You are here

ਯੁ.ਕੇ.

ਲੰਡਨ 'ਚ ਭਾਰਤੀ ਨਾਗਰਿਕਤਾ ਸੋਧ ਬਿੱਲ ਵਿਰੁੱਧ ਬਿ੍ਟੇਨ ਦੀਆਂ ਭਾਰਤੀ ਮਜ਼ਦੂਰ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਲੰਡਨ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-  ਪਿਛਲੇ ਦਿਨੀਂ ਲੰਡਨ 'ਚ ਭਾਰਤੀਆਂ ਵਲੋਂ ਸੰਗਠਿਤ ਕੀਤੀਆਂ ਵੱਖ-ਵੱਖ ਸਭਾਵਾਂ ਵਲੋਂ ਨਾਗਰਿਕਤਾ ਸੋਧ ਬਿੱਲ ਿਖ਼ਲਾਫ਼ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸ 'ਚ ਹਜ਼ਾਰਾਂ ਵਿਦਿਆਰਥੀ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬਿ੍ਟੇਨ ਦੀਆਂ ਸਾਊਥਾਲ, ਡਰਬੀ, ਬਰਮਿੰਘਮ, ਕਵੈਂਟਰੀ ਆਦਿ ਬਰਾਂਚਾਂ ਦੇ ਨੁਮਾਇੰਦੇ, ਐਟੀ ਕਾਸਟ ਡਿਸਕ੍ਰੀਮੀਨੇਸ਼ਨ ਅਲਾਇੰਸ, ਰਵਿਦਾਸ ਸਭਾ ਯੂ. ਕੇ., ਕਾਸਟ ਵਾਚ ਯੂ. ਕੇ., ਤਾਮਿਲ ਪੀਪਲ ਇੰਨ ਯੂ. ਕੇ., ਸਾਊਥ ਏਸ਼ੀਅਨ ਸਟੂਡੈਂਟ, ਸਕੂਲ ਆਫ਼ ਓਰੀਐਟਲ ਐਾਡ ਅਫ਼ਰੀਕਨ ਸਟੱਡੀ ਇੰਡੀਆ ਸੁਸਾਇਟੀ ਆਦਿ ਸਮੇਤ ਬਹੁਤ ਸਾਰੀਆਂ ਮਜ਼ਦੂਰ ਸਭਾਵਾਂ ਵਲੋਂ ਹਿੱਸਾ ਲਿਆ ਗਿਆ | ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਿਵਾਸ 10 ਡਾਊਨਿੰਗ ਸਟਰੀਟ ਦੇ ਸਾਹਮਣੇ ਤੋਂ ਹੋਈ | ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਭਾਰਤ ਸਰਕਾਰ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਨਾਗਰਿਕਤਾ ਸੋਧ ਬਿੱਲ ਨੂੰ ਗੈਰ-ਕਾਨੂੰਨੀ ਕਾਰਵਾਈ ਕਿਹਾ | ਭਾਰਤੀ ਮਜ਼ਦੂਰ ਸਭਾ ਵਲੋਂ ਹਰਸੇਵ ਬੈਂਸ ਨੇ ਕਿਹਾ ਕਿ ਗਣਤੰਤਰ ਦਿਵਸ ਆਜ਼ਾਦੀ, ਬਰਾਬਰਤਾ ਅਤੇ ਵਿਭਿੰਨਤਾ ਦੀਆਂ ਕਦਰਾਂ ਕੀਮਤਾਂ ਨੂੰ ਯਾਦ ਕਰਵਾਉਂਦਾ ਹੈ, ਅਸੀਂ ਭਾਰਤ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ ਅਤੇ ਵਿਸ਼ਵ ਭਰ 'ਚ ਬੇਇਨਸਾਫ਼ੀ ਅਤੇ ਨਸਲਵਾਦ ਵਿਰੁੱਧ ਲੜ ਰਹੇ ਹਾਂ | ਲੇਬਰ ਐਮ. ਪੀ. ਸਟੀਫਨ ਟਿਮਸ ਅਤੇ ਭਾਰਤੀ ਮੂਲ ਦੀ ਐਮ. ਪੀ. ਨਾਡੀਆ ਵਿਟੋਹਮ ਨੇ ਕਿਹਾ ਕਿ ਯੂ. ਕੇ. ਸਰਕਾਰ ਨੂੰ ਇਸ ਮਾਮਲੇ ਨੂੰ ਭਾਰਤ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ | ਡਾਊਨਿੰਗ ਸਟਰੀਟ ਤੋਂ ਸ਼ੁਰੂ ਹੋਇਆ ਇਹ ਮਾਰਚ ਪਾਰਲੀਮੈਂਟ ਸੁਕੇਅਰ ਆਦਿ ਥਾਵਾਂ ਤੋਂ ਹੁੰਦਾ ਹੋਇਆ ਭਾਰਤੀ ਹਾਈਕਮਿਸ਼ਨ ਲੰਡਨ ਵਿਖੇ ਸਮਾਪਤ ਹੋਇਆ | ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਮੋਦੀ ਸਰਕਾਰ ਵਿਰੁੱਧ ਨਾਅਰੇ ਲਗਾਏ ਅਤੇ ਸਰਕਾਰ ਦੀਆਂ ਨੀਤੀਆਂ ਦੇਸ਼ ਦੀ ਅਖੰਡਤਾ ਨੂੰ ਖ਼ਤਰਾ ਦੱਸਿਆ |

ਸਲੇਮਪੁਰੀ ਦੀ ਚੂੰਢੀ -ਗਣਤੰਤਰ ਦਿਵਸ 'ਤੇ ਵਿਸ਼ੇਸ਼ -ਆਰਤੀ !

 

 

ਗਣਤੰਤਰ ਦਿਵਸ 'ਤੇ ਵਿਸ਼ੇਸ਼ :-

 

ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀ, ਆਰ ਅੰਬੇਦਕਰ ਨੂੰ ਸਮਰਪਿਤ -

 

 

        ਆਰਤੀ !

 

 ਸੰਵਿਧਾਨ ਮੇਰਾ ਧਰਮ ਹੈ।

ਸੰਵਿਧਾਨ ਮੇਰਾ ਕਰਮ ਹੈ।

ਸੰਵਿਧਾਨ ਮੇਰੀ ਸ਼ਾਨ ਹੈ।

ਸੰਵਿਧਾਨ ਮੇਰੀ ਜਾਨ ਹੈ।

ਸੰਵਿਧਾਨ ਮੇਰਾ ਤਨ ਹੈ।

ਸੰਵਿਧਾਨ ਮੇਰਾ ਮਨ ਹੈ।

ਸੰਵਿਧਾਨ ਮੇਰਾ ਸੁੱਚਾ ਹੈ।

ਸੰਵਿਧਾਨ ਮੇਰਾ ਉੱਚਾ ਹੈ।

ਸੰਵਿਧਾਨ ਮੇਰਾ ਰੱਬ ਹੈ।

ਸੰਵਿਧਾਨ ਮੇਰਾ ਜਗ ਹੈ।

ਸੰਵਿਧਾਨ ਮੇਰਾ ਧਨ ਹੈ।

ਸੰਵਿਧਾਨ ਮੇਰਾ ਅੰਨ ਹੈ।

ਸੰਵਿਧਾਨ ਮੇਰਾ ਸਾਹ ਹੈ।

ਸੰਵਿਧਾਨ ਮੇਰਾ ਰਾਹ ਹੈ।

ਸੰਵਿਧਾਨ ਮੇਰਾ ਰਖਵਾਲਾ ਹੈ

ਸੰਵਿਧਾਨ ਇੱਕ ਉਜਾਲਾ ਹੈ।

ਸੰਵਿਧਾਨ ਮੇਰੀ ਜਿੰਦਗੀ ਹੈ। 

ਸੰਵਿਧਾਨ ਮੇਰੀ ਬੰਦਗੀ ਹੈ।

ਸੰਵਿਧਾਨ ਭਾਈਚਾਰਾ ਹੈ।

ਸੰਵਿਧਾਨ ਮੇਰਾ ਸਹਾਰਾ ਹੈ।

ਸੰਵਿਧਾਨ ਪਵਿੱਤਰ ਕਿਤਾਬ ਹੈ।

ਸੰਵਿਧਾਨ ਸਿਰ ਦਾ ਤਾਜ ਹੈ। 

ਸੰਵਿਧਾਨ ਨੂੰ ਬਚਾਉਣਾ ਹੈ।

ਭਾਰਤ ਨੂੰ ਬਚਾਉਣਾ ਹੈ।

-ਸੁਖਦੇਵ ਸਲੇਮਪੁਰੀ

ਸਲੇਮਪੁਰੀ ਦੀ ਚੂੰਢੀ -ਸਿਆਸੀ ਬੋਲੀਆਂ!

ਸਿਆਸੀ ਬੋਲੀਆਂ!

 

ਅਕਾਲੀ ਦਲ 'ਚ ਫਸਾਦ ਜਿਹਾ ਪੈ ਗਿਆ ,

ਭਾਜਪਾ ਨੇ ਮੁੱਖ ਮੋੜਿਆ!

 

ਪੰਜਾਂ ਪਾਣੀਆਂ 'ਤੇ ਪੈਰ ਨਹੀਓੰ ਲੱਗਦੇ

ਸਿੱਧੂ ਨੇ ਦਿੱਲੀ ਦਰ ਮੱਲਿਆ।

 

ਸਾਨੂੰ ਲੋੜ ਨਹੀਂ ਕਿਸੇ ਦੇ ਸੱਦੇ ਸੁੱਦੇ ਦੀ

ਭੁੰਜੇ ਬਹਿ ਕੇ ਜੰਗ ਲੜਾਂਗੇ।

 (ਬੈਂਸ ਭਰਾ) 

 

ਸਾਰੀ ਯੂਪੀ ਨੂੰ ਕੁਚਲ ਕੇ ਰੱਖਦੂੰ,

ਨਾਂ ਯੋਗੀਨਾਥ ਰੱਖਿਆ।

 

' ਟੈੰ' ਨਾ ਪੰਜਾਬ ਵਾਲੇ ਮੰਨਦੇ,

ਕਾਨੂੰਨ ਠੁਕਰਾ ਮਾਰਿਆ।

 

ਸਾਰੀਆਂ ਸਕੀਮਾਂ ਫੇਲ੍ਹ ਹੋ ਗਈਆਂ

ਖਹਿਰਾ ਅਰਾਮ ਨਾਲ ਬਹਿ ਗਿਆ।

 

ਬਾਬਾ 'ਬਾਦਲ' ਖਿਡਾਰੀ ਭਾਵੇਂ ਹੰਢਿਆ,

' ਆਪਣਿਆਂ' ਨੇ ਘੇਰ ਲਿਆ।

 

ਖਜ਼ਾਨਾ ਮੰਤਰੀ ਸਕੀਮਾਂ ਰਿਹਾ ਘੜਦਾ,

ਖਜ਼ਾਨਾ ਨਾ ਗਿਆ ਭਰਿਆ।

- ਸੁਖਦੇਵ ਸਲੇਮਪੁਰੀ

 

ਮੁੰਬਈ 'ਚ ਚੀਨ ਤੋਂ ਪਰਤੇ 3 ਵਿਅਕਤੀਆਂ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੇ ਖ਼ਦਸ਼ੇ

ਮੁੰਬਈ, ਜਨਵਰੀ 2020 - (ਏਜੰਸੀ)-

 ਮੁੰਬਈ 'ਚ ਚੀਨ ਤੋਂ ਪਰਤੇ 3 ਵਿਅਕਤੀਆਂ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੇ ਖ਼ਦਸ਼ੇ ਕਾਰਨ ਉਨ੍ਹਾਂ ਨੂੰ ਮੈਡੀਕਲ ਨਿਗਰਾਨੀ 'ਚ ਰੱਖਿਆ ਗਿਆ ਹੈ | ਮੁੰਬਈ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਅਜਿਹੇ ਲੋਕਾਂ ਦੀ ਜਾਂਚ ਅਤੇ ਇਲਾਜ ਲਈ ਵੱਖਰਾ ਵਾਰਡ ਬਣਾਇਆ ਗਿਆ ਹੈ | ਅਧਿਕਾਰੀ ਨੇ ਦੱਸਿਆ ਕਿ ਚੀਨ ਤੋਂ ਆਏ 3 ਵਿਅਕਤੀਆਂ ਨੂੰ ਡਾਕਟਰਾਂ ਨਿਗਰਾਨੀ 'ਚ ਰੱਖਿਆ ਗਿਆ ਹੈ | ਉਨ੍ਹਾਂ ਨੂੰ ਹਲਕਾ ਜ਼ੁਕਾਮ ਤੇ ਸਰਦੀ ਵਰਗੇ ਲੱਛਣ ਹਨ | ਨਿਗਰਾਨੀ 'ਚ ਰੱਖੇ ਗਏ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਮੁੰਬਈ ਦੇ ਕੌਮਾਾਤਰੀ ਹਵਾਈ ਅੱਡੇ 'ਤੇ ਤਾਇਨਾਤ ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਚੀਨ ਤੋਂ ਆਉਣ ਵਾਲੇ ਕਿਸੇ ਵੀ ਯਾਤਰੀ ਵਿਚ ਜੇ ਕੋਰੋਨਾ ਵਾਇਰਸ ਦੇ ਲੱਛਣ ਵਿਖਾਈ ਦੇਣ ਤਾਂ ਉਨ੍ਹਾਂ ਨੂੰ ਇਸ ਵਾਰਡ 'ਚ ਭੇਜ ਦਿੱਤਾ ਜਾਵੇ | ਸਾਰੇ ਡਾਕਟਰਾਂ ਨੂੰ ਵੀ ਅਜਿਹੇ ਲੱਛਣਾਾ ਵਾਲੇ ਲੋਕਾਂ ਨੂੰ ਵਾਰਡ 'ਚ ਭੇਜਣ ਦੀ ਹਦਾਇਤ ਕੀਤੀ ਗਈ ਹੈ |  ਮੁੰਬਈ ਹਵਾਈ ਅੱਡੇ 'ਤੇ ਜਿਨ੍ਹਾਂ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ, ਉਨ੍ਹਾਂ 'ਚ ਅਜੇ ਤੱਕ ਕਿਸੇ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਕੇਸ ਸਾਹਮਣੇ ਨਹੀਂ ਆਇਆ | ਪਿਛਲੇ 14 ਦਿਨਾਂ 'ਚ ਚੀਨ ਦੇ ਸ਼ਹਿਰ ਵੁਹਾਨ ਦੀ ਯਾਤਰਾ ਕਰਨ ਵਾਲਾ ਕੋਈ ਵੀ ਵਿਅਕਤੀ ਇਸ ਵਾਇਰਸ ਦਾ ਪਾਜ਼ੀਟਿਵ ਨਹੀਂ ਪਾਇਆ ਗਿਆ | 24 ਜਨਵਰੀ ਤੋਂ ਹੁਣ ਤੱਕ 96 ਉਡਾਣਾਂ ਦੇ 20844 ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ |

ਸਿੱਖ ਫੈਡਰੇਸ਼ਨ ਯੂ.ਕੇ 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਸਲ ਕੋਲ ਪਹੁੰਚ ਕਰਾਂਗੇ

ਮਾਨਚੈਸਟਰ,ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ)-

ਜੂਨ 1984 'ਚ ਭਾਰਤ ਦੀ ਕਾਂਗਰਸ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਦਾ ਬਦਲਾ ਲੈਣ ਲਈ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੇ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕੀਤੀ, ਜਿਸ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਸਿੱਖਾਂ ਦੀ ਹੋਈ ਨਸਲਕੁਸ਼ੀ ਅਤੇ ਕਤਲੋਗਾਰਤ ਸਬੰਧੀ ਭਾਰਤ ਦੀ ਭਾਜਪਾ ਸਰਕਾਰ ਵਲੋਂ ਜਸਟਿਸ ਐਸ. ਐਨ. ਢੀਂਗਰਾ ਦੀ ਰਿਪੋਰਟ ਮੰਨੇ ਜਾਣ ਅਤੇ ਨਵੰਬਰ 2019 'ਚ ਸੁਪਰੀਮ ਕੋਰਟ 'ਚ ਦਾਖਲ ਕਰਨ ਤੋਂ ਬਾਅਦ ਵਿਦੇਸ਼ੀ ਸਿੱਖਾਂ ਨੇ ਵੀ ਯੂ. ਐਨ. ਓ. 'ਚ ਨਿਰਪੱਖ ਜਾਂਚ ਦੀ ਮੰਗ ਨੂੰ ਹੋਰ ਤੇਜ਼ ਕਰ ਦਿੱਤਾ ਹੈ | ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਜਾਰੀ ਇਕ ਬਿਆਨ 'ਚ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਹੈ ਕਿ ਅਗਲੇ ਤਿੰਨ ਮਹੀਨਿਆਂ 'ਚ ਵਿਸ਼ਵ ਦੇ 20 ਦੇਸ਼ਾਂ 'ਚ 150-200 ਦੇ ਕਰੀਬ ਸਿੱਖ ਨੁਮਾਇੰਦੇ ਯੂ. ਐਨ. ਸਕਿਉਰਿਟੀ ਕੌਸਲ ਤੱਕ ਪਹੁੰਚ ਕਰਨਗੇ ਕਿ ਭਾਰਤ ਸਰਕਾਰ ਵਲੋਂ ਵੀ ਹੁਣ ਸਿੱਖ ਕਤਲੇਆਮ ਦੀ ਗੱਲ ਕਬੂਲੀ ਜਾ ਰਹੀ ਹੈ ਅਤੇ ਇਸ ਕਤਲੇਆਮ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ | ਐਨ. ਐਨ. ਢੀਂਗਰਾ ਕਮੇਟੀ 2015 'ਚ ਭਾਜਪਾ ਸਰਕਾਰ ਵਲੋਂ ਬਣਾਈ ਗਈ ਸੀ ਜਦਕਿ ਇਸ ਤੋਂ ਪਹਿਲਾਂ 10 ਕਮਿਸ਼ਨ, ਕਮੇਟੀਆਂ ਅਤੇ ਪੈਨਲ ਬਣਾਏ ਜਾ ਚੁੱਕੇ ਸਨ | ਪਰ 35 ਸਾਲਾਂ ਬਾਅਦ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ | ਨਾਨਾਵਤੀ ਕਮਿਸ਼ਨ 'ਚ ਕਾਂਗਰਸੀ ਆਗੂਆਂ ਜਗਦੀਸ਼ ਟਾਈਟਲਰ, ਕਮਲ ਨਾਥ ਅਤੇ ਸੱਜਣ ਕੁਮਾਰ ਨੂੰ ਸਿੱਧੇ ਤੌਰ ਤੇ ਦੋਸ਼ੀ ਮੰਨਿਆ ਗਿਆ ਸੀ, ਪਰ ਇਨ੍ਹਾਂ 'ਚੋਂ ਅੱਜ ਸਿਰਫ਼ ਸੱਜਣ ਕੁਮਾਰ ਹੀ ਕੈਦ 'ਚ ਹੈ | ਭਾਈ ਗਿੱਲ ਨੇ ਕਿਹਾ ਹੈ ਕਿ ਹੁਣ ਮੌਕਾ ਹੈ ਕਿ ਵਿਸ਼ਵ ਭਰ ਦੇ ਸਿੱਖ ਇਕੱਠੇ ਹੋ ਕੇ ਯੁਨਾਈਟਡ ਨੇਸ਼ਨ ਤੱਕ ਪਹੁੰਚ ਕਰਨ ਅਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਦੀ ਨਿਰਪੱਖ ਜਾਂਚ ਕੀਤੀ ਜਾ ਸਕੇ |

ਸਲੇਮਪੁਰੀ ਦੀ ਚੂੰਢੀ -ਹਲਵਾ ਹਵਨ!

ਸਲੇਮਪੁਰੀ ਦੀ ਚੂੰਢੀ 

  ਹਲਵਾ ਹਵਨ!

ਦੇਸ਼ ਦੇ ਹੁਕਮਰਾਨ ਕਦੀ ਨਹੀਂ ਚਾਹੁੰਦੇ ਕਿ ਦੇਸ਼ ਵਾਸੀਆਂ ਦੀ ਸੋਚ ਵਿਗਿਆਨਿਕ ਅਤੇ ਤਰਕਸ਼ੀਲ ਹੋਵੇ ਅਤੇ ਨਾ ਹੀ ਸਮੇਂ ਦੇ ਹਾਣੀ ਬਣ ਕੇ ਚੱਲਣ। ਇਸ ਲਈ ਉਹ ਲੋਕਾਂ ਨੂੰ ਵਹਿਮਾਂ - ਭਰਮਾਂ ਅਤੇ ਅੰਧ ਵਿਸ਼ਵਾਸ਼ਾਂ ਵਿਚ ਪਾ ਕੇ ਰੱਖਣਾ ਚਾਹੁੰਦੇ ਹਨ। ਹੁਣ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਕੇਂਦਰ ਸਰਕਾਰ ਦੇ ਵਿੱਤ ਮੰਤਰੀ ਵਲੋਂ ਸਾਲ 2020 - 21 ਲਈ ਪੇਸ਼ ਕੀਤੇ ਜਾਣ ਵਾਲੇ ਸਲਾਨਾ ਬਜਟ ਦੀਆਂ ਤਿਆਰੀਆਂ ਕਰਨ ਤੋਂ ਪਹਿਲਾਂ ਹਲਵੇ ਦਾ ਹਵਨ ਕੀਤਾ ਗਿਆ। ਵਿੱਤ ਮੰਤਰੀ ਮੁਤਾਬਿਕ ਹਲਵਾ ਹਵਨ ਕਰਨ ਨਾਲ ਬਜਟ ਠੀਕ ਰਹੇਗਾ ਅਤੇ ਕਿਸੇ ਪ੍ਰਕਾਰ ਦੀ ਅੜਚਣ ਪੈਦਾ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਦੇਸ਼ ਦੇ ਇਕ ਮੈਂਬਰ ਲੋਕ ਸਭਾ ਨੇ ਬਿਆਨ ਦਿੰਦਿਆਂ ਕਿਹਾ ਕਿ ' ਦੇਸ਼ ਦੀ ਵਿਗੜੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਨੋਟਾਂ ਉਪਰ ਲਕਸ਼ਮੀ ਦੀ ਤਸਵੀਰ ਛਾਪ ਦਿੱਤੀ ਜਾਣੀ ਚਾਹੀਦੀ ਹੈ।' ਇਹ ਸੱਭ ਗੱਲਾਂ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ ਵਿਚ ਧੱਕਣ ਲਈ ਚਾਲਾਂ ਹਨ, ਤਾਂ ਜੋ ਉਹ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਲਈ ਸੋਚ ਹੀ ਨਾ ਸਕਣ।

ਬੁੱਧੀਜੀਵੀਆਂ ਦਾ ਕਹਿਣਾ ਹੈ ਜਦੋਂ ਮਨੁੱਖ ਪੈਦਾ ਹੁੰਦਾ ਹੈ ਤਾਂ ਕਿਹੜਾ ਹਵਨ ਯੱਗ ਕੀਤਾ ਜਾਂਦਾ ਹੈ, ਕਿਹੜਾ ਮਹੂਰਤ ਕੱਢਿਆ ਜਾਂਦਾ ਹੈ? ਮੌਤ ਵੇਲੇ ਕਿਹੜਾ ਮਹੂਰਤ ਕੀਤਾ ਜਾਂਦਾ ਹੈ? ਫਿਰ ਕੋਈ ਕੰਮ ਕਰਨ ਲਈ ਮਹੂਰਤ ਜਾਂ ਹਵਨ ਜਰੂਰੀ ਹਨ? ਜਦੋਂ ਅਸੀਂ ਰਿਸ਼ਵਤਾਂ ਖਾਂਦੇ ਹਾਂ, ਲੋਕਾਂ ਨਾਲ ਠੱਗੀਆਂ ਮਾਰਦੇ ਹਾਂ, ਦੇਸ਼ ਦੇ ਲੋਕਾਂ ਦੇ ਖੂਨ ਪਸੀਨੇ ਦੀ ਕੀਤੀ ਕਮਾਈ ਨਾਲ ਦਮੜੀ ਦਮੜੀ ਜੋੜ ਕੇ ਔਖੇ ਸਮੇਂ ਲਈ  ਬੈਂਕਾਂ ਵਿੱਚ ਜੋ ਪੂੰਜੀ ਰੱਖੀ ਹੂੰਦੀ ਹੈ, ਜਦੋਂ ਦੇਸ਼ ਦੇ ਵੱਡੇ ਵੱਡੇ ਸਰਮਾਏਦਾਰ ਕਰਜੇ ਦੇ ਰੂਪ ਵਿਚ ਲੈ ਕੇ ਡਕਾਰ ਜਾਂਦੇ ਹਨ, ਉਸ ਵੇਲੇ ਕਿਹੜਾ ਮਹੂਰਤ ਕੱਢਿਆ ਹੁੰਦਾ ਹੈ, ਕਿਹੜਾ ਹਵਨ ਹੁੰਦਾ ਹੈ। ਵਿਦੇਸ਼ਾਂ ਦੀਆਂ ਬੈਂਕਾਂ ਵਿਚ ਪਿਆ ਦੇਸ਼ ਦਾ ਧਨ, ਵੱਡੇ ਵੱਡੇ ਸਰਮਾਏਦਾਰਾਂ ਵਲੋਂ ਬੈਂਕਾਂ ਦਾ ਮਾਰਿਆ ਧਨ, ਵਾਪਸ ਲਿਆਉਣ ਨਾਲ ਦੇਸ਼ ਦੀ ਆਰਥਿਕ ਹਾਲਤ ਵਿਚ ਸੁਧਾਰ ਆਉਣਾ ਹੈ, ਨਾ ਕਿ ਹਵਨ ਕਰਨ ਨਾਲ ਕੋਈ ਫਰਕ ਪੈਣ  ਦੀ ਸੰਭਾਵਨਾ ਹੈ। ਵੱਡੇ ਵੱਡੇ ਪ੍ਰਾਜੈਕਟਾਂ ਵਿਚੋਂ ਕਮਿਸ਼ਨ ਸਿਸਟਮ, ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ, ਬੇਈਮਾਨੀ ਅਤੇ ਠੱਗੀਠੋਰੀ ਨੂੰ ਬੰਦ ਕਰਕੇ ਹੀ ਦੇਸ਼ ਦੀ ਆਰਥਿਕ ਹਾਲਤ ਵਿਚ ਸੁਧਾਰ ਹੋ ਸਕਦਾ ਹੈ। ਦੇਸ਼ ਅਤੇ ਦੇਸ਼ ਵਾਸੀਆਂ ਦੀ ਆਰਥਿਕ ਹਾਲਤ ਵਿਚ ਸੁਧਾਰ ਕਰਨ ਲਈ ਹਵਨ ਯੱਗ  ਕਰਨ, ਪਾਠ ਪੂਜਾ ਕਰਨ ਜਾਂ ਧਾਰਮਿਕ ਸਥਾਨਾਂ 'ਤੇ ਮੱਥੇ ਟੇਕਣ ਨਾਲ ਨਹੀਂ ਸਗੋਂ ਦੇਸ਼ ਅਤੇ ਲੋਕ ਹਿੱਤ ਵਿੱਚ ਢੁੱਕਵੀਂਆ ਅਤੇ ਪ੍ਰਭਾਵਸ਼ਾਲੀ ਯੋਜਨਾਵਾਂ ਦੀ ਵਿਉਂਤਬੰਦੀ ਕਰਕੇ ਅਤੇ ਫਿਰ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਕੇ ਹੀ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ। ਅੰਧ ਵਿਸ਼ਵਾਸ਼ ਹਰ ਵਾਪਰੀ ਘਟਨਾ ਨੂੰ ਰੱਬ ਦਾ ਭਾਣਾ ਮੰਨਣ ਲਈ ਸੋਚ ਬਣਾ ਦਿੰਦੇ ਹਨ ਜਦ ਕਿ ਵਿਗਿਆਨਿਕ ਅਤੇ ਤਰਕਸ਼ੀਲਤਾ ਅਧਾਰਿਤ ਸੋਚ ਵਾਪਰੀ ਹਰ ਚੰਗੀ ਅਤੇ ਮਾੜੀ ਘਟਨਾ ਪਿੱਛੇ ਕਾਰਨਾਂ ਨੂੰ ਲੱਭਣ ਲਈ ਮਜਬੂਰ ਕਰਦੀ ਹੈ ਅਤੇ ' ਚੱਲ ਹਊ' ਨਹੀਂ ਕਹਿੰਦੀ, ਇਸ ਲਈ ਹਰ ਵਿਅਕਤੀ ਨੂੰ ਵਿਗਿਆਨਕ ਸੋਚ ਦਾ ਧਾਰਨੀ ਬਣਨਾ ਚਾਹੀਦਾ ਹੈ। ਸਾਡੇ ਦੇਸ਼ ਦੇ ਹੁਕਮਰਾਨਾਂ ਦੀ ਹਮੇਸ਼ਾ ਇਹ ਧਾਰਨਾ ਰਹੀ ਹੈ ਕਿ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸਾਂ ਵਿਚ ਪਾ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਦੀ ਸੋਚ ਖੂੰਢੀ ਬਣੀ ਰਹੇ ਅਤੇ ਰਾਜ ਮਨਮਰਜੀ ਨਾਲ ਚਲਾਇਆ ਜਾ ਸਕੇ। 

ਸੁਖਦੇਵ ਸਲੇਮਪੁਰੀ

 

ਮੌਂਟਨ ਸਟਰੀਟ ਗੁਰਦੁਆਰਾ ਸਾਹਿਬ ਮਾਨਚੈਸਟਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ ਪੁਰਬ ਮਨਾਏ ਗਏ

ਪਿਛਲੇ ਦਿਨੀ ਸ਼੍ਰੀ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਵਿਖੇ ਹੋਰ ਗੁਰਧਾਮਾਂ ਦੇ ਦਰਸਨ ਕਰਕੇ ਆਈ ਸੰਗਤ ਵਲੋਂ ਸ਼੍ਰੀ ਗੁਰੂ ਗਰੰਥ ਸਹਿਬ ਦਾ ਸ਼ੁਕਰਾਨਾ ਕੀਤਾ ਗਿਆ

ਮਾਨਚੈਸਟਰ, ਜਨਵਰੀ 2020-( ਗਿਆਨੀ ਰਵਿੰਦਰਪਾਲ ਸਿੰਘ)- 

ਮੌਂਟਨ ਸਟਰੀਟ ਗੁਰਦੁਆਰਾ ਸਾਹਿਬ ਮਾਨਚੈਸਟਰ ਅਤੇ ਹੋਰ ਆਲੇ ਦੁਆਲੇ ਤੋਂ ਸੰਗਤ ਵੱਡੀ ਗਿਣਤੀ ਵਿੱਚ ਨਵੰਬਰ ਮਹੀਨੇ ਜੱਥੇ ਦੇ ਰੂਪ ਵਿੱਚ ਸ਼੍ਰੀ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਵਿਖੇ ਹੋਰ ਗੁਰਧਾਮਾਂ ਦੇ ਦਰਸ਼ਨ ਕਰ ਬਹੁਤ ਹੀ ਪ੍ਰਸਨਤਾ ਨਾਲ ਵਾਪਸ ਮਾਨਚੈਸਟਰ ਪਹੁੰਚਿਆ ਅਤੇ ਜਿਥੇ ਓਹਨਾ ਐਤਵਾਰ ਸ਼੍ਰੀ ਗੁਰੂ ਨਾਨਕ ਪ੍ਰਕਾਸ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸੁਕਰਾਣਾ ਕੀਤਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਕੇਕ ਕਟਿਆ। ਉਸ ਸਮੇ ਗਿਆਨੀ ਅਮਰੀਕ ਸਿੰਘ ਰਾਠੌਰ ਦੇ ਰਾਗੀ ਜੱਥੇ ਵਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਵਿੱਚ ਹਾਜਰੀਆਂ ਭਰਿਆ ਅਤੇ ਸੰਗਤ ਵਿਚੋਂ ਬੀਬੀਆਂ ਨੇ ਇਕੱਠੇ ਹੋ ਕੇ ਗੁਰ ਸਬਦ ਦਾ ਗਾਇਨ ਕੀਤਾ।ਉਸ ਸਮੇ ਸੰਗਤ ਵਿਚ ਸ ਬਲਵਿੰਦਰ ਸਿੰਘ ਰੌਦ ਅਤੇ ਸ ਹਰਦੇਵ ਸਿੰਘ ਹੀਰਾ ਅਤੇ ਸਮੂਹ ਪ੍ਰਬੰਧਕ ਗੁਰਦਵਾਰਾ ਸਾਹਿਬ ਮੰਜੂਦ ਸਨ।

Two arrested as three men 'from Sikh community' stabbed to death in Ilford

Detectives investigating the deaths of three men in Redbridge have made two arrests

Ilford/London, 20 January 2020-(Jan Shakti News)-

 Both men – [A] aged 29 and [B] aged 39 – have been arrested on suspicion of murder. Enquiries into the circumstances are ongoing. A murder investigation was launched after emergency services were called at 19:38hrs on Sunday 19 January, to a disturbance in Elmstead Road, Seven Kings. Officers and London Ambulance Service attended and found three men, aged in their 20s or 30s, suffering stab injuries. All three were pronounced dead at the scene. Officers are in the process of establishing formal identification and informing all next of kin. Post-mortem examinations will be arranged in due course. A thorough investigation led by homicide detectives from Specialist Crime is underway and crime scenes are in place in the area as officers continue a full forensic examination. These will be in place into Monday and potentially beyond. Detective Chief Superintendent Stephen Clayman, Commander of the Met’s East Area BCU, spoke at the scene of the incident this morning (Monday, 20 January) and said: “This investigation remains in its early stages and work continues to establish the exact sequence of events that led to this shocking incident. “We believe the parties involved were from the Sikh community and known to each other. A fight has taken place which has escalated, resulting in three people being fatally attacked. “Residents in and around the Seven Kings area will see extra officers on patrol; if you have any concerns, or information that could assist the investigation, please stop and speak to them.” Detectives from Specialist Crime are investigating – anyone with information is asked to contact the incident room on 020 8345 3865 or to remain anonymous call the charity Crimestoppers on 0800 555 111.

ਇਲਫੋਰਡ (ਲੰਡਨ) ਵਿਖੇ ਤਿੰਨ ਜਾਣਿਆ ਦਾ ਕਤਲ

ਇਲਫੋਰਡ/ਲੰਡਨ, ਜਨਵਰੀ 2020-(ਗਿਆਨੀ ਰਵਿੰਦਰਪਾਲ ਸਿੰਘ)-

ਬੀਤੀ ਰਾਤ ਇਲਫੋਰਡ ਦੇ ਐਲਮਸਟੈਂਡ ਰੋਡ ਤੇ ਤਿੰਨ ਜਾਣਿਆ ਉਮਰ 20 ਤੋਂ 30 ਸਾਲ ਦਾ ਇਕ ਲੜਾਈ ਦੁਰਾਨ ਕਤਲ ।ਦੋ ਜਾਣਿਆ ਨੂੰ ਜਿਨ੍ਹਾਂ ਦੀ ਉਮਰ 29 ਤੋਂ 39 ਸਾਲ ਦਰਮਿਆਨ ਹੈ ਨਊ ਫੜਿਆ ਗਿਆ ਹੈ।ਹੋਰ ਜਾਣਕਾਰੀ ਹਾਸਲ ਕਰਨ ਲਈ ਕੋਸਿਸ ਜਾਰੀ ਹੈ।

31 ਜਨਵਰੀ ਨੂੰ ਯੂਰਪੀ ਸੰਘ ਤੋਂ ਬਾਹਰ ਹੋਵੇਗਾ ਬ੍ਰਿਟੇਨ, ਬ੍ਰੈਗਜ਼ਿਟ ਦੀ ਤਰੀਕ ਹੋਈ ਪੱਕੀ

ਲੰਡਨ—ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ)- 

ਬ੍ਰਿਟੇਨ ਦੀ ਸਰਕਾਰ ਨੇ ਯੂਰਪੀ ਸੰਘ (ਈ. ਯੂ.) ਤੋਂ ਅਲੱਗ ਹੋਣ ਦੀ ਤਰੀਕ ਪੱਕੀ ਕਰ ਦਿੱਤੀ ਹੈ। ਅਧਿਕਾਰਤ ਯੋਜਨਾ ਅਨੁਸਾਰ 31 ਜਨਵਰੀ ਨੂੰ ਬ੍ਰਿਟੇਨ ਈ. ਯੂ. ਨਾਲੋਂ ਅਲੱਗ ਹੋ ਜਾਵੇਗਾ। ਇਸ ਘੜੀ ਨੂੰ ਯਾਦਗਾਰ ਬਣਾਉਣ ਲਈ ਲਾਈਟ ਨਾਲ ਸਜੇ 10 ਡਾਊਨਿੰਗ ਸਟ੍ਰੀਟ ’ਤੇ ਇਕ ਵੱਡੀ ਘੜੀ ਰਾਹੀਂ ਕਾਊਂਟਡਾਊਨ ਨੂੰ ਦਿਖਾਇਆ ਜਾਵੇਗਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਬ੍ਰੈਗਜ਼ਿਟ ਤੋਂ ਠੀਕ ਪਹਿਲਾਂ ਸਥਾਨਕ ਸਮੇਂ ਅਨੁਸਾਰ ਰਾਤ ਦੇ 11 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਉਸ ਤੋਂ ਪਹਿਲਾਂ ਉਹ ਕੈਬਨਿਟ ਦੀ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਨਗੇ।ਵ੍ਹਾਈਟ ਹਾਲ ਦੇ ਆਸ-ਪਾਸ ਦੀਆਂ ਇਮਾਰਤਾਂ ’ਤੇ ਵੀ ਲਾਈਟਾਂ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਪਾਰਲੀਮੈਂਟ ਸਕੁਆਇਰ ਦੇ ਸਾਰੇ ਫਲੈਗ ਪੋਲਾਂ ’ਤੇ ਬ੍ਰਿਟੇਨ ਦਾ ਝੰਡਾ ਲਹਿਰਾਇਆ ਜਾਵੇਗਾ।

ਸ ਸਰਵਣ ਸਿੰਘ ਢੇਸੀ ਨਮਿਤ ਅੰਤਿਮ ਅਰਦਾਸ ਸਮੇ ਦੁਨੀਆ ਭਰ ਤੋਂ ਸਤਿਕਾਰ ਯੋਗ ਸਖਸਿਤਾ ਨੇ ਸਰਦਾ ਦੇ ਫੁੱਲ ਭੇਟ ਕੀਤੇ

ਜਲੰਧਰ,ਜਨਵਰੀ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਇੰਗਲੈਂਡ 'ਚ ਲਗਾਤਾਰ ਦੂਸਰੀ ਵਾਰ ਸੰਸਦ ਮੈਂਬਰ ਬਣੇ ਸਿੱਖ ਨੌਜਵਾਨ ਆਗੂ ਤਨਮਨਜੀਤ ਸਿੰਘ ਢੇਸੀ ਦੇ ਦਾਦਾ ਅਤੇ ਅਮਰੀਕ ਸਿੰਘ ਢੇਸੀ, ਉੱਘੇ ਕਾਰੋਬਾਰੀ ਅਤੇ ਗੁਰਦੁਆਰਾ ਗ੍ਰੈਵਜੈਂਟ ਕੈਂਟ ਇੰਗਲੈਂਡ ਦੇ ਲਗਾਤਾਰ 10 ਸਾਲ ਪ੍ਰਧਾਨ ਰਹੇ ਜਸਪਾਲ ਸਿੰਘ ਢੇਸੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਦੇ ਪਿਤਾ ਸਰਵਣ ਸਿੰਘ ਢੇਸੀ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਰਾਏਪੁਰ ਫਰਾਲਾ ਵਿਖੇ ਹੋਇਆ, ਜਿਸ 'ਚ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਤੋਂ ਪਹਿਲਾਂ ਭਾਈ ਬਿਕਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਜਥੇ ਨੇ ਕੀਰਤਨ ਕੀਤਾ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਢੇਸੀ ਪਰਿਵਾਰ ਵਲੋਂ ਧਾਰਮਿਕ ਅਤੇ ਸਮਾਜਿਕ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਪਿੱਛੇ ਸਰਵਣ ਸਿੰਘ ਢੇਸੀ ਦੀ ਅਗਵਾਈ ਅਤੇ ਪ੍ਰੇਰਨਾ ਨੂੰ ਦੱਸਿਆ | ਤਨਮਨਜੀਤ ਸਿੰਘ ਢੇਸੀ ਨੇ ਆਪਣੇ ਦਾਦੇ ਨਾਲ ਭਾਵੁਕ ਸਾਂਝ ਦਾ ਜ਼ਿਕਰ ਕੀਤਾ | ਉੱਘੇ ਸਿੱਖ ਵਿਦਵਾਨ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ ਨੇ ਮੰਚ ਦਾ ਸੰਚਾਲਨ ਕੀਤਾ | ਸ਼ਰਧਾਂਜਲੀ ਸਮਾਗਮ 'ਚ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਕੁਲਵਿੰਦਰ ਸਿੰਘ, ਬਾਬਾ ਕਸ਼ਮੀਰ ਸਿੰਘ ਨੇਕੀ ਵਾਲਿਆਂ ਤੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਸਮੇਤ ਹੋਰਨਾਂ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ., ਸਾਬਕਾ ਮੰਤਰੀ ਰਾਣਾ ਰਣਜੀਤ ਸਿੰਘ, ਸਰਵਣ ਸਿੰਘ ਫਿਲੌਰ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਜੋਗਿੰਦਰ ਸਿੰਘ ਮਾਨ, ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਟੀਨੂੰ, ਜਥੇਦਾਰ ਕੁਲਵੰਤ ਸਿੰਘ ਮੰਨਣ, ਸਰਵਣ ਸਿੰਘ ਕੁਲਾਰ, ਦਵਿੰਦਰ ਕੌਰ ਕਾਲੜਾ, ਰਣਜੀਤ ਸਿੰਘ ਕਾਹਲੋਂ, ਹਰਜਿੰਦਰ ਕੌਰ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਗੁਰਮੇਲ ਸਿੰਘ ਮੱਲ੍ਹੀ ਪ੍ਰਧਾਨ ਗੁਰਦੁਆਰਾ ਸਾਊਥਾਲ, ਪਾਲ ਸਿੰਘ ਆਦੇਕਾਲੀ, ਐਚ. ਐਸ. ਵਾਲੀਆ, ਗੁਰਮੀਤ ਸਿੰਘ ਦਾਦੂਵਾਲ, ਅਵਤਾਰ ਸਿੰਘ ਕਲੇਰ, ਸੁਰਿੰਦਰ ਸਿੰਘ ਵਾਲੀਆ ਸੀਨੀਅਰ ਡਿਪਟੀ ਮੇਅਰ ਫਗਵਾੜਾ, ਜਰਨੈਲ ਸਿੰਘ ਵਾਹਦ, ਬਚਿੱਤਰ ਸਿੰਘ ਕੋਹਾੜ, ਦਲਜੀਤ ਸਿੰਘ ਲਾਲੀ, ਜਗਤੇਸ਼ਵਰ ਸਿੰਘ ਮਜੀਠਾ, ਜਸਬੀਰ ਸਿੰਘ ਸੇਵਾ ਮੁਕਤ ਚੀਫ ਜਸਟਿਸ, ਗੁਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਕਿਸ਼ਨਪੁਰਾ, ਰਵਿੰਦਰਪਾਲ ਸਿੰਘ ਖਿੱਚੀਪੁਰ, ਗੁਰਦੇਵ ਕੌਰ ਸੰਘਾ, ਮੋਹਨ ਸਿੰਘ ਸਾਈ, ਮੋਹਣ ਸਿੰਘ ਗਾਂਧੀ, ਐਡਵੋਕੇਟ ਮਨਿੰਦਰਪਾਲ ਸਿੰਘ, ਦਰਸ਼ਨ ਲਾਲ ਜੇਠੂਮਜਾਰਾ, ਡੀ.ਸੀ. ਵਰਿੰਦਰ ਸ਼ਰਮਾ, ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ, ਪੁਲਿਸ ਅਧਿਕਾਰੀ ਹਰਕੰਵਲਪ੍ਰੀਤ ਸਿੰਘ ਖੱਖ, ਪਰਮਵੀਰ ਸਿੰਘ ਪਰਮਾਰ, ਗੁਰਮੀਤ ਸਿੰਘ ਸਿੱਧੂ, ਮੇਜਰ ਸਿੰਘ ਤੇ ਥਾਣਾ ਸਦਰ ਮੁਖੀ ਕਮਲਜੀਤ ਸਿੰਘ ਆਦਿ ਅਤੇ ਪਰਿਵਾਰਕ ਮੈਂਬਰਾਂ 'ਚ ਦਲਵਿੰਦਰ ਕੌਰ ਢੇਸੀ, ਸਾਹਿਬ ਸਿੰਘ ਢੇਸੀ, ਤਰਨਜੀਤ ਸਿੰਘ ਢੇਸੀ, ਮਨਮੀਤ ਕੌਰ ਢੇਸੀ, ਉਪਕੀਰਤ ਸਿੰਘ ਢੇਸੀ, ਸੁਹਾਬ ਸਿੰਘ ਢੇਸੀ ਵੀ ਮੌਜੂਦ ਸਨ | ਅਖੀਰ 'ਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਰਿਵਾਰ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ |

ਸੁਰੱਖਿਆ ਕਾਰਨਾਂ ਕਰ ਕੇ ਹੀਥਰੋ ਹਵਾਈ ਅੱਡੇ ਦੀਆਂ ਕੁਝ ਉਡਾਣਾਂ ਦੇ ਅਚਾਨਕ ਰਸਤੇ ਬਦਲੇ

ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

ਅੱਜ ਲੰਡਨ ਦੇ ਹੀਥਰੋ ਹਵਾਈ ਅੱਡੇ ਦੀਆਂ ਕਈ ਉਡਾਣਾਂ ਦੇ ਅਚਾਨਕ ਰਸਤੇ ਬਦਲੇ ਗਏ ਹਨ | ਹਵਾਈ ਅੱਡੇ ਅਨੁਸਾਰ ਕੁਝ ਸੁਰੱਖਿਆ ਕਾਰਨਾਂ ਕਰ ਕੇ ਅਜਿਹਾ ਕੀਤਾ ਗਿਆ ਹੈ, ਪਰ ਇਸ ਦੇ ਸਪਸ਼ਟ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ | ਖ਼ਬਰਾਂ ਅਨੁਸਾਰ ਆਰ.ਏ.ਐੱਫ਼. ਨੂੰ ਹਵਾਈ ਖੇਤਰ ਦੀ ਕਿਸੇ ਕਾਰਨ ਅਚਨਚੇਤ ਲੋੜ ਪੈ ਗਈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ 5 ਬਿ੍ਟਿਸ਼ ਏਅਰਵੇਜ਼ ਦੀਆਂ ਉਡਾਣਾਂ ਅਤੇ ਇਕ ਵਰਜ਼ਨ ਐਟਲਾਂਟਿਕ ਉਡਾਣ ਦਾ ਰਸਤਾ ਬਦਲਣਾ ਪਿਆ | ਕੁਝ ਸਮੇਂ ਲਈ ਸਟੈਨਸਟਿਡ ਅਤੇ ਗੈਟਵਿਕ ਹਵਾਈ ਅੱਡੇ 'ਤੇ ਉਤਾਰਿਆ ਗਿਆ | ਜਦਕਿ ਕਈ ਉਡਾਣਾਂ ਲੰਡਨ ਦੇ ਹਵਾਈ ਖੇਤਰ ਵਿਚ ਉਡਾਣ ਲਈ ਮਜਬੂਰ ਰਹੀਆਂ ਹਨ | ਹੀਥਰੋ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਅੱਜ ਤੜਕਸਾਰ ਆਰ. ਏ. ਐੱਫ਼ ਵਲੋਂ ਹੀਥਰੋ ਹਵਾਈ ਖੇਤਰ ਦੇ ਕੁਝ ਹਿੱਸੇ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਸੀ |

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ! 

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ! 

ਤੂੰ ਤਾਕਤ ਨਾਲ

ਸਾਨੂੰ ਨਾ ਡਰਾ।

ਅਸੀਂ ਬਖਸ਼ੀ ਹੈ ਤਾਕਤ

ਸਾਨੂੰ ਨਾ ਸਤਾ।

ਤੈਨੂੰ ਭਰਮ ਹੈ,

ਕਿ ਡਰ ਜਾਵਾਂਗੇ।

ਅਸੀਂ ਡਰਾਂਗੇ ਨਹੀਂ,

ਸਾਹਵੇਂ ਖੜ ਜਾਵਾਂਗੇ।

ਅਸੀਂ ਬੰਜਰ ਵਿਚ 

ਉੱਗੇ ਅੱਕ ਹੀ ਸਹੀ। 

ਤੇਰੇ ਲਈ ਗਲੀਆਂ 

ਦੇ ਕੱਖ ਹੀ ਸਹੀ।

ਤੇਰੇ ਬੋਲ, ਕੁਬੋਲ,

ਬੇ-ਅਸਰ ਹੋ ਜਾਣਗੇ।

ਜਿੰਨ੍ਹੇ ਕਰਾਂਗੇ ਕਤਲ,

ਸੱਭ ਅਮਰ ਹੋ ਜਾਣਗੇ।

ਸਾਡੇ ਨਾਲ ਰੋਜ ,

ਪਾਵੇਂ ਅਨੋਖੀਆਂ ਬੁਝਾਰਤਾਂ।

ਤੂੰ ਬਣਕੇ ਚਲਾਕ,

ਕਰੀ ਜਾਨਾ ਏ ਸ਼ਰਾਰਤਾਂ।

ਤੇਰੇ ਮਿਟਾਉਣ ਤੇ,

ਹੋਂਦ ਨਹੀਂ ਮਿਟੇਗੀ। 

ਸਾਡੀ ਟੁੱਟੀ ਜੁੱਤੀ,

ਤੇਰੇ ਸਿਰ 'ਤੇ ਟਿਕੇਗੀ।

 

ਬਾਲੀਵੁੱਡ ਦੀ ਉੱਘੀ ਅਦਾਕਾਰਾ ਸੋਨਮ ਕਪੂਰ ਅਹੂਜਾ ਡਰਾਉਣੇ ਤਜਰਬੇ ਦਾ ਸਾਹਮਣਾ ਕਰਕੇ ਬੁਰੀ ਤਰ੍ਹਾਂ ਡਰੀ

ਲੰਡਨ/ਮਾਨਚੈਸਟਰ,ਜਨਵਰੀ 2020-(ਅਮਨਜੀਤ ਸਿੰਘ ਖਹਿਰਾ)- 

ਬਾਲੀਵੁੱਡ ਦੀ ਉੱਘੀ ਅਦਾਕਾਰਾ ਸੋਨਮ ਕਪੂਰ ਅਹੂਜਾ ਨੇ ਆਪਣੇ ਟਵੀਟਰ ਅਕਾਊਂਟ 'ਤੇ ਲਿਖਿਆ ਹੈ ਕਿ ਲੰਡਨ ਵਿਚ ਉਨ੍ਹਾਂ ਨੂੰ ਬਹੁਤ ਹੀ ਬੁਰੇ ਤਜਰਬੇ ਵਿਚੋਂ ਨਿਕਲਣਾ ਪਿਆ। ਸੋਨਮ ਮੁਤਾਬਿਕ ਲੰਡਨ 'ਚ ਉਬਰ ਵਿਚ ਸਫ਼ਰ ਕਰਨ ਦੌਰਾਨ ਉਨ੍ਹਾਂ ਨੂੰ ਬਹੁਤ ਹੀ ਡਰਾਉਣੇ ਤਜਰਬੇ ਵਿਚੋਂ ਨਿਕਲਣਾ ਪਿਆ। ਇਸ ਲਈ ਉਨ੍ਹਾਂ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਚੰਗਾ ਹੋਵੇਗਾ ਜੇ ਇੱਥੋਂ ਦੀਆਂ ਲੋਕਲ ਕੈਬ ਤੇ ਜਨਤਕ ਵਾਹਨਾਂ ਦਾ ਇਸਤੇਮਾਲ ਕੀਤਾ ਜਾਵੇਗਾ ਤੇ ਸੁਰੱਖਿਅਤ ਰਿਹਾ ਜਾਵੇ। ਸੋਨਮ ਨੇ ਕਿਹਾ ਕਿ ਉਹ ਇਸ ਤਜਰਬੇ ਤੋਂ ਬੁਰੀ ਤਰ੍ਹਾਂ ਹਿੱਲ ਗਈ।

 

 

 

ਇੰਗਲੈਂਡ ਦੇ ਸਿੱਖ ਪੰਥਕ ਮਸਲਿਆਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ–ਗਿਆਨੀ ਹਰਪ੍ਰੀਤ ਸਿੰਘ

ਸਾਊਥਾਲ/ਲੰਡਨ, ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

 ਇੰਗਲੈਂਡ ਦੇ ਸਿੱਖ ਪੰਥਕ ਮਸਲਿਆਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ | ਇਹ ਵਿਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟ ਕੀਤੇ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਿੱਖ ਧਰਮ ਦਾ ਫ਼ਲਸਫ਼ਾ ਦੁਨੀਆ ਨੂੰ ਦੱਸਣ 'ਚ ਨਾਕਾਮਯਾਬ ਰਹੇ ਹਾਂ | ਜਿਸ ਲਈ ਉੱਦਮ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਮਨੁੱਖ ਨੇ ਅੱਜ ਕੁਦਰਤ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਹਰ ਖੇਤਰ 'ਚ ਸਾਡੀ ਅਗਵਾਈ ਕਰਦੀ ਹੈ, ਹਰ ਵਿਸ਼ੇ 'ਤੇ ਗੁਰਬਾਣੀ 'ਚ ਚਰਚਾ ਹੈ, ਭਾਵੇਂ ਉਹ ਧਾਰਮਿਕ ਹੋਵੇ, ਭਾਵੇਂ ਰਾਜਨੀਤਕ ਹੋਵੇ, ਸਮਾਜਿਕ ਹੋਵੇ ਜਾਂ ਜ਼ਿੰਦਗੀ ਨਾਲ ਸਬੰਧਿਤ ਕੋਈ ਵੀ ਹੋਰ ਵਿਸ਼ਾ ਹੋਵੇ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਸਿੱਖਾਂ ਦਾ ਫ਼ਰਜ਼ ਹੈ | ਉਨ੍ਹਾਂ ਸਿੱਖ ਇਤਿਹਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਹਰ ਸਿੱਖ ਨੂੰ ਪ੍ਰਚਾਰਕ ਵਾਲਾ ਰੋਲ ਅਦਾ ਕਰਨਾ ਚਾਹੀਦਾ ਹੈ, ਖ਼ੁਦ ਨੂੰ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਪੜ੍ਹਨਾ ਅਤੇ ਵਿਚਾਰਨਾ ਚਾਹੀਦਾ ਹੈ ਅਤੇ ਵਿਵਾਦਾਂ ਤੋਂ ਬਚਣਾ ਚਾਹੀਦਾ ਹੈ | ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਜਥੇਦਾਰ ਹਰਪ੍ਰੀਤ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਥਕ ਮਸਲਿਆਂ ਦੇ ਹੱਲ ਲਈ ਉਹ ਕੌਮ ਦੀ ਯੋਗ ਅਗਵਾਈ ਕਰ ਰਹੇ ਹਨ | ਇਸ ਮੌਕੇ ਗੁਰੂ ਘਰ ਵਲੋਂ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਸੋਹਣ ਸਿੰਘ ਸੁਮਰਾ, ਹਰਜੀਤ ਸਿੰਘ ਸਰਪੰਚ, ਹਰਮੀਤ ਸਿੰਘ ਗਿੱਲ, ਕੁਲਵੰਤ ਸਿੰਘ ਭਿੰਡਰ, ਪ੍ਰਭਜੋਤ ਸਿੰਘ ਮੋਹੀ ਆਦਿ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟਰੱਸਟੀ ਅਮਰਜੀਤ ਸਿੰਘ ਦਾਸਨ, ਸੁਰਿੰਦਰ ਸਿੰਘ ਢੱਟ, ਸਤਨਾਮ ਸਿੰਘ ਚੌਹਾਨ, ਗੁਰਮੀਤ ਸਿੰਘ ਸਿੱਧੂ, ਬਲਜੀਤ ਸਿੰਘ ਮੱਲ੍ਹੀ, ਮਨਜੀਤ ਸਿੰਘ ਆਦਿ ਹਾਜ਼ਰ ਸਨ |

ਭਾਰਤ ਮੁਸਲਿਮ, ਦਲਿਤ ਅਤੇ ਘੱਟ ਗਿਣਤੀਆਂ ਲਈ ਸੁਰੱਖਿਅਤ ਦੇਸ਼ ਨਹੀਂ-ਨਾਡੀਆ ਵਿਟੋਮ

 

ਯੂ. ਕੇ. ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਨਾਡੀਆ ਵਿਟੋਮ ਪੰਜਾਬ ਦੀ ਧੀ

ਨਾਡੀਆ ਆਪਣੀ 79000 ਪੌਡ ਦੀ ਤਨਖ਼ਾਹ 'ਚੋਂ 35000 ਪੌਡ ਹੀ ਖ਼ੁਦ ਲਈ ਖ਼ਰਚੇਗੀ ਬਾਕੀ ਰਕਮ ਸਥਾਨਕ ਕੰਮਾਂ ਲਈ ਦਾਨ ਕਰੇਗੀ

ਨੌਟਿੰਘਮ/ਯੂ. ਕੇ,ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ/ਅਮਨਜੀਤ ਸਿੰਘ ਖਹਿਰਾ)- ਯੂ. ਕੇ. ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਹੋਣ ਦਾ ਮਾਣ ਰੱਖਣ ਵਾਲੀ ਨਾਡੀਆ ਵਿਟੋਮ ਦਾ ਪਿਛੋਕੜ ਪੰਜਾਬ ਨਾਲ ਸਬੰਧਿਤ ਹੈ | ਉਹ ਆਪਣੀ 79000 ਪੌਡ ਦੀ ਤਨਖ਼ਾਹ 'ਚੋਂ 35000 ਪੌਡ ਹੀ ਖ਼ੁਦ ਲਈ ਖ਼ਰਚੇਗੀ ਬਾਕੀ ਰਕਮ ਸਥਾਨਕ ਕੰਮਾਂ ਲਈ ਦਾਨ ਕਰੇਗੀ | ਉਸ ਨੂੰ ਪੰਜਾਬ ਦੀ ਧੀ ਕਹਿਣਾ ਚਾਹੀਦਾ ਹੈ | ਜਿਸ ਦੀ ਇਹ ਛੋਟੀ ਉਮਰ 'ਚ ਵੱਡੀ ਪ੍ਰਾਪਤੀ ਹੈ | ਨਾਡੀਆ 23 ਸਾਲ ਦੀ ਹੈ, ਜੋ ਕਿ੍ਸਮਸ 2019 ਦੀ ਆਰਜ਼ੀ ਨੌਕਰੀਆਂ 'ਚੋਂ ਕੰਮ ਦੀ ਤਲਾਸ਼ ਕਰ ਰਹੀ ਸੀ ਅਤੇ ਬਾਅਦ 'ਚ ਕਿਸਮਤ ਨੇ ਅਜਿਹਾ ਪਲਟਾ ਖਾਧਾ ਕਿ ਉਹ ਅੱਜ ਸੰਸਦ ਮੈਂਬਰ ਹੈ | ਨਾਡੀਆ ਦੇ ਪਿਤਾ ਦਾ ਨਾਂਅ ਜਗਦੀਪ ਹੈ ਜੋ ਪੰਜਾਬ ਦੇ ਮਹਿਰਮਪੁਰ ਦੇ ਜੰਮਪਲ ਹਨ ਅਤੇ 21 ਸਾਲ ਦੀ ਉਮਰ 'ਚ ਯੂ. ਕੇ. ਆ ਗਏ ਸਨ, ਜਿਸ ਨੇ ਫ਼ੈਕਟਰੀਆਂ 'ਚ ਕੰਮ ਕੀਤਾ, ਇਕ ਦੁਕਾਨ ਵੀ ਚਲਾਈ ਅਤੇ ਹੁਣ ਲੋਕਾਂ ਨੂੰ ਡਰਾਈਵਿੰਗ ਸਿਖਾਉਣ ਦਾ ਕੰਮ ਕਰ ਰਿਹਾ ਹੈ | ਜਗਦੀਪ ਦਾ ਵਿਆਹ ਤਰੀਸ਼ ਨਾਲ ਹੋਇਆ ਜੋ ਨੌਟਿੰਘਮ 'ਚ ਸਮਾਜਿਕ ਮਾਮਲਿਆਂ ਬਾਰੇ ਵਕੀਲ ਹੈ | ਤਰੀਸ਼ ਦੇ ਮਾਪੇ ਐਗਲੋ-ਇੰਡੀਅਨ ਹਨ, ਜੋ 1950 ਦੇ ਕਰੀਬ ਕਲਕੱਤਾ ਤੋਂ ਯੂ. ਕੇ. ਆਏ ਸਨ | ਨਾਡੀਆ ਦਾ ਇਕ ਭਰਾ ਜੋ ਸਿਡਨੀ 'ਚ ਰਹਿੰਦਾ ਹੈ | ਨਾਡੀਆ ਦਾ ਕਹਿਣਾ ਹੈ ਕਿ ਉਹ ਨੌਟਿੰਘਮ ਦੀ ਪਹਿਲੀ ਬੀ. ਏ. ਐਮ. ਈ. ਸਾਂਸਦ ਹੈ | ਸਾਡਾ ਕੋਈ ਵੀ ਰਿਸ਼ਤੇਦਾਰ ਪੰਜਾਬ 'ਚ ਨਹੀਂ ਰਹਿੰਦਾ | ਮੇਰੇ ਪਿਤਾ 21 ਸਾਲ ਦੇ ਸਨ ਜਦੋਂ ਯੂ. ਕੇ. ਆ ਗਏ ਅਤੇ ਬਾਅਦ 'ਚ ਉਨ੍ਹਾਂ ਦੇ ਮਾਪੇ, ਆਂਟੀਆਂ, ਅੰਕਲ ਅਤੇ ਉਨ੍ਹਾਂ ਦੇ ਬੱਚੇ ਵੀ ਯੂ. ਕੇ. ਆ ਗਏ | ਨਾਡੀਆ ਆਪਣੇ ਪਿਤਾ ਨਾਲ 9 ਸਾਲ ਦੀ ਉਮਰ 'ਚ ਭਾਰਤ ਗਈ ਸੀ, ਉਸ ਸਮੇਂ ਉਹ ਅੰਮਿ੍ਤਸਰ, ਚੰਡੀਗੜ੍ਹ, ਰਾਜਸਥਾਨ ਅਤੇ ਦਿੱਲੀ ਗਏ ਸਨ | ਪਰ ਸਾਡੇ ਕੋਲ ਪਿਤਾ ਦੇ ਪਿੰਡ ਜਾਣ ਦਾ ਸਮਾਂ ਨਹੀਂ ਸੀ | ਨਾਡੀਆ ਮੁੰਡਿਆਂ ਤੋਂ ਬਚ ਕੇ ਰਹੀ ਗੀਤ ਦੀ ਪ੍ਰਸੰਸਕ ਹੈ ਅਤੇ ਪੰਜਾਬੀ ਖਾਣੇ ਵੀ ਪਸੰਦ ਕਰਦੀ ਹੈ | ਨਾਡੀਆ ਦਾ ਕਹਿਣਾ ਹੈ ਕਿ ਉਸ ਦਾ ਪਾਲਨ ਪੋਸ਼ਣ ਸਿਰਫ਼ ਉਸ ਦੀ ਮਾਂ ਨੇ ਹੀ ਕੀਤਾ ਹੈ | ਉਸ ਦਾ ਮੰਨਣਾ ਹੈ ਕਿ ਭਾਰਤ ਮੁਸਲਿਮ, ਦਲਿਤ ਅਤੇ ਘੱਟ ਗਿਣਤੀਆਂ ਲਈ ਸੁਰੱਖਿਅਤ ਦੇਸ਼ ਨਹੀਂ ਹੈ | 

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਰਲਡ ਕੈਂਸਰ ਕੇਅਰ ਦਾ ਯੂਕੇ ਦੇ ਵਾਸੀਆਂ ਲਈ ਮੈਗਜ਼ੀਨ ਜਾਰੀ ਕੀਤਾ

ਲੰਡਨ, ਜਨਵਰੀ 2020-(ਗਿਆਨੀ ਰਾਵਿਦਾਰਪਾਲ ਸਿੰਘ)- 

ਇਕ ਵਿਸੇਸ ਮਿਲਣੀ ਦੁਆਰਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਯੂਕੇ ਦੇ ਵਾਸੀਆਂ ਲਈ ਵਰਲਡ ਕੈਂਸਰ ਕੇਅਰ ਵਲੋਂ  ਕੈਂਸਰ ਪ੍ਰਤੀ ਜਾਗਰੂਕ ਕਰਨ ਵਾਲਾ ਮੈਗਜ਼ੀਨ ਲੋਕ ਅਰਪਤ ਕੀਤਾ।ਜੋ ਕੇ ਹੁਣੇ ਹੁਣੇ ਵਰਲਡ ਕੈਂਸਰ ਕੇਅਰ ਦੇ ਮਾਹਰ ਡਾਕਟਰ ਦੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ।ਇਸ ਸਮੇ ਓਥੇ ਮੰਜੂਦ ਡਾ ਕੁਲਵੰਤ ਸਿੰਘ ਧਾਲੀਵਾਲ, ਸ ਜਸਵੰਤ ਸਿੰਘ ਗਰੇਵਾਲ ਅਤੇ ਹੋਰ ਬਹੁਤ ਸਾਰੀਆਂ ਸਤਿਕਾਰ ਯੋਗ ਸਖਸਿਤਾ।

13 ਜਨਵਰੀ 1849 ਦਾ ਇਤਿਹਾਸ

13 ਜਨਵਰੀ ਦਾ ਦਿਹਾੜਾ ਲੋਹੜੀ ਤੋਂ ਿੲਲਾਵਾ ਹੋਰ ਵੀ ਬਹੁਤ ਵੱਡਾ ਿੲਤਿਹਾਸ ਆਪਣੇ ਵਿੱਚ ਸਮੋਈ ਬੈਠਾ , ਪਰ ਅਫ਼ਸੋਸ ਪੰਜਾਬੀਆ ਦਾ ਵੱਡਾ ਹਿੱਸਾ ਿੲਸ ਿੲਤਿਹਾਸ ਤੋਂ ਅਣਜਾਣ ਹੈ !

ਮਾਣਮੱਤਾ ਇਤਿਹਾਸ 22 ਨਵੰਬਰ 1848 ਨੂੰ ਰਾਮਨਗਰ ਵਿੱਚ ਆਪਣੇ ਸੈਂਕੜੇ ਫ਼ੌਜੀ ਤੇ ਕੁਝ ਚੋਟੀ ਦੇ ਜਰਨੈਲ ਮਰਵਾਕੇ ਅੰਗਰੇਜ਼ਾਂ ਨੇ ਇਕ ਵਾਰ ਫਿਰ ਸਿੱਖਾਂ ਨਾਲ ਲੜਾਈ ਲੜਨ ਦਾ ਫੈਸਲਾ ਕੀਤਾ ! 

13 ਜਨਵਰੀ 1849 ਚੇਲਿਆਂਵਾਲਾ ਪਿੰਡ ਵਿੱਚ ਦੋਵੇਂ ਫੌਜਾਂ ਫਿਰ ਆਹਮੋ-ਸਾਹਮਣੇ ਆਣ ਖੜੀਆਂ ! ਸ ਚਤਰ ਸਿੰਘ ਅਤੇ ਸ ਸ਼ੇਰ ਸਿੰਘ ਅਟਾਰੀਵਾਲਾ ਦੀ ਕਮਾਂਡ ਹੇਠ ਖਾਲਸਾ ਫੌਜਾਂ ਮੈਦਾਨ ਵਿੱਚ ਉਤਰੀਆਂ ! ਪੰਜਾਬ ਉਤੇ ਗੋਰਿਆਂ ਦੇ ਕਬਜ਼ੇ ਨੂੰ ਲੈਕੇ ਸਿੱਖਾਂ ਵਿੱਚ ਐਨਾ ਗ਼ੁੱਸਾ ਸੀ ਕਿ ਉਹ ਐਨੇ ਰੋਹ ਵਿੱਚ ਆਕੇ ਲੜੇ ਕਿ ਿੲਹ ਲੜਾਈ ਆਪਣਾ ਵੱਖਰਾ ਿੲਤਹਾਸ ਸਿਰਜ ਗਈ ! ਿੲਸ ਲੜਾਈ ਵਿੱਚ ਗੋਰਿਆਂ ਦਾ ਸੱਭ ਵੱਧ ਜਾਨੀ ਤੇ ਮਾਲੀ ਨੁਕਸਾਨ ਹੋਿੲਆ ! 

ਦੋ ਹਜਾਰ ਤੋਂ ਵੱਧ ਫ਼ੌਜੀ ਤੇ ਇੱਕ ਸੌ ਤੋਂ ਵੱਧ ਅਫਸਰ ਮਰਵਾਕੇ ਅੰਗਰੇਜ਼ ਿੲਹ ਲੜਾਈ ਹਾਰ ਗਏ ! 

ਅੰਗਰੇਜ਼ਾਂ ਦੇ ਆਪਣੇ ਿੲਤਿਹਾਸਕਾਰ ਤੇ ਜਰਨੈਲ ਆਪ ਲਿਖਦੇ ਹਨ ਿਕ ਚੇਲਿਆਂਵਾਲਾ ਦੀ ਲੜਾਈ ਉਸ ਸਮੇਂ ਦੀ ਸਭ ਤੋਂ ਤਬਾਹਕੁਨ ਲੜਾਈ ਸੀ , ਜੇ ਸਿੱਖ ਿੲੱਕ ਲੜਾਈ ਹੋਰ ਿੲਸੇ ਜਾਹੋ-ਜਲਾਲ ਨਾਲ ਲੜ ਜਾਂਦੇ ਤਾਂ ਬਰਤਾਨੀਆ ਹਕੂਮਤ ਫੇਰ ਕਦੇ ਪੰਜਾਬ ਵੱਲ ਮੂੰਹ ਨਾ ਕਰਦੀ ! ਜਰਨੈਲ ਥਕਵਿਲ ਤਾਂ ਿੲਥੋ ਤੱਕ ਲਿਖਦਾ ਕਿ ਉਸਨੂੰ ਨਹੀਂ ਲਗਦਾ ਕਿ ਉਸਦਾ ਕੋਈ ਵੀ ਸਿਪਾਹੀ ਿੲਸ ਜੰਗ ਵਿਚੋ ਬਚਿਆ ਹੋਊਗਾ ! 

ਪਰ ਅਫ਼ਸੋਸ ਬਾਦ ਵਿੱਚ ਗ਼ਦਾਰ ਆਪਣੀਆਂ ਚਾਲਾਂ ਚੱਲਣ ਵਿੱਚ ਕਾਮਯਾਬ ਹੋ ਗਏ ਅਤੇ ਸਿੱਖ ਰਾਜ ਜਾਂਦਾ ਰਿਹਾ ! 

-ਅਮਨਜੀਤ ਸਿੰਘ ਖਹਿਰਾ

ਮੋਰਚਿਆਂ ਦੌਰਾਨ ਸਿੱਖ ਜੇਲ੍ਹਾਂ 'ਚ ਵੀ ਦੀਵਾਨ ਸਜਾ ਲੈਂਦੇ ਸਨ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਬਾਰਕਿੰਗ/ਲੰਡਨ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਯੂ. ਕੇ. ਫੇਰੀ ਦੌਰਾਨ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ | ਉਨ੍ਹਾਂ ਇਸ ਮੌਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦਿਆਂ ਕਿਹਾ ਕਿ ਪੰਥਕ ਮੋਰਚਿਆਂ ਦੌਰਾਨ ਸਿੱਖ ਜੇਲ੍ਹਾਂ 'ਚ ਹੀ ਦੀਵਾਨ ਸਜਾ ਲੈਂਦੇ ਸਨ | ਇਸ ਮੌਕੇ ਗੁਰਬਾਣੀ ਤੋਂ ਇਲਾਵਾ ਗੁਰਮਤਿ ਵਿਚਾਰਾਂ, ਗੁਰ ਇਤਿਹਾਸ, ਸਿੱਖ ਇਤਿਹਾਸ ਸਰਵਣ ਕਰਦੇ ਸਨ ਅਤੇ ਜੇਲ੍ਹਾਂ 'ਚੋਂ ਅਜਿਹਾ ਸਿੱਖ ਲੀਡਰ ਬਣ ਕੇ ਬਾਹਰ ਨਿਕਲਦਾ ਸੀ | ਚੜ੍ਹਦੀ ਕਲਾ ਵਾਲੇ ਸਿੱਖ ਜੇਲ੍ਹ ਨੰੂ ਵੀ ਸਿਖਲਾਈ ਸਕੂਲ ਬਣਾ ਲੈਂਦੇ ਸਨ | ਉਨ੍ਹਾਂ ਸਮਿਆਂ 'ਚ ਸਿੱਖ ਜੇਲ੍ਹਾਂ 'ਚ ਔਖੇ ਸਮਿਆਂ 'ਚ ਰਹਿ ਕੇ ਵੀ ਦੀਵਾਨਾਂ 'ਚ ਸੰਗਤ 'ਚ ਬਹਿ ਕੇ ਹਾਜ਼ਰੀ ਭਰਨਾ ਨਹੀਂ ਸੀ ਭੁੱਲਦੇ | ਅਜਿਹੇ ਮਾਹੌਲ 'ਚ ਵੀ ਉਹ ਗੁਰਬਾਣੀ, ਇਤਿਹਾਸ, ਪੰਥਕ ਵਿੱਦਿਆ ਬਾਰੇ ਸਿੱਖਦੇ ਰਹਿੰਦੇ ਸਨ | ਅੱਜ ਸਿੱਖਾਂ ਅਤੇ ਸਿੱਖ ਆਗੂਆਂ ਨੇ ਸੰਗਤ 'ਚ ਬੈਠਣਾ ਛੱਡ ਦਿੱਤਾ ਹੈ, ਜਿਸ ਕਾਰਨ ਅਸੀਂ ਵੀ ਅਤੇ ਸਿੱਖ ਆਗੂ ਵੀ ਗੁਰਬਾਣੀ ਤੋਂ ਦੂਰ ਹੋ ਗਏ ਹਨ | ਇਹ ਵੀ ਸਿੱਖਾਂ 'ਚ ਹਫ਼ੜਾ ਦਫ਼ੜੀ ਦਾ ਕਾਰਨ ਹੈ | ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਵੱਧ ਤੋਂ ਵੱਧ ਗੁਰੂ ਘਰਾਂ 'ਚ ਆਉਣ ਦੇ ਗੁਰਬਾਣੀ ਦੇ ਲੜ ਲੱਗਣ ਦੀ ਪੇ੍ਰਰਨਾ ਦਿੱਤੀ | ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਮੇਜਰ ਸਿੰਘ ਬਾਸੀ, ਲੈਂਹਬਰ ਸਿੰਘ ਲੇਹਲ, ਬਲਵਿੰਦਰ ਸਿੰਘ ਰਾਇਤ ਅਤੇ ਗੁਰਦੀਪ ਸਿੰਘ ਹੁੰਦਲ ਨੇ ਸਿਰੋਪਾਓ ਦੇ ਕੇ ਸਿੰਘ ਸਾਹਿਬ ਦਾ ਸਨਮਾਨ ਕੀਤਾ | ਇਸ ਮੌਕੇ ਆਗਿਆਕਾਰ ਸਿੰਘ ਵਡਾਲਾ, ਗੁਰਮੇਲ ਸਿੰਘ ਮੱਲ੍ਹੀ, ਸੁਖਵੀਰ ਸਿੰਘ ਬਾਸੀ, ਹਰਜੀਤ ਸਿੰਘ ਸਰਪੰਚ, ਪਰਮਿੰਦਰ ਸਿੰਘ ਮੰਡ ਚੜ੍ਹਦੀ ਕਲਾ ਆਰਗੇਨਾਈਜ਼ੇਸ਼ਨ ਗ੍ਰੇਵਜ਼ੈਂਡ, ਸੁਖਵੀਰ ਸਿੰਘ, ਮਹਿੰਦਰ ਸਿੰਘ ਰਾਠੌਰ, ਹਰਬੰਸ ਸਿੰਘ ਆਦਿ ਹਾਜ਼ਰ ਸਨ |

ਇੰਗਲੈਂਡ ਦੀ ਫੇਰੀ ਤੇ ਆਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਾਰੇ ਸਲੋਹ ਵਾਸੀ ਦਰਸਨ ਸਿੰਘ ਢਿੱਲੋਂ ਇੰਜ ਦਸਦੇ ਹਨ

ਸਲੋਹ/ਲੰਡਨ- ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

ਅੱਜ (10.01.2020) ਨੂੰ ਮੇਰੇ ਸ਼ਹਿਰ ਸਲੋਹ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ, ਪੰਜਾਬ ਤੋਂ ਵਿਸ਼ੇਸ਼ ਦੌਰੇ ਤੇ ਆਏ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਸੰਗਤ ਦੇ ਸਨਮੁਖ ਹੋਣ ਲਈ ਸੱਦਾ ਦਿੱਤਾ! ਉਹ ਆਏ ਤੇ ਬਿਲਕੁਲ ਉਸ ਤਰ੍ਹਾਂ ਹੀ ਆਪਣੀ ਕਹਿਣੀ-ਕਥਨੀ, ਮਿਲਣਸਾਰੀ ‘ਚ ਸਾਬਤ ਹੋਏ, ਜਿਵੇਂ ਕਿ ਬੀਤੇ ਕੁਝ ਸਮੇਂ ਤੋਂ, ਕਈ ਧੜੱਲੇਦਾਰ ਤੇ ਬੇਬਾਕ ਫ਼ੈਸਲੇ ਲੈਣ ਕਾਰਨ, ਉਹਨਾਂ ਦਾ ਅਕਸ ਦੇਸ਼-ਵਿਦੇਸ਼ ‘ਚ ਰਹਿੰਦੇ ਸਿੱਖ-ਜਗਤ ‘ਚ ਪ੍ਰਤੀਬਿੰਬਤ ਹੋਇਆ ਹੋਇਆ ਹੈ। ਉਹਨਾਂ ਦੀ ਵਿਦਵਤਾ, ਸਹਿਣਸ਼ੀਲਤਾ, ਮਿਲਣਸਾਰਤਾ ਤੇ ਕੁਝ ਕਰ ਗੁਜ਼ਰਨ ਦਾ ਜਵਾਨ ਜੋਸ਼, ਹਰ ਐਕਸ਼ਨ ‘ਚੋੰ ਧੜਕਦਾ ਨਜ਼ਰ ਆਇਆ। ਕੁਝ ਕੁ ਖੱਬੀਖਾਨਾਂ ਨੇ ਲੰਗੜੀਆਂ ਲਾਉਣ ਦੇ ਯਤਨਾਂ ਦੇ ਨਾਲ ਨਾਲ ਅਪਣੱਤ ਜਿਤਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦਾ ਤਜਰਬਾ ਤੇ ਦ੍ਰਿੜਤਾ ਮੱਖਣ ‘ਚੋਂ ਵਾਲ ਵਾਂਗ ਕੱਢ ਕੇ ਲੈ ਗਿਆ। ਮੇਰੀ ਨਿੱਜੀ ਤੌਰ ਤੇ ਉਦੋਂ ਗਰਵ ਦੀ ਹੱਦ ਨ ਰਹੀ, ਬਾਕੀ ਸਭ ਕੁਝ ਨੂੰ ਲਾਂਭੇ ਰੱਖਦਿਆਂ ਹੋਇਆਂ ਕਿ ਸਿੰਘ ਸਾਹਿਬਾਨ ਮੇਰੇ ਸ਼ਹਿਰ ਦੇ ਹੀ ਨਹੀਂ ਮੇਰੇ ਮਹੱਲੇ ਦੇ ਜੰਮਪਲ ਤੇ ਮੁਢਲੀ ਵਿੱਦਿਆ ਪ੍ਰਾਪਤ ਕਰਕੇ ਇਸ ਪਦਵੀ ਤੀਕ ਪਹੁੰਚੇ ਹਨ। ਸੱਚ ਜਾਣਿਓ, ਅੱਜ ਤੀਕ ਜਦ ਵੀ ਆਪਣੇ ਸ਼ਹਿਰ ਦਾ ਨਾਂ ਲੈਂਦਾ ਸੀ ਤਾਂ ਸਭ ਦੀਆਂ ਅੱਖਾਂ ਸਾਹਮਣੇ ‘ਪੰਜ ਜਾਂ ਸੱਤ ਫੋਟੋ ਨਸਵਾਰ’ ਵਾਲੀ ਡੱਬੀ ਆ ਜਾਂਦੀ ਸੀ- ਗਿੱਦੜਬਹਾ- ਸੋ ਅੱਜ ਤੋਂ ਬਾਦ ਮੇਰਾ ਸ਼ਹਿਰ ‘ਗਿੱਦੜਬਹਾ ਸ਼ਹਿਰ’ (ਮੁਕਤਸਰ ਸਾਹਿਬ) ਦੀ ਸ਼ਖ਼ਸੀਅਤ, ਛੋਟੀ ਉਮਰ ਵਿੱਚ ਉਚ ਦਮਾਲੜਾ ਪਦਵੀ ਅਤੇ ਮਿਆਰੀ ਵਿੱਦਿਆ ਦੇ ਮਾਲਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਦੇ ਨਾਂ ਨਾਲ ਜਾਣਿਆ ਜਾਇਆ ਕਰੇਗਾ!- ਦਰਸ਼ਨ ਸਿੰਘ ਢਿਲੋਂ   

ਤਸਵੀਰ: ਸਰਵ ਸ੍ਰ: ਹਰਵਿੰਦਰ ਸਿੰਘ ਸੋਢੀ (ਸੈਕਟਰੀ ਗੁਰੂ ਘਰ), ਪਰਮਜੀਤ ਸਿੰਘ (ਮੁੱਖ ਸੇਵਾਦਾਰ ਗੁਰੂਘਰ), ਸਿੰਘ ਸਾਹਿਬਾਨ ਜਥੇਦਾਰ ਹਰਪ੍ਰੀਤ ਸਿੰਘ ਜੀ, ਤਨਮਨਜੀਤ ਸਿੰਘ ਢੇਸੀ ਐਮ ਪੀ ਸਲੋਹ, ਦਰਸ਼ਨ ਸਿੰਘ ਢਿਲੋਂ, ਗੁਰਮੇਲ ਸਿੰਘ ਮੱਲ੍ਹੀ (ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ)