ਭਾਰਤ

7 ਜੂਨ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਨਾ ਮਿਲੇ ਵੀਜ਼ੇ

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦੀ ਪੁਰਬ 16 ਜੂਨ ਨੂੰ ਮਨਾਂ ਰਹੀ ਹੈ

ਸਰਧਾਲੂਆਂ ਦੇ ਜਥੇ ਲਈ 14 ਤੋਂ 23 ਤੱਕ ਵੀਜੇ ਦੀ ਪ੍ਰਵਾਨਗੀ

 

ਅੰਮ੍ਰਿਤਸਰ,  ਜੂਨ 2019 -(ਗੁਰਦੇਵ ਸਿੰਘ ਗਾਲਿਬ)- ਨਾਨਕਸ਼ਾਹੀ ਕੈਲੰਡਰ ਵਿਵਾਦ ਦੇ ਚੱਲਦਿਆਂ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥੇ ਨੂੰ ਪਾਕਿਸਤਾਨੀ ਸਫ਼ਾਰਤਖਾਨੇ ਨੇ ਵੀਜ਼ੇ ਨਹੀਂ ਦਿੱਤੇ, ਜਿਸ ਕਾਰਨ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਅੱਜ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਨਹੀਂ ਭੇਜ ਸਕੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਇਥੇ ਗੁਰਦੁਆਰਾ ਰਾਮਸਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਹੈ ਜਦੋਂਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦੀ ਦਿਹਾੜਾ 16 ਜੂਨ ਨੂੰ ਮਨਾਇਆ ਜਾਣਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਉਸ ਮੁਤਾਬਕ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਹਨ ਜਦੋਂਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਹੋਈ ਹੈ। ਸ਼੍ਰੋਮਣੀ ਕਮੇਟੀ ਵਲੋਂ ਭਾਰਤ ਸਰਕਾਰ ਰਾਹੀਂ ਪਾਕਿਸਤਾਨੀ ਸਫ਼ਾਰਤਖਾਨੇ ਕੋਲ ਲਗਪਗ 80 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ। ਸ਼੍ਰੋਮਣੀ ਕਮੇਟੀ ਨੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਸੱਤ ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਲਈ 4 ਜਾਂ 5 ਜੂਨ ਨੂੰ ਜਥਾ ਭੇਜਣ ਵਾਸਤੇ ਪ੍ਰਵਾਨਗੀ ਮੰਗੀ ਸੀ। ਮਿਲੇ ਵੇਰਵਿਆਂ ਮੁਤਾਬਕ ਪਾਕਿਸਤਾਨੀ ਸਫ਼ਾਰਤਖਾਨੇ ਨੇ ਇਸ ਮੁਤਾਬਿਕ ਵੀਜ਼ੇ ਨਹੀਂ ਦਿੱਤੇ ਹਨ ਅਤੇ 14 ਜੂਨ ਵਾਸਤੇ ਵੀਜ਼ੇ ਲੈਣ ਲਈ ਆਖਿਆ ਹੈ। ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸ਼ਹੀਦੀ ਦਿਹਾੜਾ ਮਨਾਉਣ ਲਈ 14 ਜੂਨ ਨੂੰ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਜਾ ਰਿਹਾ ਹੈ, ਜੋ 23 ਜੂਨ ਨੂੰ ਪਰਤੇਗਾ। ਇਸ ਦੀ ਪੁਸ਼ਟੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਸ਼ਹੀਦੀ ਦਿਹਾੜੇ ਦੀਆਂ ਤਰੀਕਾਂ ਵਿੱਚ ਅੰਤਰ ਹੋਣ ਕਾਰਨ ਪਾਕਿਸਤਾਨੀ ਸਫ਼ਾਰਤਖਾਨੇ ਵਲੋਂ 14 ਜੂਨ ਵਾਸਤੇ ਵੀਜ਼ੇ ਦਿੱਤੇ ਜਾ ਰਹੇ ਸਨ ਪਰ ਸ਼੍ਰੋਮਣੀ ਕਮੇਟੀ ਵੱਲੋਂ ਇਹ ਸ਼ਹੀਦੀ ਦਿਹਾੜਾ ਸ੍ਰੀ ਅਕਾਲ ਤਖਤ ਦੇ ਆਦੇਸ਼ਾਂ ਮੁਤਾਬਕ 7 ਜੂਨ ਨੂੰ ਮਨਾਇਆ ਗਿਆ ਹੈ ਅਤੇ ਉਸ ਮੁਤਾਬਕ ਹੀ ਵੀਜ਼ੇ ਮੰਗੇ ਗਏ ਸਨ। ਇਸ ਮੁਤਾਬਕ ਵੀਜ਼ੇ ਨਾ ਮਿਲਣ ’ਤੇ ਸ਼੍ਰੋਮਣੀ ਕਮੇਟੀ ਨੇ ਸਿੱਖ ਸ਼ਰਧਾਲੂਆਂ ਦਾ ਜੱਥਾ ਨਾ ਭੇਜਣ ਦਾ ਫੈਸਲਾ ਕੀਤਾ ਹੈ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ ਆ ਰਹੀ ਬਰਸੀ ’ਤੇ 27 ਜੂਨ ਨੂੰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜਿਆ ਜਾਵੇਗਾ। ਇਸ ਦੌਰਾਨ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫਿਰੋਜ਼ਪੁਰ ਦੇ ਮੁਖੀ ਹਰਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਸਮੇਤ ਤਿੰਨ ਸਿੱਖ ਜਥੇਬੰਦੀਆਂ ਦੇ ਲਗਪਗ 130 ਸ਼ਰਧਾਲੂਆਂ ਨੂੰ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ 14 ਜੂਨ ਤੋਂ 23 ਜੂਨ ਤਕ ਪਾਕਿਸਤਾਨ ਜਾਣ ਵਾਸਤੇ ਵੀਜ਼ੇ ਮਿਲੇ ਹਨ। ਜਥੇਬੰਦੀ ਦੇ ਲਗਪਗ 50 ਸ਼ਰਧਾਲੂਆਂ ਨੇ ਵੀਜ਼ੇ ਲਈ ਪਾਸਪੋਰਟ ਦਿੱਤੇ ਹੋਏ ਹਨ।

ਜਗਰਾਓ ਦੇ ਨੌਜਵਾਨ ਨੇ ਐਮ. ਪੀ. ਭਗਵੰਤ ਮਾਨ ਨੂੰ ਲਿਖੀ ਖੂਨ ਨਾਲ ਚਿੱਠੀ!

ਜਗਰਾਉਂ (ਮਨਜਿੰਦਰ ਗਿੱਲ) ਬੀਤੇ ਦਿਨੀ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਆਏ ਨਤੀਜਿਆਾਂ ਤੋਂ ਭਾਵੇਂ ਹਰੇਕ ਪੰਜਾਬ ਪਸੰਦ ਵਰਗ ਦੇ ਲੋਕ ਦੁੱਖੀ ਹੋਏ ਜਾਪਦੇ ਹਨ ਅਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੀਡਰਾਂ ਨੂੰ ਇਕ ਝੰਡੇ ਥੱਲੇ ਲੀਡਰਾ ਨੂੰ ਇਕ ਝੰਡੇ ਥੱਲੇ ਇਕੱਠਾ ਦੇਖਣ ਨੂੰ ਪੂਰੀ ਤਰਾਂ ਉਤਾਵਲੇ ਹਨ। ਇਸੇ ਤਹਿਤ ਜਗਰਾਓ ਦੇ ਨੌਜਵਾਨ ਸੁੱਖ ਜਗਰਾੳ ਨੇ ਅੱੈਮ. ਪੀ ਭਗਵੰਤ ਮਾਨ ਨੂੰ ਆਪਣੇ ਖੂਨ ਨਾਲ ਇਕ ਚਿੱਠੀ 'ਚ ੱਿਲਖਿਆ ਕਿ ਗਰਕ ਰਹੇ ਪੰਜਾਬ ਨੂੰ ਬਚਾਉਣ ਲਈ ਭਗਵੰਤ ਮਾਨ ਨੂੰ ਉਨ੍ਹਾ ਸਾਰੇ ਲੋਕਾ ਨੂੰ ਇਕੱਠੇ ਕਰਨਾ ਚਾਹੀਦਾ ਹੈ ਜੋ ਸੱਚੇ ਦਿਲੋਂ ਪੰਜਾਬ ਲਈ ਫਿਕਰਮੰਦ ਹਨ। ਪੰਜਾਬ ਦੀ ਮਰ ਰਹੀ ਜਵਾਨੀ ਦਾ ਵਾਸਤਾ ਪਾਉਂਦੇ ਹੋਏ ਕਿਹਾ ਕਿ ਤੁਸੀ ਆਪਸੀ ਖਹਿਬਾਜ਼ੀਆ ਵਿੱਚ ਪੰਜਾਬ ਦਾ ਨੁਕਸਾਨ ਨਾ ਕਰੋ। ਸਾਰਿਆਂ ਦੇ ਮਨਾਂ ਵਿੱਚ ਅਹੁਦਿਆ ਦਾ ਲਾਲਚ ਆਉਣ ਕਰਕੇ ਹੀ ਆ ਰਿਹਾ ਇਨਕਲਾਬ ਠੰਡੇ ਬਸਤੇ 'ਚ ਪੈ ਗਿਆ ਸੀ। ਸੱੁਖ ਨੇ ਭਗਵੰਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਅਹੁਦੇ ਦੀ ਲਾਲਸਾ ਛੱਡ ਕੇ ਆਪਣੀ ਜ਼ਿੰਦਗੀ ਦੇ 3 ਹੋਰ ਸਾਲ ਪੰਜਾਬ ਦੇ ਨਾਂ ਕਰ ਦੇਣ ਤੇ ਅੱਜ ਤੋਂ ਹੀ ਜੁਟ ਜਾਣ ਲੋਕਾ ਨੂੰ ਜਗਾਉਣ ਲਈ । ਉਨਾਂ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਉਹ ਨਵਜੋਤ ਸਿੱਧੂ, ਸੁਖਪਾਲ ਖਹਿਰਾ, ਭੈਸ ਭਰਾਂ, ਸੁੱਚਾ ਸਿੰਘ ਛੋਟੇਪੁਰ, ਡਾ. ਗਾਧੀ, ਜੱਸੀ ਜਸਰਾਜ, ਗੁਰਪ੍ਰੀਤ ਘੱੁਗੀ, ਲੱਖਾ ਸਿਧਾਣਾ ਅਤੇ ਹੋਰ ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਤੇ ਸੋਸ਼ਲ ਮੀਡੀਆ ਤੇ ਸਮਾਜ ਸੇਵਾ ਕਰਨ ਵਾਲੇ ਅਣਖੀ ਤੇ ਪੰਜਾਬ ਦੀ ਗੱਲ ਕਰਨ ਵਾਲੇ ਸਾਰੇ ਲੋਕਾ ਨੂੰ ਇਕੱਠੇ ਕਰਨ ਤੇ ਇਕ ਮੰਚ ਤੇ ਲਿਆਉਣ।  ਉਹਨਾ ਭਗਵੰਤ ਮਾਨ ਨੂੰ ਇਹ ਵੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਕਰਕੇ ਨਹੀ ਜਿੱਤਿਆ ਕਿਉਂਕਿ ਆਪ ਨੂੰ ਪੁਰੇ ਦੇਸ਼ ਚੋਂ ਇਕ ਸੀਟ ਨਹੀ ਮਿਲੀ, ਬਲਕਿ ਭਗਵੰਤ ਮਾਨ ਨੂੰ ਲੋਕ ਚਾਹੁੰਦੇ ਹਨ, ਉਸ ਨੂੰ ਪਿਆਰ ਕਰਦੇ ਹਨ, ਸੋ ਤਾਂ ਹੀ ਉਸ ਦੀ ਜਿੱਤ ਹੋਈ ਹੈ। ਹੁਣ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਸਾਰੇ ਪੰਜਾਬ ਪ੍ਰੇਮੀਆਂ ਨੂੰ ਇਕੱਠੇ ਕਰਨਾ ਚਾਹੀਦਾ ਹੈ।  ਉਨਾਂ ਚਿੱਠੀ ਵਿੱਚ ਇਹ ਵੀ ਲਿਿਖਆ ਕਿ ਜੇ ਸਿੱਧੂ ਜੋੜਾ ਤੁਹਾਡੇ ਨਾਲ ਆਉਂਦਾ ੈ ਤਾਂ ਨਵਜੋਤ ਕੌਰ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਪੇਸ ਕਰ ਦੇਣ। ਅਖੀਰ 'ਚ ਉਹਨਾਂ ਲਿਿਖਆ ਕਿ ਜੇ ਭਗਵੰਤ ਮਾਨ ਅਜਿਹਾ ਕਰਨ 'ਚ ਕਾਮਜ਼ਾਬ ਹੋ ਗਿਆ ਤਾਂ ਸੁੱਖ ਜਗਰਾਉਂ ਉਸ ਦੀ ਪੂਜਾ ਰੱਬ ਮੰਨ ਕੇ ਕਰੇਗਾ।ਹੁਣ ਦੇਖਣਾ ਹੋਵੇਗਾ ਕਿ ਭਗਵੰਤ ਇਸ ਖੂਨ ਨਾਲ ਲਿਖੀ ਚਿੱਠੀ ਦਾ ਕੀ ਜਵਾਬ ਦੇਣਗੇ? 

5 ਲੱਖ ਰੁਪਏ ਵਿਚ ਵਿਕਿਆ ਲੱਖਾਂ ਪੰਜਾਬੀਆਂ ਦਾ ਵਿਸ਼ਵਾਸ , ਜਾਲਮ ਪ੍ਰਸਾਸਨ ਦੀ ਦਾਸਤਾਨ

ਐਕਸ਼ਨ ਕਮੇਟੀ ਫੈਸਲੇ ਦੇ ਨਾਲ ਨਹੀਂ

ਜਸਪਾਲ ਮੌਤ ਮਾਮਲੇ 'ਚ ਮੁੱਖ ਮੁਲਜ਼ਮ ਕਾਬੂ, ਪਰਿਵਾਰ ਲਈ ਸਰਕਾਰ ਦਾ ਵੱਡਾ ਐਲਾਨ

ਫਰੀਦਕੋਟ ( ਜਨ ਸਕਤੀ ਨਿਉਜ ) -ਫਰੀਦਕੋਟ ਪੁਲਸ ਦੀ ਹਿਰਾਸਤ ਵਿਚ ਮਾਰੇ ਗਏ ਜਸਪਾਲ ਸਿੰਘ ਦੇ ਪਰਿਵਾਰ ਵਲੋਂ ਪਿਛਲੇ ਕਈ ਦਿਨਾਂ ਤੋਂ ਲਗਾਇਆ ਗਿਆ ਧਰਨਾ ਸਮਾਪਤ ਕਰ ਲਿਆ ਗਿਆ ਹੈ। ਜਸਪਾਲ ਦੇ ਪਰਿਵਾਰ ਵਲੋਂ ਧਰਨਾ ਸਮਾਪਤ ਕਰਨ ਦਾ ਫੈਸਲਾ ਇਸ ਮਾਮਲੇ ਵਿਚ ਮੁੱਖ ਦੋਸ਼ੀ ਰਣਧੀਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਲਿਆ ਗਿਆ ਹੈ। ਪੁਲਸ ਨੇ ਮੁੱਖ ਮੁਲਜ਼ਮ ਰਣਧੀਰ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਪਰਿਵਾਰ ਨੂੰ 5 ਲੱਖ ਰੁਪਏ ਦੀ ਮਾਲੀ ਮਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ।  ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੀ ਐਕਸ਼ਨ ਕਮੇਟੀ ਨੇ ਪਰਿਵਾਰ ਦੇ ਸਮਝੌਤਾ ਕਰਨ ਵਾਲੇ ਫੈਸਲੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਉਹ ਪਰਿਵਾਰ ਦੇ ਨਾਲ ਹਨ ਪਰ ਸਮਝੌਤਾ ਕਰਨ ਦਾ ਫੈਸਲਾ ਪਰਿਵਾਰ ਦਾ ਆਪਣਾ ਹੈ। ਜਥੇਬੰਦੀਆਂ ਨਾਲ ਗੱਲ ਕਰਨ ਤੇ ਮਸੂਸ ਹੋ ਰਿਹਾ ਹੈ ਕੇ ਪੰਜਾਬ ਦੇ ਲੋਕਾਂ ਵਲੋਂ ਹੱਕ ਸੱਚ ਦੀ ਲੜਾਈ ਦੀ ਕੀਮਤ ਪ੍ਰਸ਼ਾਸਨ ਵਲੋਂ ਇਕ ਮਜਾਕ ਬਣਾ ਦਿੱਤੀ ਗਈ ਹੈ।

ਕੈਪਟਨ ਅਮਰਿੰਦਰ-ਸਿੱਧੂ ਦੀ ਕਹਾਣੀ ਨੇ ਬਚਾਈ ਕੈਬਨਿਟ ਮੰਤਰੀਆਂ ਦੀ ਡੁੱਬਦੀ ਬੇੜੀ

ਜਗਰਾਓਂ-ਜੂਨ 2019(ਅਮਨਜੀਤ ਸਿੰਘ ਖਹਿਰਾ ) - ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ-ਵਿਧਾਇਕਾਂ ਨੂੰ ਦਬਕਾ ਮਾਰਦੇ ਹੋਏ ਚਿਤਾਵਨੀ ਦਿੱਤੀ ਸੀ ਕਿ ਜਿਨ੍ਹਾਂ ਮੰਤਰੀਆਂ ਦੇ ਖੇਤਰ 'ਚ ਕਾਂਗਰਸੀ ਉਮੀਦਵਾਰ ਪੱਛੜਣਗੇ, ਉਨ੍ਹਾਂ ਨੂੰ ਕੁਰਸੀ ਗੁਆਉਣੀ ਪੈ ਸਕਦੀ ਹੈ। ਹਲਕੇ 'ਚ ਹਾਰਨ ਵਾਲੇ ਵਿਧਾਇਕਾਂ ਨੂੰ ਨਾ ਤਾਂ ਚੇਅਰਮੈਨੀ ਮਿਲੇਗੀ ਅਤੇ ਨਾ ਹੀ ਅਗਲੀਆਂ ਚੋਣਾਂ 'ਚ ਟਿਕਟ ਪਰ ਚੋਣ ਨਤੀਜਿਆਂ ਦੇ ਬਾਅਦ ਕਾਂਗਰਸ ਦੇ ਸੀਨੀਅਰ ਮੰਤਰੀਆਂ 'ਚੋਂ ਮਨਪ੍ਰੀਤ ਸਿੰਘ ਬਾਦਲ, ਵਿਜੇ ਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ, ਅਰੁਣਾ ਚੌਧਰੀ ਨਾਲ ਸੰਬੰਧਤ ਹਲਕਿਆਂ ਵਿਚ ਕਾਂਗਰਸ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣ ਪ੍ਰਚਾਰ ਦੌਰਾਨ ਆਪਸ 'ਚ ਖਿੱਚੋਤਾਣ ਕਾਰਨ ਹੀ ਕੈਪਟਨ ਅਮਰਿੰਦਰ ਨੇ 5 ਹਲਕਿਆਂ ਤੋਂ ਹਾਰ ਦਾ ਸਾਰਾ ਠੀਕਰਾ ਲਗਦਾ ਹੈ ਨਵਜੋਤ ਸਿੰਘ ਸਿੱਧੂ ਦੇ ਸਿਰ ਭੰਨ ਦਿੱਤਾ। ਹੁਣ ਸਿੱਧੂ ਕੈਪਟਨ ਦੇ ਨਿਸ਼ਾਨੇ 'ਤੇ ਹੈ ਅਤੇ ਸ਼ਹਿਰੀ ਹਲਕਿਆਂ 'ਚ ਕਾਂਗਰਸ ਦੀ ਹਾਰ ਨੂੰ ਉਨ੍ਹਾਂ ਨਾਲ ਸੰਬੰਧਤ ਲੋਕਲ ਬਾਡੀਜ਼ ਵਿਭਾਗ ਦੀ ਅਸਫਲਤਾ ਨਾਲ ਜੋੜਿਆ ਗਿਆ। ਕੈਪਟਨ ਅਮਰਿੰਦਰ-ਸਿੱਧੂ ਕਹਾਣੀ ਦੇ ਕਾਰਨ ਹੀ ਕੈਬਨਿਟ ਮੰਤਰੀਆਂ ਦੀ ਡੁੱਬਦੀ ਬੇੜੀ ਨੂੰ ਬਚਾ ਦਿੱਤਾ ਹੈ। ਚੋਣ ਨਤੀਜਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਪਹਿਲਾਂ ਤਾਂ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਚਿਤਾਵਨੀ ਸਿਰਫ ਫੋਕਾ ਦਬਕਾ ਨਹੀਂ ਸੀ, ਹਾਰਨ ਵਾਲੇ ਮੰਤਰੀਆਂ ਵਿਰੁੱਧ ਐਕਸ਼ਨ ਜ਼ਰੂਰ ਹੋਵੇਗਾ। ਪੰਜਾਬ 'ਚ ਜਿਨ੍ਹਾਂ ਪੰਜ ਸੀਟਾਂ 'ਤੇ ਕਾਂਗਰਸ ਉਮੀਦਵਾਰ ਨਹੀਂ ਜਿੱਤ ਸਕੇ, ਉਨ੍ਹਾਂ ਸੀਟਾਂ ਅਧੀਨ ਕੈਪਟਨ ਦੇ ਕਰੀਬ ਅੱਧਾ ਦਰਜਨ ਮੰਤਰੀ ਆਉਂਦੇ ਹਨ। ਪਰ ਹੁਣ ਮੁੱਖ ਮੰਤਰੀ ਕੈਪਟਨ ਆਪਣੇ ਬਿਆਨ ਤੋਂ ਯੂ-ਟਰਨ ਲੈਂਦੇ ਹੋਏ ਹਾਰਨ ਵਾਲੇ ਕੁਝ ਕੈਬਨਿਟ ਮੰਤਰੀਆਂ ਦੀ ਛੁੱਟੀ ਕਰਨ ਦੀ ਬਜਾਏ ਸਿਰਫ ਉਨ੍ਹਾਂ ਦੇ ਪੋਰਟਫੋਲੀਓ ਬਦਲ ਕੇ ਖਾਨਾਪੂਰਤੀ ਕੀਤੀ ਹੈ। ਕਾਂਗਰਸੀ ਸੂਤਰਾਂ ਦੀ ਮੰਨੀਏ ਤਾਂ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਵੀ ਸਿਰਫ ਸਿੱਧੂ ਨੂੰ ਸਾਈਡ ਲਾਈਨ ਕਰਨ ਦੀ ਖਾਤਰ ਹੋਇਆ ਹੈ।

ਸਿੱਧੂ ਦੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਹਾਈ ਕਮਾਨ ਨਾਲ ਗੂੜ੍ਹੇ ਸਬੰਧਾਂ ਕਾਰਨ ਉਨ੍ਹਾਂ 'ਤੇ ਸਿੱਧੀ ਕਾਰਵਾਈ ਕਰਨੀ ਮੁਸ਼ਕਲ ਲੱਗਦੀ ਹੈ। ਮੰਤਰੀ ਮੰਡਲ 'ਚ ਵੱਡਾ ਉਲਟ ਫੇਰ ਕਰਨ ਲਈ ਕੈ. ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈ ਕਮਾਨ ਤੋਂ ਮਨਜ਼ੂਰੀ ਲੈਣੀ ਹੋਵੇਗੀ, ਜਿਸ ਕਾਰਨ ਮੁੱਖ ਮੰਤਰੀ ਲਈ ਹਾਰਨ ਵਾਲੇ ਆਪਣੇ ਅੱਧਾ ਦਰਜਨ ਦੇ ਕਰੀਬ ਸਮਰਥ ਕੈਬਨਿਟ ਮੰਤਰੀਆਂ ਨੂੰ ਵੀ ਸਿੱਧੂ ਵਾਲੀ ਲਾਈਨ ਵਿਚ ਖੜ੍ਹਾ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਸੀ। ਕਾਂਗਰਸੀ ਸੂਤਰਾਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਦਾ ਅਜਿਹਾ ਕਦਮ ਪਾਰਟੀ ਲਈ ਘਾਤਕ ਸਿੱਧ ਹੋ ਸਕਦਾ ਹੈ ਕਿਉਂਕਿ ਸਿੱਧੂ ਦੇ ਖੰਭ ਕੁਤਰਨ ਤੇ ਵਿਭਾਗਾਂ 'ਚ ਫੇਰਬਦਲ ਨਾਲ ਪਾਰਟੀ ਅਤੇ ਜਨਤਾ 'ਚ ਕੋਈ ਬਿਹਤਰ ਸੰਦੇਸ਼ ਨਹੀਂ ਜਾਵੇਗਾ। ਤੁਸੀਂ ਜਾਣਦੇ ਹੋ ਕਿ ਕੈਬਨਿਟ ਮੰਤਰੀ ਪੂਰੇ ਸੂਬੇ ਦਾ ਹੁੰਦਾ ਹੈ ਨਾ ਕਿ ਸਿਰਫ ਆਪਣੇ ਸਬੰਧਤ ਹਲਕੇ ਦਾ। ਜੇ ਚਿਤਾਵਨੀ ਦੇ ਬਾਵਜੂਦ ਕਾਂਗਰਸ ਉਮੀਦਵਾਰ ਮੰਤਰੀ ਦੇ ਸਬੰਧਤ ਹਲਕੇ ਤੋਂ ਕਾਂਗਰਸ ਉਮੀਦਵਾਰ ਦੀ ਹਾਰ ਹੋਈ ਹੈ। ਤਾਂ ਨਕਾਰਾਤਮਕ ਪ੍ਰਦਰਸ਼ਨ ਕਰਨ ਵਾਲੇ ਮੰਤਰੀ ਨੂੰ ਸਿਰਫ ਵਿਭਾਗ ਬਦਲਣ ਦੀ ਸਜ਼ਾ ਵੀ ਕਿਉਂ ਮਿਲੇ। ਉਸ ਦੀ ਥਾਂ 'ਤੇ ਚੋਣਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕਿਸੇ ਹੋਰ ਵਿਧਾਇਕ ਨੂੰ ਮੰਤਰੀ ਅਹੁਦੇ ਨਾਲ ਨਿਵਾਜਿਆ ਜਾਂਦਾ। ਮੰਤਰੀ ਮੰਡਲ ਵਿਚ ਕੋਈ ਵੱਡਾ ਫੇਰਬਦਲ ਨਾ ਹੋਣ ਨਾਲ ਕਈ ਵਿਧਾਇਕਾਂ ਦੀਆਂ ਆਸਾਂ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਕੈਪਟਨ ਸਾਹਿਬ ਦਾ ਇਹ ਦਾ ਸ਼ਾਇਦ ਓਹਨਾ ਲਈ ਹੀ ਭਾਰੀ ਪੈਣ ਵਾਲਾ ਜਾਪਦਾ ਹੈ

ਸੁਖਬੀਰ ਬਾਦਲ ਨੇ ਅਮਿਤ ਸ਼ਾਹ ਤੋਂ 'ਸਾਕਾ ਨੀਲਾ ਤਾਰਾ' ਦੀ ਜਾਂਚ ਦੀ ਕੀਤੀ ਮੰਗ

ਨਵੀਂ ਦਿੱਲੀ, ਜੂਨ 2019 -  ਜੂਨ 1984 ਨੂੰ ਵਾਪਰੇ ਘੱਲੂਘਾਰੇ ਦੀ 35ਵੀਂ ਬਰਸੀ ਮੌਕੇ ਇਕ ਵਾਰ ਫਿਰ ਇਸ ਮਾਮਲੇ ਦੀ ਜਾਂਚ ਦੀ ਮੰਗ ਉੱਠੀ ਹੈ। ਇਸ ਵਾਰ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ 'ਸਾਕਾ ਨੀਲਾ ਤਾਰਾ' ਦੀ ਮੁੜ ਜਾਂਚ ਦੀ ਮੰਗ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਵੱਲੋਂ ਪੁਰੇ ਅਪਰੇਸ਼ਨ ਦੀ ਜਾਂਚ ਦੀ ਮੰਗ ਕੀਤੀ ਗਈ ਸੀ।

ਹਵਾ ਪ੍ਰਦੂਸ਼ਣ ਨਾਲ ਭਾਰਤ ’ਚ ਸਾਲਾਨਾ ਇੱਕ ਲੱਖ ਬੱਚਿਆਂ ਦੀ ਮੌਤ

ਨਵੀਂ ਦਿੱਲੀ,  ਜੂਨ 2019  ਵਿਸ਼ਵ ਵਾਤਾਵਰਨ ਦਿਵਸ ਮੌਕੇ ਰਿਲੀਜ਼ ਕੀਤੀ ਗਈ ਇੱਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਅੰਦਰ ਹਰ ਸਾਲ ਪੰਜ ਸਾਲ ਤੋਂ ਘੱਟ ਉਮਰ ਦੇ ਇੱਕ ਲੱਖ ਬੱਚੇ ਹਵਾ ਪ੍ਰਦੂਸ਼ਣ ਕਾਰਨ ਮਰ ਜਾਂਦੇ ਹਨ ਅਤੇ ਦੇਸ਼ ਭਰ ਵਿੱਚ 12.5 ਫੀਸਦ ਮੌਤਾਂ ਦਾ ਕਾਰਨ ਹਵਾ ਪ੍ਰਦੂਸ਼ਣ ਹੈ।
ਵਾਤਾਵਰਨ ਥਿੰਕ ਟੈਂਕ ਸੀਐੱਸਈ ਦੇ ਸਟੇਟ ਆਫ ਇੰਡੀਆਜ਼ ਐਨਵਾਇਰਮੈਂਟ (ਐੱਸਓਈ) ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੂਸ਼ਿਤ ਹਵਾ ਕਾਰਨ ਭਾਰਤ ’ਚ 10 ਹਜ਼ਾਰ ਬੱਚਿਆਂ ’ਚੋਂ ਔਸਤਨ 8.5 ਬੱਚੇ ਪੰਜ ਸਾਲ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਜਦਕਿ ਬੱਚੀਆਂ ’ਚ ਇਹ ਖਤਰਾ ਜ਼ਿਆਦਾ ਹੈ ਕਿਉਂਕਿ 10 ਹਜ਼ਾਰ ਲੜਕੀਆਂ ’ਚੋਂ 9.6 ਲੜਕੀਆਂ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਕੁੱਲ ਮੌਤਾਂ ਦਾ 12.5 ਫੀਸਦ ਹਿੱਸਾ ਹੈ। ਸੀਐੱਸਈ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਘਟਾਉਣ ਦੀਆਂ ਸਰਕਾਰੀ ਯੋਜਨਾਵਾਂ ਅਜੇ ਤੱਕ ਕਾਮਯਾਬ ਨਹੀਂ ਹੋਈਆਂ ਹਨ ਤੇ ਇਹ ਤੱਥ ਵਾਤਾਵਰਨ ਮੰਤਰਾਲੇ ਨੇ ਵੀ ਮੰਨਿਆ ਹੈ। ਪਿੱਛੇ ਜਿਹੇ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਹਾਲਾਤ ਸੁਖਾਵੇਂ ਨਹੀਂ ਹਨ ਤੇ ਉਨ੍ਹਾਂ ਵੱਲੋਂ ਚਲਾਈਆਂ ਗਈਆਂ ਯੋਜਨਾਵਾਂ ਨਾਲ ਉਹ ਨਤੀਜੇ ਸਾਹਮਣੇ ਨਹੀਂ ਆਏ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਆਸ ਸੀ। ਇਸ ਸਾਲ ਦੀ ਸ਼ੁਰੂਆਤ ’ਚ ਵਾਤਾਵਰਨ ਪ੍ਰਦੂਸ਼ਨ ਬਾਰੇ ਆਲਮੀ ਰਿਪੋਰਟ ’ਚ ਕਿਹਾ ਗਿਆ ਸੀ ਕਿ ਭਾਰਤ ਅੰਦਰ 2017 ’ਚ ਹਵਾ ਪ੍ਰਦੂਸ਼ਣ ਕਾਰਨ 12 ਲੱਖ ਲੋਕਾਂ ਦੀ ਮੌਤ ਹੋਈ ਹੈ।
2013 ’ਚ ਭਾਰਤ ਨੇ 2020 ਤੱਕ ਰਵਾਇਤੀ ਈਂਧਣ ’ਤੇ ਚੱਲਣ ਵਾਲੇ ਵਾਹਨ ਘਟਾ ਕੇ 1.50 ਤੋਂ 1.60 ਕਰੋੜ ਹਾਈਬ੍ਰਿਡ ਦੇ ਈ-ਵਾਹਨ ਸੜਕਾਂ ’ਤੇ ਉਤਾਰਨ ਦਾ ਅਹਿਦ ਲਿਆ ਸੀ। ਸੀਐੱਸਈ ਦੀ ਰਿਪੋਰਟ ਅਨੁਸਾਰ ਮਈ 2019 ਤੱਕ ਸੜਕਾਂ ’ਤੇ ਈ-ਵਾਹਨਾਂ ਦੀ ਤਦਾਦ 0.28 ਫੀਸਦ ਹੈ ਜੋ ਕਿ ਤੈਅ ਟੀਚੇ ਤੋਂ ਬਹੁਤ ਘੱਟ ਹੈ।

610 ਪਾਰਟੀਆਂ ਲੋਕ ਸਭਾ ਚੋਣਾਂ ਚ ਨਹੀਂ ਜਿੱਤ ਸਕੀਆਂ ਇੱਕ ਵੀ ਸੀਟ

530 ਪਾਰਟੀਆਂ ਦਾ ਵੋਟ ਫੀਸਦ ਹਿੱਸਾ ਸਿਫ਼ਰ ਰਿਹਾ 

ਨਵੀਂ ਦਿੱਲੀ, ਜੂਨ 2019   ਦੇਸ਼ ਵਿੱਚਲੀਆਂ ਕੁੱਲ 610 ਪਾਰਟੀਆਂ ਜਿਨ੍ਹਾਂ ਵਿੱਚ ਵੇਧੇਰੇ ਕਰਕੇ ਖੇਤਰੀ ਪਾਰਟੀਆਂ ਅਤੇ ਛੋਟੀਆਂ ਰਾਜਸੀ ਪਾਰਟੀਆਂ ਸ਼ਾਮਲ ਹਨ, ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀਆਂ। 530 ਪਾਰਟੀਆਂ ਦਾ ਵੋਟ ਫੀਸਦ ਹਿੱਸਾ ਵੀ ਸਿਫ਼ਰ ਰਿਹਾ ਹੈ। ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੁੱਲ 13 ਪਾਰਟੀਆਂ ਅਜਿਹੀਆਂ ਹਨ, ਜਿਨ੍ਹਾਂ ਨੇ ਇੱਕ-ਇੱਕ ਸੀਟ ਜਿੱਤ ਕੇ ਲੋਕ ਸਭਾ ਵਿੱਚ ਖਾਤਾ ਖੋਲ੍ਹਿਆ ਹੈ। ਇਨ੍ਹਾਂ ਤੋਂ ਇਲਾਵਾ ਜੋ ਪਾਰਟੀਆਂ ਲੋਕ ਸਭਾ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕੀਆਂ, ਉਨ੍ਹਾਂ ਵਿੱਚ ਮੁੱਖ ਤੌਰ ਉੱਤੇ ਫਾਰਵਰਡ ਬਲਾਕ, ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਜਨਨਾਇਕ ਜਨਤਾ ਪਾਰਟੀ (ਜੇਜੇਪੀ), ਜੰਮੂ ਅਤੇ ਕਸ਼ਮੀਰ ਡੈਮੋਕਰੇਟਿਕ ਪਾਰਟੀ, ਰਾਸ਼ਟਰੀਆ ਜਨਤਾ ਦਲ ਅਤੇ ਪੀਐੱਮਕੇ ਪ੍ਰਮੁੱਖ ਹਨ। ਇਸ ਵਾਰ ਦੇਸ਼ ਦੀਆਂ 37 ਪਾਰਟੀਆਂ ਲੋਕ ਸਭਾ ਵਿੱਚ ਆਪਣੀ ਹਾਜ਼ਰੀ ਲਵਾਉਣ ਵਿੱਚ ਕਾਮਯਾਬ ਹੋਈਆਂ ਹਨ। ਇਨ੍ਹਾਂ ਵਿੱਚੋਂ ਇਕੱਲੀ ਭਾਜਪਾ 303 ਸੀਟਾਂ ਜਿੱਤ ਗਈ ਹੈ ਅਤੇ ਕਾਂਗਰਸ ਨੂੰ 52 ਸੀਟਾਂ ਮਿਲੀਆਂ ਹਨ। ਲੋਕ ਸਭਾ ਚੋਣਾਂ ਵਿੱਚ ਜਿਨ੍ਹਾਂ ਪਾਰਟੀਆਂ ਨੇ ਸਿਰਫ ਇੱਕ-ਇੱਕ ਸੀਟ ਜਿੱਤੀ ਹੈ, ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ, ਜਿਸ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਦੂਜੀ ਵਾਰ ਜਿੱਤਣ ਵਿੱਚ ਕਾਮਯਾਬ ਹੋਏ ਹਨ।ਇਸ ਸਾਲ ਛੇ ਕੌਮੀ ਪਾਰਟੀਆਂ ਜਿਨ੍ਹਾਂ ਦੇ ਵਿੱਚ ਭਾਜਪਾ, ਕਾਂਗਰਸ, ਬਸਪਾ, ਸੀਪੀਆਈ, ਸੀਪੀਐੱਮ ਅਤੇ ਐੱਨਸੀਪੀ ਸ਼ਾਮਲ ਹਨ, ਨੇ ਕੁੱਲ 375 ਸੀਟਾਂ ਜਿੱਤੀਆਂ ਹਨ ਜਦੋਂ ਕਿ ਸਾਲ 2014 ਵਿੱਚ ਇਨ੍ਹਾਂ ਪਾਰਟੀਆਂ ਨੇ 342 ਸੀਟਾਂ ਜਿੱਤੀਆਂ ਸਨ।

ਇਨਸਾਫ ਲੈਣ ਲਈ ਪੀੜਤ ਲੜਕੀ ਦਾ ਪਿਤਾ ਤੇ ਭਰਾ ਟੈਂਕੀ ’ਤੇ ਚੜ੍ਹੇ

ਸੰਦੌੜ, ਮਈ 2019  ਪਿੰਡ ਕੁਠਾਲਾ ਵਿੱਚ ਨਾਬਾਲਗ ਲੜਕੀ ਨਾਲ ਛੇੜਛਾੜ ਦੇ ਮਾਮਲੇ ਵਿਚ ਸੰਦੌੜ ਪੁਲੀਸ ਦੀ ਢਿੱਲੀ ਕਾਰਵਾਈ ਤੋਂ ਦੁਖੀ ਹੋ ਕੇ ਲੜਕੀ ਦਾ ਪਿਓ ਤੇ ਭਰਾ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ। ਇਸ ਬਾਰੇ ਪਤਾ ਲੱਗਦੇ ਹੀ ਪੁਲੀਸ ਮੁਲਾਜ਼ਮ ਘਟਨਾ ਵਾਲੀ ਥਾਂ ’ਤੇ ਪੁੱਜੇ ਤੇ ਕਾਫੀ ਜੱਦੋ ਜਹਿਦ ਤੋਂ ਬਾਅਦ ਪਿੰਡ ਦੀ ਪੰਚਾਇਤ ਅਤੇ ਪੁਲੀਸ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਦੋਵੇਂ ਟੈਂਕੀ ਤੋਂ ਉਤਰੇ।
ਪੀੜਤ ਲੜਕੀ ਦੇ ਪਿਤਾ ਮੋਹਨ ਖਾਨ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਨੇੜਲੇ ਪਿੰਡ ਦੇ ਹਰਜੀਤ ਸਿੰਘ ਨਾਲ ਸਬੰਧ ਹਨ ਜਿਸ ਕਰਕੇ ਹਰਜੀਤ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ। ਕੁੱਝ ਦਿਨ ਪਹਿਲਾਂ ਹਰਜੀਤ ਸਿੰਘ ਪਰਿਵਾਰ ਦੀ ਗੈਰਹਾਜ਼ਰੀ ਵਿਚ ਘਰ ਆਇਆ ਅਤੇ ਉਸ ਨੇ ਉਸ ਦੀ ਨਾਬਾਲਿਗ ਲੜਕੀ ਨਾਲ ਕਥਿਤ ਛੇੜਛਾੜ ਕੀਤੀ ਜਿਸ ਵਕਤ ਉਕਤ ਵਿਅਕਤੀ ਲੜਕੀ ਨਾਲ ਛੇੜਛਾੜ ਕਰ ਰਿਹਾ ਸੀ ਤਾਂ ਉਸ ਵੇਲੇ ਉਸ ਦੀ ਪਤਨੀ ਵੀ ਆ ਗਈ ਪਰ ਉਸ ਨੇ ਹਰਜੀਤ ਸਿੰਘ ਦਾ ਸਾਥ ਦਿੰਦਿਆਂ ਲੜਕੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਦ ਉਹ ਘਰ ਪਹੁੰਚਿਆ ਤਾਂ ਲੜਕੀ ਨੇ ਆਪਣੇ ਨਾਲ ਬੀਤੀ ਦੱਸੀ। ਇਸ ਤੋਂ ਬਾਅਦ ਉਹ ਆਪਣੀ ਲੜਕੀ ਨਾਲ ਥਾਣਾ ਸੰਦੌੜ ਪੁੱਜੇ ਤੇ ਸ਼ਿਕਾਇਤ ਦਿੱਤੀ ਪਰ ਚਾਰ ਦਿਨ ਬੀਤਣ ਦੇ ਬਾਵਜੂਦ ਵੀ ਪੁਲੀਸ ਵੱਲੋਂ ਹਾਲੇ ਤੱਕ ਮੁਲਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਰੋਸ ਵਜੋਂ ਅੱਜ ਸਵੇਰੇ ਉਸ ਨੂੰ ਇਨਸਾਫ ਲੈਣ ਲਈ ਆਪਣੇ ਪੁੱਤਰ ਨਾਲ ਪਾਣੀ ਵਾਲੀ ਟੈਂਕੀ ’ਤੇ ਚੜ੍ਹਨ ਲਈ ਮਜਬੂਰ ਹੋਣਾ ਪਿਆ। ਜਾਂਚ ਅਧਿਕਾਰੀ ਏਐਸਆਈ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਮੋਦੀ ਨੇ ਦੂਜੀ ਵਾਰ ਸੰਭਾਲੀ ਦੇਸ਼ ਦੀ ਕਮਾਨ

24 ਕੈਬਨਿਟ, 24 ਰਾਜ ਮੰਤਰੀ ਤੇ 9 ਰਾਜ ਮੰਤਰੀਆਂ ਨੂੰ ਸੁਤੰਤਰ ਚਾਰਜ

ਛੇ ਔਰਤਾਂ ਨੂੰ ਮਿਲੀ ਥਾਂ ਤੇ ਮੁਖਤਾਰ ਅੱਬਾਸ ਨਕਵੀ ਇੱਕੋ ਇਕ ਮੁਸਲਿਮ ਮੰਤਰੀ

ਨਵੇਂ ਚੁਣੇ ਸੰਸਦ ਮੈਂਬਰ 6 ਤੋਂ 8 ਜੂਨ ਤੱਕ ਚੁੱਕਣਗੇ ਸਹੁੰ

ਨਵੀਂ ਟੀਮ ਨੌਜਵਾਨ ਸ਼ਕਤੀ ਅਤੇ ਤਜਰਬੇਕਾਰਾਂ ਦਾ ਸੁਮੇਲ: ਮੋਦੀ

ਨਵੀਂ ਦਿੱਲੀ,  ਮਈ 2019  ਦੇਸ਼ ਵਿਦੇਸ਼ ਦੇ ਕਰੀਬ 8 ਹਜ਼ਾਰ ਮਹਿਮਾਨਾਂ ਦੀ ਹਾਜ਼ਰੀ ’ਚ ਨਰਿੰਦਰ ਮੋਦੀ ਨੇ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਅੱਜ ਮੁਲਕ ਦੀ ਕਮਾਨ ਸੰਭਾਲ ਲਈ ਹੈ। ਹਲਫ਼ਦਾਰੀ ਸਮਾਗਮ ’ਚ ਉਨ੍ਹਾਂ ਨਾਲ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਸਾਬਕਾ ਵਿਦੇਸ਼ ਸਕੱਤਰ ਐਸ ਜੈਸ਼ੰਕਰ ਨੇ ਵੀ ਸਹੁੰ ਚੁੱਕੀ। ਉਂਜ ਮੰਤਰੀ ਮੰਡਲ ’ਚ 24 ਆਗੂਆਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਜਦਕਿ 24 ਹੋਰਨਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 9 ਆਗੂਆਂ ਨੂੰ ਸੁਤੰਤਰ ਚਾਰਜ ਦਿੱਤਾ ਗਿਆ ਹੈ। ਮੰਤਰੀ ਮੰਡਲ ’ਚ 6 ਮਹਿਲਾਵਾਂ ਨੂੰ ਵੀ ਥਾਂ ਮਿਲੀ ਹੈ। ਹੁਣ ਲੋਕ ਸਭਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ 6 ਤੋਂ 8 ਜੂਨ ਤਕ ਸਹੁੰ ਚੁਕਾਈ ਜਾਵੇਗੀ। ਮੰਤਰੀ ਮੰਡਲ ’ਚ ਮੁਖਤਾਰ ਅੱਬਾਸ ਨਕਵੀ ਇਕੱਲੇ ਮੁਸਲਮਾਨ ਮੰਤਰੀ ਹਨ। ਨਵੇਂ ਮੰਤਰੀ ਮੰਡਲ ਦੀ ਕੱਲ੍ਹ ਸ਼ਾਮ 5 ਵਜੇ ਪਹਿਲੀ ਮੀਟਿੰਗ ਹੋਵੇਗੀ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ’ਚ ਸ੍ਰੀ ਮੋਦੀ (68) ਨੂੰ ਅਹੁਦੇ ਦਾ ਭੇਤ ਰੱਖਣ ਦੀ ਸਹੁੰ ਚੁਕਾਈ। ਹਲਫ਼ ਲੈਣ ਮਗਰੋਂ ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ,‘‘ਭਾਰਤ ਦੀ ਸੇਵਾ ਕਰਨ ’ਤੇ ਮਾਣ ਮਹਿਸੂਸ ਕਰ ਰਿਹਾ ਹਾਂ।’’ ਹੋਰ ਆਗੂ ਜਿਨ੍ਹਾਂ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ ਹੈ, ਉਨ੍ਹਾਂ ’ਚ ਡੀ ਵੀ ਸਦਾਨੰਦ ਗੌੜਾ, ਨਿਰਮਲਾ ਸੀਤਾਰਾਮਨ ਅਤੇ ਰਾਮ ਵਿਲਾਸ ਪਾਸਵਾਨ ਦੇ ਨਾਮ ਅਹਿਮ ਹਨ। ਭਾਜਪਾ ਦੇ ਅਹਿਮ ਰਣਨੀਤੀਕਾਰ ਅਮਿਤ ਸ਼ਾਹ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰਨ ਦੇ ਚਰਚੇ ਪਹਿਲਾਂ ਤੋਂ ਹੀ ਸਨ ਪਰ ਜੈਸ਼ੰਕਰ ਹੈਰਾਨੀ ਭਰਿਆ ਨਾਮ ਰਿਹਾ ਜਿਨ੍ਹਾਂ ਨੂੰ ਸ੍ਰੀ ਮੋਦੀ ਦੇ ਨੇੜੇ ਸਮਝਿਆ ਜਾਂਦਾ ਹੈ।
ਪਿਛਲੀ ਮੋਦੀ ਸਰਕਾਰ ’ਚ ਸ਼ਾਮਲ ਸੁਸ਼ਮਾ ਸਵਰਾਜ, ਰਾਜਵਰਧਨ ਸਿੰਘ ਰਾਠੌੜ ਅਤੇ ਮੇਨਕਾ ਗਾਂਧੀ ਨੂੰ ਨਵੇਂ ਮੰਤਰੀ ਮੰਡਲ ’ਚ ਥਾਂ ਨਹੀਂ ਮਿਲੀ ਹੈ। ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਿਹਤ ਨਾਸਾਜ਼ ਹੋਣ ਕਰਕੇ ਪਹਿਲਾਂ ਹੀ ਨਵੇਂ ਮੰਤਰੀ ਮੰਡਲ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਹਲਫ਼ਦਾਰੀ ਸਮਾਗਮ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ, ਕਾਰੋਬਾਰੀ ਘਰਾਣਿਆਂ ਦੇ ਮੁਖੀ, ਫਿਲਮ ਅਦਾਕਾਰ, ਮੁੱਖ ਮੰਤਰੀ ਅਤੇ ਬਿਮਸਟਿਕ ਮੁਲਕਾਂ ਦੇ ਆਗੂਆਂ ਸਮੇਤ ਕਰੀਬ 8 ਹਜ਼ਾਰ ਮਹਿਮਾਨ ਹਾਜ਼ਰ ਸਨ।
ਕੈਬਨਿਟ ਮੰਤਰੀ ਵਜੋਂ ਹਲਫ਼ ਲੈਣ ਵਾਲੇ ਹੋਰ ਆਗੂਆਂ ’ਚ ਨਰੇਂਦਰ ਸਿੰਘ ਤੋਮਰ, ਰਵੀ ਸ਼ੰਕਰ ਪ੍ਰਸਾਦ, ਹਰਸਿਮਰਤ ਕੌਰ ਬਾਦਲ, ਥਾਵਰ ਚੰਦ ਗਹਿਲੋਤ, ਰਮੇਸ਼ ਪੋਖਰਿਆਲ, ਅਰਜੁਨ ਮੁੰਡਾ, ਸਮ੍ਰਿਤੀ ਇਰਾਨੀ, ਹਰਸ਼ਵਰਧਨ, ਪ੍ਰਕਾਸ਼ ਜਾਵੜੇਕਰ, ਪਿਯੂਸ਼ ਗੋਇਲ, ਧਰਮਿੰਦਰ ਪ੍ਰਧਾਨ, ਮੁਖਤਾਰ ਅੱਬਾਸ ਨਕਵੀ, ਪ੍ਰਹਿਲਾਦ ਜੋਸ਼ੀ, ਮਹੇਂਦਰ ਨਾਥ ਪਾਂਡੇ, ਅਰਵਿੰਦ ਸਾਵੰਤ, ਗਿਰੀਰਾਜ ਸਿੰਘ ਅਤੇ ਗਜੇਂਦਰ ਸ਼ੇਖਾਵਤ ਸ਼ਾਮਲ ਹਨ। ਸੁਤੰਤਰ ਚਾਰਜ ਵਾਲੇ ਰਾਜ ਮੰਤਰੀਆਂ ’ਚ ਸੰਤੋਸ਼ ਕੁਮਾਰ ਗੰਗਵਾਰ, ਰਾਓ ਇੰਦਰਜੀਤ ਸਿੰਘ, ਸ੍ਰੀਪਦ ਯੇਸੋ ਨਾਇਕ, ਜਤਿੰਦਰ ਸਿੰਘ, ਕਿਰਨ ਰਿਜਿਜੂ, ਪ੍ਰਹਿਲਾਦ ਸਿੰਘ ਪਟੇਲ, ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ ਅਤੇ ਮਨਸੁਖ ਐਲ ਮਾਂਡਵੀਆ ਸ਼ਾਮਲ ਹਨ।
ਰਾਜ ਮੰਤਰੀਆਂ ’ਚ ਫੱਗਣ ਸਿੰਘ ਕੁਲੱਸਤੇ, ਅਸ਼ਵਨੀ ਕੁਮਾਰ ਚੌਬੇ, ਅਰਜੁਨ ਰਾਮ ਮੇਘਵਾਲ, ਵੀ ਕੇ ਸਿੰਘ, ਕ੍ਰਿਸ਼ਨ ਪਾਲ, ਦਾਨਵੇ ਰਾਓਸਾਹੇਬ ਦਾਦਾਰਾਓ, ਜੀ ਕਿਸ਼ਨ ਰੈੱਡੀ, ਪਰਸ਼ੋਤਮ ਰੁਪਾਲਾ, ਰਾਮਦਾਸ ਅਠਾਵਲੇ, ਸਾਧਵੀ ਨਿਰੰਜਣ ਜਯੋਤੀ, ਬਾਬੁਲ ਸੁਪ੍ਰੀਓ, ਸੰਜੀਵ ਕੁਮਾਰ ਬਾਲਿਆਨ, ਧੋਤਰੇ ਸੰਜੇ ਸ਼ਾਮਰਾਓ, ਅਨੁਰਾਗ ਸਿੰਘ ਠਾਕੁਰ, ਅੰਗਾੜੀ ਸੁਰੇਸ਼ ਚੰਨਾਬਾਸਾਪਾ, ਨਿਤਿਆਨੰਦ ਰਾਏ, ਰਤਨ ਲਾਲ ਕਟਾਰੀਆ, ਵੀ ਮੁਰਲੀਧਰਨ, ਰੇਣੂਕਾ ਸਿੰਘ ਸਰੂਤਾ, ਸੋਮ ਪ੍ਰਕਾਸ਼, ਰਾਮੇਸ਼ਵਰ ਤੇਲੀ, ਪ੍ਰਤਾਪ ਚੰਦਰ ਸਾਰੰਗੀ, ਕੈਲਾਸ਼ ਚੌਧਰੀ ਅਤੇ ਦੇਬਾਸ੍ਰੀ ਚੌਧਰੀ ਸ਼ਾਮਲ ਹਨ। ਆਪਣੀ ਕੈਬਨਿਟ ਨਾਲ ਹਲਫ਼ ਲੈਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੰਤਰੀਆਂ ਦੀ ਨਵੀਂ ਟੀਮ ਨੌਜਵਾਨ ਸ਼ਕਤੀ ਅਤੇ ਪ੍ਰਸ਼ਾਸਨਿਕ ਤਜਰਬੇਕਾਰਾਂ ਦਾ ਸੁਮੇਲ ਹੈ ਅਤੇ ਉਹ ਸਾਰੇ ਮਿਲ ਕੇ ਭਾਰਤ ਦੀ ਤਰੱਕੀ ਲਈ ਕੰਮ ਕਰਨਗੇ। ਸਹੁੰ ਚੁੱਕਣ ਮਗਰੋਂ ਸ੍ਰੀ ਮੋਦੀ ਨੇ ਆਪਣੇ ਟਵੀਟ ’ਚ ਕਿਹਾ ਕਿ ਟੀਮ ’ਚ ਅਜਿਹੇ ਸੰਸਦ ਮੈਂਬਰ ਸ਼ਾਮਲ ਹਨ ਜੋ ਉਭਰ ਕੇ ਸਾਹਮਣੇ ਆਏ ਹਨ ਅਤੇ ਅਜਿਹੇ ਵੀ ਹਨ ਜਿਨ੍ਹਾਂ ਦਾ ਸ਼ਾਨਦਾਰ ਕਰੀਅਰ ਰਿਹਾ ਹੈ।

ਮੋਦੀ ਮੰਤਰੀ ਮੰਡਲ

ਕੈਬਨਿਟ ਮੰਤਰੀ
ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਡੀ ਵੀ ਸਦਾਨੰਦ ਗੌੜਾ, ਨਿਰਮਲਾ ਸੀਤਾਰਾਮਨ, ਰਾਮ ਵਿਲਾਸ ਪਾਸਵਾਨ, ਨਰੇਂਦਰ ਸਿੰਘ ਤੋਮਰ, ਰਵੀ ਸ਼ੰਕਰ ਪ੍ਰਸਾਦ, ਹਰਸਿਮਰਤ ਕੌਰ ਬਾਦਲ, ਥਾਵਰ ਚੰਦ ਗਹਿਲੋਤ, ਐਸ ਜੈਸ਼ੰਕਰ, ਰਮੇਸ਼ ਪੋਖਰਿਆਲ, ਅਰਜੁਨ ਮੁੰਡਾ, ਸਮ੍ਰਿਤੀ ਇਰਾਨੀ, ਹਰਸ਼ਵਰਧਨ, ਪ੍ਰਕਾਸ਼ ਜਾਵੜੇਕਰ, ਪਿਯੂਸ਼ ਗੋਇਲ, ਧਰਮਿੰਦਰ ਪ੍ਰਧਾਨ, ਮੁਖਤਾਰ ਅੱਬਾਸ ਨਕਵੀ, ਪ੍ਰਹਿਲਾਦ ਜੋਸ਼ੀ, ਮਹੇਂਦਰ ਨਾਥ ਪਾਂਡੇ, ਅਰਵਿੰਦ ਸਾਵੰਤ, ਗਿਰੀਰਾਜ ਸਿੰਘ ਅਤੇ ਗਜੇਂਦਰ ਸ਼ੇਖਾਵਤ।

ਰਾਜ ਮੰਤਰੀ (ਸੁਤੰਤਰ ਚਾਰਜ)

ਸੰਤੋਸ਼ ਕੁਮਾਰ ਗੰਗਵਾਰ, ਰਾਓ ਇੰਦਰਜੀਤ ਸਿੰਘ, ਸ੍ਰੀਪਦ ਯੇਸੋ ਨਾਇਕ, ਜਤਿੰਦਰ ਸਿੰਘ, ਕਿਰੇਨ ਰਿਜਿਜੂ, ਪ੍ਰਹਿਲਾਦ ਸਿੰਘ ਪਟੇਲ, ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ, ਮਨਸੁਖ ਐਲ ਮਾਂਡਵੀਆ।

ਰਾਜ ਮੰਤਰੀ

ਫੱਗਣ ਸਿੰਘ ਕੁਲਸਤੇ, ਅਸ਼ਵਨੀ ਕੁਮਾਰ ਚੌਬੇ, ਅਰਜੁਨ ਰਾਮ ਮੇਘਵਾਲ, ਵੀ ਕੇ ਸਿੰਘ, ਕ੍ਰਿਸ਼ਨ ਪਾਲ ਗੁੱਜਰ, ਦਾਨਵੇ ਰਾਓਸਾਹੇਬ ਦਾਦਾਰਾਓ, ਜੀ ਕਿਸ਼ਨ ਰੈੱਡੀ, ਪੁਰਸ਼ੋਤਮ ਰੁਪਾਲਾ, ਰਾਮਦਾਸ ਅਠਾਵਲੇ, ਸਾਧਵੀ ਨਿਰੰਜਣ ਜਯੋਤੀ, ਬਾਬੁਲ ਸੁਪ੍ਰੀਓ, ਸੰਜੀਵ ਕੁਮਾਰ ਬਾਲਿਆਨ, ਧੋਤਰੇ ਸੰਜੇ ਸ਼ਾਮਰਾਓ, ਅਨੁਰਾਗ ਠਾਕੁਰ, ਅੰਗਾੜੀ ਸੁਰੇਸ਼ ਚੰਨਾਬਾਸਾਪਾ, ਨਿਤਿਆਨੰਦ ਰਾਏ, ਰਤਨ ਲਾਲ ਕਟਾਰੀਆ, ਵੀ ਮੁਰਲੀਧਰਨ, ਰੇਣੂਕਾ ਸਿੰਘ ਸਰੂਤਾ, ਸੋਮ ਪ੍ਰਕਾਸ਼, ਰਾਮੇਸ਼ਵਰ ਤੇਲੀ, ਪ੍ਰਤਾਪ ਚੰਦਰ ਸਾਰੰਗੀ, ਕੈਲਾਸ਼ ਚੌਧਰੀ ਅਤੇ ਦੇਬਾਸ੍ਰੀ ਚੌਧਰੀ।

ਭਾਰਤ 'ਚ ਬੇਰੁਜ਼ਗਾਰੀ ਦਰ 45 ਸਾਲਾਂ 'ਚ ਸਭ ਤੋਂ ਵੱਧ,ਵਿਕਾਸ ਦਰ 'ਚ ਆਈ ਗਿਰਾਵਟ

ਨਵੀਂ ਦਿੱਲੀ, ਮਈ 2019- ਮੋਦੀ ਸਰਕਾਰ ਆਪਣੇ ਪਹਿਲੇ ਕਾਰਜਕਾਲ 'ਚ ਬੇਰੁਜ਼ਗਾਰੀ ਦਰ ਜ਼ਿਆਦਾ ਹੋਣ ਨੂੰ ਭਾਵੇਂ ਹੀ ਨਕਾਰਦੀ ਰਹੀ ਹੈ ਪਰ ਉਨ੍ਹਾਂ ਦੀ ਦੂਜੀ ਪਾਰੀ 'ਚ ਇਸ ਦੀ ਸਚਾਈ ਸਾਹਮਣੇ ਆ ਗਈ ਹੈ। ਭਾਰਤ 'ਚ ਬੇਰੁਜ਼ਗਾਰੀ ਦੀ ਦਰ 2017-18 'ਚ 45 ਸਾਲ ਦੇ ਉੱਚ ਪੱਧਰ 6.1 ਫ਼ੀਸਦੀ ਤੱਕ ਪਹੁੰਚ ਗਈ  ਕੇਂਦਰੀ ਅੰਕੜੇ ਦਫ਼ਤਰ ਵੱਲੋਂ ਜਾਰੀ ਇਕ ਰਿਪੋਰਟ ਮੁਤਾਬਿਕ ਭਾਰਤ ਦੀ ਵਿਕਾਸ ਦਰ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਮਾਰਚ ਵਿਚ ਖ਼ਤਮ ਹੋਈ ਤਿਮਾਹੀ 'ਚ ਵਿਕਾਸ ਦਰ 5.8 ਫੀਸਦੀ ਰਹੀ। ਜੋ ਪਿਛਲੇ ਦੋ ਸਾਲਾ ਵਿਚ ਸਭ ਤੋਂ ਘੱਟ ਰਿਹਾ ਅੰਕੜਾ ਹੈ। ਬੇਰੁਜ਼ਗਾਰੀ ਦਰ 6.1 ਫਿੱਸਦੀ ਰਹੀ ਹੈ। ਇਸ ਤਰ੍ਹਾਂ ਵਿੱਤੀ ਸਾਲ 2018-19 ਵਿਚ ਭਾਰਤ ਦੀ ਜੀ.ਡੀ.ਪੀ. 6.8 ਫ਼ੀਸਦੀ ਰਹੀ, ਜੋ ਪਿਛਲੇ ਵਿੱਤੀ ਸਾਲ ਵਿਚ 7.2 ਫ਼ੀਸਦੀ ਸੀ।

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼ੰਟੀ ਨੂੰ ਸਬਜ਼ੀ ਘੋਟਾਲੇ ਦਾ ਦੋਸ਼ੀ ਬਣਾਉਣ ਤੋਂ ਰੋਕਣ ਦੀ ਫ਼ਿਰਾਕ ਵਿੱਚ - ਜੀ ਕੇ

ਨਵੀਂ ਦਿੱਲੀ ,ਮਈ 2019 ,  ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ  ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਹਰ ਕੱਢੇ ਜਾਣ ਦੀ ਪੁਸ਼ਟੀ ਹੋਣ ਦੇ ਬਾਅਦ ਜੀ ਕੇ ਨੇ ਤੇਵਰ ਤਲਖ਼ ਕਰ ਲਏ ਹਨ। ਜੀ ਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਫ਼ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਦੀ ਬਲੈਕਮੈਲਿੰਗ ਦਾ ਜਵਾਬ ਦੇਣ ਦੀ ਥਾਂ ਸੰਗਤ ਦੀ ਕਚਹਿਰੀ ਵਿੱਚ ਜਵਾਬ ਦੇਣਾ ਜ਼ਿਆਦਾ ਬਿਹਤਰ ਸਮਝਦੇ ਹਨ। ਇੱਕ ਤਰਫ਼ ਜਦੋਂ ਉਹ ਕਾਨੂੰਨ ਦੀ ਕਚਹਿਰੀ ਵਿੱਚ ਆਪਣਾ ਪੱਖ ਰੱਖ ਚੁੱਕੇ ਹਨ ਅਤੇ ਉਨ੍ਹਾਂ ਦਾ ਭਰੋਸਾ ਪੱਕੇ ਤੌਰ ਉੱਤੇ ਅਦਾਲਤ ਵਿੱਚ ਹੈ। ਅਜਿਹੀ ਹਾਲਤਾਂ ਵਿੱਚ ਉਹ ਜ਼ਰੂਰੀ ਨਹੀਂ ਸਮਝਦੇ ਕਿ ਇੱਕ ਸਮੇਂ ਦੌਰਾਨ ਹੀ ਕੋਰਟ ਟਰਾਇਲ ਦੇ ਨਾਲ ਮੀਡੀਆ ਟਰਾਇਲ ਹੋਏ। 

ਪਾਰਟੀ ਵੱਲੋਂ ਕੱਢੇ ਜਾਣ ਦੇ ਵਿਸ਼ੇ ਵਿੱਚ ਪੁੱਛੇ ਜਾਣ ਉੱਤੇ ਜੀ ਕੇ ਨੇ ਕਿਹਾ ਕਿ ਉਹ ਪਹਿਲਾਂ ਹੀ ਇਸ ਬਾਰੇ ਵਿੱਚ ਸਪਸ਼ਟ ਕਰ ਚੁੱਕੇ ਹਨ ਕਿ 7 ਦਸੰਬਰ 2018 ਨੂੰ ਉਨ੍ਹਾਂ ਨੇ ਪਾਰਟੀ ਅਤੇ  ਕਮੇਟੀ ਛੱਡ ਦਿੱਤੀ ਸੀ।  ਇਸ ਲਈ ਪਾਰਟੀ ਦੁਆਰਾ ਹੁਣ ਲਏ ਗਏ ਫ਼ੈਸਲੇ ਦਾ ਕੋਈ ਮਤਲਬ ਨਹੀਂ ਹੈਂ।  ਪਾਰਟੀ ਦਾ ਇਹ ਤੁਗ਼ਲਕੀ ਫੁਰਮਾਨ ਪੰਜਾਬ ਵਿੱਚ ਪਾਰਟੀ ਦੀ ਦੁਰਗਤੀ ਉੱਤੇ ਸਵਾਲ ਨਹੀਂ ਪੁੱਛਣ ਦੀ ਅਕਾਲੀ ਨੇਤਾਵਾਂ ਨੂੰ ਸਖ਼ਤ ਚਿਤਾਵਨੀ ਭਰ ਹੈ।  

ਜੀ ਕੇ ਨੇ ਖ਼ੁਲਾਸਾ ਕੀਤਾ ਕਿ ਡੇਰਾ ਸਿਰਸਾ ਨੂੰ ਮਾਫ਼ੀ ਦੇਣਾ,  ਅਕਾਲੀ ਉਮੀਦਵਾਰਾਂ ਦਾ ਡੇਰੇ ਉੱਤੇ ਵੋਟ ਮੰਗਣ ਜਾਣਾ, ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣਾ ਅਤੇ ਬਹਿਬਲ ਵਿੱਚ ਬੇਅਦਬੀ ਮਾਮਲੇ ਵਿੱਚ ਇਨਸਾਫ਼ ਮੰਗ ਰਹੇ ਸਿੱਖਾਂ ਉੱਤੇ ਪੁਲਿਸ ਫਾਇਰਿੰਗ ਆਦਿਕ ਦੇ ਮਾਮਲੇ ਵਿੱਚ ਜਦੋਂ ਉਨ੍ਹਾਂ ਨੇ ਬਠਿੰਡਾ ਵਿੱਚ ਪੰਜਾਬ ਵਿਧਾਨਸਭਾ ਚੋਣ ਪ੍ਰਚਾਰ ਦੇ ਸਮੇਂ 31 ਜਨਵਰੀ 2017 ਨੂੰ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਪਾਰਟੀ ਦੀਆਂ ਨੀਤੀਆਂ ਉੱਤੇ ਸਵਾਲ ਚੁੱਕੇ ਸਨ, ਤਾਂ ਪਾਰਟੀ ਦੇ ਵੱਲੋਂ ਮੈਨੂੰ ਚੋਣ ਪ੍ਰਚਾਰ ਤੋਂ ਵਾਪਸ ਭੇਜ ਦਿੱਤਾ ਗਿਆ ਸੀ।  ਇਸ ਲਈ ਹੁਣ 2019 ਵਿੱਚ ਪਾਰਟੀ ਲਈ ਆਏ ਨਮੋਸ਼ੀ ਭਰੇ ਨਤੀਜਿਆਂ ਦੇ ਬਾਅਦ ਹੁਣ ਵੀ ਪਾਰਟੀ ਵਿੱਚ ਬੇਚੈਨੀ ਦੇ ਹਾਲਤ ਹਨ। ਇਸ ਲਈ ਅਨੁਸ਼ਾਸਨ ਦਾ ਡੰਡਾ ਮੇਰੇ ਉੱਤੇ ਚਲਾਉਣ ਦੀ ਗੱਲ ਹੋ ਰਹੀ ਹੈਂ।  

ਸਿਰਸਾ ਵੱਲੋਂ ਕੋਰ ਕਮੇਟੀ ਵਿੱਚ ਜੀ ਕੇ ਦੇ ਬਾਰੇ ਹੋਈ ਚਰਚਾ ਦਾ ਹਵਾਲਾ ਦੇਣ ਉੱਤੇ ਸਿਰਸਾ 'ਤੇ ਪਲਟਵਾਰ ਕਰਦੇ ਹੋਏ ਜੀ ਕੇ ਨੇ ਦਾਅਵਾ ਕੀਤਾ ਕਿ ਕਮੇਟੀ ਦੇ ਫੰਡਾਂ ਦਾ ਚੁਨਾਵੀ ਇਸਤੇਮਾਲ ਹੋਇਆ ਸੀ। ਜਿਸ ਦਾ ਜ਼ਿਕਰ ਉਨ੍ਹਾਂ ਨੇ ਕੋਰ ਕਮੇਟੀ ਮੈਂਬਰਾਂ  ਦੇ ਸਾਹਮਣੇ ਵੀ ਕੀਤਾ ਸੀ।  ਇਸ ਬਾਰੇ ਠੀਕ ਸਮਾਂ ਆਉਣ ਉੱਤੇ ਉਹ ਸਾਰਾ ਖ਼ੁਲਾਸਾ ਕਰਨਗੇ। ਜੀ ਕੇ ਨੇ ਇਸ਼ਾਰਾ ਕੀਤਾ ਕਿ ਡੇਰਾ ਮਾਫ਼ੀ ਵਿੱਚ ਵੱਡੇ ਅਕਾਲੀ ਆਗੂ ਸ਼ਾਮਿਲ ਸਨ। ਇਸ ਮਾਮਲੇ ਵਿੱਚ ਏਸ ਆਈ ਟੀ ਦੀ ਜਾਂਚ ਦੇ ਬਾਅਦ ਸੱਚ ਸਾਹਮਣੇ ਆਵੇਗਾ। ਪੱਤਰਕਾਰਾਂ ਵੱਲੋਂ ਇਸ ਬਾਰੇ ਵਿੱਚ ਬਾਰ-ਬਾਰ ਕੁਰਦਨ 'ਤੇ ਜੀ ਕੇ ਨੇ ਇਨ੍ਹਾਂ ਹੀ ਕਿਹਾ ਕਿ ਵਕਤ ਦਾ ਇੰਤਜ਼ਾਰ ਕਰੋਂ ਗੁਰੂ ਮਿਹਰ ਕਰਨਗੇ। 
ਜੀ ਕੇ ਨੇ ਅਕਾਲੀ ਹਾਈਕਮਾਨ ਤੋਂ ਪੁੱਛਿਆ ਕਿ ਅੱਜ ਉਨ੍ਹਾਂ ਨੂੰ ਮੇਰੇ ਕਰਕੇ ਕਮੇਟੀ ਦੇ ਅਕਸ ਨੂੰ ਧੱਕਾ ਲੱਗਦਾ ਨਜ਼ਰ ਆਉਂਦਾ ਹੈਂ,  ਤਾਂ 15 ਮਾਰਚ ਨੂੰ ਨਵੇਂ ਅਹੁਦੇਦਾਰਾਂ ਦੀ ਚੋਣ ਤੋਂ ਪਹਿਲਾਂ ਉਨ੍ਹਾਂ ਨੂੰ ਪਾਰਟੀ ਵੱਲੋਂ ਬਾਹਰ ਕਿਉਂ ਨਹੀਂ ਕੀਤਾ ਗਿਆ ਸੀ ? ਕਿਉਂਕਿ ਇਨ੍ਹਾਂ ਨੂੰ ਡਰ ਸੀ ਕਿ ਮੈਂ ਬਹੁਤ ਉਲਟ ਫੇਰ ਕਰਨ ਵਿੱਚ ਸਮਰੱਥ ਹਾਂ। ਜੀ ਕੇ ਨੇ ਕਮੇਟੀ ਫੰਡਾਂ ਦਾ ਚੋਣਾਂ ਵਿੱਚ ਇਸਤੇਮਾਲ ਹੋਣ ਦਾ ਦਾਅਵਾ ਕਰਦੇ ਹੋਏ ਆਪਣੇ ਦਾਅਵੇ ਦੇ ਸਮਰਥਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਕਸਮ ਖਾਣ ਦੀ ਕਮੇਟੀ  ਅਹੁਦੇਦਾਰਾਂ ਨੂੰ ਵੀ ਚੁਨੌਤੀ ਦਿੱਤੀ। ਜੀ ਕੇ ਨੇ ਕਿਹਾ ਕਿ ਉਨ੍ਹਾਂ ਤੋਂ ਅਸਤੀਫ਼ਾ ਲਿਆ ਨਹੀਂ ਗਿਆ ਸੀ ਸਗੋਂ ਉਨ੍ਹਾਂ ਨੇ ਇਲਜ਼ਾਮ ਲੱਗਣ ਦੇ ਬਾਅਦ ਆਪਣੇ ਆਪ ਦਿੱਤਾ ਸੀ।  

ਜੀ ਕੇ ਨੇ ਆਪਣੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਣ ਵਾਲੇ ਗੁਰਮੀਤ ਸਿੰਘ ਸ਼ੰਟੀ ਅਤੇ ਟੀਮ ਸਿਰਸਾ ਵਿੱਚ ਗੰਢ-ਤੁਪ ਹੋਣ ਦਾ ਵੀ ਕਾਗ਼ਜ਼ਾਂ ਦੀ ਰੌਸ਼ਨੀ ਵਿੱਚ ਦਾਅਵਾ ਕੀਤਾ। ਜੀ ਕੇ ਨੇ ਖ਼ੁਲਾਸਾ ਕੀਤਾ ਕਿ ਕਮੇਟੀ ਨੇ 5 ਕਰੋੜ ਦੇ ਕਥਿਤ ਸਬਜ਼ੀ ਘੋਟਾਲੇ ਦੇ ਆਰੋਪੀ ਸ਼ੰਟੀ ਨੂੰ ਕਾਨੂੰਨੀ ਹਿਫ਼ਾਜ਼ਤ ਦੇਣ ਲਈ 16 ਅਪ੍ਰੈਲ 2019 ਨੂੰ ਆਰਟੀਆਈ  ਦੇ ਮਾਧਿਅਮ ਨਾਲ ਸ਼ੰਟੀ ਨੂੰ ਗ਼ਲਤ ਜਵਾਬ ਦਿੱਤਾ ਸੀ।  ਜਿਸ ਵਿੱਚ ਕਮੇਟੀ ਨੇ ਆਪਣੇ ਆਪ ਦਾਅਵਾ ਕੀਤਾ ਹੈਂ ਕਿ ਕਮੇਟੀ ਦੀ ਸਬਜ਼ੀ ਖ਼ਰੀਦ ਵਿੱਚ ਕੋਈ ਗੜਬੜ ਨਹੀਂ ਹੈਂ, ਕੋਈ ਜਾਂਚ ਕਮੇਟੀ ਨਹੀਂ ਬਣਾਈ ਗਈ ਹੈਂ ਅਤੇ ਨਾ ਹੀ ਕਿਸੇ ਨੂੰ ਸ਼ੰਟੀ ਦੇ ਖ਼ਿਲਾਫ਼ ਅਦਾਲਤ ਵਿੱਚ ਕੇਸ ਪਾਉਣ ਲਈ ਅਖ਼ਤਿਆਰ ਦਿੱਤੇ ਗਏ ਹਨ। ਜਦੋਂ ਕਿ ਸਬਜ਼ੀ ਖ਼ਰੀਦ ਵਿੱਚ ਵੱਡੀ ਗੜਬੜ ਸੀ, ਜਾਂਚ ਲਈ 2018 ਵਿੱਚ ਕਮੇਟੀ  ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕੁਲਮੋਹਨ ਸਿੰਘ ਨੂੰ ਜਾਂਚ ਕਮੇਟੀ ਦਾ ਸੰਯੋਜਕ ਬਣਾਇਆ ਸੀ ਅਤੇ ਹਰਜੀਤ ਸਿੰਘ ਜੀ ਕੇ ਨੂੰ ਅਦਾਲਤ ਵਿੱਚ ਕੇਸ ਪਾਉਣ ਲਈ ਅਖ਼ਤਿਆਰ ਦਿੱਤਾ ਸੀ।  ਇਸ ਲਈ ਇਹ ਕਿਉਂ ਨਹੀਂ ਕਿਹਾ ਜਾਵੇ ਕਿ ਇਹ ਝੂਠ ਸ਼ੰਟੀ ਨੂੰ ਸਬਜ਼ੀ ਘੋਟਾਲੇ ਦੀ ਏਫਆਈਆਰ ਵਿੱਚ ਮੁਲਜ਼ਮ ਬਣਾਉਣ ਤੋਂ ਬਚਾਉਣ ਦੀ ਦਿੱਲੀ ਕਮੇਟੀ ਅਤੇ ਅਕਾਲੀ ਦਲ ਦੀ ਸ਼ੰਟੀ ਨਾਲ ਹੋਈ ਗੁਪਤ ਡੀਲ ਦਾ ਹਿੱਸਾ ਹੈਂ ?

ਜੀ ਕੇ ਨੇ ਐਲਾਨ ਕੀਤਾ ਕਿ ਸੱਤਾਂ ਦੀ ਰਾਜਨੀਤੀ ਕਰਨ ਵਾਲੀਆਂ ਨੂੰ ਧਰਮ ਦੀ ਸਿਆਸਤ ਤੋਂ ਰੋਕਣ ਲਈ ਉਹ ਮੁਹਿੰਮ ਸ਼ੁਰੂ ਕਰਨਗੇ।  ਜਿਸ ਨੂੰ ਕਮੇਟੀ ਵਿੱਚ ਅਹੁਦੇਦਾਰ ਬਣਨ ਦਾ ਸ਼ੌਕ ਹੈ, ਉਹ ਪਾਵਰ ਪਾਲਿਟਿਕਸ  ਤੋਂ ਦੂਰੀ ਰੱਖੇ। ਇਹ ਗੋਲਕ ਨੂੰ ਸਿਆਸੀ ਇਸਤੇਮਾਲ ਤੋਂ ਰੋਕਣ ਲਈ ਜ਼ਰੂਰੀ ਹੈ।

Rahul Gandhi blames party trio of placing sons before party

New Delhi, May 2019  Amid rumblings within the party after a disastrous performance in the Lok Sabha polls, Congress chief Rahul Gandhi is said to have accused three senior leaders of placing their respective sons above the party while his sister Priyanka Gandhi Vadra has alleged the entire top-brass left him alone to fight it out against Prime Minister Narendra Modi, party sources said. Narrating inside details of the crucial Congress Working Committee (CWC) meeting, which was held on Saturday to assess the party’s poll rout, the party leaders said Rahul Gandhi did a lot of ‘plain-speaking’ in his surgical analysis of the role of several party leaders while himself offering to quit as the party president. He also said he does not want any other member of the Gandhi family to succeed him, virtually ruling out Priyanka as well for the top party position. Party sources said the top leadership is working out possible strategies for its future course of action, even as there are rumblings within the Congress over the turn of events at the CWC meeting. The meeting was held in the backdrop of the Congress winning just 52 Lok Sabha seats and drawing a nought in 18 states and Union Territories. Gandhi himself lost from the family bastion of Amethi in Uttar Pradesh, though he won from Wayanad in Kerala. Stating that Priyanka lost her cool more than once during the four-hour long CWC deliberations, a party leader present there said the AICC general secretary in charge of Eastern Uttar Pradesh said, “All those responsible for the party’s defeat are sitting in this room.” When some party leaders were trying to convince Rahul Gandhi to take back his resignation, which he had offered taking moral responsibility for the Congress debacle, Priyanka is learnt to have intervened saying, “Where were you when my brother was fighting all by himself and alone?” Priyanka sat through the meeting, looking visible anguished, and interjected twice at least, while saying on one occasion, “No one supported Congress president in taking forward the narrative of Rafale and ‘chowkidar chor hai’.

Rahul Gandhi, who left the meeting abruptly and was adamant there on not continuing as the Congress president, also ticked off three senior party leaders—former Union Minister P Chidambaram, Madhya Pradesh Chief Minister Kamal Nath and Rajasthan CM Ashok Gehlot—saying they placed their sons before party interests.

Chidambaram’s son Karti and Nath’s son Nakul managed to win the Lok Sabha elections from their respective seats, but Gehlot’s son Vaibhav lost. CWC sources said that when former Guna MP Jyotiraditya Scindia urged Gandhi to strengthen the state leaderships of the party, the party president quipped looking at Chidambaram, saying that “Mr Chidambaram threatened to resign if a ticket was denied to his son”. About Kamal Nath who was absent from the CWC meeting, Gandhi said, “Mr Nath said how could he be CM if his son was not fielded.”     Taunting Gehlot the Congress chief said the Rajasthan CM spent seven days campaigning for his son in Jodhpur neglecting the rest of the state. Gandhi is learnt to have voiced his disappointment at the state of affairs in the party when he said to the CWC why can’t anyone else be Congress chief? Sources said Priyanka also urged her brother not to resign saying it would be like “falling into BJP’s trap”. Rahul Gandhi also expressed his displeasure at not being supported in the Rafale campaign and is said to have asked the party leaders present in the meeting how many of them backed him in building the corruption narrative against Prime Minister Modi. When some leaders raised their hands to say that they spoke about Rafale, Gandhi is said to have dismissed them.

Pakistan PM calls to congratulate Trust essential, Modi tells Imran

New Delhi/Islamabad, May 2019  In their first telephonic conversation after the Balakot airstrikes, Prime Minister Narendra Modi told his Pakistani counterpart Imran Khan on Sunday that creating trust and an environment free of violence and terrorism was essential for fostering peace and prosperity in the region. The Ministry of External Affairs (MEA) said it was Imran Khan who called up Modi to congratulate him on his re-election. “The Prime Minister thanked the Prime Minister of Pakistan for his telephone call and greetings,” it said. Recalling his initiatives in line with his government’s “neighbourhood first” policy, Modi referred to his earlier suggestion to Khan to fight poverty jointly, the MEA said. mThe telephonic conversation came amid strained bilateral ties for nearly three months following the Pulwama terror attack and India’s subsequent aerial strikes on a terror training camp in Pakistan’s Balakot.

Khan had also congratulated Modi on Twitter last week after the BJP’s massive victory in the Lok Sabha election. Reiterating his vision for peace, progress and prosperity in South Asia, Khan said he looked forward to working with Modi to advance these objectives, Pakistan Foreign Office spokesperson Mohammad Faisal said on Twitter. Modi and Khan are scheduled to meet at the Shanghai Cooperation Organisation (SCO) Summit in Bishkek, Kyrgyzstan next month.  Meanwhile, as the flurry of congratulatory messages from foreign dignitaries subsided, the neighbourhood found salience, with the Maldives media reporting that Male could be Modi’s first overseas visit while Sri Lankan President Maithripala Sirisena has announced he would be present at Modi’s swearing-in.  Till a while back, both Maldives and Lanka were deemed to have slipped into the Chinese zone of influence till elections brought back governments that have stressed the renewal of ties with India. Traditionally, a new Indian PM always selects a neighbouring country as his first overseas destination.

ਕੁੱਟਮਾਰ ਕਰਨ ਵਾਲੇ ਪੰਜ ਗਊ ਰੱਖਿਅਕ ਗ੍ਰਿਫ਼ਤਾਰ

ਸਿਓਨੀ (ਮੱਧ ਪ੍ਰਦੇਸ਼), ਮਈ 2019 (ਜਨ ਸ਼ਕਤੀ ਨਿਊਜ) ਮੱਧ ਪ੍ਰਦੇਸ਼ ਦੇ ਸਿਓਨੀ ਜ਼ਿਲ੍ਹੇ ਵਿੱਚ ਕਥਿਤ ਤੌਰ ’ਤੇ ਗਊ ਮਾਸ ਲਿਜਾ ਰਹੇ ਦੋ ਵਿਅਕਤੀਆਂ ਦੀ ਕੁੱਟਮਾਰ ਕਰਨ ਦੇ ਮਾਮਲੇ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਮਗਰੋਂ ਪੁਲੀਸ ਨੇ ਪੰਜ ਗਊ ਰੱਖਿਅਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਅਨੁਸਾਰ ਇਨ੍ਹਾਂ ਪੰਜ ਗਊ ਰੱਖਿਅਕਾਂ ਨੇ ਇੱਕ ਪੀੜਤ ਨੂੰ ਆਪਣੇ ਨਾਲ ਜਾ ਰਹੀ ਮਹਿਲਾ ਦੀ ਚੱਪਲਾਂ ਨਾਲ ਕੁੱਟਮਾਰ ਕਰਨ ਲਈ ਵੀ ਮਜਬੂਰ ਕੀਤਾ।
ਪੁਲੀਸ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਕੁੱਟਮਾਰ ਕੀਤੀ ਗਈ, ਉਨ੍ਹਾਂ ਨੂੰ 22 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਕਿਉਂਕਿ ਮੱਧ ਪ੍ਰਦੇਸ਼ ਵਿੱਚ ਗਊ ਮਾਸ ਰੱਖਣਾ, ਲਿਜਾਣਾ ਅਤੇ ਵੇਚਣਾ ਗੈਰਕਾਨੂੰਨੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਲਿੱਪ ਵਿੱਚ ਪੰਜ ਵਿਅਕਤੀਆਂ ਵਲੋਂ ਦੋ ਜਣਿਆਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਬਾਅਦ ਵਿੱਚ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਨਾਲ ਦੀ ਔਰਤ ਦੀ ਕੁੱਟਮਾਰ ਕਰਨ ਲਈ ਵੀ ਮਜਬੂਰ ਕੀਤਾ। ਵੀਡੀਓ ਅਨੁਸਾਰ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਉਣ ਲਈ ਵੀ ਮਜਬੂਰ ਕੀਤਾ। ਪੁਲੀਸ ਅਨੁਸਾਰ ਇਹ ਘਟਨਾ 22 ਮਈ ਨੂੰ ਮੰਡਲਾ ਰੋਡ ’ਤੇ ਵਾਪਰੀ ਸੀ।
ਮੁੱਖ ਮੁਲਜ਼ਮ ਸ਼ੁਭਮ ਬਘੇਲ ਵਲੋਂ ਸੋਸ਼ਲ ਮੀਡੀਆ ’ਤੇ ਪਾਈ ਗਈ ਵੀਡੀਓ ਵਿੱਚ ਗਊ ਰੱਖਿਅਕਾਂ, ਜਿਨ੍ਹਾਂ ਨੇ ਆਪਣੇ ਗਲਾਂ ਦੁਆਲੇ ਭਗਵੇਂ ਗਮਛੇ ਲਪੇਟੇ ਹੋਏ ਹਨ, ਵਲੋਂ ਦੋ ਵਿਅਕਤੀਆਂ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਗਊ ਰੱਖਿਅਕਾਂ ਦੀ ਪਛਾਣ ਸ਼ੁਭਮ ਬਘੇਲ, ਯੋਗੇਸ਼ ਓਆਈਕ, ਦਿਲੀਪ ਨਾਮਦੇਵ, ਰੋਹਿਤ ਯਾਦਵ ਅਤੇ ਸ਼ਿਆਮ ਲਾਲ ਵਜੋਂ ਹੋਈ ਹੈ ਜਦਕਿ ਪੀੜਤਾਂ ਵਿੱਚ ਦਿਲੀਪ ਮਾਲਵੀਆ, ਸਮਾ ਅੰਸਾਰੀ ਅਤੇ ਤੌਸੀਫ਼ ਖ਼ਾਨ ਸ਼ਾਮਲ ਹਨ। ਘਟਨਾ ਤੋਂ ਬਾਅਦ ਪੁਲੀਸ ਨੇ ਤਿੰਨ ਜਣਿਆਂ ਨੂੰ ਆਟੋ ਰਿਕਸ਼ਾ ਵਿੱਚ 140 ਕਿਲੋ ਗਊ ਮਾਸ ਲਿਜਾਣ ਦੇ ਦੋਸ਼ ਹੇਠ ਕਾਬੂ ਕੀਤਾ ਸੀ। ਪੁਲੀਸ ਨੇ ਗਊ ਰੱਖਿਅਕਾਂ ਨੂੰ ਵੀਡੀਓ ਵਾਇਰਲ ਹੋਣ ਮਗਰੋਂ ਹੀ ਗ੍ਰਿਫ਼ਤਾਰ ਕੀਤਾ ਹੈ।

ਗੁਰੂ ਦੀ ਗੋਲਕ ਲੁੱਟਣ ਵਾਲੇ ਦੇ ਮੁੰਹੋ ਉਪਦੇਸ਼ ਚੰਗੇ ਨਹੀਂ ਲੱਗਦੇ, ਕੋਰ ਕਮੇਟੀ ਵੱਲੋਂ ਜੀ.ਕੇ. ਦੀ ਚਿੱਠੀ ਦਾ ਜਵਾਬ

ਨਵੀਂ ਦਿੱਲੀ ਮਈ 2019 (ਜਨ ਸ਼ਕਤੀ ਨਿਊਜ) ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਜਿਹੜੇ ਵਿਅਕਤੀ ਨੂੰ ਗੁਰੂ ਦੀ ਗੋਲਕ ਲੁੱਟਣ ਕਰਕੇ ਭਗੌੜਾ ਐਲਾਨਿਆ ਗਿਆ ਹੋਵੇ ਉਸ ਦੇ ਮੂੰਹੋਂ ਉਪਦੇਸ਼ ਚੰਗੇ ਨਹੀਂ ਲਗਦੇ। ਇਹ ਪ੍ਰਤੀਕ੍ਰਿਆ ਅੱਜ ਇਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਗੋਲਕ ਦੀ ਲੁੱਟ ਕਾਰਨ ਪਾਰਟੀ 'ਚੋਂ ਕੱਢੇ ਜਾਣ ਮਗਰੋਂ ਕੌਮ ਦੇ ਨਾਂ ਲਿਖੀ ਚਿੱਠੀ ਦਾ ਜੁਆਬ ਦਿੰਦਿਆਂ ਜ਼ਾਹਿਰ ਕੀਤੀ ਗਈ।
ਮਨਜੀਤ ਸਿੰਘ ਜੀ.ਕੇ ਵੱਲੋਂ ਲਿਖੀ ਚਿੱਠੀ ਦਾ ਜੁਆਬ ਦਿੰਦਿਆਂ ਕੋਰ ਕਮੇਟੀ ਦੇ ਮੈਂਬਰਾਂ ਜਿਨ੍ਹਾਂ ਵਿਚ ਜਥੇਦਾਰ ਅਵਤਾਰ ਸਿੰਘ ਹਿੱਤ, ਸ. ਮਨਜਿੰਦਰ ਸਿੰਘ ਸਿਰਸਾ, ਸ. ਹਰਮੀਤ ਸਿੰਘ ਕਾਲਕਾ, ਸ. ਕੁਲਵੰਤ ਸਿੰਘ ਬਾਠ ਅਤੇ ਜਤਿੰਦਰ ਸਿੰਘ ਸ਼ੰਟੀ ਵੀ ਸ਼ਾਮਿਲ ਸਨ ਨੇ ਕਿਹਾ ਹੈ ਕਿ ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਵਿਚ ਫ਼ਸੇ ਜੀ.ਕੇ ਨੂੰ ਬੀਤੇ ਦਿਨ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ ਇਸ ਸਮੇਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਤੇ ਮੀਡੀਆ ਨੂੰ ਗੁਮਰਾਹ ਕਰਨ ਲਈ ਅਜਿਹੀਆਂ ਚਿੱਠੀਆਂ ਲਿਖ ਰਹੇ ਹਨ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਉਪੱਰ ਮਨਜੀਤ ਸਿੰਘ ਜੀ.ਕੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਪਾਰਟੀ ਦੇ ਸਾਰੇ ਅਹੁਦੇ ਛੱਡ ਦਿੱਤੇ ਹਨ। ਕਮੇਟੀ ਮੈਂਬਰਾ ਨੇ ਕਿਹਾ ਹੈ ਕਿ ਜੀ.ਕੇ ਨੇ ਅਹੁਦੇ ਛੱਡੇ ਨਹੀਂ ਸਗੋਂ ਸਾਰੇ ਅਹੁਦਿਆਂ ਤੋਂ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਉਹਨਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ ਕੇ ਮਨਜੀਤ ਸਿੰਘ ਜੀ.ਕੇ ਲੋਕਾਂ ਦਾ ਧਿਆਨ ਉਹਨਾ ਵੱਲੋਂ ਕੀਤੀ ਗਈ ਗੋਲਕ ਦੀ ਲੁੱਟ ਤੋਂ ਨਹੀਂ ਹਟਾ ਸਕਦੇ।
ਉਹਨਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪ੍ਰਧਾਨ ਨੂੰ ਗੁਰੂ ਦੀ ਗੋਲਕ ਲੁੱਟਣ ਕਰਕੇ ਪ੍ਰਧਾਨਗੀ ਤੋਂ ਜ਼ਲੀਲ ਕਰਕੇ ਲਾਹਿਆ ਗਿਆ ਹੋਵੇ। ਉਹਨਾਂ ਅੱਗੇ ਕਿਹਾ ਕਿ ਉਹ ਵਿਅਕਤੀ ਸਾਨੂੰ ਉਪਦੇਸ਼ ਦੇ ਰਿਹਾ ਹੈ ਜਿਸ ਉਪੱਰ ਅਦਾਲਤ ਨੇ ਗੈਰਜ਼ਮਾਨਤੀ ਧਾਰਾ 409 ਲਗਾਉਣ ਦੇ ਹੁਕਮ ਦਿੱਤੇ ਹਨ ਜਿਸ ਵਿਚ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਅਕਾਲੀ ਆਗੂਆਂ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਮਨਜੀਤ ਸਿੰਘ ਜੀ.ਕੇ ਕੌਮ ਦੇ ਨਾਂ ਤੇ ਚਿੱਠੀਆਂ ਲਿਖ ਕੇ ਉਪਦੇਸ਼ ਦੇ ਰਿਹਾ ਹੈ। 
ਪਾਰਟੀ 'ਚੋਂ ਕੱਢੇ ਗਏ ਮਨਜੀਤ ਸਿੰਘ ਜੀ.ਕੇ ਉਪੱਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਵੇਰ੍ਹਵਾ ਦਿੰਦਿਆਂ ਕੋਰ ਕਮੇਟੀ ਮੈਂਬਰਾ ਨੇ ਦੱਸਿਆ ਕਿ ਕਿਤਾਬਾਂ ਦੀ ਛਪਾਈ ਦੇ ਫ਼ਰਜ਼ੀ ਬਿੱਲ ਬਣਾ ਕੇ ਘੁਟਾਲਾ ਕੀਤਾ ਗਿਆ, ਬੇਟੀ ਦੇ ਨਾਂ 'ਤੇ ਫ਼ਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦਾ ਵਰਦੀ ਘੁਟਾਲਾ, ਵਿਦੇਸ਼ਾਂ ਤੋਂ ਆਏ ਦਾਨ ਦੀ ਕਰੋੜਾਂ ਰੁਪਏ ਦੀ ਰਕਮ ਦਾ ਘੁਟਾਲਾ, ਕਮੇਟੀ ਦੀਆਂ ਜ਼ਮੀਨਾਂ ਖੁਰਦ-ਬੁਰਦ ਕੀਤੀਆਂ, ਲੱਖਾਂ ਰੁਪਏ ਦਾ ਤੇਲ ਦਾ ਘੁਟਾਲਾ, ਕੱਚੀਆਂ ਪਰਚੀਆਂ ਨਾਲ ਗੋਲਕਾਂ ਚੋਂ ਕਰੋੜਾਂ ਰੁਪਏ ਕੱਢੇ, ਕਬੂਤਰਬਾਜ਼ੀ ਦਾ ਕਰੋੜਾਂ ਰੁਪਏ ਦਾ ਘੁਟਾਲਾ, ਕਮੇਟੀ ਦੇ ਪੈਸੇ ਨਾਲ ਚੇਹਤਿਆਂ ਨੂੰ ਵਿਦੇਸ਼ਾਂ ਦੀ ਸੈਰ ਕਰਵਾਈ, ਤਰਪਾਲਾਂ ਦੀ ਖਰੀਦ ਦਾ ਘੁਟਾਲਾ, ਇੱਕ ਵੈਬੱ ਚੈਨਲ ਦੇ ਨਾਂ 'ਤੇ ਸੱਠ ਲੱਖ ਰੁਪਏ ਦਾ ਗਬਨ, ਜੀ.ਕੇ ਦੇ ਪੀ.ਏ ਵੱਲੋਂ ਕੈਸ਼ੀਅਰ ਤੋਂ ਅੱਸੀ ਲੱਖ ਰੁਪਏ ਦੇ ਕਰੀਬ ਬਿਨਾਂ ਕਿਸੇ ਬਿਲ ਦੇ ਲਏ ਗਏ ਅਤੇ ਹੋਰ ਬਹੁਤ ਸਾਰੇ ਘੁਟਾਲੇ ਗੁਰੂ ਦੀ ਗੋਲਕ ਲੁੱਟ ਕੇ ਕੀਤੇ ਗਏ। ਉਹਨਾਂ ਕਿਹਾ ਕਿ ਅਜੇ ਤਾਂ ਮੁਕੱਦਮੇ ਸ਼ੁਰੂ ਹੋਏ ਹਨ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਜੀ.ਕੇ ਜੇਲ੍ਹ ਜਾਣਗੇ ਤਾਂ ਕੌਮ ਕੀ ਮਹਿਸੂਸ ਕਰੇਗੀ। ਕੌਮ ਨੂੰ ਅਜਿਹੇ ਦਿਨ ਵੀ ਵੇਖਣ ਨੂੰ ਮਿਲਣਗੇ।
ਅਕਾਲੀ ਆਗੂਆਂ ਨੇ ਕਿਹਾ ਕਿ ਕਰੋੜਾਂ ਰੁਪਏ ਗੁਰੂ ਦੀ ਗੋਲਕ ਦੇ ਲੁਟੱਣ ਵਾਲੇ ਵਿਅਕਤੀ ਦੀਆਂ ਚਿੱਠੀਆਂ ਸਿੱਖ ਸੰਗਤ ਨੂੰ ਗੁਮਰਾਹ ਨਹੀਂ ਕਰ ਸਕਦੀਆਂ। ਅਕਾਲੀ ਆਗੂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ ਕੌਮ ਨੂੰ ਇਹ ਚਿੱਠੀਆਂ ਕਦੋਂ ਲਿਖਣਗੇ ਕਿ ਉਹਨਾਂ ਨੇ ਅੱਸੀ ਲੱਖ ਰੁਪਏ ਅਤੇ ਫ਼ਰਜ਼ੀ ਪਰਚੀਆਂ ਰਾਹੀਂ ਇੱਕਵਿੰਜਾ ਲੱਖ ਅਤੇ ਹੋਰ ਕਰੜਾਂ ਰੁਪਏ ਕਿਥੇ ਖਰਚੇ ਹਨ ਉਹਨਾਂ ਕਿਹਾ ਕਿ ਮੈਂ ਮਨਜੀਤ ਸਿੰਘ ਜੀ.ਕੇ ਨੂੰ ਸਲਾਹ ਦਿੰਦਾ ਹਾਂ ਕਿ ਗੁਰੂ ਦੇ ਫ਼ਿਟਕਿਆਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਦਾ ਪੈਸਾ ਵਾਪਿਸ ਕਰਨ ਅਤੇ ਆਪਣੀ ਭੁੱਲ ਬਖ਼ਸ਼ਵਾ ਲੈਣ ਕਿੳਂਕਿ ਗੁਰੂ ਬਖ਼ਸ਼ਣਹਾਰ ਹੈ। ਜਥੇਦਾਰ ਹਿੱਤ ਅਤੇ ਕੋਰ ਕਮੇਟੀ ਮੈਂਬਰਾਂ ਨੇ ਕਿਹਾ ਕਿ ਗੁਰੂ ਸਾਹਿਬ ਨੇ ਤਾਂ 'ਸੱਜਣ ਠੱਗ' ਅਤੇ 'ਕੌਡੇ ਰਾਖ਼ਸ਼' ਨੂੰ ਵੀ ਬਖ਼ਸ਼ ਦਿੱਤਾ ਸੀ। ਉਹਨਾਂ ਕਿਹਾ ਕਿ ਜੀ.ਕੇ. ਪੁਲਿਸ ਤੋਂ ਭਗੌੜਾ ਹੋਵੇ ਕੋਈ ਗੱਲ ਨਹੀਂ ਪਰ ਗੁਰੂ ਤੋਂ ਭਗੌੜਾ ਨਾ ਹੋਵੇ, ਨਹੀਂ ਤਾਂ ਇਹਨਾਂ ਪਾਪਾਂ ਦੀ ਬੜੀ ਵੱਡੀ ਸਜ਼ਾ ਮਿਲੇਗੀ।

ਉੱਘੀਆਂ ਸਿਆਸੀ ਹਸਤੀਆਂ ਦੇ ਪੁੱਤਰਾਂ ਦੇ ਤਖ਼ਤ ਪਲਟੇ

ਨਵੀਂ ਦਿੱਲੀ, ਮਈ  ਸਿਆਸੀ ਵਿਰਾਸਤ ਬਾਰੇ ਇਹ ਭਾਵ ਰਿਹਾ ਹੈ ਕਿ ਬੇਟਾ ਵੀ ਪਿਤਾ ਦੇ ਨਕਸ਼-ਏ-ਕਦਮ ’ਤੇ ਚੱਲ ਕੇ ਸਫ਼ਲਤਾ ਹਾਸਲ ਕਰੇਗਾ ਪਰ ਇਸ ਵਾਰ ਦੀਆਂ ਆਮ ਚੋਣਾਂ ਵਿਚ ਇਹ ਗਲਤ ਸਾਬਿਤ ਹੋ ਗਿਆ। ਮੰਨੀਆਂ-ਪ੍ਰਮੰਨੀਆਂ ਸਿਆਸੀ ਹਸਤੀਆਂ ਦੇ ਪੁੱਤਰਾਂ ਨੂੰ 17ਵੀਂ ਲੋਕ ਸਭਾ ਦੀਆਂ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਬੇਟੀਆਂ ਨੇ ਆਪਣੀ ਸਿਆਸੀ ਵਿਰਾਸਤ ਨੂੰ ਖ਼ੂਬ ਸਾਂਭ ਲਿਆ ਹੈ। ਸਭ ਤੋਂ ਵੱਡੀ ਮਿਸਾਲ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਹਨ ਜੋ ਕਿ ਆਪਣੀ ਰਵਾਇਤੀ ਸੀਟ ਅਮੇਠੀ ਗੁਆ ਬੈਠੇ ਹਨ। ਰਾਜਸਥਾਨ ਦੇ ਮੌਜੂਦਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਜੋਧਪੁਰ ਸੀਟ ਤੋਂ ਨਾਕਾਮ ਰਹੇ ਹਨ। ਗਾਂਧੀ ਨੂੰ ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਕਰੀਬ 55 ਹਜ਼ਾਰ ਵੋਟਾਂ ਨਾਲ ਤੇ ਵੈਭਵ ਨੂੰ ਭਾਜਪਾ ਦੇ ਗਜੇਂਦਰ ਸਿੰਘ ਸ਼ੇਖ਼ਾਵਤ ਨੇ 2.7 ਲੱਖ ਵੋਟਾਂ ਦੇ ਫ਼ਰਕ ਨਾਲ ਕਰਾਰੀ ਮਾਤ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਮਾਧਵ ਰਾਓ ਸਿੰਧਿਆ ਦੇ ਪੁੱਤਰ ਜਿਓਤਿਰਦਿੱਤਿਆ ਸਿੰਧੀਆ ਉਨ੍ਹਾਂ ਦਾ ਗੜ੍ਹ ਮੰਨੀ ਜਾਣ ਵਾਲੀ ਮੱਧ ਪ੍ਰਦੇਸ਼ ਦੀ ਗੁਨਾ ਸੀਟ ਤੋਂ ਹਾਰ ਗਏ ਹਨ। ਉਹ 1999 ਤੋਂ ਲਗਾਤਾਰ ਇੱਥੋਂ ਜਿੱਤ ਰਹੇ ਸਨ। ਰਾਜਸਥਾਨ ਦੇ ਬਾੜਮੇਰ ਵਿਚ ਭਾਜਪਾ ਦੇ ਬਾਨੀ ਮੈਂਬਰ ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ 3.2 ਲੱਖ ਵੋਟਾਂ ਤੋਂ ਪਿੱਛੇ ਰਹਿ ਗਏ ਹਨ। ਪੱਛਮੀ ਇਲਾਕੇ ਵਿਚ ਅਜੀਤ ਪਵਾਰ ਦੇ ਬੇਟੇ ਪਾਰਥ ਪਵਾਰ, ਮੁਰਲੀ ਦਿਓੜਾ ਦੇ ਪੁੱਤਰ ਮਿਲਿੰਦ ਦਿਓੜਾ, ਸ਼ੰਕਰਰਾਓ ਚਵਾਨ ਦੇ ਪੁੱਤਰ ਅਸ਼ੋਕ ਚਵਾਨ ਵੀ ਆਪੋ-ਆਪਣੀਆਂ ਸੀਟਾਂ ਹਾਰ ਗਏ ਹਨ। ਦੱਖਣੀ ਇਲਾਕੇ ਤੋਂ ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਾਸਵਾਮੀ ਦੇ ਪੁੱਤਰ ਨਿਖਿਲ ਕੁਮਾਰਾਸਵਾਮੀ ਵੀ ਸਵਾ ਲੱਖ ਵੋਟ ਨਾਲ ਹਾਰ ਗਏ। ਹਾਲਾਂਕਿ ਔਰਤਾਂ ਦਾ ਹੱਥ ਇਸ ਮਾਮਲੇ ਵਿਚ ਉੱਚਾ ਰਿਹਾ। ਸ਼ਰਦ ਪਵਾਰ ਦੀ ਬੇਟੀ ਸੁਪ੍ਰਿਆ ਸੂਲੇ ਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਰਹੇ ਐੱਮ. ਕਰੁਣਾਨਿਧੀ ਦੀ ਬੇਟੀ ਕਨੀਮੋੜੀ ਨੇ ਆਪੋ-ਆਪਣੇ ਹਲਕਿਆਂ ਤੋਂ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਹਨ।

ਖਾੜਕੂਵਾਦ ਪੈਦਾ ਕਰਨ ਦੇ ਕੇਸ ਵਿੱਚ ਐੱਨਆਈਏ ਵੱਲੋਂ ਚਾਰਜਸ਼ੀਟ ਦਾਇਰ

ਮੁੰਬਈ, ਮਈ- ਵੱਖਰਾ ਰਾਜ ਖਾਲਿਸਤਾਨ ਬਣਾਉਣ ਦੇ ਉਦੇਸ਼ ਨਾਲ ਸਿੱਖ ਖਾੜਕੂਵਾਦ ਪੈਦਾ ਕਰਨ ਦੇ ਕੇਸ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਮਹਾਰਾਸ਼ਟਰ ਏਟੀਐੱਸ ਨੇ ਇਸ ਸਬੰਧੀ ਪੁਣੇ ਤੋਂ ਹਰਪਾਲ ਸਿੰਘ ਨਾਇਕ ਨੂੰ ਗ੍ਰਿਫ਼ਤਾਰ ਕਰਕੇ ਦਸੰਬਰ 2018 ਵਿੱਚ ਕੇਸ ਦਰਜ ਕੀਤਾ ਸੀ। ਏਟੀਐੱਸ ਨੇ ਨਾਇਕ ਤੋਂ ਇੱਕ ਹਥਿਆਰ ਤੇ ਪੰਜ ਕਾਰਤੂਸ ਬਰਾਮਦ ਕੀਤੇ ਸਨ। ਨਾਇਕ ਦੀ ਗ੍ਰਿਫ਼ਤਾਰੀ ਤੋਂ ਕੁੱਝ ਦਿਨ ਬਾਅਦ ਮੋਹਿਉੂਦੀਨ ਸਿੱਦੀਕੀ ਦੀ ਗ੍ਰਿਫ਼ਤਾਰੀ ਹੋਈ ਸੀ ਅਤੇ ਇਸ ਤੋਂ ਬਾਅਦ ਏਟੀਐੱਸ ਨੇ ਇਹ ਕੇਸ ਐਨਆਈਏ ਨੂੰ ਸੌਂਪ ਦਿੱਤਾ ਸੀ।
ਐੱਨਆਈਏ ਦੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਨਾਇਕ, ਸਿੱਦੀਕੀ ਅਤੇ ਭਗੌੜੇ ਮੁਲਜ਼ਮ ਗੁਰਜੀਤ ਸਿੰਘ ਨਿੱਝਰ ਨੇ ਖਾਲਿਸਤਾਨ ਕਾਇਮ ਕਰਨ ਲਈ ਅਤਿਵਾਦੀ ਵਾਰਦਾਤ ਦੀ ਸਾਜਿਸ਼ ਘੜੀ ਸੀ। ਜਾਂਚ ਏਜੰਸੀ ਨੇ ਕਿਹਾ ਕਿ ਇਹ ਤਿੰਨੇ ਦੇਸ਼ ਦੀ ਅਖੰਡਤਾ, ਸੁਰੱਖਿਆ ਅਤੇ ਪ੍ਰਭੂਸੱਤਾ ਲਈ ਖਤਰਾ ਹਨ ਤੇ ਸਿੱਖ ਖਾੜਕੂਵਾਦ ਮੁੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਜਗਤਾਰ ਸਿੰਘ ਹਵਾਰਾ ਅਤੇ ਅਪਰੇਸ਼ਨ ਬਲਿਊ ਸਟਾਰ ਦੀਆਂ ਵੀਡੀਓ ਤੇ ਫੋਟੋਆਂ ਦੀ ਵੀ ਆਪਣੇ ਮਕਸਦ ਲਈ ਵਰਤੋਂ ਕਰਦੇ ਸਨ। ਇਸ ਕੇਸ ਵਿੱਚ ਪੰਜਾਬ ਵਾਸੀ ਨਿੱਝਰ ਦੇ ਇਸ ਸਮੇਂ ਸਾਈਪਰਸ ਵਿੱਚ ਹੋਣ ਬਾਰੇ ਪਤਾ ਲੱਗਾ ਹੈ। ਚਾਰਜਸ਼ੀਟ ਵਿੱਚ ਇਨ੍ਹਾਂ ਵਿਰੁੱਧ 120ਬੀ, ਆਰਮਜ਼ ਐਕਟ, ਮਹਾਰਾਸ਼ਟਰ ਪੁਲੀਸ ਐਕਟ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਪੁਣੇ ਦੀ ਵਿਸ਼ੇਸ਼ ਅਦਾਲਤ ਵਿੱਚ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਇਸ ਕੇਸ ਵਿੱਚ ਐਨਆਈਏ ਨੇ ਦਿੱਲੀ ਤੋਂ ਸੁੰਦਰ ਲਾਲ ਪ੍ਰਾਸ਼ਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਸਿੱਦੀਕੀ ਨੂੰ ਦੇਸੀ ਪਿਸਤੌਲ ਦਿੱਤਾ ਸੀ। ਪ੍ਰਾਸ਼ਰ ਦਾ ਨਾਂ ਵੀ ਦੋਸ਼ ਪੱਤਰ ’ਚ ਸ਼ਾਮਲ ਹੈ। 

ਲੋਕ ਸਭਾ ਭੰਗ, ਨਵੀਂ ਸਰਕਾਰ 30 ਨੂੰ

ਨਵੀਂ ਦਿੱਲੀ, ਮਈ- ਜ਼ਬਰਦਸਤ ਬਹੁਮੱਤ ਨਾਲ ਮੁੜ ਸੱਤਾ ਵਿਚ ਪਰਤੀ ਨਰਿੰਦਰ ਮੋਦੀ ਸਰਕਾਰ ਦੀ ਦੂਜੀ ਪਾਰੀ ਲਈ ਕਵਾਇਦ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਕੈਬਨਿਟ ਦੀ ਸਿਫ਼ਾਰਸ਼ ਮਗਰੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 16ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਹੈ। ਰਾਸ਼ਟਰਪਤੀ ਨੇ ਇਸ ਮੌਕੇ ਮੋਦੀ ਕੈਬਨਿਟ ਨੂੰ ਵਿਦਾਇਗੀ ਭੋਜ ਦਿੱਤਾ। ਦੂਜੇ ਪਾਸੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਹੇਠ ਨਵੇਂ ਚੁਣੇ ਗਏ ਸੰਸਦ ਮੈਂਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਸਮੀ ਤੌਰ ’ਤੇ ਆਪਣਾ ਆਗੂ ਚੁਣਨ ਲਈ ਭਲਕੇ ਜੁੜਨਗੇ। ਇਸ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਲਈ ਰਾਹ ਪੱਧਰਾ ਹੋ ਜਾਵੇਗਾ। ਮੀਟਿੰਗ ਸੰਸਦ ਦੇ ਕੇਂਦਰੀ ਹਾਲ ਵਿਚ ਸ਼ਾਮ 5 ਵਜੇ ਹੋਵੇਗੀ। ਮੋਦੀ ਦੇ ਇਸ ਮੌਕੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨ ਦੀ ਵੀ ਸੰਭਾਵਨਾ ਹੈ। ਨਰਿੰਦਰ ਮੋਦੀ ਨੂੰ ਪਹਿਲਾਂ ਹੀ ਗੱਠਜੋੜ ਪ੍ਰਧਾਨ ਮੰਤਰੀ ਉਮੀਦਵਾਰ ਐਲਾਨ ਚੁੱਕਾ ਹੈ। ਇਸ ਲਈ ਮੀਟਿੰਗ ਮਹਿਜ਼ ਰਸਮੀ ਹੈ। ਇਸ ਤੋਂ ਬਾਅਦ ਮੋਦੀ ਰਾਸ਼ਟਰਪਤੀ ਅੱਗੇ ਦੁਬਾਰਾ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਨਗੇ। ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਣੇ ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰਪਤੀ ਨੂੰ ਸਮੂਹਿਕ ਅਸਤੀਫ਼ਾ ਸੌਂਪਿਆ ਤੇ 16ਵੀਂ ਲੋਕ ਸਭਾ ਭੰਗ ਕਰਨ ਦੀ ਸਿਫ਼ਾਰਸ਼ ਕੀਤੀ। ਰਾਸ਼ਟਰਪਤੀ ਨੇ ਸਾਰਿਆਂ ਦਾ ਅਸਤੀਫ਼ਾ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਨੂੰ ਨਵੀਂ ਸਰਕਾਰ ਬਣਨ ਤੱਕ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ। ਨਵੀਂ ਲੋਕ ਸਭਾ ਦਾ ਗਠਨ ਤਿੰਨ ਜੂਨ ਤੱਕ ਕੀਤਾ ਜਾਣਾ ਹੈ। ਭਾਜਪਾ ਤੇ ਉਸ ਦੇ ਸਹਿਯੋਗੀ ਦਲਾਂ ਦੇ ਸਾਰੇ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਸ਼ਨਿਚਰਵਾਰ ਨੂੰ ਦਿੱਲੀ ਪਹੁੰਚਣ ਲਈ ਕਿਹਾ ਗਿਆ ਹੈ। ਨਵੀਂ ਕੈਬਨਿਟ ਵਿਚ ਸਹਿਯੋਗੀ ਪਾਰਟੀਆਂ ਨੂੰ ਸ਼ਾਮਲ ਕਰਨ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਐੱਨਡੀਏ ਦੇ ਸਮਰਥਕ ਦਲਾਂ ਦੇ ਆਗੂਆਂ ਨਾਲ ਵਿਚਾਰ ਕਰਨਗੇ। ਸਹੁੰ ਚੁੱਕ ਸਮਾਗਮ ਰਾਸ਼ਟਰਪਤੀ ਭਵਨ ਵਿਚ ਹੋਵੇਗਾ। ਇਸ ਵਾਰ ਵੀ ਕਿਸੇ ਦੂਜੇ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਸਮਾਰੋਹ ਵਿਚ ਬੁਲਾਉਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਭਾਜਪਾ ਦੇ ਨਵੇਂ ਚੁਣੇ ਸੰਸਦ ਮੈਂਬਰ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਭਾਜਪਾ ਸੰਸਦੀ ਦਲ ਦੀ ਮੀਟਿੰਗ ਵੀ ਭਲਕੇ ਹੋਣ ਜਾ ਰਹੀ ਹੈ।

ਮੋਦੀ ਦੀ ਇਤਿਹਾਸਕ ਜਿੱਤ

ਨਵੀਂ ਦਿੱਲੀ, ਮਈ ਭਾਜਪਾ ਨੇ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਮੋਦੀ ਲਹਿਰ ਦੇ ਸਿਰ ’ਤੇ ਅੱਜ ਮੁੜ ਸੱਤਾ ਵਿੱਚ ਵਾਪਸੀ ਕੀਤੀ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਵਾਦ, ਸੁਰੱਖਿਆ, ਹਿੰਦੂਆਂ ਦੇ ਗੌਰਵ ਤੇ ਨਵੇਂ ਭਾਰਤ ਦੇ ਦਿੱਤੇ ਸੁਨੇਹੇ ਨੂੰ ਖਿੜੇ ਮੱਥੇ ਸਵੀਕਾਰ ਕਰਦਿਆਂ ਕਾਂਗਰਸ ਦੇ ‘ਨਿਆਂ’ ਨਾਲੋਂ ਦੇਸ਼ ਦੇ ਚੌਕੀਦਾਰ ਨੂੰ ਤਰਜੀਹ ਦਿੱਤੀ। ਆਖਰੀ ਖ਼ਬਰਾਂ ਮਿਲਣ ਤਕ ਭਾਜਪਾ 292 ਸੀਟਾਂ ਉੱਤੇ ਜਦੋਂਕਿ ਪਾਰਟੀ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗੱਠਜੋੜ 344 ਸੀਟਾਂ ਨਾਲ ਅੱਗੇ ਚੱਲ ਰਿਹਾ ਸੀ। ਮੁੱਖ ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ਵਾਲਾ ਸਾਂਝਾ ਪ੍ਰਗਤੀਸ਼ੀਲ ਗੱਠਜੋੜ 89 ਸੀਟਾਂ ’ਤੇ ਅੱਗੇ ਸੀ। ਕਾਂਗਰਸ ਹਾਲਾਂਕਿ 51 ਸੀਟਾਂ ਨਾਲ ਇਸ ਦੌੜ ਵਿੱਚ ਕਿਤੇ ਪੱਛੜ ਗਈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਸੰਸਦੀ ਸੀਟ 4.79 ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤ ਲਈ। ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਸੰਸਦੀ ਸੀਟ ਤੋਂ ਹਾਰ ਗਏ ਜਦੋਂਕਿ ਕੇਰਲਾ ਦੀ ਵਾਇਨਾਡ ਸੰਸਦੀ ਸੀਟ ਤੋਂ ਉਨ੍ਹਾਂ ਸਾਢੇ ਛੇ ਲੱਖ ਦੀ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ। ਕਾਂਗਰਸ ਆਗੂ ਸੋਨੀਆ ਗਾਂਧੀ ਨੇ ਰਾਏਬਰੇਲੀ ਸੀਟ 1,67,170 ਵੋਟਾਂ ਨਾਲ ਜਿੱਤ ਲਈ ਹੈ। ਕਾਂਗਰਸ ਨੂੰ ਪੰਜਾਬ ਤੇ ਕੇਰਲ ਤੋਂ ਛੁੱਟ ਬਾਕੀ ਰਾਜਾਂ ਵਿੱਚ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਟੀਡੀਪੀ ਆਗੂ ਚੰਦਰਬਾਬੂ ਨਾਇਡੂ ਨੇ ਸੰਸਦੀ ਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਿਲੀ ਜ਼ਬਰਦਸਤ ਹਾਰ ਮਗਰੋਂ ਅਸਤੀਫਾ ਦੇ ਦਿੱਤਾ ਹੈ। ਜਗਨਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈਐੱਸਆਰ ਕਾਂਗਰਸ ਨੇ ਸੂਬੇ ਵਿੱਚ ਸੰਸਦੀ ਤੇ ਅਸੈਂਬਲੀ ਚੋਣ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ ਹੈ। ਭਾਜਪਾ ਪੱਛਮੀ ਬੰਗਾਲ ਤੇ ਉੜੀਸਾ ਵਿੱਚ ਕ੍ਰਮਵਾਰ 19 ਤੇ 5 ਸੀਟਾਂ ’ਤੇ ਲੀਡ ਲੈਣ ਵਿੱਚ ਸਫ਼ਲ ਰਹੀ ਹੈ।
ਮੌਜੂਦਾ ਰੁਝਾਨਾਂ ਮੁਤਾਬਕ ਭਾਜਪਾ 2014 ਦੀਆਂ ਸੰਸਦੀ ਚੋਣਾਂ ਵਿੱਚ ਵਿਖਾਈ ਕਾਰਗੁਜ਼ਾਰੀ ਵਿੱਚ ਸੁਧਾਰ ਕਰ ਸਕਦੀ ਹੈ। ਭਾਜਪਾ ਨੇ ਉਦੋਂ 282 ਸੀਟਾਂ ’ਤੇ ਆਪਣੇ ਦਮ ’ਤੇ ਸਫ਼ਲਤਾ ਹਾਸਲ ਕੀਤੀ ਸੀ। ਐਨਡੀਏ ਨੇ ਪੰਜ ਸਾਲ ਪਹਿਲਾਂ 336 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ ਤੇ ਐਤਕੀਂ ਇਹ ਅੰਕੜਾ 343 ਨੂੰ ਪੁੱਜਣ ਦੇ ਆਸਾਰ ਹਨ। ਇਸ ਦੌਰਾਨ ਮੌਜੂਦਾ ਰੁਝਾਨਾਂ ਦੇ ਚਲਦਿਆਂ ਸ਼ੇਅਰ ਬਾਜ਼ਾਰ ਪਹਿਲੀ ਵਾਰ 40 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ। ਰੁਪਿਆ ਡਾਲਰ ਦੇ ਮੁਕਾਬਲੇ 16 ਪੈਸੇ ਦੀ ਮਜ਼ਬੂਤੀ ਨਾਲ 69.51 ਨੂੰ ਜਾ ਪੁੱਜਾ।
ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਆਈ ਮੋਦੀ ਨਾਂ ਦੀ ਸੁਨਾਮੀ ਵਿੱਚ ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼, ਹਰਿਆਣਾ, ਹਿਮਾਚਲ, ਬਿਹਾਰ, ਉੱਤਰਾਖੰਡ, ਝਾਰਖੰਡ ਜਿਹੇ ਰਾਜਾਂ ਨੇ ਅਹਿਮ ਯੋਗਦਾਨ ਪਾਇਆ। ਪੱਛਮੀ ਬੰਗਾਲ ਤੇ ਉੜੀਸਾ ਵਿੱਚ ਦਾਖ਼ਲੇ ਨਾਲ ਭਾਜਪਾ ਨੂੰ ਪਹਿਲਾਂ ਨਾਲੋਂ ਮਜ਼ਬੂਤ ਮਿਲੀ ਹੈ। ਖ਼ਬਰ ਲਿਖੇ ਜਾਣ ਤਕ ਮਿਲੇ ਅੰਕੜਿਆਂ ਮੁਤਾਬਕ ਭਾਜਪਾ ਨੇ 542 ਮੈਂਬਰੀ ਲੋਕ ਸਭਾ ਵਿੱਚ 26 ਸੀਟਾਂ ’ਤੇ ਜਿੱਤ ਦਰਜ ਕਰ ਲਈ ਸੀ ਤੇ ਉਹ 278 ਸੀਟਾਂ ’ਤੇ ਅੱਗੇ ਸੀ। ਕਾਂਗਰਸ 43 ਸੀਟਾਂ ’ਤੇ ਅੱਗੇ ਸੀ ਤੇ ਸੱਤ ਸੀਟਾਂ ਉਹਦੀ ਝੋਲੀ ਪੈ ਚੁੱਕੀਆਂ ਸਨ। ਸ੍ਰੀ ਮੋਦੀ ਨੇ ਵਾਰਾਨਸੀ ਸੰਸਦੀ ਸੀਟ ਤੋਂ ਸਪਾ ਦੀ ਸ਼ਾਲਿਨੀ ਯਾਦਵ ਨੂੰ 4,79,505 ਵੋਟਾਂ ਦੇ ਫ਼ਰਕ ਨਾਲ ਸ਼ਿਕਸਤ ਦਿੱਤੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਆਪਣੇ ਗ੍ਰਹਿ ਰਾਜ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਸਾਢੇ ਪੰਜ ਲੱਖ ਵੋਟਾਂ ਨਾਲ ਅੱਗੇ ਸਨ।
ਸਿਆਸੀ ਤੌਰ ’ਤੇ ਅਹਿਮ ਰਾਜ ਉੱਤਰ ਪ੍ਰਦੇਸ਼ ਵਿੱਚ ਸਪਾ-ਬਸਪਾ ਵੱਲੋਂ ਦਿੱਤੀ ਸਖ਼ਤ ਚੁਣੌਤੀ ਦੇ ਬਾਵਜੂਦ ਭਾਜਪਾ ਦੋ ਸੀਟਾਂ ’ਤੇ ਜਿੱਤ ਨਾਲ ਕੁੱਲ 80 ਸੀਟਾਂ ’ਚੋਂ 59 ਸੀਟ ’ਤੇ ਅੱਗੇ ਸੀ। ਸਪਾ ਤੇ ਬਸਪਾ ਕ੍ਰਮਵਾਰ ਛੇ ਤੇ 10 ਸੀਟਾਂ ’ਤੇ ਅੱਗੇ ਸਨ। ਬਸਪਾ ਪੰਜ ਸਾਲ ਪਹਿਲਾਂ ਖਾਤਾ ਖੋਲ੍ਹਣ ਤੋਂ ਵੀ ਖੁੰਝ ਗਈ ਸੀ। ਉਂਜ ਸਪਾ-ਬਸਪਾ ਗੱਠਜੋੜ ਵੱਡੇ ਦਾਅਵਿਆਂ ਦੇ ਬਾਵਜੂਦ ਭਾਜਪਾ ਨੂੰ ਚੁਣੌਤੀ ਦੇਣ ਵਿੱਚ ਨਾਕਾਮ ਰਿਹਾ। ਭਾਜਪਾ ਨੇ ਹਾਲਾਂਕਿ ਇਸ ਸਭ ਤੋਂ ਵੱਡੇ ਰਾਜ ਵਿੱਚ ਪਿਛਲੀ ਵਾਰ 71 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ, ਪਰ ਪਾਰਟੀ ਨੇ ਚੋਣ ਸਰਵੇਖਣਾਂ ਵਿੱਚ ਦਰਸਾਏ ਅੰਕੜਿਆਂ ਨਾਲੋਂ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਗਾਂਧੀ ਪਰਿਵਾਰ ਦਾ ਗੜ੍ਹ ਕਹੇ ਜਾਂਦੇ ਅਮੇਠੀ ਤੋਂ ਆਪਣੀ ਸੀਟ ਬਚਾਉਣ ਵਿੱਚ ਨਾਕਾਮ ਰਹੇ। ਉਨ੍ਹਾਂ ਨੂੰ ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਸ਼ਿਕਸਤ ਦਿੱਤੀ। ਮੱਧ ਪ੍ਰਦੇਸ਼ ਵਿੱਚ ਭਾਜਪਾ ਕੁੱਲ 29 ਸੰਸਦੀ ਸੀਟਾਂ ’ਚੋਂ 28 ’ਤੇ ਅੱਗੇ ਸੀ। ਰਾਜਸਥਾਨ ਵਿੱਚ ਭਾਜਪਾ ਹੂੰਝਾ ਫੇਰਦਿਆਂ ਸਾਰੀਆਂ 25 ਸੀਟਾਂ ’ਤੇ ਅੱਗੇ ਸੀ। ਉਧਰ ਛੱਤੀਸਗੜ੍ਹ ਵਿੱਚ ਭਾਜਪਾ ਤੇ ਕਾਂਗਰਸ ਕ੍ਰਮਵਾਰ 9 ਤੇ 2 ਸੀਟਾਂ ’ਤੇ ਅੱਗੇ ਸਨ। ਇਸੇ ਤਰ੍ਹਾਂ ਹਰਿਆਣਾ ਵਿੱਚ ਵੀ ਭਾਜਪਾ ਦੇ ਦਸ ਦੀਆਂ ਦਸ ਸੀਟਾਂ ’ਤੇ ਭਗਵੇਂ ਰੰਗ ਦਾ ਝੰਡਾ ਗੱਡਣ ਦੇ ਪੂਰੇ ਆਸਾਰ ਹਨ। ਭਾਜਪਾ ਦੇ ਅਮਿਤ ਮਾਲਵੀਆ ਨੇ ਕਿਹਾ, ‘ਲੋਕਾਂ ਨੇ ਵਿਰੋਧੀ ਪਾਰਟੀਆਂ ਦੇ ਇਸ ਬਿਆਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਕਿ ਲੋਕ ਡਰ ਹੇਠ ਜਿਊਣ ਲਈ ਮਜਬੂਰ ਹਨ। ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਅਗਲੀ ਸਰਕਾਰ ਨੂੰ ਲੈ ਕੇ ਕਾਫ਼ੀ ਉਤਸੁਕ ਹਨ। ਸਾਨੂੰ ਇਸ ਹਕੀਕਤ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਮੋਦੀ ਸਰਕਾਰ ਨੂੰ ਕਮਜ਼ੋਰ ਅਰਥਚਾਰਾ ਵਿਰਾਸਤ ਵਿੱਚ ਮਿਲਿਆ ਸੀ ਤੇ ਉਨ੍ਹਾਂ ਪਿਛਲੇ ਪੰਜ ਸਾਲਾਂ ਵਿੱਚ ਬਹੁਤ ਸ਼ਾਨਦਾਰ ਕੰਮ ਕੀਤਾ ਹੈ।’ ਉੜੀਸਾ ਦੀਆਂ ਕੁੱਲ 21 ਸੰਸਦੀ ਸੀਟਾਂ ’ਚੋਂ ਬੀਜੂ ਜਨਤਾ ਦਲ ਤੇ ਭਾਜਪਾ ਕ੍ਰਮਵਾਰ 16 ਤੇ 5 ਸੀਟਾਂ ਨਾਲ ਅੱਗੇ ਹਨ। ਸਾਲ 2014 ਵਿੱਚ ਸੱਤਾਧਾਰੀ ਬੀਜੇਡੀ ਨੇ ਇਥੇ 20 ਸੰਸਦੀ ਸੀਟਾਂ ਜਿੱਤੀਆਂ ਸਨ ਜਦੋਂਕਿ ਭਾਜਪਾ ਦੇ ਖਾਤੇ ’ਚ ਇਕ ਸੀਟ ਆਈ ਸੀ। ਉਂਜ ਬੀਜੂ ਪਟਨਾਇਕ ਦੀ ਅਗਵਾਈ ਵਾਲੇ ਬੀਜੇਡੀ ਨੇ ਸੰਸਦੀ ਚੋਣਾਂ ਦੇ ਨਾਲ ਹੀ ਹੋਈ ਵਿਧਾਨ ਸਭਾ ਦੀ ਚੋਣ ਵਿੱਚ ਸੱਤਾ ਵਿੱਚ ਵਾਪਸੀ ਕੀਤੀ ਹੈ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਕੁੱਲ 42 ਸੀਟਾਂ ’ਚੋਂ 23 ਸੀਟਾਂ ’ਤੇ ਅੱਗੇ ਸੀ ਜਦੋਂਕਿ ਭਾਜਪਾ ਨੇ 19 ਸੀਟਾਂ ’ਤੇ ਬੜ੍ਹਤ ਬਣਾਈ ਹੋਈ ਸੀ। ਖੱਬੀਆਂ ਪਾਰਟੀਆਂ ਦਾ ਐਤਕੀਂ ਸੂਬੇ ’ਚ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ। ਤਾਮਿਲ ਨਾਡੂ ਵਿੱਚ ਡੀਐੱਮਕੇ 20 ਸੀਟਾਂ ’ਤੇ ਅਤੇ ਅੰਨਾ ਡੀਐੱਮਕੇ ਦੋ ਸੀਟਾਂ ’ਤੇ ਅੱਗੇ ਸੀ। ਕੇਰਲਾ ਵਿਚ ਕਾਂਗਰਸ ਦੀ ਅਗਵਾਈ ਵਾਲੇ ਯੂਡੀਐਫ 20 ਵਿਚੋਂ 19 ਸੀਟਾਂ ਨਾਲ ਅੱਗੇ ਚੱਲ ਰਿਹਾ ਸੀ। ਦਿੱਲੀ ਵਿੱਚ ਵੀ ਭਾਜਪਾ ਨੇ ਸਾਰੀਆਂ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਜਿੱਤ ਦਰਜ ਕੀਤੀ। ਉੱਤਰ-ਪੱਛਮੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਤੇ ਸੂਫੀ ਗਾਇਕ ਹੰਸ ਰਾਜ ਲੋਕ ਸਭਾ ਚੋਣ 5.5 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ।

ਏਅਰ ਇੰਡੀਆ ਦੀਆਂ ਦਿੱਲੀ-ਅੰਮ੍ਰਿਤਸਰ ਉਡਾਣਾਂ ਦੀ ਗਿਣਤੀ ਵਧੇਗੀ

ਨਵੀਂ ਦਿੱਲੀ, ਮਈ-(   ) ਕੌਮੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਅਗਲੇ ਮਹੀਨੇ ਘਰੇਲੂ ਤੇ ਕੌਮਾਂਤਰੀ ਮਾਰਗਾਂ ’ਤੇ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਕਿਹਾ ਕਿ ਮੁੰਬਈ-ਦੁਬਈ-ਮੁੰਬਈ ਮਾਰਗ ’ਤੇ ਪਹਿਲੀ ਜੂਨ ਤੋਂ ਹਫ਼ਤੇ ਵਿਚ 3,500 ਹੋਰ ਸੀਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੋ ਜੂਨ ਤੋਂ ਦਿੱਲੀ-ਦੁਬਈ-ਦਿੱਲੀ ਮਾਰਗ ’ਤੇ ਹਫ਼ਤੇ ਵਿਚ 3,500 ਹੋਰ ਸੀਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਏਅਰ ਇੰਡੀਆ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਏਅਰਲਾਈਨ ਦਿੱਲੀ ਤੇ ਮੁੰਬਈ ਤੋਂ ਦੁਬਈ ਦੀ ਯਾਤਰਾ ਲਈ ਕਿਫ਼ਾਇਤੀ ਸ਼੍ਰੇਣੀ ਵਿਚ 7,777 ਰੁਪਏ (ਸਾਰੇ ਟੈਕਸ ਸਣੇ) ਦੇ ਕਿਰਾਏ ਦੀ ਪੇਸ਼ਕਸ਼ ਕਰੇਗੀ। ਇਸ ਤਹਿਤ 31 ਜੁਲਾਈ, 2019 ਤੱਕ ਯਾਤਰਾ ਕੀਤੀ ਜਾ ਸਕਦੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਘਰੇਲੂ ਮਾਰਗਾਂ ਵਿਚ ਭੋਪਾਲ-ਪੁਣੇ-ਭੋਪਾਲ ਰੂਟ ਤੇ ਵਾਰਾਨਸੀ-ਚੇਨੱਈ-ਵਾਰਾਨਸੀ ਮਾਰਗ ’ਤੇ ਪੰਜ ਜੂਨ ਤੋਂ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ-ਭੋਪਾਲ-ਦਿੱਲੀ ਮਾਰਗ ’ਤੇ ਹਫ਼ਤੇ ’ਚ ਉਡਾਣਾਂ ਦੀ ਗਿਣਤੀ 14 ਤੋਂ ਵਧਾ ਕੇ ਵੀਹ ਕੀਤੀ ਜਾਵੇਗੀ। ਇਸੇ ਤਰ੍ਹਾਂ ਦਿੱਲੀ-ਰਾਏਪੁਰ-ਦਿੱਲੀ ਮਾਰਗ ’ਤੇ ਹਫ਼ਤੇ ’ਚ ਮੌਜੂਦਾ ਸਮੇਂ ਆਉਂਦੀਆਂ ਉਡਾਣਾਂ ਦੀ ਗਿਣਤੀ ਸੱਤ ਤੋਂ ਵਧਾ ਕੇ 14 ਕੀਤੀ ਜਾਵੇਗੀ।