ਸਾਹਿਤ

ਕਣਕਾਂ ਉਡੀਕਦੀਆਂ  ✍️ ਵੀਰਪਾਲ ਕੌਰ

ਕਣਕਾਂ ਉਡੀਕਦੀਆਂ  

ਜੰਗ ਜਿੱਤ ਕੇ ਪੰਜਾਬ ਵੱਲ ਆ  

ਧਰਤ ਸੁਨਹਿਰੀ ਖੇਤਾਂ ਵਾਲੀ ਹੋਈ ਪਈ  

ਬੱਲੀਆਂ ਨੂੰ ਚੜ੍ਹਿਆ ਤਾਅ

ਕਣਕਾਂ ਉਡੀਕ ਦੀਆਂ

 ਜੰਗ ਜਿੱਤ ਕੇ ਪੰਜਾਬ ਵੱਲ ਆ  ……

ਪੱਕੀਆਂ ਨੇ ਸ਼ਰਮਾ ‘ਤੇ   

ਬੇਰੀਆਂ ਦੇ ਬੇਰ ਪੱਕੇ  

ਸਾਂਭ ਫ਼ਸਲਾਂ ਨੂੰ  

ਘਰ ਫੇਰਾ ਪਾ  

ਕਣਕਾਂ ਉਡੀਕਦੀਆਂ  

ਜੰਗ ਜਿੱਤ ਕੇ ਪੰਜਾਬ ਵੱਲ ਆ…

ਬਦਲੀ ਵੀ ਲਿਸ਼ਕੇ  

ਤੇ ਚਾਨਣੀਆਂ ਮਾਰੇ  

ਰਹੀ  ਕੁਦਰਤ ਵੀ

 ਅੱਜ ਹੈ ਡਰਾ  

ਕਣਕਾਂ ਉਡੀਕਦੀਆ

 ਜੰਗ ਜਿੱਤ ਕੇ  ਪੰਜਾਬ ਵੱਲ ਆ…..

ਮਾਰੂ ਸਰਕਾਰਾਂ ਨੇ 

ਸ਼ੌਂਕ ਸਾਰੇ ਖੋਹ ਲਏ 

ਅੱਜ ਕਿਹਾ ਏ 

ਵਿਸਾਖੀ ਵਾਲਾ ਚਾਅ 

 ਕਣਕਾਂ ਉਡੀਕਦੀਆਂ

 ਜੰਗ ਜਿੱਤ ਕੇ ਪੰਜਾਬ ਵੱਲ ਆ  …..

 ਮੁੱਦਤ ਤੋਂ ਘਰ ਬਾਰ 

 ਛੱਡ ਕੇ ਐ ਬੈਠ ਗਏ 

 ਡੇਰੇ ਦਿੱਲੀ ਦੇ 

ਦਰਾਂ ਤੇ ਲਏ ਲਾ  

ਕਣਕਾਂ ਉਡੀਕਦੀਆਂ 

ਜੰਗ ਜਿੱਤ ਕੇ ਪੰਜਾਬ ਵੱਲ ਆ  ………

ਵੀਰਪਾਲ ਕੌਰ  

9569001590

ਜੀਰੋ ਜਾਂ ਹੀਰੋ ✍️ ਸੰਦੀਪ ਦਿਉੜਾ

                                                   ਜੀਰੋ ਜਾਂ ਹੀਰੋ 
                ਸੇਠ ਰੌਣਕੀ ਰਾਮ ਨੂੰ ਦੁਕਾਨ ਉੱਤੇ ਉਦਾਸ ਬੈਠੇ ਦੇਖ ਲੱਲੂ ਨੇ ਹੌਸਲਾ ਕਰ ਸੇਠ ਜੀ ਨੂੰ ਪੁੱਛ ਲਿਆ।
           "ਮੁਆਫ਼ ਕਰਨਾ ਸੇਠ ਜੀ ਮੈਂ ਅੱਜ ਸਵੇਰ ਤੋਂ ਦੇਖ ਰਿਹਾ ਹਾਂ ਕਿ ਤੁਸੀਂ ਉਦਾਸ ਹੋ ਕੀ ਗੱਲ ਹੈ? ਘਰ ਸਭ ਠੀਕ ਠਾਕ ਤਾਂ ਹੈ। "
            "ਉਦਾਸ ਨਹੀਂ ਯਾਰ ਲੱਲੂ ਕੋਈ ਗੱਲ ਨਹੀਂ ਤੈਨੂੰ ਉਝ ਹੀ ਲੱਗ ਰਿਹਾ ਹੈ। "
          "ਉਝ ਤਾਂ ਨਹੀਂ ਕੋਈ ਗੱਲ ਹੈ ਤਾਂ ਜਰੂਰ। ਜੇ ਤੁਸੀਂ ਸਾਂਝੀ ਨਹੀਂ ਕਰਨੀ ਚਾਹੁੰਦੇ ਤਾਂ ਕੋਈ ਗੱਲ ਨਹੀਂ। ਆਖਿਰ ਮੈਂ ਹੈ ਤਾਂ ਤੁਹਾਡਾ ਨੋਕਰ ਹੀ। "
        "ਤੂੰ ਮੈਨੂੰ ਦੱਸ ਮੈਂ ਅੱਜ ਤੱਕ ਤੇਰੇ ਨਾਲ ਕਦੇ ਨੋਕਰ ਮਾਲਕ ਵਾਲੀ ਗੱਲ ਕੀਤੀ ਹੈ। "
          " ਜੇ ਨਹੀਂ ਕੀਤੀ ਤਾਂ ਹੀ ਤੁਹਾਨੂੰ ਉਦਾਸ ਦੇਖ ਕੇ ਮੇਰੇ ਮਨ ਵਿੱਚ ਚੀਸ ਉੱਠਦੀ ਹੈ। ਜੇ ਕੋਈ ਪਰੇਸ਼ਾਨੀ ਹੈ ਤਾਂ ਦੱਸੋ ਜਰੂਰ ਕੋਈ ਨਾ ਕੋਈ ਹੱਲ ਨਿਕਲ ਆਵੇਗਾ। "
                   "ਯਾਰ ਪਰੇਸ਼ਾਨੀ ਹੈ ਵੀ ਤੇ ਨਹੀਂ ਵੀ। ਰੱਬ ਦਾ ਦਿੱਤਾ ਸਾਰਾ ਕੁਝ ਹੈ ਪੂਰਾ ਵਧੀਆ ਕਾਰੋਬਾਰ ਹੈ। "
           " ਉਹ ਤਾਂ ਹੈ ਹੀ ਪਰ ਤੁਸੀਂ ਉਦਾਸ ਕਿਉਂ ਹੋ? "
          "ਮੈਂ ਉਦਾਸ ਤੇਰੇ ਦੋਹਾਂ ਭਤੀਜਿਆਂ ਕਰਕੇ ਹਾਂ। "
        "ਕੀ ਕਰਤਾ ਉਹਨਾਂ ਨੇ? "
            "ਕੁਝ ਕਰਦੇ ਹੀ ਤਾਂ ਨਹੀਂ ਦੋਵੇਂ ਆਪਸ ਵਿੱਚ ਲੜਾਈ ਤੋਂ ਬਿਨਾਂ ਜਦੋਂ ਦੇਖ ਲਵੋ ਆਪਸ ਵਿੱਚ ਲੜਦੇ ਹੀ ਰਹਿੰਦੇ ਹਨ। ਦੋਵੇਂ ਹੀ ਆਪਣੇ ਆਪ ਨੂੰ ਬਹੁਤ ਅਕਲਮੰਦ ਸਮਝਦੇ ਹਨ ਤੇ ਇੱਕ ਦੂਜੇ ਦੀ ਕੋਈ ਵੀ ਗੱਲ ਸੁਨਣ ਨੂੰ ਤਿਆਰ ਨਹੀਂ ਹਨ। ਮੈਨੂੰ ਫਿਕਰ ਹੁੰਦਾ  ਹੈ ਕੱਲ੍ਹ ਮੇਰੇ ਤੋਂ ਬਾਅਦ ਤਾਂ ਇਹਨਾਂ ਨੇ ਦੋ ਦਿਨ ਵੀ ਇਕੱਠੇ ਨਹੀਂ ਰਹਿਣਾ ਤੇ ਵੰਡ ਲੈਣਾ ਹੈ  ਕਾਰੋਬਾਰ ਤੇ ਘਰ ।
           "ਬਸ ਆਹ ਹੈ ਉਦਾਸੀ ਦਾ ਕਾਰਨ। "
             "  ਹਾਂ ਲੱਲੂ ਇਹ ਹੀ ਕਾਰਨ ਹੈ। ਸਾਰੇ ਕਹਿੰਦੇ ਹਨ ਕਿ ਤੇਰੇ ਕੋਲ ਹਰ ਮੁਸ਼ਕਿਲ ਦਾ ਹੱਲ ਹੈ ਜੇ ਇਸ ਦਾ ਹੈ ਤਾਂ ਦੱਸ। "
             "ਸੇਠ ਜੀ ਪੂਰਾ ਹੱਲ ਹੈ, ਤੁਸੀਂ ਆਪਣਾ ਕੰਨ ਇੱਧਰ ਕਰੋ। "
                               ਲੱਲੂ ਸੇਠ ਰੌਣਕੀ ਰਾਮ ਨੂੰ ਇੱਕ ਸਕੀਮ ਦੱਸਦਾ ਹੈ। ਸ਼ਾਮ ਵੇਲੇ ਦੋਨੋ ਮੁੰਡੇ ਹੀ ਦੁਕਾਨ ਉੱਤੇ ਆਉਦੇਂ ਹਨ। ਉਹ ਦੋਵੇਂ ਹੀ  ਇੱਕ -ਇੱਕ ਹਜ਼ਾਰ ਰੁਪਏ ਦੀ ਮੰਗ ਕਰਦੇ ਹਨ। ਸੇਠ ਜੀ ਬਿਨਾਂ ਕੋਈ ਪ੍ਸ਼ਨ ਕੀਤੇ ਇੱਕ ਦੋ ਹਜ਼ਾਰ ਦਾ ਨੋਟ ਆਪਣੀ ਜੇਬ ਵਿੱਚੋਂ ਬਾਹਰ ਕੱਢਦੇ ਹਨ ਤੇ ਦੋਹਾਂ ਨੂੰ ਪਾੜ ਕੇ ਫੜਾਂ ਦਿੰਦੇ ਹਨ।
             "ਆਹ ਲਵੋ ਪੁੱਤਰ। "
              "ਪਿਤਾ ਜੀ ਤੁਸੀਂ ਆਹ ਕੀ ਕਰ ਦਿੱਤਾ ਹੈ। ਚੰਗਾ ਭਲਾ ਨੋਟ ਪਾੜ੍ਹ ਦਿੱਤਾ ਹੈ",ਦੋਵੇਂ ਇਕੱਠੇ ਹੀ ਬੋਲਦੇ ਹਨ।
                  "ਪੁੱਤਰ ਦੋ ਹਜ਼ਾਰ ਦਾ ਅੱਧਾ ਕਿੰਨਾ ਹੁੰਦਾ ਹੈ। "
       "ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਇੱਕ ਹਜ਼ਾਰ। "
           " ਬਸ ਮੈਂ ਤੁਹਾਨੂੰ ਦੋਹਾਂ ਨੂੰ ਅੱਧਾ- ਅੱਧਾ ਯਾਨੀ ਇੱਕ -ਇੱਕ ਹਜ਼ਾਰ ਦੇ ਦਿੱਤਾ ਹੈ। "
         "ਪਰ ਪਿਤਾ ਜੀ ਇਹ ਤਾਂ ਤੁਸੀਂ ਜੀਰੋ ਕਰ ਦਿੱਤਾ ਹੈ। "
           "ਕਿਵੇਂ ਜੀਰੋ ਕਰ ਦਿੱਤਾ? "
                              "ਮੈਂਨੂੰ ਦੱਸੋਂ ਜੇ ਆਪਣੀ ਦੁਕਾਨ ਉੱਤੇ ਦੋ ਟੋਟਿਆਂ ਵਿੱਚ ਨੋਟ ਲੈ ਕੇ ਆਵੇਂ ਤਾਂ ਤੁਸੀਂ ਲੈ ਲਵੋਂਗੇਲਵੋਂਗੇ"ਇੱਕ ਮੁੰਡਾ ਬੋਲਦਾ ਹੈ।
              "ਬਿਲਕੁਲ ਇੰਝ ਹੀ ਇਹ ਨੋਟ ਸਾਥੋਂ ਹੁਣ ਕੋਣ ਲਵੇਗਾ? ਹੋ ਗਿਆ ਨਾ ਜੀਰੋ", ਨਾਲ ਹੀ ਦੂਜਾ ਮੁੰਡਾ ਬੋਲਦਾ ਹੈ।
           "ਜੇ ਮੈਂ ਤੁਹਾਡੀ ਗੱਲ ਮੰਨ ਵੀ ਲੈਂਦਾ ਹਾਂ ਤਾਂ ਫ਼ਿਰ ਮੈਨੂੰ ਦੱਸੋਂਗੇ ਕਿ ਇਹ ਹੀਰੋ ਕਿਵੇਂ ਬਣ ਸਕਦਾ ਹੈ? "
         "ਜਦੋਂ ਇਹ ਜੁੜ ਗਿਆ ਬਸ ਹੋਰ ਕਿਵੇਂ", ਦੋਵੇਂ ਹੀ ਇਕੱਠੇ ਬੋਲਦੇ ਹਨ।
             "ਫ਼ੇਰ ਪੁੱਤਰ ਤੁਸੀਂ ਦੋਵਾਂ ਨੇ ਕਦੋਂ ਜੀਰੋ ਤੋਂ ਹੀਰੋ ਬਨਣਾ ਹੈ? ਸੇਠ ਜੀ ਦੀਆਂ ਅੱਖਾਂ ਵਿੱਚ ਅੱਥਰੂ ਸਨ।
                                      "ਪਿਤਾ ਜੀ ਸਾਨੂੰ ਜੀਰੋ ਤੋਂ ਹੀਰੋ ਬਨਣ ਦਾ ਢੰਗ ਸਮਝ ਆ ਗਿਆ ਹੈ, ਬਸ ਤੁਸੀਂ ਸਾਨੂੰ ਮੁਆਫ਼ ਕਰ ਦਿਉ। ਅਸੀਂ ਅੱਜ ਤੋਂ ਬਾਅਦ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ", ਦੋਵੇਂ ਮੁੰਡੇ ਸੇਠ ਜੀ ਦੇ ਗਲੇ ਲੱਗ ਕੇ ਮੁਆਫ਼ੀ ਮੰਗਣ ਲੱਗ ਜਾਂਦੇ ਹਨ। ਲੱਲੂ ਦੀ ਸੇਠ ਜੀ ਨੂੰ ਦੱਸੀ ਸਕੀਮ ਕੰਮ ਕਰ ਗਈ ਸੀ।
        
           ਸਿੱਖਿਆ:-ਜਿੰਦਗੀ ਵਿੱਚ ਕਾਮਯਾਬੀ ਇਕੱਠੇ ਹੋ ਕੇ ਕੋਸ਼ਿਸ਼ ਕਰਨ ਨਾਲ ਮਿਲਦੀ ਹੈ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ਇੱਕ ਇਕੱਲਾ ਤੇ ਦੋ ਗਿਆਰਾਂ ਹੁੰਦੇ ਹਨ।
                 ਸੰਦੀਪ ਦਿਉੜਾ
                8437556667

ਕੋਰੋਨਾ ਬਨਾਮ ਵੋਟਰ ✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -
ਕੋਰੋਨਾ ਬਨਾਮ ਵੋਟਰ
ਦੋਸਤੋ-
ਕੋਰੋਨਾ! 
ਥਾਲੀਆਂ ਖੜਕਾ ਕੇ ,
ਤਾੜੀਆਂ ਵਜਾ ਕੇ,
ਮੋਮਬੱਤੀਆਂ ਜਗਾ ਕੇ,
ਭਰਮਾਇਆ ਜਾਣ ਵਾਲਾ
ਭਾਰਤ ਦਾ ਵੋਟਰ ਨਹੀਂ, 
ਜਿਹੜਾ ਵੋਟਾਂ ਦੇ ਦਿਨਾਂ ਵਿਚ 
ਸਿਆਸਤਦਾਨਾਂ ਦੀਆਂ
 ਮਿੱਠੀਆਂ, ਮਿੱਠੀਆਂ ਗੱਲਾਂ ਸੁਣ ਕੇ
 ਭਰਮਾਇਆ ਜਾਵੇਗਾ ! 
ਇਹ ਤਾਂ, 
ਚੀਨ ਤੇ ਯੂ. ਕੇ. ਦਾ ਚੰਡਿਆ ਹੋਇਆ ਐ, 
ਜਿਨ੍ਹਾਂ ਦਾ ਦੁਨੀਆ ਵਿਚ 
ਡੰਕਾ ਵੱਜਦੈ! 
-ਸੁਖਦੇਵ ਸਲੇਮਪੁਰੀ 
09780620233 
20 ਅਪ੍ਰੈਲ, 2021

  ਮੁਹੱਬਤ  ✍️ ਵੀਰਪਾਲ ਕੌਰ (ਕਮਲ  )

ਕਵਿਤਾਵਾਂ  

ਮੁਹੱਬਤ  

ਮੁਹੱਬਤ ਦੀ ਇਹ ਵੀ ਹੱਦ ਹੈ  

ਕਦੇ ਸ਼ਹਿਰ ਛੱਡਣਾ ਪੈਂਦਾ ਹੈ  

ਮਹਿਬੂਬ ਦਾ  

ਤੇ ਕਦੇ  

ਜਿਉਂਦੀ ਲਾਸ਼ ਬਣ ਕੇ  

ਜਿਊਣਾ ਪੈਂਦਾ ਹੈ  

ਉਸ ਦੇ ਹੀ ਸ਼ਹਿਰ ਵਿੱਚ  

ਕਿਰਦਾਰ ਮੇਰੇ ਤੇ 

ਲਾਇਆ ਦਾਗ ਤੂੰ 

ਆਪ ਹੀ ਆਪਣਾ ਦਾਮਨ ਧੋ ਦਿਓ  

ਚਰਿੱਤਰਹੀਣ  

ਜੇ ਮੈਂ ਹੋਗੀ  

ਤੂੰ ਕਿਹੜਾ ਦੱਸੀ  ?

ਖ਼ੁਦਾ ਹੋ ਗਿਓਂ  ।

ਮੈਂ ਕਵਿਤਾ ਲਿਖਣ ਲਗਦੀ ਹਾਂ  

ਲਿਖਦੀ ਹਾਂ  

ਆਪਣੀ ਕਹਾਣੀ  

ਤੇ 

ਮੇਰੀ ਕਹਾਣੀ  

ਪਲਾਂ - ਛਿਣਾਂ 'ਚ ਹੀ  

ਹੋ ਨਿਬੜਦੀ ਹੈ  

ਲੱਖਾਂ ਹਜ਼ਾਰਾਂ ਦੀ ਹੋਣੀ  

 ਵੀਰਪਾਲ ਕੌਰ (ਕਮਲ  )

 8569001590

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ! *ਸੁੱਕੀ ਰੋਟੀ*✍️ ਸਲੇਮਪੁਰੀ ਦੀ ਚੂੰਢੀ

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ! ਸਲੇਮਪੁਰੀ ਦੀ ਚੂੰਢੀ -

       *ਸੁੱਕੀ ਰੋਟੀ*

ਤੇਰੀ 'ਲੁੱਟ' ਦੇ ਗਲ ਵਿਚ ਹਾਰ ਪੈਂਦੇ!                 

ਸਾਡੀ 'ਕਿਰਤ' ਨੂੰ ਫਾਂਸੀ ਲੱਗਦੀ ਆ!

ਤੂੰ ਪੀਵੇੰ ਪਿਆਲੇ ਖੂਨਾਂ ਦੇ,

ਸਾਡੀ 'ਸੁੱਕੀ ਰੋਟੀ' ਚੁਭਦੀ ਆ!

 'ਦੇਸ਼ ਭਗਤੀ' ਦੇ ਨਾਂ ਲੁੱਟਦਾ ਏੰ!

ਸਾਡੀ 'ਵਾਜ ਤੈਨੂੰ ਦੁਖਦੀ ਆ!

ਤੂੰ ਖੇਡੇੰ  ਖੇਡ ਚਲਾਕੀ ਦੀ,

ਸਾਡੇ ਅੰਦਰ ਅਗਨੀ ਧੁਖਦੀ ਆ!

ਘਰ ਬੈਠੇ 'ਤੇ ਪਰਚਾ ਮੜ੍ਹ ਦੇਵੇੰ,

 'ਬਗ਼ਾਵਤ' ਤਾਹੀਓਂ ਉੱਠਦੀ ਆ!

ਤੂੰ ਆਖੇਂ ਸਾਨੂੰ 'ਅੱਤਵਾਦੀ'

ਤੇਰੇ ਅੰਦਰ 'ਬੇਈਮਾਨੀ' ਫੁੱਟਦੀ ਆ!

ਸਾਡੀ ਹਿੱਕ 'ਤੇ ਸੂਰਜ ਸੰਘਰਸ਼ਾਂ ਦਾ 

ਇਹੀਓ ਗੱਲ ਨਾ ਤੈਨੂੰ ਪਚਦੀ ਆ!

ਸੁਖਦੇਵ ਸਲੇਮਪੁਰੀ

09780620233

23 ਮਾਰਚ, 2021

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਨਾਲ ਪੰਜਾਬੀ ਸਿਨਮਿਆਂ ‘ਚ ਲੱਗਣਗੀਆਂ ਮੁੜ ਰੌਣਕਾਂ

ਪੰਜਾਬੀ ਸਿਨੇਮੇ ਦੀ ਚਰਚਿਤ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨਮੇ ਨੂੰ ਲਗਾਤਾਰ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿੰਨ੍ਹਾਂ ਸਦਕਾ ਇਸ ਜੋੜੀ ਨੂੰ ਦਰਸ਼ਕਾਂ ਦਾ ਦਿਲੋਂ ਪਿਆਰ ਦਿੱਤਾ ਹੈ। ਲਾਕਡਾਊਨ ਦੇ ਇੱਕ ਸਾਲ ਦੇ ਵਕਫ਼ੇ ਮਗਰੋਂ ਮਨੋਰੰਜਨ ਦੇ ਸਫ਼ਰ ਨੂੰ ਜਾਰੀ ਰੱਖਦਿਆਂ ਦਰਸ਼ਕਾਂ ਦੀ ਇਹ ਚਹੇਤੀ ਜੋੜੀ ਬਹੁਤ ਜਲਦ ਆਪਣੀ ਨਵੀਂ ਫ਼ਿਲਮ ‘ਪੁਆੜਾ’ ਲੈ ਕੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਹਾਸਿਆਂ ਦੇ ਪੁਆੜੇ ਪਾਉਣ ਵਾਲੀ ਇਹ ਫ਼ਿਲਮ ਦਰਸ਼ਕਾਂ ਦਾ ਨਵੀਂ ਕਹਾਣੀ ਨਾਲ ਕਾਮੇਡੀ ਭਰਿਆ ਦਿਲਚਸਪ ਮਨੋਰੰਜਨ ਕਰੇਗੀ।

‘ਕੈਰੀ ਆਨ ਜੱਟਾ 2’,‘ਵਧਾਈਆਂ ਜੀ ਵਧਾਈਆਂ’ ਅਤੇ ‘ਛੜਾ’ ਵਰਗੀਆਂ ਬਲਾਕਬਾਸਟਰ ਫ਼ਿਲਮਾਂ ਦੀ ਸਫਲਤਾ ਤੋਂ ਬਾਅਦ ‘ਏ ਐਂਡ ਏ ਪਿਕਚਰਜ਼’ ਪੰਜਾਬੀ ਦਰਸ਼ਕਾਂ ਲਈ ਇਹ ਨਵਾਂ ਮਨੋਰੰਜਨ ਭਰਪੂਰ ਤੋਹਫ਼ਾ ‘ ਪੁਆੜਾ ’ ਨਾਲ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਦਰਜ਼ ਕਰੇਗੀ। 2 ਅਪ੍ਰੈਲ 2021 ਨੂੰ ਦੁਨੀਆਂ ਭਰ ਦੇ ਪੰਜਾਬੀ ਦਰਸ਼ਕਾ ਦਾ ਮਨੋਰੰਜਨ ਕਰਨ ਆ ਰਹੀ ਇਸ ਫ਼ਿਲਮ ਦੀ ਦਰਸ਼ਕਾਂ ਨੂੰ ਚਿਰਾਂ ਤੋਂ ਉਡੀਕ ਸੀ ਜੋ ਲਾਕ ਡਾਊਨ ਕਰਕੇ ਹੋਰ ਵੀ ਵਧ ਗਈ, ਕਿਊਕਿ ਇਹ ਫ਼ਿਲਮ ਪਿਛਲੇ ਸਾਲ ਰਿਲੀਜ ਹੋਣੀ ਸੀ। ਦਰਸ਼ਕਾਂ ਵਿੱਚ ਇਸ ਫ਼ਿਲਮ ਪ੍ਰਤੀ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਨਜ਼ਰ ਆ ਰਿਹਾ ਹੈ।

ਏ ਐਂਡ ਏ ਫ਼ਿਲਮਜ਼ ਤੇ ਇਸਦੇ ਮਾਲਕ ਸ਼੍ਰੀ ਅਤੁੱਲ ਭੱਲਾ ਬਾਰੇ ਕਹਿ ਸਕਦੇ ਹਾਂ ਕਿ ਇਹ ਹਮੇਸ਼ਾ ਹੀ ਸਮਾਜ ਨਾਲ ਜੁੜੀਆਂ ਮਿਆਰੀ ਤੇ ਮਨੋਰੰਜਨ ਭਰਪੂਰ ਫ਼ਿਲਮਾਂ ਬਣਾਉਣ ‘ਚ ਵਿਸ਼ਵਾਸ ਰੱਖਦੇ ਹਨ ਜੋ ਹਰ ਪੱਖੋਂ ਦਰਸ਼ਕਾਂ ਦੀ ਪਸੰਦ ‘ਤੇ ਖਰੀਆਂ ਹੋਣ। ਇਸੇ ਕਰਕੇ ਉਨ੍ਹਾਂ ਦੀ ਸਮੁੁੱਚੀ ਟੀਮ ਇੱਕ ਸਵੱਲੀ ਸੋਚ ਨਾਲ ਚੰਗੇ ਸਿਨਮੇ ਦੀ ਉਸਾਰੀ ‘ਚ ਲੱਗੀ ਹੋਈ ਹੈ। ਹਲਕੇ, ਦੋਹਰੇ ਅਰਥੀ ਚੁਟਕਲਿਆਂ ਵਾਲੀ ਕਾਮੇਡੀ ਤੋਂ ਇਨ੍ਹਾਂ ਨੇ ਹਮੇਸ਼ਾ ਹੀ ਦੂਰੀ ਬਣਾ ਕੇ ਰੱਖੀ ਹੈ।

‘ਪੁਆੜਾ’ ਫ਼ਿਲਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ‘ਪੁਆੜਾ’ ਪੰਜਾਬੀ ਦਾ ਇੱਕ ਪ੍ਰਚੱਲਤ ਸ਼ਬਦ ਹੈ, ਜਿਸ ਨੂੰ ਠੇਠ ਪੰਜਾਬੀ ਵਿੱਚ ਪੰਗਾਂ ਵੀ ਕਿਹਾ ਜਾਂਦਾ ਹੈ। ਇਸ ਫ਼ਿਲਮ ਦਾ ਵਿਸ਼ਾ ਬਹੁਤ ਹੀ ਦਿਲਚਸਪ ਹੈ। ਜਿਸ ਵਿੱਚ ਕਾਮੇਡੀ, ਰੁਮਾਂਸ,ਪਰਿਵਾਰਕ ਨੋਕ-ਝੋਕ ਤੇ ਦਿਲਾਂ ਨੂੰ ਛੂਹ ਜਾਣ ਵਾਲਾ ਸੰਗੀਤ ਹੈ। ਦੋ ਦਿਲਾਂ ਦੀ ਆਪਸੀ ਗਿਟ-ਮਿਟ ਹੈ ਫ਼ਿਰ ‘ਪੁਆੜਾ’ ਕਿਵੇਂ ਤੇ ਕਿਊਂ ਪੈਂਦਾ ਹੈ…... ਇਹ ਦਰਸ਼ਕਾਂ ਨੂੰ 2 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਜਾ ਕੇ ਹੀ ਪਤਾ ਲੱਗੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਰੁਪਿੰਦਰ ਚਾਹਲ ਨੇ ਕੀਤਾ ਹੈ ਤੇ ਕਹਾਣੀ ਤੇ ਸਕਰੀਨ ਪਲੇਅ ਬਲਵਿੰਦਰ ਸਿੰਘ ਜੰਜੂਆਂ, ਰੁਪਿੰਦਰ ਚਾਹਲ ਤੇ ਅਨਿਲ ਰੋਧਨ ਨੇ ਮਿਲ ਕੇ ਲਿਖਿਆ ਹੈ ਜਦਕਿ ਫ਼ਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਐਕੀ ਵਿਰਕ, ਸੋਨਮ ਬਾਜਵਾ ਸਮੇਤ ਸਾਰੇ ਹੀ ਕਲਾਕਾਰਾਂ ਨੇ ਫ਼ਿਲਮ ਨੂੰ ਚੰਗੀ ਬਣਾਉਣ ‘ਚ ਆਪਣਾ ਯੋਗਦਾਨ ਪਾਇਆ ਹੈ।

ਏ ਐਂਡ ਏ ਪਿਕਚਰਜ਼’ ਅਤੇ ਜ਼ੀ ਸਟੂਡੀਓਜ਼ ਦੀ ਪੇਸ਼ਕਸ਼ ਇਸ ਫ਼ਿਲਮ ‘ਪੁਆੜਾ’ ਦਾ ਨਿਰਮਾਣ ਬ੍ਰੇਟ ਫ਼ਿਲਮਜ਼ ਵਲੋਂ ਕੀਤਾ ਗਿਆ ਹੈ। ਇਸ ਫ਼ਿਲਮ ਦੇ ਨਿਰਮਾਤਾ ਅਤੁੱਲ ਭੱਲਾ, ਪਵਨ ਗਿੱਲ,ਅਨੁਰਾਗ ਸਿੰਘ, ਅਮਨ ਗਿੱਲ ਅਤੇ ਬਲਵਿੰਦਰ ਸਿੰਘ ਜੰਜੂਆ ਹਨ। ਜ਼ੀ ਸਟੂਡੀਓਜ਼ ਵਲੋਂ ਸਾਰੇ ਵਿਸ਼ਵ ਵਿਆਪੀ ਅਧਿਕਾਰ ਹਾਸਲ ਕਰਕੇ ਇਸ ਫ਼ਿਲਮ ਨੂੰ ਵੱਡੀ ਪੱਧਰ ‘ਤੇ ਰਿਲੀਜ਼ ਕਰਨ ਦੀ ਤਿਆਰੀ ਕੀਤੀ ਗਈ ਹੈ।

ਨਿਰਮਾਤਾ ਅਤੁੱਲ ਭੱਲਾ ਨੂੰ ਪੂਰੀ ਉਮੀਦ ਹੈ ਕਿ ਇਹ ਫ਼ਿਲਮ ਸਾਲ ਭਰ ਸਿਨਮਿਆਂ ਤੋਂ ਦੂਰ ਰਹੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੋਈ ਪੰਜਾਬੀ ਸਿਨਮੇ ਦੀ ਨੀਂਹ ਨੂੰ ਮਜਬੂਤ ਕਰਨ ‘ਚ ਆਪਣਾ ਯੋਗਦਾਨ ਪਾਵੇਗੀ ਜਿਸ ਨਾਲ ਅੱਗੇ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਲਈ ਰਾਹ ਵੀ ਪੱਧਰਾ ਹੋਵੇਗਾ। ਆਓ ਆਪਾਂ ਸਾਰੇ 2 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਗਜ-ਵੱਜ ਕੇ ਸੁਆਗਤ ਕਰੀਏ ਤੇ ਆਪਣੇ ਨੇੜਲੇ ਸਿਨਮਾ ਘਰਾਂ ਵਿੱਚ ਆਪਣੇ ਪਰਿਵਾਰਾਂ, ਯਾਰਾਂ ਦੋਸਤਾਂ ਨਾਲ ਰਲ ਕੇ ਮੁੜ ਰੌਣਕਾਂ ਲਾਈਏ ਤੇ ‘ਪੁਆੜਾ’ ਫ਼ਿਲਮ ਨਾਲ ਹਾਸਿਆਂ ਭਰੇ ਮਨੋਰੰਜਕ ਸਫ਼ਰ ਦੀ ਮੁੜ ਸੁਰੂਆਤ ਕਰੀਏ।

 

ਹਰਜਿੰਦਰ ਸਿੰਘ ਜਵੰਦਾ 9463828000

ਮਨ ਦੇ ਵਲਵਲੇ✍️ਰਜਨੀਸ਼ ਗਰਗ

ਮਨ ਦੇ ਵਲਵਲੇ

ਕਾਸ਼ ਮੈ ਇੱਕ ਪਲ ਰੁੱਕਿਆ ਨਾ ਹੁੰਦਾ

ਕਾਸ਼ ਮੈ ਇੱਕ ਪਲ ਝੁਕਿਆ ਨਾ ਹੁੰਦਾ

ਜਿੱਤ ਜਾਣਾ ਸੀ ਮੈ ਵੀ ਇਸ ਜੰਗ ਨੂੰ

ਕਾਸ਼ ਮੈ ਇੱਕ ਪਲ ਮੌਤ ਤੋ ਲੁਕਿਆ ਨਾ ਹੁੰਦਾ

ਕਾਸ਼ ਮੈ ਆਇਆ ਨਾ ਵਿੱਚ ਹੰਕਾਰ ਹੁੰਦਾ

ਕਾਸ਼ ਮੈ ਪਾਇਆ ਨਾ ਪੈਸੇ ਨਾਲ ਪਿਆਰ ਹੁੰਦਾ

ਸਿੱਖ ਲੈਣਾਂ ਸੀ ਮੈ ਵੀ ਜਿੰਦਗੀ ਨੂੰ ਮਾਣਨਾ

ਕਾਸ਼ ਦਿਲ ਚ ਸਭਨਾਂ ਲਈ ਸਤਿਕਾਰ ਹੁੰਦਾ

ਕਾਸ਼ ਮੈ ਦੁਨੀਆ ਦੀਆ ਰੀਤਾਂ ਸਮਝ ਜਾਦਾ

ਕਾਸ਼ ਮੈ ਲੋਕਾ ਦੀਆ ਨੀਅਤਾਂ ਸਮਝ ਜਾਦਾ

ਅੱਜ ਮੇਰਾ ਇਹ ਹਾਲ ਨਾ ਹੋਣਾ ਸੀ

ਕਾਸ਼ ਰਜਨੀਸ਼ ਸੱਚੀਆਂ ਪ੍ਰੀਤਾਂ ਸਮਝ ਜਾਦਾ

ਕਾਸ਼ ਉਹਦਾ ਹੱਥ ਮੈ ਫੜਿਆਂ ਹੁੰਦਾ

ਕਾਸ਼ ਮੁਸੀਬਤਾ ਵਿੱਚ ਨਾਲ ਖੜਿਆ ਹੁੰਦਾ

ਮੱਥੇ ਤੇ ਝੂਠ, ਫਰੇਬੀ ਦਾ ਕਲੰਕ ਨਾ ਹੁੰਦਾ

ਕਾਸ਼ ਉਹਦਾ ਹੋ ਕੇ ਜੱਗ ਨਾਲ ਲੜਿਆ ਹੁੰਦਾ

ਲਿਖਤ✍️ਰਜਨੀਸ਼ ਗਰਗ(90412-50087)

ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ  ਇਹੀ ਸਾਡੀ ਜਿੱਤ ਦੀਆਂ ਨੇ ਆਸਾਂ ✍️  ਚੰਦਰ ਪ੍ਰਕਾਸ਼

ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ 
ਇਹੀ ਸਾਡੀ ਜਿੱਤ ਦੀਆਂ ਨੇ ਆਸਾਂ
ਪਵਿੱਤਰ ਨੀਤ, ਸਾਡੀ ਹੱਕਾਂ ਦੀ ਲੜਾਈ ,
ਕਾਰਜਾਂ ’ਚ ਸਾਡੇ ਰੱਬ ਦਾ ਵਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…..
 
ਇਹ ਕਿਹੋ ਜਿਹੇ ਜ਼ੁਲਮੀ ਆਏ,
ਬੇਇੰਤਹਾ ਅੱਤਿਆਚਾਰ ਢਾਹੇ
ਜਾਤ ਪਾਤ ’ਚ ਫ਼ਰਕ ਪਾਏ,
ਭਰਾ ਨਾਲ ਭਰਾ  ਲੜਾਏ
ਬੰਦੂਕ ਤੇ ਹੱਲ ’ਚ ਯੁੱਧ ਕਰਾਏ
ਘਰ ਘਰ ’ਚ ਦੀਵੇ ਬੁਝਾਏ
ਗੱਭਰੂ ਪੁੱਤ ਦੀ ਲਾਸ਼ ’ਤੇ ਮਾਂ ਦੇ ਹੰਝੂ
ਹਾਕਮਾਂ ਦਾ ਹੈ ਹਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਉਗਰੇਗਾ ਉੱਧੜੀ ਚਮੜੀ ’ਚੋਂ ਆਜ਼ਾਦੀ ਦਾ ਬੂਟਾ
ਮਰਾਂਗੇ ਦੇਸ਼ ਲਈ, ਲਵਾਂਗੇ ਸਵਰਗ ਦਾ ਝੂਟਾ
ਕਿਸਮਤ ਮਾੜੀ ਮੁਲਕ ਦੀ, ਡਾਢਾ  ਜੇ ਮਕਾਰ ਤੇ ਝੂਠਾ
ਬਦਲੇਗੀ ਤਕਦੀਰ ਸਾਡੇ ਮਨ ਵਿਚ ਜੋਸ਼ ਖਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
 
ਬੋਲੇ ਇਕ ਪਾਸੇ ਮਿੱਠੇ ਬੋਲ
ਕਾਲੇ ਮਨ ਨਾਲ ਕਰੇ ਤੋਲ ਮੋਲ
ਮਾਰੇ ਲੱਤ ਢਿੱਡ ਵਿਚ, ਮੂੰਹ ’ਚੋਂ ਖੋਹੇਂ ਨਿਵਾਲਾ
ਸ਼ਹਿਦ ਨਹੀਂ, ਹੈ ਥੂ ਕੌੜੀ ਤੇਰਾ ਚਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
 
ਪਤਾ ਹੈ ਤੈਨੂੰ ਅਸੀਂ ਹੀ ਹਾਂ ਫੌਜੀ
ਲਾ ਕੇ ਜ਼ਿੰਦਗੀ ਦਾਅ ’ਤੇ ਕਮਾਈਏ ਰੋਟੀ ਰੋਜ਼ੀ
ਕੱਢੀਆਂ ਸਾਡੀਆਂ ਹੀ ਅੱਖਾਂ, ਕੱਟੀਆਂ ਗਰਦਨਾਂ
ਦੁਸ਼ਮਣਾਂ ਮਾਰਿਆ ਗੰਢਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਸਾਡੇ ਦਿਲ ’ਚ ਤਿਰੰਗਾ
ਕਿਰਤ ਸਾਡੀ ਪਾਕ ਵਾਂਗ ਗੰਗਾ
ਨਵੇਂ ਅੰਗਰੇਜ਼ਾਂ ਖੰਝਰ ਛਾਤੀ ਖੋਪਿਆ, ਕੀਤਾ ਦੰਗਾ
ਚੀਥੜੇ ਚੀਥੜੇ ਹੈ ਪਿੰਡਾ
ਦਿੰਦਾ ਕੋਈ ਨਹੀਂ ਦਿਲਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਰੁੱਕੋ, ਠਹਿਰੋ
ਨਾ ਲਾਉ ਲਾਂਬੂ ਮੇਰੀ ਦੇਹ ਨੂੰ
ਖੜ੍ਹਿਆ ਹੈ ਦਿਲ ,ਧੜਕਣਾਂ ਹੈ ਜ਼ਿੰਦਾ
ਕਰਨੀ  ਰਾਖੀ ਹੌਂਦ ਦੀ
ਮਾਰਿਆ ਮੌਤ ਦਾ ਮੁੰਡਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਕਰੇ ਲੱਥਪਥ ਖ਼ੂਨ ਨਾਲ ਹਿੰਦੁਸਤਾਨ ਤੂੰ
ਰੌਂਦ ਤੇ ਪੈਰ ਥੱਲੇ ਜਵਾਨ ਕਿਸਾਨ ਤੂੰ
ਕੈਸਾ ਹੈ ਇਨਸਾਨ ਤੂੰ
ਬੁਝਾਵਾਂਗੇ ਤੇਰੀ ਤ੍ਰੇਹ ਹਰ ਹਾਲ
ਜਿੰਨਾ ਵੀ ਤੂੰ ਖ਼ੂਨ ਦਾ ਪਿਆਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਨਵੇਂ ਭਾਰਤ ’ਚ ਕੈਸਾ ਮੌਸਮ ਆਇਆ
ਕਿਸ ਨੇ ਮੁਲਕ ਵਿਚ ਹੜਕੰਪ ਮਚਾਇਆ
ਸਾਰੀ  ਲੋਕਾਈ  ਨੂੰ ਵਾਹਨੀਂ ਪਾਇਆ
ਖ਼ਲਕਤ ਨੇ ਆਪਣਾ ਚੈਨ ਗਵਾਇਆ
ਕਿਸੇ ਨਾ ਕੋਈ ਸਕੂਨ ਪਾਇਆ
ਇਨਸਾਫ਼ ਨੇ ਕੀਤਾ ਕਾਨੂੰਨ ਤੋਂ ਪਰਵਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਸੱਚੀ ਸੁੱਚੀਂ ਕਿਰਤ ਕਿਸਾਨੀ
ਅਸੀਂ ਹੀ ਹਾਂ ਦੇਸ਼ ਦੇ ਬਾਨੀ
ਐਸਾ ਤੂੰ ਅਡੰਬਰ ਰਚਾਇਆ
ਕਿਸਾਨੀ ਦੇ ਗਲ ਵਿਚ ਸਾਫ਼ਾ ਪਾਇਆ
ਬਚਾਵਾਂਗੇ ਖੇਤਾਂ ਨੂੰ, ਜਾਂ ਮਿਟਾਂਗੇ ਉਨ੍ਹਾਂ ਲਈ
ਕਰਨਾ ਹੈ ਹੁਣ ਇਕ ਪਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
ਦੂਰ ਤੱਕ ਹਨੇਰੇ ਦੀ ਵਾਟ ਹੈ
ਪਰ ਬਲਦੀ ਇਕ ਲਾਟ ਹੈ
ਜੁਗਨੂੰ ਬਣੀਆਂ ਹਨ ਕਿਰਤੀ  ਲਾਸ਼ ਦੀਆਂ ਅੱਖਾਂ
ਕਾਇਮ ਹੈ ਸਾਡਾ ਘੋਲ
ਫ਼ਰਕ ਨਹੀਂ ਪੈਂਦਾ ਮਾਸਾ ਪਿਆ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
 
 
ਸੋਚ ਕੁੱਝ ਸਮਝ ਕਰ ਤੂੰ
ਰਵੱਈਆ ਆਪਣਾ ਨਰਮ ਕਰ ਤੂੰ
ਵਾਂਝ ਹੋਈ ਮਾਂ ਦੀ ਕੁੱਖ ਕਿਉਂ
ਆਪਣਿਆਂ ਨੂੰ ਸ਼ਹੀਦ ਕਰਨ ਦੀ ਭੁੱਖ ਕਿਉਂ
ਆਪਣਿਆਂ ਦਾ ਖੋਹਿਆ ਚੈਨ ਸੁੱਖ ਕਿਉਂ
ਆਉਣਾ ਨਹੀਂ ਇਹ ਖੇਲ ਤੈਨੂੰ ਰਾਸਾ
ਕਾਮਿਆਂ ਦੇ ਸਰੀਰ ’ਤੇ ਜੋ ਨੇ ਲਾਸਾ…….
ਇਹੀ ਸਾਡੀ ਜਿੱਤ ਦੀਆਂ ਨੇ ਆਸਾਂ ……..
 
ਚੰਦਰ ਪ੍ਰਕਾਸ਼
ਐਡਵੋਕੇਟ
ਬਠਿੰਡਾ
98154-37555, 98762-15150

 
ਜੈ ਹਿੰਦ ਜੈ ਭਾਰਤ ਭਾਰਤ ਮਾਤਾ ਦੀ ਜੈ
ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ
ਚੰਦਰ ਪ੍ਰਕਾਸ਼

ਵਿਸ਼ੇਸ਼ ਸਹਿਯੋਗੀ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ  

 ਜੰਗ ਜਾਰੀ ਹੈ ! ✍️ ਸਲੇਮਪੁਰੀ ਦੀ ਚੂੰਢੀ -

ਗਣਤੰਤਰ ਦਿਵਸ ਮੌਕੇ 

ਉਨ੍ਹਾਂ - 

ਦਿੱਲੀ 'ਚ ਓਦਾਂ ਈ ਕੀਤੈ 

ਜਿਵੇਂ-

ਉਹ ਅਕਸਰ ਕਰਦੇ ਨੇ! 

ਪਹਿਲਾਂ ਜਬਰ-ਜਨਾਹ ਕਰਦੇ ਨੇ! 

ਫਿਰ ਅੱਗ 'ਚ ਸਾੜਦੇ ਨੇ! 

ਫਿਰ ਪੀੜ੍ਹਤਾ 'ਤੇ ਪਰਚਾ ਕਰਦੇ! 

ਉਹ ਅਕਸਰ ਏਦਾਂ ਈ ਕਰਦੇ ਨੇ! 

ਇਹ ਕੋਈ ਨਵਾਂ ਨਹੀਂ ਹੋਇਆ! 

ਉਹ ਸਦੀਆਂ ਤੋਂ ਈ ਕਰਦੇ ਨੇ! 

ਉਹ ਜਬਰ-ਜਨਾਹ ਖੁਲੇਆਮ ਕਰਦੇ ਨੇ! 

ਸ਼ਰੇਆਮ ਕਰਦੇ ਨੇ! 

ਜਬਰ-ਜਨਾਹ ਵਿਰੁੱਧ

 ਜਿਹੜੇ - 

 ਅੜਦੇ ਨੇ! 

ਖੜਦੇ ਨੇ!

ਲੜਦੇ ਨੇ! 

ਬਸ - 

ਉਹੀਓ ਮਰਦੇ ਨੇ! 

ਜਿਸ ਕਰਕੇ  ਉਦਾਸ ਆਂ! 

ਪਰ ਅੰਦਰੋਂ ਟੁੱਟਿਆ ਨਹੀਂ! 

ਜੰਗ ਜਾਰੀ ਹੈ! 

ਕੱਲ੍ਹ ਵੀ ਜਾਰੀ ਸੀ! 

ਭਲਕੇ ਵੀ ਜਾਰੀ ਰਹੇਗੀ! 

-ਸੁਖਦੇਵ ਸਲੇਮਪੁਰੀ 

09780620233 

29 ਜਨਵਰੀ 2021

ਕੌਣ ਹੈ, ਜਿਹੜਾ ਦੇਸ਼ ਗਦਾਰ ਨਿਕਲਿਆ ✍️ ਚੰਦਰ ਪ੍ਰਕਾਸ਼

ਕੌਣ ਹੈ, ਜਿਹੜਾ ਦੇਸ਼ ਗਦਾਰ ਨਿਕਲਿਆ
ਸੱਟ ਮਾਰੇ ਘੋਲ ਨੂੰ, ਘਰਾਣਿਆਂ ਵਫ਼ਾਦਾਰ ਨਿਕਲਿਆ
ਲਾਲ ਕਿਲ੍ਹੇ ਕਿਉਂ ਝੰਡਾ ਲਹਿਰਾਇਆ
ਕਿਸਾਨੀ ਘੋਲ ਨੂੰ ਕਿਉਂ ਦਾਗ ਲਾਇਆ
ਕਿਤੇ ਉਹ ਅਮਰ ਵੇਲ ਤਾਂ ਨਹੀਂ
ਧਨਾਢਾਂ ਦਾ ਇਹ ਖੇਲ ਤਾਂ ਨਹੀਂ

ਗਰਮ ਨਾਅਰੇ ਮਾਰਦਾ ਸੀ ਜੋ ਗਜ ਗਜ
ਲਾ ਕੇ ਲਾਂਬੂ ਦਿੱਲੀ ਨੂੰ "ਡੱਬੂ" ਗਿਆ ਭੱਜ
ਕਿਸ ਇਸ਼ਾਰੇ ‘ਤੇ ਵੜਿਆ ਕਿਲ੍ਹੇ ਲਾਲ
ਕਿਸ ਇਸ਼ਾਰੇ ‘ਤੇ ਪਾਇਆ ਭੂਚਾਲ
ਕੌਣ ਹੈ, ਬੁੱਕਲ ਦਾ ਸੱਪ ਹੈ ਜੋ
ਕਾਰਾ ਕਰਕੇ, ਕਿਵੇਂ ਭੱਜ ਗਿਆ ਉਹ
ਕਿਤੇ "ਚੋਰ ਸਿਪਾਹੀ" ਦਾ ਖੇਲ ਤਾਂ ਨਹੀਂ

ਕੌਣ ਹੈ ਜਿਸ ਨਵਾਂ ਚੰਦ ਚੰਨ੍ਹ ਚੜ੍ਹਾਇਆ
ਇੰਝ ਸ਼ਾਂਤ ਸੰਘਰਸ਼ ਨੂੰ ਧੱਕਾ ਲਾਇਆ
ਵਿੰਨਿਆਂ ਨਿਸ਼ਾਨਾ ਉਸ ਲਾਲ ਕਿਲ੍ਹੇ ’ਤੇ ਕਿਉਂ
ਕਿਉਂ ਤੰਤਰ ਤੋਂ ਫੜ੍ਹ ਨਹੀਂ ਹੋਇਆ ਉਹ
ਕਿਤੇ ਇਹ "ਮਨਾਂ" ਦਾ ਮੇਲ ਤਾਂ ਨਹੀਂ

ਸਾਡੀ ਹੈ ਸਰਕਾਰ ਕਿਸਾਨ ਹੈ ਸਾਡਾ
ਝੂਲਦਾ ਤਿਰੰਗਾ ਮਾਣ ਹੈ ਸਾਡਾ
ਜਿਸ ਕੀਤਾ ਤਿਰੰਗੇ ਦਾ ਅਪਮਾਨ
ਬੰਦਾ ਨਹੀਂ,  ਉਹ ਹੈ ਹੈਵਾਨ
ਬੰਦ ਹੋਵੇ ਆਪਸੀ ਜੰਗਾਂ ਦਾ ਦੌਰ
ਹੁੰਦਾ ਹੁਣ ਹੈ ਸਾਡੇ ਤੋਂ ਝੇਲ  ਤਾਂ ਨਹੀਂ

ਸੱਤਾ ਦਾ ਜੇ ਸਾਥ ਨਹੀਂ
ਦਿੰਦੀ ਉਹ ਦਰਿੰਦਿਆਂ ਨੂੰ ਕਿਉਂ ਮਾਤ ਨਹੀਂ
ਮੁਲਕ ਦੀ ਇੱਜ਼ਤ ‘ਤੇ ਲਾਵੇ ਜੋ ਘਾਤ
"ਬੰਗਲਿਆਂ" ਵਿਚ ਕਿਉਂ ਹੈ ਉਸਦੀ "ਪੂਰੀ ਗੱਲਬਾਤ"
ਹਵਾ ਇਕ ਨਵੀਂ ਚੱਲੀ ਦੁਨੀਆਂ ’ਚ  
ਜ਼ੁਲਮੀ ਗੱਦੀ ਨਸ਼ੀਨ, ਮਜ਼ਲੂਮਾਂ ਨੂੰ ਜੇਲ੍ਹ ਤਾਂ ਨਹੀਂ
 
ਜਾਗੋ ਹਿੰਦੁਸਤਾਨੀਓ, ਕੁੱਝ ਤਾਂ ਸਮਝੋ
ਲੱਭੋ ਹੈ ਕੀ ਕਹਾਣੀ ਦਾ ਸੱਚ
ਕੋਝੀਆਂ ਚਾਲਾਂ ਚੱਲ ਰਿਹਾ ਹੈ ਕੋਈ
ਉਸ ਤੋਂ ਜਾਵੋ ਦੇਸ਼ ਆਪਣਾ ਬਚ
"ਦਸ ਨੰਬਰੀਆ" ਹੀ ਨਿਕਲਿਆ
ਜਿਸ ਹਿੰਸਕ ਖੇਲ ਰਚਾਇਆ
ਕਿਸ ਦਾ "ਜ਼ੋਰਾ" ਉਹ
ਲੈਣਾ ਇਸ ਗੱਲ ਦਾ ਪ੍ਰਮਾਣ ਤਾਂ ਨਹੀਂ
 
ਕੌਣ ਹੈ, ਜਿਹੜਾ ਦੇਸ਼ ਗਦਾਰ ਨਿਕਲਿਆ
ਸੱਟ ਮਾਰੇ ਘੋਲ ਨੂੰ, ਘਰਾਣਿਆਂ ਵਫ਼ਾਦਾਰ ਨਿਕਲਿਆ……..
ਚੰਦਰ ਪ੍ਰਕਾਸ਼

ਬਠਿੰਡਾ
98154-37555, 98762-15150
 
ਇਹ ਕਵਿਤਾ ਦਿੱਲੀ ਵਿਚ ਵਾਪਰੀ ਪਵਿੱਤਰ ਗਣਤੰਤਰ ਦਿਹਾੜੇ ‘ਤੇ ਹਿੰਸਾ ਦੀ ਘਟਨਾ ਦੇ ਸੰਦਰਭ ਵਿਚ ਲਿਖੀ ਗਈ ਹੈ। ਮੇਰੀ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਉਹ ਉਨ੍ਹਾਂ ਦਰਿੰਦਿਆਂ ਨੂੰ, ਜਿਨ੍ਹਾਂ ਨੇ ਵੀ ਦੇਸ਼ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ ਕੀਤੀ ਹੈ, ਨਾ ਬਖਸ਼ੇ ਅਤੇ ਕਾਨੂੰਨ ਦੇ ਮੁਤਾਬਕ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਬਿਨ੍ਹਾਂ ਦੇਰੀ ਕਰੇ

ਜੈ ਹਿੰਦ ਜੈ ਭਾਰਤ ਭਾਰਤ ਮਾਤਾ ਦੀ ਜੈ
ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ
ਚੰਦਰ ਪ੍ਰਕਾਸ਼

ਵਿਸ਼ੇਸ਼ ਸਹਿਯੋਗੀ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ  

ਬੱਸ ਤੈਥੋਂ ਹੀ ਆਸ ਹੈ ✍️ ਚੰਦਰ ਪ੍ਰਕਾਸ਼

ਬੱਸ ਤੈਥੋਂ ਹੀ ਆਸ ਹੈ…….

ਮੇਰਿਆ ਰੱਬਾ ਓ ਰੱਬਾ ਮੇਰਿਆ

ਤੇਰੇ ਚਰਨਾਂ ’ਚ ਅਰਦਾਸ ਹੈ

ਬਖਸ਼ ਜਾਨ ਕਿਰਤੀਆਂ ਦੀ

ਬੱਸ ਤੈਥੋਂ ਹੀ ਆਸ ਹੈ

 

 

ਕੁੱਝ ਕਰ ਤੂੰ ,ਕੁੱਝ ਤਾਂ ਕਰ

ਕਿਰਤੀ ਕਾਮਾ ਕਿਸਾਨ ਰਿਹਾ ਮਰ

ਮੁੱਦਾ ਇਹ ਹੱਲ ਹੋਵੇ , ਚੰਗੀ ਕੋਈ ਗੱਲ ਹੋਵੇ

ਤੇਰਾ ਹੀ ਧਰਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਨਾ ਕੋਈ ਅਣਹੋਣੀ ਹੋਵੇ

ਨਾ ਕੋਈ ਮਾਂ ਹੰਝੂਆਂ ਨਾਲ ਪੁੱਤ ਦਾ ਕਫ਼ਨ ਧੋਵੇ

ਨਾ ਕੱਟੇ ਕੋਈ ਕਮਾਊ ਹੱਥਾਂ ਨੂੰ

ਨਾ ਕੋਈ ਤੋੜੇ ਕਾਮਿਆਂ ਦੀਆਂ ਲੱਤਾਂ ਨੂੰ

ਹੋਵੇ ਨੇਕੀ ਦੀ ਜਿੱਤ, ਬਦੀ ਦਾ ਨਾਸ਼ ਹੈ

ਬੱਸ ਤੈਥੋਂ ਹੀ ਆਸ ਹੈ

 

ਮੱਤ ਬਖਸ਼ ਜਿਸ ਨੇ ਖਿੱਚ ਤੀ ਲਕੀਰ

ਮਾੜੀ ਕੀਤੀ ਦਿਹਾੜੀਆਂ ਦੀ ਤਕਦੀਰ

ਬੁਰੀ ਕਰਤੀ ਦੇਸ਼ ਦੀ ਗਤ

ਝੂਠ ਫ਼ਕੀਰ ਉਹ, ਨਹੀਂ ਹੈ ਸਤ

ਹਰ ਰੋਜ਼ ਕਾਮਾ ਹੋਇਆ ਲਾਸ਼ ਹੈ

ਬੱਸ ਤੈਥੋਂ ਹੀ ਆਸ ਹੈ

 

ਖ਼ਤਮ ਹੋਣ ਮੌਤ ਦੇ ਫ਼ੁਰਮਾਨ

ਨਾ ਮਿਟੇ ਕਾਮੇ ਦਾ ਨਾਮੋ ਨਿਸ਼ਾਨ

ਸਭ ਦਾ ਕਲਿਆਣ ਹੋਵੇ

ਲਹਿ ਲਹਿਰਾਉਂਦਾ ਖੇਤ ਖਲਿਆਣ ਹੋਵੇ 

ਨਾ ਹੋਵੇ ਅੱਡ ਹੱਡ ਨਾਲੋਂ ਮਾਸ  ਹੈ

ਬੱਸ ਤੈਥੋਂ ਹੀ ਆਸ ਹੈ

 

 

ਹਿੰਦੁਸਤਾਨ ਦੀ ਹੈ ਸਰਕਾਰ

ਹਿੰਦੁਸਤਾਨ ਦਾ ਕਾਮਾ ਦਿਹਾੜੀਦਾਰ

ਹੋਵੇ ਨਾ ਲੜਾਈ ਆਰ ਪਾਰ

ਗੁਜ਼ਰ ਬਸਰ ਸਭ ਦੀ ਰਲ ਮਿਲ ਹੋਵੇ

ਰਿਸ਼ਤਿਆਂ ਵਿਚ ਨਾ ਕੋਈ ਸਿੱਲ ਹੋਵੇ

ਮਾਂ ਭੋਇੰ ਹੋਈ ਉਦਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਇਕ ਦਮ ਤੂੰ ਮਸਲੇ ਨਿਬੇੜੇ

ਮੁੜ ਆਉਣ ਸਾਰੇ ਆਪਣੇ ਵਿਹੜੇ

ਖੁਸ਼ੀਆਂ ਲੈਣ ਪਿੜ ਮੱਲ

ਸੁਹਾਣਾ ਹੋਵੇ ਹਰ ਪਲ

ਪਵੇ ਪਿਆਰ ਦਾ ਮੀਂਹ

ਮੁਹੱਬਤ ਦੀ ਹੋਵੇ ਜਲ ਥਲ

ਤੇਰੇ ਤੇ ਹੀ ਵਿਸ਼ਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਗਰਮ ਨਾਅਰੇ ਜੋ ਲਾਉਂਦੇ ਨੇ

ਔਖੇ ਵੇਲੇ ਨਹੀਂ ਥਿਆਉਂਦੇ ਨੇ

ਸਰਕਾਰ ਕਿਰਤੀ ਨੂੰ ਦੁਸ਼ਮਣ ਬਣਾਉਂਦੇ ਨੇ

ਪਹਿਚਾਣ ਇਹ ਤੱਤ

ਖਾਰਜ ਕਰ ਇਨਾਂ ਦੀ ਅੱਤ

ਤੇਰੇ ਚਰਨਾਂ ’ਚ ਨਿਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਮੇਰਿਆ ਰੱਬਾ ਓ ਰੱਬਾ ਮੇਰਿਆ

ਕਿਉਂ ਕਿਰਤੀ ਦੁੱਖਾਂ ਨੇ ਘੇਰਿਆ

ਸੁਣ ਅਰਜੋਈ, ਬਖਸ਼ ਡਾਢੇ ਨੂੰ ਸੁਮੱਤ

ਰੱਖੇ ਕਾਬੂ ਨੀਤ, ਜਿਹੜੀ ਪਿਆਸੀ ਰੱਤ

ਬੰਜਰ ਹੋਈ ਧਰਤ

ਹਲ ਲਿਆ ਆਖ਼ਰੀ ਸਵਾਸ ਹੈ

ਬੱਸ ਤੈਥੋਂ ਹੀ ਆਸ ਹੈ

 

ਕੁੱਝ ਕਰ ਤੂੰ, ਕੁੱਝ ਤਾਂ ਕਰ

ਬਖਸ਼ ਕਾਮੇ ਨੂੰ ਜ਼ਿੰਦਗੀ

ਅਰਜ ਇਹ ਖ਼ਾਸ ਹੈ

ਅਰਜ ਇਹ ਖ਼ਾਸ ਹੈ

ਬੱਸ ਤੈਥੋਂ ਹੀ ਆਸ ਹੈ…….

 

 

 

ਚੰਦਰ ਪ੍ਰਕਾਸ਼

ਬਠਿੰਡਾ

98154-37555, 98762-15150

 

ਜੈ ਹਿੰਦ, ਜੈ ਭਾਰਤ , ਭਾਰਤ ਮਾਤਾ ਦੀ ਜੈ

ਜੈ ਸੰਵਿਧਾਨ ਜੈ ਜਵਾਨ ਜੈ ਕਿਸਾਨ

 

ਇਹ ਕਵਿਤਾ ਰੱਬ ਨੂੰ ਪੁਰਜ਼ੋਰ ਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਅਰਦਾਸ ਹੈ ਕਿ ਉਹ ਕਿਰਤੀ ਕਾਮਿਆਂ ਦਿਹਾੜੀਦਾਰਾਂ ਅਤੇ ਹੋਰ ਜੁਝਾਰੂਆਂ, ਜੋ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੌਂਦ ਲਈ ਕਾਨੂੰਨ ਦੀ ਇੱਜਤ ਕਰਦੇ ਹੋਏ ਆਪਣਾ ਸੰਘਰਸ਼ ਕਰ ਰਹੇ ਹਨ ,ਉਨਾਂ ਦੀ ਜਾਨ ਦੀ ਸਲਾਮਤੀ ਹੋਵੇ। ਰੱਬ ਅੱਗੇ ਅਰਦਾਸ ਹੈ ਕਿ ਉਹ ਸਭ ਨੂੰ ਸੁਮੱਤ ਬਖਸ਼ੇ ਅਤੇ ਮਸਲੇ ਹੱਲ ਹੋਣ ਅਤੇ ਸਾਰੇ ਮੁੜ ਆਪਣੇ ਘਰਾਂ ਨੂੰ ਸਹੀ ਸਲਾਮਤ ਪਰਤ ਜਾਣ।

 

 

ਵਿਸ਼ੇਸ਼ ਸਹਿਯੋਗੀ ਜਰਨਲਿਸਟ ਇਕਬਾਲ ਸਿੰਘ ਰਸੂਲਪੁਰ  

ਹਿੰਦੁਸਤਾਨ ਦਾ ਹਿੰਦੁਸਤਾਨ…….. ✍️ ਚੰਦਰ ਪ੍ਰਕਾਸ਼

ਕੜਕਦੀ ਠੰਢ ’ਚ

ਅਸਮਾਨੀ ਛੱਤ ਥੱਲੇ

ਠਿਠੁਰ ਰਿਹਾ ਹੈ ਜੋ

ਉਸ ਨੂੰ ਦਿਹਾੜੀਆ, ਕਿਰਤੀ, ਕਿਸਾਨ ਕਹਿੰਦੇ ਨੇ

ਨਿਉਂ ਜੜ ਹੈ ਦੇਸ਼ ਦੀ

ਹਿੰਦੁਸਤਾਨ ਦਾ ਨਿਰਮਾਣ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……

 

ਛੱਡਿਆ ਘਰ ਬਾਰ ਨਾਲ ਮੋਹ

ਤੁਰ ਰਹੇ ਨੇ ਹਜ਼ਾਰਾਂ ਕੋਹ

ਲਾਏ ਪੱਕੇ ਡੇਰੇ

ਲਈ ਸੱਤਾ ਦੀ ਚੈਨ ਖੋਹ

ਵਿੱਚ ਜਮਾਵੜੇ ਕਿਰਤੀਆਂ ਦੇ

ਮੁਹੱਬਤ ਦਰਿਆ ਵਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਮਨ ਵਿਚ ਜੋਸ਼,

ਸੋਚ ਵਿਚ ਹੋਸ਼

ਵਾਰ ਜਾਨਾ ਮਾਣ ਮੱਤੇ ਕਰ ਰਹੇ ਨੇ ਰੋਸ਼ 

ਫੜ ਹੱਥ ’ਚ ਸੰਵਿਧਾਨ ਬਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਰੱਖੀ ਹੈ ਜ਼ਬਰ ਦੇ ਖ਼ਿਲਾਫ਼ ਜੰਗ ਜਾਰੀ

ਅੱਜ ਹੋਰ ਧਰਤੀ ਪੁੱਤ ਨੇ ਹੈ ਜਾਨ ਵਾਰੀ

ਸਿਸਕੀਆਂ ਤਿਰੰਗੇ ਦੀਆਂ

ਹੰਝੂ ਧਰਤੀ ਮਾਂ ਦੇ ਵਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਕੰਮ ਹੈ ਜ਼ੁਲਮ ਨਾਲ ਜੱਫਾ ਪਾਉਣਾ

ਨਾ ਦੰਗਾ ਕਰਨਾ ਨਾ ਲਹੂ ਵਹਾਉਣਾ

ਨਾ ਹੰਝੂ ਵਹਾਉਣਾ ਨਾ ਗਿਰਾਉਣਾ

ਯੋਧੇ ਧਰਤੀ ਮਾਂ ਦੇ

ਸਦਾ ਚੜਦੀ ਕਲਾ ’ਚ ਰਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਚਮਕ ਤੇਰੀਆਂ ਅੱਖਾਂ ’ਚ ਖਾਸ ਹੈ

ਬੱਸ ਹੁਣ ਤੇਰੇ ਤੋਂ ਹੀ ਆਸ ਹੈ

ਜਿੱਤੇ ਤਾਂ ਆਜ਼ਾਦੀ

ਹਾਰ ਗੁਲਾਮੀ

ਇਹ ਹਿੰਦੁਸਤਾਨੀਆਂ ਦੇ ਬਿਆਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……

 

 

ਲਈ ਅਜ਼ਾਦੀ ਤਬਾਹ ਕਰਵਾਏ ਘਰ ਬਾਰ

ਹੌਂਸਲਾ ਨਾ ਹਾਰਿਆ ਚੜੇ ਫ਼ਾਂਸੀ ਵਾਰ ਵਾਰ

ਕੁਰਬਾਨੀਆਂ ਦੇ ਵਾਰਿਸ ਹੁਣ ਪ੍ਰੇਸ਼ਾਨ ਰਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਜਿਨਾਂ ਮਾਰੇ ਆਜ਼ਾਦੀਏ ਘੁਲਾਟੀਏ ਬੱਟ

ਜਿਨਾਂ ਫਿਰੰਗੀਆਂ ਦੇ ਤਲਬੇ ਲਏ ਚੱਟ

ਉਹ ਕਿਸਾਨ ਨੂੰ ਪਾਕਿਸਤਾਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ…..

 

ਜਿਨਾਂ ਫਿਰੰਗੀਆਂ ਨਾਲ ਸੀ ਸਾਂਝ ਪਾਈ

ਕੀਤੀਆਂ ਗਦਾਰੀਆ ਪਦਵੀ ਦਿਵਾਨੀ ਕਮਾਈ

ਮੰਗਦੇ ਨੇ ਸਬੂਤ ਉਹੀ

ਮੂਲ ਜਾਇਆ ਨੂੰ ਮਹਿਮਾਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……

 

 

ਕੁੱਝ ਸੋਚ ਕਰ ਤੂੰ

ਬਦਲ ਰਵੱਈਆ ਤਰਸ ਕਰ

ਕੁੱਝ ਹੋਸ਼ ਕਰ ਤੂੰ

ਤੋਰ ’ਚ ਹੰਕਾਰ ਹੈ

ਸੱਤਾ ਦਾ ਖ਼ੁਮਾਰ ਹੈ

ਸਲੀਕਾ ਗੁਫ਼ਤਗੂ ਤੇਰੇ ਨੂੰ ਗੁਮਾਨ ਕਹਿੰਦੇ ਨੇ

ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ……

************************************

 

ਚੰਦਰ ਪ੍ਰਕਾਸ਼

ਐਡਵੋਕੇਟ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ

ਬਠਿੰਡਾ

98154-37555, 98762-15150

 

 ਇਹ ਕਵਿਤਾ ਉਨਾਂ ਜੁਝਾਰੂਆਂ ਨੂੰ ਸਮੱਰਪਿਤ ਹੈ ਜੋ ਭਾਰਤ ਦੇ ਸੰਵਿਧਾਨ ਵਿਚ ਅਟੁੱਟ ਵਿਸ਼ਵਾਸ ਰੱਖਦੇ ਹੋਏ ਅਤੇ ਸਾਰੇ ਭਾਰਤ ਵਿਰੋਧੀ ਅਤੇ ਗੈਰ ਸਮਾਜੀ ਤੱਤਾਂ ਨੂੰ ਹਰਾਉਂਦੇ ਹੋਏ ਆਪਣੇ ਹੱਕਾਂ ਦੀ ਪੂਰਤੀ ਲਈ ਦਿੱਲੀ ਦੀ ਸਰਹੱਦ ਵਿਖੇ ਜਾਨਲੇਵਾ ਮੌਸਮ ਨਾਲ ਲੜਦੇ ਹੋਏ ਆਪਣੇ ਸੰਘਰਸ਼ ਨੂੰ ਚੱਲਦਾ ਰੱਖ ਰਹੇ ਹਨ ਅਤੇ ਹਰ ਰੋਜ਼ ਉਸ ਨੂੰ ਕਾਨੂੰਨ ਦੀ ਮਰਿਆਦਾ ਵਿਚ ਰਹਿ ਕੇ ਹੋਰ ਤਿੱਖਾ ਕਰ ਰਹੇ ਹਨ। ਉਨਾਂ ਸਾਰੀਆਂ ਰੂਹਾਂ ਨੂੰ ਕੋਟਨਿ ਕੋਟਿ ਪ੍ਰਣਾਮ

ਜੈ ਹਿੰਦ, ਜੈ ਭਾਰਤ , ਭਾਰਤ ਮਾਤਾ ਦੀ ਜੈ

ਜੈ ਸੰਵਿਧਾਨ ਜੈ ਜਵਾਨ ਜੈ ਕਿਸਾਨ

 

ਚੰਦਰ ਪ੍ਰਕਾਸ਼

ਐਡਵੋਕੇਟ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ

ਬਠਿੰਡਾ

98154-37555, 98762-15150

 

( ਜਨਰਲਲੈਸਟ ਇਕਬਾਲ ਸਿੰਘ ਰਸੂਲਪੁਰ ਦਾ ਵਿਸ਼ੇਸ਼ ਉਪਰਾਲਾ ਨਾਲ ਪ੍ਰਕਾਸ਼ਿਤ  )

ਪੰਜਾਬ! ✍️ ਸਲੇਮਪੁਰੀ ਦੀ ਚੂੰਢੀ

-

      ਪੰਜਾਬ! 

ਪੰਜਾਬ ਅਜੇ ਜਾਗਦਾ ਏ, 
ਮੋਇਆ ਨਹੀਂ। 
ਇਸ ਦਾ ਦਿਲ ਕੱਢਕੇ
ਭਾਵੇਂ ਪਹਿਲਾਂ  ਈ 
ਵੱਖ ਕਰ ਦਿੱਤਾ ਸੀ, 
ਪਰ ਫਿਰ ਵੀ 
 ਸਹਿਕਦਾ ਰਿਹਾ, 
 ਮੋਇਆ ਨਹੀਂ। 
ਇਹ ਰੜਕਦਾ ਏ
 ਉਨ੍ਹਾਂ ਦੀਆਂ ਅੱਖਾਂ 'ਚ 
ਤਾਹੀਓਂ ਤਾਂ 
ਲਤਾੜਿਆ ਜਾ ਰਿਹਾ, 
ਦਬਾਇਆ ਜਾ ਰਿਹਾ, 
ਹਰ ਵੇਲੇ ਇਸ ਨੂੰ। 
 ਚਾਲਾਂ ਚੱਲਦਿਆਂ 
 ਬਾਹਾਂ ਵੱਢਕੇ 
ਨਿਹੱਥਾ ਬਣਾਕੇ 
ਰੱਖ ਦਿੱਤਾ ।
 ਪਰ ਇਹ ਵੱਢਿਆ-ਟੁਕਿਆ
 ਅਮਰਵੇਲ  ਵਾਂਗੂੰ 
ਵੱਧਦਾ ਰਿਹਾ,
ਤੂਤ ਦੀਆਂ ਛਿਟੀਆਂ ਵਾਂਗੂੰ 
ਫੈਲਰਦਾ ਰਿਹਾ,
 ਸੁੱਕਿਆ ਨਹੀਂ। 
ਫਿਰ ਉਨਾਂ ਅੱਤਵਾਦ ਦਾ ਛੁਰਾ 
ਬਣਾਕੇ, 
ਖੋਭਿਆ ਇਸ ਦੀ ਪਿੱਠ ਵਿੱਚ ,
ਪਰ ਇਹ ਦੰਦਾਂ ਥੱਲੇ 
ਜੀਭ ਲੈ ਕੇ
 ਦਰਦ ਝੱਲਦਾ ਰਿਹਾ,
ਸਹਿਕਦਾ ਰਿਹਾ, 
ਮੋਇਆ ਨਹੀਂ ।
ਲਹੂ-ਲੁਹਾਣ ਹੋ ਕੇ ਵੀ 
ਆਈ .ਸੀ.ਯੂ.ਚੋਂ
 ਬਾਹਰ ਆ ਗਿਆ! 
ਫਿਰ ਉਨ੍ਹਾਂ 
' ਚਿੱਟੇ ' ਦਾ ਟੀਕਾ  ਲਗਾਕੇ, 
ਇਸ ਨੂੰ ਗੂਹੜੀ ਨੀਂਦ 
ਸੁਆਉਣ ਦੀ ਖੇਡ ਖੇਡੀ,
ਪਰ ਇਹ 
 ਬੇਹੋਸ਼ੀ ਦੀ ਹਾਲਤ 'ਚ
ਡਿੱਕ-ਡੋਲੇ ਖਾ ਕੇ 
ਕੁਝ ਸੰਭਲ ਗਿਆ,
ਟੁੱਟਿਆ ਨਹੀਂ। 
ਸੁਣਿਆ -
ਕਿ ਜਦੋਂ ਇਹ ਕਬੱਡੀ ਪਾਉਂਦਾ ਸੀ, 
ਤਾਂ ਅਫ਼ਗਾਨਿਸਤਾਨ,
ਜੰਮੂ -ਕਸ਼ਮੀਰ, 
ਦਿੱਲੀ, 
ਲੇਹ-ਲੱਦਾਖ ਤੱਕ 
 ਖਿੱਚੀ ਲਕੀਰ ਤੋਂ ਪਾਰ ਜਾ ਕੇ ਵੀ,
 ਕੌਡੀ ਪਾਉਂਦਾ, 
ਧੂੜਾਂ  ਪੱਟਦਾ,
ਹਿੱਕ ' ਚ 
ਘਸੁੰਨ ਮਾਰ ਆਉਂਦਾ ਸੀ। 
ਪਰ ਹੁਣ ਜਦੋਂ ਇਹ 
ਆਪਣੇ-ਆਪ ਨੂੰ ਵੇਖਦਾ ਏ, 
ਤਾਂ ਇਸ ਦੀ ਅੱਖ 
ਅੱਥਰੂ ਵਹਾਉਣ ਲੱਗਦੀ ਏ। 
ਹੁਣ ਇਸ ਨੂੰ ਅੰਦਰੋਂ
ਡਰ ਵੱਢ-ਵੱਢ 
ਖਾਣ ਲੱਗਾ ਏ, 
ਕਿ -
ਉਨ੍ਹਾਂ ਦੀਆਂ ਡੂੰਘੀਆਂ ਸਾਜ਼ਿਸ਼ਾਂ  
ਇਸ ਦੀ  ਸੋਚ ਨੂੰ 
ਕਿਤੇ ਨਿਪੁੰਸਕ ਹੀ ਨਾ
 ਬਣਾ ਕੇ ਰੱਖ ਦੇਣ। 
ਪੰਜਾਬ ਨੇ ਗਲਾ ਭਰਕੇ ਆਖਿਆ -
 ਮੈਂ ਜਾਗਦਾ ਹਾਂ ,
ਮੋਇਆ ਨਹੀਂ,
ਮੈਂ ਇੰਝ ਨਹੀਂ ਹੋਣ ਦੇਵਾਂਗਾ, 
ਮੇਰੀ ਅਣਖ  ਮਰੀ ਨਹੀਂ, 
ਹਾਲੇ ਸਹਿਕਦੀ ਏ। 
ਮੈਨੂੰ ਆਪਣੇ ਧੀਆਂ -ਪੁੱਤਾਂ ਦਾ 
ਫਿਕਰ ਏ।
ਮੈਂ ਇੰਝ ਨਹੀਂ ਹੋਣ ਦੇਵਾਂਗਾ !
ਹਰਗਿਜ਼ ਨਹੀਂ ਹੋਣ ਦੇਵਾਂਗਾਂ !!
ਦੁਨੀਆਂ ਵਾਲਿਓ -
ਮੈਂ ਜਾਗਦਾ ਹਾਂ !
ਮਰਿਆ ਨਹੀਂ!!
ਮੇਰੀਆਂ ਰਗਾਂ 'ਚ
ਅਜੇ ਖੂਨ ਖੌਲਦਾ ਏ,
ਠੰਢਾ ਨਹੀਂ ਹੋਇਆ!!! 
ਮੈਂ - 
ਆਪਣੀ 'ਭਾਰਤ ਮਾਂ' ਦੀ 
ਲਾਜ ਰੱਖਾਂਗਾ! 
ਲਾਜ ਰੱਖਾਂਗਾ! ! 
ਲਾਜ ਰੱਖਾਂਗਾ!!! 
-ਸੁਖਦੇਵ ਸਲੇਮਪੁਰੀ 
09780620233
5 ਜਨਵਰੀ, 2021

ਹਿੰਦੁਸਤਾਨੀਆਂ ਦੀ ਆਵਾਜ਼ ✍️ ਚੰਦਰ ਪ੍ਰਕਾਸ਼

ਹਿੰਦੁਸਤਾਨੀਆਂ ਦੀ ਆਵਾਜ਼
..............

ਕਾਲੇ ਕਾਨੂੰਨਾਂ ਨੇ ਬਾਪੂ ਮਾਰਿਆ
ਯਤੀਮ ਹੋ ਗਏ ਨੇ ਪੁੱਤ, ਧੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਖੜੇ ਕੀਤੇ ਅਜਿਹੇ ਪੁਆੜੇ
ਪੈਣ ਕੁਰਲਾਹਟਾਂ ਚੀਖ ਚਿਹਾੜੇ 
ਰਾਜ ਸੁੱਖ ਹੰਡਾਵੇਂ, ਤੈਨੂੰ ਦਰਦ ਨਾ ਆਵੇ
ਬਲਦੀ ਅੱਗ ਵਿਚ ਪਾਉਣਾ ਹੈ ਘੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਅੱਜ ਫ਼ਿਰ ਫੇਰ ਭਾਰਤ ਪੁੱਤਰ ਮੋਇਆ
ਘਰ ਗਰੀਬ ਦੇ ਹਨੇਰਾ ਹੋਇਆ
ਲਾਂਬੂ ਦੀਆਂ ਲਪਟਾਂ ਉਦਾਸ ਨੇ
ਹਰ ਅੱਖ ’ਚ ਹੰਝੂਆਂ ਦੀ ਹੈ ਲੀਹ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਵੇਚ ਕੇ ਇਮਾਨ, ਕਰੇਂ ਮਹਿਲਾਂ ’ਚ ਐਸ਼ੋ ਅਰਾਮ
ਵੇਚੇ ਧਰਤ ਵੇਚੇ ਸਮੁੰਦਰ ਵੇਚੇ ਹਵਾ
ਕਿਸੇ ਦੇ ਬਾਪ ਦਾ ਮਾਲ ਹੈ ਇਹ ਨਹੀਂ
ਇਸ ਵਿਚ ਹਿੱਸਾ ਹੈ ਸਾਡਾ ਵੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

 
ਨਾ ਰੁਜ਼ਗਾਰ ਦਿੱਤੇ , ਨਾ ਖਾਤੇ ਪੈਸੇ ਪਾਏ
ਪੇਟ ’ਚ ਲੱਤ ਮਾਰੀ ਹਿੰਦੁਸਤਾਨੀਆਂ ਦੇ
ਛੱਡਿਆ ਕੱਖ ਹੈ ਪੱਲੇ ਨੀਂ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਦਾਅ ਤੇਰਾ ਸਿੱਧਾ ਪੈ ਗਿਆ
ਕਹਿਰ ਸਾਡੇ ਨਛੱਤਰਾ ’ਤੇ ਢਹਿ ਗਿਆ
ਗੱਦੀਓਂ ਲਾਂਭੇ ਹੋਵੇਂਗਾ ਇਕ  ਦਿਨ  
ਤੇਰੀ ਤਸ਼ੱਦਦ ਨਹੀਂ ਹੈ ਸਦੀਵੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਕਰੇਂ ਸ਼ਬਦਾਂ ਦੀ ਜ਼ਾਦੂਗਰੀ
ਕੀਤੀ ਹੈਂ ਪਾਪੀ ਅੜੀ
ਭਾਰਤ ਕੰਗਾਲ ਕਰਤਾ
ਜਿਹੜਾ ਸੋਨੇ ਦੀ ਸੀ ਚਿੜੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

ਖੜ੍ਹਾ ਹੋਇਆ ਇੱਕ ਸਵਾਲ
ਨੌਕਰ ਹੀ ਨਿਕਲਿਆ ਸਰਾਲ
ਜਾਵੇ ਮਾਲਕ ਦੇ ਸਾਹ ਪੀ
ਤੈਨੂੰ ਹੈ ਕੀ, ਤੈਨੂੰ ਹੈ ਕੀ, ਤੈਨੂੰ ਹੈ ਕੀ

"ਫ਼ਕੀਰ" ਦਾ ਜਵਾਬ
 
ਜੁਮਲਿਆਂ ਦਾ ਮੀਂਹ ਵਰਸਾਤਾ
ਘੱਟਾ ਅੱਖਾਂ ਵਿਚ ਪਾਤਾ
ਤੁਸੀਂ ਰਾਜਾ ਬਣਾਤਾ
"ਮਿੱਤਰ" ਹੀ ਹੁਣ ਹੈ ਜਿਉਣ ਜੋਗੇ ਜੀ
ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ

ਕੋਈ ਮਰੇ ਕੋਈ ਜੀਵੇ
ਸੁਥਰਾ ਘੋਲ ਪਤਾਸੇ ਪੀਵੇ
ਐਸਾ ਮੈਂ ਹਾਂ ਨੌਕਰ
ਮਾਰਾਂ ਮਾਲਕ ਨੂੰ ਠੋਕਰ
ਮੈਂ ਹੈਂ ਕਰਮਾਂ ਵਾਲਾ ਜੀਅ
ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ
 
ਠਿੱਠ ਕਰੂੰਗਾ ਹਰ ਵਕਤ ਲੁਕਾਈ ਨੂੰ ਮੈਂ
ਝੋਲਾ ਚੁੱਕ ਕੇ ਤੁਰ ਜਾਊਂਗਾ
ਨਾ ਮੇਰਾ ਪੁੱਤ ਨਾ ਕੋਈ ਧੀ
ਮੈਨੂੰ ਹੈ ਕੀ ਮੈਨੂੰ ਹੈ ਕੀ ਮੈਨੂੰ ਹੈ ਕੀ….

ਇਹ ਕਵਿਤਾ ਉਨਾਂ ਮਾਣ ਮੱਤੇ ਯੋਧਿਆਂ ਨੂੰ ਸਮੱਰਪਿਤ ਹੈ ਜਿਹੜੇ ਹਕੂਮਤ ਦੇ ਜ਼ਬਰ ਦੇ ਸਾਹਮਣੇ ਝੁੱਕਣ ਦੀ ਬਜਾਏ ਸ਼ਹੀਦ ਹੋਣਾ ਪਸੰਦ ਕਰ ਰਹੇ ਹਨ ਅਤੇ ਆਪਣੇ ਫ਼ਰਜ਼ ਨੂੰ ਨਿਭਾਉਂਦੇ ਹੋਏ ਸ਼ਹੀਦ ਹੋ ਕੇ ਆਪਣੇ ਨਗਰ ਵਾਪਸ ਆ ਰਹੇ ਹਨ। ਉਨਾਂ ਯੋਧਿਆਂ ਨੂੰ ਜੰਮਣ ਵਾਲੀਆਂ ਮਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ।
ਜਿੱਤ ਅਵੱਸ਼ ਹੋਵੇਗੀ ਇਹ ਹਰ ਕਲਮ ਦੀ ਆਵਾਜ਼ ਹੈ ਅਤੇ ਸੰਘਰਸ਼ ਪਾਕ ਹੈ ।

ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ
ਚੰਦਰ ਪ੍ਰਕਾਸ਼
ਐਡਵੋਕੇਟ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ
ਬਠਿੰਡਾ
98154-37555, 98762-15150

  ਗੱਲ! ✍️   ਸਲੇਮਪੁਰੀ ਦੀ ਚੂੰਢੀ -

    ਗੱਲ!

ਅਜੇ ਬਣੀ ਨਹੀਓੰ ਗੱਲ,

ਗੱਲ ਫਿਰ ਕਰਾਂਗੇ!

ਜਦ ਬਣ ਗਈ ਗੱਲ,

ਗੱਲ ਫਿਰ ਕਰਾਂਗੇ!

ਭਾਵੇਂ ਬਣ ਜਾਵੇ ਅੱਜ,

ਭਾਵੇਂ ਬਣ ਜਾਵੇ ਕੱਲ੍ਹ!

ਜਦੋਂ ਬਣ ਗਈ ਗੱਲ,

ਗੱਲ ਫਿਰ ਕਰਾਂਗੇ!

ਲੰਘ ਜਾਵੇ ਪਾਸੇ ਵੱਟ,

ਅਜੇ ਕਰਦਾ ਨ੍ਹੀਂ ਗੱਲ,

ਅਜੇ ਹੱਥ ਨਾ ਫੜਾਵੇ,

ਆਖੇ ਅੱਜ ਕਦੇ ਕੱਲ੍ਹ!

ਰੱਖੇ ਲਾਰਿਆਂ 'ਚ ਲਾ ਕੇ

ਉਹਦੀ ਆਈ ਨਹੀੰਓ ਕੱਲ੍ਹ!

ਠੰਢਾਂ ਪਿੰਡੇ 'ਤੇ ਹੰਢਾਵਾਂ,

ਕੋਈ ਕਰਦਾ ਨ੍ਹੀਂ ਹੱਲ!

ਅਸੀਂ ਦਿਲ ਦੇ ਆਂ ਸੱਚੇ,

ਉਹ ਕਰੀ ਜਾਵੇ ਛਲ!

ਜਹਾਜਾਂ ਵਾਲਿਆਂ ਦਾ ਯਾਰ ,

ਤਾਹੀਓਂ ਕਰਦਾ ਨ੍ਹੀਂ ਗੱਲ!

ਖੇਡੇ ਚੁਸਤੀ ਚਲਾਕੀ,

ਤਾਹੀਓਂ ਕਰੇ ਅੱਜ ਕੱਲ੍ਹ!

ਕੀਤਾ ਕੱਖਾਂ ਨਾਲੋਂ ਹੌਲਾ,

ਨਾ ਬੈਠੇ  ਕੋਲੇ ਪਲ!

ਉਹਦੇ ਦਿਲ 'ਚ ਭਸੂੜੀ,

ਤਾਹੀਓਂ ਖੋਲ੍ਹਦਾ ਨ੍ਹੀਂ ਗੱਲ! 

ਅਜੇ ਬਣੀ ਨਹੀਓੰ ਗੱਲ, 

ਗੱਲ ਫਿਰ ਕਰਾਂਗੇ! 

ਜਦ ਬਣ ਗਈ ਗੱਲ, 

ਗੱਲ ਫਿਰ ਕਰਾਂਗੇ! 

ਭਾਵੇਂ ਬਣ ਜਾਵੇ ਅੱਜ,

ਭਾਵੇਂ ਬਣ ਜਾਵੇ ਕੱਲ੍ਹ!

ਜਦੋਂ ਬਣ ਗਈ ਗੱਲ,

ਗੱਲ ਫਿਰ ਕਰਾਂਗੇ! 

-ਸੁਖਦੇਵ ਸਲੇਮਪੁਰੀ 

4 ਜਨਵਰੀ, 2021

ਨਵਾਂ ਸਾਲ ਮੁਬਾਰਕ ਆਖਾਂ ਕਿੰਝ!✍️ ਸਲੇਮਪੁਰੀ ਦੀ ਚੂੰਢੀ

      *ਗੀਤ* 

ਨਵਾਂ ਸਾਲ ਮੁਬਾਰਕ ਆਖਾਂ ਕਿੰਝ!

- ਜੋਰ ਵਾਲੇ ਦਾ ਸੱਤੀੰ ਵੀਹੀੰ, 

ਸੌ ਹੋ ਗਿਆ ਵੇ! 

ਬੀਤ ਗਿਆ ਜੋ ਵੀਹ, 

ਹੋਰ ਦਾ ਹੋਰ ਹੋ ਗਿਆ ਵੇ! 

ਰੂੰ ਦੇ ਵਾਂਗੂੰ ਦਿੱਤੀ ਜਿੰਦਗੀ ਪਿੰਜ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਸੜਕਾਂ ਉੱਪਰ ਰੋਲਤਾ ਬਾਪੂ ਦਿੱਲੀ ਨੇ! 

ਪੇਟ 'ਚ ਖੋਭਿਆ ਕੱਸਕੇ ਚਾਕੂ ਦਿੱਲੀ ਨੇ! 

ਮੱਛੀ ਵਾਂਗੂੰ ਦਿੱਤਾ ਸਾਨੂੰ ਰਿੰਨ੍ਹ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿ਼ੰਝ ਸੱਜਣਾ! 

ਕੋਰੋਨਾ ਦਾ ਡਰ ਪਾ ਕੇ, 

ਰੁਜ਼ਗਾਰ  ਖੋਹਲਿਆ ਵੇ। 

ਐਸਾ ਚੱਕਰ ਚਲਾਇਆ, 

ਤੇ ਫਿਰ ਪਿਆਰ ਖੋਹਲਿਆ ਵੇ! 

ਰੋਟੀ ਵਾਜੋੰ ਤੜਫੇ ਸਾਡੀ ਜਿੰਦ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਦੇਸ਼ 'ਤੇ ਹੋਇਆ ਕਬਜ਼ਾ 

ਵੇ ਸਰਮਾਏਦਾਰਾਂ ਦਾ! 

ਕੁਰਸੀ ਖਾਤਰ ਲੋਕ ਲੜਾਉਣਾ 

ਕੰਮ ਸਰਕਾਰਾਂ ਦਾ! 

ਸੱਭ ਸਾਲਾਂ ਤੋਂ ਬੀਤਿਆ ਵੀਹ ਭਿੰਨ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

ਦਿਲ 'ਚ ਪਾਲੀਆਂ ਆਸਾਂ 

ਚਕਨਾਚੂਰ ਹੋਗੀਆਂ ਵੇ! 

ਖੁਦਕੁਸ਼ੀਆਂ ਕਰਨੇ  ਲਈ 

ਮਜਬੂਰ ਹੋਗੀਆਂ ਵੇ! 

ਮਜਬੂਰੀਆਂ ਦਾ ਸਿਰ 'ਤੇ ਬੈਠਾ ਜਿੰਨ ਸੱਜਣਾ! 

ਨਵਾਂ ਸਾਲ ਮੁਬਾਰਕ ਆਖਾਂ ਕਿੰਝ ਸੱਜਣਾ! 

-ਸੁਖਦੇਵ ਸਲੇਮਪੁਰੀ 

09780620233

1ਜਨਵਰੀ, 2021

 ਜੀ ਆਇਆਂ ਨੂੰ !✍️ ਸਲੇਮਪੁਰੀ ਦੀ ਚੂੰਢੀ

 ਜੀ ਆਇਆਂ ਨੂੰ
 ਕੋਰੋਨਾ ਸਟ੍ਰੇਨ
 ਨੂੰ  
ਥਾਲੀਆਂ ਨਹੀਂ, 
ਸੱਖਣੀਆਂ ਹੋਣ ਵਾਲੀਆਂ 
 ਭੜੋਲੀਆਂ! 
ਆਟੇ ਵਾਲੀਆਂ ਢੋਲੀਆਂ! 
ਪਰਾਤਾਂ ਤੇ ਤੌੜੀਆਂ! 
ਵਜਾਕੇ, 
ਮਨ ਦੀਆਂ ਬਾਤਾਂ 
ਪਾਉਂਦੇ ਹੋਏ 
ਮਨ ਦੀਆਂ ਗਹਿਰਾਈਆਂ ਚੋਂ 
'ਜੀ ਆਇਆਂ ਆਖਾਂਗੇ'!  
ਦੁੱਧ ਦੀ ਥਾਂ 
'ਗਾਂ ਦਾ ਮੂਤ' 
ਪੀ ਕੇ। 
ਆਪਣਾ ਮੂੰਹ 
ਸੀੰ ਕੇ! 
ਕੋਵਿਡ-19 ਦੀ ਤਰ੍ਹਾਂ 
 ਕੋਰੋਨਾ ਸਟ੍ਰੇਨ ਦਾ
ਮੁਕਾਬਲਾ ਕਰਨ ਲਈ 
ਅਸੀਂ ਤਿਆਰ ਹਾਂ! 
 ਕੋਰੋਨੇ ਸਟ੍ਰੇਨ ਦੀ 
 ਕੁੱਖ 'ਚੋਂ 
ਨਿਕਲਣ ਵਾਲੇ 
 ਕੋਵਿਡ-19 
ਦੀ ਕੁੱਖ ਪਾੜ ਕੇ ਨਿਕਲੇ 
ਖੇਤੀ ਵਰਗੇ ਕਾਨੂੰਨਾਂ ਦਾ 
  ਮੁਕਾਬਲਾ ਕਰਾਂਗੇ! 
 ਜਿੰਦਗੀ ਜੀਣ ਲਈ, 
ਯੁੱਧ ਲੜਾਂਗੇ!
ਉਹ ਹਾਰੇਗਾ, 
ਅਸੀਂ ਜਿੱਤਾਂਗੇ! 
-ਸੁਖਦੇਵ ਸਲੇਮਪੁਰੀ 
09780620233

ਕਿਸਾਨ ਮਜਦੂਰ ਏਕਤਾ ਜਿੰਦਾਬਾਦ ✍️ ਗੀਤਕਾਰ ਸੋਹਣ ਮਾਣੂੰਕੇ

ਕਿਸਾਨ ਮਜਦੂਰ ਏਕਤਾ ਜਿੰਦਾਬਾਦ

ਕ੍ਰਾਂਤੀ

1-ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ,

ਉਹ ਹੁਣ ਚੱਲਣ ਨੀ ਦੇਣੀ ਜੋ ਚਲਾਉਦੀ ਰਹੀ ਤੂੰ ਚਾਲ,

ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ

2-ਉਹ ਸਾਡੇ ਹੀ ਸਿਰਾ ਤੇ ਰਾਜ ਭਾਗ ਕਰਕੇ,

ਉਹ ਬੈਠ ਗਈ ਸਾਡੇ ਹੀ ਜੱੜੀ ਆਰੀ ਧਰਕੇ,

ਉਹ ਹੁਣ ਬੱਜਣ ਨੀ ਦੇਣੀ ਜੋ ਤੂੰ ਬਜਾਉਦੀ ਰਹੀ ਤਾਲ,

ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ,

3-ਉਹ ਕੀ ਦਰਿਆ ਦਾ ਰੇਤਾ ਬਜਰੀ ਵੀ ਖਾ ਗਏ,

ਉਹ ਪਾਣੀ ਵੇਚੇ ਸਾਡੀ ਜਵਾਨੀ ਸਿਿਵਆ ਤੱਕ ਪਚਾਗੇ,

ਉਹ ਅਸੀ ਚੁੱਪ ਨਹਿਰਾ ਨੂੰ ਬਣਾਗੇ ਉਹ ਖਾਲ,

ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ,

4-ਉਹ ਹੁਣ ਬੜੇ ਰਾਜਨੇਤਾ ਅਸਤੀਫੇ ਵੀ ਦੇਣਗੇ,

ਉਹ ਅਸੀ ਕਿਸਾਨ-ਮਜਦੂਰਾ ਨਾਲ ਇਹ ਵੀ ਗੱਲ ਕਹਿਣਗੇ,

ਉਹ ‘ਸੋਹਣ ਮਾਣੂੰਕਿਆ ਵਾਲਿਆ’ਲੈਣੇ ਹੱਕ,ਹੱਕ ਲਲਕਾਰ,

ਉਹ ਮੈ ਪਦੈਸੀ ਕ੍ਰਾਂਤੀ ਦਾ,ਤੂੰ ਖੜੀ ਗਦਾਰਾ ਨਾਲ,

ਗੀਤਕਾਰ ਸੋਹਣ ਮਾਣੂੰਕੇ,

ਮੋਬਾਇਲ ਨੰਬਰ:-62393-34850

ਉਹ ਕੁਝ ਵੀ ਕਰ ਸਕਦੈ!✍️ ਸਲੇਮਪੁਰੀ ਦੀ ਚੂੰਢੀ

*ਉਹ ਕੁਝ ਵੀ ਕਰ ਸਕਦੈ!*

- ਕੁਰਸੀ  

ਹਥਿਆਉਣ ਲਈ! 

ਕੁਰਸੀ ਬਚਾਉਣ ਲਈ! 

ਉਹ ਕੁਝ ਵੀ ਕਰ ਸਕਦੈ! 

ਯਿਸੂ ਨੂੰ ਸੂਲੀ ਚੜ੍ਹਾ ਸਕਦੈ! 

ਸੁਕਰਾਤ ਨੂੰ ਜਹਿਰ ਪਿਲਾ ਸਕਦੈ! 

ਜਿਉੰਦਿਆਂ ਨੂੰ ਨੀਹਾਂ 'ਚ ਚਿਣਵਾ ਸਕਦੈ! 

ਜਲ੍ਹਿਆਂ ਵਾਲੇ ਬਾਗ 'ਚ ਬੇਦੋਸ਼ੇ ਮਰਵਾ ਸਕਦੈ! 

ਹਰਿਮੰਦਰ ਸਾਹਿਬ 'ਤੇ ਟੈਂਕ ਚੜ੍ਹਵਾ ਸਕਦੈ! 

ਜਿਉੰਦਿਆਂ ਦੇ ਗਲਾਂ 'ਚ ਸੜਦੇ ਟਾਇਰ ਪੁਵਾ ਸਕਦੈ! 

ਮਸਜਿਦ ਢਹਾ ਸਕਦੈ! 

ਅਦਾਲਤਾਂ ਨੂੰ ਉਂਗਲ 'ਤੇ 

ਨਚਾ ਸਕਦੈ! 

ਮਨ ਮਰਜੀ ਦੇ ਫੈਸਲੇ ਕਰਵਾ ਸਕਦੈ! 

ਜਬਰ-ਜਿਨਾਹ ਕਰਵਾ ਸਕਦੈ! 

ਮਨੀਸ਼ਾ ਦੇ ਘਰ ਨੂੰ ਜੇਲ੍ਹ ਬਣਾ ਸਕਦੈ! 

ਧਰਮ ਦੇ ਨਾਂ 'ਤੇ ਖੇਡ ਚਲਾ ਸਕਦੈ! 

 ਗੁਰਦੁਆਰੇ ਜਾ ਸਕਦੈ!

ਮਸਜਿਦ ਜਾ ਸਕਦੈ! 

 ਚਰਚ ਫੇਰਾ ਪਾ ਸਕਦੈ!

 ਬੋਧੀ ਮੱਠ ਢਹਾ ਸਕਦੈ! 

 ਮੱਠ ਅੱਗੇ  ਸਿਰ ਵੀ ਝੁਕਾਅ ਸਕਦੈ! 

 ਕਿਰਤੀਆਂ ਦੇ ਹੱਕਾਂ ਨੂੰ ਫਾਹੇ ਲਾ ਸਕਦੈ!

 ਅੰਨਦਾਤੇ ਨੂੰ ਸੜਕਾਂ 'ਤੇ ਰੁਲਾ ਸਕਦੈ!

ਸੰਵਿਧਾਨ ਨੂੰ ਨੁਕਰੇ ਲਾ ਸਕਦੈ! 

 ਰੇਲਾਂ ਪਟੜੀਓਂ  ਲਹਾ ਸਕਦੈ!

 ਬੈਂਕ  ਲੁਟਾ ਸਕਦੈ!

ਕੁਰਸੀ ਲਈ ਅਨੌਖਾ ਯਾਦੂ ਚਲਾ ਸਕਦੈ! 

ਹਾਂ-

 ਕੁਰਸੀ ਲਈ ਕੁਝ ਵੀ ਗੁਆ ਸਕਦੈ! 

ਕੁਝ ਵੀ ਕਮਾ ਸਕਦੈ! 

 ਦੇਸ਼ ਨੂੰ ਗਹਿਣੇ ਵੀ ਪਾ ਸਕਦੈ! 

 ਦੇਸ਼ ਨੂੰ ਡੁੱਬਣੋੰ ਵੀ ਬਚਾ  ਸਕਦੈ! 

-ਸੁਖਦੇਵ ਸਲੇਮਪੁਰੀ 

09780620233 

25 ਦਸੰਬਰ, 2020.

ਆ ਕਾਮੇ ਤੇਰੀ ਹਿੱਕ 'ਤੇ ਖੜੇ ✍️ ਚੰਦਰ ਪ੍ਰਕਾਸ਼

ਆ ਕਾਮੇ ਤੇਰੀ ਹਿੱਕ 'ਤੇ ਖੜੇ

 

ਕਿੱਤਾ ਸਵਰ ਬਥੇਰਾ

ਪਾ ਲਿਆ ਦਿੱਲੀ ਨੂੰ ਹੁਣ ਘੇਰਾ

ਚੜ ਗਿਆ ਨਵਾਂ ਸਵੇਰਾ

ਆ ਕਾਮੇ ਤੇਰੀ ਹਿੱਕ 'ਤੇ ਖੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਕਿਹਾ ਸੀ ਤੈਨੂੰ ਨਾ ਛੇੜ ਛੱਤਾ ਭਰਿੰਡਾਂ

ਫੁਲਾਦੀ ਇਰਾਦੇ, ਸਾਡਾ ਲੋਹੇ ਦਾ ਪਿੰਡਾ

ਲਿਆ ਕਿਰਪਾਣ, ਕਰ ਸਰ ਕਲਮ

ਸਾਹਮਣੇ ਤੇਰੇ ਲੱਖਾਂ ਸੀਸ਼ ਖੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਲਾਈਆਂ ਬੇਹਿਸਾਬ ਰੋਕਾਂ

ਰਾਹ ਨਹੀਂ ਸੀ ਸੋਖਾ

ਪੁਲਿਸ ਮਾਰੀਆਂ ਸਰੀਰੀ ਟੋਕਾਂ

ਖ਼ੂਨ ਚੂਸਿਆ ਵਾਂਗ ਜੋਕਾਂ

ਚਲਾ ਗੋਲੀਆਂ ਆਖ ਸੰਗੀਨਾਂ ਨੂੰ

ਸਾਡੇ ਹੌਂਸਲੇ ਨਾਲ ਲੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਆਖਿਆ ਅੱਤਵਾਦੀ, ਆਖਿਆ ਖਾਲਿਸਤਾਨੀ

ਅਸਾਂ ਦੇਸ਼ ਦੇ ਰਾਖੇ, ਤੇਰੀ ਜ਼ਮੀਰ ਹੈ ਫ਼ਾਨੀ

ਸ਼ਹਾਦਤਾਂ ਸਾਡੀਆਂ ਗੂੰਜ਼ਣ ਵਿੱਚ ਜ਼ਲਿਆਂਵਾਲੇ, ਕਾਲੇ ਪਾਣੀ

ਸ਼ਰਮ ਨਾ ਆਈ ਤੈਨੂੰ, ਝੂਠੇ ਦੋਸ਼ ਮੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਸ਼ੌਂਕ ਨਹੀਂ ਸਾਨੂੰ ਠੰਢੀਆਂ ਪੌਣਾਂ ਦਾ

ਲੈ ਨਾਪ ਸਾਡੀਆਂ ਲੰਮੀਆਂ ਧੌਣਾਂ ਦਾ

ਵੱਟ ਕੱਸ ਕੇ ਰੱਸੀਆਂ, ਕਰ ਤਕੜਾ ਫੰਦਾ

ਜਾਵੇ ਕਿਤੇ ਨਾ ਗਲੋਟੇ ਵਾਂਗ ਉੱਧੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਜੇ ਫ਼ਿਰੰਗੀ ਹੁਕਮਰਾਨ ਤੂੰ

ਅਸੀਂ ਸੁਖਦੇਵ, ਰਾਜਗੁਰੂ , ਸਿੰਘ ਭਗਤ

ਮਾਤ ਹੀ ਦੇਵਾਂਗੇ ਤੇਰੀ ਤਸ਼ੱਦਦ ਨੂੰ

ਪੀੜਾਂ ਦੀ ਭੱਠੀ ਵਿਚ ਹਾਂ ਰੜੇ

ਵੇਖ ਦਿੱਲੀਏ ਨੀਂ ਨਵਾਂ ਨਜ਼ਾਰਾ

ਵਿਹੜੇ ਢੁੱਕਿਆ ਕਿਰਤੀ ਸਾਰਾ

ਜ਼ੁਲਮ ਤੇਰਾ ਸਹਿਣ ਨੂੰ

ਮੁਕਾਉਣ ਕਾਲੀ ਰੈਣ ਨੂੰ

ਮੌਤ ਆਪਣੀ ਨਾਲ ਖਹਿਣ ਨੂੰ

ਆਣ ਤੇਰੇ ਬੂਹੇ ਖੜੇ

ਅਬਦਾਲੀ ਮਸਾ ਰੰਘੜ, ਦੋਵੇਂ ਨੇ ਰਗੜੇ

ਚੰਦਰ ਪ੍ਰਕਾਸ਼

ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ

ਬਠਿੰਡਾ

98762-15150, 98154-37555