You are here

ਪੰਜਾਬ

ਲਿਖਤ✍️ਰਜਨੀਸ਼ ਗਰਗ-ਹੁਸ਼ਿਆਰੀ ਤੇ ਸਮਝਦਾਰੀ

ਹੁਸ਼ਿਆਰੀ ਤੇ ਸਮਝਦਾਰੀ

ਬਦਲਾਅ ਲਿਆ ਰਿਹਾ ਹਾਂ ਖੁਦ ਚ 

ਸਮਝਦਾਰੀ ਜਦੋ ਦੀ ਆਉਣ ਲੱਗੀ 

ਸਕੂਲਾਂ ਨਾਲੋ ਜਿਆਦਾ ਸਿੱਖ ਲਿਆ

ਦੁਨੀਆਦਾਰੀ ਜਦ ਦੀ ਸਿਖਾਉਣ ਲੱਗੀ 

ਕਿੰਨੀ ਅਹਿਮੀਅਤ ਹੁੰਦੀ ਭਰੀ ਹੋਈ ਜੇਬਾਂ ਦੀ 

ਖਾਲੀ ਜੇਬ ਦੇਖ ਦੁਨੀਆਂ ਸਤਾਉਣ ਲੱਗੀ 

ਪਿਆਰ ਮਹੁੱਬਤ ਨਾ ਏਹ ਕੁਝ ਸਮਝਣ 

ਉਝ ਮਤਲਬ ਲਈ ਹੱਕ ਆਪਣਾ ਜਤਾਉਣ ਲੱਗੀ

ਖਾਸ ਰਿਸ਼ਤੇ ਵਾਲੇ ਵੀ ਫੋਨ ਨਾ ਕਰਦੇ ਸੀ

ਬਿਜਨਸ਼ ਪੁਜੀਸ਼ਨ ਦੇਖ ਕੇ ਦੂਰੋ ਨਮਸਤੇ ਬੁਲਾਉਣ ਲੱਗੀ

ਬਦਲ ਨਹੀ ਸਕਦਾ ਦੁਨੀਆ ਦੇ ਇਸ ਵਤੀਰੇ ਨੂੰ

ਰਜਨੀਸ਼ ਦੀ ਸਮਝਦਾਰੀ ਹੁਸ਼ਿਆਰੀ ਨੂੰ ਦਬਾਉਣ ਲੱਗੀ 

 

      

ਮੁੱਲਾਂਪੁਰ-ਦਾਖਾ ਗੁਰਦੁਆਰਾ ਸ੍ਰੀ ਹਰਿਗੋਬਿੰਦ ਸਾਹਿਬ ਪ੍ਰਬੰਧਾਂ ਲਈ ਸਤਵਿੰਦਰ ਕੌਰ ਸੇਖੋਂ ਨੂੰ ਪ੍ਰਧਾਨ ਚੁਣਿਆ

ਮੁੱਲਾਂਪੁਰ ਦਾਖਾ/ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਮੰਡੀ ਮੁੱਲਾਂਪੁਰ ਦਾਖਾ ਦੀ ਰਾਏਕੋਟ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਬਲਵਿੰਦਰ ਸਿੰਘ ਸੇਖੋਂ ਦੇ ਅਕਾਲ ਚਲਾਣੇ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਉਸਾਰੂ ਬਣਾਈ ਰੱਖਣ ਲਈ ਸਮੁੱਚੀ ਪ੍ਰਬੰਧਕੀ ਕਮੇਟੀ, ਸ਼ਹਿਰ ਦੀਆਂ ਵੱਖੋ-ਵੱਖ ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆ ਅਤੇ ਗੁਰਮਤਿ ਗ੍ਰੰਥੀ ਸਭਾ ਦੇ ਅਹੁਦੇਦਾਰਾਂ, ਸ਼ਹਿਰ ਦੇ ਪਤਵੰਤਿਆਂ, ਗੁਰਸਿੱਖਾਂ ਦੀ ਮੀਟਿੰਗ ਗੁਰਦੁਆਰਾ ਸਾਹਿਬ ਅੰਦਰ ਹੋਈ | ਸਵ: ਬਲਵਿੰਦਰ ਸਿੰਘ ਸੇਖੋਂ ਵਲੋਂ 2 ਦਹਾਕੇ ਤੋਂ ਵੱਧ ਸਮਾਂ ਗੁਰਦੁਆਰਾ ਸਾਹਿਬ ਦੀ ਸੇਵਾ, ਸੁਚਾਰੂੂ ਪ੍ਰਬੰਧਾਂ ਦੀ ਸ਼ਲਾਘਾ ਬਾਅਦ ਆਪਸੀ ਸਹਿਮਤੀ ਨਾਲ ਫ਼ੈਸਲਾ ਹੋਇਆ ਕਿ ਗੁਰੂ ਘਰ ਨਾਲ ਜੁੜੇ ਰਹੇ ਸਵ: ਬਲਵਿੰਦਰ ਸਿੰਘ ਸੇਖੋਂ ਦੀ ਥਾਂ ਹੁਣ ਉਨ੍ਹਾਂ ਦੀ ਧਰਮ ਪਤਨੀ ਬੀਬੀ ਸਤਵਿੰਦਰ ਕੌਰ ਸੇਖੋਂ ਨੂੰ ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਮੰਡੀ ਮੁੱਲਾਂਪੁਰ ਲਈ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਚੁਣਿਆ ਜਾਵੇ | ਜੈਕਾਰਿਆਂ ਦੀ ਗੂੰਜ ਵਿਚ ਬੀਬੀ ਸਤਵਿੰਦਰ ਕੌਰ ਸੇਖੋਂ ਨੂੰ ਸਿਰੋਪਾਓ ਪਾ ਕੇ ਸੰਗਤ ਵਲੋਂ ਪ੍ਰਧਾਨ ਦੀ ਸੇਵਾ ਸੰਭਾਲੀ ਗਈ | ਸੰਗਤ ਵਲੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੀ ਜਾਣ 'ਤੇ ਪ੍ਰਧਾਨ ਬੀਬੀ ਸਤਵਿੰਦਰ ਕੌਰ ਕਿਹਾ ਕਿ ਉਹ ਗੁਰਦੁਆਰਾ ਪ੍ਰਬੰਧਾਂ ਨੂੰ ਉਸਾਰੂ ਬਣਾਉਣ ਦੇ ਨਾਲ ਸਿੱਖੀ ਦੇ ਪ੍ਰਚਾਰ, ਪਸਾਰ ਨੂੰ ਅਹਿਮੀਅਤ ਦੇਵੇਗੀ | ਪ੍ਰਧਾਨ ਸਤਵਿੰਦਰ ਕੌਰ ਕਿਹਾ ਕਿ ਉਹ ਧਰਮ ਪ੍ਰਚਾਰ ਦੇ ਨਾਲ ਸਮਾਜਿਕ ਜਥੇਬੰਦੀਆ ਵਲੋਂ ਨਸ਼ਿਆਂ ਵਿਰੁੱਧ ਲਹਿਰ ਨੂੰ ਪੂਰਾ ਸਹਿਯੋਗ ਕਰੇਗੀ | ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੰਡੀ ਮੁੱਲਾਂਪੁਰ ਦੇ ਪ੍ਰਬੰਧਾਂ ਲਈ ਪ੍ਰਧਾਨ ਚੁਣੀ ਬੀਬੀ ਸਤਵਿੰਦਰ ਕੌਰ ਨੂੰ ਮੀਰੀ-ਪੀਰੀ ਮਾਲਵਾ ਢਾਡੀ ਸਭਾ ਦੇ ਪ੍ਰਬੰਧਕਾਂ ਵਲੋਂ ਵਧਾਈ ਦਿੱਤੀ ਗਈ |ਉਸ ਸਮੇ ਓਹਨਾ ਨਾਲ ਮੰਜੂਦ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਵਰਿਗਟਨ ਇੰਗਲੈਂਡ ਦੇ ਟਰੱਸਟੀ ਸ ਪਰਮਜੀਤ ਸਿੰਘ ਸੇਖੋਂ, ਪਰਮਜੀਤ ਕੌਰ ਸੇਖੋਂ ਇੰਗਲੈਂਡ ਅਤੇ ਇਲਾਕੇ ਦੀਆਂ ਸਤਿਕਾਰ ਯੋਗ ਸਖਸਿਤਾ।

ਅਤਿ ਵੱਡਾ ਘੱਲੂਘਾਰਾ  ਕੁਤਬਾ ਬਾਹਮਣੀਆਂ ਦੇ ਸ਼ਹੀਦਾਂ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ 

ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-

ਇੱਥੋਂ ਨਜਦੀਕੀ  ਪਿੰਡ ਕੁਤਬਾ ਬਾਹਮਣੀਆਂ ਸਥਿੱਤ ਗੁਰਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ ਵਿਖੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ 35 ਹਜ਼ਾਰ ਸਿੰਘ ਸਿੰਘਣੀਆਂ ਅਤੇ ਭੁਚੰਗੀਆਂ ਦੀ ਯਾਦ ਚ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਵੱਖ ਵੱਖ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ । ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਦੇ ਜੋ ਵੀ ਯੋਧੇ ਹੋਏ ਹਨ, ਇਨ੍ਹਾਂ ਦੀਆਂ  ਕੁਰਬਾਨੀਆਂ ਕਾਰਨ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ।ਇਸ ਲਈ ਸ਼੍ਰੋਮਣੀ ਕਮੇਟੀ ਇਨ੍ਹਾਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਪ੍ਰਤੀ ਵਚਨ ਵੱਧ ਹੈ । ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਸ਼੍ਰੋਮਣੀ ਕਮੇਟੀ ਤੇ ਬਹੁਤ ਸਾਰੇ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾਂਦੇ ਹਨ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਬਹੁਤ ਜ਼ਿਆਦਾ ਹੈ, ਪਰ ਅਸਲੀਅਤ ਵਿੱਚ ਸ਼੍ਰੋਮਣੀ ਕਮੇਟੀ ਦਾ ਬਜਟ ਲੁਧਿਆਣਾ ਦੀ ਇੱਕ ਕਾਰਪੋਰੇਸ਼ਨ ਤੋਂ ਵੀ ਘੱਟ ਹੈ ।ਜਿਸ ਨਾਲ ਅਸੀਂ 125 ਦੇ ਕਰੀਬ ਸਕੂਲ ਤੇ ਕਾਲਜ , ਹਸਪਤਾਲ

 ,ਗਰੀਬਾਂ ਦੀ ਮਦਦ ,ਲੋੜਵੰਦ ਬੱਚਿਆਂ ਦੀ ਫੀਸ ,ਭਾਰਤ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਸਿੱਖਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਾਂ ਕਿਉਂਕਿ ਉਹ ਸਿੱਖ ਸਾਡੀ ਕੌਮ ਦਾ ਹਿੱਸਾ ਹਨ । ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ,ਇਸ ਲਈ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਜਦੋਂ ਕੋਈ ਆਫਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਮਦਦ ਲਈ ਸ਼੍ਰੋਮਣੀ ਕਮੇਟੀ ਹੀ ਪੁੱਜਦੀ ਹੈ ।ਪਰ ਫਿਰ ਵੀ ਕੁਝ ਲੋਕ ਸੋਸ਼ਲ ਮੀਡੀਆ ਤੇ ਬੇਬੁਨਿਆਦ ਸ਼੍ਰੋਮਣੀ ਕਮੇਟੀ ਨੂੰ ਭੰਡਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੀ ਇੱਕ ਅਜਿਹੀ ਸੰਸਥਾ ਹੈ ,ਜੋ ਹਰ ਮਹੀਨੇ ਆਪਣਾ ਪੂਰੇ ਹਿਸਾਬ ਕਿਤਾਬ ਦਾ ਗਜ਼ਟ ਛਾਪਦੀ ਹੈ ਅਤੇ ਸਰਕਾਰ ਇਸ ਦਾ ਆਡਿਟ ਕਰਦੀ ਹੈ,ਪਰ  ਵਿਰੋਧੀ ਜਾਣ ਬੁੱਝ ਕੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਦੇ ਹਨ । ਅਖੀਰ ਵਿੱਚ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਬਣਨ ਵਾਲੀ ਯਾਦਗਾਰ ਲਈ ਪੰਜ ਲੱਖ ਰੁਪਏ ਸ਼੍ਰੋਮਣੀ ਕਮੇਟੀ ਤਰਫੋਂ ਜਲਦ ਭੇਜਣ ਦਾ ਐਲਾਨ ਕੀਤਾ ।ਇਸ ਮੌਕੇ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ  ਨੇ ਕਿਹਾ ਕਿ ਅੱਜ ਅਸੀਂ ਉਸ ਧਰਤੀ ਤੇ ਹਾਜ਼ਰੀ ਭਰ ਰਹੇ ਹਾਂ,  ਜਿਸ ਧਰਤੀ ਤੇ ਸਿੱਖ ਕੌਮ ਦਾ ਸਭ ਤੋਂ ਵੱਡਾ ਅਤਿ ਵੱਡਾ ਘੱਲੂਘਾਰਾ ਵਾਪਰਿਆ ਹੈ ,ਕਿਉਂਕਿ ਇਸ ਧਰਤੀ ਤੇ ਸਿੰਘ ਸਿੰਘਣੀਆਂਤੇ ਭੁਚੰਗੀਆਂ ਨੇ ਵੱਡੀ ਸ਼ਹਾਦਤ ਦਿੱਤੀ ਹੈ । ਇਸ ਲਈ ਸਾਨੂੰ ਇਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੁਝ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ।ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ, ਬੁੱਧਜੀਵੀ ਆਗੂ ਮਾ ਹਰਬੰਸ ਸਿੰਘ ਸ਼ੇਰਪੁਰ, ਅਕਾਲੀ ਆਗੂ ਰਿੰਕਾ ਕੁਤਬਾ -ਬਾਹਮਣੀਆਂ, ਅਕਾਲੀ ਦਲ ਦੇ ਡੈਲੀਗੇਟ ਪ੍ਰਿਤਪਾਲ ਸਿੰਘ ਛੀਨੀਵਾਲ, ਸੀਨੀਅਰ ਅਕਾਲੀ ਆਗੂ ਅਮਨਦੀਪ ਸਿੰਘ  ਕਾਂਝਲਾ ਨੇ ਕਿਹਾ ਕੇ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੁੰਦੇ ਹਨ, ਇਸ ਲਈ ਸਾਨੂੰ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ।ਇਸ ਮੌਕੇ ਅਕਾਲੀ ਆਗੂ ਬਚਿੱਤਰ ਸਿੰਘ ਰਾਏਸਰ ,ਗੁਰਮੇਲ ਸਿੰਘ ਨਿਹਾਲੂਵਾਲ, ਬਾਬਾ ਹਰਪਿੰਦਰ ਸਿੰਘ ਭਿੰਦਾ ਕਾਰ ਸੇਵਾ ਵਾਲੇ, ਜਸਵਿੰਦਰ ਸਿੰਘ ਦੀਦਾਰਗੜ੍ਹ ,ਬਲਦੇਵ ਸਿੰਘ ਗਾਗੇਵਾਲ ,ਸੋਖੀ ਟੱਲੇਵਾਲ ,ਗੁਰਦੀਪ ਸਿੰਘ ਟਿਵਾਣਾ,ਹਰਮਨ ਟਿਵਾਣਾ, ਬਲਰਾਜ ਸਿੰਘ ਕਾਕਾ ਟੱਲੇਵਾਲ ,ਦਰਸ਼ਨਸਿੰਘ ਰਾਣੂੰ ਹਮੀਦੀ, ਬਲਵੰਤ ਸਿੰਘ ਛੀਨੀਵਾਲ, ਢਾਡੀ ਨਾਥ ਸਿੰਘ ਹਮੀਦੀ, ਗੁਰਮੇਲ ਸਿੰਘ ਨਿਹਾਲੂਵਾਲ ,ਮੁਕੰਦ ਸਿੰਘ ਕੁਤਬਾ, ਸਿਆਸੀ ਸਕੱਤਰ ਬਾਬਾ ਘੁੰਨਸ ਜਸਵਿੰਦਰ ਸਿੰਘ ਲੱਧੜ,ਗੋਗੀ ਹਰਦਾਸਪੁਰਾ ਆਦਿ ਹਾਜ਼ਰ ਸਨ । ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ  ਪ੍ਰਧਾਨ ਜੋਗਿੰਦਰ ਸਿੰਘ, ਮੀਤ ਪ੍ਰਧਾਨ ਮੁਕੰਦ ਸਿੰਘ, ਸੈਕਟਰੀ ਜਗਜੀਤ ਸਿੰਘ, ਖਜ਼ਾਨਚੀ ਭੁਪਿੰਦਰ ਸਿੰਘ ,ਕਮੇਟੀ ਮੈਂਬਰ ਬਲਵਿੰਦਰ ਸਿੰਘ ਰੰਧਾਵਾ ,ਅਜੀਤ ਸਿੰਘ ਰਾਏ ,ਵਿਸਾਖਾ ਸਿੰਘ, ਗੁਰਚਰਨ ਸਿੰਘ ਰਾਏ ,ਸੁਖਦੇਵ ਸਿੰਘ ਬਾਠ, ਕੁਲਵਿੰਦਰ ਸਿੰਘ ਆਦਿ ਨੇ ਆਏ ਹੋਏ ਆਗੂਆਂ ਦਾ ਸਿਰਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਪਿੰਡ ਚੰਨਣਵਾਲ ਵਿਖੇ ਸਲਾਨਾ ਕਬੱਡੀ ਕੱਪ 19 ਅਤੇ 20  ਫਰਵਰੀ ਨੂੰ-ਧਾਲੀਵਾਲ

ਬਾਬਾ ਘਾਲਾ ਸਿੰਘ ਜੀ ਨੇ ਕੀਤਾ  ਆਪਣੇ ਜੱਦੀ ਪਿੰਡ ਚੰਨਣਵਾਲ ਦੇ ਕਬੱਡੀ ਕੱਪ ਦਾ ਪੋਸਟਰ ਰਿਲੀਜ਼

ਮਹਿਲ ਕਲਾਂ ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-                            

ਗਰਾਮ ਪੰਚਾਇਤ ਪਿੰਡ ਚੰਨਣਵਾਲ ਵੱਲੋਂ ਅੈਨ ਆਰ ਆਈ ਵੀਰਾਂ ,ਸਤਿਕਾਰ ਕਮੇਟੀ  ਅਤੇ ਸਮੂਹ ਓੁਪਾ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸਹਿਯੋਗ ਨਾਲ ਦੋ ਰੋਜਾ ਸਾਨਦਾਰ ਕਬੱਡੀ ਕੱਪ ਮਿਤੀ 19 ਅਤੇ 20  ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਓੁਪਾ ਖੇਡ ਸਟੇਡੀਅਮ ਪਿੰਡ ਚੰਨਣਵਾਲ ਵਿਖੇ ਕਰਵਾੲੇ ਜਾ ਰਹੇ ਖੇਡ ਮੇਲੇ ਦਾ  ਪੋਸਟਰ ਰਿਲੀਜ਼ ਕੀਤਾ ਗਿਆ । ਜਿਸ ਦਾ   ਨਾਨਕਸਰ ਸੰਪਰਦਾਇ ਦੇ  ਸੰਤ ਬਾਬਾ ਘਾਲਾ ਸਿੰਘ ਜੀ ਮੁੱਖੀ ਨਾਨਕਸਰ ਠਾਠ ਕਲੇਰਾਂ ਵੱਲੋਂ ਪੋਸਟਰ ਰੀਲੀਜ਼ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੇ ਪਹਿਲੇ ਦਿਨ 19 ਫਰਵਰੀ ਨੂੰ ਕਬੱਡੀ ਓਪਨ (ਪਿੰਡ ਵਾਰ) ,ਕਬੱਡੀ 65 ਕਿੱਲੋ ,ਵਾਲੀਬਾਲ ਸਮੈਸ਼ਿੰਗ ਅਤੇ ਤਾਸ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ । 20  ਫਰਵਰੀ ਨੂੰ ਕਬੱਡੀ ਓਪਨ (ਤਿੰਨ ਖਿਡਾਰੀ ਬਾਹਰੋਂ)  ਦੀਆਂ ਟੀਮਾਂ  ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨਗੀਆਂ ।ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਦੌਰਾਨ ਸਿਰਫ਼ 32 ਟੀਮਾਂ ਹੀ ਸਵੇਰੇ 11 ਵਜੇ ਤੱਕ।ਹੀ ਐਂਟਰ ਕੀਤੀਆਂ ਜਾਣਗੀਆਂ ।ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਕੱਪ ਦਾ ਪਹਿਲਾ ਇਨਾਮ 1ਲੱਖ,ਦੂਸਰਾ ਇਨਾਮ 75 ਹਜਾਰ ਸਮੇਤ ਖਿਡਾਰੀਆਂ ਦੇ ਵੱਡੇ ਮਾਣ ਸਨਮਾਨ ਕੀਤੇ ਜਾਣਗੇ। ਉਨ੍ਹਾ ਉਨ੍ਹਾਂ ਕਿਹਾ ਕਿ ਇਸ ਖੇਡ ਮੇਲੇ ਸਮੇਂ ਉੱਘੇ ਸਮਾਜ ਸੇਵੀ ਮਾਤਾ ਯਾਦਵਿੰਦਰ ਸਿੰਘ ਵੱਲੋਂ ਖੁੱਲ੍ਹਾ ਲੰਗਰ ਚਲਾਇਆ ਜਾਵੇਗਾ ਉਨ੍ਹਾਂ ਸਮੂਹ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਕਬੱਡੀ ਕੱਪ ਵਿਚ ਵੱਡੀ ਗਿਣਤੀ ਵਿਚ ਪੁੱਜਣ ਦੀ ਅਪੀਲ ਕੀਤੀ ।ਇਸ ਮੌਕੇ ਓਪਾ ਸਪੋਰਟਸ ਕਲੱਬ ਦੇ ਅਹੁਦੇਦਾਰ ਤੇ ਭਾਈ ਬਿੰਦਰ ਸਿੰਘ ,ਜਸਵਿੰਦਰ ਸਿੰਘ ਬਿੰਦੀ, ਭਾਈ ਜੱਸਾ ਸਿੰਘ ਤੇ ਭਾਈ ਗੋਰਾ ਸਿੰਘ ਆਦਿ ਹਾਜ਼ਰ ਸਨ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਕਤ ਵਿਵਾਦ ਨੂੰ ਸੁਲਝਾਉਣ ਦੇ ਲਈ ਗੰਭੀਰ ਨਹੀਂ ਹਨ- ਭਾਈ ਲੋਗੋਂਵਾਲ

ਕਿਹਾ- ਢੀਡਸਾ ਪਰਿਵਾਰ ਦੀ ਪਹਿਚਾਣ ਅਕਾਲੀ ਦਲ ਕਰਕੇ ਹੀ ਬਣੀ

ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)- 

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਿੱਖ ਮੁੱਦੇ ਅਤੇ ਕੌਮੀ ਮਰਿਆਦਾ ਤੇ ਛਿੜੇ ਵਾਦ ਵਿਵਾਦ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਕੇ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਬਲਦੇਵ ਸਿੰਘ ਗਾਗੇਵਾਲ ਦੇ ਦਫ਼ਤਰ ਮਹਿਲ ਕਲਾਂ  ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੇ ਕੀਤੇ।  ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਕਤ ਵਿਵਾਦ ਨੂੰ ਸੁਲਝਾਉਣ ਦੇ ਲਈ ਗੰਭੀਰ ਨਹੀਂ ਹਨ, ਜਿਸ ਕਰਕੇ ਉਹ ਕਈ ਵਾਰ ਸਮਾਂ ਦੇਣ ਦੇ ਬਾਵਜੂਦ ਵੀ ਕਮੇਟੀ ਨੂੰ ਨਹੀਂ ਮਿਲੇ । ਭਾਈ ਲੋਗੋਂਵਾਲ ਨੇ ਕਿਹਾ ਕਿ  ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਵਾਦ ਦੇ ਸਬੰਧ ਚ ਕੁਝ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਸੀ ਕਿ ਢੱਡਰੀਆਂ ਵਾਲਾ ਇਤਿਹਾਸਕ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰ ਰਿਹਾ ਹੈ । ਜਿਸ ਸਬੰਧੀ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਸਬੰਧ  ਵਿੱਚ ਇਹੋ ਜਿਹੇ ਗੰਭੀਰ ਮਸਲੇ ਆਪਸ ਵਿੱਚ ਮਿਲ ਬੈਠ ਕੇ ਨਿਬੇੜਨੇ ਚਾਹੀਦੇ ਹਨ । ਇਸ ਲਈ ਭਾਈ ਰਣਜੀਤ ਸਿੰਘ ਢੱਡਰੀਆਂ  ਵਾਲਿਆਂ ਨੂੰ ਪੰਜ ਮੈਂਬਰੀ ਕਮੇਟੀ ਕੋਲ ਆਪਣਾ ਪੱਖ ਰੱਖਣਾ ਚਾਹੀਦਾ ਹੈ ਤਾਂ ਕਿ ਕੌਮ ਅਤੇ ਨੌਜਵਾਨੀ ਅੰਦਰ ਆਈ ਦੁਵਿਧਾ ਨੂੰ ਦੂਰ ਕੀਤਾ ਜਾ ਸਕੇ ਕਿਉਂਕਿ ਸਿੱਖ ਕੌਮ ਵਿੱਚ ਦੋਫਾੜ ਨਹੀਂ ਪੈਣਾ  ਚਾਹੀਦਾ । ਭਾਈ ਲੌਂਗੋਵਾਲ ਨੇ ਢੀਂਡਸਾ ਪਰਿਵਾਰ ਵੱਲੋਂ ਲਾਏ ਸ਼੍ਰੋਮਣੀ ਕਮੇਟੀ ਅੰਦਰ ਹੋਏ ਘਪਲਿਆਂ ਦੇ ਦੋਸ਼ਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਢੀਂਡਸਾ ਪਰਿਵਾਰ ਨੂੰ ਇਹ ਗੱਲਾਂ ਹੁਣ ਕਿਉਂ ਯਾਦ ਆਈਆਂ ਹਨ । ਇਨ੍ਹਾਂ ਸਮਾਂ ਉਹ ਪਾਰਟੀ ਅੰਦਰ ਰਹੇ, ਉਨ੍ਹਾਂ ਚਿਰ ਉਨ੍ਹਾਂ ਨੇ ਚੁੱਪ ਕਿਉਂ ਵੱਟੀ ਰੱਖੀ ,ਪਰ ਇਹ ਦੋਸ਼ ਝੂਠੇ ਅਤੇ ਬੇਬੁਨਿਆਦ ਹਨ ਅਤੇ ਤੀਜਾ ਪਰਿਵਾਰ ਦੀ ਪਹਿਚਾਣ ਅਕਾਲੀ ਦਲ ਦੀ ਹੀ ਦੇਣ ਹੈ। ਪੱਤਰਕਾਰਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਦੁਆਰਾ ਕਰਵਾਏ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱੱਚ ਉਨ੍ਹਾਂ ਕਿਹਾ ਕਿ ਕਿ ਜਦੋਂ ਵੀ ਸ਼੍ਰੋਮਣੀ ਕਮੇਟੀ ਚੋਣਾ ਆਉਂਦੀਆਂ ਹਨ ਤਾਂ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਆਪਣੇ ਹੱਥ ਠੋਕਿਆਂ ਨੂੰ ਖੜ੍ਹੇ ਕੀਤਾ ਹੈ ,ਜਿਨ੍ਹਾਂ ਨੂੰ ਹਮੇਸ਼ਾ ਮੂੰਹ ਦੀ  ਖਾਣੀ ਪਈ ਹੈ।  ਕਿਉਂਕਿ ਸੰਗਤਾਂ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਇਸ ਮੌਕੇ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ,ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਰਬਾਰ ਸਿੰਘ ਛੀਨੀਵਾਲ, ਬੁੱਧਜੀਵੀ ਆਗੂ ਮਾ ਹਰਬੰਸ ਸਿੰਘ ਸ਼ੇਰਪੁਰ, ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ, ਅਕਾਲੀ ਦਲ ਦੇ ਡੈਲੀਗੇਟ ਪ੍ਰਿਤਪਾਲ ਸਿੰਘ ਛੀਨੀਵਾਲ, ਸੀਨੀਅਰ ਅਕਾਲੀ ਆਗੂ  ਅਮਨਦੀਪ ਸਿੰਘ ਕਾਂਝਲਾ   ,ਅਕਾਲੀ ਆਗੂ ਬਚਿੱਤਰ ਸਿੰਘ ਰਾਏਸਰ ,ਗੁਰਮੇਲ ਸਿੰਘ ਨਿਹਾਲੂਵਾਲ, ਬਾਬਾ ਹਰਪਿੰਦਰ ਸਿੰਘ ਭਿੰਦਾ ਕਾਰ ਸੇਵਾ ਵਾਲੇ, ਜਸਵਿੰਦਰ ਸਿੰਘ ਦੀਦਾਰਗੜ੍ਹ ,ਬਲਦੇਵ ਸਿੰਘ ਗਾਗੇਵਾਲ ,ਸੋਖੀ ਟੱਲੇਵਾਲ ਗੁਰਦੀਪ ਸਿੰਘ ਟਿਵਾਣਾ,ਹਰਮਨ ਸਿੰਘ ਟਿਵਾਣਾ, ਬਲਰਾਜ ਸਿੰਘ ਕਾਕਾ ਟੱਲੇਵਾਲ ,ਦਰਸ਼ਨ ਰਾਣੂੰੰ ਹਮੀਦੀ, ਬਲਵੰਤ ਸਿੰਘ ਛੀਨੀਵਾਲ, ਢਾਡੀ ਨਾਥ ਸਿੰਘ ਹਮੀਦੀ, ਗੁਰਮੇਲ ਸਿੰਘ ਨਿਹਾਲੂਵਾਲ ,ਮੁਕੰਦ ਸਿੰਘ ਕੁਤਬਾ, ਸਿਆਸੀ ਸਕੱਤਰ ਬਾਬਾ ਘੁੰਨਸ ਜਸਵਿੰਦਰ ਸਿੰਘ ਲੱਧੜ, ਪ੍ਰਧਾਨ ਜੋਗਿੰਦਰ ਸਿੰਘ, ਮੀਤ ਪ੍ਰਧਾਨ ਮੁਕੰਦ ਸਿੰਘ, ਸੈਕਟਰੀ ਜਗਜੀਤ ਸਿੰਘ, ਖਜ਼ਾਨਚੀ ਭੁਪਿੰਦਰ ਸਿੰਘ ਹਾਜ਼ਰ ਸਨ ।

ਥਾਣਾ ਟੱਲੇਵਾਲ ਦੇ ਸਾਹਮਣੇ ਦੀਵਾਨਾ ਪਿੰਡ ਵਾਸੀਆਂ ਵੱਲੋਂ ਧਰਨਾ ਦਿੱਤਾ ਗਿਆ

 ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-

ਬੀਤੇ ਦਿਨੀਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਡਰਾਈਵਰ ਦੀ ਕੀਤੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਥਾਣਾ ਟੱਲੇਵਾਲ ਦੀ ਪੁਲਿਸ ਵੱਲੋਂ ਚਾਰ ਵਿਆਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਜਿਸ ਦੇ ਵਿਰੋਧ ਵਿੱਚ ਪਿੰਡ ਦੀਵਾਨੇ ਦੇ ਵਾਸੀਆਂ ਵੱਲੋਂ ਥਾਣੇ ਅੱਗੇ ਧਰਨਾ ਲਾਇਆ ਗਿਆ। ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਡਰਾਈਵਰ ਹਰਜੀਤ ਸਿੰਘ ਨੇ ਦੱਸਿਆ ਜਦੋਂ ਮੈਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਲੈ ਕੇ ਪਿੰਡ ਨਰੈਣਗੜ੍ਹ ਸੋਹੀਆਂ ਨੂੰ ਜਾ ਰਿਹਾ ਸੀ ਕਾਰ ਚਾਲਕ ਪ੍ਰਦੀਪ ਕੁਮਾਰ ਨੇ ਮੇਰੀ ਬੱਸ ਅੱਗ ਕਾਰ ਕਰ ਦਿੱਤੀ ਜਦੋਂ ਸੋਹੀਆਂ ਵਾਲੇ ਅੱਡੇ ਤੇ ਰੋਕ ਕੇ ਪੁੱਛਿਆ ਤਾਂ ਦੋਵੇਂ ਜਾਣੇ ਗਾਲੀ ਗਲੋਚ ਹੋ ਗਏ ਫੇਰ ਦੀਵਾਨਾਂ ਦੇ ਬੱਸ ਅੱਡੇ ਤੇ ਪ੍ਰਦੀਪ ਕੁਮਾਰ ਅਤੇ ਉਸ ਦੇ ਸਾਥੀਆਂ ਵੱਲੋਂ ਬੱਸ ਵਿੱਚ ਚੜ੍ਹ ਕੇ ਮੇਰੀ ਕੁੱਟਮਾਰ ਕੀਤੀ ਗਈ ਇਸ ਦੀ ਸੂਚਨਾ ਥਾਣਾ ਪੁਲਿਸ ਟੱਲੇਵਾਲ ਨੂੰ ਦਿੱਤੀ ਗਈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਟੱਲੇਵਾਲ ਦੇ ਐੱਸ ਐੱਚ ਓ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਪ੍ਰਦੀਪ ਕੁਮਾਰ, ਗੁਰਮੀਤ ਸਿੰਘ, ਬਰਿੰਦਰ ਸ਼ਰਮਾ, ਰਵੀ ਸਿੰਘ ਦੇ ਵਿਰੁੱਧ ਧਾਰਾ 452,341,323,147,149,506ਦੇ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।ਪਿੰਡ ਦੀਵਾਨੇ ਦੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਅਤੇ ਸਰਪੰਚ ਰਣਧੀਰ ਸਿੰਘ ਦੀਵਾਨੇ ਨੇ ਕਿਹਾ ਹੈ ਕਿ ਅਸੀਂ ਪੁਲਸ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਕਿ ਦੋਵੇਂ ਧਿਰਾਂ ਨੂੰ ਸਾਹਮਣੇ ਕਰਕੇ ਗੱਲਬਾਤ ਕੀਤੀ ਜਾਵੇ। ਜਿਸ ਕਿਸੇ ਦਾ ਕਸੂਰ ਹੋਵੇਗਾ ਅਸੀਂ ਖੁਦ ਪੁਲਿਸ ਵੱਲੋਂ ਕਾਰਵਾਈ ਕਰਵਾ ਵਾਗੇ ਪੁਲਿਸ ਵਲੋਂ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਗਈ ਰਾਤੋਂ ਰਾਤ ਪਰਚਾ ਕਰ ਦਿੱਤਾ ਗਿਆ ਇਸ ਸਬੰਧੀ ਅਸੀਂ ਐਸ, ਐਸ ਪੀ ਹਰਜੀਤ ਸਿੰਘ ਬਰਨਾਲਾ ਨੂੰ ਮਿਲੇ ਐਸ ਐਸ ਪੀ ਸਾਹਿਬ ਨੇ ਭਰੋਸਾ ਦਿੱਤਾ ਕਿ ਇਸ ਮਸਲੇ ਸਬੰਧੀ ਨਿਰਪੱਖ ਜਾਚ ਹੋਵੇਗੀ। ਥਾਣਾ ਟੱਲੇਵਾਲ ਦੇ ਸਾਹਮਣੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਇਸ ਮੌਕੇ ਦੌਰਾਨ ਪਰਮਜੀਤ ਕੌਰ ਸ਼ਰਮਾ ,ਗੁਰਮੀਤ ਸਿੰਘ ਬਿਲਾਸਪੁਰ, ਮੈਨੂੰ ਸ਼ਰਮਾ, ਹਰਵਿੰਦਰ ਸਿੰਘ, ਦੇਵ ਸਿੰਘ ਬਿੱਕਰ ਸਿੰਘ, ਕਾਮਰੇਡ ਨਛੱਤਰ ਸਿੰਘ, ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਪ੍ਰਦੀਪ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਐਸ,ਸੀ ਵਿਦਿਆਰਥਣਾਂ ਦੀਆਂ ਫੀਸਾਂ ਮੁਆਫ ਕਰਵਾਉਣ ਦਾ ਮਸਲਾ ਉਠਾਇਆ ਸੀ ਜਿਸ ਦੀ ਰੰਜਿਸ਼ ਤਹਿਤ ਕਾਲਜ ਮਨੇਜਮੈਂਟ ਦੀ ਸ਼ਹਿ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ ਐਸ,ਐਸ,ਪੀ ਹਰਜੀਤ ਸਿੰਘ ਨੇ ਮਸਲੇ ਦੀ ਜਾਂਚ ਡੀ,ਐੱਸ,ਪੀ ਮਹਿਲ ਕਲਾਂ ਨੂੰ ਸੌਪ ਦਿੱਤੀ ਗਈ ਕਿਸੇ ਨਾਲ ਬੇਨਿਸਾਫੀ ਨਹੀਂ ਹੋਣ ਦਿੱਤੀ ਜਾਵੇਗੀ ।

ਸੱਤਵੀਂ ਆਰਥਿਕ ਗਣਨਾ ਦੇ ਕੰਮ ਵਿਚ ਸਹਿਯੋਗ ਕਰਨ ਜ਼ਿਲਾ ਵਾਸੀ-ਦੀਪਤੀ ਉੱਪਲ

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

‘ਮਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ’ ਵੱਲੋਂ ਮੁਲਕ ਭਰ ਵਿਚ ਕੀਤੀ ਜਾ ਰਹੀ ਸੱਤਵੀਂ ਆਰਥਿਕ ਗਣਨਾ ਤਹਿਤ ਜ਼ਿਲਾ ਕਪੂਰਥਲਾ ਵਿਖੇ ਵੀ ਆਰਥਿਕ ਗਣਨਾ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਨੂੰ 31 ਮਾਰਚ 2020 ਤੱਕ ਮੁਕੰਮਲ ਕੀਤਾ ਜਾਣਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲਾ ਪੱਧਰੀ ਤਾਲਮੇਲ ਕਮੇਟੀ ਸ੍ਰੀ੍ਰਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਹ ਆਰਥਿਕ ਗਣਨਾ, ਆਰਥਿਕ ਗਤੀਵਿਧੀ ਵਿਚ ਲੱਗੇ ਅਦਾਰਿਆਂ ਦੇ ਭੂਗੋਲਿਕ ਪ੍ਰਸਾਰ, ਆਰਥਿਕ ਗਤੀਵਿਧੀਆਂ ਦੇ ਸਮੂਹ, ਮਲਕੀਅਤ ਪੈਟਰਨ ਅਤੇ ਕੰਮ ਕਰ ਰਹੇ ਵਿਅਕਤੀਆਂ ਬਾਰੇ ਵਡਮੁੱਲੀ ਸਮਝ ਪ੍ਰਦਾਨ ਕਰੇਗੀ। ਉਨਾਂ ਦੱਸਿਆ ਕਿ ਆਰਥਿਕ ਗਣਨਾ ਲਈ ਕਾਮਨ ਸਰਵਿਸ ਸੈਂਟਰਾਂ ਵੱਲੋਂ ਲਗਾਏ ਗਏ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਡਾਟਾ ਲੈਣ, ਪੁਸ਼ਟੀ ਕਰਨ, ਰਿਪੋਰਟ ਤਿਆਰ ਕਰਨ ਅਤੇ ਪ੍ਰਸਾਰ ਲਈ ਬਣਾਈ ਮੋਬਾਈਲ ਐਪ ’ਤੇ ਡਾਟਾ ਇਕੱਤਰ ਕਰਨ ਦੀ ਸਿਖਲਾਈ ਦਿੱਤੀ ਗਈ ਹੈ, ਜਿਨਾਂ ਵੱਲੋਂ ਡੋਰ-ਟੂ-ਡੋਰ ਸਰਵੇ ਕਰਕੇ ਡਾਟਾ ਇਕੱਤਰ ਕੀਤਾ ਜਾ ਰਿਹਾ ਹੈ ਅਤੇ ਇਕੱਤਰ ਕੀਤੇ ਡਾਟੇ ਦੀ ਪੁਸ਼ਟੀ ਲਈ ਸੁਪਰਵਾਈਜ਼ਰਾਂ ਵੱਲੋਂ ਦੁਬਾਰਾ ਘਰਾਂ ਅਤੇ ਅਦਾਰਿਆਂ ਵਿਚ ਜਾ ਕੇ ਪੁਸ਼ਟੀ ਕਰਨ ਉਪਰੰਤ ਤਸਦੀਕ ਕੀਤਾ ਜਾ ਰਿਹਾ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿਚ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਅਤੇ ਆਪਣੇ ਘਰ, ਅਦਾਰੇ ਜਾਂ ਰੋਜ਼ਗਾਰ ਦੀ ਸਹੀ ਜਾਣਕਾਰੀ ਪ੍ਰਦਾਨ ਕਰਨ, ਤਾਂ ਜੋ ਇਸ ਕੰਮ ਨੂੰ ਸਫਲਤਾ ਪੂਰਵਕ ਮੁਕੰਮਲ ਕੀਤਾ ਜਾ ਸਕੇ। 

ਫੋਟੋ : -ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ

ਟ੍ਰੈਫਿਕ ਨਿਯਮਾਂ ਦੀ ਪਾਲਣਾਂ,ਪੁਲਿਸ ਚਲਾਨ ਤੋਂ ਬੱਚੋਂ

ਟੈ੍ਰਫਿਕ ਨਿਯਮਾਂ ਦੀ ਪਾਲਣਾਂ ਕਰੋ,ਨਹੀਂ ਤਾਂ ਹੋਏ ਗਈ ਕਾਰਵਾਈ-ਏ.ਐਸ.ਆਈ. ਗੁਰਬਚਨ ਸਿੰਘ ਬੰਗੜ ਟ੍ਰੈਫਿਕ ਐਜੂਕੇਸ਼ਨ ਸੈੱਲ

 ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਜਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ.,ਹਰਿੰਦਰ ਸਿੰਘ ਡੀ.ਐਸ.ਪੀ.ਕਪੂਰਥਲਾ ਦੀ ਅਗਵਾਈ ਹੇਠ ਦਿਨੋ ਦਿਨ ਸੜਕ ਦੁਰਘਟਨਾਵਾਂ ਵਿੱਚ ਵਾਧਾ ਹੋ ਰਿਹੇ ਵੱਧੇ , ਜਿਸ ਨਾਲ ਬਹੁਤ ਸਾਰੀਆਂ ਮਨੁੱਖੀ ਕੀਮਤੀ ਜਾਨਾਂ ਜਾ ਰਹੀ ਹਨ , ਅਜਿਹੇ ਦੁਖਦਾਈਕ ਦੁਰਘਟਨਾਵਾਂ ਨੂੰ ਠੱਲ੍ਹ ਪਾਉਣ ਦੇ ਮਨੋਰਥ ਨਾਲ ਅੱਜ ਇਸਦੇ ਸਬੰਧ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਹਰ ਰੋਜ ਟੈ੍ਰਫਿਕਇੰਚਾਰਜ ਇੰਸਪੈਕਟਰ ਦੀਪਕ ਸ਼ਰਮਾਂ ਅਤੇ ਏ.ਐਸ.ਆਈ ਗੁਰਬਚਨ ਸਿੰਘ ਟ੍ਰੈਫਿਕ ਐਜੂਕੇਸ਼ਨ ਸੈੱਲ ਸਕੂਲਾਂ ਦੇ ਸਹਿਯੋਗ ਨਾਲ ਟ੍ਰੈਫ਼ਿਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ , ਜਿਸ ਤਹਿਤ ਸਾਰੇ ਅਧਿਆਪਕਾਂ,ਵਿਦਿਆਰਥੀਆਂ,ਮਾਪਿਆਂ ਨੂੰ ਕਿਹਾ ਕਿ ਮਾਪੇ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਲਈ ਨਾ ਦੇਣ ਇਸ ਨਾਲ ਜਿੱਥੇ ਟ੍ਰੈਫਿਕ ਸਮੱਸਿਆ ਪੈਦਾ ਹੋਈ ਹੈ।ਸੜਕ ਦੁਰਘਟਨਾਵਾਂ ਵੀ ਵੱਧ ਰਹੇ ਹਨ।ਕਈ ਵਾਰ ਮਾਂ-ਬਾਪ ਲਾਡਲੇ ਬੱਚੇ ਆਪਣੀਆਂ ਕੀਮਤੀ ਜਾਨਾਂ ਤੋ ਸਦਾ ਲਈ ਹੱਥ ਧੋ ਲੈਂਦੇ ਹਨ।ਅਗਰ ਮਾਂ-ਬਾਪ ਬੱਚਿਆਂ ਨੂੰ ਵਾਹਨ ਚਲਾਉਣ ਲਈ ਦਿੰਦੇ ਹਨ ਤਾਂ ਮਾਂ-ਬਾਂਪ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਕਈ ਵਾਰ ਮਾਂ-ਬਾਪ ਲਾਡਲੇ ਬੱਚੇ ਆਪਣੀਆਂ ਕੀਮਤੀ ਜਾਨਾਂ ਤੋ ਸਦਾ ਲਈ ਹੱਥ ਧੋ ਲੈਂਦੇ ਹਨ।16 ਤੋ 18 ਸਾਲ ਦੀ ਉਮਰ ਪੂਰੀ ਹੋਣ ਤੇ ਆਪਣੇ ਪਿਆਰੇ ਬੱਚਿਆਂ ਵਾਹਨ ਦੀ ਪੂਰੀ ਜਾਣਕਾਰੀ ਦੇ ਕੇ ਹੀ ਵਾਹਨ ਚਲਾਉਣ ਲਈ ਦਿਓ।ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ। ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ,ਹੈਲਮੇਟ ਦਾ ਪਾਉਣਾ ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ, ਟ੍ਰੇਨਿੰਗ ਦਾ ਨਾ ਹੋਣਾ, ਵਾਹਨਾਂ ਦੀ ਤੇਜ ਰੋਸ਼ਨੀ ਅਤੇ ਪ੍ਰੈਸ਼ਰ ਹਾਰਨ ਵੀ ਹੈ। ਸਿੱਟੇ ਵਜੋਂ ਸੜਕ ਹਾਦਸਿਆਂ ਕਾਰਨ ਅਜਾਈ ਜਾਣ ਵਾਲੀਆਂ ਜਾਨਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਹਾਦਸਿਆਂ ਦੀ ਲਪੇਟ ਵਿੱਚ ਜਿਆਦਾਤਰ ਨੌਜਵਾਨ ਹੀ ਆ ਰਹੇ ਹਨ। ਵਿਦਿਆਰਥੀਆਂ ਨੂੰ ਟੈ੍ਰਫਿਕ ਨਿਯਮਾਂ ਦੀ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੀਆਂ ਕੀਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।ਇਸ ਮੌਕੇ ਏ.ਅੇਸ.ਆਈ ਦਿਲਬਾਗ ਸਿੰਘ ਟਾਂਡੀ,ਏ.ਅੇਸ.ਆਈ ਬਲਵਿੰਦਰ ਸਿੰਘ ਵੀ ਮੌਜੂਦ ਸਨ।

 

ਮੈਗਾ ਕਾਊਂਸਲਿੰਗ ਕਾਨਫਰੰਸ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਨੂੰ ਦੱਸੇ ਸਫਲਤਾ ਦੇ ਗੁਰ

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਅੱਜ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯ’ਗ ਨਾਲ ੋਬੇਟੀ ਬਚਾਓ ਬੇਟੀ ਪੜਾਓ` ਪ੍ਰੋਗ਼ਰਾਮ ਅਧੀਨ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ, ਕਪੂਰਥਲਾ ਵਿਖੇ ਇੱਕ ਵਿਸ਼ਾਲ ਕਰੀਅਰ ਕਾਊਂਸਲਿੰਗ ਕਾਨਫਰੰਸ ਦਾ ਆਯੋਜਨ ਕੀਤਾ। ਇਸ ਕਾਨਫਰੰਸ ਵਿੱਚ ਡਿਪਟੀ ਕਮਿਸ਼ਨਰ, ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਆਈ.ਏ.ਐਸ ਜੀ ਨੇ ਮੁੱਖ ਮਹਿਮਾਨ ਵੱਜੋਂ ਅਤੇ ਸ਼੍ਰੀ ਸੁਖਸੋਹਿਤ ਸਿੰਘ ਆਫ਼ਿਸਰ ਡਿਫੈਂਸ ਅਕਾਊਂਟ ਸਰਵਿਸਜ਼ ਨੇ ਵਿਸੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੈਗਾ ਕਾਊਂਸਲਿੰਗ ਪ੍ਰੋਗ਼ਰਾਮ ਵਿੱਚ 300 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦੀਆਂ 245 ਅਤੇ ਹਿੰਦੂ ਕੰਨਿਆ ਕਾਲਜ ਦੀਆਂ 70 ਵਿਦਿਆਰਥਣਾਂ ਸ਼ਾਮਿਲ ਸਨ। 

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਜੀਵਨ ਵਿਚ ਸਫਲਤਾ ਦੇ ਗੁਰ ਦੱਸਦਿਆਂ ਕਿਹਾ ਕਿ ਕੈਰੀਅਰ ਵਿਚ ਅਸਫਲਤਾ, ਸਫਲਤਾ ਦੀ ਇਕ ਪੌੜੀ ਹੁੰਦੀ ਹੈ, ਇਸ ਲਈ ਅਸਫ਼ਲਤਾ ਤੋਂ ਨਿਰਾਸ਼ ਹੋ ਕੇ ਬੈਠਣ ਦੀ ਬਜਾਏ ਵਾਰ-ਵਾਰ ਆਪਣੇ ਟੀਚੇ ਤੇ ਪਹੁੰਚਣ ਦੀ ਕੋਸਿਸ਼ ਜ਼ਾਰੀ ਰੱਖਣੀ ਚਾਹੀਦੀ ਹੈ।ਉਨ੍ਹਾਂ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਸਫਲਤਾ ਲਈ ਵਿਦਿਆਰਥਣਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ਼੍ਰੀ ਸੁਖਸੋਹਿਤ ਸਿੰਘ ਵੱਲੋਂ ਇਸ ਮੌਕੇ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ, ਸਿਲੇਬਸ ਅਤੇ ਪ੍ਰੀਖਿਆ ਪੈਟਰਨ ਸਬੰਧੀ ਬਹੁਤ ਰੌਚਿਕ ਢੰਗ ਨਾਲ ਚਾਨਣਾ ਪਾਇਆ ਗਿਆ। ਉਨ੍ਹਾਂ ਵੱਲੋਂ ਕੀਤੇ ਮੈਡੀਟੇਸ਼ਨ ਸੈਸ਼ਨ ਅਤੇ ਸਵਾਲ ਜਵਾਬ ਸੈਸ਼ਨ ਨੇ ਵਿਦਿਆਰਥਣਾਂ ਉੱਤੇ ਖੂਬ ਪ੍ਰਭਾਵ ਪਾਇਆ। ਸ਼੍ਰੀਮਤੀ ਸ਼ਿਖ਼ਾ ਭਗਤ ਸਹਾਇਕ ਕਮਿਸ਼ਨਰ (ਜ), ਕਪੂਰਥਲਾ ਨੇ ਪੀ.ਸੀ.ਐਸ ਦੀਆਂ ਪ੍ਰੀਖਿਆਵਾਂ ਬਾਰੇ ਚਾਨਣਾ ਪਾਇਆ। ਐਨ. ਐਫ. ਸੀ. ਆਈ ਸੰਸਥਾ ਤੋਂ ਆਏ ਸ਼੍ਰੀ ਵਿਸ਼ਾਲ ਵਾਜਪਾਈ ਨੇ ਮਹਿਮਾਨ ਨਿਵਾਜ਼ੀ  ਅਤੇ ਕੁਕਿੰਗ ਦੇ ਖੇਤਰ ਵਿੱਚ ਕਰੀਅਰ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ।ਸ਼੍ਰੀਮਤੀ ਨੀਲਮ ਮਹੇ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਕਪੂਰਥਲਾ ਨੇ ਵਿਦਿਆਰਥੀਆਂ ਨੂੰ ਕਰੀਅਰ ਪਲੈਨਿੰਗ ਬਾਰੇ ਜਾਣਕਾਰੀ ਦਿੱਤੀ। ਸ਼੍ਰੀਮਤੀ ਮਨਦੀਪ ਕੌਰ, ਜੋ ਕਿ ਇੱਕ ਸਫ਼ਲ ਉੱਦਮੀ, ਐਜੂਕੇਟਰ ਅਤੇ ਸੋਸ਼ਲ ਵਰਕਰ ਵੀ ਹਨ, ਨੇ ਵਿਦਿਆਰਥਣਾਂ ਨੂੰ ਇਸਤਰੀ ਸਸ਼ਕਤੀਕਰਨ ਅਤੇ ਇੱਕ ਸਫ਼ਲ ਉੱਦਮੀ ਬਣਨ ਦੇ ਗੁਣਾਂ ਬਾਰੇ ਦੱਸਿਆ ਅਤੇ ਆਪਣੇ ਜੀਵਨ ਸੰਘਰਸ਼ ਉੱਤੇ ਚਾਨਣਾ ਪਾਉੱਦਿਆਂ ਇਹ ਮੁਕਾਮ ਹਾਸਲ ਕਰਨ ਬਾਰੇ ਦੱਸਿਆ। ਅਭਿਮੰਨਯੂ ਆਈ.ਏ.ਐਸ ਸਟੱਡੀ ਗਰੁੱਪ ਦੇ ਨੁਮਾਇੰਦੇ ਸ਼੍ਰੀ ਇੰਦਰਪਾਲ ਸਿੰਘ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨੀ ਹੈ, ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਪੀ. ਐਨ. ਬੀ ਆਰ. ਸੇਟੀ ਦੀਆਂ ਸਫਲ ਉੱਦਮੀ ਸਿਖਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ। 

ਅੰਤ ਵਿੱਚ ਸ਼੍ਰੀ ਅਮਿਤ ਕੁਮਾਰ ਪਲੇਸਮੈਂਟ ਅਫ਼ਸਰ ਨੇ ਫੌਰਨ ਕਾਊਂਸਲਿੰਗ ਅਤੇ ਵਿਦੇਸ਼ਾਂ ਵਿੱਚ ਸਹੀ ਤਰੀਕੇ ਨਾਲ ਜਾਣ ਬਾਰੇ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਅਤੇ ਬਿਊਰੋ ਦੁਆਰਾ ਚਲਾਏ ਜਾ ਰਹੇ ਇੰਟਰਵਿਊ ਸਕਿੱਲ ਅਤੇ ਸਾਫ਼ਟ ਸਕਿੱਲ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਅਤੇ ਬਿਊਰੋ ਦੇ ਕਰੀਅਰ ਕਾਊਂਸਲਰ ਸ਼੍ਰੀ ਗੌਰਵ ਕੁਮਾਰ ਅਤੇ ਸੰਸਥਾ ਦੇ ਟੀਚਰ ਸਾਹਿਬਾਨ ਵੀ ਮੌਜੂਦ ਸਨ। 

ਕੈਪਸ਼ਨ: ਕਾਊਂਸਲਿੰਗ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ

ਸਬ ਡਵੀਜ਼ਨ ਫਗਵਾੜਾ ਵਿਚ 8 ਤੇ 9 ਫਰਵਰੀ ਨੂੰ ਮੀਟ ਤੇ ਮੱਛੀ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼ 

8 ਨੂੰ ਸ਼ੋਭਾ ਯਾਤਰਾ ਦੌਰਾਨ ਪੈਂਦੇ ਰੂਟ ’ਤੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਬ ਡਵੀਜ਼ਨ ਫਗਵਾੜਾ ਵਿਚ ਮਿਤੀ 8 ਅਤੇ 9 ਫਰਵਰੀ 2020 ਨੂੰ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। 

ਇਸੇ ਤਰਾਂ ਜ਼ਿਲਾ ਮੈਜਿਸਟ੍ਰੇਟ ਨੇ ਇਕ ਵੱਖਰੇ ਹੁਕਮ ਰਾਹੀਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਕਾਸ਼ ਉਤਸਵ ਦੀ ਧਾਰਮਿਕ ਮਹੱਤਤਾ ਨੂੰ ਸਮਝਦੇ ਹੋਏ ‘ਪੰਜਾਬ ਲਿਕਰ ਲਾਇਸੰਸ ਰੂਲਜ਼, 1956’ ਦੇ ਰੂਲ 37(9) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਫਗਵਾੜਾ ਵਿਖੇ 8 ਫਰਵਰੀ 2020 ਨੂੰ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਪੈਂਦੇ ਰੂਟ ’ਤੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। 

ਫੋਟੋ : -ਸ੍ਰੀਮਤੀ ਦੀਪਤੀ ਉੱਪਲ, ਜ਼ਿਲਾ ਮੈਜਿਸਟ੍ਰੇਟ ਕਪੂਰਥਲਾ

ਪੀ. ਐਮ ਲਾਭਪਾਤਰੀਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸਹੂਲਤ ਦੇਣ ਲਈ ਚੱਲੇਗੀ ਵਿਸ਼ੇਸ਼ ਮੁਹਿੰਮ-ਡੀ. ਸੀ

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਅੱਜ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯ’ਗ ਨਾਲ ੋਬੇਟੀ ਬਚਾਓ ਬੇਟੀ ਪੜਾਓ` ਪ੍ਰੋਗ਼ਰਾਮ ਅਧੀਨ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ, ਕਪੂਰਥਲਾ ਵਿਖੇ ਇੱਕ ਵਿਸ਼ਾਲ ਕਰੀਅਰ ਕਾਊਂਸਲਿੰਗ ਕਾਨਫਰੰਸ ਦਾ ਆਯੋਜਨ ਕੀਤਾ। ਇਸ ਕਾਨਫਰੰਸ ਵਿੱਚ ਡਿਪਟੀ ਕਮਿਸ਼ਨਰ, ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਆਈ.ਏ.ਐਸ ਜੀ ਨੇ ਮੁੱਖ ਮਹਿਮਾਨ ਵੱਜੋਂ ਅਤੇ ਸ਼੍ਰੀ ਸੁਖਸੋਹਿਤ ਸਿੰਘ ਆਫ਼ਿਸਰ ਡਿਫੈਂਸ ਅਕਾਊਂਟ ਸਰਵਿਸਜ਼ ਨੇ ਵਿਸੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੈਗਾ ਕਾਊਂਸਲਿੰਗ ਪ੍ਰੋਗ਼ਰਾਮ ਵਿੱਚ 300 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦੀਆਂ 245 ਅਤੇ ਹਿੰਦੂ ਕੰਨਿਆ ਕਾਲਜ ਦੀਆਂ 70 ਵਿਦਿਆਰਥਣਾਂ ਸ਼ਾਮਿਲ ਸਨ। 

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਜੀਵਨ ਵਿਚ ਸਫਲਤਾ ਦੇ ਗੁਰ ਦੱਸਦਿਆਂ ਕਿਹਾ ਕਿ ਕੈਰੀਅਰ ਵਿਚ ਅਸਫਲਤਾ, ਸਫਲਤਾ ਦੀ ਇਕ ਪੌੜੀ ਹੁੰਦੀ ਹੈ, ਇਸ ਲਈ ਅਸਫ਼ਲਤਾ ਤੋਂ ਨਿਰਾਸ਼ ਹੋ ਕੇ ਬੈਠਣ ਦੀ ਬਜਾਏ ਵਾਰ-ਵਾਰ ਆਪਣੇ ਟੀਚੇ ਤੇ ਪਹੁੰਚਣ ਦੀ ਕੋਸਿਸ਼ ਜ਼ਾਰੀ ਰੱਖਣੀ ਚਾਹੀਦੀ ਹੈ।ਉਨ੍ਹਾਂ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਸਫਲਤਾ ਲਈ ਵਿਦਿਆਰਥਣਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ਼੍ਰੀ ਸੁਖਸੋਹਿਤ ਸਿੰਘ ਵੱਲੋਂ ਇਸ ਮੌਕੇ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ, ਸਿਲੇਬਸ ਅਤੇ ਪ੍ਰੀਖਿਆ ਪੈਟਰਨ ਸਬੰਧੀ ਬਹੁਤ ਰੌਚਿਕ ਢੰਗ ਨਾਲ ਚਾਨਣਾ ਪਾਇਆ ਗਿਆ। ਉਨ੍ਹਾਂ ਵੱਲੋਂ ਕੀਤੇ ਮੈਡੀਟੇਸ਼ਨ ਸੈਸ਼ਨ ਅਤੇ ਸਵਾਲ ਜਵਾਬ ਸੈਸ਼ਨ ਨੇ ਵਿਦਿਆਰਥਣਾਂ ਉੱਤੇ ਖੂਬ ਪ੍ਰਭਾਵ ਪਾਇਆ। ਸ਼੍ਰੀਮਤੀ ਸ਼ਿਖ਼ਾ ਭਗਤ ਸਹਾਇਕ ਕਮਿਸ਼ਨਰ (ਜ), ਕਪੂਰਥਲਾ ਨੇ ਪੀ.ਸੀ.ਐਸ ਦੀਆਂ ਪ੍ਰੀਖਿਆਵਾਂ ਬਾਰੇ ਚਾਨਣਾ ਪਾਇਆ। ਐਨ. ਐਫ. ਸੀ. ਆਈ ਸੰਸਥਾ ਤੋਂ ਆਏ ਸ਼੍ਰੀ ਵਿਸ਼ਾਲ ਵਾਜਪਾਈ ਨੇ ਮਹਿਮਾਨ ਨਿਵਾਜ਼ੀ  ਅਤੇ ਕੁਕਿੰਗ ਦੇ ਖੇਤਰ ਵਿੱਚ ਕਰੀਅਰ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ।ਸ਼੍ਰੀਮਤੀ ਨੀਲਮ ਮਹੇ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਕਪੂਰਥਲਾ ਨੇ ਵਿਦਿਆਰਥੀਆਂ ਨੂੰ ਕਰੀਅਰ ਪਲੈਨਿੰਗ ਬਾਰੇ ਜਾਣਕਾਰੀ ਦਿੱਤੀ। ਸ਼੍ਰੀਮਤੀ ਮਨਦੀਪ ਕੌਰ, ਜੋ ਕਿ ਇੱਕ ਸਫ਼ਲ ਉੱਦਮੀ, ਐਜੂਕੇਟਰ ਅਤੇ ਸੋਸ਼ਲ ਵਰਕਰ ਵੀ ਹਨ, ਨੇ ਵਿਦਿਆਰਥਣਾਂ ਨੂੰ ਇਸਤਰੀ ਸਸ਼ਕਤੀਕਰਨ ਅਤੇ ਇੱਕ ਸਫ਼ਲ ਉੱਦਮੀ ਬਣਨ ਦੇ ਗੁਣਾਂ ਬਾਰੇ ਦੱਸਿਆ ਅਤੇ ਆਪਣੇ ਜੀਵਨ ਸੰਘਰਸ਼ ਉੱਤੇ ਚਾਨਣਾ ਪਾਉੱਦਿਆਂ ਇਹ ਮੁਕਾਮ ਹਾਸਲ ਕਰਨ ਬਾਰੇ ਦੱਸਿਆ। ਅਭਿਮੰਨਯੂ ਆਈ.ਏ.ਐਸ ਸਟੱਡੀ ਗਰੁੱਪ ਦੇ ਨੁਮਾਇੰਦੇ ਸ਼੍ਰੀ ਇੰਦਰਪਾਲ ਸਿੰਘ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨੀ ਹੈ, ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਪੀ. ਐਨ. ਬੀ ਆਰ. ਸੇਟੀ ਦੀਆਂ ਸਫਲ ਉੱਦਮੀ ਸਿਖਿਆਰਥਣਾਂ ਦਾ ਸਨਮਾਨ ਵੀ ਕੀਤਾ ਗਿਆ। 

ਅੰਤ ਵਿੱਚ ਸ਼੍ਰੀ ਅਮਿਤ ਕੁਮਾਰ ਪਲੇਸਮੈਂਟ ਅਫ਼ਸਰ ਨੇ ਫੌਰਨ ਕਾਊਂਸਲਿੰਗ ਅਤੇ ਵਿਦੇਸ਼ਾਂ ਵਿੱਚ ਸਹੀ ਤਰੀਕੇ ਨਾਲ ਜਾਣ ਬਾਰੇ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਅਤੇ ਬਿਊਰੋ ਦੁਆਰਾ ਚਲਾਏ ਜਾ ਰਹੇ ਇੰਟਰਵਿਊ ਸਕਿੱਲ ਅਤੇ ਸਾਫ਼ਟ ਸਕਿੱਲ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਅਤੇ ਬਿਊਰੋ ਦੇ ਕਰੀਅਰ ਕਾਊਂਸਲਰ ਸ਼੍ਰੀ ਗੌਰਵ ਕੁਮਾਰ ਅਤੇ ਸੰਸਥਾ ਦੇ ਟੀਚਰ ਸਾਹਿਬਾਨ ਵੀ ਮੌਜੂਦ ਸਨ। 

ਕੈਪਸ਼ਨ: ਕਾਊਂਸਲਿੰਗ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ

ਪੰਜਾਬ ਦੀ ਧੀ ਬੀਬੀ ਦਲੀਪ ਕੌਰ ਟਿਵਾਣਾ ਨੂੰ ਇੱਕ ਸ਼ਰਧਾਂਜਲੀ.....!! ✍️ ਅਮਰਜੀਤ ਸਿੰਘ ਗਰੇਵਾਲ

ਪੰਜਾਬ ਦੀ ਧੀ ਬੀਬੀ ਦਲੀਪ ਕੌਰ ਟਿਵਾਣਾ ਨੂੰ ਇੱਕ ਸ਼ਰਧਾਂਜਲੀ.....!!

ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਨਾਰੀ ਸੀ। ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ। ਦਲੀਪ ਕੌਰ ਟਿਵਾਣਾ ਨੇ ਸਾਲ 2015 ਵਿੱਚ ਉਸ ਵੇਲੇ ਪਦਮਸ਼੍ਰੀ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤਾ ਜਦੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਤਪਾਲ ਸਿੰਘ ਨੇ ਦਾਦਰੀ ਕਤਲਕਾਂਡ ਨੂੰ ਇੱਕ 'ਛੋਟੀ ਜਿਹੀ ਘਟਨਾ' ਦੱਸਿਆ ਸੀ। ਉਸ ਵੇਲੇ ਦਿੱਲੀ ਨਾਲ ਲਗਦੇ ਦਾਦਰੀ ਪਿੰਡ ਵਿੱਚ ਗਊ ਦਾ ਮਾਸ ਖਾਣ ਦੀ ਅਫ਼ਵਾਹ ਉਡਣ ਤੋਂ ਬਾਅਦ ਭੀੜ ਨੇ ਇੱਕ ਮੁਸਲਮਾਨ ਸ਼ਖਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ।ਇਸ ਤੋਂ ਬਾਅਦ ਕਈ ਸਾਹਿਤਕਾਰਾਂ ਨੇ ਆਪਣੇ ਸਨਮਾਨ ਵਾਪਸ ਕਰਕੇ ਰੋਸ ਦਰਜ ਕਰਵਾਇਆ ਸੀ।

ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਪੁਰਸਕਾਰ 1971 ਵਿੱਚ ਮਿਲਿਆ ਸੀ ਅਤੇ ਸਾਲ 2004 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਉਸ ਵੇਲੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਗੌਤਮ ਬੁੱਧ ਅਤੇ ਨਾਨਕ ਦੇ ਦੇਸ ਵਿੱਚ 1984 ਵਿੱਚ ਸਿੱਖਾਂ ਦੇ ਖ਼ਿਲਾਫ਼ ਹੋਈ ਹਿੰਸਾ ਅਤੇ ਮੁਸਲਮਾਨਾਂ ਦੇ ਖ਼ਿਲਾਫ਼ ਵਾਰ-ਵਾਰ ਹੋ ਰਹੀ ਸੰਪ੍ਰਦਾਇਕ ਘਟਨਾਵਾਂ ਸਾਡੇ ਦੇਸ਼ ਅਤੇ ਸਮਾਜ ਲਈ ਸ਼ਰਮਨਾਕ ਹਨ। ਕਈ ਵਾਰ ਪੰਜਾਬ ਦੇ ਕਈ ਅਖੌਤੀ ਬੁੱਧੀ-ਜੀਵੀਆਂ ਤੇ ਹੈਰਾਨੀ ਹੁੰਦੀ ਹੈ ਜਦੋਂ ਉਹ ਕਿਸੇ ਵੀ ਗੱਲ ਬਾਰੇ ਆਪਣਾ ਮੂੰਹ ਨਹੀਂ ਖੋਲ੍ਹਦੇ। ਪਰ ਬੀਬੀ ਦਲੀਪ ਕੌਰ ਟਿਵਾਣ ਸਦਾ ਹੀ ਨਿਧੜਕ ਹੋਕੇ ਔਖੇ ਵਿਸ਼ਿਆਂ ਵਾਰੇ ਬੋਲਦੇ ਤੇ ਲਿਖਦੇ ਰਹੇ। ਪੰਜਾਬ ਦੇ ਅੰਤਾਂ ਦੇ ਹਨੇਰੇ ਸਮੇਂ ਵਿੱਚ ਵੀ ਉਹਨਾ ਨੇ ਪੰਜਾਬ ਦੇ ਲੋਕਾਂ ਦਾ ਸਾਥ ਨਹੀਂ ਛੱਡਿਆ। ਪੰਜਾਬ,ਪੰਜਾਬੀਅਤ ਅਤੇ ਇਸਦੇ ਲੋਕਾਂ ਦੇ ਮਸਲਿਆਂ ਬਾਰੇ ਹਮੇਸ਼ਾ ਬੇਬਾਕੀ ਨਾਲ ਲਿਖਦੇ ਰਹੇ। ਪੰਜਾਬ ਦੀ ਮਿੱਟੀ ਨਾਲ ਜੁੜੀ ਇਸ ਪੰਜਾਬ ਦੀ ਧੀ ਦਾ ਸਾਡਾ ਪੰਜਾਬ ਸਦਾ ਰਿਣੀ ਰਹੇਗਾ।

✍️ਅਮਰਜੀਤ ਸਿੰਘ ਗਰੇਵਾਲ

100 ਤੋਂ ਵੱਧ ਟਰਾਲੀਆਂ ਵਿੱਚ ਲਾਵਾਰਸ ਪਸ਼ੂ ਲੱਦ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਣ ਲਈ ਨਿਕਲੇ

ਸਰਕਾਰ ਗਊਸੈੱਸ ਕਿਸਾਨ ਯੂਨੀਅਨ ਨੂੰ ਦੇਵੇ ਤਾਂ ਪਸ਼ੂ ਸੰਭਾਲ ਲਵਾਂਗੇ- ਲੱਖੋਵਾਲ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- 
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਵੱਖ-ਵੱਖ ਪਿੰਡਾਂ ਤੋਂ 100 ਤੋਂ ਵੱਧ ਟਰਾਲੀਆਂ ਵਿੱਚ ਲਾਵਾਰਸ ਪਸ਼ੂ ਲੱਦ ਕੇ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਲਈ ਨਿਕਲੇ। ਰਸਤੇ ਵਿਚ ਕੁਹਾੜਾ ਚੌਕ ਅਤੇ ਚੰਡੀਗੜ੍ਹ ਰੋਡ ਸਮਰਾਲਾ ਚੌਕ ਨੇੜੇ ਕਿਸਾਨ ਆਗੂਆਂ ਨੂੰ ਪੁਲੀਸ ਨੇ ਰੋਕ ਲਿਆ, ਜਿੱਥੇ ਪੁਲੀਸ ਤੇ ਕਿਸਾਨ ਆਗੂਆਂ ਵਿਚਾਲੇ ਬਹਿਸ ਵੀ ਹੋਈ। ਪੁਲੀਸ ਨੇ ਕਿਸਾਨਾਂ ਨੂੰ ਸਮਰਾਲਾ ਚੌਕ ਤੋਂ ਅੱਗੇ ਨਹੀਂ ਜਾਣ ਦਿੱਤਾ। ਮੌਕੇ ’ਤੇ ਪੁੱਜੇ ਐੱਸਡੀਐੱਮ ਦੇ ਭਰੋਸੇ ’ਤੇ ਕਿਸਾਨ ਆਗੂ ਉਥੇ ਹੀ ਖੜ੍ਹੇ ਰਹੇ। ਇਸ ਦੌਰਾਨ ਕਿਸਾਨਾਂ ਨੇ ਟਰਾਲੀਆਂ ਦੇ ਡਾਲੇ ਖੋਲ੍ਹ ਦਿੱਤੇ ਅਤੇ ਲਾਵਾਰਸ ਪਸ਼ੂ ਚੰਡੀਗੜ੍ਹ ਰੋਡ ਤੋਂ ਸ਼ਹਿਰ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਵੜ ਗਏ। ਇਸ ਦਾ ਸ਼ਹਿਰੀ ਲੋਕਾਂ ਨੇ ਵੀ ਵਿਰੋਧ ਕੀਤਾ। ਦੇਰ ਸ਼ਾਮ ਤੱਕ ਗਊਸ਼ਾਲਾ ਦੀਆਂ ਕੁਝ ਗੱਡੀਆਂ ਲਾਵਾਰਸ ਪਸ਼ੂਆਂ ਨੂੰ ਭਰ ਲੈ ਗਈਆਂ ਸਨ ਪਰ ਵੱਡੀ ਗਿਣਤੀ ਪਸ਼ੂ ਰਿਹਾਇਸ਼ੀ ਕਲੋਨੀ ਸੈਕਟਰ 32 ਤੇ 39 ਦੇ ਇਲਾਕਿਆਂ ਵਿਚ ਘੁੰਮਦੇ ਰਹੇ। ਯੂਨੀਅਨ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਲਾਵਾਰਸ ਪਸ਼ੂਆਂ ਦੀ ਸਮੱਸਿਆ ’ਤੇ ਸਰਕਾਰ ਗੰਭੀਰ ਨਹੀਂ ਹੈ। ਇਹ ਕਿਸਾਨਾਂ ਦੀਆਂ ਫ਼ਸਲਾਂ ਦਾ ਉਜਾੜਾ ਕਰਦੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਉਹ ਸਾਲ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲਾਵਾਰਸ ਪਸ਼ੂ ਦੇਣ ਗਏ ਸਨ। ਉਸ ਸਮੇਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਦੋ-ਤਿੰਨ ਮਹੀਨਿਆਂ ਦੇ ਅੰਦਰ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਹਾਲੇ ਤੱਕ ਕੁਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਗਊ ਸੈੱਸ ਦੇ ਨਾਂ ’ਤੇ ਹਰ ਸਾਲ ਕਰੋੜਾਂ ਰੁਪਏ ਇਕੱਠੇ ਕਰ ਰਹੇ ਹਨ ਪਰ ਲਾਵਾਰਸ ਪਸ਼ੂ ਫਿਰ ਵੀ ਸੜਕਾਂ ’ਤੇ ਘੁੰਮ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੰਜਾਬ ਵਿੱਚ ਗਊ ਸੈੱਸ ਦੇ ਨਾਂ ’ਤੇ ਇਕੱਠਾ ਕੀਤਾ ਜਾਣ ਵਾਲਾ ਫੰਡ ਯੂਨੀਅਨ ਨੂੰ ਦੇਵੇ ਅਤੇ ਯੂਨੀਅਨ ਆਪਣੇ ਪੱਧਰ ’ਤੇ ਲਾਵਾਰਸ ਪਸ਼ੂਆਂ ਨੂੰ ਰੱਖਣ ਦਾ ਇੰਤਜ਼ਾਮ ਕਰ ਲਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਤੇ ਯੂਪੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਬੁੱਚੜਖਾਨੇ ਬਣਾਏ ਜਾਣ। ਉਨ੍ਹਾਂ ਦੱਸਿਆ ਕਿ 7 ਫਰਵਰੀ ਨੂੰ ਉਹ ਫ਼ਰੀਦਕੋਟ ਤੇ 18 ਫਰਵਰੀ ਨੂੰ ਜਲੰਧਰ ਵਿਚ ਡੀਸੀ ਦਫ਼ਤਰ ਜਾ ਕੇ ਲਾਵਾਰਸ ਪਸ਼ੂ ਛੱਡਣਗੇ।

 ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਵਲੋਂ ਅਕਾਲੀ ਸਰਕਾਰ ਸਮੇਂ ਵੀ ਐੱਸ.ਡੀ.ਐੱਮ ਤੇ ਡੀ.ਸੀ ਦਫ਼ਤਰਾਂ ਅੱਗੇ ਅਵਾਰਾ ਪਸ਼ੂ ਛੱਡੇ ਸਨ। ਉਸ ਤੋਂ ਬਾਅਦ ਕਾਂਗਰਸ ਸਰਕਾਰ ਵੇਲੇ ਵੀ ਪਿਛਲੇ ਸਾਲ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਸੜਕਾਂ ’ਤੇ ਘੁੰਮਦੇ ਅਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਅਤੇ ਮਨੁੱਖੀ ਜੀਵਨ ਲਈ ਬਹੁਤ ਘਾਤਕ ਸਿੱਧ ਹੋ ਰਹੇ ਹਨ ਜਿਨ੍ਹਾਂ ਨੂੰ ਸੰਭਾਲਿਆ ਜਾਵੇ। ਪ੍ਰਧਾਨ ਲੱਖੋਵਾਲ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਸ ਕਾਰਨ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਰੋਜ਼ਾਨਾ ਹੀ ਅਵਾਰਾ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ’ਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਦੁਖੀ ਹੋ ਕੇ ਕਿਸਾਨਾਂ ਤੇ ਆਮ ਲੋਕਾਂ ਨੇ ਅਵਾਰਾ ਪਸ਼ੂ ਫੜ ਕੇ ਪ੍ਰਸਾਸ਼ਨ ਨੂੰ ਸੌਂਪਣ ਲਈ ਲੁਧਿਆਣਾ ਵਿਖੇ ਜਾ ਰਹੇ ਹਨ ਤਾਂ ਜੋ ਸੁੱਤੀ ਪਈ ਸਰਕਾਰ ਨੂੰ ਲੋਕਾਂ ਦੀ ਇਹ ਸਮੱਸਿਆ ਦਿਖਾਈ ਦੇ ਸਕੇ। ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਜਾਂ ਤਾਂ ਸਰਕਾਰ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਸੰਭਾਲੇ ਜਾਂ ਫਿਰ ਜੋ ਇਕੱਠਾ ਕੀਤਾ ਗਊ ਸੈੱਸ ਯੂਨੀਅਨ ਨੂੰ ਦੇਵੇ ਫਿਰ ਉਹ ਇਹ ਅਵਾਰਾ ਪਸ਼ੂ ਸੰਭਾਲ ਲੈਣਗੇ।

ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਟਕਰਾਅ ਦਾ ਮਾਹੌਲ

ਚੰਡੀਗੜ੍ਹ,ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-

 ਪੰਜਾਬ ਸਰਕਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਟਕਰਾਅ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸ ਦਾ ਕਾਰਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਾਡੋਵਾਲ ਵਿੱਚ ਸਥਾਪਤ ਹੋਣ ਵਾਲੇ ਮੈਗਾ ਫੂਡ ਪਾਰਕ ਦੀ ਸਥਾਪਨਾ ’ਚ ਦੋਵਾਂ ਸਰਕਾਰਾਂ (ਕੇਂਦਰ ਅਤੇ ਰਾਜ ਸਰਕਾਰ) ਦੀ ਭੂਮਿਕਾ ਹੈ। ਕੇਂਦਰੀ ਮੰਤਰਾਲੇ ਦੀਆਂ ਗਤੀਵਿਧੀਆਂ ਕਾਰਨ ਮਾਮਲਾ ਦੇਖਣ ਨੂੰ ਭਾਵੇਂ ਪ੍ਰਸ਼ਾਸਕੀ ਪੱਧਰ ਦਾ ਦਿਖਾਈ ਦੇ ਰਿਹਾ ਹੈ ਪਰ ਸੂਤਰਾਂ ਦਾ ਦੱਸਣਾ ਹੈ ਕਿ ਸ੍ਰੀਮਤੀ ਬਾਦਲ ਅਤੇ ਕੈਪਟਨ ਸਰਕਾਰ ਦਰਮਿਆਨ ਖਿੱਚੋਤਾਣ ਪ੍ਰਸ਼ਾਸਕੀ ਨਾ ਹੋ ਕੇ ਰਾਜਸੀ ਹੈ ਤੇ ਦੋਵੇਂ ਧਿਰਾਂ ਵਿਚਾਲੇ ਸਿਆਸੀ ਲਾਭ ਲੈਣ ਦੀ ਦੌੜ ਹੈ। ਹਰਸਿਮਰਤ ਬਾਦਲ ਦੇ ਮੰਤਰਾਲੇ ਨੇ ਆਪਣੀ ਮੰਤਰੀ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ ਵਿੱਚ ਸਥਾਪਤ ਹੋਣ ਵਾਲੇ ‘ਮੈਗਾ ਫੂਡ ਪਾਰਕ’ ਦੀ ਪ੍ਰਵਾਨਗੀ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਮਾਰਕੀਟਿੰਗ ਅਫ਼ਸਰ ਜੀਤੇਂਦਰ ਪੀ ਡੌਂਗੇਰ ਨੇ ਚਿਤਾਵਨੀ ਵਾਲਾ ਪੱਤਰ ਪੰਜਾਬ ਐਗਰੋ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਟਕਰ ਨੂੰ ਲਿਖਿਆ ਹੈ। ਬੀਬੀ ਬਾਦਲ ਦੀ ਅਗਵਾਈ ਹੇਠਲੇ ਮੰਤਰਾਲੇ ਨੇ ਸਪੱਸ਼ਟ ਕਿਹਾ ਹੈ ਕਿ ਇਸ ਫੂਡ ਪਾਰਕ ਲਈ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਵਾਪਸ ਲੈ ਲਈ ਜਾਵੇਗੀ। ਰਾਜ ਦੇ ਖੇਤੀਬਾੜੀ ਵਿਭਾਗ ਨਾਲ ਸਬੰਧਤ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੇਂਦਰੀ ਮੰਤਰਾਲੇ ਦੇ ਇਸ ਪੱਤਰ ’ਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਹਰਸਿਮਰਤ ਕੌਰ ਬਾਦਲ ਇਸ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਕੇ ਸਿਆਸੀ ਲਾਹਾ ਖੱਟਣਾ ਚਾਹੁੰਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਇਸ ਵੱਡੇ ਪ੍ਰੋਜੈਕਟ ਦਾ ਉਦਘਾਟਨ ਖ਼ੁਦ ਕਰਕੇ ਆਪਣੇ ਸਿਰ ਸਿਹਰਾ ਬੰਨ੍ਹਣਾ ਚਾਹੁੰਦੇ ਹਨ। ਕੇਂਦਰੀ ਮੰਤਰਾਲੇ ਦਾ ਦਾਅਵਾ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ ਇਸ ਪ੍ਰੋਜੈਕਟ ’ਤੇ ਜਿਸ ਢੰਗ ਨਾਲ ਕੰਮ ਕੀਤਾ ਜਾਣਾ ਸੀ ਤੇ ਜਿਸ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਸਨ, ਉਹ ਨਹੀਂ ਦਿੱਤੀਆਂ ਗਈਆਂ। ਕੇਂਦਰੀ ਮੰਤਰਾਲੇ ਨੇ ਇਨ੍ਹਾਂ ਸਹੂਲਤਾਂ ਵਿੱਚ ਸਾਂਝਾ ਕੋਲਡ ਸਟੋਰ ਸਥਾਪਤ ਨਾ ਕੀਤਾ ਜਾਣਾ ਵੀ ਇਕ ਦੱਸਿਆ ਹੈ। ਕੇਂਦਰੀ ਮੰਤਰਾਲੇ ਦਾ ਕਹਿਣਾ ਹੈ ਕਿ ਰਾਜ ਸਰਕਾਰ ਤੇ ਇਸ ਦੇ ਅਦਾਰੇ ਨੇ ਜਿਸ ਰਫ਼ਤਾਰ ਨਾਲ ਕੰਮ ਕਰਨਾ ਸੀ, ਉਸ ਤਰ੍ਹਾਂ ਨਾਲ ਨਹੀਂ ਕੀਤਾ। ਲਿਹਾਜ਼ਾ ਪ੍ਰਵਾਨਗੀ ਰੱਦ ਕਰਕੇ ਸਬਸਿਡੀ ਵਾਪਸ ਲਈ ਜਾ ਸਕਦੀ ਹੈ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕਈ ਵਾਰੀ ਇਸ ਮੁੱਦੇ ’ਤੇ ਵੀਡੀਓ ਕਾਨਫ਼ਰੰਸ ਰਾਹੀਂ ਰਾਜ ਦੇ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਦਾ ਯਤਨ ਕੀਤਾ ਗਿਆ। ਖੇਤੀਬਾੜੀ ਵਿਭਾਗ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਲ ਰੱਖਿਆ ਹੋਇਆ ਹੈ, ਇਸ ਲਈ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹੀ ਕੇਂਦਰੀ ਮੰਤਰੀ ਨਾਲ ਗੱਲਬਾਤ ਲਈ ਕਿਹਾ ਸੀ। ਉੱਚ ਪੱਧਰੀ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਸਾਲ 2019 ਵਿੱਚ ਹੋਈਆਂ ਸੰਸਦੀ ਚੋਣਾਂ ਤੋਂ ਪਹਿਲਾਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਇਸ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਨ ਦੀ ਯੋਜਨਾ ਵੀ ਬਣਾ ਲਈ ਸੀ ਪਰ ਰਾਜ ਸਰਕਾਰ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਕਾਰਨ ਉਦਘਾਟਨ ਦਾ ਕਾਰਜ ਸਿਰੇ ਨਹੀਂ ਸੀ ਚੜ੍ਹ ਸਕਿਆ। ਪੰਜਾਬ ਦੇ ਇਸ ਪ੍ਰੋਜੈਕਟ ਦਾ ਉਦਾਘਾਟਨ ਹੁਣ ਸਿਰ ’ਤੇ ਹੋਣ ਕਰਕੇ ਦੋਹਾਂ ਧਿਰਾਂ ਦਰਮਿਆਨ ਖਿੱਚੋਤਾਣ ਵਧ ਰਹੀ ਹੈ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਪੰਜਾਬ ਐਗਰੋ ਇੰਡਸਟਰੀਜ਼ ਨੇ ਇਸ ਪ੍ਰੋਜੈਕਟ ਲਈ ਮੁੱਢਲੀਆਂ ਸਹੂਲਤਾਂ ਦੇਣ ਦਾ ਕੰਮ ਕਰਨਾ ਸੀ। ਇਸ ਵਿੱਚ ਸੜਕਾਂ, ਸੀਵਰੇਜ, ਪ੍ਰਸ਼ਾਸਕੀ ਬਲਾਕ, ਮਜ਼ਦੂਰਾਂ ਦੇ ਰਹਿਣ ਦਾ ਪ੍ਰਬੰਧ ਅਤੇ ਹੋਰ ਫੁਟਕਲ ਸਹੂਲਤਾਂ ਸਮੇਤ ‘ਕਾਮਨ ਕੋਲਡ ਸਟੋਰੇਜ’ ਬਣਾਉਣਾ ਸ਼ਾਮਲ ਸੀ। ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਵੱਲੋਂ 40 ਕਰੋੜ ਰੁਪਏ ਦਾ ਕਰਜ਼ਾ ਨਾਬਾਰਡ ਤੋਂ ਲਿਆ ਗਿਆ ਤੇ 50 ਕਰੋੜ ਰੁਪਏ ਦੀ ਸਬਸਿਡੀ ਕੇਂਦਰ ਨੇ ਦੇਣੀ ਸੀ। ਇਸ ਵਿੱਚੋਂ 37 ਕਰੋੜ ਰੁਪਏ ਦੀ ਸਬਸਿਡੀ ਰਾਜ ਸਰਕਾਰ ਨੂੰ ਹਾਸਲ ਹੋ ਚੁੱਕੀ ਹੈ ਤੇ 13 ਕਰੋੜ ਰੁਪਏ ਹੀ ਬਾਕੀ ਰਹਿੰਦੇ ਹਨ।

ਕਬੱਡੀ ਖੇਡ ਜਗਤ ਦਾ ਸਿਰਤਾਜ ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ

47ਵਾਂ ਦੋ ਰੋਜ਼ਾ ਕਬੱਡੀ ਕੱਪ 9 ਅਤੇ 10 ਫਰਵਰੀ ਨੂੰ  ਦਿੜ੍ਹਬਾ ਮੰਡੀ ਖੇਡ ਸਟੈਡੀਅਮ ਵਿਖੇ

 ਦਿੜ੍ਹਬਾ ਮੰਡੀ/ਸੰਗਰੂਰ, ਫ਼ਰਵਰੀ 2020- (ਹਰਜਿੰਦਰ ਸਿੰਘ ਜਵੰਦਾ/ਮਨਜਿੰਦਰ ਗਿੱਲ )-
ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਦਿੜ੍ਹਬਾ ਮੰਡੀ ਵਿਖੇ ਸੋਸ਼ਲ ਯੂਥ ਸਪੋਰਟਸ ਕਲੱਬ ਅਤੇ ਨਗਰ ਪੰਚਾਇਤ ਵੱਲੋਂ ਐਨ.ਆਰ.ਆਈ ਕਰਨ ਘੁਮਾਣ ਕਨੈਡਾ ਅਤੇ ਪ੍ਰਧਾਨ ਗੁਰਮੇਲ ਸਿੰਘ ਹੁਰਾਂ ਦੀ ਦੇਖ-ਰੇਖ ਹੇਠ ਕਰਵਾਇਆ ਜਾਂਦਾ  ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਅੱਜ ਕਬੱਡੀ ਖੇਡ ਜਗਤਚ ਇਕ ਵੱਡਾ ਨਾਂਅ ਵਜੋਂ ਜਾਣੀਆਂ ਜਾਂਦਾ ਹੈ। ਇਹ ਕਬੱਡੀ ਕੱਪ ਕਰਨ ਘੁਮਾਣ ਕਨੈਡਾ ਅਤੇ ਉਨਾਂ ਦੀ ਟੀਮ ਦੀ ਮਿਹਨਤ ਸਦਕਾ ਕਈ ਪੱਖੋਂ ਜਿਵੇਂ ਕਿ ਦਰਸ਼ਕਾਂ ਦੇ ਵੱਡੇ ਇਕੱਠ ਤੇ ਅੰਤਰਰਾਸ਼ਟਰੀ ਟੀਮਾਂ ਅਤੇ ਉੱਚ ਕੋਟੀ ਦੇ ਗਾਇਕਾਂ ਦੀ ਸ਼ਮੂਲੀਅਤ ਪੱਖੋਂ ਕਬੱਡੀ ਜਗਤ ਚ ਪਹਿਲੇ ਸਥਾਨ ਤੇ ਹੈ। ਇਸ ਸਾਲਦਾ ਇਹ 47ਵਾਂ ਦੋ ਰੋਜ਼ਾ ਕਬੱਡੀ ਕੱਪ 9 ਅਤੇ 10 ਫਰਵਰੀ ਨੂੰ  ਦਿੜ੍ਹਬਾ ਮੰਡੀ ਖੇਡ ਸਟੈਡੀਅਮ ਵਿਖੇ  ਕਰਵਾਇਆ ਜਾ ਰਿਹਾ ਹੈ ਜਿਥੇ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ  ਟੀਮਾਂ ਦੇ ਫਸਵੇਂ ਮੁਕਾਬਲੇ ਹੋਣਗੇ।ਇਸ ਦੌਰਾਨ ਕੱਪ ਜਿੱਤਣ ਵਾਲੀ ਟੀਮ ਨੂੰ ਨਗਦ ਰਾਸ਼ੀ ਦੇ ਵੱਡੇ ਇਨਾਮ ਅਤੇ ਸਰਵੋਤਮ ਜਾਫੀਅਤੇ ਧਾਵੀ  ਖਾਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਮੁੱਖ ਮਹਿਮਾਨ ਵਜੋਂ  ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮਜੀਤ ਸਿੰਘ ਮਜੀਠੀਆ  ਸ਼ਮੂਲੀਅਤ ਕਰਨਗੇ। ਇਸ ਮੌਕੇ ਦਰਸ਼ਕਾਂ ਦੇ ਮੰਨੋਰੰਜਨ ਲਈ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਮਸ਼ਹੂਰ  ਗਾਇਕ  ਸਿੱਧੂ ਮੂਸੇਵਾਲਾ 9 ਫਰਵਰੀ ਨੂੰ ਅਤੇ ਗਾਇਕ ਬੱਬੂ ਮਾਨ 10 ਫਰਵਰੀ ਸ਼ਾਮ ਨੂੰ ਆਪਣੀ ਗਾਇਕੀ ਦੇ ਜੌਹਰ ਦਿਖਾਉਣਗੇ।ਇਸ ਸਾਲ ਕਰਵਾਏ ਜਾ ਰਹੇ ਕਬੱਡੀ ਕੱਪ ਦੀ ਵੱਡੀ ਸਫਲਤਾ ਲਈ ਐਨ.ਆਰ.ਆਈ ਧੁੱਗਾਬਰਦਰਜ਼, ਸੁੱਖਾ ਵਾਸੀ, ਹਲਕਾ ਦਿੜਬਾ ਇੰਚਾਰਜ ਗੁਲਜ਼ਾਰੀ ਮੂਨਕ, ਸਰਪੰਚ ਤਾਰੀ ਮਾਨ ਬਘਰੋਲ, ਸਤਿਗੁਰ ਘੁਮਾਣ, ਗੁਰਦੇਵ ਮੌੜ, ਨਵਦੀਪ ਨੋਨੀ, ਸੁਖਵਿੰਦਰ ਭਿੰਦਾ, ਚਮਕੌਰ ਯੂ.ਕੇ,  ਹਰਜਿੰਦਰ ਬਲੌਂਗੀ, ਕਸ਼ਮੀਰ ਸਿੰਘ ਰੋੜੇਵਾਲ, ਹਰਦੀਪ ਸ਼ਰਮਾ, ਜਸਪਾਲ ਪਾਲਾ, ਰਾਮ ਜਨਾਲ, ਗੁਰਬਚਨ ਲਾਲ, ਹਰਦੀਪ ਸ਼ਰਮਾ, ਪੰਕਜ ਬਾਂਸਲ, ਬਿੱਟੂ ਮੂਣਕ, ਸੰਜੇ ਬਾਂਸਲ, ਭੀਮ ਠੇਕੇਦਾਰ, ਨਿੱਕਾ ਘੁਮਾਣ,ਬਲਕਾਰ ਸਿੰਘ ਘੁਮਾਣ, ਗੁਰਦੇਵ ਸਿੰਘ ਮੌੜ, ਰਾਜ ਕੁਮਾਰ ਗਰਗ,  ਬਲਜੀਤ ਗੋਰਾ, ਅੰਮ੍ਰਿਤ ਸਿੱਧੂ, ਹਰਦੇਵ ਸਿੰਘ ਗੁਜਰਾਂ,  ਰਿੰਕਾ ਢੰਡੋਲੀ, ਸਤਨਾਮ ਸਿੰਘ ਮਾਨ, ਰਾਮਾ ਐਮ ਸੀ, ਭਿੰਦਾ ਘੁਮਾਣ, ਲਾਡੀ ਮੂਣਕ ਅਤੇ ਰਾਮ ਮਾਨ ਆਦਿ ਆਪਣੀਆਂ ਵੱਡੀਆਂ ਸੇਵਾਵਾਂ  ਦੇ ਰਹੇ ਹਨ।

ਸਰਕਾਰੀ ਜ਼ਮੀਨਾਂ ਵਿੱਚੋਂ ਬਿਨਾ ਅਸੈਸਮੈਂਟ ਕਰਵਾਏ ਰੁੱਖਾਂ ਦੀ ਕਟਾਈ/ਨਿਲਾਮੀ ਨਾ ਕਰਵਾਈ ਜਾਵੇ-ਡਿਪਟੀ ਕਮਿਸ਼ਨਰ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸੂਬੇ ਭਰ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ ਰੁੱਖਾਂ ਦੀ ਨਜਾਇਜ਼ ਕਟਾਈ/ਨਿਲਾਮੀ ਸੰਬੰਧੀ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਸ ਗੈਰਕਾਨੂੰਨੀ ਪ੍ਰਥਾ ਨੂੰ ਨਕੇਲ ਪਾਉਣ ਲਈ ਕਿਹਾ ਹੈ। ਇਸ ਸੰਬੰਧੀ ਵਿਭਾਗ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਪੰਚਾਇਤਾਂ, ਸਕੂਲਾਂ ਅਤੇ ਹੋਰ ਅਦਾਰਿਆਂ ਵੱਲੋਂ ਬਿਨਾ ਅਸੈਸਮੈਂਟ ਕਰਵਾਏ ਰੁੱਖਾਂ ਦੀ ਕਟਾਈ/ਨਿਲਾਮੀ ਕਰਵਾ ਲਈ ਜਾਂਦੀ ਹੈ, ਜੋ ਕਿ ਗੈਰਕਾਨੂੰਨੀ ਪ੍ਰਥਾ ਹੈ ਅਤੇ ਇਸ ਨੂੰ ਤੁਰੰਤ ਰੋਕਣ ਦੀ ਲੋੜ ਹੈ। ਉਨਾਂ ਸਮੂਹ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਕਿ ਰੁੱਖਾਂ ਦੀ ਕਟਾਈ/ਨਿਲਾਮੀ ਕਰਾਉਣ ਤੋਂ ਪਹਿਲਾਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਤੋਂ ਲੋੜੀਂਦੀ ਅਸੈਸਮੈਂਟ ਕਰਵਾਉਣ ਅਤੇ ਸਮਰੱਥ ਅਧਿਕਾਰੀ ਤੋਂ ਪ੍ਰਵਾਨਗੀ ਲੈਣ ਉਪਰੰਤ ਹੀ ਰੁੱਖਾਂ ਦੀ ਕਟਾਈ/ਨਿਲਾਮੀ ਆਦਿ ਕਰਵਾਈ ਜਾਵੇ।

ਇਲਾਕੇ ਦੀ ਮਸਹੂਰ ਸੰਸਥਾ ਡ੍ਰੀਮਿੰਗ ਐਵਰੌਡ ਨੇ ਸਿਮਰਨਜੋਤ ਕੌਰ ਦਾ ਸੁਪਨਾ ਪੂਰਾ ਕੀਤਾ

 ਬੱਧਨੀ ਕਲਾਂ/ਮੋਗਾ,ਫ਼ਰਵਰੀ 2020-(ਗੁਰਸੇਵਕ ਸੋਹੀ)-

ਇਲਾਕੇ ਦੀ ਬਹੁਤ ਹੀ ਮਸ਼ਹੂਰ ਸੰਸਥਾ ਡ੍ਰੀਮਿੰਗ ਐਵਰੌਡ ਨੇ ਸਿਮਰਨਜੋਤ ਕੌਰ ਪਿੰਡ ਖੋਟੇ (ਮੋਗਾ)ਦਾ ਕੈਨੇਡਾ ਸਟੱਡੀ ਵੀਜ਼ਾ ਲਗਵਾ ਕੇ ਉਸ ਦੇ ਸੁਪਨਿਆਂ ਨੂੰ ਥੋੜ੍ਹੇ ਹੀ ਸਮੇਂ ਵਿੱਚ ਪੂਰਾ ਕੀਤਾ।ਇਹ ਸੰਸਥਾ ਬੱਧਨੀ ਕਲਾਂ ਟੈਲੀਫੋਨ ਐਕਸਚੇਂਜ ਕੋਲ ਜੀਟੀ ਰੋਡ ਪਰ ਸਥਿਤ ਹੈ ਅਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਇਲਾਕੇ ਅੰਦਰ ਬਹੁਤ ਹੀ ਵਧੀਆ ਤਰੀਕੇ ਨਾਲ ਹਰ ਕਿਸੇ ਦਾ ਸੁਪਨਾ ਪੂਰਾ ਕੀਤਾ ਜਾਂਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮ, ਡੀ ਚਰਨਜੀਤ ਸਿੰਘ ਸੋਨੂੰ ਨੇ ਦੱਸਿਆ ਹੈ ਕਿ ਸਿਮਰਨਜੋਤ ਕੌਰ ਨੇ ਆਪਣੀ ਲਗਨ ਮਿਹਨਤ ਨਾਲ 6.0 ਬੈਂਡ ਪ੍ਰਾਪਤ ਕਰਕੇ ਸਾਡੀ ਡ੍ਰੀਮਿੰਗ ਐਵਰੋਡ ਸੰਸਥਾ ਦੇ ਕੋਲ ਫੈਲ ਲਗਵਾਈ ਮਿਹਨਤੀ ਸਟਾਫ ਹੋਣ ਕਰਕੇ ਹੀ ਸਿਮਰਨਜੋਤ ਦਾ ਸੁਪਨਾ ਪੂਰਾ ਹੋਇਆ ਅਤੇ ਸੰਸਥਾ ਦਾ ਨਾਮ ਚਮਕ ਰਿਹਾ ਹੈ।ਸਿਮਰਨਜੋਤ ਕੌਰ ਨੇ ਇਸ ਮਿਹਨਤੀ ਸਟਾਫ਼ ਅਤੇ ਸੋਨੂੰ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਕਿ ਮੇਰੇ ਸੁਪਨਿਆਂ ਨੂੰ ਜਲਦੀ ਹੀ ਪੂਰਾ ਕਰ ਦਿੱਤਾ।

ਏਅਰ ਫੋਰਸ ਬਰਨਾਲਾ ਦੇ ਵਾਰੰਟ ਅਫਸਰ ਵੀ ਕੇ ਸਾਹਾ ਮਰਹੂਮ ਚਮਕੌਰ ਸਿੰਘ ਰਾਏਸਰ ਦੀ ਮਿਰਤਕ ਦੇਹ ਤੇ ਫੁੱਲ ਮਾਲਾਵਾਂ ਚੜਾਉਦੇ ਹੋਏ

ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-

ਨੇੜਲੇ ਪਿੰਡ ਰਾਏਸਰ ਦੇ ਨਿਵਾਸੀ ਚਮਕੌਰ ਸਿੰਘ ਰਾਏਸਰ  ਜੋ ਕਿ ਪਿਛਲੇ ਕਈ ਸਾਲ ਤੋ ਸੂਗਰ ਦੇ ਮਰੀਜ ਸਨ  ਦੀ ਹਾਰਟ ਅਟੈਕ ਨਾਲ ਹੋਈ ਬੇਵਕਤੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ । ਉਹ ਏਅਰ ਫੋਰਸ ਬਰਨਾਲਾ ਦੇ ਪਕੇ ਮੁਲਾਜ਼ਮ ਸਨ। 50 ਕ ਸਾਲ ਦੇ ਕਰੀਬ  ਉਮਰ ਭੋਗ ਕੇ ਇਸ ਫਾਨੀ ਸੰਸਾਰ ਤੋ ਰੁਖ਼ਸਤ  ਹੋਏ ਇਹ ਨੌਜਵਾਨ ਆਪਣੇ ਪਿਛੇ ਵਿਧਵਾ ਸੁਖਵਿੰਦਰ ਕੌਰ  ਤੇ ਬੇਟੇ ਹਰਦੀਪ ਸਿੰਘ ਹੈਪੀ ਤੇ ਮਨਦੀਪ ਸਿੰਘ ਗਗੜ  ਨੂੰ ਰੌਦੇ ਵਿਲਕਦੇ ਛੱਡ ਗਿਆ । ਅੰਤਿਮ ਸੰਸਕਾਰ ਤੋ ਪਹਿਲਾਂ ਏਅਰ ਫੋਰਸ ਦੇ ਵਾਰੰਟ ਅਫਸਰ ਵੀ ਕੇ ਸਾਹਾ ਵਲੋ ਫੁੱਲ ਮਾਲਾਵਾਂ ਨਾਲ  ਸਲਾਮੀ ਦਿੱਤੀ ਗਈ । ਇਸ ਸਮੇਂ ਏਅਰ ਫੋਰਸ ਦੇ ਤਿੰਨ ਦਰਜਨ ਤੋ ਵਧ ਸਟਾਫ ਮੈਂਬਰਾਂ ਨੇ ਵੀ ਵਿਛੜੇ ਸਾਥੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ । ਪਰਿਵਾਰ ਵਲੋ ਸ੍ਰੀ ਜਗਰੂਪ ਸਿੰਘ ਅਤੇ ਅਵਤਾਰ ਸਿੰਘ ਰਾਏਸਰ ਨੇ ਏਅਰ ਫੋਰਸ ਬਰਨਾਲਾ ਵਲੋ ਦਿਤੇ ਸਰਧਾ ਪੂਰਵਕ  ਸਨਮਾਨ ਬਦਲੇ  ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਏਅਰ ਫੋਰਸ ਦੀ ਸਪੈਸ਼ਲ ਗੱਡੀ ਵਿਚ ਹੀ ਮਿਰਤਕ ਦੇਹ ਨੂੰ ਸਮਸਾਨਘਾਟ ਤਕ ਲਿਜਾਇਆ ਗਿਆ । ਇਸ ਸਮੇ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਵਲੋਂ ਸੇਜਲ ਅੱਖਾਂ ਨਾਲ ਸਵ: ਚਮਕੌਰ ਸਿੰਘ ਰਾਏਸਰ ਨੂੰ ਵਿਦਾਇਗੀ ਦਿੱਤੀ ਗਈ ।

ਸ੍ਰੀ 108 ਬਾਬਾ ਸੰਤ ਮੁਨੀ ਜੀ ਦੀ ਸਲਾਨਾ ਚੌਥੀ ਬਰਸੀ।ਬਾਬਾ ਰਾਮ ਮੁਨੀ ਜੀ।

ਹਠੂਰ,ਫਰਵਰੀ 2020 - (ਗੁਰਸੇਵਕ ਸੋਹੀ)-ਡੇਰਾ ਪ੍ਰਗਟਸਰ ਰਾਣੀ ਵਾਲਾ ਪਿੰਡ ਲੱਖਾ (ਲੁਧਿ:) ਵਿਖੇ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਧੂਮ- ਧਾਮ ਨਾਲ ਮਨਾਈ ਜਾ ਰਹੀ ਹੈ,11 ਫਰਵਰੀ ਦਿਨ ਮੰਗਲਵਾਰ  ਨੂੰ ਪ੍ਰਕਾਸ਼ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਹੋਣਗੇ,19 ਫਰਵਰੀ ਦਿਨ ਬੁੱਧਵਾਰ ਨੂੰ 10 ਵਜੇ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ 10 ਤੋਂ 11ਵਜੇ ਤੱਕ ਕੀਰਤਨ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਰਾਮ ਮੁਨੀ ਜੀ ਨੇ ਕਿਹਾ ਕਿ ਬਰਸੀ ਦੇ ਮੌਕੇ ਤੇ ਚੰਗੇ ਗੁਣੀ ਗਿਆਨੀ ਮਹਾਂਪੁਰਸ਼ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਬਚਨ ਸੁਣ ਕੇ ਆਪਣਾ ਜੀਵਨ ਸਫ਼ਲ ਬਣਾਓ ਇਸ ਮੌਕੇ ਸੰਤ ਕਪਿਲ ਮੁਨੀ ਜੀ ਹਰਿਦੁਆਰ ਵਾਲੇ, ਸੰਤ ਜਤਿੰਦਰ ਮੁਨੀ ਜੀ ਗੁਜਰਾਤ ਵਾਲੇ, ਸੰਤਪ੍ਰੀਤ ਮੁਨੀ ਜੀ ਧੂਰੀ ਵਾਲੇ, ਸੰਤ ਪ੍ਰੀਤ ਮੁਨੀ ਜੀ ਲੱਖਾ, ਗੁਰਤੇਜ ਉੱਗੋਕੇ ਭਾਣਜਾ ਸੰਤ ਮੁਨੀ ਜੀ, ਮਹੰਤ ਰਾਮ ਮੁਨੀ ਜੀ ਅਤੇ ਸਮੂਹ ਇਲਾਕਾ ਨਿਵਾਸੀ ।

ਰੁਮਾਂਟਿਕਤਾ ਭਰੀ ਪਰਿਵਾਰਕ ਪੰਜਾਬੀ ਫ਼ਿਲਮ 'ਸੁਫਨਾ' ਦਾ ਟ੍ਰੇਲਰ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ

ਆਗਾਮੀ 14 ਫਰਵਰੀ ਨੂੰ ਵਰਲਡਵਾਈਡ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਰੁਮਾਂਟਿਕਤਾ ਭਰੀ ਸੰਗੀਤਕ ਤੇ ਪਰਿਵਾਰਕ ਫ਼ਿਲਮ 'ਸੁਫਨਾ' ਦਾ ਟ੍ਰੇਲਰ ਹਾਲ ਹੀ ਰਿਲੀਜ਼ ਕੀਤਾ ਗਿਆ ਹੈ।ਜੋ ਕਿ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ।ਇਸ ਫਿਲਮ ਰਾਹੀਂ ਪਹਿਲੀ ਵਾਰ ਵੱਡੇ ਪਰਦੇ ਤੇ ਸਟਾਰ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਤਾਨੀਆ ਦੀ ਜੋੜੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਫਿਲਮ 'ਸੁਫਨਾ' ਨਾਮੀ ਨਿਰਦੇਸ਼ਕ ਜਗਦੀਪ ਸਿੰਘ ਸਿੱਧੂ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ ਜਿਨਾਂ ਵਲੋਂ ਪਿਛਲੇ ਸਾਲ ਬਲਾਕਬਾਸਟਰ ਫਿਲਮਾਂ 'ਕਿਸਮਤ' ਤੇ 'ਛੜਾ' ਦਾ ਨਿਰਦੇਸ਼ਨ ਕੀਤਾ ਗਿਆ ਸੀ।ਫਿਲਮ ਸਬੰਧੀ ਗੱਲਬਾਤ ਕਰਦਿਆਂ ਫਿਲਮ ਦੇ ਨਾਇਕ ਐਮੀ ਵਿਰਕ ਦਾ ਕਹਿਣਾ ਹੈ ਕਿ ਉਨਾਂ ਦੀ ਫਿਲਮ 'ਕਿਸਮਤ' ਦੀ ਤਰਾਂ ਇਹ ਫਿਲਮ ਵੀ ਇਕ ਹੋਰ ਰੁਮਾਂਸ ਨਾਲ ਮਨੋਰੰਜਨ ਭਰਪੂਰ ਵੱਡਾ ਧਮਾਕਾ ਹੋਵੇਗੀ। 'ਕਿਸਮਤ' ਵਾਂਗ ਇਹ ਫਿਲਮ ਵੀ ਇੱਕ ਵੱਖਰੀ ਹੀ ਕਿਸਮ ਦੀ ਅਧੁਨਿਕ ਲਵ ਸਟੋਰੀ ਤੇ ਅਧਾਰਤ ਹੋਵੇਗੀ। ਰਾਜਸਥਾਨ ਦੀਆਂ ਖੂਬਸੁਰਤ ਲੁਕੇਸ਼ਨਾਂ 'ਤੇ ਫ਼ਿਲਮਾਈ ਇਹ ਫਿਲਮ ਜਗਦੀਪ ਸਿੱਧੂ ਦੀ ਕਲਾਤਮਿਕ ਸ਼ੈਲੀ ਨਾਲ ਲਬਰੇਜ਼ ਪੰਜਾਬੀ ਸਿਨੇ ਦਰਸ਼ਕਾਂ ਲਈ ਇਕ ਹੁਸੀਨ ਤੋਹਫ਼ਾ ਹੋਵੇਗੀ। ਫ਼ਿਲਮ ਹੀਰੋਇਨ ਤਾਨੀਆ ਦਾ ਕਹਿਣਾ ਹੈ ਕਿ ਫਿਲਮ 'ਸੁਫਨਾ' ਵਿੱਚ ਐਮੀ ਵਿਰਕ ਨਾਲ ਬਤੌਰ ਨਾਇਕਾ ਪਰਦੇ 'ਤੇ ਆਉਣਾ ਉਸਦਾ ਇੱਕ ਵੱਡਾ ਸੁਫ਼ਨਾ ਪੂਰਾ ਹੋਣ ਬਰਾਬਰ ਹੈ।ਉਸ ਨੇ ਦੱਸਿਆ ਕਿ ਇਸ ਫਿਲਮ ਲਈ ਉਸਨੇ ਬਹੁਤ ਮੇਹਨਤ ਕੀਤੀ ਹੈ।ਇਸ ਫਿਲਮ ਦਾ ਸ਼ੂਟ ਦੋ ਮਹੀਨੇ ਚੱਲਿਆ ਤੇ ਉਸਨੇ ਆਪਣਾ ਵਜ਼ਨ ਵੀ ਘਟਾਇਆ ਹੈ। ਉਸ ਨੂੰ ਆਸ ਹੈ ਕਿ ਪਹਿਲੀਆਂ ਫਿਲਮਾਂ ਵਾਂਗ ਦਰਸ਼ਕ 'ਸੁਫਨਾ' ਵਿੱਚ ਵੀ ਉਸਦੀ ਅਦਾਕਾਰੀ ਨੂੰ ਜਰੂਰ ਪਸੰਦ ਕਰਨਗੇ ਅਤੇ ਇਹ ਫਿਲਮ ਉਸਦੇ ਕੈਰੀਅਰ ਲਈ ਮੀਲ ਪੱਥਰ ਸਾਬਤ ਹੋਵੇਗੀ।ਫਿਲਮ ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਿਰਦੇਸ਼ਿਤ ਇਹ ਫਿਲਮ ਪਿਆਰ ਮੁਹੱਬਤ ਦੀਆਂ ਤੰਦਾਂ ਨੂੰ ਮਜਬੂਤ ਕਰਦੀ ਹਰ ਛੋਟੇ ਵੱਡੇ, ਅਮੀਰ ਗਰੀਬ, ਅਨਪੜ੍ਹ ਪੜ੍ਹੇ ਲਿਖੇ ਬੰਦੇ ਦੇ ਸੁਫ਼ਨਿਆਂ ਦੀ ਗੱਲ ਕਰੇਗੀ।ਇਹ ਫਿਲਮ ਗਰੀਬ ਪਰਿਵਾਰ ਦੀ ਕੁੜੀ ਦੇ ਪਿਆਰ ਅਤੇ ਬਲੀਦਾਨ ਦੀ ਕਹਾਣੀ ਹੈ। ਫਿਲਮ ਦੀ ਹੀਰੋਇਨ ਗਰੀਬ ਪਰਿਵਾਰ ਦੀ ਕੁੜੀ ਹੈ ਤੇ ਹੀਰੋ ਜਿਮੀਂਦਾਰ ਪਰਿਵਾਰ ਦਾ ਪੜਾਕੂ ਮੁੰਡਾ ਹੈ। ਦੋਵਾਂ ਦਾ ਅਲੱੜ ਦਿਲਾਂ ਵਾਲਾ ਇੱਕ ਦੂਜੇ ਲਈ ਮਰ ਮਿੱਟਣ ਦੀਆਂ ਕਸਮਾਂ ਵਾਲਾ ਪਿਆਰ ਹੈ ਜਿਸ ਵਿੱਚ ਦਰਸ਼ਕਾਂ ਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ। ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਸਿੰਘ ਵਿਰਕ ਵਲੋਂ ਪ੍ਰੋਡਿਊਸ 'ਪੰਜ ਪਾਣੀ ਫਿਮਲਜ਼' ਬੈਨਰ ਹੇਠ ਬਣੀ ਇਹ ਫਿਲਮ 14 ਫਰਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।ਇਸ ਫਿਲਮ ਵਿਚ ਐਮੀ ਵਿਰਕ ਤੇ ਤਾਨੀਆ ਤੋਂ ਇਲਾਵਾ ਜੈਸਮੀਨ ਬਾਜਵਾ, ਸੀਮਾ ਕੌਸ਼ਲ, ਜਗਜੀਤ ਸੰਧੂ, ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ ਬਲਵਿੰਦਰ ਬੁਲਟ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।