You are here

ਪੰਜਾਬ

ਪੰਜਾਬ ਪੁਲੀਸ ਦੀ ਸਿੱਟ ਕਰੇਗੀ ਬੇਅਦਬੀ ਕੇਸਾਂ ਦੀ ਜਾਂਚ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਹੁਣ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਕੀਤੀ ਜਾਵੇਗੀ ਕਿਉਂਕਿ ਸੁਪਰੀਮ ਕੋਰਟ ਨੇ ਦੋਵਾਂ ਮਾਮਲਿਆਂ ਦੀ ਸੀਬੀਆਈ ਵਲੋਂ ਜਾਂਚ ਜਾਰੀ ਰੱਖਣ ਦੀ ਮੰਗ ਰੱਦ ਕਰ ਦਿੱਤੀ ਹੈ।
ਕੈਪਟਨ ਨੇ ਇਹ ਐਲਾਨ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਕੀਤਾ। ਉਨ੍ਹਾਂ ਕਿਹਾ, ‘‘ਮੈਂ ਇੱਕ ਐਲਾਨ ਕਰਨਾ ਚਾਹੁੰਦਾ ਹਾਂ ਅਤੇ ਮੈਨੂੰ ਆਸ ਹੈ ਕਿ ਪੂਰਾ ਸਦਨ ਇਸ ਦੀ ਸ਼ਲਾਘਾ ਕਰੇਗਾ।ਅਸੀਂ ਜਾਂਚ ਸ਼ੁਰੂ ਕਰਵਾਈ। ਪਿਛਲੀ (ਅਕਾਲੀ-ਭਾਜਪਾ) ਸਰਕਾਰ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ। ਸੀਬੀਆਈ ਨੇ ਪਹਿਲਾਂ ਹੇਠਲੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਅਤੇ ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਚਲੀ ਗਈ ਕਿ ਇਸ ਮਾਮਲੇ ਦੀ ਜਾਂਚ ਉਨ੍ਹਾਂ (ਸੀਬੀਆਈ) ਵਲੋਂ ਕੀਤੀ ਜਾਵੇ।’’ ਉਨ੍ਹਾਂ ਅੱਗੇ ਕਿਹਾ, ‘‘ਅੱਜ ਇਹ ਤਸੱਲੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਸਦਨ ਦੇ ਫ਼ੈਸਲੇ (ਮਾਮਲੇ ਦੀ ਜਾਂਚ ਸਿੱਟ ਨੂੰ ਸੌਂਪੀ ਜਾਵੇ) ਉੱਪਰ ਮੋਹਰ ਲਾ ਦਿੱਤੀ ਹੈ ਅਤੇ ਸੀਬੀਆਈ ਕੇਸ ਹਾਰ ਗਈ ਹੈ।’’ ਉਨ੍ਹਾਂ ਕਿਹਾ, ‘‘ਹੁਣ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ।’’ ਇਸ ਐਲਾਨ ਦਾ ਹਾਕਮ ਧਿਰ ਦੇ ਮੈਂਬਰਾਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੇਜ ਥਪਥਪਾ ਕੇ ਸਵਾਗਤ ਕੀਤਾ। ਕੈਪਟਨ ਨੇ ਇਹ ਵੀ ਭਰੋਸਾ ਦਿੱਤਾ ਕਿ 2015 ਦੇ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਪਿੰਡਾਂ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਫ਼ਰੀਦਕੋਟ ਦੇ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਹੋਈ ਪੁਲੀਸ ਫਾਇਰਿੰਗ ਦੇ ਮਾਮਲਿਆਂ ਦੀ ਜਾਂਚ ਸਿੱਟ ਤੋਂ ਕਰਵਾ ਕੇ ਸਾਰੇ ਕੇਸਾਂ ਨੂੰ ਸਿਰੇ ਲਾਇਆ ਜਾਵੇਗਾ। ਦੱਸਣਯੋਗ ਹੈ ਕਿ ਬਹਿਬਲ ਕਲਾਂ ਵਿੱਚ 2015 ਦੌਰਾਨ ਬੇਅਬਦੀ ਦੀਆਂ ਘਟਨਾਵਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਪੁਲੀਸ ਵਲੋਂ ਚਲਾਈ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਮਰਿੰਦਰ ਸਿੰਘ ਨੇ ਕਿਹਾ ਕਿ ਸਿਖਰਲੀ ਅਦਾਲਤ ਨੇ ਸੀਬੀਆਈ ਦੀ ਬੇਅਦਬੀ ਸਬੰਧੀ ਕੇਸਾਂ ਦੀ ਜਾਂਚ ਦੀ ਪਟੀਸ਼ਨ ਰੱਦ ਕਰਕੇ ਸੂਬਾ ਸਰਕਾਰ ਦੇ ਸਟੈਂਡ ਨੂੰ ਸਹੀ ਠਹਿਰਾਇਆ ਹੈ।
ਸਦਨ ਵਿੱਚ ਆਮ ਆਦਮੀ ਪਾਰਟੀ ਦੇ ਉਪ ਆਗੂ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਵਧਾਈ ਦਿੰਦਿਆਂ ਪੁੱਛਿਆ ਕਿ ਹੁਣ ਦੋਵਾਂ ਕੇਸਾਂ ਦੀ ਜਾਂਚ ਪੰਜਾਬ ਸਰਕਾਰ ਕਰੇਗੀ? ਉਨ੍ਹਾਂ ਕਿਹਾ ਕਿ ਦੋਵੇਂ ਕੇਸਾਂ ’ਤੇ ਪਿਛਲੇ ਪੰਜ ਸਾਲਾਂ ਵਿਚ ਬਹੁਤ ਰਾਜਨੀਤੀ ਹੋਈ ਹੈ ਤੇ ਮੁੱਖ ਮੰਤਰੀ ਨੂੰ ਨਿਸ਼ਚਿਤ ਸਮੇਂ ਵਿਚ ਦੋਵਾਂ ਮਾਮਲਿਆਂ ਨੂੰ ਨਿਬੇੜਨ ਦਾ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਤਾਂ ਬੇਅਦਬੀ ਮਾਮਲੇ ਬਾਰੇ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹਨ। ਉਸ ਵੇਲੇ ਸਦਨ ਵਿਚ ਰੌਲਾ-ਰੱਪਾ ਪੈਣ ਕਾਰਨ ਮੁੱਖ ਮੰਤਰੀ ਨੇ ਕੁਝ ਨਹੀਂ ਕਿਹਾ ਪਰ ਸਦਨ ਤੋਂ ਬਾਹਰ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਦੋਵਾਂ ਮਾਮਲਿਆਂ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਕਰੇਗੀ ਅਤੇ ਜਲਦੀ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਦੋਵਾਂ ਮਾਮਲਿਆਂ ਵਿਚ ਜਲਦੀ ਕਾਰਵਾਈ ਕਰਾਂਗੇ। ਸਾਡੀ ਸਰਕਾਰ ਆਪਣੇ ਕਾਰਜਕਾਲ ਦੇ ਬਾਕੀ ਸਮੇਂ ਵਿਚ ਦੋਵਾਂ ਮਾਮਲਿਆਂ ਨੂੰ ਹੱਲ ਕਰ ਲਵੇਗੀ। ਅਸੀਂ ਹੁਣ ਸੀਬੀਆਈ ਕੋਲੋਂ ਸਬੰਧਤ ਦਸਤਾਵੇਜ਼ ਮਿਲਦੇ ਸਾਰ ਹੀ ਕੰਮ ਸ਼ੁਰੂ ਕਰ ਦਿਆਂਗੇ।’’
ਬਾਅਦ ਵਿੱਚ ਸੂਬਾ ਸਰਕਾਰ ਨੇ ਬਿਆਨ ਜਾਰੀ ਕਰਕੇ ਸਿਖਰਲੀ ਅਦਾਲਤ ਦੇ ਫ਼ੈਸਲੇ ਨੂੰ ‘ਵੱਡੀ ਕਾਨੂੰਨੀ ਜਿੱਤ’ ਕਰਾਰ ਦਿੱਤਾ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ ਵੀਰਵਾਰ ਦੀ ਸਵੇਰ ਸੁਣਾਏ ਫ਼ੈਸਲੇ ਵਿੱਚ ਸੂਬਾ ਸਰਕਾਰ ਨੂੰ ਬੇਅਦਬੀ ਕੇਸਾਂ ਅਤੇ ਇਸ ਤੋਂ ਬਾਅਦ ਹੋਈ ਪੁਲੀਸ ਫਾਇਰਿੰਗ ਸਬੰਧੀ ਕੇਸਾਂ ਦੀ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ।

ਅਕਾਲੀ ਦਲ ਵੱਲੋਂ ਬਿਜਲੀ ਦਰਾਂ ਘਟਾ ਕੇ 5 ਰੁਪਏ ਪ੍ਰਤੀ ਯੂਨਿਟ ਕਰਨ ਦੀ ਮੰਗ

ਸ਼ਿਕਾਇਤਕਰਤਾਵਾਂ ਨੂੰ ਮਿਲਣ ਤੋਂ ਇਨਕਾਰ ਕਰਨ ਲਈ ਮੁੱਖ ਮੰਤਰੀ ਦੀ ਨਿਖੇਧੀ ਕੀਤੀ ਅਤੇ ਵੱਡੇ ਬਿਜਲੀ ਬਿਲਾਂ ਦੇ ਮਾਮਲੇ 'ਚ ਇਨਸਾਫ  ਦੀ ਮੰਗ ਕੀਤੀ

 

ਚੰਡੀਗੜ੍ਹ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਅੱਜ ਵਿਧਾਨ ਸਭਾ ਦੇ ਬਾਹਰ ਉਹਨਾਂ ਲੋਕਾਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ, ਜਿਹਨਾਂ ਨੂੰ ਬਹੁਤ ਵੱਡੇ ਬਿਜਲੀ ਦੇ ਬਿਲ ਭੇਜੇ ਗਏ ਹਨ। ਪਾਰਟੀ ਨੇ ਬਿਜਲੀ ਦਰਾਂ ਵਿਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਅਤੇ 4300 ਕਰੋੜ ਰੁਪਏ ਦੇ ਬਿਜਲੀ ਘੁਟਾਲੇ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ।

 

ਅਕਾਲੀ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਅਤੇ ਇੱਥੋਂ ਤਕ ਕਿ ਸੁਨੇਹੇ ਵੀ ਭੇਜੇ ਕਿ ਉਹ ਮੋਟੇ ਬਿਜਲੀ ਬਿਜਲੀ ਹਾਸਿਲ ਕਰਨ ਵਾਲੇ ਕੁੱਝ ਵਿਅਕਤੀਆਂ, ਜਿਹਨਾਂ ਵਿਚ ਮੋਤੀ ਬਾਗ ਦੇ ਨੇੜੇ ਰਹਿਣ ਵਾਲਾ ਇੱਕ ਗਰੀਬ ਪਰਿਵਾਰ ਵੀ ਸ਼ਾਮਿਲ ਸੀ, ਨਾਲ ਗੱਲਬਾਤ ਕਰਨ ਲਈ ਸਮਾਂ ਕੱਢਣ। ਪਰੰਤੂ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਪ੍ਰਭਾਵਿਤ ਵਿਅਕਤੀਆਂ ਨੂੰ ਅੰਦਰ ਦਾਖ਼ਲ ਨਹੀ ਹੋਣ ਦਿੱਤਾ, ਜਿਹਨਾਂ ਦੇ ਵਾਰ ਵਾਰ ਫਰਿਆਦਾਂ ਕਰਨ ਦੇ ਬਾਵਜੂਦ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ, ਜਿਸ ਤੋਂ ਕਾਂਗਰਸ ਸਰਕਾਰ ਦੇ ਲੋਕ ਵਿਰੋਧੀ ਅਤੇ ਅਸੰਵੇਦਨਸ਼ੀਲ ਵਤੀਰੇ ਦੀ ਝਲਕ ਮਿਲਦੀ ਹੈ।

 

ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਬਿਜਲੀ ਦਰਾਂ ਵਿਚ ਕੀਤਾ ਵਾਧਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਅਤੇ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਅਨੁਸਾਰ ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣੀ ਚਾਹੀਦੀ ਹੈ। ਅਕਾਲੀ ਆਗੂਆਂ ਨੇ ਇਸ ਮੁੱਦੇ ਉੱਤੇ ਮੁੱਖ ਮੰਤਰੀ ਵੱਲੋਂ ਵਾਈਟ ਪੇਪਰ ਲਿਆਉਣ ਦੇ ਐਲਾਨ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਇਹ ਸਿਰਫ ਅਸਲੀ ਸਮੱਸਿਆ ਤੋਂ ਧਿਆਨ ਹਟਾਉਣ ਦਾ ਬਹਾਨਾ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਵਾਈਟ ਪੇਪਰਾਂ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਚਾਹੁੰਦੇ ਹਨ। ਤੁਹਾਨੂੰ ਜਲਦੀ ਤੋਂ ਜਲਦੀ ਇਸ ਰੇਟ ਉੱਤੇ ਬਿਜਲੀ ਦੇਣੀ ਚਾਹੀਦੀ ਹੈ।

 

ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਕਾਂਗਰਸ ਸਰਕਾਰ ਪਿਛæਲੇ ਤਿੰਨ ਸਾਲਾਂ ਵਿਚ 15 ਵਾਰ ਬਿਜਲੀ ਦੀਆਂ ਦਰਾਂ ਵਧਾ ਚੁੱਕੀ ਹੈ, ਜਿਸ ਨਾਲ ਅਕਾਲੀ-ਭਾਜਪਾ ਰਾਜ ਵੇਲੇ 5.25 ਰੁਪਏ ਪ੍ਰਤੀ ਯੂਨਿਟ ਦਿੱਤੀ ਜਾਂਦੀ ਬਿਜਲੀ 9 ਰੁਪਏ ਪ੍ਰਤੀ ਯੂਨਿਟ ਤਕ ਪਹੁੰਚ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਸੈਕਟਰ ਉੱਤ ਸਭ ਤੋਂ ਭਾਰੀ ਟੈਕਸ ਲਾਇਆ ਗਿਆ ਹੈ।

 

ਅਕਾਲੀ ਆਗੂ ਨੇ 4300 ਕਰੋੜ ਰੁਪਏ ਦੇ ਬਿਜਲੀ ਘੁਟਾਲੇ ਦੀ ਵੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ, ਜਿੱਥੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਫਾਇਦਾ ਪਹੁੰਚਾਉਣ ਲਈ  ਸਰਕਾਰ ਜਾਣਬੁੱਝ ਕੇ ਸੁਪਰੀਮ ਕੋਰਟ ਵਿਚ ਅਤੇ ਇੱਕ ਪੰਚਾਇਤੀ ਟ੍ਰਿਬਿਊਨਲ ਅੱਗੇ ਆਪਣਾ ਕੇਸ ਹਾਰ ਗਈ ਸੀ। ਉਹਨਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਬਿਜਲੀ ਮੰਤਰੀ, ਜਿਸ ਦੇ ਕਾਰਜਕਾਲ ਦੌਰਾਨ ਇਹ ਘੁਟਾਲਾ ਹੋਇਆ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਇਸ ਘੁਟਾਲੇ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਜਾਵੇ।

 

ਸਰਦਾਰ ਮਜੀਠੀਆ ਨੇ ਕਿਹਾ ਕਿ ਬਿਜਲੀ ਦਰਾਂ ਵਿਚ ਵਾਰ ਵਾਰ ਕੀਤੇ ਵਾਧਿਆਂ ਨੇ ਆਮ ਆਦਮੀ ਦੇ ਨਾਲ ਨਾਲ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗਾਂ ਸਮੇਤ ਸਮਾਜ ਦੇ ਗਰੀਬ ਤਬਕਿਆਂ ਉੱਤੇ ਸਭ ਤੋਂ ਵੱਧ ਬੋਝ ਪਾਇਆ ਹੈ। ਉਹਨਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਐਸਸੀ ਅਤੇ ਬੀਸੀ ਭਾਈਚਾਰਿਆਂ ਨੂੰ 200 ਯੂਨਿਟ ਬਿਜਲੀ ਮੁਫਤ ਦਿੱਤੀ ਜਾਂਦੀ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬੀਸੀ ਭਾਈਚਾਰੇ ਕੋਲੋਂ ਮੁਫਤ ਬਿਜਲੀ ਦੀ ਸਹੂਲਤ ਖੋਹ ਲਈ ਗਈ ਹੈ ਜਦਕਿ ਐਸਸੀ ਭਾਈਚਾਰੇ ਨੂੰ ਦਿੱਤੀ ਜਾਂਦੀ ਸਹੂਲਤ ਨੂੰ ਵੀ ਫਜ਼ੂਲ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਆਪਣੇ ਨਿਕੰਮੇਪਣ ਅਤੇ ਭ੍ਰਿਸ਼ਟਾਚਾਰ ਦਾ ਬੋਝ ਆਮ ਆਦਮੀ ਉੱਤੇ ਪਾਉਣਾ  ਇਸ ਸਰਕਾਰ ਦੀ ਨੀਤੀ ਹੈ, ਇਸੇ ਕਰਕੇ ਬਿਜਲੀ ਦਰਾਂ ਨੂੰ ਵਾਰ ਵਾਰ ਵਧਾਇਆ ਗਿਆ ਹੈ।

ਪਿੰਡ ਨੱਥੋਵਾਲ ਵਿਖੇ ਡੀ. ਆਰ. ਡੀ. ਏ. ਸਿਲਾਈ ਸੈਂਟਰ ਦੀ ਸ਼ੁਰੂਆਤ

ਜ਼ਿਲਾ ਦਿਹਾਤੀ ਵਿਕਾਸ ਏਜੰਸੀ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਤਤਪਰ-ਸਹਾਇਕ ਪ੍ਰੋਜੈਕਟ ਅਫ਼ਸਰ ਲੁਧਿਆਣਾ

ਲੁਧਿਆਣਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)- 

ਪੇਂਡੂ ਖੇਤਰਾਂ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਹੁਨਰਮੰਦ ਕਰਕੇ ਉਨਾਂ ਦਾ ਸਹੀ ਅਰਥਾਂ ਵਿੱਚ ਸਸ਼ਕਤੀਕਰਨ ਲਈ ਪਿੰਡ ਨੱਥੋਵਾਲ ਵਿਖੇ ਜ਼ਿਲਾ ਪ੍ਰਸਾਸ਼ਨ ਵੱਲੋਂ ਡੀ. ਆਰ. ਡੀ. ਏ. ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੈਂਟਰ ਦਾ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀਮਤੀ ਰੁਪਿੰਦਰਜੀਤ ਕੌਰ ਅਤੇ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਦੇ ਸਹਾਇਕ ਪ੍ਰੋਜੈਕਟ ਅਫ਼ਸਰ ਅਵਤਾਰ ਸਿੰਘ ਨੇ ਉਦਘਾਟਨ ਕੀਤਾ। ਇਸ ਮੌਕੇ ਰੱਖੇ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਾਏਕੋਟ ਸ੍ਰੀਮਤੀ ਰੁਪਿੰਦਰਜੀਤ ਕੌਰ ਨੇ ਦੱਸਿਆ ਕਿ ਲੜਕੀਆਂ ਅਤੇ ਔਰਤਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨਾ ਹੀ ਅਸਲ ਅਰਥਾਂ ਵਿੱਚ ਸਸ਼ਕਤੀਕਰਨ ਹੈ। ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਇਥੋਂ ਸਿਖ਼ਲਾਈ ਲੈਣ ਵਾਲੀਆਂ ਸਿੱਖਿਆਰਥਣਾਂ ਨੂੰ ਆਪਣੀ ਆਰਥਿਕਤਾ ਨੂੰ ਅੱਗੇ ਲਿਜਾਣ ਲਈ ਬਹੁਤ ਸਹਾਇਤਾ ਮਿਲੇਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਹਾਇਕ ਪ੍ਰੋਜੈਕਟ ਅਫ਼ਸਰ ਅਵਤਾਰ ਸਿੰਘ ਨੇ ਕਿਹਾ ਕਿ ਜ਼ਿਲਾ ਦਿਹਾਤੀ ਵਿਕਾਸ ਏਜੰਸੀ ਪੇਂਡੂ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਲਗਾਤਾਰ ਤਤਪਰ ਰਹਿੰਦੀ ਹੈ। ਉਨਾਂ ਇਸ ਮੌਕੇ ਸਰਕਾਰੀ ਯੋਜਨਾਵਾਂ ਦਾ ਵੇਰਵੇ ਸਹਿਤ ਵਰਨਣ ਕੀਤਾ। ਉਨਾਂ ਭਰੋਸਾ ਕਿ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀਮਤੀ ਅੰਮ੍ਰਿਤ ਸਿੰਘ ਦੀ ਅਗਵਾਈ ਵਿੱਚ ਪਿੰਡ ਵਿੱਚ ਹੋਰ ਵੀ ਪ੍ਰੋਜੈਕਟ ਜਲਦ ਹੀ ਲਿਆਂਦੇ ਜਾਣਗੇ ਤਾਂ ਜੋ ਸਰਕਾਰੀ ਯੋਜਨਾਵਾਂ ਦਾ ਪਿੰਡ ਵਾਸੀ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਮੌਕੇ ਹਾਜ਼ਰ ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ ਕ੍ਰਿਪਾਲ ਸਿੰਘ ਬੁੱਟਰ ਅਤੇ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਨੇ ਪਿੰਡ ਵਿੱਚ ਗਰਾਮ ਪੰਚਾਇਤ, ਨੱਥੋਵਾਲ ਵੈੱਲਫੇਅਰ ਸੁਸਾਇਟੀ, ਕਲੱਬਾਂ ਅਤੇ ਪ੍ਰਵਾਸੀ ਵੀਰਾਂ ਦੀ ਸਹਾਇਤਾ ਨਾਲ ਚਲਾਏ ਜਾ ਰਹੇ ਵਿਕਾਸ ਕਾਰਜਾਂ ਦਾ ਵੇਰਵਾ ਪੇਸ਼ ਕੀਤਾ ਅਤੇ ਪਿੰਡ ਦੀਆਂ ਲੋੜਾਂ ਬਾਰੇ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਂਦਾ। ਉਨਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਲੋਕਾਂ ਦੇ ਸਹਿਯੋਗ ਨਾਲ ਉਪਰਾਲੇ ਜਾਰੀ ਰੱਖੇ ਜਾਣਗੇ। ਦੱਸਣਯੋਗ ਹੈ ਕਿ ਇਹ ਕੋਰਸ 6 ਮਹੀਨੇ ਦਾ ਅਤੇ ਬਿਲਕੁਲ ਮੁਫ਼ਤ ਹੋਵੇਗਾ, ਜਿਸ ਨੂੰ ਕਰਨ ਉਪਰੰਤ ਸਾਰੀਆਂ ਸਿੱਖਿਆਰਥਣਾਂ ਨੂੰ ਜ਼ਿਲਾ ਪ੍ਰਸਾਸ਼ਨ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ। ਇਹ ਸਰਟੀਫਿਕੇਟ ਨੌਕਰੀ ਲਈ ਵੀ ਮਾਨਤਾ ਪ੍ਰਾਪਤ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਗਨਰੇਗਾ ਦੇ ਜ਼ਿਲਾ ਕੋਆਰਡੀਨੇਟਰ ਸ੍ਰੀਮਤੀ ਸੋਨੀਆ, ਸਰਪੰਚ ਜਸਵੀਰ ਕੌਰ, ਸਾਬਕਾ ਸਰਪੰਚ ਗੁਰਪ੍ਰੀਤ ਕੌਰ, ਜਗਪ੍ਰੀਤ ਸਿੰਘ ਬੁੱਟਰ, ਕੁਲਵੰਤ ਸਿੰਘ, ਮਨਪ੍ਰੀਤ ਸਿੰਘ ਬੁੱਟਰ, ਅਮਰਜੀਤ ਸਿੰਘ ਸੇਵਾਮੁਕਤ ਏ. ਐੱਸ. ਆਈ., ਪਿਆਰਾ ਸਿੰਘ, ਸਵਰਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਿੱਖਿਆਰਥਣਾਂ ਹਾਜ਼ਰ ਸਨ।

ਸੁਖਬੀਰ ਬਾਦਲ ਕੁਰਸੀ ਦਾ ਲਾਲਚੀ ਨੇਤਾ ਜੋ ਪਾਰਟੀ ਦੇ ਜੜੀ ਬੈਠਾ – ਜੱਥੇਦਾਰ ਦੌਧਰ

23 ਦੀ ਸੰਗਰੂਰ ਰੈਲੀ ਵਿੱਚ ਵਰਕਰ ਆਪ ਮੁਹਾਰੇ ਹੋਣਗੇ ਸਾਮਿਲ 

ਕਾਉਕੇ ਕਲਾਂ/ਜਗਰਾਓਂ, ਫਰਵਰੀ 2020-(ਜਸਵੰਤ ਸਿੰਘ ਸਹੋਤਾ)-

ਇੱਥੋ ਨਜਦੀਕੀ ਪੈਂਦੇ ਪਿੰਡ ਦੌਧਰ ਦੇ ਸੀਨੀਅਰ ਅਕਾਲੀ ਆਗੂ,ਸਾਬਕਾ ਚੇਅਰਮੈਨ ਤੇ ਸ੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਜਗਰਾਜ ਸਿੰਘ ਦੌਧਰ ਨੇ ਵੀ ਢੀਡਸਾਂ ਪਰਿਵਾਰ ਵੱਲੋ ਸ੍ਰੋਮਣੀ ਅਕਾਲੀ ਦਲ ਪਾਰਟੀ ਨੂੰ ਸਿਧਾਂਤਕ ਪਾਰਟੀ ਬਨਾਉਣ ਲਈ ਲੜੀ ਜਾ ਰਹੀ ਲੜਾਈ ਨੂੰ ਹੋਰ ਅੱਗੇ ਤੋਰਨ ਤੇ ਬਾਦਲ ਪਰਿਵਾਰ ਖਿਲਾਫ ਖੋਲੇ ਮੋਰਚੇ ਦਾ ਸਮਰਥਨ ਕਰਦਿਆ ਕਿਹਾ ਕਿ ਸੁਖਬੀਰ ਬਾਦਲ ਲਾਲਚੀ ਤੇ ਕੁਰਸੀ ਦਾ ਭੁੱਖਾ ਨੇਤਾ ਹੈ ਜਿਸ ਨੇ ਆਪਣੇ ਸਵਾਰਥ ਦੀ ਖਾਤਿਰ ਪਾਰਟੀ ਦਾ ਭੱਠਾ ਬਿਠਾ ਦਿੱਤਾ ਹੈ ਜਿਸ ਤੋ ਸਮੱੁਚਾ ਪੰਜਾਬ ਜਾਣੂ ਹੈ।ਉਨਾ ਕਿਹਾ ਕਿ ਸੁਖਬੀਰ ਦੇ ਤਾਨਾਸਹੀ ਰਵੱਈਏ ਕਾਰਨ ਹੀ ਉੱਚ ਕੋਟੀ ਦੇ ਨੇਤਾ ਪਾਰਟੀ ਛੱਡ ਰਹੇ ਹਨ ਜਾਂ ਫਿਰ ਮਜਬੂਰੀਵੱਸ ਸੁਖਬੀਰ ਦਾ ਸੰਤਾਪ ਭੁਗਤ ਰਹੇ ਹਨ।ਉਨਾ ਕਿਹਾ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਡਸਾਂ ਤੇ ਉਨਾ ਦਾ ਵਿਧਾਇਕ ਪੱੁਤਰ ਪਰਮਿੰਦਰ ਸਿੰਘ ਢੀਡਸਾ ਨਿਮਰ ਸੁਭਾਅ ਦੇ ਜਮੀਨੀ ਹਕੀਕਤ ਨਾਲ ਜੁੜੇ ਨੇਤਾ ਹਨ ਪਰ ਉਨਾ ਖਿਲਾਫ ਸੁਖਬੀਰ ਬਾਦਲ ਨੂੰ ਖੁਸ ਕਰਨ ਲਈ ਕਈ ਆਗੂਆਂ ਵੱਲੋ ਵਰਤੀ ਸਬਦਾਵਲੀ ਵੀ ਨਿੰਦਣਯੋਗ ਹੈ ਤੇ ਇਸ ਸਬਦਾਵਲੀ ਦਾ ਜਵਾਬ ਦੇਣ ਲਈ ਲੋਕ ਆਪ ਮੁਹਾਰੇ 23 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਸਾਮਿਲ ਹੋਣਗੇ।ਉਨਾ ਕਿਹਾ ਕਿ ਸੁਖਬੀਰ ਬਾਦਲ ਕੁਰਬਾਨੀ ਭਰੇ ਪਾਰਟੀ ਦੇ ਮੂਲ ਸਿਧਾਂਤ ਤੋ ਭਟਕ ਚੱੁਕਾ ਹੈ ਜੋ ਹੰਕਾਰ ਵਿੱਚ ਅੰਨਾ ਪਾਰਟੀ ਤੇ ਸ੍ਰੋਮਣੀ ਕਮੇਟੀ ਨੂੰ ਆਪਣੀ ਨਿੱਜੀ ਜੰਗੀਰ ਸਮਝ ਕੇ ਦੂਰਵਰਤੋ ਕਰ ਰਿਹਾ ਹੈ।ਉਨਾ ਕਿਹਾ ਕਿ 23 ਫਰਵਰੀ ਦੀ ਸੰਗਰੂਰ ਰੈਲੀ ਸਬੰਧੀ ਸਮਰਥਕਾਂ ਨੂੰ ਲਾਮਵੰਦ ਕੀਤਾ ਜਾ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਸਮਰਥਕ ਤੇ ਵਰਕਰ ਰਵਾਨਾ ਹੋਣਗੇ।

ਅਨਾਜ ਖ਼ਰਾਬੇ ਨੂੰ ਰੋਕਣ ਲਈ ਕੇਂਦਰ ਸਰਕਾਰ ਠੋਸ ਰਣਨੀਤੀ ਬਣਾਏ-ਭਾਰਤ ਭੂਸ਼ਣ ਆਸ਼ੂ

ਕੇਂਦਰੀ ਮੰਤਰੀ ਰਾਏਸਾਹੇਬ ਦਾਦਾਰਾਓ ਦਾਨਵੇ ਵੱਲੋਂ ਪੰਜਾਬ ਦੀ ਜਨਤਕ ਵੰਡ ਪ੍ਰਣਾਲੀ ਦੀ ਪ੍ਰਸ਼ੰਸਾ

ਪੂਰੇ ਦੇਸ਼ ਵਿੱਚ ਲਾਗੂ ਕਰਨ 'ਚ ਦਿਖਾਈ ਦਿਲਚਸਪੀ
ਲੁਧਿਆਣਾ,ਫ਼ਰਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿੱਚ ਭੰਡਾਰਨ ਸਮੱਸਿਆ ਦੇ ਚੱਲਦਿਆਂ ਹਰ ਸਾਲ ਹੁੰਦੇ ਅਨਾਜ ਖ਼ਰਾਬੇ ਨੂੰ ਰੋਕਣ ਲਈ ਠੋਸ ਰਣਨੀਤੀ ਬਣਾਏ। ਇਸ ਖ਼ਰਾਬੇ ਨਾਲ ਹੁੰਦੇ ਸਾਲਾਨਾ 2000 ਕਰੋੜ ਰੁਪਏ ਦੇ ਵਿੱਤੀ ਨੁਕਸਾਨ ਨੂੰ ਸੂਬਾ ਸਰਕਾਰ ਬਰਦਾਸ਼ਤ ਕਰਨ ਦੇ ਸਮਰੱਥ ਨਹੀਂ ਹੈ। ਆਸ਼ੂ ਨੇ ਇਹ ਵਿਚਾਰ ਅੱਜ ਕੇਂਦਰੀ ਕੇਂਦਰੀ ਖ਼ਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਰਾਏਸਾਹੇਬ ਦਾਦਾਰਾਓ ਦਾਨਵੇ ਨਾਲ ਲੁਧਿਆਣਾ ਵਿਖੇ ਵਿਸ਼ੇਸ਼ ਮੀਟਿੰਗ ਦੌਰਾਨ ਪ੍ਰਗਟ ਕੀਤੇ। ਦਾਨਵੇ ਦੋ ਦਿਨਾਂ ਪੰਜਾਬ ਦੌਰੇ 'ਤੇ ਹਨ। ਸੂਬੇ ਵਿੱਚ ਆਏ ਸਾਲ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਅਨਾਜ ਭੰਡਾਰਨ ਦੀ ਸਮੱਸਿਆ ਨੂੰ ਬੜੀ ਸੰਜੀਦਗੀ ਨਾਲ ਉਠਾਉਂਦਿਆਂ ਆਸ਼ੂ ਨੇ ਕਿਹਾ ਕਿ ਪੰਜਾਬ ਸਦੀਆਂ ਤੋਂ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਆ ਰਿਹਾ ਹੈ ਪਰ ਵੱਡੀ ਤ੍ਰਾਸ਼ਦੀ ਹੈ ਕਿ ਇਥੋਂ ਪੈਦਾ ਹੁੰਦੇ ਅਨਾਜ ਨੂੰ ਭੰਡਾਰ ਕਰਕੇ ਰੱਖਣ ਦੀ ਜਿੰਮੇਵਾਰੀ ਵੀ ਸੂਬੇ ਦੇ ਸਿਰ 'ਤੇ ਹੀ ਪਾ ਦਿੱਤੀ ਜਾਂਦੀ ਹੈ। ਸੀਮਤ ਵਸੀਲਿਆਂ ਦੇ ਚੱਲਦਿਆਂ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਭੰਡਾਰਨ ਸਮਰੱਥਾ ਵਧਾਉਣ ਦੇ ਅਸਮਰੱਥ ਹੈ। ਇਸ ਲਈ ਕੇਂਦਰ ਸਰਕਾਰ ਸੂਬੇ ਵਿੱਚ ਭੰਡਾਰਨ ਸਮਰੱਥਾ ਨੂੰ ਵਧਾਉਣ ਲਈ ਉਪਰਾਲੇ ਕਰੇ। ਉਨਾਂ ਦਾਨਵੇ ਨੂੰ ਅਪੀਲ ਕੀਤੀ ਕਿ ਇਸ ਲਈ ਕੇਂਦਰ ਸਰਕਾਰ ਬਕਾਇਦਾ ਦੇਸ਼ ਵਿਆਪੀ ਠੋਸ ਰਣਨੀਤੀ ਤਿਆਰ ਕਰੇ। ਜਿਸ ਨਾਲ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿੱਚ ਪੈਦਾ ਹੁੰਦਾ ਅਨਾਜ ਖ਼ਰਾਬ ਨਾ ਹੋਵੇ। ਉਨਾਂ ਕਿਹਾ ਕਿ ਜਿੱਥੇ ਪੰਜਾਬ ਵਰਗੇ ਰਾਜ ਨੂੰ ਖੁਦ ਅਨਾਜ ਪੈਦਾ ਕਰਕੇ ਤਿੰਨ-ਤਿੰਨ ਸਾਲ ਸੰਭਾਲਣਾ ਪੈਂਦਾ ਹੈ, ਉਥੇ ਰਾਜਸਥਾਨ ਵਰਗੇ ਰਾਜ ਵਿੱਚ ਮਹਿਜ਼ ਤਿੰਨ ਮਹੀਨੇ ਤੋਂ ਜਿਆਦਾ ਅਨਾਜ ਭੰਡਾਰ ਨਹੀਂ ਕੀਤਾ ਜਾਂਦਾ। ਜੇਕਰ ਕੇਂਦਰ ਸਰਕਾਰ ਪਹਿਲ ਕਰੇ ਤਾਂ ਪੰਜਾਬ ਦੇ ਅਨਾਜ ਨੂੰ ਰਾਜਸਥਾਨ ਅਤੇ ਹੋਰ ਰਾਜਾਂ ਵਿੱਚ ਭੰਡਾਰ ਕੀਤਾ ਜਾ ਸਕਦਾ ਹੈ। ਆਸ਼ੂ ਨੇ ਪੰਜਾਬ ਦੇ ਅਨਾਜ ਨੂੰ ਅਫਗਾਨਿਸਤਾਨ ਜਾਂ ਹੋਰ ਪੂਰਬੀ ਏਸ਼ੀਆਈ ਦੇਸ਼ਾਂ ਨੂੰ ਵੀ ਭੇਜਣ ਦੀ ਵਕਾਲਤ ਕੀਤੀ। ਉਨਾਂ ਕਿਹਾ ਕਿ ਅਨਾਜ ਦੀ ਲਿਫਟਿੰਗ ਲਈ ਸਪੈਸ਼ਲ ਪ੍ਰਮਿਸ਼ਨ ਰੋਜ਼ਾਨਾ 10-12 ਮਾਲ ਗੱਡੀਆਂ ਦੀ ਹੀ ਮਿਲਦੀ ਹੈ, ਜੋ ਕਿ ਵਧਾ ਕੇ ਘੱਟੋ-ਘੱਟ 20 ਕੀਤੀ ਜਾਣੀ ਚਾਹੀਦੀ ਹੈ। ਸੂਬੇ ਵਿੱਚ ਪੀ. ਈ. ਜੀ. (ਪ੍ਰਾਈਵੇਟ ਇੰਟਰਪ੍ਰੀਨਿਊਰ ਗਰੰਟੀ) ਸਕੀਮ ਤਹਿਤ ਘੱਟੋ-ਘੱਟ 20 ਲੱਖ ਮੀਟਰਕ ਟਨ ਦੇ ਗੋਦਾਮ ਬਣਾਏ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇ। ਉਨਾਂ ਪੰਜਾਬ ਦੀ ਮੌਜੂਦਾ ਭੰਡਾਰਨ ਸਥਿਤੀ ਦਾ ਖੁਲਾਸਾ ਕਰਦਿਆਂ ਕਿਹਾ ਕਿ ਸੂਬੇ ਵਿੱਚ 95 ਲੱਖ ਮੀਟਰਕ ਟਨ ਦੇ ਕਰੀਬ ਪਿਛਲਾ ਅਨਾਜ ਪਿਆ ਹੈ, ਜਿਸ ਵਿੱਚੋਂ 36 ਲੱਖ ਮੀਟਰਕ ਟਨ ਖੁੱਲੇ ਆਸਮਾਨ ਹੇਠ ਅਤੇ 60 ਮੀਟਰਕ ਟਨ ਗੋਦਾਮਾਂ ਵਿੱਚ ਰੱਖਿਆ ਗਿਆ ਹੈ, ਜਦਕਿ ਅਪ੍ਰੈੱਲ ਮਹੀਨੇ ਵਿੱਚ 130 ਲੱਖ ਮੀਟਰਕ ਟਨ ਹੋਰ ਕਣਕ ਮੰਡੀਆਂ ਵਿੱਚ ਆ ਜਾਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਨੂੰ ਆਗਾਮੀ ਅਨਾਜ ਦੀ ਆਮਦ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਵੇਗਾ। ਦਾਨਵੇ ਨੇ ਪੰਜਾਬ ਦੀ ਜਨਤਕ ਵੰਡ ਪ੍ਰਣਾਲੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੀ ਤਰਜ਼ 'ਤੇ ਦੇਸ਼ ਭਰ ਦੇ ਖ਼ਪਤਕਾਰਾਂ ਨੂੰ ਛੇ ਮਹੀਨੇ ਦਾ ਇਕੱਠਾ ਅਨਾਜ ਮੁਹੱਈਆ ਕਰਵਾ ਦਿੱਤਾ ਜਾਇਆ ਕਰੇ ਤਾਂ ਭੰਡਾਰਨ ਅਤੇ ਅਨਾਜ ਦੇ ਖ਼ਰਾਬੇ ਦੀ ਸਮੱਸਿਆ ਨੂੰ ਵੱਡੇ ਪੱਧਰ 'ਤੇ ਹੱਲ ਕੀਤਾ ਜਾ ਸਕਦਾ ਹੈ। ਇਹ ਲਾਗੂ ਹੋਣ ਨਾਲ ਸਾਲਾਨਾ 600 ਲੱਖ ਟਨ ਅਨਾਜ ਅਗਾਂਉ ਤੌਰ 'ਤੇ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਸਕਦਾ ਹੈ, ਜਿਸ ਨਾਲ ਖ਼ਪਤਕਾਰ ਦੀ ਖੱਜਲ-ਖੁਆਰੀ ਵੀ ਘਟਦੀ ਹੈ। ਉਨਾਂ ਪੰਜਾਬ ਦੀ ਜਨਤਕ ਵੰਡ ਪ੍ਰਣਾਲੀ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ। ਦਾਨਵੇ ਨੇ ਆਸ਼ੂ ਨੂੰ ਦੱਸਿਆ ਕਿ ਪੰਜਾਬ ਵਿੱਚ ਖਾਧ ਪਦਾਰਥਾਂ ਦੀ ਸਟੋਰੇਜ਼ ਸਮੱਸਿਆ ਨੂੰ ਦੂਰ ਕਰਨ ਲਈ 31 ਸਾਈਲੋਜ਼ ਹੋਰ ਸਥਾਪਤ ਕੀਤੇ ਜਾਣਗੇ। ਇਸ ਲਈ 21 ਸਥਾਨਾਂ ਦੀ ਚੋਣ ਕਰ ਲਈ ਗਈ ਹੈ, ਜਦਕਿ ਬਾਕੀ ਸਥਾਨਾਂ ਦੀ ਵੀ ਚੋਣ ਜਲਦ ਕਰ ਲਈ ਜਾਵੇਗੀ। ਇਸ ਨਾਲ ਭੰਡਾਰਨ ਦੀ ਸਮੱਸਿਆ ਨੂੰ ਕਾਫੀ ਠੱਲ ਪਵੇਗੀ। ਇਸ ਤੋਂ ਇਲਾਵਾ ਪੰਜਾਬ ਨਾਲ ਸੰਬੰਧਤ ਮੰਗਾਂ ਦੇ ਹੱਲ ਲਈ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਉਨਾਂ ਕਿਹਾ ਕਿ ਦੇਸ਼ ਵਿੱਚ ਲੋਕਾਂ ਨੂੰ ਇੱਕੋ ਹੀ ਰਾਸ਼ਨ ਕਾਰਡ 'ਤੇ ਰਾਸ਼ਨ ਮੁਹੱਈਆ ਕਰਾਉਣ ਲਈ ਸਾਰੇ ਸੂਬਿਆਂ ਨੂੰ ਕਲੱਸਟਰਾਂ ਵਿੱਚ ਵੰਡਿਆ ਜਾ ਰਿਹਾ ਹੈ। ਹੁਣ ਤੱਕ ਦੇਸ਼ ਦੇ 12 ਰਾਜਾਂ ਨੂੰ ਕਲੱਸਟਰਾਂ ਵਿੱਚ ਵੰਡਿਆ ਜਾ ਚੁੱਕਾ ਹੈ। ਜਲਦ ਹੀ ਪੰਜਾਬ ਅਤੇ ਹੋਰ ਰਾਜ਼ਾਂ ਦੀ ਵੀ ਕਲੱਸਟਰ ਵੰਡ ਕਰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਲੱਸਟਰ ਵਿੱਚ ਆਉਣ ਵਾਲੇ ਸੂਬਿਆਂ ਦੇ ਖ਼ਪਤਕਾਰਾਂ ਨੂੰ ਇੱਕੋ ਰਾਸ਼ਨ ਕਾਰਡ 'ਤੇ ਰਾਸ਼ਨ ਮੁਹੱਈਆ ਹੋਣ ਦੀ ਸੁਵਿਧਾ ਦਾ ਲਾਭ ਮਿਲਦਾ ਹੈ। ਇਸ ਨਾਲ ਲੋਕਾਂ ਦੀ ਸਸਤੀ ਦਰ 'ਤੇ ਖਾਧ ਪਦਾਰਥ ਪ੍ਰਾਪਤ ਕਰਨ ਵਿੱਚ ਆਸਾਨੀ ਹੁੰਦੀ ਹੈ। ਮੀਟਿੰਗ ਦੌਰਾਨ ਜਨਰਲ ਮੈਨੇਜਰ ਭਾਰਤੀ ਖੁਰਾਕ ਨਿਗਮ ਪੰਜਾਬ ਅਰਸ਼ਦੀਪ ਸਿੰਘ ਥਿੰਦ, ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਨਿਦਤਾ ਮਿੱਤਰਾ, ਸ. ਕੇ. ਜਾਦਵ ਆਈ. ਆਰ. ਐੱਸ. ਅਧਿਕਾਰੀ, ਜਗਨ ਗੜੇ ਵੀ ਮੌਜੂਦ ਸਨ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਵਿਖੇ ਕੇਂਦਰੀ ਖ਼ਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਰਾਏਸਾਹੇਬ ਦਾਦਾਰਾਓ ਦਾਨਵੇ ਦਾ ਸਵਾਗਤ ਕਰਦੇ ਹੋਏ। ਨਾਲ ਜਨਰਲ ਮੈਨੇਜਰ ਭਾਰਤੀ ਖੁਰਾਕ ਨਿਗਮ ਪੰਜਾਬ ਅਰਸ਼ਦੀਪ ਸਿੰਘ ਥਿੰਦ, ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਨਿਦਤਾ ਮਿੱਤਰਾ ਵੀ ਨਜ਼ਰ ਆ ਰਹੇ ਹਨ।

ਢੀਂਡਸਾ ਲਿਆਓ ਅਕਾਲੀ ਦਲ ਬਚਾਓ ਕਾਂਗਰਸ ਭਜਾਓ

ਬੱਧਨੀ ਕਲਾਂ/ਮੋਗਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)-

ਬੱਧਨੀ ਕਲਾਂ ਵਿਖੇ ਰਾਜ ਸਭਾ ਮੈਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਬੱਧਨੀ ਕਲਾਂ ਫੇਰੀ ਮੌਕੇ ਸਰਦਾਰ ਕਰਨੈਲ ਸਿੰਘ ਰਾਮਾਂ, ਪਰਵਿੰਦਰ ਸਿੰਘ ਲਾਲੀ ਬੁੱਟਰ, ਜਗਰਾਜ ਸਿੰਘ ਸੋਮਣੀ ਕਮੇਟੀ ਮੈਂਬਰ, ਇੰਦਰਜੀਤ ਸਿੰਘ ਰਾਮਾ ਦੀ ਅਗਵਾਈ ਹੇਠ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਆਗੂਆਂ ਨੇ ਪੁੱਜ ਕੇ ਢੀਂਡਸਾ ਪਰਿਵਾਰ ਨਾਲ ਡਟਣ ਦਾ ਐਲਾਨ ਕੀਤਾ ਇਸ ਮੌਕੇ ਬੋਲਦਿਆਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਲੱਖਾਂ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਲਿਆਏ ਅਕਾਲੀ ਦਲ ਨੂੰ ਮੁੜ ਅਸਲ ਸਿਧਾਤਾਂ ਤੇ ਲਿਆਉਣਾ ਹੈ।ਅਕਾਲੀ ਦਲ ਨੂੰ ਮਜਬੂਤ ਤੇ ਤਕੜੇ ਕਰਨਾ ਹੈ।ਜਿਸ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਅਤੇ ਜਿਨ੍ਹਾਂ ਆਗੂਆਂ ਨੇ ਪੰਜਾਬ ਤੇ ਲੋਕਤੰਤਰ ਨੂੰ ਬਹਾਲ ਕਰਨ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਪਰ ਜਿਨ੍ਹਾਂ ਹਾਲਾਤਾਂ ਵਿੱਚੋਂ ਅਕਾਲੀ ਦਲ ਲੰਘ ਰਿਹਾ ਹੈ ਇਹ ਹੀ ਕਾਰਨ ਕਰਕੇ ਸਾਨੂੰ ਇਹ ਫੈਸਲਾ ਲੈਣਾ ਪਿਆ ਹੈ ਕਿਉਂਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਵਿਸ਼ਵਾਸ ਖਤਮ ਹੋ ਚੁੱਕਾ ਹੈ। ਇਸ ਸਮੇਂ ਉਨ੍ਹਾਂ ਨਾਲ ਬੁੱਧ ਸਿੰਘ ਰਾਉਕੇ, ਜਗਰੂਪ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ

ਨਾ ਗੱਲ ਕੋਈ ਬਹੁਤੀ ਚੰਗੀ ਏ -✍️ਰਜਨੀਸ਼ ਗਰਗ  

ਨਾ ਗੱਲ ਕੋਈ ਬਹੁਤੀ ਚੰਗੀ ਏ            

ਜੱਗ ਤੇ ਜੌ ਬੀਤ ਰਹੀ ਨਾ ਗੱਲ ਕੋਈ ਚੰਗੀ ਏ

ਬੇਮਤਲਬ ਹੀ ਨੇ ਲੜ ਰਹੇ ਇਕ ਦੂਜੇ ਦੀ ਕਰਦੇ ਭੰਡੀ ਏ

ਕਹਿੰਦੇ ਗੀਤਕਾਰ ਬਹੁਤੀ ਲੱਚਰਤਾ ਨੇ ਫਲਾ ਰਹੇ 

ਬੰਦ ਕਿੳ ਨਹੀ ਕਰਦੇ ਸੁਣਨਾ ਆਪਾ ਖੁਦ ਇੰਨਾ ਨੂੰ ਚੜਾ ਰਹੇ 

ਨਾ ਇਸ ਤਰ੍ਹਾ ਕਦੇ ਲੱਚਰਤਾ ਦੀ ਬੰਦ ਹੋਣੀ ਮੰਡੀ ਏ

ਜੱਗ ਤੇ ਜੋ ਬੀਤ ਰਹੀ ਨਾ ਗੱਲ ਕੋਈ ਬਹੁਤੀ ਚੰਗੀ ਏ

ਰਾਜਨਿਤਿਕ ਲੋਕ ਆਪਾ ਨੂੰ ਲੁੱਟ ਕੇ ਖਾ ਰਹੇ 

ਲੋਕਾ ਦੀਆ ਵੇਚ ਘਰ ਜਮੀਨਾ ਖੁਦ ਮਹਿਲ ਉਸਾਰ ਰਹੇ 

ਕਿੳ ਨਹੀ ਕਰਦੇ ਇਕ ਹੋਕੇ ਵਿਰੋਧ ਇੰਨ੍ਹਾ ਦਾ ਆਈ ਆਰਥਿਕ ਮੰਦੀ ਏ 

ਜੱਗ ਤੇ ਜੋ ਬੀਤ ਰਹੀ ਨਾ ਗੱਲ ਕੋਈ ਬਹੁਤੀ ਚੰਗੀ ਏ

ਨਸ਼ਿਆ ਦੀ ਨਾ ਗੱਲ ਕਰਦਾ ਕੋਈ ਹਿੰਦੀ ਪੰਜਾਬੀ ਪਿੱਛੇ ਪੈ ਗਏ ਨੇ

ਅਣਆਈਆ ਮੌਤਾ ਨੇ ਨੋਜਵਾਨ ਮਰਨ ਲੱਗੇ ਨਸ਼ੇ ਕਈ ਘਰ ਉਜਾੜ ਕੇ ਲੈ ਗਏ ਨੇ

“ਰਜਨੀਸ਼” ਨਸ਼ੇ ਦਾ ਖਾਤਮਾ ਨੇ ਕਰੇ ਕੋਈ ਇਹ ਰਾਜਨੀਤੀ ਬੜੀ ਗੰਦੀ ਏ

ਜੱਗ ਤੇ ਜੋ ਬੀਤ ਰਹੀ ਨਾ ਗੱਲ ਕੋਈ ਬਹੁਤੀ ਚੰਗੀ ਏ

      ਹੱਥ ਲਿਖਤ✍️ਰਜਨੀਸ਼ ਗਰਗ

ਪਰਗਟ ਸਿੰਘ ਦੇ ਪੱਤਰ ਨੇ ਸੂਬਾ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ

ਚੰਡੀਗੜ੍ਹ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )

ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਲਿਖੇ ਪੱਤਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬਾ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦਾ ਸ਼ੀਸ਼ਾ ਦਿਖਾ ਦਿੱਤਾ ਹੈ। ਇਸ ਪੱਤਰ ਰਾਹੀਂ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਪੰਜਾਬ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਲਿਖਿਆ ਹੈ ਕਿ ਤਿੰਨਾਂ ਸਾਲਾਂ ਵਿਚ ਸਰਕਾਰ ਕੋਲ ਅਜਿਹੀ ਕੋਈ ਦੱਸਣਯੋਗ ਪ੍ਰਾਪਤੀ ਨਹੀਂ ਹੈ, ਜਿਸ ਸਬੰਧੀ ਵਾਅਦੇ ਕਰ ਕੇ ਕਾਂਗਰਸ ਸੱਤਾ ਵਿਚ ਆਈ ਸੀ। ਪਰਗਟ ਸਿੰਘ ਦੇ ਪੱਤਰ ਨੇ ਠੰਢੇ ਬਸਤੇ ਵਿਚ ਪੈ ਚੁੱਕੇ ਮੁੱਦਿਆਂ ਨੂੰ ਮੁੜ ਭਖਾਇਆ ਹੈ। ਉਨ੍ਹਾਂ ਦੇ ਇਸ ਪੱਤਰ ਤੋਂ ਦੋਆਬੇ ਦੇ ਕਈ ਕਾਂਗਰਸੀ ਆਗੂ ਹੱਕੇ-ਬੱਕੇ ਰਹਿ ਗਏ ਹਨ। ਉਹ ਦੁਬਿਧਾ ’ਚ ਹਨ ਕਿ ਉਹ ਸਿਆਸੀ ਪੈਂਤੜਾ ਕੀ ਅਖ਼ਤਿਆਰ ਕਰਨ ਕਿਉਂਕਿ ਬਹੁਤੇ ਤਾਂ ਪਹਿਲੀ ਵਾਰ ਵਿਧਾਇਕ ਬਣੇ ਹਨ। ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਆਸੀ ਪੰਗਾ ਤਾਂ ਸਾਢੇ ਪੰਜ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਉਸ ਨੇ ਸਤੰਬਰ 2019 ਵਿਚ ਮੁੱਖ ਮੰਤਰੀ ਦਾ ਸਲਾਹਕਾਰ ਬਣਨ ਤੋਂ ਨਾਂਹ ਕਰ ਦਿੱਤੀ ਸੀ। ਮੁੱਦਿਆਂ ’ਤੇ ਸਿਆਸਤ ਕਰਨ ਲਈ ਜਾਣੇ ਜਾਂਦੇ ਪਰਗਟ ਸਿੰਘ ਨੇ ਵਿਧਾਇਕ ਹੁੰਦਿਆਂ ਹੋਇਆਂ ਦੂਜੀ ਵਾਰ ਅਹੁਦੇ ਨੂੰ ਠੋਕਰ ਮਾਰੀ ਹੈ। ਪਹਿਲਾਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹੁੰਦਿਆਂ ਮੁੱਖ ਸੰਸਦੀ ਸਕੱਤਰ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੋਆਬੇ ਵਿਚੋਂ ਪਰਗਟ ਸਿੰਘ ਪਹਿਲੇ ਵਿਧਾਇਕ ਹਨ ਜਿਨ੍ਹਾਂ ਨੇ ਲਿਖਤੀ ਤੌਰ ’ਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਪੱਤਰ ਦਾ ਉਤਾਰਾ ਕਾਂਗਰਸ ਦੀ ਕੁੱਲ ਹਿੰਦ ਪ੍ਰਧਾਨ ਸੋਨੀਆ ਗਾਂਧੀ ਤੇ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਭੇਜਿਆ ਹੈ।

ਵਿਧਾਇਕ ਸਿਮਰਜੀਤ ਬੈਂਸ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਪਟਿਆਲਾ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਇਥੋਂ ਦੀ ਅਦਾਲਤ ਨੇ ਮਾਣਹਾਨੀ ਦੇ ਕੇਸ ਵਿਚ ਲੋਕ ਇਨਸਾਫ਼ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਕੇਸ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਡੇਢ ਸਾਲ ਪਹਿਲਾਂ ਦਰਜ ਕਰਵਾਇਆ ਸੀ। ਇਸ ਕੇਸ ਦੀ ਅਗਲੀ ਸੁਣਵਾਈ 6 ਮਾਰਚ ਨਿਰਧਾਰਿਤ ਕਰਦਿਆਂ ਪਟਿਆਲਾ ਪੁਲੀਸ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਦਿਨ ਵਿਧਾਇਕ ਦੀ ਅਦਾਲਤ ਵਿਚ ਹਾਜ਼ਰੀ ਯਕੀਨੀ ਬਣਾਈ ਜਾਵੇ।
ਜ਼ਿਕਰਯੋਗ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਾਲ 2018 ਵਿਚ ਜਦੋਂ ਸਿਹਤ ਮੰਤਰੀ ਸਨ ਤਾਂ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਦੋਸ਼ ਲਾਏ ਗਏ ਸਨ ਕਿ ਬ੍ਰਹਮ ਮਹਿੰਦਰਾ ਨਸ਼ਾ ਛਡਾਊ ਕੇਂਦਰਾਂ ਦੇ ਸੰਚਾਲਕਾਂ ਨੂੰ ਇੱਕ ਵਿਸ਼ੇਸ਼ ਕੰਪਨੀ ਦੀਆਂ ਹੀ ਦਵਾਈਆਂ ਮੰਗਵਾਉਣ ਲਈ ਮਜਬੂਰ ਕਰ ਰਹੇ ਹਨ। ਇਹ ਮਾਮਲਾ ਰਾਜਸੀ ਗਲਿਆਰਿਆਂ ’ਚ ਚਰਚਾ ਦਾ ਵਿਸ਼ਾ ਬਣਿਆ ਸੀ। ਇਸ ਤੋਂ ਬਾਅਦ ਮੰਤਰੀ ਨੇ ਵਿਧਾਇਕ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ ਕਿ ਜੇ ਉਸ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਮਾਣਹਾਨੀ ਦਾ ਕੇਸ ਦਾਇਰ ਕਰਨਗੇ ਪਰ ਵਿਧਾਇਕ ਬੈਂਸ ਨੇ ਕੋਈ ਪ੍ਰਵਾਹ ਨਾ ਕੀਤੀ ਜਿਸ ਤਹਿਤ ਹੀ ਬ੍ਰਹਮ ਮਹਿੰਦਰਾ ਵੱਲੋਂ ਪਹਿਲੀ ਅਗਸਤ 2018 ਨੂੰ ਆਪਣੇ ਵਕੀਲ ਐਡਵੋਕੇਟ ਗੁਰਪ੍ਰੀਤ ਸਿੰਘ ਭਸੀਨ ਰਾਹੀਂ ਵਿਧਾਇਕ ਬੈਂਸ ਖ਼ਿਲਾਫ਼ ਧਾਰਾ 499 ਅਤੇ 500 ਤਹਿਤ ਮਾਣਹਾਨੀ ਦਾ ਇਹ ਫੌਜਦਾਰੀ ਕੇਸ ਦਾਇਰ ਕੀਤਾ ਗਿਆ ਸੀ ਜਿਸ ਦੌਰਾਨ ਮੰਤਰੀ ਨੇ ਤਰਕ ਦਿੱਤਾ ਸੀ ਕਿ ਵਿਧਾਇਕ ਨੇ ਅਜਿਹੇ ਮਨਘੜਤ ਦੋਸ਼ ਲਾ ਕੇ ਉਸ ਦੀ ਸਾਫ਼ ਸੁਥਰੀ ਦਿੱਖ ਵਾਲ਼ੇ ਰਾਜਸੀ ਜੀਵਨ ’ਤੇ ਕਾਲਖ ਪੋਚਣ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਸ੍ਰੀ ਮਹਿੰਦਰਾ ਦੇ ਬਿਆਨਾਂ ਮਗਰੋਂ ਜੁਲਾਈ 2019 ’ਚ ਗਵਾਹੀਆਂ ਦੀ ਪ੍ਰਕਿਰਿਆ ਵੀ ਮੁਕੰਮਲ ਹੋਣ ’ਤੇ ਅਦਾਲਤ ਨੇ 2 ਅਗਸਤ 2019 ਨੂੰ ਸੰਮਨ ਜਾਰੀ ਕਰਕੇ ਬੈਂਸ ਨੂੰ 2 ਸਤੰਬਰ ਲਈ ਅਦਾਲਤ ’ਚ ਪੇਸ਼ ਹੋਣ ਦੀ ਤਾਕੀਦ ਕੀਤੀ ਸੀ। ਫੇਰ ਹੋਰ ਸੰਮਨ ’ਤੇ ਜ਼ਮਾਨਤੀ ਵਾਰੰਟ ਵੀ ਜਾਰੀ ਹੋਏ ਪਰ ਬੈਂਸ ਨਾ ਪੁੱਜੇ। ਇਸ ਦੇ ਚੱਲਦਿਆਂ ਤਾਜ਼ਾ ਸੁਣਵਾਈ ਦੌਰਾਨ ਪਟਿਆਲਾ ਦੇ ਜੇ.ਐਮ.ਆਈ.ਸੀ ਨਿਧੀ ਸੈਣੀ ਦੀ ਅਦਾਲਤ ਨੇ ਥਾਣਾ ਸਿਵਲ ਲਾਈਨ ਪਟਿਆਲਾ ਦੇ ਐਸਐਚਓ ਰਾਹੀਂ ਵਿਧਾਇਕ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਉਸ ਨੂੰ 6 ਮਾਰਚ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।

ਪਾਕਿ ’ਚ ਵਿਸ਼ਵ ਕਬੱਡੀ ਕੱਪ ਖੇਡ ਕੇ ਵਤਨ ਪਰਤੀ ਭਾਰਤੀ ਟੀਮ

ਰਿਜਿਜੂ ਵਲੋਂ ਕੌਮੀ ਕਬੱਡੀ ਖੇਡ ਫੈਡਰੇਸ਼ਨ ਨੂੰ ਜਾਂਚ ਦੇ ਆਦੇਸ਼

ਅਟਾਰੀ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- 

 ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ, ਜੋ ਪਾਕਿਸਤਾਨ ਵਿੱਚ ਕਰਵਾਇਆ ਗਿਆ, ਵਿੱਚ ਭਾਗ ਲੈਣ ਉਪਰੰਤ ਅੱਜ ਭਾਰਤੀ ਕਬੱਡੀ ਟੀਮ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੀ। ਭਾਰਤ ਤੋਂ 35 ਮੈਂਬਰੀ ਕਬੱਡੀ ਟੀਮ ਕੋਚ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 15 ਦਿਨਾਂ ਦੇ ਵੀਜ਼ੇ ’ਤੇ ਲਾਹੌਰ ਦੇ ਗੱਦਾਫ਼ੀ ਸਟੇਡੀਅਮ ਵਿਚ 9 ਤੋਂ 17 ਫਰਵਰੀ ਤੱਕ ਚੱਲੇ ਵਿਸ਼ਵ ਕਬੱਡੀ ਕੱਪ ਵਿੱਚ ਭਾਗ ਲੈਣ ਲਈ ਪਾਕਿਸਤਾਨ ਗਈ ਸੀ।
ਵਤਨ ਵਾਪਸੀ ਮੌਕੇ ਅਟਾਰੀ ਸਰਹੱਦ ’ਤੇ ਗੱਲਬਾਤ ਕਰਦਿਆਂ ਕਬੱਡੀ ਟੀਮ ਦੇ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਭਾਰਤ ਦੀ ਕਬੱਡੀ ਟੀਮ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ, ਜੋ ਲਾਹੌਰ ਵਿੱਚ ਕਰਵਾਇਆ ਗਿਆ, ਵਿੱਚ ਹਿੱਸਾ ਲੈਣ ਲਈ ਪਾਕਿਸਤਾਨ ਗਏ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾਣ ਲਈ ਕਬੱਡੀ ਟੀਮ ਵੀਜ਼ਾ ਲੈ ਕੇ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਅਜੇ ਤੱਕ ਕਿਸੇ ਵੀ ਭਾਰਤੀ ਅਥਾਰਿਟੀ ਨੇ ਸੰਪਰਕ ਨਹੀਂ ਕੀਤਾ ਹੈ ਅਤੇ ਜੇਕਰ ਕਿਸੇ ਵਲੋਂ ਸੰਪਰਕ ਕੀਤਾ ਜਾਵੇਗਾ ਤਾਂ ਉਹ ਉਸ ਨੂੰ ਜਵਾਬ ਦੇਣਗੇ। ਦੱਸਣਯੋਗ ਹੈ ਕਿ ਭਾਰਤੀ ਟੀਮ ਦੇ ਪਾਕਿਸਤਾਨ ਜਾ ਕੇ ਖੇਡਣ ਅਤੇ ਭਾਰਤ ਦੀ ਨੁਮਾਇੰਦਗੀ ਕਰਨ ਸਬੰਧੀ ਭਾਰਤ ਸਰਕਾਰ ਵੱਲੋਂ ਇਤਰਾਜ਼ ਪ੍ਰਗਟ ਕੀਤਾ ਗਿਆ ਸੀ।

ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਕੌਮੀ ਕਬੱਡੀ ਫੈਡਰੇਸ਼ਨ ਨੂੰ ‘ਅਣਅਧਿਕਾਰਤ’ ਭਾਰਤੀ ਟੀਮ ਦੇ ਪਾਕਿਸਤਾਨ ਵਿੱਚ ਸਰਕਲ ਸਟਾਈਲ ਵਿਸ਼ਵ ਕੱਪ ਵਿੱਚ ਸ਼ਮੂਲੀਅਤ ਕਰਨ ਦੇ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ ਹੈ। ਦੱਸਣਯੋਗ ਹੈ ਕਿ ਕੌਮਾਂਤਰੀ ਕਬੱਡੀ ਫੈਡਰੇਸ਼ਨ ਵਲੋਂ ‘ਅਯੋਗ’ ਕਰਾਰ ਦਿੱਤੇ ਗਏ ਇਸ ਟੂਰਨਾਮੈਂਂਟ ਦੇ ਫਾਈਨਲ ਵਿੱਚ ਲਾਹੌਰ ਤੋਂ ਹਾਰ ਕੇ ਪਰਤੀ ਭਾਰਤੀ ਟੀਮ ਦੀ ਸ਼ਮੂਲੀਅਤ ਕਰਨ ਦਾ ਮਾਮਲਾ ਭਖਿਆ ਹੋਇਆ ਹੈ। ਖੇਡ ਮੰਤਰੀ ਵਲੋਂ ਐਮੇਚਿਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਨੂੰ ਮਾਮਲੇ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਰਿਜਿਜੂ ਨੇ ਕਿਹਾ, ‘‘ਸਾਡੀ ਅਧਿਕਾਰਤ ਟੀਮ ਪਾਕਿਸਤਾਨ ਨਹੀਂ ਗਈ। ਸਾਨੂੰ ਨਹੀਂ ਪਤਾ ਉੱਥੇ ਕੌਣ ਗਿਆ ਹੈ। ਕਿਸੇ ਵੀ ਅਣਅਧਿਕਾਰਤ ਟੀਮ ਵਲੋਂ ਕਿਤੇ ਵੀ ਜਾ ਕੇ ਭਾਰਤ ਦੇ ਨਾਂ ਹੇਠ ਖੇਡਣਾ ਸਹੀ ਨਹੀਂ ਹੈ। ਅਸੀਂ ਕੋਈ ਅਧਿਕਾਰਤ ਟੀਮ ਨਹੀਂ ਭੇਜੀ ਹੈ। ਅਸੀਂ ਕਬੱਡੀ ਫੈਡਰੇਸ਼ਨ ਨੂੰ ਜਾਂਚ ਕਰਨ ਅਤੇ ਉਨ੍ਹਾਂ ਲੋਕਾਂ ਦੀ ਸ਼ਨਾਖ਼ਤ ਕਰਨ ਲਈ ਆਖਿਆ ਹੈ, ਜੋ ਉੱਥੇ ਗਏ ਅਤੇ ਬਿਨਾਂ ਇਜਾਜ਼ਤ ਤੋਂ ਭਾਰਤ ਦੇ ਨਾਂ ਦੀ ਵਰਤੋਂ ਕੀਤੀ। ਕਿਸੇ ਵੀ ਅਧਿਕਾਰਤ ਟੂਰਨਾਮੈਂਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਸਬੰਧਤ ਖੇਡ ਬਾਰੇ ਕੌਮੀ ਫੈਡਰੇਸ਼ਨ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੁੰਦੀ ਹੈ।’’ ਪਰ ਨਾਲ ਹੀ ਉਨ੍ਹਾਂ ਕਿਹਾ, ‘‘ਜੇਕਰ ਕੋਈ ਕਿਸੇ ਨਿੱਜੀ ਟੂਰਨਾਮੈਂਟ ਲਈ ਜਾਂਦਾ ਹੈ ਤਾਂ ਅਸੀਂ ਕੁਝ ਨਹੀਂ ਕਰ ਸਕਦੇ।’’
ਅੰਮ੍ਰਿਤਸਰ: ਕਬੱਡੀ ਟੀਮ ਦੇ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਨੇ ਕਿਹਾ, ‘‘ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਸਾਨੂੰ ਕਿਸੇ ਵੀ ਅਥਾਰਿਟੀ ਤੋਂ ਆਗਿਆ ਲੈਣ ਦੀ ਲੋੜ ਨਹੀਂ ਸੀ ਕਿਉਂਕਿ ਅਸੀਂ ਸਾਰੇ ਨਿੱਜੀ ਸਮਰੱਥਾ ਵਿੱਚ ਉੱਥੇ ਗਏ ਸੀ। ਸਾਡੀਆਂ ਆਪਣੀਆਂ ਪੰਜ ਵੱਖ-ਵੱਖ ਆਜ਼ਾਦ ਫੈਡਰੇਸ਼ਨਾਂ ਹਨ, ਜੋ ਆਪਣੇ ਤੌਰ ’ਤੇ ਪਾਕਿਸਤਾਨ ਵਿਚਲੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਗਈਆਂ ਸਨ। ਇਸ ਕਰਕੇ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਟੀਮ ਜਾਇਜ਼ ਵੀਜ਼ੇ ’ਤੇ ਪਾਕਿਸਤਾਨ ਗਈ ਸੀ ਅਤੇ ਇਹ ਕੋਈ ਅਧਿਕਾਰਤ ਟੂਰਨਾਮੈਂਟ ਨਹੀਂ ਸੀ, ਜਿਸ ਦੇ ਲਈ ਕਿਸੇ ਵਿਭਾਗ ਤੋਂ ਆਗਿਆ ਲੈਣ ਦੀ ਲੋੜ ਪਵੇ। 

ਬ੍ਰਹਮ ਗਿਆਨੀ ਮੁਕੰਦ ਜੀ ਮਹਾਰਾਜ ਦੀ ਯਾਦ ਵਿੱਚ 13 ਵਾਂ ਕੁਸ਼ਤੀ ਦੰਗਲ 

26 ਫ਼ਰਵਰੀ 2020  ਨੂੰ 11ਵਜੇ ਡਿਸਪੋਜਲ ਰੋਡ ਜਗਰਾਉਂ ਵਿਖੇ 

ਜਗਰਾਓਂ/ਲੁਧਿਆਣਾ, ਫਰਵਰੀ 2020- (ਮਨਜਿੰਦਰ ਗਿੱਲ)-

ਆਰੀ ਆਰੀ ਆਰੀ ਵਿੱਚ ਜਗਰਾਵਾ ਦੇ ਕਹਿੰਦੇ ਲਗਦੀ ਰੋਸ਼ਨੀ ਭਾਰੀ  

2️⃣6️⃣ਨੂੰ ਛਿੰਝ ਪੈਣੀ ਆ ਕਿਰਪਾ ਬਾਬੇ ਦੀ ਸਾਰੀ  

ਦੂਰੋ ਦੂਰੋ ਮੱਲ ਆਉਣਗੇ, ਤੂੰ ਵੀ ਕੱਸ ਲਾ ਜਾਣ ਦੀ ਤਿਆਰੀ

ਚਲਕੇ ਦੇਖਾਗੇ,ਕਿਵੇ ਬਾਗੀਆਂ ਪੌਦੇ ਵਿਸ਼ਾਲ ਅਤੇ ਗੱਗੂ ਵਰਗੇ ਆੜੀ।

ਹਰੇਕ ਸਾਲ ਦੀ ਤਰਾਂ ਇਸ ਸਾਲ ਫੇਰ ਪਹਿਲਵਾਨੀ ਜਗਤ ਦੇ ਮਨੇ ਪਰਮਣੇ ਪਹਿਲਵਾਨ ਲਾਲ ਸਿੰਘ ਲਾਲੀ ਦੀ ਕਮਾਂਡ ਹੇਠ ਬ੍ਰਹਮ ਗਿਆਨੀ ਮੁਕੰਦ ਜੀ ਮਹਾਰਾਜ ਦੀ ਯਾਦ ਵਿੱਚ 13 ਵਾਂ ਕੁਸ਼ਤੀ ਦੰਗਲ , 26 ਫ਼ਰਵਰੀ 2020  ਨੂੰ 11ਵਜੇ ਡਿਸਪੋਜਲ ਰੋਡ ਜਗਰਾਉਂ ਵਿਖੇ ਹੋ ਰਿਹਾ ਹੈ ।ਜਿਸ ਲਈ ਸਮੂਹ ਇਲਾਕਾ ਨਿਵਾਸੀਆਂ ਨੂੰ ਖੁੱਲਾ ਸੱਦਾ ਦਿਤਾ ਜਾਂਦਾ ਹੈ ਕੇ ਅਖਾੜੇ ਦੀ ਨੂੰ ਵਧੋ ਅਤੇ ਆਪਣੇ ਮਨ ਪਸੰਦ ਪਹਿਲਵਾਨ ਦੇ ਦੇਖੋ ਜੌਹਰ।

ਸਿੱਖਿਆ ਅਧਿਕਾਰੀਆਂ ਨੇ ਸੁਲਤਾਨਪੁਰ ਲੋਧੀ ’ਚ ਸ਼ਤ-ਪ੍ਰਤੀਸ਼ਤ ਅਤੇ ਇਨਰੋਲਮੈਂਟ ਸਬੰਧੀ ਕੀਤੀ ਮਾਈਕਰੋ ਪਲਾਨਿੰਗ

ਵਿਧਾਇਕ ਚੀਮਾ ਨੇ ਸਕੂਲ ਮੁਖੀਆਂ ਦਾ ਵਧਾਇਆ ਉਤਸ਼ਾਹ

ਸੁਲਤਾਨਪੁਰ ਲੋਧੀ/ ਕਪੂਰਥਲਾ,ਫਰਵਰੀ 2020-(ਹਰਜੀਤ ਸਿੰਘ ਵਿਰਕ)- 

ਸਿੱਖਿਆ ਵਿਭਾਗ ਕਪੂਰਥਲਾ ਇਸ ਮੌਕੇ ਸ਼ਤ-ਪ੍ਰਤੀਸ਼ਤ ਅਤੇ ਇਨਰੋਲਮੈਂਟ ਵਾਧੇ ਸਬੰਧੀ ਪੂਰਨ ਤੌਰ ’ਤੇ ਪੱਬਾਂ ਭਾਰ ਹੈ। ਜ਼ਿਲਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮਜੀਤ ਸਿੰਘ ਥਿੰਦ ਵੱਲੋਂ ਸੁਲਤਾਨਪੁਰ ਲੋਧੀ ਵਿਚ 58 ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਮੁਖੀਆਂ ਦੀ ਮੀਟਿੰਗ ਬੁਲਾ ਕੇ ਮਾਈਕਰੋ ਪਲਾਨਿੰਗ ਕੀਤੀ, ਤਾਂ ਜੋ ਆਉਣ ਵਾਲੇ ਸਮੇਂ ਵਿਚ ਸਰਕਾਰੀ ਸਕੂਲਾਂ ਦੇ ਨਤੀਜੇ ਸੌ ਫੀਸਦੀ ਲਿਆਂਦੇ ਜਾ ਸਕਣ ਅਤੇ ਇਨਰੋਲਮੈਂਟ ਵਿਚ ਵਾਧਾ ਕੀਤਾ ਜਾ ਸਕੇ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ ਨੇ ਸਮੂਹ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਲਿਆਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨ ’ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਅਤੇ ਮਸੀਤਾਂ ਬਲਾਕਾਂ ਦੇ ਸਕੂਲਾਂ ਦੀ ਕਾਰਗੁਜ਼ਾਰੀ ਸਲਾਹੁਣਯੋਗ ਹੈ ਅਤੇ ਇਸ ਵਰੇ ਹੋਰ ਵੀ ਵਧੀਆ ਨਤੀਜਿਆਂ ਦੀ ਆਸ ਰੱਖੀ ਜਾ ਰਹੀ ਹੈ। ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਬਿਕਰਮਜੀਤ ਸਿੰਘ ਥਿੰਦ ਨੇ ਸਕੂਲ ਮੁਖੀਆਂ ਨਾਲ ਦਸੰਬਰ ਅਤੇ ਪ੍ਰੀ-ਬੋਰਡ ਪ੍ਰੀਖਿਆ ਵਿਚ ਆਏ ਨਤੀਜਿਆਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ‘ਡਾਟਾ ਅਨੈਲਸਿਜ਼’ ਰਾਹੀਂ ਕੀਤਾ। ਉਨਾਂ ਜਿਥੇ 33 ਫੀਸਦੀ ਤੇ 40 ਫੀਸਦੀ ਤੋਂ ਵੱਧ ਵਿਦਿਆਰਥੀਆਂ ਦੇ ਨਤੀਜਿਆਂ ’ਤੇ ਚਰਚਾ ਕੀਤੀ ਉਥੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੇ ਨੰਬਰਾਂ ਦਾ ਵੀ ਲੇਖਾ-ਜੋਖਾ ਕੀਤਾ। ਉਨਾਂ ਸਕੂਲ ਮੁਖੀਆਂ ਨੂੰ ਜਿਥੇ ਦਾਖ਼ਲਾ ਵਧਾਉਣ ਲਈ ਪ੍ਰੇਰਿਤ ਕੀਤਾ ਉਥੇ ਇਕ-ਇਕ ਵਿਦਿਆਰਥੀ ਨੂੰ ਨਿੱਜੀ ਰੂਪ ਵਿਚ ਲੈ ਕੇ ਸ਼ਾਨਦਾਰ ਨਤੀਜਿਆਂ ਲਈ ਵੀ ਮਿਹਨਤ ਕਰਨ ਦਾ ਸੱਦਾ ਦਿੱਤਾ। ਉਨਾਂ ਸਮਾਰਟ ਸਕੂਲਾਂ ਸਬੰਧੀ ਸਕੂਲ ਮੁਖੀਆਂ ਵੱਲੋਂ ਕੀਤੀ ਮਿਹਨਤ ਦੀ ਵੀ ਸ਼ਲਾਘਾ ਕੀਤੀ। 

ਵਿਧਾਇਕ ਚੀਮਾ ਨੇ ਵੀ ਵਧਾਇਆ ਉਤਸ਼ਾਹ :

ਸਿੱਖਿਆ ਅਧਿਕਾਰੀਆਂ ਵੱਲੋਂ ਲਈ ਜਾ ਰਹੀ ਮੀਟਿੰਗ ਵਿਚ ਉਸ ਸਮੇਂ ਉਤਸ਼ਾਹ ਹਰ ਵੱਧ ਗਿਆ, ਜਦੋਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨਾਂ ਜਿਥੇ ਸਿੱਖਿਆ ਅਧਿਕਾਰੀਆਂ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਉਥੇ ਨੇ 550 ਸਾਲਾ ਸ਼ਤਾਬਦੀ ਸਮਾਗਮਾਂ ਵਿਚ ਸਿੱਖਿਆ ਵਿਭਾਗ ਵੱਲੋਂ ਨਿਭਾਈ ਗਈ ਸੇਵਾ ਦੀ ਪ੍ਰਸੰਸਾ ਕੀਤੀ। ਉਨਾਂ ਕਿਹਾ ਕਿ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਰੋਕਣ ਲਈ ਅਧਿਆਪਕ ਹੀ ਇਕ ਜਿੰਮੇਵਾਰ ਕੜੀ ਹੈ। ਉਨਾਂ ਸਕੂਲਾਂ ਨੂੰ ਹਰ ਸੰਭਵ ਸਹਾਇਤਾ, ਗ੍ਰਾਂਟਾਂ, ਬੁਨਿਆਦੀ ਢਾਂਚਾ ਅਤੇ ਵੱਧ ਤੋਂ ਵੱਧ ਸਟਾਫ ਮੁਹੱਈਆ ਕਰਵਾਉਣ ਦੀ ਸਰਕਾਰ ਦੀ ਵਚਨਬੱਧਤਾ ਬਾਰੇ ਵੀ ਸਕੂਲੀ ਮੁਖੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਦਵਿੰਦਰ ਸਿੰਘ ਘੁੰਮਣ ਨੇ ਡਾਟਾ ਵਿਚਾਰਨ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਡੀ. ਐਮ ਦਵਿੰਦਰ ਸ਼ਰਮਾ, ਡੀ. ਐਮ ਅਰੁਸ਼, ਡੀ. ਐਮ ਦਵਿੰਦਰ ਪੱਬੀ, ਸਮੂਹ ਸਕੂਲਾਂ ਦੇ ਮੁਖੀ ਅਤੇ ਬਲਾਕ ਸੁਲਤਾਨਪੁਰ ਲੋਧੀ ਦੇ ਸਮੂਹ ਬੀ. ਐਮਜ਼ ਹਾਜ਼ਰ ਸਨ। 

ਕੈਪਸ਼ਨ : -ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ। ਨਾਲ ਹਨ ਜ਼ਿਲਾ ਸਿੱਖਿਆ ਅਫ਼ਸਰ (ਸ) ਮੱਸਾ ਸਿੰਘ ਸਿੱਧੂ ਤੇ ਹੋਰ।

 

ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਡਿਪਟੀ ਕਮਿਸ਼ਨਰ ਨੇ ਸਿੱਧਵਾਂ ਦੋਨਾ ਵਿਖੇ 66 ਕੇ. ਵੀ ਸਬ-ਸਟੇਸ਼ਨ ਲੋਕਾਂ ਨੂੰ ਕੀਤਾ ਸਮਰਪਿਤ

7.50 ਕਰੋੜ ਰੁਪਏ ਦੀ ਲਾਗਤ ਵਾਲੇ ਬਿਜਲੀ ਘਰ ਨਾਲ 9 ਪਿੰਡਾਂ ਨੂੰ ਮਿਲੇਗੀ ਨਿਰਵਿਘਨ ਬਿਜਲੀ ਸਪਲਾਈ

ਕਪੂਰਥਲਾ,ਫਰਵਰੀ 2020-(ਹਰਜੀਤ ਸਿੰਘ ਵਿਰਕ)-

ਬਿਜਲੀ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਦੇ ਮਕਸਦ ਨਾਲ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅੱਜ ਸਿੱਧਵਾਂ ਦੋਨਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ 7.50 ਕਰੋੜ ਰੁਪਏ ਦੀ ਲਾਗਤ ਵਾਲਾ 66 ਕੇ. ਵੀ ਸਬ-ਸਟੇਸ਼ਨ ਉਦਘਾਟਨ ਤੋਂ ਬਾਅਦ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਨਿਰਵਿਘਨ ਅਤੇ ਬਿਹਤਰੀਨ ਬਿਜਲੀ ਸਪਲਾਈ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਕਿਹਾ ਕਿ ਇਸ ਤਹਿਤ ਜਿਥੇ ਬਹੁਤ ਸਾਰੇ ਨਵੇਂ ਬਿਜਲੀ ਗਿ੍ਰਡ ਬਣਾਏ ਗਏ ਹਨ, ਉਥੇ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਵੀ ਸੁਧਾਰਿਆ ਗਿਆ ਹੈ। ਉਨਾਂ ਕਿਹਾ ਕਿ ਹੁਣ ਇਸ ਇਲਾਕੇ ਦੇ 9 ਪਿੰਡਾਂ ਦੇ ਬਿਜਲੀ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਉਨਾਂ ਪਿੰਡ ਦੀ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ. ਆਈਜ਼ ਨੂੰ ਨਵੇਂ ਬਣੇ ਬਿਜਲੀ ਘਰ ਦੀ ਵਧਾਈ ਦਿੱਤੀ, ਜਿਨਾਂ ਦੇ ਸਹਿਯੋਗ ਸਦਕਾ ਇਹ ਕੰਮ ਨੇਪਰੇ ਚੜਿਆ ਹੈ। ਉਨਾਂ ਇਸ ਕੰਮ ਨੂੰ ਰਿਕਾਰਡ ਸਮੇਂ ਵਿਚ ਮੁਕੰਮਲ ਕਰਨ ਲਈ ਪਾਵਰਕਾਮ ਦੇ ਅਧਿਕਾਰੀਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸਿੱਧਵਾਂ ਦੋਨਾ ਨੂੰ ਨਮੂਨੇ ਦਾ ਪਿੰਡ ਬਣਾਉਣ ਵਿਚ ਇਥੋਂ ਦੇ ਐਨ. ਆਰ. ਆਈ ਭਰਾਵਾਂ ਦਾ ਬੇਹੱਦ ਯੋਗਦਾਨ ਹੈ। ਉਨਾਂ ਕਿਹਾ ਕਿ ਜਲਦ ਹੀ ਇਸ ਇਲਾਕੇ ਦੀਆਂ ਸੜਕਾਂ ਦਾ ਵੀ ਕਾਇਆ ਕਲਪ ਕੀਤਾ ਜਾਵੇਗਾ। 

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਮੌਕੇ ਕਿਹਾ ਕਿ ਇਸ ਸਬ-ਸਟੇਸ਼ਨ ਦੇ ਬਣਨ ਨਾਲ ਜਿਥੇ ਬਿਜਲੀ ਸਪਲਾਈ ਵਿਚ ਬੇਹੱਦ ਸੁਧਾਰ ਹੋਵੇਗਾ, ਉਥੇ ਪਹਿਲਾਂ ਤੋਂ ਚੱਲ ਰਹੇ ਓਵਰਲੋਡ ਬਿਜਲੀ ਗਿ੍ਰਡਾਂ ’ਤੇ ਵੀ ਲੋਡ ਘਟੇਗਾ। ਉਨਾਂ ਕਿਹਾ ਕਿ ਇਸ ਗਿ੍ਰਡ ਦੇ ਚਾਲੂ ਹੋਣ ਨਾਲ ਅੱਜ ਇਸ ਇਲਾਕੇ ਦੀ ਨਿਰਵਿਘਨ ਬਿਜਲੀ ਸਪਲਾਈ ਸਬੰਧੀ ਵੱਡੀ ਸਮੱਸਿਆ ਹੱਲ ਹੋ ਗਈ ਹੈ। ਉਨਾਂ ਕਿਹਾ ਕਿ ਜ਼ਿਲਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 

ਇਸ ਮੌਕੇ ਚੀਫ ਇੰਜੀਨੀਅਰ ਸ੍ਰੀ ਗੋਪਾਲ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪਾਵਰਕਾਮ ਦੇ ਚੇਅਰਮੈਨ ਇੰਜੀ: ਬਲਦੇਵ ਸਿੰਘ ਸਰਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਿਹਤਰੀਨ ਬਿਜਲੀ ਸਪਲਾਈ ਲਈ ਵੱਡੇ ਕਦਮ ਚੁੱਕੇ ਗਏ ਹਨ। ਉਨਾਂ ਕਿਹਾ ਕਿ ਇਸ ਤਹਿਤ ਬਿਜਲੀ ਚੋਰੀ ਨੂੰ ਰੋਕਣ ਲਈ ਵੱਡੀ ਮੁਹਿੰਮ ਚਲਾਈ ਗਈ ਹੈ ਅਤੇ ਰਿਹਾਇਸ਼ੀ ਮੀਟਰਾਂ ’ਤੇ ਚਲਾਏ ਜਾ ਰਹੇ ਹੋਟਲਾਂ, ਗੈਸਟ ਹਾੳੂਸਾਂ ਅਤੇ ਹੋਰਨਾਂ ਕਮਰਸ਼ੀਅਲ ਅਦਾਰਿਆਂ ’ਤੇ ਨਕੇਲ ਕੱਸੀ ਜਾ ਰਹੀ ਹੈ। ਉਨਾਂ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰੇਸ਼ਾਨੀ ਤੋਂ ਬਚਣ ਲਈ ਆਪਣੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਕਰਨ। 

ਨਿਗਰਾਨ ਇੰਜੀਨੀਅਰ ਸ. ਇੰਦਰਪਾਲ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਸਿੱਧਵਾਂ ਦੋਨਾ ਦੇ ਇਸ 66 ਕੇ. ਵੀ ਸਬ-ਸਟੇਸ਼ਨ ਵਿਚ 12.5 ਐਮ. ਵੀ. ਏ ਟ੍ਰਾਂਸਫਾਰਮਰ ਲੱਗਾ ਹੈ ਅਤੇ ਇਸ ਤੋਂ 8 ਕੇ. ਵੀ ਫੀਡਰ ਨਿਕਲਣੇ ਹਨ। 

ਇਸ ਮੌਕੇ ਐਕਸੀਅਨ ਅਸ਼ਵਨੀ ਕੁਮਾਰ, ਐਸ. ਡੀ. ਓ ਗੁਰਨਾਮ ਸਿੰਘ ਬਾਜਵਾ, ਜੇ. ਈ ਗੁਰਿੰਦਰ ਸਿੰਘ, ਪਰਵੀਨ ਕੁਮਾਰ ਤੇ ਜਸਪਾਲ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਅਮਰਜੀਤ ਸਿੰਘ ਸੈਦੋਵਾਲ, ਵਿਸ਼ਾਲ ਸੋਨੀ, ਗੁਰਦੀਪ ਸਿੰਘ ਬਿਸ਼ਨਪੁਰ, ਅਮਨਦੀਪ ਸਿੰਘ ਗੋਰਾ ਗਿੱਲ, ਨਰਿੰਦਰ ਸਿੰਘ ਮੰਨਸੂ, ਤਰਲੋਚਨ ਸਿੰਘ ਧਿੰਜਣ, ਸੁਖਵਿੰਦਰ ਸਿੰਘ ਨੇਕੀ, ਜਸਵਿੰਦਰ ਸਿੰਘ ਸਰਪੰਚ, ਬਲਬੀਰ ਸਿੰਘ ਬੱਲੀ, ਮਨਿੰਦਰ ਸਿੰਘ ਮੰਨਾ, ਸਰਵਨ ਸਿੰਘ, ਗੁਰਨਾਮ ਸਿੰਘ ਸਿੱਧੂ, ਅਮਰੀਕ ਸਿੰਘ ਹੇਅਰ, ਬਹਾਦਰ ਸਿੰਘ ਸਿੱਧੂ,  ਗੁਰਮੀਤ ਸਿੰਘ ਯੂ. ਕੇ, ਪੰਚ ਗੁਰਪਾਲ ਸਿੰਘ, ਸੁਰਿੰਦਰ ਸਿੰਘ, ਸਰਵਣ ਸਿੰਘ ਤੇ ਮਮਤਾ ਰਾਣੀ, ਮਾਸਟਰ ਵਿਜੇ ਕੁਮਾਰ, ਤਜਿੰਦਰ ਪਾਲ ਸਿੰਘ ਢਿੱਲੋਂ, ਸੁਖਦੇਵ ਸਿੰਘ ਸਿੱਧੂ, ਕੁਲਵੰਤ ਰਾਏ ਭੱਲਾ, ਰਖਵੀਰ ਸਿੰਘ, ਜਸਵੀਰ ਸਿੰਘ ਸਿੱਧੂ, ਬਹਾਦਰ ਸਿੰਘ ਯੂੱ ਕੇ, ਅਵਤਾਰ ਸਿੰਘ ਵਿਰਦੀ, ਮੁਸ਼ਤਾਕ ਮੁਹੰਮਦ, ਲਾਭ ਚੰਦ ਨੰਬਰਵਾਰ, ਸਰਦੂਲ ਸਿੰਘ ਸਿਆਲਾਂ, ਬਲਵਿੰਦਰ ਸਿੰਘ ਰਾਣਾ ਕਾਹਲਵਾਂ, ਹਰਭਜਨ ਸਿੰਘ ਭਲਾਈਪੁਰ। ਮਨਜੀਤ ਸਿੰਘ ਭੰਡਾਲ, ਬਲਦੇਵ ਸਿੰਘ ਦੇਬੀ, ਅਸ਼ਵਨੀ ਕੁਮਾਰ, ਰਘੁਬੀਰ ਪੰਲੀ, ਡਾ. ਪ੍ਰੇਮ ਲਆਲ ਗਿੱਲ, ਰਛਪਾਲ ਸਿੰਘ ਭਾਣੋਲੰਗਾ, ਨੰਬਰਦਾਰ ਰਵਿੰਦਰ ਸਿੰਘ, ਸੁਖਵਿੰਦਰ ਸਿੰਘ ਪੰਚ, ਗੁਰਜੀਤ ਸਿੱਧੂ, ਗੁਰਮੇਲ ਸਿੰਘ ਗਿੱਲ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। 

ਕੈਪਸ਼ਨ : -ਸਿੱਧਵਾਂ ਦੋਨਾ ਵਿਖੇ 66 ਕੇ. ਵੀ ਸਬ-ਸਟੇਸ਼ਨ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। ਨਾਲ ਹਨ ਚੀਫ ਇੰਜੀਨੀਅਰ ਸ੍ਰੀ ਗੋਪਾਲ ਸ਼ਰਮਾ, ਨਿਗਰਾਨ ਇੰਜੀਨੀਅਰ ਸ. ਇੰਦਰਪਾਲ ਸਿੰਘ, ਐਸ. ਡੀ. ਓ ਗੁਰਨਾਮ ਸਿੰਘ ਬਾਜਵਾ ਤੇ ਹੋਰ।

ਚੰਡੀਗੜ੍ਹ ਵਾਲੇ ਧਰਨੇ ਚ ਜ਼ਿਲ੍ਹਾ ਵੱਲੋਂ ਸੈਂਕੜੇ ਕਿਸਾਨ ਸ਼ਾਮਲ ਹੋਣਗੇ- ਨਿਰਭੈ ਸਿੰਘ ਛੀਨੀਵਾਲ

ਮਹਿਲ ਕਲਾਂ/ਬਰਨਾਲਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)- 

ਮੰਡੀਕਰਨ ਬੋਰਡ  ਨੂੰ ਪ੍ਰਾਈਵੇਟ ਕਰਨ ਦੇ ਵਿਰੋਧ ਵਿੱਚ ਅਤੇ ਹੋਰ ਹੱਕੀ   ਮੰਗਾਂ ਨੂੰ ਲੈ ਕੇ  24  ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ 25 ਸੈਕਟਰ ਚੰਡੀਗੜ੍ਹ ਵਿਖੇ ਦਿੱਤੇ ਜਾ ਰਹੇ ਧਰਨੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ।ਇਹ ਜਾਣਕਾਰੀ ਪੱਤਰਕਾਰਾਂ ਦਿੰਦਿਆਂ  ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ  ਨੇ ਦੱਸਿਆ ਕਿ ਇਸ ਧਰਨੇ ਵਿੱਚ ਆੜ੍ਹਤੀਆਂ ਐਸੋਸੀਏਸ਼ਨ ਸਮੇਤ ਹੋਰ ਵੀ ਭਰਾਤਰੀ ਜਥੇਬੰਦੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ ।ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰਕੇ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ।ਉਨ੍ਹਾਂ ਦੱਸਿਆ ਕਿ ਉਕਤ ਰੋਸ ਧਰਨੇ ਵਿੱਚ ਜ਼ਿਲ੍ਹਾ ਬਰਨਾਲਾ ਤੋਂ ਸੈਂਕੜੇ ਕਿਸਾਨ ਕਾਫਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰਨਗੇ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਧਰਨੇ ਚ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨ। ਇਸ ਮੌਕੇ ਜਨਰਲ ਸਕੱਤਰ ਅਜਮੇਰ  ਸਿੰਘ ਹੁੰਦਲ, ਜਸਮੇਲ ਸਿੰਘ, ਅਮਰਜੀਤ ਸਿੰਘ, ਮੇਜਰ ਸਿੰਘ ਲੋਹਗੜ ,ਜਗਦੇਵ ਸਿੰਘ, ਦਰਬਾਰ ਸਿੰਘ ਅਤੇ ਜਗਤਾਰ ਸਿੰਘ ਹਾਜ਼ਰ ਸਨ ।

ਸਕੂਲੀ ਬੱਚਿਆਂ ਦੀ ਸਰੁੱਖਿਆ ਨੂੰ ਲੈ ਕੇ ਮਾਪੇ ਗੰਭੀਰ, ਸਮਾਜ ਸੇਵੀ ਆਗੂਆਂ ਨੇ ਕੀਤੀ ਸਕੂਲੀ ਬੱਸਾਂ ਦੀ ਚੈਕਿੰਗ

ਮਾਸੂਮਾਂ ਦੇ ਜਿੰਦਾ ਸੜ ਜਾਣ ਕਾਰਨ ਮਾਪਿਆਂ 'ਚ ਚਿੰਤਾ ਵਧੀ ਹੈ,ਮਾਪੇ ਵੀ ਹੋਣ ਜਾਗਰੂਕ -ਧਨੇਰ

ਮਹਿਲ ਕਲਾਂ/ਬਰਨਾਲਾ/ਮੋਗਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)- 

ਲੰਘੀ 15 ਫਰਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਕਸਬਾ ਲੌਗੋਵਾਲ ਵਿਖੇ ਇੱਕ ਨਿੱਜੀ ਸਕੂਲ ਦੀ ਵੈਨ ਚ ਲੱਗੀ ਅੱਗ ਕਾਰਨ 

4 ਮਾਸੂਮ ਬੱਚਿਆਂ ਦੇ ਅੱਗ 'ਚ ਜਿੰਦਾ ਸੜ ਜਾਣ ਤੋਂ ਬਾਅਦ ਲੋਕ ਪੂਰੀ ਤਰਾਂ ਗੰਭੀਰ ਦਿਖਾਈ ਦੇ ਰਹੇ ਹਨ, ਸਕੂਲਾਂ ਵੱਲੋਂ ਵੀ ਲਗਾਤਾਰ ਸਕੂਲੀ ਬੱਸਾਂ 'ਚ ਘਾਟਾਂ ਨੂੰ ਪੂਰਾ ਕਰਨ ਦੇ  ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਅੱਜ ਕਸਬਾ  ਮਹਿਲ ਕਲਾਂ ਵਿਖੇ ਸ੍ਰੋਮਣੀ ਅਕਾਲੀ ਦਲ (ਅ) ਦੇ ਯੂਥ ਆਗੂ 'ਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਗੋਪੀ ਧਨੇਰ ਵੱਲੋਂ ਆਪਣੀ ਟੀਮ ਸਮੇਤ ਮਾਪਿਆਂ ਨੂੰ ਨਾਲ ਲੈ ਕੇ ਸਕੂਲੀ ਬੱਸਾਂ ਦੀ ਸਵੇਰੇ 7-30 ਵਜੇ ਤੋਂ ਲੈ ਕੇ 9-30ਵਜੇ ਤੱਕ ਜਾਂਚ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਗੋਪੀ ਧਨੇਰ ਨੇ ਕਿਹਾ ਕਿ ਲੌਗੋਵਾਲ ਵਿਖੇ ਵਾਪਰੀ ਇਸ ਦਰਦਨਾਕ 'ਤੇ ਦਿਲ ਕੰਬਾਊ ਘਟਨਾ ਕਾਰਨ ਹਰ ਅੱਖ ਰੋਈ ਹੈ ,ਜਿਸ ਨੇ ਸਮੁੱਚੀ ਮਨੁੱਖਤਾ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਉਥੇ ਚਾਰ ਮਾਸੂਮਾਂ ਦੇ ਜਿੰਦਾ ਸੜ ਜਾਣ ਕਾਰਨ ਮਾਪਿਆਂ 'ਚ ਆਪਣੇ ਬੱਚਿਆਂ ਪ੍ਰਤੀ ਚਿੰਤਾ ਵਧੀ ਹੈ। ਉਨਾਂ ਕਿਹਾ ਕਿ ਸਕੂਲਾਂ ਦੀਆਂ ਬੱਸਾਂ ਨੂੰ ਚੈਕ ਕਰਨ ਸਮੇਂ ਜਿਆਦਾਤਰ ਸਕੂਲਾਂ ਦੀਆਂ ਬੱਸਾਂ 'ਚ ਵੱਡੀਆਂ ਘਾਟਾਂ ਸਨ। ਜਿਨ੍ਹਾਂ ਵਿੱਚ ਡਰਾਈਵਰਾਂ ਦੇ ਲਾਇਸੈਸ, ਫਸਟ ਏਡ ਕਿੱਟ , ਅੱਗ ਬਝਾਉ ਯੰਤਰ 'ਤੇ ਸੀਸਾ ਭੰਨਣ ਵਾਲਾ ਹਥੌੜਾ ਜਿਆਦਾਤਰ ਬੱਸਾਂ 'ਚ ਨਹੀ ਸੀ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਰੁਟੀਨ ਚ ਇਸੇ ਤਰ੍ਹਾਂ ਜਾਰੀ ਰਹੇਗੀ। ਧਨੇਰ ਨੇ ਸਕੂਲਾਂ ਚ ਪੜਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੁਦ ਵੀ ਇਨ੍ਹਾਂ ਕਮੀਆਂ ਪ੍ਰਤੀ ਜਾਗਰੂਕ ਹੋਣ ,ਕਿਉਂਕਿ ਮਹਿੰਗੀਆਂ ਫੀਸਾਂ ਦੇਣ ਦੇ ਬਾਵਜੂਦ ਵੀ ਅਗਰ ਸਕੂਲਾਂ ਵਾਲੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਵਰਤਦੇ ਹਨ ,ਉਨ੍ਹਾਂ ਨੂੰ ਜਾਣੂੰ ਤੇ ਕਾਰਵਾਈ ਕਰਵਾ ਸਕੀਏ।।ਉਹਨਾਂ ਦੱਸਿਆਂ ਕਿ ਚੈਕਿੰਗ ਦੌਰਾਨ ਮੌਕੇ ਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਦੇ ਪ੍ਰਿੰਸੀਪਲ ਹਿਮਾਸੂ ਦੱਤ ਨੇ ਮੌਕੇ 'ਤੇ ਪੁੱਜ ਕੇ ਲਿਖਤੀ ਤੌਰ ਤੇ  ਬੱਸਾਂ ਦੀਆਂ ਘਾਟਾਂ ਪੂਰੀਆਂ ਕਰਨ ਦਾ ਵਿਸਵਾਸ ਦਿਵਾਇਆ ਹੈ। ਉਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜਿੱਥੇ ਉਹ ਮਹਿੰਗੀਆਂ ਫੀਸਾਂ ਭਰ ਕੇ ਆਪਣੇ ਬੱਚਿਆਂ ਨੂੰ ਪੜਾ ਰਹੇ ਹਨ ਉੱਥੇ ਸਕੂਲ ਪ੍ਰਬੰਧਾਂ ਦੀ ਘਾਟ ਸਬੰਧੀ ਵੀ ਸਮੇਂ ਸਮੇਂ ਮਿਲ ਬੈਠ ਕੇ ਚਰਚਾ ਕਰਨ 'ਤੇ ਸਕੂਲ ਪ੍ਰਬੰਧਕਾਂ ਨੂੰ ਜਾਣੂ ਕਰਵਾਉਦੇ ਰਹਿਣ ਤਾਂ ਜੋ ਅਜਿਹੀ ਕੋਈ ਵੀ ਅਣਸੁਖਾਵੀ ਘਟਨਾ ਕਿਸੇ ਪਿੰਡ 'ਚ ਨਾ ਵਾਪਰੇ। ਇਸ ਮੌਕੇ ਮਿ ਗੁਰਜੰਟ ਸਿੰਘ ਕਾਲਾ,ਬਿੱਲੂ ਜਗੇੜਾ ਧਨੇਰ,ਰਵੀ, ਪਰਦੀਪ ਸਿੰਘ,ਸੁੁੁਰਿੰਦਰ ਸਿੰਘ ਕਾਲਾ ਸਮੇਤ ਇੱਕ ਦਰਜਨ ਦੇ ਕਰੀਬ ਮਾਪੇ ਹਾਜਰ ਸਨ।

ਕੀ ਕਹਿੰਦੇ ਹਨ ਐਸ ਐਚ ਓ ਮਹਿਲ ਕਲਾਂ

ਇਸ ਸਬੰਧੀ ਗੱਲ ਕਰਦਿਆਂ ਪੁਲਿਸ ਥਾਣਾ ਮਹਿਲ ਕਲਾਂ ਦੇ ਐਸਐਚਓ ਲਖਵਿੰਦਰ ਸਿੰਘ ਨੇ ਕਿਹਾ ਕਿ ਲੌਗੋਂਵਾਲ ਦੀ ਘਟਨਾ ਬਹੁਤ ਦੁਖਦਾਈ ਹੈ, ਅਜਿਹੀ ਘਟਨਾ ਕਿਤੇ ਹੋਰ ਨਾ ਵਾਪਰੇ ਇਸ ਲਈ ਉਹ ਖੁਦ ਸਕੂਲਾਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕਰਨਗੇ। ਉਨਾਂ ਕਿਹਾ ਕਿ ਜੇਕਰ ਕੋਈ ਸਕੂਲੀ ਬੱਸ 'ਚ ਕਾਗਜੀ ਘਾਟ ਪਾਈ ਗਈ ਤਾਂ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਕੀ ਕਹਿੰਦੇ ਨੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ ਹਿਮਾਂਸੂ ਦੱਤ ਨੇ ਕਿਹਾ ਕਿ ਕੁਝ ਸਮਾਜ ਸੇਵੀ ਸੰਸਥਾਵਾ ਨੇ ਬੱਸਾਂ ਦੀ ਜਾਂਚ ਕੀਤੀ ਸੀ, ਉਸ ਸਮੇਂ ਜੋ ਵੀ ਘਾਟ ਬੱਸਾਂ 'ਚ ਪਾਈ ਗਈ ਉਸ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸਰੁੱਖਿਆ ਨੂੰ ਲੈ ਸਕੂਲ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਕੀ ਕਹਿੰਦੇ ਨੇ ਜੀ  ਹੋਲੀ ਹਾਰਟ ਸਕੂਲ ਦੇ ਐਮ ਡੀ ਤੇ ਪ੍ਰਿੰਸੀਪਲ 

ਇਸ ਸਬੰਧੀ ਜੀ.ਹੋਲੀ ਹਾਰਟ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੁਸੀਲ ਗੋਇਲ ਤੇ ਪ੍ਰਿੰਸੀਪਲ ਮਿਸ ਨਵਜੋਤ ਕੌਰ ਟੱਕਰ ਨੇ ਕਿਹਾ ਜੋ ਸਕੂਲ ਬੱਸਾਂ ਦੀ ਜਾਂਚ ਕੀਤੀ ਗਈ ਹੈ, ਉਹ ਸਲਾਘਾਯੋਗ ਹੈ। ਸਕੂਲ ਦੀਆਂ ਬੱਸਾਂ ਸਾਰੀਆਂ ਸਹੂਲਤਾਂ ਨਾਲ ਲੈਸ ਹਨ। ਉਹਨਾਂ ਕਿਹਾ ਕਿ ਸਕੂਲ ਦੇ ਬੱਚਿਆਂ ਦੀ ਸਰੁੱਖਿਆ ਲਈ ਬੱਸਾਂ ਦੇ ਡਰਾਈਵਰਾਂ ਨੂੰ ਸਖਤ ਆਦੇਸ ਜਾਰੀ ਕੀਤੇ ਹਨ। ਜੇਕਰ ਕੋਈ ਡਰਾਈਵਰ ਫਿਰ ਅਣਗਹਿਲੀ ਕਰਦਾ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ,ਕਿਉਂਕਿ ਬੱਚਿਆਂ ਦੀ ਸੇਫਟੀ ਸਭ ਤੋਂ ਜਰੂਰੀ ਹੈ। 

ਕੀ  ਕਹਿੰਦੇ ਨੇ ਅਕਾਲ ਐਕਡਮੀ ਮਹਿਲ ਕਲਾਂ ਦੇ ਪ੍ਰਿੰਸੀਪਲ - 

ਇਸ ਸਬੰਧੀ ਅਕਾਲ ਅਕੈਡਮੀ ਮਹਿਲ ਕਲਾਂ ਦੀ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਕਿਹਾ ਕਿ ਸਾਡੀਆਂ ਸਭ ਬੱਸਾਂ ਸਹੂਲਤਾਂ ਨਾਲ ਲੈੱਸ ਹਨ, ਪਰ ਫਿਰ ਵੀ ਕਿਸੇ ਮਾਪੇ ਜਾ ਹੋਰ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਲੱਗਦੀ ਹੈ ਤਾਂ ਉਹ ਸਾਨੂੰ ਜਾਣੂੰ ਕਰਵਾਏ , ਉਸ ਨੂੰ ਅਸੀ ਤੁਰੰਤ ਪੂਰਾ ਕਰਾਂਗੇ।

ਪਿੰਡ ਚੰਨਣਵਾਲ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ

20ਵਾਂ ਓਪਾ ਧਾਲੀਵਾਲ ਯਾਦਗਾਰੀ ਖੇਡ ਮੇਲਾ 19 'ਤੇ 20 ਨੂੰ

ਮਹਿਲ ਕਲਾਂ/ਬਰਨਾਲਾ, ਫਰਵਰੀ 2020-(ਗੁਰਸੇਵਕ ਸਿੰਘ ਸੋਹੀ)- 

ਓਪਾ ਸਪੋਰਟਸ ਕਲੱਬ (ਰਜਿ.) ਚੰਨਣਵਾਲ, ਟੂਰਨਾਮੈਂਟ ਪ੍ਰਬੰਧਕ ਕਮੇਟੀ, ਐਨਆਰਆਈ ਵੀਰ, ਨਗਰ ਪੰਚਾਇਤ ਵੱਲੋਂ 20ਵਾਂ ਓਪਾ ਧਾਲੀਵਾਲ ਯਾਦਗਾਰੀ ਖੇਡ ਮੇਲਾ 19 'ਤੇ 20 ਫਰਵਰੀ ਨੂੰ ਪਿੰਡ ਚੰਨਣਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਖੇਡ ਮੇਲੇ ਦੀਆਂ ਤਿਆਰੀਆਂ ਜੋਰਾਂ 'ਤੇ ਚੱਲ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਸਾਬਕਾ ਸਰਪੰਚ ਗੁਰਜੰਟ ਸਿੰਘ ਧਾਲੀਵਾਲ, ਆੜਤੀਆ ਕੁਲਵੀਰ ਸਿੰਘ ਗਿੱਲ, ਜਸਵਿੰਦਰ ਸਿੰਘ ਗੋਗਾ ਕੇਨੈਡੀਅਨ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਕਤ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਹਨ।ਜਿਸ 'ਚ ਕਬੱਡੀ ਓਪਨ (3 ਬਾਹਰੋਂ), ਕਬੱਡੀ ਓਪਨ (1 ਪਿੰਡ ਨਿਰੋਲ), ਕਬੱਡੀ 65 ਕਿੱਲੋ(2 ਬਾਹਰੋ), ਬਾਲੀਬਾਲ ਸਮੈਸਿੰਗ (1 ਪਿੰਡ ਨਿਰੋਲ) ਅਤੇ ਤਾਸ ਸੀਪ (4 ਹੱਥ) ਦੇ ਮੁਕਾਬਲੇ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਜੇਤੂ ਟੀਮਾਂ ਨੂੰ ਜਿੱਥੇ ਲੱਖਾਂ ਰੂਪਏ ਦੇ ਇਨਾਮ ਦਿੱਤੇ ਜਾਣਗੇ ਉੱਥੇ ਬੈਸਟ ਰੇਡਰ 'ਤੇ ਬੈਸਟ ਸਟੌਪਰ ਨੂੰ ਮੋਟਰਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਚ ਕਬੱਡੀ ਓਪਨ ਤੇ 65 

ਕਿਲੋਂ ਦੀਆਂ ਪਹਿਲੀਆਂ  ਸਿਰਫ 32ਟੀਮਾਂ ਹੀ ਐਟਰ ਕੀਤੀਆਂ ਜਾਣਗੀਆਂ। ਇਸ ਖੇਡ ਮੇਲੇ ਦੇ ਦੋਵੇਂ ਦਿਨ ਲੰਗਰ ਦਾ ਪ੍ਰਬੰਧ ਨਿਰਮਲਾ ਡੇਰਾ ਚੰਨਣਵਾਲ ਦੇ ਮੁੱਖ ਸੇਵਾਦਾਰ ਬਾਬਾ ਯਾਦਵਿੰਦਰ ਸਿੰਘ ਬੁੱਟਰ ਵੱਲੋਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਜੇਤੂ ਟੀਮਾਂ ਤੋਂ ਇਲਾਵਾ ਸਹਿਯੋਗੀ ਸੱਜਣ 'ਤੇ ਹੋਰਨਾ ਸਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨਾਂ ਇਲਾਕੇ ਦੇ ਲੋਕਾਂ ਨੂੰ ਇਸ ਖੇਡ ਮੇਲੇ ਸਮੇਂ ਵੱਡੀ ਗਿਣਤੀ 'ਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਮਨਦੀਪ ਸਿੰਘ ਜਟਾਣਾ, ਗੁਰਦੀਪ ਸਿੰਘ ਜਟਾਣਾ, ਨਵਜੋਤ ਸਿੰਘ ਸਿੱਧੂ, ਬਲਵਿੰਦਰ ਸਿੰਘ ਸਿੱਧੂ, ਡਾ ਮਹੁੰਮਦ ਜਾਸੀਨ, ਚਰਨਜੀਤ ਸਿੰਘ ਅਤੇ ਭੋਲਾ ਸਿੰਘ ਹਾਜਰ ਸਨ।

ਸਰਦਾਰ ਚਮਕੌਰ ਸਿੰਘ ਧਾਲੀਵਾਲ ਦੇ ਪਰਿਵਾਰ ਵੱਲੋਂ ਮੈਡੀਕਲ ਚੈਕਅੱਪ ਕੈਂਪ ਲਗਵਾਇਆ ਗਿਆ

ਨਿਹਾਲ ਸਿੰਘ ਵਾਲਾ /ਮੋਗਾ, ਫ਼ਰਵਰੀ 2020-(ਗੁਰਸੇਵਕ ਸੋਹੀ)-

ਪਿੰਡ ਲੁਹਾਰੇ ਦੇ ਸਰਦਾਰ ਚਮਕੌਰ ਸਿੰਘ ਧਾਲੀਵਾਲ ਦੇ ਪਰਿਵਾਰ ਵੱਲੋਂ ਸਰਦਾਰਨੀ ਸੁਖਨਿੰਦਰ ਕੌਰ ਮੈਮੋ: ਚੈਰੀਟੇਬਲ ਹਸਪਤਾਲ ਲੁਹਾਰਾ (ਮੋਗਾ) ਵਿਖੇ ਕੈਂਪ ਲਾਇਆ ਗਿਆ। ਜਿਸ ਵਿੱਚ ਹਾਰਟ ਦੇ ਮਾਹਿਰ ਡਾਕਟਰ ਰਾਜਵੰਤ ਹੇਅਰ ਅੱਖਾਂ ਦੇ ਮਾਹਿਰ ਡਾਕਟਰ ਚਰਨਜੀਤ ਸਿੰਘ ਦੰਦਾਂ ਦੇ ਮਾਹਿਰ ਪਰਵਿੰਦਰ ਕੌਰ ਡਾਕਟਰੀ ਟੀਮ ਵੱਲੋਂ1000 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਜਿਸ ਵਿੱਚ 208 ਦੇ ਕਰੀਬ ਮਰੀਜ਼ ਆਪ੍ਰੇਸ਼ਨ ਦੇ ਲਈ ਚੁਣੇ ਗਏ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਸਪਤਾਲ ਦੇ ਇੰਚਾਰਜ ਲਖਵੀਰ ਸਿੰਘ ਅਤੇ ਗੁਰਸੇਵਕ ਸਿੰਘ ਥਰੀਕੇ ਨੇ ਕਿਹਾ ਕਿ ਸਾਨੂੰ ਮਹਿੰਗੇ ਵਿਆਹ ਮਹਿੰਗੀਆਂ ਕੋਠੀਆਂ ਕਾਰਾਂ ਤੋਂ ਗੁਰੇਜ਼ ਕਰਕੇ ਮਨੁੱਖਤਾ ਦੇ ਭਲੇ ਲਈ ਲੋੜਵੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਧਾਲੀਵਾਲ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕਹਿ ਕੇ ਵਿਦੇਸ਼ਾਂ ਦੀ ਧਰਤੀ ਤੇ ਆਪਣੀ ਕੀਤੀ ਲਗਨ ਮਿਹਨਤ ਨਾਲ ਲੋੜਵੰਦਾਂ ਦੀ ਸਹਾਇਤਾ ਕਰਦੇ ਨੇ ਅਤੇ ਕਰਨੀ ਚਾਹੀਦੀ ਹੈ।ਇਸ ਮੌਕੇ ਕੈਂਪ ਨੂੰ ਸਫਲ ਬਣਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਨ੍ਹਾਂ ਵਿੱਚ ਹਰਭਜਨ ਸਿੰਘ ਮਲਕੀਤ ਸਿੰਘ ਹਰਪਾਲ ਸਿੰਘ ਠੀਕਰੀਵਾਲ, ਜਗਜੀਤ ਸਿੰਘ ਗਰੇਵਾਲ ,ਤੇਜਿੰਦਰ ਸਿੰਘ, ਜੀਤ ਸਿੰਘ ਯੂ ਐਸ ਏ ,ਪਰਮਜੀਤ ਸਿੰਘ ਯੂ ਐਸ ਏ, ਜਤਿੰਦਰ ਸਿੰਘ ਯੂ ਐਸ ਏ ਚਮਕੌਰ ਸਿੰਘ, ਸਵਰਨਜੀਤ ਕੌਰ ਯੂ ਐਸ ਏ, ਗ੍ਰੀਸ ਕੌਰ ਯੂ ਐਸ ਏ ਹਰਮਿੰਦਰ ਕੌਰ ਯੂ ਐਸ ਏ, ਗਗਨਦੀਪ ਕੌਰ ਯੂ ਐਸ ਏ ਆਦਿ ਹਾਜ਼ਰ ਸਨ l

ਜਪੁਜੀ ਖਹਿਰਾ ਬਣੀ ਵਰਲਡ ਕੈਂਸਰ ਕੇਅਰ ਦੀ ਬ੍ਰੈਡ ਐਬਸਡਰ-Video

ਜਪੁਜੀ ਖਹਿਰਾ ਦੇ ਬ੍ਰੈਡ ਐਬਸਡਰ ਬਣਨ ਨਾਲ ਵਰਲਡ ਕੈਂਸਰ ਕੇਅਰ ਦੀ ਟੀਮ ਨੂੰ ਵੱਡਾ ਹੌਸਲਾ ਮਿਲਿਆ-ਡਾ ਕੁਲਵੰਤ ਸਿੰਘ ਧਾਲੀਵਾਲ

ਚੰਡੀਗੜ੍ਹ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 

ਪਿਛਲੇ ਦਿਨੀ ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਜਪੁਜੀ ਖਹਿਰਾ ਨੂੰ ਵਰਲਡ ਕੈਂਸਰ ਕੇਅਰ ਦੀ ਬੈਡ ਐਬਸਡਰ ਘੋਸ਼ਤ ਕੀਤਾ ਗਿਆ।ਉਸ ਸਮੇ ਓਹਨਾ ਨਾਲ ਅਤੇ ਜਪੁਜੀ ਖਹਿਰਾ ਨਾਲ ਹੋਈ ਗੱਲਬਾਤ ਨੂੰ ਤੁਸੀਂ ਵੀਡਿਓ ਰਾਹੀਂ ਦੇਖ ਸਕਦੇ ਹੋ।ਕਰੋ ਕਲਿਕ ਹੇਠਾਂ ਲਿੰਕ ਉਪਰ...

16 ਫਰਵਰੀ 2020- - ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ- Video

ਜਗਰਾਓਂ/ਲੁਧਿਆਣਾ, ਫਰਵਰੀ 2020- 

ਅੱਜ ਦੇ ਅਖ਼ਬਾਰਾਂ ਦੀਆਂ ਸੁਰਖੀਆਂ ਪ੍ਰੋਗਰਾਮ ਲੈਕੇ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ

ਅਤੇ ਡਾ ਬਲਦੇਵ ਸਿੰਘ ਚਲੰਤ ਮਾਮਲਿਆਂ ਦੇ ਮਾਹਰ ਸਾਬਕਾ ਡਾਰਿਕਟਰ ਸਿਖਿਆ ਵਿਭਾਗ ਪੰਜਾਬ ਸਰਕਾਰ ਹਾਜਰ ਹਨ

ਆਓ ਸੁਣੀਏ ਗੱਲਬਾਤ ਕਰੋ ਲਿੰਕ ਤੇ ਕਲਿੱਕ....

ਐਤਵਾਰ ਦੇ ਅਖਬਾਰਾਂ ਦੀਆਂ ਸੁਰਖੀਆਂ

ਗੜ੍ਹਦੀਵਾਲਾ ਵਿਖੇ ਡਾ ਕੁਲਵੰਤ ਸਿੰਘ ਧਾਲੀਵਾਲ ਦਾ ਸਨਮਾਣ

ਗੜ੍ਹਦੀਵਾਲਾ/ਹੁਸ਼ਿਆਰਪੁਰ, ਫ਼ਰਵਰੀ 2020-(ਮਨਜਿੰਦਰ ਗਿੱਲ)-

ਵਰਲਡ ਕੈਂਸਰ ਕੇਅਰ ਦੇ ਬਾਨੀ ਡਾ ਕੁਲਵੰਤ ਸਿੰਗਜ ਧਾਲੀਵਾਲ ਨੂੰ ਮਨੁੱਖਤਾ ਦੀ ਨਿਸ਼ਕਾਮ ਸੇਵਾ ਬਦਲੇ ਡਾ ਐਮ ਐਸ ਰੰਧਾਵਾ ਮੈਮੋਰੀਲ ਐਵਾਰਡ ਨਾਲ ਸਨਮਾਣਿਆ ਗਿਆ। ਉਸ ਸਮੇ ਓਹਨਾ ਨੂ ਚੈੱਕ ਰਾਹੀਂ ਮਾਇਆ ਦਾਨ ਵੀ ਦਿਤੀ ਗਈ ਜੋ ਕੇ ਡਾ ਕੁਲਵੰਤ ਸਿੰਘ ਧਾਲੀਵਾਲ ਵਲੋਂ ਓਸੇ ਸਮੇ ਕੈਂਸਰ ਦੇ ਮਰੀਜ਼ ਨੂੰ ਭੇਟ ਕਰ ਦਿਤੀ ਗਈ।ਸਾਡੇ ਪ੍ਰਤੀ ਨਿਧ ਨਾਲ ਗੱਲ ਕਰਦੇ ਧਾਲੀਵਾਲ ਨੇ ਦਸਿਆ ਕਿ ਪੰਜਾਬ ਵਿੱਚ ਦਾਨੀ ਸੱਜਣਾਂ ਦਾ ਕੋਈ ਅੰਤ ਨਹੀਂ ਬੱਸ ਇਕੋ ਹੀ ਚੀਜ ਦੀ ਜਰੂਰਤ ਹੈ ਕੇ ਲੋਕਾਂ ਦੁਆਰਾ ਦਿਤਾ ਦਾਨ ਸਹੀ ਵਰਤੋਂ ਵਿੱਚ ਆ ਜਾਵੇ ਅਤੇ ਮੇਰਾ ਇਹ ਹੀ ਮਿਸ਼ਨ ਹੈ ਇਕ ਇਕ ਪੈਸੇ ਤੇ ਆਪ ਨਜਰ ਰੱਖੀ ਜਾਂਦੀ ਹੈ।ਮੈਂ ਬਹੁਤ ਧੰਨਵਾਦੀ ਹਾਂ ਸਮੂਹ ਲੋਕਾਂ ਦਾ ਜੋ ਸਾਡੀ ਮਦਦ ਕਰਦੇ ਹਨ।