You are here

ਲੁਧਿਆਣਾ

ਗਾਲਿਬ ਕਲਾਂ 'ਚ ਨਸ਼ਿਆਂ ਖਿਲਾਫ ਪੁਲਿਸ ਵਲੋ ਮੀਟਿੰਗ ਕੀਤੀ ਗਈ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪਿੰਡ ਜਾ ਕੇ ਲੋਕਾਂ ਨੂੰ ਨਸ਼ਿਆਂ ਸਬੰਧੀ ਜਾਗੂਰਕ ਕਰਨ ਦੀ ਮੁਹਿੰਮ ਤਹਿਤ ਪਿੰਡ ਗਾਲਿਬ ਕਲਾਂ ਵਿਖੇ ਨਸ਼ਿਆਂ ਖਿਲਾਫ ਮੀਟਿੰਗ ਕੀਤੀ ਗਈ।ਜਿਸ ਵਿਚ ਪੁਲਿਸ ਥਾਣਾ ਸਦਰ ਜਗਰਾਉਂ ਦੇ ਐਸ.ਐਚ.ੳ.ਕਿੱਕਰ ਸਿੰਘ ਅਤੇ ਗਾਲਿਬ ਚੌਂਕੀ ਦੇ ਇੰਚਾਰਜ ਰਾਜਵਰਿੰਦਰਪਾਲ ਸਿੰਘ ਵਿਸ਼ੇਸ਼ ਤੌਰ 'ਤੇ ਪੁੱਜੇ।ਇਸ ਮੌਕੇ ਲੋਕਾਂ ਸੰਬੋਧਨ ਕਰਦਿਆਂ ਐਸ.ਐਚ.ੳ ਕਿੱਕਰ ਸਿੰਘ ਨੇ ਕਿਹਾ ਆਉਣ ਵਾਲੀ ਪੀੜੀ ਲਈ ਨਸ਼ੇ ਇਕ ਗੰਭੀਰ ਸਮੱਸਿਆ ਬਣ ਰਹੀ ਹੈ ਅਤੇ ਜੇ ਇਸਦਾ ਹੁਣੇ ਤੋਂ ਕੋਈ ਹੱਲ ਨਾ ਕੀਤਾ ਤਾਂ ਬੇਹੱਦ ਚਿੰਤਾਜਨਕ ਨਤੀਜੇ ਸਾਹਮਣੇ ਆਉਣਗੇ।ਉਨ੍ਹਾਂ ਕਿਹਾ ਕਿ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਮਾਪੇ ਵੀ ਸਮੇਂ-ਸਮੇਂ 'ਤੇ ਆਪਣੇ ਬੱਚਿਆਂ ਨੂੰ ਸੁਚੇਤ ਕਰਦੇ ਰਹਿਣ ਇਸ ਮੌਕੇ ਐਸ਼.ਐਚ.ੳ.ਕਿੱਕਰ ਸਿੰਘ ਅਤੇ ਚੌਂਕੀ ਇੰਚਾਰਜ ਰਾਜਵਿੰਦਰਪਾਲ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਕਜੁੱਟ ਹੋਣ ਦੀ ਲੋੜ ਹੈ ਅਤੇ ਜੇਕਰ ਨਸ਼ਿਆਂ ਜਾਂ ਨਸ਼ਾ ਤਸਕਰਾਂ ਬਾਰੇ ਕਿਸੇ ਵੀ ਤਰ੍ਹਾਂ ਕੋਈ ਸੂਚਨਾ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਆਪਣੇ ਪਿੰਡ ਅਤੇ ਸਮਾਜ ਦਾ ਭਲਾ ਹੋ ਸਕੇ।ਇਸ ਮੌਕੇ ਸਰਪੰਚ ਮੇਜਰ ਸਿੰਘ,ਹਰਦੀਪ ਸਿੰਘ ਵਿੱਕੀ ਪੰਚ ਅਤੇ ਲਖਵੀਰ ਸਿੰਘ ਪੰਚ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ।

ਜਾਤੀ ਪ੍ਰਤੀ ਅਪਸ਼ਬਦ ਬੋਲਣ ਵਾਲੇ ਥਾਣੇਦਾਰ ਖਿਲਾਫ ਐਸ.ਐਸ.ਪੀ ਨੂੰ ਦਿੱਤਾ ਗਿਆ ਮੰਗ ਪੱਤਰ,ਦਰਖਸਤ ਦਾ ਹਲ ਇੱਕ ਹਫਤੇ ਅੰਦਰ ਕੀਤਾ ਜਾਵੇਗਾ: ਐਸ.ਐਸ.ਪੀ.ਬਰਾੜ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਪਿਛਲੇ ਦਿਨੀਂ ਸੋਸ਼ਲ ਮੀਡੀਏ 'ਤੇ ਵਾਇਰਲ ਹੋਈ ਇਕ ਆਡੀੳ ਕਲਿੱਪ 'ਚ ਮਹਿਲਾ ਨਾਲ ਗੱਲਬਾਤ ਦੌਰਾਨ ਇਕ ਪੁਲਿਸ ਇੰਸਪੈਕਟਰ ਵੱਲੋਂ ਜਾਤੀ ਪ੍ਰਤੀ ਅਪਸ਼ਬਦ ਬੋਲਣ ਦਾ ਦਲਿਤ ਸਮਾਜ ਦੀ ਅਗਵਾਈ ਕਰਨ ਵਾਲੀ ਇਕ ਸੰਸਥਾ ਨੇ ਨੋਟਿਸ ਲੈਂਦਿਆਂ ਉਕਤ ਪੁਲਿਸ ਇੰਸਪੈਕਟਰ ਵਿਰੁੱਧ ਕਾਰਵਾਈ ਲਈ ਪੁਲਿਸ ਇਸਪੈਕਟਰ ਵਿਰੁੱਧ ਕਾਰਵਾਈ ਲਈ ਪੁਲਿਸ ਜ਼ਿਲ੍ਹਾਂ ਲੁਧਿਆਣਾ(ਦਿਹਾਤੀ ਦੇ ਐਸ.ਐਸ.ਪੀ.ਵਰਿੰਦਰ ਸਿੰਘ ਬਰਾੜ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਗੂ ਰਛਪਾਲ ਸਿੰਘ ਗਾਲਿਬ ਨੇ ਦੱਸਿਆ ਕਿ ੳੇੁਕਤ ਇੰਸਪੈਕਟਰ ਸ਼ਰੇਆਮ ਆਡੀੳ 'ਚ ਜਾਤੀ ਪ੍ਰਤੀ ਅਪਸ਼ਬਦ ਬੋਲ ਰਿਹਾ ਹੈ,ਜਿਸ ਵਿਰੁੱਧ ਐਸ.ਸੀ/ਐਸ.ਟੀ. ਐਕਟ ਅਧੀਨ ਪਰਚ ਬਣਦਾ ਹੈ।ਸ.ਗਾਲਿਬ ਨੇ ਦਾਅਵਾ ਕੀਤਾ ਕਿ ਉਹ ਦਲਿਤ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹਨ ਤੇ ਹਮੇਸ਼ਾ ਇਸ ਭਾਈਚਾਰੇ ਦੇ ਲੋਕਾਂ ਨਾਲ ਹੋਣ ਵਾਲੀਆਂ ਜਿਆਦਤੀਆਂ ਵਿਰੱੁਧ ਲੜਦੇ ਰਹਿਣਗੇ।ਇਸ ਸਮੇ ਪੁਲਸ ਮੁਖੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਸ ਦਰਖਾਸਤ ਦਾ ਇਕ ਹਫਤੇ ਅੰਦਰ ਹੀ ਹੱਲ ਕੀਤਾ ਜਾਵੇਗਾ। ਇਸ ਮੌਕੇ ਪਰਮਦੀਪ ਸਿੰਘ ਮੁੱਲ੍ਹਾਂ,ਸੁਖਜੀਤ ਸਿੰਘ ਹੁਸਨਾ,ਨੰਬਰਦਾਰ ਮਨਜਿੰਦਰ ਸਿੰਘ ,ਅਮਨਦੀਪ ਸਿੰਘ ਗੁੜ੍ਹੇ ,ਡਾਂ.ਮਨਜੀਤ ਸਿੰਘ ਲੀਲਾਂ ,ਰਛਪਾਲ ਸਿੰਘ ਸ਼ੇਰਪੁਰੀ,ਸੁਖਦੇਵ ਸਿੰਘ ਕਾਉਂਕੇ ,ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

ਇੰਟਰਨੈਸ਼ਨਲ ਪ੍ਰਚਾਰਕ ਸਭਾ ਦੀ ਮੀਟਿੰਗ ਹੋਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗ੍ਰੰਥੀ ਰਾਗੀ ਢਾਡੀ ਇੰਟਰਨੈਸਨਲ ਪ੍ਰਚਾਰਕ ਸਭਾ ਦੀ ਮੀਟਿੰਗ ਗੁਰਦੁਆਰਾ ਮਸਤ ਗੜ੍ਹ ਜਗਰਾਉ ਵਿਖੇ ਹੋਈ ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਗ੍ਰੰਥੀ ਪ੍ਰਚਾਰਕ ਸਿੰਘਾਂ ਨੇ ਭਾਗ ਲਿਆ ਅਤੇ ਗੁਰੂ ਸਾਹਿਬ ਜੀ ਦੀ ਸੇਵਾ ਸੰਭਾਲ ਵਾਰੇ ਵਿਚਾਰ ਕੀਤੀ ਅਤੇ ਸਿੰਘਾਂ ਲਈ ਆ ਰਹੀਆਂ ਆਰਥਿਕ ਔਕੜਾਂ ਦੇ ਹੱਲ ਲਈ ਵਿਚਾਰ ਕੀਤੀ ਗਈ।ਇਸ ਮੌਕੇ ਭਾਈ ਬਲਜਿੰਦਰ ਸਿੰਘ ਦੀਵਾਨਾ,ਭਾਈ ਜਸਵਿੰਦਰ ਸਿੰਘ ਖਾਲਸਾ,ਦਲਜੀਤ ਸਿੰਘ ਗਿਆਨੀ ਭੋਲਾ ਸਿੰਘ, ਭਾਈ ਸਰਬਜੀਤ ਸਿੰਘ ਆਦਿ ਹਾਜ਼ਰ ਸਨ।

ਇੰਟਰਨੈਸਨਲ ਸੰਤ ਸਮਾਜ ਵਲੋਂ ਮਹੰਤ ਸੁਕੁੰਤਲਾ ਰਾਣੀ ਨੂੰ ਮੈਂਬਰ ਨਿਯੁਕਤ

ਲੋਪੋ,ਜੂਨ 2019-(ਜਸਮੇਲ ਸਿੰਘ ਗਾਲਿਬ)- ਮਹੰਤ ਸੁਕੁੰਤਲਾ  ਬਣੀ ਸੰਤ ਸਮਾਜ ਦੀ ਮੈਂਬਰ । ਓਹਨਾ ਨੂ ਅੱਜ ਓਹਨਾ ਨੂ ਸੰਤ ਸਮਾਜ ਦੇ ਪ੍ਰਧਾਨ ਸੰਤ ਸਮਸ਼ੇਰ ਸਿੰਘ ਜਾਗੇੜਾ ਵਲੋਂ ਮੈਂਬਰ ਸਿਪ ਦੀ ਚਿੱਠੀ ਸੌਂਪੀ ਗਈ।ਅਤੇ ਓਹਨਾ ਆਖਿਆ ਕਿ ਅਸੀਂ ਮਹੰਤ ਸੁਨਤਲਾ ਜੀ ਤੋਂ ਆਸ ਕਰਦੇ ਹਾਂ ਕਿ ਉਹ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਬੋਣਗੇ।

ਲੁਧਿਆਣਾ 'ਚ ਆਏ ਤੂਫ਼ਾਨ ਨੇ ਮਚਾਈ ਭਾਰੀ ਤਬਾਹੀ

ਲੁਧਿਆਣਾ, ਜੂਨ 2019 -(  ਲੁਧਿਆਣਾ 'ਚ ਅੱਜ ਸ਼ਾਮ ਨੂੰ ਆਏ ਤੇਜ਼ ਤੂਫ਼ਾਨ ਨੇ ਭਾਰੀ ਤਬਾਹੀ ਮਚਾ 'ਚ ਦਿੱਤੀ। ਇਸ ਅਚਾਨਕ ਆਏ ਤੂਫਾਨ ਨੇ ਸ਼ਹਿਰ ਦੇ ਦਰੱਖਤਾਂ ਦਾ ਭਾਰੀ ਨੁਕਸਾਨ ਕੀਤਾ, ਜਿਸ 'ਚ ਭਾਰੀ ਗਿਣਤੀ 'ਚ ਦਰੱਖਤ ਡਿੱਗੇ ਅਤੇ ਇਨ੍ਹਾਂ ਦਰੱਖਤਾਂ ਹੇਠ ਕਈ ਕਾਰਾਂ ਵੀ ਆ ਗਈਆਂ। ਇੱਥੋਂ ਦੇ ਜਨਕਪੁਰੀ ਇਲਾਕੇ 'ਚ ਜਸਮਾਨ ਹੌਜਰੀ ਦੀ ਚੌਥੀ ਮੰਜ਼ਿਲ ਦੀ ਕੰਧ ਅਤੇ ਨਾਲ ਲੱਗਦੀ ਸਰਜੀਵਨ ਹੌਜਰੀ ਦੀ ਪਾਣੀ ਦੀ ਟੈਂਕੀ ਅੰਦਰ ਖੜ੍ਹੀ ਇੱਕ ਕਾਰ ਅਤੇ ਇੱਕ ਵਿਅਕਤੀ 'ਤੇ ਆ ਡਿੱਗੀ ਜਿਸ ਕਾਰਨ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਜਦੋਂ ਕਿ ਮੌਜ਼ੂਦ ਸਖਸ਼ ਦੇ ਮਾਮੂਲੀ ਸੱਟਾਂ ਲੱਗੀਆਂ। ਜਿਸ ਨੂੰ ਤੁਰੰਤ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਤੋਂ ਬਿਨਾਂ ਸ਼ਹਿਰ ਦੇ ਹੋਰ ਹਿੱਸਿਆਂ 'ਚੋਂ ਵੀ ਹੋਰ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਫਤਿਹਵੀਰ ਦੀ ਮੌਤ ਲਈ ਜਿੰਮੇਵਾਰ ਅਮਰਿੰਦਰ ਸਰਕਾਰ

ਜਗਰਾਓਂ, ਜੂਨ 2019(ਮਨਜਿੰਦਰ ਗਿੱਲ)—ਇਨਕਲਾਬੀ ਕੇਂਦਰ ਪੰਜਾਬ ਦੇ ਸੁਬਾ ਪ੍ਰਧਾਨ ਨਰਾਇਣ ਦੱਤ ਅਤੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਇਕ ਪ੍ਰੈਸ ਬਿਆਨ ਰਾਹੀਂ ਭਗਵਾਨਪੁਰਾ 'ਚ ਫਤਿਹਵੀਰ ਦੀ ਮੌਤ ਲਈ ਜਿੰਮੇਵਾਰ ਅਮਰਿੰਦਰ ਸਰਕਾਰ ਦੀ ਲਾਪ੍ਰਵਾਹੀ ਦੀ ਘੋਰ ਨਿੰਦਾ ਕਰਦਿਆ ਕਿਹਾ ਕਿ ਭਗਵਾਨਪੁਰਾ 'ਚ ਦੋ ਸਾਲ ਦਾ ਬੱਚਾ ਫਤਿਹਵੀਰ ਖੇਡਦਾ ਖੇਡਦਾ ਅਣਵਰਤੇ ਪਏ 120 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਪਿਆ ਸੀ।ਜਿਲ੍ਹਾ ਪ੍ਰਸ਼ਾਸ਼ਨ ਸੰਂਗਰੂਰ ਨੂੰ ਇਸ ਮੰਦਭਾਗੀ ਘਟਨਾ ਦੀ ਫ਼ੌਰੀ ਜਾਣਕਾਰੀ ਮਿਲ ਗਈ ਸੀ। ਪਰ ਜਿਲ੍ਹਾ ਪ੍ਰਸ਼ਾਸ਼ਨ ਦੀ ਢਿਲ ਮੱਠ ਨੂੰ ਦੇਖ ਕੇ ਲੋਕ ਅਤੇ ਖਾਸ ਕਰ ਨੌਜਵਾਨ ਆਪਣੇ ਹੀ ਢੰਗ ਨਾਲ ਬੱਚੇ ਦੇ ਬਚਾਉਣੁ ਲਈ ਜੁਟ ਗਏ। ਪਰ ਫਤਿਹੇਵੀਰ ਕਿਸੇ ਧਨਾਢ ਆਦਮੀ ਅਤੇ ਘਾਗ ਸਿਆਸੀ ਲੀਡਰ ਦਾ ਬੱਚਾ ਨਾ ਹੋਣ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਦੁਰਘਟਨਾ ਬਾਰੇ ਕਈ ਦਿਨ ਚੁਪ ਵੱਟੀ ਰੱਖੀ।ਇਸੇ ਕਰਕੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਦੁਰਘਟਨਾ ਨੂੰ ਹੰਗਾਮੀ ਤੌਰ ਤੇ ਨਹੀਂ ਲਿਆ ਅਤੇ ਨਾ ਹੀ 120 ਫੁੱਟ ਬਹੁਤ ਡੂੰਘੇ ਬੋਰਵੈੱਲ ਵਿਚੋਂ ਬੱਚੇ ਨੂੰ ਕੱਢਣ ਲਈ ਇਕ ਗੰਭੀਰ ਚੁਣੌਤੀ ਤੌਰ ਤੇ ਲਿਆ।ਸਗੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਇਸ ਦੁਰਘਟਨਾ ਲਈ ਬਿਪਤਾ ਵਿਚ ਫਸੇ ਫਤਿਹੇਵੀਰ ਦੇ ਮਾਪਿਆਂ ਨੂੰ ਦੋਸ਼ੀ ਠਹਾਇਆ ।ਫਤਿਹੇਵੀਰ ਨੂੰ 110 ਘੰਟਿਆਂ ਤੋਂ ਬਾਅਦ ਬੋਰਵੈਲ ਵਿਚੋਂ ਉਦੋਂ ਕੱਢਿਆ ਗਿਆ ਜਦੋਂ ਉਸ ਦੀ ਮੌਤ ਹੋ ਚੁੱਕੀ ਸੀ। ਪਰ ਉਸ ਦੇ ਮਰਨ ਤੋਂ ਬਾਅਦ ਵੀ ਉਸ ਨੂੰ ਪੀਜੀਆਈ ਚੰਡੀਗੜ੍ਹ ਲਿਜਾਣ ਦੀ ਡਰਾਮੇਬਾਜ਼ੀ ਕੀਤੀ ਗਈ। ਇਨਕਲਾਬੀ ਕੇਂਦਰ, ਪੰਜਾਬ ਫਤਿਹਵੀਰ ਦੀ ਮੌਤ ਉੱਪਰ ਗਹਿਰੇ ਦੁੱਖ ਨਾਲ ਅਫਸੋਸ ਅਤੇ ਉਸ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ।ਪਰ ਕੇਂਦਰ ਸਮਝਦਾ ਹੈ ਕਿ ਇਸ ਮੰਦਭਾਗੀ ਘਟਨਾ ਵਾਪਰ ਜਾਣ ਤੋਂ ਫੌਰੀ ਬਾਅਦ ਸਰਕਾਰ ਨੇ ਬਚਾਉ ਕਾਰਜਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ, ਨਾ ਇਸ ਨੇ ਕੋਈ ਆਧੁਨਿਕ ਵਿਗਿਆਨਕ ਤਰੀਕਾ ਅਪਣਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਇਸ ਹੰਗਾਮੀ ਹਾਲਤ 'ਚ ਫੌਜ ਨੂੰ ਬਲਾਉਣ ਦਾ ਤਰੱਦਦ ਕੀਤਾ ਹੈ।ਭਾਰਤੀ ਹਾਕਮਾਂ ਵੱਲੋਂ ਦੇਸ਼ ਨੂੰ ਦੁਨੀਆਂ ਦੀ ਇਕ ਸੁਪਰ ਪਾਵਰ ਬਣਾਉਣ ਦੇ ਵੱਡੇ ਵੱਡੇ ਦਮਗਜੇ ਮਾਰੇ ਜਾ ਰਹੇ ਹਨ।ਮੋਦੀ ਵੱਲੋਂ ਵਲਭਪਾਈ ਪਟੇਲ ਦੇ ਉੱਚੇ ਬੁਤ ਨੂੰ ਅਮਰੀਕਾ ਦੀ 'ਸਟੈਚੂ ਆਫ ਲਿਬਰਟੀ' ਨਾਲੋਂ ਉੱਚੇ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ। ਪਰ ਭਾ ਰਤ ਅੰਦਰ ਨਾ ਫਤਿਹਵੀਰ ਵਰਗੇ ਬੱਚਿਆਂ ਨੂੰ ਆਫ਼ਤਾਂ ਵਿਚੋਂ ਬਚਾਉਣ ਲਈ ਕੋਈ ਪ੍ਰਬੰਧ ਹੈ ਅਤੇ ਨਾ ਹੀ ਗੁਜਰਾਤ ਵਿੱਚ ਚਾਰ ਮੰਜਲਾ ਇਮਾਰਤ ਨੂੰ ਅੱਗ ਲੱਗ ਜਾਣ 'ਤੇ ਉਸ 'ਚ ਰਹਿੰਦੇ ਵਿਦਿਆਰਥੀਆਂ ਨੂੰ ਮੌਤ ਦੇ ਮੂੰਹ ਚੋਂ ਕੱਢਣ ਲਈ ਫਾਇਰ ਬ੍ਰਗੇਡ ਕੋਲ ਪੌੜੀ ਤੱਕ ਦਾ ਪ੍ਰਬੰਧ ਹੈ।ਇਨਕਲਾਬੀ ਕੇਂਦਰ,ਪੰਜਾਬ ਨੇ ਮੀਡੀਏ ਬਾਰੇ ਕਿਹਾ ਕਿ ਉਸ ਨੂੰ ਅਜਿਹੀਆ ਦੁਖਦਾਈ ਘਟਨਾਵਾਂ ਨੂੰ ਆਪਣੀ ਟੀ ਆਰ ਪੀ ਵਧਾਉਣ ਦੀ ਬਜਾਏ ਅਮਰਿੰਦਰ ਸਿੰਘ ਸਰਕਾਰ ਵਰਗੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਦਾ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ।ਪੰਜਾਬ ਅੰਦਰ ਅਜਿਹੀਆਂ ਅਨੇਕਾਂ ਦੁਰਘਟਨਾਵਾਂ ਵਾਪਰ ਜਾਣ ਦੇ ਬਾਵਜੂਦ ਸਰਕਾਰ ਨੇ ਇਨ੍ਹਾਂ ਨੂੰ ਰੋਕਣ ਲਈ ਨਾ ਕੋਈ ਇਹਤਿਅਤੀ ਨੀਤੀ ਬਣਾਈ ਅਤੇ ਨਾ ਹੀ ਅਜਿਹੀਆਂ ਦੁਰਘਟਨਾਵਾਂ ਵਾਪਰਨ ਸਮੇਂ ਕੋਈ ਫੌਰੀ ਆਫ਼ਤਾਂ ਨਾਲ ਨਜਿੱਠਣ ਦੇ ਪ੍ਰਬੰਧਦਾ ਦੀ ਯੋਜਨਾ ਬਣਾਈ ਹੈ। ਇਨਕਲਾਬੀ ਕੇਂਦਰ,ਪੰਜਾਬ ਦੀ ਸੂਬਾ ਕਮੇਟੀ ਨੇ ਫਤਿਹਵੀਰ ਨੂੰ ਬਚਾਉਣ ਬਾਰੇ ਪੰਜਾਬ ਸਰਕਾਰ ਦੇ ਨਾਅਹਿਲੀਅਤ ਰਵੱਈਏ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਦਾ ਦਿੰਦਿਆ ਕਿਹਾ ਕਿ ਸਾਨੂੰ ਉਸ ਦੀ ਮੌਤ ਲਈ ਜਿੰਮੇਵਾਰ ਅਮਰਿੰਦਰ ਸਰਕਾਰ ਦੀ ਲਾਪ੍ਰਵਾਹੀ ਦੀ ਘੋਰ ਨਿੰਦਾ ਕਰਦਿਆਂ ਉਸ ਦੇ ਲੋਕ ਵਿਰੋਧੀ ਕਿਰਦਾਰ ਦਾ ਪਰਦਾਚਾਕ ਕਰਨਾ ਚਾਹੀਦਾ ਹੈ ਅਤੇ ਭਗਵਾਨਪੁਰਾ ਵਰਗੀਆਂ ਦੁਰਘਟਨਾਵਾਂ ਰੋਕਣ ਲਈ ਸਰਕਾਰ 'ਤੇ ਦਬਾਅ ਪਾਉਣ ਲਈ ਸੰਘਰਸ਼ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ।

ਨਗਰ ਕੌਸਲ ਦੀ ਮੀਟਿੰਗ ਵਿਚ ਹੋਣ ਵਾਲੇ ਕੰਮਾਂ ਵਲ ਨਾ ਮੁੜਿਆ ਕਿਸੇ ਦਾ ਧਿਆਨ

ਕੌਸਲਰ ਹੋਏ ਆਪਸ ਵਿਚ ਮਿਹਣੋ-ਮਿਹਣੀ

 

ਕਮਿਸ਼ਨ ਲੈਣ ਦਾ ਪਿਆ ਰੌਲਾ 

 

ਵਧੀਆ ਸੜਕ ਬਿਨਾਂ ਵਰਕ ਆਡਰ ਤੋਂ ਪਟਣ ਦਾ ਮਾਮਲਾ ਭਖਿਆ

 

ਹੁਣ ਕੂੜਾ ਚੁੱਕਣ ਤੇ ਵੀ ਗਰੀਬ ਜਨਤਾ ਨੂੰ ਦੇਣਾ ਪਵੇਗਾ ਬੈੰਕਾ, ਪ੍ਰਾਈਵੇਟ ਸਕੂਲਾਂ ਤੇ ਪ੍ਰਾਇਵੇਟ ਹਸਪਤਾਲ ਦੀ ਨਿਸਬਤ ਜਾਂਦੇ ਖਰਚ-ਖਹਿਰਾ

 

ਜਗਰਾਉਂ, ਜੂਨ 2019-(ਗੁਰਦੇਵ ਸਿੰਘ ਗ਼ਾਲਿਬ/ਮਨਜੀਤ ਸਿੰਘ ਗਿੱਲ )-ਨਗਰ ਕੌਸਲ ਜਗਰਾਉਂ ਵਿਖੇ ਹਾਉਸ ਦੀ ਹੋਈ ਆਮ ਮੀਟਿੰਗ ਵਿਚ ਕੌਸਲਰ ਆਪਸ ਵਿਚ ਮਿਹਣੋ-ਮਿਹਣੀ ਹੁੰਦੇ ਦੇਖੇ ਗਏ | ਕਈ ਮਤਿਆਂ ਦੀ ਸੱਤਾਧਾਰੀ ਕਾਂਗਰਸ ਦੇ ਕੌਸਲਰਾਂ ਵਲੋਂ ਵਿਰੋਧੀ ਪਾਰਟੀ ਦੇ ਕੌਸਲਰਾਂ ਨਾਲ ਰਲ ਕੇ ਵਿਰੋਧਤਾ ਕੀਤੀ |ਮੀਟਿੰਗ ਵਿਚ ਰੱਖੇ ਕੁੱਲ 12 ਮਤਿਆਂ ਵਿਚੋਂ ਮਤਾ ਨੰਬਰ ਗਿਆਰਾਂ ਵਿਚਾਰ ਅਧੀਨ, ਨੰਬਰ ਬਾਰਾਂ ਰੱਦ ਤੇ ਬਾਕੀ ਦੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ | ਮੀਟਿੰਗ ਵਿਚ ਮਤੇ ਦਵਿੰਦਰ ਸਿੰਘ ਵਲੋਂ ਪੜ੍ਹੇ ਗਏ | ਪ੍ਰਧਾਨ ਚਰਨਜੀਤ ਕੌਰ ਕਲਿਆਣ ਦੀ ਪ੍ਰਧਾਨਗੀ ਹੇਠ ਹਾਊਸ ਦੀ ਹੋਈ ਆਮ ਮੀਟਿੰਗ ਵਿਚ ਸਤੀਸ਼ ਕੁਮਾਰ ਪੱਪੂ, ਵਰਿੰਦਰਪਾਲ ਸਿੰਘ ਪਾਲੀ, ਕੁਨਾਲ ਬੱਬਰ ਆਦਿ ਨੇ ਕਿਹਾ ਕਿ ਥਾਣਾ ਰੋਡ ਜੋ ਚੰਗੀ ਹਲਾਤ ਵਿਚ ਹੈ, ਨੂੰ ਬਿਨ੍ਹਾਂ ਵਰਕ ਆਰਡਰ ਤੋਂ ਕਿਸੇ ਅਣਪਛਾਤੇ ਨੇ ਪੁੱਟ ਦਿੱਤਾ ਹੈ | ਕੌਸਲ ਇਸ ਸਬੰਧੀ ਅੱਖਾਂ ਮੀਚੀ ਬੈਠੀ ਹੈ | ਘੱਟੋ-ਘੱਟ ਇਸ ਸੜਕ ਨੂੰ ਕਿਸ ਦੇ ਹੁਕਮਾਂ ਨਾਲ ਕਿਸ ਠੇਕੇਦਾਰ ਵਲੋਂ ਪੁੱਟੀ ਤੇ ਪੁਟਾਈ ਹੈ, ਪ੍ਰਤੀ ਤਾਂ ਸਾਫ਼ ਹੋਣਾ ਚਾਹੀਦਾ ਹੈ | ਇਨ੍ਹਾਂ ਕੌਸਲਰਾਂ ਨੇ ਕਿਹਾ ਕਿ ਸੁਭਾਸ਼ ਗੇਟ ਵਾਲੀ ਜੋ ਕਈ ਦਰਜਨ ਪਿੰਡਾਂ ਦਾ ਲਾਂਘਾ ਹੈ, ਸੜਕ ਨੂੰ ਤਾਂ ਬਣਾਇਆ ਨਹੀਂ ਜਾਂਦਾ ਜਦਕਿ ਰਾਜਸੀ ਪਹੁੰਚ ਨਾਲ ਚੰਗੀ ਹਾਲਤ ਵਾਲੀਆਂ ਸੜਕਾਂ ਨੂੰ ਪੁੱਟਿਆ ਜਾ ਰਿਹਾ ਹੈ | ਕਾਰਜ ਸਾਧਕ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਵੇਗੀ ਜੋ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਪਰਚਾ ਦਰਜ ਕੀਤਾ ਜਾਵੇਗਾ | 

ਵਾਰਡ ਨੰਬਰ ਦਸ ਦੇ ਕੌਸਲਰ ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਉਸ ਦੇ ਵਾਰਡ ਵਿਚ ਨਾ ਤਾਂ ਸਟਰੀਟ ਲਾਈਟਾਂ ਚਾਲੂ ਹਾਲਤ ਵਿਚ ਹਨ ਅਤੇ ਨਾ ਹੀ ਕੋਈ ਸਫ਼ਾਈ ਸੇਵਕ ਹੈ | ਲਾਈਟਾਂ ਸਬੰਧੀ ਅਨਮੋਲ ਗੁਪਤਾ ਨੇ ਕਿਹਾ ਕਿ ਚਾਰ ਸਾਲ ਤੋਂ ਸ਼ੇਰਪੁਰ ਰੋਡ ਦੀ ਸੜਕ 'ਤੇ ਲੱਗੀਆਂ ਲਾਈਟਾਂ ਖ਼ਰਾਬ ਪਈਆਂ ਹੋਈਆਂ ਹਨ | ਕੌਸਲਰ ਕਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਉਹ ਹਰ ਮਹੀਨੇ ਆਪਣੇ ਪੱਲੇ ਤੋਂ ਪੈਸੇ ਖ਼ਰਚ ਕਰਕੇ ਵਾਰਡ ਦੀਆਂ ਲਾਈਟਾਂ ਠੀਕ ਕਰਵਾਉਂਦਾ ਹੈ | 

ਕੌਸਲਰ ਵਰਿੰਦਰਪਾਲ ਸਿੰਘ ਪਾਲੀ ਨੇ ਕਿਹਾ ਕਿ ਕਮੇਟੀ ਅੰਦਰ ਕਥਿਤ ਰੂਪ ਵਿਚ ਚੱਲਦੇ ਕਮਿਸ਼ਨ ਦੀ ਖ਼ਬਰਾਂ ਆਏ ਦਿਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ | ਇਹਨਾਂ ਦੀ ਪੁਸ਼ਟੀ ਕੀਤੀ ਜਾਵੇ ਅਤੇ ਓਹਨਾ ਪੂਰੇ ਹਾਉਸ ਵਿਚ ਪਤਰਕਾਰਾਂ ਸਾਮਣੇ ਓਹਨਾ ਵਲੋਂ ਕਿਸੇ ਵੀ ਕਿਸਮ ਦਾ ਕਮਿਸ਼ਨ ਨਾ ਲਏ ਜਾਣ ਦੀ ਸਪਸ਼ਟ ਸ਼ਬਦਾਂ ਵਿਚ ਸੋਹ ਖਾਦੀ।ਪਰ ਦੂਜੇ ਸਾਰੇ ਕੌਂਸਲਰ ਅਤੇ ਅਫਸਰ ਚੁੱਪ ਹੀ ਰਹੇ। ਇਸ ਸਬੰਧੀ ਕੌਸਲਰ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਉਹ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਕੌਸਲ ਅੰਦਰ ਚੱਲਦੇ ਕਮਿਸ਼ਨ ਪ੍ਰਤੀ ਸੁਣ ਰਹੇ ਹਨ । 

ਮਤਾ ਨੰਬਰ 5 ਤੇ ਬੋਲਦੇ ਕੌਸਲਰ ਗੁਰਪ੍ਰੀਤ ਕੌਰ ਤਤਲਾ ਵਲੋਂ ਮਸਰ ਦੀ ਦਵਾਈ ਦੀ ਖਰੀਦ ਕਣ ਸਬੰਦੀ ਮੰਗ ਕੀਤੀ ਕਿ ਦਵਾਈ ਚੰਗੀ ਅਤੇ ਬਿਨਾਂ ਮਿਲਾਬਟ ਤੋਂ ਵਰਤੀ ਜਾਣੀ ਚਾਹੀਦੀ ਹੈ।ਜਿਸ ਦੀ ਪ੍ਰੋੜਤਾ ਬਲਵਿੰਦਰ ਕੌਰ ਅਤੇ ਅਮਨਜੀਤ ਸਿੰਘ ਖਹਿਰਾ ਨੇ ਵੀ ਕੀਤੀ।

ਮਤਾਂ ਨੰਬਰ 10 ਦਾ ਅਮਨਜੀਤ ਸਿੰਘ ਖਹਿਰਾ ਵਲੋਂ ਵਿਰੋਧ ਕੀਤਾ ਗਿਆ ਜਿਸ ਵਿੱਚ ਫਾਇਰ ਸੇਫਟੀ ਸਰਟੀਫਿਕੇਟ ਜਾਰੀ ਕਰਨ ਦੀ ਫੀਸ ਸਰਟੀਫ਼ਿਕੇਟ ਤਤਕਾਲ 2000 ਰੁਪਏ, ਸਰਟੀਫਿਕੇਟ ਆਮ 1000 ਰੁਪਏ, ਰਿਪੋਟ 500 ਰੁਪਏ ਸੀ ਨੂੰ ਵਾਧਕੇ ਕਰਮਵਾਰ 6000,3000,2000 ਰੁਪਏ ਕੀਤਾ ਜਾ ਰਿਹਾ ਹੈ ਜੋ ਕੇ ਸਰਕਾਰ ਅਤੇ ਨਗਰ ਕੌਂਸਲ ਵਲੋਂ ਲੋਕ ਉਪਰ ਬੀਨਾ ਬਜਾ ਵੱਡਾ ਵੋਜ ਪਾਇਆ ਜਾ ਰਿਹਾ ਹੈ ਗਲਤ ਹੈ ਪਰ ਬਾਕੀ ਕੌਸਲਰ ਵਲੋਂ ਇਸ ਮੱਤੇ ਵਲ ਕੋਈ ਖਾਸ ਤਬਜੋ ਨਹੀਂ ਦਿਤੀ ਗਈ।

ਮਤਾ ਨੰਬਰ 11 ਜੋ ਕੇ ਕੂੜੇ ਕਰਕਟ ਨੂੰ ਚੁੱਕਣ ਲਈ ਹਰ ਮਹੀਨੇ  ਦੇ ਬਿਲ ਲੌਣ ਸਬੰਦੀ ਨੂੰ ਅਮਨਜੀਤ ਸਿੰਘ ਖਹਿਰਾ ਵਲੋਂ ਰੱਦ ਕਰਨ ਦੀ ਮੰਗ ਕੀਤੀ ਗਈ ਅਤੇ ਇਹ ਵੀ ਆਖਿਆ ਗਿਆ ਕਿ ਜੇ ਇਸ ਮਤੇ ਨੂੰ ਦੁਬਾਰੇ ਸੋਦਕੇ ਨਾ ਭੇਜਿਆ ਗਿਆ ਤਾਂ ਨਗਰ ਕੌਂਸਲ ਦੇ ਦਰਵਾਜੇ ਤੇ ਕੌਂਸਲ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਧਰਨਾ ਸ਼ੁਰੂ ਕਰਨਗੇ।ਇਸ ਮਤੇ ਉਪਰ ਦੂਜੇ ਕੌਸਲਰ ਦੇ ਰਲਮੇ ਮਿਲਮੇ ਹਗਾਰੇ ਤੋਂ ਬਾਦ ਵਿਚਾਰ ਅਧੀਨ ਰੱਖ ਲਿਆ ਗਿਆ।

ਸੁਪਰਡੈਂਟ ਮਨੋਹਰ ਸਿੰਘ ਨੇ ਦੱਸਿਆ ਕਿ ਇਸ ਮਤੇ ਨੂੰ ਰੱਦ ਨਹੀਂ ਕੀਤਾ ਜਾ ਸਕਦਾ | ਵਸੂਲੀ ਜਾਣ ਵਾਲੀ ਰਾਸ਼ੀ ਘੱਟ ਵੱਧ ਜ਼ਰੂਰ ਕੀਤੀ ਜਾ ਸਕਦੀ ਹੈ | ਇਸ ਮਤੇ ਨੂੰ ਵਿਚਾਰ ਅਧੀਨ ਰੱਖ ਦਿੱਤਾ ਗਿਆ |  ਚਾਰ ਕੌਸਲਰਾਂ ਨੇ ਕਰੀਬ 16 ਕੰਮ ਜਿਨ੍ਹਾਂ ਦੇ ਸਾਲ 2016 ਵਿਚ ਟੈਂਡਰ ਲੱਗੇ ਸਨ, ਨੂੰ ਕੌਸਲ ਦੇ ਫੰਡਾਂ ਵਿਚੋਂ ਕਰਵਾਉਣ ਲਈ ਮਤਾ ਨੰਬਰ ਬਾਰਾਂ ਪਵਾਇਆ ਸੀ, ਨੂੰ ਮੀਟਿੰਗ ਵਿਚ ਬਹੁ-ਸੰਮਤੀ ਨਾਲ ਰੱਦ ਕਰ ਦਿੱਤਾ ਗਿਆ।  ਕੌਸਲਰ ਦਵਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਟਰੀਟ ਵੈਂਡਰਜ਼ ਦਾ ਮਾਮਲਾ ਠੰਡੇ ਬਸਤੇ ਵਿਚ ਪਾਉਣਾ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਅਤੇ ਨਗਰ ਕੌਸਲ ਦੀ ਨਾ-ਕਾਮਯਾਬੀ ਹੈ |  ਕੌਸਲਰ ਅਨਮੋਲ ਗੁਪਤਾ ਜੋ ਲੋਕ ਸਭਾ ਦੀਆਂ ਚੋਣਾ ਮੌਕੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਏ ਸਨ ਅਤੇ ਵਰਿੰਦਰਪਾਲ ਸਿਘ ਪਾਲੀ ਇਕ ਦੂਜੇ 'ਤੇ ਕਟਾਖਸ਼ ਕੱਸਦੇ ਵੀ ਦੇਖੇ ਗਏ | ਇਸ ਮੌਕੇ ਜੇ.ਈ ਸਤਿਆਜੀਤ, ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਅਤੇ ਕੌਸਲਰ ਹਾਜ਼ਰ ਸਨ |

ਫਤਿਹਵੀਰ ਦੀ 3 ਤੋਂ 4 ਦਿਨ ਪਹਿਲਾਂ ਹੀ ਮੌਤ ਹੋ ਚੁੱਕੀ ਸੀ,ਪੋਸਟਮਾਰਟਮ ਰਿਪੋਰਟ ਜਨਤਕ

ਜਗਰਾਓਂ, ਜੂਨ 2019 ( ਗੁਰਦੇਵ ਸਿੰਘ ਗਾਲਿਬ/ਮਨਜੀਤ ਸਿੰਘ ਗਿੱਲ ) -  ਬੋਰਵੈੱਲ ਚ ਡਿੱਗਣ ਕਾਰਨ ਮੌਤ ਦੇ ਮੂੰਹ ਵਿਚ ਜਾ ਪਹੁੰਚੇ ਫਤਿਹਵੀਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਪ੍ਰਸ਼ਾਸਨ ਵੱਲੋਂ ਖ਼ੁਦ ਜਨਤਕ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕੇ ਅੱਜ ਸਵੇਰ ਤੋਂ ਹੀ ਇਲਾਕੇ ਵਿਚ ਇਹ ਖੁੰਢ ਚਰਚਾਵਾਂ ਜ਼ੋਰਾਂ ਤੇ ਸਨ ਕਿ ਆਪਣੀ ਨਾਲਾਇਕੀ ਉੱਤੇ ਪਰਦਾ ਪਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੋਸਟਮਾਰਟਮ ਰਿਪੋਰਟ ਵਿਚ ਹੇਰਾਫੇਰੀ ਕੀਤੀ ਜਾ ਸਕਦੀ ਹੈ । ਪੀ. ਜੀ.ਆਈ ਚੰਡੀਗੜ੍ਹ ਦੀ ਪੋਸਟਮਾਰਟਮ ਰਿਪੋਰਟ ਮੁਤਾਬਿਕ ਸਾਹ ਘੁੱਟਣ ਕਾਰਨ ਫਤਿਹਵੀਰ ਦੀ 3 ਤੋਂ 4 ਦਿਨ ਪਹਿਲਾਂ ਹੀ ਮੌਤ ਹੋ ਚੁੱਕੀ ਸੀ। 

ਗਾਲਿਬ ਚੌਕੀ ਵੱਲੋਂ ਮੋਟਰਸਾਈਕਲ ਚੋਰ ਗਰੋਹ ਦੇ ਤਿੰਂਨ ਮੈਂਬਰ ਗ੍ਰਿਫਤਾਰ, 5 ਮੋਟਰਸਾਈਕਲ ਬਰਾਮਦ

ਜਗਰਾਉਂ (ਰਾਣਾ ਸੇਖਦੌਲਤ) ਥਾਣਾ ਸਦਰ ਅਤੇ ਅਧੀਨ ਪੈਦੀ ਚੌਕੀ ਗਾਲਿਬ ਕਲਾ ਦੇ ਮੁਲਾਜ਼ਮਾ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਮੈਂਬਰਾ ਨੂੰ ਕਾਬੂ ਕੀਤਾ। ਅਤੇ ਇਕ ਸਾਥੀ ਭੱਜਣ ਵਿੱਚ ਕਾਮਯਾਬ ਰਿਹਾ।ਥਾਣਾ ਸਦਰ ਦੇ ਐਸ.ਐਂਚ.ਓ ਕਿੱਕਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ਼ ਏ.ਐਸ.ਆਈ ਰਾਜਵਰਿੰਦਰਪਾਲ ਸਿੰਘ ਮੁਲਜ਼ਾਮਾ ਸਮੇਤ ਗਸ਼ਤ ਤੇ ਸੀ ਇਹਨਾ ਪਾਸੇ ਇਤਲਾਹ ਸੀ ੇਕਿ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਹਨ ਤੇ ਹੁਣ ਵੀ ਚੋਰੀ ਦੇ ਮੋਟਰਸਾਈਕਲ ਵੇਚਣ ਲਈ ਜਾ ਰਹੇ ਹਨ। ਇਸ ਸਬੰਧੀ ਤਫਤੀਸ਼ ਕਰਦਿਆ ਰਾਜਵਰਿੰਦਰਪਾਲ ਸਿੰਘ ਏ.ਐਸ.ਆਈ ਗਾਲਿਬ ਕਲਾ ਦੇ ਮੱਟ ਚੌਕ ਨਜ਼ਦੀਕ ਨਾਕਾ ਲਾ ਕੇ ਸਤਵਿੰਦਰ ਸਿੰਘ ਉਰਫ ਸੱਤਾ ਪੱੁਤਰ ਬਲਦੇਵ ਸਿੰਘ, ਜਗਜੀਤ ਸਿੰਘ ਉਰਫ ਜੱਗਾ ਪੁੱਤਰ ਕਰਮ ਸਿੰਘ ਵਾਸੀ ਤਲਵੰਡੀ ਖੁਰਦ, ਗੁਰਦੀਪ ਸਿੰਘ ਪੁੱਤਰ ਬੰਤ ਸਿੰਘ ਅਤੇ ਅਣਜੀਵ ਸਿੰਘ ਉਰਫ ਜੀਵਾ ਪੁੱਤਰ ਹਰਜਿੰਦਰ ਸਿੰਘ ਵਾਸੀ ਸ਼ੇਰਪੁਰ ਕਲਾਂ ਮੋਕੇ ਉਪਰ ਕਾਬੂ ਕੀਤਾ। ਜਦ ਕਿ ਗੁਰਦੀਪ ਸਿੰਘ ਮੌਕੇ ਤੇ ਫਰਾਰ ਹੋ ਗਿਆ। ਚੌਕੀ ਇੰਚਾਰਜ਼ ਨੇ ਦੱਸਿਆ ਕਿ ਕਾਬੂ ਕੀਤੇ ਗਏ ਇਹਨਾ ਮੈਂਬਰਾ ਵੱਲੋਂ 5 ਮੋਟਰਸਾਈਕਲ ਬਰਾਮਦ ਹੋਏ ਇਕ ਡਿਸਕਵਰ ਮੋਟਰਸਾਈਕਲ, ਤਿੰਨ ਪਲੈਟੀਨੇ, ਇੱਕ ਹੀਰੋ ਹਾਡਾ, ਜਿੰਨਾ ਉਪਰ ਕੌਈ ਵੀ ਨੰਬਰ ਪਲੇਟ ਨਹੌੀ ਲੱਗੀ ਸੀ। 
 

ਸ਼੍ਰੋਮਣੀ ਕਮੇਟੀ ਵਲੋਂ 37 ਗੁਰਦੁਆਰਿਆਂ ਵਿਚ ਯਾਦਗਾਰਾਂ ਬਣਾਉਣ ਦਾ ਫ਼ੈਸਲਾ

ਅੰਮ੍ਰਿਤਸਰ, ਜੂਨ 2019- ਜੂਨ 1984 ਦੇ ਫ਼ੌਜੀ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਇਲਾਵਾ ਜਿਨ੍ਹਾਂ ਹੋਰ 37 ਗੁਰਦੁਆਰਿਆਂ ਵਿਚ ਜਾਨੀ-ਮਾਲੀ ਨੁਕਸਾਨ ਹੋਇਆ ਸੀ, ਵਿਖੇ ਵੀ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਯਾਦ ਨੂੰ ਰੂਪਮਾਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਹ ਫ਼ੈਸਲਾ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ ਹੈ। ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੇ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਦੇ ਵੇਰਵਿਆਂ ਬਾਰੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਸਾਕਾ ਨੀਲਾ ਤਾਰਾ ਸਮੇਂ ਜਿਨ੍ਹਾਂ 37 ਗੁਰਦੁਆਰਿਆਂ ਵਿਚ ਜਾਨੀ-ਮਾਲੀ ਨੁਕਸਾਨ ਹੋਇਆ ਸੀ, ਵਿਖੇ ਵੀ ਯਾਦ ਸਥਾਪਿਤ ਕੀਤੀ ਜਾਵੇਗੀ। ਇਸ ਸਬੰਧੀ ਸਬ-ਕਮੇਟੀ ਬਣਾਈ ਜਾਵੇਗੀ, ਜੋ ਇਨ੍ਹਾਂ ਗੁਰਦੁਆਰਿਆਂ ਵਿਚ ਹੋਏ ਨੁਕਸਾਨ ਦੇ ਵੇਰਵੇ ਇਕੱਠੇ ਕਰੇਗੀ ਅਤੇ ਇਸ ਨੂੰ ਰੂਪਮਾਨ ਕਰਨ ਬਾਰੇ ਵੀ ਸੁਝਾਅ ਦੇਵੇਗੀ। ਉਨ੍ਹਾਂ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸ਼ਹੀਦੀ ਯਾਦਗਾਰ ਸਥਾਪਿਤ ਕੀਤੀ ਜਾ ਚੁੱਕੀ ਹੈ ਪਰ ਇਨ੍ਹਾਂ ਗੁਰਦੁਆਰਿਆਂ ਵਿਚ ਹੁਣ ਤਕ ਇਸ ਸਬੰਧੀ ਕੁਝ ਨਹੀਂ ਕੀਤਾ ਗਿਆ।
ਵੇਰਵਿਆਂ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਤੋਂ ਇਲਾਵਾ ਜਿਨ੍ਹਾਂ 37 ਗੁਰਦੁਆਰਿਆਂ ਨੂੰ ਫ਼ੌਜੀ ਹਮਲੇ ਸਮੇਂ ਨਿਸ਼ਾਨਾ ਬਣਾਇਆ ਗਿਆ ਸੀ, ਵਿਖੇ ਵੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਪਟਿਆਲਾ ਦੇ ਗੁਰਦੁਆਰੇ ਵਿਚ 17 ਵਿਅਕਤੀ ਫ਼ੌਜੀ ਹਮਲੇ ਦਾ ਨਿਸ਼ਾਨਾ ਬਣੇ ਸਨ। ਇਸੇ ਤਰ੍ਹਾਂ ਮੁਕਤਸਰ, ਤਰਨ ਤਾਰਨ, ਫਗਵਾੜਾ, ਬੰਗਾ, ਬਟਾਲਾ ਤੇ ਹੋਰ ਗੁਰਦੁਆਰਿਆਂ ਵਿਚ ਵੀ ਜਾਨੀ-ਮਾਲੀ ਨੁਕਸਾਨ ਹੋਇਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜਾਨੀ-ਮਾਲੀ ਨੁਕਸਾਨ ਦੇ ਵੇਰਵੇ ਇਕੱਠੇ ਕਰ ਕੇ ਇਸ ਨੂੰ ਇਨ੍ਹਾਂ ਗੁਰਦੁਆਰਿਆਂ ਵਿਚ ਇਤਿਹਾਸ ਦੇ ਰੂਪ ਵਿਚ ਦਰਸਾਇਆ ਜਾ ਸਕਦਾ ਹੈ। ਮੀਟਿੰਗ ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਮੁਕਾਬਲਾ ਪ੍ਰੀਖਿਆਵਾਂ ਲਈ ਕੋਚਿੰਗ ਸੈਂਟਰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚ ਆਈਏਐੱਸ, ਆਈਪੀਐੱਸ, ਪੀਸੀਐੱਸ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਕੇਂਦਰ ਖੋਲ੍ਹਿਆ ਜਾਵੇਗਾ। ਸਿੱਖ ਮਾਰਸ਼ਲ ਆਰਟ ਗਤਕਾ ਦੀ ਸਿਖਲਾਈ ਵਾਸਤੇ ਗਤਕਾ ਅਕੈਡਮੀ ਸਥਾਪਿਤ ਕੀਤੀ ਜਾਵੇਗੀ। ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਗ ਲੱਗਣ ਨਾਲ ਦੁਕਾਨਾਂ ਸੜਨ ਦੀ ਵਾਪਰੀ ਘਟਨਾ ਦੇ ਸਬੰਧੀ ਸ਼੍ਰੋਮਣੀ ਕਮੇਟੀ ਨੇ ਸਬ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ, ਜਿਸ ਦੀ ਰਿਪੋਰਟ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ ਦੁਕਾਨਦਾਰਾਂ ਨੂੰ ਸਹਾਇਤਾ ਦਿੱਤੀ ਜਾਵੇਗੀ। ਇਸੇ ਤਰ੍ਹਾਂ ਹਲਕਾ ਭਾਦਸੋਂ ਦੇ ਪਿੰਡ ਮਟੋਰਡਾ ਅਤੇ ਪੇਦਣ ਦੀਆਂ ਬੱਸ ਹਾਦਸੇ ਦੀਆਂ ਸ਼ਿਕਾਰ ਸੰਗਤਾਂ ਵਿਚੋਂ ਮਰਨ ਵਾਲੇ ਵਿਅਕਤੀ ਨੂੰ 50 ਹਜ਼ਾਰ ਰੁਪਏ, 4 ਗੰਭੀਰ ਜ਼ਖ਼ਮੀਆਂ ਨੂੰ 20-20 ਹਜ਼ਾਰ ਰੁਪਏ, ਇਕ ਨੂੰ ਦਸ ਹਜ਼ਾਰ ਰੁਪਏ ਅਤੇ 9 ਹੋਰ ਜ਼ਖ਼ਮੀਆਂ ਨੂੰ 5-5 ਹਜ਼ਾਰ ਰੁਪਏ ਮਾਇਕ ਸਹਾਇਤਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ।