁਹਾਨ ਸ਼ਹਿਰ 'ਚ ਸਥਿਤ ਜ਼ਿੰਦਾ ਪਸ਼ੂਆਂ ਦੀ ਮਾਰਕੀਟ ਨੇ ਕੋਰੋਨਾ ਮਹਾਮਾਰੀ ਫੈਲਣ 'ਚ ਅਹਿਮ ਭੂਮਿਕ ਨਿਭਾਈ ਹੈ। ਇਕ ਪ੍ਰੈੱਸ ਬ੍ਰੀਫਿੰਗ 'ਚ ਵਿਸ਼ਵ ਸਿਹਤ ਸੰਗਠਨ ਤੇ ਐਨੀਮਲ ਡਿਜ਼ੀਜ਼ ਐਕਸਪਰਟ ਪੀਟਰ ਬੇਨ ਐਂਬਾਰਕ ਨੇ ਕਿਹਾ ਕਿ ਇਹ ਬਾਜ਼ਾਰ ਆਲਮੀ ਤੌਰ 'ਤੇ ਲੱਖਾਂ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਂਦੇ ਹਨ, ਇਸ ਲਈ ਇਨ੍ਹਾਂ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਨ੍ਹਾਂ ਨੂੰ ਗ਼ੈਰ-ਕਾਨੂੰਨੀ ਐਲਾਨਣ ਦੀ ਬਜਾਏ ਇਨ੍ਹਾਂ ਦੇ ਸੁਧਾਰ ਵੱਲ ਧਿਆਨ ਦੇਣਾ ਚਾਹੀਦਾ ਹੈ। ਹਾਲਾਂਕਿ ਕਦੀ-ਕਦਾਈਂ ਇਹ ਮਨੁੱਖ 'ਚ ਮਹਾਮਾਰੀ ਫੈਲਾਉਣ ਦਾ ਜ਼ਰੀਆ ਵੀ ਬਣ ਜਾਂਦੇ ਹਨ।

ਬੇਨ ਨੇ ਕਿਹਾ, 'ਅਜਿਹੇ ਵਾਤਾਵਰਨ 'ਚ ਖ਼ੁਰਾਕ ਸੁਰੱਖਿਆ ਮੁਸ਼ਕਲ ਹੈ ਤੇ ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਕਿ ਕਦੀ-ਕਦਾਈਂ ਇਹ ਘਟਨਾਵਾਂ ਬਾਜ਼ਾਰਾਂ ਦੇ ਅੰਦਰ ਵੀ ਹੁੰਦੀਆਂ ਹਨ।' ਉਨ੍ਹਾਂ ਕਿਹਾ ਕਿ ਮਨੁੱਖਾਂ 'ਚ ਬਿਮਾਰੀ ਦਾ ਫੈਲਾਅ ਰੋਕਣ ਲਈ ਇਨ੍ਹਾਂ ਬਾਜ਼ਾਰਾਂ 'ਚ ਸਫ਼ਾਈ ਤੇ ਖ਼ੁਰਾਕ ਸੁਰੱਖਿਆ ਮਾਪਦੰਡਾਂ ਨੂੰ ਵਧਾਉਣਾ ਚਾਹੀਦਾ ਤੇ ਨਾਲ ਹੀ ਜ਼ਿੰਦਾ ਪਸ਼ੂਆਂ ਦੇ ਬਾਜ਼ਾਰਾਂ ਆਬਾਦੀ ਤੋਂ ਥੋੜ੍ਹਾ ਦੂਰ ਰੱਖਣੇ ਚਾਹੀਦੇ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਹੁਣ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵੁਹਾਨ ਦੀ ਮੀਟ ਮਾਰਕੀਟ ਹੀ ਕੋਰੋਨਾ ਵਾਇਰਸ ਦਾ ਮੁੱਖ ਸਰੋਤ ਹੈ ਜਾਂ ਸਿਰਫ਼ ਇਸ ਨੇ ਇਸ ਖ਼ਤਰਨਾਕ ਵਾਇਰਸ ਨੂੰ ਫੈਲਾਉਣ 'ਚ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਕੋਰੋਨਾ ਦਾ ਪਹਿਲਾ ਮਾਮਲਾ ਵੁਹਾਨ ਸ਼ਹਿਰ 'ਚ ਹੀ ਸਾਹਮਣੇ ਆਇਆ ਸੀ ਤੇ ਇਸ ਤੋਂ ਬਾਅਦ ਤੇਜ਼ੀ ਨਾਲ ਇੱਥੇ ਮਾਮਲੇ ਵਧਦੇ ਗਏ ਤੇ 80 ਹਜ਼ਾਰ ਦਾ ਅੰਕੜਾ ਪਾਰ ਕਰ ਗਏ। ਹਾਲਾਂਕਿ ਚੀਨ 'ਚ ਹੁਣ ਸਥਿਤੀ ਕਾਬੂ ਹੇਠ ਹੈ।

ਬਰਤਾਨੀਆ 'ਚ ਕੋਰੋਨਾ ਨਾਲ ਭਾਰਤੀਆਂ ਸਮੇਤ ਏਸ਼ੀਅਨ ਲੋਕਾਂ ਦੀਆਂ ਮੌਤਾਂ ਦਾ ਖ਼ਤਰਾ ਜ਼ਿਆਦਾ-ਰਿਪੋਰਟ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਕੋਵਿਡ-19 ਕਾਰਨ ਯੂ. ਕੇ. 'ਚ ਹੋ ਰਹੀਆਂ ਮੌਤਾਂ ਨੂੰ ਲੈ ਕੇ ਹਰ ਕੋਈ ਚਿੰਤਤ ਹੈ, ਸਰਕਾਰੀ ਅੰਕੜਾ ਸੰਗ੍ਰਹਿ ਓ. ਐਨ. ਐਸ. ਦੇ ਜਾਰੀ ਅੰਕੜਿਆਂ ਅਨੁਸਾਰ ਯੂ. ਕੇ. 'ਚ ਕਾਲੇ ਮਰਦਾਂ ਅਤੇ ਔਰਤਾਂ ਦੀ ਮੌਤ ਦਰ ਗੋਰੇ ਲੋਕਾਂ ਨਾਲੋਂ ਦੁੱਗਣੀ ਹੈ । ਭਾਰਤੀ, ਬੰਗਲਾਦੇਸ਼ੀ ਤੇ ਪਾਕਿਸਤਾਨੀ ਭਾਈਚਾਰਿਆਂ 'ਚ ਮੌਤਾਂ ਦਾ ਖ਼ਤਰਾ ਸਭ ਤੋਂ ਵੱਧ ਹੈ । ਕੋਵਿਡ-19 ਕਾਰਨ ਹੋਈਆਂ ਇਨ੍ਹਾਂ ਮੌਤਾਂ ਨੂੰ ਲੈ ਕੇ ਸਰਕਾਰ ਵਲੋਂ ਜਾਂਚ ਆਰੰਭ ਦਿੱਤੀ ਗਈ ਹੈ | ਓ. ਐਨ. ਐਸ. ਵਲੋਂ ਜਾਰੀ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ 2011 ਦੀ ਜਨਗਣਨਾ ਅਨੁਸਾਰ ਅਧਿਐਨ ਕੀਤੇ ਗਏ ਹਨ | ਜਿਸ ਵਿਚ ਉਮਰ, ਥਾਂ ਤੇ ਸਿਹਤ ਆਦਿ ਸਮੇਤ ਵੱਖ-ਵੱਖ ਪੱਖਾਂ ਤੋਂ ਪਤਾ ਲੱਗਾ ਹੈ ਕਿ 90 ਫ਼ੀਸਦੀ ਕਾਲੇ ਲੋਕ ਕੋਵਿਡ-19 ਕਾਰਨ ਗੋਰਿਆਂ ਨਾਲੋਂ ਵੱਧ ਮਰੇ ਹਨ |  

ਬਰਤਾਨੀਆ ਦੇ ਜਨਗਣਨਾ ਚ ਸਿੱਖਾਂ ਦੇ ਲਾਜ਼ਮੀ ਖਾਨੇ ਨੂੰ ਨਹੀਂ ਮਿਲੀ ਮਾਨਤਾ 

ਸਿੱਖਾਂ ਦੇ ਖਾਨੇ ਤੋਂ ਬਿਨਾਂ ਹੀ ਜਨਗਣਨਾ 2021 ਦਾ ਖ਼ਰੜਾ ਬਰਤਾਨਵੀ ਸੰਸਦ 'ਚ ਪਾਸ

ਕੋਰਟ ਵਿੱਚ ਕੀਤਾ ਜਾਵੇਗਾ ਚੈਲੰਜ- ਸਿੱਖ ਫੈਡਰੇਸ਼ਨ

ਲੰਡਨ, ਮਈ 2020 -(ਗਿਆਨੀ ਰਾਵਿਦਾਰਪਾਲ ਸਿੰਘ)-

ਬੀਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿੱਖਾਂ ਦੀ ਵੱਖਰੀ ਗਿਣਤੀ ਨੂੰ ਲੈ ਕੇ ਸੰਘਰਸ਼ ਕਰ ਰਹੇ ਸਿੱਖਾਂ ਨੂੰ ਕੱਲ੍ਹ ਬਰਤਾਨੀਆ ਦੀ ਸੰਸਦ 'ਚ ਨਜ਼ਰ ਅੰਦਾਜ਼ ਕਰਦਿਆਂ ਜਨਗਨਣਾ 2021 ਲਈ ਤਿਆਰ ਕੀਤੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਤੇ ਇਸ ਖਰੜੇ 'ਚ ਮੁੜ ਸਿੱਖਾਂ ਨੂੰ ਐਥਨਿਕ ਤੌਰ 'ਤੇ ਨਹੀਂ ਮੰਨਿਆ ਗਿਆ ਤੇ ਨਾ ਹੀ ਸਿੱਖਾਂ ਦੀ ਗਿਣਤੀ ਲਾਜ਼ਮੀ ਕੀਤੀ ਗਈ ਹੈ । ਸਿੱਖਾਂ ਨੂੰ ਧਰਮ ਵਾਲੇ ਖਾਨੇ ਵਿਚ ਹੀ ਪਹਿਲਾਂ ਵਾਂਗ ਰਹਿਣ ਦਿੱਤਾ ਗਿਆ ਹੈ, ਜਿਸ ਨੂੰ ਭਰਨਾ ਲਾਜ਼ਮੀ ਨਹੀਂ ਹੋਵੇਗਾ । ਬਰਤਾਨੀਆਂ ਦੀ ਸੰਸਦ 'ਚ ਹੋਈ ਬਹਿਸ ਵਿਚ ਸਾਬਕਾ ਕੇਂਦਰੀ ਮੰਤਰੀ ਜੌਹਨ ਸਪਿੱਲਰ ਨੇ ਸਿੱਖਾਂ ਦੇ ਵੱਖਰੇ ਖਾਨੇ ਦੀ ਹਮਾਇਤ ਕਰਦਿਆਂ ਸਿੱਖਾਂ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਕਿ ਦਹਾਕਿਆਂ ਤੋਂ ਨਹੀਂ ਬਲਕਿ ਦੋ ਸਦੀਆਂ ਤੋਂ ਇਸ ਦੇਸ਼ ਲਈ ਸਿੱਖਾਂ ਦਾ ਵੱਡਾ ਯੋਗਦਾਨ ਰਿਹਾ ਹੈ, ਜੋ ਫ਼ੌਜ ਵਿਚ, ਪੇਸ਼ੇਵਰ ਕਿੱਤਿਆਂ 'ਚ, ਸਮਾਜ ਵਿਚ ਰਿਹਾ ਹੈ । ਉਨ੍ਹਾਂ ਵਿਸ਼ਵ ਜੰਗ 'ਚ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਵੀ ਯਾਦ ਕਰਵਾਇਆ । ਮੀਡੀਆ, ਮੈਡੀਸਨ ਆਦਿ ਖੇਤਰਾਂ 'ਚ ਵੀ ਸਿੱਖ ਮੋਹਰੀ ਰਹੇ ਹਨ ਤੇ ਡਾ: ਮਨਜੀਤ ਸਿੰਘ ਦੀ ਡਰਬੀ ਦੇ ਹਸਪਤਾਲ ਵਿਚ ਕੋਰੋਨਾ ਵਾਇਰਸ ਕਾਰਨ ਹੋਈ ਮੌਤ ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਕਿਹਾ ਕਿ 2011 ਮਰਦਮਸ਼ੁਮਾਰੀ ਮੌਕੇ 83000 ਸਿੱਖਾਂ ਨੇ ਐਥਨਿਕ ਖਾਨੇ 'ਚ ਖੁਦ ਨੂੰ ਵੱਖਰੇ (ਹੋਰ) ਖਾਨੇ ਵਿਚ ਸਿੱਖ ਲਿਖਿਆ । ਉਨ੍ਹਾਂ ਕਿਹਾ 40 ਸਾਲ ਪਹਿਲਾਂ ਸਿੱਖਾਂ ਨੂੰ ਕਾਨੂੰਨੀ ਤੌਰ 'ਤੇ ਐਥਨਿਕ ਗਰੁੱਪ ਵਜੋਂ ਹਾਊਸ ਆਫ ਲਾਰਡ 'ਚ 1983 ਵਿਚ ਮੰਨਿਆ ਗਿਆ ਹੈ । ਉਨ੍ਹਾਂ ਕਿਹਾ ਕਿ 1991 ਵਿਚ ਸਰਕਾਰ ਵਲੋਂ ਬਰਾਬਰਤਾ ਲਈ ਐਥਨਿਕ ਗਰੁੱਪ ਨੂੰ ਗਿਣਿਆ ਜਾਣ ਲੱਗਾ ਤਾਂ ਕਿ ਕਿਸੇ ਨਾਲ ਭੇਦ ਭਾਵ ਨਾ ਹੋਵੇ । ਉਨ੍ਹਾਂ ਕਿਹਾ ਕਿ ਨਸਲੀ ਅਪਰਾਧਾਂ, ਸਿੱਖਿਆ ਤੇ ਹੋਰ ਖੇਤਰਾਂ 'ਚ ਸਾਬਕਾ ਪ੍ਰਧਾਨ ਮੰਤਰੀ ਨੇ ਅੰਕੜੇ ਇਕੱਠੇ ਕਰਨ ਦੀ ਗੱਲ ਕਹੀ ਸੀ, ਪਰ ਅਫਸੋਸ ਕਿ ਇਸ ਵਿਚ ਵੀ ਸਿੱਖਾਂ ਦਾ ਕੋਈ ਅੰਕੜਾ ਇਕੱਤਰ ਨਹੀਂ ਕੀਤਾ ਗਿਆ । ਉਨ੍ਹਾਂ ਕੋਵਿਡ-19 ਦੀ ਗੱਲ ਕਰਦਿਆਂ ਕਿਹਾ ਹੁਣ ਵੀ ਸਰਕਾਰ ਕੋਲ ਕੋਈ ਅੰਕੜਾ ਨਹੀਂ ਕਿ ਕਿੰਨੇ ਸਿੱਖ ਕੋਰੋਨਾ ਤੋਂ ਪੀੜਤ ਹਨ ਜਾਂ ਕਿੰਨੇ ਸਿੱਖਾਂ ਦੀ ਕੋਰੋਨਾ ਕਾਰਨ ਮੌਤ ਹੋਈ । ਕਿੰਨੇ ਮੂਹਰਲੀ ਕਤਾਰ ਦੇ ਸਿੱਖ ਸਿਹਤ ਕਰਮੀਆਂ ਦੀ ਮੌਤ ਹੋਈ, ਇਸ ਲਈ ਸਿੱਖਾਂ ਦੀ ਕੋਈ ਗਿਣਤੀ ਨਹੀਂ ਹੈ । ਏਨਾ ਕੁਝ ਹੋਣ ਦੇ ਬਾਵਜੂਦ 2021 ਦੀ ਜਨਗੰਨਣਾ ਦੇ ਖਰੜੇ 'ਚ ਸਿੱਖਾਂ ਦਾ ਵੱਖਰਾ ਖਾਨਾ ਨਹੀਂ ਹੈ । ਇਸ ਦੇ ਜਵਾਬ 'ਚ ਮੰਤਰੀ ਕੋਲੇ ਸਮਿੱਥ ਨੇ ਕਿਹਾ ਕਿ ਸਿੱਖਾਂ ਬਾਰੇ ਬਹੁਤ ਗੱਲ ਹੋਈ ਹੈ, ਉਨ੍ਹਾਂ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਤੇ ਤਨਮਨਜੀਤ ਸਿੰਘ ਢੇਸੀ ਵਲੋਂ ਉਠਾਏ ਮਸਲੇ ਦੀ ਵੀ ਗੱਲ ਕਹੀ । ਪਰ ਉਨ੍ਹਾਂ ਕਿਹਾ ਕਿ ਪਿਛਲੀ ਮਰਦਮਸ਼ੁਮਾਰੀ ਮੌਕੇ 92 ਫ਼ੀਸਦੀ ਧਰਮ ਵਾਲ ਖਾਨੇ ਦਾ ਜਵਾਬ ਦਿੰਦੇ ਹਨ ਪਰ ਉਨ੍ਹਾਂ ਇਸ ਸਵਾਲ ਦਾ ਸਪਸ਼ਟ ਜਵਾਬ ਨਹੀਂ ਦਿੱਤਾ । ਜੌਹਨ ਸਪੈਲਰ ਤੋਂ ਇਲਾਵਾ 4 ਹੋਰ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ, ਇਕ ਡੀ. ਯੂ. ਪੀ., ਇਕ ਲਿਬਰਲ ਡੈਮੋਕ੍ਰੇਟਿਕ ਪਾਰਟੀ ਅਤੇ ਇਕ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਨੇ ਸਿੱਖਾਂ ਦੇ ਹੱਕ 'ਚ ਅਵਾਜ਼ ਉਠਾਈ । ਲੇਕਨ ਅਖੀਰ ਜਨਗਣਨਾ ਦੇ ਖਰੜੇ ਨੂੰ ਬਿਨਾ ਵੋਟਾਂ ਦੇ ਹੀ ਪਾਸ ਕਰ ਦਿੱਤਾ ਗਿਆ । ਜਿਸ ਦੀ ਅਗਲੀ ਕਾਰਵਾਈ ਉਪਰਲੇ ਸਦਨ 'ਚ ਹੋਵੇਗੀ ਤੇ ਬਾਅਦ ਵਿਚ ਮਹਾਰਾਣੀ ਦੀ ਮੋਹਰ ਲੱਗਣ ਨਾਲ ਇਹ ਬਿੱਲ ਦੇ ਰੂਪ 'ਚ ਤਿਆਰ ਹੋ ਜਾਵੇਗਾ ।  ਸਿੱਖਾਂ ਦੇ ਵੱਖਰੇ ਖਾਨੇ ਲਈ 20 ਵਰਿਆ ਤੋਂ ਜੱਦੋ ਜਹਿਦ ਕਰਦੀ ਆ ਰਹੀ ਸਿੱਖ ਫੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਹੁਣ ਸਿੱਖਾਂ ਕੋਲ ਸਿਰਫ ਅਦਾਲਤ ਦਾ ਰਸਤਾ ਹੀ ਬਚਿਆ ਹੈ ਤੇ ਅਸੀਂ ਅਦਾਲਤੀ ਕਾਰਵਾਈ ਲਈ ਤਿਆਰ ਹਾਂ । 

ਯੂਕੇ ਵਿਚ ਸੰਸਾਰ ਜੰਗ ਦੇ ਹਜ਼ਾਰਾਂ ਭਾਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਫੋਟੋ:- 1.ਵੱਡੀ ਲੜਾਈ ਸਮੇ ਲੰਡਨ ਉਪਰ ਬੰਬਬਾਰੀ ਦਾ ਦਿਰਸ

2.ਮਹਾਰਾਣੀ ਦੀ ਲੜਾਈ ਸਮੇ ਅਤੇ ਅੱਜ ਦੀ ਫੋਟੋ

3.ਸਿੱਖ ਸੋਲਜਰਾ ਦੀ ਫੋਟੋ

ਲੰਡਨ,  ਮਈ 2020 -(ਜਨ ਸ਼ਕਤੀ ਨਿਊਜ )-

ਯੂਕੇ ਵਿਚ ਅੱਜ ਸੰਸਾਰ ਜੰਗ-2 ਦੇ ਖ਼ਾਤਮੇ ਦੀ 75ਵੀਂ ਵਰ੍ਹੇਗੰਢ ਮਨਾਈ ਗਈ। ‘ਵਿਕਟਰੀ ਆਫ਼ ਯੂਰੋਪ’ ਦਿਹਾੜੇ ਮੌਕੇ ਬਰਤਾਨਵੀ ਫ਼ੌਜ ਦਾ ਹਿੱਸਾ ਬਣ ਕੇ ਲੜੇ 87,000 ਭਾਰਤੀ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਬ੍ਰਿਟਿਸ਼ ਰਾਜ ਦੌਰਾਨ 1940 ਵਿਚ ਲੱਖਾਂ ਭਾਰਤੀ ਫ਼ੌਜੀਆਂ ਨੇ ਸੰਸਾਰ ਜੰਗ ਲੜੀ ਤੇ ਇਹ ਇਤਿਹਾਸ ਵਿਚ ਹੁਣ ਤੱਕ ਸਭ ਤੋਂ ਵੱਡੀ ਵਾਲੰਟੀਅਰ ਫ਼ੌਜ ਵਜੋਂ ਦਰਜ ਹੈ। ‘ਕਾਮਨਵੈਲਥ ਵਾਰ ਗ੍ਰੇਵਜ਼ ਕਮਿਸ਼ਨ’ ਨੇ ਕਿਹਾ ਕਿ ਰਾਸ਼ਟਰਮੰਡਲ ਦੇਸ਼ਾਂ ਵਿਚੋਂ ਲੱਖਾਂ ਲੋਕਾਂ ਨੇ ਬਰਤਾਨਵੀ ਫ਼ੌਜ ਲਈ ਜ਼ਮੀਨ, ਪਾਣੀ ਤੇ ਹਵਾ ਵਿਚ ਸੰਸਾਰ ਜੰਗ ਲੜੀ। ਕਮਿਸ਼ਨ ਨੇ ਕਰੋਨਾਵਾਇਰਸ ਲੌਕਡਾਊਨ ਦੌਰਾਨ ਇਕ ਡਿਜੀਟਲ ਮੁਹਿੰਮ ਚਲਾਈ ਤੇ ਲੋਕਾਂ ਨੂੰ ਸ਼ਹੀਦਾਂ ਨੂੰ ਸਿਜਦਾ ਕਰਨ ਵਾਲੀ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਬੇਨਤੀ ਕੀਤੀ। ਮਹਾਰਾਣੀ ਵਲੋਂ ਉਸ ਸਮੇ ਸ਼ਹੀਦੀ ਪੌਣ ਵਾਲਿਆ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲੋਕਾਂ ਦੇ ਨਾਂ ਤੇ ਸੰਦੇਸ਼ ਵੀ ਦਿੱਤਾ ਗਿਆ।

ਯੂ ਕੇ ਸਰਕਾਰ ਨੂੰ ਤਾਲਾਬੰਦੀ ਦੀ ਸਲਾਹ ਦੇਣ ਵਾਲੇ ਵਿਗਿਆਨੀ ਵਲੋਂ ਅਸਤੀਫ਼ਾ

ਅਸਤੀਫਾ ਦੇਣ ਦਾ ਕਾਰਨ ਤਾਲਾਬੰਦੀ ਦੁਰਾਨ ਆਪਣੀ ਪ੍ਰੇਮਿਕਾ ਨੂੰ ਮਿਲਣਾ ਦੱਸਿਆ ਜਾ ਰਿਹਾ ਹੈ

ਮਾਨਚੈਸਟਰ, ਮਈ 2020 (ਗਿਆਨੀ ਅਮਰੀਕ ਸਿੰਘ ਰਾਠੌਰ)-ਕੋਵਿਡ 19 ਦੇ ਸਬੰਧ ਵਿਚ ਬਰਤਾਨਵੀ ਸਰਕਾਰ ਨੂੰ ਤਾਲਾਬੰਦੀ ਕਰਨ ਦੀ ਸਲਾਹ ਦੇਣ ਵਾਲੇ ਵਿਗਿਆਨੀ ਨੀਲ ਫਰਗੂਸਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ।ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੀ ਸਲਾਹਕਾਰ ਕਮੇਟੀ ਵਿਚ ਸ਼ਾਮਿਲ ਨੀਲ ਨੇ ਆਪਣੀ ਪ੍ਰੇਮਿਕਾ ਨੂੰ ਮਿਲਣ ਦੇ ਚੱਕਰ 'ਚ ਨਿਯਮਾਂ ਦੀ ਉਲੰਘਣਾ ਕਰਦਿਆਂ ਉਸ ਨੂੰ ਆਪਣੇ ਘਰ ਆਉਣ ਦੀ ਇਜਾਜ਼ਤ ਦਿੱਤੀ । ਇੰਪੀਰੀਅਲ ਕਾਲਜ ਵਿਚ ਮਹਾਂਮਾਰੀ ਫੈਲਾਉਣ ਵਾਲੇ ਰੋਗਾਂ ਦੇ ਮਾਹਿਰ ਵਜੋਂ ਕੰਮ ਕਰਨ ਵਾਲੇ ਪ੍ਰੋ: ਨੀਲ ਨੇ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਜੇ ਤਾਲਾਬੰਦੀ ਨਾ ਕੀਤੀ ਗਈ ਤਾਂ ਯੂ. ਕੇ. 'ਚ 5 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ, ਜਿਸ ਤੋਂ ਬਾਅਦ 23 ਮਾਰਚ ਨੂੰ ਦੇਸ਼ ਵਿਚ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਸੀ । 51 ਸਾਲਾ ਨੀਲ ਦੀ 38 ਸਾਲਾ ਵਿਆਹੁਤਾ ਪ੍ਰੇਮਿਕਾ ਐਨਟੋਨੀਆ ਸਟਾਟਸ ਆਪਣੇ ਪਤੀ ਅਤੇ ਦੋ ਬੱਚਿਆਂ ਸਮੇਤ ਦੱਖਣੀ ਲੰਡਨ ਵਿਚ ਰਹਿੰਦੀ ਹੈ, ਉਹ ਤਾਲਾਬੰਦੀ ਦੌਰਾਨ 30 ਮਾਰਚ ਤੇ 8 ਅਪ੍ਰੈਲ ਨੂੰ ਦੋ ਵਾਰ ਪ੍ਰੋ: ਨੀਲ ਫਰਗੂਸਨ ਨੂੰ ਮਿਲਣ ਲਈ ਆਈ ਸੀ ।

ਬਰਮਿੰਘਮ ਦੇ ਸ਼ਹਿਰ ਸਮੈਦਿਕ 'ਚ ਪੰਜਾਬੀ ਦਾ ਕਤਲ

ਬਰਮਿੰਘਮ,ਮਈ 2020 -(ਗਿਆਨੀ ਰਾਵਿਦਾਰਪਾਲ ਸਿੰਘ )-

ਯੂ ਕੇ. ਦੇ ਸ਼ਹਿਰ ਸਮੈਦਿਕ ਵਿਖੇ ਇਕ ਪੰਜਾਬੀ ਵਿਅਕਤੀ ਜਗਦੇਵ ਸਿੰਘ ਲੱਲੀ ਦਾ ਕਤਲ ਕਰ ਦਿੱਤਾ ਗਿਆ | ਜਿਸ ਦੀ ਪਹਿਚਾਣ ਜਨਤਕ ਕਰਦਿਆਂ ਪੁਲਿਸ ਨੇ ਕਿਹਾ ਕਿ 38 ਸਾਲਾ ਜਗਦੇਵ, ਜਿਸ ਦਾ ਕੋਈ ਪੱਕਾ ਪਤਾ ਨਹੀਂ ਹੈ, ਦੇ ਸਿਰ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਸਨ । ਪੁਲਿਸ ਅਨੁਸਾਰ ਜਗਦੇਵ 'ਤੇ 14 ਅਪ੍ਰੈਲ ਨੂੰ ਹਮਲਾ ਕੀਤਾ ਗਿਆ ਸੀ ਤੇ ਕਿਸੇ ਵਿਅਕਤੀ ਵਲੋਂ ਸੂਚਿਤ ਕਰਨ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿਚ ਸਮੈਦਿਕ ਦੀ ਟੌਲਗੇਟ ਸ਼ਾਪਿੰਗ ਸੈਂਟਰ ਦੇ ਨਜ਼ਦੀਕ ਇਕ ਗਲੀ ਵਿਚੋਂ ਸਥਾਨਿਕ ਹਸਪਤਾਲ ਲਿਜਾਇਆ ਗਿਆ ।ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਬੀਤੇ ਸ਼ੁੱਕਰਵਾਰ ਉਸ ਦੀ ਮੌਤ ਹੋ ਗਈ । ਪੁਲਿਸ ਨੇ ਇਸ ਮਾਮਲੇ ਵਿਚ ਐਸ਼ਲੇ ਪੇਸ ਨਾਂਅ ਦੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਅਤੇ ਜਿਸ ਨੂੰ ਵੁਲਵਰਹੈਂਪਟਨ ਕਰਾਊਨ ਅਦਾਲਤ 'ਚ 25 ਮਈ ਨੂੰ ਪੇਸ਼ ਕੀਤਾ ਜਾਵੇਗਾ । ਜਗਦੇਵ ਲੱਲੀ ਪਿੱਛੇ ਪੰਜਾਬ ਦੇ ਨਕੋਦਰ ਤਹਿਸੀਲ ਦੇ ਪਿੰਡ ਟਾਹਲੀ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ।

ਸੰਸਦ ਮੈਂਬਰ ਢੇਸੀ ਨੇ ਰੱਖਿਆ ਮੰਤਰੀ ਕੋਲ ਉਠਾਇਆ ਵਿਦੇਸ਼ਾਂ 'ਚ ਫਸੇ ਯੂ ਕੇ ਵਸਿਆ ਦਾ ਮਸਲਾ

 

ਲੰਡਨ,  ਮਈ 2020 - ( ਗਿਆਨੀ ਰਾਵਿਦਾਰਪਾਲ ਸਿੰਘ)- ਬ੍ਰਿਟਿਸ਼ ਦੀ ਸੰਸਦ ਦੇ ਕੰਮ ਕਾਜ ਖੁੱਲ੍ਹਣ ਤੋਂ ਬਾਅਦ ਵੱਖ-ਵੱਖ ਸੰਸਦੀ ਕਮੇਟੀਆਂ ਦੀਆਂ ਵੀਡੀਓ ਮੀਟਿੰਗਾਂ ਵੀ ਸ਼ੁਰੂ ਹੋ ਚੁੱਕੀਆਂ ਹਨ, ਅਜਿਹੇ ਵਿਚ ਹੀ ਯੂ. ਕੇ. ਦੇ ਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਰੱਖਿਆ ਮੰਤਰੀ ਨੂੰ ਭਾਰਤ ਸਮੇਤ ਹੋਰਨਾਂ ਦੇਸ਼ਾਂ 'ਚ ਫਸੇ ਬਰਤਾਨਵੀ ਨਾਗਰਿਕਾਂ ਨੂੰ ਘਰ ਵਾਪਸ ਲਿਆਉਣ ਲਈ ਸਰਕਾਰ ਵਲੋਂ ਕੀਤੇ ਕੰਮਾਂ ਦੀ ਮੱਠੀ ਚਾਲ ਬਾਰੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਜਰਮਨੀ ਸਰਕਾਰ ਵਲੋਂ ਜਿੰਨੇ ਸਮੇਂ 'ਚ 60,000 ਲੋਕਾਂ ਨੂੰ ਵਾਪਸ ਲਿਆਂਦਾ ਗਿਆ, ਉਨੇ ਸਮੇਂ 'ਚ ਬਰਤਾਨੀਆ ਨੇ ਸਿਰਫ 5000 ਲੋਕਾਂ ਨੂੰ ਵੀ ਵਾਪਸ ਲਿਆਂਦਾ। ਜਿਸ ਦੇ ਜਵਾਬ 'ਚ ਮੰਤਰੀ ਨੇ ਸਰਕਾਰ ਵਲੋਂ ਕੀਤੇ ਜਾਂਦੇ ਯਤਨਾਂ ਤੋਂ ਜਾਣੂ ਕਰਵਾਇਆ। ਇਥੇ ਇਹ ਵੀ ਦੱਸਣ ਯੋਗ ਹੈ ਕੇ ਪਹਿਲਾਂ ਵੀ ਤਨਮਨਜੀਤ ਸਿੰਘ ਢੇਸੀ ਅਤੇ ਹੋਰ ਲੇਬਰ ਪਾਰਟੀ ਸੰਸਦ ਮੈਂਬਰ ਵਲੋਂ ਚੁੱਕੇ ਸਵਾਲਾਂ ਨਾਲ ਹੀ ਇਹ ਘਰ ਵਾਪਸੀ ਦਾ ਕੰਮ ਚਾਲੂ ਹੋਇਆ ਸੀ।

ਭਾਰਤੀ ਦੇ ਕਤਲ ਮਾਮਲੇ ’ਚ ਦੋ ਗ੍ਰਿਫ਼ਤਾਰ

ਲੰਡਨ, ਮਈ 2020 -(ਏਜੰਸੀ)-
ਬਰਤਾਨੀਆ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੇ ਕਤਲ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਲਜੀਤ ਸਿੰਘ (37) ਨਾਂ ਦੇ ਵਿਅਕਤੀ ਦੀ ਲਾਸ਼ ਮੈਟਰੋਪੋਲੀਟਨ ਪੁਲੀਸ ਨੂੰ 25 ਅਪਰੈਲ ਨੂੰ ਪੱਛਮੀ ਲੰਡਨ ਦੇ ਐਲੇਵੇਜ਼ ’ਚ ਮਿਲੀ ਸੀ। ਉਹ ਲੰਡਨ ਦੇ ਹਾਇਸ ਇਲਾਕੇ ਦਾ ਰਹਿਣ ਵਾਲਾ ਸੀ। ਪੁਲੀਸ ਨੇ ਦੱਸਿਆ ਕਿ ਇਸ ਕਤਲ ਮਾਮਲੇ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਦੋਵਾਂ ਵਿਅਕਤੀਆਂ ਦੀ ਉਮਰ 20 ਤੇ 24 ਸਾਲ ਹੈ। ਇਨ੍ਹਾਂ ਦੋਵਾਂ ਨੂੰ ਕਤਲ ਮਾਮਲੇ ’ਚ ਸ਼ੱਕ ਦੇ ਆਧਾਰ ’ਤੇ ਫੜਿਆ ਗਿਆ ਹੈ ਤੇ ਦੋਵਾਂ ਨੂੰ ਪੱਛਮੀ ਲੰਡਨ ਥਾਣੇ ’ਚ ਹਿਰਾਸਤ ’ਚ ਰੱਖਿਆ ਹੋਇਆ ਹੈ।  

ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ NHS ਦੇ ਯੋਧਿਆਂ ਲਈ 500 ਮੀਲ ਤੁਰਨ ਦਾ ਫੈਸਲਾ

ਹਰ ਰੋਜ ਤਕਰੀਬਨ ਕਰਦਾ ਹੈ 8 ਮੀਲ ਦੀ ਦੂਰੀ ਤਹਿ

50 ਹਜਾਰ ਪੌਂਡ ਇਕੱਠੇ ਕਰਨ ਦਾ ਟੀਚਾ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ )-

ਪੰਜਾਬੀਆਂ ਦਾ ਮਾਣ ਕੁਲਵੰਤ ਸਿੰਘ ਧਾਲੀਵਾਲ ਤੇ ਉਸ ਦੀ ਪੂਰੀ ਟੀਮ ਨੇ ਯੂ ਕੇ  ਚ ਕੋਰੋਨਾ ਵਾਇਰਸ  ਮਹਾਮਾਰੀ  ਦੁਰਾਨ ਮੂਹਰਲੀ ਕਤਾਰ ਵਿਚ ਕੰਮ ਕਰਨ ਵਾਲੇ ਕਾਮਿਆਂ ਲਈ ਚੁੱਕਿਆ ਬੀੜਾ। ਪਿਛਲੇ ਕਈ ਦਿਨਾਂ ਤੋ ਦੁਨੀਆ ਵਿਚ ਵਰਲਡ ਕੈਂਸਰ ਕੇਅਰ ਦੀ ਪੂਰੀ ਟੀਮ ਜਿਥੇ ਵੀ ਸਮਾਂ ਮਿਲੇ ਉਹ ਇਹਨਾਂ NHS ਦੇ ਕਾਮਿਆਂ ਲਈ ਪੈਸੇ ਇਕੱਠੇ ਕਰਨ ਲਈ ਦੌੜਦੇ ਜਾ ਪੈਦਲ ਚਲਦੇ ਹਨ ।ਇਸੇ ਤਰਾਂ ਕੁਲਵੰਤ ਸਿੰਘ ਧਾਲੀਵਾਲ ਵੀ ਹਰ ਰੋਜ ਤਕਰੀਬਨ 8 ਤੋਂ 10 ਮੀਲ ਦਾ ਪੈਦਲ ਸਫ਼ਰ ਕਰਦੇ ਹਨ ਅਤੇ ਲੋਕਾਂ ਵਿੱਚ NHS ਦੇ ਕਾਮਿਆਂ ਪ੍ਰਤੀ ਜਾਗਰੂਕ ਕਰਦੇ ਹਨ।ਉਹਨਾਂ ਆਪਣੇ ਆਪ ਲਈ ਇਹ ਟਾਰਗਿਟ ਸੰਥਾਪਤ ਕੀਤੇ ਹੈ ਕੇ ਓਹ 500 ਮੀਲ ਚੱਲ ਕੇ 50 ਹਜਾਰ ਪੌਂਡ ਇਕੱਠਾ ਕਰਕੇ ਦੇਣਗੇ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਲੈਕੇ ਜਿਥੇ ਸਾਨੂੰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਸਖਤ ਮਾਪਦੰਡ ਦਾ ਪਾਲਣ ਕਰਨਾ ਪੈ ਰਿਹਾ ਹੈ ਓਥੇ ਸਾਡੀਆਂ ਨੈਸ਼ਨਲ ਹੈਲਥ ਲਈ ਕੰਮ ਕਰਨ ਵਾਲੇ ਸਾਰੇ ਹੀ ਵਰਕਰ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਸਾਡੇ ਬਚਾ ਵਿੱਚ ਦਿਨਪੁਰ ਰਾਤ ਇੱਕ ਕਰ ਰਹੇ ਹਨ ਹੁਣ ਸਾਡਾ ਫਰਜ ਬਣਦਾ ਹੈ ਕੇ ਅਸੀਂ ਵੀ ਉਹਨਾਂ ਲਈ ਆਪਣਾ ਯੋਗਦਾਨ ਪਾਈਏ ।ਉਹਨਾਂ ਸਭ ਨੂੰ ਵਰਲਡ ਕੈਂਸਰ ਕੇਅਰ ਕੋਲ ਆਪਣੇ ਦਸਵੰਧ ਦੇਣ ਲਈ ਬੇਨਤੀ ਕੀਤੀ। ਦਸਵੰਧ ਦੇਣ ਲਈ ਅਤੇ ਹੋਰ ਜਾਣਕਾਰੀ ਲਈ ਫੋਨ ਕੁਲਵੰਤ ਸਿੰਘ ਧਾਲੀਵਾਲ ਨੰਬਰ 00447947315461

ਯੂ. ਕੇ. ਦੀਆਂ ਚਾਰਟਡ ਉਡਾਣਾਂ ਮੌਕੇ ਪ੍ਰੇਸ਼ਾਨੀਆਂ ਆ ਰਹੀਆਂ ਹਨ-ਸਾਬਕਾ ਮੇਅਰ ਗਿੱਲ

 

ਲੰਡਨ, ਮਈ 2020 - ( ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਾਵਿਦਾਰਪਾਲ ਸਿੰਘ)- ਬਰਤਾਨਵੀ ਸਰਕਾਰ ਵਲੋਂ ਪੰਜਾਬ 'ਚ ਫਸੇ ਪੰਜਾਬੀਆਂ ਨੂੰ ਵਾਪਸ ਯੂ.ਕੇ. ਲਿਆਉਣ ਲਈ ਭਾਵੇਂ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਇਸ ਦੌਰਾਨ ਵੀ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਬੈਡਫੋਰਡ ਦੇ ਸਾਬਕਾ ਮੇਅਰ ਬਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਘਰ ਤੋਂ ਅੰਮ੍ਰਿਤਸਰ ਤੱਕ ਆਉਣ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਬ੍ਰਿਟਿਸ਼ ਦੂਤਾਵਾਸ ਦਿੱਲੀ ਨੂੰ ਲਿਖੇ ਪੱਤਰ ਵਿਚ ਸਾਰੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ ਉਸ ਨੂੰ ਨਿੱਜੀ ਟੈਕਸੀ ਰਾਹੀਂ ਹਵਾਈ ਅੱਡੇ 'ਤੇ ਪਹੁੰਚਣਾ ਪਿਆ, ਪੰਜਾਬ ਬੰਦ ਹੋਣ ਕਰਕੇ ਉਨ੍ਹਾਂ ਦੀ ਖੁਦ ਦੀ ਅਤੇ ਟੈਕਸੀ ਵਾਲੇ ਦੀ ਜਾਨ ਵੀ ਜੋਖ਼ਮ ਵਿਚ ਪਈ। ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਮੀ 4 ਵਜੇ ਉਨ੍ਹਾਂ ਦੇ ਪਿੰਡ ਖੁਸ਼ਹਾਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਚੁੱਕਣਾ ਸੀ, ਪਰ ਕੋਈ ਵੀ ਨਾ ਪਹੁੰਚਿਆ ਅਤੇ ਜਦ ਵਾਰ ਵਾਰ ਫੋਨ ਕੀਤਾ ਤਾਂ ਉਨ੍ਹਾਂ ਨੂੰ 7:30 ਵਜੇ ਖੁਦ ਅੰਮ੍ਰਿਤਸਰ ਆਉਣ ਦਾ ਸੁਝਾਅ ਦਿੱਤਾ ਗਿਆ। ਪਰ ਜਦ ਉਹ ਹਵਾਈ ਅੱਡੇ 'ਤੇ ਮੁਸ਼ਕਿਲ ਨਾਲ ਪਹੁੰਚੇ ਤਾਂ ਉਨ੍ਹਾਂ ਸ਼ਾਮੀ 9:09 ਵਜੇ ਇਕ ਈਮੇਲ ਵੇਖੀ, ਜਿਸ ਵਿਚ ਉਨ੍ਹਾਂ ਤੋਂ ਪਤਾ ਪੁੱਛਿਆ ਗਿਆ ਸੀ ਤੇ ਹੋਰ ਟੈਕਸੀ ਦੇ ਪ੍ਰਬੰਧ ਕਰ ਲਏ ਜਾਣ ਬਾਰੇ ਕਿਹਾ ਗਿਆ ਸੀ। ਗਿੱਲ ਨੇ ਕਿਹਾ ਕਿ ਉਹ ਪਹਿਲਾਂ ਹੀ ਇਕ ਟਿਕਟ ਦਾ ਨੁਕਸਾਨ ਕਰਵਾ ਚੁੱਕੇ ਸਨ ਅਤੇ ਦੂਜੀ ਵਾਰ ਉਨ੍ਹਾਂ 537 ਪੌਂਡ ਦੀ ਨਵੀਂ ਟਿਕਟ ਖਰੀਦੀ। ਗਿੱਲ ਨੇ ਕਿਹਾ ਕਿ ਲੋਕ ਬਹੁਤ ਤੰਗ ਪ੍ਰੇਸ਼ਾਨ ਹਨ ਅਤੇ ਅਜਿਹੇ ਮੌਕੇ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਅਤੇ ਲੋਕਾਂ ਨੂੰ ਹੋਰ ਪ੍ਰੇਸ਼ਾਨ ਹੋਣ ਤੋਂ ਬਚਾਉਣ ਲਈ ਯਤਨ ਕਰੇ।  

 

ਯੂ. ਕੇ. 'ਚ ਮੌਤਾਂ ਦੀ ਗਿਣਤੀ ਵਿੱਚ ਆਈ ਕਮੀ

ਲਾਕਡਾਉਨ ਨੂੰ ਸਮਜੀਆ ਜਾਂਦਾ ਹੈ ਸਫਲਤਾ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਯੂ.ਕੇ. 'ਚ ਪਿਛਲੇ ਦੋ ਦਿਨਾਂ ਤੋਂ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ 'ਚ ਕਮੀ ਹੋਣ ਕਾਰਨ ਯੂ.ਕੇ. ਵਾਸੀਆਂ ਨੂੰ ਕੁਝ ਸੁੱਖ ਦਾ ਸਾਹ ਆਇਆ ਹੈ। ਯੂ.ਕੇ. ਸਰਕਾਰ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਤਾਲਾਬੰਦੀ ਅਤੇ ਘਰਾਂ ਵਿਚ ਰਹਿਣ ਦੀਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਕਰਕੇ ਇਥੋਂ ਦੇ ਹਾਲਾਤ ਹੁਣ ਕਾਫੀ ਸੁਧਰਦੇ ਨਜ਼ਰ ਆ ਰਹੇ ਹਨ । ਪਰ ਦੂਜੇ ਪਾਸੇ ਯੂ.ਕੇ. ਦੇ ਚੀਫ ਮੈਡੀਕਲ ਅਫਸਰ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਲੋਕਾਂ ਨੂੰ  ਸਮੇਂ 'ਤੇ ਦਿੱਤੀਆਂ ਜਾਣ ਵਾਲੀਆਂ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਜ਼ਿੰਮੇਵਾਰੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣੀ ਪਵੇਗੀ, ਕਿਉਂਕਿ ਕੋਰੋਨਾ ਠੰਢੇ ਮਹੀਨਿਆਂ ਵਿਚ ਤੇਜ਼ੀ ਨਾਲ ਫੈਲ ਸਕਦਾ ਹੈ । ਪ੍ਰੋਫੈਸਰ ਕ੍ਰਿਸ ਵਿੱਟੀ ਨੇ ਕਿਹਾ ਕਿ ਸੰਭਾਵਤ ਤੌਰ 'ਤੇ ਇਹ ਵਾਇਰਸ ਠੰਢੇ ਮਹੀਨਿਆਂ ਦੌਰਾਨ ਤੇਜ਼ੀ ਨਾਲ ਫੈਲ ਸਕਦਾ ਹੈ, ਜੋ ਐੱਨ. ਐੱਚ. ਐੱਸ. ਲਈ ਹੁਣ ਨਾਲੋਂ ਜ਼ਿਆਦਾ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ ਹਾਲਾਂਕਿ, ਉਸ ਨੇ ਇਹ ਵੀ ਕਿਹਾ ਕਿ ਸਰਦੀਆਂ ਦੇ ਆਉਣ ਤੱਕ ਤਾਲਾਬੰਦੀ ਅਤੇ ਹੋਰ ਉਪਾਵਾਂ ਕਰਕੇ ਵਾਇਰਸ ਦੇ ਖਤਮ ਹੋਣ ਦੀ ਸੰਭਾਵਨਾ ਹੈ।

ਹੈਰੀ ਪੋਟਰ ਲਿਖਣ ਵਾਲੀ  ਰੋਿਲੰਗ ਵਲੋਂ ਕਰੀਬ ਸਾਢੇ 9 ਕਰੋੜ ਦਾ ਰੁਪਏ ਵੱਡਾ ਦਾਨ

ਮਾਨਚੈਸਟਰ, ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-  ਪ੍ਰਸਿੱਧ ਨਾਟਕ 'ਹੈਰੀ ਪੋਟਰ' ਦੀ ਲੇਖਿਕਾ ਜੇ.ਕੇ. ਰੋਲਿੰਗ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਬੇਘਰੇ ਤੇ ਘਰੇਲੂ ਹਿੰਸਾ ਦੇ ਪੀੜਤ ਲੋਕਾਂ ਦੀ ਮਦਦ ਲਈ 10 ਲੱਖ ਪੌਡ (ਕਰੀਬ ਸਾਢੇ 9 ਕਰੋੜ ਰੁਪਏ) ਦੋ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ। 54 ਸਾਲਾ ਲੇਖਿਕਾ ਨੇ 'ਬੈਟਲ ਆਫ਼ ਹੌਗਵਾਟਰਸ' ਦੀ 22ਵੀਂ ਵਰ੍ਹੇਗੰਢ ਮੌਕੇ ਕਿਹਾ ਕਿ ਉਹ ਇਸ ਦੇ ਸਨਮਾਨ 'ਚ ਉਕਤ ਰਾਸ਼ੀ ਦਾਨ ਕਰ ਰਹੀ ਹੈ । ਰੋਲਿੰਗ ਦੇ ਪਤੀ ਨੇਲ ਮੁਰੀ ਡਾਕਟਰ ਹਨ¢ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ 3 ਮੈਂਬਰ ਮੂਹਰਲੀ ਕਤਾਰ 'ਚ ਕੰਮ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰੋਲਿੰਗ 'ਚ ਕੋਵਿਡ-19 ਦੇ ਲੱਛਣ ਦਿਸੇ ਸਨ ਪਰ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ।

ਸਿੱਖ ਡਾਕਟਰਾਂ ਵੱਲੋਂ ਫਰੰਟਲਾਈਨ ਤੋਂ ਹਟਾਉਣ ਖ਼ਿਲਾਫ਼ ਮੁਹਿੰਮ ਚਾਲੂ

ਲੰਡਨ ,ਮਈ 2020 -(ਏਜੰਸੀ )- ਬਰਤਾਨੀਆ ਦੇ ਸਿੱਖ ਡਾਕਟਰਾਂ ਨੇ ਜਬਰੀ ਦਾੜ੍ਹੀ ਸਾਫ਼ ਕਰਵਾਉਣ ਦੇ ਕੌਮੀ ਸਿਹਤ ਸੇਵਾ ਦੇ ਫ਼ੈਸਲੇ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੈ। ਕੌਮੀ ਸਿਹਤ ਸੇਵਾ ਦੇ ਆਦੇਸ਼ ਅਨੁਸਾਰ ਵੱਖ-ਵੱਖ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ ਉਨ੍ਹਾਂ ਡਾਕਟਰਾਂ ਨੂੰ ਫਰੰਟਲਾਈਨ ਡਿਊਟੀ ਤੋਂ ਇਸ ਕਰ ਕੇ ਹਟਾ ਦਿੱਤਾ ਗਿਆ ਹੈ ਕਿ ਉਨ੍ਹਾਂ ਦਾੜ੍ਹੀ ਸਾਫ਼ ਕਰਨ ਤੋਂ ਇਨਕਾਰ ਕਰ ਦਿੱਤਾ।

ਸਿੱਖ ਡਾਕਟਰਜ਼ ਐਸੋਸੀਏਸ਼ਨ ਅਨੁਸਾਰ ਘੱਟੋ ਘੱਟ ਪੰਜ ਸਿੱਖ ਡਾਕਟਰਾਂ ਨੂੰ ਹਸਪਤਾਲਾਂ 'ਚ ਫਰੰਟਲਾਈਨ ਡਿਊਟੀ ਤੋਂ ਇਸ ਕਰ ਕੇ ਹਟਾ ਦਿੱਤਾ ਗਿਆ ਕਿਉਂਕਿ ਉਨ੍ਹਾਂ ਦਾੜ੍ਹੀ ਸਾਫ਼ ਕਰਨ ਤੋਂ ਇਨਕਾਰ ਕਰ ਦਿੱਤਾ। ਅਜਿਹਾ ਕੌਮੀ ਸਿਹਤ ਸੇਵਾ ਦੇ ਨਵੇਂ ਕਥਿਤ 'ਫਿੱਟ ਟੈਸਟ' ਦੀ ਸ਼ਰਤ ਨੂੰ ਲੈ ਕੇ ਕੀਤਾ ਗਿਆ ਹੈ। ਸਿੱਖ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਪੰਜ ਡਾਕਟਰ ਸਾਡੇ ਸੰਪਰਕ ਵਿਚ ਹਨ ਤੇ ਮੁੱਖ ਡਿਊਟੀ ਤੋਂ ਲਾਂਭੇ ਕਰਨ 'ਤੇ ਤਣਾਅ 'ਚ ਹਨ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਸਮੱਸਿਆ ਵਿਸ਼ੇਸ਼ 'ਫੇਸੀਅਲ ਪ੍ਰਰੋਟੈਕਟਿਵ ਮਾਸਕ' ਦੀ ਕਮੀ ਕਾਰਨ ਆਈ ਹੈ ਜੋਕਿ ਆਈਸੀਯੂ ਵਿਚ ਵਰਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜਾਂ ਡਾਕਟਰਾਂ ਦੀ ਸਮੱਸਿਆ ਦਾ ਹੱਲ ਮਹਿੰਗੀ ਪੇਪਰਜ਼ ਕਿੱਟ ਨਾਲ ਕੀਤਾ ਜਾ ਰਿਹਾ ਹੈ ਕਿ ਜੋਕਿ 1000 ਪੌਂਡ 'ਚ ਮਿਲਦੀ ਹੈ ਤੇ ਦੁਬਾਰਾ ਵਰਤੀ ਜਾ ਸਕਦੀ ਹੈ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਕੌਮੀ ਸਿਹਤ ਸੇਵਾ ਨਾਲ ਤਾਲਮੇਲ ਕਰ ਕੇ ਅਜਿਹੀਆਂ ਮਹਿੰਗੀਆਂ ਕਿੱਟਾਂ ਮੁਹੱਈਆ ਕਰਵਾਉਣ 'ਤੇ ਜ਼ੋਰ ਦੇ ਰਹੀ ਹੈ।

ਸਿੱਖ ਕੌਂਸਲ ਯੂਕੇ, ਸਿੱਖ ਡਾਕਟਰਜ਼ ਐਸੋਸੀਏਸ਼ਨ ਨਾਲ ਮਿਲ ਕੇ ਕੌਮੀ ਸਿਹਤ ਸੇਵਾ ਦੇ ਚੀਫ ਐਗਜ਼ੈਕਟਿਵ ਅਫਸਰ ਸਰ ਸਿਮੋਨ ਸਟੀਵਨਜ਼ ਨਾਲ ਸੰਪਰਕ ਕਰ ਰਹੀ ਹੈ ਤਾਂਕਿ ਭਵਿੱਖ ਵਿਚ ਵਿਸ਼ੇਸ਼ ਕਿੱਟਾਂ ਦੀ ਵੱਡੀ ਮਾਤਰਾ ਵਿਚ ਖ਼ਰੀਦ ਕੀਤੀ ਜਾਵੇ ਤੇ ਸਿੱਖ ਡਾਕਟਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬਿ੍ਟੇਨ ਦੀ ਕੌਮੀ ਸਿਹਤ ਸੇਵਾ ਫਰੰਟਲਾਈਨ 'ਤੇ ਕੰਮ ਕਰਦੇ ਡਾਕਟਰਾਂ ਨੂੰ 'ਫਿਟ ਟੈਸਟ' ਦੇ ਨਾਂ 'ਤੇ ਚਿਹਰੇ ਦੇ ਵਾਲ ਸਾਫ਼ ਕਰਵਾਉਣ ਲਈ ਕਹਿ ਰਹੀ ਹੈ।

ਉਧਰ, ਸਿੱਖ ਕੌਂਸਲ ਦਾ ਕਹਿਣਾ ਹੈ ਕਿ ਦਾੜ੍ਹੀ ਰੱਖਣਾ ਸਿੱਖ ਧਰਮ ਦੀ ਮਰਿਆਦਾ ਨਾਲ ਜੁੜਿਆ ਮੁੱਦਾ ਹੈ ਤੇ ਸਰਕਾਰ 'ਫਿੱਟ ਟੈਸਟ' ਦੇ ਨਾਂ 'ਤੇ ਕਿਸੇ ਸਿੱਖ ਡਾਕਟਰ ਨੂੰ ਦਾੜ੍ਹੀ ਦੇ ਵਾਲ ਸਾਫ਼ ਕਰਵਾਉਣ ਲਈ ਮਜਬੂਰ ਨਹੀਂ ਕਰ ਸਕਦੀ। ਕੌਮੀ ਸਿਹਤ ਸੇਵਾ ਨੇ ਇਸ ਦੌਰਾਨ ਕਿਹਾ ਹੈ ਕਿ ਉਹ ਇਸ ਮਾਮਲੇ ਵਿਚ ਢੁਕਵੇਂ ਕਦਮ ਚੁੱਕ ਰਹੀ ਹੈ। ਬਿ੍ਟੇਨ 'ਚ ਪੀਪੀਈ ਕਿੱਟਾਂ ਦੀ ਕਮੀ ਪਿਛਲੇ ਸਮੇਂ ਤੋਂ ਪਾਈ ਜਾ ਰਹੀ ਹੈ ਤੇ ਕਈ ਐੱਨਜੀਓ ਇਨ੍ਹਾਂ ਦੀ ਪੂਰਤੀ ਲਈ ਫੰਡ ਵੀ ਇਕੱਠੇ ਕਰ ਰਹੇ ਹਨ।

ਐਨ.ਐਚ.ਐਸ. ਨੂੰ 51 ਹਜਾਰ ਪੌਡ ਤੋਂ ਵੱਧ ਦਾ ਯੋਗਦਾਨ ਦੇਵੇਗੀ ਵਰਡਲ ਕੈਂਸਰ ਕੇਅਰ– ਧਾਲੀਵਾਲ, ਉੱਪਲ

ਮਾਨਚੈਸਟਰ/ਯੂ ਕੇ, ਮਈ 2020  ( ਗਿਆਨੀ ਅਮਰੀਕ ਸਿੰਘ ਰਾਠੌਰ )- ਬੀਤੇ ਇਕ ਦਹਾਕੇ ਤੋਂ ਪੰਜਾਬ 'ਚ ਮਨੁੱਖਤਾ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਉਣ ਵਾਲੀ ਸਮੁੱਚੇ ਪੰਜਾਬ ਵਾਸੀਆਂ ਲਈ ਕੈਂਸਰ ਜਾਂਚ ਕੈਂਪ ਲਗਵਾ ਰਹੀ ਅਤੇ ਅੱਜ ਦੇ ਭਿਆਨਕ ਸਮੇ ਦੁਰਾਨ ਪੰਜਾਬ ਅੰਦਰ ਡਾਕਟਰ ਨਰਸ ਏਟ ਪੁਲਿਸ ਲਈ ਵੱਡੇ ਪੱਧਰ ਤੇ ਸੈਂਨਟਾਈਜਰ ਮੁਹਈਆ ਕਰਵਾਉਣ ਵਾਲੀ ਨਾਮੀ ਸਮਾਜ ਸੇਵੀ ਸੰਸਥਾ ਵਰਲਡ ਕੈਂਸਰ ਕੇਅਰ ਵਲੋਂ ਹੁਣ ਕੋਰੋਨਾ ਵਾਇਰਸ ਨਾਲ ਲੜ ਰਹੀ ਯੂ.ਕੇ. ਦੀ ਸਿਹਤ ਸੰਸਥਾ ਐਨ.ਐਚ.ਐਸ.(NHS) ਤੇ ਕੋਵਿਡ-19 ਵੈਕਸੀਨ ਨੂੰ ਬਣਾਉਣ ਵਿਚ ਜੁਟੇ ਸਾਇੰਸਦਾਨਾਂ ਨੂੰ 48 ਲੱਖ ਰੁਪਏ (51000 ਪੌਡ) ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਹੈ । ਸੰਸਥਾ ਦੇ ਕੁਲਵੰਤ ਸਿੰਘ ਧਾਲੀਵਾਲ ਤੇ ਗੁਰਪਾਲ ਸਿੰਘ ਉੱਪਲ ਨੇ ਦੱਸਿਆ ਇਸ ਕਾਰਜ ਲਈ ਧਾਲੀਵਾਲ ਵਲੋਂ 500 ਮੀਲ ਦੌੜਨ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਉਹ ਮਈ-ਜੂਨ ਮਹੀਨੇ 'ਚ ਇਸ ਸੰਕਲਪ ਨੂੰ ਪੂਰਾ ਕਰ ਲੈਣਗੇ । ਯਾਦ ਰਹੇ ਡਾ ਕੁਲਵੰਤ ਸਿੰਘ ਧਾਲੀਵਾਲ ਉਹ ਇਨਸਾਨ ਹਨ ਜਿਨ੍ਹਾਂ ਆਪਣਾ ਜੀਵਨ ਹੀ ਸੱਚੀ ਸੁੱਚੀ ਮੁਨਖਤਾ ਦੀ ਸੇਵਾ ਲੇਖੇ ਲਾਇਆ ਹੋਇਆ ਹੈ।

ਵਾਰਿਗਟਨ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਸੇਵਾ ਨਿਰੰਤਰ ਯਾਰੀ

ਫੋਟੋ:- ਟਰੱਸਟੀ ਸ ਦਲਜੀਤ ਸਿੰਘ ਜੌਹਲ ਅਤੇ ਸਮੂਹ ਸੇਵਾਦਾਰ ਵਾਰਿਗਟਨ ਹਸਪਤਾਲ ਵਿਖੇ ਲੰਗਰ ਪਹਚਾਉਣ ਸਮੇ

ਫੋਟੋ:- ਲੰਗਰ ਦੇ ਪੈਕਟ ਤਿਆਰ ਡੱਬੀਆਂ ਵਿੱਚ

ਵਾਰਿਗਟਨ /ਯੂ ਕੇ,ਮਈ 2020 -(ਗਿਆਨੀ ਅਮਰੀਕ ਸਿੰਘ ਰਾਠੌਰ)-

ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਵਾਰਿਗਟਨ ਲਗਾਤਾਰ 4 ਹਫਤਿਆਂ ਤੋਂ ਸਨਿਚਰਵਾਰ ਅਤੇ ਐਤਵਾਰ ਤਕਰੀਬ 1100 ਦੇ ਕਰੀਬ ਖਾਣੇ ਦੇ ਪੈਕੇਜ ਤਿਆਰ ਕਰਕੇ ਜਿਸ ਵਿੱਚ ਸਬਜ਼ੀ, ਦਾਲ , ਚੌਲ ਅਤੇ ਫਰੂਟ ਸ਼ਾਮਿਲ ਹੈ ਵਾਰਿਗਟਨ ਅਤੇ ਹਿਲਟਨ ਰਨਕੋਰਨ ਦੇ ਹਸਪਤਾਲ ਅੰਦਰ NHS ਦੇ ਕਾਮਿਆਂ ਨੂੰ ਖਾਣਾ ਦਿੰਦਾ ਹੈ। ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਟਰੱਸਟੀ ਸਾਹਿਬਾਨ ਨੇ ਦਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਇਹ ਸੇਵਾ ਵਿੱਚ ਤਕਰੀਬ ਇਸ ਹਫਤੇ 4500 ਤੋਂ ਉਪਰ ਖਾਣੇ ਦੇ ਪੈਕਟ NHS ਨੂੰ ਦਿਤੇ ਜਾ ਚੁੱਕੇ ਹਨ।ਓਹਨਾ ਅੱਗੇ ਦੱਸਿਆ ਕਿ ਬਹੁਤ ਸਾਰੀਆਂ ਸੰਗਤਾਂ ਇਸ ਵਿੱਚ ਸਾਡੀ ਮਦਦ ਕਰ ਰਹੀਆਂ ਹਨ।ਸਾਰੇ ਹੀ ਪ੍ਰਬੰਧਕ ਸਾਹਿਬਾਨ ਦੇ ਅਤਿ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਇਹ ਜੁਮੇਵਾਰੀ ਨਿਭਾ ਰਹੇ ਹਾਂ।ਅੱਜ ਵਾਰਿਗਟਨ ਕੌਂਸਲ ਦੇ ਪਾਰਟੀ ਮੁਖੀ ਰੁਸ ਬੋਰਡਨ ਅਤੇ ਡਿਪਟੀ ਲੀਡਰ ਕੈਥੀ ਮਿਸ਼ਲ ਨੇ ਵੀ ਲੰਗਰ ਸੇਵਾ ਵਿਚ ਹਾਜਰੀਆਂ ਭਰਿਆ ਅਤੇ ਲੰਗਰ ਬਣਾਉਣ ਵਿਚ ਮਦਦ ਕੀਤੀ ਅਤੇ ਪ੍ਰਬੰਧਕਾਂ ਦੀ ਹੌਸਲਾ ਅਫ਼ਜ਼ੀ ਵੀ ਕੀਤੀ।ਓਹਨਾ ਸਮੁੱਚੇ ਵਾਰਿਗਟਨ ਵਾਸੀਆਂ ਵਲੋਂ ਸਿੱਖ ਕਮਿਉਨਿਟੀ ਦਾ ਧੰਨਵਾਦ ਵੀ ਕੀਤਾ। ਉਸ ਸਮੇ ਰੁਸ ਬੋਰਡਨ ਨੇ ਆਖਿਆ ਕਿ ਅਸੀਂ ਸਿੱਖ ਦੇ ਅੱਜ ਇਸ ਮਹਾਮਾਰੀ ਦੁਰਾਨ ਵਾਰਿਗਟਨ ਅਤੇ ਦੁਨੀਆ ਭਰ ਵਿੱਚ ਲੰਗਰ ਸੇਵਾ ਅਤੇ ਹੋਰ ਸੇਵਾਮਾਂ ਵਿੱਚ ਦਿਤੇ ਜਾ ਰਹੇ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਵਾਂਗੇ।ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕ ਸਾਹਿਬਾਨ ਵਲੋਂ ਸੰਗਤਾਂ ਨੂੰ ਹੋਰ ਵੀ ਵੱਡੇ ਪੱਧਰ ਤੇ ਸੇਵਾਮਾਂ ਵਿੱਚ ਹਿਸਾ ਲੈਣ ਦੀ ਬੇਨਤੀ ਕੀਤੀ । ਉਸ ਸਮੇ ਪ੍ਰਬੰਧਕਾਂ ਵਿੱਚ ਬੇਨਤੀ ਨਿਭਾ ਰਹੇ ਸ ਪਰਮਜੀਤ ਸਿੰਘ ਸੇਖੋਂ ਪਰਿਵਾਰ,ਸ ਦਲਜੀਤ ਸਿੰਘ ਜੌਹਲ ਪਰਿਵਾਰ,ਡਾ ਕੁਲਵੰਤ ਸਿੰਘ ਧਾਲੀਵਾਲ ਪਰਿਵਾਰ,ਸ ਪੀਲੂ ਸਿੰਘ ਕਰੀ ਪਰਿਵਾਰ, ਸ ਕੁਲਦੀਪ ਸਿੰਘ ਢਿੱਲੋਂ ਪਰਿਵਾਰ, ਸ ਹਰਦੇਵ ਸਿੰਘ ਗਰੇਵਾਲ ਪਰਿਵਾਰ, ਸ ਜੀਤ ਸਿੰਘ ਤੂਰ ਪਰਿਵਾਰ, ਸ ਲਖਵੀਰ ਸਿੰਘ ਪਰਿਵਾਰ, ਸ ਪੂਰਨ ਸਿੰਘ ਢਿੱਲੋਂ ਪਰਿਵਾਰ, ਸ ਇੰਦਰਜੀਤ ਸਿੰਘ ਗਿੱਲ ਪਰਿਵਾਰ, ਸ ਇਕ਼ਬਾਲ ਸਿੰਘ ਸਿਵੀਆ ਪਰਿਵਾਰ, ਸ ਅਮਰਜੀਤ ਸਿੰਘ ਗਰੇਵਾਲ ਪਰਿਵਾਰ,ਸ ਸੰਤੋਖ ਸਿੰਘ ਸਿੱਧੂ ਪਰਿਵਾਰ,ਸ ਨਾਹਰ ਸਿੰਘ ਸਿੱਧੂ ਪਰਿਵਾਰ, ਸ਼੍ਰੀ ਕਿਨ ਪਰਿਵਾਰ,ਸ ਚਰਨ ਸਿੰਘ ਸਿੱਧੂ ਪਰਿਵਾਰ, ਸ ਮਨਦੀਪ ਸਿੰਘ ਪਰਿਵਾਰ, ਗਿਆਨੀ ਬਲਰਾਜ ਸਿੰਘ ਪਰਿਵਾਰ, ਸ ਕੁਲਦੀਪ ਸਿੰਘ ਜੌਹਲ ਪਰਿਵਾਰ , ਸ ਰਾਵਿਦਾਰਪਾਲ ਸਿੰਘ ਖਾਨੂੰਜਾਂ ਪਰਿਵਾਰ ਅਤੇ ਸਮੂਹ ਸੰਗਤ ਗੁਰਦਵਾਰਾ ਸਾਹਿਬ ਵਾਰਿਗਟਨ।

ਫੋਟੋ:- ਗੁਰਦੁਆਰਾ ਸਾਹਿਬ ਲੰਗਰ ਦੀ ਪੈਕਿੰਗ ਕਰਦੇ ਹੋਏ ਪ੍ਰਬੰਧਕ

ਫੋਟੋ:- ਰੁਸ ਬੋਰਡਨ ਅਤੇ  ਮਿਸ਼ਲ ਆਪਣੇ ਲਈ ਲੰਗਰ ਲੈਦੇ ਹੋਏ

ਫੋਟੋ:- ਪੁਲਿਸ ਨੂੰ ਲੰਗਰ ਦੇਣ ਸਮੇਂ ਪ੍ਰਬੰਧਕ, ਰੁਸ ਬੋਰਡਨ,ਦਲਜੀਤ ਸਿੰਘ ਜੌਹਲ,ਕਿਨ ਅਤੇ ਪੁਲਿਸ ਅਫਸਰ

ਫੋਟੋ:- ਰਸੋਈ ਵਿੱਚ ਲੰਗਰ ਦੀ ਤਿਆਰੀ ਸਮੇ ਰਸ ਬੋਰਡਨ,ਮਿਸ਼ਲ, ਸ ਕੁਲਦੀਪ ਸਿੰਘ ਢਿੱਲੋਂ,ਬੀਬੀ ਬਲਬੀਰ ਕੌਰ ਢਿੱਲੋਂ।​

ਫੋਟੋ:- ਪੁਲਿਸ ਨਊ ਲੰਗਰ ਭੇਜਣ ਸਮੇ ਸ ਪੀਲੂ ਸਿੰਘ ਕਰੀ ਅਤੇ ਪੁਲਿਸ ਅਫਸਰ