You are here

ਲੁਧਿਆਣਾ

ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ

ਹਠੂਰ, 27, ਫਰਵਰੀ ( ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੁਰਜ ਕੁਲਾਰਾ ਦੇ ਹੈੱਡ ਮਾਸਟਰ ਗੁਰਸੇਵ ਸਿੰਘ ਕੋਟ ਦੁੱਨਾ ਦੀ ਦੇਖ-ਰੇਖ ਹੇਠ ਸਕੂਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਰਾਗੀ ਸਿੰਘਾ ਨੇ ਰਸ ਭਿੰਨਾ ਕੀਰਤਨ ਕੀਤਾ।ਇਸ ਮੌਕੇ ਸਰਪੰਚ ਨਿਰਮਲ ਸਿੰਘ ਅਤੇ ਸਾਬਕਾ ਸਰਪੰਚ ਚਮਕੌਰ ਸਿੰਘ ਐਨ ਆਰ ਆਈ ਨੇ ਕਿਹਾ ਕਿ ਹਰ ਕੰਮ ਕਰਨ ਤੋ ਪਹਿਲਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣਾ ਚਾਹੀਦਾ ਹੈ ਅਤੇ ਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਕਰਾਨਾ ਕਰਨਾ ਚਾਹੀਦਾ ਹੈ।ਇਸ ਮੌਕੇ ਇਤਬਾਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਏਕੋਟ ਨੇ ਪੰਜਾਬ ਸਰਕਾਰ ਵੱਲੋ ਸਕੂਲੀ ਵਿਿਦਆਰਥੀਆ ਨੂੰ ਸਮੇਂ-ਸਮੇਂ ਦਿੱਤੀਆ ਜਾ ਰਹੀਆ ਵੱਖ-ਵੱਖ ਸਹੂਲਤਾ ਵਾਰੇ ਜਾਣੂ ਕਰਵਾਉਦਿਆ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਆਉਣ ਵਾਲੇ ਸਮੇਂ ਵਿਚ ਹੋ ਬੇਹਤਰ ਸਹੂਲਤਾ ਪ੍ਰਦਾਨ ਕਰਨ ਜਾ ਰਹੀ ਹੈ।ਇਸ ਕਰਕੇ ਸਾਨੂੰ ਆਪਣੇ ਬੱਚੇ ਵੱਧ ਤੋ ਵੱਧ ਸਰਕਾਰੀ ਸਕੂਲਾ ਵਿਚ ਪੜ੍ਹਾਉਣੇ ਚਾਹੀਦੇ ਹਨ।ਇਸ ਮੌਕੇ ਸਾਬਕਾ ਸਰਪੰਚ ਚਮਕੌਰ ਸਿੰਘ ਕੈਨੇਡਾ,ਸੁਖਵਿੰਦਰ ਸਿੰਘ ਦੀਵਾਨਾ ਅਤੇ ਪਿੰਡ ਦੇ ਐਨ ਆਰ ਆਈ ਵੀਰਾ ਵੱਲੋ ਸਕੂਲ ਦੇ ਵਿਕਾਸ ਕਾਰਜਾ ਲਈ ਸਹਾਇਤਾ ਰਾਸੀ ਭੇਂਟ ਕੀਤੀ ਗਈ।ਇਸ ਮੌਕੇ ਗੁਰੂ ਕਾ ਲੰਗਰ ਅਟੁੱਤ ਵਰਤਾਇਆ ਗਿਆ।ਇਸ ਮੌਕੇ ਗ੍ਰਾਮ ਪੰਚਾਇਤ ਬੁਰਜ ਕੁਲਾਰਾ ਅਤੇ ਪਿੰਡ ਵਾਸੀਆ ਨੇ ਸਕੂਲ ਦੇ ਸਮੂਹ ਸਟਾਫ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਅੰਤ ਵਿਚ ਹੈੱਡ ਮਾਸਟਰ ਗੁਰਸੇਵ ਸਿੰਘ ਕੋਟ ਦੁੱਨਾ ਨੇ ਵੱਡੀ ਗਿਣਤੀ ਵਿਚ ਪਹੁੰਚੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਸੁਖਪਾਲ ਕੌਰ,ਸੀਨੀਅਰ ਆਗੂ ਨਿਰਮਲ ਸਿੰਘ,ਸਾਬਕਾ ਸਰਪੰਚ ਮੇਜਰ ਸਿੰਘ,ਆਰ ਪੀ ਸਿੰਘ,ਦਲਜੀਤ ਕੌਰ,ਗ੍ਰੰਥੀ ਸਿੰਘ ਹਰਨੇਕ ਸਿੰਘ,ਗ੍ਰੰਥੀ ਸਿੰਘ ਗੁਰਨੈਬ ਸਿੰਘ, ਗੁਰਪ੍ਰੀਤ ਸਿੰਘ,ਰਜਿੰਦਰਪਾਲ ਸਿੰਘ,ਦੇਵ ਕ੍ਰਿਸ਼ਨ,ਹਰਜਿੰਦਰ ਸਿੰਘ,ਗੁਰਮੀਤ ਸਿੰਘ,ਲਛਮਣ ਸਿੰਘ, ਬੀਰ ਸਿੰਘ ਕੈਨੇਡੀਅਨ,ਅਵਤਾਰ ਸਿੰਘ,ਜਗਤਾਰ ਸਿੰਘ,ਤੀਰਥ ਸਿੰਘ,ਜਸਵਿੰਦਰ ਸਿੰਘ,ਵਾਹਿਗੁਰੂਪਾਲ ਸਿੰਘ,ਜਸਵੀਰ ਕੌਰ,ਦਲਵਿੰਦਰ ਕੌਰ,ਭਿੰਦਰ ਕੌਰ,ਕਿਰਨਵੀਰ ਕੌਰ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ ।  

ਪਿੰਡ ਨਾਰੰਗਵਾਲ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਗੱਤਕਾ ਕੱਪ ਕਰਵਾਇਆ

ਜੋਧਾਂ / ਸਰਾਭਾ 28 ਫਰਵਰੀ( ਦਲਜੀਤ ਸਿੰਘ ਰੰਧਾਵਾ)ਪ੍ਰਿਥਮ ਸਹਾਇ ਗੱਤਕਾ ਅਖਾੜਾ ਪਿੰਡ ਨਾਰੰਗਵਾਲ ਜ਼ਿਲਾ ਲੁਧਿਆਣਾ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਪਹਿਲਾ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ ਗਿਆ,ਮੁਕਾਬਲੇ ਤੋਂ ਪਹਿਲਾ ਸਾਰੇ ਸਿੰਘ ਸਿੰਘਣੀਆਂ ਤੇ ਸੰਗਤਾਂ ਵਲੋਂ ਪਿੰਡ ਵਿੱਚ ਮਹਲਾ ਕਢਿਆ ਗਿਆ,ਜਿਸ ਵਿੱਚ ਗਤਕੇ ਦੀਆ ਨਾਮਵਾਰ 9 ਟੀਮਾਂ ਮੁਕਾਬਲੇ ਲਈ ਸਦੀਆ ਗਈਆਂ, ਲੜਕੀਆਂ ਦੀ ਡੈਮੋ ਮੀਰੀ ਪੀਰੀ ਗੱਤਕਾ ਅਖਾੜਾ ਗਿਲ ਕਲਾਂ ਨੇ ਪਹਿਲਾ ਸਥਾਨ, ਮਾਤਾ ਭਾਗ ਕੌਰ ਗੱਤਕਾ ਅਖਾੜਾ ਚਮਿੰਡਾ ਦੂਜਾ ਸਥਾਨ,ਮਾਤਾ ਸਾਹਿਬ ਕੌਰ ਗੱਤਕਾ ਅਖਾੜਾ ਮਨਸੁਰਾਂ ਨੇ ਤੀਜਾ ਸਥਾਨ ਹਾਸਲ ਕੀਤਾ, ਲੜਕਿਆ ਦੀਆ  ਡੈਮੋ ਪਹਿਲਾ ਸਥਾਨ ਭਾਈ ਬੱਚਿਤਰ ਸਿੰਘ ਗੱਤਕਾ ਅਖਾੜਾ ਹਠੂਰ, ਦੂਜਾ ਭਾਈ ਬੱਚਿਤਰ ਸਿੰਘ ਗੱਤਕਾ ਅਖਾੜਾ ਫਿਰੋਜ਼ਪੁਰ  ਤੀਜਾ ਨਿਰਵੈਰ ਖਾਲਸਾ ਗੱਤਕਾ ਅਖਾੜਾ ਬੁਰਜ ਕੁਲਾਰਾ ਟੀਮ ਨੇ ਹਾਸਲ ਕੀਤਾ, ਡੈਮੋ ਤੋਂ ਇਲਾਵਾ ਲੜਕੀਆਂ ਦੀਆ ਫਾਈਟਾਂ ਕਰਵਾਈਆਂ ਗਈਆਂ -ਪਹਿਲਾ ਸਥਾਨ ਸੁਖਮਨ ਕੌਰ ਮੀਰੀ ਪੀਰੀ ਗੱਤਕਾ ਅਖਾੜਾ ਗਿਲ ਕਲਾਂ, ਦੂਜਾ ਸਥਾਨ, ਗਗਨਪ੍ਰੀਤ ਕੌਰ ਮੀਰੀ ਪੀਰੀ ਗੱਤਕਾ ਅਖਾੜਾ ਚਮਿੰਡਾ, ਤੀਜਾ ਸਥਾਨ ਸੰਦੀਪ ਕੌਰ ਮਾਤਾ ਸਾਹਿਬ ਕੌਰ ਗੱਤਕਾ ਅਖਾੜਾ ਮਨਸੁਰਾਂ, ਲੜਕਿਆ ਦੀਆਂ ind ਫਰਾਈ ਕਰਵਾਈ ਗਈ -ਪਹਿਲਾ ਸਥਾਨ ਭਾਈ ਬੱਚਿਤਰ ਸਿੰਘ ਗੱਤਕਾ ਅਖਾੜਾ ਫਿਰੋਜ਼ਪੁਰ ਲੜਕਿਆ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਮੌਕੇ ਤੇ - ਬਾਬਾ ਗਗਨਦੀਪ ਸਿੰਘ ਜੰਢਾਲੀ ਵਾਲੇ, ਅਮਰਪ੍ਰੀਤ ਸਿੰਘ ਗੁਜਰਵਾਲ ਵੀਰ ਗੁਰਪ੍ਰੀਤ ਸਿੰਘ ਜੀ ਮਨੁੱਖਤਾ ਦੀ ਸੇਵਾ, ਬਾਬਾ ਨਿੱਕਾ ਸਿੰਘ ਜੀ ਕਿਲ੍ਹਾਰੇਪੁਰ,ਭਾਈ ਨੂਰਾ ਮਾਹੀ ਸੇਵਾ ਸੋਸਾਇਟੀ ਰਾਏਕੋਟ ਵਾਲੇ ਪੁਹੰਚੇ ਤੇ ਬੱਚਿਆਂ ਨੂੰ ਸ਼ਾਸਤਰ ਵਿਦਿਆ ਦੇ ਨਾਲ ਪ੍ਰੇਰਿਤ ਕੀਤਾ। ਜੱਜਮੈਂਟ ਦੀ ਸੇਵਾ -ਉਸਤਾਦ ਸੰਦੀਪ ਸਿੰਘ ਜੀ, ਰਜਿੰਦਰ ਸਿੰਘ ਸਾਇਆ, ਗੁਰਜੰਟ ਸਿੰਘ ਗੋਪਾਲਪੁਰ, ਅਮਨਦੀਪ ਸਿੰਘ ਦੋਰਾਹਾ, ਸਚਿਨ ਸਿੰਘ ਸਾਇਆ,ਗੁਰਪ੍ਰੀਤ ਸਿੰਘ, ਬਰਿੰਦਰ ਸਿੰਘ, ਹਰਗੋਬਿੰਦ ਸਿੰਘ ਵਲੋਂ ਨਿਭਾਈ ਗਈ । ਇਹ ਗੱਤਕਾ ਮੁਕਾਬਲਾ ਪਿੰਡ ਨਾਰੰਗਵਾਲ ਦੇ ਸਹਿਜੋਗ ਨਾਲ ਕਰਵਾਇਆ ਗਿਆ, ,ਜਗਜੀਤ ਸਿੰਘ ਜੱਗੀ ਵੀਰ,ਸਰਪੰਚ ਹਰਵਿੰਦਰ ਸਿੰਘ,ਉਸਤਾਦ ਸੰਦੀਪ ਸਿੰਘ ਖਾਲਸਾ, ਕਿਰਨਪ੍ਰੀਤ ਕੌਰ ਖਾਲਸਾ, ਜਗਪਾਲ ਸਿੰਘ ਸੋਨੂ ਵੀਰ,ਪੰਚ ਬਲਜੀਤ ਸਿੰਘ, ਪੰਚ ਰਾਜੂ ਸਿੰਘ, ਬਲਬੀਰ ਸਿੰਘ,ਇੰਦਰਪਾਲ ਸਿੰਘ, ਅਵਤਾਰ ਸਿੰਘ, ਹਰਜੀਤ ਸਿੰਘ, ਸੁਖਪ੍ਰੀਤ ਸਿੰਘ,ਸੁਮਨਦੀਪ ਸਿੰਘ ਸ਼ਮਾ ਵੀਰ, ਆਦਿ ਸ਼ਾਮਲ ਸਨ।

ਜਵੱਦੀ ਟਕਸਾਲ ਨੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਦੇਸ਼ ਦੀਆਂ ਵੱਖ- ਵੱਖ ਜੇਲ੍ਹਾਂ ਅੰਦਰ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਿਆ ਹਾਅ ਦਾ ਨਾਅਰਾ

ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਯੂ.ਐਨ.ੳ ਭਾਰਤ ਸਰਕਾਰ ਤੇ ਆਪਣਾ ਦਬਾਅ ਬਣਾਏ-ਸੰਤ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ
ਲੁਧਿਆਣਾ 28 ਫਰਵਰੀ (ਕਰਨੈਲ ਸਿੰਘ ਐੱਮ.ਏ.) ਸਿੱਖੀ ਦੇ ਪ੍ਰਚਾਰ-ਪ੍ਰਸਾਰ ਤੇ ਗੁਰਮਤਿ ਸੰਗੀਤ ਕਲਾ ਨੂੰ ਸਮੁੱਚੇ ਸੰਸਾਰ ਅੰਦਰ ਪ੍ਰਫੁੱਲਤ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਸੰਸਥਾ ਜਵੱਦੀ ਟਕਸਾਲ ਲੁਧਿਆਣਾ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਭਾਰਤ ਦੇ ਵੱਖ ਵੱਖ ਰਾਜਾਂ ਦੀਆਂ ਜੇਲ੍ਹਾਂ (ਕਾਲ ਕੋਠੜੀਆਂ) ਅੰਦਰ ਪਿਛਲੇ ਲੰਮੇ ਅਰਸੇ ਤੋਂ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਹਾਅ ਦਾ ਨਾਅਰਾ ਮਾਰਦਿਆਂ ਹੋਇਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਮਨੁੱਖੀ ਕਦਰਾਂ ਕੀਮਤਾਂ ਤੇ ਮਨੁੱਖੀ ਅਧਿਕਾਰਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਆਪਣੀਆਂ ਮਿੱਥੀਆਂ ਸ਼ਾਜਾਵਾਂ ਕੱਟ ਚੁੱਕੇ ਸਮੂਹ ਬੰਦੀ ਸਿੰਘਾਂ ਦੀ ਤਰੁੰਤ ਰਿਹਾਈ ਕੀਤੀ ਜਾਵੇ। ਅੱਜ ਉਕਤ ਮੁੱਦੇ ਸੰਬੰਧੀ ਗੱਲਬਾਤ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੋੜਨ ਦਾ ਕਾਰਜ ਕਰ ਰਹੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਉੱਪਰ ਜਿਸ ਤਰੀਕੇ ਨਾਲ ਐਨ.ਐਸ.ਏ. ਦਾ ਝੂਠਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਪੰਜਾਬ ਤੋਂ ਦੂਰ ਡਿਬਰੂਗੜ(ਅਸਾਮ) ਦੀ ਜ਼ੇਲ੍ਹ ਵਿੱਚ ਨਜ਼ਰਬੰਦ ਕਰਕੇ ਉਨ੍ਹਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।ਉਹ ਸਿੱਧੇ ਰੂਪ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਇਸੇ ਤਰ੍ਹਾਂ ਇੱਕ ਪਾਸੇ ਭਾਰਤ ਸਰਕਾਰ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਾਰਨ ਵਾਲੇ ਅਤੇ ਮਾਲੇ ਗਾਂਵ ਬੰਬ ਧਮਾਕੇ ਨਾਲ ਸੰਬੰਧਿਤ ਮੁੱਖ ਦੋਸ਼ੀਆਂ ਨੂੰ ਤਾਂ ਰਿਹਾਅ ਕਰ ਦਿੱਤਾ ਹੈ।ਜਦ ਕਿ ਦੂਜੇ ਪਾਸੇ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਰਿਹਾਅ ਨਾ ਕਰਨਾ ਸਿੱਧੇ ਰੂਪ ਵਿੱਚ ਸਿੱਖਾਂ ਨਾਲ ਵੱਡੀ ਬੇਇਨਸਾਫੀ ਹੈ। ਜਿਸ ਨੂੰ ਹੁਣ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਨੇ ਦੇਸ਼ ਦੀਆਂ ਸਮੂਹ ਸਿੱਖ ਜੱਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਮਨੁੱਖੀ ਅਧਿਕਾਰ ਜੱਥੇਬੰਦੀਆਂ ਦੇ ਕਾਰਕੁੰਨਾਂ ਅਤੇ ਯੂ.ਐਨ.ੳ. ਦੇ ਮੁੱਖੀ ਨੂੰ ਆਪਣੇ ਵੱਲੋਂ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਭਾਰਤ ਸਰਕਾਰ ਦੇ ਉੱਪਰ ਆਪਣਾ ਸਖਤ ਦਬਾ ਬਣਾਉਣ ਤਾਂ ਕਿ  ਸਖਤ ਸ਼ਜਾਵਾਂ ਕੱਟ ਚੁੱਕੇ  ਸਿੰਘਾਂ( ਵਿਅਕਤੀਆਂ)  ਦੀਆਂ ਮਨੁੱਖੀ ਜ਼ਿੰਦਗੀਆਂ ਨੂੰ ਜ਼ੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚੋਂ ਆਜ਼ਾਦ ਕਰਵਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੀ ਰਿਹਾਈ ਲਈ ਅੰਮ੍ਰਿਤਸਰ ਦੀ ਵਿਰਾਸਤੀ ਗਲੀ ਵਿੱਚ ਚੱਲ ਰਹੀ ਲਗਾਤਾਰ ਭੁੱਖ ਹੜਤਾਲ ਦਾ ਜਵੱਦੀ ਟਕਸਾਲ ਵੱਲੋਂ ਪੂਰਨ ਰੂਪ ਵਿੱਚ ਹਮਾਇਤ ਦੇਣ ਦਾ ਐਲਾਨ ਕਰਦਿਆਂ ਸਮੁੱਚੀ ਕੌਮ ਨੂੰ ਆਪਣੀ ਆਵਾਜ਼ ਜ਼ੋਰਦਾਰ ਢੰਗ ਨਾਲ ਬੁਲੰਦ ਕਰਨ ਦੀ ਅਪੀਲ ਵੀ ਕੀਤੀ ਤਾਂ ਕਿ ਸਿੱਖ ਯੋਧਿਆਂ ਦੀ ਰਿਹਾਈ ਤਰੁੰਤ ਹੋ ਸਕੇ।

ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ

ਲੁਧਿਆਣਾ 28 ਫਰਵਰੀ (ਕਰਨੈਲ ਸਿੰਘ ਐੱਮ.ਏ.)   ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ  ਵਿਖੇ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ  ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਨੇ  ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਕੀਰਤਨ ਸਮਾਗਮ ਨੂੰ ਇੱਕ ਉਪਦੇਸ਼ਕ ਸਮਾਗਮ ਦੱਸਦਿਆਂ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਧਰਮ ਦੇ ਮਾਰਗ ਉੱਪਰ ਚੱਲਣ ,ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ ।  ਕੀਰਤਨ ਸਮਾਗਮ ਅੰਦਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ.ਇੰਦਰਜੀਤ ਸਿੰਘ ਮੱਕੜ,  ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਮੁੱਖ ਮੈਂਬਰ ਇੰਦਰਬੀਰ ਸਿੰਘ ਬੱਤਰਾ, ਹਰਪਾਲ ਸਿੰਘ ਬੱਤਰਾ, ਰਵਿੰਦਰਪਾਲ ਸਿੰਘ ਡੰਗ, ਗੁਰਦੀਪ ਸਿੰਘ ਡੀਮਾਰਟੇ, ਰਜਿੰਦਰ ਸਿੰਘ ਡੰਗ, ਭੁਪਿੰਦਰ ਸਿੰਘ ਜੁਨੇਜਾ, ਮਨਜੀਤ ਸਿੰਘ ਨਾਟੀ, ਗੁਰਬਚਨ ਸਿੰਘ, ਬਲਬੀਰ ਸਿੰਘ ਭਾਟੀਆ ,ਸੁਰਿੰਦਰਪਾਲ ਸਿੰਘ ਭੁਟੀਆਨੀ, ਹਰਪਾਲ ਸਿੰਘ ਖਾਲਸਾ, ਹਰਪ੍ਰੀਤ ਸਿੰਘ ਨੀਟਾ, ਅਵਤਾਰ ਸਿੰਘ ਮਿੱਡਾ  , ਦਵਿੰਦਰ ਸਿੰਘ ਬਿੱਟੂ ,ਹਰਚਰਨ ਸਿੰਘ ਕਾਲੜਾ, ਕੰਵਲਪ੍ਰੀਤ ਸਿੰਘ ਸੋਢੀ, ਚਰਨਜੀਤ ਸਿੰਘ ਚੰਨਾ, ਇੰਦਰਜੀਤ ਸਿੰਘ ਛਾਬੜਾ, ਵਿਜੈ ਕੁਮਾਰ ਸੂਦ ,ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਆਹੂਜਾ, ਜਗਦੇਵ ਸਿੰਘ ਕਲਸੀ, ਅੱਤਰ ਸਿੰਘ ਮੱਕੜ, ਬਲਜੀਤ ਸਿੰਘ ਬਾਵਾ ,ਅਵਤਾਰ ਸਿੰਘ ਬੀ.ਕੇ,ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਡਿਪਟੀ ਕਮਿਸ਼ਨਰ ਵਲੋਂ ਮਾਲ ਅਫਸਰਾਂ ਨੂੰ ਰਿਕਵਰੀ 'ਚ ਤੇਜ਼ੀ ਲਿਆਉਣ, ਟੀਚੇ ਪ੍ਰਾਪਤ ਕਰਨ ਦੇ ਨਿਰਦੇਸ਼

ਬਕਾਇਆ ਇੰਤਕਾਲਾਂ ਦੇ ਨਿਪਟਾਰੇ 'ਤੇ ਵੀ ਜ਼ੋਰ ਦਿੱਤਾ

ਲੁਧਿਆਣਾ 28 ਫਰਵਰੀ (ਸਤਵਿੰਦਰ ਸਿੰਘ ਗਿੱਲ)
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੁੱਧਵਾਰ ਨੂੰ ਜ਼ਿਲ੍ਹੇ ਦੇ ਮਾਲ ਅਧਿਕਾਰੀਆਂ ਨੂੰ ਡਿਫਾਲਟਰਾਂ ਤੋਂ ਵਸੂਲੀ ਵਿੱਚ ਤੇਜ਼ੀ ਲਿਆਉਣ ਅਤੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਸਥਾਨਕ ਬੱਚਤ ਭਵਨ ਵਿਖੇ ਮਾਲੀਏ ਦੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ, ਸਾਹਨੀ ਨੇ ਕਿਹਾ ਕਿ ਰਾਜ ਸਰਕਾਰ ਦੇ ਮਾਲੀਏ ਨੂੰ ਵਧਾਉਣ ਲਈ ਅਧਿਕਾਰੀਆਂ ਨੂੰ ਇਹਨਾਂ ਵਸੂਲੀ ਦੇ ਉਗਰਾਹੀ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ।  ਉਹਨਾਂ ਉਪ ਮੰਡਲ ਮੈਜਿਸਟਰੇਟਾਂ ਨੂੰ ਰਿਕਵਰੀ ਨਾਲ ਸਬੰਧਤ ਕੇਸਾਂ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰਨ ਲਈ ਵੀ ਕਿਹਾ ਤਾਂ ਜੋ ਰਿਕਵਰੀ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ।  ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨੂੰ ਬਿਨਾਂ ਕਿਸੇ ਦੇਰੀ ਦੇ ਜਲਦ ਤੋਂ ਜਲਦ ਪੂਰਾ ਕੀਤਾ ਜਾਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਕਿਸੇ ਵੀ ਡਿਫਾਲਟਰ ਨੂੰ ਜਾਣਬੁੱਝ ਕੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਡਿਫਾਲਟਰਾਂ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਉਨ੍ਹਾਂ ਤੋਂ ਬਕਾਇਆ ਜਲਦ ਤੋਂ ਜਲਦ ਵਸੂਲਣ ਲਈ ਹਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਸਾਹਨੀ ਨੇ ਇੰਤਕਾਲ ਪੈਂਡੈਂਸੀ, ਮੇਰਾ ਘਰ ਮੇਰਾ ਨਾਮ ਸਕੀਮ ਅਤੇ ਵਿਭਾਗ ਨਾਲ ਸਬੰਧਤ ਹੋਰ ਮਾਮਲਿਆਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ।
ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ.) ਕ੍ਰਿਸ਼ਨ ਪਾਲ ਰਾਜਪੂਤ, ਐਸ.ਡੀ.ਐਮਜ਼ ਵਿਕਾਸ ਹੀਰਾ, ਗੁਰਬੀਰ ਸਿੰਘ ਕੋਹਲੀ, ਦੀਪਕ ਭਾਟੀਆ, ਡੀ.ਆਰ.ਓ ਗੁਰਜਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

ਹਲਕਾ ਪੂਰਬੀ ਦੇ ਜੱਚਾ ਬੱਚਾ ਹਸਪਤਾਲ ਨੂੰ 21 ਲੱਖ ਰੁਪਏ ਦੀ ਗਰਾਂਟ ਜਾਰੀ

ਹਸਪਤਾਲਾਂ 'ਚ ਚੰਗੇ ਇਲਾਜ਼ ਲਈ ਬਿਹਤਰ ਸਹੂਲਤਾਂ ਦਾ ਹੋਣਾ ਜ਼ਰੂਰੀ -ਵਿਧਾਇਕ ਦਲਜੀਤ ਸਿੰਘ ਗਰੇਵਾਲ
ਲੁਧਿਆਣਾ 28 ਫਰਵਰੀ (ਸਤਵਿੰਦਰ ਸਿੰਘ ਗਿੱਲ) 

ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਅਧੀਨ ਪੈਂਦੇ ਇੰਦਰਾਪੁਰੀ ਵਿਖੇ ਸਥਿਤ ਜੱਚਾ ਬੱਚਾ ਹਸਪਤਾਲ ਨੂੰ ਸਰਕਾਰ ਵੱਲੋਂ ਕਰੀਬ 21 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ, ਇਸ ਤੋਂ ਇਲਾਵਾ ਕਰੀਬ 4 ਲੱਖ ਦੇ ਕੰਮ ਹੋਰ ਐਡ ਕੀਤੇ ਗਏ ਹਨ ਜਿਸ ਸਦਕਾ ਹੁਣ ਇਹ ਬਜਟ ਕਰੀਬ 25 ਲੱਖ ਤੱਕ ਪਹੁੰਚ ਜਾਵੇਗਾ। 
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਇਲਾਕਾ ਨਿਵਾਸੀਆਂ ਵੱਲੋਂ ਜਿੱਥੇ ਆਮ ਆਦਮੀ ਕਲੀਨਿਕਾਂ  ਦਾ ਲਾਭ ਲਿਆ ਜਾ ਰਿਹਾ ਹੈ ਉੱਥੇ ਹਲਕੇ ਵਿੱਚ ਦੋ ਹਸਪਤਾਲਾਂ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਵਿਧਾਇਕ ਗਰੇਵਾਲ ਨੇ ਕਿਹਾ ਕਿ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਹੋਣੀ ਜਰੂਰੀ ਤਾਂ ਹੀ ਲੋਕ ਇਲਾਜ ਕਰਵਾ ਸਕਣਗੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਸੂਬਾ ਵਾਸੀਆਂ ਨੂੰ ਸਿਹਤ, ਸਿੱਖਿਆ ਅਤੇ ਹੋਰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
ਇਸ ਮੌਕੇ ਐਸ.ਐਮ.ਓ ਅਤੇ ਹਸਪਤਾਲ ਸਟਾਫ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ, ਆਗੂ ਵੀ ਹਾਜ਼ਰ ਸਨ।

ਗੋਇਲ ਪਰਿਵਾਰ ਨੂੰ ਸਦਮਾ, ਮਾਤਾ ਬਿਮਲਾ ਦੇਵੀ ਦਾ ਦੇਹਾਂਤ, ਹੋਇਆ ਸਸਕਾਰ

ਮੁੱਲਾਂਪੁਰ ਦਾਖਾ 28 ਫਰਵਰੀ ( ਸਤਵਿੰਦਰ ਸਿੰਘ ਗਿੱਲ)  ਸਥਾਨਕ ਕਸਬੇ ਦੇ ਨਾਮਵਾਰ ਕਾਰੋਬਾਰੀ ਤੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਸੱਜਣ ਕੁਮਾਰ ਗੋਇਲ ਦੀ ਸਤਿਕਾਰਯੋਗ ਮਾਤਾ ਬਿਮਲਾ ਦੇਵੀ  ਜੋ ਬੀਤੇ ਕੱਲ੍ਹ ਇਸ ਫਾਨੀ ਸੰਸਾਰ ਤੋਂ ਸਦਾ ਲਈ ਕੂਚ ਕਰਦਿਆ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਦਾ ਅੰਤਿਮ ਸਸਕਾਰ ਮੰਡੀਂ ਮੁੱਲਾਂਪੁਰ ਦਾਖਾ ਦੇ ਸਮਸ਼ਾਨਘਾਟ ਵਿਖੇ ਕੀਤਾ ਗਿਆ। ਜਿੱਥੇ ਉਨ੍ਹਾਂ ਦੇ ਸਪੁੱਤਰਾਂ ਰਮੇਸ ਕੁਮਾਰ ਗੋਇਲ, ਸੱਜਣ ਕੁਮਾਰ ਗੋਇਲ, ਸਤੀਸ਼ ਕੁਮਾਰ ਗੋਇਲ ਨੇ ਚਿਖਾ ਨੂੰ ਅਗਨੀ ਦਿਖਾਈ।
           ਇਸ ਦੁੱਖ ਦੀ ਘੜੀ ਵਿੱਚ ਚੇਅਰਮੈਨ ਬਲੌਰਾ ਸਿੰਘ ਮੁੱਲਾਂਪੁਰ, ਪ੍ਰਧਾਨ ਤੇਲੂ ਰਾਮ ਬਾਂਸਲ, ਬਲਾਕ ਪ੍ਰਧਾਨ ਸੁਖਦੇਵ ਸਿੰਘ, ਪ੍ਰਧਾਨ ਅਮਨ ਮੁੱਲਾਂਪੁਰ, ਮੋਹਣ ਸਿੰਘ ਮਾਜਰੀ, ਆੜ੍ਹਤੀ ਕ੍ਰਿਸ਼ਨ ਕੁਮਾਰ ਧੋਤੀ ਵਾਲੇ, ਆੜ੍ਹਤੀ ਸਹਿਦੇਵ, ਆੜ੍ਹਤੀ ਸੁਭਾਸ ਚੰਦ ਗਰਗ, ਆੜ੍ਹਤੀ ਰਮੇਸ ਕੁਮਾਰ, ਸਤਵੀਰ ਗੋਇਲ, ਚੇਅਰਮੈਨ ਸਾਮ ਲਾਲ ਜਿੰਦਲ, ਪ੍ਰਧਾਨ ਸੰਜੂ ਅਗਰਵਾਲ, ਪ੍ਰਧਾਨ ਰਾਕੇਸ ਗਰਗ ਕਾਲਾ, ਦਵਿੰਦਰ ਸਿੰਘ ਲਵਲੀ, ਕਮਲ ਦਾਖਾ, ਬਲਵਿੰਦਰ ਚੌਧਰੀ, ਮਨਪ੍ਰੀਤ ਸਿੰਘ ਬੱਲੂ, ਪੱਤਰਕਾਰ ਰਾਹੁਲ ਗਰੋਵਰ, ਪੱਤਰਕਾਰ ਉਪਦੇਸ਼ ਸਰਾਂ, ਵੇਦ ਪ੍ਰਕਾਸ਼ ਗੋਇਲ, ਰਾਜੀਵ ਰਾਵਨ, ਰਾਜੂ ਧੀਰ, ਜੀਤਾਂ, ਸ਼ੰਮੀ, ਧੀਆਂ ਦਰਸ਼ਨਾ ਅਤੇ ਰੇਨੂੰ ਸਮੇਤ ਨੂੰਹਾਂ ਸੁੰਮਨ ਅਤੇ ਨਿਸ਼ਾ ਤੋਂ ਇਲਾਵਾ ਵੱਡੀ ਤਾਦਾਦ ਵਿੱਚ ਹੋਰ ਵੀ ਸ਼ਹਿਰ ਵਾਸੀ ਹਾਜਰ ਸਨ।
            ਮਾਤਾ ਦੇ ਸਪੁੱਤਰ ਸੱਜਣ ਕੁਮਾਰ ਗੋਇਲ ਅਨੁਸਾਰ ਮਾਤਾ ਜੀ ਨਮਿਤ ਸਰਧਾਂਜਲੀ ਸਮਾਗਮ ਤੇ ਸ਼੍ਰੀ ਗਰੁੜ ਪੁਰਾਣ ਪਾਠ ਦਾ ਭੋਗ 10 ਮਾਰਚ ਦਿਨ ਐਤਵਾਰ ਨੂੰ ਗੁਰਮਤਿ ਭਵਨ ਮੰਡੀਂ ਮੁੱਲਾਂਪੁਰ ਦਾਖਾ ਵਿਖੇ ਦੁਪਹਿਰ ਇੱਕ ਤੋਂ ਦੋ ਵਜੇ ਤੱਕ ਹੋਵੇਗਾ।

ਸੱਤਿਆ ਭਾਰਤੀ ਸਕੂਲ ਰਕਬਾ ਵਿਖੇ ਕੌਮਾਂਤਰੀ ਸਾਇੰਸ ਦਿਵਸ ਮਨਾਇਆ

ਮੁੱਲਾਂਪੁਰ ਦਾਖਾ 28 ਫਰਵਰੀ (ਸਤਵਿੰਦਰ ਸਿੰਘ ਗਿੱਲ)  ਨੰਨ੍ਹੇ-ਮੁੰਨਿਆਂ ਬੱਚਿਆ ਨੂੰ ਗਿਆਨ ਅੱਖਰ ਦੇ ਕੇ ਉਨ੍ਹਾਂ ਦੇ ਬੋਧਿਕ ਦਿਮਾਗ ਨੂੰ ਹੋਰ ਰੁਸ਼ਨਾਉਣ ਲਈ ਭਾਰਤੀ ਫਾਊਡੇਸ਼ਨ ਵੱਲੋਂ ਪਿਛਲੇ ਦੋ ਦਹਾਕੇ ਤੋਂ ਚਲਾਏ ਜਾ ਰਹੇ ਸੱਤਿਆ ਭਾਰਤੀ ਸਕੂਲ ਰਕਬਾ ਵਿਖੇ ਅੱਜ ਕੌਂਮਾਂਤਰੀ ਵਿਗਿਆਨ ਦਿਵਸ ਮਨਾਇਆ ਗਿਆ। ਜਿੱਥੇ ਬੱਚਿਆਂ ਨੇ ਆਪਣੇ ਵੱਲੋਂ ਪੜ੍ਹਾਈ ਦੇ ਨਾਲ-ਨਾਲ ਸਾਇੰਸ ਖੇਤਰ ਵਿੱਚ ਪਾਏ ਯੋਗਦਾਨ ਦੀ ਪ੍ਰਦਸ਼ਨੀ ਲਗਾਈ। ਇਸ ਪ੍ਰਦਸ਼ਨੀ ਸਮਾਗਮ ਨੂੰ ਦੇਖਣ ਲਈ ਪਿੰਡ ਦੀ ਮਹਿਲਾ ਸਰਪੰਚ ਮਾਤਾ ਜਸਵਿੰਦਰ ਕੌਰ ਪਤਨੀ ਲੇਟ ਬਲਵਿੰਦਰ ਸਿੰਘ ਗਾਂਧੀ ਮੁੱਖ ਮਹਿਮਾਨ ਵਜੋਂ ਉੱਚੇਚੇ ਤੌਰ ’ਤੇ ਪੁੱਜੀ।
          ਸਕੂਲ ਦੇ ਹੈੱਡ ਟੀਚਰ ਮੈਡਮ ਗੁਰਪ੍ਰੀਤ ਕੌਰ ਨੇ ਜਿੱਥੇ ਮੁੱਖ ਨੂੰ ਜੀ ਆਇਆ ਕਿਹਾ ਉੱਥੇ ਹੀ ਬੱਚਿਆਂ ਵੱਲੋਂ ਪੜ੍ਹਾਈ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਗੈਰ ਸਰਕਾਰੀ ਵਿਦਿਅੱਕ ਸੰਸਥਾਂ ਨੂੰ ਭਾਰਤੀ ਏਅਰਟੈੱਲ ਫਾਊਡੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ, ਜਿੱਥੇ ਬੱਚੇ ਮੁ੍ਰਫਤ ਸਿੱਖਿਆ ਲੈ ਰਹੇ ਹਨ। ਉਨ੍ਹਾਂ ਮਹਿਲਾ ਸਰਪੰਚ ਸਮੇਤ ਸਮੁੱਚੀ ਪੰਚਾਇਤ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਜਿਹੜੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ।  ਇਸ ਮੌਕੇ ਮੈਡਮ ਸੁਖਵਿੰਦਰ ਕੌਰ, ਹਰਦੀਪ ਕੌਰ, ਅਮਨਦੀਪ ਕੌਰ, ਕੁਲਦੀਪ ਕੌਰ, ਗੁਰਿੰਦਰ ਕੌਰ, ਸਿਮਰਨਜੀਤ ਕੌਰ ਆਦਿ ਹਾਜਰ ਸਨ।

“ਜਸਵਿੰਦਰ ਕੌਰ ਭਾਈ ਕੁਲਵੰਤ ਸਿੰਘ ਰਾਉਕੇ ਜੀ ਦੀ ਛੋਟੀ ਭੈਣ ਨਾਲ ਭੁੱਖ ਹੜ੍ਹਤਾਲ ਮੋਰਚੇ ਵਿੱਚ ਮੁਲਾਕਾਤ”

ਕੱਲ ਮਿਤੀ 27 ਫਰਵਰੀ ਨੂੰ ਜਦੋਂ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਜੀ ਦੀ ਤਬੀਅਤ ਖ਼ਰਾਬ ਹੋ ਗਈ ਤਾਂ ਬਹੁਤ ਸਾਰੇ ਵੀਰ ਤੇ ਭੈਣਾਂ ਮਾਤਾ ਸਵਰਨਜੀਤ ਕੌਰ ਜੀ ਦੀ ਸੇਵਾ ਕਰ ਰਹੇ ਸਨ। ਇੱਕ ਨੋਜਵਾਨ ਲੜਕੀ ਵੀ ਮਾਤਾ ਜੀ ਦੀ ਸੇਵਾ ਕਰਦੀ ਮੈਂ ਦੇਖੀ ਤਾਂ ਮੇਰੇ ਮਨ ਵਿੱਚ ਖਿਆਲ ਆਇਆ ਕਿ ਇਹ ਲੜਕੀ ਵੀ ਇਸ ਮੋਰਚੇ ਵਿੱਚ ਮੇਰੇ ਵਾਂਗ ਸੰਗਤ ਦੇ ਦਰਸ਼ਨ ਕਰਣ ਆਈ ਹੋਵੇਗੀ ਜਾਂ ਸਮਰਥਣ ਦੇਣ ਆਈ ਹੋਵੇਗੀ।

ਜਦੋਂ ਮੈਂ ਉਸ ਨਾਲ ਗੱਲ ਬਾਤ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਇਹ ਭਾਈ ਕੁਲਵੰਤ ਸਿੰਘ ਰਾਉਕੇ ਜੀ ਦੀ ਛੋਟੀ ਭੈਣ ਜਸਵਿੰਦਰ ਕੌਰ ਹੈ ਜੋ ਆਪਣੀ ਮਾਤਾ ਜੀ ਨਾਲ ਇਸ ਭੁੱਖ ਹੜਤਾਲ ਮੋਰਚੇ ਵਿੱਚ ਪਹੁੰਚੇ ਹੋਏ ਹਨ। ਉਨਾਂ ਦੱਸਿਆ ਕਿ ਰੋਜ਼ਾਨਾ ਸਾਡੀ ਕਿਸੇ ਮਾਂ ਦੀ ਤਬੀਅਤ ਖ਼ਰਾਬ ਹੋ ਜਾਂਦੀ ਹੈ।

ਉਨਾਂ ਬਹੁਤ ਫ਼ਿਕਰ ਜਤਾਈ ਕਿ ਅਸੀਂ ਤਾਂ ਬਚਪਨ ਤੋਂ ਹੀ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਜ਼ੁਲਮ ਨੂੰ ਝੱਲ ਰਹੇ ਹਾਂ। ਸ਼ਹੀਦ ਸਿੰਘ ਭਾਈ ਚੜ੍ਹਤ ਸਿੰਘ ਜੀ ਦੀ ਬੇਟੀ ਹੋਣ ਉੱਤੇ ਉਨਾਂ ਨੂੰ ਨਾਜ਼ ਹੈ। ਆਪਣੇ ਵੀਰ ਭਾਈ ਕੁਲਵੰਤ ਸਿੰਘ ਰਾਉਕੇ ਜੀ ਦੀ ਪੰਥ ਅਤੇ ਪੰਜਾਬ ਲਈ ਸੇਵਾ ਨੂੰ ਉਹ ਸਿਜਦਾ ਕਰਦੀ ਹੈ।

ਜਸਵਿੰਦਰ ਕੌਰ ਕਹਿੰਦੀ ਹੈ ਕਿ ਸਾਰੀਆਂ ਮਾਵਾਂ ਦੀ ਫ਼ਿਕਰ ਬਹੁਤ ਸਤਾਉਂਦੀ ਹੈ, ਸਾਰੀਆਂ ਮਾਵਾਂ ਸਰੀਰਕ ਪੱਖੋਂ ਕਮਜ਼ੋਰ ਹਨ। ਪਿਛਲੇ ਇੱਕ ਸਾਲ ਤੋਂ ਆਪਣੇ ਪੁੱਤਾਂ ਤੋਂ ਦੂਰ ਹਨ। ਹਰ ਵਕਤ ਮੈਂ ਆਪਣੀ ਮਾਂ ਨੂੰ ਵੀਰ ਲਈ ਅਰਦਾਸਾਂ ਕਰਦੇ ਦੇਖਿਆ ਹੈ। ਮੇਰੀ ਮਾਂ ਵਾਂਗ ਬਾਕੀ ਦੀਆਂ ਮਾਵਾਂ ਦੇ ਵੀ ਪਿਛਲੇ ਇੱਕ ਸਾਲ ਤੋਂ ਜਰੂਰ ਹੱਥ ਬੱਝੇ ਹੋਣਗੇ ਗੁਰੂ ਚਰਨਾਂ ਵਿੱਚ। ਸਾਰੀਆਂ ਮਾਵਾਂ ਨੂੰ ਆਪਣੇ ਪੁੱਤਾਂ ਦੀ ਜਾਨ ਦੀ ਫ਼ਿਕਰ ਹੈ। ਉਨਾਂ ਦੱਸਿਆ ਇਸ ਭੁੱਖ ਹੜਤਾਲ ਵਿੱਚ ਉਹ ਔਰਤਾਂ ਬੈਠੀਆਂ ਹਨ ਜਿੰਨਾਂ ਦੇ ਪੁੱਤ ਜਾਂ ਪਤੀ ਪਿਛਲੇ ਇੱਕ ਸਾਲ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ।

ਜਸਵਿੰਦਰ ਕੌਰ ਕਹਿੰਦੀ ਹੈ ਕਿ ਸਾਡੀ ਮਾਤਾ ਨੇ ਸਾਡੇ ਪਿਤਾ ਦੀ ਸ਼ਹੀਦੀ ਤੋਂ ਬਾਅਦ ਬਹੁਤ ਹੀ ਸਿਦਕ ਅਤੇ ਚੜਦੀ ਕਲਾ ਨਾਲ ਸਾਨੂੰ ਚਾਰ ਬੱਚਿਆਂ ਨੂੰ ਪਾਲਿਆ ਹੈ। ਪਰ ਪਿਤਾ ਦਾ ਪਿਆਰ ਅਤੇ ਸਾਥ ਦੀ ਕਮੀ ਅੱਜ ਵੀ ਮਹਿਸੂਸ ਹੁੰਦੀ ਹੈ। ਜਸਵਿੰਦਰ ਕੌਰ ਕਹਿੰਦੀ ਹੈ ਕਿ ਮੈਂ ਇੰਨਾਂ ਸਭ ਔਰਤਾਂ ਦੀ ਤਕਲੀਫ ਨੂੰ ਮਹਿਸੂਸ ਕਰ ਪਾ ਰਹੀ ਹਾਂ। ਇੰਨੀ ਛੋਟੀ ਉਮਰ ਵਿੱਚ ਸੰਜੀਦਗੀ ਭਰੀਆਂ ਗੱਲਾਂ ਜਸਵਿੰਦਰ ਕੌਰ ਅਤੇ ਉਸ ਦੇ ਪਰਿਵਾਰ ਦੀ ਘਾਲਣਾ ਨੂੰ ਬਿਆਨ ਕਰ ਰਹੀਆਂ ਸਨ।

1984 ਤੋਂ 1995 ਤੱਕ ਜਿੰਨਾਂ ਪਰਿਵਾਰਾਂ ਨੇ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਜੋ ਸੰਤਾਪ ਝੱਲਿਆ ਉਹ ਸ਼ਾਇਦ ਅੱਜ ਦੀ ਪੀੜ੍ਹੀ ਨਾ ਸਮਝ ਸਕੇ ਪਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਬੱਚੇ ਅੱਜ ਦੇ ਪਰਿਵਾਰਾਂ ਉੱਪਰ ਹੋ ਰਹੇ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਤਸ਼ਦੱਦਾਂ ਨੂੰ ਬਾਖੂਬੀ ਸਮਝਦੇ ਹਨ।

ਜਸਵਿੰਦਰ ਕੌਰ ਵਰਗੀਆਂ ਬੱਚੀਆਂ ਆਪਣੀ ਛੋਟੀ ਉਮਰ ਦੇ ਤਜਰਬੇ ਨਾਲ ਅੱਜ ਦੇ ਪੰਜਾਬ ਦੇ ਹਲਾਤਾਂ ਉੱਤੇ ਇੱਕ ਸਵਾਲ ਚੁੱਕਦੀਆਂ ਹਨ ਕਿ ਸਾਡੇ ਪਿਤਾ ਤਾਂ ਸ਼ਹੀਦ ਕਰ ਦਿੱਤੇ ਜ਼ਾਲਿਮ ਸਰਕਾਰਾਂ ਅਤੇ ਪ੍ਸ਼ਾਸਨ ਨੇ, ਸਾਨੂੰ ਤਾਂ ਪਿਉ ਦੇ ਪਿਆਰ ਤੋਂ ਵਾਂਝੇ ਕਰ ਦਿੱਤਾ ਗਿਆ ਕਿ ਹੁਣ 2024 ਵਿੱਚ ਵੀ ਫਿਰ ਸਿੱਖ ਕੌਮ ਦੇ ਬੱਚੇ ਆਪਣੇ ਪਿਤਾ ਦੇ ਪਿਆਰ ਅਤੇ ਸਾਥ ਤੋਂ ਵਾਂਝੇ ਹੋਣਗੇ। ਇੰਨਾਂ ਸੰਘਰਸ਼ੀ ਪਰਿਵਾਰਾਂ ਦੀ ਦਾਸਤਾਨ ਬਿਆਨ ਕਰਣੀ ਸੱਚੀਂ ਬਹੁਤ ਮੁਸ਼ਕਿਲ ਹੈ। ਪ੍ਰਣਾਮ ਹੈ ਇੰਨਾਂ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ।

ਰਸ਼ਪਿੰਦਰ ਕੌਰ ਗਿੱਲ

ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ +91-9888697078

 

ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਅਲੱਗ ਅਲੱਗ ਕੈਂਪਾ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ

ਲੁਧਿਆਣਾ 26 ਫਰਵਰੀ (ਸਤਵਿੰਦਰ ਸਿੰਘ ਗਿੱਲ) ਸਾਡੇ ਬਜ਼ੁਰਗ ਸਾਡਾ ਮਾਣ ਐਨ ਜੀ ਓ ਵੱਲੋਂ ਨੀਰਜ਼ ਸਚਦੇਵਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ 17ਵਾਂ ਖੂਨ ਦਾਨ, ਦੰਦਾਂ ਅਤੇ ਅੱਖਾਂ ਦਾ ਮੁਫ਼ਤ ਚੈਕ ਅੱਪ ਕੈਂਪ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜ਼ਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਨੀਲ ਗਰਗ, ਵਾਈਸ ਚੇਅਰਮੈਨ ਐਡਵੋਕੇਟ ਪਰਮਵੀਰ ਸਿੰਘ ਪਹੁੰਚੇ। ਇਸ ਮੌਕੇ ਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਕਿਹਾ ਹੈ ਕਿ ਐਨ ਜੀ ਓ ਦੇ ਪ੍ਰਧਾਨ ਨੀਰਜ ਸਚਦੇਵਾ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜੋ ਕਿ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਹੁਣ ਤੱਕ ਹਜ਼ਾਰਾਂ ਹੀ ਗਰੀਬ ਤੇ ਲੋੜਵੰਦਾਂ ਦੀ ਸੇਵਾ ਕਰ ਚੁੱਕੇ ਹਨ। ਇਸ ਮੌਕੇ ਤੇ ਐਨ ਜੀ ਓ ਵਲੋਂ ਅਰੁਨ ਉਪਲ, ਸੰਜੀਵ ਉਪਲ, ਅਮਿਤ ਸਚਦੇਵਾ, ਜੈਲੀ ਚੋਪੜਾ ਅਤੇ ਸੰਤੋਸ਼ ਕੁਮਾਰ ਮੌਜੂਦ ਸਨ। ਮੌਕੇ ਤੇ ਨੀਰਜ ਸਚਦੇਵਾ ਨੇ ਦਸਿਆ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਸਿਹਤ ਨਿਰੀਖਣ ਦੇ ਨਾਲ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਇਸ ਤੋਂ ਇਲਾਵਾ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਜੀ ਨੇ ਅੰਗਦ ਮਹਿਰਾ ਅਤੇ ਜਤਿਨ ਕਨੋਚੀਆ ਯੂਥ ਟੀਮ ਵਲੋਂ ਵਿਸ਼ਕਰਮਾ ਮੰਦਿਰ ਧਰਮਸ਼ਾਲਾ, ਮੇਨ ਰੋਡ ਬਸਤੀ ਜੋਧੇਵਾਲ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਕੈਂਪ ਵਿੱਚ ਲਗਭਗ 237 ਯੂਨਿਟ ਬਲੱਡ ਦੇ ਦਾਨ ਕੀਤੇ ਗਏ। ਇਸ ਮੌਕੇ ਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਯੂਥ ਟੀਮ ਵਲੋਂ ਲਗਾਏ ਗਏ ਖੂਨਦਾਨ ਕੈਂਪ ਮੌਕੇ ਅੰਗਦ ਮਹਿਰਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ਤੇ ਆਮ ਆਦਮੀ ਪਾਰਟੀ ਵਲੋਂ ਟਰੇਡ ਵਿੰਗ ਦੇ ਜੁ.ਸੈਕਟਰੀ ਬੀਰ ਸੁਖਪਾਲ ਸਿੰਘ, ਡਾ. ਰੇਸ਼ਮ ਸਲੋਹ, ਹਰਮਨਦੀਪ ਸਿੰਘ ਮੱਕੜ ਵੀ ਮੌਜੂਦ ਸਨ।