You are here

ਲੁਧਿਆਣਾ

ਪੰਜਾਬ ਅਤੇ ਯੂ.ਟੀ. ਇੰਪਲਾਈਜ਼ ਪੈਨਸ਼ਨਰਜ਼ ਸਾਂਝੀ ਸੰਘਰਸ਼ ਕਮੇਟੀ ਵੱਲੋਂ ਕੀਤੀ ਜਾ ਰਹੀ ਕੰਨਵੈਨਸ਼ਨ ਵਿਚ ਪੰਜਾਬ ਭਰ ਤੋਂ ਪੈਨਸ਼ਨਰ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ

ਜਗਰਾਉਂ, 14 ਜੂਨ (ਰਛਪਾਲ ਸਿੰਘ ਸ਼ੇਰਪੁਰੀ) - ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਇਸ਼ੜੂ ਭਵਨ ਵਿਖੇ ਪੰਜਾਬ ਪੈਨਸ਼ਨ ਯੂਨੀਅਨ ਜਿਲ੍ਹਾ ਲੁਧਿਆਣਾ ਦੀ ਮੀਟਿੰਗ ਮਨਜੀਤ ਸਿੰਘ ਮਨਸੂਰਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼ਾਮਲ ਹੋਏ। ਪੰਜਾਬ ਪੈਨਸ਼ਨਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੱਛਲੇ ਸਮੇਂ ਵਿੱਚ ਐਮ.ਐਲ.ਏ., ਮੰਤਰੀ, ਅਤੇ ਡੀ.ਸੀ. ਧਰਨਿਆਂ ਮੁਜਾਹਰਿਆਂ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਅਨੇਕਾਂ ਬਾਰ ਮੰਗ ਪੱਤਰ ਭੇਜੇ ਗਏ ਤੇ ਕਮਿਸ਼ਨ ਦੀ ਰਿਪੋਰਟ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਅੰਤਰਿਮ ਸਹਾਇਤਾ ਅਤੇ ਮੈਡੀਕਲ ਭੱਤਾ 3000/- ਰੁਪਏ ਪ੍ਰਤੀ ਮਹੀਨਾ ਪ੍ਰਾਪਤ ਕਰਨ ਲਈ ਸਾਂਝੇ ਵਿਸ਼ਾਲ ਏਕੇ ਅਤੇ ਸਾਂਝੇ ਸੰਘਰਸ਼ ਰਾਹੀਂ ਹੀ ਸੰਭਵ ਹੋ ਸਕਦਾ ਹੈ। ਐਮ.ਐਲ.ਏ. ਮੰਤਰੀਆਂ, ਅਧਿਕਾਰੀਆਂ ਨੂੰ ਸਰਕਾਰ ਵੱਡੇ ਵੱਡੇ ਵਿੱਤੀ ਲਾਭ ਦੇ ਰਹੀ ਹੈ। ਪਰ ਪੈਨਸ਼ਨਰਾਂ ਲਈ ਸਰਕਾਰ ਦਾ ਖਜਾਨਾ ਖਾਲੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਸੰਜੀਦਗੀ ਦਿਖਾਉਂਦੀ ਤਾਂ ਫਤਿਹਵੀਰ ਦੀ ਜਾਨ ਬਚ ਸਕਦੀ ਸੀ। ਇਸ ਮੀਟਿੰਗ ਵਿੱਚ ਪੈਨਸ਼ਨਰਜ਼ ਯੂਨੀਅਨ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਸਰਕਾਰ ਪੈਨਸ਼ਨਰਾਂ ਨੂੰ ਫੁੱਟੀ ਕੌਡੀ ਦੇਣ ਨੂੰ ਤਿਆਰ ਨਹੀਂ। ਪੈਨਸ਼ਨਰਾਂ ਦੇ ਮਨਾਂ ਵਿੱਚ ਰੋਸ਼ ਅਤੇ ਬੇਚੈਨੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਮੀਟਿੰਗ ਨੂੰ ਸ੍ਰੀ ਚਰਨ ਸਿੰਘ ਸ਼ਰਾਭਾ, ਸਰਪ੍ਰੱਸਤ ਗਵਰਨਮੈਂਟ ਸਕੂਲ ਟੀਚਰ ਯੂਨੀਅਨ ਮੁੱਖ ਆਗੂ ਪੈਨਸ਼ਨ ਯੂਨੀਅਨ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਮੁਲਾਜ਼ਮ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਅਧਾਰਿਆਂ ਹੱਕ ਵਿੱਚ ਹੈ। ਵੱਖ ਵੱਖ ਵਿਭਾਗਾਂ ਵਿੱਚ ਸਿੱਖਿਆ, ਸਿਹਤ, ਟ੍ਰਾਂਸਪੋਰਟ ਅਤੇ ਹੋਰ ਵਿਭਾਗਾਂ ਵਿੱਚ ਅਸਾਮੀਆਂ ਖਾਲੀ ਪਈਆਂ ਹਨ। ਸਰਕਾਰ ਇਹ ਖਾਲੀ ਅਸਾਮੀਆਂ ਭਰਨ ਨੂੰ ਤਿਆਰ ਨਹੀਂ ਅਤੇ ਨਿੱਤ ਵਰਤੋਂ ਦੀਆਂ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ ਤੇ ਮੁਲਾਜ਼ਮਾਂ ਪੈਨਸ਼ਨਰਾਂ ਲਈ ਸਰਕਾਰ ਕੁੱਝ ਵੀ ਦੇਣ ਲਈ ਤਿਆਰ ਨਹੀਂ ਹੈ। ਪਹਿਲੀਆਂ ਚੋਣਾਂ ਵਿੱਚ ਅਤੇ ਹੁਣ ਦੀਆਂ ਚੋਣਾਂ ਵਿੱਚ ਸਰਕਾਰ ਨੇ ਉਕਤ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਸਰਕਾਰ ਇਸ ਤੋਂ ਪਿੱਛੇ ਹੱਟ ਰਹੀ ਹੈ, ਇਸ ਲਈ ਪੈਨਸ਼ਨਰਾਂ ਨੂੰ ਵਿਸ਼ਾਲ ਏਕਤਾ ਅਤੇ ਵੱਡਾ ਇਕੱਠ ਕਰਨ ਦੀ ਸਖਤ ਜ਼ਰੂਰਤ ਹੈ। ਪ.ਸ.ਸ.ਫ. ਵੱਲੋਂ 15 ਜੂਨ ਨੂੰ ਮੋਗਾ ਵਿਖੇ ਕੀਤੀ ਜਾਣ ਵਾਲੀ ਕਨਵੈਨਸ਼ਨ ਵਿੱਚ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਅੱਜ ਦੀ ਮੀਟਿੰਗ ਵਿੱਚ ਸ੍ਰੀ ਹਰਬੰਸ ਸਿੰਘ ਪੰਧੇਰ, ਮਨਜੀਤ ਸਿੰਘ ਗਿੱਲ, ਸ੍ਰੀ ਹਰਜਿੰਦਰ ਸਿੰਘ ਸੀਲੋਂ, ਦਰਸ਼ਨ ਸਿੰਘ ਥਰੀਕੇ, ਸਤਪਾਲ ਗੁਪਤਾ ਡਿਪਟੀ ਜਨਰਲ ਸੈਕਟਰੀ ਪੰਜਾਬ, ਸੀਨੀਅਰ ਵਾਈਸ ਪ੍ਰਧਾਨ ਜਗਤਾਰ ਸਿੰਘ ਭੁੰਗਰਮੀ, ਮੁਕੰਦ ਲਾਲ ਕੈਸ਼ੀਅਰ, ਚਮਕੌਰ ਸਿੰਘ ਡੱਗਰੂ ਮੋਗਾ, ਪੋਹਲਾ ਸਿੰਘ ਬਰਾੜ ਮੋਗਾ, ਸੋਮਨਾਥ ਫਿਰੋਜ਼ਪੁਰ, ਮੋਹਨ ਸਿੰਘ ਮਰਵਾਹਾ, ਨੇ ਆਪਣੇ ਵਿਚਾਰ ਰੱਖੇ। ਸਰਕਾਰ ਦੀ ਤਿੱਖੀ ਨੁਕਤਾ ਚੀਨੀ ਕੀਤੀ ਗਈ।

ਅੰਮ੍ਰਿਧਾਰੀ ਔਰਤ ਨੂੰ ਕਪੜੇ ਲਾਹ ਕੇ ਕੱੁਟਣ,ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੋਸੀਆਂ ਨੂੰ ਸਖਤ ਸ਼ਜਾ ਦਿੱਤੀ ਜਾਵੇ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਮਾਣੰੂਕੇ ਗਿੱਲ ਵਿੱਚ ਕੁਝ ਦਿਨ ਪਹਿਲਾਂ ਇਕ ਝਗੜੇ ਨੂੰ ਲੈ ਕੇ ਕੁਝ ਵਿਅਕਤੀਆਂ ਵਲੋ ਇਕ ਅੰਮ੍ਰਿਤਧਾਰੀ ਔਰਤ ਦੇ ਕਪੜੇ ਲਾਹ ਕੇ ਉਸਨੂੰ ਕੱੁਟਣ,ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਦੀ ਕੁਝ ਵਿਅਕਤੀਆ ਵਲੋ ਵੀਡੀੳ ਬਣਾਈ ਗਈ ਇਸ ਦੀ ਪ੍ਰਚਾਰਕ,ਗੰ੍ਰਥੀ,ਇੰਟਰਨੈਸ਼ਨਲ ਢਾਡੀ ਸਭਾ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਬਹੁਤ ਹੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ ਹੈ।ਭਾਈ ਪਾਰਸ ਨੇ ਕਿਹਾ ਕਿ ਅੰਮ੍ਰਿਤਧਾਰੀ ਔਰਤ ਦੇ ਕਪੜੇ ਲਾਹ ਕੇ ਵੀਡੀੳ ਬਣਾਉਣ ਵਾਲਿਆਂ ਸਾਰੇ ਦੋਸੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖਤ ਤੋ ਸਖਤ ਸ਼ਜਾ ਦਿਤੀ ਜਾਵੇ।ਭਾਈ ਪਾਰਸ ਨੇ ਕਿਹਾ ਕਿ 2 ਹਫਤੇ ਦਾ ਸਮਾਂ ਬੀਤਣ ਤੋ ਬਾਅਦ ਵੀ ਕੁਝ ਵਿਅਕਤੀ ਪੁਲਸ ਦੀ ਗ੍ਰਿਫਤ ਤੋ ਬਾਹਰ ਸ਼ਰੇਆਮ ਫਿਰ ਰਹੇ ਹਨ।ਭਾਈ ਪਾਰਸ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਧਾਰਾ 295 ਸ਼ਾਮਲ ਬਾਕੀ ਰਹਿੰਦੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਜੇਲ ਦੀਆਂ ਸਾਲਖਾਂ ਪਿਛੇ ਸੁਟਿਆ ਜਾਵੇ।

ਇੰਜ: ਗੁਰਮਨਪ੍ਰੀਤ ਸਿੰਘ ਨੇ ਐਕਸੀਅਨ ਜਗਰਾਓਂ ਦਾ ਚਾਰਜ ਸੰਭਾਲਿਆ

ਜਗਰਾਓਂ, 13 ਜੂਨ (ਰਛਪਾਲ ਸਿੰਘ ਸ਼ੇਰਪੁਰੀ)। ਬਿਜਲੀ ਵਿਭਾਗ ਵੱਲੋਂ ਬੀਤੇ ਦਿਨੀਂ ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ ਤਹਿਤ ਇੰਨਫੋਰਸਮੈਂਟ ਡਵੀਜਨ ਮੋਗਾ ਤੋਂ ਬਦਲਕੇ ਆਏ ਇੰਜ:ਗੁਰਮਨਪ੍ਰੀਤ ਸਿੰਘ ਨੇ ਬਤੌਰ ਐਕਸੀਅਨ ਜਗਰਾਓਂ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਇੰਜ: ਗੁਰਮਨਪ੍ਰੀਤ ਸਿੰਘ ਨੇ ਆਖਿਆ ਕਿ ਜਗਰਾਓਂ ਮੰਡਲ ਅਧੀਨ ਖਪਤਕਾਰਾਂ ਨੂੰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਸੰਭਵ ਯਤਨ ਕੀਤੇ ਜਾਣਗੇ ਅਤੇ ਖਪਤਕਾਰਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਪੱਧਰ 'ਤੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਗਰਾਓਂ ਵਿਖੇ ਪਹਿਲਾਂ ਤੈਨਾਤ ਐਕਸੀਅਨ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਟਰਾਂਸਮਿਸ਼ਨ ਕਾਰਪੋਰੇਸ਼ਨ ਅਧੀਨ ਬਦਲ ਗਏ ਹਨ। ਇਸ ਮੌਕੇ ਇੰਜ: ਜਗਦੀਪ ਸਿੰਘ ਐਸ.ਡੀ.ਓ.ਸਿੱਧਵਾਂ ਖੁਰਦ, ਇੰਜ:ਗੁਰਪ੍ਰੀਤ ਸਿੰਘ ਐਸ.ਡੀ.ਓ. ਸਿਟੀ ਜਗਰਾਉ., ਇੰਜ:ਜੁਗਰਾਜ ਸਿੰਘ ਐਸ.ਡੀ.ਓ. ਸਿੱਧਵਾਂ ਬੇਟ, ਮੰਡਲ ਸੁਪਰਡੈਂਟ ਮਹੇਸ਼ਪਾਲ ਜੈਦਕਾ, ਸੁਖਮਿੰਦਰ ਸਿੰਘ ਸਟੈਨੋਂ, ਪਰਮਜੀਤ ਸਿੰਘ ਚੀਮਾਂ, ਸੰਜੀਵ ਕੁਮਾਰ ਆਰ.ਏ., ਕ੍ਰਿਸ਼ਨਪਾਲ, ਜਿਗਰਦੀਪ ਸਿੰਘ, ਜਤਿੰਦਰਪਾਲ ਸਿੰਘ ਡੱਲਾ ਆਦਿ ਵੀ ਹਾਜ਼ਰ ਸਨ।

to ਨੰਬਰਦਾਰ ਯੂਨੀਅਨ ਖੁੱਲ੍ਹੇ ਪਏ ਬੋਰਬਿੱਲਾਂ ਨੂੰ ਬੰਦ ਕਰਵਾਉਣ ਲਈ ਛੇੜੇਗੀ ਮੁਹਿਮ, ਮੀਟਿੰਗ 'ਚ ਦੋ ਮਿੰਟ ਦਾ ਮੋਨ ਧਾਰਕੇ ਫਤਿਹਵੀਰ ਨੂੰ ਦਿੱਤੀ ਸ਼ਰਧਾਜਲੀ

ਜਗਰਾਓਂ, 13 ਜੂਨ (ਰਛਪਾਲ ਸਿੰਘ ਸ਼ੇਰਪੁਰੀ)। ਨੰਬਰਦਾਰ ਯੂਨੀਅਨ ਜਗਰਾਓਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਵਿਖੇ ਹੋਈ ਜਿਸ ਵਿਚ ਇਲਾਕੇ ਭਰ ਦੇ ਨੰਬਰਦਾਰਾਂ ਤੋਂ ਇਲਾਵਾ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਗਾਲਿਬ ਕਲਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ 'ਚ ਸਭ ਤੋਂ ਪਹਿਲਾਂ ਪਿੰਡ ਭਗਵਾਨਪੁਰਾ ਦੇ 2 ਸਾਲਾ ਬੱਚੇ ਫਤਿਹਵੀਰ ਦੇ ਬੋਰਬਿੱਲ 'ਚ ਡਿੱਗ ਕੇ ਮੌਤ ਹੋ ਜਾਣ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਜਲੀ ਦਿੱਤੀ ਗਈ। ਇਸ ਸਮੇਂ ਨੰਬਰਦਾਰ ਯੂਨੀਅਨ ਨੇ ਫਤਿਹਵੀਰ ਦੀ ਮੌਤ ਲਈ ਸੂਬਾ ਸਰਕਾਰ ਤੇ ਜਿਲਾ ਪ੍ਰਸ਼ਾਸਨ ਨੂੰ ਜਿਮੇਵਾਰ ਦੱਸਦਿਆਂ ਨਿੰਦਾ ਪ੍ਰਸਤਾਵ ਪਾਸ ਕੀਤਾ। ਇਸ ਸਮੇਂ ਜਗਰਾਓਂ ਦੇ ਪ੍ਰਧਾਨ ਹਰਨੇਕ ਸਿੰਘ ਹਠੂਰ ਨੇ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਸਮੇਂ ਸਿਰ ਹਰਕਤ ਵਿਚ ਆ ਜਾਂਦੇ ਤਾਂ ਮਾਸੂਮ ਫਤਿਹਵੀਰ ਬਚਾਇਆ ਜਾ ਸਕਦਾ ਸੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਚਾਹਲ ਨੇ ਕਿਹਾ ਕਿ ਅੱਗੇ ਤੋਂ ਅਜਿਹੀ ਮੰਦਭਾਗੀ ਘਟਨਾ ਰੋਕਣ ਲਈ ਨੰਬਰਦਾਰ ਯੂਨੀਅਨ ਇਲਾਕੇ ਅੰਦਰ ਖੁੱਲੇ ਪਏ ਬੋਰਬਿੱਲਾਂ ਨੂੰ ਬੰਦ ਕਰਵਾਉਣ ਲਈ ਮੁਹਿਮ ਛੇੜੇਗੀ। ਉਨ੍ਹਾਂ ਲੋਕਾਂ ਨੂੰ ਬੋਰਬਿੱਲ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਘਟਨਾ ਵਾਰਨ ਤੋਂ ਬਾਅਦ ਦੂਜੇ ਸਿਰ ਦੋਸ਼ ਮੜ੍ਹਨ ਦੀ ਬਜਾਇ ਅਸੀਂ ਪਹਿਲਾਂ ਹੀ ਚੌਕਸ ਹੋਈਏ ਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਖੁਦ ਅੱਗੇ ਆ ਕੇ ਇਸ ਮੁਹਿਮ ਦਾ ਹਿੱਸਾ ਬਣੀਏ। ਇਸ ਸਮੇਂ ਜਸਵੰਤ ਸਿੰਘ ਸ਼ੇਖਦੌਲਤ, ਅਵਤਾਰ ਸਿੰਘ ਕਾਉਕੇਂ, ਚਮਕੌਰ ਸਿੰਘ ਅਮਰੀਕਾ ਚਕਰ, ਪਿਆਰਾ ਸਿੰਘ ਦੇਹੜਕਾ, ਪ੍ਰੀਤਮ ਸਿੰਘ ਸਿੱਧਵਾਂ, ਗੁਰਮੇਲ ਸਿੰਘ ਹਠੂਰ, ਟਹਿਲ ਸਿੰਘ ਸੂਜਾਪੁਰ, ਗੁਰਜਿੰਦਰ ਸਿੰਘ ਹਠੂਰ, ਜੱਗਾ ਸਿੰਘ ਜਗਰਾਓਂ, ਕੇਹਰ ਸਿੰਘ ਕਾਉਕੇਂ ਆਦਿ ਹਾਜ਼ਰ ਸਨ।

ਤੇਜ਼ ਝੱਖੜ ਤੇ ਗੜੇਮਾਰੀ ਨਾਲ ਭਾਰੀ ਮੀਂਹ,ਸਬਜ਼ੀ ,ਮੱਕੀ ਅਤੇ ਮੂੰਗੀ ਦੀ ਫਸਲ ਤੈਸ ਨੈਸ

ਪੰਜਾਬ ਵਾਸੀਆਂ ਦੇ ਹਿੱਸੇ ਬਹੁਤ ਆਈ ਹੈ ਕੁਦਰਤ ਦੀ ਕਰੋਪੀ

 

ਜਗਰਾਓਂ ,ਜੂਨ 2019-(ਮਨਜਿੰਦਰ ਗਿੱਲ)- ਭਲੇ ਹੀ ਮੌਸਮ ਵਿਭਾਗ ਅਜੇ ਮੌਨਸੂਨ ਨੂੰ ਪੰਜਾਬ ਵਿਚ ਦੇਰੀ ਨਾਲ ਆਉਣ ਦੀ ਭਵਿੱਖਬਾਣੀ ਕਰ ਰਿਹਾ ਸੀ, ਪਰ ਇਸ ਦੇ ਉਲਟ ਅੱਜ ਬਾਅਦ ਦੁਪਹਿਰ ਪਿੰਡ ਸੋਡੀਵਾਲਾ, ਜਨੇਤਪੁਰਾ,ਲੀਲਾ ਮੇਘ ਸਿੰਘ,ਜੰਡੀ, ਰਸੂਲਪੁਰ, ਬਰਸਾਲ ਅਤੇ ਆਲੇ ਦੁਆਲੇ ਇਲਾਕੇ ਵਿਚ ਤੇਜ਼ ਝੱਖੜ ਅਤੇ ਗੜੇ ਮਾਰੀ  ਨਾਲ ਬਹੁਤ ਵੱਡਾ ਮਾਲੀ ਨੁਕਸਾਨ ਅਤੇ ਸਬਜ਼ੀ ,ਮੱਕੀ ਅਤੇ ਮੂੰਗੀ ਦੀ ਫਸਲ ਤੈਸ ਨੈਸ, ਆਏ ਭਾਰੀ ਮੀਂਹ ਨੇ ਇਕ ਵਾਰ ਤਾਂ ਆਮ ਲੋਕਾਂ ਅਤੇ ਕਿਸਾਨੀ ਨੂੰ ਵੱਡੀ ਰਾਹਤ ਦੇ ਕੇ ਪਲਾਂ ਵਿਚ ਹੀ ਹਰ ਪਾਸੇ ਪਾਣੀ ਹੀ ਕਰ ਦਿੱਤਾ, ਪਰ ਮੀਂਹ ਦੇ ਨਾਲ ਆਏ ਤੇਜ਼ ਝੱਖੜ ਨੇ ਹਰ ਪਾਸੇ ਤਬਾਹੀ ਹੀ ਤਬਾਹੀ ਕਰਕੇ ਰੱਖ ਦਿੱਤੀ। ਜਿੱਥੇ ਦੁਕਾਨਾਂ ਅੱਗੇ ਲੱਗੇ ਬੋਰਡਾਂ ਦੀ ਪੂਰੀ ਤਰ੍ਹਾਂ ਭੰਨਤੋੜ ਕੀਤੀ। ਉੱਥੇ ਜਲੰਧਰ-ਸਿੱਧਵਾਂ ਬੇਟ ਮਾਰਗ 'ਤੇ ਝੱਖੜ ਨਾਲ ਡਿੱਗੇ ਦਰੱਖ਼ਤਾਂ ਨੇ ਆਮ ਜਨਜੀਵਨ ਠੱਪ ਕਰਕੇ ਰੱਖ ਦਿੱਤਾ। ਥਾਂ-ਥਾਂ 'ਤੇ ਡਿੱਗੇ ਬਿਜਲੀ ਦੇ ਖੰਭੇ ਤੇਜ਼ ਝੱਖੜ ਦੀ ਦਾਸਤਾਨ ਬਿਤਾ ਰਹੇ ਸਨ। ਜਿਸ ਨਾਲ ਜਿੱਥੇ ਬਿਜਲੀ ਵਿਭਾਗ ਦਾ ਭਾਰੀ ਆਰਥਿਕ ਨੁਕਸਾਨ ਦਾ ਅਨੁਮਾਨ ਹੈ, ਉੱਥੇ ਤਾਰਾਂ ਟੁੱਟਣ ਕਾਰਨ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ। ਥਾਣਾ ਸਿੱਧਵਾਂ ਬੇਟ ਵਿੱਚ ਖੜ੍ਹੇ ਕਈ ਦਰੱਖ਼ਤ ਵੀ ਤੇਜ਼ ਝੱਖੜ ਦੀ ਮਾਰ ਹੇਠ ਆ ਗਏ। ਇਕ ਦਰੱਖਤ ਥਾਣੇ ਦੀ ਗੱਡੀ 'ਤੇ ਵੀ ਆਣ ਡਿੱਗਾ। ਦੂਜੇ ਪਾਸੇ ਝੱਖੜ ਕਈ ਲੋੜਵੰਦ ਪਰਿਵਾਰਾਂ ਲਈ ਵਰਦਾਨ ਵੀ ਸਾਬਿਤ ਹੋਇਆ ਜਿਨ੍ਹਾਂ ਨੇ ਸੜਕਾਂ 'ਤੇ ਡਿੱਗੇ ਦਰੱਖਤਾਂ ਤੇ ਵੱਡੇ ਟਾਹਣਿਆਂ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੇ ਆਉਣ ਤੋਂ ਪਹਿਲਾਂ ਹੀ ਟਿਕਾਣੇ ਲਗਾ ਦਿੱਤਾ। ਇਲਾਕੇ ਵਿਚ ਪਏ ਮੀਂਹ ਨੇ ਅੱਤ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਤੇ ਕਿਸਾਨੀ ਨੂੰ ਤਾਂ ਵੱਡੀ ਰਾਹਤ ਦੇ ਦਿੱਤੀ ਪਰ ਇਸ ਨਾਲ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਵੀ ਹੋ ਗਿਆ।

14 ਜੂਨ ਨੂੰ ਮੁੱਖ ਮੰਤਰੀ ਨੂੰ ਖੂਨ ਨਾਲ ਪੱਤਰ ਲਿਖ ਕੇ ਦੇਣਗੀਆਂ ਆਂਗਣਵਾੜੀ ਵਰਕਰਾਂ

ਬੰਗਾ, ਜੂਨ 2019- ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਆਗੂ ਰਮਨਦੀਪ ਕੌਰ ਨੇ ਦੱਸਿਆ ਕਿ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪੰਜਾਬ ਭਰ 'ਚ 14 ਜੂਨ ਨੂੰ ਖੂਨ ਨਾਲ ਪੱਤਰ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਭਾਗ ਦੀ ਮੰਤਰੀ ਅਰਨਾ ਚੌਧਰੀ ਦੀ ਕੋਠੀ ਅੱਗੇ 16 ਜੁਲਾਈ ਤੋਂ ਦੀਨਾਨਗਰ 'ਚ ਭੁੱਖ ਹੜਤਾਲ ਰੱਖੀ ਜਾਵੇਗੀ ਜਿਸ 'ਚ ਰੋਜ਼ਾਨਾ 51 ਮੈਂਬਰ ਭੁੱਖ ਹੜਤਾਲ ਤੇ ਬੈਠਣਗੇ ਮੁਲਾਜ਼ਮ ਆਗੂਆਂ ਨੇ ਆਖਿਆ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਲਗਾਤਾਰ ਸੰਘਰਸ਼ ਤਿੱਖਾ ਕੀਤਾ ਜਾਵੇਗਾ

ਫ਼ਤਹਿਵੀਰ ਘਟਨਾ ਤੋਂ ਨਹੀਂ ਲਿਆ ਸਬਕ , 3 ਸਾਲਾ ਮਨਜੋਤ ਕਈ ਘੰਟੇ ਧੁੱਪ 'ਚ ਖੜੀ ਕਾਰ ਵਿਚ ਹੀ ਫਸਿਆ ਰਿਹਾ

ਫ਼ਤਿਹਗੜ੍ਹ ਸਾਹਿਬ, ਜੂਨ 2019-  ਜ਼ਿਲ੍ਹਾ ਸੰਗਰੂਰ ਵਿਖੇ ਬੋਰ ਵੈਲ ਵਿਚ 2 ਸਾਲਾਂ ਫ਼ਤਹਿਵੀਰ ਸਿੰਘ ਦੀ ਹੋਈ ਦੁਖਦਾਈ ਮੌਤ ਦੇ ਮੁੱਦੇ ਤੋਂ ਦੇਸ਼ ਹਾਲੇ ਉੱਭਰਿਆ ਵੀ ਨਹੀਂ ਸੀ ਕਿ ਫ਼ਤਿਹਗੜ੍ਹ ਸਾਹਿਬ ਵਿਖੇ 3 ਸਾਲ ਦੇ ਮਨਜੋਤ ਸਿੰਘ ਨਾਮ ਦੇ ਬੱਚੇ ਨਾਲ ਅਜਿਹੀ ਹੀ ਘਟਨਾ ਹੋਣ ਤੋਂ ਬਾਲ-ਬਾਲ ਬਚਾਅ ਰਹਿ ਗਿਆ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਕਚਹਿਰੀ ਵਿਖੇ ਜਿੱਥੇ ਇਹ ਘਟਨਾ ਵਾਪਰੀ ਉੱਥੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਅੱਤ ਦੀ ਗਰਮੀ ਉੱਪਰੋਂ ਬੱਚਾ ਧੁੱਪ ਵਿਚ ਖੜੀ ਬੰਦ ਕਾਰ ਵਿਚ ਕਰੀਬ 3 ਘੰਟੇ ਫਸਿਆ ਰਿਹਾ ਇਹ ਰੱਬ ਦਾ ਚਮਤਕਾਰ ਹੀ ਸੀ ਕਿ ਉਹ ਬੱਚਾ ਜੀਵਿਤ ਹੈ।

ਪੰਜਾਬ ਅਤੇ ਏ.ਏ.ਆਈ ਵੱਲੋਂ ਆਈਏਐਫ ਸਟੇਸ਼ਨ ਹਲਵਾਰਾ ਵਿਖੇ ਨਵਾਂ ਇੰਟਰਨੈਸ਼ਨਲ ਸਿਵਲ ਏਅਰ ਟਰਮੀਨਲ ਸਥਾਪਤ ਕਰਨ ਲਈ ਸਮਝੌਤਾ ਸਹੀਬੱਧ

ਲੁਧਿਆਣਾ,ਜੂਨ 2019-(ਮਨਜਿੰਦਰ ਗਿੱਲ)- ਪੰਜਾਬ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ) ਵੱਲੋਂ ਆਈਏਐਫ ਸਟੇਸ਼ਨ ਹਲਵਾਰਾ, ਲੁਧਿਆਣਾ ਵਿਖੇ ਸਾਂਝੇ ਉੱਦਮ ਤਹਿਤ ਨਿਊ ਇੰਟਰਨੈਸ਼ਨਲ ਸਿਵਲ ਏਅਰ ਟਰਮੀਨਲ ਸਥਾਪਤ ਕਰਨ ਲਈ ਇਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਕਾਰਜ ਵਾਸਤੇ ਪਹਿਲਾਂ ਐਮ.ਓ.ਸੀ.ਏ. ਅਤੇ ਏਅਰਪੋਰਟਜ਼ ਅਥਾਰਟੀ ਆਫ ਇੰਡੀਆ (ਏ.ਏ.ਆਈ.) ਨਾਲ ਸਮਝੌਤਾ ਕੀਤਾ ਗਿਆ ਸੀ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਅਤੇ ਏ.ਏ.ਆਈ. ਦੇ ਚੇਅਰਮੈਨ ਗੁਰਪ੍ਰਸਾਦ ਮਹਾਪਾਤਰਾ ਦੀ ਹਾਜ਼ਰੀ ਵਿੱਚ ਇਸ ਸਮਝੌਤੇ 'ਤੇ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਏਅਰਪੋਰਟਜ਼ ਅਥਾਰਟੀ ਆਫ ਇੰਡੀਆ ਦੇ ਈ.ਡੀ. ਸ੍ਰੀ ਜੀ.ਡੀ. ਗੁਪਤਾ ਵੱਲੋਂ ਹਸਤਾਖ਼ਰ ਕੀਤੇ ਗਏ। ਇਹ ਪ੍ਰਾਜੈਕਟ ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਦੀ ਸਾਂਝੇਦਾਰੀ ਨਾਲ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਏਅਰਪੋਰਟ ਅਥਾਰਟੀ ਦਾ ਹਿੱਸਾ 51 ਫੀਸਦ ਅਤੇ ਪੰਜਾਬ ਸਰਕਾਰ ਗਲਾਡਾ ਦੇ ਰਾਹੀਂ 49 ਫੀਸਦੀ ਹਿੱਸੇਦਾਰੀ ਪਾਵੇਗੀ। ਇਸ ਸਮਝੌਤੇ ਦੇ ਤਹਿਤ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨਵੇਂ ਏਅਰਪੋਰਟ ਦੇ ਵਿਕਾਸ ਸਬੰਧੀ ਸਾਰੇ ਪੂੰਜੀ ਖ਼ਰਚੇ ਕਰੇਗੀ ਜਦਕਿ ਪੰਜਾਬ ਸਰਕਾਰ ਇਸ ਵਿੱਚ 135.54 ਏਕੜ ਜ਼ਮੀਨ ਮੁਫ਼ਤ ਵਿੱਚ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਸਾਂਝੇਦਾਰੀ ਤਹਿਤ ਸਾਰੇ ਆਪਰੇਸ਼ਨਲ, ਪ੍ਰਬੰਧਕ ਅਤੇ ਰੱਖ ਰਖਾਅ ਜਿਸ ਵਿੱਚ ਰਿਪੇਅਰ ਵੀ ਸ਼ਾਮਿਲ ਹੈ, ਸਹਿਣ ਕੀਤੇ ਜਾਣਗੇ। ਕਾਬਲੇਗੌਰ ਹੈ ਕਿ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਪ੍ਰਾਜੈਕਟ ਦਾ ਪਹਿਲਾ ਫੇਸ ਜਾਣਿਕਿ ਨਵੇਂ ਕੌਮਾਂਤਰੀ ਸਿਵਲ ਇਨਕਲੇਵ ਦਾ ਵਿਕਾਸ, ਜਿਸ ਵਿੱਚ 4-ਸੀ ਟਾਈਪ ਦੇ ਏਅਰਕਰਾਫਟ ਅਗਲੇ 2 ਸਾਲਾਂ ਵਿੱਚ ਉੱਡਣੇ ਸ਼ੁਰੂ ਹੋ ਜਾਣਗੇ।

ਭਾਰਤੀ ਸਟੇਟ ਬੈਂਕ ਵੱਲੋਂ ਜ਼ਿਲਾ ਕਚਿਹਰੀ ਕੰਪਲੈਕਸ ਨੂੰ 51 ਬੈਂਚ ਭੇਟ

ਵਪਾਰਕ ਸਮਾਜਿਕ ਜਿੰਮੇਵਾਰੀ ਤਹਿਤ ਲੋਕਾਂ ਲਈ ਮੁਹੱਈਆ ਕਰਵਾਈ ਸਹੂਲਤ

ਲੁਧਿਆਣਾ,ਜੂਨ 2019-(ਮਨਜਿੰਦਰ ਗਿੱਲ)- ਭਾਰਤੀ ਸਟੇਟ ਬੈਂਕ ਵੱਲੋਂ ਵਪਾਰਕ ਸਮਾਜਿਕ ਜਿੰਮੇਵਾਰੀ (ਸੀ. ਐੱਸ. ਆਰ.) ਗਤੀਵਿਧੀ ਅਧੀਨ ਸਥਾਨਕ ਜ਼ਿਲਾ ਕਚਿਹਰੀ ਕੰਪਲੈਕਸ ਲਈ 51 ਬੈਂਚ ਦਿੱਤੇ ਹਨ। ਬੈਂਕ ਅਧਿਕਾਰੀਆਂ ਵੱਲੋਂ ਇਹ ਬੈਂਚ ਗੁਰਬੀਰ ਸਿੰਘ ਜ਼ਿਲਾ ਅਤੇ ਸੈਸ਼ਨ ਜੱਜ ਅਤੇ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਹਾਜ਼ਰੀ ਵਿੱਚ ਕੰਪਲੈਕਸ ਅਧਿਕਾਰੀਆਂ ਨੂੰ ਸੌਂਪੇ ਗਏ। ਬੈਂਕ ਅਧਿਕਾਰੀਆਂ ਦਾ ਇਸ ਸਹੂਲਤ ਲਈ ਧੰਨਵਾਦ ਕਰਦਿਆਂ ਗੁਰਬੀਰ ਸਿੰਘ ਨੇ ਕਿਹਾ ਕਿ ਇਨਾਂ ਬੈਂਚਾਂ ਦੀ ਸਹੂਲਤ ਨਾਲ ਜ਼ਿਲਾ ਕਚਿਹਰੀ ਕੰਪਲੈਕਸ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਵੱਡੀ ਸੁਵਿਧਾ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਗੁਰਪ੍ਰੀਤ ਕੌਰ ਖੇਤਰੀ ਮੈਨੇਜਰ ਭਾਰਤੀ ਸਟੇਟ ਬੈਂਕ, ਮਿਸ ਰਾਖੀ ਅਗਰਵਾਲ ਸਾਖ਼ਾ ਪ੍ਰਬੰਧਕ, ਅਰਵਿੰਦ ਕੁਮਾਰ ਅਗਰਵਾਲ ਮੁੱਖ ਪ੍ਰਬੰਧਕ, ਕਈ ਨਿਆਂਇਕ ਅਧਿਕਾਰੀ ਅਤੇ ਹੋਰ ਹਾਜ਼ਰ ਸਨ।

ਲੁਧਿਆਣਾ ਵਣ ਮੰਡਲ ਦੀ 55 ਏਕੜ ਹੋਰ ਜ਼ਮੀਨ ਕਰਵਾਈ ਨਜਾਇਜ਼ ਕਬਜ਼ੇ ਤੋਂ ਮੁਕਤ

ਪਿੰਡ ਮੰਡ-ਉਦੋਵਾਲ ਵਿਖੇ ਪੁਲਿਸ ਦੀ ਸਹਾਇਤਾ ਨਾਲ ਕੀਤੀ ਕਾਰਵਾਈ

 ਹੁਣ ਤੱਕ ਛੁਡਵਾਈ 627 ਏਕੜ ਜ਼ਮੀਨ ਕੀਤੀ ਜਾ ਰਹੀ ਜੰਗਲਾਤ ਵਜੋਂ ਵਿਕਸਤ

ਲੁਧਿਆਣਾ, ਜੂਨ 2019-(ਮਨਜਿੰਦਰ ਗਿੱਲ)- ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਅਤੇ ਸੂਬਾ ਵਾਸੀਆਂ ਨੂੰ ਸ਼ੁੱਧ ਵਾਤਾਵਰਣਯੁਕਤ ਆਲਾ ਦੁਆਲਾ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਨੂੰ ਉਸ ਵੇਲੇ ਭਾਰੀ ਸਫ਼ਲਤਾ ਮਿਲੀ ਜਦੋਂ ਜੰਗਲਾਤ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਅੱਜ ਮੱਤੇਵਾੜਾ ਖੇਤਰ ਵਿੱਚ 55 ਏਕੜ ਹੋਰ ਜ਼ਮੀਨ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਕੇ ਇਸ ਨੂੰ ਜੰਗਲਾਤ ਖੇਤਰ ਵਜੋਂ ਵਿਕਸਤ ਕਰਨ ਲਈ ਰਾਹ ਪੱਧਰਾ ਕਰਵਾ ਲਿਆ। ਦੱਸਣਯੋਗ ਹੈ ਕਿ ਲੁਧਿਆਣਾ ਮੰਡਲ ਅਧੀਨ ਹੁਣ ਤੱਕ 627 ਏਕੜ ਰਕਬੇ ਨੂੰ ਨਜ਼ਾਇਜ਼ ਕਬਜਿਆਂ ਤੋਂ ਮੁਕਤ ਕਰਵਾ ਕੇ ਇਸ ਨੂੰ ਜੰਗਲ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ, ਪੀ.ਐਫ.ਐਸ. ਵਣ ਮੰਡਲ ਅਫਸਰ ਲੁਧਿਆਣਾ ਨੇ ਦੱਸਿਆ ਕਿ ਵਿਭਾਗ ਵੱਲੋਂ ਅੱਜ ਪਿੰਡ ਮੰਡ-ਉਦੋਵਾਲ ਨੇੜੇ ਮੱਤੇਵਾੜਾ-ਰਾਹੋਂ ਸਤਲੁੱਜ ਪੁੱਲ ਨਾਲ ਲੱਗਦੀ 55 ਏਕੜ ਜ਼ਮੀਨ ਨੂੰ ਨਜਾਇਜ਼ ਕਬਜਿਆਂ ਤੋਂ ਮੁਕਤ ਕਰਵਾ ਲਿਆ ਹੈ। ਇਸ ਜ਼ਮੀਨ 'ਤੇ ਲੰਮੇ ਸਮੇਂ ਤੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜੋ ਕਿ ਵਿਭਾਗੀ ਚਾਰਾਜੋਈ ਤੋਂ ਬਾਅਦ ਅੱਜ ਖ਼ਤਮ ਕਰਵਾਇਆ ਗਿਆ ਹੈ। ਜਿਸ ਲਈ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸੁਯੋਗ ਰਹਿਨੁਮਾਈ, ਵਣ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਯੋਗ ਅਗਵਾਈ ਵਿੱਚ ਕੰਮ ਕੀਤਾ ਗਿਆ। ਉਨਾਂ ਕਿਹਾ ਅੱਜ ਛੁਡਵਾਈ ਜ਼ਮੀਨ 'ਤੇ ਵੀ ਅੱਜ ਤੋਂ ਹੀ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਉਨਾਂ ਹੋਰ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਣ ਮੰਡਲ ਵਿੱਚ ਕਾਫੀ ਲੰਬੇ ਸਮੇਂ ਤੋਂ ਭੂਮੀ ਮਾਫੀਆ ਵੱਲੋਂ ਵਣ ਵਿਭਾਗ ਦੀਆਂ ਬਹੁਤ ਸਾਰੀਆਂ ਵਡਮੁੱਲੀ ਕੀਮਤੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ਾ ਚੱਲਿਆ ਆ ਰਿਹਾ ਸੀ। ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਵਣ ਰਕਬੇ ਨੂੰ ਨਾਜ਼ਾਇਜ ਕਬਜ਼ੇ ਤੋਂ ਮੁਕਤ ਕਰਾਉਣ ਲਈ ਕਾਫੀ ਯਤਨ ਕੀਤੇ ਗਏ ਅਤੇ 627 ਏਕੜ ਜ਼ਮੀਨ ਨੂੰ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ ਹੈ। ਹੁਣ ਇਸ ਰਕਬੇ 'ਤੇ ਪੌਦੇ ਲਗਾਉਣ ਲਈ ਯੋਜਨਾਬੱਧ ਤਰੀਕੇ ਨਾਲ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਛੁਡਾਏ ਗਏ ਨਜਾਇਜ਼ ਕਬਜ਼ਿਆਂ ਤਹਿਤ ਮੱਤੇਵਾੜਾ ਰੇਂਜ ਵਿੱਚ ਪੈਂਦੇ ਹੈਦਰ ਨਗਰ ਜੰਗਲ ਵਿੱਚ 175 ਏਕੜ, ਹਾਦੀਵਾਲ ਜੰਗਲ ਵਿੱਚ 79 ਏਕੜ, ਗੌਪਾਲਪੁਰ ਬੁਲੰਦੇਵਾਲ ਜੰਗਲ ਵਿੱਚ 19 ਏਕੜ ਅਤੇ ਸਲੇਮੁਪਰ ਜੰਗਲ ਵਿੱਚ 2 ਏਕੜ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਈ ਗਈ ਹੈ। ਇਸੇ ਤਰਾਂ ਜਗਰਾਓਂ ਰੇਂਜ ਵਿੱਚ ਪੈਂਦੇ ਕੋਟ ਉਮਰਾ ਜੰਗਲ ਵਿੱਚ 147 ਏਕੜ, ਗੋਰਸੀਆਂ ਖਾਨ ਮੁਹੰਮਦ ਜੰਗਲ ਵਿੱਚ 80 ਏਕੜ ਅਤੇ ਸਮਰਾਲਾ ਰੇਂਜ ਵਿੱਚ ਪੈਂਦੇ ਰੋੜ ਮਾਜਰੀ ਜੰਗਲ ਵਿੱਚ 70 ਏਕੜ ਵਿੱਚੋਂ ਨਜਾਇਜ਼ ਕਬਜ਼ੇ ਉਠਾਏ ਗਏ ਹਨ। ਉਨਾਂ ਦੱਸਿਆ ਕਿ ਕਰੀਬ 220 ਕਰੋੜ ਰੁਪਏ ਦੀ ਕੀਮਤ ਵਾਲੇ ਇਨਾਂ ਰਕਬਿਆਂ ਨੂੰ ਮੁੜ ਨਜਾਇਜ ਕਬਜ਼ਿਆਂ ਤੋਂ ਬਚਾਉਣ ਲਈ ਠੋਸ ਉਪਰਾਲੇ ਕੀਤੇ ਗਏ ਹਨ। ਹੁਣ ਇਸ ਰਕਬੇ ਨੂੰ ਨਜਾਇਜ਼ ਕਬਜ਼ੇ ਅਧੀਨ ਨਹੀਂ ਆਉਣ ਦਿੱਤਾ ਜਾਵੇਗਾ। ਇਥੇ ਕੀਤੀ ਗਈ ਪਲਾਂਟੇਸ਼ਨ ਦੀ ਸੰਭਾਲ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਮੁਹਿੰਮ ਨੂੰ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਅੱਗੇ ਵਧਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਣ ਵਿਭਾਗ ਦੀ ਸ਼ਾਨਦਾਰ ਕਾਰਗੁਜ਼ਾਰੀ ਨੂੰ ਮਾਨਤਾ ਦਿੰਦਿਆਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਚਰਨਜੀਤ ਸਿੰਘ, ਪੀ.ਐਫ.ਐਸ. ਵਣ ਮੰਡਲ ਅਫਸਰ ਲੁਧਿਆਣਾ, ਪ੍ਰਿਤਪਾਲ ਸਿੰਘ, ਰੇਂਜ ਅਫਸਰ, ਮੱਤੇਵਾੜਾ, ਮੋਹਣ ਸਿੰਘ ਰੇਂਜ ਅਫਸਰ, ਜਗਰਾਓਂ ਨੂੰ ਸਾਲ 2018 ਵਿੱਚ ਵਣ ਮਹਾਂਉਤਸਵ ਸਬੰਧੀ ਰਾਜ ਪੱਧਰੀ ਸਮਾਗਮ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਸੀ।