You are here

ਲੁਧਿਆਣਾ

ਸਰਕਾਰੀ ਹਾਈ ਸਕੂਲ ਪਿੰਡ ਖੰਡੂਰ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ 

ਜੋਧਾਂ / ਸਰਾਭਾ 05 ਨਵੰਬਰ( ਦਲਜੀਤ ਸਿੰਘ ਰੰਧਾਵਾ) ਸਰਕਾਰੀ ਹਾਈ ਸਕੂਲ ਖੰਡੂਰ ਵਿਖੇ ਸ੍ਰੀਮਤੀ ਅਸ਼ਦੀਪ ਪ੍ਰੀਆ ਜੀ ਦੀ ਅਗਵਾਈ ਅਧੀਨ ਸਾਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋ B.N.O ਪ੍ਰਿੰਸੀਪਲ ਸ: ਅਮਨਦੀਪ ਸਿੰਘ ਜੀ ਅਤੇ ਸ: ਮਨਦੀਪ ਸਿੰਘ ਸ:ਸ:ਸ:ਸ: ਬੋਪਾਰਾਏ ਕਲਾਂ ਨੇ ਸ਼ਿਰਕਤ ਕੀਤੀ l ਸਮਾਗਮ ਵਿਚ ਵਿਦਿਆਰਥੀਆਂ ਦੁਆਰਾ ਭੰਗੜਾ,ਗਿੱਧਾ,ਨਾਟਕ , ਮਲਵਈ ਗਿੱਧਾ ,ਗੱਤਕਾ ਅਤੇ ਹੋਰ ਕਈ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਗਈ l ਜਿਸ ਦਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਆਏ ਹੋਏ ਸਾਰੇ ਪਤਵੰਤੇ ਸੱਜਣਾ ਨੇ ਖੂਬ ਅਨੰਦ ਲਿਆ l ਇਸੇ ਦੌਰਾਨ ਵਿਦਿਆਰਥੀਆਂ ਨੂੰ ਖੇਡਾਂ ਅਤੇ ਪੜ੍ਹਾਈ ਵਿਚ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ l ਸਕੂਲ ਮੁਖੀ ਦੁਆਰਾ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ ਅਤੇ ਸਕੂਲ ਵਿਚ ਸਟਾਫ , ਪਿੰਡ ਦੀ ਪੰਚਾਇਤ ਅਤੇ ਖਾਲਸਾ ਪਬਲਿਕ ਲਾਇਬ੍ਰੇਰੀ ਰਜਿ: ਦੁਆਰਾ ਕਰਵਾਏ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਸਕੂਲ ਵਿਚ ਹੋਣ ਵਾਲੇ ਕੰਮਾਂ ਪ੍ਰਤੀ ਵੀ ਦੱਸਿਆ ਗਿਆ l ਇਸ ਸਮਾਗਮ ਵਿਚ ਸਰਪੰਚ ਸ: ਜਸਵੀਰ ਸਿੰਘ ਦਿਓਲ, ਸ:ਜਸਵੀਰ ਸਿੰਘ ਖੰਡੂਰ ਸੀਨੀਅਰ ਆਗੂ ਦਲ ਖਾਲਸਾ, ਸ: ਸੁਰਿੰਦਰ ਸਿੰਘ, ਸ੍ਰੀ ਦੀਪਕ ਖੰਡੂਰ,ਸ:ਗੁਰਚਰਨ ਸਿੰਘ ਨਾਰਵੇ,ਸ:ਕਰਮਜੀਤ ਸਿੰਘ,ਸ:ਨਗਾਹੀਆ ਸਿੰਘ, ਨੋਜਵਾਨ ਸਭਾ ਤੋਂ ਬੰਟੀ, ਪੰਚਾਇਤ ਮੈਂਬਰ ਅਤੇ ਖਾਲਸਾ ਪਬਲਿਕ ਲਾਇਬ੍ਰੇਰੀ ਰਜਿ: ਦੇ ਮੈਂਬਰ ਸਾਹਿਬਾਨ ਸਾਮਿਲ ਹੋਏ ਜਿਨਾਂ ਨੂੰ ਸਕੂਲ ਦੁਆਰਾ ਸਨਮਾਨਿਤ ਕੀਤਾ ਗਿਆ l ਇਸੇ ਦੌਰਾਨ ਪੰਡਿਤ ਮੁਨਸ਼ੀ ਰਾਮ ਜੀ ਯਾਦਗਾਰੀ ਵੈਲਫੇਅਰ ਟਰੱਸਟ ਖੰਡੂਰ (ਲੁਧਿ:) ਅਤੇ ਦੀਪਕ ਖੰਡੂਰ ਵਲੋ ਸਮੂਹ ਸਟਾਫ ਨੂੰ ਸਨਮਾਨਿਤ ਕੀਤਾ ਗਿਆ l ਇਸ ਮੌਕੇ ਸਵਰਨ ਜੀਤ ਸਿੰਘ, ਹਰਜੀਤ ਸਿੰਘ ਡੀ ਪੀ , ਵਰਿੰਦਰ ਸਿੰਘ, ਮੈਡਮ ਕਮਲਜੀਤ ਕੌਰ, ਗੁਰਸ਼ਰਨ ਕੌਰ, ਰਾਣੀ ਜੋਸੀ, ਅਵਿਨਾਸ਼ ਕੌਰ, ਸਿਪਰਾ ਦੁੱਗਲ, ਰਮਨਦੀਪ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ ਤੋਂ ਇਲਾਵਾ ਜਤਿੰਦਰ ਸਿੰਘ ਆਦ ਹਾਜਰ ਸਨ। 

ਰਾਸ਼ਟਰੀ ਏਕਤਾ ਦਿਵਸ ਨੂੰ ਦਰਸਾਉਂਦਾ ‘ਰਨ ਫਾਰ ਯੂਨਿਟੀ’ ਪ੍ਰੋਗਰਾਮ ਹੋਇਆ 

ਲੁਧਿਆਣਾ, 01 ਨਵੰਬਰ (ਟੀ. ਕੇ.) ਭਾਰਤ ਦੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ।ਉਨ੍ਹਾਂ ਵੱਲੋਂ ਵੱਖ—ਵੱਖ ਰਿਆਸਤਾਂ ਦੇ ਮੁਖੀਆਂ ਨੂੰ ਇੱਕਠੇ ਕਰਕੇ ਭਾਰਤ ਨੂੰ ਇੱਕ ਦੇਸ਼ ਬਣਾਉਣ ਲਈ ਕੀਤੇ ਗਏ ਯਤਨਾਂ ਕਾਰਨ ਲੋਹ ਪੁਰਸ਼ ਵਜੋਂ ਜਾਣਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਆਜ਼ਾਦ ਭਾਰਤ ਨੂੰ ਸੰਯੁਕਤ ਭਾਰਤ ਵਿੱਚ ਬਦਲਣ ਵਿੱਚ ਸਰਦਾਰ ਵੱਲਭ ਭਾਈ ਪਟੇਲ ਦਾ ਯੋਗਦਾਨ ਅਭੁੱਲ ਹੈ।
ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਵੱਲੋਂ ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਵਿਜੀਲੈਂਸ ਜਾਗਰੂਕਤਾ ਸਪਤਾਹ ਤਹਿਤ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ਤੇ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ।ਸਭ ਤੋਂ ਪਹਿਲਾਂ ਕਾਲਜ ਦੇ ਆਡੀਟੋਰੀਅਮ ਵਿੱਚ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਇੱਕ ਸਮੂਹਿਕ ਰੈਲੀ ਵਿੱਚ ਭਾਗ ਲਿਆ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਰਸਮੀ ਤੌਰ ਤੇ ਸਹੁੰ ਚੁੱਕੀ। ਇਸ ਤੋਂ ਬਾਅਦ ਮੁੱਖ ਮਾਰਗ ਤੇ  ਰਨ ਫਾਰ ਯੂਨਿਟੀੋ ਵਿੱਚ ਸਾਰਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਭ੍ਰਿਸ਼ਟਾਚਾਰ ਦਾ ਵਿਰੋਧ ਕਰਨ ਲਈ ਇਕਜੁੱਟ ਹੋਣਾ ਚਾਹੀਦਾ ਹੈ, ਇਸ ਉਦੇਸ਼ ਨੂੰ ਧਿਆਨ ਵਿਚ ਰੱਖ ਕੇ ਸਾਰਿਆਂ ਨੇ ਦੌੜ ਵਿਚ ਹਿੱਸਾ ਲਿਆ। ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਨੇ ਸਮੂਹ ਅਧਿਆਪਕਾਂ ਅਤੇ ਭਵਿੱਖ ਦੇ ਅਧਿਆਪਕਾਂ ਨੂੰ ਸਰਦਾਰ ਪਟੇਲ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਚੰਗੇ ਉਪਰਾਲੇ ਕਰਨ ਲਈ ਪ੍ਰੇਰਿਆ।

ਸ਼ਹਿਰ ਦੇ ਗੁਰੂ ਘਰਾਂ 'ਚ' ਚੌਥੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਬੜੇ ਸ਼ਰਧਾ ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ

ਜਗਰਾਉ 30 ਅਕਤੂਬਰ (ਅਮਿਤਖੰਨਾ)  ਲਾਹੌਰ ਦੀ ਧਰਤੀ ਚੂਨਾ ਮੰਡੀ ਨੂੰ ਭਾਗਾਂ ਵਾਲੀ ਬਣਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਿੱਖਾਂ ਦਾ ਮੱਕਾ ਬਨਾਉਣ ਵਾਲੇ  ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਆਗਮਨ ਪੁਰਬ ਬੜੇ ਸ਼ਰਧਾ ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਦੇ ਗੁਰ ਘਰਾ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ, ਗੁਰਦੁਆਰਾ ਗੋਬਿੰਦਪੁਰਾ ਮਾਈ ਦਾ ,ਗੁਰਦੁਆਰਾ ਭਜਨਗੜ੍ਹ ਸਾਹਿਬ, ਗੁਰਦੁਆਰਾ ਮਾਤਾ ਸਾਹਿਬ ਕੌਰ ਆਦਿ ਗੁਰੂ ਘਰਾਂ ਵਿੱਚ ਪ੍ਰਕਾਸ਼ ਪੁਰਬ ਬੜੇ ਧੂਮ ਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਵਿਖੇ ਵੀ ਪ੍ਰਕਾਸ਼ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ । ਕਰੀਬ ਇਕ ਮਹੀਨੇ ਤੋਂ ਚੱਲ ਰਹੀ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਪਰਮਿੰਦਰ ਸਿੰਘ ਜੱਟਪੁਰੀ  ਦੇ ਜੱਥੇ ਨੇ ਢੁਕਵੇਂ ਸ਼ਬਦਾਂ ਦਾ ਰਸਭਿੰਨਾਂ ਕੀਰਤਨ ਕੀਤਾ। ਇਸ ਮੌਕੇ ਪ੍ਰਸਿੱਧ ਵਿਦਵਾਨ ਭਾਈ ਹਰਪ੍ਰੀਤ ਸਿੰਘ ਨੇ ਕਥਾ ਕਰਦਿਆਂ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਇਆ । ਉਹਨਾਂ ਦੱਸਿਆ ਕਿ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਮਾਤਾ ਪਿਤਾ ਇਸ ਸੰਸਾਰ ਤੋਂ ਚੜਾਈ ਕਰ ਗਏ ਤਾਂ ਉਹਨਾਂ ਦੀ ਨਾਨੀ ਉਹਨਾਂ ਨੂੰ ਆਪਣੇ ਪਿੰਡ ਲੈ ਆਈ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਜੱਦੀ ਘਰ ਨੂੰ ਜਿੰਦਰੇ  ਲੱਗ ਗਏ। ਪਰ ਕੁਦਰਤ ਨੇ ਐਸੀ ਕਰਵਟ ਲਈ ਕਿ ਜਿਹੜੀ ਧਰਤੀ ਗੁਰੂ ਸਾਹਿਬ ਦੀ ਕਰਮ ਭੂਮੀ ਬਣੀ ਉਸ ਅਸਥਾਨ (ਘਰ) ਨੂੰ ਕਦੇ ਤਾਲੇ ਹੀ ਨਹੀਂ ਲੱਗੇ ।24 ਘੰਟੇ ਅੰਮ੍ਰਿਤ ਵਰਖਾ ਦਾ ਦੁਨੀਆ ਆਨੰਦ ਮਾਣਦੀ ਹੈ ਤੇ ਰਹਿੰਦੀ ਦੁਨੀਆਂ ਤੱਕ ਮਾਣਦੀ ਰਹੇਗੀ । ਇਸ ਮੌਕੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਦੀਪ ਸਿੰਘ (ਰਿੰਕੀ ਚਾਵਲਾ )ਨੇ ਸਿੱਖ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਆਖਿਆ ਕਿ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ। ਉਨਾਂ ਸਿੱਖ ਸੰਗਤਾਂ ਤੋਂ ਮੰਗ ਕੀਤੀ ਕਿ ਉਹ ਆਪਣਾ ਨਿਤਨੇਮ ਵਧਾਉਣ ਤਾਂ ਹੀ ਸਾਡਾ ਲੋਕ-ਪਰਲੋਕ ਸੰਵਰੇਗਾ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਸੇਵਾ ਕਰਨ ਵਾਲੇ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ,ਗੁਰਦੁਆਰਾ ਗੋਬਿੰਦਪੁਰਾ ਦੇ ਪ੍ਰਧਾਨ ਪ੍ਰਤਾਪ ਸਿੰਘ ,ਅਤੇ ਗੁਰਦੁਆਰਾ ਭਜਨਗੜ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਗੁਰਪ੍ਰੀਤ ਸਿੰਘ ਨੇ ਸਿੱਖ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ । ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਆਪਣੇ ਆਪ ਨੂੰ ਵਡਭਾਗਾ ਸਮਝਿਆ। ਗੁਰੂ ਕੇ ਲੰਗਰ ਅਤੁੱਟ ਵਰਤੇ

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਗੁਰੂ ਸਾਹਿਬ ਨੇ ਮਨੁੱਖਤਾ ਨੂੰ ਪ੍ਰਭੂ ਭਗਤੀ ਨਾਲ ਜੁੜਨ ਦਾ ਉਪਦੇਸ਼ ਦਿੱਤਾ -ਭਾਈ ਮਲਕੀਤ ਸਿੰਘ

ਲੁਧਿਆਣਾ, 29 ਅਕਤੂਬਰ  (  ਕਰਨੈਲ ਸਿੰਘ ਐੱਮ ਏ     )  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਆਯੋਜਿਤ ਕੀਤਾ ਗਿਆ । ਕੀਰਤਨ ਸਮਾਗਮ ਅੰਦਰ ਆਪਣੇ ਕੀਰਤਨੀ ਜੱਥੇ ਸਮੇਤ ਪੁੱਜੇ ਭਾਈ ਮਲਕੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ  ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ  ਉੱਪਰ ਚਾਨਣਾ ਪਾਉਦਿਆ ਹੋਇਆਂ ਭਾਈ  ਮਲਕੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਜੀ ਅਜਿਹੀ ਮਹਾਨ ਉਪਦੇਸ਼ਤਾਮਿਕ ਰੱਬੀ ਜੋਤ ਹੋਏ ਹਨ, ਜਿਨ੍ਹਾਂ ਦਾ ਮੁੱਖ ਸਿਧਾਂਤ ਪ੍ਰਭੂ ਪ੍ਰੇਮ ਦੁਆਰਾ ਮਾਨਵੀ ਸ਼ਖਸ਼ੀਅਤ ਨੂੰ ਸਭ ਪਾਸਿਉਂ ਪ੍ਰਫੁੱਲਤ ਕਰਕੇ ਉਸ ਨੂੰ ਪ੍ਰਭੂ ਭਗਤੀ ਨਾਲ ਜੋੜਨਾ ਸੀ। ਇਸੇ ਨਿਸਚੇ ਵਾਲੀ ਸੋਚ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਸਰਬ ਸਾਂਝੇ ਅਧਿਆਤਮਿਕਤਾ ਤੇ ਰੂਹਾਨੀਅਤ ਦੇ ਪ੍ਰਤੀਕ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ। ਉਨ੍ਹਾਂ ਨੇ  ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਤਾਂ ਹੀ ਸਫਲਾ ਹੋ ਸਕਦਾ ਹੈ।ਜੇਕਰ ਉਨ੍ਹਾਂ ਵੱਲੋਂ ਬਖਸ਼ੇ ਸੇਵਾ ਤੇ ਸਿਮਰਨ ਦੇ ਸੰਕਲਪ ਨੂੰ ਹਿਰਦਿਆਂ ਵਿੱਚ ਵਸਾ ਕੇ ਲੋਕਾਈ ਦੀ ਸੇਵਾ ਵਿੱਚ ਜੁਟ ਜਾਈਏ। ਕੀਰਤਨ ਸਮਾਗਮ ਦੌਰਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸ਼ੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸਵ. ਜੱਥੇਦਾਰ ਅਵਤਾਰ ਸਿੰਘ ਮੱਕੜ ਜੀ ਦੀ ਪ੍ਰੇਰਨਾ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ  ਪਿਛਲੇ ਕਈ ਸਾਲਾਂ ਤੋਂ ਨਿੰਰਤਰ ਚਲ ਰਹੀ  ਹਫਤਾ ਵਾਰੀ ਕੀਰਤਨ ਸਮਾਗਮ ਦੀ ਲੜੀ ਸੰਗਤਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣ ਚੁੱਕੀ ਹੈ।ਉਨ੍ਹਾਂ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਜਸਵੰਤ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ

ਦਾ ਕੀਰਤਨੀ ਜੱਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗਾ। ਇਸ ਮੌਕੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਈ ਮਲਕੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜੱਥੇ ਦੇ ਮੈਂਬਰਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ। ਕੀਰਤਨ ਸਮਾਗਮ  ਦੌਰਾਨ ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ,, ਸ.ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  ,ਬਲਬੀਰ

 ਸਿੰਘ ਭਾਟੀਆ,ਸੁਰਿੰਦਰਪਾਲ ਸਿੰਘ ਭੁਟੀਆਨੀ, ਰਣਜੀਤ ਸਿੰਘ ਖਾਲਸਾ,ਰਜਿੰਦਰਪਾਲ ਸਿੰਘ ਮੱਕੜ, ਜਗਪ੍ਰੀਤ ਸਿੰਘ ਮੱਕੜ, ਨਰਿੰਦਰਪਾਲ ਸਿੰਘ, ਮਨਜੀਤ ਸਿੰਘ ,ਤਰਲੋਚਨ ਸਿੰਘ ਸਾਂਬਰ,ਰਵਿੰਦਰ ਸਿੰਘਪੈਰੀ,ਆਗਿਆਪਾਲ ਸਿੰਘ ਚਾਵਲਾ,ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਜੁਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ,, ਬਲ ਫਤਹਿ ਸਿੰਘ,  ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਅਭਿਆਸ ਸਮਾਗਮ ਆਯੋਜਿਤ ਹੋਇਆ

ਗੁਰੂ ਰਾਮਦਾਸ ਜੀ ਨੇ ਸਮੁੱਚੀ ਲੋਕਾਈ ਨੂੰ ਪ੍ਰਭੂ ਭਗਤੀ ਨਾਲ ਜੁੜਨ ਦਾ ਸੰਦੇਸ਼ ਦਿੱਤਾ – ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 29 ਅਕਤੂਬਰ (ਕਰਨੈਲ ਸਿੰਘ ਐੱਮ ਏ )
ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਅੱਜ ਹਫਤਾਵਾਰੀ ਨਾਮ ਅਭਿਆਸ ਸਮਾਗਮ ਹੋਇਆ। ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਹੋਏ ਇਸ ਸਿਮਰਨ ਸਮਾਗਮ ਦੇ ਆਰੰਭ ਵਿੱਚ ਗੁਰਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਉਪਰੰਤ ਨਾਮ ਸਿਮਰਨ ਹੋਇਆ।
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਨਾਮ ਸਿਮਰਨ ਅਤੇ ਗੁਰਮਤਿ ਵੀਚਾਰਾਂ ਨਾਲ ਜੋੜਿਆ। ਬਾਬਾ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਉੱਪਰ ਚਾਨਣਾ ਪਾਉਂਦਿਆਂ ਹੋਇਆਂ ਕਿਹਾ ਕਿ ਗੁਰੂ ਸਾਹਿਬ ਜੀ ਅਜਿਹੀ ਮਹਾਨ ਉਪਦੇਸ਼ਤਾਮਿਕ ਰੱਬੀ ਜੋਤ ਹੋਏ ਹਨ, ਜਿਨ੍ਹਾਂ ਦਾ ਮੁੱਖ ਸਿਧਾਂਤ ਪ੍ਰਭੂ ਪ੍ਰੇਮ ਦੁਆਰਾ ਮਾਨਵੀ ਸ਼ਖਸ਼ੀਅਤ ਨੂੰ ਸਭ ਪਾਸਿਉਂ ਪ੍ਰਫੁੱਲਤ ਕਰਕੇ ਉਸ ਨੂੰ ਪ੍ਰਭੂ ਭਗਤੀ ਨਾਲ ਜੋੜਨਾ ਸੀ। ਇਸੇ ਨਿਸਚੇ ਵਾਲੀ ਸੋਚ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਸਰਬ ਸਾਂਝੇ ਅਧਿਆਤਮਿਕਤਾ ਤੇ ਰੂਹਾਨੀਅਤ ਦੇ ਪ੍ਰਤੀਕ ਪਾਵਨ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ। ਸੰਤ ਬਾਬਾ ਅਮੀਰ ਸਿੰਘ ਜੀ ਨੇ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਤਾਂ ਹੀ ਸਫਲਾ ਹੋ ਸਕਦਾ ਹੈ ,ਜੇਕਰ ਉਨ੍ਹਾਂ ਵੱਲੋਂ ਬਖਸ਼ੇ ਸੇਵਾ ਤੇ ਸਿਮਰਨ ਦੇ ਸੰਕਲਪ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਅਤੇ ਸਿਮਰਨ ਸਾਧਨਾ ਰਾਹੀਂ ਗੁਰਬਾਣੀ ਨੂੰ ਆਪਣੇ ਹਿਰਦਿਆਂ ਵਿੱਚ ਵਸਾ ਕੇ ਲੋਕਾਈ ਦੀ ਸੇਵਾ ਵਿੱਚ ਜੁਟ ਜਾਈਏ। ਗੁਰੂ ਕੇ ਲੰਗਰ ਅਤੁੱਟ ਵਰਤੇ।

ਜਗਰਾਓ ਵਿੱਖੇ ਬਿਜਲੀ ਸਪਲਾਈ ਦੇ ਸਬੰਧ ਵਿੱਚ ਜਰੂਰੀ ਸੂਚਨਾ 

ਜਗਰਾਓਂ, 29 ਅਕਤੂਬਰ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)  220 KV S/S ਜਗਰਾਉਂ ਤੋਂ 11 KV ਫੀਡਰ ਸਿਟੀ-10 ਦੀ ਬਿਜਲੀ ਸਪਲਾਈ ਮਿਤੀ 30-10-2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 06 ਵਜੇ ਤੱਕ ਜ਼ਰੂਰੀ ਰੱਖ-ਰਖਾਅ ਲਈ ਬੰਦ ਰਹੇਗੀ।
ਖੇਤਰ ਪ੍ਰਭਾਵਿਤ
ਕੱਚਾ ਮਲਕ ਰੋਡ, ਕਪੂਰ ਐਨਕਲੇਵ, ਸੈਂਟਰ ਸਿਟੀ, ਮੋਤੀ ਬਾਗ, ਪੂਰਬੀ ਮੋਤੀ ਬਾਗ, 5 ਨੰਬਰ ਚੁੰਗੀ, ਰਾਏਕੋਟ ਰੋਡ, ਅਗਵਾਰ ਲਧਾਈ, ਹਰਦੇਵ ਨਗਰ, ਇੰਦਰਾ ਕਲੋਨੀ, ਕੋਠੇ ਖੰਜੂਰਾ ਆਦਿ।

ਲੁਧਿਆਣਾ ਦਿਹਾਤੀ ਪੁਲਿਸ ਵਲੋਂ 34 ਬੋਤਲਾਂ ਨਜ਼ਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਜਗਰਾਉ 29 ਅਕਤੂਬਰ 2023 (ਗੁਰਕੀਰਤ ਸਿੰਘ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨਵਨੀਤ ਸਿੰਘ ਬੈੈਂਸ ਆਈ.ਪੀ.ਐਸ ਵੱਲੋੋਂ ਭੈੜੇ ਅਤੇ ਅਪਰਾਧਿਕ ਪ੍ਵਿਰਤੀ ਵਾਲੇ ਅਨਸਰਾਂ ਨੂੰ ਕਾਬੂ ਕਰਨ ਲਈ ਜਾਰੀ ਨਿਰਦੇਸਾਂ ਪਰ, ਮਨਵਿੰਦਰ ਬੀਰ ਸਿੰਘ ਐਸ.ਪੀ.(ਐਚ) ਤੇ  ਡੀ.ਐਸ.ਪੀ  ਸਤਵਿੰਦਰ ਸਿੰਘ ਵਿਰਕ(ਸਿੱਟੀ) ਦੀ ਜੇਰੇ ਨਿਗਰਾਨੀ ਚਲਾਈ ਗਈ ਮੁਹਿੰਮ ਤਹਿਤ (ਪੁਲਿਸ ਚੋਂਕੀ ਬੱਸ ਸਟੈਂਡ ਜਗਰਾਉਂ ) ਜਗਰਾਉ ਵਲੋਂ ਇੱਕ ਵਿਅਕਤੀ ਨੂੰ 34 ਬੋਤਲਾਂ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਦੋਸ਼਼ੀ ਕੋਲੋੋਂ 34 ਬੋਤਲਾਂ ਨਜ਼ਾਇਜ਼ ਬਰਾਮਦ ਹੋਇਆ  ਹੈ।ਜਿਸ ਪਾਸੋ ਹੋਰ ਪੁੱਛ-ਗਿੱਛ ਦੋਰਾਨ ਬਰਾਮਦਗੀ ਹੋਣ ਦੀ ਸੰਭਾਵਨਾ ਹੈ।

39ਵਾਂ ਡਾ. ਐਲ.ਐਚ. ਲੋਬੋ ਮੈਮੋਰੀਅਲ ਓਰੇਸ਼ਨ ਅਤੇ ਕਾਨਫਰੰਸ ਕਰਵਾਈ  

ਲੁਧਿਆਣਾ, 28 ਅਕਤੂਬਰ(ਟੀ. ਕੇ.)  ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ “ਸੇਰੇਬ੍ਰਲ ਪਾਲਸੀ: ਇੱਕ ਆਰਥੋਪੀਡਿਕ ਦ੍ਰਿਸ਼ਟੀਕੋਣ” ਦੇ ਵਿਸ਼ੇ ਸੈਮੀਨਾਰ ਕਰਵਾਇਆ ਗਿਆ 
ਇਹ ਸਮਾਗਮ ਪੰਜਾਬ ਮੈਡੀਕਲ ਕੌਂਸਲ ਦੀ ਸਰਪ੍ਰਸਤੀ ਹੇਠ ਆਰਥੋਪੈਡਿਕਸ ਵਿਭਾਗ ਅਤੇ ਡਾ. ਐਲ. ਐਚ. ਲੋਬੋ ਮੈਮੋਰੀਅਲ ਟਰੱਸਟ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ। ਇਸ ਮੌਕੇ 
ਡਾ: ਐਲ.ਐਚ.ਲੋਬੋ ਮੈਮੋਰੀਅਲ ਟਰੱਸਟ ਪਿਛਲੇ 38 ਸਾਲਾਂ ਤੋਂ ਹਰ ਸਾਲ ਸਲਾਨਾ ਦਿਵਸ ਸਮਾਗਮ ਦੇ ਹਿੱਸੇ ਵਜੋਂ ਡਾਕਟਰੀ ਸਿੱਖਿਆ ਦੇ ਵਿਕਾਸ ਲਈ ਡਾਕਟਰ ਐਲ.ਐਚ.ਲੋਬੋ ਮੈਮੋਰੀਅਲ ਓਰੇਸ਼ਨ ਅਤੇ ਇੱਕ ਵਿਗਿਆਨਕ ਸੈਮੀਨਾਰ ਕਰਵਾਉਂਦਾ ਆ ਰਿਹਾ ਹੈ। ਡਾ ਲੋਬੋ  ਪ੍ਰਸਿੱਧ ਆਰਥੋਪੀਡਿਕ ਸਰਜਨ,  ਆਰਥੋਪੈਡਿਕਸ ਵਿਭਾਗ ਦੇ ਮੁਖੀ ਅਤੇ ਕ੍ਰਿਸ਼ਚੀਅਨ ਮੈਡੀਕਲ ਕਾਲਜ, ਲੁਧਿਆਣਾ ਦੇ ਪ੍ਰਿੰਸੀਪਲ ਸਨ।
ਡਾ: ਲੋਬੋ ਮੈਮੋਰੀਅਲ ਓਰੇਸ਼ਨ ਦੇ ਪੜਾਅ 'ਤੇ ਬਹੁਤ ਸਾਰੇ ਬੁੱਧੀਜੀਵੀਆਂ ਨੇ ਸ਼ਿਰਕਤ ਕਰਦਿਆਂ ਕਿਹਾ ਕਿ ਡਾ. ਐੱਲ.ਐੱਚ. ਲੋਬੋ ਦਾ ਨਾਮ ਗਿਆਨ ਅਤੇ ਬੁੱਧੀ ਦੀ ਖੋਜ ਕਰਨ ਵਾਲੇ ਸਾਰਿਆਂ ਨੂੰ ਪ੍ਰੇਰਿਤ, ਮਾਰਗਦਰਸ਼ਨ ਅਤੇ ਸਭ ਤੋਂ ਵੱਧ ਸਿਖਾਉਂਦਾ ਹੈ।
ਇਸ ਸਾਲ, ਸੇਂਟ ਸਟੀਫਨ ਹਸਪਤਾਲ, ਦਿੱਲੀ ਦੇ ਆਰਥੋਪੀਡਿਕਸ ਵਿਭਾਗ ਦੇ ਮੁਖੀ ਡਾ. ਮੈਥਿਊ ਵਰਗੀਸ, ਜੋ ਆਰਥੋਪੀਡਿਕਸ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰ ਵਿੱਚ ਇੱਕ ਨਾਮਵਰ ਸ਼ਖਸੀਅਤ ਹਨ, ਇਸ ਸਮਾਗਮ ਦੇ ਮੁੱਖ ਮਹਿਮਾਨ ਅਤੇ ਬੁਲਾਰੇ ਦੇ ਤੌਰ ਤੇ ਪਹੁੰਚੇ। ਇਸ ਦੌਰਾਨ ਪੰਜਾਬ  ਅਤੇ ਬਾਹਰਲੇ ਰਾਜਾਂ ਤੋਂ 500 ਤੋਂ ਵੱਧ ਡੈਲੀਗੇਟਾਂ ਨੇ ਹਾਜ਼ਰੀ ਭਰੀ, ਜਿਸ ਵਿੱਚ ਮੈਡੀਕਲ ਅਤੇ ਫਿਜ਼ੀਓਥੈਰੇਪੀ ਕਾਲਜਾਂ ਦੇ ਪ੍ਰਬੰਧਕ, ਫੈਕਲਟੀ ਮੈਂਬਰ, ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਵਿਦਿਆਰਥੀ ਸ਼ਾਮਲ ਸਨ।ਇਸ ਮੌਕੇ 
ਵਿਲੀਅਮ ਭੱਟੀ ਡਾਇਰੈਕਟਰ, ਸੀ.ਐਮ.ਸੀ. ਹਸਪਤਾਲ ਲੁਧਿਆਣਾ, ਡਾ.
 ਜੈਰਾਜ ਡੀ ਪਾਂਡੀਅਨ, ਪ੍ਰਿੰਸੀਪਲ, ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ
ਐਲਨ ਜੋਸਫ ਮੈਡੀਕਲ ਸੁਪਰਡੈਂਟ, ਸੀ.ਐਮ.ਸੀ. ਹਸਪਤਾਲ ਲੁਧਿਆਣਾ, 
ਐਲ.ਐਚ.ਲੋਬੋ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ, ਡਾ
ਨਵਨੀਤ ਚੌਧਰੀ, ਐਲ.ਐਚ.ਲੋਬੋ ਮੈਮੋਰੀਅਲ ਟਰੱਸਟ ਦੇ ਆਨਰੇਰੀ ਸਕੱਤਰ ਡਾ.
ਐਲ.ਐਚ.ਲੋਬੋ ਮੈਮੋਰੀਅਲ ਟਰੱਸਟ ਦੇ ਆਨਰੇਰੀ ਖਜ਼ਾਨਚੀ ਡਾ: ਤਰੁਣ ਸਤੀਜਾ, ਡਾ.
ਕਰਮਵੀਰ ਗੋਇਲ ਮੈਂਬਰ ਪੰਜਾਬ ਮੈਡੀਕਲ ਕੌਂਸਲ, ਡਾ
ਮੈਥਿਊ ਵਰਗੀਸ, ਸੇਂਟ ਸਟੀਫਨਸ ਹਸਪਤਾਲ ਦਿੱਲੀ ਦੇ ਆਰਥੋਪੈਡਿਕਸ ਦੇ ਮੁਖੀ, 
ਆਰਗੇਨਾਈਜ਼ਿੰਗ ਚੇਅਰਮੈਨ, ਪ੍ਰੋਫੈਸਰ ਅਤੇ ਆਰਥੋਪੈਡਿਕਸ ਵਿਭਾਗ ਦੇ ਮੁਖੀ ਤੋਂ ਇਲਾਵਾ ਡਾ: ਪੀ.ਐਨ ਗੁਪਤਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਆਰਥੋਪੈਡਿਕਸ ਦੇ ਪ੍ਰੋਫੈਸਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ 
ਪੀਜੀਆਈ ਚੰਡੀਗੜ੍ਹ ਤੋਂ ਆਰਥੋਪੈਡਿਕਸ ਦੇ ਪ੍ਰੋਫੈਸਰ ਨਿਰਮਲ ਰਾਜ ਡਾ
ਡਾ.ਸੁਧਾਂਸ਼ੂ ਬਾਂਸਲ ਅਤੇ ਡਾ.ਆਰ.ਐਸ.ਸੋਢੀ ਨੇ ਵੀ ਸੰਬੋਧਨ ਕੀਤਾ।

ਭਗਵਾਨ ਵਾਲਮੀਕ ਜੀ ਸਮੁੱਚੀ ਲੋਕਾਈ ਨੂੰ ਗਿਆਨ ਦੇਣ ਵਾਲੇ ਉੱਘੇ ਵਿਦਵਾਨ ਸਨ- ਬੱਸਣ 

ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ ਸਿੰਘ ਗਿੱਲ)ਭਗਵਾਨ ਵਾਲਮੀਕ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਤੇ ਮਾਰਕਫੈਡ ਪੰਜਾਬ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਦੇ ਪਿਤਾ ਸ. ਅਰਜਨ ਸਿੰਘ ਥਿੰਦ ਦੀ ਅਗਵਾਈ ਦੇ ਵਿੱਚ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ  ਵਿੱਚ ਵਾਲਮੀਕ ਮੰਦਰ  ਮੰਡੀ ਮੁੱਲਾਂਪੁਰ ਦੇ ਵਿੱਚ ਹਾਜਰੀ ਭਰੀ ਗਈ ਜਿਸ ਦੇ ਵਿੱਚ ਬੋਲਦਿਆਂ ਬਲਵਿੰਦਰ ਸਿੰਘ ਬੱਸਣ ਨੇ ਆਖਿਆ ਕਿ ਭਗਵਾਨ ਵਾਲਮੀਕ ਜੀ  ਜੋ ਕਿ ਰਮਾਇਣ ਨੂੰ ਰਚਣ ਵਾਲੇ ਤੇ ਸਮੁੱਚੀ ਲੁਕਾਈ ਨੂੰ ਗਿਆਨ ਦੇਣ ਵਾਲੇ ਉਗੇ ਵਿਦਵਾਨ ਸਨ ਜਿਨਾਂ ਦੀਆਂ ਸਿਖਿਆਵਾਂ ਤੇ ਸਾਨੂੰ ਅਮਲ ਕਰਨ ਦੀ ਲੋੜ ਹੈ ਜਿਸ ਸਦਕਾ ਅਸੀ ਇਸ ਭਵਜਲ ਤੋਂ ਪਾਰ ਉਤਾਰਾ ਕਰ ਸਕਦੇ ਹਾਂ ਇਸ ਮੋਕੇ ਤੇ ਬੋਲਦਿਆਂ ਅਰਜਨ ਸਿੰਘ ਥਿੰਦ ਨੇ ਆਖਿਆ ਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸਾਨੂੰ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣਾਂ ਚਾਹੀਦਾ ਹੈ ਇਸ ਮੋਕੇ ਦੁਕਾਨਦਾਰ ਪ੍ਰਧਾਨ ਜਸਪ੍ਰੀਤ ਜੱਸੀ,ਟਰੱਕ ਯੂਨੀਅਨ ਦੇ ਪ੍ਰਧਾਨ ਪਰਮਿੰਦਰਸਿੰਘ ਮਾਨ,ਪ੍ਰਚਾਰਕ ਸੁਧੀਰ ਵਿਰਲਾ,ਨਵਲ ਕੁਮਾਰ ਸ਼ਰਮਾ,ਪ੍ਰਦੀਪ ਭੰਵਰਾ,ਰਾਹੂਲ ਜੋਸੀ,ਸੰਦੀਪ ਦੁੱਗਲ,ਅਸ਼ਵਨੀ ਲੋਹਟ,ਸੱਜੇ ਟਾਂਕ,ਰਵੀ ਗਾਬਰੇ,ਰਵੀ ਨਾਗਵੰਸ਼ੀ , ਬਿੱਟੂ ਨਾਗਪਾਲ,ਪਿਸ ਮੁੱਲਾਪੁਰ,ਕਰਤਾਰ ਤੂਰ,ਡਾਂ ਅਜਮੇਰ ਸਿੰਘ,ਗੁਰਬਿੰਦ ਸੱਗੂ,ਸੁਰੇਸ਼ ਕੁਮਾਰ ,ਜਗਤਾਰ ਸਿੰਘ,ਸੱਤਪਾਲ ਬਾਸਲ,ਮਲਕੀਤ ਰਕਬਾ,ਮਨਮੋਹਨ ਮੋਹੀ,ਸਰਵਣ ਮੰਡਿਆਣੀ,ਕਾਕਾ ਹਿਸੋਵਾਲ,ਇੰਦਰਪਾਲ ਬੱਬੂ,DPRo ਤੇਜਾ ਸਿੰਘ,ਸੁਰਜੀਤ ਮਾਸਟਰ,ਰਜੀਵ ਦਰਾਵਿੜ ,ਮਾਨਾ ਮੋਰਕਰੀਮਾ ਤੇ ਹੋਰ ਵੀ ਵੱਡੀ ਗਿਣਤੀ ਚ ਸ਼ਾਮਿਲ ਹੋਏ।

ਲੋਕ ਸੇਵਾ ਸੋਸਾਇਟੀ ਵੱਲੋਂ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਫੌਗਿੰਗ ਦਾ ਕੰਮ ਸ਼ੁਰੂ ਕਰਵਾਇਆ

ਜਗਰਾਉ 28 ਅਕਤੂਬਰ (ਅਮਿਤਖੰਨਾ) ਲੋਕ ਸੇਵਾ ਸੋਸਾਇਟੀ ਜਗਰਾਉਂ ਵੱਲੋਂ ਸ਼ਹਿਰ ਵਾਸੀਆਂ ਨੂੰ ਮਲੇਰੀਆ ਅਤੇ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੌਗਿੰਗ ਦਾ ਕੰਮ ਅੱਜ ਸ਼ੁਰੂ ਕਰਵਾਇਆ| ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਫੌਗਿੰਗ ਦਾ ਕੰਮ ਸ਼ੁਰੂ ਕਰਨ ਸਮੇਂ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਜਿੰਦਰ ਜੈਨ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਜਗਰਾਓਂ ਇਲਾਕਾ ਨਿਵਾਸੀਆਂ ਨੂੰ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਤੋਂ ਬਚਾਉਣ ਲਈ ਸਾਰੇ ਸ਼ਹਿਰ ਦੀਆਂ ਵਿੱਦਿਅਕ, ਧਾਰਮਿਕ ਸੰਸਥਾਵਾਂ ਸਮੇਤ ਪਬਲਿਕ ਥਾਵਾਂ ਅਤੇ ਮਹੱਲਿਆਂ ਵਿੱਚ ਫੌਗਿੰਗ ਦਾ ਕੰਮ ਸੁਸਾਇਟੀ ਵੱਲੋਂ ਗੁਰੂ ਆਸਰਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕਰਵਾਉਣ ਦਾ ਕੰਮ ਅੱਜ ਸ਼ੁਰੂ ਹੋਇਆ ਹੈ| ਉਹਨਾਂ ਦੱਸਿਆ ਕਿ ਸੁਸਾਇਟੀ ਪਿਛਲੇ ਪੰਜ ਸਾਲਾਂ ਤੋਂ ਜਿੱਥੇ ਇਲਾਕਾ ਨਿਵਾਸੀਆਂ ਨੂੰ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਤੋਂ ਬਚਾਉਣ ਲਈ ਹਰ ਸਾਲ ਫੌਗਿੰਗ ਦਾ ਕੰਮ ਕਰਵਾਇਆ ਜਾਂਦਾ ਹੈ ਉੱਥੇ ਇਸ ਸਾਲ ਵੀ ਇਸ ਬਿਮਾਰੀ ਦੇ ਇਲਾਕੇ ਵਿੱਚ ਆਉਣ ਤੋਂ ਪਹਿਲਾਂ ਹੀ ਫੌਗਿੰਗ ਦਾ ਕੰਮ ਸ਼ੁਰੂ ਕੀਤਾ ਗਿਆ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿਮਾਰੀ ਤੋਂ ਪਹਿਲਾਂ ਹੀ ਪਰਹੇਜ਼ ਦੇ ਤੌਰ ਤੇ ਫੌਗਿੰਗ ਕਰਾਉਣ ਦਾ ਕੰਮ ਅਤੀ ਸ਼ਲਾਘਾਯੋਗ ਹੈ| ਉਹਨਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਫੌਗਿੰਗ ਦੀ ਜ਼ਰੂਰਤ ਹੋਵੇ ਉਹ ਸੁਸਾਇਟੀ ਨਾਲ ਸੰਪਰਕ ਕਰ ਕੇ ਰੋਕਿੰਗ ਫ਼ਰੀ ਵਿੱਚ ਕਰਵਾ ਸਕਦਾ ਹੈ| ਇਸ ਮੌਕੇ ਗੁਰੂ ਆਸਰਾ ਚੈਰੀਟੇਬਲ ਟਰੱਸਟ ਦੇ ਪਰਮਵੀਰ ਸਿੰਘ ਮੋਤੀ ਸੁਖਰਾਜ ਸਿੰਘ, ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਮਨੋਹਰ ਸਿੰਘ ਟੱਕਰ, ਪੀ ਆਰ ਓ ਸੁਖਦੇਵ ਗਰਗ, ਰਜਿੰਦਰ ਜੈਨ ਕਾਕਾ, ਪ੍ਰੇਮ ਬਾਂਸਲ, ਪਰਵੀਨ ਮਿੱਤਲ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਜਸਵੰਤ ਸਿੰਘ ਆਦਿ ਹਾਜ਼ਰ ਸਨ|