You are here

ਪੰਜਾਬ

ਸਿਹਤ ਮੰਤਰੀ ਵੱਲੋਂ ਸਿਵਲ ਹਸਪਤਾਲ ਖੰਨਾ ਦਾ ਅਚਨਚੇਤ ਦੌਰਾ

ਮਰੀਜ਼ਾਂ ਨਾਲ ਗੱਲਬਾਤ ਅਤੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦਾ ਭਰੋਸਾ
ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਿਵਲ ਹਸਪਤਾਲ ਖੰਨਾ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰੇ ਦੌਰਾਨ ਜਿੱਥੇ ਉਨ੍ਹਾਂ ਹਸਪਤਾਲਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ ਉਥੇ ਹੀ ਹਸਪਤਾਲਾਂ ਦੀਆਂ ਬੁਨਿਆਦੀ ਲੋੜਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮਰੀਜ਼ਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਨ ਦੇ ਵੀ ਆਦੇਸ਼ ਦਿੱਤੇ। ਇਸ ਦੌਰੇ ਦੌਰਾਨ ਉਨ੍ਹਾਂ ਦੇਖਿਆ ਕਿ ਹਸਪਤਾਲ ਵਿੱਚ ਹੱਡੀ ਰੋਗਾਂ ਦੇ ਮਾਹਿਰ 4 ਡਾਕਟਰ ਤਾਇਨਾਤ ਹਨ, ਜਿਨ੍ਹਾਂ ਵਿੱਚੋਂ ਅੱਜ 3 ਹੀ ਹਾਜ਼ਰ ਸਨ। ਜਦਕਿ ਓ. ਪੀ. ਡੀ. ਸਿਰਫ਼ 56 ਮਰੀਜਾਂ ਦੀ ਦਰਜ ਕੀਤੀ ਗਈ। ਇਸ ਅਸਾਂਵੇਪਨ ਦਾ ਉਨ੍ਹਾਂ ਗੰਭੀਰ ਨੋਟਿਸ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਮੌਕੇ 'ਤੇ ਹਦਾਇਤ ਕੀਤੀ ਕਿ ਜਿਸ ਹਸਪਤਾਲ ਵਿੱਚ ਲੋੜ ਤੋਂ ਵਧੇਰੇ ਇੱਕ ਬਿਮਾਰੀ ਦੇ ਮਾਹਿਰ ਡਾਕਟਰ ਤਾਇਨਾਤ ਹਨ, ਉਨ੍ਹਾਂ ਦੀ ਤੁਰੰਤ ਰੈਸ਼ਨੇਲਾਈਜੇਸ਼ਨ ਕੀਤੀ ਜਾਵੇ। ਇਸ ਮੌਕੇ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਲਾਗੂ ਹੋਣ ਨਾਲ ਜਿਸ ਨਾਲ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਤੋਂ ਕਾਫੀ ਹੱਦ ਤੱਕ ਬੋਝ ਘਟਣ ਲੱਗਾ ਹੈ। ਯੋਜਨਾ ਲਾਗੂ ਹੋਣ ਨਾਲ ਇਨ੍ਹਾਂ ਹਸਪਤਾਲਾਂ ਵਿੱਚ ਮਰੀਜ਼ ਬਿਨ੍ਹਾ ਕਿਸੇ ਖਰਚੇ ਦੇ ਮੁਫ਼ਤ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ 10 ਸਾਲਾਂ ਦੇ ਸਾਸ਼ਨ ਕਾਲ ਦੌਰਾਨ ਸੂਬੇ ਦੇ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਲਈ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਸੂਬੇ ਦੀ ਸਿਹਤ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਗਈ ਸੀ। ਪਿਛਲੇ ਢਾਈ ਸਾਲਾਂ ਦੌਰਾਨ ਕੈਪਟਨ ਸਰਕਾਰ ਵੱਲੋਂ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ਼ ਦੀ ਵੱਡੇ ਪੱਧਰ 'ਤੇ ਭਰਤੀ ਕੀਤੀ ਗਈ ਹੈ, ਜਿਸ ਨਾਲ ਸਿਹਤ ਸਹੂਲਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਪੁੱਛਿਆ, ਜਿਸ 'ਤੇ ਉਨ੍ਹਾਂ ਮਰੀਜਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ। ਜਿਸ ਉਪਰੰਤ ਉਨ੍ਹਾਂ ਨੇ ਸਿਵਲ ਸਰਜਨ ਅਤੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਹਸਪਤਾਲ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ।

ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ-ਦੀਪਤੀ ਉੱਪਲ

ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਮੌਕੇ ’ਤੇ ਕੀਤੀਆਂ ਹਦਾਇਤਾਂ ਜਾਰੀ

ਕਪੂਰਥਲਾ, ਜਨਵਰੀ 2020 -(ਹਰਜੀਤ ਸਿੰਘ ਵਿਰਕ)- 

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਕੇ ਉਨਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਪਿੰਡਾਂ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ ਅਤੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ। ਇਸ ਦੌਰਾਨ ਉਨਾਂ ਪਿੰਡਾਂ ਵਿਚਲੇ ਸਕੂਲਾਂ, ਆਂਗਣਵਾੜੀਆਂ ਅਤੇ ਧਰਮਸ਼ਾਲਾਵਾਂ ਦਾ ਵੀ ਜਾਇਜ਼ਾ ਲਿਆ। 

ਸ੍ਰੀਮਤੀ ਦੀਪਤੀ ਉੱਪਲ ਨੇ ਆਪਣੇ ਇਸ ਦੌਰੇ ਦੌਰਾਨ ਪਿੰਡ ਚੂਹੜਵਾਲ, ਵਿੱਲਾ ਕੋਠੀ, ਦਿਆਲਪੁਰ, ਹੋਠੀਆਂ, ਭਗਤਪੁਰ, ਦੰਦੂਪੁਰ ਤੇ ਸ਼ੇਖੂਪੁਰ ਆਦਿ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨਾਂ ਉਪਰੋਕਤ ਪਿੰਡਾਂ ਵਿਚ ਚੱਲ ਰਹੇ ਸੀਵਰੇਜ, ਗਲੀਆਂ ਅਤੇ ਇੰਟਰਲਾਕ ਟਾਈਲਾਂ ਆਦਿ ਦੇ ਕੰਮਾਂ ਦਾ ਨਿਰੀਖਣ ਕੀਤਾ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਸਰਕਾਰੀ ਮਿਡਲ ਸਕੂਲ ਵਿੱਲਾ ਕੋਠੀ ਦੇ ਮੁਆਇਨੇ ਦੌਰਾਨ ਉਨਾ ਬੱਚਿਆਂ ਨਾਲ ਸਵਾਲ-ਜਵਾਬ ਕਰਨ ਤੋਂ ਇਲਾਵਾ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ। ਇਸੇ ਤਰਾਂ ਉਨਾਂ ਸ਼ਹੀਦ ਸਿਪਾਹੀ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰ ਦਾ ਵੀ ਨਿਰੀਖਣ ਕੀਤਾ ਅਤੇ ਉਥੇ ਪਾਣੀ ਦੀ ਸਮੱਸਿਆ ਦੇ ਹੱਲ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਤੋਂ ਇਲਾਵਾ ਉਨਾਂ ਆਂਗਣਵਾੜੀ ਸੈਂਟਰ ਦਿਆਲਪੁਰ ਦੀ ਹਾਲਤ ਸੁਧਾਰਨ ਦਾ ਵੀ ਭਰੋਸਾ ਦਿਵਾਇਆ। 

  ਇਸੇ ਤਰਾਂ ਉਨਾਂ ਦਿਆਲਪੁਰ ਵਿਚ ਗੰਭੀਰ ਰੂਪ ਧਾਰਨ ਕਰ ਚੁੱਕੀ ਸੀਵਰੇਜ ਦੀ ਸਮੱਸਿਆ ਦਾ ਮੌਕਾ ਵੇਖਿਆ ਅਤੇ ਅਧਿਕਾਰੀਆਂ ਨੂੰ ਇਸ ਦੇ ਪੁਖਤਾ ਹੱਲ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਉਨਾਂ ਪਿੰਡ ਸ਼ੇਖੂਪੁਰ ਵਿਖੇ ਧਰਮਸ਼ਾਲਾ ਦੇ ਕੰਮ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਐਕਸੀਅਨ ਪੰਚਾਇਤੀ ਰਾਜ ਸ੍ਰੀ ਸੰਦੀਪ ਸ੍ਰੀਧਰ, ਉੱਪ ਮੰਡਲ ਭੂਮੀ ਰੱਖਿਆ ਅਫ਼ਸਰ ਸ. ਮਨਪ੍ਰੀਤ ਸਿੰਘ, ਐਸ. ਡੀ. ਓ ਸ੍ਰੀ ਰਾਕੇਸ਼ ਮਹਾਜਨ, ਸ. ਸੁਖਜਿੰਦਰ ਸਿੰਘ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। 

 

ਕੈਪਸ਼ਨਾਂ : 

-ਪਿੰਡਾਂ ਵਿਚ ਵਿਕਾਸ ਕਾਰਜਾਂ ਦਾ ਨਿਰੀਖਣ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। 

-ਪਿੰਡਾ ਦਿਆਲਪੁਰ ਵਿਖੇ ਸੀਵਰੇਜ ਅਤੇ ਹੋਰਨਾਂ ਸਮੱਸਿਆਵਾਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ।

ਸਮਾਜ ਦੇ ਸਹਿਯੋਗ ਦੇ ਨਾਲ ਟੈ੍ਰਫਿਕ ਸਮੱਸਿਆਂ ਦਾ ਹੱਲ ਕੀਤਾ ਜਾ ਰਿਹਾ ਹੈ:- ਡੀ.ਐਸ.ਪੀ ਸੰਦੀਪ ਸਿੰਘ ਮੰਡ ਕਪੂਰਥਲਾ

ਵਾਹਨ ਚਾਲਕਾਂ ਨੂੰ ਸਮੇਂ-ਸਮੇਂ ਸਿਰ ਅਪਣਾ ਮੈਡੀਕਲ ਚੈਂਕ-ਅੱਪ ਕਰਵਾਉਣਾ ਚਾਹੀਦਾ ਹੈ-ਡਾਕਟਰ ਰਕੇਸ਼ ਬਾਲੀ 

ਕਪੂਰਥਲਾ 16 ਜਨਵਰੀ (ਹਰਜੀਤ ਸਿੰਘ ਵਿਰਕ) 

ਭਾਰਤ ਸਰਕਾਰ,ਪੰਜਾਬ ਸਰਕਾਰ,ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ, ਸਕੱਤਰ ਆਰ.ਟੀ.ਏ ਜਲੰਧਰ ਡਾਕਟਰ ਨਯਨ ਜੱਸਲ ਦੇ ਹੁਕਮਾਂ ਦੀ ਹੇਠ 31ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫਤਾ 2020 ਮਨਾਇਆਂ ਜਾ ਰਿਹਾ ਹੈ । ਜਿਸ ਤਹਿਤ ਸੜਕ ਸੁੱਰਖਿਆ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਜਿੰਦਗੀ ਅਨਮੋਲ ਹੈ,ਇਸ ਦੀ ਸੰਭਾਲ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਕੇ ਇਸ ਨੂੰ ਬਚਾਇਆ ਜਾ ਸਕਦਾ ਹੈ।ਸੜਕੀ ਹਾਦਸਿਆਂ ਦਾ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ।ਇਸ ਨੂੰ ਸਮਾਜ ਦੇ ਸਹਿਯੋਗ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ। ਸੜਕ ਸੁੱਰਖਿਆ ਹਫਤੇ ਦੇ ਪ੍ਰੋਗਰਾਮ ਵਿਚ ਡੀ.ਐਸ.ਪੀ ਸੰਦੀਪ ਸਿੰਘ ਮੰਡ ਕਪੂਰਥਲਾ ਨੇ ਪ੍ਰਿੰਸ਼ ਟੈਕਸੀ ਸਟੈਂਡ,ਗੁਰੂ ਨਾਨਕ ਆਟੋ ਯੂਨੀਅਨ ,ਫਿੱਟਨਿੱਸ ਜਿੰਮ ਦੇ ਸਹਿਯੋਗ ਨਾਲ ਫ੍ਰੀ ਅੱਖਾਂ ਦਾ ਮੈਡੀਕਲ ਕੈਂਪ ਦੇ ਉਦਘਾਟਨ ਸਮੇਂ ਕਹੀਂ।ਅੱਜ ਦੀ ਭੱਜ ਦੌੜ ਦੀ ਜਿੰਦਗੀ ਵਿੱਚ ਬਹੁਤ ਹੀ ਕੀਮਤੀ ਜਾਨਾਂ ਸੜਕਾਂ ਤੇ ਅਜਾਈਂ ਜਾ ਰਹੀਆਂ ਹਨ।ਇਸ ਮੌਕੇ ਸ੍ਰੀ ਰਕੇਸ ਬਾਲੀ ਅਪਥੈਲਮਿਕ ਅਫ਼ਸਰ ਪੰਜਾਬ ਨੇ ਵਾਹਨ ਚਾਲਕਾਂ ਦਾ ਸੇਹਤ ਪੱਖੋ ਤੰਦਰੁਸਤ ਰਹਿਣਾ ਬਹੁਤ ਜਰੂਰੀ ਹੈ।ਵਾਹਨ ਚਾਲਕਾਂ ਨੂੰ ਸਮੇਂ-ਸਮੇਂ ਸਿਰ ਆਪਣਾ ਮੈਡੀਕਲ ਚੈਂਕ-ਅੱਪ ਕਵਾਉਣਾ ਜਰੂਰੀ ਹੈ।ਸੇਹਤ ਦਾ ਨਾ ਠਕਿ ਰਹਿਣਾ ਕਦੇ ਵੀ ਜੀਵਨ ਵਿੱਚ ਭਾਰੀ ਪੈ ਸਕਦਾ ਹੈ।ਕੈਂਪ ਦੌਰਾਨ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ।ਉਹਨਾ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕੇ ਰਾਤ ਸਮੇਂ ਡਿੱਪਰ ਦੀ ਵਰਤੋਂ ਜਰੂਰ ਕੀਤੀ ਜਾਵੇ।ਸੜਕ ਸੁੱਰਖਿਆ ਹਫਤੇ ਨੂੰ ਮੁੱਖ ਰੱਖ ਦੇ ਹੋਏ ਸਮਾਜ ਨੂੰ ਟੈ੍ਰਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਜ਼ਿਆਦਾਤਰ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ।ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ।ਇਸ ਮੌਕੇ ਟੈ੍ਰਫਿਕ ਇੰਜਾਰਜ ਇੰਸਪੈਕਟਰ ਦੀਪਕ ਸਰਮਾਂ ਸਬ-ਇੰਸਪੈਕਟਰ ਦਰਸਨ ਸਿੰਘ,ਇੰਚਾਰਜ ਪੀ.ਸੀ.ਆਰ ਰਾਜਵਿੰਦਰ ਸਿੰਘ,ਸਬ-ਇੰਸਪੈਕਟਰ ਬਲਕਾਰ ਸਿੰਘ ਏ.ਅੇਸ.ਆਈ ਦਿਲਬਾਗ ਸਿੰਘ ਟਾਂਡੀ,ਏ.ਅੇਸ.ਆਈ ਬਲਵਿੰਦਰ ਸਿੰਘ,ਸੁਮਨ ਮਹਿਤਾ,ਹਰਵਿੰਦਰ ਸਿੰਘ ਫਿੱਟ-ਨਿੱਸ ਜਿੰਮ,ਡਾਕਟਰ ਦਰਸ਼ਨ ਸਿੰਘ,ਮਨਜੀਤ ਸਿੰਘ ਫਾਰਮੇਸੀ ਅਫ਼ਸਰ ਪੁਲੀਸ ਲਾਈਨ, ,ਸਕੂਲਾਂ ਦੀਆਂ ਬੱਸਾਂ ਦੇ ਡਰਾਇਵਰ ਵੀ ਹਾਜਰ ਸਨ।

ਅਧਿਆਪਕ ਯੋਗਤਾ ਟੈਸਟ ਮੌਕੇ ਪ੍ਰੀਖਿਆ ਕੇਂਦਰਾਂ ਨੇੜੇ ਧਾਰਾ 144 ਲਾਗੂ

ਕਪੂਰਥਲਾ, ਜਨਵਰੀ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 19 ਜਨਵਰੀ 2020 ਨੂੰ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਮੌਕੇ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਵਿਚ ਪ੍ਰੀਖਿਆਰਥੀਆਂ ਅਤੇ ਪ੍ਰੀਖਿਆ ਸਬੰਧੀ ਡਿੳੂਟੀ ’ਤੇ ਤਾਇਨਾਤ ਕਰਮਚਾਰੀਆਂ ਤੋਂ ਇਲਾਵਾ ਆਮ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 18 ਜਨਵਰੀ 2020 ਤੋਂ 19 ਜਨਵਰੀ 2020 ਤੱਕ ਲਾਗੂ ਰਹਿਣਗੇ। 

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-2018 ਮਿਤੀ 19-01-2020 ਨੂੰ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਕੇਂਦਰਾਂ ਵਿਚ ਕਰਵਾਇਆ ਜਾ ਰਿਹਾ ਹੈ। ਇਹ ਰਾਜ ਪੱਧਰੀ ਪ੍ਰੀਖਿਆ ਬਹੁਤ ਹੀ ਸੰਵੇਦਨਸ਼ੀਲ ਹੈ। ਇਸ ਸਬੰਧੀ ਬੋਰਡ ਵੱਲੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਵਿਚ ਪ੍ਰੀਖਿਆਰਥੀਆਂ ਦੇ ਮਾਪੇ/ਰਿਸ਼ਤੇਦਾਰ/ਆਮ ਪਬਲਿਕ ਇਕੱਠੀ ਨਾ ਹੋ ਸਕੇ ਅਤੇ ਪ੍ਰੀਖਿਆ ਦਾ  ਸੁਚੱਜਾ ਸੰਚਾਲਣ ਸਹੀ ਢੰਗ ਨਾਲ ਯਕੀਨੀ ਬਣਾਉਣ ਲਈ ਅਤੇ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਦੇ ਮੱਦੇਨਜ਼ਰ ਇਹ ਮਹਿਸੂਸ ਕੀਤਾ ਗਿਆ ਹੈ ਕਿ ਪ੍ਰੀਖਿਆ ਕੇਂਦਰਾਂ ਦੇ ਇਰਦ-ਗਿਰਦ ਲੋਕਾਂ ਦੀ ਇਕੱਤਰਤਾ ਨੂੰ ਰੋਕਣ ਲਈ ਦਫ਼ਾ 144 ਜ਼ਾਬਤਾ ਫ਼ੌਜਦਾਰੀ ਅਧੀਨ ਮਨਾਹੀ ਦੇ ਹੁਕਮ ਜਾਰੀ ਕੀਤੇ ਜਾਣੇ ਜ਼ਰੂਰੀ ਹਨ। 

 

ਫੋਟੋ -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ

ਸ਼ਾਲੀਮਾਰ ਬਾਗ ਵਿਖੇ ਜ਼ਿਲਾ ਪੱਧਰੀ ‘ਧੀਆਂ ਦੀ ਲੋਹੜੀ’ ਸਮਾਗਮ 18 ਨੂੰ

ਸਬ-ਡਵੀਜ਼ਨ ਪੱਧਰ ’ਤੇ ਵੀ ਕਰਵਾਏ ਜਾਣਗੇ ਸਮਾਗਮ

ਕਪੂਰਥਲਾ, ਜਨਵਰੀ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਪ੍ਰਸ਼ਾਸਨ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਰਹਿਨੁਮਾਈ ਹੇਠ ‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਜ਼ਿਲਾ ਪੱਧਰੀ ‘ਧੀਆਂ ਦੀ ਲੋਹੜੀ’ ਸਮਾਗਮ ਸ਼ਾਲੀਮਾਰ ਬਾਗ ਕਪੂਰਥਲਾ ਵਿਖੇ ਮਿਤੀ 18 ਜਨਵਰੀ 2020, ਦਿਨ ਸਨਿੱਚਰਵਾਰ ਸਵੇਰੇ 11 ਵਜੇ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਨੇ ਦੱਸਿਆ ਕਿ ਇਸ ਦੌਰਾਨ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ, ਜਿਸ ਵਿਚ ਗਿੱਧਾ, ਭੰਗੜਾ ਅਤੇ ਨਾਟਕ ਆਦਿ ਵਿਸ਼ੇਸ਼ ਖਿੱਚ ਦੇ ਕੇਂਦਰ ਹੋਣਗੇ। ਇਸ ਤੋਂ ਇਲਾਵਾ ਨਾਰੀ ਸਸ਼ਕਤੀਕਰਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਗਠਿਤ ਕੀਤੇ ਗਏ ਸਵੈ-ਸਹਾਈ ਗਰੁੱਪਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਉਨਾਂ ਵੱਲੋਂ ਤਿਆਰ ਕੀਤਾ ਖਾਣ-ਪੀਣ ਦਾ ਸਾਮਾਨ, ਵਿਸ਼ੇਸ਼ ਕਰਕੇ ਲੋਹੜੀ ਦੇ ਲੱਡੂ ਵੰਡੇ ਜਾਣਗੇ। ਇਸੇ ਤਰਾਂ ‘ਪੋਸ਼ਣ ਅਭਿਆਨ’ ਸਕੀਮ ਤਹਿਤ ਲੋਕਾਂ ਨੂੰ ਘਰ ਦਾ ਬਣਿਆ ਪੌਸ਼ਟਿਕ ਖਾਣਾ ਖਾਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਆਂਗਣਵਾੜੀ ਸੁਪਰਵਾਈਜ਼ਰਾਂ ਦੁਆਰਾ ਵੱਖ-ਵੱਖ ਖਾਣਿਆਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਉਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਹੁੰਮ-ਹੁੰਮਾ ਕੇ ਪਹੁੰਚ ਕੇ ਧੀਆਂ ਦੇ ਇਸ ਲੋਹੜੀ ਸਮਾਗਮ ਦਾ ਆਨੰਦ ਮਾਨਣ ਦਾ ਸੱਦਾ ਦਿੱਤਾ। 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਨੇ ਦੱਸਿਆ ਕਿ ਇਸੇ ਤਰਾਂ ਦੇ ਸਮਾਗਮ ਸਬ-ਡਵੀਜ਼ਨ ਪੱਧਰ ’ਤੇ ਭੁਲੱਥ, ਫਗਵਾੜਾ ਅਤੇ ਸੁਲਤਾਨਪੁਰ ਲੋਧੀ ਵਿਖੇ ਵੀ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਇਨਾਂ ਸਮਾਗਮਾਂ ਦਾ ਮੁੱਖ ਮੰਤਵ ਜਨਮ ਲੈਣ ਵਾਲੀਆਂ ਧੀਆਂ ਦਾ ਸਨਮਾਨ ਕਰਨਾ ਤੇ ਆਉਣ ਵਾਲੀ ਜ਼ਿੰਦਗੀ ਵਿਚ ਉਨਾਂ ਨੂੰ ਸਮਾਜ ਵਿਚ ਆਪਣਾ ਸਥਾਨ ਬਣਾਉਣ ਲਈ ਸ਼ੁੱਭ ਕਾਮਨਾਵਾਂ ਦੇਣਾ ਹੈ। ਉਨਾਂ ਕਿਹਾ ਕਿ ਇਨਾਂ ਸਮਾਗਮਾਂ ਦੌਰਾਨ ਬੱਚੀਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

 

ਫੋਟੋ -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ

ਬੁੱਤਾਂ ਦੀ ਭੰਨ-ਤੋੜ ਦੇ ਦੋਸ਼ਾਂ ਹੇਠ 8 ਨੌਜਵਾਨ ਅਦਾਲਤ 'ਚ ਪੇਸ਼-ਇਕ ਦਿਨ ਦਾ ਰਿਮਾਂਡ

ਅੰਮਿ੍ਤਸਰ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- 

ਬੁੱਤਾਂ ਦੀ ਭੰਨ-ਤੋੜ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤੇ 8 ਸਿੱਖ ਨੌਜਵਾਨਾਂ ਨੂੰ ਇਥੇ ਏ. ਸੀ. ਜੇ. ਐਮ. ਰਵਿੰਦਰਜੀਤ ਸਿੰਘ ਬਾਜਵਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤੇ 8 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ, ਪਰ ਬਚਾਅ ਪੱਖ ਦੇ ਵਕੀਲ ਨਵਜੀਤ ਸਿੰਘ ਟੁਰਨਾ ਦੇ ਵਿਰੋਧ ਸਦਕਾ ਪੁਲਿਸ ਕੇਵਲ ਇਕ ਦਿਨ ਦਾ ਹੀ ਰਿਮਾਂਡ ਹਾਸਲ ਕਰ ਸਕੀ ਅਤੇ ਨਾਲ ਹੀ ਅਦਾਲਤ ਵਲੋਂ ਗਿ੍ਫਤਾਰ ਕੀਤੇ ਨੌਜਵਾਨਾਂ ਦਾ ਮੈਡੀਕਲ ਕਰਵਾਏ ਜਾਣ ਦੇ ਵੀ ਆਦੇਸ਼ ਦਿੱਤੇ ਗਏ ਹਨ | ਇਨ੍ਹਾਂ ਨੌਜਵਾਨਾਂ ਦੀ ਪਛਾਣ ਮਨਿੰਦਰ ਸਿੰਘ ਉਰਫ਼ ਮਨੀ ਵਾਸੀ ਪਿੰਡ ਢਾਹਾਂ ਥਾਣਾ
ਨੂਰਪੁਰ ਬੇਦੀ (ਰੋਪੜ), ਅਮਰਜੀਤ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ (ਤਰਨ ਤਾਰਨ), ਰਣਜੀਤ ਸਿੰਘ ਵਾਸੀ ਪਿੰਡ ਸੋਹਲ ਝਬਾਲ (ਤਰਨ ਤਾਰਨ), ਹਰਵਿੰਦਰ ਸਿੰਘ ਵਾਸੀ ਪਿੰਡ ਟਿੱਬਾ ਟੱਪਰੀਆਂ (ਰੋਪੜ), ਗੁਰਸੇਵਕ ਸਿੰਘ ਵਾਸੀ ਪਿੰਡ ਹਸਨਪੁਰ ਖੁਰਦ (ਗੁਰਦਾਸਪੁਰ), ਰਵਿੰਦਰ ਸਿੰਘ ਵਾਸੀ ਪਿੰਡ ਘਮੋਰ (ਨਵਾਂਸ਼ਹਿਰ), ਰਾਜਬੀਰ ਸਿੰਘ ਵਾਸੀ ਮਕਾਨ ਨੰਬਰ 4432 ਕੋਟ ਭਗਤ ਸਿੰਘ ਗਲੀ ਨੰਬਰ 3 ਸੁਲਤਾਨਵਿੰਡ ਰੋਡ (ਅੰਮ੍ਰਿਤਸਰ), ਹਰਕੁੰਵਰ ਸਿੰਘ ਵਾਸੀ ਮੋਹਣੀ ਪਾਰਕ ਖ਼ਾਲਸਾ ਕਾਲਜ (ਅੰਮ੍ਰਿਤਸਰ) ਸ਼ਾਮਿਲ ਹਨ। ਜਦੋਂ ਕਿ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਮੇਹਰੋ (ਮੋਗਾ) ਭੱਜਣ ਵਿਚ ਕਾਮਯਾਬ ਹੋ ਗਿਆ। ਇਨ੍ਹਾਂ ਖ਼ਿਲਾਫ਼ ਥਾਣਾ ਕੋਤਵਾਲੀ ਵਿਖੇ ਇਰਾਦਾ ਕਤਲ ਦੀ ਧਾਰਾ 307 , 433, 307, 434, 427, 353, 186, 148 ਆਦਿ ਅਧੀਨ ਪਰਚਾ ਦਰਜ ਕਰ ਲਿਆ ਹੈ। ਟੁਰਨਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਕਤ ਨੌਜਵਾਨਾਂ 'ਚੋਂ ਇਕ ਨਾਬਾਲਗ ਹੈ, ਜੋ ਕਿ ਅੱਠਵੀਂ-ਨੌਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਪੁਲਿਸ ਨੇ ਉਸ ਨੂੰ ਝੂਠੇ ਕੇਸ 'ਚ ਫਸਾ ਦਿੱਤਾ ਹੈ। ਇਸ ਸਬੰਧੀ ਉਹ ਅਦਾਲਤ ਕੋਲ ਉਕਤ ਬੱਚੇ ਦੀ ਰਿਹਾਈ ਦੀ ਚਾਰਾਜੋਈ ਕਰ ਰਹੇ ਹਨ।

ਸੂਰਤ, ਸੀਰਤ ਤੇ ਅਦਾਕਾਰੀ ਦਾ ਸੁਮੇਲ ਤਾਨੀਆ

ਚੰਡੀਗੜ੍ਹ,ਜਨਵਰੀ 2020- (ਹਰਜਿੰਦਰ ਜਵੰਧਾ/ਮਨਜਿੰਦਰ ਗਿੱਲ )-

ਪੰਜਾਬੀ ਫਿਲਮ 'ਕਿਸਮਤ' ਵਿੱਚ ਸਹਿ-ਨਾਇਕਾ ਦੇ ਰੂਪ ਵਿਚ ਪੰਜਾਬੀ ਪਰਦਾ ਸ਼ੇਅਰ ਕਰਨ ਵਾਲੀ ਤਾਨੀਆ ਛੋਟੀ ਉਮਰ ਦੀ ਪਹਿਲੀ ਅਦਾਕਾਰਾ ਹੈ ਜੋ ਬਤੌਰ ਨਾਇਕਾ ਪੰਜਾਬੀ ਪਰਦੇ ਤੇ 'ਨਜ਼ਰ ਆਵੇਗੀ।ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਵੀਂ ਬਣਾਈ ਪੰਜਾਬੀ ਫ਼ਿਲਮ 'ਸੁਫਨਾ' ਵਿਚ ਉਹ ਸੁਪਰ ਸਟਾਰ ਨਾਇਕ ਐਮੀ ਵਿਰਕ ਨਾਲ ਨਜ਼ਰ ਆਵੇਗੀ ਜੋ ਅਗਾਮੀ 14 ਫਰਵਰੀ 2020 ਨੂੰ ਵੈਲਨਟੇਨਡੇ 'ਤੇ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਬਾਕਮਾਲ ਅਦਾਵਾਂ ਤੇ ਹੁਸਨ ਦੀ ਮਲਿਕਾ ਤਾਨੀਆ ਨੂੰ ਇਸ ਫਿਲਮ ਤੋਂ ਪਹਿਲਾਂ ਦਰਸ਼ਕ ਪੰਜਾਬੀ ਫਿਲਮ 'ਸੰਨ ਆਫ ਮਨਜੀਤ ਸਿੰਘ', 'ਗੁੱਡੀਆਂ ਪਟੋਲੇ,ਰੱਬ ਦਾ ਰੇਡੀਓ-੨ ਅਤੇ 'ਕਿਸਮਤ' ਵਿੱਚ ਵੇਖ ਚੁੱਕੇ ਹਨ।ਉਹ ਆਪਣੀ ਦੇਖਣੀ-ਪਾਖਣੀ, ਅਦਾਕਾਰੀ ਅਤੇ ਡਾਇਲਾਗ ਡਿਲਿਵਰੀ ਨਾਲ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕਰ ਚੁੱਕੀ ਹੈ। ਜਮਸ਼ੇਦਪੁਰ 'ਚ ਜਨਮੀ ਤੇ ਅੰਮ੍ਰਿਤਸਰ 'ਚ ਪਲੀ ਤਾਨੀਆ ਨੇ ਦੱਸਿਆ ਕਿ ਉਸ ਨੂੰ ਕਲਾ ਦਾ ਸੌਂਕ ਸ਼ੁਰੂ ਤੋਂ ਹੀ ਸੀ ਪਰ ਉਸਦੇ ਪਰਿਵਾਰ 'ਚ ਅਜਿਹਾ ਸ਼ੌਂਕ ਪਹਿਲਾਂ ਕਿਸੇ ਨੂੰ ਨਹੀਂ ਸੀ। ਉਸ ਨੇ ਅੰਮ੍ਰਿਤਸਰ ਵਿਖੇ ਕਾਲਜ ਪੜਦਿਆਂ ਰੰਗਮੰਚ 'ਤੇ ਅਨੇਕਾਂ ਨਾਟਕ ਖੇਡੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੈਸਟ ਅਦਾਕਾਰਾ ਦਾ ਐਵਾਰਡ ਲਗਾਤਾਰ ਛੇ ਵਾਰ ਜਿੱਤਿਆ। ਉਸ ਨੇ ਇਹ ਵੀ ਦੱਸਿਆ ਕਿ ਉਹ ਪੋਸਟ ਗਰੇਜੁਏਸ਼ਨ ਅਤੇ ਬਤੌਰ ਇੰਟਰੀਅਰ ਡਿਜ਼ਾਈਨਰ ਦੀ ਡਿਗਰੀ ਵੀ ਕਰ ਚੁੱਕੀ ਹੈ। ਅਦਾਕਾਰੀ ਦੇ ਨਾਲ-ਨਾਲ ਉਹ ਚੰਗੀਆਂ ਪੁਸਤਕਾਂ ਪੜਨ ਅਤੇ ਡਾਂਸ ਦਾ ਵੀ ਸ਼ੌਕ ਰੱਖਦੀ ਹੈ। ਤਾਨੀਆ ਕਿਸਮਤ ਦੀ ਧਨੀ ਹੈ ਜਿਸਨੂੰ ਥੀਏਟਰ ਕਰਦਿਆਂ ਹੀ ਫਿਲਮਾਂ 'ਚ ਕੰਮ ਕਰਨ ਦੇ ਮੌਕੇ ਮਿਲਣ ਲੱਗੇ। ਸੱਭ ਤੋਂ ਪਹਿਲਾਂ ਉਸਨੂੰ ਇੱਕ ਬਾਲੀਵੁੱਡ ਫਿਲਮ 'ਸਰਬਜੀਤ' ਦੀ ਆਫ਼ਰ ਹੋਈ ਸੀ ਜਿਸ ਵਿੱਚ ਉਸਨੂੰ ਸਰਬਜੀਤ ਦੀ ਛੋਟੀ ਬੇਟੀ ਦਾ ਕਿਰਦਾਰ ਮਿਲਿਆ ਪਰ ਉਹ ਆਪਣੇ ਗਰੇਜੂਏਸ਼ਨ ਦੇ ਫਾਇਨਲ ਪੇਪਰਾਂ ਕਰਕੇ ਇਹ ਨਾ ਕਰ ਸਕੀ। ਜਦਕਿ ਕਪਿਲ ਸ਼ਰਮਾ ਅਤੇ ਵਿਕਰਮ ਗਰੋਵਰ ਦੀ ਫਿਲਮ 'ਸੰਨ ਆਫ ਮਨਜੀਤ ਸਿੰਘ' ਤੋਂ ਉਸਨੇ ਆਪਣੇ ਫ਼ਿਲਮੀ ਕੈਰੀਅਰ ਦਾ ਅਸਲ ਆਗਾਜ਼ ਕੀਤਾ। ਜਿਸ ਵਿੱਚ ਉਸਨੇ ਗੁਰਪ੍ਰੀਤ ਘੁੱਗੀ ਦੀ ਬੇਟੀ 'ਸਿਮਰਨ' ਦਾ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਉਸਨੂੰ 'ਕਿਸਮਤ' ਵਿੱਚ ਐਮੀ ਵਿਰਕ ਦੀ ਮੰਗੇਤਰ 'ਅਮਨ' ਦਾ ਕਿਰਦਾਰ ਮਿਲਿਆ ਜਿਸਨੇ ਦਰਸਕਾਂ ਦਾ ਧਿਆਨ ਖਿੱਚਿਆ। ਫਿਲਮ 'ਗੁੱਡੀਆ ਪਟੋਲੇ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਵੀ ਤਾਨੀਆ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਗਿਆ। ਹੁਣ ਆਪਣੀ ਨਵੀਂ ਆ ਰਹੀ ਫਿਲਮ 'ਸੁਫਨਾ' ਵਿੱਚ ਐਮੀ ਵਿਰਕ ਨਾਲ ਬਤੌਰ ਨਾਇਕਾ ਪਰਦੇ 'ਤੇ ਆਉਣਾ ਉਸਦਾ ਇੱਕ ਵੱਡਾ ਸੁਫ਼ਨਾ ਪੂਰਾ ਹੋਣ ਬਰਾਬਰ ਹੈ। ਜ਼ਿਕਰਯੋਗ ਹੈ ਕਿ ਤਾਨੀਆ ਨੇ ਇਸ ਫਿਲਮ ਲਈ ਬਹੁਤ ਮੇਹਨਤ ਕੀਤੀ ਹੈ। ਇਸ ਫਿਲਮ ਦਾ ਸ਼ੂਟ ਦੋ ਮਹੀਨੇ ਚੱਲਿਆ ਤੇ ਉਸਨੇ ਆਪਣਾ ਵਜ਼ਨ ਵੀ ਘਟਾਇਆ ਹੈ। ਉਸ ਨੂੰ ਆਸ ਹੈ ਕਿ ਪਹਿਲੀਆਂ ਫਿਲਮਾਂ ਵਾਂਗ ਦਰਸ਼ਕ 'ਸੁਫਨਾ' ਵਿੱਚ ਵੀ ਉਸਦੀ ਅਦਾਕਾਰੀ ਨੂੰ ਜਰੂਰ ਪਸੰਦ ਕਰਨਗੇ। ਖੈਰ ! ਇਹ ਤਾਂ ਹੁਣ 13 ਫ਼ਰਵਰੀ ਫਿਲਮ ਦੇ ਰਿਲੀਜ਼ ਹੋਇਆ ਹੀ ਦਰਸ਼ਕ ਦੱਸਣਗੇ।

ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਵੱਲੋਂ 31ਵਾਂ ਸੜਕ ਸੁਰੱਖਿਆ ਹਫਤਾ ਮਨਾਇਆ

ਸਮਰਾਲਾ/ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਵੱਲੋਂ 31ਵਾਂ ਸੜਕ ਸੁਰੱਖਿਆ ਹਫਤਾ ਦਮਨਜੀਤ ਸਿੰਘ ਮਾਨ, ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੀ ਦੇਖ-ਰੇਖ ਹੇਠ ਮਿਤੀ 17 ਜਨਵਰੀ, 2020 ਤੱਕ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਕੇਸਰਪਾਲ ਸਿੰਘ ਵੱਲੋਂ ਆਟੋ ਰਿਕਸ਼ਾ, ਟਰੱਕ, ਟਰਾਲੀਆਂ, ਬੱਸਾਂ ਅਤੇ ਓਵਰਲੋਡ ਗੱਡੀਆਂ ਦੇ ਚਲਾਣ ਕੀਤੇ ਗਏ ਅਤੇ ਰਿਫਲੈਕਟਰ ਟੇਪ ਲਗਾਈ ਗਈ। ਉਨ੍ਹਾਂ ਵੱਲੋਂ ਲੋਡ ਵਾਲੀਆਂ ਗੱਡੀਆਂ ਵਿੱਚ ਸਵਾਰੀਆਂ ਢੋਣ ਵਾਲੀਆਂ ਗੱਡੀਆਂ ਦੇ ਚਲਾਣ ਕੀਤੇ ਗਏ ਅਤੇ ਗੱਡੀਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਅੱਗੇ ਤੋਂ ਲੋਡ ਵਾਲੀਆਂ ਗੱਡੀਆਂ ਵਿੱਚ ਸਵਾਰੀਆਂ ਨਾ ਬਿਠਾਉਣ। ਖੰਨਾ ਵਿਖੇ ਮੈਸ ਦਾਦਾ ਮੋਟਰਸ ਜੀ.ਟੀ.ਰੋਡ, ਖੰਨਾ ਪ੍ਰਦੂਸ਼ਣ ਸੈਂਟਰ ਅਤੇ ਧੰਜਲ ਮੋਟਰਸ ਜੀ.ਟੀ.ਰੋਡ ਸਾਹਮਣੇ ਗ੍ਰੇਨ ਮਾਰਕੀਟ ਖੰਨਾ ਪ੍ਰਦੂਸ਼ਣ ਸੈਂਟਰ ਲੁਧਿਆਣਾ ਦੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਮਸ਼ੀਨਾਂ ਅਪਡੇਟ ਕਰਵਾਉਣ ਦੀ ਹਦਾਇਤ ਕੀਤੀ ਗਈ ਤਾਂ ਜੋ ਪ੍ਰਦੂਸ਼ਣ ਰਹਿਤ ਵਾਤਾਵਰਨ ਰੱਖਣ। ਇਸ ਤੋਂ ਇਲਾਵਾ ਖੰਨਾ-ਸਮਰਾਲਾ ਰੂਟ 'ਤੇ ਅਧੂਰੇ ਦਸਤਾਵੇਜ਼ ਵਾਲੀਆਂ ਗੱਡੀਆਂ ਦੇ ਅਤੇ ਓਵਰਲੋਡ ਗੱਡੀਆਂ ਦੇ ਚਲਾਨ ਕੀਤੇ ਗਏ।

ਸ੍ਰੀ ਦਰਬਾਰ ਸਾਹਿਬ ਵਿਰਾਸਤੀ ਮਾਰਗ 'ਤੇ ਸਥਿਤ ਬੁੱਤਾਂ ਨੂੰ ਤੋੜਨ ਦੀ ਕੀਤੀ ਗਈ ਕੋਸ਼ਿਸ਼

ਅੰਮ੍ਰਿਤਸਰ,ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ )- 

ਬੀਤੀ ਅੱਧੀ ਰਾਤ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਰਸਤੇ ’ਤੇ ਧਰਮ ਸਿੰਘ ਮਾਰਕੀਟ ਸਾਹਮਣੇ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੇ ਬੁੱਤਾਂ ਦੀ ਕੁਝ ਵਿਅਕਤੀਆਂ ਵੱਲੋਂ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਮੌਕੇ ’ਤੇ ਤਾਇਨਾਤ ਪੁਲੀਸ ਨੇ ਅਸਫਲ ਬਣਾ ਦਿੱਤਾ। ਪੁਲੀਸ ਨੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਇੱਕ ਵਿਅਕਤੀ ਭੱਜਣ ਵਿੱਚ ਸਫਲ ਹੋ ਗਿਆ। ਡੀਸੀਪੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਤੀ ਰਾਤ ਡੇਢ ਵਜੇ ਕੁਝ ਵਿਅਕਤੀਆ ਨੇ ਆਉਂਦਿਆਂ ਹੀ ਵਿਰਾਸਤੀ ਰਸਤੇ ’ਤੇ ਲੱਗੇ ਭੰਗੜੇ ਦੇ ਬੁੱਤਾਂ ਨੂੰ ਹਥੌੜਿਆਂ ਨਾਲ ਤੋੜਨਾ ਸ਼ੁਰੂ ਕੀਤਾ ਤਾਂ ਰਾਤ ਦੀ ਡਿਊਟੀ ’ਤੇ ਤੈਨਾਤ ਏਐੱਸਆਈ ਰਾਮ ਸਿੰਘ ਸਮੇਤ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲੀਸ ਅਨੁਸਾਰ ਉਨ੍ਹਾਂ ਨੌਜਵਾਨਾਂ ਨੇ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ। ਪਰ ਪੁਲੀਸ ਨੇ ਸਖ਼ਤੀ ਵਰਤਦਿਆਂ ਨੌਜਵਾਨਾਂ ਨੂੰ ਹਥੌੜਿਆਂ ਸਮੇਤ ਕਾਬੂ ਕਰ ਲਿਆ। ਪੁਲੀਸ ਅਨੁਸਾਰ ਇਸ ਦੌਰਾਨ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਮੇਹਰੋਂ ਜ਼ਿਲ੍ਹਾ ਮੋਗਾ ਮੌਕੇ ਤੋਂ ਭੱਜਣ ’ਚ ਸਫਲ ਹੋ ਗਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮਨਿੰਦਰ ਸਿੰਘ ਉਰਫ਼ ਮਨੀ ਵਾਸੀ ਪਿੰਡ ਢਾਹਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ, ਅਮਰਜੀਤ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ ਨਜ਼ਦੀਕ ਗੁਰਦੁਆਰਾ ਮਾਤਾ ਗੰਗਾ ਜੀ ਤਰਨ ਤਾਰਨ ਰੋਡ ਥਾਣਾ ਚਾਟੀਵਿੰਡ ਅੰਮ੍ਰਿਤਸਰ, ਰਣਜੀਤ ਸਿੰਘ ਵਾਸੀ ਪਿੰਡ ਸੋਹਲ ਥਾਣਾ ਝਬਾਲ ਜ਼ਿਲ੍ਹਾ ਤਰਨ ਤਾਰਨ, ਹਰਵਿੰਦਰ ਸਿੰਘ ਵਾਸੀ ਪਿੰਡ ਟਿੱਬਾ ਟੱਪਰੀਆਂ ਥਾਣਾ ਨੂਰਪੁਰ ਬੇਦੀ ਤਹਿਸੀਲ ਆਨੰਦਪੁਰ ਸਾਹਿਬ ਜ਼ਿਲ੍ਹਾ ਰੋਪੜ, ਗੁਰਸੇਵਕ ਸਿੰਘ ਵਾਸੀ ਪਿੰਡ ਹਸਨਪੁਰ ਖੁਰਦ ਥਾਣਾ ਸਦਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ, ਰਵਿੰਦਰ ਸਿੰਘ ਵਾਸੀ ਪਿੰਡ ਘਮੋਰ ਤਹਿਸੀਲ ਅਤੇ ਥਾਣਾ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ, ਰਾਜਬੀਰ ਸਿੰਘ ਵਾਸੀ ਮਕਾਨ ਨੰਬਰ 4432 ਕੋਟ ਭਗਤ ਸਿੰਘ ਗਲੀ ਨੰਬਰ 3 ਸੁਲਤਾਨਵਿੰਡ ਰੋਡ, ਹਰਕੁੰਵਰ ਸਿੰਘ ਵਾਸੀ ਮਕਾਨ ਨੰਬਰ 23 ਮੋਹਣੀ ਪਾਰਕ ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਸ਼ਹਿਰ ਸ਼ਾਮਲ ਹਨ। ਇਨ੍ਹਾਂ ਖਿਲਾਫ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਸਣੇ ਹੋਰ ਧਾਰਾਵਾਂ ਤਹਿਤ ਥਾਣਾ-ਈ ਡਵੀਜ਼ਨ ਅੰਮ੍ਰਿਤਸਰ ’ਚ ਕੇਸ ਦਰਜ ਕੀਤਾ ਗਿਆ ਹੈ। ਕੁਝ ਸਮੇਂ ਤੋਂ ਕੁਝ ਸੰਸਥਾਵਾਂ ਵਿਰਾਸਤੀ ਰਸਤੇ ’ਚ ਲੱਗੇ ਇਨ੍ਹਾਂ ਬੁੱਤਾਂ ਦਾ ਵਿਰੋਧ ਕਰ ਰਹੀਆਂ ਹਨ ਅਤੇ ਬੁੱਤਾਂ ਨੂੰ ਤੋੜ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ।

ਬਾਬਾ ਦੂਜ ਦਾਸ ਜੀ ਦੀ ਸਲਾਨਾ ਬਰਸੀ ਮਨਾਈ-Video

ਬੱਧਨੀ ਕਲਾਂ/ਮੋਗਾ,ਜਨਵਰੀ 2020(ਗਰਸੇਵਕ ਸਿੰਘ ਸੋਹੀ)

ਡੇਰਾ ਬਾਗ਼ ਵਾਲਾ ਪਿੰਡ ਰਾਮਾਂ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਕਰਮ ਦਾਸ ਜੀ ਦੀ ਅਗਵਾਹੀ ਹੇਠ ਬਾਬਾ ਦੂਜ ਦਾਸ ਜੀ ਫਲੋਹਾਰੀ ਦੀ ਸਾਲਾਨਾ ਤੀਜੀ ਵੀ ਬਰਸੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਗਈ। ਜਿਸ ਵਿਚ ਦੇਸ਼ ਵਿਦੇਸ਼ ਅਤੇ ਪੰਜਾਬ ਦੇ ਕੋਨੇ ਕੋਨੇ ਵਿਚੋਂ ਆਈਆ ਸੰਗਤਾਂ ਵੱਲੋਂ ਵੱਡੀ ਗਿਣਤੀ ਚ ਗੁਰੂ ਚਰਨਾਂ ਵਿੱਚ ਹਾਜਰੀ ਲਗਵਾਈ ਗਈ। ਇਸ ਧਾਰਮਿਕ ਅਸਥਾਨ ਤੇ ਮਹੰਤ ਕਰਮ ਦਾਸ ਜੀ ਲੰਮੇ ਸਮੇਂ ਤੋਂ ਬਾਬਾ ਦੂਜ ਦਾਸ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਬਰਸੀ ਮਨਾਉਂਦੇ ਆ ਰਹੇ ਹਨ।ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਹੰਤ ਕਰਮ ਦਾਸ ਜੀ ਦਾ ਸਮੁੱਚੇ ਪੰਜਾਬ ਵਿੱਚ ਕਿੰਨਾ ਪਿਆਰ ਹੈ ਬਾਬਾ ਦੂਜ ਦਾਸ ਜੀ, ਮਹੰਤ ਈਸ਼ਰ ਦਾਸ ਜੀ ਅਤੇ ਬਾਬਾ ਰੁਲਦੂ ਰਾਮ ਜੀ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਮਹੰਤ ਕਰਮ ਦਾਸ ਜੀ ਚੱਲਦੇ ਹਨ ਅਤੇ ਹਰ ਸੇਵਾਵਾਂ ਵਿੱਚ ਆਪਣਾ  ਯੋਗਦਾਨ ਪਾਉਂਦੇ ਹਨ।ਅਤੇ ਉਕਤ ਡੇਰੇ ਨੂੰ ਬੜੀ ਹੀ ਤਨ ਦੇਹੀ ਤੇ ਸ਼ਰਧਾ ਨਾਲ ਸੇਵਾ ਨਿਭਾ ਰਹੇ ਹਨ। ਇਸ ਅਸਥਾਨ ਤੇ ਮਹੰਤ ਕਰਮ ਦਾਸ ਜੀ ਅਤੇ ਪਿੰਡ ਵਾਸੀਆ ਵੱਲੋਂ ਗਊਸ਼ਾਲਾ ਬਣਾ ਕੇ ਗਊਆਂ ਦੀ ਸੇਵਾ ਨਿਭਾ ਰਹੇ ਹਨ ਅਤੇ ਲੋੜਵੰਦ ਪਰਿਵਾਰਾਂ ਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਤਨੋਂ ਮਨੋਂ ਤੇ ਧਨੋਂ ਜ਼ਿਕਰਯੋਗ ਯੋਗਦਾਨ ਪਾਉਂਦੇ ਆ ਰਹੇ ਹਨ। ਇਸ ਸਮੇਂ ਮਹਿੰਦਰ ਸਿੰਘ,ਮੈਂਬਰ, ਮਲਕੀਤ ਸਿੰਘ, ਬੂਟਾ ਸਿੰਘ, ਗਿਆਨੀ ਕੁਲਵਿੰਦਰ ਸਿੰਘ, ਸਾਬਕਾ ਮੈਂਬਰ ਹਾਕਮ ਸਿੰਘ, ਸਾਬਕਾ ਮੈਂਬਰ ਗੋਰਾ ਸਿੰਘ, ਸਰਪੰਚ ਮਲਕੀਤ ਸਿੰਘ ਸਮੂਹ ਨਗਰ ਨਿਵਾਸੀ ਆ

ਬਾਰਸ਼ ਹੋਣ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਲੱਖਾਂ ਸ਼ਰਧਾਲੂ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਪੁੱਜੇ

ਮੌਸਮ ਦੀ ਖ਼ਰਾਬੀ ਦੇ ਬਾਵਜੂਦ ਸ਼ਰਧਾਲੂਆਂ ਦੀ ਆਮਦ ’ਚ ਕੋਈ ਕਮੀ ਨਹੀਂ-ਮੈਨੇਜਰ ਬਲਦੇਵ ਸਿੰਘ

ਸ੍ਰੀ ਮੁਕਤਸਰ ਸਾਹਿਬ,ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ )-
ਦੋ ਦਿਨਾਂ ਦੌਰਾਨ ਮੁਕਤਸਰ ’ਚ 26.2 ਐੱਮ.ਐੱਮ. ਬਾਰਸ਼ ਹੋਣ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਅੱਜ 40 ਮੁਕਤਿਆਂ ਨੂੰ ਸ਼ਰਧਾ ਸੁਮਨ ਭੇਟ ਕਰਨ ਲਈ ਲੱਖਾਂ ਸ਼ਰਧਾਲੂ ਮੁਕਤਸਰ ਪੁੱਜੇ ਅਤੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਸਰੋਵਰ ਵਿਚ ਇਸ਼ਨਾਨ ਕੀਤਾ। ਲੋਹੜੀ ਵਾਲੀ ਰਾਤ 12 ਵਜੇ ਤੋਂ ਇਸ਼ਨਾਨ ਸ਼ੁਰੂ ਹੋ ਗਿਆ ਸੀ ਤੇ ਅੱਜ ਸਾਰਾ ਦਿਨ ਸੰਗਤਾਂ ਦੀ ਆਮਦ ਬਣੀ ਰਹੀ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ ਨੇ ਦੱਸਿਆ ਕਿ ਮੌਸਮ ਦੀ ਖ਼ਰਾਬੀ ਦੇ ਬਾਵਜੂਦ ਸ਼ਰਧਾਲੂਆਂ ਦੀ ਆਮਦ ’ਚ ਕੋਈ ਕਮੀ ਨਹੀਂ ਆਈ। ਦਰਬਾਰ ਸਾਹਿਬ ਵਿਖੇ ਪ੍ਰਦਰਸ਼ਨੀ ਵੀ ਲਾਈ ਗਈ ਹੈ। ਸਕਾਊਟਸ ਦੇ ਕੈਡਿਟ ਜੋੜਿਆਂ ਦੀ ਸੇਵਾ ਕਰ ਰਹੇ ਹਨ। ਵੱਡੀ ਗਿਣਤੀ ‘ਚ ਲੋਕ ਪੈਦਲ, ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਉੱਪਰ ਆਏ ਪਰ ਇਸ ਦੌਰਾਨ ਪ੍ਰਸ਼ਾਸਨ ਨੇ ਢਿੱਲੇ ਪ੍ਰਬੰਧਾਂ ਨੇ ਸ਼ਰਧਾਲੂਆਂ ਨੂੰ ਭਾਰੀ ਬਿਪਤਾ ਵਿਚ ਪਾਈ ਰੱਖਿਆ। 

ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਕਪੂਰਥਲਾ, ਜਨਵਰੀ 2020 -(ਹਰਜੀਤ ਸਿੰਘ ਵਿਰਕ)- ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ ਅਤੇ ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਤੋਂ ਇਲਾਵਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚਲੇ ਸਾਰੇ ਦਫ਼ਤਰਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਲੋਹੜੀ ਬਾਲ਼ੀ ਗਈ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਸਭਨਾਂ ਨੂੰ ਲੋਹੜੀ ਦੀ ਮੁਬਾਰਕਬਾਦ ਦਿੱਤੀ ਅਤੇ ਇਸ ਨਵੇਂ ਵਰੇ ਦੌਰਾਨ ਸਰਬੱਤ ਦੇ ਭਲੇ ਅਤੇ ਸਫ਼ਲਤਾ ਦੀ ਕਾਮਨਾ ਕੀਤੀ। ਉਨਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜ਼ਿਲੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਵੱਧ-ਚੜ ਕੇ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਭਨਾਂ ਨੂੰ ਮੂੰਗਫਲੀ, ਰਿਓੜੀਆਂ, ਗੱਚਕ ਅਤੇ ਮਠਿਆਈ ਵੰਡੀ ਗਈ। ਇਸ ਮੌਕੇ ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਜ਼ਿਲਾ ਰੋਜ਼ਗਾਰ ਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ, ਜ਼ਿਲਾ ਇਨਫਾਰਮੈਟਿਕ ਅਫ਼ਸਰ ਸ੍ਰੀ ਸੰਜੀਵ ਗਾਬਾ, ਸੁਪਰਡੈਂਟ ਸ੍ਰੀ ਬੀ. ਪੀ. ਡਾਵਰ, ਸ੍ਰੀ ਨਰਿੰਦਰ ਸਿੰਘ ਚੀਮਾ, ਸ੍ਰੀ ਸਤਬੀਰ ਸਿੰਘ ਚੰਦੀ, ਮੈਡਮ ਅੰਜੂ ਬਾਲਾ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸ੍ਰੀ ਰਿਜ਼ਵਾਨ ਖ਼ਾਨ, ਸ੍ਰੀਮਤੀ ਸੁਖਦੀਪ ਕੌਰ ਮੁਲਤਾਨੀ ਅਤੇ ਹੋਰ ਹਾਜ਼ਰ ਸਨ। 

ਮਾਘੀ ਅਤੇ ਲੋਹੜੀ ਤੇ ਵਿਸ਼ੇਸ਼ ਸਪਲੀਮਿੰਟ-14 ਜਨਵਰੀ 2020 

ਮਾਘੀ ਅਤੇ ਲੋਹੜੀ ਤੇ ਵਿਸ਼ੇਸ਼ ਸਪਲੀਮਿੰਟ-14 ਜਨਵਰੀ 2020 

 

ਖਾਦਾਂ ਅਤੇ ਦਵਾਈਆਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਕੀਤਾ ਜਾਵੇ ਜਾਗਰੂਕ-ਦੀਪਤੀ ਉੱਪਲ ਡੀਸੀ ਕਪੂਰਥਲਾ

ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਸਾਉਣੀ ਮੱਕੀ ਦੇ ਟੀਚਿਆਂ ਦੀ ਹੋਈ ਸ਼ਤ-ਪ੍ਰਤੀਸ਼ਤ ਪ੍ਰਗਤੀ

ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਅਤੇ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ

ਕਪੂਰਥਲਾ, ਜਨਵਰੀ 2020- (ਹਰਜੀਤ ਸਿੰਘ ਵਿਰਕ) -

ਖਾਦਾਂ ਅਤੇ ਦਵਾਈਆਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਤਾਂ ਜੋ ਇਨਾਂ ਦੀ ਬੇਲੋੜੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਾਅ ਹੋ ਸਕੇ। ਇਹ ਹਦਾਇਤ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਜ਼ਿਲਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ। ਉਨਾਂ ਕਿਹਾ ਕਿ ਆਮ ਤੌਰ ’ਤੇ ਕਿਸਾਨ ਜਾਗਰੂਕਤਾ ਦੀ ਘਾਟ ਕਾਰਨ ਜਾਂ ਵੇਖਾ-ਵੇਖੀ ਖਾਦਾਂ ਅਤੇ ਦਵਾਈਆਂ ਦੀ ਬੇਲੋੜੀ ਵਰਤੋਂ ਰਕਦੇ ਹਨ, ਜਿਸ ਨਾਲ ਜ਼ਮੀਨ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਲਾਗਤ ਖ਼ਰਚਾ ਵੀ ਵੱਧ ਜਾਂਦਾ ਹੈ, ਜਿਸ ਕਰਕੇ ਉਨਾਂ ਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਉਠਾਉਣਾ ਪੈਂਦਾ ਹੈ। ਉਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਵਾਹੁਣ ਨਾਲ ਜ਼ਮੀਨ ਦਾ ਜੈਵਿਕ ਮਾਦਾ ਵਧਿਆ ਹੈ, ਇਸ ਲਈ ਖਾਦਾਂ ਦੀ ਘੱਟ ਵਰਤੋਂ ਨਾਲ ਵੀ ਫ਼ਸਲ ਤੋਂ ਪੂਰਾ ਝਾੜ ਲਿਆ ਜਾ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨਾ ਬੇਹੱਦ ਜ਼ਰੂਰੀ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਵਧੀਆ ਕੰਮ ਹੋ ਰਿਹਾ ਹੈ, ਜਿਸ ਤਹਿਤ ਸਾਉਣੀ ਮੱਕੀ ਦੇ ਟੀਚਿਆਂ ਦੀ ਸ਼ਤ-ਪ੍ਰਤੀਸ਼ਤ ਪ੍ਰਗਤੀ ਕਰਦਿਆਂ ਮੱਕੀ ਦੀਆਂ 30 ਕਲੱਸਟਰ ਪ੍ਰਦਰਸ਼ਨੀਆਂ (10 ਹੈਕਟੇਅਰ ਹਰੇਕ) ਲਗਵਾ ਕੇ ਲਾਭਪਾਤਰੀਆਂ ਦੇ ਖਾਤਿਆਂ ਵਿਚ ਸਬਸਿਡੀ ਦੀ ਰਕਮ ਟ੍ਰਾਂਸਫਰ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਸਕੀਮ ਐਨ. ਐਫ. ਏ. ਸੀ. ਸੀ ਅਧੀਨ ਬਲਾਕ ਢਿਲਵਾਂ ਵਿਚ ਝੋਨੇ ਹੇਠ ਰਕਬੇ ਨੂੰ ਘਟਾ ਕੇ ਮੱਕੀ ਹੇਠ ਲਿਆਂਦਾ ਗਿਆ ਹੈ। ਉਨਾਂ ਦੱਸਿਆ ਕਿ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਅਧੀਨ ਝੋਨੇ ਹੋਠੋਂ ਰਕਬਾ ਘਟਾ ਕੇ 8310 ਹੈਕਟੇਅਰ ਰਕਬਾ ਬਾਸਮਤੀ ਅਧੀਨ ਅਤੇ 2500 ਹੈਕਟੇਅਰ ਰਕਬਾ ਮੱਕੀ ਅਧੀਨ ਲਿਆਂਦਾ ਗਿਆ ਹੈ। ਇਸ ਮੌਕੇ ਉਨਾਂ ਖੇਤੀਬਾੜੀ ਅਤੇ ਹੋਰਨਾਂ ਸਬੰਧਤ ਵਿਭਾਗਾਂ ਜਿਵੇਂ ਕਿ ਮੱਛੀ ਪਾਲਣ, ਪਸ਼ੂ ਪਾਲਣ, ਡੇਅਰੀ ਵਿਕਾਸ, ਬਾਗਬਾਨੀ, ਭੂਮੀ ਸੰਭਾਲ, ਸਹਿਕਾਰਤਾ, ਵਣ, ਜਲ ਨਿਕਾਸ ਆਦਿ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਤੋਂ ਇਲਾਵਾ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਸਬਸਿਡੀ ’ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਸਬੰਧੀ ਪ੍ਰਗਤੀ ਦਾ ਮੁਲਾਂਕਣ ਵੀ ਕੀਤਾ। 

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਸ. ਕੰਵਲਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਖਾਦਾਂ ਅਤੇ ਦਵਾਈਆਂ ਦੀ ਸੰਤੁਲਿਤ ਤੇ ਸੁਚੱਜੀ ਵਰਤੋਂ ਲਈ ਮੀਡੀਆ ਅਤੇ ਸਿਖਲਾਈ ਕੈਂਪਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਬੀਤੇ ਸਾਲ ਇਕ ਜ਼ਿਲਾ ਪੱਧਰੀ, 13 ਬਲਾਕ ਪੱਧਰੀ ਅਤੇ 226 ਪਿੰਡ ਪੱਧਰੀ ਸਿਖਲਾਈ ਕੈਂਪ ਲਗਾਏ ਗਏ ਹਨ। ਉਨਾਂ ਦੱਸਿਆ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਲਈ ਮਿੱਟੀ ਦੀ ਸਿਹਤ ਜਾਨਣੀ ਬਹੁਤ ਜ਼ਰੂਰੀ ਹੈ। ਉਨਾਂ ਦੱਸਿਆ ਕਿ ਇਸ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਸਾਇਲ ਹੈਲਥ ਕਾਰਡ ਸਕੀਮ ਤਹਿਤ ਗਿ੍ਰਡ ਸਿਸਟਮ ਰਾਹੀਂ ਮਿੱਟੀ ਦੇ 12100 ਸੈਂਪਲ ਇਕੱਤਰ ਕੀਤੇ ਗਏ ਹਨ, ਜਿਨਾਂ ਵਿਚੋਂ ਟੈਸਟ ਤੋਂ ਬਾਅਦ 6050 ਸੈਂਪਲਾਂ ਦੇ ਸਾਇਲ ਹੈਲਥ ਕਾਰਡ ਕਿਸਾਨਾਂ ਨੂੰ ਵੰਡੇ ਜਾ ਚੁੱਕੇ ਹਨ ਅਤੇ ਬਕਾਇਆ 6050 ਸੈਂਪਲਾਂ ਸਬੰਧੀ ਕਾਰਵਾਈ ਜਾਰੀ ਹੈ।  

ਇਸ ਮੌਕੇਡਿਪਟੀ ਡਾਇਰੈਕਟਰ ਬਾਗਬਾਨੀ ਸ. ਨਰਿੰਦਰ ਸਿੰਘ ਮੱਲੀ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਪਰਦੀਪ ਕੁਮਾਰ ਗੋਇਲ ਤੇ ਸਹਾਇਕ ਡਾਇਰੈਕਟਰ ਡਾ. ਦਵਿੰਦਰ ਆਨੰਦ, ਉੱਪ ਮੰਡਲ ਭੂਮੀ ਰੱਖਿਆ ਅਫ਼ਸਰ ਸ. ਮਨਪ੍ਰੀਤ ਸਿੰਘ, ਵਣ ਰੇਂਜ ਅਫ਼ਸਰ ਸ. ਦਵਿੰਦਰਪਾਲ ਸਿੰਘ, ਖੇਤੀਬਾੜੀ ਅਫ਼ਸਰ ਸ੍ਰੀ ਅਸ਼ਵਨੀ ਕੁਮਾਰ ਤੇ ਸ. ਐਚ. ਪੀ. ਐਸ ਭਰੋਤ, ਇੰਜ: ਜਗਦੀਸ਼ ਸਿੰਘ, ਡੇਅਰੀ ਵਿਭਾਗ ਤੋਂ ਸ੍ਰੀ ਕਪਲਮੀਤ ਸਿੰਘ ਸੰਧੂ, ਮੱਛੀ ਪਸਾਰ ਅਫ਼ਸਰ ਸ. ਐਚ. ਐਸ ਬਾਵਾ, ਖੇਤੀ ਵਿਕਾਸ ਅਫ਼ਸਰ ਡਾ. ਜਸਪਾਲ ਸਿੰਘ ਧੰਜੂ, ਸਹਾਇਕ ਖੇਤੀਬਾੜੀ ਅਫ਼ਸਰ ਸ੍ਰੀ ਪਰਮਿੰਦਰ ਕੁਮਾਰ, ਸ. ਬਲਰਾਜ ਸਿੰਘ, ਸ਼ ਗੁਰਜੀਤ ਸਿੰਘ, ਸ. ਮਨਮੀਤ ਸਿੰਘ ਤੇ ਹੋਰ ਹਾਜ਼ਰ ਸਨ। 

ਟੈ੍ਰਫਿਕ ਦੀ ਪਾਲਣਾ ਕਰਕੇ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀ ਹਨ:- ਹਰਿੰਦਰ ਸਿੰਘ ਗਿੱਲ ਡੀ.ਐਸ.ਪੀ ਕਪੂਰਥਲਾ

ਕਪੂਰਥਲਾ, ਜਨਵਰੀ 2020 -(ਹਰਜੀਤ ਸਿੰਘ ਵਿਰਕ)-

ਭਾਰਤ ਸਰਕਾਰ,ਪੰਜਾਬ ਸਰਕਾਰ,ਜਿਲ੍ਹਾ ਕਪੂਰਥਲਾ ਦੇ ਪੁਲਿਸ ਮੁਖੀ ਸਤਿੰਦਰ ਸਿੰਘ, ਸਕੱਤਰ ਆਰ. ਟੀ. ਏ ਜਲੰਧਰ ਡਾਕਟਰ ਨਯਨ ਜੱਸਲ ਦੇ ਹੁਕਮਾਂ ਨਾਲ ਅਗਵਾਈ ਹੇਠ ਸੜਕ ਦੇ ਉੱਪਰ ਗੱਡੀ ਆਪਣੀ ਮਨ ਮਰਜੀ ਨਾਲ ਚਲਾਉਣਾ ਹਾਦਸਿਆਂ ਨੂੰ ਸਦਾ ਦੇਣਾ ਹੈ।ਟੈ੍ਰਫਿਕ ਦੀ ਪਾਲਣਾ ਕਰਕੇ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀ ਹਨ ਇਹ ਸਭ ਵੱਡੇ ਹਾਦਸਿਆਂ ਦਾ ਕਾਰਨ ਮੰਨਿਆ ਜਾਂਦਾ ਹੈ।ਹਰਿੰਦਰ ਸਿੰਘ ਗਿੱਲ ਡੀ.ਐਸ.ਪੀ ਕਪੂਰਥਲਾ ਫ੍ਰੀ ਵਾਹਨ ਪ੍ਰਦੂਸ਼ਣ ਕੈਂਪ ਧਰਮ ਪ੍ਰਦੂਸ਼ਣ ਸੈਂਟਰ  ਵਿੱਚ ਕਿਹਾ ਕਿ ਭਾਰਤ ਵਿੱਚ ਸਭ ਤੋ ਵੱਧ ਮੌਤਾਂ ਡਰਾਇਵਰ ਦੀ ਗਲਤੀ ਕਾਰਨ ਹੀ ਹੁੰਦੀਆਂ ਹਨ। ਸੜਕ ਦੁਰਘਟਨਾਂ ਵਿੱਚ ਆਮ ਦੇਖਣ ਵਿੱਚ ਆਉਂਦਾ ਹੈ ਜਿਹਨਾਂ ਵਿਆਕਤੀਆਂ ਨੇ ਸੀਟ ਬੈਲਟ ਦਾ ਇਸਤੇਮਾਲ ਨਹੀਂ ਕੀਤਾ ਹੁੰਦਾ ਮੌਤ ਕਾਰਨ ਬਣਦੇ ਹਨ।ਇਸ ਮੌਕੇ ਟੈ੍ਰਫਿਕ ਇੰਜਾਰਜ ਇੰਸਪੈਕਟਰ ਦੀਪਕ ਸਰਮਾਂ ਨੇ ਸੜਕ ਸੁੱਰਖਿਆ ਹਫਤੇ ਨੂੰ ਮੁੱਖ ਰੱਖ ਦੇ ਹੋਏ ਸਮਾਜ ਨੂੰ ਟੈ੍ਰਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ।ਜਿਸ ਨਾਲ ਸੜਕ ਦੁਰਘਟਨਵਾਂ ਵਿੱਚ ਕੀਮਤੀ ਮਨੁੱਖੀ ਜਾਨਾ ਨੂੰ ਬਚਿਆਂ ਜਾ ਸਕੇ।ਹਾਦਸਿਆਂ ਦੀ ਲਪੇਟ ਵਿੱਚ ਜਿਆਦਾਤਰ ਨੌਜਵਾਨ ਹੀ ਆ ਰਹੇ ਹਨ। ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ, ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ।ਇਸ ਮੌਕੇ ਸਬ-ਇੰਸਪੈਕਟਰ ਦਰਸਨ ਸਿੰਘ ਨੇ ਕਿਹਾ ਕੇ ਬਿਨਾਂ ਹੈਲਮੇਟ ਤੋਂ ਦੋ ਪਹੀਆ ਵਾਹਨ ਚਲਾਉਣ ਨਾਲ 80% ਸੜਕ ਦੁਰਘਟਨਾ ਵਿੱਚ ਮੌਤ ਹੁੰਦੀ ਹੈ ,ਨਸ਼ੇ ਦੀ ਵਰਤੋਂ ਕਰਕੇ ਵਾਹਨ ਚਲਾਉਣਾ,ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋ ਕਰਨਾ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ। ਇਸ ਨਾਲ ਜਿੱਥੇ ਟ੍ਰੈਫਿਕ ਸਮੱਸਿਆ ਪੈਦਾ ਹੋਈ ਹੈ, ਨਾਲ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ। ਜ਼ਿਆਦਾਤਰ ਹਾਦਸੇ ਸੜਕੀ ਕਾਨੂੰਨਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ। ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ।ਇਸ ਮੌਕੇ ਏ.ਐਸ.ਆਈ ਗੁਰਬਚਨ ਸਿੰਘ ਸਟੇਟ ਅਵਾਰਡੀ,ਏ.ਅੇਸ.ਆਈ ਦਿਲਬਾਗ ਸਿੰਘ,ਏ.ਅੇਸ.ਆਈ ਬਲਵਿੰਦਰ ਸਿੰਘ,ਮਲਕੀਤ ਸਿੰਘ,ਸੁਖਵਿੰਦਰ ਸਿੰਘ ਲਾਡੀ ਹਾਜਰ ਸਨ।

ਸਲੇਮਪੁਰੀ ਦੀ ਚੂੰਢੀ - ਆਹ! ਸਾਡੀ ਲੋਹੜੀ 

ਆਹ! ਸਾਡੀ ਲੋਹੜੀ 

ਸਾਡੇ ਵਿੱਦਿਅਕ ਅਦਾਰਿਆਂ ਵਿੱਚ ਅਕਸਰ ਪੜ੍ਹਾਇਆ ਜਾਂਦਾ ਹੈ, ਕਿ ਭਾਰਤ ਤਿਉਹਾਰਾਂ ਅਤੇ ਮੇਲਿਆਂ ਦਾ ਦੇਸ਼ ਹੈ, ਜਿੱਥੇ ਹਰ ਰੋਜ ਕੋਈ ਨਾ ਕੋਈ ਤਿਉਹਾਰ ਜਾਂ ਮੇਲਾ ਜਰੂਰ ਮਨਾਇਆ ਜਾਂਦਾ ਹੈ, ਅਤੇ ਇਸੇ ਕਰਕੇ ਇਥੇ ਸਰਕਾਰੀ ਦਫਤਰਾਂ ਵਿੱਚ ਛੁੱਟੀਆਂ ਦੀ ਵੀ ਸੁੱਖ ਨਾਲ ਬਹੁਤ ਭਰਮਾਰ ਰਹਿੰਦੀ ਹੈ। ਅਸੀਂ ਸਮਾਜ ਜਾਂ ਦੇਸ਼ ਵਿੱਚ ਮਨਾਏ ਜਾ ਰਹੇ ਤਿਉਹਾਰਾਂ /ਮੇਲਿਆਂ ਦੇ ਪਿਛੋਕੜ ਨੂੰ ਜਾਨਣ ਜਾਂ  ਸਮਝਣ ਦੀ ਸ਼ਾਇਦ ਛੇਤੀ ਕਰਕੇ ਕੋਸ਼ਿਸ਼ ਹੀ ਨਹੀਂ ਕਰਦੇ , ਸਗੋਂ ਲਕੀਰ ਦੇ ਫਕੀਰ ਬਣ ਕੇ ਮਨਾਈ ਜਾ ਰਹੇ ਹਾਂ,ਜਿਸ ਕਰਕੇ ਦੇਸ਼ /ਸਮਾਜ ਵਿੱਚ ਆਏ ਦਿਨ ਮਨਾਏ ਜਾਣ ਵਾਲੇ ਤਿਉਹਾਰਾਂ /ਮੇਲਿਆਂ ਕਾਰਨ ਭੋਲੇ ਭਾਲੇ ਲੋਕਾਂ ਦੀ ਸ਼ਰੇਆਮ ਆਰਥਿਕ ਲੁੱਟ ਖਸੁੱਟ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ,ਜਦੋਂਕਿ ਇਸ ਦੇ ਉਲਟ ਵਪਾਰੀ/ ਦੁਕਾਨਦਾਰ ਕਮਾਈ ਕਰਨ ਵਿੱਚ ਰੁੱਝੇ ਰਹਿੰਦੇ ਹਨ। ਸੱਚ ਇਹ ਹੈ ਕਿ ਇਥੇ ਮਨਾਏ ਜਾ ਰਹੇ  ਤਿਉਹਾਰਾਂ /ਮੇਲਿਆਂ ਵਿਚੋਂ ਬਹੁਤੇ ਇਤਿਹਾਸਿਕ ਨਾ ਹੋ ਮਿਥਿਹਾਸਿਕ ਹਨ,ਸਿਰਫ ਸ਼ੈਤਾਨ ਲੋਕਾਂ ਨੇ ਆਪਣੇ ਵਪਾਰ ਨੂੰ ਚੱਲਦਾ ਰੱਖਣ ਲਈ ਤਿਉਹਾਰਾਂ / ਮੇਲਿਆਂ ਦੀ ਲੜੀ ਚਲਾਈ ਹੋਈ ਹੈ। 

   ਅੱਜ ਦੇਸ਼ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਆਮ ਤੌਰ 'ਤੇ ਦੇਸ਼ ਵਿੱਚ ਸਦੀਆਂ ਤੋਂ ਮੁੰਡਾ ਜੰਮਣ ਦੀ ਖੁਸ਼ੀ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਸਮਾਜ ਵਿੱਚ ਮੁੰਡੇ ਦੀ ਲਾਲਸਾ ਕਰਕੇ ਕੁੜੀਆਂ ਨੂੰ ਮਾਰਨ ਲਈ ਮਾਵਾਂ ਦੀਆਂ ਕੁੱਖਾਂ ਵਿੱਚ ਮੜੀਆਂ ਬਣਾ ਕੇ ਰੱਖ ਦਿੱਤੀਆਂ ਹਨ। ਹੁਣ ਜਦੋਂ ਸਮਾਜ ਵਿੱਚ ਸਮਾਜਿਕ ਤਾਣਾ ਬਾਣਾ ਵਿਗੜਨ ਲੱਗ ਪਿਆ ਤਾਂ ਅਸੀਂ ਆਪਣੀ ਮਾਨਸਿਕਤਾ ਨੂੰ ਬਦਲਾਉਣ ਦੀ ਬਿਜਾਏ  ਕੁੜੀਆਂ ਦੀ ਲੋਹੜੀ ਮਨਾਉਣ ਵਲ ਨੂੰ ਤੁਰ ਪਏ ਹਾਂ। ਲੋਹੜੀ ਮਨਾਉਣ ਲਈ ਅਸੀਂ ਅੱਡੀਆਂ ਚੁੱਕ ਕੇ ਖਰਚ ਕਰ ਰਹੇ ਹਾਂ। ਲੋਹੜੀ ਦੇ ਮੌਕੇ ਅਸੀਂ ਲੱਖਾਂ ਕੁਵਿੰਟਲ ਤਿਲ ਅੱਗ ਵਿੱਚ ਸਾੜਕੇ ਬਰਬਾਦ ਕਰ ਦਿੰਦੇ ਹਾਂ, ਹਾਲਾਂ ਕਿ ਤਿਲ ਖਾਣੇ ਚਾਹੀਦੇ ਹਨ, ਕਿਉਂਕਿ ਇਹ ਸਿਹਤ ਲਈ ਬਹੁਤ ਗੁਣਕਾਰੀ ਹਨ। ਇਸ ਦਿਨ ਧੂਣੀਆਂ ਜਲਾਕੇ ਲੱਖਾਂ ਟਨ ਲੱਕੜਾਂ ਜਾਲ ਕੇ ਸੁਆਹ ਕਰ ਦਿੰਦੇ ਹਾਂ,ਜਦੋਂ ਕਿ ਇਕ ਪਾਸੇ ਅਸੀਂ ਰੁੱਖਾਂ ਦੀ ਅੰਧਾਧੁੰਦ ਹੋ ਰਹੀ ਕਟਾਈ ਨੂੰ ਲੈ ਕੇ ਡੌਂਡੀ ਪਿੱਟ ਰਹੇ ਹਾਂ, ਵਾਤਾਵਰਣ ਵਿੱਚ ਧੂੰਏਂ ਕਾਰਨ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਡੇ ਵੱਡੇ ਪ੍ਰਾਜੈਕਟ ਤਿਆਰ ਕਰ ਰਹੇ ਹਾਂ, ਪਰ ਜਾਪਦਾ ਹੈ ਕਿ ਅਸੀਂ ਸਿਰਫ ਨਾਟਕ ਹੀ ਕਰ ਰਹੇ ਹਾਂ। ਲੋਹੜੀ ਵਾਲੇ ਦਿਨ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੀ ਪਤੰਗਬਾਜੀ ਚੱਲਦੀ ਹੈ, ਜਿਹੜੀ ਕੋਠਿਆਂ 'ਤੇ ਟੱਪਦਿਆਂ ਅਤੇ ਸੜਕਾਂ 'ਤੇ ਦੌੜਦਿਆਂ ਪਤੰਗ ਲੁੱਟਣ ਦੀ ਲਾਲਸਾ ਜਾਂ ਤਾਂ ਕਈਆਂ ਦੀ ਜਾਨ ਲੈ ਲੈਂਦੀ ਹੈ ਜਾਂ ਫਿਰ ਕਈਆਂ ਨੂੰ ਹਸਪਤਾਲ ਪਹੁੰਚਾ ਦਿੰਦੀ ਹੈ। ਲੋਹੜੀ ਵਾਲੇ ਦਿਨ ਕਈ ਵਿਅਕਤੀ ਸ਼ਰਾਬ ਦੇ ਠੇਕੇਦਾਰਾਂ ਦੇ ਘਰ ਭਰ ਦਿੰਦੇ ਹਨ, ਕਈ ਜਣੇ ਲੜਾਈ, ਝਗੜੇ ਕਰਕੇ ਜੇਲ੍ਹ ਦੀ ਹਵਾ ਵੀ ਖਾ ਲੈਂਦੇ ਹਨ। ਇਹ ਹੈ, ਸਾਡਾ ਲੋਹੜੀ ਦਾ ਤਿਉਹਾਰ! 

ਬਾਕੀ ਰਹੀ, ਦੁੱਲੇ ਭੱਟੀ ਦੀ ਕਹਾਣੀ, ਦੇ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਕਿ ਕੀ ਇਹ ਕਹਾਣੀ ਇਤਿਹਾਸਿਕ ਹੈ ਜਾਂ ਮਿਥਿਹਾਸਿਕ ਹੈ,ਜਿਸ ਦੇ ਸੰਦਰਭ ਵਿੱਚ ਅਸੀਂ ਲੋਹੜੀ ਮਨਾਉਂਦੇ ਹਾਂ! 

 -ਸੁਖਦੇਵ ਸਲੇਮਪੁਰੀ 

 

12 ਜਨਵਰੀ 2020-- ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

 

ਜਗਰਾਓਂ/ਲੁਧਿਆਣਾ,ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

'ਦਿਲਜੋਤ' ਦੀ ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਨਾਲ ਪੰਜਾਬੀ ਪਰਦੇ 'ਤੇ ਮੁੜ ਵਾਪਸੀ ਗਾਇਕ ਦਿਲਜੀਤ ਦੁਸਾਂਝ ਦੇ ਚਰਚਿਤ ਗੀਤ 'ਪਟਿਆਲਾ ਪੈੱਗ' ਦੀ ਖੂਬਸੁਰਤ ਅਦਾਕਾਰਾ

ਚੰਡੀਗੜ੍ਹ, ਜਨਵਰੀ 2020- (ਹਰਜਿੰਦਰ ਜਵੰਧਾ/ਮਨਜਿੰਦਰ ਗਿੱਲ )-

ਦਿਲਜੋਤ ਨੇ ਤਿੰਨ ਕੁ ਸਾਲ ਪਹਿਲਾਂ ਗੀਤਕਾਰ-ਗਾਇਕ ਤੋਂ ਅਦਾਕਾਰ ਬਣੇ ਹੈਪੀ ਰਾਏਕੋਟੀ ਦੀ ਫਿਲਮ 'ਟੇਸ਼ਨ' ਨਾਲ ਬਤੌਰ ਨਾਇਕਾ ਆਪਣੇ ਕੈਰੀਅਰ ਦੀ ਸ਼ੁੁਰੂਆਤ ਕੀਤੀ ਸੀ। ਭਾਵੇਂ ਕਿ ਇਹ ਫਿਲਮ ਬਹੁਤਾ ਨਾ ਚੱਲੀ ਪਰ ਦਿਲਜੋਤ ਦੇ ਕਿਰਦਾਰ ਦੀ ਚਰਚਾ ਬਹੁਤ ਹੋਈ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਚਰਚਾ ਤੋਂ ਬਾਅਦ ਦਿਲਜੋਤ ਪੰਜਾਬੀ ਪਰਦੇ ਤੋ ਅਲੋਪ ਹੀ ਹੋ ਗਈ। ਹੁਣ ਦਿਲਜੋਤ ਨਵੇਂ ਸਾਲ 2020 ਨਾਲ ਪੰਜਾਬੀ ਸਿਨੇਮੇ ਵੱਲ ਵਾਪਸੀ ਕਰ ਰਹੀ ਹੈ।ਆਗਾਮੀ 17 ਜਨਵਰੀ ਨੂੰ ਉਸਦੀ ਨਵੀਂ ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਉਹ ਬਤੌਰ ਨਾਇਕਾ ਅਦਾਕਾਰ ਜੌਰਡਨ ਸੰਧੂ ਨਾਲ ਨਜ਼ਰ ਆਵੇਗੀ। ਨਿਰਮਾਤਾ ਅਮਨ ਚੀਮਾ ਦੀ ਇਹ ਫਿਲਮ ਉਸਦੇ ਫਿਲਮੀ ਕੈਰੀਅਰ ਨੂੰ ਮੁੜ ਲੀਹ 'ਤੇ ਲੈ ਕੇ ਆਵੇਗੀ ਕਿਉਂਕਿ ਇਹ ਫਿਲਮ ਅੱਜ ਦੇ ਸਮੇਂ ਦੀ ਕਹਾਣੀ ਅਧਾਰਤ ਹੈ ਜੋ ਰੁਮਾਂਟਿਕਤਾ ਅਤੇ ਕਾਮੇਡੀ ਭਰਪੂਰ ਹੈ। ਦਿਲਜੋਤ ਦਾ ਕਿਰਦਾਰ ਇੱਕ ਬਿਜਲੀ ਮਹਿਕਮੇ ਦੀ ਮੁਲਾਜਮ ਕੁੜੀ ਦਾ ਹੈ। ਜੋ ਰੇਡੀਓ 'ਤੇ ਕੰਮ ਕਰਦੇ ਜੌਰਡਨ ਸੰਧੂ ਨੂੰ ਦਿਲੋਂ ਪਿਆਰ ਕਰਦੀ ਹੈ ਦੋਵੇਂ ਆਪਣੇ ਭਵਿੱਖ ਅਤੇ ਪਿਆਰ ਨੂੰ ਸਫ਼ਲ ਬਣਾਉਣ ਦੀ ਸੋਚ ਰੱਖਦੇ ਹਨ। ਜੌਰਡਨ ਸੰਧੂ ਇੱਕ ਰੇਡੀਓ ਸਟੇਸ਼ਨ 'ਤੇ ਆਰ ਜੇ ਹੈ ਤੇ ਵਧੀਆਂ ਗਾਇਕ ਬਣਨਾ ਚਾਹੁੰਦਾ ਹੈ। ਇਸ ਫਿਲਮ ਵਿੱਚ ਜੌਰਡਨ ਸੰਧੂ ਤੇ ਦਿਲਜੋਤ ਦੀ ਮੁੱਖ ਜੋੜੀ ਤੋਂ ਇਲਾਵਾ ਬੀ ਐਨ ਸ਼ਰਮਾ, ਅਨੀਤਾ ਸਬਦੀਸ਼ ,ਪ੍ਰਕਾਸ਼ ਗਾਧੂ, ਨੀਟੂ ਪੰਧੇਰ,ਰਾਜ ਧਾਲੀਵਾਲ, ਦਿਲਾਵਰ ਸਿੱਧੂ, ਵਿਜੇ ਟੰਡਨ ਤੇ ਰਵਿੰਦਰ ਮੰਡ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਆਪਣੇ ਇਸ ਕਿਰਦਾਰ ਤੋਂ ਦਿਲਜੋਤ ਨੂੰ ਬਹੁਤ ਆਸਾਂ ਹਨ। ਦਿਲਜੋਤ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਚੰਗੇ ਕਿਰਦਾਰਾਂ ਨੂੰ ਹੀ ਤਰਜੀਹ ਦੇਵੇਗੀ।

ਅਜੋਕੇ ਸਮੇਂ ਦੇ ਪੰਜਾਬ ਦਾ ਸੱਚ ਪੇਸ਼ ਕਰੇਗੀ 'ਜ਼ੋਰਾ-ਦਾ ਸੈਂਕਡ ਚੈਪਟਰ'

ਚੰਡੀਗੜ੍ਹ,ਜਨਵਰੀ 2020- (ਹਰਜਿੰਦਰ ਜਵੰਧਾ/ਮਨਜਿੰਦਰ ਗਿੱਲ )-

2017’ ਵਿੱਚ 'ਜ਼ੋਰਾ ਦਸ ਨੰਬਰੀਆਂ' ਨਾਲ ਪੰਜਾਬੀ ਪਰਦੇ 'ਤੇ ਐਂਗਰੀਜੰਗਮੈਨ ਬਣਕੇ ਚਮਕਿਆਂ ਹੀਰੋ ਦੀਪ ਸਿੱਧੂ ਦੀ ਆਪਣੀ ਇੱਕ ਵੱਖਰੀ ਇਮੇਜ਼ ਹੈ। ਉਸਦੀ ਅਦਾਕਾਰੀ ਦਾ ਹਰੇਕ ਪਹਿਲੂ ਫਿਲਮ 'ਚ ਜਾਨ ਪਾਉਣ ਵਾਲਾ ਹੁੰਦਾ ਹੈ। ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੀਪ ਸਿੱਧੂ ਨੂੰ 'ਜ਼ੋਰਾ' ਦੇ ਸਾਂਚੇ 'ਚ ਐਸਾ ਢਾਲਿਆ ਕਿ ਪੰਜਾਬੀ ਪਰਦੇ 'ਤੇ ਇੱਕ ਨਵਾਂ ਐਕਸ਼ਨ ਹੀਰੋ ਨਜ਼ਰ ਆਇਆ। ਦਰਸ਼ਕਾਂ 'ਜ਼ੋਰਾ ਦਸ ਨੰਬਰੀਆਂ' ਨੂੰ ਦਿਲੋਂ ਪਸੰਦ ਕੀਤਾ। ਹੁਣ ਇਸ ਫਿਲਮ ਦਾ ਅਗਲਾ ਭਾਗ ' ਜ਼ੋਰਾ-ਦਾ ਸੈਂਕਡ ਚੈਪਟਰ' 6 ਮਾਰਚ 2020 ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਵੀ ਅਮਰਦੀਪ ਸਿੰਘ ਗਿੱਲ ਹੈ। 'ਬਠਿੰਡੇ ਵਾਲੇ ਬਾਈ ਫ਼ਿਲਮਜ਼', 'ਲਾਊਡ ਰੋਰ ਫਿਲਮ' ਐਂਡ 'ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ 'ਚ ਧਰਮਿੰਦਰ, ਦੀਪ ਸਿੱਧੂ,ਸਿੰਗਾਂ, ਗੁੱਗੂ ਗਿੱਲ, ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਤੇ ਸਿੰਘਾਂ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ 'ਜ਼ੋਰਾ ਦਸ ਨੰਬਰੀਆਂ' ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲਸ , ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ। ਪਹਿਲੀ ਫਿਲਮ ਨੂੰ ਦਰਸ਼ਕਾਂ ਦਾ ਬਹੁਤ ਵੱਡਾ ਹੁੰਗਾਰਾਂ ਮਿਲਿਆ ਸੀ ਹੁਣ ਇਸ ਫਿਲਮ ਵਿੱਚ ਦਰਸ਼ਕਾਂ ਦੀ ਸੋਚ ਨਾਲ ਚਲਦਿਆਂ ਬਹੁਤ ਕੁਝ ਨਵਾਂ ਲੈ ਕੇ ਆ ਰਹੇ ਹਾਂ। ਇਸ ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ ਨੇ ਕੀਤਾ ਹੈ। ਫਿਲਮ ਦਾ ਸੰਗੀਤ ਮਿਊਜਿੰਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ। ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾਂ ਨੇ ਪਲੇਅ ਬੈਕ ਗਾਇਆ ਹੈ। ਇਸ ਫਿਲਮ ਦਾ ਟੀਜ਼ਰ ਨੇ ਸਿਨੇਮੇਘਰਾਂ ਵਿੱਚ ਧੁੰਮਾਂ ਪਾ ਰੱਖੀਆਂ ਹਨ। ਜਲਦ ਹੀ ਇਸ ਫਿਲਮ ਦਾ ਟਰੇਲਰ ਵੀ ਰਿਲੀਜ਼ ਹੋਣ ਜਾ ਰਿਹਾ ਹੈ। 6 ਮਾਰਚ 2020 ਨੂੰ ਰਿਲੀਜ਼ ਹੋਣ ਜਾ ਰਹੀ ਇਹ ਫਿਲਮ ਨਵੇਂ ਸਾਲ 'ਚ ਐਕਸ਼ਨ ਅਤੇ ਡਰਾਮਾ ਭਰਪੂਰ ਸਿਨੇਮੇ ਦੀ ਇੱਕ ਸਫ਼ਲਤਾ ਭਰੀ ਸੁਰੂਆਤ ਕਰੇਗੀ।

31ਵੇਂ ਸੜਕ ਸੁਰੱਖਿਆ ਹਫ਼ਤੇ ਤਹਿਤ ਵਿਦਿਆਰਥਣਾਂ ਨੇ ਕੱਢੀ ਸਕੂਟਰ ਰੈਲੀ

Image preview

ਕਪੂਰਥਲਾ, ਜਨਵਰੀ 2020 -(ਹਰਜੀਤ ਸਿੰਘ ਵਿਰਕ)-

ਜ਼ਿਲਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਅਤੇ ਸਕੱਤਰ ਆਰ. ਟੀ. ਏ ਡਾ. ਨਯਨ ਜੱਸਲ ਦੇ ਦਿਸ਼ਾ-ਨਿਰਦੇਸ਼ਾਂ ’ਤੇ 31ਵੇਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤੇ ਤਹਿਤ ਡੀ. ਐਸ. ਪੀ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਔਰਤਾਂ ਦੀ ਸੁਰੱਖਿਆ ਸਬੰਧੀ ਸਕੂਟਰ ਜਾਗਰੂਕਤਾ ਰੈਲੀ ਕੱਢੀ ਗਈ। ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਦੇ ਸਹਿਯੋਗ ਨਾਲ ਟ੍ਰੈਫਿਕ ਪੁਲਿਸ ਵੱਲੋਂ ਕੱਢੀ ਗਈ ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਗੁਜ਼ਰੀ। ਇਸ ਮੌਕੇ ਟ੍ਰੈਫਿਕ ਇੰਚਾਰਜ ਇੰਸ: ਦੀਪਕ ਸ਼ਰਮਾ ਨੇ ਦੱਸਿਆ ਕਿ ਇਸ ਰੈਲੀ ਰਾਹੀਂ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸਮਾਜ ਨੂੰ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਸੜਕ ਸੁਰੱਖਿਆ ਹਫ਼ਤੇ ਦੌਰਾਨ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ, ਤਾਂ ਜੋ ਸੜਕ ਦੁਰਘਟਨਾਵਾਂ ਕਾਰਨ ਹੋਣ ਵਾਲੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨਾਂ ਕਿਹਾ ਕਿ ਸੜਕ ਹਾਦਸਿਆਂ ਦੀ ਲਪੇਟ ਵਿਚ ਜ਼ਿਆਦਾਤਰ ਨੌਜਵਾਨ ਹੀ ਆ ਰਹੇ ਹਨ, ਜਿਸ ਦਾ ਵੱਡਾ ਕਾਰਨ ਤੇਜ਼ ਰਫ਼ਤਾਰ, ਸੜਕੀ ਆਵਾਜਾਈ ਦੇ ਨਿਯਮਾਂ ਦੀ ਅਣਦੇਖੀ ਅਤੇ ਟ੍ਰੇਨਿੰਗ ਦਾ ਨਾ ਹੋਣਾ ਹੈ। ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ. ਐਸ. ਆਈ ਗੁਰਬਚਨ ਸਿੰਘ ਨੇ ਕਿਹਾ ਕਿ ਮਾਪੇ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ। ਉਨਾਂ ਕਿਹਾ ਇਸ ਨਾਲ ਜਿਥੇ ਟ੍ਰੈਫਿਕ ਸਮੱਸਿਆ ਪੈਦਾ ਹੁੰਦੀ ਹੈ, ਉਥੇ ਨਾਲ ਹੀ ਦੁਰਘਟਨਾਵਾਂ ਵੀ ਵੱਧ ਰਹੀਆਂ ਹਨ ਅਤੇ ਕਈ ਵਾਰ ਮਾਪਿਆਂ ਦੇ ਲਾਡਲੇ ਬੱਚੇ ਆਪਣੀਆਂ ਕੀਮਤੀ ਜਾਨਾਂ ਤੋਂ ਸਦਾ ਲਈ ਹੱਥ ਧੋ ਬੈਠਦੇ ਹਨ। ਉਨਾਂ ਕਿਹਾ ਕਿ 16 ਤੋਂ 18 ਸਾਲ ਦੀ ਉਮਰ ਪੂਰੀ ਹੋਣ ’ਤੇ ਹੀ ਆਪਣੇ ਪਿਆਰੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਦਿਓ। ਉਨਾਂ ਕਿਹਾ ਕਿ ਇਸ ਤਰਾਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਸੰਜੀਵ ਭੱਲਾ, ਮੈਡਮ ਮੁਕਤੀ, ਐਸ. ਆਈ ਦਰਸ਼ਨ ਸਿੰਘ, ਏ. ਐਸ. ਆਈ ਦਿਲਬਾਗ ਸਿੰਘ ਤੇ ਬਲਵਿੰਦਰ ਸਿੰਘ, ਉੱਘੇ ਸਮਾਜ ਸੇਵਕ ਗੁਰਮੁਖ ਸਿੰਘ ਢੋਡ ਤੇ ਕਾਲਜ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜ਼ਰ ਸਨ।