You are here

ਪੰਜਾਬ

ਫ਼ਿਲਮ ‘ਜ਼ੋਰਾ ਦਾ ਸੈਂਕਡ ਚੈਪਟਰ’ ਨਾਲ ਨਵੀਆਂ ਪੈੜ੍ਹਾਂ ਪਾਵੇਗਾ – ਯਾਦ ਗਰੇਵਾਲ

ਚੰਡੀਗੜ,ਫ਼ਰਵਰੀ 2020-(ਹਰਜਿੰਦਰ ਜਵੰਦਾ/ਮਨਜਿੰਦਰ ਗਿੱਲ)-

ਪੰਜਾਬੀ ਫ਼ਿਲਮ 'ਜ਼ੋਰਾ ਦਾ ਸੈਂਕਡ ਚੈਪਟਰ' ਦੀ ਸਟਾਰ ਕਾਸਟ ਬਾਰੇ ਲੇਖਕ-ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਜ਼ੁਬਾਨੀ ਜਾਨਣ ਦੀ ਸਿਲਸਿਲੇ ਵਿੱਚ ਅੱਜ ਅਸੀਂ ਯਾਦ ਗਰੇਵਾਲ ਬਾਰੇ ਗੱਲ ਕਰਾਂਗੇ।ਆਗਾਮੀ 6 ਮਾਰਚ 2020 ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਇਸ ਫਿਲ਼ਮ 'ਚ ਯਾਦ ਗਰੇਵਾਲ ਨੇ ਦੀਪੇ ਦਾ ਕਿਰਦਾਰ ਨਿਭਾਇਆ ਹੈ।ਅਮਰਦੀਪ ਸਿੰਘ ਗਿੱਲ ਜੀ ਦਾ ਕਹਿਣਾ ਹੈ, ਕਿ ਯਾਦ ਗਰੇਵਾਲ ਬਠਿੰਡੇ ਸ਼ਹਿਰ ਦਾ ਹੀ ਜੰਮਪਲ ਹੈ। ਯਾਦ ਉਹਨਾਂ ਦੇ ਬਹੁਤ ਕਰੀਬ ਹੈ ਅਤੇ ਬਹੁਤ ਪੁਰਾਣਾ ਜਾਣਕਾਰ ਹੈ। ਯਾਦ ਗਰੇਵਾਲ ਦੀ ਦਿੱਖ ਅਤੇ ਪਰਸਨੈਲਿਟੀ ਵਰਗਾ ਕੋਈ ਦੂਸਰਾ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਨਹੀਂ। ਯਾਦ ਗਰੇਵਾਲ ਨੂੰ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਬਹੁਤ ਹੀ ਬੇਹਤਰੀਨ ਤੇ ਬਾਕਮਾਲ ਅਦਾਕਾਰ ਹੋਣ ਦੇ ਬਾਵਜੂਦ ਬਹੁਤਾ ਕੰਮ ਨਹੀਂ ਮਿਲਿਆ ਕਿਉਂਕਿ ਮੌਜੂਦਾ ਦੌਰ ਵਿਚ ਪੰਜਾਬੀ ਫ਼ਿਲਮ ਇੰਡਸਟਰੀ ਦਾ ਰੁਝਾਨ ਕਾਮੇਡੀ ਫ਼ਿਲਮਾਂ ਵੱਲ ਹੈ। ਜੋ ਯਾਦ ਦੀ ਪਰਸਨੈਲਿਟੀ ਨੂੰ ਸੂਟ ਨਹੀਂ ਕਰਦੀਆਂ।ਯਾਦ ਗਰੇਵਾਲ ਨੇ ਮਿੱਟੀ (2010) ਨਾਲ ਸਿਲਵਰ ਸਕ੍ਰੀਨ ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਲਾਇਨ ਆਫ ਪੰਜਾਬ (2011), ਕਬੱਡੀ ਵਨਸ ਅਗੇਨ (2012), ਸਾਡਾ ਹੱਕ (2013), ਵਨਸ ਅਪਨ ਏ ਟਾਈਮ ਇਨ ਮੁੰਬਈ ਦੁਬਾਰਾ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ! ਇਹਨਾਂ ਸਾਰੀਆਂ ਫ਼ਿਲਮ ਵਿਚ ਯਾਦ ਗਰੇਵਾਲ ਦਾ ਰੋਲ ਨੇਗਟਿਵ ਹੈ। ਸਰਦਾਰ ਗਿੱਲ ਨੇ ਦੱਸਿਆ ਕਿ ਜਦੋਂ ਉਹ ਜੋਰਾ ਫਿਲਮ ਦੀ ਕਹਾਣੀ ਲਿਖ ਰਹੇ ਸਨ ਤਾਂ ਉਹਨਾਂ ਪਹਿਲਾਂ ਹੀ ਸੋਚ ਲਿਆ ਸੀ ਕਿ ਯਾਦ ਨੂੰ ਫਿਲਮ ਵਿਚ ਰੋਲ ਲਾਜ਼ਮੀ ਦੇਣਾ ਹੈ ਅਤੇ ਉਸ ਕੋਲੋਂ ਨਾਗਿਟਿਵ ਨਹੀਂ ਬਲਕਿ ਪੋਜਟਿਵ ਤੇ ਵੱਡਾ ਰੋਲ ਕਰਵਾਉਣਾ ਹੈ। ਯਾਦ ਗਰੇਵਾਲ ਨੂੰ ਪਹਿਲਾਂ ਜੋਰਾ ਫਿਲਮ ਦੇ ਇੱਕ ਹੋਰ ਕਿਰਦਾਰ ਸ਼ੇਰੇ ਰਾਠੌਰ ਦੇ ਲਈ ਚੁਣਿਆ ਗਿਆ ਸੀ। ਜੋ ਕਿ ਬਾਅਦ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਮੁਕੁਲ ਦੇਵ ਨੇ ਕੀਤਾ।ਅਮਰਦੀਪ ਸਿੰਘ ਗਿੱਲ ਮੁਤਾਬਿਕ, ਫ਼ਿਲਮ ਵਿੱਚ ਵੀ ਦੀਪੇ ਦਾ ਕਿਰਦਾਰ ਬਹੁਸਤ ਹੀ ਵੱਖਰਾ ਤੇ ਬਹੁਤ ਵੱਡਾ ਹੈ। ਫਿਲਮ ਵਿੱਚ ਦੀਪੇ ਦੇ ਡਾਇਲਾਗ ਕਿਤੇ ਨਾ ਕਿਤੇ ਜੋਰੇ ਨਾਲੋਂ ਵੀ ਵੱਧ ਅਤੇ ਵੱਡੇ ਹਨ। ਜੋਰੇ ਦੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਦੀਪਾ ਬਚਪਨ ਤੋਂ ਜਾਣੂ ਹੈ ।ਦੀਪਾ ਅਤੇ ਜੋਰਾ ਇਕੱਠੇ ਸਕੂਲ਼ ਪੜ੍ਹਨ ਜਾਂਦੇ, ਇਕੱਠੇ ਵੱਡੇ ਹੁੰਦੇ, ਉਸ ਤੋਂ ਬਾਅਦ ਸਾਰੀ ਜ਼ਿੰਦਗੀ ਦੀਪਾ ਜੋਰੇ ਦੇ ਨਾਲ ਉਸਦੇ ਪਰਛਾਵੇਂ ਵਾਂਗ ਰਹਿੰਦਾ ਹੈ।ਦੀਪਾ ਕਦੇ ਵੀ ਲੀਡ ਨਹੀਂ ਕਰਦਾ ਪਰ ਦੀਪਾ ਇੱਕ ਹੁੰਗਾਰੇ ਵਾਂਗ ਜੋਰੇ ਦੇ ਨਾਲ-ਨਾਲ ਰਹਿੰਦਾ ਹੈ। ਦੀਪਾ ਜੋਰੇ ਨੂੰ ਕਦੇ ਵੀ ਕਿਸੇ ਕੰਮ ਤੋਂ ਮਨ੍ਹਾ ਨਹੀਂ ਕਰਦਾ। ਜਦੋਂ ਕਿ ਉਹ ਉਮਰ ਵਿੱਚ ਜੋਰੇ ਨਾਲੋਂ ਵੱਡਾ ਹੈ ਅਤੇ ਜੋਰਾ ਵੀ ਹਮੇਸ਼ਾ ਦੀਪੇ ਨੂੰ ਸਤਿਕਾਰ ਅਤੇ ਅਦਬ ਨਾਲ ਦੀਪਾ ਬਾਈ ਕਹਿ ਕੇ ਹੀ ਬੁਲਾਉਂਦਾ ਹੈ। ਜੋਰਾ ਦੀਪੇ ਕਰਕੇ ਹੀ ਜੋਰਾ ਹੈ।ਦੀਪੇ ਦੇ ਕਿਰਦਾਰ ਲਈ ਯਾਦ ਗਰੇਵਾਲ ਦੀ ਲੁੱਕ ਦਾ ਖਾਸ ਧਿਆਨ ਰੱਖਿਆ ਗਿਆ ਹੈ। ਉਸ ਦੀਆਂ ਮੁੱਛਾਂ, ਦਾਹੜੀ, ਵਾਲਾਂ ਦਾ ਸਟਾਈਲ, ਕੱਪੜੇ, ਬੋਲਣ , ਤੁਰਨ, ਖੜਨ ਆਦਿ ਦੇ ਢੰਗ ਆਦਿ ਯਾਦ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਬਿਲਕੁਲ ਵੇਖਦੇ ਤੇ ਸੱਜਰੇ ਹਨ। ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਯਾਦ ਗਰੇਵਾਲ ਨੂੰ ਦੀਪੇ ਦੇ ਕਿਰਦਾਰ ਲਈ ਚੁਣਿਆ ਅਤੇ ਮਾਣ ਹੈ ਕਿ ਯਾਦ ਨੇ ਜਿਵੇਂ ਦੀਪੇ ਦੇ ਕਿਰਦਾਰ ਨੂੰ ਨਿਭਾਇਆ ਉਸ ਨੇ ਇਸ ਕਿਰਦਾਰ ਨੂੰ ਅਮਰ ਕਰ ਦਿੱਤਾ ਹੈ। ਯਾਦ ਗਰੇਵਾਲ ਦਾ 'ਜ਼ੋਰਾ ਦਾ ਸੈਂਕਡ ਚੈਪਟਰ' ਵਿੱਚ ਦੀਪੇ ਦਾ ਕਿਰਦਾਰ ਵੀ ਸਭ ਨੂੰ ਬਹੁਤ ਪਸੰਦ ਆਏਗਾ।

12ਵੀਂ ਦੇ 2 ਪੇਪਰਾਂ ਦੀਆਂ ਤਰੀਕਾਂ ਬਦਲੀਆਂ

ਐੱਸ. ਏ. ਐੱਸ. ਨਗਰ,  ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਸਾਲਾਨਾ ਲਿਖਤੀ ਪ੍ਰੀਖਿਆ ਮਾਰਚ-2020 ਲਈ ਜਾਰੀ ਡੇਟਸ਼ੀਟ 'ਚ ਕੁਝ ਤਬਦੀਲੀ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਦੱਸਿਆ ਕਿ ਬੋਰਡ ਵਲੋਂ 12ਵੀਂ ਸ਼੍ਰੇਣੀ ਦੇ ਇਤਿਹਾਸ (ਹਿਸਟਰੀ) ਵਿਸ਼ੇ ਦੀ ਪ੍ਰੀਖਿਆ 12 ਮਾਰਚ ਨੂੰ ਅਤੇ ਭੂਗੋਲ (ਜੋਗਰਫੀ) ਵਿਸ਼ੇ ਦੀ ਪ੍ਰੀਖਿਆ 27 ਮਾਰਚ ਨੂੰ ਲਈ ਜਾਣੀ ਸੀ, ਜਿਸ ਨੂੰ ਪ੍ਰਬੰਧਕੀ ਕਾਰਨਾਂ ਕਰਕੇ ਤਬਦੀਲ ਕੀਤਾ ਗਿਆ ਹੈ ਅਤੇ ਹੁਣ ਭੂਗੋਲ ਵਿਸ਼ੇ ਦੀ ਪ੍ਰੀਖਿਆ 1 ਅਪ੍ਰੈਲ ਨੂੰ ਅਤੇ ਇਤਿਹਾਸ ਵਿਸ਼ੇ ਦੀ ਪ੍ਰੀਖਿਆ 3 ਅਪ੍ਰੈਲ ਨੂੰ ਹੋਵੇਗੀ, ਜਦਕਿ ਬਾਕੀ ਡੇਟਸ਼ੀਟ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਆਦਾ ਜਾਣਕਾਰੀ ਬੋਰਡ ਵੈੱਬਸਾਈਟ 'ਤੇ ਉਪਲੱਬਧ ਹੈ | ਇਸ ਤਬਦੀਲੀ ਦਾ ਜੋਗਰਫੀ ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਵਲੋਂ ਸਵਾਗਤ ਕੀਤਾ ਗਿਆ ਹੈ |

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਲੁਧਿਆਣਾ ਪੁਲਿਸ ਦੇ ਵਿਮੈਨ ਸੈੱਲ ਦੀ ਸ਼ਲਾਘਾ

ਐੱਫ. ਆਈ. ਆਰ. ਦਰਜ ਕਰਨ ਤੋਂ ਪਹਿਲਾਂ ਸੁਲਾਹ ਸਫਾਈ ਵਾਲੇ ਮਾਮਲੇ ਕਮਿਸ਼ਨ ਕੋਲ ਭੇਜਣ ਬਾਰੇ ਕਿਹਾ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਵਿਮੈਨ ਸੈੱਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰ ਪਰਿਵਾਰ ਨੂੰ ਪਿਆਰ ਅਤੇ ਮਿਲਵਰਤਣ ਨਾਲ ਰਹਿਣਾ ਚਾਹੀਦਾ ਹੈ। ਉਹ ਅੱਜ ਲੁਧਿਆਣਾ ਪੁਲਿਸ ਦੇ ਵਿਮੈਨ ਸੈੱਲ ਵੱਲੋਂ ਪੁਲਿਸ ਲਾਈਨਜ਼ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸ਼ਹਿਰ ਵਿੱਚ ਸਨ। ਇਸ ਸਮਾਗਮ ਵਿੱਚ 250 ਦੇ ਕਰੀਬ ਓਨ੍ਹਾਂ ਜੋੜਿਆਂ ਵੱਲੋਂ ਸ਼ਿਰਕਤ ਕੀਤੀ ਗੱਈ ਜਿਨ੍ਹਾਂ ਦੇ ਵਿਮੈਨ ਸੈੱਲ ਵੱਲੋ ਰਾਜੀਨਾਮੇ ਕਰਵਾਏ ਗਏ। ਇਸ ਮੌਕੇ ਕਮਿਸ਼ਨਰ ਪੁਲਿਸ ਸ੍ਰੀ ਰਕੇਸ਼ ਅਗਰਵਾਲ, ਡਿਪਟੀ ਕਮਿਸ਼ਨਰ ਪੁਲਿਸ ਅਸ਼ਵਨੀ ਕਪੂਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਗਜੀਤ ਸਿੰਘ ਸਰੋਏ, ਸਹਾਇਕ ਕਮਿਸ਼ਨਰ ਪੁਲਿਸ ਸ੍ਰੀਮਤੀ ਪ੍ਰਭਜੋਤ ਕੌਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਲੁਧਿਆਣਾ ਦੇ ਵਿਮੈਨ ਸੈੱਲ ਦੀ ਕਾਰਗੁਜ਼ਾਰੀ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਸੈੱਲ ਵੱਲੋਂ ਪਿਛਲੇ ਸਾਲ ਅਜਿਹੇ 4000 ਮਾਮਲੇ ਸੁਲਝਾਏ ਗਏ, ਜਦਕਿ ਸਿਰਫ਼ 151 ਮਾਮਲੇ ਹੀ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਲੁਧਿਆਣਾ ਪੁਲਿਸ ਇਸ ਦਿਸ਼ਾ ਵਿੱਚ ਬਹੁਤ ਹੀ ਜਿੰਮੇਵਾਰੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਵੱਲੋਂ ਸੁਲਾਹ ਸਫ਼ਾਈ ਲਈ 41 ਕਾਊਂਸਲਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮਕਸਦ ਹੈ ਕਿ ਵਿਆਹੁਤਾ ਰਿਸ਼ਤਿਆਂ ਨਾਲ ਸੰਬੰਧਤ ਮਾਮਲਿਆਂ ਨੂੰ ਆਪਸੀ ਸੁਲਾਹ ਸਫਾਈ ਨਾਲ ਸੁਲਝਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੁਲਿਸ ਅਧਿਕਾਰੀ ਜਦੋਂ ਕਿਸੇ ਮਾਮਲੇ ਵਿੱਚ ਸੁਲਾਹ ਸਫਾਈ ਕਰਾਉਣ ਤੋਂ ਅਸਮਰੱਥ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਮਾਮਲਾ ਦਰਜ ਕਰਨ ਤੋਂ ਪਹਿਲਾਂ ਅਜਿਹੇ ਕੇਸ ਕਮਿਸ਼ਨ ਕੋਲ ਭੇਜਣੇ ਚਾਹੀਦੇ ਹਨ ਤਾਂ ਜੋ ਕਮਿਸ਼ਨ ਵੱਲੋਂ ਸੁਲਾਹ ਸਫਾਈ ਨਾਲ ਅਜਿਹੇ ਕੇਸ ਹੱਲ ਕਰਾਉਣ ਲਈ ਯਤਨ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਬੀਤੇ ਦਿਨੀਂ ਅਜਿਹੇ ਕੇਸਾਂ ਦੇ ਨਿਪਟਾਰੇ ਲਈ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ 40 ਮਾਮਲੇ ਰੱਖੇ ਗਏ ਸਨ, ਜਿਨ੍ਹਾਂ ਵਿੱਚੋਂ 7 ਮਾਮਲਿਆਂ ਦਾ ਆਪਸੀ ਸੁਲਾਹ ਸਫਾਈ ਨਾਲ ਫੈਸਲਾ ਕਰਵਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਇੱਛਾ ਹੁੰਦੀ ਹੈ ਕਿ ਅਜਿਹੇ ਵੱਧ ਤੋਂ ਵੱਧ ਕੇਸਾਂ ਨਾਲ ਸੁਲਾਹ ਸਫਾਈ ਨਾਲ ਸੁਲਝਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜਿਆਦਾਤਰ ਮਾਮਲਿਆਂ ਵਿੱਚ ਪਤੀ ਪਤਨੀ ਦੀ ਆਪਸੀ ਈਗੋ ਕਾਰਨ ਹੀ ਮਸਲੇ ਉਲਝ ਜਾਂਦੇ ਹਨ। ਪਤੀ ਪਤਨੀ ਦੀ ਆਪਸੀ ਸਮਝਦਾਰੀ ਨਾਲ ਹੀ ਕਈ ਮਾਮਲੇ ਸੁਲਝ ਸਕਦੇ ਹਨ।

ਸ਼ਹਿਰ ਵਿੱਚ ਵਾਤਾਵਰਣ ਬਚਾਉਣ ਲਈ ਕੇਤੇ ਰਹੇ ਉਪਰਾਲਿਆਂ ਦਾ ਨੈਸ਼ਨਲ ਗਰੀਨ ਟ੍ਰਿਬਿਊਨਲ ਟੀਮ ਵੱਲੋਂ ਜਾਇਜ਼ਾ

ਬਿਹਤਰ ਤਾਲਮੇਲ ਲਈ, ਡਿਪਟੀ ਕਮਿਸ਼ਨਰ ਨੂੰ ਜ਼ਿਲਾ ਪੱਧਰੀ ਵਾਤਾਵਰਣ ਕਮੇਟੀ ਅਤੇ ਟਾਸਕ ਫੋਰਸ ਦਾ ਮੁੱਖੀ ਲਗਾਇਆ-ਜਸਟਿਸ ਜਸਬੀਰ ਸਿੰਘ

ਲੁਧਿਆਣਾ, ਫ਼ਰਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸਤਲੁੱਜ ਅਤੇ ਬਿਆਸ ਦਰਿਆਵਾਂ ਦੀ ਨਿਗਰਾਨੀ ਲਈ ਬਣਾਈ ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਦੀ ਅਗਵਾਈ ਵਾਲੀ ਉੱਚ ਪੱਧਰੀ ਟੀਮ ਵੱਲੋਂ ਅੱਜ ਸ਼ਹਿਰ ਲੁਧਿਆਣਾ ਵਿੱਚ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ ਗਿਆ। ਇਸ ਟੀਮ ਵਿੱਚ ਸਾਬਕਾ ਮੁੱਖ ਸਕੱਤਰ ਐੱਸ. ਸੀ. ਅਗਰਵਾਲ ਅਤੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਟੀਮ ਵੱਲੋਂ ਪਹਿਲਾਂ ਸਥਾਨਕ ਸਰਕਟ ਹਾਊਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਬਾਅਦ ਵਿੱਚ ਹੈਬੋਵਾਲ ਨਜ਼ਦੀਕ ਬੁੱਢਾ ਨਾਲਾ, ਲਾਡੋਵਾਲ ਨਜ਼ਦੀਕ ਹੱਡਾ ਰੋੜੀ, ਤਾਜਪੁਰ ਸੜਕ 'ਤੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਅਤੇ ਫੋਕਲ ਪੁਆਇੰਟ ਵਿੱਚ ਪੈਂਦੇ ਕਾਮਨ ਇੰਫੂਲੀਏਂਟ ਟਰੀਟਮੈਂਟ ਪਲਾਂਟ (ਸੀ. ਈ. ਟੀ. ਪੀ.) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਬੁੱਢਾ ਨਾਲਾ ਦੇ ਕਿਨਾਰੇ 'ਤੇ ਪੌਦੇ ਵੀ ਲਗਾਏ। ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿ ਫੇਰੀ ਦਾ ਮੁੱਖ ਮਕਸਦ ਸ਼ਹਿਰ ਵਿੱਚ ਇਸ ਦਿਸ਼ਾ ਵਿੱਚ ਨਵੰਬਰ 2019 ਤੋਂ ਬਾਅਦ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲੈਣਾ ਸੀ, ਜਿਨਾਂ 'ਤੇ ਟੀਮ ਵੱਲੋਂ ਤਸੱਲੀ ਪ੍ਰਗਟਾਈ ਗਈ। ਉਨਾਂ ਭਰੋਸਾ ਪ੍ਰਗਟਾਇਆ ਕਿ ਇਸ ਦਿਸ਼ਾ ਵਿੱਚ ਹੋਰ ਉਪਰਾਲੇ ਵੀ ਕੀਤੇ ਜਾਣਗੇ। ਉਨਾਂ ਦੱਸਿਆ ਕਿ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ ਕਿ ਸਾਰੇ ਕਾਰਜ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤੇ ਜਾਣ। ਦੇਰੀ ਹੋਣ ਦੀ ਸਥਿਤੀ ਵਿੱਚ ਦੋਸ਼ੀ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ। ਉਨਾਂ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਵਾਤਾਵਰਣ ਨੂੰ ਬਚਾਉਣ ਲਈ ਲੋਕ ਲਹਿਰ ਸਿਰਜਣ। ਉਨਾਂ ਸਮੂਹ ਵਿਭਾਗਾਂ ਨੂੰ ਵੀ ਇਸ ਦਿਸ਼ਾ ਵਿੱਚ ਹਾਂ ਪੱਖੀ ਸੋਚ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਹਾਂ ਪੱਖੀ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਉਨਾਂ ਦੱਸਿਆ ਕਿ ਸਰਕਾਰੀ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜ਼ਿਲਾ ਪੱਧਰੀ ਵਾਤਾਵਰਣ ਕਮੇਟੀ ਅਤੇ ਐÎੱਨ. ਜੀ. ਟੀ. ਟਾਸਕ ਫੋਰਸ ਦਾ ਮੁੱਖੀ ਥਾਪਿਆ ਗਿਆ ਹੈ। ਡਿਪਟੀ ਕਮਿਸ਼ਨਰ ਇਸ ਸੰਬੰਧੀ ਮਹੀਨਾਵਾਰ ਪ੍ਰਗਤੀ ਦਾ ਜਾਇਜ਼ਾ ਲੈਂਦੇ ਹਨ। ਉਨਂ ਕਿਹਾ ਕਿ ਬੁੱਢਾ ਨਾਲਾ ਨੂੰ ਜਲਦ ਹੀ ਸਾਫ਼ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਅੰਮ੍ਰਿਤ ਸਿੰਘ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਗਲਾਡਾ ਦੇ ਮੁੱਖ ਪ੍ਰਸਾਸ਼ਕ ਪਰਮਿੰਦਰ ਸਿੰਘ ਗਿੱਲ, ਵਧੀਕ ਕਮਿਸ਼ਨਰ ਨਗਰ ਨਿਗਮ ਸੰਯਮ ਅਗਰਵਾਲ, ਜ਼ੋਨਲ ਕਮਿਸ਼ਨਰ ਨੀਰਜ ਜੈਨ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਵਰਲਡ ਕੈਂਸਰ ਕੇਅਰ ਦੀ ਟੀਮ ਲਈ ਹੋਰ ਯਾਦਗਾਰੀ ਪਲ

ਸ ਕੁਲਵੰਤ ਸਿੰਘ ਧਾਲੀਵਾਲ ਦਾ ਮੁਨਖਤਾ ਦੀ ਸੇਵਾ ਬਦਲੇ ਇਕ ਹੋਰ ਡਾਕਟਰੀਏਟ ਦੀ ਡਿਗਰੀ ਨਾਲ ਸਨਮਾਣ

ਗੋਬਿੰਦਗੜ੍ਹ,ਪੰਜਾਬ/ਮਾਨਚੈਸਟਰ,ਇੰਗਲੈਡ,ਫ਼ਰਵਰੀ 2020-(ਮਨਜਿੰਦਰ ਗਿੱਲ/ਗਿਆਨੀ ਅਮਰੀਕ ਸਿੰਘ ਰਾਠੌਰ)-

ਵਰਲਡ ਕੈਂਸਰ ਕੇਅਰ ਦੀ ਟੀਮ ਲਈ ਉਸ ਸਮੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋ ਆਂਧਰਾ ਪ੍ਰਦੇਸ਼ ਦੇ ਗਵਰਨਰ ਅਤੇ ਦੇਸ ਭਗਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜੋਰਾ ਸਿੰਘ ਜੀ ਵਲੋਂ ਡਾ ਕੁਲਵੰਤ ਸਿੰਘ ਧਾਲੀਵਾਲ ਨੂੰ ਮੁਨਖਤਾ ਦੀ ਨਿਸ਼ਕਾਮ ਸੇਵਾ ਬਦਲੇ ਡਾਕਟਰੀਏਟ ਦੀ ਡਿਗਰੀ ਦਿਤੀ ਗਈ।ਉਸ ਸਮੇ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਪ੍ਰੇਸ ਨਾਲ ਗੱਲਬਾਤ ਕਰਦੇ ਦਸਿਆ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਐਨਾ ਮਾਣ ਸਨਮਾਣ ਮਿਲੇ ਗਾ।ਇਹ ਸਭ ਗੁਰੂ ਦੀ ਬਖਸ਼ਸ਼ ਹੈ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਣ ਵਾਲਾ ਗੁਰੂ ਦੇ ਹੁਕਮ ਅਨੁਸਾਰ ਮੁਨਖਤਾ ਦੀ ਸੇਵਾ ਕਰਦਾ ਰਹਾ ਗਾ। ਓਹਨਾ ਅਖੀਰ ਵਿੱਚ ਓਹਨਾ ਦੀ ਮਦਦ ਕਰਨ ਵਾਲੇ ਹਰੇਕ ਇਨਸਾਨ ਦਾ ਧੰਨਵਾਦ ਕੀਤਾ।

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਸਮੇਤ ਧੁੱਸੀ ਬੰਨ ਦਾ ਤੂਫ਼ਾਨੀ ਦੌਰਾ

ਨਾਜ਼ੁਕ ਥਾਵਾਂ ਦੀ ਮਜ਼ਬੂਤੀ ਲਈ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਦਰਿਆ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਪਲਟੂਨ ਪੁਲ, ਟਾਪੂਨੁਮਾ ਪਿੰਡਾਂ ਅਤੇ ਗਿੱਦੜਪਿੰਡੀ ਪੁਲ ਦਾ ਵੀ ਕੀਤਾ ਦੌਰਾ

ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਅੱਜ ਅਧਿਕਾਰੀਆਂ ਨਾਲ ਜ਼ਿਲੇ ਅੰਦਰ ਦਰਿਆ ਬਿਆਸ ਨਾਲ ਲਗਦੇ ਧੁੱਸੀ ਬੰਨ ਅਤੇ ਐਡਵਾਂਸ ਧੁੱਸੀ ਬੰਨ ਦਾ ਤੂਫ਼ਾਨੀ ਦੌਰਾ ਕੀਤਾ। ਇਸ ਦੌਰਾਨ ਜਿਥੇ ਉਨਾਂ ਬਾਘੂਵਾਲ, ਕੰਮੇਵਾਲ, ਕਿਸ਼ਨ ਸਿੰਘ ਵਾਲਾ, ਡੇਰਾ ਹਰੀ ਸਿੰਘ, ਪੱਸਣ ਕਦੀਮ, ਮੰਡ ਬਾੳੂਪੁਰ ਆਦਿ ਵਿਖੇ ਨਾਜ਼ੁਕ ਥਾਵਾਂ ਦਾ ਨਿਰੀਖਣ ਕੀਤਾ ਉਥੇ ਬੀਤੇ ਸਾਲ ਆਏ ਹੜਾਂ ਕਾਰਨ ਪ੍ਰਭਾਵਿਤ ਹੋਏ ਸਰੂਪਵਾਲ, ਭਰੋਆਣਾ ਅਤੇ ਟਿੱਬੀ ਦਾ ਵੀ ਦੌਰਾ ਕੀਤਾ। ਇਸ ਤੋਂ ਇਲਾਵਾ ਉਹ ਗਿੱਦੜਪਿੰਡੀ ਪੁਲ ਅਤੇ ਪਲਟੂਨ ਪੁਲ ਤੋਂ ਪਾਰ ਟਾਪੂਨੁਮਾ ਪਿੰਡਾਂ ਵਿਚ ਵੀ ਗਏ। ਇਸ ਦੌਰਾਨ ਉਨਾਂ ਦਰਿਆ ਨਾਲ ਲੱਗਦੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨਾਂ ਦੇ ਹੱਲ ਦਾ ਭਰੋਸਾ ਦਿਵਾਇਆ। ਬਿਆਸ ਪੁਲ ਤੋਂ ਸ਼ੁਰੂ ਕੀਤੇ ਆਪਣੇ ਲੰਬੇ ਦੌਰੇ ਦੌਰਾਨ ਉਨਾਂ ਵੱਖ-ਵੱਖ ਥਾਵਾਂ ’ਤੇ ਡਰੇਨੇਜ ਵਿਭਾਗ ਵੱਲੋਂ ਕੀਤੇ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਅਧਿਕਾਰੀਆਂ ਨੂੰ ਬਿਆਸ ਪੁਲ ਤੋਂ ਕਿਸ਼ਨ ਸਿੰਘ ਵਾਲਾ ਤੱਕ ਧੁੱਸੀ ਬੰਨ ਦੀ ਮਜ਼ਬੂਤੀ ਲਈ ਪਰਪੋਜ਼ਲ ਤਿਆਰ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਕੁਝ ਘਰਾਂ ਅਤੇ ਡੇਰਿਆਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਤਿੰਨ-ਚਾਰ ਛੋਟੇ ਬੰਨ ਬਣਾਉਣ ਦੀ ਵੀ ਹਦਾਇਤ ਕੀਤੀ। ਇਸੇ ਦੌਰਾਨ ਉਨਾਂ ਬੀਤੇ ਸਾਲ ਆਏ ਹੜਾਂ ਦੌਰਾਨ ਸਰੂਪਵਾਲ, ਭਰੋਆਣਾ ਅਤੇ ਟਿੱਬੀ ਵਿਖੇ ਪਾੜ ਵਾਲੀਆਂ ਥਾਵਾਂ ਦਾ ਮੁਆਇਨਾ ਕੀਤਾ ਅਤੇ ਇਨਾਂ ਦੀ ਮਜ਼ਬੂਤੀ ਲਈ ਦਿਸ਼ਾ-ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਉਨਾਂ ਸਤਲੁਜ ਵਾਲੇ ਪਾਸਿਓਂ ਜ਼ਿਲੇ ਨੂੰ ਨੁਕਸਾਨ ਤੋਂ ਰੋਕਣ ਲਈ ਇਸ ਦੇ ਹੱਲ ਸਬੰਧੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨਾਂ ਕਿਹਾ ਕਿ ਜ਼ਿਲੇ ਦੇ ਲੋਕਾਂ ਨੂੰ ਹੜਾਂ ਦੀ ਮਾਰ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਇਸ ਸਬੰਧੀ ਇਕ ਵਿਸਥਾਰਤ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਵੱਲੋਂ ਕੀਤੀ ਗਈ ਨਾਜਾਇਜ਼ ਮਾਈਨਿੰਗ ਸਬੰਧੀ ਸ਼ਿਕਾਇਤ ਦਾ ਗੰਭੀਰ ਨੋਟਿਸ ਲੈਂਦਿਆਂ ਉਨਾਂ ਕਿਹਾ ਕਿ ਜ਼ਿਲੇ ਵਿਚ ਅਜਿਹੀ  ਕੋਈ ਵੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੂਰੀ ਸਖਤੀ ਵਰਤੀ ਜਾਵੇਗੀ। ਇਸ ਮੌਕੇ ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਐਸ. ਡੀ. ਓ ਡਰੇਨੇਜ ਸ੍ਰੀ ਕੰਵਲਜੀਤ ਲਾਲ ਅਤੇ ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਧੁੱਸੀ ਬੰਨ ਅਤੇ ਦਰਿਆ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ। 

 

ਸੜਕ ਉੱਤੇ ਜਿਆਦਾ ਸਾਵਧਾਨੀ ਨਾਲ ਹਾਦਸੇ ਘੱਟ ਸਕਦੇ ਹਨ-: ਦੀਪਕ ਸ਼ਰਮਾ ਟ੍ਰੈਫ਼ਿਕ ਇੰਚਾਰਜ਼ 

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਦੀਪਤੀ ਉੱਪਲ ਅਤੇ ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਦੀ ਅਗਵਾਈ ਹੇਠ ਟ੍ਰੈਫ਼ਿਕ ਨਿਯਮਾਂ ਪ੍ਰਤੀ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਮੁੰਹਿਮ ਚਲਾਈ ਜਾ ਰਹੀ ਹੈ , ਜਿਸ ਤਹਿਤ ਜਿਲ੍ਹਾਂ ਕਪੂਰਥਲਾ ਦੇ ਟ੍ਰੈਫ਼ਿਕ ਇੰਚਾਰਜ਼ ਦੀਪਕ ਸ਼ਰਮਾ ਅਤੇ ਏਐਸਆਈ ਗੁਰਬਚਨ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਸਾਰੇ ਵਾਹਨ ਚਾਲਕਾਂ ਵੱਲੋਂ ਸੜਕ ਉਪਰ ਵਾਹਨ ਚਲਾਉਂਦੇ ਸਮੇਂ ਖੁਦ ਦੁਸਰਿਆਂ ਦਾ ਧਿਆਨ ਰਖਣ ਤਾ ਇਸ ਨਾਲ ਸੜਕੀ ਹਾਦਸੇ ਘੱਟ ਸਕਦੇ ਹਨ।ਸ਼ਹਿਰ ਵਿੱਚ ਟੈ੍ਰਫਿਕ ਸਮੱਸਿਆਂ ਅਤੇ ਸੜਕੀ ਹਾਦਸਿਆਂ ਨੂੰ ਘੱਟ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।ਅੱਜ ਇਸਦੇ ਸਬੰਧ ਵਿੱਚ ‘ਕਰਾਈਸਟ ਦਾ ਕਿੰਗ ਕੋਨਵੇਂਟ ਸੀਨੀਅਰ ਸਕੈਂਡਰੀ ਸਕੂਲ ਕਪੂਰਥਲਾ।ਜਿਹੜੇ ਬੱਚੇ ਸਕੂਲਾਂ ਵਿਚ  ਵਾਹਨ ਲੈਕੇ ਆਉਂਦੇ ਹਨ,ਉਹਨਾਂ ਦੇ ਕੋਲ ਪੁਰੇ ਕਾਗਜਾਤ ਹੋਣੇ ਚਹਿੰਦੇ ਹਨ,ਨਹੀਂ ਤੇ ਵਾਹਨ ਜਪਤ ਕੀਤੇ  ਜਾਣਗੇ।ਉਹਨਾ ਮਾਪਿਆਂ ਨੂੰ ਅਪੀਲ ਕੀਤੀ ਜਦ ਵੀ ਬੱਚਿਆਂ ਨੂੰ ਸਕੂਲ/ਕਾਲਜ ਛੱਡਣ ਲਈ ਆਉਂਦੇ ਹਨ ਤਾਂ ਦੋ-ਪਹੀਆਂ ਵਾਹਨ ਚਲਾਉਂਦੇ ਸਮੇਂ ਹੈਲਮੇਟ ਜਰੂਰ ਪਾਉਣ,ਚਾਰ ਪਹੀਆਂ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਾਉਣ ਨਾਲ ਦੁਰਘਟਨ ਤੋਂ ਬਚਿਆ ਜਾ ਸਕਦਾ ਹੈ।ਆਪਣੇ ਛੋਟੇ ਬੱਚਿਆਂ ਵਾਹਨ ਨਾ ਦੇਣ ਇਸ ਨਾਲ ਟ੍ਰੈਫਿਕ ਸੱਮਸਿਆਂ ਵਿਚ ਵਾਧਾ ਹੋ ਰਿਹਾ ਹੈ,ਜਾਨੀ ਨੁਕਸਾਨ ਵੀ ਹੋ ਰਿਹਾ ਹੈ।ਗ਼ਲਤ ਦਿਸ਼ਾ ‘ਚ ਵਾਹਨ ਚਲਾਉਣਾ,ਵਾਹਨ ਚਲਾਉਣ ਲੱਗਿਆਂ ਮੋਬਾਈਬ ਤੇ ਗੱਲਬਾਤ ਕਰਨੀ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ।ਵਾਹਨਾਂ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਹੀ ਦੁਰਘਟਨਾਵਾਂ ਵੱਧ ਰਹੀਆਂ ਹਨ।ਸੜਕ ਹਾਦਸਿਆਂ ਅਤੇ ਮੌਤਾਂ ਦਾ ਵੱਡਾ ਕਾਰਨ ਤੇਜ ਰਫਤਾਰ, ਵਾਹਨ ਚਾਲਕਾਂ ਵੱਲੋਂ ਸੜਕੀ ਆਵਾਜਾਈ ਦੇ ਨਿਯਮਾਂ ਸਬੰਧੀ ਕੀਤੀ ਜਾਂਦੀ ਅਣਦੇਖੀ,ਸਿੱਟੇ ਵਜੋਂ ਸੜਕ ਹਾਦਸਿਆਂ ਕਾਰਨ ਅਜਾਈ ਜਾਣ ਵਾਲੀਆਂ ਜਾਨਾਂ ਵਿੱਚ ਵੀ ਵਾਧਾ ਹੋ ਰਿਹਾ ਹੈ।ਇਸ ਮੌਕੇ ਟੈ੍ਰਫਿਕ ਐਜੂਕੇਸ਼ਨ ਦੇ ਇੰਨਚਾਰਜ.ਏ.ਐਸ.ਆਈ.ਗੁਰਬਚਨ ਸਿੰਘ ਨੇ ਕਿਹਾ ਹਾਦਸਿਆਂ ਦੀ ਲਪੇਟ ਵਿੱਚ ਜਿਆਦਾਤਰ ਨੌਜਵਾਨ ਹੀ ਆ ਰਹੇ ਹਨ।ਡਰਾਈਵਰਾਂ ਨੂੰ ਕਦੇ ਵੀ ਨਸ਼ੇ ਦੀ ਲੋਰ ਵਿੱਚ ਗੱਡੀ ਨਹੀਂ ਚਲਾਉਣੀ ਚਾਹੀਦੀ ਇਸ ਨਾਲ ਹਾਦਸੇ ਦਾ ਸ਼ਿਕਾਰ ਬਣ ਸਕਦੇ ਹਨ,ਸਮੱਰਥਾਂ ਤੋ ਵੱਧ ਵਿਦਿਆਰਥੀਆਂ ਨੂੰ ਸਕੂਲ ਬਸਾਂ ਵਿੱਚ ਨਾ ਬੈਠਾਇਆਂ ਜਾਵੇ,ਅਗਲੇ ਵਾਹਨ ਤੋਂ ਨਿਸ਼ਚਿਤ ਦੂਰੀ ਬਣਾ ਕੇ ਰੱਖਣ।ਇਸ ਮੌਕੇ ਮੁੱਖ ਸਬ ਇੰਸਪੈਕਟਰ ਦਰਸ਼ਨ ਸਿੰਘ,ਏ.ਐਸ.ਆਈ ਬਲਵਿੰਦਰ ਸਿੰਘ,ਸਰਵਣ ਸਿੰਘ,ਐਡਵੋਕੇਟ ਚੰਦਨ ਪੁਰੀ ਮੈਂਬਰ ਰੋਡ ਸੇਫਟੀ ਕਮੇਟੀ,ਸੋਰਵ ਮੜੀਆ,ਮਾਸਟਰ ਪਿਆਰਾ ਸਿੰਘ,ਮਨਜੀਤ ਕੌਰ ਹਾਜਰ ਸਨ।

ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਕੀਤੀ ਵਿਦਿਆਰਥੀਆਂ ਦੀ ਕੈਰੀਅਰ ਕਾਊਂਸਲਿੰਗ

ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲਾ ਰੋਜ਼ਗਾਰ ਅਫ਼ਸਰ ਸ੍ਰੀਮਤੀ ਨੀਲਮ ਮਹੇ ਦੀ ਅਗਵਾਈ ਹੇਠ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿੳੂਰੋ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪੱਈ ਦੇ ਬਾਰਵੀਂ ਜਮਾਤ ਦੇ 23 ਵਿਦਿਆਰਥੀਆਂ ਦੀ ਕੈਰੀਅਰ ਕਾੳੂਂਸਿਗ ਕੀਤੀ ਗਈ। ਇਸ ਦੌਰਾਨ ਸ੍ਰੀਮਤੀ ਨੀਲਮ ਮਹੇ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ, ਨੌਕਰੀਆਂ ਅਤੇ ਫ਼ੌਜ ਵਿਚ ਭਰਤੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕੈਰੀਅਰ ਕਾੳੂਂਸਲਰ ਸ੍ਰੀ ਗੌਰਵ ਕੁਮਾਰ ਨੇ ਵਿਦਿਆਰਥੀਆਂ ਦੀ ਕੈਰੀਅਰ ਕਾੳੂਂਸਿਗ ਕੀਤੀ ਅਤੇ ਉਨਾਂ ਨੂੰ ਬਿੳੂਰੋ ਵਿਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਉਨਾਂ ਵਿਦਿਆਰਥੀਆਂ ਨੂੰ ਸਹੀ ਕੋਰਸ ਚੁਣਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਹ ਚੋਣ ਹਰੇਕ ਵਿਦਿਆਰਥੀ ਦੇ ਜੀਵਨ ਲਈ ਬੜੀ ਹੀ ਸੰਵੇਦਨਸ਼ੀਲ ਹੁੰਦੀ ਹੈ, ਕਿਉਂਕਿ ਇਸੇ ਚੋਣ ਨਾਲ ਵਿਦਿਆਰਥੀ ਦਾ ਸਮੁੱਚਾ ਭਵਿੱਖ ਜੁੜਿਆ ਹੁੰਦਾ ਹੈ। ਉਨਾਂ ਇਸ ਮੌਕੇ ਬੱਚਿਆਂ ਨੂੰ ਸਵੈ-ਰੋਜ਼ਗਾਰ, ਕਰਜ਼ਾ ਸਹੂਲਤਾਂ, ਕਾੳੂਂਸਿਗ, ਕਿੱਤਾ ਅਗਵਾਈ ਅਤੇ ਵਿਦੇਸ਼ ਵਿਚ ਪੜਾਈ ਤੇ ਰੋਜ਼ਗਾਰ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ। ਉਨਾਂ ਦੱਸਿਆ ਕਿ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿੳੂਰੋ ਤੋਂ ਕੈਰੀਅਰ ਅਤੇ ਰੋਜ਼ਗਾਰ ਸਬੰਧੀ ਜਾਣਕਾਰੀ ਤੋਂ ਇਲਾਵਾ ਕਰਜ਼ਾ ਸਹੂਲਤਾਂ ਦਾ ਲਾਭ ਵੀ ਲਿਆ ਜਾ ਸਕਦਾ ਹੈ। ਇਸ ਮੌਕੇ ਸਕੂਲ ਦੇ ਅਧਿਆਪਕ ਸ੍ਰੀਮਤੀ ਰਜਨੀ ਅਤੇ ਸ੍ਰੀਮਤੀ ਹਰਦੀਪ ਕੌਰ ਵੀ ਹਾਜ਼ਰ ਸਨ। 

ਕੈਪਸ਼ਨ :-ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਵਿਦਿਆਰਥੀਆਂ ਦੀ ਕੈਰੀਅਰ ਕਾਊਸਲਿੰਗ ਕਰਦੇ ਹੋਏ ਸ੍ਰੀ ਗੌਰਵ ਕੁਮਾਰ।

ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ-ਏ. ਕੇ ਸ਼ਰਮਾ

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਦੌਰਾ

ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਪ੍ਰਕਿਰਿਆ ਦਾ ਵੀ ਲਿਆ ਜਾਇਜ਼ਾ

ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਏ. ਕੇ ਸ਼ਰਮਾ ਨੇ ਅੱਜ ਜ਼ਿਲੇ ਦੇ ਵੱਖ-ਵੱਖ ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਰਾਸ਼ਨ ਡਿਪੂਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸ੍ਰੀ ਸ਼ਰਮਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੀਰਾਂਵਾਲੀ, ਸਰਕਾਰੀ ਐਲੀਮੈਂਟਰੀ ਸਕੂਲ ਖੀਰਾਂਵਾਲੀ, ਆਂਗਣਵਾੜੀ ਸੈਂਟਰ ਨੂਰਪੁਰ ਖੀਰਾਂਵਾਲੀ ਅਤੇ ਆਂਗਣਵਾੜੀ ਸੈਂਟਰ ਖੀਰਾਂਵਾਲੀ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਤੋਂ ਇਲਾਵਾ ਉਨਾਂ ਪਿੰਡ ਉੱਚਾ ਬੇਟ ਵਿਖੇ ਰਾਸ਼ਨ ਡਿਪੂ ’ਤੇ ਈ-ਪੋਸ ਮਸ਼ੀਨ ਰਾਹੀਂ ਕੀਤੀ ਜਾ ਰਹੀ ਕਣਕ ਦੀ ਵੰਡ ਪ੍ਰਕਿਰਿਆ ਦਾ ਵੀ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਜਿਥੇ ਸਕੂਲਾਂ ਵਿਚ ਮਿਡ-ਡੇਅ-ਮੀਲ ਅਤੇ ਆਂਗਣਵਾੜੀ ਸੈਂਟਰਾਂ ਦੇ ਖਾਣੇ ਦੀ ਜਾਂਚ ਕੀਤੀ ਉਥੇ ਰਾਸ਼ਨ ਡਿਪੂਆਂ ’ਤੇ ਲਾਭਪਾਤਰੀਆਂ ਨੂੰ ਅਨਾਜ ਦੀ ਕੀਤੀ ਜਾ ਰਹੀ ਵੰਡ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਉਨਾਂ ਮਿਡ-ਡੇਅ-ਮੀਲ ਦੇ ਸਟੋਰ, ਰਸੋਈ, ਮੈਨੀੳੂ ਆਦਿ ਦੀ ਜਾਂਚ ਤੋਂ ਇਲਾਵਾ ਇਸ ਨੂੰ ਤਿਆਰ ਕਰਨ ਵਾਲੇ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ। 

  ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਸਮੇਂ-ਸਮੇਂ ’ਤੇ ਖੁਦ ਜਾਂਚ ਕਰਨ, ਤਾਂ ਜੋ ਖਾਣੇ ਦੀ ਗੁਣਵੱਤਾ ਨਾਲ ਸਮਝੌਤੇ ਦੀ ਕੋਈ ਗੁੰਜਾਇਸ਼ ਨਾ ਰਹੇ। ਉਨਾਂ ਹਦਾਇਤ ਕੀਤੀ ਕਿ ਮਿਡ-ਡੇਅ-ਮੀਲ ਲਈ ਖਰੀਦੇ ਜਾਣ ਵਾਲੇ ਸਾਮਾਨ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਕਿਉਂਕਿ ਇਹ ਮੁੱਦਾ ਸਿੱਧੇ ਤੌਰ ’ਤੇ ਬੱਚਿਆਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਇਸੇ ਤਰਾਂ ਉਨਾਂ ਆਂਗਣਵਾੜੀ ਸੈਂਟਰਾਂ ਦਾ ਜਾਇਜ਼ਾ ਲੈਂਦਿਆਂ ਬੱਚਿਆਂ ਨੂੰ ਮਿਲਣ ਵਾਲੀ ਖੁਰਾਕ ਅਤੇ ਸਟਾਕ ਰਜਿਸਟਰ ਦੀ ਜਾਂਚ ਤੋਂ ਇਲਾਵਾ ਬੱਚਿਆਂ ਦੇ ਹੈਲਥ ਚੈਕਅੱਪ ਅਤੇ ਟੀਕਾਕਰਨ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਉਨਾਂ ਲਾਭਪਾਤਰੀਆਂ ਨੂੰ ਵੰਡੀ ਜਾ ਰਹੀ ਕਣਕ ਦੀ ਗੁਣਵੱਤਾ ਅਤੇ ਸਿੱਲ ਦੀ ਜਾਂਚ ਕੀਤੀ ਅਤੇ ਲਾਭਪਾਤਰੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਉਨਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਉਨਾਂ ਹਦਾਇਤ ਕੀਤੀ ਕਿ ਲਾਭਪਾਤਰੀਆਂ ਨੂੰ ਭੀੜ-ਭੜੱਕੇ ਅਤੇ ਖੱਜਲ-ਖੁਆਰੀ ਤੋਂ ਬਚਾਉਣ ਲਈ ਰਾਸ਼ਨ ਦੀ ਵੰਡ ਦਿਨ ਮਿੱਥ ਕੇ ਵਾਰਡ ਵਾਈਜ਼ ਕੀਤੀ ਜਾਵੇ। 

  ਇਸ ਤੋਂ ਪਹਿਲਾਂ ਸ੍ਰੀ ਏ. ਕੇ ਸ਼ਰਮਾ ਨੇ ਸਥਾਨਕ ਸਿਵਲ ਰੈਸਟ ਹਾੳੂਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨਾਂ ਕੋਲੋਂ ਜ਼ਿਲੇ ਦੇ ਸਰਕਾਰੀ ਸਕੂਲਾਂ ਵਿਚ ਮਿਡ-ਡੇਅ-ਮੀਲ ਦੀ ਵੰਡ, ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੇ ਖਾਣ-ਪੀਣ ਦੇ ਪ੍ਰਬੰਧ ਅਤੇ ਮੁਹੱਈਆ ਕਰਵਾਏ ਜਾ ਰਹੇ ਬੁਨਿਆਦੀ ਢਾਂਚੇ ਅਤੇ ਲਾਭਪਾਤਰੀਆਂ ਨੂੰ ਕੀਤੀ ਜਾ ਰਹੀ ਅਨਾਜ ਦੀ ਵੰਡ ਪ੍ਰਕਿਰਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਡੀ. ਐਫ. ਐਸ. ਸੀ ਸ. ਸਰਤਾਜ ਸਿੰਘ ਚੀਮਾ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਜ਼ਿਲਾ ਸਿੱਖਿਆ ਅਫ਼ਸਰ (ਅ) ਸ. ਗੁਰਭਜਨ ਸਿੰਘ ਲਾਸਾਨੀ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮ ਜੀਤ ਸਿੰਘ, ਡੀ. ਐਫ. ਐਸ. ਓ ਸ. ਪ੍ਰੀਤਕੰਵਲ ਸਿੰਘ, ਸੀ. ਡੀ. ਪੀ. ਓ ਸ੍ਰੀਮਤੀ ਸੁਸ਼ੀਲ ਲਤਾ ਤੇ ਸ. ਬਲਵਿੰਦਰ ਜੀਤ ਸਿੰਘ, ਪਿ੍ਰੰਸੀਪਲ ਦਲਜੀਤ ਕੌਰ, ਸੁਪਰਡੈਂਟ ਸ੍ਰੀ ਸਾਹਿਲ ਓਬਰਾਏ, ਸਰਪੰਚ ਸ. ਯਾਦਵਿੰਦਰ ਸਿੰਘ ਅਤੇ ਜੀ. ਓ. ਜੀ ਸ. ਨਿਰਮਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦਾ ਜਾਇਜ਼ਾ ਲੈਂਦੇ ਹੋਏ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਏ. ਕੇ ਸ਼ਰਮਾ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ. ਆਂਗਰਾ ਤੇ ਹੋਰ ਅਧਿਕਾਰੀ। 

ਡਿਪਟੀ ਕਮਿਸ਼ਨਰ ਨੇ ਸੁਖਜੀਤ ਆਸ਼ਰਮ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਬੱਚੀਆਂ ਨੂੰ ਖਾਣ-ਪੀਣ ਅਤੇ ਹੋਰ ਸਾਮਾਨ ਦੀ ਕੀਤੀ ਵੰਡ

ਆਰੀਆ ਵਾਤਸਲਿਆ ਆਸ਼ਰਮ ਦਾ ਵੀ ਕੀਤਾ ਨਿਰੀਖਣ

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

  ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਮੰਦਬੁੱਧੀ ਤੇ ਬੇਸਹਾਰਾ ਬੱਚੀਆਂ ਲਈ ਬਣੇ ਹੋਮ (ਸੁਖਜੀਤ ਆਸ਼ਰਮ) ਦਾ ਦੌਰਾ ਕਰਕੇ ਉਥੋਂ ਦੇ ਪ੍ਰਬੰਧਾਂ ਅਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ।  ਇਸ ਮੌਕੇ ਉਨਾਂ ਆਸ਼ਰਮ ਦੇ ਵੱਖ-ਵੱਖ ਕਮਰਿਆਂ ਦਾ ਮੁਆਇਨਾ ਕਰਨ ਤੋਂ ਇਲਾਵਾ ਬਾਥਰੂਮਾਂ, ਕਿਚਨ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦਾ ਮੁਆਇਨਾ ਕੀਤਾ ਅਤੇ ਸਟਾਫ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਉਨਾਂ ਆਸ਼ਰਮ ਦੀਆਂ ਬੱਚੀਆਂ ਨਾਲ ਕਾਫੀ ਸਮਾਂ ਬਿਤਾਇਆ ਅਤੇ ਉਨਾਂ ਵੱਲੋਂ ਬਣਾਈਆਂ ਪੇਂਟਿੰਗਜ਼ ਅਤੇ ਉੱਨ ਦਾ ਸਾਮਾਨ ਵੇਖਿਆ। ਇਸ ਤੋਂ ਇਲਾਵਾ ਉਨਾਂ ਬੱਚੀਆਂ ਨੂੰ ਸਮੋਸੇ ਅਤੇ ਖਾਣ-ਪੀਣ ਦੇ ਹੋਰ ਸਾਮਾਨ ਦੀ ਵੰਡ ਕੀਤੀ। ਇਸ ਦੌਰਾਨ ਬੱਚੀਆਂ ਦੀ ਮੰਗ ’ਤੇ ਡਿਪਟੀ ਕਮਿਸ਼ਨਰ ਵੱਲੋਂ ਮੌਕੇ ’ਤੇ ਹੀ ਉਨਾਂ ਨੂੰ ਉੱਨ ਅਤੇ ਸਿਲਾਈਆਂ ਵੀ ਮੰਗਵਾ ਕੇ ਦਿੱਤੀਆਂ ਗਈਆਂ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਹੋਮ ਦੀ ਬਿਹਤਰੀ ਲਈ ਹਰੇਕ ਤਰਾਂ ਦੀ ਮਦਦ ਕੀਤੀ ਜਾਵੇਗੀ ਅਤੇ ਇਥੇ ਰਹਿ ਰਹੀਆਂ ਬੱਚੀਆਂ ਨੂੰ ਕਿਸੇ ਵੀ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਉਨਾਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਉਹ ਹੋਮ ਲਈ ਵੱਧ-ਚੜ ਕੇ ਯੋਗਦਾਨ ਪਾਉਣ। ਇਸ ਤੋਂ ਬਾਅਦ ਉਨਾਂ ਆਰੀਆ ਵਾਤਸਲਿਆ ਆਸ਼ਰਮ ਦਾ ਵੀ ਦੌਰਾ ਕੀਤਾ ਅਤੇ ਉਥੋਂ ਦੇ ਪ੍ਰਬੰਧਾਂ ਅਤੇ ਹੋਰਨਾਂ ਗਤੀਵਿਧੀਆਂ ਸਬੰਧੀ ਆਸ਼ਰਮ ਦੇ ਪ੍ਰਧਾਨ ਸ੍ਰੀ ਕਪੂਰ ਚੰਦ ਗਰਗ ਪਾਸੋਂ ਵਿਸਥਾਰ ਵਿਚ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਤੇ ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਮ ਦਾ ਸਟਾਫ ਹਾਜ਼ਰ ਸੀ। 

ਕੈਪਸ਼ਨ :ਸੁਖਜੀਤ ਆਸ਼ਰਮ ਵਿਖੇ ਬੱਚੀਆਂ ਵੱਲੋਂ ਬਣਾਈਆਂ ਪੇਂਟਿੰਗਜ਼ ਤੇ ਹੋਰ ਸਾਮਾਨ ਵੇਖਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ 

ਢੱਡਰੀਆਂ ਵਾਲੇ ਵਿਗਿਆਨਕ ਸੋਚ ਨਾਲ ਸਿੱਖੀ ਦਾ ਪ੍ਰਚਾਰ ਕਰਕੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਰਹੇ।ਹਨ-ਸਿੱਖ ਆਗੂ

ਮਹਿਲ ਕਲਾਂ / ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)- 

ਸਿੱਖ ਕੌਮ ਦੇ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨ ਤੇ ਉਨ੍ਹਾਂ ਦੇ ਹੱਕ ਵਿੱਚ ਪ੍ਰਮੇਸ਼ਰ ਦੁਆਰ ਗੁਰਮਿਤ ਪ੍ਰਚਾਰ ਸੇਵਾ ਦਲ ਮਹਿਲ ਕਲਾਂ ਤੇ ਵੱਖ ਵੱਖ ਪਿੰਡਾਂ ਦੇ ਲੋਕਾਂ ਵੱਲੋਂ ਅੱਜ ਗੁਰਦੁਆਰਾ ਪਾਤਸਾਹੀ ਛੇਵੀਂ ਮਹਿਲ ਕਲਾਂ ਵਿਖੇ ਭਰਵੀਂ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਸਮੂਹ ਸੰਗਤਾਂ ਵੱਲੋਂ ਭਾਈ ਢੱਡਰੀਆਂ ਵਾਲਿਆਂ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕੀਤਾ ਅਤੇ ਉਨ੍ਹਾਂ ਦਾ ਤੇ ਦੀਵਾਨਾਂ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਡਟਣ ਦਾ ਐਲਾਨ ਕੀਤਾ । ਇਸ ਮੌਕੇ ਬੋਲਦਿਆਂ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ ਨੇ ਕਿਹਾ ਕਿ ਅਸੀਂ ਅੱਜ ਦੇ ਇਕੱਠ ਰਾਹੀਂ ਮੰਗ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਸੌਦਾ ਸਾਧ ਨੂੰ ਮੁਆਫੀ ਤੇ ਬਰਗਾੜੀ ਕਾਂਡ ਦੀ ਸਮੁੱਚੀ ਜਾਂਚ  ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਮਾਨਦਾਰੀ ਨਾਲ ਕੀਤੀ ਜਾਵੇ । ਅਸੀਂ ਇਲਾਕੇ ਦੀ ਸਾਰੀ ਸਿੱਖ ਸੰਗਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਹੱਕ ਵਿੱਚ ਖੜ੍ਹਨ ਦਾ ਐਲਾਨ ਕਰਦੀਆਂ ਹਾਂ । ਇਸ ਮੌਕੇ ਬੋਲਦਿਆਂ ਗੁਰਦੁਆਰਾ ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ ਖਾਲਸਾ , ਪੰਚ ਗੁਰਪ੍ਰੀਤ ਸਿੰਘ ਚੀਨਾ, ਸਮਾਜ ਸੇਵੀ ਜਗਜੀਤ ਸਿੰਘ ਮਾਹਲ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਪ੍ਰਧਾਨ ਬੇਅੰਤ ਸਿੰਘ ਮਿੱਠੂ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਗਿਆਨਕ ਸੋਚ ਨਾਲ ਵਧੀਆ ਪ੍ਰਚਾਰ ਕਰ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਚੰਗੀ ਸੇਧ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਰਹੇ ਹਨ । ਉਨ੍ਹਾਂ ਕਿਹਾ ਕਿ ਹਰ ਬੰਦੇ ਨੂੰ ਆਜ਼ਾਦੀ ਨਾਲ ਬੋਲਣ ਅਤੇ ਸੁਣਨ ਦਾ ਹੱਕ ਹੈ ,ਪਰ ਸਾਥੋਂ ਇਹ ਆਜ਼ਾਦੀ ਖੋਹੀ ਜਾ ਰਹੀ ਹੈ ।  ਉਨ੍ਹਾਂ ਕਿਹਾ ਕਿ ਕੁਝ ਜਥੇਬੰਦੀਆਂ ਵੱਲੋਂ ਜਾਣ ਬੁੱਝ ਕੇ ਭਾਈ ਢੱਡਰੀਆਂ ਵਾਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੋ ਅਸੀਂ ਕਦੇ ਵੀ ਸਹਿਣ ਨਹੀਂ ਕਰਾਂਗੇ । ਅਖੀਰ ਵਿੱਚ ਉਨ੍ਹਾਂ ਅਖੌਤੀ ਜਥੇਬੰਦੀਆਂ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਾ ਆਈਆਂ ਤਾਂ  ਸਿੱਖ ਸੰਗਤ ਕੋਈ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ ।ਇਸ ਮੌਕੇ ਅਕਾਲੀ ਆਗੂ ਰੂਬਲ ਗਿੱਲ ਕੈਨੇਡਾ,ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ , ਮਿਸਤਰੀ ਕਾਲਾ ਸਿੰਘ, ਜਗਰਾਜ ਸਿੰਘ ਚੀਮਾ ,ਮਿਸਤਰੀ ਚਮਕੌਰ ਸਿੰਘ, ਪੰਚ ਗੁਰਦੀਪ ਸਿੰਘ ਸੋਢਾ, ਗ੍ਰੰਥੀ ਚਮਕੌਰ ਸਿੰਘ ,ਗੁਰਚਰਨ ਸਿੰਘ ਵਜੀਦਕੇ ,ਹਰਬੰਸ ਸਿੰਘ, ਸੁਖਵਿੰਦਰ ਸਿੰਘ ਸੋਢਾ, ਕੇਵਲ ਸਿੰਘ, ਹਰਜੋਤ ਸਿੰਘ ,ਪਰਵਿੰਦਰ ਸਿੰਘ, ਸੁਖਵਿੰਦਰ ਸਿੰਘ,  ਬੇਅੰਤ ਸਿੰਘ, ਸਿਕੰਦਰ ਸਿੰਘ ,ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਾਜ ਸਿੰਘ, ਜੱਗਾ ਸਿੰਘ ,ਹਰਬੰਸ ਸਿੰਘ ,ਹਰੀ ਸਿੰਘ ਕਟਾਰੀਆ ,ਗੁਰਤੇਜ ਸਿੰਘ ਧਾਲੀਵਾਲ ,ਦਰਸ਼ਨ ਸਿੰਘ ਸੋਢਾ, ਮਿਸਤਰੀ ਸਰਬਜੀਤ ਸਿੰਘ, ਗੁਰਮੇਲ ਸਿੰਘ ਸੰਧੂ ਬ,ਹਾਦਰ ਸਿੰਘ ਜੌਹਲਾਂ ਵਾਲੇ ,ਬੰਤ ਸਿੰਘ ਕੁਤਬਾ, ਦਰਸ਼ਨ ਸਿੰਘ ,ਗੁਰਜੀਤ ਸਿੰਘ, ਆਤਮਾ ਸਿੰਘ, ਗੁਰਜੀਤ ਸਿੰਘ, ਦਰਸ਼ਨ ਸਿੰਘ, ਕੇਵਲ ਸਿੰਘ, ਸੁਖਬੀਰ ਸਿੰਘ, ਮੱਖਣ ਸਿੰਘ, ਸੰਦੀਪ ਸਿੰਘ, ਹਰਵਿੰਦਰ ਸਿੰਘ, ਜਗਦੀਪ ਸਿੰਘ, ਗੁਰਮੇਲ ਸਿੰਘ, ਮਨਦੀਪ ਸਿੰਘ, ਨਰਿੰਦਰ ਕੁਮਾਰ, ਜਬਰ ਸਿੰਘ, ਪਰਮਿੰਦਰ ਸਿੰਘ, ਹਰਬੰਸ ਸਿੰਘ ਵਜੀਦਕੇ ,ਦਰਸ਼ਨ ਸਿੰਘ, ਅਵਤਾਰ ਸਿੰਘ ,ਹਰੀ ਸਿੰਘ ,ਲਖਵਿੰਦਰ ਸਿੰਘ, ਨਿਰਪਾਲ ਸਿੰਘ ,ਗੁਰਮੇਲ ਸਿੰਘ, ਬਹਾਦਰ ਸਿੰਘ, ਅਮਰਜੀਤ ਸਿੰਘ, ਚਮਕੌਰ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ ,ਨਵਰਾਜ ਸਿੰਘ, ਪ੍ਰਦੀਪ ਸਿੰਘ ,ਮਨਰਾਜ ,ਹਰਜੋਤ ਸਿੰਘ, ਗੁਰਪ੍ਰੀਤ ਸਿੰਘ ,ਹਰਦੀਪ ਸਿੰਘ ਆਦਿ ਹਾਜਰ ਸਨ।

ਸਰਕਾਰੀ ਪ੍ਰਾਇਮਰੀ ਅਤੇ ਆਂਗਣਵਾੜੀ ਸਕੂਲ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ

 ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-

ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਆਂਗਣਵਾੜੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਘਰ ਘਰ ਜਾ ਕੇ ਦੱਸਿਆ ਗਿਆ ਕਿ ਪ੍ਰਾਈਵੇਟ ਸਕੂਲਾਂ ਵਾਂਗ ਹੁਣ ਸਰਕਾਰੀ ਸਕੂਲਾਂ ਵਿੱਚ ਵੀ ਵਧੀਆ ਪ੍ਰਬੰਧ ਹਨ ਜਿਵੇਂ ਕਿ ਐੱਲ,ਸੀ,ਡੀ ਸਵੇਰੇ ਕੀਰਤਨ ਕਰਨ ਦੇ ਲਈ ਸੌਡ ਸਿਸਟਮ ਪਾਣੀ ਪੀਣ ਲਈ ਆਰਓ ਸ਼ਾਨਦਾਰ ਖੇਡਣ ਦੇ ਲਈ ਝੂਲੇ ਖੇਡ ਖਿਡੌਣੇ ਪਾਰਕਿੰਗ ਫੁੱਲਵਾੜੀ ਖੂਬਸੂਰਤ ਵੱਖ ਵੱਖ ਤਰ੍ਹਾਂ ਦੇ ਬੂਟੇ ਸਕੂਲ ਨੂੰ ਚਾਰ ਚੰਨ ਲਾਉਂਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀਮਤੀ ਹੈੱਡ ਟੀਚਰ ਪਰਮਜੀਤ ਕੌਰ ਨੇ ਦੱਸਿਆ ਹੈ ਕਿ ਇਸ ਸਕੂਲ ਤੋਂ ਪੜ੍ਹ ਕੇ ਗਏ ਬੱਚੇ ਹੁਣ ਤੱਕ ਵਧੀਆ ਅਕੈਡਮੀਆਂ ਅਤੇ ਖੇਡਾਂ ਵਿੱਚ ਮੱਲਾਂ ਮਾਰ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਸੈਟਲ ਹੋਏ ਹਨ ।ਇਸ ਸਮੇਂ ਉਨ੍ਹਾਂ ਨਾਲ ਮੈਡਮ ਪਰਮਜੀਤ ਕੌਰ ,ਮੈਡਮ ਨੈਨਾ, ਜਸਪਾਲ ਕੌਰ ,ਸਵਰਨ ਕੌਰ, ਹਰਬੰਸ ਕੌਰ ਅਤੇ ਕਮੇਟੀ ਮੈਂਬਰ ਆਦਿ ਹਾਜ਼ਰ ਸਨ।

ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਪਿੰਡ ਵਜੀਦਕੇ ਕਲਾਂ ਵਿਖੇ ਕੈਂਸਰ ਜਾਂਚ ਤੇ ਜਾਗਰੂਕਤਾ ਚੈੱਕਅਪ ਕੈਂਪ ਲਗਾਇਆ 

500 ਦੇ ਕਰੀਬ ਮਰੀਜ਼ਾਂ ਦੀ  ਜਾਂਚ ਕਰਕੇ ਮੁਫਤ ਦਵਾਈਆਂ ਤੇ ਟੈਸਟ ਕੀਤੇ

ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-

 ਪਿੰਡ ਵਜੀਦਕੇ ਕਲਾਂ ਵਿਖੇ  ਸਹੀਦ ਰਹਿਮਤ ਅਲੀ ਮੈਮੋਰੀਅਲ  ਕਲੱਬ ,ਗ੍ਰਾਮ ਪੰਚਾਇਤ , ਨਗਰ ਨਿਵਾਸੀਆਂ ਵੱਲੋਂ   ਐੱਨ ਆਰ ਆਈ ਰਾਜਿੰਦਰ ਸਿੰਘ ਸਮਰਾ,ਮਾ ਮਲਕੀਤ ਸਿੰਘ ਅਤੇ ਹਰਕਮਲ ਸਿੰਘ ਬਿੱਟੂ ਅਤੇ  ਵਰਲਡ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ  ਸਹੀਦ ਰਹਿਮਤ ਅਲੀ ਵਜੀਦਕੇ ਕਲਾਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਹਿਲਾ ਕੈਂਸਰ ਦੀ ਜਾਂਚ ਅਤੇ ਜਾਗਰੂਕਤਾ ਵਿਸ਼ਾਲ ਮੈਡੀਕਲ ਕੈਂਪ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਚ ਲਗਾਇਆ ਗਿਆ।ਇਸ ਦਾ ਉਦਘਾਟਨ ਭਾਈ ਪ੍ਰਤਾਪ ਸਿੰਘ ਕੈਰੋ ਤੇ ਕਲੱਬ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ।  ਸੰਸਥਾ ਦੇ ਡਾਕਟਰੀ ਟੀਮ ਦੇ ਇੰਚਾਰਜ  ਰਮਨਦੀਪ ਕੌਰ,ਵਿਪਨ ਚੌਧਰੀ, ਡਾ ਆਭਾ ਸੋਰੀ, ਡਾ ਰੂਪਾਸੀ ਰਾਨਾ ਦੀ ਟੀਮ ਵੱਲੋਂ  ਕੈਂਪ ਵਿੱਚ ਪੰਜ ਸੌ ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਟੈਸਟ ਕੀਤੇ ਗਏ । ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾਕਟਰ ਜਤਿਨ ਸਮਿਆਲ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੰਸਥਾ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਕੈਂਸਰ ਦੇ ਮਹਿੰਗੇ ਟੈਸਟ ਬਿਲਕੁਲ ਫਰੀ ਕਰ ਰਹੀ ਹੈ । ਜਿਸ ਵਿੱਚ ਛਾਤੀ ਦੇ ਕੈਂਸਰ ਲਈ ਮੈਮੋਗ੍ਰਾਫੀ ਟੈਸਟ ,ਬੱਚੇਦਾਨੀ ਦੇ ਮੂੰਹ ਦੇ ਕੈਂਸਰ ਲਈ ਪੈਪ ਸਮੀਅਰ ਟੈਸਟ, ਗਦੂਦਾਂ ਦੇ ਕੈਂਸਰ ਲਈ ਪੀ ਐੱਸ ਏ ਟੈਸਟ ਅਤੇ ਮੂੰਹ ਤੇ ਗਲੇ ਦੇ ਕੈਂਸਰ ਦੀ ਜਾਂਚ ਲਈ ਓਰਲ ਸਕਰੀਨਿੰਗ ਅਤੇ ਬਲੱਡ ਕੈਂਸਰ ਦੇ ਟੈਸਟ ਕੀਤੇ ਜਾਂਦੇ ਹਨ ।ਇਸ ਤੋਂ ਇਲਾਵਾ ਹਰ ਇੱਕ ਮਰੀਜ਼ ਦਾ ਬਲੱਡ ਪ੍ਰੈਸ਼ਰ ,ਬਲੱਡ ਸ਼ੂਗਰ ਅਤੇ ਜਨਰਲ ਬਿਮਾਰੀਆਂ ਸਬੰਧੀ ਵਿਟਾਮਿਨਾਂ ਦੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ ।ਉਨ੍ਹਾਂ ਦੱਸਿਆ ਕਿ ਇਹ ਸੰਸਥਾ ਇੰਗਲੈਂਡ ਵਾਸੀ ਸ ਕੁਲਵੰਤ ਸਿੰਘ ਧਾਲੀਵਾਲ ਗਲੋਬਲ ਅੰਬੈਸਡਰ ਵਰਲਡ ਕੈਂਸਰ ਕੇਅਰ ਵੱਲੋਂ ਚਲਾਈ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਸਰਕਾਰੀ ਅੰਕੜੇ ਅਨੁਸਾਰ ਹਰ ਸਾਲ ਦਸ ਲੱਖ ਲੋਕਾਂ ਨੂੰ ਕੈਂਸਰ ਹੁੰਦਾ ਅਤੇ ਲੱਗਭੱਗ ਪੰਜ ਲੱਖ ਲੋਕ ਕੈਂਸਰ ਕਾਰਨ ਮੌਤ ਦੇ ਮੂੰਹ ਵਿੱਚ ਜਾਂਦੇ ਹਨ । ਉਨ੍ਹਾਂ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੰਸਥਾ ਹੁਣ 7400 ਦੇ  ਕਰੀਬ ਪਿੰਡਾਂ ਦਾ ਮੁਆਇਨਾ ਕਰ ਚੁੱਕੀ ਹੈ ਅਤੇ ਇਹ ਸੰਸਥਾ ਐਨ ਆਰ ਆਈ  ਵੀਰਾਂ ਦੇ ਸਹਿਯੋਗ ਨਾਲ ਮਿਹਨਤ ਕਰ ਰਹੀ ਹੈ । ਉਨ੍ਹਾਂ ਕਿਹਾ ਕਿਪਿੰਡਾਂ ਅਤੇ ਸਹਿਰਾਂ ਦੇ  ਗਰੀਬ ਲੋਕ ਕੈਂਸਰ ਦੇ ਮਹਿੰਗੇ ਟੈਸਟ ਨਹੀਂ ਕਰਵਾ ਸਕਦੇ , ਇਸ ਲਈ ਉਕਤ ਸੰਸਥਾ ਇਨ੍ਹਾਂ ਲੋੜਵੰਦ ਪਰਿਵਾਰਾਂ ਦੇ ਫਰੀ ਟੈਸਟ ਤੇ ਦਵਾਈਆਂ ਦਿੰਦੀ ਹੈ ।ਇਸ ਕੈਂਪ ਚ ਕਲੱਬ ਪ੍ਰਧਾਨ ਮਨਿੰਦਰਜੀਤ ਸਿੰਘ, ਚੇਅਰਮੈਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸਿਕੰਦਰ ਸਿੰਘ, ਮੀਤ ਪ੍ਰਧਾਨ ਅਰਸ਼ ਸਿੰਘ ਗਿੱਲ ,ਕਲੱਬ ਮੈਂਬਰ ਬਲਜਿੰਦਰ ਸਿੰਘ, ਗੁਰਮਿੰਦਰ ਸਿੰਘ ਅਕਾਲੀ ,ਪ੍ਰਿੰਸ ਸਮਰਾ, ਗਗਨਦੀਪ ਸਿੰਘ, ਹਰਮਨਜੋਤ ਸਿੰਘ ਹੈਰੀ ,ਰਾਜ ਕਮਲ ਸਿੰਘ, ਚਰਨਜੀਤ ਸਿੰਘ, ਹੈਰੀ ਸਿੰਘ ,ਗੁਰਮਨ ਅਕਾਲੀ , ਰਿੰਕੂ ਸਮਰਾ,  ਰਾਜਾ ਡੀਸੀ ਤੇ ਅਸਪਿੰਦਰ ਸਿੰਘ ਗੋਲਡੀ ਤੋਂ ਇਲਾਵਾ ਸਰਪੰਚ ਬਲਜਿੰਦਰ ਸਿੰਘ ਮਿਸ਼ਰਾ ਟਰੱਕ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਅਰਸ਼ਦੀਪ ਸਿੰਘ ਬਿੱਟੂ ,ਜਸ਼ਨ ਸਿੰਘ ਕੁਲਵਿੰਦਰ ਸਿੰਘ ,ਹਰਮੋਹਨ ਸਿੰਘ, ਧਾਲੀਵਾਲ ,ਡਾਕਟਰ ਜਸਵੀਰ ਸਿੰਘ ਜਗਤਾਰ ਸਿੰਘ ਟੀ ਟੀ ,ਸੁਖਵਿੰਦਰ ਸਿੰਘ ਸੰਧੂ ,ਅਮਰਜੀਤ ਸਿੰਘ ਧਾਲੀਵਾਲ ਚਰਨਜੀਤ ਸਿੰਘ ਗਰੇਵਾਲ, ਮਾਸਟਰ ਦਲਵੀਰ ਸਿੰਘ ਆਦਿ ਹਾਜ਼ਰ ਸਨ । ਕੈਂਪ ਦੇ ਅਖੀਰ ਵਿੱਚ ਸਮੂਹ ਕਲੱਬ ਅਹੁਦੇਦਾਰਾਂ ਵੱਲੋਂ ਸੰਸਥਾ ਦੇ ਡਾਕਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਅਰਵਿੰਦ ਕੇਜਰੀਵਾਲ ਦੀ ਜਿੱਤ ਜਿੰਦਾ ਜ਼ਮੀਰ ਦੀ ਜਿੱਤ ਹੈ।ਕੁਲਵੰਤ ਪੰਡੋਰੀ,ਗੁਰਮੀਤ ਹੇਅਰ

ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-

ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਹਲਕਾ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਦੀ ਅਗਵਾਹੀ ਹੇਠ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸੰਬੰਧਤ ਪਾਰਟੀ ਆਗੂਆਂ ਤੇ ਵਰਕਰਾਂ ਨੇ ਅਨਾਜ ਮੰਡੀ ਮਹਿਲ ਕਲਾਂ ਵਿਖੇ ਇਕੱਠੇ ਹੋ ਕੇ ਜਿੱਤ ਦੀ ਖ਼ੁਸ਼ੀ ਵਿੱਚ ਇੱਕ ਜੇਤੂ ਮਾਰਚ ਬਾਜ਼ਾਰਾਂ ਵਿੱਚੋਂ ਢੋਲ ਧਮਾਕਿਆਂ ਦੀ ਗੂੰਜ ਵਿੱਚ ਪਿੰਡ ਮਹਿਲ ਖੁਰਦ ਤੇ ਪੰਡੋਰੀ ਵਿਖੇ ਪੁੱਜਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਜਿੱਤ ਜਿੰਦਾ ਜ਼ਮੀਰ ਦੀ ਜਿੱਤ ਹੈ ਮੈਂ ਆਸ ਕਰਦਾ ਹਾਂ ਕਿ ਪੰਜਾਬ ਵਿਚ ਆਪ ਦੀ ਅਗਵਾਈ ਕਰਨ ਵਾਲੇ ਲੀਡਰ ਵੀ ਪੂਰੇ ਦਿਲੋਂ ਇਮਾਨਦਾਰ ਹੋਣਗੇ ਅਤੇ ਪੰਜਾਬ ਵਿੱਚ ਇੱਕ ਵਾਰ ਫਿਰ ਇਮਾਨਦਾਰ ਰਾਜਨੀਤੀ ਦੀ ਲਹਿਰ ਛੇੜੇਗੀ।

31 ਮਾਰਚ ਤੱਕ ਮੁਕੰਮਲ ਹੋ ਜਾਵੇਗਾ ਮੰਡ ਬਾਊਪੁਰ ਦਾ ਸਥਾਈ ਪੁਲ-ਨਵਤੇਜ ਸਿੰਘ ਚੀਮਾ

ਪੁਲ ਦੇ ਚਾਲੂ ਹੋਣ ਨਾਲ ਪੱਕੇ ਤੌਰ ’ਤੇ ਬਾਕੀ ਦੁਨੀਆ ਨਾਲ ਜੁੜਨਗੇ ਟਾਪੂਨੁਮਾ 16 ਪਿੰਡ

ਸੁਲਤਾਨਪੁਰ ਲੋਧੀ /ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਬਾਊਪੁਰ ਵਿਖੇ ਨਿਰਮਾਣ ਅਧੀਨ ਸਥਾਈ ਪੁਲ 31 ਮਾਰਚ ਤੱਕ ਮੁਕੰਮਲ ਹੋ ਜਾਵੇਗਾ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਅੱਜ ਇਸ ਪੁਲ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨਾਂ ਦੱਸਿਆ ਕਿ 11 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਕਰੀਬ ਇਕ ਕਿਲੋਮੀਟਰ ਲੰਬੇ ਇਸ ਪੁਲ ਦਾ 80 ਫੀਸਦੀ ਤੋਂ ਵੱਧ ਕੰਮ ਮੁਕੰਮਲ ਹੋ ਚੁੱਕਾ ਹੈ। ਉਨਾਂ ਕਿਹਾ ਕਿ ਇਸ ਪੁਲ ਦੇ ਚਾਲੂ ਹੋਣ ਨਾਲ ਮੰਡ ਬਾੳੂਪੁਰ ਟਾਪੂ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਖੇਤਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਾਕੀ ਦੁਨੀਆ ਨਾਲ ਸਿੱਧੇ ਤੌਰ ’ਤੇ ਜੁੜ ਜਾਵੇਗਾ। ਉਨਾਂ ਕਿਹਾ ਕਿ ਇਹ ਪੁਲ ਇਸ ਟਾਪੂਨੁਮਾ ਇਲਾਕੇ ਦੇ 16 ਪਿੰਡਾਂ ਲਈ ਵਰਦਾਨ ਸਿੱਧ ਹੋਵੇਗਾ ਅਤੇ ਇਥੋਂ ਦੇ ਕਿਸਾਨਾਂ ਨੂੰ ਆਪਣੀ ਜਿਣਸ ਮੰਡੀਆਂ ਵਿਚ ਲਿਜਾਣ, ਬੱਚਿਆਂ ਨੂੰ ਸਕੂਲ-ਕਾਲਜ ਜਾਣ, ਮਰੀਜ਼ਾਂ ਨੂੰ ਹਸਪਤਾਲ ਲਿਜਾਣ ਅਤੇ ਹੋਰਨਾਂ ਕੰਮਾਂ ਆਦਿ ਲਈ ਵੱਡੀ ਸਹੂਲਤ ਮਿਲ ਜਾਵੇਗੀ। ਉਨਾਂ ਕਿਹਾ ਕਿ ਦਰਿਆ ਪਾਰ ਦੇ ਇਸ ਇਲਾਕੇ ਲਈ ਸੜਕਾਂ ਨਾਲ ਜੁੜਨ ਦਾ ਜ਼ਰੀਆ ਕੁਝ ਮਹੀਨਿਆਂ ਲਈ ਅਸਥਾਈ ਤੌਰ ’ਤੇ ਬਣਾਇਆ ਜਾਂਦਾ ਕੇਵਲ ਪਲਟੂਨ ਪੁਲ ਸੀ, ਜਿਸ ਨੂੰ ਬਰਸਾਤਾਂ ਦੇ ਦਿਨਾਂ ਵਿਚ ਖੋਲ ਦਿੱਤਾ ਜਾਂਦਾ ਸੀ। ਉਨਾਂ ਕਿਹਾ ਕਿ ਪੁਲ ਦੇ ਖੁੱਲਣ ਨਾਲ ਇਥੇ ਵੱਸਦੇ ਲੋਕਾਂ ਨੂੰ ਸ਼ਹਿਰ ਜਾਣ ਲਈ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਉਨਾਂ ਦਾ ਸਹਾਰਾ ਕੇਵਲ ਕਿਸ਼ਤੀ ਹੀ ਸੀ। ਉਨਾਂ ਇਸ ਇਲਾਕੇ ਦੀ ਚਿਰ ਸਥਾਈ ਸਮੱਸਿਆ ਦਾ ਹੱਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਨਾਂ ਨੇ ਮੁਸੀਬਤਾਂ ਦੇ ਮਾਰੇ ਮੰਡ ਖੇਤਰ ਦੇ ਲੋਕਾਂ ਦੀ ਬਾਂਹ ਫੜੀ ਹੈ। ਇਸ ਦੌਰਾਨ ਉਨਾਂ ਲੋਕਾਂ ਵੱਲੋਂ ਦਰਿਆ ਵਿਚ ਸੁੱਟੇ ਗਏ ਮਰੇ ਹੋਏ ਪਸ਼ੂਆਂ ਦਾ ਨੋਟਿਸ ਲੈਂਦਿਆਂ ਉਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਇਸ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਦਰਿਆ ਦੇ ਪਾਣੀ ਦੇ ਵਹਾਅ ਵਿਚ ਵੀ ਵਿਘਨ ਪੈ ਰਿਹਾ ਹੈ। ਇਸ ਮੌਕੇ ਐਸੋਸੀਏਟਿਡ ਇੰਜੀਨੀਅਰ ਸਰਬਜੀਤ ਸਿੰਘ ਤੇ ਪਰਮੀਤ ਸਿੰਘ, ਜੇ. ਈ ਨਵਤੇਜ ਸਿੰਘ, ਪਰਮਜੀਤ ਸਿੰਘ, ਰਵਿੰਦਰ ਰਵੀ, ਅਜੀਤ ਸਿੰਘ ਨਿਰਮਲ ਸਿੰਘ, ਹਰਜਿੰਦਰ ਸਿਘ, ਗੁਰਮੀਤ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ, ਪਰਗਟ ਸਿੰਘ, ਗੁਰਵਿੰਦਰ ਸਿੰਘ, ਮੇਜਰ ਸਿੰਘ ਤੋਂ ਇਲਾਵਾ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। 

ਕੈਪਸ਼ਨ : -ਮੰਡ ਬਾਊਪੁਰ ਵਿਖੇ ਪੁਲ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਂਦੇ ਹੋਏ ਵਿਧਾਇਕ ਸ. ਨਵਤੇਜ ਸਿੰਘ ਚੀਮਾ।

ਕਾਂਜਲੀ ਵੈੱਟਲੈਂਡ ਮੁੜ ਬਣੇਗਾ ਸੈਰ ਸਪਾਟੇ ਦਾ ਉੱਚ ਪੱਧਰੀ ਕੇਂਦਰ-ਦੀਪਤੀ ਉੱਪਲ 

ਡਿਪਟੀ ਕਮਿਸ਼ਨਰ ਨੇ ਕਾਂਜਲੀ ਵੈੱਟਲੈਂਡ ਦੀ ਪੁਨਰ ਸੁਰਜੀਤੀ ਦੇ ਕੰਮ ਦਾ ਲਿਆ ਜਾਇਜ਼ਾ

ਅਧਿਕਾਰੀਆਂ ਨੂੰ ਅਪ੍ਰੈਲ ਤੱਕ ਕੰਮ ਮੁਕੰਮਲ ਕਰਨ ਦੀ ਕੀਤੀ ਹਦਾਇਤ

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

ਕਾਂਜਲੀ ਵੈੱਟਲੈਂਡ ਨੂੰ ਮੁੜ ਉੱਚ ਪੱਧਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਾਂਜਲੀ ਵੈੱਟਲੈਂਡ ਦੀ ਪੁਨਰ ਸੁਰਜੀਤੀ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨਾਂ ਦੱਸਿਆ ਕਿ ਕਿਸੇ ਸਮੇਂ ਕਪੂਰਥਲਾ ਦੀ ਸ਼ਾਨ ਰਹੀ ਕਾਂਜਲੀ ਵੈੱਟਲੈਂਡ ਦੀ ਮੁੜ ਪਹਿਲਾਂ ਵਾਲੀ ਦਿੱਖ ਬਹਾਲ ਕਰਨ ਲਈ ਤਿਆਰ ਕੀਤੀ ਗਈ ਕਾਰਜ ਯੋਜਨਾ ਤਹਿਤ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਮੁਕੰਮਲ ਹੋਣ ਨਾਲ ਇਥੋਂ ਦੀ ਸੁੰਦਰਤਾ ਵਿਚ ਵਿਲੱਖਣ ਵਾਧਾ ਹੋਵੇਗਾ। ਉਨਾਂ ਕਿਹਾ ਕਿ ਇਥੇ ਇਕ ਸੁੰਦਰ ਸੈਰਗਾਹ ਬਣਾਉਣ ਲਈ ਸਰਵਿਸ ਰੋਡ ਨੂੰ ਕੰਕਰੀਟ ਨਾਲ ਪੱਕਾ ਕਰਨ, ਫੈਂਸਿੰਗ, ਸੁੰਦਰ ਫੁੱਲ-ਬੂਟੇ ਅਤੇ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸੇ ਤਰਾਂ ਬੇਈਂ ਦੇ ਆਲੇ-ਦੁਆਲੇ ਸਾਈਕਿਗ ਟਰੈਕ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸੇ ਪ੍ਰਾਜੈਕਟ ਤਹਿਤ ਫਲੋਰ ਮਿਲ ਚੈਨਲ ਅਤੇ ਕਾਂਜਲੀ ਮਾਈਨਰ ਨੂੰ ਕੰਕਰੀਟ ਨਾਲ ਪੱਕਾ ਕੀਤਾ ਗਿਆ ਹੈ। ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ ਵੈੱਟਲੈਂਡ ਦੀ ਸਾਫ-ਸਫਾਈ, ਰੈਸਟੋਰੈਂਟ ਦੇ ਨਵੀਨੀਕਰਨ, ਰੰਗ-ਰੋਗਨ ਅਤੇ ਕਿਸ਼ਤੀਆਂ ਤੇ ਟਾਇਲਟਾਂ ਆਦਿ ਦੀ ਮੁਰੰਮਤ ਦੀ ਹਦਾਇਤ ਕੀਤੀ। ਉਨਾਂ ਸਬੰਧਤ ਅਧਿਕਾਰੀਆਂ ਨੂੰ ਇਹ ਸਾਰੇ ਕੰਮ ਅਪ੍ਰੈਲ ਦੇ ਅੱਧ ਤੱਕ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਹਰੇਕ 15 ਦਿਨਾਂ ਬਾਅਦ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾਵੇਗਾ। 

ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾਂ ਹੀ ਕਾਂਜਲੀ ਦੇ ਨਾਲ ਲੱਗਦੇ ਜੰਗਲਾਤ ਰਕਬੇ ਵਿਚ ਬਾਇਓ ਡਾਇਵਰਸਿਟੀ ਪਾਰਕ ਬਣਾਇਆ ਗਿਆ ਹੈ, ਜੋ ਕਿ ਇਸ ਖੇਤਰ ਨੂੰ ਵਾਤਾਵਰਨ ਪੱਖੋਂ ਸਿਹਤਯਾਬ, ਹਰਿਆਲੀ ਭਰਪੂਰ ਅਤੇ ਸਾਫ਼-ਸੁਥਰਾ ਬਣਾਉਣ ਵੱਲ ਇਕ ਸ਼ਲਾਘਾਯੋਗ ਕਦਮ ਹੈ। ਉਨਾਂ ਕਿਹਾ ਕਿ ਕੁਦਰਤੀ ਸੋਮਿਆਂ ਨੂੰ ਬਚਾਉਣਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ, ਜਿਸ ਪਾਸੇ ਸਾਨੂੰ ਸਭਨਾਂ ਨੂੰ ਗੰਭੀਰਤਾ ਨਾਲ ਹੰਭਲਾ ਮਾਰਨਾ ਪਵੇਗਾ। ਇਸ ਮੌਕੇ ਜਲ ਸਰੋਤ ਵਿਭਾਗ ਦੇ ਐਕਸੀਅਨ ਸ. ਦਵਿੰਦਰ ਸਿੰਘ, ਐਕਸੀਅਨ ਪੀ. ਡਬਲਿੳੂ. ਡੀ ਸ੍ਰੀ ਸਰਬਰਾਜ ਕੁਮਾਰ, ਐਕਸੀਅਨ ਡਰੇਨੇਜ ਸ. ਅਜੀਤ ਸਿੰਘ ਤੇ ਐਸ. ਡੀ. ਓ ਸ੍ਰੀ ਕੰਵਲਜੀਤ ਲਾਲ, ਐਸ. ਡੀ. ਓ ਪਬਲਿਕ ਹੈਲਥ ਸ੍ਰੀ ਧਰਮਿੰਦਰ, ਜੇ. ਈ ਇਲੈਕਟ੍ਰੀਕਲ ਸ. ਗੁਰਜਿੰਦਰ ਜੀਤ ਸਿੰਘ, ਬਾਗਬਾਨੀ ਵਿਭਾਗ ਤੋਂ ਸ. ਜਰਨੈਲ ਸਿੰਘ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। 

ਕੈਪਸ਼ਨ :-ਕਾਂਜਲੀ ਵੈੱਟਲੈਂਡ ਦੀ ਪੁਨਰ ਸੁਰਜੀਤੀ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ

‘ਖਾਲ੍ਹਾ ਜੀ ਦਾ ਵਾੜ੍ਹਾ ਨਹੀਂ’ ਪੁਲਿਸ ਮਹਿਕਮੇ ਤੋਂ ਆਰ.ਟੀ.ਆਈ.‘ਚ ਨਕਲ਼ਾਂ ਲੈਣੀਆਂ

30 ਦਿਨ ‘ਚ ਮਿਲਣ ਵਾਲੀਆਂ ਨਕਲਾਂ ਲੈਣ ਲਈ ਲੱਗੇ 3 ਸਾਲ

ਮਾਮਲਾ ਪੁਲਿਸ ਤੋਂ ਖੁਫੀਆਂ ਜਾਂਚ ਦੀਆਂ ਨਕਲਾਂ ਲੈਣ ਦਾ

ਲੁਧਿਆਣਾ,ਫ਼ਰਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਆਰ.ਟੀ ਆਈ ਐਕਟ-2005 ਅਧੀਨ ਪੰਜਾਬ ਪੁਲਿਸ ਹੈਡਕੁਆਰਟਰ ਤੋਂ ਜਾਂਚ ਰਿਪੋਰਟ ਦੀਆਂ ਨਕਲ਼ਾਂ ਲੈਣਾ ਕੋਈ ‘ਖਾਲਾ ਜੀ ਦਾ ਵਾੜ੍ਹਾ’ ਨਹੀਂ, ਐਕਟ ਮੁਤਾਬਕ 30 ਦਿਨਾਂ ‘ਚ ਮਿਲਣਯੋਗ ਨਕਲ਼ਾਂ ਲੈਣ ਲਈ 03 ਸਾਲ਼ ਵੀ ਚੰਡੀਗੜ੍ਹ ਸਥਿਤ ਸੂਚਨਾ ਕਮਿਸ਼ਨ ਦੇ ਚੱਕਰ ਲਗਾਉਂਣੇ ਪੈ ਸਕਦੇ ਨੇ। ਇਹ ਕਹਿਣਾ ਹੈ ਆਰ.ਟੀ.ਆਈ. ਕਾਰਕੁੰਨ ਅਤੇ ਯੂਨੀਵਰਸਲ਼ ਹਿਊਮਨ ਰਾਈਟਸ ਆਰਗੇਨਾਈਜੇਸ਼ਨ (ਰਜ਼ਿ.) ਦੇ ਸੂਬਾ ਜਰਨਲ ਸਕੱਤਰ ਇਕਬਾਲ ਸਿੰਘ ਰਸੂਲਪੁਰ ਦਾ। ਪ੍ਰੈਸ ਨਾਲ ਗੱਲਬਾਤ ਕਰਦਿਆਂ ਰਸੂਲਪੁਰ ਨੇ ਦੱਸਿਆ ਕਿ ਉਸ ਨੇ ਆਰ.ਟੀ.ਆਈ-2005 ਅਧੀਨ 13 ਜੂਨ 2016 ਨੂੰ ਪੰਜਾਬ ਪੁਲਿਸ ਦੇ ਇੰਟਰਨਲ਼ ਵਿਜ਼ੀਲੈਂਸ ਸੈਲ਼ ਦੇ ਏ.ਡੀ.ਜੀ.ਪੀ. ਤੋਂ ਜਗਰਾਓ ਦੇ ਥਾਣਾ ਸਿਟੀ ਵਿਚ ਦਰਜ ਕੀਤੇ ਇਕ ਕਥਿਤ ਕਤਲ਼ ਦੇ ਮੁੱਕਦਮੇ ਦੀ ‘ਖੁਫੀਆ ਜਾਂਚ’ ਰਿਪੋਰਟ ਦੀਆਂ ਨਕਲਾਂ ਮੰਗੀਆਂ ਸਨ। ਜੋ ਕਿ ਸਾਲ 2006 ;ਚ ਖੁਫੀਆ ਵਿੰਗ ਦੇ ਡੀ.ਐਸ.ਪੀ. ਨੇ ਪੱਤਰ ਨੰਬਰ 15725 ਰਾਹੀ ਇੰਟੈਲੀਜ਼ੈਂਸ ਦੇ ਏ.ਡੀ.ਜੀ.ਪੀ. ਨੂੰ ਅਗਲੀ ਕਾਰਵਾਈ ਲਈ ਭੇਜੀ ਸੀ। ਰਸੂਲਪੁਰ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਹੈਡਕੁਆਰਟਰ ਦੇ ਅਧਿਕਾਰੀਆਂ ਦੀ ਆਨਾ-ਕਾਨੀ ਕਾਰਨ ਮਾਮਲਾ ਪੰਜਾਬ ਰਾਜ ਕਮਿਸ਼ਨ ਕੋਲ ਪੱੁਜਾ ਤਾਂ 28 ਮਾਰਚ 2017 ਨੂੰ ਪਹਿਲੀ ਪੇਸ਼ੀ ‘ਤੇ ਹਾਜ਼ਰ ਹੋਏ ਪੁਲਿਸ ਅਧਿਕਾਰੀ ਨੇ ‘ਖੁਫੀਆ ਜਾਂਚ’ ਰਿਪੋਰਟ ਦੀਆਂ ਨਕਲਾਂ ਦੇਣ ਦਾ ਵਾਅਦਾ ਕਰਦਿਆਂ ਕੇਸ ਬੰਦ ਕਰਵਾ ਦਿੱਤਾ ਸੀ ਪਰ 6 ਮਹੀਨੇ ਲੰਘ ਜਾਣ ਤੋਂ ਬਾਅਦ ਨਕਲਾਂ ਦਿੱਤੀਆਂ ਨਹੀਂ ਅਤੇ ਮਾਮਲਾ ਫਿਰ 28 ਜੁਲਾਈ 2017 ਨੂੰ ਕਮਿਸ਼ਨ ਦੀ ਅਦਾਲਤ ੁਿਵਚ ਦੁਵਾਰਾ ਸੁਣਿਆ ਗਿਆ ਅਤੇ ਕਰੀਬ ਡੇਢ ਸਾਲ ਬਾਅਦ 28 ਜਨਵਰੀ 2019 ਨੂੰ ਚੀਫ ਸੂਚਨਾ ਕਮਿਸ਼ਨਰ ਸ੍ਰੀ ਐਸ.ਐਸ.ਚੰਨੀ, ਆਈਏਐਸ ਨੇ ਦੂਜੀ ਵਾਰ ‘ਖੁਫੀਆ ਨਕਲਾਂ’ ਦੇਣ ਦਾ ਹੁਕਮ ਜਾਰੀ ਕਰਕੇ ਕੇਸ ਨੂੰ ਬੰਦ ਕਰ ਦਿੱਤਾ ਸੀ ਪਰ ਪੁਲਿਸ ਅਧਿਕਾਰੀਆ ਵਲੋਂ ਫਿਰ ਵੀ ਨਕਲਾਂ ਨਾਂ ਦੇਣ ਕਾਰਨ ਕਮਿਸ਼ਨ ਨੇ ਕੇਸ ਨੂੰ ਮੁੜ ਖੋਲਿਆ ਅਤੇ ਸੁਣਵਾਈ ਕਰਕੇ ਡੀ.ਜੀ.ਪੀ. ਦਫਤਰ ਦੇ ਕਾਨੂੰਨੀ ਸਲਾਹਕਾਰ ਦੀਆਂ ਦਲ਼ੀਲਾਂ ਨਾਲ ਅਸਿਹਮਤੀ ਪ੍ਰਗਟਾਉਂਦਿਆ ਸ੍ਰੀ ਐਸ.ਐਸ.ਚੰਨੀ ਨੇ 30 ਅਪ੍ਰੈਲ 2019 ਨੂੰ ‘ਖੁਫੀਆ ਨਕਲਾਂ’ ਦੇਣ ਦੇ ਤੀਜੀ ਵਾਰ ਹੁਕਮ ਦਿੱਤੇ ਪਰ ਪੁਲਿਸ ਅਧਿਕਾਰੀਆਂ ਨੇ ਕਮਿਸ਼ਨ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਫਿਰ ਵੀ ਨਕਲਾਂ ਨਹੀਂ ਦਿੱਤੀਆਂ। ਰਸੂਲਪੁਰ ਨੇ ਅੱਗੇ ਦੱਸਿਆ ਕਿ ਫਿਰ ਉਸ ਨੇ ਕਮਿਸ਼ਨ ਦੇ ਸਾਰੇ ਹੁਕਮਾਂ ਦੇ ਹਵਾਲੇ ‘ਚ ਉੱਚ ਅਧਿਕਾਰੀਆਂ ਖਿਲਾਫ ਧਾਰਾ ਐਕਟ ਦੀ ਧਾਰਾ 18 ਅਧੀਨ ਸ਼ਿਕਾਇਤ ਦਰਜ ਕਰਾਉਂਦਿਆਂ ਕੇਸ ਦੀ ਸੁਣਵਾਈ ਮੁੜ ਕਰਨ ਲਈ ਪਟੀਸ਼ਨ ਦਾਇਰ ਕੀਤੀ ਅਤੇ ਰਾਜ ਸੂਚਨਾ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜ਼ਨ, ਆਈਏਐਸ ਨੇ ਲੰਬੀ ਸੁਣਵਾਈ ਤਂੋ ਬਾਅਦ 29 ਅਕਤੂਬਰ 2019 ਨੂੰ ਮੁੱੜ ‘ਖੁਫੀਆ ਰਿਕਾਰਡ’ ਦੇਣ ਦੇ ਹੁਕਮ ਚੌਥੀ ਵਾਰ ਜਾਰੀ ਕੀਤੇ। ਰਸੂਲਪੁਰ ਨੇ ਦੱਸਿਆ ਕਿ ਹੁਣ ਰਾਜ ਸੂਚਨਾ ਕਮਿਸ਼ਨਰ ਨੇ ਸ੍ਰੀ ਯਸ਼ਵੀਰ ਮਹਾਜ਼ਨ, ਆਈਏਐਸ ਨੇ ਪੰਜਾਬ ਪੁਲਿਸ ਹੈਡਕੁਆਰਟਰ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ ਆਪਣੇ ਹੁਕਮਾਂ ਵਿਚ ਕਿਹਾ ਕਿ ਮੰਗੀ ਗਈ ਸੂਚਨਾ

ਮਨੱੁਖੀ ਅਧਿਕਾਰਾਂ ਦੀ ਉਲੰਘਣਾ, ਗੈਰ ਕਾਨੂੰਨੀ ਹਿਰਾਸਤ ‘ਚ ਰੱਖਣ, ਅੱਤਿਆਚਾਰ ਕਰਨ ਅਤੇ ਝੂਠੇ ਕੇਸ ਵਿਚ ਫਸਾਉਣ ਨਾਲ ਸਬੰਧਤ ਹੋਣ ਕਰਕੇ 30 ਦਿਨਾਂ ਵਿਚ ਸਪਲਾਈ ਕੀਤੀ ਜਾਵੇ ਤਾਂ ਹੁਣ ਜਾ ਕੇ ਡੀ.ਜੀ.ਪੀ./ਇੰਟੈਲੀਜ਼ੈਂਸ ਦਫਤਰ ਨੇ ਆਪਣੇ ਡੀ.ਐਸ.ਪੀ. ਰਾਹੀਂ ‘ਖੁਫੀਆ ਜਾਂਚ ਰਿਪੋਰਟ’ ਦੀਆਂ ਤਸਦੀਕਸ਼ੁਦਾ ਨਕਲਾਂ ਦਸਤੀ ਭੇਜੀਆ ਹਨ। ਰਸੂਲਪੁਰ ਨੇ ਦੱਸਿਆ ਕਿ ਸੂਚਨਾ ਕਮਿਸ਼ਨ ਨੂੰ ਇਸ ਕੇਸ ਵਿਚ ਲੰਘੇ ਸਾਢੇ ਤਿੰਨ ਸਾਲਾਂ ਦੁਰਾਨ ਲਗਾਤਾਰ ਚਾਰ ਵਾਰ ਹੁਕਮ ਜਾਰੀ ਕਰਨੇ ਪਏ ਹਨ ਤਾਂ ਜਾ ਕੇ ਕਿਤੇ ਪੁਲਿਸ ਅਧਿਕਾਰੀ ਦੇ ਕੰਨ ਤੇ ਜੂੰ ਨਹੀਂ ਸਰਕੀ ਹੈ। ਰਸੂਲਪੁਰ ਨੇ ਇਹ ਵੀ ਕਿਹਾ ਕਿ ਇਸ ਕੇਸ ਵਿਚ ਹੁਣ 12 ਫਰਵਰੀ 2020 ਨੂੰ ਸੁਣਵਾਈ ਹੋਣ ਜਾ ਰਹੀ ਹੈ। ਜਿਸ ਵਿਚ ਉਹ ਸਾਢੇ ਤਿੰਨ ਸਾਲਾਂ ਦੀ ਲੰਬੀ ਬੇਵਜ਼ਾ੍ਹ ਦੇਰੀ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖਿਲਾਫ ਐਕਟ ਮੁਤਾਬਕ ਕਾਰਵਾਈ ਦੀ ਮੰਗ ਕਰਨਗੇ।

ਖੁਫੀਆ ਜਾਂਚ ਰਿਪੋਰਟ ਨੇ ਕੀਤਾ ਜਗਰਾਓ ਪੁਲਿਸ ਝੂਠ ਨੰਗਾ?

ਸਾਢੇ ਤਿੰਨ ਸਾਲ਼ਾਂ ਦੀ ਜੱਦੋਜ਼ਹਿਦ ਤੋਂ ਬਾਦ ਪ੍ਰਾਪਤ ਹੋਈਆਂ ਖੁਫੀਆ ਜਾਂਚ ਰਿਪੋਰਟ ਦੀਆਂ ਨਕਲਾਂ ਨੇ ਜਗਰਾਓ ਪੁਲਿਸ ਦਾ ਝੂਠ ਨੰਗਾ ਕਰਦਿਆਂ ਮਨੁੱਖੀ ਅਧਿਕਾਰ ਕਾਰਕੁੰਨ ਨੂੰ ਝੂਠੇ ਕਤਲ਼ ਕੇਸ ਵਿਚ ਫਸਾਉਣ ਦਾ ਸੱਚ ਸਾਹਮਣੇ ਲਿਆਦਾਂ ਹੈ। ਰਸੂਲਪੁਰ ਜਾਂਚ ਦੀ ਨਕਲ਼ ਪੰਜਾਬੀ ਟ੍ਰਿਿਬਊਨ ਨੂੰ ਦਿਖਾਉਂਦਿਆਂ ਕਿਹਾ ਕਿ ਜਾਂਚ ਅਧਿਕਾਰੀ ਨੇ ਖੁਫੀਆ ਰਿਪੋਰਟ ‘ਚ ਕਿਹਾ ਸੀ ਕਿ ਪੀੜਤਾਂ ਨੂੰ ਇਕ ਪੰਚ, ਸਰਪੰਚ, ਐਸ.ਐਚ.ਓ. ਤੇ ਏ.ਐਸ.ਆਈ. ਨੇ ਸਾਜ਼ਿਸ ਅਧੀਨ ਝੂਠੇ ਕੇਸ ਵਿਚ ਨਜ਼ਾਇਜ਼ ਫਸਾਇਆ ਗਿਆ ਹੈ ਅਤੇ ਰਿਪੋਰਟ ਸਾਲ 2006 ਦੁਰਾਨ ਹੀ ਅਗਲੀ ਕਾਰਵਾਈ ਲਈ ਏ.ਡੀ.ਜੀ.ਪੀ./ਇੰਟੈਲੀਜ਼ੈਂਸ ਨੂੰ ਭੇਜ ਦਿੱਤੀ ਜਿਨਾਂ ਨੇ ਅੱਗੇ ਏ.ਡੀ.ਜੀ.ਪੀ./ਆਈ.ਵੀ.ਸੀ. ਨੂੰ ਭੇਜੀ ਸੀ ਪਰ ਅੱਜ ਤੱਕ ਡੀ.ਜੀ.ਪੀ. ਦਫਤਰ ਦੇ ਕਿਸੇ ਵੀ ਅਧਿਕਾਰੀ ਨੇ ਖੁਫੀਆ ਜਾਂਚ ਰਿਪੋਰਟ ਅਨੁਸਾਰ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਹੀ ਪੁਲਿਸ ਅਧਿਕਾਰੀ ਨਕਲਾਂ ਦੇਣ ਤੋਂ ਸਾਢੇ ਤਿੰਨ ਸਾਲ ਕੰਨੀ ਕਤਰਾਉਂਦੇ ਰਹੇ ਹਨ।

ਪਿੰਡ ਜਨੇਤਪੁਰਾ ਦੇ ਨੌਜਵਾਨਾਂ ਵਲੋਂ ਬੇਜ਼ੁਬਾਨ ਅਤੇ ਭੁੱਖੇ ਪਸ਼ੂਆਂ ਲਈ ਚਾਰਾ ਪਰਾਲੀ ਆਦਿ ਪ੍ਰਬੰਧ--Video

ਭੁੱਖੀਆ ਪਿਆਸੀਆਂ ਮਰ ਰਹਿਆ ਹਨ ਅੱਡੇ ਅੰਦਰ ਗਾਵਾ...!

ਅਵਾਰਾ ਕੁਤੇ ਨੋਚ ਨੋਚ ਖਾਂਦੇ ਹਨ ਜਿਉਂਦਿਆਂ ਗਾਵਾ ਨੂੰ...!

ਜਗਰਾਓਂ/ਲੁਧਿਆਣਾ, ਫਰਵਰੀ 2020- (ਮਨਜਿੰਦਰ ਗਿੱਲ/ਜਸਮੇਲ ਗਾਲਿਬ/ਗੁਰਦੇਵ ਗਾਲਿਬ)-

ਯੂਥ ਵੈਲਫੇਅਰ ਸੋਸਾਇਟੀ ਜਨੇਤਪੁਰਾ ਦੇ ਨੌਜਵਾਨਾਂ ਤੇ ਬਹੁਤ ਮਾਣ ਹੈ ਜਿਹੜੇ ਦੂਰੋਂ ਦੂਰੋਂ ਇਨ੍ਹਾਂ ਬੇਜ਼ੁਬਾਨ ਅਤੇ ਭੁੱਖੇ ਪਸ਼ੂਆਂ ਲਈ ਚਾਰਾ ਪਰਾਲੀ ਆਦਿ ਦਾ ਇੰਤਜ਼ਾਮ ਕਰਕੇ ਆਪਣੇ ਟਰੈਕਟਰ ਟਰਾਲੀਆਂ ਲਿਜਾ ਕੇ ਭਰ ਕੇ ਲਿਆ ਕੇ ਭੁੱਖੀਆਂ ਗਾਵਾਂ ਨੂੰ ਪਾਉਂਦੇ ਹਨ ਜੇ ਪੁੰਨ ਦੀ ਗੱਲ ਕਰੀਏ ਤਾਂ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ।ਪਹਿਲਾ ਵੀ ਇਸ ਪਿੰਡ ਦੇ ਨੌਜੁਆਨ ਨੇ ਪਿੰਡ ਦੀ ਸਫ਼ਾਈ ਵਿਚ ਕਈ ਸਾਲਾਂ ਤੋਂ ਮਿਸਾਲ ਕਾਇਮ ਕੀਤੀ ਹੋਈ ਹੈ। ਅੱਜ ਨੌਜੁਆਨ ਵਲੋਂ ਸਾਡੇ ਪ੍ਰਤੀਨਿਧ ਨਾਲ ਗੱਲ ਕਰਦੇ ਦਸਿਆ ਕਿ ਕਿਵੇਂ ਜਹਾਜਾਂ ਦੇ ਫਾਇਰਗ ਅੱਡੇ ਅੰਦਰ ਇਹਨਾਂ ਅਵਾਰਾ ਪਸ਼ੂਆਂ ਦੀ ਦੁਰਦਸ਼ਾ ਹੋ ਰਹੀ ਹੈ। ਐਡਾ ਵੱਡਾ ਪਾਪ ਇਨ੍ਹਾਂ ਗਾਵਾਂ ਨੂੰ ਅਵਾਰਾ ਕੁੱਤੇ 48-48 ਘੰਟੇ ਜਿਉਂਦੀਆਂ ਨੂੰ ਤੜਫਾ ਤੜਫਾ ਕੇ ਖਾਂਦੇ ਹਨ ਇਸ ਤੋਂ ਵੱਧ ਕੇ ਕੋਈ ਪਾਪ ਨਹੀਂ ਹੋ ਸਕਦਾ। ਹਜਾਰਾਂ ਦੀ ਗਿਣਤੀ ਵਿੱਚ ਇਹ ਗਾਵਾ ਇਥੇ ਭੁੱਖੀਆ ਪਿਆਸੀਆਂ ਮਰ ਰਹਿਆ ਹਨ। ਹੁਣ ਇਹ ਅੱਡਾ ਪਿਜਰਾ ਅਤੇ ਅਵਾਰਾ ਕੁਤੇ ਅਤੇ ਗਾਵਾ ਦਾ ਘਰ ਬਣ ਚੁੱਕਾ ਹੈ।ਅਸੀਂ ਬੇਨਤੀ ਕਰਦੇ ਹਾਂ ਕਿ ਸਮੇਂ ਦੀਆਂ ਸਰਕਾਰਾਂ ਨੂੰ ਇਸ ਮਸਲੇ ਦਾ ਜ਼ਰੂਰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਇਹੀ ਗਾਂਵਾਂ ਅੱਡੇ ਤੋਂ ਬਾਹਰ ਆ ਕਿ ਕਿਸਾਨਾਂ ਦੀ ਫ਼ਸਲ ਤਬਾਹ ਕਰਦੀਆਂ ਹਨ ਕੲੀ ਵਾਰ ਦੁਰਘਟਨਾ ਦਾ ਕਾਰਨ ਬਣਦੀਆਂ ਹਨ ਇਨ੍ਹਾਂ ਦੀ ਗਿਣਤੀ ਵੀ ਬਹੁਤ ਵੱਡੀ ਹੈ ਸੋ ਜ਼ਰੂਰਤ ਹੈ ਇਸ ਮਸਲੇ ਦਾ ਕੋਈ ਹੱਲ ਕੀਤਾ ਜਾਵੇ। 

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)-

ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸਮੂਹ ਨਗਰ ਨਿਵਾਸੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਲੱਬਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ।  ਜਿਸ ਵਿੱਚ ਸੰਗਤਾਂ ਵੱਲੋਂ ਵੱਡੀ ਗਿਣਤੀ ਸ਼ਮੂਲੀਅਤ ਕੀਤੀ ਗਈ । ਇਸ ਮੌਕੇ ਕਵੀਸ਼ਰੀ ਭਾਈ ਹਾਕਮ ਸਿੰਘ ਦੀਵਾਨਾਂ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ । ਨਗਰ ਕੀਰਤਨ ਚ ਸਰਤਾਜ ਫੌਜੀ ਪਏ ਬੈਂਡ ਝੋਰੜਾਂ ਦੀ ਪਾਰਟੀ ਵੱਲੋਂ ਵੱਖ -ਵੱਖ ਤਰ੍ਹਾਂ ਦੇ ਕਰਤੱਵ  ਦਿਖਾਏ ਗਏ । ਨਗਰ ਕੀਰਤਨ ਦਾ ਸੰਗਤਾਂ ਵੱਲੋਂ ਵੱਖ ਵੱਖ  ਪੜਾਵਾਂ ਤੇ ਸ਼ਾਨਦਾਰ ਸਵਾਗਤ ਕੀਤਾ,  ਅਤੇ ਤਰ੍ਹਾਂ ਤਰ੍ਹਾਂ। ਦੇ ਲੰਗਰ ਲਗਾਏ ਗਏ । ਇਸ ਸਮੇਂ ਤਰਸੇਮ ਸਿੰਘ, ਕਰਮ ਸਿੰਘ ,ਜਗਰਾਜ ਸਿੰਘ, ਅੱਛਰੂ ਸਿੰਘ ,ਜਗਜੀਤ ਸਿੰਘ, ਜਸਪਾਲ ਸਿੰਘ, ਜਗਸੀਰ ਸਿੰਘ, ਮਨਪ੍ਰੀਤ ਸਿੰਘ, ਡਾ ਸ਼ੰਗਾਰਾ ਸਿੰਘ, ਕੇਵਲ ਸਿੰਘ, ਬੀ,ਐਸ,ਪੀ ਆਗੂ ਬੱਗਾ ਸਿੰਘ, ਡਾ ਦੀਪਾ ਸਿੰਘ,ਡਾ  ਸੱਤੀ ਸਿੰਘ, ਜਸਵਿੰਦਰ ਸਿੰਘ ,ਬਖਤੌਰ ਸਿੰਘ ਮਿਸਤਰੀ ਬਿੰਦਰ ਸਿੰਘ ਹਾਜ਼ਰ ਸਨ ।

ਅਤਿ ਵੱਡਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਅਖੀਰਲੇ ਦਿਨ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ 

ਸੁਖਦੇਵ ਸਿੰਘ ਢੀਂਡਸਾ ਵੱਲੋਂ ਪੰਜ ਲੱਖ ਦਾ ਐਲਾਨ, ਬੀਬੀ ਘਨੌਰੀ ਨੇ ਵਿਕਾਸ ਕਾਰਜਾਂ ਲਈ ਪੰਚਾਇਤ ਨੂੰ ਚਾਰ ਲੱਖ ਦਾ ਚੈੱਕ ਕੀਤਾ ਭੇਟ।

ਮਹਿਲ ਕਲਾਂ / ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)- 

ਪਿੰਡ ਕੁਤਬਾ ਵਿਖੇ ਅਤਿ ਵੱਡਾ ਘੱਲੂਘਾਰਾ ਦੇ ਪੈਂਤੀ ਹਜ਼ਾਰ ਸਿੰਘ ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਚ ਮਨਾਏ ਜਾਂਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਦੇ ਅਖੀਰਲੇ ਦਿਨ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ । ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ  ਸਿੰਘ ਢੀਂਡਸਾ, ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ, ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ,ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਆਦਿ ਸ਼ਾਮਲ ਹੋਏ । ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ  ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਿੰਡ ਕੁਤਬਾ-  ਬਾਹਮਣੀਆਂ ਦੀ ਉਹ ਇਤਿਹਾਸਕ ਧਰਤੀ ਹੈ, ਜਿਸ ਤੇ ਹਜ਼ਾਰਾਂ ਸਿੰਘ ਸਿੰਘਣੀਆਂ ਨੇ ਆਪਣਾ ਖ਼ੂਨ ਡੋਲ ਕੇ ਅਹਿਮਦ ਸਾਹ ਅਬਦਾਲੀ ਦੀਆਂ ਫ਼ੌਜਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਸੀ ।ਇਸ ਲਈ ਅਜਿਹੇ ਮਹਾਨ  ਸ਼ਹੀਦਾਂ ਦੀਆਂ ਯਾਦਾਂ ਮਨਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਅੱਜ ਪੰਜਾਬ ਦੇ ਨੌਜਵਾਨ ਆਪਣੀਆਂ ਇਨ੍ਹਾਂ ਕੁਰਬਾਨੀਆਂ ਨੂੰ ਨਾ ਜਾਨਣ ਕਰਕੇ ਹੀ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਜਾ ਰਹੇ ਹਨ । ਉਨ੍ਹਾਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹੋ  ਜਿਹੇ ਜੋੜ ਮੇਲੇ ਮਨਾਉਣ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਮਿਲਦੀ ਹੈ । ਢੀਂਡਸਾ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਨਹੀਂ ਸਗੋਂ ਮਜ਼ਬੂਤ ਕਰਨਾ ਹੈ ,ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੁੱਝ ਅਜਿਹੇ ਫੈਸਲੇ ਹੋਏ ਹਨ।   ਜਿਸ ਕਾਰਨ ਪਾਰਟੀ ਦਾ ਪੰਜਾਬ ਅੰਦਰ ਗਰਾਫ ਬਹੁਤ ਥੱਲੇ ਡਿੱਗਿਆ ਹੈ।  ਇਸ ਲਈ ਸਾਨੂੰ ਮਜਬੂਰੀ ਵੱਸ ਇਹ ਰੁੱਖ ਤਿਆਰ ਕਰਨਾ ਪਿਆ ਹੈ । ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਜਲਦ ਹੀ ਸ਼੍ਰੋਮਣੀ ਕਮੇਟੀ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਪੰਜਾਬ ਦੇ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ । ਅਸੀਂ ਉਨ੍ਹਾਂ ਉਮੀਦਵਾਰਾਂ ਨੂੰ ਹੀ ਮੈਦਾਨ ਚ ਉਤਰਾਗੇ , ਜੋ ਸਿਰਫ ਧਾਰਮਿਕ ਰਾਜਨੀਤੀ ਹੀ ਕਰਨਗੇ ,ਇੱਥੋਂ ਤੱਕ ਕਿ ਚੋਣ ਲੜਨ ਤੋਂ ਪਹਿਲਾਂ ਉਨ੍ਹਾਂ ਤੋਂ ਇੱਕ ਐਫੀਡੈਵਟ ਲਿਆ ਜਾਵੇਗਾ ਕਿ ਉਹ ਕਿਸੇ ਹੋਰ ਸਿਆਸੀ ਚੋਣ ਵਿੱਚ ਹਿੱਸਾ ਨਹੀਂ ਲਵੇਗਾ । ਇਸ ਮੌਕੇ ਸੁਖਦੇਵ ਸਿੰਘ  ਢੀਂਡਸਾ ਨੇ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੇ ਲਈ ਕਮੇਟੀ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ । ਇਸ ਮੌਕੇ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਬਾਦਲ  ਸਰਕਾਰ ਦੇ ਪਿਛਲੇ ਦਸ ਸਾਲਾਂ ਰਾਜ ਦੌਰਾਨ ਬਾਦਲ ਪਰਿਵਾਰ ਨੇ ਰੇਤ, ਮਾਫ਼ੀਆ, ਕੇਵਲ ਮਾਫ਼ੀਆ ਨੂੰ ਬਢਾਵਾ ਦਿੱਤਾ ਹੈ ਜਦ ਕਿ ਕੁਰਬਾਨੀਆਂ ਤੇ ਜੇਲ੍ਹਾਂ ਕੱਟਣ ਵਾਲੇ ਲੋਕਾਂ ਨੂੰ ਪਿੱਛੇ ਕਰ ਮਾੜੇ ਕਿਰਦਾਰ ਵਾਲੇ ਆਗੂਆਂ ਨੂੰ ਅੱਗੇ ਲਿਆਂਦਾ ਹੈ ।ਇਸ ਲਈ  ਅਕਾਲੀ ਦਲ ਨੂੰ ਇਨ੍ਹਾਂ ਲੋਕਾਂ ਤੋਂ ਆਜ਼ਾਦ ਕਰਵਾਉਣਾ ਸਾਡਾ ਮੁੱਖ ਮਕਸਦ ਹੈ । ਸਮਾਗਮ ਚ  ਕਾਂਗਰਸ ਦੀ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਸ਼ਹੀਦ ਸਾਡੇ ਕੌਮ  ਸਰਮਾਇਆ ਹੁੰਦੇ ਹਨ ।ਇਸ ਲਈ ਇਨ੍ਹਾਂ ਨੂੰ ਯਾਦ ਰੱਖਣਾ ਸਾਡਾ ਮੁੱਢਲਾ ਫ਼ਰਜ਼ ਹੈ ,ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਸ ਇਤਿਹਾਸਕ ਨਗਰ ਕੁਤਬਾ ਦੇ ਸਰਬਪੱਖੀ ਵਿਕਾਸ ਲਈ ਕਾਂਗਰਸ ਪਾਰਟੀ ਹਮੇਸ਼ਾ ਪਿੰਡ ਵਾਸੀਆਂ ਦੇ ਨਾਲ ਹੈ । ਇਸ ਮੌਕੇ ਬੀਬੀ ਘਨੌਰੀ ਵੱਲੋਂ ਗ੍ਰਾਮ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ ਚਾਰ ਲੱਖ ਦਾ ਚੈੱਕ ਵੀ ਭੇਂਟ ਕੀਤਾ ਗਿਆ । ਇਸ ਮੌਕੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਹ ਉਹ ਕੁਤਬਾ-  ਬਾਹਮਣੀਆਂ ਦੀ ਇਤਿਹਾਸਕ ਧਰਤੀ ਹੈ ਜਿੱਥੇ ਹਜ਼ਾਰਾਂ ਸਿੰਘ - ਸਿੰਘਣੀਆਂ ਅਤੇ ਭੁਚੰਗੀਆਂ ਨੇ ਸ਼ਹੀਦੀ ਦਾ ਜਾਮ ਪੀਤਾ ਹੈ । ਜਿਨ੍ਹਾਂ ਦੀਆਂ ਕੁਰਬਾਨੀਆਂ ਤੋਂ ਸਾਨੂੰ ਪ੍ਰੇਰਨਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ  ਨੌਜਵਾਨਾਂ ਨੂੰ ਇਨ੍ਹਾਂ ਲੋਟੂ ਪਾਰਟੀਆਂ ਕੋਲੋਂ ਖਹਿੜਾ ਛੁੜਾ ਕੇ ਇੱਕ ਨਵੀਂ ਆਸ ਦੀ ਕਿਰਨ ਵਜੋਂ ਉੱਭਰੀ ਆਮ ਆਦਮੀ ਪਾਰਟੀ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਦਿੱਲੀ ਵਾਂਗ ਪੰਜਾਬ ਦੀ ਗੰਦੀ ਰਾਜਨੀਤੀ ਨੂੰ ਸਾਫ ਕੀਤਾ ਜਾ ਸਕੇ ਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ । ਇਸ ਮੌਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਆਏ ਹੋਏ ਵੱਖ-  ਵੱਖ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਸਮੇਂ ਅਕਾਲੀ ਆਗੂ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਜ਼ਿਲ੍ਹਾ ਪ੍ਰਧਾਨ ਰੂਬਲ ਗਿੱਲ ਕੈਨੇਡਾ , ਹਰਦੇਵ ਸਿੰਘ ਜਵੰਧਾ ਕੁਰੜ , ਗੁਰਪ੍ਰੀਤ ਸਿੰਘ ਚੀਨਾ ਮਹਿਲ ਕਲਾਂ , ਹਰੀ ਸਿੰਘ ਕਟਾਰੀਆ ,ਪੀਏ ਜਸਵਿੰਦਰ ਸਿੰਘ ,ਸਰਪੰਚ ਬਲਦੀਪ ਸਿੰਘ ਮਹਿਲ ਖ਼ੁਰਦ ,ਕੁਲਵਿੰਦਰ ਸਿੰਘ ਕੈਨੇਡਾ ,ਹਰੀ ਸਿੰਘ ਠੁੱਲੀਵਾਲ ਕਰਨੈਲ ਸਿੰਘ ਠੁੱਲੀਵਾਲ, ਜਗਸੀਰ ਸਿੰਘ ਭੋਲਾ ਛੀਨੀਵਾਲ, ਅਮਰ ਸਿੰਘ ਬੀ ਏ, ਸਾਬਕਾ ਸਰਪੰਚ ਸੁਰਜੀਤ ਸਿੰਘ ਕੁਰੜ,ਕਾਂਗਰਸੀ ਆਗੂ ਚੇਅਰਪਰਸਨ ਹਰਜਿੰਦਰ ਕੌਰ ਹਰੀ, ਸਰਬਜੀਤ ਕੌਰ ਕਲਾਲ ਮਾਜਰਾ, ਸਾਬਕਾ ਸਰਪੰਚ ਮਨਜੀਤ ਸਿੰਘ ਮਹਿਲ ਖ਼ੁਰਦ, ਸਰਪੰਚ ਪਲਵਿੰਦਰ ਸਿੰਘ ਕਲਾਲ ਮਾਜਰਾ ,ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਕਲਾਲਮਾਜਰਾ ਤੇ ਬੱਗਾ ਸਿੰਘ ਮਹਿਲ ਕਲਾਂ ,ਉਜਾਗਰ ਸਿੰਘ ਮੁਖਤਿਆਰ ਸਿੰਘ ਕੁਤਬਾ, ਕਰਮ ਸਿੰਘ ,ਗੁਰਜੰਟ ਸਿੰਘ ,ਆਪ ਆਗੂ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ , ਗੁਲਬੰਤ ਸਿੰਘ ਔਲਖ ,ਗੁਰਜੀਤ ਸਿੰਘ ਧਾਲੀਵਾਲ, ਪੀ ਏ ਬਿੰਦਰ ਸਿੰਘ ਖ਼ਾਲਸਾ, ਪੈਰੀ ਸਿੱਧੂ ,ਦਵਿੰਦਰ ਸਿੰਘ ਧਨੋਆ ,ਪ੍ਰਦੀਪ ਲੋਹਗੜ ,ਦਰਸ਼ਨ ਸਿੰਘ ਪੰਡੋਰੀ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ,ਮੀਤ ਪ੍ਰਧਾਨ ਮੁਕੰਦ ਸਿੰਘ ਕੁਤਬਾ ,ਸੈਕਟਰੀ ਜਗਜੀਤ ਸਿੰਘ, ਖਜ਼ਾਨਚੀ ਭੁਪਿੰਦਰ 

ਸਿੰਘ ,ਬਲਵਿੰਦਰ ਸਿੰਘ ਰੰਧਾਵਾ, ਅਜੀਤ ਸਿੰਘ ਰਾਏ ,ਵਿਸਾਖਾ ਸਿੰਘ, ਸੁਖਦੇਵ ਸਿੰਘ ਬਾਠ, ਗੁਰਚਰਨ ਸਿੰਘ, ਸੁਖਦੇਵ ਸਿੰਘ ਬਾਠ ਤੇ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ ।