You are here

ਲੁਧਿਆਣਾ

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ  ਕਰਵਾਇਆ ਗਿਆ ਹਫ਼ਤਾਵਾਰੀ ਕੀਰਤਨ ਸਮਾਗਮ

ਗੁਰੂ ਸਾਹਿਬ ਨੇ ਸਮੁੱਚੀ ਲੋਕਾਈ ਨੂੰ ਆਪਸੀ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ -ਭੁਪਿੰਦਰ ਸਿੰਘ* 

ਲੁਧਿਆਣਾ 7 ਜਨਵਰੀ (ਕਰਨੈਲ ਸਿੰਘ ਐੱਮ.ਏ.)  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ  ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਾਲਿਆਂ ਦੇ ਕੀਰਤਨੀ ਜੱਥੇ  ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਮੁੱਚੀ ਮਨੁੱਖਤਾ ਨੂੰ ਬਖਸ਼ੇ ਸਿਧਾਂਤਾਂ "ਨਾਮ ਜਪੋ,ਕਿਰਤ ਕਰੋ ਤੇ ਵੰਡ ਛਕੋ" ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰੀਏ। ਕੀਰਤਨ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ. ਭੁਪਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਜਿੱਥੇ ਸਮੁੱਚੀ ਲੋਕਾਈ ਨੂੰ ਜਾਤ-ਪਾਤ, ਧਰਮ ਦੀਆਂ ਸੌੜੀਆਂ ਵਲਗਣਾਂ ਤੋਂ ਉਂਪਰ ਉਠ ਕੇ ਆਪਸੀ ਇੱਕਜੁੱਟਤਾ ਅਤੇ ਏਕਤਾ ਦਾ ਉਪਦੇਸ਼ ਦਿੱਤਾ ਉੱਥੇ ਨਾਲ ਹੀ ਦਿਖਾਵੇ ਦੀਆਂ ਰਸਮਾਂ ਰਿਵਾਜਾਂ ਨੂੰ ਛੱਡ ਕੇ ਮਨੁੱਖ ਨੂੰ ਸੱਚੇ ਦਿਲੋਂ ਪ੍ਰਭੂ ਸਿਮਰਨ ਕਰਨ ਦੀ ਤਾਕੀਦ ਕੀਤੀ। ਅੱਜ ਲੋੜ ਹੈ ਪ੍ਰਭੂ ਕੀਰਤੀ ਵਿੱਚ ਲੀਨ ਰਹਿਣ ਵਾਲੇ ਸਾਹਿਬ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪੂਰਨਿਆਂ ਤੇ ਚੱਲਦਿਆਂ ਸੰਗਤਾਂ ਆਪਣਾ ਜੀਵਨ ਸਫਲ ਕਰਨ। ਇਸ ਮੌਕੇ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਸਵ: ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਹਫ਼ਤਾਵਾਰੀ ਕੀਰਤਨ ਸਮਾਗਮ ਦੀ ਲੜੀ ਸੰਗਤਾਂ ਦੇ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕੀ ਹੈ। ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀ ਜੱਥਿਆਂ ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ ਅਤੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਰਾਜ ਉਦੇ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਤਖਤ ਸ਼੍ਰੀ ਪਟਨਾ ਸਾਹਿਬ,ਬਿਹਾਰ ਦਾ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ। ਸਮਾਗਮ ਅੰਦਰ  ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ, ਸ੍ਰ.ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  ,ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ) ਬਲਬੀਰ ਸਿੰਘ ਭਾਟੀਆ, ਸੁਰਿੰਦਰਪਾਲ ਸਿੰਘ ਭੁਟੀਆਨੀ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਐਡਵੋਕੇਟ ਅਮਰਜੀਤ ਸਿੰਘ, ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ, ਹਰਕੀਰਤ ਸਿੰਘ ਬਾਵਾ, ਸਰਪੰਚ ਗੁਰਚਰਨ ਸਿੰਘ, ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਹਰਮੀਤ ਸਿੰਘ ਡੰਗ, ਅਵਤਾਰ ਸਿੰਘ ਮਿੱਡਾ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਕਰਨਦੀਪ ਸਿੰਘ, ਬਲ ਫਤਹਿ ਸਿੰਘ  ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 12 ਤੋਂ 17 ਜਨਵਰੀ ਤੱਕ ਆਯੋਜਿਤ ਕੀਤੇ ਜਾਣਗੇ-ਇੰਦਰਜੀਤ ਸਿੰਘ ਮੱਕੜ

12 ਨੂੰ ਸਜਾਇਆ ਜਾਵੇਗਾ ਮਹਾਨ ਨਗਰ-ਕੀਰਤਨ

14 ਨੂੰ ਆਯੋਜਿਤ ਕੀਤਾ ਜਾਵੇਗਾ ਵਿਸ਼ੇਸ਼ ਕਵੀ ਦਰਬਾਰ

ਲੁਧਿਆਣਾ,7 ਜਨਵਰੀ (ਕਰਨੈਲ ਸਿੰਘ ਐੱਮ.ਏ.) ਦਸ਼ਮੇਸ਼ ਪਿਤਾ, ਸਰਬੰਸ ਦਾਨੀ,ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਗੁਰਦੁਆਰਾ ਸ਼੍ਰੀ ਗੁਰੂ  ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਇਸੇ ਸੰਬੰਧ ਵਿੱਚ ਮਿਤੀ 12 ਜਨਵਰੀ ਤੋਂ 17 ਜਨਵਰੀ ਤੱਕ ਗੁਰਦੁਆਰਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ.ਇੰਦਰਜੀਤ ਸਿੰਘ ਮੱਕੜ ਨੇ  ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਕਿਹਾ ਕਿ  ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ-ਕੀਰਤਨ ਗੁਰਦੁਆਰਾ ਸਾਹਿਬ ਤੋਂ 12 ਜਨਵਰੀ ਨੂੰ ਦੁਪਹਿਰ 1 ਵਜੇ ਸਜਾਇਆ ਜਾਵੇਗਾ। ਇਸੇ ਤਰ੍ਹਾਂ 13 ਜਨਵਰੀ ਨੂੰ ਸ਼ਾਮ 7 ਵਜੇ ਤੋਂ ਲੈ ਕੇ ਰਾਤ 9.30 ਵਜੇ ਤੱਕ ਕਥਾ ਤੇ ਕੀਰਤਨ ਦਰਬਾਰ ਹੋਵੇਗਾ। ਮਿਤੀ 14 ਜਨਵਰੀ ਨੂੰ ਰਾਤ 7 ਤੋਂ 9.30 ਵਜੇ ਤੱਕ ਵਿਸ਼ੇਸ਼ ਤੌਰ ਤੇ ਕਵੀ ਦਰਬਾਰ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਪੰਥ ਦੇ ਪ੍ਰਸਿੱਧ ਕਵੀ ਆਪਣੀਆਂ ਬੀਰ ਰਸੀ ਕਵਿਤਾਵਾਂ ਦੀ ਪੇਸ਼ਕਾਰੀ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ 15 ਜਨਵਰੀ ਨੂੰ ਸ਼ਾਮ 7 ਤੋਂ  9 ਵਜੇ ਤੱਕ ਗੁਰਮਤਿ ਇਸਤਰੀ ਸਤਿਸੰਗ ਸਭਾ, ਚੌਪਈ ਸਾਹਿਬ ਸੇਵਾ ਸੁਸਾਇਟੀ, ਇਸਤਰੀ ਸਤਿਸੰਗ ਸਭਾ ਬਲਾਕ-ਬੀ,ਅਤੇ ਕੀਰਤਨ ਕੌਂਸਲ ਦੇ ਮੈਬਰਾਂ ਵੱਲੋਂ ਵਿਸ਼ੇਸ਼ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸੇ ਤਰ੍ਹਾਂ 16 ਨੂੰ ਢਾਡੀ ਦਰਬਾਰ ਹੋਵੇਗਾ। ਸ੍ਰ.ਮੱਕੜ ਨੇ ਦੱਸਿਆ ਕਿ 17 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਤੇ ਸ਼ਾਮ ਨੂੰ ਵਿਸ਼ੇਸ਼ ਤੌਰ ਤੇ ਕੀਰਤਨ ਸਮਾਗਮ ਆਯੋਜਿਤ ਕੀਤੇ ਜਾਣਗੇ। ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀਏ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ, ਪ੍ਰਸਿੱਧ ਕਥਾਵਾਚਕ, ਵਿਦਵਾਨ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕਰਨਗੇ। ਇਸ ਦੌਰਾਨ 17 ਜਨਵਰੀ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਪ੍ਰਾਣੀਆਂ ਲਈ ਅੰਮ੍ਰਿਤ-ਸੰਚਾਰ ਵੀ ਕਰਵਾਇਆ ਜਾਵੇਗਾ। ਆਪਣੀ ਗੱਲਬਾਤ ਦੌਰਾਨ ਸ੍ਰ.ਇੰਦਰਜੀਤ ਸਿੰਘ ਮੱਕੜ ਨੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਜਾਏ ਜਾ ਰਹੇ ਨਗਰ-ਕੀਰਤਨ ਤੇ ਗੁਰਮਤਿ ਸਮਾਗਮਾਂ ਅੰਦਰ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਸਤਿਕਾਰ ਅਰਪਿਤ ਕਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

ਵਿਧਾਇਕ ਛੀਨਾ ਵਲੋਂ ਆਰੀਆ ਕਾਲੋਨੀ , ਮੋਤੀ ਨਗਰ 'ਚ ਪੀਣ ਵਾਲੇ ਪਾਣੀ ਦਾ ਟਿਊਬਵੈਲ ਲਗਾਉਣ ਦੇ ਕਾਰਜ਼ਾਂ ਦਾ ਉਦਘਾਟਨ

ਲੁਧਿਆਣਾ, 2 ਜਨਵਰੀ (ਟੀ. ਕੇ. ) - ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਆਰਿਆ ਕਲੋਨੀ, ਮੋਤੀ ਨਗਰ, ਸ਼ੇਰਪੁਰ ਵਿਖੇ 12.5 ਲੱਖ ਰੁਪਏ ਦੀ ਲਾਗਤ ਨਾਲ ਬਣੇ 25 ਹਾਰਸ ਪਾਵਰ ਦੇ ਟਿਊਬਵੈਲ ਲਗਾਉਣ ਦੇ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ।  ਵਿਧਾਇਕ ਛੀਨਾ ਨੇ ਦੱਸਿਆ ਕਿ ਇਲਾਕੇ ਵਿੱਚ ਜਲਦ ਨਿਰਵਿਘਨ ਪਾਣੀ ਦੀ ਸਪਲਾਈ ਹੋਵੇਗੀ ਅਤੇ ਲੋਕਾਂ ਦੀ ਸਮੱਸਿਆ ਦੂਰ ਕੀਤੀ ਜਾਵੇਗੀ। ਉਨ੍ਹਾਂ ਵਸਨੀਕਾਂ ਨੂੰ ਭਰੋਸਾ ਦੁਆਇਆ ਕਿ ਜਲਦ ਤੋਂ ਜਲਦ ਇਹ ਕੰਮ ਮੁਕੰਮਲ ਹੋਵੇਗਾ ਅਤੇ ਲੋਕਾਂ ਨੂੰ ਪਾਣੀ ਵੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਇਸ ਦੌਰਾਨ ਹਲਕੇ ਦੇ ਲੋਕਾਂ ਨੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ. ਵਿਧਾਇਕ ਛੀਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਲਾਕੇ ਵਿੱਚ ਪਾਣੀ ਦੀ ਲੰਬੇ ਸਮੇਂ ਤੋਂ  ਸਮੱਸਿਆ ਆ ਰਹੀ ਸੀ, ਇਸੇ ਕਰਕੇ ਇਹ ਪ੍ਰੋਜੈਕਟ ਅੱਜ ਸ਼ੁਰੂ ਕੀਤੇ ਗਏ. ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਕੰਮ ਮੁਕੰਮਲ ਹੀ ਨਹੀਂ ਕੀਤੇ ਗਏ, ਕਾਫੀ ਸੰਘਣੀ ਆਬਾਦੀ ਵਾਲਾ ਇਲਾਕਾ ਹੈ ਜਿਸ ਕਰਕੇ ਇਲਾਕੇ ਦੇ ਵਿੱਚ ਪਾਣੀ ਦੀ ਖਪਤ ਵੀ ਵਧੇਰੇ ਹੈ ਪਰ ਪਾਣੀ ਦੀ ਸਪਲਾਈ ਘੱਟ ਹੋਣ ਕਰਕੇ ਲੋਕ ਖੱਜਲ ਹੋ ਰਹੇ ਸਨ। ਉਨ੍ਹਾਂ ਦੱਸਿਆ ਕਿ ਟਿਊਬਵੈਲ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਨਿਰਵਿਘਨ ਪਾਣੀ ਦੀ ਸਪਲਾਈ ਜਾਰੀ ਕੀਤੀ ਜਾਵੇਗੀ।

ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 92 'ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਲੁਧਿਆਣਾ, 2 ਜਨਵਰੀ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵਲੋਂ ਆਪਣੇ ਇਲਾਕੇ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸਦੇੇ ਤਹਿਤ ਉਨ੍ਹਾਂ ਵਾਰਡ ਨੰਬਰ 92 (ਪੁਰਾਣਾ 91) ਅਧੀਨ ਹਰਗੋਬਿੰਦ ਨਗਰ, ਪ੍ਰੀਤਮ ਨਗਰ ਅਤੇ ਮਦਰੱਸੇ ਵਾਲੀਆਂ ਆਰ.ਐਮ.ਸੀ. ਗਲੀਆਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ।

ਵਿਧਾਇਕ ਬੱਗਾ ਨੇ ਕਿਹਾ ਕਿ ਉਪਰੋਕਤ ਵਾਰਡ ਦੀਆਂ ਸੜਕਾਂ ਸਾਲਾਂ ਤੋਂ ਟੁੱਟੀਆਂ ਪਈਆਂ ਸਨ, ਸੀਵਰੇਜ ਜਾਮ ਕਰਕੇ ਲੋਕਾਂ ਦੇ ਘਰਾਂ ਵਿੱਚ ਸੀਵਰੇਜ ਦਾ ਪਾਣੀ ਦਾਖਲ ਹੋ ਜਾਂਦਾ ਸੀ, ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਸਨ ਪਰ ਹੁਣ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੜਕਾਂ ਬਣਾਉਣ ਲਈ ਸਿਰਫ ਬਜਟ ਹੀ ਪਾਸ ਨਹੀਂ ਕੀਤਾ ਸਗੋਂ ਪਹਿਲ ਦੇ ਆਧਾਰ 'ਤੇ ਕੰਮ ਸ਼ੁਰੂ ਕਰਵਾ ਕੇ ਲੋਕਾਂ ਨੂੰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਜਦੋਂ ਤੋਂ ਹਲਕੇ ਦੇ ਵਸਨੀਕਾਂ ਨੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ ਉਹ ਲਗਾਤਾਰ ਵਿਧਾਨ ਸਭਾ ਹਲਕਾ ਉੱਤਰੀ ਨੂੰ ਵਿਸ਼ੇਸ਼ ਤਵੱਜੋਂ ਦੇ ਰਹੇ ਹਨ ਕਿਉਂਕਿ ਇਸ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਕਿਰਤੀ ਲੋਕਾਂ ਦੀ ਆਬਾਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਹਲਕੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਸਿਰਫ 'ਆਪ' ਪਾਰਟੀ ਨੇ ਹਰ ਵਰਗ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਵਿਕਾਸ ਦੇ ਕੰਮ ਕੀਤੇ ਹਨ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਵਿਧਾਇਕ ਬੱਗਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਵਿਕਾਸ ਕਾਰਜ਼ਾਂ ਦੀ ਰਫ਼ਤਾਰ ਜਾਰੀ ਰਹੇਗੀ।

ਪੰਜਾਬ ਅਤੇ ਕੇਂਦਰ ਸਰਕਾਰ ਮੁਲਾਜ਼ਮਾਂ ਉਪਰ ਮਾਰੂ ਨੀਤੀਆਂ ਲਾਗੂ ਕਰ ਰਹੀ - ਸੂਬਾ ਪ੍ਰਧਾਨ 

ਪਨਬੱਸ/ਪੀ. ਆਰ. ਟੀ. ਸੀ. ਯੂਨੀਅਨ ਵਲੋਂ ਟ੍ਰੈਫਿਕ ਨਿਯਮਾਂ ਦਾ ਡਟਵਾਂ ਵਿਰੋਧ 

ਮੰਗਾਂ ਨੂੰ ਲੈ ਕੇ 6 ਜਨਵਰੀ ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਤਿੱਖੇ ਸੰਘਰਸ਼ ਦਾ ਫੈਸਲਾ ਲਿਆ ਜਾਵੇਗਾ 
ਲੁਧਿਆਣਾ, 2 ਜਨਵਰੀ (ਟੀ. ਕੇ.)
 ਪੰਜਾਬ ਰੋਡਵੇਜ/ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ,ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਅਤੇ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਦੀ ਤਰਾਂ ਮੌਜੂਦਾ ਸਰਕਾਰ ਵੀ ਪਨਬੱਸ ਵਰਕਰਾਂ ਨਾਲ ਬਹੁਤ ਵੱਡਾ ਧੋਖਾ ਕਰ ਰਹੀ ਹੈ। ਪਨਬੱਸ ਅਤੇ ਪੀ. ਆਰ. ਟੀ. ਸੀ. ਦੇ ਕਿਸੇ ਵੀ ਕੰਟਰੈਕਟ ਜਾਂ ਆਊਟ ਸੋਰਸ ਮੁਲਾਜਮ ਨੂੰ ਪੱਕਾ ਨਹੀਂ ਕੀਤਾ ਗਿਆ,ਉਲਟਾ ਕੁੱਝ ਮੁਲਾਜ਼ਮਾਂ ਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ, ਤਨਖ਼ਾਹ ਵੀ ਬਰਾਬਰ ਨਹੀਂ ਕੀਤੀ ਜਾ ਰਹੀ,ਡਿਊਟੀ ਤੋਂ ਫਾਰਗ ਮੁਲਾਜਮਾਂ ਨੂੰ ਫੈਸਲਾ ਹੋਣ ਦੇ ਬਾਵਜੂਦ ਡਿਊਟੀਆਂ 'ਤੇ ਨਹੀਂ ਲਿਆ ਜਾ ਰਿਹਾ ਜਦ ਕਿ ਦੂਸਰੇ ਪਾਸੇ ਪਨਬੱਸ ਦੀ ਜੱਦੀ ਜਾਇਦਾਦ  ਵੀ ਕਰਜਾ ਮੁਕਤ ਹੋਈਆਂ 371 ਬੱਸਾਂ ਨੂੰ ਰੋਡਵੇਜ ਵਿੱਚ ਮਰਜ ਕੀਤਾ ਗਿਆ ਹੈ ਉਸ ਨੂੰ ਚਲਾਉਣ ਲਈ 483 ਡਰਾਈਵਰ ਅਤੇ 483 ਕੰਡਕਟਰ ਪੰਜਾਬ ਰੋਡਵੇਜ ਕੋਲ ਨਹੀਂ ਹਨ ਜੋ ਪੰਜਾਬ ਰੋਡਵੇਜ ਦੀਆਂ ਬੱਸਾਂ 'ਤੇ ਕੰਟਰੈਕਟ ਮੁਲਾਜ਼ਮਾਂ ਨੂੰ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਟਾਫ ਪਨਬੱਸ ਦਾ ਹੈ ਹੁਣ ਤੱਕ ਸਰਕਾਰ ਹਜਾਰਾਂ ਹੀ ਕਰਜ਼ਾ ਮੁਕਤ ਪਨਬੱਸਾਂ ਪੰਜਾਬ ਰੋਡਵੇਜ ਵਿੱਚ ਮਰਜ਼ ਕਰ ਚੁੱਕੀ ਹੈ, ਪਰ ਪਨਬੱਸ ਵਰਕਰ ਨੂੰ ਪੰਜਾਬ ਰੋਡਵੇਜ ਵਿੱਚ ਮਰਜ਼ ਨਹੀਂ ਕੀਤਾ ਗਿਆ ਹੁਣ ਮੈਨੇਜਮੈਂਟ ਅਧਿਕਾਰੀਆ ਵਲੋ ਇੱਕ ਨਵਾਂ ਹੀ ਫੁਰਮਾਨ ਜਾਰੀ ਕੀਤਾ ਗਿਆ ਸੀ ਕਿ ਰੋਡਵੇਜ ਦੀਆਂ ਬੱਸਾਂ 'ਤੇ ਕੰਟਰੈਕਟ ਬੇਸ ਸਟਾਫ ਨੂੰ ਹੀ ਚਲਾਇਆ ਜਾਏ ਅਤੇ ਉਨ੍ਹਾ ਵਰਕਰਾਂ ਨੂੰ ਕੋਈ ਓਵਰਟਾਇਮ ਨਹੀ ਦਿੱਤਾ ਜਾਵੇਗਾ, ਮਤਲਬ ਜੋ ਸਹੂਲਤ ਵਰਕਰਾਂ ਨੇ ਕਈ ਸਾਲ ਸੰਘਰਸ਼ ਕਰਕੇ ਲਾਗੂ ਕਰਵਾਈਆਂ ਹਨ ਉਸਨੂੰ ਵੀ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਹੈ। ਉਕਤ ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਵਲੋਂ ਰੋਡਵੇਜ਼ ਚਲਾਉਣ ਲਈ ਲਈ ਲੱਗਭਗ 15 ਕਰੋੜ ਰੁਪਏ ਰੱਖੇ ਗਏ ਹਨ ਪਰ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਕਰਨਾ ਜਾਂ ਬਣਦੀ ਤਨਖ਼ਾਹ ਖਜ਼ਾਨੇ ਵਿੱਚੋਂ ਨਹੀਂ ਦਿੱਤੀ ਜਾ ਰਹੀ ਅਤੇ ਉਲਟਾ ਉਵਰਟਾਈਮ ਵੀ ਬੰਦ ਕੀਤਾ ਜਾ ਰਿਹਾ ਹੈ ਕੁੱਲ ਮਿਲਾਕੇ ਸਰਕਾਰ ਹਰ ਵਰਗ ਨਾਲ ਧੋਖਾ ਕਰ ਰਹੀ ਹੈ ਸਰਕਾਰ ਦੀ ਕਰਨੀ ਅਤੇ ਕਥਨੀ ਵਿੱਚ ਬਹੁਤ ਫਰਕ ਹੈ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਤਰਾਂ ਹੀ ਸਰਕਾਰ ਦਾ ਟਰਾਂਸਪੋਰਟ ਕਾਮਿਆਂ ਪ੍ਰਤੀ ਰਵੱਈਆ ਰਿਹਾ ਤਾਂ ਇਸਦਾ ਖਮਿਆਜ਼ਾ 2024 ਦੀਆਂ ਚੋਣਾਂ ਵਿੱਚ ਭੁਗਤਣ ਲਈ ਤਿਆਰ ਰਹੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ,ਬਲਜੀਤ ਸਿੰਘ,ਜੁਆਇੰਟ ਸਕੱਤਰ ਜੋਧ ਸਿੰਘ,ਜਗਤਾਰ ਸਿੰਘ ਅਤੇ ਕੈਸ਼ੀਅਰ ਬਲਜਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਟ੍ਰੈਫਿਕ ਨਿਯਮਾਂ ਵਿੱਚ ਕੀਤੀ ਸੋਧ ਦੇ ਨਾਮ ਤੇ ਡਰਾਇਵਰਾਂ ਖਿਲਾਫ ਫਤਵਾ ਦਿੰਦੇ ਹੋਏ ਨਿੱਜੀ ਕਾਰਪੋਰੇਟ ਕੰਪਨੀਆਂ ਨੂੰ ਸਿੱਧੇ ਤੌਰ 'ਤੇ ਬੀਮੇ ਤੋਂ ਬਾਹਰ ਕਰਨ ਅਤੇ ਵਿੱਤੀ ਲਾਭ ਦੇਣ ਲਈ ਪਾਸ ਕੀਤਾ ਗਿਆ ਹੈ, ਜਿਸ ਨਾਲ ਸਾਰਾ ਭਾਰ ਡਰਾਇਵਰ ਜਮਾਤ 'ਤੇ ਪਾ ਕੇ ਨਿੱਜੀ ਕੰਪਨੀ ਨੂੰ ਸ਼ੋਸ਼ਣ ਕਰਨ ਦੀ ਖੁੱਲ ਦਿੱਤੀ ਗਈ ਹੈ। ਇਸ ਐਕਟ ਦੇ ਵਿਰੋਧ  ਦਾ ਪਨਬੱਸ/ ਪੀ. ਆਰ. ਟੀ. ਸੀ. ਯੂਨੀਅਨ ਵਲੋਂ ਸਮਰਥਨ ਕੀਤਾ ਜਾਵੇਗਾ ਅਤੇ 3 ਜਨਵਰੀ 2024 ਨੂੰ 11ਵਜੇ ਤੋ 1.00 ਵਜੇ ਤੱਕ 2 ਘੰਟੇ ਬੰਦ ਕਰਕੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ 
ਇਸ ਉਪਰੰਤ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਪਾਸੋਂ ਜਾਇਜ਼ ਮੰਗਾਂ ਮੰਨਵਾਉਣ ਲਈ ਯੂਨੀਅਨ ਦੀ ਮੀਟਿੰਗ  6 ਜਨਵਰੀ ਨੂੰ ਕਰਕੇ ਤਿੱਖੇ ਐਕਸ਼ਨ ਉਲੀਕੇ ਜਾਣਗੇ।

ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ  ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਨਾਟਕ ਪੇਸ਼ ਕੀਤਾ ਗਿਆ

ਮੁੱਲਾਂਪੁਰ ਦਾਖਾ,31 ਦਸੰਬਰ(ਸਤਵਿੰਦਰ ਸਿੰਘ ਗਿੱਲ)- ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਵੱਲੋਂ ਗੁਰਸ਼ਰਨ ਕਲਾ ਭਵਨ  ਵਿਖੇ ਮਹੀਨੇ ਦੇ ਅਖੀਰਲੇ ਸ਼ਨੀਵਾਰ ਦਾ ਸਮਾਗਮ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਨ ਨੂੰ ਸਮੱਰਪਿਤ ਕੀਤਾ ਗਿਆ।ਇਸ ਵਾਰ ਸਮਾਗਮ ਵਿੱਚ ਦੋ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ।ਸਮਾਗਮ ਦੇ ਬਕਾਇਦਾ ਉਦਘਾਟਨ ਦੀ ਰਸਮ ਅਦਾ ਕਰਨ ਦਾ ਸੱਦਾ ਪੰਜਾਬ ਲੋਕ ਸਭਿਆਚਾਰ ਮੰਚ ਦੇ ਪ੍ਰਧਾਨ ਅਮੋਲਕ ਸਿੰਘ,ਅਮਰੀਕਾ ਨਿਵਾਸੀ ਰਸ਼ਪਾਲ ਸਿੰਘ ਤੱਖਰ ਜਿੰਨ੍ਹਾਂ ਨੇ ਭਵਨ ਵਿਖੇ 25 ਕੁਰਸੀਆਂ ਲਗਵਾਈਆਂ ਹਨ,ਇਸ ਤੋਂ ਇਲਾਵਾ ਮਾਸਟਰ ਭਜਨ ਸਿੰਘ,ਸੁਰਿੰਦਰ ਕੌਰ ਗਿੱਲ,ਕੁਲਦੀਪ ਸਿੰਘ ਰਾਜੂ ਜਿਊਲਰ ਵਾਲੇ,ਗੁਰਜੀਤ ਸਿੰਘ,ਜਸਵੰਤ ਜੀਰਖ,ਸੰਤੋਖ ਗਿੱਲ,ਜਰਨੈਲ ਗਿੱਲ,ਜੋਗਿੰਦਰ ਅਜਾਦ ਨੇ ਸਾਂਝੇ ਰੂਪ ਵਿੱਚ ਕੀਤਾ।ਇਸ ਮੌਕੇ ਤੇ ਤੱਖਰ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਕੇ  ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਅਮੋਲਕ ਸਿੰਘ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਦੇਸ਼ ਦੇ ਹਾਕਮ ਦੇਸ਼ ਦੀਆਂ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਨੂੰ ਫਿਰਦੇ ਨੇ ਅਤੇ ਦੇਸ਼ ਨੂੰ ਸੇਲ ਤੇ ਲਾ ਦਿੱਤਾ ਹੈ।ਇਸ ਉਪਰੰਤ ਕ੍ਰਾਂਤੀ ਕਲਾ ਮੰਚ ਮੋਗਾ ਦੀ ਟੀਮ ਵੱਲੋਂ ਬਲਜੀਤ ਅਟਵਾਲ ਵੱਲੋਂ ਲਿਖਿਤ ਤੇ ਨਿਰਦੇਸ਼ਿਤ ਨਾਟਕ "ਨਦਾਨ ਪਰਿੰਦੇ" ਖੇਡਿਆ ਗਿਆ।ਨਾਟਕ ਨੇ ਦਰਸ਼ਕਾਂ ਨੂੰ ਹਾਸਿਆਂ ਰਾਂਹੀ ਇੱਕ ਗੰਭੀਰ ਵਿਸ਼ੇ ਨਾਲ ਜੋੜੀ ਰੱਖਿਆ।ਨਾਟਕ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ ਕਿ ਜਿੰਦਗੀ ਨੂੰ ਬਦਲਣ ਦਾ ਰਾਹ ਸਿਰਫ਼ ਭਗਤ ਸਿੰਘ ਦੀ ਸੋਚ ਵਾਲਾ ਹੀ ਰਾਹ ਹੈ।ਇਸ ਟੀਮ ਦਾ ਸਨਮਾਨ ਡਾਕਟਰ ਅਮਰਪ੍ਰੀਤ ਦਿਉਲ ਅਤੇ ਡਾਕਟਰ ਰੂਹੀ ਦਿਉਲ ਜੀ ਨੇ ਕੀਤਾ।ਇਸ ਉਪਰੰਤ ਲੋਕ ਕਲਾ ਮੰਚ (ਰਜਿ:)ਮੰਡੀ ਮੁੱਲਾਂਪੁਰ ਦੀ ਟੀਮ ਨੇ ਆਪਣਾ ਪ੍ਰੱਸਿਧ ਨਾਟਕ "ਅੱਲੜ ਉਮਰਾਂ ਘੁੱਪ ਹਨੇਰੇ"ਹਰਕੇਸ਼ ਚੌਧਰੀ ਜੀ ਦੀ ਨਿਰਦੇਸ਼ਨਾਂ ਹੇਠ ਖੇਡਿਆ,ਨਾਟਕ ਨੇ ਦੱਸਿਆ ਨਸ਼ਿਆਂ ਦੇ ਵਿਉਪਾਰੀਆਂ ਦੇ ਚੁੰਗਲ ਵਿੱਚ ਫਸੀ ਜਵਾਨੀ ਕਿੱਦਾਂ ਮੌਤ ਸਹੇੜ ਵਹਿੰਦੀ ਹੈ।ਆਪਣੇ ਘਰਦਿਆਂ ਲਈ ਨਰਕਾਂ ਤੋਂ ਵੀ ਬੱਦਤਰ ਜਿੰਦਗੀ ਜਿਉਣ ਲਈ ਮਜਬੂਰ ਕਰ ਜਾਂਦੀ ਹੈ।ਇਸ ਨਾਟਕ ਦੇ ਪਾਤਰਾਂ ਵਿੱਚ ਕਮਲਜੀਤ ਮੋਹੀ,ਦੀਪਕ ਰਾਏ,ਜੁਝਾਰ ਸਿੰਘ,ਅਨਿਲ ਸੇਠੀ,ਭਾਗ ਸਿੰਘ, ਪਰਦੀਪ ਕੌਰ, ਨੈਨਾ ਸ਼ਰਮਾਂ,ਕੁਲਵਿੰਦਰ ਸਿੰਘ,ਅਭਿਨੈ ਬਾਂਸਲ,ਕਰਨਵੀਰ ਸਿੰਘ,ਭਾਗ ਸਿੰਘ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।ਇਸ ਮੌਕੇ ਤੇ ਕੈਲਗਰੀ ਤੋਂ ਉਚੇਰੇ ਰੂਪ ਵਿੱਚ ਪਹੁੰਚੇ ਜਸਪਾਲ ਹੰਸਰਾ ਅਤੇ ਕੁਲਵਿੰਦਰ ਕੌਰ ਦਾ ਸਨਮਾਨ ਕੀਤਾ ਗਿਆ।ਇਸੇ ਲੜੀ ਵਿੱਚ ਅੱਗੇ ਸੰਦੀਪ ਕੌਰ,ਪਰਮਿੰਦਰ ਸਿੰਘ ਗੁਨੀਵ ਕੌਰ,ਤੇਜਵੀਰ ਸਿੰਘ ਦਾ ਵੀ ਲੋਕ ਕਲਾ ਮੰਚ ਵੱਲੋਂ ਸਨਮਾਨ ਕੀਤਾ ਗਿਆ।ਦਰਸ਼ਕਾਂ ਵਿੱਚ ਇਕਬਾਲ ਸਿੰਘ ਲੋਪੋਂ,ਪ੍ਰਗਟ ਸਿੰਘ,ਬਲਵੀਰ ਬਾਸੀਆਂ ,ਗੁਰਮੀਤ ਧਨੋਆ,ਪਰਦੀਪ ਲੋਟੇ,ਜਗਤਾਰ ਹਿੱਸੋਵਾਲ,ਪਵਨ ਕੁਮਾਰ,ਮਾਸਟਰ ਗੁਰਮੀਤ ਸਿੰਘ,ਅੰਜੂ ਚੌਧਰੀ,ਨੀਰਜਾ ਬਾਂਸਲ,ਸੁਮਨ ਮੋਹੀ ਆਦਿ ਨੇ ਹਾਜਰੀ ਭਰੀ ਸਮਾਗਮ ਨੂੰ ਸਫਲ ਬਣਾਇਆ।

23-12-2023 ਨੂੰ ਜਗਰਾਉਂ ਦੇ ਇਨਾ ਇਲਾਕਿਆਂ ਦੀ ਰਹੇਗੀ ਬਿਜਲੀ ਬੰਦ 

ਜਗਰਾਉਂ, 22 ਦਸੰਬਰ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ) 23-12-2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 220 ਕੇਵੀ ਐਸ/ਐਸ ਜਗਰਾਓਂ ਤੋਂ 11 ਕੇਵੀ ਫੀਡਰ ਸਿਟੀ-2 ਅਤੇ ਸਿਟੀ-4 ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਲਈ ਬੰਦ ਰਹੇਗੀ।
ਰਿਪੇਅਰ ਨਾਲ ਪ੍ਰਭਾਵਿਤ ਹੋਣ ਵਾਲੇ ਜਗਰਾਉਂ ਦੇ ਇਲਾਕੇ ਗ੍ਰੀਨ ਸਿਟੀ, ਕੋਰਟ ਕੰਪਲੈਕਸ, ਦਸਮੇਸ਼ ਨਗਰ, ਕੱਚਾ ਮਲਕ ਰੋਡ, ਪੰਜਾਬੀ ਬਾਗ, ਗੋਲਡਨ ਬਾਗ, ਕਮਲ ਚੌਂਕ, ਰਾਏਕੋਟ ਰੋਡ, ਝਾਂਸੀ ਰਾਣੀ ਚੌਕ, ਕੁੱਕੜ ਬਾਜ਼ਾਰ, ਰਾਜੂ ਫਾਸਟ ਫੂਡ ਦੇ ਨੇੜੇ ਦਾ ਇਲਾਕਾ, ਮੁਹੱਲਾ ਸੂਦਾ, ਮਾਤਾ ਚਿੰਤਪੁਰਨੀ ਮੰਦਰ ਆਦਿ ।

 ਜਵੱਦੀ ਟਕਸਾਲ ਵਿਖੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਚੀਜ਼ਾਂ ਪ੍ਰਮੁੱਖ ਨੇ ਅਨੁਰਾਗ, ਵੈਰਾਗ ਤੇ ਤਿਆਗ – ਸੰਤ ਅਮੀਰ ਸਿੰਘ ਜੀ
ਲੁਧਿਆਣਾ 17 ਦਸੰਬਰ( ਕਰਨੈਲ ਸਿੰਘ ਐੱਮ.ਏ .):
ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਸਥਾਪਿਤ ਸਥਾਨ ਜਵੱਦੀ ਟਕਸਾਲ ਵਿਖੇ ਸੰਤ ਬਾਬਾ ਅਮੀਰ ਸਿੰਘ ਜੀ ਮੁੱਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਗੁਰਮਤਿ ਵੀਚਾਰਾਂ ਨਾਲ ਜੋੜਿਆ। ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ ਸਮੁੱਚੀ ਦੁਨੀਆਂ ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਲਾਸਾਨੀ ਤੇ ਅਦੁੱਤੀ ਹੈ ਕਿਉਕਿ ਆਪਣੇ ਧਰਮ ਲਈ ਤਾਂ ਸਾਰੇ ਹੀ ਜੂਝਦੇ ਹਨ ਪਰ ਕਿਸੇ ਹੋਰ ਧਰਮ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰਨਾ ਇਸ ਸੰਸਾਰ ਵਿੱਚ ਪਹਿਲੀ ਉਦਾਹਰਣ ਸੀ। ਕਸ਼ਮੀਰ ਦੇ ਦੁਖੀਏ ਪੰਡਿਤ ਜਦੋਂ ਹਰ ਪਾਸਿਓਂ ਥੱਕ ਹਾਰ ਗਏ ਫਿਰ ਪੰਡਿਤ ਕਿਰਪਾ ਰਾਮ ਦੱਤ ਦੀ ਅਗਵਾਈ ਵਿੱਚ ਕਰੀਬਨ 500 ਪੰਡਿਤ ਸ਼੍ਰੀ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕੋਲ ਪੁੱਜੇ। ਗੁਰੂ ਸਾਹਿਬ ਉਦਾਰ ਚਿੱਤ ਤੇ ਦੁਖੀਆਂ ਦੇ ਰਖਵਾਲੇ ਸਨ। ਉਨ੍ਹਾਂ ਦੀ ਬੇਨਤੀ ਸੁਣੀ, ਕਿ ਧਰਮ ਖਤਰੇ ਵਿੱਚ ਹੈ ਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਤੇ ਸੰਸਾਰ ਵਿੱਚ ਪਹਿਲੀ ਵਾਰੀ ਹੋਇਆ ਕਿ ਮਕਤੂਲ ਕਾਤਲ ਦੇ ਪਾਸ ਗਿਆ ਹੈ। ਸਤਿਗੁਰੂ ਜੀ ਨੂੰ ਡਰਾਉਣ ਲਈ ਉਨ੍ਹਾਂ ਤੋਂ ਪਹਿਲਾਂ ਤਿੰਨ ਗੁਰਸਿੱਖ ਭਾਈ ਮਤੀਦਾਸ, ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਦੋਂ ਕੋਈ ਵਾਹ ਪੇਸ਼ ਨਾ ਚੱਲੀ ਤੇ ਹਜ਼ੂਰ ਦਾ ਸੀਸ ਕਲਮ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਤੇ ਹਿੰਦੂ ਧਰਮ ਦੀ ਰੱਖਿਆ ਕਰਦੇ ਹੋਏ ਸਤਿਗੁਰੂ ਜੀ ਨੇ 1675 ਈਂ ਨੂੰ ਦਿੱਲੀ ਵਿਖੇ ਸ਼ਹਾਦਤ ਦਾ ਜਾਮ ਪੀਤਾ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਚੀਜਾਂ ਪ੍ਰਮੁੱਖ ਨੇ ਅਨੁਰਾਗ, ਵੈਰਾਗ ਤੇ ਤਿਆਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਜੀ ਦੇ 57 ਸਲੋਕ ਤੇ 59 ਸ਼ਬਦ ਹਨ। ਬਾਬਾ ਜੀ ਨੇ ਸੰਗਤਾਂ ਨੂੰ ਬੇਨਤੀ ਕਰਦਿਆਂ ਹੋਇਆਂ ਦੱਸਿਆ ਕਿ  22 ਦਸੰਬਰ ਤੋਂ 28 ਦਸੰਬਰ ਤੱਕ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ ਸਜਣਗੇ ਜਿਸ ਵਿੱਚ ਆਪ ਸਭ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਵਰਤਾਏ ਗਏ ।
ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਚੀਜ਼ਾਂ ਪ੍ਰਮੁੱਖ ਨੇ ਅਨੁਰਾਗ, ਵੈਰਾਗ ਤੇ ਤਿਆਗ – ਸੰਤ ਅਮੀਰ ਸਿੰਘ ਜੀ
ਲੁਧਿਆਣਾ 17 ਦਸੰਬਰ( ਕਰਨੈਲ ਸਿੰਘ ਐੱਮ.ਏ .): ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਸਥਾਪਿਤ ਸਥਾਨ ਜਵੱਦੀ ਟਕਸਾਲ ਵਿਖੇ ਸੰਤ ਬਾਬਾ ਅਮੀਰ ਸਿੰਘ ਜੀ ਮੁੱਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਿਸ ਵਿੱਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਗੁਰਮਤਿ ਵੀਚਾਰਾਂ ਨਾਲ ਜੋੜਿਆ। ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ ਸਮੁੱਚੀ ਦੁਨੀਆਂ ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹਾਦਤ ਲਾਸਾਨੀ ਤੇ ਅਦੁੱਤੀ ਹੈ ਕਿਉਕਿ ਆਪਣੇ ਧਰਮ ਲਈ ਤਾਂ ਸਾਰੇ ਹੀ ਜੂਝਦੇ ਹਨ ਪਰ ਕਿਸੇ ਹੋਰ ਧਰਮ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰਨਾ ਇਸ ਸੰਸਾਰ ਵਿੱਚ ਪਹਿਲੀ ਉਦਾਹਰਣ ਸੀ। ਕਸ਼ਮੀਰ ਦੇ ਦੁਖੀਏ ਪੰਡਿਤ ਜਦੋਂ ਹਰ ਪਾਸਿਓਂ ਥੱਕ ਹਾਰ ਗਏ ਫਿਰ ਪੰਡਿਤ ਕਿਰਪਾ ਰਾਮ ਦੱਤ ਦੀ ਅਗਵਾਈ ਵਿੱਚ ਕਰੀਬਨ 500 ਪੰਡਿਤ ਸ਼੍ਰੀ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕੋਲ ਪੁੱਜੇ। ਗੁਰੂ ਸਾਹਿਬ ਉਦਾਰ ਚਿੱਤ ਤੇ ਦੁਖੀਆਂ ਦੇ ਰਖਵਾਲੇ ਸਨ। ਉਨ੍ਹਾਂ ਦੀ ਬੇਨਤੀ ਸੁਣੀ, ਕਿ ਧਰਮ ਖਤਰੇ ਵਿੱਚ ਹੈ ਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਤੇ ਸੰਸਾਰ ਵਿੱਚ ਪਹਿਲੀ ਵਾਰੀ ਹੋਇਆ ਕਿ ਮਕਤੂਲ ਕਾਤਲ ਦੇ ਪਾਸ ਗਿਆ ਹੈ। ਸਤਿਗੁਰੂ ਜੀ ਨੂੰ ਡਰਾਉਣ ਲਈ ਉਨ੍ਹਾਂ ਤੋਂ ਪਹਿਲਾਂ ਤਿੰਨ ਗੁਰਸਿੱਖ ਭਾਈ ਮਤੀਦਾਸ, ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਦੋਂ ਕੋਈ ਵਾਹ ਪੇਸ਼ ਨਾ ਚੱਲੀ ਤੇ ਹਜ਼ੂਰ ਦਾ ਸੀਸ ਕਲਮ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਤੇ ਹਿੰਦੂ ਧਰਮ ਦੀ ਰੱਖਿਆ ਕਰਦੇ ਹੋਏ ਸਤਿਗੁਰੂ ਜੀ ਨੇ 1675 ਈਂ ਨੂੰ ਦਿੱਲੀ ਵਿਖੇ ਸ਼ਹਾਦਤ ਦਾ ਜਾਮ ਪੀਤਾ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਚੀਜਾਂ ਪ੍ਰਮੁੱਖ ਨੇ ਅਨੁਰਾਗ, ਵੈਰਾਗ ਤੇ ਤਿਆਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਜੀ ਦੇ 57 ਸਲੋਕ ਤੇ 59 ਸ਼ਬਦ ਹਨ। ਬਾਬਾ ਜੀ ਨੇ ਸੰਗਤਾਂ ਨੂੰ ਬੇਨਤੀ ਕਰਦਿਆਂ ਹੋਇਆਂ ਦੱਸਿਆ ਕਿ  22 ਦਸੰਬਰ ਤੋਂ 28 ਦਸੰਬਰ ਤੱਕ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਸ਼ਹੀਦੀ ਸਮਾਗਮ ਸਜਣਗੇ ਜਿਸ ਵਿੱਚ ਆਪ ਸਭ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਵਰਤਾਏ ਗਏ।

 

ਨੌਵਾਂ ਵਿਸ਼ਾਲ ਮਹਾਂਸੰਕੀਰਤਨ ਸਮਾਗਮ  ਸੰਪੰਨ     

 ਲੁਧਿਆਣਾ (ਕਰਨੈਲ ਸਿੰਘ ਐੱਮ ਏ ) ਬੀਤੇ ਦਿਨੀਂ ਨੌਵਾਂ ਵਿਸ਼ਾਲ ਮਹਾਂਸੰਕੀਰਤਨ ਸਮਾਗਮ ਜੀ.ਕੇ ਇਸਟੇਟ ਸਤਿਸੰਗ ਸੁਸਾਇਟੀ ਦੇ ਸਹਿਯੋਗ ਨਾਲ ਜੀ. ਕੇ ਇਸਟੇਟ ਭਾਮੀਆਂ ਖੁਰਦ ਦੇ ਇੱਕ ਨੰਬਰ ਪਾਰਕ ਵਿੱਚ  ਪੰਡਤ ਵਿਕਾਸ ਸ਼ਾਸ਼ਤਰੀ ਜੀ ਦੀ ਪੂਜਾ ਅਰਚਨਾ ਤੋਂ ਬਾਅਦ ਸ਼੍ਰੀ ਰਾਧਾ ਮਾਧਵ ਸੰਕੀਰਤਨ ਮੰਡਲ  ਦੰਡੀ ਸਵਾਮੀ ਵਾਲਿਆਂ ਨੇ ਬੜੀ ਸ਼ਰਧਾ ਅਤੇ ਮਧੁਰ ਆਵਾਜ਼ ਨਾਲ ਠਾਕੁਰ ਜੀ ਦੇ ਭਜਨਾਂ ਦਾ  ਗੁਨਗਾਨ ਕੀਤਾ। ਠਾਕੁਰ ਜੀ ਦਾ ਮਹਾਂ ਪ੍ਰਸਾਦ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ । ਸਮਾਗਮ ਵਿੱਚ ਇਲਾਕਾ ਵਿਧਾਇਕ ਹਰਦੀਪ ਸਿੰਘ ਸੈਣੀ ,ਸੰਦੀਪ ਸਿੰਘ, ਡਾ: ਅੰਮ੍ਰਿਤਪਾਲ ਸਿੰਘ,  ਰਾਕੇਸ਼ ਸਚਦੇਵਾ, ਗੋਰੂ ਜੀ ,ਰਾਜ ਕੁਮਾਰ ਸ਼ਰਮਾ ,ਐਡਵੋਕੇਟ ਇੰਦਰਪਾਲ ਸਿੰਘ  ਨੋਬੀ, ਕੈਪਟਨ ਜਤਿੰਦਰ ਦੁਗਲ, ਰਮੇਸ਼ ਟੀ ਐਨ ਆਰ, ਓ ਪੀ ਮਲਹੋਤਰਾ, ਪਾਲ ਸਿੰਘ, ਟੀ ਕੇ ਸਿੰਗਲਾ,  ਗੁਰਜੀਤ ਸਿੰਘ ਲਾਡੀ, ਅਜੇ ਗੁਪਤਾ, ਮਨੋਜ ਸ਼ਰਮਾ ,ਸੰਜੇ ਸ਼ਰਮਾ , ਓਮੇਸ਼ ਭਾਰਦਵਾਜ, ਦੀਪਕ ਸ਼ਰਮਾ, ਮੋਹਨ ਸਿੰਘ , ਨਵਨੀਤ ਸ਼ਰਮਾ, ਮਨਮੋਹਨ ਸਿੰਘ ਅਤੇ ਧਰਮਿੰਦਰ ਖੰਨਾ ਸਮਾਗਮ ਵਿੱਚ ਹਾਜ਼ਰ ਸਨ । ਸੰਗਤਾਂ ਵਾਸਤੇ ਖੁੱਲ੍ਹੇ ਭੰਡਾਰੇ ਲੰਗਰ ਅਤੇ ਕੋਫ਼ੀ ਦੇ ਲੰਗਰ ਵਰਤਾਏ ਗਏ। ਜਮਾਲਪੁਰ ਥਾਣੇ ਦੇ ਸਬ ਇੰਸਪੈਕਟਰ ਮੈਡਮ ਮਨਪ੍ਰੀਤ ਕੌਰ ਨੂੰ ਡਾ:ਅੰਮ੍ਰਿਤਪਾਲ ਸਿੰਘ ਨੇ ਸਨਮਾਨਿਤ ਕੀਤਾ।

ਵਿਧਾਇਕ ਛੀਨਾ ਵਲੋਂ ਵਾਰਡ ਨੰਬਰ 35 'ਚ 40 ਹਾਰਸ ਪਾਵਰ ਵਾਲੇ ਟਿਊਬਵੈੱਲ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਲੁਧਿਆਣਾ, 13 ਦਸੰਬਰ (ਟੀ. ਕੇ. ) - ਵਿਧਾਨ ਸਭਾ ਹਲਕਾ ਦੱਖਣੀ ਦੇ ਵਾਰਡ ਨੰਬਰ 35 ਅਧੀਨ ਡਾਬਾ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਹਲਕਾ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ 40 ਹਾਰਸ ਪਾਵਰ ਵਾਲੇ ਟਿਊਬਵੈੱਲ ਦੇ ਨਿਰਮਾਣਾ ਕਾਰਜ਼ਾਂ ਉਦਘਾਟਨ ਕੀਤਾ ਗਿਆ।

ਵਿਧਾਇਕ ਛੀਨਾ ਨੇ ਕਿਹਾ ਕਿ ਕਰੀਬ 18 ਲੱਖ ਰੁਪਏ ਦੀ ਲਾਗਤ ਵਾਲੇ ਇਸ ਟਿਊਬਵੈੱਲ ਦੀ ਸਪਲਾਈ ਸ਼ੁਰੂ ਹੋਣ ਨਾਲ ਇਲਾਕੇ ਵਿੱਚ ਨਿਰਵਿਘਨ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਲਾਕਾ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦੀ ਚਿਰੌਕਣੀ ਮੰਗ ਨੂੰ ਹੁਣ ਬੂਰ ਪਿਆ ਹੈ।

ਇਸ ਟਿਊਬਵੈੱਲ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਛੀਨਾ ਨੇ ਕਿਹਾ ਪਾਣੀ ਦੀ ਸੁਚਾਰੂ ਸਪਲਾਈ ਤੋਂ ਬਿਨ੍ਹਾਂ ਇਲਾਕੇ ਦੇ ਲੋਕਾਂ ਨੂੰ ਬੇਹੱਦ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਇਸ ਪ੍ਰੋਜੈਕਟ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਇਲਾਕੇ ਦੇ ਲੋਕ ਪਾਣੀ ਦੀ ਸਮੱਸਿਆ ਕਾਰਨ ਪ੍ਰੇਸ਼ਾਨ ਸਨ ਅਤੇ ਟੈਂਕਰ ਮੰਗਵਾ ਕੇ ਗੁਜ਼ਾਰਾ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਟਿਊਬਵੈਲ ਦੇ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਖਾਸ ਕਰਕੇ ਮਹਿਲਾਵਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਉਨ੍ਹਾਂ ਦਾ ਕਾਫੀ ਸਾਰਾ ਕੀਮਤੀ ਸਮਾਂ ਪਾਣੀ ਪ੍ਰਬੰਧਨ ਵਿੱਚ ਖਰਾਬ ਹੋ ਜਾਂਦਾ ਸੀ।