You are here

ਲੁਧਿਆਣਾ

ਮਨਪ੍ਰੀਤ ਕੌਰ ਬੋਪਾਰਾਏ ਕਲਾਂ ਦੀ ਪੁਸਤਕ "ਗੁਰੂ ਨਾਨਕ ਵੱਲ ਪੈਂਡੇ" ਲੋਕ ਅਰਪਣ 

ਜਗਰਾਉਂ,30 ਜਨਵਰੀ ( ਅਮਿਤ ਖੰਨਾ ) ਪਿੰਡ ਬੋਪਾਰਾਏ ਕਲਾਂ ਦੇ ਪ੍ਰਾਇਮਰੀ ਸਕੂਲ 'ਚ ਇੱਕ ਸਮਾਗਮ ਮੌਕੇ ਮਨਪ੍ਰੀਤ ਕੌਰ ਬੋਪਾਰਾਏ ਕਲਾਂ ਵੱਲੋਂ ਆਪਣੀ ਪਹਿਲੀ ਪੁਸਤਕ ਗੁਰੂ "ਨਾਨਕ ਵੱਲ ਪੈਂਡੇ" ਲੋਕ ਅਰਪਣ ਕੀਤੀ ਗਈ।ਇਸ ਮੌਕੇ ਲੇਖਿਕਾ ਮਨਪ੍ਰੀਤ ਕੌਰ ਨੇ ਦੱਸਿਆ ਕਿ ਮੈਂ ਆਪਣੇ ਸਾਹਿਤਕ ਜੀਵਨ ਦੀ ਸਫ਼ਰ ਗੁਰ ਨਾਨਕ ਮਹਾਰਾਜ ਜੀ ਦੇ ਨਾਮ ਨਾਲ ਕਰਨਾ ਚਾਹੁੰਦੀ ਸੀ , ਅਤੇ ਗੁਰੂ ਸਾਹਿਬ ਨੇ ਆਪਣੀ ਬਖਸ਼ਿਸ਼ ਨਾਲ ਇਹ ਕਿਤਾਬ ਦੀ ਰਚਨਾ ਕਰਵਾਈ । ਉਨ੍ਹਾਂ ਕਿਹਾ ਕਿ ਜਿਸ ਪ੍ਰਾਇਮਰੀ ਸਕੂਲ 'ਚ ਜਿੱਥੇ ਉਨ੍ਹਾਂ ਆਪਣੇ ਬਚਪਨ 'ਚ ਪਹਿਲੀ ਵਾਰ ਕਿਤਾਬ ਫੜ੍ਹਨੀ ਤੇ ਪੜ੍ਹਨੀ ਸ਼ੁਰੂ ਕੀਤੀ ਉੱਥੇ ਇਹ ਪੁਸਤਕ ਨੂੰ ਲੋਕ ਅਰਪਣ ਕਰਨਾ ਮੇਰੀ ਬਹੁਤ ਵੱਡੀ ਖੁਸ਼ਕਿਸਮਤੀ ਵਾਲੀ ਗੱਲ ਹੈ। ਉਨ੍ਹਾਂ ਆਪਣੀ ਕਿਤਾਬ ਬਾਰੇ ਬੋਲਦਿਆਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਕਿਰਤ ਕਰੋ,ਨਾਮ ਜਪੋ ਵੰਡ ਛਕੋ  ਅਤੇ ਗੁਰਬਾਣੀ ਦੇ ਅਸਲੀ ਅਰਥਾਂ ਨੂੰ ਆਪਣੀ ਜੀਵਨ ਜਾਂਚ ਨੂੰ ਇਸ  ਪੁਸਤਕ 'ਚ ਦਰਸਾਇਆ ਗਿਆ ਹੈ।ਇਸ ਮੌਕੇ ਹਾਜ਼ਿਰ ਉੱਘੇ ਲੋਕ ਗਾਇਕ ਬਲਬੀਰ ਬੋਪਾਰਾਏ ਨੇ ਆਪਣੀ ਭੈਣ ਦੀ ਇਸ ਸਾਹਿਤਕ ਉਪਲਬਧੀ ਤੇ ਮਾਣ ਕਰਦਿਆਂ, ਭਵਿੱਖ ਵਿੱਚ ਇਸ ਖੇਤਰ ਵਿਚ ਹੋਰ ਤਰੱਕੀਆਂ ਦੀ ਆਸ ਪ੍ਰਗਟਾਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਦਿਓਲ (ਸਾਬਕਾ ਸਰਪੰਚ), ਜਸਕਰਨ ਸਿੰਘ ਦਿਓਲ,ਨਵਰਾਜਪਾਲ ਸਿੰਘ ਦਿਓਲ, ਸੁਰਜੀਤ ਸਿੰਘ ਬੋਪਾਰਾਏ, ਰੁਪਿੰਦਰ ਕੌਰ ਅਤੇ ਹਰਜਿੰਦਰ ਸਿੰਘ ਬੋਪਾਰਾਏ ਹਾਜ਼ਿਰ ਸਨ ‌।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਸੰਤ-ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਇੱਕ ਇਨਕਲਾਬੀ ਯੋਧੇ ਸਨ- ਭੁਪਿੰਦਰ ਸਿੰਘ 
ਲੁਧਿਆਣਾ 22 ਜਨਵਰੀ  ( ਕਰਨੈਲ ਸਿੰਘ ਐੱਮ.ਏ.  )
 ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ  ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਅੱਜ ਗੁਰਦੁਆਰਾ ਸਾਹਿਬ ਵਿਖੇ ਦਸ਼ਮੇਸ਼ ਪਿਤਾ, ਸਾਹਿਬ-ਏ-ਕਮਾਲ, ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਆਯੋਜਿਤ ਕੀਤਾ ਗਿਆ। ਜਿਸ ਅੰਦਰ  ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਕੀਰਤਨੀਏ ਭਾਈ ਨਵਨੀਤ ਸਿੰਘ ਦੇ ਕੀਰਤਨੀ ਜੱਥੇ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ । ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਕੀਰਤਨ ਸਮਾਗਮ ਅੰਦਰ ਇਕੱਤਰ ਹੇਈਆਂ ਸੰਗਤਾਂ ਨੂੰ ਜਿੱਥੇ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਨੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  ਦਿੱਤੀਆਂ ਉੱਥੇ  ਨਾਲ ਹੀ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਨੀਆਂ ਦੇ ਇਤਿਹਾਸ ਅੰਦਰ ਇੱਕ ਮਹਾਨ ਇਨਕਲਾਬੀ ਯੋਧੇ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜਬਰ ਜ਼ੁਲਮ ਦੀਆਂ ਸੱਟਾਂ ਨਾਲ ਮਿੱਧੇ ਮਧੋਲੇ ਹਿੰਦੁਸਤਾਨੀ ਸਮਾਜ ਵਿੱਚ ਨਵੀਂ ਰੂਹ ਫੂਕੀ ਅਤੇ ਲੋਕਾਂ ਦੇ ਮਨਾਂ ਵਿੱਚੋਂ ਹਕੂਮਤੀ ਜਬਰ ਦੇ ਸਹਿਮ ਨੂੰ ਦੂਰ ਕਰਨ ਲਈ ਤਿਆਰ-ਬਰ-ਤਿਆਰ ਖਾਲਸਾ ਪੰਥ ਦੀ ਸਿਰਜਨਾ ਕੀਤੀ। ਉਨ੍ਹਾਂ ਨੇ ਸੰਗਤਾਂ ਨੂੰ  ਧਰਮ ਦੇ ਮਾਰਗ ਤੇ ਚੱਲ ਕੇ ਬਾਣੇ ਤੇ ਬਾਣੀ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ। ਇਸ ਦੌਰਾਨ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੀਰਤਨੀ ਜੱਥੇ ਦੇ ਸਮੂਹ ਮੈਂਬਰਾਂ ਨੂੰ ਸਿਰੋਪਾਉ  ਦੀ ਬਖਸ਼ਿਸ਼ ਭੇਟ ਕੀਤੀ ਅਤੇ ਕਿਹਾ ਕਿ ਅਗਲੇ ਹਫ਼ਤਾਵਾਰੀ ਸਮਾਗਮ ਵਿੱਚ  ਪੰਥ ਦੇ ਪ੍ਰਸਿੱਧ ਕੀਰਤਨੀਏ  ਭਾਈ  ਅੰਮ੍ਰਿਤਪਾਲ ਸਿੰਘ ਜਲੰਧਰ ਵਾਲਿਆਂ ਦਾ ਕੀਰਤਨੀ ਜੱਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰੇਗਾ । ਸਮਾਗਮ ਅੰਦਰ  ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ, ਸ੍ਰ.ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  ,ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ) ਬਲਬੀਰ ਸਿੰਘ ਭਾਟੀਆ, ਸੁਰਿੰਦਰਪਾਲ ਸਿੰਘ ਭੁਟੀਆਨੀ, ਰਣਜੀਤ ਸਿੰਘ ਖਾਲਸਾ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਐਡਵੋਕੇਟ ਅਮਰਜੀਤ ਸਿੰਘ, ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ, ਹਰਕੀਰਤ ਸਿੰਘ ਬਾਵਾ,ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ, ਅੱਤਰ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਹਰਮੀਤ ਸਿੰਘ ਡੰਗ,ਅਵਤਾਰ ਸਿੰਘ ਮਿੱਡਾ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ,, ਬਲ ਫਤਹਿ ਸਿੰਘ,  ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਸਰਪੰਚ ਨਿਰਮਲ ਸਿੰਘ ਬੇਰਕਲਾਂ ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਸੂਬੇ ਦਾ ਜਨਰਲ ਸਕੱਤਰ ਬਣੇ

ਅੰਨਦਾਤਾ ਕਿਸਾਨ ਯੂਨੀਅਨ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰੇਗਾ - ਕੌਮੀ ਪ੍ਰਧਾਨ ਵਿਰਕ,ਜੱਥੇਦਾਰ ਨਿਮਾਣਾ
ਲੁਧਿਆਣਾ, 22 ਜਨਵਰੀ ( ਕਰਨੈਲ ਸਿੰਘ ਐੱਮ.ਏ.)ਅੰਨਦਾਤਾ ਕਿਸਾਨ ਯੂਨੀਅਨ ਸੂਬਾ ਪੰਜਾਬ ਇਕਾਈ ਨੂੰ ਹੋਰ ਮਜ਼ਬੂਤ ਕਰਨ ਹਿੱਤ ਅਤੇ ਯੂਨੀਅਨ ਨਾਲ ਜੁੜੇ ਇਮਾਨਦਾਰ,ਸੂਝਵਾਨ ਅਤੇ ਸਿਰੜੀ ਵਿਆਕਤੀਆਂ ਨੂੰ ਯੋਗ ਅਹੁਦੇਦਾਰੀਆਂ ਨਾਲ ਨਿਵਾਜਣ ਦੀ  ਆਰੰਭ ਕੀਤੀ ਗਈ ਮੁਹਿੰਮ ਦੇ ਤਹਿਤ ਅੱਜ ਸਰਪੰਚ ਨਿਰਮਲ ਸਿੰਘ ਬੇਰਕਲਾਂ ਨੂੰ ਯੂਨੀਅਨ ਦੀ ਸੂਬਾ ਪੰਜਾਬ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਨਦਾਤਾ ਕਿਸਾਨ ਯੂਨੀਅਨ ਦੇ ਰਾਸ਼ਟਰੀ ਕੌਮੀ ਪ੍ਰਧਾਨ ਸ੍ਰ. ਗੁਰਮੁਖ ਸਿੰਘ ਵਿਰਕ ਅਤੇ ਸੂਬੇ ਪੰਜਾਬ ਦੇ ਪ੍ਰਧਾਨ ਜੱਥੇ.ਤਰਨਜੀਤ ਸਿੰਘ ਨਿਮਾਣਾ ਨੇ ਅੱਜ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਆਪਣੀ ਗੱਲਬਾਤ ਦੌਰਾਨ ਸ੍ਰ.ਵਿਰਕ ਅਤੇ ਜੱਥੇਦਾਰ ਨਿਮਾਣਾ ਨੇ ਸ਼ਪੱਸ਼ਟ ਰੂਪ ਵਿੱਚ ਕਿਹਾ ਕਿ ਅੰਨਦਾਤਾ ਕਿਸਾਨ ਯੂਨੀਅਨ ਹਮੇਸ਼ਾਂ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਆਈ ਹੈ। ਖਾਸ ਕਰਕੇ ਪੰਜਾਬ ਅੰਦਰ ਅੰਨਦਾਤਾ ਕਿਸਾਨ ਯੂਨੀਅਨ ਇੱਕ ਵੱਡੀ ਕਿਸਾਨ ਸ਼ਕਤੀ ਦੇ ਰੂਪ ਵਜੋਂ ਬੜੀ ਤੇਜ਼ੀ ਨਾਲ ਉਭਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ  ਇਕਾਈ ਦੇ ਨਵੇ ਨਿਯੁਕਤ ਕੀਤੇ ਜਨਰਲ ਸਕੱਤਰ ਸਰਪੰਚ ਨਿਰਮਲ ਸਿੰਘ ਬੇਰਕਲਾਂ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਤੇ ਲਗਨ ਨਾਲ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਦੇ ਕਾਰਜਾਂ ਵਿੱਚ ਜੁੱਟ ਜਾਣ ਤਾਂ ਕਿ ਸਮੁੱਚੇ ਪੰਜਾਬ ਅੰਦਰ ਕਿਸਾਨਾਂ ਤੇ ਪੰਜਾਬੀਆਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੀ ਆਰੰਭ ਕੀਤੀ  ਗਈ ਮੁਹਿੰਮ ਕਾਮਯਾਬ ਹੋ ਸਕੇ। ਇਸ ਸਮੇਂ ਉਨ੍ਹਾਂ ਦੇ ਨਾਲ ਯੂਨੀਅਨ ਦੇ ਕਈ ਪ੍ਰਮੁੱਖ ਅਹੁਦੇਦਾਰ ਜਥੇਦਾਰ ਹਰਜਿੰਦਰ ਸਿੰਘ ਮੀਤ ਪ੍ਰਧਾਨ, ਜੁਗਰਾਜ ਸਿੰਘ ਮੰਡ ਪ੍ਰਧਾਨ ਜਿਲ੍ਹਾ ਦਿਹਾਤੀ ਲੁਧਿਆਣਾ,ਰਾਜਪ੍ਰੀਤ ਸਿੰਘ ਗਰੇਵਾਲ ਮੀਤ ਪ੍ਰਧਾਨ, ਜੁਗਰਾਜ ਸਿੰਘ ਗਰੇਵਾਲ,ਜਸਵੰਤ ਸਿੰਘ ਵਰਕਿੰਗ ਕਮੇਟੀ ਮੈਂਬਰ, ਸੁਖਵਿੰਦਰ ਸਿੰਘ ਸੁੱਖਾ ਵਰਕਿੰਗ ਕਮੇਟੀ ਮੈਂਬਰ, ਦਵਿੰਦਰ ਸਿੰਘ, ਜਿੰਮੀ ਰਣਦਾਵਾ, ਬਲਜਿੰਦਰ ਸਿੰਘ, ਉਦੇ ਪੁਰੀ, ਗੌਰਵ ਪ੍ਰਸਾਦ ਹਾਜ਼ਰ ਸਨ।

ਤਖਤੂਪੁਰਾ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲੇ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ

ਸ਼ਹੀਦੀ ਜੋੜ ਮੇਲੇ ਤੇ ਖੂਨਦਾਨ ਕਰਨ ਵਾਲੇ ਮਰੀਜ਼ਾਂ ਲਈ ਮਹਾਂ ਦਾਨੀ ਹੈ- ਮੈਨੇਜਰ ਬਾਠ 
ਲੁਧਿਆਣਾ ( ਕਰਨੈਲ ਸਿੰਘ ਐੱਮ.ਏ.)
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਇਤਿਹਾਸਕ ਗੁਰਦੁਆਰਾ ਤਖਤੂਪੁਰਾ ਸਾਹਿਬ ਵਿਖੇ ਮਾਘੀ ਦੇ ਸਾਲਾਨਾ ਜੋੜ ਮੇਲੇ ਮੌਕੇ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਸਰਪ੍ਰਸਤੀ ਹੇਠ 704ਵਾਂ ਮਹਾਨ ਖੂਨਦਾਨ ਕੈਂਪ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਤਖ਼ਤੂਪੁਰਾ ਦੇ ਰਸੀਵਰ ਪ੍ਰਤਾਪ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ। ਇਸ ਮਹਾਨ ਖੂਨਦਾਨ ਕੈਂਪ ਦੀ ਆਰੰਭਤਾ ਮੌਕੇ ਰੀਡਰ ਏ.ਸੀ.ਪੀ ਨਿਹਾਲ ਸਿੰਘ ਵਾਲਾ, ਸਰਵਨ ਸਿੰਘ ਗਿੱਲ ਨੇ ਆਪ ਖੂਨਦਾਨ ਕਰਕੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਮੈਨੇਜਰ ਦਿਲਬਾਗ ਸਿੰਘ ਬਾਠ ਨੇ ਕਿਹਾ ਕਿ 40 ਮੁਕਤਿਆਂ ਨੇ ਮਾਘੀ ਵਾਲੇ ਦਿਨ ਧਰਮ ਦੀ ਰੱਖਿਆ ਲਈ ਆਪਣਾ ਖੂਨ ਡੋਲ੍ਹ ਕੇ ਸ਼ਹੀਦੀ ਪ੍ਰਾਪਤ ਕੀਤੀ । 40 ਮੁਕਤਿਆਂ ਦੇ ਸ਼ਹੀਦੀ ਜੋੜ ਮੇਲੇ ਤੇ ਖੂਨਦਾਨ ਕਰਨ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਤੇ ਸ਼ਾਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਵਾਲੇ ਮਹਾਂ ਦਾਨੀ ਹਨ। ਇਸ ਮੌਕੇ ਖੂਨਦਾਨ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਥੇਦਾਰ ਜਗਰੂਪ ਸਿੰਘ ਕੁਸਾ ਅਤੇ ਖਨਮੁਖ ਭਾਰਤੀ ਪਤੋ ਨੇ ਰੀਡਰ ਸਵਰਨ ਸਿੰਘ ਅਤੇ ਇੰਸਪੇਕਟਰ ਜਗਤਾਰ ਸਿੰਘ ਸਮੇਤ ਖ਼ੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜ਼ਿ) ਨੇ ਦੱਸਿਆ ਖੂਨਦਾਨ ਕੈਂਪ ਦੌਰਾਨ 180 ਬਲੱਡ ਯੁਨਿਟ ਸਿਵਲ ਹਸਪਤਾਲ ਮੋਗਾ ਅਤੇ ਗਰਗ ਹਸਪਤਾਲ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ। ਇਸ ਮੌਕੇ ਤੇ ਹੈਡਗ੍ਰੰਥੀ ਬਲਕਾਰ ਸਿੰਘ, ਪ੍ਰਚਾਰਕ ਹੈ ਬਲਵਿੰਦਰ ਸਿੰਘ ਭਾਗੀਕੇ, ਯਾਦਵਿੰਦਰ ਸਿੰਘ ਮੀਤ ਮੈਨੇਜਰ, ਬਲਜਿੰਦਰ ਸਿੰਘ ਪਤੋ ਮੈਨੇਜਰ,ਸਰਪੰਚ ਗੁਰਮੇਲ ਸਿੰਘ ਤਖਤੂਪੁਰਾ, ਅਮਰਜੀਤ ਸਿੰਘ ਰਸੂਲਪੁਰ,ਕੁਲਦੀਪ ਸਿੰਘ ਨੰਗਲ, ਪ੍ਰਧਾਨ ਗੁਰਮੀਤ ਸਿੰਘ ਗੀਤਾ, ਹਰਵਿੰਦਰ ਸਿੰਘ ਗੋਰਖਾ ਬਿਲਾਸਪੁਰ, ਬਲਦੇਵ ਸਿੰਘ ਬਿਲਾਸਪੁਰ,ਅਮਨਦੀਪ ਸਿੰਘ ਬਿਲਾਸਪੁਰ,ਗੁਰਦੌਰ ਸਿੰਘ ਅਤੇ ਗੁਰਦੁਆਰਾ ਤਖਤੂਪੁਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ

ਕਾਲਜ ਵਿਚ ਡਿਜੀਟਲ ਸਾਖਰਤਾ ਅਤੇ ਤੰਦਰੁਸਤੀ ਬਾਰੇ ਜਾਗਰੂਕਤਾ ਭਾਸ਼ਣ ਕਰਵਾਇਆ 

ਲੁਧਿਆਣਾ, 19 ਜਨਵਰੀ(ਟੀ. ਕੇ.) ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ  ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਮਾਡਲ ਟਾਊਨ ਲੁਧਿਆਣਾ ਵਿਖੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਵੱਲੋਂ ਕਾਲਜ ਕੈਂਪਸ ਵਿੱਚ ਡਿਜੀਟਲ ਸਾਖਰਤਾਅ ਤੇ ਤੰਦਰੁਸਤੀ ਬਾਰੇ ਜਾਗਰੂਕਤਾ ਭਾਸ਼ਣ ਕਰਵਾਇਆ ਗਿਆ । ਸਮਾਗਮ ਦਾ ਪ੍ਰਬੰਧ  ਸ਼੍ਰੀਮਤੀ ਡੇਜ਼ੀ ਵਧਵਾ ਅਤੇ ਸ਼੍ਰੀਮਤੀ ਸਤਵੰਤ ਕੌਰ ਕੰਪਿਊਟਰ ਸਾਇੰਸ ਦੇ ਸਹਾਇਕ ਪ੍ਰੋਫੈਸਰਾਂ ਵਲੋਂ  ਕੀਤਾ ਗਿਆ। 
ਸ਼੍ਰੀਮਤੀ ਡੇਜ਼ੀ ਵਾਧਵਾ ਨੇ ਮਾਨਸਿਕ ਸਿਹਤ 'ਤੇ ਸੋਸ਼ਲ ਮੀਡੀਆ ਦੇ ਡੂੰਘੇ ਪ੍ਰਭਾਵਾਂ 'ਤੇ ਚਾਨਣਾ ਪਾਇਆ, ਖਾਸ ਤੌਰ 'ਤੇ ਵਿਦਿਆਰਥੀਆਂ ਵਿੱਚ ਚਿੰਤਾ ਅਤੇ ਉਦਾਸੀ ਦੀਆਂ ਵਧ ਰਹੀਆਂ ਚਿੰਤਾਵਾਂ ਨੂੰ ਸੰਬੋਧਿਤ ਕੀਤਾ। ਉਹਨਾਂ ਦੀ ਸੂਝ-ਬੂਝ ਵਾਲੀ ਪੇਸ਼ਕਾਰੀ ਨੇ ਡਿਜੀਟਲ ਸਾਖਰਤਾ ਦੀਆਂ ਬਾਰੀਕੀਆਂ ਨੂੰ ਸਮਝਿਆ, ਜ਼ਿੰਮੇਵਾਰ ਔਨਲਾਈਨ ਵਿਵਹਾਰ ਦੀ ਮਹੱਤਤਾ ਅਤੇ ਵਰਚੁਅਲ ਅਤੇ ਅਸਲ-ਸੰਸਾਰ ਪਰਸਪਰ ਪ੍ਰਭਾਵ ਵਿਚਕਾਰ ਸੰਤੁਲਨ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਇਸ ਮੌਕੇ  ਪ੍ਰਿੰਸੀਪਲ, ਡਾ. ਮਨੀਤਾ ਕਾਹਲੋਂ ਨੇ ਅਜਿਹੀਆਂ ਪਹਿਲਕਦਮੀਆਂ ਲਈ ਆਪਣਾ ਸਮਰਥਨ ਪ੍ਰਗਟ ਕਰਦੇ ਹੋਏ ਕਿਹਾ, “ਤਕਨਾਲੋਜੀ ਦੇ ਦਬਦਬੇ ਵਾਲੇ ਯੁੱਗ ਵਿੱਚ, ਡਿਜੀਟਲ ਲੈਂਡਸਕੇਪ ਨੂੰ ਜ਼ਿੰਮੇਵਾਰੀ ਨਾਲ ਨੈਵੀਗੇਟ ਕਰਨ ਲਈ ਸਾਡੇ ਵਿਦਿਆਰਥੀਆਂ ਨੂੰ ਗਿਆਨ ਅਤੇ ਹੁਨਰ ਨਾਲ ਲੈਸ ਕਰਨਾ ਬਹੁਤ ਮਹੱਤਵਪੂਰਨ ਹੈ। "

ਆਰੀਆ ਕਾਲਜ ਗਰਲਜ਼  ਵਿੱਚ ਰਾਸ਼ਟਰੀ ਯੁਵਾ ਦਿਵਸ ਮਨਾਇਆ

ਲੁਧਿਆਣਾ, 15 ਜਨਵਰੀ (ਟੀ. ਕੇ.) ਆਰੀਆ ਕਾਲਜ ਗਰਲਜ਼ ਸੈਕਸ਼ਨ ਵਲੋਂ ਭਾਰਤ ਦੇ ਮਹਾਨ ਅਧਿਆਤਮਕ ਅਤੇ ਸਮਾਜਿਕ ਨੇਤਾਵਾਂ ਵਿੱਚੋਂ ਇੱਕ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਦੀ ਯਾਦ ਵਿੱਚ ਰੈੱਡ ਰਿਬਨ ਕਲੱਬ ਦੀ ਅਗਵਾਈ ਹੇਠ ਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸਮਾਜ ਸੇਵਾ ਲਈ ਵਲੰਟੀਅਰ ਕਰਨ ਦਾ ਪ੍ਰਣ ਲਿਆ। ਇਸ ਮੌਕੇ ਡਾ: ਅਰਚਨਾ ਹਾਂਡਾ ਨੇ ਦਾਨ ਦੀ ਭਾਵਨਾ 'ਤੇ ਆਧਾਰਿਤ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ 'ਤੇ ਲੈਕਚਰ ਦਿੱਤਾ | ਇਸ ਦੇ ਨਾਲ ਹੀ ਨੌਜਵਾਨਾਂ ਦੇ ਮਨਾਂ ਵਿੱਚ ਦਾਨ ਦੇਣ ਦੀ ਭਾਵਨਾ ਪੈਦਾ ਕਰਨ ਲਈ ਦਾਨ ਮੁਹਿੰਮ ਵੀ ਚਲਾਈ ਗਈ।ਡਾ: ਐੱਸ.ਐੱਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ., ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਅਤੇ ਇੰਚਾਰਜ ਡਾ.ਮਮਤਾ ਕੋਹਲੀ ਨੇ ਕਿਹਾ ਕਿ ਇਹ ਦਿਨ ਨੌਜਵਾਨ ਮਨਾਂ ਨੂੰ ਪ੍ਰੇਰਿਤ ਕਰਨ, ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਸੇਵਾ ਲਈ ਸਮਰਪਿਤ ਹੈ, ਇਸ ਲਈ ਕਾਲਜ ਭਵਿੱਖ ਵਿੱਚ ਵੀ ਸਵਾਮੀ ਵਿਵੇਕਾਨੰਦ ਨੂੰ ਸੱਚੀ ਸ਼ਰਧਾਂਜਲੀ ਦੇਣ ਲਈ ਯਤਨਸ਼ੀਲ ਰਹੇਗਾ। ਲਈ ਅਜਿਹੀਆਂ ਗਤੀਵਿਧੀਆਂ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਪ੍ਰੋਗਰਾਮ ਦਾ ਸਫ਼ਲ ਸੰਚਾਲਨ ਡਾ: ਰਜਨੀ ਬਾਲਾ,ਡਾ:ਅਰਚਨਾ ਹਾਂਡਾ ਅਤੇ ਪ੍ਰੋ.ਪ੍ਰੀਤੀ ਥਾਪਰ ਵੱਲੋਂ ਕੀਤਾ ਗਿਆ।

ਨਗਰ ਨਿਗਮ, ਪ੍ਰਸ਼ਾਸਨ ਨੇ ਨੂਰਪੁਰ ਬੇਟ ਇਲਾਕੇ ਵਿੱਚ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਕੀਤਾ ਚਾਲੂ

ਲੁਧਿਆਣਾ,15 ਜਨਵਰੀ(ਟੀ. ਕੇ.) ਇੱਕ ਸਕਾਰਾਤਮਕ ਵਿਕਾਸ ਤਹਿਤ, ਨਗਰ ਨਿਗਮ, ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੇ ਸੋਮਵਾਰ ਨੂੰ ਨੂਰਪੁਰ ਬੇਟ ਇਲਾਕੇ ਵਿੱਚ ਕਾਰਕਸ ਯੂਟੀਲਾਈਜੇਸ਼ਨ (ਪਸ਼ੂਆਂ ਦੀਆਂ ਲਾਸ਼ਾਂ ਦਾ ਨਿਪਟਾਰਾ ਕਰਨ ਵਾਲੇ) ਪਲਾਂਟ ਨੂੰ ਚਾਲੂ ਕਰ ਦਿੱਤਾ। ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਲਾਂਟ ਚਾਲੂ ਕੀਤਾ ਗਿਆ ਹੈ।

ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ, ਨਗਰ ਨਿਗਮ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਵੇਰੇ 3 ਵਜੇ ਤੋਂ ਅਣਥੱਕ ਮਿਹਨਤ ਕੀਤੀ ਅਤੇ ਪਲਾਂਟ ਨੂੰ ਚਾਲੂ ਕਰਨ ਲਈ ਪਿੰਡ ਵਾਸੀਆਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ ਗਈ।

ਕੋਸ਼ਿਸ਼ਾਂ ਨੂੰ ਫਲ ਲੱਗਿਆ ਅਤੇ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਸ਼ਾਮ ਨੂੰ ਚਾਲੂ ਕਰ ਦਿੱਤਾ ਗਿਆ। ਪਲਾਂਟ ਦੇ ਠੇਕੇਦਾਰ ਨੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੁਝ ਪਸ਼ੂਆਂ ਦੀਆਂ ਲਾਸ਼ਾਂ ਦਾ ਨਿਪਟਾਰਾ ਵੀ ਕੀਤਾ ਅਤੇ ਵਿਗਿਆਨਕ ਪਲਾਂਟ ਦੇ ਸੰਚਾਲਨ ਕਾਰਨ ਕੋਈ ਗੰਦੀ ਬਦਬੂ ਜਾਂ ਪ੍ਰਦੂਸ਼ਣ ਨਹੀਂ ਦੇਖਿਆ ਗਿਆ।

ਏ.ਡੀ.ਸੀ. ਗੌਤਮ ਜੈਨ, ਨਗਰ ਨਿਗਮ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਨਗਰ ਨਿਗਮ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ, ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ, ਐਸ.ਡੀ.ਐਮ. ਹਰਜਿੰਦਰ ਸਿੰਘ, ਨਗਰ ਨਿਗਮ ਸੈਨੀਟੇਸ਼ਨ ਅਫਸਰ (ਸੀ.ਐਸ.ਓ.) ਅਸ਼ਵਨੀ ਸਹੋਤਾ, ਕਾਰਜਕਾਰੀ ਇੰਜਨੀਅਰ ਰਣਬੀਰ ਸਿੰਘ ਆਦਿ ਟੀਮਾਂ ਦਾ ਹਿੱਸਾ ਸਨ।

ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਕਾਰਕਸ ਯੂਟੀਲਾਈਜੇਸ਼ਨ ਪਲਾਂਟ ਨੂੰ ਚਾਲੂ ਕਰਨਾ ਜ਼ਰੂਰੀ ਸੀ ਕਿਉਂਕਿ ਸਤਲੁਜ ਦਰਿਆ ਦੇ ਕੰਢੇ 'ਤੇ ਗੈਰ-ਕਾਨੂੰਨੀ 'ਹੱਡਾ-ਰੋੜੀ' (ਲਾਸ਼ ਦੇ ਨਿਪਟਾਰੇ ਲਈ ਥਾਂ) ਦਰਿਆ ਵਿੱਚ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਹੈ ਅਤੇ ਇਸ ਨੂੰ ਬੰਦ ਕੀਤਾ ਜਾਣਾ ਹੈ।
  
ਸੰਦੀਪ ਰਿਸ਼ੀ ਨੇ ਅੱਗੇ ਦੱਸਿਆ ਕਿ ਇਹ ਪਲਾਂਟ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਚਾਲੂ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਵਿਗਿਆਨਕ ਪਲਾਂਟ ਦੇ ਸੰਚਾਲਨ ਨਾਲ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਦਬੂ ਜਾਂ ਪ੍ਰਦੂਸ਼ਣ ਨਹੀਂ ਹੋਵੇਗਾ।

ਸਮਾਰਟ ਸਿਟੀ ਮਿਸ਼ਨ ਤਹਿਤ ਸਥਾਪਿਤ ਕੀਤੇ ਗਏ ਪਲਾਂਟ ਵਿੱਚ ਆਧੁਨਿਕ ਅਤੇ ਵਿਗਿਆਨਕ ਉਪਕਰਨ/ਮਸ਼ੀਨਰੀ ਲਗਾਈ ਗਈ ਹੈ। ਇਸ ਪਲਾਂਟ ਵਿੱਚ ਮਰੇ ਹੋਏ ਪਸ਼ੂਆਂ ਤੋਂ ਪੋਲਟਰੀ ਫੀਡ ਸਪਲੀਮੈਂਟ ਅਤੇ ਖਾਦ ਬਣਾਈ ਜਾਣੀ ਹੈ।

ਸੰਦੀਪ ਰਿਸ਼ੀ ਨੇ ਕਾਰਜਕਾਰੀ ਇੰਜਨੀਅਰ ਰਣਬੀਰ ਸਿੰਘ, ਸੀ.ਐਸ.ਓ. ਅਸ਼ਵਨੀ ਸਹੋਤਾ ਸਮੇਤ ਸਿਹਤ ਸ਼ਾਖਾ ਦੇ ਸਟਾਫ਼, ਚੀਫ ਸੈਨੇਟਰੀ ਇੰਸਪੈਕਟਰਾਂ, ਸੈਨੇਟਰੀ ਇੰਸਪੈਕਟਰਾਂ, ਸਵੀਪਰਾਂ ਸਮੇਤ ਨਗਰ ਨਿਗਮ ਦੇ ਅਧਿਕਾਰੀਆਂ ਦੀ ਇਸ ਪਲਾਂਟ ਨੂੰ ਚਲਾਉਣ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਈਮਾਨਦਾਰੀ ਜਿੰਦਾ ਹੈ !

ਸਵੱਦੀ ਕਲਾਂ ਦੇ ਸਬਜੀ ਵਿਕਰੇਤਾ ਨੇ ਸਵਾ ਲੱਖ ਦਾ ਮੋਬਾਈਲ ਫੋਨ ਮਾਲਕ ਨੂੰ ਕੀਤਾ ਵਾਪਸ
ਮੁੱਲਾਂਪੁਰ ਦਾਖਾ,15 ਜਨਵਰੀ(ਸਤਵਿੰਦਰ ਸਿੰਘ ਗਿੱਲ)
ਕਲਯੁੱਗ ਦੇ ਇਸ ਕਾਲੇ ਦੌਰ ’ਚ ਵੀ ਈਮਾਨਦਾਰ ਦਾ ਖਾਤਮਾ ਨਹੀਂ ਹੋਇਆ ਹੈ। ਇਸਦਾ ਪ੍ਰਤੱਖ ਪ੍ਰਮਾਣ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਸਵੱਦੀ ਕਲਾ ਦੇ ਲੱਕੀ ਨਾਮੀ ਸਬਜੀ ਵਿਕਰੇਤਾ ਨੂੰ ਨੇ ਇੱਕ ਐਪਲ ਦਾ ਮਹਿੰਗਾ ਫੋਨ ਸਵੱਦੀ ਕਲਾ ਦੇ ਮੋਤਬਾਰ ਆਗੂਆਂ ਦੀ ਹਾਜ਼ਰੀ ਵਿੱਚ ਵਾਪਸ ਮੋੜ ਦਿੱਤਾ। ਜਾਣਾਕਾਰੀ ਦਿੰਦੇ ਹੋਏ ਸਬਜੀ ਵਿਕਰੇਤਾ ਲੱਕੀ ਸਵੱਦੀ ਕਲਾਂ ਨੇ ਦੱਸਿਆ ਕਿ ਉਹ ਲੰਘੀ ਦਿਨੀਂ ਸਬਜੀ ਦੀ ਖ੍ਰੀਦ ਕਰਨ ਲਈ ਲੁਧਿਆਣੇ ਜਾ ਰਿਹਾ ਸੀ। ਤਾਂ ਉਸਨੂੰ ਇੱਕ ਫੋਨ ਸੜਕ ਦੇ ਕਿਨਾਰੇ ਪਿਆ ਲੱਭਿਆ 
ਉਸ ਵੱਲੋਂ ਗੁੰਮ ਹੋਏ ਮੋਬਾਈਲ ਦੇ ਮਾਲਕ ਦੀ ਕਾਫੀ ਸਮਾਂ ਉੱਥੇ ਖੜ੍ਹ ਕੇ ਉਡੀਕ ਕੀਤੀ, ਜਦੋਂ ਕੋਈ ਨਾ ਆਇਆ ਤਾਂ ਉਹ ਆਪਣੇ ਕੰਮ ਲਈ ਸਬਜੀ ਮੰਡੀ ਚਲਿਆ ਗਿਆ। ਕੁਝ ਸਮੇਂ ਬਾਅਦ ਜਦੋਂ ਗੁੰਮ ਹੋਏ ਮੋਬਾਇਲ 'ਤੇ ਮਾਲਕ ਤਲਵੰਡੀ ਖੁਰਦ ਵਾਸੀ ਕਰਨਦੀਪ ਸਿੰਘ ਦਾ ਫੋਨ ਆਇਆ ਤਾਂ ਉਸ ਨੂੰ ਗੁੰਮ ਹੋਏ ਫੋਨ ਬਾਰੇ ਮੈਨੂੰ ਜਾਣਕਾਰੀ ਦਿੱਤੀ। ਮੈਂ ਮੋਬਾਇਲ ਮਾਲਕ ਨੂੰ ਮੇਰੇ ਪਿੰਡ ਸਵੱਦੀ ਆਕੇ ਫੋਨ ਲੈ ਕੇ ਜਾਣ ਲਈ ਕਹਿ ਦਿੱਤਾ। ਅੱਜ ਜਦੋਂ ਮੋਬਾਇਲ ਮਾਲਕ ਨੇ ਸਬਜੀ ਵੇਚਣ ਵਾਲੇ ਲੱਕੀ ਕੋਲ ਪਹੁੰਚ ਕੇ ਮੋਹਬਾਰ ਲੋਕਾਂ ਦੀ ਹਾਜ਼ਰ ਵਿੱਚ ਗੁੰਮ ਮੋਬਾਇਲ ਫੋਨ ਦੀ ਸਹੀ ਪਛਾਣ ਦੱਸਣ 'ਤੇ ਮੋਬਾਈਲ ਫੋਨ ਅਸਲ ਮਾਲਕ ਦੇ ਸਪੁਰਦ ਕਰ ਦਿੱਤਾ ਗਿਆ।ਨੌਜਵਾਨਾਂ ਕਰਨਦੀਪ ਸਿੰਘ ਨੇ ਲੱਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ 'ਚ ਇਮਾਨਦਾਰੀ ਦੇ ਜ਼ਿੰਦਾ ਹੋਣ ਦੀ ਇਸ ਘਟਨਾ ਨਾਲ ਉਨਾਂ ਦਾ ਅਜੋਕੇ ਸਮਿਆਂ ਦੇ ਸਮਾਜਿਕ ਵਰਤਾਰੇ ਪ੍ਰਤੀ ਨਜ਼ਰੀਆ ਬਦਲਿਆ ਹੈ। ਮੋਬਾਈਲ ਫੋਨ ਵਾਪਸ ਕਰਨ ਮੌਕੇ ਪੁੱਜੇ ਸਵੱਦੀ ਕਲਾਂ ਪੱਛਮੀ ਦੇ ਬਾਬਾ ਬਖਸ਼ੀਸ਼ ਸਿੰਘ,ਵਰਿੰਦਰ ਸਿੰਘ,ਰਮਨਦੀਪ ਸਿੰਘ, ਜਗਮੋਹਣ ਸਿੰਘ ਅਤੇ ਬਲਜਿੰਦਰ ਸਿੰਘ ਵਿਰਕ ਅਦਿ ਆਗੂਆਂ ਨੇ ਲਖਵੀਰ ਸਿੰਘ ਲੱਕੀ ਦਾ ਧੰਨਵਾਦ ਕੀਤਾ ।

ਦਿਹਾਤੀ ਪੁਲਿਸ ਵਲੋਂ ਖਿਡੌਣਾ ਪਿਸਤੌਲ ਦਿਖਾ ਕੇ ਲੁੱਟਾਂ-ਖੋਹਾਂ ਕਰਨ ਵਾਲੇ 2 ਕਾਬੂ

ਲੁਟੇਰਿਆਂ ਤੇ ਪੁਲਿਸ ਵਲੋਂ ਕਸੀ ਜਾ ਰਹੀ ਹੈ ਲਗਾਤਾਰ ਨਕੇਲ

ਜਗਰਾਉਂ 14 ਜਨਵਰੀ (ਕੁਲਦੀਪ ਸਿੰਘ ਕੋਮਲ/ਮੋਹਿਤ ਗੋਇਲ)

ਲੁੱਟਾ ਖੋਹਾਂ ਕਰਨ ਦੇ ਮਾਮਲੇ ਵਿੱਚ ਭਾਵੇਂ ਲੁਟੇਰੇ ਜੇਲ ਜਾ ਕੇ ਜਮਾਨਤ ਉੱਪਰ ਬਾਹਰ ਆ ਜਾਣ, ਪਰ ਆਪਣੀਆਂ ਲੁੱਟਾਂ ਖੋਹਾਂ ਦੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ। ਅਜਿਹੇ ਲੁਟੇਰਿਆਂ ਉੱਪਰ ਪੁਲਿਸ ਵੀ ਆਪਣੀ ਬਾਜ ਅੱਖ ਟਿਕਾ ਕੇ ਰੱਖਦੀ ਹੈ ਤਾਂ ਕਿ ਉਹ ਫਿਰ ਤੋਂ ਅਜਿਹੀ ਕੋਈ ਹਰਕਤ ਨਾ ਕਰ ਸਕਣ। ਅਜਿਹੇ ਹੀ ਇੱਕ ਲੁਟੇਰੇ ਦੀ ਜੋੜੀ ਨੂੰ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਕਿ ਰਾਹਗੀਰਾਂ ਨੂੰ ਖਿਡਾਉਣਾ ਪਿਸਤੌਲ ਦਿਖਾ ਕੇ ਅਤੇ ਡਰਾ ਕੇ ਉਹਨਾਂ ਕੋਲੋਂ ਮੋਟਰਸਾਈਕਲ, ਮੋਬਾਇਲ ਅਤੇ ਨਗਦੀ ਜਾਂ ਪਰਸ ਖੋ ਲੈਂਦੇ ਸਨ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਸੰਜੀਵ ਕਪੂਰ ਤੋਂ ਮਿਲੀ ਜਾਣਕਾਰੀ ਮੁਤਾਬਕ ਏ.ਐਸ.ਆਈ. ਤਰਸੇਮ ਸਿੰਘ ਆਪਣੇ ਸਾਥੀਆਂ ਨਾਲ ਕਮਲ ਚੱਕ ਮੌਜੂਦ ਸਨ ਤਾਂ ਉਹਨਾਂ ਨੂੰ ਗੁਪਤ ਇਤਲਾਹ ਮਿਲੀ ਕਿ ਬਲਵੀਰ ਸਿੰਘ ਉਰਫ ਵੀਰ ਪੁੱਤਰ ਜਸਵਿੰਦਰ ਕੇ ਸਿੰਘ ਵਾਸੀ ਗਲੀ ਨੰਬਰ 5 ਕਰਨੈਲ ਗੇਟ ਜਗਰਾਉਂ ਅਤੇ ਉਸਦਾ ਗਵਾਂਢੀ ਕ੍ਰਿਸ਼ਨਾ ਘਈ, ਜੋ ਖਿਡੌਣਾ ਪਿਸਤੋਲ ਦਿਖਾ ਕੇ ਰਾਹਗੀਰਾਂ ਨੂੰ ਲੁੱਟਣ ਦਾ ਹੀ ਕੰਮ ਕਰਦੇ ਹਨ। ਇਹ ਦੋਵੇਂ ਖੋਂਹ ਕੀਤੇ ਹੋਏ ਮੋਟਰਸਾਈਕਲ ਉੱਪਰ ਜਗਰਾਉਂ ਤੋਂ ਲੁਧਿਆਣਾ ਸਾਈਡ ਜਾ ਰਹੇ ਹਨ। ਜਿਨਾਂ ਨੂੰ ਏ.ਐਸ.ਆਈ. ਤਰਸੇਮ ਸਿੰਘ ਅਤੇ ਉਸਦੀ ਟੀਮ ਨੇ ਅਲੀਗੜ੍ਹ ਦੇ ਨੇੜੇ ਨਾਕਾ ਬੰਦੀ ਕਰਕੇ ਕਾਬੂ ਕਰ ਇਹਨਾਂ ਪਾਸੋਂ ਰਾਹਗੀਰਾਂ ਤੋਂ ਲੁੱਟੇ ਹੋਏ 5 ਮੋਟਰਸਾਇਕਲ, 10 ਮੋਬਾਇਲ, ਅਤੇ ਰਾਹਗੀਰਾਂ ਨੂੰ ਡਰਾਉਣਨ ਲਈ ਵਰਤੀ ਜਾਂਦੀ 1 ਖਿਡਾਉਣਾ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਖਿਲਾਫ ਥਾਣਾ ਸਿਟੀ ਜਗਰਾਓ ਵਿਖੇ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਦੋਸ਼ੀ ਬਲਵੀਰ ਸਿੰਘ ਦੇ ਖਿਲਾਫ ਥਾਣਾ ਸਿਟੀ ਜਗਰਾਓ ਵਿਖੇ ਪਹਿਲਾਂ ਵੀ ਦੋ ਮੁਕਦਮੇ ਦਰਜ ਹਨ ਅਤੇ ਉਸ ਦੇ ਨਾਲ ਇਕ ਮੁਕਦਮੇ ਂ ਵਿੱਚ ਕ੍ਰਿਸ਼ਨਾ ਘਈ ਵੀ ਨਾਮਜਦ ਹੈ। ਪੁਲਿਸ ਓਰ ਵੀ ਪੁੱਛ ਗਿੱਛ ਕਰ ਰਹੀ ਹੈ ਇਨਾਂ ਤੋਂ ਤਾਕਿ ਕੋਈ ਹੋਰ ਵੀ ਖੁਲਾਸੇ ਹੋ ਸਕਣ।
 

ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਸਰਧਾਲੂਆਂ ਘਰ ਪਹੁੰਚੇ ਗੁਰੂ ਹਰੀ ਆਨੰਦ ਸੁਵਾਮੀ ਜੀ

 ਕਿਹਾ! ਮਾਘੀ ਵਾਲੇ ਦਿਨ ਹਰ ਇਨਸਾਨ ਨੂੰ ‘ਦਾਨ- ਪੁੰਨ ਕਰਨਾ’ ਚਾਹੀਦਾ ਹੈ 
ਮੁੱਲਾਂਪੁਰ ਦਾਖਾ, 14 ਜਨਵਰੀ (ਸਤਵਿੰਦਰ ਸਿੰਘ ਗਿੱਲ) –
ਤੁਹਾਡੇ ਵੱਲੋਂ ਕੀਤਾ ਗਿਆ ਅੱਜ ਦੇ ਦਿਨ ਦਾਨ-ਪੁੰਨ ਦੀ ਸਮੱਗਰੀ ਆਉਣ ਵਾਲੇ ਦਿਨਾਂ ’ਚ ਇਹ ਰਾਸ਼ਨ ਲੋੜਵੰਦ ਪਰਿਵਾਰਾਂ ਅਤੇ ਵਿਧਵਾ ਮਹਿਲਾਵਾਂ ਨੂੰ ਵੰਡਿਆ ਜਾਵੇਗਾ। ਸਾਡੇ ਧਾਰਮਿਕ ਗ੍ਰੰਥਾਂ ਅਨੁਸਾਰ ਕੀਤਾ ਗਿਆ ਦਾਨ-ਪੁੰਨ ਉੱਤਮ ਮੰਨਿਆ ਗਿਆ ਹੈ। ਗੁਰੂ ਹਰੀ ਸ਼੍ਰੀ ਆਨੰਦ ਸੁਵਾਮੀ ਜੀ ਮਹਾਰਾਜ ਯੋਗੀਧਾਮ ਸਵਾਮੀ ਨਰਾਇਣ ਮੰਦਰ ਥਰੀਕੇ ਰੋਡ ਲੁਧਿਆਣਾ ਵਾਲਿਆਂ ਨੇ ਉਕਤ ਪ੍ਰਵਚਨਾਂ ਦੀ ਸ਼ਾਂਝ ਪਾਉਦਿਆਂ ਸਰਧਾਲੂਆਂ ਨੂੰ ਸੰਬੋਧਿਤ ਕਰਦਿਆ ਕਹੇ। 
          ਗੁਰੂ ਹਰੀ ਸ਼੍ਰੀ ਆਨੰਦ ਸੁਵਾਮੀ ਜੀ ਨੇ ਆਪਣੇ ਸ਼ਰਧਾਲੂਆਂ ਸੰਗ ਹੋ ਕੇ ਸਥਾਨਿਕ ਸ਼ਹਿਰ ਦੇ ਡੋਰ-ਟੂ-ਡੋਰ ਜਾ ਕੇ ਲੋਕਾਂ ਪਾਸੋਂ ਮਾਘ ਦੇ ਮਹੀਨੇ ਭਿਕਸ਼ਾ ਲਈ, ਉਨ੍ਹਾਂ ਨੇ ਸ਼ਰਧਾਲੂਆਂ ਨਾਲ ਬਚਨ ਬਿਲਾਸ ਕਰਦਿਆ ਕਿਹਾ ਕਿ ਪੂਰੇ ਭਾਰਤ ਵਿੱਚ ਅੱਜ ਦੇ ਪਵਿੱਤਰ ਦਿਨ ’ਤੇ ਲੋਕਾਂ ਵੱਲੋਂ ਪੁੰਨ ਦਾਨ ਕੀਤਾ ਜਾਂਦਾ ਹੈ, ਜੋ ਸਾਡੇ ਵੇਦਾਂ-ਸ਼ਾਸਤਰਾਂ ਅਨੁਸਾਰ ਅਤੇ ਸਾਡੇ ਗੁਰੂ ਸਾਹਿਬਾਨਾ ਦੁਆਰਾ ਗੁਰਬਾਣੀ ਵਿੱਚ ਉੱਤਮ ਦੱਸਿਆ ਗਿਆ। ਇਸੇ ਦਿਨ ਤੀਰਥਾਂ ‘ਤੇ ਜਾ ਕੇ ਇਸ਼ਨਾਨ ਕਰਨ ਉਪਰੰਤ ਅਰਦਾਸ ਕਰਨ ਦਾ ਵੀ ਬਹੁਤ ਵੱਡਾ ਪੁੰਨ ਲਗਦਾ ਹੈ। ਵੱਖ-ਵੱਖ ਪ੍ਰਾਂਤਾ ਵਿਚ ਇਸ ਪਵਿੱਤਰ ਦਿਨ ਹਰਸ਼ੋ ਹਲਾਸ਼ ਨਾਲ ਮਨਾਇਆ ਜਾਂਦਾ ਹੈ।
              ਉਨ੍ਹਾਂ ਅੱਗੇ ਫੁਰਮਾਉਂਦਿਆ ਕਿਹਾ ਕਿ ਸਵਾਮੀ ਨਰਾਇਣ ਮੰਦਰ ਵਿਚ ਹਰ ਐਤਵਾਰ ਨੂੰ ਭਜਨ ਕੀਰਤਨ ਕਰਨ ਉਪਰੰਤ ਭੰਡਾਰਾ ਚਲਦਾ ਹੈ ਤੇ ਅਖੀਰਲੇ ਐਤਵਾਰ ਨੂੰ ਲੋੜਵੰਦ ਬੇਸਹਾਰਾ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ, ਇਸ ਲਈ ਹੀ ਓਹ ਰਾਸ਼ਨ ਸਮੱਗਰੀ ਇਕੱਠੀ ਕਰਨ ਭਗਤਾ ਦੇ ਦੁਆਰ ਤਕ ਆਉਂਦੇ ਹਨ, ਕਿਉਂਕਿ ਇਹ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਭਿਖਸ਼ਾਂ ਮੰਗਣਾਂ ਅੱਜ ਦੇ ਦਿਨ ਸਾਧੂਆਂ ਦਾ ਸ਼ੁੱਭ ਮੰਨਿਆਂ ਜਾਂਦਾ ਹੈ ਤਾਂ ਹੀ ਲੋਕ ਦਾਨਪੁੰਨ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਨ। ਇਸ ਮੌਕੇ ਸੰਤ ਵਾਸਦੇਵ ਸਵਾਮੀ, ਅਕਸ਼ਰ ਸਵਾਮੀ, ਪ੍ਰਧਾਨ ਤੇਲੂ ਰਾਮ ਬਾਂਸਲ, ਸਤਿੰਦਰ ਸਿੰਘ, ਰਵਿੰਦਰਪਾਲ ਗਰੋਵਰ, ਨਰੇਸ਼ ਸਿੰਗਲਾ, ਰਮੇਸ਼ ਸਿੰਗਲਾ, ਨਰੇਸ਼ ਬਾਂਸਲ, ਅਸ਼ਵਨੀ ਸਿੰਗਲਾ, ਅਨਿਲ ਸੇਠੀ, ਨਰੇਸ਼ ਜਿੰਦਲ, ਰਮੇਸ ਸਿੰਗਲਾ, ਨਿਰਦੋਸ਼ ਸ਼ਰਮਾ, ਰਾਕੇਸ ਸਿੰਗਲਾ, ਯਸਪਾਲ ਸ਼ਰਮਾ, ਨਵਲ ਕਿਸ਼ੋਰ ਸ਼ਰਮਾ, ਸੁਨੀਲ ਕੁਮਾਰ, ਰਾਮ ਨਿਵਾਸ ਜਿੰਦਲ,  ਸੁਮਨ ਸਰਮਾ, ਹੈਪੀ ਖੁੱਲਰ, ਮਨੀਸ਼ ਕੁਮਾਰ, ਰਾਜੀਵ ਮਲਹੋਤਰਾ, ਅਨਿਲ ਸੇਠੀ, ਗੋਲਡੀ ਗਾਬਾ, ਦੀਪਕ ਕੁਮਾਰ ਹੈਪੀ, ਸੁਖਵਿੰਦਰ ਸਿੰਘ ਸੁੱਖੀ, ਰਾਹੁਲ ਗਰੋਵਰ, ਵਨੀਤ ਸਿੰਗਲਾ ਅਤੇ ਅਭਿਸੇਕ ਸਿੰਗਲਾ ਆਦਿ ਹਾਜਰ ਸਨ।