You are here

ਯੁ.ਕੇ.

31 ਜਨਵਰੀ ਨੂੰ ਯੂਰਪੀ ਸੰਘ ਤੋਂ ਬਾਹਰ ਹੋਵੇਗਾ ਬ੍ਰਿਟੇਨ, ਬ੍ਰੈਗਜ਼ਿਟ ਦੀ ਤਰੀਕ ਹੋਈ ਪੱਕੀ

ਲੰਡਨ—ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ)- 

ਬ੍ਰਿਟੇਨ ਦੀ ਸਰਕਾਰ ਨੇ ਯੂਰਪੀ ਸੰਘ (ਈ. ਯੂ.) ਤੋਂ ਅਲੱਗ ਹੋਣ ਦੀ ਤਰੀਕ ਪੱਕੀ ਕਰ ਦਿੱਤੀ ਹੈ। ਅਧਿਕਾਰਤ ਯੋਜਨਾ ਅਨੁਸਾਰ 31 ਜਨਵਰੀ ਨੂੰ ਬ੍ਰਿਟੇਨ ਈ. ਯੂ. ਨਾਲੋਂ ਅਲੱਗ ਹੋ ਜਾਵੇਗਾ। ਇਸ ਘੜੀ ਨੂੰ ਯਾਦਗਾਰ ਬਣਾਉਣ ਲਈ ਲਾਈਟ ਨਾਲ ਸਜੇ 10 ਡਾਊਨਿੰਗ ਸਟ੍ਰੀਟ ’ਤੇ ਇਕ ਵੱਡੀ ਘੜੀ ਰਾਹੀਂ ਕਾਊਂਟਡਾਊਨ ਨੂੰ ਦਿਖਾਇਆ ਜਾਵੇਗਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਬ੍ਰੈਗਜ਼ਿਟ ਤੋਂ ਠੀਕ ਪਹਿਲਾਂ ਸਥਾਨਕ ਸਮੇਂ ਅਨੁਸਾਰ ਰਾਤ ਦੇ 11 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਉਸ ਤੋਂ ਪਹਿਲਾਂ ਉਹ ਕੈਬਨਿਟ ਦੀ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਨਗੇ।ਵ੍ਹਾਈਟ ਹਾਲ ਦੇ ਆਸ-ਪਾਸ ਦੀਆਂ ਇਮਾਰਤਾਂ ’ਤੇ ਵੀ ਲਾਈਟਾਂ ਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਪਾਰਲੀਮੈਂਟ ਸਕੁਆਇਰ ਦੇ ਸਾਰੇ ਫਲੈਗ ਪੋਲਾਂ ’ਤੇ ਬ੍ਰਿਟੇਨ ਦਾ ਝੰਡਾ ਲਹਿਰਾਇਆ ਜਾਵੇਗਾ।

ਸ ਸਰਵਣ ਸਿੰਘ ਢੇਸੀ ਨਮਿਤ ਅੰਤਿਮ ਅਰਦਾਸ ਸਮੇ ਦੁਨੀਆ ਭਰ ਤੋਂ ਸਤਿਕਾਰ ਯੋਗ ਸਖਸਿਤਾ ਨੇ ਸਰਦਾ ਦੇ ਫੁੱਲ ਭੇਟ ਕੀਤੇ

ਜਲੰਧਰ,ਜਨਵਰੀ 2020-(ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਇੰਗਲੈਂਡ 'ਚ ਲਗਾਤਾਰ ਦੂਸਰੀ ਵਾਰ ਸੰਸਦ ਮੈਂਬਰ ਬਣੇ ਸਿੱਖ ਨੌਜਵਾਨ ਆਗੂ ਤਨਮਨਜੀਤ ਸਿੰਘ ਢੇਸੀ ਦੇ ਦਾਦਾ ਅਤੇ ਅਮਰੀਕ ਸਿੰਘ ਢੇਸੀ, ਉੱਘੇ ਕਾਰੋਬਾਰੀ ਅਤੇ ਗੁਰਦੁਆਰਾ ਗ੍ਰੈਵਜੈਂਟ ਕੈਂਟ ਇੰਗਲੈਂਡ ਦੇ ਲਗਾਤਾਰ 10 ਸਾਲ ਪ੍ਰਧਾਨ ਰਹੇ ਜਸਪਾਲ ਸਿੰਘ ਢੇਸੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਦੇ ਪਿਤਾ ਸਰਵਣ ਸਿੰਘ ਢੇਸੀ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਰਾਏਪੁਰ ਫਰਾਲਾ ਵਿਖੇ ਹੋਇਆ, ਜਿਸ 'ਚ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਤੋਂ ਪਹਿਲਾਂ ਭਾਈ ਬਿਕਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਜਥੇ ਨੇ ਕੀਰਤਨ ਕੀਤਾ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਢੇਸੀ ਪਰਿਵਾਰ ਵਲੋਂ ਧਾਰਮਿਕ ਅਤੇ ਸਮਾਜਿਕ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਪਿੱਛੇ ਸਰਵਣ ਸਿੰਘ ਢੇਸੀ ਦੀ ਅਗਵਾਈ ਅਤੇ ਪ੍ਰੇਰਨਾ ਨੂੰ ਦੱਸਿਆ | ਤਨਮਨਜੀਤ ਸਿੰਘ ਢੇਸੀ ਨੇ ਆਪਣੇ ਦਾਦੇ ਨਾਲ ਭਾਵੁਕ ਸਾਂਝ ਦਾ ਜ਼ਿਕਰ ਕੀਤਾ | ਉੱਘੇ ਸਿੱਖ ਵਿਦਵਾਨ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ ਨੇ ਮੰਚ ਦਾ ਸੰਚਾਲਨ ਕੀਤਾ | ਸ਼ਰਧਾਂਜਲੀ ਸਮਾਗਮ 'ਚ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਕੁਲਵਿੰਦਰ ਸਿੰਘ, ਬਾਬਾ ਕਸ਼ਮੀਰ ਸਿੰਘ ਨੇਕੀ ਵਾਲਿਆਂ ਤੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਸਮੇਤ ਹੋਰਨਾਂ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ., ਸਾਬਕਾ ਮੰਤਰੀ ਰਾਣਾ ਰਣਜੀਤ ਸਿੰਘ, ਸਰਵਣ ਸਿੰਘ ਫਿਲੌਰ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਜੋਗਿੰਦਰ ਸਿੰਘ ਮਾਨ, ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਟੀਨੂੰ, ਜਥੇਦਾਰ ਕੁਲਵੰਤ ਸਿੰਘ ਮੰਨਣ, ਸਰਵਣ ਸਿੰਘ ਕੁਲਾਰ, ਦਵਿੰਦਰ ਕੌਰ ਕਾਲੜਾ, ਰਣਜੀਤ ਸਿੰਘ ਕਾਹਲੋਂ, ਹਰਜਿੰਦਰ ਕੌਰ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਗੁਰਮੇਲ ਸਿੰਘ ਮੱਲ੍ਹੀ ਪ੍ਰਧਾਨ ਗੁਰਦੁਆਰਾ ਸਾਊਥਾਲ, ਪਾਲ ਸਿੰਘ ਆਦੇਕਾਲੀ, ਐਚ. ਐਸ. ਵਾਲੀਆ, ਗੁਰਮੀਤ ਸਿੰਘ ਦਾਦੂਵਾਲ, ਅਵਤਾਰ ਸਿੰਘ ਕਲੇਰ, ਸੁਰਿੰਦਰ ਸਿੰਘ ਵਾਲੀਆ ਸੀਨੀਅਰ ਡਿਪਟੀ ਮੇਅਰ ਫਗਵਾੜਾ, ਜਰਨੈਲ ਸਿੰਘ ਵਾਹਦ, ਬਚਿੱਤਰ ਸਿੰਘ ਕੋਹਾੜ, ਦਲਜੀਤ ਸਿੰਘ ਲਾਲੀ, ਜਗਤੇਸ਼ਵਰ ਸਿੰਘ ਮਜੀਠਾ, ਜਸਬੀਰ ਸਿੰਘ ਸੇਵਾ ਮੁਕਤ ਚੀਫ ਜਸਟਿਸ, ਗੁਰਚਰਨ ਸਿੰਘ ਚੰਨੀ, ਅਮਰਜੀਤ ਸਿੰਘ ਕਿਸ਼ਨਪੁਰਾ, ਰਵਿੰਦਰਪਾਲ ਸਿੰਘ ਖਿੱਚੀਪੁਰ, ਗੁਰਦੇਵ ਕੌਰ ਸੰਘਾ, ਮੋਹਨ ਸਿੰਘ ਸਾਈ, ਮੋਹਣ ਸਿੰਘ ਗਾਂਧੀ, ਐਡਵੋਕੇਟ ਮਨਿੰਦਰਪਾਲ ਸਿੰਘ, ਦਰਸ਼ਨ ਲਾਲ ਜੇਠੂਮਜਾਰਾ, ਡੀ.ਸੀ. ਵਰਿੰਦਰ ਸ਼ਰਮਾ, ਸਾਬਕਾ ਡੀ.ਜੀ.ਪੀ. ਮਹਿਲ ਸਿੰਘ ਭੁੱਲਰ, ਪੁਲਿਸ ਅਧਿਕਾਰੀ ਹਰਕੰਵਲਪ੍ਰੀਤ ਸਿੰਘ ਖੱਖ, ਪਰਮਵੀਰ ਸਿੰਘ ਪਰਮਾਰ, ਗੁਰਮੀਤ ਸਿੰਘ ਸਿੱਧੂ, ਮੇਜਰ ਸਿੰਘ ਤੇ ਥਾਣਾ ਸਦਰ ਮੁਖੀ ਕਮਲਜੀਤ ਸਿੰਘ ਆਦਿ ਅਤੇ ਪਰਿਵਾਰਕ ਮੈਂਬਰਾਂ 'ਚ ਦਲਵਿੰਦਰ ਕੌਰ ਢੇਸੀ, ਸਾਹਿਬ ਸਿੰਘ ਢੇਸੀ, ਤਰਨਜੀਤ ਸਿੰਘ ਢੇਸੀ, ਮਨਮੀਤ ਕੌਰ ਢੇਸੀ, ਉਪਕੀਰਤ ਸਿੰਘ ਢੇਸੀ, ਸੁਹਾਬ ਸਿੰਘ ਢੇਸੀ ਵੀ ਮੌਜੂਦ ਸਨ | ਅਖੀਰ 'ਚ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਰਿਵਾਰ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ |

ਸੁਰੱਖਿਆ ਕਾਰਨਾਂ ਕਰ ਕੇ ਹੀਥਰੋ ਹਵਾਈ ਅੱਡੇ ਦੀਆਂ ਕੁਝ ਉਡਾਣਾਂ ਦੇ ਅਚਾਨਕ ਰਸਤੇ ਬਦਲੇ

ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

ਅੱਜ ਲੰਡਨ ਦੇ ਹੀਥਰੋ ਹਵਾਈ ਅੱਡੇ ਦੀਆਂ ਕਈ ਉਡਾਣਾਂ ਦੇ ਅਚਾਨਕ ਰਸਤੇ ਬਦਲੇ ਗਏ ਹਨ | ਹਵਾਈ ਅੱਡੇ ਅਨੁਸਾਰ ਕੁਝ ਸੁਰੱਖਿਆ ਕਾਰਨਾਂ ਕਰ ਕੇ ਅਜਿਹਾ ਕੀਤਾ ਗਿਆ ਹੈ, ਪਰ ਇਸ ਦੇ ਸਪਸ਼ਟ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ | ਖ਼ਬਰਾਂ ਅਨੁਸਾਰ ਆਰ.ਏ.ਐੱਫ਼. ਨੂੰ ਹਵਾਈ ਖੇਤਰ ਦੀ ਕਿਸੇ ਕਾਰਨ ਅਚਨਚੇਤ ਲੋੜ ਪੈ ਗਈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ 5 ਬਿ੍ਟਿਸ਼ ਏਅਰਵੇਜ਼ ਦੀਆਂ ਉਡਾਣਾਂ ਅਤੇ ਇਕ ਵਰਜ਼ਨ ਐਟਲਾਂਟਿਕ ਉਡਾਣ ਦਾ ਰਸਤਾ ਬਦਲਣਾ ਪਿਆ | ਕੁਝ ਸਮੇਂ ਲਈ ਸਟੈਨਸਟਿਡ ਅਤੇ ਗੈਟਵਿਕ ਹਵਾਈ ਅੱਡੇ 'ਤੇ ਉਤਾਰਿਆ ਗਿਆ | ਜਦਕਿ ਕਈ ਉਡਾਣਾਂ ਲੰਡਨ ਦੇ ਹਵਾਈ ਖੇਤਰ ਵਿਚ ਉਡਾਣ ਲਈ ਮਜਬੂਰ ਰਹੀਆਂ ਹਨ | ਹੀਥਰੋ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਅੱਜ ਤੜਕਸਾਰ ਆਰ. ਏ. ਐੱਫ਼ ਵਲੋਂ ਹੀਥਰੋ ਹਵਾਈ ਖੇਤਰ ਦੇ ਕੁਝ ਹਿੱਸੇ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਸੀ |

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ! 

ਸਲੇਮਪੁਰੀ ਦੀ ਚੂੰਢੀ -ਸਾਡੀ ਜੁੱਤੀ! 

ਤੂੰ ਤਾਕਤ ਨਾਲ

ਸਾਨੂੰ ਨਾ ਡਰਾ।

ਅਸੀਂ ਬਖਸ਼ੀ ਹੈ ਤਾਕਤ

ਸਾਨੂੰ ਨਾ ਸਤਾ।

ਤੈਨੂੰ ਭਰਮ ਹੈ,

ਕਿ ਡਰ ਜਾਵਾਂਗੇ।

ਅਸੀਂ ਡਰਾਂਗੇ ਨਹੀਂ,

ਸਾਹਵੇਂ ਖੜ ਜਾਵਾਂਗੇ।

ਅਸੀਂ ਬੰਜਰ ਵਿਚ 

ਉੱਗੇ ਅੱਕ ਹੀ ਸਹੀ। 

ਤੇਰੇ ਲਈ ਗਲੀਆਂ 

ਦੇ ਕੱਖ ਹੀ ਸਹੀ।

ਤੇਰੇ ਬੋਲ, ਕੁਬੋਲ,

ਬੇ-ਅਸਰ ਹੋ ਜਾਣਗੇ।

ਜਿੰਨ੍ਹੇ ਕਰਾਂਗੇ ਕਤਲ,

ਸੱਭ ਅਮਰ ਹੋ ਜਾਣਗੇ।

ਸਾਡੇ ਨਾਲ ਰੋਜ ,

ਪਾਵੇਂ ਅਨੋਖੀਆਂ ਬੁਝਾਰਤਾਂ।

ਤੂੰ ਬਣਕੇ ਚਲਾਕ,

ਕਰੀ ਜਾਨਾ ਏ ਸ਼ਰਾਰਤਾਂ।

ਤੇਰੇ ਮਿਟਾਉਣ ਤੇ,

ਹੋਂਦ ਨਹੀਂ ਮਿਟੇਗੀ। 

ਸਾਡੀ ਟੁੱਟੀ ਜੁੱਤੀ,

ਤੇਰੇ ਸਿਰ 'ਤੇ ਟਿਕੇਗੀ।

 

ਬਾਲੀਵੁੱਡ ਦੀ ਉੱਘੀ ਅਦਾਕਾਰਾ ਸੋਨਮ ਕਪੂਰ ਅਹੂਜਾ ਡਰਾਉਣੇ ਤਜਰਬੇ ਦਾ ਸਾਹਮਣਾ ਕਰਕੇ ਬੁਰੀ ਤਰ੍ਹਾਂ ਡਰੀ

ਲੰਡਨ/ਮਾਨਚੈਸਟਰ,ਜਨਵਰੀ 2020-(ਅਮਨਜੀਤ ਸਿੰਘ ਖਹਿਰਾ)- 

ਬਾਲੀਵੁੱਡ ਦੀ ਉੱਘੀ ਅਦਾਕਾਰਾ ਸੋਨਮ ਕਪੂਰ ਅਹੂਜਾ ਨੇ ਆਪਣੇ ਟਵੀਟਰ ਅਕਾਊਂਟ 'ਤੇ ਲਿਖਿਆ ਹੈ ਕਿ ਲੰਡਨ ਵਿਚ ਉਨ੍ਹਾਂ ਨੂੰ ਬਹੁਤ ਹੀ ਬੁਰੇ ਤਜਰਬੇ ਵਿਚੋਂ ਨਿਕਲਣਾ ਪਿਆ। ਸੋਨਮ ਮੁਤਾਬਿਕ ਲੰਡਨ 'ਚ ਉਬਰ ਵਿਚ ਸਫ਼ਰ ਕਰਨ ਦੌਰਾਨ ਉਨ੍ਹਾਂ ਨੂੰ ਬਹੁਤ ਹੀ ਡਰਾਉਣੇ ਤਜਰਬੇ ਵਿਚੋਂ ਨਿਕਲਣਾ ਪਿਆ। ਇਸ ਲਈ ਉਨ੍ਹਾਂ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਚੰਗਾ ਹੋਵੇਗਾ ਜੇ ਇੱਥੋਂ ਦੀਆਂ ਲੋਕਲ ਕੈਬ ਤੇ ਜਨਤਕ ਵਾਹਨਾਂ ਦਾ ਇਸਤੇਮਾਲ ਕੀਤਾ ਜਾਵੇਗਾ ਤੇ ਸੁਰੱਖਿਅਤ ਰਿਹਾ ਜਾਵੇ। ਸੋਨਮ ਨੇ ਕਿਹਾ ਕਿ ਉਹ ਇਸ ਤਜਰਬੇ ਤੋਂ ਬੁਰੀ ਤਰ੍ਹਾਂ ਹਿੱਲ ਗਈ।

 

 

 

ਇੰਗਲੈਂਡ ਦੇ ਸਿੱਖ ਪੰਥਕ ਮਸਲਿਆਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ–ਗਿਆਨੀ ਹਰਪ੍ਰੀਤ ਸਿੰਘ

ਸਾਊਥਾਲ/ਲੰਡਨ, ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)-

 ਇੰਗਲੈਂਡ ਦੇ ਸਿੱਖ ਪੰਥਕ ਮਸਲਿਆਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ | ਇਹ ਵਿਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟ ਕੀਤੇ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਿੱਖ ਧਰਮ ਦਾ ਫ਼ਲਸਫ਼ਾ ਦੁਨੀਆ ਨੂੰ ਦੱਸਣ 'ਚ ਨਾਕਾਮਯਾਬ ਰਹੇ ਹਾਂ | ਜਿਸ ਲਈ ਉੱਦਮ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਮਨੁੱਖ ਨੇ ਅੱਜ ਕੁਦਰਤ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਹਰ ਖੇਤਰ 'ਚ ਸਾਡੀ ਅਗਵਾਈ ਕਰਦੀ ਹੈ, ਹਰ ਵਿਸ਼ੇ 'ਤੇ ਗੁਰਬਾਣੀ 'ਚ ਚਰਚਾ ਹੈ, ਭਾਵੇਂ ਉਹ ਧਾਰਮਿਕ ਹੋਵੇ, ਭਾਵੇਂ ਰਾਜਨੀਤਕ ਹੋਵੇ, ਸਮਾਜਿਕ ਹੋਵੇ ਜਾਂ ਜ਼ਿੰਦਗੀ ਨਾਲ ਸਬੰਧਿਤ ਕੋਈ ਵੀ ਹੋਰ ਵਿਸ਼ਾ ਹੋਵੇ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਸਿੱਖਾਂ ਦਾ ਫ਼ਰਜ਼ ਹੈ | ਉਨ੍ਹਾਂ ਸਿੱਖ ਇਤਿਹਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਹਰ ਸਿੱਖ ਨੂੰ ਪ੍ਰਚਾਰਕ ਵਾਲਾ ਰੋਲ ਅਦਾ ਕਰਨਾ ਚਾਹੀਦਾ ਹੈ, ਖ਼ੁਦ ਨੂੰ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਪੜ੍ਹਨਾ ਅਤੇ ਵਿਚਾਰਨਾ ਚਾਹੀਦਾ ਹੈ ਅਤੇ ਵਿਵਾਦਾਂ ਤੋਂ ਬਚਣਾ ਚਾਹੀਦਾ ਹੈ | ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਜਥੇਦਾਰ ਹਰਪ੍ਰੀਤ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਥਕ ਮਸਲਿਆਂ ਦੇ ਹੱਲ ਲਈ ਉਹ ਕੌਮ ਦੀ ਯੋਗ ਅਗਵਾਈ ਕਰ ਰਹੇ ਹਨ | ਇਸ ਮੌਕੇ ਗੁਰੂ ਘਰ ਵਲੋਂ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਸੋਹਣ ਸਿੰਘ ਸੁਮਰਾ, ਹਰਜੀਤ ਸਿੰਘ ਸਰਪੰਚ, ਹਰਮੀਤ ਸਿੰਘ ਗਿੱਲ, ਕੁਲਵੰਤ ਸਿੰਘ ਭਿੰਡਰ, ਪ੍ਰਭਜੋਤ ਸਿੰਘ ਮੋਹੀ ਆਦਿ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟਰੱਸਟੀ ਅਮਰਜੀਤ ਸਿੰਘ ਦਾਸਨ, ਸੁਰਿੰਦਰ ਸਿੰਘ ਢੱਟ, ਸਤਨਾਮ ਸਿੰਘ ਚੌਹਾਨ, ਗੁਰਮੀਤ ਸਿੰਘ ਸਿੱਧੂ, ਬਲਜੀਤ ਸਿੰਘ ਮੱਲ੍ਹੀ, ਮਨਜੀਤ ਸਿੰਘ ਆਦਿ ਹਾਜ਼ਰ ਸਨ |

ਭਾਰਤ ਮੁਸਲਿਮ, ਦਲਿਤ ਅਤੇ ਘੱਟ ਗਿਣਤੀਆਂ ਲਈ ਸੁਰੱਖਿਅਤ ਦੇਸ਼ ਨਹੀਂ-ਨਾਡੀਆ ਵਿਟੋਮ

 

ਯੂ. ਕੇ. ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਨਾਡੀਆ ਵਿਟੋਮ ਪੰਜਾਬ ਦੀ ਧੀ

ਨਾਡੀਆ ਆਪਣੀ 79000 ਪੌਡ ਦੀ ਤਨਖ਼ਾਹ 'ਚੋਂ 35000 ਪੌਡ ਹੀ ਖ਼ੁਦ ਲਈ ਖ਼ਰਚੇਗੀ ਬਾਕੀ ਰਕਮ ਸਥਾਨਕ ਕੰਮਾਂ ਲਈ ਦਾਨ ਕਰੇਗੀ

ਨੌਟਿੰਘਮ/ਯੂ. ਕੇ,ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ/ਅਮਨਜੀਤ ਸਿੰਘ ਖਹਿਰਾ)- ਯੂ. ਕੇ. ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਹੋਣ ਦਾ ਮਾਣ ਰੱਖਣ ਵਾਲੀ ਨਾਡੀਆ ਵਿਟੋਮ ਦਾ ਪਿਛੋਕੜ ਪੰਜਾਬ ਨਾਲ ਸਬੰਧਿਤ ਹੈ | ਉਹ ਆਪਣੀ 79000 ਪੌਡ ਦੀ ਤਨਖ਼ਾਹ 'ਚੋਂ 35000 ਪੌਡ ਹੀ ਖ਼ੁਦ ਲਈ ਖ਼ਰਚੇਗੀ ਬਾਕੀ ਰਕਮ ਸਥਾਨਕ ਕੰਮਾਂ ਲਈ ਦਾਨ ਕਰੇਗੀ | ਉਸ ਨੂੰ ਪੰਜਾਬ ਦੀ ਧੀ ਕਹਿਣਾ ਚਾਹੀਦਾ ਹੈ | ਜਿਸ ਦੀ ਇਹ ਛੋਟੀ ਉਮਰ 'ਚ ਵੱਡੀ ਪ੍ਰਾਪਤੀ ਹੈ | ਨਾਡੀਆ 23 ਸਾਲ ਦੀ ਹੈ, ਜੋ ਕਿ੍ਸਮਸ 2019 ਦੀ ਆਰਜ਼ੀ ਨੌਕਰੀਆਂ 'ਚੋਂ ਕੰਮ ਦੀ ਤਲਾਸ਼ ਕਰ ਰਹੀ ਸੀ ਅਤੇ ਬਾਅਦ 'ਚ ਕਿਸਮਤ ਨੇ ਅਜਿਹਾ ਪਲਟਾ ਖਾਧਾ ਕਿ ਉਹ ਅੱਜ ਸੰਸਦ ਮੈਂਬਰ ਹੈ | ਨਾਡੀਆ ਦੇ ਪਿਤਾ ਦਾ ਨਾਂਅ ਜਗਦੀਪ ਹੈ ਜੋ ਪੰਜਾਬ ਦੇ ਮਹਿਰਮਪੁਰ ਦੇ ਜੰਮਪਲ ਹਨ ਅਤੇ 21 ਸਾਲ ਦੀ ਉਮਰ 'ਚ ਯੂ. ਕੇ. ਆ ਗਏ ਸਨ, ਜਿਸ ਨੇ ਫ਼ੈਕਟਰੀਆਂ 'ਚ ਕੰਮ ਕੀਤਾ, ਇਕ ਦੁਕਾਨ ਵੀ ਚਲਾਈ ਅਤੇ ਹੁਣ ਲੋਕਾਂ ਨੂੰ ਡਰਾਈਵਿੰਗ ਸਿਖਾਉਣ ਦਾ ਕੰਮ ਕਰ ਰਿਹਾ ਹੈ | ਜਗਦੀਪ ਦਾ ਵਿਆਹ ਤਰੀਸ਼ ਨਾਲ ਹੋਇਆ ਜੋ ਨੌਟਿੰਘਮ 'ਚ ਸਮਾਜਿਕ ਮਾਮਲਿਆਂ ਬਾਰੇ ਵਕੀਲ ਹੈ | ਤਰੀਸ਼ ਦੇ ਮਾਪੇ ਐਗਲੋ-ਇੰਡੀਅਨ ਹਨ, ਜੋ 1950 ਦੇ ਕਰੀਬ ਕਲਕੱਤਾ ਤੋਂ ਯੂ. ਕੇ. ਆਏ ਸਨ | ਨਾਡੀਆ ਦਾ ਇਕ ਭਰਾ ਜੋ ਸਿਡਨੀ 'ਚ ਰਹਿੰਦਾ ਹੈ | ਨਾਡੀਆ ਦਾ ਕਹਿਣਾ ਹੈ ਕਿ ਉਹ ਨੌਟਿੰਘਮ ਦੀ ਪਹਿਲੀ ਬੀ. ਏ. ਐਮ. ਈ. ਸਾਂਸਦ ਹੈ | ਸਾਡਾ ਕੋਈ ਵੀ ਰਿਸ਼ਤੇਦਾਰ ਪੰਜਾਬ 'ਚ ਨਹੀਂ ਰਹਿੰਦਾ | ਮੇਰੇ ਪਿਤਾ 21 ਸਾਲ ਦੇ ਸਨ ਜਦੋਂ ਯੂ. ਕੇ. ਆ ਗਏ ਅਤੇ ਬਾਅਦ 'ਚ ਉਨ੍ਹਾਂ ਦੇ ਮਾਪੇ, ਆਂਟੀਆਂ, ਅੰਕਲ ਅਤੇ ਉਨ੍ਹਾਂ ਦੇ ਬੱਚੇ ਵੀ ਯੂ. ਕੇ. ਆ ਗਏ | ਨਾਡੀਆ ਆਪਣੇ ਪਿਤਾ ਨਾਲ 9 ਸਾਲ ਦੀ ਉਮਰ 'ਚ ਭਾਰਤ ਗਈ ਸੀ, ਉਸ ਸਮੇਂ ਉਹ ਅੰਮਿ੍ਤਸਰ, ਚੰਡੀਗੜ੍ਹ, ਰਾਜਸਥਾਨ ਅਤੇ ਦਿੱਲੀ ਗਏ ਸਨ | ਪਰ ਸਾਡੇ ਕੋਲ ਪਿਤਾ ਦੇ ਪਿੰਡ ਜਾਣ ਦਾ ਸਮਾਂ ਨਹੀਂ ਸੀ | ਨਾਡੀਆ ਮੁੰਡਿਆਂ ਤੋਂ ਬਚ ਕੇ ਰਹੀ ਗੀਤ ਦੀ ਪ੍ਰਸੰਸਕ ਹੈ ਅਤੇ ਪੰਜਾਬੀ ਖਾਣੇ ਵੀ ਪਸੰਦ ਕਰਦੀ ਹੈ | ਨਾਡੀਆ ਦਾ ਕਹਿਣਾ ਹੈ ਕਿ ਉਸ ਦਾ ਪਾਲਨ ਪੋਸ਼ਣ ਸਿਰਫ਼ ਉਸ ਦੀ ਮਾਂ ਨੇ ਹੀ ਕੀਤਾ ਹੈ | ਉਸ ਦਾ ਮੰਨਣਾ ਹੈ ਕਿ ਭਾਰਤ ਮੁਸਲਿਮ, ਦਲਿਤ ਅਤੇ ਘੱਟ ਗਿਣਤੀਆਂ ਲਈ ਸੁਰੱਖਿਅਤ ਦੇਸ਼ ਨਹੀਂ ਹੈ | 

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਰਲਡ ਕੈਂਸਰ ਕੇਅਰ ਦਾ ਯੂਕੇ ਦੇ ਵਾਸੀਆਂ ਲਈ ਮੈਗਜ਼ੀਨ ਜਾਰੀ ਕੀਤਾ

ਲੰਡਨ, ਜਨਵਰੀ 2020-(ਗਿਆਨੀ ਰਾਵਿਦਾਰਪਾਲ ਸਿੰਘ)- 

ਇਕ ਵਿਸੇਸ ਮਿਲਣੀ ਦੁਆਰਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕੀਤੀ ਅਤੇ ਯੂਕੇ ਦੇ ਵਾਸੀਆਂ ਲਈ ਵਰਲਡ ਕੈਂਸਰ ਕੇਅਰ ਵਲੋਂ  ਕੈਂਸਰ ਪ੍ਰਤੀ ਜਾਗਰੂਕ ਕਰਨ ਵਾਲਾ ਮੈਗਜ਼ੀਨ ਲੋਕ ਅਰਪਤ ਕੀਤਾ।ਜੋ ਕੇ ਹੁਣੇ ਹੁਣੇ ਵਰਲਡ ਕੈਂਸਰ ਕੇਅਰ ਦੇ ਮਾਹਰ ਡਾਕਟਰ ਦੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ।ਇਸ ਸਮੇ ਓਥੇ ਮੰਜੂਦ ਡਾ ਕੁਲਵੰਤ ਸਿੰਘ ਧਾਲੀਵਾਲ, ਸ ਜਸਵੰਤ ਸਿੰਘ ਗਰੇਵਾਲ ਅਤੇ ਹੋਰ ਬਹੁਤ ਸਾਰੀਆਂ ਸਤਿਕਾਰ ਯੋਗ ਸਖਸਿਤਾ।

13 ਜਨਵਰੀ 1849 ਦਾ ਇਤਿਹਾਸ

13 ਜਨਵਰੀ ਦਾ ਦਿਹਾੜਾ ਲੋਹੜੀ ਤੋਂ ਿੲਲਾਵਾ ਹੋਰ ਵੀ ਬਹੁਤ ਵੱਡਾ ਿੲਤਿਹਾਸ ਆਪਣੇ ਵਿੱਚ ਸਮੋਈ ਬੈਠਾ , ਪਰ ਅਫ਼ਸੋਸ ਪੰਜਾਬੀਆ ਦਾ ਵੱਡਾ ਹਿੱਸਾ ਿੲਸ ਿੲਤਿਹਾਸ ਤੋਂ ਅਣਜਾਣ ਹੈ !

ਮਾਣਮੱਤਾ ਇਤਿਹਾਸ 22 ਨਵੰਬਰ 1848 ਨੂੰ ਰਾਮਨਗਰ ਵਿੱਚ ਆਪਣੇ ਸੈਂਕੜੇ ਫ਼ੌਜੀ ਤੇ ਕੁਝ ਚੋਟੀ ਦੇ ਜਰਨੈਲ ਮਰਵਾਕੇ ਅੰਗਰੇਜ਼ਾਂ ਨੇ ਇਕ ਵਾਰ ਫਿਰ ਸਿੱਖਾਂ ਨਾਲ ਲੜਾਈ ਲੜਨ ਦਾ ਫੈਸਲਾ ਕੀਤਾ ! 

13 ਜਨਵਰੀ 1849 ਚੇਲਿਆਂਵਾਲਾ ਪਿੰਡ ਵਿੱਚ ਦੋਵੇਂ ਫੌਜਾਂ ਫਿਰ ਆਹਮੋ-ਸਾਹਮਣੇ ਆਣ ਖੜੀਆਂ ! ਸ ਚਤਰ ਸਿੰਘ ਅਤੇ ਸ ਸ਼ੇਰ ਸਿੰਘ ਅਟਾਰੀਵਾਲਾ ਦੀ ਕਮਾਂਡ ਹੇਠ ਖਾਲਸਾ ਫੌਜਾਂ ਮੈਦਾਨ ਵਿੱਚ ਉਤਰੀਆਂ ! ਪੰਜਾਬ ਉਤੇ ਗੋਰਿਆਂ ਦੇ ਕਬਜ਼ੇ ਨੂੰ ਲੈਕੇ ਸਿੱਖਾਂ ਵਿੱਚ ਐਨਾ ਗ਼ੁੱਸਾ ਸੀ ਕਿ ਉਹ ਐਨੇ ਰੋਹ ਵਿੱਚ ਆਕੇ ਲੜੇ ਕਿ ਿੲਹ ਲੜਾਈ ਆਪਣਾ ਵੱਖਰਾ ਿੲਤਹਾਸ ਸਿਰਜ ਗਈ ! ਿੲਸ ਲੜਾਈ ਵਿੱਚ ਗੋਰਿਆਂ ਦਾ ਸੱਭ ਵੱਧ ਜਾਨੀ ਤੇ ਮਾਲੀ ਨੁਕਸਾਨ ਹੋਿੲਆ ! 

ਦੋ ਹਜਾਰ ਤੋਂ ਵੱਧ ਫ਼ੌਜੀ ਤੇ ਇੱਕ ਸੌ ਤੋਂ ਵੱਧ ਅਫਸਰ ਮਰਵਾਕੇ ਅੰਗਰੇਜ਼ ਿੲਹ ਲੜਾਈ ਹਾਰ ਗਏ ! 

ਅੰਗਰੇਜ਼ਾਂ ਦੇ ਆਪਣੇ ਿੲਤਿਹਾਸਕਾਰ ਤੇ ਜਰਨੈਲ ਆਪ ਲਿਖਦੇ ਹਨ ਿਕ ਚੇਲਿਆਂਵਾਲਾ ਦੀ ਲੜਾਈ ਉਸ ਸਮੇਂ ਦੀ ਸਭ ਤੋਂ ਤਬਾਹਕੁਨ ਲੜਾਈ ਸੀ , ਜੇ ਸਿੱਖ ਿੲੱਕ ਲੜਾਈ ਹੋਰ ਿੲਸੇ ਜਾਹੋ-ਜਲਾਲ ਨਾਲ ਲੜ ਜਾਂਦੇ ਤਾਂ ਬਰਤਾਨੀਆ ਹਕੂਮਤ ਫੇਰ ਕਦੇ ਪੰਜਾਬ ਵੱਲ ਮੂੰਹ ਨਾ ਕਰਦੀ ! ਜਰਨੈਲ ਥਕਵਿਲ ਤਾਂ ਿੲਥੋ ਤੱਕ ਲਿਖਦਾ ਕਿ ਉਸਨੂੰ ਨਹੀਂ ਲਗਦਾ ਕਿ ਉਸਦਾ ਕੋਈ ਵੀ ਸਿਪਾਹੀ ਿੲਸ ਜੰਗ ਵਿਚੋ ਬਚਿਆ ਹੋਊਗਾ ! 

ਪਰ ਅਫ਼ਸੋਸ ਬਾਦ ਵਿੱਚ ਗ਼ਦਾਰ ਆਪਣੀਆਂ ਚਾਲਾਂ ਚੱਲਣ ਵਿੱਚ ਕਾਮਯਾਬ ਹੋ ਗਏ ਅਤੇ ਸਿੱਖ ਰਾਜ ਜਾਂਦਾ ਰਿਹਾ ! 

-ਅਮਨਜੀਤ ਸਿੰਘ ਖਹਿਰਾ

ਮੋਰਚਿਆਂ ਦੌਰਾਨ ਸਿੱਖ ਜੇਲ੍ਹਾਂ 'ਚ ਵੀ ਦੀਵਾਨ ਸਜਾ ਲੈਂਦੇ ਸਨ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਬਾਰਕਿੰਗ/ਲੰਡਨ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਯੂ. ਕੇ. ਫੇਰੀ ਦੌਰਾਨ ਸਿੰਘ ਸਭਾ ਲੰਡਨ ਈਸਟ ਬਾਰਕਿੰਗ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ | ਉਨ੍ਹਾਂ ਇਸ ਮੌਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦਿਆਂ ਕਿਹਾ ਕਿ ਪੰਥਕ ਮੋਰਚਿਆਂ ਦੌਰਾਨ ਸਿੱਖ ਜੇਲ੍ਹਾਂ 'ਚ ਹੀ ਦੀਵਾਨ ਸਜਾ ਲੈਂਦੇ ਸਨ | ਇਸ ਮੌਕੇ ਗੁਰਬਾਣੀ ਤੋਂ ਇਲਾਵਾ ਗੁਰਮਤਿ ਵਿਚਾਰਾਂ, ਗੁਰ ਇਤਿਹਾਸ, ਸਿੱਖ ਇਤਿਹਾਸ ਸਰਵਣ ਕਰਦੇ ਸਨ ਅਤੇ ਜੇਲ੍ਹਾਂ 'ਚੋਂ ਅਜਿਹਾ ਸਿੱਖ ਲੀਡਰ ਬਣ ਕੇ ਬਾਹਰ ਨਿਕਲਦਾ ਸੀ | ਚੜ੍ਹਦੀ ਕਲਾ ਵਾਲੇ ਸਿੱਖ ਜੇਲ੍ਹ ਨੰੂ ਵੀ ਸਿਖਲਾਈ ਸਕੂਲ ਬਣਾ ਲੈਂਦੇ ਸਨ | ਉਨ੍ਹਾਂ ਸਮਿਆਂ 'ਚ ਸਿੱਖ ਜੇਲ੍ਹਾਂ 'ਚ ਔਖੇ ਸਮਿਆਂ 'ਚ ਰਹਿ ਕੇ ਵੀ ਦੀਵਾਨਾਂ 'ਚ ਸੰਗਤ 'ਚ ਬਹਿ ਕੇ ਹਾਜ਼ਰੀ ਭਰਨਾ ਨਹੀਂ ਸੀ ਭੁੱਲਦੇ | ਅਜਿਹੇ ਮਾਹੌਲ 'ਚ ਵੀ ਉਹ ਗੁਰਬਾਣੀ, ਇਤਿਹਾਸ, ਪੰਥਕ ਵਿੱਦਿਆ ਬਾਰੇ ਸਿੱਖਦੇ ਰਹਿੰਦੇ ਸਨ | ਅੱਜ ਸਿੱਖਾਂ ਅਤੇ ਸਿੱਖ ਆਗੂਆਂ ਨੇ ਸੰਗਤ 'ਚ ਬੈਠਣਾ ਛੱਡ ਦਿੱਤਾ ਹੈ, ਜਿਸ ਕਾਰਨ ਅਸੀਂ ਵੀ ਅਤੇ ਸਿੱਖ ਆਗੂ ਵੀ ਗੁਰਬਾਣੀ ਤੋਂ ਦੂਰ ਹੋ ਗਏ ਹਨ | ਇਹ ਵੀ ਸਿੱਖਾਂ 'ਚ ਹਫ਼ੜਾ ਦਫ਼ੜੀ ਦਾ ਕਾਰਨ ਹੈ | ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਵੱਧ ਤੋਂ ਵੱਧ ਗੁਰੂ ਘਰਾਂ 'ਚ ਆਉਣ ਦੇ ਗੁਰਬਾਣੀ ਦੇ ਲੜ ਲੱਗਣ ਦੀ ਪੇ੍ਰਰਨਾ ਦਿੱਤੀ | ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਮੇਜਰ ਸਿੰਘ ਬਾਸੀ, ਲੈਂਹਬਰ ਸਿੰਘ ਲੇਹਲ, ਬਲਵਿੰਦਰ ਸਿੰਘ ਰਾਇਤ ਅਤੇ ਗੁਰਦੀਪ ਸਿੰਘ ਹੁੰਦਲ ਨੇ ਸਿਰੋਪਾਓ ਦੇ ਕੇ ਸਿੰਘ ਸਾਹਿਬ ਦਾ ਸਨਮਾਨ ਕੀਤਾ | ਇਸ ਮੌਕੇ ਆਗਿਆਕਾਰ ਸਿੰਘ ਵਡਾਲਾ, ਗੁਰਮੇਲ ਸਿੰਘ ਮੱਲ੍ਹੀ, ਸੁਖਵੀਰ ਸਿੰਘ ਬਾਸੀ, ਹਰਜੀਤ ਸਿੰਘ ਸਰਪੰਚ, ਪਰਮਿੰਦਰ ਸਿੰਘ ਮੰਡ ਚੜ੍ਹਦੀ ਕਲਾ ਆਰਗੇਨਾਈਜ਼ੇਸ਼ਨ ਗ੍ਰੇਵਜ਼ੈਂਡ, ਸੁਖਵੀਰ ਸਿੰਘ, ਮਹਿੰਦਰ ਸਿੰਘ ਰਾਠੌਰ, ਹਰਬੰਸ ਸਿੰਘ ਆਦਿ ਹਾਜ਼ਰ ਸਨ |

ਇੰਗਲੈਂਡ ਦੀ ਫੇਰੀ ਤੇ ਆਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਾਰੇ ਸਲੋਹ ਵਾਸੀ ਦਰਸਨ ਸਿੰਘ ਢਿੱਲੋਂ ਇੰਜ ਦਸਦੇ ਹਨ

ਸਲੋਹ/ਲੰਡਨ- ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

ਅੱਜ (10.01.2020) ਨੂੰ ਮੇਰੇ ਸ਼ਹਿਰ ਸਲੋਹ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ, ਪੰਜਾਬ ਤੋਂ ਵਿਸ਼ੇਸ਼ ਦੌਰੇ ਤੇ ਆਏ, ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਨੂੰ ਸੰਗਤ ਦੇ ਸਨਮੁਖ ਹੋਣ ਲਈ ਸੱਦਾ ਦਿੱਤਾ! ਉਹ ਆਏ ਤੇ ਬਿਲਕੁਲ ਉਸ ਤਰ੍ਹਾਂ ਹੀ ਆਪਣੀ ਕਹਿਣੀ-ਕਥਨੀ, ਮਿਲਣਸਾਰੀ ‘ਚ ਸਾਬਤ ਹੋਏ, ਜਿਵੇਂ ਕਿ ਬੀਤੇ ਕੁਝ ਸਮੇਂ ਤੋਂ, ਕਈ ਧੜੱਲੇਦਾਰ ਤੇ ਬੇਬਾਕ ਫ਼ੈਸਲੇ ਲੈਣ ਕਾਰਨ, ਉਹਨਾਂ ਦਾ ਅਕਸ ਦੇਸ਼-ਵਿਦੇਸ਼ ‘ਚ ਰਹਿੰਦੇ ਸਿੱਖ-ਜਗਤ ‘ਚ ਪ੍ਰਤੀਬਿੰਬਤ ਹੋਇਆ ਹੋਇਆ ਹੈ। ਉਹਨਾਂ ਦੀ ਵਿਦਵਤਾ, ਸਹਿਣਸ਼ੀਲਤਾ, ਮਿਲਣਸਾਰਤਾ ਤੇ ਕੁਝ ਕਰ ਗੁਜ਼ਰਨ ਦਾ ਜਵਾਨ ਜੋਸ਼, ਹਰ ਐਕਸ਼ਨ ‘ਚੋੰ ਧੜਕਦਾ ਨਜ਼ਰ ਆਇਆ। ਕੁਝ ਕੁ ਖੱਬੀਖਾਨਾਂ ਨੇ ਲੰਗੜੀਆਂ ਲਾਉਣ ਦੇ ਯਤਨਾਂ ਦੇ ਨਾਲ ਨਾਲ ਅਪਣੱਤ ਜਿਤਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦਾ ਤਜਰਬਾ ਤੇ ਦ੍ਰਿੜਤਾ ਮੱਖਣ ‘ਚੋਂ ਵਾਲ ਵਾਂਗ ਕੱਢ ਕੇ ਲੈ ਗਿਆ। ਮੇਰੀ ਨਿੱਜੀ ਤੌਰ ਤੇ ਉਦੋਂ ਗਰਵ ਦੀ ਹੱਦ ਨ ਰਹੀ, ਬਾਕੀ ਸਭ ਕੁਝ ਨੂੰ ਲਾਂਭੇ ਰੱਖਦਿਆਂ ਹੋਇਆਂ ਕਿ ਸਿੰਘ ਸਾਹਿਬਾਨ ਮੇਰੇ ਸ਼ਹਿਰ ਦੇ ਹੀ ਨਹੀਂ ਮੇਰੇ ਮਹੱਲੇ ਦੇ ਜੰਮਪਲ ਤੇ ਮੁਢਲੀ ਵਿੱਦਿਆ ਪ੍ਰਾਪਤ ਕਰਕੇ ਇਸ ਪਦਵੀ ਤੀਕ ਪਹੁੰਚੇ ਹਨ। ਸੱਚ ਜਾਣਿਓ, ਅੱਜ ਤੀਕ ਜਦ ਵੀ ਆਪਣੇ ਸ਼ਹਿਰ ਦਾ ਨਾਂ ਲੈਂਦਾ ਸੀ ਤਾਂ ਸਭ ਦੀਆਂ ਅੱਖਾਂ ਸਾਹਮਣੇ ‘ਪੰਜ ਜਾਂ ਸੱਤ ਫੋਟੋ ਨਸਵਾਰ’ ਵਾਲੀ ਡੱਬੀ ਆ ਜਾਂਦੀ ਸੀ- ਗਿੱਦੜਬਹਾ- ਸੋ ਅੱਜ ਤੋਂ ਬਾਦ ਮੇਰਾ ਸ਼ਹਿਰ ‘ਗਿੱਦੜਬਹਾ ਸ਼ਹਿਰ’ (ਮੁਕਤਸਰ ਸਾਹਿਬ) ਦੀ ਸ਼ਖ਼ਸੀਅਤ, ਛੋਟੀ ਉਮਰ ਵਿੱਚ ਉਚ ਦਮਾਲੜਾ ਪਦਵੀ ਅਤੇ ਮਿਆਰੀ ਵਿੱਦਿਆ ਦੇ ਮਾਲਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਦੇ ਨਾਂ ਨਾਲ ਜਾਣਿਆ ਜਾਇਆ ਕਰੇਗਾ!- ਦਰਸ਼ਨ ਸਿੰਘ ਢਿਲੋਂ   

ਤਸਵੀਰ: ਸਰਵ ਸ੍ਰ: ਹਰਵਿੰਦਰ ਸਿੰਘ ਸੋਢੀ (ਸੈਕਟਰੀ ਗੁਰੂ ਘਰ), ਪਰਮਜੀਤ ਸਿੰਘ (ਮੁੱਖ ਸੇਵਾਦਾਰ ਗੁਰੂਘਰ), ਸਿੰਘ ਸਾਹਿਬਾਨ ਜਥੇਦਾਰ ਹਰਪ੍ਰੀਤ ਸਿੰਘ ਜੀ, ਤਨਮਨਜੀਤ ਸਿੰਘ ਢੇਸੀ ਐਮ ਪੀ ਸਲੋਹ, ਦਰਸ਼ਨ ਸਿੰਘ ਢਿਲੋਂ, ਗੁਰਮੇਲ ਸਿੰਘ ਮੱਲ੍ਹੀ (ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ)

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੁਰੂ ਨਾਨਕ ਗੁਰਦੁਆਰਾ ਬੈਡਫੋਰਡ ਵਿਖੇ ਸਿੱਖ ਆਗੂਆਂ ਦੀ ਮੀਟਿੰਗ

ਬੈਡਫੋਰਡ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

 

 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਗੁਰੂ ਨਾਨਕ ਗੁਰਦੁਆਰਾ ਬੈਡਫੋਰਡ ਵਿਖੇ ਪ੍ਰਬੰਧਕ ਕਮੇਟੀ, ਮੇਅਰ ਕਾਰਲ ਮੀਡਰ, ਸਰਬ ਧਰਮ ਕੌਸਲ ਦੀ ਪ੍ਰਧਾਨ ਕਸੰਡਰਾ ਹੌਸ, ਸੇਵਾ ਟਰੱਸਟ ਦੇ ਚੇਅਰਮੈਨ ਚਰਨਕੰਵਲ ਸਿੰਘ ਸੇਖੋਂ ਅਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਿੰਘ ਸਾਹਿਬ ਵਲੋਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਗਈ, ਜਿਸ 'ਚ ਗੁਰੂ ਨਾਨਕ ਗੁਰਦੁਆਰਾ ਬੈਡਫੋਰਡ ਦੇ ਪ੍ਰਧਾਨ ਦਰਸ਼ਨ ਸਿੰਘ ਗਰਚਾ, ਗੁਰੂ ਗੋਬਿੰਦ ਸਿੰਘ ਗੁਰਦੁਆਰਾ ਕੈਂਪਸਟੱਨ ਪਰਮਜੀਤ ਸਿੰਘ ਸੋਹਲ, ਰਾਮਗੜ੍ਹੀਆ ਸਿੱਖ ਸੁਸਾਇਟੀ ਮਲਕੀਤ ਸਿੰਘ ਮੱਲ੍ਹੀ, ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਗੁਰਦੁਆਰਾ ਮਿਲਟਨਕੀਨਸ ਜਰਨੈਲ ਸਿੰਘ ਲੱਖਣ, ਕੈਂਬਰਿਜ ਗੁਰੂ ਘਰ, ਸੇਵਾ ਟਰੱਸਟ ਯੂ. ਕੇ. ਕੌਸਲਰ ਚਰਨਕੰਵਲ ਸਿੰਘ ਸੇਖੋਂ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਲੋਂ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਹਰਜੀਤ ਸਿੰਘ ਸਰਪੰਚ, ਬੈਡਫੋਰਡਸ਼ਾਇਰ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਰੂਪਰਾ ਓ.ਬੀ.ਈ. ਆਦਿ ਹਾਜ਼ਰ ਹੋਏ | ਮੀਟਿੰਗ 'ਚ ਸਿੱਖ ਕੌਮ ਨੂੰ ਵਿਦੇਸ਼ਾਂ 'ਚ ਆ ਰਹੀਆਂ ਮੁਸ਼ਕਲਾਂ, ਪੰਥਕ ਏਕਤਾ ਅਤੇ ਹੋਰ ਸਿੱਖ ਮੁੱਦਿਆਂ ਨੂੰ ਵਿਚਾਰਿਆ ਗਿਆ | ਮੇਅਰ ਵਲੋਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਬੈਡਫੋਰਡ ਜ਼ਿਲ੍ਹੇ ਬਾਰੇ ਪੁਸਤਕ ਭੇਟ ਕੀਤੀ ਗਈ, ਜਦਕਿ ਗੁਰੂ ਘਰ ਵਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | 

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਿੱਤਾ ਮੰਗਪੱਤਰ

ਲਿਸਟਰ,ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ)-

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਹੁੰਚਣ ਤੇ ਨਿਗਾ ਸੁਆਗਤ ਕੀਤਾ ਗਿਆ ਓਥੇ ਜਥੇਦਾਰ ਜੀ ਨੂੰ ਅੱਜ ਦੇ ਸਮੇ ਨੂੰ ਲੈਕੇ ਸਿੱਖਾਂ ਵਿੱਚ ਪੈਦਾ ਕੀਤੇ ਜਾ ਰਹੇ ਭੰਬਲ ਭੁਸਿਆ ਨੂੰ ਦੂਰ ਕਰਨ ਲਈ ਇਕ ਪੱਤਰ  ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ ਰਾਜਮਨਵਿੰਦਰ ਸਿੰਘ ਅਤੇ ਸਮੂਹ ਪ੍ਰਬੰਧਕ ਵਲੋਂ ਸੌਂਪਿਆ ਗਿਆ।ਜਿਸ ਦੀ ਕਾਪੀ ਸੰਗਤਾਂ ਲਈ ਫੋਟੋ ਵਿੱਚ ਦਿਤੀ ਗਈ ਹੈ। ਇਸ ਮੰਗ ਪੱਤਰ ਤੇ ਵਿਚਾਰ ਹੋਵੇਗੀ ਜਾ ਕਿਵੇ ਇਸ ਵਾਰੇ ਪਤਾ ਕਰਨ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਗਈ ਪਰ ਫੋਨ ਤੇ ਗੱਲ ਨਹੀਂ ਹੋ ਸਕੀ।ਉਸ ਸਮੇ ਜਥੇਦਾਰ ਜੀ ਨਾਲ ਸ ਗੁਰਮੇਲ ਸਿੰਘ ਮੱਲੀ ਮੁੱਖ ਪ੍ਰਬੰਧਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਵੀ ਮੰਜੂਦ ਸਨ ।

Image preview

ਰਾਜਕੁਮਾਰ ਹੈਰੀ ਅਤੇ ਰਾਜਕੁਮਾਰੀ ਮੇਗਨ ਸ਼ਾਹੀ ਅਹੁਦਿਆਂ ਤੋਂ ਹਟੇ ਪਿੱਛੇ

ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-  ਬਰਤਾਨੀਆ ਦੇ ਸ਼ਾਹੀ ਪਰਿਵਾਰ 'ਚ ਅੱਜ-ਕੱਲ੍ਹ ਸਭ ਚੰਗਾ ਨਹੀਂ ਚੱਲ ਰਿਹਾ | ਛੋਟੇ ਰਾਜਕੁਮਾਰ ਹੈਰੀ ਅਤੇ ਉਸ ਦੀ ਧਰਮ ਪਤਨੀ ਮੇਗਨ ਮਾਰਕਲ ਨੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵਜੋਂ ਖ਼ੁਦ ਨੂੰ ਪਿੱਛੇ ਕਰਦਿਆਂ ਆਪਣੀ ਆਜ਼ਾਦ ਵਿੱਤੀ ਨਿਰਭਰਤਾ ਲਈ ਕੰਮ ਕਰਨ ਦਾ ਰਾਹ ਚੁਣਿਆ ਹੈ | 'ਡਿਊਕ ਐਾਡ ਡਿਊਚ ਆਫ਼ ਸੁਸੈਕਸ' ਵਲੋਂ ਕੈਨੇਡਾ ਵਿਖੇ ਕਿ੍ਸਮਸ ਦੀਆਂ ਛੁੱਟੀਆਂ ਮਨਾਉਣ ਤੋਂ ਬਾਅਦ ਯੂ. ਕੇ. ਪਰਤਦਿਆਂ ਹੀ ਸ਼ਾਹੀ ਕੰਮਕਾਜ ਤੋਂ ਖ਼ੁਦ ਨੂੰ ਅਲੱਗ ਕਰਨ ਦਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਮਹਾਰਾਣੀ ਨੂੰ ਲਗਾਤਾਰ ਹਮਾਇਤ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂ. ਕੇ. ਅਤੇ ਦੱਖਣੀ ਅਮਰੀਕਾ ਵਿਚਕਾਰ ਸੰਤੁਲਨ ਬਣਾਉਣ ਦੀ ਯੋਜਨਾ ਹੈ ਅਤੇ ਪਰ ਮਹਾਰਾਣੀ, ਰਾਸ਼ਟਰਮੰਡਲ ਅਤੇ ਉਨ੍ਹਾਂ ਦੇ ਪ੍ਰਯੋਜਕਾਂ ਲਈ ਉਹ ਆਪਣੇ ਫ਼ਰਜ਼ ਅਦਾ ਕਰਦੇ ਰਹਿਣਗੇ | ਰਾਜਕੁਮਾਰ ਹੈਰੀ ਅਤੇ ਮੇਗਨ ਦੇ ਇਸ ਐਲਾਨ ਨੇ ਬਰਤਾਨੀਆ ਦੇ ਸ਼ਾਹੀ ਘਰਾਣੇ 'ਚ ਵੱਧ ਰਹੀਆਂ ਤਰੇੜਾਂ ਨੂੰ ਹੋਰ ਵੀ ਉਜਾਗਰ ਕਰ ਦਿੱਤਾ ਹੈ, ਅਜੇ ਬੀਤੇ ਵਰੇ੍ਹ ਹੀ ਹੈਰੀ ਅਤੇ ਵਿਲੀਅਮ ਵਿਚਕਾਰ ਅਣਬਣ ਦੀਆਂ ਖ਼ਬਰਾਂ ਆਈਆਂ ਸਨ ਅਤੇ ਬਾਅਦ 'ਚ ਦੋਵਾਂ ਨੇ ਸਮਾਜ ਸੇਵਾ ਸੰਸਥਾਵਾਂ ਅਤੇ ਹੋਰ ਕੰਮ ਕਾਜ ਨੂੰ ਵੱਖ ਕਰ ਲਿਆ ਸੀ | ਸ਼ਾਹੀ ਜੋੜੇ ਦੇ ਇਸ ਫ਼ੈਸਲੇ ਤੇ ਪ੍ਰਤੀਕਰਮ ਦਿੰਦਿਆਂ ਸ਼ਾਹੀ ਪਰਿਵਾਰ ਵਲੋਂ ਜਾਰੀ ਬਿਆਨ 'ਚ ਇਸ ਫ਼ੈਸਲੇ ਨੂੰ ਜਲਦਬਾਜ਼ੀ ਕਿਹਾ ਗਿਆ ਹੈ | ਸੂਤਰਾਂ ਅਨੁਸਾਰ ਜੋੜੇ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਐਲਾਨ ਕਰਨ ਤੋਂ ਪਹਿਲਾਂ ਮਹਾਰਾਣੀ ਨਾਲ ਗੱਲ ਨਹੀਂ ਕੀਤੀ | ਮਹਾਰਾਣੀ ਐਲਿਜ਼ਾਬੈੱਥ ਪਿ੍ੰਸ ਹੈਰੀ ਅਤੇ ਮੇਗਨ ਦੇ ਫ਼ੈਸਲੇ ਤੋਂ ਨਿਰਾਸ਼ ਹਨ |

ਮਾਨਚੈਸਟਰ ਸਮਾਗਮ ਦੇ ਪ੍ਰਬੰਧਕਾਂ ਦੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮਿਟਿਗ

ਭਾਟ ਦਿਵਸ ਹਰ ਸਾਲ ਮੰਜੀ ਸਾਹਿਬ ਤੇ ਮਨਾਉਣ ਦਾ ਪੱਕਿਆ ਤਰੀਕਾ ਦਾ ਫੈਸਲਾ ਜਲਦ-ਜਥੇਦਾਰ 

ਮਾਨਚੈਸਟਰ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

ਮਾਨਚੈਸਟਰ ਸਮਾਗਮ ਦੇ ਸੇਵਾਦਾਰ ਅਮਨਜੀਤ ਸਿੰਘ ਖਹਿਰਾ, ਪ੍ਰਭਜੋਤ ਸਿੰਘ, ਗਿਆਨੀ ਅਮਰੀਕ ਸਿੰਘ ਰਾਠੌਰ ਅਤੇ ਕੁਲਦੀਪ ਸਿੰਘ ਸ਼ਹਿਰੀ ਵਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜੀ ਆਇਆ ਆਖਿਆ ਗਿਆ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਆ ਰਹਿਆ ਮੁਸ਼ਕਲਾਂ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਗਿਆਨੀ ਅਮਰੀਕ ਸਿੰਘ ਰਾਠੌਰ ਵਲੋਂ ਅਚੇਚੇ ਤੋਰ ਤੇ ਸਿੰਘ ਸਾਹਿਬ ਦਾ ਭਾਟ ਬਰਾਦਰੀ ਲਈ ਮੰਜੀ ਸਾਹਿਬ ਤੇ ਦੀਨ ਮਨਾਉਣ ਲਈ ਜੋ ਉਪਰਲਾ ਕੀਤਾ ਗਿਆ ਸੀ ਉਸ ਲਈ ਧੰਨਵਾਦ ਵੀ ਕੀਤਾ ਗਿਆ । ਜਥੇਦਾਰ ਜੀ ਨੇ ਭਾਟ ਦਿਵਸ ਨੂੰ ਅੱਗੇ ਤੋਂ ਹਰ ਸਾਲ ਮਨਾਉਣ ਦੀਆਂ ਤਰੀਕਾ ਦਾ ਜਲਦ ਹੀ ਫੈਸਲਾ ਕਰ ਲਿਆ ਜਾਵੇਗਾ ਅਤੇ ਭਾਟ ਦਿਵਸ ਹਰ ਸਾਲ ਸ਼੍ਰੀ ਦਰਬਾਰ ਸਾਹਿਬ ਮੰਜੀ ਹਾਲ ਵਿਖੇ ਮਨਾਇਆ ਜਾਇਆ ਕਰੇਗਾ ਬਾਰੇ ਦੱਸਿਆ ।

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਲਿਸਟਰ ਵਿੱਚ ਨਿੱਘਾ ਸੁਆਗਤ

ਗੁਰਬਾਣੀ ਤੇ ਸਿੱਖ ਇਤਿਹਾਸ ਸਿੱਖ ਕੌਮ ਲਈ ਦੋਵੇਂ ਮਹੱਤਵਪੂਰਨ 

ਅੱਜ ਤੋਂ 30 ਸਾਲ ਪਹਿਲਾਂ ਕੋਈ ਪੋਥੀ ਜਾ ਗ੍ਰੰਥ ਦਾ ਰੌਲ਼ਾ ਨਹੀਂ ਸੀ ਅੱਜ ਕਿਉ ..! ਸਿੱਖਾਂ ਨੂੰ ਸਮਝਣ ਦੀ ਲੋੜ -ਜਥੇਦਾਰ

ਲਿਸਟਰ, ਯੂ.ਕੇ., ਜਨਵਰੀ 2020 -(ਗਿਆਨੀ ਅਮਰੀਕ ਸਿੰਘ/ ਗਿਆਨੀ ਰਵਿੰਦਰਪਾਲ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ-ਕੱਲ ਯੂ. ਕੇ. ਦੌਰੇ 'ਤੇ ਆਏ ਹੋਏ ਹਨ । ਇਸ ਦੌਰੇ ਦੌਰਾਨ ਉਨ੍ਹਾਂ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਲਿਸਟਰ ਪਹੁੰਚੇ।ਜਿੱਥੇ ਜਥੇਦਾਰ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ  ਸਿੱਖਾਂ ਨੂੰ ਇਸ ਗੱਲ ਦਾ ਵਿਸ਼ਵਾਸ ਕਰਨ ਦੀ ਲੋੜ ਦੱਸਿਆ ਕਿ ਸਿੱਖ ਕੌਮ ਕਦੇ ਵੀ ਖਤਮ ਨਹੀਂ ਹੋਵੇਗੀ। ਇਹ ਭੁਲੇਖਾ ਸਾਨੂੰ ਆਪਣੇ ਮਨ ਚੋਂ ਕੱਢ ਲੈਣਾ ਚਾਹੀਦਾ ਹੈ ਸਾਡੇ ਕੋਲ  ਗੁਰੂ , ਗੁਰਦਵਾਰਾ ਸੰਗਤ-ਪੰਗਗ ਤੇ ਲੰਗਰ ਦਾ ਨਿਰਾਲਾ ਸਿਧਾਂਤ ਹੈ।  ਜਥੇਦਾਰ ਨੇਕਿਹਾ ਕਿ ਗੁਰਬਾਣੀ ਅਤੇ ਸਿੱਖ ਇਤਿਹਾਸ ਦੋਵੇਂ ਸਿੱਖ ਕੌਮ ਲਈ ਮਹੱਤਵਪੂਰਨ ਹਨ। ਜਥੇਦਾਰ ਨੇ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ। ਜਿਸ ਨੂੰ ਗੁਪਤ ਰੱਖਿਆ ਗਿਆ। ਉਸ ਸਮੇਂ ਜਥੇਦਾਰ ਅਤੇ ਉਹਨਾਂ ਨਾਲ ਪਹੁੰਚੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਮੁੱਖ ਸੇਵਾਦਾਰ ਸ੍ਰ. ਗੁਰਮੇਲ ਸਿੰਘ ਮੱਲੀ ਦਾ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁੱਖ ਸੇਵਾਦਾਰ ਰਾਜਮਨਵਿੰਦਰ ਸਿੰਘ ਅਤੇ ਸਮੂਹ ਪ੍ਰਬੰਧਕਾਂ ਵਲੋਂ ਮਾਨ-ਸਨਮਾਨ ਵੀ ਕੀਤਾ ਗਿਆ। ਉਸ ਸਮੇਂ ਸੰਗਤਾਂ ਵਿੱਚ ਲਿਸਟਰ ਸ਼ਹਿਰ ਦੇ ਬਹੁਤ ਸੰਮਤੀ ਗੁਰਦੁਆਰਾ ਸਾਹਿਬਾਨ ਦੇ ਪ੍ਬੰਧਕ,ਸਮੂਹ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਨੌਰਥ ਵੈਸਟ ਇੰਗਲੈਡ ਤੋਂ ਸੰਗਤਾਂ ਮੰਜੂਦ ਸਨ।

ਐਮ.ਪੀ. ਤਨਮਨਜੀਤ ਸਿੰਘ ਢੇਸੀ ਵਿਰੋਧੀ ਧਿਰ ਵਲੋਂ ਸੰਸਦ ਸਕੱਤਰ ਬਣੇ

ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)- ਇੰਗਲੈਂਡ ਦੇ ਪਹਿਲੇ ਸਿੰਖ ਸੰਸਦ ਵਜੋਂ ਜਾਣੇ ਜਾਦੇ ਤਨਮਨਜੀਤ ਸਿੰਘ ਢੇਸੀ ਨੇ ਟਵਿੱਟਰ ਰਾਹੀ ਜਾਣਕਾਰੀ ਸਾਜੀ ਕਰਦੇ ਦਸਿਆ ਕਿ ਅੱਜ ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ ਨੇ ਆਪਣਾ ਨਿੱਜੀ ਪਾਰਲੀਮੈਂਟਰੀ ਸਕੱਤਰ ਬਣਾਇਆ ਹੈ | ਐਮ ਪੀ ਢੇਸੀ ਨੇ ਨਵੇਂ ਅਹੁਦੇ ਨੂੰ ਸੰਭਾਲਦਿਆ ਕਿਹਾ ਕਿ ਮੇਰੇ ਲਈ ਖ਼ੁਸ਼ੀ ਵਾਲੀ ਗੱਲ ਹੈ ਕਿ ਇਸ ਨਵੀਂ ਜ਼ਿੰਮੇਵਾਰੀ ਨਾਲ ਜਿੱਥੇ ਜੈਰਮੀ ਕੌਰਬਿਨ ਅਤੇ ਹੋਰ ਸੀਨੀਅਰ ਨੇਤਾਵਾ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ, ਉੱਥੇ ਹੀ ਕੰਮ ਕਰਨ ਦਾ ਨਵਾ ਤਜ਼ਰਬਾ ਮਿਲੇਗਾ | ਜ਼ਿਕਰਯੋਗ ਹੈ ਕਿ ਐਮ ਪੀ ਢੇਸੀ ਦਸੰਬਰ 2019 ਦੀਆ ਆਮ ਚੋਣਾ 'ਚ ਸਲੋਹ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤ ਕੇ ਦੂਜੀ ਵਾਰ ਸੰਸਦ ਮੈਂਬਰ ਬਣੇ ਹਨ |

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੰਗਲੈਂਡ ਪੁੱਜਣ 'ਤੇ ਭਰਵਾਂ ਸਵਾਗਤ

ਲੰਡਨ, ਜਨਵਰੀ 2020-(ਗਿਆਨੀ ਅਮਰੀਕ ਸਿੰਘ ਰਾਠੌਰ/ਗਿਆਨੀ ਰਵਿਦਾਰਪਾਲ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਬਰਤਾਨੀਆ ਪਹੁੰਚਣ 'ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ: ਗੁਰਮੇਲ ਸਿੰਘ ਮੱਲੀ ਦੀ ਅਗਵਾਈ ਸਿੱਖ ਭਾਈਚਾਰੇ ਵਲੋਂ ਹੀਥਰੋ ਹਵਾਈ ਅੱਡੇ 'ਤੇ ਭਰਵਾਂ ਸਵਾਗਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਜੋਂ ਸੇਵਾਵਾਂ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਇੰਗਲੈਂਡ ਆਏ ਹਨ | ਜਿਥੇ ਉਹ ਇੰਗਲੈਂਡ ਵੱਖ-ਵੱਖ ਸ਼ਹਿਰਾਂ 'ਚ ਗੁਰੂ ਘਰਾਂ 'ਚ ਜਾਣਗੇ ਅਤੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਨਗੇ ਅਤੇ ਸਿੱਖ ਆਗੂਆਂ, ਜੱਥੇਬੰਦੀਆਂ ਨਾਲ ਮੀਟਿੰਗਾਂ ਕਰਨਗੇ | ਸ: ਮੱਲੀ ਨੇ ਦੱਸਿਆ ਕਿ ਸਿੰਘ ਸਾਹਿਬ ਨਾਲ ਧਾਰਮਿਕ ਅਤੇ ਰਾਜਸੀ ਪੰਥਕ ਮਸਲੇ ਵਿਚਾਰੇ ਜਾਣਗੇ | ਇਸ ਮੌਕੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਜਨਰਲ ਸਕੱਤਰ ਹਰਮੀਤ ਸਿੰਘ ਗਿੱਲ, ਕੁਲਵੰਤ ਸਿੰਘ ਭਿੰਡਰ, ਸੁਖਦੀਪ ਸਿੰਘ ਗਿੱਲ, ਸਿੱਖ ਮਿਸ਼ਨਰੀ ਸੁਸਾਇਟੀ ਯੂ. ਕੇ. ਹਰਚੰਦ ਸਿੰਘ ਟਾਂਕ, ਹਰਬੰਸ ਸਿੰਘ ਕੁਲਾਰ, ਗੁਰਮੀਤ ਸਿੰਘ ਸਿੱਧੂ, ਮੇਲ ਗੇਲ ਮਲਟੀਕਲਚਰਲ ਦੇ ਗੁਰਬਚਨ ਸਿੰਘ ਅਟਵਾਲ, ਗੁਰਪ੍ਰਤਾਪ ਸਿੰਘ ਢਿੱਲੋਂ ਆਦਿ ਹਾਜ਼ਰ ਸਨ |

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਯੂਕੇ ਫੇਰੀ

ਲੰਡਨ, ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)- ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ  ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕੁਸ਼ ਦਿਨਾਂ ਲਈ ਇੰਗਲੈਡ ਵਿੱਚ ਵਿਚਰ ਰਹੇ ਹਨ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦੇ ਮੁੱਖ ਸੇਵਾਦਾਰ ਸ ਗੁਰਮੇਲ ਸਿੰਘ ਮੱਲੀ ਜੀ ਨੇ ਜਾਣਕਾਰੀ ਦਿਦੇ ਦੱਸਿਆ ਕੇ 

7 ਜਨਵਰੀ ਸ਼ਾਮ 7 ਤੋਂ 8 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ ਕਾਵੈਂਟਰੀ

8 ਜਨਵਰੀ ਸ਼ਾਮ 6 ਵਜੇ ਤੋਂ 8 ਵਜੇ ਤੱਕ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲਿਸਟਰ

9 ਜਨਵਰੀ ਸ਼ਾਮ 6 ਵਜੇ ਤੋਂ 7 ਵਜੇ ਤੱਕ ਗੁਰੂ ਨਾਨਕ ਗੁਰਦਵਾਰਾ ਟੈਂਪਲ ਬੇਡਫੋਰਡ

10 ਜਨਵਰੀ 11 ਦੁਪਹਿਰ ਤੋ 12 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਲੋਹ

10 ਜਨਵਰੀ ਸ਼ਾਮ 5 ਵਜੇ ਤੋ 7 ਵਜੇ ਤੱਕ  ਗੁਰਦੁਆਰਾ ਸਿੰਘ ਸਭਾ ਲੰਡਨ ਈਸਟ

11 ਜਨਵਰੀ ਸ਼ਾਮ 7 ਵਜੇ ਤੋਂ 8 ਵਜੇ ਤੱਕ ਗੁਰੂ ਨਾਨਕ ਗੁਰਦਵਾਰਾ ਸਮੇਂਧਿਕ ਬਰਮਿੰਘਮ

12 ਜਨਵਰੀ ਦੁਪਹਿਰ 1 ਵਜੇ ਤੋ 2 ਵਜੇ  ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਹਾਲ  ਵਿੱਚ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਜ ਪੌਣ ਗੇ ਜੀ।

ਹੋਰ ਜਾਣਕਾਰੀ ਲਈ ਪੋਸਟਰ ਪੜ੍ਹ ਲਿਆ ਜਾਵੇ।

2021 ਮਰਦਮਸ਼ੁਮਾਰੀ 'ਚ ਸਿੱਖਾਂ ਦੀ ਵੱਖਰੀ ਗਿਣਤੀ ਲਾਜ਼ਮੀ ਕਰਨ ਦੀ ਮੰਗ

ਅਦਾਲਤ ਦੇ ਫ਼ੈਸਲੇ ਿਖ਼ਲਾਫ਼ ਸਿੱਖ ਫੈੱਡਰੇਸ਼ਨ ਯੂ. ਕੇ. ਵਲੋਂ ਮੁੜ ਅਪੀਲ ਦਾਇਰ-ਅਮਰੀਕ ਸਿੰਘ ਗਿੱਲ

ਲੰਡਨ,ਜਨਵਰੀ 2020-(ਗਿਆਨੀ ਰਵਿਦਾਰਪਾਲ ਸਿੰਘ)-

ਯੂ. ਕੇ. ਵਿਚ 2021 'ਚ ਹੋ ਰਹੀ ਮਰਦਮਸ਼ੁਮਾਰੀ 'ਚ ਸਿੱਖਾਂ ਦੀ ਵੱਖਰੀ ਗਿਣਤੀ ਕਰਨ ਲਈ ਖਾਨਾ ਲਾਜ਼ਮੀ ਹੋਣ ਲਈ ਅਦਾਲਤ ਵਲੋਂ ਸਿੱਖਾਂ ਦੀ ਮੰਗ ਰੱਦ ਕਰਨ ਤੋਂ ਬਾਅਦ ਮੁੜ ਅਪੀਲ ਦਾਇਰ ਕੀਤੀ ਗਈ ਹੈ | ਲੇਹ ਡੇਅ ਵਲੋਂ ਸਿੱਖ ਫੈਡਰੇਸ਼ਨ ਯੂ. ਕੇ. ਲਈ 3 ਜਨਵਰੀ ਨੂੰ ਕੈਬਨਿਟ ਦਫ਼ਤਰ ਨੂੰ ਨੋਟਿਸ ਜਾਰੀ ਕਰਦਿਆਂ ਹਾਈਕੋਰਟ ਦੇ 12 ਦਸੰਬਰ ਨੂੰ ਸੁਣਾਏ ਗਏ ਫ਼ੈਸਲੇ ਿਖ਼ਲਾਫ਼ ਅਪੀਲ ਦਾਇਰ ਕੀਤੀ ਹੈ | ਇਸ ਫ਼ੈਸਲੇ 'ਚ ਅਦਾਲਤ ਨੇ ਕਿਹਾ ਸੀ ਕਿ ਇਸ ਮਾਮਲੇ 'ਚ ਅਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗਾ | ਡੇਵਿਡ ਵੁਲਫ ਕਿਊ ਸੀ ਅਤੇ ਆਇਸ਼ਾ ਕਿ੍ਸਟੀ ਆਫ਼ ਮਾਟਰਿਕਸ ਚੈਂਬਰ ਵਲੋਂ ਤਿਆਰ ਕੀਤੀ ਅਪੀਲ ਕੋਰਟ ਆਫ਼ ਅਪੀਲ 'ਚ ਦਾਇਰ ਕੀਤੀ ਹੈ | ਸਿੱਖ ਫੈਡਰੇਸ਼ਨ ਯੂ. ਕੇ. ਨੇ 150 ਗੁਰੂ ਘਰਾਂ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਹਾਈਕੋਰਟ 'ਚ ਜੁਡੀਸ਼ੀਅਲ ਰਿਵਿਊ ਲਈ ਕੇਸ ਦਰਜ਼ ਕਰਵਾਇਆ ਸੀ ਕਿ 14 ਦਸੰਬਰ 2018 ਨੂੰ ਜਾਰੀ ਕੀਤੇ ਗਏ ਵਾਈਟ ਪੇਪਰ 'ਚ ਦੇ 6 ਮਹੀਨੇ ਬਾਅਦ ਵੀ ਸਿੱਖ ਐਥਨਿਕ ਟਿਕ ਬਾਕਸ ਕਿਉਂ ਨਹੀਂ ਦਿੱਤਾ ਗਿਆ | ਇਸ ਕੇਸ ਬਾਰੇ 12 ਅਤੇ 13 ਨਵੰਬਰ 2019 ਨੂੰ ਦੋ ਦਿਨ ਹਾਈ ਕੋਰਟ 'ਚ ਸੁਣਵਾਈ ਹੋਈ | ਜਿਸ ਦੌਰਾਨ ਜੱਜ ਲੇਂਗ ਡੀ. ਬੀ. ਈ. ਨੇ ਇਸ ਮੰਗ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਹੁਣ ਫ਼ੈਸਲਾ ਦੇਣਾ ਜਲਦਬਾਜ਼ੀ ਹੋਵੇਗਾ ਅਤੇ ਸਬੰਧਿਤ ਮੰਤਰਾਲੇ ਦੇ ਕੰਮਕਾਜ 'ਚ ਦਖ਼ਲ ਅੰਦਾਜ਼ੀ ਹੋਵੇਗੀ | ਸਿੱਖ ਫੈਡਰੇਸ਼ਨ ਯੂ. ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਮਰਦਮਸ਼ੁਮਾਰੀ ਲਈ ਸਮਾਂ ਥੋੜ੍ਹਾ ਰਹਿ ਗਿਆ ਹੈ ਜਿਸ ਦੀਆਂ ਤਿਆਰੀਆਂ ਬਹੁਤ ਪਹਿਲਾਂ ਤੋਂ ਚੱਲ ਰਹੀਆਂ ਹਨ, ਅਸੀਂ ਬੀਤੇ ਡੇਢ ਦਹਾਕੇ ਤੋਂ ਇਸ ਕਾਰਜ ਲਈ ਜੁਟੇ ਹੋਏ ਹਾਂ | ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਦੇ ਫ਼ੈਸਲੇ ਿਖ਼ਲਾਫ਼ ਅਪੀਲ ਕੀਤੀ ਹੈ ਕਿਉਂਕਿ ਸਮਾਂ ਲੰਘ ਜਾਣ 'ਤੇ ਕੁਝ ਵੀ ਹੱਥ ਨਹੀਂ ਆਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਤੇ ਸਬੰਧਿਤ ਮਹਿਕਮੇ ਨਾਲ ਹੋਈਆਂ ਪਹਿਲੀਆਂ ਮੀਟਿੰਗਾਂ 'ਚ ਇਹ ਮੰਨਿਆ ਗਿਆ ਸੀ ਕਿ ਸਿੱਖਾਂ ਦੀ ਪੂਰੀ ਸਹੀ ਆਬਾਦੀ ਦਾ ਪਤਾ ਨਾ ਹੋਣ ਕਾਰਨ ਸਿੱਖ ਭਾਈਚਾਰਾ ਰੁਜ਼ਗਾਰ, ਘਰ ਅਤੇ ਹੋਰ ਕਈ ਹੋਰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ | ਜਿਸ ਲਈ ਸਬੰਧਿਤ ਮੰਤਰਾਲੇ ਨੂੰ ਸਬੂਤ ਵੀ ਪੇਸ਼ ਕੀਤੇ ਗਏ ਸਨ |
ਉਨ੍ਹਾਂ ਕਿਹਾ ਕਿ ਜੇ ਮੰਤਰਾਲੇ ਨੇ ਮੁੜ ਸਿੱਖਾਂ ਦੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਹੋ ਸਕਦਾ ਸਾਨੂੰ ਇਕ ਹੋਰ ਕੇਸ ਦਾਇਰ ਕਰਨਾ ਪਵੇ |