You are here

ਯੁ.ਕੇ.

ਵਾਰਿਗਟਨ ਗੁਰਦੁਆਰਾ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਦਾ ਸਨਮਾਨ

ਵਾਰਿਗਟਨ,ਅਕਤੂਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ )-

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸ਼ਤਾਬਦੀ ਪੁਰਬ ਨੂੰ ਲੈਕੇ ਗੁਰੂ ਦੇ ਸ਼ਬਦ ਨੂੰ ਘਰ ਘਰ ਤੱਕ ਲਿਜਾਣ ਲਈ ਸਮੁੱਚੀ ਦੁਨੀਆ ਵਿੱਚ ਵੱਡੇ ਪੱਧਰ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ।ਇਸ ਤਰਾਂ ਦਾ ਹੀ ਇਕ ਉਪਰਾਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਵਾਰਿਗਟਨ ਦੀ ਸੰਗਤ ਵਲੋਂ ਕੀਤਾ ਗਿਆ ਜਿਸ ਵਿਚ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਨੇ ਹਾਜਰੀਆਂ ਭਰਿਆ।ਸੰਗਤਾਂ ਵਿੱਚ ਗੁਰੂ ਸ਼ਬਦ ਦੇ ਵਿਚਾਰ ਦੀ ਸਾਂਝ ਪੌਦੇ ਹੋਏ ਸਿੰਘ ਸਾਹਿਬ ਜੀ ਨੇ ਜਿਥੇ ਗੁਰਮੁਖੀ (ਪੰਜਾਬੀ) ਦਾ ਗਿਆਨ ਹੋਣਾ ਬਹੁਤ ਜਰੂਰੀ ਹੈ ਆਖਿਆ ਓਥੇ ਓਹਨਾ ਡੰਡੌਤਾ ਕਰਨ ਤੋਂ ਬਚਣ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦਿਤੀ ਹੋਈ ਬਾਣੀ ਨੂੰ ਸਮਜਣ ਲਈ ਆਖਿਆ।ਉਸ ਸਮੇ ਸਿੰਘ ਸਾਹਿਬ ਅਤੇ ਭਾਈ ਪ੍ਰਭਜੋਤ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਰਾਜ ਸਿੰਘ, ਟਰੱਸਟੀ ਸ ਪਰਮਜੀਤ ਸਿੰਘ ਸੇਖੋਂ ਅਤੇ ਸ ਦਲਜੀਤ ਸਿੰਘ ਜੌਹਲ, ਮੈਂਬਰ ਸਾਹਿਬਾਨ ਸ ਅਮਰਜੀਤ ਸਿੰਘ,ਸ ਸੰਤੋਖ ਸਿੰਘ,ਸ ਪਾਲ ਸਿੰਘ ਕਰੀ ਅਤੇ ਸ ਕੁਲਦੀਪ ਸਿੰਘ ਢਿੱਲੋਂ ਵਲੋਂ ਸਰੋਪਓ ਦੇ ਕੇ ਮਾਣ ਸਨਮਾਨ ਵੀ ਕੀਤਾ ਗਿਆ।

ਗੁਰਦੁਆਰਾ ਗੁਰੂ ਨਾਨਕ ਦੇਵ ਜੀ ਹੈਡਸਫਿਲਡ ਇੰਗਲੈਂਡ -Video

ਗਿਆਨੀ ਫੂਲਾ ਸਿੰਘ ਜੀ ਦਾ ਹੈਡਸਫੀਲਡ ਵਿਖੇ ਭਰਮਾ ਸੁਆਗਤ

ਹੈਡਸਫੀਲਡ/ਯੂ ਕੇ,ਅਕਤੂਬਰ 2019-(ਅਮਨਜੀਤ ਸਿੰਘ ਖਹਿਰਾ/ ਗਿਆਨੀ ਅਮਰੀਕ ਸਿੰਘ ਰਾਠੌਰ)-

ਯੂ ਕੇ ਫੇਰੀ ਦੋਰਾਨ ਅੱਜ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਹੈਡ ਗ੍ਰੰਥੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੋਰਥ ਵੇਸ੍ਟ ਦੇ ਸ਼ਹਿਰ ਹੈਡਸਫੀਲਡ ਪਹੁੰਚੇ ਜਿਥੇ ਓਹਨਾ ਦਾ ਭਰਮਾ ਸੁਆਗਤ ਕੀਤਾ ਗਿਆ।ਸਿੰਘ ਸਾਹਿਬ ਜੀ ਵਲੋਂ ਐਤਵਾਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ  ਵਿਖੇ ਕਥਾ ਦੁਆਰਾ ਸੰਗਤਾਂ ਨਾਲ ਗੁਰੂ ਸ਼ਬਦ ਦੀ ਸਾਝ ਪਾਈ।ਜਿਥੇ ਓਹਨਾ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਆਖਿਆ ਓਥੇ ਓਹਨਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪੁਰਬ ਵੀ ਗੁਰੂ ਦੇ ਸ਼ਬਦ ਨੂੰ ਮੁੱਖ ਰੱਖਕੇ ਧੂਮ ਧਾਮ ਨਾਲ ਮਨਾਉਣ ਦਾ ਹੋਕਾ ਵੀ ਦਿੱਤਾ।ਅੱਜ ਸਿੰਘ ਸਾਹਿਬ ਜੀ ਅਤੇ ਓਹਨਾ ਨਾਲ ਹਾਜਰੀ ਭਰ ਰਹੇ ਸ ਪ੍ਰਭਜੋਤ ਸਿੰਘ ਅਤੇ ਜਨ ਸਕਤੀ ਨਿਉਜ ਦੀ ਟੀਮ ਨੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦੇ ਪ੍ਰਬੰਧਕਾਂ ਨਾਲ ਸਿੱਖੀ ਦੇ ਪ੍ਰਚਾਰ ਪਸਾਰ ਵਾਰੇ ਵਿਚਾਰਾਂ ਵੀ ਕੀਤੀਆਂ।ਉਸ ਸਮੇ ਓਥੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਪ੍ਰਧਾਨ ,ਮੈਂਬਰ ਸਾਹਿਬਾਨ ਅਤੇ ਟਰੱਸਟੀ ਸਾਹਿਬਾਨ ਮੰਜੂਦ ਸਨ।

ਚੈਨਲ ਦੇ ਰੇਡੀਓ-4 ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜ਼ਿਕਰ ਤੋਂ ਰੋਕਣ 'ਤੇ ਛੱਡਿਆ ਪ੍ਰੋਗਰਾਮ

ਚੈਨਲ ਵਲੋਂ ਗੁਰੂ ਸਾਹਿਬਾਨ ਦਾ ਜ਼ਿਕਰ ਕਰਨ ਤੋਂ ਰੋਕਣਾ ਇਉਂ ਲੱਗਦਾ ਹੈ, ਜਿਵੇਂ ਕਿਸੇ ਈਸਾਈ ਨੂੰ ਈਸਟਰ ਦਾ ਜ਼ਿਕਰ ਕਰਨ ਤੋਂ ਰੋਕਦਿਆਂ ਦਲੀਲ ਇਹ ਦਿੱਤੀ ਜਾਵੇ ਕਿ ਅਜਿਹਾ ਕਰਨਾ ਯਹੂਦੀਆਂ ਪ੍ਰਤੀ ਅਪਰਾਧ ਹੋਵੇਗਾ-ਲੌਰਡ ਇੰਦਰਜੀਤ ਸਿੰਘ 

ਲੰਡਨ (ਏਜੰਸੀ)-

ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਹਿੰਦੂਆਂ ਦੀ ਰਾਖੀ ਲਈ ਦਿੱਤੀ ਸ਼ਹੀਦੀ ਅਤੇ ਮੁਗਲ ਬਾਦਸ਼ਾਹਾਂ ਦੁਆਰਾ ਕੀਤੇ ਜਾਂਦੇ ਜਬਰੀ ਧਰਮ ਪਰਿਵਰਤਨ ਦਾ ਜ਼ਿਕਰ ਕਰਨ ਤੋਂ ਇਕ ਇੰਗਲਿਸ਼ ਚੈਨਲ ਨੇ ਹੱਥ ਖੜ੍ਹੇ ਕਰ ਦਿੱਤੇ ਅਤੇ ਇਸ ਗੱਲ ਤੋਂ ਬੇਹੱਦ ਦੁਖੀ ਬਰਤਾਨੀਆ ਦੇ ਪਹਿਲੇ ਸਿੱਖ ਲੌਰਡ ਇੰਦਰਜੀਤ ਸਿੰਘ ਨੇ 35 ਸਾਲ ਤੋਂ ਚੱਲ ਰਿਹਾ ਰੇਡੀਓ ਪ੍ਰੋਗਰਾਮ ਛੱਡ ਦਿੱਤਾ। ਦੱਸ ਦਈਏ ਕਿ ਇਕ ਇੰਗਲਿਸ਼ ਚੈਨਲ ਦੇ ਰੇਡੀਓ-4 'ਤੇ ਪ੍ਰਸਾਰਤ ਹੁੰਦੇ ਪ੍ਰੋਗਰਾਮ 'ਥੌਟ ਆਫ ਦਿ ਡੇਅ' ਵਿਚ ਸਾਢੇ ਤਿੰਨ ਦਹਾਕੇ ਤੋਂ ਨਜ਼ਰ ਆ ਰਹੇ 87 ਸਾਲ ਦੇ ਲੌਰਡ ਇੰਦਰਜੀਤ ਸਿੰਘ ਨੇ ਚੈਨਲ 'ਤੇ ਪੱਖਪਾਤੀ ਰਵੱਈਆ ਅਪਨਾਉਣ ਦਾ ਦੋਸ਼ ਲਗਾਇਆ।

ਉਨ੍ਹਾਂ ਕਿਹਾ ਕਿ 17ਵੀਂ ਸਦੀ 'ਚ ਮੁਗਲ ਬਾਦਸ਼ਾਹਾਂ ਨੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਇਆ ਅਤੇ ਇਸ ਚੀਜ਼ ਦਾ ਜ਼ਿਕਰ ਰੇਡੀਓ ਪ੍ਰੋਗਰਾਮ ਵਿਚ ਕੀਤਾ ਜਾਣਾ ਸੀ ਪਰ ਚੈਨਲ ਨੇ ਦਲੀਲ ਦਿੱਤੀ ਕਿ ਇਸ ਨਾਲ ਮੁਸਲਮਾਨ ਨਾਰਾਜ਼ ਹੋ ਸਕਦੇ ਹਨ, ਜਦੋਂ ਕਿ ਅਸਲੀਅਤ ਇਹ ਸੀ ਕਿ ਪ੍ਰੋਗਰਾਮ ਵਿਚ ਇਸਲਾਮ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ, ਜਦੋਂ ਪਿਛਲੇ ਹਫਤੇ ਚੈਨਲ ਦੀ ਭਾਰਤੀ ਮੂਲ ਦੀ ਐਂਕਰ ਨਾਨਾ ਮੁਨਚੇਤੀ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ। ਓਧਰ ਲੌਰਡ ਇੰਦਰਜੀਤ ਸਿੰਘ ਨੇ ਕਿਹਾ ਕਿ ਚੈਨਲ ਵਲੋਂ ਗੁਰੂ ਸਾਹਿਬਾਨ ਦਾ ਜ਼ਿਕਰ ਕਰਨ ਤੋਂ ਰੋਕਣਾ ਇਉਂ ਲੱਗਦਾ ਹੈ, ਜਿਵੇਂ ਕਿਸੇ ਈਸਾਈ ਨੂੰ ਈਸਟਰ ਦਾ ਜ਼ਿਕਰ ਕਰਨ ਤੋਂ ਰੋਕਦਿਆਂ ਦਲੀਲ ਇਹ ਦਿੱਤੀ ਜਾਵੇ ਕਿ ਅਜਿਹਾ ਕਰਨਾ ਯਹੂਦੀਆਂ ਪ੍ਰਤੀ ਅਪਰਾਧ ਹੋਵੇਗਾ। ਲੌਰਡ ਇੰਦਰਜੀਤ ਸਿੰਘ ਨੇ ਚੈਨਲ ਵਲੋਂ ਅਪਣਾਏ ਰਵੱਈਏ ਪ੍ਰਤੀ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਸਿੱਖ ਧਰਮ ਨਾਲ ਸਬੰਧਿਤ ਅਹਿਮ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨ ਤੋਂ ਰੋਕਿਆ ਗਿਆ।a

ਗਿਆਨੀ ਫੂਲਾ ਸਿੰਘ ਜੀ ਦਾ ਹੈਡਸਫੀਲਡ ਵਿਖੇ ਭਰਮਾ ਸੁਆਗਤ-Video

ਹੈਡਸਫੀਲਡ/ਯੂ ਕੇ,ਅਕਤੂਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)-

ਯੂ ਕੇ ਫੇਰੀ ਦੋਰਾਨ ਅੱਜ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਹੈਡ ਗ੍ਰੰਥੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੋਰਥ ਵੇਸ੍ਟ ਦੇ ਸ਼ਹਿਰ ਹੈਡਸਫੀਲਡ ਪਹੁੰਚੇ ਜਿਥੇ ਓਹਨਾ ਦਾ ਭਰਮਾ ਸੁਆਗਤ ਕੀਤਾ ਗਿਆ।ਸਿੰਘ ਸਾਹਿਬ ਜੀ ਵਲੋਂ ਐਤਵਾਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਕਥਾ ਦੁਆਰਾ ਸੰਗਤਾਂ ਨਾਲ ਗੁਰੂ ਸ਼ਬਦ ਦੀ ਸਾਝ ਪਾਈ।ਜਿਥੇ ਓਹਨਾ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਆਖਿਆ ਓਥੇ ਓਹਨਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪੁਰਬ ਵੀ ਗੁਰੂ ਦੇ ਸ਼ਬਦ ਨੂੰ ਮੁੱਖ ਰੱਖਕੇ ਧੂਮ ਧਾਮ ਨਾਲ ਮਨਾਉਣ ਦਾ ਹੋਕਾ ਵੀ ਦਿੱਤਾ।ਅੱਜ ਸਿੰਘ ਸਾਹਿਬ ਜੀ ਅਤੇ ਓਹਨਾ ਨਾਲ ਹਾਜਰੀ ਭਰ ਰਹੇ ਸ ਪ੍ਰਭਜੋਤ ਸਿੰਘ ਅਤੇ ਜਨ ਸਕਤੀ ਨਿਉਜ ਦੀ ਟੀਮ ਨੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਨਾਲ ਸਿੱਖੀ ਦੇ ਪ੍ਰਚਾਰ ਪਸਾਰ ਵਾਰੇ ਵਿਚਾਰਾਂ ਵੀ ਕੀਤੀਆਂ।ਉਸ ਸਮੇ ਓਥੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਪ੍ਰਧਾਨ ,ਮੈਂਬਰ ਸਾਹਿਬਾਨ ਅਤੇ ਟਰੱਸਟੀ ਸਾਹਿਬਾਨ ਮੰਜੂਦ ਸਨ।

ਵਾਰਿਗਟਨ ਸਾਊਥ ਦੇ ਐਮ ਪੀ ਫਾਜ਼ਲ ਰਸੀਦ ਦਾ ਬ੍ਰੇਗਜ਼ਿਟ ਪ੍ਰਤੀ ਵੱਡਾ ਬਿਆਨ -Video

ਵਾਰਿਗਟਨ,ਅਕਤੂਬਰ 2019- ਐਮ ਪੀ ਫਾਜ਼ਲ ਰਸਿਦ , ਜਰਨਲ ਲਿਸਟ ਅਮਰਜੀਤ ਸਿੰਘ ਗਰੇਵਾਲ ਨਾਲ 

ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਪੁਰਬ ਤੇ ਪਾਕਿਸਤਾਨ ਅਤੇ ਇੰਡੀਆ ਵਲੋਂ ਕੀਤੇ ਜਾ ਰਹੇ ਕਾਰਜ ਸਲਾਗਾ ਯੋਗ

ਵਾਰਿਗਟਨ ਸਾਊਥ ਦੇ ਐਮ ਪੀ ਫਾਜ਼ਲ ਰਸੀਦ ਦਾ ਬ੍ਰੇਗਜ਼ਿਟ ਪ੍ਰਤੀ ਵੱਡਾ ਬਿਆਨ 

ਟੋਰੀ ਪਾਰਟੀ ਬ੍ਰੇਗਜ਼ਿਟ ਦੇ ਮਸਲੇ ਤੇ ਜੋਕਰਾਂ ਵਾਲਾ ਰੋਲ ਕਰ ਰਹੀ ਹੈ

ਪਰਮਿਆ ਲੀਗ ਫ਼ੁਟਬਾਲ ਇਸ ਹਫਤੇ ਦੇ ਰਜਲਟਸ

ਵੁਲਵਰਹੈਂਪਟਨ ਨੇ ਮਾਨਚੈਸਟਰ ਸਿਟੀ ਨੂੰ ਸਿਟੀ ਦੇ ਘਰੇ  0-2 ਨਾਲ ਹਰਾਕੇ ਪ੍ਰੀਮਿਅਰ ਲੀਗ ਵਿੱਚ ਇਕ ਵੱਡਾ ਧਮਕਾ ਕੀਤਾ

ਲਿਵਰਪੂਲ, ਅਕਤੂਬਰ 2019 -(ਅਮਨਜੀਤ ਸਿੰਘ ਖਹਿਰਾ)-

ਲਿਵਰਪੂਲ ਨੇ ਅੱਜ ਲਿਸਟਰ ਸਿਟੀ ਨੂੰ 2-1 ਦੇ ਫਰਕ ਨਾਲ ਹਰਾ ਕੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਇਸ ਹਫਤੇ ਖੇਡ ਗਏ ਹੋਰ ਮੈਚ ਵਿੱਚ ਬ੍ਰਾਇਟਨ ਨੇ ਟੋਟਨਹਮ 3-0 ਨਾਲ ਹਰਾਇਆ ।ਬਰਨਲੀ ਨੇ ਇਵਟਨ ਨੂੰ 1-0 ਨਾਲ ਹਰਾਇਆ। ਅਰਸਨਲ ਨੇ ਬੋਰਨਮੌਥ ਨੂੰ 1-0 ਨਾਲ ਹਰਾਇਆ।ਨਿਉਕਾਰਸਲ ਨੇ ਮਾਨਚੈਸਟਰ ਯੂਨਾਈਟਡ ਨੂੰ 1-0 ਨਾਲ ਹਰਾਇਆ।

ਨੋਰਿਚ ਸਿਟੀ ਨੇ ਅਸਟਨ ਵਿਲਾ ਤੋਂ 1-5 ਨਾਲ ਹਾਰ ਖਾਦੀ। ਵੈਸਟ ਹੈਮ ਨੇ ਕ੍ਰਿਸਟਲ ਪੈਲਸ ਤੋਂ 1-2 ਨਾਲ ਹਾਰ ਖਾਦੀ। ਇਸੇ ਤਰਾਂ ਸਾਊਥਹੈਪਟਨ ਨੇ ਚਲਸੀ ਤੋਂ 1-4 ਨਾਲ ਹਾਰ ਖਾਦੀ।

ਵਟਫੋਰਡ ਅਤੇ ਸੈਫੀਲਡ ਵਿਚ ਮੈਚ 0-0 ਬਰਾਬਰ ਰਿਹਾ।

ਐਤਵਾਰ 6 ਅਕਤੂਬਰ  ਦੇ 7 ਵਜੇ ਸ਼ਾਮ ਮੁਤਾਬਕ ਪ੍ਰੀਮਿਅਰ ਟੇਬਲ ਇਸ ਪ੍ਰਕਾਰ ਸੀ।

======ਟੀਮ=========== ਮੈਚ =ਗੋਲ ਡਿਫਰਨਸ = ਪੁਆਇੰਟ
1.ਲਿਵਰਪੂਲ=============8====14=========24

2.ਮਾਨਚੈਸਟਰ ਸਿਟੀ========8====18=========16
3.ਅਰਸਨਲ=============8====11=========15

4.ਲਿਸਟਰ ਸਿਟੀ==========8====07=========14                     

5.ਚਲਸੀ===============8====04=========14

6.ਕ੍ਰਿਸਟਲ ਪੈਲਸ==========8====00=========14

7.ਬਰਨਲੀ==============8====02=========12

8.ਵੈਸਟ ਹੈਮ=============8====00=========12

9.ਟੋਟਨਹਮ==============8====02========11

10.ਬੋਰਨਮੌਥ=============8====00========11 

11.ਵੁਲਵਰਹੈਂਪਟਨ=========8====00=========10

12.ਮਾਨਚੈਸਟਰ ਯੂਨਾਈਟਡ===8====01=========09

13.ਸੈਫੀਲਡ ਯੂਨਾਈਟਡ======8====00=========09

14.ਬ੍ਰਾਇਟਨ=============8====-02========09

15.ਅਸਟਨ ਵਿਲਾ==========8====01========08

16.ਨਿਉਕਾਰਸਲ==========8====-08========08

17.ਸਾਊਥਹੈਪਟਨ=========8====-07========07

18.ਇਵਟਨ============8====-07========07

19.ਨੋਰਿਚ ਸਿਟੀ==========8====-11========06

20.ਵਟਫੋਰਡ===========8====-16========03

550 ਸਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਗੁਰਮੱਤ ਸਮਾਗਮ

ਵੈਸਟ ਬਰਾਮੀਚ/ਬਰਮਿੰਘਮ, ਅਕਤੂਬਰ 2019-( ਗਿਆਨੀ ਰਵਿਦਰਪਾਲ ਸਿੰਘ )- 

ਗੁਰਦੁਆਰਾ ਗੁਰੂ ਹਰਿ ਰਾਏ ਸਾਹਿਬ ਜੀ ਵੈਸਟ ਬਰਾਮੀਚ ਵਿਖੇ ਪ੍ਰਬੰਧਕਾਂ ਦੇ ਯੋਗ ਉਪਰਾਲੇ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ ਪੁਰਬ ਗੁਰਮੱਤ ਸਮਾਗਮ ਜੋ ਕੇ 10 ਅਕਤੂਬਰ ਤੋਂ 13 ਅਕਤੂਬਰ ਤੱਕ ਮਨਾਏ ਜਾ ਰਹੇ ਹਨ।ਸੰਗਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕੇ ਵੱਧ ਚੜ੍ਹ ਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪ੍ਰਕਾਸ ਪੁਰਬ ਗੁਰ ਸਬਦ ਨਾਲ ਜੁੜਕੇ ਮਨਾਏ ਜਾਣ ਜੋ ਕੇ ਸਮੇ ਦੀ ਮੁੱਖ ਲੋੜ ਹੈ।ਜਿਸ ਨੂੰ ਦੇਖਦੇ ਹੋਏ ਇਹ ਸਮਾਗਮ ਉਲੀਕੇ ਗਏ ਹਨ।ਆਓ ਆਪਣਾ ਸਮਾਂ ਓਹਾਬਣਾ ਬਣਾਈਏ ਸਮੂਹ ਪ੍ਰਬੰਧਕ ਗੁਰਦੁਆਰਾ ਸ਼੍ਰੀ ਹਰਿ ਰਾਏ ਸਾਹਿਬ ਜੀ  ਵੈਸਟ ਬਰਾਮੀਚ।

ਰਾਜੋਆਣਾ,ਭਾਈ ਤਾਰਾ ,ਹਵਾਰਾ,ਭਿਉਰਾ,ਲਾਹੌਰੀਆ, ਭੱਪ ਸਮੇਤ ਸਮੁੱਚੇ ਸਿੱਖ ਰਿਹਾਅ ਕੀਤੇ ਜਾਣ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

"ਸਿੱਖ ਨੌਜਵਾਨਾਂ ਦੇ ਕੇਸ ਕੇਂਦਰੀ ਜਾਂਚ ਏਜੰਸੀ ਦੇ ਸਪੁਰਦ ਕਰਕੇ ਉਹਨਾਂ ਦੀ ਰਿਹਾਈ ਦੇ ਰਾਹ ਬੰਦ ਕੀਤੇ ਜਾ ਰਹੇ ਹਨ"

 

ਲੰਡਨ , ਅਕਤੂਬਰ 2019 -( ਗਿਆਨੀ ਰਵਿਦਾਰਪਾਲ ਸਿੰਘ) -   ਬਰਤਾਨੀਆ ਵਿੱਚ  ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ  ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ  ਭਾਰਤ  ਸਮੇਤ ਦੇਸ਼ ਵਿਦੇਸ਼ ਦੀਆਂ ਜੇਹਲਾਂ  ਵਿੱਚ ਬੰਦ ਸਮੁੱਚੇ ਸਿੰਘਾਂ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਉਹਨਾਂ ਦੀ ਕੁਰਬਾਨੀ ਨੂੰ ਸਿੱਜਦਾ ਕੀਤਾ ਗਿਆ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ ਆਖਿਆ ਗਿਆ ਹੈ  ਕਿ  ਸਾਰੇ ਹੀ ਸਿੱਖਾਂ ਦੀ ਰਿਹਾਈ ਹੋਈ ਚਾਹੀਦੀ ਹੈ । ਭਾਈ ਬਲਵੰਤ ਸਿੰਘ ਰਾਜੋਆਣਾ,ਭਾਈ ਜਗਤਾਰ ਸਿੰਘ ਹਾਵਾਰਾ,ਭਾਈ ਪਰਮਜੀਤ ਸਿੰਘ ਭਿਉਰਾ,ਭਾਈ ਜਗਤਾਰ ਸਿੰਘ ਤਾਰਾ,ਭਾਈ ਹਰਨੇਕ ਸਿੰਘ ਭੱਪ,ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ  ਅਤੇ ਭਾਈ ਦਿਆ ਸਿੰਘ ਲਾਹੌਰੀਆ ਵਰਗੇ ਸਿੰਘ  ਦੋ ਦੋ ,ਢਾਈ ਢਾਈ ਦਹਾਕਿਆਂ ਦਾ ਸਮਾਂ ਜੇਹਲਾਂ ਵਿੱਚ ਬਤੀਤ ਕਰ ਚੁੱਕੇ ਹਨ ਅਤੇ ਉਹ  ਹਰ ਤਰਾਂ ਨਾਲ ਰਿਹਾਈ ਦੇ ਹੱਕਦਾਰ ਹਨ । ਪਿਛਲੇ 27 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਭਾਈ ਲਾਲ ਸਿੰਘ ਅਕਾਲ ਗੜ੍ਹ  ਸਮੇਤ ਕੁੱਝ ਸਿੰਘਾਂ ਦੀ ਰਿਹਾਈ ਦੀ ਖਬਰ ਨੂੰ ਸਿੱਖ ਹਲਕਿਆਂ ਵਿੱਚ ਜਿੱਥੇ ਸਵਾਗਤਯੋਗ ਮੰਨਿਆ ਜਾ ਰਿਹਾ ਹੈ ਉੱਥੇ ਹਾਲ ਹੀ ਦੌਰਾਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਡਰੋਨ ਦੇ ਬਹਾਨੇ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ  ਨੂੰ ਡੂੰਘੀ ਚਿੰਤਾ ਦਾ ਸੰਕੇਤ ਸਮਝਿਆ ਜਾ ਰਿਹਾ ਹੈ । ਜਿਕਰਯੋਗ ਹੈ ਪੰਜਾਬ ਵਿੱਚ ਕੈਪਟਨ ਅਮਰਇੰਦਰ ਸਿੰਘ ਦੀ ਸਰਕਾਰ ਬਣਨ ਮਗਰੋਂ  ਪੰਜ ਦਰਜਨ ਤੋਂ ਵੱਧ ਸਿੱਖਾਂ ਨੂੰ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ,ਇੱਥੋਂ ਤੱਕ  ਕਿ ਕੇਵਲ ਕਿਤਾਬਾਂ ਰੂਪੀ ਸਾਹਿਤ ਰੱਖਣ ਦੋਸ਼ ਵਿੱਚ ਉਮਰ ਕੈਦਾਂ ਦੀਆਂ ਸਜਾਵਾਂ ਸੁਣਾਈਆਂ ਜਾ ਚੁੱਕੀਆਂ ਹਨ । ਜੋ ਕਿ ਬੇਹੱਦ ਨਿੰਦਣਯੋਗ ਵਰਤਾਰਾ ਹੈ । ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਮੌਕੇ ਸਮੁੱਚੇ ਸਿੱਖਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਕਿਉਂਕਿ ਜੇਲ੍ਹਾਂ ਵਿੱਚ ਬੰਦ ਸਿੰਘ ਆਪਣੇ  ਕਿਸੇ ਨਿੱਜੀ  ਝਗੜੇ ਕਾਰਨ ਸੰਘਰਸ਼ ਵਿੱਚ ਨਹੀਂ ਕੁੱਦੇ ,ਬਲਕਿ ਸਰਕਾਰ ਵਲੋਂ ਸਿੱਖ ਕੌਮ ਤੇ ਜੁਲਮ ਅਰੰਭ ਕੀਤਾ ਗਿਆ ,ਜੂਨ 1984 ਨੂੰ  ਸ੍ਰੀ ਦਰਬਾਰ ਸਾਹਿਬ ਤੇ  ਟੈਂਕਾਂ ਅਤੇ ਤੋਪਾਂ ਨਾਲ ਅੱਤ ਵਹਿਸ਼ੀ ਹਮਲਾ ਕੀਤਾ ਗਿਆ ਅਤੇ ਸਿੱਖ ਕੌਮ ਨੇ ਖਾਲਿਸਤਾਨ ਦੇ ਨਿਸ਼ਾਨੇ ਨੂੰ ਮੁੱਖ ਰੱਖਦਿਆਂ ਕੌਮੀ ਅਜਾਦੀ ਦਾ ਸੰਘਰਸ਼ ਆਰੰਭਿਆ ਹੈ ਜੋ ਕਿ ਫਤਿਹ ਤੱਕ ਜਾਰੀ ਰਹਿਣਾ ਹੈ ।  ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼  ਭਾਈ  ਭਾਈ ਕੁਲਦੀਪ ਸਿੰਘ ਚਹੇੜੂ , ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਸਰਕਾਰ ਦੇ ਦੋਹਰੇ ਕਿਰਦਾਰ ਦੀ ਨਿਖੇਧੀ ਕੀਤੀ ਗਈ ।ਮਿਸਾਲ ਵਜੋਂ  ਪੰਜਾਬ ਦੀ ਕਾਂਗਰਸੀ ਸਰਕਾਰ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ  ਕੇਸ ਕੇਂਦਰੀ ਜਾਂਚ ਏਜੰਸੀ (ਐਨ,ਆਈ ,ਏ )ਹਵਾਲੇ ਕਰ ਦਿੱਤੇ ਜਾਂਦੇ ਹਨ  ਅਤੇ ਬਾਅਦ ਵਿੱਚ ਪੰਜਾਬ ਤੋਂ ਦੂਰ ਦਿੱਲੀ  ਦੀਆਂ ਜੇਲ੍ਹਾਂ ਵਿੱਚ ਬਦਲ ਦਿੱਤਾ ਜਾਂਦਾ ਹੈ ਤਾਂ ਕਿ  ਅਜਾਦੀ ਪਸੰਦ ਸਿੱਖਾਂ ਵਿੱਚ ਦਹਿਸ਼ਤ ਪੈਦਾ ਕੀਤੀ ਜਾ ਸਕੇ । ਗੌਰ ਤਲਬ ਹੈ ਕਿ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ,ਭਾਈ ਹਰਦੀਪ ਸਿੰਘ ਸ਼ੇਰਾ ਅਤੇ ਭਾਈ ਰਮਨਦੀਪ ਸਿੰਘ ਬੱਗਾ ਸਮੇਤ ਦਸ ਸਿੱਖ ਨੌਜਵਾਨਾਂ ਨੂੰ ਪੰਜਾਬ  ਤੋਂ ਦਿੱਲੀ ਦੀਆਂ ਜੇਲ੍ਹਾਂ ਵਿੱਚ ਬੰਦ ਕਰਨ ਮਗਰੋਂ ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਉਹਨਾਂ ਨੂੰ ਦਿੱਲੀ ਤੋਂ ਬਾਹਰ ਲਿਜਾਣ ਤੇ ਰੋਕ ਲਗਾ ਦਿੱਤੀ ਗਈ ਹੈ ।  ਪਰ ਦੂਜੇ ਪਾਸੇ ਹਿੰਦੂ ਬਹੁਗਿਣਤੀ ਨਾਲ ਸਬੰਧਤ ਲੋਕਾਂ ਦੀ ਹਰ ਤਰਾਂ ਨਾਲ  ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ । ਸਾਧਵੀ ਪ੍ਰਗਿੱਆ ਠਾਕੁਰ  ਸਮੇਤ ਅਨੇਕਾਂ ਹਿੰਦੂਤਵੀ ਅੱਤਵਾਦੀ ਸਬੂਤ ਹੋਣ ਦੇ ਬਾਵਜੂਦ ਰਿਹਾਅ ਕੀਤੇ ਜਾ ਚੁੱਕੇ ਹਨ । ਇਸੇ ਤਰਾਂ ਪੰਜਾਬ ਵਿੱਚ ਸਰਕਾਰੀ ਵਰਦੀਧਾਰੀਆਂ ਨੂੰ ਸਿੱਖਾਂ ਨੂੰ ਸ਼ਹੀਦ ਕਰਨ ਦੇ ਮਾਮਲੇ ਵਿੱਚ ਦਿੱਤੀਆਂ ਗਈਆਂ ਉਮਰ ਕੈਦ ਦੀਆਂ ਸਜਾਵਾਂ ਪੰਜ ਸੱਤ ਸਾਲ ਵਿੱਚ ਹੀ ਪੂਰੀਆਂ ਕਰਕੇ ਰਿਹਾਅ ਕੀਤਾ ਜਾ ਰਿਹਾ ਹੈ । ਪਰ ਸਿੱਖਾਂ ਦੀਆਂ ਉਮਰ ਕੈਦਾਂ ਮੁੱਕਣ ਵਿੱਚ ਹੀ ਨਹੀਂ ਆ ਰਹੀਆਂ ।

ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਦਾ ਮਾਨਚੈਸਟਰ ਵਿਖੇ ਭਰਮਾਂ ਸੁਆਗਤ

ਮਾਨਚੈਸਟਰ, ਅਕਤੂਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)-

3 ਅਕਤੂਬਰ ਦੀ ਸ਼ਾਮ ਮਾਨਚੈਸਟਰ ਏਅਰਪੋਰਟ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਦੇ ਆਉਣ ਦਾ ਸਮਾਂ ਚਾਰ ਮਿਲਦੇ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਸਿੰਘ ਸਾਹਿਬ ਜੀ ਨੂੰ ਜੀ ਆਇਆ ਕਹਿਣ ਲਈ ਪਹੁੰਚਿਆ। ਜਦੋ ਸਿੰਘ ਸਾਹਿਬ ਜੀ ਅਰੈਵਲ ਅਸਥਾਨ ਤੇ ਪਹੁੰਚੇ ਉਹਨਾਂ ਦੇ ਸੁਆਗਤ ਲਈ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਏਅਰਪੋਰਟ ਗੂਜਨ ਲਾ ਦਿਤਾ।ਸਿੰਘ ਸਾਹਿਬ ਜੀ ਦਾ ਮਾਨਚੈਸਟਰ ਪਹੁੰਚ ਤੇ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ।ਉਸ ਸਮੇ ਗਿਆਨੀ ਅਮਰੀਕ ਸਿੰਘ ਰਾਠੌਰ ਅਤੇ ਪ੍ਰਭਜੋਤ ਸਿੰਘ ਵਲੋਂ ਦੱਸਿਆ ਗਿਆ ਕਿ ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਮਾਨਚੈਸਟਰ ਸਮਾਗਮ ਵਿੱਚ ਕੁਸ ਕਾਰਨਾਂ ਕਾਰਨ ਹਾਜਰੀ ਨਹੀਂ ਲਗਵਾ ਸਕੇ ਸਨ ਸੋ ਉਹ ਹੁਣ ਸੰਗਤਾਂ ਵਿਚ ਹਾਜਰੀ ਲਗਵਾ ਰਹੇ ਹਨ।

ਉਹਨਾ ਵਲੋਂ ਬੇਨਤੀ ਕੀਤੀ ਗਈ ਕੇ ਜੋ ਸਿੱਖ ਸੰਗਤਾਂ ਸਿੰਘ ਸਾਹਿਬ ਜੀ ਦੇ ਕੋਇ ਵੀ ਪ੍ਰੋਗਰਾਮ ਰੱਖਣਾ ਚੋਹਦੇ ਹੋਣ ਉਹ ਇਹਨਾਂ ਨਾਲ ਸੰਪਰਕ ਕਰਨ ਗਿਆਨੀ ਅਮਰੀਕ ਸਿੰਘ ਰਾਠੌਰ 07890609838,  ਪ੍ਰਭਜੋਤ ਸਿੰਘ 07803370739,  ਅਮਨਜੀਤ ਸਿੰਘ ਖਹਿਰਾ 07775486841

ਸਿੰਘ ਸਾਹਿਬ ਗਿਆਨੀ ਫੂਲਾ ਸਿੰਘ ਜੀ ਨੇ ਏਅਰਪੋਰਟ ਉਪਰ ਇਕੱਠੀਆਂ ਹੋਇਆ ਸੰਗਤਾਂ ਦਾ ਦਿਲ ਦੀਆਂ ਘਰਾਇਆ ਚ ਧੰਨਵਾਦ ਕੀਤਾ।

Faisal Rashid MP backs bold Labour plan to fix crisis in social care

1.4 million older people are currently going without the care they need-Faisal Rashid MP

Nine years of cuts to local council budgets have pushed care services to the brink-Barbara Keeley MP

London,October 2019-(Amanjit Singh Khaira)-

Faisal Rashid, MP for Warrington South, has backed the Labour Party’s plans to introduce free personal care for older people who need social care as part of their vision for a National Care Service. Speaking in a Westminster Hall Debate on Tuesday 1st October, Faisal attacked the Government’s record on social care, noting that as of today, 1.4 million older people are currently going without the care they need.

 

Councils have had their budgets reduced by an average of nearly 50% since the Tories came to power in 2010. These cuts have seen £7.7 billion taken out of social care funding since 2010. Warrington Borough Council has had £137 million cut from its budget, with at least another £22 million of savings to find by 2020. Nationally, there are now 8,000 fewer care home beds than there were in 2015.

In Government, Labour plan to introduce free personal care for older people, providing help with daily tasks such as getting in and out of bed, bathing and washing, and preparing meals in their own homes and residential care. Other proposals announced by Labour include:

• Addressing the funding gap in social care;

• Supporting local authorities to directly provide, rather than outsource, care;

• Supporting the care workforce better, to ensure that older people receive support from trained staff who have the time and skills needed to provide care.

Currently, only people with low levels of savings receive publicly-funded personal care. People with dementia face the highest costs for care.

Labour’s plans will more than double the number of people receiving state-funded care and reduce the number of people facing catastrophic costs for their care. Free personal care will ensure people with dementia receive the same care as those with other conditions, reduce the burden on unpaid carers and benefit the NHS by reducing delayed transfers of care from hospital and admissions to care homes and hospitals.

As part of the National Care Service, Labour has pledged to raise standards of care by ending the use of zero-hour contracts, ensuring that carers are paid a real living wage, including for travel time; end 15-minute care visits; and improve access to training and development for care staff.

Faisal Rashid, MP for Warrington South, said:

“Making sure the sick and elderly are treated with care is the measure of any civilised society. I believe that we should not be judged by our personal wealth, but by our compassion for those in most need. But clearly this is not an ethos shared by our current Government.

“Social care is a policy area crippled by government inaction and market failure, causing immense hardship and misery for those who need care and those who provide it.

“As a former New Town, Warrington is seeing a significant increase in our vulnerable older population from those who were drawn to Warrington for work and a better life in the 1970s and 80s.

“It is high time our political leaders showed the courage necessary to rise to the challenge and fix this mess, ensure the safety and security of older generations and treat care workers with the respect they deserve.

“That is why I am proud that my party has recently announced bold, radical plans to do just that. Providing free, personal care to older people will ensure they will be able to live in their own homes for longer, providing them with dignity and the support to lead independent lives for as long as possible.

“It’s time to fix the crisis in social care and ensure everyone who needs it can live with dignity and support.”

Barbara Keeley MP, Labour’s Shadow Cabinet Minister for Social Care, said:

“Nine years of cuts to local council budgets have pushed care services to the brink. For years, the Tories have failed to bring in much-needed reform, leaving too many people and their families struggling to afford the care they need.

“Tackling the crisis in social care is a priority for Labour. Our plans for social care will address the immediate crisis in care, double the number of people receiving publicly-funded care, and stop people with dementia being treated unfairly by the care system.

“It is vital that social care is a universally-available public service which provides dignity, security and compassionate care. Our National Care Service will have these principles at its core.”

F Rashid MP tables Early Day Motion calling for the urgent removal of M G Bridge tolls

Faisal Rashid MP tables Early Day Motion calling for the urgent removal of Mersey Gateway Bridge tolls

London,October 2019-(Amanjit Singh Khaira)-

Faisal Rashid, MP for Warrington South, has tabled an Early Day Motion (EDM) calling on the government to urgently remove the Mersey Gateway Bridge tolls to relieve the financial strain on local commuters. The EDM notes that that local motorists are facing a yearly bill of up to £1,080 to cross the bridge when travelling to and from work, and that the cost of doing so has led to some commuters having to leave their employment. It further notes that in the 2015 General Election, the Conservative Party promised drivers in Warrington, Cheshire West and Chester exemption from the toll charges, only to U-turn on this promise once in Government.

Faisal has consistently pressurised the Government to act on this issue. In June this year, he called on the Government to scrap the tolls in a Westminster Hall debate. Earlier this year, his meeting to discuss a way forward with a Government Minister from the Department for Transport was cancelled by the Minister, citing diary pressures. Faisal is adamant that the Government must keep their promise so that Warrington South residents are able to move freely across the area.

EDMs are motions submitted for debate in the House of Commons for which no day has been fixed, used to put on record the views of individual MPs or to draw attention to specific events or campaigns. During the prorogation of Parliament, MPs were unable to submit EDMs.

Faisal Rashid, MP for Warrington South, said:

“It is a disgrace that over 4 years since George Osborne promised Warrington South residents that they would not have to pay the tolls on the Mersey Gateway Bridge, my constituents are still waiting for the Conservatives to make good on their promise and do the right thing.

“The news is filled with flashy Conservative policy proposals at the moment – I would remind people in Warrington to think twice before they believe a word they say. Some of my constituents face a bill of up to £1,080 to cross the Mersey Gateway Bridge tolls when travelling to and from work. This is a tax on the people of our town, plain and simple. Some have had to leave their jobs as the cost of commuting is simply too high.

“I will keep up the fight to scrap the Mersey Gateway tolls alongside my fellow Labour MPs in the North West. It is unacceptable that working people in Warrington are forced to pay the price in extra motoring costs and increased local congestion as a result of Tory lies.”

ਪੰਜਾਬ ਦੀ ਮਜੂਦਾ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ- Video

ਲੋਕਾਂ ਨਾਲ ਕੀਤੇ ਝੁਠੇ ਵਾਧੀਆਂ ਨੇ ਸਰਕਾਰ ਤਾਂ ਨਵੀ ਲਿਆਂਦੀ...!

ਪਰ ਸੋਚਣ ਦੀ ਲੋੜ ਸਰਕਾਰ ਨੇ ਕੀਤਾ ਕਿ...?

ਸੁਣੋ ਜਥੇਦਾਰ ਤੋਤਾ ਸਿੰਘ ਜੀ ਨਾਲ ਵਿਸੇਸ ਗੱਲਬਾਤ ਅਮਨਜੀਤ ਸਿੰਘ ਖਹਿਰਾ ਜਨ ਸਕਤੀ ਨਿਉਜ ਪੰਜਾਬ ਸਟੂਡੀਓ ਮਾਨਚੈਸਟਰ 

 

 

ਜਥੇਦਾਰ ਤੋਤਾ ਸਿੰਘ ਦਾ ਅਕਾਲ ਚੈਨਲ ਵਲੋਂ ਸਨਮਾਨ

ਬਰਮਿਘਮ, ਅਕਤੂਬਰ 2019-(ਗਿਆਨੀ ਰਵਿਦਾਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਸਾਬਕਾ ਕੈਬਨਿਟ ਮੰਤਰੀ ਅਤੇ ਮਜੂਦਾ ਐਸ ਜੀ ਪੀ ਸੀ ਮੈਂਬਰ ਜਥੇਦਾਰ ਤੋਤਾ ਸਿੰਘ ਜੀ ਨੂੰ ਇੰਗਲੈਂਡ ਦੀ ਧਰਤੀ ਤੇ ਜਿਆਇਆ ਆਖਦਿਆਂ ਅਕਾਲ ਚੈਨਲ ਵਲੋਂ ਅਤੇ ਵਰਲਡ ਕੈਂਸਰ ਕੇਅਰ ਵਲੋਂ ਮਾਨ ਸਨਮਾਣ ਦਿਤਾ ਗਿਆ।ਉਸ ਸਮੇ ਜਥੇਦਾਰ ਤੋਤਾ ਸਿੰਘ ਜੀ ਨੇ ਪ੍ਰੈਸ ਨੂੰ ਸੰਬੋਦਨ ਹੁੰਦੇ ਆਖਿਆ ਮੈਨੂੰ ਲੋਕ ਸੇਵਾ ਵਿੱਚ ਕੰਮ ਕਰਦੇ ਨੂੰ ਬਹੁਤ ਸਮਾਂ ਹੋ ਗਿਆ ਪਰ ਜਿਸ ਤਰਾਂ ਦਾ ਹੁਣ ਨਾਜ਼ਕ ਸਮਾਂ ਹੈ ਉਹ ਮੈਂ ਅੱਗੇ ਕਦੇ ਨਹੀਂ ਦੇਖਿਆ।ਮਜੂਦਾ ਸਰਕਾਰ ਵਲੋਂ ਲੋਕਾਂ ਨਊ ਗੁਮਰਾਹ ਕਰਕੇ ਵੋਟਾਂ ਲਇਆ ਗਇਆ।ਹੁਣ ਕੈਪਟਨ ਸਾਹਿਬ ਇਕ ਵੀ ਵਾਧਾ ਪੁਰਾ ਨਹੀਂ ਕਰ ਰਹੇ ਜੋ ਲੋਕਾਂ  ਨਾਲ ਬਹੁਤ ਵੱਡਾ ਧੱਕਾ ਹੈ।ਤੁਸੀਂ ਅੱਜ ਤੋਂ ਅੱਠ ਸਾਲ ਪਹਿਲਾਂ ਧਰਮਕੋਟ ਦੀ ਤਸਵੀਰ ਵੱਲ ਨਿਗਾ ਮਾਰੋ ਅਤੇ ਪੜਚੋਲ ਕਰੋ ਮੈਂ ਆਪਣੇ ਕਾਰਜ ਕਾਲ ਦੁਰਾਨ ਕਿ ਕੀਤਾ ਹੈ।ਲੋਕਾਂ ਨੂੰ ਜਰੁਰੁ ਇਸ ਗੱਲ ਨਊ ਸਮਜਣਾ ਚਾਹੀਦਾ ਹੈ ਕੇ ਕੌਣ ਸਾਡੇ ਕੰਮ ਕਰਦਾ ਹੈ।ਓਹਨਾ ਅਕਾਲ ਚੈਨਲ , ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਸ ਕੁਲਵੰਤ ਸਿੰਘ ਧਾਲੀਵਾਲ ਅਤੇ ਵਿਸੇਸ ਤੌਰ ਤੇ ਸੰਘਾ ਸਾਹਿਬ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਓਹਨਾ ਨਊ ਸਨਮਾਨ ਦਿੱਤਾ ਗਿਆ।ਉਸ ਸਮੇ ਸ ਕੁਲਵੰਤ ਸਿੰਘ ਧਾਲੀਵਾਲ ਅਤੇ ਸ ਸੰਘਾ ਵਲੋਂ ਜਥੇਦਾਰ ਜੀ ਵਲੋਂ ਕੀਤੇ ਕੰਮ ਦਾ ਵਿਸਥਾਰ ਨਾਲ ਲੇਖਾਜੋਖਾ ਸੰਗਤਾਂ ਦੇ ਸਾਮ੍ਹਣੇ ਰਖਿਆ।ਉਸ ਸਮੇ ਵਿਸੇਸ ਤੌਰ ਤੇ ਸ ਜਗਜੀਤ ਸਿੰਘ ਅਤੇ ਜਥੇਦਾਰ ਜੀ ਦੀ ਬੇਟੀ,ਜਵਾਈ ,ਦੋਹਤਾ ਵੀ ਹਾਜਰੀ ਭਰ ਰਹੇ ਸਨ।

ਪੰਜਾਬ ਦੇ ਹੜ੍ਹ ਪੀੜਤਾਂ ਦੀ 'ਖ਼ਾਲਸਾ ਏਡ' ਰਾਹੀਂ ਮਦਦ ਕਰਨ 'ਚ ਲੈਸਟਰ ਦੀ ਸੰਗਤ ਮੋਹਰੀ

ਲੈਸਟਰ / ਇੰਗਲੈਂਡ,  ਸਤੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ )-

ਦੁਨੀਆ ਭਰ 'ਚ ਵੱਖ-ਵੱਖ ਸਮੇਂ ਦੌਰਾਨ ਕੁਦਰਤੀ ਕਰੋਪੀ ਜਾਂ ਹੋਰ ਆਫ਼ਤਾਂ ਦਾ ਸ਼ਿਕਾਰ ਹੋਏ ਲੋਕਾਂ ਦੀ ਵੱਖ-ਵੱਖ ਦੇਸ਼ਾਂ 'ਚ ਜਾ ਕੇ ਬਿਨਾਂ ਕਿਸੇ ਭੇਦਭਾਵ ਦੇ ਉਨ੍ਹਾਂ ਦੀ ਸਾਰ ਲੈਣ ਅਤੇ ਉਨ੍ਹਾਂ ਦੀ ਔਖੇ ਸਮੇਂ ਬਾਂਹ ਫੜਨ ਵਾਲੀ ਇਕੋ-ਇਕ ਲੋਕ ਭਲਾਈ ਸੰਸਥਾ ਖਾਲਸਾ ਏਡ ਵਲੋਂ ਹਾਲ ਹੀ 'ਚ ਪੰਜਾਬ ਦੇ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਮਦਦ ਤੋ ਪ੍ਰਭਾਵਿਤ ਹੋ ਕੇ ਲੈਸਟਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ , ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਲੈਟਨਿਮ ਪਾਰਕ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਰੋਡ ਪ੍ਰਬੰਧਕ ਕਮੇਟੀ ਵਲੋਂ ਕ੍ਰਮਵਾਰ 12,500 ਅਤੇ 10,000 ਅਤੇ 11,111ਪੌਡ ਦੀ ਮਾਲੀ ਸਹਾਇਤਾ ਖਾਲਸਾ ਏਡ ਦੇ ਮੁਖੀ ਸ: ਰਵੀ ਸਿੰਘ ਨੂੰ ਸੌਪੀ ਗਈ ।ਜ਼ਿਕਰਯੋਗ ਹੈ ਕਿ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦੀ ਜ਼ਿੰਦਗੀ ਮੁੜ ਆਮ ਵਰਗੀ ਬਣਾਉਣ ਲਈ ਖਾਲਸਾ ਏਡ ਨੂੰ ਸਹਿਯੋਗ ਦੇਣ ਵਾਲਿਆਂ 'ਚ ਸਭ ਤੋਂ ਵੱਧ ਯੋਗਦਾਨ ਲੈਸਟਰ ਦੀਆਂ ਸੰਗਤਾਂ ਨੇ ਪਾਇਆ । ਲੋੜਵੰਦਾਂ ਦੀ ਮਦਦ ਕਰਨ ਵਾਲੀ ਸੰਸਥਾ ਖਾਲਸਾ ਏਡ ਦੇ ਮੁਖੀ ਸ: ਰਵੀ ਸਿੰਘ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਕੰਗ ਅਤੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਧਾਨ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਧਾਨ ਨੇ ਅੱਗੇ ਤੋਂ ਵੀ ਵੱਧ ਚੜ ਕੇ ਸਮੇਂ-ਸਮੇਂ ਤੇ ਇਸ ਸੰਸਥਾ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਇਸ ਮੌਕੇ ਤੇ ਵੱਡੀ ਗਿਣਤੀ 'ਚ ਲੈਸਟਰ ਦੀਆਂ ਸੰਗਤਾਂ ਹਾਜ਼ਰ ਸਨ।

Direct Flights Announced Between London and Amritsar-- Video

 

Manchester, September 2019-(Amanjit Singh Khaira)-

Tanmanjeet Singh Dhesi MP (Slough, UK) said:

“It’s wonderful news that finally there will be direct flights commenced in November 2019 from London to Amritsar.

The thrice weekly flights, operating between London #Stansted and Amritsar, is welcome news to coincide with the 550th birth anniversary celebrations of Guru Nanak Dev ji.

I’m grateful to Air India and the Indian government for having taken this decision. It’s been a long-standing issue for the Punjabi diaspora and I’d like to commend fellow Parliamentarians, Amritsar Vikas Manch, Seva Trust UK and other organisations who have supported this demand.

I’m sure that with the help of the community, it will be a very successful route.”

ਅੰਤਰਰਾਸ਼ਟਰੀ ਸਿੱਖ ਚੋਣ ਮਨੋਰਥ ਪੱਤਰ ਜਨਵਰੀ 2020 'ਚ ਜਾਰੀ ਹੋਵੇਗਾ-ਅਮਰੀਕ ਸਿੰਘ ਗਿੱਲ

ਮਾਨਚੈਸਟਰ, ਸਤੰਬਰ 2019-(ਗਿਆਨੀ ਅਮਰੀਕ ਸਿੰਘ ਰਾਠੌਰ)- 

ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਸਿੱਖ ਮਸਲਿਆਂ ਨੂੰ ਲੈ ਕੇ ਅੰਤਰਰਾਸ਼ਟਰੀ ਸਿੱਖ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ | ਜਿਸ ਨੂੰ ਜਨਵਰੀ 2020 'ਚ ਜਾਰੀ ਕੀਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਹਰਨੇਕ ਸਿੰਘ ਨੇ ਕਿਹਾ ਹੈ ਕਿ ਦੇਸ਼-ਵਿਦੇਸ਼ 'ਚ ਵਸਦੇ ਸਿੱਖਾਂ ਨੂੰ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਜਿਸ ਕਰਕੇ ਵੱਖ-ਵੱਖ ਦੇਸ਼ਾਂ ਵਿਚ ਵਸਦੇ ਸਿੱਖਾਂ ਨਾਲ ਸਲਾਹ ਮਸ਼ਵਰਾ ਕਰਕੇ ਇਕ ਸਾਂਝਾ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ | ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ 40 ਵੱਖ-ਵੱਖ ਦੇਸ਼ਾਂ ਦੇ ਸਿੱਖ ਕਾਰਕੁੰਨਾਂ ਵਲੋਂ ਮਿਲ ਕੇ ਇਨਸਾਫ ਅਤੇ ਸਿੱਖਾਂ ਦੇ ਹੱਕਾਂ ਲਈ ਇਸ ਦੀ ਵਰਤੋਂ ਕਰਨਗੇ ਅਤੇ ਹਰ 6 ਮਹੀਨੇ ਬਾਅਦ ਇਸ ਬਾਰੇ ਵਿਚਾਰ ਚਰਚਾ ਹੋਇਆ ਕਰੇਗੀ | ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਚੋਣ ਮਨੋਰਥ ਪੱਤਰ ਅੰਗਰੇਜ਼ੀ, ਫਰੈਂਚ, ਸਪੈਨਿਸ਼, ਕਰਮਨੀ ਅਤੇ ਇਟਾਲੀਅਨ ਤੋਂ ਇਲਾਵਾ ਹੋਰ ਭਾਸ਼ਾਵਾਂ 'ਚ ਵੀ ਉਪਲੱਬਧ ਹੋਵੇਗਾ | ਇਸ ਚੋਣ ਮਨੋਰਥ ਪੱਤਰ ਵਿੱਚ 1984 ਦੀ ਸਿੱਖ ਨਸਲਕੁਸ਼ੀ ਦੀ ਯੂ ਐਨ ਓ ਤੋਂ ਜਾਂਚ, ਸਿੱਖਾਂ ਦੇ ਆਪਣੇ ਘਰ ਲਈ ਮੁਹਿੰਮ ਅਤੇ ਵਿਸ਼ਵ ਭਰ ਦੀਆਂ ਸਰਕਾਰਾਂ ਨਾਲ ਗੱਲਬਾਤ ਲਈ ਉੱਚ ਪੱਧਰੀ ਪਹੁੰਚ ਅਪਣਾਉਣ ਸਮੇਤ ਵੱਧ ਤੋਂ ਵੱਧ ਮੁੱਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ |

ਬ੍ਰਿਟਿਸ਼ ਸਿੱਖ ਨੌਜਵਾਨ ਜੈ ਸਿੰਘ ਸੋਹਲ ਨੂੰ ਪ੍ਰਧਾਨ ਮੰਤਰੀ ਵਲੋਂ 'ਪੁਆਇੰਟ ਆਫ਼ ਲਾਈਟ ਪੁਰਸਕਾਰ'

ਜੈ ਸਿੰਘ ਸੋਹਲ ਨੂੰ ਕੰਜ਼ਰਵੇਟਿਵ ਪਾਰਟੀ ਵੈੱਸਟ ਮਿਡਲੈਂਡ ਪੁਲਿਸ ਅਤੇ ਅਪਰਾਧ ਕਮਿਸ਼ਨਰ ਲਈ ਉਮੀਦਵਾਰ ਵੀ ਐਲਾਨਿਆ 

ਵੈਸਟ ਮਿਡਲੈਂਡ​, ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਵੈੱਸਟ ਮਿਡਲੈਂਡ ਦੇ ਸਟਨ ਕੋਲਡਫੀਲਡ ਦੇ ਜੈ ਸਿੰਘ ਸੋਹਲ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਲੋਂ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਲਈ 'ਪੁਆਇੰਟ ਆਫ਼ ਲਾਈਟ ਪੁਰਸਕਾਰ' ਦਿੱਤਾ ਗਿਆ ਹੈ। ਸੋਹਲ ਨੇ ਬ੍ਰਿਟਿਸ਼ ਆਰਮਡ ਫੋਰਸ ਵਿਚ ਸਿੱਖ ਭਾਈਚਾਰੇ ਦੀਆਂ ਕੁਰਬਾਨੀਆਂ ਬਾਰੇ ਕਈ ਪ੍ਰਾਜੈਕਟ ਕੀਤੇ ਹਨ। ਜੈ ਸਿੰਘ ਨੂੰ ਲਿਖੇ ਸਨਮਾਨ ਪੱਤਰ ਵਿਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵਧਾਈ ਦਿੰਦਿਆਂ ਕਿਹਾ ਕਿ 1 ਲੱਖ 20 ਹਜ਼ਾਰ ਬਹਾਦਰ ਸਿੱਖਾਂ ਨੇ ਪਹਿਲੀ ਵਿਸ਼ਵ ਜੰਗ ਵਿੱਚ ਕੁਰਬਾਨੀਆਂ ਦਿੱਤੀਆਂ, ਜਿੰਨ੍ਹਾਂ ਦੀ ਯਾਦਗਰ ਬਣਾਉਣ ਲਈ ਕੰਮ ਕੀਤਾ, ਜਿਸ ਦੀ ਮੈਂ ਵਧਾਈ ਪੇਸ਼ ਕਰਦਾ ਹਾਂ। ਵੈਸਟ ਮਿਡਲੈਂਡ ਦੇ ਮੇਅਰ ਨੇ ਵੀ ਜੈ ਸਿੰਘ ਸੋਹਲ ਨੂੰ ਵਧਾਈ ਦਿੱਤੀ। ਜੈ ਸਿੰਘ ਸੋਹਲ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ 'ਤੇ ਕੀਤੇ ਕੰਮ ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਹੋਰਨਾਂ ਨੂੰ ਵੀ ਉਤਸ਼ਾਹਿਤ ਕਰੇਗਾ। ਜੈ ਸਿੰਘ ਸੋਹਲ ਇਹ ਪੁਰਸਕਾਰ ਜਿੱਤਣ ਵਾਲਾ 1244 ਵਾਂ ਵਿਅਕਤੀ ਹੈ।ਜੈ ਸਿੰਘ ਸੋਹਲ ਨੂੰ ਕੰਜ਼ਰਵੇਟਿਵ ਪਾਰਟੀ ਵੈੱਸਟ ਮਿਡਲੈਂਡ ਪੁਲਿਸ ਅਤੇ ਅਪਰਾਧ ਕਮਿਸ਼ਨਰ ਲਈ ਉਮੀਦਵਾਰ ਵੀ ਐਲਾਨਿਆ ਹੈ।ਜਿਸ ਦੀਆਂ ਚੋਣਾਂ ਅਗਲੇ ਸਾਲ ਹੋ ਰਹੀਆਂ ਹਨ।

ਯੂ ਕੇ ਗਤਕਾ ਫੈੱਡਰੇਸ਼ਨ ਵਲੋਂ ਵੁਲਵਰਹੈਂਪਟਨ 'ਚ 7ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ

ਵੁਲਵਰਹੈਂਪਟਨ/ਯੂ ਕੇ, ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)- 

ਯੂ ਕੇ ਗਤਕਾ ਫੈਡਰੇਸ਼ਨ ਵਲੋਂ ਗੁਰੂ ਨਾਨਕ ਸਤਿਸੰਗ ਗੁਰਦੁਆਰਾ ਕੈਨਿਕ ਰੋਡ ਵੁਲਵਰਹੈਂਪਟਨ ਦੇ ਸਹਿਯੋਗ ਨਾਲ 7ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ।ਐਸ ਪੀ ਓਬਰਾਏ ਮੁੱਖ ਪ੍ਰਬੰਧਕ ਗਤਕਾ ਫੈਡਰੇਸ਼ਨ ਏਸ਼ੀਆ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ। ਓਹਨਾ ਆਪਣੇ ਨਿਜੀ ਕਮਾਈ ਵਿਚੋਂ ਯੂ ਕੇ ਗਤਕਾ ਫੈਡਰੇਸ਼ਨ ਨੂੰ ਨਗਦ ਇਨਾਮ ਵੀ ਦਿਤਾ। ਉਹਨਾਂ ਇਕ ਸੁਨੇਹੇ ਰਾਹੀਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਨਾਲ ਰਲ ਕੇ ਨਵੇਂ ਗਤਕਾ ਅਖੜੇ (ਐਕਡਮੀਆ) ਬਣਾਏ ਜਾਣ ਵਾਰੇ ਵੀ ਦੱਸਿਆ।ਜਿਨ੍ਹਾਂ ਦਾ ਕੰਮ ਵੱਡੀ ਪੱਧਰ ਤੇ ਚੱਲ ਰਿਹਾ ਹੈ।ਉਮੀਦ ਹੈ ਕੇ ਜਲਦ ਹੀ ਬੱਚੇ ਆਪਣੀ ਪੜ੍ਹਾਈ ਦੇ ਨਾਲ ਨਾਲ ਇਹਨਾਂ ਅਖਾੜਿਆਂ ਵਿਚ ਗਤਕਾ ਵੀ ਸਿੱਖ ਸਕਣਗੇ। ਉਹਨਾਂ ਅਗੇ ਐਮ ਪੀ ਢੇਸੀ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਵਇ ਕੀਤੀ। ਐਮ.ਪੀ.ਤਨਮਨਜੀਤ ਸਿੰਘ ਢੇਸੀ ਪ੍ਰਧਾਨ ਗਤਕਾ ਫੈਡਰੇਸ਼ਨ ਯੂ ਕੇ ਦੀ ਰਹਿਨੁਮਾਈ ਹੇਠ ਹੋਈ ਇਸ ਚੈਂਪੀਅਨਸ਼ਿਪ 'ਚ ਬੋਅ, ਲੇਟਨ, ਵੂਲਿਚ, ਗ੍ਰੇਵਜ਼ੈਂਡ, ਸਲੋਹ, ਡਰਬੀ, ਵਿਲਨਹਾਲ, ਸਮੈਦਿਕ, ਵੁਲਵਰਹੈਂਪਟਨ, ਮਾਨਚੈਸਟਰ, ਡਾਰਲਿੰਗਟਨ, ਕਵੈਂਟਰੀ ਤੋਂ 12 ਗਤਕਾ ਅਖਾੜਿਆਂ ਦੇ ਬੱਚੇ-ਬੱਚੀਆਂ ਨੇ ਹਿੱਸਾ ਅਤੇ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਇਨਾਮਾਂ ਦੀ ਵੰਡ ਕੀਤੀ।ਇਹ ਮੁਕਾਬਲੇ ਉਮਰ ਵਰਗ ਦੇ ਹਿਸਾਬ ਨਾਲ ਕਰਵਾਏ ਗਏ। ਯੂ ਕੇ 'ਚ ਗਤਕੇ ਨੂੰ ਪ੍ਰਫੁਲਿਤ ਕਰਨ ਲਈ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਐਮ.ਪੀ. ਢੇਸੀ ਨੇ ਕਿਹਾ ਕਿ ਗਤਕਾ ਖੇਡ ਵੀ ਹੈ, ਸਰੀਰਕ ਤੰਦਰੁਸਤੀ ਲਈ ਕਸਰਤ ਦਾ ਢੰਗ ਵੀ ਤੇ ਇਸ ਨਾਲ ਹੀ ਸਵੈ-ਰੱਖਿਆ ਦਾ ਸਾਧਨ ਵੀ ਹੈ। ਉਨ੍ਹਾਂ ਗਤਕਾ ਦੀ ਪ੍ਰਫੁੱਲਤਾ ਲਈ ਮਿਲ ਕੇ ਯਤਨ ਕਰਨ ਦੀ ਅਪੀਲ ਕੀਤੀ।ਸ ਢੇਸੀ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਕੀਤੀ ਕਿ ਅਸੀਂ ਫਜੂਲ ਦੀਆਂ ਗੱਲਾਂ ਤੇ ਬਹੁਤ ਵੱਡੇ ਵੱਡੇ ਇਕੱਠ ਕਰ ਲੈਂਦੇ ਹਾਂ ਪਰ ਬਹੁਤ ਅਫਸੋਸ ਹੁੰਦਾ ਹੈ ਜਦੋ ਸਾਡੇ ਬੱਚੇ ਗੁਰੂ ਸਾਹਿਬਾਨ ਵਲੋਂ ਬਖਸਸ ਮਾਰਸ਼ਲ ਆਰਟ ਦੇ ਵਿੱਚ ਹਿੰਸਾ ਲੈਣ ਵਾਲਿਆਂ ਦੀ ਹੌਸਲਾ ਅਫ਼ਜਾਲੀ ਲਈ ਨਹੀਂ ਪਹੁੰਚਦੇ। ਉਨ੍ਹਾਂ ਗੁਰੂ ਨਾਨਕ ਸਤਿਸੰਗ ਗੁਰਦੁਆਰਾ ਦੇ ਪ੍ਰਧਾਨ ਬਲਰਾਜ ਸਿੰਘ ਅਟਵਾਲ, ਐਸ. ਪੀ. ਸਿੰਘ ਉਬਰਾਏ, ਹਰਜੀਤ ਸਿੰਘ ਗਰੇਵਾਲ, ਹਰਮਨ ਸਿੰਘ ਜੌਹਲ, ਹਰਨੇਕ ਸਿੰਘ ਨੇਕਾ ਮੈਰੀਪੁਰ ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ. ਕੇ. ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਸਹਿਯੋਗ ਦਾ ਵਿਸ਼ੇਸ਼ ਧੰਨਵਾਦ ਕਰਦਿਆਂ, ਚੈਂਪੀਅਨਸ਼ਿਪ ਦੌਰਾਨ ਸਹਿਯੋਗ ਦੇਣ ਵਾਲੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਜਦ ਕਿ ਇਸ ਮੌਕੇ ਐਮ.ਪੀ.ਪੈਟਮਿੱਕ ਫੈਡਨ, ਐਮ.ਪੀ.ਐਲਨਰ ਸਮਿੱਥ, ਪਰਮਜੀਤ ਸਿੰਘ ਰਾਏਪੁਰ, ਭਗਵਾਨ ਸਿੰਘ ਜੌਹਲ, ਜਸਪਾਲ ਸਿੰਘ ਢਿੱਲੋਂ, ਦਵਿੰਦਰ ਸਿੰਘ ਪਤਾਰਾ, ਬਲਬੀਰ ਸਿੰਘ ਆਦਿ ਨੇ ਆਪਣੀਆਂ ਹਾਜਰੀਆਂ ਭਰਿਆ।

ਪ੍ਰੀਮੀਅਰ ਲੀਗ ਫ਼ੁਟਬਾਲ ਇਸ ਹਫਤੇ ਦੇ ਰਜਲਟਸ

ਮਾਨਚੈਸਟਰ, 22 ਸਤੰਬਰ 2019 -(ਅਮਨਜੀਤ ਸਿੰਘ ਖਹਿਰਾ)-

 

ਪ੍ਰੀਮੀਅਰ ਲੀਗ ਦੇ ਇਸ ਹਫਤੇ ਹੋਏ ਮੈਚ ਦੇ ਰਜਲਟਸ ਇਸ ਪ੍ਰਕਾਰ;

 

ਸਾਊਥਹੇਮਪਟਨ 1-3 ਨਾਲ ਬਰਨੇਮਾਉੱਠ ਤੋ ਹਾਰਿਆ 

ਲੈਸਸਟਰ ਨੇ  2-1 ਟੋਟਨਹਮ ਨੂੰ ਹਰਾਇਆ

ਬੁਰਨਲੀ  ਨੇ 2-0  ਨੋਰਿਚ ਨੂੰ ਹਰਾਇਆ

ਐਵਟਨ 0-2 ਨਾਲ ਸ਼ਿਫੇਲਡ ਯੂਨਾਈਟਡ ਤੋ ਹਾਰਿਆ

ਮਾਨਚੈਸਟਰ ਸਿਟੀ ਨੇ 8-0  ਵਟਫੋਰਡ ਨੂੰ ਹਰਾਇਆ

ਨਊਕਾਰਸਲ  0-0 ਬ੍ਰਾਇਟਨ ਨਾਲ ਬਰਾਬਰ ਰਹੇ 

ਕ੍ਰਾਈਸਟਾਲ ਪੈਲਸ  1-1 ਵੁਲਵਰਹੈਂਪਟਨ ਨਾਲ ਬਰਾਬਰ ਰਹੇ 

ਵੇਸ੍ਟ ਹੈਮ ਨੇ 2-0 ਮਾਨਚੈਸਟਰ ਯੂਨਾਈਟਡ ਨੂੰ ਹਰਾਇਆ

ਅਰਸਨਲ ਨੇ 3-2 ਅਸਟਨ ਵਿਲਾ ਨੂੰ ਹਰਾਇਆ 

ਚੇਲਸੀ 1-2 ਨਾਲ  ਲਿਵਰਪੂਲ ਤੋ ਹਾਰਿਆ  

 

ਪ੍ਰੀਮੀਅਰ ਲੀਗ ਟੇਬਲ 

1-ਲਿਵਰਪੂਲ ----------------P/6--GD/12---P18  

2-ਮਾਨਚੈਸਟਰ ਸਿਟੀ ------- P/6--GD/18---P13

3-ਲੈਸਸਟਰ ---------------- P/6--GD/03---P11

4-ਅਰਸਨਲ---------------- P/6---GD/-01--P11

5-ਵੇਸ੍ਟ ਹੈਮ-----------------P/6---GD/-01--P11

6-ਬਰਨੇਮਾਉੱਠ------------- P/6---GD/01--P10

7-ਟੋਟਨਹਮ ---------------- P/6---GD/04--P08

8-ਮਾਨਚੈਸਟਰ ਯੂਨਾਈਟਡ-P/6---GD/02--P08

9-ਬੁਰਨਲੀ-------------------P/6---GD/01--P08

10-ਸ਼ਿਫੇਲਡ ਯੂਨਾਈਟਡ---P/6---GD/01--P08

11-ਚੇਲਸੀ-------------------P/6--GD/-01--P08

12-ਕ੍ਰਾਈਸਟਾਲ ਪੈਲਸ-----P/6---GD/-3---P08

13-ਸਾਊਥਹੇਮਪਟਨ--------P/6---GD/-3----P07

14-ਐਵਟਨ-----------------P/6---GD/-4----P07

15-ਬ੍ਰਾਇਟਨ----------------P/6---GD/-3----P06

16-ਨੋਰਿਚ------------------P/6---GD/-5----P06

17-ਨਊਕਾਰਸਲ-----------P/6---GD/-4----P05

18-ਅਸਟਨ ਵਿਲਾ---------P/6---GD/-3----P04

19-ਵੁਲਵਰਹੈਂਪਟਨ---------P/6---GD/-4---P04

20-ਵਟਫੋਰਡ---------------P/6---GD/-14--P02

ਅਪਡੇਟ   ਐਤਵਰ  7.30pm

ਯੂ ਕੇ ਦੀ 7 ਵੀ ਗੱਤਕਾ ਚੈਪੀਅਨਸਿੱਪ ਦੇ ਨਤੀਜੇ 21ਸਤੰਬਰ 2019

ਵੁਲਵਰਹੈਂਪਟਨ, ਸਤੰਬਰ 2019-( ਗਿਆਨੀ ਰਵਿਦਾਰਪਾਲ ਸਿੰਘ )- 

ਸਿੱਖ ਕੌਮ ਦੇ ਮਾਰਸ਼ਲ ਆਰਟ ਵਲੋਂ ਜਾਣੀ ਜਾਂਦੀ ਖੇਡ ਗੱਤਕਾ ਜੋ ਕਿ ਪਿੱਛੇ 6 ਸਾਲਾਂ ਤੋਂ ਇੰਗਲੈਂਡ ਵਿਚ ਲਗਤਾਰ ਕਰਵਾਈ ਜਾ ਰਹੀ ਹੈ। ਇਸ ਸਾਲ 7 ਮੀ ਵਾਰ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਪ੍ਰਕਾਸ ਕੇਨਕ ਰੋਡ ਵੁਲਵਰਹੈਂਪਟਨ ਵਿਖੇ 21 ਸਤੰਬਰ ਨੂੰ ਹੋਈ ਜਿਸ ਵਿੱਚ 12 ਗੱਤਕਾ ਅਖਾੜਿਆਂ ਨੇ ਹਿਸਾ ਲਿਆ । ਇਸ ਮੁਕਾਬਲਿਆਂ ਦੇ ਨਤੀਜੇ ਤੁਸੀਂ ਫੋਟੋ ਤੇ ਦੇਖ ਸਕਦੇ ਹੋ। ਬੜੇ ਮਾਣ ਵਾਲੀ ਗੱਲ ਹੈ ਕੇ ਇੰਗਲੈਂਡ ਵਿਚ 13 ਗੱਤਕਾ ਅਖਾੜੇ ਹਨ ਜਿਨ੍ਹਾਂ ਵਿਚੋਂ 12 ਅਖਾੜਿਆਂ ਨੇ ਇਸ ਮੁਕਾਬਲੇ ਵਿਚ ਹਿੰਸਾ ਲਿਆ।