ਭਾਰਤ

ਪ੍ਰਵਾਸੀ ਭਾਰਤੀ ਹੁਣ ਕਿਰਾਏਦਾਰਾਂ ਤੋਂ ਤੁਰੰਤ ਇਮਾਰਤਾਂ ਖ਼ਾਲੀ ਕਰਵਾ ਸਕਣਗੇ

ਚੰਡੀਗੜ੍ਹ,ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

ਵਿਦੇਸ਼ਾਂ ਵਿਚ ਵਸਦੇ ਗੈਰ ਰਿਹਾਇਸ਼ੀ ਭਾਰਤੀਆਂ (ਐਨ.ਆਰ.ਆਈਜ਼) ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ 'ਦ ਈਸਟ ਪੰਜਾਬ ਅਰਬਨ ਰੈਂਟ ਰਿਸਟਿ੍ਕਸ਼ਨ ਐਕਟ' ਦੀਆਂ ਉਨ੍ਹਾਂ ਤਜਵੀਜ਼ਾਂ ਵਿਰੁੱਧ ਕਿਰਾਏਦਾਰਾਂ ਦੀਆਂ ਅਪੀਲਾਂ ਖ਼ਾਰਜ ਕਰ ਦਿੱਤੀਆਂ ਹਨ, ਜਿਨ੍ਹਾਂ ਤਜਵੀਜ਼ਾਂ ਤਹਿਤ ਕਿਸੇ ਪ੍ਰਵਾਸੀ ਭਾਰਤੀ ਨੂੰ ਆਪਣੀਆਂ ਇਮਾਰਤਾਂ ਤੁਰੰਤ ਖ਼ਾਲੀ ਕਰਵਾਉਣ ਦਾ ਹੱਕ ਮਿਲਦਾ ਹੈ | ਚੀਫ਼ ਜਸਟਿਸ ਰੰਜਨ ਗੋਗੋਈ ਤੇ ਦੋ ਹੋਰ ਜੱਜਾਂ ਦੀ ਬੈਂਚ ਨੇ ਅਪੀਲਾਂ ਖ਼ਾਰਜ ਕਰਦਿਆਂ ਕਿਹਾ ਕਿ ਉਕਤ ਕਾਨੂੰਨ ਦੇ ਸੈਕਸ਼ਨ 13-ਬੀ 'ਚ ਜਿਥੇ ਪ੍ਰਵਾਸੀ ਭਾਰਤੀਆਂ ਨੂੰ ਕਿਰਾਏਦਾਰਾਂ ਤੋਂ ਇਮਾਰਤਾਂ ਖ਼ਾਲੀ ਕਰਵਾਉਣ ਦੀ ਛੋਟ ਦਿੱਤੀ ਗਈ ਹੈ, ਉਥੇ ਉਨ੍ਹਾਂ 'ਤੇ ਵੀ ਕਈ ਬੰਦਿਸ਼ਾਂ ਲਗਾਈਆਂ ਗਈਆਂ ਹਨ, ਲਿਹਾਜ਼ਾ ਇਨ੍ਹਾਂ ਤਜਵੀਜ਼ਾਂ ਨੂੰ ਖ਼ਾਰਜ ਕਰਨ ਦੀ ਲੋੜ ਨਹੀਂ ਹੈ | ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ 'ਰੈਂਟ ਐਕਟ' ਦੀ ਉਕਤ ਤਜਵੀਜ਼ ਮੁਤਾਬਿਕ ਕੋਈ ਵੀ ਪ੍ਰਵਾਸੀ ਭਾਰਤੀ (ਐਨ. ਆਰ. ਆਈ.) ਹੁਣ ਪੰਜਾਬ ਤੇ ਚੰਡੀਗੜ੍ਹ ਵਿਚ ਆਪਣੀਆਂ ਇਮਾਰਤਾਂ ਵਿਚ ਬੈਠੇ ਕਿਰਾਏਦਾਰ ਕੋਲੋਂ ਤੁਰੰਤ ਇਮਾਰਤ ਖ਼ਾਲੀ ਕਰਵਾ ਸਕੇਗਾ | ਕਾਨੂੰਨ ਦੀ ਇਸ ਤਜਵੀਜ਼ ਮੁਤਾਬਿਕ ਕਿਸੇ ਪ੍ਰਵਾਸੀ ਭਾਰਤੀ ਨੂੰ ਆਪਣੇ ਲਈ ਜਾਂ ਆਪਣੇ ਕਿਸੇ ਆਸ਼ਰਿਤ ਲਈ ਜੇਕਰ ਲੋੜ ਹੈ ਤਾਂ ਉਹ ਇਮਾਰਤ ਖ਼ਾਲੀ ਕਰਵਾ ਸਕਦਾ ਹੈ | ਕਾਨੂੰਨ ਵਿਚ ਤਜਵੀਜ਼ ਇਹ ਵੀ ਹੈ ਕਿ ਭਾਵੇਂ ਇਹ ਪ੍ਰਵਾਸੀ ਭਾਰਤੀ ਉਸ ਇਮਾਰਤ ਦਾ ਮਾਲਕ ਪੰਜ ਸਾਲ ਪਹਿਲਾਂ ਹੀ ਬਣਿਆ ਹੋਵੇ ਪਰ ਉਹ ਇਮਾਰਤ ਖ਼ਾਲੀ ਕਰਵਾਉਣ ਦਾ ਹੱਕਦਾਰ ਹੈ ਤੇ ਇਸ ਲਈ ਉਸ ਨੂੰ ਕੰਟਰੋਲਰ ਕੋਲ ਸਿਰਫ਼ ਬਿਨੈ ਕਰਨਾ ਹੁੰਦਾ ਹੈ | ਇਮਾਰਤ ਖ਼ਾਲੀ ਕਰਵਾਉਣ ਦੇ ਇਵਜ਼ ਵਿਚ ਪ੍ਰਵਾਸੀ ਭਾਰਤੀ ਲਈ ਉਕਤ ਐਕਟ ਵਿਚ ਇਹ ਸ਼ਰਤ ਵੀ ਹੈ ਕਿ ਭਾਵੇਂ ਉਸ ਕੋਲ ਜਿੰਨੀਆਂ ਮਰਜ਼ੀ ਇਮਾਰਤਾਂ ਹੋਣ ਪਰ ਉਹ ਸਿਰਫ਼ ਇਕ ਇਮਾਰਤ ਹੀ ਕਿਰਾਏਦਾਰ ਕੋਲੋਂ ਖ਼ਾਲੀ ਕਰਵਾ ਸਕਦਾ ਹੈ ਤੇ ਨਾਲ ਹੀ ਉਹ ਖ਼ਾਲੀ ਕਰਵਾਈ ਹੋਈ ਇਹ ਇਮਾਰਤ ਅੱਗੇ ਪੰਜ ਸਾਲ ਤੱਕ ਨਾ ਹੀ ਕਿਸੇ ਨੂੰ ਵੇਚ ਸਕਦਾ ਹੈ ਤੇ ਨਾ ਹੀ ਕਿਰਾਏ 'ਤੇ ਦੇ ਸਕਦਾ ਹੈ | ਇਹ ਵੀ ਵੱਡੀ ਸ਼ਰਤ ਹੈ ਕਿ ਉਸ ਨੂੰ ਇਮਾਰਤ ਖ਼ਾਲੀ ਕਰਵਾਉਣ ਦਾ ਮੌਕਾ ਜ਼ਿੰਦਗੀ 'ਚ ਸਿਰਫ਼ ਇਕ ਵਾਰ ਹੀ ਮਿਲੇਗਾ | ਦੂਜੇ ਪਾਸੇ ਕਿਰਾਏਦਾਰਾਂ ਨੇ ਪ੍ਰਵਾਸੀ ਭਾਰਤੀਆਂ ਵਲੋਂ ਇਮਾਰਤ ਖ਼ਾਲੀ ਕਰਵਾਉਣ ਦੀਆਂ ਤਜਵੀਜ਼ਾਂ ਨੂੰ ਚੁਣੌਤੀ ਦਿੱਤੀ ਸੀ ਪਰ ਇਮਾਰਤ ਖ਼ਾਲੀ ਕਰਵਾਉਣ ਦੇ ਇਵਜ਼ ਵਿਚ ਪ੍ਰਵਾਸੀ ਭਾਰਤੀ ਲਈ ਉਕਤ ਐਕਟ ਵਿਚ ਰੱਖੀਆਂ ਸ਼ਰਤਾਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੀਆਂ ਬੰਦਸ਼ਾਂ ਇਸੇ ਕਾਰਨ ਬਣਾਈਆਂ ਗਈਆਂ ਹਨ ਕਿ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਇਕ ਹੀ ਇਮਾਰਤ ਖ਼ਾਲੀ ਕਰਵਾਉਣ ਦਾ ਹੱਕ ਮਿਲ ਸਕੇ ਤੇ ਅਜਿਹੇ ਵਿਚ ਕਿਰਾਏਦਾਰਾਂ ਤੇ ਪ੍ਰਵਾਸੀ ਭਾਰਤੀਆਂ ਦੇ ਹੱਕ ਵਿਚ ਸੰਤੁਲਨ ਬਣਾਇਆ ਗਿਆ ਹੈ ਤੇ ਪ੍ਰਵਾਸੀ ਭਾਰਤੀਆਂ ਵਲੋਂ ਇਮਾਰਤ ਖ਼ਾਲੀ ਕਰਵਾਉਣ ਦੇ ਹੱਕ ਦੀ ਤਜਵੀਜ਼ ਦੇ ਦਰਮਿਆਨ ਪ੍ਰਵਾਸੀ ਭਾਰਤੀਆਂ ਨੂੰ ਉਸ ਦੀ ਇਮਾਰਤ ਖ਼ਾਲੀ ਕਰਵਾਉਣ ਤੋਂ ਨਹੀਂ ਰੋਕਿਆ ਜਾ ਸਕਦਾ |

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੋਦੀ,ਅਮਿਤ ਸ਼ਾਹ,ਸੋਨੀਆ ਗਾਂਧੀ ਤੇ ਹੋਰ ਆਗੂਆਂ ਵੱਲੋਂ ਵਧਾਈਆਂ

ਨਵੀਂ ਦਿੱਲੀ,ਨਵੰਬਰ  2019-(ਏਜੰਸੀ)  

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਇਹ ਇਹ ਉਨ੍ਹਾਂ ਦੇ ਭਾਈਚਾਰਕ ਸਾਂਝ ਤੇ ਬਰਾਬਰੀ ਦੇ ਸਮਾਜ ਦੀ ਸਿਰਜਣਾ ਦੇ ਖਿਆਲ ਨੂੰ ਪੂਰਾ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ,‘ ਅੱਜ ਗੁਰੂ ਨਾਨਕ ਦੇ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਬੇਹੱਦ ਅਹਿਮ ਮੌਕਾ ਹੈ ਅਤੇ ਮੈਂ ਇਸ ਮੌਕੇ ਹਰੇਕ ਨੂੰ ਵਧਾਈ ਦਿੰਦਾਂ ਹਾਂ।’ 

ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਗੁਰੂ ਨਾਨਕ ਦੀਆਂ ਸਿੱਖਿਆਵਾਂ ਉੱਤੇ ਚੱਲਣ ਲਈ ਪਾਬੰਦ ਹੈ। ਇਸ ਮੌਕੇ ਕਰਤਾਰਪੁਰ ਦਾ ਲਾਂਘਾ ਖੋਲ੍ਹਣਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।

 ਇਸ ਮੌਕੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਸਮਾਜਿਕ ਬਰਾਬਰੀ ਅਤੇ ਮਨੁੱਖਤਾ ਦੀ ਸੇਵਾ ਅਤੇ ਆਪਸੀ ਪ੍ਰੇਮ-ਭਾਵ ਦੀਆਂ ਸਿੱਖਿਆ ਅੱਜ ਵੀ ਸਾਡੇ ਲਈ ਪ੍ਰੇਰਣਾ ਸਰੋਤ ਹੈ।

 ਇਸ ਦੇ ਨਾਲ ਹੀ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ।

ਕਰਤਾਰਪੁਰ ਤੋਂ ਬਾਅਦ ਦੇਸ਼ ਵਾਸੀਆਂ ਲਈ ਨਨਕਾਣਾ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਵਾਰੀ- ਯੋਗੀ

ਲਖਨਊ,ਨਵੰਬਰ  2019-(ਏਜੰਸੀ)  

 ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਤੋਂ ਬਾਅਦ ਹੁਣ ਭਾਰਤ ਦੇ ਲੋਕਾਂ ਲਈ ਨਨਕਾਣਾ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਵਾਰੀ ਆਵੇਗੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਵਾਸੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਲਈ ਵਧਾਈ ਦਿੰਦੇ ਹਨ।

ਲਾਂਘਾ ਖੁੱਲ੍ਹਣ ਦੇ ਪਹਿਲੇ ਤਿੰਨ ਦਿਨਾਂ ਕਾਫ਼ੀ ਘੱਟ ਸ਼ਰਧਾਲੂਆਂ ਨੇ ਗੁਰਦੁਆਰਾ ਦਰਬਾਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕੀਤੇ

ਡੇਰਾ ਬਾਬਾ ਨਾਨਕ,ਨਵੰਬਰ  2019-(ਏਜੰਸੀ) 

ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਪਹਿਲੇ ਤਿੰਨ ਦਿਨਾਂ ਦੌਰਾਨ ਕਾਫ਼ੀ ਘੱਟ ਸ਼ਰਧਾਲੂਆਂ ਨੇ ਸਰਹੱਦ ਪਾਰ ਕਰ ਕੇ ਗੁਰਦੁਆਰਾ ਦਰਬਾਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕੀਤੇ ਹਨ। ਆਨਲਾਈਨ ਰਜਿਸਟਰੇਸ਼ਨ ਬਾਰੇ ਜਾਗਰੂਕਤਾ ਦੀ ਘਾਟ, ਪਾਸਪੋਰਟ ਲਾਜ਼ਮੀ ਹੋਣ ਤੇ ਪਾਕਿ ਵੱਲੋਂ ਲਾਈ ਜਾ ਰਹੀ ਸੇਵਾ ਫ਼ੀਸ ਨੂੰ ਕਾਫ਼ੀ ਘੱਟ ਸ਼ਰਧਾਲੂਆਂ ਵੱਲੋਂ ਲਾਂਘਾ ਵਰਤਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਖ਼ਦਸ਼ਾ ਹੈ ਕਿ ਸ਼ਾਇਦ ਪਾਕਿਸਤਾਨ ਦੇ ਦੌਰੇ ਤੋਂ ਬਾਅਦ ਉਨ੍ਹਾਂ ਲਈ ਅਮਰੀਕਾ ਜਾਂ ਹੋਰ ਮੁਲਕਾਂ ਦਾ ਵੀਜ਼ਾ ਲੈਣਾ ਔਖਾ ਹੋ ਜਾਵੇਗਾ। ਨੌਜਵਾਨਾਂ ਦੇ ਮਨ ’ਚ ਇਸ ਗੱਲ ਦਾ ਭੈਅ ਜ਼ਿਆਦਾ ਹੈ। ਨੌਂ ਨਵੰਬਰ ਨੂੰ ਉਦਘਾਟਨ ਵਾਲੇ ਦਿਨ 897 ਸ਼ਰਧਾਲੂਆਂ ਨੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾ ਕੇ ਗੁਰਦੁਆਰੇ ਦੇ ਦਰਸ਼ਨ ਕੀਤੇ। ਦਸ ਨਵੰਬਰ ਨੂੰ 229, 11 ਨਵੰਬਰ ਨੂੰ 122 ਅਤੇ 12 ਨਵੰਬਰ ਨੂੰ 546 ਸ਼ਰਧਾਲੂਆਂ ਨੇ ਲਾਂਘੇ ਦੀ ਵਰਤੋਂ ਕੀਤੀ ਹੈ। ਦੋਵੇਂ ਮੁਲਕ ਰੋਜ਼ਾਨਾ 5,000 ਸ਼ਰਧਾਲੂਆਂ ਦੀ ਆਵਾਜਾਈ ਲਈ ਸਹਿਮਤ ਹੋਏ ਸਨ ਤੇ ਇਹ ਗਿਣਤੀ ਉਸ ਤੋਂ ਕਾਫ਼ੀ ਘੱਟ ਹੈ।

ਇਤਿਹਾਸ ਸਿਰਜਿਆ ਜਾ ਚੁੱਕਿਆ,ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ ਜਸ਼ਨ

ਪਾਕਿਸਤਾਨ 'ਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨੀ ਸਮਾਰੋਹ

ਇਮਰਾਨ ਖ਼ਾਨ ਨਾਲ ਪਹੁੰਚੇ ਨਵਜੋਤ ਸਿੰਘ ਸਿੱਧੂ

ਸ੍ਰੀ ਕਰਤਾਰਪੁਰਸਾਹਿਬ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

'ਲੀਡਰ ਨਫ਼ਰਤ ਫੈਲਾ ਕੇ ਵੋਟ ਨਹੀਂ ਮੰਗਦਾ',ਇਮਰਾਨ ਖ਼ਾਨ ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ, "ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਕਰਤਾਰਪੁਰ ਦੀ ਸਿੱਖ ਭਾਈਚਾਰੇ ਵਿਚ ਕਿੰਨੀ ਅਹਿਮੀਅਤ ਹੈ। ਫਿਰ ਮੈਨੂੰ ਸਮਝ ਆਇਆ ਤੇ ਮੈਂ ਆਪਣੀ ਕੌਮ ਨੂੰ ਸਮਝਾਇਆ ਜਿਵੇਂ ਮਦੀਨੇ ਤੋਂ 5 ਕਿਲੋਮੀਟਰ ਦੂਰ ਹੀ ਖੜ੍ਹੇ ਹਾਂ ਪਰ ਉੱਥੇ ਜਾ ਨਾ ਸਕੀਏ।"

ਗੁਰੂ ਨਾਨਾਕ ਦੇ ਸਦਕਾ ਅੱਜ ਭਾਰਤ ਅਤੇ ਪਾਕਿਸਤਾਨ ਦੇ ਆਵਾਮ ਦੇ ਦਿਲ ਅੱਜ ਘੁਲ ਮਿਲ ਗਏ ਜਦੋਂ ਕਰਤਾਰਪੁਰ ਲਾਂਘਾ ਖੁੱਲ੍ਹਿਆ

ਅੱਲਾ ਦਾ ਬੰਦਾ,ਸਾਈ ਮੀਆਂ ਮੀਰ, ਪੀਰ ਬੁੱਧੂ ਸਾਹ, ਗਨੀ ਖਾ, ਨਬੀ ਖਾ ਵਰਗੇ ਗੁਰੂ ਪਿਆਰਿਆ ਦੇ ਵਾਗ ਸਿੱਖ ਇਤਹਾਸ ਚ ਦਰਜ ਹੋ ਗਿਆ ਹੈ ਇਮਰਾਨ ਖਾਨ ਦਾ ਨਾਮ

ਕਰਤਾਰਪੁਰ ਸਾਹਿਬ ਤੋਂ ਸਿੱਧੂ ਦਾ ਸਭ ਪਹਿਲਾਂ ਫੁੱਲ ਭਾਸ਼ਣ, ਮੇਰਾ ਲਾਂਘਾ ਮੁਹੱਬਤ ਹੈ, ਮੇਰਾ ਪੈਂਡਾ ਮੁਹੱਬਤ ਤੇ ਮੇਰੀ ਜੱਫੀ ਵੀ ਮੁਹੱਬਤ ਹੈ

ਕਰਤਾਰਪੁਰ ਸਾਹਿਬ ਲਾਂਘੇ ਦੇ ਜਸ਼ਨਾਂ ਦੌਰਾਨ ੲਿਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਅਾਪਣੇ ਕੋਲ ਬਿਲਕੁਲ ਖੱਬੇ ਹੱਥ ਜਗ੍ਹਾ 'ਤੇ ਬਿਠਾੲਿਆ

 

 

ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਸਦਾ ਲਈ ਉੱਕਰਿਆ ਗਿਆ ਹੈ। ਕਈ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਦੇ ਫਲ਼ ਵਜੋਂ, ਸੰਗਤ ਨੂੰ ਕਰਤਾਰਪੁਰ ਲਾਂਘੇ ਦੀ ਦਾਤ ਬਖਸ਼ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਾਰ ਕਿਰਪਾ ਕੀਤੀ ਹੈ। ਸਿੱਖ ਸੰਗਤ ਦੀ ਖੁਸ਼ੀ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਦੇ ਹੋਏ, ਲੱਗਿਆ ਜਿਵੇਂ ਮੇਰੇ ਵੱਡ-ਵਡੇਰਿਆਂ ਦਾ ਸਭ ਤੋਂ ਪਿਆਰਾ ਸੁਪਨਾ ਪੂਰਾ ਹੋਣ 'ਤੇ ਉਹ ਵੀ ਮੈਨੂੰ ਅਸ਼ੀਰਵਾਦ ਦੇ ਰਹੇ ਹੋਣ। ਸਿੱਖਾਂ ਦੇ ਹੱਕ 'ਚ ਖੜ੍ਹ ਕੇ ਇਸ ਪਵਿੱਤਰ ਯਾਤਰਾ ਲਈ ਕੀਤੀਆਂ ਅਣਥੱਕ ਕੋਸ਼ਿਸ਼ਾਂ ਲਈ, ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।

ਜਿਵੇਂ ਲੋਕੀ 9 ਨਵੰਬਰ ਨੂੰ ਬਰਲਿਨ ਦੀ ਦੀਵਾਰ ਦੇ ਡਿੱਗਣ ਲਈ ਯਾਦ ਕਰਦੇ ਸੀ, ਹੁਣ ਸੰਸਾਰ ਇਸ ਨੂੰ ਕਰਤਾਰਪੁਰ ਦੇ ਲਾਂਘੇ ਦੇ ਖੁੱਲ੍ਹਣ ਵਜੋਂ ਵੀ ਯਾਦ ਕਰਿਆ ਕਰੇਗਾ। ਸੰਗਤ ਦੀਆਂ 72 ਸਾਲਾਂ ਦੀਆਂ ਅਰਦਾਸਾਂ ਅੱਜ ਆਖ਼ਿਰਕਾਰ ਰੰਗ ਲਿਆਈਆਂ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖੁਸ਼ੀ, ਹਾਜ਼ਰ ਹੋਈ ਸੰਗਤ 'ਚ ਇੱਕ ਇੱਕ ਚਿਹਰੇ ਤੋਂ ਪੜ੍ਹੀ ਜਾ ਸਕਦੀ ਸੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੋਟਾਨ-ਕੋਟ ਸ਼ੁਕਰਾਨਾ ਕਰਦਾ ਹਾਂ ਕਿ ਉਨ੍ਹਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਕਰਨ ਵਾਲੇ ਪਹਿਲੇ ਜੱਥੇ 'ਚ ਪਰਿਵਾਰ ਸਮੇਤ ਪਹੁੰਚਣ ਦੀ ਦਾਤ ਦਿੱਤੀ। ਦੇਸ਼-ਵਿਦੇਸ਼ ਵਸਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਦਿੰਦੇ ਹੋਏ, ਇਸ ਲਾਸਾਨੀ ਤੋਹਫ਼ੇ ਲਈ ਮੈਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਸ਼ੁਕਰਗੁਜ਼ਾਰ ਹਾਂ

ਸ੍ਰੀ ਕਰਤਾਰਪੁਰ ਕੋਰੀਡੋਰ ਖੁਲਣ ਤੇ ਅੱਜ ਸੰਗਤਾਂ ਦਾ ਬਾਬੇ ਨਾਨਕ ਜੀ ਦੇ ਗੁਰਦਵਾਰਾ ਦੇਖਣ ਨੂੰ ਉਮੜਿਆ ਹੜ

 

 

 

72 ਸਾਲਾਂ ਦੀ ਅਰਦਾਸ ਹੋਈ ਪੂਰੀ, PM ਮੋਦੀ ਨੇ ਕਰਤਾਰਪੁਰ ਲਾਂਘਾ ਕੀਤਾ ਸੰਗਤ ਅਰਪਣ

ਬਾਬਾ ਬਕਾਲਾ, ਨਵੰਬਰ 2019-(ਇਕਬਲ ਸਿੰਘ ਰਸੂਲਪੁਰ, ਮਨਜਿੰਦਰ ਗਿੱਲ)-

ਇਤਿਹਾਸ ਸਿਰਜਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਡੇਰਾ ਬਾਬਾ ਨਾਨਕ ਵਿਖੇ ਸੰਗਠਿਤ ਚੈੱਕ ਪੋਸਟ ਦਾ ਉਦਘਾਟਨ ਕਰ ਦਿੱਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਬਖਸ਼ਿਸ਼ ਸਦਕਾ ਕਰੋੜਾਂ ਦੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਅਰਦਾਸਾਂ ਨੂੰ ਫਲ਼ ਲੱਗਿਆ ਹੈ।1947 ਵਿੱਚ ਪੰਜਾਬ ਅਤੇ ਭਾਰਤ ਵਿਚ ਵਸਦੇ ਸਿੱਖਾਂ ਤੋਂ ਦੂਰ ਹੋਇਆ ਸਿੱਖ ਕੌਮ ਦਾ ਪਵਿੱਤਰ ਧਾਰਮਿਕ ਅਸਥਾਨ ਅੱਜ ਤੋਂ ਪਾਕਿਸਤਾਨ ਸਰਕਾਰ ਅਤੇ ਇੰਡੀਆ ਸਰਕਾਰ ਦੇ ਯੋਗ ਉਪਰਲੇ ਨਾਲ ਦੋਹਨਾ ਮੁਲਕਾਂ ਦੇ ਵਾਸੀਆਂ ਲਈ ਖੋਲ ਦਿੱਤਾ ਗਿਆ ਹੈ। 

ਪਲੀਤ ਹੋਈ ਹਵਾ ਦੇ ਮਾਮਲੇ ’ਚ ਵਾਤਾਵਰਨ ਪ੍ਰੇਮੀਆਂ ਨੇ ਪ੍ਰਧਾਨ ਮੰਤਰੀ ਦਾ ਦਖ਼ਲ ਮੰਗਿਆ

ਨਵੀਂ ਦਿੱਲੀ,ਨਵੰਬਰ  2019-(ਏਜੰਸੀ) 

 ਐਤਵਾਰ ਨੂੰ ਵਾਤਾਵਰਨ ਪ੍ਰੇਮੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦੇਸ਼ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਉਹ ਨਿੱਗਰ ਕਦਮ ਚੁੱਕਣ ਅਤੇ ਵਿਸ਼ੇਸ਼ ਤੌਰ ’ਤੇ ਦਿੱਲੀ ਵਿੱਚ ਪਿਛਲੇ ਤਿੰਨ ਸਾਲ ਤੋਂ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਦੀ ਮੰਗ ਕੀਤੀ ਹੈ। ਇਨ੍ਹਾਂ ਨੇ ਦੱਸਿਆ ਕਿ ਸਾਡੇ ਡਾਕਟਰਾਂ ਨੇ ਸਾਨੂੰ ਕਿਹਾ ਹੈ ਕਿ ਅਸੀਂ ਕੌਮੀ ਸਿਹਤ ਐਮਰਜੈਂਸੀ ਵਿੱਚ ਹਾਂ। ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣ ਵਾਲਿਆਂ ਵਿੱਚ ਕੇਅਰ ਫਾਰ ਏਅਰ ਦੇ ਜਿਓਤੀ ਪਾਂਡੇ, ਮਾਈ ਰਾਈਟ ਟੂ ਬ੍ਰੀਦ, ਯੂਨਾਈਟਿਡ ਰੈਜੀਡੈਂਟਸ ਜੁਆਇੰਟ ਐਕਸ਼ਨ ਦੇ ਅਤੁਲ ਗੋਇਲ ਅਤੇ ਕਲੀਨ ਏਅਰ ਕੁਲੈਕਟਿਵ ਦੇ ਬ੍ਰਿਕੇਸ਼ ਸਿੰਘ ਸ਼ਾਮਲ ਹਨ। ਇਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਮੁਸ਼ਕਿਲ ਘੜੀ ਵਿੱਚ ਦੇਸ਼ ਵਾਸੀਆਂ ਨੂੰ ਅਗਵਾਈ ਦੇਣ। ਉਨ੍ਹਾਂ ਕਿਹਾ ਕਿ ਲੋਕ ਸਾਹ ਨਾ ਆਉਣ ਕਾਰਨ ਹਰ ਸਾਹ ਨਾਲ ਮਰ ਰਹੇ ਹਨ ਤੇ ਰਾਜਸੀ ਪਾਰਟੀਆਂ ਇੱਕ ਦੂਜੇ ਉੱਤੇ ਦੋਸ਼ ਲਾ ਕੇ ਡੰਗ ਟਪਾ ਰਹੀਆਂ ਹਨ।

ਦਿੱਲੀ ਤੇ ਨਾਲ ਲੱਗਦੇ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਕਈ ਥਾਵਾਂ ’ਤੇ ‘ਬੇਹੱਦ ਗੰਭੀਰ’

ਤਿੰਨ ਰਾਜਾਂ ਦੇ ਮੁੱਖ ਸਕੱਤਰ ਚੌਵੀ ਘੰਟੇ ਸਥਿਤੀ ਤੇ ਨਜ਼ਰ ਰੱਖਣਗੇ-ਪ੍ਰਿੰਸੀਪਲ ਸਕੱਤਰ ਪੀ.ਕੇ. ਮਿਸ਼ਰਾ

ਨਵੀਂ ਦਿੱਲੀ, ਨਵੰਬਰ 2019-(ਏਜੰਸੀ)  
ਦਿੱਲੀ ਤੇ ਨਾਲ ਲੱਗਦੇ ਇਲਾਕਿਆਂ ਵਿਚ ਪ੍ਰਦੂਸ਼ਣ ਐਤਵਾਰ ਸਵੇਰੇ ਮੁੜ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਤੇ ਹਵਾ ਦੀ ਗੁਣਵੱਤਾ ਕਈ ਥਾਵਾਂ ’ਤੇ ‘ਬੇਹੱਦ ਗੰਭੀਰ’ ਮਾਪੀ ਗਈ ਹੈ।’ ਹਾਲਤ ਮਾੜੀ ਹੋਣ ਦੇ ਮੱਦੇਨਜ਼ਰ ਅੱਜ ਪ੍ਰਧਾਨ ਮੰਤਰੀ ਦਫ਼ਤਰ ਨੇ ਦਖ਼ਲ ਦਿੰਦਿਆਂ ਦਿੱਲੀ, ਪੰਜਾਬ ਤੇ ਹਰਿਆਣਾ ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕੀਤੀ ਹੈ। ਪ੍ਰਿੰਸੀਪਲ ਸਕੱਤਰ ਪੀ.ਕੇ. ਮਿਸ਼ਰਾ ਨੇ ਕਿਹਾ ਕਿ ਤਿੰਨ ਰਾਜਾਂ ਦੇ ਮੁੱਖ ਸਕੱਤਰ ਚੌਵੀ ਘੰਟੇ ਸਥਿਤੀ ਤੇ ਨਜ਼ਰ ਰੱਖਣਗੇ। ਪ੍ਰਧਾਨ ਮੰਤਰੀ ਦਫ਼ਤਰ ਵੀ ਮੁੱਖ ਸਕੱਤਰਾਂ ਨਾਲ ਇਸ ਮਾਮਲੇ ’ਤੇ ਤਾਲਮੇਲ ਰੱਖੇਗਾ। ਕਰੀਬ 300 ਟੀਮਾਂ ਪ੍ਰਦੂਸ਼ਣ ਨਾਲ ਨਜਿੱਠਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਰਾਜਾਂ ਨੂੰ ਸਮੱਸਿਆ ਨਾਲ
ਨਜਿੱਠਣ ਲਈ ਢੁੱਕਵੀਂ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਤੌਰ ’ਤੇ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ’ਚ ਸਥਿਤ ਸੱਤ ਸਨਅਤੀ ਕਲੱਸਟਰਾਂ ਅਤੇ ਵੱਡੇ ਟਰੈਫ਼ਿਕ ਲਾਂਘਿਆਂ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਨਅਤੀ ਇਕਾਈਆਂ, ਕੂੜਾ ਸਾੜਨ ਤੇ ਉਸਾਰੀਆਂ ਉੱਤੇ ਵੀ ਨਜ਼ਰ ਰੱਖ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਦੀ ਮੀਟਿੰਗ ਵਿਚ ਖੇਤੀਬਾੜੀ, ਵਾਤਾਵਰਨ, ਜੰਗਲਾਤ, ਮੌਸਮੀ ਤਬਦੀਲੀ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਸ਼ਨਿਚਰਵਾਰ ਨੂੰ ਹਵਾ ਦੀ ਰਫ਼ਤਾਰ ’ਚ ਹਲਕੇ ਵਾਧੇ ਤੇ ਹਲਕੀ ਬੂੰਦਾ-ਬਾਂਦੀ ਨਾਲ ਪ੍ਰਦੂਸ਼ਣ ਦੇ ਪੱਧਰ ’ਚ ਕੁਝ ਕਮੀ ਆਈ ਸੀ ਤੇ ਸ਼ਾਮ ਤੱਕ ਹਵਾ ਦੀ ਗੁਣਵੱਤਾ ਦਾ ਪੱਧਰ 399 ਮਾਪਿਆ ਗਿਆ ਸੀ। ਮੌਸਮ ਮਾਹਿਰਾਂ ਨੇ ਦੱਸਿਆ ਕਿ ਰਾਤੋ-ਰਾਤ ਹਲਕੀ ਹਵਾ ਚੱਲਣ ਨਾਲ ਪ੍ਰਦੂਸ਼ਣ ਫੈਲਾਉਣ ਵਾਲੇ ਤੱਤ ਘੁਲ-ਮਿਲ ਗਏ ਤੇ ਦਿਨ ਵਿਚ 11 ਵਜੇ ਦਿੱਲੀ ’ਚ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) 483 ਨੂੰ ਅੱਪੜ ਗਿਆ। ਦਿੱਲੀ ਦੇ ਪੂਸਾ, ਬਵਾਨਾ, ਆਨੰਦ ਵਿਹਾਰ, ਅਸ਼ੋਕ ਵਿਹਾਰ, ਮੁੰਦਕਾ, ਪੰਜਾਬੀ ਬਾਗ ਇਲਾਕਿਆਂ ਵਿਚ ਹਵਾ ਦੀ ਗੁਣਵੱਤਾ 490 ਤੇ 500 ਦਰਮਿਆਨ ਮਾਪੀ ਗਈ ਹੈ। ਨੋਇਡਾ, ਗਾਜ਼ੀਆਬਾਦ, ਗ੍ਰੇਟਰ ਨੋਇਡਾ ਤੇ ਗੁਰੂਗ੍ਰਾਮ ਵਿਚ ਵੀ ਹਾਲਤ ਬੇਹੱਦ ਮਾੜੀ ਹੈ। ਹਰਿਆਣਾ ਸਰਕਾਰ ਨੇ ਵੀ ਭਲਕ ਤੋਂ ਦੋ ਦਿਨਾਂ ਲਈ ਗੁੜਗਾਓਂ ਤੇ ਫਰੀਦਾਬਾਦ ਜ਼ਿਲ੍ਹੇ ਵਿਚ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ 401-500 ਤੱਕ ਗੁਣਵੱਤਾ ਨੂੰ ‘ਗੰਭੀਰ’ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ।
ਨਾਸਾ ਵੱਲੋਂ ਜਾਰੀ ਸੈਟੇਲਾਈਟ ਤਸਵੀਰਾਂ ਵਿਚ ਵੀ ਪੰਜਾਬ, ਹਰਿਆਣਾ, ਦਿੱਲੀ, ਯੂਪੀ, ਬਿਹਾਰ ਦੇ ਕਈ ਹਿੱਸੇ ਧੁਆਂਖੀ ਧੁੰਦ ਵਿਚ ਘਿਰੇ ਨਜ਼ਰ ਆ ਰਹੇ ਹਨ। ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਵਿਚ 7 ਤੇ 8 ਨਵੰਬਰ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਹੀ ਕੁਝ ਰਾਹਤ ਮਿਲਣ ਦੀ ਆਸ ਹੈ।

ਦਿੱਲੀ ਦੀ ਤੀਸ ਹਜ਼ਾਰੀ ਕੋਰਟ ਕੰਪਲੈਕਸ ’ਚ ਵਕੀਲਾਂ ਅਤੇ ਪੁਲੀਸ ਵਿਚਕਾਰ ਝੜਪ

ਨਵੀਂ ਦਿੱਲੀ ਨਵੰਬਰ  2019-(ਏਜੰਸੀ) 

ਤੀਸ ਹਜ਼ਾਰੀ ਕੋਰਟ ਕੰਪਲੈਕਸ ’ਚ ਵਕੀਲਾਂ ਅਤੇ ਪੁਲੀਸ ਵਿਚਕਾਰ ਦੁਪਹਿਰ ਨੂੰ ਝੜਪ ਹੋ ਗਈ। ਇਸ ਦੌਰਾਨ ਪੁਲੀਸ ਦੇ 9 ਵਾਹਨਾਂ ਦੀ ਭੰਨ-ਤੋੜ ਕੀਤੀ ਗਈ। ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਝੜਪ ਦੌਰਾਨ ਉਨ੍ਹਾਂ ਦੇ ਦੋ ਸਾਥੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚੋਂ ਇੱਕ ਵਕੀਲ ਪੁਲੀਸ ਦੀ ਗੋਲੀ ਨਾਲ ਕਥਿਤ ਤੌਰ ’ਤੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਪੁਲੀਸ ਨੇ ਗੋਲੀ ਚਲਾਉਣ ਤੋਂ ਇਨਕਾਰ ਕੀਤਾ ਹੈ। ਬਾਰ ਐਸੋਸੀਏਸ਼ਨਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ 4 ਨਵੰਬਰ ਨੂੰ ਰਾਸ਼ਟਰੀ ਰਾਜਧਾਨੀ ਦੀਆਂ ਸਾਰੀਆਂ ਜ਼ਿਲ੍ਹਾ ਅਦਾਲਤਾਂ ’ਚ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਤੀਸ ਹਜ਼ਾਰੀ ਬਾਰ ਐਸੋਸੀਏਸ਼ਨ ਦੇ ਸਕੱਤਰ ਜੈਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਇਕ ਵਕੀਲ ਦੀ ਕਾਰ ਅਤੇ ਪੁਲੀਸ ਦੀ ਜੇਲ੍ਹ ਵੈਨ ਵਿਚਾਲੇ ਟੱਕਰ ਮਗਰੋਂ ਮਾਮਲਾ ਭਖਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਵਕੀਲ ਨੂੰ ਥਾਣੇ ਲਿਆ ਕੇ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਕਿਹਾ ਕਿ ਕੇਂਦਰੀ ਤੇ ਪੱਛਮੀ ਜ਼ਿਲ੍ਹੇ ਦੇ ਜ਼ਿਲ੍ਹਾ ਜੱਜਾਂ ਸਮੇਤ ਛੇ ਹੋਰ ਜੱਜ ਉਥੇ ਗਏ ਸਨ ਪਰ ਉਹ ਵਕੀਲ ਨੂੰ ਲਾਕਅੱਪ ’ਚੋਂ ਬਾਹਰ ਨਾ ਕਢਵਾ ਸਕੇ ਅਤੇ ਉਸ ਨੂੰ ਲਗਭਗ ਅੱਧੇ ਘੰਟੇ ਬਾਅਦ ਲਾਕਅੱਪ ’ਚੋਂ ਛੱਡਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਤਕਰੀਬਨ 20 ਮਿੰਟ ਬਾਅਦ ਪੁਲੀਸ ਨੇ ਚਾਰ ਰਾਊਂਡ ਗੋਲੀਆਂ ਚਲਾਈਆਂ ਜਦੋਂ ਜੱਜ ਮੌਕੇ ਤੋਂ ਬਾਹਰ ਜਾ ਰਹੇ ਸਨ। ਇੱਕ ਵਕੀਲ ਰਣਜੀਤ ਸਿੰਘ ਮਲਿਕ, ਜੋ ਪ੍ਰਦਰਸ਼ਨ ਕਰ ਰਿਹਾ ਸੀ, ਨੂੰ ਗੋਲੀ ਲੱਗੀ ਹੈ। ਜ਼ਖ਼ਮੀ ਵਕੀਲਾਂ ਨੂੰ ਸੇਂਟ ਸਟੀਫਨ ਹਸਪਤਾਲ ਲਿਜਾਇਆ ਗਿਆ। ਚੌਹਾਨ ਨੇ ਦੋਸ਼ ਲਾਇਆ ਕਿ ਪੁਲੀਸ ਨੇ ਵਕੀਲਾਂ ਨਾਲ ਕਥਿਤ ਤੌਰ ’ਤੇ ਹੱਥੋਪਾਈ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਦੀ ਇਕ ਗੱਡੀ ਨੂੰ ਅੱਗ ਲਗਾ ਦਿੱਤੀ ਗਈ ਤੇ ਅੱਠ ਹੋਰ ਗੱਡੀਆਂ ਦੀ ਤੋੜ-ਭੰਨ ਕੀਤੀ ਗਈ। ਫਾਇਰ ਵਿਭਾਗ ਨੇ ਅੱਗ ਬੁਝਾਉਣ ਦੀਆਂ 10 ਗੱਡੀਆਂ ਮੌਕੇ ’ਤੇ ਭੇਜੀਆਂ। ਹਿੰਸਾ ਤੋਂ ਬਾਅਦ ਪੁਲੀਸ ਅਤੇ ਦੰਗੇ-ਵਿਰੋਧੀ ਵਾਹਨ ਤਾਇਨਾਤ ਕੀਤੇ ਗਏ। ਇਸ ਦੌਰਾਨ ਵਕੀਲ ਅਦਾਲਤ ਦੇ ਵਿਹੜੇ ਦੇ ਗੇਟ ਅੱਗੇ ਧਰਨਾ ਲਗਾ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਰਹੇ। ਬਾਰ ਕੌਂਸਲ ਆਫ ਦਿੱਲੀ ਦੇ ਚੇਅਰਮੈਨ ਕੇ ਸੀ ਮਿੱਤਲ ਨੇ ਤੀਸ ਹਜ਼ਾਰੀ ਕੋਰਟ ’ਚ ਪੁਲੀਸ ਵੱਲੋਂ ਵਕੀਲਾਂ ’ਤੇ ਕੀਤੇ ਗਏ ਵਹਿਸ਼ੀਆਨਾ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਪੁਲੀਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। 

ਵਰਲਡ ਕੈਂਸਰ ਕੇਅਰ ਦੀ ਟੀਮ ਅਤੇ 9 ਹਸਪਤਾਲ ਨੁਮਾ ਬੱਸਾਂ ਦਾ ਕਾਫਲਾ ਡਾ ਮਨਮੋਹਨ ਸਿੰਘ ਨੇ ਕੀਤਾ ਰਿਵਾਨਾ

ਸਾਡੇ ਰਾਸ਼ਟਰ ਦੇ ਮਹਾਨ ਅਤੇ ਬੁਧੀਜੀਵੀ ਨੇਤਾ ਸਤਿਕਾਰਯੋਗ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਵਲੋਂ ਅੱਜ ਮੁੱਖ ਮੰਤਰੀ ਨਿਵਾਸ, ਕਪੂਰਥਲਾ ਹਾਊਸ ਨਵੀਂ ਦਿੱਲੀ ਵਿਖੇ ਵਰਲਡ ਕੈਂਸਰ ਕੇਅਰ ਦੀਆਂ ਨੌਂ ਅਲਟਰਾ ਮਾਡਰਨ ਮੋਬਾਈਲ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ 

 

ਦਿੱਲੀ, ਅਕਤੁਬਰ 2019-(ਇਕਬਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਪੁਰਬ ਨਊ ਸਮਰਪਤ ਵਰਲਡ ਕੈਂਸਰ ਕੇਅਰ ਧੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਭਾਰਤ ਵਾਸੀਆਂ ਨਊ ਕੈਂਸਰ ਦੀ ਨਾ ਮੁਰਾਦ ਬਿਮਾਰੀ ਤੋਂ ਜਾਗਰੂਕ ਕਰਨ ਦੇ ਉਪਰਾਲੇ ਨੂੰ ਉਸ ਸਮੇ ਵੱਡਾ ਯੋਗਦਾਨ ਮਿਲਿਆ ਜਦੋ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਜੀ ਤੇ ਉਹਨਾਂ ਦੀ ਧਰਮ ਪਤਨੀ ਨੇ 9 ਬੱਸਾਂ (ਜੋ ਕੇ ਆਪਣੇ ਤੌਰ ਤੇ ਹਰੇਕ ਬੱਸ ਇਕ ਚਲਦਾ ਫਿਰਦਾ ਹਸਪਤਾਲ ਹੈ) ਨੂੰ ਝੰਡੀ ਦੇ ਕੇ ਦਿੱਲੀ ਕਪੂਰਥਲਾ ਹਾਉਸ ਤੋਂ ਪੰਜਾਬ ਵਿਖੇ ਸੁਲਤਾਨ ਪੁਰ ਲੋਧੀ ਨੂੰ ਰਿਵਾਨਾ ਕੀਤਾ।ਡਾ ਮਨਮੋਹਨ ਸਿੰਘ ਜੀ ਨੇ ਵਰਲਡ ਕੈਂਸਰ ਕੇਅਰ ਦੀ ਟੀਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਸ ਕੁਲਵੰਤ ਸਿੰਘ ਧਾਲੀਵਾਲ ਨੇ ਜੋ ਉਪਰਲਾ ਪੰਜਾਬ ਵਾਸੀਆਂ ਨਊ ਕੈਂਸਰ ਤੋ ਮੁਕਤ ਕਰਵਾਉਣ ਲਈ ਕੀਤਾ ਹੈ ਇਹ ਇਕ ਵਿਲੱਖਣ ਗੱਲ ਹੈ । ਅੱਜ ਓਹਨਾ ਸਰਬ ਪਾਰਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਸਾਰੀਆਂ ਇਕੱਠੇ ਹੋ ਕੇ ਇਸ ਕਾਫਲੇ ਨੂੰ ਮਜਬੂਤ ਕੀਤਾ ਕੁਲਵੰਤ ਸਿੰਘ ਧਾਲੀਵਾਲ ਦੇ ਇਸ ਸ਼ੁਭ ਕਾਰਜ ਵਿਚ ਹਿੰਸਾ ਪਾਇਆ।

ਉਸ ਸਮੇ  ਸਿਮਤੀ ਅੰਬਿਕਾ ਸੋਨੀ ਜੀ,ਸ ਪ੍ਰਤਾਪ ਸਿੰਘ ਬਾਜਵਾ,ਸ ਗੁਰਜੀਤ ਸਿੰਘ ਔਜਲਾ ਅਤੇ ਸ ਮਨਜਿੰਦਰ ਸਿੰਘ ਸਿਰਸਾ ਨੇ ਵੀ ਧਾਲੀਵਾਲ ਦੀ ਟੀਮ ਨੂੰ ਪੰਜਾਬ ਰਿਵਾਨਾ ਹੋਣ ਸਮੇਂ ਵਿਧਾਈ ਦਿਤੀ।ਡਾ ਕੁਲਵੰਤ ਸਿੰਘ ਧਾਲੀਵਾਲ ਨੇ ਦਸਿਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਮੇ ਉਹਨਾਂ ਦਾ ਸੀਸ ਲੈਕੇ ਜਿਸ ਰਸਤੇ ਤੋਂ ਭਾਈ ਜੈਤਾ ਗਿਆ ਸੀ ਸਾਡੀ ਟੀਮ ਉਸ ਰਸਤੇ  ਸੁਲਤਾਨਪੁਰ ਲੋਧੀ ਪਹੁੰਚੇ ਗੀ।ਰਸਤੇ ਵਿਚ ਜੋ ਵੀ ਕੋਈ ਪਿੰਡ ਆਇਆ ਉਸ ਵਿੱਚ ਕੈਂਪ ਲਾਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਫਰੀ ਦਿਵਾਇਆ ਦਿਤੀਆਂ ਜਾਣ ਗਿਆ।ਉਸ ਸਮੇ ਓਹਨਾ ਡਾ ਮਨਮੋਹਨ ਸਿੰਘ ਜੀ ਅਤੇ ਸਾਰੀਆਂ ਸਤਿਕਾਰ ਯੋਗ ਸਖਸਿਤਾ ਦਾ ਧੰਨਵਾਦ ਕੀਤਾ।ਓਹਨਾ ਨਾਲ ਉਸ ਸਮੇ ਓਥੇ ਮੰਜੂਦ ਸਨ ਸ ਜਸਵੰਤ ਸਿੰਘ ਗਰੇਵਾਲ, ਡਾ ਧਰਮਿੰਦਰ ਢਿੱਲੋਂ,ਡਾ ਸ਼ਾਲਣੀ ਅਤੇ ਸਮੂਹ ਸਟਾਫ।

 

ਮਨਮੋਹਨ ਸਿੰਘ ਦੀ ਅਗਵਾਈ ’ਚ ਕਰਤਾਰਪੁਰ ਸਾਹਿਬ ਜਾਏਗਾ ਕਾਂਗਰਸੀ ਸੱਤ ਮੈਂਬਰੀ ਵਫ਼ਦ

ਨਵੀਂ ਦਿੱਲੀ,ਅਕਤੂਬਰ 2019-(ਏਜੰਸੀ)  

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਵਫ਼ਦ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾਏਗਾ। ਇਸ ਸੱਤ ਮੈਂਬਰੀ ਵਫ਼ਦ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਗਠਿਤ ਕੀਤਾ ਹੈ। ਵਫ਼ਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੀਨੀਅਰ ਆਗੂਆਂ ਜਿਓਤਿਰਾਦਿੱਤਿਆ ਸਿੰਧੀਆ, ਆਰ.ਪੀ.ਐੱਨ.ਸਿੰਘ, ਰਣਦੀਪ ਸੁਰਜੇਵਾਲਾ, ਦੀਪੇਂਦਰ ਹੁੱਡਾ ਤੇ ਜਿਤਿਨ ਪ੍ਰਸਾਦ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਾਂਘੇ ਦੇ ਉਦਘਾਟਨ ਮੌਕੇ ਵਿਸ਼ੇਸ਼ ਸੱਦਾ ਦਿੱਤਾ ਹੈ, ਹਾਲਾਂਕਿ ਸਿੰਘ ਇਸ ਸੱਦੇ ਨੂੰ ਨਾਂਹ ਆਖ ਚੁੱਕੇ ਹਨ।

Air India prepares for 550th Gurpurab celebrations with ੴ ( EK ONKAR)  on the tail

Manchester,October 2019-(Amanjit Singh Khaira)- 

A picture went viral on social media which shows Air line Air India workers putting ‘Ek Onkar’ on the tail. The picture was very widely seen on social media.

This would be the first time an Indian Airline has put a Sikh Ek Onkar symbol on their tail. People on social media praised the airline for the gesture.

The ‘Ek Onkar’ was being installed to celebrate Sri Guru Nanak Dev JI’s 550th Gurpurab celebrations. Various Indian companies have attempted to appeal to Sikhs by joining in on the celebrations of Guru Nanak Dev Ji.

According to reports, the ‘Ek Onkar’ symbol was recently installed to honor the first Sikh Guru Sri Guru Nanak Dev Ji.

ਕਣਕ ਦਾ ਮੁੱਲ 85 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨਾਲ 1925 ਰੁਪਏ ਮਿੱਥਿਆ

ਦਾਲਾਂ ਦਾ ਘੱਟੋ-ਘੱਟ ਸਮਰਥਨ ਪ੍ਰਤੀ ਕੁਇੰਟਲ ਮੁੱਲ 325 ਰੁਪਏ ਤਕ ਵਧਾ ਦਿੱਤਾ

ਨਵੀਂ ਦਿੱਲੀ,ਅਕਤੂਬਰ 2019-(ਏਜੰਸੀ)-  

ਕੇਂਦਰ ਸਰਕਾਰ ਨੇ ਕਣਕ ਤੇ ਦਾਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਪ੍ਰਤੀ ਕੁਇੰਟਲ ਕ੍ਰਮਵਾਰ 85 ਰੁਪਏ ਤੇ 325 ਰੁਪਏ ਤਕ ਵਧਾ ਦਿੱਤਾ ਹੈ। ਇਸ ਨਵੇਂ ਵਾਧੇ ਨਾਲ ਕਣਕ ਦਾ ਸਰਕਾਰੀ ਖਰੀਦ ਮੁੱਲ 1925 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਅੱਜ ਇਥੇ ਇਕ ਮੀਟਿੰਗ ਦੌਰਾਨ ਇਹ ਫੈਸਲਾ ਲਿਆ।
ਚੇਤੇ ਰਹੇ ਸਰਕਾਰ ਆਪਣੇ ਭੰਡਾਰਾਂ ਲਈ ਘੱਟੋ-ਘੱਟ ਸਮਰਥਨ ਮੁੱਲ ’ਤੇ ਕਿਸਾਨਾਂ ਤੋਂ ਜਿਣਸ ਦੀ ਖਰੀਦ ਕਰਦੀ ਹੈ। ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਸਮਰਥਨ ਮੁੱਲ ਵਿੱਚ 85 ਰੁਪਏ ਦੇ ਕੀਤੇ ਵਾਧੇ ਨੂੰ ਮਹਿਜ਼ ਖਾਨਾਪੂਰਤੀ ਦਸਦਿਆਂ ਰੱਦ ਕਰ ਦਿੱਤਾ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰੀ ਕੈਬਨਿਟ ਨੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਇਰਾਦੇ ਨਾਲ ਹਾੜ੍ਹੀ (ਸਰਦੀਆਂ ’ਚ ਬੀਜੀਆਂ ਜਾਣ ਵਾਲੀਆਂ) ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਕੀਤਾ ਹੈ। ਸੀਸੀਈਏ ਨੇ ਕਣਕ ਦੀ ਐੱਮਐੱਸਪੀ 85 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨਾਲ 1925 ਪ੍ਰਤੀ ਕੁਇੰਟਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ। ਪਿਛਲੇ ਫਸਲੀ ਸਾਲ ਵਿੱਚ ਕਣਕ ਦਾ ਸਰਕਾਰੀ ਖਰੀਦ ਮੁੱਲ 1840 ਰੁਪਏ ਪ੍ਰਤੀ ਕੁਇੰਟਲ ਮਿੱਥਿਆ ਗਿਆ ਸੀ। ਇਸੇ ਤਰ੍ਹਾਂ ਦਾਲਾਂ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ ਦਾਲਾਂ ਦਾ ਭਾਅ 325 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨਾਲ 4800 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਇਹ ਭਾਅ 4475 ਰੁਪਏ ਫੀ ਕੁਇੰਟਲ ਸੀ। ਛੋਲਿਆਂ ਦਾ ਭਾਅ 255 ਦੇ ਰੁਪਏ ਦੇ ਵਾਧੇ ਨਾਲ 4875 ਰੁਪਏ ਪ੍ਰਤੀ ਕੁਇੰਟਲ, ਤੇਲ ਬੀਜਾਂ ਤੇ ਸਰ੍ਹੋਂ ਦਾ ਭਾਅ 225 ਰੁਪਏ ਦੇ ਵਾਧੇ ਨਾਲ 4425 ਰੁਪਏ ਪ੍ਰਤੀ ਕੁਇੰਟਲ ਤੇ ਕਸੁੰਭੜੇ ਦਾ ਤੇਲ 270 ਰੁਪਏ ਦੇ ਵਾਧੇ ਨਾਲ 5215 ਰੁਪਏ ਪ੍ਰਤੀ ਕੁਇੰਟਲ ਨੂੰ ਪੁੱਜ ਗਿਆ ਹੈ। ਹਾੜ੍ਹੀ ਦੀਆਂ ਫ਼ਸਲਾਂ ਲਈ ਐਲਾਨਿਆ ਗਿਆ ਵਾਧਾ ਸਰਕਾਰ ਦੇ ਖੇਤੀ ਮੁੱਲ ਐਡਵਾਇਜ਼ਰੀ ਬੋਰਡ ਸੀਏਸੀਪੀ ਵੱਲੋਂ ਕੀਤੀਆਂ ਸਿਫਾਰਿਸ਼ਾਂ ਮੁਤਾਬਕ ਹੈ। ਕਣਕ ਹਾੜ੍ਹੀ ਦੀ ਮੁੱਖ ਫ਼ਸਲ ਹੈ, ਜਿਸ ਦੀ ਬੀਜਾਈ ਅਗਲੇ ਮਹੀਨੇ ਸ਼ੁਰੂ ਹੋਵੇਗੀ ਤੇ ਫ਼ਸਲ ਅਗਲੇ ਸਾਲ ਅਪਰੈਲ ’ਚ ਮੰਡੀਆਂ ’ਚ ਆਏਗੀ।
ਇਸੇ ਦੌਰਾਨ ਸਰਕਾਰ ਨੇ ਤੇਲ ਦੀ ਪ੍ਰਚੂਨ ਵਿਕਰੀ ਦੇ ਨੇਮਾਂ ਨੂੰ ਥੋੜ੍ਹਾ ਨਰਮ ਬਣਾਉਣ ਦੇ ਇਰਾਦੇ ਨਾਲ ਗੈਰ-ਤੇਲ ਕੰਪਨੀਆਂ ਨੂੰ ਪੈਟਰੋਲ ਪੰਪ ਸਥਾਪਤ ਕਰਨ ਦੀ ਖੁੱਲ੍ਹ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਤੇਲ ਖੇਤਰ ’ਚ ਨਿਵੇਸ਼ ਤੇ ਮੁਕਾਬਲੇਬਾਜ਼ੀ ਵਧੇਗੀ। ਹਾਲ ਦੀ ਘੜੀ ਤੇਲ ਖੇਤਰ ਦੇ ਪ੍ਰਚੂਨ ਕਾਰੋਬਾਰ ਦਾ ਲਾਇਸੈਂਸ ਹਾਸਲ ਕਰਨ ਲਈ ਕਿਸੇ ਕੰਪਨੀ ਨੂੰ ਹਾਈਡਰੋਕਾਰਬਨ ਦੀ ਖੋਜ, ਉਤਪਾਦਨ, ਰਿਫਾਈਨਿੰਗ, ਪਾਈਪਲਾਈਨ ਖੇਤਰ ਜਾਂ ਐੱਲਐੱਨਜੀ ਵਿੱਚ ਦੋ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਸ਼ਰਤ ਲਾਜ਼ਮੀ ਹੈ। ਇਸ ਦੌਰਾਨ ਕੇਂਦਰੀ ਕੈਬਨਿਟ ਨੇ ਦਿੱਲੀ ਵਿੱਚ ਅਣਅਧਿਕਾਰਤ ਕਾਲੋਨੀਆਂ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਦੀ ਤਜਵੀਜ਼ ਪ੍ਰਵਾਨ ਕਰ ਲਈ ਹੈ। ਸਰਕਾਰ ਦੇ ਇਸ ਫੈਸਲੇ ਦਾ ਸਿੱਧੇ ਤੌਰ ’ਤੇ 40 ਲੱਖ ਲੋਕਾਂ ਨੂੰ ਲਾਹਾ ਮਿਲੇਗਾ।

ਮੈਕਸਿਕੋ ਤੋਂ ਡਿਪੋਰਟ ਕੀਤੇ ਭਾਰਤੀ ਦਿੱਲੀ ਪਰਤੇ

ਨਵੀਂ ਦਿੱਲੀ, ਅਕਤੂਬਰ 2019-(ਏਜੰਸੀ )- 

ਅਮਰੀਕਾ ਜਾਣ ਲਈ ਗ਼ੈਰਕਾਨੂੰਨੀ ਢੰਗ ਨਾਲ ਮੈਕਸਿਕੋ ’ਚ ਵੜੇ 300 ਤੋਂ ਜ਼ਿਆਦਾ ਭਾਰਤੀਆਂ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ ਹੈ। ਇਹ ਸਾਰੇ ਅੱਜ ਤੜਕੇ ਪਰਤ ਆਏ ਹਨ। ਇਨ੍ਹਾਂ ਵਿਚ ਇਕ ਔਰਤ ਵੀ ਹੈ। ‘ਅਮੈਰੀਕਨ ਡਰੀਮ’ ਅਤੇ ਬਿਹਤਰ ਜ਼ਿੰਦਗੀ ਤੇ ਨੌਕਰੀਆਂ ਦੇ ਸੁਫ਼ਨੇ ਲੈ ਕੇ ਲੱਖਾਂ ਰੁਪਏ ਖ਼ਰਚ ਕੇ ਘਰੋਂ ਨਿਕਲੇ ਇਹ 311 ਭਾਰਤੀ ਚਾਰਟਰਡ ਉਡਾਨ ਰਾਹੀਂ ਭਾਰਤ ਲਿਆਂਦੇ ਗਏ ਹਨ। ਇਨ੍ਹਾਂ ਦੇ ਨਾਲ 74 ਮੈਕਸਿਕਨ ਅਧਿਕਾਰੀ ਵੀ ਆਏ ਹਨ। ਜੰਗਲ ਪਾਰ ਕਰ ਕੇ ਅਮਰੀਕਾ ਵਿਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਦੀਆਂ ਕਹਾਣੀਆਂ ਲੈ 36 ਘੰਟੇ ਦੀ ਉਡਾਨ ਰਾਹੀਂ 300 ਤੋਂ ਵੱਧ ਇਹ ਭਾਰਤੀ ਦਿੱਲੀ ਪੁੱਜੇ ਹਨ। ਡਿਪੋਰਟ ਕੀਤੇ ਗਏ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਤੋਂ ਹਨ। ਦਿੱਲੀ ਨਾਲ ਸਬੰਧਤ ਸਾਹਿਲ ਮਲਿਕ (22) ਪੰਜ ਜੂਨ ਨੂੰ ਇਕੁਆਡੋਰ ਲਈ ਰਵਾਨਾ ਹੋਇਆ ਸੀ। ਉਸ ਨੇ ਦੱਸਿਆ ਕਿ ਮੈਕਸਿਕੋ ਪਹੁੰਚਣ ਲਈ ਉਨ੍ਹਾਂ ਕਈ ਢੰਗ-ਤਰੀਕੇ ਵਰਤੇ ਤੇ ਸਰਹੱਦਾਂ ਬੱਸਾਂ ਰਾਹੀਂ ਪਾਰ ਕੀਤੀਆਂ। ਜਲੰਧਰ ਨਾਲ ਸਬੰਧਤ ਡਿਪੋਰਟ ਕੀਤੀ ਗਈ ਇਕੋ-ਇਕ ਔਰਤ ਕਮਲਜੀਤ ਕੌਰ (34) ਨੇ ਦੱਸਿਆ ਕਿ ਉਸ ਨੇ ਖ਼ੁਦ, ਆਪਣੇ ਪਤੀ ਤੇ ਪੁੱਤਰ ਦੇ ਅਮਰੀਕਾ ਪਹੁੰਚਣ ਲਈ 53 ਲੱਖ ਰੁਪਏ ਅਦਾ ਕੀਤੇ ਸਨ। ਡਿਪੋਰਟ ਕੀਤੇ ਗਏ ਸੋਮਬੀਰ ਸੈਣੀ ਨੇ ਦੱਸਿਆ ਕਿ ਮੈਕਸਿਕੋ ਦੇ ਟਪਾਚੁਲਾ ਸ਼ਰਨਾਰਥੀ ਕੈਂਪ ਦੀ ਹਾਲਤ ਬੇਹੱਦ ਮਾੜੀ ਸੀ। ਡਿਪੋਰਟ ਕੀਤੇ ਜਾਣ ਵਾਲਿਆਂ ਵਿਚ ਸ਼ਾਮਲ ਜਸ਼ਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਸਵੇਰੇ ਪੰਜ ਵਜੇ ਪਹੁੰਚੇ ਹਨ ਤੇ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਦੁਪਹਿਰੇ ਇਕ ਵਜੇ ਹਵਾਈ ਅੱਡੇ ਤੋਂ ਬਾਹਰ ਨਿਕਲੇ ਹਨ। ਮੈਕਸਿਕੋ ਦੇ ਕੌਮੀ ਆਵਾਸ ਸੰਗਠਨ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਦੇਸ਼ ਵਿਚ ਲਗਾਤਾਰ ਰਹਿਣ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਤੋਲੁਕਾ ਸਿਟੀ ਕੌਮਾਂਤਰੀ ਹਵਾਈ ਅੱਡੇ ਤੋਂ ਬੋਇੰਗ 747 ਜਹਾਜ਼ ਰਾਹੀਂ ਦਿੱਲੀ ਭੇਜਿਆ ਗਿਆ ਹੈ। ਓਕਸਾਕਾ, ਬਾਜਾ ਕੈਲੀਫੋਰਨੀਆ, ਵੇਰਾਕਰੂਜ਼, ਚਿਆਪਸ, ਸੋਨੋਰਾ, ਮੈਕਸਿਕੋ ਸਿਟੀ, ਡੁਰਾਂਗੋ ਤੇ ਤਬਾਸਕੋ ਦੇ ਇਮੀਗ੍ਰੇਸ਼ਨ ਅਫ਼ਸਰਾਂ ਨੇ ਇਨ੍ਹਾਂ ਲੋਕਾਂ ਨੂੰ ਵਾਪਸ ਭੇਜਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਮੈਕਸਿਕੋ ਸਰਹੱਦ ਤੋਂ ਅਮਰੀਕਾ ਵਿਚ ਵੜਨ ਵਾਲੇ ਲੋਕਾਂ ’ਤੇ ਲਗਾਮ ਨਾ ਕੱਸਣ ’ਤੇ ਮੈਕਸਿਕੋ ਤੋਂ ਹੋਣ ਵਾਲੀ ਦਰਾਮਦ ’ਤੇ ਫ਼ੀਸ ਲਗਾਉਣ ਦੀ ਧਮਕੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਮੈਕਸਿਕੋ ਸਰਹੱਦ ’ਤੇ ਸੁਰੱਖਿਆ ਵਧਾਉਣ ਲਈ ਰਾਜ਼ੀ ਹੋਇਆ ਸੀ ਤੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਨੀਤੀ ਨੂੰ ਵੀ ਉਸ ਨੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਵਾਪਸ ਭੇਜੇ ਜਾਣ ਸਾਰੇ ਭਾਰਤੀਆਂ ਨੂੰ ਵੇਰਾਕਰੂਜ਼ ਵਿਚ ਅਕਾਯੂਕਨ ਮਾਈਗ੍ਰੇਸ਼ਨ ਕੇਂਦਰ ਪਹੁੰਚਾਇਆ ਗਿਆ ਸੀ ਤੇ ਉੱਥੋਂ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ। ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਕੌਮੀ ਗਾਰਡ ਦੇ ਮੈਂਬਰ ਵੀ ਉੱਥੇ ਮੌਜੂਦ ਸਨ

ਰਵਿਦਾਸ ਮੰਦਰ ਪਹਿਲਾਂ ਜਿਸ ਥਾਂ 'ਤੇ ਸੀ, ਉਥੇ ਹੀ ਉਸ ਦੀ ਮੁੜ ਉਸਾਰੀ

ਤੁਗਲਕਾਬਾਦ ਇਲਾਕੇ 'ਚ ਢਾਹੇ ਗਏ ਰਵਿਦਾਸ ਮੰਦਰ ਲਈ ਕੇਂਦਰ ਸਰਕਾਰ ਆਖਰਕਾਰ ਜ਼ਮੀਨ ਦੇਣ ਲਈ ਤਿਆਰ 

ਨਵੀਂ ਦਿੱਲੀ, ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ)-

 ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਬੀਤੇ ਦਿਨੀਂ ਢਾਹੇ ਗਏ ਰਵਿਦਾਸ ਮੰਦਰ ਲਈ ਕੇਂਦਰ ਸਰਕਾਰ ਆਖਰਕਾਰ ਜ਼ਮੀਨ ਦੇਣ ਲਈ ਤਿਆਰ ਹੋ ਗਈ ਹੈ | ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਸ਼ਰਧਾਲੂਆਂ ਦੀ ਆਸਥਾ ਨੂੰ ਵੇਖਦੇ ਹੋਏ ਸਰਕਾਰ ਉਸੇ ਥਾਂ 'ਤੇ 200 ਵਰਗ ਮੀਟਰ ਦੀ ਜ਼ਮੀਨ ਮੰਦਰ ਦੀ ਉਸਾਰੀ ਵਾਸਤੇ ਦੇਵੇਗੀ | ਇਸ ਨਾਲ ਹੁਣ ਇਹ ਤੈਅ ਹੋ ਗਿਆ ਹੈ ਕਿ ਮੰਦਰ ਪਹਿਲਾਂ ਜਿਸ ਥਾਂ 'ਤੇ ਸੀ, ਉਥੇ ਹੀ ਉਸ ਦੀ ਮੁੜ ਉਸਾਰੀ ਕਰਵਾਈ ਜਾਵੇਗੀ | ਦਰਅਸਲ ਸੁਪਰੀਮ ਕੋਰਟ ਨੇ 5 ਅਕਤੂਬਰ ਨੂੰ ਇਸ ਮੁੱਦੇ ਦਾ ਹੱਲ ਕੱਢਣ ਲਈ ਕੇਂਦਰ ਨੂੰ ਨਿਰਦੇਸ਼ ਦਿੱਤੇ ਸਨ ਤੇ ਅੱਜ ਉਸੇ ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਨੇ ਜ਼ਮੀਨ ਦੇਣ ਦੀ ਗੱਲ ਆਖੀ ਹੈ | ਅਦਾਲਤ ਵਿਚ ਦਿੱਲੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜੇਸ਼ ਲਿਲੋਥੀਆ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ ਜਾ ਰਹੀ ਸੀ, ਜੋ ਕਿ ਡੀ.ਡੀ.ਏ. ਦੇ ਿਖ਼ਲਾਫ਼ ਦਾਇਰ ਕੀਤੀ ਗਈ ਸੀ | ਦੱਸਣਯੋਗ ਹੈ ਕਿ 9 ਅਗਸਤ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਗੁਰੂ ਰਵਿਦਾਸ ਜੈਅੰਤੀ ਸਮਾਰੋਹ ਸਮਿਤੀ ਨੇ ਸਰਬ ਉੱਚ ਅਦਾਲਤ ਦੇ ਆਦੇਸ਼ ਦੇ ਬਾਵਜੂਦ ਜੰਗਲੀ ਇਲਾਕੇ ਨੂੰ ਖਾਲੀ ਨਾ ਕਰ ਕੇ ਗੰਭੀਰ ਉਲੰਘਣਾ ਕੀਤੀ ਹੈ | ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਹੀ ਦੱਖਣੀ ਦਿੱਲੀ 'ਚ ਮੌਜੂਦ ਇਸ ਮੰਦਰ ਨੂੰ ਦਿੱਲੀ ਡਿਵੈੱਲਪਮੈਂਟ ਅਥਾਰਟੀ (ਡੀ.ਡੀ.ਏ.) ਨੇ 10 ਅਗਸਤ ਨੂੰ ਹਟਾ ਦਿੱਤਾ ਸੀ, ਜਿਸ ਦਾ ਦੇਸ਼ ਭਰ 'ਚ ਭਾਰੀ ਵਿਰੋਧ ਹੋਇਆ ਸੀ ਤੇ ਦੇਸ਼ ਭਰ ਦੇ ਸ਼ਰਧਾਲੂਆਂ ਵਲੋਂ ਦਿੱਲੀ 'ਚ ਵੀ ਇਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ | ਇਸ ਮਾਮਲੇ 'ਚ ਕਈ ਧਾਰਮਿਕ ਆਗੂਆਂ ਦੀ ਗਿ੍ਫ਼ਤਾਰੀ ਵੀ ਹੋਈ ਸੀ ਤੇ ਸ਼ਰਧਾਲੂਆਂ ਵਲੋਂ ਪੰਜਾਬ 'ਚ ਬੰਦ ਵੀ ਕਰਵਾਇਆ ਗਿਆ ਸੀ |

ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ ਬਣਾਵਾਂਗੇ’

ਭੁਪਾਲ, ਅਕਤੂਬਰ 2019- (ਏਜੰਸੀ ) -

ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀ ਪੀ.ਸੀ. ਸ਼ਰਮਾ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਭੁਪਾਲ ਸ਼ਹਿਰ ਦੀਆਂ ਟੋਇਆਂ ਵਾਲੀਆਂ ਸੜਕਾਂ ਨੂੰ ਜਲਦੀ ਹੀ ਅਭਿਨੇਤਰੀ ਅਤੇ ਸਿਆਸਤਦਾਨ ਹੇਮਾ ਮਾਲਿਨੀ ਦੀਆਂ ‘ਗੱਲ੍ਹਾਂ’ ਵਾਂਗ ਬਣਾ ਦਿੱਤਾ ਜਾਵੇਗਾ। ਸੜਕਾਂ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟਾਉਂਦਿਆਂ ਸੂਬੇ ਦੇ ਕਾਨੂੰਨ ਮੰਤਰੀ ਨੇ ਕਿਹਾ ਕਿ ਸੜਕਾਂ ਵਿੱਚ ਟੋਏ ‘‘ਕੈਲਾਸ਼ ਵਿਜੈਵਰਗੀਆ (ਭਾਜਪਾ ਜਨਰਲ ਸਕੱਤਰ) ਦੀਆਂ ਗੱਲ੍ਹਾਂ ’ਤੇ ਪਏ ਚੇਚਕ ਦੇ ਦਾਗਾਂ ਵਾਂਗ ਹਨ।
ਸੂਬੇ ਦੇ ਲੋਕ ਨਿਰਮਾਣ ਮੰਤਰੀ ਸੱਜਣ ਸਿੰਘ ਵਰਮਾ ਨਾਲ ਅੱਜ ਭੁਪਾਲ ਦੇ ਹਬੀਬਗੰਜ ਰੇਲਵੇ ਸਟੇਸ਼ਨ ਕੋਲ ਖਸਤਾ ਹਾਲ ਸੜਕ ਦਾ ਨਿਰੀਖਣ ਕਰਨ ਪੁੱਜੇ ਸ਼ਰਮਾ ਨੇ ਕਿਹਾ, ‘‘ਮੁੱਖ ਮੰਤਰੀ ਕਮਲ ਨਾਥਜੀ ਦੇ ਨਿਰਦੇਸ਼ਾਂ ਅਤੇ ਲੋਕ ਨਿਰਮਾਣ ਮੰਤਰੀ ਸੱਜਣ ਵਰਮਾ ਦੀ ਅਗਵਾਈ ਹੇਠ ਸੜਕਾਂ ਦੀ ਮੁਰੰਮਤ 15 ਦਿਨਾਂ ਦੇ ਅੰਦਰ ਕਰ ਦਿੱਤੀ ਜਾਵੇਗੀ। ਇਨ੍ਹਾਂ ਨੂੰ 15-20 ਦਿਨਾਂ ਦੇ ਅੰਦਰ ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਾਂਗ ‘ਚਮਕਾ’ ਦਿੱਤਾ ਜਾਵੇਗਾ।’’

ਦਿੱਲੀ ਕਮੇਟੀ ਨੇ ਇੰਡੀਆ ਗੇਟ ਵਿਖੇ ਕਰਵਾਇਆ 'ਸ਼ਬਦ ਅਨਾਹਦ' ਸਮਾਗਮ

550 ਕੀਰਤਨੀ ਜਥਿਆਂ ਵਲੋਂ ਇਕੋ ਸਮੇਂ ਕੀਰਤਨ

ਨਵੀਂ ਦਿੱਲੀ, ਅਕਤੂਬਰ 2019-( ਇਕਬਲ ਸਿੰਘ ਰਸੂਲਪੁਰ )-

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੰਡੀਆ ਗੇਟ ਵਿਖੇ 'ਸ਼ਬਦ ਅਨਾਹਦ' ਸਮਾਗਮ ਕਰਵਾਇਆ ਗਿਆ, ਜਿਸ 'ਚ 550 ਕੀਰਤਨੀ ਜਥਿਆਂ ਵਲੋਂ ਇਕੋ ਸਮੇਂ ਕੀਰਤਨ ਕੀਤਾ ਗਿਆ। ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਸੰਸਦ ਮੈਂਬਰ ਪ੍ਰਵੇਸ਼ ਵਰਮਾ ਸਮੇਤ ਹੋਰਨਾਂ ਨੇ ਹਾਜ਼ਰੀ ਭਰੀ। ਇਸ ਮੌਕੇ ਵਿਸ਼ੇਸ਼ ਐਲ.ਈ.ਡੀ. ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦਸਤਾਵੇਜ਼ੀ ਫ਼ਿਲਮ ਵੀ ਵਿਖਾਈ ਗਈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਮਾਗਮ ਬਾਰੇ ਜਾਣਕਾਰੀ ਦੇਣ ਦੇ ਨਾਲ ਹੀ ਪ੍ਰਕਾਸ਼ ਪੁਰਬ ਸਬੰਧੀ ਕਮੇਟੀ ਵਲੋਂ ਕੀਤੇ ਜਾ ਰਹੇ ਹੋਰਨਾਂ ਕਾਰਜਾਂ ਤੋਂ ਵੀ ਜਾਣੂ ਕਰਵਾਇਆ। ਸਮਾਗਮ 'ਚ ਮੌਜੂਦ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕਰਦੇ ਹੋਏ ਕਰਤਾਰਪੁਰ ਲਾਂਘੇ ਬਾਰੇ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੁੱਲਣ ਨਾਲ 70 ਵਰ੍ਹਿਆਂ ਤੋਂ ਕੀਤੀ ਜਾ ਰਹੀ ਅਰਦਾਸ ਪ੍ਰਵਾਨ ਚੜ੍ਹੀ ਹੈ ਅਤੇ ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਨਵੰਬਰ ਨੂੰ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚਲੇ ਆਪਣੇ ਮਿਸ਼ਨਾਂ ਨੂੰ ਜਿਥੇ ਪ੍ਰਕਾਸ਼ ਪੁਰਬ ਮਨਾਉਣ ਅਤੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੀ ਹਦਾਇਤ ਕੀਤੀ ਹੈ, ਉਥੇ ਹੀ ਸੰਯੁਕਤ ਰਾਸ਼ਟਰ ਰਾਹੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹਰ ਭਾਸ਼ਾ 'ਚ ਅਨੁਵਾਦ ਕਰਵਾ ਕੇ ਸਾਰੀ ਦੁਨੀਆਂ 'ਚ ਵੰਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਵੀ ਸਾਰੀਆਂ ਭਾਸ਼ਾਵਾਂ 'ਚ ਇਸ ਬਾਣੀ ਦਾ ਅਨੁਵਾਦ ਕਰਵਾ ਕੇ ਇਹ ਬਾਣੀ ਲੋਕਾਂ 'ਚ ਪਹੁੰਚਾਈ ਗਈ ਹੈ। ਉਸ ਸਮੇ ਅਮਿਤ ਸ਼ਾਹ ਦਾ ਸਨਮਾਨ ਵਇ ਕੀਤਾ ਗਿਆ । 

ਐੱਨਆਰਆਈ ਵਿਆਹ ਰਜਿਸਟਰੇਸ਼ਨ ਬਿੱਲ ਸੰਸਦੀ ਕਮੇਟੀ ਹਵਾਲੇ

‘ਰਜਿਸਟਰੇਸ਼ਨ ਆਫ਼ ਮੈਰਿਜ ਆਫ਼ ਨਾਨ-ਰੈਜ਼ੀਡੈਂਟ ਇੰਡੀਅਨ ਬਿੱਲ 2019’ ਪਾਸਪੋਰਟ ਅਥਾਰਿਟੀਜ਼ ਨੂੰ ਉਨ੍ਹਾਂ ਪਰਵਾਸੀ ਭਾਰਤੀਆਂ ਦਾ ਪਾਸਪੋਰਟ ਜਾਂ ਹੋਰ ਯਾਤਰਾ ਦਸਤਾਵੇਜ਼ ਜ਼ਬਤ ਕਰਨ ਜਾਂ ਰੱਦ ਕਰਨ ਦਾ ਅਖ਼ਤਿਆਰ ਦਿੰਦਾ

ਨਵੀਂ ਦਿੱਲੀ, ਅਕਤੂਬਰ 2019 -(ਏਜਸੀ)-
ਐੱਨਆਰਆਈ ਵਿਆਹ ਰਜਿਸਟਰੇਸ਼ਨ ਬਿੱਲ ਨੂੰ ਘੋਖ-ਪੜਤਾਲ ਲਈ ਵਿਦੇਸ਼ ਮਾਮਲਿਆਂ ਬਾਰੇ ਸੰਸਦ ਦੀ ਸਟੈਂਡਿੰਗ ਕਮੇਟੀ ਹਵਾਲੇ ਕਰ ਦਿੱਤਾ ਗਿਆ ਹੈ। ਕਮੇਟੀ ਨੂੰ ਦੋ ਮਹੀਨਿਆਂ ਅੰਦਰ ਰਿਪੋਰਟ ਸੌਂਪਣ ਲਈ ਆਖਿਆ ਗਿਆ ਹੈ। ਬਿੱਲ ਤਹਿਤ ਕਿਸੇ ਵੀ ਪਰਵਾਸੀ ਲਾੜੇ ਨੂੰ ਵਿਆਹ ਕਰਵਾਉਣ ਦੇ ਤੀਹ ਦਿਨਾਂ ਅੰਦਰ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ। ‘ਰਜਿਸਟਰੇਸ਼ਨ ਆਫ਼ ਮੈਰਿਜ ਆਫ਼ ਨਾਨ-ਰੈਜ਼ੀਡੈਂਟ ਇੰਡੀਅਨ ਬਿੱਲ 2019’ ਪਾਸਪੋਰਟ ਅਥਾਰਿਟੀਜ਼ ਨੂੰ ਉਨ੍ਹਾਂ ਪਰਵਾਸੀ ਭਾਰਤੀਆਂ ਦਾ ਪਾਸਪੋਰਟ ਜਾਂ ਹੋਰ ਯਾਤਰਾ ਦਸਤਾਵੇਜ਼ ਜ਼ਬਤ ਕਰਨ ਜਾਂ ਰੱਦ ਕਰਨ ਦਾ ਅਖ਼ਤਿਆਰ ਦਿੰਦਾ ਹੈ, ਜੋ ਮਿੱਥੀ ਮਿਆਦ ਅੰਦਰ ਵਿਆਹ ਦਾ ਪੰਜੀਕਰਨ ਕਰਵਾਉਣ ਵਿੱਚ ਨਾਕਾਮ ਰਹਿੰਦੇ ਹਨ। ਲੋਕ ਸਭਾ ਸਕੱਤਰੇਤ ਨੇ ਇਕ ਬਿਆਨ ਵਿੱਚ ਕਿਹਾ, ‘ਲੋਕ ਸਭਾ ਸਪੀਕਰ ਨੇ ਰਾਜ ਸਭਾ ਚੇਅਰਮੈਨ ਨਾਲ ਸਲਾਹ ਮਸ਼ਵਰੇ ਮਗਰੋਂ ਪਰਵਾਸੀ ਭਾਰਤੀਆਂ ਦੇ ਵਿਆਹ ਰਜਿਸਟਰੇਸ਼ਨ ਨਾਲ ਸਬੰਧਤ ਬਿੱਲ ਵਿਦੇਸ਼ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਹਵਾਲੇ ਕਰਦਿਆਂ ਦੋ ਮਹੀਨਿਆਂ ਅੰਦਰ ਰਿਪੋਰਟ ਦੇਣ ਲਈ ਆਖ ਦਿੱਤਾ ਹੈ।’ ਪਰਵਾਸੀ ਭਾਰਤੀਆਂ ਵੱਲੋਂ ਭਾਰਤੀ ਔਰਤਾਂ ਨਾਲ ਵਿਆਹ ਕਰਵਾਉਣ ਮਗਰੋਂ ਧੋਖਾਧੜੀ ਦੇ ਵਧਦੇ ਕੇਸਾਂ ਕਰ ਕੇ ਇਸ ਸਾਲ ਫਰਵਰੀ ਵਿੱਚ ਰਾਜ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਸੀ। ਬਿੱਲ ਤਹਿਤ ਪਰਵਾਸੀ ਭਾਰਤੀਆਂ ਲਈ ਵਿਆਹ ਕਰਵਾਉਣ ਦੇ ਇਕ ਮਹੀਨੇ ਅੰਦਰ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ। ਇਸ ਦੌਰਾਨ ਦੋ ਹੋਰਨਾਂ ਬਿਲਾਂ ਸਿਨੇਮਾਟੋਗ੍ਰਾਫ (ਸੋਧ) ਬਿੱਲ ਅਤੇ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ, ਐਂਟਰਪ੍ਰਿਓਨੋਰਸ਼ਿਪ ਤੇ ਮੈਨੇਜਮੈਂਟ ਬਿੱਲ ਨੂੰ ਕ੍ਰਮਵਾਰ ਸੂਚਨਾ ਤਕਨਾਲੋਜੀ ਤੇ ਖੇਤੀ ਨਾਲ ਸਬੰਧਤ ਕਮੇਟੀਆਂ ਨੂੰ ਸੌਂਪ ਦਿੱਤਾ ਗਿਆ ਹੈ।

ਹਰਿਆਣਾ ਵਿੱਚ ਸ੍ਰੋਮਣੀ ਅਕਾਲੀ ਦਲ ਅਤੇ ਇੰਡਿਅਨ ਲੋਕ ਦਲ ਦਾ ਸਮਝੌਤਾ

ਸ੍ਰੋਮਣੀ ਅਕਾਲੀ ਦਲ ਤੇ ਇਨੈਲੋ ਦੇ ਸਾਂਝੇ ਉਮੀਦਵਾਰ ਕੱਲ

ਚੰਡੀਗੜ੍ਹ, ਅਕਤੂਬਰ 2019- ਰਾਜਿੰਦਰ ਸਿੰਘ ਦੇਸੂਜੋਧਾ ਕਾਲਿਆਂਵਾਲੀ ਤੋਂ 10 ਵਜੇ ਅਤੇ ਕੁਲਵਿੰਦਰ ਸਿੰਘ ਕੁਨਾਲ ਰਤੀਆ ਤੋਂ 12 ਵਜੇ ਸ. ਸੁਖਬੀਰ ਸਿੰਘ ਬਾਦਲ ਅਤੇ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੀ ਹਾਜ਼ਰੀ ਵਿੱਚ ਨਾਮਜ਼ਦਗੀ ਪੱਤਰ ਭਰਨਗੇ। 

ਤੀਸਰੇ ਹਲਕਾ ਗੂਹਲਾ-ਚੀਕਾ ਤੋਂ ਗਠਜੋੜ ਦੇ ਰਾਮ ਕੁਮਾਰ ਰਿਵਾੜ ਜਗੀਰ ਉਮੀਦਵਾਰ ਹੋਣਗੇ।

ਸ੍ਰੋਮਣੀ ਅਕਾਲੀ ਦਲ ਚੋਣ ਨਿਸ਼ਾਨ ਤੱਕੜੀ ਤੇ ਚੋਣ ਲੜੇਗਾ।

ਬਾਕੀ ਉਮੀਦਵਾਰਾਂ ਦਾ ਐਲਾਨ ਕੱਲ ਨੂੰ -ਸ. ਸੁਖਬੀਰ ਸਿੰਘ ਬਾਦਲ

ਸਿੰਗਰੇਨੀ ਕੋਲਿਅਰੀਜ਼ ਕੰਪਨੀ ਲਿਮਿਟੇਡ ਦੁਸਹਿਰੇ ਤੇ ਅਪਣੇ 48 ਹਜ਼ਾਰ ਕਰਮਚਾਰੀ ਨੂੰ 1.01 ਲੱਖ ਰੁਪਏ ਦਾ ਬੋਨਸ ਦੇਵੇਗੀ

ਨਵੀਂ ਦਿੱਲੀ, ਸਤੰਬਰ 2019 -(ਏਜੰਸੀ)-

ਦੁਸਹਿਰੇ ਅਤੇ ਦਿਵਾਲੀ ਵਿਚ ਹਰ ਨੌਕਰੀ ਵਾਲੇ ਲੋਕਾਂ ਨੂੰ ਬੋਨਸ ਦਾ ਇੰਤਜ਼ਾਰ ਰਹਿੰਦਾ ਹੈ। ਬੋਨਸ ਤਿਉਹਾਰਾਂ ਦਾ ਮਜ਼ਾ ਹੋਰ ਵੀ ਦੁਗਣਾ ਕਰ ਦਿੰਦਾ ਹੈ। ਤੇਲੰਗਾਨਾ ਵਿਚ ਸਰਕਾਰ ਦੁਆਰਾ ਸੰਚਾਲਿਤ ਸਿੰਗਰੇਨੀ ਕੋਲਿਅਰੀਜ਼ ਕੰਪਨੀ ਲਿਮਿਟੇਡ ਦੁਸਹਿਰੇ ਤੇ ਅਪਣੇ ਹਰੇਕ ਕਰਮਚਾਰੀ ਨੂੰ 1.01 ਲੱਖ ਰੁਪਏ ਦਾ ਬੋਨਸ ਦੇਵੇਗੀ। ਸਰਕਾਰ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਦਸ ਦਈਏ ਕਿ ਸਾਲ 2018-19 ਵਿਚ ਇਸ ਕੰਪਨੀ ਨੇ 1765 ਕਰੋੜ ਦਾ ਮੁਨਾਫ਼ਾ ਕਮਾਇਆ ਹੈ।ਇਸ ਕੰਪਨੀ ਵਿਚ ਕਰੀਬ 48000 ਕਰਮਚਾਰੀ ਹਨ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਤੇਲੰਗਾਨਾ ਵਿਧਾਨ ਸਭਾ ਵਿਚ ਐਲਾਨ ਕਰਦੇ ਹੋਏ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ ਨੇ ਕਿਹਾ ਹੈ ਕਿ ਸਿੰਗਰੇਨੀ ਕੋਲਿਅਰੀਜ਼ ਕੰਪਨੀ ਲਿਮਿਟਡ ਯਾਨੀ ਐਸਸੀਸੀਐਲ ਦੀ ਗ੍ਰੋਥ ਪਿਛਲੇ ਪੰਜ ਸਾਲਾਂ ਵਿਚ ਬਹੁਤ ਚੰਗੀ ਰਹੀ ਹੈ। ਨਾਲ ਹੀ ਕਿਹਾ ਕਿ ਇਸ ਦਾ ਸਿਹਰਾ ਕਰਮਚਾਰੀਆਂ ਨੂੰ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਕੰਪਨੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ 40000 ਰੁਪਏ ਤੋਂ ਜ਼ਿਆਦਾ ਬੋਨਸ ਦੇਵੇਗੀ। ਇਹ ਕੰਪਨੀ ਦੀ ਪ੍ਰਾਫਿਟ ਵਿਚੋਂ ਦਿੱਤਾ ਜਾਵੇਗਾ। ਹੁਣ ਹਰ ਇਕ ਕਰਮਚਾਰੀ ਨੂੰ 1,00,899 ਰੁਪਏ ਦਾ ਬੋਨਸ ਮਿਲੇਗਾ। ਇਸ ਕੰਪਨੀ ਵਿਚ 48,000 ਲੋਕ ਕੰਮ ਕਰਦੇ ਹਨ ਜਿਹਨਾਂ ਨੂੰ ਦੁਸਹਿਰੇ ਤੇ ਇਹ ਬੋਨਸ ਮਿਲੇਗਾ। ਉਹਨਾਂ ਕਿਹਾ ਕਿ ਉਹਨਾਂ ਦਾ ਲਾਭ ਦੀ ਫ਼ੀਸਦ ਇਕ ਫ਼ੀਸਦੀ ਤੋਂ 28 ਫ਼ੀਸਦੀ ਵੱਧ ਹੈ। ਮੁਨਾਫ਼ੇ ਵਿਚ ਹਿੱਸੇਦਾਰੀ ਵਧਾ ਕੇ ਹੁਣ ਹਰ ਕਰਮਚਾਰੀ ਨੂੰ ਬੋਨਸ ਦੇ ਰੂਪ ਵਿਚ 100,899 ਰੁਪਏ  ਮਿਲੇਗਾ ਜੋ ਪਿਛਲੇ ਸਾਲ ਤੋਂ 40,530 ਰੁਪਏ ਵੱਧ ਹੈ।ਸਾਲ 2013-14 ਵਿਚ ਕਰਮਚਾਰੀਆਂ ਨੂੰ 13,540 ਰੁਪਏ ਬੋਨਸ ਦੇ ਰੂਪ ਵਿਚ ਦਿੱਤੇ ਗਏ ਸਨ। ਉੱਥੇ ਹੀ 2017-18 ਵਿਚ 60,369 ਰੁਪਏ ਦਾ ਬੋਨਸ ਦਿੱਤਾ ਗਿਆ। ਇਸ ਵਾਰ ਇਸ ਕੰਪਨੀ ਨੇ 2018-19 ਵਿਚ ਰਿਕਾਰਡ 644.1 ਲੱਖ ਟਨ ਕੋਇਲੇ ਦਾ ਰਿਕਾਰਡ ਉਤਪਾਦਨ ਕੀਤਾ ਅਤੇ 1,765 ਕਰੋੜ ਦਾ ਮੁਨਾਫ਼ਾ ਕਮਾਇਆ।